· ਉਹ ਰਸਤਾ ਚੁਣਿਆ ਹੈ ਜੋ ਸੱਚ ਦੀ ਖੋਜ ਵੱਲ ਜਾਂਦਾ ਹੈ।
· ਮੁਕਤੀ ਦੇ ਮਾਰਗ ਵੱਲ ਤੁਰ ਪਿਆ ਹੈ।
· ਜਿਸ ਦਾ ਮੰਤਵ ਜਨਮ ਮਰਨ ਦੇ ਚੱਕਰ ਵਿਚੋਂ ਬਾਹਰ ਨਿਕਲਣਾ ਹੈ।
· ਜਿਸ ਦਾ ਨਿਸ਼ਾਨਾ ਗੁਰੂ ਅਤੇ ਅਕਾਲ ਪੁਰਖ ਨੂੰ ਮਿਲਣਾ ਹੈ।
· ਗੁਰਸਿੱਖ ਬਣਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਤਦ ਇੱਕ ਗੁਰਮੁਖ ਅਤੇ ਤਦ ਇਸ ਦੇ ਨਤੀਜੇ ਵਜੋਂ ਰੁਹਾਨੀਅਤ ਦੀ ਐਸੀ ਦਸਾ ਵਿਚ ਪਹੁੰਚਦਾ ਹੈ ਜਿਹੜੀ ਉਸਨੂੰ ਸੱਚ ਖੰਡ ਵੱਲ ਲੈ ਕੇ ਜਾਂਦੀ ਹੈ ।
ਇੱਕ ਸਿੱਖ ਉਹ ਵਿਅਕਤੀ ਹੈ ਜਿਸ ਨੇ ਚੁਣਿਆ ਹੈ :
· ਪੰਜ ਵਿਕਾਰਾਂ ਤੇ ਜਿੱਤ ਪਾਉਣੀ (ਅਹੰਕਾਰ, ਕ੍ਰੋਧ, ਲੋਭ, ਮੋਹ ਅਤੇ ਕਾਮ)
· ਸੰਸਾਰਿਕ ਆਸ਼ਾਵਾਂ, ਇੱਛਾਵਾਂ, ਨਿੰਦਿਆ, ਗੱਪਾਂ ਅਤੇ ਚੁਗਲੀ ਤੇ ਜਿੱਤ ਪਾਉਣੀ ।
· ਮਾਇਆ ਨਾਗਨੀ ਦੇ ਪ੍ਰਭਾਵਾਂ ਤੋ ਬਾਹਰ ਆਉਣਾ।
· ਆਪਣੀ ਹਊਮੇ ਨੂੰ ਮਾਰਨਾ ਅਤੇ ਅਤਿ ਨਿਮਰ ਵਿਅਕਤੀ ਬਣਨਾ
· ਆਪਣੀਆਂ ਦੁਬਿਧਾਵਾਂ ਅਤੇ ਮਨ ਦੇ ਵਿਚਲਿਤ ਹੋਣ ਨੂੰ ਮਾਰਨਾ
· ਪਾਖੰਡ ਦੀ ਜਿੰਦਗੀ ਜੀ ਊਣਾ ਛੱਡ ਦਿੱਤਾ ਹੈ ਅਤੇ ਸੱਚ ਨਾਲ ਅਭੇਦ ਹੋ ਗਿਆ ਹੈ।
· ਹਰ ਇੱਕ ਇਨਸਾਨ ਅਤੇ ਉਸ ਦੇ ਸਾਰੇ ਪ੍ਰਾਣੀਆਂ ਨਾਲ ਪਿਆਰ
· ਕੋਈ ਨਫ਼ਰਤ ਨਹੀਂ ਫੈਲਾਉਣੀ
· ਦੂਸਰਿਆਂ ਨੂੰ ਪਿਆਰ ਕਰਨਾ ਅਤੇ ਫੈਲਾਉਣਾ
· ਦੂਸਰਿਆਂ ਦੇ ਦੁੱਖ ਵੰਡਾਉਣਾ
· ਗਰੀਬ ਅਤੇ ਥੱਲੇ ਦੱਬੇ ਕੁਚਲੇ ਲੋਕਾਂ ਦੀ ਮਦਦ ਕਰਨਾ
· ਗੁਰੂ ਅੱਗੇ ਪੂਰੀ ਤਰ੍ਹਾਂ ਸਮਰਪਣ ਕਰ ਦੇਣਾ
· ਗੁਰੂ ਦੀਆਂ ਅਸੀਸਾਂ ਪ੍ਰਾਪਤ ਕਰਨੀਆਂ ਅਤੇ
· ਸੱਚ ਦੇ ਰਸਤੇ ਤੇ ਵਧਣਾ ਤੇ ਫਿਰ ਗੁਰਸਿੱਖ ਬਣਨਾ
ਆਤਮਿਕ ਤੌਰ ਤੇ ਸਿੱਖ ਉਹ ਵਿਅਕਤੀ ਹੈ ਜੋ ਪਹਿਲੀਆਂ 3 ਰੂਹਾਨੀ ਸਲਤਨਤਾਂ ਜੋ ਜਪੁਜੀ ਸਾਹਿਬ ਵਿੱਚ ਦੱਸੀਆਂ ਗਈਆਂ ਹਨ, ਵਿਚ ਹੈ,
(ਧਰਮ ਖੰਡ – ਧਰਮ ਨੂੰ ਮੰਨਣ ਦੀ ਸਲਤਨਤ,
ਗਿਆਨ ਖੰਡ – ਬ੍ਰਹਮ ਗਿਆਨ ਦੀ ਸਲਤਨਤ
ਅਤੇ ਸਰਮ ਖੰਡ – ਆਪਣੇ ਆਪੇ ਨੂੰ ਸੁਧਾਰਨ ਦੇ ਗੰਭੀਰ ਯਤਨ ਕਰਨ ਦੀ ਸਲਤਨਤ)
ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ॥
ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ ॥
ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ ॥
ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ ॥
ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ ਸੋ ਗੁਰਸਿਖੁ ਗੁਰੂ ਮਨਿ ਭਾਵੈ ॥
ਜਿਸ ਨੋ ਦਇਆਲੁ ਹੋਵੈ ਮੇਰਾ ਸੁਆਮੀ ਤਿਸੁ ਗੁਰਸਿਖ ਗੁਰੂ ਉਪਦੇਸੁ ਸੁਣਾਵੈ ॥
ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਪਿ ਜਪੈ ਅਵਰਹ ਨਾਮੁ ਜਪਾਵੈ ॥੨॥
ਸ਼੍ਰੀ ਗੁਰੂ ਗ੍ਰੰਥ ਸਾਹਿਬ 305
ਅਤੇ ਫਿਰ ਇਸ ਤੋਂ ਬਾਅਦ
ਸਤਿਗੁਰੁ ਸਿਖ ਕੀ ਕਰੈ ਪ੍ਰਤਿਪਾਲ॥
ਸੇਵਕ ਕਉ ਗੁਰੁ ਸਦਾ ਦਇਆਲ ॥
ਸਿਖ ਕੀ ਗੁਰੁ ਦੁਰਮਤਿ ਮਲੁ ਹਿਰੈ ॥
ਗੁਰ ਬਚਨੀ ਹਰਿ ਨਾਮੁ ਉਚਰੈ ॥
ਸਤਿਗੁਰੁ ਸਿਖ ਕੇ ਬੰਧਨ ਕਾਟੈ ॥
ਗੁਰ ਕਾ ਸਿਖੁ ਬਿਕਾਰ ਤੇ ਹਾਟੈ ॥
ਸਤਿਗੁਰੁ ਸਿਖ ਕਉ ਨਾਮ ਧਨੁ ਦੇਇ ॥
ਗੁਰ ਕਾ ਸਿਖੁ ਵਡਭਾਗੀ ਹੇ ॥
ਸਤਿਗੁਰੁ ਸਿਖ ਕਾ ਹਲਤੁ ਪਲਤੁ ਸਵਾਰੈ ॥
ਨਾਨਕ ਸਤਿਗੁਰੁ ਸਿਖ ਕਉ ਜੀਅ ਨਾਲਿ ਸਮਾਰੈ ॥੧॥
ਸ਼੍ਰੀ ਗੁਰੂ ਗ੍ਰੰਥ ਸਾਹਿਬ 286
ਗੁਰਸਿੱਖ
ਜਦ ਕਿ ਵਿਅਕਤੀ ਰੂਹਾਨੀ ਪੌੜੀ ਉਪਰ ਚੜ੍ਹਦਾ ਹੈ ਉਸ ਨੇ ਗੁਰੂ ਅਤੇ ਅਕਾਲ ਪੁਰਖ ਦੀ ਬਖਸ਼ਿਸ਼ ਹੁੰਦੀ ਹੈ ਤੇ ਅਤੇ ਉਹ ਚੌਥੀ ਰੂਹਾਨੀ ਸਲਤਨਤ (ਕਰਮ ਖੰਡ – ਮਹਾਨਤਾ ਦੀ ਸਲਤਨਤ) ਵਿੱਚ ਪਹੁੰਚਦਾ ਹੈ ਅਤੇ ਉਹ ਗੁਰਸਿੱਖ ਬਣਦਾ ਹੈ । ਗੁਰਸਿੱਖ ਦਾ ਭਾਵ ਅਕਾਲ ਪੁਰਖ ਦਾ ਸੱਚਾ ਸੇਵਕ, ‘ਗੁਰੂ’ ਮਤਲਬ ਅਕਾਲ ਪੁਰਖ ਅਤੇ ਸਿੱਖ ਮਤਲਬ ਸੱਚਾ ਸੇਵਕ । ਇੱਕ ਸਿੱਖ ਉਹ ਵਿਅਕਤੀ ਹੈ ਜੋ ਸ਼ੁੱਧ ਅਤੇ ਪਵਿੱਤਰ ਹਿਰਦਾ ਬਣਨ ਲਈ ਦ੍ਰਿੜ ਹੈ । ਅਤੇ ਅਕਾਲ ਪੁਰਖ ਸੱਚ ਹੈ । ਸਤਿਨਾਮ ਸੱਚ ਹੈ । ਪਾਰ ਬ੍ਰਹਮ ਪਰਮੇਸ਼ਰ ਸੱਚ ਹੈ । ਹਰੇਕ ਦੂਸਰੀ ਚੀਜ਼ ਨਾਸ਼ਵਾਨ ਹੈ ਅਤੇ ਜਨਮ ਮਰਨ ਦੇ ਚੱਕਰ ਵਿੱਚ ਹੈ ।
ਇਸ ਲਈ ਗੁਰਸਿੱਖ ਉਹ ਵਿਅਕਤੀ ਹੈ ਜੋ
· ਸੱਚ ਦੀ ਸੇਵਾ ਕਰਦਾ ਹੈ
· ਇੱਕ ਪੂਰਨ ਸਚਿਆਰਾ ਬਣਨ ਦੀ ਕੋਸ਼ਿਸ਼ ਕਰਦਾ ਹੈ
· ਰੂਹਾਨੀ ਤੌਰ ਤੇ ਅਜਿਹੀ ਅਵਸਥਾ ਵਿੱਚ ਪਹੁੰਚ ਜਾਂਦਾ ਹੈ ਜਿਥੇ ਉਸ ਦੀ ਮੰਗਤ ਕਰਨ ਵਾਲੇ ਵੀ ਬਖਸ਼ਿਸ਼ ਪ੍ਰਾਪਤ ਕਰਦੇ ਹਨ । ਉਦਾਹਰਣ ਵਜੋਂ ਜੇਕਰ ਕੋਈ ਆਮ ਵਿਅਕਤੀ ਗੁਰਸਿੱਖ ਦੇ ਚਰਨਾਂ ਦੀ ਧੂੜ ਆਪਣੇ ਮੱਥੇ ਨਾਲ ਲਗਾਉਂਦਾ ਹੈ ਅਤੇ ਗੁਰਸਿੱਖਾਂ ਦੀ ਮੰਗਤ ਵਿੱਚ ਜਾਂਦਾ ਹੈ ਤਦ ਉਹ ਵੀ ਗੁਰਸਿੱਖ ਬਣ ਜਾਂਦਾ ਹੈ । ਇਸ ਦੇ ਫਲਸਰੂਪ ਉਹ ਵੀ ਮੁਕਤੀ ਪ੍ਰਾਪਤ ਕਰਦੇ ਹਨ – ਜੀਵਣ ਮੁਕਤੀ । ਉਹ ਵੀ ਜਨਮ ਮਰਣ ਦੇ ਚੱਕਰ ਤੋਂ ਅਜਾਦ ਹੋ ਜਾਂਦੇ ਹਨ ।
ਇਹ ਹੀ ਕਾਰਨ ਹੈ ਕਿ ਸਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੁਆਰਾ ਅਜਿਹੇ ਵਿਅਕਤੀ ਅੱਗੇ ਡੰਡਉਤ ਬੰਦਨਾਂ ਕਰਨ ਲਈ ਕਿਹਾ ਗਿਆ ਹੈ । ਜਿਸਨੇ ਗੁਰਸਿੱਖ ਦੇ ਗੁਣ ਗ੍ਰਹਿਣ ਕਰ ਲਏ ਹਨ । ਅਜਿਹੇ ਵਿਅਕਤੀ ਅੱਗੇ ਸੀਸ ਝੁਕਾਉਣ ਨਾਲ ਸਾਡੀ ਹਉਮੈ ਮਰ ਜਾਂਦੀ ਹੈ ਅਤੇ ਸਾਨੂੰ ਨਿਮਰ ਹੋਰ ਨਿਮਰ ਹੋਣ ਵਿੱਚ ਮਦਦ ਕਰਦਾ ਹੈ ਅਤਿ ਨਿਮਰਤਾ ਸਾਡੇ ਹਿਰਦੇ ਵਿੱਚ ਹੋਣਾ ਪ੍ਰਮਾਤਮਾ ਦੀ ਦਰਗਾਹ ਦੀ ਚਾਬੀ ਹੈ ।
ਜੋ ਦੀਸੈ ਗੁਰਸਿਖੜਾ ਤਿਸੁ ਨਿਵਿ ਨਿਵਿ ਲਾਗਉ ਪਾਇ ਜੀਉ ॥
ਆਖਾ ਬਿਰਥਾ ਜੀਅ ਕੀ ਗੁਰੁ ਸਜਣੁ ਦੇਹਿ ਮਿਲਾਇ ਜੀਉ ॥
ਸ਼੍ਰੀ ਗੁਰੂ ਗ੍ਰੰਥ ਸਾਹਿਬ ੭੬੩
ਉਹ ਵਿਅਕਤੀ ਜੋ ਇਸ ਬ੍ਰਹਮ ਗਿਆਨ ਦੀ ਪਾਲਣਾ ਕਰਦਾ ਹੈ :-
· ਅਜਿਹੇ ਗੁਰਸਿੱਖਾਂ ਦੀ ਸੰਗਤ ਵਿੱਚ ਜਾਂਦਾ ਹੈ।
· ਅਜਿਹੇ ਗੁਰਸਿੱਖਾਂ ਅੱਗੇ ਸੀਸ ਝੁਕਾਉਂਦਾ ਹੈ
· ਰੂਹਾਨੀ ਹਿਰਦੇ ਵਿੱਚ ਬਹੁਤ ਨਿਮਰ ਬਣ ਜਾਂਦਾ ਹੈ ।
· ਇਸ ਦੇ ਫਲਸਰੂਪ ਆਪ ਹੀ ਗੁਰਸਿੱਖ ਬਣ ਜਾਂਦਾ ਹੈ ।
· ਮਨ ਅਤੇ ਹਿਰਦੇ ਦੀ ਉਚੀ ਰੂਹਾਨੀ ਦਸਾ ਪ੍ਰਾਪਤ ਕਰਦਾ ਹੈ ਅਤੇ ਮੁਕਤੀ ਪ੍ਰਾਪਤ ਕਰਦਾ ਹੈ ।
ਸੋ ਗੁਰਸਿੱਖ ਅੱਗੇ ਸੀਸ ਝੁਕਾਉਣ ਵਿੱਚ ਕੋਈ ਵੀ ਬੁਰਾ ਨਹੀਂ ਹੈ ਜੋ ਆਪ ਸੱਚ ਦੀ ਸੇਵਾ ਵਿੱਚ ਲੱਗੇ ਹੋਏ ਹਨ । ਅਕਾਲ ਪੁਰਖ ਦੀ ਸੇਵਾ ਵਿੱਚ ਅਤੇ ਸੰਤਾਂ, ਭਗਤਾਂ, ਸਾਧੂਆਂ, ਬ੍ਰਹਮ ਗਿਆਨੀਆਂ ਅਤੇ ਸਤਿਗੁਰੂ ਅਤੇ ਨਾਮ ਦੀ ਸੇਵਾ ਵਿੱਚ ਲੱਗੇ ਹੋਏ ਹਨ ।
ਜੇਕਰ ਅਸੀਂ ਦੂਸਰੀ ਤਰ੍ਹਾਂ ਸੋਚਦੇ ਹਾਂ ਅਤੇ ਅਜਿਹੀਆਂ ਉਚ ਰੂਹਾਨੀ ਰੂਹਾਂ ਅੱਗੇ ਸੀਸ ਝੁਕਾਉਣਾ ਪਸੰਦ ਨਹੀਂ ਕਰਦੇ ਤਦ ਇਹ ਸਾਡੇ ਆਪਣੇ ਮਨ ਦੀ ਦੁਬਿਧਾ ਹੈ ਜੋ ਸਾਨੂੰ ਗੁਰਬਾਣੀ ਦੇ ਬ੍ਰਹਮ ਗਿਆਨ ਦੀ ਪਾਲਣਾ ਕਰਨ ਤੋਂ ਰੋਕਦੀ ਹੈ । ਜੇਕਰ ਅਸੀਂ ਗਿਆਨ ਦੀ ਪਾਲਣਾ ਨਹੀਂ ਕਰਾਂਗੇ ਤਦ ਸਾਡੇ ਰੂਹਾਨੀ ਟੀਚੇ ਕਿਵੇਂ ਪ੍ਰਾਪਤ ਹੋਣਗੇ ?
ਕੇਵਲ ਉਹ ਜਿਨ੍ਹਾਂ ਦੇ ਮਨ ਦੀ ਦੁਬਿਧਾ ਮਰ ਗਈ ਹੈ ਮੁਕਤੀ ਪ੍ਰਾਪਤ ਕਰਨਗੇ।
ਗੁਰਮੁਖ
ਗੁਰਮੁਖ ਅਜੇ ਵੀ ਗੁਰਸਿੱਖ ਨਾਲੋਂ ਉੱਚੀ ਰੂਹਾਨੀ ਦਸ਼ਾ ਹੈ । ਗੁਰਮੁਖ ਉਹ ਵਿਅਕਤੀ ਹੈ ਜੋ :
· ਜਿਸਨੇ ਆਪਣਾ ਆਪਾ ਪੂਰੀ ਤਰ੍ਹਾਂ ਗੁਰੂ ਅੱਗੇ ਨਿਛਾਵਰ ਕਰ ਦਿੱਤਾ ਹੈ ਅਤੇ ਉਸ ਦੇ ਬ੍ਰਹਮ ਗਿਆਨ ਅਤੇ ਸਲਾਹ ਦੀ ਪਾਲਣਾ ਕਰਦਾ ਹੈ ।
· ਆਪਣਾ ਮੁੱਖ ਹਮੇਸ਼ਾ ਗੁਰੂ ਵੱਲ ਰੱਖਦਾ ਹੈ ਭਾਵ ਜਿਹੜਾ ਸਦਾ ਸੱਚ ਦੀ ਸੇਵਾ ਕਰਨ ਲਈ ਵਚਨਬੱਧ ਹੈ ।
· ਰੂਹਾਨੀ ਹਿਰਦਾ ਅਤੇ ਮਨ ਰੱਖਦਾ ਹੈ ਜੋ ਸਦਾ ਸਤਿਨਾਮ ਨਾਲ ਭਰਿਆ ਰਹਿੰਦਾ ਹੈ ।
· ਜੋ ਅਜਪਾ ਜਪ ਦੀ ਹਾਲਤ ਹਰ ਵੇਲੇ ਸਤਿਨਾਮ ਦੀ ਯਾਦ ਵਿੱਚ ਰਹਿੰਦਾ ਹੈ ।
· ਜਿਸ ਦੇ ਸਰੀਰ ਦਾ ਹਰ ਇੱਕ ਹਿੱਸਾ ਸਤਿਨਾਮ ਬਣ ਗਿਆ
· ਜੋ ਪ੍ਰਮਾਤਮਾ ਦੀ ਪਰਮ ਜੋਤ ਨਾਲ ਚਾਨਣ ਹੋ ਗਿਆ ਹੈ।
· ਜਿਸ ਨੂੰ ਗੁਰੂ ਅਤੇ ਅਕਾਲ ਪੁਰਖ ਦੁਆਰਾ ਸੱਚ ਖੰਡ ਵਿੱਚ ਬਖਸ਼ਿਸ਼ ਹੋਈ ਹੈ।
· ਜੋ ਪੂਰਨ ਸਚਿਆਰਾ ਵਿਅਕਤੀ ਬਣ ਗਿਆ ਹੈ
· ਜੋ ਗੁਰੂ ਦੇ ਸ਼ਬਦਾਂ ਅਤੇ ਸਲਾਹ ਦਾ ਆਦਰ ਕਰਦਾ ਹੈ।
ਗੁਰਮੁਖਿ ਰੋਮਿ ਰੋਮਿ ਹਰਿ ਧਿਆਵੈ ॥
ਸ਼੍ਰੀ ਗੁਰੂ ਗ੍ਰੰਥ ਸਾਹਿਬ ੯੪੧
ਰੂਹਾਨੀ ਅਵਸਥਾ ਉਦੋਂ ਵਾਪਰਦੀ ਹੈ ਜਦੋਂ ਵਿਅਕਤੀ ਸੱਚਖੰਡ ਵਿੱਚ ਪਹੁੰਚਦਾ ਹੈ ਇਸ ਅਵਸਥਾ ਵਿਚ
ਸਰਗੁਨ ਨਿਰਗੁਨ ਨਿਰੰਕਾਰ ਸੁੰਨ ਸਮਾਧੀ ਆਪਿ
ਆਪਨ ਕੀਆ ਨਾਨਕਾ ਆਪੇ ਹੀ ਫਿਰਿ ਜਾਪਿ ॥੧॥॥
ਸ਼੍ਰੀ ਗੁਰੂ ਗ੍ਰੰਥ ਸਾਹਿਬ ੨੯੦
ਇਸਦੇ ਬਾਅਦ, ਜਦ ਇੱਕ ਗੁਰਮੁਖ
· ਪਰਮਾਤਮਾ ਦੇ ਸੱਚ ਖੰਡ ਵਿੱਚ ਭਗਤੀ ਜਾਰੀ ਰੱਖਦਾ ਹੈ।
· ਗੁਰੂ ਅਤੇ ਅਕਾਲ ਪੁਰਖ ਦੁਆਰਾ ਪੂਰਨ ਸਚਿਆਰੇ ਦੀ ਤਰਾਂ ਸੱਚ ਦੀ ਸੇਵਾ ਲਈ ਤਿਆਰ ਰਹਿਣ ਲਈ ਪਛਾਣਿਆ ਜਾਂਦਾ ਹੈ।
· ਆਪਣੇ ਮਨ ਨੂੰ ਜਿੱਤ ਲਿਆ ਹੁੰਦਾ ਹੈ ( ਪੰਜ ਵਿਕਾਰ, ਆਸਾ,ਤ੍ਰਿਸ਼ਨਾ, ਨਿੰਦਿਆ, ਚੁਗਲੀ, ਬਖੀਲੀ)
· ਸਾਰੇ ਸੰਸਾਰਕ ਬੰਧਨਾਂ ਤੋ ਉਪਰ ਉੱਠ ਚੁੱਕਾ ਹੁੰਦਾ ਹੈ।
· ਮਾਇਆ ਉਪਰ ਜਿੱਤ ਪਾ ਲਈ ਹੁੰਦੀ ਹੈ।
· ਪ੍ਰਮਾਤਮਾ ਦੀ ਦਰਗਾਹ ਦੇ ਸਾਰੇ ਟੈਸਟ ਪਾਸ ਕਰ ਲਏ ਹੁੰਦੇ ਹਨ।
ਤਦ ਉਹ ਉਪਰ ਉਠ ਜਾਂਦਾ ਹੈ ਅਤੇ ਸਵੀਕਾਰ ਕੀਤਾ ਜਾਂਦਾ ਹੈ:-
· ਜੀਵਣ ਮੁਕਤ
· ਇੱਕ ਸੰਤ ਦੇ ਤੋਰ ਤੇ ਜਿਸਨੂੰ ਪੂਰਨਾ ਬ੍ਰਹਮ ਗਿਆਨ ਦੀ ਦਾਤ ਪ੍ਰਾਪਤ ਹੁੰਦੀ ਹੈ।
ਗੁਰਮੁਖ ਦਾ ਹਿਰਦਾ ਹੁਣ ਸੱਚਾ ਰੁਹਾਨੀ ਹਿਰਦਾ ਹੁੰਦਾ ਹੈ ਅਜਿਹਾ ਹਿਰਦਾ ਇੱਕ ਸੰਤ ਦੇ ਤੋਰ ਤੇ ਜਾਣਿਆ ਜਾਂਦਾ ਹੈ। ਸੰਤ ਸਰਵਸਕਤੀਮਾਨਨਾਲ ਇੱਕ ਹੋ ਜਾਂਦਾ ਹੈ। ਅਜਿਹਾ ਸੰਤ ਹਿਰਦਾ ਗੁਰੂ ਅਤੇ ਪਰਮਾਤਮਾ ਦੀ ਦਰਗਾਹ ਦੁਆਰਾ ਪਰਮ ਪਦਵੀ ਦੀ ਬਖਸ਼ਿਸ਼ ਹਾਸਲ ਕਰਦਾ ਹੈ। ਸੰਤ ਖਾਲਸਾ ਬਣ ਜਾਂਦਾ ਹੈ ਜਿਸਦੀ ਸਿਫ਼ਤ ਗੁਰੂ ਗੋਬਿੰਦ ਸਿੰਘ ਜੀ ਕਰਦੇ, ਹਨ।
ਅਜਿਹੀ ਅਵਸਥਾ ਵਿਚ ਸੰਤ ਦਾ ਕੰਮ ਇਹਨਾਂ ਦੀ ਸੇਵਾ ਬਣਦਾ ਹੈ :-
· ਸੱਚ
· ਸਤਿ ਨਾਮ
· ਅਕਾਲ ਪੁਰਖ
· ਗੁਰੂ ਅਤੇ
· ਗੁਰ ਸੰਗਤ
ਅਸੀ ਸੰਗਤ ਅੱਗੇ ਨਿਮਰਤਾ ਨਾਲ ਬੇਨਤੀ ਕਰਦੇ ਹਾਂ ਕਿ ਉਹ ਆਪਣੇ ਅੰਦਰ ਝਾਤੀ ਮਾਰਨ ਅਤੇ ਸੱਚਾ ਫੈਸਲਾ ਕਰਨ ਕਿ ਅਸੀਂ ਉਪਰ ਦੱਸੇ ਨੁਕਤਿਆਂ ਦੇ ਚਾਨਣ ਵਿੱਚ ਕਿੱਥੇ ਕੁ ਖੜੇ ਹਾਂ। ਇਹ ਸਾਨੂੰ ਅੱਗੇ ਵਧਣ ਦੀ ਉਤਸ਼ਾਹ ਦੇਵੇਗਾ। ਜੇਕਰ ਅਸੀ ਅਜੇ ਸਿੱਖ ਨਹੀ ਹਾਂ ਤਾਂ ਸਾਨੂੰ ਸਿੱਖ ਬਣਨ ਦੀ ਯਤਨ ਕਰਨਾ ਚਾਹੀਦਾ ਹੈ। ਜੇਕਰ ਅਸੀ ਇਹ ਮਹਿਸੂਸ ਕਰਦੇ ਹਾਂ ਕਿ ਅਸੀ ਸਿੱਖ ਹੋਣ ਦਾ ਪੱਧਰ ਪਾ ਲਿਆ ਹੈ ਤਾਂ ਸਾਨੂੰ ਗੁਰਸਿੱਖ ਬਣਨ ਦਾ ਯਤਨ ਕਰਨਾ ਚਾਹੀਦਾ ਹੈ। ਅਤੇ ਜੇਕਰ ਅਸੀ ਗੁਰਸਿੱਖ ਹਾਂ ਤਦ ਸਾਨੂੰ ਗੁਰਮੁਖ ਬਣਨ ਦਾ ਯਤਨ ਕਰਨਾ ਚਾਹੀਦਾ ਹੈ।
ਜੇਕਰ ਅਸੀਂ ਪਹਿਲਾਂ ਹੀ ਗੁਰਮੁਖ ਦਾ ਪੱਧਰ ਪਾ ਲਿਆ ਹੈ, ਤਦ ਸਾਨੂੰ ਜੀਵਣ ਮੁਕਤੀ ਪ੍ਰਾਪਤ ਕਰਨ ਦਾ ਯਤਨ ਕਰਨਾ ਚਾਹੀਦਾ ਹੈ ਅਤੇ ਆਪਣੇ ਆਪ ਨੂੰ ਸੱਚ ਦੀ ਸੇਵਾ ਕਰਨ ਲਈ ਤਿਆਰ ਕਰਨਾ ਚਾਹੀਦਾ ਹੈ। ਅਤੇ ਜੇਕਰ ਅਸੀ ਜੀਵਨ ਮੁਕਤ ਹਾਂ ਤਦ ਸਾਨੂੰ ਸੱਚ, ਅਕਾਲ ਪੁਰਖ ਗੁਰੂ ਅਤੇ ਸੰਗਤ ਦੀ ਸੇਵਾ ਕਰਨੀ ਚਾਹੀਦੀ ਹੈ।
ਜੇਕਰ ਅਸੀ ਸੁਹਿਰਦ ਯਤਨ ਕਰਾਂਗੇ ਤਦ ਸਾਨੂੰ ਪੱਕਾ ਯਕੀਨ ਹੈ ਕਿ ਅਸੀਂ ਆਪਣੇ ਰੁਹਾਨੀ ਟੀਚੇ ਪ੍ਰਾਪਤ ਕਰ ਲਵਾਂਗੇ ਅਤੇ
· ਇਸ ਧਰਤੀ ਨੂੰ ਜੀਵਣ ਦੇ ਯੋਗ ਬਣਾਵਾਂਗੇ।
· ਇਸ ਸਮਾਜ ਨੂੰ ਇੱਕ ਜੀਵਣ ਯੋਗ ਸਮਾਜ ਬਣਾਵਾਂਗੇ ਜਿਸ ਨਾਲ ਅਸੀਂ ਸਬੰਧਿਤ ਹਾਂ ਅਤੇ ਰਹਿੰਦੇ ਹਾਂ।
· ਇਸ ਸੰਸਾਰ ਨੂੰ ਪਿਆਰ ਨਾਲ ਭਰਿਆ ਬਣਾਵਾਂਗੇ ਅਤੇ ਜੁਰਮ ਅਤੇ ਨਫ਼ਰਤ ਦਾ ਖਾਤਮਾ ਕਰਾਂਗੇ।
ਦਾਸਨ ਦਾਸ