8. ਸਮਾਧੀ


 ਸਿਮਰਨ
ਵਿੱਚ
ਕਿੰਨਾਂ
ਸਬਦਾਂ
ਤੇ
ਧਿਆਨ
ਲਗਾਉਣਾ
ਚਾਹੀਦਾ
ਹੈ?

ਅਸੀਂ ਤੁਹਾਨੂੰ ਹਮੇਸ਼ਾਂ ਸੱਚ ਦੱਸਦੇ ਹਾਂ, ਸਾਡਾ ਕੰਮ ਕੇਵਲ ਸੱਚ ਦੀ ਸੇਵਾ ਕਰਨਾ ਹੈ,
ਪਰ ਜੋ ਵੀ ਤੁਹਾਡਾ ਅੰਦਰ ਤੁਹਾਨੂੰ ਕਰਨ ਲਈ ਕਹਿ ਰਿਹਾ ਹੈ ਉਹ ਕਰਦੇ ਰਹੋ। ਅਸਲ ਵਿੱਚ ਜਦੋਂ ਅਸੀਂ ਸ਼ੁਰੂ ਕੀਤਾ ਅਸੀਂ ਸਤਿਨਾਮ ਸ਼੍ਰੀ ਵਾਹਿਗੁਰੂ ਜੀਕਰ ਰਹੇ ਸੀ,
ਤਦ ਇਹ ਸਤਿਨਾਮਵਿੱਚ ਬਦਲ ਗਿਆ ਅਤੇ ਤਦ ਇਹ ਸਤਿਨਾਮ ਵਿੱਚ ਬਦਲ ਗਿਆ, ਤਦ ਫਿਰ ਇਹ ਸਤਿਨਾਮਵਿੱਚ ਬਦਲ ਗਿਆ ਅਤੇ ਹੁਣ ਇੱਥੇ ਕੁਝ ਨਹੀਂ ਹੈ ਕੇਵਲ ਪੂਰਨ ਚੁੱਪਨਾਮ ਸੱਚ ਖੰਡ ਤੱਕ ਰਹਿੰਦਾ ਹੈਪਰ ਅੰਦਰਲੀ ਦਰਗਾਹ ਵਿੱਚਜਿਸ ਨੂੰ ਬ੍ਰਹਮ ਖੰਡ ਵੀ ਕਿਹਾ ਜਾਂਦਾ ਹੈਜਿੱਥੇ ਅਕਾਲ ਪੁਰਖ ਦਾ ਤਖਤ ਹੈ– – ਇੱਥੇ ਨਾਮ ਨਹੀਂ ਹੈ ਅਤੇ ਕੇਵਲ ਅਕਾਲ ਪੁਰਖ ਦਾ ਨਿਰਗੁਣ ਸਰੂਪ ਹੈਕੇਵਲ ਪਰਮ ਜੋਤ ਅਤੇ ਪੂਰਨ ਪ੍ਰਕਾਸ਼ ਅਤੇ ਇਹ ਹੈ ਜੋ ਦਸਮ ਪਾਤਸ਼ਾਹ ਜੀ ਦੀ ਬਾਣੀ ਜਾਪ ਸਾਹਿਬ ਵਿੱਚ ਵਿਆਖਿਆ ਕੀਤਾ ਗਿਆ ਹੈ।

ਜਦੋਂ ਨਾਮ ਸਿਮਰਨ ਕਰੋ, ਸਿਰਫ ਉਸ ਸਬਦ ਦੀ ਪਾਲਣਾ ਕਰੋ ਜੋ ਤੁਹਾਡੇ ਮਨ ਵਿੱਚ ਆਉਂਦਾ ਹੈਕਈ ਵਾਰ ਇਹ ਗੁਰਬਾਣੀ ਦੀ ਕੋਈ ਤੁਕ ਹੋ ਸਕਦੀ ਹੈਜਾਂ ਜਿਵੇਂ ਸਤਿ ਕਰਤਾਰ ਜਾਂ ਜਾਂ ਅਕਾਲ ਮੂਰਤ ਜਾਂ ਇਸ ਤਰਾਂ ਹੀ ਕੁਝ, ਇਸ ਲਈ ਆਪਣੇ ਅੰਦਰ ਤੋਂ ਹੁਕਮ ਦੀ ਪਾਲਣਾ ਕਰੋ ਅਤੇ ਇਹ ਕਰਦੇ ਰਹੋ। ਕਦੀ ਵੀ ਇਹਨਾਂ ਸਬਦਾਂ ਤੇ ਆਪਣਾ ਨਿਯੰਤ੍ਰਿਣ ਰੱਖਣ ਦੀ ਕੋਸ਼ਿਸ਼ ਨਾ ਕਰੋ।

ਕੇਵਲ ਉਹ ਕਰਦੇ ਰਹੋ ਜੋ ਤੁਸੀਂ ਕਰ ਰਹੇ ਹੋ, ਇੱਥੇ ਇਹ ਕਰਨ ਵਿੱਚ ਕੁਝ ਵੀ ਬੁਰਾ ਨਹੀਂ ਹੈ। ਤੁਸੀਂ ਆਪਣੇ ਆਪ ਸਤਿਨਾਮ ਵੱਲ ਮੁੜ ਜਾਵੋਗੇ ਜਦੋਂ ਸਮਾਂ ਆਏਗਾ ਅਤੇ ਇਸ ਅਵਸਥਾ ਤੇ ਤੁਸੀਂ ਜਰੂਰ ਹੀ ਸਤਿਨਾਮ ਸਿਮਰਨ ਦੀ ਸਕਤੀ ਨੂੰ ਸੰਭਾਲਣ ਦੇ ਯੋਗ ਨਹੀਂ ਹੋ ਇਸ ਲਈ ਉਹ ਕਰਨਾ ਜਾਰੀ ਰੱਖੋ ਜੋ ਤੁਹਾਡੇ ਅੰਦਰ ਦੀ ਅਵਾਜ ਤੁਹਾਨੂੰ ਕਰਨ ਲਈ ਕਹਿ ਰਹੀ ਹੈ।

ਆਪਣੇ
ਆਪ
ਦੀ
ਆਲੋਚਨਾ
ਕਰੋ

ਆਪਣੇ ਆਪ ਵੱਲ ਉਂਗਲ ਕਰਨਾ ਔਖਾ ਹੈ, ਦੂਸਰਿਆਂ ਵੱਲ ਉਂਗਲ ਕਰਨਾ ਬਹੁਤ ਮੁਸ਼ਕਲ ਹੈ, ਪਰ ਉਹ ਇੱਕ ਜੋ ਆਪਣੇ ਦੋਸ਼ ਲੱਭਦਾ ਹੈ ਅਤੇ ਉਹਨਾਂ ਨੂੰ ਠੀਕ ਕਰਦਾ ਹੈ ਧੰਨ ਧੰਨ ਹੈ, ਦੂਸਰੇ ਅਹੰਕਾਰ ਵਿੱਚ ਹਨ, ਜਿਹੜਾ ਕਿ ਸਪੱਸ਼ਟ ਰੂਪ ਵਿੱਚ ਰੂਹ ਦਾ ਸਭ ਤੋਂ ਭੈੜਾ ਦੁਸ਼ਮਣ ਹੈ ਅਤੇ ਸਾਡੇ ਅਤੇ ਉਸਦੇ ਵਿਚਕਾਰ ਸਭ ਤੋਂ ਵੱਡੀ ਅੜਚਣ ਹੈ।

ਲੋਕਾਂ ਦਾ ਦੂਸਰਿਆਂ ਦੀ ਅਲੋਚਨਾ ਕਰਨ ਦਾ ਕਾਰਨ ਉਹਨਾਂ ਦੀ ਆਪਣੀ ਅੰਧ ਅਗਿਆਨ ਅਤੇ ਅੰਧ ਵਿਸ਼ਵਾਸ਼ ਕਾਰਨ ਅਸੁਰੱਖਿਆ ਹੈ, ਅਤੇ ਇਹ ਅੰਧੇਰਾ ਕੇਵਲ ਨਾਮ ਸਿਮਰਨ, ਸੇਵਾ ਅਤੇ ਪਰਉਪਕਾਰ ਦੁਆਰਾ ਦੂਰ ਹੋ ਸਕਦਾ ਹੈ, ਇੱਥੇ ਤੁਹਾਡੇ ਮਨ ਤੋਂ ਮੈਲ ਧੋਣ ਦਾ ਦੂਸਰਾ ਹੋਰ ਕੋਈ ਤਰੀਕਾ ਨਹੀਂ ਹੈ, ਅਤੇ ਇਹ ਅੰਧ ਅਗਿਆਨ ਅੰਧ ਅਗਿਆਨੀਆਂ ਦੁਆਰਾ ਵੰਡਿਆਂ ਜਾ ਰਿਹਾ ਹੈ ਜੋ ਕਿ ਇਸ ਧਰਤੀ ਤੇ ਬਹੁਤ ਸਾਰੇ ਹਨ।

ਸਮਾਧੀ
ਵਿੱਚ
ਰੂਹਾਨੀ
ਅਨੁਭਵ


ਇੱਕ ਬਹੁਤ ਵੀ ਵੱਡੀ ਬਖਸ਼ਿਸ ਸ਼੍ਰੀ ਅਕਾਲ ਪੁਰਖ ਜੀ ਦੁਆਰਾ ਸਾਡੇ ਤੇ 10 ਅਗਸਤ, 2002 ਸ਼ਨੀਵਾਰ ਦੀ ਸਵੇਰ ਨੂੰ ਹੋਈ ਜਦੋਂ ਅਸੀਂ ਸਮਾਧੀ ਵਿੱਚ 4:0 ਵਜੇ ਸਵੇਰੇ ਬੈਠੇ ਹੋਏ ਸੀ, ਗੁਰਬਾਣੀ ਸੀ ਡੀ ਪਲੇਅਰ ਤੇ ਚੱਲ ਰਹੀ ਸੀ, ਅਸੀਂ ਪੂਰਨ ਪ੍ਰਕਾਸ਼ ਵਿੱਚ ਬੈਠੇ ਸੀ, ਲੱਗ ਭਗ ਬਿਲਕੁੱਲ ਭਾਰ ਮੁਕਤ ਹੋ ਕੇ, 6:0 ਵਜੇ ਦੇ ਕਰੀਬ ਅੱਖਾਂ ਖੋਲੀਆਂ, ਘੜੀ ਤੇ ਦੇਖਿਆ, ਫਿਰ ਸਮਾਧੀ ਵਿੱਚ ਵਾਪਸ ਚਲੇ ਗਏ, ਅਤੇ ਇਸ ਤੋਂ ਜਲਦੀ ਬਾਅਦ ਉਹ ਪਰਮ ਜੋਤ ਪੂਰਨ ਪ੍ਰਕਾਸ਼ਪਾਰਬ੍ਰਹਮ ਸਾਡੀ ਸੂਖਸ਼ਮ ਦੇਹੀ ਨੂੰ ਆਪਣੇ ਨਾਲ ਇੱਕ ਵੱਖਰੇ ਖੰਡ ਬ੍ਰਹਿਮੰਡ ਤੇ ਲੈ ਗਏ, ਅਸੀਂ ਸਤਿਨਾਮ ਸਤਿਨਾਮ ਦਾ ਜਾਪ ਕਰ ਰਹੇ ਸੀ, ਜਦ ਅਸੀਂ ਇਸ ਅਗਿਆਤ ਖਡ ਬ੍ਰਹਿਮੰਡ ਤੇ ਉੱਤਰੇ, ਅਸੀਂ ਅੱਖਾਂ ਖੋਲ ਸਕਦੇ ਸੀ ਅਤੇ ਬੋਲ ਸਕਦੇ ਸੀ ਪਰ ਅਸੀਂ ਅਜੇ ਵੀ ਸਤਿਨਾਮ ਸਤਿਨਾਮ ਦਾ ਸਿਮਰਨ ਉੱਚੀ ਅਵਾਜ ਵਿੱਚ ਕਰ ਰਹੇ ਸੀ, ਤਦ ਅਸੀਂ ਬੋਧ ਕੀਤਾ ਕਿ ਇੱਥੇ ਸਾਡੇ ਸਾਹਮਣੇ ਪੂਰਨ ਪ੍ਰਕਾਸ ਪਰਮ ਜੋਤ ਸੀ, ਜਿਸ ਵੀ ਦਿਸ਼ਾ ਵਿੱਚ ਅਸੀਂ ਗਏ,
ਪਰਮ ਜੋਤ ਪੂਰਨ ਪ੍ਰਕਾਸ਼ ਸਾਡੇ ਸਾਹਮਣੇ ਸਨ, ਤਦ ਬੋਧ ਹੋਇਆ ਸਾਨੂੰ ਪੂਰਨ ਦਰਸਨਾਂ ਲਈ ਅਰਦਾਸ ਕਰਨੀ ਚਾਹੀਦੀ ਹੈ, ਇੱਕ ਜਗ੍ਹਾ ਤੇ ਖੜੇ ਹੋ ਗਏ ਆਪਣੀਆਂ ਅੱਖਾਂ ਬੰਦ ਕਰ ਲਈਆਂ ਅਤੇ ਧੰਨ ਧੰਨ ਸਤਿਗੁਰੂ ਪਾਰ ਬ੍ਰਹਮ ਸਰਨਾਈ, ਧੰਨ ਧੰਨ ਸਤਿਗੁਰੂ ਪਾਰ ਬ੍ਰਹਮ ਸਰਣਾਈ ਜਪਣਾ ਸੁਰੂ ਕਰ ਦਿੱਤਾ, ਅਸੀਂ ਆਪਣੇ ਸਾਹਮਣੇ ਕੀ ਦੇਖਦੇ ਹਾ ਕਿ ਪਰਮ ਜੋਤ ਪੂਰਨ ਪ੍ਰਕਾਸ ਸਾਡੇ ਸਾਹਮਣੇ ਸੂਖਸ਼ਮ ਦੇਹੀ ਬਣ ਗਏਅਸੀਂ ਉਹਨਾਂ ਨੂੰ ਡੰਡਉਤ ਬੰਦਨਾ ਕੀਤੀ, ਅਤੇ ਉਹਨਾਂ ਦੀ ਬਖਸਿਸ਼ ਸਪਾਈਨ ਖੇਤਰ ਵਿੱਚ ਅਨੁਭਵ ਕੀਤੀ, ਉਹਨਾਂ ਨੂੰ ਘੁੱਟ ਲਿਆ, ਉਹਨਾਂ ਨੇ ਸਾਨੂੰ ਇੰਨਾਂ ਜਿਆਦਾ ਪਿਆਰ ਕੀਤਾ ਕਿ ਅਸੀਂ ਪੂਰੀ ਤਰਾਂ ਉਹਨਾਂ ਦੇ ਸਾਹਮਣੇ ਉਹਨਾਂ ਦੀ ਮੌਜੂਦਗੀ ਵਿੱਚ ਗੁਆਚ ਗਏ, ਤਦ ਉਹਨਾਂ ਨੇ ਸਾਨੂੰ ਬੈਠ ਜਾਣ ਲਈ ਕਿਹਾ, ਜੋ ਅਸੀਂ ਕੀਤਾਇਹ ਕਹਿੰਦੇ ਹੋਏ ਕਿ ਜੋ ਆਪ ਜੀ ਦਾ ਹੁਕਮ ਸਿਰ ਮੱਥੇ ਤੇ, ਤਦ ਤੁਹ ਸਾਡੇ ਨੇੜੇ ਬੈਠ ਗਏ,
ਪਰ ਅਸੀਂ ਇੱਕਦਮ ਉੱਠ ਗਏ ਅਤੇ ਕਿਹਾਸਾਡੀ ਜਗ੍ਹਾ ਆਪ ਜੀ ਦੇ ਚਰਨਾਂ ਵਿੱਚ ਹੈ, ਅਸੀਂ ਆਪ ਜੀ ਦੇ ਬਰਾਬਰ ਨਹੀਂ ਬੈਠ ਸਕਦੇ, ਸਾਨੂੰ ਬਖਸ ਦੇਵੋ ਜੀ, ਤਦ ਅਸੀਂ ਉਹਨਾਂ ਦੇ ਪੈਰਾਂ ਨੂੰ ਚੁੰਮ ਲਿਆ, ਅਤੇ ਉਹਨਾਂ ਦੇ ਚਰਨਾਂ ਨੂੰ ਆਪਣੀ ਦਾਹੜੀ ਨਾਲ ਸਾਫ ਕੀਤਾ, ਅਤੇ ਆਪਣਾ ਸਿਰ ਉਹਨਾਂ ਦੀ ਗੋਦੀ ਵਿੱਚ ਰੱਖ ਦਿੱਤਾ ਅਤੇ ਬਹੁਤ ਹੀ ਗਹਿਰੀ ਮਸਤੀ ਵਿੱਚ ਚਲੇ ਗਏ, ਉਹਨਾਂ ਨੂੰ ਕਿਹਾ ਕਿ ਅਸੀਂ ਵਾਪਸ ਨਹੀਂ ਜਾਣਾ ਚਾਹੁੰਦੇ ਅਤੇ ਇੱਥੇ ਤੁਹਾਡੇ ਚਰਨਾਂ ਵਿੱਚ ਰਹਿਣਾ ਚਾਹੁੰਦੇ ਹਾਂ, ਕੁਝ ਪਲਾਂ ਬਾਅਦ ਸਾਨੂਮ ਅਹਿਸਾਸ ਹੋਇਆ ਕਿ ਉਹ ਗੁਰਬਾਣੀ ਦਾ ਜਾਪ ਕਰ ਰਹੇ ਸਨ, ਉਸ ਸਮੇਂ ਅਸੀਂ ਕਿਹਾਅਕਾਲ ਪੁਰਖ ਜੀ ਆਪ ਧੰਨ ਧੰਨ ਹੋ ਜੀਅਤੇ ਅਸੀਂ ਇਹ ਸਬਦ ਵਾਰ ਵਾਰ ਅਨੰਦ ਵਿੱਚ ਆਕੇ ਬੋਲੀ ਗਏ,
ਅਤੇ ਅਸੀਂ ਉਨਾਂ ਚਿਰ ਬੋਲਦੇ ਗਏ ਜਦ ਅਸੀਂ ਵਾਪਸ ਆਪਣੀ ਸੂਖਸ਼ਮ ਦੇਹੀ ਵਿੱਚ ਧਰਤੀ ਤੇ ਵਾਪਸ ਨਹੀਂ ਗਏ, ਅਤੇ ਇੱਥੋਂ ਤੱਕ ਕੇ ਜਦ ਅਸੀਂ ਅੱਖਾਂ ਖੋਲੀਆਂ ਅਸੀਂ ਇੰਨਾਂ ਜਿਆਦਾ ਖੁਸ਼ੀ ਵਿੱਚ ਸਾਂ ਕਿ ਉਹ ਹੀ ਸਬਦ ਬੋਲਦੇ ਗਏਅਕਾਲ ਪੁਰਖ ਜੀ ਆਪ ਧੰਨ ਧੰਨ ਹੋ ਜੀ। ਜਦ ਅਸੀਂ ਵਾਪਸ ਆਏ ਅਸੀਂ ਘੜੀ ਤੇ ਦੇਖਿਆ ਇਹ ਫਿਰ 6:48 ਮਿੰਟ ਤੇ ਸੀ,
ਇਸ ਤਰਾਂ ਅਸੀਂ ਉਹਨਾਂ ਕੋਲ 45 ਮਿੰਟ ਰਹੇ। ਅਜਿਹੇ ਵਾਕੇ ਨੂੰ ਬਿਆਨ ਕਰਨਾ ਬਹੁਤ ਮੁਸ਼ਕਲ ਹੈ, ਕਿਉਂਕਿ ਅਸੀਂ ਹਰ ਚੀਜ ਯਾਦ ਨਹੀਂ ਰੱਖ ਸਕਦੇ, ਅਤੇ ਜੋ ਤੁਸੀਂ ਦੇਖਦੇ ਹੋ ਜੋ ਅਵਿਖਿਆਤ ਹੈ, ਪਰ ਫਿਰ ਵੀ,
ਅਸੀਂ ਤੁਹਾਨੂੰ ਉਹਨਾਂ ਦੀ ਇਸ ਲੂਣ ਹਰਾਮੀ ਗੁਨਹਗਾਰ ਤੇ ਕ੍ਰਿਪਾ ਦੀ ਇੱਕ ਝਲਕ ਦਰਸਾਉਣ ਦਾ ਯਤਨ ਕੀਤਾ ਹੈ।

ਤੁਹਾਡੀ
ਸਲਾਹ
ਬਹੁਤ
ਹੀ
ਸਾਦਾ
ਹੈ…..ਸਿਮਰਨ
ਕਰੋ

ਕੇਵਲ ਇੱਕ ਵਿਅਕਤੀ ਜੋ ਇੱਕ ਹੰਸ ਹੈ ਜਾਂ ਹੰਸ ਬਣਨ ਦੇ ਮਾਰਗ ਤੇ ਚੱਲ ਰਿਹਾ ਹੈ ਇਹ ਗਿਆਨ ਦੇ ਮੋਤੀ ਚੁਗ ਸਕਦਾ ਹੈ, ਅਤੇ ਕੇਵਲ ਐਸਾ ਵਿਅਕਤੀ ਜਿਸਦੇ ਇਸ ਤਰਾਂ ਕਰਨ ਦਾ ਭਾਗ ਹੈ ਇਹ ਕਰਨਗੇ, ਹਰ ਕੋਈ ਇਹ ਨਹੀਂ ਕਰ ਸਕਦਾ। ਇਸ ਲਈ ਤੁਸੀਂ ਬਹੁਤ ਹੀ ਭਾਗਸ਼ਾਲੀ ਹੋ ਜੋ ਇਹਨਾਂ ਮੋਤੀਆਂ ਨੂੰ ਆਪਣੇ ਹਿਰਦੇ ਅੰਦਰ ਵਸਾ ਰਹੇ ਹੋ, ਇਹ ਮੋਤੀ ਤੁਹਾਡੇ ਹਿਰਦੇ ਨੂੰ ਇੱਕ ਸੰਤ ਹਿਰਦਾ ਬਣਾ ਦੇਣਗੇ, ਇੱਕ ਪਰਉਪਕਾਰੀ ਹਿਰਦਾ। ਸਾਡੀਆਂ ਬਖਸ਼ਿਸ਼ਾਂ ਤਦਾ ਤੁਹਾਡੇ ਨਾਲ ਹਨ। ਤੁਹਾਡੇ ਸੁਨੇਹੇ ਬਹੁਤ ਹੀ ਪਿਆਰ ਵਾਲੇ ਹੁੰਦੇ ਹਨ ਅਤੇ ਅਸੀਂ ਮਹਿਸੂਸ ਕਰਦੇ ਹਾ ਕਿ ਸਾਡੀ ਸੇਵਾ ਸਫਲ ਹੋ ਰਹੀ ਹੈ, ਤੁਹਾਡੇ ਸਾਰਿਆਂ ਦਾ ਉਸ ਪ੍ਰਤੀ ਅਤੇ ਉਸਦੀ ਸਾਰੀ ਰਚਨਾ ਪ੍ਰਤੀ ਸੱਚੇ ਪਿਆਰ ਲਈ ਕੋਟਨ ਕੋਟ ਸ਼ੁਕਰੀਆ।

ਅਰਦਾਸ

ਕ੍ਰਿਪਾ ਕਰਕੇ ਉਹ ਅਰਦਾਸ ਯਾਦ ਕਰਵਾਓ ਜੋ ਅਸੀਂ ਕਰੀਏ ਜੇਕਰ ਸਾਡਾ ਮਨ ਸਿਮਰਨ ਕਰਨ ਵੇਲੇ ਭਟਕ ਜਾਵੇ?

ਮਨ ਤੂੰ ਜੋਤ ਸਰੂਪ ਹੈਂ ਆਪਣਾ ਮੂਲ ਪਛਾਣਕ੍ਰਿਪਾ ਕਰੋ ਦੀਨ ਕੇ ਦਾਤੇਚਿੱਤ ਦੀ ਇਕਾਗਰਤਾ ਬਖਸੋ ਮੇਰੇ ਪ੍ਰੀਤਮਇਸ ਪਾਪੀ ਨੂੰ ਬਖਸ ਦੇਵੋਐਸੀ ਪ੍ਰਤੀ ਬਖਸ਼ੋ ਕੇ ਇਸ ਚਿੱਤ ਵਿੱਚ ਹਰ ਵੇਲੇ ਤੇਰੀ ਯਾਦ ਸਮਾ ਜਾਏਅੇਸੀ ਭਗਤੀ ਅੇਸੀ ਸੇਵਾ ਲੈ ਕੇ ਇਸ ਦੇਹੀ ਦਾ ਗੁਲ ਦਸਤਾ ਬਣ ਜਾਏਹਮ ਨੀਚਾਂ ਕੇ ਨੀਚ ਗੁਨਹਗਾਰ ਲੂਣ ਹਰਾਮੀਤੂੰ ਦਿਆਲ ਬਖਸ਼ਣ ਹਾਰਾਸਾਡੇ ਪਾਪਾ ਨੂੰ ਬਖਸ਼ ਦੇ ਹਮ ਪਾਪੀ ਵਡ ਗੁਨਹਗਾਰ ਤੁੰ ਬਖਸਣ ਹਾਰ।

ਕ੍ਰੋਧ

ਮੈਂ ਪਤਾ ਲਗਾਇਆ ਹੈ ਕਿ ਕ੍ਰੋਧ ਇੱਕ ਬਹੁਤ ਵੱਡਾ ਰੋਲ ਅਦਾ ਕਰ ਰਿਹਾ ਹੈ। ਮੈਂ ਕਈ ਮਸੇਂ ਆਪਣੇ ਪਰਿਵਾਰ ਨਾਲ ਤੈਸ ਵਿੱਚ ਜਾਂਦਾ ਹਾ ਅਤੇ ਉਹਨਾਂ ਤੇ ਖਿਝਦਾ ਹਾਂ। ਬਹੁਤੀ ਵਾਰ ਮੈਂ ਆਪਣੇ ਆਪ ਤੇ ਨਿਯੁੰਤ੍ਰਿਣ ਕਰ ਲੈਂਦਾ ਹਾ ਪਰ ਜਦੋਂ ਮੈਂ ਥੱਕਾ ਹੁੰਦਾ ਹਾਂ ਮੈਂ ਝਗੜਾਲੂ ਬਣ ਜਾਂਦਾ ਹਾਂ। ਇਹ ਮੇਰੇ ਨਾਲ ਉਸ ਸਮੇਂ ਤੋਂ ਹੀ ਹੈ ਜਦੋਂ ਮੈਂ ਵਿਆਹ ਕਰਵਾਇਆ ਅਤੇ ਭਾਵੇਂ ਕਿ ਮੈਂ ਬਹੁਤ ਜਿਆਦਾ ਗੁੱਸੇ ਨਹੀਂ ਹੁੰਦਾਇਹ ਮੈਨੂੰ ਪਿੱਛੇ ਖਿੱਚ ਰਿਹਾ ਹੈ।

ਸਭ ਤੋਂ ਵਧੀਆ ਸ਼ਾਂਤ ਹੋਣ ਦਾ ਤਰੀਕਾ ਹੈ ਕਿ ਉਸ ਵਿਅਕਤੀ ਨੂੰ ਮੁਆਫ ਕਰ ਦੇਵੋ ਜੋ ਤੁਹਾਡੇ ਤੇ ਗੁੱਸਾ ਵਰਤਾ ਰਿਹਾ ਹੈ। ਖਿਮਾ ਇੱਕ ਐਸਾ ਸੰਦ ਹੈ ਜੋ ਕ੍ਰੋਧ ਨੂੰ ਸ਼ਾਂਤ ਕਰਦੀ ਹੈ, ਕ੍ਰੋਧ ਅਤੇ ਅਹੰਕਾਰ ਇੱਕ ਦੂਜੇ ਦੇ ਪੂਰਕ ਹਨ, ਅਹੰਕਾਰ ਕ੍ਰੋਧ ਲਿਆਉਂਦਾ ਹੈ, ਅਤੇ ਇਹ ਇੱਕ ਵਿਅਕਤੀ ਦੇ ਸਿਰ ਵਿੱਚ ਰਹਿੰਦਾ ਹੈ, ਇਸ ਲਈ ਜਦੋਂ ਵੀ ਤੁਸੀਂ ਗੁਸੇ ਨੂੰ ਬਾਹਰ ਆਉਣਾ ਅਨੁਭਵ ਕਰਦੇ ਹੋ, ਇਸ ਨੂੰ ਸਤਿਨਾਮ ਵਾਹਿਗੁਰੂ ਕੇ ਹਥੌੜੇ ਨਾਲ ਠਕੋਰ ਕਰੋ ਅਤੇ ਉਸ ਵਿਅਕਤੀ ਨੂੰ ਮੁਆਫ ਕਰ ਦੇਵੋ ਜੋ ਤੁਹਾਨੂੰ ਗੁੱਸੇ ਹੋਣ ਲਈ ਉਕਸਾ ਰਿਹਾ ਹੈ, ਇਹ ਕ੍ਰੋਧ ਨੂੰ ਅਲੋਪ ਕਰ ਦੇਵੇਗਾ। ਇੱਕ ਵਾਰ ਫਿਰ ਪੰਜ ਦੂਤਾਂ ਉਪਰ ਲਿਖੇ ਲੇਖ ਨੂੰ ਰੂਹਾਨੀ ਸਫਾਈ ਲਈ ਪੜੋ।

ਗੁਰਬਾਣੀ
ਨੂੰ
ਇਸਦੇ
ਅਸਲ
ਭਾਵ
ਵਿੱਚ
ਸਮਝ
ਨਹੀਂ
ਸਕਦੇ

ਕੁਝ ਸਮੇਂ ਲਈ ਹਰ ਚੀਜ ਬਾਰੇ ਭੁੱਲ ਜਾਵੋ ਅਤੇ ਕੇਵਲ ਨਾਮ ਸਿਮਰਨ ਤੇ ਧਿਆਨ ਕੇਂਦਰਤ ਕਰੋ, ਇੱਕ ਵਾਰ ਜਦੋਂ ਜੋਤ ਤੁਹਾਡੇ ਅੰਦਰ ਜਗ ਜਾਂਦੀ ਹੈ ਅਤੇ ਤੁਸੀਂ ਕਰਮ ਖੰਡ ਵਿੱਚ ਸਥਾਪਤ ਹੋ ਜਾਂਦੇ ਹੋ, ਅਤੇ ਤੁਸੀਂ ਗਹਿਰੇ ਧਿਆਨ ਸਮਾਧੀ ਅਤੇ ਸੁੰਨ ਸਮਾਧੀ ਵਿੱਚ ਚਲੇ ਜਾਂਦੇ ਹੋ, ਤਦ ਫਿਰ ਕੁਝ ਸਮੇਂ ਬਾਅਦ ਤਦ ਤੁਸੀਂ ਆਪਣੇ ਆਪ ਗੁਰਬਾਣੀ ਦੇ ਛੁਪੇ ਰੂਹਾਨੀ ਭਾਵ ਨੂੰ ਸਮਝਣਾ ਸ਼ੁਰੂ ਕਰ ਦੇਵੋਗੇ, ਤੁਹਾਨੂੰ ਕੋਈ ਅਨੁਵਾਦ ਪੜਨ ਦੀ ਜਰੂਰਤ ਨਹੀਂ ਰਹੇਗੀ, ਤੁਸੀਂ ਪਹਿਲਾਂ ਹੀ ਬਹੁਤ ਗੁਰਬਾਣੀ ਆਪਣੇ ਆਪ ਪੜੀ ਹੈ ਅਤੇ ਬਹੁਤ ਕੀਰਤਨ ਅਤੇ ਪਾਠ ਕੀਤਾ ਹੈ, ਹੁਣ ਆਪਣੀ ਰੂਹ ਅਤੇ ਮਨ ਤੇ
ਧਿਆਨ ਕੇਂਦਰਤ ਕਰੋ ਅਤੇ ਆਪਣਾ ਸਾਰਾ ਬਲ ਨਾਮ ਸਿਮਰਨ ਤੇ ਲਗਾਓ, ਇਹ ਹੀ ਕੇਵਲ ਇੱਕੋ ਇੱਕ ਚੀਜ ਹੈ ਜੋ ਤੁਹਾਨੂੰ ਮੌਜੂਦਾ ਹਾਲਤ ਤੋਂ ਜਲਦੀ ਨਾਲ ਉਪਰ ਲੈ ਜਾਵੇਗੀ, ਅਤੇ ਤੁਹਾਡੀ ਰੂਹਾਨੀਅਤ ਨੂੰ ਹੁਲਾਰਾ ਦੇਵੇਗੀ।

ਜੋਤ
ਬਣਨਾ

ਜੋ ਵੀ ਅਸੀਂ ਲਿਖ ਰਹੇ ਹਾਂ ਅਤੇ ਗੁਰ ਸੰਗਤ ਨੂੰ ਦੱਸ ਰਹੇ ਹਾਂ ਇਹ ਬਿਲਕੁੱਲ ਸੱਚ ਅਤੇ ਸਾਡੇ ਆਪੇ ਵਿਅਕਤੀਗਤ ਅਨਾਦਿ ਰੂਹਾਨੀ ਅਨੁਭਵਾਂ ਤੇ ਅਧਾਰਿਤ ਹੈ, ਇਹ ਕੇਵਲ ਕਿਹਾ
ਸੁਣਿਆ ਨਹੀਂ ਹੈ, ਅਸੀਂ ਉਹ ਸਭ ਕੀਤਾ ਹੈ ਜੋ ਅਸੀਂ ਦੂਸਰਿਆਂ ਨੂੰ ਕਰਨ ਲਈ ਕਹਿ ਰਹੇ ਹਾਂ, ਕਰਤਾ ਹਮੇਸ਼ਾਂ ਹੀ ਸਿਰਜਨਾ ਨਾਲੋਂ ਵੱਡਾ ਹੁੰਦਾ ਹੈ, ਗੁਰੂ ਨਾਨਕ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਵੱਡੇ ਹਨ, ਕਿਉਂਕਿ ਉਹਨਾਂ ਨੇ ਉਹ ਸਭ ਕੀਤਾ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਰਨ ਲਈ ਕਹਿ ਰਹੇ ਹਨ ਅਤੇ ਨਿਰੰਕਾਰ ਰੂਪ, ਜੀਵਤ ਜਾਗਤ ਪ੍ਰਗਟਿਓ ਜੋਤ ਬਣੇ, ਅਤੇ ਤਦ ਉਹਨਾਂ ਨੇ ਇਸ ਨੂੰ ਲਿਖਿਆ, ਇਸ ਤਰਾਂ ਹੀ ਦੂਸਰੀਆਂ ਪਾਤਸ਼ਾਹੀਆਂ ਸਨ, ਇਸ ਲਈ ਵੱਡਾ ਕੌਣ ਹੈ,
ਜਦੋਂ ਸ਼੍ਰੀ ਗਰੂ ਗ੍ਰੰਥ ਸਾਹਿਬ ਜੀ ਕੁਹੰਦੇ ਹਨ, ਬ੍ਰਹਮ ਗਿਆਨੀ ਆਪ ਪਰਮੇਸ਼ੁਰ।

ਇਸ ਬਾਰੇ ਸੋਚੋ, ਤੁਸੀਂ ਇਸ ਦੁਬਿਧਾ ਵਿੱਚ ਫਸ ਕੇ ਰਹਿ ਗਏ ਹੋ, ਜੋਤ ਵੱਡੀ ਹੈ,
ਉਹ ਇੱਕ ਜੋ ਇਸ ਤਰਾਂ ਕਰਦਾ ਹੈ ਆਪ ਇੱਕ ਜੀਵਤ ਗ੍ਰੰਥ ਬਣ ਜਾਂਦਾ ਹੈ, ਇਹ ਹੈ ਜੋ ਬ੍ਰਹਮ ਗਿਆਨੀ ਦਾ ਭਾਵ ਹੈ, ਉਹ ਹਸਤੀ ਜਿਸ ਨੂੰ ਬ੍ਰਹਮ ਦਾ ਗਿਆਨ ਹੈ, ਅਤੇ ਗੁਰਬਾਣੀ ਸਾਰੀ ਹੀ ਬ੍ਰਹਮ ਗਿਆਨ ਹੈ।

ਗੁਰਮੁਖਾਂ
ਦਾ
ਸਤਿਕਾਰ
ਕਰਨਾ

ਤੁਹਾਨੂੰ ਭਗਤੀ ਵਿੱਚ ਸ਼ਾਮਲ ਸਾਰੀਆਂ ਰੂਹਾਂ ਵੀ ਘੱਟੋ ਘੱਟ ਜੀ ਕਹਿ ਕੇ ਸੰਬੋਧਨ ਕਰਨਾ ਚਾਹੀਦਾ ਹੈ, ਅਸੀਂ ਤੁਹਾਨੂੰ ਉਤਸਾਹਤ ਕਰਾਂਗੇ ਗੁਰਮੁਖ ਜੀ ਨੂੰ ਵੀ ਸਤਿਕਾਰ ਦੇਈਏ ਜਿੰਨਾਂ ਦਾ ਹਵਾਲਾ ਸਿਰਫ ਗੁਰਮੁਖ ਦੇ ਤੌਰ ਤੇ ਕੀਤਾ ਜਾਂਦਾ ਹੈ, ਜੇਕਰ ਤੁਸੀਂ ਉਹਨਾਂ ਕੋਲੋਂ ਕੁਝ ਸਿੱਖਣਾ ਚਾਹੁੰਦੇ ਹੋ।

ਇੱਕ
ਸੰਤ
ਦੀ
ਨਿੰਦਿਆ
ਕਰਨ
ਤੇ
ਮੁਆਫ
ਕਰ
ਦੇਣਾ


ਅਸੀਂ ਤੁਹਾਡੇ ਇਹ ਗੱਲ ਮੰਨ ਲੈਣ ਨੂੰ ਉਤਸਾਹਤ ਕਰਦੇ ਹਾਂ ਕਿ ਘੱਟੋ ਘੱਟ ਤੁਸੀਂ ਆਪਣੀਆਂ ਗਲਤੀਆਂ ਨੂੰ ਸਵੀਕਾਰ ਕਰ ਰਹੇ ਹੋ, ਇੱਥੇ ਤੁਹਾਡੇ ਅੰਦਰ ਬਹੁਤ ਸਾਰੀ ਚੰਗਿਆਈ ਛੁਪੀ ਹੋਈ ਹੈ, ਤੁਹਾਡੇ ਪੂਰਬਲੇ ਜਨਮ ਕੇ ਅੰਕੁਰ ਅਤੇ ਤੁਹਾਡੀ ਪਿਛਲੀ ਭਗਤੀ ਇੱਥੇ ਹੈ ਤਾਂ ਹੀ ਤੁਸੀਂ ਸਾਡੇ ਵਾੱਲ ਵਾਪਸ ਰਹੇ ਹੋ, ਪਰ ਤੁਹਾਨੂੰ ਇਸ ਨਾਲੋਂ ਜਿਆਦਾ ਕਰਨ ਦੀ ਜਰੂਰਤ ਹੈ, ਤੁਸੀਂ ਇੱਕ ਪੂਰਨ ਸੰਤ ਸਤਿਗੁਰੂ, ਇੱਕ ਪੂਰਨ ਬ੍ਰਹਮ ਗਿਆਨੀ ਨੂੰ ਧੋਖਾ ਦਿੱਤਾ ਹੈ, ਅਤੇ ਤੁਸੀਂ ਕੇਵਲ ਇਹ ਹੀ ਨਹੀਂ ਕੀਤਾ ਨਿੰਦਿਆ ਵੀ ਕੀਤੀ ਹੈ, ਅਤੇ ਤੁਹਾਡੀਆਂ ਸਾਰੀਆਂ ਇਹ ਮੁਸ਼ਕਲਾਂ ਤੁਹਾਡੀਆਂ ਇਹਨਾਂ ਬੁਰੀਆਂ ਕਰਨੀਆਂ ਕਾਰਨ ਹਨ, ਅਤੇ ਕੀ ਤੁਸੀਂ ਸਮਝਦੇ ਹੋ ਕਿ ਤੁਸੀਂ ਇਹ ਕਰਕੇ ਬਚ ਕੇ ਨਿਕਲ ਜਾਵੋਗੇ, ਜੇਕਰ ਇਸ ਤਰਾਂ ਸੋਚਦੇ ਹੋ ਤਾਂ ਇਹ ਸਭ ਤੋਂ ਵੱਡਾ ਭੁਲੇਖਾ ਹੈ, ਬਾਬਾ ਜੀ ਅੱਗੇ ਸਵੀਕਾਰ ਕਰ ਲੈਣਾ ਸਭ ਤੋਂ ਵਧੀਆ ਹੋਵੇਗਾ, ਅਸੀਂ ਤੁਹਾਨੂੰ ਨਿੱਜੀ ਤੌਰ ਤੇ ਆਉਣ ਲਈ ਨਹੀਂ ਕਹਾਂਗੇ, ਪਰ ਤੁਸੀਂ ਘੱਟੋ ਘੱਟ ਉਹਨਾਂ ਨੂੰ ਕਾਲ ਕਰ ਸਕਦੇ ਹੋ, ਇਸ ਤਰਾਂ ਤੁਸੀਂ ਬੀਤੇ ਸਮੇਂ ਵਿੱਚ ਕੀਤਾ ਹੈ ਅਤੇ ਅਸੀਂ ਤੁਹਾਡੀਆਂ ਬੁਰੀਆਂ ਕਰਨੀਆਂ ਲਈ ਮੁਆਫੀ ਲਈ ਅਰਦਾਸ ਕਰਾਂਗੇ। ਆਸ ਹੈ ਕਿ ਤੁਸੀਂ ਇਸ ਤਰਾਂ ਕਰਕੇ ਆਪਣੇ ਹੋਏ ਨੁਕਸਾਨ ਤੋਂ ਉਭਰ ਆਓਗੇ। ਇਹ ਤੁਹਾਡੇ ਤੇ ਹੈ ਜੋ ਵੀ ਤੁਸੀਂ ਚਾਹੁੰਦੇ ਹੋ ਅਸੀਂ ਤੁਹਾਡੇ ਫੈਸਲੇ ਦਾ ਸਵਾਗਤ ਕਰਾਂਗੇ। ਅਸੀਨ ਹਮੇਸ਼ਾਂ ਤੁਹਾਡੇ ਪ੍ਰਤੀ ਸੱਚੇ ਰਹੇ ਹਾਂ, ਅਸੀ ਸਦਾ ਹੀ ਤੁਹਾਡੀ ਚੜਦੀ ਕਲਾ ਚਾਹੁੰਦੇ ਹਾਂ।


ਕਿਸੇ ਹੋਰ ਨੂੰ ਆਪਣੀ ਕਰਨੀ ਲਈ ਅਸੀਂ ਦੋਸ ਨਹੀਂ ਦੇ ਸਕਦੇ, ਅਤੇ ਤੁਸੀਂ ਕਹਿੰਦੇ ਹੋ ਕਿ ਤੁਸੀਂ ਇਸ ਨੂੰ ਸਮਝਦੇ ਹੋ, ਤਦ ਕਿਉਂ ਤੁਸੀਂ ਇਸ ਨੂੰ ਆਪਣੇ ਅੰਦਰ ਨਹੀਂ ਲਿਆਉਂਦੇ, ਆਪਣੀ ਕਰਨੀ ਵਿੱਚ ਸੁਧਾਰ ਕਰੋ। ਭਾਵੇਂ ਕਿ ਤੁਸੀਂ ਕਿਸੇ ਹੋਰ ਵਿਅਕਤੀ ਦੁਆਰਾ ਨਿੰਦਿਆ ਕਰਨ ਲਈ ਕਹੇ ਜਾ ਰਹੇ ਸੀ, ਤਦ ਤੁਹਾਨੂੰ ਇਸ ਸਥਿਤੀ ਲਈ ਉੱਤਰ ਲੱਭਣ ਲਈ ਬ੍ਰਹਮ ਗਿਆਨ ਦੀ ਵਰਤੋਂ ਕਰਨੀ ਚਾਹੀਦੀ ਸੀ। ਇਹ ਤੁਹਾਡਾ ਆਪਣਾ ਮਨ ਸੀ ਅਤੇ ਤੁਹਾਡੀ ਆਪਣੀ ਕਰਨੀ, ਅਤੇ ਜੇਕਰ ਤੁਸੀਂ ਅਜਿਹੀਆਂ ਗੱਲਾਂ ਕਰਦੇ ਹੋ ਤਾਂ ਆਪਣੇ ਅੰਦਰ ਬ੍ਰਹਮਤਾ ਕਿਵੇਂ ਲਿਆ ਸਕਦੇ ਹੋ, ਜੇਕਰ ਤੁਸੀਂ ਗੁਰਮਤਿ ਅਨੁਸਾਰ ਨਹੀਂ ਕਰਦੇ, ਅਤੇ ਇਸਦੀ ਬਜਾਇ ਮਨਮਤ ਵਿੱਚ ਰੁਝਦੇ ਹੋ, ਸੰਸਾਰਕ ਮਤ ਅਤੇ ਦੁਰਮਤ ਵਿੱਚ ਉਲਝਦੇ ਹੋ, ਤਦ ਕਿਵੇਂ ਤੁਸੀਂ ਆਸ ਕਰਦੇ ਹੋ ਕਿ ਤੁਹਾਡੇ ਅੰਦਰ ਰੁਹਾਨੀਅਤ ਆਵੇਗੀ, ਇਹ ਕੁਝ ਗੰਭੀਰ ਗਲਤੀਆਂ ਹਨ ਜੋ ਤੁਸੀਂ ਕੀਤੀਆਂ ਹਨ ਤੁਹਾਨੂੰ ਬੈਠਣ ਦੀ ਜਰੂਰਤ ਹੈ ਅਤੇ ਇਹਨਾਂ ਗਲਤੀਆਂ ਤੋਂ ਸਿੱਖਣ ਦੀ ਜਰੂਰਤ ਹੈ।

ਤੁਸੀਂ ਇਸ ਸਥਿਤੀ ਵਿੱਚ ਨਹੀਂ ਹੋ ਕਿ ਦੂਸਰਿਆਂ ਦਾ ਫੈਸਲਾ ਕਰ ਸਕੋ, ਅਤੇ ਉਹ ਵੀ ਇੱਕ ਪੂਰਨ ਬ੍ਰਹਮ ਗਿਆਨੀ ਦੀ ਕਰਨੀ, ਕੀ ਤੁਸੀਂ ਸੋਚਦੇ ਹੋ ਕਿ ਇਹ ਤੁਹਾਡੀ ਮਦਦ ਕਰੇਗੀ, ਅਤੇ ਤੁਸੀਂ ਸਤਿਨਾਮ ਪਰਿਵਾਰ ਦੀ ਨਿੰਦਿਆ ਕਰਕੇ ਦੁਸਰਿਆਂ ਦਾ ਭਲਾ ਕੀਤਾ ਹੈ, ਅਤੇ ਇਸ ਤਰਾਂ ਕਰਨ ਨਾਲ ਤੁਸੀਂ ਆਪਣੇ ਆਪ ਨੂੰ ਬ੍ਰਹਮ ਗਿਆਨੀ ਦੀ ਨਿੰਦਿਆ ਵਿੱਚ ਉਲਝਾ ਲਿਆ ਹੈ, ਫਿਰ ਵੀ ਤੁਸੀਂ ਆਸ ਕਰਦੇ ਹੋ ਕਿ ਤੁਸੀਂ ਇਹਨਾਂ ਮੁਸ਼ਕਲਾਂ ਤੋਂ ਉਭਰ ਆਵੋਗੇ ਜਿੰਨਾਂ ਦਾ ਤੁਸੀਂ ਅਨਾਦਿ ਸੱਚ ਦੇ ਦੁਸ਼ਮਣ ਬਣ ਕੇ ਸਾਹਮਣਾ ਕਰ ਰਹੇ ਹੋ।

ਬਾਬਾ ਜੀ ਨੇ ਸਾਨੂੰ ਸਦਾ ਹੀ ਇੱਕ ਗ੍ਰੰਥ ਬਣਨਾ ਕਿਹਾ ਹੈਭਾਵ ਇੱਕ ਬ੍ਰਹਮ ਗਿਆਨੀ, ਗ੍ਰੰਥ ਦਾ ਸਾਰਾ ਗਿਆਨ ਆਪਣੇ ਅੰਦਰ ਲਿਆਉਣਾ, ਉਹਨਾਂ ਨੇ ਆਪਣੀ ਸਾਰੀ ਭਗਤੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਕੀਤੀ ਹੈ, ਅਤੇ ਤੁਹਾਡਾ ਗੁਰਸੰਗਤ ਅਤੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਥਿਤੀ ਬਾਰੇ ਮੁਲਾਂਕਣ ਝੂਠਾ ਹੈ, ਅਸੀਂ ਅਜੇ ਵੀ ਤੁਹਾਡੇ ਕੋਲੋਂ ਹੇਠ ਲਿਖੇ ਪ੍ਰਸ਼ਨ ਦੇ ਉੱਤਰ ਦੀ ਉਡੀਕ ਕਰ ਰਹੇ ਹਾਂ।

ਸਾਨੂੰ ਸਾਰੇ ਬ੍ਰਹਿਮੰਡ ਵਿੱਚ ਕੋਈ ਐਸਾ ਸਥਾਨ ਦੱਸੋ ਜਿੱਥੇ ਬ੍ਰਹਮ ਮੌਜੂਦ ਨਹੀਂ ਹੈ, ਕੀ ਉੇਹ ਤੁਹਾਡੇ ਪੈਰਾਂ ਦੇ ਹੇਠ ਨਹੀਂ ਹੈ, ਤੁਹਾਡੇ ਸਿਰ ਦੇ ਉਪਰ, ਤੁਹਾਡੇ ਪਿੱਛੇ, ਤੁਹਾਡੇ ਸਾਹਮਣੇ, ਕਿੱਥੇ ਉਹ ਮੌਜੂਦ ਨਹੀਂ ਹੈ, ਅਤੇ ਜੇਕਰ ਤੁਸੀਂ ਆਪਣੇ ਅੰਦਰੋਂ ਇਸਦਾ ਉੱਤਰ ਲੱਭ ਲਵੋਗੇ ਤੁਹਾਡੇ 90% ਭੁਲੇਖੇ ਦੂਰ ਹੋ ਜਾਣਗੇ।

ਅਸੀਂ ਤੁਹਾਡੇ ਸੁਨੇਹੇ ਦੇ ਬਹੁਤ ਹੀ ਜਿਆਦਾ ਧੰਨਵਾਦੀ ਹਾਂ ਅਤੇ ਇਹਨਾਂ ਸੁਨੇਹਿਆਂ ਨੂੰ ਜਾਰੀ ਰੱਖੋ ਇਹ ਇੱਕ ਵਾਰ ਫਿਰ ਤੁਹਾਡੀ ਜਿੰਦਗੀ ਬਦਲ ਦੇਣਗੇ।

ਸੰਸਾਰ
ਭਰ
ਤੇ
ਬਾਬਾ
ਜੀ
ਦੀ
ਨਿੰਦਿਆ
ਦਾ
ਜਵਾਬ

ਪੂਰਾ ਸੱਚ ਇੰਨਾ ਜਿਆਦਾ ਸ਼ੁੱਧ ਹੁੰਦਾ ਹੈ ਕਿ ਇਹ ਅਖੌਤੀ ਧਾਰਮਿਕ ਲੀਡਰਾਂ ਦੁਆਰਾ ਪਚਾਇਆ ਜਾਣਾ ਔਖਾ ਹੁੰਦਾ ਹੈ: ਜੀਸਜ ਕਰਾਈਸਟ ਨੂੰ ਪੂਰਨ ਸੱਚ ਸੁਣਾਉਣ ਕਾਰਨ ਖਤਮ ਕਰ ਦਿੱਤਾ ਗਿਆ, ਗੁਰੂ ਅਰਜਨ ਦੇਵ ਜੀ (ਪੰਚਮ ਪਾਤਸ਼ਾਹ) ਜੀ ਨੂੰ ਤੱਤੀ ਤਵੀ ਤੇ ਬਿਠਾਇਆ ਗਿਆ, ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਦਿਨ ਦੀਵੀਂ ਸ਼ਹੀਦੀ ਪ੍ਰਾਪਤ ਕੀਤੀ, ਦਸਮ ਪਾਤਸ਼ਾਹ ਜੀ ਨੇ ਆਪਣਾ ਸਰਬੰਸ ਸੱਚ ਲਈ ਵਾਰ ਦਿੱਤਾ, ਜਦ ਉਹ ਮਾਛੀਵਾੜੇ ਦੇ ਜੰਗਲਾਂ ਵਿੱਚ ਆਏ ਉਹ ਕਿੲੱਲੇ ਰਹਿ ਗਏ ਸਨ ਅਤੇ ਇਸ ਤਰਾਂ ਦੀਆਂ ਬਹੁਤ ਹੀ ਜਿਆਦਾ ਉਦਾਹਰਣਾਂ ਹਨ, ਗੁਰੂ ਨਾਨਕ ਪਾਤਸ਼ਾਹ ਜੀ ਨੂੰ ਕੁਰਾਹੀਆ, ਬੇਤਾਲਾ ਕਿਹਾ ਗਿਆ ਅਤੇ ਭਗਤ ਪ੍ਰਹਲਾਦ ਨੂੰ ਉਸਦੇ ਆਪਣੇ ਹੀ ਬਾਪ ਨੇ ਸਜਾ ਦਿੱਤੀ, ਇਤਿਹਾਸ ਇੱਕ ਵਾਰ ਫਿਰ ਦੁਹਰਾਇਆ ਜਾ ਰਿਹਾ ਹੈ, ਅਸੀਂ ਬਾਬਾ ਈਸ਼ਰ ਸਿੰਘ ਜੀ ਰਾੜੇ ਵਾਲਿਆਂ ਦੁਆਰਾ ਲਿਖੀ ਇੱਕ ਕਿਤਾਬ ਪੜ ਰਹੇ ਸੀ; ਉਹਨਾਂ ਨੇ ਵੀ ਇਹੀ ਗੱਲ ਕਹੀ ਹੈ ਜੇ ਭਗਤ ਸੱਚ ਦੱਸਦਾ ਹੈ ਤਾਂ ਉਸਨੂੰ ਸੰਸਾਰ ਦੇ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਹੈ, ਕਿਉਂੁਕਿ ਕੋਈ ਵੀ ਉਸ ਵਿੱਚ ਵਿਸ਼ਵਾਸ਼ ਨਹੀਂ ਕਰਦਾ, ਸਮਤ ਕਬੀਰ ਜੀ ਇੱਕ ਵਾਰ ਸੜਕ ਤੇ ਬੈਠੇ ਸਨ ਅਤੇ ਉਹ ਹਰ ਆਉਣ ਜਾਣ ਵਾਲੇ ਨੂੰ ਕਹਿ ਰਹੇ ਸਨ : ਪਰਮਾਤਮਾ ਮੇਰੇ ਪੈਰਾਂ ਹੇਠਾਂ ਹੈ, ਪਰਮਾਤਮਾ ਮੇਰੇ ਪੈਰਾਂ ਹੇਠਾਂ ਹੈ, ਲੋਕਾਂ ਨੇ ਸਮਝਿਆ ਕਿ ਉਹ ਪਾਗਲ ਹੋ ਗਿਆ ਹੈ, ਪਰ ਉਹ ਲੋਕ ਪਾਗਲ ਸਨ ਜੋ ਉਹਨਾਂ ਨੂੰ ਪਾਗਲ ਕਹਿ ਰਹੇ ਸਨ, ਕਿਉਂਕਿ ਇੱਥੇ ਸਾਰੇ ਬ੍ਰਹਿਮੰਡ ਵਿੱਚ ਕੋਈ ਐਸੀ ਜਗ੍ਹਾ ਨਹੀਂ ਹੈ ਜਿੱਥੇ ਪਰਮਾਤਮਾ ਮੌਜੂਦ ਨਹੀਂ ਹੈ? ਕੀ ਇੱਥੇ ਕੋਈ ਸਥਾਨ ਹੈ ਜਿੱਥੇ ਪਰਮਾਤਮਾ ਮੌਜੂਦ ਨਹੀਂ ਹੈ, ਜਦ ਅਸੀਂ ਉਸ ਨੂੰ ਸਰਵ ਵਿਆਪਕ ਕਹਿੰਦੇ ਹਾਂ, ਤਦ ਪਰਮਾਤਮਾ ਦੇ ਤੁਹਾਡੇ ਪੈਰਾਂ ਹੇਠ ਨਾ ਹੋਣ ਦਾ ਪ੍ਰਸ਼ਨ ਹੀ ਕਿੱਥੇ ਹੈ? ਉਹ ਇੱਕ ਹੈ ਜੋ ਤੁਹਾਨੂੰ ਖੜਾ ਹੋਣਾ ਅਤੇ ਚੱਲਣਾ ਸੰਭਵ ਬਣਾ ਰਿਹਾ ਹੈ, ਇੱਥੇ ਕੁਝ ਵੀ ਸਾਡਾ ਨਹੀਂ ਹੈ,
ਇਹ ਹਉਮੈ ਹੈ ਜੇ ਅਸੀਂ ਇਸ ਤਰਾਂ ਕਹਿੰਦੇ ਹਾਂ, ਕੇਵਲ ਉਹ ਚੀਜ ਜੋ ਸਾਡੀ ਹੈ ਉਹ ਪਰਮਾਤਮਾ ਆਪ ਹੈ, ਅਤੇ ਇਹ ਦੁਬਿਧਾ ਵੀ ਚਲੀ ਜਾਂਦੀ ਹੈ ਜਦੋਂ ਰੂਹ ਇੱਕ ਵਾਰ ਸਰਵਸਕਤੀਮਾਨ ਨਾਲ ਅਭੇਦ ਹੋ ਜਾਂਦੀ ਹੈ।

ਅਰਦਾਸ

ਕੇਵਲ ਨਾਮ,ਭਗਤੀ ਅਤੇ ਸੇਵਾ, ਮਹਾਂ ਪਰਉਪਕਾਰ, ਆਪ ਤਰੇ ਔਰਨ ਕਉ ਤਾਰੈ; ਜਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇ ਜਰਿ ਸਿਉਂ ਲੇਉਂ ਮਿਲਾਇ, ਜਨ ਪਰ ਉਪਕਾਰੀ ਆਇ। ਤੁਸੀਂ ਬਹੁਤ ਵਧੀਆ ਕਰ ਰਹੇ ਹੋ, ਕਿਸੇ ਚੀਜ ਨੂੰ ਵੀ ਤੁਹਾਨੂੰ ਇਸ ਸੱਚ ਦੇ ਮਾਰਗ ਤੋਂ ਪਾਸੇ ਨਾ ਖੜਨ ਦਿਓ। ਪਰਮਾਤਮਾ ਸਦਾ ਤੁਹਾਡੇ ਅੰਗ ਸੰਗ ਹੈ।

ਕਿਸ
ਤਰਾਂ
ਕੋਈ
ਸੁੰਨ
ਸਮਾਧੀ
ਵਿੱਚ
ਜਾਂਦਾ
ਹੈ
ਅਤੇ
ਕਿਸ
ਤਰਾਂ
ਕਿਸੇ
ਨੂੰ
ਪਤਾ
ਚੱਲਦਾ
ਹੈ
ਕਿ
ਉਹ
ਇਸ
ਵਿੱਚ
ਹੈ?

ਸੁੰਨ ਸਮਾਧੀ ਪੂਰਨ ਵਿਚਾਰ ਰਹਿਤ ਜਾਂ ਸੁੰਨ ਦੀ ਅਵਸਥਾ ਹੈ ਅਤੇ ਇਸ ਅਵਸਥਾ ਵਿੱਚ ਇੱਥੇ ਹੋਰ ਕੁਝ ਨਹੀਂ ਰਹਿੰਦਾ ਹੈ, ਇਹ ਅਸੰਭਵ ਹੈ ਕਿ ਇਹ ਅਨੁਮਾਨ ਲਗਾਇਆ ਜਾਵੇ ਕਿ ਕਦੋਂ ਤੁਸੀਂ ਇਸ ਅਵਸਥਾ ਵਿੱਚ ਜਾਂਦੇ ਹੋ,ਜਦੋਂ ਤੁਸੀਂ ਆਪਣੇ ਹਿਰਦੇ ਜਾਂ ਸੁਰਤ ਵਿੱਚ ਸਿਮਰਨ ਤੇ ਧਿਆਨ ਕੇਂਦਰਤ ਕਰਨਾ ਜਾਰੀ ਰੱਖਦੇ ਹੋ, ਕਈ ਵਾਰ ਤੁਸੀਂ ਇਸ ਅਵਸਥਾ ਵਿੱਚ ਆਪਣੇ ਆਪ ਚਲੇ ਜਾਂਦੇ ਹੋ, ਇਹ ਸਭ ਗੁਰ ਕ੍ਰਿਪਾ ਹੈ, ਇਸ ਲਈ ਜਦੋਂ ਤੁਸੀਂ ਨਾਮ ਸਿਮਰਨ ਲਈ ਸਮਾਧੀ ਵਿੱਚ ਬੈਠਦੇ ਹੋ ਸਮਾਧੀ ਅਤੇ ਸੁੰਨ ਸਮਾਧੀ ਲਈ ਅਰਦਾਸ ਕਰੋ, ਅਤੇ ਤੁਸੀਂ ਹੌਲੀ ਹੌਲੀ ਇਸ ਅਵਸਥਾ ਵਿੱਚ ਪਹੁੰਚ ਜਾਂਦੇ ਹੋ। ਜਦੋਂ ਅਸੀਂ ਨਾਮ ਸਿਮਰਨ ਲਈ ਬੈਠਦੇ ਹਾਂ ਕੇਵਲ ਇਸ ਕਹਿੰਦੇ ਹਾਂ: ਸੁੰਂਨ ਸਮਾਧ ਅਨਹਦ ਨਾਦਿ ਬਿਸਮਾਦ; ਇਹ ਜੋ ਬਾਬਾ ਜੀ ਆਮ ਤੌਰ ਤੇ ਕਹਿੰਦੇ ਹਨ; ਅਤੇ ਆਮ ਤੋਰ ਤੇ ਕੁਝ ਕੁ ਮਿੰਟਾਂ ਵਿੱਚ ਅਸੀਂ ਸੁੰਨ ਸਮਾਧੀ ਵਿੱਚ ਚਲੇ ਜਾਂਦੇ ਹਾਂ। ਕਈ ਵਾਰ ਸੁੰਨ ਸਮਾਧੀ ਵਿੱਚ ਅਸੀਂ ਆਪਣੇ ਸਰੀਰ ਨੂੰ ਛੱਡ ਜਾਂਦੇ ਹਾਂ ਅਤੇ ਕਈ ਤਰਾਂ ਦੇ ਅਲੌਕਿਕ ਨਜਾਰੇ, ਸੁੰਦਰ ਨਗਰੀ, ਸੰਤਾਂ ਅਤੇ ਭਗਤਾਂ ਨੂੰ ਦੇਖਦੇ ਹਾਂ। ਲੰਮੇ ਸਮੇਂ ਲਈ ਨਾਮ ਸਿਮਰਨ ਕਰਦਿਆਂ, ਜੇਕਰ ਤੁਹਾਡੀਆਂ ਅੱਖਾਂ ਨੀਂਦਰ ਵਾਲੀਆਂ ਬਣ ਜਾਣ ਅਤੇ ਖੋਲਣੀਆਂ ਔਖੀਆਂ ਹੋ ਜਾਣ ਜਦੋਂ ਤੁਸੀਂ ਵਾਪਸ ਆਉਂਦੇ ਹੋ ਤੁਸੀਂ ਕੇਵਲ ਨੀਂਦ ਵਿੱਚ ਜਾਣਾ ਚਾਹੁੰਦੇ ਹੋ, ਪਰ ਜੇਕਰ ਤੁਹਾਡੀਆਂ ਅੱਖਾਂ ਇੱਕ ਫੁੱਲ ਦੀ ਤਰਾਂ ਹੌਲੀਆਂ ਹੋਣ ਤਦ ਇਹ ਨੀਂਦ ਨਹੀਂ ਹੈਮ ਇਹ ਸੁੰਨ ਸਮਾਧੀ ਸੀ ਇਕ ਵਾਰ ਫਿਰ ਇਹ ਆਪਣੇ ਆਪ ਵਾਪਰਦਾ ਹੈ, ਕੇਵਲ ਇਸ ਲਈ ਅਰਦਾਸ ਕਰੋ ਅਤੇ ਧਿਆਨ ਵਿੱਚ ਜਾਓ ਅਤੇ ਇਹ ਆਪਣੇ ਆਪ ਵਾਪਰ ਜਾਵੇਗਾ। ਸੁੰਨ ਸਮਾਧੀ ਸਭ ਤੋਂ ਉੱਤਮ ਹੈ; ਸੁੰਨ ਸਮਾਧ ਮਹਾ ਪਰਮਾਰਥ; ਸੁੰਨ ਕਲਾ; ਭਾਵ ਵਿਚਾਰ ਰਹਿਤ ਦੀ ਸ਼ਕਤੀ, ਪੂਰਨ ਸ਼ਾਂਤੀ ਸਭ ਤੋਂ ਵੱਡੀ ਰੂਹਾਨੀ ਸ਼ਕਤੀ ਹੈ, ਅਸੀਂ ਸੁੰਨ ਕਲਾ ਤੇ ਇਕ ਲੇਖ ਲਿਖਿਆ ਹੈ, ਤੁਹਾਨੂੰ ਜਰੂਰ ਹੀ ਇਹ ਪੜਨਾ ਚਾਹੀਦਾ ਹੈ, ਜੇਕਰ ਨਹੀਂ ਤਾਂ ਸਾਨੂੰ ਦੱਸੋ ਅਸੀਂ ਤੁਹਾਨੂੰ ਇਹ ਭੇਜ ਦੇਵਾਂਗੇ।

ਜਾਗਤ
ਰਹਿਣਾ

ਜਦੋਂ ਤੁਸੀਂ ਲਈ ਘੰਟਿਆਂ ਲਈ ਸਿਮਰਨ ਕਰਦਾ ਹੈ, ਕੀ ਤੁਸੀਂ ਬੈੱਡ ਤੇ ਪਏ ਹੁੰਦੇ ਹੋ ਜਾਂ ਸਥੂਲ ਅਵਸਥਾ ਵਿੱਚ ਕਮਲ ਦੀ ਅਵਸਥਾ ਵਿੱਚ ਬੈਠਦੇ ਹੋ? ਕੀ ਤੁਸੀਂ ਸਾਨੂੰ ਲੰਮੇਂ ਸਮੇਂ ਤੱਕ ਜਾਗਣ ਲਈ ਕੋਈ ਨੁਕਤੇ ਦੱਸ ਸਕਦੇ ਹੋ?

ਅਸੀਂ ਫਰਸ ਤੇ ਲੰਮੇਂ ਸਮੇਂ ਤੱਕ ਆਪਣੀ ਪਿੱਠ ਦੀ ਮੁਸ਼ਕਲ ਕਾਰਨ ਨਹੀਂ ਬੈਠ ਸਕਦੇ, ਇਸ ਲਈ ਅਸੀਂ ਸੁਖ ਆਸਨ ਵਿੱਚ ਇੱਕ ਅਰਾਮ ਦਾਇਕ ਸੋਫਾ ਕੁਰਸੀ ਤੇ ਬੈਠਣਾ ਚੁਣਿਆ ਹੈ, ਪੂਰੀ ਤਰਾਂ ਅਰਾਮਦਾਇਕ ਅਵਸਥਾ ਵਿੱਚ, ਕੋਈ ਸਰੀਰ ਭਾਰ ਜਾਂ ਚਿੰਤਾ ਨਹੀਂ। ਲੰਮੇਂ ਸਮੇਂ ਤੱਕ ਜਾਗਣਾ ਸਿਰਫ ਇੱਕ ਗੁਰ ਪ੍ਰਸਾਦਿ ਹੈ ਅਤੇ ਤੁਸੀਂ ਇਸ ਲਈ ਅਰਦਾਸ ਕਰ ਸਕਦੇ ਹੋ; ਅਤੇ ਜੇਕਰ ਤੁਸੀਂ ਇਸ ਤਰਾਂ ਕਰਦੇ ਹੋ ਤੁਸੀਂ ਇਸ ਨੂੰ ਪ੍ਰਾਪਤ ਕਰ ਲੈਂਦੇ ਹੋ। ਪਰ ਇੱਕ ਵਾਰ ਜਦੋਂ ਨਾਮ ਆਪਣੇ ਆਪ ਦੀ ਅਵਸਥਾ ਵਿੱਚ ਚਲਾ ਜਾਂਦਾ ਹੈ ਫਿਰ ਇੱਥੇ ਕੋਈ ਗੱਲ ਨਹੀਂ ਰਹਿੰਦੀ; ਅਤੇ ਜਦੋਂ ਨਾਮ ਰੋਮ ਰੋਮ ਵਿੱਚ ਚਲਾ ਜਾਂਦਾ ਹੈ ਤਦ ਇਹ ਬਹੁਤ ਅਸਾਨ ਬਣ ਜਾਂਦਾ ਹੈ, ਤੁਸੀਂ ਸੁਰਤ, ਹਿਰਦੇ ਅਤੇ ਸਰੀਰ ਦੇ ਸਾਰੇ ਭਾਗਾਂ ਵਿੱਚ ਜਦੋਂ ਚਾਹੋ ਨਾਮ ਸੁਣ ਸਕਦੇ ਹੋ। ਜਦੋਂ ਤੁਸੀਂ ਸਵੇਰ ਦੇ ਘੰਟਿਆਂ ਵਿੱਚ ਜਾਗਦੇ ਹੋ ਪੂਰਾ ਇਸ਼ਨਾਨ ਕਰੋ, ਆਪਣੇ ਵਾਲਾਂ ਨੂੰ ਗਿੱਲੇ ਕਰ ਲਓ ਅਤੇ ਇਹਨਾਂ ਨੂੰ ਗਿੱਲੇ ਰੱਖੋ ਅਤੇ ਸੁਕਾਓ ਨਾ, ਇਹ ਤੁਹਾਡੀ ਮਦਦ ਕਰੇਗਾ।

ਧਿਆਨ

ਜਦੋਂ ਤੁਸੀਂ ਸਿਮਰਨ ਕਰਦੇ ਹੋ, ਕੀ ਤੁਸੀਂ ਹਮੇਸਾਂ ਆਪਣੇ ਮੱਥੇ, ਹਿਰਦੇ ਜਾਂ ਤੇ ਧਿਆਨ ਕੇਂਦਰਤ ਕਰਦੇ ਹੋ ਜਾਂ ਨਿਰੰਤਰ ਇੱਕ ਮਾਲਾ ਵਾਂਘ ਹਰ ਜਗ੍ਹਾ ਤੇ ਧਿਆਨ ਕੇਂਦਰਤ ਕਰਦੇ ਹੋ।

ਮੱਥੇ ਤੇ ਤ੍ਰਿਕੁਟੀ ਖੇਤਰ ਤੇ ਧਿਆਨ ਕੇਂਦਰਤ ਕਰਦੇ ਹੋਏ ਸ਼ੁਰੂ ਕਰੋ; ਅਤੇ ਤਦ ਨਾਮ ਹਿਰਦੇ,ਨਾਭੀ ਅਤੇ ਸਾਰੇ ਕੰਗਰੋੜ ਵੱਲ ਆਪਣੇ ਆਪ ਜਾਂਦਾ ਹੈ; ਇਸ ਨੂੰ ਕਰਨ ਵਿੱਚ ਕੋਈ ਧਿਆਨ ਨਾ ਦਿਓ। ਇਹ ਬਾਬਾ ਜੀ ਦੀ ਗੁਰ ਕ੍ਰਿਪਾ ਸੀ ਕਿ ਇਹ ਸਭ ਕੁਝ ਵਾਪਰਿਆ। ਤੁਹਾਡੇ ਹਿਰਦੇ ਤੇ ਧਿਆਨ ਕੇਂਦਰਤ ਕਰਨਾ ਸਭ ਤੋਂ ਵਧੀਆ ਸਥਾਨ ਹੈ। ਇਹ ਆਪਣੇ ਆਪ ਇੱਕ ਮਾਲਾ ਬਣ ਜਾਵੇਗਾ।ਤੁਸੀਂ ਅਰਦਾਸ ਕਰ ਸਕਦੇ ਹੋ, ਅਸੀਂ ਅਰਦਾਸ ਕਰ ਸਕਦੇ ਹਾਂ: ਹਮਰੇ ਕੀਏ ਕਿਛੂ ਨਾ ਹੋਇ ਕਰੇ ਕਰਾਏ ਆਪ ਹੀ ਆਪ; ਜਿਵ ਜਿਵ ਹੁਕਮ ਤਿਵੈ ਤਿਵ ਕਾਰ; ਜੋ ਤੁਧ ਭਾਵੇ ਸਾਈ ਭਲੀ ਕਾਰ: ਜਿਵੇਂ ਜਿਵ ਤੇਰਾ ਹੁਕਮ ਤਿਵੈ ਤਿਵ ਹੋਵਣਾ; ਹਮ ਭੀਖਕ ਭਿਖਾਰੀ ਤੇਰੇ ਤੂੰ ਨਿਜਪੱਤ ਹੈ ਦਾਤਾ।ਅਵਾਜਾਂ

ਕਈ ਵਾਰ ਅਸੀਂ ਕੁਝ ਸ਼ੋਰ ਸੁਣਦੇ ਹਾਂ ਜਿਵੇਂ ਹਵਾ ਚੱਲਣ ਵਾਂਗ। ਇਹ ਕੀ ਹੈ ਅਤੇ ਇਹ ਕਿੱਥੋਂ ਆਉਂਦਾ ਹੈ?

ਇਹ ਸ਼ੋਰ ਨਹੀਂ ਹੈ; ਇਹਨਾਂ ਨੂੰ ਅਨਹਦ ਨਾਦਿ ਧੁਨੀਆਂ ਕਿਹਾ ਜਾਂਦਾ ਹੈ : ਇਹ ਅਖੰਡ ਕੀਰਤਨ ਹੈ ਅਤੇ ਇਹ ਬ੍ਰਹਿਮੰਡ ਅਤੇ ਦਰਗਾਹ ਤੋਂ ਆਉਂਦਾ ਹੈ। ਇਸ ਲਈ ਇਹਨਾਂ ਸੰਗੀਤਕ ਧੁਨਾਂ ਤੇ ਧਿਆਨ ਕੇਂਦਰਤ ਕਰੋ ਅਤੇ ਤੁਸੀਂ ਇਹਨਾਂ ਦਾ ਹੋਰ ਜਿਆਦਾ ਤੋਂ ਜਿਆਦਾ ਅਨੰਦ ਮਾਣੋਗੇ; ਹੌਲੀ ਹੌਲੀ ਇਹ ਸੰਗੀਤਕ ਧੁਨਾਂ ਤੁਹਾਡੇ ਲਈ ਬਹੁਤ ਹੀ ਜਾਣੂ ਬਣ ਜਾਣਗੀਆਂ ਅਤੇ ਤੁਸੀਂ ਇਹਨਾਂ ਨੂੰ ਸਾਰੇ ਸਮੇਂ ਸੁਣੋਗੇ। ਇਹ ਪੰਜ ਸੰਗੀਤਨ ਨੋਟ ਹਨ ਜੋ ਇਕੱਠੇ ਹਨ ਅਤੇ ਦਸਮ ਦੁਆਰਾ ਵਿੱਚ ਸੁਣਦੇ ਹਨ; ਗੁਰਬਾਣੀ ਨੇ ਇਸ ਨੂੰ ਅਸਲ ਅੰਮ੍ਰਿਤ ਕਿਹਾ ਹੈ; ਅਨਹਦ ਸਬਦ ਦਸਮ ਦੁਆਰ ਵਜਿਆ ਤਾ ਅੰਮ੍ਰਿਤ ਨਾਮ ਚੁਆਇਆ ਥਾ, ਇਹ ਬ੍ਰਹਮ ਸੰਗੀਤ ਦਾ ਨਿਰੰਤਰ ਜਾਪ ਹੈ; ਗੁਰਬਾਣੀ ਵੀ ਇਸ ਸੰਗੀਤ ਤੋ ਉਪਜੀ ਹੈ। ਇਹ ਬਹੁਤ ਹੀ ਉੱਚੀ ਰੂਹਾਨੀ ਅਵਸਥਾ ਹੈ,ਇਸ ਲਈ ਇਸ ਨੂੰ ਜਾਰੀ ਰੱਖੋ, ਤੁਸੀਂ ਬਹੁਤ ਵਧੀਆ ਕਰ ਰਹੇ ਹੋ ਅਤੇ ਹੋਰ ਵਧੀਆ ਕਰੋਗੇ।

ਕੀ ਤੁਸੀਂ ਹਮੇਸ਼ਾਂ ਇੱਕ ਟੇਪ ਜਾਂ ਸੀ ਡੀ ਪਿੱਛੇ ਚਲਾ ਰੱਖਦੇ ਹੋ ਜਦੋਂ ਸਿਮਰਨ ਕਰਦੇ ਹੋ ਜਾਂ ਚੀਜਾਂ ਨੂੰ ਬਿਲਕੁੱਲ ਸ਼ਾਂਤ ਰਹਿਣ ਦਿੰਦੇ ਹੋ?

ਅਸਲ ਵਿੱਚ ਅਸੀਂ ਕੋਈ ਸੀ ਡੀ ਜਾਂ ਟੇਪ ਦੇ ਆਦੀ ਨਹੀਂ ਹਾਂ; ਸਾਡੀ ਸਮਾਧੀ ਅਤੇ ਸੁੰਨ ਸਮਾਧੀ ਬਹੁਤ ਜਲਦੀ ਗਈ; ਦਸਮ ਦੁਆਰ ਕੁਝ ਹੀ ਮਹੀਨਿਆਂ ਵਿੱਚ ਖੁੱਲ੍ਹ ਗਿਆ; ਸਰੀਰ ਦਾ ਪੂਰਨ ਪ੍ਰਕਾਸ਼ ਬਾਬਾ ਜੀ ਦੀ ਸੰਗਤ ਵਿੱਚ ਕੁਝ ਹੀ ਮਹੀਨਿਆਂ ਵਿੱਚ ਹੋ ਗਿਆ, ਹਰ ਚੀਜ ਬਹੁਤ ਤੇਜੀ ਨਾਲ ਅਤੁ ਜਾਦੂਈ ਢੰਗ ਨਾਲ ਵਾਪਰੀ ਕਿ ਅਸੀਂ ਵਿਸ਼ਵਾਸ਼ ਨਹੀਂ ਕਰ ਸਕਦੇ; ਇਹ ਬਾਬਾ ਜੀ ਦੀ ਗੁਰ ਕ੍ਰਿਪਾ ਸੀ। ਅਸੀਂ ਰੂਹਾਨੀ ਉੱਨਤੀ ਲਈ ਬਾਬਾ ਜੀ ਦੀ ਗੁਰ ਕ੍ਰਿਪਾ ਨਾਲ ਬਹੁਤ ਹੀ ਭਾਗਸ਼ਾਲੀ ਹਾਂ; ਉਹਨਾਂ ਦੀ ਸੰਗਤ ਨਾਲ ਨਾਮ ਕੁਝ ਹੀ ਮਹੀਨਿਆਂ ਵਿੱਚ ਰੋਮ ਰੋਮ ਵਿੱਚ ਚਲਾ ਗਿਆ।

ਤੁਹਾਡਾ
ਨਿਸ਼ਾਨਾ
ਕੀ
ਹੈ

ਸਭ ਜਿਸ ਦੀ ਅਸੀਂ ਪ੍ਰਵਾਹ ਕਰਦੇ ਹਾਂ ਉਹ ਹੈ ਕਿ ਪਰਮ ਪਦਵੀ ਜੀਵਣ ਮੁਕਤੀ ਹੈ ਅਤੇ ਐਸੀ ਰੂਹਾਨੀ ਅਵਸਥਾ ਸੱਚਖੰਡ ਹੈ,
ਸਿਰਫ ਨਾਮ ਸਿਮਰਨ ਸੇਵਾ ਪਰਉਪਕਾਰ ਸਾਡੀ ਪਿਆਸ ਹੈ, ਅਸੀਂ ਇਸ ਬਾਰੇ ਹੋਰ ਚਿੰਤਾ ਨਹੀਂ ਕਰਦੇ। ਜੋ ਕੁਝ ਵੀ ਸਾਡੇ ਲਈ ਲਿਖਿਆ ਹੈ ਉਹ ਆਪਣੇ ਆਪ ਵਾਪਰਦਾ ਹੈ, ਜੇਕਰ ਤੁਹਾਡੀ ਕਿਸਮਤ ਸੱਚਖੰਡ ਜਾਣ ਵਾਲੀ ਹੈ ਤਾਂ ਕੋਈ ਚੀਜ ਨਹੀਂ ਜੋ ਮਰਜੀ ਵਾਪਰ ਜਾਵੇ ਤੁਸੀਂ ਉੱਥੇ ਜਾਵੋਗੇ, ਜੇਕਰ ਤੁਸੀਂ ਸਵਰਗ ਜਾਂ ਨਰਕ ਜਾਣ ਵਾਲੀ ਕਿਸਮਤ ਵਾਲੇ ਹੋ ਜੋ ਮਰਜੀ ਹੋਵੇ ਇਹ ਵਾਪਰੇਗਾ, ਇਸ ਲਈ ਆਪਣੀ ਬੰਦਗੀ ਕਰੋ, ਬ੍ਰਹਮ ਗਿਆਨ ਅਵਸਥਾ ਪ੍ਰਾਪਤ ਕਰੋ, ਜੀਵਣ ਮੁਕਤੀ ਅਤੇ ਪਰਮ ਪਾਦਵੀ ਪ੍ਰਾਪਤ ਕਰੋ ਅਤੇ ਤਦ ਤੁਸੀਂ ਇਹਨਾਂ ਸਭ ਚੀਜਾਂ ਬਾਰੇ ਆਪਣੇ ਆਪ ਜਾਣ ਜਾਵੋਗੇ,ਇਸ ਲਈ ਕੁੰਜੀ ਤੁਹਾਡੀ ਬੰਦਗੀ ਹੈ; ਆਪਣਾ ਸਮਾਂ ਇਹਨਾਂ ਫਜੂਲ ਚੀਜਾਂ ਵਿੱਚ ਵਿਅਰਥ ਗੁਆਉਣਾ ਬੰਦ ਕਰੋ, ਪੰਜ ਦੂਤਾਂ, ਇਛਾਵਾਂ ਅਤੇ ਮਾਇਆ ਤੇ ਕਾਬੂ ਪਾੲ ਤੁਸੀਂ ਸਭ ਕੁਝ ਠੀਕ ਕਰ ਲਵੋਗੇ, ਤੁਸੀਂ ਦੂਸਰਿਆਂ ਨਾਲ ਮੁਕਾਬਲਾ ਕਰਨ ਨਹੀਂ ਜਾ ਰਹੇ ਹੋ, ਇੱਥੇ ਰੂਹਾਨੀਅਤ ਵਿੱਚ ਕੋਈ ਮੁਕਾਬਲਾ ਨਹੀਂ ਹੈ, ਇਹ ਸਭ ਗੁਰ ਕ੍ਰਿਪਾ ਹੈ ਜੋ ਅਰਥ ਰੱਖਦੀ ਹੈ, ਅਤੇ ਇਹ ਹੈ ਜੋ ਤੁਹਾਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਅਤੇ ਜੋ ਤੁਹਾਨੂੰ ਉੱਥੇ ਲੈ ਜਾਵੇਗਾ ਜਿੱਥੇ ਜਾਣ ਦੀ ਤੁਹਾਡੀ ਮੰਜਿਲ ਹੈ।

ਆਪਣੀ
ਬੰਦਗੀ
ਨੂੰ
ਪੂਰਾ
ਕਰੋ

ਅਸੀਂ ਤੁਹਾਨੂੰ ਹਮੇਸ਼ਾਂ ਸੱਚ ਦੱਸਿਆ ਹੈ, ਅਤੇ ਇਸ ਸਮੇਂ ਇੱਕ ਵਾਰ ਫਿਰ ਅਸੀਂ ਤੁਹਾਨੂੰ ਸੱਚ ਦੱਸ ਰਹੇ ਹਾਂ,ਤੁਸੀਂ ਆਪਣੇ ਦੋਸਤਾਂ ਨੂੰ ਵੀ ਦੇਖਿਆ ਹੈ, ਤੁਹਨਾਂ ਦੀ ਦ੍ਰਿੜਤਾ ਅਤੇ ਵਿਸ਼ਵਾਸ਼ ਉਹਨਾਂ ਨੂੰ ਐਸੇ ਪੱਧਰ ਤੇ ਲੈ ਗਿਆ ਹੈ, ਅਤੇ ਤੁਸੀਂ ਵੀ ਹੋਵੋਗੇ, ਪਰ ਵਿਸ਼ਵਾਸ਼ ਅਤੇ ਦ੍ਰਿੜਤਾ ਦੀ ਡੁੰਘਾਈ ਯਾਦ ਰੱਖੋ ਇਹ ਮਿਣੀ ਨਹੀਂ ਜਾ ਸਕਦੀ, ਜਾਂ ਇੱਥੇ ਬ੍ਰਹਮ ਗੁਣਾਂ ਦੀ ਕੋਈ ਸੀਮਾ ਨਹੀਂ ਹੈ, ਇਸ ਲਈ ਬਾਕੀ ਸਾਰੇ ਬ੍ਰਹਿਮੰਡ ਨੂੰ ਭੁੱਲ ਜਾਓ ਅਤੇ ਇਸ ਸਮੇਂ ਕੇਵਲ ਆਪਣੇ ਆਪ ਤੇ ਧਿਆਨ ਕੇਂਦਰਤ ਕਰੋ, ਪਹਿਲਾਂ ਆਪਣੀ ਬੰਦਗੀ ਪੂਰੀ ਕਰੋ, ਅਤੇ ਤਦ ਤੁਸੀਂ ਦੂਸਰਿਆਂ ਦੀ ਮਦਦ ਅਤੇ ਸੇਵਾ ਕਰਨ ਦਾ ਮੌਕਾ ਪ੍ਰਾਪਤ ਕਰੋਗੇ।

ਤੁਹਾਡੇ ਪਿਆਰ ਅਤੇ ਸਰਵਸ਼ਕਤੀ ਮਾਨ ਦੀ ਸੇਵਾ ਲਈ ਤੁਹਾਡਾ ਧੰਨਵਾਦ; ਸਾਨੂੰ ਯਕੀਨ ਹੈ ਕਿ ਤੁਹਾਡੀ ਮੰਜਿਲ ਅਕਾਲ ਪੁਰਖ ਦੇ ਚਰਨਾਂ ਵਿੱਚ ਹੈ, ਛੇਤੀ ਜਾਂ ਦੇਰ ਨਾਲ ਤੁਸੀਂ ਉੱਥੇ ਜਾਣਾ ਹੈ, ਇਸ ਲਈ ਇਸ ਨੂੰ ਜਾਰੀ ਰੱਖੋ ਅਤੇ ਬੰਦਗੀ ਤੇ ਧਿਆਨ ਕੇਂਦਰਤ ਕਰੋ ਅਤੇ ਸਾਰੇ ਭਰਮਾਂ ਅਤੇ ਦੁਬਿਧਾ ਤੋਂ ਬਾਹਰ ਨਿਕਲੋ।

ਅਕਥ
ਕਥਾ
ਦਾ
ਕੀ
ਭਾਵ
ਹੈ?

ਅਕਥ ਕਥਾ ਦਾ ਭਾਵ ਹੈ ਉਸ ਅਕੱਥ ਦੀ ਕਹਾਣੀ,ਉਸ ਅਨੰਤ ਦੀ ਕਹਾਣੀ,ਪਾਰ ਬ੍ਰਹਮ ਪਰਮੇਸ਼ਰ ਦੇ ਗੁਣ, ਬ੍ਰਹਮਤਾ ਅਤੇ ਰੂਹਾਨੀਆ, ਇੱਕੋ ਇੱਕ ਕਰਤੇ ਦੀ ਕਹਾਣੀ,ਇਹ ਅਪਰੰਅਪਾਰ ਦੀ ਮਹਿਮਾ ਹੈ,ਇਹ ਅਗਮ ਅਗੋਚਰ ਦੀ ਵਿਆਖਿਆ ਹੈ,ਉਹ ਇੱਕ ਜਿਸ ਨੂੰ ਪੰਜ ਇੰਦਰੀਆਂ ਨਾਲ ਦੇਖਿਆ ਨਹੀਂ ਜਾ ਸਕਦਾ, ਇਹ ਅਸੀਮਤ ਮਾਨ ਸਰੋਵਰ ਦੀ ਕਹਾਣੀ ਹੈਬ੍ਰਹਮਤਾ ਦੇ ਸਮੁੰਦਰ ਦੀ, ਅਕੱਥ ਸਬਦ ਸਰਵਸ਼ਕਤੀ ਮਾਨ ਨਾਲ ਸਬੰਧਤ ਹੈ ਅਤੇ ਕਥਾ ਦਾ ਭਾਵ ਹੈ ਕਹਾਣੀ, ਕਿਉਂਕਿ ਕੋਈ ਵੀ ਉਸ ਨੂੰ ਪੂਰੀ ਤਰਾਂ ਖੋਜਣ ਦੇ ਯੋਗ ਨਹੀਂ ਹੋ ਸਕਿਆ ਹੈ, ਅਤੇ ਕੋਈ ਵੀ ਨਾ ਹੀ ਕਦੀ ਇਹ ਕਰ ਸਕਦਾ ਹੈ,ਇਸ ਲਈ ਕਿਵੇਂ ਕੋਈ ਅਕਾਲ ਪੁਰਖ ਦੀ ਪੂਰਨ ਕਹਾਣੀ ਜਾਂ ਵਿਆਖਿਆ ਕਰ ਸਕਦਾ ਹੈ, ਉਹ ਮਾਪਿਆ ਨਹੀਂ ਜਾ ਸਕਦਾ, ਉਸਦਾ ਕੋਈ ਨਿਰਣਾ ਨਹੀਂ ਕਰ ਸਕਦਾ ਅਤੇ ਸਬਦਾਂ ਵਿੱਚ ਵਿਆਖਿਆ ਨਹੀਂ ਕਰ ਸਕਦਾ ਕਿਉਂਕਿ ਉਹ ਅਨੰਤ, ਅਪਾਰ, ਬੇਅੰਤ ਅਤੇ ਅਗੰਮ ਹੈ, ਇਸ ਲਈ ਇਹ ਅਕਥ ਕਥਾ ਦਾ ਭਾਵ ਹੈ।