4. ਗੁਰਮੁਖ ਦੀ ਮਹਿਮਾ ਵਿੱਚ

ਗੁਰਮੁਖ ਨਾਦੰ,  ਗੁਰਮੁਖ ਵੇਦੰ,ਗੁਰਮੁਖ ਰਹਿਆ ਸਮਾਈ
 
ਗੁਰੂ ਨਾਨਕ ਦੇਵ ਜੀ ਜਪੁਜੀ ਸਾਹਿਬ ਵਿੱਚ,
ਸ਼੍ਰੀ ਗੁਰੂ ਗ੍ਰੰਥ ਸਾਹਿਬ ੨
   
ਇਹਨਾਂ ਬ੍ਰਹਮ ਸ਼ਬਦਾ ਵਿੱਚ ਬੜੇ ਹੀ ਡੂੰਘੇ ਭਾਵ ਨਾਲ ਇੱਕ ਗੁਰਮੁਖ ਰੂਹ ਦੀ ਮਹਿਮਾ ਗਾਈ ਹੈ। ਇਹ ਸ਼ਬਦ ਗੁਰਮੁਖ ਰੂਹ ਦੀ ਬਹੁਤ ਹੀ ਉਚ ਰੂਹਾਨੀ ਦਸਾ ਨੂੰ ਦਰਸਾ ਰਹੇ ਹਨ।
 
 
ਗੁਰਮੁਖ ਨਾਦੰ:
 
 
ਗੁਰਮੁਖ ਐਸੀ ਰੂਹ ਹੈ ਜਿਹੜੀ ਨਾਮ ਦੇ ਸੰਗੀਤ ਨਾਲ ਜੁੜੀ ਰਹਿੰਦੀ ਹੇ। ਉਹ ਨਾਮ ਦੇ ਅਨਾਦਿ ਸੰਗੀਤ ਨਾਲ ਜੁੜਿਆ ਰਹਿੰਦਾ ਹੈ। ਪੰਚ ਸ਼ਬਦ ਅਨਾਹਦ ਨਾਦਿ ਉਸਦੀ ਜਿੰਦਗੀ ਦਾ ਹਿੱਸਾ ਬਣ ਜਾਂਦੇ ਹਨ। ਉਹ ਆਪ ਦਸਮ ਦੁਆਰ ਵਿੱਚ ਇਸ ਬ੍ਰਹਮ ਸੰਗੀਤ ਨੂੰ ਲਗਾਤਾਰ ਸੁਣਦਾ ਰਹਿੰਦਾ ਹੈ।ਭਗਤ ਬੇਣੀ ਜੀ ਇਸਨੂੰ ਅੱਗੇ ਹੋਰ ਵਿਸਥਾਰ ਨਾਲ ਦੱਸਦੇ ਹਨ:-
 
 
ਰਾਮਕਲੀ ਬਾਣੀ ਬੇਣੀ ਜੀਉ ਕੀ
ੴ ਸਤਿਗੁਰ ਪ੍ਰਸਾਦਿ ॥
ਇੜਾ ਪਿੰਗੁਲਾ ਅਉਰ ਸੁਖਮਨਾ
ਤੀਨਿ ਬਸਹਿ ਇਕ ਠਾਈ ॥
ਬੇਣੀ ਸੰਗਮੁ ਤਹ ਪਿਰਾਗੁ
ਮਨੁ ਮਜਨੁ ਕਰੇ ਤਿਥਾਈ ॥੧॥
ਸੰਤਹੁ ਤਹਾ ਨਿਰੰਜਨ ਰਾਮੁ ਹੈ ॥
ਗੁਰ ਗਮਿ ਚੀਨੈ ਬਿਰਲਾ ਕੋਇ ॥
ਤਹਾਂ ਨਿਰੰਜਨੁ ਰਮਈਆ ਹੋਇ ॥੧॥ ਰਹਾਉ ॥
ਦੇਵ ਸਥਾਨੈ ਕਿਆ ਨੀਸਾਣੀ॥
ਤਹ ਬਾਜੇ ਸਬਦ ਅਨਾਹਦ ਬਾਣੀ ॥
ਤਹ ਚੰਦੁ ਨ ਸੂਰਜੁ ਪਉਣੁ ਨ ਪਾਣੀ ॥
ਸਾਖੀ ਜਾਗੀ ਗੁਰਮੁਖਿ ਜਾਣੀ ॥੨॥
ਉਪਜੈ ਗਿਆਨੁ ਦੁਰਮਤਿ ਛੀਜੈ ॥
ਅੰਮ੍ਰਿਤ ਰਸਿ ਗਗਨੰਤਰਿ ਭੀਜੈ ॥
ਏਸੁ ਕਲਾ ਜੋ ਜਾਣੈ ਭੇਉ ॥
ਭੇਟੈ ਤਾਸੁ ਪਰਮ ਗੁਰਦੇਉ ॥੩॥
ਦਸਮ ਦੁਆਰਾ ਅਗਮ ਅਪਾਰਾ
ਪਰਮ ਪੁਰਖ ਕੀ ਘਾਟੀ ॥
ਊਪਰਿ ਹਾਟੁ ਹਾਟ ਪਰਿ ਆਲਾ
ਆਲੇ ਭੀਤਰਿ ਥਾਤੀ ॥੪॥
ਜਾਗਤੁ ਰਹੈ ਸੁ ਕਬਹੁ ਨ ਸੋਵੈ ॥
ਤੀਨਿ ਤਿਲੋਕ ਸਮਾਧਿ ਪਲੋਵੈ ॥
ਬੀਜ ਮੰਤ੍ਰੁ ਲੈ ਹਿਰਦੈ ਰਹੈ ॥
ਮਨੂਆ ਉਲਟਿ ਸੁੰਨ ਮਹਿ ਗਹੈ ॥੫॥
ਜਾਗਤੁ ਰਹੈ ਨ ਅਲੀਆ ਭਾਖੈ ॥
ਪਾਚਉ ਇੰਦ੍ਰੀ ਬਸਿ ਕਰਿ ਰਾਖੈ ॥
ਗੁਰ ਕੀ ਸਾਖੀ ਰਾਖੈ ਚੀਤਿ ॥
ਮਨੁ ਤਨੁ ਅਰਪੈ ਕ੍ਰਿਸਨ ਪਰੀਤਿ ॥੬॥
ਕਰ ਪਲਵ ਸਾਖਾ ਬੀਚਾਰੇ ॥
ਅਪਨਾ ਜਨਮੁ ਨ ਜੂਐ ਹਾਰੇ ॥
ਅਸੁਰ ਨਦੀ ਕਾ ਬੰਧੈ ਮੂਲੁ ॥
ਪਛਿਮ ਫੇਰਿ ਚੜਾਵੈ ਸੂਰੁ ॥
ਅਜਰੁ ਜਰੈ ਸੁ ਨਿਝਰੁ ਝਰੈ ॥
ਜਗੰਨਾਥ ਸਿਉ ਗੋਸਟਿ ਕਰੈ ॥੭॥
ਚਉਮੁਖ ਦੀਵਾ ਜੋਤਿ ਦੁਆਰ ॥
ਪਲੂ ਅਨਤ ਮੂਲੁ ਬਿਚਕਾਰਿ ॥
ਸਰਬ ਕਲਾ ਲੇ ਆਪੇ ਰਹੈ ॥
ਮਨੁ ਮਾਣਕੁ ਰਤਨਾ ਮਹਿ ਗੁਹੈ ॥੮॥
ਮਸਤਕਿ ਪਦਮੁ ਦੁਆਲੈ ਮਣੀ ॥
ਮਾਹਿ ਨਿਰੰਜਨੁ ਤ੍ਰਿਭਵਣ ਧਣੀ ॥
ਪੰਚ ਸਬਦ ਨਿਰਮਾਇਲ ਬਾਜੇ ॥
ਢੁਲਕੇ ਚਵਰ ਸੰਖ ਘਨ ਗਾਜੇ ॥
ਦਲਿ ਮਲਿ ਦੈਤਹੁ ਗੁਰਮੁਖਿ ਗਿਆਨੁ ॥
ਬੇਣੀ ਜਾਚੈ ਤੇਰਾ ਨਾਮੁ ॥੯॥੧॥
 
ਸ਼੍ਰੀ ਗੁਰੁ ਗ੍ਰੰਥ ਸਾਹਿਬ ੯੭੪
ਦਸਮ ਦੁਆਰ ਐਸੀ ਜਗ੍ਹਾ ਹੈ ਜਿਥੇ ਪਰਮ ਜੋਤ ਗੁਰਮੁਖ ਦੀ ਰੂਹ ਵਿੱਚ ਰਹਿੰਦੀ ਹੈ। ਨਾਦਿ ਸੱਚਾ ਅਤੇ ਅਸਲ ਸੰਗੀਤ  ਹੈ। ਇਹ ਕਈ ਸੰਗੀਤਕ ਸਾਜਾਂ ਦੇ ਸੁਮੇਲ ਦੀ ਅਵਾਜ਼ ਵਾਂਗ ਹੈ, ਕਈ ਗੁਰਮੁਖਾ ਲਈ ਇਹ ਗੁਰਬਾਣੀ ਹੁੰਦਾ ਹੈ। ਅਤੇ  ਿੲ ਸ ਤਰੀਕੇ ਨਾਲ ਗੁਰੂਆਂ ਅਤੇ ਭਗਤਾ ਨੇ ਗੁਰਬਾਣੀ ਪ੍ਰਾਪਤ ਕੀਤੀ । ਇਹ ਅਕਾਲ ਪੁਰਖ ਪਰਮ ਜੋਤ ਨਾਲ ਗੁਰਮੁਖ ਦਾ ਸਿੱਧਾ ਸੰਗੀਤਕ ਸੰਬੰਧ ਹੈ। ਇਹ ਅਵਸਥਾ ਕੇਵਲ ਦਸਮ ਦੁਆਰ ਖੁੱਲਣ ਨਾਲ ਆਉਂਦੀ ਹੈ।
 
ਜਦ ਦਸਮ ਦੁਆਰ ਖੁੱਲ੍ਹਦਾ ਹੈ ਤਾਂ ਹੋਰ ਕੀ ਹੁੰਦਾ ਹੈ?
 
ਬ੍ਰਹਮ ਗਿਆਨ ਆ ਜਾਂਦਾ ਹੈ।
 
 
ਗੁਰਮੁਖ ਵੇਦੰ:
 
ਇਸਦਾ ਭਾਵ ਹੈ ਕਿ ਬ੍ਰਹਮ ਗਿਆਨ ਐਸੀ ਗੁਰਮੁਖ ਰੂਹ ਵਿੱਚੋਂ ਰਿਸਣਾ ਸ਼ੁਰੂ ਹੋ ਜਾਂਦਾ ਹੈ। ਜੋ ਵੀ ਗੁਰਮੁਖ ਕਹਿੰਦਾ ਹੈ ਜਾਂ ਦੱਸਦਾ ਹੈ ਪੂਰਨ ਹੁਕਮ ਅਤੇ ਬ੍ਰਹਮ ਗਿਆਨ ਹੁੰਦਾ ਹੈ। ਉਹ ਬ੍ਰਹਮ ਗਿਆਨ ਦਾ ਜੀਵਤ ਗ੍ਰੰਥ ਬਣ ਜਾਂਦਾ ਹੈ। ਐਸੀ ਰੁਹਾਨੀ ਅਵਸਥਾ ਵਿੱਚ ਉਹ ਪੂਰਨ ਸਚਿਆਰਾ ਬਣ ਜਾਂਦਾ ਹੈ ਅਤੇ ਸੱਚ ਦੀ ਸੇਵਾ ਸ਼ੁਰੂ ਕਰ ਦਿੰਦਾ ਹੈ।  ਉਹ ਸੱਚ ਵਿੱਚ ਲੀਨ ਹੋ ਜਾਂਦਾ ਹੈ ਅਤੇ ਤਦ ਜੋ ਵਾਪਰਦਾ ਹੈ ਉਹ ਹੈ:
 
 
ਗਰੁਮਖ ਰਹਿਆ ਸਮਾਇ:
 
 
ਇਸਦਾ ਭਾਵ ਹੈ ਕਿ ਉਹ ਪੂਰੀ ਤਰਾਂ ਅਕਾਲ ਪੁਰਖ ਵਿੱਚ ਲੀਨ ਹੋ ਜਾਂਦਾ ਹੈ। ਉਹ ਅਕਾਲ ਪੁਰਖ ਵਿੱਚ ਲੀਨ ਹੋ ਜਾਂਦਾ ਹੈ। ਉਹ ਅਕਾਲ ਪੁਰਖ ਨਾਲ ਇੱਕ ਹੋ ਜਾਦਾ ਹੈ ਅਤੇ ਇਹ ਸਭ ਕੁਝ ਸੱਚ ਖੰਡ  ਵਿੱਚ ਵਾਪਰਦਾ ਹੈ।
 
ਐਸੀ ਉਚ ਰੁਹਾਨੀ ਅਵਸਥਾ ਵਿੱਚ ਉਹ ਇੱਕ ਪੂਰਨ ਸੰਤ, ਇੱਕ ਪੂਰਨ ਬ੍ਰਹਮ ਗਿਆਨੀ ਅਤੇ ਪ੍ਰਗਟਿਓ ਜੋਤ ਬਣ ਜਾਂਦਾ ਹੈ।
 
ਪਰ ਮਨ ਵਿੱਚ ਕੇਵਲ ਇਹ ਵਿਚਾਰ ਰੱਖੇ ਕਿ ਐਸਾ ਵਿਅਕਤੀ ਗੁਰਮੁਖ ਬਣਦਾ ਹੈ ਜੋ ਪੁਰੀ ਤਰਾਂ ਆਪਣਾ ਆਪਾ ਗੁਰੂ ਅੱਗੇ ਸਪੁਰਦ ਕਰ ਦਿੰਦਾ ਹੈ।
 
 
 
ਦਾਸਨ ਦਾਸ