ਸਾਡੇ ਵਿੱਚੋਂ ਕੁਝ ਨੂੰ ਆਮ ਤੌਰ ਤੇ ਗੁਰ ਅਤੇ ਗੁਰੂ ਨੂੰ ਸਵੇਰੇ ਦੇ ਪਹਿਲੇ ਸਮੇਂ ਦਾ ਦਸਵੰਧ ਦੇਣਾ ਮੁਸ਼ਕਿਲ ਲੱਗਦਾ ਹੈ ।ਕੇਵਲ ਇਹਨਾਂ ਦੀ ਅਪਾਰ ਬੇਅੰਤ ਗੁਰ ਕ੍ਰਿਪਾ
· ਅਗਮ ਅਗੋਚਰ ਅਪਰੰਪਾਰ ਅਨੰਤ ਬੇਅੰਤ ਪਾਰ ਬ੍ਰਹਮ ਪਰਮੇਸ਼ਰ ਅਤੇ
· ਗੁਰੂ
ਦੀ ਕ੍ਰਿਪਾ ਨਾਲ ਅਸੀਂ ਇਸ ਵਿੱਚੋਂ ਸਫਲਤਾ ਨਾਲ ਲੰਘ ਸਕਦੇ ਹਾਂ ।
ਅਸੀਂ ਆਪਣੇ ਆਪ ਇਸ ਉਪਰ ਜਿਆਦਾ ਬਲ ਸਾਡੇ ਰੋਜ਼ਾਨਾ ਦੀ ਜਿੰਦਗੀ ਵਿੱਚ ਮਾਇਆ ਦੇ ਡੂੰਘੇ ਪ੍ਰਭਾਵ ਕਾਰਨ ਨਹੀਂ ਲਗਾ ਸਕਦੇ।ਅਸੀਂ ਇਹ ਗੁਰਪ੍ਰਸਾਦਿ ਹੌਲੀ ਹੌਲੀ ਅਤੇ ਇੱਕ ਨਿਰੰਤਰ ਚਾਲ ਨਾਲ ਲਗਾਤਾਰ ਇਹ ਹੇਠ ਲਿਖੇ ਯਤਨ ਕਰਦੇ ਰਹਿਣ ਨਾਲ ਪਾ ਸਕਦੇ ਹਾਂ ਇਹ ਹਨ :
· ਅਤਿ ਪਿਆਰ
· ਨਿਮਰਤਾ
· ਭਰੋਸਾ
· ਯਕੀਨ
· ਵਿਸ਼ਵਾਸ
· ਦ੍ਰਿੜਤਾ ਅਤੇ
· ਗੁਰ ਅਤੇ ਗੁਰੂ ਅੱਗੇ ਪੂਰਨ ਸਮਰਪਣ
ਯਾਦ ਰੱਖੋ ਕਿ ਹੇਠ ਲਿਖੇ ਗੁਣ ਸਵੇਰੇ ਪਹਿਲੇ ਵੇਲੇ ਜਾਂ ਨਾਲ ਦੀ ਨਾਲ ਦਿਨ ਜਾਂ ਰਾਤ ਦੇ ਕਿਸੇ ਵੀ ਵੇਲੇ ਨਾਮ ਸਿਮਰਨ ਕਰਨ ਲਈ ਜਰੂਰੀ ਚਾਹੀਦੇ ਹਨ ।
· ਅੰਤਰ ਰੁਚੀ
· ਇੱਛਾ
· ਉਤਸ਼ਾਹ
· ਅਨੰਦ ਦਾ ਅਹਿਸਾਸ
· ਖੁਸੀ
· ਬਲੀਦਾਨ ਦੀ ਭਾਵਨਾ
· ਅਨਾਦਿ ਪਿਆਰ ਦੀ ਭਾਵਨਾ
ਪਰ ਇਹ ਗੁਣ ਤੁਹਾਡੇ ਅੰਦਰ ਗੁਰਪ੍ਰਸਾਦਿ ਨਾਲ ਆਉਂਦੇ ਹਨ।ਇਹ ਕੇਵਲ ਗੁਰ ਕ੍ਰਿਪਾ ਨਾਲ ਵਾਪਰਦਾ ਹੈ ।ਇਸ ਲਈ ਸਾਨੂੰ ਨਿਰੰਤਰ ਅਧਾਰ ਤੇ ਗੁਰ ਕ੍ਰਿਪਾ ਨਾਲ ਜੁੜੇ ਰਹਿਣ ਲਈ ਕਿਸ ਚੀਜ ਦੀ ਜਰੂਰਤ ਹੈ ? ਅਰਦਾਸ ਨਾਲ
· ਅਤਿ ਨਿਮਰਤਾ ਨਾਲ
· ਸੱਚੇ ਪਿਆਰ
· ਭਰੋਸੇ ਅਤੇ
· ਗੁਰ ਅਤੇ ਗੁਰੂ ਵਿੱਚ ਯਕੀਨ
ਇੱਥੇ ਅਰਦਾਸ ਕਰਨ ਲਈ ਕੋਈ ਖਾਸ ਸਮਾਂ ਨਹੀਂ ਹੈ ,ਇਹ ਕਿਸੇ ਵੇਲੇ ਵੀ ਸਮੇਂ ਕਿਤੇ ਵੀ ਕੀਤੀ ਜਾ ਸਕਦੀ ਹੈ।ਅਸਲ ਵਿੱਚ ਜਦ ਵੀ ਤੁਹਾਡਾ ਅੰਦਰ ਤੁਹਾਨੂੰ ਇਹ ਅਰਦਾਸ ਕਰਨ ਲਈ ਕਹਿੰਦਾ ਹੈ ਕੁਝ ਸਮਾਂ ਲਓ ਅਤੇ ਆਪਣੇ ਅੰਦਰ ਹੀ ਇਹ ਅਰਦਾਸ ਕਰੋ ।ਬਾਰ ਬਾਰ ਇਹ ਅਰਦਾਸ ਕਰਨਾ ਬਹੁਤ ਵਧੀਆ ਨਤੀਜੇ ਲਿਆਉਂਦਾ ਹੈ ।ਹਿਰਦੇ ਵਿਚੋਂ ਕੀਤੀ ਗਈ ਅਰਦਾਸ ਉਸੇ ਵੇਲੇ ਸੁਣੀ ਜਾਂਦੀ ਹੈ ।ਯਾਦ ਰੱਖੋ ਇਹ ਤੁਹਾਡੇ ਹੱਥ ਵਿਚ ਜਾਂ ਕਾਬੂ ਵਿੱਚ ਕੋਈ ਵੀ ਚੀਜ ਨਹੀਂ ਹੈ , ਇਹ ਸਭ ਹੁਕਮ ਹੈ ਜੋ ਇਹਨਾਂ ਚੀਜ਼ਾਂ ਨੂੰ ਵਾਪਰਨਾ ਬਣਾਉਂਦਾ ਹੈ ,ਇਸ ਲਈ ਅਰਦਾਸ ਹੀ ਇਸ ਦਾ ਰਸਤਾ ਹੈ ।
ਜਦ ਰਾਤ ਨੂੰ ਸੌਂਦੇ ਹੋ ਤਾਂ ਜਲਦੀ ਸੌਣ ਦੀ ਕੋਸ਼ਿਸ਼ ਕਰੋ ।ਸਵੇਰ ਵੇਲੇ ਇਸ ਤਰਾਂ ਅਰਦਾਸ ਕਰਕੇ ਗੁਰ ਕ੍ਰਿਪਾ ਦੀ ਮੰਗ ਕਰੋ
ਆਪਣੇ ਹਿਰਦੇ ਵਿੱਚ ਹੱਥ ਜੋੜ ਕੇ ਅਤੇ ਪਿਆਰ ਨਾਲ ਭਰੇ ਅਹਿਸਾਸ ਨਾਲ ਅਰਦਾਸ ਕਰੋ
· ਕੋਟਨ ਕੋਟ ਨਮਸਕਾਰ ਨਾਲ
· ਕੋਟ ਕੋਟ ਡੰਡਉਤ ਬੰਦਨਾ ਅਤੇ
· ਕੋਟ ਕੋਟ ਸ਼ੁਕਰਾਨਾ
ਨਾਲ ਇਹਨਾਂ ਸਾਰਿਆਂ ਅੱਗੇ ਅਰਦਾਸ ਕਰੋ
· ਪਾਰ ਬ੍ਰਹਮ ਪਰਮੇਸ਼ਰ ਜੀ ਅਤੇ ਸਤਿਗੁਰੂ ਜੀ ,
· ਦਸ ਗੁਰੂ ਸਾਹਿਬਾਨ
· ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ
· ਸਾਰੇ ਸੰਤਾਂ ਭਗਤਾਂ ਅਤੇ ਸਾਰੇ ਯੁਗਾਂ ਦੇ ਬ੍ਰਹਮ ਗਿਆਨੀਆਂ ਅੱਗੇ :
· ਸਾਰੀ ਗੁਰ ਸੰਗਤ ਅਤੇ
· ਕੋਟ ਬ੍ਰਹਿ ਮੰਡ ਕੇ ਚਰਨਾਂ ਅੱਗੇ ਅਰਦਾਸ ਕਰੋ।
ਕੁਝ ਸਮਾਂ ਆਪਣੇ ਮਨ ਵਿੱਚ ਸਮਾਂ ਲਓ ਅਤੇ ਕਹੋ
· ਕ੍ਰਿਪਾ ਕਰਕੇ ਆਪਣੇ ਇਸ ਕੂਕਰ ਨੂੰ * * * ਵਜੇ ( ਜਿਹੜਾ ਵੀ ਸਮਾਂ ਤੁਹਾਡਾ ਅੰਦਰ ਤੁਹਾਨੂੰ ਉੱਠਣ ਲਈ ਕਹਿੰਦਾ ਹੈ) ਜਗਾਉਣ ਦੀ ਕ੍ਰਿਪਾਲਤਾ ਕਰੋ ਜੀ
· ਕ੍ਰਿਪਾ ਕਰਕੇ ਇਸ ਕੂਕਰ ਕੋਲੋਂ ਕੁਝ ਸੇਵਾ ਲੈਣ ਦੀ ਦਿਆਲਤਾ ਕਰੋ ਜੀ
· ਕੇਵਲ ਤੁਸੀਂ ਹੀਂ ਇਸ ਕੂਕਰ ਕੋਲੋਂ ਸੇਵਾ ਲੈ ਸਕਦੇ ਹੋ ,
· ਕੇਵਲ ਤੁਹਾਡੀ ਕ੍ਰਿਪਾ ਇਸ ਕੂਕਰ ਕੋਲੋਂ ਇਹ ਸੇਵਾ ਲੈ ਸਕਦੀ ਹੈ ,
· ਅਸੀਂ ਤੁਹਾਡੀ ਗੁਰ ਕ੍ਰਿਪਾ ਦੀ ਭੀਖ ਮੰਗਦੇ ਹਾਂ ,
· ਕ੍ਰਿਪਾ ਕਰਕੇ ਇਸ ਮਹਾਂ ਪਾਪੀ ਨੂੰ ਆਪਣੇ ਸ਼ਰਨ ਵਿੱਚ ਲਓ ਜੀ,
· ਕ੍ਰਿਪਾ ਕਰਕੇ ਇਸ ਕੂੜ ਕਪਟੀ ਮਹਾਂ ਪਾਖੰਡੀ ਮਹਾਂ ਮੂਰਖ ਦੇ ਸਾਰੇ ਪਾਪ ਮੁਆਫ਼ ਕਰ ਦਿਓ ,
· ਇਹ ਕੂਕਰ ਸਾਰੇ ਪਾਪ ਸਵੀਕਾਰ ਕਰਦਾ ਹੈ ,
· ਅਸੀ ਸਿਰਫ਼ ਕਲਯੁਗੀ ਜੀਵ ਹਾਂ ਅਤੇ ਹਰ ਸਾਹ ਨਾਲ ਅਸੀਂ ਪਾਪ ਕਰਦੇ ਹਾਂ ,
· ਹਰ ਸਾਹ ਜੋ ਤੁਸੀਂ ਸਾਨੂੰ ਬਖਸ਼ਿਆ ਹੈ ਤੁਹਾਡੇ ਸਿਮਰਨ ਅਤੇ ਸੇਵਾ ਲਈ ਹੈ ਅਤੇ
· ਅਸੀਂ ਇਹਨਾਂ ਸਾਹਾਂ ਨੂੰ ਅਣਗਿਣਤ ਸਮੇਂ ਤੋਂ ਵਿਅਰਥ ਗਵਾ ਰਹੇ ਹਾਂ ,
· ਅਸੀ ਅਣਗਿਣਤ ਪਾਪ ਕਰਦੇ ਹਾਂ ਪਰ ਤੁਸੀਂ ਦਿਆਲੂ ਅਤੇ ਬਖ਼ਸ਼ਣ ਵਾਲੇ ਹੋ,
· ਤੁਹਾਡੀ ਦਿਆਲਤਾ ਅਤੇ ਮੁਆਫ਼ੀ ਤੁਹਾਡੀ ਤਰਾਂ ਬੇਅੰਤ ਹੈ ,
· ਤੁਸੀਂ ਮੇਰੇ ਉਪਰ ਬਹੁਤ ਦਿਆਲ ਹੋ ਕਿ ਮੈਨੂੰ ਇਸ ਅਨਾਦਿ ਸੱਚ ਦੇ ਰਸਤੇ ਤੇ ਪਾਇਆ ਹੈ ,
· ਤੁਸੀਂ ਬੇਅੰਤ ਹੋ, ਤੁਸੀਂ ਅਗੰਮ ਹੋ,ਤੁਸੀਂ ਅਗੋਚਰ ਹੋ ,ਤੁਸੀਂ ਅਪਰੰ ਅਪਾਰ ਹੋ,
· ਇਸ ਤਰਾਂ ਹੀ ਤੁਹਾਡੀ ਕ੍ਰਿਪਾ ਅਤੇ ਬਖਸ਼ਿਸ਼ ਹੈ
· ਕੁਝ ਵੀ ਤੁਹਾਡੇ ਲਈ ਅਸੰਭਵ ਨਹੀਂ ਹੈ ,ਤੁਸੀ ਅੱਖ ਦੇ ਪਲਕਾਰੇ ਵਿੱਚ ਚੀਜ਼ਾਂ ਦਾ ਵਾਪਰਨਾ ਕਰ ਦਿੰਦੇ ਹੋ ,ਹਰ ਚੀਜ ਤੁਹਾਡੇ ਹੁਕਮ ਅਧੀਨ ਹੈ ,ਕ੍ਰਿਪਾ ਕਰਕੇ ਮੇਰੇ ਹਿਰਦੇ ਅੰਦਰ ਗਰੀਬੀ ਵੇਸ ਬਖਸ ਦਿਓ,
· ਮੈਨੂੰ ਕੋਟ ਬ੍ਰਹਿਮੰਡ ਦਾ ਨਿਮਰ ਸੇਵਕ ਬਣਾ ਦਿਓ ,ਮੈਨੂੰ ਕੋਟ ਬ੍ਰਹਿ ਮੰਡ ਦੇ ਧੂਲ ਬਣਾ ਦਿਓ ਜੀ ,
· ਮੈਨੂੰ ਅਤਿ ਨੀਚਾਂ ਦਾ ਨੀਚ ਬਣਾ ਦਿਓ ਜੀ ,ਦਾਸਾਂ ਦਾ ਦਾਸ ,ਮੈਨੂੰ ਨਿਮਾਣਾ ਬਣਾ ਦਿਓ ਜੀ ,
· ਕ੍ਰਿਪਾ ਕਰਕੇ ਮੈਨੂੰ ਮਾਇਆ ਦੇ ਪ੍ਰਭਾਵ ਤੋਂ ਮੁਕਤ ਕਰੋ ਜੀ ,
· ਕ੍ਰਿਪਾ ਕਰਕੇ ਮੈਨੂੰ ਸੰਤੁਸ਼ਟੀ ਬਖ਼ਸ਼ੋ ਜੀ ਅਤੇ ਮੇਰੀਆਂ ਸਾਰੀਆਂ ਇੱਛਾਵਾਂ ਨੂੰ ਖਤਮ ਕਰ ਦਿਓ ਜੀ ,
· ਕ੍ਰਿਪਾ ਕਰਕੇ ਮੈਨੂੰ ਨਿਰਭਉ ਬਣਾ ਦਿਓ ਜੀ -ਨਿਰਵੈਰ ਬਣਾ ਦਿਓ ਜੀ ,
· ਕ੍ਰਿਪਾ ਕਰਕੇ ਮੈਨੂੰ ਏਕਿ ਦ੍ਰਿਸ਼ਟ ਬਣਾ ਦਿਓ ਜੀ
· ਕ੍ਰਿਪਾ ਕਰਕੇ ਮੈਨੂੰ ਆਪਣੀ ਸਾਰੀ ਸ੍ਰਿਸਟੀ ਦਾ ਦਾਸ ਬਣਾ ਦਿਓ ਜੀ ,
· ਕ੍ਰਿਪਾ ਕਰਕੇ ਮੈਨੂੰ ਅਨਾਦਿ ਸੱਚ ਬੋਲਣ, ਸੁਣਨ,ਪੇਸ਼ ਕਰਨ ਅਤੇ ਅਨਾਦਿ ਸੱਚ ਦੀ ਸੇਵਾ ਕਰਨ ਦੇ ਯੋਗ ਬਣਾ ਦਿਓ ਜੀ ,
· ਕ੍ਰਿਪਾ ਕਰਕੇ ਮੇਰਾ ਸਿਰ ਹਮੇਸ਼ਾਂ ਗੁਰ ਅਤੇ ਗੁਰੂ ਦੇ ਚਰਨਾਂ ਵਿੱਚ ਰੱਖੋ ਜੀ ,
· ਕ੍ਰਿਪਾ ਕਰਕੇ ਮੈਨੂੰ ਹਮੇਸ਼ਾਂ ਕੋਟਿ ਬ੍ਰਹਿ ਮੰਡ ਦੇ ਚਰਨਾਂ ਵਿੱਚ ਰੱਖੋ ਜੀ
· ਕ੍ਰਿਪਾ ਕਰਕੇ ਮੈਨੂੰ ਨਾਮ, ਬੰਦਗੀ ਅਤੇ ਸੇਵਾ ਬਖ਼ਸ਼ੋ ਜੀ
ਜਦ ਤੁਸੀ ਆਪਣੇ ਆਪਣ ਨਾਮ ਸਿਮਰਨ ਵੱਲ ਨਹੀਂ ਮੁੜ ਪੈਂਦੇ ਹਮੇਸ਼ਾਂ ਇਹ ਅਰਦਾਸ ਨਾਮ ਸਿਮਰਨ ਸ਼ੁਰੂ ਕਰਨ ਤੋਂ ਪਹਿਲਾਂ ਕਰੋ,ਭਾਵੇਂ ਇਹ ਸ਼ਾਮ,ਸੌਣ ਦਾ ਵੇਲਾ ਜਾਂ ਅੰਮ੍ਰਿਤ ਵੇਲਾ ਹੋਵੇ।ਇਹ ਅਰਦਾਸਾਂ ਕਰਨ ਨਾਲ ਤੁਹਾਨੂੰ ਬਹੁਤ ਭਾਰੀ ਫਲ ਪ੍ਰਾਪਤ ਹੋਣਗੇ।
ਰਾਤ ਨੂੰ ਸੌਣ ਤੋਂ ਪਹਿਲਾਂ ਇਹ ਅਰਦਾਸ ਕਰੋ ਅਤੇ ਤਦ ਨਾਮ ਸਿਮਰਨ ਵੱਲ ਮੁੜ ਪਵੋ ਅਤੇ ਤੁਸੀਂ ਵਧੀਆਂ ਨੀਂਦ ਵਿੱਚ ਸੌਂਵੋਗੇ ਅਤੇ ਤੁਸੀਂ ਠੀਕ ਸਮੇਂ ਉਠ ਪਵੋਗੇ।ਇਹ ਮਨ ਵਿੱਚ ਰੱਖੋ ਕਿ ਸਵੇਰ ਦੇ ਪਹਿਲੇ ਵੇਲੇ ਪਹਿਲੀ ਅੱਖ ਖੁੱਲਣ ਨਾਲ ਹੀ ਜਾਗ ਜਾਵੋ।
ਅੰਮ੍ਰਿਤ ਵੇਲਾ 12:00 ਤੋਂ ਬਾਅਦ ਸ਼ੁਰੂ ਹੁੰਦਾ ਹੈ,ਜਦ ਤੁਸੀ ਜਾਗ ਜਾਵੋ ਇਸ਼ਨਾਨ ਕਰੋ, ਕੇਸਾਂ ਸਮੇਤ ਇਸ਼ਨਾਨ ਹੋਰ ਵੀ ਚੰਗਾ ਹੈ ,ਤਦ ਅਰਦਾਸ ਕਰੋ ਅਤੇ ਨਾਮ ਸਿਮਰਨ ਕਰੋ ।
ਅੰਮ੍ਰਿਤ ਵੇਲੇ ਦੀ ਸੇਵਾ ਸਭ ਤੋਂ ਵਧੀਆ ਸੇਵਾ ਹੈ ।ਇਸਦੇ ਫਲ ਹਨ:
· 1:00 ਸਵੇਰੇ ਤੋਂ 2:00 ਤੱਕ ਸਿਮਰਨ ਤੁਹਾਨੂੰ 40 ਕਿਲੋ ਹੀਰੇ ਦਾਨ ਕਰਨ ਦੇ ਤੁੱਲ ਫਲ ਦਿੰਦਾ ਹੈ ।
· ਅਗਲਾ ਘੰਟਾ ਇਹ 40 ਕਿਲੋ ਸੋਨਾ ਦਾਨ ਕਰਨ ਦੇ ਤੁੱਲ ਫਲ ਦਿੰਦਾ ਹੈ ,
· ਅਗਲੇ ਘੰਟੇ ਵਿੱਚ ਇਹ ਚਾਂਦੀ ਦੇ ਤੁੱਲ ਹੈ
· ਫਿਰ ਤਾਂਬਾ ਅਤੇ ਇਸ ਤਰਾਂ ਹੀ ਅੱਗੇ
ਸਮਾਧੀ ਵਿੱਚ ਇੱਕ ਘੰਟਾ ਨਾਮ ਸਿਮਰਨ ਇੱਕ ਪੂਰੇ ਅਖੰਡ ਪਾਠ ਨਾਲੋਂ ਵੱਧ ਫਲ ਕਾਰੀ ਹੈ ।
ਪਹਿਲੇ ਦੋ ਘੰਟੇ ਨਾਮ ਸਿਮਰਨ ਧਰਤੀ ਉਪਰ ਗਿਣਿਆ ਜਾਂਦਾ ਹੈ ਅਤੇ ਤੀਸਰਾ,ਚੌਥਾ ,ਪੰਜਵਾਂ ਘੰਟਾ ਦਰਗਾਹ ਵਿੱਚ ਗਿਣਿਆ ਜਾਂਦਾ ਹੈ ।ਸਮਾਧੀ ਅਤੇ ਸੁੰਨ ਸਮਾਧੀ ਵਿੱਚ ਬੈਠ ਕਈ ਕਈ ਘੰਟੇ ਲੰਬੇ ਸਮੇਂ ਲਈ ਨਾਮ ਸਿਮਰਨ ਕਰਨ ਦਾ ਫਲ ਗਿਣਿਆ ਅਤੇ ਨਿਰਧਾਰਣ ਨਹੀਂ ਕੀਤਾ ਜਾ ਸਕਦਾ ਹੈ ,ਇਹ ਵਿਆਖਿਆ ਤੋਂ ਪਰੇ ਹਨ,ਅਤੇ ਇਹ ਅਸਲ ਬੰਦਗੀ ਹੈ ਜੋ ਤੁਹਾਨੂੰ ਸੱਚ ਖੰਡ ਵਿੱਚ ਲੈ ਜਾਂਦੀ ਹੈ
ਦਾਸਨ ਦਾਸ