7. ਸੰਗਤ ਲਈ ਤਾਂਘ

ਉਸ ਸਥਾਨ ਤੇ ਜਾਣ ਦਾ ਯਤਨ ਕਰ ਰਹੇ ਹੋ ਜਿੱਥੇ ਸਾਰਾ ਪਿਆ ਅਤੇ ਸਾਰਾ ਸੱਚ ਹੈਇੱਕ ਸਥਾਨ ਜਿੱਥੇ ਕੋਈ ਅਣਜਾਣ ਨਹੀਂ ਹੈ ਭਾਵੇਂ ਪਹਿਲੀ ਵਾਰ ਮਿਲ ਰਿਹਾ ਹੈਕੀ ਕੋਈ ਐਸਾ ਸਥਾਨ ਹੈ ਜਿੱਥੇ ਆਪਸੀ ਪਿਆਰ ਨਾਲ ਤੁਰ ਸਕਦੇ ਹਾਂ ਮਿਲ ਸਕਦੇ ਹਾਂ ਅਤੇ ਇੱਕ ਦੂਸਰੇ ਨੂੰ ਸੁਭ ਇਛਾਵਾਂ ਦੇ ਸਕਦੇ ਹਾਂ?

ਇਸ ਸਥਾਨ ਤੇ ਡਰ ਨੂੰ ਨਹੀਂ ਜਾਣਿਆ ਜਾਂਦਾ ਹੈਇਸ ਸ਼ਥਾਨ ਤੋਂ ਅਗਿਆਨਤਾ ਦੂਰ ਹੁੰਦੀ ਹੈਸੱਚ ਛਪਿਆ ਨਹੀਂ ਹੁੰਦਾ ਹੈ,ਇਹ ਖੁੱਲਾ ਹੁੰਦਾ ਹੈ ਅਤੇ ਸਾਰਿਆ ਲਈ ਮੁਕਤ ਹੁੰਦਾ ਹੈ- ਇੱਥੇ ਇਹ ਸਭ ਹੁੰਦਾ ਹੈ, ਇਹ ਠੰਡੀ ਹਵਾ ਨੂੰ ਜਨਮ ਦਿੰਦੀ ਹੈ ਜੋ ਕਿ ਪਿਆਰ ਹੈ

ਇਹ ਪਿਆਰ ਦੀ ਹਵਾ ਦੀ ਲਹਿਰ ਉਥੇ ਜਾਣ ਲਈ ਟਰਾਂਸਪੋਰਟ ਵਜੋਂ ਵਰਤੀ ਜਾਂਦੀ ਹੈ ਜਿੱਥੇ ਕਿਸੇ ਇੱਕ ਦੀ ਜਾਣ ਦੀ ਤਾਂਘ ਹੁੰਦੀ ਹੈਇਹ ਸੱਚ ਰਹਿਮ ਦੇ ਫੁੱਲਾਂ ਨੂੰ ਆਪਣੀਆਂ ਨਰਮ ਪੱਤੀਆਂ ਦੇ ਨਾਲ ਅਤੇ ਸਾਰੇ ਸੁੰਦਰ ਰੰਗਾਂ ਨਾਲ ਜਨਮ ਦਿੰਦਾ ਹੈ

ਇੱਕ ਫੁੱਲ ਦੀ ਮੌਜੂਦਗੀ ਵਿੱਚ ਪੂਰੀ ਸ਼ਰਧਾ ਅਤੇ ਨਿਮਰਤਾ ਨਾਲ ਬੈਠਣਾ, ਇਸ ਨੂੰ ਪਿਆਰ ਦੀਆਂ ਲਹਿਰਾਂ ਵਿੱਚ ਵਧਦੇ ਦੇਖਣਾ ਅਤੇ ਇਸ ਤਰਾਂ ਹੀ ਕਰਨ ਦੀ ਸਿੱਖਿਆ ਪ੍ਰਾਪਤ ਕਰਨਾਇਹ ਸਿੱਖਣਾ ਕਿ ਭਾਵੇਂ ਇੱਕ ਫੁੱਲ ਪੱਤੀ ਡਿੱਗ ਜਾਂਦੀ ਹੈ ਇਹ ਪਿਆਰ ਦੀਆਂ ਲਹਿਰਾਂ ਤੇ ਬਿਨਾਂ ਕਿਸੇ ਦੁੱਖ ਦੇ ਪਿਆਰ ਨਾਲ ਅੱਗੇ ਵਧਣਾ ਜਾਰੀ ਰੱਖਦੀ ਹੈ

ਉਸ ਰੂਹ ਵੱਲ ਪਿਆਰ ਨਾਲ ਤੱਕਣਾ ਜੋ ਇਸ ਫੁੱਲ ਦੀ ਨਿਆਂਈ ਬੈਠੀ ਹੁੰਦੀ ਹੈ ਨਾਲ ਕੋਈ ਵੀ ਬਖਸ਼ਿਆ ਜਾ ਸਕਦਾ ਹੈਹਰ ਜਗ੍ਹਾ ਤੇ ਜਦ ਐਸਾ ਕੋਈ ਦੇਖਦਾ ਹੈ ਤਾਂ ਉਸ ਨੂੰ ਐਸੀ ਹੀ ਰੂਹ ਬੈਠੀ ਹੋਈ, ਖੜੀ ਹੋਈ, ਤੁਰਦੀ ਹੋਈ, ਹੱਸਦੀ ਹੋਈ, ਨਾਚ ਕਰਦੀ, ਖੇਡਦੀ ਅਤੇ ਆਪਣੀ ਹੀ ਸ਼ਾਂਤੀ ਵਿੱਚ ਗਾਉਂਦੀ ਹੋਈ ਨਜਰ ਆਉਂਦੀ ਹੈ

ਇਹ ਸਭ ਸੰਗਤ ਕਿੰਨੀ ਸੁੰਦਰ ਹੁੰਦੀ ਹੈ, ਇਹ ਸੰਗਤ ਦਿਲ ਵਿੱਚ ਰਹਿੰਦੀ ਹੈ- ਜਦੋਂ ਕੋਈ ਇਸ ਨੂੰ ਪਹਿਚਾਣ ਲੈਂਦਾ ਹੈ, ਇਹ ਬਾਹਰੋਂ ਵੀ ਇਸ ਤਰਾਂ ਦੀ ਬਣ ਜਾਂਦੀ ਹੈ….

ਧੰਨ ਧੰਨ ਸਤਿ ਸੰਗਤ ਜੀ

ਸਦਾ ਹੀ ਤੁਹਾਡੇ ਚਰਨਾਂ ਦੀ ਤਾਂਘ ਵਿੱਚ

ਕਿਰਮ ਜੰਤ