ਅਨੰਦੁ ਸਾਹਿਬ – ਪਉੜੀ ੧੬

 

ਏਹੁ ਸੋਹਿਲਾ ਸਬਦੁ ਸੁਹਾਵਾ

ਸਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ

ਏਹੁ ਤਿਨ ਕੈ ਮੰਨਿ ਵਸਿਆ ਜਿਨ ਧੁਰਹੁ ਲਿਖਿਆ ਆਇਆ

ਇਕਿ ਫਿਰਹਿ ਘਨੇਰੇ ਕਰਹਿ ਗਲਾ ਗਲੀ ਕਿਨੈ ਨ ਪਾਇਆ

ਕਹੈ ਨਾਨਕੁ ਸਬਦੁ ਸੋਹਿਲਾ ਸਤਿਗੁਰੂ ਸੁਣਾਇਆ ੧੬

(ਪੰਨਾ ੯੧੯)

ਸੋਹਿਲਾ ‘ਗੁਰ ਸ਼ਬਦ’ ਹੈ। ‘ਗੁਰ ਸ਼ਬਦ’ ਹੀ ਸਤਿਗੁਰੂ ਦੀ ਬਾਣੀ ਹੈ। ਸਤਿਗੁਰੂ ਦੀ ਬਾਣੀ ਹੀ ਗੁਰਬਾਣੀ ਹੈ। ਸਤਿਗੁਰੂ ਦੀ ਬਾਣੀ ਹੀ ‘ਸੋਹਿਲਾ’ ਹੈ। ‘ਗੁਰ ਸ਼ਬਦ’ ਤੋਂ ਭਾਵ ਹੈ ਸਤਿਗੁਰੂ ਦਾ ਉਪਦੇਸ਼। ਗੁਰਬਾਣੀ ਸਤਿਗੁਰੂ ਦਾ ਉਪਦੇਸ਼ ਹੈ। ਕੇਵਲ ਸਤਿਗੁਰੂ ਦੀ ਬਾਣੀ ਹੀ ‘ਗੁਰ ਸ਼ਬਦ’ ਹੈ। ਸਤਿਗੁਰੂ ਦੇ ਉਪਦੇਸ਼ ਦੀ ਕਮਾਈ ਹੀ ‘ਗੁਰ ਸ਼ਬਦ’ ਦੀ ਕਮਾਈ ਹੈ। ਸਾਰੀ ਗੁਰਬਾਣੀ ਹੀ ‘ਸੋਹਿਲਾ’ ਹੈ। ਗੁਰਬਾਣੀ ਦਾ ਹਰ ਇੱਕ ਸ਼ਬਦ ਹੀ ‘ਸੋਹਿਲਾ’ ਹੈ। ਸਤਿਗੁਰੂ ਦੇ ਬਚਨ ਹੀ ‘ਸੋਹਿਲਾ’ ਹਨ। ‘ਗੁਰ ਸ਼ਬਦ’ ਦੀ ਕਮਾਈ ਹੀ ਰੂਹਾਨੀ ਤਰੱਕੀ ਦਾ ਵਸੀਲਾ ਹੈ। ‘ਗੁਰ ਸ਼ਬਦ’ ਦੀ ਕਮਾਈ ਜੀਵਨ ਮੁਕਤੀ ਦਾ ਮਾਰਗ ਹੈ। ‘ਗੁਰ ਸ਼ਬਦ’ ਦੀ ਕਮਾਈ ਹੀ ਆਤਮਿਕ ਆਨੰਦ ਪ੍ਰਾਪਤ ਕਰਨ ਦਾ ਮਾਰਗ ਹੈ। ‘ਗੁਰ ਸ਼ਬਦ’ ਦੀ ਕਮਾਈ ਹੀ ਮਾਇਆ ਦੀ ਗੁਲਾਮੀ ਤੋਂ ਮੁਕਤੀ ਦਾ ਮਾਰਗ ਹੈ। ‘ਗੁਰ ਸ਼ਬਦ’ ਦੀ ਕਮਾਈ ਹੀ ਦਰਗਾਹ ਵਿੱਚ ਮਾਣ ਪ੍ਰਾਪਤ ਕਰਨ ਦਾ ਮਾਰਗ ਹੈ। ਭਾਵ ਗੁਰਬਾਣੀ ਦੇ ਪਰਮ ਸ਼ਕਤੀਸ਼ਾਲੀ ਉਪਦੇਸ਼ ਦੀ ਕਮਾਈ ਹੀ ‘ਗੁਰ ਸ਼ਬਦ’ ਦੀ ਕਮਾਈ ਹੈ।

ਗੁਰਬਾਣੀ ਨੂੰ ਕੇਵਲ ਬਾਰ-ਬਾਰ ਪੜ੍ਹਨ ਨਾਲ ‘ਗੁਰ ਸ਼ਬਦ’ ਦੀ ਕਮਾਈ ਨਹੀਂ ਹੁੰਦੀ ਹੈ। ਜੇਕਰ ਕੇਵਲ ਗੁਰਬਾਣੀ ਪੜ੍ਹਨ ਨਾਲ ‘ਗੁਰ ਸ਼ਬਦ’ ਦੀ ਕਮਾਈ ਹੋ ਜਾਂਦੀ ਹੁੰਦੀ ਤਾਂ ਉਹ ਸਾਰੇ ਲੋਕ ਜੋ ਬਾਰ-ਬਾਰ ਸਾਰੇ ਦੇ ਸਾਰੇ ਗੁਰੂ ਗ੍ਰੰਥ ਸਾਹਿਬ ਦਾ ਬਾਰ-ਬਾਰ ਪਠਨ ਕਰਦੇ ਹਨ ਉਹ ਸਾਰੇ ਲੋਕਾਂ ਨੂੰ ਬ੍ਰਹਮ ਗਿਆਨ ਪ੍ਰਾਪਤ ਹੋ ਜਾਣਾ ਸੀ। ਉਹ ਸਾਰੇ ਲੋਕ ਜਿਨ੍ਹਾਂ ਨੂੰ ਅੱਜ ਦੀ ਦੁਨੀਆਂ ਅਖੰਡ ਪਾਠੀਆਂ ਕਰ ਕੇ ਜਾਣਦੀ ਹੈ, ਉਹ ਸਾਰੇ ਬ੍ਰਹਮ ਗਿਆਨੀ ਬਣੇ ਹੋਣੇ ਸੀ। ਉਹ ਮਾਈ-ਭਾਈ ਜੋ ਬਾਰ-ਬਾਰ ਗੁਰਬਾਣੀ ਨੂੰ ਪੜ੍ਹਦੇ ਹਨ, ਉਹ ਸਾਰੇ ਬ੍ਰਹਮ ਗਿਆਨੀ ਬਣੇ ਹੋਣੇ ਸੀ। ਜੇਕਰ ਗੁਰਬਾਣੀ ਨੂੰ ਬਾਰ-ਬਾਰ ਪੜ੍ਹਨ ਨਾਲ ਹੀ ‘ਗੁਰ ਸ਼ਬਦ’ ਦੀ ਕਮਾਈ ਹੋ ਜਾਂਦੀ ਹੁੰਦੀ ਤਾਂ ਸਾਰੇ ਗੁਰਦੁਆਰਿਆਂ ਦੇ ਭਾਈ, ਗ੍ਰੰਥੀ ਬ੍ਰਹਮ ਗਿਆਨੀ ਬਣੇ ਹੋਣੇ ਸੀ। ਇਸ ਲਈ ਗੁਰਬਾਣੀ ਦਾ ਬਾਰ-ਬਾਰ ਪਠਨ ਕਰਨ ਨਾਲ ਰੂਹਾਨੀਅਤ ਦੀ ਪ੍ਰਾਪਤੀ ਨਹੀਂ ਹੁੰਦੀ ਹੈ ਅਤੇ ਕੇਵਲ ਗੁਰਬਾਣੀ ਦੇ ਉਪਦੇਸ਼ ਦੀ ਕਮਾਈ ਕਰਨ ਨਾਲ ਹੀ ਰੂਹਾਨੀਅਤ ਦੀ ਪ੍ਰਾਪਤੀ ਹੁੰਦੀ ਹੈ। ਅੱਜ ਦੇ ਲਗਭਗ ਸਾਰੇ ਧਰਮ ਪ੍ਰਚਾਰਕ ਸਾਰੇ ਬਾਹਰਲੀ ਰਹਿਤ ਅਤੇ ਕੇਵਲ ਗੁਰਬਾਣੀ ਦਾ ਪਠਨ ਕਰਨ ਉੱਪਰ ਸਾਰਾ ਜ਼ੋਰ ਦਿੰਦੇ ਹਨ। ਜਿਨ੍ਹਾਂ ਪ੍ਰਚਾਰਕਾਂ ਨੇ ਧਰਮ ਦਾ ਪ੍ਰਚਾਰ ਕੇਵਲ ਆਪਣਾ ਕਿੱਤਾ ਬਣਾ ਲਿਆ ਹੈ; ਨਾ ਕਿ ਨਿਸ਼ਕਾਮ ਸੇਵਾ ਕਰਦੇ ਹਨ, ਜੋ ਗੁਰਬਾਣੀ ਦਾ ਪ੍ਰਚਾਰ ਧਨ-ਸੰਪਦਾ ਦੀ ਕਮਾਈ ਲਈ ਕਰਦੇ ਹਨ, ਜੋ ਕੀਰਤਨ ਅਤੇ ਗੁਰਬਾਣੀ ਨੂੰ ਧਨ-ਸੰਪਦਾ ਨਾਲ ਖਰੀਦਦੇ ਅਤੇ ਵੇਚਦੇ ਹਨ; ਉਹ ਸਤਿਗੁਰੂ ਗੁਰਬਾਣੀ ਦੇ ਦੋਸ਼ੀ ਹਨ ਕਿਉਂਕਿ ਜਿੱਥੇ ਪੂਰਨ ਸਤਿ ਨਹੀਂ ਵਰਤਦਾ ਹੈ ਅਤੇ ਕੇਵਲ ਮਾਇਆ ਵਰਤਦੀ ਹੈ; ਉਸ ਸਥਾਨ ਉੱਪਰ ਰੂਹਾਨੀਅਤ ਨਹੀਂ ਵਰਤਦੀ ਹੈ। ਐਸੇ ਸਥਾਨ ‘ਤੇ ਕੇਵਲ ਸਤਿਗੁਰੂ ਗੁਰਬਾਣੀ ਦੇ ਉਪਦੇਸ਼ ਦੇ ਉਲਟ ਮਾਇਆ ਵਰਤਦੀ ਹੈ, ਧਰਮ ਦੇ ਨਾਂ ਉੱਪਰ ਜਿੱਥੇ ਮਾਇਆ ਵਰਤਦੀ ਹੋਏ ਉੱਥੇ ਸਤਿਗੁਰੂ ਗੁਰਬਾਣੀ ਦੀ ਨਿਰਾਦਰੀ ਹੋਣ ਦਾ ਦੋਸ਼ ਲਗਦਾ ਹੈ। ਐਸੇ ਝੂਠੇ ਧਰਮ ਪ੍ਰਚਾਰਕ ਕੇਵਲ ਬਾਹਰਲੀ ਰਹਿਤ ਅਤੇ ਗੁਰਬਾਣੀ ਦੇ ਪਠਨ ਉੱਪਰ ਜ਼ੋਰ ਦਿੰਦੇ ਹਨ ਕਿਉਂਕਿ ਉਹ ਆਪ ਰੂਹਾਨੀਅਤ ਦੀ ਕਮਾਈ ਦੀ ਘਾਟ ਕਾਰਨ ਪੂਰਨ ਸਤਿ ਤੋਂ ਅਨਭਿਗ ਹੁੰਦੇ ਹਨ। ਇਸ ਲਈ ਆਪਣੀ ਕਮਾਈ ਦੀ ਘਾਟ ਕਾਰਨ ਐਸੇ ਅਧੂਰੇ ਧਰਮ ਪ੍ਰਚਾਰਕਾਂ ਦੇ ਕੋਲ ਪੂਰਨ ਸਤਿ ਵਰਤਾਉਣ ਦੀ ਸਮਰੱਥਾ ਨਹੀਂ ਹੁੰਦੀ ਹੈ। ਸਤਿਗੁਰੂ ਅਤੇ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਸੇਵਾ ਤਾਂ ਨਿਸ਼ਕਾਮ ਭਾਵਨਾ ਨਾਲ ਕੀਤੀ ਗਈ ਹੀ ਸਫਲ ਹੁੰਦੀ ਹੈ। ਸਤਿਗੁਰੂ ਅਤੇ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਨਿਸ਼ਕਾਮ ਸੇਵਾ ਦਾ ਆਧਾਰ ਤਾਂ ਕੇਵਲ ਪੂਰਨ ਭਰੋਸਾ, ਪੂਰਨ ਸ਼ਰਧਾ ਅਤੇ ਪੂਰਨ ਪ੍ਰੀਤ ਹੈ। ਸਤਿਗੁਰੂ ਅਤੇ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਨਿਸ਼ਕਾਮ ਸੇਵਾ ਤੋਂ ਭਾਵ ਹੈ ਕਿ ਜਿਸ ਸੇਵਾ ਦੇ ਬਦਲੇ ਵਿੱਚ ਕਿਸੇ ਵੀ ਵਸਤੂ, ਧਨ-ਸੰਪਦਾ (ਤਨਖ਼ਾਹ ਆਦਿ) ਜਾਂ ਇੱਛਾ ਪੂਰਤੀ ਦੀ ਕਾਮਨਾ ਨਾ ਹੋਵੇ।

ਕੋਈ ਵਿਰਲਾ ਹੀ ਕਮਾਈ ਵਾਲਾ ਪੂਰਨ ਸੰਤ ਸਤਿਗੁਰੂ ਹੋਵੇਗਾ ਜੋ ਲੋਕਾਈ ਨੂੰ ਪੂਰਨ ਬੰਦਗੀ ਦੇ ਗੁਰਪ੍ਰਸਾਦਿ ਵੱਲ ਨੂੰ ਪ੍ਰੇਰਣਾ ਦਿੰਦਾ ਹੈ। ਕੋਈ ਵਿਰਲਾ ਹੀ ਕਮਾਈ ਵਾਲਾ ਪੂਰਨ ਸੰਤ ਸਤਿਗੁਰੂ ਹੋਵੇਗਾ ਜੋ ਲੋਕਾਈ ਨੂੰ ਗੁਰਬਾਣੀ ਦੇ ਉਪਦੇਸ਼ ਦੀ ਕਮਾਈ ਕਰਨ ਲਈ ਪ੍ਰੇਰਣਾ ਦਿੰਦਾ ਹੈ। ਕੋਈ ਵਿਰਲਾ ਹੀ ਕਮਾਈ ਵਾਲਾ ਪੂਰਨ ਸੰਤ ਸਤਿਗੁਰੂ ਹੋਵੇਗਾ ਜੋ ਲੋਕਾਈ ਨੂੰ ਅੰਦਰਲੀ ਰਹਿਤ, ਭਾਵ ਮਾਇਆ ਨੂੰ ਜਿੱਤਣ ਦੀ ਰਹਿਤ ਦੀ ਕਮਾਈ ਕਰਨ ਦੀ ਜੁਗਤ ਦੱਸਦਾ ਹੈ। ਕੋਈ ਵਿਰਲਾ ਹੀ ਕਮਾਈ ਵਾਲਾ ਪੂਰਨ ਸੰਤ ਸਤਿਗੁਰੂ ਹੋਵੇਗਾ ਜੋ ਲੋਕਾਈ ਨੂੰ ਜੀਵਨ ਮੁਕਤੀ ਲਈ ਮਾਰਗ ਦਰਸ਼ਨ ਕਰਦਾ ਹੈ। ਕੋਈ ਵਿਰਲਾ ਹੀ ਕਮਾਈ ਵਾਲਾ ਪੂਰਨ ਸੰਤ ਸਤਿਗੁਰੂ ਹੋਵੇਗਾ ਜੋ ਲੋਕਾਈ ਨੂੰ ਪੂਰਨ ਬੰਦਗੀ ਦੇ ਗੁਰਪ੍ਰਸਾਦੀ ਖੇਲ ਦੀ ਮਹਿਮਾ ਸਮਝਾਉਂਦਾ ਹੈ। ਕੋਈ ਵਿਰਲਾ ਹੀ ਕਮਾਈ ਵਾਲਾ ਪੂਰਨ ਸੰਤ ਸਤਿਗੁਰੂ ਹੋਵੇਗਾ ਜਿਸ ਦੀ ਸੰਗਤ ਵਿੱਚ ਪੂਰਨ ਸਤਿ ਦੀ ਪੂਰਨ ਮਹਿਮਾ ਵਰਤਦੀ ਹੋਵੇਗੀ। ਕੋਈ ਵਿਰਲਾ ਹੀ ਕਮਾਈ ਵਾਲਾ ਪੂਰਨ ਸੰਤ ਸਤਿਗੁਰੂ ਹੋਵੇਗਾ ਜਿਸ ਦੀ ਸੰਗਤ ਵਿੱਚ ਸੁਹਾਗਣਾਂ ਅਤੇ ਸਦਾ ਸੁਹਾਗਣਾਂ ਦਾ ਜਨਮ ਹੁੰਦਾ ਹੈ। ਕੋਈ ਵਿਰਲਾ ਹੀ ਕਮਾਈ ਵਾਲਾ ਪੂਰਨ ਸੰਤ ਸਤਿਗੁਰੂ ਹੋਵੇਗਾ ਜਿਸ ਦੀ ਸੰਗਤ ਵਿੱਚ ਪੂਰਨ ਸਤਿ ਦੀ ਸੇਵਾ ਹੁੰਦੀ ਹੈ ਅਤੇ ਪੂਰਨ ਸਤਿ ਵਰਤਾਇਆ ਜਾਂਦਾ ਹੈ। ਕੋਈ ਵਿਰਲਾ ਹੀ ਕਮਾਈ ਵਾਲਾ ਪੂਰਨ ਸੰਤ ਸਤਿਗੁਰੂ ਹੋਵੇਗਾ ਜਿਸ ਦੀ ਸੰਗਤ ਵਿੱਚ ਗੁਰਬਾਣੀ ਦੀ ਪੂਰਨ ਮਹਿਮਾ ਵਰਤਦੀ ਹੈ ਅਤੇ ਗੁਰਬਾਣੀ ਖ਼ਰੀਦੀ ਅਤੇ ਵੇਚੀ ਨਹੀਂ ਜਾਂਦੀ ਹੈ। ਕੋਈ ਵਿਰਲਾ ਹੀ ਕਮਾਈ ਵਾਲਾ ਪੂਰਨ ਸੰਤ ਸਤਿਗੁਰੂ ਹੋਵੇਗਾ ਜਿਸ ਦੀ ਸੰਗਤ ਵਿੱਚ ਪੂਰਨ ਸਤਿ ਦੀ ਮਹਿਮਾ ਪ੍ਰਗਟ ਹੁੰਦੀ ਹੈ। ਕੋਈ ਵਿਰਲਾ ਹੀ ਕਮਾਈ ਵਾਲਾ ਪੂਰਨ ਸੰਤ ਸਤਿਗੁਰੂ ਹੋਵੇਗਾ ਜਿਸ ਦੀ ਸੰਗਤ ਵਿੱਚ ਗੁਰਬਾਣੀ ਵਿੱਚ ਲਿਖਿਆ ਗਿਆ ਪੂਰਨ ਸਤਿ ਪ੍ਰਤੱਖ ਪ੍ਰਗਟ ਹੁੰਦਾ ਹੈ। ਪੂਰਨ ਸੰਤ ਸਤਿਗੁਰੂ ਦੀ ਬਾਣੀ ਹੀ ਗੁਰਬਾਣੀ ਹੁੰਦੀ ਹੈ। ਪੂਰਨ ਸੰਤ ਸਤਿਗੁਰੂ ਦੀ ਬਾਣੀ ਹੀ ‘ਗੁਰ ਸ਼ਬਦ’ ਹੁੰਦਾ ਹੈ।

ਗੁਰਪ੍ਰਸਾਦਿ ਦੀ ਪ੍ਰਾਪਤੀ ਹੀ ‘ਗੁਰ ਸ਼ਬਦ’ ਦੀ ਪ੍ਰਾਪਤੀ ਹੈ। ਗੁਰਪ੍ਰਸਾਦਿ ਤੋਂ ਭਾਵ ਹੈ ‘ਸਤਿਨਾਮ ਦਾ ਗੁਰਪ੍ਰਸਾਦਿ, ਸਤਿਨਾਮ ਸਿਮਰਨ ਦਾ ਗੁਰਪ੍ਰਸਾਦਿ, ਸਤਿਨਾਮ ਦੀ ਕਮਾਈ ਦਾ ਗੁਰਪ੍ਰਸਾਦਿ, ਪੂਰਨ ਬੰਦਗੀ ਦਾ ਗੁਰਪ੍ਰਸਾਦਿ ਅਤੇ ਸੇਵਾ ਦੇ ਗੁਰਪ੍ਰਸਾਦਿ’ ਦੀ ਪ੍ਰਾਪਤੀ। ਗੁਰ ਸ਼ਬਦ ਦੀ ਪ੍ਰਾਪਤੀ ਦਾ ਭਾਵ ਹੈ ਬੰਦਗੀ ਦਾ ਸ਼ੁਰੂ ਹੋ ਜਾਣਾ। ਗੁਰ ਸ਼ਬਦ ਦੀ ਪ੍ਰਾਪਤੀ ਤੋਂ ਭਾਵ ਹੈ ਸਤਿਨਾਮ ਦਾ ਮਨੁੱਖ ਦੀ ਸੁਰਤਿ ਵਿੱਚ ਉੱਕਰ ਜਾਣਾ। ਗੁਰ ਸ਼ਬਦ ਦੀ ਪ੍ਰਾਪਤੀ ਦਾ ਭਾਵ ਹੈ ਸਤਿਨਾਮ ਦਾ ਸੁਰਤਿ ਵਿੱਚ ਚਲਾ ਜਾਣਾ। ਗੁਰ ਸ਼ਬਦ ਦੀ ਪ੍ਰਾਪਤੀ ਦਾ ਭਾਵ ਹੈ ਸਤਿਨਾਮ ਦਾ ਸੁਰਤਿ ਨਾਲ ਮੇਲ ਹੋ ਜਾਣਾ। ਗੁਰ ਸ਼ਬਦ ਦੀ ਪ੍ਰਾਪਤੀ ਦਾ ਭਾਵ ਹੈ ਸੁਹਾਗ ਦੀ ਪ੍ਰਾਪਤੀ ਹੋ ਜਾਣਾ। ਗੁਰ ਸ਼ਬਦ ਦੀ ਪ੍ਰਾਪਤੀ ਦਾ ਭਾਵ ਹੈ ਸਮਾਧੀ ਦੀ ਪ੍ਰਾਪਤੀ ਹੋ ਜਾਣਾ। ਗੁਰ ਸ਼ਬਦ ਦੀ ਪ੍ਰਾਪਤੀ ਦਾ ਭਾਵ ਹੈ ਦਰਗਾਹ ਵਿੱਚ ਬੰਦਗੀ ਦਾ ਖਾਤਾ ਖੁੱਲ੍ਹ ਜਾਣਾ। ਗੁਰ ਸ਼ਬਦ ਦੀ ਪ੍ਰਾਪਤੀ ਦਾ ਭਾਵ ਹੈ ਕਰਮ ਖੰਡ ਦੀ ਅਵਸਥਾ ਦੀ ਪ੍ਰਾਪਤੀ ਹੋ ਜਾਣਾ। ਗੁਰ ਸ਼ਬਦ ਦੀ ਪ੍ਰਾਪਤੀ ਦੇ ਨਾਲ ਹੀ ਮਨੁੱਖ ਦਾ ਮਨ ਸ਼ਾਂਤ ਹੋ ਜਾਂਦਾ ਹੈ ਅਤੇ ਸਤਿਨਾਮ ਸੁਰਤਿ ਵਿੱਚ ਚਲਾ ਜਾਂਦਾ ਹੈ। ਕਰਮ ਖੰਡ (ਜੋ ਕਿ ਬੰਦਗੀ ਦਾ ਚੌਥਾ ਖੰਡ ਹੈ: ਧਰਮ ਖੰਡ, ਗਿਆਨ ਖੰਡ, ਸਰਮ ਖੰਡ, ਕਰਮ ਖੰਡ ਅਤੇ ਸੱਚ ਖੰਡ) ਵਿੱਚ ਸਥਾਪਿਤ ਹੋਣ ਨਾਲ ਹੀ ਮਨੁੱਖ ਦੀ ਬੰਦਗੀ ਸ਼ੁਰੂ ਹੁੰਦੀ ਹੈ। ਇਸ ਅਵਸਥਾ ਤੋਂ ਪਹਿਲਾਂ ਤਾਂ ਕੇਵਲ ਗੁਰਪ੍ਰਸਾਦਿ ਦੀ ਪ੍ਰਾਪਤੀ ਲਈ ਮਨੁੱਖ ਦਾ ਭਾਂਡਾ (ਦੇਹੀ ਰੂਪੀ) ਤਿਆਰ ਹੁੰਦਾ ਹੈ ਤਾਂ ਜੋ ਇਸ ਵਿੱਚ ਅੰਮ੍ਰਿਤ ਸਮਾ ਸਕੇ। ਪਰੰਤੂ ਪੂਰਨ ਸੰਤ ਸਤਿਗੁਰੂ ਦੀ ਗੁਰਕਿਰਪਾ ਅਤੇ ਗੁਰਪ੍ਰਸਾਦਿ ਦੀ ਪ੍ਰਾਪਤੀ ਨਾਲ ਮਨੁੱਖ ਦੀ ਬੰਦਗੀ ਕਰਮ ਖੰਡ ਵਿੱਚ ਸਥਾਪਿਤ ਹੋ ਜਾਂਦੀ ਹੈ। ਪੂਰਨ ਸੰਤ ਸਤਿਗੁਰੂ ਦੀ ਗੁਰਕਿਰਪਾ ਅਤੇ ਗੁਰਪ੍ਰਸਾਦਿ ਦੀ ਪ੍ਰਾਪਤੀ ਨਾਲ ਹੀ ਮਨੁੱਖ ਦੀ ਬੰਦਗੀ ਸ਼ੁਰੂ ਹੁੰਦੀ ਹੈ।

‘ਗੁਰ ਸ਼ਬਦ’ ਦੀ ਪ੍ਰਾਪਤੀ ਕੇਵਲ ਪੂਰਨ ਸੰਤ ਸਤਿਗੁਰੂ ਦੀ ਚਰਨ-ਸ਼ਰਨ ਵਿੱਚ ਜਾਣ ਨਾਲ ਹੀ ਹੁੰਦੀ ਹੈ। ਜੋ ਮਨੁੱਖ ਪੂਰਨ ਸੰਤ ਸਤਿਗੁਰੂ ਦੇ ਸਤਿ ਚਰਨਾਂ ਉੱਪਰ ਆਪਣਾ ਤਨ-ਮਨ-ਧਨ ਅਰਪਣ ਕਰਦੇ ਹਨ ਉਨ੍ਹਾਂ ਨੂੰ ਗੁਰ ਸ਼ਬਦ ਦੀ ਪ੍ਰਾਪਤੀ ਹੋ ਜਾਂਦੀ ਹੈ। ਪੂਰਨ ਬੰਦਗੀ ਦਾ ਰਹੱਸ ਕੇਵਲ ਇਤਨਾ ਹੀ ਹੈ ਕਿ ਪੂਰਨ ਸੰਤ ਸਤਿਗੁਰੂ ਦੇ ਚਰਨਾਂ ਉੱਪਰ ਤਨ-ਮਨ-ਧਨ ਅਰਪਣ ਕਰਨ ਨਾਲ ਗੁਰ ਸ਼ਬਦ ਦੀ ਪ੍ਰਾਪਤੀ ਹੋ ਜਾਂਦੀ ਹੈ। ਪੂਰਨ ਸੰਤ ਸਤਿਗੁਰੂ ਦੀ ਚਰਨ-ਸ਼ਰਨ ਵਿੱਚ ਜਾਣ ਤੋਂ ਬਿਨਾਂ ਗੁਰਪ੍ਰਸਾਦਿ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਪੂਰਨ ਸੰਤ ਸਤਿਗੁਰੂ ਦੀ ਚਰਨ-ਸ਼ਰਨ ਵਿੱਚ ਪੂਰਨ ਸਮਰਪਣ ਕਰਨ ਤੋਂ ਬਿਨਾਂ ਸਤਿਨਾਮ, ਸਤਿਨਾਮ ਸਿਮਰਨ, ਸਤਿਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦਾ ਗੁਰਪ੍ਰਸਾਦਿ ਪ੍ਰਾਪਤ ਨਹੀਂ ਹੁੰਦਾ ਹੈ। ਪੂਰਨ ਸੰਤ ਸਤਿਗੁਰੂ ਦੇ ਸਤਿ ਚਰਨਾਂ ‘ਤੇ ਪੂਰਨ ਸਮਰਪਣ ਕਰਨ ਨਾਲ ਹੀ ਸਤਿਨਾਮ ਸੁਰਤਿ ਵਿੱਚ ਜਾਂਦਾ ਹੈ ਅਤੇ ਸ਼ਬਦ ਸੁਰਤਿ ਦਾ ਸੁਮੇਲ ਹੁੰਦਾ ਹੈ। ਪੂਰਨ ਸੰਤ ਸਤਿਗੁਰੂ ਦੇ ਸਤਿ ਚਰਨਾਂ ‘ਤੇ ਪੂਰਨ ਸਮਰਪਣ ਕਰਨ ਨਾਲ ਹੀ ਸਮਾਧੀ ਅਤੇ ਸੁੰਨ ਸਮਾਧੀ ਦੀ ਪ੍ਰਾਪਤੀ ਹੁੰਦੀ ਹੈ। ਪੂਰਨ ਸੰਤ ਸਤਿਗੁਰੂ ਦੀ ਚਰਨ-ਸ਼ਰਨ ਵਿੱਚ ਪੂਰਨ ਸਮਰਪਣ ਕਰਨ ਤੋਂ ਬਿਨਾਂ ਸਤਿ ਸਰੋਵਰ ਜਾਗਰਤ ਨਹੀਂ ਹੁੰਦੇ ਹਨ ਅਤੇ ਨਾ ਹੀ ਮਨੁੱਖ ਦੇ ਬਜਰ ਕਪਾਟ ਖੁੱਲ੍ਹਦੇ ਹਨ। ਪੂਰਨ ਸੰਤ ਸਤਿਗੁਰੂ ਦੀ ਚਰਨ-ਸ਼ਰਨ ਵਿੱਚ ਪੂਰਨ ਸਮਰਪਣ ਕਰਨ ਨਾਲ ਹੀ ਪੂਰਨ ਬੰਦਗੀ ਦੀ ਪ੍ਰਾਪਤੀ ਹੁੰਦੀ ਹੈ। ਪੂਰਨ ਸੰਤ ਸਤਿਗੁਰੂ ਦੀ ਚਰਨ-ਸ਼ਰਨ ਵਿੱਚ ਪੂਰਨ ਸਮਰਪਣ ਕਰਨ ਨਾਲ ਹੀ ਮਾਇਆ ਨੂੰ ਜਿੱਤਿਆ ਜਾ ਸਕਦਾ ਹੈ। ਪੂਰਨ ਸੰਤ ਸਤਿਗੁਰੂ ਦੇ ਸਤਿ ਚਰਨਾਂ ‘ਤੇ ਪੂਰਨ ਸਮਰਪਣ ਕਰਨ ਨਾਲ ਹੀ ਸੁਹਾਗ ਅਤੇ ਸਦਾ ਸੁਹਾਗ ਦੀ ਪ੍ਰਾਪਤੀ ਹੁੰਦੀ ਹੈ। ਇਸ ਪਰਮ ਸਤਿ ਤੱਤ ਨੂੰ ਗੁਰਬਾਣੀ ਵਿੱਚ ਬਾਰ-ਬਾਰ ਸਤਿਗੁਰੂ ਸਾਹਿਬਾਨ ਨੇ ਦ੍ਰਿੜ੍ਹ ਕਰਵਾਇਆ ਹੈ:

ਹੋਰੁ ਕਿਤੈ ਭਗਤਿ ਨ ਹੋਵਈ ਬਿਨੁ ਸਤਿਗੁਰ ਕੇ ਉਪਦੇਸ

(ਪੰਨਾ ੨੨)

ਬਿਨੁ ਸਤਿਗੁਰ ਕਿਨੈ ਨ ਪਾਇਓ ਕਰਿ ਵੇਖਹੁ ਮਨਿ ਵੀਚਾਰਿ

(ਪੰਨਾ ੩੭)

ਬਿਨੁ ਸਤਿਗੁਰ ਮੁਕਤਿ ਨ ਪਾਈਐ ਮਨਮੁਖਿ ਫਿਰੈ ਦਿਵਾਨੁ

(ਪੰਨਾ ੩੮-੩੯)

ਬਿਨੁ ਸਤਿਗੁਰ ਹਰਿ ਨਾਮੁ ਨ ਲਭਈ ਲਖ ਕੋਟੀ ਕਰਮ ਕਮਾਉ

(ਪੰਨਾ ੪੦)

ਬਿਨੁ ਸਤਿਗੁਰ ਨਾਉ ਨ ਪਾਈਐ ਬਿਨੁ ਨਾਵੈ ਕਿਆ ਸੁਆਉ

(ਪੰਨਾ ੫੮)

ਬਿਨੁ ਸਤਿਗੁਰ ਕਿਨੈ ਨ ਪਾਇਓ ਬਿਨੁ ਸਤਿਗੁਰ ਕਿਨੈ ਨ ਪਾਇਆ

ਸਤਿਗੁਰ ਵਿਚਿ ਆਪੁ ਰਖਿਓਨੁ ਕਰਿ ਪਰਗਟੁ ਆਖਿ ਸੁਣਾਇਆ

ਸਤਿਗੁਰ ਮਿਲਿਐ ਸਦਾ ਮੁਕਤੁ ਹੈ ਜਿਨਿ ਵਿਚਹੁ ਮੋਹੁ ਚੁਕਾਇਆ

(ਪੰਨਾ ੪੬੬)

ਬਿਨੁ ਸਤਿਗੁਰ ਸੇਵੇ ਨਾਮੁ ਨ ਪਾਈਐ ਪੜਿ ਥਾਕੇ ਸਾਂਤਿ ਨ ਆਈ ਹੇ

(ਪੰਨਾ ੧੦੪੬)

ਬਿਨੁ ਸਤਿਗੁਰ ਭਗਤਿ ਨ ਹੋਵਈ ਨਾਮਿ ਨ ਲਗੈ ਪਿਆਰੁ

(ਪੰਨਾ ੧੪੧੭)

ਇਸ ਲਈ ਇਸ ਪਰਮ ਪੂਰਨ ਸਤਿ ਨੂੰ ਸਾਰੇ ਸਤਿਗੁਰੂ ਅਵਤਾਰ ਸਾਹਿਬਾਨਾਂ ਨੇ ਗੁਰਬਾਣੀ ਵਿੱਚ ਪ੍ਰਤੱਖ ਪ੍ਰਗਟ ਕੀਤਾ ਹੈ ਕਿ ਬੰਦਗੀ ਦਾ ਗੁਰਪ੍ਰਸਾਦਿ ਕੇਵਲ ਪੂਰਨ ਸੰਤ ਸਤਿਗੁਰੂ ਪਾਸੋਂ ਹੀ ਪ੍ਰਾਪਤ ਹੁੰਦਾ ਹੈ। ਬੰਦਗੀ ਕੇਵਲ ਪੂਰਨ ਸੰਤ ਸਤਿਗੁਰੂ ਦੇ ਸਤਿ ਚਰਨਾਂ ਉੱਪਰ ਪੂਰਨ ਸਮਰਪਣ ਕਰਨ ਨਾਲ ਹੀ ਪ੍ਰਾਪਤ ਹੁੰਦੀ ਹੈ। ਸਤਿਨਾਮ, ਸਤਿਨਾਮ ਸਿਮਰਨ, ਸਤਿਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦਾ ਗੁਰਪ੍ਰਸਾਦਿ ਕੇਵਲ ਪੂਰਨ ਸੰਤ ਸਤਿਗੁਰੂ ਦੇ ਸਤਿ ਚਰਨਾਂ ‘ਤੇ ਪੂਰਨ ਸਮਰਪਣ ਕਰਨ ਨਾਲ ਹੀ ਹੁੰਦਾ ਹੈ। ਸਤਿਨਾਮ ਸੁਰਤਿ ਵਿੱਚ ਕੇਵਲ ਪੂਰਨ ਸੰਤ ਸਤਿਗੁਰੂ ਦੀ ਗੁਰਕਿਰਪਾ ਅਤੇ ਗੁਰਪ੍ਰਸਾਦਿ ਨਾਲ ਹੀ ਟਿਕ ਜਾਂਦਾ ਹੈ। ਮਨੁੱਖ ਨੂੰ ਸਮਾਧੀ ਅਤੇ ਸੁੰਨ ਸਮਾਧੀ ਦੀ ਪ੍ਰਾਪਤੀ ਕੇਵਲ ਪੂਰਨ ਸੰਤ ਸਤਿਗੁਰੂ ਦੀ ਗੁਰਕਿਰਪਾ ਅਤੇ ਗੁਰਪ੍ਰਸਾਦਿ ਨਾਲ ਹੀ ਹੁੰਦੀ ਹੈ। ਮਨੁੱਖ ਦੀ ਸੂਖਸ਼ਮ ਦੇਹੀ ਵਿੱਚ ਸਥਿਤ ੭ ਸਤਿ ਸਰੋਵਰ ਕੇਵਲ ਪੂਰਨ ਸੰਤ ਸਤਿਗੁਰੂ ਦੀ ਗੁਰਕਿਰਪਾ ਅਤੇ ਗੁਰਪ੍ਰਸਾਦਿ ਨਾਲ ਹੀ ਜਾਗਰਤ ਹੁੰਦੇ ਹਨ। ਸੂਖਸ਼ਮ ਦੇਹੀ ਵਿੱਚ ਸਥਿਤ ਮਨੁੱਖ ਦੇ ਸਾਰੇ ਬਜਰ ਕਪਾਟ ਅਤੇ ਦਸਮ ਦੁਆਰ ਕੇਵਲ ਪੂਰਨ ਸੰਤ ਸਤਿਗੁਰੂ ਦੀ ਗੁਰਕਿਰਪਾ ਅਤੇ ਗੁਰਪ੍ਰਸਾਦਿ ਨਾਲ ਹੀ ਖੁਲ੍ਹਦੇ ਹਨ। ਮਨੁੱਖ ਦੇ ਹਿਰਦੇ ਵਿੱਚ ਸਤਿਨਾਮ ਕੇਵਲ ਪੂਰਨ ਸੰਤ ਸਤਿਗੁਰੂ ਦੀ ਗੁਰਕਿਰਪਾ ਅਤੇ ਗੁਰਪ੍ਰਸਾਦਿ ਨਾਲ ਹੀ ਪ੍ਰਕਾਸ਼ਮਾਨ ਹੁੰਦਾ ਹੈ। ਮਨੁੱਖ ਦੇ ਰੋਮ-ਰੋਮ ਵਿੱਚ ਸਤਿਨਾਮ ਕੇਵਲ ਪੂਰਨ ਸੰਤ ਸਤਿਗੁਰੂ ਦੀ ਗੁਰਕਿਰਪਾ ਅਤੇ ਗੁਰਪ੍ਰਸਾਦਿ ਨਾਲ ਹੀ ਪ੍ਰਕਾਸ਼ਮਾਨ ਹੁੰਦਾ ਹੈ। ਪੰਜ ਚੰਡਾਲਾਂ (ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ) ਨੂੰ ਕੇਵਲ ਪੂਰਨ ਸੰਤ ਸਤਿਗੁਰੂ ਦੀ ਗੁਰਕਿਰਪਾ ਅਤੇ ਗੁਰਪ੍ਰਸਾਦਿ ਨਾਲ ਹੀ ਜਿੱਤਿਆ ਜਾਂਦਾ ਹੈ। ਮਨੁੱਖ ਦੀ ਤ੍ਰਿਸ਼ਣਾ ਕੇਵਲ ਪੂਰਨ ਸੰਤ ਸਤਿਗੁਰੂ ਦੀ ਗੁਰਕਿਰਪਾ ਅਤੇ ਗੁਰਪ੍ਰਸਾਦਿ ਨਾਲ ਹੀ ਬੁਝਦੀ ਹੈ। ਮਾਇਆ ਨੂੰ ਕੇਵਲ ਪੂਰਨ ਸੰਤ ਸਤਿਗੁਰੂ ਦੀ ਗੁਰਕਿਰਪਾ ਅਤੇ ਗੁਰਪ੍ਰਸਾਦਿ ਨਾਲ ਹੀ ਜਿੱਤਿਆ ਜਾਂਦਾ ਹੈ। ਜੀਵਨ ਮੁਕਤੀ ਕੇਵਲ ਪੂਰਨ ਸੰਤ ਸਤਿਗੁਰੂ ਦੀ ਗੁਰਕਿਰਪਾ ਅਤੇ ਗੁਰਪ੍ਰਸਾਦਿ ਨਾਲ ਹੀ ਪ੍ਰਾਪਤ ਹੁੰਦੀ ਹੈ। ਪੂਰਨ ਸੰਤ ਸਤਿਗੁਰੂ ਦੇ ਸਤਿ ਚਰਨਾਂ ‘ਤੇ ਜੋ ਪੂਰਨ ਸਮਰਪਣ ਕਰਦੇ ਹਨ; ਉਨ੍ਹਾਂ ਨੂੰ ਇਹ ਸਾਰੀਆਂ ਰੂਹਾਨੀ ਪ੍ਰਾਪਤੀਆਂ ਸਹਿਜੇ ਹੀ ਹੋ ਜਾਂਦੀਆਂ ਹਨ। ਕਿਉਂਕਿ ਪੂਰਨ ਸੰਤ ਸਤਿਗੁਰੂ ਦੇ ਛਤਰ ਹੇਠ ਮਾਇਆ ਦਾ ਪ੍ਰਭਾਵ ਨਹੀਂ ਹੁੰਦਾ ਹੈ ਅਤੇ ਜੋ ਜਿਗਿਆਸੂ ਐਸੇ ਮਹਾ ਪੁਰਖਾਂ ਦੇ ਛਤਰ ਹੇਠ ਬੈਠ ਜਾਂਦੇ ਹਨ; ਉਨ੍ਹਾਂ ਦੀ ਬੰਦਗੀ ਸਹਿਜੇ ਹੀ ਪੂਰਨ ਹੋ ਜਾਂਦੀ ਹੈ। ਪੂਰਨ ਸੰਤ ਸਤਿਗੁਰੂ ਦੇ ਸਤਿ ਚਰਨਾਂ ‘ਤੇ ਜੋ ਮਨੁੱਖ ਪੂਰਨ ਸਮਰਪਣ ਕਰਦੇ ਹਨ; ਉਨ੍ਹਾਂ ਦੇ ਸੀਸ ਉੱਪਰ ਸਦਾ ਹੀ ਐਸੇ ਮਹਾ ਪੁਰਖ ਦਾ ਛਤਰ ਝੂਲਦਾ ਰਹਿੰਦਾ ਹੈ। ਐਸਾ ਬੰਦਗੀ ਵਿੱਚ ਲੀਨ ਮਨੁੱਖ ਧਰਤੀ ਉੱਪਰ ਜਿੱਥੇ ਮਰਜ਼ੀ ਬੈਠਾ ਹੋਵੇ, ਉਸ ਦੇ ਸਤਿਗੁਰੂ ਦਾ ਛਤਰ ਸਦਾ ਉਸ ਦੇ ਸੀਸ ਉੱਪਰ ਝੂਲਦਾ ਹੈ ਅਤੇ ਉਸ ਦੀ ਰੱਖਿਆ ਕਰਦਾ ਹੈ। ਕਿਉਂਕਿ ਪੂਰਨ ਸੰਤ ਸਤਿਗੁਰੂ ਦਾ ਛਤਰ ਬੇਅੰਤ ਹੈ ਅਤੇ ਉਹ ਛਤਰ ਸਾਰੇ ਬ੍ਰਹਿਮੰਡ ਵਿੱਚ ਝੂਲਦਾ ਹੈ। ਐਸੇ ਜਿਗਿਆਸੂ ਜਿਨ੍ਹਾਂ ਨੂੰ ਪੂਰਨ ਸੰਤ ਸਤਿਗੁਰੂ ਦੀ ਗੁਰਕਿਰਪਾ ਅਤੇ ਗੁਰਪ੍ਰਸਾਦਿ ਪ੍ਰਾਪਤ ਹੁੰਦਾ ਹੈ, ਜਦ ਉਹ ਸਿਮਰਨ ਸਮਾਧੀ ਧਾਰਨ ਕਰਦੇ ਹਨ ਤਾਂ ਉਨ੍ਹਾਂ ਕੋਲ ਬਹੁਤ ਸਾਰੀਆਂ ਮੁਕਤ ਸੰਤ ਰੂਹਾਂ ਆ ਕੇ ਬਿਰਾਜਮਾਨ ਹੋ ਜਾਂਦੀਆਂ ਹਨ ਅਤੇ ਸਿਮਰਨ ਕਰਦੀਆਂ ਹਨ। ਐਸੀਆਂ ਮੁਕਤ ਸੰਤ ਰੂਹਾਂ ਦੀ ਮੌਜੂਦਗੀ ਨਾਲ ਸਮਾਧੀ ਵਿੱਚ ਬੈਠੇ ਹੋਏ ਜਿਗਿਆਸੂ ਦੇ ਆਲੇ-ਦੁਆਲੇ ਦਾ ਵਾਤਾਵਰਨ ਪਵਿੱਤਰ ਹੋ ਜਾਂਦਾ ਹੈ ਅਤੇ ਇਹ ਸੰਤ ਰੂਹਾਂ ਉਸ ਦੇ ਸਿਮਰਨ ਵਿੱਚ ਸਹਾਇਕ ਸਿੱਧ ਹੁੰਦੀਆਂ ਹਨ। ਇਸ ਲਈ ਜਦ ਸਮਾਧੀ ਵਿੱਚ ਲੀਨ ਜਿਗਿਆਸੂ ਸਿਮਰਨ ਵਿੱਚ ਗਹਿਰਾ ਉਤਰ ਜਾਂਦਾ ਹੈ ਤਾਂ ਉਹ ਕੇਵਲ ਆਪਣਾ ਹੀ ਭਲਾ ਨਹੀਂ ਕਰਦਾ ਬਲਕਿ ਉਹ ਆਲੇ-ਦੁਆਲੇ ਦੇ ਵਾਤਾਵਰਨ ਵਿੱਚ ਵਿਚਰਦੇ ਹੋਏ ਆਂਢੀਆਂ-ਗੁਆਂਢੀਆਂ ਨੂੰ ਵੀ ਸ਼ਾਂਤ ਕਰ ਦਿੰਦਾ ਹੈ। ਪੂਰਨ ਸੰਤ ਸਤਿਗੁਰੂ ਦੀ ਮਹਿਮਾ ਬੇਅੰਤ ਹੁੰਦੀ ਹੈ। ਪੂਰਨ ਸੰਤ ਸਤਿਗੁਰੂ ਨਿਰੰਕਾਰ ਰੂਪ ਹੁੰਦਾ ਹੈ। ਪੂਰਨ ਬ੍ਰਹਮ ਗਿਆਨੀ ਆਪ ਪਰਮੇਸ਼ਰ ਹੁੰਦਾ ਹੈ। ਭਾਵ ਸਤਿ ਪਾਰਬ੍ਰਹਮ ਪਰਮੇਸ਼ਰ ਪੂਰਨ ਸੰਤ ਸਤਿਗੁਰੂ ਜਾਂ ਪੂਰਨ ਬ੍ਰਹਮ ਗਿਆਨੀ ਵਿੱਚ ਆਪ ਪ੍ਰਗਟ ਹੁੰਦਾ ਹੈ। ਇਸ ਲਈ ਜੋ ਜਿਗਿਆਸੂ ਇਸ ਪਰਮ ਸਤਿ ਤੱਤ ਨੂੰ ਸਮਝ ਲੈਂਦੇ ਹਨ ਕਿ ਪੂਰਨ ਸੰਤ ਸਤਿਗੁਰੂ ਹੀ ਆਪ ਪਰਮੇਸ਼ਰ ਹੈ ਉਨ੍ਹਾਂ ਦੀ ਬੰਦਗੀ ਸਹਿਜੇ ਹੀ ਪੂਰਨ ਹੋ ਜਾਂਦੀ ਹੈ। ਭਾਵ ਜੋ ਗੁਰਬਾਣੀ ਕਹਿੰਦੀ ਹੈ ਉਸ ਉਪਦੇਸ਼ ਨੂੰ ਸੁਣਨ, ਮੰਨਣ ਅਤੇ ਕਰਨ ਨਾਲ ਬੰਦਗੀ ਸਹਿਜੇ ਹੀ ਪੂਰਨ ਹੋ ਜਾਂਦੀ ਹੈ। ਇਸ ਤਰ੍ਹਾਂ ਨਾਲ ਪੂਰਨ ਬ੍ਰਹਮ ਗਿਆਨ ਕੇਵਲ ਪੂਰਨ ਸੰਤ ਸਤਿਗੁਰੂ ਹੀ ਵਰਤਾਉਂਦਾ ਹੈ। ਇਸੇ ਪੂਰਨ ਸਤਿ ਦੇ ਇਸ ਪਰਮ ਸ਼ਕਤੀਸ਼ਾਲੀ ਉਪਦੇਸ਼ ਨੂੰ ਇਸ ਪਉੜੀ ਵਿੱਚ ‘ਸੋਹਿਲਾ’ ਕਿਹਾ ਗਿਆ ਹੈ ਜੋ ਪੂਰਨ ਸੰਤ ਸਤਿਗੁਰੂ ਦੀ ਗੁਰਕਿਰਪਾ ਅਤੇ ਗੁਰਪ੍ਰਸਾਦਿ ਨਾਲ ਪ੍ਰਾਪਤ ਹੁੰਦਾ ਹੈ।

ਪੂਰਨ ਸੰਤ ਸਤਿਗੁਰੂ ਦੀ ਇਸ ਬੇਅੰਤ ਮਹਿਮਾ ਬਾਰੇ ਇਸ ਪਰਮ ਸ਼ਕਤੀਸ਼ਾਲੀ ਸਤਿ ਨੂੰ ਜਾਣਨ ਤੋਂ ਬਾਅਦ ਜਿਗਿਆਸੂ ਦੇ ਮਨ ਵਿੱਚ ਇਹ ਪ੍ਰਸ਼ਨ ਲਾਜ਼ਮੀ ਹੈ ਕਿ ਪੂਰਨ ਸੰਤ ਸਤਿਗੁਰੂ ਦੀ ਸੰਗਤ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ। ਗੁਰਬਾਣੀ ਗੁਰੂ ਦੇ ਅਨੁਸਾਰ ਪੂਰਨ ਸੰਤ ਸਤਿਗੁਰੂ ਦੀ ਪ੍ਰਾਪਤੀ ਕਰਮ ਦੇ ਵਿਧਾਨ ਅਨੁਸਾਰ ਮਨੁੱਖ ਦੇ ਪੂਰਬਲੇ ਜਨਮਾਂ ਦੇ ਕਰਮਾਂ ਦੇ ਆਧਾਰ ‘ਤੇ ਹੁੰਦੀ ਹੈ। ਬੰਦਗੀ ਅਤੇ ਜੀਵਨ ਮੁਕਤੀ ਦੀ ਪ੍ਰਾਪਤੀ ਕੇਵਲ ਇੱਕ ਜਨਮ ਦਾ ਖੇਲ ਨਹੀਂ ਹੈ। ਜੀਵਨ ਮੁਕਤੀ ਤੱਕ ਪਹੁੰਚਣ ਲਈ ਮਨੁੱਖ ਨੂੰ ਕਈ ਜਨਮਾਂ ਤੱਕ ਘਾਲਣਾ ਘਾਲਣੀ ਪੈਂਦੀ ਹੈ। ਕਿਉਂਕਿ ਦੁਨਿਆਵੀ ਜੀਵਨ ਵਿੱਚ ਮਾਇਆ ਦੀ ਚਮਕ-ਦਮਕ ਇਤਨੀ ਪ੍ਰਬਲ ਹੈ ਕਿ ਉਹ ਮਨੁੱਖ ਨੂੰ ਸਤਿ ਪਾਰਬ੍ਰਹਮ ਪਰਮੇਸ਼ਰ ਵਾਲੇ ਪਾਸੇ ਨੂੰ ਲੱਗਣ ਹੀ ਨਹੀਂ ਦਿੰਦੀ ਹੈ। ਮਨੁੱਖ ਦਾ ਸਾਰਾ ਜੀਵਨ ਮਾਇਆ ਦੀ ਗੁਲਾਮੀ ਵਿੱਚ ਕਦੋਂ ਬਤੀਤ ਹੋ ਜਾਂਦਾ ਹੈ ਉਸ ਨੂੰ ਪਤਾ ਹੀ ਨਹੀਂ ਚਲਦਾ ਹੈ। ਇੱਕ ਆਮ ਮਨੁੱਖ ਮਾਇਆ ਰੂਪੀ ਸੰਸਾਰ ਨੂੰ ਹੀ ਸੱਚ ਮੰਨੀ ਬੈਠਾ ਹੈ। ਮਾਇਆ ਦੀ ਗੁਲਾਮੀ ਵਿੱਚ ਵਿਚਰਦਾ ਹੋਇਆ ਮਨੁੱਖ ਜਦੋਂ ਆਪਣੇ ਹੀ ਅਸਤਿ ਕਰਮਾਂ ਕਾਰਨ ਦੁੱਖਾਂ, ਕਲੇਸ਼ਾਂ, ਰੋਗਾਂ, ਮੁਸੀਬਤਾਂ, ਗਰੀਬੀ ਆਦਿ ਦਾ ਅਨੁਭਵ ਕਰਦਾ ਹੈ ਤਾਂ ਮਨੁੱਖ ਸਤਿ ਪਾਰਬ੍ਰਹਮ ਪਰਮੇਸ਼ਰ ਵਾਲੇ ਪਾਸੇ ਨੂੰ ਮੁਖ ਕਰਦਾ ਹੈ। ਮਨੁੱਖ ਆਪਣੀ ਤ੍ਰਿਸ਼ਣਾ ਨੂੰ ਬੁਝਾਉਣ ਵਾਸਤੇ ਜਦੋਂ ਪੰਜ ਚੰਡਾਲਾਂ (ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ) ਦੀ ਗੁਲਾਮੀ ਅਧੀਨ ਝੂਠ ਕਰਮ ਕਰਦਾ ਹੈ ਤਾਂ ਇਨ੍ਹਾਂ ਅਸਤਿ ਕਰਮਾਂ ਦੇ ਕਾਰਨ ਜਦ ਦੁੱਖਾਂ, ਕਲੇਸ਼ਾਂ, ਮੁਸੀਬਤਾਂ, ਗਰੀਬੀ, ਮਾਨਸਿਕ ਅਤੇ ਸਰੀਰਕ ਰੋਗਾਂ ਦਾ ਅਨੁਭਵ ਕਰ ਕੇ ਨਿਰਾਸ਼ਤਾ ਨਾਲ ਘਿਰ ਜਾਂਦਾ ਹੈ ਤਾਂ ਉਹ ਆਪਣਾ ਰੁੱਖ ਸਤਿ ਪਾਰਬ੍ਰਹਮ ਪਰਮੇਸ਼ਰ ਵੱਲ ਨੂੰ ਕਰਦਾ ਹੈ। ਇਨ੍ਹਾਂ ਦੁੱਖਾਂ, ਕਲੇਸ਼ਾਂ, ਮੁਸੀਬਤਾਂ, ਗਰੀਬੀ, ਮਾਨਸਿਕ ਅਤੇ ਸਰੀਰਕ ਰੋਗਾਂ ਦਾ ਅਨੁਭਵ ਹੀ ਉਸ ਦਾ ਦਾਰੂ ਬਣਦਾ ਹੈ ਅਤੇ ਇਸ ਮਜਬੂਰੀ ਦੀ ਹਾਲਤ ਵਿੱਚ ਪਹੁੰਚ ਕੇ ਫਿਰ ਉਸ ਦਾ ਮੁਖ ਸਤਿ ਪਾਰਬ੍ਰਹਮ ਪਰਮੇਸ਼ਰ ਵੱਲ ਨੂੰ ਮੁੜਦਾ ਹੈ। ਮਾਇਆ ਦੀ ਗੁਲਾਮੀ ਵਿੱਚ ਵਿਚਰਦੀ ਹੋਈ ਆਪਣੀ ਐਸੀ ਮਾੜੀ ਅਤੇ ਅਤਿਅੰਤ ਦੁਖਦਾਈ ਦੁਰਦਸ਼ਾ ਦਾ ਸ਼ਿਕਾਰ ਹੋ ਕੇ ਰੱਬ ਨੂੰ ਚੇਤੇ ਕਰਦਾ ਹੈ। ਬੱਸ ਇੱਥੋਂ ਹੀ ਮਨੁੱਖ ਦੀ ਮੁਹਾੜ ਰੱਬ ਵਾਲੇ ਪਾਸੇ ਨੂੰ ਹੁੰਦੀ ਹੈ। ਫਿਰ ਮਨੁੱਖ ਰੱਬ ਨੂੰ ਯਾਦ ਕਰਨਾ ਸ਼ੁਰੂ ਕਰਦਾ ਹੈ। ਹੌਲੀ-ਹੌਲੀ ਅਸਤਿ ਕਰਮਾਂ ਨੂੰ ਛੱਡਣਾ ਸ਼ੁਰੂ ਕਰਦਾ ਹੈ। ਰੱਬ ਤੋਂ ਖੌਫ਼ ਖਾਂਦਾ ਹੈ ਅਤੇ ਸਤਿ ਕਰਮਾਂ ਵੱਲ ਨੂੰ ਵੱਧਣਾ ਸ਼ੁਰੂ ਕਰਦਾ ਹੈ। ਚੰਗੇ-ਮਾੜੇ ਦੀ ਸੋਝੀ ਪੈਣੀ ਸ਼ੁਰੂ ਹੋ ਜਾਂਦੀ ਹੈ। ਮਾੜੇ ਕਰਮਾਂ ਦਾ ਤਿਆਗ ਕਰਨ ਲੱਗ ਪੈਂਦਾ ਹੈ। ਚੰਗੇ ਕਰਮ ਕਰਨ ਲੱਗ ਪੈਂਦਾ ਹੈ। ਸੱਚਾਈ ਦੇ ਮਾਰਗ ਉੱਪਰ ਚੱਲਣ ਦਾ ਯਤਨ ਕਰਦਾ ਹੈ। ਹੌਲੀ-ਹੌਲੀ ਸਤਿ ਕਰਮਾਂ ਵੱਲ ਰੁਚੀ ਵੱਧਦੀ ਹੈ ਅਤੇ ਸਤੋ ਬਿਰਤੀ ਵੱਧਣੀ ਸ਼ੁਰੂ ਹੋ ਜਾਂਦੀ ਹੈ। ਸਤਿ ਕਰਮ ਕਰਦੇ-ਕਰਦੇ ਸਤੋ (ਦਇਆ, ਧਰਮ, ਸੰਤੋਖ, ਸੰਜਮ) ਬਿਰਤੀ ਰਜੋ (ਤ੍ਰਿਸ਼ਨਾ) ਅਤੇ ਤਮੋ (ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ) ਬਿਰਤੀ ਉੱਪਰ ਹਾਵੀ ਹੋ ਜਾਂਦੀ ਹੈ। ਸਤੋ ਬਿਰਤੀ ਵਾਲੇ ਮਨੁੱਖਾਂ ਨੂੰ ਮੌਤ ਤੋਂ ਉਪਰੰਤ ਫਿਰ ਮਨੁੱਖੇ ਜਨਮ ਦਾ ਸੁਭਾਗ ਪ੍ਰਾਪਤ ਹੋ ਜਾਂਦਾ ਹੈ। ਰੱਬ ਵਾਲੇ ਪਾਸੇ ਨੂੰ ਤੁਰਦੇ ਹੋਏ ਮਨੁੱਖ ਦੀ ਮੌਤ ਤੋਂ ਬਾਅਦ ਜਦ ਅਗਲਾ ਮਨੁੱਖਾ ਜਨਮ ਪ੍ਰਾਪਤ ਹੁੰਦਾ ਹੈ ਤਾਂ ਪਿਛਲੇ ਜਨਮ ਦੇ ਸਤੋ ਬਿਰਤੀ ਵਾਲੇ ਸੰਸਕਾਰ ਉਸ ਦੀ ਸਹਾਇਤਾ ਕਰਦੇ ਹਨ। ਪਿਛਲੇ ਜਨਮ ਵਿੱਚ ਰੱਬ ਵੱਲ ਨੂੰ ਤੁਰਦੇ ਹੋਏ ਉਸਨੇ ਜਿਤਨਾ ਪੈਂਡਾ ਤੁਰ ਕੇ ਤਯ ਕੀਤਾ ਹੁੰਦਾ ਹੈ ਉਸ ਨੂੰ ਉਸ ਤੋਂ ਅੱਗੇ ਤੁਰਨ ਦੀ ਬਖ਼ਸ਼ਿਸ਼ ਪ੍ਰਾਪਤ ਹੁੰਦੀ ਹੈ। ਹਾਲਾਂਕਿ ਦੁਨਿਆਵੀ ਜੀਵਨ ਵਿੱਚ ਮਨੁੱਖ ਦੇ ਨਵੇਂ ਜਨਮ ਵਿੱਚ ਮਨੁੱਖ ਨੂੰ ਸਾਰੀਆਂ ਕਿਰਿਆਵਾਂ (ਜਿਵੇਂ ਸਕੂਲੀ ਸਿੱਖਿਆ, ਨੌਕਰੀ, ਵਪਾਰ, ਵਿਆਹ, ਕਬੀਲਦਾਰੀ ਆਦਿ ਸਾਰੇ ਕਾਰ-ਵਿਹਾਰ) ਫਿਰ ਨਵੇਂ ਸਿਰੇ ਤੋਂ ਕਰਨੀਆਂ ਪੈਂਦੀਆਂ ਹਨ। ਪਰੰਤੂ ਮਨੁੱਖ ਦਾ ਰੱਬ ਵਾਲੇ ਪਾਸੇ ਨੂੰ ਜਾਂਦਾ ਹੋਇਆ ਪੈਂਡਾ ਮੁੱਢ ਤੋਂ ਨਹੀਂ ਸ਼ੁਰੂ ਹੁੰਦਾ ਹੈ, ਬਲਕਿ ਜਿੱਥੇ ਤੱਕ ਮਨੁੱਖ ਪਿੱਛਲੇ ਜਨਮ ਵਿੱਚ ਤੁਰ ਕੇ ਪਹੁੰਚਿਆ ਹੁੰਦਾ ਹੈ, ਅਗਲਾ ਪੈਂਡਾ ਉਥੋਂ ਹੀ ਸ਼ੁਰੂ ਹੋ ਜਾਂਦਾ ਹੈ। ਭਾਵ ਰੱਬ ਵਾਲੇ ਪਾਸੇ ਨੂੰ ਪਿੱਛਲੇ ਜਨਮਾਂ ਵਿੱਚ ਕੀਤੀ ਗਈ ਘਾਲਣਾ ਵਿਅਰਥ ਨਹੀਂ ਜਾਂਦੀ ਬਲਕਿ ਉਹ ਸਾਰੀ ਘਾਲਣਾ ਦਾ ਫਲ ਮਨੁੱਖ ਨੂੰ ਰੱਬ ਵਾਲੇ ਪਾਸੇ ਨੂੰ ਅਗਾਂਹ ਵਧਾਉਂਦਾ ਹੈ। ਇਸ ਤਰ੍ਹਾਂ ਜਨਮ ਦਰ ਜਨਮ ਮਨੁੱਖ ਦੇ ਸਤਿ ਕਰਮ ਵਧਦੇ ਜਾਂਦੇ ਹਨ ਅਤੇ ਉਸ ਦਾ ਸਤਿ ਕਰਮਾਂ ਦਾ ਪਲੜਾ ਅਸਤਿ ਕਰਮਾਂ ਨਾਲੋਂ ਭਾਰੀ ਹੋਣ ਲੱਗ ਪੈਂਦਾ ਹੈ। (ਦਾਸਨ ਦਾਸ ਦਾ ਜਾਤੀ ਅਨੁਭਵ ਹੈ ਕਿ ਇੱਕ ਆਮ ਮਨੁੱਖ ਨੂੰ ੧੦-੧੫ ਜਨਮ ਲੱਗਦੇ ਹਨ ਜੀਵਨ ਮੁਕਤੀ ਦਾ ਪੰਥ ਪੂਰਾ ਕਰਨ ਲਈ।) ਇਸ ਤਰ੍ਹਾਂ ਨਾਲ ਸਤੋ ਬਿਰਤੀ ਦੀ ਕਮਾਈ ਕਰਦੇ-ਕਰਦੇ ਮਨੁੱਖ ਉਸ ਹੱਦ ਨੂੰ ਪਾਰ ਕਰਦਾ ਹੈ ਜਿਸ ਦੇ ਪਾਰ ਕਰਦੇ ਹੀ ਸਤਿ ਪਾਰਬ੍ਰਹਮ ਪਰਮੇਸ਼ਰ ਉਸ ਉੱਪਰ ਤੁੱਠਦਾ ਹੈ ਅਤੇ ਆਪਣੀ ਨਦਰ ਕਿਰਪਾ ਕਰਦਾ ਹੈ। ਜੋ ਮਨੁੱਖ ਸਤੋ ਬਿਰਤੀ ਵਾਲੇ ਹੋ ਜਾਂਦੇ ਹਨ; ਉਨ੍ਹਾਂ ਦਾ ਮਾਰਗ ਦਰਸ਼ਨ ਸਤਿ ਪਾਰਬ੍ਰਹਮ ਪਰਮੇਸ਼ਰ ਆਪ ਕਰਦਾ ਹੈ ਅਤੇ ਇਸ ਅਵਸਥਾ ਵਿੱਚ ਪਹੁੰਚਣ ਵਾਲੇ ਮਨੁੱਖਾਂ ਦੇ ਭਾਗਾਂ ਨੂੰ ਪੂਰੇ ਭਾਗ ਕਰ ਕੇ ਲਿਖ ਦਿੰਦਾ ਹੈ। ਸਤਿ ਪਾਰਬ੍ਰਹਮ ਪਰਮੇਸ਼ਰ ਪੂਰੇ ਭਾਗਾਂ ਵਾਲੇ ਮਨੁੱਖ ਨੂੰ ਫਿਰ ਪੂਰਨ ਸੰਤ ਸਤਿਗੁਰੂ ਦੀ ਸੰਗਤ ਦੇ ਵਿੱਚ ਲੈ ਜਾਂਦਾ ਹੈ। ਇਸ ਤਰ੍ਹਾਂ ਨਾਲ ਮਨੁੱਖ ਆਪਣਾ ਮੁਕੱਦਰ ਆਪਣੀ ਰੋਜ਼ਾਨਾ ਦੀ ਕਰਨੀ ਨਾਲ ਆਪ ਲਿਖਦਾ ਹੈ। ਇਸ ਪਰਮ ਸਤਿ ਤੱਤ ਨੂੰ ਗੁਰਬਾਣੀ ਵਿੱਚ ਬਾਰ-ਬਾਰ ਦ੍ਰਿੜ੍ਹ ਕਰਵਾਇਆ ਗਿਆ ਹੈ:

ਪੂਰੈ ਭਾਗਿ ਸਤਗੁਰੁ ਮਿਲੈ ਜਾ ਭਾਗੈ ਕਾ ਉਦਉ ਹੋਇ

(ਪੰਨਾ ੩੧)

ਜਿਨ ਕਉ ਪੂਰਬਿ ਲਿਖਿਆ ਤਿਨ ਸਤਗੁਰੁ ਮਿਲਿਆ ਆਇ

(ਪੰਨਾ ੨੭)

ਜਿਨ ਕਉ ਪੂਰਬਿ ਲਿਖਿਆ ਸਤਗੁਰੁ ਭੇਟਿਆ ਤਿਨ ਆਇ

(ਪੰਨਾ ੩੫-੩੬)

ਜੇ ਹੋਵੀ ਪੂਰਬਿ ਲਿਖਿਆ ਤਾ ਗੁਰ ਕਾ ਬਚਨੁ ਕਮਾਹਿ

(ਪੰਨਾ ੪੩)

ਜਿਸ ਕਉ ਪੂਰਬਿ ਲਿਖਿਆ ਤਿਨਿ ਸਤਿਗੁਰ ਚਰਨ ਗਹੇ

(ਪੰਨਾ ੪੪)

ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖੁ ਰਸਿਕ ਬੈਰਾਗੀ

ਮਿਟਿਓ ਅੰਧੇਰੁ ਮਿਲਤ ਹਰਿ ਨਾਨਕ ਜਨਮ ਜਨਮ ਕੀ ਸੋਈ ਜਾਗੀ

(ਪੰਨਾ ੨੦੪)

ਜਿਨ ਕਉ ਪੂਰਬਿ ਲਿਖਿਆ ਤਿਨਾ ਸਤਗੁਰੁ ਮਿਲਿਆ ਪ੍ਰਭੁ ਆਇ

ਨਾਨਕ ਗੁਰ ਪਰਸਾਦੀ ਉਬਰੇ ਹਉਮੈ ਸਬਦਿ ਜਲਾਇ

(ਪੰਨਾ ੫੯੨)

ਜਿਨ ਕਉ ਪੂਰਬਿ ਲਿਖਿਆ ਸਤਿਗੁਰੁ ਮਿਲਿਆ ਤਿਨ ਆਇ

ਅਨਦਿਨੁ ਨਾਮੁ ਧਿਆਇਦੇ ਨਾਨਕ ਸਚਿ ਸਮਾਇ

(ਪੰਨਾ ੧੨੪੯)  

ਜਦ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਪਰਮ ਸ਼ਕਤੀਸ਼ਾਲੀ ਨਦਰ ਮਨੁੱਖ ‘ਤੇ ਪ੍ਰਗਟ ਹੁੰਦੀ ਹੈ; ਜਦ ਉਸ ਦੇ ਪੂਰਬਲੇ ਸਤਿ ਕਰਮਾਂ ਦੇ ਬੀਜੇ ਹੋਏ ਅੰਕੁਰ ਫੁੱਟਦੇ ਹਨ। ਇਹ ਪੂਰਨ ਸਤਿ ਹੈ ਕਿ ਪੂਰਬਲੇ ਸਤਿ ਕਰਮਾਂ ਦੇ ਬੀਜੇ ਹੋਏ ਅੰਕੁਰ ਜਦ ਫੁੱਟਦੇ ਹਨ ਤਾਂ ਮਨੁੱਖ ਨੂੰ ‘ਪੁਰਖ ਰਸਿਕ ਬੈਰਾਗੀ’ ਦੀ ਸੰਗਤ ਦੀ ਪ੍ਰਾਪਤੀ ਹੁੰਦੀ ਹੈ, ਭਾਵ ਉਸ ਮਹਾ ਪੁਰਖ ਦੀ ਚਰਨ-ਸ਼ਰਨ ਦੀ ਪ੍ਰਾਪਤੀ ਹੁੰਦੀ ਹੈ ਜੋ ਕਿ ਸਤਿ ਪਾਰਬ੍ਰਹਮ ਵਿੱਚ ਅਭੇਦ ਹੋ ਕੇ ਹਰ ਇੱਕ ਰਚਨਾ ਵਿੱਚ ਸਮਾ ਜਾਂਦਾ ਹੈ ਅਤੇ ਮਾਇਆ ਤੋਂ ਨਿਰਲੇਪ ਅਵਸਥਾ ਵਿੱਚ ਕਾਇਮ-ਦਾਇਮ ਹੋ ਜਾਂਦਾ ਹੈ। ਐਸਾ ਮਹਾ ਪੁਰਖ ਹੀ ਪੂਰਨ ਸੰਤ, ਸਤਿਗੁਰੂ ਜਾਂ ਪੂਰਨ ਬ੍ਰਹਮ ਗਿਆਨੀ ਹੁੰਦਾ ਹੈ। ਇਸ ਲਈ ਇਹ ਪਰਮ ਸ਼ਕਤੀਸ਼ਾਲੀ ਪੂਰਨ ਸਤਿ ਹੈ ਕਿ ਪੂਰਬਲੇ ਸਤਿ ਕਰਮਾਂ ਦੇ ਬੀਜੇ ਹੋਏ ਅੰਕੁਰ ਜਦ ਫੁੱਟਦੇ ਹਨ ਤਾਂ ਮਨੁੱਖ ਨੂੰ ਪੂਰਨ ਸੰਤ ਸਤਿਗੁਰੂ ਜਾਂ ਪੂਰਨ ਬ੍ਰਹਮ ਗਿਆਨੀ ਦੀ ਸਤਿ ਸੰਗਤ ਪ੍ਰਾਪਤ ਹੁੰਦੀ ਹੈ। ਜਦ ਮਨੁੱਖ ਪੂਰਨ ਸੰਤ ਸਤਿਗੁਰੂ ਦੀ ਚਰਨ-ਸ਼ਰਨ ਵਿੱਚ ਜਾਂਦਾ ਹੈ ਅਤੇ ਐਸੇ ਮਹਾ ਪੁਰਖ ਦੇ ਸਤਿ ਚਰਨਾਂ ‘ਤੇ ਪੂਰਨ ਸ਼ਰਧਾ, ਪ੍ਰੀਤ ਅਤੇ ਭਰੋਸੇ ਨਾਲ ਪੂਰਨ ਸਮਰਪਣ ਕਰਦਾ ਹੈ ਤਾਂ ਉਸ ਨੂੰ ਸਤਿਨਾਮ, ਸਤਿਨਾਮ ਸਿਮਰਨ, ਸਤਿਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦਾ ਗੁਰਪ੍ਰਸਾਦਿ ਪ੍ਰਾਪਤ ਹੁੰਦਾ ਹੈ। ਗੁਰਪ੍ਰਸਾਦਿ ਦੀ ਪ੍ਰਾਪਤੀ ਦੇ ਨਾਲ ਹੀ ਮਨੁੱਖ ਦੇ ਭਾਗ ਖੁੱਲ੍ਹ ਜਾਂਦੇ ਹਨ। ਬੇਅੰਤ ਕਿਰਪਾ ਬਰਸਦੀ ਹੈ। ਸੁਹਾਗ ਦੀ ਪ੍ਰਾਪਤੀ ਹੋ ਜਾਂਦੀ ਹੈ। ਸ਼ਬਦ-ਸੁਰਤਿ ਦਾ ਸੁਮੇਲ ਹੋ ਜਾਂਦਾ ਹੈ। ਸਤਿਨਾਮ ਸੁਰਤਿ ਵਿੱਚ ਉੱਕਰ ਜਾਂਦਾ ਹੈ। ਸਤਿਨਾਮ ਦੀ ਕਮਾਈ ਸ਼ੁਰੂ ਹੋ ਜਾਂਦੀ ਹੈ। ਦਰਗਾਹ ਵਿੱਚ ਬੰਦਗੀ ਦਾ ਖ਼ਾਤਾ ਖੁੱਲ੍ਹ ਜਾਂਦਾ ਹੈ। ਸਮਾਧੀ ਅਤੇ ਸੁੰਨ ਸਮਾਧੀ ਦੀ ਪ੍ਰਾਪਤੀ ਹੋ ਜਾਂਦੀ ਹੈ। ਸਾਰੇ ਸਤਿ ਸਰੋਵਰ ਜਾਗਰਤ ਹੋ ਜਾਂਦੇ ਹਨ। ਸਾਰੇ ਬਜਰ ਕਪਾਟ ਖੁੱਲ੍ਹ ਜਾਂਦੇ ਹਨ। ਅਨਹਦ ਸ਼ਬਦ ਦੀ ਪ੍ਰਾਪਤੀ ਹੋ ਜਾਂਦੀ ਹੈ। ਸਤਿਨਾਮ ਵਿੱਚ ਰੱਤੀ ਹੋਈ ਸੁਹਾਗਣ ਰੰਗ-ਰਲੀਆਂ ਮਾਣਦੀ ਹੈ। ਸਤਿਨਾਮ ਰੋਮ-ਰੋਮ ਵਿੱਚ ਰਚ ਜਾਂਦਾ ਹੈ। ਦੇਹੀ ਅੰਮ੍ਰਿਤ ਭਿੰਨੀ ਹੋ ਜਾਂਦੀ ਹੈ। ਪੰਜ ਦੂਤ ਵੱਸ ਆ ਜਾਂਦੇ ਹਨ। ਤ੍ਰਿਸ਼ਣਾ ਬੁੱਝ ਜਾਂਦੀ ਹੈ। ਮਾਇਆ ਮਨੁੱਖ ਦੇ ਚਰਨਾਂ ‘ਤੇ ਆਪਣੇ ਗੋਡੇ ਟੇਕ ਦਿੰਦੀ ਹੈ। ਮਾਇਆ ਮਨੁੱਖ ਦੇ ਚਰਨਾਂ ‘ਤੇ ਆਪਣਾ ਸੀਸ ਰੱਖ ਦਿੰਦੀ ਹੈ। ਹਿਰਦੇ ਵਿੱਚ ਪਰਮ ਜੋਤ ਦਾ ਪੂਰਨ ਪ੍ਰਕਾਸ਼ ਹੋ ਜਾਂਦਾ ਹੈ। ਤ੍ਰਿਹ ਗੁਣ ਮਾਇਆ ਤੋਂ ਪਰੇ ਚਉਥੇ ਪਦ ਵਿੱਚ ਅੱਪੜ ਕੇ ਮਨੁੱਖ ਨੂੰ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਨਿਰਗੁਣ ਸਰੂਪ ਦੇ ਦਰਸ਼ਨ ਹੋ ਜਾਂਦੇ ਹਨ। ਮਨੁੱਖ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਨਿਰਗੁਣ ਸਰੂਪ ਵਿੱਚ ਅਭੇਦ ਹੋ ਜਾਂਦਾ ਹੈ। ਪੂਰਨ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਤੱਤ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਆਤਮ ਰਸ ਅੰਮ੍ਰਿਤ ਦੀ ਪ੍ਰਾਪਤੀ ਹੋ ਜਾਂਦੀ ਹੈ। ਬੰਦਗੀ ਦਰਗਾਹ ਵਿੱਚ ਪਰਵਾਨ ਹੋ ਜਾਂਦੀ ਹੈ। ਬੰਦਗੀ ਪੂਰਨ ਹੋ ਜਾਂਦੀ ਹੈ। ਸੁਹਾਗਣ ਸਦਾ ਸੁਹਾਗਣ ਬਣ ਜਾਂਦੀ ਹੈ। ਮਹਾ ਪਰਉਪਕਾਰ ਦੀ ਸੇਵਾ ਦੀ ਪ੍ਰਾਪਤੀ ਹੋ ਜਾਂਦੀ ਹੈ। ਐਸੀ ਸੁੰਦਰ ਅਤੇ ਪਰਮ ਸ਼ਕਤੀਸ਼ਾਲੀ ਮਹਿਮਾ ਹੈ ਪੂਰਨ ਸੰਤ ਸਤਿਗੁਰੂ ਦੀ ਸੰਗਤ ਦੀ ਜੋ ਧਰਤੀ ਉੱਪਰ ਦਰਗਾਹ ਦੇ ਰੂਪ ਵਿੱਚ ਪ੍ਰਤੱਖ ਪ੍ਰਗਟ ਹੁੰਦੀ ਹੈ। ਇਸ ਲਈ ਸਾਰੀ ਸੰਗਤ ਦੇ ਚਰਨਾਂ ‘ਤੇ ਸਨਿਮਰ ਬੇਨਤੀ ਹੈ ਕਿ ਸਤਿ ਦੀ ਕਰਨੀ ਉੱਪਰ ਆਪਣਾ ਧਿਆਨ ਕੇਂਦਰਿਤ ਰੱਖੋ ਅਤੇ ਸਤੋ ਬਿਰਤੀ ਦੀ ਕਮਾਈ ਕਰੋ ਤਾਂ ਜੋ ਤੁਹਾਡੇ ਭਾਗ ਵੀ ਜਾਗਰਤ ਹੋਣ ਅਤੇ ਤੁਹਾਨੂੰ ਵੀ ਪੂਰਨ ਸੰਤ ਸਤਿਗੁਰੂ ਦੀ ਸੰਗਤ ਦੀ ਪ੍ਰਾਪਤੀ ਹੋ ਸਕੇ ਅਤੇ ਤੁਸੀਂ ਵੀ ਆਪਣਾ ਇਹ ਨਿਰਮੋਲਕ ਜਨਮ ਹੀਰਾ ਸਫਲ ਕਰ ਸਕੋ।

ਸਤਿ ਪਾਰਬ੍ਰਹਮ ਪਰਮੇਸ਼ਰ ਦੀ ਨਦਰ ਤਾਂ ਬਹੁਤ ਲੋਕਾਂ ‘ਤੇ ਹੁੰਦੀ ਹੈ ਪਰੰਤੂ ਕਮਾਈ ਕੋਈ ਵਿਰਲਾ ਹੀ ਕਰਦਾ ਹੈ। ਬਹੁਤ ਸਾਰੇ ਜਿਗਿਆਸੂਆਂ ਨੂੰ ਪੂਰਨ ਸੰਤ ਸਤਿਗੁਰੂ ਦੀ ਸੰਗਤ ਦਾ ਸੁਭਾਗ ਪ੍ਰਾਪਤ ਹੁੰਦਾ ਹੈ ਅਤੇ ਗੁਰਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ। ਪਰੰਤੂ ਕੋਈ ਵਿਰਲਾ ਹੀ ਕਮਾਈ ਕਰ ਕੇ ਜੀਵਨ ਮੁਕਤੀ ਦੀ ਪ੍ਰਾਪਤੀ ਕਰਦਾ ਹੈ। ਬੰਦਗੀ ਦਾ ਮਾਰਗ ਪੂਰਨ ਸਮਰਪਣ ਦਾ ਮਾਰਗ ਹੈ। ਕੋਈ ਵਿਰਲਾ ਹੀ ਹੁੰਦਾ ਹੈ ਜੋ ਪੂਰਨ ਸੰਤ ਸਤਿਗੁਰੂ ਦੇ ਸਤਿ ਚਰਨਾਂ ‘ਤੇ ਪੂਰਨ ਸਮਰਪਣ ਕਰਦਾ ਹੈ। ਪੂਰਨ ਸਮਰਪਣ ਤੋਂ ਭਾਵ ਹੈ ਪੂਰਨ ਸ਼ਰਧਾ, ਪ੍ਰੀਤ ਅਤੇ ਭਰੋਸੇ ਨਾਲ ਆਪਣਾ ਤਨ, ਮਨ, ਧਨ ਸਤਿਗੁਰੂ ਦੇ ਸਤਿ ਚਰਨਾਂ ‘ਤੇ ਅਰਪਣ ਕਰਨਾ। ਕਿਉਂਕਿ ਜੋ ਮਨੁੱਖ ਸਤਿਗੁਰੂ ਦੇ ਸਤਿ ਚਰਨਾਂ ‘ਤੇ ਪੂਰਨ ਸਮਰਪਣ ਕਰਦੇ ਹਨ ਕੇਵਲ ਉਨ੍ਹਾਂ ਨੂੰ ਹੀ ਪੂਰਨ ਬੰਦਗੀ ਦਾ ਗੁਰਪ੍ਰਸਾਦਿ ਪ੍ਰਾਪਤ ਹੁੰਦਾ ਹੈ। ਜੋ ਮਨੁੱਖ ਸਤਿਗੁਰੂ ਨੂੰ ਪੂਰਨ ਤੌਰ ‘ਤੇ ਮੁੱਖ ਰੱਖਦਾ ਹੈ ਕੇਵਲ ਉਹ ਮਨੁੱਖ ਹੀ ਗੁਰਮੁਖ ਬਣਦਾ ਹੈ। ਕੋਈ ਵਿਰਲੇ ਨੂੰ ਛੱਡ ਕੇ ਬਾਕੀ ਸਾਰੇ ਲੋਕ ਮਾਇਆ ਨੂੰ ਜਿੱਤਣ ਵਿੱਚ ਅਸਮਰਥ ਰਹਿ ਜਾਂਦੇ ਹਨ ਕਿਉਂਕਿ ਉਹ ਆਪਣੇ ਸਤਿਗੁਰੂ ਦੇ ਸਤਿ ਚਰਨਾਂ ‘ਤੇ ਪੂਰਨ ਸਮਰਪਣ ਨਹੀਂ ਕਰਦੇ ਹਨ। ਇਸ ਲਈ ਪੂਰਨ ਸੰਤ ਸਤਿਗੁਰੂ ਦੇ ਬਚਨ ਕਮਾਏ ਬਿਨਾਂ ਜੋਗ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਜੋਗ ਤੋਂ ਭਾਵ ਹੈ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਵਿੱਚ ਅਭੇਦ ਹੋ ਜਾਣਾ। ਗੁਰਬਾਣੀ ਦੇ ਉਪਦੇਸ਼ ਦੀ ਕਮਾਈ ਕਰਨ ਨਾਲ ਹੀ ਜੋਗ ਦੀ ਪ੍ਰਾਪਤੀ ਹੁੰਦੀ ਹੈ। ਕਿਉਂਕਿ ਬਹੁ ਗਿਣਤੀ ਲੋਕ ਜਿਨ੍ਹਾਂ ਉੱਪਰ ਪੂਰਨ ਸੰਤ ਸਤਿਗੁਰੂ ਦੀ ਕਿਰਪਾ ਹੁੰਦੀ ਹੈ ਅਤੇ ਗੁਰਪ੍ਰਸਾਦਿ ਦੀ ਪ੍ਰਾਪਤੀ ਕਰਦੇ ਹਨ; ਉਨ੍ਹਾਂ ਦੀ ਪ੍ਰੀਤ, ਸ਼ਰਧਾ ਅਤੇ ਭਰੋਸੇ ਵਿੱਚ ਗਹਿਰਾਈ ਨਹੀਂ ਹੁੰਦੀ ਹੈ। ਉਨ੍ਹਾਂ ਦਾ ਸਮਰਪਣ ਅਧੂਰਾ ਹੁੰਦਾ ਹੈ। ਉਨ੍ਹਾਂ ਦੀ ਪ੍ਰੀਤ, ਸ਼ਰਧਾ ਅਤੇ ਭਰੋਸਾ ਪੂਰਨ ਨਹੀਂ ਹੁੰਦਾ ਹੈ। ਉਹ ਪੂਰਨ ਤੌਰ ‘ਤੇ ਆਪਣੇ ਸਤਿਗੁਰੂ ਨੂੰ ਮੁੱਖ ਨਹੀਂ ਰੱਖ ਪਾਉਂਦੇ ਹਨ। ਉਹ ਪੂਰਨ ਤੌਰ ‘ਤੇ ਮਨਮੁਖਤਾ ਦਾ ਤਿਆਗ ਨਹੀਂ ਕਰ ਪਾਉਂਦੇ ਹਨ। ਉਹ ਪੂਰਨ ਤੌਰ ‘ਤੇ ਗੁਰਮਤਿ ਨੂੰ ਧਾਰਨ ਨਹੀਂ ਕਰ ਪਾਉਂਦੇ ਹਨ। ਸਤਿਗੁਰੂ ਨੂੰ ਮੁੱਖ ਰੱਖਣਾ ਉਨ੍ਹਾਂ ਦੇ ਜੀਵਨ ਦਾ ਇੱਕੋ-ਇੱਕ ਟੀਚਾ ਨਹੀਂ ਬਣ ਪਾਉਂਦਾ ਹੈ। ਇਸ ਲਈ ਉਨ੍ਹਾਂ ਨੂੰ ਮਾਇਆ ਘੇਰ ਕੇ ਫਿਰ ਦੁਨਿਆਵੀ ਜੀਵਨ ਦੀ ਝੂਠੀ ਚਮਕ-ਦਮਕ ਵਿੱਚ ਲੁਭਾਉਣ ਵਿੱਚ ਕਾਮਯਾਬ ਹੋ ਜਾਂਦੀ ਹੈ ਅਤੇ ਉਹ ਜੀਵਨ ਦੀ ਅਸਲੀ ਬਾਜ਼ੀ ਹਾਰ ਜਾਂਦੇ ਹਨ।

ਕਹਤ ਸੁਨਤ ਕਛੁ ਜੋਗੁ ਨ ਹੋਊ

(ਪੰਨਾ ੨੫੧)

ਗਲੀ ਜੋਗੁ ਨ ਹੋਈ ਏਕ ਦ੍ਰਿਸਟਿ ਕਰਿ ਸਮਸਰਿ ਜਾਣੈ ਜੋਗੀ ਕਹੀਐ ਸੋਈ

(ਪੰਨਾ ੭੩੦)

ਇਸ ਲਈ ਝੂਠੇ ਜੋਗੀਆਂ ਵਾਂਗ ਬਾਹਰਲੀਆਂ ਰਹਿਤਾਂ ਦੇ ਮਗਰ ਭੱਜਣ ਨਾਲ ਜੋਗ ਦੀ ਪ੍ਰਾਪਤੀ ਨਹੀਂ ਹੁੰਦੀ ਹੈ ਅਤੇ ਨਾ ਹੀ ਜੀਵਨ ਮੁਕਤੀ ਦੀ ਪ੍ਰਾਪਤ ਹੁੰਦੀ ਹੈ। ਕੇਵਲ ਗੁਰਬਾਣੀ ਪੜ੍ਹ-ਪੜ੍ਹ ਕੇ ਰੂਹਾਨੀਅਤ ਦੀ ਪ੍ਰਾਪਤੀ ਅਤੇ ਜੀਵਨ ਮੁਕਤੀ ਹਾਸਿਲ ਨਹੀਂ ਹੁੰਦੀ ਹੈ। ਝੂਠੇ ਅਤੇ ਅਧੂਰੇ ਪ੍ਰਚਾਰਕਾਂ ਦੇ ਮਗਰ ਲੱਗਣ ਨਾਲ ਰੂਹਾਨੀਅਤ ਦੀ ਪ੍ਰਾਪਤੀ ਨਹੀਂ ਹੁੰਦੀ ਹੈ ਅਤੇ ਨਾ ਹੀ ਗੁਰਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ। ਰੂਹਾਨੀਅਤ ਦੀ ਪਰਮ ਸ਼ਕਤੀ ਮਨੁੱਖੀ ਨਿਯੰਤਰਨ ਵਿੱਚ ਰਹਿਣ ਵਾਲੀ ਸ਼ਕਤੀ ਨਹੀਂ ਹੈ। ਰੂਹਾਨੀਅਤ ਦੀ ਪਰਮ ਸ਼ਕਤੀ ਮਨੁੱਖੀ ਕਮੇਟੀਆਂ ਅਤੇ ਪ੍ਰਬੰਧਕਾਂ ਦੀ ਮੁਹਤਾਜ ਨਹੀਂ ਹੈ ਅਤੇ ਨਾ ਹੀ ਐਸੀਆਂ ਸੰਸਥਾਵਾਂ ਦੇ ਅਧੀਨ ਵਰਤਦੀ ਹੈ। ਤਨਖ਼ਾਹ ਲੈ ਕੇ ਕੀਤੀ ਗਈ ਸੇਵਾ ਦਰਗਾਹ ਵਿੱਚ ਪਰਵਾਨ ਨਹੀਂ ਹੁੰਦੀ ਹੈ। ਤਨਖ਼ਾਹ ਲੈ ਕੇ ਜਾਂ ਧਨ-ਸੰਪਦਾ ਇਕੱਤਰ ਕਰਨ ਲਈ ਕੀਤੀ ਗਈ ਸੇਵਾ ਨਿਸ਼ਫਲ ਹੈ। ਅੱਜ ਦੇ ਸਮੇਂ ਵਿੱਚ ਸਾਰੀ ਲੋਕਾਈ ਕੇਵਲ ਐਸੇ ਤਨਖ਼ਾਹੀਏ, ਅਧੂਰੇ ਅਤੇ ਮਾਇਆ ਦੇ ਗੁਲਾਮ ਪ੍ਰਚਾਰਕਾਂ ਦੇ ਮਗਰ ਲੱਗ ਕੇ, ਪੂਰਨ ਸਤਿ ਤੋਂ ਅਨਭਿਗ, ਆਪਣਾ ਮਨੁੱਖਾ ਜਨਮ ਨਸ਼ਟ ਕਰਨ ਵਿੱਚ ਵਿਅਸਤ ਹੈ। ਰੂਹਾਨੀਅਤ ਧਨ ਦੇ ਨਾਲ ਖ਼ਰੀਦੀ ਜਾਂ ਵੇਚੀ ਨਹੀਂ ਜਾ ਸਕਦੀ। ਗੁਰਕਿਰਪਾ ਧਨ ਦੇ ਨਾਲ ਖ਼ਰੀਦੀ ਜਾਂ ਵੇਚੀ ਨਹੀਂ ਜਾ ਸਕਦੀ ਹੈ। ਗੁਰਪ੍ਰਸਾਦਿ ਨੂੰ ਧਨ ਦੇ ਨਾਲ ਖ਼ਰੀਦਿਆ ਜਾਂ ਵੇਚਿਆ ਨਹੀਂ ਜਾ ਸਕਦਾ ਹੈ। ਗੁਰਬਾਣੀ ਨੂੰ ਵੇਚਣਾ ਜਾਂ ਖਰੀਦਣਾ ਦਰਗਾਹੀ ਗੁਨਾਹ ਹੈ। ਰੂਹਾਨੀਅਤ ਕੋਈ ਕਿੱਤਾ ਜਾਂ ਕਮਾਈ ਕਰਨ ਦਾ ਸਾਧਨ ਨਹੀਂ ਹੈ। ਰੂਹਾਨੀਅਤ ਨੂੰ ਕਿੱਤਾ ਜਾਂ ਕਮਾਈ ਕਰਨ ਦਾ ਸਾਧਨ ਬਣਾਉਣਾ ਮਾਇਆ ਦੀ ਗੁਲਾਮੀ ਹੈ। ਜਿੱਥੇ ਮਾਇਆ ਦਾ ਰਾਜ ਹੋਏ ਉੱਥੇ ਰੂਹਾਨੀਅਤ ਨਹੀਂ ਵਰਤਦੀ ਹੈ। ਜਿੱਥੇ ਮਾਇਆ ਵਰਤਦੀ ਹੋਏ ਉੱਥੇ ਰੂਹਾਨੀਅਤ ਨਹੀਂ ਵਰਤਦੀ ਹੈ। ਜਿੱਥੇ ਲੋਕਾਂ ਦੀ ਭੀੜ ਲੱਗ ਜਾਂਦੀ ਹੋਵੇ ਉੱਥੇ ਰੂਹਾਨੀਅਤ ਨਹੀਂ ਵਰਤਦੀ ਕਿਉਂਕਿ ਜਿੱਥੇ ਮਾਇਆ ਵਰਤਦੀ ਹੈ ਉੱਥੇ ਹੀ ਜਿਆਦਾ ਭੀੜ ਹੋਇਆ ਕਰਦੀ ਹੈ। ਇਸ ਲਈ ਇਹ ਸਮਝੋ ਕਿ ਜਿੱਥੇ ਲੱਖਾਂ-ਕਰੋੜਾਂ ਦੀ ਭੀੜ ਜਮ੍ਹਾਂ ਹੁੰਦੀ ਹੋਵੇ; ਉਸ ਪ੍ਰਚਾਰਕ ਦੇ ਪਾਸ ਰੂਹਾਨੀਅਤ ਨਹੀਂ ਵਰਤਦੀ ਹੈ। ਕਿਉਂਕਿ ਆਮ ਲੋਕਾਈ ਦੀ ਇਹ ਧਾਰਨਾ ਹੈ ਕਿ ਜਿੱਥੇ ਜਿਆਦਾ ਭੀੜ ਲੱਗਦੀ ਹੋਵੇ ਉਹ ਸੰਤ ਜਿਆਦਾ ਵੱਡਾ ਹੈ। ਜੇਕਰ ਲੋਕਾਈ ਦੀ ਇਹ ਧਾਰਨਾ ਸਤਿ ਹੈ ਤਾਂ ਫਿਰ ਸਤਿਗੁਰ ਅਵਤਾਰ ਨਾਨਕ ਪਾਤਸ਼ਾਹ ਜੀ ਦੀ ਸੰਗਤ ਤਾਂ ਕਰੋੜਾਂ ਵਿੱਚ ਹੋਣੀ ਚਾਹੀਦੀ ਸੀ ਜੋ ਕਿ ਸਤਿ ਨਹੀਂ ਹੈ। ਜੇਕਰ ਲੋਕਾਈ ਦੀ ਇਹ ਧਾਰਨਾ ਸਤਿ ਹੈ ਤਾਂ ਫਿਰ ਸਾਰੇ ਸਤਿਗੁਰ ਅਵਤਾਰ ਸਾਹਿਬਾਨਾਂ ਦੀ ਸੰਗਤ ਕਰੋੜਾਂ ਵਿੱਚ ਹੋਣੀ ਚਾਹੀਦੀ ਸੀ ਜੋ ਕਿ ਸਤਿ ਨਹੀਂ ਹੈ। ਕਿਉਂਕਿ ਅਸਲੀਅਤ ਵਿੱਚ ਬੰਦਗੀ ਕਰਨ ਵਾਲਿਆਂ ਦੀ ਗਿਣਤੀ ਤਾਂ ਬਹੁਤ ਘੱਟ ਹੁੰਦੀ ਹੈ। ਇਸੇ ਕਰ ਕੇ ਇਹ ਸਮਝਣਾ ਗਲਤ ਹੈ ਕਿ ਜਿੱਥੇ ਜਿਆਦਾ ਲੋਕਾਈ ਦੀ ਭੀੜ ਜੰਮਦੀ ਹੋਵੇ ਉਹ ਸੰਤ ਵੱਡਾ ਹੈ। ਹਾਂ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਜਿੱਥੇ ਲੱਖਾਂ-ਕਰੋੜਾਂ ਦੀ ਭੀੜ ਜੰਮਦੀ ਹੋਵੇ ਉੱਥੇ ਮਾਇਆ ਜ਼ਰੂਰ ਆਪਣੇ ਰੰਗ ਵਿਖਾਉਂਦੀ ਹੈ ਅਤੇ ਕੇਵਲ ਭੇਡ-ਚਾਲ ਵਰਤਦੀ ਹੈ। ਹਾਂ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਜਿੱਥੇ ਲੱਖਾਂ-ਕਰੋੜਾਂ ਦੀ ਭੀੜ ਜੰਮਦੀ ਹੋਵੇ ਉੱਥੇ ਬੈਠਾ ਸੰਤ (ਜਿਸ ਨੂੰ ਦੁਨੀਆਂ ਤਾਂ ਸੰਤ ਸਮਝਦੀ ਹੋਵੇ) ਪੂਰਨ ਸਤਿ ਨਹੀਂ ਵਰਤਾਂਦਾ ਹੈ। ਜਿੱਥੇ ਪੂਰਨ ਸਤਿ ਨਾ ਵਰਤਦਾ ਹੋਵੇ ਉੱਥੇ ਪੂਰਨ ਸੰਤ ਨਹੀਂ ਹੋ ਸਕਦਾ ਹੈ। ਜਿੱਥੇ ਮਾਇਆ ਵਰਤਦੀ ਹੋਵੇ ਉੱਥੇ ਪੂਰਨ ਸੰਤ ਨਹੀਂ ਬੈਠਾ ਹੋ ਸਕਦਾ ਹੈ। ਕਿਉਂਕਿ ਪੂਰਨ ਸੰਤ ਦੇ ਛਤਰ ਦੇ ਹੇਠ ਤਾਂ ਮਾਇਆ ਫੜਕ ਨਹੀਂ ਸਕਦੀ ਹੈ। ਇਸ ਪਉੜੀ ਦੇ ਸ਼ਬਦ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਇਸ ਪਰਮ ਸਤਿ ਨੂੰ ਹੀ ਇਹ ਕਹਿ ਕੇ “ਇਕਿ ਫਿਰਹਿ ਘਨੇਰੇ ਕਰਹਿ ਗਲਾ ਗਲੀ ਕਿਨੈ ਨ ਪਾਇਆ ਪ੍ਰਗਟ ਕੀਤਾ ਹੈ। ਕੇਵਲ ਪੂਰਨ ਸੰਤ ਸਤਿਗੁਰੂ ਦੀ ਸੰਗਤ ਵਿੱਚ ਹੀ ਪੂਰਨ ਸਤਿ ਵਰਤਦਾ ਹੈ। ਕੇਵਲ ਪੂਰਨ ਸੰਤ ਸਤਿਗੁਰੂ ਦੀ ਸੰਗਤ ਵਿੱਚ ਹੀ ਦਰਗਾਹ ਧਰਤੀ ਉੱਪਰ ਪ੍ਰਗਟ ਹੁੰਦੀ ਹੈ। ਕੇਵਲ ਪੂਰਨ ਸੰਤ ਸਤਿਗੁਰੂ ਦੀ ਸੰਗਤ ਵਿੱਚ ਹੀ ਗੁਰਪ੍ਰਸਾਦਿ ਵਰਤਦਾ ਹੈ। ਕੇਵਲ ਪੂਰਨ ਸੰਤ ਸਤਿਗੁਰੂ ਦੀ ਸੰਗਤ ਵਿੱਚ ਹੀ ਸੁਹਾਗਣਾਂ ਦਾ ਜਨਮ ਹੁੰਦਾ ਹੈ। ਕੇਵਲ ਪੂਰਨ ਸੰਤ ਸਤਿਗੁਰੂ ਦੇ ਛਤਰ ਹੇਠ ਬੈਠ ਕੇ ਬੰਦਗੀ ਹੁੰਦੀ ਹੈ ਅਤੇ ਮਾਇਆ ਨੂੰ ਜਿੱਤਿਆ ਜਾਂਦਾ ਹੈ। ਕੇਵਲ ਪੂਰਨ ਸੰਤ ਸਤਿਗੁਰੂ ਦੇ ਛਤਰ ਹੇਠ ਬੈਠ ਕੇ ਬੰਦਗੀ ਪੂਰਨ ਹੁੰਦੀ ਹੈ।

ਰੂਹਾਨੀਅਤ ਤਾਂ ਕੇਵਲ ਪੂਰਨ ਸ਼ਰਧਾ, ਪ੍ਰੀਤ ਅਤੇ ਭਰੋਸੇ ਨਾਲ ਕੀਤੀ ਗਈ ਨਿਸ਼ਕਾਮ ਸੇਵਾ ਦੇ ਫਲਸਰੂਪ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਨਦਰ ਨਾਲ ਵਰਤਦੀ ਹੈ। ਰੂਹਾਨੀਅਤ ਤਾਂ ਕੇਵਲ ਪੂਰਨ ਸ਼ਰਧਾ, ਪ੍ਰੀਤ ਅਤੇ ਭਰੋਸੇ ਨਾਲ ਕੀਤੇ ਗਏ ਪੂਰਨ ਸਮਰਪਣ ਨਾਲ ਪ੍ਰਾਪਤ ਹੁੰਦੀ ਹੈ। ਬੰਦਗੀ ਸਮਰਪਣ ਦਾ ਮਾਰਗ ਹੈ। ਬੰਦਗੀ ਕੇਵਲ ਦੇਣ ਦਾ ਮਾਰਗ ਹੈ ਨਾ ਕਿ ਦੁਨਿਆਵੀ ਸੁੱਖਾਂ ਦੀ ਕਾਮਨਾ ਕਰਨ ਦਾ ਮਾਰਗ ਹੈ। ਜਿੱਥੇ ਲੱਖਾਂ-ਕਰੋੜਾਂ ਦੀ ਭੀੜ ਜਮ੍ਹਾਂ ਹੁੰਦੀ ਹੈ ਉੱਥੇ ਕੇਵਲ ਦੁਨਿਆਵੀ ਸੁੱਖਾਂ ਦੀ ਕਾਮਨਾ ਕਰਨ ਵਾਲੇ ਲੋਕ ਇਕੱਤਰ ਹੁੰਦੇ ਹਨ। ਜਿੱਥੇ ਲੱਖਾਂ-ਕਰੋੜਾਂ ਦੀ ਭੀੜ ਜਮ੍ਹਾਂ ਹੁੰਦੀ ਹੈ ਉੱਥੇ ਕੇਵਲ ਮਾਇਆ ਦੇ ਮੰਗਤੇ ਇਕੱਤਰ ਹੁੰਦੇ ਹਨ। ਮਾਇਆ ਧਾਰੀ ਸੰਤ (ਅਧੂਰੇ) ਕਹਾਉਣ ਵਾਲਿਆਂ ਕੋਲ ਮਾਇਆ ਮੰਗਣ ਵਾਲੇ ਹੀ ਆਉਂਦੇ ਹਨ। ਐਸੇ ਅਧੂਰੇ ਸੰਤ ਕਹਾਉਣ ਵਾਲਿਆਂ ਕੋਲੋਂ ਮਾਇਕੀ ਮੰਗਾਂ ਵੀ ਪੂਰੀਆਂ ਨਹੀਂ ਹੁੰਦੀਆਂ ਹਨ ਅਤੇ ਨਾ ਹੀ ਅੰਮ੍ਰਿਤ ਦੀ ਬੂੰਦ ਪ੍ਰਾਪਤ ਹੋ ਸਕਦੀ ਹੈ। ਇਸ ਲਈ ਸਾਰੀ ਲੋਕਾਈ ਦੇ ਚਰਨਾਂ ਵਿੱਚ ਸਨਿਮਰ ਬੇਨਤੀ ਹੈ ਕਿ ਸਤਿ ਦੀ ਕਰਨੀ ਉੱਪਰ ਆਪਣਾ ਧਿਆਨ ਕੇਂਦਰਿਤ ਕਰੋ ਅਤੇ ਪੂਰਨ ਸੰਤ ਸਤਿਗੁਰੂ ਦੀ ਚਰਨ-ਸ਼ਰਨ ਦੀ ਪ੍ਰਾਪਤੀ ਲਈ ਅਰਦਾਸ ਕਰੋ। ਐਸਾ ਕਰਨ ਨਾਲ ਆਪ ਜੀ ਦੇ ਭਾਗ ਜ਼ਰੂਰ ਜਾਗਰਤ ਹੋਣਗੇ ਅਤੇ ਆਪ ਨੂੰ ਪੂਰਨ ਸੰਤ ਸਤਿਗੁਰੂ ਦੀ ਪ੍ਰਾਪਤੀ ਹੋਵੇਗੀ।