7. ਸੱਚ ਖੰਡ ਕੀ ਹੈ ?

ਆਓ ਅਗੰਮ ਅਗੋਚਰ ਅਨੰਤ ਬੇਅੰਤ ਧੰਨ ਧੰਨ ਪਾਰ ਬ੍ਰਹਮ ਪਰਮੇਸਰ ਅਤੇ ਧੰਨ ਧੰਨ ਗੁਰੂ ਜੀ ਅੱਗੇ ਅਰਦਾਸ ਕਰੀਏ,ਹੱਥ ਜੋੜਦੇ ਹੋਏ ਅਤੇ ਉਹਨਾਂ ਦੇ ਸ਼੍ਰੀ ਚਰਨਾਂ ਵਿੱਚ ਕੋਟਨ ਕੋਟ ਡੰਡਉਤ,ਇੱਕ ਗਰੀਬੀ ਵੇਸ ਹਿਰਦੇ ਨਾਲ,ਅਤਿ ਭਰੋਸੇ ਅਤੇ ਯਕੀਨ ,ਦ੍ਰਿੜਤਾ ਅਤੇ ਵਿਸਵਾਸ਼,ਸਰਧਾ ਅਤੇ ਪਿਆਰ ਨਾਲ ਅਰਦਾਸ ਕਰੀਏ ਕਿ ਸਾਨੂੰ ਅੰਦਰੀਵੀਂ ਸਤਿ ਭਾਵ ਵਿੱਚ ਸਬਦ "ਸੱਚ ਖੰਡ" ਦਾ ਅਸਲ ਬ੍ਰਹਮ ਭਾਵ ਸਮਝਣ  ਵਿੱਚ ਮਦਦ ਕਰਨ।
 
 
ਸਬਦ "ਸੱਚ ਖੰਡ" ਦੋ ਸਬਦਾਂ – "ਸੱਚ" ਅਤੇ ਸਬਦ "ਖੰਡ " ਤੋਂ ਬਣਿਆ ਹੈ ।
 
 
ਸਬਦ "ਸੱਚ"  ਦਾ ਭਾਵ ਹੈ ਅਨਾਦਿ ਸੱਚ- ਨਿਰਗੁਣ ਸਰੂਪ ਪਰਮ ਜੋਤ ਪੂਰਨ ਪ੍ਰਕਾਸ਼ ਧੰਨ ਧੰਨ ਪਾਰ ਬ੍ਰਹਮ ਪਰਮੇਸਰ ਜੀ ਆਪ ਅਤੇ ਸਬਦ "ਖੰਡ " ਦਾ ਭਾਵ ਹੈ ਉਹ ਸਥਾਨ ਜਿੱਥੇ ਇਹ ਨਿਰਗੁਣ ਸਰੂਪ ਪਰਮ ਜੋਤ ਪੂਰਨ ਪ੍ਰਕਾਸ ਧੰਨ ਧੰਨ ਪਾਰ ਬ੍ਰਹਮ ਪਰਮੇਸਰ
 
ਸਾਰੇ ਸਥੂਲ ਰੂਹਾਨੀ ਭਾਵਾਂ ਵਿੱਚ ਪ੍ਰਗਟ ਹੁੰਦਾ ਹੈ ।
 
 
ਸੱਚ ਖੰਡ ਇੱਕ ਪੂਰਨ ਬ੍ਰਹਮ ਗਿਆਨੀ – ਇੱਕ ਪੂਰਨ ਸੰਤ ਸਤਿਗੁਰੂ ਦਾ ਹਿਰਦਾ( ਰੂਹਾਨੀ ਹਿਰਦਾ) ਹੈ ।
 
 
ਇੱਕ ਪੂਰਨ ਸੰਤ ਸਤਿਗੁਰੂ ਇੱਕ ਪੂਰਨ ਸਚਿਆਰਾ ਹਿਰਦਾ।ਉਸ ਨੇ ਕਮਾਇਆ ਹੁੰਦਾ ਹੈ :-
 
 
·        ਪੁਰਨ ਸਚਿਆਰੀ ਰਹਿਤ
 
 
·        ਮਨ ਉਪਰ ਜਿੱਤ ਦੀ ਰਹਿਤ
 
 
·        ਪੰਜ ਦੂਤਾਂ ਤੇ ਜਿੱਤ ਦੀ ਰਹਿਤ
 
 
·        ਕੋਈ ਇੱਛਾ ਨਾ ਹੋਣ ਦੀ ਰਹਿਤ
 
 
·        ਪੂਰਨ ਹੁਕਮ ਦੀ ਰਹਿਤ- ਉਸਦੇ ਸਾਰੇ ਕੰਮ ਪੂਰਨ ਹੁਕਮ ਅਧੀਨ ਹੁੰਦੇ ਹਨ ,
 
 
·        ਏਕਿ ਦ੍ਰਿਸ਼ਟ ਬਣਨ ਦੀ ਰਹਿਤ
 
 
·        ਨਿਰਭਉ ਅਤੇ ਨਿਰਵੈਰ ਬਣਨ ਦੀ ਰਹਿਤ
 
 
·        ਹਰ ਸ੍ਰਿਸਟੀ ਵਿੱਚ ਪਰਮਾਤਮਾ ਨੂੰ ਬਰਾਬਰ ਦੇਖਣ ਨਾਲ ਸਾਰੀ ਸਿਰਜਨਾ ਨੂੰ ਪਿਆਰ ਕਰਨ ਦੀ ਰਹਿਤ
 
 
·        ਨਿਰੰਤਰ ਅਧਾਰ ਤੇ ਆਤਮ ਰਸ ਦਾ ਅਨੰਤ ਮਾਣਨ ਦੀ ਰਹਿਤ
 
 
·        ਰੋਮ ਰੋਮ ਨਾਮ ਸਿਮਰਨ ਦੀ ਰਹਿਤ
 
 
·        ਅਨਹਦ ਸਬਦ ਦੇ ਅਖੰਡ ਕੀਰਤਨ ਨੂੰ ਦਸਮ ਦੁਆਰ ਤੋਂ ਲਗਾਤਾਰ ਅਧਾਰ ਤੇ ਸੁਣਨ ਦੀ ਰਹਿਤ
 
 
 
ਇੱਕ ਪੂਰਨ ਸੰਤ ਸਤਿਗੁਰੂ ਹਿਰਦੇ ਅੰਦਰ ਸਾਰੇ ਬ੍ਰਹਮ ਗੁਣਾਂ ਨੂੰ ਉਕਰੇ ਹੋਏ ਸਦਾ ਸੁਹਾਗਣ ਹੈ ।
 
 
ਐਸਾ ਹਿਰਦਾ ਸੱਚ ਖੰਡ ਹੈ ਜਿੱਥੇ ਪਰਮਾਤਮਾ ਰਹਿੰਦਾ ਹੈ ਅਤੇ ਇਸ ਸੰਸਾਰ ਨੂੰ ਐਸੇ ਹਿਰਦੇ ਤੋਂ ਚਲਾ ਰਿਹਾ ਹੈ ।ਐਸਾ ਵਿਅਕਤੀ ਕੇਵਲ ਅਨਾਦਿ ਸੱਚ ੴ ਸਤਿਨਾਮ ਨੂੰ ਦੇਖਦਾ,ਸੁਣਦਾ,ਬੋਲਦਾ ਹੈ, ਸੱਚ ਪੇਸ਼ ਕਰਦਾ ਅਤੇ ਸੱਚ ਦੀ ਸੇਵਾ ਕਰਦਾ ਹੈ।
ਐਸਾ ਸਥਾਨ ਜੱਥੇ ਅਨਾਦਿ ਸੱਚ ਰਹਿੰਦਾ ਹੈ, ਜਿੱਥੇ ਸਤਿ ਵਸਦਾ ਹੈ,ਜਿੱਥੇ ਬ੍ਰਹਮਤਾ ਵਸਦੀ ਹੈ,ਜਿੱਥੇ ਨਿਰਗੁਣ ਸਰੂਪ ਪਰਮ ਜੋਤ ਪੂਰਨ ਪ੍ਰਕਾਸ ਧੰਨ ਧੰਨ ਪਾਰ ਬ੍ਰਹਮ ਪਰਮੇਸਰ ਜੀ " ਸੱਚ ਖੰਡ" ਵਿੱਚ ਵੱਸਦੇ ਹਨ।ਐਸਾ ਹਿਰਦਾ ਇੱਕ ਪੂਰਨ ਖਾਲਸਾ ਹਿਰਦਾ ਹੈ ਅਤੇ ਸਾਰੇ ਅਨਾਦਿ ਖਜਾਨਿਆਂ ਨਾਲ ਬਖਸ਼ਿਆ ਹੁੰਦਾ ਹੈ ।
 
 
 
ਦਾਸਨ ਦਾਸ