ਮੂਲ ਮੰਤਰ

ੴ ਸਤਿਨਾਮ ਸਤਿਗੁਰ ਪ੍ਰਸਾਦਿ ।। 

ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ

ਧੰਨ ਧੰਨ ਗੁਰ ਗੁਰੂ ਸਤਿਗੁਰ ਗੁਰਬਾਣੀ ਸਤਿਸੰਗਤ ਸਤਿਨਾਮ

ਧੰਨ ਧੰਨ ਸਤਿਨਾਮ ਪਰਿਵਾਰ ਜੀ ਕੋਟਾਨ ਕੋਟ ਡੰਡਉਤ ਪਰਵਾਨ ਕਰਨਾ ਜੀ

 

ਗੁਰਪ੍ਰਸਾਦੀ ਗੁਰਕਿਰਪਾ ਦੇ ਨਾਲ ਮੂਲ ਮੰਤਰ ਦੀ ਗੁਰ ਪ੍ਰਸਾਦੀ ਕਥਾ ਸੰਪੂਰਨ ਹੋਈ ਹੈ ਜੀ । ਆਪਨੇ ਸਾਰੀ ਸੰਗਤ ਨੇ ਕਿਰਪਾ ਕਰਨੀ ਇਸ ਨੁੰ ਪੜ੍ਹ ਕੇ ਲਾਹਾ ਖਟਣਾ ਜੀ । ਆਪਣੇ ਹੋਰ ਪਰਿਵਾਰ ਦੇ ਸਜਨਾਂ ਅਤੇ ਮਿੱਤਰ੍ਹਾਂ ਨੂੰ ਵੀ ਇਸਦੀਆਂ ਕਾਪੀਆਂ ਕਰਕੇ ਵੰਡਣੀਆਂ ਜੀ ਤਾਂ ਜੋ ਸਾਰੇ ਇਸ ਇਲਾਹੀ ਗੁਰਪ੍ਰਸਾਦੀ ਕਥਾ ਨੂੰ ਮਾਣ ਸਕਣ ਅਤੇ ਆਪਣਾ ਜੀਵਨ ਸਫਲਾ ਕਰਨ ਵੱਲ ਚਾਲੇ ਪਾ ਸਕਣ ਜੀ ।

  

ਜਪੁਜੀ ਸਾਹਿਬ

 

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ

 ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

 

ਧੰਨ ਧੰਨ ਨਿਰੰਕਾਰ ਰੂਪ ਸਤਿਗੁਰੂ ਅਵਤਾਰ ਨਾਨਕ ਦੇਵ ਪਾਤਿਸ਼ਾਹ ਜੀ ਦੀ ਬੇਅੰਤ ਕਿਰਪਾ ਅਤੇ ਗੁਰਪਰਸਾਦਿ ਦਾ ਸਦਕਾ ਗੁਰਬਾਣੀ ਦਾ ਇਹ ਸਭ ਤੋਂ ਪਹਿਲਾ ਅਤੇ ਬੇਅੰਤ ਅਨੰਤ ਪਰਮ ਸ਼ਕਤੀਸ਼ਾਲੀ ਪੂਰਨ ਸ਼ਬਦ ਵਿੱਚ ਅਗਮ ਅਗੋਚਰ ਬੇਅੰਤ ਅਨੰਤ ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦੀਆਂ ਸਾਰੀਆਂ ਬੇਅੰਤ ਅਨੰਤ ਪਰਮ ਸ਼ਕਤੀਆਂ ਪਰਗਟ ਕਰਨ ਦੀ ਸਮਰਥਾ ਹੈ । ਪੂਰਨ ਬ੍ਰਹਮ ਗਿਆਨ ਦੇ ਇਸ ਪੂਰਨ ਪਰਮ ਸ਼ਬਦ ਵਿੱਚ ਅਗਮ ਅਗੋਚਰ ਸਰਬ ਕਲਾ ਭਰਪੂਰ ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦੀਆਂ ਸਾਰੀਆਂ ਪਰਮ ਸ਼ਕਤੀਆਂ ਨੂੰ ਸਾਡੇ ਹਿਰਦੇ ਵਿੱਚ ਪਰਗਟ ਕਰਨ ਦੀ ਪੂਰਨ ਸਮਰਥਾ ਹੈ । ਪੂਰਨ ਬ੍ਰਹਮ ਗਿਆਨ ਦੇ ਇਸ ਪੂਰਨ ਸ਼ਬਦ ਵਿੱਚ ਅਗਮ ਅਗਾਧ ਗੁਣੀ ਨਿਧਾਨ ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦੇ ਸਾਰੇ ਪਰਮ ਸ਼ਕਤੀਸ਼ਾਲੀ ਗੁਣਾਂ ਦੀ ਕਥਾ ਨੂੰ ਸਾਡੇ ਹਿਰਦੇ ਵਿੱਚ ਪਰਗਟ ਕਰਨ ਦੀ ਪੂਰਨ ਸਮਰਥਾ ਹੈ । ਪੂਰਨ ਤੱਤ ਪਰਮ ਤੱਤ ਗਿਆਨ ਦੇ ਇਸ ਪੂਰਨ ਸ਼ਬਦ ਵਿੱਚ ਅਗਮ ਅਗਾਧ ਅਨੰਤ ਬੇਅੰਤ ਗੁਣੀ ਨਿਧਾਨ ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦੀ ਪਰਮ ਜੋਤ ਪੂਰਨ ਪ੍ਰਕਾਸ ਦੇ ਗੁਰਪਰਸਾਦਿ ਨੂੰ ਸਾਡੇ ਹਿਰਦੇ ਵਿੱਚ ਪਰਗਟ ਕਰਨ ਦੀ ਪੂਰਨ ਸਮਰਥਾ ਹੈ । ਪੂਰਨ ਬ੍ਰਹਮ ਗਿਆਨ ਦੇ ਇਸ ਪੂਰਨ ਸ਼ਬਦ ਵਿੱਚ ਅਗਮ ਅਗਾਧ ਅਗੋਚਰ ਅਨੰਤ ਬੇਅੰਤ ਗੁਣੀ ਨਿਧਾਨ ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦੇ ਗੁਰਪਰਸਾਦਿ ਦੁਆਰਾ ਸਾਡੇ ਹਿਰਦੇ ਨੂੰ ਪੂਰਨ ਸਚਿਆਰੀ ਰਹਿਤ ਦੀ ਬਖ਼ਸ਼ਿਸ ਕਰਕੇ, ਮਾਇਆ ਨੂੰ ਜਿੱਤ ਕੇ, ਤ੍ਰਿਹ ਗੁਣ ਮਾਇਆ ਤੋਂ ਪਰ੍ਹੇ ਜਾਕੇ, ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਸਾਡੇ ਹਿਰਦੇ ਵਿੱਚ ਪਰਗਟ ਕਰਵਾਉਣ ਦੀ ਪੂਰਨ ਸਮਰਥਾ ਹੈ । ਪੂਰਨ ਬ੍ਰਹਮ ਗਿਆਨ ਦੇ ਇਸ ਸ਼ਬਦ ਵਿੱਚ ਅਗਮ ਅਗਾਧ ਗੁਣੀ ਨਿਧਾਨ ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦੇ ਨਿਰਗੁਣ ਸਰੂਪ ਵਿੱਚ ਸਾਨੂੰ ਅਭੇਦ ਕਰ ਲੈਣ ਦੀ ਪੂਰਨ ਸਮਰਥਾ ਹੈ । ਪੂਰਨ ਬ੍ਰਹਮ ਗਿਆਨ ਦੇ ਇਸ ਪੂਰਨ ਸ਼ਬਦ ਵਿੱਚ ਸਾਨੂੰ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ ਪੂਰਨ ਬੰਦਗੀ, ਪਰਉਪਕਾਰ ਅਤੇ ਮਹਾ ਪਰਉਪਕਾਰ ਦੀ ਬੇਅੰਤ ਸੇਵਾ ਦੀ ਬਖ਼ਸ਼ਿਸ ਪ੍ਰਾਪਤ ਕਰਵਾਉਣ ਦੀ ਪੂਰਨ ਸਮਰਥਾ ਹੈ ।

ਪੂਰਨ ਬ੍ਰਹਮ ਗਿਆਨ ਦੇ ਇਸ ਪੂਰਨ ਸ਼ਬਦ ਵਿੱਚ ਸਾਨੂੰ ਪੂਰਨ ਬ੍ਰਹਮ ਗਿਆਨ ਅਤੇ ਪੂਰਨ ਤੱਤ ਗਿਆਨ ਦੀ ਬਖ਼ਸ਼ਿਸ ਪ੍ਰਾਪਤ ਕਰਵਾਉਣ ਦੀ ਪੂਰਨ ਸਮਰਥਾ ਹੈ । ਇਹ ਪੂਰਨ ਸਤਿ ਹੈ ਕਿ ਇਸ ਪੂਰਨ ਸ਼ਬਦ ਦੀ ਮਹਿਮਾ ਬਿਆਨ ਤੋਂ ਪਰ੍ਹੇ ਹੈ (ਇਹ ਲਿਖਤ ਕੇਵਲ ਇਕ ਝਲਕ ਮਾਤਰ ਹੀ ਹੈ) । ਇਹ ਪੂਰਨ ਸਤਿ ਹੈ ਕਿ ਇਹ ਪੂਰਨ ਸ਼ਬਦ ਦੀ ਮਹਿਮਾ ਪੂਰਨ ਸੰਤ ਹੈ, ਪੂਰਨ ਬ੍ਰਹਮ ਗਿਆਨੀ ਹੈ, ਸਤਿਗੁਰੂ ਹੈ, ਪੂਰਨ ਖਾਲਸਾ ਹੈ । ਇਹ ਪੂਰਨ ਸਤਿ ਹੈ ਕਿ ਇਹ ਪੂਰਨ ਸ਼ਬਦ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਵੀ ਗੁਰੂ ਹੈ । ਇਹ ਪੂਰਨ ਸਤਿ ਹੈ ਕਿ ਸਾਰੀ ਗੁਰਬਾਣੀ ਇਸ ਪੂਰਨ ਸ਼ਬਦ ਦੀ ਮਹਿਮਾ ਹੈ । ਇਹ ਪੂਰਨ ਸਤਿ ਹੈ ਕਿ ਇਹ ਪੂਰਨ ਸ਼ਬਦ ਹੀ ਧੰਨ ਧੰਨ ਪੂਰਨ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਦਾ ਆਪ ਪੂਰਨ ਗਿਆਨ ਸਰੂਪ ਹੈ । ਇਹ ਪੂਰਨ ਸਤਿ ਹੈ ਕਿ ਸਾਰੀ ਸ੍ਰਿਸ਼ਟੀ ਦੀ ਉਤੱਪਤੀ ਇਸ ਮੰਤਰ ਵਿੱਚ ਵਖਾਨੇ ਗਏ ਮੂਲ ਤੋਂ ਹੋਈ ਹੈ, ਹੁੰਦੀ ਹੈ ਅਤੇ ਹੁੰਦੀ ਰਹੇਗੀ । ਇਸ ਲਈ ਪੂਰਨ ਬ੍ਰਹਮ ਗਿਆਨ ਦੇ ਇਸ ਪਰਮ ਸ਼ਕਤੀਸ਼ਾਲੀ ਸ਼ਬਦ ਨੂੰ ਮੂਲ ਮੰਤਰ ਅਤੇ ਮਹਾ ਮੰਤਰ ਦੀ ਸਘਿੰਆ ਦਿੱਤੀ ਗਈ ਹੈ । ਇਹ ਪੂਰਨ ਸਤਿ ਹੈ ਕਿ ਅੱਜ ਤਕ ਸਾਰੇ ਸੰਸਾਰ ਵਿੱਚ ਪਰਗਟ ਹੋਏ ਸਾਰੇ ਧਰਮ ਗ੍ਰੰਥਾਂ ਵਿੱਚ ਲਿਖੇ ਗਏ ਮੰਤਰ੍ਹਾਂ ਵਿੱਚੋਂ ਸਾਰਿਆਂ ਦਾ ਸਿਰਮੋਰ ਮੰਤਰ ਇਹ ਮੂਲ ਮੰਤਰ ਹੈ । ਇਹ ਮੂਲ ਮੰਤਰ ਆਪਣੇ ਆਪ ਵਿੱਚ ਪੂਰਨ ਬ੍ਰਹਮ ਦੀ ਪਰਿਭਾਸ਼ਾ ਹੈ, ਪੂਰਨ ਪਰਮ ਬ੍ਰਹਮ ਸ਼ਕਤੀ ਹੈ, ਪੂਰਨ ਬ੍ਰਹਮ ਆਪ ਹੈ । ਜੋ ਮਨੁੱਖ ਇਸ ਪੂਰਨ ਸਤਿ ਨੂੰ ਜਾਣ ਲੈਦਾਂ ਹੈ ਉਹ ਪੂਰਨ ਬੰਦਗੀ ਦੁਆਰਾ ਇਸ ਪੂਰਨ ਸਤਿ ਨੂੰ ਅਨੁਭਵ ਕਰ ਲੈਦਾਂ ਹੈ, ਉਹ ਬੜੇ ਵੱਡੇ ਭਾਗਾਂ ਵਾਲਾ ਹੁੰਦਾ ਹੈ । ਐਸਾ ਮਨੁੱਖ ਪਰਮ ਪਦਵੀ ਨੂੰ ਪ੍ਰਾਪਤ ਹੁੰਦਾ ਹੈ । ਐਸਾ ਮਨੁੱਖ ਪੂਰਨ ਬ੍ਰਹਮ ਗਿਆਨ ਨੂੰ ਪ੍ਰਾਪਤ ਕਰ ਲੈਦਾ ਹੈ । ਐਸਾ ਮਨੁੱਖ ਪੂਰਨ ਤੱਤ ਗਿਆਨ ਨੂੰ ਪ੍ਰਾਪਤ ਕਰ ਲੈਦਾਂ ਹੈ । ਐਸਾ ਮਨੁੱਖ ਪੂਰਨ ਸੰਤ ਬਣ ਜਾਂਦਾ ਹੈ । ਐਸਾ ਮਨੁੱਖ ਪੂਰਨ ਬ੍ਰਹਮ ਗਿਆਨੀ ਬਣ ਜਾਂਦਾ ਹੈ । ਐਸਾ ਮਨੁੱਖ ਪੂਰਨ ਖਾਲਸਾ ਬਣ ਜਾਂਦਾ ਹੈ । ਐਸਾ ਮਨੁੱਖ ਅੰਮ੍ਰਿਤਧਾਰੀ ਬਣ ਜਾਂਦਾ ਹੈ । ਐਸਾ ਮਨੁੱਖ ਅੰਮ੍ਰਿਤ ਦਾ ਦਾਤਾ ਬਣ ਜਾਂਦਾ ਹੈ । ਐਸਾ ਮਨੁੱਖ ਅਪਰਸ ਅਪਾਰਸ ਬਣ ਜਾਂਦਾ ਹੈ । ਐਸਾ ਮਨੁੱਖ ਜੀਅ ਦਾਨ ਅਤੇ ਗੁਰਪਰਸਾਦਿ ਦੇ ਦਾਨ ਦੇਣ ਦਾ ਅਧਿਕਾਰੀ ਬਣ ਜਾਂਦਾ ਹੈ । ਐਸਾ ਮਨੁੱਖ ਅੰਮ੍ਰਿਤ ਦਾ ਸੋਮਾ ਬਣ ਜਾਂਦਾ ਹੈ ।

ਇਸ ਲਈ ਸਾਰੀ ਮਨੁੱਖਤਾ ਦੇ ਚਰਨਾਂ ਤੇ ਬੇਨਤੀ ਹੈ ਕਿ ਇਸ ਮੂਲ ਮੰਤਰ ਮਹਾ ਮੰਤਰ ਦੀ ਬੇਅੰਤ ਅਨੰਤ ਮਹਿਮਾ ਨੂੰ ਸਮਝੋ ਅਤੇ ਇਸ ਨੂੰ ਪ੍ਰਾਪਤ ਕਰਨ ਦਾ ਯੱਤਨ ਕਰੋ ਜੀ ਅਤੇ ਆਪਣਾ ਜਨਮ ਸਫਲ ਕਰੋ ਜੀ ।