ਵਿਚਾਰ ਕਰਦੇ ਹਾਂ
ਕਿ ਇਹ ਤੁਹਾਨੂੰ
ਚੰਗਾ ਲੱਗੇਗਾ। ਭਾਈ ਨੰਦ
ਲਾਲ ਜੀ ਨੇ ਅੰਮ੍ਰਿਤ
ਵੀ ਨਹੀਂ ਛਕਿਆ ਹੋਇਆ
ਸੀ ਪਰ ਉਹਨਾਂ ਨੇ
ਸਾਨੂੰ ਦਿਖਾਇਆ ਕਿ
ਅਸਲ ਰੂਹ ਦਾ ਮਾਰਗ
ਕਿਹੜਾ ਹੈ- ਪਰਮਾਤਮਾ
ਲਈ ਪਿਆਰ, ਸਤਿਗੁਰੂ ਅਤੇ ਸੰਤ
ਨਾਲ ਪਿਆਰ। ਇੱਕ ਵਾਰ
ਉਹ ਖਾਲਸਾਈ ਬਾਣੇ
ਵਿੱਚ ਆਏ ਤੇ ਗੁਰੂ
ਗੋਬਿੰਦ ਸਿੰਘ ਜੀ
ਨੂੰ ਖਾਲਸਾ ਫੌਜ
ਵਿੱਚ ਸ਼ਾਮਲ ਹੋਣ
ਲਈ ਬੇਨਤੀ ਕੀਤੀ। ਸਤਿਗੁਰੂ
ਜੀ ਨੇ ਉਹਨਾਂ ਨੂੰ
ਕਿਹਾ ਕਿ ਇਹ ਉਹਨਾਂ
ਦੀ ਜਿੰਦਗੀ ਵਿੱਚ
ਹੁਕਮ ਨਹੀਂ ਹੈ ਉਹਨਾਂ
ਨੇ ਤਲਵਾਰ ਦੀ ਜਗ੍ਹਾ
ਪੈਨ ਨਾਲ ਲੜਨਾ ਹੈ। ਇਸ ਬਾਰੇ
ਆਹਿਾਸਾ ਕਰਦੇ ਹੋਏ
ਸਤਿਗੁਰੂ ਜੀ ਨੇ
ਕਿਹਾ ਜੋ ਪਿਆਰ ਦਾ
ਬੋਧ ਕਰ ਲੈਂਦੇ ਹਨ
ਕਿ ਪਰਮਾਤਮਾ ਉਹਨਾਂ
ਦੇ ਅੰਦਰ ਹੈ। ਇਹ ਸੰਗਤਾਂ
ਵਿੱਚਸਿਖਾਓ ਅਤੇ
ਸੰਤ ਬਣ ਜਾਓ ਜਿਸ
ਬਾਰੇ ਭਾਈ ਨੰਦ ਲਾਲ
ਜੀ ਗੱਲਬਾਤ ਕਰ ਰਹੇ
ਹਨ ਅਤੇ ਮੈਨੂੰ ਦੱਸੋ
ਕਿਹੜਾ ਤੁਹਾਡੀ ਸੰਗਤ
ਵਿੱਚ ਨਹੀਂ ਰਹਿਣਾ
ਚਾਹੇਗਾ?
ਇਹ ਪੰਕਤੀਆਂ
ਸਿੱਖ ਅੰਮ੍ਰਿਤ ਕੀਰਤਨ
ਗ੍ਰੰਥ ਤੇ ਪੰਨਾ
311-314 ਤੇ ਹਨ:-
ਸੁਹਬਤੇ ਸ਼ਾਂ
ਹਾਸਿਲੇ ਈਂ ਜਿੰਦਗੀਸਤ॥ ਜਿੰਦਗੀ
ਈਂ ਜਿੰਦਗੀ ਈਂ ਬੰਦਗੀਸਤ॥157॥
ਗਰ ਤੁਮੈ ਖੁਆਹੀ
ਕਿ ਮਰਿਦੇ ਹਕ ਸ਼ਵੀ‘ ਆਰਿਫੇ
ਊ ਕਾਮਿਲੇ ਮੁਤਲਕ
ਸ਼ਵੀ॥158॥
ਈਂ ਹਮਹ ਕੇ ਸਾਹਿਬੇ
ਜਾ ਅਮਦੰਦ॥ਅਜ ਬਰਾਏ
ਸੁਬਤ ਸ਼ਾਂ ਆਮਦੰਦ॥159॥
ਜਿੰਦਗੀ ਏ ਸ਼ਾਂ
ਜਿ ਫੈਜੇ ਸ਼ੁਹਬਤ
ਅਸਤ॥ ਸੁਹਬਤੇ ਸ਼ਾਂ
ਆਯਤੇ ਪੁਰ ਰਹਮਤ
ਅਸਤ॥160॥
ਹਰ ਕਸੇ ਰਾ ਸੁਹਬਤੇ
ਸ਼ਾਂ ਬਾਯਦਸ॥ਤਾਂ
ਜਿ ਦਿਲਅਕਦੇ ਗੁਹਤ
ਬਿਕੁਸ਼ਾਯਦਸ॥161॥
ਰਸਮਿ ਸ਼ਾਂ ਆਈਨਿ
ਦਿਲਦਾਰੀ ਬਵਦ॥ ਦਰ ਹਮਹ
ਹਾਲ ਅਜ ਖੁਦਾ ਯਾਰੀ
ਬਵਦ॥190॥
ਹਰ ਕਸੇ ਰਾ ਕੈ
ਨਸੀਬ ਈ ਦੌਲਤ ਅਸਤ॥ ਦੌਲਤੇ
ਜਾਵੈਦ ਅੰਦਰ ਸੁਹਬਤ
ਅਸਤ॥191॥
ਈਂ ਹਮਹ ਅਜ ਸੁਹਬਤੇ
ਮਰਦਾਨਿ ਊਸਤ॥ ਦੌਲਤੇ
ਹਰ ਦੋ ਜਹਾਂ ਦਰ ਸ਼ਾਨਿ
ਊਸਤ॥192॥
ਸੁਹਬਤੇ ਸ਼ਾਂ
ਨਫਹੇ ਬਿਸੀਆਰ ਆਵੁਰਦ॥ ਨਖਲਿ
ਜਿਸਮੇ ਖਾਕ ਹਕ ਬਾਰ
ਆਵੁਰਦ॥193॥
ਦਰ ਨਜਰਿ ਆਇੰਦ
ਚੂ ਜਾਤੇ ਅਲਾਹ॥ਦਰ ਹਕੀਕਤ
ਹਰ ਦੋ ਆਲਮ ਰਾ ਪਨਾਹ॥ 230॥
ਦਰ ਨਜਰਿ ਆਯੰਦ
ਹਮਚੂੰ ਜਰਹ ਵਾਰ॥ ਦਰ ਹਕੀਕਤ
ਹਰ ਕੁਦਾਮੀ ਸ਼ਹ ਸਵਾਰ॥231॥
ਦਰ ਕਸਬ ਬਾਸ਼ੰਦ
ਆਜਾਦ ਅਜ ਕਸਬ॥ਉਮ੍ਰ
ਗੁਜਾਰੰਦ ਅੰਦਰਿ
ਯਾਦਿ ਰਬ॥232॥
ਖੇਸ਼ ਰਾ ਚੂੰ
ਮੋਰ ਬਿਸ਼ਮਾਰੰਦ ਸ਼ਾਂ॥ ਦਰ ਹਕੀਕਤ
ਬਿਹਤਰ ਅਜ ਪੀਲੇ
ਦਮਾਂ॥233॥
ਹਰ ਚਿ ਮੇ ਬੀਨੀ
ਹਮਹ ਹੈਰਾਨ ਸ਼ਾਂ॥ਸ਼ਾਨਿ
ਸ਼ਾਂ ਬਰਤਰ ਬਵਦ ਅਜ
ਇਮਤਿਹਾਂ॥234॥
ਸੁਹਬਤੇ ਮਰਦਾਨੇ
ਹਕ ਬਾਸ਼ਦ ਕਰਮ॥ ਦੌਲਤੇ
ਕਾਂ ਰਾ ਨ ਬਾਸ਼ਦ ਹੇਚ
ਗਮ॥235॥
ਦਰ ਲਿਬਾਸੇ
ਦੁਨਯਵੀ ਫਾਰਿਗ ਅਜਾਂ॥ ਹਮ ਚੁ
ਜਾਤਸ਼ ਆਸ਼ਕਾਰਾ ਓ
ਨਿਹਾਂ॥333॥
ਜਾਹਿਰਸ਼ ਦਰ
ਕੈਦਿ ਮੁਸ਼ਤੇ ਖਾਕ
ਹਸਤ॥ ਬਾਤਿਨੋ ਊ
ਬਾ ਖੁਦਾਏ ਪਾਕ ਹਸਤ॥334॥
ਜਾਹਿਰ ਅੰਦਰ
ਮਾਇਲੇ ਫਰਜੰਦ ਜਨ॥ ਦਰ ਹਕੀਕਤ
ਬਾ ਖੁਦਾਏ ਖੇਸ਼ਤਨ॥335॥
ਜਾਹਿਰ ਅੰਦਰ
ਮਾਇਲੇ ਹਿਰਸੇ ਹਵਾ॥ ਬਾਤਿਨੇ
ਊ ਪਾਕ ਅਜ ਯਾਦੇ ਖੁਦਾ॥336॥
ਜਾਹਿਰ ਅੰਦਰ
ਮਾਇਲੇ ਅਸਬੋ ਸ਼ੁਤਰ॥ ਬਾਤਿਨਸ
ਫਾਰਿਗ ਜਿ ਕੈਦੇ
ਸ਼ੋਰੁ ਸ਼ਰ॥337॥
ਜਾਹਿਰ ਅੰਦਰ
ਮਾਇਲੇ ਸੀਮੋ ਜਰ
ਅਸਤ॥ ਬਾਤਿਨ ਅੰਦਰ
ਸਾਹਿਬੇ ਬਹਰੋ ਬਰ
ਅਸਤ॥338॥
ਰਫਤਹ ਰਫਤਹ
ਬਾਤਿਨਸ਼ ਜਾਹਿਲ ਸ਼ੁਦਹ॥ ਦਰ ਹਕੀਕਤ
ਤਬਲਹੈ ਅੰਬਰ ਸ਼ੁਦਹ॥339॥
ਜਾਹਿਰੋ ਬਾਤਿਨ
ਸ਼ੁਦਹ ਯਕਸਾਨ ਊ॥ ਹਰ ਦੂ
ਆਲਮ ਬੰਦਹੈ ਫਰਮਾਨਿ
ਊ॥340॥
ਹਮ ਬਦਿਲ ਯਾਦੇ
ਖੁਦਾ ਹਮ ਬਰ ਜਬਾਂ॥ਈਂ ਜਬਾਨਸ਼
ਦਿਲ ਸ਼ੁਦਹ ਦਿਲ ਸ਼ੁਦ
ਜਬਾਂ॥341॥
ਵਾਸਿਲਾਨੇ ਹਕ
ਚਿਨੀਂ ਫਰਮੂਦਹ ਅੰਦ॥ਬੰਦਹ
ਹਾ ਦਰ ਬੰਦਗੀ ਆਸੂਦਹ
ਅੰਦ॥342॥
ਗਰਚਿ ਦਰ ਦਿਲਹਾ
ਨ ਬਾਸ਼ਦ ਜੁਜ ਖੁਦਾ॥ ਆਰਿਫਾਂ
ਰਾ ਮਨਜਿਲੇ ਬਾਸ਼ਦ
ਉਲਾ॥370॥
ਗੈਰਿ ਆਰਿਫ
ਵਾਕਿਫੇ ਈਂ ਹਾਲ
ਨੇਸਤ॥ ਆਰਿਫਾਂ
ਰਾ ਗੈਰਿ ਜਿਕਰਸ਼
ਕਾਲ ਨੇਸਤ॥371॥
ਅਜ ਬਰਾਏ ਆਂ
ਕਿ ਹਲ ਹਾਸਿਲ ਕੁਨੀ॥ਪੈਰਵੂ
ਐ ਆਰਿਫੇ ਕਾਮਿਲ
ਕੁਨੀ॥372॥
ਆਰਿਫੇ ਕਾਮਿਲ
ਤੁਰਾ ਕਾਮਿਲ ਕੁਨਦ॥ ਹਰ ਚਿ
ਮੇ ਖਾਹੀ ਤੁਰਾ ਹਾਸਿਲ
ਕੁਨਦ॥373॥
(157)ਸੰਤਾਂ
ਦੀ ਸੰਗਤ ਹੀ ਜੀਵਣ
ਦਾ ਲਾਭ ਹੈ। ਇਸ
ਜੀਵਨ ਦਾ (ਦਾ ਮੂਲ)
ਭਗਤੀ ਹੀ ਹੈ।
(158) ਜੇ
ਤੂੰ ਚਾਹੁੰਦਾ ਹੈਂ
ਕਿ ਹਰੀ ਦਾ ਬੰਦਾ
ਬਣੇਂ ਅਤੇ ਹਰੀ ਨੂੰ
ਪੂਰੀ ਤਰਾਂ ਜਾਨਣ
ਵਾਲਾ ਬਣ ਜਾਵੇਂ।
(159) ਇਸ ਸੰਸਾਰ
ਵਿੱਚ ਜੋ ਵੀ ਪ੍ਰਾਣੀ
ਆਏ ਹਨ ਉਹ ਸੰਤਾਂ
ਦੀ ਸੰਗਤ ਲਈ ਹੀ ਆਏ
ਹਨ।
(160) ਜੀਵਣ
ਦਾ ਲਾਭ ਹੈ ਉਨ੍ਹਾਂ
ਦੀ ਸੰਗਤ ਵਿੱਚ ਰਹਿਣਾ। ਉਨ੍ਹਾਂ
ਦੀ ਸੰਗਤ ਨਾਲ ਹੀ
ਜੀਵਨ ਵਾਹਿਗੁਰੂ
ਦੀ ਕ੍ਰਿਪਾ ਦਾ ਪਾਤਰ
ਹੋ ਜਾਂਦਾ ਹੈ।
(161) ਜੋ ਕੋਈ
ਵੀ ਸੰਤਾਂ ਦੀ ਸੰਗਤ
ਕਰਦਾ ਹੈ ਉਸ ਦੇ ਹਿਰਦੇ
ਵਿੱਚ ਮੋਤੀਆਂ ਦਾ
ਹਾਰ ਖੁੱਲ ਜਾਂਦਾ
ਹੈ, ਭਾਵ ਉਸ ਨੂੰ
ਅਮੋਲਕ ਗਿਆਨ ਪ੍ਰਾਪਤ
ਹੋ ਜਾਂਦਾ ਹੈ।
(190) ਇਹ
ਉਨ੍ਹਾਂ ਦਾ ਸੁਭਾਅ
ਹੈ ਕਿ ਸਭ ਦਾਮਨ ਖੁਸ਼
ਰਖਦੇ ਹਨ ਤੇ ਹਰ ਹਾਲਤ
ਵਿੱਚ ਅਕਾਲ ਪੁਰਖ
ਨਾਲ ਮਿਤ੍ਰਤਾਈ ਰੱਖਦੇ
ਹਨ।
(191) ਹਰ ਮਨੁੱਖ
ਨੂੰ ਇਹ ਧੰਨ ਕਿੱਦਾਂ
ਮਿਲ ਸਕਦਾ ਹੈ। ਉਨ੍ਹਾਂ
(ਸੰਤਾਂ) ਦੀ ਸੰਗਤ
ਨਾਲ ਇਹ ਅਟੁੱਟ ਖਜਾਨਾ
ਮਿਲਦਾ ਹੈ।
(192) ਇਹ ਸਭ ਕੁਝ
ਸੰਤਾਂ ਦੀ ਸੰਗਤ
ਨਾਲ ਹੀ ਪ੍ਰਾਪਤ
ਹੁੰਦਾ ਹੈ ਅਤੇ ਦੋਹਾਂ
ਲੋਕਾਂ ਦਾ ਧਨ ਉਨ੍ਹਾਂ
ਪਾਸ ਹੈ।
(193) ਸੰਤਾਂ ਦੀ
ਸੰਦਤ ਭਾਰੀ ਲਾਭ
ਪਹੁੰਚਾਉਂਦੀ ਹੈ। ਮਿਟੀ
ਦੇ ਦੇਹ ਵਾਲੇ ਬ੍ਰਿਛ
ਨੂੰ ਰੱਬ ਰੂਪੀ ਫਲ
ਲਾ ਦਿੰਦੀ ਹੈ।
(230) ਵੇਖਣ ਵਿੱਚ
ਉਹ (ਸੰਤ) ਕਰਤਾਰ ਦੀ
ਮੂਰਤ ਦਿਖਾਈ ਦਿੰਦੇ
ਹਨ। ਸਚ ਜਾਣੋ
ਕਿ ਉਹ ਦੋਹਾਂ ਲੋਕਾਂ
ਦੀ ਓਟ ਹਨ।
(231) ਸੰਤ ਵੇਖਣ
ਵਿੱਚ ਧੂੜ ਦਾ ਕਿਣਕਾ
ਲੱਗਦੇ ਹਨ। ਸੱਚ
ਜਾਣੋਂ ਕਿ ਉਹ ਭਾਰੀ
ਘੋੜ ਸਵਾਰ (ਭਾਵ ਯੋਧੇ)
ਹਨ।
(232) (ਜਗਤ ਦੇ) ਬਿਉਹਾਰ
ਕਰਦੇ ਉਹ ਜਗਤ ਤੋਂ
ਨਿਰਾਸ ਹਨ। ਆਪਣੀ
ਆਯੁ ਹਰੀ ਦੇ ਸਿਮਰਨ
ਵਿੱਚ ਬਤੀਤ ਕਰਦੇ
ਹਨ।
(233) ਆਪਣੇ ਆਪ
ਨੂੰ ਉਹ ਕੀੜੀ ਦੇ
ਤੁੱਲ ਸਮਝਦੇ ਹਨ, ਅਸਲ
ਵਿੱਚ ਉਹ ਮਸਤ ਹਾਥੀ
ਤੋਂ ਵੀ ਵੱਧ ਬਲਵਾਨ
ਹਨ।
(234) ਜੋ ਵੀ ਉਨ੍ਹਾਂ
ਨੂੰ ਵੇਖਦਾ ਉਹ ਹੈਰਾਨ
ਹੁੰਦਾ ਹੈ। ਉਨ੍ਹਾਂ
ਦੀ ਸ਼ਾਨ ਵਧ ਜਾਂਦੀ
ਹੈ ਪਰਖਣ ਵੇਲੇ।
(235) ਵਾਹਿਗੁਰੂ
ਦੀ ਕ੍ਰਿਪਾ ਨਾਲ
ਸੰਤਾਂ ਦੀ ਸੰਗਤ
ਪ੍ਰਾਪਤ ਹੁੰਦੀ ਹੈ। ਫਿਰ
ਧੰਨ ਦੀ ਕੋਈ ਚਿੰਤਾ
ਨਹੀਂ ਰਹਿੰਦੀ।
(333) ਸੰਤ ਵੇਖਣ
ਵਿੱਚ ਦੁਨੀਆਦਾਰ
ਦਿਖਾਈ ਦਿੰਦੇ ਹਨ, ਪਰ
ਅਸਲ ਵਿੱਚ ਉਹ ਦੁਨੀਆਂ
ਤੋਂ ਨਿਰਲੇਪ ਹਨ, ਉਹ
ਅਕਾਲੀ ਜੋਤ ਨੂੰ
ਪ੍ਰਗਟ-ਪਹਾਰੇ ਵੇਖਦੇ
ਹਨ।
(334) ਵੇਖਣ
ਵਿੱਚ ਉਹ ਦੁਨੀਆਂ
ਵਿੱਚ ਬੱਝੇ ਹੋਏ
ਹਨ ਪਰ ਅਸਲ ਵਿੱਚ
ਉਹ ਤਾਂ ਕਰਤਾਰ ਨਾਲ
ਇੱਕ ਮਿੱਕ ਹੋਏ ਹਨ।
(335) ਵੇਖਣ
ਵਿੱਚ ਉਹ ਪੁੱਤਰ
ਕਲੱਤਰ ਵਿੱਚ ਫਸੇ
ਹੋਏ ਹਨ ਪਰ ਅਸਲ ਵਿੱਚ
ਉਨ੍ਹਾਂ ਦਾ ਪੱਕਾ
ਰਿਸ਼ਤਾ ਸਾਂਈ ਨਾਲ
ਹੈ।
(336) ਵੇਖਣ
ਵਿੱਚ ਉਹ ਤਾਂ ਲਭ
ਲੋਭ ਵਿੱਚ ਪਏ ਹੋਏ
ਹਨ ਪਰ ਅਸਲ ਵਿੱਚ
ਉਹ ਤਾਂ ਹਰੀ ਦੇ ਸਿਮਰਨ
ਨਾਲ ਪਵਿੱਤ੍ਰ ਹੋਏ
ਹੋਏ ਹਨ।
(337) ਵੇਖਣ
ਵਿੱਚ ਉਹ ਤਾਂ ਊਠ
ਘੋੜਿਆਂ ਦੇ ਵਪਾਰ
ਵਿੱਚ ਰੁਝੇ ਹੋਏ
ਹਨ, ਪਰ ਅਸਲ ਵਿੱਚ
ਉਹ ਤਾਂ ਦੁਨੀਆਂ
ਦੇ ਰੌਲੇ ਗੌਲੇ ਤੋਂ
ਉਪਰ ਹਨ।
(338) ਵੇਖਣ
ਵਿੱਚ ਉਹ ਸੋਨਾ ਚਾਂਦੀ
ਜੋੜਨ ਵਿੱਚ ਲੱਗੇ
ਹੋਏ ਹਨ, ਪਰ ਅਸਲ
ਵਿੱਚ ਉਹ ਤਾਂ ਜਲ
(ਸਮੁੰਦਰ) ਥਲ ਦੇ ਮਾਲਕ
ਦੇ ਨਾਲ ਹਨ।
(339) ਹੌਲੀ
ਹੌਲੀ ਉਹਨਾਂ ਦਾ
ਅਸਲੀ ਜੀਵਣ ਪ੍ਰਗਟ
ਹੋ ਜਾਂਦਾ ਹੈ ਅਤੇ
ਉਨ੍ਹਾਂ ਤੋਂ ਕਸਤੂਰੀ
ਵਾਂਗ ਮਹਿਕ ਆਉਣ
ਲੱਗ ਪੈਂਦੀ ਹੈ।
(340) ਅੰਦਰੋਂ
ਬਾਹਰੋਂ ਇੱਕ ਸਮਾਨ
ਹੋ ਜਾਂਦੇ ਹਨ ਅਤੇ
ਲੋਕ ਪ੍ਰਲੋਕ ਉਨ੍ਹਾਂ
ਸੰਤਾਂ ਦੇ ਹੁਕਮ
ਵਿੱਚ ਚੱਲਦਾ ਹੈ।
(341) ਉਹ ਹਰੀ
ਨੂੰ ਮਨ ਅਤੇ ਜੀਭਾ
ਨਾਲ ਜੱਪਦੇ ਹਨ ਅਤੇ
ਉਨ੍ਹਾਂ ਦੀ ਜੀਬਾ
ਰੱਬ ਦੀ ਯਾਦ ਵਿੱਚ
ਮਨ ਬਣ ਜਾਂਦੀ ਹੈ
ਅਤੇ ਮਨ ਜੀਭਾ।
(342) ਰੱਬ ਤਾਈਂ
ਪੁੱਜੇ ਹੋਏ ਇਹ ਦਸਦੇ
ਹਨ ਕਿ ਭਗਤ ਭਗਤੀ
ਵਿੱਚ ਹੀ ਖੁਸ਼ ਰਹਿੰਦੇ
ਹਨ।
(370) ਜੇ ਮਨ ਵਿੱਚ
ਹਰੀ ਤੋਂ ਛੁੱਟ ਹੋਰ
ਕੋਈ ਨਾ ਵੱਸੇ ਤਾਂ
ਉਸ ਗਿਆਨੀ ਦਾ ਦਰਜਾ
ਸਭ ਤੋਂ ਉੱਚਾ ਹੋ
ਜਾਂਦਾ ਹੈ।
(371) ਗਿਆਨਵਾਨ
ਸੰਤਾਂ ਤੋਂ ਬਿਨਾਂ
ਇਸ ਭੇਦ ਦਾ ਕਿਸੇ
ਨੂੰ ਪਤਾ ਨਹੀਂ ਲੱਗਦਾ। ਉਨ੍ਹਾਂ
ਨੂੰ ਹੋਰ ਕਿਸੇ ਦੀ
ਕਥਾ ਨਹੀਂ ਭਾਉਂਦੀ।
(372) ਜੇ ਤੁੰ
ਚਾਹੇਂ ਹਰੀ ਦੀ ਪ੍ਰਾਪਤੀ
ਤਾਂ ਤੂੰ ਪੁੱਜੇ
ਹੋਏ ਸੰਤਾਂ ਦੇ ਪਿੱਛੇ
ਚੱਲ।
(373) ਪੂਰਨ
ਸੰਤ ਤੈਨੂੰ ਵੀ ਪੂਰਨ
ਬਣਾ ਦੇਣਗੇ। ਜੋ
ਤੁੰ ਚਾਹੁੰਦਾ ਹੈਂ
ਉਹ ਤੈਨੂੰ ਦਵਾ ਦੇਣਗੇ।
ਤੁਹਾਡੇ ਚਰਨਾਂ
ਦੀ ਧੂੜ