ਅਨੰਦੁ ਸਾਹਿਬ – ਪਉੜੀ ੧੫

 

ਜਿਉ ਤੂ ਚਲਾਇਹਿ ਤਿਵ ਚਲਹ ਸੁਆਮੀ ਹੋਰੁ ਕਿਆ ਜਾਣਾ ਗੁਣ ਤੇਰੇ

ਜਿਵ ਤੂ ਚਲਾਇਹਿ ਤਿਵੈ ਚਲਹ ਜਿਨਾ ਮਾਰਗਿ ਪਾਵਹੇ

ਕਰਿ ਕਿਰਪਾ ਜਿਨ ਨਾਮਿ ਲਾਇਹਿ ਸਿ ਹਰਿ ਹਰਿ ਸਦਾ ਧਿਆਵਹੇ

ਜਿਸ ਨੋ ਕਥਾ ਸੁਣਾਇਹਿ ਆਪਣੀ ਸਿ ਗੁਰਦੁਆਰੈ ਸੁਖੁ ਪਾਵਹੇ

ਕਹੈ ਨਾਨਕੁ ਸਚੇ ਸਾਹਿਬ ਜਿਉ ਭਾਵੈ ਤਿਵੈ ਚਲਾਵਹੇ ੧੫

{ਪੰਨਾ ੯੧੯}

ਧੰਨ ਧੰਨ ਸਤਿਗੁਰ ਅਵਤਾਰ ਅਮਰਦਾਸ ਸੱਚੇ ਪਾਤਿਸ਼ਾਹ ਜੀ ਨੇ ਇਸ ਪਰਮ ਸ਼ਕਤੀਸ਼ਾਲੀ ਸਲੋਕ ਵਿੱਚ ਧੰਨ ਧੰਨ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਇਲਾਹੀ ਦਰਗਾਹੀ ਹੁਕਮ ਦੀ ਮਹਿਮਾ ਪ੍ਰਗਟ ਕੀਤੀ ਹੈ।

ਧੰਨ ਧੰਨ ਸਤਿ ਪਾਰਬ੍ਰਹਮ ਪਰਮੇਸ਼ਰ ਦਾ ਹੁਕਮ ਅਟੱਲ ਸਤਿ ਹੈ। ਸਾਰੀ ਸ੍ਰਿਸ਼ਟੀ ਧੰਨ ਧੰਨ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਪਰਮ ਸ਼ਕਤੀਸ਼ਾਲੀ ਹੁਕਮ ਵਿੱਚ ਬਣਦੀ ਹੈ, ਪਰਿਵਰਤਨਸ਼ੀਲ ਹੈ, ਵਿਚਰਦੀ ਹੈ, ਸੰਘਾਰੀ ਜਾਂਦੀ ਹੈ ਅਤੇ ਆਪਣੇ ਅੰਤ ਨੂੰ ਪ੍ਰਾਪਤ ਹੁੰਦੀ ਹੈ। ਸਾਰੇ ਖੰਡ ਬ੍ਰਹਿਮੰਡ, ਪਵਨ, ਪਾਣੀ, ਬੈਸੰਤਰ, ੮੪ ਲੱਖ ਮੇਦਨੀ ਸਤਿ ਪਾਰਬ੍ਰਹਮ ਦੇ ਹੁਕਮ ਵਿੱਚ ਚਲਦੀ ਹੈ। ਦਰਗਾਹੀ ਹੁਕਮ ਦੀ ਪਰਮ ਸ਼ਕਤੀ ਹੀ ਸਾਰੀ ਸ੍ਰਿਸ਼ਟੀ ਦੀ ਸਿਰਜਣਾ, ਸੰਚਾਲਨ ਅਤੇ ਸੰਘਾਰ ਕਰਦੀ ਹੈ। ਦਰਗਾਹੀ ਇਲਾਹੀ ਹੁਕਮ ਕੇਵਲ ਦਰਗਾਹੀ ਕਾਨੂੰਨ ਹਨ ਜੋ ਕਿ ਅਕਾਲ ਪੁਰਖ ਨੇ ਸਿਰਜੇ ਹਨ। ਇਹ ਇਲਾਹੀ ਦਰਗਾਹੀ ਨਿਯਮ ਹਨ ਜੋ ਅਕਾਲ ਪੁਰਖ ਨੇ ਸਾਰੀ ਸਿਰਜਣਾ ਦੇ ਸੰਚਾਲਨ ਕਰਨ ਲਈ ਹੀ ਸਿਰਜੇ ਹਨ। ਸਾਰੀ ਗੁਰਮਤਿ ਕੇਵਲ ਇਹ ਇਲਾਹੀ ਦਰਗਾਹੀ ਨਿਯਮ ਹੀ ਵਖਾਣ ਕਰਦੀ ਹੈ। ਸਾਰੀ ਗੁਰਬਾਣੀ ਕੇਵਲ ਇਹ ਦਰਗਾਹੀ ਇਲਾਹੀ ਨਿਯਮ ਹੀ ਵਖਾਣ ਕਰਦੀ ਹੈ। ਇਸ ਲਈ ਪਰਮ ਸ਼ਕਤੀਸ਼ਾਲੀ ਬਾਣੀ ਵਿੱਚ ਇਨ੍ਹਾਂ ਮਹਾਨ ਅਤੇ ਪਰਮ ਸ਼ਕਤੀਸ਼ਾਲੀ ਦਰਗਾਹੀ ਕਾਨੂੰਨਾਂ ਦੀ ਮਹਿਮਾ ਦਾ ਵਖਾਣ ਕੀਤਾ ਗਿਆ ਹੈ। ਸਾਰੀ ਸ੍ਰਿਸ਼ਟੀ ਦੀ ਰਚਨਾ ਇਨ੍ਹਾਂ ਦਰਗਾਹੀ ਇਲਾਹੀ ਨਿਯਮਾਂ ਦੇ ਅਨੁਸਾਰ ਹੀ ਹੋਈ ਹੈ, ਹੁੰਦੀ ਹੈ, ਹੋ ਰਹੀ ਹੈ ਅਤੇ ਹੁੰਦੀ ਰਹੇਗੀ। ਕੇਵਲ ਇਤਨਾ ਹੀ ਨਹੀਂ ਕਿ ਸਾਰੀ ਸ੍ਰਿਸ਼ਟੀ ਦੀ ਸਿਰਜਣਾ ਇਨ੍ਹਾਂ ਦਰਗਾਹੀ ਨਿਯਮਾਂ ਅਨੁਸਾਰ ਹੀ ਹੋਈ ਹੈ, ਹੁੰਦੀ ਹੈ, ਹੋ ਰਹੀ ਹੈ ਅਤੇ ਹੁੰਦੀ ਰਹੇਗੀ, ਬਲਕਿ ਇਸ ਸਾਰੀ ਸਿਰਜਣਾ ਦਾ ਪਾਲਣ, ਸੰਚਾਲਨ ਅਤੇ ਸੰਘਾਰ ਵੀ ਇਨ੍ਹਾਂ ਦਰਗਾਹੀ ਨਿਯਮਾਂ ਅਨੁਸਾਰ ਹੀ ਹੋਇਆ ਹੈ, ਹੋ ਰਿਹਾ ਹੈ ਅਤੇ ਹੁੰਦਾ ਰਹੇਗਾ।

ਹੁਕਮ ਦਾ ਸਿਰਜਣਹਾਰਾ, ਵਿਧਾਤਾ, ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਹੈ ਅਤੇ ਹੁਕਮ ਹੈ ਵਿਧਾਤਾ ਦਾ ਸਿਰਜਿਆ ਗਿਆ ਇਹ “ਵਿਧਾਨ”। ਜਿਸ ਸਮੇਂ (ਸ੍ਰਿਸ਼ਟੀ ਦੇ ਆਦਿ) ਅਕਾਲ ਪੁਰਖ, ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ, ਵਿਧਾਤਾ ਨੇ ਸ੍ਰਿਸ਼ਟੀ ਦੀ ਸਿਰਜਣਾ ਕੀਤੀ ਤਾਂ ਠੀਕ ਉਸੇ ਸਮੇਂ ਹੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੇ ਇਨ੍ਹਾਂ ਦਰਗਾਹੀ ਵਿਧਾਨਾਂ ਦੀ ਵੀ ਸਿਰਜਣਾ ਕੀਤੀ; ਜਿਸ ਅਨੁਸਾਰ ਸ੍ਰਿਸ਼ਟੀ ਦੀ ਉਤਪਤੀ, ਪਾਲਣਾ ਅਤੇ ਸੰਘਾਰ ਹੋਇਆ, ਹੋ ਰਿਹਾ ਹੈ ਅਤੇ ਹੁੰਦਾ ਰਹੇਗਾ। ਇਸਦਾ ਭਾਵ ਇਹ ਹੈ ਕਿ ਜਿਸ ਸਮੇਂ ਸ੍ਰਿਸ਼ਟੀ ਦੀ ਸਿਰਜਣਾ ਹੋਈ ਤਾਂ ਠੀਕ ਉਸੇ ਸਮੇਂ ਹੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੇ ਸ੍ਰਿਸ਼ਟੀ ਦੀ ਉਤਪਤੀ, ਪਾਲਣਾ, ਸੰਘਾਰ ਨੂੰ ਇਨ੍ਹਾਂ ਦਰਗਾਹੀ ਵਿਧਾਨਾਂ ਅਨੁਸਾਰ ਸੰਚਾਲਨ ਕਰਨ ਦਾ ਹੁਕਮ ਵੀ ਦਰਗਾਹ ਵਿੱਚ ਲਿਖ ਦਿੱਤਾ। ਜਿਵੇਂ ਕਿ ਇੱਕ ਦੇਸ਼, ਪ੍ਰਾਂਤ ਜਾਂ ਨਗਰ ਦੇ ਸੰਚਾਲਨ ਲਈ ਉਥੋਂ ਦੀ ਸਰਕਾਰ ਨਿਯਮ ਅਤੇ ਕਾਨੂੰਨ ਬਣਾਉਂਦੀ ਹੈ ਜਿਸ ਨੂੰ ਸੰਵਿਧਾਨ ਕਿਹਾ ਜਾਂਦਾ ਹੈ ਅਤੇ ਇਸ ਸੰਵਿਧਾਨ ਵਿੱਚ ਦਰਜ ਨਿਯਮਾਂ ਅਤੇ ਕਾਨੂੰਨਾਂ ਅਨੁਸਾਰ ਸ਼ਾਸਨ ਕਰਦੀ ਹੈ, ਠੀਕ ਉਸੇ ਤਰ੍ਹਾਂ ਹੀ ਦਰਗਾਹ ਨੇ ਸਾਰੀ ਸ੍ਰਿਸ਼ਟੀ ਦੀ ਉਤਪਤੀ, ਪਾਲਣਾ ਅਤੇ ਸੰਘਾਰ ਦੇ ਸੰਚਾਲਨ ਲਈ ਇਨ੍ਹਾਂ ਦਰਗਾਹੀ ਕਾਨੂੰਨਾਂ ਅਤੇ ਨਿਯਮਾਂ ਦੀ ਸਿਰਜਣਾ ਕੀਤੀ ਹੈ। ਦਰਗਾਹ ਦੇ ਇਸ ਸੰਵਿਧਾਨ ਨੂੰ “ਵਿਧੀ ਦਾ ਵਿਧਾਨ” ਵੀ ਕਿਹਾ ਜਾਂਦਾ ਹੈ। ਇਸ ਲਈ ਸਾਰੀ ਸ੍ਰਿਸ਼ਟੀ ਦੀ ਉਤਪਤੀ, ਪਾਲਣਾ ਅਤੇ ਸੰਘਾਰ ਇਨ੍ਹਾਂ ਦਰਗਾਹੀ ਨਿਯਮਾਂ ਅਤੇ ਕਾਨੂੰਨਾਂ ਅਨੁਸਾਰ ਆਦਿ ਜੁਗਾਦਿ ਤੋਂ ਹੋ ਰਿਹਾ ਹੈ ਅਤੇ ਆਉਣ ਵਾਲੇ ਸਾਰੇ ਯੁਗਾਂ ਵਿੱਚ ਵੀ ਹੁੰਦਾ ਰਹੇਗਾ। ਜਿਵੇਂ ਅਕਾਲ ਪੁਰਖ ਆਪ “ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਹੈ ਠੀਕ ਉਸੇ ਤਰ੍ਹਾਂ ਉਸਦੇ ਬਣਾਏ ਗਏ ਇਹ ਦਰਗਾਹੀ ਵਿਧਾਨ ਅਤੇ ਕਾਨੂੰਨ ਵੀ “ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਹਨ।

ਜਿਵੇਂ ਅਕਾਲ ਪੁਰਖ ਆਪ ਅਨੰਤ ਹੈ ਬੇਅੰਤ ਹੈ ਅਤੇ ਸਰਬ ਕਲਾ ਭਰਪੂਰ ਹੈ ਠੀਕ ਉਸੇ ਤਰ੍ਹਾਂ ਉਸ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਬਣਾਇਆ “ਵਿਧਾਨ” ਵੀ ਬੇਅੰਤ ਸ਼ਕਤੀਆਂ ਦਾ ਸੋਮਾ ਹੈ। ਜਿਵੇਂ ਅਨੰਤ ਬੇਅੰਤ ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਕਥਾ ਅਕੱਥ ਹੈ ਠੀਕ ਉਸੇ ਤਰ੍ਹਾਂ ਉਸਦੇ ਇਸ ਹੁਕਮ ਦੀ ਕਥਾ ਭਾਵ ਉਸ ਦੇ ਇਸ ਵਿਧਾਨ ਦੀ ਕਥਾ ਵੀ ਕਥੀ ਨਹੀਂ ਜਾ ਸਕਦੀ ਹੈ। ਭਾਵ ਜੋ ਮਨੁੱਖ ਇਸ ਦਰਗਾਹੀ ਵਿਧਾਨ ਅਨੁਸਾਰ ਆਪਣਾ ਜੀਵਨ ਜੀਉਂਦੇ ਹਨ ਉਹ ਇਸ ਬੇਅੰਤ ਅਨੰਤ ਪਰਮ ਸ਼ਕਤੀ ਵਿੱਚ ਅਭੇਦ ਹੋ ਕੇ ਬੇਅੰਤ ਹੋ ਜਾਂਦੇ ਹਨ ਅਤੇ ਇਸ ਪਰਮ ਸ਼ਕਤੀ ਦਾ ਸੋਮਾ ਬਣ ਜਾਂਦੇ ਹਨ। ਐਸੇ ਮਹਾ ਪੁਰਖ ਜਿੱਥੇ ਬੈਠਦੇ ਹਨ ਅਤੇ ਪੂਰਨ ਸਤਿ ਵਰਤਾਉਂਦੇ ਹਨ; ਉਸ ਸਥਾਨ ‘ਤੇ ਦਰਗਾਹ ਪ੍ਰਗਟ ਹੁੰਦੀ ਹੈ। ਐਸੇ ਮਹਾ ਪੁਰਖਾਂ ਦੀ ਸੰਗਤ ਵਿੱਚ ਇਹ ਦਰਗਾਹੀ ਵਿਧਾਨ ਵਰਤਦਾ ਹੈ ਅਤੇ ਸੁਹਾਗਣਾਂ ਅਤੇ ਸਦਾ ਸੁਹਾਗਣਾਂ ਦਾ ਜਨਮ ਹੁੰਦਾ ਹੈ। ਇਹ ਦਰਗਾਹੀ ਕਾਨੂੰਨ ਅਤੇ ਵਿਧਾਨ ਜਿਸ ਨੂੰ ਵਿਧੀ ਦਾ ਵਿਧਾਨ ਕਿਹਾ ਗਿਆ ਹੈ, ਹੀ ਗੁਰਮਤਿ ਹੈ। ਗੁਰਬਾਣੀ ਇਸ ਵਿਧਾਨ ਦਾ ਹੀ ਵਖਾਣ ਕਰਦੀ ਹੈ। ਸਾਰੀ ਗੁਰਬਾਣੀ ਹੀ ਗੁਰਮਤਿ ਹੈ। ਸਾਰੀ ਗੁਰਬਾਣੀ ਹੀ ਇਸ ਵਿਧਾਨ ਦੀ ਮਹਿਮਾ ਹੈ। ਅਵਤਾਰ, ਸਤਿਗੁਰ, ਪੂਰਨ ਸੰਤ, ਪੂਰਨ ਬ੍ਰਹਮ ਗਿਆਨੀ, ਪੂਰਨ ਖ਼ਾਲਸਾ ਇਸ ਵਿਧਾਨ ਦੇ ਅਨੁਸਾਰ ਆਪਣਾ ਜੀਵਨ ਜੀਉਂਦੇ ਹਨ ਅਤੇ ਸਾਰੀ ਲੋਕਾਈ ਨੂੰ ਇਸ ਦਰਗਾਹੀ ਵਿਧਾਨ ਦਾ ਮਾਰਗ ਦਰਸ਼ਨ ਕਰਦੇ ਹਨ ਅਤੇ ਇਸ ਮਹਾਨ ਪਰਮ ਸ਼ਕਤੀਸ਼ਾਲੀ ਵਿਧਾਨ ਉੱਪਰ ਚੱਲਣ ਲਈ ਗੁਰਕਿਰਪਾ ਅਤੇ ਗੁਰਪ੍ਰਸਾਦਿ ਦੀਆਂ ਪਰਮ ਸ਼ਕਤੀਆਂ ਦੀਆਂ ਬਖ਼ਸ਼ਿਸ਼ਾਂ ਦਿੰਦੇ ਹਨ। ਸਤਿਗੁਰ, ਪੂਰਨ ਸੰਤ, ਪੂਰਨ ਬ੍ਰਹਮ ਗਿਆਨੀ, ਪੂਰਨ ਖ਼ਾਲਸਾ ਇਸ ਵਿਧਾਨ ਦੇ ਰਖਵਾਲੇ ਅਤੇ ਵਰਤਾਉਣਹਾਰੇ ਹੁੰਦੇ ਹਨ ਅਤੇ ਉਹ ਇਸ ਪਰਮ ਸ਼ਕਤੀਸ਼ਾਲੀ ਵਿਧਾਨ ਦੇ ਅੰਮ੍ਰਿਤ ਨੂੰ ਸਾਰੀ ਲੋਕਾਈ ਨੂੰ ਵਰਤਾਉਂਦੇ ਹਨ। ਦਰਗਾਹੀ ਅਵਤਾਰਾਂ, ਸਤਿਗੁਰੂ ਪਾਤਸ਼ਾਹੀਆਂ, ਪੂਰਨ ਬ੍ਰਹਮ ਗਿਆਨੀਆਂ, ਪੂਰਨ ਸੰਤਾਂ ਅਤੇ ਪੂਰਨ ਖ਼ਾਲਸਿਆਂ ਨੇ ਇਸ ਪਰਮ ਸ਼ਕਤੀਸ਼ਾਲੀ ਦਰਗਾਹੀ ਵਿਧਾਨ ਦੀ ਕਮਾਈ ਕਰ ਕੇ ਇਸ ਬੇਅੰਤ ਸ਼ਕਤੀ ਨੂੰ ਗੁਰਬਾਣੀ ਦੇ ਰੂਪ ਵਿੱਚ ਸਾਡੀ ਸਾਰੀ ਲੋਕਾਈ ਦੀ ਝੋਲੀ ਵਿੱਚ ਪਾ ਦਿੱਤਾ ਹੈ। ਇਸ ਲਈ ਜੋ ਮਨੁੱਖ ਇਸ ਦਰਗਾਹੀ ਵਿਧਾਨ ਦੀ ਕਮਾਈ ਕਰਦੇ ਹਨ ਉਹ ਮਨੁੱਖ ਮਾਇਆ ਦੇ ਚੁੰਗਲ ਤੋਂ ਅਜ਼ਾਦ ਹੋ ਜਾਂਦੇ ਹਨ ਅਤੇ ਇਸ ਦਰਗਾਹੀ ਵਿਧਾਨ ਦੇ ਰਖਵਾਲੇ ਬਣ ਜਾਂਦੇ ਹਨ, ਇਸ ਦਰਗਾਹੀ ਵਿਧਾਨ ਦੇ ਅਧਿਕਾਰੀ ਬਣ ਜਾਂਦੇ ਹਨ, ਇਸ ਦਰਗਾਹੀ ਵਿਧਾਨ ਨੂੰ ਵਰਤਾਉਣ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਕਰ ਕੇ ਅਕਾਲ ਪੁਰਖ ਵਿੱਚ ਇੱਕ-ਮਿੱਕ ਹੋ ਜਾਂਦੇ ਹਨ ਅਤੇ ਆਪਣਾ ਮਨੁੱਖਾ ਜਨਮ ਸਫਲ ਕਰ ਕੇ ਸਾਰੇ ਜੱਗ ਦੇ ਲੋਕਾਂ ਨੂੰ ਤਾਰਦੇ ਹਨ।

ਧੰਨ ਧੰਨ ਸਤਿਗੁਰ ਅਵਤਾਰ ਨਿਰੰਕਾਰ ਰੂਪ ਨਾਨਕ ਪਾਤਸ਼ਾਹ ਜੀ ਨੇ ਬੇਅੰਤ ਦਿਆਲਤਾ, ਗੁਰਕਿਰਪਾ ਅਤੇ ਗੁਰਪ੍ਰਸਾਦਿ ਨਾਲ “ਦਰਗਾਹੀ ਇਲਾਹੀ ਹੁਕਮ” ਦੇ ਪਰਮ ਸ਼ਕਤੀਸ਼ਾਲੀ ਸਤਿ ਤੱਤ ਨੂੰ ਅਤੇ ਇਸ ਪਰਮ ਸਤਿ ਤੱਤ ਦੀ ਮਹਿਮਾ ਬਾਰੇ ਪੂਰਨ ਬ੍ਰਹਮ ਗਿਆਨ ਸਭ ਤੋਂ ਪਹਿਲਾਂ ਉਚਾਰਨ ਕੀਤੀ ਗਈ “ਜਪੁ ਜੀ” ਬਾਣੀ ਦੀ ਦੂਜੀ ਪਉੜੀ ਵਿੱਚ ਪ੍ਰਗਟ ਕੀਤਾ ਹੈ:

ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ

ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ

ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ

ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿ

ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ

ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ

{ਪੰਨਾ ੧}

ਇਸ ਦਰਗਾਹੀ ਵਿਧਾਨ ਵਿੱਚ ਰਹਿਣਾ ਹੀ ਅਸਲੀ ਜੀਵਨ ਹੈ। ਜੀਵਨ ਦਾ ਸਹੀ ਆਨੰਦ ਕੇਵਲ ਇਸ ਦਰਗਾਹੀ ਵਿਧਾਨ ਅਨੁਸਾਰ ਜੀਵਨ ਜੀ ਕੇ ਹੀ ਮਾਣਿਆ ਜਾ ਸਕਦਾ ਹੈ। ਸਾਡੇ ਸਾਰੇ ਜੀਵਨ ਦੇ ਸੁੱਖ-ਦੁੱਖ ਇਸ ਵਿਧਾਨ ਦੇ ਅਨੁਸਾਰ ਹੀ ਸਾਡੇ ਜੀਵਨ ਵਿੱਚ ਪ੍ਰਗਟ ਹੁੰਦੇ ਹਨ। ਕਰਮ ਦਾ ਵਿਧਾਨ ਇਸ ਦਰਗਾਹੀ ਵਿਧਾਨ ਦਾ ਹੀ ਬੇਅੰਤ ਮਹੱਤਵਪੂਰਨ ਹਿੱਸਾ ਹੈ। ਕਰਮ ਦਾ ਵਿਧਾਨ ਇੱਕ ਪਰਮ ਸ਼ਕਤੀਸ਼ਾਲੀ ਵਿਧਾਨ ਹੈ ਜੋ ਧਰਤੀ ਉੱਪਰ ਵੱਸਦੀ ੮੪ ਲੱਖ ਮੇਦਨੀ ਦੇ ਜੀਵਨ ਦਾ ਸੰਚਾਲਨ ਕਰਦਾ ਹੈ। ਕਰਮ ਦੇ ਇਸ ਵਿਧਾਨ ਦੇ ਅਨੁਸਾਰ ਹੀ ਸਾਡੇ ਸਾਰੇ ਜੀਵਨ ਦਾ ਸੰਚਾਲਨ ਹੁੰਦਾ ਹੈ। ਸਾਡਾ ਹਰ ਪਲ ਹਰ ਸਵਾਸ ਇਸ ਕਰਮ ਦੇ ਪਰਮ ਸ਼ਕਤੀਸ਼ਾਲੀ ਵਿਧਾਨ ਦੇ ਅਨੁਸਾਰ ਹੀ ਪ੍ਰਗਟ ਹੁੰਦਾ ਹੈ। ਸਾਡੇ ਭਾਗ ਇਸ ਪਰਮ ਸ਼ਕਤੀਸ਼ਾਲੀ ਵਿਧਾਨ ਦੇ ਅਨੁਸਾਰ ਹੀ ਲਿਖੇ ਜਾਂਦੇ ਹਨ ਜੋ ਭਵਿੱਖ ਵਿੱਚ ਸਾਡੇ ਜਨਮਾਂ ਦੇ ਜੀਵਨ ਵਿੱਚ ਪ੍ਰਗਟ ਹੁੰਦੇ ਹਨ। ਪਰਮ ਮਹੱਤਵਪੂਰਨ ਤੱਥ ਜੋ ਸਾਨੂੰ ਸਮਝਣ ਦੀ ਜ਼ਰੂਰਤ ਹੈ ਉਹ ਇਹ ਹੈ ਕਿ: ਸਾਡੇ ਰੋਜ਼ਾਨਾ ਜੀਵਨ ਦੇ ਸਾਰੇ ਕਰਮ; ਸਾਰੇ ਦੁੱਖ ਅਤੇ ਸੁੱਖ; ਚੰਗੇ ਅਤੇ ਮਾੜੇ ਖਿਣ; ਖੁਸ਼ੀ ਅਤੇ ਗ਼ਮੀ; ਸੰਜੋਗ ਅਤੇ ਵਿਜੋਗ — ਮਿਲਾਪ ਅਤੇ ਵਿਛੋੜਾ; ਰਿਸ਼ਤੇ-ਨਾਤੇ; ਚੰਗੇ-ਮਾੜੇ ਸੰਸਾਰਿਕ ਸੰਬੰਧ; ਚੰਗੇ-ਮਾੜੇ ਪਰਿਵਾਰਕ ਸੰਬੰਧ; ਪਰਿਵਾਰਕ ਖੁਸ਼ੀਆਂ ਅਤੇ ਦੁੱਖ ਕਲੇਸ਼; ਧਨ-ਸੰਪਦਾ ਦੀ ਪ੍ਰਾਪਤੀ ਅਤੇ ਨਿਰਧਨਤਾ; ਅਮੀਰੀ ਅਤੇ ਗਰੀਬੀ; ਦੁਨਿਆਵੀ ਸੁੱਖਾਂ ਦੀ ਪ੍ਰਾਪਤੀ ਅਤੇ ਅਭਾਵ; ਸਾਡਾ ਆਚਾਰ-ਵਿਹਾਰ; ਸਾਡੇ ਸੰਸਕਾਰ ਅਤੇ ਆਦਤਾਂ; ਮਨ ਦੀ ਬਿਰਤੀ ਦਾ ਮਾਇਆਧਾਰੀ ਹੋਣਾ – ਰਜੋ ਗੁਣੀ ਜਾਂ ਤਮੋ ਗੁਣੀ ਹੋਣਾ ਭਾਵ ਮਨੋਬਿਰਤੀ ਦਾ ਕਾਮ ਚੰਡਾਲ, ਕ੍ਰੋਧ ਚੰਡਾਲ, ਲੋਭ ਚੰਡਾਲ, ਮੋਹ ਚੰਡਾਲ, ਅਹੰਕਾਰ ਚੰਡਾਲ ਅਤੇ ਤ੍ਰਿਸ਼ਣਾ ਦੀ ਵਿਨਾਸ਼ਕਾਰੀ ਸ਼ਕਤੀਆਂ ਦਾ ਗੁਲਾਮ ਹੋਣਾ; ਮਨ ਦੀ ਬਿਰਤੀ ਦਾ ਸਤੋ ਗੁਣੀ ਹੋਣਾ ਭਾਵ ਮਨੋ ਬਿਰਤੀ ਦਾ ਦਇਆ, ਧਰਮ, ਸੰਤੋਖ, ਸੰਜਮ, ਵਾਲਾ ਹੋਣਾ; ਸਾਡੀ ਸੰਸਾਰਿਕ ਸਿੱਖਿਆ ਦਾ ਪੱਧਰ; ਸਾਡੀ ਰੋਜ਼ੀ-ਰੋਟੀ ਕਮਾਉਣ ਦੇ ਸਾਧਨ ਅਤੇ ਸਾਡੀ ਸਫਲਤਾ ਅਤੇ ਵਿਫਲਤਾ; ਸਾਡੀ ਬੰਦਗੀ ਅਤੇ ਸੇਵਾ; ਮਾਨ-ਅਪਮਾਨ; ਮੁੱਕਦੀ ਗੱਲ ਕਿ ਸਾਡੇ ਰੋਜ਼ਾਨਾ ਜੀਵਨ ਵਿੱਚ ਜੋ ਕੁਝ ਵੀ ਵਾਪਰਦਾ ਹੈ ਉਹ ਇਸ ਪਰਮ ਸ਼ਕਤੀਸ਼ਾਲੀ ਕਰਮ ਦੇ ਵਿਧਾਨ ਦੇ ਅਨੁਸਾਰ ਵਾਪਰਦਾ ਹੈ।

ਜੋ ਮਨੁੱਖ ਇਸ ਪਰਮ ਸ਼ਕਤੀਸ਼ਾਲੀ ਵਿਧਾਨ ਨੂੰ ਸਮਝ ਲੈਂਦੇ ਹਨ ਅਤੇ ਇਸ ਦੇ ਅੱਗੇ ਨਤਿਮਸਤਕ ਹੋ ਜਾਂਦੇ ਹਨ, ਉਹ ਮਨੁੱਖ ਆਪਣਾ ਜੀਵਨ ਇਸ ਵਿਧਾਨ ਦੇ ਅਨੁਸਾਰ ਜੀਉਂਦੇ ਹਨ ਅਤੇ ਐਸਾ ਕਰਨ ਨਾਲ ਉਹ ਆਪਣੀ ਹਸਤੀ ਨੂੰ ਮਿਟਾ ਕੇ, ਆਪਣੀ ਹਉਮੈ ਦਾ ਅੰਤ ਕਰ ਕੇ ਮਾਇਆ ਤੋਂ ਮੁਕਤੀ ਪ੍ਰਾਪਤ ਕਰ ਜੀਵਨ ਸਫਲ ਕਰ ਲੈਂਦੇ ਹਨ। ਜੋ ਮਨੁੱਖ ਇਸ ਵਿਧਾਨ ਨੂੰ ਸਮਝ ਲੈਂਦੇ ਹਨ ਉਨ੍ਹਾਂ ਨੂੰ ਮਾਇਆ ਦਾ ਖੇਲ ਸਮਝ ਆ ਜਾਂਦਾ ਹੈ। ਉਹ ਮਨੁੱਖ ਤਮੋ ਬਿਰਤੀ ਅਤੇ ਰਜੋ ਬਿਰਤੀ ਦਾ ਤਿਆਗ ਕਰ ਕੇ ਆਪਣੀ ਰੋਜ਼ਾਨਾ ਕਰਨੀ ਨੂੰ ਸਤੋ ਬਿਰਤੀ ਵਿੱਚ ਲੈ ਜਾਂਦੇ ਹਨ ਅਤੇ ਆਪਣੇ ਸਾਰੇ ਕਰਮ ਸਤਿ ਕਰਮਾਂ ਵਿੱਚ ਪਰਿਵਰਤਿਤ ਕਰ ਲੈਂਦੇ ਹਨ। ਇਸ ਤਰ੍ਹਾਂ ਦੇ ਸਤਿ ਕਰਮਾਂ ਵਾਲੇ ਜੀਵਨ ਜੀਉਂਦੇ ਹੋਏ ਸਾਡੇ ਸਤਿ ਕਰਮ ਇਕੱਤਰ ਹੋਣੇ ਸ਼ੁਰੂ ਹੋ ਜਾਂਦੇ ਹਨ ਅਤੇ ਇੱਕ ਸਮਾਂ ਐਸਾ ਆਉਂਦਾ ਹੈ ਜਦ ਸਾਡੇ ਇਤਨੇ ਕੁ ਸਤਿ ਕਰਮ ਇਕੱਤਰ ਹੋ ਜਾਂਦੇ ਹਨ ਜਿਨ੍ਹਾਂ ਨਾਲ ਅਕਾਲ ਪੁਰਖ ਦੀ ਨਦਰ ਸਾਡੇ ‘ਤੇ ਪੈ ਜਾਂਦੀ ਹੈ ਅਤੇ ਇਸ ਬਖ਼ਸ਼ੀਸ਼ ਦਾ ਸਦਕਾ ਅਸੀਂ ਗੁਰ ਪ੍ਰਸਾਦਿ ਦੀ ਪ੍ਰਾਪਤੀ ਦੇ ਹੱਕਦਾਰ ਬਣ ਜਾਂਦੇ ਹਾਂ। ਗੁਰ ਪ੍ਰਸਾਦਿ ਦੀ ਪ੍ਰਾਪਤੀ ਸਾਡਾ ਜੀਵਨ ਬਦਲ ਦਿੰਦੀ ਹੈ। ਕਰਮ ਦੇ ਇਸ ਪਰਮ ਸ਼ਕਤੀਸ਼ਾਲੀ ਵਿਧਾਨ ਵਿੱਚੋਂ ਨਿਕਲ ਕੇ ਆਪਣੇ ਜੀਵਨ ਨੂੰ ਸਦਾ-ਸਦਾ ਲਈ ਪਰਮ ਆਨੰਦ ਵਿੱਚ ਪ੍ਰਗਟ ਕਰਨ ਦਾ ਕੇਵਲ ਇੱਕ ਹੀ ਵਿਧਾਨ ਹੈ ਅਤੇ ਇਹ ਵਿਧਾਨ ਹੈ ਗੁਰ ਪ੍ਰਸਾਦਿ ਦੀ ਪ੍ਰਾਪਤੀ ਕਰ ਕੇ ਨਾਮ-ਸਿਮਰਨ ਕਰਦਿਆਂ, ਨਾਮ ਦੀ ਕਮਾਈ ਕਰਦਿਆਂ, ਹਿਰਦੇ ਵਿੱਚ ਨਾਮ ਦਾ ਪ੍ਰਕਾਸ਼ ਕਰਕੇ, ਰੋਮ-ਰੋਮ ਵਿੱਚ ਨਾਮ ਦਾ ਪ੍ਰਕਾਸ਼ ਕਰਕੇ, ਮਾਇਆ ਨੂੰ ਜਿੱਤ ਕੇ, ਬੰਦਗੀ ਪੂਰਨ ਕਰਦਿਆਂ ਹੀ ਸਾਰੇ ਪਿੱਛਲੇ ਜਨਮ-ਜਨਮਾਂਤਰਾਂ ਦੇ ਕਰਮਾਂ ਦਾ ਲੇਖਾ-ਜੋਖਾ ਪੂਰਾ ਹੋ ਜਾਂਦਾ ਹੈ ਅਤੇ ਪਰਮ ਆਨੰਦ ਸਤਿ ਚਿੱਤ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਇਸ ਤਰ੍ਹਾਂ ਜੋ ਮਨੁੱਖ ਸਤੋ ਬਿਰਤੀ ਵਿੱਚ ਵਿਚਰਦੇ ਹਨ ਉਹ ਗੁਰ ਪ੍ਰਸਾਦਿ ਦੀ ਪ੍ਰਾਪਤੀ ਅਤੇ ਗੁਰ ਪ੍ਰਸਾਦਿ ਦੀ ਸੇਵਾ-ਸੰਭਾਲਤਾ ਕਰ ਕੇ ਕਰਮਾਂ ਦੇ ਬੰਧਨਾਂ ਤੋਂ ਮੁਕਤੀ ਪ੍ਰਾਪਤ ਕਰਦੇ ਹਨ। ਜੀਵਨ ਮੁਕਤ ਮਨੁੱਖ ਦੇ ਸਾਰੇ ਕਰਮ ਫਿਰ ਸਤਿ ਕਰਮ ਹੋ ਜਾਂਦੇ ਹਨ। ਐਸੇ ਮਨੁੱਖ ਜੀਵਨ ਮੁਕਤ ਹੋ ਕੇ ਸਹੀ ਢੰਗ ਨਾਲ ਆਨੰਦਮਈ ਜੀਵਨ ਜੀਉਂਦੇ ਹਨ ਅਤੇ ਸਾਰੀ ਲੋਕਾਈ ਦਾ ਪਰਉਪਕਾਰ ਅਤੇ ਮਹਾ ਪਰਉਪਕਾਰ ਕਰਦੇ ਹਨ।

ਇੱਥੇ ਇੱਕ ਪ੍ਰਸ਼ਨ ‘ਤੇ ਵਿਚਾਰ ਕਰਨਾ ਲਾਜ਼ਮੀ ਹੈ ਕਿ ਐਸੇ ਪੂਰਨ ਮਹਾ ਪੁਰਖਾਂ ਦਾ ਜੀਵਨ ਅਤੇ ਸਾਰੇ ਕਰਮ ਕਿਵੇਂ ਹੁਕਮ ਵਿੱਚ ਚਲੇ ਜਾਂਦੇ ਹਨ? ਇਸ ਪਰਮ ਸਤਿ ਤੱਤ ਨੂੰ, ਇਸ ਪੂਰਨ ਸਤਿ ਨੂੰ ਸਮਝ ਕੇ ਜਾਣਿਆ ਜਾ ਸਕਦਾ ਹੈ: ਮਨੁੱਖ ਦੀਆਂ ਪੰਜ ਕਰਮ ਇੰਦਰੀਆਂ ਹਨ (ਦੋ ਹੱਥ, ਦੋ ਪੈਰ ਅਤੇ ਮੁੱਖ) ਜਿਨ੍ਹਾਂ ਦਾ ਆਧਾਰ ਪੰਜ ਗਿਆਨ ਇੰਦਰੀਆਂ ਹਨ (ਨਾਸਿਕਾ, ਕੰਨ, ਅੱਖਾਂ, ਰਸਨਾ ਅਤੇ ਚਮੜੀ)। ਇਨ੍ਹਾਂ ਪੰਜ ਗਿਆਨ ਇੰਦਰੀਆਂ ਦਾ ਆਧਾਰ ਹੈ ਮਨੁੱਖ ਦਾ ਮਨ ਅਤੇ ਮਨ ਦਾ ਆਧਾਰ ਹੈ ਮਨੁੱਖ ਦੀ ਬੁੱਧੀ। ਇਸਦਾ ਭਾਵ ਇਹ ਹੈ ਕਿ ਜੋ ਪੰਜ ਗਿਆਨ ਇੰਦਰੀਆਂ ਅਨੁਭਵ ਕਰਦੀਆਂ ਹਨ ਉਸ ਗਿਆਨ ਦੇ ਆਧਾਰ ‘ਤੇ ਮਨ ਆਪਣੀ ਬੁੱਧੀ ਅਨੁਸਾਰ ਕਰਮ ਇੰਦਰੀਆਂ ਨੂੰ ਆਦੇਸ਼ ਦਿੰਦਾ ਹੈ ਅਤੇ ਪੰਜ ਕਰਮ ਇੰਦਰੀਆਂ ਕਰਮ ਕਰਦੀਆਂ ਹਨ। ਆਪਣੀ ਬੁੱਧੀ ਨੂੰ ਮਨਮਤਿ ਕਿਹਾ ਗਿਆ ਹੈ। ਇਸ ਦਾ ਭਾਵ ਹੈ ਕਿ ਇੱਕ ਆਮ ਮਨੁੱਖ ਦੇ ਸਾਰੇ ਕਰਮ ਮਨਮਤਿ ਦੇ ਅਨੁਸਾਰ ਹੁੰਦੇ ਹਨ। ਇਹ ਮਨਮਤਿ ਮਾਇਆ ਦੀ ਗੁਲਾਮ ਹੈ। ਇਹ ਮਨਮਤਿ ਹੀ ਮਾਇਆ ਹੈ। ਇਸ ਲਈ ਸਾਡੇ ਸਾਰੇ ਕਰਮ ਮਾਇਆ ਦੇ ਪ੍ਰਭਾਵ ਹੇਠ ਹੁੰਦੇ ਹਨ।

ਅਗਲਾ ਸਤਿ ਤੱਤ ਜੋ ਕਿ ਸਮਝਣਾ ਪਰਮ ਲਾਜ਼ਮੀ ਹੈ ਉਹ ਇਹ ਹੈ ਕਿ ਮਨ ਤੋਂ ਵੀ ਉੱਪਰ ਬੈਠੀ ਹੋਈ ਹੈ ਪਰਮ ਜੋਤ ਜਿਸ ਦੀ ਹੋਂਦ ਕਾਰਨ ਹੀ ਮਨੁੱਖ ਜੱਗ ਵਿੱਚ ਜਨਮ ਲੈਂਦਾ ਹੈ। ਇਸ ਪਰਮ ਜੋਤ ਵਿੱਚ ਹੀ ਸਮਾਇਆ ਹੋਇਆ ਹੈ ਬੇਅੰਤ ਗਿਆਨ ਦਾ ਭੰਡਾਰ ਜਿਸ ਨੂੰ ਅਸੀਂ ਪੂਰਨ ਬ੍ਰਹਮ ਗਿਆਨ ਪੂਰਨ ਤੱਤ ਗਿਆਨ ਕਹਿੰਦੇ ਹਾਂ। ਇਸ ਗਿਆਨ ਦੇ ਭੰਡਾਰ ਨੂੰ ਅਸੀਂ ਗੁਰਮਤਿ ਵੀ ਕਹਿੰਦੇ ਹਾਂ ਅਤੇ ਆਤਮ ਰਸ ਅੰਮ੍ਰਿਤ ਵੀ ਕਹਿੰਦੇ ਹਾਂ। ਇਹ ਪਰਮ ਜੋਤ ਹੀ ਬੇਅੰਤ ਅਨੰਤ ਦਰਗਾਹੀ ਇਲਾਹੀ ਪਰਮ ਸ਼ਕਤੀਆਂ ਦਾ ਭੰਡਾਰ ਹੈ। ਇਹ ਪਰਮ ਜੋਤ ਹੀ ਸਾਰੇ ਦਰਗਾਹੀ ਖ਼ਜ਼ਾਨਿਆਂ ਦਾ ਬੇਅੰਤ ਭੰਡਾਰ ਹੈ। ਇਹ ਪਰਮ ਜੋਤ ਹੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਆਪ ਹੈ ਜੋ ਸਾਡੀ ਦੇਹੀ ਵਿੱਚ ਆਪ ਬੈਠਾ ਹੋਇਆ ਹੈ। ਜਦ ਸਤੋ ਬਿਰਤੀ ‘ਤੇ ਚੱਲਣ ਵਾਲਾ ਮਨੁੱਖ ਸਤਿ ਕਰਮ ਇਕੱਤਰ ਕਰਦੇ-ਕਰਦੇ ਗੁਰ ਪ੍ਰਸਾਦਿ ਦੀ ਪ੍ਰਾਪਤੀ ਕਰ ਕੇ ਇਸ ਮਹਾਨ ਪਰਮ ਸ਼ਕਤੀ ਦੀ ਸੇਵਾ-ਸੰਭਾਲਤਾ ਕਰਦਾ ਹੋਇਆ ਮਾਇਆ ਨੂੰ ਜਿੱਤ ਕੇ ਹਿਰਦੇ ਦੀ ਪੂਰਨ ਸਚਿਆਰੀ ਰਹਿਤ ਦਾ ਗੁਰ ਪ੍ਰਸਾਦਿ ਪ੍ਰਾਪਤ ਕਰ ਕੇ ਪੂਰਨ ਬੰਦਗੀ ਦੇ ਪੜਾਅ ਪਾਰ ਕਰ ਕੇ ਦਰਗਾਹ ਪ੍ਰਵਾਨ ਚੜ੍ਹਦਾ ਹੈ ਤਾਂ ਉਸ ਨੂੰ ਅਕਾਲ ਪੁਰਖ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਦਰਸ਼ਨ ਹੁੰਦੇ ਹਨ ਅਤੇ ਉਹ ਅਕਾਲ ਪੁਰਖ ਵਿੱਚ ਅਭੇਦ ਹੋ ਜਾਂਦਾ ਹੈ। ਇਸ ਅਵਸਥਾ ਵਿੱਚ ਪਹੁੰਚ ਕੇ ਉਸ ਨੂੰ ਗੁਰਮਤਿ ਦੀ ਪ੍ਰਾਪਤੀ ਹੁੰਦੀ ਹੈ ਭਾਵ ਪੂਰਨ ਬ੍ਰਹਮ ਗਿਆਨ ਪੂਰਨ ਤੱਤ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਪੂਰਨ ਬ੍ਰਹਮ ਗਿਆਨ ਅਤੇ ਪੂਰਨ ਤੱਤ ਗਿਆਨ ਦੀ ਪ੍ਰਾਪਤੀ ਹੋਣ ਦੇ ਨਾਲ ਹੀ ਉਸਦੀ ਮਨਮਤਿ ਦਾ ਅੰਤ ਹੋ ਜਾਂਦਾ ਹੈ। ਭਾਵ ਮਾਇਆ ਦੀ ਗੁਲਾਮੀ ਖ਼ਤਮ ਹੋ ਜਾਂਦੀ ਹੈ, ਮਨ ਦਾ ਅੰਤ ਹੋ ਜਾਂਦਾ ਹੈ, ਮਾਇਆ ਉਸਦੀ ਸੇਵਾ ਵਿੱਚ ਆ ਜਾਂਦੀ ਹੈ। ਜਦ ਐਸੀ ਕਿਰਪਾ ਅਤੇ ਗੁਰ ਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ ਤਾਂ ਪੰਜੇ ਗਿਆਨ ਇੰਦਰੀਆਂ ਗੁਰਮਤਿ ਵਿੱਚ ਆ ਜਾਂਦੀਆਂ ਹਨ। ਪੰਜੇ ਗਿਆਨ ਇੰਦਰੀਆਂ ਪੂਰਨ ਬ੍ਰਹਮ ਗਿਆਨ ਦੇ ਅਧੀਨ ਹੋ ਜਾਂਦੀਆਂ ਹਨ। ਭਾਵ ਪੰਜੇ ਗਿਆਨ ਇੰਦਰੀਆਂ ਬ੍ਰਹਮ ਦੇ ਵਿਧਾਨ ਅਧੀਨ ਆ ਜਾਂਦੀਆਂ ਹਨ, ਪੂਰਨ ਹੁਕਮ ਵਿੱਚ ਆ ਜਾਂਦੀਆਂ ਹਨ। ਇਸ ਲਈ ਪੰਜੇ ਕਰਮ ਇੰਦਰੀਆਂ ਪੂਰਨ ਹੁਕਮ ਵਿੱਚ ਆ ਜਾਂਦੀਆ ਹਨ। ਇਸ ਲਈ ਐਸਾ ਮਨੁੱਖ ਜੋ ਜੋ ਕਰਮ ਕਰਦਾ ਹੈ ਉਹ ਪੂਰਨ ਹੁਕਮ ਵਿੱਚ ਹੁੰਦੇ ਹਨ ਅਤੇ ਸਤਿ ਕਰਮ ਹੁੰਦੇ ਹਨ। ਐਸੇ ਮਨੁੱਖ ਦੇ ਸਾਰੇ ਕਰਮ ਸਾਰੀ ਲੋਕਾਈ ਲਈ ਪਰਉਪਕਾਰ ਅਤੇ ਮਹਾ ਪਰਉਪਕਾਰ ਨਾਲ ਭਰਪੂਰ ਹੁੰਦੇ ਹਨ।

ਜੋ ਮਨੁੱਖ ਮਾਇਆ ਦੀ ਰਜੋ ਅਤੇ ਤਮੋ ਬਿਰਤੀ ਦੇ ਗੁਲਾਮ ਬਣ ਕੇ ਜੀਵਨ ਜੀਉਂਦੇ ਹਨ ਉਹ ਜਨਮ ਜਨਮਾਂਤਰਾਂ ਤੱਕ ਜੂਨਾਂ ਵਿੱਚ ਭਟਕਦੇ ਰਹਿੰਦੇ ਹਨ। ਉਨ੍ਹਾਂ ਮਨੁੱਖਾਂ ਦੇ ਸਾਰੇ ਕਰਮ ਅਸਤਿ ਕਰਮ ਹੁੰਦੇ ਹਨ ਅਤੇ ਇਹ ਅਸਤਿ ਕਰਮ ਹੀ ਉਨ੍ਹਾਂ ਦੇ ਮਾੜੇ ਸੰਸਕਾਰ, ਦੁਰਵਿਹਾਰ, ਦੁਰਚਰਿਤ੍ਰ, ਦੁੱਖਾਂ, ਕਲੇਸ਼ਾਂ, ਕਸ਼ਟਾਂ, ਗੰਦਗੀ ਨਾਲ ਭਰਪੂਰ ਜੀਵਨ, ਨਿਰਧਨਤਾ ਅਤੇ ਗਰੀਬੀ ਦਾ ਕਾਰਨ ਬਣਦੇ ਹਨ। ਇਹ ਅਸਤਿ ਕਰਮ ਹੀ ਸਾਡੀ ਜਿੰਦਗੀ ਦੀਆਂ ਸਾਰੀਆਂ ਸਮੱਸਿਆਵਾਂ ਦਾ ਕਾਰਨ ਬਣਦੇ ਹਨ। ਕਰਮ ਦੇ ਇਸ ਵਿਧਾਨ ਦੇ ਅਨੁਸਾਰ ਜੈਸਾ ਅਸੀਂ ਬੀਜਦੇ ਹਾਂ ਵੈਸਾ ਹੀ ਸਾਨੂੰ ਫਲ ਪ੍ਰਾਪਤ ਹੁੰਦਾ ਹੈ। ਭਾਵ ਜੈਸੇ ਅਸੀਂ ਕਰਮ ਕਰਾਂਗੇ ਸਾਨੂੰ ਆਉਣ ਵਾਲੇ ਸਮੇਂ ਵਿੱਚ ਵੈਸਾ ਹੀ ਜੀਵਨ ਮਿਲੇਗਾ। ਜੋ ਮਨੁੱਖ ਇਸ ਦਰਗਾਹੀ ਵਿਧਾਨ, ਜਿਸ ਨੂੰ ਹੁਕਮ ਕਿਹਾ ਗਿਆ ਹੈ, ਇਸਦੇ ਖ਼ਿਲਾਫ਼ ਚੱਲਦੇ ਹਨ ਉਹ ਮੁਖ ਚੋਟਾਂ ਖਾਂਦੇ ਹਨ।

ਇਸ ਲਈ ਇਸ ਪੂਰਨ ਬ੍ਰਹਮ ਗਿਆਨ ਨੂੰ ਸਮਝਣ ਨਾਲ ਕਿ ਸਭ ਕੁਝ ਅਕਾਲ ਪੁਰਖ ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਬਣਾਏ ਗਏ ਦਰਗਾਹੀ ਵਿਧਾਨ, ਜਿਸ ਨੂੰ ਗੁਰਬਾਣੀ ਵਿੱਚ ਹੁਕਮ ਕਿਹਾ ਗਿਆ ਹੈ, ਦੇ ਅਨੁਸਾਰ ਹੁੰਦਾ ਹੈ; ਸਾਨੂੰ ਹਉਮੈ ਦੀ ਸੂਝ ਪੈ ਜਾਂਦੀ ਹੈ। ਹਉਮੈ ਨੂੰ ਗੁਰਬਾਣੀ ਵਿੱਚ ਦੀਰਘ ਮਾਨਸਿਕ ਰੋਗ ਕਿਹਾ ਗਿਆ ਹੈ। ਹਉਮੈ ਦੀ ਸੂਝ ਅਤੇ ਗਿਆਨ ਦੇ ਪ੍ਰਕਾਸ਼ ਹੋ ਜਾਣ ਨਾਲ ਅਸੀਂ ਨਿਮਰਤਾ ਵਿੱਚ ਚਲੇ ਜਾਂਦੇ ਹਾਂ। ਭਰਪੂਰ ਨਿਮਰਤਾ ਹੀ ਦਰਗਾਹ ਦੀ ਕੁੰਜੀ ਹੈ। ਹਉਮੈ ਦੀ ਮੌਤ ਹੀ ਜੀਵਨ ਮੁਕਤੀ ਹੈ। ਹਉਮੈ ਦੀ ਮੌਤ ਗੁਰੂ ਚਰਨਾਂ ਉੱਪਰ ਪੂਰਨ ਸਮਰਪਣ ਕਰਨ ਨਾਲ ਹੁੰਦੀ ਹੈ। ਪੂਰਨ ਸਮਰਪਣ ਕਰਨ ਨਾਲ ਆਪਣੀ ਹਸਤੀ ਮਿੱਟ ਜਾਂਦੀ ਹੈ ਅਤੇ ਕੇਵਲ ਪਰਮ ਜੋਤ ਰਹਿ ਜਾਂਦੀ ਹੈ ਅਤੇ ਇਹ ਪਰਮ ਜੋਤ ਨਿਰਗੁਣ ਸਰੂਪ ਵਿੱਚ ਸਦਾ-ਸਦਾ ਲਈ ਸਮਾ ਜਾਂਦੀ ਹੈ।

ਅਗਲਾ ਪਰਮ ਸਤਿ ਤੱਤ ਜੋ ਮਨੁੱਖ ਲਈ ਸਮਝਣਾ ਬੇਅੰਤ ਲਾਜ਼ਮੀ ਹੈ ਉਹ ਇਹ ਹੈ ਕਿ ਸਤਿ ਪਾਰਬ੍ਰਹਮ “ਸਰਬ ਗੁਣੀ ਨਿਧਾਨ” ਹੈ। ਭਾਵ ਸਤਿ ਪਾਰਬ੍ਰਹਮ ਪਰਮੇਸ਼ਰ ਬੇਅੰਤ ਸਤਿਗੁਣਾਂ ਦਾ ਖ਼ਜ਼ਾਨਾ ਹੈ। ਧੰਨ ਧੰਨ ਸਤਿ ਪਾਰਬ੍ਰਹਮ ਪਰਮੇਸ਼ਰ ਦੀਆਂ ਸਾਰੀਆਂ ਪਰਮ ਸ਼ਕਤੀਆਂ ਉਸ ਦੇ ਸਤਿਗੁਣਾਂ ਵਿੱਚ ਸਮਾਈਆਂ ਹੋਈਆਂ ਹਨ। ਜਦ ਅਸੀਂ ਸਤਿ ਪਾਰਬ੍ਰਹਮ ਪਰਮੇਸ਼ਰ ਦੀਆਂ ਬੇਅੰਤ ਪਰਮ ਸ਼ਕਤੀਆਂ ਦੀ ਮਹਿਮਾ ਦੀ ਗੱਲ ਕਰਦੇ ਹਾਂ ਤਾਂ ਇਸ ਦਾ ਭਾਵ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਸਤਿਗੁਣਾਂ ਦੀ ਮਹਿਮਾ ਹੀ ਹੈ। ਇਸ ਪਰਮ ਸਤਿ ਨੂੰ ਗੁਰਬਾਣੀ ਵਿੱਚ ਬਾਰ-ਬਾਰ ਦ੍ਰਿੜ੍ਹ ਕਰਵਾਇਆ ਗਿਆ ਹੈ:

ਦਰਿ ਸੇਵਨਿ ਸੰਤ ਜਨ ਖੜੇ ਪਾਇਨਿ ਗੁਣੀ ਨਿਧਾਨੁ

{ਪੰਨਾ ੩੨}

ਗੋਵਿਦੁ ਗੁਣੀ ਨਿਧਾਨੁ ਹੈ ਅੰਤੁ ਨ ਪਾਇਆ ਜਾਇ

{ਪੰਨਾ ੩੩}

ਸਰਬ ਨਿਧਾਨ ਗੁਣ ਤੁਮ ਹੀ ਪਾਸਿ

{ਪੰਨਾ ੧੮੦}

ਗੋਬਿੰਦੁ ਗੁਣੀ ਨਿਧਾਨੁ ਗੁਰਮੁਖਿ ਜਾਣੀਐ

{ਪੰਨਾ ੩੯੯}

ਸਤਿਗੁਣਾਂ ਤੋਂ ਭਾਵ ਹੈ: ਬੇਅੰਤ ਨਿਮਰਤਾ ਨਾਲ ਭਰਪੂਰ ਹਿਰਦਾ; ਬੇਅੰਤ ਹਿਰਦੇ ਦੀ ਗਰੀਬੀ; ਬੇਅੰਤ ਸ਼ਰਧਾ ਨਾਲ ਭਰਪੂਰ ਹਿਰਦਾ, ਬੇਅੰਤ ਪ੍ਰੀਤ ਨਾਲ ਭਰਪੂਰ ਹਿਰਦਾ; ਬੇਅੰਤ ਭਰੋਸੇ ਨਾਲ ਭਰਪੂਰ ਹਿਰਦਾ; ਬੇਅੰਤ ਦਇਆਲਤਾ ਨਾਲ ਭਰਪੂਰ ਹਿਰਦਾ; ਪਰਉਪਕਾਰੀ ਹਿਰਦਾ; ਨਿਰਭੈਤਾ ਨਾਲ ਭਰਪੂਰ ਹਿਰਦਾ; ਨਿਰਵੈਰ ਅਤੇ ਇੱਕ ਦ੍ਰਿਸ਼ਟ ਹਿਰਦਾ; ਸਤਿ ਸੰਤੋਖ ਨਾਲ ਭਰਪੂਰ ਹਿਰਦਾ; ਦੂਜਿਆਂ ਦੇ ਦੁੱਖ ਪੀਣ ਦੀ ਸ਼ੱਮਤਾ ਨਾਲ ਭਰਪੂਰ ਮਹਾ ਪਰਉਪਕਾਰੀ ਹਿਰਦਾ; ਦੂਜਿਆਂ ਦੇ ਦੁੱਖਾਂ ਕਲੇਸ਼ਾਂ ਨੂੰ ਹਰਨ ਵਾਲਾ ਮਹਾ ਪਰਉਪਕਾਰੀ ਹਿਰਦਾ – ਦੁੱਖ ਭੰਜਨ; ਦੂਜਿਆਂ ਦਾ ਜ਼ਹਿਰ ਪੀ ਕੇ ਉਨ੍ਹਾਂ ਨੂੰ ਅੰਮ੍ਰਿਤ ਛਕਾਉਣ ਵਾਲਾ ਮਹਾ ਪਰਉਪਕਾਰੀ ਹਿਰਦਾ – ਦੀਨ ਦਇਆਲਾ; ਦੂਜਿਆਂ ਨੂੰ ਸਤਿ ਦਾ ਮਾਰਗ ਦਰਸ਼ਨ ਕਰਨ ਵਾਲਾ ਮਹਾ ਪਰਉਪਕਾਰੀ ਹਿਰਦਾ; ਦੂਜਿਆਂ ਨੂੰ ਜੀਅ ਦਾਨ ਦੇ ਕੇ ਬੰਦਗੀ ਕਰਵਾਉਣ ਵਾਲਾ ਮਹਾ ਪਰਉਪਕਾਰੀ ਹਿਰਦਾ – ਕਿਰਪਾ ਨਿਧਾਨ; ਦੂਜਿਆਂ ਦਾ ਜ਼ਹਿਰ ਪੀ ਕੇ ਉਨ੍ਹਾਂ ਨੂੰ ਸਤਿਨਾਮ, ਸਤਿਨਾਮ ਸਿਮਰਨ, ਸਤਿਨਾਮ ਦੀ ਕਮਾਈ ਅਤੇ ਪੂਰਨ ਬੰਦਗੀ ਦਾ ਗੁਰਪ੍ਰਸਾਦਿ ਵਰਤਾਉਣ ਵਾਲਾ ਮਹਾ ਪਰਉਪਕਾਰੀ ਹਿਰਦਾ – ਸਤਿ ਗੁਰਪ੍ਰਸਾਦਿ; ਦੂਜਿਆਂ ਨੂੰ ਜੀਵਨ ਮੁਕਤੀ ਦੇਣ ਵਾਲਾ ਮਹਾ ਪਰਉਪਕਾਰੀ ਹਿਰਦਾ – ਸਤਿ ਗੁਰਪ੍ਰਸਾਦਿ; ਪੂਰਨ ਬ੍ਰਹਮ ਗਿਆਨ ਦਾ ਸੋਮਾ – ਸਤਿ ਗੁਰਪ੍ਰਸਾਦਿ; ਆਤਮ ਰਸ ਅੰਮ੍ਰਿਤ ਦਾ ਸੋਮਾ – ਸਤਿ ਗੁਰਪ੍ਰਸਾਦਿ; ਬੇਅੰਤ ਦਰਗਾਹੀ ਖਜ਼ਾਨਿਆਂ ਦਾ ਸੋਮਾ – ਸਤਿ ਗੁਰਪ੍ਰਸਾਦਿ; ਰਿੱਧੀਆਂ-ਸਿੱਧੀਆਂ ਦਾ ਸੋਮਾ; ਬੇਅੰਤ ਮਾਨਸਰੋਵਰ ਦਾ ਸੋਮਾ – ਸਤਿ ਗੁਰਪ੍ਰਸਾਦਿ; ਬੇਅੰਤ ਅੰਮ੍ਰਿਤ ਦਾ ਸੋਮਾ – ਸਤਿ ਗੁਰਪ੍ਰਸਾਦਿ; ਸਰਬ ਕਲਾ ਭਰਪੂਰ; ਮਿਠ ਬੋਲੜਾ; ਆਦਿ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਬੇਅੰਤ ਸਤਿਗੁਣਾਂ ਦੇ ਖਜ਼ਾਨੇ ਵਿੱਚੋਂ ਕੁਝ ਸਤਿਗੁਣ ਹਨ। ਮਨੁੱਖੀ ਜਨਮ ਵਿੱਚ ਪੂਰਨ ਬੰਦਗੀ ਨਾਲ ਨਿਵਾਜੇ ਗਏ ਸਾਰੇ ਅਵਤਾਰ, ਸਤਿਗੁਰੂ, ਸੰਤ, ਭਗਤ, ਬ੍ਰਹਮ ਗਿਆਨੀ, ਖ਼ਾਲਸੇ, ਪੀਰ ਅਤੇ ਪੈਗੰਬਰਾਂ ਨੇ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਸਤਿਗੁਣਾਂ ਦੀ ਮਹਿਮਾ ਪ੍ਰਗਟ ਕਰਨ ਦਾ ਯਤਨ ਕੀਤਾ ਹੈ, ਪਰੰਤੂ ਅੱਜ ਤੱਕ ਕਿਸੇ ਨੇ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਸਤਿਗੁਣਾਂ ਦਾ ਪੂਰਾ ਭੇਦ ਨਹੀਂ ਪਾਇਆ ਹੈ। ਇਸ ਲਈ ਜਦ ਸਤਿ ਪਾਰਬ੍ਰਹਮ ਦੇ ਸਤਿਗੁਣਾਂ ਦੀ ਕਥਾ ਪ੍ਰਗਟ ਕਰਨ ਦਾ ਵਿਚਾਰ ਸਾਰੇ ਅਵਤਾਰ, ਸਤਿਗੁਰੂ, ਸੰਤ, ਭਗਤ, ਬ੍ਰਹਮ ਗਿਆਨੀ, ਖ਼ਾਲਸੇ, ਪੀਰ ਅਤੇ ਪੈਗੰਬਰਾਂ ਦੇ ਹਿਰਦੇ ਵਿੱਚ ਆਇਆ ਤਾਂ ਉਹ ਸਾਰੇ ਇਨ੍ਹਾਂ ਸਤਿਗੁਣਾਂ ਦਾ ਪੂਰਾ ਬਿਆਨ ਨਹੀਂ ਕਰ ਸਕੇ ਅਤੇ ਇਨ੍ਹਾਂ ਸਤਿਗੁਣਾਂ ਨੂੰ ਬੇਅੰਤ ਕਹਿ ਦਿੱਤਾ। ਇਸ ਦਾ ਭਾਵ ਇਹ ਹੈ ਕਿ ਸਤਿ ਪਾਰਬ੍ਰਹਮ ਪਰਮੇਸ਼ਰ ਦਾ ਹਰ ਇੱਕ ਸਤਿਗੁਣ ਆਪਣੇ ਆਪ ਵਿੱਚ ਬੇਅੰਤ ਹੈ।

ਉਦਾਹਰਨ ਦੇ ਤੌਰ ‘ਤੇ “ਇਲਾਹੀ ਪਿਆਰ, ਪ੍ਰੀਤ, ਪ੍ਰੇਮ” ਦੇ ਪਰਮ ਸ਼ਕਤੀਸ਼ਾਲੀ ਸਤਿਗੁਣ ਨੂੰ ਵਿਚਾਰਿਆ ਜਾਏ ਤਾਂ ਸਾਨੂੰ ਇਸ ਪਰਮ ਸਤਿ ਤੱਤ ਦਾ ਗਿਆਨ ਹੁੰਦਾ ਹੈ: ਸਤਿ ਹੀ ਇਲਾਹੀ ਪਿਆਰ ਦੀ ਮਾਂ ਹੈ। ਸਤਿ ਹੀ ਇਲਾਹੀ ਪਿਆਰ ਦੀ ਜਨਨੀ ਹੈ ਅਤੇ ਇਹ ਸਤਿ ਹੀ ਧੰਨ ਧੰਨ ਪਾਰ ਬ੍ਰਹਮ ਪਿਤਾ ਪਰਮੇਸ਼ਰ ਹੈ। ਇਸ ਲਈ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਆਪ ਇਲਾਹੀ ਪਿਆਰ ਦਾ ਹੀ ਇੱਕ ਅਤਿ ਸੁੰਦਰ ਰੂਪ ਹੈ। ਇਲਾਹੀ ਪਿਆਰ ਦੀ ਕੋਈ ਸੀਮਾ ਨਹੀਂ ਹੈ। ਇਲਾਹੀ ਪਿਆਰ ਦੀ ਗਹਿਰਾਈ ਦੀ ਕੋਈ ਸੀਮਾ ਨਹੀਂ ਹੈ। ਇਲਾਹੀ ਪਿਆਰ ਨੂੰ ਨਾਪਿਆ ਨਹੀਂ ਜਾ ਸਕਦਾ। ਇਲਾਹੀ ਪਿਆਰ ਉਹ ਇਲਾਹੀ ਵਰਦਾਨ ਹੈ ਜਿਸਦੀ ਮਹਿਮਾ ਕੋਈ ਬਿਆਨ ਨਹੀਂ ਕਰ ਸਕਦਾ ਹੈ। ਇਹ ਅਸੀਮ ਇਲਾਹੀ ਪਿਆਰ ਹੀ ਸ਼ਰਧਾ ਦਾ ਆਧਾਰ ਹੈ। ਇਹ ਅਸੀਮ ਇਲਾਹੀ ਪਿਆਰ ਹੀ ਭਰੋਸੇ ਦਾ ਆਧਾਰ ਹੈ। ਇਹ ਅਸੀਮ ਇਲਾਹੀ ਪਿਆਰ ਹੀ ਬੰਦਗੀ ਦਾ ਆਧਾਰ ਹੈ। ਨਿਮਰਤਾ ਅਤੇ ਦਿਆਲਤਾ ਵੀ ਇਲਾਹੀ ਪਿਆਰ ਵਿੱਚੋਂ ਹੀ ਜਨਮ ਲੈਂਦੀਆਂ ਹਨ। ਮਨ ਅਤੇ ਹਿਰਦੇ ਵਿੱਚ ਪੂਰਨ ਸ਼ਾਂਤੀ ਵੀ ਇਸ ਅਸੀਮ ਇਲਾਹੀ ਪਿਆਰ ਵਿੱਚੋਂ ਹੀ ਜਨਮ ਲੈਂਦੀ ਹੈ। ਮੁੱਕਦੀ ਗੱਲ ਸਾਰੀ ਸ੍ਰਿਸ਼ਟੀ ਦਾ ਆਧਾਰ ਹੀ ਇਹ ਅਸੀਮ ਇਲਾਹੀ ਪਿਆਰ ਹੈ। ਸਾਰੇ ਇਲਾਹੀ ਦਰਗਾਹੀ ਵਿਧਾਨ ਦਾ ਆਧਾਰ ਵੀ ਇਹ ਅਸੀਮ ਇਲਾਹੀ ਪਿਆਰ ਹੀ ਹੈ। ਅਕਾਲ ਪੁਰਖ ਦਾ ਨਾਮ ਵੀ “ਸਤਿਨਾਮ” ਕੇਵਲ ਇਹ ਅਸੀਮ ਇਲਾਹੀ ਪਿਆਰ ਹੀ ਹੈ। ਜੋ ਹਿਰਦਾ ਇਸ ਇਲਾਹੀ ਦਰਗਾਹੀ ਅਸੀਮ ਇਲਾਹੀ ਪਿਆਰ ਵਿੱਚ ਓਤਪੋਤ ਹੋ ਜਾਂਦਾ ਹੈ ਉਸ ਹਿਰਦੇ ਵਿੱਚ ਪਰਮ ਜੋਤ ਪੂਰਨ ਪ੍ਰਕਾਸ਼ ਧੰਨ ਧੰਨ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਆਪ ਪ੍ਰਗਟ ਹੋ ਜਾਂਦਾ ਹੈ। ਮੂਲ ਮੰਤਰ ਵਿੱਚ ਪ੍ਰਗਟ ਕੀਤੇ ਗਏ ਅਕਾਲ ਪੁਰਖ ਦੇ ਪਰਮ ਸ਼ਕਤੀਸ਼ਾਲੀ ਗੁਣਾਂ ਵਿੱਚੋਂ ‘ਨਿਰਵੈਰ’ ਦਾ ਭਾਵ ਵੀ ਇਹ ਅਸੀਮ ਇਲਾਹੀ ਪਿਆਰ ਹੀ ਹੈ। ਇਸ ਲਈ ਇਹ ਦਰਗਾਹੀ ਇਲਾਹੀ ਪਿਆਰ ਹੀ ਅਨੰਤ ਬੇਅੰਤ ਪਰਮ ਸ਼ਕਤੀ ਹੈ। ਜੋ ਮਨੁੱਖ ਇਸ ਅਸੀਮ ਇਲਾਹੀ ਪਿਆਰ ਨਾਲ ਭਰਪੂਰ ਹੋ ਜਾਂਦਾ ਹੈ ਉਹ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਦੇ ਦਰਸ਼ਨ ਕਰ ਕੇ ਇਸ ਇਲਾਹੀ ਇਸ਼ਕ ਵਿੱਚ ਆਪਣੇ ਆਪ ਨੂੰ ਕੁਰਬਾਨ ਕਰ ਕੇ ਆਪਣੀ ਹਸਤੀ ਮਿਟਾ ਕੇ ਅਕਾਲ ਪੁਰਖ ਵਿੱਚ ਸਦਾ-ਸਦਾ ਲਈ ਅਭੇਦ ਹੋ ਜਾਂਦਾ ਹੈ। ਸਾਨੂੰ ਇਸ ਪੂਰਨ ਸਤਿ ਤੱਤ ਤੱਥ ਨੂੰ ਦ੍ਰਿੜ੍ਹ ਕਰ ਲੈਣਾ ਚਾਹੀਦਾ ਹੈ ਕਿ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਨੇ ਸਾਨੂੰ ਇਹ ਮਨੁੱਖਾ ਜਨਮ ਦੇ ਕੇ ਇਲਾਹੀ ਪਿਆਰ ਕਰਨ ਦੀ ਇਸ ਪਰਮ ਸ਼ਕਤੀ ਨਾਲ ਪਹਿਲਾਂ ਹੀ ਨਿਵਾਜ ਦਿੱਤਾ ਹੈ। ਜ਼ਰਾ ਇੱਕ ਖਿਣ ਲਈ ਇਸ ਪੂਰਨ ਸਤਿ ਤੱਤ ਤੱਥ ਉੱਪਰ ਆਪਣਾ ਧਿਆਨ ਕੇਂਦਰਿਤ ਕਰੋ ਅਤੇ ਸੋਚੋ ਕਿ ਕੀ ਤੁਸੀਂ ਇਸ ਪਿਆਰ ਕਰਨ ਦੀ ਅਸੀਮ ਪਰਮ ਸ਼ਕਤੀ ਨੂੰ ਨਹੀਂ ਰੱਖਦੇ ਹੋ? ਕੀ ਤੁਸੀਂ ਪਿਆਰ ਵਿੱਚ ਨਹੀਂ ਰਹਿ ਸਕਦੇ ਹੋ? ਕੀ ਤੁਸੀਂ ਸਾਰੀ ਸ੍ਰਿਸ਼ਟੀ ਨੂੰ ਪਿਆਰ ਨਹੀਂ ਕਰ ਸਕਦੇ ਹੋ? ਕੀ ਤੁਸੀਂ ਸਾਰੇ ਪ੍ਰਾਣੀਆਂ ਨੂੰ ਪਿਆਰ ਨਹੀਂ ਕਰ ਸਕਦੇ ਹੋ? ਕੀ ਤੁਸੀਂ ਆਪਣੇ ਸਾਰੇ ਰਿਸ਼ਤਿਆਂ ਨੂੰ ਪਿਆਰ ਨਹੀਂ ਕਰ ਸਕਦੇ ਹੋ? ਯਕੀਨਨ ਤੁਸੀਂ ਪਿਆਰ ਕਰਨ ਦੀ ਪਰਮ ਸ਼ਕਤੀ ਰੱਖਦੇ ਹੋ ਅਤੇ ਪਿਆਰ ਵਿੱਚ ਭਿੱਜ ਕੇ ਆਪਣੀ ਜ਼ਿੰਦਗੀ ਨੂੰ ਸਾਰਥਕ ਕਰ ਸਕਦੇ ਹੋ। ਬਿਨਾਂ ਸ਼ਰਤ ਬਿਨਾਂ ਮੰਗਾਂ ਦੇ ਪਿਆਰ ਇਲਾਹੀ ਪਿਆਰ ਹੈ। ਸ਼ਰਤਾਂ ਅਤੇ ਮੰਗਾਂ ਨਾਲ ਪਿਆਰ ਨਹੀਂ ਹੁੰਦਾ ਹੈ ਉਹ ਮੋਹ ਵਿੱਚ ਬਦਲ ਜਾਂਦਾ ਹੈ। ਨਿਸਵਾਰਥ ਭਾਵ ਨਾਲ ਕੀਤਾ ਗਿਆ ਇਲਾਹੀ ਪਿਆਰ ਹੁੰਦਾ ਹੈ। ਸਵਾਰਥ ਵਿੱਚ ਆ ਕੇ ਉਹ ਮੋਹ ਮਾਇਆ ਦੀ ਵਿਨਾਸ਼ਕਾਰੀ ਸ਼ਕਤੀ ਵਿੱਚ ਬਦਲ ਜਾਂਦਾ ਹੈ। ਇਲਾਹੀ ਪਿਆਰ ਵਿੱਚ ਤਿਆਗ ਹੈ ਅਤੇ ਇਸ ਤਿਆਗ ਦੀ ਕੋਈ ਸੀਮਾ ਨਹੀਂ ਹੈ। ਇਲਾਹੀ ਪਿਆਰ ਵਿੱਚ ਦੇਣਾ ਹੀ ਦੇਣਾ ਹੈ, ਮੰਗਣਾ ਨਹੀਂ ਹੈ ਜਿਸ ਤਰ੍ਹਾਂ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਕੇਵਲ ਦੇਣਾ ਹੀ ਜਾਣਦਾ ਹੈ ਅਤੇ ਸਦਾ-ਸਦਾ ਤੋਂ ਦਿੰਦਾ ਹੀ ਆ ਰਿਹਾ ਹੈ ਅਤੇ ਦਿੰਦਾ ਹੀ ਰਹਿੰਦਾ ਹੈ। ਬੰਦਗੀ ਵਿੱਚ ਕੇਵਲ ਦੇਣਾ ਹੀ ਦੇਣਾ ਹੈ। ਇਲਾਹੀ ਪਿਆਰ ਵਿੱਚ ਕੇਵਲ ਦੇਣਾ ਹੀ ਦੇਣਾ ਹੈ। ਇਲਾਹੀ ਪਿਆਰ ਵਿੱਚ ਦੇਣ ਦੀ ਵੀ ਕੋਈ ਸੀਮਾ ਨਹੀਂ ਹੈ। ਇਲਾਹੀ ਪਿਆਰ ਵਿੱਚ ਕੁਰਬਾਨੀ ਦੀ ਵੀ ਕੋਈ ਸੀਮਾ ਨਹੀਂ ਹੈ। ਇਹ ਹੈ ਕਿ ਝਲਕ ਇਲਾਹੀ ਪ੍ਰੀਤ, ਪ੍ਰੇਮ, ਪਿਆਰ ਦੇ ਸਤਿਗੁਣ ਦੀ ਅਤੇ ਜੋ ਪਰਮ ਸ਼ਕਤੀ ਇਸ ਵਿੱਚ ਸਮਾਈ ਹੋਈ ਹੈ।

ਨਿਰਭਉ ਹੋ ਜਾਣਾ ਵੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਪਰਮ ਸ਼ਕਤੀ ਹੈ। ਇਸ ਪਰਮ ਸ਼ਕਤੀ ਨੂੰ ਗੁਣੀ ਨਿਧਾਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਪਰਮ ਗੁਣ ਵੀ ਕਿਹਾ ਜਾਂਦਾ ਹੈ। “ਨਿਰਭਉ” ਦਾ ਭਾਵ ਹੈ “ਭਉ ਰਹਿਤ”। ਸਵਾਲ ਉੱਠਦਾ ਹੈ ਕਿਸ ਚੀਜ਼ ਦਾ ਭਉ ? ਕਿਉਂਕਿ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ‘ਕਰਤਾ ਪੁਰਖ’ ਆਪਣੀ ਸਿਰਜੀ ਹੋਈ ਸਾਰੀ ਰਚਨਾ ਵਿੱਚ ਆਪ ਸਮਾਇਆ ਹੋਇਆ ਹੈ, ਇਸ ਲਈ ਉਸ ਨੂੰ ਕਿਸ ਦਾ ਭਉ ਹੋ ਸਕਦਾ ਹੈ। ਕਿਉਂਕਿ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਤੋਂ ਉੱਪਰ ਕੋਈ ਸ਼ਕਤੀ ਨਹੀਂ ਹੈ ਅਤੇ ਉਹ ਆਪ ਸਾਰੀਆਂ ਸ਼ਕਤੀਆਂ ਦਾ ਮਾਲਕ ਆਪ ਹੈ, ਇਸ ਲਈ ਉਹ “ਨਿਰਭਉ” ਹੈ। ਕਿਉਂਕਿ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਤ੍ਰਿਹ ਗੁਣ ਮਾਇਆ ਤੋਂ ਪਰੇ ਹੈ ਅਤੇ ਉਸ ਨੇ ਸਾਰੀ ਸ੍ਰਿਸ਼ਟੀ ਦੀ ਰਚਨਾ ਆਪ ਕੀਤੀ ਹੈ, ਕਰ ਰਿਹਾ ਹੈ ਅਤੇ ਕਰਦਾ ਰਹੇਗਾ, ਕਿਉਂਕਿ ਉਹ ਸਾਰੀ ਰਚਨਾ ਦੀ ਸੇਵਾ ਸੰਭਾਲਤਾ ਆਪ ਕਰ ਰਿਹਾ ਹੈ, ਅਤੇ ਕਰਦਾ ਰਹੇਗਾ ਇਸ ਲਈ ਉਹ ਕਿਸੇ ਵੀ ਵਸਤੂ ਦੇ ਗੁਆਚਣ ਦਾ ਭਉ ਨਹੀਂ ਰੱਖਦਾ ਹੈ। “ਨਿਰਭਉ” ਦਾ ਭਾਵ ਹੈ ਸਾਰੇ ਬੰਧਨਾਂ ਤੋਂ ਮੁਕਤ ਹੈ। ਸਾਡੇ ਮਨੁੱਖਾ ਜੀਵਨ ਲਈ ਆਪਣੀ ਬੰਦਗੀ ਨੂੰ ਪੂਰਨ ਅਵਸਥਾ ਵਿੱਚ ਵੇਖਣ ਲਈ “ਭਉ” ਦਾ ਇਹ ਤੱਥ ਸਮਝਣਾ ਬੇਅੰਤ ਜ਼ਰੂਰੀ ਹੈ। ਕਿਉਂਕਿ ਕੇਵਲ “ਨਿਰਭਉ” ਹੀ ਹਿਰਦੇ ਦੀ ਪੂਰਨ ਸਚਿਆਰੀ ਰਹਿਤ ਵਿੱਚ ਜਾ ਸਕਦਾ ਹੈ। ਕੇਵਲ “ਨਿਰਭਉ” ਹੀ ਪੂਰਨ ‘ਸਤਿ’ ਵਿੱਚ ਸਮਾ ਸਕਦਾ ਹੈ। ਕੇਵਲ “ਨਿਰਭਉ” ਹੀ ਮਾਇਆ ਨੂੰ ਜਿੱਤ ਕੇ ਤ੍ਰਿਹ ਗੁਣ ਤੇ ਪਰੇ ਜਾ ਕੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਿੱਚ ਲੀਨ ਹੋ ਸਕਦਾ ਹੈ। ਕੇਵਲ “ਨਿਰਭਉ” ਹੀ ਪੂਰਨ ਸਤਿ ਦੀ ਸੇਵਾ ਕਰ ਸਕਦਾ ਹੈ। ਕੇਵਲ “ਨਿਰਭਉ” ਹੀ ਪੂਰਨ ਸਤਿ ਨੂੰ ਵਰਤਾ ਸਕਦਾ ਹੈ। ਇਸ ਲਈ ਮਨੁੱਖਾ ਜੀਵਨ ਨੂੰ ਅਕਾਲ ਪੁਰਖ ਵਿੱਚ ਅਭੇਦ ਹੋਣ ਲਈ “ਨਿਰਭਉ” ਅਵਸਥਾ ਦੀ ਪ੍ਰਾਪਤੀ ਕਰਨਾ ਅਤੇ ਪੂਰਨ ਬੰਦਗੀ ਲਈ ਦਰਗਾਹੀ ਹੁਕਮ ਹੈ। ਕਿਉਂਕਿ ਰਚਨਾ ਰਚਨ ਦੀ ਸ਼ਕਤੀ ਇੱਕ ਆਮ ਮਨੁੱਖ ਦੀ ਪਹੁੰਚ ਤੋਂ ਪਰੇ ਹੈ ਇਸ ਲਈ ਮਨੁੱਖੀ ਜੀਵਨ ਵਿੱਚ “ਭਉ” ਦਾ ਅਹਿਮ ਸਥਾਨ ਹੈ। ਕਿਉਂਕਿ ਸਾਰੀ ਰਚਨਾ ‘ਕਰਤਾ ਪੁਰਖ’ ਦੇ ਹੁਕਮ ਅਨੁਸਾਰ ਸਿਰਜੀ ਅਤੇ ਚਲਾਈ ਜਾਂਦੀ ਹੈ ਇਸ ਲਈ ਮਨੁੱਖ ਦੇ ਹੱਥ ਵੱਸ ਵਿੱਚ ਕੁਝ ਨਹੀਂ ਹੈ ਇਸ ਲਈ ਇੱਕ ਆਮ ਮਨੁੱਖ ਸਦਾ “ਭਉ” ਵਿੱਚ ਗ੍ਰਸਿਆ ਰਹਿੰਦਾ ਹੈ। ਇਸ ਲਈ ਇੱਕ ਆਮ ਮਨੁੱਖ ਨੂੰ “ਨਿਰਭਉ” ਅਵਸਥਾ ਦੀ ਪ੍ਰਾਪਤੀ ਲਈ ਇਸ “ਭਉ” ਤੱਥ ਨੂੰ ਸਮਝਣਾ ਬੇਅੰਤ ਜ਼ਰੂਰੀ ਹੈ। ਸਵਾਲ ਉੱਠਦਾ ਹੈ “ਭਉ” ਕਿਸ ਵਸਤੂ ਦਾ? “ਭਉ” ਗੁਆਚਣ ਦਾ, “ਭਉ” ਗੁੰਮ ਹੋ ਜਾਣ ਦਾ, “ਭਉ” ਖੋਹੇ ਜਾਣ ਦਾ, “ਭਉ” ਖੁੱਸ ਜਾਣ ਦਾ। “ਭਉ” ਸੰਸਾਰਿਕ ਰਿਸ਼ਤਿਆਂ ਅਤੇ ਸੰਬੰਧਾਂ ਦੇ ਟੁੱਟ ਜਾਣ ਦਾ। “ਭਉ” ਸੰਸਾਰਿਕ ਸੰਪਤੀਆਂ ਅਤੇ ਜਇਦਾਦਾਂ ਦੇ ਖੁੱਸ ਜਾਣ ਦਾ। “ਭਉ” ਆਪਣੀ ਮੌਤ ਦਾ। “ਭਉ” ਆਪਣੇ ਸੰਸਾਰਿਕ ਰਿਸ਼ਤੇਦਾਰਾਂ ਦੇ ਚਲੇ ਜਾਣ ਦਾ। “ਭਉ” ਸਾਡੀਆਂ ਇੱਛਾਵਾਂ ਦੇ ਨਾ ਪੂਰੀਆਂ ਹੋਣ ਦਾ। “ਭਉ” ਸਾਡੇ ਕਾਰਜਾਂ ਦੇ ਪੂਰਨ ਨਾ ਹੋਣ ਦਾ। “ਭਉ” ਸ਼ਰੀਰਕ ਰੋਗਾਂ ਦੇ ਠੀਕ ਨਾ ਹੋਣ ਦਾ। “ਭਉ” ਮਾਨਸਿਕ ਰੋਗਾਂ ਦੇ ਠੀਕ ਨਾ ਹੋਣ ਦਾ। “ਭਉ” ਕੰਮਾਂ-ਕਾਰਾਂ ਵਿੱਚ ਘਾਟਿਆਂ ਦਾ। ਜ਼ਰਾ ਆਪਣੇ ਰੋਜ਼ਾਨਾ ਜੀਵਨ ਵੱਲ ਝਾਤੀ ਮਾਰੀਏ ਸਾਡਾ ਹਰ ਪੱਲ “ਭਉ” ਵਿੱਚ ਬੀਤ ਰਿਹਾ ਹੈ। ਇਸ ਲਈ ਇਹ “ਭਉ” ਦਾ ਭਾਵ ਹੈ “ਮੋਹ”। ਸਾਡਾ ਹਰ ਪਲ “ਮੋਹ” ਦੇ ਇਸ ਦੂਤ ਦੇ ਪ੍ਰਭਾਵ ਹੇਠ ਬੀਤ ਰਿਹਾ ਹੈ। ਇਸ ਲਈ “ਨਿਰਭਉ” ਹੋਣ ਦਾ ਭਾਵ ਹੈ ਮੋਹ ਦੇ ਇਸ ਦੂਤ ਤੋਂ ਮੁਕਤ ਹੋਣਾ। ਅਕਾਲ ਪੁਰਖ ਤ੍ਰਿਹ ਗੁਣ ਮਾਇਆ ਤੋਂ ਪਰੇ ਹੈ, ਉਹ ਮਾਇਆ ਦਾ ਰਚਣਹਾਰ ਹੈ, ਇਸ ਲਈ “ਮੋਹ” ਦੇ ਇਸ ਦੂਤ ਤੋਂ ਮੁਕਤ ਹੈ ਅਤੇ ਇਸ ਤਰ੍ਹਾਂ ਉਹ “ਭਉ” ਤੋਂ ਮੁਕਤ ਹੈ ਅਤੇ “ਨਿਰਭਉ” ਹੈ। ਠੀਕ ਇਸੇ ਤਰ੍ਹਾਂ ਹੀ ਮਨੁੱਖ ਨੂੰ ਵੀ “ਨਿਰਭਉ” ਅਵਸਥਾ ਦੀ ਪ੍ਰਾਪਤੀ ਕਰਨ ਨਾਲ ਹੀ ਮਾਇਆ ਦੇ ਇਨ੍ਹਾਂ ਬੰਧਨਾਂ ਤੋਂ ਮੁਕਤੀ ਮਿਲ ਸਕਦੀ ਹੈ, ਅਤੇ ਉਹ ਪੂਰਨ ਸਤਿ ਦੀ ਸੇਵਾ ਕਰਨ ਦੇ ਯੋਗ ਹੋ ਸਕਦਾ ਹੈ, ਪੂਰਨ ਸਤਿ ਵਰਤਾਉਣ ਦੇ ਯੋਗ ਹੋ ਸਕਦਾ ਹੈ। ਕੇਵਲ “ਨਿਰਭਉ” ਮਨੁੱਖ ਹੀ ਪਰਉਪਕਾਰ ਅਤੇ ਮਹਾ ਪਰਉਪਕਾਰ ਦੇ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਪ੍ਰਾਪਤ ਕਰ ਸਕਦਾ ਹੈ। ਕੇਵਲ “ਨਿਰਭਉ” ਮਨੁੱਖ ਹੀ ਪੂਰਨ ਬੰਦਗੀ ਅਤੇ ਸਦਾ ਸੁਹਾਗ ਪ੍ਰਾਪਤ ਕਰ ਸਕਦਾ ਹੈ। (ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਇਸ ਪਰਮ ਸ਼ਕਤੀਸ਼ਾਲੀ ਅਤੇ ਅਮੁੱਲ ਗੁਣ ਨੂੰ ਮੂਲ ਮੰਤਰ ਵਿੱਚ ਵੀ ਵਿਚਾਰਿਆ ਗਿਆ ਹੈ)

ਨਿਰਭਉਤਾ ਦੇ ਇਸ ਪਰਮ ਗੁਣ ਨੂੰ ਸਮਝ ਕੇ ਹੁਣ ਇਹ ਸੋਚੋ ਕਿ ਕੀ ਇਸ ਪਰਮ ਗੁਣ ਦਾ ਕੋਈ ਮੁੱਲ ਪੈ ਸਕਦਾ ਹੈ? ਇੱਕ ਮਨੁੱਖ ਦੇ ਹਿਰਦੇ ਨੂੰ ਨਿਰਭਉ ਬਣਾਉਣ ਦਾ ਕੋਈ ਮੁੱਲ ਪੈ ਸਕਦਾ ਹੈ? ਇਸੇ ਲਈ ਇਸ ਪਰਮ ਸ਼ਕਤੀਸ਼ਾਲੀ ਗੁਣ ਨੂੰ ਅਮੁੱਲ ਕਿਹਾ ਜਾਂਦਾ ਹੈ। ਸੰਤ ਜਨ ਇਸ ਪਰਮ ਸ਼ਕਤੀਸ਼ਾਲੀ ਗੁਣ ਦਾ ਵਾਪਾਰ ਕਰਦੇ ਹਨ। ਜੋ ਮਨੁੱਖ ਐਸੇ ਮਹਾ ਪੁਰਖਾਂ ਨੂੰ ਆਪਣਾ ਆਪਾ ਸੰਪੂਰਨ ਤੌਰ ‘ਤੇ ਸਮਰਪਣ ਕਰ ਦਿੰਦੇ ਹਨ ਉਨ੍ਹਾਂ ਮਨੁੱਖਾਂ ਨੂੰ ਐਸੇ ਮਹਾ ਪੁਰਖ ਨਿਰਭਉ ਬਣਾ ਦਿੰਦੇ ਹਨ।

‘ਨਿਰਵੈਰ’ ਹੋਣਾ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਅਗਲੀ ਪਰਮ ਸ਼ਕਤੀ ਹੈ। ਇਸ ਪਰਮ ਸ਼ਕਤੀ ਨੂੰ ਗੁਣੀ ਨਿਧਾਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਪਰਮ ਗੁਣ ਵੀ ਕਿਹਾ ਜਾਂਦਾ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ‘ਕਰਤਾ ਪੁਰਖ’ ਹੈ ਅਤੇ ਸਾਰੀ ਰਚਨਾ ਵਿੱਚ ਆਪ ਸਮਾਇਆ ਹੋਇਆ ਹੈ ਅਤੇ ਸਾਰੀ ਸਿਰਜਣਾ ਦੀ ਆਪ ਸੇਵਾ-ਸੰਭਾਲਤਾ ਕਰ ਰਿਹਾ ਹੈ, ਇਸ ਲਈ ਉਸ ਨਾਲ ਕਿਸੇ ਦਾ ਵੈਰ ਨਹੀਂ ਹੈ। ਇਸ ਲਈ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ‘ਨਿਰਵੈਰ’ ਹੈ। ਕਿਉਂਕਿ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ‘ਨਿਰਵੈਰ’ ਹੈ ਇਸ ਲਈ ਉਹ ‘ਇਕ ਦ੍ਰਿਸ਼ਟ’ ਹੈ। ‘ਇਕ ਦ੍ਰਿਸ਼ਟ’ ਹੋਣ ਕਾਰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਸਾਰੀ ਸ੍ਰਿਸ਼ਟੀ ਨਾਲ ਇਕਸਾਰ ਪਿਆਰ ਹੈ ਅਤੇ ਉਸ ਦੇ ਦਰ ‘ਤੇ ਕਿਸੇ ਨਾਲ ਵੀ ਕੋਈ ਭੇਦ-ਭਾਵ ਨਹੀਂ ਹੈ। ਉਹ ਕਿਸੇ ਦੇ ਵੀ ਅਵਗੁਣ ਨਹੀਂ ਚਿਤਾਰਦਾ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਸਰਬੱਤ ਖੰਡਾਂ, ਬ੍ਰਹਿਮੰਡਾਂ, ਲੱਖ ਚਉਰਾਸੀ ਮੇਦਨੀ ਦੇ ਨਾਲ ਵੀ ਵੈਰ ਨਹੀਂ ਹੈ। ਉਹ ਸਭ ਸ੍ਰਿਸ਼ਟੀ ਦਾ ਮਿੱਤਰ ਹੈ। ਉਹ ਸਭਨਾਂ ਦਾ ਮਾਂ-ਪਿਉ ਹੈ। ਮਹਾ ਪਰਉਪਕਾਰੀ ਹੈ ਅਤੇ ਸਭ ਦਾ ਭਲਾ ਮੰਗਦਾ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਦਰਗਾਹ ਦੇ ਦਰਵਾਜੇ ਸਾਰੀ ਸ੍ਰਿਸ਼ਟੀ (ਸਾਰੀ ਲੋਕਾਈ) ਲਈ ਸਦਾ-ਸਦਾ ਲਈ ਖੁੱਲ੍ਹੇ ਹਨ। ‘ਇਕ ਦ੍ਰਿਸ਼ਟ’ ਹੋਣ ਕਾਰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਬੇਅੰਤ ਦਿਆਲੂ ਹੈ, ਬੇਅੰਤ ਕਿਰਪਾਲੂ ਹੈ, ਇਸ ਕਾਰਨ ਉਹ ਬੇਅੰਤ ਬਖ਼ਸ਼ਣਹਾਰਾ ਹੈ। ਸਾਡੇ ਸਾਰੇ ਜਨਮਾਂ-ਜਨਮਾਂਤਰਾਂ ਦੇ ਬੇਅੰਤ ਗੁਨਾਹ ਬਖ਼ਸ਼ਣ ਵਿੱਚ ਇੱਕ ਖਿਣ ਵੀ ਨਹੀਂ ਲਾਉਂਦਾ ਹੈ। ਆਪਣੀ ਛੋਟੀ ਤੋਂ ਛੋਟੀ ਅਤੇ ਨੀਵੀਂ ਤੋਂ ਨੀਵੀਂ ਰਚਨਾ ਵਿੱਚ ਵੀ ਆਪ ਸਮਾਇਆ ਹੋਣ ਕਾਰਨ ਉਹ ਬੇਅੰਤ ਨਿਮਰਤਾ ਦਾ ਸੋਮਾ ਹੈ। ਬੇਅੰਤ ਨਿਮਰਤਾ ਦੀ ਇਸ ਪਰਮ ਸ਼ਕਤੀ ਦਾ ਮਾਲਕ ਹੋਣ ਕਾਰਨ ਉਸਦੀ ਪ੍ਰਾਪਤੀ ਦਾ ਮਾਰਗ ਅਤਿ ਹਲੀਮੀ ਦਾ ਮਾਰਗ ਹੈ। ਇਸੇ ਲਈ ਅਤਿ ਬੇਅੰਤ ਨਿਰਮਾਣਤਾ ਅਤੇ ਹਲੀਮੀ ਦਰਗਾਹ ਦੀ ਕੁੰਜੀ ਹੈ। ਇਸ ਲਈ ‘ਨਿਰਵੈਰ’ ਬਣਨ ਦੀ ਇਸ ਪਰਮ ਸ਼ਕਤੀ ਦੀ ਪ੍ਰਾਪਤੀ ਨਾਲ ਹੀ ਅਕਾਲ ਪੁਰਖ ਵਿੱਚ ਅਭੇਦ ਹੋਇਆ ਜਾ ਸਕਦਾ ਹੈ। ‘ਨਿਰਵੈਰ’ ਹੋਣ ਦੀ ਪਰਮ ਸ਼ਕਤੀ ਦੀ ਪ੍ਰਾਪਤੀ ਦਾ ਅਰਥ ਹੈ: ਇੱਕ ਦ੍ਰਿਸ਼ਟ ਹੋ ਜਾਣ ਦੀ ਪਰਮ ਸ਼ਕਤੀ ਦੀ ਪ੍ਰਾਪਤੀ; ਪਰਮ ਦਿਆਲਤਾ ਦੀ ਪਰਮ ਸ਼ਕਤੀ ਦੀ ਪ੍ਰਾਪਤੀ; ਗੁਨਾਹਗਾਰਾਂ ਨੂੰ ਬਖ਼ਸ਼ਣ ਦੀ ਪਰਮ ਸ਼ਕਤੀ ਦੀ ਪ੍ਰਾਪਤੀ; ਬੇਅੰਤ ਨਿਰਮਾਣਤਾ ਅਤੇ ਹਲੀਮੀ ਦੀ ਪਰਮ ਸ਼ਕਤੀ ਦੀ ਪ੍ਰਾਪਤੀ। ‘ਨਿਰਵੈਰ’ ਹੋਣ ਦਾ ਅਰਥ ਹੈ: ਇੱਕ ਦ੍ਰਿਸ਼ਟ ਹੋਣ ਦੇ ਪਰਮ ਗੁਣ ਦੀ ਪ੍ਰਾਪਤੀ; ਪਰਮ ਦਿਆਲੂ ਹੋਣ ਦੇ ਪਰਮ ਗੁਣ ਦੀ ਪ੍ਰਾਪਤੀ; ਗੁਨਾਹਗਾਰਾਂ ਨੂੰ ਬਖ਼ਸ਼ਣ ਦੇ ਪਰਮ ਗੁਣ ਦੀ ਪ੍ਰਾਪਤੀ; ਬੇਅੰਤ ਨਿਮਰਤਾ ਅਤੇ ਹਲੀਮੀ ਦੇ ਪਰਮ ਗੁਣ ਦੀ ਪ੍ਰਾਪਤੀ ਅਤੇ ਇਨ੍ਹਾਂ ਪਰਮ ਗੁਣਾਂ ਨਾਲ ਅਪਣੇ ਹਿਰਦੇ ਨੂੰ ਭਰਪੂਰ ਕਰ ਲੈਣ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ। ਸਾਡੇ ਮਨੁੱਖਾ ਜੀਵਨ ਲਈ ਆਪਣੀ ਬੰਦਗੀ ਨੂੰ ਪੂਰਨ ਅਵਸਥਾ ਵਿੱਚ ਵੇਖਣ ਲਈ ‘ਨਿਰਵੈਰ’ ਦਾ ਇਹ ਤੱਥ ਸਮਝਣਾ ਬੇਅੰਤ ਜ਼ਰੂਰੀ ਹੈ। ਕਿਉਂਕਿ ਕੇਵਲ ‘ਨਿਰਵੈਰ’ ਹੀ ਹਿਰਦੇ ਦੀ ਪੂਰਨ ਸਚਿਆਰੀ ਰਹਿਤ ਵਿੱਚ ਜਾ ਸਕਦਾ ਹੈ। ਕੇਵਲ ‘ਨਿਰਵੈਰ’ ਹੀ ਪੂਰਨ ‘ਸਤਿ’ ਵਿੱਚ ਸਮਾ ਸਕਦਾ ਹੈ। ਕੇਵਲ ‘ਨਿਰਵੈਰ’ ਹੀ ਮਾਇਆ ਨੂੰ ਜਿੱਤ ਕੇ ‘ਤ੍ਰਿਹ ਗੁਣ ਤੇ ਪਰੇ’ ਜਾ ਕੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਿੱਚ ਲੀਨ ਹੋ ਸਕਦਾ ਹੈ। ਕੇਵਲ ‘ਨਿਰਵੈਰ’ ਹੀ ਪੂਰਨ ਸਤਿ ਦੀ ਸੇਵਾ ਕਰ ਸਕਦਾ ਹੈ। ਕੇਵਲ ‘ਨਿਰਵੈਰ’ ਹੀ ਪੂਰਨ ਸਤਿ ਨੂੰ ਵਰਤਾ ਸਕਦਾ ਹੈ। ਇਸ ਲਈ ਮਨੁੱਖਾ ਜੀਵਨ ਨੂੰ ਅਕਾਲ ਪੁਰਖ ਵਿੱਚ ਅਭੇਦ ਹੋਣ ਲਈ ‘ਨਿਰਵੈਰ’ ਅਵਸਥਾ ਦੀ ਪ੍ਰਾਪਤੀ ਕਰਨ ਅਤੇ ਪੂਰਨ ਬੰਦਗੀ ਕਰਨ ਲਈ ਦਰਗਾਹੀ ਹੁਕਮ ਹੈ। ਕੇਵਲ ‘ਨਿਰਵੈਰ’ ਮਨੁੱਖ ਹੀ ਪਰਉਪਕਾਰ ਅਤੇ ਮਹਾ ਪਰਉਪਕਾਰ ਦੇ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਪ੍ਰਾਪਤ ਕਰ ਸਕਦਾ ਹੈ। ਕੇਵਲ ‘ਨਿਰਵੈਰ’ ਮਨੁੱਖ ਹੀ ਪੂਰਨ ਬੰਦਗੀ ਅਤੇ ਸਦਾ ਸੁਹਾਗ ਪ੍ਰਾਪਤ ਕਰ ਸਕਦਾ ਹੈ।

ਭਰਪੂਰ ਨਿਮਰਤਾ ਦਰਗਾਹ ਦੀ ਕੁੰਜੀ ਹੈ। ਹਿਰਦੇ ਦੀ ਗਰੀਬੀ ਦਰਗਾਹ ਦੀ ਕੁੰਜੀ ਹੈ। ਨਿਮਰਤਾ ਦੀ ਕਮਾਈ ਨਾਲ ਪ੍ਰੀਤ, ਭਰੋਸਾ ਅਤੇ ਸ਼ਰਧਾ ਹੋਰ ਗਹਿਰੇ ਹੋ ਜਾਂਦੇ ਹਨ। ਹਿਰਦੇ ਦੀ ਗਰੀਬੀ ਹਉਮੈ ਨੂੰ ਮਾਰਨ ਦਾ ਇੱਕ ਇਲਾਹੀ ਅਸਤਰ ਹੈ। ਹਉਮੈ ਦੀ ਮੌਤ ਦਾ ਭਾਵ ਹੈ ਮਾਇਆ ਦੀ ਗੁਲਾਮੀ ਤੋਂ ਮੁਕਤੀ। ਹਿਰਦੇ ਦੀ ਗਰੀਬੀ ਨਾਲ ਜੀਵਨ ਮੁਕਤੀ ਹਾਸਲ ਹੋ ਜਾਂਦੀ ਹੈ। ਨਿਮਰਤਾ ਦੀ ਕੋਈ ਸੀਮਾ ਨਹੀਂ ਹੁੰਦੀ ਹੈ। ਨਿਮਰਤਾ ਦੀ ਗਹਿਰਾਈ ਨਾਪੀ ਨਹੀਂ ਜਾ ਸਕਦੀ ਹੈ। ਮਨੁੱਖ ਜਿਤਨਾ ਗਹਿਰਾ ਨਿਮਰਤਾ ਵਿੱਚ ਉਤਰਦਾ ਜਾਂਦਾ ਹੈ ਉਸਦੀ ਬੰਦਗੀ ਉਤਨੀ ਹੀ ਗਹਿਰੀ ਉਤਰਦੀ ਜਾਂਦੀ ਹੈ ਭਾਵ ਉਹ ਉਤਨਾ ਹੀ ਗਹਿਰਾ ਮਾਨਸਰੋਵਰ ਵਿੱਚ ਉਤਰਦਾ ਜਾਂਦਾ ਹੈ। ਨਿਮਰਤਾ ਦੀ ਕਮਾਈ ਨਾਲ ਮਨੁੱਖ ਦਾ ਰੋਮ-ਰੋਮ ਪਾਵਨ ਹੋ ਜਾਂਦਾ ਹੈ ਅਤੇ ਦੇਹੀ ਕੰਚਨ ਹੋ ਜਾਂਦੀ ਹੈ। ਨਿਮਰਤਾ ਦੀ ਕਮਾਈ ਨਾਲ ਮਨੁੱਖ ਦਾ ਰੋਮ-ਰੋਮ ਅੰਮ੍ਰਿਤ ਨਾਲ ਭਰਪੂਰ ਹੋ ਜਾਂਦਾ ਹੈ। ਨਿਮਰਤਾ ਤੋਂ ਬਿਨਾਂ ਸਤਿਨਾਮ ਹਿਰਦੇ ਵਿੱਚ ਨਹੀਂ ਉਤਰਦਾ ਹੈ। ਜਿਸ ਹਿਰਦੇ ਵਿੱਚ ਅਤਿ ਦੀ ਗਰੀਬੀ ਆ ਜਾਂਦੀ ਹੈ ਉਹ ਹਿਰਦਾ ਪੂਰਨ ਸਚਿਆਰੀ ਰਹਿਤ ਵਿੱਚ ਚਲਾ ਜਾਂਦਾ ਹੈ। ਭਾਵ ਜੋ ਹਿਰਦਾ ਗਰੀਬੀ ਦੀ ਕਮਾਈ ਕਰ ਲੈਂਦਾ ਹੈ ਉਸ ਹਿਰਦੇ ਵਿੱਚ ਪਰਮ ਜੋਤ ਪੂਰਨ ਪ੍ਰਕਾਸ਼ ਪ੍ਰਗਟ ਹੋ ਜਾਂਦਾ ਹੈ। ਜਦ ਹਿਰਦਾ ਸਤਿਨਾਮ ਦੇ ਗੁਰਪ੍ਰਸਾਦਿ ਨਾਲ ਜਾਗਰਤ ਹੋ ਜਾਂਦਾ ਹੈ ਤਾਂ ਜੀਵਨ ਮੁਕਤੀ ਦੀ ਪ੍ਰਾਪਤੀ ਹੋ ਜਾਂਦੀ ਹੈ। ਇਸ ਲਈ ਨਿਮਰਤਾ ਦੀ ਕਮਾਈ ਕਰਨੀ ਬੰਦਗੀ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਹੈ। ਨਿਮਰਤਾ ਦੀ ਕਮਾਈ ਮਨੁੱਖ ਦੀ ਬੰਦਗੀ ਵਿੱਚ ਸਭ ਤੋਂ ਵੱਡਾ ਸਤਿਗੁਣ ਹੈ। ਨਿਮਰਤਾ ਦੀ ਬੇਅੰਤ ਕਮਾਈ ਅਤੇ ਹਿਰਦੇ ਦੀ ਬੇਅੰਤ ਗਰੀਬੀ ਦੀ ਕਮਾਈ ਦੇ ਪੁੰਜ ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਆਪਣੇ ਆਪ ਨੂੰ ਬਾਰ-ਬਾਰ “ਨੀਚ” ਕਿਹਾ ਹੈ, “ਲੂਣ ਹਰਾਮੀ” ਕਿਹਾ ਹੈ, “ਦਾਸ” ਕਿਹਾ ਹੈ, “ਦਾਸਨ ਦਾਸ” ਕਿਹਾ ਹੈ। ਬ੍ਰਹਮ ਗਿਆਨ ਦੀ ਪ੍ਰਾਪਤੀ ਮਨੁੱਖ ਨੂੰ ਤਾਂ ਹੁੰਦੀ ਹੈ ਜਦੋਂ ਉਸ ਵਿੱਚ ਇਤਨੀ ਨਿਮਰਤਾ ਆ ਜਾਂਦੀ ਹੈ ਕਿ ਉਹ ਆਪਣੇ ਆਪ ਨੂੰ ਸਾਰੀ ਸ੍ਰਿਸ਼ਟੀ ਦੇ ਚਰਨਾਂ ਦੀ ਧੂਲ ਬਣਾ ਦਿੰਦਾ ਹੈ। ਬ੍ਰਹਮ ਗਿਆਨ ਦੀ ਪ੍ਰਾਪਤੀ ਮਨੁੱਖ ਨੂੰ ਤਾਂ ਹੁੰਦੀ ਹੈ ਜਦੋਂ ਉਸ ਵਿੱਚ ਇਤਨੀ ਨਿਮਰਤਾ ਆ ਜਾਂਦੀ ਹੈ ਕਿ ਉਹ ਬਿਸ਼ਟਾ ਦੇ ਵਿੱਚ ਬੈਠੇ ਕੀੜੇ ਦੇ ਚਰਨਾਂ ਉੱਪਰ ਆਪਣਾ ਸੀਸ ਰੱਖ ਦਿੰਦਾ ਹੈ ਕਿਉਂਕਿ ਉਸ ਨੂੰ ਇਸ ਬਿਸ਼ਟਾ ਦੇ ਜੰਤ ਵਿੱਚ ਵੀ ਸਤਿ ਪਾਰਬ੍ਰਹਮ ਪਰਮੇਸ਼ਰ ਦਿਸਣ ਲੱਗ ਪੈਂਦਾ ਹੈ।

ਦਇਆਲਤਾ ਬੰਦਗੀ ਦਾ ਬੇਅੰਤ ਸ਼ਕਤੀਸ਼ਾਲੀ ਸਤੋ ਗੁਣ ਹੈ। ਦਇਆਲਤਾ ਧਰਮ ਦੀ ਜਨਨੀ ਹੈ। ਧਰਮ ਦਾ ਜਨਮ ਦਇਆ ਦੇ ਗਰਭ ਵਿੱਚੋਂ ਹੁੰਦਾ ਹੈ। ਧਰਮ ਦਇਆ ਦਾ ਪੁੱਤਰ ਹੈ। ਦਇਆ ਵਿੱਚ ਉਹ ਪਰਮ ਸ਼ਕਤੀ ਹੈ ਜੋ ਮਨੁੱਖ ਨੂੰ ਸਤਿ ਪਾਰਬ੍ਰਹਮ ਪਰਮੇਸ਼ਰ ਵਿੱਚ ਅਭੇਦ ਕਰ ਦਿੰਦੀ ਹੈ। ਧਰਮ ਦਾ ਅਰਥ ਹੈ ਸਤਿ ਪਾਰਬ੍ਰਹਮ ਪਰਮੇਸ਼ਰ ਵਿੱਚ ਅਭੇਦ ਹੋ ਜਾਣਾ। ਦਇਆਲਤਾ ਹੀ ਕਿਰਪਾਲਤਾ ਦੀ ਵੀ ਜਨਨੀ ਹੈ। ਦਇਆਲਤਾ ਹੀ ਗੁਰਪ੍ਰਸਾਦਿ ਦੀ ਜਨਨੀ ਹੈ। ਦਇਆਲਤਾ ਹੀ ਬੰਦਗੀ ਦਾ ਡੂੰਘਾ ਰੂਪ ਹੈ। ਦਇਆਲਤਾ ਹੀ ਖਿਮਾ ਦੀ ਜਨਨੀ ਹੈ। ਸਾਰੇ ਧਾਰਮਿਕ ਸਦਭਾਵ ਅਤੇ ਗੁਣ ਦਇਆਲਤਾ ਵਿੱਚੋਂ ਹੀ ਜਨਮ ਲੈਂਦੇ ਹਨ। ਸਤਿਗੁਰੂ ਮਹਾ ਦਇਆਲਾ ਹੈ। ਸਤਿ ਪਾਰਬ੍ਰਹਮ ਪਰਮੇਸ਼ਰ ਮਹਾ ਦਇਆਲਾ ਹੈ। ਇਸੇ ਕਰ ਕੇ ਸਤਿਗੁਰੂ ਸਤਿ ਪਾਰਬ੍ਰਹਮ ਪਰਮੇਸ਼ਰ ਸਾਡੇ ਅਵਗੁਣ ਨਹੀਂ ਚਿਤਾਰਦਾ ਅਤੇ ਸਾਡੇ ਸਾਰੇ ਜਨਮਾਂ ਦੇ ਸਾਰੇ ਪਾਪਾਂ ਅਤੇ ਗੁਨਾਹਾਂ ਨੂੰ ਬਖਸ਼ਣ ਵਿੱਚ ਇੱਕ ਖਿਣ ਵੀ ਨਹੀਂ ਲਾਉਂਦਾ ਹੈ। ਸਾਨੂੰ ਲੋੜ ਹੈ ਕੇਵਲ ਸਤਿਗੁਰ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਚਰਨ-ਸ਼ਰਨ ਵਿੱਚ ਜਾਣ ਦੀ ਅਤੇ ਉਸਦੇ ਸਤਿ ਚਰਨਾਂ ਉੱਪਰ ਪੂਰਨ ਸਮਰਪਣ ਕਰਨ ਦੀ। ਸਤਿਗੁਰ ਸਤਿ ਪਾਰਬ੍ਰਹਮ ਪਰਮੇਸ਼ਰ ਸਾਡੇ ਸਾਰੇ ਜਨਮਾਂ-ਜਨਮਾਂਤਰਾਂ ਵਿੱਚ ਕੀਤੇ ਗਏ ਬੇਅੰਤ ਗੁਨਾਹ ਅਤੇ ਪਾਪਾਂ ਨੂੰ ਬਖਸ਼ਣ ਵਿੱਚ ਇੱਕ ਖਿਣ ਨਹੀਂ ਲਾਉਂਦਾ ਹੈ। ਇਸ ਲਈ ਦਇਆਲਤਾ ਐਸੀ ਪਰਮ ਸ਼ਕਤੀ ਹੈ ਜਿਸਦੀ ਕੋਈ ਸੀਮਾ ਨਹੀਂ ਹੈ। ਦਇਆਲਤਾ ਦੀ ਗਹਿਰਾਈ ਨਾਪੀ ਨਹੀਂ ਜਾ ਸਕਦੀ ਹੈ। ਦਇਆਲਤਾ ਵਿੱਚ ਬੇਅੰਤ ਪਰਮ ਸ਼ਕਤੀ ਹੈ। ਇਸੇ ਤਰ੍ਹਾਂ ਸ਼ਰਧਾ ਵਿੱਚ ਬੇਅੰਤ ਪਰਮ ਸ਼ਕਤੀ ਹੈ। ਸ਼ਰਧਾ ਦੀ ਕੋਈ ਸੀਮਾ ਨਹੀਂ ਹੈ। ਸ਼ਰਧਾ ਦੀ ਗਹਿਰਾਈ ਨਾਪੀ ਨਹੀਂ ਜਾ ਸਕਦੀ ਹੈ। ਭਰੋਸੇ ਵਿੱਚ ਵੀ ਬੇਅੰਤ ਪਰਮ ਸ਼ਕਤੀ ਹੈ। ਜਿਸ ਮਨੁੱਖ ਦੇ ਹਿਰਦੇ ਵਿੱਚ ਸਤਿਗੁਰ ਸਤਿ ਪਾਰਬ੍ਰਹਮ ਪਰਮੇਸ਼ਰ ਲਈ ਪੂਰਨ ਭਰੋਸਾ ਹੁੰਦਾ ਹੈ ਉਸ ਹਿਰਦੇ ਵਿੱਚ ਮਨਮਤਿ ਜਾਂ ਸੰਸਾਰਿਕ ਮਤਿ ਦਾ ਨਾਮ ਨਿਸ਼ਾਨ ਨਹੀਂ ਹੁੰਦਾ ਹੈ। ਜਿਸ ਮਨੁੱਖ ਦੇ ਹਿਰਦੇ ਵਿੱਚ ਸਤਿਗੁਰ ਸਤਿ ਪਾਰਬ੍ਰਹਮ ਪਰਮੇਸ਼ਰ ਲਈ ਪੂਰਨ ਭਰੋਸਾ ਹੁੰਦਾ ਹੈ ਉਸ ਮਨੁੱਖ ਲਈ ਕੇਵਲ ਸਤਿਗੁਰੂ ਦੇ ਸਤਿ ਬਚਨਾਂ ਦੀ ਕਮਾਈ ਹੀ ਉਸਦਾ ਜੀਵਨ ਬਣ ਜਾਂਦਾ ਹੈ। ਜਿਸ ਮਨੁੱਖ ਦੇ ਹਿਰਦੇ ਵਿੱਚ ਸਤਿਗੁਰ ਸਤਿ ਪਾਰਬ੍ਰਹਮ ਪਰਮੇਸ਼ਰ ਲਈ ਪੂਰਨ ਭਰੋਸਾ ਹੁੰਦਾ ਹੈ ਉਸਦਾ ਜੀਵਨ ਗੁਰਮਤਿ ਦਾ ਧਾਰਨੀ ਸਹਿਜੇ ਹੀ ਬਣ ਜਾਂਦਾ ਹੈ। ਭਰੋਸੇ ਵਿੱਚੋਂ ਮਨੁੱਖ ਦਾ ਭੋਲਾਪਨ ਜਨਮ ਲੈਂਦਾ ਹੈ। ਭੋਲਾਪਨ ਮਨੁੱਖ ਨੂੰ ਬੰਦਗੀ ਸਹਿਜੇ ਹੀ ਕਰਵਾ ਦਿੰਦਾ ਹੈ। ਚਤੁਰ ਚਲਾਕੀਆਂ ਮਨੁੱਖ ਨੂੰ ਲੈ ਡੁੱਬਦੀਆਂ ਹਨ। ਭੋਲਾਪਨ ਮਨੁੱਖ ਨੂੰ ਸਤਿ ਪਾਰਬ੍ਰਹਮ ਪਰਮੇਸ਼ਰ ਨਾਲ ਮਿਲਾ ਦਿੰਦਾ ਹੈ। ਸਤਿਗੁਰ ਸਤਿ ਪਾਰਬ੍ਰਹਮ ਪਰਮੇਸ਼ਰ ਉੱਪਰ ਭਰੋਸਾ ਹੀ ਬੰਦਗੀ ਹੈ। ਸਤਿਗੁਰੂ ਦੇ ਸਤਿ ਚਰਨਾਂ ਉੱਪਰ ਭਰੋਸਾ ਹੀ ਬੰਦਗੀ ਹੈ। ਭਰੋਸਾ, ਸ਼ਰਧਾ ਅਤੇ ਪ੍ਰੀਤ ਬਿਨਾਂ ਬੰਦਗੀ ਦਾ ਗੁਰਪ੍ਰਸਾਦਿ ਨਹੀਂ ਮਿਲਦਾ। ਭਰੋਸੇ ਦੀ ਵੀ ਕੋਈ ਸੀਮਾ ਨਹੀਂ ਹੁੰਦੀ ਹੈ। ਭਰੋਸੇ ਦੀ ਗਹਿਰਾਈ ਨਾਪੀ ਨਹੀਂ ਜਾ ਸਕਦੀ ਹੈ। ਭਰੋਸੇ ਵਿੱਚ ਬੇਅੰਤ ਪਰਮ ਸ਼ਕਤੀ ਹੈ। ਕੇਵਲ ਭਰੋਸਾ ਹੀ ਮਨੁੱਖ ਨੂੰ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਦਰਸ਼ਨ ਕਰਵਾਉਣ ਦੀ ਅਤੇ ਉਸ ਦੇ ਨਿਰਗੁਣ ਸਰੂਪ ਵਿੱਚ ਅਭੇਦ ਕਰਨ ਦੀ ਸਮਰੱਥਾ ਰੱਖਦਾ ਹੈ। ਭਰੋਸਾ ਹੈ ਤਾਂ ਬੰਦਗੀ ਹੈ, ਭਰੋਸਾ ਨਹੀਂ ਤਾਂ ਬੰਦਗੀ ਨਹੀਂ ਹੈ। ਭਰੋਸਾ ਹੀ ਮਨੁੱਖ ਨੂੰ ਸਤਿਗੁਰ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਸਤਿ ਚਰਨਾਂ ਉੱਪਰ ਪੂਰਨ ਸਮਰਪਣ ਕਰਵਾਉਣ ਦੀ ਸਮਰੱਥਾ ਦਿੰਦਾ ਹੈ।

ਇਹ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਕੁਝ ਸਤਿ ਗੁਣਾਂ ਦੀ ਅਤੇ ਇਨ੍ਹਾਂ ਸਤਿ ਗੁਣਾਂ ਵਿੱਚ ਸਮਾਈਆਂ ਹੋਈਆਂ ਪਰਮ ਸ਼ਕਤੀਆਂ ਦੀ ਮਹਿਮਾ ਦੀ ਕੇਵਲ ਇੱਕ ਝਲਕ ਹੈ। ਐਸੇ ਬੇਅੰਤ ਸਤਿਗੁਣਾਂ ਦਾ ਸਤਿ ਪਾਰਬ੍ਰਹਮ ਪਰਮੇਸ਼ਰ ਮਾਲਕ ਹੈ। ਸਤਿ ਪਾਰਬ੍ਰਹਮ ਪਰਮੇਸ਼ਰ ਨੇ ਇਨ੍ਹਾਂ ਸਤਿਗੁਣਾਂ ਦੀ ਕਮਾਈ ਕਰਨ ਦੀ ਸਮਰੱਥਾ ਮਨੁੱਖ ਨੂੰ ਵੀ ਦਿੱਤੀ ਹੈ। ਭਾਵ ਮਨੁੱਖ ਵਿੱਚ ਇਨ੍ਹਾਂ ਸਤਿਗੁਣਾਂ ਨੂੰ ਕਮਾਉਣ ਦੀ ਅਤੇ ਇਨ੍ਹਾਂ ਸਤਿਗੁਣਾਂ ਵਿੱਚ ਸਮਾਈਆਂ ਹੋਈਆਂ ਸਾਰੀਆਂ ਪਰਮ ਸ਼ਕਤੀਆਂ ਨੂੰ ਪ੍ਰਗਟ ਕਰਨ ਦੀ ਸਮਰੱਥਾ ਹੈ। ਮਨੁੱਖ ਸਤਿਗੁਰ ਸਤਿ ਪਾਰਬ੍ਰਹਮ ਪਰਮੇਸ਼ਰ ਉੱਪਰ ਸ਼ਰਧਾ, ਪ੍ਰੀਤ ਅਤੇ ਭਰੋਸਾ ਕਰ ਸਕਦਾ ਹੈ। ਮਨੁੱਖ ਨਿਮਰਤਾ ਦੀ ਕਮਾਈ ਕਰ ਸਕਦਾ ਹੈ। ਮਨੁੱਖ ਹਿਰਦੇ ਦੀ ਗਰੀਬੀ ਦੀ ਕਮਾਈ ਕਰ ਸਕਦਾ ਹੈ। ਮਨੁੱਖ ਦਇਆਲਤਾ ਦੀ ਕਮਾਈ ਕਰ ਸਕਦਾ ਹੈ। ਮਨੁੱਖ ਖਿਮਾ ਕਰਨ ਦੀ ਕਮਾਈ ਕਰ ਸਕਦਾ ਹੈ। ਮਨੁੱਖ ਨਿਰਭੈਤਾ ਦੀ ਕਮਾਈ ਕਰ ਸਕਦਾ ਹੈ। ਮਨੁੱਖ ਨਿਰਵੈਰਤਾ ਦੀ ਕਮਾਈ ਕਰ ਸਕਦਾ ਹੈ। ਮਨੁੱਖ ਸਤਿ ਦੀ ਕਰਨੀ ਕਰ ਕੇ ਸਤੋ ਬਿਰਤੀ ਦੀ ਕਮਾਈ ਕਰ ਸਕਦਾ ਹੈ। ਮਨੁੱਖ ਸਤਿ ਦੀ ਕਰਨੀ ਨਾਲ ਸਤਿਗੁਰ ਸਤਿ ਪਾਰਬ੍ਰਹਮ ਪਰਮੇਸ਼ਰ ਨੂੰ ਪ੍ਰਸੰਨ ਕਰ ਕੇ ਗੁਰਪ੍ਰਸਾਦਿ ਦੀ ਪ੍ਰਾਪਤੀ ਕਰ ਸਕਦਾ ਹੈ। ਮਨੁੱਖ ਸਤਿਨਾਮ ਦਾ ਸਿਮਰਨ ਵੀ ਕਰ ਸਕਦਾ ਹੈ। ਮਨੁੱਖ ਸਤਿਨਾਮ ਸਿਮਰਨ ਦੀ ਕਮਾਈ ਵੀ ਕਰ ਸਕਦਾ ਹੈ। ਮਨੁੱਖ ਪੂਰਨ ਬੰਦਗੀ ਕਰ ਕੇ ਸਤਿ ਪਾਰਬ੍ਰਹਮ ਪਰਮੇਸ਼ਰ ਵਿੱਚ ਅਭੇਦ ਹੋ ਸਕਦਾ ਹੈ ਅਤੇ ਜੀਵਨ ਮੁਕਤੀ ਪ੍ਰਾਪਤ ਕਰ ਸਕਦਾ ਹੈ।

ਸਤਿ ਪਾਰਬ੍ਰਹਮ ਪਰਮੇਸ਼ਰ ਵਿੱਚ ਅਭੇਦ ਹੋਣ ਲਈ ਇਨ੍ਹਾਂ ਸਤਿਗੁਣਾਂ ਨੂੰ ਕਮਾਉਣਾ ਪੈਂਦਾ ਹੈ। ਜੋ ਮਨੁੱਖ ਇਨ੍ਹਾਂ ਸਤਿਗੁਣਾਂ ਦੀ ਕਮਾਈ ਕਰਦੇ ਹਨ; ਉਨ੍ਹਾਂ ਨੂੰ ਸਤਿਗੁਰ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਨਦਰ, ਕਰਮ, ਮਿਹਰ, ਮਹਿਰਾਮਤ, ਗੁਰਕਿਰਪਾ ਪ੍ਰਾਪਤ ਹੁੰਦੀ ਹੈ। ਜਿਸਦਾ ਸਦਕਾ ਸਤਿਗੁਣਾਂ ਦੀ ਕਮਾਈ ਕਰਨ ਵਾਲੇ ਮਨੁੱਖਾਂ ਨੂੰ ਸਤਿਨਾਮ, ਸਤਿਨਾਮ ਸਿਮਰਨ, ਸਤਿਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦਾ ਗੁਰਪ੍ਰਸਾਦਿ ਪ੍ਰਾਪਤ ਹੁੰਦਾ ਹੈ। ਜਿਸ ਮਨੁੱਖ ਉੱਪਰ ਸਤਿਗੁਰ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਬਖਸ਼ਿਸ਼ ਨਾਲ ਗੁਰਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ ਉਹ ਮਨੁੱਖ ਬੰਦਗੀ ਵਿੱਚ ਚਲਾ ਜਾਂਦਾ ਹੈ। ਸਤਿਨਾਮ ਉਸਦੀ ਸੁਰਤਿ ਵਿੱਚ ਉੱਕਰ ਜਾਂਦਾ ਹੈ। ਉਸ ਮਨੁੱਖ ਦੀ ਸੁਰਤਿ ਨਾਲ ਸਤਿਨਾਮ ਦਾ ਸੁਮੇਲ ਹੋ ਜਾਂਦਾ ਹੈ ਅਤੇ ਉਸ ਦੀ ਸਮਾਧੀ ਲੱਗ ਜਾਂਦੀ ਹੈ। ਸਮਾਧੀ ਵਿੱਚ ਲੰਬੇ ਅਭਿਆਸ ਵਿੱਚ ਜਾਣ ਨਾਲ ਹੀ ਸੁੰਨ ਸਮਾਧੀ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਹੋ ਜਾਂਦੀ ਹੈ। ਸਾਰੇ ਸਤਿ ਸਰੋਵਰ ਜਾਗਰਤ ਹੋ ਜਾਂਦੇ ਹਨ। ਸਾਰੇ ਬਜਰ ਕਪਾਟ ਖੁੱਲ੍ਹ ਜਾਂਦੇ ਹਨ। ਸਤਿਨਾਮ ਰੋਮ-ਰੋਮ ਵਿੱਚ ਚਲਾ ਜਾਂਦਾ ਹੈ। ਦੇਹੀ ਕੰਚਨ ਹੋ ਜਾਂਦੀ ਹੈ ਅਤੇ ਅੰਮ੍ਰਿਤ ਨਾਲ ਭਰਪੂਰ ਹੋ ਜਾਂਦੀ ਹੈ। ਤ੍ਰਿਸ਼ਣਾ ਬੁੱਝ ਜਾਂਦੀ ਹੈ ਅਤੇ ਪੰਜ ਦੂਤ ਵੱਸ ਆ ਜਾਂਦੇ ਹਨ। ਹਿਰਦਾ ਪੂਰਨ ਸਚਿਆਰੀ ਰਹਿਤ ਵਿੱਚ ਚਲਾ ਜਾਂਦਾ ਹੈ। ਮਨੁੱਖ ਦਾ ਹਿਰਦਾ ਹੀ ਸੱਚਾ ਗੁਰਦੁਆਰਾ ਹੈ। ਕਿਉਂਕਿ ਮਨੁੱਖ ਦੇ ਹਿਰਦੇ ਵਿੱਚ ਹੀ ਸਤਿ ਪਾਰਬ੍ਰਹਮ ਪਰਮੇਸ਼ਰ ਦਾ ਵਾਸਾ ਹੈ। ਐਸੇ ਹਿਰਦੇ ਵਿੱਚ ਪਰਮ ਜੋਤ ਪ੍ਰਗਟ ਹੋ ਜਾਂਦੀ ਹੈ ਅਤੇ ਪੂਰਨ ਪ੍ਰਕਾਸ਼ ਹੋ ਜਾਂਦਾ ਹੈ। ਹਿਰਦੇ ਰੂਪੀ ਗੁਰਦੁਆਰੇ ਵਿੱਚ ਸਤਿ ਪਾਰਬ੍ਰਹਮ ਪਰਮੇਸ਼ਰ ਪ੍ਰਗਟ ਹੋ ਜਾਂਦਾ ਹੈ। ਸਦਾ ਸਤਿ ਚਿੱਤ ਆਨੰਦ ਦੀ ਅਵਸਥਾ ਦੀ ਪ੍ਰਾਪਤੀ ਹੋ ਜਾਂਦੀ ਹੈ। ਪੂਰਨ ਸੰਤ, ਸਤਿਗੁਰੂ, ਪੂਰਨ ਬ੍ਰਹਮ ਗਿਆਨੀ ਦੇ ਰੂਪ ਵਿੱਚ ਸਤਿ ਦੀ ਮਹਿਮਾ ਦੀ ਕਥਾ ਧਰਤੀ ਉੱਪਰ ਪ੍ਰਤੱਖ ਪ੍ਰਗਟ ਹੋ ਜਾਂਦੀ ਹੈ। ਅੰਦਰਲਾ ਤੀਰਥ ਹੀ ਅਸਲੀ ਤੀਰਥ ਹੈ। ਬਾਹਰਲਾ ਤੀਰਥ ਅਠਸਠ ਤੀਰਥ ਹੈ। ਬਾਹਰਲੇ ਤੀਰਥ ਨਾਲ ਜੀਵਨ ਮੁਕਤੀ ਪ੍ਰਾਪਤ ਨਹੀਂ ਹੁੰਦੀ ਹੈ। ਮਾਇਆ ਨੂੰ ਜਿੱਤਣ ਨਾਲ ਹੀ ਹਿਰਦੇ ਰੂਪੀ ਗੁਰਦੁਆਰੇ ਵਿੱਚ ਸਤਿ ਪਾਰਬ੍ਰਹਮ ਪਰਮੇਸ਼ਰ ਪ੍ਰਤੱਖ ਪ੍ਰਗਟ ਹੁੰਦਾ ਹੈ। ਹਿਰਦੇ ਵਿੱਚ ਪਰਮ ਜੋਤ ਪੂਰਨ ਪ੍ਰਕਾਸ਼ ਹੋਣਾ ਅਤੇ ਸਤਿ ਪਾਰਬ੍ਰਹਮ ਪਰਮੇਸ਼ਰ ਦਾ ਹਿਰਦੇ ਵਿੱਚ ਪ੍ਰਗਟ ਹੋਣਾ ਹੀ ਅੰਦਰਲਾ ਤੀਰਥ ਹੈ। ਜਿਸ ਮਨੁੱਖ ਉੱਪਰ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਕਿਰਪਾ ਅਤੇ ਗੁਰਪ੍ਰਸਾਦਿ ਬਰਸਦਾ ਹੈ ਉਹ ਮਨੁੱਖ ਅੰਦਰਲਾ ਤੀਰਥ ਕਰ ਕੇ ਆਪਣਾ ਜੀਵਨ ਸਫਲ ਕਰ ਲੈਂਦਾ ਹੈ ਅਤੇ ਸਦਾ-ਸਦਾ ਲਈ ਸਤਿ ਚਿੱਤ ਆਨੰਦ ਵਿੱਚ ਚਲਾ ਜਾਂਦਾ ਹੈ।