5ਅ. ਅਰਦਾਸ ਜੋ ਦੁਹਰਾਉਣੀ ਹੈ

ਆਪਣੇ ਆਪ ਨੂੰ 100% ਪਰਮਾਤਮਾ ਅਤੇ ਗੁਰੂ ਅੱਗੇ ਸਮਰਪਣ ਕਰ ਦਿਓ ਅਤੇ ਉਹਨਾਂ ਵਿੱਚ ਪੂਰਾ ਭਰੋਸਾ ਅਤੇ ਯਕੀਨ ਵਿਕਸਿਤ ਕਰ ਲਵੋ ਤਦ ਬੰਦਗੀ ਬਹੁਤ ਅਸਾਨ ਬਣ ਜਾਂਦੀ ਹੈ ,ਤਦ ਗੁਰੂ ਤੁਹਾਡੀ ਸੰਭਾਲ ਕਰਦਾ ਹੈ ,ਹਰ ਚੀਜ ਦਾ ਵਾਪਰਨਾ ਹੁਕਮ ਕਰਕੇ ਜਾਣੋ,ਇਹ ਪਰਮਾਤਮਾ ਦਾ ਹੁਕਮ ਹੈ ਜੋ ਪ੍ਰਬਲ ਹੈ , ਸਭ ਤੋਂ ਵਧੀਆ ਗੱਲ ਅਰਦਾਸ ਕਰਨੀ ਅਤੇ ਲੰਬੇ ਸਮੇਂ ਦੇ ਨਾਮ ਸਿਮਰਨ ਦਾ ਅਭਿਆਸ ਕਰਨਾ ਹੈ ,ਅਤੇ ਹੇਠ ਲਿਖੀ ਅਰਦਾਸ  ਕੁਝ ਮਿੰਟਾਂ ਲਈ ਦੁਹਰਾਓ :
 
 
ਹਮ ਮਹਾਂ ਪਾਪੀ ਮਹਾਂ ਪਾਖੰਡੀ ਮਹਾਂ ਕਾਮੀ
ਮਹਾਂ ਕ੍ਰੋਧੀ ਮਹਾ ਲੋਭੀ ਮੋਹੀ ਮਹਾਂ ਅਹੰਕਾਰੀ ਹਾਂ,
 
ਹਮ ਨੀਚਾਂ ਕੇ ਨੀਚ ਹਾਂ,
ਹਮ ਗੁਨਹਗਾਰ ਲੂਣ ਹਰਾਮੀ ਹਾਂ,
 
ਅਸੀਂ ਆਪਣੇ ਸਾਰੇ ਗੁਨਾਹ ਤੇ ਪਾਪ ਕਬੂਲ ਕਰਦੇ ਹਾਂ,
ਤੂੰ ਦਿਆਲ ਬਖਸੰਦ ਬਖ਼ਸ਼ਣ ਹਾਰ ਹੈਂ
 
 
ਤੂੰ ਕ੍ਰਿਪਾ ਕਰਕੇ ਸਾਡੇ ਸਾਰੇ ਗੁਨਾਹ ਤੇ ਪਾਪ ਬਖਸ ਦੇ,
 
 
ਅਸੀਂ ਪਲ ਪਲ ਛਿਣ ਛਿਣ ਭੁੱਲਣਹਾਰ ਹਾਂ ਤੂੰ ਕ੍ਰਿਪਾ ਕਰ ਕੇ
 
 
ਸਾਨੂੰ ਸੁਮੱਤ ਦੇ ਗੁਰਮਤਿ ਦੇ ਨਾਮ ਦੇ ਸੇਵਾ ਦੇ ਬੰਦਗੀ ਦੇ,
ਆਪਣੇ ਰੰਗ ਵਿੱਚ ਆਪ ਰੰਗ ਲੈ:
 
 
ਹਮਰੇ ਕੀਏ ਕਿਛੁ ਨਾ ਹੋਵੈ
ਕਰੇ ਕਰਾਵੈ ਆਪ ਹੀ ਆਪ
 
 
ਜਿੱਥੇ ਵੀ ਤੁਸੀਂ ਦਿਨ ਸਮੇਂ ਹੋਵੋ ,ਕੰਮ ਤੇ ਹੋਵੋ, ਯਾਤਰਾ ,ਗੱਲਬਾਤ, ਖਾਣ ਸਮੇਂ ਜਾਂ ਜੋ ਮਰਜ਼ੀ ਕਰਦੇ ਹੋਵੋ ਸਿਰਫ਼ ਨਾਮ ਸਿਮਰਨ ਨੂੰ ਛੱਡ ਕੇ ਤੁਹਾਨੂੰ ਇਹ ਅਰਦਾਸ ਨਿਰੰਤਰ ਅਧਾਰ ਤੇ ਕਰਨੀ ਚਾਹੀਦੀ ਹੈ ,ਅਤੇ ਇੱਥੋਂ ਤੱਕ ਕਿ ਜੇਕਰ ਨਾਮ ਸਿਮਰਨ ਕਰਨ ਦੌਰਾਨ ਜੇਕਰ ਕੋਈ ਮਾੜੇ ਵਿਚਾਰ ਆਉਣ ਨਾਲ ਵਿਘਨ ਪੈਂਦਾ ਹੈ ਤਾਂ ਤੁਹਾਨੂੰ ਇਹ ਅਰਦਾਸ ਦੁਹਰਾਉਣੀ ਚਾਹੀਦੀ ਹੈ : ਇਸ ਅਰਦਾਸ ਨੇ ਸਾਡੇ ਲਈ ਕ੍ਰਿਸ਼ਮੇ ਕੀਤੇ ਹਨ, ਹੁਣ ਰ ਜੀ ਵੀ ਇਸ ਇਸ ਅਰਦਾਸ ਦੀ ਬਖਸ਼ਿਸ਼ ਵਿੱਚ ਹਨ ਅਤੇ ਉਹ ਬਹੁਤ ਹੀ ਵਧੀਆ ਕਰ ਰਹੇ ਹਨ।ਅਸੀਂ ਇਹ ਅਰਦਾਸ ਹਰ ਇੱਕ ਨੂੰ ਦੱਸੀ ਹੈ ਪਰ ਲੋਕ ਭੁੱਲ ਜਾਦੇ ਹਨ ਅਤੇ ਇਸ ਨੂੰ ਨਹੀਂ ਕਰਦੇ,ਪਰ ਜੋ ਵੀ ਇਹ ਕਰਦਾ ਹੈ ਧੰਨ ਧੰਨ ਹੋ ਜਾਦਾ ਹੈ ।
 
 
 
ਦਾਸਨ ਦਾਸ