ਸਾਡੇ ਜੀਵਨ ਵਿੱਚ ਬੰਦਗੀ ਦਾ ਮਹਾਤਮ ਸਮਝਣ ਲਈ ਸਾਨੂੰ ਕੁਝ ਬਹੁਤ ਹੀ ਮਹੱਤਵਪੂਰਨ ਰੂਹਾਨੀ ਤੱਥ ਹਨ ਜੋ ਵੀਚਾਰਨੇ ਅਤੇ ਸਮਝਣੇ ਪੈਣਗੇ। ਬੰਦਗੀ ਦੀ ਮਹਿਮਾ ਬਿਆਨ ਨਹੀਂ ਕੀਤੀ ਜਾ ਸਕਦੀ। ਸਾਰੀ ਗੁਰਬਾਣੀ, ਸੰਤਾਂ, ਭਗਤਾਂ, ਬ੍ਰਹਮ ਗਿਆਨੀ ਮਹਾਂਪੁਰਖਾਂ ਦੀ ਕਥਾ ਸਭ ਕੁਛ ਬੰਦਗੀ ਦੀ ਮਹਿਮਾ ਹੀ ਬਿਆਨ ਕਰਦੀ ਹੈ। ਬੰਦਗੀ ਦੀ ਮਹਿਮਾ ਅਕਾਲ ਪੁਰਖ ਦੀ ਮਹਿਮਾ ਹੈ। ਬੰਦਗੀ ਦੀ ਮਹਿਮਾ ਅਨੰਤ ਹੈ, ਬੇਅੰਤ ਹੈ। ਬੰਦਗੀ ਵਿੱਚ ਹੀ ਸਾਰੀਆਂ ਇਲਾਹੀ ਦਰਗਾਹੀ ਕਿਰਪਾ ਅਤੇ ਗੁਰਪ੍ਰਸਾਦਿ ਦੀਆਂ ਮਹਾਨ ਸ਼ਕਤੀਆਂ ਦੀ ਬਖ਼ਸ਼ਿਸ਼ ਦੀ ਪ੍ਰਾਪਤੀ ਹੁੰਦੀ ਹੈ। ਬੰਦਗੀ ਦੀ ਇਹ ਮਹਾਨ ਇਲਾਹੀ ਸ਼ਕਤੀ, ਜੋ ਕਿ ਸਾਨੂੰ ਸਾਰੀ ਮਨੁੱਖਾ ਜਾਤ ਨੂੰ ਅਕਾਲ ਪੁਰਖ ਨੇ ਕਿਰਪਾ ਕਰਕੇ ਬਖ਼ਸ਼ੀ ਹੈ, ਦੀ ਕੁਝ ਮਹਿਮਾ ਦਾ ਬਿਆਨ ਅਸੀਂ ਪੜ੍ਹਨ ਸੁਨਣ ਵਾਲਿਆਂ ਦੀ ਸੇਵਾ ਵਿੱਚ ਪੇਸ਼ ਕਰਦੇ ਹਾਂ। ਅਸੀਂ ਬੰਦਗੀ ਕਰਦੇ ਹਾਂ ਤਾਂਕਿ ਅਸੀਂ :
* ਜਨਮ ਮਰਨ ਦੇ ਰੋਗ ਤੋਂ ਮੁਕਤੀ ਪ੍ਰਾਪਤ ਕਰ ਸਕੀਏ।
* ਆਪਣੇ ਹਿਰਦੇ ਨੂੰ ਨਿਰਮਲ ਕਰਕੇ ਪੂਰਨ ਸਚਿਆਰੀ ਰਹਿਤ ਦੀ ਪ੍ਰਾਪਤੀ ਕਰ ਸਕੀਏ।
* ਆਪਣੇ ਸਾਰੇ ਮਾਨਸਿਕ ਰੋਗਾਂ ਤੋਂ ਅਤੇ ਵਿਕਾਰਾਂ ਤੋਂ ਮੁਕਤੀ ਪ੍ਰਾਪਤ ਕਰ ਸਕੀਏ।
* ਪੰਜ ਦੂਤਾਂ ਅਤੇ ਤ੍ਰਿਸ਼ਨਾ ’ਤੇ ਜਿੱਤ ਪ੍ਰਾਪਤ ਕਰ ਸਕੀਏ।
* ਮਾਇਆ ’ਤੇ ਪੂਰੀ ਤਰ੍ਹਾਂ ਜਿੱਤ ਪ੍ਰਾਪਤ ਕਰ ਸਕੀਏ।
* ਆਪਣੀ ਰੂਹ ਨੂੰ ਸਾਰੇ ਪਿਛਲੇ ਜਨਮ ਜਨਮਾਂਤਰਾਂ ਦੇ ਕਰਮਾਂ ਦੇ ਬੋਝ ਤੋਂ ਮੁਕਤ ਕਰਨ। ਲਈ ਤਾਂ ਕਿ ਅਸੀਂ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਵਿੱਚ ਅਭੇਦ ਹੋ ਕੇ ਜੀਵਨ ਮੁਕਤੀ ਪ੍ਰਾਪਤ ਕਰ ਸਕੀਏ।
* ਅਨਾਦਿ ਸੱਤ ਨੂੰ ਦੇਖਣ, ਬੋਲਣ, ਸੁਣਨ, ਸੇਵਾ ਕਰਨ ਅਤੇ ਵਰਤਾਉਣ ਦੇ ਯੋਗ ਹੋ ਸਕੀਏ।
* ਆਪਣੇ ਹਿਰਦੇ ਵਿੱਚ ਪਰਮ ਜੋਤ ਪੂਰਨ ਪ੍ਰਕਾਸ਼ ਪ੍ਰਾਪਤ ਕਰ ਹਿਰਦੇ ਨੂੰ ਸਾਰੇ ਇਲਾਹੀ ਗੁਣਾਂ ਨਾਲ ਭਰਪੂਰ ਕਰ ਸਕੀਏ।
* ਅਟੱਲ ਅਵਸਥਾ ਪਰਮ ਪਦਵੀ ਦੀ ਪ੍ਰਾਪਤੀ ਕਰ ਅਕਾਲ ਪੁਰਖ ਦੀ ਸੇਵਾ ਵਿੱਚ ਆਪਣੇ ਆਪ ਨੂੰ ਸਮਰਪਿਤ ਕਰ ਸਕੀਏ।
* ਆਪਣੇ ਹਿਰਦੇ ਨੂੰ ਇਕ ਸੰਤ ਹਿਰਦਾ ਬਣਾ ਕੇ ਸਾਰੀ ਲੋਕਾਈ ਦਾ ਪਰਉਪਕਾਰ ਅਤੇ ਮਹਾਂ ਪਰਉਪਕਾਰ ਕਰਨ ਦੀ ਸੇਵਾ ਯੋਗ ਬਣ ਸਕੀਏ।
ਸੁਖਮਨੀ ਸਾਹਿਬ ਦੀਆਂ ਪਹਿਲੀਆਂ ਤਿੰਨ ਅਸਟਪਦੀਆਂ ਵਿੱਚ ਪੰਚਮ ਪਾਤਸ਼ਾਹ ਜੀ ਨੇ ਬੇਅੰਤ ਦਿਆਲਤਾ ਨਾਲ ਸਾਨੂੰ ਬ੍ਰਹਮ ਗਿਆਨ ਦੀ ਬਖ਼ਸ਼ਿਸ਼ ਕੀਤੀ ਹੈ ਜਿਹੜੀ ਨਾਮ ਅਤੇ ਨਾਮ ਦੀ ਕਮਾਈ ਦੀ ਮਹਿਮਾ ਦਾ ਵਖਿਆਨ ਕਰਦੀ ਹੈ। ਹੁਣ ਅਗਲੀਆਂ ਤਿੰਨ ਅਸਟਪਦੀਆਂ ਵਿਚ ਗੁਰੂ ਪਾਤਸ਼ਾਹ ਜੀ ਭਰਪੂਰ ਦਿਆਲਤਾ ਨਾਲ ਸਾਨੂੰ ਮਾਇਆ ਦੇ ਬਾਰੇ ਬ੍ਰਹਮ ਗਿਆਨ ਬਖ਼ਸ਼ਦੇ ਹਨ। ਪੂਰਨ ਬੰਦਗੀ ਦੇ ਮਾਰਗ ਦੀ ਇਹ ਸਭ ਤੋਂ ਮਹੱਤਵਪੂਰਨ ਜਾਣਨ ਵਾਲੀ ਚੀਜ਼ ਹੈ। ਪੂਰਨ ਬੰਦਗੀ ਕੁਝ ਹੋਰ ਨਹੀਂ ਕੇਵਲ ਮਾਇਆ ਦੇ ਖ਼ਿਲਾਫ਼ ਜੰਗ ਜਾਰੀ ਰੱਖਣੀ ਅਤੇ ਜਿੱਤਣਾ ਹੈ।
ਇਸ ਲਈ ਪੂਰਨ ਬੰਦਗੀ ਵਿੱਚ ਲੀਨ ਹੋਏ ਮਨੁੱਖ ਮਾਇਆ ਖ਼ਿਲਾਫ਼ ਜੰਗ ਜਿੱਤ ਕੇ ਆਪਣੇ ਆਪ ਨੂੰ ਤ੍ਰਿਹ ਗੁਣ ਮਾਇਆ ਤੋਂ ਉਪਰ ਜਾ ਕੇ ਅਕਾਲ ਪੁਰਖ ਵਿੱਚ ਅਭੇਦ ਹੋ ਜਾਂਦੇ ਹਨ। ਉਹ ਜਗਿਆਸੂ ਜੋ ਨਾਮ, ਬੰਦਗੀ ਅਤੇ ਸੇਵਾ ਦਾ ਗੁਰ ਪ੍ਰਸ਼ਾਦ ਪ੍ਰਾਪਤ ਕਰਦੇ ਹਨ, ਉਹ ਮਨੁੱਖ ਪੂਰਨ ਬੰਦਗੀ ਵਿੱਚ ਲੀਨ ਹੋ ਕੇ ਆਪਣੇ ਆਪ ਨੂੰ ਗੁਰ ਅਤੇ ਗੁਰੂ ਦੇ ਸੱਤ ਚਰਨਾਂ ’ਤੇ ਪੂਰੀ ਤਰ੍ਹਾਂ ਸਮਰਪਿਤ ਕਰ ਦਿੰਦੇ ਹਨ ਅਤੇ ਪੂਰਨ ਪ੍ਰਤਿਗਿਆ, ਵਿਸ਼ਵਾਸ, ਯਕੀਨ, ਭਰੋਸੇ, ਸ਼ਰਧਾ ਅਤੇ ਪਿਆਰ ਨਾਲ ਅੱਗੇ ਵਧਦੇ ਹਨ। ਉਹ ਪੂਰਨ ਬੰਦਗੀ ਦੀ ਮਹਾਨ ਸ਼ਕਤੀ ਦੇ ਇਸ ਭੇਦ ਨੂੰ ਜਾਣ ਲੈਂਦੇ ਹਨ ਅਤੇ ਮਾਇਆ ਨੂੰ ਜਿੱਤ ਕੇ ਅਕਾਲ ਪੁਰਖ ਵਿੱਚ ਅਭੇਦ ਹੋ ਜਾਂਦੇ ਹਨ। ਇਥੇ ਕੁਝ ਮਾਇਆ ਅਤੇ ਪੂਰਨ ਬੰਦਗੀ ਵਿਚਕਾਰ ਰਿਸ਼ਤੇ ਬਾਰੇ ਦ੍ਰਿਸ਼ਟੀਆਂ ਹਨ ਜੋ ਦਾਸ ਨੇ ਗੁਰਪ੍ਰਸਾਦਿ ਅਤੇ ਗੁਰ ਕਿਰਪਾ ਨਾਲ ਅਨੁਭਵ ਕੀਤੀਆਂ ਅਤੇ ਸਿੱਖੀਆਂ ਹਨ ਅਤੇ ਗੁਰ ਸੰਗਤ ਜੀ ਨਾਲ ਸਾਂਝੀਆਂ ਕਰਨੀਆਂ ਚਾਹੁੰਦੇ ਹਨ।
ਉਪਰ ਕਹੇ ਗਏ ਵਿਚਾਰ ਤਾਂ ਬਹੁਤ ਉੱਚੇ ਪੱਧਰ ਦੇ ਹਨ ਪਰੰਤੂ ਜੇ ਅਸੀਂ ਹੋਰ ਕੁਝ ਨੀਵੇਂ ਪੱਧਰ ’ਤੇ ਵਿਚਾਰ ਕਰੀਏ ਕਿ ਇਕ ਆਮ ਮਨੁੱਖ ਦੇ ਤੌਰ ’ਤੇ ਕਿ ਅਸੀਂ ਬੰਦਗੀ ਕਿਉਂ ਕਰਦੇ ਹਾਂ? ਸਾਨੂੰ ਬੰਦਗੀ ਦੀ ਜ਼ਰੂਰਤ ਕਿਉਂ ਹੈ ? ਤਾਂ ਇਹ ਸਮਝਣਾ ਆਸਾਨ ਹੈ ਕਿ ਇਕ ਆਮ ਮਨੁੱਖ ਲਈ ਬੰਦਗੀ ਦਾ ਸੌਖਾ ਅਰਥ ਭਾਵ ਹੈ ਆਪਣੀ ਰੋਜ਼ਾਨਾ ਜ਼ਿੰਦਗੀ ਨੂੰ ਸੁੰਦਰ ਅਤੇ ਸੁਖਾਵਾਂ ਬਨਾਉਣਾ, ਕਿਉਂਕਿ ਬੰਦਗੀ ਕਰਨ ਨਾਲ :
* ਸਾਡੀ ਰੋਜ਼ਾਨਾ ਜ਼ਿੰਦਗੀ ਸਾਫ਼ ਅਤੇ ਸਮਤਲ ਹੋ ਜਾਂਦੀ ਹੈ।
* ਸਾਡੀ ਰੋਜ਼ਾਨਾ ਜ਼ਿੰਦਗੀ ਵਿਚ ਅੰਦਰੂਨੀ ਸ਼ਾਂਤੀ ਆਉਂਦੀ ਹੈ।
* ਸਾਡਾ ਮਨ ਸੰਤੁਲਨ ਵਿਚ ਰਹਿੰਦਾ ਹੈ।
* ਅਸੀਂ ਉਤੇਜਿਤ ਜਾਂ ਮਾਨਸਿਕ ਦਬਾਅ ਵਿਚ ਨਹੀਂ ਆਉਂਦੇ।
* ਅਸੀਂ ਰੋਜ਼ਾਨਾ ਜੀਵਨ ਦੇ ਉਤਰਾਅ ਚੜ੍ਹਾਅ ਨਾਲ ਸਿੱਝਣ ਦੀ ਤਾਕਤ ਪ੍ਰਾਪਤ ਕਰਦੇ ਹਾਂ।
* ਆਪਣੀ ਆਮ ਜ਼ਿੰਦਗੀ ਦੇ ਦੁੱਖਾਂ ਦਾ ਸਾਹਮਣਾ ਕਰਨ ਦੇ ਯੋਗ ਹੋ ਜਾਂਦੇ ਹਾਂ, ਇਹ ਸਾਨੂੰ ਅਸੱਤ ਕਰਮ ਕਰਨ ਜਾਂ ਬੋਲਣ ਤੋਂ ਚੇਤੰਨ ਰੱਖਦੀ ਹੈ।
* ਇਹ ਸਾਡੀ ਚੇਤਨਤਾ ਨੂੰ ਸਾਫ਼ ਅਤੇ ਸ਼ੁੱਧ ਰੱਖਦੀ ਹੈ।
* ਅਸੀਂ ਕਿਸੇ ਆਦਮੀ ਨੂੰ ਦੁੱਖ ਨਹੀਂ ਪਹੁੰਚਾਉਂਦੇ।
* ਸਾਡੇ ਯਤਨ ਹਰ ਚੀਜ਼ ਸੱਚੇ ਢੰਗ ਨਾਲ ਕਰਨ ਵੱਲ ਸੇਧਿਤ ਹੁੰਦੇ ਹਨ।
* ਸਾਡੇ ਰੋਜ਼ਾਨਾ ਜੀਵਨ ਦੀਆਂ ਅੜਚਨਾਂ ਬਹੁਤ ਘੱਟ ਹੋ ਜਾਂਦੀਆਂ ਹਨ।
* ਸਾਡੇ ਲਈ ਹਰੇਕ ਚੀਜ਼ ਸਹੀ ਜਗ੍ਹਾ ’ਤੇ ਹੋਣੀ ਸ਼ੁਰੂ ਹੋ ਜਾਂਦੀ ਹੈ।
* ਅਸੀਂ ਦੂਸਰਿਆਂ ਉਪਰ ਗੁੱਸੇ ਨਹੀਂ ਹੁੰਦੇ।
* ਸਾਡਾ ਹਿਰਦਾ ਦਿਆਲੂ ਬਣ ਜਾਂਦਾ ਹੈ।
* ਅਸੀਂ ਨਿਮਰ ਹੋ ਜਾਂਦੇ ਹਾਂ ਅਤੇ ਨਿਮਰਤਾ ਖੱਟਦੇ ਹਾਂ।
* ਸਾਡਾ ਚਰਿੱਤਰ ਸਾਫ਼ ਹੋ ਜਾਂਦਾ ਹੈ।
* ਅਸੀਂ ਆਪਣੇ ਪਰਿਵਾਰ, ਦੋਸਤਾਂ ਅਤੇ ਸਮਾਜ ਤੋਂ ਸਤਿਕਾਰ ਪ੍ਰਾਪਤ ਕਰਦੇ ਹਾਂ।
* ਸਾਡਾ ਗਿਆਨ ਸੁੰਦਰ, ਗੁੜ੍ਹਾ ਅਤੇ ਡੂੰਘਾ ਹੁੰਦਾ ਜਾਂਦਾ ਹੈ।
* ਅਸੀਂ ਬ੍ਰਹਮ ਗਿਆਨ ਨੂੰ ਸਮਝਣਾ ਸ਼ੁਰੂ ਕਰ ਦਿੰਦੇ ਹਾਂ ਅਤੇ ਇਸ ਨੂੰ ਰੋਜ਼ਾਨਾ ਜ਼ਿੰਦਗੀ ਵਿਚ ਅਮਲ ਵਿੱਚ ਲਿਆਉਂਦੇ ਹਾਂ।
ਹੌਲੀ-ਹੌਲੀ ਪਰ ਯਕੀਨੀ ਤੌਰ ’ਤੇ ਅਸੀਂ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਨੇੜੇ ਹੋਈ ਜਾਂਦੇ ਹਾਂ। ਅਸੀਂ ਬਹੁਤ ਭਾਗਾਂ ਵਾਲੇ ਹਾਂ ਕਿ ਅਸੀਂ ਮਨੁੱਖੀ ਜਾਮੇ ਵਿਚ ਜਨਮ ਲਿਆ ਹੈ ਇਹ ਮਨੁੱਖੀ ਜੀਵਨ ਬਹੁਤ ਹੀ ਕੀਮਤੀ ਹੈ ਅਤੇ ਬਹੁਤ ਹੀ ਮੁਸ਼ਕਲ ਨਾਲ ਪ੍ਰਾਪਤ ਹੁੰਦਾ ਹੈ। ਕੇਵਲ ਮਨੁੱਖੀ ਜਾਮੇ ਵਿਚ ਅਸੀਂ ਬੰਦਗੀ ਕਰ ਸਕਦੇ ਹਾਂ ਅਤੇ ਉਪਰੋਕਤ ਲਾਭ ਪ੍ਰਾਪਤ ਕਰ ਸਕਦੇ ਹਾਂ। ਜਿਸ ਤਰ੍ਹਾਂ ਕਿ ਗੁਰਬਾਣੀ ਵਿਚ ਦੱਸਿਆ ਹੈ ਕਿ ਮਨੁੱਖੀ ਜੀਵਨ ਦਾ ਅਸਲ ਮਕਸਦ ਮੁਕਤੀ ਪ੍ਰਾਪਤ ਕਰਨਾ ਹੈ, ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਨੂੰ ਮਿਲਣਾ, ਉਸ ਨਾਲ ਇਕ ਹੋ ਜਾਣਾ, ਉਸ ਨਾਲ ਅਭੇਦ ਹੋ ਜਾਣਾ ਹੈ।
ਸਾਰੇ ਮਨੁੱਖੀ ਕਾਰਜ ਅਤੇ ਕਰਮ ਮਨੁੱਖ ਦੀਆਂ ਪੰਜ ਇੰਦਰੀਆਂ ਦੇ ਪ੍ਰਭਾਵ ਹੇਠ ਕੀਤੇ ਜਾਂਦੇ ਹਨ, ਦੇਖਣਾ, ਬੋਲਣਾ, ਸੁਨਣਾ, ਛੂਹਣਾ ਅਤੇ ਸੁੰਘਣਾ, ਇਹ ਪੰਜ ਇੰਦਰੀਆਂ ਮਨ ਦੇ ਅਧੀਨ ਕਰਮ ਕਰਦੀਆਂ ਹਨ। ਮਨੁੱਖੀ ਮਨ ਸਾਰੀ ਸੇਧ ਮਨੁੱਖੀ ਗਿਆਨ ਤੋਂ ਪ੍ਰਾਪਤ ਕਰਦਾ ਹੈ। ਮਨੁੱਖੀ ਗਿਆਨ ਸੰਸਾਰਕ ਗਿਆਨ ਹੈ, ਗਿਆਨ ਜੋ ਮਾਇਆ ਦੇ ਤਿੰਨ ਤੱਤਾਂ ਦੇ ਪ੍ਰਭਾਵ ਹੇਠ ਕੰਮ ਕਰਦਾ ਹੈ, ਇਹ ਹਨ :
ਤਮੋ: ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ।
ਸਾਡੀ ਆਤਮਾ ਦੇ ਪੰਜ ਦੁਸ਼ਮਣ ਸਾਡੇ ਸਰੀਰ ਵਿਚ ਰਹਿੰਦੇ ਹਨ, ਇਹਨਾਂ ਨੂੰ ਪੰਜ ਦੂਤ ਵੀ ਕਿਹਾ ਜਾਂਦਾ ਹੈ। ਇਹਨਾਂ ਨੂੰ ਮਾਨਸਿਕ ਰੋਗ ਵੀ ਕਿਹਾ ਜਾਂਦਾ ਹੈ।
ਰਜੋ : ਆਸਾ, ਤ੍ਰਿਸ਼ਨਾ ਅਤੇ ਮਨਸਾ (ਇੱਛਾਵਾਂ)।
ਸਤੋ : ਦਇਆ, ਧਰਮ, ਦਾਨ, ਸੰਤੋਖ, ਸੰਜਮ।
ਕੁਝ ਲੋਕ ਮਾਇਆ ਨੂੰ ਕੇਵਲ ਧਨ ਸਮਝਦੇ ਹਨ, ਜਿਹੜਾ ਕਿ ਸੱਤ ਨਹੀਂ ਹੈ। ਮਾਇਆ ਦਾ ਦਰਗਾਹੀ ਭਾਵ ਮਾਇਆ ਦੇ ਇਹ ਤਿੰਨਾਂ ਗੁਣਾਂ ਰਾਹੀਂ ਬਿਆਨ ਕੀਤਾ ਗਿਆ ਹੈ। ਗੁਰਬਾਣੀ ਵਿੱਚ ਮਾਇਆ ਨੂੰ ਅੰਧਿਆਰਾ ਕਿਹਾ ਗਿਆ ਹੈ, ਇਸਨੂੰ ਚਿੱਕੜ ਵੀ ਕਿਹਾ ਗਿਆ ਹੈ, ਜਿਸ ਵਿਚ ਅਸੀਂ ਰਹਿ ਰਹੇ ਹਾਂ, ਇਸਨੂੰ ਨਾਗਨੀ ਵੀ ਕਿਹਾ ਗਿਆ ਹੈ, ਸੱਪ ਜੋ ਸਾਡੇ ਸਿਰ ਉਪਰ ਹਰ ਸਮੇਂ ਡੱਸਣ ਲਈ ਤਿਆਰ ਬੈਠਾ ਹੈ।
ਜੇਕਰ ਤੁਸੀਂ ਆਪਣੇ ਰੋਜ਼ਾਨਾ ਕਰਮਾਂ ਦੀ ਪੜਚੋਲ ਕਰੋ, ਜੇਕਰ ਤੁਸੀਂ ਆਪਣੇ ਰੋਜ਼ਾਨਾ ਕੀਤੇ ਗਏ ਕਰਮਾਂ ’ਤੇ ਵਿਚਾਰ ਕਰੋ ਤਾਂ ਤੁਸੀਂ ਇਹ ਅਹਿਸਾਸ ਕਰ ਸਕਦੇ ਹੋ ਕਿ ਤੁਹਾਡੇ ਸਾਰੇ ਰੋਜ਼ਾਨਾ ਕਰਮ ਮਾਇਆ ਦੇ ਇਨ੍ਹਾਂ ਤਿੰਨਾਂ ਗੁਣਾਂ ਦੇ ਅਧੀਨ ਹੀ ਕੀਤੇ ਜਾਂਦੇ ਹਨ। ਕੇਵਲ ਸੰਤ, ਸਾਧ, ਬ੍ਰਹਮ ਗਿਆਨੀ, ਪੂਰਨ ਖ਼ਾਲਸਾ ਜਾਂ ਸਤਿਗੁਰੂ ਹੀ ਮਾਇਆ ਦੇ ਇਹਨਾਂ ਤਿੰਨਾਂ ਗੁਣਾਂ ਤੋਂ ਪਰ੍ਹੇ ਹੈ। ਕੇਵਲ ਪੂਰਨ ਸੰਤ ਦੇ ਕਰਮ, ਪੂਰਨ ਸਾਧ ਦੇ ਕਰਮ, ਪੂਰਨ ਬ੍ਰਹਮ ਗਿਆਨੀ ਦੇ ਕਰਮ, ਪੂਰਨ ਖ਼ਾਲਸੇ ਦੇ ਕਰਮ ਜਾਂ ਸਤਿਗੁਰੂ ਦੇ ਕਰਮ ਹੀ ਪੂਰਨ ਹੁਕਮ ਵਿੱਚ ਵਾਪਰਦੇ ਹਨ ਅਤੇ ਇਹ ਹੁਕਮ, ਪਰਮ ਜੋਤ ਦਰਗਾਹੀ ਜੋਤ ਤੋਂ ਆਉਂਦਾ ਹੈ ਜਿਸਦਾ ਪ੍ਰਕਾਸ਼ ਇਨ੍ਹਾਂ ਮਹਾਂਪੁਰਖਾਂ ਦੇ ਹਿਰਦੇ ਵਿੱਚ ਸਦਾ ਸਦਾ ਲਈ ਜਗਮਗ ਜਗਮਗ ਕਰਦਾ ਹੈ। ਇਨ੍ਹਾਂ ਮਹਾਂਪੁਰਖਾਂ ਦੇ ਸਾਰੇ ਗਿਆਨ ਇੰਦਰੇ ਅਤੇ ਕਰਮ ਇੰਦਰੇ ਪਰਮ ਜੋਤ ਦੇ ਹੁਕਮ ਵਿੱਚ ਚਲਦੇ ਹਨ। ਐਸੇ ਮਹਾਂਪੁਰਖਾਂ ਦੀ ਮਹਿਮਾ ਦੀ ਇਕ ਝਲਕ ਇਸ ਤਰ੍ਹਾਂ ਹੈ :
* ਜੋ ਅਕਾਲ ਪੁਰਖ ਵਿਚ ਅਭੇਦ ਹੋ ਗਏ ਹਨ।
* ਉਹਨਾਂ ਦੇ ਅੰਦਰ ਪੂਰਨ ਜੋਤ ਪ੍ਰਕਾਸ਼ ਹੈ।
* ਪਰਮ ਪਦਵੀ ਨੂੰ ਪ੍ਰਾਪਤ ਕਰ ਚੁੱਕੇ ਹਨ।
* ਅੰਦਰੂਨੀ ਤੀਰਥ ਯਾਤਰਾ ਕਰ ਚੁੱਕੇ ਹਨ।
* ਮਨ ਅਤੇ ਮਾਇਆ ਉਪਰ ਜਿੱਤ ਪਾ ਚੁੱਕੇ ਹਨ।
* ਪੂਰਨ ਸਚਿਆਰੀ ਰਹਿਤ ਵਿਚ ਰਹਿ ਰਹੇ ਹਨ।
* ਸੱਚਖੰਡ ਵਿਚ ਰਹਿ ਰਹੇ ਹਨ।
* ਅਨਾਦਿ ਸੱਤ ਨੂੰ ਦੇਖਦੇ ਹਨ, ਬੋਲਦੇ ਹਨ, ਸੁਣਦੇ ਹਨ, ਸੱਤ ਦੀ ਸੇਵਾ ਕਰਦੇ ਹਨ ਅਤੇ ਸੱਤ ਵਰਤਾਉਂਦੇ ਹਨ।
ਕੇਵਲ ਅਜਿਹੀਆਂ ਬ੍ਰਹਮ ਰੂਹਾਂ ਮਾਇਆ ਦੇ ਇਨ੍ਹਾਂ ਤਿੰਨਾਂ ਗੁਣਾਂ (ਰਜੋ, ਤਮੋ ਅਤੇ ਸਤੋ) ਤੋਂ ਪਰ੍ਹੇ ਹਨ ਅਤੇ ਮਾਇਆ ਇਨ੍ਹਾਂ ਦੀ ਸੇਵਾ ਕਰਦੀ ਹੈ, ਮਾਇਆ ਇਨ੍ਹਾਂ ਦੇ ਚਰਨਾਂ ਵਿੱਚ ਰਹਿੰਦੀ ਹੈ। ਬਾਕੀ ਸਾਰਾ ਸੰਸਾਰ ਮਾਇਆ ਦੇ ਅਧੀਨ ਚੱਲ ਰਿਹਾ ਹੈ ਅਤੇ ਮਾਇਆ ਦੀ ਗ਼ੁਲਾਮੀ ਕਰ ਰਿਹਾ ਹੈ। ਜਦ ਤੱਕ ਅਸੀਂ ਸਵੈ ਸਿਆਣਪ- ਮਨਮਤ ਉਪਰ ਚੱਲਾਂਗੇ ਅਸੀਂ ਮਾਇਆ ਦੇ ਪ੍ਰਭਾਵ ਹੇਠ ਰਹਾਂਗੇ, ਅਸੀਂ ਮਾਇਆ ਦੀ ਗ਼ੁਲਾਮੀ ਵਿੱਚ ਰਹਾਂਗੇ। ਜਦ ਤੱਕ ਅਸੀਂ ਮਾਇਆ ਦੇ ਰਜੋ ਅਤੇ ਤਮੋ ਗੁਣਾਂ ਦੇ ਪ੍ਰਭਾਵ ਹੇਠ ਕਰਮ ਕਰਾਂਗੇ ਅਸੀਂ ਮਨੁੱਖੀ ਜੀਵਨ ਦਾ ਮੰਤਵ-ਜੀਵਨ ਮੁਕਤੀ ਕਦੀ ਵੀ ਪ੍ਰਾਪਤ ਨਹੀਂ ਕਰ ਸਕਾਂਗੇ। ਜੀਵਨ ਮੁਕਤੀ ਮਾਇਆ ਦੇ ਇਹਨਾਂ ਤਿੰਨਾਂ ਗੁਣਾਂ ਦੀ ਪਹੁੰਚ ਤੋਂ ਪਰ੍ਹੇ ਹੈ। ਅਕਾਲ ਪੁਰਖ ਤ੍ਰਿਹ ਗੁਣ ਮਾਇਆ ਤੋਂ ਪਰ੍ਹੇ ਹੈ। ਦਰਗਾਹ ਤ੍ਰਿਹ ਗੁਣ ਮਾਇਆ ਤੋਂ ਪਰ੍ਹੇ ਹੈ। ਸੋ ਹੀ ਪੂਰਨ ਸੰਤ, ਪੂਰਨ ਬ੍ਰਹਮ ਗਿਆਨੀ, ਸਤਿਗੁਰ ਅਤੇ ਪੂਰਨ ਖ਼ਾਲਸਾ ਹੈ – ਤ੍ਰਿਹ ਗੁਣ ਮਾਇਆ ਤੋਂ ਪਰ੍ਹੇ ਹੈ।
ਜੀਵਨ ਮੁਕਤ ਪੁਰਖ ਮਾਇਆ ਦੇ ਪ੍ਰਭਾਵ ਹੇਠ ਕਰਮ ਨਹੀਂ ਕਰਦੇ। ਜੀਵਨ ਮੁਕਤ ਪੁਰਖ ਮਾਇਆ ਉਪਰ ਜਿੱਤ ਪ੍ਰਾਪਤ ਕਰ ਕੇ ਤ੍ਰਿਹ ਗੁਣ ਮਾਇਆ ਤੋਂ ਪਰ੍ਹੇ ਪਹੁੰਚ ਕੇ ਅਕਾਲ ਪੁਰਖ ਵਿੱਚ ਅਭੇਦ ਹੋ ਜਾਂਦੇ ਹਨ। ਜੀਵਨ ਮੁਕਤੀ ਹੋਰ ਕੁਝ ਵੀ ਨਹੀਂ ਕੇਵਲ ਮਾਇਆ ਦੇ ਚੁੰਗਲ ਤੋਂ ਅਜ਼ਾਦ ਹੋਣਾ ਹੈ। ਜੀਵਨ ਮੁਕਤੀ ਮਾਇਆ ਤੋਂ ਮੁਕਤੀ ਹੈ। ਜੀਵਨ ਮੁਕਤੀ ਕੇਵਲ ਆਪਣੀ ਸਿਆਣਪ (ਮਨਮਤ) ਅਤੇ ਸੰਸਾਰਕ ਸਿਆਣਪ ਨੂੰ ਖ਼ਤਮ ਕਰਕੇ ਅਤੇ ਗੁਰਮਤ ਦੀ ਪ੍ਰਾਪਤੀ ਨਾਲ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ। ਜੀਵਨ ਮੁਕਤੀ ਮਨ ਦੀ ਮੌਤ ਹੈ। ਮਨ ਦੀ ਮੌਤ ਨਾਲ ਮਨਮਤ ਦੀ ਸਮਾਪਤੀ ਹੋ ਜਾਂਦੀ ਹੈ ਅਤੇ ਗੁਰਮਤ ਦੇ ਪ੍ਰਕਾਸ਼ ਨਾਲ ਹਿਰਦੇ ਵਿੱਚ ਪਰਮ ਜੋਤ ਪ੍ਰਗਟ ਹੋ ਜਾਂਦੀ ਹੈ ਜੋ ਹਿਰਦੇ ਨੂੰ ਪੂਰਨ ਜੋਤ ਪ੍ਰਕਾਸ਼ ਨਾਲ ਭਰਪੂਰ ਕਰਕੇ ਬੇਅੰਤ ਰੂਹਾਨੀ ਸ਼ਕਤੀ ਨਾਲ ਨਿਵਾਜ਼ ਦਿੰਦੀ ਹੈ। ਇਸ ਤਰ੍ਹਾਂ ਆਪਣੇ ਮਨ ਨੂੰ ਜਿੱਤ ਕੇ ਅਤੇ ਪੰਜ ਮਨੁੱਖੀ ਇੰਦਰੀਆਂ ਨੂੰ ਅਧੀਨ ਕਰ ਬ੍ਰਹਮ ਗਿਆਨ ਦੀ ਪਾਲਣਾ ਕਰਨ ਨਾਲ ਜੀਵਨ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ। ਜਦ ਕਿ ਮਾਇਆ ਦੇ ਦੋ ਗੁਣ (ਰਜੋ ਅਤੇ ਤਮੋ) ਰੂਹਾਨੀਅਤ ਦੇ ਵਿਰੋਧੀ ਹਨ ਪਰ ਤੀਸਰਾ ਗੁਣ (ਸਤੋ) ਰੂਹਾਨੀਅਤ ਦਾ ਸਫ਼ਰ ਕਰਨ ਦਾ ਰਸਤਾ ਬਨਾਉਂਦਾ ਹੈ। ਮਾਇਆ ਦਾ ਸਤੋ ਗੁਣ ਸਾਨੂੰ ਜੀਵਨ ਮੁਕਤੀ ਵੱਲ ਵਧਣ ਵਿਚ ਸਹਾਇਤਾ ਕਰਦਾ ਹੈ। ਮਾਇਆ ਦਾ ਸਤੋ ਗੁਣ ਸਾਡੀ ਦੂਸਰਿਆਂ ਦੋਹਾਂ ਗੁਣਾਂ ਨੂੰ ਹਰਾ ਕੇ ਅਜਿਹੀ ਅਵਸਥਾ ਵਿੱਚ ਖੜਨ ਵਿਚ ਮਦਦ ਕਰਦਾ ਹੈ ਜੋ ਅਸੀਂ ਗੁਰਪ੍ਰਸਾਦਿ ਪ੍ਰਾਪਤ ਕਰ ਸਕੀਏ ਅਤੇ ਅਨਾਦਿ ਬਖ਼ਸ਼ਿਸ਼ਾਂ ਦੀ ਪ੍ਰਾਪਤੀ ਕਰ ਸਕੀਏ। ਸਤੋ ਕਰਮਾਂ ਦੇ ਇਕੱਤ੍ਰ ਹੋਣ ਨਾਲ ਐਸੀ ਅਵਸਥਾ ਦੀ ਪ੍ਰਾਪਤੀ ਹੁੰਦੀ ਹੈ ਜਿਸ ਨਾਲ ਅਸੀਂ ਸੱਚਖੰਡ ਦੇ ਰਸਤੇ ਵੱਲ ਵਧ ਸਕਦੇ ਹਾਂ, ਬੰਦਗੀ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਕਰ ਸਕਦੇ ਹਾਂ ਅਤੇ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਨਾਲ ਇੱਕ-ਮਿੱਕ ਹੋ ਸਕਦੇ ਹਾਂ।
ਜੀਵਨ ਮੁਕਤੀ ਵੱਲ ਵਧਣ ਲਈ ਅਤੇ ਇਸ ਮਨੁੱਖੇ ਜੀਵਨ ਦਾ ਸਾਰ ਮੰਤਵ ਪ੍ਰਾਪਤ ਕਰਨ ਲਈ ਸਾਨੂੰ ਮਾਇਆ ਦੇ ਰਜੋ ਅਤੇ ਤਮੋ ਗੁਣਾਂ ਦੇ ਵਿਰੁੱਧ (ਜਿਨ੍ਹਾਂ ਬਾਰੇ ਪਹਿਲਾਂ ਵਖਿਆਨ ਕੀਤਾ ਗਿਆ ਹੈ) ਸਾਨੂੰ ਜੰਗ ਕਰਨ ਦੀ ਘਾਲਣਾ ਘਾਲਣੀ ਪਵੇਗੀ। ਇਹ ਰੂਹਾਨੀ ਜੰਗ ਜੋ ਮਾਇਆ ਦੇ ਰਜੋ ਅਤੇ ਤਮੋ ਗੁਣਾਂ ਦੇ ਵਿਰੁੱਧ ਹੈ ਅਤੇ ਮਾਇਆ ਦੇ ਤੀਸਰੇ ਗੁਣ – ਸਤੋ ਦੀ ਸ਼ਕਤੀ ਦੇ ਅਧੀਨ ਚਲਦੇ ਹੋਏ ਗੁਰਪ੍ਰਸਾਦਿ ਦੀ ਪ੍ਰਾਪਤੀ ਨਾਲ ਅਸੀਂ ਜਿੱਤਣਾ ਸ਼ੁਰੂ ਕਰ ਦਿੰਦੇ ਹਾਂ। ਸਤੋ ਗੁਣਾਂ ’ਤੇ ਚਲਦੇ ਹੋਏ ਜਦੋਂ ਅਸੀਂ ਚੰਗਿਆਈ ਦੀ ਉੱਚਤਮ ਅਵਸਥਾ ਵਿਚ ਪਹੁੰਚਦੇ ਹਾਂ ਤਾਂ ਅਸੀਂ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ ਪੂਰਨ ਬੰਦਗੀ ਅਤੇ ਸੇਵਾ ਦਾ ਗੁਰਪ੍ਰਸਾਦਿ ਪ੍ਰਾਪਤ ਕਰਦੇ ਹਾਂ। ਗੁਰਪ੍ਰਸਾਦਿ ਦੀ ਪ੍ਰਾਪਤੀ ਨਾਲ ਸਾਡੀ ਮਾਇਆ ਵਿਰੁੱਧ ਜੰਗ ਜਿੱਤਣ ਦੀ ਪ੍ਰਕਿਰਿਆ ਹੋਰ ਤੇਜ਼ ਹੋ ਜਾਂਦੀ ਹੈ। ਗੁਰਪ੍ਰਸਾਦਿ ਦੀ ਸੇਵਾ ਸੰਭਾਲਤਾ ਕਰਦੇ ਹੋਏ ਭਰਪੂਰ ਯਤਨ ਨਾਲ ਆਪਣਾ ਆਪਾ ਅਰਪਣ ਕਰਦੇ ਹੋਏ ਤਨ, ਮਨ, ਧਨ ਗੁਰੂ ਦੇ ਚਰਨਾਂ ਵਿੱਚ ਸਮਰਪਣ ਕਰਕੇ ਪੂਰਨ ਬੰਦਗੀ ਦੀ ਪ੍ਰਾਪਤੀ ਹੋਣ ਉਪਰੰਤ ਬੰਦਗੀ ਦਰਗਾਹ ਵਿੱਚ ਪਰਵਾਨ ਚੜ੍ਹਦੀ ਹੈ। ਇਸ ਤਰ੍ਹਾਂ ਅਸੀਂ ਮਾਇਆ ਦੀਆਂ ਰਜੋ ਅਤੇ ਤਮੋ ਵਿਨਾਸ਼ਕਾਰੀ ਸ਼ਕਤੀਆਂ ਉਪਰ ਜਿੱਤ ਪ੍ਰਾਪਤ ਕਰਦੇ ਹਾਂ ਅਤੇ ਜੀਵਨ ਮੁਕਤੀ ਦੀ ਅਵਸਥਾ ਵਿਚ ਪਹੁੰਚਦੇ ਹਾਂ। ਤ੍ਰਿਹ ਗੁਣ ਤੋਂ ਪਰ੍ਹੇ ਪਰਮ ਪਦ ਦੀ ਪ੍ਰਾਪਤੀ ਹੁੰਦੀ ਹੈ, ਅਟੱਲ ਅਵਸਥਾ ਦੀ ਪ੍ਰਾਪਤੀ ਹੁੰਦੀ ਹੈ। ਸਾਰੇ ਕਰਮਾਂ ਦੇ ਬੋਝ ਤੋਂ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ। ਅਸੀਂ ਆਪਣੇ ਆਪ ਨੂੰ ਮਾਇਆ ਦੇ ਚੁੰਗਲ ਵਿਚੋਂ ਅਜ਼ਾਦ ਕਰਵਾ ਲੈਂਦੇ ਹਾਂ।
ਸਭ ਤੋਂ ਮਹੱਤਵਪੂਰਨ ਸਮਝਣ ਵਾਲੀ ਗੱਲ ਇਹ ਹੈ ਕਿ ਅਸੀਂ ਮਾਇਆ ਦੇ ਖ਼ਿਲਾਫ਼ ਇਸ ਜੰਗ ਵਿਚ ਕਿਹੜਾ ਅਸਤਰ ਸ਼ਸਤਰ ਵਰਤੀਏ? ਕਿਹੜੇ ਅਸਤਰ ਸ਼ਸਤਰ ਇਤਨੇ ਸ਼ਕਤੀਸ਼ਾਲੀ ਹਨ ਜੋ ਕਿ ਮਾਇਆ ਦੀ ਕਮਰ ਤੋੜ ਕੇ ਉਸਨੂੰ ਸਾਡੇ ਅਧੀਨ ਕਰਨ ਵਿੱਚ ਕਾਰਗਰ ਸਾਬਿਤ ਹੋ ਸਕਦੇ ਹਨ? ਪਹਿਲਾ ਅਤੇ ਸਭ ਤੋਂ ਸੁੰਦਰ, ਬੇਅੰਤ ਸ਼ਕਤੀਸ਼ਾਲੀ ਮਾਇਆ ਦਾ ਲੱਕ-ਤੋੜਵਾਂ ਅਸਤਰ ਗੁਰਪ੍ਰਸਾਦੀ ਨਾਮ ਹੈ। ਸੰਗਠਿਤ, ਨਿਯਮਤ, ਲਗਾਤਾਰ ਯਤਨ ਨਾਮ ਸਿਮਰਨ ਕਰਨ ਨਾਲ ਕਈ ਤਰ੍ਹਾਂ ਦੇ ਬੇਅੰਤ ਅਤੇ ਮਹਾਨ ਸ਼ਕਤੀਸ਼ਾਲੀ ਪੁਰਸਕਾਰ ਪ੍ਰਾਪਤ ਹੁੰਦੇ ਹਨ। ਨਾਮ ਸਿਮਰਨ ਕਰਨਾ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਸਭ ਤੋਂ ਉੱਤਮ ਸੇਵਾ ਹੈ।
ਪ੍ਰਭ ਕਾ ਸਿਮਰਨੁ ਸਭ ਤੇ ਊਚਾ ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ ੨੬੩)
ਨਾਮ ਅਕਾਲ ਪੁਰਖ ਦਾ ਸਭ ਤੋਂ ਵੱਡਾ ਹੁਕਮ ਹੈ। ਗੁਰਬਾਣੀ ਕਹਿੰਦੀ ਹੈ ਕਿ ਨਾਮ ਤੋਂ ਬਿਨਾਂ ਸਭ ਕੂੜ ਹੈ। ਭਾਵ ਕਿ ਬਾਕੀ ਸਾਰੇ ਕਰਮ ਅਤੇ ਕਾਰਜ ਅਸੱਤ ਹਨ। ਸੱਤ ਕਰਮ ਵੀ ਰੂਹਾਨੀ ਤੌਰ ’ਤੇ ਲਾਭਦਾਇਕ ਨਹੀਂ ਹੁੰਦੇ ਜਦ ਤੱਕ ਅਸੀਂ ਨਾਮ ਸਿਮਰਨ ਨਹੀਂ ਕਰਦੇ। ਜੇਕਰ ਅਸੀਂ ਨਾਮ ਸਿਮਰਨ ਕਰਦੇ ਹਾਂ, ਤਦ ਨਾਮ ਸਿਮਰਨ ਸਾਨੂੰ ਅੰਦਰੂਨੀ ਤੀਰਥ ਯਾਤਰਾ ਵੱਲ ਲੈ ਜਾਂਦਾ ਹੈ ਜਿਹੜਾ ਕਿ ਸਰਵ-ਉੱਤਮ ਰੂਹਾਨੀ ਅਤੇ ਬ੍ਰਹਮ ਤੀਰਥ ਯਾਤਰਾ ਹੈ। ਜਦ ਨਾਮ ਸਿਮਰਨ ਸਾਡੀ ਸੁਰਤ ਵਿੱਚ ਆਉਂਦਾ ਹੈ ਅਤੇ ਹਿਰਦੇ ਵਿੱਚ ਆਉਂਦਾ ਹੈ, ਤਦ ਕੇਵਲ ਸਾਡੀ ਅੰਦਰੂਨੀ ਤੀਰਥ ਯਾਤਰਾ ਸ਼ੁਰੂ ਹੁੰਦੀ ਹੈ।
ਨਾਮ ਸਿਮਰਨ, ਸਮੇਤ ਦਸਮ ਦੁਆਰ ਦੇ ਸਾਡੇ ਸਾਰੇ ਬੱਜਰ ਕਪਾਟ ਖੋਲ੍ਹ ਦਿੰਦਾ ਹੈ। ਨਾਮ ਸਿਮਰਨ ਸਾਡੇ ਸਰੀਰ ਵਿੱਚ ਰੂਹਾਨੀ ਪਰਮ ਸ਼ਕਤੀ ਦੇ ਜੋ ਸੱਤ (੭) ਸਰੋਵਰ ਹਨ, ਉਨ੍ਹਾਂ ਨੂੰ ਪ੍ਰਕਾਸ਼ਮਾਨ ਕਰ ਦਿੰਦਾ ਹੈ। ਰੂਹਾਨੀਅਤ ਦੇ ਇਨ੍ਹਾਂ ੭ ਸਰੋਵਰਾਂ ਨੂੰ ਗੁਰਬਾਣੀ ਵਿੱਚ ਸੱਤ ਸਰੋਵਰ ਕਿਹਾ ਗਿਆ ਹੈ। ਸੱਤ ਸਰੋਵਰਾਂ ਦੇ ਪ੍ਰਕਾਸ਼ਮਾਨ ਹੋ ਜਾਣ ਨਾਲ ਨਾਮ ਰੋਮ-ਰੋਮ ਵਿੱਚ ਚਲਾ ਜਾਂਦਾ ਹੈ ਅਤੇ ਸਾਰੀ ਦੇਹੀ ਅੰਮ੍ਰਿਤ ਨਾਲ ਭਰਪੂਰ ਹੋ ਜਾਂਦੀ ਹੈ। ਨਾਮ ਸਿਮਰਨ ਸਾਡੀ ਅੰਦਰੂਨੀ ਤੀਰਥ ਯਾਤਰਾ ਵਿੱਚ ਮਦਦ ਕਰਦਾ ਹੈ, ਵਿਹਾਰਿਕ ਅਤੇ ਅਸਲੀ ਤੀਰਥ ਯਾਤਰਾ। ਅੰਦਰਲਾ ਤੀਰਥ ਹੀ ਅਸਲੀ ਰੂਹਾਨੀ ਤੀਰਥ ਹੈ ਜੋ ਕਿ ਸਾਨੂੰ ਹਿਰਦੇ ਦੀ ਪੂਰਨ ਸਚਿਆਰੀ ਰਹਿਤ ਵਿੱਚ ਲੈ ਕੇ ਜਾਂਦਾ ਹੈ। ਹਿਰਦੇ ਦੀ ਪੂਰਨ ਸਚਿਆਰੀ ਰਹਿਤ ਤੋਂ ਭਾਵ ਹੈ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਅਤੇ ਆਸਾ ਤ੍ਰਿਸ਼ਨਾ ਮਨਸਾ ਦੀ ਰਹਿਤ ਦੀ ਪ੍ਰਾਪਤੀ ਜੋ ਕਿ ਮਾਇਆ ਦਾ ਲੱਕ ਤੋੜ ਕੇ ਉਸਨੂੰ ਸਾਡੀ ਗ਼ੁਲਾਮ ਬਣਾ ਦਿੰਦੀ ਹੈ। ਹਿਰਦੇ ਦੀ ਪੂਰਨ ਸਚਿਆਰੀ ਰਹਿਤ ਸਾਨੂੰ ਤ੍ਰਿਹ ਗੁਣ ਮਾਇਆ ਤੋਂ ਪਰ੍ਹੇ ਲੈ ਜਾ ਕੇ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਦਰਸ਼ਨ ਦੀ ਮਹਾਨ ਗੁਰ ਕਿਰਪਾ ਅਤੇ ਗੁਰਪ੍ਰਸਾਦਿ ਦੀਆਂ ਬਖ਼ਸ਼ਿਸ਼ਾਂ ਦੀ ਪ੍ਰਾਪਤੀ ਕਰਵਾ ਦਿੰਦੀ ਹੈ। ਹਿਰਦੇ ਦੀ ਪੂਰਨ ਸਚਿਆਰੀ ਰਹਿਤ ਸਾਡੇ ਹਿਰਦੇ ਨੂੰ ਸਾਰੇ ਇਲਾਹੀ ਗੁਣਾਂ ਨਾਲ ਭਰਪੂਰ ਕਰਕੇ ਸਾਰੀਆਂ ਇਲਾਹੀ ਸ਼ਕਤੀਆਂ ਨਾਲ ਨਿਵਾਜ਼ ਦਿੰਦੀ ਹੈ। ਹਿਰਦੇ ਦੀ ਪੂਰਨ ਸਚਿਆਰੀ ਰਹਿਤ ਸਾਨੂੰ ਪੂਰਨ ਬ੍ਰਹਮ ਗਿਆਨ ਅਤੇ ਆਤਮ ਰਸ ਅੰਮ੍ਰਿਤ ਨਾਲ ਭਰਪੂਰ ਕਰ ਦਿੰਦੀ ਹੈ। ਹਿਰਦੇ ਦੀ ਪੂਰਨ ਸਚਿਆਰੀ ਰਹਿਤ ਸਾਨੂੰ ਪੂਰਨ ਤੱਤ ਗਿਆਨ ਦੀਆਂ ਬਖ਼ਸ਼ਿਸ਼ਾਂ ਦੀ ਮਹਾਨ ਅਤੇ ਪਰਮ ਸ਼ਕਤੀਸ਼ਾਲੀ ਗੁਰਪ੍ਰਸਾਦਿ ਦੀ ਪ੍ਰਾਪਤੀ ਕਰਵਾ ਦਿੰਦੀ ਹੈ। ਹਿਰਦੇ ਦੀ ਪੂਰਨ ਸਚਿਆਰੀ ਰਹਿਤ ਸਾਨੂੰ ਪਰਮ ਪਦ ਦੀ ਪ੍ਰਾਪਤੀ ਕਰਵਾ ਦਿੰਦੀ ਹੈ। ਹਿਰਦੇ ਦੀ ਪੂਰਨ ਸਚਿਆਰੀ ਰਹਿਤ ਸਾਨੂੰ ਅਟੱਲ ਅਵਸਥਾ ਵਿੱਚ ਲੈ ਜਾਂਦੀ ਹੈ। ਹਿਰਦੇ ਦੀ ਪੂਰਨ ਸਚਿਆਰੀ ਰਹਿਤ ਸਾਨੂੰ ਪਰਮ ਜੋਤ ਪੂਰਨ ਪ੍ਰਕਾਸ਼ ਦੇ ਨਾਲ ਸੁਸ਼ੋਭਿਤ ਕਰ ਦਿੰਦੀ ਹੈ। ਹਿਰਦੇ ਦੀ ਪੂਰਨ ਸਚਿਆਰੀ ਰਹਿਤ ਸਾਡੇ ਹਿਰਦੇ ਨੂੰ ਬੇਅੰਤਤਾ ਵਿੱਚ ਲੈ ਜਾਂਦੀ ਹੈ। ਹਿਰਦੇ ਦੀ ਪੂਰਨ ਸਚਿਆਰੀ ਰਹਿਤ ਸਾਨੂੰ ਦਰਗਾਹ ਵਿੱਚ ਮਾਨ ਪ੍ਰਾਪਤ ਕਰਵਾ ਦਿੰਦੀ ਹੈ। ਹਿਰਦੇ ਦੀ ਪੂਰਨ ਸਚਿਆਰੀ ਰਹਿਤ ਸਾਨੂੰ ਸਦਾ ਸਦਾ ਲਈ ਦਰਗਾਹ ਵਿੱਚ ਸਥਾਨ ਪ੍ਰਾਪਤ ਕਰਵਾ ਦਿੰਦੀ ਹੈ। ਹਿਰਦੇ ਦੀ ਪੂਰਨ ਸਚਿਆਰੀ ਰਹਿਤ ਸਾਨੂੰ ਜੀਵਨ ਮੁਕਤ ਕਰ ਦਿੰਦੀ ਹੈ। ਹਿਰਦੇ ਦੀ ਪੂਰਨ ਸਚਿਆਰੀ ਰਹਿਤ ਸਾਨੂੰ ਅਕਾਲ ਪੁਰਖ ਦੇ ਨਿਰਗੁਨ ਸਰੂਪ ਵਿੱਚ ਸਦਾ ਸਦਾ ਲਈ ਅਭੇਦ ਕਰ ਕੇ ਪਰਉਪਕਾਰ ਅਤੇ ਮਹਾਂ ਪਰਉਪਕਾਰ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਕਰਵਾ ਦਿੰਦੀ ਹੈ। ਹਿਰਦੇ ਦੀ ਪੂਰਨ ਸਚਿਆਰੀ ਰਹਿਤ ਸਾਨੂੰ ਅੰਮ੍ਰਿਤ ਦਾ ਦਾਤਾ ਬਣਾ ਦਿੰਦੀ ਹੈ।
ਨਾਮ ਅੰਮ੍ਰਿਤ ਡੋਰੀ ਹੈ, ਅੰਦਰੂਨੀ ਡੋਰੀ, ਜਿਹੜੀ ਜਦੋਂ ਪਕੜ ਲਈ ਜਾਂਦੀ ਹੈ ਅਤੇ ਅਨਾਦਿ ਰਸਤੇ ਵੱਲ ਉਪਰ ਚੜ੍ਹਨ ਲਈ ਵਰਤੀ ਜਾਂਦੀ ਹੈ ਤਾਂ ਸਾਨੂੰ ਪ੍ਰਮਾਤਮਾ ਤੱਕ ਲੈ ਜਾਂਦੀ ਹੈ। ਨਾਮ ਅੰਮ੍ਰਿਤ ਪੌੜੀ ਹੈ ਜੋ ਸਾਨੂੰ ਸੱਚਖੰਡ ਵਿੱਚ ਲੈ ਜਾਂਦੀ ਹੈ। ਨਾਮ ਅੰਮ੍ਰਿਤ ਸਾਨੂੰ ਅੰਦਰੋਂ ਬਾਹਰੋਂ ਪੂਰਨ ਸਚਿਆਰਾ ਬਣਾ ਦਿੰਦਾ ਹੈ। ਨਾਮ ਅੰਮ੍ਰਿਤ ਸਾਡੇ ਹਿਰਦੇ ਨੂੰ ਪੂਰਨ ਸਚਿਆਰੀ ਰਹਿਤ ਵਿੱਚ ਲੈ ਜਾਂਦਾ ਹੈ। ਨਾਮ ਅੰਮ੍ਰਿਤ ਸਾਨੂੰ ਏਕ ਦ੍ਰਿਸ਼ਟ, ਨਿਰਵੈਰ, ਨਿਰਭਉ, ਦਿਆਲੂ, ਨਿਮਰਤਾ ਭਰਪੂਰ, ਹਉਮੈ ਤੋਂ ਰਹਿਤ, ਬਲਿ ਦਾਨੀ, ਪਿਆਰ ਕਰਨ ਵਾਲਾ ਤੇ ਸਾਰੀ ਸ੍ਰਿਸ਼ਟੀ ਦਾ ਸਹਾਇਕ ਬਣਾ ਦਿੰਦਾ ਹੈ। ਨਾਮ ਅੰਮ੍ਰਿਤ ਸਾਡੇ ਹਿਰਦੇ ਨੂੰ ਸਾਰੇ ਬ੍ਰਹਮ ਗੁਣਾਂ ਨਾਲ ਭਰਪੂਰ ਕਰ ਦਿੰਦਾ ਹੈ। ਨਾਮ ਅੰਮ੍ਰਿਤ ਸਾਡੇ ਸਾਰੇ ਮਾਨਸਿਕ ਰੋਗ ਅਤੇ ਵਿਕਾਰਾਂ ਦਾ ਨਾਸ ਕਰ ਦਿੰਦਾ ਹੈ। ਨਾਮ ਅੰਮ੍ਰਿਤ ਸਾਡੇ ਸਾਰੇ ਪਾਪ ਕਰਮਾਂ ਦਾ ਨਾਸ ਕਰ ਦਿੰਦਾ ਹੈ। ਨਾਮ ਅੰਮ੍ਰਿਤ ਸਾਡੇ ਸਾਰੇ ਕਰਮਾਂ ਦਾ ਲੇਖਾ-ਜੋਖਾ ਪੂਰਾ ਕਰ ਦਿੰਦਾ ਹੈ। ਨਾਮ ਅੰਮ੍ਰਿਤ ਸਾਨੂੰ ਮਾਇਆ ਦੇ ਚੁੰਗਲ ਵਿਚੋਂ ਅਜ਼ਾਦ ਕਰਵਾ ਦਿੰਦਾ ਹੈ। ਨਾਮ ਅੰਮ੍ਰਿਤ ਸਾਨੂੰ ਤ੍ਰਿਹ ਗੁਣ ਮਾਇਆ ਤੋਂ ਪਰ੍ਹੇ ਲੈ ਜਾ ਕੇ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਦਰਸ਼ਨ ਦੀ ਮਹਾਨ ਗੁਰ ਕਿਰਪਾ ਅਤੇ ਗੁਰਪ੍ਰਸਾਦਿ ਦੀਆਂ ਬਖ਼ਸ਼ਿਸ਼ਾਂ ਦੀ ਪ੍ਰਾਪਤੀ ਕਰਵਾ ਦਿੰਦਾ ਹੈ। ਨਾਮ ਅੰਮ੍ਰਿਤ ਸਾਡੇ ਹਿਰਦੇ ਨੂੰ ਸਾਰੇ ਇਲਾਹੀ ਗੁਣਾਂ ਨਾਲ ਭਰਪੂਰ ਕਰਕੇ ਸਾਰੀਆਂ ਇਲਾਹੀ ਸ਼ਕਤੀਆਂ ਨਾਲ ਨਿਵਾਜ਼ ਦਿੰਦਾ ਹੈ। ਨਾਮ ਅੰਮ੍ਰਿਤ ਸਾਨੂੰ ਪੂਰਨ ਬ੍ਰਹਮ ਗਿਆਨ ਅਤੇ ਆਤਮ ਰਸ ਅੰਮ੍ਰਿਤ ਨਾਲ ਭਰਪੂਰ ਕਰ ਦਿੰਦਾ ਹੈ। ਨਾਮ ਅੰਮ੍ਰਿਤ ਸਾਨੂੰ ਪੂਰਨ ਤੱਤ ਗਿਆਨ ਦੀਆਂ ਬਖ਼ਸ਼ਿਸ਼ਾਂ ਦੀ ਮਹਾਨ ਅਤੇ ਪਰਮ ਸ਼ਕਤੀਸ਼ਾਲੀ ਗੁਰਪ੍ਰਸਾਦਿ ਦੀ ਪ੍ਰਾਪਤੀ ਕਰਵਾ ਦਿੰਦਾ ਹੈ। ਨਾਮ ਅੰਮ੍ਰਿਤ ਸਾਨੂੰ ਪਰਮ ਪਦ ਦੀ ਪ੍ਰਾਪਤੀ ਕਰਵਾ ਦਿੰਦਾ ਹੈ। ਨਾਮ ਅੰਮ੍ਰਿਤ ਸਾਨੂੰ ਅਟੱਲ ਅਵਸਥਾ ਵਿੱਚ ਲੈ ਜਾਂਦਾ ਹੈ। ਨਾਮ ਅੰਮ੍ਰਿਤ ਸਾਨੂੰ ਪਰਮ ਜੋਤ ਪੂਰਨ ਪ੍ਰਕਾਸ਼ ਦੇ ਨਾਲ ਸੁਸ਼ੋਭਿਤ ਕਰ ਦਿੰਦਾ ਹੈ। ਨਾਮ ਅੰਮ੍ਰਿਤ ਸਾਡੇ ਹਿਰਦੇ ਨੂੰ ਬੇਅੰਤਤਾ ਵਿੱਚ ਲੈ ਜਾਂਦਾ ਹੈ। ਨਾਮ ਅੰਮ੍ਰਿਤ ਸਾਨੂੰ ਦਰਗਾਹ ਵਿੱਚ ਮਾਨ ਪ੍ਰਾਪਤ ਕਰਵਾ ਦਿੰਦਾ ਹੈ। ਨਾਮ ਅੰਮ੍ਰਿਤ ਸਾਨੂੰ ਸਦਾ ਸਦਾ ਲਈ ਦਰਗਾਹ ਵਿੱਚ ਸਥਾਨ ਪ੍ਰਾਪਤ ਕਰਵਾ ਦਿੰਦਾ ਹੈ। ਨਾਮ ਅੰਮ੍ਰਿਤ ਸਾਡੇ ਹਿਰਦੇ ਵਿੱਚ ਨਿਵਾਸ ਕਰ ਸਾਨੂੰ ਜੀਵਨ ਮੁਕਤ ਕਰ ਦਿੰਦਾ ਹੈ। ਨਾਮ ਅੰਮ੍ਰਿਤ ਸਾਨੂੰ ਅਕਾਲ ਪੁਰਖ ਦੇ ਨਿਰਗੁਨ ਸਰੂਪ ਵਿੱਚ ਸਦਾ ਸਦਾ ਲਈ ਅਭੇਦ ਕਰ ਕੇ ਪਰਉਪਕਾਰ ਅਤੇ ਮਹਾਂ ਪਰਉਪਕਾਰ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਕਰਵਾ ਦਿੰਦਾ ਹੈ। ਨਾਮ ਅੰਮ੍ਰਿਤ ਸਾਨੂੰ ਅੰਮ੍ਰਿਤ ਦਾ ਦਾਤਾ ਬਣਾ ਦਿੰਦਾ ਹੈ।
ਜਿਸ ਹਿਰਦੇ ਵਿੱਚ ਨਾਮ ਦਾ ਪ੍ਰਕਾਸ਼ ਹੋ ਜਾਂਦਾ ਹੈ ਉਥੇ ਮਾਇਆ ਦਾ ਕੋਈ ਪ੍ਰਭਾਵ ਨਹੀਂ ਹੁੰਦਾ ਹੈ। ਉਹ ਰੂਹ ਅਤੇ ਮਨ ਜੋ ਨਾਮ ਸਿਮਰਨ ਵਿੱਚ ਡੁੱਬਿਆ ਰਹਿੰਦਾ ਹੈ ਉਹ ਇੰਨਾਂ ਸਥਿਰ ਹੋ ਜਾਂਦਾ ਹੈ ਕਿ ਉਹ ਮਾਇਆ ਦੁਆਰਾ ਵਿਚਲਿਤ ਨਹੀਂ ਹੁੰਦਾ ਹੈ। ਨਾਮ ਅੰਮ੍ਰਿਤ ਗੁਰਪ੍ਰਸਾਦਿ ਹੈ ਅਤੇ ਇਸਦਾ ਵਖਿਆਨ ਗੁਰਬਾਣੀ ਦੀ ਪਹਿਲੀ ਹੀ ਸਤਰ ‘ੴ ਸਤਿਨਾਮ’ ਵਿਚ ਹੈ ਜਿਸਨੂੰ ਮੂਲ-ਮੰਤਰ ਕਿਹਾ ਜਾਂਦਾ ਹੈ।
ਸਾਰੇ ਹੀ ਦੂਸਰੇ ਧਾਰਮਿਕ ਕਰਮ ਅਤੇ ਕਾਰਜ, ਜਿਹੜੇ ਮਾਇਆ ਦੇ ਸਤੋ ਗੁਣ ਅਧੀਨ ਕੀਤੇ ਜਾਂਦੇ ਹਨ ਸਾਨੂੰ ਗੁਰਪ੍ਰਸਾਦਿ ਦੀ ਪ੍ਰਾਪਤੀ ਦੇ ਨੇੜੇ ਲੈ ਕੇ ਜਾਂਦੇ ਹਨ। ਜਦ ਅਸੀਂ ਇਹ ਸੱਚੇ ਕਾਰਜ ਅਤੇ ਧਾਰਮਿਕ ਕਰਮ ਅਤੇ ਕਾਰਜਾਂ ਦੇ ਰੂਪ ਵਿਚ ਇਕੱਠੇ ਕਰ ਲੈਂਦੇ ਹਾਂ ਤਦ ਸਾਨੂੰ ਨਾਮ ਦੇ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਹੁੰਦੀ ਹੈ। ਅਸਲੀ ਬੰਦਗੀ ਮਾਇਆ ਦੇ ਵਿਰੋਧ ਵਿਚ ਪਹਿਲੇ ਅਸਤਰ ਨਾਮ ਅੰਮ੍ਰਿਤ ਨੂੰ ਪ੍ਰਾਪਤ ਕਰਨ ਨਾਲ ਸ਼ੁਰੂ ਹੁੰਦੀ ਹੈ। ਨਾਮ ਦਾ ਗੁਰਪ੍ਰਸਾਦਿ ਇੱਕ ਪੂਰਨ ਸੰਤ ਪੂਰਨ ਬ੍ਰਹਮ ਗਿਆਨੀ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ।
ਅਸੀਂ ਪ੍ਰਮਾਤਮਾ ਨੂੰ ਕਿਸ ਤਰ੍ਹਾਂ ਖ਼ੁਸ਼ ਕਰ ਸਕਦੇ ਹਾਂ ਕਿ ਉਹ ਸਾਨੂੰ ਆਪਣੇ ਪੂਰਨ ਸੰਤ, ਪੂਰਨ ਬ੍ਰਹਮ ਗਿਆਨੀ ਦੁਆਰਾ ਨਾਮ ਦੇ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਕਰੇ? ਇਹ ਪੂਰਨ ਸਚਿਆਈ ਹੈ ਅਤੇ ਸਾਨੂੰ ਇਹ ਮੰਨਣਾ ਪਵੇਗਾ ਕਿ ਆਪਣੇ ਪ੍ਰਾਲਬਧ ਨੂੰ ਬਣਾਉਣ ਦੇ ਅਸੀਂ ਆਪ ਹੀ ਜ਼ਿੰਮੇਵਾਰ ਹੁੰਦੇ ਹਾਂ। ਅਸੀਂ ਜੋ ਵੀ ਅੱਜ ਬੀਜਾਂਗੇ, ਉਹ ਕਿਸੇ ਸਮੇਂ ’ਤੇ ਜ਼ਿੰਦਗੀ ਵਿੱਚ ਜਾਂ ਭਵਿੱਖੀ ਜਨਮਾਂ ਵਿੱਚ ਵੱਢਾਂਗੇ, ਜੋ ਵੀ ਅਸੀਂ ਪੂਰਬਲੇ ਜਨਮਾਂ ਵਿੱਚ ਬੀਜਿਆ ਹੈ ਉਹ ਅਸੀਂ ਅੱਜ ਵੱਢ ਰਹੇ ਹਾਂ। ਜੇਕਰ ਅਸੀਂ ਸਿਰਫ਼ ਚੰਗੇ ਕਰਮ, ਸਚਿਆਰੇ ਕਰਮ, ਸਤੋ ਕਰਮ ਅਤੇ ਨਾਮ ਸਿਮਰਨ ਕਰਕੇ ਨਾਮ ਬੀਜਾਂਗੇ, ਤਦ ਇਹ ਪੱਕਾ ਹੈ ਕਿ ਸਾਡੇ ਪਿਛਲੇ ਸਾਰੇ ਮੰਦ ਕਰਮ ਖ਼ਤਮ ਹੋ ਜਾਣਗੇ ਅਤੇ ਅਸੀਂ ਗੁਰਪ੍ਰਸਾਦਿ ਪ੍ਰਾਪਤ ਕਰਨ ਦੇ ਯੋਗ ਹੋ ਜਾਵਾਂਗੇ।
ਇਸ ਲਈ ਜਦ ਤੱਕ ਅਸੀਂ ਨਾਮ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਦੇ ਸਤਰ ਤੱਕ ਨਹੀਂ ਪਹੁੰਚ ਜਾਂਦੇ, ਸਾਨੂੰ ਚਾਹੀਦਾ ਹੈ ਕਿ :
* ਸਤੋ ਕਰਮ ਇਕੱਠੇ ਕਰਨਾ ਜਾਰੀ ਰੱਖੀਏ।
* ਗੁਰਪ੍ਰਸਾਦਿ ਲਈ ਅਰਦਾਸ ਕਰਨੀ ਜਾਰੀ ਰੱਖੀਏ।
* ਸਾਡੇ ਰੋਜ਼ਾਨਾ ਦੇ ਕਰਮ ਕਾਜ ਨੂੰ ਜਿੰਨਾ ਸੱਚਾ ਹੋ ਸਕੇ ਕਰਨ ’ਤੇ ਧਿਆਨ ਕੇਂਦਰਿਤ ਰੱਖੀਏ।
* ਆਪਣੇ ਸਾਰੇ ਕਰਮ ਅਤੇ ਕਾਰਜ ਧਿਆਨ ਨਾਲ ਵੇਖੀਏ ਅਤੇ ਇਹ ਯਕੀਨੀ ਬਣਾ ਲਈਏ ਕਿ ਅਸੀਂ ਮਾਇਆ ਦੇ ਰਜੋ ਅਤੇ ਤਮੋ ਗੁਣਾਂ ਦੁਆਰਾ ਵਿਚਲਿਤ ਨਾ ਹੋਈਏ।
* ਆਪਣੇ ਆਪ ਨੂੰ ਹਮੇਸ਼ਾਂ ਅਰਦਾਸ ਵਿੱਚ ਰੁਝਾਈ ਰੱਖੀਏ, ਦਿਨ ਅਤੇ ਰਾਤ ਸਦਾ ਅਸੱਤ ਕਾਰਜਾਂ ਲਈ ਮੁਆਫ਼ੀ ਦੀ ਅਰਦਾਸ ਜਿਹੜੇ ਰਜੋ ਅਤੇ ਤਮੋ ਮਾਇਆ ਦੇ ਗੁਣਾਂ ਦੇ ਪ੍ਰਭਾਵ ਹੇਠ ਦਿਨ ਵਿੱਚ ਕੀਤੇ ਗਏ ਹਨ।
ਇਸ ਤਰੀਕੇ ਨਾਲ, ਹੌਲੀ-ਹੌਲੀ, ਪਰ ਯਕੀਨੀ ਤੌਰ ’ਤੇ ਸਾਡਾ ਵਿਹਾਰ ਸ਼ੁੱਧ ਹੋਣਾ ਸ਼ੁਰੂ ਹੋ ਜਾਵੇਗਾ, ਸਾਡੇ ਕਰਮ ਹੋਰ ਸੱਚੇ ਹੋਣੇ ਸ਼ੁਰੂ ਹੋ ਜਾਂਦੇ ਹਨ। ਪ੍ਰਮਾਤਮਾ ਸਾਡੇ ਵੱਲ ਦਿਆਲੂ ਸੁਭਾਅ ਨਾਲ ਦੇਖੇਗਾ ਸਾਡੇ ਉਪਰ ਆਪਣੀ ਰਹਿਮਤ ਦਾ ਗੁਰਪ੍ਰਸਾਦਿ ਬਖ਼ਸ਼ ਦੇਵੇਗਾ। ਸਾਨੂੰ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਕਰਮ ਦੀ ਪ੍ਰਾਪਤੀ ਹੋਵੇਗੀ ਅਤੇ ਸਾਡੀ ਬੰਦਗੀ ਕਰਮ ਖੰਡ ਵਿੱਚ ਚਲੀ ਜਾਏਗੀ। ਇਸ ਤਰ੍ਹਾਂ ਸਾਡਾ ਦਰਗਾਹ ਵਿੱਚ ਨਾਮ ਦਾ ਖਾਤਾ ਖੁਲ੍ਹ ਜਾਏਗਾ। ਇੱਕ ਵਾਰ ਜਦੋਂ ਅਸੀਂ ਗੁਰਪ੍ਰਸਾਦਿ ਪ੍ਰਾਪਤ ਕਰ ਲੈਂਦੇ ਹਾਂ ਤਾਂ ਗੁਰ ਅਤੇ ਗੁਰੂ ਪ੍ਰਤੀ ਪੂਰਨ ਪ੍ਰਤਿੱਗਿਆ ਨਾਲ ਆਪਣਾ ਤਨ, ਮਨ, ਧਨ ਅਰਪਣ ਕਰ ਕੇ ਪੂਰਨ ਬੰਦਗੀ ਦੇ ਮਾਰਗ ’ਤੇ ਚਲਦੇ ਹੋਏ ਅਸੀਂ ਇਸ ਬੇਸ਼-ਕੀਮਤੀ ਹੀਰੇ ਨਾਮ ਅੰਮ੍ਰਿਤ ਦੇ ਗੁਰਪ੍ਰਸਾਦਿ ਦੀ ਸੇਵਾ ਸੰਭਾਲਤਾ ਕਰਦੇ ਹੋਏ ਹਿਰਦੇ ਦੀ ਪੂਰਨ ਸਚਿਆਰੀ ਰਹਿਤ ਦੀ ਪ੍ਰਾਪਤੀ ਕਰ ਲੈਂਦੇ ਹਾਂ। ਗੁਰ ਅਤੇ ਗੂਰੂ ਦੇ ਸੱਤ ਚਰਨਾਂ ’ਤੇ ਪੂਰਨ ਸਮਰਪਣ ਮਾਇਆ ਦੇ ਖ਼ਿਲਾਫ਼ ਲੜਾਈ ਲਈ ਦੂਜਾ ਅਸਤਰ ਹੈ। ਗੁਰ ਅਤੇ ਗੁਰੂ ਦੇ ਸੱਤ ਚਰਨਾਂ ’ਤੇ ਪੂਰਨ ਸਮਰਪਣ ਇਕ ਦਰਗਾਹੀ ਕਾਨੂੰਨ ਹੈ, ਇਹ ਇਕ ਦਰਗਾਹੀ ਹੁਕਮ ਹੈ, ਇਸ ਲਈ ਪੂਰਨ ਬੰਦਗੀ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਲਈ ਸਾਨੂੰ ਪੂਰੀ ਤਰ੍ਹਾਂ ਆਪਣੇ ਆਪ ਨੂੰ ਗੁਰ ਅਤੇ ਗੁਰੂ ਅੱਗੇ ਸਮਰਪਣ ਕਰ ਦੇਣ ਦੀ ਜ਼ਰੂਰਤ ਹੁੰਦੀ ਹੈ। ਤਦ ਅਸੀਂ ਰੂਹਾਨੀ ਪੌੜੀ ਦੇ ਉਪਰ ਅਤੇ ਉਪਰ ਚਲਣਾ ਜਾਰੀ ਰਖਦੇ ਹਾਂ। ਅਸੀਂ ਮਾਇਆ ਨੂੰ ਹਰਾ ਕੇ ਇਸਦੇ ਰਜੋ ਅਤੇ ਤਮੋ ਗੁਣਾਂ ’ਤੇ ਜਿੱਤ ਪ੍ਰਾਪਤ ਕਰਦੇ ਹਾਂ।
ਮਾਇਆ ਨਾਲ ਲੜਨ ਦੇ ਦੂਜੇ ਅਸਤਰ ਸ਼ਸਤਰ ਹਨ :-
* ਗੁਰਬਾਣੀ ਦਾ ਰੋਜ਼ਾਨਾ ਜੀਵਨ ਵਿੱਚ ਅਮਲ ਬਹੁਤ ਹੀ ਮਹੱਤਵਪੂਰਨ ਹੈ। ਇਹ ਸਾਡੇ ਵਿੱਚ ਨਿਮਰਤਾ ਲਿਆਉਂਦੀ ਹੈ ਅਤੇ ਇਹ ਨਿਮਰਤਾ ਸਾਡੀ ਮੈਂ ਨੂੰ ਮਾਰ ਦਿੰਦੀ ਹੈ। ਕੇਵਲ ਗੁਰਬਾਣੀ ਪੜ੍ਹਨਾ ਜਾਂ ਸੁਣਨਾ ਅਤੇ ਸੋਚਣਾ ਕਿ ਇਹ ਆਪਣੇ ਆਪ ਵਿੱਚ ਚੰਗਾ ਕਾਰਜ ਹੈ, ਠੀਕ ਨਹੀਂ ਹੈ। ਗੁਰਬਾਣੀ ਨੂੰ ਪੜ੍ਹੋ, ਗਾਉ ਅਤੇ ਸੁਣੋ ਅਤੇ ਇਸਨੂੰ ਅਮਲ ਵਿੱਚ ਵੀ ਲਿਆਉ।
* ਮੁਆਫ਼ ਕਰ ਦੇਣ ਦੀ ਭਾਵਨਾ ਵਿਕਸਤ ਕਰਨ ਨਾਲ ਸਾਡਾ ਕ੍ਰੋਧ ਖ਼ਤਮ ਹੋ ਜਾਂਦਾ ਹੈ। ਆਪਣੇ ਪਰਿਵਾਰ ਨੂੰ ਗੁਰ ਸੰਗਤ ਦੀ ਤਰ੍ਹਾਂ ਸਮਝ ਕੇ ਪਿਆਰ ਕਰਨ ਨਾਲ ਅਸੀਂ ਮੋਹ ਤੋਂ ਮੁਕਤ ਹੋ ਜਾਂਦੇ ਹਾਂ। ਹਰ ਇੱਕ ਨੂੰ ਸੰਗਤ ਦੀ ਤਰ੍ਹਾਂ ਪਿਆਰ ਅਤੇ ਸਤਿਕਾਰ ਕਰਨ ਨਾਲ ਸਾਡੇ ਅੰਦਰੋਂ ਮੋਹ ਖ਼ਤਮ ਹੋ ਜਾਵੇਗਾ ਅਤੇ ਇਹ ਪਵਿੱਤਰ ਅਤੇ ਸੁੱਖ ਪਿਆਰ ਸਾਰੇ ਹੀ ਪ੍ਰਾਣੀਆਂ ਨਾਲ ਦੇ ਰੂਪ ਵਿੱਚ ਬਦਲ ਜਾਵੇਗਾ ਅਤੇ ਸਾਡੇ ਵਿੱਚ ਏਕ ਦ੍ਰਿਸ਼ਟ ਦੀ ਭਾਵਨਾ ਲੈ ਕੇ ਆਵੇਗਾ।
* ਦਸਵੰਧ ਦੇਣ ਨਾਲ ਅਸੀਂ ਧਨ ਪ੍ਰਤੀ ਲਾਲਚ ਅਤੇ ਸੰਸਾਰਿਕ ਧਨ ਦੇ ਨਾਲ ਲਗਾਅ ਤੋਂ ਮੁਕਤੀ ਪਾਉਂਦੇ ਹਾਂ। ਗੁਰੂ ਨੂੰ ਦਸਵੰਧ ਦੇਣ ਨਾਲ ਅਸੀਂ ਧਨ ਪ੍ਰਤੀ ਲਾਲਚ ਅਤੇ ਸੰਸਾਰਿਕ ਧਨ ਦੇ ਨਾਲ ਲਗਾਅ ਤੋਂ ਮੁਕਤੀ ਪਾਉਂਦੇ ਹਾਂ।
* ਸੱਤ ਸੰਤੋਖ ਦੀ ਕਮਾਈ ਨਾਲ ਸੰਸਾਰਿਕ ਚੀਜ਼ਾਂ ਦੀ ਇੱਛਾ ’ਤੇ ਜਿੱਤ ਪ੍ਰਾਪਤ ਕਰ ਕੇ ਅਸੀਂ ਆਪਣੀਆਂ ਇੱਛਾਵਾਂ ’ਤੇ ਕਾਬੂ ਪਾ ਲੈਂਦੇ ਹਾਂ।
* ਦੂਸਰਿਆਂ ਦੀ ਨਿੰਦਿਆ ਕਰਨ ਤੋਂ ਆਪਣੇ ਆਪ ਨੂੰ ਰੋਕਣ ਨਾਲ ਸਾਡੇ ਵਿਚੋਂ ਨਫ਼ਰਤ ਖ਼ਤਮ ਹੋ ਜਾਵੇਗੀ। ਇਹ ਸਮਾਜ ਵਿੱਚ ਹਰੇਕ ਦੇ ਸਤਿਕਾਰ ਦੀ ਭਾਵਨਾ ਵਿਕਸਤ ਕਰੇਗਾ। ਅਤੇ ਸਾਨੂੰ ਏਕ ਦ੍ਰਿਸ਼ਟ ਬਣਾ ਕੇ ਨਿਰਵੈਰ ਬਣਾ ਦੇਵੇਗਾ।
* ਆਪਣੇ ਮਾੜੇ ਗੁਣਾਂ ’ਤੇ ਧਿਆਨ ਕਰਨ ਨਾਲ ਅਤੇ ਦੂਸਰਿਆਂ ਵੱਲ ਉਂਗਲ ਨਾ ਕਰਨ ਨਾਲ, ਸਾਨੂੰ ਅਹਿਸਾਸ ਹੋ ਜਾਵੇਗਾ ਕਿ ਅਸੀਂ ਕਿੰਨੇ ਬੁਰੇ ਹਾਂ ਅਤੇ ਸਾਨੂੰ ਆਪਣੇ ਆਪ ਨੂੰ ਸੁਧਾਰਨ ਲਈ ਕੀ ਕਰਨ ਦੀ ਜ਼ਰੂਰਤ ਹੈ।
* ਅੰਦਰਲੀ ਗ਼ਰੀਬੀ, ਗ਼ਰੀਬੀ ਵੇਸ ਹਿਰਦਾ ਕਮਾਉਣਾ, ਸਾਨੂੰ ਨਿਮਾਣਾ ਬਣਾਉਂਦਾ ਹੈ ਅਤੇ ਸਾਡੀ ਰੂਹ ਅਤੇ ਮਨ ਵਿੱਚ ਨਿਮਰਤਾ ਲਿਆਉਂਦਾ ਹੈ। ਭਰਪੂਰ ਨਿਮਰਤਾ ਦਰਗਾਹ ਦੀ ਕੁੰਜੀ ਹੈ।
* ਆਪਣੇ ਆਪ ਨੂੰ ਹਰੇਕ ਨਾਲੋਂ ਨੀਵਾਂ ਸਮਝਣ ਨਾਲ ਸਾਡੇ ਮਨ ਅਤੇ ਰੂਹ ਵਿੱਚ ਨਿਮਰਤਾ ਆਉਂਦੀ ਹੈ। ਗ਼ਰੀਬਾਂ ਦੀ ਮਦਦ ਕਰਨਾ ਅਤੇ ਭਲਾਈ ਲਈ ਦਾਨ ਦੇਣਾ ਸਾਡੇ ਵਿੱਚ ਦਿਆਲਤਾ ਲਿਆਉਂਦਾ ਹੈ, ਜਦ ਤਕ ਅਸੀਂ ਇਸਨੂੰ ਨਿਸ਼ਕਾਮ ਸੇਵਾ ਦੀ ਤਰ੍ਹਾਂ ਕਰਦੇ ਹਾਂ, ਬਿਨਾਂ ਕਿਸੇ ਫਲ ਜਾਂ ਪਹਿਚਾਣ ਦੀ ਇੱਛਾ ਨਾਲ, ਇੱਛਾਵਾਂ ਕੇਵਲ ਨਾਮ ਸਿਮਰਨ ਨਾਲ ਮਾਰੀਆਂ ਜਾ ਸਕਦੀਆਂ ਹਨ। ਇਸ ਲਈ ਸੇਵਾ ਕਰਦਿਆਂ ਨਾਮ ਸਿਮਰਨ ਕਰੋ, ਫਿਰ ਇਹ ਨਿਸ਼ਕਾਮ ਸੇਵਾ ਬਣ ਜਾਂਦੀ ਹੈ।
* ਗੁਰ, ਗੁਰੂ ਅਤੇ ਗੁਰ ਸੰਗਤ ਨੂੰ ਹਰ ਚੀਜ਼ ਨਾਲੋਂ ਉਪਰ ਰੱਖਣ ਨਾਲ ਅਤੇ ਬਿਨਾਂ ਸ਼ਰਤ ਭਗਤੀ ਅਤੇ ਪਿਆਰ ਕਰਨ ਨਾਲ ਸਾਡੇ ਵਿੱਚ ਬਹੁਤ ਜ਼ਿਆਦਾ ਰੂਹਾਨੀਅਤ ਆਉਂਦੀ ਹੈ।
ਉਪਰੋਕਤ ਦੱਸੇ ਇਹ ਅਸਤਰ ਸ਼ਸਤਰ ਅਤੇ ਸੁਨਹਿਰੀ ਨਿਯਮ ਤੁਹਾਡੀ ਮਾਇਆ ਦੇ ਵਿਰੁੱਧ ਜੰਗ ਨੂੰ ਆਸਾਨੀ ਨਾਲ ਲੜਨ ਲਈ ਮਦਦ ਕਰਨਗੇ।
ਸਲੋਕੁ॥
ਨਿਰਗੁਨੀਆਰ ਇਆਨਿਆ ਸੋ ਪ੍ਰਭੁ ਸਦਾ ਸਮਾਲਿ ॥
ਜਿਨਿ ਕੀਆ ਤਿਸੁ ਚੀਤਿ ਰਖੁ ਨਾਨਕ ਨਿਬਹੀ ਨਾਲਿ ॥੧॥
ਕੇਵਲ ਉਹਨਾਂ ਨੂੰ ਛੱਡ ਕੇ ਜੋ ਅਸਲ ਵਿੱਚ ਪੂਰਨ ਬੰਦਗੀ ਦੇ ਮਾਰਗ ’ਤੇ ਹਨ, ਗੁਰਮਤਿ ਦੇ ਧਾਰਣੀ ਹਨ, ਬਾਕੀ ਸਾਰੇ ਹੀ ਆਪਣੀ ਸਿਆਣਪ-ਮਨਮਤਿ ਅਤੇ ਸੰਸਾਰਿਕ ਮਤਿ ਉੱਤੇ ਹੀ ਨਿਰਭਰ ਹਨ। ਐਸੇ ਮਨੁੱਖ ਜੋ ਕਿ ਗੁਰਮਤਿ ਦੇ ਧਾਰਣੀ ਹਨ ਬਹੁਤ ਵਿਰਲੇ ਹਨ, ਕੋਈ ਕਰੋੜਾਂ ਵਿੱਚੋਂ ਵਿਰਲਾ ਹੁੰਦਾ ਹੈ ਜਿਸ ਤੇ ਗੁਰਮਤਿ ਦਾ ਧਾਰਣੀ ਹੋਣ ਦੀ ਕਿਰਪਾ ਬਰਸਦੀ ਹੈ। ਪਰੰਤੂ ਇਸ ਦਾ ਅਰਥ ਇਹ ਨਹੀਂ ਕਿ ਤੁਸੀਂ ਗੁਰਮਤਿ ਦੇ ਧਾਰਣੀ ਨਹੀਂ ਬਣ ਸਕਦੇ ਹੋ। ਅਸਲ ਵਿੱਚ ਤੁਹਾਨੂੰ ਮਨੁੱਖੇ ਜਨਮ ਦੀ ਪ੍ਰਾਪਤੀ ਇਸ ਗੱਲ ਦਾ ਪਰਤੀਕ ਹੈ ਕਿ ਤੁਸੀਂ ਗੁਰਮਤਿ ਦੇ ਧਾਰਣੀ ਬਣ ਕੇ ਆਪਣਾ ਜੀਵਨ ਸਫਲ ਕਰ ਸਕਦੇ ਹੋ। ਤੁਹਾਡਾ ਮਨੁੱਖਾ ਜਨਮ ਇਸ ਮਹਾਨ ਗੁਰਪ੍ਰਸਾਦੀ ਸ਼ਕਤੀ ਦੀ ਪ੍ਰਾਪਤੀ ਵਾਸਤੇ ਹੀ ਹੋਇਆ ਹੈ। ਗੁਰਮਤਿ ਦਾ ਧਾਰਣੀ ਬਨਣਾ ਤੁਹਾਡਾ ਜਨਮ ਸਿੱਧ ਅਧਿਕਾਰ ਹੈ। ਗੁਰਮਤਿ ਧਾਰਣ ਕਰਨ ਦੀ ਮਹਾਨ ਗੁਰਪ੍ਰਸਾਦੀ ਸ਼ਕਤੀ ਤੁਹਾਡੇ ਅੰਦਰ ਹੀ ਲੁਕੀ ਹੋਈ ਹੈ। ਲੋੜ ਤਾਂ ਕੇਵਲ ਇਸ ਮਹਾਨ ਗੁਰਪ੍ਰਸਾਦੀ ਸ਼ਕਤੀ ਨੂੰ ਜਗਾਉਣ ਦੀ ਹੈ। ਅਸੀਂ ਰੋਜ਼ਾਨਾ ਜੀਵਨ ਦੇ ਕਰਮਾਂ, ਜ਼ਿੰਮੇਵਾਰੀਆਂ ਅਤੇ ਗਤੀਵਿਧੀਆਂ ਲਈ ਮਨਮਤਿ ਅਤੇ ਸੰਸਾਰਿਕ ਬੁੱਧੀ ’ਤੇ ਨਿਰਭਰ ਕਰਦੇ ਹਾਂ। ਪਰ ਧੰਨ ਧੰਨ ਗੁਰੂ ਪਾਤਸ਼ਾਹ ਜੀ ਨੇ ਇਸਨੂੰ ਬ੍ਰਹਮ ਹੁਕਮ ਅਤੇ ਬ੍ਰਹਮ ਕਾਨੂੰਨ ਦੱਸਿਆ ਹੈ ਕਿ ਸਵੈ ਸਿਆਣਪ – ਮਨਮਤਿ ਅਤੇ ਸੰਸਾਰਿਕ ਸਿਆਣਪ ਪੂਰਨ ਬੰਦਗੀ ਦੇ ਮਾਰਗ ਲਈ ਕੰਮ ਨਹੀਂ ਕਰਦੀ। ਪੂਰਨ ਬੰਦਗੀ ਕਰਨ ਅਤੇ ਆਪਣੇ ਰੂਹਾਨੀ ਸੁਪਨਿਆਂ ਨੂੰ ਸਾਕਾਰ ਕਰਨ ਅਤੇ ਇਸ ਮਨੁੱਖੀ ਜੀਵਨ ਦੇ ਮੰਤਵ-ਜੀਵਨ ਮੁਕਤੀ ਪ੍ਰਾਪਤ ਕਰਨ ਲਈ ਸਾਨੂੰ ਆਪਣੀ ਮਨਮਤਿ ਅਤੇ ਸੰਸਾਰਿਕ ਮਤਿ ਛੱਡਣੀ ਹੋਵੇਗੀ। ਸਾਨੂੰ ਮਨਮਤਿ ਨੂੰ, ਗੁਰਮਤਿ, ਗੁਰੂ ਦੀ ਸਿਆਣਪ ਬ੍ਰਹਮ ਗਿਆਨ ਨਾਲ ਬਦਲਣਾ ਪਵੇਗਾ। ਗੁਰੂ ਦੀ ਸਿਆਣਪ ਹਾਸਲ ਕਰਨਾ ਅਤੇ ਗੁਰਮਤਿ ਨੂੰ ਸਾਡੇ ਰੋਜ਼ਾਨਾ ਜੀਵਨ ਵਿੱਚ ਅਮਲ ਵਿਚ ਲਿਆਉਣ ਨਾਲ ਅਸੀਂ ਪੂਰੀ ਤਰ੍ਹਾਂ ਆਪਣੇ ਮਨ ਨੂੰ ਗੁਰੂ ਅੱਗੇ ਸਮਰਪਿਤ ਕਰ ਦਿੰਦੇ ਹਾਂ ਅਤੇ ਇਸ ਤਰ੍ਹਾਂ ਅਸੀਂ ਗੁਰਮਤਿ ਦੇ ਧਾਰਣੀ ਬਣ ਕੇ ਆਪਣਾ ਜੀਵਨ ਸਫਲ ਕਰ ਸਕਦੇ ਹਾਂ। ਗੁਰਮਤਿ ਹੋਰ ਕੁਝ ਨਹੀਂ, ਕੇਵਲ ਗੁਰਬਾਣੀ ਹੈ, ਜੋ ਗੁਰਬਾਣੀ ਕਹਿੰਦੀ ਹੈ ਉਸਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਕਰੋ ਜੀ ਅਤੇ ਗੁਰਮਤਿ ਦੇ ਧਾਰਣੀ ਬਨਣ ਦਾ ਸੁਭਾਗ ਪ੍ਰਾਪਤ ਕਰੋ ਜੀ। ਜੋ ਗੁਰਬਾਣੀ ਕਰਦੇ ਹਨ ਉਹ ਗੁਰਬਾਣੀ ਬਣ ਜਾਂਦੇ ਹਨ, ਜੋ ਸੁਖਮਨੀ ਕਰਦੇ ਹਨ ਉਹ ਸੁਖਮਨੀ ਬਣ ਜਾਂਦੇ ਹਨ। ਜੋ ਵੀ ਅਸੀਂ ਆਪਣੀ ਦੁਨਿਆਵੀ ਪੜ੍ਹਾਈ, ਸਕੂਲੀ ਸਿਖਿਆ ਅਤੇ ਅਨੁਭਵਾਂ ਦੁਆਰਾ ਸਿਖਿਆ ਹੈ ਅਤੇ ਜੋ ਵੀ ਅਸੀਂ ਆਪਣੇ ਆਲੇ-ਦੁਆਲੇ ਦੇ ਲੋਕ, ਪਰਿਵਾਰ, ਸਮਾਜ ਅਤੇ ਕੰਮ ਦੇ ਵਾਤਾਵਰਨ ਤੋਂ ਸਿਖਿਆ ਤੇ ਅਨੁਭਵ ਕੀਤਾ ਹੈ ਸਾਨੂੰ ਪੂਰਨ ਬੰਦਗੀ ਦੇ ਗੁਰਪ੍ਰਸਾਦਿ ਲਈ ਪਾਸ ਨਹੀਂ ਕਰਾ ਸਕਦਾ ਹੈ। ਕੇਵਲ ਇੱਕ ਹੀ ਰਸਤਾ ਹੈ ਆਪਣੇ ਆਪ ਨੂੰ ਨਿਰਗੁਣ (ਸਾਰੇ ਗੁਣਾਂ ਤੋਂ ਰਹਿਤ ਅਵਗੁਣਾਂ ਨਾਲ ਭਰਪੂਰ), ਅਤੇ ਅਣਜਾਣ ਮੂਰਖ ਕਹੋ, ਅਤੇ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਚਰਨਾਂ ’ਤੇ ਨਾਮ ਦੇ ਗੁਰਪ੍ਰਸਾਦਿ, ਨਾਮ ਸਿਮਰਨ ਦੇ ਗੁਰਪ੍ਰਸਾਦਿ, ਨਾਮ ਦੀ ਕਮਾਈ ਦੇ ਗੁਰਪ੍ਰਸਾਦਿ ਅਤੇ ਪੂਰਨ ਬੰਦਗੀ ਅਤੇ ਸੇਵਾ ਦੇ ਗੁਰਪ੍ਰਸਾਦਿ ਲਈ ਅਰਦਾਸ ਕਰੋ। ਭਾਵ ਹਿਰਦੇ ਵਿੱਚ ਨਿਮਰਤਾ ਨਾਲ ਅਰਦਾਸ ਕਰੋ। ਭੋਲੇਪਣ ਵਿੱਚ ਕੀਤੀ ਅਰਦਾਸ ਜ਼ਰੂਰ ਰੰਗ ਲੈ ਕੇ ਆਵੇਗੀ। ਚਤੁਰ ਚਲਾਕੀਆਂ ਵਿੱਚ ਕੀਤੀ ਅਰਦਾਸ ਕਦੇ ਨਹੀਂ ਫਲਦੀ ਹੈ। ਬੰਦਗੀ ਮਿਲਦੀ ਹੀ ਭੋਲੇ ਮਨੁੱਖਾਂ ਨੂੰ ਹੈ। ਬੰਦਗੀ ਮਿਲਦੀ ਹੀ ਸਰਲ ਸੁਭਾਅ ਵਾਲੇ ਮਨੁੱਖਾਂ ਨੂੰ ਹੈ। ਬੰਦਗੀ ਦਾ ਅਰਥ ਹੀ ਹਿਰਦੇ ਦੀ ਸਰਲਤਾ ਅਤੇ ਭੋਲਾਪਨ ਹੈ। ਅਕਾਲ ਪੁਰਖ ਪਰਗਟ ਹੁੰਦਾ ਹੀ ਭੋਲੇ ਅਤੇ ਸਰਲ ਹਿਰਦੇ ਵਿੱਚ ਹੈ, ਕਿਉਂਕਿ ਐਸਾ ਹਿਰਦਾ ਹੀ ਪੂਰਨ ਸਚਿਆਰੀ ਰਹਿਤ ਦੀ ਪ੍ਰਾਪਤੀ ਕਰਕੇ ਤ੍ਰਿਹ ਗੁਣ ਮਾਇਆ ਨੂੰ ਜਿੱਤ, ਬੇਅੰਤ ਗੁਣਾਂ ਦਾ ਭੰਡਾਰ ਬਣ ਨਿਰਗੁਣ ਸਰੂਪ ਵਿੱਚ ਸਮਾ ਜਾਂਦਾ ਹੈ। ਸਰਲਤਾ ਅਤੇ ਭੋਲੇਪਨ ਦਾ ਅਰਥ ਹੈ ਉਹ ਹਿਰਦਾ ਜੋ ਨਿਮਰਤਾ ਨਾਲ ਭਰਪੂਰ, ਦਯਾ ਨਾਲ ਭਰਪੂਰ, ਖਿਮਾਂ ਨਾਲ ਭਰਪੂਰ, ਸ਼ਰਧਾ ਨਾਲ ਭਰਪੂਰ, ਡੂੰਘੇ ਪ੍ਰੇਮ ਵਿੱਚ ਭਿੱਜਿਆ ਹੋਇਆ, ਭਰੋਸੇ ਦੀਆਂ ਸਾਰੀਆਂ ਹੱਦਾਂ ਪਾਰ ਕਰਕੇ, ਪੂਰਨ ਸ਼ਾਂਤੀ ਨਾਲ ਸੁਸ਼ੋਭਿਤ ਹੋ ਕੇ ਨਿਰਭਉਤਾ ਅਤੇ ਨਿਰਵੈਰਤਾ ਨਾਲ ਭਰਪੂਰ ਹੋ ਕੇ ਅੰਮ੍ਰਿਤ ਦਾ ਸੋਮਾ ਹੁੰਦਾ ਹੈ। ਤਾਂ ਐਸੇ ਹਿਰਦੇ ਵਿੱਚ ਕਿਹੜੀ ਸ਼ਕਤੀ ਹੈ ਜੋ ਅਕਾਲ ਪੁਰਖ ਨੂੰ ਪ੍ਰਗਟ ਹੋਣ ਤੋਂ ਰੋਕ ਸਕਦੀ ਹੈ। ਐਸਾ ਚਿੱਤ ਅਤੇ ਐਸਾ ਹਿਰਦਾ ਬਨਣ ਲਈ ਸਤਿਗੁਰ ਸੱਚੇ ਪਾਤਿਸ਼ਾਹ ਜੀ ਸਾਨੂੰ ਆਦੇਸ਼ ਦੇ ਰਹੇ ਹਨ ਇਸ ਮਹਾਨ ਗੁਰ ਸ਼ਬਦ ਦੁਆਰਾ।
ਇਥੇ ਪੂਰਨ ਸ਼ਬਦ ਬਹੁਤ ਜ਼ਿਆਦਾ ਮਹੱਤਵਪੂਰਨ ਹੈ, ਕਿਉਂਕਿ ਪੂਰਨ ਬੰਦਗੀ ਦੇ ਗੁਰਪ੍ਰਸਾਦਿ ਬਿਨਾਂ ਅਸੀਂ ਪ੍ਰਮਾਤਮਾ ਤੱਕ ਪਹੁੰਚਣ ਦੇ ਯੋਗ ਨਹੀਂ ਹੁੰਦੇ ਅਤੇ ਫਿਰ ਹੋਰ ਜਨਮ ਮਰਨ ਦੇ ਚੱਕਰਾਂ ਨੂੰ ਖ਼ਤਮ ਕਰਨ ਦੇ ਅਸਮਰਥ ਹੁੰਦੇ ਹਾਂ। ਸੋ ਕੇਵਲ ਇਹ ਤਰੀਕਾ ਹੈ ਕਿ ਆਪਣੇ ਆਪ ਨੂੰ ਬਿਨਾਂ ਕੀਮਤ ਅਣਜਾਣ ਮੂਰਖ ਆਖਣ ਅਤੇ ਨਾਮ ਅਤੇ ਨਾਮ ਦੀ ਕਮਾਈ ਇਕੱਠੀ ਕਰਨ ’ਤੇ ਜ਼ੋਰ ਰੱਖੋ। ਸਿਰਜਨਹਾਰਾ ਸਾਡੇ ਉਪਰ ਬਹੁਤ ਦਿਆਲ ਹੈ, ਤਾਂ ਹੀ ਉਸਨੇ ਸਾਨੂੰ ਮਨੁੱਖੀ ਜੀਵਨ ਦਿੱਤਾ ਹੈ। ਪ੍ਰਮਾਤਮਾ ਕੇਵਲ ਮਨੁੱਖੀ ਜੀਵਨ ਵਿੱਚ ਪਾਇਆ ਜਾ ਸਕਦਾ ਹੈ ਕਿਸੇ ਹੋਰ ਜੀਵਨ ਵਿਚ ਨਹੀਂ। ਪ੍ਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਲੈ ਕੇ ਆਉਣਾ ਕੇਵਲ ਮਨੁੱਖੀ ਜੀਵਨ ਵਿੱਚ ਸੰਭਵ ਹੈ। ਇਸ ਲਈ ਆਉ ਅਸੀਂ ਸਾਰੇ ਨਾਮ ਦੇ ਗੁਰਪ੍ਰਸਾਦਿ, ਪੂਰਨ ਬੰਦਗੀ ਅਤੇ ਸੇਵਾ ਲਈ ਅਰਦਾਸ ਕਰੀਏ ਅਤੇ ਇਸ ਅਰਦਾਸ ਨੂੰ ਤਦ ਤੀਕ ਕਰਦੇ ਰਹੀਏ ਜਦ ਤੀਕ ਅਸੀਂ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਨਹੀਂ ਕਰ ਲੈਂਦੇ ਹਾਂ। ਇੱਕ ਵਾਰ ਜਦੋਂ ਅਸੀਂ ਇਹਨਾਂ ਬੇਸ਼-ਕੀਮਤੀ ਹੀਰਿਆਂ ਅਤੇ ਗਹਿਣਿਆਂ (ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦੇ ਗੁਰਪ੍ਰਸਾਦਿ) ਦੀ ਬਖ਼ਸ਼ਿਸ਼ ਪ੍ਰਾਪਤ ਕਰਦੇ ਹਾਂ ਤਾਂ ਸਾਨੂੰ ਇਸ ਗੁਰਪ੍ਰਸਾਦਿ ਦੀ ਸੇਵਾ, ਸੰਭਾਲਤਾ ਅਤੇ ਕਮਾਈ ਲਈ ਸਮਰਪਿਤ ਹੋ ਜਾਣਾ ਚਾਹੀਦਾ ਹੈ। ਇਸਦੇ ਫਲਸਰੂਪ ਨਾਮ ਸਾਡੇ ਹਿਰਦੇ ਨੂੰ ਭਰ ਦੇਵੇਗਾ ਅਤੇ ਅਸੀਂ ਮੁਕਤੀ ਦੀ ਅਵਸਥਾ ਤੱਕ ਪਹੁੰਚ ਜਾਂਦੇ ਹਾਂ।
ਕੇਵਲ ਨਾਮ ਦੀ ਕਮਾਈ ਹੀ ਸਾਡੇ ਨਾਲ ਜਾਵੇਗੀ ਜਦੋਂ ਅਸੀਂ ਇਸ ਸੰਸਾਰ ਨੂੰ ਛੱਡਾਂਗੇ। ਅੰਤ ਸਮੇਂ ਅਤੇ ਉਸ ਤੋਂ ਬਾਅਦ ਕੁਝ ਹੋਰ ਸਾਡਾ ਸਹਾਈ ਨਹੀਂ ਹੁੰਦਾ ਹੈ। ਬਾਕੀ ਹਰ ਚੀਜ਼ ਮਾਇਆ ਹੈ। ਮਾਇਆ ਦਾ ਸਥਾਨ ਸੰਸਾਰ ਵਿੱਚ ਹੈ ਅਤੇ ਨਾਮ ਦਾ ਸਥਾਨ ਅਕਾਲ ਪੁਰਖ ਦੀ ਦਰਗਾਹ ਵਿੱਚ ਹੈ।
ਅਸਟਪਦੀ॥
ਰਮਈਆ ਕੇ ਗੁਨ ਚੇਤਿ ਪਰਾਨੀ ॥
ਕਵਨ ਮੂਲ ਤੇ ਕਵਨ ਦ੍ਰਿਸਟਾਨੀ ॥
ਜਿਨਿ ਤੂੰ ਸਾਜਿ ਸਵਾਰਿ ਸੀਗਾਰਿਆ ॥
ਗਰਭ ਅਗਨਿ ਮਹਿ ਜਿਨਹਿ ਉਬਾਰਿਆ ॥
ਬਾਰ ਬਿਵਸਥਾ ਤੁਝਹਿ ਪਿਆਰੈ ਦੂਧ ॥
ਭਰਿ ਜੋਬਨ ਭੋਜਨ ਸੁਖ ਸੂਧ ॥
ਬਿਰਧਿ ਭਇਆ ਊਪਰਿ ਸਾਕ ਸੈਨ ॥
ਮੁਖਿ ਅਪਿਆਉ ਬੈਠ ਕਉ ਦੈਨ ॥
ਇਹੁ ਨਿਰਗੁਨੁ ਗੁਨੁ ਕਛੂ ਨ ਬੂਝੈ ॥
ਬਖਸਿ ਲੇਹੁ ਤਉ ਨਾਨਕ ਸੀਝੈ ॥੧॥
ਅਕਾਲ ਪੁਰਖ ਇੱਕ ਅਥਾਹ ਸਮੁੰਦਰ ਹੈ, ਇਸ ਮਹਾਨ ਅਤੇ ਅਸੀਮ ਪਰਮ ਸ਼ਕਤੀ ਨੂੰ ਬਾਣੀ ਵਿੱਚ ਮਾਨਸਰੋਵਰ ਕਿਹਾ ਗਿਆ ਹੈ, ਇਸ ਮਹਾਨ ਅਤੇ ਅਸੀਮ ਪਰਮ ਸ਼ਕਤੀ ਨੂੰ ਬਾਣੀ ਵਿੱਚ ਗੁਰਸਾਗਰ ਭੀ ਕਿਹਾ ਗਿਆ ਹੈ, ਇਸ ਮਹਾਨ ਅਤੇ ਅਸੀਮ ਪਰਮ ਸ਼ਕਤੀ ਨੂੰ ਬਾਣੀ ਵਿੱਚ ਸਰਵੇਸ਼ਰ, ਜਗਤੇਸ਼ਵਰ, ਸਰਵ-ਵਿਆਪਕ ਭੀ ਕਿਹਾ ਗਿਆ ਹੈ। ਪੂਰਨ ਬ੍ਰਹਮ ਗੁਣਾਂ ਅਤੇ ਬ੍ਰਹਮ ਸ਼ਕਤੀਆਂ ਦਾ ਅਸੀਮ ਸਮੁੰਦਰ ‘ਸਰਬ ਕਲਾ ਭਰਪੂਰ ਹੈ’ ਇਸਦਾ ਭਾਵ ਹੈ ਕਿ ਇਸ ਮਹਾਨ ਪਰਮ ਸ਼ਕਤੀ ਦਾ ਕੋਈ ਸਾਨੀ ਨਹੀਂ ਹੈ, ਇਸ ਪਰਮ ਸ਼ਕਤੀ ਵਾਸਤੇ ਕੁਝ ਭੀ ਅਸੰਭਵ ਨਹੀਂ ਹੈ। ਜੋ ਕੁਝ ਵੀ ਸਾਨੂੰ ਸੰਤ ਹਿਰਦਾ ਬਣਨ ਲਈ ਚਾਹੀਦਾ ਹੈ ਉਹ ਸਾਰੀਆਂ ਸ਼ਕਤੀਆਂ ਮਾਨਸਰੋਵਰ ਦੇ ਵਿੱਚ ਹੀ ਹਨ, ਜੋ ਕੁਝ ਵੀ ਸਾਨੂੰ ਸੰਤ ਹਿਰਦਾ ਬਣਨ ਲਈ ਚਾਹੀਦਾ ਹੈ ਉਹ ਸਾਰੇ ਗੁਣਾਂ ਦਾ ਭੰਡਾਰ ਕੇਵਲ ਮਾਨਸਰੋਵਰ ਹੀ ਹੈ। ਸਾਰੇ ਹੀ ਬ੍ਰਹਮ ਗੁਣ ਅਤੇ ਬ੍ਰਹਮ ਸ਼ਕਤੀਆਂ ਮਾਨਸਰੋਵਰ ਦੇ ਵਿੱਚ ਹੀ ਸਮਾਈਆਂ ਹੋਈਆਂ ਹਨ। ਇਹ ਮਾਨਸਰੋਵਰ ਮੂਲ ਹੈ ਜਿਥੋਂ ਸਾਡੀ ਰੂਹ ਦੀ ਉਤਪਤੀ ਹੋਈ ਹੈ। ਅਕਾਲ ਪੁਰਖ ਇਸ ਗੁਣ ਦੇ ਫਲਸਰੂਪ ਸਾਡੀ ਰੂਹ ਦਾ ਮਾਲਕ ਬਣ ਜਾਂਦਾ ਹੈ ਜਾਂ ਅਸੀਂ ਕਹਿ ਸਕਦੇ ਹਾਂ ਕਿ ਸਾਡੀ ਰੂਹ ਅਕਾਲ ਪੁਰਖ ਦਾ ਹਿੱਸਾ ਹੈ। ਇਸ ਮਾਨਸਰੋਵਰ ਨੂੰ ਗੁਰਸਾਗਰ ਜਾਂ ਪਾਰਬ੍ਰਹਮ ਪਰਮੇਸ਼ਰ ਦਾ ਨਿਰਗੁਣ ਸਰੂਪ ਵੀ ਕਿਹਾ ਜਾਂਦਾ ਹੈ। ਹਰੇਕ ਰਚਨਾ ਅਕਾਲ ਪੁਰਖ ਦੇ ਇਸ ਨਿਰਗੁਣ ਸਰੂਪ ਮਾਨਸਰੋਵਰ ਵਿਚੋਂ ਹੀ ਉਤਪੰਨ ਹੋਈ ਹੈ।
ਜਦ ਸਾਡੀ ਰੂਹ ਬਣਾਈ ਗਈ ਤਾਂ ਇਸ ਵਿੱਚ ਸਾਰੇ ਬ੍ਰਹਮ ਗੁਣ ਅਤੇ ਅਸੀਮ ਰੂਹਾਨੀ ਸ਼ਕਤੀਆਂ ਸਨ। ਇਹ ਇੱਕ ਸਾਫ਼ ਕੱਪੜੇ ਦੀ ਤਰ੍ਹਾਂ ਚਿੱਟੀ ਸੀ ਅਤੇ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਨੇ ਸਾਨੂੰ ਕੱਪੜੇ ਦੀ ਤਰ੍ਹਾਂ ਸਾਫ਼ ਰਹਿਣ ਅਤੇ ਬਿਨਾਂ ਕਿਸੇ ਦਾਗ਼ ਨੂੰ ਇਕੱਠੇ ਕਰਨ ਤੋਂ ਰਹਿਣ ਲਈ ਕਿਹਾ ਸੀ। ਤਦ ਅਕਾਲ ਪੁਰਖ ਨੇ ਸਾਡੀ ਰੂਹ ਨੂੰ ਇਸ ਸੰਸਾਰ ਵਿੱਚ ਭੇਜਿਆ ਅਤੇ ਇਸ ਤਰ੍ਹਾਂ ਇਸਨੂੰ ਮਨੁੱਖੀ ਸਰੀਰ ਵਿੱਚ ਭੇਜਿਆ। ਪਰ ਜਨਮ ਦੇ ਕੁਝ ਸਾਲਾਂ ਬਾਅਦ, ਹੌਲੀ-ਹੌਲੀ ਪਰ ਯਕੀਨੀ ਤੌਰ ’ਤੇ ਮਾਇਆ ਨੇ ਇਸ ’ਤੇ ਕਾਬੂ ਕਰ ਲਿਆ ਅਤੇ ਸਾਫ਼ ਕੱਪੜੇ ’ਤੇ ਦਾਗ਼ ਪੈਣੇ ਸ਼ੁਰੂ ਹੋ ਗਏ।
ਇੱਕ ਨਵ-ਜਨਮੇ ਬੱਚੇ ਵਿੱਚ ਪੰਜ ਦੂਤ ਨਹੀਂ ਹੁੰਦੇ ਹਨ। ਨਵ-ਜਨਮੇ ਦਾ ਦਸਮ ਦੁਆਰ ਖੁੱਲ੍ਹਾ ਹੁੰਦਾ ਹੈ ਅਤੇ ਅਕਾਲ ਪੁਰਖ ਨਾਲ ਜੁੜਿਆ ਹੁੰਦਾ ਹੈ। ਪਰ ਜਦ ਹੀ ਬੱਚਾ ਵੱਡਾ ਹੁੰਦਾ ਹੈ ਇਹ ਮਾਇਆ ਦੇ ਪ੍ਰਭਾਵ ਹੇਠ ਆਉਣਾ ਸ਼ੁਰੂ ਹੋ ਜਾਂਦਾ ਹੈ ਤਦ ਹੌਲੀ-ਹੌਲੀ ਅਕਾਲ ਪੁਰਖ ਨਾਲੋਂ ਸੰਪਰਕ ਟੁੱਟ ਜਾਂਦਾ ਹੈ। ਚਿੱਟੇ ਕੱਪੜੇ ਉਪਰ ਦਾਗ਼ ਲਗਣੇ ਸ਼ੁਰੂ ਹੋ ਜਾਂਦੇ ਹਨ। ਸਮਾਂ ਬੀਤਦੇ ਮਾਇਆ ਦੇ ਪ੍ਰਭਾਵ ਕਾਰਨ, ਕੱਪੜੇ ਉਪਰ ਅਸੱਤ ਦੀ ਕਰਨੀ ਕਾਰਣ ਗੰਦਗੀ ਦੇ ਦਾਗ਼ ਲਗਾਤਾਰ ਲੱਗੀ ਜਾਂਦੇ ਹਨ। ਇਸ ਤਰ੍ਹਾਂ ਮਨੁੱਖ ਦੀ ਸਾਰੀ ਕਰਨੀ ਰਜੋ ਅਤੇ ਤਮੋ ਬਿਰਤੀ ਵਿੱਚ ਲਥਪੱਥ ਹੋ ਜਾਂਦੀ ਹੈ ਅਤੇ ਮਾਇਆ ਪੂਰੀ ਤਰ੍ਹਾਂ ਹਾਵੀ ਹੋ ਜਾਂਦੀ ਹੈ। ਮਨੁੱਖ ਮਾਇਆ ਦਾ ਗ਼ੁਲਾਮ ਬਣ ਕੇ ਰਹਿ ਜਾਂਦਾ ਹੈ।
ਆਦਰਸ਼ ਤੌਰ ’ਤੇ ਸਾਨੂੰ ਆਪਣੇ ਆਪ ’ਤੇ (ਰੂਹ ਤੇ ਜੋ ਕਿ ਸਫੇਦ ਸਾਫ਼ ਚਿੱਟੇ ਕਪੜੇ ਵਾਂਗ ਸੀ) ਰਜੋ ਅਤੇ ਤਮੋ ਬਿਰਤੀ ਦੇ ਗ਼ੁਲਾਮ ਬਣ ਕੇ ਇਹ ਗੰਦਗੀ ਦੇ ਦਾਗ਼ ਅਤੇ ਧੱਬੇ ਨਹੀਂ ਲੱਗਣ ਦੇਣੇ ਚਾਹੀਦੇ। ਪਰ ਮਾਇਆ ਦੀਆਂ ਰਜੋ ਅਤੇ ਤਮੋ ਸ਼ਕਤੀਆਂ ਦੇ ਮਨਮੋਹਣੇ ਪ੍ਰਭਾਵ ਤੋਂ ਬਚ ਕੇ ਰਹਿਣ ਦਾ ਸੁਭਾਗ ਕਿਸੇ ਵਿਰਲੇ ਨੂੰ ਹੀ ਪ੍ਰਾਪਤ ਹੁੰਦਾ ਹੈ। ਕਰੋੜਾਂ ਜਨਮੇ ਲੋਕਾਂ ਵਿਚੋਂ ਕੋਈ ਵਿਰਲੀ ਰੂਹ ਹੀ ਇੰਨੀ ਭਾਗਸ਼ਾਲੀ ਕਿਸਮਤ ਨਾਲ ਬਖ਼ਸ਼ਿਸ਼ ਪ੍ਰਾਪਤ ਕਰਦੀ ਹੈ ਜੋ ਇਸ ਚਿੱਟੇ ਕੱਪੜੇ ਨੂੰ ਦਾਗ਼ ਰਹਿਤ ਰੱਖਦੀ ਹੈ। ਉਹ ਮਨੁੱਖ ਦਾਗ਼ ਰਹਿਤ ਰਹਿੰਦੇ ਹਨ ਅਤੇ ਪੂਰੀ ਤਰ੍ਹਾਂ ਸਾਰੇ ਬ੍ਰਹਮ ਗੁਣਾਂ ਅਤੇ ਅਸੀਮ ਕੁਦਰਤੀ ਸ਼ਕਤੀਆਂ ਵਿੱਚ ਪੂਰੀ ਤਰ੍ਹਾਂ ਅਭੇਦ ਹੋਏ ਰਹਿੰਦੇ ਹਨ। ਉਹ ਮਨੁੱਖ ਮਾਨਸਰੋਵਰ ਨਾਲ ਡੂੰਘਾ ਅਤੇ ਸਿੱਧਾ ਸੰਪਰਕ ਬਣਾਈ ਰੱਖਦੇ ਹਨ, ਉਹ ਮਨੁੱਖ ਸਦਾ ਸਦਾ ਲਈ ਮਾਨਸਰੋਵਰ ਵਿੱਚ ਹੀ ਨਿਵਾਸ ਕਰਦੇ ਹਨ। ਹਾਲਾਂਕਿ ਸਾਰੇ ਮਨੁੱਖ ਆਪਣੀ ਰੂਹ ਜਿਸਦੀ ਤੁਲਨਾ ਇਸ ਚਿੱਟੇ ਕਪੜੇ ਨਾਲ ਕੀਤੀ ਗਈ ਹੈ, ਨੂੰ ਸਾਫ਼ ਰਖਣ ਦੀ ਸਮਰੱਥਾ ਨਾਲ ਪੈਦਾ ਹੁੰਦੇ ਹਨ, ਪਰੰਤੂ ਤਕਰੀਬਨ ਸਾਰੇ ਮਨੁੱਖ ਮਾਇਆ ਦੇ ਭੰਵਰ ਵਿੱਚ ਫਸ ਕੇ ਇਸ ਸਾਫ਼ ਕੱਪੜੇ ਨੂੰ ਦਾਗ਼ ਰਹਿਤ ਰੱਖਣ ਦੀ ਯੋਗਤਾ ਗਵਾ ਲੈਂਦੇ ਹਨ। ਚਿੱਟੇ ਕੱਪੜੇ ਉਪਰ ਜੋ ਦਾਗ਼ ਹਨ ਉਹ ਮਾੜੇ ਕਰਮ ਹਨ, ਜਿਨ੍ਹਾਂ ਦੇ ਬੋਝ ਲਈ ਰੂਹ ਨੂੰ ਬਾਰ-ਬਾਰ ਜੂਨੀ ਵਿੱਚ ਭਟਕਣਾ ਪੈਂਦਾ ਹੈ, ਅਤੇ ਜਦੋਂ ਤੀਕ ਰੂਹ ਇਨ੍ਹਾਂ ਕਰਮਾਂ ਦੇ ਬੋਝ ਤੋਂ ਰਹਿਤ ਨਹੀਂ ਹੋ ਜਾਂਦੀ ਹੈ ਅਰਥਾਤ ਜਦੋਂ ਤੀਕ ਇਹ ਚਿੱਟੇ ਕੱਪੜੇ ਵਾਂਗ ਦਾਗ਼ ਰਹਿਤ ਨਹੀਂ ਹੋ ਜਾਂਦੀ ਹੈ ਜਨਮ ਮਰਨ ਦੇ ਚੱਕਰ ਵਿੱਚ ਭਟਕਦੀ ਹੈ।
ਮਾਇਆ ਦੇ ਰਜੋ ਅਤੇ ਤਮੋ ਗੁਣੀ ਬਿਰਤੀ ਦੇ ਸਖ਼ਤ ਪ੍ਰਭਾਵ ਨੂੰ ਗੁਰਬਾਣੀ ਵਿੱਚ ਜ਼ਹਿਰ ਕਿਹਾ ਗਿਆ ਹੈ, ਨਾਲ ਦੀ ਨਾਲ ਹੀ ਚਿੱਕੜ ਜਾਂ ਗਾਰਾ ਕਿਹਾ ਗਿਆ ਹੈ। ਮਾਇਆ ਦੇ ਰਜੋ ਅਤੇ ਤਮੋ ਗੁਣਾਂ ਵਿੱਚ ਵਿਚਰਦਾ ਇਹ ਮਿੱਠਾ ਜ਼ਹਿਰ ਹੈ, ਜੋ ਅਸੀਂ ਆਪਣੀ ਇੱਛਾ ਨਾਲ ਪੀਂਦੇ ਹਾਂ। ਮਾਇਆ ਸਾਡੀ ਰੂਹ ਨੂੰ ਆਪਣੀ ਤਮੋ ਅਤੇ ਰਜੋ ਬਿਰਤੀ ਨਾਲ ਜ਼ਹਿਰੀਲਾ ਕਰ ਦਿੰਦੀ ਹੈ। ਇਹ ਆਪਣੇ ਕੂੜੇ ਅਤੇ ਚਿੱਕੜ ਨਾਲ ਰੂਹ ਦੀ ਪਵਿੱਤਰਤਾ ਨੂੰ ਦਾਗ਼ਦਾਰ ਕਰ ਦਿੰਦੀ ਹੈ। ਮਾਇਆ ਦੇ ਪ੍ਰਭਾਵ ਅਧੀਨ ਕੰਮ ਕਰਨ ਕਾਰਨ ਲਗਭਗ ਸੰਸਾਰ ਦੀ ਸਾਰੀ ਵੱਸੋਂ ਮਾਇਆ ਦੇ ਕੂੜ ਦੇ ਪੈਰਾਂ ਅਧੀਨ ਹੈ। ਸਾਰੀ ਲੋਕਾਈ, ਕੇਵਲ ਪੂਰਨ ਸੰਤਾਂ, ਪੂਰਨ ਬ੍ਰਹਮ ਗਿਆਨੀਆਂ, ਸਤਿਗੁਰੂਆਂ ਨੂੰ ਛੱਡ ਕੇ, ਮਾਇਆ ਦੀ ਗ਼ੁਲਾਮ ਹੈ। ਸਾਰੀ ਲੋਕਾਈ, ਕੇਵਲ ਪੂਰਨ ਸੰਤਾਂ, ਪੂਰਨ ਬ੍ਰਹਮ ਗਿਆਨੀਆਂ, ਸਤਿਗੁਰੂਆਂ ਨੂੰ ਛੱਡ ਕੇ, ਮਾਇਆ ਦੀ ਸੇਵਾ ਕਰਦੀ ਹੈ। ਮਾਇਆ ਪੂਰਨ ਸੰਤਾਂ, ਪੂਰਨ ਬ੍ਰਹਮ ਗਿਆਨੀਆਂ, ਸਤਿਗੁਰੂਆਂ ਦੀ ਸੇਵਾ ਕਰਦੀ ਹੈ। ਜੋ ਇਸ ਕਥਨੀ ਉਪਰ ਵਿਸ਼ਵਾਸ ਕਰਦੇ ਹਨ ਉਹ ਧੰਨ ਧੰਨ ਹੋ ਜਾਂਦੇ ਹਨ। ਜੋ ਇਸ ਕਥਨੀ ਉਪਰ ਵਿਸ਼ਵਾਸ ਕਰਨਗੇ ਉਹ ਧੰਨ ਧੰਨ ਹੋ ਜਾਣਗੇ। ਨਾਮ ਦੇ ਗੁਰਪ੍ਰਸਾਦਿ ਨੂੰ ਪ੍ਰਾਪਤ ਕਰਨ ਤੋਂ ਬਾਅਦ ਤਦ ਤੁਸੀਂ ਸਮਾਧੀ ਵਿੱਚ ਚਲੇ ਜਾਵੋਗੇ, ਡੂੰਘੇ ਧਿਆਨ ਵਿੱਚ, ਤਦ ਤੁਸੀਂ ਇਸ ਕੂੜ ਨੂੰ ਇਸਦੇ ਸਰੀਰਿਕ ਰੂਪ ਵਿੱਚ ਆਪਣੇ ਸਰੀਰ ਨਾਲ ਚੰਬੜੇ ਦੇਖੋਗੇ। ਇਸ ਅਵਸਥਾ ਦੀ ਪ੍ਰਾਪਤੀ ਬੰਦਗੀ ਦੇ ਕਰਮ ਖੰਡ ਵਿੱਚ ਪਹੁੰਚਣ ਵਾਲਿਆਂ ਮਨੁੱਖਾਂ ਨੂੰ ਹੁੰਦੀ ਹੈ। ਤੁਸੀਂ ਆਪਣੇ ਦੋਸ਼ ਕੇਵਲ ਪ੍ਰਮਾਤਮਾ ਦੀ ਗੁਰ ਕਿਰਪਾ ਗੁਰਪ੍ਰਸਾਦਿ ਨਾਲ ਹੀ ਦੇਖ ਸਕਦੇ ਹੋ। ਕਰਮ ਖੰਡ ਵਿੱਚ ਬੰਦਗੀ ਕਰਦੇ ਹੋਏ ਅਕਾਲ ਪੁਰਖ ਤੁਹਾਡੇ ਕੋਲ ਸੰਤ ਰੂਹ ਦੇ ਰੂਪ ਵਿੱਚ ਆਵੇਗਾ ਜਿਹੜਾ ਤੁਹਾਨੂੰ ਸਾਫ਼ ਕਰ ਦੇਵੇਗਾ ਅਤੇ ਤੁਹਾਡੇ ਸਾਰੇ ਕੂੜ ਨੂੰ ਖਾ ਜਾਏਗਾ। ਐਸੀ ਸੁੰਦਰ ਇਲਾਹੀ ਬਖ਼ਸ਼ਿਸ਼ ਅਕਾਲ ਪੁਰਖ ਦੀ ਅਤੇ ਸਤਿਗੁਰੂ ਦੀ ਮਿਹਰਾਮਤ ਨਾਲ ਕਰਮ ਖੰਡ ਵਿੱਚ ਪਹੁੰਚੇ ਹੋਏ ਬੰਦਗੀ ਕਰਨ ਵਾਲਿਆਂ ਨੂੰ ਪ੍ਰਾਪਤ ਹੁੰਦੀ ਹੈ।
ਜਦ ਤੁਸੀਂ ਸਮਾਧੀ ਅਤੇ ਸੁੰਨ ਸਮਾਧੀ ਦੇ ਗੁਰਪ੍ਰਸਾਦਿ ਨਾਲ ਬਖ਼ਸ਼ੇ ਜਾਂਦੇ ਹੋ ਅਤੇ ਤੁਸੀਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਨਾਲ ਗੁਰ ਅਤੇ ਗੁਰੂ ਦੇ ਸੱਤ ਚਰਨਾਂ ਨੂੰ ਸਮਰਪਿਤ ਕਰ ਦਿੰਦੇ ਹੋ ਤਦ ਗੁਰੂ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਤੁਹਾਡੀ ਦੇਖ-ਭਾਲ ਕਰੇ। ਉਹ ਤੁਹਾਡੇ ਰੂਹ ਰੂਪੀ ਇਸ ਚਿੱਟੇ ਕੱਪੜੇ ਤੋਂ ਸਾਰੇ ਧੱਬੇ (ਦਾਗ਼) ਦੂਰ ਕਰ ਦੇਵੇਗਾ ਅਤੇ ਰੂਹ ਨੂੰ ਇਸਦੀ ਮੂਲ ਅਵਸਥਾ ਦੀ ਤਰ੍ਹਾਂ ਸ਼ੁੱਧ ਕਰ ਦੇਵੇਗਾ। ਜਿਸ ਤਰ੍ਹਾਂ ਹੀ ਤੁਸੀਂ ਨਾਮ ਦੀ ਕਮਾਈ ਇਕੱਠੀ ਕਰਨੀ ਜਾਰੀ ਰਖਦੇ ਹੋ ਇਸਦੇ ਫਲਸਰੂਪ ਇਸ ਰੂਹ ਰੂਪੀ ਚਿੱਟੇ ਕੱਪੜੇ ਨੂੰ ਪੂਰੀ ਤਰ੍ਹਾਂ ਸ਼ੁੱਧ ਕਰ ਲੈਂਦੇ ਹੋ, ਤਦ ਤੁਸੀਂ ਅਕਾਲ ਪੁਰਖ ਦੀ ਦਰਗਾਹ ਵਿੱਚ ਸਦਾ ਸੁਹਾਗਣ ਦੇ ਤੌਰ ’ਤੇ ਸਵੀਕਾਰ ਕੀਤੇ ਜਾਂਦੇ ਹੋ।
ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਮਨੁੱਖ ਅਕਾਲ ਪੁਰਖ ਦੀ ਸਰਵ-ਉੱਤਮ ਰਚਨਾ ਹੈ। ਜ਼ਰਾ ਮਨੁੱਖ ਦੇ ਇਤਿਹਾਸ ’ਤੇ ਨਜ਼ਰ ਮਾਰੋ। ਸਮਾਜ ਦੀ ਤਰੱਕੀ ਨੂੰ ਦੇਖੋ, ਸਿੱਖਿਆ, ਸਾਇੰਸ ਅਤੇ ਤਕਨਾਲੋਜੀ, ਦਵਾਈਆਂ, ਇਲਾਜ, ਮੈਡੀਕਲ ਸਾਇੰਸ ਦੀ ਤਰੱਕੀ ਵੱਲ ਦੇਖੋ। ਜ਼ਿੰਦਗੀ ਦੇ ਹਰ ਖੇਤਰ ਵਿੱਚ ਹੈਰਾਨੀਜਨਕ ਵਿਕਾਸ ਹੋਇਆ ਹੈ। ਇਸ ਤੋਂ ਸਾਨੂੰ ਪਤਾ ਚਲਦਾ ਹੈ ਕਿ ਮਨੁੱਖ ਅਕਾਲ ਪੁਰਖ ਦੀ ਸਭ ਤੋਂ ਉੱਤਮ ਰਚਨਾ ਹੈ। ਇਸਦਾ ਅਰਥ ਇਹ ਹੈ ਕਿ ਮਨੁੱਖਾ ਜਨਮ ਸਰਵ-ਸ੍ਰੇਸ਼ਟ ਹੈ। ਇਹ ਹੀ ਸਾਨੂੰ ਗੁਰੂ ਪਾਤਸ਼ਾਹ ਜੀ ਇੱਥੇ ਦੱਸ ਰਹੇ ਹਨ ਕਿ ਅਕਾਲ ਪੁਰਖ ਨੇ ਮਨੁੱਖ ਨੂੰ ਸਾਰੀਆਂ ਸ਼ਕਤੀਆਂ ਨਾਲ ਨਿਵਾਜਿਆ ਹੈ। ਜਿਨ੍ਹਾਂ ਰੂਹਾਨੀ ਸ਼ਕਤੀਆਂ ਨਾਲ ਅਸੀਂ ਅਜੋਕੇ ਜੀਵਨ ਸਤਰ ਨੂੰ ਪਾ ਸਕੇ ਹਾਂ। ਉਹ ਇਨ੍ਹਾਂ ਰੂਹਾਨੀ ਸ਼ਕਤੀਆਂ ਨਾਲ ਮਾਤਾ ਦੀ ਕੁੱਖ ਦੇ ਵਿੱਚ ਪ੍ਰਾਣੀ ਦੀ ਰੱਖਿਆ ਕਰਦਾ ਹੈ, ਜਨਮ ਤੋਂ ਬਾਅਦ, ਬਚਪਨ, ਜਵਾਨੀ ਅਤੇ ਬੁਢਾਪੇ ਦੀ ਉਮਰ ਤੱਕ ਪਾਲਣਾ ਸੰਭਾਲਤਾ ਕਰਦਾ ਹੈ। ਉਹ ਸਾਡੀਆਂ ਸਾਰੀਆਂ ਸਰੀਰਿਕ ਅਤੇ ਮਾਨਸਿਕ ਜ਼ਰੂਰਤਾਂ ਪੂਰੀਆਂ ਕਰਦਾ ਹੈ। ਉਹ ਹੀ ਸਭ ਕੁਝ ਕਰਨ ਵਾਲਾ ਹੈ, ਕਰਤਾ ਪੁਰਖ ਅਤੇ ਸਾਨੂੰ ਜ਼ਿੰਦਗੀ ਦੀਆਂ ਇਹਨਾਂ ਸਾਰੀਆਂ ਅਵਸਥਾਵਾਂ ਵਿਚੋਂ ਲੰਘਾਣ ਲਈ ਸਭ ਕੁਝ ਕਰਦਾ ਹੈ। ਉਹ ਕੇਵਲ ਸਾਨੂੰ ਸਾਡੀ ਕਰਨੀ ਅਤੇ ਪੂਰਬਲੇ ਜਨਮਾਂ ਅਨੁਸਾਰ ਸਭ ਕੁਝ ਦੇਂਦਾ ਹੈ।
ਬਹੁਤੇ ਲੋਕ ਇਥੇ ਭੁਲੇਖਾ ਖਾ ਜਾਂਦੇ ਹਨ। ਆਪਣੀ ਹਉਮੈ ਕਾਰਨ ਉਹ ਸੋਚਦੇ ਹਨ ਕਿ ਉਹ ਆਪਣੇ ਲਈ ਸਭ ਕੁਝ ਆਪ ਹੀ ਕਰ ਰਹੇ ਹਨ। ਉਹ ਉਸਨੂੰ ਭੁੱਲ ਜਾਂਦੇ ਹਨ ਜਿਸਨੇ ਉਹਨਾਂ ਨੂੰ ਬਣਾਇਆ ਹੈ ਅਤੇ ਜੋ ਉਹਨਾਂ ਦੀਆਂ ਸਾਰੀਆਂ ਸਰੀਰਕ ਅਤੇ ਮਾਨਸਿਕ ਲੋੜਾਂ ਨੂੰ ਉਹਨਾਂ ਦੀ ਕਰਨੀ ਅਨੁਸਾਰ ਪੂਰਾ ਕਰ ਰਿਹਾ ਹੈ। ਉਹ ਸੋਚਦੇ ਹਨ ਕਿ ਉਹ ਕੇਵਲ ਆਪਣੀ ਸਿਆਣਪ ਨਾਲ ਹੀ ਜੀਅ ਰਹੇ ਹਨ ਅਤੇ ਸੰਸਾਰਿਕ ਸਿਆਣਪ ਨਾਲ ਜੀਅ ਰਹੇ ਹਨ। ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਹੋਂਦ ਵੱਲ ਕੋਈ ਧਿਆਨ ਨਾ ਦੇ ਕੇ ਅਤੇ ਉਸਦੇ ਬ੍ਰਹਮ ਗਿਆਨ ਤੋਂ ਬਿਨਾਂ ਜੀਵਨ ਜੀ ਕੇ ਉਹ ਇਸ ਸੰਸਾਰ ਤੋਂ ਵਿਅਰਥ ਜੀਵਨ ਗਵਾ ਕੇ ਚਲੇ ਜਾਂਦੇ ਹਨ। ਹਾਲਾਂਕਿ, ਰੂਹਾਨੀ ਸਮਝ ਅਤੇ ਅਕਾਲ ਪੁਰਖ ਦੀ ਹੋਂਦ ਦੀ ਚੇਤਨਤਾ ਅਤੇ ਰਚਨਹਾਰ ਦੀਆਂ ਸ਼ਕਤੀਆਂ ਦਾ ਕੇਵਲ ਗੁਰਪ੍ਰਸਾਦਿ ਅਤੇ ਗੁਰ ਕ੍ਰਿਪਾ ਨਾਲ ਉਹਨਾਂ ਨੂੰ ਪਤਾ ਲਗਦਾ ਹੈ ਜੋ ਨਾਮ ਦੇ ਗੁਰਪ੍ਰਸਾਦਿ, ਪੂਰਨ ਬੰਦਗੀ ਅਤੇ ਸੇਵਾ ਦੀ ਬਖ਼ਸ਼ਿਸ਼ ਪ੍ਰਾਪਤ ਕਰਦੇ ਹਨ। ਐਸੀ ਗੁਰ ਕਿਰਪਾ ਅਤੇ ਗੁਰਪ੍ਰਸਾਦਿ ਦੀ ਪ੍ਰਾਪਤੀ ਉਹ ਮਨੁੱਖ ਕਰਦੇ ਹਨ ਜੋ ਆਪਣੀ ਜ਼ਿੰਦਗੀ ਗੁਰਮਤਿ ਅਨੁਸਾਰ ਸੱਤ ਕਰਮ ਕਰਦੇ ਹੋਏ ਜਿਊਂਦੇ ਹਨ। ਇਸ ਲਈ ਸਾਨੂੰ ਸਾਰਿਆਂ ਨੂੰ ਹਮੇਸ਼ਾਂ ਹੀ ਨਾਮ ਦਾ ਗੁਰਪ੍ਰਸਾਦਿ ਪੂਰਨ ਬੰਦਗੀ ਅਤੇ ਸੇਵਾ ਦੀ ਬਖ਼ਸ਼ਿਸ਼ ਪ੍ਰਾਪਤ ਕਰਨ ਲਈ ਅਰਦਾਸ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਆਖ਼ਰੀ ਨਿਸ਼ਾਨੇ ਤੱਕ ਪਹੁੰਚ ਸਕੀਏ ਅਤੇ ਮਾਇਆ ਦੇ ਚੁੰਗਲ ਨੂੰ ਤੋੜ ਸਕੀਏ।
ਜਿਹ ਪ੍ਰਸਾਦਿ ਧਰ ਊਪਰਿ ਸੁਖਿ ਬਸਹਿ ॥
ਸੁਤ ਭ੍ਰਾਤ ਮੀਤ ਬਨਿਤਾ ਸੰਗਿ ਹਸਹਿ ॥
ਜਿਹ ਪ੍ਰਸਾਦਿ ਪੀਵਹਿ ਸੀਤਲ ਜਲਾ ॥
ਸੁਖਦਾਈ ਪਵਨੁ ਪਾਵਕੁ ਅਮੁਲਾ ॥
ਜਿਹ ਪ੍ਰਸਾਦਿ ਭੋਗਹਿ ਸਭਿ ਰਸਾ ॥
ਸਗਲ ਸਮਗ੍ਰੀ ਸੰਗਿ ਸਾਥਿ ਬਸਾ ॥
ਦੀਨੇ ਹਸਤ ਪਾਵ ਕਰਨ ਨੇਤ੍ਰ ਰਸਨਾ ॥
ਤਿਸਹਿ ਤਿਆਗਿ ਅਵਰ ਸੰਗਿ ਰਚਨਾ ॥
ਐਸੇ ਦੋਖ ਮੂੜ ਅੰਧ ਬਿਆਪੇ ॥
ਨਾਨਕ ਕਾਢਿ ਲੇਹੁ ਪ੍ਰਭ ਆਪੇ ॥੨॥
ਸਾਡੇ ਇਸ ਸੰਸਾਰ ਉਪਰ ਜਿਊਂਦੇ ਰਹਿਣ ਲਈ ਗੁਰੂ ਪੰਚਮ ਪਾਤਸ਼ਾਹ ਜੀ ਸਾਨੂੰ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਅਕੱਥ ਮਹਾਨਤਾ ਬਾਰੇ ਬ੍ਰਹਮ ਗਿਆਨ ਬਖ਼ਸ਼ਣਾ ਜਾਰੀ ਰੱਖਦੇ ਹਨ। ਜ਼ਰਾ ਉਸ ਗੁਰ ਕਿਰਪਾ ਅਤੇ ਗੁਰਪ੍ਰਸਾਦਿ ਬਾਰੇ ਧਿਆਨ ਮਾਰੋ ਜਿਹੜਾ ਸਾਡੇ ਕੋਲ ਪਹਿਲਾਂ ਹੀ ਹੈ:
ਪਹਿਲੀ ਅਤੇ ਸਭ ਤੋਂ ਮਹੱਤਵਪੂਰਨ ਗੁਰ ਕਿਰਪਾ ਹੈ ਕਿ ਸਾਨੂੰ ਸਾਡੇ ਰੂਹਾਨੀ ਨਿਸ਼ਾਨਿਆਂ ਨੂੰ ਜਾਣਨ ਅਤੇ ਪ੍ਰਾਪਤ ਕਰਨ ਲਈ ਮਨੁੱਖਾ ਜੀਵਨ ਮਿਲਿਆ ਹੈ। ਇਸ ਤੋਂ ਪਹਿਲਾਂ ਉਸਨੇ ਸਾਡੇ ਜੀਵਨ ਲਈ ਲੋੜੀਂਦੇ ਸਭ ਅਧਾਰ ਪੰਚ ਭੂਤਕ ਤੱਤਾਂ ਦੀ ਰਚਨਾ ਕੀਤੀ। ਮਨੁੱਖ ਦੀ ਰਚਨਾ ਇਨ੍ਹਾਂ ਪੰਚ ਭੂਤਕ ਤੱਤਾਂ ਨਾਲ ਹੀ ਕੀਤੀ ਗਈ ਹੈ ਅਤੇ ਮਨੁੱਖੀ ਰਚਨਾ ਉਪਰੰਤ ਇਨ੍ਹਾਂ ਪੰਚ ਭੂਤਕ ਤੱਤਾਂ ਨੂੰ ਅਸੀਮਤਾ ਨਾਲ ਸਾਰੀ ਸ੍ਰਿਸ਼ਟੀ ਲਈ ਉਪਲਬਧ ਕੀਤਾ ਗਿਆ ਹੈ। ਇਹ ਪੰਜ ਤੱਤ ਹਨ: ਹਵਾ, ਪਾਣੀ, ਧਰਤੀ, ਬੈਸੰਤਰ ਅਤੇ ਆਕਾਸ਼। ਇਹ ਪੰਜ ਤੱਤ ਬੇਸ਼-ਕੀਮਤੀ ਕੁਦਰਤੀ ਸੋਮੇ ਹਨ, ਜੋ ਜੀਵਨ ਦੇ ਅਧਾਰ ਹਨ ਅਤੇ ਜੀਵਨ ਨੂੰ ਚਲਾਉਣ ਵਿੱਚ ਸਹਾਇਕ ਹੁੰਦੇ ਹਨ। ਇਨ੍ਹਾਂ ਪੰਜ ਤੱਤਾਂ ਬਿਨਾਂ ਨਾ ਮਨੁੱਖੀ ਰਚਨਾ ਹੋ ਸਕਦੀ ਹੈ ਅਤੇ ਨਾ ਹੀ ਜੀਵਨ ਚਲ ਸਕਦਾ ਹੈ। ਇਹ ਸਭ ਪ੍ਰਭੂ ਪਰਮੇਸ਼ਰ ਸਰਵੇਸ਼ਰ ਜਗਤੇਸ਼ਵਰ ਨੇ ਸਾਨੂੰ ਬੇਅੰਤ ਮਾਤਰਾ ਵਿੱਚ ਅਤੇ ਬਿਨਾਂ ਕਿਸੇ ਕੀਮਤ ਤੋਂ ਦਿੱਤੇ ਹਨ। ਹਵਾ ਸਾਡੇ ਸਾਰਿਆਂ ਨੂੰ ਬੇਅੰਤ ਮਾਤਰਾ ਵਿੱਚ ਉਪਲਬਧ ਹੈ, ਹਰ ਸਮੇਂ ਹਰ ਜਗ੍ਹਾ ਬੇਅੰਤ ਮਾਤਰਾ ਵਿੱਚ ਉਪਲਬਧ ਹੈ। ਇਹ ਜੀਵਨ ਦੇ ਚੱਲਦੇ ਰਹਿਣ ਲਈ ਜ਼ਰੂਰੀ ਹੈ। ਬੇਅੰਤ ਪਾਣੀ ਦੀ ਪੂਰਤੀ ਸਾਰੇ ਕੁਦਰਤੀ ਸੋਮਿਆਂ ਤੋਂ ਮੁਫ਼ਤ ਪ੍ਰਾਪਤ ਹੈ। ਭਾਵੇਂ ਕਿ, ਆਦਮੀ ਨੇ ਹੁਣ ਵੱਡੇ ਸ਼ਹਿਰਾਂ ਵਿੱਚ ਇਸ ’ਤੇ ਵੀ ਕੀਮਤ ਤਹਿ ਕਰ ਦਿੱਤੀ ਹੈ। ਪਾਣੀ ਦੀ ਸਾਡੀ ਧਰਤੀ ਉਪਰ ਜਿਊਂਦੇ ਰਹਿਣ ਲਈ ਜ਼ਰੂਰੀ ਅਨਾਜ ਉਗਾਉਣ ਲਈ ਵੀ ਜ਼ਰੂਰਤ ਹੈ। ਸਾਡੇ ਅਤੇ ਪੂਰੇ ਬ੍ਰਹਿਮੰਡ ਦੇ ਬਚਾਅ ਲਈ ਪਾਣੀ ਦੀ ਜ਼ਰੂਰਤ ਹੈ। ਪ੍ਰਮਾਤਮਾ ਹੁਣ ਸਾਨੂੰ ਸ੍ਰੀ ਗੁਰੂ ਸਾਹਿਬਾਨ ਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰਾਹੀਂ ਇਹ ਬ੍ਰਹਮ ਗਿਆਨ ਦੇ ਰਿਹਾ ਹੈ। ਉਹ ਬੇਅੰਤ ਦਿਆਲੂ ਹੈ ਅਤੇ ਸਾਨੂੰ ਸਾਰੇ ਦਰਗਾਹੀ ਕਾਨੂੰਨ ਅਤੇ ਨਿਯਮ ਸਮਝਾ ਰਿਹਾ ਹੈ ਜਿਨ੍ਹਾਂ ਦਾ ਜੇਕਰ ਪਾਲਣ ਕੀਤਾ ਜਾਵੇ ਤਾਂ ਅਸੀਂ ਆਪਣੀ ਜ਼ਿੰਦਗੀ ਨੂੰ ਹਰ ਕਿਸੇ ਲਈ ਮੁੱਲਵਾਨ ਅਤੇ ਵਰਤੋਂ ਵਾਲੀ ਬਣਾ ਸਕਦੇ ਹਾਂ, ਭਾਵ ਪਰਉਪਕਾਰੀ ਬਣਾ ਸਕਦੇ ਹਾਂ। ਇਨ੍ਹਾਂ ਦਰਗਾਹੀ ਕਾਨੂੰਨਾਂ ਦੀ ਪਾਲਣਾ ਸਾਡੇ ਲਈ ਜੀਵਨ ਮੁਕਤੀ ਲੈ ਕੇ ਆਵੇਗੀ ਅਤੇ ਅਸੀਂ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਨਾਲ ਇੱਕ-ਮਿੱਕ ਹੋ ਜਾਵਾਂਗੇ।
* ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਨੇ ਸਾਨੂੰ ਸਾਡੇ ਪੂਰਬਲੇ ਜਨਮਾਂ ਦੀ ਕਰਨੀ ਅਨੁਸਾਰ ਜ਼ਿੰਦਗੀ ਦੀਆਂ ਸਭ ਜ਼ਰੂਰਤਾਂ ਅਤੇ ਸੁਖ ਅਰਾਮ ਅਨੰਦਮਈ ਜੀਵਨ ਲਈ ਦਿੱਤੇ ਹਨ।
* ਉਸਨੇ ਸਾਨੂੰ ਬਹੁਤ ਸੋਹਣਾ ਪਰਿਵਾਰ ਨਾਲ ਰਹਿਣ ਲਈ ਦਿੱਤਾ ਹੈ।
* ਉਸਨੇ ਸਾਨੂੰ ਜਿਊਂਦੇ ਰਹਿਣ ਲਈ ਕਈ ਤਰ੍ਹਾਂ ਦੇ ਭੋਜਨ ਦਿੱਤੇ ਹਨ।
* ਜਦ ਉਸਨੇ ਸਾਡੀ ਰਚਨਾ ਕੀਤੀ ਉਸਨੇ ਸਾਨੂੰ ਸੁੰਦਰ ਸਰੀਰ ਦਿੱਤਾ-ਹੱਥ, ਲੱਤਾਂ ਅਤੇ ਪੈਰ, ਕੰਨ, ਅੱਖਾਂ ਅਤੇ ਜੀਭ ਦਿੱਤੀ ਸਾਨੂੰ ਜ਼ਿੰਦਗੀ ਦਾ ਭਰਪੂਰ ਅਨੰਦ ਲੈਣ ਲਈ। ਇਹ ਇਥੇ ਨੋਟ ਕਰਨ ਵਾਲੀ ਬਹੁਤ ਹੀ ਮਹੱਤਵਪੂਰਨ ਸਮਝਣ ਅਤੇ ਅਹਿਸਾਸ ਕਰਨ ਵਾਲੀ ਗੱਲ ਹੈ ਕਿ ਇਹਨਾਂ ਚੀਜ਼ਾਂ ਤੋਂ ਬਿਨਾਂ ਜ਼ਿੰਦਗੀ ਇੱਕ ਸਰਾਪ ਹੈ। ਉਸ ਵਿਅਕਤੀ ਵੱਲ ਦੇਖੋ ਜੋ ਅਪੰਗ ਹੈ।
* ਸਾਡੀ ਦੇਹੀ ਨੂੰ ਨੌਂ ਦਰਵਾਜ਼ਿਆਂ ਨਾਲ ਸੁਸ਼ੋਭਿਤ ਕੀਤਾ ਹੈ।
* ਸਭ ਤੋਂ ਉੱਤਮ ਸਾਨੂੰ ਪੰਜ ਕਰਮ ਇੰਦਰੇ ਅਤੇ ਪੰਜ ਗਿਆਨ ਇੰਦਰੇ ਦੇ ਕੇ ਅਕਾਲ ਪੁਰਖ ਨੇ ਨਿਵਾਜਿਆ ਹੈ।
* ਸਰਵ-ਉੱਤਮ ਸਾਡੀ ਦੇਹੀ ਨੂੰ ਦਿਮਾਗ਼ ਵਰਗੀ ਚੀਜ਼ ਦੇ ਕੇ ਸਾਨੂੰ ਬੇਅੰਤ ਸ਼ਕਤੀਆਂ ਨਾਲ ਬਖ਼ਸ਼ਿਆ ਹੈ। ਇਨਸਾਨੀ ਦਿਮਾਗ਼ ਇਕ ਅਸੀਮ ਸ਼ਕਤੀ ਦਾ ਮਾਲਿਕ ਹੈ। ਇਨਸਾਨੀ ਦਿਮਾਗ਼ ਇਕ ਬੇਅੰਤ ਸ਼ਕਤੀ ਹੈ।
* ਸਰਵ ਸਰਵ-ਉੱਤਮ ਸਾਡੀ ਦੇਹੀ ਵਿੱਚ ਸੱਤ ਸਰੋਵਰਾਂ ਦੀ ਰਚਨਾ ਕਰ ਕੇ ਇਸਨੂੰ ਸਾਰੇ ਰੂਹਾਨੀ ਖ਼ਜ਼ਾਨਿਆਂ ਦਾ ਭੰਡਾਰ ਬਣਾ ਦਿੱਤਾ ਹੈ।
* ਸਰਵ ਸਰਵ ਸਰਵ-ਉੱਤਮ ਸਾਡੀ ਦੇਹੀ ਨੂੰ ਸਾਰੇ ਰੂਹਾਨੀ ਖ਼ਜ਼ਾਨੇ ਲੁੱਟਣ ਦੀ ਤਾਕਤ ਬਖ਼ਸ਼ੀ ਹੈ।
* ਸਰਵ ਸਰਵ ਸਰਵ ਸਰਵ-ਉੱਤਮ ਸਾਡੀ ਦੇਹੀ ਵਿੱਚ ਦਿੱਤੇ ਹਿਰਦੇ ਨੂੰ ਬੇਅੰਤਤਾ ਵਿੱਚ ਜਾ ਕੇ ਸਾਰੀਆਂ ਰੂਹਾਨੀ ਸ਼ਕਤੀਆਂ ਅਤੇ ਗੁਣਾਂ ਦੀ ਖਾਣ ਬਣਾ ਕੇ ਇਸ ਨੂੰ ਸੰਤ ਹਿਰਦਾ ਬਨਾਉਣ ਦੀ ਸਮਰੱਥਾ ਬਖ਼ਸ਼ੀ ਹੈ।
ਇਸ ਤੋਂ ਇਲਾਵਾ ਮੋਟੇ ਤੌਰ ’ਤੇ ਜ਼ਰਾ ਆਪਣੀ ਤੁਲਨਾ ਇੱਕ ਅੰਨ੍ਹੇ ਆਦਮੀ, ਇੱਕ ਲੰਗੜੇ, ਕਿਸੇ ਗੂੰਗੇ ਵਿਅਕਤੀ ਨਾਲ ਕਰੋ ਤੇ ਤਦ ਜ਼ਰਾ ਸੋਚੋ ਅਸੀਂ ਕਿੰਨੇ ਭਾਗਸ਼ਾਲੀ ਹਾਂ ਕਿ ਸਾਡੇ ਸਰੀਰ ਦੇ ਸਭ ਅੰਗ ਮੌਜੂਦ ਹਨ। ਅਸਲ ਵਿੱਚ ਉਹ ਲੋਕ ਜੋ ਇਸ ਜੀਵਨ ਵਿੱਚ ਅਪੰਗ ਹਨ, ਇਹ ਉਹਨਾਂ ਦੀ ਪੂਰਬਲੇ ਜਨਮਾਂ ਦੀ ਕਰਨੀ ਹੈ, ਇਸੇ ਤਰ੍ਹਾਂ ਗ਼ਰੀਬੀ ਪੂਰਬਲੇ ਜਨਮਾਂ ਦੀ ਕਰਨੀ ਕਾਰਨ ਹੁੰਦੀ ਹੈ। ਇੱਕ ਮਹਾਨ ਸੰਤ ਨੇ ਕਿਹਾ ਕਿ ਸਾਰੇ ਹੀ ਭਿਖਾਰੀ ਜੋ ਅਸੀਂ ਆਲੇ ਦੁਆਲੇ ਦੇਖਦੇ ਹਾਂ ਆਪਣੀ ਪਿੱਛਲੀ ਜ਼ਿੰਦਗੀ ਵਿੱਚ ਰਾਜੇ ਜਾਂ ਬਹੁਤ ਹੀ ਅਮੀਰ ਲੋਕ ਸਨ ਪਰ ਉਹਨਾਂ ਨੇ ਪੁੰਨ ਦਾਨ ਨਹੀਂ ਕੀਤਾ। ਇਸ ਲਈ ਇਸ ਜ਼ਿੰਦਗੀ ਵਿੱਚ ਉਹ ਭਿਖਾਰੀ ਬਣ ਗਏ। ਗੁਰਬਾਣੀ ਕਹਿੰਦੀ ਹੈ, “ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ ੧੩੪)“ ਤਾਂ ਹੀ ਸਾਨੂੰ ਸਾਰਿਆਂ ਨੂੰ ਜ਼ਰੂਰੀ ਹੈ ਕਿ ਸੱਤ ਕਰਨੀ ’ਤੇ ਧਿਆਨ ਕੇਂਦਰਿਤ ਕਰੀਏ ਜਿਹੜੀ ਸਾਡੇ ਲਈ ਬਹੁਤ ਅਰਾਮਦਾਇਕ ਅਤੇ ਵਧੀਆ ਭਵਿੱਖੀ ਜੀਵਨ ਲੈ ਕੇ ਆਵੇਗੀ।
ਸੰਖੇਪ ਵਿੱਚ ਮਨੁੱਖੀ ਜੀਵਨ ਵਿੱਚ ਅਪਾਰ ਖ਼ੁਸ਼ੀਆਂ ਹਨ, ਅਰਾਮ ਅਤੇ ਹਰ ਤਰ੍ਹਾਂ ਦੇ ਪਦਾਰਥ ਸਾਡੇ ਲਈ ਮੌਜੂਦ ਹਨ। ਪਰ ਇਹ ਸਾਡੀ ਕਰਨੀ ’ਤੇ ਨਿਰਭਰ ਕਰਦਾ ਹੈ ਕਿ ਅਸੀਂ ਕੀ ਪ੍ਰਾਪਤ ਕਰਦੇ ਹਾਂ। ਜੇਕਰ ਸਾਡੀ ਪਿਛਲੀ ਕਰਨੀ ਚੰਗੀ ਹੈ ਤਾਂ ਅਸੀਂ ਹੋਰ ਅਤੇ ਹੋਰ ਜ਼ਿਆਦਾ ਪ੍ਰਾਪਤ ਕਰਦੇ ਹਾਂ। ਜੇਕਰ ਇਹ ਬੁਰੀ ਹੈ ਤਾਂ ਅਸੀਂ ਅਪੰਗ ਜਾਂ ਭਿਖਾਰੀ ਆਦਿ ਹੋ ਸਕਦੇ ਹਾਂ। ਹਾਲਾਂਕਿ, ਅਸੀਂ ਸੁਆਰਥੀ ਅਤੇ ਬੇਵਕੂਫ਼ ਹਾਂ ਜੋ ਉਸ ਸਿਰਜਨਹਾਰੇ ਨੂੰ ਭੁੱਲ ਜਾਂਦੇ ਹਾਂ। ਜਿਸਨੇ ਸਾਰੀਆਂ ਚੀਜ਼ਾਂ ਸਾਨੂੰ ਦਿੱਤੀਆਂ ਹਨ। ਉਸਨੂੰ ਹੀ ਭੁੱਲ ਗਏ ਹਾਂ ਜਿਸਨੇ ਬੇਅੰਤ ਦਿਆਲਤਾ ਨਾਲ ਸਾਨੂੰ ਮਨੁੱਖੀ ਜੀਵਨ ਦਿੱਤਾ ਹੈ, ਇਹਨਾਂ ਸਾਰੀਆਂ ਚੀਜ਼ਾਂ ਦਾ ਅਨੰਦ ਮਾਨਣ ਲਈ ਅਤੇ ਮੁਕਤੀ ਪ੍ਰਾਪਤ ਕਰਨ ਲਈ ਉਸਨੇ ਸਾਨੂੰ ਸੁਨਹਿਰੀ ਮੌਕਾ ਦਿੱਤਾ ਹੈ ਇੱਕ ਖ਼ੁਸ਼ ਅਤੇ ਅਨੰਦਮਈ ਜੀਵਨ ਜਿਊਣ ਅਤੇ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਨੂੰ ਮਿਲਣ ਦਾ, ਪਰ ਮਾੜੀ ਕਿਸਮਤ ਕਾਰਨ ਅਸੀਂ ਉਸਨੂੰ ਭੁੱਲ ਬੈਠੇ ਹਾਂ ਹਾਲਾਂਕਿ, ਇਹ ਹੁਣ ਵੀ ਦੇਰ ਨਹੀਂ ਹੋਈ ਜੇਕਰ ਅਸੀਂ ਹੁਣ ਵੀ ਜਾਗ ਜਾਈਏ ਅਤੇ ਇਸ ਸਾਰੀ ਖੇਡ ਪਿੱਛੇ ਸਭ ਤੋਂ ਉੱਚੀ ਸ਼ਕਤੀ ਦਾ ਅਹਿਸਾਸ ਕਰ ਲਈਏ ਅਤੇ ਨਾਮ ਦੇ ਗੁਰਪ੍ਰਸਾਦਿ, ਨਾਮ ਸਿਮਰਨ ਦੇ ਗੁਰਪ੍ਰਸਾਦਿ, ਨਾਮ ਦੀ ਕਮਾਈ ਦੇ ਗੁਰਪ੍ਰਸਾਦਿ, ਪੂਰਨ ਬੰਦਗੀ ਦੇ ਗੁਰਪ੍ਰਸਾਦਿ ਅਤੇ ਸੇਵਾ ਦੇ ਗੁਰਪ੍ਰਸਾਦਿ ਲਈ ਅਰਦਾਸ ਕਰਨੀ ਸ਼ੁਰੂ ਕਰ ਦੇਈਏ, ਤਦ ਉਹ ਬੇਅੰਤ ਦਿਆਲੂ ਹੈ, ਉਹ ਸਾਨੂੰ ਆਪਣੀ ਮਿਹਰਾਮਤ ਦੀਆਂ ਬਖ਼ਸ਼ਿਸ਼ਾਂ ਨਾਲ ਭਰਪੂਰ ਕਰ ਦੇਵੇਗਾ ਅਤੇ ਅਸੀਂ ਆਪਣੇ ਰੂਹਾਨੀ ਸੁਪਨਿਆਂ ਨੂੰ ਸਾਕਾਰ ਕਰਨ ਦੇ ਯੋਗ ਹੋ ਜਾਵਾਂਗੇ ਅਤੇ ਨਾਲ ਹੀ ਆਪਣੀ ਜ਼ਿੰਦਗੀ ਦਾ ਭਰਪੂਰ ਅਨੰਦ ਮਾਣ ਸਕਾਂਗੇ। ਕੇਵਲ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦੇ ਗੁਰਪ੍ਰਸਾਦਿ ਨਾਲ ਅਸੀਂ ਮਾਇਆ ’ਤੇ ਜਿੱਤ ਪਾ ਸਕਦੇ ਹਾਂ ਅਤੇ ਜੀਵਨ ਮੁਕਤੀ ਦੀ ਅਵਸਥਾ ਨੂੰ ਪਹੁੰਚ ਸਕਦੇ ਹਾਂ।
ਆਦਿ ਅੰਤਿ ਜੋ ਰਾਖਨਹਾਰੁ ॥
ਤਿਸ ਸਿਉ ਪ੍ਰੀਤਿ ਨ ਕਰੈ ਗਵਾਰੁ ॥
ਜਾ ਕੀ ਸੇਵਾ ਨਵ ਨਿਧਿ ਪਾਵੈ ॥
ਤਾ ਸਿਉ ਮੂੜਾ ਮਨੁ ਨਹੀ ਲਾਵੈ ॥
ਜੋ ਠਾਕੁਰੁ ਸਦ ਸਦਾ ਹਜੂਰੇ ॥
ਤਾ ਕਉ ਅੰਧਾ ਜਾਨਤ ਦੂਰੇ ॥
ਜਾ ਕੀ ਟਹਲ ਪਾਵੈ ਦਰਗਹ ਮਾਨੁ ॥
ਤਿਸਹਿ ਬਿਸਾਰੈ ਮੁਗਧੁ ਅਜਾਨੁ ॥
ਸਦਾ ਸਦਾ ਇਹੁ ਭੂਲਨਹਾਰੁ ॥
ਨਾਨਕ ਰਾਖਨਹਾਰੁ ਅਪਾਰੁ ॥੩॥
ਧੰਨ ਧੰਨ ਸਤਿਗੁਰੂ ਪੰਚਮ ਪਾਤਿਸ਼ਾਹ ਸਾਹਿਬ ਜੀ ਸਾਨੂੰ ਸਾਡੇ ਦੁਬਿਧਾ ਪੂਰਵਕ ਸੁਭਾਅ, ਸਾਡੇ ਅਗਿਆਨੀ ਸੁਭਾਅ, ਸਾਡੇ ਮੂਰਖਾਨਾ ਰਵਈਏ ਅਤੇ ਸਾਡੇ ਸੁਆਰਥੀਪੁਣੇ ਬਾਰੇ ਸਾਨੂੰ ਦੱਸਣਾ ਜਾਰੀ ਰੱਖਦੇ ਹਨ। ਗੁਰੂ ਜੀ ਸਾਨੂੰ ਯਾਦ ਕਰਾਉਂਦੇ ਹਨ ਕਿ ਅਸੀਂ ਅਕਾਲ ਪੁਰਖ ’ਤੇ ਬੇ-ਭਰੋਸਾ ਅਤੇ ਨਾ-ਸ਼ੁਕਰੇ ਹਾਂ, ਉਹ ਜਿਸਨੇ ਸਾਨੂੰ ਇੰਨਾ ਕੁਝ ਦਿੱਤਾ ਹੈ ਅਤੇ ਇੰਨਾ ਕੁਝ ਦੇ ਰਿਹਾ ਹੈ ਜੋ ਸਾਡੀ ਮਨੁੱਖੀ ਜ਼ਿੰਦਗੀ ਦੇ ਲਈ ਬਹੁਤ ਹੀ ਜ਼ਰੂਰੀ ਹੈ।
ਮਨੁੱਖ ਦੇ ਇਸ ਸੁਭਾਅ ਦੇ ਪਿੱਛੇ ਵੱਡਾ ਕਾਰਨ ਮਾਇਆ ਦਾ ਪ੍ਰਭਾਵ ਹੈ-ਜਿਹੜਾ ਕਿ ਜਿਸ ਤਰ੍ਹਾਂ ਪਹਿਲਾਂ ਵਖਿਆਨ ਕੀਤਾ ਗਿਆ ਹੈ ਇੱਕ ਮਿੱਠਾ ਜ਼ਹਿਰ ਹੈ। ਇਸ ਸੰਸਾਰ ਵਿੱਚ ਰਹਿੰਦੇ ਹੋਏ ਅਸੀਂ ਮਾਇਆ ਵਿੱਚ ਇੰਨੇ ਖੁਭ ਗਏ ਹਾਂ ਕਿ ਅਸੀਂ ਉਸ ਪਾਰਬ੍ਰਹਮ ਪਿਤਾ ਪਰਮੇਸ਼ਰ ਦੀਆਂ ਮਹਾਨ ਅਤੇ ਅਕੱਥ ਸ਼ਕਤੀਆਂ ਨੂੰ ਭੁੱਲ ਗਏ ਹਾਂ। ਅਸੀਂ ਭੁੱਲ ਗਏ ਹਾਂ ਕਿ ਉਸਨੇ ਆਪਣੀਆਂ ਅਨਾਦਿ ਮਹਾਨ ਸ਼ਕਤੀਆਂ ਦੀ ਬਰਖਾ ਸਾਡੇ ਉਪਰ ਕੀਤੀ ਹੈ ਜਦੋਂ ਤੋਂ ਉਸਨੇ ਸਾਨੂੰ ਬਣਾਇਆ ਹੈ, ਅਤੇ ਐਸੀ ਸੁੰਦਰ ਪਰਮ ਸ਼ਕਤੀਆਂ ਦੀ ਬਰਖਾ ਸਦਾ ਤੋਂ ਕਰਦਾ ਰਿਹਾ ਹੈ ਅਤੇ ਸਦਾ ਸਦਾ ਲਈ ਕਰਦਾ ਰਹੇਗਾ, ਅੰਤ ਤੱਕ, ਬ੍ਰਹਮੰਡ ਦੇ ਖ਼ਤਮ ਹੋਣ ਤੱਕ। ਅਸੀਂ ਇਹ ਵੀ ਭੁੱਲ ਗਏ ਹਾਂ ਕਿ ਜੇਕਰ ਉਸਨੂੰ ਯਾਦ ਰੱਖੀਏ ਤਾਂ ਉਹ ਸਾਨੂੰ ਹੋਰ ਵੀ ਬਹੁਤ ਕੁਝ ਦੇਵੇਗਾ। ਆਪਣੀ ਅਪਾਰ ਮਹਾਨ ਗੁਰ ਕਿਰਪਾ ਅਤੇ ਗੁਰਪ੍ਰਸਾਦਿ ਨਾਲ ਉਹ ਸਾਡੀ ਸਦੀਆਂ ਤੋਂ ਪਾਲਣਾ ਕਰ ਰਿਹਾ ਹੈ ਜੇਕਰ ਅਸੀਂ ਉਸ ਪ੍ਰਤੀ ਸ਼ਰਧਾ ਅਤੇ ਪਿਆਰ ਵਿਕਸਤ ਕਰ ਲਈਏ, ਜੇਕਰ ਅਸੀਂ ਆਪਣੇ ਆਪ ਨੂੰ ਉਸਦੀ ਸੇਵਾ ਵਿੱਚ ਸਮਰਪਿਤ ਕਰ ਦੇਈਏ, ਜੇਕਰ ਅਸੀਂ ਉਸ ਵਿੱਚ ਵਿਸ਼ਵਾਸ ਕਰ ਲਈਏ, ਜੇਕਰ ਅਸੀਂ ਪੂਰੀ ਤਰ੍ਹਾਂ ਉਸ ਦੇ ਅੱਗੇ ਆਤਮ ਸਮਰਪਣ ਕਰ ਦੇਈਏ ਅਤੇ ਉਸਦੀ ਸੇਵਾ ਵਿੱਚ ਲੱਗ ਜਾਈਏ ਅਤੇ ਨਾਮ ਬੰਦਗੀ ਤੇ ਸੇਵਾ ਮੰਗੀਏ, ਤਦ ਉਹ ਸਾਡੀ ਝੋਲੀ ਸਾਰਿਆਂ ਦਰਗਾਹੀ ਖ਼ਜ਼ਾਨਿਆਂ ਨਾਲ ਭਰ ਦੇਵੇਗਾ। ਅਸੀਂ ਉਸ ਕੋਲੋਂ ਆਪਣੇ ਮੰਗਣ ਤੋਂ ਵੀ ਜ਼ਿਆਦਾ ਪ੍ਰਾਪਤ ਕਰ ਲਵਾਂਗੇ, ਉਹ ਸਾਨੂੰ ਮਾਇਆ ਦੇ ਚੁੰਗਲ ਵਿਚੋਂ ਬਚਾ ਲਏਗਾ, ਜੀਵਨ ਮੁਕਤੀ ਦੇਕੇ ਸਾਨੂੰ ਦਰਗਾਹ ਵਿੱਚ ਸਥਾਨ ਦੇਵੇਗਾ।
ਇਹ ਇਕ ਇਲਾਹੀ ਸੱਤ ਹੈ ਅਤੇ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਜਦ ਬੱਚਾ ਜਨਮ ਲੈਂਦਾ ਹੈ ਤਾਂ ਉਹ ਆਪਣੇ ਪੂਰਬਲੇ ਜਨਮਾਂ ਦਾ ਇਤਿਹਾਸ ਯਾਦ ਰੱਖਦਾ ਹੈ ਅਤੇ ਉਹ ਜਾਣਦਾ ਹੈ ਕਿ ਉਸਨੇ ਗੁਰਪ੍ਰਸਾਦਿ ਪ੍ਰਾਪਤ ਕਰਨ ਲਈ ਕੰਮ ਕਰਨਾ ਹੈ। ਉਹ ਜਾਣਦਾ ਹੈ ਕਿ ਉਸਨੇ ਮੁਕਤੀ ਪ੍ਰਾਪਤ ਕਰਨ ਲਈ ਕੰਮ ਕਰਨਾ ਹੈ ਅਤੇ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਨਾਲ ਵਾਅਦਾ ਕਰਦਾ ਹੈ ਕਿ ਇਹ ਜੀਵਨ ਉਹ ਉਸ ਲਈ ਜੀਵੇਗਾ। ਜਨਮ ਤੋਂ ਪਹਿਲਾਂ ਬੱਚਾ ਅਕਾਲ ਪੁਰਖ ਨਾਲ ਵਾਅਦਾ ਕਰਦਾ ਹੈ ਕਿ ਇਹ ਜੀਵਨ ਉਹ ਸੱਤ ਦੀ ਕਰਨੀ ਨੂੰ ਅਰਪਣ ਕਰਕੇ ਆਪਣਾ ਜੀਵਨ ਸਫਲ ਕਰੇਗਾ। ਪਰ ਜਦ ਬੱਚਾ ਜਨਮ ਲੈਂਦਾ ਹੈ ਤਾਂ ਮਾਇਆ ਦਾ ਪ੍ਰਭਾਵ ਤਸਵੀਰ ਵਿੱਚ ਆਉਂਦਾ ਹੈ ਅਤੇ ਬੱਚਾ ਪ੍ਰਮਾਤਮਾ ਨਾਲ ਕੀਤਾ ਵਾਅਦਾ ਭੁੱਲ ਜਾਂਦਾ ਹੈ। ਉਹ ਮਾਇਆ ਦੇ ਜ਼ੋਰਦਾਰ ਪ੍ਰਭਾਵ ਹੇਠ ਆ ਜਾਂਦਾ ਹੈ ਅਤੇ ਆਪਣੀ ਪਿੱਠ ਮੋੜ ਲੈਂਦਾ ਹੈ, ਅੰਧਿਆਰਾ ਬਣ ਜਾਂਦਾ ਹੈ ਅਤੇ ਪ੍ਰਮਾਤਮਾ ਪ੍ਰਤੀ ਸਾਰੀ ਵਫ਼ਾਦਾਰੀ ਭੁੱਲ ਜਾਂਦਾ ਹੈ। ਪਾਰਬ੍ਰਹਮ ਪਿਤਾ ਪਰਮੇਸ਼ਰ ਜਿਸਨੇ ਬੇਅੰਤ ਦਿਆਲਤਾ ਨਾਲ ਉਸਨੂੰ ਮਨੁੱਖੀ ਜ਼ਿੰਦਗੀ ਦਿੱਤੀ ਅਤੇ ਨਾਲ ਹੀ ਹਰ ਉਹ ਇਲਾਹੀ ਸ਼ਕਤੀ, ਜਿਸਦੀ ਜੀਵਨ ਮੁਕਤੀ ਪ੍ਰਾਪਤ ਕਰਨ ਲਈ ਜ਼ਰੂਰਤ ਹੈ ਉਹ ਸਾਰੀਆਂ ਸ਼ਕਤੀਆਂ ਨਾਲ ਨਿਵਾਜਿਆ, ਪਰੰਤੂ ਇਸ ਨੇ ਉਹ ਸਾਰੇ ਵਾਅਦੇ ਭੁਲਾ ਕੇ, ਪਾਰਬ੍ਰਹਮ ਪਿਤਾ ਪਰਮੇਸ਼ਰ ਨੂੰ ਵਿਸਾਰ ਕੇ ਮਾਇਆ ਦਾ ਗ਼ੁਲਾਮ ਬਣ ਗਿਆ। ਬੱਚਾ ਪ੍ਰਮਾਤਮਾ ਦਾ ਉਪਕਾਰ ਭੁੱਲ ਜਾਂਦਾ ਹੈ ਅਤੇ ਮਾਇਆ ਦੇ ਜਾਲ ਵਿੱਚ ਫਸ ਜਾਂਦਾ ਹੈ। ਖ਼ੁਸ਼ਕਿਸਮਤੀ ਨਾਲ ਪ੍ਰਮਾਤਮਾ ਬੱਚੇ ਨੂੰ ਨਹੀਂ ਭੁੱਲਦਾ। ਪ੍ਰਮਾਤਮਾ ਉਸਨੂੰ ਵਾਰ-ਵਾਰ ਗੁਰਪ੍ਰਸਾਦਿ ਪ੍ਰਾਪਤ ਕਰਨ ਦਾ ਮੌਕਾ ਦਿੰਦਾ ਹੈ ਅਤੇ ਤਦ ਸਭ ਤੋਂ ਉੱਤਮ ਅਨਾਦਿ ਖ਼ਜ਼ਾਨਾ ਪ੍ਰਾਪਤ ਕਰਨ ਦਾ ਬਾਰ-ਬਾਰ ਮੌਕਾ ਦਿੰਦਾ ਹੈ। ਸਰਵ-ਸ਼ਕਤੀਮਾਨ ਪਾਰਬ੍ਰਹਮ ਪਰਮੇਸ਼ਰ ਬੇਅੰਤ ਹੈ, ਅਪਾਰ ਹੈ, ਸਾਨੂੰ ਹਮੇਸ਼ਾਂ ਅਤੇ ਸਦਾ ਉਸਦੇ ਧੰਨਵਾਦੀ ਰਹਿਣਾ ਚਾਹੀਦਾ ਹੈ ਜਿਸ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਨੇ ਸਾਨੂੰ ਸਭ ਕੁਝ ਦਿੱਤਾ ਹੈ ਉਸਦੇ ਸਦਾ ਧੰਨਵਾਦੀ ਰਹਿਣਾ ਚਾਹੀਦਾ ਹੈ। ਸਦਾ ਉਸਦੇ ਨਾਮ ਪੂਰਨ ਬੰਦਗੀ ਅਤੇ ਸੇਵਾ ਦੇ ਗੁਰਪ੍ਰਸਾਦਿ ਲਈ ਅਰਦਾਸ ਕਰਦੇ ਰਹੋ। ਉਹ ਬਹੁਤ ਦਿਆਲੂ ਹੈ ਅਤੇ ਯਕੀਨੀ ਤੌਰ ’ਤੇ ਉਹ ਸਾਨੂੰ ਗੁਰਪ੍ਰਸਾਦਿ ਦੇਵੇਗਾ ਅਤੇ ਸਾਨੂੰ ਮਾਇਆ ਦੇ ਜਾਲ ਤੋਂ ਬਚਾ ਲਏਗਾ। ਜਦ ਬੱਚਾ ਜਨਮ ਲੈਂਦਾ ਹੈ ਤਾਂ ਉਹ ਪ੍ਰਭੂ ਪਰਮੇਸ਼ਰ ਦੇ ਚਰਨਾਂ ਨਾਲ ਜੁੜਿਆ ਹੁੰਦਾ ਹੈ, ਉਸਦੇ ਸਾਰੇ ਬੱਜਰ ਕਪਾਟ ਖੁਲ੍ਹੇ ਹੁੰਦੇ ਹਨ। ਉਸਦਾ ਦਸਮ ਦੁਆਰ ਭੀ ਖੁਲ੍ਹਾ ਹੁੰਦਾ ਹੈ। ਉਹ ਨਿਰੰਤਰ ਅੰਮ੍ਰਿਤ ਪੀਂਦਾ ਹੈ। ਪਰ ਉਹ ਬੋਲ ਨਹੀਂ ਸਕਦਾ ਹੈ। ਪਰੰਤੂ ਜਦ ਮਾਇਆ ਦਾ ਪ੍ਰਭਾਵ ਪੈਂਦਾ ਹੈ ਤਾਂ ਹੌਲੀ-ਹੌਲੀ ਉਸਦਾ ਸੰਪਰਕ ਪ੍ਰਭੂ ਚਰਨਾਂ ਨਾਲੋਂ ਟੁੱਟ ਕੇ ਮਾਇਆ ਦੇ ਨਾਲ ਜੁੜਨਾ ਸ਼ੁਰੂ ਹੋ ਜਾਂਦਾ ਹੈ। ਜਿਉਂ-ਜਿਉਂ ਮਾਇਆ ਦਾ ਪ੍ਰਭਾਵ ਵਧਦਾ ਜਾਂਦਾ ਹੈ ਬੱਚਾ ਪਿਤਾ ਪਰਮੇਸ਼ਰ ਤੋਂ ਦੂਰ ਹੁੰਦਾ ਜਾਂਦਾ ਹੈ। ਹੌਲੀ-ਹੌਲੀ ਉਸਦੇ ਸਾਰੇ ਬੱਜਰ ਕਪਾਟ ਬੰਦ ਹੋ ਜਾਂਦੇ ਹਨ ਅਤੇ ਉਹ ਪੂਰੀ ਤਰ੍ਹਾਂ ਨਾਲ ਮਾਇਆ ਦਾ ਗ਼ੁਲਾਮ ਬਣ ਜਾਂਦਾ ਹੈ। ਇਸ ਲਈ ਜੇਕਰ ਨਵੇਂ ਜਨਮੇ ਬੱਚੇ ਨੂੰ ਧਿਆਨ ਦਿੱਤਾ ਜਾਵੇ ਅਤੇ ਉਸ ਕੋਲ ਗੁਰਬਾਣੀ ਗੁਰ ਕਥਾ ਦੇ ਸੁਨਣ ਕਰਨ, ਸਿਮਰਨ ਕਰਨ ਦਾ ਧਿਆਨ ਦਿੱਤਾ ਜਾਵੇ ਤਾਂ ਉਸ ਦਾ ਭਲਾ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਕਰਨ ਨਾਲ ਉਸਦੇ ਬੱਜਰ ਕਪਾਟ ਖੁਲ੍ਹੇ ਰਹਿਣਗੇ ਅਤੇ ਪੰਜ-ਸੱਤ ਸਾਲ ਦੀ ਅਵਸਥਾ ਵਿੱਚ ਉਸਨੂੰ ਬ੍ਰਹਮ ਗਿਆਨ ਪ੍ਰਗਟ ਹੋਣਾ ਸ਼ੁਰੂ ਹੋ ਜਾਵੇਗਾ। ਇਕ ਵਾਰੀ ਜਦ ਬ੍ਰਹਮ ਗਿਆਨ ਪ੍ਰਗਟ ਹੋਣਾ ਸ਼ੁਰੂ ਹੋ ਗਿਆ ਤਾਂ ਭਗਤ ਪ੍ਰਹਿਲਾਦ ਅਤੇ ਭਗਤ ਧਰੁਵ ਵਾਂਗ ਬੱਚਾ ਧੰਨ ਧੰਨ ਹੋ ਜਾਵੇਗਾ, ਸਾਰੇ ਕੁਲ ਨੂੰ ਤਾਰ ਦੇਵੇਗਾ ਅਤੇ ਆਉਣ ਵਾਲੀਆਂ ੨੧ ਕੁਲਾਂ ਨੂੰ ਭੀ ਤਾਰ ਦੇਵੇਗਾ। ਬਹੁਤ ਸਾਰੇ ਬਲਕਿ ਤਕਰੀਬਨ ਸਾਰੇ ਮਾਂ ਬਾਪ ਇਸ ਗੱਲ ਨੂੰ ਨਕਾਰ ਦੇਂਦੇ ਹਨ ਇਹ ਕਹਿਕੇ ਕਿ ਅਜੇ ਇਸਦੀ ਉਮਰ ਨਹੀਂ ਹੈ। ਪਰੰਤੂ ਬੰਦਗੀ ਦੀ ਕੋਈ ਉਮਰ ਨਹੀਂ ਹੁੰਦੀ ਹੈ। ਸਾਰੇ ਮਾਂ ਬਾਪ ਇਹ ਹੀ ਚਾਹੁੰਦੇ ਹਨ ਕਿ ਬੱਚਾ ਵੱਡਾ ਹੋ ਕੇ ਚੰਗਾ ਪੜ੍ਹ ਲਿਖ ਕੇ ਚੰਗੀ ਕਮਾਈ ਕਰਨ ਵਾਲਾ ਬਣ ਕੇ ਮਾਂ ਬਾਪ ਦਾ ਨਾਮ ਰੌਸ਼ਨ ਕਰੇ ਅਤੇ ਚੰਗੀ ਜ਼ਿੰਦਗੀ ਬਤੀਤ ਕਰੇ। ਲੇਕਿਨ ਇਹ ਵਿਚਾਰ ਕਰੋ ਕਿ ਜੇਕਰ ਬੱਚਾ ਬ੍ਰਹਮ ਗਿਆਨ ਨੂੰ ਪ੍ਰਾਪਤ ਹੋ ਗਿਆ ਤਾਂ ਉਹ ਪੜ੍ਹ ਲਿਖ ਨਹੀਂ ਸਕਦਾ? ਕਿਉਂ ਨਹੀਂ? ਦੁਨਿਆਵੀ ਪੜ੍ਹਾਈ ਲਿਖਾਈ ਤਾਂ ਉਸ ਲਈ ਬਹੁਤ ਸੌਖੀ ਹੋ ਜਾਵੇਗੀ, ਜਿਹੜਾ ਦਰਗਾਹੀ ਪੜ੍ਹਾਈ ਕਰ ਗਿਆ ਉਸ ਲਈ ਬਾਕੀ ਸਭ ਕੁੱਛ ਕੀ ਔਖਾ ਹੈ। ਕੀ ਉਹ ਬੱਚਾ ਜੋ ਬ੍ਰਹਮ ਗਿਆਨ ਨੂੰ ਪ੍ਰਾਪਤ ਕਰ ਗਿਆ ਉਹ ਮਾਂ ਬਾਪ ਦਾ ਨਾਮ ਰੌਸ਼ਨ ਨਹੀਂ ਕਰੇਗਾ? ਸਾਰੀ ਕੁਲ ਨੂੰ ਮੁਕਤੀ ਦੇਕੇ ਆਉਣ ਵਾਲੀਆਂ ੨੧ ਕੁਲਾਂ ਨੂੰ ਮੁਕਤੀ ਦੇਕੇ, ਦਰਗਾਹ ਵਿੱਚ ਮਾਨ ਪ੍ਰਾਪਤ ਕਰਕੇ, ਮਾਂ ਦੇ ਦੁੱਧ ਦਾ ਮੁੱਲ ਚੁਕਾ ਕੇ ਕੀ ਉਹ ਮਾਂ ਬਾਪ ਦੇ ਨਾਮ ਨੂੰ ਰੌਸ਼ਨ ਨਹੀਂ ਕਰੇਗਾ? ਕੀ ਇਸ ਤੋਂ ਵੱਡੀ ਹੋਰ ਕੋਈ ਕਮਾਈ ਹੈ? ਕੀ ਬ੍ਰਹਮ ਗਿਆਨ ਦੀ ਪ੍ਰਾਪਤੀ ਤੋਂ ਵੱਡੀ ਹੋਰ ਕੋਈ ਕਮਾਈ ਹੈ? ਕੀ ਪਰਮ ਪਦ ਦੀ ਪ੍ਰਾਪਤੀ ਤੋਂ ਵੱਡੀ ਹੋਰ ਕੋਈ ਕਮਾਈ ਹੈ?
ਰਤਨੁ ਤਿਆਗਿ ਕਉਡੀ ਸੰਗਿ ਰਚੈ ॥
ਸਾਚੁ ਛੋਡਿ ਝੂਠ ਸੰਗਿ ਮਚੈ ॥
ਜੋ ਛਡਨਾ ਸੁ ਅਸਥਿਰੁ ਕਰਿ ਮਾਨੈ ॥
ਜੋ ਹੋਵਨੁ ਸੋ ਦੂਰਿ ਪਰਾਨੈ ॥
ਛੋਡਿ ਜਾਇ ਤਿਸ ਕਾ ਸ੍ਰਮੁ ਕਰੈ ॥
ਸੰਗਿ ਸਹਾਈ ਤਿਸੁ ਪਰਹਰੈ ॥
ਚੰਦਨ ਲੇਪੁ ਉਤਾਰੈ ਧੋਇ ॥
ਗਰਧਬ ਪ੍ਰੀਤਿ ਭਸਮ ਸੰਗਿ ਹੋਇ ॥
ਅੰਧ ਕੂਪ ਮਹਿ ਪਤਿਤ ਬਿਕਰਾਲ ॥
ਨਾਨਕ ਕਾਢਿ ਲੇਹੁ ਪ੍ਰਭ ਦਇਆਲ ॥੪॥
ਸੰਸਾਰਿਕ ਧਨ ਦੀ ਰੂਹਾਨੀ ਸੰਸਾਰ ਵਿੱਚ ਕੋਈ ਕੀਮਤ ਨਹੀਂ ਹੈ। ਜੋ ਵੀ ਤੁਸੀਂ ਧਨ ਦੀ ਕਮਾਈ ਕਰ ਰਹੇ ਹੋ ਜਾਂ ਧਨ ਇਕੱਠਾ ਕਰਨ ਲਈ ਸੰਘਰਸ਼ ਕਰ ਰਹੇ ਹੋ ਇਸਦੀ ਅਸਲ ਅਨਾਦਿ ਭਾਵ ਵਿੱਚ ਕੋਈ ਕੀਮਤ ਨਹੀਂ ਹੈ। ਸਾਰੀਆਂ ਹੀ ਜਾਇਦਾਦਾਂ, ਧਨ, ਬੈਂਕ ਬੈਂਲੇਂਸ, ਗਹਿਣੇ, ਸੋਨਾ ਅਤੇ ਹੀਰੇ ਜੋ ਤੁਸੀਂ ਇਕੱਠੇ ਕੀਤੇ ਹਨ ਉਹਨਾਂ ਦੀ ਅਸਲ ਵਿੱਚ ਕੋਈ ਦਰਗਾਹੀ ਕੀਮਤ ਨਹੀਂ ਹੈ। ਸੱਤ ਇਹ ਹੈ ਕਿ ਅੱਜ ਤੱਕ ਸਾਰੀਆਂ ਹੀ ਜਾਇਦਾਦਾਂ, ਧਨ, ਬੈਂਕ ਬੈਂਲੇਂਸ, ਗਹਿਣੇ, ਸੋਨਾ ਅਤੇ ਹੀਰੇ ਕਿਸੇ ਨਾਲ ਭੀ ਨਾਲ ਨਹੀਂ ਗਏ ਹਨ, ਜਦੋਂ ਤੁਸੀਂ ਸੰਸਾਰ ਛੱਡਦੇ ਹੋ ਤਾਂ ਸਭ ਕੁਝ ਇੱਥੇ ਰਹਿ ਜਾਂਦਾ ਹੈ। ਦਰਗਾਹ ਵਿੱਚ ਸਾਰੀਆਂ ਹੀ ਜਾਇਦਾਦਾਂ, ਧਨ, ਬੈਂਕ ਬੈਂਲੇਂਸ, ਗਹਿਣੇ, ਸੋਨਾ ਅਤੇ ਹੀਰੇ ਜਿਹੜੇ ਤੁਸੀਂ ਇਕੱਠਾ ਕਰ ਰਹੇ ਹੋ ਜਾਂ ਕਰ ਚੁੱਕੇ ਹੋ, ਦੀ ਕੋਈ ਕੀਮਤ ਨਹੀਂ ਹੈ। ਦਰਗਾਹ ਵਿੱਚ ਸਾਰੀਆਂ ਹੀ ਜਾਇਦਾਦਾਂ, ਧਨ, ਬੈਂਕ ਬੈਂਲੇਂਸ, ਗਹਿਣੇ, ਸੋਨਾ ਅਤੇ ਹੀਰੇ ਜਿਹੜੇ ਤੁਸੀਂ ਇਕੱਠਾ ਕਰ ਰਹੇ ਹੋ ਜਾਂ ਕਰ ਚੁੱਕੇ ਹੋ, ਦੀ ਕੀਮਤ ਮਿੱਟੀ ਬਰਾਬਰ ਭੀ ਨਹੀਂ ਹੈ। ਤੁਹਾਡੀ ਕਰਨੀ ਤੋਂ ਬਿਨਾਂ ਕੁਝ ਵੀ ਨਾਲ ਨਹੀਂ ਜਾਂਦਾ। ਜੇਕਰ ਤੁਹਾਡੀ ਕਰਨੀ ਚੰਗੀ ਹੈ ਤਾਂ ਤੁਹਾਡਾ ਭਵਿੱਖੀ ਜਨਮ ਵਧੀਆ ਹੋਵੇਗਾ। ਜੇਕਰ ਤੁਹਾਡੀ ਕਰਨੀ ਮਾੜੀ ਹੈ ਤਾਂ ਇਸਦੇ ਮੁਤਾਬਿਕ ਹੀ ਤੁਹਾਡਾ ਭਵਿੱਖ ਤਹਿ ਹੋਵੇਗਾ। ਜੇਕਰ ਕਰਨੀ ਮਿਲੀ-ਜੁਲੀ ਹੈ ਤਾਂ ਤੁਹਾਡਾ ਭਵਿੱਖ ਵੀ ਐਸਾ ਹੀ ਹੋਵੇਗਾ। ਇਹ ਸਭ ਕੁਝ ਤੁਹਾਡੀ ਕਰਨੀ ’ਤੇ ਨਿਰਭਰ ਕਰਦਾ ਹੈ। ਮਨੁੱਖ ਆਪਣੀ ਕਿਸਮਤ ਬਨਾਉਣ ਜਾਂ ਵਿਗਾੜਨ ਦਾ ਆਪ ਜ਼ਿੰਮੇਵਾਰ ਹੈ। ਮਨੁੱਖ ਦੀ ਆਪਣੀ ਕਰਨੀ ਹੀ ਉਸਦੀ ਕਿਸਮਤ ਬਣਾਉਂਦੀ ਜਾਂ ਵਿਗਾੜਦੀ ਹੈ।
ਸੱਤ ਦੀ ਕਰਨੀ ਅਤੇ ਸੱਤ ਦੀ ਰਹਿਤ ਭਵਿੱਖ ਨੂੰ ਸ਼ਾਨਦਾਰ ਅਤੇ ਸੁਖੀ ਬਣਾਉਣ ਦਾ ਸਭ ਤੋਂ ਸੌਖਾ ਅਤੇ ਵਧੀਆ ਰਸਤਾ ਹੈ। ਸੱਤ ਦੀ ਕਰਨੀ ਤੋਂ ਬਿਨਾਂ ਸਭ ਕੁਝ ਉਲਟ ਹੋਵੇਗਾ। ਸੰਸਾਰਿਕ ਧਨ, ਜਾਇਦਾਦ, ਪੈਸਾ, ਪਰਿਵਾਰ, ਅਸਲ ਵਿੱਚ ਜੋ ਵੀ ਸਾਡੀ ਅੱਖ ਨੂੰ ਦਿੱਸਦਾ ਹੈ ਮਾਇਆ ਹੈ। ਅਨਾਦਿ ਸੱਚ ਸਾਡੀ ਅੱਖ ਦੀ ਪਹੁੰਚ ਤੋਂ ਦੂਰ ਹੈ ਅਤੇ ਇਹ ਮਾਇਆ ਤੋਂ ਪਰ੍ਹੇ ਹੈ। ਜਦ ਤੁਹਾਡੀ ਰੂਹ ਸਰੀਰ ਨੂੰ ਛੱਡਦੀ ਹੈ ਤਾਂ ਮਾਇਆ ਤੁਹਾਡੇ ਨਾਲ ਨਹੀਂ ਜਾਂਦੀ, ਇਸਨੂੰ ਜਾਣਦਿਆਂ ਵੀ ਅਸੀਂ ਅਜੇ ਵੀ ਇਨ੍ਹਾਂ ਸੰਸਾਰਿਕ ਸੰਪਤੀਆਂ ਮਗਰ ਬੁਰੀ ਤਰ੍ਹਾਂ ਨਾਲ ਪਾਗਲ ਹੋਏ ਜੁੜੇ ਹੋਏ ਹਾਂ। ਅਸੀਂ ਮਾਇਆ ਦੇ ਇਸ ਸੰਸਾਰ ਵਿੱਚ ਬੁਰੀ ਤਰ੍ਹਾਂ ਜਕੜੇ ਹੋਏ ਹਾਂ। ਭਾਵੇਂ ਕਿ ਅਸੀਂ ਜਾਣਦੇ ਹਾਂ ਕਿ ਇਹਨਾਂ ਦਾ ਕੋਈ ਅਸਲ ਦਰਗਾਹੀ ਮੁੱਲ ਨਹੀਂ ਹੈ। ਸਾਨੂੰ ਮਾਇਆ ਉਪਰ ਜਿੱਤ ਪ੍ਰਾਪਤ ਕਰਨੀ ਹੋਵੇਗੀ, ਜੇਕਰ ਅਸੀਂ ਮਾਇਆ ਤੋਂ ਪਾਰ ਜਾਣਾ ਹੈ ਅਤੇ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਵਿੱਚ ਅਭੇਦ ਹੋਣਾ ਹੈ ਅਤੇ ਸਦੀਵੀ ਸੁਖ ਦੀ ਪ੍ਰਾਪਤੀ ਕਰਨੀ ਹੈ।
ਮਨੁੱਖੀ ਜੀਵਨ ਨੂੰ ਹੀਰਾ ਕਿਹਾ ਗਿਆ ਹੈ “ਹੀਰੇ ਜੈਸਾ ਜਨਮੁ ਹੈ“ ਨਾਮ ਨੂੰ ਅਮੋਲਕ ਰਤਨ ਕਿਹਾ ਗਿਆ ਹੈ। ਜਨਮ ਦਾ ਆਧਾਰ ਨਾਮ ਹੈ, ਇਸ ਲਈ ਜਨਮ ਅਮੋਲਕ ਰਤਨ ਹੈ। ਇਸ ਤੋਂ ਭਾਵ ਹੈ ਕਿ ਨਾਮ ਅਮੋਲਕ ਹੀਰਾ ਹੈ, ਪਰ ਅਸੀਂ ਇਸਨੂੰ ਵਿਸਾਰ ਦਿੱਤਾ ਹੈ ਅਤੇ ਮਾਇਆ ਦੇ ਕੂੜ ਵਿੱਚ ਫਸ ਗਏ ਹਾਂ। ਸਾਨੂੰ ਮਨੁੱਖਾ ਜਨਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਪ੍ਰਤੀ ਸਮਰਪਿਤ ਹੋਣ ਲਈ ਮਿਲਿਆ ਸੀ। ਪਰ ਅਸੀਂ ਪੂਰੀ ਤਰ੍ਹਾਂ ਆਪਣੇ ਰੂਹਾਨੀ ਟੀਚੇ ਵਿਸਾਰ ਦਿੱਤੇ ਹਨ ਅਤੇ ਆਪਣੇ ਆਪ ਨੂੰ ਮਾਇਆ ਦੀ ਦਲਦਲ ਵਿੱਚ ਗ਼ਰਕ ਕਰ ਲਿਆ ਹੈ। ਅਸੀਂ ਇਸ ਭੁਲੇਖੇ ਵਿੱਚ ਹਾਂ ਕਿ ਇਹ ਸੰਸਾਰਿਕ ਸੰਪਤੀਆਂ ਮੇਰੀਆਂ ਹਨ, ਅਤੇ ਜੇਕਰ ਇਹ ਮੇਰੀਆਂ ਹਨ ਤਦ ਇਹ ਸਾਰੀਆਂ ਸੰਸਾਰਿਕ ਸੰਪਤੀਆਂ ਮੈਨੂੰ ਛੱਡ ਕੇ ਨਹੀਂ ਜਾਣਗੀਆਂ। ਪਰੰਤੂ ਇਹ ਸੱਤ ਨਹੀਂ ਹੈ, ਇਹ ਸਾਰੀਆਂ ਸੰਸਾਰਿਕ ਸੰਪਤੀਆਂ ਮਰਨ ਵੇਲੇ ਮੇਰੇ ਕਿਸੇ ਕੰਮ ਨਹੀਂ ਆਉਣੀਆਂ ਹਨ। ਜਦ ਰੂਹ ਇਹ ਸਰੀਰ ਛੱਡਦੀ ਹੈ, ਜਦ ਮੈਂ ਮਰਾਂਗਾ ਇਹ ਸਾਰੀਆਂ ਸੰਸਾਰਿਕ ਸੰਪਤੀਆਂ ਮੇਰੇ ਨਾਲ ਨਹੀਂ ਜਾਣਗੀਆਂ। ਇਸ ਲਈ ਆਪਣੇ ਆਪ ਨੂੰ ਇਹ ਪ੍ਰਸ਼ਨ ਪੁੱਛੋ, ਮੈਨੂੰ ਇਹਨਾਂ ਚੀਜ਼ਾਂ ਨਾਲ ਇੰਨਾ ਪਿਆਰ ਕਿਉਂ ਹੈ ਜਦੋਂ ਅਸਲ ਵਿੱਚ ਇਹ ਚੀਜ਼ਾਂ ਮੇਰੀਆਂ ਨਹੀਂ ਹਨ।
ਸਾਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਉਸਨੇ ਇਹ ਚੀਜ਼ਾਂ ਸਾਨੂੰ ਜੀਵਨ ਜਿਊਣ ਲਈ ਦਿਤੀਆਂ ਹਨ, ਪਰ ਜਦ ਸਾਡੀ ਉਮਰ ਪੂਰੀ ਹੋ ਜਾਂਦੀ ਹੈ ਤਾਂ ਪਰਮੇਸ਼ਰ ਇਹ ਸਾਰੀਆਂ ਦੀਆਂ ਸਾਰੀਆਂ ਸੰਸਾਰਿਕ ਸੰਪਤੀਆਂ ਵਾਪਸ ਲੈ ਲਏਗਾ ਅਤੇ ਹੋਰ ਕਿਸੇ ਨੂੰ ਦੇ ਦੇਵੇਗਾ। ਜੇਕਰ ਸਾਨੂੰ ਇਹ ਅਹਿਸਾਸ ਹੋ ਜਾਵੇ ਕਿ ਕੋਈ ਵੀ ਚੀਜ਼ ਸਾਡੀ ਨਹੀਂ ਹੈ ਤਾਂ ਇਹ ਅੰਦਰੂਨੀ ਲਗਾਓ ਨੂੰ ਖ਼ਤਮ ਕਰਨ ਵਿੱਚ ਸਹਾਇਕ ਸਿੱਧ ਹੋਵੇਗਾ। ਤਦ ਅਸੀਂ ਜੋ ਚੀਜ਼ ਅਸਲ ਵਿੱਚ ਸਾਡੇ ਨਾਲ ਜਾਣੀ ਹੈ ਸਾਡਾ ਨਾਮ ਧਨ, ਨਾਮ ਦੀ ਕਮਾਈ, ਬੰਦਗੀ, ਪਰਉਪਕਾਰ ਅਤੇ ਮਹਾਂ ਪਰਉਪਕਾਰ ’ਤੇ ਹੋਰ ਜ਼ਿਆਦਾ ਧਿਆਨ ਕੇਂਦਰਿਤ ਕਰਾਂਗੇ। ਇਹ ਉਹ ਅਮੋਲਕ ਰਤਨ ਹਨ ਜੋ ਅੰਤ ਵੇਲੇ ਸਾਡੇ ਨਾਲ ਜਾਣੀਆਂ ਹਨ ਅਤੇ ਜੋ ਸਾਡਾ ਭਵਿੱਖ ਵਧੀਆ, ਸੁੰਦਰ, ਸੁਖਾਵਾਂ ਅਤੇ ਸ਼ਾਂਤੀ ਨਾਲ ਭਰਪੂਰ ਨਿਰਧਾਰਿਤ ਕਰਨਗੀਆਂ। ਜੇਕਰ ਇਸ ਜਨਮ ਵਿੱਚ ਜੀਵਨ ਮੁਕਤੀ ਨਾ ਭੀ ਮਿਲੀ ਤਾਂ ਅਗਲੇ ਜਨਮ ਲਈ ਦਰਗਾਹ ਵਿੱਚ ਨੰਬਰ ਲਗ ਜਾਵੇਗਾ। ਜੇਕਰ ਅਗਲਾ ਜਨਮ ਹੋਇਆ ਭੀ ਤਾਂ ਉਸ ਜਨਮ ਵਿੱਚ ਬੰਦਗੀ ਦੀ ਦਾਤ ਮਿਲ ਜਾਵੇਗੀ ਅਤੇ ਜੀਵਨ ਮੁਕਤੀ ਦਾ ਰਸਤਾ ਖ਼ੁਲ੍ਹ ਜਾਵੇਗਾ। ਜੇਕਰ ਅਗਲਾ ਜਨਮ ਹੋਇਆ ਭੀ ਤਾਂ ਉਸ ਜਨਮ ਵਿੱਚ ਦੁੱਖਾਂ ਕਲੇਸ਼ਾਂ ਤੋਂ ਛੁਟਕਾਰਾ ਮਿਲ ਜਾਵੇਗਾ।
ਮਨੁੱਖੀ ਜ਼ਿੰਦਗੀ ਅਤੇ ਹੋਰ ਜ਼ਰੂਰੀ ਚੀਜ਼ਾਂ ਜ਼ਿੰਦਗੀ ਜਿਊਣ ਵਾਸਤੇ ਦੇ ਕੇ ਪ੍ਰਮਾਤਮਾ ਸਾਡੇ ’ਤੇ ਬੇਅੰਤ ਦਿਆਲਤਾ ਦਾ ਪ੍ਰਮਾਣ ਦਿੰਦਾ ਹੈ, ਪਰ ਅਸੀਂ ਉਸਦੀ ਦਿਆਲਤਾ ਅਤੇ ਕ੍ਰਿਪਾ, ਉਹਦੇ ਨਾਮ, ਬੰਦਗੀ ਅਤੇ ਸੇਵਾ ਨੂੰ ਭੁੱਲ ਗਏ ਹਾਂ। ਪਰਮਾਤਮਾ ਆਪ ਸੱਤ ਹੈ, ਪਰਮਾਤਮਾ ਦਾ ਨਾਮ ਸੱਤ ਹੈ, ਪਰਮਾਤਮਾ ਦੇ ਸਾਰੇ ਗੁਣ ਸੱਤ ਹਨ, ਪਰਮਾਤਮਾ ਦੀਆਂ ਸਾਰੀਆਂ ਸ਼ਕਤੀਆਂ ਸੱਤ ਹਨ, ਪਰਮਾਤਮਾ ਦੀਆਂ ਸਾਰੀਆਂ ਅਤੇ ਬੇਅੰਤ ਕਲਾਵਾਂ ਸੱਤ ਹਨ, ਪਰਮਾਤਮਾ ਦਾ ਗਿਆਨ ਸੱਤ ਹੈ, ਸਾਰੀ ਸ੍ਰਿਸ਼ਟੀ ਦਾ ਅਧਾਰ ਸੱਤ ਹੈ, ਸਾਰੀ ਰਚਨਾ ਸੱਤ ਤੋਂ ਉਪਜੀ ਹੈ, ਇਸ ਲਈ ਪਰਮਾਤਮਾ ਦੀ ਬੰਦਗੀ ਹੋਰ ਕੁਛ ਭੀ ਨਹੀਂ ਕੇਵਲ ਸੱਤ ਦੀ ਉਪਾਸ਼ਨਾ ਹੈ, ਕੇਵਲ ਪੂਰਨ ਸੱਤ ਉਪਰ ਚਲਣਾ ਹੀ ਬੰਦਗੀ ਹੈ, ਇਸ ਲਈ ਪਰਮਾਤਮਾ ਸਾਨੂੰ ਕੇਵਲ ਸੱਤ ਉਪਰ ਚਲਣ ਲਈ ਕਹਿੰਦਾ ਹੈ, ਪਰਮਾਤਮਾ ਸਾਨੂੰ ਕੇਵਲ ਸੱਤ ਦੇਖਣ ਅਤੇ ਸੁਨਣ ਲਈ ਕਹਿੰਦਾ ਹੈ, ਪਰਮਾਤਮਾ ਸਾਨੂੰ ਕੇਵਲ ਸੱਤ ਦੀ ਸੇਵਾ ਕਰਨ ਲਈ ਕਹਿੰਦਾ ਹੈ, ਪਰਮਾਤਮਾ ਸਾਨੂੰ ਕੇਵਲ ਸੱਤ ਵਰਤਾਉਣ ਲਈ ਕਹਿੰਦਾ ਹੈ। ਇਸਦੀ ਬਜਾਇ ਅਸੀਂ ਮਾਇਆ ਦੀ ਦਲਦਲ ਵਿੱਚ ਇਸ ਤਰ੍ਹਾਂ ਖੁਭ ਗਏ ਜਿਵੇਂ ਖੋਤੇ ਨੂੰ ਘੱਟੇ ਵਿੱਚ ਲੇਟਣਾ ਪਿਆਰਾ ਲੱਗਦਾ ਹੈ, ਜਿਵੇਂ ਸੂਰ ਨੂੰ ਗੰਦਗੀ ਵਿੱਚ ਮੂੰਹ ਮਾਰਨਾ ਚੰਗਾ ਲਗਦਾ ਹੈ। ਸਾਡਾ ਮਨੁੱਖਾ ਜਨਮ ਖੋਤੇ ਤੋਂ ਵਧੀਆ ਨਹੀਂ, ਨਾ ਹੀ ਸੂਰ ਨਾਲੋਂ ਬੇਹਤਰ ਹੈ। ਅਸੀਂ ਚੰਦਨ ਰੂਪੀ ਮਨੁੱਖਾ ਜਨਮ ਲੈ ਕੇ ਉਸਦੇ ਸਾਰੇ ਗੁਣ ਅਤੇ ਸ਼ਕਤੀਆਂ ਨੂੰ ਭੁੱਲ ਬੈਠੇ ਹਾਂ। ਚੰਦਨ ਦੀ ਲੱਕੜੀ ਐਸੀ ਹੈ ਜਿਸਦੀ ਖ਼ੁਸ਼ਬੋ ਬੜੀ ਹੀ ਸੁੰਦਰ ਹੁੰਦੀ ਹੈ। ਜਿਹੜਾ ਵੀ ਰੁਖ ਇਸ ਚੰਦਨ ਦੇ ਪਾਸ ਉੱਗਦਾ ਹੈ ਉਸਦੀ ਸੁਗੰਧ ਵੀ ਚੰਦਨ ਵਰਗੀ ਹੋ ਜਾਂਦੀ ਹੈ। ਚੰਦਨ ਦੀ ਲੱਕੜੀ ਦਾ ਲੇਪ ਬੜਾ ਸੁਗੰਧਤ ਹੁੰਦਾ ਹੈ ਅਤੇ ਪੁਰਾਣੇ ਸੰਤ ਇਸਦੀ ਵਰਤੋਂ ਮੱਥੇ ਉਪਰ ਲਗਾਉਣ ਲਈ ਕਰਦੇ ਸਨ। ਅਸੀਂ ਚੰਦਨ ਰੂਪੀ ਗੁਣਾਂ ਦਾ ਅਤੇ ਬੇਅੰਤ ਸ਼ਕਤੀਆਂ ਦਾ ਭੰਡਾਰ ਰੂਪੀ ਲੇਪ ਛੱਡ ਦਿੱਤਾ ਹੈ ਅਤੇ ਗਧੇ ਅਤੇ ਸੂਰ ਬਣ ਗਏ ਹਾਂ ਜਿਹੜੇ ਚਿੱਕੜ ਅਤੇ ਗੰਦਗੀ ਨੂੰ ਪਿਆਰ ਕਰਦੇ ਹਨ। ਅਸੀਂ ਮਾਇਆ ਦੀ ਦਲਦਲ ਵਿੱਚ ਫਸ ਗਏ ਹਾਂ ਅਤੇ ‘ਨਾਮ ਰਤਨ ਅਮੋਲਕ ਹੀਰਾ’ ਨੂੰ ਛੱਡ ਦਿੱਤਾ ਹੈ।
ਸਾਡੇ ਕੋਲ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦਾ ਗੁਰਪ੍ਰਸਾਦਿ ਨਹੀਂ ਹੈ। ਸੋ ਅਸੀਂ ਮਾਇਆ ਦੇ ਚਿੱਕੜ ਭਰੇ ਡੂੰਘੇ ਟੋਏ ਵਿੱਚ ਡਿੱਗ ਗਏ ਹਾਂ। ਅਸੀਂ ਦਰਗਾਹੀ ਖ਼ਜ਼ਾਨਿਆਂ ਨੂੰ ਛੱਡ ਕੇ ਮਾਇਆ ਦੇ ਗ਼ੁਲਾਮ ਬਣ ਗਏ ਹਾਂ। ਕੇਵਲ ਪ੍ਰਮਾਤਮਾ ਸਾਨੂੰ ਇਸ ਡੂੰਘੇ ਕਾਲੇ ਹਨੇਰੇ ਵਾਲੇ ਮਾਇਆ ਦੇ ਟੋਏ ਵਿੱਚੋਂ ਬਾਹਰ ਕੱਢ ਸਕਦਾ ਹੈ। ਕੇਵਲ ਉਸਦੇ ਨਾਮ, ਪੂਰਨ ਬੰਦਗੀ ਅਤੇ ਸੇਵਾ ਦਾ ਗੁਰਪ੍ਰਸਾਦਿ ਸਾਨੂੰ ਇਸ ਵਿੱਚੋਂ ਬਾਹਰ ਕੱਢ ਸਕਦਾ ਹੈ। ਪਰ ਹੁਣ ਵੀ ਅਜੇ ਦੇਰ ਨਹੀਂ ਹੋਈ ਹੈ। ਕਦੀ ਨਾ ਕਰਨ ਨਾਲੋਂ ਲੇਟ ਕਰਨਾ ਚੰਗਾ ਹੈ। ਆਉ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਚਰਨਾਂ ’ਤੇ ਅਰਦਾਸ ਕਰੀਏ ਕਿ ਉਹ ਸਾਨੂੰ ਆਪਣੀ ਕ੍ਰਿਪਾ ਨਾਲ ਗੁਰਪ੍ਰਸਾਦਿ, ਨਾਮ, ਬੰਦਗੀ ਅਤੇ ਸੇਵਾ ਬਖ਼ਸ਼ੇ। ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਪਰਮ ਦਿਆਲੂ ਹੈ ਅਤੇ ਆਪਣੀ ਅਨਾਦਿ ਕ੍ਰਿਪਾ ਦੀ ਬਾਰਿਸ਼ ਸਾਡੇ ਉਪਰ ਕਰੇਗਾ ਅਤੇ ਸਾਨੂੰ ਗੁਰਪ੍ਰਸਾਦਿ ਦੇ ਕੇ ਮਾਇਆ ਦੇ ਇਸ ਜਾਲ ਵਿੱਚੋਂ ਬਾਹਰ ਕੱਢੇਗਾ।
ਕਰਤੂਤਿ ਪਸੂ ਕੀ ਮਾਨਸ ਜਾਤਿ ॥
ਲੋਕ ਪਚਾਰਾ ਕਰੈ ਦਿਨੁ ਰਾਤਿ ॥
ਬਾਹਰਿ ਭੇਖ ਅੰਤਰਿ ਮਲੁ ਮਾਇਆ ॥
ਛਪਸਿ ਨਾਹਿ ਕਛੁ ਕਰੈ ਛਪਾਇਆ ॥
ਬਾਹਰਿ ਗਿਆਨ ਧਿਆਨ ਇਸਨਾਨ ॥
ਅੰਤਰਿ ਬਿਆਪੈ ਲੋਭੁ ਸੁਆਨੁ ॥
ਅੰਤਰਿ ਅਗਨਿ ਬਾਹਰਿ ਤਨੁ ਸੁਆਹ ॥
ਗਲਿ ਪਾਥਰ ਕੈਸੇ ਤਰੈ ਅਥਾਹ ॥
ਜਾ ਕੈ ਅੰਤਰਿ ਬਸੈ ਪ੍ਰਭੁ ਆਪਿ ॥
ਨਾਨਕ ਤੇ ਜਨ ਸਹਜਿ ਸਮਾਤਿ ॥੫॥
ਗੁਰੂ ਪੰਚਮ ਪਾਤਸ਼ਾਹ ਜੀ ਸਾਨੂੰ ਬੇਅੰਤ ਦਿਆਲਤਾ ਭਰਪੂਰ ਗੁਰ ਕ੍ਰਿਪਾ ਨਾਲ ਇਹ ਬ੍ਰਹਮ ਗਿਆਨ ਦੇਣ ਦੀ ਕ੍ਰਿਪਾਲਤਾ ਜਾਰੀ ਰੱਖਦੇ ਹਨ ਜਿਹੜਾ ਸਾਨੂੰ ਆਪਣੇ ਅੰਦਰ ਵੱਲ ਝਾਤੀ ਮਾਰਨ ਤੇ ਆਪਣੇ ਆਪ ਨੂੰ ਵੇਖ ਸਕਣ ਅਤੇ ਪਹਿਚਾਨਣ ਦੇ ਯੋਗ ਬਣਾਏਗਾ। ਸਾਡਾ ਬਾਹਰੀ ਭੇਖ ਅਤੇ ਵਿਹਾਰ ਸਾਡੇ ਅੰਦਰੂਨੀ ਵਿਹਾਰ ਅਤੇ ਸੋਚ ਨਾਲੋਂ ਵੱਖਰਾ ਹੈ। ਅੰਦਰ ਅਤੇ ਬਾਹਰ ਵਿਚਲਾ ਫ਼ਰਕ ਸਮਝਣਾ ਬੇਅੰਤ ਮਹੱਤਵ ਰਖਦਾ ਹੈ। ਇਹ ਫ਼ਰਕ ਸਾਡੇ ਆਪੇ ਦੀ ਦੁਬਿਧਾ ਹੈ ਅਤੇ ਸਾਡੀ ਕਰਨੀ ਉਪਰ ਇਸਦਾ ਬਹੁਤ ਹੀ ਵੱਡਾ ਪ੍ਰਭਾਵ ਹੈ। ਜਿਥੇ ਵੀ ਦਵੰਦ ਹੋਵੇਗਾ, ਉਥੇ ਪੱਖਪਾਤ ਅਤੇ ਨਫ਼ਰਤ ਹੋਵੇਗੀ, ਜਿਹੜੀ ਸਾਨੂੰ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਕੋਲੋਂ ਦੂਰ ਲੈ ਜਾਵੇਗੀ ਦਵੰਦ ਪਖੰਡ ਹੈ। ਕੇਵਲ ਏਕ ਦ੍ਰਿਸ਼ਟ ਬਣਨ ਨਾਲ ਅਸੀਂ ਇਸ ਦਵੰਦ, ਘਿਰਣਾ ਤੋਂ ਅਤੇ ਪਾਖੰਡ ਤੋਂ ਪਾਰ ਜਾ ਸਕਦੇ ਹਾਂ। ਕੇਵਲ ਇਕ ਖੰਡ ਹੀ ਸੱਚਖੰਡ ਹੈ, ਬਾਕੀ ਸਭ ਪਾਖੰਡ ਹੈ। ਅੰਤਰਮੁਖੀ ਇਨਸਾਨ ਏਕ ਦ੍ਰਿਸ਼ਟ ਬਣ ਕੇ ਆਪਣੇ ਹਿਰਦੇ ਵਿੱਚ ਪਰਮਾਤਮਾ ਨੂੰ ਪਰਗਟ ਕਰਨ ਵਿੱਚ ਸਫਲ ਹੋ ਜਾਂਦਾ ਹੈ। ਅੰਤਰਮੁਖੀ ਇਨਸਾਨ ਆਪਣੇ ਅੰਦਰ ਝਾਤੀ ਮਾਰ ਮਾਰ ਕੇ ਆਪਣੇ ਅਵਗੁਣ ਪਹਿਚਾਣ ਕੇ ਉਨ੍ਹਾਂ ਨੂੰ ਗੁਣਾਂ ਵਿੱਚ ਪਰਿਵਰਤਿਤ ਕਰਕੇ ਆਪਣੇ ਅੰਦਰ ਦੀ ਸਾਰੀ ਮੈਲ ਧੋ ਲੈਂਦਾ ਹੈ, ਅਤੇ ਆਪਣਾ ਹਿਰਦਾ ਪੂਰਨ ਸਚਿਆਰੀ ਰਹਿਤ ਵਿੱਚ ਲੈ ਜਾਂਦਾ ਹੈ। ਬਾਹਰਮੁਖੀ ਇਨਸਾਨ ਸਦਾ ਮਾਇਆ ਦੇ ਚਪੇੜੇ ਖਾ-ਖਾ ਕੇ ਮਰਦਾ ਜੰਮਦਾ ਰਹਿੰਦਾ ਹੈ। ਅੰਤਰਮੁਖੀ ਇਨਸਾਨ ਦੇ ਅੰਦਰ ਬਾਹਰ ਇਕੋ ਜਿਹਾ ਵਿਹਾਰ ਹੁੰਦਾ ਹੈ। ਬਾਹਰਮੁਖੀ ਇਨਸਾਨ ਦੇ ਅੰਦਰ ਹੋਰ ਅਤੇ ਬਾਹਰ ਹੋਰ ਵਿਹਾਰ ਹੁੰਦਾ ਹੈ, ਭਾਵ ਉਸਦੇ ਹਿਰਦੇ ਵਿੱਚ ਝੂਠ ਦੀ ਮੈਲ, ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਦੀ ਮੈਲ ਭਰਪੂਰ ਹੁੰਦੀ ਹੈ ਅਤੇ ਬਾਹਰਲੇ ਵਿਹਾਰ ਵਿੱਚ ਲੀਪਾਪੋਤੀ ਹੁੰਦੀ ਹੈ, ਦਿਖਾਵਾ ਹੁੰਦਾ ਹੈ। ਅੰਤਰਮੁਖੀ ਇਨਸਾਨ ਅੰਦਰਲਾ ਤੀਰਥ ਪੂਰਾ ਕਰ ਆਪਣਾ ਸਥਾਨ ਸੱਚਖੰਡ ਵਿੱਚ ਬਣਾ ਲੈਂਦਾ ਹੈ। ਬਾਹਰਮੁਖੀ ਇਨਸਾਨ ਮਾਇਆ ਦੀ ਗ਼ੁਲਾਮੀ ਕਰਦਾ-ਕਰਦਾ ਦਮ ਤੋੜ ਦਿੰਦਾ ਹੈ। ਅੰਤਰਮੁਖੀ ਇਨਸਾਨ ਸਾਰੀ ਲੋਕਾਈ ਦੀ ਭਲਾਈ ਵਿੱਚ ਸਹਾਇਕ ਸਿੱਧ ਹੁੰਦਾ ਹੈ, ਉਹ ਅੰਮ੍ਰਿਤਧਾਰੀ ਬਣ ਕੇ ਅੰਮ੍ਰਿਤ ਦਾ ਅਤੇ ਬ੍ਰਹਮ ਗਿਆਨ ਦਾ ਸੋਮਾ ਬਣ ਜਾਂਦਾ ਹੈ, ਪਰਉਪਕਾਰੀ ਅਤੇ ਮਹਾਂ ਪਰਉਪਕਾਰੀ ਹਿਰਦਾ ਬਣ ਜਾਂਦਾ ਹੈ। ਬਾਹਰਮੁਖੀ ਇਨਸਾਨ ਸਦਾ ਵਿਕਾਰੀ ਬਣ ਕੇ ਨਰਕ ਦਾ ਭਾਗੀ ਬਣ ਜਾਂਦਾ ਹੈ।
ਇਸ ਲਈ ਜਦ ਤੱਕ ਅਸੀਂ ਦਵੰਦ ਵਿੱਚ ਹਾਂ, ਪਾਖੰਡੀ ਹਾਂ, ਅਸੀਂ ਸੱਚਖੰਡ ਵਿੱਚ ਨਹੀਂ ਹੋ ਸਕਦੇ। ਕੇਵਲ ਏਕ ਦ੍ਰਿਸ਼ਟ ਬਣਨ ਨਾਲ ਅਸੀਂ ਨਿਰਵੈਰ ਬਣ ਸਕਦੇ ਹਾਂ। ਸਤਿਗੁਰੂ ਸਾਨੂੰ ਦੱਸ ਰਹੇ ਹਨ ਕਿ ਪਰਮਾਤਮਾ ਸਾਡੇ ’ਤੇ ਬੇਅੰਤ ਦਿਆਲੂ ਹੈ ਅਤੇ ਸਾਨੂੰ ਮਨੁੱਖੀ ਜੀਵਨ, ਸੱਤ ਦੀ ਕਰਨੀ, ਸੱਤ ਦੀ ਸੇਵਾ, ਸੱਤ ਵਰਤਾਉਣ ਲਈ ਅਤੇ ਏਕ ਦ੍ਰਿਸ਼ਟ ਹੋ ਕੇ ਦਵੰਦ ਤੋਂ ਬਿਨਾਂ ਜੀਵਨ ਲਈ ਦਿੱਤਾ ਹੈ। ਇਹ ਮਨੁੱਖਾ ਜਨਮ ਸਾਨੂੰ ਉਸ ਰਚਨਹਾਰੇ ਦੇ ਨਾਲ ਰਹਿਣ, ਉਸ ਰਚਨਹਾਰੇ ਨਾਲ ਇੱਕ-ਮਿੱਕ ਹੋ ਕੇ ਰਹਿਣ ਲਈ ਮਿਲਿਆ ਹੈ ਪਰ ਸਾਡੀ ਕਰਨੀ ਵੱਲ ਵੇਖੋ, ਇਹ ਦਵੰਦ ਅਤੇ ਅਜਿਹੇ ਅਸੱਤ, ਪਾਖੰਡ ਭਰੇ ਵਿਹਾਰ ਨਾਲ ਭਰੀ ਪਈ ਹੈ ਅਤੇ ਇਹੋ ਜਿਹਾ ਵਿਹਾਰ ਸਾਡੇ ਸਤਿਗੁਰੂ ਵਲੋਂ ਸਵੀਕਾਰੇ ਜਾਣ ਦੇ ਯੋਗ ਨਹੀਂ ਹੈ।
ਮਾਇਆ ਦੀ ਰਜੋ ਅਤੇ ਤਮੋ ਬਿਰਤੀ ਦੇ ਅਧੀਨ ਕੀਤਾ ਵਿਹਾਰ ਜਾਨਵਰਾਂ ਨਾਲੋਂ ਵੀ ਮਾੜਾ ਵਿਹਾਰ ਗਿਣਿਆ ਗਿਆ ਹੈ। ਪਰ ਅਸੀਂ ਰੋਜ਼ਾਨਾ ਜੀਵਨ ਵਿੱਚ ਐਸੇ ਹੀ ਵਿਹਾਰ ਵਿੱਚ ਰੁੱਝੇ ਹੋਏ ਹਾਂ, ਮਾਇਆ ਦੇ ਗ਼ੁਲਾਮ ਬਣ ਕੇ। ਅਸੀਂ ਜ਼ਿਆਦਾ ਪਦਾਰਥਵਾਦੀ ਹੋ ਗਏ ਹਾਂ। ਅਸੀਂ ਨਫ਼ਰਤ ਦੇ ਬੋਲਣ, ਪੱਖਪਾਤ ਅਤੇ ਸੁਆਰਥਪੁਣੇ ਵਿੱਚ ਰੁੱਝੇ ਹੋਏ ਹਾਂ। ਅਸੀਂ ਗ਼ਲਤ ਤਰੀਕਿਆਂ ਨਾਲ ਧਨ ਬਣਾਉਂਦੇ ਹਾਂ, ਧੋਖੇ ਨਾਲ, ਚੋਰੀ, ਧੱਕਾ, ਰਿਸ਼ਵਤ ਅਤੇ ਬੇਈਮਾਨੀ ਨਾਲ। ਅਸੀਂ ਮਾੜੇ ਕਾਮ ਵਿਹਾਰ ਵਿੱਚ ਗ਼ਲਤਾਨ ਹਾਂ ਜਿਸਨੇ ਸਾਡੀਆਂ ਧੀਆਂ ਭੈਣਾਂ ਅਤੇ ਮਾਵਾਂ ਦਾ ਜੀਣਾ ਦੁਸ਼ਵਾਰ ਬਣਾਇਆ ਹੋਇਆ ਹੈ। ਇਹ ਹੀ ਕਾਰਨ ਹੈ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਾਣੀ ਵਿੱਚ ਸਾਨੂੰ ਬੇਅੰਤ ਦਿਆਲਤਾ ਨਾਲ ਵਖਿਆਨ ਕੀਤਾ ਹੈ ਕਿ ਜਿਥੇ ਵੀ ਉਹ ਵੇਖਦੇ ਹਨ ਸਭ ਪਾਸੇ ਭੂਤ ਹੀ ਨਜ਼ਰ ਆਉਂਦੇ ਹਨ। ਸਾਰੇ ਮਨੁੱਖੀ ਜੀਵ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੂੰ ਭੂਤ ਲੱਗਦੇ ਹਨ –
ਕਲੀ ਅੰਦਰਿ ਨਾਨਕਾ ਜਿੰਨਾਂ ਦਾ ਅਉਤਾਰੁ ॥
ਪੁਤੁ ਜਿਨੂਰਾ ਧੀਅ ਜਿੰਨੂਰੀ ਜੋਰੂ ਜਿੰਨਾ ਦਾ ਸਿਕਦਾਰੁ ॥੧॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੫੫੬)
ਚੰਗੇ ਗੁਣਾਂ ਤੋਂ ਖ਼ਾਲੀ ਮਨੁੱਖ ਅੰਦਰੋਂ ਖੋਖਲੇ ਹੁੰਦੇ ਹਨ। ਕਿਉਂਕਿ ਅਸੀਂ ਤੁਸੀਂ ਮਾੜੇ ਕਰਮਾਂ ਵਿੱਚ ਲੱਗੇ ਹੋਏ ਹਾਂ, ਤਦ ਕੀ ਅਸੀਂ ਮਨੁੱਖੀ ਜੀਵ ਅਖਵਾ ਸਕਦੇ ਹਾਂ? ਮਨੁੱਖੀ ਜੀਵਨ ਸਭ ਚੰਗੇ ਬ੍ਰਹਮ ਗੁਣਾਂ ਨਾਲ ਭਰਪੂਰ ਹੋਣਾ ਚਾਹੀਦਾ ਹੈ ਜਿਸ ਤਰ੍ਹਾਂ ਪਿਆਰ ਨਾਲ ਭਰਪੂਰ, ਬਲੀਦਾਨ ਦੀ ਭਾਵਨਾ ਅਤੇ ਕਰਨੀ ਨਾਲ ਭਰਪੂਰ, ਨਿਰਸਵਾਰਥ ਭਾਵ ਨਾਲ ਦੂਸਰਿਆਂ ਦੀ ਮਦਦ ਕਰਨ ਵਾਲਾ, ਪਰਉਪਕਾਰ ਦੇ ਭਾਵ ਨਾਲ ਭਰਪੂਰ, ਗ਼ਰੀਬਾਂ ਨੂੰ ਦਾਨ ਦੇਣ ਵਾਲਾ, ਵੱਡਿਆਂ ਦੀ ਸੇਵਾ ਅਤੇ ਆਦਰ ਕਰਨ ਵਾਲਾ, ਅਤਿ ਨਿਮਰਤਾ ਅਤੇ ਦਿਆਲਤਾ ਨਾਲ ਭਰਪੂਰ, ਨਿਰਭਉਤਾ ਨਾਲ ਭਰਪੂਰ, ਨਫ਼ਰਤ ਰਹਿਤ ਅਤੇ ਏਕ ਦ੍ਰਿਸ਼ਟ ਹੋਣਾ ਚਾਹੀਦਾ ਹੈ। ਇਹ ਸਾਰੇ ਗੁਣ ਸਾਡੇ ਵਤੀਰੇ ਵਿੱਚੋਂ ਦਿੱਸਣੇ ਚਾਹੀਦੇ ਹਨ। ਸਾਨੂੰ ਨੁਕਤਾਚੀਨੀ ਦੀ ਅਤੇ ਨਿੰਦਿਆ ਦੀ ਉਂਗਲ ਆਪਣੇ ਵੱਲ ਕਰਨੀ ਚਾਹੀਦੀ ਹੈ ਅਤੇ ਦੂਸਰਿਆਂ ਵੱਲ ਨਹੀਂ। ਪਰ ਅਸੀਂ ਇਸਦੇ ਉਲਟ ਕਰਦੇ ਹਾਂ। ਅਸੀਂ ਦੂਸਰਿਆਂ ਦੇ ਦੋਸ਼ ਦੇਖ ਕੇ ਖ਼ੁਸ਼ ਹੁੰਦੇ ਹਾਂ ਪਰ ਆਪਣੇ ਦੋਸ਼ਾਂ ਨੂੰ ਛੁਪਾਉਂਦੇ ਹਾਂ। ਇਸ ਤਰ੍ਹਾਂ ਕਰਨ ਨਾਲ ਅਸੀਂ ਸੋਚਦੇ ਹਾਂ ਕਿ ਅਸੀਂ ਆਪਣੇ ਸਮਾਜ ਵਿਚਲੇ ਅਕਸ ਨੂੰ ਬਚਾਅ ਰਹੇ ਹਾਂ, ਪਰ ਅਸਲ ਵਿੱਚ ਅਸੀਂ ਮਾਇਆ ਦੀ ਦਲਦਲ ਵਿੱਚ ਹੋਰ ਫਸ ਰਹੇ ਹੁੰਦੇ ਹਾਂ।
ਬਾਹਰੀ ਸਾਫ਼ ਸਫ਼ਾਈ ਅਤੇ ਚੰਗਾ ਦਿੱਸਣ ਨਾਲ ਅਸੀਂ ਆਪਣਾ ਅੰਦਰ ਸਾਫ਼ ਨਹੀਂ ਕਰ ਸਕਦੇ। ਇਹ ਅਕਸ ਹੈ ਜੋ ਅਸੀਂ ਦੂਜਿਆਂ ਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜਦ ਤੱਕ ਪੰਜ ਦੂਤ ਸਾਡੇ ਸਰੀਰ ਨੂੰ ਨਹੀਂ ਛੱਡਦੇ ਅਸੀਂ ਮਾਇਆ ਦੇ ਚੁੰਗਲ ਵਿੱਚ ਲਿਪਟੇ ਰਹਿੰਦੇ ਹਾਂ। ਕੇਵਲ ਧਾਰਮਿਕ ਵੇਸ ਕਰਨ ਨਾਲ ਅਸੀਂ ਅੰਦਰੋਂ ਸਾਫ਼ ਨਹੀਂ ਹੋ ਸਕਦੇ, ਕੇਵਲ ਬਾਹਰੀ ਰਹਿਤਾਂ ਨੂੰ ਮੰਨਣ ਨਾਲ, ਧਰਮ ਦੇ ਨਿਯਮ ਅਤੇ ਮਾਨਤਾਵਾਂ ਨਾਲ ਅਸੀਂ ਜੀਵਨ ਮੁਕਤੀ ਪ੍ਰਾਪਤ ਨਹੀਂ ਕਰ ਸਕਦੇ। ਜਦ ਤੱਕ ਅਸੀਂ ਆਪਣੇ ਅੰਦਰ ਲਾਜ਼ਮੀ ਬ੍ਰਹਮ ਗੁਣਾਂ ਨੂੰ ਪੈਦਾ ਨਹੀਂ ਕਰਦੇ, ਪੰਜ ਦੂਤ ਅਤੇ ਇੱਛਾਵਾਂ ਨੂੰ ਨਹੀਂ ਜਿੱਤਦੇ ਅਤੇ ਆਪਣੇ ਮਨ ਉਪਰ ਜਿੱਤ ਪ੍ਰਾਪਤ ਨਹੀਂ ਕਰਦੇ, ਅਸੀਂ ਅੰਦਰੂਨੀ ਰਹਿਤ ਦੀ ਪ੍ਰਾਪਤੀ ਨਹੀਂ ਕਰਦੇ, ਅਸੀਂ ਅੰਦਰਲਾ ਤੀਰਥ ਪੂਰਾ ਨਹੀਂ ਕਰ ਸਕਦੇ ਹਾਂ ਜੋ ਪਰਮਾਤਮਾ ਦੇ ਸਾਡੇ ਹਿਰਦੇ ਵਿੱਚ ਪਰਗਟ ਹੋਣ ਲਈ ਜ਼ਰੂਰੀ ਹੈ, ਅਸੀਂ ਪਰਮਾਤਮਾ ਨੂੰ ਪਾਉਣ ਦੇ ਯੋਗ ਨਹੀਂ ਹੋ ਸਕਦੇ ਹਾਂ।
ਕੋਈ ਫ਼ਰਕ ਨਹੀਂ ਭਾਵੇਂ ਅਸੀਂ ਆਪਣੇ ਆਪ ਨੂੰ ਕਿੰਨਾ ਬਾਹਰੋਂ ਸਾਫ਼ ਰੱਖੀਏ, ਉਦਾਹਰਣ ਦੇ ਤੌਰ ’ਤੇ ਧਾਰਮਿਕ ਕੱਪੜੇ ਪਹਿਨਣ ਨਾਲ ਸਾਡੇ ਅੰਦਰ ਜਿਹੜੀ ਮੈਲ ਚੜ੍ਹੀ ਪਈ ਹੈ ਉਹ ਨਹੀਂ ਉਤਰ ਸਕਦੀ, ਅੰਦਰਲੀ ਮੈਲ ਅਤੇ ਮਾੜੇ ਸੰਸਕਾਰ ਸਾਡੀ ਅਸਲ ਕਹਾਣੀ ਸਾਰੇ ਸੰਸਾਰ ਨੂੰ ਦੱਸ ਦੇਣਗੇ। ਬਾਹਰੋਂ ਅਸੀਂ ਦੂਸਰਿਆਂ ਨੂੰ ਦਰਸਾ ਸਕਦੇ ਹਾਂ ਕਿ ਅਸੀਂ ਬੜੇ ਗਿਆਨਵਾਨ ਹਾਂ ਅਤੇ ਆਪਣੇ ਆਪ ਨੂੰ ਧਿਆਨ ਵਿੱਚ ਰੁੱਝੇ ਦਿਖਾਈ ਦਿੰਦੇ ਹਾਂ। ਬਾਹਰੀ ਭੇਖ ਧਾਰਣ ਕਰਕੇ ਅਸੀਂ ਦੂਸਰਿਆਂ ਨੂੰ ਦਿਖਾਉਣ ਦੇ ਯੋਗ ਹੁੰਦੇ ਹਾਂ ਕਿ ਅਸੀਂ ਆਪਣੇ ਆਪ ਨੂੰ ਧਾਰਮਿਕ ਰੀਤੀਆਂ ਨਾਲ ਸਜੋ ਰਹੇ ਹਾਂ। ਪਰ ਅਸੀਂ ਅੰਦਰੋਂ ਫਿਰ ਵੀ ਇੱਛਾਵਾਂ ਦੀ ਅੱਗ ਅਤੇ ਕੁੱਤੇ ਵਰਗੇ ਲੋਭ ਦੇ ਨਾਲ ਜਲ ਰਹੇ ਹੁੰਦੇ ਹਾਂ।
ਮਾਇਆ ਸਾਡੀ ਗਰਦਨ ਨਾਲ ਬੰਨ੍ਹੇ ਵੱਡੇ ਪੱਥਰ ਵਾਂਗ ਹੈ। ਇਹ ਸਾਨੂੰ ਮਨ ਦੇ ਭਿਆਨਕ ਸਮੁੰਦਰ ਨੂੰ ਪਾਰ ਕਰਨ ਦੇ ਯੋਗ ਨਹੀਂ ਰਹਿਣ ਦਿੰਦੀ। ਇਹ ਸਾਨੂੰ ਸਾਡੀਆਂ ਕਰਨੀਆਂ ਦੇ ਕਾਰਨ ਕੂੜੇ ਦੇ ਢੇਰ ਵਿੱਚ ਨਿਰੰਤਰ ਡਬੋ ਰਹੀ ਹੈ। ਮਾਇਆ ਦੇ ਇਸ ਜਾਲ ਵਿਚੋਂ ਬਾਹਰ ਆਉਣ ਲਈ ਕੇਵਲ ਰਚਨਹਾਰਾ ਸਾਡੀ ਮਦਦ ਕਰ ਸਕਦਾ ਹੈ। ਕੇਵਲ ਉਸਦੇ ਨਾਮ ਦਾ ਗੁਰਪ੍ਰਸਾਦਿ ਸਾਡੀ ਮਦਦ ਕਰ ਸਕਦਾ ਹੈ। ਕੇਵਲ ਉਸ ਦੀਆਂ ਅਨਾਦਿ ਬਖ਼ਸ਼ਿਸ਼ਾਂ ਸਾਡੀ ਮਦਦ ਕਰ ਸਕਦੀਆਂ ਹਨ। ਸਾਨੂੰ ਸਾਰਿਆਂ ਨੂੰ ਉਸਦੀ ਗੁਰ ਕ੍ਰਿਪਾ ਅਤੇ ਨਾਮ ਦੇ ਗੁਰਪ੍ਰਸਾਦਿ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਲਈ ਅਰਦਾਸ ਕਰਨੀ ਚਾਹੀਦੀ ਹੈ। ਜਦ ਅਸੀਂ ਇਹ ਸਾਰੀਆਂ ਅਨਾਦਿ ਬਖ਼ਸ਼ਿਸ਼ਾਂ ਪ੍ਰਾਪਤ ਕਰ ਲਵਾਂਗੇ ਅਤੇ ਇਸ ਰਸਤੇ ’ਤੇ ਅੱਗੇ ਵਧਾਂਗੇ ਤਾਂ ਅਸੀਂ ਅੰਦਰੋਂ ਪੂਰੀ ਤਰ੍ਹਾਂ ਸਾਫ਼ ਹੋ ਜਾਵਾਂਗੇ। ਅਸੀਂ ਅੰਦਰੂਨੀ ਰਹਿਤ ਮੰਨਣ ਦੇ ਆਦੀ ਹੋ ਜਾਵਾਂਗੇ, ਅੰਦਰੂਨੀ ਤੀਰਥ ਜੋ ਪਰਮਾਤਮਾ ਨੂੰ ਮਿਲਣ ਦਾ ਪੰਥ ਹੈ ਅਸੀਂ ਉਹ ਪੂਰਾ ਕਰ ਕੇ ਆਪਣੇ ਅੰਦਰ ਨੂੰ ਪੰਜ ਦੂਤ ਅਤੇ ਇੱਛਾਵਾਂ ਤੋਂ ਅਜ਼ਾਦ ਕਰਵਾ ਲਵਾਂਗੇ। ਮਨ ਅਤੇ ਮਾਇਆ ’ਤੇ ਜਿੱਤ ਪਾ ਲਵਾਂਗੇ ਅਤੇ ਆਪਣੇ ਹਿਰਦੇ ਨੂੰ ਪੂਰਨ ਸੱਚਿਆਰਾ ਹਿਰਦਾ ਬਣਾ ਲਵਾਂਗੇ। ਤਦ ਕੇਵਲ ਪਾਰਬ੍ਰਹਮ ਪਰਮੇਸ਼ਰ ਆਵੇਗਾ ਅਤੇ ਸਾਡੇ ਹਿਰਦੇ ਵਿੱਚ ਰਹੇਗਾ ਅਤੇ ਉਸ ਵਿੱਚ ਅਭੇਦ ਹੋ ਸਕਾਂਗੇ ਅਤੇ ਸਹਿਜ ਅਵਸਥਾ ਵਿੱਚ ਰਹਿਣ ਦੇ ਯੋਗ ਹੋ ਜਾਵਾਂਗੇ।
ਸੁਨਿ ਅੰਧਾ ਕੈਸੇ ਮਾਰਗੁ ਪਾਵੈ ॥
ਕਰੁ ਗਹਿ ਲੇਹੁ ਓੜਿ ਨਿਬਹਾਵੈ ॥
ਕਹਾ ਬੁਝਾਰਤਿ ਬੂਝੈ ਡੋਰਾ ॥
ਨਿਸਿ ਕਹੀਐ ਤਉ ਸਮਝੈ ਭੋਰਾ ॥
ਕਹਾ ਬਿਸਨਪਦ ਗਾਵੈ ਗੁੰਗ ॥
ਜਤਨ ਕਰੈ ਤਉ ਭੀ ਸੁਰ ਭੰਗ ॥
ਕਹ ਪਿੰਗੁਲ ਪਰਬਤ ਪਰ ਭਵਨ ॥
ਨਹੀ ਹੋਤ ਊਹਾ ਉਸੁ ਗਵਨ ॥
ਕਰਤਾਰ ਕਰੁਣਾ ਮੈ ਦੀਨੁ ਬੇਨਤੀ ਕਰੈ ॥
ਨਾਨਕ ਤੁਮਰੀ ਕਿਰਪਾ ਤਰੈ ॥੬॥
ਗੁਰੂ ਪਾਤਸ਼ਾਹ ਜੀ ਮਾਇਆ ਦੇ ਅਧੀਨ ਸਾਡੇ ਮਨੁੱਖੀ ਜੀਵਨ ਦੇ ਰੁਤਬੇ ’ਤੇ ਪੈਂਦੇ ਭਿਆਨਕ ਪ੍ਰਭਾਵਾਂ ਦਾ ਬ੍ਰਹਮ ਗਿਆਨ ਸਾਨੂੰ ਬੇਅੰਤ ਦਿਆਲਤਾ ਨਾਲ ਪ੍ਰਦਾਨ ਕਰਦੇ ਹਨ। ਮਾਇਆ ਨੂੰ ਇੱਕ ਸੱਪ ਕਿਹਾ ਗਿਆ ਹੈ, “ਨਾਗਨੀ” “ਜਿਨਿ ਵਿਣੁ ਦੰਤਾ ਜਗੁ ਖਾਇਆ ॥” ਮਾਯਾ ਇੱਕ ਅਜਿਹਾ ਜ਼ਹਿਰੀਲਾ ਸੱਪ ਹੈ ਜਿਹੜਾ ਬਿਨਾਂ ਦੰਦਾਂ ਦੇ ਇਸ ਸੰਸਾਰ ਨੂੰ ਖਾ ਰਿਹਾ ਹੈ। ਮਾਇਆ ਦੇ ਇਸ ਜ਼ਹਿਰ ਨੇ ਸਾਨੂੰ ਪੂਰੀ ਤਰ੍ਹਾਂ ਕਮਜ਼ੋਰ ਕਰ ਦਿੱਤਾ ਹੈ। ਮਾਇਆ ਦੇ ਪ੍ਰਭਾਵ ਹੇਠ ਅਸੀਂ ਅੱਖਾਂ ’ਤੇ ਪੱਟੀ ਬੰਨ੍ਹ ਲਈ ਹੈ। ਸਾਡੀਆਂ ਅੱਖਾਂ ਅੰਦਰੂਨੀ ਸੱਤ ਨੂੰ ਨਹੀਂ ਵੇਖ ਸਕਦੀਆਂ ਹਨ। ਇਕ ਅੰਨ੍ਹੇ ਆਦਮੀ ਵੱਲ ਵੇਖੋ, ਜਿੰਨਾ ਚਿਰ ਉਸਦਾ ਕੋਈ ਹੱਥ ਨਹੀਂ ਫੜਦਾ ਹੈ ਉਹ ਇਕ ਸਥਾਨ ਤੋਂ ਦੂਜੇ ਸਥਾਨ ਤੱਕ ਨਹੀਂ ਜਾ ਸਕਦਾ ਹੈ, ਇਸੇ ਤਰ੍ਹਾਂ ਦਾ ਹਾਲ ਹੀ ਕੁਝ ਸਾਡਾ ਹੈ। ਅਸੀਂ ਅੰਦਰੂਨੀ ਸੱਤ ਪ੍ਰਤੀ ਅੰਨ੍ਹੇ ਹਾਂ। ਅਸੀਂ ਮਨੁੱਖੀ ਜੀਵਨ ਦੇ ਉਦੇਸ਼ਾਂ ਪ੍ਰਤੀ ਅੰਨ੍ਹੇ ਹਾਂ ਅਤੇ ਇਸ ਲਈ ਅਸੀਂ ਆਪਣੇ ਨਿਸ਼ਾਨੇ ਜੀਵਨ ਮੁਕਤੀ ਦੀ ਪ੍ਰਾਪਤੀ ਨਹੀਂ ਕਰ ਸਕਦੇ। ਸਾਨੂੰ ਸਹਾਰੇ ਦੀ ਲੋੜ ਹੈ ਜਿਹੜਾ ਸਾਡਾ ਹੱਥ ਫੜੇ ਅਤੇ ਇਸ ਕਲਜੁਗ ਦੇ ਹਨੇਰੇ ਸਮੇਂ ਵਿੱਚ ਸਾਡੀ ਅਗਵਾਈ ਕਰੇ।
ਅਸੀਂ ਮਾਇਆ ਦੇ ਇਸ ਸੰਸਾਰ ਵਿੱਚ ਡੁੱਬ ਗਏ ਹਾਂ, ਇਸ ਲਈ ਅਸੀਂ ਗੁੰਗੇ ਅਤੇ ਬੋਲੇ ਬਣ ਗਏ ਹਾਂ। ਅਸੀਂ ਪ੍ਰਚੱਲਿਤ ਧਾਰਮਿਕ ਅਦਾਰਿਆਂ ਦੁਆਰਾ ਪ੍ਰਦਾਨ ਕੀਤੀਆਂ ਗਈਆਂ ਅਧੂਰੀਆਂ ਅਤੇ ਗ਼ਲਤ ਸਿਖਿਆਵਾਂ ਕਾਰਨ ਅੰਦਰੂਨੀ ਸੱਤ ਨੂੰ ਨਹੀਂ ਸੁਣ ਸਕਦੇ, ਅਤੇ ਨਾ ਹੀ ਇਸ ਸੱਤ ਨੂੰ ਪਹਿਚਾਣ ਸਕਦੇ ਹਾਂ। ਅਸੀਂ ਬਾਹਰਲੀਆਂ ਰਹਿਤਾਂ ਅਤੇ ਪ੍ਰਚੱਲਿਤ ਧਾਰਮਿਕ ਰੀਤਾਂ ਦੇ ਵਿੱਚ ਬੁਰੀ ਤਰ੍ਹਾਂ ਨਾਲ ਫਸ ਗਏ ਹਾਂ। ਜਾਂ ਜੇਕਰ ਅਸੀਂ ਬਹੁਤ ਕਿਸਮਤ ਨਾਲ ਕਿਸੇ ਨੂੰ ਮਿਲ ਪੈਂਦੇ ਹਾਂ ਜੋ ਸਾਨੂੰ ਅੰਦਰੂਨੀ ਸੱਤ ਬਾਰੇ ਦੱਸਦਾ ਹੈ ਅਸੀਂ ਫਿਰ ਵੀ ਉਸਨੂੰ ਸੁਣਨਾ ਨਹੀਂ ਚਾਹੁੰਦੇ, ਕਿਉਂਕਿ ਅਸੀਂ ਉਹ ਬਰਦਾਸ਼ਤ ਨਹੀਂ ਕਰ ਸਕਦੇ ਜੋ ਉਹ ਕਹਿੰਦਾ ਹੈ। ਇਹ ਸ਼ਾਇਦ ਸਾਰੇ ਮਨੁੱਖਾਂ ਦੁਆਰਾ ਬਣਾਏ ਧਾਰਮਿਕ ਨਿਯਮਾਂ ਦੇ ਵਿਰੁੱਧ ਹੈ। ਮਾਇਆ ਦੇ ਸੰਸਾਰ ਵਿੱਚ ਡੁੱਬ ਕੇ, ਅਸੀਂ ਅੰਦਰੂਨੀ ਸੱਤ ਨਹੀਂ ਪ੍ਰਾਪਤ ਕਰ ਸਕਦੇ, ਕਿਉਂਕਿ ਅਸੀਂ ਕਲਜੁਗੀ ਮਾਇਆ (ਰਜੋ ਅਤੇ ਤਮੋ ਬਿਰਤੀ) ਦੇ ਅੰਧਕਾਰ ਅਤੇ ਦੈਵੀ ਰੋਸ਼ਨੀ ‘’ਪਰਮ ਜੋਤੀ ਪੂਰਨ ਪ੍ਰਕਾਸ਼’ ਵਿੱਚ ਅੰਤਰ ਨਹੀਂ ਕਰ ਸਕਦੇ ਹਾਂ।
ਅਸੀਂ ਮਨਮਤਿ, ਸੰਸਾਰਕ ਬੁੱਧੀ ਅਤੇ ਗੁਰਮਤ ਪੂਰਨ ਬ੍ਰਹਮ ਗਿਆਨ ਵਿੱਚ ਅੰਤਰ ਨੂੰ ਸਮਝ ਨਹੀਂ ਸਕਦੇ ਹਾਂ। ਅਸੀਂ ਦੁਰਮਤ ਮੰਦ ਬੁੱਧੀ ਅਤੇ ਗੁਰਮਤ ਪੂਰਨ ਬ੍ਰਹਮ ਗਿਆਨ ਵਿੱਚ ਅੰਤਰ ਨਹੀਂ ਕਰ ਸਕਦੇ ਹਾਂ। ਅਸੀਂ ਕੇਵਲ ਆਪਣੀ ਬੁੱਧੀ ਮਨਮਤ ਇਸਦੇ ਨਾਲ ਹੀ ਸੰਸਾਰਕ ਬੁੱਧੀ, ਸੰਸਾਰਕ ਮਤ ਅਤੇ ਦੁਰਮਤ ’ਤੇ ਚੱਲ ਰਹੇ ਹਾਂ, ਅਸੀਂ ਸਹੀ ਦਿਸ਼ਾ ਵਿੱਚ ਚੱਲ ਕੇ ਜੀਵਨ ਮੁਕਤੀ ਦੇ ਆਪਣੇ ਨਿਸ਼ਾਨੇ ਨੂੰ ਪ੍ਰਾਪਤ ਕਰਨ ਦੀ ਸਾਰੀ ਯੋਗਤਾ ਨੂੰ ਗਵਾ ਲਿਆ ਹੈ। ਇਹ ਸਾਡੇ ਜੀਵਨ ਉਪਰ ਮਾਇਆ ਦੇ ਪ੍ਰਭਾਵਾਂ ਕਾਰਨ ਹੈ। ਸਾਡੀ ਮਾਨਸਿਕ ਹਾਲਤ ਇੱਕ ਅੰਨ੍ਹੇ ਵਿਅਕਤੀ ਦੀ ਤਰ੍ਹਾਂ ਹੈ, ਜਿਸਦੇ; ਹੱਥ ਪੈਰ ਨਕਾਰਾ ਹੋ ਚੁੱਕੇ ਹਨ ਅਤੇ ਉਹ ਗੁੰਗਾ ਅਤੇ ਬੋਲਾ ਹੈ, ਸਾਡੇ ਕੋਲ ਚੰਗੇ ਅਤੇ ਬੁਰੇ, ਸੱਤ ਅਤੇ ਝੂਠ ਅਤੇ ਪੂਰਨ ਬ੍ਰਹਮ ਪ੍ਰਕਾਸ਼ ਅਤੇ ਕਲਯੁੱਗ ਦੇ ਹਨੇਰੇ, ਪੂਰਨ ਬ੍ਰਹਮ ਪ੍ਰਕਾਸ਼ ਅਤੇ ਮਾਇਆ ਦੀ ਹਨੇਰੀ ਦਲਦਲ ਵਿੱਚ ਫ਼ਰਕ ਪਛਾਣਨ ਦਾ ਬ੍ਰਹਮ ਗਿਆਨ ਹੁੰਦੇ ਹੋਏ ਭੀ (ਗੁਰਬਾਣੀ ਦਾ ਬੇਅੰਤ ਖ਼ਜ਼ਾਨਾ) ਨਹੀਂ ਹੈ। ਅਸੀਂ ਪੂਰੀ ਤਰ੍ਹਾਂ ਨਾਲ ਮਾਇਆ ਦੇ ਇਸ ਸੰਸਾਰ ਵਿੱਚ ਗਵਾਚ ਚੁਕੇ ਹਾਂ ਅਤੇ ਨਾਲ ਹੀ ਉਸ ਰਚਨਹਾਰੇ ਨੂੰ ਵਿਸਾਰ ਰਹੇ ਹਾਂ। ਅਸੀਂ ਮਨੁੱਖੀ ਜੀਵਨ ਦੇ ਉਦੇਸ਼ਾਂ ਨੂੰ ਭੁੱਲ ਗਏ ਹਾਂ, ਜੋ ਕਿ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਨਾਲ ਇੱਕ-ਮਿੱਕ ਹੋਣਾ ਹੈ। ਸਵਾਲ ਉੱਠਦਾ ਹੈ ਕਿ ‘ਜਿਸ ਹਾਲਤ ਵਿੱਚ ਅਸੀਂ ਹਾਂ ਸਾਨੂੰ ਉਸ ਵਿਚੋਂ ਬਾਹਰ ਨਿਕਲਣ ਲਈ ਕੀ ਕਰਨਾ ਚਾਹੀਦਾ ਹੈ?’ ਜਵਾਬ ਬਿਲਕੁਲ ਸਾਫ਼ ਅਤੇ ਸਿੱਧਾ ਹੈ। ਪਰਮਾਤਮਾ, ਉਹ ਕਰਤਾ-ਧਰਤਾ, ਉਹ ਬੇਅੰਤ ਦਿਆਲੂ ਹੈ ਅਤੇ ਜੇਕਰ ਅਸੀਂ ਉਸਨੂੰ ਪੂਰਨ ਵਿਸ਼ਵਾਸ, ਭਰੋਸਾ, ਯਕੀਨ, ਸ਼ਰਧਾ ਭਗਤੀ ਅਤੇ ਪਿਆਰ ਨਾਲ ਬੁਲਾਉਂਦੇ ਹਾਂ ਤਾਂ ਉਹ ਸੁਣਦਾ ਹੈ। ਜੇਕਰ ਅਸੀਂ ਉਸ ਅੱਗੇ ਅਰਦਾਸ ਕਰਦੇ ਹਾਂ, ਅਤੇ ਉਸਨੂੰ ਮਾਇਆ ਦੀ ਇਸ ਦਲਦਲ ਦੇ ਡੂੰਘੇ ਖੂਹ ਵਿੱਚੋਂ ਕੱਢਣ ਲਈ ਕਹਿੰਦੇ ਹਾਂ, ਜਿਸ ਵਿੱਚ ਅਸੀਂ ਬਹੁਤ ਲੰਮੇ ਸਮੇਂ ਤੋਂ ਲਟਕ ਰਹੇ ਹਾਂ ਤਾਂ ਉਹ ਸੁਣਦਾ ਹੈ। ਪਰਮਾਤਮਾ ਦਿਆਲਤਾ ਭਰਪੂਰ ਹੈ ਅਤੇ ਸਾਨੂੰ ਨਾਮ ਦਾ ਗੁਰਪ੍ਰਸਾਦਿ, ਪੂਰਨ ਬੰਦਗੀ ਅਤੇ ਸੇਵਾ ਦੇਵੇਗਾ। ਇਸ ਨਾਲ ਅਸੀਂ ਮਾਇਆ ਨੂੰ ਆਪਣੇ ਅਧੀਨ ਵਿੱਚ ਕਰਨ ਦੇ ਯੋਗ ਹੋ ਜਾਂਦੇ ਹਾਂ ਅਤੇ ਅਸੀਂ ਆਪਣੇ ਮਨ ਉੱਤੇ ਜਿੱਤ ਪ੍ਰਾਪਤ ਕਰ ਲਵਾਂਗੇ ਅਤੇ ਸਾਡਾ ਹਿਰਦਾ ਪੂਰਨ ਸਚਿਆਰੀ ਰਹਿਤ ਵਿੱਚ ਆ ਜਾਵੇਗਾ। ਪਰਮਾਤਮਾ ਸਾਡੇ ਹਿਰਦੇ ਨੂੰ ਨਾਮ ਨਾਲ ਅਤੇ ਸਾਰੇ ਦੈਵੀ ਗੁਣਾਂ ਦੀਆਂ ਬੇਅੰਤ ਸ਼ਕਤੀਆਂ ਨਾਲ ਭਰ ਦਿੰਦਾ ਹੈ ਅਤੇ ਇਹ ਇਸਨੂੰ ਸੰਤ ਹਿਰਦਾ ਬਣਾ ਦਿੰਦਾ ਹੈ।
ਸੰਗਿ ਸਹਾਈ ਸੁ ਆਵੈ ਨ ਚੀਤਿ ॥
ਜੋ ਬੈਰਾਈ ਤਾ ਸਿਉ ਪ੍ਰੀਤਿ ॥
ਬਲੂਆ ਕੇ ਗ੍ਰਿਹ ਭੀਤਰਿ ਬਸੈ ॥
ਅਨਦ ਕੇਲ ਮਾਇਆ ਰੰਗਿ ਰਸੈ ॥
ਦ੍ਰਿੜੁ ਕਰਿ ਮਾਨੈ ਮਨਹਿ ਪ੍ਰਤੀਤਿ ॥
ਕਾਲੁ ਨ ਆਵੈ ਮੂੜੇ ਚੀਤਿ ॥
ਬੈਰ ਬਿਰੋਧ ਕਾਮ ਕ੍ਰੋਧ ਮੋਹ ॥
ਝੂਠ ਬਿਕਾਰ ਮਹਾ ਲੋਭ ਧ੍ਰੋਹ ॥
ਇਆਹੂ ਜੁਗਤਿ ਬਿਹਾਨੇ ਕਈ ਜਨਮ ॥
ਨਾਨਕ ਰਾਖਿ ਲੇਹੁ ਆਪਨ ਕਰਿ ਕਰਮ ॥੭॥
ਸਤਿਗੁਰੂ ਜੀ ਮਾਇਆ (ਰਜੋ ਅਤੇ ਤਮੋ ਸ਼ਕਤੀਆਂ) ਦੇ ਪ੍ਰਭਾਵ ਹੇਠ ਜਕੜੇ ਸਾਡੇ ਮਨ ਅਤੇ ਰੂਹ ਦੀ ਅਵਸਥਾ ਦੇ ਬਾਰੇ ਪੂਰਨ ਬ੍ਰਹਮ ਗਿਆਨ ਦੇ ਪ੍ਰਕਾਸ਼ ਦੀਆਂ ਬਖ਼ਸ਼ਿਸ਼ਾਂ ਸਾਡੀ ਝੋਲੀ ਵਿੱਚ ਪਾਉਣਾ ਨਿਰੰਤਰ ਜਾਰੀ ਰੱਖਦੇ ਹਨ। ਸਾਡੀ ਰੂਹ ਅਤੇ ਮਨ ਉੱਤੇ ਮਾਇਆ (ਰਜੋ ਅਤੇ ਤਮੋ ਸ਼ਕਤੀਆਂ) ਦਾ ਪ੍ਰਭਾਵ ਇੱਕ ਦੀਰਘ ਮਾਨਸਿਕ ਰੋਗ ਹੈ। ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਅਤੇ ਤ੍ਰਿਸ਼ਨਾ ਸਭ ਹੀ ਦੀਰਘ ਮਾਨਸਿਕ ਰੋਗ ਹਨ, ਜੋ ਮਾਇਆ ਦੇ ਹਥਿਆਰ ਹਨ ਅਤੇ ਮਾਇਆ ਦੀਆਂ ਵਿਨਾਸ਼ਕਾਰੀ ਸ਼ਕਤੀਆਂ ਹਨ ਜੋ ਮਨੁੱਖ ਨੂੰ ਅੰਦਰੋਂ ਪੂਰੀ ਤਰ੍ਹਾਂ ਨਾਲ ਖੋਖਲਾ ਕਰ ਦਿੰਦੀਆਂ ਹਨ। ਇਹ ਸਾਰੇ ਹੀ ਭਿਆਨਕ ਦੂਤ ਵਿਨਾਸ਼ਕਾਰੀ ਸ਼ਕਤੀਆਂ ਹਨ ਜਿਨ੍ਹਾਂ ਵਿੱਚ ਅਸੀਂ ਬੁਰੀ ਤਰ੍ਹਾਂ ਜਲ ਰਹੇ ਹਾਂ ਅਤੇ ਮਾਨਸਿਕ ਤੌਰ ’ਤੇ ਜਕੜੇ ਹੋਏ ਹਾਂ। ਉਹਨਾਂ ਵਲੋਂ ਲਗਾਤਾਰ ਕੀਤੇ ਜਾਂਦੇ ਹਮਲਿਆਂ ਕਾਰਨ ਅਸੀਂ ਉਸ ਇਕ ਪਾਰਬ੍ਰਹਮ ਪਿਤਾ ਪਰਮੇਸ਼ਰ ਨੂੰ ਭੁੱਲ ਜਾਂਦੇ ਹਾਂ ਜਿਹੜਾ ਕਿ ਸਦਾ ਸਾਡੇ ਨਾਲ ਹੈ ਅਤੇ ਸਾਨੂੰ ਮਾਇਆ ਦੀ ਡੂੰਘੀ ਦਲਦਲ ਵਿੱਚੋਂ ਬਾਹਰ ਕੱਢਣ ਲਈ ਸਦਾ ਤਿਆਰ ਹੈ। ਮਾਇਆ ਰੂਹ, ਮਨ ਅਤੇ ਸਰੀਰ ਦੀ ਦੁਸ਼ਮਣ ਕਹੀ ਜਾਂਦੀ ਹੈ। ਮਾਇਆ ਇੱਕ ਮਿੱਠਾ ਜ਼ਹਿਰ ਹੈ ਜੋ ਅਸੀਂ ਇੱਛਾ-ਵੱਸ ਖਾ ਰਹੇ ਹਾਂ। ਮਾਇਆ ਦੇ ਕਾਰਨ, ਅਸੀਂ ਉਸ ਜੋਤ ਵੱਲ ਧਿਆਨ ਨਹੀਂ ਲਗਾਉਂਦੇ ਜੋ ਸਦਾ ਸਾਡੇ ਵਿੱਚ ਹੈ।
ਸਾਡੇ ਜੀਵਨ ਦਾ ਤੱਤ ਅਕਾਲ ਪੁਰਖ ਦੀ ਇਲਾਹੀ ਜੋਤ ਹੈ, ਅਸਲ ਵਿੱਚ ਸਾਡੀ ਰੂਹ ਆਤਮਾ ਹੀ ਇਲਾਹੀ ਜੋਤ ਹੈ, ਜਦ ਤਕ ਜੋਤ ਦੇਹੀ ਵਿੱਚ ਹੈ ਤਾਂ ਜ਼ਿੰਦਗੀ ਹੈ, ਜਦ ਜੋਤ ਦੇਹੀ ਛੱਡ ਗਈ ਤਾਂ ਦੇਹੀ ਦੀ ਮੌਤ ਹੈ। ਇਸ ਲਈ ਜੋਤ ਹੀ ਜੀਵਨ ਹੈ, ਜੋਤ ਹੀ ਜ਼ਿੰਦਗੀ ਹੈ ਅਤੇ ਜੋਤ ਨਹੀਂ ਤਾਂ ਮੌਤ ਹੈ। ਅਸੀਂ ਇਸ ਇਲਾਹੀ ਜੋਤ ਬਾਰੇ ਪੂਰੀ ਤਰ੍ਹਾਂ ਭੁੱਲ ਗਏ ਹਾਂ ਅਤੇ ਅਸੀਂ ਆਪਣੇ ਆਪ ਨੂੰ ਮਾਇਆ ਦੀ ਦਲਦਲ ਵਿੱਚ ਫਸਾ ਲਿਆ ਹੈ। ਇਹ ਮਾਇਆ ਜਾਲ ਸੰਸਾਰ ਰੇਤ ਦਾ ਕਿਲ੍ਹਾ ਹੈ, ਜਿਸ ਨੂੰ ਅਸੀਂ ਸਥਾਈ ਸਮਝ ਲੈਂਦੇ ਹਾਂ। ਅਸੀਂ ਮਾਇਆ ਦੀਆਂ ਤੰਦਾਂ ਨਾਲ ਬੱਝੀਆਂ ਕਠਪੁਤਲੀਆਂ ਹਾਂ ਜੋ ਨੱਚ ਰਹੀਆਂ ਹਾਂ। ਜੋ ਮਾਇਆ ਸਾਡੇ ਕੋਲੋਂ ਕਰਵਾਉਣਾ ਚਾਹੁੰਦੀ ਹੈ ਅਸੀਂ ਉਹ ਕਰ ਰਹੇ ਹਾਂ। ਅਸੀਂ ਇਹ ਪੂਰਨ ਬ੍ਰਹਮ ਸੱਤ ਕਿ ਇਸਦੇ ਪਿੱਛੇ ਮਾਇਆ ਦੀ ਪੂਰੀ ਖੇਡ ਕੀ ਹੈ, ਨੂੰ ਸਮਝੇ ਬਿਨਾਂ ਹੀ ਸਭ ਕੁਝ ਕਰ ਰਹੇ ਹਾਂ। ਇਸ ਤਰੀਕੇ ਨਾਲ ਅਸੀਂ ਅਜਿਹਾ ਜੀਵਨ ਜਿਊਣ ਦੇ ਆਦੀ ਹੋ ਜਾਂਦੇ ਹਾਂ ਜੋ ਹੋਰ ਕੁਛ ਨਾ ਹੋ ਕੇ ਕੇਵਲ ਮਾਇਆ ਦੀ ਗ਼ੁਲਾਮੀ ਹੈ। ਸਾਡੀ ਇਹ ਜ਼ਿੰਦਗੀ ਇਲਾਹੀ ਜੋਤ ਅਨੁਦਾਨ ਦਿੱਤੀ ਗਈ ਹੈ। ਪਰ ਅਸੀਂ ਇਲਾਹੀ ਜੋਤ ਨੂੰ ਵਿਸਾਰ ਕੇ ਇਸ ਦੇਹੀ ਨੂੰ ਹੀ ਸੱਤ ਸਮਝ ਲੈਂਦੇ ਹਾਂ ਅਤੇ ਅਸੀਂ ਮੌਤ ਨੂੰ ਭੁੱਲ ਜਾਂਦੇ ਹਾਂ। ਮੌਤ ਹੀ ਇਕ ਸੱਤ ਹੈ, ਜੋਤ ਹੀ ਇਕ ਸੱਤ ਹੈ, ਦੇਹੀ ਤਾਂ ਨਸ਼ਵਰ ਹੈ ਅਤੇ ਨਹੀਂ ਰਹਿਣੀ ਹੈ। ਪਰੰਤੂ ਇਸ ਦੇਹੀ ਵਿੱਚ ਜਦ ਜੋਤ ਦਾ ਪ੍ਰਕਾਸ਼ ਹੈ ਤਾਂ ਇਹ ਸਾਨੂੰ ਇਕ ਮੌਕਾ ਪ੍ਰਦਾਨ ਕੀਤਾ ਗਿਆ ਹੈ ਗੁਰਪ੍ਰਸਾਦਿ ਦੀ ਪ੍ਰਾਪਤੀ ਦਾ ਅਤੇ ਆਪਣਾ ਜਨਮ ਸਫਲ ਕਰਨ ਦਾ।
ਅਸੀਂ ਇਹ ਭੁੱਲ ਚੁੱਕੇ ਹਾਂ ਕਿ ਅਸੀਂ ਇਕ ਲੰਮੇ ਸਮੇਂ ਤੋਂ ਜਨਮ ਲੈ ਰਹੇ ਹਾਂ ਅਤੇ ਅਸੀਂ ਇਹ ਲਗਾਤਾਰ ਮਾਇਆ ਦੇ ਪ੍ਰਭਾਵ ਹੇਠ ਕਰ ਰਹੇ ਹਾਂ। ਮਾਇਆ ਸਾਨੂੰ ਸਾਰਾ ਜੀਵਨ ਵਰਤਦੀ ਹੈ ਅਤੇ ਫਿਰ ਜਮਦੂਤਾਂ ਦੇ ਹੱਥਾਂ ਵਿੱਚ ਸੁੱਟ ਦਿੰਦੀ ਹੈ। ਜਦੋਂ ਅਸੀਂ ਵਾਪਸ ਆਉਂਦੇ ਹਾਂ ਤਾਂ ਮਾਇਆ ਸਾਨੂੰ ਫਿਰ ਵਰਤਦੀ ਹੈ ਅਤੇ ਇਹ ਚੱਕਰ ਨਿਰੰਤਰ ਚਲਦਾ ਰਹਿੰਦਾ ਹੈ। ਅਸੀਂ ਕਈ ਯੁਗਾਂ ਤੋਂ ਇਸ ਭੁਲੇਖੇ ਵਿੱਚ ਜੀਅ ਰਹੇ ਹਾਂ ਕਿ ਮਾਇਆ ਇਕ ਸੱਤ ਹੈ ਪਰੰਤੂ ਇਹ ਸੱਤ ਨਹੀਂ ਹੈ ਕੇਵਲ ਮੌਤ ਹੀ ਇਕ ਸੱਤ ਹੈ ਜਿਸਨੂੰ ਅਸੀਂ ਭੁੱਲ ਗਏ ਹਾਂ। ਨਾਮ ਬੰਦਗੀ ਅਤੇ ਸੇਵਾ ਹੀ ਅਸਲ ਅੰਦਰੂਨੀ ਸੱਤ ਹੈ ਜਿਹੜਾ ਸਾਨੂੰ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਕੋਲ ਵਾਪਸ ਲੈ ਜਾਂਦਾ ਹੈ। ਮਾਇਆ ਕੇਵਲ ਇਕ ਭਰਮ ਅਤੇ ਝੂਠ ਹੈ।
ਅਸੀਂ ਆਪਣੇ ਆਪ ਨੂੰ ਘ੍ਰਿਣਾ, ਨਫ਼ਰਤ, ਝਗੜਿਆਂ, ਕਾਮ ਇੱਛਾਵਾਂ, ਗੁੱਸੇ, ਭਾਵਨਾਤਮਿਕ ਲਗਾਓ, ਝੂਠ, ਫ਼ਰੇਬ, ਅਤਿ ਲੋਭ ਅਤੇ ਧੋਖੇ ਵਿੱਚ ਇੰਨਾ ਸਮਾ ਲਿਆ ਹੈ ਕਿ ਇਹ ਸਾਡਾ ਜੀਵਨ ਢੰਗ ਬਣ ਗਿਆ ਹੈ। ਇਸ ਤਰ੍ਹਾਂ ਅਸੀਂ ਅਤਿਅੰਤ ਲੰਮੇ ਸਮੇਂ ਲਈ ਜਨਮ ਅਤੇ ਮੌਤ ਦੇ ਇਸ ਚੱਕਰ ਵਿਚੋਂ ਲੰਘਣ ਲਈ ਮਾਇਆ ਦੇ ਹੱਥੀਂ ਮਜਬੂਰ ਕੀਤੇ ਜਾ ਰਹੇ ਹਾਂ। ਹੁਣ ਸਵਾਲ ਇਹ ਹੈ ‘ਅਸੀਂ ਮਾਇਆ ਦੇ ਜ਼ਹਿਰੀਲੇ ਸੱਪ ਤੋਂ ਕਿਸ ਤਰ੍ਹਾਂ ਬਚੀਏ?’ ਇਸਦਾ ਉੱਤਰ ਇਹ ਹੈ ਕਿ ਅਸੀਂ ਗੁਰ ਕ੍ਰਿਪਾ, ਨਾਮ ਦੇ ਗੁਰਪ੍ਰਸਾਦਿ ਬੰਦਗੀ ਅਤੇ ਸੇਵਾ ਨਾਲ ਅਜ਼ਾਦ ਹੋ ਸਕਦੇ ਹਾਂ। ਕੇਵਲ ਅਕਾਲ ਪੁਰਖ ਗੁਰੂ ਦੇ ਰਾਹੀਂ ਸਾਨੂੰ ਇਹ ਗੁਰਪ੍ਰਸਾਦਿ ਦੇ ਸਕਦਾ ਹੈ। ਇਹ ਤਦ ਹੀ ਹੋ ਸਕਦਾ ਹੈ ਜੇਕਰ ਅਸੀਂ ਉਸ ਪਰਮਾਤਮਾ ਨੂੰ ਸੰਪੂਰਨ ਦ੍ਰਿੜ੍ਹਤਾ, ਵਿਸ਼ਵਾਸ, ਯਕੀਨ, ਭਰੋਸੇ, ਸ਼ਰਧਾ ਭਗਤੀ ਅਤੇ ਪਿਆਰ ਨਾਲ ਪ੍ਰਾਰਥਨਾ ਕਰਦੇ ਹਾਂ ਅਤੇ ਗੁਰ ਅਤੇ ਗੁਰੂ ਨੂੰ ਆਪਣਾ ਆਪ ਪੂਰੀ ਤਰ੍ਹਾਂ ਕੁਰਬਾਨ ਕਰ ਦਿੰਦੇ ਹਾਂ। ਅਗਲੀ ਪਉੜੀ ਵਿੱਚ ਗੁਰੂ ਪਾਤਸ਼ਾਹ ਜੀ ਦੱਸਦੇ ਹਨ ਕਿ ਗੁਰਪ੍ਰਸਾਦਿ ਲਈ ਪ੍ਰਾਰਥਨਾ ਕਿਵੇਂ ਕਰਨੀ ਹੈ।
ਤੂ ਠਾਕੁਰੁ ਤੁਮ ਪਹਿ ਅਰਦਾਸਿ ॥
ਜੀਉ ਪਿੰਡੁ ਸਭੁ ਤੇਰੀ ਰਾਸਿ ॥
ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ॥
ਤੁਮਰੀ ਕ੍ਰਿਪਾ ਮਹਿ ਸੂਖ ਘਨੇਰੇ ॥
ਕੋਇ ਨ ਜਾਨੈ ਤੁਮਰਾ ਅੰਤੁ ॥
ਊਚੇ ਤੇ ਊਚਾ ਭਗਵੰਤ ॥
ਸਗਲ ਸਮਗ੍ਰੀ ਤੁਮਰੈ ਸੂਤ੍ਰਿ ਧਾਰੀ ॥
ਤੁਮ ਤੇ ਹੋਇ ਸੁ ਆਗਿਆਕਾਰੀ ॥
ਤੁਮਰੀ ਗਤਿ ਮਿਤਿ ਤੁਮ ਹੀ ਜਾਨੀ ॥
ਨਾਨਕ ਦਾਸ ਸਦਾ ਕੁਰਬਾਨੀ ॥੮॥੪॥
ਗੁਰ ਪੰਚਮ ਪਾਤਸ਼ਾਹ ਜੀ ਬੇਅੰਤ ਦਿਆਲਤਾ ਨਾਲ ਬ੍ਰਹਮ ਗਿਆਨ ਪ੍ਰਦਾਨ ਕਰਦੇ ਹਨ ਕਿ ਕਿਸ ਤਰ੍ਹਾਂ ਉਸ ਸਰਵ-ਸ਼ਕਤੀਮਾਨ ਪ੍ਰਮਾਤਮਾ ਕੋਲ ਨਾਮ ਦੇ ਗੁਰਪ੍ਰਸਾਦਿ, ਨਾਮ ਦੀ ਕਮਾਈ ਪੂਰਨ ਬੰਦਗੀ ਅਤੇ ਸੇਵਾ ਲਈ ਕਿਸ ਤਰ੍ਹਾਂ ਪ੍ਰਾਰਥਨਾ ਕਰਨੀ ਹੈ ਅਤੇ ਉਸ ਨਾਲ ਕਿਸ ਤਰ੍ਹਾਂ ਇੱਕ-ਮਿੱਕ ਹੋਣਾ ਹੈ।
ਪੂਰਨ ਨਿਮਰਤਾ, ਇਕ ਕਾਮਯਾਬ ਅਰਦਾਸ ਕਰਨ ਵਿੱਚ ਸਫਲ ਹੋਣ ਦੀ ਚਾਬੀ ਹੈ। ਪੂਰਨ ਨਿਮਰਤਾ ਹਿਰਦੇ ਦੀ ਗ਼ਰੀਬੀ ਅਤੇ ਹਲੀਮੀ ਇਨਸਾਨ ਨੂੰ ਦਰਗਾਹ ਦੇ ਦਰ ਅੱਗੇ ਲੈ ਜਾਂਦੀ ਹੈ। ਜੇਕਰ ਸਾਡੀ ਅਰਦਾਸ ਪੂਰਨ ਰੂਪ ਵਿੱਚ ਨਿਮਰਤਾ ਨਾਲ ਨਹੀਂ ਕੀਤੀ ਜਾਂਦੀ ਤਦ ਇਹ ਪ੍ਰਵਾਨ ਨਹੀਂ ਹੋਵੇਗੀ। ਜੇਕਰ ਸਾਡੀ ਅਰਦਾਸ ਗੁਰ, ਗੁਰੂ ਅਤੇ ਗੁਰਬਾਣੀ ਵਿੱਚ ਪੂਰਨ ਅਤੇ ਸੰਪੂਰਨ ਵਿਸ਼ਵਾਸ ਤੇ ਦ੍ਰਿੜ੍ਹਤਾ, ਭਰੋਸੇ ਅਤੇ ਯਕੀਨ ਨਾਲ ਨਹੀਂ ਕੀਤੀ ਜਾਂਦੀ ਅਤੇ ਜੇਕਰ ਇਹ ਸ਼ਰਧਾ ਭਗਤੀ ਅਤੇ ਪਿਆਰ ਨਾਲ ਨਹੀਂ ਕੀਤੀ ਜਾਂਦੀ ਤਦ ਇਸਦੇ ਪ੍ਰਵਾਨ ਹੋਣ ਦੇ ਮੌਕੇ ਬਹੁਤ ਘੱਟ ਹੋਣਗੇ। ਪਰ ਜੇਕਰ ਅਸੀਂ ਗੁਰ ਅਤੇ ਗੁਰੂ ਤੋਂ ਸਭ ਕੁਝ ਕੁਰਬਾਨ ਕਰਕੇ ਅਜਿਹਾ ਕਰਦੇ ਹਾਂ ਤਾਂ ਕੇਵਲ ਇਕ ਅਰਦਾਸ ਹੀ ਵਿਸ਼ਵਾਸਯੋਗ ਫਲ ਲਿਆਏਗੀ। ਇਸ ਲਈ ਅਰਦਾਸ ਵਿੱਚ ਕੀ ਕੁਝ ਹੋਣਾ ਚਾਹੀਦਾ ਹੈ?
ਫਿਰ ਆਪਣੀ ਅਰਦਾਸ, ਪ੍ਰਾਰਥਨਾ, ਜੋਦੜੀ, ਬੇਨਤੀ ਨੂੰ ਸ਼ੁਰੂ ਕਰੋ। ਅਗਮ, ਅਗੋਚਰ, ਅਨੰਤ, ਬੇਅੰਤ, ਅਲਖ, ਅਦਿੱਖ, ਜਗਤੇਸ਼ਵਰ, ਬ੍ਰਹਮੇਸ਼ਵਰ, ਪਰਮੇਸ਼ਵਰ, ਸਰਵੇਸ਼ਵਰ, ਸਰਬ ਕਲਾ ਭਰਪੂਰ ਧੰਨ ਧੰਨ ਪਾਰਬ੍ਰਹਮ ਪਰਮੇਸ਼ਰ ਕ੍ਰਿਪਾ ਕਰਕੇ ਸਾਡੀ ਅਰਦਾਸ ਜੋਦੜੀ ਬੇਨਤੀ ਪ੍ਰਵਾਨ ਕਰੋ। ਸਭ ਕੁਛ ਤੇਰਾ ਹੈ। ਕੁਝ ਮੇਰਾ ਨਹੀਂ। ਇਹ ਸਰੀਰ, ਮਨ ਅਤੇ ਰੂਹ ਸਭ ਤੁਹਾਡਾ ਹੈ। ਤੁਸੀਂ ਸਿਰਜਨਹਾਰ ਹੋ। ਤੁਸੀਂ ਦਾਤਾ ਕਰਤਾ ਪੁਰਖ ਹੋ। ਤੁਸੀਂ ਸਾਡੇ ਮਾਤਾ ਪਿਤਾ ਹੋ ਅਤੇ ਅਸੀਂ ਕੇਵਲ ਤੁਹਾਡੇ ਨਿਮਾਣੇ ਬੱਚੇ ਹਾਂ। ਅਸੀਂ ਕੇਵਲ ਤੁਹਾਡੇ ਨਿਮਰ ਦਾਸ ਹਾਂ। ਕੇਵਲ ਸਾਡੀ ਅੰਦਰੂਨੀ ਸੁਸ਼ੀਲਤਾ ਹੀ ਸਾਨੂੰ ਅਸਲੀ ਅੰਦਰੂਨੀ ਅਤੇ ਨਾ ਖ਼ਤਮ ਹੋਣ ਵਾਲੀ ਖ਼ੁਸ਼ੀ ਦੇ ਸਕਦੀ ਹੈ। ਕੋਈ ਵੀ ਤੁਹਾਡੀਆਂ ਅਸੀਮ ਦੈਵੀ ਸ਼ਕਤੀਆਂ ਦੀ ਭਾਲ ਨਹੀਂ ਕਰ ਸਕਦਾ ਅਤੇ ਕਿਸੇ ਕੋਲ ਵੀ ਅਜਿਹਾ ਕਰਨ ਦੀ ਸ਼ਕਤੀ ਨਹੀਂ ਹੈ। ਤੁਸੀਂ ਉੱਚਿਆਂ ਤੋਂ ਵੀ ਉੱਚੇ ਹੋ। ਤੁਸੀਂ ਸਰਵ-ਉੱਚ ਹੋ। ਤੁਸੀਂ ਸਾਡੇ ਸਾਰਿਆਂ ਦਾ ਪਾਲਣ-ਪੋਸ਼ਣ ਕਰਦੇ ਹੋ। ਤੁਸੀਂ ਹਰ ਚੀਜ਼ ਦੇ ਦਾਤਾ ਹੋ। ਤੁਸੀਂ ਗੁਰਪ੍ਰਸਾਦਿ ਦੇ ਦਾਤਾ ਹੋ। ਤੁਸੀਂ ਸਾਨੂੰ ਇਹ ਜ਼ਿੰਦਗੀ ਗੁਜ਼ਾਰਨ ਲਈ ਹਰ ਚੀਜ਼ ਦਿੱਤੀ ਹੈ। ਤੁਸੀਂ ਸਾਨੂੰ ਆਪਣੀ ਬੇਅੰਤ ਦਿਆਲਤਾ ਨਾਲ ਇਹ ਜੀਵਨ ਦਿੱਤਾ ਹੈ। ਸਾਰੀ ਸ੍ਰਿਸ਼ਟੀ ਤੁਹਾਡੀ ਰਚਨਾ ਹੈ ਅਤੇ ਤੁਹਾਡੀ ਹੀ ਹੈ। ਜੋ ਕੁਝ ਵੀ ਇਸ ਸ੍ਰਿਸ਼ਟੀ ਵਿੱਚ ਹੈ ਤੁਸੀਂ ਉਸ ਸਭ ਦੇ ਲੈਣਦਾਰ ਹੋ। ਹਰ ਚੀਜ਼ ਤੁਹਾਡੇ ਹੁਕਮ ਅੰਦਰ ਵਾਪਰਦੀ ਹੈ, ਕੇਵਲ ਤੁਸੀਂ ਹੀ ਆਪਣੀਆਂ ਬੇਅੰਤ ਦੈਵੀ ਸ਼ਕਤੀਆਂ ਨੂੰ ਜਾਣਦੇ ਹੋ। ਕੇਵਲ ਤੁਸੀਂ ਹੀ ਆਪਣੀ ਯੋਗਤਾ ਅਤੇ ਸੀਮਾ ਨੂੰ ਜਾਣ ਸਕਦੇ ਹੋ। ਅਸੀਂ ਤੁਹਾਡੀ ਦਿਆਲਤਾ ਤੋਂ ਕੁਰਬਾਨ ਜਾਂਦੇ ਹਾਂ ਅਤੇ ਉਸ ਹਰ ਚੀਜ਼ ਲਈ ਜੋ ਤੁਸੀਂ ਸਾਨੂੰ ਦਿੱਤੀ ਹੈ, ਇਹ ਸੁੰਦਰ ਜੀਵਨ ਅਤੇ ਇਸ ਜੀਵਨ ਨੂੰ ਜਿਊਣ ਲਈ ਸਾਰੀਆਂ ਦਾਤਾਂ। ਕੇਵਲ ਤੁਹਾਡੀ ਬੇਅੰਤ ਦਿਆਲਤਾ ਹੀ ਸਾਨੂੰ ਤੁਹਾਡੇ ਨਾਮ ਦਾ ਗੁਰਪ੍ਰਸਾਦਿ, ਪੂਰਨ ਬੰਦਗੀ ਅਤੇ ਸੇਵਾ ਦੇ ਸਕਦੀ ਹੈ। ਕੇਵਲ ਤੁਹਾਡੀ ਕ੍ਰਿਪਾ-ਦ੍ਰਿਸ਼ਟੀ ਹੀ ਸਾਨੂੰ ਮਾਇਆ ਦੀ ਇਸ ਦਲਦਲ ਅਤੇ ਗਾਰੇ ਭਰੇ ਖੂਹ ਵਿੱਚੋਂ ਬਾਹਰ ਕੱਢ ਸਕਦੀ ਹੈ। ਕ੍ਰਿਪਾ ਕਰਕੇ ਸਾਡੇ ਮਨੁੱਖੀ ਜੀਵਨ ਦੇ ਉਦੇਸ਼ਾਂ ਨੂੰ ਪ੍ਰਾਪਤ ਕਰਨ ਵਿੱਚ, ਜੀਵਨ ਮੁਕਤੀ ਪ੍ਰਾਪਤ ਕਰਨ ਵਿੱਚ ਸਾਡੀ ਸਹਾਇਤਾ ਕਰੋ। ਕ੍ਰਿਪਾ ਕਰਕੇ ਸਾਨੂੰ ਨਾਮ ਦਾ ਗੁਰਪ੍ਰਸਾਦਿ, ਪੂਰਨ ਬੰਦਗੀ ਅਤੇ ਸੇਵਾ ਦਾ ਦਾਨ ਦਿਉ ਅਤੇ ਆਪਣੇ ਨਾਲ ਇੱਕ-ਮਿੱਕ ਕਰ ਲਵੋ।
ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਦਾ ਇਕ ਹੋਰ ਅਹਿਮ ਹਿੱਸਾ ਹੈ ਜੋ ਗੁਰਬਾਣੀ ਵਿੱਚ ਭੀ ਦਰਸਾਇਆ ਗਿਆ ਹੈ ਅਤੇ ਦਾਸ ਨੇ ਆਪਣੇ ਰੂਹਾਨੀ ਅਨੁਭਵਾਂ ਦੇ ਅਧਾਰ ’ਤੇ ਗੁਰ ਕਿਰਪਾ ਅਤੇ ਗੁਰਪ੍ਰਸਾਦਿ ਨਾਲ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਵਰਤ ਕੇ ਇਸਦੇ ਬੇਅੰਤ ਲਾਭ ਪ੍ਰਾਪਤ ਕੀਤੇ ਹਨ। ਅਰਦਾਸ ਦਾ ਇਹ ਅਹਿਮ ਹਿੱਸਾ ਸਾਡੇ ਇਸ ਜਨਮ ਵਿੱਚ ਕੀਤੇ ਗਏ ਅਸੱਤ ਕਰਮਾਂ ਨੂੰ ਆਪਣੇ ਚਿੱਤਰਗੁਪਤ ਤੋਂ ਸਾਫ਼ ਕਰਨ ਲਈ ਹੈ, ਜੋ ਕਿ ਗੁਰਪ੍ਰਸਾਦਿ ਦੀ ਪ੍ਰਾਪਤੀ ਲਈ ਬੇਅੰਤ ਲਾਭਕਾਰੀ ਸਿੱਧ ਹੁੰਦਾ ਹੈ। ਆਪਣੇ ਆਪ ਨੂੰ ੧੦੦% ਪਰਮਾਤਮਾ ਅਤੇ ਗੁਰੂ ਦੇ ਚਰਨਾਂ ’ਤੇ ਪੂਰਨ ਭਰੋਸੇ, ਸ਼ਰਧਾ ਅਤੇ ਪਿਆਰ ਨਾਲ ਸਮਰਪਣ ਕਰ ਦਿਉ, ਤਦ ਤੁਹਾਡੀ ਅਰਦਾਸ ਦਰਗਾਹ ਵਿੱਚ ਕਬੂਲ ਹੋ ਜਾਵੇਗੀ ਅਤੇ ਤੁਹਾਡੀ ਬੰਦਗੀ ਵਿਕਸਿਤ ਹੋਣੀ ਸ਼ੁਰੂ ਹੋ ਜਾਵੇਗੀ। ਆਪਣੇ ਚਿੱਤਰਗੁਪਤ ਦੀ ਸਫ਼ਾਈ ਲਈ, ਆਪਣੇ ਮਨ ਦੀ ਮੈਲ ਧੋਣ ਲਈ ਅਰਦਾਸ, ਜੋਦੜੀ, ਬੇਨਤੀ ਕਰੋ, ਅਸੀਂ ਮਹਾਂ ਪਾਪੀ, ਮਹਾਂ ਪਾਖੰਡੀ, ਮਹਾਂ ਕਾਮੀ, ਮਹਾਂ ਕਰੋਧੀ, ਮਹਾਂ ਲੋਭੀ, ਮਹਾਂ ਅਹੰਕਾਰੀ ਹਾਂ, ਅਸੀਂ ਨੀਚਾਂ ਦੇ ਨੀਚ ਅੱਤ ਨੀਚ ਹਾਂ, ਅਸੀਂ ਪਲ-ਪਲ ਛਿਨ-ਛਿਨ ਗੁਨਾਹਗਾਰ ਲੂਣਹਰਾਮੀ ਹਾਂ, ਅਸੀਂ ਆਪਣੇ ਸਾਰੇ ਗੁਨਾਹ ਅਤੇ ਪਾਪ ਕਬੂਲ ਕਰਦੇ ਹਾਂ, ਤੂੰ ਬੇਅੰਤ ਦਿਆਲਤਾ ਦਾ ਭੰਡਾਰ ਹੈ, ਤੂੰ ਬੇਅੰਤ ਗੁਰ ਕਿਰਪਾ ਅਤੇ ਗੁਰਪ੍ਰਸਾਦਿ ਦਾ ਭੰਡਾਰ ਹੈ, ਤੂੰ ਬਖ਼ਸ਼ਨਹਾਰ ਹੈਂ, ਤੂੰ ਬਖ਼ਸ਼ੰਦ ਹੈਂ, ਤੂੰ ਅਵਗੁਣ ਨਹੀਂ ਚਿਤਾਰਦਾ, ਤੂੰ ਵੇਖ ਕੇ ਅਨਡਿੱਠਾ ਕਰ ਦੇਂਦਾ ਹੈਂ, ਤੂੰ ਕਿਰਪਾ ਕਰਕੇ ਸਾਡੇ ਸਾਰੇ ਗੁਨਾਹ ਅਤੇ ਪਾਪ ਮਾਫ਼ ਕਰ ਦੇ, ਅਸੀਂ ਪਲ-ਪਲ ਛਿਨ-ਛਿਨ ਭੁਲਣਹਾਰ ਹਾਂ, ਤੂੰ ਆਪਣੀ ਕਿਰਪਾ ਸ਼ਕਤੀ ਨਾਲ ਸੁਮੱਤ, ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦਾ ਗੁਰਪ੍ਰਸਾਦਿ ਸਾਡੀ ਗ਼ਰੀਬਾਂ ਦੀ ਝੋਲੀ ਵਿੱਚ ਪਾ ਦੇ, ਤੂੰ ਸਾਨੂੰ ਆਪਣੇ ਰੰਗ ਵਿੱਚ ਰੰਗ ਲੈ। ਇਹ ਅਰਦਾਸ ਬਾਰ-ਬਾਰ ਕਰੋ, ਜਿੱਥੇ ਭੀ ਹੋਵੋ, ਕੰਮ ’ਤੇ ਹੋਵੋ, ਯਾਤਰਾ ਵਿੱਚ, ਕਿਸੇ ਵੀ ਚੀਜ਼ ਵਿੱਚ ਮਸਰੂਫ਼ ਹੋਵੋ, ਹਰ ਪੰਜ ਮਿੰਟਾਂ ਬਾਅਦ ਇਹ ਅਰਦਾਸ ਕਰੋ। ਜਦੋਂ ਭੀ ਕੋਈ ਮਾੜਾ ਵਿਚਾਰ ਮਨ ਵਿੱਚ ਆਵੇ, ਇਹ ਅਰਦਾਸ ਕਰੋ। ਤੁਹਾਡੇ ਸਾਰੇ ਗੁਨਾਹ ਬਖ਼ਸ਼ੇ ਜਾਣਗੇ ਅਤੇ ਤੁਹਾਨੂੰ ਗੁਰਪ੍ਰਸਾਦਿ ਦੀ ਪ੍ਰਾਪਤੀ ਹੋਵੇਗੀ। ਤੁਸੀਂ ਨਿਮਰਤਾ ਵਿੱਚ ਡੁਬਦੇ ਚਲੇ ਜਾਵੋਗੇ ਅਤੇ ਭਰਪੂਰ ਨਿਮਰਤਾ ਵਿੱਚ ਹੀ ਦਰਗਾਹ ਦੀ ਕੁੰਜੀ ਹੈ, ਜੋ ਤੁਸੀਂ ਗੁਰਪ੍ਰਸਾਦਿ ਨਾਲ ਪ੍ਰਾਪਤ ਕਰਨ ਦੇ ਹੱਕਦਾਰ ਬਣ ਜਾਵੋਗੇ।