ਇਸ ਅਸਟਪਦੀ ਵਿੱਚ ਅਸੀਂ ਸਾਧ, ਸੰਤ, ਬ੍ਰਹਮ ਗਿਆਨੀ, ਸਤਿਗੁਰੂ ਅਤੇ ਨਾਮ ਦੀ ਮਹਿਮਾ ਬਾਰੇ ਬ੍ਰਹਮ ਸਤਿ ਪ੍ਰਾਪਤ ਕਰਦੇ ਹਾਂ। ਇਹ ਬ੍ਰਹਮ ਸਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਛਿਪੇ ਪੂਰਨ ਬ੍ਰਹਮ ਗਿਆਨ ਤੋਂ ਪ੍ਰਾਪਤ ਹੁੰਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ਬਦ ਗੁਰੂ ਹਨ। ਇਹ ਪੂਰਨ ਬ੍ਰਹਮ ਗਿਆਨ, ਬ੍ਰਹਮਤਾ ਦਾ ਸਮੁੰਦਰ ਮਾਨਸਰੋਵਰ ਹਨ। ਸਿੱਖ ਹੋਣ ਦੇ ਨਾਤੇ ਅਸੀਂ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਕਹਿੰਦੇ ਹਾਂ, ਪਰ ਆਉ ਕੁਝ ਸਮਾਂ ਲਈਏ ਅਤੇ ਸੱਚੇ ਭਾਵ ਨਾਲ ਆਪਣੇ ਅੰਦਰ ਝਾਤੀ ਮਾਰੀਏ। ਆਉ ਅਸੀਂ ਸੱਚਮੁੱਚ ਆਪਣੇ ਵਿਹਾਰ ਬਾਰੇ ਕੁਝ ਪ੍ਰਸ਼ਨ ਆਪਣੇ ਆਪ ਨੂੰ ਪੁੱਛ ਕੇ ਵਿਚਾਰ ਕਰੀਏ:
* ਕੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਦੱਸ ਰਹੇ ਹਨ ਅਸੀਂ ਉਸਨੂੰ ਸਮਝ ਰਹੇ ਹਾਂ?
* ਜੇਕਰ ਅਸੀਂ ਸਮਝਦੇ ਹਾਂ ਤਾਂ ਕੀ ਅਸੀਂ ਇਸ ਵਿੱਚ ਵਿਸ਼ਵਾਸ ਕਰ ਰਹੇ ਹਾਂ ?
* ਜੇਕਰ ਅਸੀਂ ਇਸਨੂੰ ਸਮਝਦੇ ਹਾਂ ਅਤੇ ਵਿਸ਼ਵਾਸ ਕਰਦੇ ਹਾਂ ਤਾਂ ਕੀ ਅਸੀਂ ਇਸਨੂੰ ਅਮਲ ਵਿੱਚ ਲਿਆਉਣ ਦਾ ਯਤਨ ਕਰ ਰਹੇ ਹਾਂ?
ਜੇਕਰ ਇਹਨਾਂ ਸਾਰੇ ਪ੍ਰਸ਼ਨਾਂ ਵਿੱਚੋਂ ਕਿਸੇ ਇੱਕ ਜਾਂ ਸਾਰੇ ਪ੍ਰਸ਼ਨਾਂ ਦਾ ਉੱਤਰ ਨਹੀਂ ਹੈ, ਤਾਂ ਅਸੀਂ ਅਜੇ ਵੀ ਉਹੀ ਕਰ ਰਹੇ ਹਾਂ ਜੋ ਸਾਡਾ ਮਨ ਸਾਨੂੰ ਕਹਿ ਰਿਹਾ ਹੈ। ਅਸੀਂ ਉਹ ਕੁਝ ਨਹੀਂ ਕਰ ਰਹੇ ਜੋ ਗੁਰੂ ਸਾਨੂੰ ਕਰਨ ਲਈ ਕਹਿ ਰਹੇ ਹਨ। ਅਸੀਂ ਅਜੇ ਵੀ ਮਨਮੁਖ ਹਾਂ। ਸਾਡਾ ਮਨ ਅਜੇ ਵੀ ਪੰਜ ਚੋਰਾਂ ਅਤੇ ਈਰਖਾ ਨਿੰਦਿਆ ਚੁਗ਼ਲੀ ਦੇ ਅਧੀਨ ਗ਼ੁਲਾਮੀ ਵਿੱਚ ਹੈ। ਕਿਉਂਕਿ ਸਾਡਾ ਮਨ ਸਾਡੇ ਇਹਨਾਂ ਦੁਸ਼ਮਣਾਂ: ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਅਤੇ ਤ੍ਰਿਸ਼ਨਾ ਦੇ ਪ੍ਰਭਾਵ ਅਧੀਨ ਕਰਮ ਕਰ ਰਿਹਾ ਹੈ। ਇਸ ਲਈ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਅਤੇ ਤ੍ਰਿਸ਼ਨਾ ਸਾਡੇ ਅਸਲ ਗੁਰੂ ਹਨ, ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਨਹੀਂ ਹਨ।
ਇਹ ਸਾਰੀ ਕਥਾ ਸਾਨੂੰ ਇਹ ਦੱਸਣ ’ਤੇ ਕੇਂਦਰਿਤ ਹੈ ਕਿ ਸਾਨੂੰ ਸਾਡੇ ਹਿਰਦੇ ਨੂੰ ਮਨਮੁਖ ਤੋਂ ਗੁਰਮੁਖ ਵਿੱਚ ਬਦਲਣ ਲਈ ਕਿਸ ਚੀਜ਼ ਦੀ ਜ਼ਰੂਰਤ ਹੈ। ਇਸ ਅਸਟਪਦੀ ਵਿੱਚ ਦਿੱਤੇ ਸੁਨੇਹੇ ਨੂੰ ਸਮਝਣ, ਵਿਸ਼ਵਾਸ ਕਰਨ ਅਤੇ ਅਮਲ ਵਿੱਚ ਲਿਆਉਣ ਦੀ ਜ਼ਰੂਰਤ ਸਭ ਤੋਂ ਮਹੱਤਵਪੂਰਨ ਹੈ ਤਾਂ ਜੋ ਅਸੀਂ ਆਪਣੇ ਰੂਹਾਨੀ ਟੀਚੇ ਪ੍ਰਾਪਤ ਕਰ ਸਕੀਏ। ਇਹ ਸਾਨੂੰ ਸਾਡੀ ਹੁਣ ਦੀ ਸਥਿਤੀ ਮਨਮੁਖ ਤੋਂ ਬਦਲ ਕੇ ਅਜਿਹਾ ਰਸਤਾ ਜੋ ਸਤਿ ਅਕਾਲ ਪੁਰਖ ਅਤੇ ਸੱਚਖੰਡ ਦੀ ਖੋਜ ਵੱਲ ਲੈ ਕੇ ਜਾਂਦਾ ਹੈ, ਵੱਲ ਬਦਲਣ ਦੀ ਪ੍ਰਕ੍ਰਿਆ ਨੂੰ ਦਰਸਾਉਂਦਾ ਹੈ।
ਸਾਧ ਸ਼ਬਦ ਦਾ ਮਤਲਬ ਹੈ ਇੱਕ ਐਸਾ ਹਿਰਦਾ ਜਿਹੜਾ ਬਿਲਕੁਲ ਸਿੱਧਾ ਹੈ। ਇਹ ਸਾਧਿਆ ਗਿਆ ਹੈ, ਬਦਲ ਗਿਆ ਹੈ, ਸਾਫ਼ ਹੋ ਗਿਆ ਹੈ ਅਤੇ ਸੱਚ ਵਿੱਚ ਸਾਧਿਆ ਗਿਆ ਹੈ। ਐਸਾ ਹਿਰਦਾ ਜਿਸ ਉਪਰ ਪੰਜ ਚੋਰਾਂ: ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਨਿੰਦਿਆ, ਚੁਗ਼ਲੀ, ਬਖ਼ੀਲੀ, ਆਸਾ, ਮਨਸਾ, ਤ੍ਰਿਸ਼ਨਾ, ਰਾਜ, ਜੋਬਨ, ਧਨ, ਮਾਲ ਅਤੇ ਈਰਖਾ ਵਰਗੀਆਂ ਵਿਨਾਸ਼ਕਾਰੀ ਸ਼ਕਤੀਆਂ ਦਾ ਕੋਈ ਪ੍ਰਭਾਵ ਨਹੀਂ ਹੈ। ਇੱਕ ਸਾਧ ਹਿਰਦਾ ਮਾਇਆ ਦੇ ਕਿਸੇ ਵੀ ਰੂਪ ਤੋਂ ਵਿਚਲਿਤ ਨਹੀਂ ਹੋ ਸਕਦਾ। ਇਹ ਪੂਰਨ ਤੌਰ ’ਤੇ ਸਚਿਆਰਾ ਬਣ ਚੁੱਕਾ ਹੁੰਦਾ ਹੈ। ਇਹ ਸਤਿ ਨੂੰ ਸੁਣਦਾ, ਸਤਿ ਨੂੰ ਬੋਲਦਾ, ਸਤਿ ਵਰਤਾਉਂਦਾ ਹੈ ਅਤੇ ਸਤਿ ਦੀ ਸੇਵਾ ਕਰਦਾ ਹੈ। ਇਕ ਸਾਧ ਨੇ ਮਨ ਉਪਰ ਜਿੱਤ ਪਾ ਲਈ ਹੁੰਦੀ ਹੈ ਅਤੇ ਇਸ ਤਰ੍ਹਾਂ ਕਰਨ ਨਾਲ ਉਹ ਸਾਰੇ ਹੀ ਬ੍ਰਹਿਮੰਡ ਉਪਰ ਜਿੱਤ ਪਾ ਲੈਂਦਾ ਹੈ, ਮਨਿ ਜੀਤੈ ਜਗੁ ਜੀਤੁ॥ (ਜਪੁਜੀ) ਇੱਕ ਸਾਧ ਨੂੰ ਇੱਕ ਗੁਰਮੁਖ, ਬ੍ਰਹਮ ਗਿਆਨੀ ਅਤੇ ਸੰਤ ਦੇ ਤੌਰ ’ਤੇ ਵੀ ਜਾਣਿਆ ਜਾਂਦਾ ਹੈ।
ਮਨਮੁਖ ਤੋਂ ਗੁਰਮੁਖ ਵਿੱਚ ਤਬਦੀਲ ਹੋਣ ਲਈ ਸਾਨੂੰ ਬ੍ਰਹਮ ਗਿਆਨ ਦੇ ਅਭਿਆਸ ਦੀ ਜ਼ਰੂਰਤ ਹੈ ਜੋ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਵਲੋਂ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਗੁਰਬਾਣੀ ਦੇ ਰੂਪ ਵਿੱਚ ਸਾਨੂੰ ਦਿੱਤਾ ਹੈ। ਪੰਜ ਚੋਰ, ਨਿੰਦਿਆ, ਚੁਗ਼ਲੀ, ਆਸਾ, ਮਨਸਾ, ਤ੍ਰਿਸ਼ਨਾ ਅਤੇ ਈਰਖਾ ਡੂੰਘੀਆਂ ਮਾਨਸਿਕ ਬਿਮਾਰੀਆਂ ਹਨ। ਸ਼ਬਦ ਗੁਰੂ ਸਾਨੂੰ ਇਹਨਾਂ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਦਵਾਈ ਦਾ ਨੁਸਖ਼ਾ ਹੈ। ਜੇਕਰ ਅਸੀਂ ਨੁਸਖ਼ਾ ਹੀ ਪੜ੍ਹੀ ਜਾ ਰਹੇ ਹਾਂ ਪਰ ਦੱਸੀ ਹੋਈ ਦਵਾ ਨਹੀਂ ਲੈਂਦੇ, ਤਦ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੇ ਗੁਰੂ ਦੇ ਤੌਰ ’ਤੇ ਸਵੀਕਾਰ ਨਹੀਂ ਕਰ ਰਹੇ। ਕੇਵਲ ਨੁਸਖ਼ੇ ਨੂੰ ਸੁਣਨ, ਗਾਉਣ ਅਤੇ ਇਸ ਅੱਗੇ ਝੁਕਣ ਨਾਲ, ਅਸੀਂ ਕੇਵਲ ਇੱਕ ਦੁਬਿਧਾ ਦੀ ਅਵਸਥਾ ਵਿੱਚ ਹਾਂ। ਕਿਉਂ ? ਕਿਉਂਕਿ ਸਾਡਾ ਮਨ ਅਰੋਗ ਨਹੀਂ ਹੋਵੇਗਾ ਜੇਕਰ ਅਸੀਂ ਦੱਸੀ ਹੋਈ ਦਵਾਈ ਨਹੀਂ ਲੈਂਦੇ। ਅਸੀਂ ਆਪਣੇ ਰੂਹਾਨੀ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਅਸਫਲ ਰਹਿੰਦੇ ਹਾਂ ਕਿਉਂਕਿ ਅਸੀਂ ਉਹ ਨਹੀਂ ਕਰ ਰਹੇ ਜੋ ਸ਼ਬਦ ਗੁਰੂ ਜੀ ਸਾਨੂੰ ਕਰਨ ਲਈ ਦੱਸ ਰਹੇ ਹਨ। ਇਹ ਸਭ ਤੋਂ ਵੱਡਾ ਕਾਰਨ ਹੈ ਕਿ ਜ਼ਿਆਦਾ ਸੰਗਤ ਧਰਮ ਖੰਡ ਜਾਂ ਇਸ ਤੋਂ ਥੱਲੇ ਹੀ ਰਹਿ ਰਹੀ ਹੈ ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਜਪੁਜੀ ਵਿੱਚ ਵਖਿਆਨ ਕੀਤਾ ਹੈ।
ਸਾਡੇ ਬਿਮਾਰ ਮਨ ਲਈ ਇੱਕ ਨੁਸਖ਼ਾ ਗੁਰੂ ਅਰਜਨ ਦੇਵ ਜੀ ਇਸ ਅਸਟਪਦੀ ਵਿੱਚ ਇੱਕ ਚਾਨਣ ਰੂਹ, ਸਾਧ ਦੀ ਮਹਾਨਤਾ ਅਤੇ ਮਹਿਮਾ ਬਾਰੇ ਦੱਸ ਰਹੇ ਹਨ। ਆਓ ਇਹ ਸਮਝਣ ਦਾ ਯਤਨ ਕਰੀਏ ਕਿ ਇਹ ਸ਼ਬਦ ਸਾਨੂੰ ਕੀ ਦੱਸ ਰਿਹਾ ਹੈ।
ਸਲੋਕੁ ॥
ਅਗਮ ਅਗਾਧਿ ਪਾਰਬ੍ਰਹਮੁ ਸੋਇ ॥ ਜੋ ਜੋ ਕਹੈ ਸੁ ਮੁਕਤਾ ਹੋਇ ॥
ਸੁਨਿ ਮੀਤਾ ਨਾਨਕੁ ਬਿਨਵੰਤਾ ॥ ਸਾਧ ਜਨਾ ਕੀ ਅਚਰਜ ਕਥਾ ॥੧॥
ਇਸ ਅਸਟਪਦੀ ਵਿੱਚ ਸਾਧ ਅਤੇ ਪਰੀਪੂਰਨ ਪਾਰਬ੍ਰਹਮ ਪਰਮੇਸ਼ਰ ਵਿਚਕਾਰ ਬ੍ਰਹਮ ਰਿਸ਼ਤੇ ਬਾਰੇ ਵਿਆਖਿਆ ਕੀਤੀ ਗਈ ਹੈ। ਅਸੀਂ ਉਸ ਇੱਕ ਪਰੀਪੂਰਨ ਪਾਰਬ੍ਰਹਮ ਪਰਮੇਸ਼ਰ ਤੱਕ ਕਿਵੇਂ ਪਹੁੰਚ ਸਕਦੇ ਹਾਂ ਜੋ ਆਮ ਆਦਮੀ ਦੀ ਪਹੁੰਚ ਤੋਂ ਪਰ੍ਹੇ ਹੈ, ਇਸ ਸ਼ਬਦ ਵਿੱਚ ਬ੍ਰਹਮ ਸ਼ਬਦਾਂ ਰਾਹੀਂ ਬੜੇ ਹੀ ਸਾਦੇ ਅਤੇ ਥੋੜੇ ਸ਼ਬਦਾਂ ਵਿੱਚ ਇਸ ਦੀ ਵਿਆਖਿਆ ਕੀਤੀ ਗਈ ਹੈ।
ਪਰੀਪੂਰਨ ਪਾਰਬ੍ਰਹਮ ਪਰਮੇਸ਼ਰ ਅਗਮ ਹੈ, ਭਾਵ ਸਰਵ-ਉੱਚ ਪ੍ਰਮਾਤਮਾ ਮਨੁੱਖ ਦੀਆਂ ਪੰਜਾਂ ਇੰਦਰੀਆਂ ਦੀ ਪਹੁੰਚ ਤੋਂ ਪਰ੍ਹੇ ਹੈ। ਪਾਰਬ੍ਰਹਮ ਅਗਾਧ ਹੈ, ਭਾਵ ਸਰਵ-ਉੱਚ ਪਰੀਪੂਰਨ ਪਾਰਬ੍ਰਹਮ ਪਰਮੇਸ਼ਰ ਪ੍ਰਮਾਤਮਾ ਅਨੰਤ ਬੇਅੰਤ ਹੈ ਅਤੇ ਮਨੁੱਖੀ ਪੰਜਾਂ ਇੰਦਰੀਆਂ ਨਾਲ ਮਿਣਿਆ ਨਹੀਂ ਜਾ ਸਕਦਾ। ਇਸ ਲਈ ਅਸੀਂ ਆਮ ਤੌਰ ’ਤੇ ਆਪ ਹੁਣ ਅਨੰਤ ਅਤੇ ਬੇਅੰਤ ਤੱਕ ਕਿਵੇਂ ਪਹੁੰਚ ਸਕਦੇ ਹਾਂ। ਜਦ ਅਸੀਂ ਉਸਦਾ ਨਾਮ ‘ਸਤਿ ਨਾਮ’ ਜਪਦੇ ਹਾਂ, ਤਦ ਅਸੀਂ ਆਮ ਤਰੀਕੇ ਨਾਲ ਹੀ ਉਸ ਨਾ ਮਿਲਣ ਵਾਲੇ ਮਾਲਕ, ਜੋ ਕਿ ਅਗਮ ਹੈ, ਅਗੋਚਰ ਹੈ ਉਸ ਪਰੀਪੂਰਨ ਪਾਰਬ੍ਰਹਮ ਪਰਮੇਸ਼ਰ ਨੂੰ ਪਾ ਸਕਦੇ ਹਾਂ। ਇਹ ਉਸ ਦੁਆਰਾ ਹੀ ਪਾਇਆ ਜਾ ਸਕਦਾ ਹੈ ਜੋ ਉਸਦੀ ਮਹਿਮਾ ਕਰਦਾ ਹੈ ਅਤੇ ਜੋ ਉਸਦੀ ਸੇਵਾ ਕਰਦਾ ਹੈ। ਅਕਾਲ ਪੁਰਖ ਦੀ ਸਭ ਤੋਂ ਉੱਚਤਮ ਸੇਵਾ ਉਸਦਾ ਨਾਮ ਸਿਮਰਨ ਹੈ। ਜੋ ਵੀ ਸਤਿ ਦੀ ਸੇਵਾ ਕਰਦਾ ਹੈ, ਪੰਜ ਚੋਰਾਂ: ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਉਪਰ ਕਾਬੂ ਪਾਉਂਦਾ ਹੈ, ਆਪਣੀਆਂ ਇੱਛਾਵਾਂ, ਆਸਾ, ਮਨਸਾ, ਤ੍ਰਿਸ਼ਨਾ ਨੂੰ ਮਾਰਦਾ ਹੈ ਅਤੇ ਨਿੰਦਿਆ, ਚੁਗ਼ਲੀ, ਬਖ਼ੀਲੀ, ਈਰਖਾ, ਰਾਜ, ਜੋਬਨ, ਧਨ, ਮਾਲ, ਸ਼ਬਦ, ਸਪਰਸ਼ ਦੀਆਂ ਵਿਨਾਸ਼ਕਾਰੀ ਸ਼ਕਤੀਆਂ ਤੋਂ ਬਚਿਆ ਰਹਿੰਦਾ ਹੈ, ਉਹ ਹਿਰਦਾ ਇੱਕ ਸਾਧ ਬਣ ਜਾਂਦਾ ਹੈ।
ਅਜਿਹੀਆਂ ਰੂਹਾਂ ਬਹੁਤ ਹੀ ਦੁਰਲਭ ਹਨ ਅਤੇ ਉਹਨਾਂ ਦੀ ਰੂਹਾਨੀ ਕਥਾ ਅਤੇ ਪ੍ਰਾਪਤੀਆਂ ਬੜੀਆਂ ਵਿਲੱਖਣ ਅਤੇ ਅਚਰਜ ਬਣ ਜਾਂਦੀਆਂ ਹਨ। ਉਹ ਸਰਵ-ਸ਼ਕਤੀਮਾਨ ਪਰੀਪੂਰਨ ਪਾਰਬ੍ਰਹਮ ਪਿਤਾ ਪਰਮੇਸ਼ਰ ਵਿੱਚ ਲੀਨ ਰਹਿੰਦੇ ਹਨ ਅਤੇ ਉਸ ਨਾਲ ਇੱਕ-ਮਿੱਕ ਹੋ ਜਾਂਦੇ ਹਨ। ਕੇਵਲ ਐਸੇ ਮਹਾਂਪੁਰਖ ਹੀ ਗੁਰਮੁਖ ਬਣ ਜਾਂਦੇ ਹਨ। ਗੁਰਮੁਖ ਅਕਾਲ ਪੁਰਖ ਦੀ ਮਹਿਮਾ ਹੈ, ਕੇਵਲ ਪੂਰਨ ਬ੍ਰਹਮ ਗਿਆਨੀ, ਪੂਰਨ ਸੰਤ, ਪੂਰਨ ਖ਼ਾਲਸਾ ਹੀ ਹੈ ਜੋ ਕਿ ਗੁਰਮੁਖ ਹੈ। ਗੁਰਮੁਖ ਹੀ ਸਦਾ ਸੁਹਾਗਣ ਹੈ। ਇਸ ਲਈ ਗੁਰਮੁਖ ਰੂਹਾਨੀਅਤ ਦੀ ਬਹੁਤ ਵੱਡੀ ਅਵਸਥਾ ਹੈ। ਇਹ ਅਵਸਥਾ ਦੀ ਪ੍ਰਾਪਤੀ ਉਸ ਸਮੇਂ ਹੁੰਦੀ ਹੈ ਜਦ ਤਨ, ਮਨ, ਧਨ ਗੁਰੂ ਦੇ ਚਰਨਾਂ ਵਿੱਚ ਸੰਪੂਰਨ ਤੌਰ ’ਤੇ ਸੌਂਪਿਆ ਜਾਂਦਾ ਹੈ ਅਤੇ ਇਸ ਦੇ ਸਿੱਟੇ ਵਜੋਂ ਸਦਾ ਸੁਹਾਗ ਦੀ ਪ੍ਰਾਪਤੀ ਹੁੰਦੀ ਹੈ। ਇਸੇ ਲਈ ਧੰਨ ਧੰਨ ਸਤਿਗੁਰ ਨਾਨਕ ਪਾਤਿਸ਼ਾਹ ਬਾਰੇ ਫ਼ੁਰਮਾਨ ਹੈ, “ਗੁਰਮੁਖਿ ਕਲਿ ਵਿਚਿ ਪਰਗਟ ਹੋਆ ॥੨੭॥” (ਭਾਈ ਗੁਰਦਾਸ ਜੀ, ਵਾਰ ੧, ਪਉੜੀ ੨੭)
ਅਸਟਪਦੀ ॥
ਸਾਧ ਕੈ ਸੰਗਿ ਮੁਖ ਊਜਲ ਹੋਤ ॥
ਸਾਧਸੰਗਿ ਮਲੁ ਸਗਲੀ ਖੋਤ ॥
ਸਾਧ ਕੈ ਸੰਗਿ ਮਿਟੈ ਅਭਿਮਾਨੁ ॥
ਸਾਧ ਕੈ ਸੰਗਿ ਪ੍ਰਗਟੈ ਸੁਗਿਆਨੁ ॥
ਸਾਧ ਕੈ ਸੰਗਿ ਬੁਝੈ ਪ੍ਰਭੁ ਨੇਰਾ ॥
ਸਾਧਸੰਗਿ ਸਭੁ ਹੋਤ ਨਿਬੇਰਾ ॥
ਸਾਧ ਕੈ ਸੰਗਿ ਪਾਏ ਨਾਮ ਰਤਨੁ ॥
ਸਾਧ ਕੈ ਸੰਗਿ ਏਕ ਊਪਰਿ ਜਤਨੁ ॥
ਸਾਧ ਕੀ ਮਹਿਮਾ ਬਰਨੈ ਕਉਨੁ ਪ੍ਰਾਨੀ ॥
ਨਾਨਕ ਸਾਧ ਕੀ ਸੋਭਾ ਪ੍ਰਭ ਮਾਹਿ ਸਮਾਨੀ ॥੧॥
ਅਸੀਂ ਐਸੀਆਂ ਰੂਹਾਂ ਦੀ ਸੰਗਤ ਵਿੱਚ ਆਪਣਾ ਜੀਵਨ ਸਫਲਾ ਕਰ ਸਕਦੇ ਹਾਂ ਜਿਨ੍ਹਾਂ ਨੇ ਮਨ ਉਪਰ ਜਿੱਤ ਪਾ ਲਈ ਹੈ ਅਤੇ ਸਾਧ ਬਣ ਗਏ ਹਨ। ਇਕ ਸਾਧ ਦੀ ਸੰਗਤ ਵਿੱਚ ਅਸੀਂ ਸਾਰੇ ਮਾਨਸਿਕ ਵਿਕਾਰਾਂ ਅਤੇ ਰੋਗਾਂ ਤੋਂ ਰਾਹਤ ਪਾਉਂਦੇ ਹਾਂ। ਇਹਨਾਂ ਮਾਨਸਿਕ ਰੋਗਾਂ ਨੇ ਸਾਡਾ ਮਨ ਹਰਾਮੀ ਬਣਾ ਦਿੱਤਾ ਹੈ ਕਿਉਂਕਿ ਸਾਡੇ ਰੋਜ਼ਾਨਾ ਦੀਆਂ ਕ੍ਰਿਆਵਾਂ ਅਤੇ ਪ੍ਰਤੀਕ੍ਰਿਆਵਾਂ ਸਾਡੇ ਇਹਨਾਂ ਦੁਸ਼ਮਣਾਂ ਦੇ ਪ੍ਰਭਾਵ ਅਧੀਨ ਹੋ ਰਹੀਆਂ ਹਨ। ਕਿਉਂਕਿ ਸਾਧ ਨੇ ਮਾਇਆ ਉਪਰ ਜਿੱਤ ਪ੍ਰਾਪਤ ਕਰ ਲਈ ਹੁੰਦੀ ਹੈ ਅਤੇ ਮਾਇਆ ਸਾਧ ਦੀ ਸੇਵਾ ਕਰਦੀ ਹੈ, ਇਸ ਲਈ ਜਿੱਥੇ ਸਾਧ ਬੈਠਾ ਹੈ ਉਸ ਅਸਥਾਨ ਦੇ ਆਲੇ-ਦੁਆਲੇ ਭੀ ਕਿਤੇ ਮਾਇਆ ਦਾ ਪ੍ਰਭਾਵ ਨਹੀਂ ਹੁੰਦਾ ਹੈ। ਕਿਉਂਕਿ ਸਾਧ ਅਕਾਲ ਪੁਰਖ ਵਿੱਚ ਅਭੇਦ ਹੋ ਜਾਂਦਾ ਹੈ, ਇਸ ਲਈ ਜਿੱਥੇ ਸਾਧ ਬੈਠਾ ਹੈ, ਜਿਸ ਅਸਥਾਨ ਤੇ ਸੰਤ, ਬ੍ਰਹਮ ਗਿਆਨੀ ਬੈਠਾ ਹੈ ਉਹ ਅਸਥਾਨ ਦਰਗਾਹ ਬਣ ਜਾਂਦਾ ਹੈ, ਜਦ ਉੱਥੇ ਸਦਾ ਸੁਹਾਗਣਾਂ ਅਤੇ ਸੁਹਾਗਣਾਂ ਬੈਠ ਕੇ ਨਾਮ ਜਪਦੀਆਂ ਹਨ ਤਾਂ ਉੱਥੇ ਦਰਗਾਹ ਪਰਗਟ ਹੁੰਦੀ ਹੈ। ਐਸੀ ਸੰਗਤ ਵਿੱਚ ਬੈਠ ਕੇ ਕੋਈ ਭੀ ਮਨੁੱਖ ਨਾਮ ਜਪਦਾ ਹੈ ਤਾਂ ਉਸਦਾ ਜਪਣਾ ਸਿੱਧਾ ਦਰਗਾਹ ਵਿੱਚ ਗਿਣਿਆ ਜਾਂਦਾ ਹੈ। ਤਾਂ ਐਸਾ ਅਸਥਾਨ ਧੰਨ ਧੰਨ ਹੋ ਜਾਂਦਾ ਹੈ ਅਤੇ ਐਸੇ ਅਸਥਾਨ ਵਿੱਚ ਬੈਠਿਆਂ ਮਨੁੱਖਾਂ ਦੇ ਮੁਖ ਉੱਜਲ ਹੋ ਜਾਂਦੇ ਹਨ, ਉਨ੍ਹਾਂ ਦਾ ਮਨ ਟਿਕ ਜਾਂਦਾ ਹੈ, ਮਨ ਸ਼ਾਂਤ ਹੋ ਜਾਂਦਾ ਹੈ, ਸੁਰਤ ਵਿੱਚ ਨਾਮ ਚਲਾ ਜਾਂਦਾ ਹੈ, ਹਿਰਦੇ ਵਿੱਚ ਨਾਮ ਦਾ ਪ੍ਰਕਾਸ਼ ਹੋ ਜਾਂਦਾ ਹੈ, ਸਾਰੇ ਬੱਜਰ ਕਪਾਟ ਖੁੱਲ੍ਹ ਜਾਂਦੇ ਹਨ, ਨਾਮ ਰੋਮ-ਰੋਮ ਵਿੱਚ ਚਲਾ ਜਾਂਦਾ ਹੈ।
ਸਾਧ ਦੀ ਸੰਗਤ ਸਾਨੂੰ ਮਨ ਉਪਰ ਜਿੱਤ ਪਾ ਕੇ ਅੰਦਰੋਂ ਸਾਫ਼ ਕਰਦੀ ਹੈ, ਸਾਰੀ ਮਨ ਦੀ ਮੈਲ ਲੱਥ ਜਾਂਦੀ ਹੈ, ਸਾਰੇ ਵਿਕਾਰਾਂ: ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਤ੍ਰਿਸ਼ਨਾ, ਰਾਜ, ਜੋਬਨ, ਧਨ, ਮਾਲ, ਸ਼ਬਦ, ਸਪਰਸ਼, ਨਿੰਦਿਆ, ਚੁਗ਼ਲੀ ਅਤੇ ਬਖ਼ੀਲੀ ਦੀਆਂ ਵਿਨਾਸ਼ਕਾਰੀ ਸ਼ਕਤੀਆਂ ਦਾ ਅੰਤ ਹੋ ਜਾਂਦਾ ਹੈ। ਇਸ ਤਰ੍ਹਾਂ ਕਰਨ ਨਾਲ ਅਸੀਂ ਸ੍ਰੀ ਅਕਾਲ ਪੁਰਖ ਜੀ ਦੀ ਦਰਗਾਹ ਵਿੱਚ ਮਾਨ ਪ੍ਰਾਪਤ ਕਰਦੇ ਹਾਂ। ਜਿੰਨੀ ਦੇਰ ਅਸੀਂ ਪੰਜ ਚੋਰਾਂ: ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਅਤੇ ਦੂਸਰੀਆਂ ਮਾਨਸਿਕ ਬਿਮਾਰੀਆਂ ਅਤੇ ਵਿਨਾਸ਼ਕਾਰੀ ਵਿਕਾਰਾਂ ਦੇ ਕਾਬੂ ਅਧੀਨ ਹਾਂ, ਅਸੀਂ ਗੁਰਮੁਖ ਨਹੀਂ ਬਣ ਸਕਦੇ। ਕੇਵਲ ਇੱਕ ਸਾਧ ਦੀ ਸੰਗਤ ਸਾਨੂੰ ਮਨਮੁਖ ਤੋਂ ਗੁਰਮੁਖ ਵਿੱਚ ਬਦਲ ਸਕਦੀ ਹੈ, ਕੇਵਲ ਸਾਧ ਸੰਗਤ ਸਾਡੀ ਹਉਮੈ ਨੂੰ ਮਾਰਨ ਵਿੱਚ ਮਦਦ ਕਰ ਸਕਦੀ ਹੈ। ਕਿਸ ਤਰ੍ਹਾਂ? ਸਾਧ ਨੇ ਪਹਿਲਾਂ ਹੀ ਆਪਣੀ ਹਉਮੈ ਮਾਰ ਲਈ ਹੈ ਅਤੇ ਸਾਧ ਨੂੰ ਦਰਗਾਹੀ ਬਖ਼ਸ਼ਿਸ਼ ਦੇ ਅਨੁਸਾਰ ਇਸ ਦਰਗਾਹੀ ਸ਼ਕਤੀ ਦੀ ਪ੍ਰਾਪਤੀ ਹੋ ਜਾਂਦੀ ਹੈ ਜਿਸ ਨਾਲ ਉਹ ਸਾਨੂੰ ਹਉਮੈ ਮਾਰਨ ਦੇ ਗੁਰਪ੍ਰਸਾਦਿ ਨਾਲ ਨਿਵਾਜ ਕੇ ਇਸ ਨੂੰ ਮਾਰਨ ਲਈ ਅਸੀਸ ਦਿੰਦਾ ਹੈ ਅਤੇ ਇਸ ਦਰਗਾਹੀ ਅਸੀਸ ਦੇ ਸਦਕੇ ਅਸੀਂ ਇਸ ਮਹਾਨ ਗੁਰਪ੍ਰਸਾਦੀ ਸ਼ਕਤੀ ਨਾਲ ਜਦ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ, ਸੇਵਾ, ਪਰਉਪਕਾਰ ਅਤੇ ਮਹਾਂ ਪਰਉਪਕਾਰ ਦੇ ਗੁਰਪ੍ਰਸਾਦੀ ਮਾਰਗ ’ਤੇ ਚਲਦੇ ਹਾਂ ਅਤੇ ਜਦ ਸਾਡੀ ਬੰਦਗੀ ਦਰਗਾਹ ਵਿੱਚ ਪਰਵਾਨ ਚੜ੍ਹਦੀ ਹੈ ਤਾਂ ਅਸੀਂ ਹਉਮੈ ਨੂੰ ਮਾਰ ਕੇ ਜੀਵਨ ਮੁਕਤੀ ਪ੍ਰਾਪਤ ਕਰਦੇ ਹਾਂ।
ਜਦ ਤੱਕ ਅਸੀਂ ਹਉਮੈ ਦੇ ਇਸ ਦੀਰਘ ਰੋਗ ਨਾਲ ਰੋਗੀ ਹਾਂ ਤਦ ਤਕ ਸਾਡੀ ਰੂਹ ਸਾਧ ਦੇ ਪੂਰਨ ਬ੍ਰਹਮ ਗਿਆਨ, ਪੂਰਨ ਤੱਤ ਗਿਆਨ ਦੀ ਧਾਰਨੀ ਨਹੀਂ ਹੋ ਸਕਦੀ। ਇੱਕ ਵਾਰ ਜਦ ਮਨ ਮਾਇਆ ਦੀ ਗ਼ੁਲਾਮੀ ਛੱਡ ਕੇ ਪੂਰਨ ਤੌਰ ’ਤੇ ਸਾਫ਼ ਹੋ ਜਾਂਦਾ ਹੈ ਅਤੇ ਸਵੈ-ਮਾਨ ਅਭਿਮਾਨ ਪੂਰੀ ਤਰ੍ਹਾਂ ਚਲਾ ਜਾਂਦਾ ਹੈ, ਜਦ ਸਾਡੀ ਹੋਂਦ ਪੂਰੀ ਤਰ੍ਹਾਂ ਨਾਲ ਖ਼ਤਮ ਹੋ ਜਾਂਦੀ ਹੈ ਤਦ ਸਾਡੀ ਆਪਣੀ ਮੱਤ ਮਿਟ ਜਾਂਦੀ ਹੈ, ਤਦ ਹੀ ਪੂਰਨ ਬ੍ਰਹਮ ਸ਼ਕਤੀ ਪਰਗਟ ਹੋ ਜਾਂਦੀ ਹੈ ਅਤੇ ਅਕਾਲ ਪੁਰਖ ਦੇ ਨਿਰਗੁਣ ਸਰੂਪ ਦੇ ਦਰਸ਼ਨਾਂ ਦਾ ਸੁਭਾਗ ਪ੍ਰਾਪਤ ਹੁੰਦਾ ਹੈ ਅਤੇ ਪੂਰਨ ਤੱਤ ਗਿਆਨ, ਪੂਰਨ ਬ੍ਰਹਮ ਗਿਆਨ ਅਤੇ ਆਤਮ ਰਸ ਅੰਮ੍ਰਿਤ ਦੀ ਪ੍ਰਾਪਤੀ ਹੁੰਦੀ ਹੈ। ਸਾਰੀ ਦੇਹੀ ਅੰਮ੍ਰਿਤ ਨਾਲ ਭਰਪੂਰ ਹੋ ਜਾਂਦੀ ਹੈ ਅਤੇ ਪੂਰਨ ਬ੍ਰਹਮ ਗਿਆਨ ਸਾਡੇ ਵਿੱਚ ਵਹਿਣਾ ਸ਼ੁਰੂ ਹੁੰਦਾ ਹੈ। ਇਸ ਮਹਾਨ ਬਖ਼ਸ਼ਿਸ਼ ਨਾਲ ਅਸੀਂ ਗੁਰਬਾਣੀ ਨੂੰ ਸੱਚਮੁੱਚ ਸਮਝਣਾ ਸ਼ੁਰੂ ਕਰ ਦਿੰਦੇ ਹਾਂ, ਗੁਰਬਾਣੀ ਸਾਡੇ ਨਾਲ ਪੂਰਨ ਤੌਰ ’ਤੇ ਵਾਪਰਦੀ ਹੈ, ਗੁਰਬਾਣੀ ਦਾ ਹਰ ਇਕ ਸਲੋਕ ਸਾਡੇ ਨਾਲ ਪੂਰਨ ਤੌਰ ’ਤੇ ਸਤਿ ਪਰਗਟ ਹੁੰਦਾ ਹੈ, ਜੋ ਗੁਰਬਾਣੀ ਵਿੱਚ ਲਿਖਿਆ ਹੈ ਉਹ ਸਭ ਕੁੱਛ ਸਾਡੇ ਨਾਲ ਵਾਪਰਣ ਲਗ ਪੈਂਦਾ ਹੈ, ਅਸੀਂ ਗੁਰਬਾਣੀ ਬਣ ਜਾਂਦੇ ਹਾਂ। ਐਸੀ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਕੇਵਲ ਇਕ ਪੂਰਨ ਬ੍ਰਹਮ ਗਿਆਨੀ ਹੀ ਕਰ ਸਕਦਾ ਹੈ ਕਿਉਂਕਿ ਕੇਵਲ ਇੱਕ ਸਾਧ, ਪੂਰਨ ਬ੍ਰਹਮ ਗਿਆਨੀ ਹੀ ਬ੍ਰਹਮ ਗਿਆਨ ਦੇ ਸਾਰੇ ਅਮੋਲਕ ਹੀਰੇ ਮੋਤੀ ਪੂਰੀ ਤਰ੍ਹਾਂ ਨਾਲ ਸਾਡੇ ਹਿਰਦੇ ਵਿੱਚ ਤਰਾਸ਼ਨ ਦੇ ਯੋਗ ਹੁੰਦਾ ਹੈ। ਕੇਵਲ ਪੂਰਨ ਬ੍ਰਹਮ ਗਿਆਨੀ ਹੀ ਇਸ ਮਹਾਨ ਦਰਗਾਹੀ ਗੁਰਪ੍ਰਸਾਦੀ ਸ਼ਕਤੀ ਦਾ ਮਾਲਕ ਹੁੰਦਾ ਹੈ।
ਕੇਵਲ ਸਾਧ ਦੀ, ਪੂਰਨ ਬ੍ਰਹਮ ਗਿਆਨੀ ਦੀ ਸੰਗਤ ਵਿੱਚ ਹੀ ਅਸੀਂ ਸਾਰੀਆਂ ਗੁਰਪ੍ਰਸਾਦੀ ਬਖ਼ਸ਼ਿਸ਼ਾਂ ਪ੍ਰਾਪਤ ਕਰਦੇ ਹਾਂ। ਕੇਵਲ ਪੂਰਨ ਬ੍ਰਹਮ ਗਿਆਨੀ ਦੀ ਬਖ਼ਸ਼ਿਸ਼ ਨਾਲ ਹੀ ਅਸੀਂ ਕਰਮ ਖੰਡ ਦੀ ਕ੍ਰਿਪਾ ਦੀ ਪ੍ਰਾਪਤੀ ਕਰ ਸਕਦੇ ਹਾਂ। ਜਦ ਅਸੀਂ ਆਪਣਾ ਤਨ ਮਨ ਧਨ ਸਾਧ ਦੇ ਚਰਨਾਂ ’ਤੇ ਅਰਪਣ ਕਰਦੇ ਹਾਂ ਤਾਂ ਸਾਧ ਦੀ ਗੁਰਪ੍ਰਸਾਦੀ ਦਰਗਾਹੀ ਕਿਰਪਾ ਨਾਲ ਸਾਧ ਸਾਡਾ ਵਿਚੋਲਾ ਬਣ ਜਾਂਦਾ ਹੈ ਅਤੇ ਸਾਨੂੰ ਸੁਹਾਗ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ। ਸੁਹਾਗ ਦੀ ਪ੍ਰਾਪਤੀ ਨਾਲ ਹੀ ਨਾਮ ਸਾਡੀ ਸੁਰਤ ਵਿੱਚ ਚਲਾ ਜਾਂਦਾ ਹੈ, ਨਾਮ ਦਾ ਅਜਪਾ ਜਾਪ ਸ਼ੁਰੂ ਹੋ ਜਾਂਦਾ ਹੈ, ਸਮਾਧੀ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਹੋ ਜਾਂਦੀ ਹੈ। ਇਸ ਤਰ੍ਹਾਂ ਸਾਧ ਸਾਡਾ ਵਿਚੋਲਾ ਬਣ ਜਾਂਦਾ ਹੈ “ਹਰਿ ਦਰਗਹ ਕਾ ਬਸੀਠੁ ॥“ ਅਤੇ ਪਤੀ ਪਰਮਾਤਮਾ ਸਾਡੀ ਰੂਹ ਨੂੰ ਪਤਨੀ ਦੇ ਤੌਰ ’ਤੇ ਸਵੀਕਾਰ ਕਰਦਾ ਹੈ ਅਸੀਂ ਸੁਹਾਗਣ ਦੇ ਤੌਰ ’ਤੇ ਜਾਣੇ ਜਾਂਦੇ ਹਾਂ। ਅਸੀਂ ਸਮਾਧੀ ਦਾ ਅਨੁਭਵ ਕਰਨਾ ਸ਼ੁਰੂ ਕਰਦੇ ਹਾਂ। ਜਦ ਸੁਹਾਗਣ ਨਾਮ ਸਿਮਰਨ ਕਰਦੀ ਹੈ ਤਾਂ ਪਰਮਾਤਮਾ ਸਥੂਲ ਰੂਪ ਵਿੱਚ ਸਾਧ ਦੀ ਸੰਗਤ ਵਿੱਚ ਪ੍ਰਗਟ ਹੁੰਦਾ ਹੈ ਐਸੀਆਂ ਸੁਹਾਗਣਾਂ ਸਮਾਧੀ ਵਿੱਚ ਪਰਮਾਤਮਾ ਨੂੰ ਸਥੂਲ ਰੂਪ ਵਿੱਚ ਮਹਿਸੂਸ ਕਰਦੀਆਂ ਹਨ। ਰੂਹਾਨੀ ਸ਼ਕਤੀਆਂ ਅਜਿਹੀਆਂ ਸੁਹਾਗਣਾਂ ਦੁਆਰਾ ਸਥੂਲ ਰੂਪ ਵਿੱਚ ਮਹਿਸੂਸ ਕੀਤੀਆਂ ਜਾਂਦੀਆਂ ਹਨ। ਸੁਹਾਗਣਾਂ ਨੂੰ ਕਈ ਤਰ੍ਹਾਂ ਦੇ ਰੂਹਾਨੀ ਅਨੁਭਵ ਹੋਣੇ ਸ਼ੁਰੂ ਹੋ ਜਾਂਦੇ ਹਨ। ਜਦ ਸੁਹਾਗਣਾਂ ਸਮਾਧੀ ਵਿੱਚ ਬੈਠ ਕੇ ਲੰਮੇ ਸਮੇਂ ਲਈ ਨਾਮ ਸਿਮਰਨ ਕਰਦੀਆਂ ਹਨ ਤਾਂ ਉਨ੍ਹਾਂ ’ਤੇ ਸੁੰਨ ਸਮਾਧੀ ਦੇ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਹੁੰਦੀ ਹੈ। ਹਿਰਦਾ, ਮਨ ਅਤੇ ਰੂਹ ਪੂਰਨ ਸ਼ਾਂਤੀ ਵਿੱਚ ਚਲੇ ਜਾਂਦੇ ਹਨ। ਗੁਰਬਾਣੀ ਵਿੱਚ ਸੁੰਨ ਸਮਾਧੀ ਨੂੰ ਮਹਾਂ ਪਰਮਾਰਥ ਕਿਹਾ ਗਿਆ ਹੈ “ਸੁੰਨ ਸਮਾਧਿ ਮਹਾ ਪਰਮਾਰਥੁ“ (ਅੰਗ ੬੩੪)। ਸਮਾਧੀ ਅਤੇ ਸੁੰਨ ਸਮਾਧੀ ਵਿੱਚ ਬੈਠ ਕੇ ਜਦ ਨਾਮ ਅਭਿਆਸ ਕੀਤਾ ਜਾਂਦਾ ਹੈ ਤਾਂ ਇਹ ਸੇਵਾ ਸਿੱਧੀ ਦਰਗਾਹ ਵਿੱਚ ਪਰਵਾਨ ਹੁੰਦੀ ਹੈ। ਸਮਾਧੀ ਅਤੇ ਸੁੰਨ ਸਮਾਧੀ ਵਿੱਚ ਬੈਠ ਕੇ ਜਦ ਨਾਮ ਅਭਿਆਸ ਕੀਤਾ ਜਾਂਦਾ ਹੈ ਤਾਂ ਮਨ ਚਿੰਦਿਆ ਜਾਂਦਾ ਹੈ, ਮਨ ਖ਼ਤਮ ਹੋ ਜਾਂਦਾ ਹੈ, ਪਰਮ ਜੋਤ ਪੂਰਨ ਪ੍ਰਕਾਸ਼ ਦੇ ਹਿਰਦੇ ਵਿੱਚ ਪਰਗਟ ਹੋ ਜਾਣ ਨਾਲ ਹਿਰਦਾ ਪਾਵਨ ਹੋ ਕੇ ਪੂਰਨ ਸਚਿਆਰੀ ਰਹਿਤ ਵਿੱਚ ਆ ਜਾਂਦਾ ਹੈ, ਨਾਮ ਰੋਮ-ਰੋਮ ਵਿੱਚ ਭਰਪੂਰ ਹੋ ਜਾਂਦਾ ਹੈ, ਰੋਮ-ਰੋਮ ਨਾਮ ਵਿੱਚ ਲੀਨ ਹੋ ਜਾਂਦਾ ਹੈ, ਸਾਰੀ ਦੇਹੀ ਅੰਮ੍ਰਿਤ ਨਾਲ ਭਰਪੂਰ ਹੋ ਜਾਂਦੀ ਹੈ, ਅਤੇ ਅੰਮ੍ਰਿਤ ਦੇਹੀ ਵਿੱਚੋਂ ਫੁਟ ਫੁਟ ਕੇ ਨਿਕਲ ਦਸੋ ਦਿਸ਼ਾ ਵਿੱਚ ਵਹਿਣ ਲਗ ਪੈਂਦਾ ਹੈ, ਪੰਜੇ ਇੰਦਰੀਆਂ ਪਰਮ ਜੋਤ ਪੂਰਨ ਪਰਕਾਸ਼ ਅਧੀਨ ਪੂਰਨ ਦਰਗਾਹੀ ਹੁਕਮ ਵਿੱਚ ਆ ਜਾਂਦੀਆਂ ਹਨ ਅਤੇ ਐਸੀ ਕਥਾ ਪਰਗਟ ਹੋ ਜਾਂਦੀ ਹੈ। ਐਸੇ ਹਿਰਦੇ ਅਤੇ ਰੂਹ ਵਿੱਚ ਅਕਾਲ ਪੁਰਖ ਆਪ ਪਰਗਟ ਹੋ ਜਾਂਦਾ ਹੈ ਅਤੇ ਇਸ ਕਹੀ ਗਈ ਅਚਰਜ ਕਥਾ ਦਾ ਜਨਮ ਹੁੰਦਾ ਹੈ, ਪੂਰਨ ਬ੍ਰਹਮ ਗਿਆਨੀ ਜਨਮ ਲੈਂਦਾ ਹੈ, ਪੂਰਨ ਬ੍ਰਹਮ ਗਿਆਨੀ ਪ੍ਰਮਾਤਮਾ ਦੀ ਮਹਿਮਾ ਦੇ ਸੁੰਦਰ ਰੂਪ ਵਿੱਚ ਪਰਗਟ ਹੁੰਦਾ ਹੈ।
ਜਦ ਅਸੀਂ ਰੂਹਾਨੀਅਤ ਦੀ ਇਸ ਅਵਸਥਾ ਵਿੱਚ ਪਹੁੰਚਦੇ ਹਾਂ ਸਾਡੀਆਂ ਸਾਰੀਆਂ ਮਾਨਸਿਕ ਬਿਮਾਰੀਆਂ ਗਾਇਬ ਹੋ ਜਾਂਦੀਆਂ ਹਨ ਅਤੇ ਅੱਗੇ ਇਸਦੇ ਫਲਸਰੂਪ ਸਾਡਾ ਮਨ ਅਤੇ ਅੰਦਰ ਪੂਰੀ ਤਰ੍ਹਾਂ ਸਾਫ਼ ਅਤੇ ਸਾਡੇ ਇਹਨਾਂ ਦੁਸ਼ਮਣਾਂ: ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਤ੍ਰਿਸ਼ਨਾ, ਰਾਜ, ਜੋਬਨ, ਧਨ, ਮਾਲ, ਸ਼ਬਦ, ਸਪਰਸ਼, ਨਿੰਦਿਆ, ਚੁਗ਼ਲੀ ਅਤੇ ਬਖ਼ੀਲੀ ਦੀਆਂ ਵਿਨਾਸ਼ਕਾਰੀ ਸ਼ਕਤੀਆਂ ਦੇ ਪ੍ਰਭਾਵ ਤੋਂ ਮੁਕਤ ਹੋ ਜਾਂਦਾ ਹੈ।
ਨਾਮ ਅਮੋਲਕ ਹੀਰਾ ਹੈ, ਨਾਮ ਗੁਰਪ੍ਰਸਾਦਿ ਹੈ, ਨਾਮ ਸਿਮਰਨ ਗੁਰਪ੍ਰਸਾਦਿ ਹੈ, ਨਾਮ ਦੀ ਕਮਾਈ ਗੁਰਪ੍ਰਸਾਦਿ ਹੈ, ਪੂਰਨ ਬੰਦਗੀ ਗੁਰਪ੍ਰਸਾਦਿ ਹੈ, ਸੇਵਾ ਪਰਉਪਕਾਰ ਅਤੇ ਮਹਾਂ ਪਰਉਪਕਾਰ ਗੁਰਪ੍ਰਸਾਦਿ ਹੈ। ਇਸ ਲਈ ਕੇਵਲ ਨਾਮ ਦਾਨ ਨਾ ਮੰਗੋ ਜੀ, ਮੰਗਣਾ ਹੈ ਤਾਂ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਪਰਉਪਕਾਰ ਮਹਾਂ ਪਰਉਪਕਾਰ ਦਾ ਗੁਰਪ੍ਰਸਾਦਿ ਮੰਗੋ ਜੀ। ਸੇਵਾ ਤੋਂ ਬਗ਼ੈਰ ਬੰਦਗੀ ਕਦੇ ਭੀ ਪੂਰਨ ਨਹੀਂ ਹੁੰਦੀ ਹੈ ਅਤੇ ਸੇਵਾ ਪਰਉਪਕਾਰ ਹੈ ਅਤੇ ਮਹਾਂ ਪਰਉਪਕਾਰ ਦਾ ਗੁਰਪ੍ਰਸਾਦਿ ਹੈ। ਇਸ ਮਹਾਨ ਗੁਰਪ੍ਰਸਾਦਿ ਦੀ ਪ੍ਰਾਪਤੀ ਅਜਿਹੀਆਂ ਰੂਹਾਂ ਦੀ ਸੰਗਤ ਵਿੱਚ ਪ੍ਰਾਪਤ ਹੁੰਦੀ ਹੈ ਜਿਹੜੀਆਂ ਸਾਧ, ਪੂਰਨ ਸੰਤ, ਪੂਰਨ ਬ੍ਰਹਮ ਗਿਆਨੀ, ਸਤਿਗੁਰੂ ਬਣ ਗਈਆਂ ਹਨ। ਇਹ ਆਪਜੀ ਦੇ ਜੀਵਨ ਵਿੱਚ ਅਜਿਹਾ ਸਮਾਂ ਹੁੰਦਾ ਹੈ ਜਦੋਂ ਸੱਚਖੰਡ ਦੀ ਯਾਤਰਾ, ਸਾਡੇ ਪਿਆਰੇ ਪਾਰਬ੍ਰਹਮ ਪਰਮੇਸ਼ਰ ਨੂੰ ਮਿਲਣ ਦੀ ਯਾਤਰਾ ਸ਼ੁਰੂ ਹੁੰਦੀ ਹੈ, ਤਦ ਹੀ ਇਸਨੂੰ ਗੁਰਪ੍ਰਸਾਦੀ ਖੇਡ ਕਿਹਾ ਗਿਆ ਹੈ। ਇਹ ਖੇਡ ਸਾਡੇ ਮਨ ਵਿੱਚ ਸਾਧ ਦੁਆਰਾ ਨਾਮ ਦਾ ਬੂਟਾ ਲਗਾਉਣ ਨਾਲ ਸ਼ੁਰੂ ਹੁੰਦੀ ਹੈ। ਸਾਧ, ਸੰਤ, ਬ੍ਰਹਮ ਗਿਆਨੀ, ਸਤਿਗੁਰੂ ਅਜਿਹੀ ਰੂਹ ਹੈ, ਜੋ ਆਪ ਅਕਾਲ ਪੁਰਖ ਵਿੱਚ ਅਭੇਦ ਹੋ ਗਿਆ ਹੈ ਅਤੇ ਸੰਗਤ ਨੂੰ ਗੁਰਪ੍ਰਸਾਦੀ ਨਾਮ ਦੇ ਕੇ ਉਸ ਦੀਆਂ ਬਖ਼ਸ਼ਿਸ਼ਾਂ ਪ੍ਰਾਪਤ ਕਰਦਾ ਹੈ। ਸੰਗਤ ਨੂੰ ਜੀਅ ਦਾਨ ਦੇਕੇ, ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦਾ ਗੁਰਪ੍ਰਸਾਦਿ ਦੇਕੇ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਨਾਲ ਜੋੜਨ ਦੀ ਬਖ਼ਸ਼ਿਸ਼ ਕਰਦਾ ਹੈ। ਇਸ ਗੁਰਕਿਰਪਾ ਨੂੰ ਮਹਾਂ ਪਰਉਪਕਾਰ ਕਿਹਾ ਗਿਆ ਹੈ।
ਕੋਈ ਵੀ ਪੂਰੀ ਤਰ੍ਹਾਂ ਸਾਧ ਦੀ ਵਿਆਖਿਆ ਨਹੀਂ ਕਰ ਸਕਦਾ ਕਿਉਂਕਿ ਅਜਿਹੀਆਂ ਰੂਹਾਂ ਅਕਾਲ ਪੁਰਖ ਨਾਲ ਇੱਕ ਬਣ ਜਾਂਦੀਆਂ ਹਨ ਅਤੇ ਉਹਨਾਂ ਦੀ ਮਹਿਮਾ ਐਸੀ ਬੇਅੰਤ, ਕਿਸੇ ਮਾਪ ਤੋਲ ਤੋਂ ਪਰ੍ਹੇ ਹੈ ਅਤੇ ਐਸੀ ਅਵਿਆਖਿਆਤ ਹੈ ਜੈਸਾ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਆਪ ਹੈ।
ਸਾਧ ਕੈ ਸੰਗਿ ਅਗੋਚਰੁ ਮਿਲੈ ॥
ਸਾਧ ਕੈ ਸੰਗਿ ਸਦਾ ਪਰਫੁਲੈ ॥
ਸਾਧ ਕੈ ਸੰਗਿ ਆਵਹਿ ਬਸਿ ਪੰਚਾ ॥
ਸਾਧਸੰਗਿ ਅੰਮ੍ਰਿਤ ਰਸੁ ਭੁੰਚਾ ॥
ਸਾਧਸੰਗਿ ਹੋਇ ਸਭ ਕੀ ਰੇਨ ॥
ਸਾਧ ਕੈ ਸੰਗਿ ਮਨੋਹਰ ਬੈਨ ॥
ਸਾਧ ਕੈ ਸੰਗਿ ਨ ਕਤਹੂੰ ਧਾਵੈ ॥
ਸਾਧਸੰਗਿ ਅਸਥਿਤਿ ਮਨੁ ਪਾਵੈ ॥
ਸਾਧ ਕੈ ਸੰਗਿ ਮਾਇਆ ਤੇ ਭਿੰਨ ॥
ਸਾਧਸੰਗਿ ਨਾਨਕ ਪ੍ਰਭ ਸੁਪ੍ਰਸੰਨ ॥੨॥
ਅਗੋਚਰ ਤੋਂ ਭਾਵ ਹੈ ਜਿਹੜਾ ਸਾਡੀਆਂ ਪੰਜ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰ੍ਹੇ ਹੈ। ਅਗੋਚਰ ਦਾ ਭਾਵ ਹੈ ਜੋ ਸਾਡੀਆਂ ਪੰਜ ਗਿਆਨ ਇੰਦਰੀਆਂ ਦੇ ਨਾਲ ਨਾ ਹੀ ਵੇਖਿਆ ਜਾ ਸਕਦਾ ਹੈ ਨਾ ਹੀ ਮਹਿਸੂਸ ਕੀਤਾ ਜਾ ਸਕਦਾ ਹੈ, ਨਾ ਹੀ ਅਨੁਭਵ ਕੀਤਾ ਜਾ ਸਕਦਾ ਹੈ। ਅਗੋਚਰ ਦਾ ਭਾਵ ਹੈ ਜੋ ਤ੍ਰਿਹ ਗੁਣ ਮਾਇਆ ਤੋਂ ਪਰ੍ਹੇ ਹੈ। ਐਸੀ ਪਰਮ ਸ਼ਕਤੀ ਜੋ ਤ੍ਰਿਹ ਗੁਣ ਮਾਇਆ ਤੋਂ ਪਰ੍ਹੇ ਹੈ, ਇਸ ਲਈ ਪੰਜ ਗਿਆਨ ਇੰਦਰੀਆਂ ਨਾਲ ਨਹੀਂ ਅਨੁਭਵ ਕੀਤੀ ਜਾ ਸਕਦੀ ਹੈ, ਇਹ ਅਪਰੰਪਰ ਪਰਮ ਸ਼ਕਤੀ ਜੋ ਸਰਵ-ਵਿਆਪਕ ਹੈ ਉਹ ਅਗੋਚਰ ਹੈ ਅਤੇ ਉਹ ਹੈ ਪਰੀਪੂਰਨ ਪਾਰਬ੍ਰਹਮ ਪਰਮੇਸ਼ਰ ਦਾ ਨਿਰਗੁਣ ਸਰੂਪ।
ਅਸੀਂ ਇਸ ਪਰਮ ਸ਼ਕਤੀ ਨੂੰ ਕਿਥੇ ਅਤੇ ਕਿਵੇਂ ਅਨੁਭਵ ਕਰ ਸਕਦੇ ਹਾਂ, ਕਿਵੇਂ ਇਸ ਪਰਮ ਸ਼ਕਤੀ ਨੂੰ ਮਿਲ ਸਕਦੇ ਹਾਂ, ਕਿਵੇਂ ਇਸ ਪਰਮ ਸ਼ਕਤੀ ਨਿਰਗੁਣ ਸਰੂਪ ਵਿੱਚ ਅਭੇਦ ਹੋ ਕੇ ਆਪਣਾ ਇਸ ਦੁਰਲਭ ਮਨੁੱਖੇ ਜੀਵਨ ਦਾ ਟੀਚਾ ਪੂਰਾ ਕਰਕੇ ਜੀਵਨ ਮੁਕਤੀ ਦੀ ਪ੍ਰਾਪਤੀ ਕਰ ਸਕਦੇ ਹਾਂ ? ਸਾਧ, ਸੰਤ, ਬ੍ਰਹਮ ਗਿਆਨੀ, ਸਤਿਗੁਰੂ ਦੀ ਸੰਗਤ ਵਿੱਚ ਹੀ ਅਸੀਂ ਆਪਣੇ ਇਸ ਜੀਵਨ ਮੁਕਤੀ ਪ੍ਰਾਪਤ ਕਰਨ ਦੇ ਟੀਚੇ ਨੂੰ ਪੂਰਾ ਕਰ ਸਕਦੇ ਹਾਂ। ਅਜਿਹੀਆਂ ਰੂਹਾਂ ਦੀ ਸੰਗਤ ਨਾਲ ਅਸੀਂ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੀਆਂ ਰੂਹਾਨੀ ਸ਼ਕਤੀਆਂ ਦਾ ਅਨੁਭਵ ਕਰ ਸਕਦੇ ਹਾਂ ਅਤੇ ਮਾਨਸਰੋਵਰ ਵਿੱਚ ਟੁੱਬੀ ਲਾ ਕੇ ਸਾਰੇ ਅਨਾਦਿ ਰੂਹਾਨੀ ਦਰਗਾਹੀ ਖ਼ਜ਼ਾਨਿਆਂ ਦੀ ਬਖ਼ਸ਼ਿਸ਼ ਪ੍ਰਾਪਤ ਕਰ ਸਕਦੇ ਹਾਂ। ਇੱਕ ਵਾਰ ਜਦੋਂ ਅਸੀਂ ਅਜਿਹਾ ਕਰਦੇ ਹਾਂ ਤਦ ਅਸੀਂ ਆਪਣੇ ਮਨ ਅਤੇ ਰੂਹ ਵਿੱਚ ਅਨਾਦਿ ਪਰਮ ਅਨੰਦ ਅਤੇ ਅਨਾਦਿ ਪਰਮ ਸ਼ਾਂਤੀ ਦੀ ਪ੍ਰਾਪਤੀ ਕਰ ਲੈਂਦੇ ਹਾਂ। ਅਸੀਂ ਸਾਧ ਦੀ ਸੰਗਤ ਵਿੱਚ ਪੰਜ ਦੂਤਾਂ ’ਤੇ ਕਾਬੂ ਪਾਉਣ ਦੇ ਯੋਗ ਹੋ ਜਾਂਦੇ ਹਾਂ, ਇਸ ਤਰ੍ਹਾਂ ਕਰਨ ਨਾਲ ਅਸੀਂ ਅੰਮ੍ਰਿਤ ਰਸ ਦਾ ਸੁਆਦ ਮਾਣਦੇ ਹਾਂ। ਇਸ ਤੋਂ ਭਾਵ ਹੈ ਕਿ ਜਦ ਸਮਾਧੀ ਵਿੱਚ ਜਾਂਦੇ ਹਾਂ ਤਾਂ ਲਗਾਤਾਰ ਅੰਮ੍ਰਿਤ ਰਸ ਦਾ ਅਨੰਦ ਮਾਣਦੇ ਹਾਂ, ਜਦ ਬੰਦਗੀ ਪੂਰਨ ਕਰਕੇ ਪੂਰਨ ਸਹਿਜ ਸਮਾਧੀ ਵਿੱਚ ਸਦਾ ਲਈ ਸਥਿਤ ਹੋ ਜਾਂਦੇ ਹਾਂ ਤਾਂ ਅੰਮ੍ਰਿਤ ਰਸ ਪਰਮ ਅਨੰਦ ਦੀ ਪੂਰਨ ਅਵਸਥਾ ਦੀ ਪ੍ਰਾਪਤੀ ਕਰ ਪੰਚ ਸ਼ਬਦ ਅਨਹਦ ਨਾਦ ਅਖੰਡ ਕੀਰਤਨ ਦਸਮ ਦੁਆਰ ਵਿੱਚ ਸਦਾ ਲਈ ਸੁਨਣ ਲਗ ਪੈਂਦੇ ਹਾਂ। ਤੁਹਾਡੇ ਵਿਚੋਂ ਕੁਝ ਰੂਹਾਂ ਜਿਨ੍ਹਾਂ ਨੇ ਪਹਿਲਾਂ ਹੀ ਇਸ ਰੂਹਾਨੀ ਅਵਸਥਾ ਦੀ ਪ੍ਰਾਪਤੀ ਕਰ ਲਈ ਹੈ ਅਤੇ ਸਦਾ ਸੁਹਾਗਣ ਬਣ ਗਈਆਂ ਹਨ, ਉਨ੍ਹਾਂ ਪਹਿਲਾਂ ਹੀ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਹੋਂਦ ਨੂੰ ਅੰਮ੍ਰਿਤ ਰਸ ਰਾਹੀਂ ਸਮਾਧੀ ਵਿੱਚ ਨਾਮ ਸਿਮਰਨ ਕਰਦਿਆਂ ਮਹਿਸੂਸ ਕੀਤਾ ਹੈ, ਉਹ ਸਦਾ ਲਈ ਆਤਮ ਰਸ ਅੰਮ੍ਰਿਤ ਪੂਰਨ ਬ੍ਰਹਮ ਗਿਆਨ ਪੂਰਨ ਤੱਤ ਗਿਆਨ ਦੀਆਂ ਬਖ਼ਸ਼ਿਸ਼ਾਂ ਪ੍ਰਾਪਤ ਕਰ ਜੀਵਨ ਮੁਕਤ ਹੋ ਗਏ ਹਨ, ਅਕਾਲ ਪੁਰਖ ਵਿੱਚ ਅਭੇਦ ਹੋ ਗਏ ਹਨ, ਉਹ ਇਸ ਇਲਾਹੀ ਅਨੰਦ ਨੂੰ ਮਾਣ ਰਹੇ ਹਨ।
ਐਸੇ ਸੁੰਦਰ ਰੂਹਾਨੀ ਅਨੁਭਵ ਸੁਹਾਗਣਾਂ ਅਤੇ ਸਦਾ ਸੁਹਾਗਣਾਂ ਦੀ ਸੰਗਤ ਵਿੱਚ ਵਾਪਰਦੇ ਹਨ। ਜਦ ਗੁਰਪ੍ਰਸਾਦਿ ਦੀ ਪ੍ਰਾਪਤੀ ਨਾਲ ਸਾਡੀ ਬੰਦਗੀ ਕਰਮ ਖੰਡ ਵਿੱਚ ਜਾਂਦੀ ਹੈ ਤਾਂ ਅਸੀਂ ਸੁਹਾਗਣ ਬਣਦੇ ਹਾਂ। ਜਦ ਅਸੀਂ ਆਪਣੇ ਸਾਧ ਸਤਿਗੁਰੂ ਦੀ ਅਸੀਸ ਬਖ਼ਸ਼ਿਸ਼ ਰਾਹੀਂ ਪਰਮਾਤਮਾ ਦੀ ਸੁਹਾਗਣ ਦੇ ਤੌਰ ’ਤੇ ਸਵੀਕਾਰੇ ਜਾਂਦੇ ਹਾਂ, ਜਦ ਸਾਡਾ ਅਕਾਲ ਪੁਰਖ ਨਾਲ ਕਾਰਜ ਪੂਰਾ ਹੁੰਦਾ ਹੈ, ਜਦ ਸਾਡੀ ਬੰਦਗੀ ਦਰਗਾਹ ਵਿੱਚ ਪਰਵਾਨ ਚੜ੍ਹਦੀ ਹੈ ਤਾਂ ਅਸੀਂ ਸਦਾ ਸੁਹਾਗਣ ਬਣ ਜਾਂਦੇ ਹਾਂ। ਤਦ ਅਸੀਂ ਸੱਚ ਖੰਡ ਵਿੱਚ ਵਿਚਰਦੇ ਹਾਂ, ਸਾਡਾ ਹਿਰਦਾ ਪੂਰਨ ਸਚਿਆਰੀ ਰਹਿਤ ਵਿੱਚ ਆ ਜਾਂਦਾ ਹੈ, ਐਸਾ ਹਿਰਦਾ ਹੀ ਸੱਚਖੰਡ ਬਣ ਜਾਂਦਾ ਹੈ, ਐਸਾ ਹਿਰਦਾ ਹੀ ਗੁਰਦਵਾਰਾ ਬਣ ਜਾਂਦਾ ਹੈ ਅਤੇ ਇਸ ਹਿਰਦੇ ਵਿੱਚ ਅਕਾਲ ਪੁਰਖ ਆਪ ਪਰਗਟ ਹੁੰਦਾ ਹੈ। ਜਦ ਅਸੀਂ ਇਹਨਾਂ ਸੁਹਾਗਣਾਂ ਅਤੇ ਸਦਾ ਸੁਹਾਗਣਾਂ ਦੀ ਸੰਗਤ ਵਿੱਚ ਸ਼ਾਮਿਲ ਹੁੰਦੇ ਹਾਂ ਤਾਂ ਅਸੀਂ ਆਪਣੀ ਹਉਮੈ ਨੂੰ ਮਾਰਨਾ ਸਿੱਖਦੇ ਹਾਂ, ਗ਼ਰੀਬੀ ਵੇਸ ਹਿਰਦੇ ਦੀ ਸਿਰਜਨਾ ਹੁੰਦੀ ਹੈ, ਹਿਰਦਾ ਬੇਅੰਤ ਨਿਮਰਤਾ ਵਿੱਚ ਚਲਾ ਜਾਂਦਾ ਹੈ ਅਤੇ ਆਪਣੀ ਹਉਮੈ ਨੂੰ ਮਾਰ ਕੇ ਅਸੀਂ ਬੜੇ ਹੀ ਨਿਮਾਣੇ ਬਣ ਜਾਂਦੇ ਹਾਂ। ਅਸੀਂ ਹਰ ਇੱਕ ਦੇ ਚਰਨਾਂ ਦੀ ਧੂੜ ਬਣ ਜਾਂਦੇ ਹਾਂ, ਅਸੀਂ ਸਾਰੀ ਸ੍ਰਿਸ਼ਟੀ ਦੇ ਚਰਨਾਂ ਦੀ ਧੂੜ ਬਣ ਜਾਂਦੇ ਹਾਂ। ਗ਼ਰੀਬੀ ਵੇਸ ਹਿਰਦਾ ਅਤੇ ਹਿਰਦੇ ਵਿੱਚ ਬੇਅੰਤ ਨਿਮਰਤਾ ਹੀ ਦਰਗਾਹ ਦੀ ਕੁੰਜੀ ਹੈ। ਸਾਰੀ ਸ੍ਰਿਸ਼ਟੀ ਦੇ ਚਰਨਾਂ ਦੀ ਧੂਲ ਬਣਿਆ ਹਿਰਦਾ ਹੀ ਪੂਰਨ ਸਚਿਆਰੀ ਰਹਿਤ ਵਿੱਚ ਜਾ ਕੇ ਸਦਾ ਸੁਹਾਗ ਦੀ ਪ੍ਰਾਪਤੀ ਕਰਦਾ ਹੈ। ਐਸਾ ਹਿਰਦਾ ਹੀ ਹੈ ਜੋ ਸਦਾ ਸੁਹਾਗਣ ਹੈ ਜਾਂ ਇੱਕ ਪੂਰਨ ਸੰਤ ਹੈ। ਇੱਕ ਸੰਤ ਸਾਰੇ ਬ੍ਰਹਿਮੰਡ ਦੇ ਚਰਨਾਂ ਦੀ ਧੂੜ ਵਿੱਚ ਰਹਿੰਦਾ ਹੈ, ਅਤੇ ਇਸ ਗੁਣ ਕਾਰਨ ਆਤਮ ਰਸ ਅੰਮ੍ਰਿਤ ਦਾ ਅਨੰਦ ਮਾਣਦਾ ਹੈ। ਆਤਮ ਰਸ ਅੰਮ੍ਰਿਤ ਹੀ ਅਨੰਦ ਦੀ ਸਭ ਤੋਂ ਉੱਚਤਮ ਅਵਸਥਾ ਹੈ ਅਤੇ ਅਨਾਦਿ ਸਦਾ ਸਦਾ ਲਈ ਪਰਮ ਅਨੰਦ ਹੈ। ਇੱਕ ਕਦੀ ਨਾ ਖ਼ਤਮ ਹੋਣ ਵਾਲਾ ਅਨਾਦਿ ਪਰਮ ਅਨੰਦ, ਸਤਿ ਚਿਤ ਅਨੰਦ ਹੀ ਪਰਮਾਤਮਾ ਦਾ ਅਨੰਦ ਸਰੂਪ ਹੈ। ਇਸ ਲਈ ਅਤਿ ਨਿਮਰਤਾ ਅਕਾਲ ਪੁਰਖ ਦੀ ਦਰਗਾਹ ਦੀ ਕੁੰਜੀ ਹੈ ਅਤੇ ਸੱਚਖੰਡ ਦੀ ਕੁੰਜੀ ਹੈ। ਇਹ ਸਤਿ ਚਿੱਤ ਅਨੰਦ ਦੀ ਦਰਗਾਹੀ ਬਖ਼ਸ਼ਿਸ਼ ਕੇਵਲ ਉਦੋਂ ਵਾਪਰਦੀ ਹੈ ਜਦ ਸਾਡੀ ਹਉਮੈ ਪੂਰੀ ਤਰ੍ਹਾਂ ਮਰ ਜਾਂਦੀ ਹੈ ਅਤੇ ਇਹ ਕੇਵਲ ਸੁਹਾਗਣਾਂ ਅਤੇ ਸਦਾ ਸੁਹਾਗਣਾਂ ਦੀ ਸੰਗਤ ਵਿੱਚ ਗੁਰਕ੍ਰਿਪਾ ਗੁਰਪ੍ਰਸਾਦਿ ਨਾਲ ਵਾਪਰਦਾ ਹੈ।
ਜਦ ਅਸੀਂ ਅਜਿਹੀ ਨਿਮਰਤਾ ਆਪਣੀ ਹਉਮੈ ਨੂੰ ਮਾਰ ਕੇ ਪ੍ਰਾਪਤ ਕਰ ਲੈਂਦੇ ਹਾਂ ਤਾਂ ਅਸੀਂ ਨਿਰਵੈਰ ਬਣ ਜਾਂਦੇ ਹਾਂ:
* ਸਾਡਾ ਕਿਸੇ ਨਾਲ ਕੋਈ ਵੈਰ ਨਹੀਂ ਰਹਿੰਦਾ।
* ਅਸੀਂ ਵੈਰੀ ਮਿੱਤਰ ਸਭ ਨਾਲ ਇਕੋ ਜਿਹਾ ਵਰਤਦੇ ਹਾਂ।
* ਜਿਸ ਤਰ੍ਹਾਂ ਅਸੀਂ ਸਾਰਿਆਂ ਨੂੰ ਇਕੋ ਜਿਹਾ ਸਮਝਦੇ ਹਾਂ, ਅਸੀਂ ਕਿਸੇ ਨੂੰ ਵੀ ਕੋਈ ਦੁੱਖ ਕਸ਼ਟ ਨਹੀਂ ਪਹੁੰਚਾਉਂਦੇ।
* ਅਸੀਂ ਹਮੇਸ਼ਾਂ ਮਿੱਠੇ ਬੋਲ ਬੋਲਦੇ ਹਾਂ, ਜਿਹੜਾ ਕਿ ਅਕਾਲ ਪੁਰਖ ਦਾ ਇੱਕ ਮਹੱਤਵਪੂਰਨ ਗੁਣ ਹੈ।
ਮਿਠ ਬੋਲੜਾ ਜੀ ਹਰਿ ਸਜਣੁ ਸੁਆਮੀ ਮੋਰਾ ॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੭੮੪)
ਇਸ ਪੱਧਰ ’ਤੇ, ਇਸ ਅਵਸਥਾ ’ਤੇ ਸਾਡੇ ਸ਼ਬਦ, ਸਾਡੇ ਬਚਨ ਦੂਸਰਿਆਂ ਲਈ ਅਸਚਰਜ ਭਰਪੂਰ ਹੋ ਜਾਂਦੇ ਹਨ। ਸਾਡੇ ਸ਼ਬਦ, ਸਾਡੇ ਬਚਨਾਂ ਵਿੱਚ ਕ੍ਰਾਂਤੀ ਆ ਜਾਂਦੀ ਹੈ, ਸਾਡੇ ਬਚਨਾਂ ਵਿੱਚ ਰੂਹਾਨੀ ਸ਼ਕਤੀ ਆ ਜਾਂਦੀ ਹੈ, ਸਾਡੇ ਬਚਨ ਅਸਰਦਾਇਕ ਹੋ ਜਾਂਦੇ ਹਨ ਅਤੇ ਸੁਨਣ ਵਾਲੇ ਦਾ ਹਿਰਦਾ ਭੇਦ ਕੇ ਉਸ ਵਿੱਚ ਨਾਮ ਅਤੇ ਗਿਆਨ ਦਾ ਪਰਕਾਸ਼ ਕਰ ਦੇਂਦੇ ਹਨ। ਲੋਕ ਇਹਨਾਂ ਸ਼ਬਦਾਂ, ਇਨ੍ਹਾਂ ਬਚਨਾਂ ਨੂੰ ਸੁਣਨਾ ਪਸੰਦ ਕਰਦੇ ਹਨ ਅਤੇ ਇਹਨਾਂ ’ਤੇ ਅਮਲ ਕਰਦੇ ਹਨ। ਇਹ ਇੱਕ ਸੰਤ ਹਿਰਦੇ ਦੀ ਨਿਸ਼ਾਨੀ ਹੈ। ਐਸੇ ਬਚਨ ਸੁਣ ਕੇ ਹਿਰਦਾ ਸ਼ਾਂਤੀ ਨਾਲ ਭਰਪੂਰ ਹੋ ਜਾਂਦਾ ਹੈ। ਇਸ ਤਰ੍ਹਾਂ ਅਸੀਂ ਇੱਕ ਸੰਤ ਨੂੰ ਪਹਿਚਾਣ ਸਕਦੇ ਹਾਂ। ਸੁਹਾਗਣਾਂ ਅਤੇ ਸਦਾ ਸੁਹਾਗਣਾਂ ਦੀ ਸੰਗਤ ਵਿੱਚ ਮਨ ਟਿਕ ਜਾਂਦਾ ਹੈ, ਮਨ ਸ਼ਾਂਤ ਹੋ ਜਾਂਦਾ ਹੈ, ਮਨ ਦੇ ਅੰਦਰ ਸਿਮਰਨ ਚਲਣਾ ਸ਼ੁਰੂ ਹੋ ਜਾਂਦਾ ਹੈ।
ਸਾਧ ਦੀ ਸੰਗਤ ਵਿੱਚ ਸਾਡਾ ਮਨ ਸਥਿਰ ਹੋ ਜਾਂਦਾ ਹੈ। ਇਹ ਮਾਨਸਿਕ ਦੁਸ਼ਮਣਾਂ: ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਤ੍ਰਿਸ਼ਨਾ, ਨਿੰਦਿਆ, ਚੁਗ਼ਲੀ, ਬਖ਼ੀਲੀ, ਰਾਜ, ਜੋਬਨ, ਧਨ, ਮਾਲ, ਸ਼ਬਦ, ਸਪਰਸ਼ ਦੁਆਰਾ ਵਿਚਲਿਤ ਨਹੀਂ ਹੁੰਦਾ। ਇਹ ਸਾਡੇ ਦੁਆਲੇ ਕੋਈ ਅਸਤਿ ਕਾਰਜ ਵਾਪਰਨ ਨਾਲ ਵਿਚਲਿਤ ਨਹੀਂ ਹੁੰਦਾ। ਅਸੀਂ ਸਤਿ ਕਰਮਾਂ ਅਤੇ ਅਸਤਿ ਕਰਮਾਂ ਵਿੱਚ ਫ਼ਰਕ ਪਹਿਚਾਨਣ ਦੇ ਯੋਗ ਹੋ ਜਾਂਦੇ ਹਾਂ। ਅਸੀਂ ਕੋਈ ਵੀ ਅਸਤਿ ਕਰਮ ਕਰਨ ਤੋਂ ਰੁਕ ਜਾਂਦੇ ਹਾਂ। ਸਾਡੀ ਕਰਨੀ ਸਤਿ ਦੀ ਕਰਨੀ ਹੋ ਜਾਂਦੀ ਹੈ। ਸਾਡਾ ਮਨ ਹਮੇਸ਼ਾਂ ਲਈ ਅਕਾਲ ਪੁਰਖ ਦੇ ਚਰਨ ਕਮਲਾਂ ਵਿੱਚ ਲੀਨ ਹੋ ਜਾਂਦਾ ਹੈ। ਨਾਮ ਵਿੱਚ ਲੀਨ ਹੋ ਜਾਂਦਾ ਹੈ। ਅਸੀਂ ਕੋਈ ਵੀ ਅਜਿਹਾ ਕਰਮ ਨਹੀਂ ਕਰਦੇ ਜਿਹੜਾ ਸਾਨੂੰ ਅੰਮ੍ਰਿਤ ਤੋਂ ਵਾਂਝਾ ਕਰ ਦੇਵੇ। ਇਹ ਹੀ ਸਾਧ ਦੀ ਮਹਿਮਾ ਹੈ।
ਸਾਧ ਦੀ ਸੰਗਤ ਵਿੱਚ ਅਸੀਂ ਸੰਸਾਰਿਕ ਭੁਚਲਾਵੇ ਤੋਂ, ਮਾਇਆ ਦੇ ਭਰਮਾਂ ਤੋਂ ਪ੍ਰਭਾਵਿਤ ਨਹੀਂ ਹੁੰਦੇ। ਸਾਡਾ ਮਨ ਸਥਿਰ ਹੁੰਦਾ ਹੈ ਅਤੇ ਅਕਾਲ ਪੁਰਖ ਵਿੱਚ ਲੀਨ ਰਹਿੰਦਾ ਹੈ, ਇਹ ਸਰਵ-ਸ਼ਕਤੀਮਾਨ ਪਰੀਪੂਰਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਸਭ ਤੋਂ ਉੱਤਮ ਸੇਵਾ ਹੈ। ਇਸ ਸੇਵਾ ਦਾ ਸਦਕਾ ਉਹ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਸਾਡੇ ਉਪਰ ਤੁੱਠਦਾ ਹੈ ਅਤੇ ਸਾਡੇ ਉਪਰ ਆਪਣੀ ਸਦਾ ਦਿਆਲਤਾ ਰਹਿਮਤਾਂ ਦੀ ਭਰਪੂਰ ਬਰਖਾ ਕਰ ਸਾਨੂੰ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਕਰ ਦੇਂਦਾ ਹੈ।
ਸਾਧਸੰਗਿ ਦੁਸਮਨ ਸਭਿ ਮੀਤ ॥
ਸਾਧੂ ਕੈ ਸੰਗਿ ਮਹਾ ਪੁਨੀਤ ॥
ਸਾਧਸੰਗਿ ਕਿਸ ਸਿਉ ਨਹੀ ਬੈਰੁ ॥
ਸਾਧ ਕੈ ਸੰਗਿ ਨ ਬੀਗਾ ਪੈਰੁ ॥
ਸਾਧ ਕੈ ਸੰਗਿ ਨਾਹੀ ਕੋ ਮੰਦਾ ॥
ਸਾਧਸੰਗਿ ਜਾਨੇ ਪਰਮਾਨੰਦਾ ॥
ਸਾਧ ਕੈ ਸੰਗਿ ਨਾਹੀ ਹਉ ਤਾਪੁ ॥
ਸਾਧ ਕੈ ਸੰਗਿ ਤਜੈ ਸਭੁ ਆਪੁ ॥
ਆਪੇ ਜਾਨੈ ਸਾਧ ਬਡਾਈ ॥
ਨਾਨਕ ਸਾਧ ਪ੍ਰਭੂ ਬਨਿ ਆਈ ॥੩॥
ਅਜਿਹੀਆਂ ਰੂਹਾਂ ਦੀ ਸੰਗਤ ਵਿੱਚ ਅਸੀਂ ਇੱਕ ਸਾਧ ਹਿਰਦਾ, ਸਦਾ ਸੁਹਾਗਣਾਂ ਅਤੇ ਸੁਹਾਗਣਾਂ ਬਣ ਜਾਂਦੇ ਹਾਂ, ਜਿਹੜੀਆਂ ਅੰਮ੍ਰਿਤ ਦਾ ਅਨੰਦ ਅਤੇ ਆਤਮ ਰਸ ਦਾ ਅਨੰਦ ਨਿਰੰਤਰ ਮਾਣਦੀਆਂ ਹਨ ਅਤੇ ਸਾਡੀ ਰੂਹ ਪੂਰੀ ਤਰ੍ਹਾਂ ਸਾਫ਼, ਜਨਮ ਜਨਮਾਂਤਰਾਂ ਦੇ ਕਰਮਾਂ ਦੇ ਬੋਝ ਤੋਂ ਮੁਕਤ ਹੋ ਕੇ ਸ਼ੁੱਧ ਅਤੇ ਪਵਿੱਤਰ ਬਣ ਜਾਂਦੀ ਹੈ। ਜਦ ਅਜਿਹਾ ਵਾਪਰਦਾ ਹੈ ਤਾਂ ਹਰ ਇੱਕ ਸਾਡੇ ਲਈ ਬਰਾਬਰ ਹੁੰਦਾ ਹੈ, ਹਿਰਦਾ ਇਕ ਦ੍ਰਿਸ਼ਟ ਬਣ ਜਾਂਦਾ ਹੈ। ਤਦ ਕੋਈ ਸਾਨੂੰ ਦੁਸ਼ਮਣ ਨਹੀਂ ਭਾਸਦਾ, ਹਰ ਇਕ ਹਿਰਦੇ ਵਿੱਚ ਅਕਾਲ ਪੁਰਖ ਦੀ ਜੋਤ ਦੇ ਦਰਸ਼ਨ ਪਰਤੀਤ ਹੁੰਦੇ ਹਨ। ਸਾਡੀ ਪ੍ਰੀਤ ਅਸੀਮ ਹੋ ਜਾਂਦੀ ਹੈ, ਸਾਡੀ ਪ੍ਰੀਤ ਬੇਅੰਤਤਾ ਵਿੱਚ ਚਲੇ ਜਾਂਦੀ ਹੈ, ਸਾਰੀ ਸ੍ਰਿਸ਼ਟੀ ਨਾਲ ਬੇਅੰਤ ਪਿਆਰ ਹੋ ਜਾਂਦਾ ਹੈ, ਅਸੀਂ ਹਰੇਕ ਪ੍ਰਾਣੀ ਨੂੰ ਬੇਅੰਤ ਪਿਆਰ ਕਰਨਾ ਸ਼ੁਰੂ ਕਰ ਦਿੰਦੇ ਹਾਂ। ਸਾਡੇ ਹਿਰਦੇ ਵਿੱਚ ਕੋਈ ਨਫ਼ਰਤ ਨਹੀਂ ਹੁੰਦੀ, ਨਫ਼ਰਤ, ਈਰਖਾ, ਦਵੈਸ਼ ਭਾਵਨਾ ਦਾ ਸਾਡੇ ਹਿਰਦੇ ਵਿੱਚੋ ਅੰਤ ਹੋ ਜਾਂਦਾ ਹੈ। ਬਸ ਪਿਆਰ ਹੀ ਪਿਆਰ ਹਰ ਜਗ੍ਹਾ ਪਰਗਟ ਹੁੰਦਾ ਹੈ। ਸਾਡੀਆਂ ਸਾਰੀਆਂ ਕ੍ਰਿਆਵਾਂ ਅਤੇ ਪ੍ਰਤੀਕ੍ਰਿਆਵਾਂ ਦੂਸਰਿਆਂ ਪ੍ਰਤੀ ਪਿਆਰ ਅਤੇ ਬਲੀਦਾਨ ਭਰੀਆਂ ਹੋ ਜਾਂਦੀਆਂ ਹਨ। ਇਸ ਬੇਅੰਤ ਪ੍ਰੀਤ ਦਾ ਸਦਕਾ ਹੀ ਸੰਤ ਮਹਾਂਪੁਰਖ ਸਾਰੀ ਲੋਕਾਈ ਦਾ ਜ਼ਹਿਰ ਪੀ ਕੇ ਅੰਮ੍ਰਿਤ ਦੇਣ ਵਿੱਚ ਆਪਣਾ ਸਾਰਾ ਜੀਵਨ ਅਰਪਣ ਕਰ ਦਿੰਦੇ ਹਨ। ਇਸ ਬੇਅੰਤ ਪ੍ਰੀਤ ਦਾ ਸਦਕਾ ਹੀ ਸੰਤ ਮਹਾਂਪੁਰਖ ਕਿਸੇ ਦੇ ਅਵਗੁਣ ਨਹੀਂ ਚਿਤਾਰਦੇ ਹਨ, ਅਤੇ ਇਸ ਇਲਾਹੀ ਪ੍ਰੇਮ ਵਿੱਚ ਭਿੱਜੇ ਹੋਏ ਆਪਣਾ ਜੀਵਨ ਕੇਵਲ ਪਰਉਪਕਾਰ ਅਤੇ ਮਹਾਂ ਪਰਉਪਕਾਰ ਲਈ ਅਰਪਣ ਕਰ ਦਿੰਦੇ ਹਨ। ਇਹ ਇਕ ਦਰਗਾਹੀ ਸਤਿ ਹੈ ਕਿ ਇਹ ਸ੍ਰਿਸ਼ਟੀ ਕੇਵਲ ਸੰਤਾਂ ਮਹਾਂਪੁਰਖਾਂ ਦੇ ਸਿਰ ਉਪਰ ਹੀ ਚਲਦੀ ਹੈ, ਕੇਵਲ ਸੰਤ ਮਹਾਂਪੁਰਖ ਹੀ ਲੋਕਾਈ ਦੇ ਪਾਪਾਂ ਦੇ ਬੋਝ ਨੂੰ ਘੱਟ ਕਰਕੇ, ਚੁਕ ਕੇ, ਧਰਤੀ ਮਾਤਾ ਦੀ ਸੇਵਾ ਵਿੱਚ ਆਪਣਾ ਹੱਥ ਵੰਡਾਉਂਦੇ ਹਨ, ਸਾਰੀ ਸ੍ਰਿਸ਼ਟੀ ਦੀ ਸੇਵਾ ਵਿੱਚ ਲੀਨ ਰਹਿੰਦੇ ਹਨ।
ਸਾਧ ਦੀ ਸੰਗਤ ਵਿੱਚ ਅਸੀਂ ਏਕ ਦ੍ਰਿਸ਼ਟ ਬਣ ਜਾਂਦੇ ਹਾਂ ਭਾਵ ਅਸੀਂ ਹਰ ਇੱਕ ਨੂੰ ਇੱਕ ਨਜ਼ਰ ਨਾਲ ਦੇਖਦੇ ਹਾਂ। ਏਕ ਦ੍ਰਿਸ਼ਟ ਬਣਕੇ ਸਾਡੀ ਦੁਬਿਧਾ ਅਲੋਪ ਹੋ ਜਾਂਦੀ ਹੈ, ਸਾਰੇ ਭਰਮਾਂ ਦਾ ਅੰਤ ਹੋ ਜਾਂਦਾ ਹੈ। ਦੁਬਿਧਾ ਅਤੇ ਭਰਮਾਂ ਦਾ ਨਾਸ ਹੋ ਜਾਣਾ ਇਕ ਮਹਾਨ ਗੁਰਪ੍ਰਸਾਦੀ ਬਖ਼ਸ਼ਿਸ਼ ਹੁੰਦੀ ਹੈ। ਏਕ ਦ੍ਰਿਸ਼ਟਤਾ ਵਿੱਚ ਨਿਰਵੈਰਤਾ ਦੀ ਅਦੁੱਤੀ ਬਖ਼ਸ਼ਿਸ਼ ਹੁੰਦੀ ਹੈ। ਐਸੀ ਰੂਹ ਦੀ ਜ਼ਿੰਦਗੀ ਵਿੱਚ ਕਿਤੇ ਵੀ ਕੋਈ ਘ੍ਰਿਣਾ ਨਹੀਂ ਹੁੰਦੀ। ਹਰ ਇੱਕ ਵਿਅਕਤੀ ਮਿੱਤਰ ਬਣ ਜਾਂਦਾ ਹੈ। ਕੋਈ ਵੀ ਵੈਰੀ ਨਹੀਂ ਹੁੰਦਾ ਕਿਸੇ ਨੂੰ ਵੀ ਭੈੜਾ ਨਹੀਂ ਜਾਣਿਆ ਅਤੇ ਵੇਖਿਆ ਜਾਂਦਾ, ਹਰ ਇੱਕ ਵਿਅਕਤੀ ਮਿੱਤਰ ਹੈ। ਕੋਈ ਵੀ ਵੈਰੀ ਨਹੀਂ ਹੁੰਦਾ ਕਿਸੇ ਨੂੰ ਵੀ ਭੈੜਾ ਨਹੀਂ ਵੇਖਿਆ ਜਾਂਦਾ, ਹਰ ਇੱਕ ਰੂਹ ਵਿੱਚ ਅਕਾਲ ਪੁਰਖ ਦੀ ਜੋਤ ਭਾਸਦੀ ਹੈ। ਇੱਕ ਸਾਧ ਹਰ ਇੱਕ ਵਿਅਕਤੀ ਨੂੰ ਇੰਨਾ ਪਿਆਰ ਕਰਦਾ ਹੈ ਜਿੰਨਾ ਅਕਾਲ ਪੁਰਖ ਨੂੰ ਪਿਆਰ ਕਰਦਾ ਹੈ ਅਤੇ ਇਹ ਸੱਚਾ ਅਤੇ ਬੇਅੰਤ ਪਿਆਰ ਹੈ। ਅਜਿਹੀਆਂ ਰੂਹਾਂ ਦੀ ਸੰਗਤ ਵਿਚ ਕੁਸੰਗਤ ਦਾ ਪ੍ਰਭਾਵ ਮਿਟ ਜਾਂਦਾ ਹੈ।
ਅਸੀਂ ਸੰਸਾਰਿਕ ਭੁਚਲਾਵਿਆਂ ਅਤੇ ਭੈੜੇ ਕੰਮਾਂ ਵਿਚ ਸ਼ਾਮਿਲ ਨਹੀਂ ਹੁੰਦੇ। ਸਾਡੇ ਸਾਰੇ ਕਰਮ ਸੱਚੇ ਅਤੇ ਚੰਗੇ ਬਣ ਜਾਂਦੇ ਹਨ ਅਤੇ ਦੂਸਰਿਆਂ ਦੇ ਫ਼ਾਇਦੇ ਵਾਲੇ ਬਣ ਜਾਂਦੇ ਹਨ, ਪਰਉਪਕਾਰੀ ਬਣ ਜਾਂਦੇ ਹਨ। ਸਾਡੇ ਵਿਚ ਦੂਸਰਿਆਂ ਪ੍ਰਤੀ ਬਲੀਦਾਨ ਦੀ ਭਾਵਨਾ ਦਾ ਵਿਕਾਸ ਹੁੰਦਾ ਹੈ। ਅਸੀਂ ਦੂਸਰਿਆਂ ਲਈ ਜਿਊਣਾ ਅਤੇ ਦੂਸਰਿਆਂ ਪ੍ਰਤੀ ਪਿਆਰ ਅਤੇ ਚੰਗਾ ਕਰਨਾ ਪਸੰਦ ਕਰਦੇ ਹਾਂ। ਅਤਿ ਨਿਮਰਤਾ ਨਾਲ ਹਉਮੈ ਦੇ ਨਾ ਹੋਣ ਦੀ ਅਵਸਥਾ ਦੀ ਪਹਿਚਾਣ ਹੁੰਦੀ ਹੈ। ਇਹ ਸਾਡੇ ਵਿਚ ਅਨਾਦਿ ਪਰਮ ਅਨੰਦ ਲੈ ਕੇ ਆਉਂਦੀ ਹੈ। ਪਰਮ ਅਨੰਦ ਅਤੇ ਸਤਿ ਚਿੱਤ ਅਨੰਦ ਅਤੇ ਇਸ ਦੇ ਫਲਸਰੂਪ ਆਤਮ ਰਸ ਲੈ ਕੇ ਆਉਂਦੀ ਹੈ। ਅਜਿਹੀਆਂ ਰੂਹਾਂ ਦੀ ਸੰਗਤ ਵਿਚ ਸਾਡੀ ਹਉਮੈ ਮਾਰੀ ਜਾਂਦੀ ਹੈ। ਹਉਮੈ ਨੂੰ ਡੂੰਘੀ ਮਾਨਸਿਕ ਬਿਮਾਰੀ ਵਖਿਆਨ ਕੀਤਾ ਗਿਆ ਹੈ “ਹਉਮੈ ਦੀਰਘ ਰੋਗੁ ਹੈ”। ਇਹ ਸਾਨੂੰ ਸਾਡੇ ਆਪਣੇ ਮਨ ਨੂੰ ਪੰਜ ਚੋਰਾਂ ਦੇ ਪ੍ਰਭਾਵ ਅਧੀਨ ਕਰਮ ਕਰਨ ਲਈ ਜ਼ੋਰ ਲਗਾਉਂਦੀ ਹੈ। ਜਦ ਅਸੀਂ ਇਸ ਡੂੰਘੇ ਮਾਨਸਿਕ ਰੋਗ ਤੋਂ ਅਰੋਗ ਹੁੰਦੇ ਹਾਂ, ਤਦ ਅਸੀਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਗੁਰੂ ਅੱਗੇ ਸਮਰਪਣ ਕਰ ਦਿੰਦੇ ਹਾਂ ਅਤੇ ਇੱਕ ਗੁਰਮੁਖ ਬਣ ਜਾਂਦੇ ਹਾਂ।
ਅਜਿਹੀ ਅਵਸਥਾ ਵਿਚ ਅਸੀਂ ਗੁਰੂ ਦੇ ਹੁਕਮ ਅੰਦਰ ਸਭ ਕੁਝ ਕਰਦੇ ਹਾਂ, ਗੁਰੂ ਦਾ ਹੁਕਮ ਸਾਡੀ ਕਮਾਈ ਹੁੰਦਾ ਹੈ। ਡੂੰਘੀ ਮਾਨਸਿਕ ਬਿਮਾਰੀ ਹਉਮੈ ਉਪਰ ਜਿੱਤ ਪਾਉਣ ਕਾਰਨ ਪ੍ਰਾਪਤ ਹੋਈ ਨਿਮਰਤਾ ਨਾਲ ਸਾਡਾ ਹਿਰਦਾ ਇੱਕ ਸਾਧ ਬਣ ਜਾਂਦਾ ਹੈ। ਅਜਿਹੀਆਂ ਰੂਹਾਂ ਦੀ ਅਕਾਲ ਪੁਰਖ ਦੀ ਦਰਗਾਹ ਵਿਚ ਮਹਿਮਾ ਹੁੰਦੀ ਹੈ ਕਿਉਂਕਿ ਉਹਨਾਂ ਨੇ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਨਾਲ ਕਦੀ ਨਾ ਟੁੱਟਣ ਵਾਲਾ ਅਨਾਦਿ ਪਿਆਰ ਦਾ ਰਿਸ਼ਤਾ ਜੋੜ ਲਿਆ ਹੁੰਦਾ ਹੈ।
ਸਾਧ ਕੈ ਸੰਗਿ ਨ ਕਬਹੂ ਧਾਵੈ ॥
ਸਾਧ ਕੈ ਸੰਗਿ ਸਦਾ ਸੁਖੁ ਪਾਵੈ ॥
ਸਾਧਸੰਗਿ ਬਸਤੁ ਅਗੋਚਰ ਲਹੈ ॥
ਸਾਧੂ ਕੈ ਸੰਗਿ ਅਜਰੁ ਸਹੈ ॥
ਸਾਧ ਕੈ ਸੰਗਿ ਬਸੈ ਥਾਨਿ ਊਚੈ ॥
ਸਾਧੂ ਕੈ ਸੰਗਿ ਮਹਲਿ ਪਹੂਚੈ ॥
ਸਾਧ ਕੈ ਸੰਗਿ ਦ੍ਰਿੜੈ ਸਭਿ ਧਰਮ ॥
ਸਾਧ ਕੈ ਸੰਗਿ ਕੇਵਲ ਪਾਰਬ੍ਰਹਮ ॥
ਸਾਧ ਕੈ ਸੰਗਿ ਪਾਏ ਨਾਮ ਨਿਧਾਨ ॥
ਨਾਨਕ ਸਾਧੂ ਕੈ ਕੁਰਬਾਨ ॥੪॥
ਅਜਿਹੇ ਹਿਰਦੇ ਦੀ ਸੰਗਤ ਵਿਚ ਜੋ ਸਾਧ ਬਣ ਗਿਆ ਹੈ, ਪੂਰਨ ਬ੍ਰਹਮ ਗਿਆਨੀ, ਪੂਰਨ ਸੰਤ ਬਣ ਗਿਆ ਹੈ ਅਸੀਂ ‘ਬਸਤ ਅਗੋਚਰ’ ਪ੍ਰਾਪਤ ਕਰਦੇ ਹਾਂ। ਇਹ ਸਦਾ ਸੁਹਾਗਣ ਬਨਣ ਦੀ ਬਖ਼ਸ਼ਿਸ਼ ਹੈ, ਇਹ ਅਕਾਲ ਪੁਰਖ ਦੇ ਦਰਸ਼ਨਾਂ ਦੀ ਪ੍ਰਾਪਤੀ ਹੈ, ਅਕਾਲ ਪੁਰਖ ਵਿੱਚ ਅਭੇਦ ਹੋਣ ਦਾ ਗੁਰਪ੍ਰਸਾਦਿ ਹੈ ਇਹ ਪੂਰਨ ਬ੍ਰਹਮ ਗਿਆਨ ਦੀ ਪ੍ਰਾਪਤੀ ਹੈ, ਇਹ ਪੂਰਨ ਤੱਤ ਗਿਆਨ ਦੀ ਪ੍ਰਾਪਤੀ ਹੈ, ਇਹ ਆਤਮ ਰਸ ਅੰਮ੍ਰਿਤ ਦੀ ਪ੍ਰਾਪਤੀ ਹੈ ਜੋ ਸਾਡੀਆਂ ਪੰਜ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰ੍ਹੇ ਹੈ, ਜੋ ਤ੍ਰਿਹ ਗੁਣ ਮਾਇਆ ਤੋਂ ਪਰ੍ਹੇ ਹੈ।
ਅਜਿਹੀਆਂ ਸੰਤ ਰੂਹਾਂ ਦੀਆਂ ਗੁਰਪ੍ਰਸਾਦੀ ਬਖ਼ਸ਼ਿਸ਼ਾਂ ਨਾਲ ਅਤੇ ਅਜਿਹੀਆਂ ਸੰਤ ਰੂਹਾਂ ਦੀ ਸੰਗਤ ਵਿਚ ਰਹਿਣ ਕਾਰਨ ਸਾਡੀ ਸਹਿਣ-ਸ਼ੀਲਤਾ ਬਹੁਤ ਹੀ ਉੱਚ ਪੱਧਰ ਤੱਕ ਪਹੁੰਚ ਜਾਂਦੀ ਹੈ। ਅਸੀਂ ਅਸਹਿ ਨੂੰ ਵੀ ਸਹਿਣ ਦੇ ਯੋਗ ਹੋ ਜਾਂਦੇ ਹਾਂ। ਸੰਤਾਂ, ਬ੍ਰਹਮ ਗਿਆਨੀਆਂ, ਸਤਿਗੁਰੂਆਂ ਅਤੇ ਖ਼ਾਲਸਿਆਂ ਦੇ ਇਤਿਹਾਸ ਵਿੱਚ ਐਸੀਆਂ ਬਹੁਤ ਬੇਅੰਤ ਸੁੰਦਰ ਅਤੇ ਬੇਮਿਸਾਲ ਸਾਖੀਆਂ ਦਾ ਬੋਲਬਾਲਾ ਹੈ। ਇਨ੍ਹਾਂ ਬੇਮਿਸਾਲ ਇਲਾਹੀ ਕਥਾਵਾਂ ਨੂੰ ਅਸੀਂ ਹਰ ਰੋਜ਼ ਅਰਦਾਸ ਵਿੱਚ ਯਾਦ ਕਰਕੇ ਸਨਮਾਨਿਤ ਕਰਦੇ ਹਾਂ। ਜਿਨ੍ਹਾਂ ਨੇ ਨਾਮ ਸਿਮਰਿਆ ਹੈ ਉਨ੍ਹਾਂ ਨੇ ਨਾਮ ਦੀ ਸੇਵਾ ਵਿੱਚ, ਪੂਰਨ ਸਤਿ ਦੀ ਪੂਰਨ ਸੇਵਾ ਵਿੱਚ, ਪੂਰਨ ਹੁਕਮ ਦੀ ਪੂਰਨ ਸੇਵਾ ਵਿੱਚ, ਇਲਾਹੀ ਇਸ਼ਕ ਵਿੱਚ, ਨਾਮ ਦੀ ਪਰਮ ਸ਼ਕਤੀ ਦੇ ਗੁਰਪ੍ਰਸਾਦਿ ਨਾਲ ਪੁੱਠੀਆਂ ਖੱਲਾਂ ਲੁਹਾਈਆਂ ਪਰ ਸੀ ਨਹੀਂ ਉਚਰੀ, ਚਰਖੜੀਆਂ ਉਪਰ ਚੜ੍ਹ ਗਏ, ਬੰਦ-ਬੰਦ ਕਟਾਏ ਪਰ ਉੱਫ਼ ਤਕ ਨਹੀਂ ਕੀਤੀ, ਸਤਿਗੁਰੂ ਸੱਚੇ ਪਾਤਿਸ਼ਾਹ ਅਰਜਨ ਦੇਵ ਜੀ ਦੀ ਪੂਰਨ ਸਤਿ ਦੀ ਸੇਵਾ ਵਿੱਚ, ਪੂਰਨ ਹੁਕਮ ਦੀ ਸੇਵਾ ਵਿੱਚ, ਸੁੰਦਰ ਅਤੇ ਦੁਨੀਆਂ ਦੇ ਇਤਿਹਾਸ ਵਿੱਚ ਅਦੁੱਤੀ ਸ਼ਹਾਦਤ ਮਨੁੱਖਤਾ ਦੇ ਵਾਸਤੇ ਇਲਾਹੀ ਇਸ਼ਕ ਦੀ ਬੇਮਿਸਾਲ ਸਾਖੀ ਹੈ। ਇਸੇ ਤਰ੍ਹਾਂ ਧੰਨ ਧੰਨ ਸਤਿਗੁਰ ਗੋਬਿੰਦ ਸਿੰਘ ਜੀ ਦਾ ਇਲਾਹੀ ਇਸ਼ਕ ਵਿੱਚ ਰੱਤੇ ਹੋਏ ਪੂਰਨ ਹੁਕਮ ਅਨੁਸਾਰ ਸਰਬੰਸ ਦਾਨ ਕਰ ਦੇਣਾ ਦੁਨੀਆਂ ਦੇ ਇਤਿਹਾਸ ਵਿੱਚ ਇਕ ਅਦੁੱਤੀ ਮਿਸਾਲ ਹੈ। ਐਸੀਆਂ ਮਹਾਨ ਮਿਸਾਲਾਂ “ਅਜਰੁ ਸਹੈ” ਦੀ ਪ੍ਰਤੱਖ ਪੁਸ਼ਟੀ ਕਰਦੀਆਂ ਹਨ।
ਅਜਿਹੀਆਂ ਰੂਹਾਨੀ ਤੌਰ ’ਤੇ ਉੱਚੀਆਂ ਅਤੇ ਪ੍ਰਕਾਸ਼ਤ ਰੂਹਾਂ ਦੀ ਸੰਗਤ ਕਾਰਨ ਅਸੀਂ ਅਜਿਹੀਆਂ ਰੂਹਾਨੀ ਸ਼ਕਤੀਆਂ ਪ੍ਰਾਪਤ ਕਰਦੇ ਹਾਂ ਜਿਹੜੀਆਂ ਦਰਗਾਹ ਵਿਚ ਬਹੁਤ ਹੀ ਫਲਦਾਇਕ ਹਨ। ਸਾਧ ਦੀ ਸੰਗਤ ਕਾਰਨ ਅਸੀਂ ਆਪਣੇ ਪਿਆਰੇ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਚਰਨ ਕਮਲਾਂ ਵਿਚ ਲੀਨ ਰਹਿੰਦੇ ਹਾਂ।
ਸਾਧ ਤੋਂ ਅਸੀਂ ਸਿੱਖਦੇ ਹਾਂ ਕਿ ਅਸਲ ਧਰਮ ਕੀ ਹੈ। ਅਸੀਂ ਸਿੱਖਦੇ ਹਾਂ ਕਿ ਸਭ ਤੋਂ ਉੱਚਾ, ਪਵਿੱਤਰ ਅਤੇ ਸ਼ੁੱਧ ਧਰਮ ਅਕਾਲ ਪੁਰਖ ਨਾਲ ਮਿਲਾਪ ਹੈ। ਉਸ ਦਾ ਨਾਮ ਧਰਮ ਦਾ ਸਭ ਤੋਂ ਉੱਚਾ ਪੱਧਰ ਹੈ। ਤਾਂ ਹੀ ਮਾਲਕ ਦਾ ਨਾਮ ਸਿਮਰਨ ਕਰਨਾ ਸਭ ਤੋਂ ਉੱਚਾ ਹੈ। ਨਾਮ ਅੰਮ੍ਰਿਤ ਜਿਹੜਾ ਕਿ ਸਾਰੇ ਪਿਛਲੇ ਯੁਗਾਂ ਅਤੇ ਆਉਣ ਵਾਲੇ ਸਾਰੇ ਯੁਗਾਂ ਵਿੱਚ ਸਭ ਤੋਂ ਵੱਡਾ ਅਨਾਦਿ ਖ਼ਜ਼ਾਨਾ ਹੈ, ਸੰਗਤ ਉਪਰ ਇਸ ਦੀ ਬਖ਼ਸ਼ਿਸ਼ ਅਜਿਹੇ ਹਿਰਦੇ ਨਾਲ ਹੁੰਦੀ ਹੈ ਜੋ ਇੱਕ ਸਾਧ ਬਣ ਗਿਆ ਹੁੰਦਾ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਅਜਿਹੇ ਹਿਰਦੇ ਅੱਗੇ ਤਨ, ਮਨ, ਧਨ ਨਾਲ ਪੂਰਨ ਸਮਰਪਣ ਕਰ ਦੇਣਾ ਚਾਹੀਦਾ ਹੈ ਜੋ ਇੱਕ ਸਾਧ ਬਣ ਗਿਆ ਹੈ। ਐਸਾ ਕਰਨ ਨਾਲ ਸਾਨੂੰ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦਾ ਗੁਰਪ੍ਰਸਾਦਿ ਪ੍ਰਾਪਤ ਹੁੰਦਾ ਹੈ, ਜਿਸ ਦੇ ਨਾਲ ਅਸੀਂ ਦਰਗਾਹ ਵਿੱਚ ਮਾਨ ਪ੍ਰਾਪਤ ਕਰ ਜੀਵਨ ਮੁਕਤੀ ਪ੍ਰਾਪਤ ਕਰਦੇ ਹਾਂ।
ਸਾਧ ਕੈ ਸੰਗਿ ਸਭ ਕੁਲ ਉਧਾਰੈ ॥
ਸਾਧਸੰਗਿ ਸਾਜਨ ਮੀਤ ਕੁਟੰਬ ਨਿਸਤਾਰੈ ॥
ਸਾਧੂ ਕੈ ਸੰਗਿ ਸੋ ਧਨੁ ਪਾਵੈ ॥
ਜਿਸੁ ਧਨ ਤੇ ਸਭੁ ਕੋ ਵਰਸਾਵੈ ॥
ਸਾਧਸੰਗਿ ਧਰਮ ਰਾਇ ਕਰੇ ਸੇਵਾ ॥
ਸਾਧ ਕੈ ਸੰਗਿ ਸੋਭਾ ਸੁਰਦੇਵਾ ॥
ਸਾਧੂ ਕੈ ਸੰਗਿ ਪਾਪ ਪਲਾਇਨ ॥
ਸਾਧਸੰਗਿ ਅੰਮ੍ਰਿਤ ਗੁਨ ਗਾਇਨ ॥
ਸਾਧ ਕੈ ਸੰਗਿ ਸ੍ਰਬ ਥਾਨ ਗੰਮਿ ॥
ਨਾਨਕ ਸਾਧ ਕੈ ਸੰਗਿ ਸਫਲ ਜਨੰਮ ॥੫॥
ਸਾਧ ਦੀ ਸੰਗਤ ਇਤਨੀ ਸ਼ਕਤੀਸ਼ਾਲੀ ਅਤੇ ਫਲ ਕਾਰੀ ਹੁੰਦੀ ਹੈ ਕਿ ਜਿਸ ਦੀ ਸੇਵਾ ਕਰਨ ਨਾਲ ਸਾਡੀਆਂ ਬੀਤੀਆਂ ਪੀੜ੍ਹੀਆਂ ਅਤੇ ਆਉਣ ਵਾਲੀਆਂ ੨੧ ਪੀੜ੍ਹੀਆਂ ਸਾਡੇ ਪਰਿਵਾਰ ਅਤੇ ਮਿੱਤਰਾਂ ਦੀਆਂ ਪੀੜ੍ਹੀਆਂ ਜੀਵਨ ਮੁਕਤੀ ਪ੍ਰਾਪਤ ਕਰ ਲੈਂਦੀਆਂ ਹਨ। ਇਸ ਤੋਂ ਇਹ ਭਾਵ ਨਹੀਂ ਹੈ ਕਿ ਸਾਧ ਬਣਨ ਨਾਲ ਆਪਣੇ ਆਪ ਸਾਰੇ ਸਾਡੇ ਪਰਿਵਾਰ ਵਿਚ ਜੀਵਨ ਮੁਕਤ ਹੋ ਜਾਣਗੇ। ਇਸ ਤੋਂ ਭਾਵ ਹੈ ਕਿ ਸਾਡਾ ਪਰਿਵਾਰ ਜਾਂ ਮਿੱਤਰ ਵੀ ਸਾਧ ਕੋਲੋਂ ਬਖ਼ਸ਼ਿਸ਼ਾਂ ਪ੍ਰਾਪਤ ਕਰਨਗੇ ਅਤੇ ਜੀਵਨ ਮੁਕਤ ਹੋ ਜਾਣਗੇ। ਜਾਂ ਜਦੋਂ ਅਸੀਂ ਇੱਕ ਸਾਧ ਬਣ ਜਾਂਦੇ ਹਾਂ ਅਤੇ ਅਕਾਲ ਪੁਰਖ ਤੋਂ ਨਾਮ ਦੇ ਗੁਰਪ੍ਰਸਾਦਿ ਦੇਣ ਦੀ ਬਖ਼ਸ਼ਿਸ਼ ਪ੍ਰਾਪਤ ਕਰਦੇ ਹਾਂ ਤਦ ਜਿਨ੍ਹਾਂ ਲੋਕਾਂ ਦੇ ਸੰਜੋਗ ਸਾਡੇ ਨਾਲ ਲਿਖੇ ਹਨ ਉਹ ਸੰਗਤ ਦੇ ਰੂਪ ਵਿੱਚ ਸਾਡੇ ਕੋਲ ਆਉਣਗੇ। ਸੰਗਤ ਰੂਪ ਵਿੱਚ ਸਾਡੇ ਪੂਰਬਲੇ ਜਨਮਾਂ ਦੇ ਪਰਿਵਾਰਾਂ ਅਤੇ ਮਿੱਤਰਾਂ ਵਿੱਚੋਂ ਜਨਮੇ ਲੋਕ ਗੁਰਪ੍ਰਸਾਦਿ ਦੀ ਪ੍ਰਾਪਤੀ ਲਈ ਸਾਡੇ ਕੋਲ ਆਉਣਗੇ। ਸਾਡੇ ਬਜ਼ੁਰਗਾਂ ਦੀਆਂ ਰੂਹਾਂ ਵੀ ਜੋ ਖ਼ਲਾਅ ਵਿਚ ਭੂਤਾਂ ਵਾਂਗ ਅਟਕ ਗਈਆਂ ਹਨ ਵੀ ਸਾਡੇ ਕੋਲ ਮੁਕਤੀ ਦੀ ਫ਼ਰਿਆਦ ਲਈ ਆਉਣਗੀਆਂ। ਸਾਧ ਆਪਣੀ ਭਗਤੀ ਦੇ ਖਾਤੇ ਵਿਚੋਂ ਲੈ ਕੇ ਸਾਡੇ ਖ਼ਾਲੀ ਰੂਹਾਨੀ ਖਾਤੇ ਵਿਚ ਜਮ੍ਹਾਂ ਕਰਾ ਦਿੰਦਾ ਹੈ, ਸਾਨੂੰ ਅੰਮ੍ਰਿਤ ਦੀ ਦਾਤ ਦੇ ਦਿੰਦਾ ਹੈ, ਸਾਡਾ ਜ਼ਹਿਰ ਪੀ ਕੇ ਸਾਨੂੰ ਗੁਰਪ੍ਰਸਾਦਿ ਦਿੰਦਾ ਹੈ ਜਿਸ ਦੀ ਸੇਵਾ ਨਾਲ ਅਸੀਂ ਜੀਵਨ ਮੁਕਤੀ ਪ੍ਰਾਪਤ ਕਰਦੇ ਹਾਂ।
ਸਾਧ ਅਕਾਲ ਪੁਰਖ ਅਗੇ ਬੇਨਤੀ ਕਰਦਾ ਹੈ, ਜੋਦੜੀ ਕਰਦਾ ਹੈ, ਅਰਦਾਸ ਕਰਦਾ ਹੈ ਜਿਸ ਦੀ ਅਰਦਾਸ ਦਰਗਾਹ ਵਿੱਚ ਪਰਵਾਨ ਹੁੰਦੀ ਹੈ ਅਤੇ ਇਹਨਾਂ ਰੂਹਾਂ ਨੂੰ ਮੁਕਤ ਕਰਾ ਕੇ ਉਹਨਾਂ ਨੂੰ ਚਾਨਣ ਵਿਚ ਭੇਜ ਦਿੰਦਾ ਹੈ ਉਥੇ ਉਹ ਦੁਬਾਰਾ ਮਨੁੱਖਾ ਜੀਵਨ ਵਿਚ ਜਨਮ ਦਾ ਮੌਕਾ ਪ੍ਰਾਪਤ ਕਰਦੇ ਹਨ। ਐਸੀਆਂ ਰੂਹਾਂ ਸਾਧ ਦੀਆਂ ਅਗਲੀਆਂ ਪੀੜ੍ਹੀਆਂ ਦੇ ਰੂਪ ਵਿੱਚ ਜਨਮ ਲੈਂਦੀਆਂ ਹਨ ਅਤੇ ਸਾਧ ਦੀ ਗੁਰਕਿਰਪਾ ਗੁਰਪ੍ਰਸਾਦਿ ਨਾਲ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਪ੍ਰਾਪਤ ਕਰ ਜੀਵਨ ਮੁਕਤੀ ਪ੍ਰਾਪਤ ਕਰਦੀਆਂ ਹਨ। ਸਭ ਤੋਂ ਉੱਚਤਮ ਅਨਾਦਿ ਖ਼ਜ਼ਾਨਿਆਂ ਦੇ ਪੱਧਰ ਦੀ ਪ੍ਰਾਪਤੀ, ਜਿਹੜਾ ਕਿ ਨਾਮ ਦਾਨ ਹੈ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦਾ ਗੁਰਪ੍ਰਸਾਦਿ ਹੈ, ਕੇਵਲ ਐਸੀ ਸਾਧ ਦੀ ਸੰਗਤ ਵਿਚ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਕੇਵਲ ਉਹ ਹਿਰਦੇ ਜੋ ਸਾਧ ਬਣ ਗਏ ਹਨ, ਸੰਗਤ ਨੂੰ ਇਹ ਗੁਰਪ੍ਰਸਾਦੀ ਨਾਮ ਦਾ ਅਨਾਦਿ ਖ਼ਜ਼ਾਨਾ ਵੰਡਣ ਦੀ ਰੂਹਾਨੀ ਸ਼ਕਤੀ ਅਤੇ ਅਧਿਕਾਰ ਰੱਖਦੇ ਹਨ।
ਅਜਿਹੀਆਂ ਪ੍ਰਕਾਸ਼ਮਾਨ ਰੂਹਾਂ ਦੀ ਸੰਗਤ ਸਾਨੂੰ ਰੂਹਾਨੀ ਸੰਸਾਰ ਦੀਆਂ ਅਜਿਹੀਆਂ ਉਚਾਈਆਂ ’ਤੇ ਲੈ ਜਾਂਦੀ ਹੈ ਜਿਥੇ ਕਿ ਬ੍ਰਹਮ ਜੱਜ, ਧਰਮ ਰਾਜ ਵੀ ਸਾਡੀ ਸੇਵਾ ਕਰਦਾ ਹੈ। ਇਸ ਤੋਂ ਭਾਵ ਹੈ ਕਿ ਇੱਕ ਵਾਰ ਜਦੋਂ ਅਸੀਂ ਇੱਕ ਸਾਧ ਹਿਰਦਾ ਬਣ ਜਾਂਦੇ ਹਾਂ, ਜਾਂ ਸਦਾ ਸੁਹਾਗਣ ਬਣ ਜਾਂਦੇ ਹਾਂ ਤਦ ਸਾਡੇ ਸ਼ਬਦ ਧਰਮ ਰਾਜ ਦੁਆਰਾ ਵੀ ਸਤਿਕਾਰੇ ਜਾਂਦੇ ਹਨ। ਅਸੀਂ ਦੂਸਰੇ ਦੇਵੀ ਦੇਵਤਿਆਂ ਕੋਲੋਂ ਵੀ ਮਾਣ ਸਤਿਕਾਰ ਪ੍ਰਾਪਤ ਕਰਦੇ ਹਾਂ। ਇਸੇ ਕਾਰਨ ਕਈ ਬੰਦਗੀ ਕਰਨ ਵਾਲਿਆਂ ਨੂੰ ਦੇਵੀ ਦੇਵਤਿਆਂ ਦੇ ਦਰਸ਼ਨ ਭੀ ਹੁੰਦੇ ਹਨ। ਇਸੇ ਕਾਰਨ ਕਈ ਨਾਮ ਸਿਮਰਨ ਵਾਲੇ ਜਦ ਸਮਾਧੀ ਅਤੇ ਸੁੰਨ ਸਮਾਧੀ ਵਿੱਚ ਜਾਂਦੇ ਹਨ ਤਾਂ ਤਿਨ੍ਹਾਂ ਨੂੰ ਸਤਿਗੁਰੂਆਂ ਦੇ, ਬ੍ਰਹਮ ਗਿਆਨੀਆਂ ਦੇ ਅਤੇ ਸੰਤਾਂ ਦੇ ਦਰਸ਼ਨ ਹੁੰਦੇ ਹਨ। ਐਸੀਆਂ ਸਦਾ ਸੁਹਾਗਣਾਂ ਨਾਮ ਸਿਮਰਨ ਵਾਲਿਆਂ ਨੂੰ ਅਸ਼ੀਰਵਾਦ ਦੇਣ ਲਈ ਆਉਂਦੀਆਂ ਹਨ ਅਤੇ ਉਨ੍ਹਾਂ ਦਾ ਹੌਂਸਲਾ ਵਧਾਉਣ ਲਈ ਆਉਂਦੀਆਂ ਹਨ ਅਤੇ ਇਹ ਦੱਸਣ ਆਉਂਦੀਆਂ ਹਨ ਕਿ ਨਾਮ ਸਿਮਰਨ ਵਾਲੇ ਸਹੀ ਮਾਰਗ ’ਤੇ ਚਲ ਰਹੇ ਹਨ। ਐਸੇ ਰੂਹਾਨੀ ਅਨੁਭਵ ਸਥੂਲ ਰੂਪ ਵਿਚ ਐਸੇ ਲੋਕਾਂ ਨੂੰ ਹੁੰਦੇ ਹਨ ਜਿਹੜੇ ਡੂੰਘੇ ਧਿਆਨ, ਸੁੰਨ ਸਮਾਧੀ ਵਿਚ ਜਾਂਦੇ ਹਨ ਅਤੇ ਜਿਨ੍ਹਾਂ ਦਾ ਦਸਮ ਦੁਆਰ ਅਤੇ ਦਿਬ ਦ੍ਰਿਸ਼ਟ ਗਿਆਨ ਨੇਤਰ ਖੁੱਲ੍ਹੇ ਹੁੰਦੇ ਹਨ। ਸਾਡੀ ਸੰਗਤ ਵਿਚ ਕਈ ਸੁਹਾਗਣਾਂ ਅਤੇ ਕੁਛ ਸਦਾ ਸੁਹਾਗਣਾਂ ਹਨ ਜਿਨ੍ਹਾਂ ਨੂੰ ਐਸੇ ਅਨੁਭਵ ਹੋਏ ਹਨ ਅਤੇ ਹੋ ਰਹੇ ਹਨ। ਸਾਡੇ ਸਾਰੇ ਪਾਪ ਅਲੋਪ ਹੋ ਜਾਂਦੇ ਹਨ ਅਤੇ ਸਾਡੇ ਹਿਰਦੇ ਵਿਚ ਹਰ ਤਰ੍ਹਾਂ ਦੇ ਚੰਗੇ ਗੁਣ ਆ ਜਾਂਦੇ ਹਨ। ਅਸੀਂ ਉੱਚ ਰੂਹਾਨੀ ਅਵਸਥਾ ਪ੍ਰਾਪਤ ਕਰਦੇ ਹਾਂ, ਇਸ ਤਰ੍ਹਾਂ ਅਸੀਂ ਆਪਣੇ ਜੀਵਨ ਦਾ ਬ੍ਰਹਮ ਮੰਤਵ ਪ੍ਰਾਪਤ ਕਰ ਲੈਂਦੇ ਹਾਂ। ਅਸੀਂ ਮੁਕਤੀ ਪ੍ਰਾਪਤ ਕਰ ਲੈਂਦੇ ਹਾਂ ਅਤੇ ਜਨਮ ਮਰਨ ਦੇ ਚੱਕਰ ਵਿਚੋਂ ਬਾਹਰ ਨਿਕਲ ਆਉਂਦੇ ਹਾਂ।
ਸਾਧ ਕੈ ਸੰਗਿ ਨਹੀ ਕਛੁ ਘਾਲ ॥
ਦਰਸਨੁ ਭੇਟਤ ਹੋਤ ਨਿਹਾਲ ॥
ਸਾਧ ਕੈ ਸੰਗਿ ਕਲੂਖਤ ਹਰੈ ॥
ਸਾਧ ਕੈ ਸੰਗਿ ਨਰਕ ਪਰਹਰੈ ॥
ਸਾਧ ਕੈ ਸੰਗਿ ਈਹਾ ਊਹਾ ਸੁਹੇਲਾ ॥
ਸਾਧਸੰਗਿ ਬਿਛੁਰਤ ਹਰਿ ਮੇਲਾ ॥
ਜੋ ਇਛੈ ਸੋਈ ਫਲੁ ਪਾਵੈ ॥
ਸਾਧ ਕੈ ਸੰਗਿ ਨ ਬਿਰਥਾ ਜਾਵੈ ॥
ਪਾਰਬ੍ਰਹਮੁ ਸਾਧ ਰਿਦ ਬਸੈ ॥
ਨਾਨਕ ਉਧਰੈ ਸਾਧ ਸੁਨਿ ਰਸੈ ॥੬॥
ਸਾਧ ਦੀ ਸੰਗਤ ਵਿਚ ਅਸੀਂ ਅਸਾਨੀ ਨਾਲ ਭਗਤੀ ਕਰ ਸਕਦੇ ਹਾਂ। ਦੂਸਰੇ ਸ਼ਬਦਾਂ ਵਿਚ ਸਦਾ ਸੁਹਾਗਣ ਅਤੇ ਸੁਹਾਗਣਾਂ ਦੀ ਸੰਗਤ ਇੰਨੀ ਸ਼ਕਤੀਸ਼ਾਲੀ ਹੁੰਦੀ ਹੈ ਕਿ ਅਸੀਂ ਆਪਣੇ ਮਨ ’ਤੇ ਸੌਖਿਆਂ ਹੀ ਜਿੱਤ ਪਾ ਲੈਂਦੇ ਹਾਂ। ਇਸ ਤਰ੍ਹਾਂ ਹੀ ਭਾਈ ਲਹਿਣਾ ਜੀ ਨੇ ਆਪਣੀ ਭਗਤੀ ਸਾਢੇ ਤਿੰਨ ਸਾਲਾਂ ਵਿੱਚ ਹੀ ਪੂਰੀ ਕਰ ਲਈ। ਇਹ ਗੁਰੂ ਨਾਨਕ ਪਾਤਸ਼ਾਹ ਜੀ ਦੀ ਹੀ ਬਖ਼ਸ਼ਿਸ਼ ਕਾਰਨ ਸੀ ਅਤੇ ਉਹ ਗੁਰੂ ਅੰਗਦ ਪਾਤਸ਼ਾਹ ਜੀ ਬਣ ਗਏ। ਨਹੀਂ ਤਾਂ ਜੇਕਰ ਉਹ ਆਪਣੇ ਆਪ ਹੀ ਚਲਦੇ ਰਹਿੰਦੇ ਤਾਂ ਬਹੁਤ ਸਮਾਂ ਲੱਗਣਾ ਸੀ, ਸ਼ਾਇਦ ਕਈ ਜੀਵਨ ਲੱਗ ਜਾਣੇ ਸਨ।
ਕੇਵਲ ਸਾਧ ਦੇ ਦਰਸ਼ਨ ਕਰਨੇ ਹੀ ਬੜੇ ਫਲ ਕਾਰੀ ਹੁੰਦੇ ਹਨ।
ਬ੍ਰਹਮ ਗਿਆਨੀ ਕਾ ਦਰਸੁ ਬਡਭਾਗੀ ਪਾਈਐ ॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੨੭੩)
ਅਜਿਹੀਆਂ ਰੂਹਾਂ ਦੇ ਦਰਸ਼ਨ ਨਾਲ ਅਤੇ ਸੰਜੋਗ ਨਾਲ ਸਾਨੂੰ ਆਪਣੇ ਮਨ ਉਪਰ ਜਿੱਤ ਪਾਉਣ ਅਤੇ ਅੰਦਰੋਂ ਬਾਹਰੋਂ ਸਾਫ਼ ਹੋਣ, ਮਨ ਦੀ ਮੈਲ ਧੋਣ ਵਿੱਚ ਅਤੇ ਪੂਰਨ ਸਚਿਆਰੀ ਰਹਿਤ ਵਿੱਚ ਆਉਣ ਵਿਚ ਬਹੁਤ ਜ਼ਿਆਦਾ ਮਦਦ ਮਿਲਦੀ ਹੈ। ਅਸੀਂ ਆਪਣੇ ਮਨ ਉਪਰ ਲੱਗੀ ਪੂਰਬਲੇ ਜਨਮਾਂ ਦੀ ਮੈਲ ਨੂੰ ਸਾਫ਼ ਕਰਨ ਦੇ ਯੋਗ ਹੋ ਜਾਂਦੇ ਹਾਂ। ਇਸ ਤਰ੍ਹਾਂ ਅਸੀਂ ਆਪਣੇ ਆਪ ਨੂੰ ਗੰਦੇ ਜੀਵਨ ਤੋਂ ਬਚਾ ਲੈਂਦੇ ਹਾਂ ਜਿਸ ਵਿਚ ਅਸੀਂ ਰਹਿ ਰਹੇ ਹੁੰਦੇ ਹਾਂ। ਅਸੀਂ ਆਪਣੇ ਆਪ ਨੂੰ ਭਵਿੱਖੀ ਨਰਕ ਤੋਂ ਬਚਾ ਲੈਂਦੇ ਹਾਂ ਜਿਹੜਾ ਕਿ ਅਸੀਂ ਆਪ ਆਪਣੇ ਲਈ ਬੀਜਿਆ ਹੈ। ਆਪਣੇ ਅੰਦਰ ਮਨ ਅਤੇ ਹਿਰਦੇ ਨੂੰ ਸਾਫ਼ ਕਰਕੇ ਅਸੀਂ ਇਸ ਜਨਮ ਦੀ ਧਰਤੀ ਉਪਰ ਬਾਕੀ ਜ਼ਿੰਦਗੀ ਇਕ ਪੂਰਨ ਸਚਿਆਰੇ ਵਿਅਕਤੀ ਦੀ ਤਰ੍ਹਾਂ ਅਨੰਦ ਮਾਣਦੇ ਹਾਂ। ਅਸੀਂ ਹਮੇਸ਼ਾਂ ਚੰਗੇ ਕਰਮ ਕਰਨ ਵਿਚ ਰੁੱਝੇ ਰਹਿੰਦੇ ਹਾਂ ਅਤੇ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਪਿਆਰ ਵਿਚ ਲੀਨ ਰਹਿੰਦੇ ਹਾਂ। ਅਸੀਂ ਸਦਾ ਸਦਾ ਲਈ ਆਉਣ ਵਾਲੇ ਯੁਗਾਂ ਵਿਚ ਸੱਚਖੰਡ ਵਿਚ ਰਹਿੰਦੇ ਹਾਂ। ਇਸ ਤਰੀਕੇ ਨਾਲ ਸਾਡੀ ਰੂਹ ਜਿਹੜੀ ਪਰਮਾਤਮਾ ਤੋਂ ਨਿੱਖੜੀ ਹੋਈ ਹੈ, ਵਾਪਸ ਉਸ ਕੋਲ ਚਲੇ ਜਾਵੇਗੀ ਅਤੇ ਆਉਣ ਵਾਲੇ ਸਾਰੇ ਸਮੇਂ ਉਸਦੇ ਨਾਲ ਰਹੇਗੀ।
ਅਸੀਂ ਜਨਮ ਮਰਨ ਦੇ ਚੱਕਰ ਤੋਂ ਰਾਹਤ ਪਾਉਂਦੇ ਹਾਂ ਜਿਹੜਾ ਕਿ ਸਾਡੇ ਜੀਵਨ ਦਾ ਸਭ ਤੋਂ ਵੱਡਾ ਦੁੱਖ ਹੈ। ਉਹ ਰੂਹਾਂ ਜਿਹੜੀਆਂ ਸਾਧ ਦੀ ਸੰਗਤ ਵਿਚ ਜਾਂਦੀਆਂ ਹਨ ਉਹ ਆਪਣੇ ਰੂਹਾਨੀ ਟੀਚੇ ਅਤੇ ਸਾਧ ਬਣਨ ਦੀ ਇੱਛਾ, ਅਤੇ ਦੂਸਰੀਆਂ ਹੋਰ ਇੱਛਾਵਾਂ ਨੂੰ ਪਹਿਚਾਨਣ ਦੇ ਯੋਗ ਹੋ ਜਾਂਦੇ ਹਨ। ਪੂਰਨ ਭਗਤੀ ਲਈ ਸਾਡੀ ਆਸਾ, ਮਨਸਾ ਅਤੇ ਤ੍ਰਿਸ਼ਨਾ ਨੂੰ ਮਾਰਨਾ ਲਾਜ਼ਮੀ ਹੈ। ਇਸ ਲਈ ਇੱਛਾਵਾਂ ਕੇਵਲ ਭਗਤੀ ਅਤੇ ਦੂਸਰਿਆਂ ਦੀ ਸੇਵਾ ਕਰਨ ਤੱਕ ਸੀਮਤ ਰਹਿਣੀਆਂ ਚਾਹੀਦੀਆਂ ਹਨ ਅਤੇ ਹੋਰ ਸੰਸਾਰਿਕ ਇੱਛਾਵਾਂ ਵਾਸਤੇ ਨਹੀਂ।
ਪਾਰਬ੍ਰਹਮ ਇੱਕ ਸਾਧ ਦੇ ਹਿਰਦੇ ਵਿੱਚ ਵੱਸਦਾ ਹੈ ਅਤੇ ਉਸ ਦੀ ਰਸਨਾ ਤੋਂ ਬੋਲਦਾ ਹੈ। ਸਾਧ ਦੇ ਸ਼ਬਦ (ਬਚਨ) ਬਿਲਕੁਲ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਸ਼ਬਦ (ਬਚਨ) ਹੁੰਦੇ ਹਨ ਅਤੇ ਸਾਨੂੰ ਸਾਰਿਆਂ ਨੂੰ ਇਹਨਾਂ ਨੂੰ ਸੁਣਨਾ ਚਾਹੀਦਾ ਹੈ। ਇਹਨਾਂ ਸ਼ਬਦਾਂ (ਬਚਨਾਂ) ਦੇ ਆਪਣੇ ਰੋਜ਼ਾਨਾ ਜੀਵਨ ਵਿਚ ਅਭਿਆਸ ਨਾਲ ਸਾਡਾ ਜੀਵਨ ਸਫਲਾ ਹੋ ਜਾਂਦਾ ਹੈ ਅਤੇ ਅਸੀਂ ਆਪਣਾ ਮੁਕਤੀ ਦਾ ਨਿਸ਼ਾਨਾ ਪ੍ਰਾਪਤ ਕਰ ਲੈਂਦੇ ਹਾਂ।
ਸਾਧ ਕੈ ਸੰਗਿ ਸੁਨਉ ਹਰਿ ਨਾਉ ॥
ਸਾਧਸੰਗਿ ਹਰਿ ਕੇ ਗੁਨ ਗਾਉ ॥
ਸਾਧ ਕੈ ਸੰਗਿ ਨ ਮਨ ਤੇ ਬਿਸਰੈ ॥
ਸਾਧਸੰਗਿ ਸਰਪਰ ਨਿਸਤਰੈ ॥
ਸਾਧ ਕੈ ਸੰਗਿ ਲਗੈ ਪ੍ਰਭੁ ਮੀਠਾ ॥
ਸਾਧੂ ਕੈ ਸੰਗਿ ਘਟਿ ਘਟਿ ਡੀਠਾ ॥
ਸਾਧਸੰਗਿ ਭਏ ਆਗਿਆਕਾਰੀ ॥
ਸਾਧਸੰਗਿ ਗਤਿ ਭਈ ਹਮਾਰੀ ॥
ਸਾਧ ਕੈ ਸੰਗਿ ਮਿਟੇ ਸਭਿ ਰੋਗ ॥
ਨਾਨਕ ਸਾਧ ਭੇਟੇ ਸੰਜੋਗ ॥੭॥
ਸਾਧ ਦੀ ਸੰਗਤ ਵਿੱਚ ਗੁਰਬਾਣੀ ਕੀਰਤਨ ਦਾ ਅਤੇ ਨਾਮ ਸਿਮਰਨ ਕਰਨ ਦਾ ਬੇਅੰਤ ਸ਼ਕਤੀਸ਼ਾਲੀ ਪ੍ਰਭਾਵ ਪੈਂਦਾ ਹੈ। ਸਾਧ ਦੀ ਸੰਗਤ ਵਿੱਚ ਜਦ ਸੁਹਾਗਣਾਂ ਕੀਰਤਨ ਕਰਦੀਆਂ ਹਨ ਅਤੇ ਨਾਮ ਸਿਮਰਨ ਕਰਦੀਆਂ ਹਨ ਤਾਂ ਦਰਗਾਹ ਪਰਗਟ ਹੁੰਦੀ ਹੈ। ਸਾਧ ਦੀ ਸੰਗਤ ਵਿੱਚ ਨਾਮ ਸਿਮਰਨ ਕੀਤਾ ਸਿੱਧਾ ਦਰਗਾਹ ਵਿੱਚ ਪਰਵਾਨ ਹੁੰਦਾ ਹੈ। ਜਿੱਥੇ ਸਾਧ ਦੀ ਸੰਗਤ ਹੁੰਦੀ ਹੈ ਉਥੇ ਮਾਨਸਰੋਵਰ ਪਰਗਟ ਹੁੰਦਾ ਹੈ। ਜਿੱਥੇ ਸਾਧ ਦੀ ਸੰਗਤ ਹੁੰਦੀ ਹੈ ਉੱਥੇ ਮਾਇਆ ਪੋਹ ਨਹੀਂ ਸਕਦੀ, ਇਸ ਲਈ ਸਾਧ ਦੀ ਸੰਗਤ ਦਾ ਮਨ ਟਿਕ ਜਾਂਦਾ ਹੈ, ਮਨ ਸ਼ਾਂਤ ਹੋ ਜਾਂਦਾ ਹੈ, ਨਾਮ ਸੁਰਤ ਵਿੱਚ ਉਤਰ ਜਾਂਦਾ ਹੈ, ਨਾਮ ਹਿਰਦੇ ਵਿੱਚ ਉਤਰ ਜਾਂਦਾ ਹੈ, ਨਾਮ ਰੋਮ-ਰੋਮ ਵਿੱਚ ਉਤਰ ਜਾਂਦਾ ਹੈ। ਜਿੱਥੇ ਸਾਧ ਦੀ ਸੰਗਤ ਹੁੰਦੀ ਹੈ, ਉਥੇ ਸੁਹਾਗਣਾਂ ਵਿੱਚ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਆਪ ਪਰਗਟ ਹੁੰਦਾ ਹੈ। ਸਾਧ ਦੀ ਸੰਗਤ ਵਿੱਚ ਚੰਗੇ ਧਾਰਮਿਕ ਕਾਰਜ ਅਤੇ ਸੇਵਾ ਦੇ ਰੂਹਾਨੀ ਲਾਭ ਮੰਨਣ ਤੋਂ ਪਰ੍ਹੇ ਹੁੰਦੇ ਹਨ, ਕਿਉਂਕਿ ਐਸੇ ਕੀਤੇ ਕਾਰਜਾਂ ਦੇ ਕਰਨ ਵਿੱਚ ਹਉਮੈ ਨਹੀਂ ਹੁੰਦੀ ਹੈ। ਸਾਧ ਦੀ ਸੇਵਾ ਵਿੱਚ ਦਿੱਤਾ ਦਸਵੰਧ ਦਰਗਾਹ ਵਿੱਚ ਪਰਵਾਨ ਹੁੰਦਾ ਹੈ। ਹੋਰ ਥਾਵਾਂ ’ਤੇ ਕੀਤੇ ਧਾਰਮਿਕ ਕਾਰਜ ਸਾਨੂੰ ਕੋਈ ਲਾਭ ਨਹੀਂ ਦਿੰਦੇ ਹਨ ਕਿਉਂਕਿ ਐਸੇ ਕੀਤੇ ਕਾਰਜਾਂ ਦੇ ਪਿੱਛੇ ਹਉਮੈ ਦੀ ਵਿਨਾਸ਼ਕਾਰੀ ਸ਼ਕਤੀ ਹੁੰਦੀ ਹੈ ਜੋ ਰੂਹਾਨੀ ਤਰੱਕੀ ਵਿੱਚ ਵਿਘਨਕਾਰੀ ਹੁੰਦੀ ਹੈ। ਸਾਧ ਦੀ ਸੰਗਤ ਵਿੱਚ ਧਾਰਮਿਕ ਕਾਰਜ ਕਰਦਿਆਂ ਅਸੀਂ ਸਦਾ ਅਕਾਲ ਪੁਰਖ ਦੀ ਯਾਦ ਵਿਚ ਰਹਿੰਦੇ ਹਾਂ ਅਤੇ ਮਾਇਆ ਦੇ ਵਿਨਾਸ਼ਕਾਰੀ ਪ੍ਰਭਾਵ ਵਿੱਚ ਨਹੀਂ ਹੁੰਦੇ ਹਾਂ। ਉਸ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਨਾਮ ਸਾਡੇ ਹਿਰਦੇ ਤੋਂ ਕਦੇ ਵੀ ਉਹਲੇ ਨਹੀਂ ਹੁੰਦਾ, ਭਾਵ ਨਾਮ ਸਾਡੇ ਹਿਰਦੇ ਵਿੱਚੋਂ ਕਦੇ ਨਹੀਂ ਵਿਸਰਦਾ ਹੈ। ਨਾਮ ਸਦਾ ਸਦਾ ਲਈ ਸਾਡੇ ਅੰਦਰ, ਸੁਰਤ, ਹਿਰਦੇ ਅਤੇ ਰੋਮ-ਰੋਮ ਵਿੱਚ ਚਲਾ ਜਾਂਦਾ ਹੈ ਅਤੇ ਇਸ ਦੇ ਫਲਸਰੂਪ ਸਾਡੀ ਰੂਹ ਅਤੇ ਮਨ ਵਿਚ ਸਥਾਈ ਘਰ ਬਣਾ ਲੈਂਦਾ ਹੈ। ਇਸ ਤਰ੍ਹਾਂ ਤਾਂ ਹੀ ਅਸੀਂ ਮਨ ਨੂੰ ਜਿੱਤਣ ਦੇ ਯੋਗ ਹੁੰਦੇ ਹਾਂ ਅਤੇ ਇਸ ਤਰ੍ਹਾਂ ਹੀ ਅਸੀਂ ਹਰ ਤਰ੍ਹਾਂ ਦੀਆਂ ਮਾਨਸਿਕ ਬਿਮਾਰੀਆਂ (ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਤ੍ਰਿਸ਼ਨਾ, ਰਾਜ, ਜੋਬਨ, ਧਨ, ਮਾਲ, ਸ਼ਬਦ ਅਤੇ ਸਪਰਸ਼ ਵਰਗੀਆਂ ਵਿਕਾਰਾਤਮਕ ਅਤੇ ਵਿਨਾਸ਼ਕਾਰੀ ਮਾਨਸਿਕ ਰੋਗਾਂ) ਤੋਂ ਅਰੋਗ ਹੁੰਦੇ ਹਾਂ।
ਨਾਮ ਸਾਡੀ ਰੂਹ ਦਾ ਰੂਹਾਨੀ ਭੋਜਨ ਬਣ ਜਾਂਦਾ ਹੈ ਅਤੇ ਸਾਡੇ ਰੋਜ਼ਾਨਾ ਜੀਵਨ ਦਾ ਅਤੁੱਟ ਹਿੱਸਾ ਬਣ ਜਾਂਦਾ ਹੈ। ਅਸੀਂ ਉਸ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਨਾਮ ਤੇ ਬਰਸਦੇ ਅਨਾਦਿ ਅਨੰਦ ਨੂੰ ਹਰ ਸਮੇਂ ਮਾਣਦੇ ਹਾਂ। ਅਸੀਂ ਆਪਣੇ ਆਲੇ-ਦੁਆਲੇ ਹਰ ਇੱਕ ਵਿਚ ਪ੍ਰਮਾਤਮਾ ਨੂੰ ਦੇਖਦੇ ਹਾਂ। ਅਸੀਂ ਕਿਸੇ ਨੂੰ ਵੀ ਦੁੱਖ ਨਹੀਂ ਪਹੁੰਚਾਉਂਦੇ ਅਤੇ ਹਰ ਰੂਹ ਵਿਚ ਪਰਮਾਤਮਾ ਦੀ ਮੌਜੂਦਗੀ ਨੂੰ ਮਹਿਸੂਸ ਕਰਦੇ ਹਾਂ। ਅਸੀਂ ਪਰਮਾਤਮਾ ਦੀ ਬ੍ਰਹਮ ਇੱਛਾ, ਅਕਾਲ ਪੁਰਖ ਦੇ ਪੂਰਨ ਹੁਕਮ ਵਿਚ ਕਰਮ ਕਰਦੇ ਹਾਂ। ਸਾਡੇ ਸਾਰੇ ਹੀ ਕਰਮ ਸਤਿ ਕਰਮ ਬਣ ਜਾਂਦੇ ਹਨ। ਅਸੀਂ ਸਚਿ ਦੀ ਸੇਵਾ ਸ਼ੁਰੂ ਕਰ ਦਿੰਦੇ ਹਾਂ ਅਤੇ ਇਸ ਤਰ੍ਹਾਂ ਕਰਦਿਆਂ ਅਸੀਂ ਬਹੁਤ ਹੀ ਉੱਚ ਰੂਹਾਨੀ ਅਵਸਥਾ ਤੱਕ ਪਹੁੰਚਦੇ ਹਾਂ ਜਿਹੜੀ ਸਾਨੂੰ ਜੀਵਨ ਮੁਕਤੀ ਦਿੰਦੀ ਹੈ।
ਸਾਡੀਆਂ ਸਾਰੀਆਂ ਮਾਨਸਿਕ ਕਮਜ਼ੋਰੀਆਂ ਅਤੇ ਮਾਨਸਿਕ ਬਿਮਾਰੀਆਂ ਠੀਕ ਹੋ ਜਾਂਦੀਆਂ ਹਨ। ਸਾਡਾ ਮਨ ਪੂਰੀ ਤਰ੍ਹਾਂ ਨਾਲ ਸਾਫ਼ ਅਤੇ ਸੱਚਾ ਬਣ ਜਾਂਦਾ ਹੈ, ਮਨ ਪਰਮ ਜੋਤ ਪੂਰਨ ਪ੍ਰਕਾਸ਼ ਬਣ ਜਾਂਦਾ ਹੈ, ਪੰਜੇ ਇੰਦਰੀਆਂ ਪੂਰਨ ਹੁਕਮ ਵਿੱਚ ਆ ਜਾਂਦੀਆਂ ਹਨ। ਸਾਡਾ ਹਿਰਦਾ ਪੂਰਨ ਸਚਿਆਰੀ ਰਹਿਤ ਵਿੱਚ ਆ ਜਾਂਦਾ ਹੈ। ਕੇਵਲ ਬਹੁਤ ਹੀ ਭਾਗਸ਼ਾਲੀ ਕਿਸਮਤ ਵਾਲੇ ਲੋਕ ਐਸੇ ਹਿਰਦੇ ਦੀ ਸੰਗਤ ਪ੍ਰਾਪਤ ਕਰਦੇ ਹਨ ਜਿਹੜਾ ਕਿ ਸਾਧ, ਇੱਕ ਸਦਾ ਸੁਹਾਗਣ ਬਣ ਗਿਆ ਹੁੰਦਾ ਹੈ ਅਤੇ ਪੂਰੀ ਤਰ੍ਹਾਂ ਅਕਾਲ ਪੁਰਖ ਵਿਚ ਅਭੇਦ ਹੋ ਗਿਆ ਹੁੰਦਾ ਹੈ। ਐਸੇ ਮਹਾਂਪੁਰਖਾਂ ਦੀ ਸੰਗਤ ਦਰਗਾਹ ਨਾਲੋਂ ਘੱਟ ਨਹੀਂ ਹੁੰਦੀ ਹੈ, ਜਿੱਥੇ ਸੰਤ ਬੈਠਾ ਹੋਵੇ ਉੱਥੇ ਦਰਗਾਹ ਪਰਗਟ ਹੁੰਦੀ ਹੈ।
ਸਾਧ ਕੀ ਮਹਿਮਾ ਬੇਦ ਨ ਜਾਨਹਿ ॥
ਜੇਤਾ ਸੁਨਹਿ ਤੇਤਾ ਬਖਿਆਨਹਿ ॥
ਸਾਧ ਕੀ ਉਪਮਾ ਤਿਹੁ ਗੁਣ ਤੇ ਦੂਰਿ ॥
ਸਾਧ ਕੀ ਉਪਮਾ ਰਹੀ ਭਰਪੂਰਿ ॥
ਸਾਧ ਕੀ ਸੋਭਾ ਕਾ ਨਾਹੀ ਅੰਤ ॥
ਸਾਧ ਕੀ ਸੋਭਾ ਸਦਾ ਬੇਅੰਤ ॥
ਸਾਧ ਕੀ ਸੋਭਾ ਊਚ ਤੇ ਊਚੀ ॥
ਸਾਧ ਕੀ ਸੋਭਾ ਮੂਚ ਤੇ ਮੂਚੀ ॥
ਸਾਧ ਕੀ ਸੋਭਾ ਸਾਧ ਬਨਿ ਆਈ ॥
ਨਾਨਕ ਸਾਧ ਪ੍ਰਭ ਭੇਦੁ ਨ ਭਾਈ ॥੮॥੭॥
ਕੋਈ ਸ਼ਬਦ ਨਹੀਂ ਹਨ ਜਿਹੜੇ ਸਾਧ ਦੀ ਮਹਿਮਾ ਦਾ ਵਖਿਆਨ ਪੂਰੀ ਤਰ੍ਹਾਂ ਕਰ ਸਕਣ। ਸਾਧ ਦੀ ਮਹਿਮਾ ਬੇਅੰਤ ਹੈ, ਸਾਧ ਦੀ ਮਹਿਮਾ ਵਰਣਨ ਨਹੀਂ ਕੀਤੀ ਜਾ ਸਕਦੀ। ਵੇਦਾਂ ਵਰਗੇ ਧਾਰਮਿਕ ਗ੍ਰੰਥ ਵੀ ਐਸਾ ਹਿਰਦਾ ਜਿਹੜਾ ਕਿ ਸਾਧ ਬਣ ਗਿਆ ਹੋਵੇ ਦੀ ਮਹਾਨਤਾ ਬਾਰੇ, ਮਹਿਮਾ ਬਾਰੇ, ਰੂਹਾਨੀ ਸ਼ਕਤੀਆਂ ਬਾਰੇ ਕੁਝ ਨਹੀਂ ਬਖਾਣਦੇ, ਜਾਣਦੇ, ਵਰਣਨ ਕਰ ਸਕਦੇ ਹਨ। ਸਾਧ ਦੀ ਮਹਿਮਾ ਵਿਆਖਿਆ ਤੋਂ ਪਰ੍ਹੇ ਹੈ ਕਿਉਂਕਿ ਅਜਿਹੀਆਂ ਰੂਹਾਂ, ਉਹਨਾਂ ਤਿੰਨ ਸੀਮਾਵਾਂ ਤੋਂ ਪਰ੍ਹੇ ਹੁੰਦੀਆਂ ਹਨ, ਜਿਹੜੀਆਂ ਪਦਾਰਥ ਦੀ ਪਰਿਭਾਸ਼ਾ ਬਣਾਉਂਦੀਆਂ ਹਨ, ਮਾਇਆ ਦੇ ਤਿੰਨਾਂ ਗੁਣਾਂ ਤੋਂ ਪਰ੍ਹੇ ਹੈ ਭਾਵ ਇਸ ਧਰਤੀ ’ਤੇ ਕੋਈ ਐਸਾ ਮਨੁੱਖ ਨਹੀਂ ਹੈ ਜਿਹੜਾ ਪੂਰੀ ਤਰ੍ਹਾਂ ਇੱਕ ਸਾਧ ਦੀ ਮਹਾਨਤਾ ਦੀ ਵਿਆਖਿਆ ਕਰ ਸਕਦਾ ਹੋਵੇ। ਸਾਧ ਦੀ ਮਹਿਮਾ, ਪੂਰਨ ਬ੍ਰਹਮ ਗਿਆਨੀ ਦੀ ਮਹਿਮਾ ਕੇਵਲ ਪੂਰਨ ਬ੍ਰਹਮ ਗਿਆਨੀ ਹੀ ਜਾਣ ਸਕਦਾ ਹੈ।
ਸਾਧ ਦੀ ਮਹਾਨਤਾ ਬੇਅੰਤ ਹੈ। ਇਹ ਕਥੀ ਨਹੀਂ ਜਾ ਸਕਦੀ। ਸਾਧ, ਸੰਤ, ਬ੍ਰਹਮ ਗਿਆਨੀ, ਸਤਿਗੁਰੂ, ਖ਼ਾਲਸਾ ਅਕਾਲ ਪੁਰਖ ਦੀ ਮਹਿਮਾ ਹੈ। ਸਾਧ, ਸੰਤ, ਬ੍ਰਹਮ ਗਿਆਨੀ, ਸਤਿਗੁਰੂ, ਖ਼ਾਲਸਾ ਅਕਾਲ ਪੁਰਖ ਦੀ ਮਹਿਮਾ ਦੇ ਰੂਪ ਵਿੱਚ ਪਰਗਟ ਹੁੰਦੀ ਹੈ। ਐਸੀਆਂ ਰੂਹਾਂ ਅਤੇ ਹਿਰਦੇ ਦੀ ਰੂਹਾਨੀ ਸ਼ਕਤੀ ਦੀ ਕੋਈ ਸੀਮਾ ਨਹੀਂ ਹੈ। ਇਹ ਅਨੰਤ ਹੈ, ਬੇਅੰਤ ਹੈ। ਇਹ ਸਾਰੇ ਕੋਟ ਬ੍ਰਹਿਮੰਡਾਂ ਵਿਚ ਉੱਚੇ ਤੋਂ ਉੱਚੀ ਹੈ। ਕੇਵਲ ਇੱਕ ਸਾਧ ਹੀ ਸਾਧ ਦੀ ਮਹਾਨਤਾ ਅਤੇ ਮਹਿਮਾ ਬਾਰੇ ਜਾਣ ਸਕਦਾ ਹੈ ਅਤੇ ਇਸ ਦੀ ਵਿਆਖਿਆ ਦਾ ਯਤਨ ਕਰ ਸਕਦਾ ਹੈ। ਐਸਾ ਹਿਰਦਾ ਜੋ ਇੱਕ ਸਾਧ ਬਣ ਗਿਆ ਹੈ, ਦੇ ਸਾਰੇ ਹੀ ਮਹੱਤਵਪੂਰਨ ਗੁਣ ਅਕਾਲ ਪੁਰਖ ਵਰਗੇ ਹੀ ਹੁੰਦੇ ਹਨ। ਇਸ ਲਈ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਅਤੇ ਸਾਧ ਵਿਚਕਾਰ ਕੋਈ ਅੰਤਰ ਨਹੀਂ ਰਹਿ ਜਾਂਦਾ।
ਅਸੀਂ ਸੱਚਮੁੱਚ ਸਾਧ, ਸੰਤ, ਬ੍ਰਹਮ ਗਿਆਨੀ, ਸੰਤ ਸਤਿਗੁਰੂ ਦੀ ਸੰਗਤ ਵਿਚ ਆਪਣੇ ਰੂਹਾਨੀ ਟੀਚਿਆਂ ਨੂੰ ਬੜੀ ਹੀ ਅਸਾਨੀ ਨਾਲ ਪ੍ਰਾਪਤ ਕਰ ਸਕਦੇ ਹਾਂ। ਇਹ ਹੀ ਗੁਰਬਾਣੀ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬ੍ਰਹਮ ਗਿਆਨ ਰਾਹੀਂ ਦੱਸ ਰਹੀ ਹੈ। ਅਸੀਂ ਆਪਣੇ ਆਪ ਨੂੰ ਗੁਰਪ੍ਰਸਾਦੀ ਖੇਡ ਵਿਚ ਸ਼ਾਮਿਲ ਕਰ ਸਕਦੇ ਹਾਂ ਅਤੇ ਆਪਣੇ ਪਿਆਰੇ ਪਾਰਬ੍ਰਹਮ ਨੂੰ ਗੁਰ ਕ੍ਰਿਪਾ ਨਾਲ ਮਿਲ ਸਕਦੇ ਹਾਂ। ਅਸੀਂ ਆਪਣੇ ਹਿਰਦੇ ਨੂੰ ਇੱਕ ਮਨਮੁਖ ਤੋਂ ਇੱਕ ਸਾਧ, ਇੱਕ ਗੁਰਮੁਖ, ਇੱਕ ਸੰਤ ਵਿਚ ਬਦਲ ਸਕਦੇ ਹਾਂ ਅਤੇ ਸਾਰੀ ਜ਼ਿੰਦਗੀ ਦਾ ਨਿਸ਼ਾਨਾ ਪ੍ਰਾਪਤ ਕਰ ਸਕਦੇ ਹਾਂ ਅਤੇ ਇੱਕ ਪੂਰਨ ਖ਼ਾਲਸਾ ਬਣ ਸਕਦੇ ਹਾਂ। ਇਸ ਲਈ ਅਕਾਲ ਪੁਰਖ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਚਰਨਾਂ ’ਤੇ ਅਰਦਾਸ ਜੋਦੜੀ ਬੇਨਤੀ ਕਰੀਏ ਕਿ ਉਹ ਸਾਡੇ ਉਪਰ ਆਪਣੀ ਗੁਰਕਿਰਪਾ ਗੁਰਪ੍ਰਸਾਦਿ ਦੀ ਰਹਿਮਤ ਬਖ਼ਸ਼ੇ ਅਤੇ ਸਾਨੂੰ ਸਾਧ, ਸੰਤ, ਬ੍ਰਹਮ ਗਿਆਨੀ, ਸਤਿਗੁਰੂ, ਖ਼ਾਲਸੇ ਦੀ ਸੰਗਤ ਬਖ਼ਸ਼ੇ ਤਾਂ ਜੋ ਅਸੀਂ ਇਸ ਮਨੁੱਖੇ ਜੀਵਨ ਵਿੱਚ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਪਰਉਪਕਾਰ ਮਹਾਂ ਪਰਉਪਕਾਰ ਸੇਵਾ ਕਰ ਸਕੀਏ ਅਤੇ ਇਸ ਮਨੁੱਖੇ ਜਨਮ ਨੂੰ ਸਫਲ ਕਰ ਸਕੀਏ।