ਜਪੁਜੀ ਪਉੜੀ ੨੧ – 1

ਤੀਰਥੁ ਤਪੁ ਦਇਆ ਦਤੁ ਦਾਨੁ

ਜੇ ਕੋ ਪਾਵੈ ਤਿਲ ਕਾ ਮਾਨੁ

ਸੁਣਿਆ ਮੰਨਿਆ ਮਨਿ ਕੀਤਾ ਭਾਉ

ਅੰਤਰਗਤਿ ਤੀਰਥਿ ਮਲਿ ਨਾਉ

ਸਭਿ ਗੁਣ ਤੇਰੇ ਮੈ ਨਾਹੀ ਕੋਇ

ਵਿਣੁ ਗੁਣ ਕੀਤੇ ਭਗਤਿ ਹੋਇ

ਸੁਅਸਤਿ ਆਥਿ ਬਾਣੀ ਬਰਮਾਉ

ਸਤਿ ਸੁਹਾਣੁ ਸਦਾ ਮਨਿ ਚਾਉ

ਕਵਣੁ ਸੁ ਵੇਲਾ ਵਖਤੁ ਕਵਣੁ ਕਵਣ ਥਿਤਿ ਕਵਣੁ ਵਾਰੁ

ਕਵਣਿ ਸਿ ਰੁਤੀ ਮਾਹੁ ਕਵਣੁ ਜਿਤੁ ਹੋਆ ਆਕਾਰੁ

ਵੇਲ ਪਾਈਆ ਪੰਡਤੀ ਜਿ ਹੋਵੈ ਲੇਖੁ ਪੁਰਾਣੁ

ਵਖਤੁ ਪਾਇਓ ਕਾਦੀਆ ਜਿ ਲਿਖਨਿ ਲੇਖੁ ਕੁਰਾਣੁ

ਥਿਤਿ ਵਾਰੁ ਨਾ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ

ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ

ਕਿਵ ਕਰਿ ਆਖਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ

ਨਾਨਕ ਆਖਣਿ ਸਭੁ ਕੋ ਆਖੈ ਇੱਕ ਦੂ ਇਕੁ ਸਿਆਣਾ

ਵਡਾ ਸਾਹਿਬੁ ਵਡੀ ਨਾਈ ਕੀਤਾ ਜਾ ਕਾ ਹੋਵੈ

ਨਾਨਕ ਜੇ ਕੋ ਆਪੌ ਜਾਣੈ ਅਗੈ ਗਇਆ ਸੋਹੈ ੨੧

ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ ਬਾਹਰਲੀ ਰਹਿਤ ਅਤੇ ਅੰਦਰਲੀ ਰਹਿਤ ਬਾਰੇ ਪੂਰਨ ਬ੍ਰਹਮ ਗਿਆਨ ਸਾਰੀ ਲੋਕਾਈ ਦੀ ਝੋਲੀ ਵਿੱਚ ਪਾ ਰਹੇ ਹਨ ਮਨੁੱਖ ਦੇ ਬਾਹਰ ਮੁਖੀ ਹੋਣ ਦੇ ਅਤੇ ਅੰਤਰ ਮੁਖੀ ਹੋਣ ਦੀਆਂ ਉਪਲਬਧੀਆਂ ਬਾਰੇ ਅਤੇ ਬਾਹਰਲੇ ਕਰਮ ਕਾਂਡ ਅਤੇ ਅੰਦਰਲੇ ਤੀਰਥ ਬਾਰੇ ਪੂਰਨ ਬ੍ਰਹਮ ਗਿਆਨ ਸਾਰੀ ਲੋਕਾਈ ਦੀ ਝੋਲੀ ਵਿੱਚ ਪਾ ਰਹੇ ਹਨਸੁਣਿਐਅਤੇਮੰਨੈਦੀਆਂ ਪਰਮ ਸ਼ਕਤੀਸ਼ਾਲੀ ਅਵਸਥਾਵਾਂ ਦੇ ਬਾਰੇ ਫਿਰ ਪੂਰਨ ਸਤਿ ਸਾਰੀ ਲੋਕਾਈ ਨੂੰ ਦ੍ਰਿੜ੍ਹ ਕਰਾ ਰਹੇ ਹਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਚਰਨਾਂ ਨਾਲ ਬੇਅੰਤ ਪ੍ਰੀਤ ਕਰਨ ਦੀ ਪਰਮ ਸ਼ਕਤੀ ਦੇ ਬਾਰੇ ਸਾਰੀ ਲੋਕਾਈ ਨੂੰ ਇੱਕ ਵਾਰ ਫਿਰ ਪੂਰਨ ਬ੍ਰਹਮ ਗਿਆਨ ਦ੍ਰਿੜ੍ਹ ਕਰਾ ਰਹੇ ਹਨ ਇਲਾਹੀ ਪਰਮ ਸ਼ਕਤੀਸ਼ਾਲੀ ਗੁਣਾਂ, ਵਿਨਾਸ਼ਕਾਰੀ ਅਵਗੁਣਾਂ ਅਤੇ ਭਾਉ ਭਗਤੀ, ਮਨ ਦੀ ਮੈਲ ਧੋਣ ਦੀ ਜੁਗਤੀ, ਗੁਰਬਾਣੀ ਦੇ ਮਹਾਤਮ ਅਤੇ ਇਸਦੀ ਪਰਮ ਸ਼ਕਤੀ ਅਤੇ ਪੂਰਨ ਬੰਦਗੀ ਦੇ ਕਈ ਭੇਦਾਂ ਦੇ ਬਾਰੇ ਪੂਰਨ ਬ੍ਰਹਮ ਗਿਆਨ ਸਾਰੀ ਲੋਕਾਈ ਨੂੰ ਦ੍ਰਿੜ੍ਹ ਕਰਾ ਰਹੇ ਹਨ ਸਾਰੀ ਗੁਰਬਾਣੀ ਕੇਵਲ ਪੂਰਨ ਬੰਦਗੀ ਦੇ ਭੇਦਾਂ ਦਾ ਹੀ ਸੰਗ੍ਰਹਿ ਹੈ ਸਾਰੀ ਗੁਰਬਾਣੀ ਦਾ ਕੇਵਲ ਇਕੋ ਹੀ ਮੰਤਵ ਹੈ :- ਮਨੁੱਖ ਨੂੰ ਪੂਰਨ ਬੰਦਗੀ ਦੇ ਗੁੱਝੇ ਭੇਦਾਂ ਨੂੰ ਦ੍ਰਿੜ੍ਹ ਕਰਵਾਉਣਾ ਅਤੇ ਉਸਦਾ ਪੂਰਨ ਬੰਦਗੀ ਦੇ ਇਸ ਪਵਿੱਤਰ ਮਾਰਗ ਉੱਪਰ ਮਾਰਗ ਦਰਸ਼ਨ ਕਰਨਾ ਹੈ ਧੰਨ ਧੰਨ ਸਤਿਗੁਰ ਅਵਤਾਰਾਂ, ਸੰਤਾਂ ਅਤੇ ਭਗਤਾਂ ਨੇ ਗੁਰਬਾਣੀ ਵਿੱਚ ਦਰਗਾਹੀ ਬਚਨਾਂ ਦੇ ਦੁਆਰਾ ਮਨੁੱਖ ਨੂੰ ਕੇਵਲ ਪੂਰਨ ਬੰਦਗੀ ਦੇ ਗੁੱਝੇ ਭੇਦਾਂ ਦੇ ਬਾਰੇ ਪੂਰਨ ਬ੍ਰਹਮ ਗਿਆਨ ਬਖ਼ਸ਼ਿਆ ਹੈ ਅਤੇ ਬਾਰਬਾਰ ਦ੍ਰਿੜ੍ਹ ਕਰਵਾਇਆ ਹੈ

ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ ਇਹ ਪੂਰਨ ਸਤਿ ਤੱਤ ਤੱਥ ਸਾਰੀ ਲੋਕਾਈ ਨੂੰ ਦ੍ਰਿੜ੍ਹ ਕਰਵਾ ਰਹੇ ਹਨ ਕਿ ਤੀਰਥ ਸਥਾਨਾਂ ਦੀ ਯਾਤਰਾ ਕਰਨਾ, ਤੀਰਥ ਸਥਾਨਾਂ ਉੱਪਰ ਜਾ ਕੇ ਇਸ਼ਨਾਨ ਕਰਨਾ ਅਤੇ ਦਰਸ਼ਨ ਕਰਨੇ ਸਤਿ ਕਰਮ ਅਤੇ ਪੁੰਨ ਕਰਮ ਜ਼ਰੂਰ ਹੈ ਪਰੰਤੂ ਇਸ ਸਤਿ ਕਰਮ ਦੀ ਗਣਨਾ ਕੇਵਲ ਬਾਹਰਲੇ ਤੀਰਥ ਵਿੱਚ ਹੀ ਹੁੰਦੀ ਹੈ ਦਰਗਾਹ ਦੀ ਨਜ਼ਰ ਵਿੱਚ ਤੀਰਥ ਸਥਾਨਾਂ ਦੀ ਯਾਤਰਾ ਕਰਨਾ, ਤੀਰਥ ਸਥਾਨਾਂ ਉੱਪਰ ਜਾ ਕੇ ਇਸ਼ਨਾਨ ਕਰਨਾ ਅਤੇ ਦਰਸ਼ਨ ਕਰਨੇ ਆਦਿ ਸਤਿ ਕਰਮਾਂ ਨੂੰ ਕੇਵਲ ਕਰਮ ਕਾਂਡ ਦਾ ਖੇਲ ਮਾਤਰ ਹੀ ਜਾਣਿਆ ਗਿਆ ਹੈ ਜ਼ਰਾ ਆਪਣੇ ਜੀਵਨ ਉੱਪਰ ਝਾਤੀ ਮਾਰੋ ਅਤੇ ਦੇਖੋ ਜੇਕਰ ਤੁਸੀਂ ਐਸੇ ਸਤਿ ਕਰਮਾਂ ਉੱਪਰ ਜ਼ੋਰ ਦਿੰਦੇ ਹੋ ਅਤੇ ਖੁਦ ਕਰਦੇ ਹੋ ਤਾਂ ਕੀ ਐਸਾ ਕਰਨ ਨਾਲ ਤੁਹਾਡੇ ਜੀਵਨ ਵਿੱਚ ਕੋਈ ਵੱਡਾ ਪਰਿਵਰਤਨ ਆਇਆ ਹੈ ਇਸੇ ਤਰ੍ਹਾਂ ਨਾਲ ਆਪਣੇ ਉਨ੍ਹਾਂ ਸਗੇ ਸੰਬੰਧੀਆਂ ਅਤੇ ਮਿੱਤਰਾਂ ਦੇ ਜੀਵਨ ਉੱਪਰ ਝਾਤੀ ਮਾਰੋ ਜੋ ਐਸੇ ਸਤਿ ਕਰਮਾਂ ਉੱਪਰ ਬੱਲ ਦਿੰਦੇ ਹਨ ਅਤੇ ਖੁਦ ਕਰਦੇ ਹਨ, ਅਤੇ ਇਹ ਜਾਣਨ ਦਾ ਯਤਨ ਕਰੋ ਕਿ ਉਨ੍ਹਾਂ ਦੇ ਜੀਵਨ ਵਿੱਚ ਐਸਾ ਕਰਨ ਨਾਲ ਕੋਈ ਵੱਡਾ ਪਰਿਵਰਤਨ ਆਇਆ ਹੈ ਆਪਣੇ ਅਤੇ ਆਪਣੇ ਸੰਬੰਧੀਆਂ ਮਿੱਤਰਾਂ ਦੇ ਜੀਵਨ ਨੂੰ ਜਦ ਤੁਸੀਂ ਇਸ ਸਤਿ ਦੀ ਤੱਕੜੀ ਉੱਪਰ ਤੋਲੋਗੇ ਤਾਂ ਤੁਹਾਨੂੰ ਇਨ੍ਹਾਂ ਪ੍ਰਸ਼ਨਾਂ ਦੇ ਉੱਤਰ ਮਿਲਣ ਤੇ ਆਪ ਜੀ ਨੂੰ ਇਹ ਵਿਸ਼ਵਾਸ ਹੋ ਜਾਵੇਗਾ ਕਿ ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ ਇਸ ਪੂਰਨ ਸਤਿ ਨੂੰ ਪ੍ਰਗਟ ਕਰ ਰਹੇ ਹਨ ਭਾਵ ਆਪ ਨੂੰ ਕੋਈ ਐਸਾ ਮਨੁੱਖ ਨਹੀਂ ਨਜ਼ਰ ਆਵੇਗਾ ਜੋ ਕਿ ਤੀਰਥ ਸਥਾਨਾਂ ਦੇ ਦਰਸ਼ਨ ਕਰਕੇ ਅਤੇ ਉੱਥੇ ਇਸ਼ਨਾਨ ਕਰਕੇ ਜੀਵਨ ਮੁਕਤੀ ਨੂੰ ਪ੍ਰਾਪਤ ਹੋ ਗਿਆ ਹੈ ਆਪ ਨੂੰ ਕੋਈ ਐਸਾ ਮਨੁੱਖ ਨਹੀਂ ਨਜ਼ਰ ਆਵੇਗਾ ਜੋ ਕਿ ਤੀਰਥ ਸਥਾਨਾਂ ਦੇ ਦਰਸ਼ਨ ਕਰਕੇ ਅਤੇ ਉੱਥੇ ਇਸ਼ਨਾਨ ਕਰਕੇ ਆਪਣੇ ਪਾਪਾਂ ਤੋਂ ਮੁਕਤ ਹੋ ਗਿਆ ਹੋਵੇ ਆਪ ਨੂੰ ਕੋਈ ਐਸਾ ਮਨੁੱਖ ਨਹੀਂ ਨਜ਼ਰ ਆਵੇਗਾ ਜਿਸਦਾ ਤੀਰਥ ਸਥਾਨਾਂ ਦੇ ਦਰਸ਼ਨ ਕਰਕੇ ਅਤੇ ਉੱਥੇ ਇਸ਼ਨਾਨ ਕਰਕੇ ਮਨ ਸਦਾਸਦਾ ਲਈ ਟਿਕਾਅ ਵਿੱਚ ਗਿਆ ਹੋਵੇ ਆਪ ਨੂੰ ਕੋਈ ਐਸਾ ਮਨੁੱਖ ਨਹੀਂ ਨਜ਼ਰ ਆਵੇਗਾ ਜਿਸਦਾ ਤੀਰਥ ਸਥਾਨਾਂ ਦੇ ਦਰਸ਼ਨ ਕਰਕੇ ਅਤੇ ਉੱਥੇ ਇਸ਼ਨਾਨ ਕਰਕੇ ਮਨ ਸਦਾਸਦਾ ਲਈ ਸ਼ਾਂਤ ਹੋ ਗਿਆ ਹੋਵੇ ਆਪ ਨੂੰ ਕੋਈ ਐਸਾ ਮਨੁੱਖ ਨਹੀਂ ਨਜ਼ਰ ਆਵੇਗਾ ਜਿਸਦਾ ਹਿਰਦਾ ਤੀਰਥ ਸਥਾਨਾਂ ਦੇ ਦਰਸ਼ਨ ਕਰਕੇ ਅਤੇ ਉੱਥੇ ਇਸ਼ਨਾਨ ਕਰਕੇ ਨਾਮ ਨਾਲ ਪ੍ਰਕਾਸ਼ਮਾਨ ਹੋ ਗਿਆ ਹੋਵੇ ਜੇਕਰ ਤੀਰਥ ਸਥਾਨਾਂ ਦੇ ਦਰਸ਼ਨ ਕਰਕੇ ਅਤੇ ਤੀਰਥ ਸਥਾਨਾਂ ਤੇ ਇਸ਼ਨਾਨ ਕਰਨ ਨਾਲ ਮਨ ਦੀ ਮੈਲ ਧੁੱਲ ਜਾਇਆ ਕਰਦੀ ਤਾਂ ਫਿਰ ਇਸ ਧਰਤੀ ਉੱਪਰ ਜੀਵਨ ਮੁਕਤ ਮਨੁੱਖਾਂ ਦੀ ਕੋਈ ਘਾਟ ਨਾ ਹੁੰਦੀ ਪਰੰਤੂ ਐਸਾ ਨਹੀਂ ਹੈ ਕਿਉਂਕਿ ਇਸ ਸੰਸਾਰ ਵਿੱਚ ਕਰੋੜਾਂ ਵਿੱਚ ਕੋਈ ਇੱਕ ਮਨੁੱਖ ਹੀ ਜੀਵਨ ਮੁਕਤੀ ਦੀ ਕਮਾਈ ਕਰਦਾ ਹੈ ਇਸ ਸੰਸਾਰ ਵਿੱਚ ਕੋਈ ਵਿਰਲਾ ਹੀ ਹੈ ਜੋ ਬਾਣੀ ਵਿਚਾਰਦਾ ਹੈ ਅਤੇ ਬਾਣੀ ਬਣਦਾ ਹੈ ਇਸ ਸੰਸਾਰ ਵਿੱਚ ਕੋਈ ਵਿਰਲਾ ਹੀ ਹੈ ਜੋ ਨਾਮ ਦੀ ਘੋਲ ਕਮਾਈ ਕਰਕੇ ਪੂਰਨ ਅਵਸਥਾ ਪ੍ਰਾਪਤ ਕਰਕੇ ਪਰਮ ਪਦਵੀ ਅਤੇ ਪੂਰਨ ਬ੍ਰਹਮ ਗਿਆਨ ਨੂੰ ਪ੍ਰਾਪਤ ਕਰਦਾ ਹੈ ਇਸ ਲਈ ਤੀਰਥ ਸਥਾਨਾਂ ਦੇ ਦਰਸ਼ਨ ਅਤੇ ਇਸ਼ਨਾਨ ਨੂੰ ਕੇਵਲ ਕਰਮ ਕਾਂਡ ਕਿਹਾ ਗਿਆ ਹੈ ਅਤੇ ਬਾਹਰਲਾ ਤੀਰਥ ਕਿਹਾ ਗਿਆ ਹੈ ਤੀਰਥ ਸਥਾਨਾਂ ਦੇ ਦਰਸ਼ਨ ਇਸ਼ਨਾਨ ਕਰਨਾ ਸਤਿ ਕਰਮ ਜ਼ਰੂਰ ਹੈ ਅਤੇ ਐਸਾ ਕਰਨ ਨਾਲ ਪੁੰਨ ਮਿਲਦਾ ਹੈ ਪਰੰਤੂ ਕੇਵਲ ਐਸਾ ਕਰਨ ਨਾਲ ਜੀਵਨ ਮੁਕਤੀ ਨਹੀਂ ਮਿਲਦੀ ਹੈ ਐਸੇ ਕਰਮ ਕਰਨ ਨਾਲ ਤਿੱਲ ਮਾਤਰ ਵਡਿਆਈ ਤਾਂ ਮਿਲ ਜਾਂਦੀ ਹੈ ਪਰੰਤੂ ਦਰਗਾਹ ਵਿੱਚ ਪਰਵਾਨਤਾ ਨਹੀਂ ਮਿਲਦੀ ਹੈ ਇਸਦਾ ਇਹ ਭਾਵ ਨਹੀਂ ਹੈ ਕਿ ਸਾਨੂੰ ਤੀਰਥ ਸਥਾਨਾਂ ਦੇ ਦਰਸ਼ਨ ਇਸ਼ਨਾਨ ਨਹੀਂ ਕਰਨੇ ਚਾਹੀਦੇ ਹਨ ਅਤੇ ਇਹ ਪੁੰਨ ਨਹੀਂ ਖੱਟਣਾ ਚਾਹੀਦਾ ਹੈ ਪਰੰਤੂ ਇਸ ਦੇ ਨਾਲ ਹੀ ਸਾਡੇ ਆਤਮਿਕ ਵਿਕਾਸ ਲਈ ਸਾਨੂੰ ਅੰਦਰਲੇ ਤੀਰਥ ਨੂੰ ਕਰਨ ਦੇ ਯਤਨ ਕਰਨੇ ਬਹੁਤ ਲਾਜ਼ਮੀ ਹਨ

ਇਸੇ ਤਰ੍ਹਾਂ ਜੋ ਮਨੁੱਖ ਕਈ ਤਰ੍ਹਾਂ ਦੇ ਸ਼ਰੀਰਕ ਤੱਪ ਕਰਦੇ ਹਨ, ਯੋਗ ਸਾਧਨਾ ਦੇ ਅਭਿਆਸ ਕਰਦੇ ਹਨ ਅਤੇ ਦੇਵੀਦੇਵਤਿਆਂ ਦੀ ਪੂਜਾ ਅਰਚਨਾ ਕਰਦੇ ਹਨ ਉਨ੍ਹਾਂ ਦੇ ਇਨ੍ਹਾਂ ਕਰਮਾਂ ਨੂੰ ਵੀ ਕੇਵਲ ਕਰਮਕਾਂਡ ਹੀ ਕਿਹਾ ਗਿਆ ਹੈ ਇਹ ਕਰਮ ਸਤਿ ਕਰਮ ਹੁੰਦੇ ਹਨ ਅਤੇ ਪੁੰਨ ਕਰਮ ਵੀ ਹੁੰਦੇ ਹਨ ਪਰੰਤੂ ਇਨ੍ਹਾਂ ਕਰਮਾਂ ਦੇ ਕਰਨ ਨਾਲ ਤਿੱਲ ਭਰ ਮਾਨ ਜ਼ਰੂਰ ਮਿਲ ਜਾਵੇਗਾ ਪਰੰਤੂ ਜੀਵਨ ਮੁਕਤੀ ਦੀ ਪ੍ਰਾਪਤੀ ਨਹੀਂ ਹੋ ਸਕਦੀ ਹੈ ਜੇਕਰ ਇਨ੍ਹਾਂ ਧਰਮ ਕਰਮਾਂ ਦੇ ਕਰਨ ਨਾਲ ਜੀਵਨ ਮੁਕਤੀ ਮਿਲ ਸਕਦੀ ਹੁੰਦੀ ਤਾਂ ਫਿਰ ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ ਨੂੰ ਸੁਮੇਰ ਪਰਬਤ ਉੱਪਰ ਪਹੁੰਚ ਕੇ ਸਿੱਧਾਂ ਦਾ ਜੀਵਨ ਮੁਕਤੀ ਲਈ ਮਾਰਗ ਦਰਸ਼ਨ ਨਹੀਂ ਸੀ ਕਰਨਾ ਪੈਣਾ ਐਸੇ ਤੱਪ ਸਾਧਨਾ ਨਾਲ ਦੇਵੀ-ਦੇਵਤੇ ਜ਼ਰੂਰ ਪ੍ਰਸੰਨ ਕਰਕੇ ਕੁਝ ਵਰਦਾਨ ਜਾਂ ਸ਼ਕਤੀਆਂ ਅਤੇ ਰਿੱਧੀਆਂਸਿੱਧੀਆਂ ਦੀ ਪ੍ਰਾਪਤੀ ਤਾਂ ਕੀਤੀ ਜਾ ਸਕਦੀ ਹੈ ਪਰੰਤੂ ਜੀਵਨ ਮੁਕਤੀ ਪ੍ਰਾਪਤ ਨਹੀਂ ਕੀਤੀ ਜਾ ਸਕਦੀ ਹੈ ਯੋਗ ਤੱਪ ਸਾਧਨਾ ਦੇ ਬੱਲ ਤੇ ਸਿੱਧ ਪੁਰਸ਼ਾਂ ਨੇ ਆਪਣੀਆਂ ਉਮਰਾਂ ਜ਼ਰੂਰ ਵਧਾ ਲਈਆਂ ਸਨ ਅਤੇ ਰਿੱਧੀਆਂ ਜ਼ਰੂਰ ਪ੍ਰਾਪਤ ਕਰ ਲਈਆਂ ਸਨ ਪਰੰਤੂ ਉਨ੍ਹਾਂ ਨੂੰ ਜੀਵਨ ਮੁਕਤੀ ਬਾਰੇ ਬ੍ਰਹਮ ਗਿਆਨ ਨਹੀਂ ਸੀ ਪ੍ਰਾਪਤ ਹੋ ਸਕਿਆ ਯੋਗ ਤੱਪ ਸਾਧਨਾ ਦੇ ਬੱਲ ਤੇ ਸਿੱਧ ਪੁਰਸ਼ ਆਪਣਾ ਮਨ ਨਹੀਂ ਸਨ ਜਿੱਤ ਸਕੇ ਅਤੇ ਨਾ ਹੀ ਮਾਇਆ ਨੂੰ ਜਿੱਤ ਸਕੇ ਸਨ ਨਾ ਹੀ ਸਿੱਧਾਂ ਨੂੰ ਆਪਣੀ ਯੋਗ ਤੱਪ ਸਾਧਨਾ ਨਾਲ ਇਹ ਗਿਆਨ ਦੀ ਪ੍ਰਾਪਤੀ ਹੋਈ ਸੀ ਕਿ ਮਾਇਆ ਉੱਪਰ ਕਿਵੇਂ ਜਿੱਤ ਪ੍ਰਾਪਤ ਕੀਤੀ ਜਾ ਸਕਦੀ ਹੈ ਅਤੇ ਅਕਾਲ ਪੁਰਖ ਵਿੱਚ ਕਿਵੇਂ ਅਭੇਦ ਹੋਇਆ ਜਾ ਸਕਦਾ ਹੈ ਸਿੱਧ ਕੇਵਲ ਰਿੱਧੀਆਂਸਿੱਧੀਆਂ ਦੀਆਂ ਸ਼ਕਤੀਆਂ ਵਿੱਚ ਹੀ ਉਲਝ ਕੇ ਰਹਿ ਗਏ ਸਨ ਅਤੇ ਪ੍ਰਾਣਾਯਾਮ ਦੀ ਸਾਧਨਾ ਨਾਲ ਲੰਬੀਆਂ ਉਮਰਾਂ ਕਰਕੇ ਬੈਠੇ ਹੋਏ ਸਨ ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ ਨੇ ਸਿੱਧ ਪੁਰਸ਼ਾਂ ਨੂੰ ਜੀਵਨ ਮੁਕਤੀ ਦੇ ਬਾਰੇ ਪੂਰਨ ਬ੍ਰਹਮ ਗਿਆਨ ਦੀ ਬਖ਼ਸ਼ਿਸ਼ ਇਸ ਜਪੁਜੀ ਸਾਹਿਬ ਦੀ ਬਾਣੀ ਦੁਆਰਾ ਹੀ ਕਰਕੇ ਉਨ੍ਹਾਂ ਨੂੰ ਜੀਵਨ ਮੁਕਤੀ ਦਿੱਤੀ ਸੀ ਇਸ ਲਈ ਜੋ ਮਨੁੱਖ ਕਈ ਤਰ੍ਹਾਂ ਦੇ ਸ਼ਰੀਰਕ ਤੱਪ ਕਰਦੇ ਹਨ, ਯੋਗ ਸਾਧਨਾ ਦੇ ਅਭਿਆਸ ਕਰਦੇ ਹਨ ਅਤੇ ਦੇਵੀਦੇਵਤਿਆਂ ਦੀ ਪੂਜਾ ਅਰਚਨਾ ਕਰਦੇ ਹਨ ੳਨ੍ਹਾਂ ਨੂੰ ਸੰਸਾਰ ਵਿੱਚਤਿਲ ਕਾ ਮਾਨਤਾਂ ਪ੍ਰਾਪਤ ਹੋ ਸਕਦਾ ਹੈ ਅਤੇ ਉਨ੍ਹਾਂ ਨੂੰ ਇਨ੍ਹਾਂ ਪੁੰਨ ਕਰਮਾਂ ਦਾ ਫੱਲ ਤਾਂ ਪ੍ਰਾਪਤ ਹੋ ਸਕਦਾ ਹੈ ਪਰੰਤੂ ਜੀਵਨ ਮੁਕਤੀ ਦੀ ਪ੍ਰਾਪਤੀ ਲਈ ਗੁਰ ਪ੍ਰਸਾਦਿ ਦੀ ਪ੍ਰਾਪਤੀ ਨਹੀਂ ਹੋ ਸਕਦੀ ਹੈ ਕਿਉਂਕਿ ਦੇਵੀ-ਦੇਵਤਿਆਂ ਕੋਲ ਗੁਰ ਪ੍ਰਸਾਦਿ ਦੇਣ ਦੀ ਸ਼ਕਤੀ ਨਹੀਂ ਹੁੰਦੀ ਹੈ ਕਿਉਂਕਿ ਦੇਵੀ-ਦੇਵਤੇ ਆਪ ਜੀਵਨ ਮੁਕਤ ਨਹੀਂ ਹਨ ਇਸ ਲਈ ਉਹ ਆਪ ਮਨੁੱਖਾ ਜਨਮ ਦੀ ਭਾਲ ਵਿੱਚ ਰਹਿੰਦੇ ਹਨ ਤਾਂ ਕਿ ਉਹ ਆਪਣੀ ਭਗਤੀ ਕਰਕੇ ਪੂਰਨ ਅਵਸਥਾ ਨੂੰ ਪ੍ਰਾਪਤ ਕਰ ਸਕਣ ਕਿਉਂਕਿ ਦੇਵੀ-ਦੇਵਤੇ ਆਪ ਚੌਥੇ ਖੰਡ ਵਿੱਚ ਹਨ ਅਤੇ ਸੱਚ ਖੰਡ ਵਿੱਚ ਨਹੀਂ ਹਨ ਕਿਉਂਕਿ ਦੇਵੀ-ਦੇਵਤੇ ਆਪ ਪੂਰਨ ਨਹੀਂ ਹਨ ਇਸ ਲਈ ਉਨ੍ਹਾਂ ਕੋਲ ਗੁਰ ਪ੍ਰਸਾਦਿ ਦੇਣ ਦੀ ਸ਼ਕਤੀ ਨਹੀਂ ਹੁੰਦੀ ਹੈ ਸਾਰੀ ਲੋਕਾਈ ਨੂੰ ਇਹ ਪੂਰਨ ਸਤਿ ਤੱਤ ਦ੍ਰਿੜ੍ਹ ਕਰ ਲੈਣਾ ਚਾਹੀਦਾ ਹੈ ਕਿ ਜੀਵਨ ਮੁਕਤੀ ਲਈ ਗੁਰ ਪ੍ਰਸਾਦਿ ਕੇਵਲ ਪੂਰਨ ਸੰਤ, ਪੂਰਨ ਬ੍ਰਹਮ ਗਿਆਨੀ, ਸਤਿਗੁਰ ਤੋਂ ਹੀ ਪ੍ਰਾਪਤ ਹੋ ਸਕਦਾ ਹੈ ਧੰਨ ਧੰਨ ਸਤਿਗੁਰ ਅਵਤਾਰਾਂ ਨੇ ਇਸ ਪੂਰਨ ਸਤਿ ਨੂੰ ਗੁਰਬਾਣੀ ਵਿੱਚ ਬਾਰਬਾਰ ਦ੍ਰਿੜ੍ਹ ਕਰਵਾਇਆ ਹੈ :-

ਬਿਨੁ ਸਤਿਗੁਰ ਕਿਨੈ ਪਾਇਓ ਬਿਨੁ ਸਤਿਗੁਰ ਕਿਨੈ ਪਾਇਆ

ਸਤਿਗੁਰ ਵਿਚਿ ਆਪੁ ਰਖਿਓਨੁ ਕਰਿ ਪਰਗਟੁ ਆਖਿ ਸੁਣਾਇਆ

(੪੬੬)

ਸਤਿਗੁਰੁ ਦਾਤਾ ਹਰਿ ਨਾਮ ਕਾ ਪ੍ਰਭੁ ਆਪਿ ਮਿਲਾਵੈ ਸੋਇ

(੩੯)

ਨਾਮੁ ਅਮੋਲਕੁ ਰਤਨੁ ਹੈ ਪੂਰੇ ਸਤਿਗੁਰ ਪਾਸਿ

(੪੦)

ਬਿਨੁ ਸਤਿਗੁਰ ਹਰਿ ਨਾਮੁ ਲਭਈ ਲਖ ਕੋਟੀ ਕਰਮ ਕਮਾਉ

(੪੦)

ਗੁਰਬਾਣੀ ਵਿਚੋਂ ਇਹ ਕੁਝ ਪ੍ਰਮਾਣ ਹਨ ਜੋ ਇਸ ਪਰਮ ਸਤਿ ਤੱਤ ਨੂੰ ਪ੍ਰਤੱਖ ਪ੍ਰਗਟ ਕਰ ਰਹੇ ਹਨ ਕਿ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ ਪੂਰਨ ਬੰਦਗੀ ਅਤੇ ਸੇਵਾ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਕੇਵਲ ਸਤਿਗੁਰ ਕੋਲੋਂ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ ਸਤਿਗੁਰ, ਪੂਰਨ ਸੰਤ ਅਤੇ ਪੂਰਨ ਬ੍ਰਹਮ ਗਿਆਨੀ ਵਿੱਚ ਕੋਈ ਅੰਤਰ ਨਹੀਂ ਹੈ :-

ਗੁਰੁ ਪਰਮੇਸਰੁ ਏਕੋ ਜਾਣੁ (੮੬੪)

ਜਿਸ ਮਨੁੱਖ ਦੇ ਹਿਰਦੇ ਵਿੱਚ ਨਾਮ ਦਾ ਪ੍ਰਕਾਸ਼ ਹੋ ਜਾਂਦਾ ਹੈ ਗੁਰਬਾਣੀ ਉਸਨੂੰ ਸਤਿਗੁਰ ਕਹਿੰਦੀ ਹੈ:

ਸੋ ਸਤਿਗੁਰੁ ਜਿਸੁ ਰਿਦੈ ਹਰਿ ਨਾਉ (੨੮੭)

ਇਸ ਲਈ ਸਾਨੂੰ ਸਤਿਗੁਰ, ਪੂਰਨ ਸੰਤ, ਪੂਰਨ ਬ੍ਰਹਮ ਗਿਆਨੀ ਦੀ ਸੰਗਤ ਲਈ ਅਰਦਾਸ ਕਰਨੀ ਚਾਹੀਦੀ ਹੈ ਕਿਉਂਕਿ ਗੁਰਬਾਣੀ ਅਨੁਸਾਰ ਨਾਮ ਦਾ ਗੁਰ ਪ੍ਰਸਾਦਿ ਕੇਵਲ ਸਤਿਗੁਰ ਦੀ ਸੰਗਤ ਵਿੱਚ ਹੀ ਪ੍ਰਾਪਤ ਹੋ ਸਕਦਾ ਹੈ ਜੋ ਮਨੁੱਖ ਪੂਰਨ ਸ਼ਰਧਾ, ਵਿਸ਼ਵਾਸ ਅਤੇ ਪ੍ਰੀਤ ਨਾਲ ਐਸੇ ਮਹਾ ਪੁਰਖਾਂ ਦੀ ਸੰਗਤ ਵਿੱਚ ਜਾਂਦੇ ਹਨ ਉਨ੍ਹਾਂ ਨੂੰ ਗੁਰ ਪ੍ਰਸਾਦਿ ਦੀ ਪ੍ਰਾਪਤੀ ਸਹਿਜ ਹੀ ਹੋ ਜਾਂਦੀ ਹੈ ਜੋ ਮਨੁੱਖ ਐਸੇ ਮਹਾ ਪੁਰਖਾਂ ਦੇ ਚਰਨਾਂ ਵਿੱਚ ਆਪਣਾ ਤਨ ਮਨ ਧਨ ਅਰਪਣ ਕਰ ਦਿੰਦੇ ਹਨ ਉਨ੍ਹਾਂ ਨੂੰ ਨਾਮ ਸਿਮਰਨ, ਨਾਮ ਦੀ ਕਮਾਈ ਅਤੇ ਪੂਰਨ ਬੰਦਗੀ ਸਹਿਜ ਹੀ ਪ੍ਰਾਪਤ ਹੋ ਜਾਂਦੀ ਹੈ ਅਤੇ ਉਹ ਜੀਵਨ ਮੁਕਤੀ ਸਹਿਜੇ ਹੀ ਪ੍ਰਾਪਤ ਕਰ ਲੈਂਦੇ ਹਨ

ਤੀਰਥ ਅਤੇ ਤਪੁ ਦੀ ਤਰ੍ਹਾਂ ਦਇਆ ਅਤੇ ਦਾਨ ਕਰਨਾ ਵੀ ਇੱਕ ਸਤਿ ਕਰਮ ਹਨ ਦੂਸਰੇ ਪ੍ਰਾਣੀਆਂ ਉੱਪਰ ਦਇਆ ਕਰਨਾ ਵੀ ਇੱਕ ਪੁੰਨ ਕਰਮ ਹੈ ਦਇਆ ਵਿਚੋਂ ਧਰਮ ਦਾ ਜਨਮ ਹੁੰਦਾ ਹੈ ਇਸ ਲਈ ਦੂਸਰੇ ਪ੍ਰਾਣੀਆਂ ਉੱਪਰ ਜੋ ਦਇਆ ਕਰਦੇ ਹਨ ਉਹ ਪੁੰਨ ਖੱਟਦੇ ਹਨ ਦੂਸਰੇ ਪ੍ਰਾਣੀਆਂ ਉੱਪਰ ਦਇਆ ਕਰਦੇ ਹੋਏ ਜੋ ਮਨੁੱਖ ਦਾਨ ਕਰਦੇ ਹਨ ਉਹ ਪੁੰਨ ਖੱਟਦੇ ਹਨ ਦਾਨ ਧਨ ਦਾ ਵੀ ਹੋ ਸਕਦਾ ਹੈ ਦਾਨ ਕੱਪੜਿਆਂ ਅਤੇ ਹੋਰ ਰੋਜ਼ਾਨਾ ਵਰਤੇ ਜਾਣ ਵਾਲੇ ਪਦਾਰਥਾਂ ਦਾ ਵੀ ਹੋ ਸਕਦਾ ਹੈ ਦਾਨ ਖਾਣਪੀਣ ਵਾਲੇ ਪਦਾਰਥਾਂ ਦਾ ਵੀ ਹੋ ਸਕਦਾ ਹੈ ਦਾਨ ਜ਼ਮੀਨ ਜਾਇਦਾਦ ਦਾ ਵੀ ਹੋ ਸਕਦਾ ਹੈ ਦਾਨ ਸ਼੍ਰਮ ਦਾ ਵੀ ਹੋ ਸਕਦਾ ਹੈ ਦਾਨ ਵਿਦਿਆ ਦਾ ਵੀ ਹੋ ਸਕਦਾ ਹੈ ਦਾਨ ਗਿਆਨ ਦਾ ਅਤੇ ਪੂਰਨ ਬ੍ਰਹਮ ਗਿਆਨ ਦਾ ਵੀ ਹੋ ਸਕਦਾ ਹੈ ਦਾਨ ਨਾਮ ਦਾ ਵੀ ਹੋ ਸਕਦਾ ਹੈ ਦਾਨ ਨਾਮ ਸਿਮਰਨ ਅਤੇ ਨਾਮ ਦੀ ਕਮਾਈ ਦਾ ਵੀ ਹੋ ਸਕਦਾ ਹੈ ਦਾਨ ਪੂਰਨ ਬੰਦਗੀ ਦਾ ਵੀ ਹੋ ਸਕਦਾ ਹੈ ਦਾਨ ਜੀਅ ਅਤੇ ਜੀਵਨ ਮੁਕਤੀ ਦਾ ਵੀ ਹੋ ਸਕਦਾ ਹੈ ਦਾਨ ਸੇਵਾ : ਪਰਉਪਕਾਰ ਅਤੇ ਮਹਾ ਪਰਉਪਕਾਰ ਦਾ ਵੀ ਹੋ ਸਕਦਾ ਹੈ ਦਾਨ ਸਰਬੰਸ ਦਾ ਵੀ ਹੋ ਸਕਦਾ ਹੈ ਭਾਵ ਦਾਨ ਦੀ ਕੋਈ ਸੀਮਾ ਨਹੀਂ ਹੁੰਦੀ ਹੈ ਇਸੇ ਤਰ੍ਹਾਂ ਦਇਆ ਦੀ ਵੀ ਕੋਈ ਸੀਮਾ ਨਹੀਂ ਹੁੰਦੀ ਹੈ ਦਇਆ ਇਤਨੀ ਵੀ ਹੋ ਸਕਦੀ ਹੈ ਕਿ ਇੱਕ ਭੁੱਖੇ ਨੂੰ ਭੋਜਨ ਕਰਵਾ ਦਿੱਤਾ ਜਾਵੇ ਦਇਆ ਇਤਨੀ ਵੀ ਹੋ ਸਕਦੀ ਹੈ ਕਿ ਮਨੁੱਖ ਨੂੰ ਇੱਕ ਖੂਨ ਮੁਆਫ ਕਰ ਦਿੱਤਾ ਜਾਵੇ ਦਇਆ ਇਤਨੀ ਵੀ ਹੋ ਸਕਦੀ ਹੈ ਕਿ ਮਨੁੱਖ ਨੂੰ ਅਣਗਿਣਤ ਖੂਨਾਂ ਦੀ ਮੁਆਫੀ ਮਿਲ ਜਾਵੇ ਦਇਆ ਇਤਨੀ ਵੀ ਹੋ ਸਕਦੀ ਹੈ ਕਿ ਇੱਕ ਮਨੁੱਖ ਦੇ ਅਣਗਿਣਤ ਗੁਨਾਹ ਮੁਆਫ ਕਰ ਦਿੱਤੇ ਜਾਣ ਦਇਆ ਇਤਨੀ ਵੀ ਹੋ ਸਕਦੀ ਹੈ ਕਿ ਇੱਕ ਮਨੁੱਖ ਦੇ ਅਣਗਿਣਤ ਪਾਪ ਮੁਆਫ ਕਰ ਦਿੱਤੇ ਜਾਣ ਇਸ ਤਰ੍ਹਾਂ ਦਇਆ ਦੀ ਵੀ ਕੋਈ ਸੀਮਾ ਨਹੀਂ ਹੈ ਇਹ ਇੱਕ ਬੇਅੰਤ ਬ੍ਰਹਮ ਗੁਣ ਹੈ ਸਮਝਣ ਵਾਲਾ ਸਤਿ ਤੱਤ ਇਹ ਹੈ ਕਿ ਅਹੰਕਾਰ ਵੱਸ ਕੀਤੀ ਗਈ ਦਇਆ ਅਤੇ ਦਾਨ ਨਾਲਤਿਲ ਕਾ ਮਾਨਜ਼ਰੂਰ ਮਿਲ ਜਾਂਦਾ ਹੈ ਪਰੰਤੂ ਦਰਗਾਹ ਵਿੱਚ ਮਾਨ ਪ੍ਰਾਪਤ ਨਹੀਂ ਹੁੰਦਾ ਹੈ ਭਾਵ ਦੁਨਿਆਵੀ ਸਤੱਰ ਉੱਪਰ ਅਹੰਕਾਰ ਵੱਸ ਕੀਤੇ ਗਏ ਦਇਆ ਅਤੇ ਦਾਨ ਨਾਲ ਦੁਨਿਆਵੀ ਮਾਨ ਤਾਂ ਜ਼ਰੂਰ ਮਿਲ ਸਕਦਾ ਹੈ ਪਰੰਤੂ ਦਰਗਾਹ ਵਿੱਚ ਮਾਨ ਨਹੀਂ ਪ੍ਰਾਪਤ ਕੀਤਾ ਜਾ ਸਕਦਾ ਹੈ ਇਨ੍ਹਾਂ ਪੁੰਨ ਕਰਮਾਂ ਦਾ ਫੱਲ ਮਨੁੱਖ ਨੂੰ ਦੁਨਿਆਵੀ ਸੁੱਖਾਂ ਦੇ ਰੂਪ ਵਿੱਚ ਜ਼ਰੂਰ ਮਿਲ ਜਾਂਦਾ ਹੈ ਪਰੰਤੂ ਇਨ੍ਹਾਂ ਕਰਮਾਂ ਨਾਲ ਦਰਗਾਹ ਵਿੱਚ ਮਾਨ ਪ੍ਰਾਪਤ ਤਾਂ ਹੀ ਮਿਲਦਾ ਹੈ ਜੇਕਰ ਇਨ੍ਹਾਂ ਕਰਮਾਂ ਨੂੰ ਸਤਿ ਪਾਰਬ੍ਰਹਮ ਦੀ ਕਿਰਪਾ ਸਮਝ ਕੇ, ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਉਪਮਾ ਸਮਝ ਕੇ, ਇਨ੍ਹਾਂ ਸਤਿ ਕਰਮਾਂ ਨੂੰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਚਰਨਾਂ ਵਿੱਚ ਅਰਪਣ ਕਰ ਦਿੱਤਾ ਜਾਵੇ ਇਸ ਲਈ ਜੋ ਮਨੁੱਖ ਆਪਣੇ ਨਿਜੀ ਸੁਆਰਥ ਲਈ ਐਸੇ ਪੁੰਨ ਕਰਮ ਕਰਦੇ ਹਨ ਉਨ੍ਹਾਂ ਨੂੰ ਇਨ੍ਹਾਂ ਪੁੰਨ ਕਰਮਾਂ ਦਾ ਫੱਲ ਦੁਨਿਆਵੀ ਉਪਲਬਧੀਆਂ ਦੇ ਰੂਪ ਵਿੱਚ ਜ਼ਰੂਰ ਮਿਲ ਜਾਂਦਾ ਹੈ ਪਰੰਤੂ ਦਰਗਾਹ ਵਿੱਚ ਮਾਨ ਨਹੀਂ ਮਿਲਦਾ ਹੈ ਜੋ ਮਨੁੱਖ ਦਇਆ ਅਤੇ ਦਾਨ ਨਿਸ਼ਕਾਮ ਸੇਵਾ ਮੰਨ ਕੇ ਕਰਦੇ ਹਨ ਅਤੇ ਸਾਰੀ ਵਡਿਆਈ ਗੁਰੂ ਦੇ ਚਰਨਾਂ ਵਿੱਚ ਸਮਰਪਣ ਕਰ ਦਿੰਦੇ ਹਨ ਉਨ੍ਹਾਂ ਦੀ ਸੇਵਾ ਦਰਗਾਹ ਵਿੱਚ ਪਰਵਾਨ ਹੋ ਜਾਂਦੀ ਹੈ ਅਤੇ ਇਸ ਦੇ ਫੱਲ ਸਵਰੂਪ ਉਨ੍ਹਾਂ ਨੂੰ ਦਰਗਾਹ ਵਿੱਚ ਮਾਨ ਪ੍ਰਾਪਤ ਹੁੰਦਾ ਹੈ ਅਤੇ ਨਾਲ ਦੇ ਨਾਲ ਦੁਨਿਆਵੀ ਸੁੱਖਾਂ ਦੇ ਰੂਪ ਵਿੱਚ ਵੀ ਉਨ੍ਹਾਂ ਨੂੰ ਕੋਈ ਕਮੀ ਨਹੀਂ ਹੁੰਦੀ ਹੈ

“ਸੁਣਿਐਅਤੇਮੰਨੈਦੀਆਂ ਪਰਮ ਸ਼ਕਤੀਸ਼ਾਲੀ ਅਵਸਥਾਵਾਂ ਦੀ ਕਥਾ ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ ਨੇ ਬੇਅੰਤ ਦਿਆਲਤਾ ਦਾ ਸਦਕਾ ਸਾਰੀ ਲੋਕਾਈ ਨੂੰ ਪਉੜੀ ੧੧ ਅਤੇ ੧੨੧੬ ਵਿੱਚ ਦ੍ਰਿੜ੍ਹ ਕਰਵਾਈ ਹੈ (“ਸੁਣਿਐਅਤੇਮੰਨੈਦੀਆਂ ਪਰਮ ਸ਼ਕਤੀਸ਼ਾਲੀ ਅਵਸਥਾਵਾਂ ਦੀ ਕਥਾ ਨੂੰ ਵਿਸਥਾਰ ਨਾਲ ਜਾਣਨ ਲਈ ਪਉੜੀ ੧੬ ਦੀ ਕਥਾ ਨੂੰ ਇੱਕ ਵਾਰੀ ਫਿਰ ਪੜ੍ਹੋ ਜੀ) ਇਸ ਪਉੜੀ ਵਿੱਚ ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ ਸਾਨੂੰ ਇੱਕ ਵਾਰੀ ਫਿਰਸੁਣਿਐਅਤੇਮੰਨੈਦੀਆਂ ਪਰਮ ਸ਼ਕਤੀਸ਼ਾਲੀ ਅਵਸਥਾਵਾਂ ਦੀ ਕਥਾ ਦ੍ਰਿੜ੍ਹ ਕਰਵਾ ਰਹੇ ਹਨ ਜੋ ਮਨੁੱਖਸੁਣਿਐਅਤੇਮੰਨੈਦੀਆਂ ਪਰਮ ਸ਼ਕਤੀਸ਼ਾਲੀ ਅਵਸਥਾਵਾਂ ਨੂੰ ਪ੍ਰਾਪਤ ਕਰ ਲੈਂਦੇ ਹਨ ਉਨ੍ਹਾਂ ਦੇ ਹਿਰਦੇ ਵਿੱਚ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਲਈ ਬੇਅੰਤ ਪ੍ਰੀਤ ਦਾ ਅੰਕੁਰ ਫੁੱਟ ਪੈਂਦਾ ਹੈ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਉੱਪਰ ਭਰੋਸਾ ਕਰਨਾ, ਸ਼ਰਧਾ ਅਤੇ ਪ੍ਰੀਤ ਕਰਨੀ ਹੀ ਬੰਦਗੀ ਹੈ ਜਿਨ੍ਹਾਂ ਮਨੁੱਖਾਂ ਦਾ ਹਿਰਦਾ ਭਰੋਸੇ, ਸ਼ਰਧਾ ਅਤੇ ਪ੍ਰੀਤ ਨਾਲ ਭਰਪੂਰ ਹੋ ਜਾਂਦਾ ਹੈ ਉਨ੍ਹਾਂ ਉੱਪਰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਕਿਰਪਾ ਵਰਤ ਜਾਂਦੀ ਹੈ ਅਤੇ ਉਨ੍ਹਾਂ ਦਾ ਅੰਦਰਲਾ ਤੀਰਥ ਪੂਰਨ ਹੋ ਜਾਂਦਾ ਹੈ ਐਸੇ ਮਨੁੱਖਾਂ ਨੂੰ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ ਪੂਰਨ ਬੰਦਗੀ ਅਤੇ ਸੇਵਾ ਦਾ ਗੁਰਪ੍ਰਸਾਦਿ ਪ੍ਰਾਪਤ ਹੋ ਜਾਂਦਾ ਹੈ ਅਤੇ ਉਹ ਮਨੁੱਖ ਗਿਆਨਧਿਆਨਇਸ਼ਨਾਨ ਵਿੱਚ ਲੀਨ ਹੋ ਕੇ ਆਪਣੇ ਮਨ ਦੀ ਸਾਰੀ ਮੈਲ ਧੋ ਅੰਦਰਲਾ ਤੀਰਥ ਪੂਰਨ ਕਰ ਲੈਂਦੇ ਹਨ ਅੰਦਰਲਾ ਤੀਰਥ ਹੀ ਅਸਲੀ ਤੀਰਥ ਹੈ ਜਿਸਦੇ ਸੰਪੂਰਨ ਹੋਣ ਨਾਲ ਬੰਦਗੀ ਪੂਰਨ ਹੁੰਦੀ ਹੈ ਅਤੇ ਪਰਮ ਪੱਦ ਦੀ ਪ੍ਰਾਪਤੀ ਦਾ ਗੁਰਪ੍ਰਸਾਦਿ ਮਿਲਦਾ ਹੈ ਅੰਦਰਲੇ ਤੀਰਥ ਤੋਂ ਭਾਵ ਹੈ ਹਿਰਦੇ ਦਾ ਪੂਰਨ ਸਚਿਆਰੀ ਰਹਿਤ ਵਿੱਚ ਚਲੇ ਜਾਣਾ ਪੂਰਨ ਸਚਿਆਰੀ ਰਹਿਤ ਤੋਂ ਭਾਵ ਹੈ ਮਾਇਆ ਦੀ ਰਹਿਤ ਦੀ ਕਮਾਈ ਕਰਨਾ ਹੈ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਨੂੰ ਵੱਸ ਕਰਨਾ ਅਤੇ ਤ੍ਰਿਸ਼ਨਾ ਦਾ ਅੰਤ ਹੋ ਜਾਣਾ ਹੀ ਪੂਰਨ ਸਚਿਆਰੀ ਰਹਿਤ ਦੀ ਕਮਾਈ ਹੈ ਹਿਰਦਾ ਸਤਿ ਸੰਤੋਖ ਵਿੱਚ ਚਲਾ ਜਾਣਾ ਹੀ ਪੂਰਨ ਸਚਿਆਰੀ ਰਹਿਤ ਦੀ ਕਮਾਈ ਹੈ ਮਨ ਨੂੰ ਜਿੱਤਣਾ ਅਤੇ ਮਾਇਆ ਨੂੰ ਜਿੱਤ ਕੇ ਤ੍ਰਿਹ ਗੁਣ ਮਾਇਆ ਤੋਂ ਪਰ੍ਹੇ ਚਲੇ ਜਾਣਾ ਹੀ ਪੂਰਨ ਸਚਿਆਰੀ ਰਹਿਤ ਦੀ ਕਮਾਈ ਹੈ ਸਤਿ ਸਰੋਵਰਾਂ ਦਾ ਪ੍ਰਕਾਸ਼ਮਾਨ ਹੋ ਜਾਣਾ ਹੀ ਅਤੇ ਦਸਮ ਦੁਆਰ ਦਾ ਖ਼ੁੱਲ੍ਹ ਜਾਣਾ ਅਤੇ ਅਨਹਦ ਸ਼ਬਦ ਅੰਮ੍ਰਿਤ ਨਾਦ ਦੀ ਪ੍ਰਾਪਤੀ ਹੀ ਪੂਰਨ ਸਚਿਆਰੀ ਰਹਿਤ ਪ੍ਰਾਪਤ ਹੋਣ ਦੀ ਨਿਸ਼ਾਨੀ ਹੈ ਹਿਰਦੇ ਵਿੱਚ ਨਾਮ ਚਲੇ ਜਾਣਾ ਅਤੇ ਪਰਮ ਜੋਤ ਪੂਰਨ ਪ੍ਰਕਾਸ਼ ਹੋ ਜਾਣਾ ਹੀ ਪੂਰਨ ਸਚਿਆਰੀ ਰਹਿਤ ਦੀ ਪ੍ਰਾਪਤੀ ਹੈ ਰੋਮਰੋਮ ਵਿੱਚ ਨਾਮ ਚੱਲਣਾ ਹੀ ਪੂਰਨ ਸਚਿਆਰੀ ਰਹਿਤ ਦੀ ਪ੍ਰਾਪਤੀ ਹੈ ਸਰਗੁਣ ਵਿੱਚ ਨਿਰਗੁਣ ਦੇ ਦਰਸ਼ਨ ਹੋ ਜਾਣਾ ਹੀ ਪੂਰਨ ਸਚਿਆਰੀ ਰਹਿਤ ਦੀ ਪ੍ਰਾਪਤੀ ਹੈ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਨਿਰਗੁਣ ਸਰੂਪ ਵਿੱਚ ਅਭੇਦ ਹੋ ਜਾਣਾ ਹੀ ਪੂਰਨ ਸਚਿਆਰੀ ਰਹਿਤ ਦੀ ਪ੍ਰਾਪਤੀ ਹੈ ਹਿਰਦੇ ਦਾ ਸਾਰੇ ਬ੍ਰਹਮ ਗੁਣਾਂ ਨਾਲ ਭਰਪੂਰ ਹੋ ਜਾਣਾ ਹੀ ਪੂਰਨ ਸਚਿਆਰੀ ਰਹਿਤ ਦੀ ਪ੍ਰਾਪਤੀ ਹੈ ਹਿਰਦੇ ਦਾ ਪਰਮ ਬ੍ਰਹਮ ਸ਼ਕਤੀਆਂ ਨਾਲ ਭਰਪੂਰ ਹੋ ਜਾਣਾ ਹੀ ਪੂਰਨ ਸਚਿਆਰੀ ਰਹਿਤ ਦੀ ਪ੍ਰਾਪਤੀ ਹੈ ਪੂਰਨ ਬ੍ਰਹਮ ਗਿਆਨ ਅਤੇ ਪੂਰਨ ਤੱਤ ਗਿਆਨ ਦੀ ਪ੍ਰਾਪਤੀ ਹੀ ਪੂਰਨ ਸਚਿਆਰੀ ਰਹਿਤ ਦੀ ਪ੍ਰਾਪਤੀ ਹੈ ਕੇਵਲ ਪੂਰਨ ਸਚਿਆਰੀ ਰਹਿਤ ਦੀ ਪ੍ਰਾਪਤੀ ਨਾਲ ਹੀ ਅੰਦਰਲਾ ਤੀਰਥ ਪੂਰਾ ਹੁੰਦਾ ਹੈ ਅਤੇ ਮਨੁੱਖ ਦੀ ਬੰਦਗੀ ਪੂਰਨ ਹੋ ਜਾਂਦੀ ਹੈ ਜਿਸ ਮਨੁੱਖ ਦੀ ਬੰਦਗੀ ਪੂਰਨ ਹੋ ਜਾਂਦੀ ਹੈ ਉਸਨੂੰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਪਰਉਪਕਾਰ ਅਤੇ ਮਹਾ ਪਰਉਪਕਾਰ ਦੀ ਸੇਵਾ ਦਿੰਦਾ ਹੈ ਅਤੇ ਉਸ ਮਨੁੱਖ ਨੂੰ ਸੰਗਤ ਵਿੱਚ ਗੁਰਪ੍ਰਸਾਦਿ ਵਰਤਾਉਣ ਦੀ ਸੇਵਾ ਲਾਉਂਦਾ ਹੈ

ਹਿਰਦੇ ਦਾ ਇਲਾਹੀ ਗੁਣਾਂ ਨਾਲ ਭਰਪੂਰ ਹੋਣਾ ਹੀ ਪੂਰਨ ਬੰਦਗੀ ਹੈ ਸਾਰੇ ਅਵਗੁਣਾਂ ਦਾ ਤਿਆਗ ਕਰਨਾ ਅਤੇ ਸਾਰੇ ਬ੍ਰਹਮ ਗੁਣਾਂ ਦਾ ਹਿਰਦੇ ਵਿੱਚ ਧਾਰਨ ਕਰਨਾ ਹੀ ਪੂਰਨ ਬੰਦਗੀ ਹੈ ਸਾਰੇ ਅਵਗੁਣ ਮਹਾ ਵਿਨਾਸ਼ਕਾਰੀ ਸ਼ਕਤੀਆਂ ਹਨ ਅਤੇ ਸਾਰੇ ਇਲਾਹੀ ਗੁਣ ਮਹਾ ਕਲਿਆਣਕਾਰੀ ਬੇਅੰਤ ਪਰਮ ਸ਼ਕਤੀਆਂ ਹਨ ਸਾਰੇ ਅਵਗੁਣ ਨਰਕ ਦਾ ਦੁਆਰ ਖੋਲਦੇ ਹਨ ਅਤੇ ਸਾਰੇ ਸਤਿ ਗੁਣ ਦਰਗਾਹ ਦਾ ਦੁਆਰ ਖੋਲ ਦਿੰਦੇ ਹਨ ਅਵਗੁਣ ਧਾਰਨ ਕਰਨ ਵਾਲਾ ਮਨੁੱਖ ਦਾਨਵ ਬਣ ਜਾਂਦਾ ਹੈ ਅਤੇ ਇਲਾਹੀ ਗੁਣਾਂ ਨੂੰ ਧਾਰਨ ਕਰਨ ਵਾਲਾ ਮਨੁੱਖ ਸੰਤ ਬਣ ਜਾਂਦਾ ਹੈ ਅਵਗੁਣੀ ਮਨੁੱਖ ਦੀ ਕੁਸੰਗਤ ਕਰਨ ਨਾਲ ਮਨੁੱਖ ਦਾ ਵਿਨਾਸ਼ ਨਿਸ਼ਚਿਤ ਹੁੰਦਾ ਹੈ ਗੁਣੀ ਮਨੁੱਖ ਦੀ ਸੰਗਤ ਕਰਨ ਨਾਲ ਮਨੁੱਖ ਦਾ ਉਪਕਾਰ ਹੁੰਦਾ ਹੈ ਇਲਾਹੀ ਗੁਣਾਂ ਨਾਲ ਮਨੁੱਖ ਦਾ ਆਤਮਿਕ ਵਿਕਾਸ ਹੋ ਜਾਂਦਾ ਹੈ ਅਤੇ ਅਵਗੁਣਾਂ ਨਾਲ ਮਨੁੱਖ ਦਾ ਅਧਿਆਤਮਿਕ ਪਤਨ ਹੋ ਜਾਂਦਾ ਹੈ ਅਵਗੁਣ ਦੁੱਖਾਂ, ਕਲੇਸ਼ਾਂ ਅਤੇ ਜੀਵਨ ਵਿੱਚ ਕਠਿਨਾਈਆਂ ਦਾ ਕਾਰਨ ਬਣਦੇ ਹਨ ਸਤਿ ਗੁਣ ਮਨੁੱਖ ਦਾ ਜੀਵਨ ਸੁਖੀ ਅਤੇ ਸਮ੍ਰਿਧ ਬਣਾਉਂਦੇ ਹਨ ਇਸ ਲਈ ਸਾਰੀ ਲੋਕਾਈ ਦੇ ਚਰਨਾਂ ਉੱਪਰ ਬੇਨਤੀ ਹੈ ਕਿ ਸਤਿ ਗੁਣਾਂ ਨੂੰ ਅਪਣਾਓ ਅਤੇ ਆਪਣੀ ਰੋਜ਼ਾਨਾ ਦੀ ਕਰਨੀ ਵਿੱਚ ਲੈ ਕੇ ਆਓ ਜੀ ਅਤੇ ਸਾਰੇ ਅਵਗੁਣਾਂ ਦਾ ਤਿਆਗ ਕਰੋ ਅਤੇ ਆਪਣੇ ਰੋਜ਼ਾਨਾ ਜੀਵਨ ਵਿੱਚੋਂ ਸਾਰੇ ਅਵਗੁਣਾਂ ਨੂੰ ਤਿਆਗ ਦਿਓ ਜੀ ਇਸ ਤਰ੍ਹਾਂ ਸਾਰੀਆਂ ਮਹਾ ਵਿਨਾਸ਼ਕਾਰੀ ਸ਼ਕਤੀਆਂ ਦਾ ਤਿਆਗ ਕਰਨਾ ਅਤੇ ਸਾਰੀਆਂ ਇਲਾਹੀ ਸ਼ਕਤੀਆਂ ਨਾਲ ਹਿਰਦੇ ਨੂੰ ਪ੍ਰਕਾਸ਼ਮਾਨ ਕਰ ਲੈਣਾ ਹੀ ਪੂਰਨ ਬੰਦਗੀ ਹੈ ਇਸੇ ਲਈ ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ ਇਹ ਅਰਦਾਸ ਕਰਨ ਲਈ ਸਾਰੀ ਲੋਕਾਈ ਨੂੰ ਇਨ੍ਹਾਂ ਪੂਰਨ ਬ੍ਰਹਮ ਗਿਆਨ ਦੇ ਬਚਨਾਂ ਨੂੰ ਦ੍ਰਿੜ੍ਹ ਕਰਾ ਰਹੇ ਹਨ :-

ਸਭਿ ਗੁਣ ਤੇਰੇ ਮੈ ਨਾਹੀ ਕੋਇ

ਵਿਣੁ ਗੁਣ ਕੀਤੇ ਭਗਤਿ ਹੋਇ

(ਪੰਨਾ )