5. ਜਪੁ ਜੀ ਸੱਚ ਖੰਡ ਵੱਲ ਯਾਤਰਾ

ਬਹੁਤ ਹੀ ਪਿਆਰ ਨਾਲ ਸਾਰੇ ਦੁਹਰਾਓ:
"ਸਤਿ ਨਾਮ ਸਤਿ ਨਾਮ  ਸਤਿ ਨਾਮ  ਸਤਿ ਨਾਮ ਸਤਿ ਨਾਮ ਸਤਿ ਨਾਮ ਸਤਿ ਨਾਮ  ਸਦਾ ਸਤਿ ਨਾਮ ਜੀ "
 
ਸਤਿਗੁਰੂ ਸੱਚੇ ਪਾਤਸ਼ਾਹ ਜੀ  ਅਤੇ ਅਗਮ ਅਗੋਚਰ ਸ਼੍ਰੀ ਅਕਾਲ ਪੁਰਖ ਜੀ ਦੀ ਬੇਅੰਤ ਕ੍ਰਿਪਾ ਨਾਲ  ਅਤੇ ਉਹਨਾਂ ਦੇ ਪੂਰਨ ਹੁਕਮ ਅੰਦਰ. ਇਹ ਤੁਹਾਡਾ ਸੇਵਕ ਪੂਰਨ ਭਗਤੀ ਲਈ ਜਰੂਰੀ ਪੂਰਨ ਗਿਆਨ – ਬ੍ਰਹਮ ਗਿਆਨ ਨੂੰ ਬਹੁਤ ਹੀ ਅਸਾਨ ਤਰੀਕੇ ਨਾਲ ਅਸਾਨੀ ਨਾਲ ਸਮਝੇ ਜਾਣ ਵਾਲੇ ਤਰੀਕੇ ਨਾਲ ਸੰਗਤ ਦੇ ਲਾਭ ਲਈ ਸਾਂਝਾ ਕਰ ਰਿਹਾ ਹੈ ।
ਇਹ ਬ੍ਰਹਮ ਗਿਆਨ ਜਿਵੇਂ ਪਾਤਸ਼ਾਹੀ ਪਾਤਸ਼ਾਹ ਜੀ ਦੀਆਂ ਬਖਸ਼ਿਸਾਂ ਨਾਲ ਤੁਹਾਨੂੰ  ਪੂਰੇ ਬਲ ਅਤੇ ਉਤਸ਼ਾਹ ਨਾਲ ਸੰਤ ਮਾਰਗ ਤੇ ਵਧਣ ਲਈ ਪ੍ਰੇਰਨਾ ਦੇਣ ਵਿੱਚ ਸਹਾਈ ਹੋਵੇਗਾ।ਅਸੀਂ ਇੰਟਰਨੈੱਟ ਸੰਗਤ ਤੋਂ ਬਹੁਤ ਹੀ ਉਤਸ਼ਾਹ ਪੂਰਵਕ ਸੁਨੇਹੇ  ਇਸ ਚਾਕਰ ਦੁਆਰਾ ਪਹਿਲਾਂ ਲਿਖੇ ਗਏ ਸੁਨੇਹਿਆਂ ਦੇ ਸਬੰਧ ਵਿੱਚ ਪ੍ਰਾਪਤ ਹੋਏ ਹਨ ।ਇਹਨਾਂ ਸੁਨੇਹਿਆਂ ਨੂੰ ਪੜਨ ਲਈ ਸਮਾਂ ਦੇਣ ਅਤੇ ਕੁਝ ਬਹੁਤ ਹੀ ਖੂਬਸੂਰਤ ਪ੍ਰਸ਼ਨ ਪੁਛਣ ਲਈ ਤੁਹਾਡਾ ਬਹੁਤ ਧੰਨਵਾਦ ,ਅਤੇ ਇਸ ਤੋਂ ਵੀ ਜਿਆਦਾ ਤੁਹਾਡੀ ਨਾਮ ਸਿਮਰਨ ਦੀ ਪਿਆਸ ਨੂੰ ਵਧਾਉਣ ਅਤੇ ਜਦ ਤੁਸੀਂ ਸੱਚ ਖੰਡ ਦੀ ਯਾਤਰਾ ਵੱਲ ਵਧਦੇ ਹੋ ਤਾਂ ਗੁਰਬਾਣੀ ਨੂੰ ਸਮਝਣ ਲਈ ਇਹ ਲਿਖਿਆ ਜਾ ਰਿਹਾ ਹੈ ।
 
ਸੱਚ ਖੰਡ ਦੀ ਯਾਤਰਾ
 
ਅਕਾਲ ਪੁਰਖ ਸਰਵ ਵਿਆਪਕ ਹੈ ਇਸ ਦਾ ਭਾਵ ਹੈ ਹਰ ਜਗਾ ਮੌਜੂਦ ਹੈ ।ਉਹ ਹਰ ਸਥਾਨ ਤੇ ਮੌਜੂਦ ਹੈ,ਇਸ ਬ੍ਰਹਿਮੰਡ ਦੇ ਹਰ ਕਣ ਵਿੱਚ ਮੌਜੂਦ ਹੈ ।ਉਸਦੇ ਹਰ ਸਿਰਜਨਾ ਦੇ ਵਿੱਚ ਮੌਜੂਦ ਸਰੂਪ ਨੂੰ ਸਰਗੁਣ ਜਾਣਿਆ ਜਾਂਦਾ ਹੈ :-
 
 
ਨਿਰਗੁਣ ਆਪ ਸਰਗੁਣ ਭੀ ਓਹੀ
 
ਨਿਰਗੁਣ ਸਰਗੁਣ ਨਿਰੰਕਾਰ ਸੁੰਨ ਸਮਾਧੀ ਆਪ
 
ਉਹ ਇਸ ਸਿਰਜਨਾ ਦੇ ਸ਼ੁਰੂ ਹੋਣ ਤੋਂ ਪਹਿਲਾਂ ਦੇ ਸਮੇਂ  ਤੋਂ ਹੋਂਦ ਵਿੱਚ ਸੀ। ਅਤੇ ਅਜੇ ਵੀ ਉਸ ਰੂਪ ਵਿੱਚ ਹੈ ਜੋ ਸ੍ਰਿਸਟੀ ਦੀ ਪਹੁੰਚ ਤੋਂ ਪਰੇ ਹੈ । ਪਰਮਾਤਮਾ ਦੇ ਇਸ ਰੂਪ ਨੂੰ ਨਿਰਗੁਣ ਜਾਣਿਆ ਜਾਂਦਾ ਹੈ ।
 
ਰੂਪ ਨਾ ਰੰਗ ਨਾ ਰੇਖ ਕਿਛੁ ਤ੍ਰਿਹੁ ਗੁਣ ਤੇ ਪ੍ਰਭ ਭਿੰਨ
 
-ਪਰਮ ਜੋਤ ਪੂਰਨ ਪ੍ਰਕਾਸ
 
ਸੁੰਨ ਮੰਡਲ ਵਿੱਚ -ਅਤੇ ਸੱਚ ਖੰਡ ਵਿੱਚ  ਪੂਰਨ ਚੁੱਪ,
 
 
ਉਸਨੇ ਆਪਣੇ ਆਪ ਨੂੰ ਆਪਣੇ ਗਿਆਨ ਬ੍ਰਹਮ ਗਿਆਨ ਦੇ ਰੂਪ ਵਿੱਚ ਵੀ ਪੇਸ਼ ਕੀਤਾ ਹੈ ।ਗਿਆਨ ਸਰੂਪ ਵਿੱਚ ਜਿਵੇਂ  ਉਹਨਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜਾਣਿਆ ਜਾਂਦਾ ਹੈ ।
 
ਕੋਟ ਬ੍ਰਹਿਮੰਡ ਦੀ ਸਿਰਜਨਾ ਤੋਂ ਪਹਿਲਾਂ,ਅਕਾਲ ਪੁਰਖ ਆਪ ਇੱਕ ਅਵਸਥਾ ਵਿੱਚ ਬੈਠਾ ਜਿਸ ਨੂੰ ਸੁੰਨ ਮੰਡਲ ਜਾਣਿਆ ਜਾਂਦਾ ਹੈ । ਉਹ ਸੁੰਨ ਸਮਾਧੀ ਦੀ ਪੂਰਨ ਚੁੱਪ ਅਵਸਥਾ ਵਿੱਚ 36 ਯੁੱਗਾਂ ਤੋਂ ਸੀ।
 
ਜਪੁਜੀ  ਜੀਵ ਆਤਮਾ ਦੇ ਸਰਗੁਣ ਤੋਂ ਨਿਰਗੁਣ ਵਿੱਚ ਅਭੇਦ ਹੋਣ ਦੇ ਰਸਤਾ ਦਾ ਨਕਸ਼ਾ ਵਿਛਾਉਂਦੀ ਹੈ ।ਨਿਰਗੁਣ ਸਰੂਪ ਹੈ
 
·        ਮੂਲ
 
 
·        ਪਰਮ ਜੋਤ
 
 
·        ਸੁੰਨ ਮੰਡਲ ਦੀ ਪੂਰਨ ਚੁੱਪ
 
 
·        ਸੱਚ ਖੰਡ
 
 
ਸਾਰੀ ਯਾਤਰਾ ਪੰਜ ਆਤਮਿਕ ਅਵਸਥਾਵਾਂ ਵਿੱਚੋਂ ਲੰਘਦੀ ਹੈ ਜਿਵੇਂ ਜਪੁਜੀ ਸਾਹਿਬ ਜੀ ਦੀ 35 ਤੋਂ 38 ਪਉੜੀ ਵਿੱਚ ਪ੍ਰੀਭਾਸ਼ਤ ਕੀਤਾ ਗਿਆ ਹੈ ।
 
1.   ਧਰਮ ਖੰਡ
 
2.   ਗਿਆਨ ਖੰਡ
 
3.   ਸਰਮ ਖੰਡ
 
4.   ਕਰਮ ਖੰਡ
 
5.   ਸੱਚ ਖੰਡ
 
 
ਬਹੁਤੇ ਲੋਕਾਂ ਦੀ ਇਹ ਯਾਤਰਾ ਸ਼ੁਰੂ ਹੋ ਜਾਂਦੀ ਹੈ ਪਰ ਆਪ ਅਕਾਲ ਪੁਰਖ ਅਤੇ ਇੱਕ ਪੂਰਨ ਸੰਤ ਸਤਿਗੁਰੂ ਦੀਆਂ ਬਖਸ਼ਿਸਾਂ ਦੇ ਬਿਨਾਂ ਪੂਰੀ ਨਹੀਂ ਹੁੰਦੀ ।
 
ਬਿਨ ਸਤਿਗੁਰ ਭਗਤ ਨਾ ਹੋਈ
 
ਬਿਨ ਸਤਿਗੁਰ ਕਿਨੈ ਨਾ ਪਾਇਆ
 
ਬਿਨ ਸਤਿਗੁਰ ਮੁਕਤ ਨਾ ਹੋਈ
 
 
ਤੁਹਾਨੂੰ ਸੱਚ ਖੰਡ ਵੱਲ ਦੀ ਯਾਤਰਾ ਨੂੰ ਪੂਰਾ ਕਰਨ ਲਈ ਗੁਰ ਪ੍ਰਸਾਦੀ ਨਾਮ ਦੀ ਜਰੂਰਤ ਹੁੰਦੀ ਹੈ ।
 
ਕੇਵਲ ਇੱਕ ਪੂਰਨ ਸੰਤ ਸਤਿਗੁਰੂ ਹੀ ਤੁਹਾਨੂੰ ਗੁਰ ਪ੍ਰਸਾਦੀ ਨਾਮ ਦੇਣ ਦੇ ਯੋਗ ਹੁੰਦਾ ਹੈ ।
 
 
ਸਤਿਗੁਰ ਸਿਖ ਕੋ ਨਾਮ ਧੰਨ ਦੇਇ
 
 
ਨਾਮ ਅਮੋਲਕ ਰਤਨ ਹੈ ਪੂਰੇ ਸਤਿਗੁਰ ਪਾਸ
 
 
ਇਸ ਨੂੰ ਮੂਲ ਮੰਤਰ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਪ੍ਰੀਭਾਸ਼ਤ ਕੀਤਾ ਗਿਆ ਹੈ ਕਿ ਸਤਿ ਨਾਮ ਗੁਰ ਪ੍ਰਸਾਦੀ ਹੈ ।
 
 
ਇੱਕ
 
ਕੇਵਲ ਇੱਕ
 
ਇੱਥੇ ਕੋਈ ਹੋਰ ਦੂਸਰਾ ਉਸ ਜੈਸਾ ਨਹੀਂ ਹੈ।
 
ਉਹ ਵਿਲੱਖਣ ਹੈ

 
 
 
ਬ੍ਰਹਮ
 
ਅਕਾਲ ਪੁਰਖ
 
 
ਕਾਰ
 
ਇੱਕ ਅੰਮ੍ਰਿਤ
 
ਅੰਮ੍ਰਿਤ ਵਿੱਚ ਪੂਰਨ ਚੁੱਪ
 
ਜੋ ਇੱਕ ਰਸ ਹੈ
 
ਆਤਮ ਰਸ ਹੈ
 
ਬ੍ਰਹਮ ਦਾ ਨਿਰਗੁਣ ਸਰੂਪ
 
ਪਰਮ ਜੋਤ ਹੀ ਆਤਮ ਰਸ ਹੈ
 
ਪੂਰਨ ਸਾਂਤੀ ਹੀ ਆਤਮ ਰਸ ਹੈ
 
 
 
ਸਤਿਨਾਮ
 
ੴ  ਨਾਮ ਸਤਿ ਹੈ ।
 
ੴ ਹੀ ਇੱਕ ਹੈ ਜੋ ਅਸਲ ਵਿੱਚ ਵਿਦਮਾਨ ਹੈ ਸਾਰਾ ਹੀ ਸਤਿ ਦਾ ਪਸਾਰਾ
 
ਸਤਿਨਾਮ ਮੂਲ ਹੈ,ਸ੍ਰਿਸਟੀ ਦਾ ਬੀਜ ।
 
ਸਤਿਨਾਮ ਨਾਸ਼ਵਾਨ ਨਹੀਂ ਹੈ ।
 
ਵਿਆਖਿਆ ਤੋਂ ਪਰੇ,ਕੋਈ ਸੀਮਾ ਹੀਂ ,ਕੋਈ ਅੰਤ ਨਹੀਂ, ਅਨੰਤ ਹੈ।
 
 
ੴ ਸੱਚਾ ਨਾਮ ਹੈ
 
ਜੋ ਹੋਂਦ ਵਾਲਾ ਹੈ
 
ਜੋ ਸਤਿ ਹੈ
 
ਜੋ ਆਦਿ ਜੁਗਾਦਿ ਸਤਿ ਹੈ
 
ਬੀਜ ਮੰਤਰ ਹੈ
 
ਮਹਾਂ ਮੰਤਰ ਹੈ
 
ਜੋ ਮਨ ਨੂੰ ਤਾਰ ਦੇਂਦਾ ਹੈ
 
ਜੋ ਮਨ ਨੂੰ ਵਸ ਕਰ ਦੇਂਦਾ ਹੈ
 
ਜੋ ਮਨ ਨੂੰ ਸ਼ਾਂਤ ਕਰ ਦੇਂਦਾ ਹੈ
 
ਜੋ ਮਨ ਨੂੰ ਪੰਜ ਦੂਤ ਤੋਂ ਮੁਕਤ ਕਰ ਦੇਂਦਾ ਹੈ
 
ਜੋ ਮਨ ਨੂੰ ਹਿਰਦੇ ਨੂੰ ਪਵਿੱਤਰ ਕਰ ਦੇਂਦਾ ਹੈ
 
ਜੋ ਆਪ ਪਰਮ ਜੋਤ ਪੂਰਨ ਪ੍ਰਕਾਸ਼ ਹੈ
 
ਜੋ ਸਭ ਦਾ ਜਨ ਦਾਤਾ ਤੇ ਪਾਲਣ ਹਾਰ ਹੈ
 
ਜੋ ਅਗਮ ਅਗੋਚਰ ਹੈ
 
ਅਗਮ ਹੈ ਅਨੰਤ ਹੈ ਅਪਾਰ ਹੈ ਬੇਅੰਤ ਹੈ
 
ਜੋ ਇਨਸਾਨ ਨੂੰ ਆਪਣੇ ਆਪ ਵਿੱਚ ਅਭੇਦ ਕਰ ਕੇ ਆਪਣਾ ਹੀ ਰੂਪ ਬਣਾ ਦੇਂਦਾ ਹੈ
 
ਜੋ ਆਤਮ ਰਸ ਹੈ
 
ਜਿਸ ਦੀ ਮਹਿਮਾ ਕਥੀ ਨਹੀਂ ਜਾ ਸਕਦੀ ਹੈ
 
 
ਕਰਤਾ ਪੁਰਖ
 
 
ਜੋ ਸਭ ਕੁਛ ਕਰਤਾ ਹੈ
 
ਜਿਸ ਦੇ ਹੁਕਮ ਅੰਦਰ ਸਭ ਕੁਛ ਵਾਪਰਦਾ ਹੈ
 
ਜੋ ਸਾਰੇ ਜੀਵ ਆਤਮਾਵਾਂ ਦੀ ਸੇਵਾ ਸੰਭਾਲਨਾ ਕਰਦਾ ਹੈ
 
 
ਨਿਰਭਉ
 
ਜਿਸ ਨੂੰ ਕੋਈ ਭਉ ਨਹੀਂ ਹੈ
 
ਜੋ ਨਿਡਰ ਹੈ
 
ਜਿਸ ਨੂੰ ਕਿਸੇ ਦਾ ਕੋਈ ਡਰ ਨਹੀਂ ਹੈ
 
 
ਜੋ ਸਾਰੇ ਬੰਧਨਾਂ ਤੋਂ ਮੁਕਤ ਹੈ
 
 
ਨਿਰਵੈਰ
 
ਕੋਈ ਵੈਰ ਨਹੀਂ ਕਰਦਾ ਕਿਸੇ ਨਾਲ ਭੀ
ਜੋ ਸਭ ਦਾ ਮਿੱਤਰ ਹੈ,ਕਿਸੇ ਦਾ ਵੈਰੀ ਨਹੀਂ ਹੈ
 
ਸਭ ਨੂੰ ਇੱਕ ਦ੍ਰਿਸਟੀ ਨਾਲ ਦੇਖਦਾ ਹ
 
ਅੰਮ੍ਰਿਤ ਵਚਨ
 
ਮਿਠ ਬੋਲੜਾ ਹੈ
 
ਜੋ ਸਭ ਨੂੰ ਪਿਆਰ ਕਰਦਾ ਹੈ
 
ਜੋ ਮਹਾਂ ਪਰਉਪਕਾਰੀ ਹੈ
 
ਸਰਬੱਤ ਦਾ ਭਲਾ ਕਰਦਾ ਹੈ
 
ਜੋ ਸਦਾ ਪੂਰਨ ਨਿਮਰਤਾ ਵਿੱਚ ਵਾਪਰਦਾ ਹੈ
 
ਜੋ ਅਤਿ ਸਰਲ ਹੈ
 
 
 
ਅਕਾਲ ਮੂਰਤ
 
 
 
 
ਜੋ ਕਾਲ ਦੇ ਚੱਕਰ ਤੋਂ ਪਰੇ ਹੈ
ਅਕਾਲ ਹੈ,
 
ਕਾਲ ਤੋਂ ਰਹਿਤ ਹੈ
 
ਜਿਸਦਾ ਕੋਈ ਅੰਤ ਨਹੀਂ ਹੈ,
 
ਜੋ ਬੇਅੰਤ ਹੈ,
 
ਅਗੰਮ ਹੈ,
 
ਅਪਾਰ ਹੈ,
 
ਅਨੰਤ ਹੈ
 
ਜਿਸ ਦੀ ਵਿਸ਼ਾਲਤਾ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ
 
ਜਿਸਦਾ ਪੂਰਾ ਭੇਦ ਕਿਸੇ ਨਾ ਪਾਇਆ ਹੈ
 
 
 
ਅਜੂਨੀ
 
 
 
 
ਜੋ 84 ਲੱਖ ਜੂਨੀ ਦੇ ਚੱਕਰ ਵਿੱਚ ਨਹੀਂ ਪੈਂਦਾ ਹੈ
 
ਜਨਮ ਮਰਨ ਦੇ ਬੰਧਨਾਂ ਤੋਂ ਪਰੇ ਹੈ
 
ਜੋ ਜਨਮ ਮਰਨ ਦੇ ਰੋਗ ਤੋਂ ਮੁਕਤ ਹੈ
 
ਜੋ ਆਦਿ ਕਾਲ ਤੋਂ ਸਦੀਵੀ ਹੈ
 
ਨਾ ਕਦੇ ਜੰਮਦਾ ਹੈ ਨਾ ਕਦੇ ਮਰਦਾ ਹੈ,
ਸਤਿ ਚਿੱਤ ਅਨੰਦ ਹੈ
 
 
 
ਸੈਭੰ
 
 
 
ਆਪਣੇ ਸਹਾਰੇ ਆਪਣ ਪ੍ਰਕਾਸ਼ਵਾਨ ਹੈ
 
ਜਿਸਨੇ ਆਪਣੀ ਸਾਜਨਾ ਆਪ ਕੀਤੀ ਹੈ
 
ਜੋ ਸਭਨਾਂ ਦੀ ਸੰਭਾਲ ਕਰਦਾ ਹੈ
 
 
 
ਗੁਰ ਪ੍ਰਸਾਦਿ
 
 
ਗੁਰ ਭਾਵ ਅਕਾਲ ਪੁਰਖ ਅਤੇ ਗੁਰੂ
 
ਪ੍ਰਸਾਦਿ ਭਾਵ ਕ੍ਰਿਪਾ
 
ਗੁਰ ਪ੍ਰਸਾਦਿ ਭਾਵ ਕਿ ਪਰਮਾਤਮਾ ਕੇਵਲ ਸਰਵ ਸ਼ਕਤੀਮਾਨ ਦੀ ਕ੍ਰਿਪਾ ਨਾਲ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ
 
 
ਸੰਖੇਪ ਵਿੱਚ,ਸਤਿ ਨਾਮ ਕੇਵਲ ਇੱਕ ਹੈ ਜੋ ਸਾਰੇ ਮੂਲ ਮੰਤਰ ਦੇ ਗੁਣਾਂ ਵਾਲਾ ਅਤੇ ਹੋਰ ਅਥਾਹ ਅਤੇ ਅਪ੍ਰੀਭਾਸਤ ਗੁਣਾਂ ਵਾਲਾ ਹੈ ਅਤੇ ਜਿਹੜਾ ਕੇਵਲ ਸਰਵਸਕਤੀਮਾਨ ਦੀ ਕ੍ਰਿਪਾ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ
 
 
ਮੂਲ ਮੰਤਰ ਵਿਆਖਿਆ ਤੋਂ ਪਰੇ ਹੈ ।ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਵਿੱਚ ਇਸ ਮੂਲ ਮੰਤਰ ਦੀ ਵਿਸਥਾਰ ਨਾਲ ਵਿਆਖਿਆ ਹੀ ਕੀਤੀ ਗਈ ਹੈ।ਮੂਲ ਮੰਤਰ ਨੂੰ ਬੀਜ ਮੰਤਰ ਵੀ ਕਿਹਾ ਗਿਆ ਹੈ ਅਤੇ
 
 
 
ਬੀਜ ਮੰਤਰ ਸਰਬ ਕੋ ਗਿਆਨ
 
 
 
 
ਇੱਥੇ ਲਗਾਤਾਰ ਯੁਗਾਂ ਅਤੇ ਸਮਿਆਂ ਤੋਂ ਗੁਰਬਾਣੀ ਦਾ ਪ੍ਰਵਾਹ ਹੁੰਦਾ ਹੈ ਜਿਸ ਦਾ ਭਾਵ ਹੈ ਕਿ ਅਕਾਲ ਪੁਰਖ , ਸੰਤਾਂ ਅਤੇ ਭਗਤਾਂ ਦੇ ਰੂਪਾਂ ਅਤੇ ਗੁਣਾਂ ਦੀ ਵਿਆਖਿਆ ਇੱਕ ਲਗਾਤਾਰ ਵਰਤਾਰਾ ਹੈ।ਇਹ ਕਦੇ ਰੁਕਦਾ ਨਹੀਂ , ਇਹ ਅਨੰਤ ਹੈ ਕਿਉਂਕਿ ਇਹ ਅਨੰਤ ਦੀ ਵਿਆਖਿਆ ਹੈ।ਕੇਵਲ ਜਿਹੜੀ ਚੀਜ ਤੁਹਾਨੂੰ ਸਮਝਣ ਦੀ ਲੋੜ ਹੈ ਉਹ ਹੈ ਕਿ ਸਤਿਨਾਮ ਗੁਰ ਪ੍ਰਸਾਦੀ ਹੈ ।ਜੇਕਰ ਤੁਸੀਂ ਇਸ ਨੂੰ ਸਮਝਦੇ ਅਤੇ ਸਵੀਕਾਰ ਕਰਦੇ ਹੋ ਤਦ ਇਸ ਵਿੱਚ ਵੀ ਪੂਰਾ ਵਿਸ਼ਵਾਸ ਰੱਖੋ:
 
 
ਜਿਸ ਕੇ ਰਿਦੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ
 
 
 
 
ਤਦ ਜੇਕਰ ਤੁਸੀਂ ਗੁਰ ਪ੍ਰਸਾਦੀ ਨਾਮ ਨੂੰ ਪ੍ਰਾਪਤ ਕਰਨ ਦੇ ਯੋਗ ਹੋ ਜਾਂਦੇ ਹੋ ਤਾਂ ਤੁਹਾਡੀ ਸੱਚ ਖੰਡ ਵੱਲ ਯਾਤਰਾ ਅਸਾਨ ਹੋ ਜਾਂਦੀ ਹੈ ।ਇਹ ਇੱਕ ਪੂਰਨ ਸੰਤ ਸਤਿਗੁਰੂ, ਬ੍ਰਹਮ ਗਿਆਨੀ,ਪਰਮ ਪਦਵੀ,ਜੀਵਣ ਮੁਕਤ ਤੋਂ ਬਿਨਾਂ ਪ੍ਰਾਪਤ ਨਹੀਂ ਹੋ ਸਕਦਾ ਜਿਸ ਨੂੰ ਅਕਾਲ ਪੁਰਖ ਦੁਆਰਾ ਸੰਗਤ ਨੂੰ ਗੁਰ ਪ੍ਰਸਾਦੀ ਨਾਮ ਦੇਣ ਦਾ ਅਧਿਕਾਰ ਹੁੰਦਾ ਹੈ ।
 
 
ਉਹ ਜਿਹੜੇ ਗੁਰ ਪ੍ਰਸਾਦੀ ਨਾਮ ਦੀ ਬਖਸ਼ਿਸ਼ ਵਿੱਚ ਹਨ ਬਹੁਤ ਭਾਗਾਂ ਵਾਲੇ ਹਨ, ਅਤੇ ਤੁਹਾਡੇ ਵਿੱਚੋਂ ਜਿਹੜੇ ਗੁਰ ਪ੍ਰਸਾਦੀ ਨਾਮ ਨਾਲ ਨਹੀਂ ਬਖਸੇ ਹੋਏ ਹਨ ਉਹਨਾਂ ਨੂੰ ਗੁਰ ਪ੍ਰਸਾਦੀ ਨਾਮ ਪ੍ਰਾਪਤੀ ਲਈ ਅਰਦਾਸ ਕਰਨੀ ਚਾਹੀਦੀ ਹੈ ।ਅਤੇ ਜੇਕਰ ਤੁਸੀਂ ਭਾਗਾਂ ਵਾਲੇ ਹੋ ਅਤੇ ਅਰਦਾਸ ਠੀਕ ਤੁਹਾਡੇ ਵੱਲੋਂ ਸੱਚੇ ਦਿਲ ਨਾਲ ਕੀਤੀ ਜਾਂਦੀ ਹੈ ਅਤੇ ਜੇਕਰ ਤੁਹਾਡੀਆਂ ਕਰਨੀਆਂ ਚੰਗੀਆਂ ਹਨ.ਅਤੇ ਪੂਰਵਲੇ ਕਰਮਾਂ ਦੇ ਸੰਯੋਗ ਹਨ,ਤਦ ਤੁਸੀਂ ਇੱਕ ਪੂਰਨ ਸੰਤ ਸਤਿਗੁਰੂ ਨਾਲ ਜਰੂਰ ਮਿਲੋਗੇ ਜੋ ਤੁਹਾਨੂੰ ਗੁਰ ਪ੍ਰਸਾਦੀ ਨਾਮ ਦੀ ਬਖਸ਼ਿਸ਼ ਕਰੇਗਾ, ਤੁਹਾਡਾ ਹੱਥ ਫੜ ਲਵੇਗਾ ਅਤੇ ਤੁਹਾਨੂੰ ਜੀਵਣ ਮੁਕਤੀ ਦੇਵੇਗਾ।
 
 
 
ਭਾਗ ਹੋਇਆ ਗੁਰ ਸੰਤ ਮਿਲਾਇਆ ਪ੍ਰਭ ਅਵਿਨਾਸ਼ੀ ਘਰ ਮਹਿ ਪਾਇਆ
 
ਐਸਾ ਸੰਤ ਮਿਲਾਵਉ ਮੋ ਕੋ ਕੰਤ ਜਿਨਾ ਕੇ ਪਾਸ
 
ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ
 
ਸਰਬ ਨਿਧਾਨ ਨਾਨਕ ਹਰ ਰੰਗ ਨਾਨਕ ਪਾਏ ਸਾਧ ਕੇ ਸੰਗ
 
ਸਾਧ ਜਨਾ ਕੀ ਮਾਂਗੇ ਧੂੜ ਨਾਨਕ ਕੀ ਹਰ ਲੋਚਾ ਪੂਰ
 
ਸੰਤ ਜਪਾਵੈ ਨਾਮ
 
ਸਤਿਗੁਰ ਸਿਖ ਕੋ ਨਾਮ ਧੰਨ ਦੇਇ
 
ਨਾਮ ਅਮੋਲਕ ਰਤਨ ਹੈ ਪੂਰੇ ਸਤਿਗੁਰ ਪਾਸ
 
ਸਤਿਗੁਰ ਮਹਾਂ ਪੁਰਖ ਪਾਰਸ ਹੈ
 
ਸਤਿ ਪੁਰਖ ਜਿਨ ਜਾਨਿਆ ਸਤਿਗੁਰ ਤਿਸ ਕਾ ਨਾਓ
 
ਸਤਿਗੁਰ ਸਤਿ ਪੁਰਖ
 
ਸਤਿ ਗੁਰ ਨਿਰੰਕਾਰ
 
ਬ੍ਰਹਮ ਗਿਆਨੀ ਆਪ ਪਰਮੇਸਰ
 
ਬ੍ਰਹਮ ਗਿਆਨੀ ਆਪ ਨਿਰੰਕਾਰਾ
 
ਬ੍ਰਹਮ ਗਿਆਨੀ ਮੁਕਤ ਜੁਗਤ ਜੀਅ ਕਾ ਦਾਤਾ
 
ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ
 
ਰਾਮ ਸੰਤ ਦੋਇ ਏਕਿ ਹੈ
 
ਨਾਨਕ ਸਾਧ ਪ੍ਰਭ ਭੇਦ ਨਾ ਭਾਈ
 
ਸਾਧ ਕੀ ਉਪਮਾ ਤ੍ਰਿਹੁ ਗੁਣ ਤੇ ਦੂਰ
 
ਸਾਧ ਕੀ ਸੋਭਾ ਕਾ ਨਾਹੀ ਅੰਤ
 
ਸਾਧ ਕੀ ਸੋਭਾ ਸਦਾ ਬੇਅੰਤ
 
ਬ੍ਰਹਮ ਗਿਆਨੀ ਗੁਰਪਰਮੇਸਵਰ ਏਕਿ ਹੀ ਜਾਨ
 
 
 
ਇਸ ਲਈ ਕੇਵਲ ਬ੍ਰਹਮ ਗਿਆਨੀ, ਪੂਰਨ ਸੰਤ , ਪੂਰਨ ਸਾਧੂ ਪ੍ਰਗਟਿਓ ਜੋਤ ਸੰਗਤ ਨੂੰ ਗੁਰ ਪ੍ਰਸਾਦੀ ਨਾਮ ਦੇਣ ਦੇ ਯੋਗ ਹੈ।ਗੁਰਬਾਣੀ ਇਹਨਾਂ ਸਲੋਕਾਂ ਅਤੇ ਬ੍ਰਹਮ ਗਿਆਨ ਨਾਲ ਭਰੀ ਹੋਈ ਹੈ ਜਿਹੜੇ ਗੁਰ ਪ੍ਰਸਾਦੀ ਨਾਮ ਬਾਰੇ ਅਤੇ ਇਹ ਕਿਥੋਂ ਪ੍ਰਾਪਤ ਹੋਣਾ ਹੈ ਬਾਰੇ ਵਿਖਿਆਨ ਕਰਦੇ ਹਨ।
ਆਓ ਇਸ ਨੂੰ ਜਾਨਣ ਦੀ ਕੋਸ਼ਿਸ਼ ਕਰੀਏ ਕਿ ਆਤਮਿਕ ਅਵਸਥਾ ਦੇ ਪੰਜ ਪੜਾਅ ਕਿਹੜੇ ਹਨ:
 
ਧਰਮ ਖੰਡ:
 
 
ਜਿਸ ਤਰਾਂ ਕਿ ਜਪੁਜੀ ਸਾਹਿਬ ਵਿੱਚ ਵਿਖਿਆਨ ਕੀਤਾ ਗਿਆ ਹੈ ਇਹ ਆਤਮਿਕ ਅਵਸਥਾ ਦਾ ਪਹਿਲਾ ਪੜਾਅ ਹੈ।ਬਹੁਤੀ ਸੰਗਤ ਜਿਸ ਨੇ ਇਹ ਅਹਿਸਾਸ ਕਰ ਲਿਆ ਹੈ ਕਿ ਉਹਨਾਂ ਦਾ ਮਨੁੱਖਾ ਜਾਮੇ ਵਿੱਚ ਜਨਮ ਜੀਵਣ ਮੁਕਤੀ ਪ੍ਰਾਪਤ ਕਰਨ ਲਈ ਮਿਲਿਆ ਹੈ।
 
 
ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ
 
 
ਧਰਮ ਅਤੇ ਇਸਦੇ ਮਕਸਦ ਦੇ ਬਾਰੇ ਇਸ ਮੁਢਲੇ ਚਾਨਣ ਨਾਲ ਉਹ ਇੱਕ ਗੁਰਬਾਣੀ ਵੱਲ ਰੁਚਿਤ ਹੁੰਦੇ ਹਨ,ਕੁਝ ਲੋਕ ਅੰਮ੍ਰਿਤ ਧਾਰੀ ਬਣ ਜਾਂਦੇ ਹਨ,ਪੰਜ ਬਾਣੀਆਂ -ਜਪੁਜੀ ,ਰਹਿਰਾਸ,ਜਾਪ ਸਾਹਿਬ, ਚੌਪਈ ਸਾਹਿਬ,ਸਬਦ ਹਜਾਰੇ,ਸਵਈਏ,ਅਨੰਦ ਸਾਹਿਬ ਦਾ ਪਾਠ ਕਰਨਾ ਸ਼ੁਰੂ ਕਰਕੇ ਧਰਮ ਦਾ ਅਭਿਆਸ ਕਰਨਾ ਸ਼ੁਰੂ ਕਰਦੇ ਹਨ-ਉਹ ਪੰਜ ਕਕਾਰਾਂ ਦੀ ਰਹਿਤ ਰੱਖਣੀ ਸ਼ੁਰੂ ਕਰਦੇ ਹਨ।
 
ਬਹੁਤ ਸਾਰੀ ਸੰਗਤ ਇਸ ਖੰਡ ਵਿੱਚ ਸੰਕੁਚਿਤ ਹੋ ਕੇ ਰਹਿ ਜਾਂਦੀ ਹੈ -ਸੰਭਾਵੀ ਤੌਰ ਤੇ 99% ਸੰਗਤ ਕੇਵਲ ਧਰਮ ਖੰਡ ਵਿੱਚ ਹੈ,ਅਤੇ ਉਹ ਬਹੁਤ ਸਮਾਂ-ਕਈ ਜ਼ਿੰਦਗੀਆਂ ਇਸ ਵਿੱਚ ਹੀ ਰਹਿੰਦੇ ਹਨ।ਇਸ ਤੋਂ ਹੋਰ ਅੱਗੇ ਜਾਣ ਲਈ ਤੁਹਾਨੂੰ ਗੁਰਬਾਣੀ ਨੂੰ ਸਮਝਣ ਅਤੇ ਗੁਰਬਾਣੀ ਤੋਂ ਗਿਆਨ ਪ੍ਰਾਪਤ ਕਰਨ ਦੀ ਜਰੂਰਤ ਹੈ ,ਪਰ ਸੰਗਤ ਦਾ ਵੱਡਾ ਭਾਗ ਸਿਰਫ਼ ਇਹ ਵਿਸ਼ਵਾਸ ਕਰਦਾ ਹੈ ਕਿ ਕੇਵਲ ਗੁਰਬਾਣੀ ਪੜ੍ਹਨਾ ਹੀ ਕਾਫੀ ਹੈ -ਪੰਜ ਬਾਣੀਆਂ ਦਾ ਪਾਠ ਕਰਨਾ ਹੀ ਕਾਫੀ ਹੈ।
ਅਸਲ ਵਿੱਚ ਉਹ ਜਿਹੜੇ ਸਿਰਫ਼ ਗੁਰਬਾਣੀ ਪੜਨ ਵਿੱਚ ਹੀ ਰੁੱਝੇ ਹੋਏ ਹਨ ਬਹੁਤ ਹੀ ਭਾਰੀ ਮਨ ਨਾਲ ਇਹ ਬੋਧ ਕਰਨਗੇ ਕਿ ਤੁਹਾਡੀ ਰੂਹਾਨੀ ਪ੍ਰਾਪਤੀ ਕੁਝ ਵੀ ਨਹੀਂ ਹੈ, ਅਤੇ ਜੇਕਰ ਤੁਸੀਂ ਸਮਝਦੇ ਹੋ ਕਿ ਤੁਸੀਂ ਕੁਝ ਪ੍ਰਾਪਤ ਕਰ ਰਹੇ ਹੋ ਤਾਂ ਇਹ ਤੁਹਾਡੀ ਹਉਮੈ ਹੈ ਜੋ ਹੋਰ ਤਰੱਕੀ ਦੇ ਰਾਹ ਵਿੱਚ ਰੋੜਾ ਹੈ। ਇੱਥੇ ਗੁਰਬਾਣੀ ਪੜਨ ਅਤੇ ਗੁਰਬਾਣੀ ਸੁਣਨ ਵਿੱਚ ਅੰਤਰ ਹੈ, ਜਿਹੜਾ ਕਿ ਇਸ ਸੇਵਕ ਦੁਆਰਾ ਪਹਿਲੀਆਂ ਪੋਸਟ ਕੀਤੀਆਂ ਗਈਆਂ ਲਿਖਤਾਂ ਵਿੱਚ ਵਿਖਿਆਨ ਕੀਤਾ ਗਿਆ ਹੈ।
 
 
ਗੁਰਬਾਣੀ ਨੂੰ ਅਸਲ ਵਿੱਚ ਸੁਣਨ ਦਾ ਮਤਲਬ ਹੈ ਕਿ ਤੁਹਾਨੂੰ ਇਸ ਨੂੰ ਸਮਝਣਾ ਚਾਹੀਦਾ ਹੈ ਅਤੇ ਇਸ ਨੂੰ ਆਪਣੀ ਰੋਜ਼ਾਨਾ ਦੀ ਜਿੰਦਗੀ ਵਿੱਚ ਅਭਿਆਸ ਵਿੱਚ ਲਿਆਉਂਦੇ ਹੋ।ਅਤੇ ਜੇਕਰ ਤੁਸੀਂ ਇਸ ਤਰਾਂ ਕਰਨ ਦੇ ਯੋਗ ਹੋ ਜਾਂਦੇ ਹੋ ਤਦ ਤੁਸੀਂ ਇਸ ਨੂੰ ਹੋਰ ਅਤੇ ਹੋਰ ਜਿਆਦਾ ਸਮਝਣ ਦੇ ਯੋਗ ਹੋ ਜਾਂਦੇ ਹੋ ਅਤੇ ਇਸ ਨੂੰ ਹੋਰ ਅਤੇ ਹੋਰ ਜਿਆਦਾ ਆਪਣੇ ਰੋਜ਼ਾਨਾ ਜੀਵਣ ਵਿੱਚ ਅਮਲ ਵਿੱਚ ਲਿਆਉਂਦੇ ਹੋ,ਇਸ ਤਰਾਂ ਅੱਗੇ ਵਧਣ ਨਾਲ ਇੱਕ ਅਵਸਥਾ ਆਉਂਦੀ ਹੈ ਜਦ ਤੁਸੀਂ ਗੁਰਬਾਣੀ ਦੇ ਅਸਲ ਮੰਤਵ ਬਾਰੇ ਪੂਰਾ ਚਾਨਣ ਪ੍ਰਾਪਤ ਕਰਦੇ ਹੋ ਅਤੇ ਜੀਵਣ ਮੁਕਤੀ ਦੇ ਰਾਹ ਦੀ ਪਾਲਣਾ ਕਰਦੇ ਹੋ ।
ਜਪੁਜੀ ਧਰਮ ਖੰਡ ਬਾਰੇ 34 ਵੀਂ ਪਉੜੀ ਤੱਕ ਵਿਖਿਆਨ ਕਰਦੀ ਹੈ -ਜੋ ਕੁਝ ਵੀ 34 ਵੀਂ ਪਉੜੀ ਤੱਕ ਵਿਖਿਆਨ ਕੀਤਾ ਗਿਆ ਹੈ ਉਹ ਧਰਮ ਖੰਡ ਵਿੱਚ ਵਾਪਰਦਾ ਹੈ-ਉਹ ਵਿਅਕਤੀ ਜੋ ਜਪੁਜੀ ਸਾਹਿਬ ਦੀ 34 ਵੀਂ ਪਉੜੀ ਤੱਕ ਦਾ ਭਾਵ ਸਮਝਦਾ ਹੈ ਜਾਂ ਜੋ ਜਪੁਜੀ ਸਾਹਿਬ ਦੀ 34 ਵੀਂ ਪਉੜੀ ਤੱਕ ਜੋ ਲਿਖਿਆ ਹੈ ਦਾ ਅਰਥ ਸਮਝਣ ਦਾ ਯਤਨ ਕਰਦਾ ਹੈ ਧਰਮ ਖੰਡ ਵਿੱਚ ਹੈ:-
 
·        ਮੂਲ ਮੰਤਰ ਨੂੰ ਸਮਝਣਾ
·        ਸਚਿਆਰਾ ਬਣਨ ਦਾ ਕੀ ਮਹੱਤਵ ਹੈ ਅਤੇ ਕਿਵੇਂ ਸਚਿਆਰਾ ਬਣਿਆ ਜਾ ਸਕਦਾ ਹੈ
·        ਕਿਵ ਸਚਿਆਰਾ ਹੋਈਏ ਕਿਵ ਕੂੜੇ ਤੁਟੈ ਪਾਲ,
 
·        ਹੁਕਮ ਦਾ ਅਰਥ ਸਮਝਣਾ
·        ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ
·        ਨਾਨਕ ਹੁਕਮੇ ਜੇ ਬੁਝੈ ਤਾਂ ਹਉਮੈ ਕਹੇ ਨਾ ਕੋਇ
·        ਜੋ ਤੁਧ ਭਾਵੇ ਸੋਈ ਭਲੀ ਕਾਰ
·        ਮੰਨਣਾ ਅਤੇ ਉਸ ਉਪਰ ਅਮਲ ਕਰਨਾ
·        ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰ ਗਤਿ ਤੀਰਥ ਮਲ ਨਾਓ
·        ਅਕਾਲ ਪੁਰਖ ਦੇ ਸਾਰੇ ਮਹੱਤਵ ਪੂਰਨ ਗੁਣਾਂ ਨੂੰ ਸਮਝਣਾ
 
·        ਸਭ ਗੁਣ ਤੇਰੇ ਮੈਂ ਨਹੀਂ ਕੋਇ,ਬਿਨ ਗੁਣ ਕੀਤੇ ਭਗਤ ਨਾ ਹੋਇ
 
·        ਅਤੇ ਇੱਕ ਬ੍ਰਹਮ ਗਿਆਨ ਦੀ ਦੌਲਤ
 
ਸੰਗਤ ਨੂੰ ਇਹ ਸੁਝਾਅ ਦਿੱਤਾ ਜਾਂਦਾ ਹੈ ਕਿ ਤੁਹਾਨੂੰ ਜਪੁਜੀ ਸਾਹਿਬ ਦਾ ਭਾਵ ਅਰਥ ਸਮਝਣ ਲਈ ਇੱਕ ਚੰਗਾ ਤਰਜਮਾ ਪੜਨ ਦੀ ਜਰੂਰਤ ਹੈ ।ਇਹ ਪੂਰਨ ਬ੍ਰਹਮ ਗਿਆਨ ਹੈ ਅਤੇ ਇਸ ਨੂੰ ਸਮਝਣਾ ਤੁਹਾਡੇ ਲਈ ਚਮਤਕਾਰ ਕਰਦਾ ਹੈ ।ਆਮ ਹਰ ਰੋਜ ਦਾ ਜਪੁਜੀ ਦਾ ਪੜਣਾ ਬਹੁਤਾ ਫਲ ਕਾਰੀ ਨਹੀਂ ਹੋਵੇਗਾ ਜੇਕਰ ਤੁਸੀਂ ਇਸਦਾ ਅਸਲ ਭਾਵ ਵਿੱਚ ਨਹੀਂ ਸਮਝਦੇ।
 
 
 
ਗਿਆਨ ਖੰਡ :
 
 
 
ਇਹ ਉਦੋਂ ਹੁੰਦਾ ਹੈ ਜਦ ਤੁਹਾਡਾ ਅੰਦਰ ਕਾਫੀ ਹੱਦ ਤੱਕ ਇਸ ਗਿਆਨ ਨਾਲ ਪ੍ਰਕਾਸ਼ਿਤ ਹੋ ਜਾਂਦੀ ਹੈ ਜੋ ਤੁਹਾਨੂੰ ਹੋਰ ਅੱਗੇ ਆਪਣੇ ਰੂਹਾਨੀ ਟੀਚੇ ਪ੍ਰਾਪਤ ਕਰਨ ਲਈ ਜਰੂਰਤ ਹੁੰਦੀ ਹੈ ।ਇਸ ਅਵਸਥਾ ਤੇ ਹਰ ਕਿਸਮ ਦੀ ਚੰਗੀ ਜਾਣਕਾਰੀ ਤੁਹਾਡੇ ਅੰਦਰ ਆਉਣੀ ਸ਼ੁਰੂ ਹੋ ਜਾਂਦੀ ਹੈ,ਤੁਸੀਂ ਗੁਰਬਾਣੀ ਨੂੰ ਹੋਰ ਵਧੀਆ ਅਤੇ ਪੂਰਨ ਦ੍ਰਿਸ਼ਟੀਕੋਣ ਨਾਲ ਸਮਝਣਾ ਸ਼ੁਰੂ ਕਰਦੇ ਹੋ।ਇਹ ਉਦੋਂ ਹੁੰਦਾ ਹੈ ਜਦ ਤੁਸੀਂ ਇਹ ਅਹਿਸਾਸ ਕਰ ਲੈਂਦੇ ਹੋ ਕਿ ਤੁਹਾਨੂੰ ਸਿਮਰਨ ਕਰਨਾ ਚਾਹੀਦਾ ਹੈ , ਦੂਸਰਿਆਂ ਨਾਲ ਚੰਗਾ ਕਰਨਾ ਚਾਹੀਦਾ ਹੈ, ਆਪਣੇ ਪੰਜ ਦੂਤਾਂ ਨੂੰ ਮਾਰਨਾ ਚਾਹੀਦਾ ਹੈ।ਤੁਸੀਂ ਅਸਲ ਭਾਵ ਵਿੱਚ ਇਹ ਅਹਿਸਾਸ ਕਰਨਾ ਸ਼ੁਰੂ ਕਰਦੇ ਹੋ ਕਿ ਤੁਹਾਨੂੰ ਰੂਹਾਨੀ ਰਸਤੇ ਤੇ ਅੱਗੇ ਵਧਣ ਲਈ ਕੀ ਕਰਨ ਦੀ ਜਰੂਰਤ ਹੈ ।
 
ਮੁਸ਼ਕਿਲ ਇਹ ਹੈ ਕਿ ਇੱਥੇ ਹੋਰ ਕੋਈ ਰਸਤਾ ਨਹੀਂ ਹੈ ਜਿਸ ਨਾਲ ਤੁਸੀਂ ਰੂਹਾਨੀਅਤ ਦੇ ਅਗਲੇ ਪੱਧਰਾਂ ਤੇ ਪਹੁੰਚਣ ਲਈ ਹਰ ਚੀਜ ਸਿੱਖ ਸਕੋ, ਕਿਉਂਕਿ ਇਸ ਕਾਰਨ ਹੀ ਗੁਰਬਾਣੀ ਵਿੱਚ ਇਹ ਕਿਹਾ ਗਿਆ ਹੈ ਜਦ ਇਹ ਕਹਿੰਦੀ ਹੈ
 
 
 
ਗੁਰੂ ਬਿਨ ਗਿਆਨ ਨਾ ਹੋਇ
ਗੁਰੂ ਬਿਨ ਘੋਰ ਅੰਧਾਰ
 
 
 
 
ਇੱਥੇ ਹੀ ਹੈ ਜਿੱਥੇ ਇੱਕ ਚਾਨਣ ਰੂਹ ਤਸਵੀਰ ਵਿੱਚ ਆਉਂਦੀ ਹੈ ।ਇੱਕ ਸਤਿਗੁਰੂ ਦੀ ਜਰੂਰਤ ਸਾਹਮਣੇ ਆਉਂਦੀ ਹੈ ।ਇੱਕ ਪੂਰਨ ਸੰਤ ਦੀ ਸੰਗਤ ਕਰਨ ਦੀ ਜਰੂਰਤ ਸਾਹਮਣੇ ਆਉਂਦੀ ਹੈ।ਇੱਕ ਪੂਰਨ ਬ੍ਰਹਮ ਗਿਆਨੀ ਦੀ ਕ੍ਰਿਪਾ ਖੇਡ ਵਿੱਚ ਆਉਂਦੀ ਹੈ ,ਕਿਉਂਕਿ ਉਹ ਇੱਕ ਹੈ ਜੋ ਪੂਰਾ ਅਤੇ ਸੰਪੂਰਨ ਪ੍ਰਕਾਸ ਵਾਲਾ ਹੈ ਅਤੇ ਜਿਸ ਕੋਲ ਤੁਹਾਨੂੰ ਗੁਰ ਪ੍ਰਸਾਦੀ ਨਾਮ ਦੇਣ ਅਤੇ ਇਸ ਸਾਰੀ ਪ੍ਰਕ੍ਰਿਆ ਵਿੱਚ ਅਗਵਾਈ ਕਰਨ ਦਾ ਬ੍ਰਹਮ ਅਧਿਕਾਰ ਹੁੰਦਾ ਹੈ।
 
ਜੇਕਰ ਤੁਸੀਂ ਪੂਰਵਲੇ ਜਨਮਾਂ ਤੋਂ ਰੂਹਾਨੀ ਯਾਤਰਾ ਵਿੱਚ ਹੋ ਤਦ ਪਰਮਾਤਮਾ ਤੁਹਾਨੂੰ ਇੱਕ ਪੂਰਨ ਸੰਤ ਜਾਂ ਇੱਕ ਪੂਰਨ ਬ੍ਰਹਮ ਗਿਆਨੀ ਦੇ ਸੰਪਰਕ ਵਿੱਚ ਲਿਆਉਂਦਾ ਹੈ ਅਤੇ ਤੁਸੀਂ ਉਸਦੇ ਨਾਮ -"ਸਤਿਨਾਮ "  ਨਾਲ ਬਖਸੇ ਜਾਂਦੇ ਹੋ ।
 
 
ਕਹੁ ਜੁਗਤਿ ਕਿਤੇ ਨਾ ਪਾਵੇ ਧਰਮ
ਨਾਨਕ ਤਿਸ ਮਿਲਾਏ ਜਿਸ ਲਿਖਿਆ ਧੁਰ ਕਰਮ
( ਸੁਖਮਨੀ ਸਾਹਿਬ )
 
 
 
ਇੱਥੇ ਬਹੁਤ ਸਾਰੇ ਲੋਕ ਗੁਰਬਾਣੀ ਬਾਰੇ ਬਹੁਤ ਸਾਰੇ ਗਿਆਨ ਵਾਲੇ ਹਨ ।ਉਹਨਾਂ ਵਿੱਚੋਂ ਕੁਝ ਨੇ ਪੀ. ਐੱਚ. ਡੀ, ਅਤੇ ਕਈ ਤਰਾਂ ਦੀਆਂ ਵਿਦਿਅਕ ਡਿਗਰੀਆਂ ਕੀਤੀਆਂ ਹੋਈਆਂ ਹਨ ।ਉਹ ਕਿਸੇ ਵੀ ਫੋਰਮ ਤੇ ਭਰੋਸੇ ਨਾਲ ਖੜ ਕੇ ਘੰਟਿਆਂ ਤੱਕ ਲੈਕਚਰ ਕਰ ਸਕਦੇ ਹਨ।ਪਰ ਉਹ ਇੱਕ ਜੋ ਬਹੁਤ ਸਾਰਾ ਸ਼ਾਸਤਰੀ ਗਿਆਨ ਪ੍ਰਾਪਤ ਕਰ ਲੈਂਦੇ ਹਨ ਪਰ ਇਸ ਨੂੰ ਰੂਹਾਨੀਅਤ ਦੀ ਕਮਾਈ ਕਰਨ ਲਈ ਅਮਲ ਵਿੱਚ ਨਹੀਂ ਲਿਆਉਂਦੇ ਦੂਸਰਿਆਂ ਦਾ ਕੋਈ ਭਲਾ ਨਹੀਂ ਕਰ ਸਕਦੇ ।
 
ਕੇਵਲ ਇੱਕ ਪੂਰਨ ਸੰਤ ਦੀ ਇੱਕ ਚਾਨਣ ਰੂਹ ਸੰਗਤ ਲਈ ਜਰੂਰੀ ਰੂਹਾਨੀ ਪ੍ਰਭਾਵ ਰੱਖਦੀ ਹੈ ।ਕਿਉਂਕਿ ਉਸ ਨੂੰ ਸਰਵ ਸ਼ਕਤੀਮਾਨ ਦੁਆਰਾ ਇਸ ਦਾ ਵਣਜ ਕਰਨ ਦਾ ਅਧਿਕਾਰ ਹੈ ।ਦੂਸਰੀ ਗੱਲ ਇਹ ਹੈ ਕਿ ਜੇਕਰ ਤੁਸੀਂ ਧਰਮ ਵਿੱਚ ਪੀ.ਐੱਚ.ਡੀ. ਦੀ ਡਿਗਰੀ ਪ੍ਰਾਪਤ ਕਰ ਲੈਂਦੇ ਹੋ ਅਤੇ ਬਹੁਤ ਗਿਆਨ ਵਾਣ ਵਿਅਕਤੀ ਬਣ ਜਾਂਦੇ ਹੋ ਜੋ ਤੁਹਾਡੇ ਅੰਦਰ ਬਹੁਤ ਸਾਰੀ ਹਉਮੈ ਲੈ ਆਉਂਦਾ ਹੈ ,ਅਤੇ ਇਹ ਤੁਹਾਨੂੰ ਰੂਹਾਨੀ ਤੌਰ ਤੇ ਮਾਰ ਦਿੰਦਾ ਹੈ ।
 
 
ਇਸ ਗੱਲ ਕਾਰਨ ਸਾਰੀਆਂ ਹੀ ਸੰਸਾਰਿਕ ਡਿਗਰੀਆਂ ਅਤੇ ਡਿਪਲੋਮੇ ਅਤੇ ਹੈਸੀਅਤ ਤੁਹਾਡੀ ਰੂਹ ਲਈ ਕੁਝ ਨਹੀਂ ਲਿਆਉਂਦੇ ਸਿਰਫ਼ ਬਹੁਤ ਸਾਰੀ ਹਉਮੈ ਲੈ ਕੇ ਆਉਂਦੇ ਹਨ।ਜਿੰਨਾਂ ਜਿਆਦਾ ਅਸੀਂ ਸਿਖਿਅਤ ਹੁੰਦੇ ਹਾਂ ਹੋਰ ਜਿਆਦਾ ਹਉਮੈ ਭਰੇ ਹੁੰਦੇ ਜਾਂਦੇ ਹਾਂ ।
 
ਹਉਮੈ ਦਾ ਸਰਵ ਉੱਚ ਪੱਧਰ ਸਮਾਜ ਦੇ ਉੱਚੇ ਰੁਤਬੇ ਵਿੱਚ ਸਮਾਏ ਹੁੰਦੇ ਹਨ।ਪਉੜੀ 35 ਧਰਮ ਖੰਡ ਦਾ ਅਖੀਰ ਦੱਸਦੀ ਹੈ ਅਤੇ ਗਿਆਨ ਖੰਡ ਦੀ ਸ਼ੁਰੂਆਤ ਬਾਰੇ ਦੱਸਦੀ ਹੈ।
ਇੱਥੇ ਉਹ ਗਿਆਨ ਪ੍ਰਾਪਤੀ ਦੇ ਚਾਨਣ ਦੀ ਅਗਲੀ ਅਵਸਥਾ ਵਿੱਚ ਪ੍ਰਵੇਸ ਕਰਦਾ ਹੈ:
 
·        ਉਹ ਨਿਰਸਵਾਰਥ ਬਣਨਾ ਸ਼ੁਰੂ ਕਰਦਾ ਹੈ
 
·        ਸੁਆਰਥ ਅਲੋਪ ਹੋਣਾ ਸ਼ੁਰੂ ਹੋ ਜਾਂਦਾ ਹੈ
 
·        ਉਹ ਪੰਜ ਦੂਤਾਂ ਅਤੇ ਮਾਇਆ ਦੇ ਪ੍ਰਭਾਵਾਂ ਬਾਰੇ ਸਮਝਣਾ ਸ਼ੁਰੂ ਕਰਦਾ ਹੈ
 
·        ਸੰਗਤ ਅਤੇ ਆਪਣੇ ਆਪ ਦੇ ਪਰਿਵਾਰ ਦੇ ਵਿਚਕਾਰ ਅੰਤਰ,
 
·        ਉਸਦੇ ਸੋਚਣ ਦੇ ਦਿਸਹੱਦੇ ਵਿਸ਼ਾਲ ਹੁੰਦੇ ਜਾਂਦੇ ਹਨ
 
·        ਉਹ ਦੂਸਰਿਆਂ ਪ੍ਰਤੀ ਹੋਰ ਜਿਆਦਾ ਵਿਸ਼ਾਲ ਹੋ ਜਾਂਦਾ ਹੈ
 
·        ਉਹ ਆਪਣੇ ਆਲੇ ਦੁਆਲੇ ਵਾਪਰ ਰਹੀਆਂ ਘਟਨਾਵਾਂ ਨੂੰ ਰੂਹਾਨੀ ਪਰਿਪੇਖ ਵਿੱਚ ਸਮਝਣਾ ਸ਼ੁਰੂ ਕਰਦਾ ਹੈ
 
·        ਉਹ ਆਪਣੀਆਂ ਧਾਰਮਿਕ ਜ਼ਿੰਮੇਵਾਰੀਆਂ ਨੂੰ ਹੋਰ ਸਾਫ ਢੰਗ ਨਾਲ ਸਮਝਣਾ ਸ਼ੁਰੂ ਕਰਦਾ ਹੈ
 
·        ਅਤੇ ਧਰਮ ਦਾ ਹੋਰ ਅਤੇ ਹੋਰ ਜਿਆਦਾ ਅਨੰਦ ਮਾਣਨਾ ਸ਼ੁਰੂ ਕਰਦਾ ਹੈ
 
·        ਉਹ ਅਕਾਲ ਪੁਰਖ -ਸਾਰੇ ਬ੍ਰਹਿ ਮੰਡ ਦੀ ਸਾਜਨਾ ਨੂੰ ਸਮਝਣਾ ਸ਼ੁਰੂ ਕਰਦਾ ਹੈ
·        ਅਤੇ ਉਹ ਇਸ ਬ੍ਰਹਿ ਮੰਡ ਪਰਿਵਾਰ ਦਾ ਇੱਕ ਹਿੱਸਾ ਹੈ ਅਤੇ ਕੇਵਲ ਆਪਣੇ ਪਰਿਵਾਰ ਦਾ ਹਿੱਸਾ ਨਹੀਂ ਹੁੰਦਾ ਹੈ
 
ਪਉੜੀ 35-
ਧਰਮ ਖੰਡ ਕਾ ਇਹੋ ਧਰਮ-ਭਾਵ ਜੋ ਵੀ  ਹੁਣ ਤੱਕ ਇਸ ਬਿੰਦੂ ਤੱਕ ਬਿਆਨ ਕੀਤਾ ਗਿਆ ਹੈ ਧਰਮ ਖੰਡ ਵਿੱਚ ਵਾਪਰਦਾ ਹੈ,ਅਤੇ ਤਦ ਗਿਆਨ ਖੰਡ ਸ਼ੁਰੂ ਹੁੰਦਾ ਹੈ।
 
ਗਿਆਨ ਖੰਡ ਕਾ ਆਖਹੁ ਕਰਮੁ ॥
ਕੇਤੇ ਪਵਣ ਪਾਣੀ ਵੈਸੰਤਰ ਕੇਤੇ ਕਾਨ ਮਹੇਸ ॥
ਕੇਤੇ ਬਰਮੇ  ਘਾੜਤਿ ਘੜੀਅਹਿ ਰੂਪ ਰੰਗ ਕੇ ਵੇਸ ॥
ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ ॥
ਕੇਤੇ ਇੰਦ ਚੰਦ  ਸੂਰ ਕੇਤੇ ਕੇਤੇ ਮੰਡਲ ਦੇਸ ॥
ਕੇਤੇ ਸਿਧ ਬੁਧ ਨਾਥ ਕੇਤੇ ਕੇਤੇ ਦੇਵੀ ਵੇਸ ॥
ਕੇਤੇ ਦੇਵ ਦਾਨਵ ਮੁਨਿ ਕੇਤੇ ਕੇਤੇ ਰਤਨ ਸਮੁੰਦ ॥
ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ॥
ਕੇਤੀਆ ਸੁਰਤੀ ਸੇਵਕ ਕੇਤੇ ਨਾਨਕ  ਅੰਤੁ ਨ ਅੰਤੁ ॥੩੫॥
ਗਿਆਨ ਖੰਡ ਮਹਿ ਗਿਆਨੁ ਪਰਚੰਡੁ ॥ ਤਿਥੈ ਨਾਦ ਬਿਨੋਦ ਕੋਡ ਅਨੰਦੁ ॥
 
 
 
ਸਰਮ ਖੰਡ:
 
ਸਰਮ ਸਖ਼ਤ ਮਿਹਨਤ ਨੂੰ ਦਰਸਾਉਂਦਾ ਹੈ -ਰੂਹਾਨੀ ਅਵਸਥਾ ਨੂੰ ਸੁਧਾਰਨ ਲਈ ਸਖ਼ਤ ਮਿਹਨਤ ਕਰਨੀ ।ਗਿਆਨ ਖੰਡ ਤੋਂ ਸਾਰੀ ਸਮਝ ਅਤੇ ਗਿਆਨ ਪ੍ਰਾਪਤ ਕਰਕੇ ਉਹ ਰੁਕਦਾ ਨਹੀਂ ਹੈ ।ਉਹ ਇਹ ਅਹਿਸਾਸ ਕਰਨਾ ਸ਼ੁਰੂ ਕਰ ਦਿੰਦਾ ਹੈ ਕਿ ਉਸ ਨੂੰ ਜੀਵਣ ਮੁਕਤੀ ਪ੍ਰਾਪਤ ਕਰਕੇ ਸੱਚ ਖੰਡ ਵਿੱਚ ਪਹੁੰਚਣ ਲਈ ਸਖ਼ਤ ਮਿਹਨਤ ਕਰਨ ਦੀ ਜਰੂਰਤ ਹੈ।ਤਦ ਉਹ ਆਪਣੇ ਆਪ ਨੂੰ ਐਸੀ ਜਗਾ ਤੇ ਪਾਉਂਦਾ ਹੈ ਜਿੱਥੇ
ਉਹ ਇਹ ਸਮਝਦਾ ਹੈ ਕਿ ਉਸ ਨੇ ਬੁਰੇ ਕੰਮਾਂ ਅਤੇ ਬੁਰੀਆਂ ਆਦਤਾਂ ਨੂੰ ਖਤਮ ਕਰਨਾ ਹੈ
·        ਉਸ ਨੇ ਆਪਣੇ ਆਪਣ ਨੂੰ ਬਦਲਣਾ ਹੈ ਅਤੇ ਸਚਿਆਰਾ ਵਿਅਕਤੀ ਬਣਨਾ ਹੈ
·        ਉਸ ਨੇ ਸਾਰੇ ਚੰਗੇ ਗੁਣਾਂ ਨੂੰ ਆਪਣੇ ਆਪ ਵਿੱਚ ਲਿਆਉਣਾ ਹੈ
·        ਉਸ ਨੇ ਇੱਕ ਚੰਗਾ ਇਨਸਾਨ ਬਣਨਾ ਹੈ
·        ਉਸ ਨੇ ਪੰਜ ਦੂਤਾਂ ਅਤੇ ਮਾਇਆ ਤੋਂ ਰਾਹਤ ਪਾਉਣ ਲਈ ਸਖ਼ਤ ਮਿਹਨਤ ਕਰਨੀ ਹੈ
 
ਇਸ ਮਾਨਸਿਕ ਅਵਸਥਾ ਨਾਲ ਉਹ ਜਾਣਦਾ ਹੈ ਕਿ ਉਸ ਨੇ ਆਪਣੇ ਆਪ ਨੂੰ ਸੁਧਾਰਨ ਲਈ ਸਮਾਂ ਦੇਣਾ ਹੈ,ਉਹ ਇਹਨਾਂ ਕੰਮਾਂ ਲਈ ਹੋਰ ਅਤੇ ਹੋਰ ਜਿਆਦਾ ਸਮਾਂ ਦੇਣਾ ਸ਼ੁਰੂ ਕਰਦਾ ਹੈ।ਉਸ ਦੇ ਯਤਨ ਰੋਜ਼ਾਨਾ ਜਿੰਦਗੀ ਵਿੱਚ ਗੁਰਬਾਣੀ ਨੂੰ ਲਾਗੂ ਕਰਨ ਲਈ ਹੋਰ ਜਿਆਦਾ ਕੇਂਦਰਤ ਹੁੰਦੇ ਹਨ,ਉਹ ਆਪਣੇ ਆਪ ਨੂੰ ਸੇਵਾ ਸਿਮਰਨ ਅਤੇ ਪਰਉਪਕਾਰ ਵਰਗੇ ਕੰਮਾਂ ਵੱਲ ਸਮਰਪਿਤ ਕਰਦਾ ਹੈ।ਉਸਦੇ ਇਹਨਾਂ ਯਤਨਾਂ ਦੇ ਨਤੀਜੇ ਬੜੇ ਹੀ ਅਲੌਕਿਕ ਅਤੇ ਅਸਚਰਜ ਹੁੰਦੇ ਹਨ ਅਤੇ ਪਉੜੀ 36 ਵਿੱਚ ਵਿਖਿਆਨ ਕੀਤੇ ਗਏ ਹਨ।
 
ਪਉੜੀ 36:
 
ਸਰਮ ਖੰਡ ਕੀ ਬਾਣੀ ਰੂਪੁ ॥
ਤਿਥੈ ਘਾੜਤਿ ਘੜੀਐ ਬਹੁਤੁ ਅਨੂਪੁ ॥
ਤਾ ਕੀਆ ਗਲਾ ਕਥੀਆ ਨਾ ਜਾਹਿ ॥
ਜੇ ਕੋ ਕਹੈ ਪਿਛੈ ਪਛੁਤਾਇ ॥
ਤਿਥੈ ਘੜੀਐ ਸੁਰਤਿ ਮਤਿ ਮਨਿ ਬੁਧਿ ॥
ਤਿਥੈ ਘੜੀਐ ਸੁਰਾ ਸਿਧਾ ਕੀ ਸੁਧਿ
 
 
ਜਿਵੇਂ ਹੀ ਉਹ ਹੋਰ ਅਤੇ ਹੋਰ ਜਿਆਦਾ ਯਤਨ ਕਰਦਾ ਹੈ ,ਉਹ ਇਸਦੇ ਫਲ ਕੱਟਣਾ ਸ਼ੁਰੂ ਕਰਦਾ ਹੈ ।ਯਾਦ ਰੱਖੋ ਜੇਕਰ ਤੁਸੀਂ ਉਸ ਵੱਲ ਦ੍ਰਿੜਤਾ ਪੂਰਨ ਸਰਧਾ ਅਤੇ ਵਿਸ਼ਵਾਸ ਨਾਲ ਇੱਕ ਕਦਮ ਅੱਗੇ ਵਧਦੇ ਹੋ ,ਉਹ ਲੱਖਾਂ ਕਦਮ ਤੁਹਾਡੇ ਵੱਲ ਵਧਦਾ ਹੈ
 
ਸਤਿਗੁਰੂ ਕੋਟਿ ਪੈਂਡਾ ਆਗੇ ਹੋਇ ਲੇਤ ਹੈ
ਹੇਠ ਲਿਖੀਆਂ ਤਬਦੀਲੀਆਂ ਵਾਪਰਦੀਆਂ ਹਨ:
 
·        ਤੁਹਾਡਾ ਮਨ ਕਾਬੂ ਵਿੱਚ ਆਉਣਾ ਸ਼ੁਰੂ ਹੋ ਜਾਂਦਾ ਹੈ
·        ਤੁਹਾਡਾ ਮਨ ਸ਼ੁੱਧ ਹੋਣਾ ਅਤੇ ਪੰਜ ਦੂਤਾਂ ਦੇ ਪ੍ਰਭਾਵ ਤੋਂ ਰਾਹਤ ਪਾਉਣੀ ਸ਼ੁਰੂ ਕਰ ਦਿੰਦਾ ਹੈ
·        ਸਾਰੀਆਂ ਬੁਰੀਆਂ ਆਦਤਾਂ ਤੁਹਾਨੂੰ ਛੱਡਣਾ ਸ਼ੁਰੂ ਕਰ ਦਿੰਦੀਆਂ ਹਨ
·        ਤੁਹਾਡਾ ਸਰੀਰ ਹੋਰ ਅਤੇ ਹੋਰ ਜਿਆਦਾ ਸੋਨੇ ਦੀ ਤਰਾਂ ਸ਼ੁੱਧ ਬਣਨੀ ਸ਼ੁਰੂ ਹੋ ਜਾਂਦਾ ਹੈ
·        ਤੁਹਾਡੀ ਕੂੜ ਦੀ ਕੰਧ ਡਿੱਗ ਪੈਂਦੀ ਹੈ
·        ਤੁਸੀਂ ਸਚਿਆਰਾ ਵਿਅਕਤੀ ਬਣਨਾ ਸ਼ੁਰੂ ਕਰਦੇ ਹੋ,
·        ਤੁਸੀਂ ਸੱਚ ਲਈ ਜੀਉਣ,ਸੱਚ ਵੇਖਣ,ਸਤਿ ਅਤੇ ਅਸਤਿ  ਦੇ ਵਿਚਕਾਰ ਅੰਤਰ ਕਰਨਾ ਸ਼ੁਰੂ ਕਰ ਦਿੰਦੇ ਹੋ
·        ਤੁਸੀਂ ਸੱਚ ਦੀ ਸੇਵਾ ਕਰਨ,ਸੱਚੇ ਕੰਮ ਕਰਨੇ,ਅਤੇ ਨਿਰਭਉ ਬਣਨਾ ਸ਼ੁਰੂ ਕਰ ਦਿੰਦੇ ਹੋ
·        ਸਾਡੀ ਹਰ ਇੱਕ ਵਸਤੂ ਬਾਰੇ ਸਮਝ ਬਹੁਤ ਹੀ ਉੱਚੇ ਪੱਧਰ ਤੇ ਪਹੁੰਚ ਜਾਂਦੀ ਹੈ ਜਿਵੇਂ ਦੇਵੀ ਦੇਵਤਿਆਂ ਦੀ ਸਮਝ ਹੁੰਦੀ ਹੈ
·        ਤੁਹਾਡੀ ਸੁਰਤ-ਮਤਿ-ਬੁੱਧ ਸ਼ੁੱਧ ਬਣ ਜਾਂਦੀ ਹੈ ਅਤੇ ਹੋਰ ਸਮਝ ਬੂਝ ਤੋ ਚਾਨਣ ਵਾਲੀ ਹੋ ਜਾਂਦੀ ਹੈ
·        ਤੁਹਾਡਾ ਹਿਰਦਾ ਅਤੇ ਮਨ ਸੰਭਾਵੀ ਤੌਰ ਤੇ ਹੀ ਬਹੁਤ ਖੂਬਸੂਰਤ ਅਤੇ ਸਾਫ ਹੋ ਜਾਂਦੇ ਹਨ
 
ਤੁਹਾਡਾ ਰੂਹਾਨੀਅਤ ਦੇ ਅਨੰਦ ਮਾਨਣ ਦਾ ਪੱਧਰ ਬਹੁਤ ਉਪਰ ਉਠ ਜਾਂਦਾ ਹੈ ।ਇਹ ਹੀ " ਚੜ੍ਹਦੀ ਕਲਾ ਹੈ ।ਇਹ ਉਦੋਂ ਸ਼ੁਰੂ ਹੁੰਦਾ ਹੈ ਜਦੋਂ ਤੁਸੀਂ ਲਗਾਤਾਰ ਰੂਹਾਨੀ ਪੌੜੀ ਤੇ ਉਪਰ ਵੱਲ ਵਧਦੇ ਹੋ ।
 
 
 
ਨਾਨਕ ਨਾਮ ਚੜ੍ਹਦੀ ਕਲਾ
 
 
 
 
ਜਦ ਤੁਸੀਂ ਇਸ ਅਵਸਥਾ ਤੇ ਪਹੁੰਚਦੇ ਹੋ ਤਦ ਅਕਾਲ ਪੁਰਖ ਤੁਹਾਡੇ ਯਤਨਾਂ ਨੂੰ ਪਹਿਚਾਣ ਲੈਂਦਾ ਹੈ ਅਤੇ ਤੁਹਾਨੂੰ ਰੂਹਾਨੀਅਤ ਦੀ ਅਗਲੀ ਅਵਸਥਾ ਜੋ ਕਿ ਕਰਮ ਖੰਡ ਹੈ ਵਿੱਚ ਜਾਣ ਦਾ ਪਾਸਪੋਰਟ ਦਿੰਦਾ ਹੈ
 
 
 
ਕਰਮ ਖੰਡ:
 
ਕਰਮ ਭਾਵ ਕ੍ਰਿਪਾ/ਮਿਹਰ/ਮਹਿਰਾਮਤ ।ਉਹ ਤੁਹਾਡੇ ਉਪਰ ਆਪਣੀ ਕ੍ਰਿਪਾ ਕਰਦਾ ਹੈ।ਉਹ ਆਪਣੀ ਦਰਗਾਹ ਵਿੱਚ ਤੁਹਾਡਾ ਭਗਤੀ ਦਾ ਖਾਤਾ ਖੋਲ੍ਹ ਦਿੰਦਾ ਹੈ ।ਉਹ ਤੁਹਾਡੇ ਯਤਨਾਂ ਤੇ ਬਹੁਤ ਖੁਸ਼ ਹੁੰਦਾ ਹੈ ਅਤੇ ਤੁਹਾਨੂੰ ਸਮਾਧੀ ਦੀ ਬਖਸ਼ਿਸ਼ ਕਰਦਾ ਹੈ ।ਇਹ ਉਦੋਂ ਹੁੰਦਾ ਹੈ ਜਦ ਤੁਸੀਂ ਮਨ ਉਪਰ ਸਬਦ ਵਿੱਚ ਲਿਵ ਲਾਉਣ ਨਾਲ ਪੂਰਨ ਕਾਬੂ ਪਾ ਲੈਂਦੇ ਹੋ " ਏਕਿ ਸਬਦ ਲਿਵ ਲਾਗੀ "
 
ਹੁਣ ਤੋਂ ਅੱਗੇ ਅਤੇ ਜਦ ਵੀ ਅਤੇ ਜਿੱਥੇ ਵੀ ਤੁਸੀਂ ਗੁਰਬਾਣੀ,ਕੀਰਤਨ,ਕਥਾ , ਅਤੇ ਸਿਮਰਨ ਸੁਣਦੇ ਹੋ,ਉਹ ਤੁਹਾਨੂੰ ਆਪਣੀ ਹੋਂਦ ਦਾ ਅਹਿਸਾਸ ਤੁਹਾਡੇ ਸਰੀਰ ਵਿੱਚ ਸਥੂਲ ਰੂਪ ਵਿੱਚ ਕਰਵਾਉਂਦਾ ਹੈ ।ਇਹ ਉਦੋਂ ਹੁੰਦਾ ਹੈ ਜਦੋਂ ਤੁਸੀ ਅਕਾਲ ਪੁਰਖ ਦੀ ਸੁਹਾਗਣ ਬਣਦੇ ਹੋ।
 
ਇਹ ਸੰਗਤ ਲਈ ਸਮਝਣਾ ਬਹੁਤ ਹੀ ਮਹੱਤਵ ਪੂਰਨ ਹੈ ਕਿ ਸਮਾਧੀ ਕੀ ਹੈ ।ਹਰ ਇੱਕ ਦੀ ਵਿਲੱਖਣ ਸਮਾਧੀ ਹੁੰਦੀ ਹੈ ਕੁਝ ਲੋਕ ਸੁੰਨ ਸਮਾਧੀ ਨਾਲ ਬਖਸੇ ਹੁੰਦੇ ਹਨ,ਕੁਝ ਲੋਕ ਸਰੀਰ ਦੀਆਂ ਵੱਖ ਵੱਖ ਦਿਸ਼ਾਵਾਂ ਵੱਲ ਨੱਚਣਾ ਸ਼ੁਰੂ ਕਰ ਦਿੰਦੇ ਹਨ,ਹੱਥਾਂ ਅਤੇ ਅੰਗਾਂ ਦੀ ਵੱਖ ਵੱਖ ਦਿਸ਼ਾਵਾਂ ਵੱਲ ਹਰਕਤ-ਇਹ ਸਮਾਧੀ ਵਿੱਚ ਆਸਣ ਹਨ ।
ਉਹ ਤੁਹਾਨੂੰ ਉਸ ਤਰੀਕੇ ਨਾਲ ਬਿਠਾਉਂਦਾ ਹੈ ਹੈ ਜਿਸ ਤਰੀਕੇ ਨਾਲ ਉਹ ਬਿਠਾਉਣਾ ਚਾਹੁੰਦਾ ਹੈ ਅਤੇ ਉਸ ਤਰੀਕੇ ਨਾਲ ਨਹੀਂ ਜਿਸ ਤਰਾਂ ਤੁਸੀਂ ਚਾਹੁੰਦੇ ਹੋ ਅਤੇ ਕਰਨਾ ਚਾਹੁੰਦੇ ਹੋ।ਉਸ ਦੀ ਤੁਹਾਡੇ ਸਰੀਰ ਅੰਦਰ ਖਾਮੋਸ਼ ਮੌਜੂਦਗੀ ਤੁਹਾਨੂੰ ਵੱਖ ਵੱਖ ਕ੍ਰਿਆਵਾਂ ਅਤੇ ਸਰੀਰਕ ਹਿਲਜੁਲ ਕਰਾਉਂਦੀ ਹੈ ।ਅਸੀਂ ਸਮਾਧੀ ਬਾਰੇ ਕਿਸੇ ਹੋਰ ਲੇਖ ਵਿੱਚ ਵਿਸਥਾਰ ਨਾਲ ਚਰਚਾ ਕਰਾਂਗੇ ।ਸੂਰਜ ਅਤੇ ਚੰਦਰਮਾ ਦੀ ਬ੍ਰਹਿਮੰਡੀ ਊਰਜਾ ਦੇ ਨਕਾਰਾਤਮਿਕ ਅਤੇ ਸਕਾਰਾਤਮਕ ਪ੍ਰਤੀਕ, ਅਤੇ ਇਹਨਾਂ ਦੇ ਦੋ ਊਰਜਾ ਰਸਤੇ ਕੰਗਰੋੜ ਦੇ ਉਪਰ ਵੱਲ ਨੂੰ ਇੜਾ ਅਤੇ ਪਿੰਗਲਾ ਕਿਹਾ ਜਾਂਦਾ ਹੈ ( ਚੰਦ ਅਤੇ ਸੂਰਜ ਦੀ ਇਲਾਹੀ ਸਕਤੀ – ਇੜਾ ਪਿੰਗਲਾ)।ਇਹ ਤੁਹਾਡੇ ਸਰੀਰ ਵਿੱਚ ਵਹਿਣਾ ਸ਼ੁਰੂ ਹੁੰਦਾ ਹੈ,ਤੁਹਾਡੀਆਂ ਸਭ ਪੀੜਾਂ ਅਤੇ ਬੇਚੈਨੀ ਅਲੋਪ ਹੋ ਜਾਂਦੀ ਹੈ ।
 
ਨਾਮ ਅੰਮ੍ਰਿਤ ਤੁਹਾਡੇ ਸਰੀਰ ਅੰਦਰ ਵਹਿਣਾ ਸ਼ੁਰੂ ਕਰਦਾ ਹੈ ਅਤੇ ਤੁਸੀਂ ਇਹਨਾਂ ਬ੍ਰਹਿਮੰਡੀ ਤਾਕਤਾਂ ਦੀ ਸਥੂਲ ਰੂਪ ਵਿੱਚ ਮੌਜੂਦਗੀ ਦਾ ਅਹਿਸਾਸ ਕਰਦੇ ਹੋ ।ਪਰ ਜਦ ਮਹਾਂਪੁਰਉਪਕਾਰ ਇਹਨਾਂ (ਨੱਚਣਾ,ਆਸੇ ਪਾਸੇ ਵੱਲ ਦੀ ਹਰਕਤ,ਲੱਤਾਂ ਅਤੇ ਪੈਰਾਂ ਦੀਆਂ ਵੱਖ ਵੱਖ ਸਥਿਤੀਆਂ) ਰਾਹੀਂ ਗੁਜ਼ਰਦੀ ਹੈ ਉਹ ਭੋਰਿਆਂ ਅਤੇ ਤਹਿਖ਼ਾਨਿਆਂ ਵਿੱਚ ਆਪਣੀ ਭਗਤੀ ਕਰਨ ਲਈ ਜਨਤਾ ਤੋਂ ਵੱਖ ਵੱਖ ਮੂਰਖਾਨਾ ਬਿਆਨਬਾਜ਼ੀ ਤੋਂ ਬਚਣ ਲਈ ਜਾਂਦੇ ਹਨ ।ਉਹ ਜਨਤਕ ਇਕੱਠਾਂ ਵਿੱਚ ਭਗਤੀ ਕਰਨ ਤੋਂ ਬਚਦੇ ਹਨ ਕਿਉਂਕਿ ਬਹੁਤੇ ਲੋਕ ਇਸ ਨੂੰ ਸਮਝਦੇ ਨਹੀਂ ਹਨ ਅਤੇ ਪਰੇਸ਼ਾਨ ਹੋ ਜਾਂਦੇ ਹਨ ।
 
ਜੇਕਰ ਤੁਸੀਂ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਉਪਰ ਉਠੇ ਪੰਜਾ ਦਿਖਾਉਂਦੇ ਹੋਏ ਹੱਥ ਦੀ ਦੇਖਦੇ ਹੋ – ਇਹ ਭਗਤੀ ਦੀ ਇੱਕ ਅਵਸਥਾ ਵਿੱਚੋਂ ਲਈ ਗਈ ਹੈ ।ਇਹ ਇੱਕ ਸਰਵ ਉੱਚ ਪੱਧਰ ਦੀ ਸਮਾਧੀ ਦੀ ਅਵਸਥਾ ਹੈ-ਕਿਉਂਕਿ ਇਹ ਖੁੱਲ੍ਹੀਆਂ ਹੋਈਆਂ ਅੱਖਾਂ ਨਾਲ ਹੈ ।ਇੱਥੇ ਉਹਨਾਂ ਦੇ ਹੱਥ ਵਿੱਚੋਂ ਬ੍ਰਹਿਮੰਡੀ ਊਰਜਾ ਦਾ ਪੂਰਨ ਪ੍ਰਕਾਸ਼ ਅਤੇ ਅਨਾਦਿ ਬਖਸ਼ਿਸਾਂ ਵਹਿ ਰਹੀਆਂ ਹਨ ।ਅਤੇ ਸੰਤ ਈਸਰ ਸਿੰਘ ਜੀ ਦੀ ਵੀ ਇਸ ਸਥਿਤੀ ਵਿੱਚ ਹੀ ਤਸਵੀਰ ਬਹੁਤੇ ਘਰਾਂ ਵਿੱਚ ਹੈ ।
 
ਇਸ ਲਈ ਜੇਕਰ ਤੁਸੀਂ ਗੁਰਦੁਆਰੇ ਵਿੱਚ ਜਾਂ ਕਿਸੇ ਹੋਰ ਸਥਾਨ ਤੇ ਕਿਸੇ ਨੂੰ ਸਿਮਰਨ ਕਰਦੇ ਹੋਏ ਨੱਚਦੇ ਹੋਏ ਦੇਖਦੇ ਹੋ ਤਾਂ ਇਸ ਨੂੰ ਐਵੇਂ ਕਿਵੇਂ ਹੀ ਨਾ ਲਓ ਅਤੇ ਉਹਨਾਂ ਉਪਰ ਹੱਸੋ ਨਾ ।ਉਹ ਵਿਅਕਤੀ ਘੱਟੋ ਘੱਟ ਕਰਮ ਖੰਡ ਵਿੱਚ ਹੈ ( ਉਹ ਸੱਚ ਖੰਡ ਵਿੱਚ ਵੀ ਹੋ ਸਕਦਾ ਹੈ ) ਅਤੇ ਪੂਰਨ ਬੋਧ ਤੋਂ ਸਿਰਫ਼ ਇੱਕ ਕਦਮ ਦੂਰ ਹੋ ਸਕਦਾ ਹੈ
 
ਹੌਲੀ ਹੌਲੀ ਤੁਹਾਡੇ ਯਤਨਾਂ ਤੇ ਨਿਰਭਰ ਕਰਦੇ ਹੋਏ,ਤੁਹਾਡਾ ਮਨ ਹਮੇਸ਼ਾਂ ਨਾਮ ਸਿਮਰਨ ਨਾਲ ਜੁੜਿਆ ਹੋਇਆ ਅਜਪਾ ਜਾਪ ਵਿੱਚ ਚਲਾ ਜਾਂਦਾ ਹੈ ਭਾਵ ਇਹ ਆਪਣੇ ਆਪ ਚਲਾ ਜਾਂਦਾ ਹੈ ।ਨਾਮ ਤੁਹਾਡੇ ਹਿਰਦੇ ਚੱਕਰ ਦੇ ਵਿੱਚ ਚਲਾ ਜਾਂਦਾ ਹੈ ,ਅਤੇ ਹਰ ਉਸ ਜਗਾ ਯਾਤਰਾ ਕਰਦਾ ਹੈ ਜਿੱਥੇ ਵੀ ਤੁਸੀਂ ਆਪਣੀਆਂ ਇੰਦਰੀਆਂ ਨੂੰ ਲੈ ਜਾਂਦੇ ਹੋ ।
ਤੁਸੀਂ ਹਮੇਸ਼ਾਂ ਹੀ ਖੁਸ਼ ਅਤੇ ਅਨੰਦ ਦੀ ਸਥਿਤੀ ਆਤਮ ਰਸ ਵਿੱਚ ਰਹਿੰਦੇ ਹੋ ।ਤੁਸੀਂ ਨਿਰਭਉ  ਬਣ ਜਾਂਦੇ ਹੋ ਅਤੇ ਪਰਮਾਤਮਾ  ਵਾਂਗ
ਇਹ ਅਵਸਥਾ ਵਿਆਖਿਆ ਤੋਂ ਪਰੇ ਹੈ ।
 
 
 
ਕਰਮ ਖੰਡ ਕੀ ਬਾਣੀ ਜੋਰੁ ॥
ਤਿਥੈ ਹੋਰੁ ਨ ਕੋਈ ਹੋਰੁ ॥
ਤਿਥੈ ਜੋਧ ਮਹਾਬਲ ਸੂਰ ॥
ਤਿਨ ਮਹਿ ਰਾਮੁ ਰਹਿਆ ਭਰਪੂਰ ॥
ਤਿਥੈ ਸੀਤੋ ਸੀਤਾ ਮਹਿਮਾ ਮਾਹਿ ॥
ਤਾ ਕੇ ਰੂਪ ਨ ਕਥਨੇ ਜਾਹਿ ॥
ਨਾ ਓਹਿ ਮਰਹਿ ਨ ਠਾਗੇ ਜਾਹਿ ॥
ਜਿਨ ਕੈ ਰਾਮੁ ਵਸੈ ਮਨ ਮਾਹਿ ॥
ਤਿਥੈ ਭਗਤ ਵਸਹਿ ਕੇ ਲੋਅ ॥
ਕਰਹਿ ਅਨੰਦੁ ਸਚਾ ਮਨਿ ਸੋਇ
 
 
 
ਤਦ ਤੁਸੀਂ ਲੰਬੀ ਸਮਾਧੀ ਵਿੱਚ ਘੰਟਿਆਂ ਬੱਧੀ ਜਾਣਾ ਸ਼ੁਰੂ ਕਰਦੇ ਹੋ ਕਈ ਵਾਰ ਕਈ ਦਿਨਾਂ ਅਤੇ ਹਫਤਿਆਂ ਤੱਕ ਸਮਾਧੀ ਵਿੱਚ ਜਾਂਦੇ ਹੋ। ਤਦ ਤੁਸੀਂ ਬਹੁਤ ਡੂੰਘੀ ਸਮਾਧੀ ਸੁੰਨ ਸਮਾਧੀ ਵਿੱਚ ਪ੍ਰਵੇਸ ਕਰਦੇ ਹੋ ।ਇਹ ਤਦ ਹੁੰਦਾ ਹੈ ਜਦ ਤੁਹਾਡਾ ਦਰਗਾਹ ਵਿੱਚ ਭਗਤੀ ਦਾ ਖਾਤ ਕੁੱਲ ਜਾਂਦਾ ਹੈ ।
 
ਉਹ ਤੁਹਾਡੀ ਪਾਲਣਾ ਤੋਂ ਬਹੁਤ ਖੁਸ਼ ਹੋ ਜਾਂਦਾ ਹੈ ਅਤੇ ਤੁਹਾਨੂੰ ਕਾਰਜ ਬੋਨਸ ਦਿੰਦਾ ਹੈ! ਉਹ ਗੁਰੂਆਂ ਅਤੇ ਦੇਵਤਿਆਂ ਨੂੰ ਤੁਹਾਨੂੰ ਅਸੀਸਾਂ ਦੇਣ ਲਈ ਭੇਜਦਾ ਹੈ।ਤੁਸੀਂ ਕਈ ਵਾਰ ਗੁਰੂਆਂ ਅਤੇ ਭਗਤਾਂ ਨੂੰ ਦੇਖਦੇ ਅਤੇ ਉਹਨਾਂ ਨਾਲ ਗੱਲਾਂ ਕਰਦੇ ਹੋ ਅਤੇ ਉਹ ਤੁਹਾਨੂੰ ਸੰਭਾਵੀ ਤੌਰ ਤੇ ਪਹਿਚਾਣ ਲੈਂਦੇ ਹਨ ਅਤੇ ਸੁੰਨ ਸਮਾਧੀ ਵਿੱਚ  ਬਖਸ਼ਿਸ਼ ਕਰਦੇ ਹਨ ।
 
ਤੁਹਾਡੀ ਸੂਖਸਮ ਦੇਹੀ ਸੋਨੇ ਦੀ ਤਰਾਂ "ਕੰਚਨ ਹੋਇ ਦੇਹੀ " ਦੀ ਤਰਾਂ ਸ਼ੁੱਧ ਬਣ ਜਾਂਦੇ ਹੋ ।ਤੁਹਾਡੀਆਂ ਮਾਨਸਿਕ ਬਿਮਾਰੀਆਂ ਠੀਕ ਹੋ ਜਾਂਦੀਆਂ ਹਨ ਅਤੇ ਕੁਝ ਵੀ ਤੁਹਾਨੂੰ ਭਟਕਾ ਨਹੀਂ ਸਕਦਾ ।ਹੁਣ ਤੁਸੀਂ ਅਕਾਲ ਪੁਰਖ ਨਾਲ ਬੱਝ ਜਾਂਦੇ ਹੋ ।ਤੁਹਾਡਾ ਗਿਆਨ ਨੇਤਰ ਖੁੱਲ੍ਹ ਜਾਂਦਾ ਹੈ ਅਤੇ ਤੁਸੀਂ ਅਲੌਕਿਕ ਨਜ਼ਾਰੇ ਦੇਖਣੇ ਸ਼ੁਰੂ ਕਰ ਦਿੰਦੇ ਹੋ ।ਤਦ ਤੁਹਾਡਾ ਦਸਮ ਦੁਆਰ ਖੁੱਲ੍ਹ ਜਾਂਦਾ ਹੈ ਅਤੇ ਤੁਸੀਂ ਸਦੀਵੀ ਤੌਰ ਤੇ ਅਕਾਲ ਪੁਰਖ ਨਾਲ ਜੁੜ ਜਾਂਦੇ ਹੋ ।
 
ਹਰ ਇੱਕ ਵਿਅਕਤੀ ਦੀ ਭਗਤੀ ਵੱਖ ਵੱਖ ਹੁੰਦੀ ਹੈ।ਉਹਨਾਂ ਦੇ ਵੱਖ ਵੱਖ ਅਨੁਭਵ ਹੁੰਦੇ ਹਨ ਅਤੇ ਉਹ ਵੱਖ ਵੱਖ ਚੀਜ਼ਾਂ ਦੇਖਦੇ ਹਨ।ਉਹ ਵੱਖ ਵੱਖ ਰੂਹਾਨੀ ਸ਼ਕਤੀਆਂ ਨਾਲ ਬਖਸੇ ਜਾਂਦੇ ਹਨ ।ਉਹ ਵੱਖ ਵੱਖ ਤਰਾਂ ਦੇ ਹੁਕਮ ਪ੍ਰਾਪਤ ਕਰਦੇ ਹਨ ਅਤੇ ਵੱਖ ਵੱਖ ਦਿਸ਼ਾਵਾਂ ਵੱਲ ਅੱਗੇ ਜਾਂਦੇ ਹਨ।ਇਹ ਸਭ ਕੁਝ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਬਹੁਤ ਮੁਸ਼ਕਿਲ ਹੈ "ਬੇਅੰਤ ਦੀਆਂ ਬੇਅੰਤ ਹੀ ਬਾਤਾਂ ‘ ਤੁਸੀਂ ਇਸ ਦਾ ਕੇਵਲ ਅਨੁਭਵ ਕਰਕੇ ਹੀ ਇਸ ਨੂੰ ਜਾਣ ਸਕਦੇ ਹੋ ।ਇਸ ਨੂੰ ਜਾਨਣ ਦਾ ਇੱਥੇ ਕੋਈ ਹੋਰ ਰਸਤਾ ਨਹੀਂ ਹੈ " ਜਿਨ ਚਾਖਿਆ ਤਿਸ ਜਾਨਿਆ" ਜਦ ਤੁਸੀਂ ਭਗਤੀ ਦੇ ਇਸ ਪੱਧਰ ਤੱਕ ਪਹੁੰਚਦੇ ਹੋ ਤਦ ਤੁਹਾਡਾ ਸਰੀਰ ਅੰਮ੍ਰਿਤ ਨਾਲ ਭਰ ਜਾਂਦਾ ਹੈ ਅਤੇ ਹਰ ਸਮੇਂ ਅੰਮ੍ਰਿਤ ਨਾਲ ਭਰਿਆ ਰਹਿੰਦਾ ਹੈ ਅਤੇ ਜਦ ਤੁਹਾਡੀ ਭਗਤੀ ਹੋਰ ਅੱਗੇ ਅਕਾਲ ਪੁਰਖ ਦੁਆਰਾ ਪਹਿਚਾਣੀ ਜਾਂਦੀ ਹੈ ਤਦ ਉਹ ਤੁਹਾਨੂੰ ਇਸ ਦੇ ਫਲ ਦਿੰਦਾ ਹੈ ਅਤੇ ਸੱਚ ਖੰਡ ਵਿੱਚ ਸਥਾਨ ਦਿੰਦਾ ਹੈ ।
 
ਸੱਚ ਖੰਡ :
 
ਤਦ ਸੱਚ ਖੰਡ ਵਿੱਚ ਭਗਤੀ ਜਾਰੀ ਰਹਿੰਦੀ ਹੈ ।ਇਸ ਅਵਸਥਾ ਦੇ ਅੰਦਰ ਤੁਸੀਂ ਕੁਝ ਰੂਹਾਨੀ ਪਰੀਖਿਆਵਾਂ ਵਿੱਚੋਂ ਗੁਜਰਦੇ ਹੋ ।ਹਰ ਭਗਤ ਲਈ ਇਹ ਵੱਖ ਵੱਖ ਹਾਲਤਾਂ ਹੁੰਦੀਆਂ ਹਨ ਜਿੰਨਾਂ ਵਿੱਚੋਂ ਉਸਨੂੰ ਸਥੂਲ ਰੂਪ ਵਿੱਚ ਕਰਮ ਖੰਡ ਅਤੇ ਸੱਚ ਖੰਡ ਵਿੱਚੋਂ ਗੁਜਰਨਾ ਹੁੰਦਾ ਹੈ।ਇਹ ਪ੍ਰੀਖਿਆ ਮਾਇਆ,ਮੋਹ ਅਤੇ ਕਈ ਤਰਾਂ ਦੀਆਂ ਹੋਰ ਹੋ ਸਕਦੀਆਂ ਹਨ।ਵੱਖ ਵੱਖ ਭਗਤ ਵੱਖ ਵੱਖ ਮੁਸ਼ਕਿਲ ਹਾਲਾਤਾਂ ਵਿੱਚੋਂ ਗੁਜ਼ਰੇ ਹਨ, ਜਿਵੇਂ ਬਾਬਾ ਫਰੀਦ ਜੀ ਨੂੰ ਆਪਣੀਆਂ ਅੱਖਾਂ ਇੱਕ ਵੇਸਵਾ ਲਈ ਅੱਗ ਵਾਸਤੇ ਦਾਨ ਦੇਣੀਆਂ ਪਈਆਂ ਸਨ ।ਭਗਤ ਪ੍ਰਹਿਲਾਦ ਨੂੰ ਆਪਣੇ ਹੀ ਪਿਤਾ ਦੇ ਜ਼ੁਲਮਾਂ ਵਿੱਚੋਂ ਗੁਜਰਨਾ ਪਿਆ ਹੈ ।ਅਤੇ ਸਾਡੇ ਗੁਰੂਆਂ ਵਾਂਗ ਕਈ ਤਰਾਂ ਦੀਆਂ ਮੁਸ਼ਕਿਲ ਸਥਿਤੀਆਂ ਜਿਵੇਂ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਤੇ ਬੈਠਣਾ ਪਿਆ ਹੈ । ਅਤੇ ਦਸਵੇਂ ਪਾਤਸ਼ਾਹ ਜੀ ਨੂੰ ਸਾਰਾ ਹੀ ਪਰਿਵਾਰ ਦੀ ਕੁਰਬਾਨੀ ਕਰਨੀ ਪਈ ਹੈ ।ਅਕਾਲ ਪੁਰਖ ਇਹ ਯਕੀਨੀ ਬਣਾਉਂਦਾ ਹੈ ਕਿ
 
·        ਤੁਹਾਡਾ ਉਸ ਲਈ ਪਿਆਰ ਸ਼ੁੱਧ ਪੂਰਨ ਅਤੇ ਸੱਚਾ ਹੈ
·        ਤੁਸੀਂ ਉਸਦੇ ਹੁਕਮ ਨੂੰ ਸਮਝਦੇ ਅਤੇ ਉਸ ਦੀ ਪਾਲਣਾ ਕਰਦੇ ਹੋ
·        ਹੁਣ ਤੁਸੀਂ ਸੰਗਤ ਅਤੇ ਗੁਰੂ ਦੀ ਸੇਵਾ ਨੂੰ ਪੂਰਨ ਤੌਰ ਤੇ ਸਮਰਪਿਤ ਹੋ
·        ਤੁਸੀਂ ਪੂਰਨ ਤੌਰ ਤੇ ਪਰਉਪਕਾਰ ਅਤੇ ਮਹਾਂ ਪਰ ਉਪਕਾਰ ਦੇ ਰਸਤੇ ਤੇ ਅੱਗੇ ਵਧਣ ਅਤੇ ਕੰਮ ਕਰਨ ਲਈ ਤਿਆਰ ਹੋ
·        ਤੁਹਾਡੇ ਲਈ ਸਾਰਾ ਬ੍ਰਹਿ ਮੰਡ ਇੱਕ ਪਰਿਵਾਰ ਹੈ
·        ਤੁਸੀਂ ਉਸਦੀ ਸਾਰੀ ਸ੍ਰਿਸਟੀ ਨੂੰ ਉਸ ਜਿੰਨਾਂ ਹੀ ਪਿਆਰ ਕਰਦੇ ਹੋ
·        ਤੁਸੀਂ ਏਕਿ ਦ੍ਰਿਸਟ ਹੋ
·        ਤੁਸੀਂ ਇਕ ਮਨ ਇੱਕ ਚਿੱਤ ਹੋ
·        ਉਸਦੀ ਕ੍ਰਿਪਾ ਨਾਲ ਤੁਸੀਂ ਇੱਕ ਪੂਰਨ ਸੰਤ ਦੇ ਸਾਰੇ ਗੁਣਾਂ ਨਾਲ ਸੰਤ੍ਰਿਪਤ ਹੋ । ਰੋਮ ਰੋਮ ਸਤਿਨਾਮ ਬਣ ਜਾਂਦਾ  ਹੈ ।ਤੁਸੀਂ ਪੂਰਨ ਪ੍ਰਕਾਸ਼ ਪਰਮ ਜੋਤ ਦਰਸਨ ਦੇਖਦੇ ਹੋ ।ਤੁਹਾਡਾ ਸਰੀਰ ਪੂਰਨ ਪ੍ਰਕਾਸ ਦਾ ਸਰੀਰ ਬਣ ਜਾਂਦਾ ਹੈ – ਤੁਸੀਂ ਅਕਾਲ ਪੁਰਖ ਨਾਲ ਗੱਲਾਂ ਕਰਦੇ ਹੋ ।ਹਾਲਾਂਕਿ ਹਰ ਇੱਕ ਦੇ ਵੱਖ ਵੱਖ ਅਨੁਭਵ ਹੁੰਦੇ ਹਨ ਇਸ ਲਈ ਇਹਨਾਂ ਦਾ ਸਧਾਰਨੀ ਕਰਨ ਨਹੀਂ ਕੀਤਾ ਜਾ ਸਕਦਾ ਹੈ
 
ਸਚ ਖੰਡਿ ਵਸੈ ਨਿਰੰਕਾਰੁ ॥
ਕਰਿ ਕਰਿ ਵੇਖੈ ਨਦਰਿ ਨਿਹਾਲ ॥
ਤਿਥੈ ਖੰਡ ਮੰਡਲ ਵਰਭੰਡ ॥
ਜੇ ਕੋ ਕਥੈ ਤ ਅੰਤ ਨ ਅੰਤ ॥
ਤਿਥੈ ਲੋਅ ਲੋਅ ਆਕਾਰ ॥
ਜਿਵ ਜਿਵ ਹੁਕਮੁ ਤਿਵੈ ਤਿਵ ਕਾਰ ॥
ਵੇਖੈ ਵਿਗਸੈ ਕਰਿ ਵੀਚਾਰੁ ॥
ਨਾਨਕ ਕਥਨਾ ਕਰੜਾ ਸਾਰੁ  ਜਤੁ ਪਾਹਾਰਾ ਧੀਰਜੁ ਸੁਨਿਆਰੁ ॥
ਅਹਰਣਿ ਮਤਿ ਵੇਦੁ ਹਥੀਆਰੁ ॥
ਭਉ ਖਲਾ ਅਗਨਿ ਤਪ ਤਾਉ ॥
ਭਾਂਡਾ ਭਾਉ ਅੰਮ੍ਰਿਤੁ ਤਿਤੁ ਢਾਲਿ ॥
ਘੜੀਐ ਸਬਦੁ ਸਚੀ ਟਕਸਾਲ ॥
ਜਿਨ ਕਉ ਨਦਰਿ ਕਰਮੁ ਤਿਨ ਕਾਰ ॥
ਨਾਨਕ ਨਦਰੀ ਨਦਰਿ ਨਿਹਾਲ

 
 
ਇੱਕ ਅਵਸਥਾ ਤੇ ਪਹੁੰਚਦੇ ਹੋ ਜਦ ਤੁਹਾਡੀ ਭਗਤੀ ਅਕਾਲ ਪੁਰਖ ਦੁਆਰਾ ਪੂਰਨ ਪਹਿਚਾਣੀ ਜਾਣੀ ਜਾਂਦੀ ਹੈ ।ਇਹ ਉਦੋਂ ਹੁੰਦਾ ਹੈ ਜਦ ਉਹ ਤੁਹਾਨੂੰ ਅਗੰਮੀ ਅਨੰਤ ਅਪਾਰ ਅਤੇ ਬੇਅੰਤ ਕ੍ਰਿਪਾ ਨਾਲ ਬਖਸ਼ਿਸਾਂ ਕਰਦਾ ਹੈ ਅਤੇ ਇਹ ਉਦੋਂ ਹੁੰਦਾ ਹੈ ਜਦ ਅਕਾਲ ਪੁਰਖ ਦੇ ਚਰਨ ਤੁਹਾਡੇ ਹਿਰਦੇ ਵਿੱਚ ਵਸ  ਜਾਂਦੇ ਹਨ। ਤੁਸੀਂ ਇੱਕ ਪੂਰਨ ਸੰਤ,ਇੱਕ ਸਦਾ ਸੁਹਾਗਣ ਬਣ ਜਾਂਦੇ ਹੋ।ਉਹ ਤੁਹਾਡੇ ਕੋਲੋਂ ਤੁਹਾਡਾ ਨਾਮ ਲੈ ਲੈਂਦਾ ਹੈ ਅਤੇ ਤੁਹਾਨੂੰ ਆਪਣਾ ਨਾਮ ਦੇ ਦਿੰਦਾ ਹੈ ।ਤਦ ਤੁਸੀਂ ਨਾਲ ਇੱਕ ਬਣ ਜਾਂਦੇ ਹੋ,ਤੁਸੀਂ ਇੱਕ ਪਰਮ ਪਦਵੀ ਪੂਰਨ ਬ੍ਰਹਮ ਗਿਆਨੀ ਅਤੇ ਇੱਕ ਪੂਰਨ ਖਾਲਸਾ ਇੱਕ ਪੂਰਨ ਸੰਤ ਜੀਵਣ ਮੁਕਤ ਬਣ ਜਾਂਦੇ ਹੋ ।
 
ਇਸ ਨੂੰ ਵਿਸਥਾਰ ਨਾਲ ਬਿਆਨ ਕਰਨਾ ਬਹੁਤ ਹੀ ਮੁਸ਼ਕਿਲ ਅਤੇ ਅਸੰਭਵ ਹੈ ।ਕਿਸ ਭਗਤ ਨਾਲ ਕੀ ਵਾਪਰਦਾ ਹੈ ਅਤੇ ਕਿਵੇਂ ਵਾਪਰਦਾ ਹੈ ਇਹ ਹਰ ਵਾਸਤੇ ਵੱਖ ਵੱਖ ਹੁੰਦਾ ਹੈ ਅਤੇ ਅਕਾਲ ਪੁਰਖ ਤੁਹਾਨੂੰ ਇਹਨਾਂ ਪਦਵੀਆਂ ਦੀ ਬਖਸ਼ਿਸ਼ ਕਰਨ ਲਈ ਵੱਖ ਵੱਖ ਰਸਤੇ ਅਪਣਾਉਂਦਾ ਹੈ ।ਇਸ ਅਵਸਥਾ ਤੇ ਅਕਾਲ ਪੁਰਖ ਤੁਹਾਨੂੰ ਹਰ ਤਰਾਂ ਦੀਆਂ ਰੂਹਾਨੀ ਸ਼ਕਤੀਆਂ ਬਖਸ਼ਦਾ ਹੈ ।ਹੁਣ ਤੁਹਾਡਾ ਕੰਮ ਪਰਉਪਕਾਰ ਅਤੇ ਮਹਾਂ ਪਰਉਪਕਾਰ ਦੇ ਰਸਤੇ ਤੇ ਅੱਗੇ ਵਧਣਾ ਹੁੰਦਾ ਹੈ।
 
 
 
ਜਨਮ ਮਰਨ ਦੋਹੋਂ ਮਹਿ ਨਹੀਂ ਜਨ ਪਰਉਪਕਾਰੀ ਆਏ
 
 
 
ਉਪਰ ਬਿਆਨ ਕੀਤਾ ਗਿਆ ਸਭ ਕੁਝ ਸਤਿਗੁਰੂ ਸੱਚੇ ਪਾਤਸ਼ਾਹ ਜੀ ਅਤੇ ਪਾਤਸ਼ਾਹੀ ਪਾਤਸ਼ਾਹ ਜੀ ਦੀ  ਅਗੰਮੀ ਅਨੰਤ ਅਪਾਰ ਅਤੇ ਬੇਅੰਤ ਕ੍ਰਿਪਾ ਨਾਲ  ਇਸ  ਸੇਵਕ ਦੇ ਅਸਲ ਅਨੁਭਵਾਂ ਤੇ ਅਧਾਰਿਤ ਹੈ ।ਤੁਸੀਂ ਇਹਨਾਂ ਸ਼ਬਦਾਂ ਨੂੰ ਕਿਸੇ ਕਿਤਾਬ ਜਾਂ ਪ੍ਰਕਾਸ਼ਨ ਕੀਤੇ ਵਿਸ਼ਾ ਵਸਤੂ ਵਿੱਚੋਂ ਨਹੀਂ ਲੱਭ ਸਕਦੇ ਹੋ ।ਇਹ ਸੰਗਤ ਨੂੰ ਉਤਸ਼ਾਹਿਤ ਕਰਨ ਲਈ ਪ੍ਰਗਟ ਕੀਤਾ ਜਾ ਰਿਹਾ ਹੈ ,ਆਪਣੇ ਅੰਦਰ ਝਾਤੀ ਮਾਰੋ ਅਤੇ ਇਹ ਫ਼ੈਸਲਾ ਕਰੋ ਕਿ ਤੁਸੀਂ ਕਿੱਥੇ ਕੁ ਖੜੇ ਹੋ ਅਤੇ ਤੁਸੀਂ ਕਿੱਥੇ ਜਾਣਾ ਹੈ ।
 
ਤੁਹਾਨੂੰ ਉਸ ਨੂੰ ਆਪਣੇ ਆਪ ਵਿੱਚ ਲੱਭਣ ਲਈ ਆਪਣੇ ਆਪ ਦੀ ਸਮਝ ਦੀ ਜਰੂਰਤ ਹੈ ।,ਕਿਉਂਕਿ ਉਹ ਬਹੁਤ ਹੀ ਨੇੜੇ ਹੈ ।ਉਹ ਤੁਹਾਡੇ ਅੰਦਰ ਬੈਠਾ ਹੈ ਪਰ ਤੁਸੀਂ ਉਸ ਤੱਕ ਨਹੀਂ ਪਹੁੰਚ ਸਕਦੇ ਜਦ ਤੱਕ ਤੁਸੀਂ ਆਪਣੇ ਆਪ ਨੂੰ ਪੂਰਨ ਤੌਰ ਤੇ ਪਹਿਚਾਣ ਨਹੀਂ ਲੈਂਦੇ ਅਤੇ ਪੁਰਨ ਸਚਿਆਰਾ ਨਹੀਂ ਬਣ ਜਾਂਦੇ ।
 
 
ਆਪਣਾ ਆਪ ਪਹਿਚਾਨਿਆ ਤਾਂ ਸਹੁ ਜਾਨਿਆ
 
 
 
ਇੰਨੀ ਜਾਣਕਾਰੀ ਅਤੇ ਗਿਆਨ ਨਾਲ ਤੁਸੀਂ ਆਪਣੇ ਆਪ ਦੀ ਆਤਮਿਕ ਅਵਸਥਾ ਦੀ ਹਾਲਤ ਬਾਰੇ ਸਹੀ ਫ਼ੈਸਲਾ ਕਰ ਸਕਦੇ ਹੋ ।
 
ਇਹ ਇਸ ਸੇਵਕ ਦੀ ਸੰਗਤ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਉਹ ਇਸ ਨੂੰ ਆਪਣੇ ਸਾਰੇ ਪਰਿਵਾਰ  ਅਤੇ ਮਿੱਤਰਾਂ,ਰਿਸ਼ਤੇਦਾਰਾਂ ਅਤੇ ਹੋਰ ਸੰਗਤ ਨਾਲ ਸਾਂਝੇ ਕਰੋ ਅਤੇ ਆਪਣੇ ਆਪ ਦੇ ਅਨੁਭਵ ਵੀ ਬਾਕੀ ਸੰਗਤ ਨਾਲ ਸਾਂਝੇ ਕਰੋ,ਸਾਡੇ ਵਿੱਚ ਵਿਸ਼ਵਾਸ ਕਰੋ,ਇਹ ਬਹੁਤ ਹੀ ਅਸਚਰਜ ਸੇਵਾ ਹੈ ਅਤੇ ਇਹ ਤੁਹਾਡੀ ਆਤਮਿਕ ਅਵਸਥਾ ਅਤੇ ਗੁਰਬਾਣੀ ਸਮਝਣ ਦੀ ਸੂਝ ਨੂੰ ਵਧਾ ਦੇਵੇਗਾ ।
 
 
 
ਕ੍ਰਿਪਾ ਕਰਕੇ ਇਸ ਸੰਗਤ ਅਤੇ ਗੁਰੂ ਦੇ ਚਾਕਰ ਨੂੰ ਇਸ ਲੇਖ ਵਿੱਚ ਕਿਸੇ ਤਰਾਂ ਦੀ ਵੀ ਗਲਤ ਪ੍ਰਤੀ ਨਿਧਤਾ ਲਈ ਮੁਆਫ਼ ਕਰਨਾ ।ਇਹ ਇਸ ਸੇਵਕ ਦਾ ਕਿਸੇ ਵੀ ਕਿਸਮ ਦਾ ਕਿਸੇ ਨੂੰ ਵੀ ਨਰਾਜ਼ ਕਰਨ ਦਾ ਕੋਈ ਮੰਤਵ ਨਹੀਂ ਹੈ ,ਪਰ ਸੰਗਤ ਦੀ  ਇਸ ਮੁਕਤੀ ਦੇ ਰਸਤੇ ਤੇ ੇਮਦਦ ਕਰਨ ਲਈ ਹੈ ।ਗੁਰਬਾਣੀ ਨੂੰ ਰੋਮਨ ਅੰਗਰੇਜ਼ੀ ਵਿੱਚ ਲਿਖਣਾ ਔਖਾ ਹੈ ਇਸ ਲਈ ਇਸ ਸੇਵਕ ਨੂੰ ਇੱਕ ਵਾਰ ਫਿਰ ਕਿਸੇ ਵੀ ਗਲਤੀ ਲਈ ਮੁਆਫ਼ ਕਰਨਾ,ਹਾਲਾਂਕਿ ,ਇਹ ਠੀਕ ਕਰ ਦਿੱਤੀਆਂ ਜਾਣਗੀਆਂ ਅਤੇ ਫਿਰ ਪ੍ਰਕਾਸ਼ਿਤ ਕੀਤੀਆਂ ਜਾਣਗੀਆਂ ਜੇਕਰ ਕੋਈ ਕਿਸੇ ਵੀ ਕਿਸਮ ਦੀ ਕੋਈ ਗਲਤੀ ਲੱਭਦਾ ਹੈ,ਅਸੀਂ ਇਸ ਦੀ ਪਰਤਵੀਂ ਸੂਚਨਾ ਦੀ ਪ੍ਰਸੰਸਾ ਕਰਾਂਗੇ ।
 
 
ਦਾਸਨ ਦਾਸ