“ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ” ਗੁਰ ਪ੍ਰਸਾਦਿ ਹੈ । ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ – ਪਰਉਪਕਾਰ ਅਤੇ ਮਹਾ ਪਰਉਪਕਾਰ ਇਸ ਮਹਾ ਮੰਤਰ ਮੂਲ ਮੰਤਰ ਵਿੱਚ ਸਮਾਇਆ ਹੋਇਆ ਹੈ । ਸਾਰੀਆਂ ਪਰਮ ਅਨੰਤ ਬੇਅੰਤ ਸ਼ਕਤੀਆਂ ਇਸ ਮਹਾ ਮੰਤਰ ਮੂਲ ਮੰਤਰ ਵਿੱਚ ਸਮਾਈਆਂ ਹੋਈਆਂ ਹਨ । ਇਹ ਮਹਾ ਮੰਤਰ ਮੂਲ ਮੰਤਰ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਪਰਉਪਕਾਰ ਅਤੇ ਮਹਾ ਪਰਉਪਕਾਰ ਦਾ ਸੋਮਾ ਹੈ । ਇਹ ਮਹਾ ਮੰਤਰ ਮੂਲ ਮੰਤਰ ਅੰਮ੍ਰਿਤ ਦਾ ਸੋਮਾ ਹੈ, ਜੀਵਨ ਮੁਕਤੀ ਦਾ ਸੋਮਾ ਹੈ, ਹਿਰਦੇ ਵਿੱਚ ਪਰਮ ਜੋਤ ਪੂਰਨ ਪ੍ਰਕਾਸ਼ ਦਾ ਸੋਮਾ ਹੈ, ਮਾਇਆ ਨੂੰ ਜਿੱਤਣ ਦੀ ਪਰਮ ਸ਼ਕਤੀ ਦਾ ਸੋਮਾ ਹੈ, ਹਿਰਦੇ ਨੂੰ ਪੂਰਨ ਸਚਿਆਰੀ ਰਹਿਤ ਦੀ ਬਖ਼ਸ਼ਿਸ਼ ਪ੍ਰਾਪਤ ਕਰਵਾਉਣ ਦਾ ਸੋਮਾ ਹੈ, ਪਰਮ ਪਦਵੀ ਪ੍ਰਾਪਤ ਕਰਨ ਦਾ ਸੋਮਾ ਹੈ । ਇਹ ਸਭ ਕੁੱਛ ਗੁਰ ਪ੍ਰਸਾਦਿ ਹੈ । “ਗੁਰ” ਦਾ ਭਾਵ ਅਕਾਲ ਪੁਰਖ ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ, “ਪ੍ਰਸਾਦਿ” ਦਾ ਭਾਵ ਹੈ ਬਖ਼ਸ਼ਿਸ਼, ਰਹਿਮਤ, ਕ੍ਰਿਪਾ, ਪਰਮ ਸ਼ਕਤੀ । ਕੇਵਲ ਅਕਾਲ ਪੁਰਖ ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਕ੍ਰਿਪਾ, ਰਹਿਮਤ, ਪਰਮ ਸ਼ਕਤੀ ਦੁਆਰਾ ਹੀ ਪ੍ਰਾਪਤ ਹੁੰਦਾ ਹੈ । ਸੰਤ ਸਤਿਗੁਰੂ ਜਿਸ ਵਿਚ ਉਹ ਆਪ ਮੌਜੂਦ ਹੈ ਅਤੇ ਆਪ ਵਰਤਦਾ ਹੈ, ਦੇ ਰਾਹੀਂ, ਨਾਮ ਸਰੂਪ ਵਿਚ ਵਰਤਾਇਆ ਜਾਂਦਾ ਹੈ । ਸਤਿਗੁਰੂ ਦੀ ਕ੍ਰਿਪਾ ਸਦਕਾ ਹੀ ਨਾਮ ਪ੍ਰਫ਼ੁੱਲਤ ਹੁੰਦਾ ਹੈ । ਅੰਤ ਕੂੜ ਦੀ ਦੀਵਾਰ ਤੋੜ ਕੇ, ਅੰਦਰਲਾ ਸਤਿਗੁਰੂ ਬਾਹਰਲੇ ਸਤਿਗੁਰੂ ਨਾਲ ਜੁੜ ਜਾਂਦਾ ਹੈ, ਭਾਵ ਨਿਰਗੁਣ ਅਤੇ ਸਰਗੁਣ (ਅਕਾਲ ਪੁਰਖ ਦੇ ਦੋਵੇਂ ਹਿੱਸੇ) ਜੁੜ ਜਾਂਦੇ ਹਨ ਅਤੇ ਮਨੁੱਖ ਨੂੰ ਜਿਉਂਦੇ ਜੀਅ ਹੀ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ । ਮਨੱਖ ਜਿਉਂਦੇ ਜੀਅ ਜੀਵਨ ਮੁਕਤ ਹੁੰਦਾ ਹੈ ।
ਧੰਨ ਧੰਨ ਸ਼੍ਰੀ ਗੁਰੂ ਅਵਤਾਰ ਧੰਨ ਧੰਨ ਨਾਨਕ ਪਤਿਸ਼ਾਹ ਜੀ ਸਾਨੂੰ ਆਪਣੀ ਬੇਅੰਤ ਦਿਆਲਤਾ ਨਾਲ ਗੁਰ ਕ੍ਰਿਪਾ ਅਤੇ ਗੁਰ ਪ੍ਰਸਾਦਿ ਦੀ ਮਹਿਮਾ ਬਾਰੇ ਪੂਰਨ ਬ੍ਰਹਮ ਗਿਆਨ ਬਖ਼ਸ਼ ਰਹੇ ਹਨ । ਸਾਡੀ ਜਿੰਦਗੀ ਦਾ ਅਧਾਰ ਗੁਰਕਿਰਪਾ ਹੈ । ਸਾਡੀ ਜਿੰਦਗੀ ਵਿੱਚ ਹਰ ਚੀਜ਼ ਗੁਰਕਿਰਪਾ ਨਾਲ ਸਾਡੇ ਭਲੇ ਲਈ ਹੀ ਵਾਪਰਦੀ ਹੈ । ਗੁਰਕਿਰਪਾ ਦੀ ਇਸ ਮਹਾਨ ਸ਼ਕਤੀ ਨਾਲ ਹੀ ਅਸੀਂ ਪੰਜ ਦੂਤਾਂ: ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਤੇ ਜਿੱਤ ਪਾ ਸਕਦੇ ਹਾਂ ਅਤੇ ਤ੍ਰਿਸ਼ਨਾ ਉੱਪਰ ਜਿੱਤ ਪਾ ਸਕਦੇ ਹਾਂ । ਗੁਰਕਿਰਪਾ ਅਤੇ ਗੁਰਪਰਸਾਦਿ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੀਆਂ ਬੇਅੰਤ ਦਰਗਾਹੀ ਸ਼ਕਤੀਆਂ ਹਨ । ਗੁਰਕਿਰਪਾ ਅਤੇ ਗੁਰਪਰਸਾਦਿ ਦੀ ਪ੍ਰਾਪਤੀ ਬੜੇ ਵੱਡੇ ਭਾਗਾਂ ਨਾਲ ਹੁੰਦੀ ਹੈ । ਇਸ ਬੇਅੰਤ ਸ਼ਕਤੀ ਦਾ ਸਦਕਾ ਹੀ ਅਸੀਂ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਅਤੇ ਆਸਾ ਤ੍ਰਿਸ਼ਨਾ ਮਨਸ਼ਾ ਉੱਪਰ ਜਿੱਤ ਪ੍ਰਾਪਤ ਕਰ ਜੀਵਨ ਮੁਕਤੀ ਹਾਸਲ ਕਰ ਸਕਦੇ ਹਾਂ । ਇਸ ਬੇਅੰਤ ਸ਼ਕਤੀ ਦਾ ਸਦਕਾ ਹੀ ਅਸੀਂ ਮਾਇਆ ਉੱਪਰ ਜਿੱਤ ਪ੍ਰਾਪਤ ਕਰ ਦਰਗਾਹ ਵਿੱਚ ਮਾਨ ਪ੍ਰਾਪਤ ਕਰ ਸਕਦੇ ਹਾਂ । ਇਸ ਬੇਅੰਤ ਸ਼ਕਤੀ ਦਾ ਸਦਕਾ ਹੀ ਅਸੀਂ ਅਪਣੇ ਹਿਰਦੇ ਦੀ ਪੂਰਨ ਸਚਿਆਰੀ ਰਹਤ ਦੀ ਪ੍ਰਾਪਤੀ ਕਰਕੇ ਪਰਮ ਪਦ ਦੀ ਪ੍ਰਾਪਤੀ ਕਰ ਸਕਦੇ ਹਾਂ । ਇਸ ਬੇਅੰਤ ਸ਼ਕਤੀ ਦਾ ਸਦਕਾ ਹੀ ਅਸੀਂ ਸਹਿਜ ਅਵਸਥਾ ਅਤੇ ਅੱਟਲ ਅਵਸਥਾ ਦੀ ਪ੍ਰਾਪਤੀ ਕਰਕੇ ਅਕਾਲ ਪੁਰਖ ਦੇ ਨਿਰਗੁਨ ਸਰੂਪ ਵਿੱਚ ਲੀਨ ਹੋ ਸਕਦੇ ਹਾਂ । ਇਥੇ ਦਾਸਨ ਦਾਸ ਦੇ ਜਾਤੀ ਤਜੁਰਬੇ ਦੇ ਅਧਾਰ ਤੇ ਇਹ ਕਹਿਨਾ ਗਲੱਤ ਨਹੀਂ ਹੋਵੇਗਾ ਕਿ ਬਹੁਤ ਸਾਰੇ ਲੋਕਾਂ (ਕਰੋੜਾਂ ਵਿੱਚ) ਨੂੰ ਗੁਰਕਿਰਪਾ ਅਤੇ ਗੁਰਪਰਸਾਦਿ ਦੀ ਪ੍ਰਾਪਤੀ ਹੁੰਦੀ ਹੈ, ਪਰੰਤੂ ਕੋਈ ਵਿਰਲਾ ਹੀ ਇਸ ਗੁਰਕਿਰਪਾ ਅਤੇ ਗੁਰਪਰਸਾਦਿ ਦੀ ਸੇਵਾ ਸੰਭਾਲਤਾ ਕਰਕੇ ਦਰਗਾਹ ਮਾਨ ਪ੍ਰਾਪਤ ਕਰਦਾ ਹੈ । ਇਸਦਾ ਵੱਡਾ ਕਾਰਣ ਕੇਵਲ ਸੇਵਾ ਸੰਭਾਲਤਾ ਦੀ ਕਮੀ ਹੈ, ਕੇਵਲ ਆਪਾ ਅਰਪਣ ਕਰਨ ਦੀ ਕਮੀ ਹੈ, ਕੇਵਲ ਆਪਣਾ ਤਨ ਮਨ ਧਨ ਗੁਰੂ ਦੇ ਚਰਨਾਂ ਵਿੱਚ ਅਰਪਣ ਕਰਨ ਦੀ ਘਾਟ ਹੈ, ਕੇਵਲ ਮਨਮਤਿ ਤਿਆਗ ਕਰ ਗੁਰਮਤਿ ਨੂੰ ਅਪਨਾਉਣ ਦੀ ਕਮੀ ਹੈ । ਦੂਜਾ ਵੱਡਾ ਕਾਰਣ ਹੈ ਮਾਇਆ ਦੇ ਹੱਥੋਂ ਹਾਰ ਜਾਣਾ । ਬੰਦਗੀ ਹੋਰ ਕੁੱਛ ਨਹੀਂ, ਕੇਵਲ ਮਾਇਆਂ ਨਾਲ ਜੰਗ ਹੈ। ਅਤੇ ਇਸ ਜੰਗ ਵਿੱਚ ਆਮ ਲੋਕ ਮਾਇਆ ਦੇ ਅੱਗੇ ਅਪਣੇ ਹਥਿਆਰ ਸੁੱਟ ਦੇਂਦੇ ਹਨ ਅਤੇ ਮਾਇਆ ਨਾਲ ਮੁਕਾਬਲਾ ਨਾ ਕਰ ਮਇਆ ਤੋਂ ਹਾਰ ਮੰਨ ਮੁੜ ਅਪਣੀ ਪਹਿਲਾਂ ਵਾਲੀ ਜਿੰਦਗੀ ਵਿੱਚ ਚਲੇ ਜਾਂਦੇ ਹਨ। ਕਈ ਲੋਕ ਤਾਂ ਸੁਹਾਗ ਦੀ ਪ੍ਰਾਪਤੀ ਕਰ ਕਰਮ ਖੰਡ ਤੋਂ ਮੁੜ ਫਿਰ ਧਰਮ ਖੰਡ ਵਿੱਚ ਜਾ ਡਿਗਦੇ ਹਨ । ਦਾਸਨ ਦਾਸ ਦੇ ਨਿਜੀ ਜੀਵਨ ਵਿੱਚ ਐਸੇ ਲੋਕਾਂ ਦੀ ਕੋਈ ਕਮੀ ਨਹੀਂ ਹੈ । ਇਸ ਲਈ ਆਪ ਸਭਨਾਂ ਦੇ ਚਰਨਾਂ ਵਿੱਚ ਦੋਵੇਂ ਹਥ ਜੋੜ ਦਾਸਨ ਦਾਸ ਦੀ ਬੇਨਤੀ ਹੈ ਕਿ ਜੇਕਰ ਆਪਨੂੰ ਗੁਰਕਿਰਪਾ ਅਤੇ ਗੁਰਪਰਸਾਦਿ ਦੇ ਇਸ ਵੱਡਭਾਗ ਦੀ ਪ੍ਰਾਪਤੀ ਹੁੰਦੀ ਹੈ ਤਾਂ ਇਸ ਦੀ ਸੇਵਾ ਸੰਭਾਲਤਾ ਕਰੋ ਜੀ । ਜਦ ਤੁਸੀਂ ਇਸ ਗੁਰਕਿਰਪਾ ਅਤੇ ਗੁਰਪਰਸਾਦਿ ਦੀ ਪੂਰਨ ਮਾਸੂਮਿਅਤ ਨਾਲ ਸੇਵਾ ਸੰਭਾਲਤਾ ਕਰੋਗੇ, ਜਦ ਤੁਸੀਂ ਪੂਰਨ ਭਰੋਸੇ, ਸ਼ਰਧਾ ਅਤੇ ਪ੍ਰੀਤ ਨਾਲ ਅਪਣਾ ਆਪਾ ਗੁਰੂ ਦੇ ਚਰਨਾਂ ਵਿੱਚ ਅਰਪਣ ਕਰ ਤਨ ਮਨ ਧਨ ਨਾਲ ਗੁਰੂ ਦੀ ਸੇਵਾ ਵਿੱਚ ਲੀਨ ਹੋ ਜਾਵੋਗੇ ਤਾਂ ਗੁਰੂ ਤੁਹਾਡੀ ਬਾਂਹ ਫੜ੍ਹ ਤੁਹਾਡੀ ਮਾਇਆ ਦੇ ਚਪੇੜਿਆਂ ਤੋਂ ਪੂਰੀ ਤਰ੍ਹਾਂ ਨਾਲ ਰਖਿਆ ਕਰ ਮਾਇਆ ਦੇ ਇਸ ਭਵਜਲ ਤੋਂ ਪਾਰ ਲੈ ਜਾਵੇਗਾ ਅਤੇ ਦਰਗਾਹ ਵਿੱਚ ਮਾਨ ਦੁਆਕੇ ਆਪਨੂੰ ਆਪਣੇ ਵਰਗਾ ਬਣਾ ਕੇ ਅਕਾਲ ਪੁਰਖ ਦੇ ਦਰਸ਼ਨ ਕਰਵਾ ਉਸ ਦੇ ਚਰਨਾਂ ਵਿੱਚ ਪੂਰੀ ਤਰ੍ਹਾਂ ਲੀਨ ਕਰ ਦੇਵੇਗਾ ।
ਸ਼ਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਇਹ ਸਾਰੇ ਗੁਣ ਅਤੇ ਪਰਮ ਸ਼ਕਤੀਆਂ ਉਸਦੇ ਗੁਰਪ੍ਰਸਾਦੀ ਨਾਮ “ਸਤਿਨਾਮੁ” ਵਿਚ ਮੌਜੂਦ ਹਨ । ਮੂਲ ਮੰਤਰ ਵਿਆਖਿਆ ਤੋਂ ਪਰੇ ਹੈ, ਬੇਅੰਤ ਹੈ, ਅਨੰਤ ਹੈ । ਸਾਰਾ ਹੀ ਗੁਰੂ ਗ੍ਰੰਥ ਸਾਹਿਬ ਉਸ ਦੀ ਵਿਆਖਿਆ ਦਾ ਇਕ ਯਤਨ ਹੈ । ਮੂਲ ਮੰਤਰ ਹੀ ਬੀਜ ਮੰਤਰ ਹੈ ।
ਬੀਜ ਮੰਤਰ ਸਰਬ ਕੋ ਗਿਆਨ ॥
ਆਦਿ ਜੁਗਾਦਿ ਤੋਂ ਸਚਿਖੰਡ ਵਿਚ ਲਗਾਤਾਰ ਗੁਰਬਾਣੀ ਦਾ ਪ੍ਰਵਾਹ ਚਲ ਰਿਹਾ ਹੈ, ਜਿਸ ਦਾ ਭਾਵ ਹੈ ਕਿ ਅਕਾਲ ਪੁਰਖ ਦੇ ਗੁਣ ਅਤੇ ਸੰਤ ਪੁਰਖਾਂ ਦੇ ਆਉਣ-ਜਾਣ ਦੀ ਇਕ ਨਾ ਟੁੱਟਣ ਵਾਲੀ ਲੜੀ ਹੈ । ਇਹ ਇਕ ਨਾ ਟੁੱਟਣ ਵਾਲੀ ਲੜੀ ਇਸ ਲਈ ਹੈ, ਕਿਉਂਕਿ ਸਤਿ ਪਾਰਬ੍ਰਹਮ ਦੇ ਗੁਣ ਬੇਅੰਤ ਹਨ, ਉਸਦੀਆਂ ਇਲਾਹੀ ਸ਼ਕਤੀਆਂ ਬੇਅੰਤ ਅਨੰਤ ਹਨ ਅਤੇ ਇਹ ਲੜੀ ਉਸ ਬੇਅੰਤਤਾ ਨੂੰ ਬਿਆਨ ਕਰਦੀ ਹੈ ਅਤੇ ਉਸ ਦਾ ਵਖਿਆਨ ਕਰਦੀ ਹੈ । ਸਮਝਣ ਵਾਲੀ ਗੱਲ ਇਹ ਹੈ ਕਿ “ੴ ਸਤਿਨਾਮੁ” ਗੁਰਪ੍ਰਸਾਦੀ ਹੈ । ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਦੇ ਗੁਰ ਪ੍ਰਸਾਦਿ ਦੇ ਪ੍ਰਾਪਤ ਕਰਨ ਤੋਂ ਬਾਅਦ, ਸੰਤ ਸਤਿਗੁਰੂ ਦੀ ਸੰਗਤ ਅਧੀਨ ਪੂਰਨ ਸ਼ਰਧਾ, ਪ੍ਰੀਤ ਅਤੇ ਵਿਸ਼ਵਾਸ ਨਾਲ ਨਾਮ ਸਿਮਰਨ ਕੀਤਿਆਂ ਅਤੇ ਆਪਣਾ ਤਨ ਮਨ ਧਨ ਅਰਪਣ ਕੀਤਿਆਂ ਸੱਚਖੰਡ ਦੇ ਵਾਸੀ ਬਣੀਦਾ ਹੈ ਅਤੇ ਪੂਰਨ ਬ੍ਰਹਮ ਗਿਆਨ ਪੂਰਨ ਤੱਤ ਗਿਆਨ ਦੇ ਗੁਰ ਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ, ਪਰਉਪਕਾਰ ਅਤੇ ਮਹਾ ਪਰਉਪਕਾਰ ਵਰਗੀ ਬੇਅੰਤ ਸੇਵਾ ਦਾ ਗੁਰ ਪ੍ਰਸਾਦਿ ਪ੍ਰਾਪਤ ਹੁੰਦਾ ਹੈ । ਪੂਰਨ ਸੰਤ, ਸਤਿਗੁਰੂ, ਪੂਰਨ ਬ੍ਰਹਮ ਗਿਆਨੀ ਹੀ ਗੁਰ ਪ੍ਰਸਾਦਿ ਦਾ ਸੋਮਾ ਹੈ ।
ਜਾ ਕੈ ਰਿਦੈ ਬਿਸ੍ਵਾਸ ਪ੍ਰਭ ਆਇਆ ।।
ਤਤੁ ਗਿਆਨੁ ਤਿਸੁ ਮਨਿ ਪ੍ਰਗਟਾਇਆ ।।
(ਪੰਨਾ : 285)
ਕੇਵਲ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵੱਲੋਂ ਜਿਨ੍ਹਾਂ ਪੂਰਨ ਸੰਤਾਂ, ਸਤਿਗੁਰਾਂ, ਪੂਰਨ ਬ੍ਰਹਮਗਿਆਨੀਆਂ ਨੂੰ ਗੁਰ ਪ੍ਰਸਾਦਿ ਵੰਡਣ ਦੀ ਸੇਵਾ ਦੀ ਬਖ਼ਸ਼ਿਸ਼ ਹੁੰਦੀ ਹੈ, ਉਹੀ ਇਹ ਗੁਰ ਪ੍ਰਸਾਦਿ ਦਾ ਦਾਨ ਦੇ ਸਕਦੇ ਹਨ, ਦੂਜੇ ਨਹੀਂ । ਜਿਨ੍ਹਾਂ ਵਿਅਕਤੀਆਂ ਨੂੰ ਗੁਰ ਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ ਉਨ੍ਹਾਂ ਦੇ ਵਡੇ ਭਾਗ ਹੁੰਦੇ ਹਨ । ਜਿਨ੍ਹਾਂ ਨੂੰ ਹਾਲੀ ਗੁਰ ਪ੍ਰਸਾਦਿ ਨਹੀਂ ਮਿਲਿਆ, ਉਨ੍ਹਾਂ ਨੂੰ ਅਰਦਾਸ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਨੂੰ ਵੀ ਗੁਰ ਪ੍ਰਸਾਦਿ ਪ੍ਰਾਪਤ ਹੋ ਸਕੇ । ਸ਼ੁਧ ਹਿਰਦੇ ਨਾਲ ਕੀਤੀ ਹੋਈ ਅਰਦਾਸ ਅਤੇ ਪੁਰਬਲੇ ਕਰਮਾਂ ਦੇ ਅੰਕੁਰ, ਜਗਿਆਸੂ ਨੂੰ ਪੂਰਨ ਸੰਤ ਸਤਿਗੁਰੂ ਨਾਲ ਮਿਲਾਉਂਦੇ ਹਨ ਅਤੇ ਫ਼ਿਰ ਗੁਰਪ੍ਰਸਾਦਿ ਪ੍ਰਾਪਤ ਹੁੰਦਾ ਹੈ ।
ਭਾਗ ਹੋਆ ਗੁਰ ਸੰਤ ਮਿਲਾਇਆ ॥
ਪ੍ਰਭੁ ਅਭਿਨਾਸੀ ਘਰ ਮਹਿ ਪਾਇਆ ॥
ਐਸਾ ਸੰਤ ਮਿਲਾਵਉ ਮੋਕਉ ਕੰਤ ਜਿਨ੍ਹਾਂ ਦੇ ਪਾਸਿ ॥
ਸੰਤ ਸੰਗਿ ਅੰਤਰ ਪ੍ਰਭੁ ਡੀਠਾ॥ ਨਾਮੁ ਪ੍ਰਭੂ ਕਾ ਲਾਗਾ ਮੀਠਾ ॥
ਸਰਬ ਨਿਧਾਨ ਨਾਨਕ ਹਰਿ ਰੰਗ॥ ਨਾਨਕ ਪਾਈਐ ਸਾਧ ਕੈ ਸੰਗਿ ॥
ਸਾਧ ਜਨਾ ਕੀ ਮਾਂਗਉ ਧੁਰਿ॥ ਨਾਨਕ ਕੀ ਹਰਿ ਲੋਚਾ ਪੂਰਿ ॥
ਸੰਤ ਜਪਾਵੈ ਨਾਮੁ ॥
ਸਤਿਗੁਰੁ ਸਿਖ ਕਉ ਨਾਮੁ ਧਨ ਦੇਇ ॥
ਨਾਮੁ ਅਮੋਲਕ ਰਤਨ ਹੈ ਪੂਰੈ ਸਤਿਗੁਰੁ ਪਾਸਿ ॥
ਸਤਿਪੁਰਖ ਜਿਨ ਜਾਨਿਆ ਸਤਿਗੁਰੁ ਤਿਸ ਕਾ ਨਾਉ ॥
ਬ੍ਰਹਮਗਿਆਨੀ ਆਪ ਪ੍ਰਮੇਸ਼ਰ ॥
ਬ੍ਰਹਮਗਿਆਨੀ ਆਪ ਨਿਰੰਕਾਰ ॥
ਬ੍ਰਹਮਗਿਆਨੀ ਮੁਕਤਿ ਜੁਗਤਿ ਜੀਅ ਕਾ ਦਾਤਾ ॥
ਬ੍ਰਹਮਗਿਆਨੀ ਪੂਰਨ ਪੁਰਖ ਬਿਧਾਤਾ ॥
ਨਾਨਕ ਸਾਧੁ ਪ੍ਰਭੁ ਭੇਦ ਨਾ ਭਾਈ ॥
ਸਾਧ ਕੀ ਸੋਭਾ ਕਾ ਨਾਹੀ ਅੰਤ ॥
ਸਾਧ ਕੀ ਸੋਭਾ ਸਦਾ ਬੇਅੰਤ ॥
ਸੋ ਕੇਵਲ ਪੂਰਨ ਬ੍ਰਹਮਗਿਆਨੀ, ਪੂਰਨ ਸੰਤ, ਪੂਰਨ ਸਾਧ, ਸਤਿਗੁਰ, ਪ੍ਰਗਟਿਉ ਜੋਤਿ ਹੀ ਸੰਗਤਾਂ ਨੂੰ ਗੁਰ ਪ੍ਰਸਾਦਿ ਦੇਣ ਦੇ ਸਮਰੱਥ ਹੈ । ਗੁਰਬਾਣੀ ਸਲੋਕਾਂ ਅਤੇ ਸ਼ਬਦਾਂ ਨਾਲ ਭਰਪੂਰ ਹੈ, ਜੋ ਇਹ ਦ੍ਰਿੜਾਉਂਦੇ ਹਨ ਕਿ ਨਾਮ ਕੀ ਹੈ ? ਅਤੇ ਕਿਵੇਂ ਪ੍ਰਾਪਤ ਹੁੰਦਾ ਹੈ ?