7 ਮਾਰਚ 05
ਪਿਛਲੀ ਰਾਤ ਸਾਨੂੰ ਵੀ ਇੱਕ ਸੁਪਨਾ ਆਇਆ, ਇਹ ਬਹੁਤ ਹੀ ਅਵਿਸ਼ਵਾਸੀ ਸੀ ਜੋ ਅਸੀਂ ਸੁਪਨੇ ਵਿੱਚ ਵੇਖਿਆ-ਸੁਪਨੇ ਵਿੱਚ ਅਸੀਂ ਇੱਕ ਵੱਡੀ ਚਿੱਟੇ ਕੱਪੜੇ ਪਹਿਨੇ ਲੋਕਾਂ ਦੀ ਸਭਾ ਵਿੱਚ ਬੈਠੇ ਹੋਏ ਸੀ ਅਤੇ ਹੁਣੇ ਨਵੇਂ ਨਵੇਂ 21 ਸਾਲ ਦੇ ਸੰਤ ਬਾਬਾ ਰਣਜੀਤ ਸਿੰਘ ਜੀ ( ਤੁਸੀਂ ਆਪਣੀਆਂ ਪਹਿਲੀਆਂ ਚਿੱਠੀਆਂ ਵਿੱਚ ਆਪਣੇ ਡੈਡੀ ਜੀ ਨੂੰ ਉਸਦੀ ਕਥਾ ਅਤੇ ਕੀਰਤਨ ਦੇਖਣ ਬਾਰੇ ਦੱਸਿਆ ਸੀ,ਅਸੀਂ ਵੀ ਉਸਦੀ ਕਥਾ ਅਤੇ ਕੀਰਤਨ ਸੁਣਿਆ ਹੈ ਅਤੇ ਇਹ ਬਹੁਤ ਹੀ ਰੌਚਕ ਲੱਗਾ ਹੈ) ਗੁਰ ਪਰਸਾਦਿ ਨਾਲ ਅਸੀਂ ਵੀ ਇਸ ਸਭਾ ਵਿੱਚ ਸੰਤ ਬਾਬਾ ਰਣਜੀਤ ਸਿੰਘ ਦੇ ਸਾਹਮਣੇ( ਜਿਸ ਤਰਾਂ ਕਿ ਉਸ ਨੂੰ ਜਾਣਿਆ ਜਾਂਦਾ ਹੈ) ਬੈਠੇ ਸੀ ਅਤੇ ਜਦ ਅਸੀਂ ਉਸਨੂੰ ਵੇਖਿਆ ਅਸੀਂ ਉਸਨੂੰ ਡੰਡਉਤ ਕੀਤੀ ਅਤੇ ਸੱਜਾ ਹੱਥ ਉਪਰ ਉਠੇ ਹੋਏ ਸਮਾਧੀ ਆਸਨ ਵਿੱਚ ਚਲੇ ਗਏ।ਜਦ ਇਹ ਵਾਪਰਿਆ ਸੰਤ ਬਾਬ ਰਣਜੀਤ ਸਿੰਘ ਜੀ ਨੇ ਸਾਡੇ ਸੱਜੇ ਹੱਥ ਨੂੰ ਸੀਸ ਝੁਕਾਇਆ ਅਤੇ ਇਸ ਮੋੜ ਤੇ ਅਸੀਂ ਸਤਿਨਾਮ ਸਤਿਨਾਮ ਕਿਹਾ ਅਤੇ ਸਾਰੀ ਸੰਗਤ ਨੇ ਸਾਡੇ ਪਿੱਛੇ ਪਿੱਛੇ ਸਤਿਨਾਮ ਕਿਹਾ।
ਇੱਥੇ ਇੱਕ ਹੋਰ ਸੁਪਨਾ ਹੈ ( ਬਾਬਾ ਜੀ ਨੇ ਕਿਹਾ ਇਹ ਹੁਣ 24 ਘੰਟੇ ਸਮਾਧੀ ਹੈ-ਗੁਰਬਾਣੀ ਕਹਿੰਦੀ ਹੈ: ਸਹਿਜ ਸਮਾਧ ਲਗੀ ਲਿਵ ਅੰਤਰ ਐਸੀ ਸਮਾਧੀ ਨੂੰ ਸਹਿਜ ਸਮਾਧੀ ਕਿਹਾ ਜਾਂਦਾ ਹੈ ਜਦ ਤੁਸੀਂ ਨਿਰੰਤਰ ਅਧਾਰ ਤੇ ਆਤਮ ਰਸ ਦਾ ਅਨੰਦ ਮਾਣਦੇ ਹੋ-ਸਭ ਤੋਂ ਉੱਚੇ ਅੰਮ੍ਰਿਤ ਦਾ ) ਇਸ ਲਈ ਤੁਸੀਂ ਇਸ ਨੂੰ ਸਮਾਧੀ ਜਾਂ ਸੁਪਨਾ ਕਹਿ ਸਕਦੇ ਹੋ।ਇਹ ਸੁਪਨਾ ਕੁਝ ਮਹੀਨੇ ਪਹਿਲਾਂ ਵਾਪਰਿਆ ਜਦ ਕੁਝ ਲੋਕ ਜੋ ਸੰਗਤ ਵਿੱਚੋਂ ਪਿੱਛੇ ਸਨ ਕੁਝ ਦਾਅਵਾ ਕੀਤਾ ਕਿ ਸੰਤ ਬਾਬਾ ਵਿਰਸਾ ਸਿੰਘ ਜੀ ਨੇ ਬਾਬਾ ਜੀ ਦੇ ਵਿਰੁੱਧ ਬੋਲਿਆ ਹੈ ਅਤੇ ਉਸ ਸਾਮ ਅਸੀਂ ਸੋਚ ਰਹੇ ਸੀ ਕਿ ਕੋਈ ਸੰਤ ਬਾਬ ਵਿਰਸਾ ਸਿੰਘ ਜੀ(ਉਹ ਇੱਕ ਬਹੁਤ ਹੀ ਜਾਣੇ ਪਹਿਚਾਣੇ ਬ੍ਰਹਮ ਗਿਆਨੀ ਹਨ ਅਤੇ ਦਿੱਲੀ ਤੇ ਅਧਾਰਿਤ ਹਨ) ਵਰਗਾ ਬਾਬਾ ਜੀ ਬਾਰੇ ਕੁਝ ਨਕਾਰਾਤਮਿਕ ਕਿਉਂ ਕਹੇਗਾ।ਅਤੇ ਅੰਦਾਜਾ ਲਗਾਓ ਇਸ ਦੇ ਬਾਅਦ ਸਵੇਰ ਦੇ ਪਹਿਲੇ ਵੇਲੇ ਕੀ ਵਾਪਰਿਆ ਸੰਤ ਬਾਬਾ ਵਿਰਸਾ ਸਿੰਘ ਜੀ ਨੇ ਸਾਨੂੰ ਦਰਸਨ ਦਿੱਤੇ, ਅਸੀਂ ਸੰਤ ਬਾਬਾ ਵਿਰਸਾ ਸਿੰਘ ਜੀ ਨੂੰ ਡੰਡਉਤ ਕੀਤੀ ਅਤੇ ਡੰਡਉਤ ਕਰਦੇ ਹੋਏ ਉਹਨਾਂ ਦੇ ਚਰਨਾਂ ਨੂੰ ਚੁੰਮਿਆ, ਅਤੇ ਜਦ ਅਸੀਂ ਉਹਨਾਂ ਦੇ ਪੈਰਾਂ ਨੂੰ ਚੁੰਮਿਆ ਉਹ ਸਾਰੇ ਹਿੱਲ ਗਏ ਅਤੇ ਸਾਨੂੰ ਪਕੜ ਲਿਆ ਅਤੇ ਜੱਫੀ ਵਿੱਚ ਲੈ ਲਿਆ ਅਤੇ ਬਹੁਤ ਸਾਰੀਆਂ ਅਸੀਸਾਂ ਅਤੇ ਪਿਆਰ ਬਖਸਿਆ ਅਤੇ ਕੁਝ ਵੀ ਨਕਾਰਾਤਮਿਕ ਨਹੀਂ ਕਿਹਾ।ਅਸਲ ਵਿੱਚ ਉਹਨਾਂ ਦੀ ਸਾਰੀ ਸੰਗਤ ਅਤੇ ਉਹਨਾਂ ਨੇ ਖੁਦ ਬਹੁਤ ਸਾਰੇ ਸੁਸ਼ੀਲ ਵਿਚਾਰ ਕੀਤੇ, ਹਾਲਾਂਕਿ,ਇਹ ਉਹਨਾਂ ਦਾ ਸਾਡੇ ਹਿਰਦੇ ਵਿਚਲੇ ਸਤਿ ਨਾਮ ਅਨਾਦਿ ਸੱਚ ਲਈ ਪਿਆਰ ਸੀ,ਅਸੀਂ ਕੁਝ ਵੀ ਨਹੀਂ ਹਾਂ ਅਤੇ ਕੁਝ ਵੀ ਕਰਨ ਦੇ ਯੋਗ ਨਹੀਂ ਹਾਂ,ਇਹ ਸਭ ਗੁਰ ਕ੍ਰਿਪਾ ਅਤੇ ਗੁਰ ਪ੍ਰਸਾਦਿ ਹੈ ਜਿਸ ਨੇ ਸਾਨੂੰ ਸੰਤ ਬਾਬਾ ਵਿਰਸਾ ਸਿੰਘ ਜੀ ਵਰਗੇ ਪੂਰਨ ਬ੍ਰਹਮ ਗਿਆਨੀ ਦੇ ਨਜ਼ਦੀਕ ਲਿਆਂਦਾ ਹੈ।
ਅਸਲ ਵਿੱਚ ਸਾਡੇ ਨਾਲ ਵਾਪਰੀ ਇਸ ਘਟਨਾ ਦੇ ਕੁਝ ਦਿਨ ਪਹਿਲਾਂ ਹੀ ਅਸੀਂ ਗੋਬਿੰਦ ਸਦਨ ਬਫੈਲੋ ਯੌਰਕ ,ਜਿਹੜਾ ਕਿ ਸੰਤ ਬਾਬਾ ਵਿਰਸਾ ਸਿੰਘ ਜੀ ਦਾ ਸਥਾਨਕ ਡੇਰਾ ਹੈ ਵਿਖੇ ਫੋਨ ਕੀਤਾ ਸੀ ਇਹ ਜਾਨਣ ਲਈ ਕਿ ਉਹਨਾਂ ਦੀ ਅਮਰੀਕਾ ਵਿੱਚ ਅਗਲੀ ਯਾਤਰਾ ਕਦੋਂ ਹੋਣੀ ਹੈ ਅਤੇ ਸਥਾਨਕ ਡੇਰੇ ਦੇ ਇਨਚਾਰਜ ਗੁਰਮੁਖਾਂ ਨਾਲ ਗੱਲ ਬਾਤ ਕੀਤੀ ਸੀ।ਅਸੀਂ ਇੱਕ ਈ ਮੇਲ ਸੁਨੇਹਾ ਵੀ ਉਹਨਾਂ ਦੇ ਦਿੱਲੀ ਡੇਰੇ ਵਿਖੇ ਇਹ ਜਾਨਣ ਲਈ ਕੀਤਾ ਸੀ ਕਿ ਉਹ ਅਮਰੀਕਾ ਕਦੋਂ ਆ ਰਹੇ ਸਨ,ਉਤਰ ਨਾਂਹ ਸੀ,ਅਮਰੀਕਾ ਵਿੱਚ ਨੇੜ ਭਵਿੱਖ ਵਿੱਚ ਆਉਣ ਦੀ ਕੋਈ ਯੋਜਨਾ ਨਹੀਂ ਸੀ, ਪਰ ਜਲਦੀ ਹੀ ਇਸ ਦੇ ਬਾਅਦ ਸੰਤ ਬਾਬਾ ਵਿਰਸਾ ਸਿੰਘ ਜੀ ਨੇ ਕ੍ਰਿਪਾ ਕੀਤੀ ਅਤੇ ਸਾਨੂੰ ਦਰਸਨ ਦਿੱਤੇ ਅਤੇ ਇੰਨੀਆਂ ਸਾਰੀਆਂ ਅਸੀਸਾਂ ਅਤੇ ਪਿਆਰ ਦਿੱਤਾ ਜਿਹੜਾ ਕਿ ਬਿਆਨ ਨਹੀਂ ਕੀਤਾ ਜਾ ਸਕਦਾ ਹੈ।ਉਹਨਾਂ ਨੇ ਬਾਬਾ ਜੀ ਬਾਰੇ ਕੋਈ ਵੀ ਗੱਲ ਨਹੀਂ ਕੀਤੀ ਸੀ।
ਅਤੇ ਇੱਥੇ ਇਸ ਤਰਾਂ ਦੀਆਂ ਹੋਰ ਘਟਨਾਵਾਂ ਹਨ ਜੋ ਸਾਡੇ ਨਾਲ ਬੀਤੇ ਵਿੱਚ ਵਾਪਰੀਆਂ ਹਨ ਅਤੇ ਹੁਣ ਵੀ ਵਾਪਰ ਰਹੀਆਂ ਹਨ।ਇਹ ਘਟਨਾਵਾਂ ਤੁਹਾਨੂੰ ਤੁਹਾਡੇ ਪ੍ਰਸ਼ਨਾਂ ਦੇ ਉਤਰ ਲੱਭਣ ਲਈ ਵਾਪਰਦੀਆਂ ਹਨ,ਅਤੇ ਤੁਹਾਨੂੰ ਬੰਦਗੀ ਵਿੱਚ ਯੋਗ ਅਗਵਾਈ ਅਤੇ ਬ੍ਰਹਮ ਗਿਆਨ ਬਖ਼ਸ਼ਣ ਲਈ ਹੁੰਦੇ ਹਨ,ਇਸ ਲਈ ਇਹ ਉਨਤੀ ਅਤੇ ਦਿਸਾ ਮੁਹੱਈਆ ਕਰਵਾਉਣ ਵਾਲੇ ਹੁੰਦੇ ਹਨ।
ਪ੍ਰਸ਼ਨ : ਰੂਹਾਨੀਅਤ ਦੀ ਪ੍ਰੀਭਾਸ਼ਾ ਵਿੱਚ ਸੁਪਨਿਆਂ ਦਾ ਕੀ ਮਹੱਤਵ ਹੈ?
ਉੱਤਰ: ਪਹਿਲਾਂ ਹੀ ਬਿਆਨ ਕੀਤਾ ਗਿਆ ਹੈ – ਸਿੱਖਣ ਦੇ ਮੌਕੇ ਮੁਹੱਈਆ ਕਰਵਾਉਣ ਲਈ,ਵਿਸ਼ਵਾਸ ਅਤੇ ਯਕੀਨ ਨੂੰ ਵਧਾਉਣ ਲਈ,ਬਖਸ਼ਿਸ਼ ਅਤੇ ਪਿਆਰ ਲਈ,ਗੁਰ ਪਰਸਾਦਿ-ਸਾਡੇ ਹੁਣ ਦੇ ਸੁਪਨਿਆਂ ਵਿੱਚ ਇੱਕ ਵੱਡੇ ਸੰਤ ਅੰਦਰ ਆਏ ਅਤੇ ਅਸੀਂ ਉਹਨਾਂ ਨੂੰ ਡੰਡਉਤ ਕੀਤੀ ਅਤੇ ਅਸੀਂ ਆਪਣੇ ਕੰਗਰੋੜ ਖੇਤਰ ਵਿੱਚ ਕੁਝ ਸੁਧਾਈਆਂ ਹੁੰਦੀਆਂ ਮਹਿਸੂਸ ਕੀਤੀਆਂ,ਬਹੁਤ ਸਾਰੀਆਂ ਅਸੀਸਾਂ ਦਿੱਤੀਆਂ ਅਤੇ ਸਾਨੂੰ ਕਿਸੇ ਦਾ ਵੀ ਬੁਰਾ ਨਾ ਸੋਚਣ ਬਾਰੇ ਕਿਹਾ-ਬੁਰਾ ਨਹੀਂ ਚਿਤਵਣਾ ਕਿਸੇ ਦਾ -ਅਸਲ ਵਿੱਚ ਸਾਨੂੰ ਉਹਨਾਂ ਲੋਕਾਂ ਪਰਤੀ ਕੁਝ ਗਲਤ ਭਾਵਨਾਵਾਂ ਸਨ ਜੋ ਬਾਬਾ ਜੀ ਦੀ ਸੰਗਤ ਤੋਂ ਸਨ ਅਤੇ ਉਹਨਾਂ ਦੀ ਇਸ ਹੱਦ ਤੱਕ ਨਿੰਦਿਆਂ ਕਰ ਰਹੇ ਸਨ ਕਿ ਬਿਆਨ ਨਹੀਂ ਕੀਤੀ ਜਾ ਸਕਦੀ ਇਸ ਲਈ ਇਹ ਕਾਰਨ ਸੀ ਉਹਨਾਂ ਲੋਕਾਂ ਬਾਰੇ ਬੁਰੇ ਵਿਚਾਰਾਂ ਦਾ ਅਤੇ ਤਦ ਸੁਧਾਰ ਸਹੀ ਸਮੇਂ ਤੇ ਆਇਆ-ਅਤੇ ਇਹ ਮਹਾਂ ਪੁਰਖ ਜੀ ਦੀ ਮਹਿਮਾ ਹੈ-ਅਤੇ ਸੰਭਵ ਤੌਰ ਤੇ ਉਹ ਆਪ ਅਕਾਲ ਪੁਰਖ ਸਨ, ਕਿਉਂਕਿ ਉਹ ਬਹੁਤ ਵੱਡੇ ਸਨ ਅਤੇ ਹਰ ਪਾਸੇ ਬਹੁਤ ਸਾਰਾ ਪ੍ਰਕਾਸ ਸੀ,ਪਰ ਉਹਨਾਂ ਨੂੰ ਕੁਝ ਵੀ ਨਹੀਂ ਪੁਛਿਆ-ਸਿਰਫ ਡੰਡਉਤ ਕੀਤੀ ਅਤੇ ਸੁਨਹਿਰੀ ਬ੍ਰਹਮ ਸਬਦ ਸੁਣੇ ਬੁਰਾ ਨਹੀਂ ਚਿਤਵਣਾ ਕਿਸੇ ਦਾ,ਅਤੇ ਇਹ ਗੁਰ ਪਰਸਾਦਿ ਸੀ-ਬੁਰੀ ਭਾਵਨਾ ਉਸ ਵੇਲੇ ਹੀ ਅਲੋਪ ਹੋ ਗਈ,ਅਤੇ ਨਿੰਦਕਾਂ ਨੂੰ ਵੀ ਮੁਆਫ਼ ਕਰਨ ਦੀ ਸਿੱਖਿਆ ਹਾਸਲ ਕੀਤੀ,ਕਾਤਲਾਂ ਨੂੰ ਵੀ ਮੁਆਫ਼ ਕਰ ਦੇਣ ਦੀ ਸਿੱਖਿਆ ਹਾਸਲ ਕੀਤੀ,ਇਹ ਮੁਆਫ਼ੀ ਦਾ ਸਿਖਰ ਹੈ ਜਿੱਥੇ ਇੱਕ ਨੂੰ ਪਹੁੰਚਣਾ ਹੈ ਜਦ ਉਹ ਨਿਰ ਵੈਰ ਬਣਦਾ ਹੈ-ਨਿਰਭਉ ਬਣਨਾ ਅਤੇ ਨਿਰਵੈਰ ਬਣਨਾ ਬਹੁਤ ਹੀ ਮੁਸਕਲ ਨਾਲ ਪ੍ਰਾਪਤ ਕਰਨ ਵਾਲੀਆਂ ਚੀਜ਼ਾਂ ਹਨ,ਆਪਣੇ ਹਿਰਦੇ ਵਿੱਚ ਲੀਨ ਕਰਨ ਵਾਲੇ ਇਹ ਸਭ ਤੋਂ ਮੁਸਕਲ ਬ੍ਰਹਮ ਗੁਣ ਹਨ।
ਦਾਸਨ ਦਾਸ