ਆਉ ਇਹ ਸਮਝਣ ਦੀ
ਇਕ ਬਹੁਤ ਨਿਮਰ
ਅਤੇ ਇਮਾਨਦਾਰ
ਕੋਸ਼ਿਸ਼ ਕਰੀਏ ਕਿ
ਬ੍ਰਹਮਗਿਆਨੀ
ਕੀ ਹੈ ?
ਇੱਥੇ
ਇਹ ਦੱਸਣਾ ਬਹੁਤ
ਜ਼ਿਆਦਾ ਜ਼ਰੂਰੀ
ਹੈ ਕਿ ਜੇਕਰ ਅਸੀਂ
ਸੰਗਤ ਸਮਝਣ ਅਤੇ
ਵਿਸ਼ਵਾਸ ਕਰਨ ਦੇ
ਯੋਗ ਹਾਂ ਕਿ ਗੁਰਬਾਨੀ
ਬ੍ਰਹਮਗਿਆਨੀ
ਬਾਰੇ ਕੀ
ਕਹਿੰਦੀ ਹੈ, ਤਾਂ
ਅਸੀਂ ਯਕੀਨਨ
ਸੱਚ ਖੰਡ ਵੱਲ
ਆਪਣੀ
ਅਧਿਆਤਮਿਕ ਯਾਤਰਾ
ਨੂੰ ਅੱਗੇ
ਵਧਾਉਣ ਵਿਚ ਲਾਭ
ਪ੍ਰਾਪਤ ਕਰ
ਸਕਦੇ ਹਾਂ । ਪੂਰਨ
ਅਤੇ ਸੰਪੂਰਨ
ਸਮਝ ਅਤੇ
ਵਿਸ਼ਵਾਸ ਹੀ
ਇਸਦੀ ਕੂੰਜੀ ਹੈ, ਜਿਹੜੀ
ਸਾਨੂੰ ਸਮਝੋਤੇ
ਅਤੇ ਪਰਪੱਕ
ਇਰਾਦੇ ਵੱਲ ਲੈ
ਜਾਵੇਗੀ, ਜਿਹੜੇ ਪੂਰਨ
ਭਗਤੀ ਦੇ ਜ਼ਰੂਰੀ
ਤੱਤ ਹਨ । ਇਕ ਬ੍ਰਹਮ
ਗਿਆਨੀ ਦੇ ਸਾਰੇ
ਬ੍ਰਹਮ ਗੁਣਾਂ
ਦਾ ਬ੍ਰਹਮ ਵਰਣਨ
ਪੰਜਵੀਂ
ਪਾਤਸ਼ਾਹੀ ਸ਼੍ਰੀ
ਗੁਰੂ ਅਰਜਨ ਦੇਵ
ਜੀ ਦੁਆਰਾ
ਸੁਖਮਨੀ ਸਾਹਿਬ
ਦੀ ਅੱਠਵੀਂ ਅਸ਼ਟਪਦੀ
ਵਿਚ ਬਹੁਤ ਵਧੀਆ
ਤਰੀਕੇ ਨਾਲ ਪੇਸ਼
ਕੀਤਾ ਗਿਆ ਹੈ । ਅਸਲ
ਵਿਚ ਬ੍ਰਹਮ
ਗਿਆਨੀ ਸਭ ਤੋਂ
ਉੱਚੀ ਆਤਮਿਕ
ਅਵਸਥਾ ਹੈ । ਜਿਹੜੀ
ਇਕ ਵਿਅਕਤੀ
ਪ੍ਰਾਪਤ ਕਰ
ਸਕਦਾ ਹੈ । ਅਜਿਹੀ
ਉੱਚੀ ਆਤਮਿਕ
ਅਵਸਥਾ ਕੇਵਲ
ਅਕਾਲ ਪੁਰਖ ਦੀ
ਬਖਸ਼ਿਸ਼ ਦੁਆਰਾ
ਹੀ ਪ੍ਰਾਪਤ
ਕੀਤੀ ਜਾਂਦੀ ਹੈ, ਅਤੇ
ਅਜਿਹੀਆਂ
ਬਖਸ਼ਿਸ਼ਾਂ ਉਸ
ਦੁਆਰਾ ਬਹੁਤ
ਦੁਰਲਭ ਰੂਹਾਂ
ਤੇ ਕੀਤੀਆਂ
ਜਾਂਦੀਆਂ ਹਨ
ਜਾਂ ਦੂਜੇ
ਸ਼ਬਦਾਂ ਵਿਚ ਅਜਿਹੀਆਂ
ਰੂਹਾਂ ਬਹੁਤ
ਦੁਰਲੱਭ ਹਨ
ਜਿਹੜੀਆਂ ਅਜਿਹੀ
ਉੱਚੀ ਆਤਮਿਕ
ਅਵਸਥਾ ਦੀ
ਬਖਸ਼ਿਸ਼ ਪ੍ਰਾਪਤ
ਕਰਦੀਆਂ ਹਨ
ਜਿੱਥੇ
ਸਰਵਸ਼ਕਤੀਮਾਨ
ਅਤੇ ਅਜਿਹੀ ਰੂਹ
ਵਿਚ ਕੋਈ ਅੰਤਰ
ਨਹੀਂ ਰਹਿੰਦਾ
ਹੈ । ਅਜਿਹੀਆਂ
ਰੂਹਾਂ ਬ੍ਰਹਮ
ਗੁਣਾਂ ਨਾਲ
ਭਰਪੂਰ ਹਨ, ਜਿਹੜੇ
ਸੁਖਮਨੀ ਦੀ 8ਵੀ
ਅਸ਼ਟਪਦੀ ਦੇ ਵਿਚ
ਵਰਣਿਤ ਕੀਤੇ ਗਏ
ਹਨ ।
ਸਲੋਕੁ ॥ ਮਨਿ ਸਾਚਾ
ਮੁਖਿ ਸਾਚਾ ਸੋਇ
॥
ਅਵਰੁ ਨ ਪੇਖੈ
ਏਕਸੁ ਬਿਨੁ ਕੋਇ
॥
ਨਾਨਕ ਇਹ ਲਛਣ
ਬ੍ਰਹਮ ਗਿਆਨੀ
ਹੋਇ ॥੧॥
ਸ਼੍ਰੀ ਗੁਰੂ
ਗ੍ਰੰਥ ਸਾਹਿਬ
ਜੀ 272
ਬ੍ਰਹਮ ਗਿਆਨੀ
ਉਹ ਵਿਅਕਤੀ ਹੈ :
·
ਜਿਸਦੀ ਰੂਹ
ਅਤੇ ਮਨ ਪੂਰਨ
ਸਚਿਆਰਾ ਬਣ
ਜਾਂਦਾ ਹੈ ।
·
ਜਿਹੜਾ
ਕੇਵਲ ਸੱਚ ਦੀ
ਸੇਵਾ ਕਰਦਾ ਹੈ, ਸੱਚ
ਦੇਖਦਾ ਅਤੇ ਸੱਚ
ਸੁਣਦਾ ਹੈ ।
·
ਦਜਸਦੀ ਹਰ
ਕ੍ਰਿਆ ਅਤੇ
ਪ੍ਰਤੀਕ੍ਰਿਆ
ਸਤਿ ਹੈ ।
·
ਦਜਹੜਾ
ਅਕਾਲ ਪੁਰਖ ਪਾਰ
ਬ੍ਰਹਮ
ਪਰਮੇਸ਼ਵਰ ਦੀ
ਸੇਵਾ ਕਰ ਰਿਹਾ
ਹੈ ।
·
ਜਿਹੜਾ
ਸਾਰਾ ਸਮਾਂ
ਸਰਵਸ਼ਕਤੀਮਾਨ
ਦੀ ਉਸਤਤ ਵਿਚ
ਅਤੇ ਸੇਵਾ ਵਿਚ
ਲੱਗਾ ਰਹਿੰਦਾ
ਹੈ ।
·
ਜਿਸਨੇ
ਸੰਪੂਰਨ ਅਤੇ
ਪੂਰੀ ਬ੍ਰਹਮ
ਗਿਆਨ ਅਤੇ
ਬ੍ਰਹਮਤਾ
ਪ੍ਰਾਪਤ ਕਰ ਲਈ
ਹੈ।
·
ਜਿਹੜਾ ਹਰ
ਥਾਂ ਅਤੇ ਹਰ ਇਕ
ਵਿਚ ਪ੍ਰਮਾਤਮਾ
ਨੂੰ ਦੇਖਦਾ ਹੈ –
ਇਹ ਹੈ ਜਿਹੜੀ
ਅਸਲੀ ਸੱਚਾਈ ਹੈ, ਬਾਕੀ
ਹਰ ਚੀਜ਼ ਨਾਸ਼ਵਾਨ
ਹੈ।
ਅਸਟਪਦੀ ॥
ਬ੍ਰਹਮ ਗਿਆਨੀ
ਸਦਾ ਨਿਰਲੇਪ ॥
ਜੈਸੇ ਜਲ ਮਹਿ
ਕਮਲ ਅਲੇਪ ॥
ਬ੍ਰਹਮ ਗਿਆਨੀ ਸਦਾ
ਨਿਰਦੋਖ ॥
ਜੈਸੇ ਸੂਰੁ
ਸਰਬ ਕਉ ਸੋਖ ॥
ਬ੍ਰਹਮ ਗਿਆਨੀ
ਕੈ ਦ੍ਰਿਸਟਿ
ਸਮਾਨਿ ॥
ਜੈਸੇ ਰਾਜ ਰੰਕ
ਕਉ ਲਾਗੈ ਤੁਲਿ
ਪਵਾਨ ॥
ਬ੍ਰਹਮ ਗਿਆਨੀ
ਕੈ ਧੀਰਜੁ ਏਕ ॥
ਜਿਉ ਬਸੁਧਾ
ਕੋਊ ਖੋਦੈ ਕੋਊ
ਚੰਦਨ ਲੇਪ ॥
ਬ੍ਰਹਮ ਗਿਆਨੀ
ਕਾ ਇਹੈ ਗੁਨਾਉ ॥
ਨਾਨਕ ਜਿਉ
ਪਾਵਕ ਕਾ ਸਹਜ
ਸੁਭਾਉ ॥੧॥
ਸ਼੍ਰੀ ਗੁਰੂ
ਗ੍ਰੰਥ ਸਾਹਿਬ
ਜੀ ੨੭੨
ਇੱਕ ਬ੍ਰਹਮ
ਗਿਆਨੀ ਅੰਦਰੋ
ਸਦਾ ਸਾਫ਼
ਰਹਿੰਦਾ ਹੈ, ਠੀਕ
ਇੰਕ ਕਮਲ ਦੇ
ਫੁੱਲ ਦੀ
ਤਰ੍ਹਾਂ, ਜਿਹੜਾ ਗੰਦੇ
ਚਿੱਕੜ ਵਾਲੇ
ਪਾਣੀ ਵਿਚ
ਉੱਗਦਾ ਹੈ ਅਤੇ ਫਿਰ
ਵੀ ਚਮਕੀਲਾ, ਚਮਕਦਾ
ਅਤੇ ਸਾਫ਼
ਰਹਿੰਦਾ ਹੈ ਉਸ
ਗਾਰੇ ਤੋਂ
ਜਿਹੜਾ ਉਸਦੇ
ਦੁਆਲੇ ਹੁੰਦਾ
ਹੈ । ਇਸੇ ਤਰ੍ਹਾਂ
ਕਲਜੁਗ ਦੇ
ਹਨੇਰੇ ਯੁੱਗ
ਵਿਚ ਰਹਿੰਦਾ ਹੋਏ, ਜਿਥੇ
ਸਾਰੇ ਸੰਸਾਰ
ਵਿਚ ਉਸਦੇ
ਦੁਆਲੇ ਪੰਜ
ਦੂਤਾਂ ਨਿੰਦਿਆ, ਚੁਗਲੀ, ਬਖੀਲੀ, ਆਸਾ, ਤ੍ਰਿਸ਼ਨਾ
ਅਤੇ ਮਨਸਾ, ਰਾਜ
ਜੋਬਨ,
ਘੰਨ, ਮਾਲ, ਰੂਪ, ਰਾਸ
ਅਤੇ ਗੰਧ ਦੁਆਰਾ
ਪੈਦਾ ਕੀਤੇ
ਗੰਭੀਰ ਮਾਨਸਿਕ
ਰੋਗਾਂ ਦੀ ਗਰਦ
ਚੜੀ ਹੋਈ ਹੈ ।
ਇਕ
ਬ੍ਰਹਮਗਿਆਨੀ
ਅੰਦਰੋ ਬਾਹਰੋ
ਸੁੱਧ ਰਹਿੰਦਾ
ਹੈ । ਉਸਦਾ ਮਨ ਅਤੇ
ਰੂਹ ਸਦਾ ਸਥਿਰ
ਰਹਿੰਦਾ ਹੈ ਅਤੇ
ਕੋਈ ਵੀ
ਉਸਨੂੰ ਸੱਚ ਦੀ
ਸੇਵਾ ਕਰਨ ਤੋਂ
ਵਿਚਲਿਤ ਨਹੀਂ
ਕਰ ਸਕਦਾ ਹੈ । ਵੁਹ
ਸੂਰਜ ਦੀ
ਤਰ੍ਹਾਂ ਹੈ, ਜਿਹੜਾ
ਸਾਰੇ ਹਨੇਰੇ
ਨੂੰ ਸੋਖ ਲੈਂਦਾ
ਹੈ ਅਤੇ ਆਪਦੀ ਅਸੀਮ
ਰੋਸ਼ਨੀ ਨਾਲ
ਸਾਰੇ ਸੰਸਾਰ
ਨੂੰ ਰੋਸ਼ਨ ਕਰ
ਦਿੰਦਾ ਹੈ। ਇਸੇ
ਤਰ੍ਹਾਂ ਇੱਕ
ਬ੍ਰਹਮਗਿਆਨੀ
ਕਰਦਾ ਹੈ ਜਿਸਦਾ
ਅੰਦਰ ਬ੍ਰਹਮ
ਜੋਤ ਨਾਲ ਰੋਸ਼ਨ
ਹੁੰਦਾ ਹੈ,
ਮਨ
ਅਤੇ ਰੂਹ ਦੇ
ਸਾਰੇ ਹਨੇਰੇ
ਦੂਰ ਕਰਦਾ ਹੈ
ਅਤੇ ਸਾਰੇ ਪਾਪ
ਬ੍ਰਹਮ ਪ੍ਰਕਾਸ਼
ਨਾਲ ਧੋ ਦਿੰਦਾ
ਹੈ ।
ਇੱਕ ਬ੍ਰਹਮ
ਗਿਆਨੀ ਹਵਾ ਦੀ
ਤਰ੍ਹਾਂ ਹੈ
(ਹਵਾ ਅਕਾਲ ਪੁਰਖ
ਦੀ ਇੰਕ ਪਹਿਲੀ
ਅਤੇ ਸਿਰਜਣਾ
ਕਹੀ ਜਾਂਦੀ ਹੈ
ਅਤੇ ਇਹ
ਗੁਰਬਾਨੀ ਵਿਚ
ਪਵਨ ਗੁਰੂ ਵਜੋਂ
ਪੇਸ਼ ਕੀਤੀ ਗਈ
ਹੈ, ਇਹ
ਇਸ ਧਰਤੀ ਤੇ ਸਭ
ਤੋਂ ਜ਼ਰੂਰੀ ਤੱਤ
ਹੈ ਇਸ ਲਈ ਇਸ ਦੀ
ਮਹੱਤਤਾ ਨੂੰ ਸਹੀ
ਅਰਥਾਂ ਵਿਚ
ਸਮਝਣਾ ਚਾਹੀਦਾ
ਹੈ । ਬ੍ਰਹਮਗਿਆਨੀ
ਹਵਾ ਦੀ ਤਰ੍ਹਾਂ
ਕਿਸੇ ਵਿਅਕਤੀ
ਕਿਸੇ ਚੀਜ਼ ਨਾਲ
ਕੋਈ ਪੇਦ-ਭਾਵ
ਨਹੀਂ ਕਰਦਾ ਹੈ, ਇਹ
ਸਾਰੇ ਸਭ ਤੱਕ
ਇਕ ਸਮਾਨ
ਪਹੁੰਚਦਾ ਹੈ ।
ਉਹ ਏਕ ਦ੍ਰਿਸ਼ਟ
ਹੈ, ਉਸਦੇ
ਲਈ ਸਾਰੇ ਇਕ
ਸਮਾਨ ਹਨ । ਉਸਦੇ
ਲਈ ਇਕ ਰਾਜ ਜਾ
ਭਿਖਾਰੀ ਇੱਕ ਹੈ, ਉਸਦੇ
ਲਈ ਖੁਸ਼ੀ ਅਤੇ
ਗਮੀ ਵਿਚ ਕੋਈ
ਅੰਤਰ ਨਹੀਂ ਹੈ, ਉਸਦੇ
ਲਈ ਸੋਨੇ ਅਤੇ
ਮਿੱਟੀ ਵਿਚ ਕੋਈ
ਫਰਕ ਨਹੀਂ ਹੈ, ਭਾਵ
ਉਹ ਸਦਾ ਪੂਰਨ
ਸਥਿਰਤਾ ਵਿਚ
ਰਹਿੰਦਾ ਹੈ, ਕੋਈ
ਵੀ ਉਸਨੂੰ ਸੱਚ
ਦੇ ਰਸਤੇ ਤੇ
ਚੱਲਣ ਤੋਂ
ਵਿਚਲਿਤ ਨਹੀਂ
ਕਰ ਸਕਦਾ ਹੈ।
ੳਹ ਸਦਾ ਪੂਰਨ
ਸ਼ਬਦ ਸੰਤੋਖ ਦੀ
ਅਵਸਥਾ ਵਿਚ
ਰਹਿੰਦਾ ਹੈ, ਉਸਦੇ
ਦੁਆਲੇ ਹੁੰਦਾ
ਕੰਮਾਂ ਉਸਨੂੰ
ਭੰਗ ਨਹੀਂ ਕਰਦੇ
ਹਨ, ਉਹ
ਸੰਸਾਰਕ
ਮਾਮਲਿਆਂ
ਦੁਆਰਾ ਇਸ
ਤਰ੍ਹਾਂ
ਅਪ੍ਰਭਾਵਿਤ ਹੈ
ਜਿਸ ਤਰ੍ਹਾਂ ਕਿ
ਇਸ ਸ਼੍ਰਿਸ਼ਟੀ
ਵਿਚ ਧਰਤੀ । ਇਸਦਾ
ਭਾਵ ਹੈ ਕਿ
ਉਸਦਾ ਸਚਿਆਰਾ
ਹਿਰਦਾ ਇਨ੍ਹਾ
ਵੱਡਾ ਅਤੇ
ਧੰਨ-ਧੰਨ ਬਣ
ਜਾਂਦਾ ਹੈ, ਵੁਹ
ਸਾਰੀਆਂ
ਅਵਸਥਾਵਾਂ ਵਿਚ
ਸ਼ਾਂਤ ਰਹਿਣ ਦੀ
ਸ਼ਕਤੀ ਪ੍ਰਾਪਤ
ਕਰ ਲੈਦਾ ਹੈ ।
ਬ੍ਰਹਮ ਗਿਆਨ.
ਅੱਗ ਦੀ ਤਰ੍ਹਾਂ
ਹੈ ਜਿਹੜੀ ਆਪਣੇ
ਸੁਭਾਅ ਦੁਆਰਾ
ਹਰ ਚੀਜ਼ ਨੂੰ
ਜਲਾਉਂਦੀ ਹੈ, ਇਸੇ
ਤਰ੍ਹਾਂ ਹੀ
ਸਾਰੀਆਂ
ਬੁਰੀਆਂ ਸੋਚਾਂ, ਸਾਰੇ
ਭੁਲੇਖੇ, ਸ਼ੱਕ,
ਦੁਬਿਧਾ, ਭਰਮ, ਸਾਰੇ
ਪੰਜ ਦੂਤ ਅਤੇ
ਹੋਰ ਅਜਿਹੇ
ਮਾਨਸਿਕ ਰੋਗ
ਅਜਿਹੀ ਰੋਸ਼ਨ
ਰੂਹ ਦੀ ਹਾਜ਼ਰੀ
ਵਿਚ ਅਲੋਪ ਹੋ
ਜਾਂਦੇ ਹਨ ।
ਬ੍ਰਹਮ ਗਿਆਨੀ
ਨਿਰਮਲ ਤੇ
ਨਿਰਮਲਾ ॥
ਜੈਸੇ ਮੈਲੁ ਨ
ਲਾਗੈ ਜਲਾ ॥
ਬ੍ਰਹਮ ਗਿਆਨੀ
ਕੈ ਮਨਿ ਹੋਇ
ਪ੍ਰਗਾਸੁ ॥
ਜੈਸੇ ਧਰ ਊਪਰਿ
ਆਕਾਸੁ ॥
ਬ੍ਰਹਮ ਗਿਆਨੀ
ਕੈ ਮਿਤ੍ਰ
ਸਤ੍ਰੁ ਸਮਾਨਿ ॥
ਬ੍ਰਹਮ ਗਿਆਨੀ
ਕੈ ਨਾਹੀ
ਅਭਿਮਾਨ ॥
ਬ੍ਰਹਮ ਗਿਆਨੀ
ਊਚ ਤੇ ਊਚਾ ॥
ਮਨਿ ਅਪਨੈ ਹੈ
ਸਭ ਤੇ ਨੀਚਾ ॥
ਬ੍ਰਹਮ ਗਿਆਨੀ
ਸੇ ਜਨ ਭਏ ॥
ਨਾਨਕ ਜਿਨ
ਪ੍ਰਭੁ ਆਪਿ
ਕਰੇਇ ॥੨॥
ਬ੍ਰਹਮਗਿਆਨੀ
ਅੰਦਰੋ ਬਾਹਰੋ
ਪੂਰੀ ਤਰ੍ਹਾਂ
ਸਾਫ਼, ਸੁੱਧ
ਅਤੇ ਪਵਿੱਤਰ
ਹੁੰਦਾ ਹੈ । ਉਹ
ਪਾਣੀ ਦੀ
ਤਰ੍ਹਾਂ ਹੈ, ਕਿਸੇ
ਵੀ ਚੀਜ਼ ਦੀ
ਸਾਰੀ ਗੰਦਗੀ
ਸਾਫ਼ ਕਰ ਦਿੰਦਾ
ਹੈ ਜਦੋਂ ਤੱਕ
ਇਹ ਕਰ ਸਕਦਾ ਹੈ, ਫਲਸਵਰੂਪ
ਇਹ ਆਪਣੇ ਵਿਚ
ਭਾਫ਼ ਬਣ ਜਾਂਦਾ
ਹੈ, ਇਸੇ
ਤਰ੍ਹਾਂ ਇਕ
ਬ੍ਰਹਮਗਿਆਨੀ
ਸਾਡੇ ਮਨ ਅਤੇ
ਰੂਹ ਦੀ ਸਾਰੀ
ਗਰਦ ਸਾਫ ਕਰ
ਦਿੰਦਾ ਹੈ, ਗਰਦ
ਜਿਹੜੀ ਸਾਡੇ
ਰੂਹ ਅਤੇ ਮਨ ਤੇ
ਪਿਛਲੇ ਸਾਰੇ
ਜਨਮਾਂ ਤੋਂ
ਜੰਮੀ ਹੋਈ ਹੈ
ਅਤੇ
ਉਸਦਾ
ਅਧਿਆਤਮਿਕ
ਹਿਰਦਾ ਅਤੇ ਰੂਹ
ਸਰਵਸ਼ਕਤੀਮਾਨ
ਦੁਆਰਾ ਸਦਾ
ਰੋਸ਼ਨ ਰਹਿੰਦੀ
ਹੈ, ਜਿਵੇਂ
ਕਿ ਇਕ ਸੂਰਜ
ਆਪਣੀ ਅਸੀਮ
ਰੋਸ਼ਨੀ ਨਾਲ
ਸਾਰੀ ਸ੍ਰਿਸ਼ਟੀ
ਨੂੰ ਰੋਸ਼ਨ
ਰੱਖਦਾ ਹੈ । ਅਸਲ
ਵਿਚ ਇਕ ਪੂਰਨ
ਬ੍ਰਹਮ ਗਿਆਨੀ
ਜਿਹੜਾ ਪਾਰ
ਬ੍ਰਹਮ ਖੰਡ ਵਿਚ
ਵਾਸ ਕਰਦਾ ਹੈ
ਉਸਦਾ ਹਿਰਦਾ
ਇੰਨੀ ਬ੍ਰਹਮ ਰੋਸ਼ਨੀ
ਨਾਲ ਰੋਸ਼ਨ
ਹੁੰਦਾ ਹੈ, ਜਿੰਨਾਂ
ਕਿ 21 ਸੂਰਜਾਂ
ਦੇ ਨਾਲ । ਇਕ ਬ੍ਰਹਮ
ਗਿਆਨੀ ਉਸਦੇ ਲਈ
ਖਾਸ ਨਹੀਂ ਹੈ ਹਰ ਕੋਈ
ਸਮਾਨ ਹੈ । ਉਹ ਹਰ
ਇਕ ਨੂੰ ਸਮਾਨ
ਦ੍ਰਿਸ਼ਟ ਨਾਲ
ਵੇਖਦਾ ਹੈ, ਉਹ
ਕਿਸੇ ਨੂੰ ਵੀ
ਆਪਣਾ ਦੁਸ਼ਮਣ
ਨਹੀਂ ਸਮਝਦਾ ਹੈ
।
ਬ੍ਰਹਮ ਗਿਆਨੀ
ਹਰ ਸਮੇਂ
ਸੰਪੂਰਨ
ਨਿਮਰਤਾ ਨਾਲ
ਭਰਪੂਰ ਹੁੰਦਾ
ਹੈ । ਉਸਦੀ ਰੂਹ ਅਤੇ
ਮਨ ਸਦਾ ਧਰਤੀ
ਤੋਂ ਵੀ ਹੇਠਾਂ
ਹੁੰਦੇ ਹਨ । ਉਹ
ਆਪਣੇ ਆਪ ਨੂੰ
ਕੋਟ ਬ੍ਰਹਮੰਡ
ਦੇ ਚਰਨਾਂ ਦੀ
ਧੂਲ ਜਾਣਦਾ ਹੈ
ਅਸੀਮ ਨਿਮਰਤਾ
ਦਾ ਇਹ ਗੁਣ
ਉਸਨੂੰ ਪਾਰ
ਬ੍ਰਹਮ
ਪਰਮੇਸ਼ਵਰ ਦੀ
ਦਰਗਾਹ ਵਿਚ
ਬਹੁਤ ਉੱਚੀ
ਅਧਿਆਤਮਿਕਤਾ
ਦਿੰਦਾ ਹੈ । ਕੇਵਲ
ਅਜਿਹਾ ਵਿਅਕਤੀ
ਹੀ ਆਤਮਿਕਤਾ ਦੀ
ਜਿਹੀ ਵਸਥਾ ਵਿਚ
ਪਹੁੰਚ ਸਕਦਾ ਹੈ
ਜਿਹੜਾ ਕਾਲ
ਪੁਰਖ ਦੁਾਰਾ
ਬਖਸ਼ਿਾ ਜਾਂਦਾ
ਹੈ । ਦੂਸਰੇ ਸ਼ਬਦਾਂ
ਵਿਚ
ਸਰਬਸ਼ਕਤੀਮਾਨ
ਸੰਗਤ ਦੇ ਫਾਇਦੇ
ਲਈ ਆਪ ਇਕ
ਬ੍ਰਹਮਗਿਆਨੀ
ਦੀ ਸਿਰਜਣਾ
ਕਰਦਾ ਹੈ ।
ਬ੍ਰਹਮ ਗਿਆਨੀ
ਸਗਲ ਕੀ ਰੀਨਾ ॥
ਆਤਮ ਰਸੁ
ਬ੍ਰਹਮ ਗਿਆਨੀ
ਚੀਨਾ ॥
ਬ੍ਰਹਮ ਗਿਆਨੀ
ਕੀ ਸਭ ਊਪਰਿ
ਮਇਆ ॥
ਬ੍ਰਹਮ ਗਿਆਨੀ
ਤੇ ਕਛੁ ਬੁਰਾ ਨ
ਭਇਆ ॥
ਬ੍ਰਹਮ ਗਿਆਨੀ
ਸਦਾ ਸਮਦਰਸੀ ॥
ਬ੍ਰਹਮ ਗਿਆਨੀ
ਕੀ ਦ੍ਰਿਸਟਿ
ਅੰਮ੍ਰਿਤੁ
ਬਰਸੀ ॥
ਬ੍ਰਹਮ ਗਿਆਨੀ
ਬੰਧਨ ਤੇ ਮੁਕਤਾ
॥
ਬ੍ਰਹਮ ਗਿਆਨੀ
ਕੀ ਨਿਰਮਲ
ਜੁਗਤਾ ॥
ਬ੍ਰਹਮ ਗਿਆਨੀ
ਕਾ ਭੋਜਨੁ ਗਿਆਨ
॥
ਨਾਨਕ ਬ੍ਰਹਮ
ਗਿਆਨੀ ਕਾ
ਬ੍ਰਹਮ ਧਿਆਨੁ ॥੩॥
ਬ੍ਰਹਮ ਗਿਆਨੀ
ਸਦਾ ਬਹੁਤ ਨਿਮਰ
ਰਹਿੰਦਾ ਹੈ, ਉਹ
ਇੰਨਾ ਨਿਮਰ
ਹੁੰਦਾ ਹੈ ਕਿ
ਉਹ ਸਾਰੀ ਸੰਗਤ
ਦੇ ਚਰਨਾਂ ਦੀ
ਧੂੜ ਬਣ ਜਾਂਦਾ
ਹੈ । ਅਸਲ ਵਿਚ ਉਹ
ਸਾਰੀ ਸ੍ਰਿਸ਼ਟੀ
ਦੇ ਚਰਨਾਂ ਦੀ
ਧੂੜ ਰਹਿੰਦਾ ਹੈ, ਉਸਦੇ
ਲਈ ਬਾਕੀ ਹਰ
ਚੀਜ਼ ਉਸ ਤੋਂ
ਉੱਚੀ ਹੈ । ਨਿਮਰਤਾ
ਦਾ ਇਹ ਉੱਚਾ
ਗੁਣ ਕੇਵਲ ਉਦੋਂ
ਆਉਂਦਾ ਹੈ ਜਦੋਂ
ਅਹੰਕਾਰ
ਸੰਪੂਰਨ ਰੂਪ
ਵਿਚ ਖਤਮ ਹੋ
ਜਾਂਦਾ ਹੈ ਅਤੇ ਇਹ
ਬ੍ਰਹਮ ਖੰਡ ਦੀ
ਚਾਬੀ ਹੈ। ਜਿੱਥੇ
ਪੂਰਨ ਬ੍ਰਹਮ
ਗਿਆਨੀ ਅਕਾਲ
ਪੁਰਖ ਦੇ ਚਰਨਾਂ
ਵਿਚ ਰਹਿੰਦਾ ਹੈ
। ਇਸੇ
ਕਰਕੇ ਉਹ ਆਤਮਾ
ਰਸ ਨੂੰ ਪਛਾਣਦਾ
ਹੈ । ਜਿਹੜਾ ਸਭ ਤੋਂ
ਉੱਚੇ ਅੰਮ੍ਰਿਤ
ਨਾਮ ਅੰਮ੍ਰਿਤ
ਤੋਂ ਵੀ ਉੱਚਾ
ਹੈ । ਅੰਮ੍ਰਿਤ ਰਸ
ਪਰਮ ਜੋਤ ਪੂਰਨ
ਪ੍ਰਕਾਸ਼ ਹੈ –
ਅਕਾਲ ਪੁਰਖ ਦਾ
ਨਿਰਗੁਣ ਸਰੂਪ
ਹੈ ਅਤੇ ਕੇਵਲ
ਇਕ ਬ੍ਰਹਮ
ਗਿਆਨੀ ਇਸਨੂੰ
ਵੇਖ ਅਤੇ
ਮਹਿਸੂਸ ਕਰ
ਸਕਦਾ ਹੈ । ਇਸ
ਕਰਕੇ ਖਾਲਸਾ ਇਕ
ਪੂਰਨ
ਬ੍ਰਹਮਗਿਆਨੀ
ਹੈ – ਕਿਉਂਕਿ
ਦਸਮਪਾਤਸ਼ਾਹ
ਸ਼੍ਰੀ ਗੁਰੂ
ਗੋਬਿੰਦ ਸਿੰਘ
ਜੀ ਦੇ ਅਨੁਸਾਰ :
ਅੰਮ੍ਰਿਤ ਰਸ
ਜਹਿ ਜਾਨਏ ਸੋ
ਹੀ ਖਾਲਸ ਦੇਵ,
ਪ੍ਰਭੂ ਮਹਿ
ਮੋਹ ਮਹਿ ਤਾਸ
ਮੇਹ ਰੰਚਕ ਨਾਹੀ
ਭੇਦ
ਬ੍ਰਹਮ
ਗਿਆਨੀ ਹਰ ਇਕ
ਨਾਲ ਸੰਪੂਰਨ
ਆਨੰਦ ਦਿਖਾਉਂਦਾ
ਹੈ । ਉਸਦਾ ਚਿਹਰਾ, ਮਨ
ਅਤੇ ਰੂਹ ਸਦਾ
ਪੂਰਨ ਆਨੰਦ
ਵਿੱਚ ਰਹਿੰਦੇ
ਹਨ ਅਤੇ ਉਹ ਇਸ
ਆਨੰਦ ਨੂੰ ਜੋ
ਵੀ ਕਦੇ ਵੀ
ਉਸਦੇ ਸਬੰਧ
ਵਿੱਚ ਆਉਂਦਾ ਹੈ
ਨੂੰ ਵੰਡਦਾ ਹੈ । ਉਹ
ਕਦੇ ਵੀ ਕਿਸੇ
ਬਾਰੇ ਵਿੱਚ ਵੀ
ਬੁਰਾ ਸੋਚਦਾ
ਅਤੇ ਬੁਰਾ ਨਹੀ
ਕਰਦਾ ਹੈ । ਉਸਦਾ
ਹਿਰਦਾ ਹਰ ਕਿਸੇ
ਲਈ ਬ੍ਰਹਮ ਗਿਆਨ
ਪਿਆਰ ਨਾਲ ਭਰਿਆ
ਹੁੰਦਾ ਹੈ, ਅਤੇ
ਕਿਸੇ ਨੂੰ ਵੀ
ਕਦੇ ਵੀ ਨਫਰਤ
ਨਾਲ ਨਹੀ ਵੇਖਦਾ
ਹੈ, ਉਸਦੇ
ਹਿਰਦੇ ਵਿੱਚ
ਕਿਸੇ ਕੀਮਤ ਤੇ
ਵੀ ਨਫਰਤ ਨਹੀ
ਆਉਂਦੀ ਹੈ, ਉਹ ਹਰ
ਕਿਸੇ ਨੂੰ ਉਨਾਂ
ਹੀ ਪਿਆਰ ਕਰਦਾ
ਹੈ ਜਿੰਨਾ ਕਿ ਸਿਰਜਨਹਾਰ
ਨੂੰ । ਉਹ ਹਰ
ਕਿਸੇ ਪ੍ਰਤੀ
ਬਹੁਤ ਦਿਆਲੂ
ਹੁੰਦਾ ਹੈ ਆਪਣੇ
ਏਕ ਦ੍ਰਿਸ਼ਟ ਦੇ
ਸਭ ਤੋਂ ਉਚੇ
ਬ੍ਰਹਮ ਗੁਣ ਦੇ
ਕਾਰਨ । ਇਸਦਾ ਭਾਵ
ਹੈ ਕਿ ਉਹ ਸਾਰੀ
ਸ਼੍ਰਿਸਟੀ ਨੂੰ
ਏਕ ਦ੍ਰਿਸ਼ਟ ਨਾਲ
ਵੇਖਦਾ ਹੈ, ਇਕ
ਸ਼ੁੱਧ ਅਤੇ
ਪਵਿਤੱਰ ਸੋਚ, ਇਕ
ਅਤੇ ਕੇਵਲ ਇਕ
ਸੱਚੀ ਸੋਚ ਨਾਲ । ਅਤੇ
ਇਸਦਾ ਸਦਾ
ਦੂਜਿਆ ਦੇ ਦੁਖ
ਦਾ ਨਾਸ਼ ਕਰਨ ਦਾ
ਉਦੇਸ਼ ਹੁੰਦਾ ਹੈ, ਸੰਗਤ
ਨੂੰ ਉਸਦੀਆਂ
ਬਖਸ਼ਿਸ਼ਾਂ ਦੇਵ
ਦਾ ਅਤੇ ਮੁਕਤੀ
ਦੇ ਰਸਤੇ ਤੇ
ਅੱਗੇ ਵਧਣ ਵਿੱਚ
ਉਹਨਾਂ ਦੇ ਮਦਦ
ਕਰਨਾ ਹੁੰਦਾ ਹੈ
।
ਉਸਦੀਆਂ
ਅੱਖਾਂ ਸਦਾ
ਪੂਰਨ ਪ੍ਰਕਾਸ਼
ਨਾਲ ਭਰੀਆ ਰਹਿੰਦੀਆਂ
ਹਨ ਅਤੇ ਉਹ ਇਹ
ਉਹਨਾਂ ਸਭ ਨੂੰ
ਵੰਡਦਾ ਹੈ ਜੋ
ਵੀ ਕਦੇ ਵੀ ਉਸਦੀ
ਸੰਗਤ ਵਿੱਚ
ਆਉਂਦਾ ਹੈ । ਬ੍ਰਹਮਗਿਆਨੀ
ਸਭ ਪ੍ਰਕਾਰ ਦੇ
ਬੰਧਨਾਂ ਤੋ
ਮੁਕਤ ਹੁੰਦਾ ਹੈ
ਜਿਹੜੇ ਮਾਇਆ
ਦੁਆਰਾ ਬਣਾਏ
ਹੁੰਦੇ ਹਨ । ਉਹ
ਕਿਸੇ ਚੀਜ਼ ਨਾਲ
ਪ੍ਰਭਾਵਿਤ
ਨਹੀਂ ਹੁੰਦਾ ਹੈ
ਜਿਹੜੀ ਉਸਦੇ
ਦੁਆਲੇ ਵਾਪਰਦੀ
ਹੈ । ਉਹ ਸਭ ਪ੍ਰਕਾਰ
ਦੇ ਸੰਸਾਰਕ
ਬੰਧਨਾਂ ਤੋਂ
ਉਪਰ ਹੈ, ਭਾਵੇ ਉਹ
ਪ੍ਰੀਵਾਰਿਕ
ਬੰਧਨ,
ਸਮਾਜਿਕ
ਬੰਧਨ,
ਜਾਂ
ਹੋਰ ਸੰਬੰਧਾ, ਜਾਤ, ਗੋਤ, ਧਰਮ, ਅਤੇ
ਕਰਮ ਦੇ ਕਿਉ ਨਾ
ਹੋਣ, ਸੰਖੇਪ
ਵਿੱਚ ਉਸਦੇ ਅਤੇ
ਸਿਰਜਨਹਾਰ
ਵਿੱਚ ਕੁਝ ਨਹੀ
ਆ ਸਕਦਾ ਹੈ ।
ਉਹ ਸਦਾ ਮਨ ਅਤੇ
ਰੂਹ ਦੀ ਸੰਪੂਰਨ
ਸਥਿਰਤਾ ਵਿੱਚ
ਰਹਿੰਦਾ ਹੈ ਅਤੇ
ਕੁਝ ਵੀ ਉਸਨੂੰ
ਵਿਚਲਿਤ ਨਹੀ ਕਰ
ਸਕਦਾ ਹੈ । ਉਸ
ਦੀਆਂ ਸਾਰੀਆਂ
ਕਿਰਿਆਵਾਂ ਅਤੇ
ਪ੍ਰਤੀਕਿਰਿਆਵਾਂ, ਕਾਰਜ
ਅਤੇ ਉਸਦਾ ਜੀਵਨ
ਢੰਗ ਸਦਾ ਸ਼ੁੱਧ
ਅਤੇ ਪਵਿੱਤਰ
ਹੁੰਦੇ ਹਨ, ਉਸਦੇ
ਸਾਰੇ ਕਾਰਜ
ਸੱਚੇ ਹੁੰਦੇ ਹਨ
। ਉਹ
ਸਦਾ ਸੱਚ ਦੀ
ਸੇਵਾ ਕਰਦਾ ਹੈ । ਉਸਦੀ
ਰੂਹ ਅਤੇ ਮਨ ਦਾ
ਖੁਰਾਕ ਕੇਵਲ
ਬ੍ਰਹਮ ਗਿਆਨ ਹੈ
। ਉਹ
ਸਦਾ ਇਸ ਬ੍ਰਹਮ
ਗਿਆਨ ਨੂੰ ਵੰਡਣ
ਵਿੱਚ ਲੱਗਾ
ਰਹਿੰਦਾ ਹੈ
ਜਿਹੜਾ
ਸਰਵਸ਼ਕਤੀਮਾਨ
ਵੱਲੋ ਲਗਾਤਾਰ
ਉਸ ਵਿੱਚ ਆਉਂਦਾ
ਰਹਿੰਦਾ ਹੈ ।
ਮੂਲ ਰੂਪ ਵਿੱਚ
ਉਸਦੀਆਂ ਪੰਜਾਂ
ਗਿਆਨ ਇੰਦਰੀਆਂ
ਦਾ ਹਰ ਸਮੇਂ ਅਕਾਲ
ਪੁਰਖ ਦੇ ਨਾਲ
ਸਿੱਧਾ ਸਬੰਧ
ਰਹਿੰਦਾ ਹੈ, ਅਤੇ
ਜੋ ਵੀ ਉਹ
ਬੋਲਦਾ ਹੈ
ਸੰਪੂਰਨ ਸੱਚ
ਹੁੰਦਾ ਹੈ, ਅਤੇ
ਸਰਵਸ਼ਕਤੀਮਾਲ
ਦੇ ਆਪਣੇ ਸ਼ਬਦ
ਹੁੰਦੇ ਹਨ । ਇਸ
ਬ੍ਰਹਮ ਦੁਆਰਾ
ਬਖਸ਼ੇ ਗੁਣ ਦੀ
ਕੀਮਤ ਵਜੋਂ, ਉਹ
ਸਦਾ ਪਾਰ ਬ੍ਰਹਮ
ਪਰਮੇਸ਼ਵਰ ਨਾਲ
ਇਕ ਹੁੰਦਾ ਹੈ । ਉਸਦੀ
ਰੂਹ ਅਤੇ ਮਨ
ਸਦਾ ਸਿਰਜਨਹਾਰ
ਨਾਲ ਜੁੜੇ
ਰਹਿੰਦੇ ਹਨ ।
ਬ੍ਰਹਮ ਗਿਆਨੀ
ਏਕ ਊਪਰਿ ਆਸ ॥
ਬ੍ਰਹਮ ਗਿਆਨੀ
ਕਾ ਨਹੀ ਬਿਨਾਸ ॥
ਬ੍ਰਹਮ ਗਿਆਨੀ
ਕੈ ਗਰੀਬੀ
ਸਮਾਹਾ ॥
ਬ੍ਰਹਮ ਗਿਆਨੀ
ਪਰਉਪਕਾਰ
ਉਮਾਹਾ ॥
ਬ੍ਰਹਮ ਗਿਆਨੀ
ਕੈ ਨਾਹੀ ਧੰਧਾ ॥
ਬ੍ਰਹਮ ਗਿਆਨੀ
ਲੇ ਧਾਵਤੁ ਬੰਧਾ
॥
ਬ੍ਰਹਮ ਗਿਆਨੀ
ਕੈ ਹੋਇ ਸੁ ਭਲਾ ॥
ਬ੍ਰਹਮ ਗਿਆਨੀ
ਸੁਫਲ ਫਲਾ ॥
ਬ੍ਰਹਮ ਗਿਆਨੀ
ਸੰਗਿ ਸਗਲ
ਉਧਾਰੁ ॥
ਨਾਨਕ ਬ੍ਰਹਮ
ਗਿਆਨੀ ਜਪੈ ਸਗਲ
ਸੰਸਾਰੁ ॥੪॥
ਬ੍ਰਹਮਗਿਆਨੀ
ਪ੍ਰਮਾਤਮਾ ਨਾਲ
ਸਦਾ ਇਕ ਹੁੰਦਾ
ਹੈ, ਅਤੇ
ਪ੍ਰਮਾਤਮਾ
ਉਸਨੂੰ ਇੰਨਾ
ਪਿਆਰ ਕਰਦਾ ਹੈ
ਕਿ ਉਹ ਉਸਨੂੰ
ਅਜਿਹੀਆਂ
ਬਖਸ਼ਿਸ਼ਾਂ ਦੀ
ਬਖਸ਼ਿਸ਼ ਕਰਦਾ ਹੈ
ਜਿਹੜੀਆਂ
ਉਸਨੂੰ ਕਦੇ ਖਤਮ
ਨਹੀਂ ਕਰਨਗੀਆਂ । ਬ੍ਰਹਮਗਿਆਨੀ
ਕੋਲ ਇਕ ਸੰਪੂਰਨ
ਨਿਰਮਲ ਹਿਰਦਾ
ਹੁੰਦਾ ਹੇ-
ਉਸਦਾ ਦਿਲ ਸਦਾ
ਬਹੁਤ ਗਹਿਰੀ
ਨਿਮਰਤਾ ਵਿੱਚ
ਰਹਿੰਦਾ ਹੈ । ਅਜਿਹੇ
ਬ੍ਰਹਮ ਬਖਸ਼ਿਸ਼
ਗੁਣ ਉਸਨੂੰ
ਦੂਜਿਆਂ ਲਈ
ਚੰਗਾ ਸੋਚਣ ਅਤੇ
ਕੇਵਲ ਚੰਗਾ ਕਰਨ
ਯੋਗ ਬਣਾਉਂਦਾ
ਹੈ ਅਤੇ ਇਸ ਕੰਮ
ਵਿੱਚ ਪੂਰਨ
ਆਨੰਦ ਮਿਲਦਾ ਹੈ
। ਉਸਦਾ
ਕੰਮ ਸੰਗਤ ਨੂੰ
ਅਕਾਲ ਪੁਰਖ ਦੇ
ਨੇੜੇ ਲਿਆਉਣਾ ਭਾਂਵੇ
ਉਸ ਦੀ ਆਪਣੀ
ਭਗਤੀ ਹੈ । ਉਸਦਾ
ਜੀਵਨ ਸੰਗਤ ਦੀ
ਮਦਦ ਲਈ ਹੈ ਅਤੇ
ਉਹਨਾਂ ਨੂੰ ਮੁਕਤੀ
ਦੀ ਬਖਸ਼ਿਸ਼ ਕਰਨਾ
ਪ੍ਰਮਾਤਮਾ ਦੀ
ਸਭ ਤੋਂ ਉਚੀ
ਸੇਵਾ ਦੀ ਅਵਸਥਾ
ਹੈ ਅਤੇ ਇਸ ਤੇ
ਮਨੁੱਖਤਾ ਦੀ ।
ਉਸਦਾ ਮਨ ਅਤੇ
ਰੂਹ ਸਦਾ
ਨਿਯੰਤਰਣ ਵਿੱਚ
ਹੁੰਦੇ ਹਨ ਅਤੇ
ਸਰਵਸ਼ਕਤੀਮਾਨ
ਦੀ ਪੂਰਨ ਹੁਕਮ
ਵਿੱਚ । ਉਹ ਉਸਦੇ
ਹੁਕਮ ਦਾ ਪਾਲਣ
ਕਰਨ ਦੁਆਰਾ
ਖੁਸ਼ੀ ਦੀ ਸਭ ਤੋਂ
ਉਚੀ ਅਵਸਥਾ
ਪ੍ਰਾਪਤ ਕਰਦਾ
ਹੈ ਕੋਈ ਵੀ ਚੀਜ਼
ਉਸਦੇ ਮਨ ਨੂੰ
ਵਿਚਲਿਤ ਨਹੀ ਕਰ
ਸਕਦੀ ਹੈ । ਉਸਦਾ
ਮਨ ਅਤੇ ਰੂਹ
ਸਦਾ ਸਥਿਰ
ਰਹਿੰਦੀ ਹੈ । ਸਾਰੇ
ਪੰਜ ਦੂਤ ਉਸਦੇ
ਅਧੀਨ ਹੁੰਦੇ ਹਨ
ਅਤੇ ਉਸਨੂੰ ਵਿਚਲਿਤ
ਨਹੀਂ ਕਰ ਸਕਦੇ
ਹਨ । ਉਹ ਉਸਦੇ ਅਧੀਨ
ਹਨ । ਆਪਣੇ ਬ੍ਰਹਮ
ਕੰਮਾਂ ਅਤੇ
ਕਾਰਜਾਂ ਦੁਆਰਾ
ਦੂਜਿਆ ਦਾ ਭਲਾ
ਕਰਕੇ ਉਸਨੇ
ਆਪਣੀ ਜ਼ਿੰਦਗੀ
ਸਫਲ ਬਣਾ ਲਈ ਹੈ । ਕੋਈ
ਵੀ ਜੋ ਬ੍ਰਹਮ
ਗਿਆਨੀ ਦੇ ਸਬੰਧ
ਵਿੱਚ ਆਉਂਦਾ ਹੈ
ਅਤੇ ਉਸਦੀ ਸੰਗਤ
ਦਾ ਹਿੱਸਾ ਬਣਦਾ
ਹੈ ਮੁਕਤੀ
ਪ੍ਰਾਪਤ ਕਰਦਾ
ਹੈ । ਅਕਾਲ ਪੁਰਖ
ਨਾਨਕ ਨੂੰ
ਸੋਬਧਨ ਕਰ ਗਿਹਾ
ਹੈ ਅਤੇ ਉਸਨੂੰ
ਦੱਸ ਰਿਹਾ ਹੈ
ਕਿ ਅਜਿਹੇ
ਬ੍ਰਹਮਗਿਆਨੀ
ਦੀਆਂ ਬਖਸ਼ਿਸ਼ਾਂ
ਸਦਕਾ ਸਾਰਾ
ਸੰਸਾਰ ਨਾਮ ਨਮ
ਅਤੇ ਸਮਾਧੀ
ਵਿੱਚ ਇਕੱਠਾ ਹੋ
ਗਿਆ ਹੈ ।
ਬ੍ਰਹਮ ਗਿਆਨੀ
ਕੈ ਏਕੈ ਰੰਗ ॥
ਬ੍ਰਹਮ ਗਿਆਨੀ
ਕੈ ਬਸੈ ਪ੍ਰਭੁ
ਸੰਗ ॥
ਬ੍ਰਹਮ ਗਿਆਨੀ
ਕੈ ਨਾਮੁ ਆਧਾਰੁ
॥
ਬ੍ਰਹਮ ਗਿਆਨੀ
ਕੈ ਨਾਮੁ
ਪਰਵਾਰੁ ॥
ਬ੍ਰਹਮ ਗਿਆਨੀ
ਸਦਾ ਸਦ ਜਾਗਤ ॥
ਬ੍ਰਹਮ ਗਿਆਨੀ
ਅਹੰਬੁਧਿ
ਤਿਆਗਤ ॥
ਬ੍ਰਹਮ ਗਿਆਨੀ
ਕੈ ਮਨਿ
ਪਰਮਾਨੰਦ ॥
ਬ੍ਰਹਮ ਗਿਆਨੀ
ਕੈ ਘਰਿ ਸਦਾ
ਅਨੰਦ ॥
ਬ੍ਰਹਮ ਗਿਆਨੀ
ਸੁਖ ਸਹਜ ਨਿਵਾਸ
॥
ਨਾਨਕ ਬ੍ਰਹਮ
ਗਿਆਨੀ ਕਾ ਨਹੀ
ਬਿਨਾਸ ॥੫॥
ਬ੍ਰਹਮਗਿਆਨੀ
ਹਮੇਸ਼ਾ
ਸਰਵਸ਼ਕਤੀਮਾਨ
ਵਿੱਚ ਸਮਾ ਜਾਂਦਾ
ਹੈ । ਇਸਦਾ ਭਾਵ ਹੈ
ਉਸਦੀ ਰੂਹ ਅਤੇ
ਮਨ ਸਦਾ ਆਤਮ ਰਸ
ਵਿੱਚ ਭਿੱਜੀ
ਰਹਿੰਦੀ ਹੈ, ਅਤੇ
ਉਹ ਪ੍ਰਮਾਤਮਾ
ਸਦਾ ਉਸਦੇ ਸੰਗ
ਰਹਿੰਦਾ ਹੈ । ਇਸਦਾ
ਭਾਵ ਹੈ ਕਿ
ਪ੍ਰਮਾਤਮਾ ਆਪ
ਅਤੇ ਇਕ
ਬ੍ਰਹਮਗਿਆਨੀ
ਇਕ ਅਤੇ ਸਮਾਨ
ਹਨ । ਇਕ
ਬ੍ਰਹਮਗਿਆਨੀ
ਲਈ ਨਾਮ ਹੀ ਸਭ
ਕੁਝ ਹੈ । ਉਹ ਨਾਮ ਹੀ
ਉਸਦੀ ਨੀਂਹ ਹੈ । ਉਸਦੀ
ਸਾਰੀ ਸ਼ਖਸੀਅਤ
ਅਤੇ ਚਰਿੱਤਰ
ਨਾਮ ਸਤਿਨਾਮ
ਉਤੇ ਉਸਰੇ ਹਨ । ਅਤੇ
ਨਾਮ ਦਾ ਭਾਵ
ਪ੍ਰਮਾਤਮਾ ਆਪ
ਹੈ । ਬ੍ਰਹਮਗਿਆਨੀ
ਦੀ ਸਾਰੀ ਸੰਗਤ
ਉਸਦਾ ਨਾਮ
ਪਰਿਵਾਰ ਹੈ । ਇਸਦਾ
ਭਾਵ ਹੈ ਉਹ ਲੋਕ
ਜਿਹੜੇ ਨਾਮ ਨਾਲ
ਇੱਕਠੇ ਹੋਏ ਹਨ
ਉਸਦਾ ਅਸਲੀ
ਪਰਿਵਾਰ ਹਨ ਅਤੇ
ਉਸਦੀ ਅਸਲੀ
ਸੰਗਤ ਹੈ ।
ਉਸਦੀ ਰੂਹ ਅਤੇ
ਮਨ ਸਦਾ ਚੇਤਨ
ਰਹਿੰਦੇ ਹਨ । ਇਸਦਾ
ਭਾਵ ਹੈ ਉਹ ਸਦਾ
ਸਤਿ ਵਿੱਚ ਹੈ, ਅਤੇ
ਸਦਾ ਸੱਚ ਦੀ
ਸੇਵਾ ਕਰਦਾ ਹੈ । ਉਸਦੇ
ਸਾਰੇ ਕੰਮ ਅਤੇ
ਕਾਰਜ ਸੱਚ ਦੀ
ਸੇਵਾ ਕਰਦੇ ਹਨ । ਉਸਦਾ
ਭਾਵ ਹੈ ਉਹ ਸਦਾ
ਸਤਿਨਾਮ-ਪਾਰ
ਬ੍ਰਹਮ
ਪਰਮੇਸ਼ਵਰ ਦੀ
ਸੇਵਾ ਵਿੱਚ ਮਗਨ
ਰਹਿੰਦਾ ਹੈ । ਜਿਵੇਂ
ਕਿ ਉਹ ਸਦਾ
ਸਿਰਜਨਹਾਰ ਨਾਲ
ਸਬੰਧਿਤ ਹੈ
ਉਸਦਾ ਆਪਣਾ
ਗਿਆਨ ਵਜੋ ਕੁਝ
ਨਹੀਂ ਜਾਣਿਆ
ਜਾਂਦਾ ਹੈ । ਸਾਰਾ
ਗਿਆਨ ਜੋ ਉਸ
ਕੋਲ ਆਉਂਦਾ ਹੈ
ਬ੍ਰਹਮ ਗਿਆਨ ਹੈ
। ਅਤੇ
ਉਸਦੇ ਸਾਰੇ
ਕਾਰਜ ਬ੍ਰਹਮ
ਗਿਆਨ ਤੇ
ਆਧਾਰਿਤ ਹਨ । ਇਹ
ਵਾਪਰਦਾ ਹੈ
ਕਿਉਂਕਿ ਉਸਨੇ
ਆਪਣੀ ਹੋ ਉਮੈ
ਮਾਰ ਦਿੱਤੀ
ਹੁੰਦੀ ਹੈ ਅਤੇ
ਸਦਾ ਪੂਰਨ
ਨਿਮਰਤਾ ਵਿੱਚ ਕੰਮ
ਕਰਦਾ ਅਤੇ
ਰਹਿੰਦਾ ਹੈ ।
ਇਹਨਾਂ ਬ੍ਰਹਮ
ਗੁਣਾਂ ਦੇ ਕਾਰਨ
ਬ੍ਰਹਮਗਿਆਨੀ
ਸਦਾ ਆਨੰਦ ਅਤੇ
ਖੁਸ਼ੀ ਦੀ
ਸਰਵਉੱਚ ਅਵਸਥਾ
ਵਿੱਚ ਰਹਿੰਦਾ
ਹੈ । ਉਸਦੀ ਮਨ ਅਤੇ
ਰੂਹ ਵਿੱਚ ਪੂਰਨ
ਸ਼ਾਂਤੀ । ਬ੍ਰਹਮਗਿਆਨੀ
ਸਦਾ ਸਥਿਰ
ਰਹਿੰਦਾ ਹੈ ਅਤੇ
ਕੋਈ ਵੀ ਚੀਜ਼
ਉਸਨੂੰ ਸਤਿ
ਦੀਸੇਵਾ ਕਰਨ
ਵਿੱਚ ਵਿਗਨ ਨਹੀ
ਪਾ ਸਕਦੀ ਹੈ । ਕੋਈ
ਬੁਰੀਆਂ ਸੋਚਾਂ
ਉਸਦੇ ਨੇੜੇ
ਨਹੀਂ ਆ ਸਕਦੀ
ਹੈ । ਇਥੇ ਕੁਝ ਨਹੀਂ
ਜੋ ਉਸਨੂੰ
ਨੁਕਸਾਨ
ਪਹੁੰਚਾ ਸਕੇ
ਜਾਂ ਉਸਨੂੰ ਨਸ਼ਟ
ਕਰ ਸਕੇ ।
ਬ੍ਰਹਮ ਗਿਆਨੀ
ਬ੍ਰਹਮ ਕਾ ਬੇਤਾ
॥
ਬ੍ਰਹਮ ਗਿਆਨੀ
ਏਕ ਸੰਗਿ ਹੇਤਾ ॥
ਬ੍ਰਹਮ ਗਿਆਨੀ
ਕੈ ਹੋਇ ਅਚਿੰਤ ॥
ਬ੍ਰਹਮ ਗਿਆਨੀ
ਕਾ ਨਿਰਮਲ ਮੰਤ ॥
ਬ੍ਰਹਮ ਗਿਆਨੀ
ਜਿਸੁ ਕਰੈ
ਪ੍ਰਭੁ ਆਪਿ ॥
ਬ੍ਰਹਮ ਗਿਆਨੀ
ਕਾ ਬਡ ਪਰਤਾਪ ॥
ਬ੍ਰਹਮ ਗਿਆਨੀ
ਕਾ ਦਰਸੁ
ਬਡਭਾਗੀ ਪਾਈਐ ॥
ਬ੍ਰਹਮ ਗਿਆਨੀ
ਕਉ ਬਲਿ ਬਲਿ
ਜਾਈਐ ॥
ਬ੍ਰਹਮ ਗਿਆਨੀ
ਕਉ ਖੋਜਹਿ
ਮਹੇਸੁਰ ॥
ਨਾਨਕ ਬ੍ਰਹਮ
ਗਿਆਨੀ ਆਪਿ
ਪਰਮੇਸੁਰ ॥੬॥
ਬ੍ਰਹਮਗਿਆਨੀ
ਸਰਵਸ਼ਕਤੀਮਾਨ
ਨੂੰ ਜਾਣਦਾ ਹੈ । ਇਸਦਾ
ਭਾਵ ਹੈ ਉਸਨੇ
ਪ੍ਰਮਾਤਮਾ ਨੂੰ
ਖੋਜ ਲਿਆ ਹੈ । ਉਸਦੇ
ਪਾਰ ਬ੍ਰਹਮ
ਪਰਮੇਸ਼ਵਰ ਬਾਰੇ
ਵਿੱਚ ਸਿੱਖ ਲਿਆ
ਹੈ । ਇਸ ਦੇ ਨਤੀਜੇ
ਵਜੋਂ ਅਤੇ ਹੋਰ
ਆਤਮਿਕ ਅਤੇ
ਬ੍ਰਹਮ ਗੁਣ ਅਤੇ
ਆਤਮਿਕ ਸ਼ਕਤੀਆਂ
ਉਹ ਸਿਰਜਣਹਾਰ
ਦੁਆਰਾ ਬਖਸ਼ਿਸ਼ ਪ੍ਰਾਪਤ
ਕਰ ਚੁੱਕਾ ਹੈ
ਉਹ ਸਿਰਜਣਾ
ਵਿੱਚ
ਪ੍ਰਮਾਤਮਾ ਦਾ
ਪ੍ਰਤੀਨਿਧ ਹੈ । ਉਸਦਾ
ਪ੍ਰਮਾਤਮਾ ਲਈ
ਅਸੀਸ ਪਿਆਰ
ਉਸਨੂੰ ਅਜਿਹੀ
ਉਚੀ ਆਧਿਆਤਮਿਕ
ਅਵਸਥਾ ਤੱਕ ਲੈ
ਜਾਂਦਾ ਹੈ । ਉਹ
ਸਦਾ ਧਿਆਨ ਮੁਕਤ
ਹੁੰਦਾ ਹੈ, ਇਸਦਾ
ਭਾਵ ਹੈ ਉਹ ਭੂਤ
ਅਤੇ ਭਵਿੱਖ
ਬਾਰੇ ਨਹੀਂ
ਸੋਚਦਾ ਹੈ, ਉਹ
ਵਰਤਮਾਨ ਵਿੱਚ
ਰਹਿੰਦਾ ਹੈ, ਵਰਤਮਾਨ
ਵਿੱਚ ਕੰਮ ਕਰਦਾ
ਹੈ ਅਤੇ ਸਦਾ
ਅਕਾਲ ਪੁਰਖ ਦੇ
ਹੁਕਮ ਵਿੱਚ
ਰਹਿੰਦਾ ਹੈ । ਵਰਤਮਾਨ
ਵਿੱਚ ਉਸਦੇ
ਸਾਰੇ ਕਾਰਜ ਸੱਚ
ਹਨ ਅਤੇ ਸੱਚ ਦੇ
ਸੇਵਾ ਲਈ ਹਨ ।
ਉਸਦੇ ਸਾਰੇ
ਸ਼ਬਦ ਅਤੇ ਮਸ਼ਵਰੇ
ਸਦਾ ਬਹੁਤ
ਪਵਿੱਤਰ ਅਤੇ
ਸ਼ੁੱਧ ਹੁੰਦੇ ਹਨ
ਅਤੇ ਅਧਿਆਤਮਿਕ
ਰੂਪ ਵਿੱਚ ਬਹੁਤ
ਉਚੀ ਕੀਮਤ ਦੇ
ਹੁੰਦੇ ਹਨ । ਉਸਦੇ
ਸ਼ਬਦ ਅੰਮ੍ਰਿਤ
ਵਚਨ ਹਨ । ਉਹ
ਅਧਿਆਤਮਿਕ
ਸ਼੍ਰਿਸਟੀ ਅਤੇ
ਦਰਗਾਹ ਵਿੱਚ
ਬਹੁਤ ਉੱਚੀ
ਅਵਸਥਾ ਰੱਖਦਾ
ਹੈ । ਕੇਵਲ ਅਜਿਹੀ
ਰੂਹ ਹੀ
ਬ੍ਰਹਮਗਿਆਨੀ
ਬਣਦੀ ਹੈ ਜਿਹੜੀ
ਅਕਾਲ ਪੁਰਖ
ਦੁਆਰਾ ਬਖਸ਼ਿਸ਼
ਪ੍ਰਾਪਤ ਕਰ
ਚੁੱਕੀ ਹੁੰਦੀ
ਹੈ । ਉਹ ਲੋਕ ਬਹੁਤ
ਸੁਭਾਗੇ ਹਨ
ਜਿਹੜੇ ਅਜਿਹੇ
ਬ੍ਰਹਮਗਿਆਨੀ
ਨਾਲ ਮਿਲਣ ਦਾ
ਮੋਕਾ ਪ੍ਰਾਪਤ
ਕਰਦੇ ਹਨ । ਇਸ ਦਾ
ਭਾਵ ਹੈ ਕਿ
ਕੇਵਲ ਬਹੁਤ
ਸੁਭਾਗੇ
ਵਿਅਕਤੀ ਨੂੰ ਹੀ
ਅਜਿਹੀ ਰੋਸ਼ਨ
ਰੂਹ ਦੀ ਸੰਗਤ
ਕਰਨ ਦਾ ਮੋਕਾ
ਪ੍ਰਾਪਤ ਕਰਨ ਦੀ
ਬਖਸ਼ਿਸ਼ ਹੁੰਦੀ
ਹੈ ਜਿਹੜਾ ਇਕ
ਬ੍ਰਹਮਗਿਆਨੀ ਹੈ
। ਇਸ
ਲਈ ਉਹਨਾਂ ਨੂੰ
ਅਜਿਹੀ
ਸੁਨਹਿਰੀ ਮੋਕਾ
ਪ੍ਰਾਪਤ ਕਰਨ ਲਈ
ਸਰਵਸ਼ਕਤੀਮਾਨ
ਦਾ ਕੋਟ ਕੋਟ
ਧੰਨਵਾਦ ਕਰਨਾ
ਚਾਹੀਦਾ ਹੈ । ਇਥੋ
ਤੱਕ ਕਿ
ਪ੍ਰਮਾਤਮਾ
ਜਿਵੇਂ ਕਿ
ਸ਼ਿਵਾਜੀ ਅਜਿਹੇ
ਬ੍ਰਹਮਗਿਆਨੀ
ਦੀ ਸੰਗਤ ਲਈ
ਭਟਕਦੇ ਹਨ ।
ਸਰਵਸ਼ਕਤੀਮਾਨ
ਨਾਨਕ ਦੇਵ ਜੀ
ਨੂੰ ਦੱਸ ਰਿਹਾ
ਹੈ ਕਿ ਅਜਿਹੀ
ਰੋਸ਼ਨ ਰੂਹ ਇਸ
ਧਰਤੀ ਦੇ ਮੁਖੜੇ
ਉੱਤੇ ਇਕ ਜੀਵਤ
ਪ੍ਰਮਾਤਮਾ ਹੈ, ਇਸਦਾ
ਭਾਵ ਹੈ ਕਿ ਉਸ
ਕੋਲ ਅਕਾਲ ਪੁਰਖ
ਦੀਆਂ ਸਾਰੀਆਂ
ਅਧਿਆਤਮਿਕ
ਸ਼ਕਤੀਆਂ ਹਨ ।
ਬ੍ਰਹਮ ਗਿਆਨੀ
ਕੀ ਕੀਮਤਿ ਨਾਹਿ
॥
ਬ੍ਰਹਮ ਗਿਆਨੀ
ਕੈ ਸਗਲ ਮਨ
ਮਾਹਿ ॥
ਬ੍ਰਹਮ ਗਿਆਨੀ
ਕਾ ਕਉਨ ਜਾਨੈ
ਭੇਦੁ ॥
ਬ੍ਰਹਮ ਗਿਆਨੀ
ਕਉ ਸਦਾ ਅਦੇਸੁ ॥
ਬ੍ਰਹਮ ਗਿਆਨੀ
ਕਾ ਕਥਿਆ ਨ ਜਾਇ
ਅਧਾਖਰੁ ॥
ਬ੍ਰਹਮ ਗਿਆਨੀ
ਸਰਬ ਕਾ ਠਾਕੁਰੁ
॥
ਬ੍ਰਹਮ ਗਿਆਨੀ
ਕੀ ਮਿਤਿ ਕਉਨੁ
ਬਖਾਨੈ ॥
ਬ੍ਰਹਮ ਗਿਆਨੀ
ਕੀ ਗਤਿ ਬ੍ਰਹਮ
ਗਿਆਨੀ ਜਾਨੈ ॥
ਬ੍ਰਹਮ ਗਿਆਨੀ
ਕਾ ਅੰਤੁ ਨ
ਪਾਰੁ ॥
ਨਾਨਕ ਬ੍ਰਹਮ
ਗਿਆਨੀ ਕਉ ਸਦਾ
ਨਮਸਕਾਰੁ ॥੭॥
ਬ੍ਰਹਮਗਿਆਨੀ
ਅਕਾਲ ਪੁਰਖ ਦੇ
ਸਾਰੇ ਬ੍ਰਹਮ
ਗੁਣਾ ਨਾਲ
ਨਿਵਾਜਿਆਂ
ਜਾਂਦਾ ਹੈ । ਜਿਵੇਂ
ਕਿ ਅਕਾਲ ਪੁਰਖ
ਦੀਆਂ ਕੋਈ
ਹੱਦਾਂ ਅਤੇ
ਸੀਮਾਵਾਂ ਨਹੀ
ਹਨ। ਉਸਦੇ ਬ੍ਰਹਮ
ਗੁਣ ਕਿਸੇ
ਵਿਕਅਤੀ ਦੁਆਰਾ
ਵੀ ਮੁਲਾਂਕਿਤ
ਕੀਤੀਆਂ ਜਾਂ
ਮਾਪੀਆਂ ਨਹੀਂ
ਜਾ ਸਕਦੀਆਂ, ਇਸ ਲਈ, ਇਹ
ਸਮਝਣਾ
ਪ੍ਰਮੁੱਖ ਰੂਪ
ਵਿੱਚ
ਮਹੱਤਵਪੂਰਨ ਹੈ
ਕਿ ਸਾਨੂੰ
ਸਾਰਿਆਂ ਨੂੰ
ਅਜਿਹੀ ਰੋਸ਼ਨ
ਰੂਹ ਦੇ ਅੱਗੇ
ਨਮਸ਼ਕਾਰ ਕਰਨੀ
ਚਾਹੀਦੀ ਹੈ ।
ਬ੍ਰਹਮਗਿਆਨੀ
ਦੇ ਬ੍ਰਹਮ ਗੁਣ
ਬਹੁਤ ਜਿਆਦਾ ਹਨ, ਜਿਵੇਂ
ਕਿ
ਸਰਵਸ਼ਕਤੀਮਾਨ
ਦੇ, ਕੁਝ
ਵੀ ਨਹੀਂ ਹੈ ਜੋ
ਅਸੀਂ ਉਸਦੀ
ਉਸਤਤ ਵਿੱਚ
ਕਹਿੰਦੇ ਹਾਂ, ਅਸੀ
ਉਸਦੇ ਬ੍ਰਹਮ
ਗੁਣਾਂ ਦਾ ਵਰਣਨ
ਨਹੀ ਕਰ ਸਕਦੇ
ਹਾਂ, ਕਿਉਂਕਿ
ਸਿਰਜਨਹਾਰ ਦੀ
ਤਰ੍ਹਾਂ
ਬ੍ਰਹਮਗਿਆਨੀ
ਵੀ ਸਾਰਿਆਂ ਲਈ
ਇਕ ਪ੍ਰਮਾਤਮਾ
ਹੈ ।
ਕੋਈ ਵੀ
ਬ੍ਰਹਮਗਿਆਨੀ
ਦੀਆਂ
ਅਧਿਆਤਮਿਕ
ਸ਼ਕਤੀਆਂ ਦਾ ਅੰਦਾਜਾ
ਨਹੀਂ ਲਗਾ ਸਕਦਾ
ਹੈ ਅਤੇ ਵਰਣਨ
ਨਹੀਂ ਕਰ ਸਕਦਾ
ਹੈ, ਕੇਵਲ
ਇਕ ਬ੍ਰਹਮ
ਗਿਆਨੀ ਦੂਸਰੇ
ਬ੍ਰਹਮਗਿਆਨੀ
ਦੇ ਅਜਿਹੇ
ਗੁਣਾਂ ਨੂੰ
ਵਰਣਿਤ ਕਰ ਸਕਦਾ
ਹੈ । ਇਥੇ ਕੁਝ ਨਹੀ
ਜਿਹੜਾ ਉਸਦੇ
ਬ੍ਰਹਮ ਗੁਣਾਂ
ਅਤੇ ਅਧਿਆਤਮਿਕ
ਸ਼ਕਤੀਆਂ ਨੂੰ
ਵਰਣਿਤ ਕਰ ਸਕੇ, ਇਸ ਲਈ, ਇਸ ਲਈ
ਸਾਨੂੰ ਸਦਾ
ਅਜਿਹੀ ਰੋਸ਼ਨ
ਰੂਹ ਅੱਗੇ
ਨਮਸ਼ਕਾਰ ਅਤੇ
ਡੰਡੋਤ ਬੰਧਨ
ਕਰਨੀ ਚਾਹੀਦੀ
ਹੈ ਜਿਹੜੀ
ਪ੍ਰਮਾਤਮਾ ਨਾਲ
ਏਕ ਹੈ।
ਬ੍ਰਹਮ ਗਿਆਨੀ
ਸਭ ਸ੍ਰਿਸਟਿ ਕਾ
ਕਰਤਾ ॥
ਬ੍ਰਹਮ ਗਿਆਨੀ
ਸਦ ਜੀਵੈ ਨਹੀ
ਮਰਤਾ ॥
ਬ੍ਰਹਮ ਗਿਆਨੀ
ਮੁਕਤਿ ਜੁਗਤਿ
ਜੀਅ ਕਾ ਦਾਤਾ ॥
ਬ੍ਰਹਮ ਗਿਆਨੀ
ਪੂਰਨ ਪੁਰਖੁ
ਬਿਧਾਤਾ ॥
ਬ੍ਰਹਮ ਗਿਆਨੀ
ਅਨਾਥ ਕਾ ਨਾਥੁ ॥
ਬ੍ਰਹਮ ਗਿਆਨੀ
ਕਾ ਸਭ ਊਪਰਿ
ਹਾਥੁ ॥
ਬ੍ਰਹਮ ਗਿਆਨੀ
ਕਾ ਸਗਲ ਅਕਾਰੁ ॥
ਬ੍ਰਹਮ ਗਿਆਨੀ
ਕੀ ਗਤਿ ਬ੍ਰਹਮ
ਗਿਆਨੀ ਜਾਨੈ ॥
ਬ੍ਰਹਮ ਗਿਆਨੀ
ਆਪਿ ਨਿਰੰਕਾਰੁ ॥
ਬ੍ਰਹਮ ਗਿਆਨੀ
ਕੀ ਸੋਭਾ ਬ੍ਰਹਮ
ਗਿਆਨੀ ਬਨੀ ॥
ਨਾਨਕ ਬ੍ਰਹਮ
ਗਿਆਨੀ ਸਰਬ ਕਾ
ਧਨੀ ॥੮॥੮॥
ਬ੍ਰਹਮਗਿਆਨੀ
ਆਪ ਇਸ ਸ਼੍ਰਿਸਟੀ
ਦਾ ਸਿਰਜਨਹਾਰ
ਹੈ ਅਤੇ
ਸ਼੍ਰਿਸਟੀ ਨੂੰ
ਚਲਾਉਂਦਾ ਹੈ । ਅਤੇ
ਕੌਣ ਹੈ ਜਿਹੜਾ
ਸ਼੍ਰਿਸਟੀ ਨੂੰ
ਚਲਾ ਸਕਦਾ ਹੈ? ਅਕਾਲ
ਪੁਰਖ
ਬ੍ਰਹਮਗਿਆਨੀ
ਜੀਵਨ ਮਰਨ ਦੇ
ਚੱਕਰ ਤੋਂ ਉੱਤੇ
ਹੈ । ਉਹ ਸਦਾ ਜਿੰਦਾ
ਅਤੇ ਹੋਂਦ ਵਿੱਚ
ਰਹਿੰਦਾ ਹੈ । ਉਹ
ਸੱਚ ਹੈ । ਉਹ ਹੀ ਹੈ
ਜਿਹੜਾ ਮੁਕਤੀ
ਵੱਲ ਰਸਤਾ ਵਿਖਾ
ਸਕਦਾ ਹੈ ਅਤੇ
ਉੱਚੀ
ਅਧਿਆਤਮਿਕ
ਅਵਸਥਾ ਦਾ ਦਾਤਾ
ਹੈ। ਇਸਦਾ ਭਾਵ ਹੈ
ਕਿ ਅਜਿਹਾ
ਵਿਅਕਤੀ ਜੋ ਇਕ
ਬ੍ਰਹਮਗਿਆਨੀ
ਹੈ ਕੋਲ ਵਿਅਕਤੀ
ਵਿੱਚ ਉਚਤਮ
ਅਧਿਆਤਮਿਕ
ਅਵਸਥਾ ਸਥਾਪਿਤ
ਕਰਨ ਦੀ ਯੋਗਤਾ
ਹੈ। ਅਤੇ ਕੇਵਲ
ਪ੍ਰਮਾਤਮਾ
ਅਜਿਹਾ ਕਰ ਸਕਦਾ
ਹੈ । ਇਸਦਾ ਭਾਵ ਹੈ
ਕਿ
ਬ੍ਰਹਮਗਿਆਨੀ
ਆਪ
ਸਰਵਸ਼ਕਤੀਮਾਨ
ਹੈ । ਬ੍ਰਹਮਗਿਆਨੀ
ਸਾਰੀਆ
ਸੁਹਾਗਣਾਂ ਦਾ
ਪਿਤਾ ਹੈ । ਹਰ
ਚੀਜ਼ ਜੋ ਅਸੀਂ
ਵੇਖਦੇ ਹਾਂ
ਪ੍ਰਮਾਤਮਾ
ਦੁਆਰਾ ਚਲਾਈ
ਜਾਂਦੀ ਹੈ। ਉਹ ਆਪ
ਪ੍ਰਮਾਤਮਾ ਹੈ ।
ਕੇਵਲ ਇਕ
ਬ੍ਰਹਮਗਿਆਨੀ
ਇਕ
ਬ੍ਰਹਮਗਿਆਨੀ
ਦੀ ਬ੍ਰਹਮਤਾ
ਅਤੇ ਅਧਿਆਤਮਿਕ
ਨੂੰ ਜਾਣ ਸਕਦਾ
ਹੈ । ਉਸਦੀਆਂ
ਕਿਰਿਆਵਾਂ, ਪ੍ਰਤੀਕਿਰਿਆਵਾਂ
ਅਤੇ ਕਾਰਜ, ਕਿਉਂਕਿ
ਉਹ ਸਾਰੇ
ਬ੍ਰਹਿਮੰਡ ਦਾ
ਮਾਲਕ ਹੈ ।
ਸੰਖੇਪ ਵਿੱਚ
ਬ੍ਰਹਮਗਿਆਨੀ
੧੪ ਲੋਕ ਪਰਲੋਕ
ਦਾ ਸਾਸ਼ਕ ਹੈ । ਉਹ
ਬ੍ਰਹਿਮੰਡ ਨੂੰ
ਚਲਾਉਂਦਾ ਹੈ । ਉਹ
ਸਿਰਜਨਹਾਰ ਹੈ । ਉਸ
ਕੋਲ ਪ੍ਰਮਾਤਮਾ
ਦੀਆਂ
ਅਧਿਆਤਮਿਕ
ਸ਼ਕਤੀਆਂ ਹਨ । ਅਸਲ
ਵਿੱਚ ਉਹ
ਪ੍ਰਮਾਤਮਾ
ਨਾਲੋ ਆਪ ਵੱਧ
ਸ਼ਕਤੀਸ਼ਾਲੀ ਹੈ
ਕਿਉਂਕਿ
ਪ੍ਰਮਾਤਮਾ ਨੇ
ਬ੍ਰਹਮਗਿਆਨੀ
ਨੂੰ ਪ੍ਰਮਾਤਮਾ
ਦੇ ਹੁਕਮ ਨੂੰ ਨਾ ਮੰਨਣ
ਦੀ ਸ਼ਕਤੀ ਦਿੱਤੀ
ਹੈ ।
ਦਾਸਨਦਾਸ