ਉਪਰੋਕਤ ਇਕ ਪ੍ਰਸ਼ਨ ਦੇ ਜੁਆਬ ਵਜੋਂ ਹੈ ਜਿਹੜਾ ਸੰਗਤ ਦੁਆਰਾ ਉਸਦੇ ਇੱਕ ਦੋਸਤ ਦੀ ਬੀਮਾਰੀ ਦੇ ਸਬੰਧ ਵਿਚੋਂ ਪੁੱਛਿਆ ਗਿਆ ਅਤੇ ਉਹ ਕਿਸ ਤਰ੍ਹਾਂ ਬੀਮਾਰੀ ਤੋਂ ਠੀਕ ਹੋ ਸਕਦਾ ਹੈ ।
ਦਾਸਨ ਦਾਸ ਵੱਲੋਂ ਉਤਰ :
ਜਿਸ ਤਰ੍ਹਾਂ ਕਿ ਤੁਹਾਡੇ ਦੋਸਤ ਦਾ ਸਬੰਧ ਹੈ, ਤੁਹਾਡੇ ਦੁਆਰਾ ਉਸ ਲਈ ਕੀਤਾ ਗਿਆ ਕਿਸੇ ਵੀ ਕਿਸਮ ਦਾ ਪਾਠ ਉਸਨੇ ਬਹੁਤ ਘੱਟ ਅਸਰ ਪਾਵੇਗਾ, ਉਸਦੇ ਬੀਮਾਰੀ ਤੋਂ ਠੀਕ ਹੋਣ ਦਾ ਕੇਵਲ ਇਕੋ ਰਸਤਾ ਨਾਮ ਸਿਮਰਨ ਕਰਨ ਦਾ ਹੈ ।
ਸਰਬ ਰੋਗ ਕਾ ਅਉਖਦੁ ਨਾਮੁ ॥
274
ਇਸ ਲਈ ਆਪਣੇ ਦੋਸਤ ਕੋਲ ਜਾਉ ਅਤੇ ਉਸਨੂੰ ਆਪਣੇ ਅੰਦਰ ਲਗਾਤਾਰ ”ਇਕ ਉਂਕਾਰ ਸਤਿਨਾਮ” ਦਾ ਜਾਪ ਕਰਨ ਲਈ ਕਹੋ ; ਇਸ ਨਾਮ ਵਿੱਚ ਪੂਰਨ ਅਤੇ ਸੰਪੂਰਨ ਵਿਸ਼ਵਾਸ ਅਤੇ ਯਕੀਨ ਰੱਖੇ ਅਤੇ ਉਹ ਬਿਮਾਰੀ ਵਿਚੋਂ ਠੀਕ ਹੋਣਾ ਸ਼ੁਰੂ ਹੋ ਜਾਵੇਗੀ ।
ਅਸੀਂ ਉਸਦੇ ਬਿਮਾਰੀ ਵਿਚੋਂ ਠੀਕ ਹੋਣ ਲਈ ਅਰਦਾਸ ਕਰਾਂਗੇ ।
ਇਹ ਨਾਮ ਸੰਪੂਰਨ ਸ੍ਰਿਸਟੀ ਵਿੱਚ ਸਭ ਤੋਂ ਸ਼ਕਤੀਸ਼ਾਲੀ ਅਨਾਦੀ ਹਸਤੀ ਹੈ, ਇਹ ਸਰਵਸਕਤੀਮਾਨ ਨੂੰ ਪੇਸ਼ ਕਰਦੀ ਹੈ, ਜਦੋਂ ਉਹ ਆਪਣੇ ਹਿਰਦੇ ਅੰਦਰ ਨਾਮ ਦਾ ਜਾਪ ਸ਼ੁਰੂ ਕਰੇਗੀ ਇਕ ਉਂਕਾਰ ਸਤਿਨਾਮ, ਨਾਮ ਉਸਦੇ ਹਿਰਦੇ ਅਤੇ ਰੂਹ ਅਤੇ ਦੇਹ ਸੰਚਾਰ ਕਰਨਾ ਸ਼ੁਰੂ ਕਰੇਗਾ ਅਤੇ ਉਸਦੀ ਬੀਮਾਰੀ ਖਤਮ ਹੋਣ ਲੱਗੇਗੀ ।
ਇਸ ਤਰ੍ਹਾਂ ਕਰਕੇ ਉਹ ਕੇਵਲ ਬੀਮਾਰੀ ਵਲੋਂ ਹੀ ਠੀਕ ਨਹੀਂ ਹੋਵੇਗੀ, ਫਲਸਰੂਪ ਨਾਮ ਹੀ ਉਸਦੇ ਸਾਰੇ ਮਾਨਸਿਕ ਰੋਗ ਵੀ ਠੀਕ ਹੋ ਜਾਣਗੇ ਅਤੇ ਇਕ ਸੰਤ ਬਣ ਜਾਵੇਗੀ, ਅਤੇ ਇਹ ਸਾਡੇ ਉਸ ਪ੍ਰਮਾਤਮਾ ਨੂੰ ਅਰਦਾਸ ਹੈ । ਉਹ ਰੋਗ ਜਿਸ ਵਿੱਚ ਉਹ ਹੈ ਨਾਲ ਲੜਨ ਵਿੱਚ ਉਸਦੀ ਸਫਲਤਾ ਦੀ ਕੁੰਜੀ ਨਾਮ ਅਤੇ ਸਿਮਰਨ ਵਿੱਚ ਉਸਦਾ ਪੂਰਨ ਭਰੋਸਾ, ਵਿਸ਼ਵਾਸ ਅਤੇ ਦ੍ਰਿੜਤਾ ਹੈ, ਜਿੰਨਾ ਚੰਗਾ, ਉੱਚਾ, ਸ਼ੁੱਧ ਅਤੇ ਛੇਤੀ ਉਸਦਾ ਯਕੀਨ ਵਧੇਗਾ ਉੱਨੀ ਛੇਤੀ ਉਹ ਠੀਕ ਹੋਵੇਗੀ । ਰੋਗ ਜਿਵੇਂ ਕਿ ਕੈਂਸਰ, ਸ਼ੂਗਰ ਅਤੇ ਪੀਲੀਆ ਜਿਹੜੀਆਂ ਬਿਮਾਰੀਆਂ ਅਸਲੀ ਜੀਵਨ ਪ੍ਰਸਥਿਤੀਆਂ ਵਿੱਚ ਅਜਿਹਾ ਕਰਨ ਨਾਲ ਠੀਕ ਹੋ ਜਾਂਦੀਆਂ ਹਨ ।
ਦਾਸਨ ਦਾਸ