6. ਸਰਵ ਉੱਚ ਆਤਮਿਕ ਅਵਸਥਾ

 
ਇਸ ਲੇਖ ਦਾ ਮੰਤਵ ਪੂਰਨ ਸਤਿ ਦੀ ਇੱਕ ਝਲਕ ਦਿਖਾਉਣਾ ਹੈ।ਧੰਨ ਧੰਨ ਸ਼੍ਰੀ ਪਾਰ ਬ੍ਰਹਮ ਪਰਮੇਸ਼ਰ ਜੀ ਦੀ ਸਭ ਤੋਂ ਉਚੀ ਅਤੇ ਸਭ ਤੋਂ ਸ਼ਕਤੀਸ਼ਾਲੀ ਬ੍ਰਹਮ ਅਵਸਥਾ
 
ਸੁੰਨ ਕਲਾ ਅਨਾਦਿ ਦੀ ਸਭ ਤੋਂ ਸ਼ਕਤੀਸ਼ਾਲੀ ਦਸ਼ਾ
 
ਸਰਬ ਕਲਾ ਭਰਪੂਰ
 
ਅਪਰੰਪਾਰ ਸਭ ਤੋਂ ਸ਼ਕਤੀਸ਼ਾਲੀ, ਸਾਰੀਆਂ ਅਨਾਦਿ ਸ਼ਕਤੀਆਂ ਦਾ ਮਾਲਕ,ਵਿਲੱਖਣ,ਸਰਵ ਵਿਆਪਕ
 
ਸਰਵ ਵਿਆਪਕ – ਆਪ ਹੀ ਬਣਿਆ, ਕੇਵਲ ਇੱਕ ਹੀ ਕਰਨਹਾਰ
 
ਅਗੰਮ ਅਗੋਚਰ -ਜਿਹੜਾ ਪੰਜ ਇੰਦਰੀਆਂ ਦੁਆਰਾ ਦੇਖਿਆ ਨਹੀਂ ਜਾ ਸਕਦਾ,ਜਿਸ ਨੂੰ ਦੇਖਣ ਅਤੇ ਮਹਿਸੂਸ ਕਰਨ ਲਈ ਦਿਵ ਦ੍ਰਿਸ਼ਟੀ ਦੀ ਜਰੂਰਤ ਹੈ।
 
ਸਾਰੀ ਹੀ ਸ੍ਰਿਸ਼ਟੀ ਦੀ ਉਤਪਤੀ ਹੋਈ ਹੈਸੁੰਨ ਕਲਾਤੋਂ
 
ਸੁੰਨ ਕਲਾ :
 
·        ਪੂਰਨ ਸ਼ਾਂਤੀ ਦੀ ਸਕਤੀ
 
·        ਮੁਕੰਮਲ ਸ਼ਾਂਤੀ
 
·        ਪੂਰਨ ਤੌਰ ਤੇ ਕੋਈ ਵਿਚਾਰ ਨਹੀਂ
 
·        ਕੋਈ ਵਿਚਲਨ ਨਹੀਂ
 
·        ਪੂਰਨ ਸਥਿਰਤਾ
 
ਅਤੇ ਇਹ ਰੂਹਾਨੀ ਪੱਧਰ ਦੀ ਸਭ ਤੋਂ ਉਚੀ ਅਵਸਥਾ ਹੈ,ਇਥੇ ਹੀ ਧੰਨ ਧੰਨ ਸ਼੍ਰੀ ਪਾਰ ਬ੍ਰਹਮ ਪਰਮੇਸ਼ਰ ਜੀ ਯੁਗਾਂ ਤੋਂ ਰਹਿ ਰਹੇ ਹਨ।ਇੱਥੇ ਹੀ ਉਹ ਰਹਿੰਦਾ ਹੈ ਅਤੇ ਇੱਥੇ ਹੀ ਉਸਦਾ ਬੋਧ ਹੋ ਸਕਦਾ ਹੈ ।
 
 
ਕੋਈ ਵੀ ਰੂਹ ਜੋ ਇਸ ਪੱਧਰ ਦੀ ਪੂਰਨ ਚੁੱਪ ਦੇ ਪੱਧਰ ਤੇ ਪਹੁੰਚਦੀ ਹੈ ਉਸ ਨੂੰ ਪ੍ਰਾਪਤ ਕਰ ਲੈਂਦੀ ਹੈ ਅਤੇ ਪਾ ਲੈਂਦੀ ਹੈ ,ਇਹ ਹੈ ਜੋ ਗੁਰਬਾਣੀ ਕਹਿੰਦੀ ਹੈ :
 
ਸੁੰਨ ਸਮਾਧ ਮਹਾਂ ਪਰਮਾਰਥ
 
 
ਕਿਉਂਕਿ ਇੱਥੇ ਹੀ ਰੂਹ ਸਰਵ ਸ਼ਕਤੀਮਾਨ ਨਾਲ ਅਭੇਦ ਹੁੰਦੀ ਹੈ ।ਅਨੰਤ ਦਾ ਇਹ ਭਾਗ ਆਪ ਬ੍ਰਹਮ ਹੈ,ਇਹ ਪੂਰਨ ਅਹਿੱਲ ਅਤੇ ਰੂਹ ਦਾ ਇੱਕ ਪੂਰਨ ਸਥਿਰ ਭਾਗ ਹੈ ਜੋ ਹਮੇਸ਼ਾਂ ਉਸ ਵਰਗਾ ਹੀ ਪੂਰਨ ਬੋਧ ਤੋਂ ਬਾਅਦ ਰਹਿੰਦਾ ਹੈ ।
ਇੱਥੇ ਹੀ ਹੈ ਜਿੱਥੇ ਸਾਰੀਆਂ ਰੂਹਾਨੀ ਅਤੇ ਅਨਾਦਿ ਸ਼ਕਤੀਆਂ ਇੱਕ ਰੂਹ ਵਿੱਚ ਆਉਂਦੀਆਂ ਹਨ, ਅਤੇ ਇੱਥੇ ਐਸੀ ਰੂਹ ਅਤੇ ਆਪ ਪਾਰ ਬ੍ਰਹਮ ਵਿੱਚ ਕੋਈ ਅੰਤਰ ਨਹੀਂ ਰਹਿੰਦਾ ।ਐਸੀ ਇੱਕ ਰੂਹ ਬਣਦੀ ਹੈ ਇੱਕ
 
·        ਪੂਰਨ ਸੰਤ ਸਤਿਗੁਰੂ
 
·        ਇੱਕ ਪੂਰਨ ਬ੍ਰਹਮ ਗਿਆਨੀ
 
·        ਗੁਰ ਪ੍ਰਸਾਦੀ ਨਾਮ ਅੰਮ੍ਰਿਤ ਕਾ ਦਾਤਾ
 
·        ਇੱਕ ਗੁਰ ਪ੍ਰਸਾਦੀ ਨਾਮ ਕਾ ਬਿਉਪਾਰੀ
 
·        ਧਰਤੀ ਉਪਰ ਇੱਕ ਜੀਵਤ ਪਰਮਾਤਮਾ
 
·        ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ
 
·        ਬ੍ਰਹਮ ਗਿਆਨੀ ਮੁਕਤ ਜੁਗਤ ਜੀਅ ਕਾ ਦਾਤਾ
 
·        ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ
 
·        ਨਾਨਕ ਸਾਧ ਪ੍ਰਭ ਭੇਦ ਨਾ ਭਾਈ
 
·        ਰਾਮ ਸੰਤ ਦੋਇ ਏਕਿ ਹੈ
 
 
ਧੰਨ ਧੰਨ ਸ਼੍ਰੀ ਪਾਰ ਬ੍ਰਹਮ ਪਰਮੇਸ਼ਰ, ਸਰਬ ਕਲਾ ਭਰਪੂਰ,ਸਾਡੇ ਉਪਰ ਬਹੁਤ ਦਿਆਲ ਹਨ ਕਿ ਸਾਨੂੰ ਇਸ ਸਰਵ ਉੱਚ ਪੱਧਰ ਦੀ ਅਨਾਦਿ,ਰੂਹਾਨੀਅਤ ਅਤੇ ਬ੍ਰਹਮਤਾ ਬਾਰੇ ਬ੍ਰਹਮ ਗਿਆਨ ਬਖਸ ਰਹੇ ਹਨ।ਧੰਨ ਧੰਨ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੁਆਰਾ ਜਿੰਨਾਂ ਨੇ ਇਸ ਪੱਧਰ ਦੀ ਅਨਾਦਿ ਨੂੰ ਪ੍ਰਾਪਤ ਕੀਤਾ ਅਤੇ ਬੜੀ ਦਿਆਲਤਾ ਨਾਲ ਸਾਨੂੰ ਇਸ ਸਰਵ ਉੱਚ ਪੱਧਰ ਦਾ ਬ੍ਰਹਮ ਗਿਆਨ ਬਖਸ ਰਹੇ ਹਨ।ਗੁਰਬਾਣੀ ਦੇ ਅਗਲੇ ਸਲੋਕ ਵਿੱਚ ਆਓ ਇਸ ਅਮੋਲਕ ਗਹਿਣੇ ਅਤੇ ਰਤਨਾਂ ਨੂੰ ਆਪਣੇ ਅੰਦਰ ਵਸਾਈਏ ਅਤੇ ਇਸ ਤਰਾਂ ਕਰਨ ਨਾਲ ਆਪਣੀ ਇਸ ਮਨੁੱਖਾ ਜੀਵਣ ਦਾ ਮੰਤਵ ਜੀਵਣ ਮੁਕਤੀ ਪ੍ਰਾਪਤ ਕਰਨ ਦੀ ਕਮਾਈ ਕਰੀਏ।
 
 
 
 
ਮਾਰੂ ਮਹਲਾ ੧ ॥
ਸੁੰਨ ਕਲਾ ਅਪਰੰਪਰਿ ਧਾਰੀ ॥
ਆਪਿ ਨਿਰਾਲਮੁ ਅਪਰ ਅਪਾਰੀ ॥
ਆਪੇ ਕੁਦਰਤਿ ਕਰਿ ਕਰਿ ਦੇਖੈ ਸੁੰਨਹੁ ਸੁੰਨੁ ਉਪਾਇਦਾ ॥੧॥
 
ਪਉਣੁ ਪਾਣੀ ਸੁੰਨੈ ਤੇ ਸਾਜੇ ॥
ਸ੍ਰਿਸਟਿ ਉਪਾਇ ਕਾਇਆ ਗੜ ਰਾਜੇ ॥
ਅਗਨਿ ਪਾਣੀ ਜੀਉ ਜੋਤਿ ਤੁਮਾਰੀ ਸੁੰਨੇ ਕਲਾ ਰਹਾਇਦਾ ॥੨॥
 
ਸੁੰਨਹੁ ਬ੍ਰਹਮਾ ਬਿਸਨੁ ਮਹੇਸੁ ਉਪਾਏ ॥
ਸੁੰਨੇ ਵਰਤੇ ਜੁਗ ਸਬਾਏ ॥
ਇਸੁ ਪਦ ਵੀਚਾਰੇ ਸੋ ਜਨੁ ਪੂਰਾ ਤਿਸੁ ਮਿਲੀਐ ਭਰਮੁ ਚੁਕਾਇਦਾ ॥੩॥
 
ਸੁੰਨਹੁ ਸਪਤ ਸਰੋਵਰ ਥਾਪੇ ॥
ਜਿਨਿ ਸਾਜੇ ਵੀਚਾਰੇ ਆਪੇ ॥
ਤਿਤੁ ਸਤ ਸਰਿ ਮਨੂਆ ਗੁਰਮੁਖਿ ਨਾਵੈ ਫਿਰਿ ਬਾਹੁੜਿ ਜੋਨਿ ਨ ਪਾਇਦਾ ॥੪॥
 
ਸੁੰਨਹੁ ਚੰਦੁ ਸੂਰਜੁ ਗੈਣਾਰੇ ॥
ਤਿਸ ਕੀ ਜੋਤਿ ਤ੍ਰਿਭਵਣ ਸਾਰੇ ॥
ਸੁੰਨੇ ਅਲਖ ਅਪਾਰ ਨਿਰਾਲਮੁ ਸੁੰਨੇ ਤਾੜੀ ਲਾਇਦਾ ॥੫॥
 
ਸੁੰਨਹੁ ਧਰਤਿ ਅਕਾਸੁ ਉਪਾਏ ॥
ਬਿਨੁ ਥੰਮਾ ਰਾਖੇ ਸਚੁ ਕਲ ਪਾਏ ॥
ਤ੍ਰਿਭਵਣ ਸਾਜਿ ਮੇਖੁਲੀ ਮਾਇਆ ਆਪਿ ਉਪਾਇ ਖਪਾਇਦਾ ॥੬॥
 
ਸੁੰਨਹੁ ਖਾਣੀ ਸੁੰਨਹੁ ਬਾਣੀ  ॥
ਸੁੰਨਹੁ ਉਪਜੀ ਸੁੰਨਿ ਸਮਾਣੀ ॥
ਉਤਭੁਜੁ ਚਲਤੁ ਕੀਆ ਸਿਰਿ ਕਰਤੈ ਬਿਸਮਾਦੁ ਸਬਦਿ ਦੇਖਾਇਦਾ ॥੭॥

ਸੁੰਨਹੁ ਰਾਤਿ ਦਿਨਸੁ ਦੁਇ ਕੀਏ ॥
ਓਪਤਿ ਖਪਤਿ ਸੁਖਾ ਦੁਖ ਦੀਏ ॥
ਸੁਖ ਦੁਖ ਹੀ ਤੇ ਅਮਰੁ ਅਤੀਤਾ ਗੁਰਮੁਖਿ  ਨਿਜ ਘਰੁ ਪਾਇਦਾ ॥੮॥
 
ਸਾਮ ਵੇਦੁ ਰਿਗੁ ਜੁਜਰੁ ਅਥਰਬਣੁ ॥
ਬ੍ਰਹਮੇ ਮੁਖਿ ਮਾਇਆ ਹੈ ਤ੍ਰੈ ਗੁਣ ॥
ਤਾ ਕੀ ਕੀਮਤਿ ਕਹਿ ਨ ਸਕੈ ਕੋ ਤਿਉ ਬੋਲੇ ਜਿਉ ਬੋਲਾਇਦਾ ॥੯॥
 
ਸੁੰਨਹੁ ਸਪਤ ਪਾਤਾਲ ਉਪਾਏ ॥
ਸੁੰਨਹੁ ਭਵਣ ਰਖੇ ਲਿਵ ਲਾਏ ॥
ਆਪੇ ਕਾਰਣੁ ਕੀਆ ਅਪਰੰਪਰਿ ਸਭੁ ਤੇਰੋ ਕੀਆ ਕਮਾਇਦਾ ॥੧੦॥
 
ਰਜ ਤਮ ਸਤ ਕਲ ਤੇਰੀ ਛਾਇਆ ॥
ਜਨਮ ਮਰਣ ਹਉਮੈ ਦੁਖੁ ਪਾਇਆ ॥
ਜਿਸ ਨੋ ਕ੍ਰਿਪਾ ਕਰੇ ਹਰਿ ਗੁਰਮੁਖਿ ਗੁਣਿ ਚਉਥੈ ਮੁਕਤਿ ਕਰਾਇਦਾ ॥੧੧॥
 
ਸੁੰਨਹੁ ਉਪਜੇ ਦਸ ਅਵਤਾਰਾ ॥
ਸ੍ਰਿਸਟਿ ਉਪਾਇ ਕੀਆ ਪਾਸਾਰਾ ॥
ਦੇਵ ਦਾਨਵ ਗਣ ਗੰਧਰਬ ਸਾਜੇ ਸਭਿ ਲਿਖਿਆ ਕਰਮ ਕਮਾਇਦਾ ॥੧੨॥
 
ਗੁਰਮੁਖਿ ਸਮਝੈ ਰੋਗੁ ਨ ਹੋਈ ॥
ਇਹ ਗੁਰ ਕੀ ਪਉੜੀ  ਜਾਣੈ ਜਨੁ ਕੋਈ ॥
ਜੁਗਹ ਜੁਗੰਤਰਿ ਮੁਕਤਿ ਪਰਾਇਣ ਸੋ ਮੁਕਤਿ ਭਇਆ ਪਤਿ ਪਾਇਦਾ ॥੧੩॥
 
ਪੰਚ ਤਤੁ ਸੁੰਨਹੁ ਪਰਗਾਸਾ ॥
ਦੇਹ ਸੰਜੋਗੀ ਕਰਮ ਅਭਿਆਸਾ ॥
ਬੁਰਾ ਭਲਾ ਦੁਇ ਮਸਤਕਿ ਲੀਖੇ ਪਾਪੁ ਪੁੰਨੁ ਬੀਜਾਇਦਾ ॥੧੪॥

ਊਤਮ ਸਤਿਗੁਰ ਪੁਰਖ ਨਿਰਾਲੇ ॥
ਸਬਦਿ ਰਤੇ ਹਰਿ ਰਸਿ ਮਤਵਾਲੇ ॥
ਰਿਧਿ ਬੁਧਿ ਸਿਧਿ ਗਿਆਨੁ ਗੁਰੂ ਤੇ ਪਾਈਐ ਪੂਰੈ ਭਾਗਿ ਮਿਲਾਇਦਾ ॥੧੫॥
 
ਇਸੁ ਮਨ ਮਾਇਆ ਕਉ ਨੇਹੁ ਘਨੇਰਾ ॥
ਕੋਈ ਬੂਝਹੁ ਗਿਆਨੀ ਕਰਹੁ ਨਿਬੇਰਾ ॥
ਆਸਾ ਮਨਸਾ ਹਉਮੈ ਸਹਸਾ ਨਰੁ ਲੋਭੀ ਕੂੜੁ ਕਮਾਇਦਾ ॥੧੬॥
 
ਸਤਿਗੁਰ ਤੇ ਪਾਏ ਵੀਚਾਰਾ ॥
ਸੁੰਨ ਸਮਾਧਿ ਸਚੇ ਘਰ ਬਾਰਾ ॥
ਨਾਨਕ ਨਿਰਮਲ ਨਾਦੁ ਸਬਦ ਧੁਨਿ ਸਚੁ ਰਾਮੈ ਨਾਮਿ ਸਮਾਇਦਾ ॥੧੭॥੫॥੧੭॥

 (ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 1037-1038)
 
 
ਇਹ ਪੂਰਨ ਚੁੱਪ ਦੀ ਸਕਤੀ,ਜਿਹੜੀ ਕਿ ਬ੍ਰਹਮਤਾ ,ਧੰਨ ਧੰਨ ਪਾਰ ਬ੍ਰਹਮ ਪਰਮੇਸ਼ਰ ਜੀ ਦੀ ਸਰਵ ਉੱਚ ਪੱਧਰ ਦੀ ਅਨਾਦਿ ਸਕਤੀ ਹੈ,ਇੱਥੇ ਇਸ ਅਨਾਦਿ ਸਕਤੀ ਤੋਂ ਕੁਝ ਵੀ ਉਪਰ ਨਹੀਂ ਹੈ,ਜਿੱਥੇ ਕਿਤੇ ਵੀ ਪੂਰਨ ਚੁੱਪ ਹੈ ਅਤੇ ਕੋਈ ਦੁਬਿਧਾ ਨਹੀਂ ਹੈ ,ਪੂਰਨ ਸਥਿਰਤਾ ਹੈ ।ਇਹ ਵਿਲੱਖਣਤਾ ਸਰਵ ਸ਼ਕਤੀਮਾਨ ਦੀ ਸਰਵ ਉੱਚ ਪੱਧਰ ਦੀ ਅਨਾਦਿ ਸਕਤੀ ਹੈ , ਇਹ ਹੈ ਜਿੱਥੇ ਸਰਵ ਸ਼ਕਤੀਮਾਨ ਰਹਿੰਦਾ ਅਤੇ ਵਸਦਾ ਹੈ ,ਅਤੇ ਇੱਥੇ ਹੀ ਉਹ ਸਾਰੇ ਹੁਕਮ ਚਲਾ ਰਿਹਾ ਹੈ ।
 
 
ਐਸੀ ਰੂਹਾਨੀ ਅਤੇ ਅਨਾਦਿ ਸਕਤੀ ਦੀ ਅਵਸਥਾ ਸੁੰਨ ਕਲਾ ਹੈ,ਜਿੱਥੇ ਕੁਝ ਵੀ ਪੂਰਨ ਚੁੱਪ ਤੋਂ ਘੱਟ ਨਹੀਂ ਹੈ ,ਐਸੀ ਅਵਸਥਾ ਨੂੰ ਪਰਮ ਜੋਤ ਪੂਰਨ ਪ੍ਰਕਾਸ਼ ਪ੍ਰੀਭਾਸ਼ਤ ਕੀਤਾ ਗਿਆ ਹੈ ,ਇਸ ਨੂੰ ਕਈ ਵਾਰ ਬ੍ਰਹਮ ਖੰਡ ਜਾਂ ਛੇਵੇਂ ਖੰਡ ਦਾ ਹਵਾਲਾ ਵੀ ਦਿੱਤਾ ਜਾਂਦਾ ਹੈ ,ਜਿੱਥੇ ਸਿਰਜਨਹਾਰ ਅਤੇ ਕਰਤਾ ਵਸਦੇ ਹਨ।ਜਦ ਇੱਕ ਰੂਹ ਐਸੀ ਭਗਤੀ ਦੀ ਅਵਸਥਾ ਤੇ ਪਹੁੰਚਦੀ ਹੈ ਜਿੱਥੇ ਪੂਰਨ ਚੁੱਪ ਹੈ,ਪੂਰਨ ਵਿਚਾਰ ਰਹਿਤ ਅਵਸਥਾ,ਕੋਈ ਵਿਚਲਨ ਨਹੀਂ,ਐਸੀ ਰੂਹ ਹਰ ਇੱਕ ਚੀਜ ਉਪਰ ਜਿੱਤ ਪਾ ਲੈਂਦੀ ਹੈ,ਮਨ ਅਤੇ ਮਾਇਆ ਉਪਰ ਜਿੱਤ ਪਾ ਲੈਂਦੀ ਹੈ ,ਪੰਜ ਦੂਤਾਂ ਅਤੇ ਸਾਰੀਆਂ ਇੱਛਾਵਾਂ ਉਪਰ ਜਿੱਤ ਪਾ ਲੈਂਦਾ ਹੈ ।
 
 
ਐਸੀ ਇੱਕ ਰੂਹ ਸਰਵ ਸ਼ਕਤੀਮਾਨ ਨਾਲ ਇੱਕ ਬਣ ਜਾਂਦੀ ਹੈ,ਤਦ ਅਕਾਲ ਪੁਰਖ ਅਤੇ ਐਸੀ ਰੂਹ ਵਿੱਚ ਕੋਈ ਭੇਦ ਨਹੀਂ ਰਹਿ ਜਾਂਦਾ ਹੈ ।ਇਹ ਪੂਰਨ ਸੰਤ ਸਤਿਗੁਰੂ,ਇੱਕ ਪੂਰਨ ਬ੍ਰਹਮ ਗਿਆਨੀ ਬਣ ਜਾਂਦਾ ਹੈ ।ਇਸ ਅਨਾਦਿ ਸਕਤੀ ਦੇ ਸਰਵ ਉਚ ਪੱਧਰ ਦੇ ਗੁਣ ਕਾਰਨ,ਕਰਤਾ ਪੁਰਖ,ਜੋ ਕਿ ਅਨੰਤ ਹੈ, ਕੋਈ ਸੀਮਾ ਨਹੀਂ ਹੈ, ਕੋਈ ਅੰਤ ਨਹੀਂ ਹੈ ਜੋ ਇਸ ਬ੍ਰਹਿਮੰਡ ਦੇ ਆਦਿ ਤੋਂ ਹੋਂਦ ਵਿੱਚ ਹੈ,ਕਿਉਂਕਿ ਉਹ ਇੱਕੋ ਇੱਕ ਕਰਨ ਹਾਰ ਹੈ ਅਤੇ ਕਰਤਾ ਹੈ ।ਉਸਦੀਆਂ ਸਾਰੀਆਂ ਅਨਾਦਿ ਅਤੇ ਬ੍ਰਹਮ ਸ਼ਕਤੀਆਂ ਉਸ ਦੀ ਸਿਰਜਨਾ ਹਨ।
 
 
ਕਰਤਾ ਪੁਰਖ ਨੇ ਸਾਰੀ ਕੁਦਰਤ ਸੁੰਨ ਕਲਾ ਤੋਂ ਸਾਜੀ ਹੈ ,ਪੂਰਨ ਚੁੱਪ ਦੀ ਅਨਾਦਿ ਸਕਤੀ ਤੋਂ ,ਅਤੇ ਤਦ ਇਸ ਨੂੰ ਅਨਾਦਿ ਖੁਸੀ ਨਾਲ ਵੇਖਦਾ ਹੈ। ਇਸ ਦਾ ਭਾਵ ਹੈ ਕਿ ਸਾਰੀ ਕੁਦਰਤ,ਸਾਰਾ ਬ੍ਰਹਿਮੰਡ ਕਰਤਾ ਦੁਆਰਾ ਇਸ ਸੁੰਨ ਕਲਾ ਦੀ ਅਨਾਦਿ ਸਕਤੀ ਤੋਂ ਉਤਪੰਨ ਹੋਇਆ ਅਤੇ ਕਰਤਾ ਦੁਆਰਾ ਸਾਜਿਆ ਗਿਆ ਹੈ ।ਸੁੰਨ ਕਲਾ ਦੇ ਕ੍ਰਿਸ਼ਮਿਆਂ ਵੱਲ ਦੇਖੋ, ਜੀਵਣ ਦਾਨ ਵਾਲੇ ਸਭ ਤੋਂ ਕ੍ਰਿਸ਼ਮਾ ਮਈ ਅਨਾਦਿ ਤੱਤ ਹਵਾ ਅਤੇ ਪਾਣੀ ਵੀ ਇਸ ਸੁੰਨ ਕਲਾ ਤੋਂ ਉਪਜੀ ਹੈ -ਪਵਨ ਗੁਰੁ ਪਾਣੀ ਪਿਤਾ ਮਾਤਾ ਧਰਤ ਮਹਤੁ
 
 
ਇਹਨਾਂ ਦੋ ਕੁਦਰਤੀ ਤੱਤਾਂ ( ਹਵਾ ਅਤੇ ਪਾਣੀ ) ਦੇ ਮਹੱਤਵ ਵੱਲ ਦੇਖੋ, ਕਿਸ ਤਰਾਂ ਬ੍ਰਹਮਤਾ ਨਾਲ ਸਰਵਸਕਤੀਮਾਨ ਦੁਆਰਾ ਇਹ ਦਾਤਾਂ ਬਖ਼ਸ਼ੀਆਂ ਗਈਆਂ ਹਨ , ਅਤੇ ਇਹ ਦੋ ਤੱਤ ਹਰ ਰੂਹ ਅਤੇ ਹਰ ਪ੍ਰਾਣੀ ਅਤੇ ਕੁਦਰਤ ਦੀ ਹਰ ਰਚਨਾ ਲਈ ਮੁਫ਼ਤ ਅਤੇ  ਇੱਕੋ ਜਿਹੇ ਉਪਲਬਧ ਹਨ।ਇੱਥੇ ਇਹਨਾਂ ਦੋਵਾਂ ਤੱਤਾਂ ਤੋਂ ਬਿਨਾਂ ਕੋਈ ਜਿੰਦਗੀ ਨਹੀਂ ਹੈ,ਇਸ ਤਰਾਂ ਹਰ ਸਾਹ ਨਾਲ ਪਵਣ ਗੁਰੂ ਸਾਡੇ ਅੰਦਰ ਜਾਂਦੀ ਹੈ ਅਤੇ ਪਾਣੀ ਪਿਤਾ ਹੈ ।ਇਹ ਆਪ ਸਰਵ ਸਕਤੀ ਮਾਨ ਦੀ ਤਰਾਂ ਸ਼ੁੱਧ ਅਤੇ ਪਵਿੱਤਰ ਹੈ ।
 
 
ਧਰਤੀ ਵੱਲ ਦੇਖੋ,ਇਹ ਇੱਕ ਹੋਰ ਜੀਵਣ ਬਖ਼ਸ਼ਣ ਵਾਲੀ ਹਸਤੀ ਹੈ ,ਜਿਸ ਦੇ ਬਿਨਾਂ ਅਸੀਂ ਬਚ ਨਹੀਂ ਸਕਦੇ , ਇਹ ਗੁਰਬਾਣੀ ਦਾ ਧੰਨ ਧੰਨ ਬ੍ਰਹਮ ਗਿਆਨ ਹੈ,ਆਓ ਅਸੀਂ ਇਹਨਾਂ ਗਿਆਨ ਦੇ ਮੋਤੀਆਂ ਨੂੰ ਆਪਣੇ ਅੰਦਰ ਵਸਾਈਏ ਅਤੇ ਇਹਨਾਂ ਅਮੋਲਕ ਹੀਰੇ ਰਤਨਾਂ ਦੀ ਮਾਲਾ ਆਪਣੇ ਅੰਦਰ ਪਾਈਏ,ਇਹ ਨਾਮ, ਬ੍ਰਹਮ , ਦੀ ਅਸਲ ਮਾਲਾ ਹੈ , ਬ੍ਰਹਮ ਦੇ ਬ੍ਰਹਮ ਗੁਣਾਂ ਦੀ ਮਾਲਾ।ਇਹ ਅਸਲ ਮਾਲਾ ਹੈ ਅਤੇ ਸਾਨੂੰ ਇਸ ਮਾਲਾ ਦੀ ਕਮਾਈ ਕਰਨੀ ਚਾਹੀਦੀ ਹੈ ।
 
 
ਅਤੇ ਤਦ ਇਹਨਾਂ ਜੀਵਣ ਬਖ਼ਸ਼ਣ ਵਾਲੀਆਂ ਬ੍ਰਹਮ ਦਾਤਾਂ ਦੀ ਸਿਰਜਨਾ ਤੋਂ ਬਾਅਦ ਸਿਰਜਣ ਹਾਰ ਨੇ ਸਾਡੇ ਵਰਗੇ ਜੀਵਾਂ ਅਤੇ ਹੋਰ ਜੂਨੀਆਂ ਦੀ ਸਿਰਜਨਾ ਕੀਤੀ ।ਮਨੁੱਖਾ ਸਰੀਰ ਦੀ ਦੇਹ ਸਾਡੀ ਰੂਹ ਦਾ ਕਿਲਾ ਹੈ ,ਇਸ ਲਈ ਉਸ ਨੇ ਕਿਲਾ ਉਸਾਰਿਆ,ਰੂਹ ਦੇ ਰਹਿਣ ਲਈ ਇੱਕ ਸਥਾਨ,ਅਤੇ ਰੂਹ ਦੇ ਰਹਿਣ ਲਈ ਲਈ ਮਨੁੱਖਾ ਸਰੀਰ ਦੀ ਸਿਰਜਨਾ,ਪੰਜ ਤੱਤਾਂ, ਹਵਾ ,ਪਾਣੀ ,ਅੱਗ,ਧਰਤੀ, ਅਤੇ ਅਸਮਾਨ ਤੋਂ ਹੋਈ ਹੈ ।
 
 
ਰੂਹ ਜੋ ਕਿ ਬ੍ਰਹਮ ਦੀ ਜੋਤ ਹੈ,ਬ੍ਰਹਮ ਦਾ ਅਨੰਤ ਭਾਗ, ਬ੍ਰਹਮ ਦਾ ਨਿਰਲੇਪ ਭਾਗ,ਜੋ ਮਾਇਆ ਤੋਂ ਪ੍ਰਭਾਵਿਤ ਨਹੀਂ ਹੈ ,ਇਸ ਕਿਲੇ ਵਿੱਚ ਸਥਾਪਿਤ ਕੀਤੀ ਗਈ ।ਬ੍ਰਹਮਾ ,ਮਹੇਸ਼ , ਅਤੇ ਵਿਸ਼ਨੂੰ ( ਇਹ ਦੇਵਤਾ ਹਨ  ਕੁਝ ਸਮਾਜਾਂ ਦੁਆਰਾ ਪੂਜੇ ਜਾਂਦੇ ਹਨ) ਵੀ ਸਿਰਜਨਹਾਰ ਵੱਲੋਂ ਸੁੰਨ ਕਲਾ ਤੋਂ ਸਾਜੇ ਗਏ ।
 
 
ਐਸੀ ਸੁੰਨ ਕਲਾ ਦੀ ਸਕਤੀ ਹੈ ,ਜਿਸ ਵਿੱਚ ਧੰਨ ਧੰਨ ਪਾਰ ਬ੍ਰਹਮ ਪਰਮੇਸ਼ਰ ਅਣਗਿਣਤ ਯੁੱਗਾਂ ਤੋਂ ਹੈ,ਜਿਵੇਂ ਸਤਿ ਯੁੱਗ, ਤ੍ਰੇਤਾ ਯੁੱਗ, ਦਵਾ ਪਰ ਯੁੱਗ ਅਤੇ ਹੁਣ ਕਲਯੁਗ। ਹਰ ਇੱਕ ਯੁੱਗ ਲੱਖਾਂ ਸਾਲਾਂ ਦਾ ਹੈ। ਉਹ ਰੂਹ ਜੋ ਇਸ ਸੁੰਨ ਕਲਾ ਦੀ ਸਭ ਤੋਂ ਉੱਚ ਸ਼ਕਤੀਸ਼ਾਲੀ ਅਨਾਦਿ ਬਖਸ਼ਿਸ਼ ਨੂੰ ਜਾਣ ਲੈਂਦੀ ਹੈ , ਆਪਣੇ ਆਪ ਵਿੱਚ ਪੂਰਨ ਬਣ ਜਾਂਦੀ ਹੈ , ਭਾਵ ਸਰਵ ਸ਼ਕਤੀਮਾਨ ਵਿੱਚ ਅਭੇਦ ਹੋ ਜਾਂਦੀ ਹੈ ,ਬ੍ਰਹਮ ਦਾ ਰੂਪ ਬਣ ਜਾਂਦੀ ਹੈ ,ਬ੍ਰਹਮ ਦਾ ਅਨੰਤ ਭਾਗ ਬਣ ਜਾਂਦੀ ਹੈ ।ਜੋ ਵੀ ਐਸੀ ਉੱਚ ਅਨਾਦਿ ਅਤੇ ਰੂਹਾਨੀ ਬਖਸ਼ਿਸਾਂ ਵਾਲੀ ਰੂਹ ਦੇ ਸੰਪਰਕ ਵਿੱਚ ਆਉਂਦਾ ਹੈ ,ਉਸ ਵਰਗਾ ਬਣ ਜਾਂਦਾ ਹੈ , ਐਸੀ ਰੂਹ ਨੂੰ ਗੁਰਬਾਣੀ ਵਿੱਚ ਅਪਰਸੁ ਵੀ ਵਿਖਿਆਨ ਕੀਤਾ ਗਿਆ ਹੈ ,ਅਤੇ ਜਦ ਅਸੀਂ ਐਸੀ ਰੂਹ ਦੇ ਸੰਪਰਕ ਵਿੱਚ ਆਉਂਦੇ ਹਾਂ ਅਪਾਰਸ ਅਪਰਸੁ ਬਣ ਜਾਂਦੇ ਹਾਂ,ਅਸੀਂ ਅਨਾਦਿ ਤੌਰ ਤੇ ਐਸੀ ਰੂਹ ਦੀ ਬਖਸ਼ਿਸ਼ ਪ੍ਰਾਪਤ ਕਰਦੇ ਹਾਂ ਅਤੇ ਅਖੀਰ ਉਸ ਵਰਗੇ ਹੀ ਬਣ ਜਾਂਦੇ ਹਾਂ ।ਐਸੀ ਅਪਾਰਸ ਅਪਰਸੁ ਰੂਹ ਦੀ ਸੰਗਤ ਸਾਡੇ ਮਨ ਦੇ ਸਾਰੇ ਭਰਮ ਦੂਰ ਕਰ ਦਿੰਦੀ ਹੈ ।
 
 
ਸਤਿ ਸਰੋਵਰਾਂ ਦੀ ਸਿਰਜਨਾ ਵੀ ਸਿਰਜਣ ਹਾਰ ਵੱਲੋਂ ਸੁੰਨ ਕਲਾ ਵਿੱਚੋਂ ਹੀ ਕੀਤੀ ਹੈ ਅਤੇ ਇਹਨਾਂ ਅੰਮ੍ਰਿਤ ਸਰੋਵਰਾਂ  ਦਾ ਚਾਲੂ ਹੋਣਾ ਵੀ ਕੇਵਲ ਸੁੰਨ ਸਮਾਧੀ ਨਾਲ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ।ਆਓ ਇਹਨਾਂ ਸਤਿ ਸਰੋਵਰਾਂ , ਅੰਮ੍ਰਿਤ ਦੇ ਸੱਤ ਸਮੁੰਦਰਾਂ ਬਾਰੇ ਹੋਰ ਗੱਲ ਬਾਤ ਕਰੀਏ,ਜਿਹੜੇ ਸਿਰਜਣ ਹਾਰ ਦੁਆਰਾ ਸਾਡੇ ਮਨੁੱਖਾ ਸਰੀਰ ਦੇ ਅੰਦਰ ਸਿਰਜੇ ਗਏ ਹਨ ।
 
ਇਹ ਬ੍ਰਹਮ ਸ਼ਕਤੀਆਂ ਦੇ ਕੇਂਦਰ ਹਨ ਅਤੇ ਸਾਡੇ ਮਨੁੱਖਾ ਸਰੀਰ ਦੇ ਅੰਦਰ ਅੰਮ੍ਰਿਤ ਦਾ ਸੋਮਾ ਹਨ,ਇਹ ਇਹਨਾਂ ਵਿੱਚ ਮੌਜੂਦ ਹਨ:
 
ਤ੍ਰਿਕੁਟੀ , ਮੱਥੇ ਦਾ ਕੇਂਦਰ,ਜਿਸ ਨੂੰ ਗਿਆਨ ਨੇਤਰ ਵੀ ਕਿਹਾ ਜਾਂਦਾ ਹੈ
 
ਹਿਰਦਾ ਕਮਲ,
 
ਨਾਭੀ ਕਮਲ,
 
ਕੰਗਰੋੜ ਦਾ ਹੇਠਲਾ ਹਿੱਸਾ ਜਿਸ ਨੂੰ ਕੁੰਡਲਨੀ ਵੀ ਕਿਹਾ ਜਾਂਦਾ ਹੈ ,
 
ਇੱਥੇ ਇਹਨਾਂ ਵਿੱਚੋਂ ਦੋ ਅੱਖਾਂ ਦੇ ਹੇਠਾਂ ਸਥਿਤ ਹਨ,
 
ਸਤਵਾਂ ਕੰਗਰੋੜ ਦੇ ਉਪਰਲੇ ਭਾਗ ਵਿੱਚ ਸਥਿਤ ਹੈ।
 
ਇਹ ਬ੍ਰਹਮ ਅਤੇ ਅਨਾਦਿ ਬਖਸ਼ਿਸਾਂ ਨਾਲ ਚਾਲੂ ਹੁੰਦੇ ਹਨ,ਜਦ ਗੁਰ ਪ੍ਰਸਾਦੀ ਨਾਮ, ਸਤਿਨਾਮ ਉਹਨਾਂ ਦੇ ਅੰਦਰ ਜਾਂਦਾ ਹੈ ।ਅਤੇ ਜਦ ਇਹ ਚੱਕਰ ਪੂਰਾ ਹੁੰਦਾ ਹੈ ਸੁਰਤ ਤੋਂ ਸ਼ੁਰੂ ਹੋ ਕੇ,ਤ੍ਰਿਕੁਟੀ ਖੇਤਰ ਤੋਂ ਅਤੇ ਨਾਮ ਹਿਰਦੇ ਕਮਲ ਤੋਂ ਯਾਤਰਾ ਕਰਦਾ ਹੈ , ਤਦ ਨਾਭੀ ਕਮਲ, ਤਦ ਕੁੰਡਲਨੀ ਅਤੇ ਕੰਗਰੋੜ ਰਾਹੀਂ ਇੜਾ,ਪਿੰਗਲਾ ਅਤੇ ਸੁਖਮਨਾ ਰਾਹੀਂ ,ਦਸਮ ਦੁਆਰ ਨੂੰ ਛੂੰਹਦਾ ਹੈ ਅਤੇ ਵਾਪਸ ਤ੍ਰਿਕੁਟੀ ਵਿੱਚ ਆ ਜਾਂਦਾ ਹੈ ।
 
ਤਦ ਸਾਰੇ ਅੰਮ੍ਰਿਤ ਸਰੋਵਰ ਪ੍ਰਕਾਸ਼ਿਤ ਹੋ ਜਾਂਦੇ ਹਨ ਅਤੇ ਅੰਮ੍ਰਿਤ ਦਾ ਨਿਰੰਤਰ ਪ੍ਰਵਾਹ ਤ੍ਰਿਕੁਟੀ ਅਤੇ ਦਸਮ ਦੁਆਰ ਦੇ ਖੁੱਲਣ ਤੋਂ ਬਾਅਦ ਸਰੀਰ ਦੇ ਸਾਰੇ ਚੱਕਰ ਵਿੱਚ ਸ਼ੁਰੂ ਹੁੰਦਾ ਹੈ ।ਇਸ ਚੱਕਰ ਰਾਹੀਂ ਅਸਲ ਨਾਮ ਦੀ ਮਾਲਾ ਅਤੇ ਅਜਪਾ ਜਾਪ ਬਣਾਉਂਦਾ ਹੈ ।
 
ਇਸ ਨਾਮ ਕੀ ਮਾਲਾ ਦਾ ਚਾਲੂ ਹੋਣਾ ਇੱਕ ਗੁਰ ਪ੍ਰਸਾਦੀ ਖੇਡ ਹੈ, ਅਤੇ ਕੇਵਲ ਸੁੰਨ ਸਮਾਧੀ ਵਿੱਚ ਗੁਰ ਪ੍ਰਸਾਦੀ ਨਾਮ ਸਿਮਰਨ ਵਿੱਚ ਬੈਠਣ ਨਾਲ ਵਾਪਰਦਾ ਹੈ,ਇਹ ਆਪਣੇ ਆਪਣ ਵਾਪਰਦਾ ਹੈ,ਸਾਡੇ ਖੁਦ ਦੇ ਯਤਨਾਂ ਨਾਲ ਨਹੀਂ ਸਗੋਂ ਧੰਨ ਧੰਨ ਪਾਰ ਬ੍ਰਹਮ ਪਰਮੇਸਰ ਜੀ ਦੀ ਅਨਾਦਿ ਬਖਸ਼ਿਸ਼ ਨਾਲ ਅਤੇ ਐਸੀ ਰੂਹ ਦੀ ਗੁਰ ਕ੍ਰਿਪਾ ਨਾਲ ਹੁੰਦਾ ਹੈ ਜਿਸ ਨੇ ਇਸ ਸੁੰਨ ਕਲਾ ਦਾ ਬੋਧ ਕਰ ਲਿਆ  ਹੁੰਦਾ ਹੈ , ਜੋ ਇੱਕ ਪੂਰਨ ਸਤਿਗੁਰੂ, ਇੱਕ ਪੂਰਨ ਬ੍ਰਹਮ ਗਿਆਨੀ ਹੁੰਦਾ ਹੈ
 
ਉਹ ਰੂਹ ਜੋ ਅੰਮ੍ਰਿਤ ਦੇ ਇਹਨਾਂ ਸੱਤ ਸਰੋਵਰਾਂ ਨੂੰ ਚਾਲੂ ਕਰਨ ਦੇ ਯੋਗ ਹੋ ਜਾਂਦੀ ਹੈ , ਜੀਵਣ ਮੁਕਤ ਬਣ ਜਾਂਦੀ ਹੈ ਅਤੇ ਐਸੀ ਰੂਹ ਇੱਕ ਗੁਰਮੁਖ ਰੂਹ ਹੈ,ਜਿਸਦਾ ਭਾਵ ਹੈ ਉਹ ਰੂਹ ਜਿਸਨੇ ਆਪਣੇ ਆਪ ਨੂੰ ਪੂਰਨ ਤੌਰ ਤੇ ਗੁਰੂ ਅੱਗੇ ਸਮਰਪਿਤ ਕਰ ਦਿੱਤਾ ਹੈ ਅਤੇ ਉਸਦੀ ਗੁਰਮਤਿ ਧਾਰਨ ਕਰ ਲਈ ਹੈ , ਅਤੇ ਦੁਰਮਤਿ ਅਤੇ ਸੰਸਾਰਿਕ ਮੱਤ, ਆਪਣੀ  ਮਨ ਮਤਿ  ਤਿਆਗ ਦਿੱਤੀ ਹੈ ਇਸ ਤਰਾਂ ਕਰਨ ਦੇ ਯੋਗ ਹੋ ਜਾਂਦੀ ਹੈ ਅਤੇ ਜੀਵਣ ਮੁਕਤ ਬਣ ਜਾਂਦੀ ਹੈ।
 
ਸੂਰਜ , ਚੰਦ ਅਤੇ ਅਸਮਾਨ ਦੀ ਸਿਰਜਨਾ ਵੀ ਸਿਰਜਣ ਹਾਰ ਦੁਆਰਾ ਸੁੰਨ ਕਲਾ ਰਾਹੀਂ ਕੀਤੀ ਗਈ ਹੈ ,ਇਹਨਾਂ ਸਭ ਹਸਤੀਆਂ ਵਿੱਚ ਉਸਦੀ ਜੋਤ ਹੈ । ਅਜੈ ਅਤੇ ਅਨੰਤ ਬ੍ਰਹਮ ਆਪਣੀ ਪਾਲਣਾ ਆਪ ਕਰਦਾ ਹੇ ਅਤੇ ਉਸਨੂੰ ਕਿਸੇ ਦੀ ਵੀ ਮਦਦ ਦੀ ਲੋੜ ਨਹੀਂ ਹੈ,ਪੂਰਨ ਤੌਰ ਤੇ ਆਤਮ ਨਿਰਭਰ ਅਤੇ ਵਿਲੱਖਣ ਹੈ, ਅਤੇ ਹਮੇਸ਼ਾਂ ਆਪਣੇ ਵਿੱਚ ਲੀਨ ਰਹਿੰਦਾ ਹੈ ।
 
ਧਰਤੀ ਅਤੇ ਅਸਮਾਨ ਵੀ ਸੁੰਨ ਕਲਾ ਦੀ ਅਨੰਤ ਸਕਤੀ ਤੋਂ ਸਿਰਜੇ ਗਏ ਹਨ,ਅਤੇ ਇਹ ਸਾਰੀਆਂ ਹਸਤੀਆਂ ( ਸੂਰਜ , ਚੰਦਰਮਾ,ਧਰਤੀ,ਅਸਮਾਨ) ਉਸ ਦੇ ਆਪਣੇ ਆਪ ਦੇ ਸਹਾਰੇ ਤੋਂ ਬਿਨਾਂ ਕਿਸੇ ਹੋਰ ਦੇ ਆਪਣੀ ਆਪਣੀ ਜਗਾ ਵਿੱਚ ਰਹਿੰਦੇ ਹਨ ।
 
ਸਾਰੀ ਹੀ ਸ੍ਰਿਸਟੀ ਮਾਇਆ ਦੇ ਰੱਸੇ ਵਿੱਚ ਬੱਧੀ ਹੋਈ ਹੈ , ਭਾਵ ਇਹ ਸਾਰੀਆਂ ਪਦਾਰਥਕ ਸਿਰਜਨਾਵਾਂ ਮਾਇਆ ਦੁਆਰਾ ਚਲਾਈਆਂ ਜਾ ਰਹੀਆਂ ਹਨ ,ਇਹ ਅਨੰਤ ਦਾ ਚੱਕਰ ਧੰਨ ਧੰਨ ਸ਼੍ਰੀ ਪਾਰ ਬ੍ਰਹਮ ਪਰਮੇਸ਼ਰ ਦਾ ਸਰਗੁਣ ਸਰੂਪ ਹੈ ਅਤੇ ਮਾਇਆ ਦੇ ਅਧਿਕਾਰ ਖੇਤਰ ਵਿੱਚ ਰਹਿੰਦਾ ਹੈ ।
 
ਉਹ ਆਪਣੇ ਸਰਗੁਣ ਸਰੂਪ ਦਾ ਸਿਰਜਣ ਹਾਰਾ ਹੈ ਅਤੇ ਉਹ ਆਪਣੇ ਸਰਗੁਣ ਸਰੂਪ ਦਾ ਵਿਨਾਸ਼ ਕਰਨ ਵਾਲਾ ਹੈ, ਭਾਵ ਅਨੰਤ ਦੇ ਚੱਕਰ ਵਿੱਚ ਜੀਅ ਰਹੀ ਹਰ ਵਸਤੂ ਨਾਸ਼ਵਾਨ ਹੈ,ਕੇਵਲ ਉਸਦਾ ਅਨਤ ਭਾਗ ਹੀ ਨਾਸ਼ ਰਹਿਤ ਹੈ ,ਇਹ ਸੱਚ ਅਤੇ ਪੂਰਨ ਸੱਚ ਹੈ , ਅਤੇ ਇਹ ਉਸਦਾ ਆਪਣਾ ਨਿਰਗੁਣ ਸਰੂਪ ਹੈ ।
 
ਵੰਸ਼ ਉਤਪਤੀ ਦੇ ਚਾਰ ਰੂਪ ( ਅੰਡਜ,ਜੇਰਜ,ਸੇਤਜ,ਉਤਭੁਜ ਚਾਰ ਜੀਵਣ ਉਤਪਤੀ ਦੇ ਰੂਪ ਹਨ ) ਅਤੇ ਇਹਨਾਂ ਦੇ ਸੰਚਾਰ ਦੇ ਮਾਧਿਅਮ,ਉਹਨਾਂ ਦੀ ਗੱਲ ਬਾਤ ਦੀ ਭਾਸ਼ਾ ਵੀ ਸਿਰਜਣ ਹਾਰ ਵੱਲੋਂ ਸੁੰਨ ਕਲਾ ਵਿੱਚ ਬੈਠਿਆਂ ਹੀ ਕੀਤੀ ਗਈ।ਸਾਰਾ ਹੀ ਬ੍ਰਹਿਮੰਡ ਉਸ ਵਿੱਚੋਂ ਮੂਲ ਵਿੱਚੋਂ ਜਨਮ ਲੈਂਦਾ ਹੈ ਅਤੇ ਵਿਨਾਸ਼ ਤੋਂ ਬਾਅਦ ਜਾਂ ਮਰਨ ਤੋਂ ਬਾਅਦ ਉਸ ਵਿੱਚ ਵਾਪਸ ਚਲਾ ਜਾਂਦਾ ਹੈ।
 
ਸਾਰੀ ਬ੍ਰਹਿਸਪਤੀ ਦੀ ਕ੍ਰਿਸ਼ਮਾ ਮਈ ਸਿਰਜਨਾ ਵੀ ਉਸਦਾ ਇੱਕ ਕ੍ਰਿਸ਼ਮਾ ਮਈ ਕਾਰਜ ਹੈ ।ਇਹ ਸਾਰੀਆਂ ਸਿਰਜਨਾਵਾਂ ਸੁੰਨ ਤੋਂ ਉਪਜੀਆਂ ਹਨ ਅਤੇ ਜਦ ਇਹਨਾਂ ਦਾ ਵਿਨਾਸ਼ ਹੁੰਦਾ ਹੈ ਇਹ ਵਾਪਸ ਸੁੰਨ ਵਿੱਚ ਚਲਾ ਜਾਂਦਾ ਹੈ।ਉਸਦੀ ਸਾਰੀ ਸਿਰਜਨਾ ਉਸ ਦੇ ਹੁਕਮ ਵਿੱਚ ਹੈ ।ਦਿਨ ਅਤੇ ਰਾਤ ਦੀ ਕ੍ਰਿਸ਼ਮਾ ਮਈ ਸਿਰਜਨਾ ਵੀ ਉਸ ਦੁਆਰਾ ਕੀਤੀ ਗਈ ।ਉਹ ਹੈ ਜੋ ਜੀਵਣ ਨੂੰ ਜਨਮ ਅਤੇ ਮੌਤ ਦਿੰਦਾ ਹੈ ,ਉਹ ਹੈ ਜੋ ਜੀਵਣ ਨੂੰ ਸਾਰੀਆਂ ਸੰਸਾਰਿਕ ਖੁਸ਼ੀਆਂ ਅਤੇ ਦੁੱਖ ਦਿੰਦਾ ਹੈ , ਭਾਵ ਜਨਮ ਅਤੇ ਮੌਤ ਵੀ ਉਸਦੇ ਹੁਕਮ ਵਿੱਚ ਹੈ,ਸਾਡੇ ਦੁੱਖ ਅਤੇ ਖੁਸ਼ੀਆਂ ਵੀ ਉਸਦੀ ਸਿਰਜਨਾ ਹੈ ।
 
ਜਨਮ ਅਤੇ ਮਰਨ ਦਾ ਚੱਕਰ ਵੀ ਉਸਦੀ ਸਿਰਜਨਾ ਹੈ, ਅਸਲ ਵਿੱਚ ਇਹ ਉਸਦੇ ਸਰਗੁਣ ਸਰੂਪ ਦਾ ਭਾਗ ਹੈ,ਜੋ ਮਾਇਆ ਦੇ ਅਧੀਨ ਕੰਮ ਕਾਜ ਕਰਦਾ ਹੈ,ਅਨੰਤ ਦੇ ਚੱਕਰ ਅਧੀਨ ਭਾਵ ਕੇਵਲ ਇੱਕ ਗੁਰਮੁਖ ਮਾਇਆ ਉਪਰ ਭਾਰੀ ਹੋ ਸਕਦਾ ਹੈ ਅਤੇ ਆਪਣਾ ਅਸਲ ਮੂਲ ਘਰ ਲੱਭ ਸਕਦਾ ਹੈ,ਜੋ ਕਿ ਅਨੰਤ ਭਾਗ ਹੈ , ਸਰਵ ਸ਼ਕਤੀਮਾਨ ਦਾ ਪਰਮ ਜੋਤ ਪੂਰਨ ਪ੍ਰਕਾਸ਼ ।
 
ਚਾਰ ਵੇਦ ਜੋ ਬ੍ਰਹਮਾ ਦੁਆਰਾ ਲਿਖੇ ਗਏ ਹਨ( ਇਹ ਹਨ ਰਿਗਵੇਦ,ਜਜੁਰ ਵੇਦ, ਸਾਮ ਵੇਦ, ਅਤੇ ਅਰਥ ਵੇਦ ),ਅਤੇ ਇਹ ਬ੍ਰਹਮਾ ਦੁਆਰਾ ਅਕਾਲ ਪੁਰਖ ਦੇ ਹੁਕਮ ਅਧੀਨ ਲਿਖੇ ਗਏ,ਭਾਵ ਬ੍ਰਹਮਾ ਦੁਆਰਾ ਪੇਸ਼ ਕੀਤਾ ਗਿਆ ਸਾਰਾ ਗਿਆਨ ਕੇਵਲ ਸਰਵ ਸ਼ਕਤੀਮਾਨ ਤੋਂ ਆਇਆ ਹੈ ।
 
ਮਾਇਆ ਦੇ ਤਿੰਨ ਗੁਣ ਵੀ ਅਕਾਲ ਪੁਰਖ ਦੁਆਰਾ ਬਣਾਏ ਗਏ।ਅਸਲ ਵਿੱਚ ਮਾਇਆ ਧੰਨ ਧੰਨ ਅਕਾਲ ਪੁਰਖ ਜੀ ਦੀ ਸਿਰਜਨਾ ਹੈ ,ਜੋ ਆਮ ਆਦਮੀ ਦੀ ਜਿੰਦਗੀ ਨੂੰ ਚਲਾਉਂਦੀ ਹੈ ,ਕੇਵਲ ਪੂਰਨ ਸੰਤ ਮਾਇਆ ਦੇ ਅਧੀਨ ਨਹੀਨ ਹਨ,ਉਹ ਹਮੇਸ਼ਾਂ ਅਕਾਲ ਪੁਰਖ ਨਾਲ ਇੱਕ ਰਹਿੰਦੇ ਹਨ,ਅਤੇ ਮਾਇਆ ਉਹਨਾਂ ਨੂੰ ਨਿਰਦੇਸਿਤ ਕਰਨ ਦੀ ਜਗਾ ਉਹਨਾਂ ਦੀ ਸੇਵਾ ਕਰਦੀ ਹੈ , ਮਾਇਆ ਐਸੇ ਪੂਰਨ ਸੰਤਾਂ, ਪੂਰਨ ਬ੍ਰਹਮ ਗਿਆਨੀਆਂ ਦੇ ਚਰਨਾਂ ਵਿੱਚ ਰਹਿੰਦੀ ਹੈ ।
 
ਇਹ ਮਾਇਆ ਦੇ ਤਿੰਨ ਵੱਖ ਵੱਖ ਗੁਣ ਹਨ:
ਤਮੋ ਗੁਣ : ਕਾਮ, ਕ੍ਰੋਧ,ਲੋਭ,ਮੋਹ, ਅਹੰਕਾਰ (ਪੰਜ ਵਿਕਾਰ ),ਦਵੈਤ, ਨਫ਼ਰਤ
 
ਰਜੋ ਗੁਣ :  ਆਸਾ, ਤ੍ਰਿਸਨਾ ਅਤੇ ਮਨਸ਼ਾ ( ਇੱਛਾਵਾਂ)
 
ਸਤੋ ਗੁਣ :  ਦਇਆ, ਸੰਤੋਖ ,ਧਰਮ, ਜਤ, ਸਤਿ
 
ਉਹ ਰੂਹ ਜੋ ਮਾਇਆ ਦੇ ਸਤੋ ਗੁਣ ਉਪਰ ਧਿਆਨ ਕੇਂਦਰਤ ਕਰਦੀ ਹੈ ਅਤੇ ਇਸਦੇ ਅਧੀਨ ਚੱਲਦੀ ਹੈ, ਹੌਲੀ ਹੌਲੀ ਅਨਾਦਿ ਬਖਸ਼ਿਸ਼ ਪ੍ਰਾਪਤ ਕਰਦੀ ਹੈ ਅਤੇ ਗੁਰ ਪ੍ਰਸਾਦੀ ਖੇਡ ਵਿੱਚ ਸ਼ਾਮਿਲ ਹੋ ਜਾਂਦੀ ਹੈ ,ਤਦ ਪੂਰਨ ਭਗਤੀ ਕਰਦੀ ਹੈ , ਅਤੇ ਮਾਇਆ ਦੀਆਂ ਸਾਰੀਆਂ ਰੋਕਾਂ ਨੂੰ ਤੋੜ ਦਿੰਦੀ ਹੈ,ਮਾਇਆ ਉਪਰ ਜਿੱਤ ਪਾ ਲੈਂਦੀ ਹੈ ਅਤੇ ਵਾਪਸ ਬ੍ਰਹਮ ਦੇ ਅਨੰਤ ਭਾਗ ਵਿੱਚ ਚਲੀ ਜਾਂਦੀ ਹੈ ਅਤੇ ਬ੍ਰਹਮ ਨਾਲ ਇੱਕ ਬਣ ਜਾਂਦੀ ਹੈ ।
 
ਇੱਥੇ ਅਨੰਤ ਦੀ ਕੋਈ ਕੀਮਤ ਨਹੀਂ ਹੈ , ਕੋਈ ਵੀ ਇਸ ਨੂੰ ਕਿਤੋਂ ਵੀ ਖਰੀਦ ਨਹੀਂ ਸਕਦਾ ਹੈ,ਕੇਵਲ ਸ਼ੁੱਧ, ਪਵਿੱਤਰ ਅਤੇ ਬੇ ਸ਼ਰਤ ਪਿਆਰ, ਬਲੀਦਾਨ ਅਤੇ ਉਸਦੀ ਸੇਵਾ,ਅਤੇ ਕੇਵਲ ਐਸੀ ਰੂਹ ਉਸਦੇ ਪੂਰਨ ਹੁਕਮ ਨੂੰ ਸਮਝਦੀ ਹੈ ਅਤੇ ਪੂਰਨ ਸੱਚ ਬੋਲਦੀ ਹੈ ,ਸੱਚ ਦੇਖਦੀ ਹਨ,ਸੱਚ ਸੁਣਦੀ ਹਨ ਅਤੇ ਸੱਚ ਦੀ ਸੇਵਾ ਕਰਦੀ ਹੈ ।
 
ਉਹ ਸਾਰੇ ਖੰਡ ਬ੍ਰਹਿਮੰਡਾਂ ,ਸੱਤ ਪਤਾਲਾਂ ਅਤੇ ਸੱਤ ਅਕਾਸ਼ਾਂ ਦਾ ਰਚਨ ਹਾਰਾ ਹੈ,ਇਹਨਾਂ ਸਾਰੀਆਂ ਚੀਜ਼ਾਂ ਦੀ ਦੇਖ ਭਾਲ ਉਸ ਦੁਆਰਾ ਕੀਤੀ ਜਾ ਰਹੀ ਹੈ,ਉਹ ਮੂਲ ਹੈ,ਇੱਥੇ ਕੁਝ ਵੀ ਉਸ ਤੋਂ ਪਰੇ ਨਹੀਂ ਹੈ , ਉਹ ਸਰਵ ਸ੍ਰੇਸ਼ਟ ਹੈ ਅਤੇ ਆਪ ਹੀ ਹਰ ਚੀਜ ਦੀ ਸੰਭਾਲ ਕਰਦਾ ਹੈ।
 
ਉਹ ਰੂਹਾਂ ਜੋ ਉਸ ਵਿੱਚ ਲੀਨ ਰਹਿੰਦੀਆਂ ਹਨ ਉਸ ਦੇ ਅਨੰਤ ਭਾਗ ਵਿੱਚ ਰਹਿੰਦੀਆਂ ਹਨ,ਅਤੇ ਦੂਸਰੀ ਸਿਰਜਨਾ ਅਨੰਤ ਦੇ ਚੱਕਰ ਵਿੱਚ ਉਸਦੇ ਦੁਆਰਾ ਮਾਇਆ ਦੇ ਅਧੀਨ ਰਹਿੰਦੀ ਹੈ ਅਤੇ ਇਸ ਦੇ ਗੁਣ ਪਹਿਲਾਂ ਹੀ ਬਿਆਨ ਕੀਤੇ ਗਏ ਹਨ।ਹਰ ਚੀਜ ਉਸਦੇ ਹੁਕਮ ਅਧੀਨ ਹੈ ।
 
ਸਭ ਤੋਂ ਘਾਤਕ ਮਾਨਸਿਕ ਬਿਮਾਰੀ ਹਉਮੈ ਹੈ,ਜੋ ਮਾਇਆ ਦੇ ਤਮੋ ਗੁਣ ਦਾ ਭਾਗ ਹੈ ਅਤੇ ਇਹ ਵੀ ਉਸਦੇ ਦੁਆਰਾ ਸਿਰਜਿਆ ਗਿਆ ਹੈ ।ਜਨਮ ਮਰਨ ਦਾ ਸਾਰਾ ਚੱਕਰ ਹਉਮੈ ਦੇ ਕਾਰਨ ਹੈ ,ਜੋ ਕਿ ਸਭ ਤੋਂ ਦੀਰਘ ਬਿਮਾਰੀ ਹੈ ।
 
ਉਹ ਵਿਅਕਤੀ ਜੋ ਅਨਾਦਿ ਤੌਰ ਤੇ ਅਕਾਲ ਪੁਰਖ ਦੁਆਰਾ ਬਖਸ਼ਿਆ ਗਿਆ ਹੈ ਇੱਕ ਪੂਰਨ ਸੰਤ ਸਤਿਗੁਰੂ ,ਇੱਕ ਪੂਰਨ ਬ੍ਰਹਮ ਗਿਆਨੀ ਅੱਗੇ ਪੂਰਨ ਸਮਰਪਣ ਕਰਨ ਨਾਲ ਇਸ ਗੁਰ ਪ੍ਰਸਾਦੀ ਖੇਡ ਵਿੱਚ ਸ਼ਾਮਿਲ ਹੋ ਜਾਂਦਾ ਹੈ ,ਜਿਸ ਨੇ ਆਪ  ਸਾਰੀਆਂ ਰੋਕਾਂ ਨੂੰ ਤੋੜਿਆ ਹੈ ਅਤੇ ਮਾਇਆ ਦੇ ਤਿੰਨ ਗੁਣਾਂ ਤੇ ਜਿੱਤ ਪਾਈ ਹੈ ,ਜਿਸਨੇ ਮਾਇਆ ਉਪਰ ਪੂਰਨ ਜਿੱਤ ਪਾ ਲਈ ਹੈ , ਅਤੇ ਐਸਾ ਸੰਤ ਸਤਿਗੁਰੂ ਸਾਡੀ ਰੂਹ ਨੂੰ ਚੌਥੀ ਅਵਸਥਾ , ਕਰਮ ਖੰਡ ਵਿੱਚ ਲੈ ਜਾਂਦਾ ਹੈ ਅਤੇ ਫਲਸਰੂਪ ਸਾਡੀ ਰੂਹ ਨੂੰ ਮਾਇਆ ਤੋਂ ਮੁਕਤ ਕਰਵਾ ਕੇ ਸਾਨੂੰ ਜੀਵਣ ਮੁਕਤੀ ਦਿੰਦਾ ਹੈ ।
 
ਦਸ ਅਵਤਾਰ, ਵੀ ਸਰਵ ਸ਼ਕਤੀਮਾਨ ਤੋਂ ਜਨਮੇ ਹਨ ।ਇਹ ਦਸ ਐਸੇ ਭਗਤ ਸਨ ਜੋ ਧੰਨ ਧੰਨ ਪਾਰ ਬ੍ਰਹਮ ਪਰਮੇਸ਼ਰ ਦਾ ਵੱਖ ਵੱਖ ਸਮਿਆਂ ਵਿੱਚ ਅਵਤਾਰ ਸਨ ।ਉਹ ਸਿਵਾ, ਦੇਵੀਆਂ ਅਤੇ ਦੇਵਤਿਆਂ ਦਾ ਸਿਰਜਣ ਹਾਰ ਹੈ ,ਪਰ ਇਹਨਾਂ ਵਿੱਚੋਂ ਬਹੁਤੀਆਂ ਹਸਤੀਆਂ ਬਾਕੀ ਰੂਹਾਂ ਨੂੰ ਸਰਵ ਸ਼ਕਤੀਮਾਨ ਦੇ ਨੇੜੇ ਲਿਆਉਣ ਲਈ ਜੰਮੀਆਂ ਸਨ,ਪਰ ਇਹਨਾਂ ਹਸਤੀਆਂ ਨੇ ਆਪਣੇ ਆਪ ਨੂੰ ਪਰਮਾਤਮਾ ਅਖਵਾਇਆ ਅਤੇ ਜਨਤਾ ਨੂੰ ਆਪਣੀ ਪੂਜਾ ਕਰਨੀ ਸ਼ੁਰੂ ਕਰਵਾ ਦਿੱਤੀ ਅਤੇ ਅਕਾਲ ਦੀ ਪੂਜਾ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ।
 
ਸਾਰੇ ਦੇਵੀ ਦੇਵਤੇ ਮਾਇਆ ਦੇ ਅਧੀਨ ਹਨ ,ਉਹਨਾਂ ਵਿੱਚੋਂ ਕੋਈ ਵੀ ਮਾਇਆ ਦੀਆਂ ਬੰਦਸ਼ਾਂ ਨੂੰ ਤੋੜ ਨਹੀਂ ਸਕਿਆ ।ਉਹਨਾਂ ਦੀਆਂ ਆਪਣੀਆਂ ਕਰਨੀਆਂ ਇਹਨਾਂ ਅਖੌਤੀ ਪਰਮਾਤਮਾ ਅਖਵਾਉਣ ਵਾਲਿਆਂ ਦੀ ਇਸ ਅਵਸਥਾ ਲਈ ਜਿੰਮੇਵਾਰ ਹਨ। ਇੱਥੇ ਮਾਇਆ ਤੇ ਜਿੱਤ ਪਾਉਣ ਅਤੇ ਅਨੰਤ ਦਾ ਚੱਕਰ ਤੋੜ ਕੇ ਵਾਪਸ ਬ੍ਰਹਮ ਦੇ ਅਨੰਤ ਭਾਗ ਵਿੱਚ ਜਾਣ ਦਾ ਕੇਵਲ ਇੱਕੋ ਇੱਕ ਰਸਤਾ ਹੈ , ਅਤੇ ਉਹ ਹੈ ਗੁਰ ਅਤੇ ਗੁਰੂ ਦੇ ਅੱਗੇ ਪੂਰਨ ਸਮਰਪਣ,ਇੱਕ ਗੁਰਮੁਖ ਬਣਨ ਲਈ ਗਰੂ ਦੇ ਸਬਦ ਦੀ ਕਮਾਈ ਕਰਨੀ  ਅਤੇ ਗੁਰੂ ਦੀ ਸੇਵਾ ਕਰਨੀ ਅਤੇ ਗੁਰੂ ਦੇ ਚਰਨਾਂ ਵਿੱਚ ਰਹਿਣਾ ਹੈ।
 
ਉਹ ਵਿਅਕਤੀ ਜੋ ਅਨੰਤਤਾ , ਸੁੰਨ ਕਲਾ , ਦੀ ਅਨੰਤ ਸਕਤੀ ਨੂੰ ਪਹਿਚਾਣ ਲੈਂਦੇ ਹਨ,ਮਾਇਆ ਦੇ ਇਹਨਾਂ ਮਾਨਸਿਕ ਰੋਗਾਂ ਦੁਆਰਾ ਪ੍ਰਭਾਵਿਤ ਨਹੀਂ ਹੁੰਦੇ ,ਪਰ ਐਸੀਆਂ ਰੂਹਾਂ ਬਹੁਤ ਹੀ ਦੁਰਲੱਭ ਹੁੰਦੀਆਂ ਹਨ ਜੋ ਸੁੰਨ ਕਲਾ ਦੀ ਇਸ ਬੇਅੰਤ ਸਕਤੀ ਨੂੰ ਸਮਝਦੀਆਂ ਹਨ,ਸਾਰੇ ਹੀ ਯੁਗਾਂ ਤੋਂ ਗੁਰੂ ਦੀ ਪਾਲਣਾ ਦਾ ਇਹ ਰਸਤਾ ਮੁਕਤੀ ਪ੍ਰਾਪਤ ਕਰਨ ਦਾ ਸਾਧਨ ਰਿਹਾ ਹੈ,ਅਤੇ ਇਹ ਸੁੰਨ ਸਮਾਧੀ ਵਿੱਚ ਗੁਰ ਪ੍ਰਸਾਦੀ ਨਾਮ ੴ ਸਤਿਨਾਮ ਸਿਮਰਨ ਦੀ ਗੁਰ ਪਰਸਾਦੀ ਪੌੜੀ ਹੈ ਜੋ ਰੂਹ ਨੂੰ ਸਰਵ ਸ਼ਕਤੀਮਾਨ ਦੇ ਨੇੜੇ ਲਿਜਾਂਦੀ ਹੈ ।
 
ਰੂਹ ਕਰਮ ਖੰਡ ਵਿੱਚ ਸਮਾਧੀ ਵਿੱਚ ਜਾਂਦੀ ਹੈ , ਅਤੇ ਤਦ ਸੁੰਨ ਸਮਾਧੀ ,ਇਹ ਹੈ ਜਿੱਥੇ ਸਰਵ ਸ਼ਕਤੀਮਾਨ ਦਾ ਬੋਧ ਹੋ ਸਕਦਾ ਹੈ ਅਤੇ ਸੱਚ ਖੰਡ ਦਾ ਦਰਵਾਜਾ ਖੁੱਲ ਸਕਦਾ ਹੈ ਅਤੇ ਰੂਹ ਸੱਚ ਖੰਡ ਵਿੱਚ ਪ੍ਰਵੇਸ਼ ਕਰ ਜਾਂਦੀ ਹੈ ।ਇਹ ਅਨਾਦਿ ਬਖਸ਼ਿਸਾਂ ,ਗੁਰ ਪ੍ਰਸਾਦਿ ਦਾ ਸਰਵ ਉੱਚ ਪੱਧਰ ਹੈ।ਇਹ ਕੇਵਲ ਇੱਕ ਪੂਰਨ ਸੰਤ ਸਤਿਗੁਰੂ, ਇੱਕ ਪੂਰਨ ਬ੍ਰਹਮ ਗਿਆਨੀ ਦੀ ਗੁਰ ਸੰਗਤ ਵਿੱਚ ਵਾਪਰ ਸਕਦਾ ਹੈ ।
 
ਉਹ ਰੂਹਾਂ ਬਹੁਤ ਹੀ ਦੁਰਲੱਭ ਹੁੰਦੀਆਂ ਹਨ ਜੋ ਇਸ ਬ੍ਰਹਮ ਗਿਆਨ ਨੂੰ ਸਮਝਦੀਆਂ ਹਨ ਅਤੇ ਇਸ ਦਾ ਪਾਲਣ ਕਰਦੀਆਂ ਹਨ,ਪਰ ਐਸੀਆਂ ਰੂਹਾਂ ਜੋ ਇਹ ਕਰਦੀਆਂ ਹਨ ਮਾਇਆ ਦੇ ਸਭ ਰੋਗਾਂ ਤੋਂ ਮੁਕਤ ਹੋ ਜਾਂਦੀਆਂ ਹਨ ਅਤੇ ਧੰਨ ਧੰਨ ਪਾਰ ਬ੍ਰਹਮ ਪਰਮੇਸਰ ਜੀ ਦੀ ਦਰਗਾਹ ਵਿੱਚ ਮਾਣ ਪਾਉਂਦੀਆਂ ਹਨ।
 
ਮਨੁੱਖਾ ਸਰੀਰ ਪੰਜ ਤੱਤਾਂ ਤੋਂ ਬਣਿਆ ਹੈ , ਅਤੇ ਇਹ ਸਭ ਕੇਵਲ ਕਰਤੇ ਦੀ ਰਚਨਾ ਹੈ। ਸਾਡੀਆਂ ਕਰਨੀਆਂ, ਕ੍ਰਿਆਵਾਂ ਅਤੇ ਪ੍ਰਤੀ ਕ੍ਰਿਆਵਾਂ ਦਰਜ ਕੀਤੀਆਂ ਜਾਂਦੀਆਂ ਹਨ,ਜੇਕਰ ਅਸੀਂ ਬੁਰਾ ਬੀਜਾਂਗੇ ਬੁਰਾ ਵੱਢਾਂਗੇ,ਜੇਕਰ ਅਸੀਂ ਚੰਗਾ ਬੀਜਾਂਗੇ ਚੰਗਾ ਵੱਢਾਂਗੇ, ਭਾਵ ਸਾਡੇ ਸਾਰੇ ਦੁੱਖ ਬੁਰੀਆਂ ਕਰਨੀਆਂ ਕਾਰਨ ਹਨ,ਅਸੀਂ ਬੁਰੀਆਂ ਕਰਨੀਆਂ ਕਿਉਂ ਬੀਜਦੇ ਹਾਂ,ਜਦ ਅਸੀਂ ਜਾਣਦੇ ਹਾਂ ਕਿ ਸਾਨੂੰ ਆਪਣੀਆਂ ਬੁਰੀਆਂ ਕਰਨੀਆਂ ਨੂੰ ਆਪ ਹੀ ਵੱਢਣਾ ਪੈਣਾ ਹੈ ।
 
ਇਸ ਤਰਾਂ ਹੀ ਹਰ ਇੱਕ ਦੀ ਕਿਸਮਤ ਵੱਖ ਵੱਖ ਹੈ ਕਿਉਂਕਿ ਹਰ ਇੱਕ ਦੀਆਂ ਕਰਨੀਆਂ ਵੱਖ ਹਨ ,ਉਹ ਰੂਹਾਂ ਜੋ ਜਿਆਦਾ ਚੰਗੀਆਂ ਕਰਨੀਆਂ ਬੀਜਦੀਆਂ ਹਨ ਅਤੇ ਆਪਣੀਆਂ ਚੰਗੀਆਂ ਕਰਨੀਆਂ ਨੂੰ ਇਸ ਪੱਧਰ ਤੱਕ ਇਕੱਠਾ ਕਰ ਲੈਂਦੀਆਂ ਹਨ ਜਿਥੇ ਉਹ ਬ੍ਰਹਮ ਦੁਆਰਾ ਆਪਣੀਆਂ ਚੰਗੀਆਂ ਕਰਨੀਆਂ ਕਾਰਨ ਪਹਿਚਾਣੀਆਂ ਜਾਂਦੀਆਂ ਹਨ ਅਤੇ ਉਸ ਦੁਆਰਾ ਅਨਾਦਿ ਬਖਸ਼ਿਸ਼ ਪ੍ਰਾਪਤ ਕਰਦੀਆਂ ਹਨ ।
ਐਸੀਆਂ ਰੂਹਾਂ ਇੱਕ ਪੂਰਨ ਸੰਤ ਸਤਿਗੁਰੂ  ਦੀ ਗੁਰ ਸੰਗਤ ਨਾਲ ਬਖ਼ਸ਼ੀਆਂ ਜਾਂਦੀਆਂ ਹਨ( ਅਸੀਂ ਪੂਰਨ ਲਿਖਦੇ ਹਾਂ ਜਿਸਦਾ ਭਾਵ ਹੈ ਜੋ ਪੂਰੀ ਤਰਾਂ ਸਰਵ ਸ਼ਕਤੀਮਾਨ ਵਿੱਚ ਲੀਨ ਹੁੰਦੀਆਂ ਹਨ,ਜੋ ਮਾਇਆ ਪਰ ਜਿੱਤ ਪਾਉਂਦੀਆਂ ਹਨ ਅਤੇ ਸਰਵ ਸ਼ਕਤੀਮਾਨ ਦੇ ਅਨੰਤ ਭਾਗ ਵਿੱਚ ਲੀਨ ਰਹਿੰਦੀਆਂ ਹਨ) ,ਐਸੀਆਂ ਰੂਹਾਂ ਧੰਨ ਧੰਨ ਪਾਰ ਬ੍ਰਹਮ ਪਰਮੇਸਰ ਦੇ ਗੁਰ ਪ੍ਰਸਾਦੀ ਨਾਮ ਅੰਮ੍ਰਿਤ ਵਿੱਚ ਲੀਨ ਰਹਿੰਦੀਆਂ ਹਨ, ਅਤੇ ਇੱਕ ਪੂਰਨ ਸੰਤ ਸਤਿਗੁਰੂ ਦੀ ਸੰਗਤ ਅਤੇ ਬਖਸ਼ਿਸ਼ ਦੇ ਗੁਣ ਨਾਲ ਮਾਇਆ ਉਪਰ ਜਿੱਤ ਪਾ ਲੈਂਦੀਆਂ ਹਨ ਅਤੇ ਅਨੰਤ ਦੇ ਚੱਕਰ ,ਸਰਗੁਣ ਸਰੂਪ ਨੂੰ ਤੋੜ ਲੈਂਦੀਆਂ ਹਨ ਅਤੇ ਵਾਪਸ ਉਸਦੇ ਨਿਰਗੁਣ ਸਰੂਪ ਵਿੱਚ ਸਮਾ ਜਾਂਦੀਆਂ ਹਨ ।
 
ਰੂਹਾਨੀ ਸ਼ਕਤੀਆਂ ਅਤੇ ਬ੍ਰਹਮ ਗਿਆਨ ਕੇਵਲ ਐਸੀਆਂ ਰੂਹਾਂ ਨੂੰ ਪ੍ਰਾਪਤ ਹੁੰਦਾ ਹੈ ਜੋ ਸਰਵ ਸ਼ਕਤੀਮਾਨ ਵਿੱਚ ਲੀਨ ਰਹਿੰਦੀਆਂ ਹਨ ।
 
ਅਕਾਲ ਪੁਰਖ ਜੀ ਸਾਨੂੰ ਸਾਰਿਆਂ ਨੂੰ ਸੰਬੋਧਨ ਹੋ ਰਹੇ ਹਨ ਅਤੇ ਸਾਨੂੰ ਸਾਰਿਆਂ ਨੂੰ ਮਾਇਆ ਦੀ ਇਸ ਖੇਡ ਨੂੰ ਸਮਝਣ ਲਈ ਪ੍ਰੇਰਿਤ ਕਰ ਰਹੇ ਹਨ ,ਇਸਦੇ ਤਿਨ ਗੁਣਾਂ ਅਤੇ ਇਹਨਾਂ ਦੇ ਸਾਡੀ ਰੋਜ਼ਾਨਾ ਦੀ ਜਿੰਦਗੀ ਵਿੱਚ ਬੁਰੇ ਪ੍ਰਭਾਵਾਂ,ਜਨਮ ਮਰਨ ਦੇ ਚੱਕਰ ਵਿੱਚ ਫਸੇ ਰਹਿਣ ਦੇ ਚੱਕਰ ਨੂੰ ਸਮਝਣ ਲਈ ਪ੍ਰੇਰਿਤ ਕਰ ਰਹੇ ਹਨ।ਹਾਲਾਂਕਿ,ਮਾਇਆ ਦੀ ਇਹ ਖੇਡ ਕੇਵਲ ਤਾਂ ਹੀ ਸਮਝੀ ਜਾ ਸਕਦੀ ਹੈ ਜੇਕਰ ਅਸੀਂ ਆਪਣੀ ਸਿਆਣਪ ਨੂੰ ਛੱਡ ਦਿੰਦੇ ਹਾਂ ਅਤੇ ਗੁਰੂ ਦੀ ਮਤਿ ਨੂੰ ਧਾਰਨ ਕਰਦੇ ਹਾਂ,ਇੱਥੇ ਕੋਈ ਰਸਤਾ ਨਹੀਂ ਹੈ , ਕਿਉਂਕਿ ਗੁਰੂ ਨੇ ਇਹ ਅਨੰਤਤਾ ਨੂੰ ਪ੍ਰਾਪਤ ਕਰ ਲਿਆ ਹੈ ਅਤੇ ਕੇਵਲ ਉਹ ਸਾਨੂੰ ਦੱਸ ਸਕਦਾ ਹੈ ਕਿ ਇਹ ਕਿਸ ਤਰਾਂ ਕੀਤਾ ਜਾ ਸਕਦਾ ਹੈ ।
 
ਜੇਕਰ ਅਸੀਂ ਗੁਰਮਤਿ ਨੂੰ ਧਾਰਨ ਨਹੀਂ ਕਰਦੇ ਤਦ ਸਦਾ ਹੀ ਮਾਇਆ ਦੇ ਕਾਬੂ ਅਧੀਨ ਰਹਿੰਦੇ ਹਾਂ ਅਤੇ ਇਸ ਲਈ ਮਾਇਆ ਦੇ ਪ੍ਰਭਾਵ ਅਧੀਨ ਹਮੇਸ਼ਾਂ ਸਾਰੇ ਤਰਾਂ ਦੀਆਂ ਮਾਨਸਿਕ ਬਿਮਾਰੀਆਂ ਦੇ ਅਧੀਨ ਦੁੱਖ ਭੋਗ ਰਹੇ ਹਾਂ ।ਉਹ ਵਿਅਕਤੀ ਜੋ ਸਰਵ ਸ਼ਕਤੀਮਾਨ ਦੇ ਸਾਰੇ ਮਹੱਤਵ ਪੁਰਨ ਗੁਣਾਂ ਨੂੰ ਪ੍ਰਾਪਤ ਕਰਦਾ ਅਤੇ ਸਮਝਦਾ ਹੈ , ਉਸ ਵਿੱਚ ਲੀਨ ਹੋ ਜਾਂਦਾ ਹੈ,ਭਾਵ ਸਾਨੂੰ ਉਸ ਵਰਗੇ ਬਣਨ ਲਈ ਬ੍ਰਹਮ ਦੇ ਸਾਰੇ ਮਹੱਤਵ ਪੂਰਨ ਗੁਣਾਂ ਨੂੰ ਧਾਰਨ ਕਰਨਾ ਪੈਂਦਾ ਹੈ ,ਕੇਵਲ ਤਦ ਉਹ ਸਾਨੂੰ ਆਪਣੇ ਵਿੱਚ ਲੀਨ ਕਰੇਗਾ
 
ਅਖੀਰਲੀ ਗੱਲ ਇਹ ਹੈ ਕਿ ਅਸੀਂ ਸਮਾਧੀ ਅਤੇ ਸੁੰਨ ਸਮਾਧੀ ਤੋਂ ਬਿਨਾਂ ਮੁਕਤੀ ਪ੍ਰਾਪਤ ਨਹੀਂ ਕਰ ਸਕਦੇ,ਜੋ ਕਿ ਗੁਰ ਪ੍ਰਸਾਦੀ ਖੇਡ ਹੈ ਅਤੇ ਕੇਵਲ ਕਰਮ ਖੰਡ ਅਤੇ ਸੱਚ ਖੰਡ ਵਿੱਚ ਆਉਂਦੀ ਹੈ।ਇਸ ਲਈ ਸਾਨੂੰ ਸਾਰਿਆਂ ਨੂੰ ਇਸਦਾ ਮਹੱਤਵ ਸਮਝਣ ਦਾ ਯਤਨ ਕਰਨਾ ਚਾਹੀਦਾ ਹੈ ਜਿਸ ਤਰਾਂ ਕਿ ਉਪਰਲੇ ਬ੍ਰਹਮ ਗਿਆਨ ਦੇ ਭਾਗ ਵਿੱਚ ਚਰਚਾ ਕੀਤੀ ਗਈ ਹੈ ਅਤੇ ਗੁਰ ਪਰਸਾਦੀ ਨਾਮ ੴ ਸਤਿਨਾਮ ਦੀ ਅਨਾਦਿ ਬਖਸ਼ਿਸ਼ ਲਈ ਅਰਦਾਸ ਕਰੀਏ,ਕਿਉਂਕਿ ਸਮਾਧੀ ਅਤੇ ਸੁੰਨ ਸਮਾਧੀ ਕੇਵਲ ਤਦ ਆਉਂਦੀ ਹੈ ਜਦ ਅਸੀਂ ਇੱਕ ਪੂਰਨ ਸੰਤ ਸਤਿਗੁਰੂ ਦੀ ਗੁਰ ਪਰਸਾਦੀ  ਗੁਰ ਸੰਗਤ ਵਿੱਚ ਸ਼ਾਮਿਲ ਹੁੰਦੇ ਹਾਂ ।ਕਿਉਂਕਿ ਉਹ ਅੰਮ੍ਰਿਤ ਕਾ ਦਾਤਾ ਹੈ,ਨਾਮ ਅੰਮ੍ਰਿਤ ਕਾ ਦਾਤਾ ਹੈ,ਅਤੇ ਉਸਦੀ ਸੰਗਤ ਸਾਨੂੰ ਸਰਵ ਸਕਤੀ ਮਾਨ ਦੇ ਨੇੜੇ ਲੈ ਜਾਵੇਗੀ ਅਤੇ ਅਸੀਂ ਮਾਇਆ ਦੀਆਂ ਰੋਕਾਂ ਨੂੰ  ਤੋੜਨ ਦੇ ਯੋਗ ਹੋ ਜਾਵਾਂਗੇ,ਮਾਇਆ ਉਪਰ ਜਿੱਤ ਪਾ ਲਵਾਂਗੇ ਅਤੇ ਜੀਵਣ ਮੁਕਤੀ ਪ੍ਰਾਪਤ ਕਰ ਲਵਾਂਗੇ,ਇੱਥੇ ਇਸ ਤਰਾਂ ਕਰਨ ਲਈ ਕੋਈ ਹੋਰ ਰਸਤਾ ਨਹੀਂ ਹੈ।
 
ਇਸ ਲਈ ਸਾਨੂੰ ਆਪਣੀਆਂ ਰੋਜ਼ਾਨਾ ਦੀਆਂ ਕਰਨੀਆਂ ਨੂੰ ਵਾਚਣਾ ਚਾਹੀਦਾ ਹੈ ,ਨਾਮ ਸਿਮਰਨ ਕਰਨਾ ਚਾਹੀਦਾ ਹੈ,ਆਪਣੇ ਆਪਣ ਨੂੰ ਗੁਰੂ ਦੇ ਚਰਨਾਂ ਵਿੱਚ ਪੂਰੀ ਤਰਾਂ ਸਮਰਪਿਤ ਕਰ ਦੇਣਾ ਚਾਹੀਦਾ ਹੈ,ਤਦ ਅਸੀਂ ਇੱਕ ਦਿਨ ਗੁਰ ਪ੍ਰਸਾਦਿ ਦੀ ਬਖਸ਼ਿਸ਼ ਪ੍ਰਾਪਤ ਕਰ ਲਵਾਂਗੇ।
 
ਦਾਸਨ ਦਾਸ