ਜਪੁਜੀ ਪਉੜੀ ੨੦

ਭਰੀਐ ਹਥੁ ਪੈਰੁ ਤਨੁ ਦੇਹ

ਪਾਣੀ ਧੋਤੈ ਉਤਰਸੁ ਖੇਹ

ਮੂਤ ਪਲੀਤੀ ਕਪੜੁ ਹੋਇ

ਦੇ ਸਾਬੂਣੁ ਲਈਐ ਓਹੁ ਧੋਇ

ਭਰੀਐ ਮਤਿ ਪਾਪਾ ਕੈ ਸੰਗਿ

ਓਹੁ ਧੋਪੈ ਨਾਵੈ ਕੈ ਰੰਗਿ

ਪੁੰਨੀ ਪਾਪੀ ਆਖਣੁ ਨਾਹਿ

ਕਰਿ ਕਰਿ ਕਰਣਾ ਲਿਖਿ ਲੈ ਜਾਹੁ

ਆਪੇ ਬੀਜਿ ਆਪੇ ਹੀ ਖਾਹੁ

ਨਾਨਕ ਹੁਕਮੀ ਆਵਹੁ ਜਾਹੁ ੨੦ 

      ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ ਬੇਅੰਤ ਦਿਆਲਤਾ ਦਾ ਸਦਕਾ ਸਾਰੀ ਲੋਕਾਈ ਦੀ ਝੋਲੀ ਵਿੱਚ ਪੁੰਨ ਅਤੇ ਪਾਪ ਬਾਰੇ ਪੂਰਨ ਬ੍ਰਹਮ ਗਿਆਨ ਦੇ ਇਹ ਅਨਮੋਲਕ ਰਤਨ ਪਾ ਰਹੇ ਹਨਇੱਕ ਆਮ ਮਨੁੱਖ ਦਾ ਜੀਵਨ ਮਾਇਆ ਦੇ ਅਧੀਨ ਪਾਪਾਂ ਅਤੇ ਪੁੰਨ ਕਰਮਾਂ ਨਾਲ ਭਰਪੂਰ ਹੁੰਦਾ ਹੈਇੱਕ ਆਮ ਮਨੁੱਖ ਆਪਣੇ ਜੀਵਨ ਵਿੱਚ ਪਾਪ ਵੀ ਕਮਾਉਂਦਾ ਹੈ ਅਤੇ ਪੁੰਨ ਵੀ ਖੱਟਦਾ ਹੈਜੇਕਰ ਮਨੁੱਖ ਕੇਵਲ ਪਾਪ ਹੀ ਕਰਦਾ ਹੋਵੇ ਤਾਂ ਉਸਨੂੰ ਮੁੜ ਮਨੁੱਖਾ ਜਨਮ ਨਹੀਂ ਮਿਲਦਾ ਹੈਜੋ ਮਨੁੱਖ ਕੇਵਲ ਪਾਪ ਹੀ ਕਮਾਉਂਦੇ ਹਨ ਉਨ੍ਹਾਂ ਨੂੰ ਫਿਰ ਮਨੁੱਖਾ ਜਨਮ ਨਹੀਂ ਮਿਲਦਾ ਹੈਜੋ ਮਨੁੱਖ ਕੇਵਲ ਪਾਪ ਹੀ ਕਮਾਉਂਦੇ ਹਨ ਉਨ੍ਹਾਂ ਨੂੰ ਅਣਮਿੱਥੇ ਸਮੇਂ ਲਈ ੮੪ ਲੱਖ ਜੂਨਾਂ ਵਿੱਚ ਭਟਕਣਾ ਪੈਂਦਾ ਹੈਜੋ ਮਨੁੱਖ ਕੁਝ ਪਾਪ ਵੀ ਕਮਾਉਂਦੇ ਹਨ ਪਰੰਤੂ ਪੁੰਨ ਵੀ ਕਮਾਉਂਦੇ ਹਨ ਉਨ੍ਹਾਂ ਨੂੰ ਮਨੁੱਖਾ ਜਨਮ ਮਿਲ ਜਾਂਦਾ ਹੈਮਨੁੱਖਾ ਜਨਮ ਮਿਲਣ ਦਾ ਅਰਥ ਹੈ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਬੰਦਗੀ ਕਰਨ ਦਾ ਇੱਕ ਹੋਰ ਮੌਕਾ ਮਿਲ ਜਾਣਾਜੋ ਮਨੁੱਖ ਕੇਵਲ ਪੁੰਨ ਹੀ ਕਮਾਉਂਦੇ ਹਨ ਉਨ੍ਹਾਂ ਨੂੰ ਗੁਰਪ੍ਰਸਾਦਿ ਦੀ ਪ੍ਰਾਪਤੀ ਹੋ ਜਾਂਦੀ ਹੈ ਅਤੇ ਉਹ ਆਪਣੀ ਬੰਦਗੀ ਪੂਰਨ ਕਰਕੇ ਅਕਾਲ ਪੁਰਖ ਵਿੱਚ ਅਭੇਦ ਹੋ ਜਾਂਦੇ ਹਨ ਅਤੇ ਉਨ੍ਹਾਂ ਦਾ ਜਨਮ-ਮਰਣ ਦਾ ਬੰਧਨ ਸਮਾਪਤ ਹੋ ਜਾਂਦਾ ਹੈਮਨੁੱਖੀ ਜੀਵਨ ਵਿੱਚ ਸਾਰੇ ਦੁੱਖਾਂ-ਕਲੇਸ਼ਾਂ ਦਾ ਕਾਰਨ ਕੇਵਲ ਮਨੁੱਖ ਦੇ ਪਿੱਛਲੇ ਜਨਮਾਂ ਵਿੱਚ ਕੀਤੇ ਗਏ ਪਾਪ ਹੀ ਹੁੰਦਾ ਹੈ ਅਤੇ ਸਾਰੇ ਦੁਨਿਆਵੀ ਸੁੱਖਾਂ ਦਾ ਕਾਰਨ ਕੇਵਲ ਉਸਦੇ ਪਿੱਛਲੇ ਜਨਮਾਂ ਵਿੱਚ ਕੀਤੇ ਗਏ ਪੁੰਨ ਕਰਮਾਂ ਦਾ ਫੱਲ ਹੀ ਹੁੰਦਾ ਹੈਇਸ ਲਈ ਜੀਵਨ ਵਿੱਚ ਕੀਤੇ ਗਏ ਪਾਪ ਅਤੇ ਪੁੰਨ ਕਰਮ ਹੀ ਮਨੁੱਖ ਦਾ ਪ੍ਰਾਲਬਧ ਉੱਕਰਦੇ ਹਨਇਹ ਹੀ ਕਰਮ ਦਾ ਦਰਗਾਹੀ ਵਿਧਾਨ ਹੈ ਅਤੇ ਇਹ ਵਿਧਾਨ ਅਟੱਲ ਹੈਸਾਰੇ ਕਰਮ ਪੁੰਨ ਤਾਂ ਹੁੰਦੇ ਹਨ ਜਦ ਸਾਰੇ ਪਾਪ ਕਰਮ ਮਿੱਟ ਜਾਂਦੇ ਹਨਸਾਰੇ ਕਰਮ ਪੁੰਨ ਤਾਂ ਹੁੰਦੇ ਹਨ ਜਦ ਮਨੁੱਖ ਜੀਵਨ ਮੁਕਤੀ ਪ੍ਰਾਪਤ ਕਰ ਲੈਂਦਾ ਹੈਸਾਰੇ ਕਰਮ ਪੁੰਨ ਤਾਂ ਹੁੰਦੇ ਹਨ ਜਦ ਮਨੁੱਖ ਦੇ ਸਾਰੇ ਕਰਮ ਇੰਦਰੇ ਅਤੇ ਗਿਆਨ ਇੰਦਰੇ ਪੂਰਨ ਹੁਕਮ ਵਿੱਚ ਆ ਜਾਂਦੇ ਹਨ ਅਤੇ ਐਸੀ ਕਿਰਪਾ ਤਦ ਹੀ ਪ੍ਰਾਪਤ ਹੁੰਦੀ ਹੈ ਜਦ ਮਨੁੱਖ ਪੂਰਨ ਬ੍ਰਹਮ ਗਿਆਨ ਅਤੇ ਪੂਰਨ ਤੱਤ ਗਿਆਨ ਦੀ ਪ੍ਰਾਪਤੀ ਕਰਕੇ ਪਰਮ ਜੋਤ ਪੂਰਨ ਪ੍ਰਕਾਸ਼ ਨਿਰਗੁਨ ਸਰੂਪ ਵਿੱਚ ਅਭੇਦ ਹੋ ਜਾਂਦਾ ਹੈ

      ਮਨੁੱਖ ਦੇ ਜੀਵਨ ਵਿੱਚ ਕੀਤੇ ਗਏ ਪਾਪ ਕਰਮਾਂ ਨਾਲ ਮਨ ਮੈਲਾ ਹੋਈ ਜਾਂਦਾ ਹੈਜਿਵੇਂ-ਜਿਵੇਂ ਮਨੁੱਖ ਪਾਪ ਕਰਮ ਕਰਦਾ ਹੈ ਤਿਵੇਂ-ਤਿਵੇਂ ਇਸ ਮੈਲ ਦੀਆਂ ਪਰਤਾਂ ਮਨ ਉੱਪਰ ਚੜ੍ਹੀ ਜਾਂਦੀਆਂ ਹਨਮਨ ਕਰਕੇ ਕੀਤੇ ਗਏ ਪਾਪ ਅਤੇ ਤਨ ਕਰਕੇ ਕੀਤੇ ਗਏ ਪਾਪਾਂ ਦੀ ਮੈਲ ਮਨ ਨੂੰ ਨਿਰੰਤਰ ਮੈਲ ਨਾਲ ਢੱਕਦੀ ਜਾਂਦੀ ਹੈਇੱਕ ਆਮ ਮਨੁੱਖ ਦੇ ਮਨ ਉੱਪਰ ਇਹ ਮੈਲ ਜਨਮ-ਜਨਮਾਂਤਰਾਂ ਤੋਂ ਚੜ੍ਹਦੀ ਚਲੀ ਆ ਰਹੀ ਹੈਮਨੁੱਖ ਨੂੰ ਮਨ ਹੀ ਪਾਪ ਕਰਮ ਕਰਨ ਲਈ ਪ੍ਰੇਰਿਤ ਕਰਦਾ ਹੈ ਅਤੇ ਮਨ ਹੀ ਪੁੰਨ ਕਰਮ ਕਰਨ ਲਈ ਪ੍ਰੇਰਿਤ ਕਰਦਾ ਹੈਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਦੇ ਅਧੀਨ ਕੀਤੇ ਗਏ ਕਰਮ ਪਾਪ ਕਰਮ ਗਿਣੇ ਜਾਂਦੇ ਹਨਤ੍ਰਿਸ਼ਨਾ ਮਨੁੱਖ ਦੇ ਮਨ ਨੂੰ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਦੇ ਵਿੱਚ ਆ ਕੇ ਇਹ ਪਾਪ ਕਰਮ ਕਰਨ ਲਈ ਮਜਬੂਰ ਕਰਦੀ ਹੈ ਅਤੇ ਮਨੁੱਖ ਮਾਇਆ ਦੀ ਗੁਲਾਮੀ ਵਿੱਚ ਇਸ ਤਰ੍ਹਾਂ ਨਾਲ ਪਾਪ ਕਰਮ ਕਰਨ ਵਿੱਚ ਫੱਸਦਾ ਚਲਾ ਜਾਂਦਾ ਹੈਜਨਮ-ਜਨਮਾਂਤਰਾਂ ਤੋਂ ਚਲਿਆ ਆ ਰਿਹਾ ਪਾਪ ਕਰਮਾਂ ਦਾ ਇਹ ਸਿਲਸਿਲਾ ਕਦੇ ਖ਼ਤਮ ਨਹੀਂ ਹੁੰਦਾ ਹੈ ਅਤੇ ਇਸ ਤਰ੍ਹਾਂ ਮਨੁੱਖ ਮਾਇਆ ਦੇ ਦਲਦਲ ਵਿੱਚ ਧੱਸਦਾ ਚਲਾ ਜਾਂਦਾ ਹੈਜਿਉਂ-ਜਿਉਂ ਮਨੁੱਖ ਮਾਇਆ ਦੇ ਇਸ ਦਲਦਲ ਵਿੱਚ ਫੱਸਦਾ ਜਾਂਦਾ ਹੈ ਉਸਦਾ ਮਨ ਹੋਰ ਮੈਲਾ ਹੋਈ ਜਾਂਦਾ ਹੈਇਸ ਲਈ ਕਈ ਜਨਮਾਂ ਤੋਂ ਇਹ ਮੈਲ ਮਨ ਨੂੰ ਮੈਲਾ ਕਰ-ਕਰ ਕੇ ਕਾਲਾ ਸਿਆਹ ਕਰ ਦਿੰਦੀ ਹੈਧੰਨ ਧੰਨ ਸਤਿਗੁਰ ਅਵਤਾਰ ਅਮਰਦਾਸ ਜੀ ਨੇ ਗੁਰਬਾਣੀ ਵਿੱਚ ਇਸ ਪੂਰਨ ਸਤਿ ਤੱਤ ਨੂੰ ਸਪੱਸ਼ਟ ਕਰ ਦਿਤਾ ਹੈ :

ਸਲੋਕੁ ਮਃ ੩

“ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ ਕਾਲਾ ਹੋਆ ਸਿਆਹੁ

ਖੰਨਲੀ ਧੋਤੀ ਉਜਲੀ ਨ ਹੋਵਈ ਜੇ ਸਉ ਧੋਵਣਿ ਪਾਹੁ

ਗੁਰ ਪਰਸਾਦੀ ਜੀਵਤੁ ਮਰੈ ਉਲਟੀ ਹੋਵੈ ਮਤਿ ਬਦਲਾਹੁ

ਨਾਨਕ ਮੈਲੁ ਨ ਲਗਈ ਨਾ ਫਿਰਿ ਜੋਨੀ ਪਾਹੁ ॥”

(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਕ ੬੫੧) 

      ਮਨੁੱਖੀ ਮਨ ਖੰਨਲੀ ਧੋਤੀ ਦੀ ਨਿਆਈਂ ਹੈਖੰਨਲੀ ਧੋਤੀ ਉਹ ਲੀਰ ਹੈ ਜਿਸਨੂੰ ਤੇਲੀ ਕੋਹਲੂ ਨੂੰ ਬਾਰ-ਬਾਰ ਸਾਫ਼ ਕਰਨ ਲਈ ਵਰਤਦਾ ਹੈਐਸਾ ਕਰਨ ਤੇ ਇਸ ਕੱਪੜੇ ਦੀ ਲੀਰ ਵਿੱਚ ਤੰਦ ਮੈਲ ਪੈ ਜਾਂਦੀ ਹੈਭਾਵ ਇਹ ਕੱਪੜੇ ਦੀ ਲੀਰ ਤੇਲ ਵਿੱਚ ਰੱਤੀ ਹੋਈ ਮੈਲ ਨਾਲ ਲਿਬੜ-ਲਿਬੜ ਕੇ ਇਤਨੀ ਗੰਦੀ ਹੋ ਜਾਂਦੀ ਹੈ ਕਿ ਜੇਕਰ ਇਸਨੂੰ ਸੌ ਵਾਰੀ ਵੀ ਧੋਇਆ ਜਾਵੇ ਇਹ ਤਾਂ ਵੀ ਸਾਫ਼ ਨਹੀਂ ਹੁੰਦੀ ਹੈਠੀਕ ਇਸੇ ਤਰ੍ਹਾਂ ਮਨੁੱਖੀ ਮਨ ਜਨਮ-ਜਨਮਾਂਤਰਾਂ ਤੋਂ ਕਮਾਏ ਗਏ ਪਾਪਾਂ ਦੀ ਮੈਲ ਨਾਲ ਕਾਲਾ ਸਿਆਹ ਹੋਇਆ ਪਿਆ ਹੈਮਨੁੱਖੀ ਮਨ ਉੱਪਰ ਜਮੀਆਂ ਹੋਈਆਂ ਇਹ ਮੈਲ ਦੀਆਂ ਪਰਤਾਂ ਨੂੰ ਸਾਫ਼ ਕਰਨ ਦਾ ਮਨੁੱਖ ਜਿਤਨਾ ਵੀ ਯਤਨ ਕਰ ਲਏ ਇਹ ਮੈਲ ਨਹੀਂ ਧੁੱਲ ਸਕਦੀ ਹੈਸ਼ਰੀਰ ਦੀ ਗੰਦਗੀ ਨੂੰ ਤਾਂ ਪਾਣੀ ਸਾਫ਼ ਕਰਦਾ ਹੈਹੱਥਾਂ, ਪੈਰਾਂ, ਮੂੰਹ, ਸਿਰ ਅਤੇ ਸਾਰੇ ਸ਼ਰੀਰ ਉੱਪਰ ਚਿਮੜੀ ਹੋਈ ਮੈਲ ਤਾਂ ਪਾਣੀ ਸਾਫ਼ ਕਰ ਦਿੰਦਾ ਹੈਇਸੇ ਤਰ੍ਹਾਂ ਮਨੁੱਖ ਦੇ ਕੱਪੜਿਆਂ ਉੱਪਰ ਚਿੰਬੜੀ ਹੋਈ ਮੈਲ ਨੂੰ ਤਾਂ ਸਾਬੁਣ ਨਾਲ ਸਾਫ਼ ਕੀਤਾ ਜਾਂਦਾ ਹੈਪਰੰਤੂ ਕੋਈ ਐਸਾ ਸਾਬੁਣ ਨਹੀਂ ਹੈ ਜੋ ਮਨ ਦੀ ਮੈਲ ਨੂੰ ਸਾਫ਼ ਕਰ ਸਕੇਮਨ ਦੀ ਇਹ ਮੈਲ ਕੇਵਲ ਮਨ ਦੇ ਮਰਨ ਨਾਲ ਹੀ ਖ਼ਤਮ ਹੋ ਸਕਦੀ ਹੈਮਨ ਦੀ ਇਹ ਮੈਲ ਕੇਵਲ ਮਨ ਦੇ ਮਰਨ ਨਾਲ ਹੀ ਖ਼ਤਮ ਹੁੰਦੀ ਹੈਕੇਵਲ ਮਨ ਦੀ ਮੌਤ ਨਾਲ ਹੀ ਮਨੁੱਖ ਦੇ ਹਿਰਦੇ ਵਿੱਚ ਪਰਿਵਰਤਨ ਹੁੰਦਾ ਹੈਕੇਵਲ ਮਨ ਦੀ ਮੌਤ ਨਾਲ ਹੀ ਮਨਮਤਿ ਦਾ ਅੰਤ ਹੋ ਜਾਂਦਾ ਹੈਜਦ ਮਨ ਦਾ ਅੰਤ ਹੁੰਦਾ ਹੈ ਤਾਂ ਮਨੁੱਖ ਮਨਮਤਿ ਤੋਂ ਛੁੱਟਕਾਰਾ ਪਾਉਂਦਾ ਹੈ ਅਤੇ ਗੁਰਮਤਿ ਵਿੱਚ ਜਾਂਦਾ ਹੈਮਨ ਦਾ ਅੰਤ ਗੁਰਪ੍ਰਸਾਦਿ ਦੀ ਪ੍ਰਾਪਤੀ ਨਾਲ ਹੁੰਦਾ ਹੈਮਨ ਦਾ ਅੰਤ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਨਾਲ ਹੁੰਦਾ ਹੈਮਨ ਦੀ ਮੌਤ ਤੋਂ ਭਾਵ ਹੈ ਹਉਮੈ ਦੀ ਮੌਤ ਹੋ ਜਾਣਾ ਹੈਜੀਵਤ ਮਰਨ ਤੋਂ ਭਾਵ ਹੈ ਹਉਮੈ ਦੀ ਮੌਤ ਹੋ ਜਾਣਾਹਉਮੈ ਦੀ ਮੌਤ ਜੀਵਨ ਮੁਕਤੀ ਹੈਜਦ ਮਨ ਦੀ ਮੌਤ ਹੋ ਜਾਂਦੀ ਹੈ ਤਾਂ ਇਹ ਮਨ ਦੀ ਮੈਲ ਸਦਾ-ਸਦਾ ਲਈ ਧੁੱਲ ਜਾਂਦੀ ਹੈ ਅਤੇ ਮਨੁੱਖ ਜੀਵਨ ਮੁਕਤੀ ਨੂੰ ਪ੍ਰਾਪਤ ਕਰ ਲੈਂਦਾ ਹੈਭਾਵ ਕੇਵਲ ਨਾਮ ਦਾ ਗੁਰਪ੍ਰਸਾਦਿ ਹੀ ਮਨ ਦੀ ਮੌਤ ਕਰ ਸਕਦਾ ਹੈ ਅਤੇ ਮਨੁੱਖ ਨੂੰ ਜਨਮ-ਮਰਣ ਦੇ ਬੰਧਨ ਤੋਂ ਛੁੱਟਕਾਰਾ ਦਿਵਾ ਸਕਦਾ ਹੈ

      ਜਦ ਮਨੁੱਖ ਦੀ ਬੁੱਧੀ ਪਾਪਾਂ ਦੀ ਮੈਲ ਕਾਰਨ ਮਲੀਨ ਹੋ ਜਾਂਦੀ ਹੈ ਤਾਂ ਕੋਈ ਲੱਖ ਯਤਨ ਕਰ ਲਵੇ ਉਸ ਮਨੁੱਖ ਦੀ ਬੁੱਧੀ ਨੂੰ ਨਿਰਮਲ ਨਹੀਂ ਕਰ ਸਕਦਾ ਹੈਮਨ ਉੱਪਰ ਪਾਪ ਕਰਮਾਂ ਦੀਆਂ ਚੜ੍ਹੀਆਂ ਹੋਈਆਂ ਅਨੰਤ ਬੇਅੰਤ ਪਰਤਾਂ ਨੂੰ ਕੋਈ ਲੱਖ ਯਤਨ ਕਰ ਲਵੇ ਨਹੀਂ ਲਾਹ ਸਕਦਾ ਹੈਮਨ ਉੱਪਰ ਚੜ੍ਹੀ ਹੋਈ ਇਸ ਮੈਲ ਦੀਆਂ ਪਰਤਾਂ ਮਨੁੱਖ ਦੇ ਅੰਦਰ ਕੋਈ ਗਿਆਨ ਜਾਣ ਦਾ ਰਸਤਾ ਨਹੀਂ ਛੱਡਦੀਆਂ ਹਨਐਸਾ ਮਨੁੱਖ ਜਦ ਕਰਮ ਦੇ ਵਿਧਾਨ ਅਨੁਸਾਰ ਇਨ੍ਹਾਂ ਕੀਤੇ ਗਏ ਪਾਪਾਂ ਕਾਰਨ ਜੀਵਨ ਵਿੱਚ ਦੁੱਖ ਹੀ ਦੁੱਖ ਪਾਉਂਦਾ ਹੈ ਤਾਂ ਫਿਰ ਇੱਕ ਸਮਾਂ ਐਸਾ ਆਉਂਦਾ ਹੈ ਜਦ ਉਸ ਤੋਂ ਇਨ੍ਹਾਂ ਦੁੱਖਾਂ ਦੀ ਮਾਰ ਸਹਾਰਨੀ ਅਸੰਭਵ ਹੋ ਜਾਂਦੀ ਹੈਇਸ ਅਵਸਥਾ ਵਿੱਚ ਜਦ ਮਨੁੱਖ ਪਹੁੰਚ ਜਾਂਦਾ ਹੈ ਤਾਂ ਫਿਰ ਦੁੱਖ ਹੀ ਉਸ ਲਈ ਦਾਰੂ ਬਣਦਾ ਹੈਇਹ ਦੁੱਖ ਹੀ ਐਸੇ ਮਨੁੱਖ ਨੂੰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਦਰ ਦਾ ਰਾਹ ਦਿਖਾਉਂਦਾ ਹੈਇਸੇ ਲਈ ਗੁਰਬਾਣੀ ਵਿੱਚ ਦੁੱਖ ਨੂੰ ਦਾਰੂ ਕਿਹਾ ਗਿਆ ਹੈ :- 

“ਦੁਖੁ ਦਾਰੂ ਸੁਖੁ ਰੋਗੁ ਭਇਆ ਜਾ ਸੁਖੁ ਤਾਮਿ ਨ ਹੋਈ ॥”

(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਕ ੪੬੯) 

      ਗੁਰਬਾਣੀ ਵਿੱਚ ਸਪੱਸ਼ਟ ਕੀਤੇ ਗਏ ਇਸ ਪੂਰਨ ਸਤਿ ਤੱਤ ਦੇ ਆਧਾਰ ਤੇ ਜਦ ਮਨੁੱਖ ਲੱਖ ਯਤਨ ਕਰਨ ਤੇ ਵੀ ਆਪਣੇ ਪਾਪਾਂ ਦੇ ਪ੍ਰਭਾਵ ਤੋਂ ਮੁਕਤ ਨਹੀਂ ਹੁੰਦਾ ਹੈ ਅਤੇ ਉਸਦੀ ਦੁੱਖ ਸਹਿਣ ਦੀ ਸ਼ਕਤੀ ਖ਼ਤਮ ਹੋ ਜਾਂਦੀ ਹੈ ਤਾਂ ਉਸਨੂੰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਚਰਨ-ਸ਼ਰਨ ਵਿੱਚ ਆਉਣਾ ਪੈਂਦਾ ਹੈ ਅਤੇ ਇਸ ਤਰ੍ਹਾਂ ਉਸਦਾ ਦੁੱਖ ਹੀ ਉਸਦਾ ਦਾਰੂ ਬਣਦਾ ਹੈਇਸ ਅਵਸਥਾ ਵਿੱਚ ਪਹੁੰਚ ਕੇ ਜੇਕਰ ਮਨੁੱਖ ਨੂੰ ਇਹ ਸੋਝੀ ਪੈ ਜਾਵੇ ਕਿ ਉਸਦੇ ਦੁੱਖਾਂ ਦਾ ਕਾਰਨ ਕੇਵਲ ਉਸਦੇ ਆਪਣੇ ਕਰਮ ਹੀ ਹਨ ਤਾਂ ਉਸ ਉੱਪਰ ਕਿਰਪਾ ਹੋ ਜਾਂਦੀ ਹੈ ਅਤੇ ਉਹ ਸਤਿ ਦੀ ਕਰਨੀ ਨੂੰ ਅਪਨਾਉਣਾ ਸ਼ੁਰੂ ਕਰ ਦਿੰਦਾ ਹੈਫਿਰ ਇੱਕ ਦਿਨ ਸਤਿ ਦੀ ਕਰਨੀ ਕਰਦਾ-ਕਰਦਾ ਇਸ ਅਵਸਥਾ ਵਿੱਚ ਪਹੁੰਚ ਜਾਂਦਾ ਹੈ ਜਿੱਥੇ ਪਹੁੰਚ ਕੇ ਉਸ ਨੂੰ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ ਅਤੇ ਪੂਰਨ ਬੰਦਗੀ ਦਾ ਗੁਰ ਪ੍ਰਸਾਦਿ ਪ੍ਰਾਪਤ ਹੁੰਦਾ ਹੈਇਸ ਤਰ੍ਹਾਂ ਬੰਦਗੀ ਵਿੱਚ ਲੀਨ ਹੋ ਕੇ ਜਦ ਮਨੁੱਖ ਦੇ ਹਿਰਦੇ ਵਿੱਚ ਨਾਮ ਦਾ ਪ੍ਰਕਾਸ਼ ਹੋ ਜਾਂਦਾ ਹੈ ਅਤੇ ਉਹ ਬੰਦਗੀ ਪੂਰਨ ਕਰ ਲੈਂਦਾ ਹੈ ਤਾਂ ਉਸਦੇ ਸਾਰੇ ਕਰਮਾਂ ਦਾ ਬੰਧਨ ਟੁੱਟ ਜਾਂਦਾ ਹੈ, ਉਸਦੇ ਸਾਰੇ ਪਾਪ ਕੱਟੇ ਜਾਂਦੇ ਹਨ, ਉਹ ਜੀਵਨ ਮੁਕਤ ਹੋ ਜਾਂਦਾ ਹੈਸਤਿ ਦੀ ਕਰਨੀ ਉੱਪਰ ਵਿਸ਼ਵਾਸ ਕਰਨ ਵਾਲੇ ਬਹੁਤ ਸਾਰੇ ਜਿਗਿਆਸੂ ਜੋ ਸਿਮਰਨ ਅਭਿਆਸ ਕਰਦੇ ਹਨ ਉਨ੍ਹਾਂ ਦੀ ਇਹ ਸ਼ਿਕਾਇਤ ਰਹਿੰਦੀ ਹੈ ਕਿ ਅਸੀਂ ਨਾਮ ਅਭਿਆਸ ਤਾਂ ਕਰਦੇ ਹਾਂ ਪਰੰਤੂ ਸਾਡਾ ਮਨ ਨਹੀਂ ਟਿੱਕਦਾ ਹੈਐਸੇ ਜਿਗਿਆਸੂ ਜਦ ਸਿਮਰਨ ਵਿੱਚ ਬੈਠਦੇ ਹਨ ਤਾਂ ਉਨ੍ਹਾਂ ਦੇ ਪੁਰਾਣੇ ਸੰਸਕਾਰ ਸਾਹਮਣੇ ਆਉਣੇ ਸ਼ੁਰੂ ਹੋ ਜਾਂਦੇ ਹਨਉਨ੍ਹਾਂ ਦੇ ਮਾੜੇ ਕਰਮ ਉਨ੍ਹਾਂ ਦੇ ਸਾਹਮਣੇ ਆ ਕੇ ਖੜ੍ਹੇ ਹੋ ਜਾਂਦੇ ਹਨ ਅਤੇ ਉਨ੍ਹਾਂ ਦੇ ਧਿਆਨ ਵਿੱਚ ਵਿਘਨ ਪਾਉਂਦੇ ਹਨਮਨੁੱਖ ਦੇ ਮਾੜੇ ਕਰਮਾਂ ਦੇ ਸੰਸਕਾਰਾਂ ਨਾਲ ਮਨੁੱਖ ਦਾ ਚਿੱਤਰ ਗੁਪਤ ਬਹੁਤ ਮੈਲਾ ਹੋਣ ਕਾਰਨ ਐਸਾ ਹੁੰਦਾ ਹੈਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਵੱਸ ਕੀਤੇ ਗਏ ਮਾੜੇ ਕਰਮ ਮਨੁੱਖ ਦਾ ਚਿੱਤਰ ਗੁਪਤ ਮਲੀਨ ਕਰ ਦਿੰਦੇ ਹਨਇਨ੍ਹਾਂ ਨੂੰ ਹੀ ਪਾਪ ਕਰਮ ਕਰਕੇ ਜਾਣਿਆ ਜਾਂਦਾ ਹੈ ਅਤੇ ਮਨ ਦੀ ਮੈਲ ਕਰਕੇ ਜਾਣਿਆ ਜਾਂਦਾ ਹੈਇਸ ਲਈ ਆਪਣੇ ਚਿੱਤਰ ਗੁਪਤ ਨੂੰ ਸਾਫ਼ ਕਰਨ ਲਈ ਸਾਨੂੰ ਆਪਣੇ ਪਿੱਛਲੇ ਜਨਮਾਂ ਦੇ ਪਾਪ ਕਰਮਾਂ ਕਰਕੇ ਬਣੇ ਸੰਸਕਾਰਾਂ ਨੂੰ ਸ਼ੁੱਧ ਕਰਨ ਦਾ ਯਤਨ ਕਰਨਾ ਪਵੇਗਾਐਸਾ ਕਰਨ ਤੇ ਸਾਡੇ ਸੰਸਕਾਰ ਪਵਿੱਤਰ ਹੋ ਜਾਣਗੇ ਅਤੇ ਸਾਡੀ ਬੰਦਗੀ ਸੌਖੀ ਹੋ ਜਾਏਗੀ

      ਇਸ ਲਈ ਇਥੇ ਬਿਆਨ ਕੀਤੀ ਗਈ ਜੁਗਤੀ ਨਾਲ ਆਪਣੇ ਚਿੱਤਰ ਗੁਪਤ ਉੱਪਰ ਉਕਰੇ ਹੋਏ ਪਿੱਛਲੇ ਜਨਮਾਂ ਦੇ ਸੰਸਕਾਰਾਂ ਨੂੰ ਸਾਫ਼ ਕਰਨ ਦਾ ਯਤਨ ਕਰੋਤਦ ਤੁਸੀਂ ਆਪਣੇ ਚਿੱਤਰ ਗੁਪਤ ਨੂੰ ਬੀਤੇ ਸਮੇਂ ਦੀਆਂ ਸਾਰੀਆਂ ਕੂੜ੍ਹ ਕਰਨੀਆਂ ਤੋਂ ਸਾਫ਼ ਕਰਕੇ ਬੰਦਗੀ ਵਿੱਚ ਅੱਗੇ ਵੱਧ ਸਕਣ ਦੇ ਯੋਗ ਹੋ ਸਕੋਗੇਕਿਉਂਕਿ ਸਾਡੇ ਸਾਰੇ ਕੂੜ੍ਹ ਕਰਮ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਦੇ ਵੱਸ ਆ ਕੇ ਕੀਤੇ ਜਾਂਦੇ ਹਨ ਇਸ ਲਈ ਇਹ ਜੁਗਤੀ ਦੇ ਅਨੁਸਾਰ, ਜੋ ਕਿ ਬੜੀ ਸਾਦੀ ਅਤੇ ਆਸਾਨ ਹੈ :- ਇੱਕ ਸਮੇਂ ਕੇਵਲ ਇੱਕ ਦੂਤ ਉੱਪਰ ਆਪਣਾ ਧਿਆਨ ਕੇਂਦਰਿਤ ਕਰੋਆਓ ਕਾਮ ਦੇ ਦੂਤ ਨੂੰ ਸਭ ਤੋਂ ਪਹਿਲਾਂ ਲਈਏਭਲਕੇ ਅੰਮ੍ਰਿਤ ਵੇਲੇ ਜਦ ਤੁਸੀਂ ਨਾਮ ਸਿਮਰਨ ਲਈ ਬੈਠੋ ਤਾਂ ਇਹ ਅਰਦਾਸ ਬਾਰ-ਬਾਰ ਕਰੋ :

       “ਹੇ ਸਤਿਗੁਰ ਪਾਤਿਸ਼ਾਹ ਜੀ, ਹੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ, ਹੇ ਦੀਨ ਦਿਆਲ, ਹੇ ਅਨਾਥ ਕੇ ਨਾਥ, ਹੇ ਜਗਤੇਸ਼ਵਰ, ਹੇ ਬ੍ਰਹਮੇਸ਼ਵਰ, ਹੇ ਕ੍ਰਿਪਾ ਨਿਧਾਨ ਜਗਤ ਪਿਤਾ, ਮੈਂ ਤੇਰੀ ਚਰਨ ਸ਼ਰਨ ਵਿੱਚ ਆਇਆ ਹਾਂ, ਮੈਂ ਆਪਣੇ ਸਾਰੇ ਕੂੜ੍ਹ ਕਰਮਾਂ (ਧਿਆਨ ਵਿੱਚ ਰੱਖੋ ਕਿ ਇਸ ਜਨਮ ਅਤੇ ਸਾਰੇ ਪਿੱਛਲੇ ਜਨਮਾਂ ਦੇ ਕੂੜ੍ਹ ਕਰਮਾਂ) ਦੀ ਜ਼ਿੰਮੇਵਾਰੀ ਆਪਣੇ ਸਿਰ-ਮੱਥੇ ਉੱਪਰ ਸਵੀਕਾਰ ਕਰਦਾ ਹਾਂ ਅਤੇ ਇਨ੍ਹਾਂ ਕਰਮਾਂ ਦੇ ਵਿਨਾਸ਼ਕਾਰੀ ਪ੍ਰਭਾਵ ਤੋਂ ਬਚਨ ਲਈ ਤੇਰੇ ਪਾਵਨ ਚਰਨਾਂ ਉੱਪਰ ਆਪਣਾ ਮਸਤਕ ਰੱਖ ਕੇ ਅਰਦਾਸ ਜੋਦੜੀ ਬੇਨਤੀ ਕਰਦਾ ਹਾਂ ਕਿ ਕ੍ਰਿਪਾ ਕਰਕੇ ਮੇਰੇ ਜਾਣੇ-ਅਣਜਾਣੇ ਕਾਮ ਵੱਸ ਕੀਤੇ ਗਏ ਸਾਰੇ ਗੁਨਾਹ ਮੈਨੂੰ ਦਿਖਾ ਦੇ, ਅੱਜ ਮੈਂ ਆਪਣੇ ਸਾਰੇ ਗੁਨਾਹ ਕਬੂਲ ਕਰਨੇ ਹਨ ਜੀ ਅਤੇ ਤੇਰੇ ਦਰ ਤੋਂ ਮੁਆਫ਼ੀ ਲਈ ਮਿੰਨਤ ਕਰਨੀ ਹੈ ਜੀ।”

      ਇਹ ਅਰਦਾਸ ਬਾਰ-ਬਾਰ ਦੁਹਰਾਓ, ਤਦ ਤੱਕ ਦੁਹਰਾਓ ਜਦ ਤੱਕ ਕਿ ਤੁਹਾਡਾ ਹਿਰਦਾ ਨਿੰਮਰਤਾ, ਸ਼ਰਧਾ ਅਤੇ ਪ੍ਰੀਤ ਵਿੱਚ ਭਿੱਜ ਜਾਏ ਅਤੇ ਇਹ ਅਰਦਾਸ ਤੁਹਾਡੇ ਹਿਰਦੇ ਵਿੱਚੋਂ ਨਿਕਲਣੀ ਸ਼ੁਰੂ ਹੋ ਜਾਏਇਤਨੀ ਅਰਦਾਸ ਕਰਨ ਤੋਂ ਉਪਰੰਤ ਆਪਣੇ ਪਿੱਛਲੇ ਜੀਵਨ ਦੇ ਵੱਲ ਝਾਤੀ ਮਾਰਨੀ ਸ਼ੁਰੂ ਕਰੋ ਅਤੇ ਇਸ ਜੀਵਨ ਦੇ ਕਰਮਾਂ ਦੀ ਪਰਖ-ਪੜ੍ਹਤਾਲ ਕਰਨੀ ਸ਼ੁਰੂ ਕਰ ਦਿਓ ਜੀਸਭ ਤੋਂ ਪਹਿਲਾਂ ਆਪਣੇ ਬੱਚਪਨ ਉੱਪਰ ਧਿਆਨ ਕੇਂਦਰਿਤ ਕਰੋਜਦੋਂ ਤੋਂ ਆਪ ਜੀ ਨੇ ਹੋਸ਼ ਸੰਭਾਲਿਆ ਹੈ ਉਸ ਸਮੇਂ ਤੋਂ ਆਪਣਾ ਬਚਪਨ ਵੇਖਣਾ ਸ਼ੁਰੂ ਕਰੋ ਅਤੇ ਸੋਚੋ ਕਿ ਆਪ ਕਿਸ ਤਰ੍ਹਾਂ ਦੇ ਕਰਮ ਕਰਦੇ ਸੀਇੱਕ ਵਾਰ ਜਦੋਂ ਤੁਸੀਂ ਇਹ ਕਰਨਾ ਸ਼ੁਰੂ ਕਰਦੇ ਹੋ ਤੁਸੀਂ ਵੇਖੋਗੇ ਕਿ ਤੁਹਾਡੇ ਸਾਰੇ ਪਾਪ ਕਰਮ ਤੁਹਾਡੀਆਂ ਅੱਖਾਂ ਦੇ ਸਾਹਮਣੇ ਇੱਕ ਫਿਲਮ ਦੀ ਤਰ੍ਹਾਂ ਆਉਣੇ ਸ਼ੁਰੂ ਹੋ ਜਾਣਗੇਸ਼ੁਰੂ ਵਿੱਚ ਤੁਹਾਡਾ ਧਿਆਨ ਸਭ ਤੋਂ ਜ਼ਿਆਦਾ ਗੰਭੀਰ ਪਾਪਾਂ ਵੱਲ ਜਾਵੇਗਾ ਅਤੇ ਉਹ ਸਾਰੇ ਸੀਨ ਤੁਹਾਡੀਆਂ ਅੱਖਾਂ ਅੱਗੇ ਆਉਣੇ ਸ਼ੁਰੂ ਹੋ ਜਾਣਗੇਸਾਡੇ ਵਿੱਚੋਂ ਬਹੁਤ ਸਾਰਿਆਂ ਦਾ ਧਿਆਨ ਕਾਮ ਵਾਲੇ ਪਾਸੇ ਬੜੀ ਛੋਟੀ ਉਮਰ ਵਿੱਚ ਹੀ ਜਾਣਾ ਸ਼ੁਰੂ ਹੋ ਜਾਂਦਾ ਹੈਅੱਜ ਦੀ ਯੁਵਾ ਪੀੜ੍ਹੀ ਦੀ ਇਹ ਸਭ ਤੋਂ ਵੱਡੀ ਸਮੱਸਿਆ ਹੈਬੱਚੇ ਕਾਮ ਦੇ ਇਸ ਵਿਨਾਸ਼ਕਾਰੀ ਵਾਤਾਵਰਨ ਤੋਂ ਬਹੁਤ ਛੇਤੀ ਪ੍ਰਭਾਵਿਤ ਹੋ ਜਾਂਦੇ ਹਨਇਸ ਤਰ੍ਹਾਂ ਜਦ ਇਹ ਪਾਪ ਕਰਮ ਸਾਡੇ ਸਾਹਮਣੇ ਆ ਕੇ ਖੜ੍ਹੇ ਹੋਣਗੇ ਤਾਂ ਸਾਨੂੰ ਇਹ ਅਹਿਸਾਸ ਹੋਣਾ ਸ਼ੁਰੂ ਹੋ ਜਾਏਗਾ ਕਿ ਅਸੀਂ ਕਿਤਨੇ ਹੀਣੇ ਕਰਮ ਕਰਦੇ ਰਹੇ ਹਾਂ ਅਤੇ ਸਾਡੀ ਮਾਨਸਿਕ ਅਵਸਥਾ ਕਿਤਨੀ ਪਤਿਤ ਹੈਇਸ ਸਮੇਂ ਸਾਨੂੰ ਇਹ ਅਨੁਭਵ ਹੋਏਗਾ ਕਿ ਸਾਡਾ ਮਨ ਸਿਮਰਨ ਵਿੱਚ ਕਿਉਂ ਨਹੀਂ ਟਿੱਕਦਾ ਹੈ ਅਤੇ ਸਾਡਾ ਚਿੱਤਰ ਗੁਪਤ ਕਿਤਨਾ ਕੁ ਮੈਲਾ ਹੈਇਸ ਸਮੇਂ ਜਦ ਇਹ ਪਾਪ ਕਰਮ ਤੁਹਾਡੇ ਸਾਹਮਣੇ ਆ ਕੇ ਖਲੋ ਜਾਣ ਤਾਂ ਆਪਣੇ ਹਿਰਦੇ ਤੋਂ ਇਨ੍ਹਾਂ ਨੂੰ ਕਬੂਲ ਕਰੋਜਦ ਤੁਸੀਂ ਇਨ੍ਹਾਂ ਗੁਨਾਹਾਂ ਨੂੰ ਕਬੂਲ ਕਰੋਗੇ ਤਾਂ ਤੁਹਾਡੇ ਹਿਰਦੇ ਵਿੱਚੋਂ ਇਹ ਅਰਦਾਸ ਨਿਕਲੇਗੀ ਕਿ ਹੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਸਾਨੂੰ ਬਖ਼ਸ਼ ਦੇਹੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਅਸੀਂ ਮਹਾ ਪਾਪੀ ਹਾਂ, ਤੂੰ ਬਖ਼ਸ਼ਨਹਾਰਾ ਹੈ, ਤੂੰ ਸਾਡੇ ਅਵਗੁਣ ਨਹੀਂ ਚਿਤਾਰਦਾ, ਤੂੰ ਬੇਅੰਤ ਦਿਆਲੂ ਹੈ, ਤੂੰ ਕਿਰਪਾ ਕਰ ਸਾਡੇ ਉੱਪਰ ਸਾਡੇ ਇਹ ਗੁਨਾਹ ਬਖ਼ਸ਼ ਦੇਜਦ ਸਾਡੇ ਹਿਰਦੇ ਵਿੱਚੋਂ ਇਹ ਅਰਦਾਸ ਨਿਕਲੇਗੀ ਅਤੇ ਅਸੀਂ ਇਹ ਅਨੁਭਵ ਕਰਾਂਗੇ ਕਿ ਅਸੀਂ ਕਿਤਨੇ ਪਤਿਤ ਹਾਂ ਤਾਂ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਸਾਡੇ ਉੱਪਰ ਜ਼ਰੂਰ ਮਿਹਰਾਮਤ ਕਰੇਗਾ ਅਤੇ ਸਾਡੇ ਗੁਨਾਹ ਬਖ਼ਸ਼ ਦੇਵੇਗਾਇਸ ਤਰ੍ਹਾਂ ਜਦ ਅਸੀਂ ਆਪਣੇ ਪਾਪਾਂ ਨੂੰ ਆਪਣੇ ਹਿਰਦੇ ਨਾਲ ਸਵੀਕਾਰ ਕਰਾਂਗੇ ਤਾਂ ਇਹ ਗੁਨਾਹ ਮੁਆਫ਼ ਕਰ ਦਿੱਤੇ ਜਾਣਗੇ ਅਤੇ ਤੁਹਾਡੇ ਹਿਰਦੇ ਦਾ ਪਰਿਵਰਤਨ ਹੋਣਾ ਸ਼ੁਰੂ ਹੋ ਜਾਵੇਗਾਇਹ ਅਰਦਾਸ ਉਸ ਵੇਲੇ ਤੱਕ ਕਰਨਾ ਜਾਰੀ ਰੱਖੋ ਜਦ ਤੱਕ ਤੁਸੀਂ ਪੂਰੀ ਤਰ੍ਹਾਂ ਸਾਫ਼ ਨਹੀਂ ਹੋ ਜਾਂਦੇ ਹੋ ਅਤੇ ਤੁਸੀਂ ਆਪਣੇ ਸਾਰੇ ਪਾਪਾਂ ਨੂੰ, ਜੋ ਜੋ ਵੀ ਤੁਹਾਡੇ ਸਾਹਮਣੇ ਆਉਂਦੇ ਹਨ ਉਨ੍ਹਾਂ ਨੂੰ ਸਵੀਕਾਰ ਕਰਕੇ ਮੁਆਫੀ ਨਹੀਂ ਮੰਗ ਲੈਂਦੇ ਹੋਇਸ ਤਰ੍ਹਾਂ ਜਦ ਤੁਹਾਡਾ ਹਿਰਦਾ ਇਨ੍ਹਾਂ ਪਾਪਾਂ ਨੂੰ ਬਖ਼ਸ਼ਾ ਕੇ ਹੌਲਾ ਹੋ ਜਾਵੇ ਤਾਂ ਤੁਹਾਡਾ ਮਨ ਸਿਮਰਨ ਵਿੱਚ ਜਾਣਾ ਸ਼ੁਰੂ ਹੋ ਜਾਵੇਗਾਫਿਰ ਡੱਟ ਕੇ ਸਿਮਰਨ ਕਰੋਅਗਲੇ ਦਿਨ ਫਿਰ ਇਸੇ ਕਿਰਿਆ ਨੂੰ ਦੁਹਰਾਓ ਅਤੇ ਕਾਮ ਵੱਸ ਕੀਤੇ ਆਪਣੇ ਕਰਮਾਂ ਉੱਪਰ ਧਿਆਨ ਕੇਂਦਰਿਤ ਕਰੋ, ਆਪਣੇ ਗੁਨਾਹ ਕਬੂਲ ਕਰੋ ਅਤੇ ਮੁਆਫੀ ਮੰਗਦੇ ਜਾਵੋਇਸ ਕਿਰਿਆ ਨੂੰ ਕਰਨ ਵਿੱਚ ਹੋ ਸਕਦਾ ਹੈ ਕੁਝ ਘੰਟੇ ਲੱਗਣਇਹ ਵੀ ਹੋ ਸਕਦਾ ਹੈ ਕਿ ਇੱਕ ਦਿਨ ਵਿੱਚ ਇਹ ਕਿਰਿਆ ਪੂਰੀ ਨਾ ਹੋ ਸਕੇ ਅਤੇ ਇਸ ਕਿਰਿਆ ਨੂੰ ਪੂਰਾ ਕਰਨ ਲਈ ਕਈ ਦਿਨ ਦਾ ਅਭਿਆਸ ਕਰਨਾ ਪਵੇਇਸ ਲਈ ਇਹ ਕਿਰਿਆ ਰੋਜ਼ ਦੁਹਰਾਓ ਜਦ ਤੱਕ ਤੁਹਾਨੂੰ ਇਹ ਯਕੀਨ ਹੋ ਜਾਵੇ ਕਿ ਹੁਣ ਤੁਹਾਡਾ ਹਿਰਦਾ ਕਾਮ ਵੱਸ ਕੀਤੇ ਗਏ ਸਾਰੇ ਪਾਪ ਕਰਮਾਂ ਤੋਂ ਮੁਕਤ ਹੋ ਗਿਆ ਹੈ

      ਇਸ ਤੋਂ ਉਪਰੰਤ ਇਹੋ ਹੀ ਪ੍ਰਕ੍ਰੀਆ ਦੂਸਰੇ ਦੂਤਾਂ ਉੱਪਰ ਹਮਲਾ ਕਰਨ ਲਈ ਕਰੋਇੱਕ ਵੇਲੇ ਇੱਕ ਦੂਤ ਨੂੰ ਫੜੋਅਗਲਾ ਦੂਤ ਲੋਭ ਨੂੰ ਫੜੋ ਅਤੇ ਉਸ ਦੂਤ ਉੱਪਰ ਆਪਣੀ ਅਰਦਾਸ ਕਰਨ ਦੀ ਪਰਮ ਸ਼ਕਤੀ ਦਾ ਪ੍ਰਯੋਗ ਕਰੋਇਹ ਅਰਦਾਸ ਇੱਕ ਪਰਮ ਸ਼ਕਤੀਸ਼ਾਲੀ ਅਸਤਰ ਹੈ ਜਿਸ ਦੇ ਅੱਗੇ ਇਨ੍ਹਾਂ ਦੂਤਾਂ ਦੀ ਇੱਕ ਨਹੀਂ ਚਲੇਗੀਇਸ ਤਰ੍ਹਾਂ ਜਦ ਤੁਹਾਡਾ ਹਿਰਦਾ ਲੋਭ ਦੇ ਦੂਤ ਤੋਂ ਹੌਲਾ ਹੋ ਜਾਵੇ ਤਾਂ ਫਿਰ ਮੋਹ ਦੇ ਦੂਤ ਨੂੰ ਫੜੋ, ਫਿਰ ਕ੍ਰੋਧ ਨੂੰ ਫੜੋ ਅਤੇ ਅੰਤ ਵਿੱਚ ਅਹੰਕਾਰ ਨੂੰ ਫੜੋਇਸ ਤਰ੍ਹਾਂ ਇੱਕ-ਇੱਕ ਦੂਤ ਉੱਪਰ ਆਪਣੀ ਅਰਦਾਸ ਕਰਨ ਦੀ ਪਰਮ ਸ਼ਕਤੀ ਅਤੇ ਆਪਣੇ ਗੁਨਾਹ ਕਬੂਲ ਕਰਨ ਦੀ ਪਰਮ ਸ਼ਕਤੀ ਨਾਲ ਭਰਪੂਰ ਵਾਰ ਕਰੋਆਪਣੇ ਹਿਰਦੇ ਵਿੱਚ ਇਹ ਪੂਰਨ ਸਤਿ ਤੱਤ ਨੂੰ ਦ੍ਰਿੜ੍ਹ ਕਰ ਲਵੋ ਕਿ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੇ ਅਰਦਾਸ ਕਰਨ ਦੀ, ਆਪਣੇ ਗੁਨਾਹ ਕਬੂਲ ਕਰਨ ਦੀ ਅਤੇ ਮੁਆਫੀ ਮੰਗਣ ਦੀਆਂ ਪਰਮ ਸ਼ਕਤੀਆਂ ਦੇ ਅਸਤਰ ਤੁਹਾਨੂੰ ਪਹਿਲਾਂ ਹੀ ਮਨੁੱਖਾ ਜਨਮ ਦੇ ਕੇ ਦੇ ਦਿੱਤੇ ਹਨਇਨ੍ਹਾਂ ਦਰਗਾਹੀ ਅਸਤਰਾਂ ਦਾ ਉਪਯੋਗ ਉੱਪਰ ਲਿਖੀ ਵਿਧੀ ਨਾਲ ਕਰਕੇ ਤੁਸੀਂ ਆਪਣਾ ਚਿੱਤਰ ਗੁਪਤ ਬੜੀ ਆਸਾਨੀ ਨਾਲ ਸਾਫ਼ ਕਰ ਸਕਦੇ ਹੋਤੁਹਾਡੇ ਚਿੱਤਰਗੁਪਤ ਨੂੰ ਪੂਰੀ ਤਰ੍ਹਾਂ ਸਾਫ਼ ਹੋਣ ਨੂੰ ਜ਼ਰੂਰ ਹੀ ਕੁਝ ਹਫ਼ਤੇ ਲੱਗ ਸਕਦੇ ਹਨ ਜਾਂ ਕੁਝ ਮਹੀਨੇ ਵੀ ਲੱਗ ਸਕਦੇ ਹਨ

      ਇੱਕ ਵਾਰ ਜਦੋਂ ਤੁਸੀਂ ਇਸ ਵਿਧੀ ਦਾ ਉਪਯੋਗ ਕਰਕੇ ਆਪਣਾ ਹਿਰਦਾ ਇਨ੍ਹਾਂ ਦੂਤਾਂ ਦੇ ਭਾਰ ਤੋਂ ਹੌਲਾ ਕਰ ਲੈਂਦੇ ਹੋ ਤਦ ਆਪਣੇ ਰੋਜ਼ਾਨਾ ਜੀਵਨ ਦੀਆਂ ਕ੍ਰਿਆਵਾਂ ਅਤੇ ਪ੍ਰਤੀ ਕ੍ਰਿਆਵਾਂ ਨੂੰ ਵਾਚੋਹੋ ਸਕਦਾ ਹੈ ਕਿ ਜਾਣੇ-ਅਨਜਾਣੇ ਤੁਸੀਂ ਰੋਜ਼ਾਨਾ ਜੀਵਨ ਵਿੱਚ ਮਨ ਕਰਕੇ ਜਾਂ ਤਨ ਕਰਕੇ ਕੋਈ ਪਾਪ ਕਰਮ ਕਰ ਦਿਓਜਦ ਐਸਾ ਅਨੁਭਵ ਹੋਏ ਤਾਂ ਆਪਣਾ ਗੁਨਾਹ ਕਬੂਲ ਕਰੋ ਅਤੇ ਮੁਆਫੀ ਲਈ ਅਰਦਾਸ ਕਰੋਜੇਕਰ ਤੁਸੀਂ ਆਪਣਾ ਚਿੱਤਰ ਗੁਪਤ ਸਾਫ਼ ਕਰਨ ਦੀ ਇਸ ਪ੍ਰਕ੍ਰਿਆ ਨੂੰ ਹੋਰ ਜ਼ਿਆਦਾ ਛੇਤੀ ਅਤੇ ਜ਼ਿਆਦਾ ਕਾਰਗਰ ਢੰਗ ਨਾਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਆਪਣੀਆਂ ਕੂੜ੍ਹ ਕਰਨੀਆਂ ਨੂੰ ਸੰਗਤ ਵਿੱਚ ਸਵੀਕਾਰ ਕਰ ਸਕਦੇ ਹੋਭਰੀ ਸੰਗਤ ਵਿੱਚ ਆਪਣੇ ਗੁਨਾਹ ਕਬੂਲ ਕਰਨ ਨਾਲ ਅਤੇ ਮੁਆਫੀ ਮੰਗਣ ਨਾਲ ਹਿਰਦੇ ਉੱਪਰ ਬੇਅੰਤ ਸੁੰਦਰ ਪ੍ਰਭਾਵ ਪੈਂਦਾ ਹੈਪਰੰਤੂ ਭਰੀ ਸੰਗਤ ਵਿੱਚ ਐਸਾ ਕਰਨ ਲਈ ਬੜੇ ਹੌਂਸਲੇ ਦੀ ਲੋੜ ਹੁੰਦੀ ਹੈ ਜੋ ਕਿ ਆਮ ਜਿਗਿਆਸੂ ਕਰਨ ਵਿੱਚ ਵਿਫਲ ਰਹਿੰਦੇ ਹਨਇਸ ਵਿਫਲਤਾ ਦਾ ਕਾਰਨ ਕੇਵਲ ਮਨੁੱਖ ਦੀ ਹਉਮੈ ਹੀ ਹੈਐਸਾ ਕਰਨ ਲੱਗਿਆਂ ਮਨੁੱਖ ਦੀ ਹਉਮੈ ਆੜੇ ਆ ਜਾਂਦੀ ਹੈ ਅਤੇ ਉਸਨੂੰ ਐਸਾ ਕਰਨ ਤੋਂ ਰੋਕ ਦਿੰਦੀ ਹੈਪਰੰਤੂ ਜੋ ਜਿਗਿਆਸੂ ਹਿੰਮਤ ਕਰਕੇ ਆਪਣੇ ਗੁਨਾਹ ਭਰੀ ਸੰਗਤ ਵਿੱਚ ਕਬੂਲ ਕਰਨ ਦੀ ਪਰਮ ਸ਼ਕਤੀ ਨੂੰ ਵਰਤਦੇ ਹਨ ਉਹ ਧੰਨ ਧੰਨ ਹੋ ਜਾਂਦੇ ਹਨਉਨ੍ਹਾਂ ਦਾ ਚਿੱਤਰ ਗੁਪਤ ਕਬੂਲ ਕੀਤੇ ਗਏ ਗੁਨਾਹਾਂ ਤੋਂ ਤੱਤਕਾਲ ਸਾਫ਼ ਹੋ ਜਾਂਦਾ ਹੈ ਅਤੇ ਉਨ੍ਹਾਂ ਦੀ ਨਿੰਮਰਤਾ, ਪ੍ਰੀਤ, ਸ਼ਰਧਾ ਅਤੇ ਵਿਸ਼ਵਾਸ ਰੂਹਾਨੀ ਸ਼ਿਖਰਾਂ ਉੱਪਰ ਪਹੁੰਚ ਜਾਂਦੇ ਹਨਐਸੇ ਜਿਗਿਆਸੂਆਂ ਦੀ ਸੁਰਤ ਵਿੱਚ ਨਾਮ ਸਹਿਜੇ ਹੀ ਚਲਣ ਲੱਗ ਪੈਂਦਾ ਹੈ ਅਤੇ ਉਨ੍ਹਾਂ ਦਾ ਮਨ ਟਿਕਾਅ ਵਿੱਚ ਆ ਜਾਂਦਾ ਹੈ

      ਇੱਕ ਵਾਰ ਜਦੋਂ ਇਹ ਪ੍ਰਕ੍ਰਿਆ ਪੂਰੀ ਹੋ ਜਾਂਦੀ ਹੈ ਤਾਂ ਇਹ ਤੁਹਾਡੇ ਵਿਵਹਾਰ ਨੂੰ ਪੂਰੀ ਤਰ੍ਹਾਂ ਬਦਲ ਦਿੰਦੀ ਹੈਤੁਸੀਂ ਆਪਣੀਆਂ ਰੋਜ਼ਾਨਾ ਦੀਆਂ ਕਿਰਿਆਵਾਂ ਵਿੱਚ ਬਹੁਤ ਸਾਵਧਾਨ ਹੋ ਜਾਂਦੇ ਹੋਤੁਸੀਂ ਉਸ ਪਲ ਦਾ ਬੋਧ ਕਰਨਾ ਸ਼ੁਰੂ ਕਰ ਦੇਵੋਗੇ ਜਦ ਵੀ ਕੋਈ ਮਾੜਾ ਵਿਚਾਰ ਤੁਹਾਡੇ ਮਨ ਵਿੱਚ ਆਉਣਾ ਸ਼ੁਰੂ ਹੁੰਦਾ ਹੈ ਅਤੇ ਇਸ ਪਲ ਦੇ ਬੋਧ ਦੀ ਪਰਮ ਸ਼ਕਤੀ ਐਸੇ ਕੂੜ ਵਿਚਾਰ ਨੂੰ ਉਥੇ ਹੀ ਰੋਕ ਦੇਵੇਗੀਇਸ ਪਰਮ ਸਤਿ ਤੱਤ ਉੱਪਰ ਪੂਰਨ ਵਿਸ਼ਵਾਸ ਕਰੋ ਅਤੇ ਇਸ ਪ੍ਰਕ੍ਰਿਆ ਨੂੰ ਵਰਤੋਇਹ ਤੁਹਾਡੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਕ੍ਰਿਸ਼ਮੇ ਕਰ ਦੇਵੇਗਾਤੁਹਾਡੀ ਰੂਹਾਨੀ ਯਾਤਰਾ ਤੇਜ਼ ਪੱਟੜੀ ਤੇ ਦੌੜ ਪਵੇਗੀਤੁਸੀਂ ਆਪਣੇ ਅੰਦਰ ਹੀ ਫਰਕ ਅਨੁਭਵ ਕਰੋਗੇਤੁਹਾਡਾ ਪਰਿਵਾਰ ਵੀ ਤੁਹਾਡੇ ਅੰਦਰ ਬਦਲਾਵ ਨੂੰ ਵੇਖੇਗਾਤੁਹਾਡਾ ਪਰਿਵਾਰ ਅਤੇ ਦੋਸਤ ਮਿੱਤਰ ਵੀ ਤੁਹਾਡੇ ਚਰਿੱਤਰ ਅਤੇ ਵਿਵਹਾਰ ਵਿੱਚ ਆਈ ਤਬਦੀਲੀ ਤੋਂ ਚੰਗੇ ਢੰਗ ਨਾਲ ਪ੍ਰਭਾਵਿਤ ਹੋਣਗੇਇਸ ਤਰ੍ਹਾਂ ਤੁਹਾਡੇ ਆਲੇ-ਦੁਆਲੇ ਦਾ ਵਾਤਾਵਰਨ ਵੀ ਸ਼ੁੱਧ ਹੋਣਾ ਸ਼ੁਰੂ ਹੋ ਜਾਵੇਗਾ

      ਉੱਪਰ ਕਹੀ ਗਈ ਵਿਧੀ ਨੂੰ ਆਪਣੀ ਬੰਦਗੀ ਦਾ ਹਿੱਸਾ ਬਣਾਉਣ ਦੇ ਨਾਲ-ਨਾਲ ਇੱਕ ਹੋਰ ਬਹੁਤ ਮਹਤੱਵਪੂਰਨ ਅਰਦਾਸ ਹੈ ਜੋ ਆਪ ਦੇ ਚਿੱਤਰ-ਗੁਪਤ ਨੂੰ ਸਾਫ਼ ਰੱਖਣ ਵਿੱਚ ਬਹੁਤ ਸਹਾਈ ਸਿੱਧ ਹੋਵੇਗੀ

      ਆਪਣੇ ਆਪ ਨੂੰ ੧੦੦% ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਅਤੇ ਗੁਰੂ ਦੇ ਚਰਨਾਂ ਉੱਪਰ ਸਮਰਪਣ ਕਰ ਦਿਓ ਅਤੇ ਉਨ੍ਹਾਂ ਵਿੱਚ ਪੂਰਾ ਭਰੋਸਾ, ਸ਼ਰਧਾ ਅਤੇ ਪ੍ਰੀਤ ਵਿਕਸਿਤ ਕਰੋ ਤਦ ਬੰਦਗੀ ਬਹੁਤ ਆਸਾਨ ਬਣ ਜਾਂਦੀ ਹੈ ਤਦ ਗੁਰੂ ਤੁਹਾਡੀ ਸੰਭਾਲ ਕਰਦਾ ਹੈ ਹਰ ਘਟਨਾ ਦਾ ਵਾਪਰਨਾ ਹੁਕਮ ਕਰਕੇ ਜਾਣੋ ਇਹ ਪਰਮਾਤਮਾ ਦਾ ਹੁਕਮ ਦਾ ਹੀ ਵਿਧਾਨ ਹੈ ਜੋ ਕਿ ਪਰਮ ਸ਼ਕਤੀਸ਼ਾਲੀ ਹੈਇਸ ਲਈ ਬੰਦਗੀ ਕਰਦੇ ਹੋਏ ਆਪਣਾ ਚਿੱਤਰ ਗੁਪਤ ਸਾਫ਼ ਰੱਖਣ ਲਈ ਹਰ ਰੋਜ਼ ਹੇਠ ਲਿਖੀ ਅਰਦਾਸ ਕੁਝ ਮਿੰਟਾਂ ਲਈ ਦੁਹਰਾਓ :

      ਅਸੀਂ ਮਹਾ ਪਾਪੀ ਹਾਂ, ਅਸੀਂ ਮਹਾ ਪਾਖੰਡੀ ਹਾਂ, ਅਸੀਂ ਮਹਾ ਕਾਮੀ ਹਾਂ, ਅਸੀਂ ਮਹਾ ਕ੍ਰੋਧੀ ਹਾਂ, ਅਸੀਂ ਮਹਾ ਲੋਭੀ ਹਾਂ, ਅਸੀਂ ਮਹਾ ਮੋਹੀ ਹਾਂ, ਅਸੀਂ ਮਹਾ ਅਹੰਕਾਰੀ ਹਾਂ ਅਸੀਂ ਨੀਚਾਂ ਕੇ ਨੀਚ ਅਤਿ ਦੇ ਨੀਚ ਹਾਂ ਅਸੀਂ ਬੇਅੰਤ ਪਾਪੀ, ਗੁਨਹਗਾਰ ਅਤੇ ਲੂਣ ਹਰਾਮੀ ਹਾਂ ਅਸੀਂ ਆਪਣੇ ਸਾਰੇ ਗੁਨਾਹ ਤੇ ਪਾਪ ਕਬੂਲ ਕਰਦੇ ਹਾਂ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਤੂੰ ਦਿਆਲ ਹੈਂ, ਬਖ਼ਸ਼ੰਦ ਹੈਂ, ਬਖ਼ਸ਼ਨਹਾਰ ਹੈਂ ਤੂੰ ਕ੍ਰਿਪਾ ਕਰਕੇ ਸਾਡੇ ਸਾਰੇ ਗੁਨਾਹ ਤੇ ਪਾਪ ਬਖਸ਼ ਦੇ ਅਸੀਂ ਪਲ-ਪਲ ਛਿਨ-ਛਿਨ ਭੁੱਲਣਹਾਰ ਹਾਂ ਤੂੰ ਕ੍ਰਿਪਾ ਕਰਕੇ ਸਾਨੂੰ ਸੁਮਤਿ ਦੇ, ਗੁਰਮਤਿ ਦੇ, ਨਾਮ ਦੇ, ਸੇਵਾ ਦੇ, ਬੰਦਗੀ ਦੇ, ਆਪਣੇ ਰੰਗ ਵਿੱਚ ਆਪ ਰੰਗ ਲੈ

      ਇਹ ਅਰਦਾਸ ਦਿਨ ਵਿੱਚ ਕਈ-ਕਈ ਵਾਰ ਦੁਹਰਾਓ ਜਿੱਥੇ ਵੀ ਤੁਸੀਂ ਦਿਨ ਸਮੇਂ ਹੋਵੋ, ਕੰਮ ਤੇ ਹੋਵੋ, ਯਾਤਰਾ ਕਰ ਰਹੇ ਹੋਵੋ, ਗੱਲਬਾਤ ਕਰਨ ਵਿੱਚ ਮਸ਼ਰੂਫ ਹੋਵੋ, ਖਾਣ ਸਮੇਂ ਜਾਂ ਜੋ ਮਰਜ਼ੀ ਕਰਦੇ ਹੋਵੋ ਸਿਰਫ਼ ਨਾਮ ਸਿਮਰਨ ਨੂੰ ਛੱਡ ਕੇ ਤੁਹਾਨੂੰ ਇਹ ਅਰਦਾਸ ਨਿਰੰਤਰ ਆਧਾਰ ਤੇ ਕਰਨੀ ਚਾਹੀਦੀ ਹੈ ਇੱਥੋਂ ਤੱਕ ਕਿ ਜੇਕਰ ਨਾਮ ਸਿਮਰਨ ਕਰਨ ਦੌਰਾਨ ਜੇਕਰ ਕੋਈ ਮਾੜੇ ਵਿਚਾਰ ਆਉਣ ਨਾਲ ਵਿਘਨ ਪੈਂਦਾ ਹੈ ਤਾਂ ਤੁਹਾਨੂੰ ਇਹ ਅਰਦਾਸ ਦੁਹਰਾਉਣੀ ਚਾਹੀਦੀ ਹੈਇਹ ਅਰਦਾਸ ਪਰਮ ਸ਼ਕਤੀਸ਼ਾਲੀ ਅਰਦਾਸ ਹੈ ਇਹ ਅਰਦਾਸ ਤੁਹਾਡੇ ਲਈ ਕ੍ਰਿਸ਼ਮੇ ਦਾ ਕੰਮ ਕਰੇਗੀ ਤੁਹਾਡਾ ਹਿਰਦਾ ਫੁੱਲ ਵਰਗਾ ਹੌਲਾ ਹੋ ਜਾਵੇਗਾ ਮਨ ਪ੍ਰਸੰਨ ਹੋ ਜਾਵੇਗਾ ਮਨ ਸਿਮਰਨ ਵਿੱਚ ਟਿਕਿਆ ਰਹੇਗਾ ਸਿਮਰਨ ਵਿੱਚ ਰਸ ਆਉਣਾ ਸ਼ੁਰੂ ਹੋ ਜਾਵੇਗਾ ਨਾਮ ਸੁਰਤ ਵਿੱਚ ਚਲਾ ਜਾਵੇਗਾ ਅਜਪਾ ਜਾਪ ਸ਼ੁਰੂ ਹੋ ਜਾਵੇਗਾ ਗੁਰਪ੍ਰਸਾਦਿ ਦੀ ਪ੍ਰਾਪਤੀ ਹੋ ਜਾਵੇਗੀ ਤੁਹਾਡਾ ਹਿਰਦਾ ਧੰਨ ਧੰਨ ਹੋ ਜਾਵੇਗਾ

      ਇਸ ਪਉੜੀ ਵਿੱਚ ਇਸ ਤਰ੍ਹਾਂ ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ ਇਸ ਪੂਰਨ ਸਤਿ ਤੱਤ ਤੱਥ ਨੂੰ ਦ੍ਰਿੜ੍ਹ ਕਰਾ ਰਹੇ ਹਨ ਕਿ ਮਨੁੱਖੀ ਜੀਵਨ ਮਾਇਆ ਦੀ ਗੁਲਾਮੀ ਵਿੱਚ ਭਟਕਦਾ ਹੋਇਆ ਮਨੁੱਖ ਮਹਾ ਵਿਨਾਸ਼ਕਾਰੀ ਵਿਕਾਰਾਂ ਵਿੱਚ ਗ੍ਰਸਤ ਹੋ ਜਾਂਦਾ ਹੈਜਿਸ ਕਾਰਨ ਮਨੁੱਖ ਦੀ ਮਤਿ ਮਲੀਨ ਹੋ ਜਾਂਦੀ ਹੈ ਅਤੇ ਮਨ ਉੱਪਰ ਇਸ ਕਦੇ ਨਾ ਉਤਰਨ ਵਾਲੀ ਮੈਲ ਦੀਆਂ ਬੇਅੰਤ ਪਰਤਾਂ ਜੰਮ ਜਾਂਦੀਆਂ ਹਨਮਨ ਦੀ ਇਹ ਮੈਲ ਮਨੁੱਖ ਨੂੰ ਗਿਆਨ ਤੋਂ ਵਿਹੂਣਾ ਰੱਖਦੀ ਹੈ ਜਿਸ ਕਾਰਨ ਉਹ ਆਪਣੇ ਸਤਿ ਸਰੂਪ ਤੋਂ ਵਿੱਛੜਿਆ ਰਹਿੰਦਾ ਹੈ ਅਤੇ ਜਨਮ ਦਰ ਜਨਮ ਭਟਕਦਾ ਰਹਿੰਦਾ ਹੈ ਅਤੇ ਦੁੱਖਾਂ ਕਲੇਸ਼ਾਂ ਵਿੱਚ ਘਿਰਿਆ ਰਹਿੰਦਾ ਹੈਨਾਮ, ਨਾਮ ਸਿਮਰਨ, ਨਾਮ ਦੀ ਕਮਾਈ ਅਤੇ ਪੂਰਨ ਬੰਦਗੀ ਦਾ ਗੁਰਪ੍ਰਸਾਦਿ ਹੀ ਮਨੁੱਖ ਦੇ ਮਨ ਦੀ ਮੈਲ ਧੋਣ ਦੀ ਸਮਰੱਥਾ ਰੱਖਦਾ ਹੈਕੇਵਲ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ ਅਤੇ ਪੂਰਨ ਬੰਦਗੀ ਦਾ ਗੁਰਪ੍ਰਸਾਦਿ ਹੀ ਮਨੁੱਖ ਦੇ ਕਰਮਾਂ ਦੇ ਬੰਧਨਾਂ ਨੂੰ ਤੋੜ ਕੇ ਉਸਨੂੰ ਮਾਇਆ ਦੇ ਇਸ ਦਲਦਲ ਵਿੱਚੋਂ ਬਾਹਰ ਕੱਢ ਕੇ ਮੁਕਤੀ ਦੇ ਸਕਦਾ ਹੈ 

ਨਾਮ ਦੀ ਮਹਿਮਾ ਅਤੇ ਨਾਮ ਸਿਮਰਨ ਦੇ ਲਾਭ 

      ਆਓ ਨਾਮ ਦੀ ਮਹਿਮਾ ਅਤੇ ਨਾਮ ਸਿਮਰਨ ਦੇ ਲਾਭ ਸਮਝਣ ਦਾ ਯਤਨ ਕਰੀਏਸ਼੍ਰੀ ਗੁਰੂ ਅਰਜਨ ਦੇਵ ਜੀ ਸੁਖਮਨੀ ਸਾਹਿਬ ਦੀ ਪਹਿਲੀ ਅਸ਼ਟਪਦੀ ਵਿੱਚ ਬੜੇ ਹੀ ਸੁੰਦਰ ਸ਼ਬਦਾਂ ਵਿੱਚ ਇਹ ਪ੍ਰਮਾਣਿਤ ਕਰਦੇ ਹਨ ਕਿ ਨਾਮ ਸਿਮਰਨ ਅਕਾਲ ਪੁਰਖ ਦੀ ਸਭ ਤੋਂ ਉੱਤਮ ਸੇਵਾ ਹੈਅਕਾਲ ਪੁਰਖ ਨੇ ਬੜੀ ਹੀ ਦਿਆਲਤਾ ਨਾਲ ਸਾਨੂੰ ਇਸ ਬ੍ਰਹਮ ਗਿਆਨ ਦੇ ਸੋਮੇ ਸ਼੍ਰੀ ਸੁਖਮਨੀ ਸਾਹਿਬ ਦੀ ਬਖਸ਼ਿਸ਼ ਕੀਤੀ ਹੈਸਾਨੂੰ ਬੜੇ ਹੀ ਸਿੱਧੇ-ਸਾਦੇ ਅਤੇ ਆਸਾਨ ਸ਼ਬਦਾਂ ਵਿੱਚ ਸਮਝਾਇਆ ਗਿਆ ਹੈ ਕਿ ਨਾਮ ਸਿਮਰਨ ਹੀ ਇੱਕੋ ਇੱਕ ਰਸਤਾ ਹੈ ਜਿਸਦੇ ਨਾਲ ਅਸੀਂ :-

 

* ਪੂਰਨ ਅਵਸਥਾ ਨੂੰ ਪ੍ਰਾਪਤ ਕਰ ਸਕਦੇ ਹਾਂ

ਅਟਲ ਅਵਸਥਾ ਨੂੰ ਪ੍ਰਾਪਤ ਕਰ ਸਕਦੇ ਹਾਂ

ਪਰਮ ਪੱਦਵੀ ਨੂੰ ਪ੍ਰਾਪਤ ਕਰ ਸਕਦੇ ਹਾਂ

ਪੂਰਨ ਬ੍ਰਹਮ ਗਿਆਨ ਨੂੰ ਪ੍ਰਾਪਤ ਕਰ ਸਕਦੇ ਹਾਂ

ਪੂਰਨ ਤੱਤ ਗਿਆਨ ਨੂੰ ਪ੍ਰਾਪਤ ਕਰ ਸਕਦੇ ਹਾਂ

ਆਤਮ ਰਸ ਅੰਮ੍ਰਿਤ ਨੂੰ ਪ੍ਰਾਪਤ ਕਰ ਸਕਦੇ ਹਾਂ

ਪਰਮ ਜੋਤ ਪੂਰਨ ਪ੍ਰਕਾਸ਼ ਨੂੰ ਪ੍ਰਾਪਤ ਕਰ ਸਕਦੇ ਹਾਂ

ਤ੍ਰਿਹੁ ਗੁਣ ਤੇ ਪਰੇ ਜਾ ਕੇ ਅਕਾਲ ਪੁਰਖ ਵਿੱਚ ਅਭੇਦ ਹੋ ਸਕਦੇ ਹਾਂ

ਉਸ ਸਰਵ ਸ਼ਕਤੀਮਾਨ ਦਾ ਅਨੁਭਵ ਕਰ ਸਕਦੇ ਹਾਂ

ਜਨਮ ਮਰਨ ਦੇ ਚੱਕਰ ਤੋਂ ਮੁਕਤੀ ਪਾ ਸਕਦੇ ਹਾਂ

ਸਦੀਵੀ ਸ਼ਾਂਤੀ ਅਤੇ ਖੁਸ਼ੀਆਂ ਪ੍ਰਾਪਤ ਕਰ ਸਕਦੇ ਹਾਂ

ਇੱਕ ਸੰਤ ਹਿਰਦਾ ਬਣ ਸਕਦੇ ਹਾਂ 

      ਇਨ੍ਹਾਂ ਗੁਰਪ੍ਰਸਾਦੀ ਲੇਖਾਂ ਦਾ ਮੰਤਵ ਇਸ ਬ੍ਰਹਮ ਗਿਆਨ ਤੇ ਹੋਰ ਜ਼ੋਰ ਦੇਣਾ ਹੈ ਕਿ ਜੇਕਰ ਅਸੀਂ ਪੂਰੇ ਵਿਸ਼ਵਾਸ ਅਤੇ ਦ੍ਰਿੜ੍ਹਤਾ ਨਾਲ ਨਾਮ ਸਿਮਰਨ ਕਰਦੇ ਹਾਂ ਤਾਂ ਅਸੀਂ ਆਪਣੇ ਰੂਹਾਨੀ ਸੁਪਨਿਆਂ ਨੂੰ ਸਾਕਾਰ ਕਰ ਸਕਦੇ ਹਾਂ

      ਕੇਵਲ ਨਾਮ ਸਿਮਰਨ ਨਾਲ ਹੀ ਰੂਹਾਨੀਅਤ ਦਾ ਸਰਵ ਉੱਤਮ ਪੱਧਰ ਪਾਇਆ ਜਾ ਸਕਦਾ ਹੈਇਹ ਜੀਵਨ ਮੁਕਤੀ ਅਖਵਾਉਂਦਾ ਹੈਇੱਕ ਵਿਅਕਤੀ ਜੋ ਇਸ ਨੂੰ ਪਾ ਲੈਂਦਾ ਹੈ ਜੀਵਨ ਮੁਕਤ ਅਖਵਾਉਂਦਾ ਹੈਉਹ ਜੀਵਨ ਦੀ ਪੂਰਨ ਅਨੰਤ ਅਸੀਮ ਅਵਸਥਾ-ਚੜ੍ਹਦੀ ਕਲਾ ਵਾਲਾ ਜੀਵਨ ਜਿਉਂਦੇ ਹਨਇਹ ਪੂਰਨ ਵਿਸ਼ਰਾਮ ਦੀ ਸਰਵ ਉੱਤਮ ਦਸ਼ਾ ਹੈਇਹ ਸਾਨੂੰ ਜਨਮ-ਮਰਨ ਦੇ ਚੱਕਰ ਤੋਂ ਬਾਹਰ ਖੜ੍ਹਦੀ ਹੈ ਜੋ ਕਿ ਸਭ ਤੋਂ ਉੱਚੇ ਪੱਧਰ ਦਾ ਦੁੱਖ ਹੈ ”ਜਨਮ ਮਰਨ ਕਾ ਬੰਧਨ” ਜੋ ਸਭ ਤੋਂ ਵੱਡਾ ਦੁੱਖ ਹੈ

      ਕੇਵਲ ਨਾਮ ਸਿਮਰਨ ਹੀ ਸਾਨੂੰ ਇਸ ਤੋਂ ਛੁਟਕਾਰਾ ਦਿਵਾਉਂਦਾ ਹੈ ਅਤੇ ਸਾਨੂੰ ਸਰਵ ਸ਼੍ਰੇਸ਼ਠ ਪਰਮ ਆਨੰਦ ਦੀ ਅਵਸਥਾ – ਪਰਮ ਆਨੰਦ-ਸਤਿ ਚਿੱਤ ਆਨੰਦ ਦੀ ਅਵਸਥਾ ਵਿੱਚ ਖੜ੍ਹਦਾ ਹੈਅੱਜ ਅਸੀਂ ਸਾਰੇ ਸੰਸਾਰ ਤੇ ਸਿੱਖ ਸੰਗਤ ਨੂੰ ਕਈ ਤਰ੍ਹਾਂ ਦੇ ਧਰਮ ਕਰਮ ਕਰਦਿਆਂ ਦੇਖਦੇ ਹਾਂ ਜਿਵੇਂ ਕਿ :- 

* ਗੁਰਬਾਣੀ ਪੜ੍ਹਦਿਆਂ

* ਕੀਰਤਨ ਸੁਣਦਿਆਂ

* ਗੁਰਦੁਆਰੇ ਜਾਂਦਿਆਂ

* ਧਾਰਮਿਕ ਸਥਾਨਾਂ ਦੇ ਦਾਨ ਦਿੰਦਿਆਂ

* ਗਰੀਬਾਂ ਦੀ ਮਦਦ ਕਰਦਿਆਂ, ਆਦਿ  

      ਇੱਥੇ ਸਾਰੇ ਧਾਰਮਿਕ ਬਿਰਤੀ ਦੇ ਕਾਰਜ ਕਰਨੇ ਕੋਈ ਗਲਤ ਨਹੀਂ ਹੈਪਰ ਜੇਕਰ ਅਜਿਹੇ ਸਾਰੇ ਕਾਰਜ ਨਾਮ ਸਿਮਰਨ ਨਾਲ ਜੋੜ ਲਈਏ ਤਾਂ ਰੂਹਾਨੀ ਨਤੀਜੇ ਦ੍ਰਿਸ਼ਟਮਾਨ ਹੋ ਜਾਣਗੇ 

“ਪ੍ਰਭ ਕਾ ਸਿਮਰਨ ਸਭ ਤੇ ਉੂਚਾ।।”

(ਸ੍ਰੀ ਗੁਰੂ ਗਰੰਥ ਸਾਹਿਬ ੨੬੩)

 

      ਨਾਮ ਸਿਮਰਨ ਕਰਨਾ ਉਸ ਅਕਾਲ ਪੁਰਖ ਪਾਰ ਬ੍ਰਹਮ ਪਰਮੇਸ਼ਰ ਦੀ ਸਭ ਤੋਂ ਉੱਤਮ ਸੇਵਾ ਹੈਨਾਮ ਸਿਮਰਨ ਲਿਆਉਂਦਾ ਹੈ :- 

    * ਹੁਣ ਅਤੇ ਆਉਣ ਵਾਲੇ ਯੁੱਗਾਂ ਵਿੱਚ ਵਿਸ਼ਰਾਮ ਅਤੇ ਇਲਾਹੀ ਖ਼ੁਸ਼ੀਆਂ ਦਾ ਸਭ ਤੋਂ ਉੱਚਾ ਪੱਧਰ

    ਇੱਛਾਵਾਂ, ਅਭਿਲਾਸ਼ਾਵਾਂ, ਖ਼ਾਹਿਸ਼ਾਂ ਅਤੇ ਪੰਜ ਚੋਰਾਂ : ਕ੍ਰੋਧ, ਲੋਭ, ਵਾਸਨਾ, ਪਰਿਵਾਰਿਕ ਮੋਹ ਅਤੇ ਅਹੰਕਾਰ ਉੱਤੇ ਨਿਯੰਤਰਣ

    ਉਸ ਪਰਮ ਜੋਤ (ਪਰਮੇਸ਼ਰ ਦੀ ਸਭ ਤੋਂ ਉੱਤਮ ਜੋਤ) ਨਾਲ ਆਤਮਾ ਨੂੰ ਗਿਆਨ ਰੂਪੀ ਪ੍ਰਕਾਸ਼ ਮਿਲਦਾ ਹੈ ਅਤੇ ਉਹ ਆਤਮਾ ਪ੍ਰਗਟਿਓ ਜੋਤ ਵਿੱਚ ਬਦਲ ਜਾਂਦੀ ਹੈ

    ਨਿਰਵਾਣ – ਜੀਵਨ ਮੁਕਤੀ

 

      ਜੇਕਰ ਅਸੀਂ ਸੁਖਮਨੀ ਨੂੰ ਹਰ ਰੋਜ਼ ਪੜ੍ਹ ਰਹੇ ਹਾਂ, ਪਰ ਅਸੀਂ ਇਸਨੂੰ ਆਪਣੇ ਜੀਵਨ ਵਿੱਚ ਲਾਗੂ ਨਹੀਂ ਕਰਦੇ ਤਾਂ ਅਸੀਂ ਆਪਣੇ ਰੂਹਾਨੀ ਟੀਚਿਆਂ ਨੂੰ ਇੰਨ੍ਹੀ ਛੇਤੀ ਪ੍ਰਾਪਤ ਕਰਨ ਦੇ ਯੋਗ ਨਹੀਂ ਹੋਵਾਂਗੇ ਜਿੰਨ੍ਹੀ ਛੇਤੀ ਉਹ ਕੀਤੇ ਜਾ ਸਕਦੇ ਹਨਸੁਖਮਨੀ ਦਾ ਮੂਲ ਸਿਧਾਂਤ ਹੈ ਇਸਦੇ ਰੂਹਾਨੀ ਸ਼ਬਦਾਂ ਵਿੱਚ ਪੂਰਨ ਵਿਸ਼ਵਾਸ਼ ਕਰਨਾ ਅਤੇ ਆਪਣੇ ਆਪ ਨੂੰ ਪੂਰਨ ਰੂਪ ਵਿੱਚ ਇਨ੍ਹਾਂ ਸ਼ਬਦਾਂ ਦੇ ਦੱਸੇ ਅਨੁਸਾਰ ਚੱਲਣ ਲਈ ਸਮਰਪਿਤ ਕਰ ਦੇਣਾ

      ਸੁਖਮਨੀ ਦਾ ਪਹਿਲਾ ਭਾਗ ਨਾਮ ਸਿਮਰਨ ਦੀ ਮਹਾਨਤਾ ਦੀ ਬੜੀ ਸਪੱਸ਼ਟਤਾ ਨਾਲ ਮਹਿਮਾ ਦੱਸਦਾ ਹੈਜੇਕਰ ਅਸੀਂ ਇਨ੍ਹਾਂ ਬ੍ਰਹਮ ਸ਼ਬਦਾਂ ਨੂੰ ਪੜ੍ਹਦੇ ਅਤੇ ਸਮਝਦੇ ਹਾਂ ਅਤੇ ਇਨ੍ਹਾਂ ਨੂੰ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਲਿਆਉਂਦੇ ਹਾਂ ਅਤੇ ਇਹ ਸਾਡੀ ਸਰਵ ਸ਼ਕਤੀਮਾਨ ਪਰਮਾਤਮਾ ਅੱਗੇ ਸਭ ਤੋਂ ਉੱਤਮ ਪੇਸ਼ਕਾਰੀ ਸੇਵਾ ਹੋਵੇਗੀਅਗਲੇ ਮੂਲ ਵਿੱਚ ਅਸੀਂ ਨਾਮ ਸਿਮਰਨ ਦੀ ਮਹਾਨਤਾ ਦੀ ਵਿਆਖਿਆ ਕਰਨ ਦੀ ਕੋਸ਼ਿਸ਼ ਕਰਾਂਗੇ ਜਿਵੇਂ ਕਿ ਸੁਖਮਨੀ ਦੇ ਪਹਿਲੇ ਭਾਗ ਵਿੱਚ ਕੀਤੀ ਗਈ ਹੈਦਿੱਤੀਆਂ ਗਈਆਂ ਵਿਆਖਿਆਵਾਂ ਸਾਹਿਤਕ ਅਨੁਵਾਦ ਤੋਂ ਬਹੁਤ ਅੱਗੇ ਚਲੀਆਂ ਜਾਣਗੀਆਂਜੋ ਕੁਝ ਅਸੀਂ ਪ੍ਰਾਪਤ ਕੀਤਾ ਹੈ ਅਤੇ ਆਪਣੇ ਗਿਆਨ ਇੰਦਰੀਆਂ ਨਾਲ ਅਨੁਭਵ ਕੀਤਾ, ਅਸੀਂ ਸੰਗਤ ਦੀ ਸੇਵਾ ਵਿੱਚ ਪੇਸ਼ ਕਰਾਂਗੇਕ੍ਰਿਪਾ ਕਰਕੇ ਇਸ ਸੇਵਾ ਨੂੰ ਸਵੀਕਾਰ ਕਰੋ 

ਸਲੋਕ 

“ਆਦਿ ਗੁਰਏ ਨਮਹ।।

ਜੁਗਾਦਿ ਗੁਰਏ ਨਮਹ।।

ਸਤਿਗੁਰਏ ਨਮਹ।।

ਸ੍ਰੀ ਗੁਰਦੇਵਏ ਨਮਹ।।।।”

(ਸ੍ਰੀ ਗੁਰੂ ਗ੍ਰੰਥ ਸਾਹਿਬ ੨੬੨) 

      ਇਸ ਬ੍ਰਹਮ ਸ਼ਬਦ-ਪਦ ਦਾ ਆਰੰਭ ਸਾਨੂੰ ਦੱਸਦਾ ਹੈ ਕਿ ਨਾਮ ਸਿਮਰਨ ਦੀ ਸ਼ੁਰੂਆਤ ਕਿਸ ਤਰ੍ਹਾਂ ਕਰਨੀ ਹੈਜਦੋਂ ਵੀ ਨਾਮ ਸਿਮਰਨ ਸ਼ੁਰੂ ਕਰਦੇ ਹਾਂ ਤਾਂ ਪਹਿਲਾਂ ਸਾਨੂੰ ਅਕਾਲ ਪੁਰਖ ਅੱਗੇ ਸ਼ੀਸ ਨਿਵਾ ਕੇ ਅਤੇ ਹੱਥ ਜੋੜ ਕੇ ਉਸਦਾ ਸਤਿਕਾਰ ਕਰਨਾ ਹੈਅਕਾਲ ਪੁਰਖ ਦੇ ਚਰਨਾਂ ਤੇ ਡੰਡਉਤ ਬੰਦਨਾ ਕਰਨੀ ਹੈ, ਅਕਾਲ ਪੁਰਖ ਦੇ ਚਰਨਾਂ ਤੇ ਸਿਜਦਾ ਕਰਨਾ ਹੈ 

“ਪ੍ਰਭ ਜੀ ਤੂ ਮੇਰੇ ਪ੍ਰਾਨ ਅਧਾਰੈ

ਨਮਸਕਾਰ ਡੰਡਉਤਿ ਬੰਦਨਾ ਅਨਿਕ ਬਾਰ ਜਾਉ ਬਾਰੈ ਰਹਾਉ ॥”

(ਸ੍ਰੀ ਗੁਰੂ ਗ੍ਰੰਥ ਸਾਹਿਬ ੮੨੦) 

      ਗਹਿਰੇ ਭਾਵ ਵਿੱਚ ਡੰਡਉਤ ਬੰਦਨਾ ਦਾ ਭਾਵ ਹੈ ਆਪਣੇ ਆਪ ਨੂੰ ਗੁਰੂ ਦੇ ਚਰਨਾਂ ਵਿੱਚ ਪੂਰੀ ਤਰ੍ਹਾਂ ਸਮਰਪਣ ਕਰ ਦੇਣਾ, ਆਪਣਾ ਤਨ ਮਨ ਧਨ ਗੁਰੂ ਦੇ ਚਰਨਾਂ ਵਿੱਚ ਅਰਪਨ ਕਰ ਦੇਣਾਇਸ ਤਰ੍ਹਾਂ ਕਰਨ ਨਾਲ ਅਸੀਂ ਰੂਹਾਨੀ ਤੌਰ ਤੇ ਅੱਗੇ ਵੱਧਦੇ ਹਾਂਗੁਰੂ ਨੂੰ ਸਭ ਕੁਝ ਸੌਂਪ ਦੇਣ ਨਾਲ ਅਸੀਂ ਆਪਣੀ ਹਉਮੈ ਨੂੰ ਮਾਰਨਾ ਸ਼ੁਰੂ ਕਰਦੇ ਹਾਂ ਅਤੇ ਗੁਰਪ੍ਰਸਾਦਿ ਦੀ ਪ੍ਰਾਪਤੀ ਕਰ ਕਰਦੇ ਹਾਂਹਉਮੈ ਸਾਡਾ ਸਭ ਤੋਂ ਭੈੜਾ ਅਤੇ ਵੱਡਾ ਦੁਸਮਣ ਹੈਸਾਰੀ ਭਰੀ ਸੰਗਤ ਵਿੱਚ ਗੁਰਦੁਆਰੇ ਡੰਡਉਤ ਬੰਦਨਾ ਕਰਨ ਨਾਲ ਅਸੀਂ ਹਉਮੈ ਉੱਪਰ ਜਿੱਤ ਪਾ ਸਕਦੇ ਹਾਂਬਾਰ-ਬਾਰ ਗੁਰੂ ਅਤੇ ਸੰਗਤ ਦੇ ਚਰਨਾਂ ਵਿੱਚ ਡੰਡਉਤ ਬੰਦਨਾ ਕਰਨ ਨਾਲ ਸਾਡੇ ਮਨ ਦੀ ਮੈਲ ਧੁੱਲਦੀ ਹੈ ਅਤੇ ਗੁਰੂ ਚਰਨਾਂ ਵਿੱਚ ਸਾਡਾ ਸਮਰਪਣ ਪੂਰਨਤਾ ਵੱਲ ਵੱਧਦਾ ਹੈਬਾਰ-ਬਾਰ ਗੁਰੂ ਅਤੇ ਸੰਗਤ ਦੇ ਚਰਨਾਂ ਵਿੱਚ ਡੰਡਉਤ ਬੰਦਨਾ ਕਰਨ ਨਾਲ ਸਾਡੇ ਹਿਰਦੇ ‘ਚ ਗਾਰੀਬੀ ਆਉਂਦੀ ਹੈ, ਅਤੇ ਸਾਡਾ ਹਿਰਦਾ ਹਲੀਮੀ ਅਤੇ ਨਿਰਮਾਨਤਾ ਨਾਲ ਭਰਪੂਰ ਹੋ ਜਾਂਦਾ ਹੈਡੰਡਉਤ ਬੰਦਨਾ ਸਾਡੇ ਲਈ ਪੁੰਨ ਦਾ ਇੱਕ ਮਹਾਨ ਕੰਮ ਜਾਣਿਆ ਜਾਂਦਾ ਹੈ 

“ਕਰਿ ਡੰਡਉਤ ਪੁਨੁ ਵੱਡਾ ਹੇ ਰਹਾਉ ॥”

(ਸ੍ਰੀ ਗੁਰੂ ਗ੍ਰੰਥ ਸਾਹਿਬ ੧੩) 

ਇੱਕ ਅਕਾਲ ਪੁਰਖ ਹੀ ਹੈ ਜੋ ਪੂਰਨ ਸਤਿ ਹੈ, ਬਾਕੀ ਸਭ ਨਾਸ਼ਵਾਨ ਹੈ, ਜੋ ਵੀ ਅਸੀਂ ਵੇਖਦੇ ਹਾਂ ਸਭ ਨਾਸ਼ਵਾਨ ਹੈਕੇਵਲ ਉਹ ਅਕਾਲ ਪੁਰਖ ਹੀ ਸਤਿ ਹੈ ਜੋ ਸਦਾ ਲਈ ਜੀਵਤ ਹੈ, ਉਹ ਨਾ ਹੀ ਜਨਮ ਲੈਂਦਾ ਹੈ ਅਤੇ ਨਾ ਹੀ ਮਰਦਾ ਹੈਉਹ ਆਰੰਭ ਤੋਂ ਹੀ ਸਤਿ ਹੈ, ਯੁੱਗਾਂ-ਯੁੱਗਾਂ ਤੱਕ ਸਤਿ ਹੀ ਰਿਹਾ ਹੈ ਅਤੇ ਆਉਣ ਵਾਲੇ ਯੁੱਗਾਂ ਵਿੱਚ ਵੀ ਸਤਿ ਹੀ ਰਹੇਗਾਇਸ ਲਈ ਪਹਿਲਾ ਨਮਸਕਾਰ ਅਤੇ ਡੰਡਉਤ ਬੰਦਨਾ ਉਸ ਅਕਾਲ ਪੁਰਖ ਨੂੰ ਕਰੋ, ਫਿਰ ਅਗਲਾ ਨਮਸਕਾਰ ਅਤੇ ਡੰਡਉਤ ਬੰਦਨਾ ਸਤਿਗੁਰੂ ਨੂੰ ਕਰੋ, ਫਿਰ ਅਗਲਾ ਨਮਸਕਾਰ ਅਤੇ ਡੰਡਉਤ ਬੰਦਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਤੇ ਕਰੋ, ਫਿਰ ਅਗਲਾ ਨਮਸਕਾਰ ਅਤੇ ਡੰਡਉਤ ਬੰਦਨਾ ਸ੍ਰੀ ਦੱਸ ਗੁਰੂ ਸਾਹਿਬਾਨ ਦੇ ਚਰਨਾਂ ਤੇ ਕਰੋ, ਫਿਰ ਅਗਲਾ ਨਮਸਕਾਰ ਅਤੇ ਡੰਡਉਤ ਬੰਦਨਾ ਸ੍ਰਿਸ਼ਟੀ ਦੇ ਸਾਰੇ ਸੰਤਾਂ-ਭਗਤਾਂ ਦੇ ਚਰਨਾਂ ਤੇ ਕਰੋ, ਫਿਰ ਅਗਲਾ ਨਮਸਕਾਰ ਅਤੇ ਡੰਡਉਤ ਬੰਦਨਾ ਸਾਰੀ ਸ੍ਰਿਸ਼ਟੀ ਦੇ ਚਰਨਾਂ ਤੇ ਕਰੋ

  

“ਸਿਮਰਉ ਸਿਮਰਿ ਸਿਮਰਿ ਸੁਖੁ ਪਾਵਉ

ਕਲਿ ਕਲੇਸ ਤਨ ਮਾਹਿ ਮਿਟਾਵਉ

ਸਿਮਰਉ ਜਾਸੁ ਬਿਸੁੰਭਰ ਏਕੈ

ਨਾਮੁ ਜਪਤ ਅਗਨਤ ਅਨੇਕੈ

ਬੇਦ ਪੁਰਾਨ ਸਿੰਮ੍ਰਿਤਿ ਸੁਧਾਖ੍ਹਰ

ਕੀਨੇ ਰਾਮ ਨਾਮ ਇਕ ਆਖ੍ਹਰ

ਕਿਨਕਾ ਏਕ ਜਿਸੁ ਜੀਅ ਬਸਾਵੈ

ਤਾ ਕੀ ਮਹਿਮਾ ਗਨੀ ਨ ਆਵੈ

ਕਾਂਖੀ ਏਕੈ ਦਰਸ ਤੁਹਾਰੋ

ਨਾਨਕ ਉਨ ਸੰਗਿ ਮੋਹਿ ਉਧਾਰੋ ॥”

(ਸ੍ਰੀ ਗੁਰੂ ਗ੍ਰੰਥ ਸਾਹਿਬ ੨੬੨)

 

      ਨਾਮ ਸਿਮਰਨ ਸਾਡੇ ਲਈ ਸਰਵ ਉੱਤਮ ਸਦੀਵੀ ਅਤੇ ਆਂਤਰਿਕ ਆਨੰਦ ਲੈ ਕੇ ਆਵੇਗਾਸਾਡੇ ਸਾਰੇ ਕਲੇਸ਼ ਦੁੱਖ ਤੇ ਪਾਪ ਨੱਸ ਜਾਣਗੇ ਅਤੇ ਅਸੀਂ ਪੂਰਨ ਆਨੰਦ ਅਤੇ ਸਦੀਵੀ ਖ਼ੁਸ਼ੀ ਨਾਲ ਭਰਪੂਰ ਹੋ ਜਾਵਾਂਗੇਸਾਰੀਆਂ ਧਾਰਮਿਕ ਪੁਸਤਕਾਂ – ਵੇਦ, ਪੁਰਾਨ, ਸਿਮਰਤੀਆਂ ਅਤੇ ਸ਼ਾਸਤਰਾਂ ਦਾ ਆਧਾਰ ਕੇਵਲ ਅਕਾਲ ਪੁਰਖ ਦਾ ਨਾਮ ਹੀ ਹੈਕੇਵਲ ਅਕਾਲ ਪੁਰਖ ਦਾ ਨਾਮ ਹੀ ਸਤਿ ਹੈ, ਜੋ ਸਦਾ ਰਹਿਣ ਵਾਲਾ ਹੈ, ਕਾਇਮ ਮੁਦਾਇਮ ਹੈ, ਸਾਰੀ ਸ੍ਰਿਸ਼ਟੀ ਦਾ ਆਧਾਰ ਹੈ, ਸਾਰੀ ਸ੍ਰਿਸ਼ਟੀ ਦਾ ਮੂਲ ਹੈ, ਜੋ ਕਾਲ ਤੋਂ ਪਰੇ ਹੈ, ਜੋ ਮਾਇਆ ਤੋਂ ਪਰੇ ਹੈ, ਜੋ ਅਨੰਤ ਹੈ, ਜੋ ਬੇਅੰਤ ਹੈ, ਜੋ ਅਗੰਮ ਅਗੋਚਰ ਹੈ

      ਗੁਰ ਪ੍ਰਸਾਦਿ ਨੂੰ ਕੇਵਲ ਗੁਰਬਾਣੀ ਪੜ੍ਹਿਆਂ ਜਾਂ ਧਾਰਮਿਕ ਕਿਤਾਬਾਂ ਪੜ੍ਹਣ ਨਾਲ ਪ੍ਰਾਪਤ ਨਹੀਂ ਕੀਤਾ ਜਾ ਸਕਦਾਵੇਦਾਂ ਦੀ ਪਾਲਣਾ ਕਰਦਿਆਂ ਜਾਂ ਗੁਰਬਾਣੀ ਪੜ੍ਹਣ ਨਾਲ ਅਸੀਂ ਸਤਿ ਕਰਮ ਕਰਦੇ ਹੋਏ ਗੁਰ ਪ੍ਰਸਾਦਿ ਵੱਲ ਵੱਧਦੇ ਹਾਂਗੁਰ ਪ੍ਰਸਾਦਿ ਦੀ ਪ੍ਰਾਪਤੀ ਨਾਲ ਅਸੀਂ ਮਾਇਆ ਤੇ ਜਿੱਤ ਪਾਉਣ ਦੇ ਯੋਗ ਹੋ ਜਾਂਦੇ ਹਾਂਅੱਜ ਦੇ ਸਮੇਂ ਵਿੱਚ ਵੇਦ ਪੜ੍ਹਣਾ ਅਤੇ ਇਨ੍ਹਾਂ ਦੀ ਪਾਲਣਾ ਕਰਨੀ ਆਮ ਆਦਮੀ ਲਈ ਬਹੁਤ ਮੁਸ਼ਕਿਲ ਕੰਮ ਹੈਇਸ ਕਾਰਨ ਹੀ ਬਾਅਦ ਵਿੱਚ ਅਕਾਲ ਪੁਰਖ ਦੀ ਅਸੀਮ ਕਿਰਪਾ ਨਾਲ, ਕਲਯੁੱਗ ਦੇ ਸਮੇਂ ਵਿੱਚ ਗੀਤਾ ਅਤੇ ਗੁਰਬਾਣੀ ਹੋਂਦ ਵਿੱਚ ਆਈਗੁਰਬਾਣੀ ਦੀ ਪਾਲਣਾ ਕਰਨੀ ਵੇਦਾਂ ਅਤੇ ਪੁਰਾਣੇ ਗ੍ਰੰਥਾਂ ਦੀ ਪਾਲਣਾ ਕਰਨ ਨਾਲੋਂ ਸੌਖਾ ਹੈ

      ਅਸਲ ਵਿੱਚ ਗੁਰਬਾਣੀ ਨੇ ਰੂਹਾਨੀਅਤ ਦੀ ਪ੍ਰਾਪਤੀ ਨੂੰ ਕਲਯੁੱਗ ਵਿੱਚ ਆਸਾਨ ਬਣਾ ਦਿੱਤਾ ਹੈ ਕਿਉਂਕਿ ਇਹ ਸਾਨੂੰ ਸਿਖਾਉਂਦੀ ਹੈ ਕਿ ਕੇਵਲ ਨਾਮ ਸਿਮਰਨ ਕਰਨ ਨਾਲ ਅਸੀਂ ਜੀਵਨ ਮੁਕਤੀ ਪਾ ਸਕਦੇ ਹਾਂਇਹ ਠੀਕ ਹੈ ਕਿ ਧਾਰਮਿਕ ਪੁਸਤਕਾਂ ਪੜ੍ਹਣਾ ਅਤੇ ਉਨ੍ਹਾਂ ਦੀ ਪਾਲਣਾ ਕਰਨਾ ਆਦਮੀ ਦੀ ਚੰਗੇ ਅਤੇ ਸ਼ੁੱਧ ਬਣਨ ਵਿੱਚ ਮਦਦ ਕਰਦਾ ਹੈ, ਅਤੇ ਇਸ ਤਰ੍ਹਾਂ ਸਤਿ ਕਰਮ ਇਕੱਠੇ ਕਰਨ ਵਿੱਚ ਸਹਾਇਕ ਸਿੱਧ ਹੁੰਦਾ ਹੈਸਤਿ ਕਰਮ ਕਰਦੇ ਹੋਏ ਸਤੋ ਬਿਰਤੀ ਵਿੱਚ ਰਹਿਣਾ ਗੁਰ ਪ੍ਰਸਾਦਿ ਪ੍ਰਾਪਤ ਕਰਨ ਦੀ ਕੁੰਜੀ ਹੈ ਅਤੇ ਇਹ ਗੁਰ ਪ੍ਰਸਾਦਿ ਹੀ ਹੈ ਜੋ ਸਾਡੇ ਲਈ ਦਰਗਾਹ ਦਾ ਰਸਤਾ ਖੋਲ੍ਹਦਾ ਹੈ

      ਅਨੰਤ ਬ੍ਰਹਮ ਸ਼ਕਤੀ ਦੇ ਅਸਲ ਭੇਦ ਕੇਵਲ ਇੱਕ ਪੂਰਨ ਸੰਤ ਦੁਆਰਾ ਹੀ ਮਹਿਸੂਸ ਅਤੇ ਅਨੁਭਵ ਕੀਤੇ ਜਾਂਦੇ ਹਨਵੇਦ ਬ੍ਰਹਮਾ ਦੁਆਰਾ ਲਿਖੇ ਗਏ ਹਨ, ਪਰ ਇਹ ਪ੍ਰਸ਼ਨ ਖੜ੍ਹਾ ਹੈ ਕਿ ਬ੍ਰਹਮਾ ਕੋਲ ਪੂਰਨ ਬ੍ਰਹਮ ਗਿਆਨ ਸੀ ? ਜੇਕਰ ਬ੍ਰਹਮਾ ਪੂਰਨ ਬ੍ਰਹਮ ਗਿਆਨੀ ਸੀ ਤਦ ਉਸਨੇ ਗੁਰਬਾਣੀ ਜਾਂ ਗੀਤਾ ਵਰਗੀ ਕੋਈ ਚੀਜ਼ ਲਿਖੀ ਹੋਣੀ ਸੀ ਅਤੇ ਇਸਨੂੰ ਆਸਾਨ ਬਣਾਉਣਾ ਸੀਗੁਰਬਾਣੀ ਅਨੁਸਾਰ, ਬ੍ਰਹਮਾ ਪੂਰਨ ਬ੍ਰਹਮ ਗਿਆਨੀ ਨਹੀਂ ਸੀਬ੍ਰਹਮਾ ਪਰਮਾਤਮਾ ਦੀਆਂ ਤਿੰਨ ਸ਼ਕਤੀਆਂ ਵਿੱਚੋਂ ਇੱਕ ਹੈ ਜੋ ਕਿ ਪੈਦਾ ਕਰਨ ਦੀ ਸ਼ਕਤੀ ਹੈ, ਦੂਸਰੀਆਂ ਦੋ ਸ਼ਕਤੀਆਂ ਵਿਸ਼ਨੂੰ ਕੋਲ ਹਨ ਪਾਲਣਹਾਰਾ ਅਤੇ ਸ਼ਿਵ ਸ਼ੰਕਰ (ਨਾਸ਼ ਕਰਨ ਵਾਲਾ)ਪਰ ਇੱਕ ਪੂਰਨ ਬ੍ਰਹਮ ਗਿਆਨੀ ਗੁਰਬਾਣੀ ਅਨੁਸਾਰ ਇਨ੍ਹਾਂ ਨਾਲੋਂ ਉੱਚਾ ਹੈ, ਕਿਉਂਕਿ ਇੱਥੇ ਪੂਰਨ ਬ੍ਰਹਮ ਗਿਆਨੀ ਅਤੇ ਪਰਮਾਤਮਾ ਵਿੱਚ ਕੋਈ ਅੰਤਰ ਨਹੀਂ ਹੈ

      ਪਿੱਛਲੇ ਸਮੇਂ ਦੇ ਲੋਕ ਵੇਦਾਂ ਦੀ ਪਾਲਣਾ ਅਤੇ ਇਨ੍ਹਾਂ ਦੇ ਕਹੇ ਅਨੁਸਾਰ ਕੰਮ ਕਰਕੇ ਕਰਦੇ ਰਹੇਇਸ ਤਰ੍ਹਾਂ ਕਰਨ ਨਾਲ ਉਹ ਰਿਸ਼ੀ ਅਤੇ ਮੁਨੀ ਜਾਣੇ ਗਏ ਅਤੇ ਬਹੁਤ ਸਾਰੀਆਂ ਅਲੌਕਿਕ ਸ਼ਕਤੀਆਂ ਪ੍ਰਾਪਤ ਕੀਤੀਆਂ, ਪਰ ਕੀ ਉਨ੍ਹਾਂ ਨੇ ਮੁਕਤੀ ਪ੍ਰਾਪਤ ਕੀਤੀ ? ਸ਼ਾਇਦ ਨਹੀਂਇਸ ਲਈ ਹੀ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਸਿੱਧਾਂ ਨੂੰ ਸਹੀ ਰਸਤੇ ਤੇ ਲਿਆਉਣ ਲਈ ਸੁਮੇਰ ਪਰਬਤ ਤੇ ਜਾਣਾ ਪਿਆ ਇੱਥੇ ਇੱਕ ਪ੍ਰਸਿੱਧ ਮੁਨੀ ਸੁਖਦੇਵ ਦੀ ਕਹਾਣੀ ਹੈ, ਜਿਸਨੂੰ ਇੱਕ ਰਿਸ਼ੀ ਦਾ ਪੁੱਤਰ ਹੋਣ ਦੇ ਬਾਵਜੂਦ ਰਾਜੇ ਜਨਕ ਕੋਲ ਗੁਰ ਪ੍ਰਸਾਦਿ ਦੀ ਪ੍ਰਾਪਤੀ ਲਈ ਜਾਣਾ ਪਿਆ ਕਿਉਂਕਿ ਰਾਜਾ ਜਨਕ ਪੂਰਨ ਬ੍ਰਹਮ ਗਿਆਨੀ ਸੀ

      ਵੇਦ ਸੰਸਕ੍ਰਿਤ ਵਿੱਚ ਲਿਖੇ ਗਏ ਹਨ, ਇਸ ਲਈ, ਇਨ੍ਹਾਂ ਨੂੰ ਪੜ੍ਹਣਾ ਬਹੁਤ ਹੀ ਮੁਸ਼ਕਲ ਕੰਮ ਹੈ ਅਤੇ ਕਿਉਂ ਚਿੰਤਾ ਕਰਨੀ ਜਦ ਬੰਦਗੀ ਗੁਰਬਾਣੀ ਵਿੱਚ ਇੰਨ੍ਹੀ ਸੌਖੀ ਬਣਾ ਦਿੱਤੀ ਗਈ ਹੈਵੇਦਾਂ ਦਾ ਜੀਵਨ ਸਤਿਜੁਗ ਦੇ ਸਮੇਂ ਵਿੱਚ ਆਮ ਸੀ ਪਰ ਸਮੇਂ ਨਾਲ ਤ੍ਰੇਤੇ ਅਤੇ ਦਵਾਪਰ ਵਿੱਚ ਘੱਟਦਾ ਗਿਆ ਅਤੇ ਕਲਯੁੱਗ ਵਿੱਚ ਇਨ੍ਹਾਂ ਦੀ ਅਮਲੀ ਤੌਰ ਤੇ ਕੋਈ ਹੋਂਦ ਨਹੀਂ ਹੈਇਸ ਲਈ ਹੀ ਗੁਰੂ ਨਾਨਕ ਦੇਵ ਜੀ ਨੇ ਸ੍ਰਿਸ਼ਟੀ ਨੂੰ ਕਲਯੁੱਗ ਵਿੱਚ ਨਾਮ ਨਾਲ ਬਖਸ਼ਿਆ ਹੈ

      ਇੱਥੇ ਅਣਗਿਣਤ ਜੀਵ ਹਨ, ਜੋ ਨਾਮ ਸਿਮਰਨ ਕਰਦੇ ਹਨ, ਕਿਉਂਕਿ ਉਨ੍ਹਾਂ ਨੂੰ ਨਾਮ ਸਿਮਰਨ ਦੇ ਮਹਾਤਮ ਦਾ ਪਤਾ ਹੈਇਸ ਲਈ ਸਾਨੂੰ ਵੀ ਨਾਮ ਸਿਮਰਨ ਕਰਕੇ ਉਸ ਸਰਵ ਸ਼ਕਤੀਮਾਨ ਪਰਿਪੂਰਨ ਪਰਮਾਤਮਾ ਦੀ ਸਭ ਤੋਂ ਉੱਤਮ ਸੇਵਾ ਦਾ ਫੱਲ ਪ੍ਰਾਪਤ ਕਰਨਾ ਚਾਹੀਦਾ ਹੈਜਿਸ ਤਰ੍ਹਾਂ ਆਕਾਲ ਪੁਰਖ ਆਪ ਹੈ ਉਸੇ ਤਰ੍ਹਾਂ ਉਸਦਾ ਨਾਮ ਅਪਾਰ ਹੈ, ਅਗੰਮ ਹੈ, ਅਨੰਤ ਅਤੇ ਬੇਅੰਤ ਹੈਆਕਾਲ ਪੁਰਖ ਦਾ ਨਾਮ ਸਾਰੇ ਬ੍ਰਹਿਮੰਡ ਦੀ ਬੁਨਿਆਦ ਹੈਇਹ ਅਕਾਲ ਪੁਰਖ ਦਾ ਆਦਿ ਜੁਗਾਦੀ ਨਾਮ ਹੈ, ਜੋ ਉਸ ਦੁਆਰਾ ਆਪ ਹੀ ਬਣਾਇਆ ਗਿਆ ਹੈਜੇਕਰ ਕੋਈ ਵਿਅਕਤੀ ਆਪਣੇ ਹਿਰਦੇ ਵਿੱਚ ਜ਼ਰਾ ਜਿੰਨ੍ਹਾ ਵੀ ਨਾਮ ਵਸਾ ਲੈਂਦਾ ਹੈ ਤਾਂ ਉਸ ਰੂਹ ਦੀ ਮਹਿਮਾ ਦਾ ਵਰਨਣ ਕਰਨਾ ਅਸੰਭਵ ਹੈਕਿਉਂਕਿ ਅਜਿਹੀ ਰੂਹ ਸੰਤ ਹਿਰਦਾ ਬਣ ਜਾਂਦੀ ਹੈ ਅਤੇ ਸਰਵ ਸ਼ਕਤੀਮਾਨ ਦੀ ਤਰ੍ਹਾਂ ਅਪਰ-ਅਪਾਰ ਬਣ ਜਾਂਦੀ ਹੈਅਜਿਹੀ ਰੂਹ ਪ੍ਰਗਟਿਓ ਜੋਤ ਬ੍ਰਹਮ ਗਿਆਨੀ ਅਤੇ ਪੂਰਨ ਸੰਤ, ਪੂਰਨ ਖ਼ਾਲਸਾ ਬਣ ਜਾਂਦੀ ਹੈ

      ਅਜਿਹੀ ਰੂਹ ਦੀ ਸੰਗਤ ਉਨ੍ਹਾਂ ਲੋਕਾਂ ਲਈ ਵਰਦਾਨ ਬਣ ਜਾਂਦੀ ਹੈ, ਜੋ ਉਸ ਦੀ ਸੰਗਤ ਦਾ ਹਿੱਸਾ ਬਣਦੇ ਹਨਇਸ ਲਈ ਕਿਉਂਕਿ ਅਜਿਹੀ ਰੂਹ ਅਕਾਲ ਪੁਰਖ ਵਿੱਚ ਸਮਾਈ ਹੁੰਦੀ ਹੈ, ਸੱਚਖੰਡ ਵਿੱਚ ਰਹਿੰਦੀ ਹੈ, ਪੂਰਨ ਸਤਿ ਨੂੰ ਪ੍ਰਾਪਤ ਕਰ ਚੁੱਕੀ ਹੁੰਦੀ ਹੈ, ਪੂਰਨ ਸਤਿ ਅਤੇ ਸਤਿ ਦੀ ਸੇਵਾ ਕਰਦੀ ਹੈ, ਹੋਰ ਕਿਸੇ ਦੀ ਨਹੀਂਜੇਕਰ ਅਸੀਂ ਭਾਗਸ਼ਾਲੀ ਹਾਂ ਅਤੇ ਪੂਰਬਲੇ ਜਨਮਾਂ ਦੇ ਸੰਯੋਗ ਹਨ ਤਾਂ ਹੀ ਅਸੀਂ ਅਜਿਹੀ ਸੰਗਤ ਦੀ ਬਖ਼ਸ਼ਿਸ਼ ਪ੍ਰਾਪਤ ਕਰ ਸਕਦੇ ਹਾਂ ਅਤੇ ਜੀਵਨ ਮੁਕਤੀ ਪ੍ਰਾਪਤ ਕਰਨ ਦੇ ਯੋਗ ਹੁੰਦੇ ਹਾਂਸੋ ਸਾਨੂੰ ਹਮੇਸ਼ਾਂ ਇਸ ਗੁਰਪ੍ਰਸਾਦੀ ਸੰਗਤ ਦਾ ਹਿੱਸਾ ਬਣਨ ਦੀ ਅਰਦਾਸ ਕਰਨੀ ਚਾਹੀਦੀ ਹੈ, ਜਿੱਥੇ ਅਸੀਂ ਆਪਣੇ ਰੂਹਾਨੀ ਟੀਚੇ ਪ੍ਰਾਪਤ ਕਰ ਸਕਦੇ ਹਾਂ ਅਤੇ ਜਨਮ-ਮਰਨ ਦੇ ਚੱਕਰ ਤੋਂ ਛੁਟਕਾਰਾ ਪਾ ਸਕਦੇ ਹਾਂ 

“ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮੁ

ਭਗਤ ਜਨਾ ਕੈ ਮਨਿ ਬਿਸ੍ਰਾਮ ਰਹਾਉ ॥”

(ਸ੍ਰੀ ਗੁਰੂ ਗ੍ਰੰਥ ਸਾਹਿਬ ੨੬੨) 

      ਸਦੀਵੀ ਖ਼ੁਸ਼ੀ ਅਤੇ ਆਨੰਦ ਅਕਾਲ ਪੁਰਖ ਦਾ ਨਾਮ ਹੈ ਜੋ ਕਿ ਸਤਿਨਾਮ ਹੈਇਸ ਦਾ ਮਤਲਬ ਹੈ ਅਜਿਹੀ ਖ਼ੁਸ਼ੀ ਜੋ ਸਰਵ ਉੱਤਮ ਖ਼ੁਸ਼ੀ ਹੁੰਦੀ ਹੈ – ਪੂਰਨ ਸ਼ਾਂਤੀ, ਪਰਮ ਜੋਤਿ, ਪੂਰਨ ਪ੍ਰਕਾਸ਼, ਨਾਮ ਸਿਮਰਨ ਨਾਲ ਪ੍ਰਾਪਤ ਹੁੰਦੀ ਹੈਨਾਮ ਪਹਿਲਾਂ ਚਿੱਤ ਵਿੱਚ ਜਾਂਦਾ ਹੈ ਫਿਰ ਸਾਡੇ ਹਿਰਦੇ ਵਿੱਚ ਅਤੇ ਫਿਰ ਸਾਡੇ ਸਾਰੇ ਸ਼ਰੀਰ ਵਿੱਚ, ਅੰਗ-ਅੰਗ ਵਿੱਚ, ਰੋਮ-ਰੋਮ ਵਿੱਚ ਪ੍ਰਗਟ ਹੋ ਜਾਂਦਾ ਹੈ 

“ਗੁਰਮੁਖਿ ਰੋਮਿ ਰੋਮਿ ਹਰਿ ਧਿਆਵੈ ॥”

(ਸ੍ਰੀ ਗੁਰੂ ਗ੍ਰੰਥ ਸਾਹਿਬ ੯੪੧) 

      ਇਹ ਅਜਿਹੀ ਅਵਸਥਾ ਹੈ ਜੋ ਸਾਡੇ ਵਿੱਚ ਸਰਵ ਉੱਤਮ ਆਨੰਦ ਲੈ ਕੇ ਆਉਂਦੀ ਹੈਨਾਮ ਹਮੇਸ਼ਾਂ ਭਗਤਾਂ ਦੇ ਹਿਰਦੇ ਵਿੱਚ ਰਹਿੰਦਾ ਹੈਇਸ ਲਈ ਭਗਤਾਂ ਦੇ ਹਿਰਦੇ ਸਦਾ-ਸਦਾ ਲਈ ਵਿਸ਼ਰਾਮ (ਪੂਰਨ ਸ਼ਾਂਤੀ) ਵਿੱਚ ਚਲੇ ਜਾਂਦੇ ਹਨਜੋ ਹਿਰਦਾ ਪੂਰਨ ਵਿਸ਼ਰਾਮ ਵਿੱਚ ਚਲਾ ਜਾਂਦਾ ਹੈ ਉਸ ਹਿਰਦੇ ਵਿੱਚ ਅਕਾਲ ਪੁਰਖ ਆਪ ਪ੍ਰਗਟ ਹੋ ਜਾਂਦਾ ਹੈਜੋ ਹਿਰਦਾ ਪੂਰਨ ਵਿਸ਼ਰਾਮ ਵਿੱਚ ਚਲਾ ਜਾਂਦਾ ਹੈ ਉਸ ਹਿਰਦੇ ਵਿੱਚ ਅਕਾਲ ਪੁਰਖ ਦੀਆਂ ਸਾਰੀਆਂ ਅਸੀਮ ਸ਼ਕਤੀਆਂ ਆਪ ਪ੍ਰਗਟ ਹੋ ਜਾਂਦੀਆਂ ਹਨਇਹ ਹੀ ਕਾਰਨ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਉਨ੍ਹਾਂ ਰੂਹਾਂ ਦੀ ਮਹਿਮਾ ਵਰਨਣ ਕੀਤੀ ਗਈ ਹੈ ਜੋ ਉਸਦੇ ਭਗਤ ਬਣ ਜਾਂਦੇ ਹਨ, ਜੋ ਪੂਰਨ ਸੰਤ ਬਣ ਜਾਂਦੇ ਹਨ, ਪ੍ਰਗਟਿਓ ਜੋਤਿ ਬ੍ਰਹਮ ਗਿਆਨੀ ਬਣ ਜਾਂਦੇ ਹਨ, ਸਤਿਗੁਰੂ ਬਣ ਜਾਂਦੇ ਹਨ, ਪੂਰਨ ਖ਼ਾਲਸੇ ਬਣ ਜਾਂਦੇ ਹਨਅਜਿਹੀਆਂ ਰੂਹਾਂ ਨਾਮ-ਅੰਮ੍ਰਿਤ ਦਾ ਸੋਮਾ ਹੁੰਦੀਆਂ ਹਨ ਅਤੇ ਆਪਣੀ ਸੰਗਤ ਕਰਨ ਵਾਲਿਆਂ ਨੂੰ ਨਾਮ ਅਤੇ ਮੁਕਤੀ ਦੇਣ ਦੀ ਅਜਿਹੀ ਅਸੀਮ ਰੂਹਾਨੀ ਸ਼ਕਤੀ ਰੱਖਦੀਆਂ ਹਨ 

“ਪ੍ਰਭ ਕੈ ਸਿਮਰਨਿ ਗਰਭਿ ਨ ਬਸੈ

ਪ੍ਰਭ ਕੈ ਸਿਮਰਨਿ ਦੂਖੁ ਜਮੁ ਨਸੈ

ਪ੍ਰਭ ਕੈ ਸਿਮਰਨਿ ਕਾਲੁ ਪਰਹਰੈ

ਪ੍ਰਭ ਕੈ ਸਿਮਰਨਿ ਦੁਸਮਨੁ ਟਰੈ

ਪ੍ਰਭ ਸਿਮਰਤ ਕਛੁ ਬਿਘਨੁ ਨ ਲਾਗੈ

ਪ੍ਰਭ ਕੈ ਸਿਮਰਨਿ ਅਨਦਿਨੁ ਜਾਗੈ

ਪ੍ਰਭ ਕੈ ਸਿਮਰਨਿ ਭਉ ਨ ਬਿਆਪੈ

ਪ੍ਰਭ ਕੈ ਸਿਮਰਨਿ ਦੁਖੁ ਨ ਸੰਤਾਪੈ

ਪ੍ਰਭ ਕਾ ਸਿਮਰਨੁ ਸਾਧ ਕੈ ਸੰਗਿ

ਸਰਬ ਨਿਧਾਨ ਨਾਨਕ ਹਰਿ ਰੰਗਿ ॥”

(ਸ੍ਰੀ ਗੁਰੂ ਗ੍ਰੰਥ ਸਾਹਿਬ ੨੬੨)

 

      ਇਹ ਗੁਰ ਸ਼ਬਦ ਸਾਨੂੰ ਬੜੇ ਸਾਧਾਰਨ ਤਰੀਕੇ ਨਾਲ ਸਮਝੀ ਜਾ ਸਕਣ ਵਾਲੀ ਭਾਸ਼ਾ ਵਿੱਚ ਨਾਮ ਸਿਮਰਨ ਦੀ ਰੂਹਾਨੀ ਪ੍ਰਾਪਤੀਆਂ ਬਾਰੇ ਦੱਸਦੇ ਹਨਸਭ ਤੋਂ ਵੱਡਾ ਦੁੱਖ ਜਨਮ-ਮਰਨ ਦੇ ਚੱਕਰਾਂ ਵਿੱਚ ਭਟਕਣਾ ਹੈਅਸੀਂ ਸਾਰੇ ਅਗਿਆਤ ਸਮੇਂ ਤੋਂ ਜਨਮ-ਮਰਨ ਦੇ ਚੱਕਰ ਵਿੱਚ ਭਟਕਦੇ ਪਏ ਹਾਂਅਸੀਂ ਨਹੀਂ ਜਾਣਦੇ ਕਿ ਅਸੀਂ ਕਿੰਨ੍ਹੀ ਵਾਰ ਜਨਮ-ਮਰਨ ਦੇ ਚੱਕਰ ਵਿੱਚੋਂ ਲੰਘੇ ਹਾਂ, ਨਾ ਹੀ ਅਸੀਂ ਜਾਣਦੇ ਹਾਂ ਕਿ ਕਿੰਨ੍ਹਾ ਸਮਾਂ ਅਸੀਂ ਚੁਰਾਸੀ ਲੱਖ ਜੂਨਾਂ ਵਿੱਚ ਭਟਕੇ ਹਾਂਨਾਮ ਸਿਮਰਨ ਹੀ ਅਜਿਹੀ ਕੇਵਲ ਇੱਕ ਅਸੀਮ ਸ਼ਕਤੀ ਹੈ ਜੋ ਸਾਨੂੰ ਜਨਮ-ਮਰਨ ਦੇ ਚੱਕਰ ਤੋਂ ਬਾਹਰ ਖੜ੍ਹਦੀ ਹੈਅਸੀਂ ਕੇਵਲ ਨਾਮ ਸਿਮਰਨ ਰਾਹੀਂ ਹੀ ਮੌਤ ਦੇ ਭੈ ਤੋਂ ਛੁਟਕਾਰਾ ਪਾ ਸਕਦੇ ਹਾਂ, ਅਰਥਾਤ ਛੁਟਕਾਰਾ – ਜੀਵਨ ਮੁਕਤੀ ਕੇਵਲ ਗੁਰਪ੍ਰਸਾਦਿ ਰਾਹੀਂ ਹੀ ਪਾ ਸਕਦੇ ਹਾਂ

      ਸਭ ਤੋਂ ਵੱਡਾ ਭੈ ਮੌਤ ਦਾ ਭੈ ਹੈਇਹ ਇਸ ਬ੍ਰਹਿਮੰਡ ਦਾ ਪੂਰਨ ਸਤਿ ਹੈਜਿਸ ਤੋਂ ਕੋਈ ਵੀ ਇਨਕਾਰ ਨਹੀਂ ਕਰ ਸਕਦਾਮੌਤ ਦਾ ਭੈ ਕੇਵਲ ਨਾਮ ਸਿਮਰਨ ਨਾਲ ਦੂਰ ਹੋ ਸਕਦਾ ਹੈਨਾਮ ਸਿਮਰਨ ਸਾਨੂੰ ਨਿਰਭਉ ਬਣਾਉਂਦਾ ਹੈਨਾਮ ਸਿਮਰਨ ਵਿੱਚ ਉਹ ਪਰਮ ਸ਼ਕਤੀ ਹੈ ਜੋ ਸਾਨੂੰ ਸਾਡੇ ਸਾਰੇ ਦੁਸ਼ਮਨਾਂ ਤੋਂ ਬਚਾਉਂਦੀ ਹੈਇਹ ਦੁਸ਼ਮਨ ਕਿਹੜੇ ਹਨ ? ਇਹ ਪੰਜ ਦੂਤ ਹਨ : ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰਇਹ ਸਭ ਦੀਰਘ ਮਾਨਸਿਕ ਰੋਗ ਹਨਇਨ੍ਹਾਂ ਦੇ ਨਾਲ ਹੀ ਸਾਡੇ ਵਿੱਚ ਆਸਾ, ਤ੍ਰਿਸ਼ਨਾ, ਮਨਸਾ, ਨਿੰਦਿਆ, ਚੁਗਲੀ, ਬਖ਼ੀਲੀ ਅਤੇ ਹੋਰ ਕਈ ਮਾਨਸਿਕ ਰੋਗ ਹਨਕੇਵਲ ਨਾਮ ਸਿਮਰਨ ਹੀ ਇਨ੍ਹਾਂ ਸਾਰੇ ਮਾਨਸਿਕ ਰੋਗਾਂ ਤੋਂ ਸਾਡੇ ਹਿਰਦੇ ਨੂੰ ਰੋਗ ਮੁਕਤ ਕਰਨ ਦਾ ਰੂਹਾਨੀ ਸ਼ਕਤੀ ਨਾਲ ਭਰਪੂਰ ਉਪਚਾਰਕ ਨੁਸਖ਼ਾ ਹੈਇਹ ਸਾਰੇ ਮਾਨਸਿਕ ਰੋਗ, ਜੋ ਸਾਡੀ ਰੂਹ ਦੇ ਭਿਆਨਕ ਵੈਰੀ ਹਨ, ਸਾਡੇ ਅਤੇ ਸਰਵ ਸ਼ਕਤੀਮਾਨ ਪਰੀਪੂਰਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਵਿਚਕਾਰ ਰੋਕ ਖੜ੍ਹੇ ਹਨਨਾਮ ਸਿਮਰਨ ਸਰਵ ਸ਼ਕਤੀਮਾਨ ਹਥਿਆਰ ਹੈ, ਜੋ ਇਨ੍ਹਾਂ ਵੈਰੀਆਂ ਤੋਂ ਸਾਡੀ ਰੂਹ ਨੂੰ ਮੁਕਤ ਕਰਦਾ ਹੈਇਹ ਸਾਰੇ ਵੈਰੀ ਸਾਡੇ ਸੱਚਖੰਡ ਦੇ ਰਸਤੇ ਵਿੱਚ ਵੱਡੀਆਂ ਰੁਕਾਵਟਾਂ ਹਨਨਾਮ ਸਿਮਰਨ ਇਨ੍ਹਾਂ ਰਾਹ ਦੀਆਂ ਰੋਕਾਂ ਨੂੰ ਹਟਾਉਂਦਾ ਹੈਨਾਮ ਸਿਮਰਨ ਸਾਡੇ ਮਨ ਨੂੰ ਚੇਤੰਨ ਰੱਖਦਾ ਹੈ ਅਤੇ ਇਨ੍ਹਾਂ ਦੁਸ਼ਮਨਾਂ ਦੇ ਪ੍ਰਭਾਵ ਹੇਠ ਬੁਰਾਈਆਂ ਕਰਨ ਤੋਂ ਰੋਕਦਾ ਹੈ, ਅਤੇ ਅਸੀਂ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਇਨ੍ਹਾਂ ਦੁਸ਼ਮਨਾਂ ਦਾ ਟਾਕਰਾ ਕਰਨ ਦੇ ਯੋਗ ਹੋ ਜਾਂਦੇ ਹਾਂ ਤਦ ਅਸੀਂ ਹਰੇਕ ਸਮੇਂ ਇਨ੍ਹਾਂ ਨੂੰ ਹਰਾ ਸਕਦੇ ਹਾਂ, ਜਦੋਂ ਇਹ ਸਾਨੂੰ ਧੋਖਾ ਦਿੰਦੇ ਹਨ ਅਤੇ ਸਾਡੇ ਕੋਲੋਂ ਅੰਮ੍ਰਿਤ (ਸਾਡੀ ਅੰਦਰੂਨੀ ਸ਼ਕਤੀ, ਪਰਮਾਤਮਾ ਦੀ ਦਿੱਤੀ ਤਾਕਤ, ਜੋ ਸਾਡੇ ਵਿੱਚ ਹੀ ਹੈ) ਚੁਰਾਉਣ ਦੀ ਕੋਸ਼ਿਸ਼ ਕਰਦੇ ਹਨ

      ਨਾਮ ਸਿਮਰਨ ਸਾਨੂੰ ਦਿਨ ਪ੍ਰਤਿਦਿਨ ਦੀਆਂ ਕ੍ਰਿਆਵਾਂ ਵਿੱਚ ਭਉ ਰਹਿਤ ਬਣਾਉਂਦਾ ਹੈਨਾਮ ਸਿਮਰਨ ਨਾਲ ਅਸੀਂ ਆਪਣੇ ਆਪ ਨਾਲ, ਹੋਰਨਾਂ ਨਾਲ ਅਤੇ ਸਰਵ ਸ਼ਕਤੀਮਾਨ ਪਰੀਪੂਰਨ ਪਾਰਬ੍ਰਹਮ ਪਿਤਾ ਪਰਮੇਸ਼ਰ ਨਾਲ ਹੋਰ ਸੱਚੇ ਬਣਦੇ ਜਾਂਦੇ ਹਾਂਸਾਨੂੰ ਸੱਚ ਬੋਲਣ, ਸੱਚ ਵੇਖਣ ਅਤੇ ਸੱਚ ਦੀ ਸੇਵਾ ਕਰਨ ਦੀ ਸ਼ਕਤੀ ਮਿਲਦੀ ਹੈਸਾਨੂੰ ਸੱਚ ਬੋਲਣ ਅਤੇ ਸੱਚ ਦੀ ਸੇਵਾ ਕਰਨ ਤੋਂ ਡਰ ਨਹੀਂ ਲੱਗਦਾਅਸੀਂ ਸੱਚ ਅਤੇ ਸੱਚ ਤੋਂ ਰਹਿਤ ਦੇ ਫ਼ਰਕ ਦੀ ਪਹਿਚਾਨ ਕਰਨਾ ਸ਼ੁਰੂ ਕਰ ਦਿੰਦੇ ਹਾਂਅਸੀਂ ਆਪਣੇ ਆਪ ਨੂੰ ਸੱਚ ਰਹਿਤ ਕੰਮਾਂ ਤੋਂ ਬਚਾਉਣ ਦੇ ਯੋਗ ਹੋ ਜਾਂਦੇ ਹਾਂ

      ਨਾਮ ਸਿਮਰਨ ਸਾਡੇ ਜੀਵਨ ਵਿੱਚੋਂ ਸਾਰੇ ਪਾਪ ਕਲੇਸ਼ ਤੇ ਦੁੱਖਾਂ ਨੂੰ ਮਿਟਾ ਦਿੰਦਾ ਹੈਅਸੀਂ ਮਾਨਸਿਕ ਤੌਰ ਤੇ ਇੰਨ੍ਹੇ ਸ਼ਕਤੀਸ਼ਾਲੀ ਹੋ ਜਾਂਦੇ ਹਾਂ ਕਿ ਅਸੀਂ ਹਰ ਤਰ੍ਹਾਂ ਦੇ ਦੁੱਖਾਂ ਨੂੰ ਸਹਿਣ ਦੇ ਯੋਗ ਹੋ ਜਾਂਦੇ ਹਾਂਦੁੱਖ ਅਤੇ ਸੁੱਖ ਵਿੱਚ ਕੋਈ ਫ਼ਰਕ ਨਹੀਂ ਰਹਿ ਜਾਂਦਾਅਸੀਂ ਹਰੇਕ ਚੀਜ਼ ਬਰਾਬਰ ਦ੍ਰਿਸ਼ਟੀ (ਏਕ ਦ੍ਰਿਸ਼ਟ) ਨਾਲ ਵੇਖਦੇ ਹਾਂਅਸੀਂ ਪੂਰਨ, ਸ਼ੁੱਧ ਅਤੇ ਪਵਿੱਤਰ ਖ਼ੁਸ਼ੀਆਂ ਦਾ ਆਨੰਦ ਮਾਣਦੇ ਹਾਂ – ਸਤਿ-ਚਿੱਤ-ਆਨੰਦਇਹ ਪਰਮ ਜੋਤਿ ਪੂਰਨ ਪ੍ਰਕਾਸ਼ ਨਾਲ ਅਭੇਦ ਹੋਣ ਦੀ ਅਵਸਥਾ ਹੈ – ਅਕਾਲ ਪੁਰਖ ਦੇ ਨਿਰਗੁਣ ਸਰੂਪ ਵਿੱਚ ਸਮਾ ਜਾਣ ਦੀ ਅਵਸਥਾ ਹੈਅਜਿਹੀ ਨਾਮ ਸਿਮਰਨ ਦੀ ਅਵਸਥਾ ਪੂਰਨ ਸੰਤ, ਪੂਰਨ ਬ੍ਰਹਮ ਗਿਆਨੀ ਦੀ ਸੰਗਤ ਰਾਹੀਂ ਪ੍ਰਾਪਤ ਹੁੰਦੀ ਹੈ, ਗੁਰਪ੍ਰਸਾਦੀ ਨਾਮ ਕੇਵਲ ਉਨ੍ਹਾਂ ਰੂਹਾਂ ਦੁਆਰਾ ਵਰਤਾਇਆ ਜਾ ਸਕਦਾ ਹੈ ਜੋ ਗੁਰਪ੍ਰਸਾਦੀ ਖੇਡ ਵਿੱਚ ਲਿਪਤ ਹੁੰਦੀਆਂ ਹਨਇਹ ਸੰਤ ਰੂਹਾਂ ਕੇਵਲ ਨਾਮ ਸਿਮਰਨ ਵਿੱਚ ਰੰਗੀਆਂ ਹੁੰਦੀਆਂ ਹਨਸੰਗਤ ਨੂੰ ਗੁਰਪ੍ਰਸਾਦਿ ਵਰਤਾਉਣਾ, ਸੰਗਤ ਨੂੰ ਪੂਰਨ ਸਤਿ ਵਰਤਾਉਣਾ, ਸੰਗਤ ਨੂੰ ਨਾਮ ਨਾਲ ਜੋੜਨਾ, ਸੰਗਤ ਨੂੰ ਜੀਅ ਦਾਨ ਦੇ ਕੇ ਅਕਾਲ ਪੁਰਖ ਦੀ ਭਗਤੀ ਨਾਲ ਸੁਸ਼ੋਭਿਤ ਕਰਨਾ, ਸੰਗਤ ਨੂੰ ਜੀਵਨ ਮੁਕਤੀ ਦੇ ਮਾਰਗ ਤੇ ਪਾਉਣਾ ਅਕਾਲ ਪੁਰਖ ਦੀ ਸਰਵ ਉੱਤਮ ਸੇਵਾ ਹੈਉਹ ਜੋ ਨਾਮ ਸਿਮਰਨ ਵਿੱਚ ਰੰਗੇ ਜਾਂਦੇ ਹਨ, ਉਨ੍ਹਾਂ ਦੀ ਸੰਗਤ ਕਰਨ ਨਾਲ ਸਾਨੂੰ ਅਕਾਲ ਪੁਰਖ ਦੀਆਂ ਅਸੀਸਾਂ- ਗੁਰਪ੍ਰਸਾਦਿ (ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ – ਪਰਉਪਕਾਰ ਅਤੇ ਮਹਾ ਪਰਉਪਕਾਰ), ਮਨ ਦੀ ਪੂਰਨ ਸ਼ਾਂਤੀ ਅਤੇ ਅਸੀਮਿਤ ਰੂਹਾਨੀ ਸ਼ਕਤੀਆਂ ਦੇ ਖ਼ਜ਼ਾਨੇ ਪ੍ਰਾਪਤ ਹੁੰਦੇ ਹਨ

 

“ਪ੍ਰਭ ਕੈ ਸਿਮਰਨਿ ਰਿਧਿ ਸਿਧਿ ਨਉਨਿਧਿ।।

ਪ੍ਰਭ ਕੈ ਸਿਮਰਨਿ ਗਿਆਨੁ ਧਿਆਨੁ ਤਤੁ ਬੁਧਿ।।

ਪ੍ਰਭ ਕੈ ਸਿਮਰਨਿ ਜਪ ਤਪ ਪੂਜਾ।।

ਪ੍ਰਭ ਕੈ ਸਿਮਰਨਿ ਬਿਨਸੈ ਦੂਜਾ।।

ਪ੍ਰਭ ਕੈ ਸਿਮਰਨਿ ਤੀਰਥ ਇਸਨਾਨੀ।।

ਪ੍ਰਭ ਕੈ ਸਿਮਰਨਿ ਦਰਗਹ ਮਾਨੀ।।

ਪ੍ਰਭ ਕੈ ਸਿਮਰਨਿ ਹੋਇ ਸੁ ਭਲਾ।।

ਪ੍ਰਭ ਕੈ ਸਿਮਰਨਿ ਸੁਫਲ ਫਲਾ।।

ਸੇ ਸਿਮਰਹਿ ਜਿਨ ਆਪਿ ਸਿਮਰਾਏ।।

ਨਾਨਕ ਤਾ ਕੈ ਲਾਗਉ ਪਾਏ।।।।”

(ਸ੍ਰੀ ਗੁਰੂ ਗ੍ਰੰਥ ਸਾਹਿਬ ੨੬੨)

 

      ਨਾਮ ਸਿਮਰਨ ਹੀ ਸਾਰੇ ਰਿੱਧੀਆਂ-ਸਿੱਧੀਆਂ ਦੇ ਭਰਪੂਰ ਖ਼ਜ਼ਾਨਿਆਂ ਦੀ ਪ੍ਰਾਪਤੀ ਦਾ ਗੁਰਪ੍ਰਸਾਦੀ ਸਾਧਨ ਹੈਸਾਰੀ ਸ੍ਰਿਸ਼ਟੀ ਵਿੱਚ ਰਿੱਧੀਆਂ-ਸਿੱਧੀਆਂ ਤੋਂ ਵੱਡਾ ਹੋਰ ਕੋਈ ਖਜ਼ਾਨਾ ਨਹੀਂ ਹੈਇਸ ਖਜ਼ਾਨੇ ਦੀ ਪ੍ਰਾਪਤੀ ਨਾਮ ਸਿਮਰਨ ਦੇ ਗੁਰਪ੍ਰਸਾਦਿ ਦੁਅਰਾ ਹੀ ਕੀਤੀ ਜਾ ਸਕਦੀ ਹੈਕਿਰਪਾ ਕਰਕੇ ਮਨ ਵਿੱਚ ਰੱਖੋ ਕਿ ਇਹ ਖਜ਼ਾਨੇ ਸਾਨੂੰ ਕਰਾਮਾਤਾਂ (ਜਨਤਕ ਹੈਰਾਨੀਜਨਕ ਕੰਮ) ਕਰਨ ਦੀਆਂ ਸਾਰੀਆਂ ਸ਼ਕਤੀਆਂ ਦਿੰਦੇ ਹਨਇਹ ਕਰਾਮਾਤਾਂ ਦੁਰਭਾਗ ਵੱਸ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਆਪਣੇ ਵੱਲ ਖਿੱਚਦੀਆਂ ਹਨਅਜਿਹੀਆਂ ਸ਼ਕਤੀਆਂ ਦੀ ਵਰਤੋਂ ਨਾਲ ਅਸੀਂ ਲੋਕਾਂ ਦੀਆਂ ਸੰਸਾਰਕ ਇੱਛਾਵਾਂ ਨੂੰ ਪੂਰਾ ਕਰ ਸਕਦੇ ਹਾਂ ਅਤੇ ਮਸ਼ਹੂਰ ਹੋ ਸਕਦੇ ਹਾਂਅਸੀਂ ਬਹੁਤ ਸਾਰਾ ਧਨ ਬਣਾ ਸਕਦੇ ਹਾਂ ਅਤੇ ਸਾਰੇ ਤਰ੍ਹਾਂ ਦੇ ਸੰਸਾਰਕ ਸੁੱਖ ਪ੍ਰਾਪਤ ਕਰ ਸਕਦੇ ਹਾਂਪਰ ਮਨ ਵਿੱਚ ਰੱਖੋ ਕਿ ਜੇਕਰ ਅਸੀਂ ਅਜਿਹੀਆਂ ਸ਼ਕਤੀਆਂ ਦੀ ਇੱਕ ਵਾਰ ਵੀ ਵਰਤੋਂ ਕਰਦੇ ਹਾਂ, ਤਾਂ ਸਾਡੀ ਰੂਹਾਨੀ ਤਰੱਕੀ ਉੱਥੇ ਹੀ ਰੁੱਕ ਜਾਵੇਗੀ ਅਤੇ ਅਸੀਂ ਕਦੇ ਵੀ ਮੁਕਤੀ ਪਾਉਣ ਦੇ ਯੋਗ ਨਹੀਂ ਰਹਾਂਗੇਇਸ ਕਾਰਨ ਵੱਸ ਹੀ ਸਿੱਧਾਂ (ਜੋ ਕਿ ਰਿੱਧੀਆਂ-ਸਿੱਧੀਆਂ ਦੀਆਂ ਸ਼ਕਤੀਆਂ ਵਿੱਚ ਉਲਝੇ ਹੋਏ ਸਨ) ਦੀ ਮੁਕਤੀ ਕਰਨ ਲਈ ਧੰਨ ਧੰਨ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੂੰ ਸੁਮੇਰ ਪਰਬਤ ਤੇ ਜਾ ਕੇ ਸਿੱਧ ਗੋਸ਼ਟ ਦੁਅਰਾ ਸਿੱਧਾਂ ਨੂੰ ਜੀਵਨ ਮੁਕਤੀ ਕਿਸ ਤਰ੍ਹਾਂ ਪ੍ਰਾਪਤ ਕੀਤੀ ਜਾ ਸਕਦੀ ਹੈ, ਦਾ ਉਪਦੇਸ਼ ਦੇਣਾ ਪਿਆ ਸੀਧੰਨ ਧੰਨ ਸਤਿਗੁਰੂ ਨਾਨਕ ਪਾਤਸ਼ਾਹ ਜੀ ਦਾ ਇਹ ਅਗੰਮੀ ਉਪਦੇਸ਼ ਕੇਵਲ ਸਿੱਧਾਂ ਲਈ ਹੀ ਨਹੀਂ ਹੈ, ਬਲਕੀ ਪੂਰੀ ਮਨੁੱਖ ਜਾਤੀ ਲਈ ਹੈਰਿੱਧੀਆਂ-ਸਿੱਧੀਆਂ ਦੀਆਂ ਭਰਪੂਰ ਸ਼ਕਤੀਆਂ ਦਾ ਨਿਰਮਾਣ ਅਕਾਲ ਪੁਰਖ ਨੇ ਸ੍ਰਿਸ਼ਟੀ ਨੂੰ ਚਲਾਣ ਲਈ ਕੀਤਾ ਹੈਇਸ ਲਈ ਜੋ ਇਨ੍ਹਾਂ ਸ਼ਕਤੀਆਂ ਦੀ ਵਰਤੋਂ ਵਿੱਚ ਉਲਝ ਜਾਂਦੇ ਹਨ ਉਹ ਅਕਾਲ ਪੁਰਖ ਦੇ ਸਾਨੀ-ਸ਼ਰੀਕ ਬਣਨ ਦਾ ਪਾਪ ਖੱਟਦੇ ਹਨਇਸ ਲਈ ਉਨ੍ਹਾਂ ਦੀ ਰੂਹਾਨੀ ਤਰੱਕੀ ਉੱਥੇ ਹੀ ਰੁੱਕ ਜਾਂਦੀ ਹੈਜੋ ਪਰਮਾਤਮਾ ਦੇ ਪਿਆਰੇ ਬੰਦਗੀ ਪੂਰਨ ਕਰ ਕੇ ਪਰਮ ਪੱਦ ਦੀ ਪ੍ਰਾਪਤੀ ਕਰ ਲੈਂਦੇ ਹਨ, ਪੂਰਨ ਬ੍ਰਹਮ ਗਿਆਨ ਦੀ ਪ੍ਰਾਪਤੀ ਕਰ ਲੈਂਦੇ ਹਨ, ਪੂਰਨ ਤੱਤ ਗਿਆਨ ਦੀ ਪ੍ਰਾਪਤੀ ਕਰ ਲੈਂਦੇ ਹਨ, ਆਤਮ ਰਸ ਅੰਮ੍ਰਿਤ ਦੀ ਪ੍ਰਾਪਤੀ ਕਰ ਲੈਂਦੇ ਹਨ, ਰਿੱਧੀਆਂ-ਸਿੱਧੀਆਂ ਉਨ੍ਹਾਂ ਦੇ ਚਰਨਾਂ ਵਿੱਚ ਰਹਿੰਦੀਆਂ ਹਨ ਅਤੇ ਉਨ੍ਹਾਂ ਦੀ ਸੇਵਾ ਕਰਦੀਆਂ ਹਨਉਨ੍ਹਾਂ ਦੀ ਸੰਗਤ ਵਿੱਚ ਹੁੰਦੇ ਚਮਤਕਾਰ ਸੰਗਤ ਦੀ ਭਲਾਈ ਵਿੱਚ ਹੁੰਦੇ ਹਨ ਅਤੇ ਅਕਾਲ ਪੁਰਖ ਦੇ ਪੂਰਨ ਹੁਕਮ ਵਿੱਚ ਹੁੰਦੇ ਹਨਰਿੱਧੀਆਂ-ਸਿੱਧੀਆਂ ਦੀਆਂ ਸ਼ਕਤੀਆਂ ਉਨ੍ਹਾਂ ਦੇ ਸਤਿ ਬਚਨ ਪੂਰੇ ਕਰਨ ਵਿੱਚ ਸਹਾਇਤਾ ਕਰਦੀਆਂ ਹਨ।           

      ਨਾਮ ਸਿਮਰਨ ਨਾਲ ਸਾਡੇ ਵਿੱਚ ਪੂਰਨ ਬ੍ਰਹਮ ਗਿਆਨ ਅਤੇ ਤੱਤ ਗਿਆਨ ਦਾ ਗੁਰਪ੍ਰਸਾਦਿ ਪ੍ਰਗਟ ਹੁੰਦਾ ਹੈਜਦ ਅਸੀਂ ਗੁਰਬਾਣੀ ਨੂੰ ਸੁਣਨਾ ਸ਼ੁਰੂ ਕਰਦੇ ਹਾਂ ਤਾਂ ਅੰਦਰੋਂ ਹੀ ਅੰਦਰ ਅਸੀਂ ਇਸ ਅਸੀਮ ਬ੍ਰਹਮ ਗਿਆਨ ਦੇ ਸਤਿ ਸਰੋਵਰ ਦੇ ਵਿੱਚ ਡੂੰਘੇ ਉਤਰਦੇ ਜਾਂਦੇ ਹਾਂਨਾਮ ਸਿਮਰਨ ਸਾਨੂੰ ਸਾਡੇ ਰੋਜ਼ਾਨਾ ਜੀਵਨ ਵਿੱਚ ਗੁਰਬਾਣੀ ਨੂੰ ਹੋਰ ਜ਼ਿਆਦਾ ਪ੍ਰਵਾਨ ਕਰਨ ਲਈ ਅਤੇ ਆਪਣੀ ਰੋਜ਼ਾਨਾ ਕਰਨੀ ਵਿੱਚ ਲਿਆਉਣ ਲਈ ਉਤਸ਼ਾਹਿਤ ਕਰਦਾ ਹੈਗੁਰੂ, ਗੁਰਬਾਣੀ ਅਤੇ ਅਕਾਲ ਪੁਰਖ ਵਿੱਚ ਸਾਡਾ ਨਿਸ਼ਚਾ ਅਤੇ ਵਿਸ਼ਵਾਸ਼ ਹੋਰ ਦ੍ਰਿੜ੍ਹ ਹੋ ਜਾਂਦਾ ਹੈਸਰਵ ਸ਼ਕਤੀਮਾਨ ਦੀ ਅਰਾਧਨਾ ਕਰਨ ਦੇ ਸਾਰੇ ਤਰੀਕੇ ਅਤੇ ਸਾਧਨ ਨਾਮ ਸਿਮਰਨ ਦੇ ਵਿੱਚ ਹੀ ਹਨਇਸ ਦਾ ਮਤਲਬ ਹੈ ਕਿ ਇੱਕ ਆਮ ਇਨਸਾਨ ਲਈ ਨਾਮ ਸਿਮਰਨ ਸਰਵ ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਸਰਵ ਉੱਤਮ ਸੇਵਾ ਹੈਇਸ ਤਰ੍ਹਾਂ ਦੀ ਸੇਵਾ ਨਾਲ ਹੀ ਅਸੀਂ ਇਹ ਜਾਣ ਲੈਂਦੇ ਹਾਂ ਅਤੇ ਸਾਡੇ ਹਿਰਦੇ ਵਿੱਚ ਇਹ ਤੱਥ ਪ੍ਰਮਾਣਿਤ ਹੋ ਜਾਂਦਾ ਹੈ ਕਿ ਸਰਵ ਸ਼ਕਤੀਮਾਨ ਵਰਗਾ ਹੋਰ ਕੋਈ ਨਹੀਂ ਹੈਇਹ ਕਿ ਉਹ ਹੀ ਸਾਰੇ ਬ੍ਰਹਿਮੰਡ ਨੂੰ ਬਣਾਉਣ ਵਾਲੀ ਸਰਵ ਉੱਚ ਸੁਪਰੀਮ ਤਾਕਤ ਹੈਸਾਡੇ ਵਿੱਚ ਸਰਵ ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਪ੍ਰਤੀ ਪੂਰਨ ਵਿਸ਼ਵਾਸ ਅਤੇ ਨਿਸ਼ਚਾ ਪੈਦਾ ਹੁੰਦਾ ਹੈ

      ਅਸਲੀ ਤੀਰਥ ਯਾਤਰਾ ਨਾਮ ਸਿਮਰਨ ਕਰਨਾ ਹੈਅਸਲੀ ਤੀਰਥ ਅੰਦਰਲਾ ਤੀਰਥ ਹੈਹਿਰਦਾ ਸਤਿ ਰੂਪ ਹੋ ਕੇ ਪੂਰਨ ਸਚਿਆਰੀ ਰਹਿਤ ਵਿੱਚ ਆ ਜਾਣਾ ਹੀ ਪੂਰਨ ਤੀਰਥ ਹੈਜਿਸ ਤਰ੍ਹਾਂ ਹੀ ਅਸੀਂ ਰੂਹਾਨੀ ਪੜ੍ਹਾਵਾਂ ਵਿੱਚੋਂ ਗੁਜ਼ਰਦੇ ਹਾਂ, ਇਹ ਯਾਤਰਾ ਸਾਡੇ ਅੰਦਰ ਹੀ ਹੁੰਦੀ ਹੈਜਦ ਅਸੀਂ ਸਮਾਧੀ ਵਿੱਚ ਨਾਮ ਸਿਮਰਨ ਕਰਦੇ ਹਾਂ ਤਾਂ ਅਸੀਂ ਰੂਹਾਨੀਅਤ ਦੇ ਪੜ੍ਹਾਵਾਂ ਦੀਆਂ ਵੱਖ-ਵੱਖ ਪਰਤਾਂ ਵਿੱਚੋਂ ਲੰਘਦੇ ਹਾਂਜਿਸ ਤਰ੍ਹਾਂ ਜਪੁਜੀ ਸਾਹਿਬ ਵਿੱਚ ਦਰਸਾਇਆ ਗਿਆ ਹੈ ਇਹ ਹਨ ਧਰਮ ਖੰਡ, ਗਿਆਨ ਖੰਡ, ਸਰਮ ਖੰਡ, ਕਰਮ ਖੰਡ ਅਤੇ ਸੱਚਖੰਡਜਦ ਅਸੀਂ ਸਮਾਧੀ ਵਿੱਚ ਨਾਮ ਸਿਮਰਨ ਕਰਦੇ ਹਾਂ, ਅਸੀਂ ਅਸਲ ਵਿੱਚ ਪੂਰਨ ਪ੍ਰਕਾਸ਼, ਗੁਰੂ ਦਰਸ਼ਨ, ਸੱਚਖੰਡ ਦਰਸ਼ਨ ਰਾਹੀਂ ਬ੍ਰਹਮ ਅਨੁਭਵ ਕਰਦੇ ਹਾਂ ਅਤੇ ਵੇਖਦੇ ਹਾਂ ਇਹ ਅਸਲ ਅੰਦਰੂਨੀ ਤੀਰਥ ਯਾਤਰਾ ਹੈਬਾਹਰਲੀ ਰਹਿਤ ਅਤੇ ਬਾਹਰਲੇ ਤੀਰਥ ਨਾਲ ਹਿਰਦਾ ਪੂਰਨ ਸਚਿਆਰੀ ਰਹਿਤ ਵਿੱਚ ਨਹੀਂ ਆਉਂਦਾ ਹੈਨਾਮ ਸਿਮਰਨ ਦੀ ਮਹਾਨ ਸ਼ਕਤੀ ਨਾਲ ਹੀ ਹਿਰਦੇ ਦੀ ਪੂਰਨ ਸਚਿਆਰੀ ਰਹਿਤ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈਨਾਮ ਸਿਮਰਨ ਦੀ ਮਹਾਨ ਸ਼ਕਤੀ ਨਾਲ ਹੀ ਹਿਰਦਾ ਸਤਿ ਰੂਪ ਸੰਤ ਹਿਰਦਾ ਬਣ ਸਕਦਾ ਹੈਨਾਮ ਸਿਮਰਨ ਦੀ ਮਹਾਨ ਸ਼ਕਤੀ ਨਾਲ ਹੀ ਹਿਰਦਾ ਸਾਰੇ ਇਲਾਹੀ ਸਤਿ ਗੁਣਾਂ ਨਾਲ ਭਰਪੂਰ ਹੋ ਸਕਦਾ ਹੈਨਾਮ ਸਿਮਰਨ ਦੀ ਮਹਾਨ ਸ਼ਕਤੀ ਨਾਲ ਹੀ ਹਿਰਦਾ ਬੇਅੰਤ ਹੋ ਸਕਦਾ ਹੈਨਾਮ ਸਿਮਰਨ ਦੀ ਮਹਾਨ ਸ਼ਕਤੀ ਨਾਲ ਹੀ ਹਿਰਦਾ ਅਕਾਲ ਪੁਰਖ ਦੀਆਂ ਬ੍ਰਹਮ ਸ਼ਕਤੀਆਂ ਨਾਲ ਭਰਪੂਰ ਹੋ ਸਕਦਾ ਹੈਨਾਮ ਸਿਮਰਨ ਦੀ ਮਹਾਨ ਸ਼ਕਤੀ ਨਾਲ ਹੀ ਅਸੀਂ ਮਾਨਸਰੋਵਰ ਗੁਰਸਾਗਰ ਵਿੱਚ ਡੁੱਬਕੀਆਂ ਲਾ ਸਕਦੇ ਹਾਂ

      ਜਦ ਅਸੀਂ ਅਜਿਹੇ ਰੂਹਾਨੀ ਪੜ੍ਹਾਵਾਂ ਵਿੱਚੋਂ ਲੰਘਦੇ ਹਾਂ ਅਤੇ ਸਮਾਧੀ ਅਤੇ ਸੁੰਨ ਸਮਾਧੀ ਵਿੱਚ ਜਾਂਦੇ ਹਾਂ ਤਦ ਅਸੀਂ ਦਰਗਾਹ ਵਿੱਚ ਅਕਾਲ ਪੁਰਖ ਦੀ ਸਰਵ ਉੱਤਮ ਸੇਵਾ ਲਈ ਪਛਾਣੇ ਜਾਂਦੇ ਹਾਂਅਸੀਂ ਸਤਿ ਸੰਤੋਖ ਵਿੱਚ ਚਲੇ ਜਾਂਦੇ ਹਾਂ ਅਤੇ ਸਾਰੀਆਂ ਪਰਿਸਥਿਤੀਆਂ ਅਤੇ ਸੰਸਾਰਕ ਘਟਨਾਵਾਂ ਜੋ ਸਾਡੇ ਆਲੇ-ਦੁਆਲੇ ਵਾਪਰਦੀਆਂ ਹਨ, ਪਰਮਾਤਮਾ ਦੀ ਇੱਛਾ, ਹੁਕਮ ਅੰਦਰ ਪ੍ਰਤੀਤ ਹੁੰਦੀਆਂ ਹਨਇਸ ਦਾ ਮਤਲਬ ਹੈ ਕਿ ਅਸੀਂ ਅਕਾਲ ਪੁਰਖ ਦੇ ਹੁਕਮ ਨੂੰ ਪਹਿਚਾਨਣ ਦੇ ਯੋਗ ਹੋ ਜਾਂਦੇ ਹਾਂਅਸੀਂ ਕਿਸੇ ਵੀ ਕਾਰਨ ਸ਼ਿਕਾਇਤ ਨਹੀਂ ਕਰਦੇ ਅਤੇ ਸਾਰੀਆਂ ਹੀ ਹਾਲਾਤਾਂ ਵਿੱਚ ਸ਼ਾਂਤ ਅਤੇ ਆਨੰਦ ਵਿੱਚ ਰਹਿੰਦੇ ਹਾਂਇਸ ਤਰ੍ਹਾਂ ਕਰਦਿਆਂ ਅਸੀਂ ਰੂਹਾਨੀ ਟੀਚਿਆਂ ਨੂੰ ਪ੍ਰਾਪਤ ਕਰਨ ਦੇ ਯੋਗ ਹੋ ਜਾਂਦੇ ਹਾਂ 

“ਹੁਕਮੁ ਬੂਝਿ ਪਰਮ ਪਦੁ ਪਾਈ ॥”

(ਸ੍ਰੀ ਗੁਰੂ ਗ੍ਰੰਥ ਸਾਹਿਬ ੨੯੨) 

      ਨਾਮ ਸਿਮਰਨ ਇੱਕ ਅਮੋਲਕ ਵਰਦਾਨ ਹੈ ਜੋ ਸਾਨੂੰ ਕੇਵਲ ਅਕਾਲ ਪੁਰਖ ਦੀਆਂ ਰਹਿਮਤਾਂ ਨਾਲ ਪ੍ਰਾਪਤ ਹੁੰਦਾ ਹੈ – ਇਹ ਹੀ ਗੁਰਪ੍ਰਸਾਦੀ ਦਾ ਮਤਲਬ ਹੈਨਾਮ ਸਿਮਰਨ ਤੋਂ ਕੀਮਤੀ ਕੋਈ ਵੀ ਸੇਵਾ ਨਹੀਂ ਹੈਸਾਨੂੰ ਅਜਿਹੀਆਂ ਰੂਹਾਂ ਦੇ ਚਰਨਾਂ ਤੇ ਸ਼ੀਸ਼ ਝੁਕਾਉਣਾ ਚਾਹੀਦਾ ਹੈ, ਜਿਨ੍ਹਾਂ ਨੂੰ ਨਾਮ ਸਿਮਰਨ ਦੀ ਰਹਿਮਤ ਦੀ ਬਖਸ਼ਿਸ਼ ਪ੍ਰਾਪਤ ਹੈ।    

“ਪ੍ਰਭ ਕਾ ਸਿਮਰਨੁ ਸਭ ਤੇ ਊਚਾ

ਪ੍ਰਭ ਕੈ ਸਿਮਰਨਿ ਉਧਰੇ ਮੂਚਾ

ਪ੍ਰਭ ਕੈ ਸਿਮਰਨਿ ਤ੍ਰਿਸਨਾ ਬੁਝੈ

ਪ੍ਰਭ ਕੈ ਸਿਮਰਨਿ ਸਭੁ ਕਿਛੁ ਸੁਝੈ

ਪ੍ਰਭ ਕੈ ਸਿਮਰਨਿ ਨਾਹੀ ਜਮ ਤ੍ਰਾਸਾ

ਪ੍ਰਭ ਕੈ ਸਿਮਰਨਿ ਪੂਰਨ ਆਸਾ

ਪ੍ਰਭ ਕੈ ਸਿਮਰਨਿ ਮਨ ਕੀ ਮਲੁ ਜਾਇ

ਅੰਮ੍ਰਿਤ ਨਾਮੁ ਰਿਦ ਮਾਹਿ ਸਮਾਇ

ਪ੍ਰਭ ਜੀ ਬਸਹਿ ਸਾਧ ਕੀ ਰਸਨਾ

ਨਾਨਕ ਜਨ ਕਾ ਦਾਸਨਿ ਦਸਨਾ ॥”

(ਸ੍ਰੀ ਗੁਰੂ ਗ੍ਰੰਥ ਸਾਹਿਬ ੨੬੩) 

      ਇੱਥੇ ਸਰਵ ਸ਼ਕਤੀਮਾਨ ਪਰੀਪੂਰਨ ਪਰਮਾਤਮਾ ਨੇ ਪੂਰੀ ਤਰ੍ਹਾਂ ਸਾਫ਼ ਸ਼ਬਦਾਂ ਵਿੱਚ ਦੱਸਿਆ ਹੈ ਕਿ ਕਿਸੇ ਵੀ ਵਿਅਕਤੀ ਦੇ ਮਨ ਵਿੱਚ ਕਿਸੇ ਤਰ੍ਹਾਂ ਦਾ ਭਰਮ ਨਹੀਂ ਹੋਣਾ ਚਾਹੀਦਾ ਕਿ ਨਾਮ ਸਿਮਰਨ ਅਕਾਲ ਪੁਰਖ ਦੀ ਸਰਵ ਉੱਤਮ ਸੇਵਾ ਹੈਇਸਦਾ ਮਤਲਬ ਹੈ ਕਿ ਸਾਰੇ ਹੀ ਹੋਰ ਧਰਮ-ਕਰਮ ਨਾਮ ਸਿਮਰਨ ਦੇ ਤੁੱਲ ਨਹੀਂ ਹਨਇਸ ਲਈ ਅਸੀਂ ਨਾਮ ਸਿਮਰਨ ਲਈ ਸਮਾਂ ਕਿਉਂ ਨਹੀਂ ਦਿੰਦੇ ? ਜਦ ਨਾਮ ਸਿਮਰਨ ਸਾਨੂੰ ਸਭ ਤੋਂ ਉੱਤਮ ਅਤੇ ਸਰਵਉੱਤਮ ਆਨੰਦ, ਪੂਰਨ ਸ਼ਾਂਤੀ, ਪਰਮ ਜੋਤ ਅਤੇ ਪੂਰਨ ਪ੍ਰਕਾਸ਼ ਦਰਸ਼ਨ ਵਰਗੇ ਮਿੱਠੇ ਫੱਲ ਦਿੰਦਾ ਹੈ ਤਾਂ ਅਸੀਂ ਨਾਮ ਸਿਮਰਨ ਉੱਪਰ ਇਕਾਗਰਚਿੱਤ ਕਿਉਂ ਨਹੀਂ ਹੁੰਦੇ ?

      ਅਸੀਂ ਸੁਖਮਨੀ ਤੋਂ ਇਹ ਤੱਥ ਸਿੱਖਦੇ ਹਾਂ ਕਿ ਕੇਵਲ ਸੁਖਮਨੀ ਪੜ੍ਹਣਾ ਹੀ ਅਕਾਲ ਪੁਰਖ ਦੀ ਸਰਵ ਉੱਤਮ ਸੇਵਾ ਨਹੀਂ ਹੈ, ਪਰ ਨਾਮ ਸਿਮਰਨ ਸਰਵ ਸ਼ਕਤੀਮਾਨ ਦੀ ਸਰਵ ਉੱਤਮ ਸੇਵਾ ਹੈਇਥੇ ਇਹ ਆਖਣਾ ਗਲਤ ਨਹੀਂ ਹੋਵੇਗਾ ਕਿ ਜੋ ਮਨੁੱਖ ਬਾਰ-ਬਾਰ ਸੁਖਮਨੀ ਪੜ੍ਹਣ ਤੇ ਜ਼ੋਰ ਦਿੰਦੇ ਹਨ ਅਤੇ ਉਹ ਜੋ ਸੁਖਮਨੀ ਕਹਿੰਦੀ ਹੈ ਨਹੀਂ ਕਰਦੇ, ਸੁਖਮਨੀ ਦੇ ਆਧਾਰ ਤੇ ਉਨ੍ਹਾਂ ਦੀ ਰੂਹਾਨੀ ਉੰਨਤੀ ਪ੍ਰਸ਼ਨਯੋਗ ਹੈਇਥੇ ਇਹ ਆਖਣਾ ਵੀ ਗਲਤ ਨਹੀਂ ਹੋਵੇਗਾ ਕਿ ਜੋ ਧਰਮ ਦੇ ਪ੍ਰਚਾਰਕ ਬਾਰ-ਬਾਰ ਸੁਖਮਨੀ ਪੜ੍ਹਣ ਦੀ ਸੰਗਤ ਨੂੰ ਸਲਾਹ ਦਿੰਦੇ ਹਨ ਉਹ ਸੁਖਮਨੀ ਦੇ ਆਧਾਰ ਤੇ ਸਹੀ ਨਹੀਂ ਕਰਦੇ ਹਨਗੁਰਬਾਣੀ ਹੀ ਗੁਰਮਤਿ ਹੈ, ਅਤੇ ਗੁਰਬਾਣੀ ਦੀ ਪਾਲਣਾ ਕਰਨਾ ਹੀ ਗੁਰਮਤਿ ਦੀ ਪਾਲਣਾ ਕਰਨਾ ਹੈਇਹ ਪੂਰਨ ਤੱਤ ਗਿਆਨ ਦਾ ਹਿੱਸਾ ਹੈ ਅਤੇ ਪੂਰਨ ਭਗਤੀ ਲਈ ਲਾਜ਼ਮੀ ਹੈਉਹ ਲੋਕ ਜੋ ਇਸ ਗਿਆਨ ਦੀ ਪਾਲਣਾ ਨਹੀਂ ਕਰਦੇ, ਉਹ ਸਦਾ-ਸਦਾ ਵਾਸਤੇ ਧਰਮ ਖੰਡ ਵਿੱਚ ਹੀ ਖੜ੍ਹ ਜਾਂਦੇ ਹਨਨਾਮ ਸਿਮਰਨ ਹੀ ਇੱਕ ਅਜਿਹਾ ਇਲਾਹੀ ਸ਼ਸ਼ਤਰ ਹੈ ਜੋ ਸਾਡੀ ਰੂਹ ਦੇ ਸਭ ਦੁਸ਼ਮਨਾਂ ਨੂੰ ਮਾਰਦਾ ਹੈਇਹ ਵੈਰੀ ਸਾਡੇ ਅਤੇ ਅਕਾਲ ਪੁਰਖ ਦੇ ਵਿਚਕਾਰ ਖੜ੍ਹਦੇ ਹਨਇਹ ਵੈਰੀ ਗੰਭੀਰ ਮਾਨਸਿਕ ਰੋਗ ਹਨ ਅਤੇ ਪਹਿਲਾਂ ਹੀ ਇਨ੍ਹਾਂ ਦੀ ਵਿਆਖਿਆ ਕੀਤੀ ਜਾ ਚੁੱਕੀ ਹੈ, ਪਰ ਅਸੀਂ ਫਿਰ ਉਨ੍ਹਾਂ ਦਾ ਨਾਮ ਲੈਂਦੇ ਹਾਂ – ਪੰਜ ਦੂਤ, ਨਿੰਦਿਆ, ਚੁਗਲੀ, ਬਖੀਲੀ, ਆਸਾ, ਤ੍ਰਿਸ਼ਨਾ ਅਤੇ ਮਨਸਾ

      ਤ੍ਰਿਸ਼ਨਾ ਦਾ ਮਤਲਬ ਇੱਛਾ, ਇਹ ਕੇਵਲ ਨਾਮ ਸਿਮਰਨ ਨਾਲ ਹੀ ਦੂਰ ਹੋ ਸਕਦੀ ਹੈਤ੍ਰਿਸ਼ਨਾ ਸਭ ਤੋਂ ਵੱਡੀ ਮਾਨਸਿਕ ਬੀਮਾਰੀ ਹੈਤ੍ਰਿਸ਼ਨਾ ਹੀ ਹਰ ਤਰ੍ਹਾਂ ਦੇ ਅਸਤਿ ਕਰਮਾਂ ਨੂੰ ਜਨਮ ਦਿੰਦੀ ਹੈਤ੍ਰਿਸ਼ਨਾ ਸਾਨੂੰ ਅਜਿਹੇ ਕੰਮ ਕਰਨ ਦਾ ਕਾਰਨ ਬਣਦੀ ਹੈ ਜੋ ਸਾਨੂੰ ਮਾਇਆ ਵੱਲ ਲੈ ਕੇ ਜਾਂਦੇ ਹਨਤ੍ਰਿਸ਼ਨਾ ਸਾਡਾ ਅਜਿਹਾ ਦੁਸ਼ਮਨ ਹੈ, ਜਿਸਨੂੰ ਮਾਰਨਾ ਸਭ ਤੋਂ ਔਖਾ ਹੈਕੇਵਲ ਨਾਮ ਸਿਮਰਨ ਇਸ ਨੂੰ ਮਾਰ ਸਕਦਾ ਹੈ, ਕਿਉਂਕਿ ਨਾਮ ਸਿਮਰਨ ਹੀ ਸਾਨੂੰ ਅਜਿਹੀ ਅੰਦਰੂਨੀ ਰੌਸ਼ਨੀ ਅਤੇ ਬ੍ਰਹਮ ਗਿਆਨ ਦੀ ਅਸੀਮ ਸ਼ਕਤੀ ਦਿੰਦਾ ਹੈ, ਜੋ ਸਾਡੇ ਚੇਤੰਨ ਰਹਿਣ ਲਈ ਸਹਾਈ ਹੁੰਦਾ ਹੈਜਦ ਅਸੀਂ ਇਨ੍ਹਾਂ ਗੰਭੀਰ ਮਾਨਸਿਕ ਬੀਮਾਰੀਆਂ ਤੋਂ ਚੇਤੰਨ ਹੁੰਦੇ ਹਾਂ ਅਸੀਂ ਰੋਜ਼ਾਨਾ ਜ਼ਿੰਦਗੀ ਵਿੱਚ ਇਨ੍ਹਾਂ ਦੇ ਪ੍ਰਭਾਵ ਵਿੱਚ ਕੋਈ ਅਸਤਿ ਕਰਮ ਨਹੀਂ ਕਰਦੇ

      ਇਹ ਨਾਮ ਸਿਮਰਨ ਦਾ ਦੈਵੀ ਸ਼ਕਤੀਮਾਨ ਸ਼ਸ਼ਤਰ ਸਾਡੀਆਂ ਸਾਰੀਆਂ ਇੱਛਾਵਾਂ ਨੂੰ ਪੂਰੀਆਂ ਕਰਦਾ ਹੈਇਸ ਦਾ ਮਤਲਬ ਹੈ ਕਿ ਨਾਮ ਸਿਮਰਨ ਨਾਲ ਅਸੀਂ ਸਾਰੀਆਂ ਇੱਛਾਵਾਂ ਅਤੇ ਮੌਤ ਦੇ ਡਰ ਤੋਂ ਰਾਹਤ ਪਾ ਲੈਂਦੇ ਹਾਂਨਾਮ ਸਿਮਰਨ ਹੀ ਕੇਵਲ ਅਜਿਹਾ ਸ਼ਸ਼ਤਰ ਹੈ, ਜਿਸ ਨਾਲ ਅਸੀਂ ਮੌਤ ਉੱਪਰ ਜਿੱਤ ਪ੍ਰਾਪਤ ਕਰ ਸਕਦੇ ਹਾਂਇਸ ਦਾ ਮਤਲਬ ਹੈ ਕਿ ਅਸੀਂ ਜਨਮ-ਮਰਨ ਦੇ ਚੱਕਰ ਤੋਂ ਛੁੱਟ ਜਾਂਦੇ ਹਾਂਕੇਵਲ ਨਾਮ ਸਿਮਰਨ ਹੀ ਸਾਨੂੰ ਅੰਦਰੂਨੀ ਤੌਰ ਤੇ ਸਾਫ਼ ਕਰਦਾ ਹੈ, ਜੋ ਕਿ ਸਾਡੇ ਸਾਰੇ ਪੂਰਬਲੇ ਜਨਮਾਂ ਦੇ ਅਸਤਿ ਕਰਮਾਂ ਦੀ ਮੈਲ ਨਾਲ ਢੱਕਿਆ ਹੁੰਦਾ ਹੈਸਾਡਾ ਮਨ ਪੂਰਬਲੇ ਜਨਮਾਂ ਦੀ ਧੂੜ ਨਾਲ ਭਰਿਆ ਹੈਇਹੋ ਹੀ ਕਾਰਨ ਹੈ ਕਿ ਅਸੀਂ ਨਾਮ ਸਿਮਰਨ ਉੱਪਰ ਇਕਾਗਰਚਿੱਤ ਹੋਣ ਦੇ ਯੋਗ ਨਹੀਂ ਹੁੰਦੇਫਿਰ ਵੀ ਜੇਕਰ ਅਸੀਂ ਯਤਨ ਕਰਦੇ ਰਹੀਏ ਅਤੇ ਇਸਨੂੰ ਨਾ ਛੱਡੀਏ ਤਾਂ ਨਾਮ ਸਿਮਰਨ ਸਮੇਂ ਨਾਲ ਸਾਡੇ ਮਨ ਅਤੇ ਅੰਦਰੂਨੀ ਮੈਲ ਨੂੰ ਸਾਫ਼ ਕਰ ਦੇਵੇਗਾਸਾਡਾ ਮਨ ਸਥਿਰ ਹੋ ਜਾਵੇਗਾ ਅਤੇ ਨਾਮ ਅੰਮ੍ਰਿਤ ਵਿੱਚ ਹਮੇਸ਼ਾਂ ਲਈ ਲਿਪਤ ਹੋ ਜਾਵੇਗਾ

      ਨਾਮ ਆਖਿਰ ਸਾਡੇ ਹਿਰਦੇ ਵਿੱਚ ਚਲਾ ਜਾਂਦਾ ਹੈ ਅਤੇ ਹਮੇਸ਼ਾਂ ਇੱਥੇ ਰਹਿੰਦਾ ਹੈਅਜਿਹੀਆਂ ਰੂਹਾਂ ਸੰਤ ਹਿਰਦਾ ਬਣ ਜਾਂਦੀਆਂ ਹਨ ਅਤੇ ਸਰਵ ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਹਮੇਸ਼ਾਂ ਉਨ੍ਹਾਂ ਵਿੱਚ ਵਾਸ ਕਰਦਾ ਹੈਸਾਨੂੰ ਸਾਰਿਆਂ ਨੂੰ ਅਜਿਹੀਆਂ ਰੂਹਾਂ ਦੇ ਅੱਗੇ ਨੱਤਮਸਤਕ ਹੋਣਾ ਚਾਹੀਦਾ ਹੈ, ਜੋ ਆਪਣੇ ਮਨ ਵਿੱਚ ਸਥਿਰ ਹੋ ਗਏ ਹਨ, ਜਿਨ੍ਹਾਂ ਨੇ ਮਨ ਉੱਪਰ ਜਿੱਤ ਪਾ ਲਈ ਹੈ ਅਤੇ ਜਿਨ੍ਹਾਂ ਨੇ ਆਪਣੇ ਆਪ ਨੂੰ ਸਰਵ ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਵਿੱਚ ਲੀਨ ਕਰ ਲਿਆ ਹੈਅਜਿਹੀਆਂ ਰੂਹਾਂ ਨਿੰਮਰਤਾ ਨਾਲ ਭਰਪੂਰ ਹਨਉਨ੍ਹਾਂ ਦੀ ਨਿੰਮਰਤਾ ਉਨ੍ਹਾਂ ਨੂੰ ਰੂਹਾਨੀਅਤ ਦੀਆਂ ਸ਼ਿਖਰਾਂ ਤੇ ਲੈ ਜਾਂਦੀ ਹੈਉਹ ਕੋਟ ਬ੍ਰਹਿਮੰਡ ਦੇ ਚਰਨਾਂ ਦੀ ਧੂੜ ਬਣ ਜਾਂਦੇ ਹਨ ਅਤੇ ਸਾਨੂੰ ਸਾਰਿਆਂ ਨੂੰ ਉਨ੍ਹਾਂ ਦੇ ਚਰਨਾਂ ਵਿੱਚ ਸ਼ੀਸ਼ ਝੁਕਾਉਣਾ ਚਾਹੀਦਾ ਹੈਅਜਿਹੀ ਨਿੰਮਰਤਾ ਕੇਵਲ ਨਾਮ ਸਿਮਰਨ ਨਾਲ ਆਉਂਦੀ ਹੈਨਿੰਮਰਤਾ ਅਕਾਲ ਪੁਰਖ ਦੀ ਦਰਗਾਹ ਦੀ ਕੁੰਜੀ ਹੈ

 

“ਪ੍ਰਭ ਕਉ ਸਿਮਰਹਿ ਸੇ ਧਨਵੰਤੇ

ਪ੍ਰਭ ਕਉ ਸਿਮਰਹਿ ਸੇ ਪਤਿਵੰਤੇ

ਪ੍ਰਭ ਕਉ ਸਿਮਰਹਿ ਸੇ ਜਨ ਪਰਵਾਨ

ਪ੍ਰਭ ਕਉ ਸਿਮਰਹਿ ਸੇ ਪੁਰਖ ਪ੍ਰਧਾਨ

ਪ੍ਰਭ ਕਉ ਸਿਮਰਹਿ ਸਿ ਬੇਮੁਹਤਾਜੇ

ਪ੍ਰਭ ਕਉ ਸਿਮਰਹਿ ਸਿ ਸਰਬ ਕੇ ਰਾਜੇ

ਪ੍ਰਭ ਕਉ ਸਿਮਰਹਿ ਸੇ ਸੁਖਵਾਸੀ

ਪ੍ਰਭ ਕਉ ਸਿਮਰਹਿ ਸਦਾ ਅਬਿਨਾਸੀ

ਸਿਮਰਨ ਤੇ ਲਾਗੇ ਜਿਨ ਆਪਿ ਦਇਆਲਾ

ਨਾਨਕ ਜਨ ਕੀ ਮੰਗੈ ਰਵਾਲਾ ॥”

(ਸ੍ਰੀ ਗੁਰੂ ਗ੍ਰੰਥ ਸਾਹਿਬ ੨੬੩) 

      ਸਭ ਤੋਂ ਵੱਡਾ ਖ਼ਜ਼ਾਨਾ ਅਕਾਲ ਪੁਰਖ ਦਾ ਨਾਮ – ਸਤਿਨਾਮੁ ਹੈਜਦ ਅਸੀਂ ਨਾਮ ਸਿਮਰਨ ਵਿੱਚ ਲੀਨ ਹੋ ਜਾਂਦੇ ਹਾਂ ਤਾਂ ਅਸੀਂ ਅਕਾਲ ਪੁਰਖ ਦੇ ਅਸੀਮ ਖ਼ਜ਼ਾਨਿਆਂ ਦੀ ਪ੍ਰਾਪਤੀ ਕਰ ਲੈਂਦੇ ਹਾਂਜਦ ਅਸੀਂ ਇਹ ਅਮੋਲਕ ਹੀਰਾ ਪ੍ਰਾਪਤ ਕਰਦੇ ਹਾਂ ਇਹ ਸਾਡੇ ਮਨ ਅਤੇ ਹਿਰਦੇ ਵਿੱਚ ਵੱਸ ਜਾਂਦਾ ਹੈ ਤਦ ਅਸੀਂ ਅਕਾਲ ਪੁਰਖ ਦੀ ਦਰਗਾਹ ਵਿੱਚ ਮਾਣ ਪ੍ਰਾਪਤ ਕਰਦੇ ਹਾਂ

      ਸੰਤ ਸਤਿਗੁਰੂ ਪੂਰਨ ਬ੍ਰਹਮ ਗਿਆਨੀ ਜੋ ਇਸ ਅਮੋਲਕ ਹੀਰੇ ਨਾਮ ਦਾ ਦਾਤਾ ਹੁੰਦਾ ਹੈ ਸਾਰੇ ਬ੍ਰਹਿਮੰਡ ਵਿੱਚ ਸਭ ਤੋਂ ਅਮੀਰ ਰੂਹ ਬਣ ਜਾਂਦਾ ਹੈਇਸ ਖਜ਼ਾਨੇ ਤੋਂ ਕੋਈ ਵੀ ਸ਼ੈਅ ਉੱਪਰ ਨਹੀਂ ਹੈਇਸ ਤਰ੍ਹਾਂ ਦੀ ਰੂਹ ਮਾਨਯੋਗ ਹੋ ਜਾਂਦੀ ਹੈ ਅਤੇ ਸਾਰੇ ਬ੍ਰਹਿਮੰਡ ਵਿੱਚ ਆਦਰ ਪ੍ਰਾਪਤ ਕਰਦੀ ਹੈਅਜਿਹੀਆਂ ਰੂਹਾਂ ਆਪਣੀ ਯਾਤਰਾ ਪੂਰੀ ਕਰ ਲੈਂਦੀਆ ਹਨ ਅਤੇ ਦਰਗਾਹ ਵਿੱਚ ਸਫਲਤਾ ਪੂਰਵਕ ਪ੍ਰਵਾਨ ਕੀਤੀਆਂ ਜਾਂਦੀਆਂ ਹਨਅਜਿਹੀਆਂ ਰੂਹਾਂ ਹਮੇਸ਼ਾਂ ਉੱਚੀ ਰੂਹਾਨੀਅਤ ਵਾਲੀ ਅਵਸਥਾ ਵਿੱਚ ਰਹਿੰਦੀਆਂ ਹਨਉਨ੍ਹਾਂ ਨੂੰ ਹੋਰ ਕੋਈ ਵੀ ਚੀਜ਼ ਪ੍ਰਾਪਤ ਕਰਨ ਦੀ ਜ਼ਰੂਰਤ ਨਹੀਂ ਰਹਿੰਦੀਉਨ੍ਹਾਂ ਨੇ ਸਭ ਕੁਝ ਪ੍ਰਾਪਤ ਕਰ ਲਿਆ ਹੁੰਦਾ ਹੈਉਨ੍ਹਾਂ ਨੇ ਪਰਮ ਪੱਦਵੀ ਪਾ ਲਈ ਹੁੰਦੀ ਹੈ ਅਤੇ ਉਹ ਸਾਰੇ ਬ੍ਰਹਿਮੰਡ ਦੇ ਰਾਜਾ ਬਣ ਗਏ ਹੁੰਦੇ ਹਨ, ੧੪ ਲੋਕ ਪਰਲੋਕਾਂ ਦੇ ਰਾਜੇ

      ਅਜਿਹੀਆਂ ਰੂਹਾਂ ਜੋ ਵੀ ਵਾਪਰਨਾ ਕਹਿੰਦੀਆਂ ਹਨ, ਵਾਪਰਦਾ ਹੈਉਨ੍ਹਾਂ ਦੇ ਸ਼ਬਦ ਸਰਵ ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੁਆਰਾ ਸਤਿਕਾਰੇ ਜਾਂਦੇ ਹਨਅਜਿਹੀਆਂ ਰੂਹਾਂ ਕਦੇ ਨਹੀਂ ਮਰਦੀਆਂਉਹ ਅਨੰਤ ਖੁਸ਼ੀਆਂ ਅਤੇ ਅਨੰਤ ਸ਼ਾਂਤੀ ਪ੍ਰਾਪਤ ਕਰ ਲੈਂਦੀਆਂ ਹਨਉਹ ਹਰੇਕ ਚੀਜ਼ ਉੱਪਰ ਜਿੱਤ ਪ੍ਰਾਪਤ ਕਰ ਲੈਂਦੇ ਹਨਉਹ ਸਰਵ ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਵਿੱਚ ਹਮੇਸ਼ਾਂ ਲੀਨ ਹੋਏ ਰਹਿੰਦੇ ਹਨਅਜਿਹੀਆਂ ਰੂਹਾਂ ਅਕਾਲ ਪੁਰਖ ਦੀ ਬਖ਼ਸ਼ਿਸ਼ ਪ੍ਰਾਪਤ ਕਰਦੀਆਂ ਹਨਉਨ੍ਹਾਂ ਨੂੰ ਅਕਾਲ ਪੁਰਖ ਰੂਹਾਨੀਅਤ ਦੀਆਂ ਅਜਿਹੀਆਂ ਉੱਚ ਅਵਸਥਾਵਾਂ ਦੀ ਪ੍ਰਾਪਤੀ ਪ੍ਰਦਾਨ ਕਰਦਾ ਹੈਇਹ ਹੀ ਕਾਰਨ ਹੈ ਕਿ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਨੂੰ ਗੁਰਪ੍ਰਸਾਦੀ ਖੇਡ ਦੇ ਤੌਰ ਤੇ ਜਾਣਿਆ ਜਾਂਦਾ ਹੈਸਾਨੂੰ ਸਦਾ ਹੀ ਅਜਿਹੀਆਂ ਰੂਹਾਂ ਦੀ ਚਰਨ ਧੂੜ ਲਈ ਅਰਦਾਸ ਕਰਨੀ ਚਾਹੀਦੀ ਹੈ ਅਤੇ ਇਸ ਤਰ੍ਹਾਂ ਕਰਨ ਨਾਲ ਅਕਾਲ ਪੁਰਖ ਸਾਡੇ ਉੱਪਰ ਬਖ਼ਸ਼ਿਸ਼ ਕਰੇਗਾ ਅਤੇ ਸਾਨੂੰ ਇਸ ਗੁਰਪ੍ਰਸਾਦੀ ਖੇਡ ਵਿੱਚ ਸ਼ਾਮਿਲ ਕਰੇਗਾਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਵਿੱਚੋਂ ਕੁਝ ਵੀ ਗੁਰਕ੍ਰਿਪਾ ਦੇ ਬਿਨਾਂ ਪ੍ਰਾਪਤ ਨਹੀਂ ਹੋ ਸਕਦਾਸਾਨੂੰ ਸਾਰਿਆਂ ਨੂੰ ਗੁਰਕ੍ਰਿਪਾ ਲਈ ਅਰਦਾਸ ਕਰਨੀ ਚਾਹੀਦੀ ਹੈ ਅਤੇ ਨਾਮ ਸਿਮਰਨ ਦੇ ਅਨਾਦਿ ਖ਼ਜ਼ਾਨੇ ਦੀ ਮੰਗ ਕਰਨੀ ਚਾਹੀਦੀ ਹੈ

 

“ਪ੍ਰਭ ਕਉ ਸਿਮਰਹਿ ਸੇ ਪਰਉਪਕਾਰੀ

ਪ੍ਰਭ ਕਉ ਸਿਮਰਹਿ ਤਿਨ ਸਦ ਬਲਿਹਾਰੀ

ਪ੍ਰਭ ਕਉ ਸਿਮਰਹਿ ਸੇ ਮੁਖ ਸੁਹਾਵੇ

ਪ੍ਰਭ ਕਉ ਸਿਮਰਹਿ ਤਿਨ ਸੂਖਿ ਬਿਹਾਵੈ

ਪ੍ਰਭ ਕਉ ਸਿਮਰਹਿ ਤਿਨ ਆਤਮੁ ਜੀਤਾ

ਪ੍ਰਭ ਕਉ ਸਿਮਰਹਿ ਤਿਨ ਨਿਰਮਲ ਰੀਤਾ

ਪ੍ਰਭ ਕਉ ਸਿਮਰਹਿ ਤਿਨ ਅਨਦ ਘਨੇਰੇ

ਪ੍ਰਭ ਕਉ ਸਿਮਰਹਿ ਬਸਹਿ ਹਰਿ ਨੇਰੇ

ਸੰਤ ਕ੍ਰਿਪਾ ਤੇ ਅਨਦਿਨੁ ਜਾਗਿ

ਨਾਨਕ ਸਿਮਰਨੁ ਪੂਰੈ ਭਾਗਿ ॥”

(ਸ੍ਰੀ ਗੁਰੂ ਗ੍ਰੰਥ ਸਾਹਿਬ ) 

      ਇਸ ਨਾਮ ਸਿਮਰਨ ਦੇ ਅਨਾਦਿ ਖ਼ਜ਼ਾਨੇ ਨਾਲ ਸਾਡਾ ਹਿਰਦਾ ਬਹੁਤ ਸ਼ਕਤੀਸ਼ਾਲੀ, ਬੇਅੰਤ, ਪੂਰਨ ਸਚਿਆਰਾ, ਸਤਿ ਰੂਪ, ਸਤਿ ਗੁਣਾਂ ਨਾਲ ਭਰਪੂਰ ਅਤੇ ਵਿਸ਼ਾਲ ਹੋ ਜਾਵੇਗਾਨਾਮ ਸਿਮਰਨ ਸਾਡੇ ਹਿਰਦੇ ਵਿੱਚ ਸਾਰੇ ਸਤਿ ਗੁਣ ਭਰ ਦੇਵੇਗਾ, ਸਾਨੂੰ ਨਿਸਵਾਰਥੀ ਬਣਾ ਕੇ ਦੂਜਿਆਂ ਲਈ ਬਲਿਦਾਨ ਦੇਣ ਦੇ ਕਾਬਿਲ ਬਣਾ ਦੇਵੇਗਾਗਰੀਬਾਂ ਅਤੇ ਲੋੜਵੰਦਾਂ ਦੀ ਮਦਦ, ਦੂਸਰਿਆਂ ਦਾ ਭਲਾ ਕਰਨਾ, ਦੂਸਰਿਆਂ ਦੇ ਚੰਗੇ ਜੀਵਨ ਲਈ ਸੋਚਣਾ ਅਤੇ ਕੇਵਲ ਆਪਣੇ ਲਈ ਨਾ ਜੀਉਣਾ, ਦੂਸਰਿਆਂ ਨੂੰ ਉੱਪਰ ਚੁੱਕਣ ਲਈ ਜੀਉਣ ਦੇ ਸਤਿ ਗੁਣਾਂ ਨਾਲ ਸਾਡਾ ਜੀਵਨ ਭਰਪੂਰ ਕਰ ਦੇਵੇਗਾਅਜਿਹੇ ਗੁਣ ਸਾਡੀ ਜ਼ਿੰਦਗੀ ਨੂੰ ਸਮਾਜ ਵਿੱਚ ਹੋਰ ਜ਼ਿਆਦਾ ਅਰਥ ਪੂਰਨ ਬਣਾਉਂਦੇ ਹਨ, ਜ਼ਰਾ ਕਲਪਨਾ ਕਰੋ ਜੇਕਰ ਹਰ ਕੋਈ ਅਜਿਹਾ ਬਣ ਜਾਵੇ ਕੀ ਇਹ ਸਤਿ ਦਾ ਯੁੱਗ – ਸਤਿਯੁੱਗ ਨਹੀਂ ਹੋ ਜਾਵੇਗਾ ?

ਇਹ ਸੰਤ ਹਿਰਦੇ ਦੀਆਂ ਅਤਿ ਮਹੱਤਵਪੂਰਨ ਨਿਸ਼ਾਨੀਆਂ ਹਨ ਅਤੇ ਅਜਿਹੀਆਂ ਰੂਹਾਂ ਦਰਗਾਹ ਅਤੇ ਬ੍ਰਹਿਮੰਡ ਵਿੱਚ ਸਤਿਕਾਰ ਪ੍ਰਾਪਤ ਕਰਦੀਆਂ ਹਨਅਜਿਹੀਆਂ ਰੂਹਾਂ ਦਾ ਚਿਹਰਾ ਸਮਾਜ ਅਤੇ ਦਰਗਾਹ ਵਿੱਚ ਹਮੇਸ਼ਾਂ ਹੀ ਚਮਕਦਾ ਅਤੇ ਜਗਮਗਾਉਂਦਾ ਹੁੰਦਾ ਹੈਉਹ ਹਮੇਸ਼ਾਂ ਹੀ ਅਨਾਦਿ ਆਰਾਮ ਅਤੇ ਅੰਦਰੂਨੀ ਖ਼ੁਸ਼ੀਆਂ ਦੀ ਸਰਵ ਉੱਤਮ ਦਸ਼ਾ ਮਾਣਦੇ ਹਨਅਜਿਹੀਆਂ ਰੂਹਾਂ ਮਨ ਉੱਪਰ ਜਿੱਤ ਪ੍ਰਾਪਤ ਕਰਦੀਆਂ ਹਨ ਅਤੇ ਉਨ੍ਹਾਂ ਦੀ ਜ਼ਿੰਦਗੀ ਸ਼ੁੱਧ ਅਤੇ ਪਵਿੱਤਰ, ਸੱਚੀ ਅਤੇ ਮਾਨਯੋਗ ਹੁੰਦੀ ਹੈਅਜਿਹੀਆਂ ਰੂਹਾਂ ਸਦਾ ਹੀ ਨਾਮ ਸਿਮਰਨ ਵਿੱਚ ਲੀਨ ਰਹਿੰਦੀਆਂ ਹਨ ਅਤੇ ਹਮੇਸ਼ਾਂ ਸਰਵ ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਵਿੱਚ ਲੀਨ ਰਹਿੰਦੀਆਂ ਹਨ, ਉਹ ਅਨਾਦਿ ਆਨੰਦ, ਕਦੇ ਨਾ ਖਤਮ ਹੋਣ ਵਾਲਾ ਆਨੰਦ, ਸਤਿ ਚਿੱਤ ਆਨੰਦ ਵਿੱਚ ਰਹਿੰਦੀਆਂ ਹਨਅਜਿਹੀਆਂ ਰੂਹਾਂ ਸਰਵ ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਵਿੱਚ ਅਭੇਦ ਰਹਿੰਦੀਆਂ ਹਨਉਹ ਹਰ ਪਲ ਆਪਣੇ ਆਲੇ ਦੁਆਲੇ ਵਾਪਰਨ ਵਾਲੀਆਂ ਘਟਨਾਵਾਂ ਤੋਂ ਜਾਣੂੰ ਰਹਿੰਦੇ ਹਨ

      ਅਸੀਂ ਕਿਸ ਤਰ੍ਹਾਂ ਉਸ ਰੂਹ ਵਰਗੇ ਹੋ ਸਕਦੇ ਹਾਂ, ਜਿਸ ਬਾਰੇ ਉੱਪਰ ਦੱਸਿਆ ਹੈ ? ਕੇਵਲ ਇੱਕ ਸੰਤ ਦੀ ਬਖ਼ਸ਼ਿਸ਼ ਦੁਆਰਾ ਹੀਇਸ ਦਾ ਮਤਲਬ ਹੈ ਕਿ ਅਜਿਹਾ ਰੂਹਾਨੀ ਖ਼ਜ਼ਾਨਾ ਕੇਵਲ ਪੂਰਨ ਸੰਤ ਸਤਿਗੁਰੂ, ਪੂਰਨ ਬ੍ਰਹਮ ਗਿਆਨੀ, ਇੱਕ ਪ੍ਰਗਟਿਓ ਜੋਤਿ, ਜਿਸਨੇ ਆਪਣੇ ਆਪ ਨੂੰ ਸਰਵ ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਨਾਲ ਅਭੇਦ ਕਰ ਲਿਆ ਹੈ ਅਤੇ ਉਸ ਨਾਲ ਇੱਕ ਮਿੱਕ ਹੋ ਗਈ ਹੈ, ਦੁਆਰਾ ਹੀ ਪ੍ਰਾਪਤ ਕੀਤਾ ਜਾ ਸਕਦਾ ਹੈਇਹ ਹੀ ਕਾਰਨ ਹੈ ਕਿ ਇਸ ਨੂੰ ਅਸੀਂ ਅਨਾਦਿ ਖੇਡ ਗੁਰਪ੍ਰਸਾਦੀ ਖੇਡ ਕਹਿੰਦੇ ਹਾਂਅਸੀਂ ਇਸ ਗੁਰਪ੍ਰਸਾਦੀ ਖੇਡ ਨੂੰ ਤਦ ਹੀ ਖੇਡ ਸਕਦੇ ਹਾਂ ਜੇਕਰ ਅਸੀਂ ਬਹੁਤ ਹੀ ਕਿਸਮਤ ਵਾਲੇ ਹਾਂ ਅਤੇ ਅਜਿਹੀ ਰੂਹ ਜੋ ਪੂਰਨ ਸੰਤ ਹੈ, ਦੇ ਸੰਪਰਕ ਵਿੱਚ ਆਉਂਦੇ ਹਾਂ ਅਤੇ ਉਸ ਦੀਆਂ ਗੁਰਪ੍ਰਸਾਦੀ ਅਸੀਸਾਂ ਨੂੰ ਪ੍ਰਾਪਤ ਕਰਦੇ ਹਾਂਕੇਵਲ ਇੱਕ ਪੂਰਨ ਸੰਤ ਸਾਨੂੰ ਇਹ ਨਾਮ ਦਾ ਅਨਾਦਿ ਖ਼ਜ਼ਾਨਾ ਦੇ ਸਕਦਾ ਹੈ ਅਤੇ ਸਾਨੂੰ ਇਸ ਅਨਾਦਿ ਅਤੇ ਮੁਕਤੀ ਦੀ ਰਾਹ ਤੇ ਪਾਉਂਦਾ ਹੈ, ਜੋ ਸੱਚਖੰਡ ਅਤੇ ਸਰਵ ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਵਿੱਚ ਅਭੇਦ ਹੈ ਅਤੇ ਇਸ ਦੇ ਫਲਸਰੂਪ ਸਾਨੂੰ ਗੁਰਪ੍ਰਸਾਦਿ ਦੇ ਕੇ ਸੰਤ ਹਿਰਦਾ ਬਣਾ ਸਕਦਾ ਹੈ 

“ਪ੍ਰਭ ਕੈ ਸਿਮਰਨਿ ਕਾਰਜ ਪੂਰੇ

ਪ੍ਰਭ ਕੈ ਸਿਮਰਨਿ ਕਬਹੁ ਨ ਝੂਰੇ

ਪ੍ਰਭ ਕੈ ਸਿਮਰਨਿ ਹਰਿ ਗੁਨ ਬਾਨੀ

ਪ੍ਰਭ ਕੈ ਸਿਮਰਨਿ ਸਹਜਿ ਸਮਾਨੀ

ਪ੍ਰਭ ਕੈ ਸਿਮਰਨਿ ਨਿਹਚਲ ਆਸਨੁ

ਪ੍ਰਭ ਕੈ ਸਿਮਰਨਿ ਕਮਲ ਬਿਗਾਸਨੁ

ਪ੍ਰਭ ਕੈ ਸਿਮਰਨਿ ਅਨਹਦ ਝੁਨਕਾਰ

ਸੁਖੁ ਪ੍ਰਭ ਸਿਮਰਨ ਕਾ ਅੰਤੁ ਨ ਪਾਰ

ਸਿਮਰਹਿ ਸੇ ਜਨ ਜਿਨ ਕਉ ਪ੍ਰਭ ਮਇਆ

ਨਾਨਕ ਤਿਨ ਜਨ ਸਰਨੀ ਪਇਆ ॥”

(ਸ੍ਰੀ ਗੁਰੂ ਗ੍ਰੰਥ ਸਾਹਿਬ ਅੰਕ ੨੬੩) 

      ਉਹ ਰੂਹ ਅਤੇ ਮਨ ਜੋ ਨਾਮ ਸਿਮਰਨ ਵਿੱਚ ਅਭੇਦ ਹੁੰਦਾ ਹੈ, ਉਸ ਨੂੰ ਕਿਸੇ ਸੰਸਾਰਕ ਇੱਛਾਵਾਂ ਦੀ ਜ਼ਰੂਰਤ ਨਹੀਂ ਰਹਿੰਦੀਉਹ ਹਮੇਸ਼ਾਂ ਪੂਰਨ ਸੰਤੁਸ਼ਟੀ ਦੀ ਅਵਸਥਾ ਸਤਿ ਸੰਤੋਖ ਵਿੱਚ ਰਹਿੰਦੇ ਹਨਉਨ੍ਹਾਂ ਨੂੰ ਕਿਸੇ ਵੀ ਚੀਜ਼ ਦੀ ਕਮੀ ਨਹੀਂ ਰਹਿੰਦੀਕੋਈ ਵੀ ਸੰਸਾਰਕ ਆਰਾਮ ਉਸ ਨੂੰ ਭਰਮਾ ਨਹੀਂ ਸਕਦਾਉਸ ਦੀਆਂ ਸਾਰੀਆਂ ਚਿੰਤਾਵਾਂ ਦੂਰ ਹੋ ਜਾਂਦੀਆਂ ਹਨਇਹ ਉਸ ਲਈ ਇਸ ਕਾਰਨ ਵਾਪਰਦਾ ਹੈ, ਕਿਉਂਕਿ ਉਸਦੇ ਸਾਰੇ ਕਰਮ ਅਕਾਲ ਪੁਰਖ ਦੇ ਹੁਕਮ ਨਾਲ ਹੁੰਦੇ ਹਨਅਸਲ ਵਿੱਚ ਉਸਦਾ ਮਨ ਅਤੇ ਆਤਮਾ ਪੂਰਨ ਤੌਰ ਤੇ ਸ਼ਾਂਤ ਹੋ ਜਾਂਦੇ ਹਨਇਹ ਬਹੁਤ ਹੀ ਉੱਚ ਰੂਹਾਨੀ ਅਵਸਥਾ ਹੈ ਜਿਸ ਵਿੱਚ ਰੂਹ ਰਹਿੰਦੀ ਹੈਅਜਿਹੀ ਅਵਸਥਾ ਕੇਵਲ ਸੱਚਖੰਡ ਵਿੱਚ ਆਉਂਦੀ ਹੈਇਹ ਉਦੋਂ ਹੁੰਦਾ ਹੈ, ਜਦੋਂ ਵਿਅਕਤੀ ਪੂਰਨ ਤੌਰ ਤੇ ਸੱਚਾ ਹੁੰਦਾ ਹੈ, ਸੱਚ ਬੋਲਦਾ ਹੈ, ਸੱਚ ਨੂੰ ਸੁਣਦਾ ਹੈ ਅਤੇ ਕੇਵਲ ਸੱਚ ਦੀ ਸੇਵਾ ਕਰਦਾ ਹੈ

      ਅਜਿਹੀ ਰੂਹ ਹਮੇਸ਼ਾਂ ਅਕਾਲ ਪੁਰਖ ਦੀ ਉਸਤੱਤ ਵਿੱਚ ਲੀਨ ਰਹਿੰਦੀ ਹੈ ਅਤੇ ਗੁਰੂ ਅਤੇ ਸੰਗਤ ਦੀ ਸੇਵਾ ਵਿੱਚ ਰਹਿੰਦੀ ਹੈਅਜਿਹੀ ਰੂਹ ਹਮੇਸ਼ਾਂ ਹੀ ਸ਼ਾਂਤ ਅਤੇ ਸਰਵ ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਵਿੱਚ ਲੀਨ ਰਹਿੰਦੀ ਹੈਕੁਝ ਵੀ ਅਜਿਹੀ ਰੂਹ ਨੂੰ ਵਿਚਲਿਤ ਨਹੀਂ ਕਰ ਸਕਦਾ ਜਦ ਕਿ ਉਹ ਸਦਾ ਅਨਾਦਿ ਸ਼ਾਂਤੀ ਅਤੇ ਆਨੰਦ ਵਾਲੀ ਦਸ਼ਾ ਵਿੱਚ ਰਹਿੰਦਾ ਹੈਉਸ ਦਾ ਹਿਰਦਾ ਹਮੇਸ਼ਾਂ ਕਮਲ ਦੇ ਫੁੱਲ ਵਾਂਗ ਖਿੜਿਆ ਰਹਿੰਦਾ ਹੈ

      ਅਜਿਹੀਆਂ ਰੂਹਾਂ ਸ਼ਰੀਰ ਵਿੱਚ ਲਗਾਤਾਰ ਅਨਾਦਿ ਸੰਗੀਤਕ ਲਹਿਰਾਂ ਦਾ ਆਨੰਦ ਮਾਣਦੀਆਂ ਹਨਉਹ ਹਮੇਸ਼ਾਂ ਕਦੀ ਨਾ ਖ਼ਤਮ ਹੋਣ ਵਾਲੀਆਂ ਅਨਾਦਿ ਖ਼ੁਸ਼ੀਆਂ ਵਿੱਚ ਸਰਸ਼ਾਰ ਰਹਿੰਦੀਆਂ ਹਨਕੇਵਲ ਉਹ ਲੋਕ ਜੋ ਅਕਾਲ ਪੁਰਖ ਦੀ ਬਖ਼ਸ਼ਿਸ਼ ਪ੍ਰਾਪਤ ਕਰਦੇ ਹਨ; ਇਸ ਨਾਮ ਸਿਮਰਨ ਦੇ ਅਨਾਦਿ ਖ਼ਜ਼ਾਨੇ ਨੂੰ ਪ੍ਰਾਪਤ ਕਰਦੇ ਹਨਇਹ ਗੁਰਪ੍ਰਸਾਦੀ ਖੇਡ ਹੈਅਸੀਂ ਬੜੇ ਭਾਗਾਂ ਵਾਲੇ ਹੋਵਾਂਗੇ ਜੇਕਰ ਅਸੀਂ ਅਜਿਹੀਆਂ ਰੂਹਾਂ ਦੀ ਸੰਗਤ ਪ੍ਰਾਪਤ ਕਰ ਸਕੀਏ ਜੋ ਗੁਰਪ੍ਰਸਾਦੀ ਨਾਮ ਸਿਮਰਨ ਨਾਲ ਬਖ਼ਸ਼ੀਆਂ ਹੋਈਆਂ ਹਨ ਅਤੇ ਸਾਨੂੰ ਅਜਿਹੀਆਂ ਰੂਹਾਂ ਦੇ ਸਾਹਮਣੇ ਨੱਤਮਸਤਕ ਹੋਣਾ ਚਾਹੀਦਾ ਹੈਪੂਰਨ ਨਿੰਮਰਤਾ ਹੀ ਸਫਲਤਾ ਦੀ ਕੁੰਜੀ ਹੈ

 

“ਹਰਿ ਸਿਮਰਨੁ ਕਰਿ ਭਗਤ ਪ੍ਰਗਟਾਏ

ਹਰਿ ਸਿਮਰਨਿ ਲਗਿ ਬੇਦ ਉਪਾਏ

ਹਰਿ ਸਿਮਰਨਿ ਭਏ ਸਿਧ ਜਤੀ ਦਾਤੇ

ਹਰਿ ਸਿਮਰਨਿ ਨੀਚ ਚਹੁ ਕੁੰਟ ਜਾਤੇ

ਹਰਿ ਸਿਮਰਨਿ ਧਾਰੀ ਸਭ ਧਰਨਾ

ਸਿਮਰਿ ਸਿਮਰਿ ਹਰਿ ਕਾਰਨ ਕਰਨਾ

ਹਰਿ ਸਿਮਰਨਿ ਕੀਓ ਸਗਲ ਅਕਾਰਾ

ਹਰਿ ਸਿਮਰਨ ਮਹਿ ਆਪਿ ਨਿਰੰਕਾਰਾ

ਕਰਿ ਕਿਰਪਾ ਜਿਸੁ ਆਪਿ ਬੁਝਾਇਆ

ਨਾਨਕ ਗੁਰਮੁਖਿ ਹਰਿ ਸਿਮਰਨੁ ਤਿਨਿ ਪਾਇਆ ॥”

(ਸ੍ਰੀ ਗੁਰੂ ਗ੍ਰੰਥ ਸਾਹਿਬ ੨੬੩) 

      ਸਾਰੇ ਹੀ ਸੰਤਾਂ ਅਤੇ ਭਗਤਾਂ ਦੀ ਹੋਂਦ ਨਾਮ ਸਿਮਰਨ ਦੁਆਰਾ ਹੀ ਹੋਈ ਹੈਅਜਿਹੀਆਂ ਰੂਹਾਂ ਰੂਹਾਨੀਅਤ ਦੇ ਇਸ ਉੱਚੇ ਪੱਧਰ ਨੂੰ ਤਦ ਹੀ ਪ੍ਰਾਪਤ ਕਰ ਸਕੀਆਂ; ਜਦ ਉਨ੍ਹਾਂ ਨੇ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਦਾ ਗੁਰਪ੍ਰਸਾਦਿ ਪ੍ਰਾਪਤ ਕੀਤਾਕਿਉਂਕਿ ਉਨ੍ਹਾਂ ਨੇ ਨਾਮ ਸਿਮਰਨ ਦੇ ਅਨਾਦਿ ਖ਼ਜ਼ਾਨੇ ਨੂੰ ਪ੍ਰਾਪਤ ਕੀਤਾ ਅਤੇ ਸਾਰਾ ਹੀ ਜੀਵਨ ਲਗਾਤਾਰ ਇਸ ਨੂੰ ਨਿਭਾਇਆਇਸ ਤਰ੍ਹਾਂ ਹੀ ਇਹ ਰੂਹਾਂ ਰੂਹਾਨੀਅਤ ਤੌਰ ਤੇ ਇੰਨ੍ਹੀਆਂ ਸ਼ਕਤੀਸ਼ਾਲੀ ਹੋਈਆਂ ਅਤੇ ਸਰਵ ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਨਾਲ ਇੱਕ ਮਿੱਕ ਹੋ ਗਈਆਂ

      ਅਜਿਹੀਆਂ ਕਈ ਰੂਹਾਂ ਹਨ, ਜਿਨ੍ਹਾਂ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਾਡੇ ਦੱਸ ਗੁਰੂ ਅਵਤਾਰਾਂ ਦੇ ਨਾਲ ਹੀ ਦਰਜ ਹੈਉਨ੍ਹਾਂ ਵਿੱਚੋਂ ਕੁਝ ਹਨ, ਸੰਤ ਕਬੀਰ ਜੀ, ਭਗਤ ਰਵੀਦਾਸ ਜੀ, ਭਗਤ ਨਾਮਦੇਵ ਜੀ, ਭਗਤ ਬਾਬਾ ਫਰੀਦ ਜੀ, ਭਗਤ ਪੀਪਾ ਜੀ, ਭਗਤ ਸੈਣ ਨਾਈ ਜੀ, ਭਗਤ ਬੇਣੀ ਜੀ ਅਤੇ ਹੋਰ ਜਿਨ੍ਹਾਂ ਨੇ ਪਰਮ ਪੱਦਵੀ ਪ੍ਰਾਪਤ ਕੀਤੀ ਅਤੇ ਪੂਰਨ ਬ੍ਰਹਮ ਗਿਆਨੀ ਬਣੇ, ਅਜਿਹੀਆਂ ਰੂਹਾਂ ਪ੍ਰਗਟਿਓ ਜੋਤ ਪੂਰਨ ਬ੍ਰਹਮ ਗਿਆਨੀ ਦੇ ਤੌਰ ਤੇ ਜਾਣੀਆਂ ਜਾਂਦੀਆਂ ਹਨਅਜਿਹੀਆਂ ਰੂਹਾਂ ਦਸਮ ਪਾਤਿਸ਼ਾਹ ਜੀ ਤੋਂ ਬਾਅਦ ਵੀ ਇਸ ਸੰਸਾਰ ਵਿੱਚ ਆਉਂਦੀਆਂ ਰਹੀਆਂ ਹਨਉਨ੍ਹਾਂ ਵਿੱਚੋਂ ਕੁਝ ਹਨ : ਸੰਤ ਬਾਬਾ ਨੰਦ ਸਿੰਘ ਜੀ, ਸੰਤ ਬਾਬਾ ਈਸ਼ਰ ਸਿੰਘ ਜੀ ਅਤੇ ਸੰਤ ਬਾਬਾ ਅਤਰ ਸਿੰਘ ਜੀਅਜਿਹੀਆਂ ਰੂਹਾਂ ਜੋ ਸਰਵ ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਸਰਵ ਉੱਤਮ ਸੇਵਾ ਵਿੱਚ ਲੀਨ ਹਨ, ਨਾਮ ਸਿਮਰਨ ਵਿੱਚ ਹਨ, ਅੱਜ ਵੀ ਇਸ ਧਰਤੀ ਤੇ ਹਨਉਹ ਆਉਣ ਵਾਲੇ ਸਾਰੇ ਸਮਿਆਂ ਵਿੱਚ ਵੀ ਸੰਗਤ ਨੂੰ ਰੂਹਾਨੀ ਸ਼ਕਤੀ ਅਤੇ ਅਗਵਾਈ ਦਿੰਦੀਆਂ ਰਹਿਣਗੀਆਂਉਨ੍ਹਾਂ ਵਿੱਚੋਂ ਕੁਝ ਇਨ੍ਹਾਂ ਸਮਿਆਂ ਵਿੱਚ ਵੀ ਹਨ, ਉਹ ਸੰਗਤ ਦੀ ਸੇਵਾ ਕਰ ਰਹੀਆਂ ਹਨ ਅਤੇ ਇਸ ਸੰਸਾਰ ਵਿੱਚ ਹਰ ਆਉਣ ਵਾਲੇ ਸਮਿਆਂ ਵਿੱਚ ਵੀ ਆਉਂਦੀਆਂ ਰਹਿਣਗੀਆਂਇਨ੍ਹਾਂ ਰੂਹਾਂ ਦੇ ਸਿਰ ਤੇ ਹੀ ਸਾਰਾ ਸੰਸਾਰ ਚਲਦਾ ਹੈ। :-  

“ਹਰਿ ਜੁਗੁ ਜੁਗੁ ਭਗਤ ਉਪਾਇਆ ਪੈਜ ਰਖਦਾ ਆਇਆ ਰਾਮ ਰਾਜੇ ॥”

(ਸ੍ਰੀ ਗੁਰੂ ਗ੍ਰੰਥ ਸਾਹਿਬ ੪੫੧) 

      ਇਹ ਅਨਾਦਿ ਖ਼ਜ਼ਾਨੇ ਨਾਮ ਸਿਮਰਨ ਦੀ ਸ਼ਕਤੀ ਹੀ ਸੀ ਜਿਸ ਨਾਲ ਕਈਆਂ ਰਿਸ਼ੀਆਂ ਮੁਨੀਆਂ ਨੇ ਬ੍ਰਹਮ ਗਿਆਨੀ ਦੀ ਪੱਦਵੀ ਪਾਈ ਅਤੇ ਕਈ ਧਾਰਮਿਕ ਪੁਸਤਕਾਂ ਲਿਖੀਆਂ – ਵੇਦ ਅਤੇ ਪੁਰਾਨ ਅਤੇ ਹੋਰ ਧਰਮ ਗ੍ਰੰਥਕੇਵਲ ਨਾਮ ਸਿਮਰਨ ਹੀ ਅਜਿਹੀਆਂ ਰੂਹਾਂ ਪੈਦਾ ਕਰਦਾ ਹੈ ਜੋ ਸਿੱਧ ਬਣਦੀਆਂ ਹਨ – ਜੋ ਰੂਹਾਨੀਅਤ ਦੀ ਬਹੁਤ ਉੱਚੀ ਅਵਸਥਾ ਵਿੱਚ ਜਿਉਂਦੀਆਂ ਹਨਕੇਵਲ ਨਾਮ ਸਿਮਰਨ ਹੀ ਅਜਿਹੀਆਂ ਰੂਹਾਂ ਪੈਦਾ ਕਰਦਾ ਹੈ ਜੋ ਜਤੀ ਹੁੰਦੀਆਂ ਹਨ – ਜਿਨ੍ਹਾਂ ਦਾ ਪੰਜ ਦੂਤਾਂ ਤੇ ਕਾਬੂ ਹੁੰਦਾ ਹੈ

      ਇਹ ਧਰਤੀ ਅਤੇ ਧਰਤੀ ਉੱਪਰ ਜੀਵਨ ਅਜਿਹੀਆਂ ਰੂਹਾਂ ਨਾਲ ਹੀ ਚੱਲ ਰਿਹਾ ਹੈ ਜੋ ਰੂਹਾਨੀਅਤ ਦੀ ਉੱਚੀ ਦਸ਼ਾ ਨੂੰ ਪਾ ਲੈਂਦੀਆਂ ਹਨ ਅਤੇ ਪੂਰਨ ਸੰਤ ਬਣਦੀਆਂ ਹਨ, ਪੂਰਨ ਬ੍ਰਹਮ ਗਿਆਨੀ ਬਣਦੀਆਂ ਹਨਪਰਮਾਤਮਾ ਨੇ ਸਾਰਾ ਸੰਸਾਰ ਸਾਡੇ ਜੀਵਾਂ ਲਈ ਇਸ ਅਨਾਦਿ ਖੇਡ ਵਿੱਚ ਸ਼ਾਮਿਲ ਹੋ ਕੇ ਮੁਕਤੀ ਪ੍ਰਾਪਤ ਕਰਨ ਲਈ ਬਣਾਇਆ ਹੈਇਹ ਸਭ ਤੋਂ ਉੱਚਾ ਅਨਾਦਿ ਮੰਤਵ ਹੀ ਸਾਨੂੰ ਜੀਵਾਂ ਨੂੰ ਉਸ ਸਰਵ ਸ਼ਕਤੀਮਾਨ ਨੇ ਦਿੱਤਾ ਹੈਅਕਾਲ ਪੁਰਖ ਸਰਵ ਵਿਆਪਕ ਹੈ ਅਤੇ ਉਹ ਆਪਣੀ ਮੌਜੂਦਗੀ ਹਰ ਜਗ੍ਹਾ ਤੇ ਪ੍ਰਗਟ ਕਰਦਾ ਹੈ, ਜਿੱਥੇ ਨਾਮ ਸਿਮਰਨ ਹੈ ਅਤੇ ਜਿਹੜਾ ਵੀ ਇਸ ਅਨਾਦਿ ਖ਼ਜ਼ਾਨੇ ਨਾਮ ਸਿਮਰਨ ਵਿੱਚ ਰੁੱਝਾ ਹੋਇਆ ਹੈ ਉਹ ਇਸ ਭੇਦ ਨੂੰ ਪਾ ਲੈਂਦਾ ਹੈ

      ਇੱਥੇ ਬਹੁਤ ਹੀ ਸ਼ੀਸ਼ੇ ਦੀ ਤਰ੍ਹਾਂ ਸਾਫ਼ ਕੀਤਾ ਗਿਆ ਹੈ ਕਿ ਜੇਕਰ ਅਸੀਂ ਪੂਰਨ ਵਿਸ਼ਵਾਸ਼ ਅਤੇ ਨਿਸ਼ਚੇ ਨਾਲ ਨਾਮ ਸਿਮਰਨ ਕਰਦੇ ਹਾਂ ਤਦ ਪਰਮਾਤਮਾ ਸਾਡੇ ਹਿਰਦੇ ਵਿੱਚ ਪ੍ਰਗਟ ਹੁੰਦਾ ਹੈ ਅਤੇ ਅਸੀਂ ਇਸ ਦਾ ਅਨੁਭਵ ਹਰ ਪਲ ਲਗਾਤਾਰ ਕਰਦੇ ਹਾਂਇਹ ਅਨਾਦਿ ਸੱਚ ਹੈ, ਪਰ ਇੱਥੇ ਦੁਬਾਰਾ ਸਾਫ਼ ਸ਼ਬਦਾਂ ਵਿੱਚ ਇਹ ਦੱਸਿਆ ਗਿਆ ਹੈ ਕਿ ਇੱਕ ਗੁਰਮੁਖਿ, ਪੂਰਨ ਸੰਤ ਸਾਨੂੰ ਇਸ ਨਾਮ ਸਿਮਰਨ ਦੇ ਰਸਤੇ ਤੇ ਪਾ ਸਕਦਾ ਹੈਯਾਦ ਰਹੇ ਕਿ ਇਹ ਅਕਾਲ ਪੁਰਖ ਪਾਰਬ੍ਰਹਮ ਪਰਮੇਸ਼ਰ ਦੀ ਬਖ਼ਸ਼ਿਸ਼ ਨਾਲ ਹੀ ਹੁੰਦਾ ਹੈ

      ਇਸਦਾ ਮਤਲਬ ਫਿਰ ਇਸ ਤੋਂ ਹੈ ਕਿ ਇਹ ਸਾਰੀ ਗੁਰਪ੍ਰਸਾਦੀ ਖੇਡ ਹੈਅਖੀਰ ਵਿੱਚ ਅਸੀਂ ਬੜੀ ਨਿੰਮਰਤਾ ਨਾਲ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਆਪਣੇ ਰੋਜ਼ਾਨਾ ਜੀਵਨ ਨੂੰ ਬੜੇ ਹੀ ਧਿਆਨ ਨਾਲ ਦੇਖੋ ਅਤੇ ਸਹੀ ਫੈਸਲਾ ਕਰੋ ਕਿ ਅਸੀਂ ਕੋਈ ਯਤਨ ਇਸ ਅਨਾਦਿ ਰਸਤੇ ਵਾਸਤੇ ਕਰ ਰਹੇ ਹਾਂਨਾਮ ਸਿਮਰਨ ਸਰਵ ਸ਼ਕਤੀਮਾਨ ਦੀ ਸਭ ਤੋਂ ਉੱਤਮ ਸੇਵਾ ਹੈ ਅਤੇ ਸਾਡੇ ਰੂਹਾਨੀ ਮੰਤਵ ਅਤੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਲਾਜ਼ਮੀ ਹੈਜੇਕਰ ਅਸੀਂ ਨਾਮ ਸਿਮਰਨ ਨੂੰ ਸਮਾਂ ਨਹੀਂ ਦੇ ਰਹੇ ਤਾਂ ਸਾਨੂੰ ਤੁਰੰਤ ਹੀ ਅਜਿਹਾ ਕਰਨਾ ਸ਼ੁਰੂ ਕਰ ਦੇਣਾ ਚਾਹੀਦਾ ਹੈਜੇਕਰ ਇਸ ਵਿੱਚ ਅਸੀਂ ਕੁਝ ਸਮਾਂ ਲਗਾ ਰਹੇ ਹਾਂ ਤਾਂ ਸਾਨੂੰ ਆਪਣਾ ਯਤਨ ਅਤੇ ਸਮਾਂ ਵਧਾਉਣਾ ਚਾਹੀਦਾ ਹੈਸਾਨੂੰ ਘੱਟੋ-ਘੱਟ ਢਾਈ ਘੰਟੇ ਰੋਜ਼ ਸਵੇਰੇ ਨਾਮ ਸਿਮਰਨ ਕਰਨਾ ਚਾਹੀਦਾ ਹੈ

      ਜੇਕਰ ਅਸੀਂ ਅਜਿਹਾ ਨਹੀਂ ਕਰ ਰਹੇ ਤਾਂ ਸਾਨੂੰ ਇਸ ਦਸ਼ਾ ਵਿੱਚ ਤੁਰਨ ਦਾ ਯਤਨ ਕਰਨ ਲਈ ਅਰਦਾਸ ਕਰਨੀ ਚਾਹੀਦੀ ਹੈ ਅਤੇ ਜੇਕਰ ਅਸੀਂ ਪਹਿਲਾਂ ਹੀ ਇਸ ਦਸ਼ਾ ਵਿੱਚ ਪਹੁੰਚ ਚੁੱਕੇ ਹਾਂ ਤਦ ਸਾਨੂੰ ਇਸ ਤੋਂ ਹੋਰ ਅੱਗੇ ਜਾਣ ਦਾ ਯਤਨ ਕਰਨਾ ਚਾਹੀਦਾ ਹੈ ਅਤੇ ਹੋਰ ਸਮਾਂ ਵਧਾਉਣਾ ਚਾਹੀਦਾ ਹੈਜੇਕਰ ਅਸੀਂ ਗੁਰਪ੍ਰਸਾਦੀ ਨਾਮ ਪ੍ਰਾਪਤ ਕਰ ਲਿਆ ਹੈ ਤਦ ਅਸੀਂ ਪਹਿਲਾਂ ਹੀ ਬੜੇ ਭਾਗਸ਼ਾਲੀ ਹਾਂ ਅਤੇ ਗੁਰਪ੍ਰਸਾਦੀ ਖੇਡ ਵਿੱਚ ਸ਼ਾਮਿਲ ਹਾਂ ਅਤੇ ਜੇਕਰ ਸਾਨੂੰ ਗੁਰਪ੍ਰਸਾਦੀ ਨਾਮ ਦੀ ਬਖ਼ਸ਼ਿਸ਼ ਨਹੀਂ ਹੋਈ, ਸਾਨੂੰ ਇਸ ਲਈ ਅਰਦਾਸ ਕਰਨੀ ਚਾਹੀਦੀ ਹੈ

      ਕੇਵਲ ਗੁਰਪ੍ਰਸਾਦੀ ਨਾਮ ਹੀ ਸਾਨੂੰ ਇਸ ਅਨਾਦਿ ਸ਼ਾਂਤੀ ਅਤੇ ਖ਼ੁਸ਼ੀਆਂ ਦੇ ਉੱਚੇ ਪੱਧਰ ਤੇ ਲੈ ਜਾ ਸਕਦਾ ਹੈਕੇਵਲ ਗੁਰਪ੍ਰਸਾਦੀ ਨਾਮ ਸਾਨੂੰ ਸਰਵ ਸ਼ਕਤੀਮਾਨ ਦੇ ਨੇੜੇ ਲੈ ਜਾ ਸਕਦਾ ਹੈਕੇਵਲ ਗੁਰਪ੍ਰਸਾਦੀ ਨਾਮ ਹੀ ਸਾਨੂੰ ਰੂਹਾਨੀ ਟੀਚਿਆਂ ਨੂੰ ਥੋੜੇ ਸਮੇਂ ਵਿੱਚ ਪ੍ਰਾਪਤ ਕਰਨ ਵਿੱਚ ਸਾਡੀ ਮਦਦ ਕਰ ਸਕਦਾ ਹੈ ਤਦ ਅਸੀਂ ਆਪਣਾ ਜੀਵਨ ਮਹਾਨ ਬਣਾ ਸਕਦੇ ਹਾਂ

      ਇਹ ਬ੍ਰਹਮ ਗਿਆਨ ਜਿਸ ਦਾ ਉੱਪਰ ਵਰਣਨ ਕੀਤਾ ਗਿਆ ਹੈ, ਸਾਡੇ ਲਈ ਇਹ ਪ੍ਰੇਰਨਾ ਦਾ ਸਭ ਤੋਂ ਵੱਡਾ ਸੋਮਾ ਹੈਸਾਨੂੰ ਇਸ ਤਰ੍ਹਾਂ ਦਾ ਵਿਸ਼ਵਾਸ਼ ਤੇ ਨਿਸ਼ਚਾ ਵਿਕਸਿਤ ਕਰਨ ਦੇ ਯੋਗ ਹੋਣਾ ਚਾਹੀਦਾ ਹੈ, ਜਿਸਦੀ ਸਾਨੂੰ ਅਨਾਦਿ ਰਸਤੇ ਵੱਲ ਅੱਗੇ ਵੱਧਣ ਦੀ ਜ਼ਰੂਰਤ ਹੈਨਾਮ ਸਿਮਰਨ ਹੀ ਕੇਵਲ ਅਜਿਹਾ ਅਨਾਦਿ ਖ਼ਜ਼ਾਨਾ ਹੈ ਜਿਹੜਾ ਸਾਨੂੰ ਪੂਰਨ ਖ਼ਾਲਸਾ ਵਿੱਚ ਬਦਲ ਸਕਦਾ ਹੈ 

“ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ॥”

(ਸ੍ਰੀ ਗੁਰੂ ਗ੍ਰੰਥ ਸਾਹਿਬ ੬੫੫) 

“ਪੂਰਨ ਜੋਤ ਜਗੈ ਘਟ ਮੈ ਤਬ ਖਾਲਸ ਤਾਹਿ ਨਖਾਲਸ ਜਾਨੈ ॥”

(ਸ੍ਰੀ ਦਸਮ ਗ੍ਰੰਥ) 

      ਸਾਡੇ ਵਿੱਚ ਪੂਰਨ ਜੋਤ ਗੁਰਪ੍ਰਸਾਦੀ ਨਾਮ ਅਤੇ ਫਿਰ ਨਾਮ ਸਿਮਰਨ ਦੇ ਅਭਿਆਸ ਨਾਲ ਹੀ ਜਗਮਗਾ ਸਕਦੀ ਹੈਨਾਮ ਅੰਮ੍ਰਿਤ ਸਭ ਤੋਂ ਉੱਚਾ ਅੰਮ੍ਰਿਤ ਹੈ ਅਤੇ ਗੁਰਪ੍ਰਸਾਦੀ ਨਾਮ ਹੀ ਸਾਨੂੰ ਸੱਚਖੰਡ ਵਿੱਚ ਲਿਜਾ ਸਕਦਾ ਹੈ