ਅਸਟਪਦੀ ੬ : ਗੁਰਪ੍ਰਸਾਦਿ

ਸਲੋਕੁ

ਕਾਮ ਕ੍ਰੋਧ ਅਰੁ ਲੋਭ ਮੋਹ ਬਿਨਸਿ ਜਾਇ ਅਹੰਮੇਵ

ਨਾਨਕ ਪ੍ਰਭ ਸਰਣਾਗਤੀ ਕਰਿ ਪ੍ਰਸਾਦੁ ਗੁਰਦੇਵ

 

ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਸਾਨੂੰ ਇਸ ਅਸਟਪਦੀ ਵਿੱਚ ਬੇਅੰਤ ਦਿਆਲਤਾ ਨਾਲ ਗੁਰਕ੍ਰਿਪਾ ਅਤੇ ਗੁਰਪ੍ਰਸਾਦਿ ਦੀ ਮਹਿਮਾ ਬਾਰੇ ਪੂਰਨ ਬ੍ਰਹਮ ਗਿਆਨ ਬਖ਼ਸ਼ ਰਹੇ ਹਨ। ਸਾਡੀ ਜ਼ਿੰਦਗੀ ਦਾ ਅਧਾਰ ਗੁਰਕਿਰਪਾ ਹੈ। ਸਾਡੀ ਜ਼ਿੰਦਗੀ ਵਿੱਚ ਹਰ ਚੀਜ਼ ਗੁਰਕਿਰਪਾ ਨਾਲ ਸਾਡੇ ਭਲੇ ਲਈ ਹੀ ਵਾਪਰਦੀ ਹੈ। ਗੁਰਕਿਰਪਾ ਦੀ ਇਸ ਮਹਾਨ ਸ਼ਕਤੀ ਨਾਲ ਹੀ ਅਸੀਂ ਪੰਜ ਦੂਤਾਂ: ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ’ਤੇ ਜਿੱਤ ਪਾ ਸਕਦੇ ਹਾਂ। ਗੁਰਕਿਰਪਾ ਅਤੇ ਗੁਰਪ੍ਰਸਾਦਿ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੀਆਂ ਬੇਅੰਤ ਦਰਗਾਹੀ ਸ਼ਕਤੀਆਂ ਹਨ। ਗੁਰਕਿਰਪਾ ਅਤੇ ਗੁਰਪ੍ਰਸਾਦਿ ਦੀ ਪ੍ਰਾਪਤੀ ਬੜੇ ਵੱਡੇ ਭਾਗਾਂ ਨਾਲ ਹੁੰਦੀ ਹੈ। ਇਸ ਬੇਅੰਤ ਸ਼ਕਤੀ ਦਾ ਸਦਕਾ ਹੀ ਅਸੀਂ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਅਤੇ ਆਸਾ, ਤ੍ਰਿਸ਼ਨਾ, ਮਨਸ਼ਾ ਉੱਪਰ ਜਿੱਤ ਪ੍ਰਾਪਤ ਕਰਕੇ ਜੀਵਨ ਮੁਕਤੀ ਹਾਸਲ ਕਰ ਸਕਦੇ ਹਾਂ। ਇਸ ਬੇਅੰਤ ਸ਼ਕਤੀ ਦਾ ਸਦਕਾ ਹੀ ਅਸੀਂ ਮਾਇਆ ਉੱਪਰ ਜਿੱਤ ਪ੍ਰਾਪਤ ਕਰ ਦਰਗਾਹ ਵਿੱਚ ਮਾਨ ਪ੍ਰਾਪਤ ਕਰ ਸਕਦੇ ਹਾਂ। ਇਸ ਬੇਅੰਤ ਸ਼ਕਤੀ ਦਾ ਸਦਕਾ ਹੀ ਅਸੀਂ ਆਪਣੇ ਹਿਰਦੇ ਦੀ ਪੂਰਨ ਸਚਿਆਰੀ ਰਹਿਤ ਦੀ ਪ੍ਰਾਪਤੀ ਕਰਕੇ ਪਰਮ ਪਦ ਦੀ ਪ੍ਰਾਪਤੀ ਕਰ ਸਕਦੇ ਹਾਂ। ਇਸ ਬੇਅੰਤ ਸ਼ਕਤੀ ਦਾ ਸਦਕਾ ਹੀ ਅਸੀਂ ਸਹਿਜ ਅਵਸਥਾ ਅਤੇ ਅਟੱਲ ਅਵਸਥਾ ਦੀ ਪ੍ਰਾਪਤੀ ਕਰਕੇ ਅਕਾਲ ਪੁਰਖ ਦੇ ਨਿਰਗੁਨ ਸਰੂਪ ਵਿੱਚ ਲੀਨ ਹੋ ਸਕਦੇ ਹਾਂ। ਇੱਥੇ ਦਾਸਨ ਦਾਸ ਦੇ ਜ਼ਾਤੀ ਤਜਰਬੇ ਦੇ ਅਧਾਰ ’ਤੇ ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਬਹੁਤ ਸਾਰੇ ਲੋਕਾਂ (ਕਰੋੜਾਂ ਵਿੱਚ) ਨੂੰ ਗੁਰਕਿਰਪਾ ਅਤੇ ਗੁਰਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ, ਪਰੰਤੂ ਕੋਈ ਵਿਰਲਾ ਹੀ ਇਸ ਗੁਰਕਿਰਪਾ ਅਤੇ ਗੁਰਪ੍ਰਸਾਦਿ ਦੀ ਸੇਵਾ ਸੰਭਾਲਤਾ ਕਰਕੇ ਦਰਗਾਹ ਵਿਚ ਮਾਨ ਪ੍ਰਾਪਤ ਕਰਦਾ ਹੈ। ਇਸਦਾ ਵੱਡਾ ਕਾਰਣ ਕੇਵਲ ਸੇਵਾ ਸੰਭਾਲਤਾ ਦੀ ਕਮੀ ਹੈ, ਕੇਵਲ ਆਪਾ ਅਰਪਣ ਕਰਨ ਦੀ ਕਮੀ ਹੈ, ਕੇਵਲ ਆਪਣਾ ਤਨ, ਮਨ, ਧਨ ਗੁਰੂ ਦੇ ਚਰਨਾਂ ਵਿੱਚ ਅਰਪਣ ਕਰਨ ਦੀ ਘਾਟ ਹੈ, ਕੇਵਲ ਮਨਮਤਿ ਤਿਆਗ ਕਰ ਗੁਰਮਤਿ ਨੂੰ ਅਪਨਾਉਣ ਦੀ ਕਮੀ ਹੈ। ਦੂਜਾ ਵੱਡਾ ਕਾਰਣ ਹੈ ਮਾਇਆ ਦੇ ਹੱਥੋਂ ਹਾਰ ਜਾਣਾ। ਬੰਦਗੀ ਹੋਰ ਕੁੱਛ ਨਹੀਂ, ਕੇਵਲ ਮਾਇਆ ਨਾਲ ਜੰਗ ਹੈ। ਅਤੇ ਇਸ ਜੰਗ ਵਿੱਚ ਆਮ ਲੋਕ ਮਾਇਆ ਦੇ ਅੱਗੇ ਆਪਣੇ ਹਥਿਆਰ ਸੁੱਟ ਦੇਂਦੇ ਹਨ ਅਤੇ ਮਾਇਆ ਨਾਲ ਮੁਕਾਬਲਾ ਨਾ ਕਰ ਮਾਇਆ ਤੋਂ ਹਾਰ ਮੰਨ ਮੁੜ ਆਪਣੀ ਪਹਿਲਾਂ ਵਾਲੀ ਜ਼ਿੰਦਗੀ ਵਿੱਚ ਚਲੇ ਜਾਂਦੇ ਹਨ। ਕਈ ਲੋਕ ਤਾਂ ਸੁਹਾਗ ਦੀ ਪ੍ਰਾਪਤੀ ਕਰ ਕਰਮ ਖੰਡ ਤੋਂ ਮੁੜ ਫਿਰ ਧਰਮ ਖੰਡ ਵਿੱਚ ਜਾ ਡਿੱਗਦੇ ਹਨ। ਦਾਸਨ ਦਾਸ ਦੇ ਨਿਜੀ ਜੀਵਨ ਵਿੱਚ ਐਸੇ ਲੋਕਾਂ ਦੀ ਕੋਈ ਕਮੀ ਨਹੀਂ ਹੈ। ਇਸ ਲਈ ਆਪ ਸਭਨਾਂ ਦੇ ਚਰਨਾਂ ਵਿੱਚ ਦੋਵੇਂ ਹੱਥ ਜੋੜ ਦਾਸਨ ਦਾਸ ਦੀ ਬੇਨਤੀ ਹੈ ਕਿ ਜੇਕਰ ਆਪਨੂੰ ਗੁਰਕਿਰਪਾ ਅਤੇ ਗੁਰਪ੍ਰਸਾਦਿ ਦੇ ਇਸ ਵੱਡਭਾਗ ਦੀ ਪ੍ਰਾਪਤੀ ਹੁੰਦੀ ਹੈ ਤਾਂ ਇਸ ਦੀ ਸੇਵਾ ਸੰਭਾਲਤਾ ਕਰੋ ਜੀ। ਜਦ ਤੁਸੀਂ ਇਸ ਗੁਰਕਿਰਪਾ ਅਤੇ ਗੁਰਪ੍ਰਸਾਦਿ ਦੀ ਪੂਰਨ ਮਾਸੂਮੀਅਤ ਨਾਲ ਸੇਵਾ ਸੰਭਾਲਤਾ ਕਰੋਗੇ, ਜਦ ਤੁਸੀਂ ਪੂਰਨ ਭਰੋਸੇ, ਸ਼ਰਧਾ ਅਤੇ ਪ੍ਰੀਤ ਨਾਲ ਆਪਣਾ ਆਪ ਗੁਰੂ ਦੇ ਚਰਨਾਂ ਵਿੱਚ ਅਰਪਣ ਕਰ ਤਨ, ਮਨ, ਧਨ ਨਾਲ ਗੁਰੂ ਦੀ ਸੇਵਾ ਵਿੱਚ ਲੀਨ ਹੋ ਜਾਵੋਗੇ ਤਾਂ ਗੁਰੂ ਤੁਹਾਡੀ ਬਾਂਹ ਫੜ ਤੁਹਾਡੀ ਮਾਇਆ ਦੇ ਚਪੇੜਿਆਂ ਤੋਂ ਪੂਰੀ ਤਰ੍ਹਾਂ ਨਾਲ ਰਖਿਆ ਕਰ ਮਾਇਆ ਦੇ ਇਸ ਭਵਜਲ ਤੋਂ ਪਾਰ ਲੈ ਜਾਵੇਗਾ ਅਤੇ ਦਰਗਾਹ ਵਿੱਚ ਮਾਨ ਦੁਆ ਕੇ ਆਪਨੂੰ ਆਪਣੇ ਵਰਗਾ ਬਣਾ ਕੇ ਅਕਾਲ ਪੁਰਖ ਦੇ ਦਰਸ਼ਨ ਕਰਵਾ ਉਸ ਦੇ ਚਰਨਾਂ ਵਿੱਚ ਪੂਰੀ ਤਰ੍ਹਾਂ ਲੀਨ ਕਰ ਦੇਵੇਗਾ।

 

ਜੋ ਕਰਮ ਅਸੀਂ ਇਸ ਜਨਮ ਅਤੇ ਸਾਰੇ ਪੂਰਬਲੇ ਜਨਮਾਂ ਵਿੱਚ ਇਹਨਾਂ ਪੰਜਾਂ ਦੂਤਾਂ (ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ) ਦੇ ਪ੍ਰਭਾਵ ਅਧੀਨ ਕੀਤੇ ਹਨ ਉਹ ਸਾਰੇ ਕਰਮ ਸਾਡੀ ਕਿਸਮਤ, ਸਾਡੇ ਵਿਹਾਰ ਅਤੇ ਕਰਮਾਂ ਨੂੰ ਇਸ ਰਹਿੰਦੀ ਜ਼ਿੰਦਗੀ ਅਤੇ ਭਵਿੱਖੀ ਜ਼ਿੰਦਗੀ ’ਤੇ ਬੜਾ ਹੀ ਪ੍ਰਭਾਵ ਪਾਉਂਦੇ ਹਨ। ਇਸ ਲਈ ਅਸੀਂ ਵੇਖ ਸਕਦੇ ਹਾਂ ਕਿ ਇਹਨਾਂ ਪੰਜ ਦੂਤਾਂ ਉੱਪਰ ਜਿੱਤ ਪਾਉਣੀ ਕਿੰਨੀ ਮਹੱਤਵਪੂਰਨ ਹੈ। ਇਹ ਦਾਸਨ ਦਾਸ ਦਾ ਨਿੱਜੀ ਤਜਰਬਾ ਹੈ ਕਿ ਇਕ ਆਮ ਮਨੁੱਖ ਦੇ ਲਈ ਪੂਰਬਲੇ ਜਨਮਾਂ ਦੀ ਗਿਣਤੀ ਸੈਂਕੜਿਆਂ ਜਨਮਾਂ ਵਿੱਚ ਹੁੰਦੀ ਹੈ। ਗੁਰਬਾਣੀ ਭੀ ਇਸ ਕਹਿਣੀ ਉੱਪਰ ਮੋਹਰ ਲਗਾਉਂਦੀ ਹੈ। ਇਸ ਲਈ ਇਹ ਸੋਚੋ ਕਿ ਪਿਛਲੇ ਸੈਂਕੜਿਆਂ ਜਨਮਾਂ ਵਿੱਚ ਕੀਤੇ ਗਏ ਕਈ ਅਸੱਤ ਕਰਮਾਂ ਦਾ ਲੇਖਾ-ਜੋਖਾ ਇਸ ਜਨਮ ਵਿੱਚ ਭੀ ਦੇਣਾ ਪੈਣਾ ਹੈ ਅਤੇ ਆਉਣ ਵਾਲੇ ਜਨਮਾਂ ਵਿੱਚ ਭੀ ਦੇਣਾ ਪੈਣਾ ਹੈ। ਗੁਰਪ੍ਰਸਾਦਿ ਦੀ ਪ੍ਰਾਪਤੀ ਕੋਈ ਇਕ ਜਨਮ ਦੀ ਸੇਵਾ ਬੰਦਗੀ ਅਤੇ ਸੱਤ ਕਰਮਾਂ ਨਾਲ ਪ੍ਰਾਪਤ ਨਹੀਂ ਹੁੰਦੀ ਹੈ। ਗੁਰਪ੍ਰਸਾਦਿ ਦੀ ਪ੍ਰਾਪਤੀ ਕਈ ਜਨਮਾਂ ਦੀ ਸੇਵਾ ਬੰਦਗੀ ਅਤੇ ਸੱਤ ਕਰਮਾਂ ਨਾਲ ਪ੍ਰਾਪਤ ਹੁੰਦੀ ਹੈ। ਇਕ ਆਮ ਮਨੁੱਖ ਲਈ ਦਸ ਤੋਂ ਬੀਸ ਜਨਮਾਂ ਦੀ ਸੇਵਾ ਬੰਦਗੀ ਅਤੇ ਸੱਤ ਕਰਮਾਂ ਨਾਲ ਪ੍ਰਾਪਤ ਹੁੰਦੀ ਹੈ। ਇਸ ਲਈ ਜੋ ਗੁਰਪ੍ਰਸਾਦਿ ਦੀ ਪ੍ਰਾਪਤੀ ਕਰਨ ਤੋਂ ਬਾਅਦ ਉਸ ਦੀ ਸੇਵਾ ਸੰਭਾਲਤਾ ਨਹੀਂ ਕਰਦੇ ਅਤੇ ਇਸ ਮਹਾਨ ਬਖ਼ਸ਼ਿਸ਼ ਨੂੰ ਗੁਆ ਬੈਠਦੇ ਹਨ ਉਹ ਬੜੇ ਹੀ ਮੰਦਭਾਗੇ ਹੁੰਦੇ ਹਨ।

 

ਇਸ ਪ੍ਰਕ੍ਰਿਆ ਨੂੰ ਜਾਨਣ ਲਈ ਕਿ ਅਸੀਂ ਕਿਵੇਂ ਚੰਗੇ ਅਤੇ ਮਾੜੇ ਕਰਮ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਕਰਦੇ ਹਾਂ। ਕ੍ਰਿਪਾ ਕਰਕੇ ਅਗਲੇ ਸ਼ਬਦਾਂ ਨੂੰ ਬੜੇ ਹੀ ਧਿਆਨ ਪੂਰਬਕ ਪੜ੍ਹੋ ਜੀ। ਅਸੀਂ ਵੇਖਾਂਗੇ ਕਿ ਕਿਵੇਂ ਸਾਡੇ ਸਰੀਰ ਦੇ ਵੱਖ-ਵੱਖ ਭਾਗ ਇਕੱਠੇ ਹੋ ਕੇ ਕਈ ਤਰ੍ਹਾਂ ਦੀ ਕਰਨੀ, ਕਰਮ, ਕ੍ਰਿਆਵਾਂ ਅਤੇ ਪ੍ਰਤੀਕ੍ਰਿਆਵਾਂ ਰੋਜ਼ਾਨਾ ਜੀਵਨ ਵਿੱਚ ਕਰਦੇ ਹਨ।

ਆਉ ਆਪਾਂ ਸਾਡੀ ਪਿਛਲੀ ਕਰਨੀ ਦੇ ਸਾਡੀ ਮੌਜੂਦਾ ਜ਼ਿੰਦਗੀ ਉੱਪਰ ਪੈਂਦੇ ਨਕਾਰਾਤਮਿਕ ਪ੍ਰਭਾਵਾਂ ਤੋਂ ਨਿਜਾਤ ਪਾਉਣ ਦੇ ਤਰੀਕਿਆਂ ਬਾਰੇ ਗੱਲ ਕਰੀਏ। ਸਭ ਤੋਂ ਪਹਿਲਾਂ, ਤੁਹਾਡੀ ਜ਼ਿੰਦਗੀ ਦਾ ਮੰਤਵ ਕੀ ਹੈ ? ਅਸੀਂ ਅੰਦਰੋਂ ਅਤੇ ਬਾਹਰੋਂ, ਮਨ, ਬਚਨ, ਕਰਮ ਕਰਕੇ ਇੱਕ ਸੱਚਾ ਵਿਅਕਤੀ ਅਤੇ ਸੱਚੀ ਸ਼ਖ਼ਸੀਅਤ ਬਣਨਾ ਚਾਹੁੰਦੇ ਹਾਂ, ਇਕ ਪੂਰਨ ਸਚਿਆਰਾ ਹਿਰਦਾ, ਹਿਰਦੇ ਦੀ ਪੂਰਨ ਸਚਿਆਰੀ ਰਹਿਤ ਦੀ ਕਮਾਈ ਕਰਕੇ ਮਾਇਆ ਉੱਪਰ ਜਿੱਤ ਦੀ ਪ੍ਰਾਪਤੀ ਕਰ ਜੀਵਨ ਮੁਕਤ ਬਣਨਾ ਚਾਹੁੰਦੇ ਹਾਂ। ਹਿਰਦੇ ਦੀ ਪੂਰਨ ਸਚਿਆਰੀ ਰਹਿਤ ਹੀ ਅਸਲੀ ਰਹਿਤ ਹੈ ਜੋ ਕਿ ਦਰਗਾਹ ਵਿੱਚ ਪਰਵਾਨ ਹੈ। ਸਾਰੀਆਂ ਬਾਹਰਲੀਆਂ ਰਹਿਤਾਂ ਦਰਗਾਹ ਵਿੱਚ ਪਰਵਾਨ ਨਹੀਂ ਹਨ। ਆਮ ਵੇਖਣ ਵਿੱਚ ਆਉਂਦਾ ਹੈ ਕਿ ਲਗਭਗ ਸਾਰੀ ਜਗਿਆਸੂ ਲੋਕਾਈ ਸਾਰਾ ਜ਼ੋਰ ਬਾਹਰਲੀਆਂ ਰਹਿਤਾਂ ਉੱਪਰ ਲਗਾ ਦਿੰਦੀ ਹੈ ਅਤੇ ਅੰਦਰਲੀ ਰਹਿਤ ਜੋ ਕਿ ਹਿਰਦੇ ਦੀ ਪੂਰਨ ਸਚਿਆਰੀ ਰਹਿਤ ਹੈ, ਪੂਰਨ ਸਚਿਆਰੀ ਰਹਿਤ ਜੋ ਕਿ ਪੰਜਾਂ ਦੂਤਾਂ ਦੀ ਰਹਿਤ ਹੈ, ਪੂਰਨ ਸਚਿਆਰੀ ਰਹਿਤ ਜੋ ਕਿ ਆਸਾ, ਤ੍ਰਿਸ਼ਨਾ, ਮਨਸਾ ਦੀ ਰਹਿਤ ਹੈ, ਨੂੰ ਪਾਸੇ ਕਰਕੇ ਸਾਰਾ ਜ਼ੋਰ ਬਾਹਰਲੀਆਂ ਰਹਿਤਾਂ ਉੱਪਰ ਲਗਾਈ ਬੈਠੀ ਹੈ। ਇਸ ਲਈ ਪੂਰਨ ਸਚਿਆਰੀ ਰਹਿਤ ਦੀ ਕਮਾਈ ਹੀ ਸਾਨੂੰ ਜੀਵਨ ਮੁਕਤੀ ਦੇ ਸਕਦੀ ਹੈ। ਧੰਨ ਧੰਨ ਸਤਿਗੁਰ ਨਾਨਕ ਪਾਤਸ਼ਾਹ ਜੀ ਦਾ ਫ਼ੁਰਮਾਨ ਹੈ:

 

ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ

(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੧)

 

ਸਚਿਆਰਾ, ਧੰਨ ਧੰਨ ਪਾਰਬ੍ਰਹਮ ਪਰਮੇਸ਼ਰ ਕੇਵਲ, ਇੱਕ ਪੂਰਨ ਸਚਿਆਰੇ ਹਿਰਦੇ ਵਿੱਚ ਹੀ ਪ੍ਰਗਟ ਹੁੰਦਾ ਹੈ। ਇੱਕ ਪੂਰਨ ਸਚਿਆਰਾ ਐਸੀ ਰੂਹ ਹੈ ਜਿਹੜਾ :-

 

*           ਮਾਇਆ ਦੇ ਤਿੰਨਾਂ ਗੁਣਾਂ (ਮਾਇਆ ਦੀਆਂ ਤਿੰਨ ਸ਼ਕਤੀਆਂ ਰਜ ਗੁਣ, ਤਮ ਗੁਣ ਅਤੇ ਸੱਤ ਗੁਣ) ਤੋਂ ਪਰ੍ਹੇ ਹੈ।

*           ਮਾਇਆ ਦੇ ਸੰਗਲ ਜੰਜਾਲ ਤੋਂ ਪਰ੍ਹੇ ਹੈ।

*           ਇੱਕ ਜੀਵਨ ਮੁਕਤ ਹੈ।

*           ਇੱਕ ਸੱਚਾ ਵਿਅਕਤੀ – ਇੱਕ ਸੱਚ ਨਾਲ ਭਰਿਆ ਵਿਅਕਤੀ।

*           ਉਹ ਇੱਕ ਜੋ ਪੂਰਨ ਸੱਤ ਦੀ ਸੇਵਾ ਕਰਦਾ ਹੈ ਅਤੇ ਪੂਰਨ ਸੱਤ ਹੀ ਵਰਤਾਉਂਦਾ ਹੈ।

*           ਉਹ ਇੱਕ ਜੋ ਸੱਤ ਅਤੇ ਅਸੱਤ ਵਿੱਚ ਫ਼ਰਕ ਵੇਖ ਸਕਦਾ ਹੈ।

*           ਉਹ ਇੱਕ ਜੋ ਸੱਤ ਬੋਲਦਾ ਹੈ।

*           ਆਪਣੀਆਂ ਕ੍ਰਿਆਵਾਂ ਅਤੇ ਪ੍ਰਤੀਕ੍ਰਿਆਵਾਂ ਵਿੱਚ ਹਮੇਸ਼ਾਂ ਸੱਚਾ ਰਹਿੰਦਾ ਹੈ।

*           ਅੰਦਰੋਂ ਅਤੇ ਬਾਹਰੋਂ ਸੱਚਾ ਹੈ।

*           ਪੂਰੀ ਤਰ੍ਹਾਂ ਅਨਾਦਿ ਸੱਤ ਵਿੱਚ ਲੀਨ ਰਹਿੰਦਾ ਹੈ।

 

ਦੂਸਰਾ ਅਸੀਂ ਜਾਣਦੇ ਹਾਂ ਕਿ ਹਰ ਰੋਜ਼ ਸਾਡੀ ਜ਼ਿੰਦਗੀ, ਜੋ ਅਸੀਂ ਪੂਰਬਲੇ ਜਨਮਾਂ ਵਿੱਚ ਬੀਜਿਆ ਹੈ-ਤੋਂ ਪ੍ਰਭਾਵਿਤ ਹੁੰਦੀ ਹੈ। ਸਾਡੇ ਸਾਰੇ ਹੀ ਕਰਮ, ਫ਼ੈਸਲੇ, ਪ੍ਰਤੀਕ੍ਰਿਆਵਾਂ, ਉਹ ਤਰੀਕਾ ਜਿਸ ਨਾਲ ਅਸੀਂ ਦੂਸਰਿਆਂ ਨਾਲ ਰੋਜ਼ਾਨਾ ਜੀਵਨ ਵਿੱਚ ਵਿਹਾਰ ਕਰਦੇ ਹਾਂ, ਉਹ ਤਰੀਕਾ ਜਿਸ ਨਾਲ ਅਸੀਂ ਦੂਸਰਿਆਂ ਨਾਲ ਵਿਹਾਰ ਕਰਦੇ ਹਾਂ, ਸਾਡੀ ਦੂਸਰਿਆਂ ਪ੍ਰਤੀ ਧਾਰਨਾ, ਸਾਡੀਆਂ ਆਦਤਾਂ, ਸਾਡਾ ਚਰਿੱਤਰ, ਸਾਡਾ ਦੂਸਰਿਆਂ ਨਾਲ ਗੱਲਬਾਤ ਦਾ ਤਰੀਕਾ, ਸਾਡਾ ਬੌਧਿਕ ਪੱਧਰ, ਸਾਡੇ ਮਨ ਦਾ ਝੁਕਾਅ, ਸਾਡੀ ਚੋਣ ਅਤੇ ਪਹਿਲ, ਸਾਰੇ ਹੀ ਸਾਡੀ ਬੀਤੀ ਜ਼ਿੰਦਗੀ ਦੇ ਖ਼ਾਸ ਤੌਰ ’ਤੇ ਪੂਰਬਲੇ ਜਨਮਾਂ ਦੀ ਜ਼ਿੰਦਗੀ ਦੇ ਵਿਹਾਰ, ਕਰਮ ਕ੍ਰਿਆਵਾਂ, ਪ੍ਰਤੀਕ੍ਰਿਆਵਾਂ ਤੋਂ ਬਹੁਤ ਹੀ ਪ੍ਰਭਾਵਿਤ ਹੁੰਦੇ ਹਨ। ਕ੍ਰਿਆਵਾਂ ਅਤੇ ਪ੍ਰਤੀਕ੍ਰਿਆਵਾਂ ਸਿੱਧੇ ਮਨ ਦੇ ਪ੍ਰਭਾਵ ਹੇਠ ਕੀਤੀਆਂ ਜਾਂਦੀਆਂ ਹਨ ਅਤੇ ਆਮ ਆਦਮੀ ਦਾ ਮਨ ਪੰਜ ਦੂਤਾਂ- ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਦੇ ਸਿੱਧੇ ਪ੍ਰਭਾਵ ਅਧੀਨ ਕਰਮ ਕਰਦਾ ਹੈ। ਇਹ ਮਾਇਆ ਦਾ ਤਮੋ ਰੂਪ ਹਨ। ਆਸਾ, ਤ੍ਰਿਸ਼ਨਾ ਅਤੇ ਮਨਸਾ ਵੀ ਮਾਇਆ ਦਾ ਰਜੋ ਰੂਪ ਹਨ ਜਿਹੜਾ ਮਨ ’ਤੇ ਪ੍ਰਭਾਵ ਪਾਉਂਦੀਆਂ ਹਨ।

ਜਦੋਂ ਅਸੀਂ ਸੱਚਾ ਬਣਨ ਦਾ ਯਤਨ ਕਰਦੇ ਹਾਂ ਅਤੇ ਸਾਰੇ ਅਸੱਤ ਕਰਮਾਂ ਤੋਂ ਬਚ ਕੇ ਰਹਿੰਦੇ ਹਾਂ, ਇਸ ਮੌਜੂਦਾ ਜੀਵਨ ਵਿੱਚ ਅਸੱਤ ਕਰਨੀਆਂ ਤੋਂ ਬਚ ਕੇ ਰਹਿਣ ਦੀ ਕੋਸ਼ਿਸ਼ ਕਰਦੇ ਹਾਂ, ਤਦ ਅਸੀਂ ਪੁਰਾਣੀਆਂ ਮਾੜੀਆਂ ਆਦਤਾਂ ਅਤੇ ਆਪਣੇ ਚੰਗੇ ਜਾਂ ਮਾੜੇ ਸੰਸਕਾਰਾਂ ਤੋਂ ਪ੍ਰਭਾਵਿਤ ਹੁੰਦੇ ਹਾਂ। ਸਾਡੀਆਂ ਆਦਤਾਂ ਕੇਵਲ, ਇਸ ਮੌਜੂਦਾ ਵਾਤਾਵਰਣ ਜਿਸ ਵਿੱਚ ਅਸੀਂ ਰਹਿੰਦੇ ਹਾਂ, ਦਾ ਹੀ ਨਤੀਜਾ ਨਹੀਂ ਬਲਕਿ ਜ਼ਿਆਦਾ ਤੌਰ ’ਤੇ ਪੂਰਬਲੇ ਜਨਮਾਂ ਤੋਂ ਪ੍ਰਭਾਵਿਤ ਹੁੰਦੀਆਂ ਹਨ। ਸਾਡੀ ਮਤ, ਸਾਡੀਆਂ ਆਪਣੀਆਂ ਪ੍ਰਵਿਰਤੀਆਂ, ਸਾਡੇ ਅਨੁਭਵਾਂ, ਸਮਾਜ ਦੇ ਨਿਯਮਾਂ ਅਤੇ ਸਮਾਜ ਦੀਆਂ ਰੀਤੀਆਂ ਅਤੇ ਵਾਤਾਵਰਣ ਜਿਸ ਵਿਚ ਅਸੀਂ ਰਹਿ ਰਹੇ ਹਾਂ, ਉੱਪਰ ਅਧਾਰਿਤ ਹਨ। ਇਸ ਦੇ ਨਤੀਜੇ ਵਜੋਂ ਇਹ ਸਾਡੇ ਮਨ ਦੇ ਵਿਹਾਰ ’ਤੇ ਬਹੁਤ ਪ੍ਰਭਾਵ ਪਾਉਂਦੀਆਂ ਹਨ। ਸਾਡਾ ਮਨ ਸਾਡੇ ਕਰਮਾਂ ਅਤੇ ਕਰਨੀਆਂ ਤੋਂ ਝਲਕਦਾ ਹੈ।

 

ਮਨੁੱਖੀ ਮਨ ਹੋਰ ਕੁੱਛ ਨਹੀਂ, ਬਸ ਕੇਵਲ ਸਥੂਲ ਦੇਹੀ ਦੇ ਤੱਤ ਪੰਜ ਗਿਆਨ ਇੰਦਰੀਆਂ ਅਤੇ ਪੰਜ ਕਰਮ ਇੰਦਰੀਆਂ ਹਨ।

 

ਪੰਜ ਕਰਮ ਇੰਦਰੀਆਂ ਸਾਡੀ ਸਥੂਲ ਦੇਹੀ ਦੇ ਭਾਗ ਹਨ ਜਿਸ ਨਾਲ ਅਸੀਂ ਸਰੀਰਿਕ ਰੂਪ ਵਿੱਚ ਕੰਮ ਕਰਦੇ ਹਾਂ:

੧.       ਬਾਹਾਂ ਅਤੇ ਹੱਥ

੨.       ਲੱਤਾਂ ਅਤੇ ਪੈਰ

੩.       ਜੀਭ ਅਤੇ ਮੂੰਹ

੪.       ਮਲ ਦਵਾਰ

੫.       ਲਿੰਗ ਅੰਗ

 

ਇਹ ਪੰਜ ਅੰਗ ਹੀ ਪੰਜ ਇਲਾਹੀ ਸ਼ਕਤੀਆਂ ਹਨ ਜੋ ਸਾਨੂੰ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਨੇ ਸੁੰਦਰ ਸਤਿ ਦਾ ਜੀਵਨ ਜਿਊਣ ਲਈ ਬਖ਼ਸ਼ੀਆਂ ਹਨ। ਮਨੁੱਖ ਦੀ ਰਚਨਾ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਸਭ ਤੋਂ ਸੁੰਦਰ ਰਚਨਾ ਹੈ। ਇਹਨਾਂ ਪੰਜ ਸਭ ਤੋਂ ਸ਼ਕਤੀਮਾਨ ਬ੍ਰਹਮ ਸ਼ਕਤੀਆਂ ਵੱਲ ਦੇਖੋ ਜੋ ਤੁਹਾਨੂੰ ਇਸ ਪਦਾਰਥਕ ਦੇਹੀ ਨੂੰ ਵਰਤਣ ਅਤੇ ਇਸ ਰਚਨਾ ਦਾ ਇੱਕ ਹਿੱਸਾ ਬਣਨ ਅਤੇ ਰਚਨਾ ਦੀ ਇਸ ਪ੍ਰਕ੍ਰਿਆ ਵਿੱਚ ਭਾਗ ਲੈਣ ਲਈ ਦਿੱਤੀਆਂ ਗਈਆਂ ਹਨ। ਇਸੇ ਲਈ ਮਨੁੱਖਾ ਜਨਮ ਨੂੰ ਹੀਰਾ ਕਿਹਾ ਗਿਆ ਹੈ। ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਨੇ ਇਹ ਪੰਜ ਅੰਗਾਂ ਦੇ ਰੂਪ ਵਿੱਚ ਸਾਨੂੰ ਇਹ ਪੰਜ ਸ਼ਕਤੀਆਂ ਸਤਿ ਦੀ ਕਰਨੀ ਕਰਨ ਲਈ ਬਖ਼ਸ਼ੀਆਂ ਹਨ। ਜੇਕਰ ਅਸੀਂ ਇਨ੍ਹਾਂ ਪੰਜ ਸ਼ਕਤੀਆਂ ਦੀ ਵਰਤੋਂ ਸਤਿ ਕਰਮਾਂ ਲਈ ਨਹੀਂ ਕਰਦੇ ਹਾਂ ਅਤੇ ਇਨ੍ਹਾਂ ਇਲਾਹੀ ਸ਼ਕਤੀਆਂ ਦੀ ਦੁਰਵਰਤੋਂ ਕਰਦੇ ਹਾਂ, ਜਾਂ ਇਨ੍ਹਾਂ ਪੰਜ ਅੰਗਾਂ ਦੀ ਵਰਤੋਂ ਅਸੀਂ ਮਾੜੇ ਕਰਮਾਂ ਲਈ ਕਰਦੇ ਹਾਂ ਤਾਂ ਅਸੀਂ ਆਪਣੀ ਦੇਹੀ ਨੂੰ ਰੋਗੀ ਕਰਨ ਵਿੱਚ, ਜਾਂ ਆਪਣੀ ਇਸ ਦੇਹੀ ਨੂੰ ਭਿਆਨਕ ਰੋਗਾਂ ਦਾ ਸ਼ਿਕਾਰ ਬਨਣ ਲਈ ਕਰਦੇ ਹਾਂ। ਮਨੁੱਖਾਂ ਦੇ ਸਾਰੇ ਸਰੀਰਕ ਰੋਗਾਂ ਦਾ ਇਹ ਇਕ ਬਹੁਤ ਵੱਡਾ ਕਾਰਣ ਹੈ। ਸਾਰੀਆਂ ਸਰੀਰਕ ਬੀਮਾਰੀਆਂ ਕੇਵਲ ਇਨ੍ਹਾਂ ਪੰਜ ਇੰਦਰੀਆਂ ਦੀ ਦੁਰਵਰਤੋਂ ਕਾਰਣ ਹੀ ਪੈਦਾ ਹੁੰਦੀਆਂ ਹਨ।

ਇਸੇ ਤਰ੍ਹਾਂ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਨੇ ਸਾਨੂੰ ਇਕ ਸੁੰਦਰ ਸਤਿ ਦਾ ਜੀਵਨ ਜਿਊਣ ਲਈ ਪੰਜ ਗਿਆਨ ਇੰਦਰੀਆਂ ਭੀ ਬਖ਼ਸ਼ੀਆਂ ਹਨ। ਇਹ ਪੰਜ ਇੰਦਰੀਆਂ, ਜਿਨ੍ਹਾਂ ਦੀ ਮਨੁੱਖ ਨੂੰ ਇਸ ਸਾਰੀ ਰਚਨਾ ਨਾਲ ਵਰਤਣ ਅਤੇ ਰਚਨਾ ਦਾ ਅਨੰਦ ਲੈਣ ਲਈ ਬਖ਼ਸ਼ਿਸ਼ ਹੋਈ ਹੈ। ਇਹ ਹਨ :

੧.       ਅੱਖਾਂ : ਦੇਖਣਾ

੨.       ਕੰਨ : ਸੁਣਨਾ

੩.       ਨੱਕ : ਗੰਧ

੪.       ਚਮੜੀ : ਛੋਹ ਅਤੇ

੫.       ਜੀਭ : ਸਵਾਦ

ਇਹ ਉੱਤਮ ਬ੍ਰਹਮ ਸ਼ਕਤੀਆਂ ਹਨ ਜੋ ਸਾਨੂੰ ਅਕਾਲ ਪੁਰਖ ਨੇ ਇਹ ਜੀਵਨ ਜਿਊਣ ਅਤੇ ਕੁਦਰਤ ਦਾ ਸਹੀ ਸੰਦਰਭ ਅਤੇ ਬ੍ਰਹਮ ਗਿਆਨ-ਗੁਰਮਤ ਦੇ ਅਨੁਸਾਰ ਅਨੰਦ ਮਾਨਣ ਲਈ ਬਖ਼ਸ਼ੀਆਂ ਹਨ। ਪੰਜ ਕਰਮ ਇੰਦਰੀਆਂ ਦੀ ਤਰ੍ਹਾਂ ਇਸ ਬ੍ਰਹਮ ਵਿਚਾਰ ਨੂੰ ਦ੍ਰਿੜ੍ਹ ਕਰਨਾ ਬਹੁਤ ਜ਼ਰੂਰੀ ਹੈ ਕਿ ਜੇਕਰ ਅਸੀਂ ਇਨ੍ਹਾਂ ਪੰਜ ਸ਼ਕਤੀਆਂ ਦੀ ਵਰਤੋਂ ਸਤਿ ਕਰਮਾਂ ਲਈ ਨਹੀਂ ਕਰਦੇ ਹਾਂ ਅਤੇ ਇਨ੍ਹਾਂ ਇਲਾਹੀ ਸ਼ਕਤੀਆਂ ਦੀ ਦੁਰਵਰਤੋਂ ਕਰਦੇ ਹਾਂ, ਜਾਂ ਇਨ੍ਹਾਂ ਪੰਜ ਗਿਆਨ ਇੰਦਰੀਆਂ ਦੀ ਵਰਤੋਂ ਅਸੀਂ ਮਾੜੇ ਕਰਮਾਂ ਲਈ ਕਰਦੇ ਹਾਂ ਤਾਂ ਅਸੀਂ ਆਪਣੀ ਦੇਹੀ ਨੂੰ ਰੋਗੀ ਕਰਨ ਵਿੱਚ, ਜਾਂ ਆਪਣੀ ਇਸ ਦੇਹੀ ਨੂੰ ਭਿਆਨਕ ਰੋਗਾਂ ਦਾ ਸ਼ਿਕਾਰ ਬਨਣ ਲਈ ਕਰਦੇ ਹਾਂ। ਮਨੁੱਖਾਂ ਦੇ ਸਾਰੇ ਸਰੀਰਕ ਰੋਗਾਂ ਦਾ ਇਹ ਇਕ ਬਹੁਤ ਵੱਡਾ ਕਾਰਣ ਹੈ। ਸਾਰੀਆਂ ਸਰੀਰਕ ਬੀਮਾਰੀਆਂ ਕੇਵਲ ਇਨ੍ਹਾਂ ਪੰਜ ਕਰਮ ਅਤੇ ਗਿਆਨ ਇੰਦਰੀਆਂ ਦੀ ਦੁਰਵਰਤੋਂ ਕਾਰਣ ਹੀ ਪੈਦਾ ਹੁੰਦੀਆਂ ਹਨ।

 

ਸਾਡੀ ਪੰਚ ਭੂਤਕ ਦੇਹੀ ਵਿੱਚ ਵਾਸ ਕਰਦੇ ਪੰਜ ਦੂਤ ਮਾਇਆ ਦੇ ਮਹਾਂ ਵਿਨਾਸ਼ਕਾਰੀ ਹਥਿਆਰ ਹਨ:

੧.      ਕਾਮ

੨.      ਕ੍ਰੋਧ

੩.      ਲੋਭ

੪.      ਮੋਹ

੫.      ਅਹੰਕਾਰ

 

ਇਹ ਪੰਜ ਦੂਤਾਂ ਦੇ ਪਿੱਛੇ ਇੱਛਾਵਾਂ ਦੀ ਸ਼ਕਤੀ ਕੰਮ ਕਰਦੀ ਹੈ ਜਿਸਨੂੰ ਗੁਰਬਾਣੀ ਵਿੱਚ ਤ੍ਰਿਸ਼ਨਾ ਕਿਹਾ ਗਿਆ ਹੈ, ਅਤੇ ਇਸ ਦੇ ਘੱਟ ਪ੍ਰਭਾਵ ਵਾਲੇ ਰੂਪ ਆਸਾ ਅਤੇ ਮਨਸਾ। ਉਦਾਹਰਣ ਵਜੋਂ ਅਮੀਰ ਬਣਨ ਦੀ ਇੱਛਾ, ਪਰ ਇਮਾਨਦਾਰੀ ਨਾਲ ਕੰਮ ਕਰਨ ਦੀ ਬਜਾਇ ਅਸੀਂ ਲਾਲਚੀ ਹੋ ਜਾਂਦੇ ਹਾਂ ਅਤੇ ਲੋਭ ਸਾਨੂੰ ਕਾਬੂ ਕਰ ਲੈਂਦਾ ਹੈ। ਸਾਨੂੰ ਕੋਈ ਦੁੱਖ ਪਹੁੰਚਾਉਂਦਾ ਹੈ ਤਾਂ ਸਾਡੀ ਬਦਲਾ ਲੈਣ ਦੀ ਇੱਛਾ ਹੁੰਦੀ ਹੈ, ਇਸ ਤਰ੍ਹਾਂ ਕ੍ਰੋਧ ਸਾਨੂੰ ਚਲਾਉਂਦਾ ਹੈ। ਤ੍ਰਿਸ਼ਨਾ ਸਾਡੇ ਪੰਜ ਦੂਤਾਂ ਨੂੰ ਚਲਾਉਂਦੀ ਹੈ ਜਿਹੜੇ ਸਾਡੇ ਕਰਨ ਵਾਲੇ ਕਰਮਾਂ ਨੂੰ ਨਿਰਧਾਰਿਤ ਕਰਦੀ ਹੈ। ਅਸਲ ਵਿੱਚ ਇਹ ਪੰਜ ਦੂਤ ਅਤੇ ਇੱਛਾਵਾਂ ਸਾਨੂੰ ਸਾਡੀਆਂ ਪੰਜ ਕਰਮ ਇੰਦਰੀਆਂ ਅਤੇ ਪੰਜ ਗਿਆਨ ਇੰਦਰੀਆਂ ਦੀ ਗ਼ਲਤ ਵਰਤੋਂ ਕਰਨ ਨੂੰ ਉਕਸਾਉਂਦੀਆਂ ਹਨ। ਅਸੀਂ ਇਹ ਭੁੱਲ ਜਾਂਦੇ ਹਾਂ ਕਿ ਇਹ ਸਭ ਤੋਂ ਉੱਤਮ ਬ੍ਰਹਮ ਸ਼ਕਤੀਆਂ (ਕਰਮ ਇੰਦਰੀਆਂ ਅਤੇ ਗਿਆਨ ਇੰਦਰੀਆਂ) ਸਾਨੂੰ ਸਤਿ ਕਰਮ ਕਰਨ ਲਈ ਮਿਲੀਆਂ ਹਨ, ਇਹ ਸਭ ਤੋਂ ਉੱਤਮ ਬ੍ਰਹਮ ਬਖ਼ਸ਼ਿਸ਼ਾਂ ਸਾਨੂੰ ਅਕਾਲ ਪੁਰਖ ਨੇ ਦਿੱਤੀਆਂ ਹਨ। ਇਹਨਾਂ ਦੀ ਗ਼ਲਤ ਵਰਤੋਂ ਕਰਕੇ ਹੀ ਅਸੀਂ ਮਾਇਆ ਦੇ ਛਲਾਵੇ ਵਿੱਚ ਆ ਜਾਂਦੇ ਹਾਂ। ਇਹ ਪੰਜ ਦੂਤ ਅਤੇ ਤ੍ਰਿਸ਼ਨਾ ਮਾਇਆ ਦੇ ਬੰਧਨ ਹਨ। ਇਹਨਾਂ ਬੰਧਨਾਂ ਤੋਂ ਅਜ਼ਾਦ ਹੋਣ ਲਈ ਗੁਰਪ੍ਰਸਾਦਿ ਜ਼ਰੂਰੀ ਹੈ। ਕੇਵਲ ਗੁਰਪ੍ਰਸਾਦਿ ਦੀ ਪਰਮ ਸ਼ਕਤੀ ਹੀ ਸਾਨੂੰ ਮਾਇਆ ਦੇ ਇਨ੍ਹਾਂ ਬੰਧਨਾਂ ਤੋਂ ਅਜ਼ਾਦ ਕਰਾ ਸਕਦੀ ਹੈ।

 

ਸਾਡਾ ਦਿਮਾਗ਼: ਸਾਡੇ ਦਿਮਾਗ਼ ਵਿੱਚ ਸਾਡੀ ਆਪਣੀ ਮੱਤ ਭਰੀ ਹੋਈ ਹੈ। ਸਾਡੀ ਆਪਣੀ ਮੱਤ, ਸਾਡੀ ਰਸਮੀ ਸਿੱਖਿਆ, ਸਾਡੇ ਪਰਿਵਾਰਿਕ ਸੰਸਕਾਰ, ਮਿੱਤਰਾਂ ਅਤੇ ਸਮਾਜ ਤੋਂ ਪ੍ਰਾਪਤ ਸਿੱਖਿਆ ’ਤੇ ਅਧਾਰਿਤ ਹਨ। ਇਹ ਸਭ ਕਿਸਮ ਦੀ ਮੱਤ ਮਾਇਆ ਦੇ ਤਿੰਨ ਰੂਪਾਂ ਦੇ ਅਧੀਨ ਕੰਮ ਕਰਦੀ ਮੰਨੀ ਜਾਂਦੀ ਹੈ।

 

ਸਾਡਾ ਮਨ: ਗੁਰਬਾਣੀ ਕਹਿੰਦੀ ਹੈ ਕਿ ਸਾਡਾ ਮਨ ਬਿਲਕੁਲ ਸਾਡੇ ਸਰੀਰ ਦੀ ਤਰ੍ਹਾਂ ਪੰਜ ਤੱਤਾਂ ਤੋਂ ਜਨਮਿਆ ਹੈ, ਪੰਜ ਜ਼ਰੂਰੀ ਤੱਤ :

੧.        ਪਾਣੀ

੨.        ਅੱਗ

੩.        ਹਵਾ

੪.        ਜ਼ਮੀਨ

੫.        ਅਸਮਾਨ

 

ਇਸ ਨਜ਼ਰ ਤੋਂ ਮਨ ਸਰੀਰ ਦੇ ਹਰ ਅਣੂ ਵਿੱਚ ਰਹਿੰਦਾ ਹੈ। ਮਨ ਸਾਡੇ ਸਰੀਰ ਨੂੰ ਨਿਰਦੇਸ਼ ਕਰਦਾ ਹੈ।

ਸਾਡੀ ਪਦਾਰਥ ਦੇਹੀ ਕੋਈ ਕਰਮ ਕਿਵੇਂ ਕਰਦੀ ਹੈ:

 

੧.        ਪੰਜ ਗਿਆਨ ਇੰਦਰੀਆਂ ਸਾਡੇ ਦਿਮਾਗ਼ ਨੂੰ ਸੰਦੇਸ਼ ਭੇਜਦੀਆਂ ਹਨ।

੨.        ਪੰਜ ਦੂਤ ਅਤੇ ਇੱਛਾਵਾਂ ਸਾਡੇ ਦਿਮਾਗ਼ ਨੂੰ ਭੋਜਨ ਦਿੰਦੀਆਂ ਹਨ।

੩.        ਪਿਛਲੀ ਸਿਆਣਪ ਦਿਮਾਗ਼ ਵਿੱਚ ਭਰੀ ਹੁੰਦੀ ਹੈ।

੪.        ਸਾਰੇ ਹੀ ਭਾਗ ੧+੨+੩ ਦੇ ਨਤੀਜੇ ਵਜੋਂ ਦਿਮਾਗ਼ ਸੋਚਦਾ ਹੈ।

੫.        ਮਨ ਇਹਨਾਂ ਵਿਚਾਰਾਂ ਨੂੰ ਬਣਾਉਂਦਾ ਹੈ ਅਤੇ ਫ਼ੈਸਲਾ ਕਰਦਾ ਹੈ ਕਿ ਕੀ ਕਰਮ ਕਰਨਾ ਹੈ।

੬.        ਮਨ ਦਿਮਾਗ਼ ਨੂੰ ਆਪਣੇ ਵਿਚਾਰ ਭੇਜ ਕੇ ਨਿਰਦੇਸ਼ਿਤ ਕਰਦਾ ਹੈ।

੭.        ਦਿਮਾਗ਼ ਸਾਡੀਆਂ ਕਰਮ ਇੰਦਰੀਆਂ ਨੂੰ ਸੰਦੇਸ਼ ਭੇਜ ਕੇ ਕਰਮ ਕਰਨ ਲਈ ਨਿਰਦੇਸ਼ ਦਿੰਦਾ ਹੈ।

੮.        ਸਾਡੀਆਂ ਕਰਮ ਇੰਦਰੀਆਂ ਉਸ ਕਰਮ ਨੂੰ ਅੰਜਾਮ ਦਿੰਦੀਆਂ ਹਨ।

 

ਨਿਰਦੇਸ਼ ਇਹਨਾਂ ਇੰਦਰੀਆਂ ਤੋਂ ਆਉਂਦਾ ਹੈ, ਮੱਤ ਦਿਮਾਗ਼ ਤੋਂ ਆਉਂਦੀ ਹੈ, ਫ਼ੈਸਲਾ ਮਨ ਦੁਆਰਾ ਇੱਛਾਵਾਂ ਦੇ ਅਧਾਰ ’ਤੇ ਹੁੰਦਾ ਹੈ, ਕ੍ਰਿਆ ਸਰੀਰ ਦੁਆਰਾ ਕੀਤੀ ਜਾਂਦੀ ਹੈ। ਜਦ ਤਕ ਸਾਡੇ ਮਨ ਦੇ ਫ਼ੈਸਲੇ ਸਾਡੇ ਦਿਮਾਗ਼ ਦੀ ਮੱਤ ਦੀ ਜਾਣਕਾਰੀ ਅਨੁਸਾਰ ਲਏ ਜਾਂਦੇ ਹਨ ਅਸੀਂ ਮਾਇਆ ਦੇ ਤਿੰਨਾਂ ਗੁਣਾਂ ਅਧੀਨ ਕਰਮ ਕਰਦੇ ਹਾਂ। ਇਹ ਮਨ ਦੀ ਅਸਥਿਰਤਾ ਦਾ ਮੁਖ ਕਾਰਨ ਹੈ। ਅਸਥਿਰਤਾ ਦਾ ਭਾਵ ਹੈ ਮਨ ਦਾ ਨਿਰੰਤਰ ਬੋਲਣਾ ਅਤੇ ਵਿਚਾਰਾਂ ਦੀ ਕਦੀ ਨਾ ਖ਼ਤਮ ਹੋਣ ਵਾਲੀ ਲੜੀ। ਇਸ ਲਈ ਅਸੀਂ ਕਿਵੇਂ ਆਪਣਾ ਮਨ ਸਥਿਰ ਬਣਾਈਏ? ਸਾਨੂੰ ਆਪਣੇ ਰੂਹਾਨੀ ਸਰੀਰ ਨੂੰ ਸਮਝਣ ਦੀ ਲੋੜ ਹੈ।

 

ਰੂਹਾਨੀ ਸਰੀਰ ਦੇ ਤੱਤ: ਰੂਹਾਨੀ ਸਰੀਰ ਦੇ ਤੱਤ ਹਨ- ਜੋਤ ਅਤੇ ਸੂਖਸ਼ਮ ਸਰੀਰ

 

ਜੋਤ: ਇਹ ਸਾਰੇ ਸਰੀਰ ਦੇ ਅੰਦਰ ਰਹਿੰਦੀ ਹੈ। ਇਹ ਬ੍ਰਹਮ ਗਿਆਨ ਲਈ ਅਧਾਰ ਹੈ। ਸਾਡੀ ਜ਼ਿੰਦਗੀ ਇਸ ਬ੍ਰਹਮ ਜੋਤ ਕਾਰਨ ਹੈ। ਸਾਡਾ ਜੀਵਨ ਤੱਤ ਸਾਡੀ ਆਤਮਾ ਹੈ। ਇਹ ਬ੍ਰਹਮ ਤੱਤ ਹੈ। ਸਾਡੇ ਸਵਾਸ ਅਤੇ ਜੀਵਨ ਸਾਡੇ ਅੰਦਰ ਇਸ ਅਨਾਦੀ ਚਾਨਣ ਜੋਤ ਕਾਰਨ ਹੈ। ਅਸੀਂ ਇਹ ਬ੍ਰਹਮ ਜੋਤ ਦੇ ਕਾਰਨ ਜਨਮੇ ਹਾਂ। ਜਦ ਬ੍ਰਹਮ ਜੋਤ ਸਾਡੇ ਸਰੀਰ ਵਿੱਚੋਂ ਖਿੱਚ ਲਈ ਜਾਂਦੀ ਹੈ ਅਸੀਂ ਮਰ ਜਾਂਦੇ ਹਾਂ, ਭਾਵ ਸਥੂਲ ਸਰੀਰ ਦੀ ਮੌਤ ਹੋ ਜਾਂਦੀ ਹੈ। ਇੱਥੇ ਮੁਸ਼ਕਿਲ ਇਹ ਹੈ ਕਿ ਅਸੀਂ (ਮੈਂ, ਮੇਰਾ, ਸਾਡਾ) ਦੇ ਵਿਹਾਰ ਵਿੱਚ ਲੀਨ ਹੋ ਗਏ ਹਾਂ। ਅਸੀਂ ਆਪਣੇ ਅੰਦਰ ਇਸ ਜੋਤ ਦੇ ਬਾਰੇ ਭੁੱਲ ਗਏ ਹਾਂ। ਇਹ ਹਉਮੈ ਦੇ ਕਾਰਨ ਹੈ। ਇਹ ਬ੍ਰਹਮ ਜੋਤ ਤੇ ਸਾਡੇ ਮਨ ਦੇ ਵਿਚਕਾਰ ਵੰਡ ਹਉਮੈ ਹੈ। ਹਉਮੈ ਕੁਝ ਨਹੀਂ ਬੱਸ ਮਾਇਆ ਹੈ।

ਸੂਖਸ਼ਮ ਸਰੀਰ: ਸੂਖਸ਼ਮ ਰੂਹ ਦਾ ਹਿੱਸਾ ਹੈ। ਇਹ ਜੀਵਨ ਊਰਜਾ ਅਤੇ ਸ਼ਕਤੀ ਹੈ ਜੋ ਸਾਡੇ ਸਥੂਲ ਸਰੀਰ ਨੂੰ ਛੋਹ ਅਤੇ ਕਰਮ ਕਰਨ ਦੇ ਯੋਗ ਰੱਖਦੀ ਹੈ। ਸਾਰੀ ਊਰਜਾ ਅਤੇ ਸਾਹ ਦੀ ਪ੍ਰਕ੍ਰਿਆ ਨਾੜੀਆਂ ਵਿੱਚ ਲਹੂ ਦਾ ਚੱਲਣਾ ਅਤੇ ਦੂਸਰੀਆਂ ਸਾਰੀਆਂ ਸਰੀਰ ਦੀਆਂ ਕ੍ਰਿਆਵਾਂ ਇਸ ਜੀਵਨ ਊਰਜਾ ਦੁਆਰਾ ਚਲਾਈਆਂ ਜਾ ਰਹੀਆਂ ਹਨ ਜੋ ਸੱਤ ਰੂਹਾਨੀ ਊਰਜਾ ਦੇ ਕੇਂਦਰ ਤੋਂ ਆਉਂਦੀ ਹੈ। ਗੁਰਬਾਣੀ ਵਿੱਚ ਇਹਨਾਂ ਨੂੰ ਸੱਤ ਸਰੋਵਰ ਕਿਹਾ ਗਿਆ ਹੈ। ਸੱਤ ਸਰੋਵਰ ਇਹਨਾਂ ਬ੍ਰਹਮ ਚੱਕਰਾਂ ਦੀ ਸੱਚੀ ਬ੍ਰਹਮ ਪਰਿਭਾਸ਼ਾ ਹੈ। ਸੱਤ ਸਰੋਵਰ ਤੋਂ ਭਾਵ ਹੈ ਸੱਤ ਰੂਹਾਨੀ ਊਰਜਾ ਦੇ ਸੋਮੇ ਜਾਂ ਸੱਤ ਜੀਵਨ ਊਰਜਾ ਦੇ ਸੋਮੇ, ਜਾਂ ਰੂਹ ਦੇ ਸੱਤ ਅਨਿਖੜਵੇਂ ਹਿੱਸੇ, ਇਸ ਜੀਵਨ ਊਰਜਾ ਨੂੰ ਅੰਮ੍ਰਿਤ ਕਿਹਾ ਗਿਆ ਹੈ।

 

ਕੁਝ ਲੋਕ ਸੋਚਦੇ ਹਨ ਕਿ ਸੱਤ ਸਰੋਵਰ ਸਥੂਲ ਸਰੀਰ ਦਾ ਇਕ ਹਿੱਸਾ ਹੈ ਕਿ ਇਹਨਾਂ ਨੂੰ ਨਾੜੀ ਪ੍ਰਣਾਲੀ ਵਿੱਚ ਮਾਪਿਆ ਜਾ ਸਕਦਾ ਹੈ। ਇਹ ਨਾੜੀ ਅਤੇ ਗਲੈਂਡ ਸਾਡੇ ਸਰੀਰ ਦਾ ਸਥੂਲ ਭਾਗ ਨਹੀਂ ਹਨ, ਜਦ ਕਿ ਚੱਕਰ ਦੀ ਕੋਈ ਪਦਾਰਥਕ ਹੋਂਦ ਨਹੀਂ। ਉਹ ਸਾਰੇ ਸੂਖਸ਼ਮ ਵਿੱਚ ਹਨ। ਉਹ ਸਾਰੇ ਰੂਹ ਦਾ ਹਿੱਸਾ ਹਨ। ਰੂਹ ਵੀ ਸੂਖਸ਼ਮ ਹੈ, ਸੱਤ ਸਰੋਵਰ ਸੂਖਸ਼ਮ ਸਰੀਰ ਵਿੱਚ ਸਿਰ ਦੇ ਉਪਰਲੇ ਖੇਤਰ, ਤੀਜੀ ਅੱਖ, ਗਲਾ, ਹਿਰਦਾ, ਨਾਭੀ, ਲਿੰਗ ਅੰਗ ਅਤੇ ਕੁੰਡਲਨੀ ਵਿਚ ਸਥਿਤ ਹੁੰਦੇ ਹਨ। ਕੁਝ ਲੋਕ ਲਿੰਗ ਅੰਗ ਕਹਿਣ ਦੀ ਬਜਾਇ ਸੂਰਜ ਨਸਾਂ ਕਹਿੰਦੇ ਹਨ। ਪਰ ਇਹ ਠੀਕ ਨਹੀਂ ਹੈ।

 

ਅਸੀਂ ਆਪਣੇ ਮਨ ਨੂੰ ਸਥਿਰ ਕਿਵੇਂ ਕਰ ਸਕਦੇ ਹਾਂ?

 

ਸਾਡੀਆਂ ਪੰਜ ਕਰਮ ਇੰਦਰੀਆਂ ਸਾਡੇ ਕਰਮਾਂ ਜਾਂ ਕਰਨੀਆਂ ਲਈ ਜ਼ਿੰਮੇਵਾਰ ਹਨ। ਪੰਜ ਕਰਮ ਇੰਦਰੀਆਂ ਦਿਮਾਗ਼ ਦੁਆਰਾ ਨਿਰਦੇਸ਼ਿਤ ਹੁੰਦੀਆਂ ਹਨ। ਦਿਮਾਗ਼ ਮਨ ਦੇ ਫ਼ੈਸਲਿਆਂ ਦੁਆਰਾ ਨਿਰਦੇਸ਼ਿਤ ਹੁੰਦਾ ਹੈ ਅਤੇ ਯਾਦ ਰੱਖੋ, ਸਾਡਾ ਮਨ ਸਾਡੇ ਦਿਮਾਗ਼ ਵਿੱਚ ਭਰੀ ਮੱਤ ਦੇ ਆਧਾਰ ’ਤੇ ਫ਼ੈਸਲੇ ਕਰਦਾ ਹੈ। ਸਾਡੀ ਆਪਣੀ ਮੱਤ, ਮਨਮੱਤ, ਸੰਸਾਰਿਕ ਮੱਤ ਦੁਰਮਤ ਤੋਂ ਮਿਲ ਕੇ ਬਣਦੀ ਹੈ। ਇਹ ਸਾਰੀਆਂ ਮੱਤਾਂ ਮਾਇਆ ਦੇ ਵਿੱਚ ਰਹਿੰਦਿਆਂ ਸਾਡੇ ਅਨੁਭਵਾਂ ਦੇ ਨਤੀਜੇ ਵਜੋਂ ਹੁੰਦੀਆਂ ਹਨ। ਸਾਡੀ ਆਪਣੀ ਮੱਤ ਸਾਡੀ ਜ਼ਿੰਦਗੀ ਦੇ ਪੰਜ ਦੂਤਾਂ ਅਤੇ ਇੱਛਾਵਾਂ ਦੇ ਅਧੀਨ ਜਿਊਣ ਦੇ ਨਤੀਜੇ ਵਜੋਂ ਹੁੰਦੀ ਹੈ। ਸਾਡੇ ਰੋਜ਼ਾਨਾ ਦੇ ਕਰਮ ਇਹਨਾਂ ਪੰਜ ਦੂਤਾਂ ਜਾਂ ਇੱਛਾਵਾਂ ਦੇ ਵਿੱਚ ਆਉਂਦੇ ਹਨ। ਇਸ ਤਰ੍ਹਾਂ ਮਨ ਦੇ ਫ਼ੈਸਲੇ ਪੰਜ ਦੂਤਾਂ ਅਤੇ ਇੱਛਾਵਾਂ ਦੁਆਰਾ ਕਾਬੂ ਕੀਤੇ ਜਾਂਦੇ ਹਨ।

 

ਪਰ ਇਥੇ ਅਜ਼ਾਦ ਹੋਣ ਦਾ ਰਸਤਾ ਹੈ ਪਰਮ ਜੋਤ। ਸਾਡੇ ਮਨ ਦੇ ਉੱਪਰ ਪਰਮ ਜੋਤ ਰਹਿੰਦੀ ਹੈ। ਹਾਲਾਂਕਿ ਇਸ ਦਾ ਸਾਡੇ ਮਨ ਨਾਲੋਂ ਸਬੰਧ ਟੁੱਟ ਚੁੱਕਾ ਹੈ। ਇਹ ਪਰਮ ਜੋਤ ਸਭ ਤੋਂ ਉੱਤਮ ਬ੍ਰਹਮ ਸ਼ਕਤੀ ਹੈ ਜੋ ਅਸਲ ਵਿੱਚ ਸਾਡੇ ਸਾਹ ਨੂੰ ਚਲਾਉਂਦੀ ਹੈ ਅਤੇ ਸਾਨੂੰ ਜੀਵਨ ਦਿੰਦੀ ਹੈ। ਹਾਲਾਂਕਿ ਸਾਡਾ ਮਨ ਇਸ ਸਰਵ-ਉੱਤਮ ਬ੍ਰਹਮ ਸ਼ਕਤੀ, ਪਰਮ ਜੋਤ ਨੂੰ ਨਹੀਂ ਪਹਿਚਾਣਦਾ। ਸਾਡੇ ਮਨ ਨੇ ਇਹ ਫ਼ੈਸਲਾ ਕੀਤਾ ਹੈ ਕਿ ਇਹ ਹੀ ਇਕੋ-ਇਕ ਕਰਨ ਵਾਲਾ ਹੈ ਅਤੇ ਇੱਕ ਜੋ ਸਾਰੇ ਫ਼ੈਸਲੇ ਕਰਦਾ ਹੈ। ਇਸ ਤਰ੍ਹਾਂ ਕਰਨ ਨਾਲ ਸਾਡਾ ਮਨ ਮਾਇਆ ਦੇ ਛਲਾਵੇ ਵਿੱਚ ਆ ਜਾਂਦਾ ਹੈ। ਇਸ ਲਈ ਸਾਡਾ ਮਨ ਮਾਇਆ ਦੇ ਅਧੀਨ ਕਰਮ ਕਰ ਰਿਹਾ ਹੈ ਅਤੇ ਸਿੱਧਾ ਪਰਮ ਜੋਤ ਦੇ ਅਧੀਨ ਨਹੀਂ।

 

ਇਸ ਲਈ ਸਾਡਾ ਮਨ ਦੋਸ਼ੀ ਹੈ। ਇਹ ਇੰਨਾ ਅੜੀਅਲ ਹੈ ਕਿ ਇਹ ਪਰਮ ਜੋਤ ਨੂੰ ਮੰਨਣੋਂ ਇਨਕਾਰੀ ਹੈ ਜੋ ਸਾਡੇ ਸਵਾਸਾਂ ਨੂੰ ਚਲਾ ਰਹੀ ਹੈ ਅਤੇ ਸਾਨੂੰ ਇਸ ਪਰਮ ਜੋਤ ਨੂੰ ਜਾਨਣ ਅਤੇ ਪਹਿਚਾਨਣ ਦਾ ਮੌਕਾ ਦੇ ਰਹੀ ਹੈ।

 

ਇਸ ਦਾ ਇਲਾਜ ਕੀ ਹੈ? ਇਸ ਮਨ ਦੇ ਅੜੀਅਲਪਣ ਨੂੰ ਕਿਵੇਂ ਅਸੀਂ ਮਾਰ ਸਕਦੇ ਹਾਂ? ਮਨ ਨੂੰ ਮਾਰਨ ਨਾਲ ਸਾਡਾ ਪਰਮ ਜੋਤ ਨਾਲ ਸਿੱਧਾ ਸੰਪਰਕ ਪੰਜ ਗਿਆਨ ਇੰਦਰੀਆਂ ਅਤੇ ਪੰਜ ਕਰਮ ਇੰਦਰੀਆਂ ਨਾਲ ਜੁੜ ਜਾਂਦਾ ਹੈ। ਮਨ ਨੂੰ ਮਾਰਨ ਨਾਲ ਅਸੀਂ ਮਾਇਆ ਦੇ ਜਾਲ ਵਿਚੋਂ ਬਾਹਰ ਆ ਜਾਂਦੇ ਹਾਂ। ਅਸੀਂ ਆਪਣੇ ਅੰਦਰ ਅਸਲ ਬ੍ਰਹਮ ਸ਼ਕਤੀ ਮਹਿਸੂਸ ਕਰਦੇ ਹਾਂ। ਸਾਡਾ ਸਰੀਰ, ਸੋਚ ਅਤੇ ਕਰਮ ਪੂਰੀ ਤਰ੍ਹਾਂ ਇਸ ਅਸਲ ਬ੍ਰਹਮ ਸ਼ਕਤੀ ਨਾਲ ਚਲਾਏ ਜਾਂਦੇ ਹਨ, ਇੱਛਾਵਾਂ ਅਤੇ ਦੂਤਾਂ ਦੁਆਰਾ ਨਹੀਂ।

 

ਸਾਡੇ ਸਰੀਰ ਦੀ ਹੋਂਦ ਸਰਵ-ਉੱਤਮ ਬ੍ਰਹਮ ਸ਼ਕਤੀ ਪਰਮ ਜੋਤ ਦੁਆਰਾ ਬਖ਼ਸ਼ੇ ਸਵਾਸਾਂ ਅਤੇ ਜ਼ਿੰਦਗੀ ਨਾਲ ਹੈ, ਇਸ ਤੋਂ ਬਿਨਾਂ ਨਹੀਂ। ਇਸ ਲਈ ਜਦ ਮਨ ਮਰ ਜਾਂਦਾ ਹੈ ਤਾਂ ਤੁਹਾਡੀਆਂ ਪੰਜ ਗਿਆਨ ਇੰਦਰੀਆਂ ਅਤੇ ਪੰਜ ਕਰਮ ਇੰਦਰੀਆਂ ਸਿੱਧੇ ਪਰਮ ਜੋਤ ਦੇ ਅਧੀਨ ਆ ਜਾਂਦੀਆਂ ਹਨ। ਇੱਕ ਵਾਰ ਜਦੋਂ ਅਜਿਹਾ ਹੋ ਜਾਂਦਾ ਹੈ ਤਾਂ ਸਾਡੇ ਸਾਰੇ ਕਰਮ ਸੱਤ ਕਰਮ ਬਣ ਜਾਣਗੇ। ਮਨ ਨੂੰ ਮਾਰਨਾ ਸਫਲਤਾ ਦੀ ਕੁੰਜੀ ਹੈ ਅਤੇ ਇਹ ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦੇ ਗੁਰਪ੍ਰਸਾਦਿ ਨਾਲ ਪ੍ਰਾਪਤ ਹੁੰਦੀ ਹੈ। ਪੂਰਨ ਬੰਦਗੀ ਐਸੀ ਅਵਸਥਾ ਹੈ ਜਦ ਮਨ ਮਰ ਜਾਂਦਾ ਹੈ ਤਾਂ ਪਰਮ ਪਦਵੀ ਪ੍ਰਾਪਤ ਹੋ ਜਾਂਦੀ ਹੈ।

ਦੂਸਰੇ ਸਭ ਢੰਗ ਤਰੀਕੇ ਫਿਰ, ਮਨਮਤ, ਸੰਸਾਰਕ ਮਤ ਜਾਂ ਦੁਰਮਤ ਹਨ ਅਤੇ ਸਾਨੂੰ ਮਾਇਆ ਦੇ ਜਾਲ ਵਿੱਚੋਂ ਬਾਹਰ ਨਹੀਂ ਖੜਦੇ। ਕੇਵਲ ਪੂਰਨ ਬ੍ਰਹਮ ਗਿਆਨ, ਪੂਰਨ ਤੱਤ ਗਿਆਨ ਅਤੇ ਪੂਰਨ ਬੰਦਗੀ ਸਾਨੂੰ ਮਾਇਆ ਤੋਂ ਪਰ੍ਹੇ ਲੈ ਜਾਂਦੀ ਹੈ, ਜਿਥੇ ਨਾ ਤਾਂ ਪੰਜ ਦੂਤ ਹੁੰਦੇ ਹਨ ਅਤੇ ਨਾ ਹੀ ਇੱਛਾਵਾਂ ਹੁੰਦੀਆਂ ਹਨ।

 

ਜਦ ਤੱਕ ਸਾਡਾ ਮਨ ਨਹੀਂ ਮਰਦਾ ਮੁਆਫ਼ੀ ਲਈ ਅਰਦਾਸ ਬ੍ਰਹਮ ਬਖ਼ਸ਼ਿਸ਼ ਹੈ, ਜਿਸ ਨੂੰ ਕਰਨ ਦੀ ਸ਼ਕਤੀ ਸਾਨੂੰ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਨੇ ਬਖ਼ਸ਼ੀ ਹੈ। ਮੁਆਫ਼ੀ ਆਪਣੇ ਗੁਨਾਹਾਂ ਅਤੇ ਅਸਤਿ ਕਰਮਾਂ ਦੇ ਬਖ਼ਸ਼ੇ ਜਾਣ ਲਈ ਮੰਗਣੀ ਹੈ। ਮੁਆਫ਼ੀ ਆਪਣੇ ਮਾੜੇ ਸੰਸਕਾਰਾਂ ਤੋਂ ਮੁਕਤੀ ਲਈ ਕਰਨੀ ਹੈ। ਆਉ ਸਦਾ ਐਸੀ ਅਰਦਾਸ ਕਰੀਏ, ਜਿਸਦੇ ਕਰਨ ਨਾਲ ਸਾਡੀ ਸਾਰੇ ਗੁਨਾਹਾਂ ਅਤੇ ਮਾੜੇ ਸੰਸਕਾਰਾਂ ਤੋਂ ਮੁਕਤੀ ਹੋ ਸਕੇ। ਇਸ ਲਈ ਬਾਰ-ਬਾਰ ਅਰਦਾਸ ਕਰੋ ਕਿ:

 

ਅਸੀਂ ਮਹਾਂ ਪਾਪੀ ਹਾਂ, ਮਹਾਂ ਪਾਖੰਡੀ ਹਾਂ, ਮਹਾਂ ਕਾਮੀ ਹਾਂ, ਮਹਾਂ ਕ੍ਰੋਧੀ ਹਾਂ,

ਮਹਾਂ ਲੋਭੀ ਹਾਂ, ਮਹਾਂ ਮੋਹੀ ਹਾਂ, ਮਹਾਂ ਅਹੰਕਾਰੀ ਹਾਂ

ਅਸੀਂ ਕਲਯੁਗੀ ਜੀਵ ਸਵਾਸ ਸਵਾਸ ਗੁਨਾਹਗਾਰ ਹਾਂ

ਅਸੀਂ ਕੂੜ ਕਪਟੀ ਹਾਂ, ਗੁਨਾਹਗਾਰ ਲੂਣਹਰਾਮੀ ਹਾਂ

ਤੁਸੀਂ (ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ) ਪਰਮ ਦਿਆਲੂ ਹੋ, ਬਖ਼ਸ਼ੰਦ ਹੋ, ਬਖ਼ਸ਼ਨਹਾਰੇ ਹੋ

ਅਸੀਂ ਆਪਣੇ ਸਾਰੇ ਗੁਨਾਹ ਅਤੇ ਪਾਪ ਕਬੂਲ ਕਰਦੇ ਹਾਂ

ਕ੍ਰਿਪਾ ਕਰਕੇ ਸਾਡੇ ਸਾਰੇ ਮਾੜੇ ਕਰਮ, ਗੁਨਾਹ ਅਤੇ ਪਾਪ ਬਖ਼ਸ਼ ਦਿਉ

ਕਿਰਪਾ ਨਿਧਾਨ ਸਾਡੇ ਸਾਰੇ ਗੁਨਾਹ ਅਤੇ ਪਾਪ ਮੁਆਫ਼ ਕਰ ਦਿਉ ਅਤੇ ਸਾਨੂੰ ਸਤਿ ਬੁਧੀ ਬਖ਼ਸ਼ੋ

 

ਇਸ ਤਰ੍ਹਾਂ ਦੀ ਅਰਦਾਸ ਦਿਨ ਰਾਤ ਕਰਨ ਨਾਲ ਸਾਡੀ ਮਾਨਸਿਕ ਦਸ਼ਾ ਸੁਧਾਰਣ ਵਿੱਚ ਬਹੁਤ ਸਹਾਇਤਾ ਹੋਵੇਗੀ। ਦਿਨ ਰਾਤ ਜਦ ਭੀ ਅਸੀਂ ਜਾਣੇ ਅਨਜਾਣੇ ਕੋਈ ਅਸਤਿ ਕਰਮ ਕਰਾਂਗੇ ਤਾਂ ਉਸ ਦੀ ਮੁਆਫ਼ੀ ਮਿਲ ਜਾਏਗੀ ਅਤੇ ਸਾਡਾ ਚਿੱਤਰਗੁਪਤ ਸਾਡਾ ਰਹੇਗਾ ਅਤੇ ਸਾਡੇ ਕਰਮ ਬੰਧਨਾਂ ਦਾ ਅਸਰ ਨਹੀਂ ਇਕੱਠਾ ਹੋਵੇਗਾ ਅਤੇ ਸਾਡੇ ਭਵਿੱਖ ਦੇ ਸੰਸਕਾਰ ਪਵਿੱਤਰ ਹੋਣੇ ਸ਼ੁਰੂ ਹੋ ਜਾਣਗੇ। ਇਸ ਤਰ੍ਹਾਂ ਸਾਡੇ ਸਾਰੇ ਕਰਮ ਸਤਿ ਕਰਮ ਹੋਣੇ ਸ਼ੁਰੂ ਹੋ ਜਾਣਗੇ ਅਤੇ ਅਸੀਂ ਗੁਰਪ੍ਰਸਾਦਿ ਦੀ ਪ੍ਰਾਪਤੀ ਵੱਲ ਤੁਰਨਾ ਸ਼ੁਰੂ ਕਰ ਦੇਵਾਂਗੇ। ਅਸੀਂ ਉਦੋਂ ਸਚਿਆਰਾ ਬਣਦੇ ਹਾਂ ਜਦ ਅਸੀਂ ਗੁਰਪ੍ਰਸਾਦਿ ਪ੍ਰਾਪਤ ਕਰ ਮਾਇਆ ਦੇ ਤਿੰਨ ਰੂਪਾਂ, ਪੰਜ ਦੂਤਾਂ ਅਤੇ ਤ੍ਰਿਸ਼ਨਾ ਦੇ ਪ੍ਰਭਾਵ ਅਧੀਨ ਨਹੀਂ ਰਹਿੰਦੇ ਹਾਂ ਅਤੇ ਗੁਰਪ੍ਰਸਾਦਿ ਦੀ ਪਰਮ ਸ਼ਕਤੀ ਦਾ ਸਦਕਾ ਅਸੀਂ ਮਾਇਆ ਉੱਪਰ ਜਿੱਤ ਪ੍ਰਾਪਤ ਕਰ ਕੇ ਜੀਵਨ ਮੁਕਤ ਹੋ ਜਾਂਦੇ ਹਾਂ। ਅਸੀਂ ਸਚਿਆਰਾ ਬਣਦੇ ਹਾਂ ਜਦ ਸਾਡਾ ਮਨ ਪੂਰਨ ਸ਼ਾਂਤੀ ਵਿੱਚ ਚਲਾ ਜਾਂਦਾ ਹੈ ਅਤੇ ਅਸੀਂ ਆਪਣੀ ਮਤਿ ਦੇ ਅਧੀਨ ਕਰਮ ਨਹੀਂ ਕਰਦੇ ਅਤੇ ਗੁਰਪ੍ਰਸਾਦਿ ਦੀ ਬੇਅੰਤ ਸ਼ਕਤੀ ਦੀ ਬਖ਼ਸ਼ਿਸ਼ ਨਾਲ ਅਸੀਂ ਪੂਰਨ ਬ੍ਰਹਮ ਗਿਆਨ ਦੇ ਅਨੁਸਾਰ ਆਪਣੀ ਕਰਨੀ ਢਾਲ ਲੈਂਦੇ ਹਾਂ। ਅਸੀਂ ਸਚਿਆਰਾ ਬਣਦੇ ਹਾਂ ਜਦ ਪੂਰਨ ਬ੍ਰਹਮ ਪ੍ਰਕਾਸ਼, ਪੂਰਨ ਪਰਮ ਜੋਤ ਜੋ ਸਾਡੇ ਅੰਦਰ ਹੈ, ਮਾਇਆ ਦੇ ਸ਼ਕਤੀਸ਼ਾਲੀ ਅਤੇ ਗੂੜ੍ਹੇ ਕਾਲੇ ਅੰਧੇਰੇ ਪਰਦੇ ਦੇ ਜਾਲ ਵਿੱਚ ਨਹੀਂ ਰਹਿੰਦੀ।

 

ਕੇਵਲ ਮਾਇਆ ਉੱਪਰ ਜਿੱਤ ਪ੍ਰਾਪਤ ਕਰਕੇ ਹੀ ਸਾਡੇ ਅੰਦਰ ਜੋ ਜੋਤ ਹੈ ਉਹ ਪਰਮ ਜੋਤ ਬਣ ਜਾਂਦੀ ਹੈ ਅਤੇ ਸਰਵ-ਉੱਤਮ ਪ੍ਰਮਾਤਮਾ ਨਾਲ ਜੁੜ ਜਾਂਦੀ ਹੈ ਅਤੇ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦੇ ਨਿਰਗੁਣ ਸਰੂਪ ਵਿੱਚ ਲੀਨ ਹੋ ਜਾਂਦੀ ਹੈ। ਇਸ ਅਵਸਥਾ ਦੀ ਪ੍ਰਾਪਤੀ ਲਈ ਸਾਨੂੰ ਮਾਇਆ ਦੇ ਤਿੰਨ ਗੁਣਾਂ ਤੋਂ ਪਾਰ ਹੋਣਾ ਪੈਂਦਾ ਹੈ, ਕਿਉਂਕਿ ਅਕਾਲ ਪੁਰਖ ਤ੍ਰਿਹ ਗੁਣ ਮਾਇਆ ਤੋਂ ਪਰ੍ਹੇ ਹੈ ਇਸ ਲਈ ਅਕਾਲ ਪੁਰਖ ਦੀ ਪੂਰਨ ਪ੍ਰਾਪਤੀ ਕੇਵਲ ਤ੍ਰਿਹ ਗੁਣ ਮਾਇਆ ਤੋਂ ਪਰ੍ਹੇ ਜਾ ਕੇ ਹੀ ਕੀਤੀ ਜਾ ਸਕਦੀ ਹੈ, ਭਾਵ ਅਕਾਲ ਪੁਰਖ ਦੇ ਨਿਰਗੁਣ ਸਰੂਪ ਵਿੱਚ ਕੇਵਲ ਮਾਇਆ ਉੱਪਰ ਜਿੱਤ ਪ੍ਰਾਪਤ ਕਰਕੇ ਹੀ ਅਭੇਦ ਹੋਇਆ ਜਾ ਸਕਦਾ ਹੈ। ਹਿਰਦਾ ਜਦ ਪੂਰਨ ਸਚਿਆਰੀ ਰਹਿਤ ਪ੍ਰਾਪਤ ਕਰ ਪੂਰਨ ਬ੍ਰਹਮ ਪ੍ਰਕਾਸ਼ ਪਰਮ ਜੋਤ ਨਾਲ ਸੁਸ਼ੋਭਿਤ ਹੋ ਜਾਂਦਾ ਹੈ ਤਾਂ ਸਾਰੇ ਬੱਜਰ ਕਪਾਟ ਖੁਲ੍ਹ ਜਾਂਦੇ ਹਨ ਅਤੇ ਸਾਨੂੰ ਪੂਰਨ ਬ੍ਰਹਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਪੂਰਨ ਬ੍ਰਹਮ ਗਿਆਨ ਸਾਡੀ ਆਪਣੀ ਮਤਿ ਨੂੰ ਅਤੇ ਇਸ ਤਰ੍ਹਾਂ ਮਨ ਨੂੰ ਬਦਲ ਦਿੰਦਾ ਹੈ, ਆਪਣੀ ਮਤਿ ਅਤੇ ਮਨ ਖ਼ਤਮ ਹੋ ਜਾਂਦੇ ਹਨ ਅਤੇ ਪੰਜੇ ਗਿਆਨ ਇੰਦਰੀਆਂ ਅਤੇ ਪੰਜੇ ਕਰਮ ਇੰਦਰੀਆਂ ਸਿੱਧਿਆਂ ਪਰਮ ਜੋਤ ਪੂਰਨ ਹੁਕਮ ਦੇ ਵਿੱਚ ਚਲੀਆਂ ਜਾਂਦੀਆਂ ਹਨ। ਇਸ ਤਰੀਕੇ ਨਾਲ ਸਾਡੀਆਂ ਸਾਰੀਆਂ ਕਰਨੀਆਂ, ਕਰਮ, ਕ੍ਰਿਆਵਾਂ ਅਤੇ ਪ੍ਰਤੀਕ੍ਰਿਆਵਾਂ ਸਿੱਧੇ ਪਰਮ ਜੋਤ ਦੇ ਹੁਕਮ ਅਧੀਨ ਆ ਜਾਂਦੀਆਂ ਹਨ। ਇਸ ਅਵਸਥਾ ਨੂੰ ਪੂਰਨ ਬ੍ਰਹਮ ਗਿਆਨ ਦੀ ਅਵਸਥਾ ਕਿਹਾ ਜਾਂਦਾ ਹੈ। ਪੂਰਨ ਸੰਤ ਅਤੇ ਪੂਰਨ ਬ੍ਰਹਮ ਗਿਆਨੀ ਮਹਾਂਪੁਰਖ ਇਸ ਅਵਸਥਾ ਦਾ ਅਨੰਦ ਮਾਣਦੇ ਹਨ, ਇਨ੍ਹਾਂ ਮਹਾਂਪੁਰਖਾਂ ਦੀ ਆਪਣੀ ਕੋਈ ਮਤ ਨਹੀਂ ਹੁੰਦੀ। ਉਹ ਸਿੱਧੇ ਪੂਰਨ ਬ੍ਰਹਮ ਗਿਆਨ ਦੇ ਅਧੀਨ ਹੁੰਦੇ ਹਨ ਜਿਹੜਾ ਕਿ ਪੂਰਨ ਹੁਕਮ ਹੈ। ਉਹ ੧੦੦ ਪ੍ਰਤੀਸ਼ਤ ਮਾਨਸਰੋਵਰ, ਪਰੀਪੂਰਨ ਪ੍ਰਮਾਤਮਾ ਦੇ ਚਰਨਾਂ ਵਿੱਚ ਸਦਾ ਸਦਾ ਲੀਨ ਰਹਿੰਦੇ ਹਨ। ਉਹ ਮਾਇਆ ਦੇ ਸੰਗਲਾਂ ਬੰਧਨਾਂ ਤੋਂ ਪੂਰੀ ਤਰ੍ਹਾਂ ਨਾਲ ਮੁਕਤ ਹੋ ਜਾਂਦੇ ਹਨ। ਇਸ ਲਈ ਹੀ ਉਹਨਾਂ ਨੂੰ ਪੂਰਨ ਬ੍ਰਹਮ ਗਿਆਨੀ ਕਿਹਾ ਜਾਂਦਾ ਹੈ ਕਿਉਂਕਿ ਉਹਨਾਂ ਨੇ ਪਾਰਬ੍ਰਹਮ ਦੀ ਥਾਹ ਪਾ ਲਈ ਹੁੰਦੀ ਹੈ। ਉਹਨਾਂ ਨੇ ਪਰਮ ਤੱਤ ਦੀ ਹੋਂਦ ਅਤੇ ਮਤਲਬ ਨੂੰ ਸਿੱਖ ਲਿਆ ਹੁੰਦਾ ਹੈ। ਉਹਨਾਂ ਨੇ ਬੇਅੰਤ ਦਾ ਅਨੁਭਵ ਕਰ ਲਿਆ ਹੁੰਦਾ ਹੈ। ਉਹਨਾਂ ਨੇ ਅਕਥ ਦੀ ਕਥਾ ਦਾ ਅਨੁਭਵ ਕਰ ਲਿਆ ਹੁੰਦਾ ਹੈ ਅਤੇ ਇਸ ਨੂੰ ਮਹਿਸੂਸ ਕਰ ਲਿਆ ਹੁੰਦਾ ਹੈ। ਪਾਰਬ੍ਰਹਮ ਪਰਮੇਸ਼ਰ ਦੀ ਉਹਨਾਂ ਦੇ ਅੰਦਰ ਹੋਂਦ ਸਦਕਾ ਉਹ ਬੀਤੇ ਸਮੇਂ, ਮੌਜੂਦਾ ਸਮੇਂ ਅਤੇ ਭਵਿੱਖ ਬਾਰੇ ਸਭ ਕੁਝ ਜਾਣ ਗਏ ਹੁੰਦੇ ਹਨ। ਹਾਲਾਂਕਿ ਇਸ ਬ੍ਰਹਮ ਗਿਆਨ ਦੀ ਵਰਤੋਂ ਕੇਵਲ ਮਾਨਵਤਾ ਦੇ ਭਲੇ ਅਤੇ ਚੰਗੇ ਲਈ ਕੀਤੀ ਜਾਂਦੀ ਹੈ। ਜੇਕਰ ਇਹ ਕਿਸੇ ਹੋਰ ਮੰਤਵ ਲਈ ਕੀਤੀ ਜਾਂਦੀ ਹੈ ਤਾਂ ਇਸਦੇ ਨਤੀਜੇ ਵਜੋਂ ਅਗੰਮ ਸ਼ਕਤੀ ਗਵਾਚ ਜਾਂਦੀ ਹੈ।

 

ਭਾਵੇਂ ਕਿ ਸਾਨੂੰ ਹੁਕਮ ਅੰਦਰ ਲਿਆਉਣ ਲਈ ਆਪਣੇ ਮਨ ਅਤੇ ਮਤਿ ਨੂੰ ਮਾਰਨਾ ਬੜਾ ਮੁਸ਼ਕਿਲ ਕੰਮ ਹੈ ਪਰ ਸਾਡੇ ਵਿੱਚ ਵਿਸ਼ਵਾਸ ਕਰੋ ਇਹ ਕੀਤਾ ਜਾ ਸਕਦਾ ਹੈ। ਇਹ ਭਗਤਾਂ, ਸੰਤਾਂ, ਗੁਰੂਆਂ ਅਤੇ ਬ੍ਰਹਮ ਗਿਆਨੀਆਂ ਦੁਆਰਾ ਬੀਤੇ ਸਮੇਂ ਵਿੱਚ ਕੀਤਾ ਗਿਆ ਹੈ। ਇਹ ਹੁਣ ਵੀ ਕੀਤਾ ਜਾ ਰਿਹਾ ਹੈ ਅਤੇ ਭਵਿੱਖ ਵਿੱਚ ਕੀਤਾ ਜਾਂਦਾ ਰਹੇਗਾ। ਪੂਰਨ ਸ਼ਰਧਾ, ਪੂਰਨ ਪ੍ਰੀਤ ਅਤੇ ਪੂਰਨ ਭਰੋਸੇ ਨਾਲ ਪੂਰਨ ਸਚਿਆਰੀ ਰਹਿਤ ਦੀ ਪ੍ਰਾਪਤੀ ਸਹਿਜੇ ਹੀ ਕੀਤੀ ਜਾ ਸਕਦੀ ਹੈ।

 

ਸਾਨੂੰ ਆਪਣੇ ਅੰਦਰ ਨੂੰ ਪੂਰੀ ਤਰ੍ਹਾਂ ਨਿਰਮਲ ਕਰਨਾ ਪਏਗਾ। ਪੂਰਨ ਸਚਿਆਰਾ ਬਣਨ ਲਈ ਅਤੇ ਹਿਰਦੇ ਦੀ ਪੂਰਨ ਸਚਿਆਰੀ ਰਹਿਤ ਦੀ ਪ੍ਰਾਪਤੀ ਲਈ ਕੇਵਲ ਇਹ ਹੀ ਇਕ ਰਸਤਾ ਹੈ। ਸਾਡੇ ਰੂਹਾਨੀ ਵਿਕਾਸ ਲਈ ਅਤੇ ਇਕ ਅਜਿਹੇ ਪੱਧਰ ’ਤੇ ਪਹੁੰਚਣ ਲਈ ਜਿਥੇ ਸਾਡਾ ਮਨ ਅਤੇ ਸਾਡੀ ਮਤਿ ਖ਼ਤਮ ਹੋ ਜਾਂਦੇ ਹਨ। ਤਦ ਅਸੀਂ ਪੂਰਨ ਬ੍ਰਹਮ ਗਿਆਨ ਪ੍ਰਾਪਤ ਕਰਦੇ ਹਾਂ। ਅਸੀਂ ਇਸ ਨੂੰ ਕਿਸ ਤਰ੍ਹਾਂ ਕਰਾਂਗੇ? ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦੀ ਅਨਾਦਿ ਬਖ਼ਸ਼ਿਸ਼ ਦੇ ਗੁਰਪ੍ਰਸਾਦਿ ਨੂੰ ਪ੍ਰਾਪਤ ਕਰਕੇ ਅਸੀਂ ਹਿਰਦੇ ਦੀ ਪੂਰਨ ਸਚਿਆਰੀ ਰਹਿਤ ਦੀ ਪ੍ਰਾਪਤੀ ਸਹਿਜੇ ਹੀ ਕਰ ਸਕਦੇ ਹਾਂ।

 

ਇਥੇ ਇੱਕ ਬਹੁਤ ਹੀ ਮਹੱਤਵਪੂਰਨ ਗੱਲ ਸਮਝਣ ਵਾਲੀ ਹੈ ਕਿ ਅਸੀਂ ਜਨਮ ਦੇ ਸਮੇਂ ਨਵ ਜਨਮੇ ਬਾਲਕ ਪੂਰਨ ਪਵਿੱਤਰ, ਸ਼ੁੱਧ ਅਤੇ ਸੱਚੇ ਸੀ। ਅਸੀਂ ਪੰਜ ਦੂਤਾਂ ਤੋਂ ਅਤੇ ਤ੍ਰਿਸ਼ਨਾ ਤੋਂ ਪ੍ਰਭਾਵਿਤ ਨਹੀਂ ਸਾਂ। ਸਾਡਾ ਦਸਮ ਦੁਆਰ ਖੁੱਲ੍ਹਾ ਸੀ। ਸਾਡੇ ਸਾਰੇ ਬੱਜਰ ਕਪਾਟ ਖੁੱਲ੍ਹੇ ਸਨ। ਸਾਡੀਆਂ ਸਾਰੀਆਂ ਕ੍ਰਿਆਵਾਂ ਅਤੇ ਪ੍ਰਤੀਕ੍ਰਿਆਵਾਂ ਪਰਮ ਜੋਤ ਪੂਰਨ ਹੁਕਮ ਦੇ ਸਿੱਧੇ ਕਾਬੂ ਹੇਠ ਸਨ। ਪਰ ਜਦ ਅਸੀਂ ਵੱਡੇ ਹੁੰਦੇ ਗਏ ਮਾਇਆ ਨੇ ਸਾਡੇ ਉੱਪਰ ਆਪਣਾ ਰੰਗ ਵਿਖਾਣਾ ਸ਼ੁਰੂ ਕਰ ਦਿੱਤਾ। ਜਦ ਅਸੀਂ ਬੋਲਣ ਦੇ ਕਾਬਿਲ ਹੋਏ ਤਾਂ ਤਦ ਕਹਿਣਾ ਸ਼ੁਰੂ ਕਰ ਦਿੱਤਾ ‘ਮੇਰੀ ਮਾਂ, ਮੇਰਾ ਪਿਤਾ, ਮੇਰੀ ਬੋਤਲ, ਮੇਰਾ ਖਿਡੌਣਾ’, ਤਦ ਇੱਥੇ ਹੀ ਪੰਜ ਦੂਤ ਕ੍ਰਿਆਸ਼ੀਲ ਹੋ ਗਏ। ਜਿਉਂ-ਜਿਉਂ ਉਮਰ ਵਧਦੀ ਗਈ ਮਾਇਆ ਦੀ ਪਕੜ ਵਧਦੀ ਗਈ ਅਤੇ ਪਾਰਬ੍ਰਹਮ ਪਿਤਾ ਪਰਮੇਸ਼ਰ ਵਲੋਂ ਹਟ ਕੇ ਮਾਇਆ ਦੀ ਗ਼ੁਲਾਮੀ ਵਿੱਚ ਧੱਸਦੇ ਚਲੇ ਗਏ। ਕਾਮ, ਕਰੋਧ, ਲੋਭ, ਮੋਹ, ਅਹੰਕਾਰ ਅਤੇ ਆਸਾ ਤ੍ਰਿਸ਼ਨਾ ਮਨਸਾ ਦੇ ਜਾਲ ਜੰਜਾਲ ਵਿੱਚ ਫਸਦੇ ਗਏ ਅਤੇ ਇਸ ਤਰ੍ਹਾਂ ਮਾਇਆ ਦੀ ਦਲਦਲ ਵਿੱਚ ਪੂਰੀ ਤਰ੍ਹਾਂ ਨਾਲ ਗ਼ਲਤਾਨ ਹੋ ਗਏ। ਜ਼ਿਆਦਾ ਉਮਰ ਵਾਲਾ ਮਨੁੱਖ ਆਪਣੇ ਆਪ ਨੂੰ ਜਿੰਨਾ ਜ਼ਿਆਦਾ ਸੂਝਵਾਨ ਸਮਝਦਾ ਹੈ ਪਰ ਠੀਕ ਇਸਦੇ ਉਲਟ ਉਹ ਮਨੁੱਖ ਉਤਨਾ ਹੋਰ ਜ਼ਿਆਦਾ ਮਾਇਆ ਵਿੱਚ ਗ਼ਲਤਾਨ ਹੋ ਗਿਆ ਹੁੰਦਾ ਹੈ। ਇਸ ਲਈ ਜੋ ਮਨੁੱਖ ਇਸ ਖ਼ਿਆਲ ਵਿੱਚ ਜਿਊਂਦੇ ਹਨ ਕਿ ਅਜੇ ਉਨ੍ਹਾਂ ਦੀ ਉਮਰ ਨਹੀਂ ਬੰਦਗੀ ਵਿੱਚ ਪੈਣ ਦੀ, ਅਜੇ ਦੁਨੀਆਂ ਦੀਆਂ, ਜ਼ਿੰਦਗੀ ਦੀਆਂ ਮੌਜਾਂ ਲੁੱਟ ਲਈਏ, ਬੰਦਗੀ ਪਿਛਲੀ ਉਮਰ ਵਿੱਚ ਕਰਨ ਦਾ ਸਮਾਂ ਆਵੇਗਾ, ਉਨ੍ਹਾਂ ਲਈ ਬੰਦਗੀ ਉਤਨੀ ਹੀ ਦੁਰਲਭ ਹੋ ਜਾਂਦੀ ਹੈ। ਕਿਉਂਕਿ ਉਨ੍ਹਾਂ ਦੀਆਂ ਮਾਇਆ ਦੀਆਂ ਗੰਢਾਂ ਉਤਨੀਆਂ ਹੋਰ ਜ਼ਿਆਦਾ ਕਠੋਰ ਅਤੇ ਵਧ ਗਈਆਂ ਹੁੰਦੀਆਂ ਹਨ। ਇਸ ਲਈ ਅਸੀਂ ਜਿਤਨੀ ਛੋਟੀ ਉਮਰ ਵਿੱਚ ਬੰਦਗੀ ਵਿੱਚ ਚਲੇ ਜਾਵਾਂਗੇ ਬੰਦਗੀ ਉਤਨੀ ਹੀ ਸੌਖੀ ਹੋ ਜਾਵੇਗੀ। ਇਤਿਹਾਸ ਗਵਾਹ ਹੈ ਭਗਤ ਪ੍ਰਹਿਲਾਦ ਅਤੇ ਭਗਤ ਧਰੁਵ ਪੰਜ ਸੱਤ ਸਾਲ ਦੀ ਅਵਸਥਾ ਵਿੱਚ ਪੂਰਨ ਬ੍ਰਹਮ ਗਿਆਨ ਦੀ ਅਵਸਥਾ ਨੂੰ ਪ੍ਰਾਪਤ ਹੋਏ। ਸਿੱਖ ਇਤਿਹਾਸ ਵਿੱਚ ਧੰਨ ਧੰਨ ਬਾਬਾ ਬੁੱਢਾ ਜੀ ਨੂੰ ਧੰਨ ਧੰਨ ਸਤਿਗੁਰ ਨਾਨਕ ਪਾਤਸ਼ਾਹ ਜੀ ਦੀ ਪੂਰਨ ਕਿਰਪਾ ਨਾਲ ਪੂਰਨ ਬ੍ਰਹਮ ਗਿਆਨ ਦੀ ਬਖ਼ਸ਼ਿਸ਼ ਬੜੀ ਛੋਟੀ ਉਮਰੇ ਹੀ ਪ੍ਰਾਪਤ ਹੋਈ। ਇਸ ਲਈ ਗੁਰੂ ਪਿਆਰਿਓ! ਇੰਤਜ਼ਾਰ ਨਾ ਕਰੋ ਅਤੇ ਇਸ ਪਲ ਤੋਂ ਹੀ ਪੂਰਨ ਬੰਦਗੀ ਦੇ ਗੁਰਪ੍ਰਸਾਦਿ ਲਈ ਅਰਦਾਸ ਸ਼ੁਰੂ ਕਰ ਦਿਉ ਜੀ। ਆਪਣੇ ਬੱਚਿਆਂ ਵਿੱਚ ਭੀ ਇਹ ਸੰਸਕਾਰ ਭਰ ਦੇਵੋ ਤਾਂਕਿ ਉਹ ਛੋਟੀ ਉਮਰੇ ਹੀ ਬੰਦਗੀ ਵਿੱਚ ਚਲੇ ਜਾਣ, ਜੀਵਨ ਮੁਕਤ ਹੋ ਕੇ ਜ਼ਿੰਦਗੀ ਦਾ ਸਹੀ ਅਨੰਦ ਮਾਣ ਸਕਣ, ਅਕਾਲ ਪੁਰਖ ਦੇ ਚਰਨਾਂ ਵਿੱਚ ਰਹਿੰਦੇ ਹੋਏ ਆਪਣੇ ਜੀਵਨ ਨੂੰ ਪਰਮ ਅਨੰਦ ਵਿੱਚ ਸਤਿ ਦੀ ਕਰਨੀ ਕਰਦੇ ਹੋਏ ਜ਼ਿੰਦਗੀ ਦੀਆਂ ਮੌਜਾਂ ਮਾਣ ਸਕਣ।

 

ਇਹ ਮਾਇਆ ਦਾ ਚੱਕਰ ਕੇਵਲ ਇਸ ਜਨਮ ਦਾ ਨਹੀਂ ਹੈ, ਬਲਕਿ ਕਈ ਸੌ ਜਨਮਾਂ ਤੋਂ ਇਹ ਚੱਕਰ ਚਲੀ ਆ ਰਿਹਾ ਹੈ। ਜਨਮਾਂ ਜਨਮਾਂਤਰਾਂ ਤੋਂ ਮਾਇਆ ਦੀ ਇਸ ਦਲਦਲ ਵਿੱਚ ਫਸੇ ਹੋਏ ਹਾਂ। ਇਸ ਲਈ ਸਾਡੇ ਸਾਰੇ ਸੰਸਕਾਰ, ਸਾਡੀਆਂ ਮਾੜੀਆਂ ਅਤੇ ਚੰਗੀਆਂ ਆਦਤਾਂ, ਸਾਡਾ ਮਾੜਾ ਅਤੇ ਚੰਗਾ ਸੁਭਾਅ, ਸਾਡਾ ਮਾੜਾ ਚੰਗਾ ਵਿਹਾਰ, ਸਾਡਾ ਜ਼ਿੰਦਗੀ ਪ੍ਰਤੀ ਨਜ਼ਰੀਆ ਜੋ ਅਸੀਂ ਵਿਕਸਤ ਕੀਤਾ ਹੈ ਕੇਵਲ ਇਸ ਜ਼ਿੰਦਗੀ ਦੀ ਦੇਣ ਨਹੀਂ ਹੈ ਬਲਕਿ ਇਹ ਸਾਡੇ ਸਾਰੇ ਪੂਰਬਲੇ ਜਨਮਾਂ ਦੀ ਕਰਨੀ ਅਤੇ ਕਰਮਾਂ ’ਤੇ ਅਧਾਰਿਤ ਹੁੰਦਾ ਹੈ। ਇਸ ਲਈ ਸਾਡਾ ਚਿੱਤਰ ਗੁਪਤ, ਸਾਡਾ ਸਾਰਾ ਲੇਖਾ-ਜੋਖਾ, ਸਾਡੇ ਸਾਰੇ ਪੂਰਬਲੇ ਜਨਮਾਂ ਦੇ ਵਿੱਚ ਕੀਤੇ ਚੰਗੇ ਮਾੜੇ ਕਰਮਾਂ ਦੇ ਕਾਰਣ ਹੀ ਹੈ। ਸਾਡੀ ਆਤਮਾ ਨੂੰ ਇਨ੍ਹਾਂ ਸਾਰੇ ਪੂਰਬਲੇ ਜਨਮਾਂ ਦੇ ਚੰਗੇ ਮਾੜੇ ਕਰਮਾਂ ਦੇ ਬੋਝ ਨੂੰ ਉਦੋਂ ਤਕ ਢੋਣਾ ਪੈਂਦਾ ਹੈ ਜਦੋਂ ਤਕ ਅਸੀਂ ਇਸ ਸਾਰਿਆਂ ਕਰਮਾਂ ਦਾ ਲੇਖਾ-ਜੋਖਾ ਪੂਰਾ ਨਹੀਂ ਕਰ ਦੇਂਦੇ ਹਾਂ, ਜੋ ਕਿ ਆਪਣੇ ਕੀਤਿਆਂ ਕਦੇ ਨਹੀਂ ਹੋ ਸਕਦਾ ਹੈ, ਜੋ ਕਿ ਕੇਵਲ ਗੁਰਪ੍ਰਸਾਦਿ ਨਾਲ ਹੀ ਹੋ ਸਕਦਾ ਹੈ। ਜੇਕਰ ਅਸੀਂ ਆਪਣੇ ਮਨ, ਆਪਣੇ ਚਿੱਤਰ ਗੁਪਤ ਨੂੰ ਆਪਣੀ ਪਿਛਲੀ ਜ਼ਿੰਦਗੀ ਅਤੇ ਪੂਰਬਲੇ ਜਨਮਾਂ ਦੇ ਕਰਮਾਂ ਦੇ ਪ੍ਰਭਾਵਾਂ ਤੋਂ ਮੁਕਤ ਕਰ ਲੈਂਦੇ ਹਾਂ ਤਾਂ ਅਸੀਂ ਆਪਣੀ ਰੂਹ ਨੂੰ ਆਪਣੇ ਪੂਰਬਲੇ ਜਨਮਾਂ ਦੀਆਂ ਭੈੜੀਆਂ ਕਰਨੀਆਂ ਦੇ ਨਕਾਰਾਤਮਿਕ ਪ੍ਰਭਾਵ ਤੋਂ ਮੁਕਤ ਕਰ ਲੈਂਦੇ ਹਾਂ ਜਾਂ ਅਸੀਂ ਆਪਣੀ ਰੂਹ ਨੂੰ ਆਪਣੇ ਪੂਰਬਲੇ ਜਨਮਾਂ ਦੇ ਅਤੇ ਪਿਛਲੀ ਜ਼ਿੰਦਗੀ ਦੇ ਕਰਮਾਂ ਦੇ ਬੋਝ ਤੋਂ ਮੁਕਤ ਕਰ ਲੈਂਦੇ ਹਾਂ। ਆਪਣੇ ਮਨ ਅਤੇ ਚਿੱਤਰਗੁਪਤ ਨੂੰ ਸਾਫ਼ ਕਰਨ ਦਾ ਇਕ ਤਰੀਕਾ ਜੋ ਕਿ ਦਾਸਨ ਦਾਸ ਨੇ ਆਪਣੇ ਇਸ ਜੀਵਨ ਵਿੱਚ ਵਰਤਿਆ ਹੈ ਬਹੁਤ ਹੀ ਸਾਦਾ ਅਤੇ ਸੌਖਾ ਹੈ। ਪੰਜ ਦੂਤਾਂ ਵੱਸ ਕੀਤੇ ਗਏ ਸਾਰੇ ਕਰਮਾਂ ਨੂੰ ਕਬੂਲ ਕਰਕੇ ਮੁਆਫ਼ੀ ਲਈ ਅਰਦਾਸ ਕਰਨਾ ਹੀ ਇਹ ਤਰੀਕਾ ਹੈ ਜਿਸ ਨਾਲ ਦਾਸਨ ਦਾਸ ਨੂੰ ਨਿੱਜੀ ਤੌਰ ’ਤੇ ਬੇਅੰਤ ਲਾਭ ਪ੍ਰਾਪਤ ਹੋਇਆ ਹੈ ਜੀ। ਆਵੋ ਇਹ ਤਰੀਕਾ ਅਸੀਂ ਸਾਰੇ ਆਪਣੇ ਜੀਵਨ ਨੂੰ ਸੁਧਾਰਣ ਲਈ ਵਰਤ ਕੇ ਵੇਖੀਏ ਜੀ। ਅਸੀਂ ਇੱਕ ਸਮੇਂ ਇੱਕ ਦੂਤ ਨੂੰ ਲਵਾਂਗੇ। ਆਓ ਅਸੀਂ ਸਭ ਤੋਂ ਪਹਿਲਾਂ ਕਾਮ ਤੋਂ ਸ਼ੁਰੂ ਕਰੀਏ। ਇਹ ਸਭ ਤੋਂ ਸੌਖਾ ਕਾਬੂ ਕਰਨਾ ਹੈ।

 

ਕੱਲ੍ਹ ਸਵੇਰੇ ਅਰਦਾਸ ਕਰਨ ਤੋਂ ਬਾਅਦ ਅਤੇ ੧੫ ਮਿੰਟ ਸਿਮਰਨ ਕਰਨ ਤੋਂ ਪਹਿਲਾਂ ਮਨ ਦੇ ਸ਼ਾਂਤ ਹੋਣ ’ਤੇ ਕਹੋ :

ਹੇ ਪਾਰਬ੍ਰਹਮ ਪਿਤਾ ਪਰਮੇਸ਼ਰ!

ਕ੍ਰਿਪਾ ਕਰਕੇ ਸਾਡੇ ਇਸ ਜਨਮ ਵਿੱਚ

ਕਾਮ ਵੱਸ ਕੀਤੇ ਸਾਰੇ ਗੁਨਾਹ ਸਾਨੂੰ ਦਿਖਾ ਦੇ,

ਅਸੀਂ ਆਪਣੇ ਸਾਰੇ ਗੁਨਾਹ ਕਬੂਲ ਕਰਦੇ ਹਾਂ ਜੀ

 

ਇਹ ਅਰਦਾਸ ਬਾਰ-ਬਾਰ ਕਰੋ ਅਤੇ ਆਪਣੀ ਸਾਰੀ ਜ਼ਿੰਦਗੀ ਉੱਪਰ ਝਾਤੀ ਮਾਰੋ, ਬਚਪਨ ਤੋਂ ਲੈ ਕੇ ਹੁਣ ਤਕ ਦੇ ਜੀਵਨ ਉੱਪਰ ਝਾਤੀ ਮਾਰੋ। ਅਸੀਂ ਆਪਣੇ ਸਾਰੇ ਕੀਤੇ ਗਏ ਗੁਨਾਹਾਂ ਅਤੇ ਪਾਪਾਂ ਨੂੰ ਆਪਣੀਆਂ ਅੱਖਾਂ ਸਾਹਮਣੇ ਫ਼ਿਲਮ ਦੀ ਤਰ੍ਹਾਂ ਵੇਖਣਾ ਸ਼ੁਰੂ ਕਰ ਦਿਆਂਗੇ। ਸਭ ਤੋਂ ਪਹਿਲਾਂ ਅਸੀਂ ਸਭ ਤੋਂ ਗੰਭੀਰ ਪਾਪ ਜੋ ਸਾਡੇ ਦੁਆਰਾ ਕੀਤੇ ਗਏ ਹਨ, ਵੇਖਾਂਗੇ ਅਤੇ ਫਿਰ ਇਹ ਲੜੀ ਟੁੱਟੇਗੀ ਨਹੀਂ। ਆਪਦੇ ਸਾਰੇ ਕਾਮ ਵੱਸ ਕੀਤੇ ਹੋਏ ਗੁਨਾਹ ਇਕ-ਇਕ ਕਰਕੇ ਸਾਹਮਣੇ ਆਉਣੇ ਸ਼ੁਰੂ ਹੋ ਜਾਣਗੇ। ਆਪਣੇ ਦੁਆਰਾ ਕੀਤੇ ਗਏ ਇਹਨਾਂ ਪਾਪਾਂ ਨੂੰ ਮੰਨਣ ਦੀ ਜ਼ਿੰਮੇਵਾਰੀ ਲੈਂਦੇ ਰਹੋ, ਜਦ ਆਪਣੇ ਸੱਚੇ ਹਿਰਦੇ ਨਾਲ ਕਬੂਲ ਕਰੋਗੇ ਅਤੇ ਮੁਆਫ਼ੀ ਮੰਗੋਗੇ ਤਾਂ ਇਹ ਸਾਰੇ ਗੁਨਾਹ ਮੁਆਫ਼ ਕਰ ਦਿੱਤੇ ਜਾਣਗੇ। ਇਸ ਤਰ੍ਹਾਂ ਕਰਨਾ ਜਾਰੀ ਰੱਖੋ ਜਦ ਤੱਕ ਅਸੀਂ ਪੂਰੀ ਤਰ੍ਹਾਂ ਮਹਿਸੂਸ ਨਹੀਂ ਕਰਦੇ ਕਿ ਅਸੀਂ ਕਿਤਨੇ ਗੁਨਾਹਗਾਰ ਹਾਂ। ਇਸ ਅਰਦਾਸ ਨੂੰ ਪੂਰੀ ਹੋਣ ਲਈ ਕੁੱਝ ਘੰਟਿਆਂ ਦਾ ਸਮਾਂ ਭੀ ਲੱਗ ਸਕਦਾ ਹੈ, ਕੁੱਛ ਦਿਨ ਭੀ ਲੱਗ ਸਕਦੇ ਹਨ, ਕੁੱਛ ਹਫ਼ਤੇ ਭੀ ਲੱਗ ਸਕਦੇ ਹਨ, ਜਾਂ ਕੁੱਝ ਮਹੀਨੇ ਭੀ ਲੱਗ ਸਕਦੇ ਹਨ, ਪਰ ਇਹ ਅਰਦਾਸ ਕਰਨੀ ਜਾਰੀ ਰੱਖੋ ਅਤੇ ਆਪਣੇ ਗੁਨਾਹ ਕਬੂਲਦੇ ਰਹੋ, ਮੁਆਫ਼ੀ ਮੰਗਦੇ ਰਹੋ ਜਦ ਤਕ ਆਪ ਨੂੰ ਇਹ ਵਿਸ਼ਵਾਸ ਨਾ ਹੋ ਜਾਵੇ ਕਿ ਸਾਰੇ ਗੁਨਾਹਾਂ ਦੀ ਮੁਆਫ਼ੀ ਮੰਗੀ ਗਈ ਹੈ। ਕੋਈ ਗੱਲ ਨਹੀਂ ਭਾਵੇਂ ਕਿੰਨਾ ਵੀ ਸਮਾਂ ਲੱਗੇ, ਇਸ ਤਰ੍ਹਾਂ ਕਰਨਾ ਜਾਰੀ ਰੱਖੋ, ਅਤੇ ਤਦ ਤੱਕ ਨਾ ਰੁਕੋ ਜਦ ਤੱਕ ਤੁਹਾਨੂੰ ਇਹ ਯਕੀਨ ਨਹੀਂ ਹੋ ਜਾਂਦਾ ਕਿ ਤੁਹਾਡਾ ਮਨ ਪੂਰੀ ਤਰ੍ਹਾਂ ਸਾਫ਼ ਹੋ ਗਿਆ ਹੈ। ਇਹ ਧਿਆਨ ਰਹੇ ਕਿ ਇਹ ਅਰਦਾਸ ਰੋਜ਼ ਸਿਮਰਨ ਸ਼ੁਰੂ ਕਰਨ ਤੋਂ ਪਹਿਲਾਂ ਕਰਨੀ ਹੈ ਅਤੇ ਓਦੋਂ ਤਕ ਸਿਮਰਨ ਸ਼ੁਰੂ ਨਹੀਂ ਕਰਨਾ ਜਦੋ ਤਕ ਅਰਦਾਸ ਚਲਦੀ ਰਹੇ, ਫਿਰ ਆਪਣੇ ਆਪ ਹੀ ਤੁਸੀਂ ਸਿਮਰਨ ਵਿੱਚ ਚਲੇ ਜਾਵੋਗੇ।

 

ਫਿਰ ਇਸੇ ਹੀ ਅਰਦਾਸ ਨੂੰ ਅਤੇ ਪ੍ਰਕ੍ਰਿਆ ਨੂੰ ਬਾਕੀ ਰਹਿੰਦੇ ਦੂਤ : ਕ੍ਰੋਧ, ਲੋਭ, ਮੋਹ, ਅਹੰਕਾਰ ਲਈ ਦੁਹਰਾਉ। ਇੱਕ ਵਾਰ ਕੇਵਲ ਇੱਕ ਦੂਤ ਨੂੰ ਹੀ ਪਕੜੋ। ਪੂਰੀ ਤਰ੍ਹਾਂ ਸਾਫ਼ ਹੋਣ ਨੂੰ ਕੁਝ ਹਫ਼ਤੇ ਜਾਂ ਮਹੀਨੇ ਜਾਂ ਇਸ ਤੋਂ ਵੀ ਜ਼ਿਆਦਾ ਸਮਾਂ ਲੱਗ ਸਕਦਾ ਹੈ। ਪਰ ਇਸ ਨੂੰ ਕਰਦੇ ਰਹੋ। ਇਸ ਨੂੰ ਕਰਦੇ ਆਪਣੇ ਰੋਜ਼ਾਨਾ ਜੀਵਨ ਦੇ ਕਰਮ, ਕ੍ਰਿਆਵਾਂ ਅਤੇ ਪ੍ਰਤੀਕ੍ਰਿਆਵਾਂ ਨੂੰ ਵੀ ਧਿਆਨ ਪੂਰਬਕ ਵੀਚਾਰਦੇ ਰਹੋ। ਸਤਿ ਉੱਪਰ ਆਪਣਾ ਧਿਆਨ ਕੇਂਦਰਿਤ ਰਖੋ। ਆਪਣੇ ਸਾਰੇ ਕਰਮ ਸਤਿ ਕਰਮ ਬਣਾਉ। ਹਰ ਰੋਜ਼ ਸਵੇਰੇ ਅਰਦਾਸ ਕਰਨ ਅਤੇ ਸਿਮਰਨ ਸ਼ੁਰੂ ਕਰਨ ਤੋਂ ਪਹਿਲਾਂ ਇਹ ਚੰਗਾ ਖ਼ਿਆਲ ਹੈ ਕਿ ਪਿਛਲੇ ਦਿਨ ਦੇ ਕੀਤੇ ਕਰਮਾਂ ’ਤੇ ਝਾਤੀ ਮਾਰੋ ਕਿ ਜੇਕਰ ਇਹ ਪੰਜ ਦੂਤਾਂ ਦੇ ਪ੍ਰਭਾਵ ਅਧੀਨ ਕੀਤੇ ਗਏ ਹਨ ਜਾਂ ਸਤਿ ਕਰਮ ਹਨ। ਜੇਕਰ ਅਸਤਿ ਕਰਮ ਕੀਤੇ ਹਨ ਤਦ ਆਪਣੇ ਗੁਨਾਹ ਕਬੂਲ ਕਰੋ ਅਤੇ ਮੁਆਫ਼ੀ ਮੰਗੋ ਅਤੇ ਮਨ ਨੂੰ ਸਾਫ਼ ਕਰੋ।

 

ਜੇਕਰ ਤੁਸੀਂ ਇਸ ਨੂੰ ਜ਼ਿਆਦਾ ਛੇਤੀ ਕਰਨਾ ਚਾਹੁੰਦੇ ਹੋ ਅਤੇ ਹੋਰ ਬੇਹਤਰ ਅਤੇ ਜ਼ਿਆਦਾ ਕਾਰਗਰ ਤਰੀਕੇ ਨਾਲ ਕਰਨਾ ਚਾਹੁੰਦੇ ਹੋ ਤਾਂ ਆਪਣੀਆਂ ਮਾੜੀਆਂ ਕਰਨੀਆਂ ਅਤੇ ਅਸਤਿ ਕਰਮਾਂ ਨੂੰ ਭਰੀ ਸੰਗਤ ਵਿੱਚ ਕਬੂਲ ਕਰੋ। ਭਾਵੇਂ ਕਿ ਅਸੀਂ ਰੋਜ਼ਾਨਾ ਜੀਵਨ ਵਿੱਚ ਕਿੰਨੇ ਵੀ ਧਿਆਨ ਨਾਲ ਰਹੀਏ, ਅਸੀਂ ਤਾਂ ਵੀ ਗ਼ਲਤੀਆਂ ਕਰ ਜਾਂਦੇ ਹਾਂ। ਇਹਨਾਂ ਮਾੜੀਆਂ ਕਰਨੀਆਂ ਦੇ ਪ੍ਰਭਾਵ ਨੂੰ ਹਟਾਉਣ ਲਈ ਸਾਨੂੰ ਆਪਣੇ ਮਾੜੇ ਕਰਮਾਂ ਨੂੰ ਮੰਨ ਲੈਣਾ ਚਾਹੀਦਾ ਹੈ ਅਤੇ ਮੁਆਫ਼ੀ ਲਈ ਅਰਦਾਸ ਕਰਦੇ ਰਹਿਣਾ ਚਾਹੀਦਾ ਹੈ। ਇਹ ਅਰਦਾਸ ਸਵੇਰ ਦੀ ਅਰਦਾਸ ਅਤੇ ਸ਼ਾਮ ਦੇ ਨਾਮ ਸਿਮਰਨ ਦੀ ਅਰਦਾਸ ਤੋਂ ਇਲਾਵਾ ਦਿਨ ਵਿਚ ਕਈ ਵਾਰ ਕਰੋ। ਇਥੇ ਜ਼ਰੂਰਤ ਸਾਡੀ ਕਰਨੀ ਨੂੰ ਪੂਰਨ ਸਤਿ ਦੀ ਕਰਨੀ ਬਣਾਉਣ ਦੀ ਹੈ ਅਤੇ ਇੱਕ ਵਾਰ ਜਦੋਂ ਸਾਡੀ ਕਰਨੀ ਸਤਿ ਦੀ ਕਰਨੀ ਹੋ ਜਾਂਦੀ ਹੈ ਤਦ ਸਾਡਾ ਅੰਦਰ ਪੂਰੀ ਤਰ੍ਹਾਂ ਸਾਫ਼ ਹੋ ਜਾਂਦਾ ਹੈ ਅਤੇ ਇਸ ਦੇ ਫਲਸਰੂਪ ਅਸੀਂ ਸਚਿਆਰੇ ਬਣ ਜਾਂਦੇ ਹਾਂ, ਸਾਡਾ ਹਿਰਦਾ ਪੂਰਨ ਸਚਿਆਰੀ ਰਹਿਤ ਵਿੱਚ ਚਲਾ ਜਾਂਦਾ ਹੈ।

 

ਇਹ ਪ੍ਰਕ੍ਰਿਆ ਤਦ ਹੀ ਕਾਰਗਰ ਸਾਬਿਤ ਹੋਵੇਗੀ ਜੇਕਰ ਅਸੀਂ ਪੂਰੀ ਤਰ੍ਹਾਂ ਗੁਰ ਅਤੇ ਗੁਰੂ ਨੂੰ ਆਪਾ ਵਾਰ ਦਿੰਦੇ ਹਾਂ ਅਤੇ ਪੂਰਨ ਸਮਰਪਿਤ ਹੋ ਜਾਂਦੇ ਹਾਂ। ਸਾਨੂੰ ਗੁਰੂ ਨੂੰ ਦਸਵੰਧ ਦੇਣ ਦੀ ਜ਼ਰੂਰਤ ਹੁੰਦੀ ਹੈ, ਅਤੇ ਆਪਣਾ ੧੦ ਪ੍ਰਤੀਸ਼ਤ ਸਮਾਂ ਹਰ ਸਵੇਰੇ ਨਾਮ ਸਿਮਰਨ ਨੂੰ ਦੇਣਾ ਚਾਹੀਦਾ ਹੈ ਅਤੇ ਆਪਣੀ ਕਮਾਈ ਦਾ ੧੦ ਪ੍ਰਤੀਸ਼ਤ ਗੁਰੂ ਅਤੇ ਭਲਾਈ ਦੇ ਕੰਮਾਂ ਲਈ ਦੇਣਾ ਚਾਹੀਦਾ ਹੈ। ਇੱਕ ਵਾਰ ਜਦ ਇਹ ਪ੍ਰਕ੍ਰਿਆ ਪੂਰੀ ਹੋ ਜਾਂਦੀ ਹੈ ਸਾਡਾ ਵਿਹਾਰ ਪੂਰੀ ਤਰ੍ਹਾਂ ਬਦਲ ਜਾਂਦਾ ਹੈ। ਅਸੀਂ ਆਪਣੇ ਰੋਜ਼ਾਨਾ ਦੇ ਕੰਮਾਂ ਵਿੱਚ ਬਹੁਤ ਜਾਗਰੂਕ ਹੋ ਜਾਂਦੇ ਹਾਂ। ਜੇਕਰ ਕੋਈ ਮਾੜਾ ਵਿਚਾਰ ਮਨ ਵਿੱਚ ਆਉਂਦਾ ਹੈ ਤਾਂ ਸਾਨੂੰ ਪਤਾ ਲੱਗ ਜਾਂਦਾ ਹੈ। ਅਸੀਂ ਤਦ ਅਤੇ ਉਸੇ ਵੇਲੇ ਇਸ ਨੂੰ ਉਥੇ ਹੀ ਰੋਕ ਦਿੰਦੇ ਹਾਂ।

 

ਸਤਿ ਦੀ ਕਰਨੀ ਵਿੱਚ ਵਿਸ਼ਵਾਸ ਕਰੋ, ਇਹ ਸਾਡੀ ਰੋਜ਼ਾਨਾ ਜ਼ਿੰਦਗੀ ਨੂੰ ਅਦਭੁਤ ਕਰ ਦਿੰਦਾ ਹੈ। ਸਾਡੀ ਰੂਹਾਨੀ ਯਾਤਰਾ ਤੇਜ਼ੀ ਨਾਲ ਅਗੇ ਵਧਣੀ ਸ਼ੁਰੂ ਹੋ ਜਾਂਦੀ ਹੈ। ਅਸੀਂ ਆਪਣੇ ਅੰਦਰ ਫ਼ਰਕ ਮਹਿਸੂਸ ਕਰਦੇ ਹਾਂ। ਸਾਡਾ ਪਰਿਵਾਰ ਸਾਡੇ ਵਿੱਚ ਇਹ ਤਬਦੀਲੀ ਦੇਖਣ ਲਗ ਪੈਂਦਾ ਹੈ। ਸਾਡਾ ਪਰਿਵਾਰ ਅਤੇ ਮਿੱਤਰ ਵੀ ਸਾਡੇ ਚਰਿੱਤਰ ਅਤੇ ਵਿਹਾਰ ਵਿੱਚ ਚੰਗੀ ਤਬਦੀਲੀ ਕਾਰਨ ਵਧੀਆ ਢੰਗ ਨਾਲ ਪ੍ਰਭਾਵਿਤ ਹੁੰਦੇ ਹਨ।

 

ਸਫਲਤਾ ਦੀ ਕੁੰਜੀ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ, ਪਰਉਪਕਾਰ ਅਤੇ ਮਹਾਂ ਪਰਉਪਕਾਰ ਦਾ ਗੁਰਪ੍ਰਸਾਦਿ ਹੈ। ਇਹ ਗੁਰਪ੍ਰਸਾਦਿ ਕੇਵਲ ਤਦ ਹੀ ਪ੍ਰਾਪਤ ਹੁੰਦਾ ਹੈ ਜਦ ਅਸੀਂ ਗੁਰ ਅਤੇ ਗੁਰੂ ਦੀ ਸ਼ਰਨ ਵਿੱਚ ਸੰਪੂਰਨ ਤੌਰ ’ਤੇ ਸਮਰਪਿਤ ਹੋ ਜਾਂਦੇ ਹਾਂ। ਇਹ ਤਦ ਹੀ ਪ੍ਰਾਪਤ ਹੁੰਦਾ ਹੈ ਜਦ ਅਸੀਂ ਗੁਰ ਅਤੇ ਗੁਰੂ ਦੀ ਚਰਨ ਸ਼ਰਨ ਵਿਚ ਜਾਂਦੇ ਹਾਂ ਅਤੇ ਸਾਡੇ ਰੋਜ਼ਾਨਾ ਜੀਵਨ ਵਿੱਚ ਗੁਰਬਾਣੀ ’ਤੇ ਅਮਲ ਕਰਕੇ ਗੁਰਬਾਣੀ ਦੀ ਕਮਾਈ ਕਰਦੇ ਹਾਂ। ਜਦ ਇਸ ਤਰ੍ਹਾਂ ਵਾਪਰਦਾ ਹੈ ਤਾਂ ਅਸਲ ਬੰਦਗੀ ਗੁਰਪ੍ਰਸਾਦਿ ਅਤੇ ਗੁਰ ਕ੍ਰਿਪਾ ਨਾਲ ਸ਼ੁਰੂ ਹੁੰਦੀ ਹੈ, ਸਾਰੇ ਹੀ ਪੰਜ ਦੂਤ ਅਤੇ ਇੱਛਾਵਾਂ ਸਾਡੇ ਕਾਬੂ ਅਧੀਨ ਆ ਜਾਂਦੀਆਂ ਹਨ। ਤਦ ਅਸੀਂ ਉਹਨਾਂ ਦੇ ਅਧੀਨ ਨਹੀਂ ਰਹਿੰਦੇ। ਇਹ ਹੀ ਮਨ ਉੱਪਰ ਜਿੱਤ ਪਾਉਣ ਦਾ ਮਤਲਬ ਹੈ। ਤਦ ਸਾਡਾ ਮਨ ਸਿੱਧਾ ਜੋਤ ਦੇ ਅਧੀਨ ਆ ਜਾਂਦਾ ਹੈ ਅਤੇ ਸਾਡੀਆਂ ਸਾਰੀਆਂ ਇੰਦਰੀਆਂ ਅਤੇ ਸਰੀਰ ਦੇ ਹਿੱਸੇ ਅਕਾਲ ਪੁਰਖ ਦੇ ਹੁਕਮ ਅਧੀਨ ਕੰਮ ਕਰਦੀਆਂ ਹਨ। ਕੋਈ ਮਨਮਤ ਨਹੀਂ ਰਹਿੰਦੀ ਕੇਵਲ ਬ੍ਰਹਮ ਗਿਆਨ ਰਹਿੰਦਾ ਹੈ।

ਅਸਟਪਦੀ

ਜਿਹ ਪ੍ਰਸਾਦਿ ਛਤੀਹ ਅੰਮ੍ਰਿਤ ਖਾਹਿ

ਤਿਸੁ ਠਾਕੁਰ ਕਉ ਰਖੁ ਮਨ ਮਾਹਿ

ਜਿਹ ਪ੍ਰਸਾਦਿ ਸੁਗੰਧਤ ਤਨਿ ਲਾਵਹਿ

ਤਿਸ ਕਉ ਸਿਮਰਤ ਪਰਮ ਗਤਿ ਪਾਵਹਿ

ਜਿਹ ਪ੍ਰਸਾਦਿ ਬਸਹਿ ਸੁਖ ਮੰਦਰਿ

ਤਿਸਹਿ ਧਿਆਇ ਸਦਾ ਮਨ ਅੰਦਰਿ

ਜਿਹ ਪ੍ਰਸਾਦਿ ਗ੍ਰਿਹ ਸੰਗਿ ਸੁਖ ਬਸਨਾ

ਆਠ ਪਹਰ ਸਿਮਰਹੁ ਤਿਸੁ ਰਸਨਾ

ਜਿਹ ਪ੍ਰਸਾਦਿ ਰੰਗ ਰਸ ਭੋਗ

ਨਾਨਕ ਸਦਾ ਧਿਆਈਐ ਧਿਆਵਨ ਜੋਗ

 

ਜਦ ਅਸੀਂ ਅਕਾਲ ਪੁਰਖ ਦੀ ਅਨਾਦਿ ਬਖ਼ਸ਼ਿਸ਼ ਗੁਰ ਕ੍ਰਿਪਾ ਅਤੇ ਗੁਰਪ੍ਰਸਾਦਿ ਦੇ ਅਧੀਨ ਹੁੰਦੇ ਹਾਂ ਤਦ ਸਾਡੀ ਜ਼ਿੰਦਗੀ ਵਿਚ ਵਾਪਰਨ ਵਾਲੀ ਹਰ ਗੱਲ ਚੰਗੀ ਹੋ ਜਾਂਦੀ ਹੈ। ਜਦ ਅਸੀਂ ਹਉਮੈ ਵਿਚ ਹੁੰਦੇ ਹਾਂ ਅਸੀਂ ਕਹਿੰਦੇ ਹਾਂ, ‘ਮੈਂ ਇਹ ਕਰ ਰਿਹਾ ਹਾਂ, ਜਾਂ ਮੈਂ ਇਹ ਕਰਨ ਦੇ ਯੋਗ ਹਾਂ।’ ਜਦ ਅਸੀਂ ਗੁਰ ਕ੍ਰਿਪਾ ਅਤੇ ਗੁਰਪ੍ਰਸਾਦਿ ਦੇ ਅਧੀਨ ਹੁੰਦੇ ਹਾਂ ਤਦ ਸਾਨੂੰ ਅਹਿਸਾਸ ਹੁੰਦਾ ਹੈ ਕਿ ਹਉਮੈ ਕੁਝ ਨਹੀਂ ਕਰਦੀ, ਨਾ ਹੀ ਹਉਮੈ ਕੁਝ ਕਰਨ ਦੇ ਯੋਗ ਹੈ। ਇਹ ਸਮਝਣਾ ਜਾਨਣਾ ਬਹੁਤ ਹੀ ਸਾਦਾ ਅਤੇ ਸੌਖਾ ਹੈ ਕਿ ਜੇਕਰ ਉਹ ਪਾਰਬ੍ਰਹਮ ਪਿਤਾ ਪਰਮੇਸ਼ਰ ਹੀ ਕਰਤਾ ਪੁਰਖ ਹੈ, ਤਦ ਹਉਮੈ ‘ਮੈਂ’ ਕਿਸ ਤਰ੍ਹਾਂ ਕੁਝ ਵੀ ਕਰ ਸਕਦਾ ਹੈ ?

 

ਸਾਨੂੰ ਇਸ ਸਮਝ ਤੱਕ ਪਹੁੰਚਣਾ ਹੋਵੇਗਾ ਕਿ ਸਾਡੀ ਜ਼ਿੰਦਗੀ ਵਿੱਚ ਜੋ ਵੀ ਚੰਗਾ ਹੋ ਰਿਹਾ ਹੈ ਪ੍ਰਮਾਤਮਾ ਦੀ ਕਿਰਪਾ ਨਾਲ ਹੋ ਰਿਹਾ ਹੈ ਅਤੇ ਕੁਝ ਵੀ ਹੋਰ ਤਰੀਕੇ ਨਾਲ ਨਹੀਂ ਹੋ ਰਿਹਾ। ਤਦ ਮੈਂ ਦੀ ਭਾਵਨਾ ਮੇਰਾ, ਮੈਂ, ਸਾਡਾ ਦਾ ਵਿਹਾਰ ਸਾਡੀ ਜ਼ਿੰਦਗੀ ਵਿਚ ਅਲੋਪ ਹੋਣਾ ਸ਼ੁਰੂ ਹੋ ਜਾਵੇਗਾ। ਇਹ ਸਾਡੀ ਮੈਂ ਸਾਡੀ ਹਉਮੈ ਨੂੰ ਮਾਰ ਦੇਵੇਗਾ। ਅਸੀਂ ਇਸ ਦੇ ਫਲਸਰੂਪ ਗੰਭੀਰ ਅਤੇ ਭਿਆਨਕ ਮਾਨਸਿਕ ਵਿਕਾਰ ਹਉਮੈ ਤੋਂ ਮੁਕਤੀ ਪਾ ਲਵਾਂਗੇ। ਇੱਕ ਵਾਰ ਜਦ ਅਜਿਹਾ ਹੋ ਜਾਂਦਾ ਹੈ ਤਾਂ ਸਾਡੇ ਅਤੇ ਅਕਾਲ ਪੁਰਖ ਵਿੱਚ ਕੋਈ ਭੇਦ ਨਹੀਂ ਰਹਿ ਜਾਂਦਾ।

 

ਪੰਜ ਦੂਤ ਓਨਾ ਚਿਰ ਹੀ ਰਹਿੰਦੇ ਹਨ ਜਿੰਨਾ ਚਿਰ ਅਸੀਂ ਹਉਮੈ ਦੀ ਭਾਵਨਾ ਰੱਖਦੇ ਹਾਂ। ਹਉਮੈ ਨੂੰ ਮਾਰਨਾ ਬੜਾ ਹੀ ਮੁਸ਼ਕਿਲ ਹੁੰਦਾ ਹੈ ਅਤੇ ਇਹ ਬਹੁਤ ਹੀ ਔਖਿਆਂ ਜਾਂਦੀ ਹੈ। ਹਉਮੈ, ਅਹੰਕਾਰ ਨੂੰ ਜਨਮ ਦਿੰਦੀ ਹੈ। ਇਹ ਸਾਡਾ ਆਪਦਾ ਅਤੇ ਸਾਡੀਆਂ ਪ੍ਰਾਪਤੀਆਂ ਦਾ ਸਮਾਜ ਵਿੱਚ ਰੁਤਬਾ, ਨਾਮ ਅਤੇ ਧਨ ਦਾ ਮਾਣ ਹੁੰਦਾ ਹੈ। ਹਉਮੈ ਅਤੇ ਇਸ ਦਾ ਨਤੀਜਾ, ਅਹੰਕਾਰ ਉੱਪਰ ਜਿੱਤ ਪਾਉਣੀ ਬਹੁਤ ਮੁਸ਼ਕਿਲ ਹੈ। ਪਰ ਇਕ ਵਾਰ ਜਦੋਂ ਅਸੀਂ ਇਹਨਾਂ ਉੱਪਰ ਜਿੱਤ ਪਾ ਲੈਂਦੇ ਹਾਂ ਅਸੀਂ ਮਨ ਦੀ ਪੂਰਨ ਅਤਿ ਨਿਮਰਤਾ ਦੀ ਅਵਸਥਾ ਵਿਚ ਚਲੇ ਜਾਂਦੇ ਹਾਂ। ਇਹ ਪ੍ਰਮਾਤਮਾ ਨਾਲ ਮੇਲ ਦਾ ਜ਼ਰੂਰੀ ਬ੍ਰਹਮ ਗੁਣ ਹੈ।

 

ਜਦ ਕੁਝ ਚੰਗਾ ਵਾਪਰਦਾ ਹੈ, ਬਹੁਤੇ ਲੋਕ ਹਉਮੈ ਦੇ ਪ੍ਰਭਾਵ ਅਧੀਨ ਇਸ ਦਾ ਸਿਹਰਾ ਆਪਣੇ ਸਿਰ ਲੈਂਦੇ ਹਨ ਅਤੇ ਸਰਵ-ਸ਼ਕਤੀਮਾਨ ਦੀ ਕ੍ਰਿਪਾ ਦਾ ਧੰਨਵਾਦ ਨਹੀਂ ਕਰਦੇ। ਅਸੀਂ ਇਹ ਨਹੀਂ ਪਹਿਚਾਣਦੇ ਕਿ ਉਹ ਸਾਡੇ ’ਤੇ ਬੜਾ ਦਿਆਲੂ ਹੈ ਅਤੇ ਉਸਨੇ ਸਾਨੂੰ ਜ਼ਿੰਦਗੀ ਜਿਊਣ ਲਈ ਹਰ ਚੀਜ਼ ਬਖ਼ਸ਼ੀ ਹੈ। ਇਸ ਦੀ ਬਜਾਇ, ਅਸੀਂ ਆਪਣੇ ਆਪ ਨੂੰ ਸਵੈ ਪ੍ਰਸੰਸਾ ਵਿੱਚ ਰੁਝਾ ਲੈਂਦੇ ਹਾਂ। ਇਹ ਸਾਰਾ ਹਉਮੈ ਦੇ ਨਤੀਜੇ ਵਜੋਂ ਅਹੰਕਾਰ ਹੈ।

 

ਇਸ ਦੇ ਉਲਟ, ਜਦ ਸਾਡੇ ਰੋਜ਼ਾਨਾ ਜੀਵਨ ਵਿਚ ਕੁਝ ਬੁਰਾ ਵਾਪਰਦਾ ਹੈ, ਅਸੀਂ ਪਰਮਾਤਮਾ ਨੂੰ ਦੋਸ਼ ਦੇਣਾ ਸ਼ੁਰੂ ਕਰ ਦਿੰਦੇ ਹਾਂ ਅਤੇ ਪਰਮਾਤਮਾ ਨੂੰ ਇਸ ਲਈ ਜ਼ਿੰਮੇਵਾਰ ਠਹਿਰਾਉਂਦੇ ਹਾਂ। ਅਸੀਂ ਪ੍ਰਮਾਤਮਾ ਉੱਪਰ ਆਪਣੀ ਜ਼ਿੰਦਗੀ ਵਿੱਚ ਵਾਪਰਦੇ ਹਰ ਬੁਰੇ ਕੰਮ ਦੁੱਖਾਂ ਕਲੇਸ਼ਾਂ ਦਾ ਦੋਸ਼ ਲਾਉਂਦੇ ਹਾਂ। ਕਈ ਵਾਰੀ ਅਸੀਂ ਆਪਣੀ ਕਿਸਮਤ ਨੂੰ ਕੋਸਦੇ ਹਾਂ ਅਤੇ ਪਰਮਾਤਮਾ ’ਤੇ ਆਪਣੀ ਕਰਨੀ ਦਾ ਹੀ ਇਸ ਤਰ੍ਹਾਂ ਦੇ ਲੇਖ ਲਿਖਣ ਦਾ ਦੋਸ਼ ਲਗਾਉਂਦੇ ਹਾਂ। ਸੱਚੀ ਗੱਲ ਇਹ ਹੈ ਕਿ ਜੋ ਕੁਝ ਵੀ ਵਾਪਰਦਾ ਹੈ, ਸਾਡੀ ਪਿਛਲੀ ਅਤੇ ਪੂਰਬਲੇ ਜਨਮਾਂ ਦੀ ਕਰਨੀ ਕਾਰਨ ਹੀ ਹੁੰਦਾ ਹੈ।

 

ਹਉਮੈ ਨਾਲ ਸਿੱਝਣ ਦਾ ਤਰੀਕਾ ਇਹ ਹੈ ਜਦ ਕੁਝ ਚੰਗਾ ਵਾਪਰਦਾ ਹੈ ਤਾਂ ਪਰਮਾਤਮਾ ਦਾ ਸ਼ੁਕਰਾਨਾ ਕਰੋ। ਪਰ ਜਦ ਕੁਝ ਬੁਰਾ ਵਾਪਰਦਾ ਹੈ ਤਾਂ ਇਸ ਨੂੰ ਸਵੀਕਾਰ ਕਰੋ ਅਤੇ ਵੇਖੋ ਕਿ ਅਸੀਂ ਇਸ ਤੋਂ ਕੀ ਸਿੱਖ ਸਕਦੇ ਹਾਂ। ਪਰਮਾਤਮਾ ਉੱਪਰ ਦੋਸ਼ ਲਾਉਣ ਨਾਲ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਉਹ ਬੜਾ ਹੀ ਦਿਆਲੂ ਹੈ ਅਤੇ ਕਿਸੇ ਦਾ ਵੀ ਬੁਰਾ ਨਹੀਂ ਕਰਦਾ। ਪਰ ਦੋਸ਼ ਸਾਡੇ ਕਰਮਾਂ ਦਾ ਹੀ ਹੈ। ਜਦ ਵੀ ਸਾਡੇ ਨਾਲ ਕੁੱਛ ਬੁਰਾ ਵਾਪਰਦਾ ਹੈ ਤਾਂ ਸਾਨੂੰ ਸਾਡੇ ਹੀ ਕਰਮ ਇਹ ਸਿੱਖਿਆ ਦੇ ਰਹੇ ਹਨ ਕਿ ਸਾਨੂੰ ਅਸਤਿ ਕਰਮ ਬੰਦ ਕਰ ਦੇਣੇ ਚਾਹੀਦੇ ਹਨ ਅਤੇ ਸਤਿ ਕਰਮ ਕਰਨੇ ਸ਼ੁਰੂ ਕਰ ਦੇਣੇ ਚਾਹੀਦੇ ਹਨ। ਚੰਗੇ ਕਰਮ ਬੀਜਣ ਨਾਲ ਸਾਡਾ ਭਵਿੱਖ ਮੁਸ਼ਕਲਾਂ ਤੋਂ ਰਹਿਤ ਹੋਵੇਗਾ। ਹਰ ਚੰਗੇ ਕੰਮ ਦਾ ਸਿਹਰਾ ਆਪਣੇ ਸਿਰ ਲੈਣ ਅਤੇ ਮਾੜੇ ਕੰਮ ਲਈ ਪਰਮਾਤਮਾ ਨੂੰ ਦੋਸ਼ ਦੇਣ ਨਾਲ ਅਸੀਂ ਹਉਮੈ ਦੇ ਇਸ ਡੂੰਘੇ ਚਿੱਕੜ ਵਿਚ ਗ਼ਲਤਾਨ ਹੋ ਜਾਂਦੇ ਹਾਂ। ਅਸੀਂ ਹਉਮੈ ਦੀ ਡੂੰਘੀ ਮਾਨਸਿਕ ਬਿਮਾਰੀ ਦਾ ਸ਼ਿਕਾਰ ਹੋ ਜਾਂਦੇ ਹਾਂ। ਇਹ ਹੀ ਸਾਡੀ ਰੂਹ ਦੇ ਬਾਰ-ਬਾਰ ਜਨਮ ਮਰਨ ਦੇ ਚੱਕਰ ਵਿੱਚ ਭਟਕਣ ਦਾ ਕਾਰਨ ਹੈ।

 

ਗੁਰੂ ਪੰਚਮ ਪਾਤਸ਼ਾਹ ਜੀ ਬੇਅੰਤ ਦਿਆਲਤਾ ਨਾਲ ਸਾਨੂੰ ਪੂਰਨ ਬ੍ਰਹਮ ਗਿਆਨ ਬਖ਼ਸ਼ ਰਹੇ ਹਨ ਜੋ ਸਾਡੇ ਵਿਚੋਂ ਹਉਮੈ ਦੇ ਇਸ ਦੀਰਘ ਮਾਨਸਿਕ ਰੋਗ ਨੂੰ ਮਾਰਨ ਦੀ ਬੇਅੰਤ ਸ਼ਕਤੀ ਦਿੰਦਾ ਹੈ। ਇਸ ਪੂਰਨ ਬ੍ਰਹਮ ਗਿਆਨ ਦੀ ਪਰਮ ਸ਼ਕਤੀ ਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਲਿਆਉਣ ਨਾਲ ਸਾਨੂੰ ਹਉਮੈ ਦੀ ਇਸ ਦੀਰਘ ਮਾਨਸਿਕ ਬਿਮਾਰੀ ਤੋਂ ਮੁਕਤੀ ਮਿਲੇਗੀ ਅਤੇ ਸਾਨੂੰ ਪਰਮਾਤਮਾ ਨਾਲ ਇੱਕ-ਮਿੱਕ ਹੋਣ ਦੀ ਬਖ਼ਸ਼ਿਸ਼ ਪ੍ਰਾਪਤ ਹੋਵੇਗੀ।

 

ਗੁਰੂ ਸਾਹਿਬ ਜੀ ਬੜੀ ਹੀ ਦਿਆਲਤਾ ਨਾਲ ਸਾਨੂੰ ਯਾਦ ਕਰਾ ਰਹੇ ਹਨ ਕਿ ਸਾਡੀ ਜ਼ਿੰਦਗੀ ਵਿੱਚ ਜੋ ਕੁਝ ਵੀ ਚੰਗਾ ਵਾਪਰ ਰਿਹਾ ਹੈ ਉਹ ਸਭ ਬ੍ਰਹਮ ਕ੍ਰਿਪਾ ਨਾਲ ਹੋ ਰਿਹਾ ਹੈ। ਸਾਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਪਰਮਾਤਮਾ ਨੂੰ ਯਾਦ ਰੱਖਣਾ ਚਾਹੀਦਾ ਹੈ ਅਤੇ ਉਸਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਨਾਲ ਅਸੀਂ ਜੋ ਵੀ ਖਾਂਦੇ ਹਾਂ ਅੰਮ੍ਰਿਤ ਬਣ ਜਾਂਦਾ ਹੈ। ਪਰਮਾਤਮਾ ਦਾ ਸ਼ੁਕਰਾਨਾ ਕਰਨ ਨਾਲ ਅਸੀਂ ਲਗਾਤਾਰ ਪਰਮਾਤਮਾ ਨੂੰ ਉਸਦੀ ਕ੍ਰਿਪਾ ਨਾਲ ਯਾਦ ਰੱਖਦੇ ਹਾਂ। ਅਸੀਂ ਉਸ ਨੂੰ ਕਦੇ ਨਹੀਂ ਭੁੱਲਦੇ ਅਤੇ ਇਸ ਦੇ ਫਲਸਰੂਪ ਉਹ ਸਾਡੇ ਮਨ ਵਿੱਚ ਚਲਾ ਜਾਂਦਾ ਹੈ। ਇਹ ਸਾਡੀ ਹਉਮੈ ਮਨ ਨੂੰ ਪਾਰਬ੍ਰਹਮ ਪਰਮੇਸ਼ਰ ਪਰਮ ਜੋਤ ਪੂਰਨ ਪ੍ਰਕਾਸ਼ ਵਿੱਚ ਬਦਲ ਦਿੰਦਾ ਹੈ। ਅਸੀਂ ਨਾਮ ਦੀ ਅਜਪਾ ਜਾਪ ਅਵਸਥਾ ਵਿੱਚ ਚਲੇ ਜਾਂਦੇ ਹਾਂ। ਸਾਡਾ ਮਨ ਆਪਣੇ ਆਪ ਵਿੱਚ ਪਰਮ ਜੋਤ ਬਣ ਜਾਂਦਾ ਹੈ।

 

ਪਰਮਾਤਮਾ ਦੀ ਬ੍ਰਹਮ ਕ੍ਰਿਪਾ ਨਾਲ ਸਾਡੇ ਕੋਲ ਸਾਡੇ ਸਥੂਲ ਸਰੀਰ ਨੂੰ ਸਾਫ਼ ਕਰਨ ਅਤੇ ਸੁਗੰਧਤ ਕਰਨ ਵਾਲੀਆਂ ਕਈ ਵਸਤੂਆਂ ਹਨ। ਪਰ ਅਸੀਂ ਆਪਣੇ ਸੂਖਸ਼ਮ ਸਰੀਰ ਨੂੰ ਕਿਵੇਂ ਸਾਫ਼ ਕਰ ਸਕਦੇ ਹਾਂ ? ਪਰਮਾਤਮਾ ਦੀ ਕ੍ਰਿਪਾ ਵਿੱਚ ਪੱਕੇ ਵਿਸ਼ਵਾਸ ਨਾਲ ਅਤੇ ਲਗਾਤਾਰ ਉਸ ਨੂੰ ਯਾਦ ਰੱਖ ਕੇ। ਅਸੀਂ ਰੂਹਾਨੀਅਤ ਦੀ ਉਸ ਅਵਸਥਾ ਵਿੱਚ ਪਹੁੰਚ ਜਾਂਦੇ ਹਾਂ ਜਿਥੇ ਸਾਡੀ ਸੂਖਸ਼ਮ ਦੇਹੀ ੨੪ ਕੈਰਟ ਸੋਨੇ ਦੀ ਤਰ੍ਹਾਂ, ਕੰਚਨ ਸੂਖਸ਼ਮ ਦੇਹੀ ਬਣ ਜਾਂਦੀ ਹੈ। ਐਸੀ ਅਵਸਥਾ ਦੀ ਪ੍ਰਾਪਤੀ ਨਾਲ ਅੰਮ੍ਰਿਤ ਨਿਰੰਤਰ ਸਾਰੀ ਦੇਹੀ ਵਿੱਚੋਂ ਵਹਿੰਦਾ ਰਹਿੰਦਾ ਹੈ ਅਤੇ ਨਿਰੰਤਰ ਸਾਡੇ ਸਾਰੇ ਸਰੀਰ ਨੂੰ ਅਤੇ ਮਨ ਨੂੰ ਥਿੜਕਣ ਨਹੀਂ ਦਿੰਦਾ ਹੈ। ਜਦ ਅਜਿਹਾ ਵਾਪਰਦਾ ਹੈ ਤਾਂ ਅਸੀਂ ਪਰਮ ਅਵਸਥਾ ਵਿੱਚ ਪਹੁੰਚ ਜਾਂਦੇ ਹਾਂ। ਇਹ ਪਰਮ ਪਦਵੀ ਹੈ, ਪਰਮ ਪਦ ਦਾ ਗੁਰਪ੍ਰਸਾਦਿ ਪ੍ਰਾਪਤ ਹੋ ਜਾਂਦਾ ਹੈ। ਉਹ ਇੱਕ ਪਾਰਬ੍ਰਹਮ ਪਿਤਾ ਪਰਮੇਸ਼ਰ ਜਿਸਦੀ ਕ੍ਰਿਪਾ ਨਾਲ ਸਾਨੂੰ ਰਹਿਣ ਲਈ ਵਧੀਆ ਜਗ੍ਹਾ ਮਿਲੀ ਹੈ ਅਤੇ ਸਾਡੀ ਮਨੁੱਖਾ ਜ਼ਿੰਦਗੀ ਦਾ ਅਨੰਦ ਮਾਨਣ ਲਈ ਹਰ ਤਰ੍ਹਾਂ ਦੀਆਂ ਸਹੂਲਤਾਂ ਮਿਲੀਆਂ ਹਨ, ਸਾਨੂੰ ਉਸ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਧਿਆਨ ਆਪਣੇ ਮਨ ਵਿੱਚ ਹਰ ਸਮੇਂ ਰੱਖਣਾ ਚਾਹੀਦਾ ਹੈ। ਸਾਨੂੰ ਇਹ ਗੱਲ ਕਦੇ ਨਹੀਂ ਭੁੱਲਣੀ ਚਾਹੀਦੀ ਕਿ ਅਸੀਂ ਸਭ ਕੁਝ ਪਰਮਾਤਮਾ ਦੀ ਕ੍ਰਿਪਾ ਨਾਲ ਹੀ ਪ੍ਰਾਪਤ ਕੀਤਾ ਹੈ।

 

ਉਹ ਇੱਕ ਪਾਰਬ੍ਰਹਮ ਪਿਤਾ ਪਰਮੇਸ਼ਰ ਜਿਸ ਦੀ ਅਨਾਦਿ ਕ੍ਰਿਪਾ ਨਾਲ ਅਸੀਂ ਆਪਣੇ ਸਾਰੇ ਰਿਸ਼ਤਿਆਂ ਦਾ ਅਨੰਦ ਮਾਣਦੇ ਹਾਂ। ਸਾਨੂੰ ਉਸ ਦਾ ਨਾਮ ਹਮੇਸ਼ਾਂ ਆਪਣੀ ਜ਼ੁਬਾਨ ’ਤੇ ਰੱਖਣਾ ਚਾਹੀਦਾ ਹੈ। ਇਸ ਤੋਂ ਭਾਵ ਹੈ ਕਿ ਸੰਸਾਰ ਦੇ ਇਨ੍ਹਾਂ ਸਾਰੇ ਸੁੱਖਾਂ ਨੂੰ ਮਾਣਦਿਆਂ ਸਾਨੂੰ ਉਸ ਸਭ ਸੁੱਖ ਸਹੂਲਤਾਂ ਦੇਣ ਵਾਲੇ ਪਾਰਬ੍ਰਹਮ ਪਿਤਾ ਪਰਮੇਸ਼ਰ ਨੂੰ ਹਿਰਦੇ ਵਿੱਚ ਰੱਖਣਾ ਚਾਹੀਦਾ ਹੈ। ਸਾਨੂੰ ਨਿਰੰਤਰ ਉਸ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਸ਼ੁਕਰਾਨਾ ਕਰਦੇ ਰਹਿਣਾ ਚਾਹੀਦਾ ਹੈ।

 

ਉਹ ਇੱਕ ਪਾਰਬ੍ਰਹਮ ਪਿਤਾ ਪਰਮੇਸ਼ਰ ਜਿਸ ਨੇ ਸਾਨੂੰ ਇੰਨੀਆਂ ਚੀਜ਼ਾਂ ਖਾਣ ਲਈ, ਜ਼ਿੰਦਗੀ ਜੀਵਨ ਅਤੇ ਅਨੰਦ ਮਾਨਣ ਲਈ ਦਿੱਤੀ ਹੈ, ਸਾਨੂੰ ਹਮੇਸ਼ਾਂ ਉਸ ਪਾਰਬ੍ਰਹਮ ਪਿਤਾ ਪਰਮੇਸ਼ਰ ਨੂੰ ਯਾਦ ਰੱਖਣਾ ਚਾਹੀਦਾ ਹੈ। ਕੇਵਲ ਉਹ ਹੀ ਇੱਕ ਪਾਰਬ੍ਰਹਮ ਪਿਤਾ ਪਰਮੇਸ਼ਰ ਹੈ ਜੋ ਸਾਡੀ ਸੰਭਾਲ ਕਰ ਰਿਹਾ ਹੈ ਅਤੇ ਸਾਡੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰ ਰਿਹਾ ਹੈ ਉਸ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਕ੍ਰਿਪਾ ਨੂੰ ਹਮੇਸ਼ਾਂ ਪਹਿਚਾਣਦੇ ਰਹੋ ਅਤੇ ਉਸ ਦੀ ਸਿਫ਼ਤ ਕਰਦੇ ਰਹੋ। ਕੇਵਲ ਉਹ ਹੀ ਇੱਕ ਪਾਰਬ੍ਰਹਮ ਪਿਤਾ ਪਰਮੇਸ਼ਰ ਹੈ ਜਿਸ ਉੱਪਰ ਅਸੀਂ ਯਕੀਨ ਕਰ ਸਕਦੇ ਹਾਂ, ਨਿਰਭਰ ਹੋ ਸਕਦੇ ਹਾਂ। ਪਾਰਬ੍ਰਹਮ ਪਿਤਾ ਪਰਮੇਸ਼ਰ ਹੀ ਸਭ ਕੁਝ ਹੈ ਅਤੇ ਸਾਡੀ ਜੀਵਨ ਦੀ ਗਤੀ ਨੂੰ ਚਲਦੇ ਰੱਖ ਰਿਹਾ ਹੈ। ਇਸ ਲਈ ਕਦੀ ਨਾ ਭੁੱਲੋ ਕਿ ਉਹ ਪਾਰਬ੍ਰਹਮ ਪਿਤਾ ਪਰਮੇਸ਼ਰ ਹੀ ਸਾਡੀ ਹੋਂਦ ਅਤੇ ਜੀਵਨ ਦਾ ਆਧਾਰ ਹੈ।

 

ਜਿਹ ਪ੍ਰਸਾਦਿ ਪਾਟ ਪਟੰਬਰ ਹਢਾਵਹਿ

ਤਿਸਹਿ ਤਿਆਗਿ ਕਤ ਅਵਰ ਲੁਭਾਵਹਿ

ਜਿਹ ਪ੍ਰਸਾਦਿ ਸੁਖਿ ਸੇਜ ਸੋਈਜੈ

ਮਨ ਆਠ ਪਹਰ ਤਾ ਕਾ ਜਸੁ ਗਾਵੀਜੈ

ਜਿਹ ਪ੍ਰਸਾਦਿ ਤੁਝੁ ਸਭੁ ਕੋਊ ਮਾਨੈ

ਮੁਖਿ ਤਾ ਕੋ ਜਸੁ ਰਸਨ ਬਖਾਨੈ

ਜਿਹ ਪ੍ਰਸਾਦਿ ਤੇਰੋ ਰਹਤਾ ਧਰਮੁ

ਮਨ ਸਦਾ ਧਿਆਇ ਕੇਵਲ ਪਾਰਬ੍ਰਹਮੁ

ਪ੍ਰਭ ਜੀ ਜਪਤ ਦਰਗਹ ਮਾਨੁ ਪਾਵਹਿ

ਨਾਨਕ ਪਤਿ ਸੇਤੀ ਘਰਿ ਜਾਵਹਿ

 

ਗੁਰੂ ਪਾਤਸ਼ਾਹ ਜੀ ਸਾਨੂੰ ਬੇਅੰਤ ਦਿਆਲਤਾ ਨਾਲ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਅਨਾਦਿ ਕ੍ਰਿਪਾ ਬਾਰੇ ਯਾਦ ਕਰਵਾ ਰਹੇ ਹਨ। ਪਰੀਪੂਰਨ ਪ੍ਰਮਾਤਮਾ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਕ੍ਰਿਪਾ ਨਾਲ ਸਾਨੂੰ ਪਹਿਨਣ ਲਈ ਸੁੰਦਰ ਅਤੇ ਮਹਿੰਗੇ ਵਸਤਰ ਅਤੇ ਗਹਿਣੇ ਮਿਲੇ ਹਨ। ਅਸੀਂ ਇਹ ਭੁੱਲ ਗਏ ਹਾਂ ਕਿ ਅਸੀਂ ਜਿੰਨਾ ਹੱਕ ਰੱਖਦੇ ਹਾਂ ਉਸ ਨਾਲੋਂ ਪਹਿਲਾਂ ਹੀ ਜ਼ਿਆਦਾ ਬਖ਼ਸ਼ਿਸ਼ਾਂ ਸਾਨੂੰ ਪ੍ਰਾਪਤ ਹਨ।

 

ਸਾਡੇ ਲੋਭ ਕਾਰਨ ਹੀ ਸਾਨੂੰ ਲਗਾਤਾਰ ਆਪਣੇ ਪੰਚ ਭੂਤਕ ਸਰੀਰ ਨੂੰ ਸੰਸਾਰਿਕ ਸੁੱਖਾਂ ਦੇ ਮਾਨਣ ਦੀ ਅਤੇ ਸੰਸਾਰਿਕ ਪਦਾਰਥਾਂ ਅਤੇ ਧਨ ਇਕੱਠਾ ਕਰਨ ਦੀ ਤਾਂਘ ਲੱਗੀ ਰਹਿੰਦੀ ਹੈ। ਅਸੀਂ ਹਮੇਸ਼ਾਂ ਹੋਰ ਜ਼ਿਆਦਾ ਹੋਰ ਜ਼ਿਆਦਾ ਪਦਾਰਥਾਂ ਅਤੇ ਧਨ ਇਕੱਠਾ ਕਰਨ ਦੇ ਪਿੱਛੇ ਭੱਜਦੇ ਹਾਂ। ਅਸੀਂ ਜੋ ਕੁਝ ਸਾਡੇ ਪਾਸ ਹੈ ਉਸ ਤੋਂ ਕਦੀ ਵੀ ਸੰਤੁਸ਼ਟ ਨਹੀਂ ਹੁੰਦੇ ਅਤੇ ਹੋਰ ਜ਼ਿਆਦਾ ਸੰਸਾਰਿਕ ਪਦਾਰਥਾਂ ਦੀ ਇੱਛਾ ਰੱਖਦੇ ਹਾਂ ਅਤੇ ਸਾਡੀਆਂ ਇੱਛਾਵਾਂ ਕਦੇ ਖ਼ਤਮ ਨਹੀਂ ਹੁੰਦੀਆਂ ਹਨ। ਜਿੰਨੀ ਸਾਨੂੰ ਜ਼ਰੂਰਤ ਹੈ, ਉਸ ਤੋਂ ਜ਼ਿਆਦਾ ਇਕੱਠਾ ਕਰਨਾ ਬਹੁਤ ਹੀ ਖ਼ਤਰਨਾਕ ਮਾਨਸਿਕ ਬਿਮਾਰੀ ਹੈ। ਹੋਰ ਜ਼ਿਆਦਾ ਪਦਾਰਥਾਂ ਅਤੇ ਧਨ ਇਕੱਠਾ ਕਰਨ ਦੀ ਚਾਹ ਜਾਂ ਇੱਛਾ ਡੂੰਘੀ ਮਾਨਸਿਕ ਬਿਮਾਰੀ ਹੈ। ਇਸ ਮਾਨਸਿਕ ਰੋਗ ਨੂੰ ਗੁਰਮਤਿ ਵਿੱਚ ਲੋਭ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਸਾਰੀ ਜ਼ਿੰਦਗੀ ਲਬ ਲੋਭ ਕਰਨ ਵਿੱਚ ਹੀ ਬਿਨਾਂ ਕੋਈ ਰੂਹਾਨੀ ਲਾਭ ਲਏ ਖ਼ਰਚ ਹੋ ਜਾਂਦੀ ਹੈ। ਇੱਛਾਵਾਂ, ਸਾਡੀ ਉਦਾਸੀ, ਦੁੱਖਾਂ ਅਤੇ ਪੀੜਾਂ ਦਾ ਮੁੱਖ ਕਾਰਨ ਹਨ। ਜੇਕਰ ਪੂਰੀਆਂ ਹੋ ਜਾਂਦੀਆਂ ਹਨ ਤਾਂ ਥੋੜ-ਚਿਰੀ ਖ਼ੁਸ਼ੀ ਆਉਂਦੀ ਹੈ। ਪਰ ਜੇਕਰ ਪੂਰੀਆਂ ਨਹੀਂ ਹੁੰਦੀਆਂ ਇਹ ਦੁੱਖ ਅਤੇ ਪੀੜਾਂ ਲਿਆਉਂਦੀਆਂ ਹਨ। ਇੱਛਾਵਾਂ ਦੇ ਪ੍ਰਭਾਵ ਨਾਲ ਅਸੀਂ ਮਾਨਸਿਕ ਦਬਾਅ, ਮਾਨਸਿਕ ਰੋਗ ਅਤੇ ਸਰੀਰਕ ਪੀੜਾਂ, ਦੁੱਖ ਕਲੇਸ਼ ਭੋਗਦੇ ਰਹਿੰਦੇ ਹਾਂ।

ਸਾਨੂੰ ਜੋ ਕੁਝ ਪ੍ਰਾਪਤ ਹੈ ਅਤੇ ਜੋ ਕੁਝ ਵੀ ਸਾਡੇ ਕੋਲ ਹੈ ਉਸ ਉੱਪਰ ਹੀ ਸੰਤੁਸ਼ਟ ਰਹਿਣਾ ਚਾਹੀਦਾ ਹੈ, ਸਤਿ ਸੰਤੋਖ ਵਿੱਚ ਰਹਿਣਾ ਚਾਹੀਦਾ ਹੈ ਅਤੇ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਨੇ ਸਾਨੂੰ ਜੋ ਕੁਝ ਵੀ ਦਿੱਤਾ ਹੈ ਉਸ ਲਈ ਧੰਨਵਾਦ ਕਰਦੇ ਰਹਿਣਾ ਚਾਹੀਦਾ ਹੈ। ਕੇਵਲ ਸਤਿ, ਸਤਿ ਸੰਤੋਖ ਵਿੱਚ ਰਹਿਣ ਦੀ ਅਤੇ ਸੰਤੁਸ਼ਟੀ ਵਿੱਚ ਰਹਿਣ ਦੀ ਮਹਾਨ ਸ਼ਕਤੀ ਹੀ ਸਾਡੀਆਂ ਇੱਛਾਵਾਂ ਦਾ ਖ਼ਾਤਮਾ ਕਰ ਸਕਦੀ ਹੈ ਅਤੇ ਸਾਰੇ ਪੀੜਾਂ ਅਤੇ ਦੁੱਖਾਂ ਕਲੇਸ਼ਾਂ ਨੂੰ ਖ਼ਤਮ ਕਰ ਸਕਦੀ ਹੈ।

 

ਸਾਨੂੰ ਆਪਣੇ ਹਿਰਦੇ ਅੰਦਰ ਇਹ ਗੱਲ ਰੱਖਣੀ ਚਾਹੀਦੀ ਹੈ ਕਿ ਕੇਵਲ ਸਰਵ-ਸ਼ਕਤੀਮਾਨ ਪਰੀਪੂਰਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਕ੍ਰਿਪਾ ਨਾਲ ਹੀ ਅਸੀਂ ਫੁੱਲਾਂ ਦੀ ਸੇਜ ਉੱਪਰ ਸੌਂਦੇ ਹਾਂ। ਕੇਵਲ ਉਹ ਹੀ ਇੱਕ ਪਰੀਪੂਰਨ ਪਾਰਬ੍ਰਹਮ ਪਿਤਾ ਪਰਮੇਸ਼ਰ ਹੈ ਜੋ ਸਾਡੀ ਸਭ ਦੀ ਹਰ ਸਮੇਂ ਸੰਭਾਲ ਕਰ ਰਿਹਾ ਹੈ। ਜਦ ਅਸੀਂ ਅਜਿਹਾ ਕਰਾਂਗੇ ਤਾਂ ਅਸੀਂ ਹਮੇਸ਼ਾਂ ਯਾਦ ਦੀ ਅਵਸਥਾ ਵਿਚ ਰਹਾਂਗੇ। ਪਰਮਾਤਮਾ ਪਰੀਪੂਰਨ ਪਾਰਬ੍ਰਹਮ ਪਿਤਾ ਪਰਮੇਸ਼ਰ ਨੂੰ ਯਾਦ ਰੱਖਣਾ ਹੀ ਸਿਮਰਨ ਹੈ, ਇਸ ਤਰ੍ਹਾਂ ਨਾਲ ਮਨ ਦਾ ਸਦਾ ਸਦਾ ਜਾਗਰੂਕ ਅਵਸਥਾ ਵਿੱਚ ਚਲੇ ਜਾਣਾ ਹੀ ਸਭ ਤੋਂ ਉੱਤਮ ਸਿਮਰਨ ਹੈ। ਇਹ ਹੀ ਗੁਰੂ ਪਾਤਸ਼ਾਹ ਜੀ ਸਾਨੂੰ ਕਰਨ ਲਈ ਕਹਿ ਰਹੇ ਹਨ। ਸਾਨੂੰ ਸਭ ਕੁਝ ਦੇਣ ਵਾਲੇ ਪਰੀਪੂਰਨ ਪਾਰਬ੍ਰਹਮ ਪਿਤਾ ਪਰਮੇਸ਼ਰ ਨੂੰ ਸਦਾ ਯਾਦ ਰੱਖਣਾ ਚਾਹੀਦਾ ਹੈ। ਜਦ ਅਸੀਂ ਅਜਿਹਾ ਕਰਦੇ ਹਾਂ ਇਸ ਦੇ ਫਲਸਰੂਪ ਸਿਮਰਨ ਆਪਣੇ ਆਪ ਹੀ ਸਾਡੇ ਹਿਰਦੇ ਅਤੇ ਮਨ ਵਿਚ ਚਲਾ ਜਾਂਦਾ ਹੈ। ਭਾਵ ਸਾਡੇ ਸਿੱਖ ਕੇ ਕੀਤੇ ਯਤਨ ਤੋਂ ਬਿਨਾਂ ਹੀ ਇਹ ਸਭ ਕੁਛ ਹੋ ਜਾਂਦਾ ਹੈ। ਤਦ ਸਿਮਰਨ ਹਰ ਇੱਕ ਕੋਸ਼ਿਕਾ, ਸਾਡੇ ਰੋਮ-ਰੋਮ ਵਿੱਚ ਚਲਾ ਜਾਂਦਾ ਹੈ। ਇਹ ਸਭ ਕੁਝ ਗੁਰਪ੍ਰਸਾਦਿ ਨਾਲ ਹੀ ਵਾਪਰਦਾ ਹੈ। ਉਸ ਪਰੀਪੂਰਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਗੁਰਕ੍ਰਿਪਾ ਅਨਾਦਿ ਕ੍ਰਿਪਾ ਬਿਨਾਂ ਕੁਝ ਵੀ ਸੰਭਵ ਨਹੀਂ ਹੈ।

 

ਇਸ ਸਮਾਜ ਵਿੱਚ ਜੋ ਵੀ ਅਸੀਂ ਮਾਣ ਸਤਿਕਾਰ ਪ੍ਰਾਪਤ ਕਰਦੇ ਹਾਂ ਸਭ ਪਰਮਾਤਮਾ ਪਰੀਪੂਰਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਕ੍ਰਿਪਾ ਨਾਲ ਹੈ। ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਇਹ ਕੁਝ ਹੋਰ ਨਹੀਂ ਕੇਵਲ ਪਰੀਪੂਰਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਗੁਰਕਿਰਪਾ ਹੀ ਹੈ ਕਿ ਸਾਨੂੰ ਇਸ ਮਨੁੱਖੇ ਜੀਵਨ ਦੀ ਬਖ਼ਸ਼ਿਸ਼ ਪ੍ਰਾਪਤ ਹੈ। ਪਰੀਪੂਰਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਇਸ ਗੁਰਕਿਰਪਾ ਤੋਂ ਬਿਨਾਂ ਧਰਤੀ ’ਤੇ ਅਸੀਂ ਇੱਕ ਫ਼ਜ਼ੂਲ ਪ੍ਰਾਣੀ ਹਾਂ, ਭਾਵ ਪਰੀਪੂਰਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਇਸ ਗੁਰਕਿਰਪਾ ਤੋਂ ਬਿਨਾਂ ਸਾਡੀ ਕੋਈ ਹੋਂਦ ਨਹੀਂ ਹੈ। ਕੇਵਲ ਉਹ ਪਰੀਪੂਰਨ ਪਾਰਬ੍ਰਹਮ ਪਿਤਾ ਪਰਮੇਸ਼ਰ ਹੀ ਸਭ ਕੁਝ ਕਰਨ ਵਾਲਾ ਅਤੇ ਦੇਣ ਵਾਲਾ ਹੈ। ਉਹ ਪਰੀਪੂਰਨ ਪਾਰਬ੍ਰਹਮ ਪਿਤਾ ਪਰਮੇਸ਼ਰ ਹੀ ਸਾਡੀਆਂ ਸਾਰੀਆਂ ਜ਼ਰੂਰਤਾਂ ਦੀ ਦੇਖ-ਭਾਲ ਕਰਦਾ ਹੈ, ਇਸ ਲਈ ਸਾਨੂੰ ਹਮੇਸ਼ਾਂ ਯਾਦ ਰਖਣਾ ਚਾਹੀਦਾ ਹੈ ਕਿ ਪਰੀਪੂਰਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਕ੍ਰਿਪਾ ਨਾਲ ਹੀ ਅਸੀਂ ਧਰਮ ਦੇ ਰਸਤੇ ’ਤੇ ਚੱਲਣ ਦੇ ਯੋਗ ਹੁੰਦੇ ਹਾਂ। ਧਰਮ ਦਾ ਅਸਲੀ ਰਸਤਾ ਸਤਿ ਦਾ ਰਸਤਾ ਹੈ। ਧਰਮ ਦਾ ਰੂਹਾਨੀ ਅਰਥ ਕੇਵਲ ਪਰੀਪੂਰਨ ਪਾਰਬ੍ਰਹਮ ਪਿਤਾ ਪਰਮੇਸ਼ਰ ਵਿੱਚ ਇੱਕ-ਮਿੱਕ ਹੋਣਾ ਹੈ।

 

ਧਰਮ ਸ਼ਬਦ ਦਾ ਅਰਥ ਸਿੱਖ, ਇਸਾਈ, ਮੁਸਲਮਾਨ, ਹਿੰਦੂ, ਬੋਧੀ, ਜੈਨ ਜਾਂ ਹੋਰ ਕਈ ਨਾਮ ਜਿਨ੍ਹਾਂ ਨਾਲ ਇਸ ਨੂੰ ਆਮ ਤੌਰ ’ਤੇ ਸੰਸਾਰ ਵਿੱਚ ਬਖਾਣਿਆ ਅਤੇ ਜਾਣਿਆ ਜਾਂਦਾ ਹੈ, ਨਹੀਂ ਹੈ। ਸ਼ਬਦ ਧਰਮ ਦਾ ਭਾਵ ਬੜਾ ਹੀ ਡੂੰਘਾ ਬ੍ਰਹਮ ਅਤੇ ਅਨਾਦਿ ਹੈ। ਕ੍ਰਿਪਾ ਕਰਕੇ ਧਰਮ ਸ਼ਬਦ ਨੂੰ ਸਮਝਣ ਲਈ ਹੇਠ ਲਿਖੀ ਵਿਆਖਿਆ ਨੂੰ ਪੜ੍ਹੋ :

ਸਾਨੂੰ ਧਰਮ ਸ਼ਬਦ ਦਾ ਸੱਚਾ ਅਤੇ ਬ੍ਰਹਮ ਭਾਵ ਨੂੰ ਸਮਝਣ ਦੇ ਯੋਗ ਕਰਨ ਲਈ ਆਓ ਪਰਮਾਤਮਾ ਪਰੀਪੂਰਨ ਪਾਰਬ੍ਰਹਮ ਪਿਤਾ ਪਰਮੇਸ਼ਰ ਅੱਗੇ ਅਰਦਾਸ ਕਰੀਏ ਜਿਹੜਾ ਹੈ : ਅਗਮ ਹੈ, ਅਗਾਧ ਹੈ, ਅਗੋਚਰ ਹੈ, ਅਪਰੰਪਾਰ ਹੈ, ਅਨੰਤ ਹੈ, ਬੇਅੰਤ ਹੈ, ਪਰਮ ਦਿਆਲੂ ਹੈ, ਪਰਮ ਕ੍ਰਿਪਾਲੂ ਹੈ ਅਤੇ ਗੁਰੂ ਹੈ। ਇਸ ਸ਼ਬਦ ਧਰਮ ਨੂੰ ਸਾਰੇ ਧਾਰਮਿਕ ਅਦਾਰੇ, ਸਮਾਜ ਅਤੇ ਪਰਚਾਰਕ ਸੰਸਾਰ ਉੱਪਰ ਗ਼ਲਤ ਸਮਝ ਨਾਲ ਅਤੇ ਗ਼ਲਤ ਤਰੀਕੇ ਨਾਲ ਪੇਸ਼ ਕਰ ਰਹੇ ਹਨ। ਆਓ, ਸ਼ਬਦ ਧਰਮ ਨੂੰ ਸਮਝਣ ਦਾ ਯਤਨ ਕਰ ਸਕੀਏ ਅਤੇ ਦੁਬਿਧਾ, ਜੋ ਕਿ ਸਾਰੇ ਧਾਰਮਿਕ ਅਦਾਰੇ, ਸਮਾਜ ਅਤੇ ਜਨਤਾ ਨੇ ਪੈਦਾ ਕੀਤੀ ਹੈ ਉਸਨੂੰ ਇਹਨਾਂ ਦੇ ਆਧਾਰ ’ਤੇ ਦੂਰ ਕਰ ਸਕੀਏ:

 

*           ਪੂਰਨ ਬ੍ਰਹਮ ਗਿਆਨ

*           ਗੁਰਮਤਿ

*           ਦਰਗਾਹੀ ਪਰਿਭਾਸ਼ਾ

*           ‘ਧਰਮ’ ਸ਼ਬਦ ਵਿਚ ਅਨਾਦਿ ਤੱਤ ਦੀ ਹੋਂਦ

*           ਪਰਮ ਤੱਤ-ਸਤਿ ਤੱਤ ਦੀ ਹੋਂਦ

*           ਅਤੇ ਜੋ ਕੁਝ ਗੁਰੂ ਸਾਹਿਬਾਨ, ਸੰਤਾਂ, ਭਗਤਾਂ ਅਤੇ ਬ੍ਰਹਮ ਗਿਆਨੀਆਂ ਨੇ ਸਮਝਿਆ, ਅਮਲ ਕੀਤਾ, ਵਖਿਆਨ ਕੀਤਾ, ਲਿਖਿਆ ਹੈ, ਅੱਗੇ ਵਧਾਇਆ ਹੈ, ਅਤੇ ਲੋਕਾਈ ਨੂੰ ਬਖ਼ਸ਼ਿਆ ਹੈ।

 

ਗੁਰਬਾਣੀ ਦਾ ਹਰੇਕ ਬ੍ਰਹਮ ਸ਼ਬਦ ਪੂਰਨ ਬ੍ਰਹਮ ਗਿਆਨ ਸਾਨੂੰ ਪਰਮ ਤੱਤ ਪਾਰਬ੍ਰਹਮ ਪਰਮੇਸ਼ਰ ਦੀ ਹੋਂਦ ਬਾਰੇ ਬ੍ਰਹਮ ਸਤਿ ਦੱਸਦਾ ਹੈ, ਜਾਂ ਉਸ ਪਰੀਪੂਰਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਨਾਮ ਦੀ ਮਹਿਮਾ ਦੱਸਦਾ ਹੈ, ਜਾਂ ਉਸਦੀ ਸਿਫ਼ਤ ਸਲਾਹ ਕਰਦਾ ਹੈ, ਜਾਂ ਸੰਤਾਂ, ਭਗਤਾਂ, ਬ੍ਰਹਮ ਗਿਆਨੀਆਂ ਅਤੇ ਸਤਿਗੁਰੂਆਂ ਦੀ ਸਿਫ਼ਤ ਸਲਾਹ ਕਰਦਾ ਹੈ। ਗੁਰਬਾਣੀ ਦਾ ਹਰੇਕ ਸ਼ਬਦ ਪੂਰਨ ਬ੍ਰਹਮ ਗਿਆਨ ਸਾਡੇ ਮਨ ਅਤੇ ਰੂਹ ਦਾ ਹਨੇਰਾ ਹਟਾਉਂਦਾ ਹੈ। ਆਪਣੇ ਹਰੇਕ ਬ੍ਰਹਮ ਸ਼ਬਦ ਵਿੱਚ ਮੌਜੂਦ ਪੂਰਨ ਬ੍ਰਹਮ ਗਿਆਨ ਨਾਲ ਸਾਨੂੰ ਇਹ ਬ੍ਰਹਮ ਚਾਨਣ ਦੇ ਰਿਹਾ ਹੈ।

 

ਇਹਨਾਂ ਗੁਣਾਂ ਕਾਰਨ ਹੀ ਗੁਰਬਾਣੀ ਦੇ ਹਰ ਇੱਕ ਸ਼ਬਦ ਨੂੰ ਸ਼ਬਦ ਗੁਰੂ ਕਿਹਾ ਜਾਂਦਾ ਹੈ। ਸ਼ਬਦ ਧਰਮ ਦਾ ਅਰਥ ਵੀ ਗੁਰੂ ਹੈ। ਇਹ ਹਰ ਸ਼ਬਦ :

*           ਆਪਣੇ ਵਿੱਚ ਪਰਮ ਤੱਤ ਪੂਰਨ ਬ੍ਰਹਮ ਗਿਆਨ ਦੀ ਲੁਕੀ ਹੋਈ ਹੋਂਦ ਰੱਖਦਾ ਹੈ।

*           ਅਕਾਲ ਪੁਰਖ ਦੀ ਬੇਅੰਤਤਾ ਅਤੇ ਡੂੰਘਾਈ ਦੱਸਦਾ ਹੈ।

*           ਪਾਰਬ੍ਰਹਮ ਪਰਮੇਸ਼ਰ ਦੀ ਤਰ੍ਹਾਂ ਅਨੰਤ ਅਤੇ ਬੇਅੰਤ ਹੈ।

*           ਸਰਵ-ਸ਼ਕਤੀਮਾਨ ਪਰੀਪੂਰਨ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਆਪਣਾ ਅਨਿੱਖੜਵਾਂ ਅੰਗ ਹੈ।

 

ਸ਼ਬਦ ‘ਧਰਮ’ ਪਾਰਬ੍ਰਹਮ ਪਰਮੇਸ਼ਰ ਦੀ ਬ੍ਰਹਮ ਹੋਂਦ ਨੂੰ ਦਰਸਾਉਂਦਾ ਹੈ। ਇਕ ਸੰਤ ਹਿਰਦਾ ਐਸਾ ਵਿਅਕਤੀ ਹੈ ਜੋ ਸ਼ਬਦ ‘ਧਰਮ’ ਦਾ ਪਾਲਣ ਕਰਦਾ ਹੈ ਅਤੇ ਆਪਣੇ ਆਪ ਵਿੱਚ ਲੈ ਕੇ ਆਉਂਦਾ ਹੈ, ਇਸ ਬ੍ਰਹਮ ਤੱਤ ਦੀ ਹੋਂਦ ਇਸ ਵਿੱਚ ਛੁਪਿਆ ਅਨਾਦਿ ਸਤਿ ਅਤੇ ਇਸ ਵਿੱਚ ਛੁਪਿਆ ਪੂਰਨ ਬ੍ਰਹਮ ਗਿਆਨ। ਆਪਣੇ ਰੋਜ਼ਾਨਾ ਜੀਵਨ ਵਿੱਚ ਧਰਮ ਦੀ ਪਾਲਣਾ ਨਾਲ ਉਹ ਪ੍ਰਗਟਿਓ ਜੋਤ ਬਣ ਜਾਂਦਾ ਹੈ, ਸਰਵ-ਸ਼ਕਤੀਮਾਨ ਪਰੀਪੂਰਨ ਪਾਰਬ੍ਰਹਮ ਪਿਤਾ ਪਰਮੇਸ਼ਰ ਨਾਲ ਇੱਕ-ਮਿੱਕ ਹੋ ਜਾਂਦਾ ਹੈ। ਸਰਵ-ਸ਼ਕਤੀਮਾਨ ਪਰੀਪੂਰਨ ਪਾਰਬ੍ਰਹਮ ਪਿਤਾ ਪਰਮੇਸ਼ਰ ਵਿੱਚ ਅਭੇਦ ਹੋ ਜਾਂਦਾ ਹੈ।

 

ਬਹੁਤੇ ਅਤੇ ਆਮ ਲੋਕਾਈ ਲਈ ਸ਼ਬਦ ਧਰਮ ਦਾ ਭਾਵ ਉਸ ਸੁਭਾਵ ਨਾਲ ਹੈ ਜੋ ਕਿ ਬਹੁਤ ਹੀ ਭਾਰੀ ਪ੍ਰਭਾਵ: ਉਹਨਾਂ ਦੇ ਖ਼ਾਸ ਸਮੂਹ (ਜਿਵੇਂ ਕਿ ਹਿੰਦੂ, ਮੁਸਲਮਾਨ, ਸਿੱਖ, ਇਸਾਈ) – ਆਮ ਤੌਰ ’ਤੇ ਜਿਸ ਵਿੱਚ ਉਹ ਜਨਮੇ ਹੁੰਦੇ ਹਨ, ਉੱਪਰ ਪਾਉਂਦਾ ਹੈ। ਪਵਿੱਤਰ ਬੋਲੀ ਉੱਪਰ ਪਾਉਂਦਾ ਹੈ। ਪਹਿਰਾਵੇ, ਰੀਤੀਆਂ, ਰਿਵਾਜਾਂ, ਖਾਣ ਪੀਣ ਦੀਆਂ ਆਦਤਾਂ ਆਦਿ ’ਤੇ ਪ੍ਰਭਾਵ ਪਾਉਂਦਾ ਹੈ।

 

ਇਸ ਤਰ੍ਹਾਂ ਨਾਲ ਬਹੁਤੇ ਲੋਕਾਂ ਲਈ, ਧਰਮ ਸ਼ਬਦ ਦਾ ਅਰਥ ਇੱਕ ਖ਼ਾਸ ਸਮੂਹ ਦੇ ਨਿਯਮਾਂ ਅਤੇ ਨੀਤੀਆਂ ਤੋਂ ਹੈ। ਇਹਨਾਂ ਦੀ ਵਰਤੋਂ ਕਿਸੇ ਦੇ ਸਮਾਜਿਕ ਮੁੱਲਾਂ ਧਾਰਮਿਕ ਵਿਹਾਰ ਅਤੇ ਜੀਵਨ ਜਾਚ ਨੂੰ ਚਲਾਉਣ ਲਈ ਕੀਤੀ ਜਾਂਦੀ ਹੈ। ਇਕ ਵਿਅਕਤੀ ਕਿਸੇ ਪਰਿਵਾਰ ਵਿੱਚ ਜਨਮ ਲੈਂਦਾ ਹੈ ਅਤੇ ਉਸ ਦੀ ਪਾਲਣਾ ਪੋਸਣਾ ਉਸਦੇ ਪਰਿਵਾਰ ਦੇ ਆਲੇ-ਦੁਆਲੇ ਦੇ ਵਾਤਾਵਰਣ ਅਤੇ ਸੱਭਿਆਚਾਰ ਅਨੁਸਾਰ ਹੀ ਹੁੰਦੀ ਹੈ। ਪਰਿਵਾਰ ਸਮਾਜ ਦੇ ਕਿਸੇ ਖ਼ਾਸ ਫ਼ਿਰਕੇ ਦੀ ਛਤਰ ਛਾਇਆ ਹੇਠ ਚਲਦਾ ਹੈ। ਇਹ ਹੀ ਕਿਸੇ ਵਿਅਕਤੀ ਦੇ, ਚਰਿੱਤਰ, ਵਿਹਾਰ, ਦਿੱਖ ਧਾਰਮਿਕ ਮੁੱਲਾਂ ਅਤੇ ਹੋਰ ਸਮਾਜਿਕ ਵਿਹਾਰ ਅਤੇ ਸੋਚ ਦੇ ਮੁੱਲ ਅਤੇ ਵਿਚਾਰ ਬਣਾਉਣ ਵਿੱਚ ਜ਼ਿੰਮੇਵਾਰ ਹੁੰਦਾ ਹੈ।

 

ਉਦਾਹਰਣ ਵਜੋਂ : ਸਿੱਖ ਪਰਿਵਾਰ ਵਿੱਚ ਜਨਮੇ ਬੱਚੇ ਨੂੰ ਸਿੱਖ ਧਰਮ ਮਿਲਦਾ ਹੈ। ਜੇਕਰ ਉਹੀ ਬੱਚਾ ਹਿੰਦੂ ਪਰਿਵਾਰ ਵਿੱਚ ਜਨਮਿਆ ਹੁੰਦਾ ਤਾਂ ਉਹ ਹਿੰਦੂ ਹੋਣਾ ਸੀ। ਤਦ ਬੱਚੇ ਦੀ ਪਾਲਣਾ ਪੋਸਣਾ ਪਰਿਵਾਰ ਦੇ ਧਾਰਮਿਕ ਮੁੱਲਾਂ ਅਤੇ ਅਮਲਾਂ ਅਨੁਸਾਰ ਹੋਣੀ ਸੀ। ਬੱਚਾ ਖ਼ਾਸ ਫ਼ਿਰਕੇ ਦੇ ਇਹਨਾਂ ਗੁਣਾਂ ਨਾਲ ਹੀ ਵਿਕਸਿਤ ਹੋਵੇਗਾ : ਸਮਾਜਿਕ ਵਿਹਾਰ, ਸਮਾਜਿਕ ਕਦਰਾਂ ਕੀਮਤਾਂ, ਭਾਸ਼ਾ, ਖਾਣ ਪੀਣ ਦੀਆਂ ਆਦਤਾਂ, ਪਹਿਰਾਵਾ ਅਤੇ ਇਸ ਤਰ੍ਹਾਂ ਹੀ ਕਈ ਹੋਰ ਨਿਯਮਾਂ ਦੇ ਅਨੁਸਾਰ। ਬੱਚੇ ਨੂੰ ਇੱਕ ਖ਼ਾਸ ਸਮੂਹ ਦਾ ਹਿੱਸਾ ਬਣਨਾ ਸਿਖਾਇਆ ਜਾਂਦਾ ਹੈ। ਉਸ ਦੇ ਵਿਹਾਰ ਅਤੇ ਅਮਲ ਦੂਸਰੇ ਸਮੂਹਾਂ ਨਾਲੋਂ ਵੱਖ ਹੁੰਦੇ ਹਨ। ਹਰ ਗਰੁੱਪ ਆਪਣੇ ਆਪ ਨੂੰ ਨਾਮ ਦਿੰਦਾ ਹੈ, ਜਿਵੇਂ ਹਿੰਦੂ ਧਰਮ, ਸਿੱਖ ਧਰਮ, ਇਸਾਈ ਧਰਮ, ਇਸਲਾਮ ਅਤੇ ਕਈ ਹੋਰ ਧਰਮਾਂ ਦੇ ਰੂਪ ਵਿੱਚ।

 

ਸਮਾਜ ਵਿਚਲੀ ਵੰਡ, ਜਾਂ ਹੋਰ ਸਹੀ ਢੰਗ ਨਾਲ ਕਹੀਏ ਤਾਂ ਮਾਨਵਤਾ ਦੀਆਂ ਇਹ ਵੰਡੀਆਂ ਵੱਖ-ਵੱਖ ਫ਼ਿਰਕਿਆਂ ਵਿੱਚ ਵੰਡੀਆਂ ਆਦਮੀ ਦੀਆਂ ਬਣਾਈਆਂ ਗਈਆਂ ਹਨ। ਇਹ ਵੱਖ-ਵੱਖ ਕਹੇ ਜਾਂਦੇ ਫ਼ਿਰਕਿਆਂ ਵਿੱਚ ਮਨੁੱਖਤਾ ਵਿੱਚ ਇਹ ਵੰਡੀਆਂ ਆਦਮੀ ਦੁਆਰਾ ਬਣੀਆਂ ਹਨ। ਇਹ ਵੰਡੀਆਂ ਕਦੀ ਵੀ ਪਰੀਪੂਰਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੁਆਰਾ ਨਹੀਂ ਬਣਾਈਆਂ ਗਈਆਂ ਹਨ ਅਤੇ ਨਾ ਹੀ ਕਿਸੇ ਵੀ ਪੂਰਨ ਬ੍ਰਹਮ ਗਿਆਨ ਵਿੱਚ ਮੌਜੂਦ ਹਨ। ਪੂਰਨ ਬ੍ਰਹਮ ਗਿਆਨ ਤਾਂ ਕਹਿੰਦਾ ਹੈ :

 

ਮਾਨਸ ਕੀ ਜਾਤ ਸਬੈ ਏਕੈ ਪਹਚਾਨਬੋ

(ਗੁਰੂ ਗੋਬਿੰਦ ਸਿੰਘ ਜੀ)

 

ਪੂਰਨ ਬ੍ਰਹਮ ਅਤੇ ਰੂਹਾਨੀਅਤ ਦੇ ਅਸਲ ਭਾਵ ਵਿੱਚ, ਗੁਰਮਤ ਦੇ ਭਾਵ ਅਤੇ ਪੂਰਨ ਬ੍ਰਹਮ ਗਿਆਨ ਅਨੁਸਾਰ ਆਦਮੀ ਦੁਆਰਾ ਬਣਾਈਆਂ ਗਈਆਂ ਇਹਨਾਂ ਦੀਵਾਰਾਂ ਵਿੱਚ ਕੋਈ ਅਨਾਦਿ ਸਤਿ ਨਹੀਂ ਹੈ। ਅਨਾਦਿ ਸਤਿ ਕੇਵਲ ਮਨੁੱਖਤਾ ਜਾਂ ਮਨੁੱਖੀ ਜੀਵਨ ਵਿਚ ਹੈ, ਜੋ ਸਿਰਜਨਹਾਰੇ ਦੀ ਸਭ ਤੋਂ ਸੁੰਦਰ ਅਤੇ ਕੀਮਤੀ ਰਚਨਾ ਹੈ।

 

ਇਹ ਅਨਾਦਿ ਸਤਿ ਹੈ ਕਿ ਸਾਰੇ ਹੀ ਮਨੁੱਖਤਾ ਅਤੇ ਕੇਵਲ ਇੱਕ ਹੀ ਜੋਤ ਪ੍ਰਮਾਤਮਾ ਦੀ ਜੋਤ ਤੋਂ ਜਨਮ ਲਿਆ ਹੈ।

ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ

ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ

(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੧੩੪੯)

 

‘ਏਕ ਨੂਰ’ ਸਿਰਜਨਹਾਰਾ ਹੈ ਅਤੇ ਅਸੀਂ ਸਾਰੇ ਇਕ ਹੀ ਸਿਰਜਨਹਾਰ ਤੋਂ ਜਨਮੇ ਹਾਂ, ਸਾਰੀ ਸ੍ਰਿਸ਼ਟੀ ਦੀ ਰਚਨਾ ਇਸ “ਏਕ ਨੂਰ” ਤੇ “ਸਤਿ” ਤੋਂ ਹੀ ਹੋਈ ਹੈ ਅਤੇ ਨਿਰੰਤਰ ਹੋ ਰਹੀ ਹੈ। ਇਸ ਲਈ ਸਮਾਜ ਵਿੱਚ ਫ਼ਿਰਕਿਆਂ ਦੇ ਆਧਾਰ ’ਤੇ ਵੰਡ ਦਾ ਪ੍ਰਸ਼ਨ ਹੀ ਨਹੀਂ ਹੈ ਜਦ ਕਿ ਸ੍ਰਿਸ਼ਟੀ ਦੇ ਸਿਰਜਨਹਾਰੇ ਨੇ ਸਾਡੀ ਸਭ ਦੀ ਸਿਰਜਨਾ ਇਨਸਾਨ ਦੇ ਰੂਪ ਵਿੱਚ ਕੀਤੀ ਹੈ। ਜਦ ਸਿਰਜਨਹਾਰੇ ਨੇ ਸਾਨੂੰ ਸਭ ਨੂੰ ਇੱਕ ਜਾਤ ਮਾਨਸ ਕੀ ਜਾਤ ਦੇ ਤੌਰ ’ਤੇ ਪਹਿਚਾਣ ਦਿੱਤੀ ਹੈ, ਤਦ ਮਨੁੱਖਾਂ ਦੇ ਬਣਾਏ ਫ਼ਿਰਕਿਆਂ ਜਾਂ ਵੱਖ-ਵੱਖ ਧਰਮਾਂ ਵਿੱਚ ਵੰਡ ਦਾ ਪ੍ਰਸ਼ਨ ਕਿਥੇ ਹੈ?

 

ਇਸ ਲਈ, ਇਥੇ ਸਿਰਫ਼ ਇੱਕ ਹੀ ਧਰਮ ਹੈ ਅਤੇ ਉਹ ਧਰਮ ਸਰਵ-ਸ਼ਕਤੀਮਾਨ ਪਰੀਪੂਰਨ ਪਾਰਬ੍ਰਹਮ ਪਿਤਾ ਪਰਮੇਸ਼ਰ ਆਪ ਹੈ ਅਤੇ ਉਹ ਹੀ ਇੱਕ ਹੈ ਜਿਸ ਨੇ ਨਿਯਮ ਅਤੇ ਕਾਨੂੰਨ ਬਣਾਏ ਹਨ, ਜਿਨ੍ਹਾਂ ਦੇ ਅੰਦਰ ਇਨਸਾਨ ਨੂੰ ਰਹਿਣ, ਕਰਮ ਕਰਨ, ਕ੍ਰਿਆਵਾਂ ਅਤੇ ਪ੍ਰਤੀਕ੍ਰਿਆਵਾਂ ਕਰਨ ਦੀ ਜ਼ਰੂਰਤ ਹੈ। ਉਸ ਪਰੀਪੂਰਨ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਸੰਵਿਧਾਨ ਬ੍ਰਹਮ ਨਿਯਮ ਹੈ ਜਿਹੜੇ ਬ੍ਰਹਮ ਕਾਨੂੰਨ ਉਸਨੇ ਸਾਡੇ ਮਨੁੱਖਾ ਜਾਤੀ ਲਈ ਬਣਾਏ ਹਨ। ਉਸ ਪਰੀਪੂਰਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਸਲਤਨਤ ਦੀ ਨੀਂਹ ਜਾਂ ਉਸਦੀ ਆਪਣੀ ਨੀਂਹ ਅਤੇ ਇਸ ਸਭ ਤੋਂ ਸੋਹਣੀ ਅਤੇ ਅਮੁੱਲੀ ਸਿਰਜਨਾ ਮਨੁੱਖ ਜਾਤੀ ਦਾ ਆਧਾਰ ਹੈ ਅਨਾਦਿ ਸਤਿ ਹੈ।

 

ਉਹ ਪਰੀਪੂਰਨ ਪਾਰਬ੍ਰਹਮ ਪਿਤਾ ਪਰਮੇਸ਼ਰ ‘ਸਤਿ’ ਰੂਪ ਹੈ ਕਿਉਂਕਿ ਉਹ ਆਪ ਅਨਾਦਿ ਸਤਿ ਹੈ। ਕੇਵਲ ਉਹ ਪਰੀਪੂਰਨ ਪਾਰਬ੍ਰਹਮ ਪਿਤਾ ਪਰਮੇਸ਼ਰ ਹੀ ਇੱਕ ਹੈ ਜੋ ਸਤਿ ਹੈ। ਬਿਲਕੁਲ ਹਰ ਇੱਕ ਦੂਸਰੀ ਚੀਜ਼ ਨਾਸਵਾਨ ਹੈ ਅਤੇ ਸਿਰਫ਼ ਮਾਇਆ ਦਾ ਇੱਕ ਹਿੱਸਾ ਹੈ। ਕੇਵਲ ਉਹ ਹੀ ਇੱਕ ਪਰੀਪੂਰਨ ਪਾਰਬ੍ਰਹਮ ਪਿਤਾ ਪਰਮੇਸ਼ਰ ਹੈ ਜੋ ਮਾਇਆ ਦੇ ਤਿੰਨਾਂ ਗੁਣਾਂ ਤੋਂ ਪਰ੍ਹੇ ਹੈ। ਤ੍ਰੈ ਗੁਣ ਤੇ ਪਰ੍ਹੇ ਉਸ ਪਰੀਪੂਰਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਸਾਰੇ ਬ੍ਰਹਮ ਨਿਯਮ ਅਤੇ ਕਾਨੂੰਨ ਮਨੁੱਖਾ ਜਾਤੀ ਨੂੰ ਅਨਾਦਿ ਸਤਿ ਵਿੱਚ ਲੀਨ ਹੋਣ ਵੱਲ ਸੇਧਿਤ ਕਰਦੇ ਹਨ। ਮਾਇਆ ਦੇ ਇਹਨਾਂ ਤਿੰਨਾਂ ਗੁਣਾਂ ਤੋਂ ਪਰ੍ਹੇ ਰਹਿਣ, ਉਸ ਪਰੀਪੂਰਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਆਪਣੇ ਵਰਗੇ ਬਣਨ ਵੱਲ ਸੇਧਿਤ ਕਰਦੇ ਹਨ। ਇਹ ਹੀ ਧਰਮ ਦਾ ਸੱਚਾ ਅਤੇ ਬ੍ਰਹਮ ਅਰਥ ਹੈ।

*           ਉਸ ਪਰੀਪੂਰਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਵਰਗਾ ਬਣਨਾ ਧਰਮ ਹੈ।

*           ਪੂਰਨ ਸਚਿਆਰਾ ਬਣਨਾ ਧਰਮ ਹੈ।

*           ਸਤਿ ਨੂੰ ਵੇਖਣ, ਬੋਲਣ, ਸੁਣਨ, ਵਰਤਾਉਣ ਅਤੇ ਸੇਵਾ ਕਰਨ ਦੇ ਯੋਗ ਹੋਣਾ ਧਰਮ ਹੈ।

*           ਅਨਾਦਿ ਸਤਿ ਦੇ ਭਾਵ ਵਿੱਚ ਇਨਸਾਨ ਬਣੇ ਰਹਿਣਾ (ਇੱਕ ਬੱਚੇ ਦੀ ਜੋਤ ਵਾਂਗ) ਧਰਮ ਹੈ।

*           ਹਮੇਸ਼ਾਂ ਉਸ ਪਰੀਪੂਰਨ ਪਾਰਬ੍ਰਹਮ ਪਿਤਾ ਪਰਮੇਸ਼ਰ ਨਾਲ ਇੱਕ-ਮਿੱਕ ਹੋਏ ਰਹਿਣਾ ਧਰਮ ਹੈ।

*           ਉਸ ਪਰੀਪੂਰਨ ਪਾਰਬ੍ਰਹਮ ਪਿਤਾ ਪਰਮੇਸ਼ਰ ਵਿੱਚ ਲੀਨ ਰਹਿਣਾ ਧਰਮ ਹੈ ਅਤੇ ਇਹ ਧਰਮ ਅਨਾਦਿ ਸਚਾਈ ਹੈ।

 

ਸੱਚਾ ਧਰਮ ਉਸ ਰੂਹ ਅਤੇ ਮਨ ਵਿੱਚ ਵੱਸਦਾ ਹੈ ਜਿਹੜਾ; ਮਾਇਆ ਦੇ ਤਿੰਨ ਗੁਣਾਂ ਤੋਂ ਪਰ੍ਹੇ ਚਲਾ ਜਾਂਦਾ ਹੈ। ਸ਼ਬਦ ‘ਧਰਮ’ ਇਸ ਲਈ ਇਹ ਦਰਸਾਉਂਦਾ ਹੈ ਕਿ ਅਕਾਲ ਪੁਰਖ ਆਪ ਹੀ ਧਰਮ ਦੀ ਪਰਿਭਾਸ਼ਾ ਹੈ, ‘ਸਤਿ ਤੱਤ’ ਅਨਾਦਿ ਸਤਿ, ਅਤੇ ਇਸ ਤਰ੍ਹਾਂ ਉਸ ਪਰੀਪੂਰਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਤਰ੍ਹਾਂ ਬਣਨਾ ਇੱਕ ਸਚਿਆਰੇ ਬਣਨਾ ਹੋਵੇਗਾ। ਇਕ ਪੂਰਨ ਸਚਿਆਰਾ ਹਿਰਦਾ ਹੀ ਤ੍ਰਿਹ ਗੁਣ ਮਾਇਆ ਤੋਂ ਪਰ੍ਹੇ ਹੈ।

 

ਸਿਰਜਨਹਾਰਾ ਇਕ ਹੈ ਅਤੇ ਅਸੀਂ ਸਾਰੇ ਇਕ ਹੀ ਸਿਰਜਨਹਾਰ ਤੋਂ ਜਨਮੇ ਹਾਂ। ਇਸ ਲਈ ਸਮਾਜ ਵਿੱਚ ਫ਼ਿਰਕਿਆਂ ਦੇ ਆਧਾਰ ’ਤੇ ਵੰਡ ਦਾ ਪ੍ਰਸ਼ਨ ਹੀ ਨਹੀਂ ਹੈ ਜਦ ਕਿ ਸਿਰਜਨਹਾਰੇ ਨੇ ਸਾਡੀ ਸਭ ਦੀ ਸਿਰਜਨਾ ਇਨਸਾਨ ਦੇ ਤੌਰ ’ਤੇ ਕੀਤੀ ਹੈ। ਜਦ ਕਿ ਸਿਰਜਨਹਾਰੇ ਨੇ ਸਾਨੂੰ ਸਭ ਨੂੰ ਇੱਕ ਜਾਤ ਮਾਨਸ ਕੀ ਜਾਤ ਦੇ ਤੌਰ ’ਤੇ ਪਹਿਚਾਣ ਦਿੱਤੀ ਹੈ, ਤਦ ਵੱਖ-ਵੱਖ ਧਰਮਾਂ ਵਿੱਚ ਵੰਡ ਦਾ ਪ੍ਰਸ਼ਨ ਕਿਥੇ ਹੈ? ਇਸ ਲਈ, ਇਥੇ ਸਿਰਫ਼ ਇੱਕ ਹੀ ਧਰਮ ਹੈ ਅਤੇ ਉਹ ਧਰਮ ਸਰਵ-ਸ਼ਕਤੀਮਾਨ ਪਰੀਪੂਰਨ ਪਾਰਬ੍ਰਹਮ ਪਿਤਾ ਪਰਮੇਸ਼ਰ ਆਪ ਹੈ ਅਤੇ ਉਹ ਹੀ ਇੱਕ ਹੈ ਜਿਸ ਨੇ ਨਿਯਮ ਅਤੇ ਕਾਨੂੰਨ ਬਣਾਏ ਹਨ ਜਿਨ੍ਹਾਂ ਦੇ ਅੰਦਰ ਇਨਸਾਨ ਨੂੰ ਰਹਿਣ, ਕੰਮ ਕਰਨ, ਕ੍ਰਿਆਵਾਂ ਅਤੇ ਪ੍ਰਤੀਕ੍ਰਿਆਵਾਂ ਕਰਨ ਦੀ ਜ਼ਰੂਰਤ ਹੈ।

 

ਉਸ ਪਰੀਪੂਰਨ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਸੰਵਿਧਾਨ ਬ੍ਰਹਮ ਨਿਯਮ ਹਨ ਜਿਹੜੇ ਬ੍ਰਹਮ ਕਾਨੂੰਨ ਉਸਨੇ ਸਾਡੇ ਮਨੁੱਖਾ ਜਾਤੀ ਲਈ ਬਣਾਏ ਹਨ। ਉਸ ਦੀ ਸਲਤਨਤ ਦੀ ਨੀਂਹ ਜਾਂ ਉਸਦੀ ਆਪਣੀ ਨੀਂਹ ਅਤੇ ਇਸ ਸਭ ਤੋਂ ਸੋਹਣੀ ਅਤੇ ਅਮੁੱਲਾ ਸਿਰਜਨਾ ਮਨੁੱਖ ਜਾਤੀ ਦਾ ਆਧਾਰ ਹੈ ਅਨਾਦਿ ਸੱਚ ਹੈ ‘ਸਤਿ’ ਉਹ ‘ਸਤਿ’ ਰੂਪ ਹੈ ਕਿਉਂਕਿ ਉਹ ਆਪ ਅਨਾਦਿ ਸਤਿ ਹੈ। ਕੇਵਲ ਉਹ ਹੀ ਇੱਕ ਪਰੀਪੂਰਨ ਪਾਰਬ੍ਰਹਮ ਪਿਤਾ ਪਰਮੇਸ਼ਰ ਹੈ ਜੋ ਸਤਿ ਹੈ। ਬਿਲਕੁਲ ਹਰ ਇੱਕ ਦੂਸਰੀ ਚੀਜ਼ ਨਾਸਵਾਨ ਹੈ ਅਤੇ ਸਿਰਫ਼ ਮਾਇਆ ਦਾ ਇੱਕ ਹਿੱਸਾ ਹੈ। ਕੇਵਲ ਉਹ ਹੀ ਇੱਕ ਪਰੀਪੂਰਨ ਪਾਰਬ੍ਰਹਮ ਪਿਤਾ ਪਰਮੇਸ਼ਰ ਹੈ ਜੋ ਮਾਇਆ ਦੇ ਤਿੰਨ ਗੁਣਾਂ ਤੋਂ ਪਰ੍ਹੇ ਹੈ। ਤ੍ਰੈ ਗੁਣ ਤੇ ਪਰ੍ਹੇ ਉਸ ਪਰੀਪੂਰਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਸਾਰੇ ਬ੍ਰਹਮ ਨਿਯਮ ਅਤੇ ਕਾਨੂੰਨ ਮਨੁੱਖਾ ਜਾਤੀ ਨੂੰ ਅਨਾਦਿ ਸੱਚ ਵਿੱਚ ਲੀਨ ਹੋਣ ਵੱਲ ਸੇਧਿਤ ਕਰਦੇ ਹਨ। ਮਾਇਆ ਦੇ ਇਹਨਾਂ ਤਿੰਨਾਂ ਗੁਣਾਂ ਤੋਂ ਪਰ੍ਹੇ ਰਹਿਣ, ਉਸ ਦੇ ਆਪਣੇ ਵਰਗੇ ਬਣਨ ਵੱਲ ਸੇਧਿਤ ਕਰਦੇ ਹਨ। ਇਹ ਹੀ ਧਰਮ ਦਾ ਸੱਚਾ ਅਤੇ ਬ੍ਰਹਮ ਅਰਥ ਹੈ। ਉਸਦੇ ਵਰਗਾ ਬਣਨਾ ਧਰਮ ਹੈ, ਸੱਚਾ ਬਣਨਾ ਧਰਮ ਹੈ, ਸਚਿਆਰਾ ਬਣਨਾ ਧਰਮ ਹੈ। ਸੱਚ ਨੂੰ ਵੇਖਣ, ਬੋਲਣ, ਸੁਣਨ, ਵਰਤਾਉਣ ਅਤੇ ਸੇਵਾ ਕਰਨ ਦੇ ਯੋਗ ਹੋਣਾ ਧਰਮ ਹੈ। ਅਨਾਦਿ ਸੱਚ ਦੇ ਭਾਵ ਵਿੱਚ ਇਨਸਾਨ ਬਣੇ ਰਹਿਣਾ (ਇੱਕ ਬੱਚੇ ਦੀ ਜੋਤ ਵਾਂਗ) ਧਰਮ ਹੈ। ਹਮੇਸ਼ਾਂ ਉਸ ਪਰੀਪੂਰਨ ਪਾਰਬ੍ਰਹਮ ਪਿਤਾ ਪਰਮੇਸ਼ਰ ਨਾਲ ਇੱਕ ਹੋਏ ਰਹਿਣਾ ਧਰਮ ਹੈ। ਉਸ ਪਰੀਪੂਰਨ ਪਾਰਬ੍ਰਹਮ ਪਿਤਾ ਪਰਮੇਸ਼ਰ ਵਿੱਚ ਲੀਨ ਰਹਿਣਾ ਧਰਮ ਹੈ ਅਤੇ ਇਹ ਧਰਮ ਅਨਾਦਿ ਸਚਾਈ ਹੈ। ਸੱਚਾ ਧਰਮ ਉਸ ਰੂਹ ਅਤੇ ਮਨ ਵਿੱਚ ਵੱਸਦਾ ਹੈ ਜਿਹੜਾ; ਮਾਇਆ ਦੇ ਤਿੰਨ ਗੁਣਾਂ ਤੋਂ ਪਰ੍ਹੇ ਹੈ। ਸ਼ਬਦ ‘ਧਰਮ’ ਇਸ ਲਈ ਇਹ ਦਰਸਾਉਂਦਾ ਹੈ ਕਿ ਅਕਾਲ ਪੁਰਖ ਆਪ ਹੀ ਧਰਮ ਦੀ ਪਰਿਭਾਸ਼ਾ ਹੈ ‘ਸਤਿ ਤੱਤ’ ਅਨਾਦਿ ਸੱਤਿ ਅਤੇ ਇਸ ਤਰ੍ਹਾਂ ਉਸ ਪਰੀਪੂਰਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਤਰ੍ਹਾਂ ਬਣਨਾ ਇੱਕ ਸਚਿਆਰੇ ਬਣਨਾ ਹੋਵੇਗਾ। ਇਕ ਪੂਰਨ ਸਚਿਆਰਾ ਵਿਅਕਤੀ।

*           ਅੰਦਰੋਂ ਬਾਹਰੋਂ ਸੱਚਾ

*           ਬਿਨਾਂ ਕਿਸੇ ਦੰਭ ਤੋਂ

*           ਕੋਈ ਦੁਬਿਧਾ ਨਹੀਂ

*           ਕੋਈ ਪਾਖੰਡ ਨਹੀਂ

*           ਕੋਈ ਘਿਰਣਾ ਨਹੀਂ

*           ਏਕ ਦ੍ਰਿਸ਼ਟ

 

ਧਰਮ ਦਾ ਅਸਲ ਅਤੇ ਬ੍ਰਹਮ ਅਰਥ ਇਹ ਹੈ ਕਿ ਧਰਮ ਕੇਵਲ ਇੱਕ ਸਤਿ ਦੀ ਤੱਕੜੀ ਹੈ ਅਤੇ ਅਨਾਦਿ ਸਤਿ ਹੋਰ ਅਤੇ ਹੋਰ ਕੁਝ ਨਹੀਂ ਕੇਵਲ ਅਨਾਦਿ ਸਤਿ ਨੂੰ ਮਾਪਣ ਦਾ ਪੈਮਾਨਾ ਹੈ।

ਸੁਖਮਨੀ ਕਹਿੰਦੀ ਹੈ :

ਸਰਬ ਧਰਮ ਮਹਿ ਸ੍ਰੇਸਟ ਧਰਮੁ

ਹਰਿ ਕੋ ਨਾਮੁ ਜਪਿ ਨਿਰਮਲ ਕਰਮੁ

(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੨੬੬)

 

ਇਹ ਤੁਹਾਨੂੰ ਅਸਲ ਬ੍ਰਹਮ ਧਰਮ ਦਾ ‘ਸਤਿ ਸਰੂਪ’ ਬਣਨ ਦਾ ਪਾਲਣ ਕਰਵਾਉਂਦਾ ਹੈ ਅਤੇ ਇਹ ਹੀ ਰੂਹ ਹੈ ਜਿਥੇ ਸਰਵ-ਸ਼ਕਤੀਮਾਨ ਪਰੀਪੂਰਨ ਪਾਰਬ੍ਰਹਮ ਪਿਤਾ ਪਰਮੇਸ਼ਰ ਰਹਿੰਦਾ ਹੈ। ਉੱਪਰ ਕੀਤੇ ਬ੍ਰਹਮ ਵਿਚਾਰਾਂ ਦੇ ਪ੍ਰਕਾਸ਼ ਵਿੱਚ ਧਰਮ ਦਾ ਬ੍ਰਹਮ ਭਾਵ ਸਿੱਧੇ ਪਰਮਾਤਮਾ ਤੋਂ ਬ੍ਰਹਮ ਗਿਆਨ ਪ੍ਰਾਪਤ ਕਰਨਾ ਹੈ ਅਤੇ ਆਦਮੀ ਦੁਆਰਾ ਬਣਾਈ ਗਈ ਧਰਮਾਂ ਦੀ ਵੰਡ ਨਹੀਂ। ਸ਼ਬਦ ਧਰਮ ਸਤਿ ਤੱਤ ਹੈ। ਸ਼ਬਦ ਧਰਮ ਸਤਿ ਤੱਤ ਵਿੱਚ ਸਮਾ ਕੇ ਸਤਿ ਰੂਪ ਹੋ ਜਾਣਾ। ਸ਼ਬਦ ਧਰਮ ਸਤਿ ਤੱਤ ਦੇ ਅਜਿਹੇ ਦਰਗਾਹੀ ਨਿਯਮ, ਮਰਿਯਾਦਾ ਅਤੇ ਬ੍ਰਹਮ ਕਾਨੂੰਨ ਹਨ ਜੋ ਸਾਰੇ ਇਹਨਾਂ ਦੇ ਅਧੀਨ ਸੇਵਾ ਲਈ ਬਣੇ ਹਨ:

*           ਸਰਵ-ਸ਼ਕਤੀਮਾਨ ਦੀ ਅਨੰਦ ਸਲਤਨਤ – ਦਰਗਾਹ

*           ਅਨਾਦਿ ਸਤਿ ਦੀ ਸਲਤਨਤ – ਦਰਗਾਹ

*           ਰੂਹਾਨੀਅਤ ਦੀ ਸਲਤਨਤ ਅਤੇ – ਦਰਗਾਹ

*           ਬ੍ਰਹਮ ਦੀ ਸਲਤਨਤ – ਦਰਗਾਹ

ਇਹ ਬ੍ਰਹਮ ਕਾਨੂੰਨ ਸ੍ਰਿਸ਼ਟੀ ਦੇ ਆਦਿ ਤੋਂ ਹੀ ਹੋਂਦ ਵਿੱਚ ਹਨ। ਇਹ ਬ੍ਰਹਮ ਕਾਨੂੰਨ ਹੁਣ ਵੀ ਹੋਂਦ ਵਿੱਚ ਹਨ ਅਤੇ ਇਹ ਸਦਾ ਸਦਾ ਲਈ ਇੱਥੇ ਕਾਇਮ ਰਹਿਣਗੇ। ਜੋ ਵੀ ਇਹਨਾਂ ਅਨੰਤ ਕਾਨੂੰਨਾਂ ਦਾ ਪਾਲਣ ਕਰਦਾ ਹੈ ਅਕਾਲਪੁਰਖ ਦੀ ਦਰਗਾਹ ਨੂੰ ਮਾਨਣ ਦੇ ਯੋਗ ਹੋ ਜਾਂਦਾ ਹੈ ਅਤੇ ਅਨਾਦਿ ਧਰਮ ਦਾ ਅਨੰਦ ਮਾਨਣ ਦੇ ਯੋਗ ਹੋ ਜਾਂਦਾ ਹੈ।

ਇਹਨਾਂ ਬ੍ਰਹਮ ਕਾਨੂੰਨਾਂ ਦੀ ਪਰਿਭਾਸ਼ਾ ਗੁਰਬਾਣੀ ਵਿੱਚ ਬਹੁਤ ਹੀ ਸਾਫ਼ ਤੇ ਵਧੀਆ ਢੰਗ ਨਾਲ ਦਿੱਤੀ ਗਈ ਹੈ। ਇਹ ਗੁਰੂ ਸਾਹਿਬਾਨ, ਸੰਤਾਂ ਅਤੇ ਭਗਤਾਂ ਦੁਆਰਾ ਅਮਲ ਵਿੱਚ ਲਿਆਂਦੀ ਗਈ ਅਤੇ ਸਾਰੀ ਹੀ ਲੋਕਾਈ ਨੂੰ ਇਹਨਾਂ ’ਤੇ ਅਮਲ ਕਰਨ ਲਈ ਪ੍ਰਚਾਰਿਆ ਗਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਹ ਦਰਗਾਹੀ ਕਾਨੂੰਨ ‘ਅਨੰਤ ਦੀ ਸਲਤਨਤ ਦੇ ਵਿਧਾਨ’ ਦੇ ਰੂਪ ਵਿੱਚ ਦਿੱਤੇ ਗਏ ਹਨ। ਸਾਰੀ ਹੀ ਗੁਰਬਾਣੀ ਇਹਨਾਂ ਬ੍ਰਹਮ ਕਾਨੂੰਨਾਂ ਦੀ ਪਰਿਭਾਸ਼ਾ ਹੈ ਅਤੇ ਬੜੇ ਹੀ ਵਿਸਥਾਰ-ਪੂਰਬਕ ਤਰੀਕੇ ਨਾਲ ਇਹਨਾਂ ਦਾ ਵਰਣਨ ਕੀਤਾ ਗਿਆ ਹੈ।

ਸੌਖਿਆਂ ਸਮਝਣ ਵਾਸਤੇ ਅਤੇ ਸਾਰੀ ਗੁਰਬਾਣੀ ਦੇ ਵਿਸਥਾਰ ਵਿੱਚ ਜਾਣ ਤੋਂ ਬਿਨਾਂ, ਅਸੀਂ ਇਹਨਾਂ ਕੁਝ ਬ੍ਰਹਮ ਕਾਨੂੰਨਾਂ ਨੂੰ ਸੂਤਰਬੱਧ ਕੀਤਾ ਹੈ ਅਤੇ ਇਹਨਾਂ ਨੂੰ ਮਾਨਸਰੋਵਰ ਪੂਰਨ ਪਰਮ ਜੋਤ ਪੂਰਨ ਪਰਮ ਪ੍ਰਕਾਸ਼ ਵਿੱਚ ਰੱਖ ਦਿੱਤਾ ਹੈ। ਇਹ ਬ੍ਰਹਮ ਦਾਤਾਂ ਸਾਰੀ ਹੀ ਮਨੁੱਖਤਾ ਲਈ ਉਪਲਬਧ ਹਨ। ਉਹ ਸਾਡੇ ਸਾਰਿਆਂ ਲਈ ਇੱਕੋ ਜਿਹੇ ਹਨ। ਉਹ ਕਦੇ ਨਹੀਂ ਬਦਲਦੇ। ਉਹ ਸਦਾ ਲਈ ਰਹਿਣਗੇ ਅਤੇ ਉਹ ਹੇਠਾਂ ਦਿੱਤੇ ਗਏ ਹਨ:

੧.       ਪੂਰਨ ਵਿਸ਼ਵਾਸ, ਯਕੀਨ, ਭਰੋਸਾ, ਸ਼ਰਧਾ, ਪ੍ਰੀਤ, ਭਗਤੀ ਬਿਨਾਂ ਮੰਗਾਂ, ਬਿਨਾਂ ਕਿਸੇ ਸ਼ਰਤ, ਪਿਆਰ ਅਤੇ ਦ੍ਰਿੜ੍ਹਤਾ ਗੁਰ, ਗੁਰੂ ਅਤੇ ਗੁਰਬਾਣੀ ਵਿੱਚ।

 

੨.       ਗੁਰ ਅਤੇ ਗੁਰੂ ਅੱਗੇ ਪੂਰਨ ਸਮਰਪਣ : ਤਨ, ਮਨ, ਧਨ ਸਭ ਤੇਰਾ, ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ(ਅਨੰਦੁ)। ਗੁਰੂ ਬੇਅੰਤ ਹੈ ਅਤੇ ਬੇਅੰਤ ਦਿਆਲੂ ਹਨ। ਜੇਕਰ ਤੁਸੀਂ ਆਪਣੇ ਸਮੇਂ ਅਤੇ ਕਮਾਈ ਦਾ ੧੦% ਗੁਰੂ ਨੂੰ ਦੇ ਦਿੰਦੇ ਹੋ ਅਤੇ ਉਸ ਦੇ ਸ਼ਬਦਾਂ ਦਾ ਪਾਲਣ ਕਰਦੇ ਹੋ ਤਾਂ ਉਹ ਬਾਕੀ ੯੦% ਆਪਣੀ ਜੇਬ ਵਿਚੋਂ ਅਦਾ ਕਰੇਗਾ। ਜੇਕਰ ਤੁਸੀਂ ੧੦% ਤੋਂ ਵੱਧ ਦਿੰਦੇ ਹੋ ਤਾਂ ਸੋਚੋ ਤੁਹਾਡਾ ਕਿਤਨਾ ਹੋਰ ਭਲਾ ਹੋਵੇਗਾ। ਇਕ ਹੋਰ ਪੂਰਨ ਸਤਿ ਇਹ ਹੈ ਕਿ ਸਾਡੀ ਕੀ ਹਿੰਮਤ ਹੈ ਕਿ ਅਸੀਂ ਗੁਰੂ ਨੂੰ ਕੁੱਛ ਦੇ ਸਕੀਏ, ਗੁਰੂ ਤੇ ਪੂਰਾ ਹੈ ਸਾਰੇ ਖ਼ਜ਼ਾਨਿਆਂ ਦਾ ਆਪ ਮਾਲਿਕ ਹੈ। ਇਸ ਲਈ ਦਸਵੰਧ ਦੇਣਾ ਕੇਵਲ ਆਪਣੇ ਆਪ ਨੂੰ ਹੀ ਦੇਣਾ ਹੁੰਦਾ ਹੈ ਕਿਉਂਕਿ ਇਸਦਾ ਬੇਅੰਤ ਲਾਭ ਸਾਨੂੰ ਹੀ ਹੋਣਾ ਹੈ। ਤਕਰੀਬਨ ਸਾਰੀ ਜਗਿਆਸੂ ਸੰਗਤ (ਬਹੁਤ ਘੱਟ ਗਿਣਤੀ ਲੋਕਾਂ ਨੂੰ ਛੱਡ ਕੇ) ਦਸਵੰਧ ਨਾ ਦੇਣ ਕਾਰਣ ਗੁਰਪ੍ਰਸਾਦਿ ਤੋਂ ਵਾਂਝੀ ਰਹਿ ਜਾਂਦੀ ਹੈ। ਦਸਵੰਧ ਦੇਣ ਨਾਲ ਗੁਰਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ, ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦੀ ਪ੍ਰਾਪਤੀ ਹੁੰਦੀ ਹੈ।

 

੩.       ਆਪਣਾ ੧੦% ਸਮਾਂ ਗੁਰੂ ਨੂੰ ਦੇ ਦਿਉ, ਅੰਮ੍ਰਿਤ ਵੇਲੇ ਇਹ ਸਮਾਂ ਨਾਮ ਸਿਮਰਨ ਵਿੱਚ ਖ਼ਰਚ ਕਰੋ : ਪ੍ਰਭ ਕਾ ਸਿਮਰਨੁ ਸਭ ਤੇ ਊਚਾ (ਸੁਖਮਨੀ) ਇਹ ਸਰਵ-ਸ਼ਕਤੀਮਾਨ ਪਰੀਪੂਰਨ ਪਰਮਾਤਮਾ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਸਭ ਤੋਂ ਉੱਤਮ ਸੇਵਾ ਹੈ ਅਤੇ ਕੇਵਲ ਇਹ ਹੀ ਤੁਹਾਨੂੰ ਅੰਦਰੋਂ ਮਨ ਦੀ ਮੈਲ ਧੋਣ (ਸਾਫ਼) ਕਰਨ ਦਾ ਸਾਧਨ ਹੈ ਅਤੇ ਇਸ ਦੇ ਫਲਸਰੂਪ ਇਹ ਤੁਹਾਨੂੰ ਮਾਇਆ ਦੇ ਤਿੰਨ ਗੁਣਾਂ ਤੋਂ ਪਰ੍ਹੇ ਲੈ ਜਾਂਦਾ ਹੈ। ਇਹ ਹੀ ਇਕੋ-ਇੱਕ ਤਰੀਕਾ ਹੈ ਜਿਸ ਨਾਲ ਤੁਸੀਂ ਮਨ ਉੱਪਰ ਜਿੱਤ ਪਾ ਸਕਦੇ ਹੋ। ਪੰਜ ਚੋਰਾਂ, ਪੰਜ ਦੂਤਾਂ ਅਤੇ ਇੱਛਾਵਾਂ ’ਤੇ ਜਿੱਤ ਪਾ ਸਕਦੇ ਹੋ ਅਤੇ ਪੂਰੀ ਤਰ੍ਹਾਂ ਮਾਇਆ ’ਤੇ ਜਿੱਤ ਪਾ ਸਕਦੇ ਹੋ। ਇਸ ਲਈ ਗੁਰੂ ਨੂੰ ਦਸਵੰਧ ਦੇਣ ਨਾਲ ਦਰਗਾਹ ਦਾ ਦਰਵਾਜ਼ਾ ਆਪ ਲਈ ਖੁੱਲ੍ਹ ਜਾਂਦਾ ਹੈ। ਦਸਵੰਧ ਦੇਣ ਨਾਲ ਬੇਅੰਤ ਕਿਰਪਾ ਹੁੰਦੀ ਹੈ। ਜੋ ਦਸਵੰਧ ਨਾਲੋਂ ਵੱਧ ਦਿੰਦੇ ਹਨ ਉਹ ਚੜ੍ਹਦੀ ਕਲਾ ਵਿੱਚ ਬਹੁਤ ਛੇਤੀ ਚਲੇ ਜਾਂਦੇ ਹਨ। ਨਾਮ ਉਨ੍ਹਾਂ ਦੇ ਹਿਰਦੇ ਵਿੱਚ ਬਹੁਤ ਛੇਤੀ ਚਲਾ ਜਾਂਦਾ ਹੈ। ਦਸਵੰਧ ਬੰਦਗੀ ਦਾ ਸਭ ਤੋਂ ਮਹੱਤਵਪੂਰਨ ਅੰਗ ਹੈ। ਦਸਵੰਧ ਦੇਣਾ ਦਰਗਾਹੀ ਹੁਕਮ ਹੈ। ਦਸਵੰਧ ਦੇਣਾ ਦਰਗਾਹੀ ਕਾਨੂੰਨ ਹੈ ਅਤੇ ਜੋ ਇਸਦੀ ਪਾਲਣਾ ਕਰਦੇ ਹਨ ਉਹ ਜੀਵਨ ਮੁਕਤੀ ਨੂੰ ਪ੍ਰਾਪਤ ਹੁੰਦੇ ਹਨ। ਜੋ ਦਸਵੰਧ ਦੀ ਸੇਵਾ ਕਰਦੇ ਹਨ ਉਨ੍ਹਾਂ ਨੂੰ ਦਰਗਾਹ ਵਿੱਚ ਮਾਣ ਪ੍ਰਾਪਤ ਕਰਨ ਤੋਂ ਕੋਈ ਸ਼ਕਤੀ ਨਹੀਂ ਰੋਕ ਸਕਦੀ।

 

੪.       ਸਦਾ ਗੁਰਪ੍ਰਸਾਦਿ ਦੀ ਪ੍ਰਾਪਤੀ ਲਈ ਅਰਦਾਸ ਕਰੋ। ਇਹ ਅਰਦਾਸ ਕਰਨ ਦੀ ਪਰਮ ਸ਼ਕਤੀ ਆਪ ਜੀ ਨੂੰ ਪਰੀਪੂਰਨ ਪਰਮਾਤਮਾ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਨੇ ਬਖ਼ਸ਼ੀ ਹੈ ਅਤੇ ਇਸ ਪਰਮ ਸ਼ਕਤੀ ਦੀ ਵਰਤੋਂ ਕਰਨ ਨਾਲ ਆਪਜੀ ਦੀ ਜੀਵਨ ਰੇਖਾ ਬਦਲ ਕੇ ਕੁੱਛ ਵੀ ਨਹੀਂ ਹੋ ਸਕਦਾ। ਜੋ ਕੁਝ ਵੀ ਵਾਪਰਦਾ ਹੈ ਉਸ ਪਰੀਪੂਰਨ ਪਰਮਾਤਮਾ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਹੁਕਮ ਨਾਲ ਵਾਪਰਦਾ ਹੈ। ਪਰਮਾਤਮਾ ਦਾ ਭਾਵ ਪਰਗਟ ਹਰ ਹਾਲਤ ਵਿੱਚ ਹੁੰਦਾ ਹੈ ਭਾਵੇਂ ਕੁਝ ਵੀ ਹੋ ਜਾਵੇ। ਕੇਵਲ ਗੁਰਪ੍ਰਸਾਦਿ ਪ੍ਰਾਪਤ ਕਰਨ ਨਾਲ ਤੁਸੀਂ ਪ੍ਰਮਾਤਮਾ ਦੇ ਭਾਣੇ ਵਿੱਚ ਬਿਨਾਂ ਕਿਸੇ ਮਸਲੇ ਦੇ ਰਹਿ ਸਕਦੇ ਹੋ। ਗੁਰਪ੍ਰਸਾਦਿ ਤੁਹਾਡੇ ਵਿੱਚ ਨਾਮ ਲੈ ਕੇ ਆਉਂਦਾ ਹੈ। ਇਹ ਤੁਹਾਨੂੰ ਜੀਵਨ ਮੁਕਤੀ ਵੱਲ ਲੈ ਜਾਂਦਾ ਹੈ।

 

੫.       ਹਮੇਸ਼ਾਂ ਸਤਿ ਵੇਖੋ, ਸਤਿ ਬੋਲੋ ਅਤੇ ਸਤਿ ਵਰਤਾਉ, ਸਤਿ ਦੀ ਸੇਵਾ ਕਰੋ। ਇਹ ਸਰਵ-ਸ਼ਕਤੀਮਾਨ ਪਰੀਪੂਰਨ ਪਰਮਾਤਮਾ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਸਭ ਤੋਂ ਉੱਤਮ ਸੇਵਾ ਹੈ।

 

੬.       ਦੂਸਰਿਆਂ ਨਾਲ ਗੱਲਬਾਤ ਕਰਦੇ ਸਮੇਂ ਅਤਿ ਨਿਮਰਤਾ ਨਾਲ ਵਿਹਾਰ ਕਰੋ, ਆਪਸ ਕਉ ਜੋ ਜਾਣੈ ਨੀਚਾ (ਸੁਖਮਨੀ) ਅਤੇ ਹਮੇਸ਼ਾਂ ਇਹ ਮੰਨ ਕੇ ਚਲੋ ਕਿ ਬਾਕੀ ਸਭ ਤੁਹਾਡੇ ਨਾਲੋਂ ਉੱਪਰ ਹਨ। ਆਪਣੇ ਆਪ ਦੇ ਸੁਧਾਰ ਉੱਪਰ ਧਿਆਨ ਕੇਂਦਰਿਤ ਕਰੋ। ਦੂਸਰਿਆਂ ਵੱਲ ਉਂਗਲ ਨਾ ਉਠਾਓ। ਉਂਗਲ ਆਪਣੇ ਵੱਲ ਨੂੰ ਸੇਧਿਤ ਕਰੋ। ਨਿੰਦਿਆ ਕੇਵਲ ਆਪਣੀ ਕਰੋ। ਨਿਮਰਤਾ ਹੀ ਕੇਵਲ ਐਸਾ ਹਥਿਆਰ ਹੈ ਜਿਸ ਨਾਲ ਹਉਮੈ ਮਾਰੀ ਜਾ ਸਕਦੀ ਹੈ। ਅਤਿ ਨਿਮਰਤਾ ਅਤੇ ਨਿਮਾਣਾ ਗ਼ਰੀਬੀ ਵੇਸ ਹਿਰਦੇ ਵਿੱਚ ਅਕਾਲ ਪੁਰਖ ਪਰੀਪੂਰਨ ਪਰਮਾਤਮਾ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਆਪ ਪਰਗਟ ਹੁੰਦਾ ਹੈ। ਅੰਦਰਵਾਰ ਦੀ ਅਤਿ ਨਿਮਰਤਾ ਅਕਾਲ ਪੁਰਖ ਦੀ ਸਲਤਨਤ ਅਕਾਲ ਪੁਰਖ ਦੀ ਦਰਗਾਹ ਦੀ ਕੁੰਜੀ ਹੈ।

 

੭.       ਆਪਣੀ ਗੱਲਬਾਤ ਅਤੇ ਭਾਸ਼ਾ ਵਿਚੋਂ ‘ਮੈਂ, ਮੇਰਾ, ਮੈਨੂੰ’ ਨੂੰ ਖ਼ਤਮ ਕਰ ਦਿਉ। ਹਮੇਸ਼ਾਂ ਮਨ ਵਿਚ ਇਹ ਰੱਖੋ ਕਿ ਤੁਹਾਡੀ ਹੋਂਦ ਤੁਹਾਡੇ ਅੰਦਰਲੇ ਜੀਵਨ ਤੱਤ ਕਾਰਨ ਹੈ। ਅਤੇ ਇਹ ਤੁਹਾਡੇ ਅੰਦਰਲੀ ਅਨਾਦਿ ਜੋਤ ਦੇ ਕਾਰਨ ਹੈ। ਪਰੀਪੂਰਨ ਪਰਮਾਤਮਾ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਤੁਹਾਡੇ ਅੰਦਰ ਹੈ। ਹਮੇਸ਼ਾਂ ਆਪਣੇ ਅੰਦਰਲੇ ਤੱਤ ਜਿਹੜਾ ਕਿ ਸਤਿ ਤੱਤ ਅਤੇ ਪਰਮ ਤੱਤ ਹੈ ਨੂੰ ਹਮੇਸ਼ਾਂ ਆਪਣੇ ਤੋਂ ਉੱਪਰ ਰੱਖੋ। ਆਪਣੇ ਅੰਦਰਲੇ ਬ੍ਰਹਮ ਤੱਤ ਦੀ ਪਹਿਚਾਣ ਨੂੰ ਹਮੇਸ਼ਾਂ ਆਪਣੇ ਅੰਦਰਲੀ ਪਹਿਚਾਣ ਨੂੰ ਹਮੇਸ਼ਾਂ ਆਪਣੇ ਅੰਦਰ ਪਹਿਚਾਣਦੇ ਹੋਏ ਆਪਣੀ ਗੱਲਬਾਤ ਵਿੱਚ ਅਸੀਂ, ਸਾਡਾ, ਸਾਨੂੰ ਦੀ ਵਰਤੋਂ ਕਰੋ।

 

੮.       ਆਪਣੇ ਪਾਪਾਂ ਅਤੇ ਬੁਰੇ ਕਰਮਾਂ ਨੂੰ ਮੰਨ ਲਵੋ, ਕਬੂਲ ਕਰ ਲਵੋ। ਸਾਰੀ ਸੰਗਤ ਵਿੱਚ ਆਪਣਾ ਜੁਰਮ ਕਬੂਲਣ ਨਾਲ ਤੁਹਾਡੇ ਸਾਰੇ ਪਾਪ ਧੋਤੇ ਜਾਂਦੇ ਹਨ ਅਤੇ ਤੁਸੀਂ ਅੰਦਰੋਂ ਸਾਫ਼ ਹੋ ਜਾਂਦੇ ਹੋ। ਆਪਣੇ ਗੁਨਾਹਾਂ, ਪਾਪਾਂ ਅਤੇ ਮਾੜੇ ਕਰਮਾਂ ਦਾ ਕਬੂਲਣਾ ਤੁਹਾਨੂੰ ਸਚਿਆਰਾ ਬਣਾ ਦੇਵੇਗਾ ਅਤੇ ਤੁਹਾਨੂੰ ਸਰਵ-ਸ਼ਕਤੀਮਾਨ ਪਰੀਪੂਰਨ ਪਰਮਾਤਮਾ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਨੇੜੇ ਲੈ ਜਾਵੇਗਾ।

 

੯.       ਆਪਣੇ ਆਪ ਨੂੰ ਕਦੀ ਵੀ ਨਿੰਦਿਆ, ਚੁਗਲੀ, ਬਖ਼ੀਲੀ ਅਤੇ ਈਰਖਾ ਵਿੱਚ ਸ਼ਾਮਿਲ ਨਾ ਕਰੋ।

 

੧੦.     ਕਿਸੇ ਦੇ ਹਿਰਦੇ ਨੂੰ ਨਾ ਦੁਖਾਓ। ਉਸਦੀ ਸਾਰੀ ਰਚਨਾ ਨਾਲ ਬਿਨਾਂ ਸ਼ਰਤ ਪਿਆਰ ਇਹ ਦਰਸਾਏਗਾ ਕਿ ਤੁਸੀਂ ਉਸ ਨਾਲ ਕਿੰਨਾ ਪਿਆਰ ਕਰਦੇ ਹੋ। ਇਸ ਮਾਨਸਰੋਵਰ ਅੰਮ੍ਰਿਤ ਸਾਗਰ ਨਿਰਗੁਣ ਸਰੂਪ ਵਿੱਚ ਕਿਸੇ ਲਈ ਵੀ ਨਫ਼ਰਤ ਲਈ ਕੋਈ ਜਗ੍ਹਾ ਨਹੀਂ ਹੈ। ਬਿਨਾਂ ਸ਼ਰਤ ਪਿਆਰ ਅਤੇ ਭਗਤੀ ਅਤੇ ਬਲੀਦਾਨ ਸਰਵ-ਸ਼ਕਤੀਮਾਨ ਪਰੀਪੂਰਨ ਪਰਮਾਤਮਾ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਭਾਸ਼ਾ ਹੈ। ਕੇਵਲ ਪਿਆਰ ਬਲੀਦਾਨ ਅਤੇ ਸ਼ਰਧਾ ਨਾਲ ਸੇਵਾ ਤੁਹਾਨੂੰ ਸਰਵ-ਸ਼ਕਤੀਮਾਨ ਪਰੀਪੂਰਨ ਪਰਮਾਤਮਾ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਨੇੜੇ ਖੜ ਸਕਦੀ ਹੈ।

੧੧.     ਕਿਸੇ ਚੀਜ਼ ਦੀ ਚਿੰਤਾ ਨਾ ਕਰੋ। ਹਮੇਸ਼ਾਂ ਸਰਵ-ਸ਼ਕਤੀਮਾਨ ਪਰੀਪੂਰਨ ਪਰਮਾਤਮਾ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਜੋ ਉਹ ਤੁਹਾਨੂੰ ਦੇ ਰਿਹਾ ਹੈ ਅਤੇ ਦਿੰਦਾ ਹੀ ਜਾ ਰਿਹਾ ਹੈ, ਲਈ ਸ਼ੁਕਰਾਨਾ ਕਰੋ। ਜੋ ਤੁਹਾਡੇ ਕੋਲ ਹੈ ਅਤੇ ਜੋ ਵੀ ਤੁਸੀਂ ਪ੍ਰਾਪਤ ਕਰ ਰਹੇ ਹੋ ਉਸ ਵਿੱਚ ਸੰਤੁਸ਼ਟ ਰਹੋ। ਇੱਛਾਵਾਂ ਸਾਰੀਆਂ ਮੁਸ਼ਕਲਾਂ ਦੀ ਜੜ੍ਹ ਹਨ।

 

੧੨.     ਆਪਣੇ ਰੋਜ਼ਾਨਾ ਜੀਵਨ ਦੀ ਗੱਲਬਾਤ ਵਿੱਚ ਆਪਣੇ ਗੁਨਾਹਾਂ, ਪਾਪਾਂ ਅਤੇ ਮਾੜੇ ਕਰਮਾਂ ਦੀ ਮੁਆਫ਼ੀ ਮੰਗਣ ’ਤੇ ਅਮਲ ਕਰੋ। ਇਹ ਤੁਹਾਡੇ ਗੁੱਸੇ ਤੇ ਕਾਬੂ ਪਾਉਣ ਦਾ ਤਰੀਕਾ ਹੈ। ਜਿਥੇ ਕਿਤੇ ਮੁਆਫ਼ ਕਰਨ ਦੀ ਭਾਵਨਾ ਹੈ ਉਥੇ ਪਰੀਪੂਰਨ ਪਰਮਾਤਮਾ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਹੈ। ਮੁਆਫ਼ ਕਰ ਦੇਣਾ ਬ੍ਰਹਮ ਗੁਣ ਹੈ ਅਤੇ ਇਹ ਤੁਹਾਡੇ ਵਿੱਚ ਦਿਆਲਤਾ ਲਿਆਉਂਦਾ ਹੈ। ਇਹ ਬ੍ਰਹਮ ਗੁਣ ਮਿਲ ਕੇ ਤੁਹਾਡੇ ਹਿਰਦੇ ਨੂੰ ਬਹੁਤ ਹੀ ਮਜ਼ਬੂਤ ਬਣਾ ਦਿੰਦੇ ਹਨ। ਤੁਸੀਂ ਕਿਸੇ ਨੂੰ ਵੀ ਨਫ਼ਰਤ ਅਤੇ ਘ੍ਰਿਣਾ ਨਹੀਂ ਕਰੋਗੇ। ਇਹ ਤੁਹਾਨੂੰ ਏਕ ਦ੍ਰਿਸ਼ਟ ਬਣਾ ਦੇਵੇਗਾ। ਤੁਸੀਂ ਨਿਰਵੈਰ ਬਣ ਜਾਓਗੇ, ਜਿਹੜਾ ਕਿ ਬ੍ਰਹਮ ਗੁਣਾਂ ਵਿਚੋਂ ਸਭ ਤੋਂ ਮਹੱਤਵਪੂਰਨ ਗੁਣ ਹੈ। ਮੁਆਫ਼ ਕਰ ਦੇਣਾ ਤੁਹਾਨੂੰ ਕ੍ਰੋਧ ਤੋਂ ਮੁਕਤ ਕਰ ਦਿੰਦਾ ਹੈ। ਗੁੱਸਾ ਅਤੇ ਹਉਮੈ ਇੱਕ ਦੂਸਰੇ ਦੇ ਪੂਰਕ ਹਨ। ਗੁੱਸਾ ਹਉਮੈ ਕਾਰਨ ਆਉਂਦਾ ਹੈ ਅਤੇ ਹਉਮੈ ਗੁੱਸਾ ਲੈ ਕੇ ਆਉਂਦਾ ਹੈ। ਇਸ ਤਰ੍ਹਾਂ ਇਹ ਦੋਵੇਂ ਦੀਰਘ ਮਾਨਸਿਕ ਰੋਗਾਂ ਦੇ ਦੂਤ ਤੁਹਾਡੇ ਦਾਸ ਬਣ ਜਾਣਗੇ, ਉਹ ਤੁਹਾਨੂੰ ਦੁੱਖ ਨਹੀਂ ਦੇਣਗੇ।

 

੧੩.     ਜਦ ਤੁਸੀਂ ਆਪਣੀ ਕਮਾਈ ਦਾ ਦਸਵੰਧ ਭਲਾਈ ਲਈ ਦੇ ਦਿੰਦੇ ਹੋ, ਇਸ ਦੇ ਫਲਸਰੂਪ ਤੁਸੀਂ ਲੋਭ ਰਹਿਤ ਹੋ ਜਾਂਦੇ ਹੋ। ਲੋਭ ਵੱਸ ਤੁਸੀਂ ਜੋ ਕਰਮ ਕਰ ਰਹੇ ਸੀ, ਖ਼ਤਮ ਹੋਣੇ ਸ਼ੁਰੂ ਹੋ ਜਾਣਗੇ। ਤੁਹਾਡਾ ਹਿਰਦਾ ਦਿਆਲੂ ਬਣ ਜਾਵੇਗਾ। ਪਿਆਰ ਕਰਨ ਵਾਲਾ ਅਤੇ ਬਲੀਦਾਨੀ, ਮਾੜਿਆਂ ਦੀ ਅਤੇ ਜ਼ਰੂਰਤਮੰਦਾਂ ਦੀ ਮਦਦ ਕਰਨ ਵਾਲਾ ਬਣ ਜਾਵੇਗਾ। ਇਸ ਦੇ ਫਲਸਰੂਪ ਤੁਸੀਂ ਲੋਭ ਤੋਂ ਮੁਕਤ ਹੋ ਜਾਂਦੇ ਹੋ ਜਿਹੜੀ ਕਿ ਇੱਕ ਹੋਰ ਡੂੰਘੀ ਮਾਨਸਿਕ ਬਿਮਾਰੀ ਹੈ।

 

੧੪.     ਆਪਣੇ ਪਰਿਵਾਰ ਅਤੇ ਮਿੱਤਰਾਂ, ਆਪਣੇ ਮਾਤਾ ਪਿਤਾ ਅਤੇ ਬੱਚਿਆਂ ਨੂੰ ਸੰਗਤ ਦੀ ਤਰ੍ਹਾਂ ਮੰਨੋ ਅਤੇ ਉਹਨਾਂ ਦੀ ਉਸੇ ਭਾਵਨਾ ਨਾਲ ਸੇਵਾ ਕਰੋ ਜਿਸ ਤਰ੍ਹਾਂ ਤੁਸੀਂ ਗੁਰ ਸੰਗਤ ਦੀ ਸੇਵਾ ਕਰਦੇ ਹੋ। ਉਹਨਾਂ ਨੂੰ ਉਸੇ ਤਰ੍ਹਾਂ ਪਿਆਰ ਅਤੇ ਸਤਿਕਾਰ ਕਰੋ ਜਿਸ ਤਰ੍ਹਾਂ ਤੁਸੀਂ ਗੁਰ ਸੰਗਤ ਦਾ ਕਰਦੇ ਹੋ। ਇਹ ਤੁਹਾਡੇ ਅੰਦਰੋਂ ਲਗਾਓ ਨੂੰ ਖ਼ਤਮ ਕਰੇਗਾ ਅਤੇ ਤੁਹਾਡੇ ਹਿਰਦੇ ਨੂੰ ਅਸਲੀ ਡੂੰਘੇ ਬ੍ਰਹਮ ਪਿਆਰ ਪੂਰੀ ਦਿਆਲਤਾ ਅਤੇ ਵੰਡਣ ਦੀ ਭਾਵਨਾ ਨਿਰਸਵਾਰਥ ਦੀ ਭਾਵਨਾ ਅਤੇ ਬਲੀਦਾਨ ਦੀ ਭਾਵਨਾ ਵਿੱਚ ਬਦਲ ਦਿੰਦਾ ਹੈ।

 

੧੫.     ਆਪਣੀ ਪਤਨੀ ਤੋਂ ਬਿਨਾਂ, ਬਾਕੀ ਹਰ ਔਰਤ ਦਾ ਆਪਣੀ ਭੈਣ, ਮਾਤਾ ਜਾਂ ਪੁੱਤਰੀ ਦੀ ਤਰ੍ਹਾਂ ਸਤਿਕਾਰ ਕਰੋ। ਆਪਣੇ ਪਤੀ ਤੋਂ ਬਿਨਾਂ, ਹਰੇਕ ਪੁਰਸ਼ ਦਾ ਭਰਾ, ਪਿਤਾ ਜਾਂ ਪੁੱਤਰ ਦੀ ਤਰ੍ਹਾਂ ਸਤਿਕਾਰ ਕਰੋ। ਇਹ ਤੁਹਾਡੇ ਵਿੱਚ ਕਾਮ ਦੀ ਭਾਵਨਾ ਨੂੰ ਦੂਰ ਕਰੇਗਾ। ਇਹ ਡੂੰਘੀ ਮਾਨਸਿਕ ਬਿਮਾਰੀ ਨੂੰ ਦੂਰ ਕਰੇਗਾ। ਇਹ ਡੂੰਘੀ ਮਾਨਸਿਕ ਬਿਮਾਰੀ ਹੈ ਅਤੇ ਇਸ ਨਿਯਮ ਦਾ ਪਾਲਣ ਕਰਨ ਨਾਲ ਇਹ ਠੀਕ ਹੋ ਜਾਏਗੀ, ਤੁਸੀਂ ਕਾਮ ਤੋਂ ਰਹਿਤ ਹੋ ਜਾਵੋਗੇ।

 

੧੬.     ਆਪਣੇ ਬੀਤੇ ਸਮੇਂ ਵਿੱਚ ਵਾਪਰੀਆਂ ਵਾਰਦਾਤਾਂ ਨੂੰ ਯਾਦ ਨਾ ਕਰੋ, ਉਨ੍ਹਾਂ ਨੂੰ ਆਪਣੇ ਮਨ ਉੱਪਰ ਹਾਵੀ ਨਾ ਹੋਣ ਦਿਉ, ਉਨ੍ਹਾਂ ਨੂੰ ਖ਼ਤਮ ਕਰ ਦਿਉ, ਆਪਣੇ ਭਵਿੱਖ ਬਾਰੇ ਨਾ ਸੋਚੋ ਅਤੇ ਹੁਣ ਵਾਲੇ ਪਲ ਵਿੱਚ ਆਪਣੇ ਆਪ ਨੂੰ ਸਥਿਰ ਕਰ ਦਿਉ, ਆਪਣੇ ਅਜੋਕੇ ਸਮੇਂ ਵਿੱਚ ਸੱਚੇ ਬਣ ਜਾਉ। ਇਸੇ ਸਮੇਂ ਆਪਣੇ ਆਪ ਨੂੰ ਸੱਚੇ ਅਤੇ ਕੇਵਲ ਸੱਚੇ ਕਰਮਾਂ ਵਿੱਚ ਰੁਚਿਤ ਕਰ ਲਵੋ। ਜੇਕਰ ਇੱਕ ਵਾਰ ਤੁਹਾਡਾ ਹੁਣ ਦਾ ਸਮਾਂ ਸੱਚਾ ਬਣ ਜਾਂਦਾ ਹੈ ਤਾਂ ਤੁਹਾਡਾ ਭਵਿੱਖ ਸੱਚਾ ਬਣ ਜਾਵੇਗਾ। ਇਸਦੇ ਫਲਸਰੂਪ ਇਹ ਤੁਹਾਡੇ ਬੀਤੇ ਸਮੇਂ ਦੀਆਂ ਕਰਨੀਆਂ ਦੇ ਮਾੜੇ ਪ੍ਰਭਾਵ ਖ਼ਤਮ ਕਰ ਦੇਵੇਗਾ। ਸਚਿਆਰੀ ਕਰਨੀ ਤੁਹਾਡੀ ਕਿਸਮਤ ਨੂੰ ਬਣਾਉਂਦੀ ਹੈ। ਸਚਿਆਰੀ ਕਰਨੀ ਉੱਪਰ ਆਪਣਾ ਭਵਿਖ ਸੰਵਾਰਨ ਲਈ ਕਾਇਮ ਰਹੋ। ਜੇਕਰ ਤੁਹਾਡਾ ਮੌਜੂਦਾ ਸਮਾਂ ਸੱਚਾ ਹੈ ਤਾਂ ਤੁਹਾਡਾ ਭਵਿੱਖ ਇਸ ਦੇ ਫਲਸਰੂਪ ਬਹੁਤ ਹੀ ਫਲ ਕਾਰੀ ਬਣ ਜਾਵੇਗਾ, ਸੁੰਦਰ ਬਣ ਜਾਵੇਗਾ।

 

੧੭.     ਆਪਣੇ ਰੋਜ਼ਾਨਾ ਜੀਵਨ ਵਿੱਚ ਗੁਰਬਾਣੀ ’ਤੇ ਅਮਲ ਕਰੋ। ਜੋ ਵੀ ਥੋੜੇ ਤੋਂ ਥੋੜਾ ਤੁਹਾਡੀ ਸਮਝ ਵਿੱਚ ਆਉਂਦਾ ਹੈ, ਉਸਦੇ ਅਨਾਦਿ ਭਾਵ ਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਅਮਲ ਵਿੱਚ ਲਿਆਓ। ਗੁਰਬਾਣੀ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਅਤੇ ਮਾਨਸਿਕ, ਸਰੀਰਕ ਬਿਮਾਰੀਆਂ ਦਾ ਦਾਰੂ ਹੈ। “ਨਾਮ ਦੀ ਕਮਾਈ” ਕਰਨ ਅਤੇ ਗੁਰਬਾਣੀ ਉੱਪਰ ਅਮਲ ਕਰਨ ਨਾਲ ਇਹ ਸਾਰੀਆਂ ਬਿਮਾਰੀਆਂ ਤੁਹਾਡੇ ਮਨ, ਰੂਹ ਅਤੇ ਸਰੀਰ ਵਿੱਚੋਂ ਖ਼ਤਮ ਕਰਨ ਦੇ ਯੋਗ ਹੋ ਜਾਵੇਗਾ। ਇਹ ਉਹਨਾਂ ਨੂੰ ਮਾਇਆ ਦੇ ਚਿੱਕੜ ਤੋਂ ਪੂਰੀ ਤਰ੍ਹਾਂ ਸਾਫ਼ ਕਰ ਦੇਵੇਗਾ। ਗੁਰਬਾਣੀ ਦੇ ਪ੍ਰਕਾਸ਼ ਵਿੱਚ ਆਪਣੇ ਰੋਜ਼ਾਨਾ ਜੀਵਨ ਦੇ ਕਰਮਾਂ ਨੂੰ ਦੇਖੋ ਅਤੇ ਹਮੇਸ਼ਾਂ ਸੁਧਾਰ ਲਈ ਯਤਨਸ਼ੀਲ ਰਹੋ। ਇਹਨਾਂ ਬ੍ਰਹਮ ਗੁਣਾਂ ਦਾ ਕੋਈ ਅੰਤ ਨਹੀਂ ਹੈ। ਤੁਸੀਂ ਇਨ੍ਹਾਂ ਅਮੋਲਕ ਬ੍ਰਹਮ ਗੁਣਾਂ ਰੂਪੀ ਗਹਿਣਿਆਂ ਨੂੰ ਆਪਣੇ ਅੰਦਰ ਲੈ ਆਉਂਦੇ ਹੋ। ਇਹ ਤੁਹਾਨੂੰ ਅੰਦਰੋਂ ਬਾਹਰੋਂ ਪੂਰੀ ਤਰ੍ਹਾਂ ਸਾਫ਼ ਕਰ ਦਿੰਦੇ ਹਨ। ਇਸਦੇ ਫਲਸਰੂਪ ਤੁਸੀਂ ਪੂਰਨ ਸਚਿਆਰਾ ਬਣ ਜਾਂਦੇ ਹੋ ਅਤੇ ਸਚਿਆਰ ਤੁਹਾਡੇ ਹਿਰਦੇ ਵਿਚ ਸਦਾ ਲਈ ਰਹਿਣ ਲਈ ਆ ਜਾਵੇਗਾ।

 

੧੮.     ਸ਼ਰਧਾ ਅਤੇ ਪਿਆਰ ਨਾਲ ਆਪਣੇ ਆਪ ਨੂੰ ਸੇਵਾ ਵਿੱਚ ਲੀਨ ਕਰ ਦਿਉ। ਦੂਸਰਿਆਂ ਦੀ ਨਿਰਸਵਾਰਥ ਸੇਵਾ ਕਰੋ। ਗ਼ਰੀਬਾਂ ਅਤੇ ਲੋੜਵੰਦਾਂ ਦੀ ਮਦਦ ਕਰੋ। ਅਨਾਥਾਂ ਦੀ ਸੇਵਾ ਕਰੋ। ਬਿਮਾਰਾਂ ਦੀ ਸੇਵਾ ਕਰੋ। ਆਪਣੇ ਪਰਿਵਾਰ ਦੀ ਪਿਆਰ ਅਤੇ ਸ਼ਰਧਾ ਨਾਲ ਸੇਵਾ ਕਰੋ। ਹਮੇਸ਼ਾਂ ਯਾਦ ਰੱਖੋ ਕਿ ਸਰਵ-ਸ਼ਕਤੀਮਾਨ ਪਰੀਪੂਰਨ ਪਰਮਾਤਮਾ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਸਭ ਤੋਂ ਉੱਤਮ ਸੇਵਾ ਨਾਮ ਸਿਮਰਨ ਹੈ ਅਤੇ ਸਾਰੇ ਹੀ ਉਪਰੋਕਤ ਦੱਸੇ ਗੁਣ ਜਦ ਤੁਸੀਂ ਨਾਮ ਸਿਮਰਨ ਨਾਲ ਅਮਲ ਵਿੱਚ ਲਿਆਉਂਦੇ ਹੋ ਇਹ ਤੁਹਾਡੇ ਲਈ ਬੇਅੰਤ ਫਲ ਲੈ ਕੇ ਆਵੇਗਾ ਅਤੇ ਇਸਦੇ ਨਤੀਜੇ ਵਜੋਂ ਤੁਹਾਡੀ ਜ਼ਿੰਦਗੀ ਨੂੰ ਬਣਾ ਦਏਗਾ:

*           ਗੌਰਵ-ਮਈ ਜ਼ਿੰਦਗੀ

*           ਅਨਾਦਿ ਅਨੰਦ ਨਾਲ ਭਰੀ ਜ਼ਿੰਦਗੀ

*           ਖ਼ੁਸ਼ੀਆਂ ਨਾਲ ਭਰੀ ਜ਼ਿੰਦਗੀ

*           ਅਨਾਦਿ ਬਖ਼ਸ਼ਿਸ਼ਾਂ ਨਾਲ ਭਰੀ ਜ਼ਿੰਦਗੀ

*           ਅਤੇ ਫਲਸਰੂਪ ਤੁਹਾਡੇ ਰੂਹਾਨੀ ਸੁਪਨੇ ਸੱਚੇ ਹੋ ਜਾਣਗੇ।

ਤੁਸੀਂ ਸੰਤ ਹਿਰਦਾ ਬਣ ਜਾਵੋਗੇ, ਤੁਸੀਂ ਜੀਵਨ ਮੁਕਤ ਬਣ ਜਾਵੋਗੇ ਅਤੇ ਆਪਣੀ ਇਸ ਜ਼ਿੰਦਗੀ ਦੇ ਮੰਤਵ ਸਰਵ-ਸ਼ਕਤੀਮਾਨ ਪਰੀਪੂਰਨ ਪਰਮਾਤਮਾ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਨਾਲ ਇੱਕ-ਮਿੱਕ ਹੋਣਾ ਪ੍ਰਾਪਤ ਕਰਨ ਦੇ ਯੋਗ ਹੋ ਜਾਵੋਗੇ ਅਤੇ ਇਹ ਹੀ ਅਸਲ ਧਰਮ ਹੈ। ਇਹ ਕੇਵਲ ਧੰਨ ਧੰਨ ਪਾਰਬ੍ਰਹਮ ਪਰਮੇਸ਼ਰ ਦੇ ਗੁਰਪ੍ਰਸਾਦਿ ਦੀ ਗੁਰਕ੍ਰਿਪਾ ਨਾਲ ਵਾਪਰਦਾ ਹੈ।

ਜਿਹ ਪ੍ਰਸਾਦਿ ਆਰੋਗ ਕੰਚਨ ਦੇਹੀ

ਲਿਵ ਲਾਵਹੁ ਤਿਸੁ ਰਾਮ ਸਨੇਹੀ

ਜਿਹ ਪ੍ਰਸਾਦਿ ਤੇਰਾ ਓਲਾ ਰਹਤ

ਮਨ ਸੁਖੁ ਪਾਵਹਿ ਹਰਿ ਹਰਿ ਜਸੁ ਕਹਤ

ਜਿਹ ਪ੍ਰਸਾਦਿ ਤੇਰੇ ਸਗਲ ਛਿਦ੍ਰ ਢਾਕੇ

ਮਨ ਸਰਨੀ ਪਰੁ ਠਾਕੁਰ ਪ੍ਰਭ ਤਾ ਕੈ

ਜਿਹ ਪ੍ਰਸਾਦਿ ਤੁਝੁ ਕੋ ਨ ਪਹੂਚੈ

ਮਨ ਸਾਸਿ ਸਾਸਿ ਸਿਮਰਹੁ ਪ੍ਰਭ ਊਚੇ

ਜਿਹ ਪ੍ਰਸਾਦਿ ਪਾਈ ਦ੍ਰੁਲਭ ਦੇਹ

ਨਾਨਕ ਤਾ ਕੀ ਭਗਤਿ ਕਰੇਹ

 

ਧੰਨ ਧੰਨ ਸਤਿਗੁਰੂ ਪੰਚਮ ਪਾਤਸ਼ਾਹ ਜੀ ਬੇਅੰਤ ਦਿਆਲਤਾ ਨਾਲ ਸਾਨੂੰ ਆਰੋਗ ਕੰਚਨ ਦੇਹੀ ਸਾਡੀ ਦੇਹੀ ਸਾਰੇ ਮਾਨਸਿਕ ਰੋਗਾਂ ਤੋਂ ਮੁਕਤ ਹੋਣ ਬਾਰੇ ਪੂਰਨ ਬ੍ਰਹਮ ਗਿਆਨ ਬਖ਼ਸ਼ ਰਹੇ ਹਨ। ਇਹ ਮਾਨਸਿਕ ਰੋਗ ਮਾਇਆ ਦੇ ਰਜੋ ਅਤੇ ਤਮੋ ਗੁਣ ਪੰਜ ਦੂਤ ਅਤੇ ਆਸ਼ਾ ਤ੍ਰਿਸ਼ਨਾ ਅਤੇ ਮਨਸਾ ਹਨ।

ਮਨੁੱਖੀ ਦੇਹੀ ਅੰਮ੍ਰਿਤ ਦਾ ਭਰਿਆ ਘੜਾ ਮੰਨਿਆ ਜਾਂਦਾ ਹੈ। ਪਰ ਇਹ ਪੰਜ ਦੂਤ ਅਤੇ ਇੱਛਾਵਾਂ ਇਸ ਘੜੇ ਵਿੱਚ ਮੋਰੀਆਂ ਦਾ ਕੰਮ ਕਰਦੀਆਂ ਹਨ। ਜਿਹੜਾ ਵੀ ਅੰਮ੍ਰਿਤ ਇਸ ਵਿੱਚ ਪਾਇਆ ਜਾਂਦਾ ਹੈ, ਇਹਨਾਂ ਮੋਰੀਆਂ ਰਾਹੀਂ ਨਿਕਲ ਜਾਂਦਾ ਹੈ। ਇਹਨਾਂ ਮੋਰੀਆਂ ਤੋਂ ਭਾਵ ਹੈ ਕਿ ਇਸ ਨਾਲ ਹਮੇਸ਼ਾਂ ਪਾਪਾਂ ਦੀ ਮੈਲ ਚਿੰਬੜੀ ਰਹਿੰਦੀ ਹੈ। ਇਸ ਦਾ ਕੁੱਲ ਪ੍ਰਭਾਵ ਇਹ ਹੈ ਕਿ ਜਿਹੜਾ ਵੀ ਅੰਮ੍ਰਿਤ ਸਤਿ ਕਰਮਾਂ ਨਾਲ ਇਕੱਠਾ ਕੀਤਾ ਜਾਂਦਾ ਹੈ, ਬਹੁਤ ਚਿਰ ਨਹੀਂ ਰਹਿੰਦਾ ਅਤੇ ਇਸ ਮੈਲ ਨਾਲ ਅਤੇ ਮੋਰੀਆਂ ਰਾਹੀਂ ਖਾਧਾ ਜਾਂਦਾ ਹੈ।

 

ਇਸ ਦੇਹੀ ਰੂਪੀ ਘੜੇ ਦੇ ਵਿੱਚ ਪੰਜ ਦੂਤਾਂ ਅਤੇ ਤ੍ਰਿਸ਼ਨਾ ਰੂਪੀ ਮੋਰੀਆਂ ਬਹੁਤ ਹੀ ਖ਼ਤਰਨਾਕ ਅਤੇ ਭਿਅੰਕਰ ਮਾਨਸਿਕ ਰੋਗ ਹਨ ਅਤੇ ਇਹਨਾਂ ਦੀ ਮੁਰੰਮਤ ਕੇਵਲ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ, ਪਰਉਪਕਾਰ ਅਤੇ ਮਹਾਂ ਪਰਉਪਕਾਰ ਦੇ ਗੁਰਪ੍ਰਸਾਦਿ ਨਾਲ ਹੀ ਹੁੰਦੀ ਹੈ। ਕੇਵਲ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਦਾ ਗੁਰਪ੍ਰਸਾਦਿ ਪ੍ਰਾਪਤ ਕਰਨ ਨਾਲ ਅਸੀਂ ਸਮਾਧੀ ਅਤੇ ਸੁੰਨ ਸਮਾਧੀ ਵਿੱਚ ਜਾ ਕੇ ਆਪਣੇ ਮਨ ਰੂਪੀ ਘੋੜੇ ਨੂੰ ਸਾਧ ਸਕਦੇ ਹਾਂ। ਇਹ ਮਨ ਰੂਪੀ ਘੋੜਾ ਪੰਜ ਦੂਤਾਂ ਅਤੇ ਤ੍ਰਿਸ਼ਨਾ ਦੀਆਂ ਵਿਨਾਸ਼ਕਾਰੀ ਸ਼ਕਤੀਆਂ ਦੀ ਲਗਾਮ ਨਾਲ ਚਲਦਾ ਹੈ। ਗੁਰਪ੍ਰਸਾਦੀ ਕਿਰਪਾ ਨਾਲ ਸਮਾਧੀ ਅਤੇ ਸੁੰਨ ਸਮਾਧੀ ਵਿੱਚ ਬੈਠ ਕੇ ਨਾਮ ਦੀ ਸੇਵਾ ਕਰਨ ਨਾਲ ਅਕਾਲ ਪੁਰਖ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਮਹਾਨ ਦਰਗਾਹੀ ਗੁਰਕਿਰਪਾ ਹੁੰਦੀ ਹੈ ਜਿਸ ਨਾਲ ਹਿਰਦੇ ਵਿੱਚ ਪਰਮ ਜੋਤ ਪੂਰਨ ਪ੍ਰਕਾਸ਼ ਦੀ ਬਖ਼ਸ਼ਿਸ਼ ਹੋ ਜਾਂਦੀ ਹੈ, ਹਿਰਦਾ ਪੂਰਨ ਸਚਿਆਰੀ ਰਹਿਤ ਵਿੱਚ ਚਲਾ ਜਾਂਦਾ ਹੈ, ਨਾਮ ਰੋਮ-ਰੋਮ ਵਿੱਚ ਚਲਾ ਜਾਂਦਾ ਹੈ, ਸਾਰੇ ਬੱਜਰ ਕਪਾਟ ਖੁੱਲ੍ਹ ਜਾਂਦੇ ਹਨ, ਦਿਬਦ੍ਰਿਸ਼ਟ ਪ੍ਰਾਪਤ ਹੋ ਜਾਂਦੀ ਹੈ, ਦੇਹੀ ਕੰਚਨ ਹੋ ਜਾਂਦੀ ਹੈ, ਪੰਜ ਦੂਤ ਅਤੇ ਤ੍ਰਿਸ਼ਨਾ ਵੱਸ ਵਿੱਚ ਆ ਜਾਂਦੇ ਹਨ, ਮਨ ਦੀ ਮੌਤ ਹੋ ਜਾਂਦੀ ਹੈ ਅਤੇ ਇਹ ਮਨ ਰੂਪੀ ਘੋੜਾ ਪਰਮ ਜੋਤ ਦੇ ਸਿੱਧੇ ਹੁਕਮ ਵਿੱਚ ਆ ਜਾਂਦਾ ਹੈ। ਭਾਵ ਕਿ ਕੇਵਲ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦੇ ਗੁਰਪ੍ਰਸਾਦਿ ਨਾਲ ਅਸੀਂ ਡੂੰਘੇ ਧਿਆਨ ਵਿੱਚ ਜਾ ਸਕਦੇ ਹਾਂ। ਤਦ ਹੀ ਨਾਮ ਸੁਰਤ ਅਤੇ ਹਿਰਦੇ ਵਿੱਚ ਜਾ ਸਕਦਾ ਹੈ। ਕੇਵਲ ਤਦ ਹੀ ਇਹ ਦੂਤ ਸਾਡੇ ਸਰੀਰ ਨੂੰ ਛੱਡਦੇ ਹਨ। ਸਾਡੇ ਸਰੀਰ ਨੂੰ ਇਹਨਾਂ ਮਾਨਸਿਕ ਬਿਮਾਰੀਆਂ ਤੋਂ ਮੁਕਤ ਕਰਦੇ ਹਨ। ਕੇਵਲ ਤਦ ਹੀ ਇਹ ਘੜਾ ਸਾਫ਼ ਹੁੰਦਾ ਹੈ ਅਤੇ ਮੋਰੀਆਂ ਨਾਮ ਨਾਲ ਭਰ ਜਾਂਦੀਆਂ ਹਨ। ਤਾਂ ਹੀ ਗੁਰਬਾਣੀ ਕਹਿੰਦੀ ਹੈ ਕਿ ਨਾਮ ਸਾਰੇ ਦੁੱਖਾਂ ਦਾ ਦਾਰੂ ਹੈ। ਗੁਰਬਾਣੀ ਇਹਨਾਂ ਖ਼ਤਰਨਾਕ ਮਾਨਸਿਕ ਬਿਮਾਰੀਆਂ ਨੂੰ ਠੀਕ ਕਰਨ ਦਾ ਦਾਰੂ ਹੈ ਅਤੇ ਇਸ ਘੜੇ ਵਿੱਚ ਅੰਮ੍ਰਿਤ ਇਕੱਠਾ ਕਰਨ ਦੇ ਯੋਗ ਬਣਾਉਣ ਲਈ ਇਹਨਾਂ ਮੋਰੀਆਂ ਨੂੰ ਭਰਨ ਦਾ ਸਾਧਨ ਹੈ। ਗੁਰਬਾਣੀ ਤੋਂ ਭਾਵ ਹੈ ਗੁਰਬਾਣੀ ਕਰਨ ਨਾਲ ਇਹ ਸਭ ਕੁੱਛ ਹੁੰਦਾ ਹੈ, ਕੇਵਲ ਗੁਰਬਾਣੀ ਪੜ੍ਹਨ ਨਾਲ ਨਹੀਂ। ਇਸ ਲਈ ਜੋ ਮਨੁੱਖ ਗੁਰਬਾਣੀ ਕਰਦੇ ਹਨ ਧੰਨ ਧੰਨ ਹੋ ਜਾਂਦੇ ਹਨ, ਅਤੇ ਜੋ ਮਨੁੱਖ ਕੇਵਲ ਗੁਰਬਾਣੀ ਪੜ੍ਹਦੇ ਹਨ ਉਹ ਮਾਇਆ ਦੇ ਜੰਜਾਲ ਤੋਂ ਮੁਕਤ ਨਹੀਂ ਹੁੰਦੇ ਹਨ।

 

ਜਦ ਅਸੀਂ ਪੰਜ ਦੂਤਾਂ ਅਤੇ ਇੱਛਾਵਾਂ ’ਤੇ ਜਿੱਤ ਪਾ ਲੈਂਦੇ ਹਾਂ ਤਦ ਅਸੀਂ ਅੰਦਰੋਂ ਬਾਹਰੋਂ ਸਾਫ਼ ਹੋ ਜਾਂਦੇ ਹਾਂ ਅਤੇ ਸਾਡਾ ਹਿਰਦਾ ਪੂਰਨ ਸਚਿਆਰੀ ਰਹਿਤ ਵਿੱਚ ਸਥਿਰ ਹੋ ਜਾਂਦਾ ਹੈ। ਅਸੀਂ ਪੂਰਨ ਸਚਿਆਰਾ ਬਣ ਜਾਂਦੇ ਹਾਂ। ਇਸ ਹਿਰਦੇ ਵਿੱਚ ਪਰੀਪੂਰਨ ਪਾਰਬ੍ਰਹਮ ਪਿਤਾ ਪਰਮੇਸ਼ਰ ਘਰ ਬਣ ਜਾਂਦੇ ਹਨ। ਭਾਵ ਅਕਾਲ ਪੁਰਖ, ਪਰਮ ਜੋਤ, ਨਿਰਗੁਣ ਸਰੂਪ ਕੇਵਲ ਇੱਕ ਪੂਰਨ ਸਚਿਆਰੇ ਹਿਰਦੇ ਵਿੱਚ ਵੱਸਦਾ ਹੈ ਅਤੇ ਪਰਗਟ ਹੁੰਦਾ ਹੈ। ਮਨੁੱਖੀ ਸਰੀਰ ਅਤੇ ਰੂਹ ਦੀ ਸਫ਼ਾਈ ਦੀ ਪ੍ਰਕ੍ਰਿਆ ਕੇਵਲ ਗੁਰਪ੍ਰਸਾਦਿ ਅਤੇ ਸਮਾਧੀ ਵਿੱਚ ਨਾਮ ਸਿਮਰਨ ਨਾਲ ਵਾਪਰਦੀ ਹੈ।

 

ਜਦ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਸਮਾਧੀ ਅਤੇ ਸੁੰਨ ਸਮਾਧੀ ਦਾ ਗੁਰਪ੍ਰਸਾਦਿ ਸਾਡੇ ਵਿੱਚ ਪਰਗਟ ਹੁੰਦਾ ਹੈ, ਕੇਵਲ ਤਦ ਹੀ ਸਾਡੀ ਭਗਤੀ ਦਾ ਖਾਤਾ ਅਕਾਲ ਪੁਰਖ ਦੀ ਦਰਗਾਹ ਵਿੱਚ ਖੁੱਲ੍ਹਦਾ ਹੈ। ਅਸਲੀ ਭਗਤੀ ਕੇਵਲ ਸਮਾਧੀ ਅਤੇ ਸੁੰਨ ਸਮਾਧੀ ਦੇ ਗੁਰਪ੍ਰਸਾਦਿ ਨਾਲ ਸ਼ੁਰੂ ਹੁੰਦੀ ਹੈ। ਇਹ ਤਦ ਵਾਪਰਦਾ ਹੈ ਜਦ ਅਸੀਂ ਪਰਮਾਤਮਾ ਦੁਆਰਾ ਕਰਮ ਖੰਡ ਵਿੱਚ ਸਵੀਕਾਰੇ ਜਾਂਦੇ ਹਾਂ। ਇਹ ਸੱਚਖੰਡ ਤੋਂ ਕੇਵਲ ਇੱਕ ਪੜਾਅ ਪਹਿਲਾਂ ਹੈ। ਸਰੀਰ ਕਰਮ ਖੰਡ ਵਿੱਚ ਅਰੋਗ ਕੰਚਨ ਦੇਹੀ ਬਣਨਾ ਸ਼ੁਰੂ ਹੁੰਦਾ ਹੈ ਅਤੇ ਸੱਚਖੰਡ ਵਿੱਚ ਪੂਰਾ ਹੁੰਦਾ ਹੈ। ਗੁਰੂ ਪਾਤਸ਼ਾਹ ਜੀ ਨੇ ਇਹਨਾਂ ਬ੍ਰਹਮ ਸ਼ਬਦਾਂ ਵਿੱਚ ਭਗਤੀ ਦੇ ਬੜੇ ਹੀ ਮਹੱਤਵਪੂਰਨ ਭਾਗ ਨੂੰ ਛੂਹਿਆ ਹੈ। ਉਹ ਸਾਨੂੰ ਦੱਸ ਰਹੇ ਹਨ ਕਿ ਜੇਕਰ ਅਸੀਂ ਇਹਨਾਂ ਬ੍ਰਹਮ ਸ਼ਬਦਾਂ ਦਾ ਪਾਲਣ ਕਰਾਂਗੇ ਤਾਂ ਅਸੀਂ ਇਸ ਅਵਸਥਾ ਵਿੱਚ ਪਹੁੰਚ ਸਕਦੇ ਹਾਂ। ਅਸੀਂ ਸਾਰੀਆਂ ਭਿਆਨਕ ਮਾਨਸਿਕ ਬਿਮਾਰੀਆਂ ਤੋਂ ਮੁਕਤੀ ਪਾ ਸਕਦੇ ਹਾਂ ਅਤੇ ਪ੍ਰਮਾਤਮਾ ਨਾਲ ਇੱਕ ਹੋ ਸਕਦੇ ਹਾਂ।

ਜਦ ਅਸੀਂ ਇਸ ਧਰਤੀ ਉੱਪਰ ਨੀਵਿਆਂ ਤੋਂ ਨੀਵੇਂ ਹੋ ਜਾਂਦੇ ਹਾਂ, ਅਸੀਂ ਬਹੁਤ ਹੀ ਨਿਮਾਣੇ ਅਤੇ ਨਿਮਰ ਹੋ ਜਾਂਦੇ ਹਾਂ, ਤਦ ਅਸੀਂ ਅਕਾਲ ਪੁਰਖ ਦੀ ਦਰਗਾਹ ਵਿੱਚ ਸਤਿਕਾਰੇ ਜਾਂਦੇ ਹਾਂ। ਅਤਿ ਨਿਮਰਤਾ ਪ੍ਰਾਪਤ ਕਰਨ ਦੇ ਨਤੀਜੇ ਵਜੋਂ ਹਉਮੈ ਦੀ ਮੌਤ ਹੁੰਦੀ ਹੈ। ਇਹ ਬਹੁਤ ਹੀ ਉੱਚੀ ਰੂਹਾਨੀਅਤ ਉਪਲਬਧੀ ਹੈ। ਅਤਿ ਨਿਮਰਤਾ ਸਾਨੂੰ ਰੂਹਾਨੀ ਸੰਸਾਰ ਦੀਆਂ ਉਚਾਈਆਂ ਤੱਕ ਲੈ ਜਾਂਦੀ ਹੈ। ਸਾਰੀ ਰਚਨਾ ਦੀ ਚਰਨ-ਧੂੜ ਬਣਨ ਨਾਲ ਅਤੇ ਕਿਸੇ ਨੂੰ ਵੀ ਆਪਣੇ ਨਾਲੋਂ ਨੀਵਾਂ ਨਾ ਸਮਝਣ ਨਾਲ, ਆਪਣੇ ਆਪ ਨੂੰ ਨੀਵਿਆਂ ਤੋਂ ਨੀਵਾਂ ਦੇਖਣ ਨਾਲ, ਆਪਣੇ ਆਪ ਨੂੰ ਨੀਵਿਆਂ ਤੋਂ ਨੀਵਾਂ ਜਾਨਣ ਨਾਲ, ਸਗਲ ਕੀ ਰੀਨਾ ਬਣਨਾ ਸਾਨੂੰ ਲਗਾਤਾਰ ਆਤਮ ਰਸ ਦੇ ਗੁਰਪ੍ਰਸਾਦਿ ਦੇ ਸਰਵ-ਉੱਚ ਅੰਮ੍ਰਿਤ ਤੱਕ ਲੈ ਜਾਂਦੀ ਹੈ। ਇਹ ਸਾਨੂੰ ਅਕਾਲ ਪੁਰਖ ਦੀ ਦਰਗਾਹ ਤੱਕ ਲੈ ਜਾਂਦਾ ਹੈ ਅਤੇ ਅਸੀਂ ਅਕਾਲ ਪੁਰਖ ਦੀ ਦਰਗਾਹ ਵਿੱਚ ਮਾਣ ਪਾਉਂਦੇ ਹਾਂ। ਇਸ ਲਈ ਨਿਰਮਾਣਤਾ ਦਰਗਾਹ ਦੀ ਕੁੰਜੀ ਹੈ। ਹਿਰਦੇ ਵਿੱਚ ਗ਼ਰੀਬੀ ਦੀ ਕਮਾਈ ਸਰਵ-ਉੱਤਮ ਕਮਾਈ ਹੈ।

ਅਤਿ ਨਿਮਰਤਾ ਦੇ ਸਭ ਤੋਂ ਉੱਚੇ ਪੱਧਰ ਦੇ ਨਤੀਜੇ ਵਜੋਂ ਹਉਮੈ ਮਰਦੀ ਹੈ। ਇਹ ਕੇਵਲ ਗੁਰਪ੍ਰਸਾਦਿ ਦੀ ਮਹਾਨ ਸ਼ਕਤੀ ਨਾਲ ਹੀ ਵਾਪਰਦਾ ਹੈ। ਉਹ ਅਤੇ ਕੇਵਲ ਇੱਕ ਉਹ ਪਰੀਪੂਰਨ ਪਾਰਬ੍ਰਹਮ ਪਿਤਾ ਪਰਮੇਸ਼ਰ ਜੋ ਸਾਨੂੰ ਸਭ ਤੋਂ ਉੱਚ ਇਹ ਗੁਰਪ੍ਰਸਾਦਿ ਬਖ਼ਸ਼ਦਾ ਹੈ, ਉਸਨੂੰ ਹਮੇਸ਼ਾਂ ਯਾਦ ਰੱਖਣਾ ਚਾਹੀਦਾ ਹੈ ਅਤੇ ਉਸ ਦੀ ਹਮੇਸ਼ਾਂ ਸਿਫ਼ਤ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਕਰਨ ਨਾਲ ਅਸੀਂ ਬੰਦਗੀ ਦੀ ਐਸੀ ਅਵਸਥਾ ਤੱਕ ਪਹੁੰਚਦੇ ਹਾਂ ਕਿ ਅਤਿ ਨਿਮਰਤਾ ਦੇ ਗੁਰਪ੍ਰਸਾਦਿ ਦੀ ਬਖ਼ਸ਼ਸ਼ ਪ੍ਰਾਪਤ ਕਰਦੇ ਹਾਂ। ਅਸੀਂ ਸਗਲ ਕੀ ਰੀਨਾ ਬਣ ਜਾਂਦੇ ਹਾਂ ਅਤੇ ਇਸ ਤਰ੍ਹਾਂ ਕਰਨ ਨਾਲ ਅਸੀਂ ਪਰਮ ਪਦਵੀ ਤੱਕ ਪਹੁੰਚ ਜਾਂਦੇ ਹਾਂ।

ਜਦ ਅਸੀਂ ਉਸ ਪਰੀਪੂਰਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਚਰਨਾਂ ਵਿੱਚ ਸਦਾ ਲਈ ਸ਼ਰਨ ਲੈਂਦੇ ਹਾਂ ਅਤੇ ਆਪਣੇ ਹਿਰਦੇ ਨੂੰ ਉਸ ਪਰੀਪੂਰਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਚਰਨਾਂ ਨਾਲ ਭਰ ਲੈਂਦੇ ਹਾਂ, ਤਾਂ ਸਰਵ-ਸ਼ਕਤੀਮਾਨ ਪਰੀਪੂਰਨ ਪਾਰਬ੍ਰਹਮ ਪਿਤਾ ਪਰਮੇਸ਼ਰ ਸਾਡੇ ਉੱਪਰ ਬਹੁਤ ਖ਼ੁਸ਼ ਹੁੰਦਾ ਹੈ। ਉਹ ਪਰੀਪੂਰਨ ਪਾਰਬ੍ਰਹਮ ਪਿਤਾ ਪਰਮੇਸ਼ਰ ਆਉਂਦਾ ਅਤੇ ਸਾਡੇ ਹਿਰਦੇ ਵਿੱਚ ਰਹਿੰਦਾ ਹੈ ਅਤੇ ਸਾਡੀ ਅੰਦਰਲੀ ਜੋਤ ਨੂੰ ਪਰਮ ਜੋਤ ਵਿੱਚ ਬਦਲ ਦਿੰਦਾ ਹੈ। ਤਦ ਉਹ ਪਰੀਪੂਰਨ ਪਾਰਬ੍ਰਹਮ ਪਿਤਾ ਪਰਮੇਸ਼ਰ ਪੂਰੀ ਤਰ੍ਹਾਂ ਸਾਡੀ ਸੰਭਾਲ ਕਰਦਾ ਹੈ। ਹਰ ਜਗ੍ਹਾ ਉਹ ਪਰੀਪੂਰਨ ਪਾਰਬ੍ਰਹਮ ਪਿਤਾ ਪਰਮੇਸ਼ਰ ਸਾਡਾ ਰੱਖਣਹਾਰ ਹੁੰਦਾ ਹੈ। ਉਹ ਪਰੀਪੂਰਨ ਪਾਰਬ੍ਰਹਮ ਪਿਤਾ ਪਰਮੇਸ਼ਰ ਸਾਨੂੰ ਸਾਰੀਆਂ ਪੀੜਾਂ ਅਤੇ ਦੁੱਖਾਂ ਤੋਂ ਉੱਪਰ ਰੱਖਦਾ ਹੈ। ਉਹ ਪਰੀਪੂਰਨ ਪਾਰਬ੍ਰਹਮ ਪਿਤਾ ਪਰਮੇਸ਼ਰ ਸਾਡਾ ਮਾਣ ਅਤੇ ਸਤਿਕਾਰ ਰੱਖਦਾ ਹੈ। ਉਸ ਪਰੀਪੂਰਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਅਨਾਦਿ ਕ੍ਰਿਪਾ ਕਾਰਨ ਕੋਈ ਵੀ ਸਾਡੇ ਵਿਰੁੱਧ ਨਹੀਂ ਜਾ ਸਕਦਾ। ਸਾਡੇ ਲਈ ਹਰ ਚੀਜ਼ ਸਹੀ ਸਥਾਨ ’ਤੇ ਹੋ ਜਾਂਦੀ ਹੈ। ਇਹ ਸਭ ਕੇਵਲ ਲਗਾਤਾਰ ਨਾਮ ਸਿਮਰਨ ਦੇ ਗੁਰਪ੍ਰਸਾਦਿ ਨਾਲ ਵਾਪਰਦਾ ਹੈ।

 

ਅਸਲ ਵਿੱਚ ਮਹਾਂਪੁਰਖ ਜੋ ਐਸੀ ਅਵਸਥਾ ਵਿੱਚ ਪਹੁੰਚਦੇ ਹਨ, ਉਹ ਸਦਾ ਸਦਾ ਲਈ ਨਾਮ ਵਿੱਚ ਲੀਨ ਹੋ ਜਾਂਦੇ ਹਨ। ਨਾਮ ਸਾਰੇ ਸਰੀਰ ਵਿੱਚ ਹਰ ਸਮੇਂ ਚੱਲਦਾ ਹੈ। ਦਸਮ ਦੁਆਰ ਵਿੱਚ ਲਗਾਤਾਰ ਅਨਹਦ ਨਾਦਿ ਦਾ ਸੰਗੀਤ ਸੁਣਦਾ ਰਹਿੰਦਾ ਹੈ। ਅੰਮ੍ਰਿਤ ਲਗਾਤਾਰ ਅਧਾਰ ਤੇ ਸਾਰੇ ਸਰੀਰ ਵਿੱਚ ਵਹਿੰਦਾ ਰਹਿੰਦਾ ਹੈ। ਇਹ ਸਭ ਗੁਰਪ੍ਰਸਾਦਿ ਨਾਲ ਵਾਪਰਦਾ ਹੈ। ਸੋ ਹਮੇਸ਼ਾਂ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਪਰਉਪਕਾਰ ਅਤੇ ਮਹਾਂ ਪਰਉਪਕਾਰ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਲਈ ਅਰਦਾਸ ਕਰਦੇ ਰਹੋ।

 

ਇਹ ਮਨੁੱਖਾ ਜੀਵਨ ਅਮੋਲਕ ਗਹਿਣਾ ਹੈ ਕਿਉਂਕਿ ਇਸ ਮਨੁੱਖਾ ਜੀਵਨ ਵਿੱਚ ਹੀ ਅਸੀਂ ਸਰਵ-ਸ਼ਕਤੀਮਾਨ ਪਰੀਪੂਰਨ ਪਾਰਬ੍ਰਹਮ ਪਿਤਾ ਪਰਮੇਸ਼ਰ ਨਾਲ ਇੱਕ ਹੋ ਸਕਦੇ ਹਾਂ। ਸਾਡਾ ਇਸ ਮਨੁੱਖੀ ਜੀਵਨ ਵਿੱਚ ਜਨਮ ਵੀ ਇੱਕ ਗੁਰਪ੍ਰਸਾਦਿ ਹੈ। ਅਸੀਂ ਪਹਿਲਾਂ ਹੀ ਬੜੇ ਭਾਗਸ਼ਾਲੀ ਹਾਂ ਕਿ ਸਾਨੂੰ ਸਰਵ-ਸ਼ਕਤੀਮਾਨ ਪਰੀਪੂਰਨ ਪਾਰਬ੍ਰਹਮ ਪਿਤਾ ਪਰਮੇਸ਼ਰ ਨਾਲ ਇੱਕ ਹੋਣ ਦਾ ਮੌਕਾ ਮਿਲਿਆ ਹੈ। ਇਸ ਲਈ ਇਸ ਮਨੁੱਖਾ ਜੀਵਨ ਦੀ ਫ਼ਜ਼ੂਲ ਵਰਤੋਂ ਕਿਉਂ ਜਦ ਇਹ ਇੰਨਾ ਔਖਾ ਪ੍ਰਾਪਤ ਹੁੰਦਾ ਹੈ? ਪਰੀਪੂਰਨ ਪਾਰਬ੍ਰਹਮ ਪਿਤਾ ਪਰਮੇਸ਼ਰ ਨੇ ਸਾਨੂੰ ਇਹ ਮਨੁੱਖਾ ਜੀਵਨ ਦਾ ਗੁਰਪ੍ਰਸਾਦਿ ਬਖ਼ਸ਼ਿਆ ਹੈ ਅਤੇ ਉਸਨੇ ਸਾਨੂੰ ਆਪਣੇ ਨਾਲ ਇੱਕ ਹੋਣ ਦਾ ਗੁਰਪ੍ਰਸਾਦਿ ਵੀ ਬਖ਼ਸ਼ਿਆ ਹੈ। ਇਹ ਸਭ ਕੇਵਲ ਪੂਰਨ ਬੰਦਗੀ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ। ਸੋ ਆਓ ਸਾਰੇ ਆਪਣੇ ਆਪ ਨੂੰ ਪੂਰਨ ਬੰਦਗੀ ਨੂੰ ਸਮਰਪਿਤ ਕਰ ਦੇਈਏ ਅਤੇ ਆਪਣੀ ਜ਼ਿੰਦਗੀ ਨੂੰ ਸਫਲਾ ਕਰੀਏ।

 

ਜਿਹ ਪ੍ਰਸਾਦਿ ਆਭੂਖਨ ਪਹਿਰੀਜੈ

ਮਨ ਤਿਸੁ ਸਿਮਰਤ ਕਿਉ ਆਲਸੁ ਕੀਜੈ

ਜਿਹ ਪ੍ਰਸਾਦਿ ਅਸ੍ਵ ਹਸਤਿ ਅਸਵਾਰੀ

ਮਨ ਤਿਸੁ ਪ੍ਰਭ ਕਉ ਕਬਹੂ ਨ ਬਿਸਾਰੀ

ਜਿਹ ਪ੍ਰਸਾਦਿ ਬਾਗ ਮਿਲਖ ਧਨਾ

ਰਾਖੁ ਪਰੋਇ ਪ੍ਰਭੁ ਅਪੁਨੇ ਮਨਾ

ਜਿਨਿ ਤੇਰੀ ਮਨ ਬਨਤ ਬਨਾਈ

ਊਠਤ ਬੈਠਤ ਸਦ ਤਿਸਹਿ ਧਿਆਈ

ਤਿਸਹਿ ਧਿਆਇ ਜੋ ਏਕ ਅਲਖੈ

ਈਹਾ ਊਹਾ ਨਾਨਕ ਤੇਰੀ ਰਖੈ

 

ਗੁਰੂ ਪੰਚਮ ਪਾਤਸ਼ਾਹ ਜੀ ਬੇਅੰਤ ਦਿਆਲਤਾ ਨਾਲ ਪੂਰਨ ਬ੍ਰਹਮ ਗਿਆਨ ਬਖ਼ਸ਼ਣਾ ਜਾਰੀ ਰੱਖਦੇ ਹਨ ਕਿ ਕਿਵੇਂ ਅਸੀਂ ਆਪਣੇ ਆਪੇ ਨੂੰ ਪੂਰੀ ਤਰ੍ਹਾਂ ਖ਼ਤਮ ਕਰਨਾ ਹੈ ਅਤੇ ਉਸ ਇੱਕ ਪਰਮ ਸ਼ਕਤੀ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਨਾਲ ਇੱਕ-ਮਿੱਕ ਹੋਣਾ ਹੈ ਜੋ ਵਿਆਖਿਆ ਤੋਂ ਪਰ੍ਹੇ ਹੈ ਅਤੇ ਬੇਅੰਤ ਹੈ। ਆਓ, ਇਸ ਮਾਨਸਰੋਵਰ ਵਿੱਚ ਜ਼ਰਾ ਡੂੰਘੀ ਟੁੱਭੀ ਲਗਾਈਏ ਅਤੇ ਸਰਵ-ਸ਼ਕਤੀਮਾਨ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਇਸ ਵਿਲੱਖਣ ਗੁਣ ’ਤੇ ਝਾਤੀ ਮਾਰਨ ਦਾ ਯਤਨ ਕਰੀਏ। ਇਕ ਵਿਅਕਤੀ ਲਈ ਮਨੁੱਖਾ ਜੀਵਨ ਦੇ ਜਨਮ ਮਰਨ ਦੀ ਪ੍ਰਕ੍ਰਿਆ ਨੂੰ ਸਮਝਣਾ ਬਹੁਤ ਹੀ ਮਹੱਤਵਪੂਰਨ ਹੈ। ਇਥੇ ਕੁੱਝ ਖ਼ਾਕਾ ਦਿੱਤਾ ਗਿਆ ਹੈ:

 

*           ਸਾਡੀ ਰੂਹ ਨੇ ਮੂਲ, ੴ ਸਤਿਨਾਮ, ਨੂੰ ਛੱਡਿਆ ਹੈ।

*           ਸਾਡੀ ਰੂਹ ਮਾਤਾ ਦੀ ਕੁੱਖ ਵਿੱਚ ਪ੍ਰਵੇਸ਼ ਕਰਦੀ ਹੈ ਅਤੇ ਨੌਂ ਮਹੀਨਿਆਂ ਤੱਕ ਉਥੇ ਰਹਿੰਦੀ ਹੈ।

*           ਮਹਾਂ ਕਾਲ, ਘੋਰ ਕਲਯੁਗ, ਅੰਧੇਰੇ ਦੇ ਯੁੱਗ ਵਿੱਚ ਪ੍ਰਵੇਸ਼ ਕਰਦੀ ਹੈ।

*           ਆਪਣੇ ਆਪ ਨੂੰ ਮਾਇਆ ਦੀ ਖੇਡ ਵਿੱਚ ਸ਼ਾਮਿਲ ਕਰਦੀ ਹੈ।

*           ਇੱਛਾਵਾਂ ਦੀ ਅੱਗ ਵਿੱਚ ਸੜਦੀ ਬਲਦੀ ਹੈ।

*           ਪੰਜ ਦੂਤ- ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਦੇ ਕਾਬੂ ਵਿੱਚ ਆ ਜਾਂਦੀ ਹੈ ਅਤੇ ਇਹਨਾਂ ਦੁਆਰਾ ਚਲਾਈ ਜਾਂਦੀ ਹੈ।

*           ਆਪਣੀ ਸਾਰੀ ਜ਼ਿੰਦਗੀ ਹਉਮੈ ਅਤੇ ਹੋਰ ਮਾਨਸਿਕ ਬਿਮਾਰੀਆਂ ਦੀ ਦੁਬਿਧਾ ਵਿੱਚ ਖਚਿਤ ਕਰ ਦਿੰਦੀ ਹੈ।

*           ਪੂਰੀ ਤਰ੍ਹਾਂ ਮਾਇਆ ਦੁਆਰਾ ਜਿੱਤ ਲਈ ਜਾਂਦੀ ਹੈ ਅਤੇ ਮੂਲ ਤੋਂ ਦੂਰ ਹੋ ਜਾਂਦੀ ਹੈ।

*           ਸਰੀਰਕ ਮੌਤ ਆਉਂਦੀ ਹੈ ਅਤੇ ਰੂਹ ਵਾਪਸ ਜਾਂ ਤਾਂ ੮੪ ਲੱਖ ਜੂਨੀਆਂ ਵਿੱਚ ਚਲੀ ਜਾਂਦੀ ਹੈ ਜਾਂ ਪਿਛਲੇ ਜੀਵਨ ਦੀਆਂ ਕਰਨੀਆਂ ਦੇ ਆਧਾਰ ’ਤੇ ਮਨੁੱਖ ਦੇ ਜਾਮੇ ਵਿੱਚ ਦੁਬਾਰਾ ਜਨਮ ਲੈਂਦੀ ਹੈ।

 

ਜਨਮ ਮਰਨ ਦੇ ਇਸ ਚੱਕਰ ਨੂੰ ਸਮਝ ਕੇ ਅਸੀਂ ਇਹ ਸਿੱਖ ਸਕਦੇ ਹਾਂ ਕਿ ਅਸੀਂ ਇਸ ਤੋਂ ਬਾਹਰ ਕਿਵੇਂ ਨਿਕਲਣਾ ਹੈ। ਗੁਰਬਾਣੀ ਵਿੱਚ ਇਸ ਜਨਮ ਮਰਨ ਦੇ ਚੱਕਰ ਨੂੰ ਸਭ ਤੋਂ ਵੱਡਾ ਦੁੱਖ ਰੋਗ ਕਿਹਾ ਗਿਆ ਹੈ। ਅਸੀਂ ਸਾਰੇ ਜੁਗਾਂ ਜੁਗਾਂ ਤੋਂ ਇਸ ਵਿਚੋਂ ਲੰਘ ਰਹੇ ਹਾਂ। ਇਸ ਜਨਮ ਮਰਨ ਦੇ ਚੱਕਰ ਤੋਂ ਬਚਣਾ ਸਿੱਖ ਕੇ ਅਸੀਂ ਇਸ ਸਭ ਤੋਂ ਵੱਡੇ ਦੁੱਖ ਰੋਗ ਤੋਂ ਛੁਟਕਾਰਾ ਪਾ ਸਕਦੇ ਹਾਂ। ਆਓ ਇਸ ਸਾਰੀ ਪ੍ਰਕ੍ਰਿਆ ਨੂੰ ਹੋਰ ਜ਼ਿਆਦਾ ਵਿਸਥਾਰ ਨਾਲ ਸਮਝੀਏ।

 

ਮੂਲ ਵਿੱਚ ਸਾਡੀ ਰੂਹ ਮੂਲ ਤੋਂ ਆਈ ਹੈ, ਇਹ ਮੂਲ “ਸਤਿ” ਹੈ ਜਿਸ ਤਰ੍ਹਾਂ ਮੂਲ-ਮੰਤਰ ਵਿੱਚ ਵਖਿਆਨ ਕੀਤਾ ਗਿਆ ਹੈ, ਇਸੇ ਮੂਲ “ਸਤਿ” ਨੂੰ ਨਾਮ ਦੀ ਸੰਗਿਆ ਦਿੱਤੀ ਗਈ ਹੈ:

ੴ ਸਤਿਨਾਮ, ਪਾਰਬ੍ਰਹਮ ਪਰਮੇਸ਼ਰ, ਪਰਮ ਜੋਤ, ਪੂਰਨ ਪ੍ਰਕਾਸ਼, ਇਕ ਰਸ, ਆਤਮ ਰਸ, ਅੰਮ੍ਰਿਤ ਹੈ।

 

ਇਸ ਲਈ, ਸਾਡੀ ਰੂਹ ਮੂਲ “ਸਤਿ” ਦਾ ਇੱਕ ਹਿੱਸਾ ਹੈ। ਜੇਕਰ ਅਸੀਂ ਮੂਲ “ਸਤਿ” ਨਾਲੋਂ ਵਿਛੜਨ ਦੇ ਸਮੇਂ ਨੂੰ ਮੰਨ ਲਈਏ, ਅਸੀਂ ਦੇਖਦੇ ਹਾਂ ਕਿ ਸਾਡੀ ਰੂਹ ਦੀ ਸ਼ੁੱਧਤਾ ਅਤੇ ਬ੍ਰਹਮ ਵਿੱਚ ਕੋਈ ਅੰਤਰ ਨਹੀਂ ਹੈ। ਕਿਉਂਕਿ ਸਾਡੀ ਰੂਹ ‘ਸਤਿ’ ਹੈ, ਬ੍ਰਹਮ “ਸਤਿ” ਹੈ ਇਹ ਵੀ ਕੇਵਲ ਬ੍ਰਹਮ ਜੈਸੀ ਹੀ ਹੈ । ਸਾਡੀ ਰੂਹ ਪਰਮ ਆਤਮਾ, ਅਨਾਦਿ ਸਤਿ ਜੈਸੀ ਹੀ ਹੈ। ਮੂਲ “ਸਤਿ” ਦਾ ਇੱਕ ਹਿੱਸਾ ਹੋਣ ਕਾਰਨ, ਸਾਡੀ ਰੂਹ ਵਿੱਚ ਮੂਲ “ਸਤਿ” ਪਾਰਬ੍ਰਹਮ ਪਰਮੇਸ਼ਰ ਦੇ ਸਾਰੇ ਗੁਣ ਹਨ।

ਜਦ ਸਾਡੀ ਰੂਹ ਸਰਵ-ਸ਼ਕਤੀਮਾਨ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਨਾਲੋਂ ਵਿਛੜਦੀ ਹੈ ਤਾਂ ਇਹ ਮਾਇਆ ਭਵਸਾਗਰ ਸੰਸਾਰ ਵਿਚੋਂ ਲੰਘਦੀ ਹੈ। ਸਾਡੀ ਰੂਹ ਸਿਰਜਨਹਾਰੇ ਦਾ ਇੱਕ ਹਿੱਸਾ ਹੈ। ਇਹ ਰਚਨਾ ਦੇ ਕਿਸੇ ਵੀ ਰੂਪ ਵਿਚ ਰਹਿ ਸਕਦੀ ਹੈ। ਇਹ ਨਹੀਂ ਜਾਣਿਆ ਜਾਂਦਾ ਘੱਟੋ-ਘੱਟ ਸਾਨੂੰ ਨਹੀਂ ਪਤਾ ਅਤੇ ਗੁਰਬਾਣੀ ਵਿੱਚ ਕਿਤੇ ਵੀ ਇਸ ਦੀ ਵਿਆਖਿਆ ਨਹੀਂ ਕੀਤੀ ਗਈ ਕਿ ਸਭ ਤੋਂ ਪਹਿਲਾਂ ਰੂਹ ਨੇ ਕਿਸ ਰੂਪ ਵਿੱਚ ਜਨਮ ਲਿਆ। ਇਹ ਕਿਸੇ ਨੂੰ ਨਹੀਂ ਪਤਾ ਕਿ ਇਸ ਰਚਨਾ ਦੀ ਲੜੀ ਕੀ ਸੀ ਜਾਂ ਇਹ ਸਭ ਕੁਝ ਇੱਕ ਹੀ ਵਾਰ ਸਿਰਜਿਆ ਗਿਆ। ਇਹ ਸਭ ਅਨੰਤ ਹੈ, ਇਸ ਦੇ ਆਦਿ ਜਾਂ ਅੰਤ ਦਾ ਕੋਈ ਪਤਾ ਨਹੀਂ ਹੈ। ਇਸ ਲਈ ਕੀ ਅਸੀਂ ਜਾਂ ਸਾਡੇ ਵਿਚੋਂ ਕੋਈ ਕਿਵੇਂ ਇਹ ਕਹਿ ਸਕਦਾ ਹੈ ਕਿ ਸਭ ਤੋਂ ਪਹਿਲਾਂ ਕਿਸ ਦੀ ਸਿਰਜਨਾ ਹੋਈ। ਇਸ ਪ੍ਰਸ਼ਨ ਦਾ ਉੱਤਰ ਪਾਉਣਾ ਅਸੰਭਵ ਹੈ ਕਿਉਂਕਿ ਇਹ ਅਨੰਤ ਦੀ ਮਹਿਮਾ ਹੈ, ਨਾ ਹੀ ਇਸ ਪ੍ਰਸ਼ਨ ਵਿੱਚ ਉਲਝਣਾ ਉਚਿਤ ਹੋਵੇਗਾ। ਕਦ ਅਤੇ ਕਦੋਂ ਅਤੇ ਕੀ ਵਾਪਰਿਆ ਸਾਨੂੰ ਕੁਝ ਨਹੀਂ ਪਤਾ ਕੇਵਲ ਅਕਾਲ ਪੁਰਖ ਜਾਣਦਾ ਹੈ, ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਪੂਰਾ ਭੇਦ ਅੱਜ ਤਕ ਕਿਸੇ ਨੇ ਨਹੀਂ ਪਾਇਆ ਹੈ। ਮੂਲ ਨੂੰ ਛੱਡਣ ਤੋਂ ਬਾਅਦ ਅਸੀਂ ਸਿੱਧੇ ਮਾਤਾ ਦੀ ਕੁੱਖ ਵਿੱਚ ਗਏ ਜਾਂ ਹੋਰ ਜੂਨੀ ਦੇ ਜੀਵਨ ਚੱਕਰਾਂ ਵਿਚੋਂ ਲੰਘੇ ਹਾਂ ਇਹ ਜਾਣਿਆ ਨਹੀਂ ਜਾ ਸਕਦਾ। ਪਰ ਇਹ ਸਤਿ ਹੈ ਕਿ ਸਾਡੀ ਰੂਹ ਸਿਰਜਨਹਾਰੇ ਦਾ ਇੱਕ ਹਿੱਸਾ ਹੈ, ਪਾਰਬ੍ਰਹਮ ਪਰਮੇਸ਼ਰ ਜੀ ਦੇ ਸਭ ਗੁਣਾਂ ਦੇ ਸਰੂਪ ਦਾ ਇੱਕ ਹਿੱਸਾ ਹੈ। ਦੇਰ ਸਵੇਰ ਇਸ ਨੇ ਮਨੁੱਖੀ ਮਾਂ ਦੀ ਕੁੱਖ ਵਿਚੋਂ ਲੰਘਣਾ ਹੈ।

 

ਵਿਛੜਣ ਦੇ ਵੇਲੇ ਅਤੇ ਮਾਤਾ ਦੀ ਕੁੱਖ ਵਿਚਲੇ ਠਹਿਰਾਓ ਦੇ ਸਮੇਂ ਇਹ ਰੂਹ ਪਾਰਬ੍ਰਹਮ ਪਰਮੇਸ਼ਰ ਨੂੰ ਬੇਨਤੀਆਂ ਕਰਦੀ ਹੈ ਕਿ ਇਹ ਸੰਸਾਰ ’ਤੇ ਠਹਿਰਾਓ ਦੇ ਸਮੇਂ ਇਹ ਬ੍ਰਹਮ ਕਾਨੂੰਨਾਂ ਦੇ ਅਨੁਸਾਰ ਕਰਮ ਕਰੇਗੀ। ਰੂਹ ਇਕ ਕਾਗ਼ਜ਼ ਦੇ ਸਫ਼ੈਦ ਸਾਫ਼ ਟੁੱਕੜੇ ਦੀ ਤਰ੍ਹਾਂ ਹੁੰਦੀ ਹੈ। ਰੂਹ ਆਪ ਬ੍ਰਹਮ ਦੀ ਤਰ੍ਹਾਂ ਹੀ ਸਾਫ਼ ਹੁੰਦੀ ਹੈ। ਸਾਡੀ ਰੂਹ ਬ੍ਰਹਮ ਨੂੰ ਇਹ ਵੀ ਵਾਅਦਾ ਕਰਦੀ ਹੈ ਕਿ ਸੰਸਾਰ ’ਤੇ ਠਹਿਰਾਓ ਦੇ ਸਮੇਂ ਇਹ:

 

*           ਸੰਸਾਰ ਵਿੱਚ ਰਹਿਣ ਸਮੇਂ ਉਸ ਦੀ ਤਰ੍ਹਾਂ ਹੀ ਸ਼ੁੱਧ ਰਹੇਗੀ।

*           ਮਾਇਆ ਦੇ ਭੁਚਲਾਵੇ ਤੋਂ ਮੁਕਤ ਰਹੇਗੀ।

*           ਪੰਜ ਦੂਤਾਂ ਉੱਪਰ ਕਾਬੂ ਰੱਖੇਗੀ, ਪੰਜ ਦੂਤਾਂ ਦੀ ਗ਼ੁਲਾਮੀ ਨਹੀਂ ਕਰੇਗੀ।

*           ਸਾਰੇ ਬ੍ਰਹਮ ਕਾਨੂੰਨਾਂ ਦੀ ਪਾਲਣਾ ਕਰੇਗੀ।

*           ਬਿਨਾਂ ਕਿਸੇ ਨਤੀਜੇ ਤੋਂ ਪ੍ਰਭਾਵਿਤ ਹੋ ਕੇ ਸੰਸਾਰ ਦੇ ਸਾਰੇ ਕਰਮ ਕਰੇਗੀ।

*           ਬ੍ਰਹਮ ਦੇ ਸਾਰੇ ਹੀ ਬ੍ਰਹਮ ਗੁਣਾਂ ਦਾ ਪਾਲਣ ਕਰੇਗੀ।

*           ਪਰਮਾਤਮਾ ਦੀ ਇੱਛਾ ਅਨੁਸਾਰ ਕਰਮ ਕਰੇਗੀ। ਪਰਮਾਤਮਾ ਦੀ ਰਜ਼ਾ ਵਿੱਚ ਰਹੇਗੀ।

*           ਸਾਰੀਆਂ ਕ੍ਰਿਆਵਾਂ ਅਤੇ ਪ੍ਰਤੀਕ੍ਰਿਆਵਾਂ ਪੂਰਨ ਹੁਕਮ ਅੰਦਰ ਕਰੇਗੀ।

*           ਮਨੁੱਖਤਾ ਦੀ ਸੇਵਾ ਲਈ ਕਰਮ ਕਰੇਗੀ।

*           ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਨਾਲ ਸਾਰੀ ਲੋਕਾਈ ਨੂੰ ਜੋੜਨ ਅਤੇ ਇੱਕ ਕਰਨ ਦਾ ਯਤਨ ਕਰੇਗੀ।

*           ਇੱਕ ਪੂਰਨ ਸਚਿਆਰੀ ਰਹਿਤ ਵਿਚ ਰਹੇਗੀ।

*           ਸਤਿ ਵੇਖੇਗੀ।

*           ਸਤਿ ਬੋਲੇਗੀ।

*           ਸਤਿ ਸੁਣੇਗੀ ਅਤੇ ਸੱਚ ਦੀ ਸੇਵਾ ਕਰੇਗੀ।

*           ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਵਿੱਚ ਲੀਨ ਰਹੇਗੀ।

*           ਸਤਿ, ਸੇਵਾ, ਸਿਮਰਨ ਅਤੇ ਪਰਉਪਕਾਰ ਦੇ ਰਸਤੇ ’ਤੇ ਰਹਿ ਕੇ ਅੱਗੇ ਵਧੇਗੀ।

 

ਜੇਕਰ ਅਸੀਂ ਆਪਣੇ ਇਨ੍ਹਾਂ ਵਾਅਦਿਆਂ ਨੂੰ ਪੂਰਾ ਕਰਦੇ ਹਾਂ ਤਾਂ ਜਦ ਅੰਤਲਾ ਸਮਾਂ ਆਉਂਦਾ ਹੈ ਅਤੇ ਰੂਹ ਸਾਡੇ ਸਰੀਰ ਨੂੰ ਛੱਡਦੀ ਹੈ ਤਾਂ ਇਹ ਓਨੀ ਹੀ ਸਾਫ਼ ਹੁੰਦੀ ਹੈ ਜਿੰਨੀ ਉਹ ਮੂਲ ਸਮੇਂ ਮਾਤਾ ਦੀ ਕੁੱਖ ਵਿੱਚ ਜਾਣ ਸਮੇਂ ਸੀ। ਕੇਵਲ ਐਸੀ ਹਾਲਤ ਵਿੱਚ ਹੀ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਇਸ ਨੂੰ ਵਾਪਸ ਸਵੀਕਾਰ ਕਰ ਲਏਗਾ ਅਤੇ ਇਸਨੂੰ ਆਪਣੇ ਆਪ ਵਿੱਚ ਲੀਨ ਕਰ ਲਏਗਾ ਅਤੇ ਦਰਗਾਹ ਵਿੱਚ ਇਸ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਕਰਨ ਦੀ ਬਖ਼ਸ਼ਿਸ਼ ਕਰੇਗਾ। ਅਜਿਹੀ ਸਾਫ਼ ਰੂਹ ਹੀ ਧੰਨ ਧੰਨ ਪਾਰਬ੍ਰਹਮ ਪਰਮੇਸ਼ਰ ਦੇ ਸਦਾ ਲਈ ਚਰਨਾਂ ਵਿੱਚ ਨਿਵਾਸ ਕਰਦੀ ਹੈ। ਇਹਨਾਂ ਬ੍ਰਹਮ ਗੁਣਾਂ ਦੇ ਫਲਸਰੂਪ ਐਸੀਆਂ ਰੂਹਾਂ ਨੂੰ ਪ੍ਰਗਟਿਓ ਜੋਤ ਪੂਰਨ ਬ੍ਰਹਮ ਗਿਆਨੀ ਪੂਰਨ ਸੰਤ ਸਤਿਗੁਰੂ ਖ਼ਾਲਸਾ ਕਿਹਾ ਜਾਂਦਾ ਹੈ।

 

ਉਪਰ ਲਿਖੇ ਗੁਣ ਧੰਨ ਧੰਨ ਸ੍ਰੀ ਅਕਾਲ ਪੁਰਖ ਦੇ ਅਨੰਤ ਗੁਣਾਂ ਵਿਚੋਂ ਕੁਝ ਇੱਕ ਹਨ। ਜੋ ਕਿ ਸਾਨੂੰ ਉਸ ਦੇ ਅਨੰਤ ਭਾਗ ਵਿੱਚ ਲੀਨ ਰਹਿਣ ਜਾਂ ਹੋਣ ਵਿੱਚ ਸਹਾਈ ਹੁੰਦੇ ਹਨ। ਇਹ ਹੀ ਸਾਡੀ (ਰੂਹ) ਦੀ ਮੰਜ਼ਿਲ ਹੈ, ਇਹ ਹੀ ਇਲਾਹੀ ਜੀਵਨ ਹੈ ਜਿਸਨੂੰ ਜਿਊਣ ਲਈ ਸਾਨੂੰ ਮਨੁੱਖਾ ਜਨਮ ਨਸੀਬ ਹੋਇਆ ਹੈ। ਇਨ੍ਹਾਂ ਇਲਾਹੀ ਗੁਣਾਂ ਵਿੱਚ ਅਸੀਂ ਰਹਿਣਾ ਹੈ ਅਤੇ ਕਰਮ ਕਰਨਾ ਹੈ। ਇਹ ਹੀ ਵਿਉਂਤ ਹੈ ਜਿਸ ਤਰ੍ਹਾਂ ਸਾਨੂੰ ਆਪਣੀ ਜ਼ਿੰਦਗੀ ਜਿਊਣੀ ਚਾਹੀਦੀ ਹੈ। ਇਹ ਹੀ ਤਰੀਕਾ ਹੈ ਜਿਸ ਨਾਲ ਸਾਨੂੰ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਨਾਲ ਇੱਕ-ਮਿੱਕ ਹੋਣ ਦਾ ਸੁਭਾਗ ਪ੍ਰਾਪਤ ਹੁੰਦਾ ਹੈ। ਪਰ ਇਸ ਦੀ ਬਜਾਇ ਸਾਡੀ (ਰੂਹ) ਨਾਲ ਕੀ ਵਾਪਰਿਆ?

 

ਜਦ ਅਸੀਂ ਜਨਮ ਲਿਆ ਅਤੇ ਸਾਡੀ ਰੂਹ ਨਵੇਂ ਸਰੀਰ ਵਿੱਚ ਪਰਗਟ ਹੋਈ, ਉਸੇ ਵਕਤ ਮਹਾਂਕਾਲ, ਘੋਰ ਕਲਯੁਗ ਨੇ ਸਾਨੂੰ ਜਕੜ ਲਿਆ। ਮਾਇਆ ਨਾਗਨੀ ਤੋਂ ਕੌਣ ਬਚਿਆ ਹੈ ? ਮਾਇਆ ਦੀਆਂ ਮਾਰੂ ਅਤੇ ਨਕਾਰਾਤਮਿਕ ਸ਼ਕਤੀਆਂ ਅਤੇ ਇਹਨਾਂ ਦੇ ਨਤੀਜੇ ਵਜੋਂ ਡੂੰਘੀਆਂ ਮਾਨਸਿਕ ਬਿਮਾਰੀਆਂ ਨੇ ਘੇਰਾ ਪਾ ਲਿਆ। ਇੱਥੋਂ ਤੱਕ ਕਿ ਸਾਡਾ ਪਰਿਵਾਰ, ਸਾਡੇ ਆਪਣੇ ਮਾਤਾ ਪਿਤਾ, ਭੈਣ ਭਰਾ, ਉਹ ਜਿਹੜੇ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਵਿੱਚ ਲੀਨ ਨਹੀਂ ਹਨ, ਪੰਜ ਦੂਤ ਅਤੇ ਇੱਛਾਵਾਂ ਵਿਚ ਲੀਨ ਹਨ। ਮਾਇਆ ਦੇ ਇਹ ਰੂਪ ਕਪਟੀ ਅਤੇ ਧੋਖੇਬਾਜ਼ ਦੁਬਿਧਾਵਾਂ ਹਨ। ਉਹ ਮਿੱਠੀਆਂ ਅਤੇ ਮਨਮੋਹਕ ਪ੍ਰਤੀਤ ਹੁੰਦੀਆਂ ਹਨ। ਪਰ ਅਸਲ ਵਿੱਚ ਉਹ ਇਸ ਤਰ੍ਹਾਂ ਨਹੀਂ ਹਨ, ਕਿਉਂਕਿ ਸਾਡੀ ਰੂਹ ਨੂੰ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਤੋਂ ਦੂਰ ਖੜਨ ਵਿੱਚ ਜ਼ਿੰਮੇਵਾਰ ਹਨ।

 

ਸਾਰਾ ਹੀ ਸੰਸਾਰ ਸਾਰੀ ਲੋਕਾਈ ਇਹਨਾਂ ਮਾਨਸਿਕ ਰੋਗਾਂ ਦੇ ਨਾਲ ਪ੍ਰਦੂਸ਼ਿਤ ਹੈ। ਇਸ ਲਈ ਅਸੀਂ ਇਹਨਾਂ ਮਾਰੂ ਅਤੇ ਜ਼ਹਿਰੀਲੇ ਮਾਨਸਿਕ ਵਿਸ਼ਾਣੂਆਂ ਤੋਂ ਕਿਵੇਂ ਬਚ ਸਕਦੇ ਸੀ ਜੋ ਸਾਡੇ ਆਲੇ-ਦੁਆਲੇ ਹਨ ? ਜਦ ਅਸੀਂ ਜਨਮ ਲਿਆ ਤਾਂ ਅਸੀਂ ਧੰਨ ਧੰਨ ਬ੍ਰਹਮ ਪਰਮੇਸ਼ਰ ਦੇ ਰੂਪ ਦੀ ਤਰ੍ਹਾਂ ਮੰਨੇ ਗਏ। ਜਿਸ ਤਰ੍ਹਾਂ ਹੀ ਅਸੀਂ ਮਾਇਆ ਵਿੱਚ ਰਹਿ ਕੇ ਵੱਡੇ ਹੋਏ, ਸਾਡੀ ਰੂਹ ਬ੍ਰਹਮ ਜੋਤ ਨਾਲੋਂ ਵੱਖ ਹੋਣ ਲੱਗ ਪਈ। ਮਾਇਆ ਦੇ ਦਾਸ ਪੰਜ ਦੂਤ, ਆਸਾ, ਤ੍ਰਿਸ਼ਨਾ, ਮਨਸਾ, ਰਾਜ, ਜੋਬਨ, ਧਨ, ਮਾਲ, ਰੂਪ, ਰਸ ਅਤੇ ਗੰਧ ਹਨ। ਜਦ ਤੱਕ ਅਸੀਂ ਸੰਤ ਹਿਰਦਾ ਨਹੀਂ ਬਣਦੇ, ਅਸੀਂ ਇਹਨਾਂ ਠੱਗਾਂ ਦੇ ਪ੍ਰਭਾਵ ਅਤੇ ਕਾਬੂ ਅਧੀਨ ਕਰਮ ਕਰਦੇ ਹਾਂ, ਇਹ ਸਾਨੂੰ ਧੋਖਾ ਦਿੰਦੇ ਅਤੇ ਭਰਮਾਉਂਦੇ ਹਨ। ਅਨੰਤ ਪਰਮਾਤਮਾ ਦੇ ਇੱਕ ਹਿੱਸੇ ਨੂੰ ਮਾਇਆ ਦਾ ਅਨੰਤ ਲੂਪ (ਇਨਫਿਨਟੀ ਦੇ ਨਿਸ਼ਾਨ ਵਿੱਚ ਜਿਹੜਾ ਬੰਦ ਹਿੱਸਾ ਹੈ) ਕਿਹਾ ਜਾਂਦਾ ਹੈ। ਕਿਉਂਕਿ ਸਾਡੀ ਰੂਹ ਇਸ ਚੱਕਰ (ਲੂਪ) ਵਿੱਚ ਅਨੰਤ ਵਾਰ ਮਰਦੀ ਅਤੇ ਜੰਮਦੀ ਹੈ ਅਤੇ ਇਸ ਤੋਂ ਬਾਹਰ ਨਿਕਲਣ ਦਾ ਕੋਈ ਰਸਤਾ ਨਹੀਂ ਦਿੱਸਦਾ। ਗਣਿਤ ਦਾ ਅਨੰਤ ਦਾ ਨਿਸ਼ਾਨ (ਇਨਫਿਨਟੀ ਦਾ ਨਿਸ਼ਾਨ) ਇੱਕ ਚੰਗਾ ਤਰੀਕਾ ਹੈ ਜਿਸ ਨਾਲ ਅਸੀਂ ਇਸ ਮਾਇਆ ਦੇ ਅਨੰਤ ਚੱਕਰ (ਇਨਫਿਨਟੀ ਦੇ ਨਿਸ਼ਾਨ ਵਿੱਚ ਜਿਹੜਾ ਬੰਦ ਹਿੱਸਾ ਹੈ) ਨੂੰ ਦ੍ਰਿਸ਼ਟਮਾਨ ਕਰ ਸਕਦੇ ਹਾਂ। ਜਿਸ ਵਿੱਚ ਸਾਰੀਆਂ ਰੂਹਾਂ ਫਸੀਆਂ ਹੋਈਆਂ ਹਨ।

 

ਇਸ ਚੱਕਰ (ਇਨਫਿਨਟੀ ਦੇ ਨਿਸ਼ਾਨ ਵਿੱਚ ਜਿਹੜਾ ਬੰਦ ਹਿੱਸਾ ਹੈ) ਦੇ ਬਾਹਰ ਅਨੰਤ ਪਰਮਾਤਮਾ, ਪਾਰਬ੍ਰਹਮ ਪੂਰਨ ਪ੍ਰਕਾਸ਼, ਪਰਮ ਜੋਤ ਹੈ। ਇਸ ਨੂੰ ਬ੍ਰਹਮ ਦਾ ਨਿਰਗੁਣ ਸਰੂਪ ਕਿਹਾ ਜਾਂਦਾ ਹੈ। ਸਾਡੀ ਰੂਹ ਮੂਲ ਰੂਪ ਵਿੱਚ ਇਸ ਨਿਰਗੁਣ ਸਰੂਪ ਦਾ ਹਿੱਸਾ ਸੀ ਅਤੇ ਇਹ ਸਰਗੁਣ ਸਰੂਪ ਰੂਹ ਵਿਚ ਦਾਖ਼ਲ ਹੋ ਗਈ (ਇਨਫਿਨਟੀ ਦੇ ਨਿਸ਼ਾਨ ਵਿੱਚ ਜਿਹੜਾ ਬੰਦ ਹਿੱਸਾ ਹੈ)। ਜਦ ਰੂਹ ਸਰੀਰ ਪ੍ਰਾਪਤ ਕਰਦੀ ਹੈ, ਇਹ ਮਾਇਆ ਦੇ ਅਨੰਤ ਚੱਕਰ ਵਿੱਚ ਦਾਖ਼ਲ ਹੋ ਜਾਂਦੀ ਹੈ।

 

ਨਿਰਗੁਣ ਸਰੂਪ ਮਾਇਆ ਦੇ ਅਨੰਤ ਚੱਕਰ ਤੋਂ ਬਾਹਰਵਾਰ ਹੈ। ਬੰਦ ਚੱਕਰ (ਇਨਫਿਨਟੀ ਦੇ ਨਿਸ਼ਾਨ ਵਿੱਚ ਜਿਹੜਾ ਬੰਦ ਹਿੱਸਾ ਹੈ) ਮਾਇਆ ਹੈ। ਚੱਕਰ ਦੇ ਬਾਹਰਵਾਰ ਬ੍ਰਹਮ ਹੈ ਅਤੇ ਪੂਰਨ ਹੁਕਮ ਹੈ। ਪਰ ਬੰਦ ਚੱਕਰ ਮਾਇਆ ਦੇ ਤਿੰਨ ਗੁਣਾਂ ਨਾਲ ਚਲਾਇਆ ਜਾ ਰਿਹਾ ਹੈ। ਮਾਇਆ ਸਰਗੁਣ ਸਰੂਪ ਨਹੀਂ ਹੈ। ਪਦਾਰਥ ਮਾਇਆ ਹੈ। ਜੀਵਨ ਤੱਤ, ਬ੍ਰਹਮ ਸ਼ਕਤੀ, ਜਿਹੜੀ ਜੀਵ ਨੂੰ ਇਕੱਠਿਆਂ ਰੱਖ ਰਹੀ ਹੈ ਉਹ ਸਰਗੁਣ ਸਰੂਪ ਹੈ। ਉਦਾਹਰਣ ਵਜੋਂ ਜੀਵਨ ਤੱਤ ਸਾਡੇ ਵਿੱਚ ਸਰਗੁਣ ਸਰੂਪ ਹੈ। ਸਾਡੀ ਰੂਹ ਜਿਹੜੀ ਸਾਡੇ ਸਵਾਸਾਂ ਅਤੇ ਸਾਡੀਆਂ ਨਾੜੀਆਂ ਵਿੱਚ ਲਹੂ ਨੂੰ ਗੇੜ ਰਹੀ ਹੈ ਉਹ ਸ਼ਕਤੀ ਸਰਗੁਣ ਸਰੂਪ ਹੈ। ਸਾਰੇ ਹੀ ਸੱਤ ਸਰੋਵਰ ਜੋ ਸਾਡੀ ਰੂਹ ਵਿੱਚ ਹਨ, ਸਰਗੁਣ ਸਰੂਪ ਹਨ। ਪਰ ਸਾਡੀ ਪਦਾਰਥਕ ਦੇਹੀ ਮਾਇਆ ਹੈ, ਇਹ ਪਦਾਰਥ ਹੈ, ਇਸ ਲਈ ਇਹ ਮਾਇਆ ਹੈ, ਹਰ ਚੀਜ਼ ਜੋ ਸਾਡੀ ਅੱਖ ਰਾਹੀਂ ਵੇਖੀ ਜਾ ਸਕਦੀ ਹੈ ਮਾਇਆ ਹੈ। ਇਸ ਲਈ ਮਾਇਆ ਦਿੱਸਦੀ ਹੈ ਅਤੇ ਸਰਗੁਣ ਸਰੂਪ ਨੂੰ ਵੇਖਿਆ ਨਹੀਂ ਜਾ ਸਕਦਾ। ਜਦ ਤੱਕ ਅਸੀਂ ਮਾਇਆ ਦੇ ਇਹਨਾਂ ਗੁਣਾਂ ਦੇ ਅਧੀਨ ਕੰਮ ਕਰਦੇ ਹਾਂ ਅਤੇ ਆਪਣੀ ਹੋਂਦ ਦੇ ਬ੍ਰਹਮ ਹਿੱਸੇ ਨੂੰ ਨਹੀਂ ਪਹਿਚਾਣਦੇ, ਤਦ ਤਕ ਸਾਡਾ ਸਰੀਰ ਮਾਇਆ ਦੇ ਇਹਨਾਂ ਤਿੰਨ ਗੁਣਾਂ ਦੇ ਪ੍ਰਭਾਵ ਅਧੀਨ ਚਲ ਰਿਹਾ ਹੈ। ਜਦ ਅਸੀਂ ਪੂਰਨ ਬ੍ਰਹਮ ਗਿਆਨ ਪ੍ਰਾਪਤ ਕਰਦੇ ਹਾਂ ਅਤੇ ਜੀਵਨ ਮੁਕਤ ਬਣ ਜਾਂਦੇ ਹਾਂ ਤਦ ਅਸੀਂ ਮਾਇਆ ਦੇ ਇਹਨਾਂ ਤਿੰਨ ਗੁਣਾਂ ਦੇ ਪ੍ਰਭਾਵ ਅਧੀਨ ਨਹੀਂ ਰਹਿੰਦੇ ਅਤੇ ਇਸ ਤਰ੍ਹਾਂ ਮਾਇਆ ਦੇ ਚੱਕਰ ਵਿਚੋਂ ਬਾਹਰ ਨਿਕਲ ਜਾਂਦੇ ਹਾਂ। ਤਦ ਅਸੀਂ ਅਨੰਤ ਹਿੱਸੇ ਵਿਚ ਚਲੇ ਜਾਂਦੇ ਹਾਂ ਅਤੇ ਇਸ ਵਿਚ ਲੀਨ ਹੋ ਕੇ ਪਰਮ ਜੋਤ ਨਿਰਗੁਣ ਸਰੂਪ ਅਨੰਦ ਸਰੂਪ ਦਾ ਹੀ ਇੱਕ ਹਿੱਸਾ ਬਣ ਜਾਂਦੇ ਹਾਂ। ਇਹ ਤਦ ਹੁੰਦਾ ਹੈ ਜਦ ਨਿਰਗੁਣ ਅਤੇ ਸਰਗੁਣ ਇੱਕ ਹੋ ਜਾਂਦੇ ਹਨ। ਜਦ ਰੂਹ ਅਤੇ ਪਰਮਾਤਮਾ ਇੱਕ ਬਣ ਜਾਂਦੇ ਹਨ।

ਜਦ ਅਸੀਂ ਜਨਮੇ ਸੀ ਸਾਡਾ ਦਸਮ ਦੁਆਰ ਖੁੱਲ੍ਹਾ ਸੀ। ਸਾਡੀ ਰੂਹ ਦਾ ਬ੍ਰਹਮ ਦੇ ਅਨੰਤ ਹਿੱਸੇ ਨਾਲ ਸਿੱਧਾ ਸੰਪਰਕ ਸੀ। ਸਮੇਂ ਦੇ ਬੀਤਣ ਨਾਲ ਮਾਇਆ ਨੇ ਸਾਡੇ ਉੱਪਰ ਜ਼ੋਰ ਪਾ ਲਿਆ ਅਤੇ ਸਾਡਾ ਦਸਮ ਦੁਆਰ ਬੰਦ ਹੋ ਗਿਆ। ਸਾਡੀ ਰੂਹ ਪੂਰੀ ਤਰ੍ਹਾਂ ਮਾਇਆ ਦੀ ਗ਼ੁਲਾਮੀ ਅਧੀਨ ਆ ਗਈ। ਦਸਮ ਦੁਆਰ ਦਾ ਬੰਦ ਹੋਣਾ ਆਮ ਤੌਰ ’ਤੇ ਜਨਮ ਦੇ ਦੋ ਤੋਂ ਤਿੰਨ ਸਾਲ ਦੇ ਵਿਚਕਾਰ ਵਾਪਰਦਾ ਹੈ। ਜੇਕਰ ਅਸੀਂ ਬੱਚੇ ਨੂੰ ਗੁਰਬਾਣੀ ਵਿਚ ਲੀਨ ਰੱਖਦੇ ਹਾਂ। ਉਸ ਦੇ ਕੋਲ ਲਗਾਤਾਰ ਗੁਰਬਾਣੀ ਪੜ੍ਹਦੇ ਅਤੇ ਕੀਰਤਨ ਕਰਦੇ ਹਾਂ ਤਦ ਬੱਚੇ ਨੂੰ ਮਾਇਆ ਦੇ ਪ੍ਰਭਾਵ ਤੋਂ ਜ਼ਿਆਦਾ ਦੇਰ ਤੱਕ ਬਚਾਇਆ ਜਾ ਸਕਦਾ ਹੈ।

 

ਹਾਲਾਂਕਿ ਜਦ ਸਾਡੀ ਰੂਹ ਇੱਕ ਵਾਰ ਮਾਇਆ ਦੀ ਗ਼ੁਲਾਮੀ ਅਧੀਨ ਆ ਜਾਂਦੀ ਹੈ ਤਾਂ ਇਸ ਤੋਂ ਬਾਹਰ ਨਿਕਲਣਾ ਬਹੁਤ ਹੀ ਮੁਸ਼ਕਿਲ ਹੋ ਜਾਂਦਾ ਹੈ। ਬਹੁਤੇ ਲੋਕਾਂ ਨਾਲ ਬਿਲਕੁਲ ਇਸ ਤਰ੍ਹਾਂ ਹੀ ਹੁੰਦਾ ਹੈ। ਲਗਭਗ ਸਾਰੀ ਹੀ ਲੋਕਾਈ ਮਾਇਆ ਦੀ ਗ਼ੁਲਾਮੀ ਅਧੀਨ ਚਲਾਈ ਜਾ ਰਹੀ ਹੈ। ਕੇਵਲ ਕੁਝ ਕੁ ਬਹੁਤ ਹੀ ਚੰਦ ਰੂਹਾਂ ਜਿਨ੍ਹਾਂ ਉੱਪਰ ਅਨਾਦਿ ਬਖ਼ਸ਼ਿਸ਼ ਹੈ ਜੋ ਕਿ ਮਾਇਆ ਦੀ ਗ਼ੁਲਾਮੀ ਅਧੀਨ ਨਹੀਂ ਹਨ। ਅਸਲ ਵਿੱਚ ਮਾਇਆ ਉਹਨਾਂ ਦੀ ਗ਼ੁਲਾਮ ਹੈ ਅਤੇ ਮਾਇਆ ਉਹਨਾਂ ਦੀ ਸੇਵਾ ਕਰਦੀ ਹੈ। ਇਹ ਖ਼ਾਸ ਰੂਹਾਂ ਪੂਰਨ ਸੰਤ ਸਤਿਗੁਰੂ ਪੂਰਨ ਬ੍ਰਹਮ ਗਿਆਨੀ ਹਨ। ਉਹ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਨਾਲ ਇੱਕ-ਮਿੱਕ ਹੋਏ ਰਹਿੰਦੇ ਹਨ। ਮਾਇਆ ਉਹਨਾਂ ਦੀ ਸੇਵਾ ਕਰਦੀ ਹੈ ਅਤੇ ਉਹਨਾਂ ਦੇ ਚਰਨਾਂ ਵਿੱਚ ਰਹਿੰਦੀ ਹੈ। ਇਹ ਇਸ ਲਈ ਹੈ ਕਿਉਂਕਿ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਅਤੇ ਉਹਨਾਂ ਵਿਚਾਲੇ ਕੋਈ ਅੰਤਰ ਨਹੀਂ ਰਹਿੰਦਾ। ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਮਾਇਆ ਨਾਲੋਂ ਵੱਡਾ ਹੈ। ਸਿਰਜਨਹਾਰਾ ਹਮੇਸ਼ਾਂ ਹੀ ਆਪਣੀ ਸਿਰਜਨਾ ਤੋਂ ਵੱਡਾ ਹੈ।

 

ਜਦ ਤੱਕ ਸਾਡੀ ਰੂਹ ਮਾਇਆ ਦੀ ਗ਼ੁਲਾਮੀ ਵਿਚ ਰਹਿੰਦੀ ਹੈ, ਇਹ ਹਮੇਸ਼ਾਂ ਮਾਇਆ ਦੇ ਚੱਕਰ ਵਿਚ ਘੁੰਮਦੀ ਰਹਿੰਦੀ ਹੈ। ਕੇਵਲ ਬ੍ਰਹਮ ਗਿਆਨੀ ਤੋਂ ਬਿਨਾਂ ਸਭ ਲਈ ਇਹ ਸਤਿ ਹੈ। ਸਾਰੀਆਂ ਉਹ ਰੂਹਾਂ ਜੋ ਸੱਚਖੰਡ ਵਿਚ ਨਹੀਂ ਹਨ, ਉਹ ਜਾਂ ਤਾਂ ਸਵਰਗ ਜਾਂ ਨਰਕ ਜਾਂ ੮੪ ਲੱਖ ਜੂਨੀਆਂ ਵਿੱਚ ਹਨ। ਸਵਰਗ ਐਸੀ ਜਗ੍ਹਾ ਹੈ ਜਿਥੇ ਦੇਵੀ ਦੇਵਤੇ ਰਹਿੰਦੇ ਹਨ। ਇਹ ਦਰਗਾਹ, ਸੱਚਖੰਡ ਤੋਂ ਇੱਕ ਪੌੜੀ ਥੱਲੇ ਹੈ। ਨਰਕ ਜਿਥੇ ਉਹ ਰੂਹਾਂ ਰਹਿੰਦੀਆਂ ਹਨ ਜਿਨ੍ਹਾਂ ਨੇ ਮਾੜੇ ਕਰਮ ਕੀਤੇ ਹੁੰਦੇ ਹਨ। ਉਹਨਾਂ ਨੂੰ ਦੁਬਾਰਾ ਕਿਸੇ ਜੂਨੀ ਵਿਚ ਭੇਜਣ ਤੋਂ ਪਹਿਲਾਂ ਇਥੇ ਸਜ਼ਾ ਲਈ ਰੱਖਿਆ ਜਾਂਦਾ ਹੈ। ੮੪ ਲੱਖ ਜੂਨੀਆਂ ਇਸ ਬ੍ਰਹਿਮੰਡ ਦੇ ਜੀਵਿਤ ਪ੍ਰਾਣੀ ਹਨ। ਪੱਥਰ ਅਤੇ ਹੋਰ ਪਦਾਰਥ ਧਰਤੀ ਦਾ ਹਿੱਸਾ ਹਨ।

 

ਹਾਲਾਂਕਿ ਰੁੱਖ ਅਤੇ ਪੌਦੇ ਜੀਵਨ ਰੱਖਣ ਵਾਲੀਆਂ ਰਚਨਾ ਹਨ ਇਸ ਲਈ ਅਸੀਂ ਇੱਥੇ ਪੁਨਰ ਸਥਾਪਿਤ ਹੋ ਸਕਦੇ ਹਾਂ। ਅਸੀਂ ਇਸ ਮੁੜ ਸਥਾਪਤੀ ਦੀ ਪ੍ਰਕ੍ਰਿਆ ਵਿਚੋਂ ਕਈ ਵਾਰ ਲੰਘੇ ਹਾਂ। ਉਦਾਹਰਣ ਵਜੋਂ, ਇਹ ਗੁਰ, ਗੁਰੂ ਅਤੇ ਗੁਰ ਸੰਗਤ ਦਾ ਕੂਕਰ ੨੩੬ ਵਾਰ ਮਨੁੱਖੀ ਜੀਵਨ ਵਿਚੋਂ ਲੰਘਿਆ ਹੈ। ਕੁੱਛ ਸਭ ਤੋਂ ਮਹੱਤਵਪੂਰਨ ਪ੍ਰਸ਼ਨ ਜੋ ਹੁਣ ਪੁੱਛਣ ਵਾਲੇ ਹਨ, ਉਹ ਹਨ :

 

*           ਬਾਰ-ਬਾਰ ਜਨਮ ਅਤੇ ੮੪ ਲੱਖ ਜੂਨੀ ਦੇ ਗੇੜ ਵਿੱਚ ਭਟਕਣ ਦਾ ਹੱਲ ਕੀ ਹੈ ?

*           ਅਸੀਂ ਮਾਇਆ ਦੇ ਇਸ ਅਨੰਤ ਚੱਕਰ ਨੂੰ ਕਿਵੇਂ ਤੋੜ ਸਕਦੇ ਹਾਂ ?

*           ਸਾਡੀ ਰੂਹ ਤੋਂ ਮਾਇਆ ਦਾ ਕਾਬੂ ਕਿਵੇਂ ਖ਼ਤਮ ਹੋ ਸਕਦਾ ਹੈ ?

*           ਅਸੀਂ ਮਾਇਆ ਦੀਆਂ ਰੋਕਾਂ ਕਿਵੇਂ ਤੋੜ ਸਕਦੇ ਹਾਂ ?

*           ਅਸੀਂ ਮਾਇਆ ਉੱਪਰ ਕਿਵੇਂ ਜਿੱਤ ਪਾ ਸਕਦੇ ਹਾਂ ?

*           ਅਤੇ ਵਾਪਸ ਮੂਲ, ਬ੍ਰਹਮ ਦੇ ਅਨੰਤ ਭਾਗ ਵਿਚ ਕਿਵੇਂ ਜਾ ਸਕਦੇ ਅਤੇ ਮੁਕਤੀ ਜੀਵਨ ਮੁਕਤੀ ਪਾ ਸਕਦੇ ਹਾਂ?

 

ਆਓ ਇਹਨਾਂ ਪ੍ਰਸ਼ਨਾਂ ਦੇ ਉੱਤਰ ਲੱਭਣ ਦਾ ਯਤਨ ਕਰੀਏ, ਕਿਉਂਕਿ ਇਹਨਾਂ ਪ੍ਰਸ਼ਨਾਂ ਦੇ ਉੱਤਰ ਸਾਡੀ ਕਿਸਮਤ ਅਤੇ ਰੂਹ ਦੀ ਮੰਜ਼ਿਲ ਦਾ ਫ਼ੈਸਲਾ ਕਰਨਗੇ। ਇਸ ਲਈ ਕ੍ਰਿਪਾ ਕਰਕੇ ਧਿਆਨ ਨਾਲ ਸੁਣੋ।

 

ਗੁਰ, ਗੁਰੂ ਅਤੇ ਗੁਰ ਸੰਗਤ ਦਾ ਇਹ ਕੂਕਰ ਇਹਨਾਂ ਗੰਭੀਰ ਮਸਲਿਆਂ ਜਿਨ੍ਹਾਂ ਦਾ ਅਸੀਂ ਸਾਰੇ ਸਾਹਮਣਾ ਕਰ ਰਹੇ ਹਾਂ, ਦਾ ਕੁਝ ਹੱਲ ਦੱਸੇਗਾ। ਇਹ ਹੱਲ ਸਿਰਫ਼ ਸ਼ਬਦ ਨਹੀਂ ਹਨ। ਇਹ ਸਾਡੇ ਅਸਲੀ ਸਰੀਰਿਕ ਅਤੇ ਰੂਹਾਨੀ ਅਨੁਭਵਾਂ ’ਤੇ ਅਧਾਰਿਤ ਹਨ ਜਿਹੜੇ ਅਗਮ ਅਗੋਚਰ ਅਨੰਤ ਅਪਾਰ, ਧੰਨ ਧੰਨ ਸ੍ਰੀ ਪਾਰਬ੍ਰਹਮ ਪਰਮੇਸ਼ਰ ਅਤੇ ਗੁਰੂ ਦੀ ਬੇਅੰਤ ਗੁਰਪ੍ਰਸਾਦਿ ਗੁਰ ਕ੍ਰਿਪਾ ਨਾਲ ਪ੍ਰਾਪਤ ਹੋਏ ਹਨ।

 

ਮਾਇਆ ਦੇ ਅਨੰਤ ਚੱਕਰ ਵਿਚੋਂ ਬਾਹਰ ਨਿਕਲਣ ਦਾ ਹੱਲ ਗੁਰਪ੍ਰਸਾਦਿ ਹੈ। ਪਰ ਹਰ ਕੋਈ ਇਕ ਦਮ ਹੀ ਇਹ ਅਨਾਦਿ ਬਖ਼ਸ਼ਿਸ਼ਾਂ ਪ੍ਰਾਪਤ ਨਹੀਂ ਕਰ ਸਕਦਾ। ਕਿਉਂਕਿ ਇਹ ਸਾਡੇ ਪੂਰਬਲੇ ਜਨਮਾਂ ਦੀ ਕਰਨੀ ਦੇ ਅਧਾਰ ’ਤੇ ਪਹਿਲਾਂ ਲਿਖੀ ਕਿਸਮਤ ਅਨੁਸਾਰ ਹੁੰਦੀ ਹੈ। ਜਦ ਅਸੀਂ ਕਾਫ਼ੀ ਚੰਗੇ ਕਰਮ, ਪੁੰਨ ਕਰਮ ਕਰਦੇ ਹਾਂ ਤਾਂ ਗੁਰ ਅਕਾਲ ਪੁਰਖ ਖ਼ੁਸ਼ ਹੁੰਦਾ ਹੈ। ਜਦ ਸਾਡੇ ਸਤਿ ਕਰਮ ਇਤਨੇ ਇਕੱਠੇ ਹੋ ਜਾਂਦੇ ਹਨ ਜਿਨ੍ਹਾਂ ਨੂੰ ਵੇਖ ਕੇ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਪ੍ਰਸੰਨ ਹੋ ਜਾਂਦੇ ਹਨ ਤਦ ਹੀ ਸਾਡੀ ਗੁਰਪ੍ਰਸਾਦੀ ਖੇਡ ਸ਼ੁਰੂ ਹੁੰਦੀ ਹੈ। ਇਹ ਤਦ ਹੀ ਹੈ ਜਦੋਂ ਅਕਾਲ ਪੁਰਖ ਆਪ ਸਾਨੂੰ ਅਨਾਦਿ ਬਖ਼ਸ਼ਿਸ਼ਾਂ ਕਰਦਾ ਹੈ। ਕੁਝ ਬਹੁਤ ਹੀ ਖ਼ਾਸ ਰੂਹਾਂ ਗੁਰੂ ਨਾਨਕ ਪਾਤਸ਼ਾਹ ਜੀ ਵਰਗੀਆਂ ਰੂਹਾਂ ਸਿੱਧੀ ਅਕਾਲ ਪੁਰਖ ਤੋਂ ਬਖ਼ਸ਼ਿਸ਼ ਪ੍ਰਾਪਤ ਕਰਦੀਆਂ ਹਨ। ਬਹੁਤੇ ਜਗਿਆਸੂ ਗੁਰਪ੍ਰਸਾਦਿ ਦੀ ਪ੍ਰਾਪਤੀ ਪੂਰਨ ਸੰਤ, ਪੂਰਨ ਬ੍ਰਹਮ-ਗਿਆਨੀ ਦੀ ਗੁਰਪ੍ਰਸਾਦੀ ਸੰਗਤ ਦੁਆਰਾ ਪ੍ਰਾਪਤ ਕਰਦੇ ਹਨ। ਬਿਲਕੁਲ ਜਿਸ ਤਰ੍ਹਾਂ ਭਾਈ ਲਹਿਣਾ ਜੀ ਨੇ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਸੰਗਤ ਦੁਆਰਾ ਅਕਾਲ ਪੁਰਖ ਤੋਂ ਬਖ਼ਸ਼ਿਸ਼ ਪ੍ਰਾਪਤ ਕੀਤੀ ਅਤੇ ਗੁਰਪ੍ਰਸਾਦਿ ਨਾਲ ਉਹ ਗੁਰੂ ਅੰਗਦ ਦੇਵ ਜੀ ਬਣ ਗਏ।

 

ਕੇਵਲ ਅਜਿਹਾ ਪੂਰਨ ਸੰਤ ਸਤਿਗੁਰੂ :

 

*           ਸਾਨੂੰ ੴ ਸਤਿਨਾਮ ਦਾ ਗੁਰਪ੍ਰਸਾਦਿ ਨਾਮ ਦੇ ਸਕਦਾ ਹੈ।

*           ਸਾਨੂੰ ਅਨਾਦਿ ਤੌਰ ’ਤੇ ਬਖ਼ਸ਼ਿਸ਼ਾਂ ਦੇ ਸਕਦਾ ਹੈ।

*           ਸਾਡੇ ਬੱਜਰ ਕਪਾਟ ਖੋਲ੍ਹ ਸਕਦਾ ਹੈ।

*           ਸਾਨੂੰ ਗੁਰਪ੍ਰਸਾਦਿ ਪ੍ਰਭ ਜੋਤ ਨਾਲ ਚਾਨਣ ਕਰ ਸਕਦਾ ਹੈ।

*           ਸਾਨੂੰ ਸੁਹਾਗਣ ਅਤੇ ਸਦਾ ਸੁਹਾਗਣ ਬਣਾ ਸਕਦਾ ਹੈ।

*           ਸਾਡੀ ਭਗਤੀ ਪੂਰੀ ਕਰਨ ਵਿੱਚ ਮਦਦ ਕਰ ਸਕਦਾ ਹੈ।

*           ਦਸਮ ਦੁਆਰ ਖੋਲ੍ਹ ਕੇ ਬ੍ਰਹਮ ਗਿਆਨ ਪ੍ਰਾਪਤ ਕਰਨ ਵਿੱਚ ਮਦਦ ਕਰ ਸਕਦਾ ਹੈ।

*           ਸਾਡੀ ਮੁਕਤੀ ਪ੍ਰਾਪਤ ਕਰਨ ਵਿੱਚ ਮਦਦ ਕਰ ਸਕਦਾ ਹੈ।

*           ਸਾਨੂੰ ਦੱਸ ਸਕਦਾ ਹੈ ਕਿ ਮੁਕਤੀ ਕਿਵੇਂ ਪ੍ਰਾਪਤ ਕਰਨੀ ਹੈ।

*           ਪਰਮ ਪਦਵੀ ਪ੍ਰਾਪਤ ਕਰਨ ਵਿੱਚ ਮਦਦ ਕਰ ਸਕਦਾ ਹੈ।

*           ਮਾਇਆ ਦੇ ਘੇਰੇ ਨੂੰ ਤੋੜ ਕੇ ਬਾਹਰ ਕੱਢਦਾ ਹੈ।

 

ਸਾਨੂੰ ਅਨੰਤ ਬ੍ਰਹਮ ਵਿੱਚ ਵਾਪਸ ਲੈ ਜਾਂਦਾ ਹੈ, ਇਸ ਤਰ੍ਹਾਂ ਅਸੀਂ ਮਾਇਆ ਦੇ ਅਨੰਤ ਚੱਕਰ ਨੂੰ ਤੋੜਨ ਦੇ ਯੋਗ ਹੋ ਜਾਂਦੇ ਹਾਂ ਅਤੇ ਧੰਨ ਧੰਨ ਸ੍ਰੀ ਪਾਰਬ੍ਰਹਮ ਪਰਮੇਸ਼ਰ ਵਿੱਚ ਲੀਨ ਹੋ ਸਕਦੇ ਹਾਂ।

 

ਇਸ ਲਈ ਅਸੀਂ ਕਿਵੇਂ ਅਕਾਲ ਪੁਰਖ ਨੂੰ ਖ਼ੁਸ਼ ਕਰ ਸਕਦੇ ਹਾਂ ਕਿ ਉਹ ਸਾਨੂੰ ਖ਼ੁਸ਼ ਹੋ ਕੇ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਕਰੇ ?

ਸਾਨੂੰ ਜ਼ਰੂਰਤ ਹੈ ਕਿ ਅਸੀਂ :

 

*           ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਚਰਨਾਂ ’ਤੇ ਗੁਰਪ੍ਰਸਾਦਿ ਗੁਰੂ ਕ੍ਰਿਪਾ ਦੀ ਬਖ਼ਸ਼ਿਸ਼ ਦੀ ਪ੍ਰਾਪਤੀ ਲਈ ਅਰਦਾਸ ਕਰੀਏ।

*           ਨਾਮ ਸਿਮਰਨ ਕਰਦੇ ਰਹੀਏ।

*           ਗੁਰਬਾਣੀ ਨੂੰ ਸੁਣਦੇ ਰਹੀਏ।

*           ਗੁਰਬਾਣੀ ਨੂੰ ਸਮਝਣ ਦਾ ਯਤਨ ਕਰਦੇ ਰਹੀਏ।

*           ਗੁਰਬਾਣੀ ਦਾ ਅਮਲ ਆਪਣੀ ਰੋਜ਼ਾਨਾ ਜ਼ਿੰਦਗੀ ਵਿਚ ਕਰੀਏ।

*           ਅਤਿ ਨਿਮਰਤਾ ਕਮਾਈਏ।

*           ਸਾਰੇ ਲਾਜ਼ਮੀ ਬ੍ਰਹਮ ਕਾਨੂੰਨਾਂ ਦਾ ਪਾਲਣ ਕਰੀਏ।

*           ਗੁਰੂ ਅੱਗੇ ਪੂਰੀ ਤਰ੍ਹਾਂ ਸਮਰਪਣ ਕਰ ਦੇਈਏ – ਤਨ, ਮਨ, ਧਨ ਗੁਰੂ ਦੇ ਚਰਨਾਂ ’ਤੇ ਅਰਪਣ ਕਰ ਦੇਈਏ।

 

ਇਸ ਤਰੀਕੇ ਨਾਲ ਅਸੀਂ ਕਾਫ਼ੀ ਪੁੰਨ ਕਰਮ ਇਕੱਠੇ ਕਰ ਲਵਾਂਗੇ ਅਤੇ ਯਕੀਨੀ ਤੌਰ ’ਤੇ ਇੱਕ ਦਿਨ ਗੁਰਪ੍ਰਸਾਦਿ ਖੇਡ ਦੀ ਬਖ਼ਸ਼ਿਸ਼ ਪ੍ਰਾਪਤ ਕਰਾਂਗੇ। ਅਸੀਂ ਗੁਰਪ੍ਰਸਾਦਿ ਗੁਰ ਸੰਗਤ ਦੀ ਬਖ਼ਸ਼ਿਸ਼ ਪ੍ਰਾਪਤ ਕਰਾਂਗੇ। ਅਤੇ ਪੂਰਨ ਬ੍ਰਹਮ ਗਿਆਨੀ ਦੀ ਗੁਰ ਸੰਗਤ ਨਾਲ ਅਸੀਂ ਗੁਰਪ੍ਰਸਾਦਿ ਨਾਮ, ੴ ਸਤਿਨਾਮ ਪ੍ਰਾਪਤ ਕਰਾਂਗੇ।

 

ਅਖ਼ੀਰ ਵਿੱਚ ਸਾਡੀ ਗੁਰ ਸੰਗਤ ਦੇ ਚਰਨਾਂ ਵਿਚ ਅਤਿ ਨਿਮਰਤਾ ਨਾਲ ਸਨਿਮਰ ਬੇਨਤੀ ਹੈ ਕਿ ਉਪਰੋਕਤ ਬ੍ਰਹਮ ਗਿਆਨ ਦੇ ਪ੍ਰਕਾਸ਼ ਵਿੱਚ ਆਪਣੇ ਆਪ ਦਾ ਮੁਲਾਂਕਣ ਕਰੋ। ਆਪਣੇ ਅੰਦਰ ਝਾਤੀ ਮਾਰੋ ਤੇ ਇਹ ਪਤਾ ਕਰੋ ਕਿ ਅਸੀਂ ਕਿਥੇ ਕੁ ਖੜੇ ਹਾਂ।

 

ਜੇਕਰ ਅਸੀਂ ਪਹਿਲਾਂ ਹੀ ਗੁਰਪ੍ਰਸਾਦੀ ਖੇਡ ਦਾ ਹਿੱਸਾ ਹਾਂ, ਤਦ ਅਸੀਂ ਬੜੇ ਹੀ ਭਾਗਸ਼ਾਲੀ ਹਾਂ ਅਤੇ ਮਾਇਆ ਦੇ ਅਨੰਤ ਚੱਕਰ ਨੂੰ ਤੋੜਨ ਦੇ ਰਸਤੇ ’ਤੇ ਹਾਂ। ਇਸ ਤੋਂ ਇਲਾਵਾ, ਸਾਨੂੰ ਧਿਆਨ ਲਗਾਉਣਾ ਚਾਹੀਦਾ ਹੈ ਅਤੇ ਆਪਣੀ ਜ਼ਿੰਦਗੀ ਨੂੰ ਸੱਚੀ ਬਣਾਉਣ ਲਈ ਜੋ ਵੀ ਅਸੀਂ ਕਰ ਸਕਦੇ ਹਾਂ ਕਰਨਾ ਚਾਹੀਦਾ ਹੈ। ਸਿਮਰਨ, ਸੇਵਾ ਅਤੇ ਪਰਉਪਕਾਰ ਕਰਦੇ ਹੋਏ ਗੁਰਬਾਣੀ ਦਾ ਅਭਿਆਸ ਸ਼ੁਰੂ ਕਰੋ। ਅਸੀਂ ਯਕੀਨੀ ਤੌਰ ’ਤੇ ਇਸ ਤਰ੍ਹਾਂ ਕਰਨ ਨਾਲ ਗੁਰਪ੍ਰਸਾਦੀ ਖੇਡ ਦੇ ਨੇੜੇ ਹੋ ਜਾਵਾਂਗੇ।

 

ਉਪਰਲੇ ਸ਼ਬਦ ਸਾਨੂੰ ‘ਏਕ ਅਲਖੈ’ ਸ਼ਬਦ ਦੀ ਝਲਕ ਦਿੰਦੇ ਹਨ। ਇਹ ਸਾਨੂੰ ਦੱਸਦਾ ਹੈ ਕਿ ਗੁਰਬਾਣੀ ਦੇ “ਇੱਕ” ਸ਼ਬਦ ਦਾ ਭਾਵ ਕਿੰਨਾ ਡੂੰਘਾ ਹੈ। ਇਹ ਹੀ ਮਾਨਸਰੋਵਰ ਹੈ, ਇਹ ਹੀ ਨਿਰਗੁਣ ਸਰੂਪ ਹੈ, ਇਹ ਹੀ ਪਰਮ ਸ਼ਕਤੀ ਹੈ। ਇਹ ਕੇਵਲ ਇੱਕ ਝਲਕ ਹੈ ਅਤੇ ਜੇਕਰ ਅਸੀਂ ਜੋ ਸੁਖਮਨੀ ਕਹਿੰਦੀ ਹੈ ਉਸ ਦਾ ਅਭਿਆਸ ਕਰਾਂਗੇ ਤਾਂ ਅਸੀਂ ਸਰੀਰਿਕ ਤੌਰ ’ਤੇ ਇਸ ‘ਏਕ ਅਲਖੈ’ ਦਾ ਅਨੁਭਵ ਕਰਾਂਗੇ। ਅਸੀਂ ਧੰਨ ਧੰਨ ਬਣ ਜਾਵਾਂਗੇ। ਇਸ ਦਾ ਵਖਿਆਨ ਨਹੀਂ ਕੀਤਾ ਜਾ ਸਕਦਾ, ਇਹ ਕੇਵਲ ਅਨੁਭਵ ਕੀਤਾ ਜਾ ਸਕਦਾ ਹੈ। ਪਰ ਫਿਰ ਵੀ ਅਸੀਂ ਇਸ ਮਾਨਸਰੋਵਰ ਦੀ ਡੂੰਘਾਈ ਦੀ ਇੱਕ ਝਲਕ ਦਿਖਾਉਣ ਦਾ ਯਤਨ ਕੀਤਾ ਹੈ।

 

ਹਰ ਚੀਜ਼ ਜੋ ਸਾਡੇ ਪਾਸ ਹੈ, ਉਸ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਕ੍ਰਿਪਾ ਹੈ। ਉਹ ਪਾਰਬ੍ਰਹਮ ਪਿਤਾ ਪਰਮੇਸ਼ਰ ਸਾਡੇ ਉੱਪਰ ਬੜਾ ਦਿਆਲ ਹੈ ਅਤੇ ਉਸਨੇ ਸਾਨੂੰ ਇਹ ਮਨੁੱਖਾ ਜੀਵਨ ਦਿੱਤਾ ਹੈ। ਕੇਵਲ ਉਸ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਅਨਾਦਿ ਕ੍ਰਿਪਾ ਨਾਲ ਮਨੁੱਖ ਦੀ ਸਿਰਜਨਾ ਹੋਈ। ਕੇਵਲ ਉਸ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਅਨਾਦਿ ਕ੍ਰਿਪਾ ਨਾਲ ਹੀ ਅਸੀਂ :

 

*           ਆਪਣੇ ਆਪ ਨੂੰ ਸਜਾਉਂਦੇ ਹਾਂ।

*           ਆਪਣੀ ਜ਼ਿੰਦਗੀ ਨੂੰ ਅਰਾਮਦਾਇਕ ਬਣਾਉਣ ਲਈ ਸਹੂਲਤਾਂ ਦੀ ਵਰਤੋਂ ਕਰਦੇ ਹਾਂ।

*           ਜ਼ਮੀਨ, ਬਾਗ਼ ਸੰਪਤੀਆਂ ਪ੍ਰਾਪਤ ਕੀਤੀਆਂ ਹਨ।

*           ਆਪਣੇ ਇਸ ਸੀਮਿਤ ਮਨ ਨੂੰ ਪਰਮ ਜੋਤ ਪੂਰਨ ਪ੍ਰਕਾਸ਼ ਵਿੱਚ ਬਦਲਦੇ ਹਾਂ।

*           ਆਪਣੇ ਮਨ ਨੂੰ ਆਪਣੇ ਕਾਬੂ ਵਿਚ ਲਿਆਉਂਦੇ ਹਾਂ।

*           ਮਾਇਆ ਉੱਪਰ ਜਿੱਤ ਪਾਉਂਦੇ ਹਾਂ ਅਤੇ ਉਸ ਦੇ ਪੂਰਨ ਹੁਕਮ ਅੰਦਰ ਜਾਂਦੇ ਤੇ ਉਸ ਨਾਲ ਜੁੜਦੇ ਹਾਂ।

*           ਦਰਗਾਹ ਵਿੱਚ ਬਚਾਏ ਜਾਂਦੇ ਅਤੇ ਸਤਿਕਾਰੇ ਜਾਂਦੇ ਹਾਂ।

 

ਹਰ ਚੀਜ਼ ਜੋ ਸਾਨੂੰ ਆਰਾਮ ਦੇਣ ਲਈ ਬਣੀ ਹੈ, ਕੇਵਲ ਉਸ ਦੀ ਅਨਾਦਿ ਕ੍ਰਿਪਾ ਨਾਲ ਹੈ। ਇਸ ਲਈ ਇਹ ਸਮਝ ਲਵੋ ਕਿ ਅਨਾਦਿ ਕ੍ਰਿਪਾ ਬਹੁਤ ਹੀ ਮਹੱਤਵਪੂਰਨ ਹੈ। ਇਹ ਯਾਦ ਰੱਖੋ ਕਿ ਹਰ ਇੱਕ ਚੀਜ਼ ਜੋ ਸਾਨੂੰ ਖ਼ੁਸ਼ ਕਰਨ ਲਈ ਵਾਪਰਦੀ ਹੈ ਸਭ ਉਸਦੀ ਅਨਾਦਿ ਕ੍ਰਿਪਾ ਹੈ। ਇਸ ਤਰ੍ਹਾਂ ਕਰਨ ਨਾਲ ਸਾਨੂੰ ਇਹ ਅਹਿਸਾਸ ਹੋ ਜਾਂਦਾ ਹੈ ਕਿ ਸਾਨੂੰ ਉਸ ਦੀ ਸੇਵਾ ਵਿੱਚ ਸਮਰਪਿਤ ਹੋ ਜਾਣ ਦੀ ਜ਼ਰੂਰਤ ਹੈ। ਇਕ ਐਸੀ ਡੂੰਘੀ ਅਤੇ ਪਿਆਰ-ਭਰੀ ਸ਼ਰਧਾ ਕਿ ਉਹ ਆਪ ਆ ਕੇ ਸਾਡੇ ਹਿਰਦੇ ਮਨ ਅਤੇ ਰੋਮ-ਰੋਮ ਵਿਚ ਵੱਸ ਜਾਵੇ। ਸਾਨੂੰ ਡੂੰਘੀ ਅਤੇ ਪਿਆਰ-ਭਰੀ ਸ਼ਰਧਾ ਉਸਦੇ ਚਰਨਾਂ ਵਿੱਚ ਪੂਰੀ ਤਰ੍ਹਾਂ ਸਮਰਪਣ ਕਰ ਦੇਣ ਨਾਲ ਪ੍ਰਾਪਤ ਹੁੰਦੀ ਹੈ। ਆਪਣਾ ਤਨ, ਮਨ ਅਤੇ ਧਨ ਉਸਨੂੰ ਵਾਪਸ ਦੇ ਦਿਉ। ਆਪਣੇ ਆਪ ਨੂੰ ਉਸ ਦੀ ਬੰਦਗੀ, ਸੇਵਾ, ਪਰਉਪਕਾਰ ਅਤੇ ਮਹਾਂ ਪਰਉਪਕਾਰ ਵਿੱਚ ਲੀਨ ਕਰ ਦਿਉ। ਇਸ ਤਰ੍ਹਾਂ ਕਰਨ ਨਾਲ ਅਸੀਂ ਸ਼ਬਦ ‘ਤਿਸੈ ਧਿਆਇ’ ਬਣ ਜਾਂਦੇ ਹਾਂ।

ਜਿਹ ਪ੍ਰਸਾਦਿ ਕਰਹਿ ਪੁੰਨ ਬਹੁ ਦਾਨ

ਮਨ ਆਠ ਪਹਰ ਕਰਿ ਤਿਸ ਕਾ ਧਿਆਨ

ਜਿਹ ਪ੍ਰਸਾਦਿ ਤੂ ਆਚਾਰ ਬਿਉਹਾਰੀ

ਤਿਸੁ ਪ੍ਰਭ ਕਉ ਸਾਸਿ ਸਾਸਿ ਚਿਤਾਰੀ

ਜਿਹ ਪ੍ਰਸਾਦਿ ਤੇਰਾ ਸੁੰਦਰ ਰੂਪੁ

ਸੋ ਪ੍ਰਭੁ ਸਿਮਰਹੁ ਸਦਾ ਅਨੂਪੁ

ਜਿਹ ਪ੍ਰਸਾਦਿ ਤੇਰੀ ਨੀਕੀ ਜਾਤਿ

ਸੋ ਪ੍ਰਭੁ ਸਿਮਰਿ ਸਦਾ ਦਿਨ ਰਾਤਿ

ਜਿਹ ਪ੍ਰਸਾਦਿ ਤੇਰੀ ਪਤਿ ਰਹੈ

ਗੁਰ ਪ੍ਰਸਾਦਿ ਨਾਨਕ ਜਸੁ ਕਹੈ

 

ਗੁਰੂ ਪੰਚਮ ਪਾਤਸ਼ਾਹ ਜੀ ਸਾਨੂੰ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੀਆਂ ਬੇਅੰਤ ਅਨਾਦਿ ਕ੍ਰਿਪਾ ਬਾਰੇ ਬ੍ਰਹਮ ਗਿਆਨ ਦੇਣਾ ਜਾਰੀ ਰੱਖ ਰਹੇ ਹਨ।

 

ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਹੀ ਇੱਕ ਹੈ ਜਿਸ ਨੇ ਸਾਨੂੰ ਬੜੀ ਦਿਆਲਤਾ ਨਾਲ ਸਾਡਾ ਸਭ ਤੋਂ ਮਹੱਤਵਪੂਰਨ ਮੰਤਵ ਪ੍ਰਾਪਤ ਕਰਨ ਲਈ ਮਨੁੱਖਾ ਜੀਵਨ ਦਿੱਤਾ ਹੈ। ਜਿਹੜਾ ਕਿ ਮੁਕਤੀ ਦੀ ਅਵਸਥਾ ਪ੍ਰਾਪਤ ਕਰਨ, ਮਾਇਆ ਦੇ ਚੱਕਰ ਵਿਚੋਂ ਬਾਹਰ ਨਿਕਲਣ ਅਤੇ ਧੰਨ ਧੰਨ ਪਾਰਬ੍ਰਹਮ ਪਰਮੇਸ਼ਰ ਦੇ ਅਨੰਤ ਭਾਗ ਨਾਲ ਇੱਕ ਹੋਣ ਲਈ ਮਿਲਿਆ ਹੈ।

 

ਸਾਡੀ ਮਨੁੱਖੀ ਜ਼ਿੰਦਗੀ ਸਰਵ-ਸ਼ਕਤੀਮਾਨ ਦੀ ਸਭ ਤੋਂ ਸੁੰਦਰ ਰਚਨਾ ਮੰਨੀ ਗਈ ਹੈ, ਕਿਉਂਕਿ ਕੇਵਲ ਇਹੀ ਇੱਕ ਮੌਕਾ ਹੈ ਜੀਵ ਆਤਮਾ ਨੂੰ ਪ੍ਰਮਾਤਮਾ ਨਾਲ ਜੋੜਨ ਦਾ, ਸਾਨੂੰ ਮੁਕਤੀ ਤੱਕ ਪਹੁੰਚਣ ਦਾ:

*           ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਵਲੋਂ ਸਾਨੂੰ ਪਰਮ ਪਦਵੀ ਪ੍ਰਾਪਤ ਕਰਨ ਦਾ ਮੌਕਾ।

*           ਅਕਾਲ ਪੁਰਖ ਦੀ ਦਰਗਾਹ ਵਿੱਚ ਸਤਿਕਾਰਯੋਗ ਸਥਾਨ ਪਾਉਣ ਦਾ।

*           ਜਦੋਂ ਅਸੀਂ ਮਾਇਆ ’ਤੇ ਪੂਰਨ ਜਿੱਤ ਪਾ ਸਕਦੇ ਹਾਂ।

*           ਅਤੇ ਉਸ ਨੂੰ ਆਪਣੀ ਦਾਸੀ ਬਣਾ ਸਕਦੇ ਹਾਂ।

*           ਸਾਨੂੰ ਸੰਤ ਹਿਰਦਾ ਬਣਨ ਦਾ, ਇੱਕ ਸਦਾ ਸੁਹਾਗਣ ਬਣਨ ਅਤੇ ਆਪਣਾ ਹਿਰਦਾ ਬ੍ਰਹਮ ਗੁਣਾਂ ਨਾਲ ਭਰਨ ਦਾ।

*           ਸਾਨੂੰ ਤੱਤ ਗਿਆਨ ਬ੍ਰਹਮ ਗਿਆਨ ਪ੍ਰਾਪਤ ਕਰਨ ਦਾ ਮੌਕਾ।

*           ਸਾਨੂੰ ਅਪਰਸੁ ਅਪਾਰਸ ਬਣਨ ਦਾ ਮੌਕਾ, ਭਾਵ ਦੂਸਰਿਆਂ ਦੀ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਨਾਲ ਜੁੜਨ ਵਿਚ ਮਦਦ ਕਰਨ ਦਾ।

*           ਜਦ ਅਸੀਂ ਗਿਆਨ, ਧਿਆਨ ਅਤੇ ਇਸ਼ਨਾਨ ਦਾ ਗੁਰਪ੍ਰਸਾਦਿ ਪ੍ਰਾਪਤ ਕਰਕੇ ਅੰਦਰੂਨੀ ਤੀਰਥ ਯਾਤਰਾ ਕਰ ਸਕਦੇ ਹਾਂ।

*           ਸਾਨੂੰ ਪ੍ਰਮਾਤਮਾ ਦੀ ਅਨਾਦਿ ਕ੍ਰਿਪਾ ਨਾਲ ਪੰਜ ਦੂਤਾਂ ਅਤੇ ਇੱਛਾਵਾਂ ’ਤੇ ਜਿੱਤ ਪਾਉਣ ਦਾ ਮੌਕਾ ਸ਼ਾਂਤੀ ਅਤੇ ਅਨੰਦ ਦੀ ਸਰਵ-ਉੱਚ ਅਵਸਥਾ ਪ੍ਰਾਪਤ ਕਰਨ ਦਾ ਮੌਕਾ।

*           ਇੱਕ ਮੌਕਾ ਜਦੋਂ ਅਸੀਂ ਪ੍ਰਮਾਤਮਾ ਦੀ ਕ੍ਰਿਪਾ ਨਾਲ ਆਪਣੇ ਆਪ ਨੂੰ ਪੂਰੀ ਤਰ੍ਹਾਂ ਨਾਮ ਦੀ ਸੇਵਾ, ਅਕਾਲ ਪੁਰਖ ਦੀ ਸੇਵਾ, ਸਤਿ ਦੀ ਸੇਵਾ ਵਿੱਚ ਲੀਨ ਕਰ ਸਕਦੇ ਹਾਂ।

*           ਅਸੀਂ ਪੂਰਨ ਸਤਿ ਦੀ ਸੇਵਾ ਕਰ ਸਕਦੇ ਹਾਂ ਅਤੇ ਪੂਰਨ ਸਤਿ ਵਰਤਾ ਕੇ ਲੋਕਾਈ ਦੀਆਂ ਜ਼ਿੰਦਗੀਆਂ ਸਫਲ ਕਰ ਸਕਦੇ ਹਾਂ।

 

ਇਹੀ ਕਾਰਨ ਹੈ ਕਿ ਮਨੁੱਖਾ ਜ਼ਿੰਦਗੀ ਨੂੰ ਸੁੰਦਰ ਰੂਪ ਅਤੇ ‘ਨੀਕੀ ਜਾਤਿ’ ਕਿਹਾ ਗਿਆ ਹੈ। ਇਹ ਸਭ ਕੁਝ ਗੁਰਪ੍ਰਸਾਦਿ ਨਾਲ ਪ੍ਰਾਪਤ ਹੋ ਸਕਦਾ ਹੈ। ਜੋ ਵੀ ਚੀਜ਼ ਸਾਡੇ ਕੋਲ ਹੈ ਅਤੇ ਜੋ ਵੀ ਸਾਡੇ ਭਲੇ ਲਈ ਵਾਪਰ ਰਿਹਾ ਹੈ ਸਭ ਪ੍ਰਮਾਤਮਾ ਦੀ ਕ੍ਰਿਪਾ ਨਾਲ ਹੋ ਰਿਹਾ ਹੈ। ਅਸੀਂ ਕੁਝ ਵੀ ਕਰਨ ਦੇ ਯੋਗ ਨਹੀਂ ਹਾਂ। ਉਸ ਦੀ ਕ੍ਰਿਪਾ ਨਾਲ ਅਸੀਂ ਮਨੁੱਖਾ ਜੀਵਨ ਵਿਚ ਜਨਮੇ ਹਾਂ ਅਤੇ ਸਾਨੂੰ ਉਸਦੀ ਲਗਾਤਾਰ ਭਗਤੀ ਕਰਨ ਦਾ ਮੌਕਾ ਮਿਲਿਆ ਹੈ। ਇੱਕ ਮੌਕਾ ਹਰ ਚੀਜ਼ ਉਸ ਨੂੰ ਮੁੜ ਸੌਂਪ ਦੇਣ ਦਾ ਅਤੇ ਆਪਣਾ ੧੦੦ ਪ੍ਰਤੀਸ਼ਤ ਉਸ ਨੂੰ ਅਤੇ ਨਾਮ ਸਿਮਰਨ, ਸੇਵਾ, ਪਰਉਪਕਾਰ ਅਤੇ ਮਹਾਂ ਪਰਉਪਕਾਰ ਨੂੰ ਸਮਰਪਿਤ ਕਰਨ ਦਾ ਮਿਲਿਆ ਹੈ।

 

ਜੋ ਵੀ ਅਸੀਂ ਪੁੰਨ ਦਾਨ ਕਰਦੇ ਹਾਂ ਸਭ ਪਰਮਾਤਮਾ ਦੀ ਕ੍ਰਿਪਾ ਨਾਲ ਹੋ ਰਿਹਾ ਹੈ। ਸਾਡੇ ਸਤਿ ਕਰਮ ਅਤੇ ਨਿਤ ਦੀਆਂ ਕ੍ਰਿਆਵਾਂ ਉਸਦੀ ਕ੍ਰਿਪਾ ਨਾਲ ਹੀ ਹੋ ਰਹੀਆਂ ਹਨ। ਅਸੀਂ ਜੋ ਵੀ ਸਤਿਕਾਰ ਮਾਣ ਰਹੇ ਹਾਂ ਅਤੇ ਜੋ ਵੀ ਸਾਡੀ ਜ਼ਿੰਦਗੀ ਵਿੱਚ ਚੰਗਾ ਵਾਪਰ ਰਿਹਾ ਹੈ ਸਭ ਉਸਦੀ ਕ੍ਰਿਪਾ ਨਾਲ ਹੋ ਰਿਹਾ ਹੈ। ਕੁਝ ਵੀ ਪਰਮਾਤਮਾ ਦੀ ਕ੍ਰਿਪਾ ਬਿਨਾਂ ਨਹੀਂ ਹੋ ਸਕਦਾ। ਜਦ ਅਸੀਂ ਇਹ ਸਮਝ ਕਰਦੇ ਹਾਂ ਕਿ ਹਰ ਚੀਜ਼ ਉਸ ਦੇ ਭਾਣੇ ਵਿੱਚ ਹੋ ਰਹੀ ਹੈ ਤਾਂ ਸਾਡੀ ਹਉਮੈ ਮਰ ਜਾਂਦੀ ਹੈ ਅਤੇ ਅਸੀਂ ਨਿਮਾਣੇ ਅਤੇ ਨਿਮਰ ਬਣ ਜਾਂਦੇ ਹਾਂ। ਹਿਰਦੇ ਵਿੱਚ ਭਰਪੂਰ ਨਿਮਰਤਾ ਸਾਡੀ ਸੁਰਤ, ਮਨ ਅਤੇ ਰੂਹ ਨੂੰ ਮਾਨਸਰੋਵਰ ਦੀਆਂ ਡੂੰਘਾਈਆਂ ਤੱਕ ਲੈ ਜਾਂਦੀ ਹੈ ਅਤੇ ਅਸੀਂ “ਹੰਸ” ਇੱਕ ਸੰਤ ਹਿਰਦਾ ਬਣ ਜਾਂਦੇ ਹਾਂ। ਅਤੇ ਹੰਸ ਕੇਵਲ ਮਾਨਸਰੋਵਰ ਵਿੱਚ ਰਹਿੰਦਾ ਹੈ। ਸੋ ਇਸ ਤਰ੍ਹਾਂ ਅਸੀਂ ਲਗਾਤਾਰ ਮਾਨਸਰੋਵਰ ਵਿੱਚ ਲੀਨ ਰਹਿੰਦੇ ਹਾਂ। ਅਸੀਂ ਲਗਾਤਾਰ ਆਤਮ ਰਸ ਦਾ ਅਨੰਦ ਮਾਣਦੇ ਹਾਂ ਅਤੇ ਇਹ ਹੀ ਸ਼ਬਦ “ਧਿਆਨ” ਦਾ ਮਤਲਬ ਹੈ। ਪੂਰਨ ਬ੍ਰਹਮ ਗਿਆਨ ਅਤੇ ਪੂਰਨ ਤੱਤ ਗਿਆਨ ਦੀ ਪ੍ਰਾਪਤੀ, ਪਰਮ ਪਦਵੀ ਦੀ ਪ੍ਰਾਪਤੀ ਹੀ ਪੂਰਨ ਧਿਆਨ ਦੀ ਅਵਸਥਾ ਹੈ। ਕੇਵਲ ਪੂਰਨ ਬ੍ਰਹਮ ਗਿਆਨੀ ਅਤੇ ਪੂਰਨ ਸੰਤ, ਪੂਰਨ ਖ਼ਾਲਸਾ, ਸਤਿਗੁਰੂ ਹੀ ਮਾਨਸਰੋਵਰ ਗੁਰਸਾਗਰ ਵਿੱਚ ਡੁੱਬੇ ਹੋਏ ਅਤੇ ਧਿਆਨ ਵਿੱਚ ਲੀਨ ਰਹਿੰਦੇ ਹਨ।

 

ਧਿਆਨ ਦੀ ਅਵਸਥਾ ਦੇ ਵਿੱਚ ਲੀਨ ਅਸੀਂ ਕਦੀ ਵੀ ਬ੍ਰਹਮ ਕ੍ਰਿਪਾ ਗੁਰਪ੍ਰਸਾਦਿ ਤੋਂ ਵਾਂਝੇ ਨਹੀਂ ਰਹਾਂਗੇ। ਅਸੀਂ ਹਮੇਸ਼ਾਂ ਅਕਾਲ ਪੁਰਖ ਦੀ ਸੇਵਾ ਵਿੱਚ ਲੀਨ ਰਹਾਂਗੇ। ਇਹ ਸਾਡੇ ਜਨਮ ਮਰਨ ਦੇ ਚੱਕਰ ਵਿੱਚ ਪੁਨਰ ਜਨਮ ਦਾ ਅੰਤ ਕਰ ਦੇਵੇਗਾ ਅਤੇ ਅਸੀਂ ਜੀਵਨ ਮੁਕਤ ਬਣ ਜਾਵਾਂਗੇ।

 

ਜਿਹ ਪ੍ਰਸਾਦਿ ਸੁਨਹਿ ਕਰਨ ਨਾਦ

ਜਿਹ ਪ੍ਰਸਾਦਿ ਪੇਖਹਿ ਬਿਸਮਾਦ

ਜਿਹ ਪ੍ਰਸਾਦਿ ਬੋਲਹਿ ਅੰਮ੍ਰਿਤ ਰਸਨਾ

ਜਿਹ ਪ੍ਰਸਾਦਿ ਸੁਖਿ ਸਹਜੇ ਬਸਨਾ

ਜਿਹ ਪ੍ਰਸਾਦਿ ਹਸਤ ਕਰ ਚਲਹਿ

ਜਿਹ ਪ੍ਰਸਾਦਿ ਸੰਪੂਰਨ ਫਲਹਿ

ਜਿਹ ਪ੍ਰਸਾਦਿ ਪਰਮ ਗਤਿ ਪਾਵਹਿ

ਜਿਹ ਪ੍ਰਸਾਦਿ ਸੁਖਿ ਸਹਜਿ ਸਮਾਵਹਿ

ਐਸਾ ਪ੍ਰਭੁ ਤਿਆਗਿ ਅਵਰ ਕਤ ਲਾਗਹੁ

ਗੁਰ ਪ੍ਰਸਾਦਿ ਨਾਨਕ ਮਨਿ ਜਾਗਹੁ

 

ਜੇਕਰ ਅਸੀਂ ਆਪਣੀ ਜ਼ਿੰਦਗੀ ਵਿੱਚ ਕੁੱਛ ਸਿੱਖਣਾ ਚਾਹੁੰਦੇ ਜਾਂ ਪ੍ਰਾਪਤ ਕਰਨਾ ਚਾਹੁੰਦੇ ਹਾਂ ਤਾਂ ਸਭ ਤੋਂ ਵਧੀਆ ਤਰੀਕਾ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਅੱਗੇ ਅਰਦਾਸ ਕਰਨਾ ਹੈ। ਇਸ ਲਈ ਆਉ ਅਸੀਂ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਅੱਗੇ ਅਰਦਾਸ ਕਰੀਏ, ਤਾਂ ਕਿ ਅਸੀਂ ਇਸ ਮਾਨਸਰੋਵਰ ਦੀ ਡੂੰਘਾਈ ਵਿੱਚ ਟੁੱਬੀ ਮਾਰ ਕੇ ਇਸ ਗੁਰਸਾਗਰ ਵਿੱਚ ਇੱਕ ਝਾਤੀ ਪਾ ਸਕੀਏ ਤੇ ਸਮਝ ਸਕੀਏ, ਇਸ ਨਿਰਗੁਣ ਸਰੂਪ ਮਾਨਸਰੋਵਰ ਵਿੱਚ ਲੀਨ ਹੋ ਸਕੀਏ।

 

ਆਉ ਗੁਰਪ੍ਰਸਾਦਿ ਦੇ ਨਾਲ ਅਸੀਂ ਅਣਗਿਣਤ ਹੀ ਵਾਰ ਆਪਣੇ ਹਰ ਸਾਹ ਨਾਲ, ਆਦਿ ਜੁਗਾਦਿ, ੴ ਸਤਿਨਾਮ, ਅਗਮ ਅਗੋਚਰ ਧੰਨ ਧੰਨ ਪਾਰਬ੍ਰਹਮ ਪਰਮੇਸ਼ਰ ਅਤੇ ਧੰਨ ਧੰਨ ਗੁਰੂ ਦਾ ਸ਼ੁਕਰਾਨਾ ਕਰੀਏ, ਆਉ ਉਹਨਾਂ ਦੇ ਅੱਗੇ ਹੱਥ ਜੋੜ ਕੇ, ਆਪਣਾ ਸਿਰ ਉਹਨਾਂ ਦੇ ਚਰਨ ਕਮਲਾਂ ਵਿਚ ਰੱਖ ਕੇ ਪੂਰੀ ਤਰ੍ਹਾਂ ਸਮਰਪਣ ਕਰਕੇ ਉਹਨਾਂ ਦਾ ਸ਼ੁਕਰਾਨਾ ਕਰੀਏ। ਆਉ ਉਹਨਾਂ ਦਾ ਸ਼ੁਕਰਾਨਾ ਕਰੀਏ:

 

*           ਅਣਗਿਣਤ ਹੀ ਵਾਰ ਉਹਨਾਂ ਦੀਆਂ ਬੇਅੰਤ ਅਨਾਦਿ ਬਖ਼ਸ਼ਿਸ਼ਾਂ ਦਾ।

*           ਪੂਰੇ ਅਤੇ ਪੂਰਨ ਵਿਸ਼ਵਾਸ ਨਾਲ, ਦ੍ਰਿੜ੍ਹਤਾ, ਯਕੀਨ ਅਤੇ ਉਸ ਦੀ ਹੋਂਦ ਵਿੱਚ ਪੂਰੇ ਭਰੋਸੇ ਨਾਲ।

*           ਉਹਨਾਂ ਦੀਆਂ ਬੇਅੰਤ ਰੂਹਾਨੀ ਸ਼ਕਤੀਆਂ ਦਾ ਪਿਆਰ, ਭਗਤੀ, ਦਿਆਲਤਾ, ਨਿਮਰਤਾ ਅਤੇ ਉਸਦੇ ਸਾਰੇ ਬ੍ਰਹਮ ਗੁਣਾਂ ਦਾ।

*           ਉਹਨਾਂ ਦੀ ਬ੍ਰਹਮਤਾ ਅਤੇ ਉਹਨਾਂ ਦੇ ਬ੍ਰਹਮ ਗਿਆਨ ਦਾ ਸ਼ੁਕਰਾਨਾ।

*           ਉਹਨਾਂ ਦੇ ਬਲੀਦਾਨ ਅਤੇ ਸਬਰ ਦਾ ਸ਼ੁਕਰਾਨਾ।

*           ਆਪਣੀਆਂ ਬੁਰੀਆਂ ਕਰਨੀਆਂ ਅਤੇ ਉਸ ਦੁਆਰਾ ਮੁਆਫ਼ੀ ਦਾ ਸ਼ੁਕਰਾਨਾ।

*           ਸਾਡੇ ਉੱਪਰ ਨਾਮ, ਬੰਦਗੀ ਅਤੇ ਸੇਵਾ ਦੇ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਦਾ ਸ਼ੁਕਰਾਨਾ ਅਤੇ ਉਹਨਾਂ ਦੀ ਗੁਰ ਸੰਗਤ ਅਤੇ ਅੰਮ੍ਰਿਤ ਜੀਵਨ ਦੀ ਦੌਲਤ ਲਈ ਸ਼ੁਕਰਾਨਾ।

*           ਉਹਨਾਂ ਦਾ ਮਨੁੱਖਾ ਜੀਵਨ ਦੀ ਦੌਲਤ ਲਈ ਸ਼ੁਕਰਾਨਾ।

 

ਇਸ ਅਗੰਮੀ ਗੁਰਪ੍ਰਸਾਦਿ ਦੀ ਸਹਾਇਤਾ ਨਾਲ ਆਉ ਇਸ ਗੁੰਝਲਦਾਰ ਪਰ ਬੜੀ ਹੀ ਸਾਦੀ, ਪ੍ਰਕ੍ਰਿਆ ਜੋ ਸਾਡੇ ਮਨ ਦੀ ਹੋਂਦ ਅਤੇ ਕਾਰਵਾਈ ਪਿੱਛੇ ਕੰਮ ਕਰ ਰਹੀ ਹੈ ਨੂੰ ਸਮਝਣ ਦਾ ਯਤਨ ਕਰੀਏ, ਸਾਡੇ ਦਾ ਮਤਲਬ ਸਾਡਾ ਪਦਾਰਥਕ ਸਰੀਰ ਨਹੀਂ ਇਸਦਾ ਭਾਵ ਸਾਡੀ ਰੂਹ, ਆਤਮਾ, ਜੋਤ, ਪ੍ਰਕਾਸ਼ ਤੋਂ ਹੈ। ਆਉ ਸਭ ਤੋਂ ਤਾਕਤਵਰ ਵੈਰੀ ਅਤੇ ਧੋਖੇਬਾਜ਼ ਨੂੰ ਸਮਝਣਾ ਕਰੀਏ ਜਿਸਨੂੰ “ਮਨ” ਕਿਹਾ ਜਾਂਦਾ ਹੈ ਅਤੇ ਜਦ “ਗੁਰਪ੍ਰਸਾਦਿ ਨਾਨਕ ਮਨਿ ਜਾਗਹੁ” ਦੀ ਅਵਸਥਾ ਪ੍ਰਾਪਤ ਹੁੰਦੀ ਹੈ ਤਾਂ ਕੀ ਹੁੰਦਾ ਹੈ ਅਤੇ ਇਹ ਕਿਸ ਤਰ੍ਹਾਂ ਪ੍ਰਾਪਤ ਹੁੰਦਾ ਹੈ।

 

ਮਨ ਕਿਸੇ ਵਿਅਕਤੀ ਦੇ ਪਦਾਰਥਕ ਸਰੀਰ ਦਾ ਅਦ੍ਰਿਸ਼ ਭਾਗ ਹੁੰਦਾ ਹੈ। ਮਨ ਅੱਥਰੇ ਪਾਗਲ ਘੋੜੇ ਦੀ ਤਰ੍ਹਾਂ ਹੁੰਦਾ ਹੈ, ਇਸ ਨੂੰ ਕਾਬੂ ਕਰਨਾ ਬੜਾ ਮੁਸ਼ਕਿਲ ਹੁੰਦਾ ਹੈ। ਜਿਸ ਤਰ੍ਹਾਂ ਪਾਗਲ ਘੋੜਾ ਛਾਲਾਂ ਮਾਰਦਾ ਹੈ ਅਤੇ ਮਾਰਦਾ ਹੀ ਰਹਿੰਦਾ ਹੈ, ਇਸਨੂੰ ਕਾਬੂ ਕਰਨਾ ਬੜਾ ਹੀ ਮੁਸ਼ਕਿਲ ਹੈ, ਇਸ ਦਾ ਭਾਵ ਹੈ ਕਿ ਮਨ ਬਹੁਤ ਹੀ ਅਸਥਿਰ ਹੈ, ਇਹ ਬਹੁਤ ਹੀ ਗਤੀ ਨਾਲ ਆਸੇ-ਪਾਸੇ ਘੁੰਮਦਾ ਰਹਿੰਦਾ ਹੈ, ਇਹ ਕਦੀ ਨਹੀਂ ਰੁਕਦਾ, ਜਿਸ ਤਰ੍ਹਾਂ ਚੰਗੇ ਅਤੇ ਮਾੜੇ ਖ਼ਿਆਲਾਂ ਦਾ ਪ੍ਰਵਾਹ ਚੱਲਦਾ ਰਹਿੰਦਾ ਹੈ। ਇਹ ਮਨ ਪਾਗਲ ਘੋੜੇ ਦੀ ਤਰ੍ਹਾਂ ਲਗਾਤਾਰ ਇਧਰ ਉਧਰ ਛਾਲਾਂ ਮਾਰਦਾ ਅਤੇ ਦੌੜਦਾ ਰਹਿੰਦਾ ਹੈ।

ਇੱਕ ਹੋਰ ਤਰੀਕਾ ਮਨ ਦੀ ਪ੍ਰਕ੍ਰਿਆ ਨੂੰ ਸਮਝਣ ਦਾ ਇਸ ਤਰ੍ਹਾਂ ਹੈ: ਮੰਨ ਲਵੋ ਸਾਡਾ ਪਦਾਰਥਕ ਸਰੀਰ ਰੱਥ ਹੈ, ਜਿਹੜਾ ਪੰਜ ਘੋੜਿਆਂ ਦੁਆਰਾ ਖਿੱਚਿਆ ਜਾ ਰਿਹਾ ਹੈ, ਇਹ ਪੰਜ ਘੋੜੇ ਪੰਜ ਇੰਦਰੀਆਂ ਨੂੰ ਦਰਸਾਉਂਦੇ ਹਨ। ਇਹਨਾਂ ਪੰਜ ਘੋੜਿਆਂ ਦੀਆਂ ਲਗਾਮਾਂ ਇਸ ਰੱਥ ਦੇ ਚਲਾਉਣ ਵਾਲੇ ਦੇ ਹੱਥ ਹਨ, ਰੱਥ ਚਲਾਉਣ ਵਾਲਾ ਮਨ ਹੈ, ਵਾਗਾਂ ਸਾਡੀਆਂ ਦਿਮਾਗ਼ ਦੀਆਂ ਨਾੜੀਆਂ ਨੂੰ ਦਰਸਾਉਂਦੀਆਂ ਹਨ, ਦਿਮਾਗ਼ ਜਿਹੜਾ ਇਹਨਾਂ ਇਸ਼ਾਰਿਆਂ ਨੂੰ ਪੜ੍ਹਦਾ ਤੇ ਤਰਕੀਬ ਕਰਦਾ ਹੈ, ਪ੍ਰਤੀਕ੍ਰਿਆ ਕਰਦਾ ਹੈ ਅਤੇ ਮਨ ਨੂੰ ਆਦੇਸ਼ ਦਿੰਦਾ ਹੈ, ਅਖ਼ੀਰ ਵਿਚ ਦਿਮਾਗ਼ ਦੀ ਪ੍ਰਤੀਕ੍ਰਿਆ ਅਨੁਸਾਰ ਇਸ ਰੱਥ ਨੂੰ ਦਿਸ਼ਾ ਦੇਣ ਦਾ ਕੰਮ ਮਨ ਕਰਦਾ ਹੈ। ਹੁਣ, ਮਾਇਆ (ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਅਤੇ ਤ੍ਰਿਸ਼ਨਾ) ਦੇ ਪ੍ਰਭਾਵ ਹੇਠ, ਪੰਜ ਇੰਦਰੀਆਂ ਰੂਪੀ ਘੋੜੇ ਸੰਸਾਰਿਕ ਚੀਜ਼ਾਂ ਦੀ ਭਰਪੂਰ ਬੁਛਾੜ ਪ੍ਰਾਪਤ ਕਰਦੇ ਹਨ। ਮਨ ਸੰਚਾਲਕ ਇਹਨਾਂ ਇਸ਼ਾਰਿਆਂ ਨੂੰ ਇੰਦਰੀਆਂ ਰੂਪੀ ਘੋੜੇ ਦੀਆਂ ਵਾਗਾਂ ਰਾਹੀ ਪ੍ਰਾਪਤ ਕਰਦਾ ਹੈ। ਮਨ ਸੰਚਾਲਕ ਉਸੇ ਵੇਲੇ ਖਿੱਚਿਆ ਜਾਂਦਾ ਹੈ, ਫ਼ੈਸਲਾ ਕਰਦਾ ਹੈ ਕਿ ਕੀ ਕਰਨਾ ਹੈ ਅਤੇ ਇਸ ਤਰ੍ਹਾਂ ਸਰੀਰਿਕ ਕ੍ਰਿਆ ਕਰਨ ਦਾ ਸੰਦੇਸ਼ ਦਿੰਦਾ ਹੈ।

 

ਪੰਜ ਪਾਗਲ ਇੰਦਰੀ ਰੂਪੀ ਘੋੜੇ ਮਨ ਵਿੱਚ ਲਗਾਤਾਰ ਵਿਚਾਰਾਂ ਦੇ ਪ੍ਰਵਾਹ ਲਈ ਜ਼ਿੰਮੇਵਾਰ ਹਨ। ਮਨ ਸੰਚਾਲਕ ਨੂੰ ਇਹਨਾਂ ਵਿਚਾਰਾਂ ਤੋਂ ਰਾਹਤ ਪਹੁੰਚਾਉਣ ਲਈ ਇਹਨਾਂ ਸਾਰੇ ਪੰਜ ਇੰਦਰੀ ਰੂਪੀ ਘੋੜਿਆਂ ’ਤੇ ਕਾਬੂ ਪਾਉਣਾ ਹੋਵੇਗਾ।

ਇਸ ਰੱਥ ਦਾ ਅਸਲੀ ਮਾਲਕ ਸੁੱਤਾ ਪਿਆ ਹੈ। ਇਹ ਮਾਲਕ ਹੈ ਪਰਮ ਜੋਤ, ਰੂਹ, ਆਤਮਾ। ਮਾਲਕ ਦੀ ਬੇਅੰਤ ਸ਼ਕਤੀ ਸੁੱਤੀ ਹੋਈ ਹੈ ਜੋ ਕਿ ਰੱਥ ਦੇ ਸੰਚਾਲਕ ਮਨ ਨਾਲੋਂ ਕਿਤੇ ਜ਼ਿਆਦਾ ਹੈ। ਮਾਲਕ ਦੀ ਸ਼ਕਤੀ ਵਿਆਖਿਆ ਤੋਂ ਪਰ੍ਹੇ ਹੈ, ਇਹ ਬ੍ਰਹਮ ਦਾ ਹਿੱਸਾ ਹੈ। ਇਹ ਬ੍ਰਹਮ ਪ੍ਰਕਾਸ਼ ਹੈ। ਇਹ ਸਰੀਰ ਵਿੱਚ ਜੀਵਨ ਤੱਤ ਹੈ ਜਿਹੜਾ ਸਰੀਰ ਨੂੰ ਸਾਹ ਦੇ ਰਿਹਾ ਅਤੇ ਜਿਊਂਦੇ ਰੱਖ ਰਿਹਾ ਹੈ। ਇਹ ਬ੍ਰਹਮ ਤੱਤ ਹੈ। ਇਹ ਅੰਮ੍ਰਿਤ ਹੈ, ਪਰ ਕਿਉਂਕਿ ਇਹ ਸਕ੍ਰਿਆ ਨਹੀਂ ਹੈ। ਸੁੱਤੀ ਹੋਈ ਇਹ ਪਰਮ ਸ਼ਕਤੀ ਕਾਰਨ ਮਨ ਮਾਇਆ ਦੇ ਹਨੇਰੇ ਵਿੱਚ ਬੇਹੋਸ਼ ਹੈ। ਮਾਇਆ ਦਾ ਇਹ ਹਨੇਰਾ ਮਨ ਦੁਆਰਾ ਬਣਾਇਆ ਗਿਆ ਹੈ ਜੋ ਇਹਨਾਂ ਪੰਜ ਅੱਥਰੇ ਘੋੜਿਆਂ ਦੁਆਰਾ ਬਣਾਇਆ ਹੈ ਜੋ ਇਹਨਾਂ ਪੰਜ ਅੱਥਰੇ ਘੋੜਿਆਂ ਦੁਆਰਾ ਉਤੇਜਿਤ ਕੀਤਾ ਜਾ ਰਿਹਾ ਹੈ। ਮਨ ਅਸਲੀ ਮਾਲਕ ਇਸ ਸੁੱਤੀ ਹੋਈ ਪਰਮ ਸ਼ਕਤੀ ਨੂੰ ਕੁਝ ਨਹੀਂ ਕਰਨ ਦਿੰਦਾ। ਮਨ ਸੰਚਾਲਕ ਅਸਲੀ ਮਾਲਕ ਨਿਰਗੁਣ ਸਰੂਪ, ਪਾਰਬ੍ਰਹਮ ਪਰਮੇਸ਼ਰ ਨੂੰ ਮਾਇਆ ਦੇ ਪ੍ਰਭਾਵ ਕਾਰਨ ਹਮੇਸ਼ਾਂ ਦੂਰ ਰੱਖ ਰਿਹਾ ਹੈ। ਜਾਂ ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਜਦ ਤਕ ਮਨ ਜੋਤ ਵਿੱਚ ਪਰਿਵਰਤਿਤ ਨਹੀਂ ਹੋ ਜਾਂਦਾ ਤਦ ਤਕ ਮਨ ਇਸੇ ਤਰ੍ਹਾਂ ਹੀ ਮਾਇਆ ਦੇ ਪ੍ਰਭਾਵ ਹੇਠ ਭਟਕਦਾ ਰਹੇਗਾ।

 

ਜੇਕਰ ਅਸੀਂ ਚੰਗੀ ਕਿਸਮਤ ਵਾਲੇ ਹਾਂ ਅਤੇ ਪੂਰਬਲੇ ਜਨਮਾਂ ਦੀਆਂ ਕਰਨੀਆਂ ਚੰਗੀਆਂ ਹਨ। ਜਿਸ ਤੋਂ ਭਾਵ ਹੈ ਕਿ ਜੇਕਰ ਅਸੀਂ ਕੁਝ ਸੱਤ ਕਰਮ ਇਕੱਠੇ ਕੀਤੇ ਹਨ ਅਤੇ ਜੇਕਰ ਅਸੀਂ ਪਿਛਲੇ ਸਮੇਂ ਵਿੱਚ ਬੰਦਗੀ ਕੀਤੀ ਹੈ ਤਦ ਸੁੱਤੀ ਹੋਈ ਇਹ ਪਰਮ ਸ਼ਕਤੀ ਹਨੇਰੇ ਦੀ ਚੂੰਡੀ ਨੂੰ ਮਹਿਸੂਸ ਕਰਨਾ ਸ਼ੁਰੂ ਕਰ ਦੇਵੇਗੀ। ਇਸ ਦਾ ਮਤਲਬ ਹੈ ਕਿ ਰੂਹ ਜਾਗਣੀ ਸ਼ੁਰੂ ਹੋ ਜਾਵੇਗੀ। ਰੂਹ ਇਹਨਾਂ ਪੰਜ ਅੱਥਰੇ ਇੰਦਰੀ ਰੂਪੀ ਘੋੜਿਆਂ ’ਤੇ ਕਾਬੂ ਪਾਉਣ ਦਾ ਮਹੱਤਵ ਸਮਝੇਗੀ ਤਦ ਹੋਰ ਸੱਤ ਕਰਮ ਇਕੱਠੇ ਕਰਨ ਨਾਲ ਰਾਹ ਖੁੱਲ੍ਹ ਜਾਵੇਗਾ। ਇਸ ਤਰ੍ਹਾਂ ਅਸੀਂ ਅਨਾਦਿ ਬਖ਼ਸ਼ਿਸ਼, ਗੁਰਪ੍ਰਸਾਦਿ ਪ੍ਰਾਪਤ ਕਰਦੇ ਹਾਂ। ਗੁਰਪ੍ਰਸਾਦਿ ਜਾਂ ਤਾਂ ਸਿੱਧਾ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੁਆਰਾ ਦਿੱਤਾ ਜਾ ਸਕਦਾ ਹੈ, ਜੋ ਕਿ ਕੋਈ ਬਹੁਤ ਵਿਰਲਾ ਪ੍ਰਾਪਤ ਕਰਦਾ ਹੈ, ਜਾਂ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੁਆਰਾ ਇਹ ਗੁਰਪ੍ਰਸਾਦਿ ਇੱਕ ਸਤਿਗੁਰੂ, ਇੱਕ ਬ੍ਰਹਮ ਗਿਆਨੀ ਜਾਂ ਇੱਕ ਪੂਰਨ ਸੰਤ ਰਾਹੀਂ ਦਿੱਤਾ ਜਾ ਸਕਦਾ ਹੈ। ਇਸ ਲਈ ਗੁਰਬਾਣੀ ਕਹਿੰਦੀ ਹੈ: ੴ ਸਤਿਨਾਮੁ ਗੁਰਪ੍ਰਸਾਦਿ।

 

ਜਦ ਅਸਲੀ ਮਾਲਕ ਜਾਗਣਾ ਸ਼ੁਰੂ ਹੁੰਦਾ ਹੈ ਅਤੇ ਜਿਵੇਂ-ਜਿਵੇਂ ਜਾਗਦਾ ਹੈ ਤਾਂ ਇਹ ਹੋਰ ਜ਼ਿਆਦਾ ਗੁਰਪ੍ਰਸਾਦਿ ਪ੍ਰਾਪਤ ਕਰਦਾ ਹੈ। ਇਹ ਗੁਰਪ੍ਰਸਾਦਿ ਸੇਵਾ ਸਿਮਰਨ ਅਤੇ ਪਰਉਪਕਾਰ ਦੇ ਰੂਪ ਵਿੱਚ ਹੁੰਦਾ ਹੈ। ਰੂਹ ਅੰਮ੍ਰਿਤ ਇਕੱਠਾ ਕਰਨਾ ਜਾਰੀ ਰੱਖਦੀ ਹੈ। ਇਹ ਹੋਰ ਜ਼ਿਆਦਾ ਬ੍ਰਹਮਤਾ, ਬ੍ਰਹਮ ਗਿਆਨ ਅਤੇ ਬ੍ਰਹਮ ਚੇਤਨਾ ਪ੍ਰਾਪਤ ਕਰਦੀ ਹੈ। ਇਸਦੇ ਫਲਸਰੂਪ ਸਾਰੇ ਬੱਜਰ ਕਪਾਟ ਖੁੱਲ੍ਹ ਜਾਂਦੇ ਹਨ ਅਤੇ ਸਤਿ ਸਰੋਵਰ ਪ੍ਰਕਾਸ਼ਮਾਨ ਹੋ ਜਾਂਦੇ ਹਨ। ਤਦ ਅਕਾਲ ਪੁਰਖ ਦੇ ਨਿਰਗੁਣ ਸਰੂਪ ਨਾਲ ਸਿੱਧਾ ਤੇ ਲਗਾਤਾਰ ਸੰਪਰਕ ਸਥਾਪਤ ਹੋ ਜਾਂਦਾ ਹੈ। ਅਨਹਦ ਸ਼ਬਦ ਲਗਾਤਾਰ ਗੁਰਪ੍ਰਸਾਦਿ ਦੇ ਤੌਰ ’ਤੇ ਪ੍ਰਾਪਤ ਹੁੰਦਾ ਹੈ। ਸੁੱਤਾ ਹੋਇਆ ਮਾਲਕ ਪੂਰੀ ਤਰ੍ਹਾਂ ਜਾਗਰਣ ਦੀ ਅਵਸਥਾ ਵਿੱਚ ਆ ਜਾਂਦਾ ਹੈ। ਜੋਤ, ਪਰਮ ਜੋਤ ਵਿੱਚ ਬਦਲ ਜਾਂਦੀ ਹੈ। ਮਨ ਪਰਮ ਜੋਤ ਵਿੱਚ ਬਦਲ ਜਾਂਦਾ ਹੈ।

 

ਰੂਹ ਬੇਅੰਤ ਸ਼ਕਤੀਸ਼ਾਲੀ ਬਣ ਜਾਂਦੀ ਹੈ ਅਤੇ ਇਸ ਤਰ੍ਹਾਂ ਰੱਥ ਦਾ ਸੰਚਾਲਕ ਮਨ, ਇੱਕ ਪਾਸੇ ਹੋ ਜਾਂਦਾ ਹੈ। ਇਹ ਅਮਲੀ ਤੌਰ ’ਤੇ ਖ਼ਤਮ ਹੋ ਜਾਂਦਾ ਹੈ ਅਤੇ ਰੂਹ, ਪਰਮ ਜੋਤ ਇਹਨਾਂ ਪੰਜ ਅੱਥਰੇ ਘੋੜਿਆਂ ਦੀਆਂ ਵਾਗਾਂ ਸਾਂਭ ਲੈਂਦੀ ਹੈ ਅਤੇ ਇਹਨਾਂ ਪੰਜ ਅੱਥਰੇ ਘੋੜਿਆਂ ’ਤੇ ਪੂਰੀ ਤਰ੍ਹਾਂ ਕਾਬੂ ਪਾ ਲੈਂਦੀ ਹੈ। ਇਹ ਅੱਥਰੇ ਘੋੜੇ ਹੁਣ ਅੱਥਰੇ ਘੋੜੇ ਨਹੀਂ ਰਹਿੰਦੇ ਉਹ ਰੂਹ ਦੇ ਸੇਵਕ ਬਣ ਜਾਂਦੇ ਹਨ। ਪਰਮ ਜੋਤ ਦੇ ਸੇਵਕ ਬਣ ਜਾਂਦੇ ਹਨ। ਇਸ ਅਵਸਥਾ ਦਾ ਵਰਣਨ ਗੁਰਬਾਣੀ ਵਿੱਚ ਇਸ ਤਰ੍ਹਾਂ ਹੈ: ਮਨਿ ਜੀਤੈ ਜਗੁ ਜੀਤੁ (ਜਪੁਜੀ) ਇਥੇ ਕੁੰਜੀ ਸਤਿ ਕਰਮ ਦਾ ਅਭਿਆਸ ਹੈ, ਨਾਮ ਸਿਮਰਨ, ਸੇਵਾ ਅਤੇ ਪਰਉਪਕਾਰ ਕਰਨਾ ਅਤੇ ਗੁਰਪ੍ਰਸਾਦਿ ਪ੍ਰਾਪਤ ਕਰਨਾ ਹੈ। ਗੁਰਪ੍ਰਸਾਦਿ ਹੀ ਕੇਵਲ ਇਕੋ ਰਸਤਾ ਹੈ, ਮਨ ’ਤੇ ਕਾਬੂ ਪਾਉਣ ਦਾ ਕੋਈ ਹੋਰ ਰਸਤਾ ਨਹੀਂ ਹੈ। ਇਸਨੂੰ ਹਰਾਉਣ ਦਾ ਅਤੇ ਇਸਨੂੰ ਪਰਮ ਜੋਤ ਵਿੱਚ ਬਦਲਣ ਦਾ ਕੋਈ ਹੋਰ ਰਸਤਾ ਨਹੀਂ ਹੈ।

 

ਉਹ ਰੂਹ ਜੋ, ਨਿਰੰਤਰ ਜਾਗਰਣ ਦੀ ਅਵਸਥਾ ਵਿੱਚ ਰਹਿੰਦੀ ਹੈ “ਪਰਮ ਜੋਤ” ਜਾਣੀ ਜਾਂਦੀ ਹੈ। ਇਸਨੂੰ ਪਰਮ ਪਦਵੀ, ਜਾਂ ਪੂਰਨ ਬ੍ਰਹਮ ਗਿਆਨ ਅਵਸਥਾ, ਜਾਂ ਸਹਿਜ ਅਵਸਥਾ ਜਾਂ ਪੂਰਨ ਪਰਮ ਅਨੰਦ ਦੀ ਅਵਸਥਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਹ ਪੂਰਨ ਸ਼ਾਂਤੀ ਦੀ ਅਵਸਥਾ, ਪੂਰਨ ਅਨਾਦਿ ਅਨੰਦ ਦੀ ਅਵਸਥਾ, ਕੋਈ ਵਿਚਾਰ ਨਹੀਂ ਅਤੇ ਮਾਨਸਰੋਵਰ ਵਿੱਚ ਨਿਰੰਤਰ ਲੀਨ ਰਹਿੰਦੀ ਹੈ।

 

ਇਸ ਅਵਸਥਾ ਦੇ ਫਲ ਵਿਆਖਿਆ ਤੋਂ ਬਾਹਰ ਹਨ। ਰੂਹਾਨੀ ਅਨੁਭਵ ਵਿਆਖਿਆ ਤੋਂ ਪਰ੍ਹੇ ਅਤੇ ਬਹੁਤ ਅਦਭੁਤ ਹਨ। ਕੁਝ ਉਦਾਹਰਣਾਂ ਹਨ:

*           ਬ੍ਰਹਮ ਚਾਨਣ ਪੂਰਨ ਪ੍ਰਕਾਸ਼ ਨੂੰ ਵੇਖਣਾ।

*           ਪੌਦਿਆਂ ਅਤੇ ਜਾਨਵਰਾਂ ਨਾਲ ਉਹਨਾਂ ਦੇ ਦਿਲ ਦੀ ਗੱਲ ਬੁਝ ਕੇ ਸੰਚਾਰ।

*           ਅਨਹਦ ਨਾਦਿ ਬ੍ਰਹਮ ਸੰਗੀਤ ਲਗਾਤਾਰ ਅਧਾਰ ਤੇ ਸੁਣਨ।

*           ਸੰਤਾਂ, ਭਗਤਾਂ ਅਤੇ ਗੁਰੂ ਦੇ ਦਰਸ਼ਨ ਪਾਉਣਾ।

*           ਪਾਰਬ੍ਰਹਮ ਪਰਮੇਸ਼ਰ ਦੇ ਦਰਸ਼ਨ ਪਾਉਣਾ।

ਜਦ ਕੋਈ ਅਜਿਹੀ ਅਵਸਥਾ ਵਿੱਚ ਪਹੁੰਚ ਜਾਂਦਾ ਹੈ ਤਾਂ ਉਹ ਜੋ ਵੀ ਬੋਲਦਾ ਹੈ ਉਸਨੂੰ ਅੰਮ੍ਰਿਤ ਬਚਨ ਪੂਰਨ ਅਨਾਦਿ ਸੱਚ ਜਿਹਾ ਜਾਂਦਾ ਹੈ, ਜੋ ਵੀ ਉਹ ਵਿਅਕਤੀ ਵਾਪਰਨਾ ਕਹਿੰਦਾ ਹੈ ਉਹ ਯਕੀਨੀ ਤੌਰ ’ਤੇ ਵਾਪਰਦਾ ਹੈ। ਉਸਦੇ ਬਚਨ ਹਮੇਸ਼ਾਂ ਸੱਚੇ ਹੁੰਦੇ ਹਨ। ਉਸਦੀ ਬਾਣੀ ਵਿੱਚ ਕ੍ਰਾਂਤੀ ਆ ਜਾਂਦੀ ਹੈ। ਉਸਦੀ ਬਾਣੀ ਵਿੱਚ ਪਰਮ ਸ਼ਕਤੀ ਆ ਜਾਂਦੀ ਹੈ। ਉਸਦੇ ਬਚਨ ਦਰਗਾਹੀ ਫ਼ੁਰਮਾਨ ਬਣ ਜਾਂਦੇ ਹਨ। ਤਾਂ ਹੀ ਉਹਨਾਂ ਨੂੰ ਅੰਮ੍ਰਿਤ ਬਚਨ ਕਿਹਾ ਜਾਂਦਾ ਹੈ ਇਹ ਸਾਰੀਆਂ ਗੱਲਾਂ ਅਕਾਲ ਪੁਰਖ ਦੇ ਗੁਰਪ੍ਰਸਾਦਿ ਨਾਲ ਪ੍ਰਾਪਤ ਹੁੰਦੀਆਂ ਹਨ। ਇਸ ਲਈ ਕਿਉਂ ਅਸੀਂ ਆਪਣੇ ਆਪ ਨੂੰ ਇਹਨਾਂ ਅਨਾਦਿ ਖ਼ਜ਼ਾਨਿਆਂ ਤੋਂ ਵਾਂਝੇ ਰੱਖ ਕੇ ਆਪਣੇ ਆਪ ਨੂੰ ਮਾਇਆ ਦੇ ਚਿੱਕੜ ਵਿੱਚ ਗ਼ਰਕ ਕਰ ਰਹੇ ਹਾਂ। ਸਾਨੂੰ ਸਾਰਿਆਂ ਨੂੰ ਸਾਡੀ ਰੂਹ ਦੇ ਜਗਾਉਣ ਲਈ ਕੰਮ ਕਰਨਾ ਚਾਹੀਦਾ ਹੈ ਅਤੇ ਇਸ ਜਾਗਰਿਤ ਅਵਸਥਾ ਵਿੱਚ ਲਗਾਤਾਰ ਰਹਿਣਾ ਚਾਹੀਦਾ ਹੈ। ਇਸ ਰਸਤੇ ਰਾਹੀਂ ਅਸੀਂ ਆਪਣੀ ਰੂਹਾਨੀ ਅਵਸਥਾ ਦੀ ਚੜ੍ਹਦੀ ਕਲਾ ਦੀ ਪ੍ਰਾਪਤੀ ਵਿੱਚ ਆਪਣੀ ਮਦਦ ਕਰ ਸਕਦੇ ਹਾਂ, ਆਪਣੇ ਮਨ ਨੂੰ ਜਗਾ ਕੇ ਇਸ ਨੂੰ ਪਰਮ ਜੋਤ ਪੂਰਨ ਪ੍ਰਕਾਸ਼ ਵਿੱਚ ਬਦਲ ਕੇ ਜੀਵਨ ਮੁਕਤੀ ਦੀ ਪ੍ਰਾਪਤੀ ਕਰ ਸਕਦੇ ਹਾਂ।

 

ਜਿਹ ਪ੍ਰਸਾਦਿ ਤੂੰ ਪ੍ਰਗਟੁ ਸੰਸਾਰਿ

ਤਿਸੁ ਪ੍ਰਭ ਕਉ ਮੂਲਿ ਨ ਮਨਹੁ ਬਿਸਾਰਿ

ਜਿਹ ਪ੍ਰਸਾਦਿ ਤੇਰਾ ਪਰਤਾਪੁ

ਰੇ ਮਨ ਮੂੜ ਤੂ ਤਾ ਕਉ ਜਾਪੁ

ਜਿਹ ਪ੍ਰਸਾਦਿ ਤੇਰੇ ਕਾਰਜ ਪੂਰੇ

ਤਿਸਹਿ ਜਾਨੁ ਮਨ ਸਦਾ ਹਜੂਰੇ

ਜਿਹ ਪ੍ਰਸਾਦਿ ਤੂੰ ਪਾਵਹਿ ਸਾਚੁ

ਰੇ ਮਨ ਮੇਰੇ ਤੂੰ ਤਾ ਸਿਉ ਰਾਚੁ

ਜਿਹ ਪ੍ਰਸਾਦਿ ਸਭ ਕੀ ਗਤਿ ਹੋਇ

ਨਾਨਕ ਜਾਪੁ ਜਪੈ ਜਪੁ ਸੋਇ

 

ਪਰੀਪੂਰਨ ਪਰਮ ਸ਼ਕਤੀ ਪਰਮਾਤਮਾ ਆਦਿ ਹੈ ਅਨੰਤ ਹੈ। ਪਰੀਪੂਰਨ ਪਰਮ ਸ਼ਕਤੀ ਪਰਮਾਤਮਾ ਇਸ ਰਚਨਾ ਦਾ ਮੂਲ ਹੈ। ਹਰ ਇੱਕ ਚੀਜ਼ ਸਰਵ-ਸ਼ਕਤੀਮਾਨ ਪਰੀਪੂਰਨ ਪਰਮ ਸ਼ਕਤੀ ਪਰਮਾਤਮਾ ਤੋਂ ਉਤਪੰਨ ਹੋਈ ਹੈ। ਸਾਰੀ ਸਿਰਜਨਾ ਦਾ ਅਧਾਰ ਪਰੀਪੂਰਨ ਪਰਮ ਸ਼ਕਤੀ ਪਰਮਾਤਮਾ ਦਾ ਨਾਮ ਹੈ ਅਤੇ ਇਸ ਲਈ ਇਹ ਮਨੁੱਖਾ ਜਨਮ ਅਤੇ ਜੀਵਨ ਦਾ ਅਧਾਰ ਹੈ। ਮਨੁੱਖ ਵਿੱਚ ਜੀਵਨ ਤੱਤ ਪਰਮਾਤਮਾ ਤੱਤ ਹੈ। ਜੋਤ ਪਦਾਰਥਕ ਸਰੀਰ ਦੇ ਪੰਜ ਤੱਤਾਂ ਨੂੰ ਇਕੱਠਿਆਂ ਰੱਖਦੀ ਹੈ ਇਹ ਪੰਜ ਤੱਤ ਹਨ: ਹਵਾ, ਪਾਣੀ, ਅੱਗ, ਜ਼ਮੀਨ ਅਤੇ ਅਸਮਾਨ। ਇਹ ਪੰਜ ਤੱਤ ਜੋ ਕਿ ਇਕ ਦੂਜੇ ਨਾਲ ਮਿਲ ਨਹੀਂ ਸਕਦੇ ਹਨ ਕੇਵਲ ਬ੍ਰਹਮ ਜੋਤ ਦੀ ਪਰਮ ਸ਼ਕਤੀ ਦੁਆਰਾ ਇਕੱਠੇ ਰੱਖੇ ਗਏ ਹਨ। ਉਦਾਹਰਣ ਦੇ ਤੌਰ ’ਤੇ: ਜਿਵੇਂ ਕਿ ਹਵਾ ਅਤੇ ਅੱਗ ਦਾ ਮੇਲ ਨਹੀਂ ਹੈ, ਹਵਾ ਨਾਲ ਅੱਗ ਹੋਰ ਮੱਚਦੀ ਹੈ। ਪਾਣੀ ਅਤੇ ਅੱਗ ਦਾ ਕੋਈ ਮੇਲ ਨਹੀਂ ਹੈ, ਪਾਣੀ ਅੱਗ ਬੁਝਾਉਂਦਾ ਹੈ। ਮਿੱਟੀ ਅੱਗ ਵਿੱਚ ਬਲ ਜਾਂਦੀ ਹੈ। ਮਿੱਟੀ ਅੱਗ ਵਿੱਚ ਘੁਲ ਜਾਂਦੀ ਹੈ।

 

ਜਦ ਜੋਤ ਪਦਾਰਥਕ ਸਰੀਰ ਨੂੰ ਛੱਡਦੀ ਹੈ ਤਾਂ ਪਦਾਰਥਕ ਸਰੀਰ ਮਰ ਜਾਂਦਾ ਹੈ ਅਤੇ ਪੰਜ ਤੱਤ ਵਾਪਸ ਕੁਦਰਤ ਵਿੱਚ ਚਲੇ ਜਾਂਦੇ ਹਨ। ਜਦ ਰਚਨਾ ਦਾ ਅਪਾਰ ਨਾਮ ਮਨ ਵਿੱਚ ਵੱਸ ਜਾਂਦਾ ਹੈ ਤਦ ਇਸਦੇ ਫਲਸਰੂਪ ਇਹ ਮਨ ਨੂੰ ਪੂਰਨ ਪਰਮ ਜੋਤ ਦੀ ਹੋਂਦ ਵਿੱਚ ਬਦਲ ਦਿੰਦਾ ਹੈ। ਜਦ ਇਸ ਤਰ੍ਹਾਂ ਵਾਪਰਦਾ ਹੈ ਤਾਂ ਰੂਹ ਰੂਹਾਨੀ ਸੰਸਾਰ ਦੀਆਂ ਸਿਖ਼ਰਾਂ ਤੱਕ ਪਹੁੰਚ ਜਾਂਦੀ ਹੈ। ਪਰਮਾਤਮਾ ਆਪ ਇਸ ਸੰਸਾਰ ਵਿੱਚ ਇੱਕ ਪੂਰਨ ਸੰਤ, ਇੱਕ ਪੂਰਨ ਬ੍ਰਹਮ ਗਿਆਨੀ, ਇੱਕ ਪੂਰਨ ਖ਼ਾਲਸਾ ਦੇ ਰੂਪ ਵਿੱਚ ਪ੍ਰਗਟ ਹੁੰਦਾ ਹੈ।

 

ਉਹ ਵਿਅਕਤੀ ਜੋ ਨਾਮ ਦੇ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਰਖਦਾ ਹੈ, ਹਮੇਸ਼ਾਂ ਨਾਮ ਨੂੰ ਆਪਣੇ ਮਨ ਵਿੱਚ ਲਗਾਤਾਰ ਅਧਾਰ ਤੇ ਰੱਖਣ ਦਾ ਯਤਨ ਕਰਦਾ ਹੈ, ਇਸ ਤੋਂ ਭਾਵ ਹੈ ਕਿ ਜਦੋਂ ਉਹ ਨਾਮ ਸਿਮਰਨ ਸ਼ੁਰੂ ਕਰਦਾ ਹੈ, ਨਾਮ ਉਸਦੇ ਮਨ ਵਿੱਚ ਚਲਾ ਜਾਂਦਾ ਹੈ, ਸੁਰਤ, ਹਿਰਦੇ ਅਤੇ ਰੋਮ ਰੋਮ ਵਿੱਚ ਚਲਾ ਜਾਂਦਾ ਹੈ, ਸਰੀਰ ਵਿਚਲੇ ਸਾਰੇ ਸਤਿ ਸਰੋਵਰ, ਜੋ ਅੰਮ੍ਰਿਤ ਦੇ ਮਹਾਨ ਸੋਮੇ ਹਨ, ਪ੍ਰਕਾਸ਼ਮਾਨ ਹੋ ਜਾਂਦੇ ਹਨ। ਸਾਰੇ ਬੱਜਰ ਕਪਾਟ ਖੁੱਲ੍ਹ ਜਾਂਦੇ ਹਨ, ਰੂਹ ਅਤੇ ਮਾਨਸਰੋਵਰ ਵਿਚਕਾਰ ਪੱਕਾ ਸੰਪਰਕ ਜੁੜ ਜਾਂਦਾ ਹੈ। ਇਹ ਨਾਮ ਦੇ ਮਨ ਵਿੱਚ ਰਚਣ ਦਾ ਫਲ ਹੈ, ਇਸ ਲਈ ਆਉ ਇਸਦਾ ਅਭਿਆਸ ਕਰੀਏ।

ਸ਼ਬਦ “ਪ੍ਰਭ ਕਉ ਮੂਲਿ” ਦਾ ਭਾਵ ਨਾਮ ਦਾ ਗੁਰਪ੍ਰਸਾਦਿ ਹੈ। ਪਰਮਾਤਮਾ ਨੇ ਪਹਿਲਾਂ ਆਪਣੀ ਰਚਨਾ ਕੀਤੀ ਅਤੇ ਫਿਰ ਆਪਣੇ ਨਾਮ ਦੀ ਰਚਨਾ ਕੀਤੀ ਜਿਹੜਾ ਮੂਲ ਬਣ ਗਿਆ। ਨਾਮ ਇਸ ਰਚਨਾ ਦਾ ਅਧਾਰ ਬਣ ਗਿਆ। ਹਰ ਇੱਕ ਚੀਜ਼ ਨਾਮ ਵਿਚੋਂ ਉਤਪਤ ਹੋਈ ਹੈ ਅਤੇ ਹੁੰਦੀ ਹੈ। ਨਾਮ ਇਤਨਾ ਸ਼ਕਤੀਸ਼ਾਲੀ ਹੈ ਕਿ ਇਸ ਵਿੱਚ ਸਾਰੇ ਦਰਗਾਹੀ ਅਨਾਦਿ ਖ਼ਜ਼ਾਨੇ ਛੁਪੇ ਹਨ, ਸਾਰੀ ਪਰਮ ਸ਼ਕਤੀ ਇਸ ਵਿੱਚ ਹੀ ਛੁਪੀ ਹੋਈ ਹੈ। ਜਦ ਇੱਕ ਵਾਰ ਨਾਮ ਸਾਡੇ ਮਨ ਵਿੱਚ, ਹਿਰਦੇ ਵਿੱਚ, ਰੋਮ-ਰੋਮ ਵਿੱਚ ਉਤਰ ਜਾਂਦਾ ਹੈ ਤਾਂ ਅਸੀਂ ਇਹਨਾਂ ਸਾਰੇ ਅਨਾਦਿ ਖ਼ਜ਼ਾਨਿਆਂ ਦੇ ਰਖਵਾਲੇ ਬਣ ਜਾਂਦੇ ਹਾਂ। ਤਦ ਸਾਡੀ ਵਡਿਆਈ ਅਕਾਲ ਪੁਰਖ ਦੀ ਦਰਗਾਹ ਤੋਂ ਸ਼ੁਰੂ ਹੋ ਕੇ ਹਰ ਜਗ੍ਹਾ ਦਸੋ ਦਿਸ਼ਾ ਵਿੱਚ ਫੈਲ ਜਾਂਦੀ ਹੈ, ਪਰਗਟ ਹੋ ਜਾਂਦੀ ਹੈ। ਸਾਡੇ ਸਾਰੇ ਕਾਰਜ ਸਫਲਤਾ ਪੂਰਬਕ ਹੋ ਜਾਂਦੇ ਹਨ। ਜਦ ਪ੍ਰਮਾਤਮਾ ਆ ਕੇ ਸਾਡੇ ਹਿਰਦੇ ਵਿੱਚ ਵੱਸ ਜਾਂਦਾ ਹੈ। ਪਰਮਾਤਮਾ ਇੱਕ ਸੰਤ ਹਿਰਦੇ ਵਿੱਚ ਵੱਸਦਾ ਹੈ, ਇਥੇ ਪਰਮਾਤਮਾ ਅਤੇ ਇੱਕ ਪੂਰਨ ਬ੍ਰਹਮ ਗਿਆਨੀ ਵਿੱਚ ਕੋਈ ਅੰਤਰ ਨਹੀਂ ਰਹਿ ਜਾਂਦਾ। ਇਥੇ ਪਰਮਾਤਮਾ ਅਤੇ ਇੱਕ ਪੂਰਨ ਸੰਤ ਵਿੱਚ ਕੋਈ ਅੰਤਰ ਨਹੀਂ ਰਹਿ ਜਾਂਦਾ। ਇੱਕ ਪੂਰਨ ਖ਼ਾਲਸਾ ਨਿਰੰਕਾਰ ਰੂਪ ਹੈ। ਰੂਹਾਨੀਅਤ ਦੀ ਉੱਚ ਅਵਸਥਾ ਦੇ ਗੁਣ ਵਜੋਂ ਇੱਕ ਪੂਰਨ ਸੰਤ ਨੂੰ ਸਤਿ ਵਰਤਾਉਣ ਦਾ ਅਧਿਕਾਰ ਹੁੰਦਾ ਹੈ। ਨਾਮ ਦਾ ਗੁਰਪ੍ਰਸਾਦਿ ਦੂਸਰਿਆਂ ਨੂੰ ਦੇਣ ਦਾ ਅਧਿਕਾਰ ਹੁੰਦਾ ਹੈ। ਇੱਕ ਪੂਰਨ ਸੰਤ ਨੂੰ ਇਸਦਾ ਅਧਿਕਾਰ ਮਿਲ ਜਾਂਦਾ ਹੈ ਕਿਉਂਕਿ ਉਸਨੇ ਰੋਜ਼ਾਨਾ ਜੀਵਨ ਵਿੱਚ ਨਾਮ ਅਭਿਆਸ ਨਾਲ ਪੂਰਨ ਅਨਾਦਿ ਸਤਿ ਨੂੰ ਪ੍ਰਾਪਤ ਕਰ ਲਿਆ ਹੁੰਦਾ ਹੈ। ਇੱਕ ਪੂਰਨ ਸੰਤ, ਸਤਿ, ਅਨਾਦਿ ਸਤਿ, ਧੰਨ ਧੰਨ ਪਾਰਬ੍ਰਹਮ ਪਰਮੇਸ਼ਰ ਦੇ ਨਿਰਗੁਣ ਸਰੂਪ ਵਿੱਚ ਹਮੇਸ਼ਾਂ ਲਈ ਲੀਨ ਹੋ ਜਾਂਦਾ ਹੈ।

 

ਇਥੇ ਕੇਵਲ ਇੱਕ ਹੀ ਚੀਜ਼ ਹੈ ਜੋ ਸਾਨੂੰ ਸਾਰਿਆਂ ਨੂੰ ਬਚਾ ਸਕਦੀ ਹੈ, ਸਾਡੇ ਮਨੁੱਖੀ ਜੀਵਨ ਨੂੰ ਬਚਾ ਸਕਦੀ ਹੈ ਅਤੇ ਉਹ ਹੈ ਕਿ ਅਸੀਂ ਪੂਰਨ ਸੰਤ ਕੋਲੋਂ, ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਸੇਵਾ, ਪਰਉਪਕਾਰ ਅਤੇ ਮਹਾਂ ਪਰਉਪਕਾਰ ਦਾ ਗੁਰਪ੍ਰਸਾਦਿ ਪ੍ਰਾਪਤ ਕਰੀਏ। ਤਦ ਅਸੀਂ ਜੀਵਨ ਮੁਕਤੀ ਪਾ ਸਕਦੇ ਹਾਂ।

 

ਆਪਿ ਜਪਾਏ ਜਪੈ ਸੋ ਨਾਉ

ਆਪਿ ਗਾਵਾਏ ਸੁ ਹਰਿ ਗੁਨ ਗਾਉ

ਪ੍ਰਭ ਕਿਰਪਾ ਤੇ ਹੋਇ ਪ੍ਰਗਾਸੁ

ਪ੍ਰਭੂ ਦਇਆ ਤੇ ਕਮਲ ਬਿਗਾਸੁ

ਪ੍ਰਭ ਸੁਪ੍ਰਸੰਨ ਬਸੈ ਮਨਿ ਸੋਇ

ਪ੍ਰਭ ਦਇਆ ਤੇ ਮਤਿ ਊਤਮ ਹੋਇ

ਸਰਬ ਨਿਧਾਨ ਪ੍ਰਭ ਤੇਰੀ ਮਇਆ

ਆਪਹੁ ਕਛੂ ਨ ਕਿਨਹੂ ਲਇਆ

ਜਿਤੁ ਜਿਤੁ ਲਾਵਹੁ ਤਿਤੁ ਲਗਹਿ ਹਰਿ ਨਾਥ

ਨਾਨਕ ਇਨ ਕੈ ਕਛੂ ਨ ਹਾਥ

 

ਇਸ ਅਸਟਪਦੀ ਵਿੱਚ ਗੁਰੂ ਪੰਚਮ ਪਾਤਸ਼ਾਹ ਜੀ ਨੇ ਬੇਅੰਤ ਦਿਆਲਤਾ ਨਾਲ ਪੂਰਨ ਬ੍ਰਹਮ ਗਿਆਨ ਦਾ ਨਿਚੋੜ ਕੀਤਾ ਹੈ। ਸਾਨੂੰ ਦੱਸਿਆ ਗਿਆ ਹੈ ਕਿ ਰੂਹਾਨੀ ਵਿਕਾਸ ਕੇਵਲ ਪ੍ਰਮਾਤਮਾ ਦੀ ਕ੍ਰਿਪਾ ਨਾਲ ਹੀ ਹੁੰਦਾ ਹੈ। ਇਹ ਕੇਵਲ ਗੁਰਪ੍ਰਸਾਦਿ ਹੈ, ਅਨਾਦਿ ਪਰਮ ਸ਼ਕਤੀ ਦੀ ਬਖ਼ਸ਼ਿਸ਼ ਹੈ ਜੋ ਸਾਡੇ ਰੂਹਾਨੀ ਪੱਧਰ ਨੂੰ ਉੱਚਾ ਚੁੱਕਦੀ ਹੈ ਅਤੇ ਇਸਦੇ ਫਲਸਰੂਪ ਸਾਨੂੰ ਇਸ ਨਾਲ ਮੁੜ ਜੋੜਨ ਲਈ ਲੈ ਜਾਂਦੀ ਹੈ। ਗੁਰਪ੍ਰਸਾਦਿ ਹੀ ਪਰਮ ਸ਼ਕਤੀ ਹੈ। ਗੁਰਕਿਰਪਾ ਹੀ ਗੁਰਪ੍ਰਸਾਦਿ ਹੈ।

 

ਨਾਮ ਜਪਣਾ, ਨਾਮ ਸਿਮਰਨ, ਨਾਮ ਦੀ ਕਮਾਈ, ਨਾਮ ਦੀ ਸੇਵਾ, ਪਰਉਪਕਾਰ ਅਤੇ ਮਹਾਂ ਪਰਉਪਕਾਰ ਕੇਵਲ ਅਤੇ ਕੇਵਲ ਗੁਰਕ੍ਰਿਪਾ, ਅਨਾਦਿ ਬਖ਼ਸ਼ਿਸ਼ ਅਤੇ ਗੁਰਪ੍ਰਸਾਦਿ ਨਾਲ ਵਾਪਰਦਾ ਹੈ। ਤੱਤ ਗਿਆਨ ਅਤੇ ਬ੍ਰਹਮ ਗਿਆਨ ਕੇਵਲ ਅਤੇ ਕੇਵਲ ਗੁਰਪ੍ਰਸਾਦਿ ਨਾਲ ਹੁੰਦਾ ਹੈ। ਅਕਾਲ ਪੁਰਖ ਦੀ ਸਿਫ਼ਤ ਸਲਾਹ ਸਾਨੂੰ ਇੱਕ ਅਨਾਦਿ ਬਖ਼ਸ਼ਿਸ਼ ਹੈ। ਹਉਮੈ ਦੀ ਮੌਤ ਅਤੇ ਮਾਇਆ ਤੋਂ ਜਿੱਤ ਪ੍ਰਾਪਤ ਕੇਵਲ ਗੁਰਪ੍ਰਸਾਦਿ ਨਾਲ ਹੀ ਹੁੰਦੀ ਹੈ।

 

ਪ੍ਰਮਾਤਮਾ ਕੇਵਲ ਸਾਡੇ ਨਾਲ ਤਦ ਹੀ ਖ਼ੁਸ਼ ਹੁੰਦਾ ਹੈ ਜੇਕਰ ਉਹ ਆਪਣੀਆਂ ਅਨਾਦਿ ਬਖ਼ਸ਼ਿਸ਼ਾਂ ਸਾਨੂੰ ਬਖ਼ਸ਼ਦਾ ਹੈ। ਸਾਡੇ ਸਰੀਰ ਵਿੱਚ ਸਤਿ ਸਰੋਵਰ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਅਨਾਦਿ ਬਖ਼ਸ਼ਿਸ਼ ਅਤੇ ਕ੍ਰਿਪਾ ਨਾਲ ਹੀ ਅੰਮ੍ਰਿਤ ਨਾਲ ਪ੍ਰਕਾਸ਼ਮਾਨ ਹੁੰਦੇ ਹਨ। ਹਿਰਦਾ ਕਮਲ, ਨਾਭੀ ਕਮਲ ਦਾ ਖਿੜਨਾ ਅਤੇ ਪ੍ਰਕਾਸ਼ਮਾਨ ਹੋਣਾ ਕੇਵਲ ਅਨਾਦਿ ਬਖ਼ਸ਼ਿਸ਼ ਨਾਲ ਵਾਪਰਦਾ ਹੈ। ਸਾਰੇ ਬੱਜਰ ਕਪਾਟ, ਬ੍ਰਹਮ ਦਰਵਾਜ਼ੇ ਕੇਵਲ ਉਸ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਅਨਾਦਿ ਬਖ਼ਸ਼ਿਸ਼ ਨਾਲ ਹੀ ਖੁੱਲ੍ਹਦੇ ਹਨ। ਦਸਮ ਦੁਆਰ ਕੇਵਲ ਉਸ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਅਨਾਦਿ ਬਖ਼ਸ਼ਿਸ਼ ਨਾਲ ਖੁੱਲ੍ਹਦਾ ਹੈ। ਪੰਚ ਸ਼ਬਦ ਅਨਹਦ ਨਾਦਿ ਦਾ ਸੰਗੀਤ ਅਤੇ ਅਖੰਡ ਕੀਰਤਨ ਦਸਮ ਦੁਆਰ ਵਿੱਚ ਕੇਵਲ ਉਸ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਬ੍ਰਹਮ ਅਤੇ ਅਨਾਦਿ ਬਖ਼ਸ਼ਿਸ਼ ਨਾਲ ਸੁਣਦਾ ਹੈ। ਸਾਰਾ ਹਿਰਦਾ ਸਾਡੇ ਬ੍ਰਹਮ ਗੁਣਾਂ ਦਾ ਘਰ ਬਣ ਜਾਂਦਾ ਹੈ ਅਤੇ ਸਾਨੂੰ ਸਦਾ ਸੁਹਾਗਣਾਂ ਵਾਲੇ ਅਕਾਲ ਪੁਰਖ ਦੇ ਅਨਾਦਿ ਖ਼ਜ਼ਾਨੇ ਕੇਵਲ ਉਸਦੀ ਅਨਾਦਿ ਬਖ਼ਸ਼ਿਸ਼ ਅਤੇ ਕ੍ਰਿਪਾ ਨਾਲ ਪ੍ਰਾਪਤ ਹੁੰਦੇ ਹਨ।

 

ਇਥੇ ਕੁਝ ਵੀ ਨਹੀਂ ਜਿਸਦਾ ਅਸੀਂ ਇੱਕ ਮਨੁੱਖ ਹੋਣ ਨਾਤੇ ਇਵਜ਼ ਲੈ ਸਕਦੇ ਹਾਂ। ਸਾਰਾ ਰੂਹਾਨੀ ਵਿਕਾਸ ਕੇਵਲ ਉਸਦੀ ਕ੍ਰਿਪਾ ਅਤੇ ਅਨਾਦਿ ਬਖ਼ਸ਼ਿਸ਼ ਨਾਲ ਹੁੰਦਾ ਹੈ। ਸੰਖੇਪ ਵਿੱਚ ਅਸੀਂ ਮਨੁੱਖੀ ਜੀਵਾਂ ਦੇ ਹੱਥ ਕੁਝ ਨਹੀਂ ਹੈ। ਸਾਡੇ ਆਲੇ-ਦੁਆਲੇ ਸਭ ਕੁਝ ਸਾਰਾ ਪਸਾਰਾ ਉਸ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਰਚਿਆ ਹੋਇਆ ਹੀ ਹੈ ਅਤੇ ਸਭ ਕੁਛ ਉਹ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਹੀ ਕਰ ਰਿਹਾ ਹੈ। ਸਾਨੂੰ ਸਾਰਿਆਂ ਨੂੰ ਨਾਮ ਸਿਮਰਨ, ਨਾਮ ਦੀ ਕਮਾਈ, ਨਾਮ ਦੀ ਸੇਵਾ, ਪਰਉਪਕਾਰ ਅਤੇ ਮਹਾਂ ਪਰਉਪਕਾਰ ਵਿੱਚ ਰੁੱਝ ਜਾਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਅਸੀਂ ਇਹ ਗੁਰਪ੍ਰਸਾਦਿ ਪ੍ਰਾਪਤ ਕਰਨ ਦੇ ਯੋਗ ਹੋ ਜਾਵਾਂਗੇ ਅਤੇ ਸਾਡੀ ਮਨੁੱਖਾ ਜ਼ਿੰਦਗੀ ਦਾ ਮੰਤਵ-ਜੀਵਨ ਮੁਕਤੀ ਪ੍ਰਾਪਤ ਕਰ ਲਵਾਂਗੇ।