ਸਤਿ ਪੁਰਖੁ
ਜਿਨਿ ਜਾਨਿਆ
ਸਤਿਗੁਰੁ ਤਿਸ
ਕਾ ਨਾਉ ॥
ਸ਼੍ਰੀ ਗੁਰੂ
ਗ੍ਰੰਥ ਸਾਹਿਬ
ਜੀ (286)
ਅਧਿਆਤਮਿਕ
ਸੰਸਾਰ ਵਿਚ
ਸੰਗਤ ਵਿਚ ਇਕ
ਸੰਤ, ਸਤਿਗੁਰੂ, ਸਾਧ
ਅਤੇ ਬ੍ਰਹਮ
ਗਿਆਨੀ ਦੀ ਥਾਂ
ਅਤੇ ਭੂਮਿਕਾ ਦੇ
ਬਾਰੇ ਵਿਚ ਬਹੁਤ
ਸਾਰੇ ਭੁਲੇਖੇ
ਅਤੇ ਨਾ ਸਮਝੀ
ਹੈ । ਤੁਹਾਡੇ
ਅਧਿਆਤਮਿਕ
ਨਿਸ਼ਾਨਿਆਂ ਨੂੰ
ਪ੍ਰਾਪਤ ਕਰਨ ਲਈ
ਇਹ ਸੰਗਤ ਲਈ
ਬਹੁਤ
ਮਹੱਤਵਪੂਰਨ
ਅਤੇ ਜ਼ਰੂਰੀ ਹੈ
ਕਿ ਉਹ
ਅਧਿਆਤਮਿਕ
ਸੰਸਾਰ ਵਿਚ ਇਕ
ਸਤਿਗੁਰੂ ਸੰਤ
ਸਾਧ ਅਤੇ ਬ੍ਰਹਮ
ਗਿਆਨੀ ਦੀ
ਪਰਿਭਾਸ਼ਾ, ਭੂਮਿਕਾ ਅਤੇ
ਸਥਾਨ ਨੂੰ ਸਮਝੇ
।
ਇਹਨਾਂ ਸ਼ਬਦਾਂ
ਦੀ ਗਲਤ ਵਿਆਖਿਆ
ਸੰਗਤ ਦੇ ਮਨ
ਵਿਚ ਸਭ ਪ੍ਰਕਾਰਜ
ਦੇ ਭਰਮ, ਬੇਸਮਝੀ ਅਤੇ
ਭੁਲੇਖੇ ਪੈਦਾ
ਕਰਦੀ ਹੈ । ਧਰਮ
ਦੇ ਭਰਮ + ਜਿਹੜੇ
ਗੁਰਬਾਨੀ ਵਿਚ
ਪੇਸ਼ ਕੀਤੀ ਅਸਲੀਅਤ
ਵੱਲੋਂ ਉਹਨਾਂ
ਦਾ ਧਿਆਨ
ਹਟਾਉਂਦੇ ਹਨ। ਇਹ
ਧਰਮ ਦੇ ਭਰਮ ਇਕ
ਵਿਅਕਤੀ ਦੇ
ਅਧਿਆਤਮਿਕ
ਵਿਕਾਸ ਦੇ ਰਸਤੇ
ਦੀ ਰੁਕਾਵਟ ਹਨ ।
ਇਹ ਸ਼ੱਕ
ਦੁਵਿਧਾ ਵਜੋਂ
ਪਰਿਭਾਸ਼ਿਤ
ਕੀਤੇ ਜਾਂਦੇ ਹਨ
। ਤੁਹਾਡੇ
ਮਨ ਦਾ ਭਰਮ, ਤੁਹਾਡੇ
ਮਨ ਦਾ ਭੁਲੇਖਾ, ਆਵਿਸ਼ਵਾਸ
ਅਤੇ ਤੁਹਾਨੂੰ
ਗੁਰਬਾਣੀ ਦੇ
ਤੱਤ ਵਸਤੂ ਅਤੇ
ਤੱਤ ਗਿਆਨ ਤੋਂ
ਦੂਰ ਲਏ ਜਾਂਦੇ
ਹਨ । ਗੂੜ ਬ੍ਰਹਮ
ਗਿਆਨ ਅਤੇ ਸਮਝ
ਤੋਂ ਅਤੇ ਇਸ
ਤੋਂ ਵੀ ਵੱਧ ਤੁਹਾਨੂੰ
ਧਰਮ ਖੰਡ ਅਤੇ
ਇਸ ਤੋਂ ਵੀ
ਹੇਠਾਂ ਕਈ
ਯੁੱਗਾਂ ਤੱਕ
ਰੱਖਦੇ ਹਨ ।
ਧਰਮ ਖੰਡ
ਵਿਚਲੇ 99 ਪ੍ਰਤੀਸ਼ਤ
ਲੋਕਾਂ ਦੇ ਰਹਿਣ
ਦਾ ਇਹੀ ਮੁੱਖ
ਕਾਰਨ ਹੈ ਜਾਂ
ਇਸ ਤੋਂ ਵੀ
ਹੇਠਾਂ । ਦੁਬਿਧਾ
ਇਕ ਗੰਭੀਰ
ਮਾਨਸਿਕ ਰੋਗ ਹੈ
– ਇਹ ਤੁਹਾਡੇ ਮਨ ਨੂੰ
ਬੰਦ ਕਰ ਦਿੰਦਾ
ਹੈ ਅਤੇ ਨਾਮ
ਮਾਰਗ ਤੇ
ਤੁਹਾਡੇ ਵਿਕਾਸ
ਨੂੰ ਰੋਕ ਦਿੰਦਾ
ਹੈ। ਜਿੰਨੀ ਦੇਰ
ਤੱਕ ਤੁਸੀਂ
ਦੁਵਿਧਾ ਵਿਚ
ਹੋ-ਅਤੇ
ਤੁਹਾਨੂੰ ਆਤਮ
ਵਿਸ਼ਵਾਸ ਨਹੀਂ
ਹੈ ਕਿ ਤੁਸੀਂ
ਠੀਕ ਚੀਜ਼ ਕਰ
ਰਹੇ ਹੋ ਜਾਂ
ਤੁਸੀਂ ਵੱਖ ਵੱਖ
ਸਾਧਨਾਂ ਦੁਆਰਾ
ਗਲਤ ਸੰਚਾਰ ਦੇ
ਕਾਰਨ ਅਸਲ ਤੋਂ
ਜਾਣੂ ਨਹੀਂ ਹੋ
ਕਿ ਤੁਸੀਂ ਠੀਕ
ਚੀਜ਼ ਨਹੀਂ ਕਰ
ਰਹੇ ਹੋ, ਤੁਸੀਂ ਕਿਤੇ
ਵੀ ਪਹੁੰਚਣ ਦੇ
ਯੋਗ ਹੋਵੋਗੇ । ਤੁਹਾਡੀਆਂ
ਅਧਿਆਤਮਿਕ
ਪ੍ਰਾਪਤੀਆਂ ਲਈ
ਤੁਹਾਨੂੰ ਸਖਤ
ਸਪੱਸ਼ਟ ਦਿਸ਼ਾ ਦੀ
ਲੋੜ ਹੈ । ਸ਼੍ਰੀ
ਗੁਰੂ ਗ੍ਰੰਥ
ਸਾਹਿਬ ਜੀ ਵਿਚ
ਦੁਵਿਧਾ ਬਾਰੇ
ਬਹੁਤ ਕੁਝ ਵਰਣਨ
ਕੀਤਾ ਗਿਆ ਹੈ, ਫਿਰ
ਵੀ ਕ੍ਰਿਪਾ
ਕਰਕੇ ਅਜਿਹੇ ਇਕ
ਸਲੋਕ ਪੰਨਾ ਨੰ: 237
ਵਿਚੋਂ ਹੇਠ
ਲਿਖੀਆਂ ਨੂੰ
ਸਮਝਣ ਦੀ ਕੋਸ਼ਿਸ਼
ਕਰੋ :
ਗਉੜੀ ਮਹਲਾ ੫ ॥
ਜੋ ਇਸੁ ਮਾਰੇ
ਸੋਈ ਸੂਰਾ ॥
ਜੋ ਇਸੁ ਮਾਰੇ
ਸੋਈ ਪੂਰਾ ॥
ਜੋ ਇਸੁ ਮਾਰੇ
ਤਿਸਹਿ ਵਡਿਆਈ ॥
ਜੋ ਇਸੁ ਮਾਰੇ
ਤਿਸ ਕਾ ਦੁਖੁ
ਜਾਈ ॥੧॥
ਐਸਾ ਕੋਇ ਜਿ
ਦੁਬਿਧਾ ਮਾਰਿ
ਗਵਾਵੈ ॥
ਇਸਹਿ ਮਾਰਿ
ਰਾਜ ਜੋਗੁ
ਕਮਾਵੈ ॥੧॥ ਰਹਾਉ ॥
ਜੋ ਇਸੁ ਮਾਰੇ
ਤਿਸ ਕਉ ਭਉ
ਨਾਹਿ ॥
ਜੋ ਇਸੁ ਮਾਰੇ
ਸੁ ਨਾਮਿ ਸਮਾਹਿ
॥
ਜੋ ਇਸੁ ਮਾਰੇ
ਤਿਸ ਕੀ
ਤ੍ਰਿਸਨਾ ਬੁਝੈ ॥
ਜੋ ਇਸੁ ਮਾਰੇ
ਸੁ ਦਰਗਹ ਸਿਝੈ ॥੨॥
ਜੋ ਇਸੁ ਮਾਰੇ
ਸੋ ਧਨਵੰਤਾ ॥
ਜੋ ਇਸੁ ਮਾਰੇ
ਸੋ ਪਤਿਵੰਤਾ ॥
ਜੋ ਇਸੁ ਮਾਰੇ
ਸੋਈ ਜਤੀ ॥
ਜੋ ਇਸੁ ਮਾਰੇ
ਤਿਸੁ ਹੋਵੈ ਗਤੀ
॥੩॥
ਜੋ ਇਸੁ ਮਾਰੇ
ਤਿਸ ਕਾ ਆਇਆ
ਗਨੀ ॥
ਜੋ ਇਸੁ ਮਾਰੇ
ਸੁ ਨਿਹਚਲੁ ਧਨੀ
॥
ਜੋ ਇਸੁ ਮਾਰੇ
ਸੋ ਵਡਭਾਗਾ ॥
ਜੋ ਇਸੁ ਮਾਰੇ
ਸੁ ਅਨਦਿਨੁ
ਜਾਗਾ ॥੪॥
ਜੋ ਇਸੁ ਮਾਰੇ
ਸੁ ਜੀਵਨ ਮੁਕਤਾ
॥
ਜੋ ਇਸੁ ਮਾਰੇ
ਤਿਸ ਕੀ ਨਿਰਮਲ
ਜੁਗਤਾ ॥
ਜੋ ਇਸੁ ਮਾਰੇ
ਸੋਈ ਸੁਗਿਆਨੀ ॥
ਜੋ ਇਸੁ ਮਾਰੇ
ਸੁ ਸਹਜ ਧਿਆਨੀ ॥੫॥
ਇਸੁ ਮਾਰੀ
ਬਿਨੁ ਥਾਇ ਨ
ਪਰੈ ॥
ਕੋਟਿ ਕਰਮ ਜਾਪ
ਤਪ ਕਰੈ ॥
ਇਸੁ ਮਾਰੀ
ਬਿਨੁ ਜਨਮੁ ਨ
ਮਿਟੈ ॥
ਇਸੁ ਮਾਰੀ
ਬਿਨੁ ਜਮ ਤੇ
ਨਹੀ ਛੁਟੈ ॥੬॥
ਇਸੁ ਮਾਰੀ
ਬਿਨੁ ਗਿਆਨੁ ਨ
ਹੋਈ ॥
ਇਸੁ ਮਾਰੀ
ਬਿਨੁ ਜੂਠਿ ਨ
ਧੋਈ ॥
ਇਸੁ ਮਾਰੀ
ਬਿਨੁ ਸਭੁ ਕਿਛੁ
ਮੈਲਾ ॥
ਇਸੁ ਮਾਰੀ
ਬਿਨੁ ਸਭੁ ਕਿਛੁ
ਜਉਲਾ ॥੭॥
ਜਾ ਕਉ ਭਏ
ਕ੍ਰਿਪਾਲ
ਕ੍ਰਿਪਾ ਨਿਧਿ ॥
ਤਿਸੁ ਭਈ
ਖਲਾਸੀ ਹੋਈ ਸਗਲ
ਸਿਧਿ ॥
ਗੁਰਿ ਦੁਬਿਧਾ
ਜਾ ਕੀ ਹੈ ਮਾਰੀ ॥
ਕਹੁ ਨਾਨਕ ਸੋ
ਬ੍ਰਹਮ ਬੀਚਾਰੀ ॥੮॥੫॥
ਸ਼੍ਰੀ ਗੁਰੂ
ਗ੍ਰੰਥ ਸਾਹਿਬ
ਜੀ (237)
ਗੁਰਬਾਣੀ
ਵਿਚ ਅਸੀਮ
ਬ੍ਰਹਮ ਗਿਆਨ
ਪੇਸ਼ ਕੀਤਾ ਗਿਆ
ਹੈ ਕਿ ਦੁਵਿਧਾ
ਕਿਵੇਂ ਅਤੇ ਕੀ
ਹਨ : ਇੱਥੇ ਸਲੋਕ
ਦੀ ਜ਼ਿਆਦਾ
ਵਿਆਖਿਆ ਕਰਨ ਦੀ
ਲੋੜ ਨਹੀਂ ਹੈ, ਆਧਾਰ
ਪੰਕਤੀ ਇਹ ਹੈ
ਕਿ ਜੇਕਰ ਤੁਸੀਂ
ਦੁਵਿਧਾ ਵਿਚ ਹੋ
ਤਾਂ ਤੁਸੀਂ
ਮੁਕਤੀ ਪ੍ਰਾਪਤ
ਨਹੀਂ ਕਰ ਸਕਦੇ
ਹੋ । ਤੁਸੀਂ ਕਿਤੇ
ਵੀ ਪਹੁੰਚਣ ਦੇ
ਯੋਗ ਨਹੀਂ
ਹੋਵੋਗੇ । ਤੁਸੀਂ
ਆਪਣੇ ਮਨ ਨੂੰ
ਕੰਟਰੋਲ ਨਹੀਂ
ਕਰੋਗੇ ਅਤੇ ਸਮਾਧੀ
ਵਿਚ ਚਲੇ
ਜਾਵੋਗੇ । ਕੇਵਲ
ਜੇਕਰ ਤੁਸੀਂ
ਦੁਵਿਧਾ ਤੋਂ
ਬਿਨਾਂ ਹੋ।
ਅਤੇ ਕਿਸ
ਤਰ੍ਹਾਂ
ਤੁਹਾਡੀ
ਦੁਵਿਧਾ ਦੂਰ
ਹੋਵੇਗੀ ।
ਗੁਰਿ ਦੁਬਿਧਾ
ਜਾ ਕੀ ਹੈ ਮਾਰੀ ॥
ਕਹੁ ਨਾਨਕ ਸੋ
ਬ੍ਰਹਮ ਬੀਚਾਰੀ ॥੮॥੫॥
ਸ਼੍ਰੀ ਗੁਰੂ
ਗ੍ਰੰਥ ਸਾਹਿਬ
ਜੀ (237)
ਕੇਵਲ
ਸਤਿਗੁਰੂ
ਤੁਹਾਨੂੰ ਇਸ
ਮਾਨਸਿਕਤਾ ਵਿਚ
ਕੱਢ ਸਕਦਾ ਹੈ, ਗੁਰਪ੍ਰਸਾਦੀ
ਨਾਮ ਇਕ ਗੁਰੂ
ਦੁਆਰਾ ਇਕ
ਵਿਅਕਤੀ ਨੂੰ ਕਰਮ
ਖੰਡ ਸਮਾਧੀ ਵਿਚ
ਸਥਾਪਿਤ ਕਰ
ਸਕਦਾ ਹੈ ਅਤੇ
ਸਮਾਧੀ ਵਿਚ
ਪੂਜਾ ਅਸਲ ਭਗਤੀ
ਹੈ, ਜਿਹੜੀ
ਮਾਨਸਿਕ ਰੋਗਾਂ
ਦੁਵਿਧਾ, ਪੰਜ ਦੂਤਾਂ, ਨਿੰਦਿਆ, ਚੁਗਲੀ
ਅਤੇ ਬਖੀਲੀ
ਮਾਰਦੀ ਹੈ ।
ਗੁਰਬਾਣੀ ਦੇ
ਬ੍ਰਹਮ ਗਿਆਨ ਦੀ
ਗਿਆਖਿਆ ਅਕਾਲ
ਪੁਰਖ ਜੀ ਦੀ
ਦਰਗਾਹ ਵਿਚ
ਬਹੁਤ ਗੰਭੀਰ ਗੁਨਾਹ
ਹੈ ਗੰਭੀਰ
ਮਾਮਲਾ ਹੈ ਅਤੇ
ਸੰਗਤ ਦੀ ਸਾਧ
ਸਤਿਗੁਰੂ ਅਤੇ
ਬ੍ਰਹਮ ਗਿਆਨੀ
ਸ਼ਬਦਾਂ ਨੂੰ
ਸਮਝਣ,
ਉਹਨਾਂ
ਦੀ ਅਧਿਆਤਮਿਕ
ਸੰਸਾਰ ਵਿਚ
ਭੂਮਿਕਾ ਅਤੇ
ਸੰਪੂਰਨ
ਸ੍ਰਿਸ਼ਟੀ ਨੂੰ
ਮਸਝਣ ਲਈ ਬਹੁਤ
ਜ਼ਿਆਦਾ ਧਿਆਨ ਦੀ
ਲੋੜ ਹੈ । ਇਸ ਵਿਸ਼ੇ
ਦੀ ਇਕ ਚੰਗੀ
ਸਮਝ ਵਿਕਸਿਤ
ਕਰਨ ਨਾਲ
ਤੁਹਾਨੂੰ ਆਪਣੀ
ਅਧਿਆਤਮਿਕ
ਅਵਸਥਾ ਵਿਕਸਿਤ
ਕਰਨ ਅਤੇ ਤੁਹਾਡੇ
ਅਧਿਆਤਮਿਕ
ਨਿਸ਼ਾਨੇ
ਪ੍ਰਾਪਤ ਕਰਨ
ਵਿਚ ਬਹੁਤ ਸਹਾਇਤਾ
ਪ੍ਰਾਪਤ
ਹੋਵੇਗੀ । ਅਸੀਂ
ਸੰਗਤ ਦੇ ਚਰਨਾਂ
ਵਿਚ ਦੋਵੇਂ ਹੱਥ
ਜੋੜ ਕੇ ਬੇਨਤੀ
ਕਰਦੇ ਹਾਂ ਜੀ
ਕਿ ਅਸੀਂ ਜੋ
ਕੁਝ ਵੀ ਇਸ
ਸੰਦੇਸ਼ ਵਿਚ ਕਹਿਣ
ਜਾ ਰਹੇ ਹਾਂ
ਉਸਨੂੰ ਪੂਰੀ
ਤਰ੍ਹਾਂ
ਇਮਾਨਦਾਰੀ ਨਾਲ
ਸੁਣੀਏ ਅਤੇ ਇਸ
ਤੋਂ ਲਾਭ
ਪ੍ਰਾਪਤ ਕਰੀਏ ।
ਮੂਲ ਰੂਪ ਵਿਚ
ਅਧਿਆਤਮਿਕਤਾ
ਦੇ ਰੂਪ ਵਿਚ
ਸਤਿਗੁਰੂ, ਸੰਤ,
ਸਾਧ
ਅਤੇ ਬ੍ਰਹਮ
ਗਿਆਨੀ ਸ਼ਬਦਾਂ
ਵਿਚ ਕੋਈ ਫਰਕ
ਨਹੀਂ ਹੈ । ਸ਼ਬਦ
ਸਤਿਗੁਰੂ ਸ਼੍ਰੀ
ਗੁਰੂ ਗ੍ਰੰਥ
ਸਾਹਿਬ ਜੀ ਵਿਚ
ਬਹੁਤ ਜ਼ਿਆਦਾ 400 ਤੋਂ
ਵੱਧ ਵਾਰੀ ਪੇਸ਼
ਕੀਤਾ ਗਿਆ ਹੈ, ਅਗਲਾ
ਸ਼ਬਦ ਸੰਤ ਜਿਸਦੀ
ਗਿਣਤੀ 608 ਵਾਰੀ ਹੈ, ਫਿਰ ਸਾਧ-300 ਤੋਂ ਵੱਧ ਵਾਰੀ
ਅਤੇ ਫਿਰ ਬ੍ਰਹਮ
ਗਿਆਨੀ ।
ਸ਼ਬਦ ਗੁਰੂ ਕੀ
ਹੈ ?
ਜਿਆਦਾ ਸਿੱਖ
ਸੰਗਤ ਸ਼੍ਰੀ
ਗੁਰੂ ਗ੍ਰੰਥ
ਸਾਹਿਬ ਜੀ ਨੂੰ
ਸਤਿਗੁਰੂ ਵਜੋਂ
ਸਮਝਦੇ ਹਨ । ਫਿਰ
ਵੀ ਸ਼੍ਰੀ ਗੁਰੂ
ਗ੍ਰੰਥ ਸਾਹਿਬ
ਜੀ ਵਰਣਿਤ ਕੀਤਾ
ਗਿਆ ਹੈ ਜਿਵੇ :
ਪੋਥੀ ਪਰਮੇਸਰ
ਕਾ ਥਾਨੁ ॥
ਸਾਧਸੰਗਿ
ਗਾਵਹਿ ਗੁਣ
ਗੋਬਿੰਦ ਪੂਰਨ
ਬ੍ਰਹਮ ਗਿਆਨੁ ॥੧॥ ਰਹਾਉ
॥
ਸ਼੍ਰੀ ਗੁਰੂ
ਗ੍ਰੰਥ ਸਾਹਿਬ
ਜੀ (1226)
ਜਿਸਦਾ ਭਾਵ ਹੈ
ਕਿ ਇਹ ਬ੍ਰਹਮ
ਗਿਆਨੀ ਹੈ ਅਤੇ
ਅਕਾਲ ਪੁਰਖ ਦਾ
ਗਿਆਨ ਸਰੂਪ। ਇਹ
ਬ੍ਰਹਮ ਗਿਆਨੀ
ਦਾ ਮਾਨ ਸਰੋਵਰ
ਹੈ । ਅਕਾਲ ਪੁਰਖ
ਦੁਆਰਾ ਸਿੱਧੇ
ਰੂਪ ਵਿਚ
ਸੰਚਾਲਿਤ ਕੀਤਾ ਜਾਂਦਾ
ਹੈ । ਧੁਰਕੀ ਬਾਣੀ, ਇਹ
ਪਾਰ ਬ੍ਰਹਮ ਦੀ
ਦੇਹ ਨੂੰ ਪੇਸ਼
ਕਰਦੀ ਹੈ – ਪੋਥੀ
ਪਰਮੇਸ਼ਵਰ ਦਾ
ਥਾਂ ਹੈ –
ਗੁਰਬਾਣੀ ਦਾ ਹਰ
ਸ਼ਬਦ ਸੱਚ ਹੈ
ਅਤੇ ਸਾਨੂੰ
ਦੱਸਦਾ ਹੈ ਕਿ
ਕਿਵੇਂ ਸਚਿਆਰੇ
ਬਣਾ ਹੈ, ਸਚਿਆਰੇ ਕੰਮ
ਕਰਨਾ,
ਸੱਚ
ਦੀ ਸੇਵਾ ਕਰਨੀ
ਅਤੇ ਜੇਕਰ ਇਹ
ਇਸ ਤਰ੍ਹਾਂ ਹੈ
ਫਿਰ ਸੱਚ ਕੀ ਹੈ –
ਕੇਵਲ
ਬ੍ਰਹਮ-ਅਕਾਲ
ਪੁਰਖ ਹੀ ਸੱਚ
ਹੈ । ਬਾਹਰ ਹਰ ਚੀਜ਼
ਨਾਸ਼ਵਾਨ ਹੈ, ਅਕਾਲ
ਪੁਰਖ ਦਾ ਗਿਆਨ
ਸਰੂਪ ਗ੍ਰੰਥ
ਨਹੀਂ ।
ਕੁਝ ਸੰਗਤ
ਇਸਨੂੰ ਸ਼ਬਦ
ਗੁਰੂ ਵਜੋਂ
ਸਮਝਦੇ ਹਨ – ਜਾਂ
ਕਈ ਵਾਰੀ ਇਸਦਾ
ਸ਼ਬਦ ਗੁਰੂ ਵਜੋਂ
ਵਿਖਿਆਨ ਕੀਤਾ
ਜਾਂਦਾ ਹੈ, ਜਿਸਦਾ
ਭਾਵ ਇਕੋ ਜਿਹੀ
ਚੀਜ਼ ਹੈ ਜਿਵੇਂ
ਗਿਆਨ ਗੁਰੂ ਜਾਂ
ਬ੍ਰਹਮ ਗਿਆਨ । ਸ਼ਬਦ
ਗੁਰੂ ਅਤੇ ਰੂਹ
ਦਾ ਮਿਲਾਪ ਅਕਾਲ
ਪੁਰਖ ਦੀ ਸਮਝ ਲਈ
ਜ਼ਰੂਰੀ ਹੈ, ਇਕ
ਵਾਰੀ ਜਦੋਂ ਇਕ
ਰੂਹ
ਸਰਵਸ਼ਕਤੀਮਾਨ
ਨੂੰ ਸਮਝ ਲੈਂਦੀ
ਹੈ ਸ਼ਬਦ ਗੁਰੂ
ਤੇ ਅਮਲ ਕਰਕੇ
ਪ੍ਰਮਾਤਮਾ ਨਾਲ
ਇਕ ਹੋ ਜਾਂਦੀ
ਹੈ – ਜਿਹੜਾ
ਗੁਰਪ੍ਰਸਾਦੀ
ਨਾਮ-ਸਤਿਨਾਮ ਹੈ, ਫਿਰ
ਅਜਿਹੀ ਰੂਹ ਇਕ
ਸੰਤ ਸਤਿਗੁਰੂ
ਜਾਂ ਇਕ ਬ੍ਰਹਮ
ਗਿਆਨੀ ਦੇ ਰੂਪ
ਵਿਚ ਇਕ
ਪ੍ਰਗਟਿਉ ਜੋਤ
ਬਣ ਜਾਂਦੀ ਹੈ ।
ਇਸੇ ਕਰਕੇ ਹੀ
ਗੁਰੂ ਨਾਨਕ
ਪਾਤਸ਼ਾਹ ਜੋ ਆਪ
ਇਕ ਗੁਰੂ ਪ੍ਰਗਟਿਉ
ਜੋਤ ਸਨ, ਨਿਰੰਕਾਰ ਰੂਪ, ਪੂਰਨ
ਬ੍ਰਹਮ ਗਿਆਨੀ
ਸਨ, ਭਾਈ
ਲਹਿਣਾ ਜੀ ਨੂੰ
ਇਹ ਜੋਤ ਨਾਲ
ਨਿਵਾਜਿਆ, ਜਿਹੜੇ ਬਾਅਦ
ਵਿਚ ਨਾਨਕ
ਪਾਤਸ਼ਾਹ ਦੀ
ਬਖਸ਼ਿਸ਼ ਨਾਲ ਇਕ
ਪ੍ਰਗਟਿਉ ਜੋਤ
ਬਣ ਗਏ,
ਅਤੇ
ਗੁਰੂ ਅੰਗਦ
ਅੰਗਦ-ਇਕ
ਸਤਿਗੁਰੂ ਅਤੇ
ਇਕ ਪੂਰਨ ਬ੍ਰਹਮ
ਗਿਆਨੀ ਬਣ ਗਏ । ਜੋਤ
ਅਤੇ ਪ੍ਰਗਟਿਉ
ਜੋਤ ਦੀ ਇਹ
ਸੰਸਥਾ ਦਸਮ
ਪਾਤਸ਼ਾਹ ਤੱਕ
ਚਲਦੀ ਰਹੀ ।
ਅਸਲੀਅਤ ਵਿਚ, ਸ਼ਬਦ
ਗੁਰੂ ਦਾ ਭਾਵ
ਇਕ ਵਿਅਕਤੀ ਜਾਂ
ਇਕ ਹਸਤੀ ਤੋਂ
ਹੈ ਜਿਹੜਾ
ਤੁਹਾਡੀ ਰੂਹ
ਅਤੇ ਮਨ ਦੇ
ਹਨੇਰੇ ਨੂੰ ਦੂਰ
ਲਿਜਾਂਦਾ ਹੈ
ਅਤੇ ਤੁਹਾਡੀ
ਰੂਹ ਅਤੇ ਮਨ
ਨੂੰ ਰੋਸ਼ਨ ਕਰਦਾ
ਹੈ । ਤੁਹਾਨੂੰ ਸੱਚ
ਪ੍ਰਤੀ ਜਾਗਰੁਕ
ਕਰਦਾ ਹੈ ਅਤੇ
ਤੁਹਾਨੂੰ ਸੱਚ
ਦੇਖਣ ਦੇ ਰਸਤੇ
ਤੇ ਪਾਉਂਦਾ ਹੈ, ਸੱਚ
ਬੋਲਣ,
ਸੱਚ
ਸੁਨਣ ਅਤੇ ਸੱਚ
ਦੀ ਸੇਵਾ ਕਰਨ । ਇਸ
ਤਰ੍ਹਾਂ ਕਰਨ
ਦੁਆਰਾ ਉਹ
ਤੁਹਾਨੂੰ ਅਸਲ
ਵਿਚ ਜੀਵਨ ਮੁਕਤੀ
ਦੇ ਰਸਤੇ ਤੋਰਦਾ
ਹੈ, ਉਹ
ਤੁਹਾਡੇ ਵਿਚ
ਬ੍ਰਹਮ ਗਿਆਨ
ਪਾਉਂਦਾ ਹੈ ਅਤੇ
ਤੁਹਾਨੂੰ ਆਪਣੀ
ਰੂਹ ਅਤੇ ਮਨ
ਨੂੰ ਪੰਜ ਦੂਤਾਂ, ਦੁਵਿਧਾ, ਨਿੰਦਿਆ, ਚੁਗਲੀ, ਬਖੀਲੀ
ਅਤੇ ਆਸ਼ਾ
ਤ੍ਰਿਸ਼ਨਾ ਅਤੇ
ਮਨਸਾ ਤੋਂ ਮੁਕਤ
ਕਰਨ ਲਈ
ਤੁਹਾਨੂੰ
ਬ੍ਰਹਮ ਗਿਆਨ
ਅਤੇ ਬ੍ਰਹਮ
ਨਿਯਮਾਂ ਦਾ ਪਾਲਣ
ਕਰਨ ਵਾਲਾ
ਬਣਾਉਂਦਾ ਹੈ
ਅਤੇ ਇਸ ਤਰ੍ਹਾਂ
ਕਰਕੇ ਸ਼ਾਇਦ
ਤੁਸੀਂ ਵੀ ਪਾਰ
ਬ੍ਰਹਮ
ਪਰਮੇਸ਼ਵਰ ਨਾਲ
ਮਿਲ ਜਾਵੋ ਅਤੇ
ਉਸ ਵਰਗੇ ਹੋ
ਜਾਵੋ । ਸੱਚ ਦੀ
ਅਤੇ ਅਕਾਲ ਪੁਰਖ
ਦੀ ਸੇਵਾ ਦਸਮ
ਪਾਤਸ਼ਾਹ ਤੱਕ
ਚੱਲੀ ਅਤੇ ਫਿਰ ਪੰਜ
ਪਿਆਰਿਆਂ
ਰਾਹੀਂ ਜਿਹੜੇ
ਦਸਮ ਪਾਤਸ਼ਾਹ
ਦੁਆਰਾ ਸਥਾਪਿਤ
ਕੀਤੇ ਗਏ । ਫਿਰ
ਇਸ ਤੋਂ ਬਾਅਦ
ਇਹ ਸੇਵਾ ਹੋਰ
ਬ੍ਰਹਮ
ਗਿਆਨੀਆਂ ਜਿਵੇਂ
ਕਿ ਸੰਤ ਬਾਬਾ
ਨੰਦ ਸਿੰਘ ਜੀ, ਸੰਤ
ਬਾਬਾ ਈਸ਼ਰ ਸਿੰਘ
ਜੀ ਅਤੇ ਹੋਰ
ਬ੍ਰਹਮ
ਗਿਆਨੀਆਂ ਰਾਹੀਂ
ਅੱਗੇ ਚਲਦੀ ਰਹੀ। ਸਾਰਾ
ਗ੍ਰੰਥ ਅਕਾਲ ਪੁਰਖ, ਨਾਮ, ਸੰਤ, ਭਗਤ, ਸਤਿਗੁਰੂ, ਬ੍ਰਹਮ
ਗਿਆਨੀ ਅਤੇ ਸਾਧ
ਦੀ ਪ੍ਰਸ਼ੰਸਾ ਦੇ
ਨਾਲ ਨਾਲ ਸ੍ਰਿਸ਼ਟੀ
ਬਾਰੇ ਹੋਰ
ਸੱਚਾਂ ਅਤੇ
ਧਰਤੀ ਤੇ ਜੀਵਨ
ਬਾਰੇ ਵੱਖ ਵੱਖ
ਰਾਗਾਂ ਵਿਚ
ਗਾਇਆ ਜਾਂਦਾ ਹੈ
।
ਪ੍ਰਮਾਤਮਾ ਇਕ
ਸੰਤ, ਸਾਧ, ਸਤਿਗੁਰੂ
ਅਤੇ ਬ੍ਰਹਮ
ਗਿਆਨੀ ਵਿਚ ਵਾਸ
ਕਰਦਾ ਹੈ :
ਨਾਨਕ ਸਾਧ
ਪ੍ਰਭ ਭੇਦ ਨ
ਭਾਈ ॥ 8 ॥ 7 ॥
ਸ਼੍ਰੀ ਗੁਰੂ
ਗ੍ਰੰਥ ਸਾਹਿਬ
ਜੀ 272
ਆਉ ਸਭ ਤੋਂ
ਪਹਿਲਾ ਸ਼ਬਦ 'ਸਤਿਗੁਰ' ਤੇ
ਧਿਆਨ ਦਈਏ ।
ਸਤਿਗੁਰੂ ਕੀ
ਹੈ ?
ਇਹ ਗੁਰਬਾਣੀ
ਦੇ ਵੱਖ ਵੱਖ
ਸਲੋਕਾਂ ਵਿਚ
ਬੜੀ ਸਪੱਸ਼ਟਤਾ
ਨਾਲ ਵਰਣਿਤ
ਕੀਤਾ ਗਿਆ ਹੈ ।
ਸਤਿ ਪੁਰਖੁ
ਜਿਨਿ ਜਾਨਿਆ
ਸਤਿਗੁਰੁ ਤਿਸ
ਕਾ ਨਾਉ ॥
ਸ਼੍ਰੀ ਗੁਰੂ
ਗ੍ਰੰਥ ਸਾਹਿਬ
ਜੀ (286)
ਸਤਿਗੁਰੂ ਉਹ
ਵਿਅਕਤੀ ਹੈ ਜਿਹੜਾ
:
·
ਆਪਣੇ ਆਪ
ਵਿਚ ਸਤਿ
ਪ੍ਰਕਾਸ਼
ਪ੍ਰਮਾਤਮਾ ਦੀ
ਹੌਦ ਨੂੰ ਮਹਿਸੂਸ
ਕਰਦਾ ਹੈ ।
·
ਪਰਮ ਜੋਤ
ਨਾਲ ਰੋਸ਼ਨ ਹੋ
ਚੁਕਾ ਹੈ ।
·
ਅਕਾਲ ਪੁਰਖ
ਦੁਆਰਾ
ਅਧਿਆਤਮਿਕਤਾ
ਵਿਚ ਸੱਚਖੰਡ ਦੀ
ਅਵਸਥਾ ਵੱਧ
ਅਧਿਆਤਮਿਕ
ਉਭਾਰ __
·
ਅਕਾਲ ਪੁਰਖ
ਵਿਚ ਵਲੀਨ ਹੋ
ਚੁਕਾ ਹੈ ।
·
ਉਸਦੀ ਭਗਤੀ
ਅਕਾਲ ਪੁਰਖ
ਦੁਆਰਾ ਸੰਪੂਰਨ
ਵਜੋਂ ਮਨਜੂਰ ਕਰ
ਲਈ ਗਈ ਹੈ ।
·
ਪਰਮ ਪਦ
ਪ੍ਰਾਪਤ ਕਰ ਲਿਆ
ਹੈ ।
·
ਇਕ ਸਦਾ
ਸੁਹਾਗਣ ਬਣ ਗਈ
ਹੈ ।
ਅਜਿਹੇ
ਵਿਅਕਤੀ ਦੀ
ਸੰਗਤ ਵਿਚ ਸਾਰੇ
ਲੋਕ ਜਿਹੜੇ ਉਸਦੇ
ਸੇਵਕ ਬਣ ਗਏ ਹਨ
ਜੀਵਨ ਮੁਕਤੀ
ਪ੍ਰਾਪਤ ਕਰ
ਲੈਣਗੇ – ਸਤਿਗੁਰੂ
ਕੋਲ ਉਸਦੀ ਸੰਗਤ
ਨੂੰ ਜੀਵਨ
ਮੁਕਤੀ ਦੇਣ ਦੀ
ਅਧਿਆਤਮਿਕ
ਸ਼ਕਤੀ ਹੈ । ਆਉ 1421 ਸਫੇ
ਵਿਚਲੇ ਸਲੋਕ ਤੇ
ਧਿਆਨ ਲਗਾਈਏ । ਗੁਰਬਾਣੀ
ਦੇ ਕਿਸੇ ਵੀ
ਸ਼ਬਦ ਦਾ ਸੰਪੂਰਨ
ਅਤੇ ਪੂਰਾ ਭਾਵ
ਵਰਨਣ ਕਰਨਾ ਬਹੁਤ
ਕਠਿਨ ਹੈ, ਇਹ ਅਸੀਮ ਗਿਆਨ
ਹੈ, ਕੋਈ
ਹੱਦ ਨਹੀਂ ਹੈ –
ਗੁਰਬਾਣੀ
ਬੇਅੰਤ ਹੈ, ਇਹ
ਕੇਵਲ ਮਹਿਸੂਸ
ਕੀਤੀ ਜਾ ਸਕਦੀ
ਹੈ ਅਤੇ ਵਿਅਕਤੀ
ਜਿਹੜਾ ਇਸਨੂੰ
ਕਰਦਾ ਹੈ ਅਤੇ
ਇਸਨੂੰ ਪ੍ਰਾਪਤ
ਕਰਦਾ ਹੈ, ਉਹ ਇਕ ਹੈ
ਜਿਹੜਾ ਇਸਨੂੰ
ਮਹਿਸੂਸ ਕਰਦਾ
ਹੈ ਅਤੇ ਅਜਿਹਾ
ਅਹਿਸਾਸ ਵਰਣਨ
ਤੋਂ ਪਰੇ ਹੈ ਪਰ
ਅਗਲੇ ਸ਼ਬਦ
ਤੁਹਾਨੂੰ
ਗੁਰਬਾਣੀ
ਵਿਚਲੇ ਬ੍ਰਹਮ
ਗਿਆਨ ਦੇ ਮਾਨ
ਸਰੋਵਰ ਦੀ
ਗਹਿਰਾਈ ਨੂੰ
ਮਹਿਸੂਸ ਕਰਨ
ਵਿਚ ਮਦਦ ਦੇਣਗੇ
।
ਵਾਹੁ ਵਾਹੁ
ਸਤਿਗੁਰੁ
ਪੁਰਖੁ ਹੈ ਜਿਨਿ
ਸਚੁ ਜਾਤਾ ਸੋਇ ॥
ਜਿਤੁ ਮਿਲਿਐ
ਤਿਖ ਉਤਰੈ ਤਨੁ
ਮਨੁ ਸੀਤਲੁ ਹੋਇ
॥
ਸ਼੍ਰੀ ਗੁਰੂ
ਗ੍ਰੰਥ ਸਾਹਿਬ
ਜੀ
ਇਕ ਸਤਿਗੁਰ – ਇਕ
ਪੂਰਨ ਸਚਿਆਰਾ
ਬਣਨ ਲਈ ਸੱਚ ਦੀ
ਖੋਚ ਚਾਬੀ ਹੈ
ਅਤੇ ਸਤਿ ਕੀ ਹੈ ? ਅਕਾਲ
ਪੁਰਖ ਆਪ ਹੀ
ਸਤਿ ਹੈ –
ਸਤਿਨਾਮ ਬਾਕੀ
ਹਰ ਚੀਜ਼ ਨਾਸ਼ਵਾਨ
ਹੈ ਅਤੇ ਜਿਹੜੀ
ਮਾਇਆ ਦਾ ਹਿੱਸਾ
ਹੈ ਜਿਹੜੀ ਖੇਡ
ਨੂੰ ਚਲਾਉਂਦੀ
ਹੈ ਉਹ ਵਿਅਕਤੀ
ਜਿਹੜਾ ਸਤਿ ਦੀ
ਖੋਜ ਕਰਦਾ ਹੈ
ਅਤੇ
ਅਧਿਆਤਮਿਕਤਾ
ਦੀ ਸਭ ਤੋਂ
ਉੱਚੀ ਅਵਸਥਾ ਸੱਚਖੰਡ
ਅਤੇ ਇਸ ਤੋਂ ਵੀ
ਉੱਤੇ
ਪਹੁੰਚਾਉਂਦਾ
ਹੈ, ਅਤੇ
ਅਕਾਲ ਪੁਰਖ ਵਿਚ
ਵਲੀਨ ਹੋ ਜਾਂਦਾ
ਹੈ, ਸਤਿਗੁਰੂ
ਬਣ ਜਾਂਦਾ ਹੈ –
ਉਹ ਵਿਅਕਤੀ
ਜਿਹੜਾ ਸੰਗਤ ਨੂੰ
ਸਤਿ ਦਾ ਪਾਠ
ਪੜ੍ਹਾ ਸਕਦਾ ਹੈ, ਜਿਹੜਾ
ਸੰਗਤ ਨੂੰ ਉਸੇ
ਰਸਤੇ ਤੇ ਅਗਵਾਈ
ਕਰਦਾ ਅਤੇ ਚਲਾਉਂਦਾ
ਹੈ ਜਿਹੜਾ ਉਸਨੇ
ਆਪ ਅਪਣਾਇਆ ਸੀ ।
ਸ਼ਬਦ 'ਸਤਿ' ਦਾ
ਭਾਵ ਸੱਚ ਹੈ
ਅਤੇ ਉਹ ਸਤਿਨਾਮ
ਹੈ । ਸ਼ਬਦ ਗੁਰੂ ਦਾ
ਭਾਵ ਹੈ ਉਹ ਜਿਹੜਾ
ਹਨੇਰੇ ਨੂੰ ਦੂਰ
ਭਜਾਉਂਦਾ ਹੈ
ਅਤੇ ਸੰਗਤ ਦਾ ਹਿਰਦਾ
ਸਤਿਨਾਮ ਨਾਲ
ਰੋਸ਼ਨ ਕਰਦਾ ਹੈ ।
ਅਤੇ ਤੁਸੀਂ
ਕਿਸ ਤਰ੍ਹਾਂ
ਸਤਿਗੁਰੂ ਦੀ
ਪਹਿਚਾਣ ਕਰਦੇ
ਹੋ ?
ਜਦੋਂ ਤੁਸੀਂ
ਪੂਰਨ ਵਿਸ਼ਵਾਸ
ਅਤੇ ਦ੍ਰਿੜਤਾ
ਨਾਲ ਉਸਦੀ ਸੰਗਤ
ਵਿਚ ਜਾਂਦੇ ਹੋ, ਤੁਸੀਂ
ਇਕਾਗਰਿਤ
ਭਾਵਨਾ ਮਹਿਸੂਸ
ਕਰੋਗੇ । ਜਿਹੜੀ
ਤੁਹਾਡੇ ਮਨ ਅਤੇ
ਸ਼ਰੀਰ ਨੂੰ ਸ਼ਾਂਤ
ਕਰਦੀ ਹੈ, ਤੁਹਾਡਾ ਅੰਦਰ
ਫਰਕ ਮਹਿਸੂਸ
ਕਰੇਗਾ, ਤੁਹਾਡਾ ਮਨ
ਉੱਡਣਾ ਬੰਦ ਕਰ
ਦੇਵੇਗਾ । ਤੁਹਾਡੇ
ਮਨ ਦੀ ਭਟਕਣਾ
ਅਲੋਪ ਹੋ
ਜਾਵੇਗੀ, ਤੁਸੀਂ ਸ਼ਾਂਤੀ
ਅਤੇ ਸਬਰ ਦਾ
ਅਹਿਸਾਸ ਕਰੋਗੇ । ਤੁਹਾਡੀਆਂ
ਇਛਾਵਾਂ ਅਲੋਪ
ਹੋਣੀਆਂ ਸ਼ੁਰੂ
ਹੋ ਜਾਂਦੀਆਂ ਹਨ, ਅਤੇ
ਫਲਸਵਰੂਪ
ਤੁਸੀਂ ਪੂਰਨ
ਸਬਰ ਪ੍ਰਾਪਤ
ਕਰਦੇ ਹੋ ।
ਵਾਹੁ ਵਾਹੁ
ਸਤਿਗੁਰੁ ਸਤਿ
ਪੁਰਖੁ ਹੈ ਜਿਸ
ਨੋ ਸਮਤੁ ਸਭ
ਕੋਇ ॥ ਸਤਿ
ਗੁਰਖ ਅਕਾਲ
ਪੁਰਖ ਆਪ ਹੈ
ਇਸਦਾ ਭਾਵ ਹੈ
ਕਿ ਆਤਮਿਕ
ਅਵਸਥਾ ਦੇ ਉਸ
ਪੱਧਰ ਤੇ
ਸਤਿਗੁਰੂ ਅਕਾਲ
ਪੁਰਖ ਦਾ ਰੂਪ
ਬਣ ਜਾਂਦਾ ਹੈ । ਇਸਦਾ
ਭਾਵ ਹੈ ਕਿ
ਆਤਮਿਕ ਅਵਸਥਾ
ਦੇ ਉਸ ਪੱਧਰ ਤੇ
ਅਕਾਲ ਪੁਰਖ ਅਤੇ
ਸਤਿਗੁਰੂ ਵਿਚ
ਕੋਈ ਅੰਤਰ ਨਹੀਂ
ਰਹਿ ਜਾਂਦਾ ਹੈ । ਉਹ
ਏਕ ਦ੍ਰਿਸ਼ਟ ਹੈ –
ਜਿਹੜਾ ਹਰ ਕਿਸੇ
ਨੂੰ ਬਿਨਾਂ
ਕਿਸੇ ਭਿੰਨ ਭੇਦ
ਦੇ ਵੇਖਦਾ ਹੈ । ਜਿਸਦੇ
ਲਈ ਹਰ ਕੋਈ ਏਕ
ਦ੍ਰਿਸ਼ਟ ਹੈ 0 ਇਹ ਹੈ
ਜੋ ਇਕ ਸਤਿਗੁਰੂ
ਹੈ । ਅਜਿਹੀ ਉੱਚੀ
ਅਧਿਆਤਮਿਕ
ਅਵਸਥਾ ਵਿਚ ਇਕ
ਭਗਤ ਪ੍ਰਾਪਤ
ਕਰਦਾ ਹੈ । ਅਕਾਲ
ਪੁਰਖ ਉਸ ਦੇ
ਬਾਰੇ ਜ਼ਰੂਰੀ
ਗੁਣ ਉਸ ਵਿਚ ਭਰ
ਦਿੰਦਾ ਹੈ, ਅਤੇ
ਇਹ ਹੈ ਜੋ ਇਸ
ਸਲੋਕ ਵਿਚ ਵਰਨਣ
ਕੀਤਾ ਗਿਆ ਹੈ ।
ਵਾਹੁ ਵਾਹੁ
ਸਤਿਗੁਰੁ
ਨਿਰਵੈਰੁ ਹੈ
ਜਿਸੁ ਨਿੰਦਾ ਉਸਤਤਿ
ਤੁਲਿ ਹੋਇ ॥
ਸਤਿਗੁਰੂ
ਕਿਸੇ ਲਈ ਵੀ
ਵੈਰ ਵਿਰੋਧ ਤੋਂ
ਬਿਨਾਂ ਹੈ, ਨਿਰਵੈਰ
ਸ਼੍ਰੀ ਅਕਾਲ
ਪੁਰਖ ਜੀ ਦੀ ਇਕ
ਬਹੁਤ ਮਹੱਤਵਪੂਰਨ
ਵਿਸ਼ੇਸ਼ਤਾ ਹੈ –
ਕ੍ਰਿਪਾ ਕਰਕੇ
ਮੂਲ ਮੰਤਰ ਨੂੰ
ਪੜੋ – ਅਤੇ ਇਸੇ
ਤਰ੍ਹਾਂ ਹੀ
ਸਤਿਗੁਰੂ ਦੇ ਵੀ
ਗੁਣ ਹਨ, ਭਾਵ ਸਤਿਗੁਰੂ
ਅਕਾਲ ਪੁਰਖ ਵਰਗਾ
ਬਣ ਜਾਂਦਾ ਹੈ, ਉਹ
ਆਪਣੇ ਅੰਦਰ
ਸਾਰੇ ਦਿਮਾਗ
ਅਤੇ ਦਿਲ ਦੇ
ਗੁਣਾਂ ਨੂੰ
ਧਾਰਨ ਕਰ ਲੈਂਦਾ
ਹੈ ਜਿਹੜੇ ਅਕਾਲ
ਪੁਰਖ ਦੇ ਆਪਣੇ
ਜ਼ਰੂਰੀ ਗੁਣ ਹਨ, ਇਕ
ਸਤਿਗੁਰੂ ਲਈ
ਉਸਤਤ ਅਤੇ
ਨਿੰਦਿਆ ਇਕੋ
ਜਿਹੀ ਹੈ, ਉਸ ਤੇ ਪ੍ਰਭਾਵ
ਨਹੀਂ ਪੈਂਦਾ
ਜੇਕਰ ਕੋਈ ਉਸਦੀ
ਉਸਤਤ ਕਰਦਾ ਹੈ
ਜਾਂ ਉਸਦੀ
ਨਿੰਦਿਆ ਕਰਦਾ
ਹੈ, ਅਤੇ
ਅਜਿਹਾ
ਸਤਿਗੁਰੂ ਧੰਨ
ਧੰਨ ਹੈ ।
ਵਾਹੁ ਵਾਹੁ
ਸਤਿਗੁਰੁ
ਸੁਜਾਣੁ ਹੈ
ਜਿਸੁ ਅੰਤਰਿ
ਬ੍ਰਹਮੁ
ਵੀਚਾਰੁ ॥
ਧੰਨ ਧੰਨ
ਸਤਿਗੁਰੂ
ਬ੍ਰਹਮ ਗਿਆਨ ਦਾ
ਜੀਉਂਦਾ ਜਾਗਦਾ ਗ੍ਰੰਥ
ਹੈ । ਉਹ ਵਿਅਕਤੀ
ਜਿਹੜਾ
ਸਰਵਸ਼ਕਤੀਮਾਨ
ਨੂੰ ਸੰਪੂਰਨਤਾ
ਨਾਲ ਸਮਝ ਲੈਂਦਾ
ਹੈ, ਉਸ
ਵਾਂਗ ਬਣ ਜਾਂਦਾ
ਹੈ, ਇਸ
ਲਈ ਇਸ
ਅਧਿਆਤਮਿਕਤਾ
ਦੀ ਪ੍ਰਾਪਤੀ ਦੇ
ਸਿੱਟੇ ਵਜੋਂ
ਸਰਵਸ਼ਕਤੀਮਾਨ
ਵੱਲੋਂ ਸਾਰਾ
ਬ੍ਰਹਮ ਗਿਆਨ ਉਸ
ਵਿਚ ਆਉਣਾ ਸ਼ੁਰੂ
ਹੋ ਜਾਂਦਾ ਹੈ ।
ਵਾਹੁ ਵਾਹੁ
ਸਤਿਗੁਰੁ
ਨਿਰੰਕਾਰੁ ਹੈ
ਜਿਸੁ ਅੰਤੁ ਨ ਪਾਰਾਵਾਰੁ
॥
ਹੁਣ ਇਸ ਇਕ
ਪੰਕਤੀ ਵਿਚ ਇਹ
ਪੂਰੀ ਤਰ੍ਹਾਂ
ਸਪੱਸ਼ਟ ਕਰ ਦਿੱਤਾ
ਗਿਆ ਹੈ ਕਿ ਧੰਨ
ਧੰਨ ਸਤਿਗੁਰੂ
ਨਿਰੰਕਾਰ ਹੈ – ਭਾਵ
ਅਕਾਲ ਪੁਰਖ ਆਪ
ਹੈ, ਜਿਹੜਾ
ਬਾਮੂਰਤ ਹੈ ।
ਵਾਹੁ ਵਾਹੁ
ਸਤਿਗੁਰੂ ਹੈ ਜਿ
ਸਚੁ ਦ੍ਰਿੜਾਏ
ਸੋਇ ॥
ਸਤਿਗੁਰੂ ਇਕ
ਮਹਾਨ ਰੂਹ ਹੈ
ਕਿਉਂਕਿ ਉਹ ਸੱਚ
ਦੀ ਸੇਵਾ ਕਰਦੀ
ਹੈ । ਸੱਚ ਦੀ ਸੇਵਾ
ਅਕਾਲ ਪੁਰਖ ਦੀ
ਸਭ ਤੋਂ ਉੱਚੀ
ਸੇਵਾ ਅਤੇ ਇਹੀ
ਹੈ ਜੋ ਇਕ
ਸਤਿਗੁਰੂ ਕਰਦਾ
ਹੈ ।
ਨਾਨਕ ਸਤਿਗੁਰ
ਵਾਹੁ ਵਾਹੁ ਜਿਸ
ਤੇ ਨਾਮੁ
ਪਰਾਪਤਿ ਹੋਇ ॥੨॥
ਸ੍ਰੀ ਗੁਰੂ
ਗ੍ਰੰਥ ਸਾਹਿਬ
ਜੀ ੧੪੨੧
ਸਤਿਗੁਰੂ
ਮਹਾਨ ਹੈ
ਕਿਉਂਕਿ ਕੇਵਲ
ਉਹ ਹੀ
ਸਰਵਸ਼ਕਤੀਮਾਨ
ਦੁਆਰਾ ਸੰਗਤ ਨੂੰ
ਗੁਰਪ੍ਰਸਾਦੀ
ਨਾਮ ਦੇਣ ਲਈ
ਬਖਸ਼ਿਸ਼ਾਂ
ਪ੍ਰਾਪਤ ਕਰ ਚੁਕਾ
ਹੈ । ਇਸ ਲਈ ਇਕ
ਵਿਅਕਤੀ ਅਜਿਹੇ
ਸਤਿਗੁਰੂ
ਵੱਲੋਂ ਗੁਰਪ੍ਰਸਾਦੀ
ਨਾਮ ਪ੍ਰਾਪਤ ਕਰ
ਸਕਦਾ ਹੈ ।
ਇੱਥੇ ਕਈ ਹੋਰ
ਪੰਕਤੀਆਂ ਹਨ
ਜਿੰਨਾਂ ਵਿਚ ਇਕ
ਸਤਿਗੁਰੂ ਦੀ
ਉਸਤਤ ਕੀਤੀ ਗਈ
ਹੈ । ਜੇਕਰ ਅਸੀਂ
ਉਹਨਾਂ ਵਿਚੋਂ
ਕੇਵਲ ਕੁਝ ਹੀ
ਸਮਝ ਲੈਂਦੇ ਹਾਂ
ਅਤੇ ਉਹਨਾਂ ਵਿਚ
ਦ੍ਰਿੜਤਾ ਅਤੇ
ਵਿਸ਼ਵਾਸ ਦਾ
ਪਸਾਰਾ ਕਰ
ਲੈਂਦੇ ਹਾਂ
ਸਾਡੇ ਅਧਿਆਤਮਿਕ
ਨਿਸ਼ਾਨੇ ਅਸਾਨੀ
ਨਾਲ ਪ੍ਰਾਪਤ
ਕੀਤੇ ਜਾ ਸਕਦੇ
ਹਨ । ਅਧਾਰ ਪੰਕਤੀ
ਇਹ ਹੈ ਕਿ ਇਕ
ਸਤਿਗੁਰੂ
ਪ੍ਰਗਟਿਉ ਜੋਤ ਹੈ
ਭਾਵ ਧਰਤੀ ਤੇ
ਜੀਵਤ
ਪ੍ਰਮਾਤਮਾ ਹੈ ।
ਦਾਸਨਦਾਸ