ਮਾਇਆ ਤੋਂ ਪਰ੍ਹੇ ਨਿਰੰਕਾਰ ਅਤੇ ਬੇਅੰਤ ਅਕਾਲ ਪੁਰਖ ਗੁਰਪ੍ਰਸਾਦਿ ਹੈ।
ਸਲੋਕੁ ॥
ਰੂਪੁ ਨ ਰੇਖ ਨ ਰੰਗੁ ਕਿਛੁ ਤ੍ਰਿਹੁ ਗੁਣ ਤੇ ਪ੍ਰਭ ਭਿੰਨ ॥
ਤਿਸਹਿ ਬੁਝਾਏ ਨਾਨਕਾ ਜਿਸੁ ਹੋਵੈ ਸੁਪ੍ਰਸੰਨ ॥੧॥
ਧੰਨ ਧੰਨ ਸਾਰੇ ਗੁਰੂ ਅਵਤਾਰ, ਧੰਨ ਧੰਨ ਸਾਰੇ ਸਤਿਗੁਰੂ ਸਾਹਿਬਾਨ, ਧੰਨ ਧੰਨ ਸਾਰੇ ਸੰਤ, ਧੰਨ ਧੰਨ ਸਾਰੇ ਭਗਤ, ਧੰਨ ਧੰਨ ਸਾਰੇ ਸੰਤ ਮਹਾਂਪੁਰਖ, ਧੰਨ ਧੰਨ ਸਾਰੇ ਬ੍ਰਹਮ ਗਿਆਨੀ।
ਇਹ ਬ੍ਰਹਮ ਰੂਹਾਂ ਸੰਸਾਰ ਵਿਚ ਕਿਸੇ ਵੀ ਸਥਾਨ ’ਤੇ ਹੋ ਸਕਦੀਆਂ ਹਨ। ਉਹ ਧਰਤੀ ਦੇ ਦੁਆਲਿਓਂ ਕਿਸੇ ਵੀ ਸੰਪਰਦਾ ਵਿਚ ਹੋ ਸਕਦੀਆਂ ਹਨ, ਇਹ ਹਿੰਦੂ ਹੋਣ ਜਾਂ ਮੁਸਲਮਾਨ ਜਾਂ ਇਸਾਈ ਜਾਂ ਬੋਧੀ ਜਾਂ ਸਿੱਖ ਜਾਂ ਸੰਸਾਰ ਦੀ ਕੋਈ ਜਾਣੀ ਜਾਂ ਅਣਜਾਣੀ ਸੰਪਰਦਾ। ਕ੍ਰਿਪਾ ਕਰਕੇ ਦਿਮਾਗ਼ ਵਿਚ ਦ੍ਰਿੜ੍ਹ ਕਰ ਰੱਖੋ ਕਿ ਇਹ ਰੂਹਾਂ ਕਿਸੇ ਖ਼ਾਸ ਸਮਾਜਿਕ ਹਿੱਸੇ ਜਾਂ ਕਿਸੇ ਖ਼ਾਸ ਸੰਪਰਦਾ ਨਾਲ ਨਾ ਸਬੰਧ ਰੱਖਦੀਆਂ ਸੀ ਅਤੇ ਨਾ ਰੱਖਦੀਆਂ ਹਨ। ਉਹ ਮਨੁੱਖਾ ਜਾਤੀ ਦੀਆਂ ਪਾਈਆਂ ਵੰਡਾਂ ਤੋਂ ਪਰ੍ਹੇ ਸਨ ਅਤੇ ਅਜੇ ਵੀ ਹਨ। ਉਹ ਸਾਰੀ ਮਨੁੱਖਤਾ ਵਿਚੋਂ ਸਨ ਅਤੇ ਅਜੇ ਵੀ ਹਨ ਅਤੇ ਲਗਾਤਾਰ ਰਹਿਣਗੀਆਂ। ਇਹ ਰੂਹਾਂ ਜਾਤ-ਪਾਤ ਦੇ ਬੰਧਨ ਤੋਂ ਪਰ੍ਹੇ ਸਨ ਅਤੇ ਅੱਗੇ ਵੀ ਰਹਿਣਗੀਆਂ ਅਤੇ ਸਾਰੀ ਮਨੁੱਖਾ ਜਾਤੀ ਨਾਲ ਸਬੰਧ ਰੱਖਣਗੀਆਂ। ਸਾਰੀ ਸਿਰਜਨਾ ਉਹਨਾਂ ਦਾ ਪਰਿਵਾਰ ਹੈ। ਕੋਟ ਬ੍ਰਹਿਮੰਡ ਉਹਨਾਂ ਦਾ ਘਰ ਹੈ। ਉਹ ਏਕ ਦ੍ਰਿਸ਼ਟ ਹਨ ਅਤੇ ਉਹ ਸਾਰੀ ਲੋਕਾਈ ਨਾਲ ਸਮਾਨ ਸਬੰਧਿਤ ਹਨ।
ਇਹ ਬ੍ਰਹਮ ਰੂਹਾਂ ਆਪਣਾ ਸਾਰਾ ਜੀਵਨ ਧੰਨ ਧੰਨ ਅਗਮ ਅਗੋਚਰ ਅਨੰਤ ਬੇਅੰਤ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦੀ ਸੇਵਾ ਵਿਚ ਸਮਰਪਿਤ ਕਰ ਚੁੱਕੀਆਂ ਹਨ। ਇਹ ਅਗੰਮੀ ਸੇਵਾ ਕਰਦਿਆਂ, ਜਿਹੜੀ ਵਿਆਖਿਆਨ ਤੋਂ ਪਰ੍ਹੇ ਹੈ, ਜੋ ਉਹਨਾਂ ਨੇ ਆਪਣੇ ਜੀਵਨ ਵਿਚ ਭੌਤਿਕ ਰੂਪ ਅਨੁਭਵ ਕੀਤਾ। ਉਹਨਾਂ ਨੇ ਗੁਰਬਾਣੀ ਦੀ ਸੂਰਤ ਵਿਚ ਅਗੰਮੀ ਸ਼ਿਲਾਲੇਖਾਂ ਵਿਚ ਲਿਖਿਆ ਹੈ ਅਤੇ ਇਹ ਅਗੰਮੀ ਉਪਦੇਸ਼ ਜਿਨ੍ਹਾਂ ਵਿਚੋਂ ਕੁਝ ਗੁਰਬਾਣੀ ਤੋਂ ਬਾਹਰ ਉਪਲਬਧ ਹਨ।
ਸੁਖਮਨੀ ਬਾਣੀ ਬ੍ਰਹਮ ਗਿਆਨ ਦਾ ਇੱਕ ਅਜਿਹਾ ਅਦਭੁਤ ਕਲਪਨਾ ਤੋਂ ਪਰ੍ਹੇ ਸਨਮਾਨਿਆ ਜਾਣ ਵਾਲਾ ਹਿੱਸਾ ਹੈ ਜਿਹੜਾ ਸਾਨੂੰ ਧੰਨ ਧੰਨ ਪੰਚਮ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬੇਅੰਤ ਦਿਆਲਤਾ ਨਾਲ ਪ੍ਰਦਾਨ ਕੀਤਾ ਹੈ। ਉਹ ਇੱਕ ਐਸੀ ਸ਼ਖ਼ਸੀਅਤ ਹੈ ਅਤੇ ਕੇਵਲ ਇੱਕ ਹੀ ਹੈ ਜਿਸ ਨੇ ਬ੍ਰਹਮ ਸ਼ਹੀਦੀ ਨੂੰ ਪ੍ਰਾਪਤ ਕੀਤਾ ਜਿਹੜੀ ਮਨੁੱਖਤਾ ਦੇ ਇਤਿਹਾਸ ਵਿਚ ਅਨਜੋੜ ਹੈ। ਉਹਨਾਂ ਨੇ ਅਜਿਹਾ ਅਨਾਦਿ ਸਤਿ ਦੀ ਸੇਵਾ ਖ਼ਾਤਰ ਕੀਤਾ -ੴ ਸਤਿਨਾਮ ਸਤਿਗੁਰੂ ਪ੍ਰਸਾਦਿ- ਧੰਨ ਧੰਨ ਅਗਮ ਅਗੋਚਰ ਅਨੰਤ ਬੇਅੰਤ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦੇ ਹੁਕਮ ਅਨੁਸਾਰ।
ਗੁਰਬਾਣੀ ਦਾ ਹਰ ਸ਼ਬਦ ਹੁਕਮ ਹੈ ਅਤੇ ਸਭ ਤੋਂ ਉੱਚਾ ਹੁਕਮ ਨਾਮ ਹੈ ‘ਏਕੋ ਨਾਮੁ ਹੁਕਮੁ ਹੈ’ (ਅੰਗ ੭੨) ਜੇਕਰ ਅਸੀਂ ਨੇੜਿਓਂ ਵੇਖੀਏ ਅਸੀਂ ਖੋਜਦੇ ਹਾਂ ਕਿ ਹਰ ਸ਼ਬਦ ਸਾਨੂੰ ਨਾਮ ਦੇ ਗੁਰਪ੍ਰਸਾਦਿ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਵੱਲ ਲੈ ਜਾਂਦਾ ਹੈ। ਜਿਹੜੇ ਮਨੁੱਖ ਆਪਣੀ ਪੂਰਨ ਬੰਦਗੀ ਵਿਚੋਂ ਲੰਘਦੇ ਹਨ ਭਾਵ ਜਿਨ੍ਹਾਂ ਦੀ ਬੰਦਗੀ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦੁਆਰਾ ਪ੍ਰਵਾਨ ਕੀਤੀ ਜਾਂਦੀ ਹੈ, ਅਧਿਆਤਮਿਕ ਉਚਾਈਆਂ ਤੇ ਪਹੁੰਚ ਜਾਂਦੇ ਹਨ। ਉਹ ਅਕਾਲ ਪੁਰਖ ਦੁਆਰਾ ਲੋਕਾਂ ਨੂੰ ਗੁਰਪ੍ਰਸਾਦਿ ਪ੍ਰਦਾਨ ਕਰਨ ਦੀ ਬਖ਼ਸ਼ਿਸ਼ ਪ੍ਰਾਪਤ ਕਰ ਲੈਂਦੇ ਹਨ ਅਤੇ ਇਹ ਹੈ ਜੋ ਸਤਿਗੁਰ ਸਾਹਿਬਾਨ ਨੇ ਸਾਡੇ ਸਾਰਿਆਂ ਲਈ ਕੀਤਾ। ਇਹ ਗੁਰਪ੍ਰਸਾਦਿ ਹੈ ਅਤੇ ਸਾਨੂੰ ਤਨ, ਮਨ ਅਤੇ ਧਨ ਨਾਲ ਪੂਰਨ ਸਮਰਪਣ ਕਰਕੇ ਇਸ ਗੁਰਪ੍ਰਸਾਦਿ ਦੀ ਸੇਵਾ ਕਰਨ ਦੀ ਜ਼ਰੂਰਤ ਹੈ ਕਿਉਂਕਿ ਪੂਰਨ ਬੰਦਗੀ ਦੀ ਪ੍ਰਕ੍ਰਿਆ ਵਿਚੋਂ ਲੰਘਣ ਦਾ ਕੇਵਲ ਇਹੀ ਰਸਤਾ ਹੈ। ਇਸ ਲਈ ਪੂਰਨ ਬੰਦਗੀ ਦੀ ਇਸ ਪ੍ਰਕ੍ਰਿਆ ਨੂੰ ਸਮਝੋ ਅਤੇ ਗੁਰਪ੍ਰਸਾਦਿ ਸਫਲਤਾ ਦੀ ਕੁੰਜੀ ਹੈ।
ਜਦੋਂ ਧੰਨ ਧੰਨ ਸਤਿਗੁਰ ਪਾਤਸ਼ਾਹ ਜੀ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਲੋਧੀ ਵਿਚ ਦਰਿਆ ਦੇ ਪਾਣੀ ਵਿਚ ਤਿੰਨ ਦਿਨ ਅਲੋਪ ਹੋ ਗਏ। ਇਹ ਸਚਾਈ ਨਾਲ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਧੰਨ ਧੰਨ ਸਤਿਗੁਰੂ ਪਾਤਸ਼ਾਹ ਜੀ ਅਕਾਲ ਪੁਰਖ ਨਾਲ ਉਸ ਦੀ ਦਰਗਾਹ ਵਿਚ ਸਨ। ਉਹਨਾਂ ਨੂੰ ਮੂਲ-ਮੰਤਰ ਦੇ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਪ੍ਰਾਪਤ ਹੋਈ ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ॥ ਗੁਰੂ ਨਾਨਕ ਪੁਰਖ ਗ੍ਰੰਥ ਵਿੱਚ ਦਿੱਤੀਆਂ ਵਿਆਖਿਆ ਉੱਤੇ ਅਧਾਰਿਤ, ਜਿਹੜਾ ਧੰਨ ਧੰਨ ਨਿਰੰਕਾਰ ਰੂਪ ਪਰਮ ਜੋਤ ਪੂਰਨ ਪ੍ਰਕਾਸ਼ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਮਹਾਰਾਜ ਦੇ ਸਾਰੇ ਅਸਲੀ ਸੰਵਾਦਾਂ ਅਤੇ ਜੀਵਨ ਸਾਖੀਆਂ ਦਾ ਇਕ ਸਮੂਹ ਹੈ। ਇਹ ਵੀ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਧੰਨ ਧੰਨ ਪਾਰਬ੍ਰਹਮ ਪਿਤਾ ਅਕਾਲ ਪੁਰਖ ਜੀ ਸਭ ਰਾਜਨ ਕੇ ਰਾਜਾ ਗ਼ਰੀਬ ਨਿਵਾਜ ਨੇ ਗੁਰੂ ਪਾਤਸ਼ਾਹ ਜੀ ਨੂੰ ਮੂਲ-ਮੰਤਰ ਦੇ ਇਸ ਗੁਰਪ੍ਰਸਾਦਿ ਦਾ ਵਰਤਾਰਾ ਕਰਨ ਦਾ ਨਿਰਦੇਸ਼ ਦਿੱਤਾ ਅਤੇ ਉਹਨਾਂ ਦੀਆਂ ਦੁੱਖ ਅਤੇ ਤਕਲੀਫ਼ਾਂ ਦਾ ਨਿਵਾਰਨ ਕਰਨ ਲਈ ਲੋਕਾਂ ਨੂੰ ਸਤਿਨਾਮ ਦੇਣਾ ਅਤੇ ਉਹਨਾਂ ਨੂੰ ਜਨਮ ਅਤੇ ਮੌਤ ਦੇ ਆਵਾਗਵਨ ਵਿਚੋਂ ਸਦਾ ਲਈ ਬਚਾਉਣ ਦਾ ਉਪਦੇਸ਼ ਦਿੱਤਾ।
ਧੰਨ ਧੰਨ ਸ਼ਬਦ ‘ਓਂਕਾਰ’ ਦਾ ਬ੍ਰਹਮ ਭਾਵ ਨਿਰੰਕਾਰ ਹੈ ਜਿਸ ਦਾ ਭਾਵ ਹੈ :
- ਉਸਦਾ ਕੋਈ ਖੇਤਰਫਲ ਨਹੀਂ
- ਉਹ ਮਾਪਿਆ ਨਹੀਂ ਜਾ ਸਕਦਾ ਹੈ
- ਉਹਦਾ ਅਨੁਮਾਨਿਤ ਨਹੀਂ ਕੀਤਾ ਜਾ ਸਕਦਾ ਹੈ
- ਉਹ ਕਿਸੇ ਵੀ ਭੌਤਿਕ ਮਾਪ ਤੋਂ ਪਰ੍ਹੇ ਹੈ
ਇਸ ਦਾ ਭਾਵ ਹੈ ਓਂਕਾਰ ਉਹ ਹੈ ਜਿਸ ਦਾ ਕੋਈ ਅਕਾਰ ਨਹੀਂ ਅਤੇ ਫਿਰ ਵੀ ਹੋਂਦ ਰੱਖਦਾ ਹੈ। ਕਿਉਂਕਿ ਉਹ ਪਰਮ ਸ਼ਕਤੀ ਨਿਰੰਕਾਰ ਹੈ ਇਸੇ ਲਈ ਉਹ ਸਰਵ-ਵਿਆਪਕ ਹੈ। ਹਰ ਉਹ ਚੀਜ਼ ਜਿਸ ਦੀ ਹੋਂਦ ਹੈ ਅਤੇ ਨੰਗੀ ਮਨੁੱਖੀ ਅੱਖ ਨਾਲ ਦਿਖਾਈ ਦਿੰਦੀ ਹੈ, ਮਾਇਆ ਹੈ। ਇਕ ਉਹ ਜੋ ਨਿਰੰਕਾਰ ਹੈ ਹਸਤੀ ਰੱਖਦਾ ਹੈ ਅਤੇ ਮਾਇਆ ਦੁਆਰਾ ਸ਼ਾਸਿਤ ਨਹੀਂ ਕੀਤਾ ਜਾਂਦਾ ਹੈ। ਇਸ ਲਈ ਨਿਰੰਕਾਰ ਇਕ ਹਸਤੀ ਹੈ ਜੋ ਮਾਇਆ ਤੋਂ ਪਰ੍ਹੇ ਹੈ। ਮਾਇਆ ਤੋਂ ਪਰ੍ਹੇ ਹੋਣਾ ਭਾਵ ਉਹ ਮਾਇਆ ਦੇ ਤਿੰਨਾਂ ਰੂਪਾਂ : ਤ੍ਰਿਹ ਗੁਣ ਦੁਆਰਾ ਭਰਮ ਵਿਚ ਨਹੀਂ ਜਾਂਦਾ ਹੈ। ਅਸਲ ਵਿੱਚ ਮਾਇਆ ਵੀ ਉਸ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਹੀ ਰਚਨਾ ਹੈ ਅਤੇ ਮਾਇਆ ਦੀ ਰਚਨਾ ਉਸ ਨੇ ਆਪਣੀ ਸੇਵਾ ਲਈ ਕੀਤੀ ਹੈ।
ਬ੍ਰਹਮ ਸਤਿ ਇਹ ਹੈ ਕਿ ਉਹ ਨਿਰੰਕਾਰ ਮਾਇਆ ਸਮੇਤ ਹਰ ਚੀਜ਼ ਦਾ ਸਿਰਜਨਹਾਰ ਹੈ। ਮਾਇਆ ਦਾ ਸਿਰਜਨਹਾਰ ਬਣ ਕੇ ਮਾਇਆ ਉਸ ਦੀ ਦਾਸੀ ਅਤੇ ਉਸ ਦੀ ਸੇਵਕ ਹੈ। ਉਹ ਮਨੁੱਖ ਜਿਹੜੇ ਉਸ ਵਿਚ ਵਿਲੀਨ ਹੋ ਜਾਂਦੇ ਹਨ-ਵੀ ਮਾਇਆ ਦੁਆਰਾ ਸੇਵਾ ਕਰਵਾਉਂਦੇ ਹਨ ਕਿਉਂਕਿ ਉਹ ਵੀ ਮਾਇਆ ਤੋਂ ਪਰ੍ਹੇ ਚਲੇ ਜਾਂਦੇ ਹਨ। ਉਸ ਪਰਮ ਸ਼ਕਤੀ ਨਿਰੰਕਾਰ ਨੂੰ ਮਿਲਣ ਲਈ ਅਤੇ ਉਸ ਨਾਲ ਇੱਕ-ਮਿੱਕ ਹੋਣ ਲਈ ਜਿਸ ਦੀ ਹੋਂਦ ਹੈ ਅਤੇ ਮਾਇਆ ਤੋਂ ਪਰ੍ਹੇ ਹੈ, ਸਾਨੂੰ ਸਾਰਿਆਂ ਨੂੰ ਮਾਇਆ ਤੋਂ ਪਰ੍ਹੇ ਜਾਣਾ ਪਵੇਗਾ। ਇਥੇ ਗੁਰਪ੍ਰਸਾਦਿ ਅਤੇ ਪੂਰਨ ਬੰਦਗੀ ਦੀ ਪ੍ਰਕ੍ਰਿਆ ਹੋਂਦ ਵਿਚ ਆਉਂਦੀ ਹੈ। ਇਸ ਦਾ ਭਾਵ ਹੈ ਕਿ ਸਾਡੇ ਅਤੇ ਅਕਾਲ ਪੁਰਖ ਜੀ ਵਿਚਕਾਰ ਮਾਇਆ ਹੈ ਜਿਹੜੀ ਸਾਨੂੰ ਉਸ ਕੋਲ ਜਾਣ ਅਤੇ ਮਿਲਣ ਨੂੰ ਰੋਕਦੀ ਹੈ। ਸਪੱਸ਼ਟ ਹੈ ਕਿ ਸਾਨੂੰ ਮਾਇਆ ਤੋਂ ਪਰ੍ਹੇ ਜਾਣ ਲਈ ਅਤੇ ਉਸ ਨੂੰ ਮਿਲਣ ਲਈ ਮਾਇਆ ਨੂੰ ਜਿੱਤਣਾ ਪਵੇਗਾ।
ਮਾਇਆ ਨੂੰ ਜਿੱਤਣ ਲਈ ਸਪੱਸ਼ਟ ਰੂਪ ਵਿਚ ਸਾਨੂੰ ਮਾਇਆ ਨਾਲ ਲੜਨਾ ਪਵੇਗਾ। ਮਾਇਆ ਨਾਲ ਲੜਨਾ ਪੂਰਨ ਬੰਦਗੀ ਦਾ ਗੁਰਪ੍ਰਸਾਦਿ ਹੈ। ਇਹ ਗੁਰਪ੍ਰਸਾਦਿ ਉਨ੍ਹਾਂ ਰੂਹਾਂ ਵਿੱਚ ਹੁੰਦਾ ਹੈ ਜਿਹੜੀਆਂ ਪਹਿਲਾਂ ਹੀ ਮਾਇਆ ਤੋਂ ਪਰ੍ਹੇ ਜਾ ਚੁੱਕੀਆਂ ਹਨ। ਉਹ ਮਨੁੱਖ ਜਿਹੜੇ ਮਾਇਆ ਨਾਲ ਪਹਿਲਾਂ ਹੀ ਲੜਾਈ ਵਿੱਚ ਗੁਜ਼ਰ ਚੁੱਕੇ ਹਨ ਅਤੇ ਮਾਇਆ ਉੱਤੇ ਜਿੱਤ ਪ੍ਰਾਪਤ ਕਰ ਚੁੱਕੇ ਹਨ ਉਹ ਪੂਰਨ ਸੰਤ, ਪੂਰਨ ਬ੍ਰਹਮ ਗਿਆਨੀ ਸਤਿਗੁਰ, ਪੂਰਨ ਖ਼ਾਲਸਾ, ਭਗਤ ਅਤੇ ਹੋਰ ਕਈ ਨਾਮਾਂ ਨਾਲ ਜਾਣੇ ਜਾਂਦੇ ਹਨ।
ਇਹ ਸਾਰੀਆਂ ਰੂਹਾਂ ਮਾਇਆ ਦੁਆਰਾ ਸੇਵਾ ਕੀਤੀਆਂ ਜਾਂਦੀਆਂ ਹਨ ਜਿਵੇਂ ਕਿ ਮਾਇਆ ਉਹਨਾਂ ਦੀ ਦਾਸ ਬਣ ਜਾਂਦੀ ਹੈ। ਇਹ ਲੜਾਈ ਗੁਰਪ੍ਰਸਾਦਿ ਦੀ ਪ੍ਰਾਪਤੀ ਨਾਲ ਹੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਇਹ ਇਕ ਮੁੱਖ ਬ੍ਰਹਮ ਕਾਨੂੰਨ ਹੈ ਕਿ ਮਾਇਆ ਨਾਲ ਇਹ ਜੰਗ ਗੁਰਪ੍ਰਸਾਦਿ ਤੋਂ ਬਿਨਾਂ ਨਹੀਂ ਜਿੱਤੀ ਜਾ ਸਕਦੀ ਹੈ। ਕਿਸੇ ਵੀ ਜੰਗ ਵਿਚ ਜਿੱਤਣ ਵਾਂਗ ਆਪਣੇ ਦੁਸ਼ਮਣ ਦੇ ਬਾਰੇ ਵਿਚ ਹਰ ਚੀਜ਼ ਨੂੰ ਜਾਣਨਾ ਬਹੁਤ ਮਹੱਤਵਪੂਰਨ ਅਤੇ ਜ਼ਰੂਰੀ ਹੈ। ਇਸੇ ਤਰ੍ਹਾਂ ਹੀ ਮਾਇਆ ਦੇ ਖ਼ਿਲਾਫ਼ ਇਸ ਜੰਗ ਨੂੰ ਜਿੱਤਣ ਲਈ ਇਹ ਜਾਨਣਾ ਅਤੇ ਸਮਝਣਾ ਬਹੁਤ ਜ਼ਰੂਰੀ ਹੈ ਕਿ ਮਾਇਆ ਕੀ ਹੈ ਅਤੇ ਕਿਵੇਂ ਕੰਮ ਕਰਦੀ ਹੈ। ਮਾਇਆ ਦੀ ਇਹ ਬ੍ਰਹਮ ਸਮਝ ਹੀ ਗੁਰਪ੍ਰਸਾਦਿ ਹੈ ਅਤੇ ਇਹਨਾਂ ਜੇਤੂ ਰੂਹਾਂ ਦੀ ਸਤਿ ਸੰਗਤ ਨਾਲ ਆਉਂਦੀ ਹੈ। ਉਹ ਜੋ ਭਾਗਸ਼ਾਲੀ ਮਨੁੱਖ ਹਨ ਅਤੇ ਆਪਣੇ ਪਿਛਲੇ ਜੀਵਨ ਵਿਚ ਬਹੁਤ ਸਾਰੇ ਸਤਿ ਕਰਮ ਕਰ ਚੁੱਕੇ ਹਨ ਉਹਨਾਂ ਜਿੱਤੀਆਂ ਰੂਹਾਂ ਦੀ ਸਤਿ ਸੰਗਤ ਦੇ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਪ੍ਰਾਪਤ ਕਰਦੀਆਂ ਹਨ। ਇਹ ਭਾਗਸ਼ਾਲੀ ਰੂਹਾਂ ਇਹਨਾਂ ਸੰਤ ਰੂਹਾਂ ਦੀ ਚਰਨ ਸ਼ਰਨ ਵਿਚ ਜਾਣ ’ਤੇ ਇਸ ਬ੍ਰਹਮ ਗਿਆਨ ਦੀ ਬਖ਼ਸ਼ਿਸ਼ ਪ੍ਰਾਪਤ ਕਰਦੀਆਂ ਹਨ।
ਮਾਇਆ ਬਾਰੇ ਜ਼ਿਆਦਾ ਜਾਣਕਾਰੀ ਲਈ ਕ੍ਰਿਪਾ ਕਰਕੇ ਅਸਟਪਦੀ ੪ ਅਤੇ ੫ ਨੂੰ ਪੜ੍ਹੋ।
ਅਸਟਪਦੀ ॥
ਅਬਿਨਾਸੀ ਪ੍ਰਭੁ ਮਨ ਮਹਿ ਰਾਖੁ ॥
ਮਾਨੁਖ ਕੀ ਤੂ ਪ੍ਰੀਤਿ ਤਿਆਗੁ ॥
ਤਿਸ ਤੇ ਪਰੈ ਨਾਹੀ ਕਿਛੁ ਕੋਇ ॥
ਸਰਬ ਨਿਰੰਤਰਿ ਏਕੋ ਸੋਇ ॥
ਆਪੇ ਬੀਨਾ ਆਪੇ ਦਾਨਾ ॥
ਗਹਿਰ ਗੰਭੀਰੁ ਗਹੀਰੁ ਸੁਜਾਨਾ ॥
ਪਾਰਬ੍ਰਹਮ ਪਰਮੇਸੁਰ ਗੋਬਿੰਦ ॥
ਕ੍ਰਿਪਾ ਨਿਧਾਨ ਦਇਆਲ ਬਖਸੰਦ ॥
ਸਾਧ ਤੇਰੇ ਕੀ ਚਰਨੀ ਪਾਉ ॥
ਨਾਨਕ ਕੈ ਮਨਿ ਇਹੁ ਅਨਰਾਉ ॥੧॥
ਧੰਨ ਧੰਨ ਸਤਿਗੁਰ ਸੱਚੇ ਪਾਤਸ਼ਾਹ ਅਰਜਨ ਦੇਵ ਜੀ ਸਾਨੂੰ ਬੇਅੰਤ ਦਿਆਲਤਾ ਨਾਲ ਫ਼ੁਰਮਾਉਂਦੇ ਹਨ ਕਿ ਨਿਰਲੇਪਤਾ ਅਧਿਆਤਮਿਕ ਵਿਕਾਸ ਦੀ ਚਾਬੀ ਹੈ। ਮੋਹ (ਲਗਾਉ) ਸਾਡੇ ਵਿਚ ਸੰਸਾਰਿਕ ਅਰਾਮ, ਵਸਤੂਆਂ, ਸਬੰਧਾਂ ਅਤੇ ਕੋਈ ਚੀਜ਼ ਜਿਹੜੀ ਇਸ ਸੰਸਾਰ ਵਿਚ ਸਾਡੇ ਨਾਲ ਭੌਤਿਕ ਸਬੰਧ ਰੱਖਦੀ ਹੈ ਨੂੰ ਖੁੱਸਣ ਦੇ ਡਰ ਦਾ ਕਾਰਨ ਬਣਦੀ ਹੈ। ਪਰ ਬੰਦਗੀ ਵਿੱਚ ਸਾਨੂੰ ਇਹ ਦ੍ਰਿੜ੍ਹ ਕਰਨਾ ਪਵੇਗਾ ਅਤੇ ਸਮਝਣਾ ਪਵੇਗਾ ਕਿ ਸਾਡੀ ਸੰਸਾਰਿਕ ਅਰਾਮ, ਵਸਤੂਆਂ ਅਤੇ ਸਾਖਾਂ ਸਬੰਧਾਂ ਪ੍ਰਤੀ ਜੋ ਖਿੱਚ ਹੈ ਉਹ ਇਕ ਦਿਨ ਖ਼ਤਮ ਹੋ ਜਾਵੇਗੀ। ਸੰਸਾਰਿਕ ਅਰਾਮ, ਵਸਤੂਆਂ, ਸਾਖ ਸਬੰਧ ਅਸੀਂ ਆਪਣੇ ਜੀਵਨ ਕਾਲ ਵਿਚ ਕਿਸੇ ਸਮੇਂ ਵੀ ਗਵਾ ਸਕਦੇ ਹਾਂ।
ਕ੍ਰਿਪਾ ਕਰਕੇ ਸਦਾ ਅਤੇ ਹਮੇਸ਼ਾਂ ਮਨ ਵਿਚ ਦ੍ਰਿੜ੍ਹ ਕਰ ਰੱਖੋ ਕਿ ਕਾਲ ਅਤੇ ਖ਼ਲਾਅ ਵਿਚ ਜੋ ਕੁਝ ਵੀ ਸਿਰਜਿਆ ਗਿਆ ਹੈ, ਕਾਲ ਅਤੇ ਖ਼ਲਾਅ (ਸਪੇਸ) ਵਿੱਚ ਨਸ਼ਟ ਹੋ ਕੇ ਇਸ ਦੇ ਨਾਲ ਮਿਲ ਜਾਂਦਾ ਹੈ। ਅਜਿਹੀਆਂ ਵਸਤੂਆਂ ਜੋ ਲਗਾਤਾਰ ਪਰਿਵਰਤਨਸ਼ੀਲ ਹਨ ਅਤੇ ਹੌਲੀ-ਹੌਲੀ ਆਪਣੇ ਅੰਤ ਨੂੰ ਮਿਲਣ ਤੱਕ ਵੱਧ ਰਹੀਆਂ ਹਨ ਕਾਲ ਅਤੇ ਖ਼ਲਾਅ ਵਿਚ ਕਿਸੇ ਵੀ ਮੌਕੇ ਸਾਡੇ ਕੋਲੋਂ ਖਿਸਕ ਸਕਦੀਆਂ ਹਨ। ਸੰਸਾਰਿਕ ਅਰਾਮ, ਵਸਤੂਆਂ, ਸਾਖਾਂ ਅਤੇ ਸਬੰਧਾਂ ਨਾਲ ਮੋਹ (ਲਗਾਉ) ਇਕ ਝੂਠੀ ਭਾਵਨਾ ਹੈ ਜਿਸਦਾ ਸਬੰਧ ਉਹਨਾਂ ਨੂੰ ਗਵਾਉਣ ਦੇ ਭਉ ਨਾਲ ਹੈ। ਇਸ ਲਗਾਉ ਨੂੰ ਗੁਰਬਾਣੀ ਵਿਚ ਮੋਹ ਕਹਿ ਕੇ ਬੁਲਾਇਆ ਗਿਆ ਹੈ। ਮਾਇਆ ਦੇ ਤਮੋ ਗੁਣਾਂ ਦਾ ਭਾਗ ਮੋਹ ਮਾਇਆ ਦਾ ਰੂਪ ਹੈ ਅਤੇ ਪੰਜ ਦੂਤਾਂ ਵਿਚੋਂ ਇਕ ਹੈ।
ਇਥੇ ਕੇਵਲ ਇਕ ਚੀਜ਼ ਹੈ ਜਿਹੜੀ ਅਸਲ ਵਿਚ ਬ੍ਰਹਮ ਵਿਨਾਸ਼ ਤੋਂ ਪਰ੍ਹੇ ਅਤੇ ਸਦਾ ਰਹਿੰਦੀ ਹੈ ਉਹ ਰੂਹ ਹੈ। ਇਹ ਰੂਹ ਸਾਡੀ ਦੇਹੀ ਨੂੰ ਚਲਾਉਣ ਲਈ ਜ਼ਿੰਮੇਵਾਰ ਹੈ। ਯਾਦ ਰੱਖੋ ਕਿ ਅਸੀਂ ਦੇਹ ਨਹੀਂ ਹਾਂ ਪਰ ਅਸੀਂ ਰੂਹ ਹਾਂ ਅਤੇ ਰੂਹ ਅਬਿਨਾਸ਼ੀ ਹੈ। ਇਸ ਦਾ ਭਾਵ ਹੈ ਕਿ ਇਹ ਪਰਿਵਰਤਨਸ਼ੀਲ ਨਹੀਂ ਹੈ। ਰੂਹ ਕਦੇ ਨਹੀਂ ਬਦਲਦੀ ਹੈ। ਇਹ ਸਦਾ ਇਕੋ ਜਿਹੀ ਰਹਿੰਦੀ ਹੈ ਅਤੇ ਕਦੇ ਮਰਦੀ ਨਹੀਂ ਹੈ। ਕੇਵਲ ਭੌਤਿਕ ਦੇਹ ਮਰਦੀ ਹੈ। ਜਦੋਂ ਰੂਹ ਸਰੀਰ ਛੱਡ ਜਾਂਦੀ ਹੈ, ਰੂਹ ਨਹੀਂ ਮਰਦੀ ਹੈ। ਮਹਿਸੂਸ ਕਰੋ ਕਿ ਹਰ ਚੀਜ਼ ਜਿਸ ਨਾਲ ਅਸੀਂ ਲਗਾਉ ਕਰਦੇ ਹਾਂ ਅਸਲ ਵਿਚ ਸਾਡੇ ਭੌਤਿਕ ਸਰੀਰ ਨਾਲ ਜੁੜੀ ਹੋਈ ਹੈ। ਜਦੋਂ ਕੋਈ ਸਰੀਰ ਨਹੀਂ ਰਹਿੰਦਾ ਤਦ ਇਹ ਲਗਾਉ ਕਿਸ ਤਰ੍ਹਾਂ ਅਖ਼ੀਰ ਵਿਚ ਚਲਾ ਜਾਂਦਾ ਹੈ ? ਤੱਤ ਜਿਸ ਦਾ ਪਸਾਰਾ ਹੈ ਰੂਹ ਹੈ। ਰੂਹ ਉਸ ਬੇਅੰਤ ਨਿਰਾਕਾਰ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦਾ ਹਿੱਸਾ ਹੈ ਜੋ ਨਿਰਗੁਣ ਸ਼ਕਤੀ ਸਰਗੁਣ ਰੂਪ ਵਿੱਚ ਪਰਗਟ ਹੋ ਕੇ ਦੇਹੀ ਨੂੰ ਜੀਵਨ ਬਖ਼ਸ਼ਦੀ ਹੈ।
ਇਹ ਰੂਹ ਜੀਵਨ ਤੱਤ ਹੈ ਜਿਹੜਾ ਜੀਵਨ ਨੂੰ ਚਲਾਉਂਦਾ ਹੈ ਤਦ ਤੱਕ ਉਹ ਸਮਾਂ ਨਹੀਂ ਆਉਂਦਾ ਹੈ ਜਦੋਂ ਤੱਕ ਇਹ ਸਰੀਰ ਆਪਣੇ ਅੰਤ ਤੱਕ ਨਹੀਂ ਪਹੁੰਚਦਾ ਹੈ। ਰੂਹ ਵੱਡੀ ਬ੍ਰਹਮ ਸ਼ਕਤੀ ਹੈ ਜਿਹੜੀ ਹਰ ਚੀਜ਼ ਨੂੰ ਕਰਦੀ ਹੈ ਅਤੇ ਭੌਤਿਕ ਸਰੀਰ ਨਹੀਂ। ਸਰੀਰ ਕੇਵਲ ਇਸ ਵੱਡੀ ਬ੍ਰਹਮ ਸ਼ਕਤੀ ਦੇ ਹੁਕਮ ਨਾਲ ਕੰਮ ਕਰਦਾ ਹੈ। ਇਸ ਲਈ ਵੱਡੀ ਬ੍ਰਹਮ ਸ਼ਕਤੀ ਦਾ ਪਸਾਰਾ ਹੀ ਫੈਲਿਆ ਹੋਇਆ ਹੈ ਅਤੇ ਸੰਸਾਰ ਸੰਪਤੀਆਂ ਅਤੇ ਸਬੰਧਾਂ ਦਾ ਲਗਾਉ ਝੂਠਾ ਹੈ ਅਤੇ ਸਦਾ ਨਹੀਂ ਰਹਿੰਦਾ ਹੈ। ਇਸ ਬ੍ਰਹਮ ਸਤਿ ਦੀ ਸਮਝ ਹੀ ਅਧਿਆਤਮਿਕ ਸਫਲਤਾ ਦੀ ਚਾਬੀ ਹੈ। ਇਸ ਲਈ ਇਹ ਮਨੁੱਖਾ ਜੀਵਨ ਦਾ ਅਸਲੀ ਬ੍ਰਹਮ ਉਦੇਸ਼ ਵੱਡੀ ਅਲੌਕਿਕ ਬ੍ਰਹਮ ਸ਼ਕਤੀ ਲਈ ਜਿਊਣਾ ਹੈ ਅਤੇ ਸੰਸਾਰਿਕ ਅਰਾਮਾਂ ਸੰਪਤੀਆਂ ਅਤੇ ਸਬੰਧਾਂ ਦੇ ਝੂਠੇ ਪਨ ਨਾਲ ਲਗਾਉ ਨਾ ਕਰਨਾ ਹੈ।
ਆਪਣੀ ਰੂਹ ਨਾਲ ਪਿਆਰ ਉਸ ਮਹਾਨ ਅਲੌਕਿਕ ਬ੍ਰਹਮ ਸ਼ਕਤੀ ਨਾਲ ਪਿਆਰ ਹੈ ਜਿਹੜਾ ਸਰਵ-ਵਿਆਪਕ ਹੈ ਸਰਬ ਨਿਰੰਤਰ ਹੈ। ਇਸ ਦਾ ਭਾਵ ਹੈ ਉਹ ਹਰ ਜਗ੍ਹਾ ਹੈ। ਉਸ ਤੋਂ ਬਿਨਾਂ ਕੋਈ ਥਾਂ ਨਹੀਂ ਹੈ। ਉਸ ਦੀ ਬ੍ਰਹਮ ਸ਼ਕਤੀ ਹਰ ਥਾਂ ਫੈਲੀ ਹੋਈ ਹੈ। ਉਹ ਹਰ ਚੀਜ਼ ਦਾ ਸਿਰਜਨਹਾਰ ਅਤੇ ਕਰਤਾ ਹੈ ਜਿਸ ਵਿਚ ਸਾਰੀਆਂ ਅਲੌਕਿਕ ਬ੍ਰਹਮ ਸ਼ਕਤੀਆਂ ਹੁੰਦੀਆਂ ਹਨ। ਉਸ ਨੂੰ ਪਿਆਰ ਕਰਨਾ ਸਭ ਤੋਂ ਉੱਚਾ ਸਤਿ ਕਾਰਜ ਹੈ।
ਜਦੋਂ ਰੂਹ ਸਰੀਰ ਛੱਡਦੀ ਹੈ, ਸਰੀਰ ਖ਼ਤਮ ਹੋ ਜਾਂਦਾ ਹੈ। ਪਰ ਮਾਇਆ ਦੇ ਭੁਲੇਖਿਆਂ ਵਿਚ ਦੇਹ ਜੋ ਵੀ ਕੰਮ ਕਰਦੀ ਹੈ ਜਿਸ ਨੂੰ ਅਸੀਂ ਕਰਨੀ ਜਾਂ ਕਰਮ ਆਖਦੇ ਹਾਂ, ਬੁਰੇ ਜਾਂ ਚੰਗੇ ਸਭ ਅਗਲੇ ਜਨਮ ਵਿਚ ਰੂਹ ਦੇ ਨਾਲ ਹੀ ਚਲੇ ਜਾਂਦੇ ਹਨ। ਰੂਹ ਮੂਲ ਰੂਪ ਵਿਚ ਇਹਨਾਂ ਕਰਮਾਂ ਦਾ ਭਾਰ ਲਗਾਤਾਰ ਚੁੱਕਦੀ ਹੈ ਜਿੰਨਾ ਚਿਰ ਤੱਕ ਮਾਇਆ ਤੋਂ ਪਰ੍ਹੇ ਜਾਣ ਦੇ ਬਾਅਦ ਅਨਾਦੀ ਸਤਿ ਦੀ ਪੂਰਨ ਸਮਝ ਨਹੀਂ ਆ ਜਾਂਦੀ ਹੈ ਜਾਂ ਮਾਇਆ ਦੇ ਵਿਰੁੱਧ ਜੰਗ ਜਿੱਤੀ ਨਹੀਂ ਜਾਂਦੀ ਹੈ। ਇਸ ਨੂੰ ਜੀਵਨ ਮੁਕਤੀ ਕਿਹਾ ਜਾਂਦਾ ਹੈ, ਜਿਹੜਾ ਕੁਝ ਹੋਰ ਨਹੀਂ ਕੇਵਲ ਮਾਇਆ ਤੋਂ ਮੁਕਤੀ ਹੈ। ਇਸ ਲਈ ਭਾਰ ਮੁਕਤ ਹੋਣਾ ਦਰਗਾਹ ਦੀ ਚਾਬੀ ਹੈ ਅਤੇ ਨਿਰਲੇਪਤਾ ਜਾਂ ਨਿਰਭਉ ਬਣਨਾ ਭਾਰ ਮੁਕਤਾ ਰਸਤੇ ਵੱਲ ਪੈਰ ਵਧਾਉਂਦੀ ਹੈ।
ਜਦੋਂ ਅਸੀਂ ਆਪਣੇ ਸਾਰੇ ਕਰਮਾਂ ਦਾ ਕਰਜ਼ਾ ਉਤਾਰ ਦਿੰਦੇ ਹਾਂ ਇਹ ਸਮਾਂ ਹੈ ਜਦੋਂ ਅਸੀਂ ਭਾਰ ਮੁਕਤ ਹੋ ਜਾਵਾਂਗੇ ਅਤੇ ਇਸ ਤਰ੍ਹਾਂ ਮਾਇਆ ਨੂੰ ਜਿੱਤ ਲਵਾਂਗੇ ਅਤੇ ਜੀਵਨ ਮੁਕਤ ਬਣ ਜਾਵਾਂਗੇ। ਇਥੇ ਇਕ ਹੋਰ ਮਹੱਤਵਪੂਰਨ ਨੁਕਤਾ ਸਮਝਣਾ ਜ਼ਰੂਰੀ ਹੈ ਕਿ ਜਦੋਂ ਅਸੀਂ ਵਿਸ਼ਾਲ ਵਿਚ ਸਮਾ ਜਾਂਦੇ ਹਾਂ ਤਦ ਕੀ ਹੁੰਦਾ ਹੈ ? ਤਦ ਸਾਡੇ ਨਾਲ ਸਬੰਧਿਤ ਹਰ ਚੀਜ਼, ਕਿਉਂਕਿ ਹਰ ਚੀਜ਼ ਸਿਰਜਨਹਾਰ ਨਾਲ ਸਬੰਧਿਤ ਹੈ ਅਤੇ ਸਿਰਜਨਹਾਰ ਸਾਡਾ ਬਣ ਜਾਂਦਾ ਹੈ। ਅਸੀਂ ਸਿਰਜਨਹਾਰ ਨਾਲ ਇਕ ਹੋ ਜਾਂਦੇ ਹਾਂ। ਇਸ ਲਈ ਇਸ ਗੁਣ ਦੁਆਰਾ ਜੋ ਕੁਝ ਵਾਪਰਦਾ ਹੈ। ਸਾਰੀ ਸਿਰਜਨਾ ਸਾਡੀ ਬਣ ਜਾਂਦੀ ਹੈ। ਸਾਰੀ ਮਨੁੱਖਤਾ ਸਾਡਾ ਪਰਿਵਾਰ ਬਣ ਜਾਂਦੀ ਹੈ। ਹਰ ਚੀਜ਼ ਸਾਡੇ ਨਾਲ ਸਬੰਧਿਤ ਹੁੰਦੀ ਹੈ। ਇਹ ਹੈ ਜਿਸ ਨੂੰ ਪਿਆਰ ਦੀ ਸਭ ਤੋਂ ਉੱਚੀ ਅਵਸਥਾ ਕਿਹਾ ਜਾਂਦਾ ਹੈ। ਬੇਹੱਦ ਪਿਆਰ-ਏਕ ਦ੍ਰਿਸ਼ਟ। ਇਸ ਲਈ ਕੀ ਸਾਨੂੰ ਸੋਚਣਾ ਨਹੀਂ ਚਾਹੀਦਾ ਕਿ ਇਹ ਇਕ ਚੰਗਾ ਸੌਦਾ ਹੈ। ਅਸੀਂ ਕਦੇ ਵੀ ਪ੍ਰਾਪਤ ਕਰ ਸਕਦੇ ਹਾਂ ? ਨਿਰਲੇਪਤਾ ਅਲੌਕਿਕ ਵਿਸ਼ਾਲ ਬ੍ਰਹਮ ਸ਼ਕਤੀਆਂ ਨਾਲ ਚੀਜ਼ ਨੂੰ ਪੂਰਨ ਹੁਕਮ ਵਿਚ ਲਿਆਉਂਦੀ ਹੈ, ਭਾਵ ਜਦ ਅਸੀਂ ਨਿਰਲੇਪ ਹੋ ਜਾਂਦੇ ਹਾਂ ਤਾਂ ਸਾਡੇ ਸਾਰੇ ਕਰਮ ਇੰਦਰੇ ਅਤੇ ਗਿਆਨ ਇੰਦਰੇ ਪੂਰਨ ਹੁਕਮ ਵਿੱਚ ਆ ਜਾਂਦੇ ਹਨ।
ਜਦੋਂ ਲੋਕ ਗੁਰਪ੍ਰਸਾਦਿ ਪ੍ਰਾਪਤ ਕਰਕੇ ਬੰਦਗੀ ਵਿਚ ਜਾਂਦੇ ਹਨ, ਉਹਨਾਂ ਦੀ ਇਕ ਮਾਨਤਾ ਹੈ ਕਿ ਉਹਨਾਂ ਨੂੰ ਆਪਣਾ ਪਰਿਵਾਰ ਅਤੇ ਆਪਣੀ ਜਾਇਦਾਦ ਵਿਚ ਹਰ ਚੀਜ਼ ਛੱਡਣੀ ਪਵੇਗੀ। ਆਪਣੇ ਮਨ ਦੇ ਇਸ ਭੁਲੇਖੇ ਅੰਦਰ ਉਹ ਗੁਰਪ੍ਰਸਾਦਿ ਨੂੰ ਇਕ ਪਾਸੇ ਰੱਖਦੇ ਹਨ ਅਤੇ ਆਪਣੀ ਸਧਾਰਨ ਜ਼ਿੰਦਗੀ ਵਿਚ ਵਾਪਸ ਚਲੇ ਜਾਂਦੇ ਹਨ। ਇਹ ਲਗਾਉ ਕਾਰਨ ਵਾਪਰਦਾ ਹੈ। ਪਰ ਵੱਡੀ ਬ੍ਰਹਮ ਤਸਵੀਰ ਵੱਲ ਵੇਖੋ। ਕੀ ਨਿਰਲੇਪਤਾ ਦੀ ਪ੍ਰਾਪਤੀ ਇਕ ਬੁਰਾ ਸੌਦਾ ਹੈ ਅਤੇ ਸਾਰੀ ਸਿਰਜਨਾ ਨੂੰ ਆਪਣੇ ਪਰਿਵਾਰ ਵਜੋਂ ਹੋਣ ਦੀ ਬਖ਼ਸ਼ਿਸ਼ ਪ੍ਰਾਪਤ ਕਰਨਾ ਕੋਈ ਘਾਟੇ ਦਾ ਸੌਦਾ ਹੈ ? ਫਿਰ ਵੀ ਇਕ ਵਿਅਕਤੀ ਨੂੰ ਪੂਰਨ ਬੰਦਗੀ ਰਾਹੀਂ ਆਪਣੇ ਆਪ ਨੂੰ ਦੱਸਣ ਲਈ ਸਾਨੂੰ ਮਾਇਆ ਦੀਆਂ ਕੁਝ ਪ੍ਰੀਖਿਆਵਾਂ ਵਿਚੋਂ ਗੁਜ਼ਰਨਾ ਪੈਂਦਾ ਹੈ। ਕਈ ਵਾਰ ਇਹ ਪ੍ਰੀਖਿਆ ਬਹੁਤ ਔਖੀਆਂ ਹੁੰਦੀਆਂ ਹਨ ਅਤੇ ਸਾਨੂੰ ਇੰਨਾ ਹਿਲਾ ਦਿੰਦੀਆਂ ਹਨ ਕਿ ਅਸੀਂ ਦੁੱਖ ਨੂੰ ਸਹਾਰ ਨਹੀਂ ਸਕਦੇ ਹਾਂ। ਪਰ ਜਿਹੜੇ ਮਨੁੱਖ ਆਪਣੀ ਭਗਤੀ ਅਤੇ ਵਿਸ਼ਵਾਸ ਨੂੰ ਵਧਾਉਂਦੇ ਰਹਿੰਦੇ ਹਨ ਫਲਸਰੂਪ ਉਹ ਮਾਇਆ ਉੱਤੇ ਜਿੱਤ ਪ੍ਰਾਪਤ ਕਰ ਲੈਂਦੇ ਹਨ। ਉਹ ਮਨੁੱਖ ਜਿਹੜੇ ਆਪਣਾ ਵਿਸ਼ਵਾਸ ਅਤੇ ਭਗਤੀ ਘੱਟ ਕਰਦੇ ਹਨ ਵਿਚਕਾਰ ਛੱਡੇ ਜਾਂਦੇ ਹਨ ਅਤੇ ਆਪਣੀ ਪਿਛਲੀ ਜ਼ਿੰਦਗੀ ਵਿਚ ਵਾਪਸ ਚਲੇ ਜਾਂਦੇ ਹਨ।
ਪੂਰਨ ਬੰਦਗੀ ਮਾਇਆ ਵਿਰੁੱਧ ਜੰਗ ਹੈ ਅਤੇ ਇਸ ਜੰਗ ਵਿਚ ਕਿਸੇ ਵੀ ਹੋਰ ਜੰਗ ਦੀ ਤਰ੍ਹਾਂ ਅਸੀਂ ਮਾਇਆ ਰਾਹੀਂ ਕੁਝ ਅਸਲੀ ਗੰਭੀਰ ਹਮਲਿਆਂ ਨੂੰ ਵੇਖਾਂਗੇ। ਪਰ ਸਾਡੇ ਕੋਲ ਗੁਰਪ੍ਰਸਾਦਿ ਦਾ ਹਥਿਆਰ ਹੈ ਅਤੇ ਜੇਕਰ ਅਸੀਂ ਯਕੀਨ ਅਤੇ ਵਿਸ਼ਵਾਸ ਨਾਲ ਗੁਰਪ੍ਰਸਾਦਿ ਪ੍ਰਤੀ ਸਮਰਪਿਤ ਰਹਿੰਦੇ ਹਾਂ ਤਾਂ ਮਾਇਆ ਸਾਡਾ ਨੁਕਸਾਨ ਕਰਨ ਦੇ ਯੋਗ ਨਹੀਂ ਹੋਵੇਗੀ। ਅਸੀਂ ਇਸ ਜੰਗ ਵਿਚੋਂ ਇਕ ਜੇਤੂ ਦੀ ਤਰ੍ਹਾਂ ਬਾਹਰ ਆ ਜਾਵਾਂਗੇ। ਇਹ ਸਾਡਾ ਯਕੀਨ, ਵਿਸ਼ਵਾਸ, ਭਗਤੀ ਅਤੇ ਬੇਹੱਦ ਪਿਆਰ ਹੈ ਜਿਹੜਾ ਸਾਨੂੰ ਇਸ ਜੰਗ ਦਾ ਵਿਜੇਤਾ ਬਣਾਉਂਦਾ ਹੈ। ਇਸ ਜੰਗ ਦਾ ਵਿਜੇਤਾ ਦੇ ਸਨਮਾਨ ਵਰਣਨ ਤੋਂ ਪਰ੍ਹੇ ਹਨ। ਸਾਰੇ ਅਨਾਦਿ ਖ਼ਜ਼ਾਨਿਆਂ ਦੀ ਪ੍ਰਾਪਤੀ।
ਮਾਇਆ ਸਾਡੇ ਮਨ ਨੂੰ ਚਲਾਉਂਦੀ ਹੈ ਜਾਂ ਅਸੀਂ ਕਹਿ ਸਕਦੇ ਹਾਂ ਕਿ ਸਾਡਾ ਮਨ ਮਾਇਆ ਦੁਆਰਾ ਨਿਯੰਤਰਿਤ ਕੀਤਾ ਜਾਂਦਾ ਹੈ। ਪਰ ਜੇਕਰ ਮਨ ਸਤਿਨਾਮ ਦੇ ਗੁਰਪ੍ਰਸਾਦਿ ਨਾਲ ਬਦਲ ਦਿੱਤਾ ਜਾਂਦਾ ਹੈ ਜਾਂ ਦੂਜੇ ਸ਼ਬਦਾਂ ਵਿਚ ਜਦੋਂ ਸਤਿਨਾਮ ਸਾਡੇ ਮਨ ਵਿਚ ਚਲਾ ਜਾਂਦਾ ਹੈ ਤਦ ਅਸੀਂ ਮਾਇਆ ਨਾਲ ਲੜਨ ਲਈ ਯਾਤਰਾ ਸ਼ੁਰੂ ਕਰਦੇ ਹਾਂ। ਸਾਡੇ ਮਨ ਵਿਚ ਸਤਿਨਾਮ ਦਾ ਇਹ ਗੁਰਪ੍ਰਸਾਦਿ ਸਾਨੂੰ ਇਸ ਜੰਗ ਵਿਚ ਲਿਆਉਂਦਾ ਹੈ ਅਤੇ ਜੇਤੂ ਬਣਾਉਂਦਾ ਹੈ।
ਜਦੋਂ ਸਤਿਨਾਮ ਸਾਡੇ ਮਨ ਅੰਦਰ ਚਲਾ ਜਾਂਦਾ ਹੈ ਤਾਂ ਮਨ ਪੂਰਨ ਜੋਤ ਪੂਰਨ ਪ੍ਰਕਾਸ਼ ਦੁਆਰਾ ਨਿਯੰਤਰਿਤ ਕੀਤਾ ਜਾਂਦਾ ਹੈ। ਜਦੋਂ ਅਜਿਹਾ ਹੁੰਦਾ ਹੈ ਤਦ ਸਾਡੀਆਂ ਸਾਰੀਆਂ ਕਿਰਿਆਵਾਂ ਅਤੇ ਕਾਰਜ ਸਚਿਆਰੇ ਬਣ ਜਾਂਦੇ ਹਨ। ਇਸੇ ਕਰਕੇ ਹੀ ਗੁਰਬਾਣੀ ਵਿਚ ਹਰ ਜਗ੍ਹਾ ਇਹ ਦੁਹਰਾ ਦੁਹਰਾ ਕੇ ਕਿਹਾ ਗਿਆ ਹੈ ਕਿ ਮਨ ਅੰਦਰ ਨਾਮ ਅਤੇ ਹਿਰਦੇ ਅੰਦਰ ਨਾਮ ਇਹ ਸਿਮਰਨ ਦੀ ਸਭ ਤੋਂ ਉੱਚੀ ਅਵਸਥਾ ਹੈ, ਜਦੋਂ ਨਾਮ ਸਾਡੇ ਹਿਰਦੇ ਅੰਦਰ ਚਲਾ ਜਾਂਦਾ ਹੈ ਤਦ ਹਿਰਦਾ ਪਰਮ ਜੋਤ ਪੂਰਨ ਪ੍ਰਕਾਸ਼ ਨਾਲ ਰੋਸ਼ਨ ਹੋ ਜਾਂਦਾ ਹੈ ਅਤੇ ਫਲਸਰੂਪ ਪੂਰਨ ਸਚਿਆਰੀ ਰਹਿਤ ਵਿਚ ਚਲਾ ਜਾਂਦਾ ਹੈ। ਇਸ ਅਵਸਥਾ ਵਿੱਚ ਜਦੋਂ ਅਸੀਂ ਪ੍ਰਮਾਤਮਾ ਨੂੰ ਮਿਲਦੇ ਹਾਂ ਅਤੇ ਉਸ ਦੇ ਨਿਰਗੁਣ ਸਰੂਪ ਵਿਚ ਵਿਲੀਨ ਹੋ ਜਾਂਦੇ ਹਾਂ। ਸਾਡਾ ਹਿਰਦਾ ਸਾਰੇ ਬ੍ਰਹਮ ਗੁਣਾਂ, ਬ੍ਰਹਮ ਵਿਸ਼ਾਲ ਸ਼ਕਤੀਆਂ ਨਾਲ ਭਰਪੂਰ ਹੋ ਜਾਂਦਾ ਹੈ।
ਗੁਰਪ੍ਰਸਾਦਿ ਦਰਗਾਹ ਦੀ ਚਾਬੀ ਹੈ ਅਤੇ ਗੁਰਪ੍ਰਸਾਦਿ ਦਾ ਸਰੋਤ ਇਕ ਹੈ ਜਿਹੜਾ ਉਸ ਪੂਰਨ ਬ੍ਰਹਮ ਗਿਆਨ ਦੀ ਅਵਸਥਾ ਤੱਕ ਪਹੁੰਚ ਜਾਂਦਾ ਹੈ। ਪੂਰਨ ਤੱਤ ਗਿਆਨ ਪਰਮ ਜੋਤ ਪੂਰਨ ਪ੍ਰਕਾਸ਼ ਪ੍ਰਗਟਿਓ ਜੋਤ। ਅਤੇ ਜਿਵੇਂ ਪਹਿਲਾਂ ਵਰਣਿਤ ਕੀਤਾ ਗਿਆ ਹੈ ਅਜਿਹੀਆਂ ਰੂਹਾਂ ਕਹੀਆਂ ਗਈਆਂ ਹਨ ਸਾਧ, ਸੰਤ, ਭਗਤ, ਸਤਿਗੁਰ, ਬ੍ਰਹਮ ਗਿਆਨੀ ਜਾਂ ਖ਼ਾਲਸਾ। ਅਸੀਂ ਅਜਿਹੀ ਇਕ ਰੂਹ ਦੀ ਚਰਨ ਸ਼ਰਨ ਵਿਚ ਜਾ ਕੇ ਗੁਰਪ੍ਰਸਾਦਿ ਨੂੰ ਪ੍ਰਾਪਤ ਕਰ ਸਕਦੇ ਹਾਂ ਅਤੇ ਸੱਚਖੰਡ ਵੱਲ ਆਪਣੀ ਯਾਤਰਾ ਸ਼ੁਰੂ ਕਰ ਸਕਦੇ ਹਾਂ। ਇਕ ਪੂਰਨ ਸੰਤ ਇਕ ਪੂਰਨ ਬ੍ਰਹਮ ਗਿਆਨੀ ਦੇ ਛੱਤਰ ਹੇਠ ਮਾਇਆ ਦੇ ਖ਼ਿਲਾਫ਼ ਜੰਗ ਛੇੜ ਸਕਦੇ ਹਾਂ।
ਜਿਹੜੇ ਮਨੁੱਖ ਤਨ, ਮਨ, ਧਨ ਨਾਲ ਅਜਿਹੀਆਂ ਸੰਤ ਰੂਹਾਂ ਨੂੰ ਪੂਰਨ ਸਮਰਪਿਤ ਹੋ ਜਾਂਦੇ ਹਨ ਅਤੇ ਵਿਸ਼ਵਾਸ ਕਰਦੇ ਹਨ ਅਤੇ ਪੂਰੀ ਦ੍ਰਿੜ੍ਹਤਾ ਨਾਲ ਉਹੀ ਕਰਦੇ ਹਨ ਜੋ ਸੰਤ ਕਰਨ ਲਈ ਕਹਿੰਦੇ ਹਨ, ਉਹ ਸਹਿਜੇ ਹੀ ਬੰਦਗੀ ਪੂਰੀ ਕਰ ਲੈਂਦੇ ਹਨ। ਇਸ ਦਾ ਭਾਵ ਉਹ ਮਨੁੱਖ ਮਾਇਆ ਦੇ ਖ਼ਿਲਾਫ਼ ਜੰਗ ਬੜੀ ਅਸਾਨੀ ਅਤੇ ਤੇਜ਼ੀ ਨਾਲ ਜਿੱਤ ਲੈਂਦੇ ਹਨ। ਅਜਿਹੇ ਪੂਰਨ ਸੰਤ, ਪੂਰਨ ਬ੍ਰਹਮ ਗਿਆਨੀ ਦੇ ਛੱਤਰ ਹੇਠ ਮਾਇਆ ਦਾ ਕੋਈ ਪ੍ਰਭਾਵ ਨਹੀਂ ਹੁੰਦਾ, ਇਸ ਲਈ ਉਹ ਮਨੁੱਖ ਜਿਹੜੇ ਆਪਣੇ ਆਪ ਨੂੰ ਅਜਿਹੀਆਂ ਰੂਹਾਂ ਨੂੰ ਪੂਰਨ ਸਮਰਪਿਤ ਕਰ ਦਿੰਦੇ ਹਨ, ਮਾਇਆ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਸਕਦੀ ਹੈ। ਪਰ ਜੋ ਪੂਰਨ ਸਮਰਪਣ ਨਹੀਂ ਕਰਦੇ ਹਨ ਉਹ ਆਪਣੇ ਹੀ ਗਿਆਨ ਵਿਚ ਫਸ ਜਾਂਦੇ ਹਨ ਅਤੇ ਇਸ ਲਈ ਮਾਇਆ ਦੀਆਂ ਕੁਝ ਸਖ਼ਤ ਪਰੀਖਿਆਵਾਂ ਵਿੱਚ ਖਰੇ ਨਹੀਂ ਉਤਰਦੇ ਹਨ ਅਤੇ ਮਾਇਆ ਖ਼ਿਲਾਫ਼ ਇਸ ਜੰਗ ਨੂੰ ਹਾਰ ਜਾਂਦੇ ਹਨ।
ਇਸ ਲਈ ਸੰਤ ਅੱਗੇ ਪੂਰਨ ਸਮਰਪਣ ਹੀ ਸਫਲਤਾ ਦੀ ਕੁੰਜੀ ਹੈ ਜਿਹੜਾ ਸਾਨੂੰ ਗੁਰਪ੍ਰਸਾਦਿ ਦਿੰਦਾ ਹੈ। ਸੰਤ ਮਹਾਂਪੁਰਖ ਹੀ ਸਾਡਾ ਗੁਰੂ ਹੁੰਦਾ ਹੈ ਅਤੇ ਉਸ ਨੂੰ ਤਨ, ਮਨ, ਧਨ ਅਰਪਣ ਕਰਨ ਨਾਲ ਹੀ ਗੁਰਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ। ਸੰਤ ਸਤਿਗੁਰੂ ਦੇ ਸ਼ਬਦਾਂ ਨੂੰ ਅਪਣਾਓ ਅਤੇ ਭਾਰ ਰਹਿਤ ਅਤੇ ਨਿਰਭਉ ਬਣਨ ਦੇ ਇਨਾਮ ਪ੍ਰਾਪਤ ਕਰੋ ਅਤੇ ਮਾਇਆ ’ਤੇ ਜਿੱਤ ਪ੍ਰਾਪਤ ਕਰੋ।
ਧੰਨ ਧੰਨ ਸਤਿਗੁਰੂ ਪੰਚਮ ਪਾਤਸ਼ਾਹ ਜੀ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਵਰਗਿਆਂ ਕੁਝ ਹੋਰ ਬ੍ਰਹਮ ਗੁਣਾਂ ਬਾਰੇ ਅੱਗੇ ਵਿਆਖਿਆ ਕਰਦੇ ਹਨ:
‘ਗਹਿਰ’- ਜਿਸ ਦੀ ਕੋਈ ਡੂੰਘਾਈ ਨਹੀਂ ਮਾਪ ਸਕਦਾ।
‘ਗੰਭੀਰ’- ਗਹਿਰਾ, ਮਾਪਿਆ ਨਹੀਂ ਜਾ ਸਕਦਾ, ਇਹ ਬੇਅੰਤ ਹੈ।
‘ਗਹੀਰ’- ਡੂੰਘਾ ਕਿ ਜਿਹੜਾ ਆਪਣੀ ਹਰ ਰਚਨਾ ਵਿਚ ਹਾਜ਼ਰ ਹੈ ਇੰਨਾ ਵਿਸ਼ਾਲ ਹੋਣਾ ਜਿਵੇਂ ਕਿ ਇਸ ਦੀ ਸਿਰਜਨਾ ਵਿਸ਼ਾਲ ਹੈ ਬੇਅੰਤ ਹੈ।
‘ਸੁਜਾਨਾ’- ਹਰ ਚੀਜ਼ ਜਾਣਦਾ ਹੈ। ਇਕ ਆਮ ਇਨਸਾਨ ਦਾ ਦਿਮਾਗ਼ ੬ – ੮ ਪ੍ਰਤੀਸ਼ਤ ਕੰਮ ਕਰਦਾ ਮੰਨਿਆ ਜਾਂਦਾ ਹੈ। ਸੰਤ ਦੀ ਬੁੱਧੀ ਮਾਪਣ ਤੋਂ ਪਰ੍ਹੇ ਹੈ, ਜਿਵੇਂ ਇਸ ਦੀ ਸਿਰਜਨਾ ਵਿਸ਼ਾਲ ਹੈ, ਇਵੇਂ ਹੀ ਉਸ ਦਾ ਗਿਆਨ ਵੀ ਬੇਅੰਤ ਹੈ।
ਕ੍ਰਿਪਾ ਨਿਧਾਨ’- ਬ੍ਰਹਮਤਾ ਦਾ ਖ਼ਜ਼ਾਨਾ। ਕ੍ਰਿਪਾ ਅਲੌਕਿਕ ਬ੍ਰਹਮ ਸ਼ਕਤੀ ਹੈ ਜਿਹੜੀ ਹਰ ਚੀਜ਼ ਨੂੰ ਵਾਪਰਨਾ ਬਣਾਉਂਦੀ ਹੈ ਅਤੇ ਨਿਧਾਨ ਖ਼ਜ਼ਾਨਾ ਹੈ ਜਿਹੜਾ ਬਹੁਤ ਬੇਅੰਤ ਹੈ। ਪਰਮੇਸ਼ਰ ਬੇਅੰਤ ਹੈ ਇਸ ਤਰ੍ਹਾਂ ਉਸ ਦਾ ਖ਼ਜ਼ਾਨਾ ਵੀ ਬੇਅੰਤ ਹੈ। ਕ੍ਰਿਪਾ ਮਾਪੀ ਨਹੀਂ ਜਾ ਸਕਦੀ। ਇਸ ਲਈ ਇਹ ਬੇਅੰਤ ਹੈ ਅਤੇ ਕ੍ਰਿਪਾ ਖ਼ਜ਼ਾਨਾ ਹੈ, ਇਸ ਲਈ ਕ੍ਰਿਪਾ ਬੇਅੰਤ ਖ਼ਜ਼ਾਨਾ ਹੈ।
‘ਦਇਆਲ’- ਦਿਆਲੂ ਹੈ। ਦਿਆਲਤਾ ਮਾਪੀ ਨਹੀਂ ਜਾ ਸਕਦੀ ਹੈ। ਇਸ ਲਈ ਇਹ ਅਸੀਮ ਹੈ। ਹਮਦਰਦੀ ਨੂੰ ਮਿਣਿਆ ਨਹੀਂ ਜਾ ਸਕਦਾ ਹੈ।
‘ਬਖਸੰਦ’- ਮੁਆਫ਼ੀ ਨੂੰ ਵੀ ਮਾਪਿਆ ਨਹੀਂ ਜਾ ਸਕਦਾ। ਇਸ ਲਈ ਉਹ ਵੀ ਅਨੰਤ ਹੈ ਅਤੇ ਇਸ ਤਰ੍ਹਾਂ ਹੀ ਉਸਦੇ ਸਾਰੇ ਬ੍ਰਹਮ ਗੁਣ ਵੀ।
‘ਬੀਨਾ’- ਨਿਰਮਾਤਾ, ਸਿਰਜਨਹਾਰ ਹੈ, ਉਸ ਦੀ ਸਿਰਜਨਾ ਅਸੀਮ ਹੈ।
‘ਦਾਨਾ’- ਪਾਲਣਹਾਰ ਉਹ ਜਿਹੜਾ ਆਪਣੀ ਸਿਰਜਨਾ ਦਾ ਖ਼ਿਆਲ ਰੱਖਦਾ ਹੈ ਉਹ ਆਪਣੀ ਸਿਰਜਨਾ ਦੀ ਦੇਖ-ਭਾਲ ਕਿਵੇਂ ਕਰਦਾ ਹੈ ਵੀ ਮਿਣਿਆ ਜਾਂ ਮਾਪਿਆ ਨਹੀਂ ਜਾ ਸਕਦਾ ਹੈ, ਇਸ ਲਈ ਹਰ ਚੀਜ਼ ਜਿਹੜੀ ਉਸ ਨਾਲ ਸਬੰਧਿਤ ਹੈ ਅਸੀਮ ਹੈ।
ਇਸ ਲਈ ਗੁਰਪ੍ਰਸਾਦਿ ਮਾਇਆ ਨੂੰ ਜਿੱਤਣ ਦੀ ਚਾਬੀ ਹੈ ਅਤੇ ਗੁਰਪ੍ਰਸਾਦਿ ਕੇਵਲ ਇਕ ਦੁਆਰਾ ਦਿੱਤਾ ਜਾਂਦਾ ਹੈ ਜਿਹੜਾ ਇਸ ਨੂੰ ਲੋਕਾਂ ਨੂੰ ਦੇਣ ਲਈ ਬਖ਼ਸ਼ਿਸ਼ ਪ੍ਰਾਪਤ ਹੁੰਦਾ ਹੈ। ਉਹ ਰੂਹ ਜਿਸ ਕੋਲ ਗੁਰਪ੍ਰਸਾਦਿ ਹੈ, ਉਹ ਇਕ ਸਾਧ, ਇਕ ਸੰਤ, ਇਕ ਸਤਿਗੁਰ, ਬ੍ਰਹਮ ਗਿਆਨੀ ਜਾਂ ਇਕ ਖ਼ਾਲਸਾ ਹੈ। ਇਕ ਉਹ ਜੋ ਉਸ ਏਕ ਨਾਲ ਏਕ ਹੋ ਗਏ ਹਨ।
ਮਨਸਾ ਪੂਰਨ ਸਰਨਾ ਜੋਗ ॥
ਜੋ ਕਰਿ ਪਾਇਆ ਸੋਈ ਹੋਗੁ ॥
ਹਰਨ ਭਰਨ ਜਾ ਕਾ ਨੇਤ੍ਰ ਫੋਰੁ ॥
ਤਿਸ ਕਾ ਮੰਤ੍ਰੁ ਨ ਜਾਨੈ ਹੋਰੁ ॥
ਅਨਦ ਰੂਪ ਮੰਗਲ ਸਦ ਜਾ ਕੈ ॥
ਸਰਬ ਥੋਕ ਸੁਨੀਅਹਿ ਘਰਿ ਤਾ ਕੈ ॥
ਰਾਜ ਮਹਿ ਰਾਜੁ ਜੋਗ ਮਹਿ ਜੋਗੀ ॥
ਤਪ ਮਹਿ ਤਪੀਸਰੁ ਗ੍ਰਿਹਸਤ ਮਹਿ ਭੋਗੀ ॥
ਧਿਆਇ ਧਿਆਇ ਭਗਤਹ ਸੁਖੁ ਪਾਇਆ ॥
ਨਾਨਕ ਤਿਸੁ ਪੁਰਖ ਕਾ ਕਿਨੈ ਅੰਤੁ ਨ ਪਾਇਆ ॥੨॥
ਧੰਨ ਧੰਨ ਸਤਿਗੁਰ ਸੱਚੇ ਪਾਤਸ਼ਾਹ ਅਰਜਨ ਦੇਵ ਜੀ ਆਪਣੀ ਅਸਟਪਦੀ ਦੀ ਹਰ ਪਉੜੀ ਦੇ ਅਖ਼ੀਰਲੇ ਸਲੋਕ ਵਿਚ ਧੰਨ ਧੰਨ ਸਤਿਗੁਰੂ ਸੱਚੇ ਪਾਤਸ਼ਾਹ ਨਾਨਕ ਦੇਵ ਜੀ ਦੇ ਨਾਮ ਦੀ ਵਰਤੋਂ ਕਰਦੇ ਹਨ। ਉਹਨਾਂ ਦੀ ਨਿਮਰਤਾ ਵੇਖੋ। ਉਹਨਾਂ ਨੇ ਸੁਖਮਨੀ ਬਾਣੀ ਦੀ ਰਚਨਾ ਆਪ ਕੀਤੀ ਪਰ ਵਡਿਆਈ ਧੰਨ ਧੰਨ ਸਤਿਗੁਰੂ ਨਾਨਕ ਪਾਤਸ਼ਾਹ ਨੂੰ ਦਿੱਤੀ ਹੈ। ਅਤੇ ਕ੍ਰਿਪਾ ਕਰਕੇ ਆਪਣੇ ਮਨ ਵਿਚ ਇਹ ਦ੍ਰਿੜ੍ਹ ਕਰ ਰੱਖੋ ਕਿਉਂਕਿ ਇਹ ਧੁਰ ਕੀ ਬਾਣੀ ਹੈ, ਭਾਵ ਇਹ ਅਕਾਲ ਪੁਰਖ ਵਲੋਂ ਆਈ ਹੈ, ਇਸ ਲਈ ਜਦੋਂ ਵੀ ਧੰਨ ਧੰਨ ਸਤਿਗੁਰੂ ਨਾਨਕ ਪਾਤਸ਼ਾਹ ਜੀ ਦਾ ਨਾਂ ਆਉਂਦਾ ਹੈ, ਇਸ ਦਾ ਭਾਵ ਹੈ ਕਿ ਅਕਾਲ ਪੁਰਖ ਧੰਨ ਧੰਨ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੂੰ ਸੰਬੋਧਿਤ ਕਰਦੇ ਹਨ।
ਸਤਿਗੁਰੂ ਪੰਚਮ ਪਾਤਸ਼ਾਹ ਜੀ ਇਸ ਸਤਿ ਮਾਰਗ ਦੀ ਮਹਿਮਾ ਦੱਸ ਰਹੇ ਹਨ ਕਿ ਇਸ ਸਤਿ ਮਾਰਗ ’ਤੇ ਧੰਨ ਧੰਨ ਪਾਰਬ੍ਰਹਮ ਪਰਮੇਸ਼ਰ ਅਤੇ ਸਤਿਗੁਰੂ ਜੀ ਦੋਵਾਂ ਦੀ ਹੀ ਪ੍ਰਸੰਸਾ ਹੈ ਅਤੇ ਮਹਿਮਾ ਹੈ। ਸਤਿਗੁਰੂ ਜੀ ਨੇ ਸਾਰੀ ਵਡਿਆਈ ਸਤਿਗੁਰ ਨਾਨਕ ਪਾਤਸ਼ਾਹ ਜੀ ਨੂੰ ਅਤੇ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਨੂੰ ਦੇ ਕੇ ਇਹ ਸਿੱਖਿਆ ਸਾਨੂੰ ਦਿਤੀ ਹੈ ਅਤੇ ਸਾਨੂੰ ਸਤਿਗੁਰ ਸਾਹਿਬ ਜੀ ਮਹਾਰਾਜ ਦੇ ਇਹਨਾਂ ਬ੍ਰਹਮ ਗੁਣਾਂ ਤੋਂ ਸਿੱਖਣਾ ਚਾਹੀਦਾ ਹੈ। ਗੁਰ ਗੁਰੂ ਦੀ ਮਹਿਮਾ ਬਣਾਉਂਦਾ ਹੈ ਅਤੇ ਗੁਰੂ ਅਕਾਲ ਪੁਰਖ ਦੀ ਮਹਿਮਾ ਬਣਕੇ ਉਸ ਦੀ ਮਹਿਮਾ ਕਰਦਾ ਅਤੇ ਗਾਉਂਦਾ ਹੈ। ਸਾਡੇ ਨਾਲ ਜੇਕਰ ਕੋਈ ਚੰਗੀ ਚੀਜ਼ ਵਾਪਰਦੀ ਹੈ ਇਹ ਗੁਰ ਅਤੇ ਗੁਰੂ ਦਾ ਸ਼ੁਕਰਾਨਾ ਹੈ ਅਤੇ ਜੇਕਰ ਬੁਰੀ ਘਟਨਾ ਵਾਪਰਦੀ ਹੈ ਤਾਂ ਇਹ ਗੁਰ ਅਤੇ ਗੁਰੂ ਦਾ ਕਸੂਰ ਨਹੀਂ, ਇਹ ਸਾਡਾ ਕਸੂਰ ਹੈ, ਸਾਡੇ ਕਰਮਾਂ ਦਾ ਦੋਸ਼ ਹੈ। ਇਸੇ ਕਰਕੇ ਆਪਣੇ ਆਪ ਨੂੰ ਕਸੂਰਵਾਰ ਮੰਨ ਲਵੋ। ਆਪਣਾ ਗੁਨਾਹ ਕਬੂਲ ਕਰਨਾ ਇਕ ਵੱਡਾ ਬ੍ਰਹਮ ਗੁਣ ਹੈ ਅਤੇ ਇਸ ਤਰ੍ਹਾਂ ਕਰਕੇ ਅਸੀਂ ਗ਼ਲਤ ਕਰਨ ਦੇ ਪ੍ਰਭਾਵ ਤੋਂ ਬਚ ਜਾਂਦੇ ਹਾਂ ਅਤੇ ਸਾਡਾ ਕਰਮ ਬੰਧਨ ਨਹੀਂ ਬਣਦਾ। ਇਹ ਪੂਰੀ ਤਰ੍ਹਾਂ ਸਚਿਆਰਾ ਵਿਹਾਰ ਹੈ ਕਿ ਅਸੀਂ ਆਪਣੀਆਂ ਸਾਰੀਆਂ ਖਾਮੀਆਂ ਨੂੰ ਪ੍ਰਵਾਨ ਕਰ ਲਿਆ ਹੈ ਕਿਉਂਕਿ ਐਸਾ ਕਰਨ ਨਾਲ ਸਾਡੇ ਗੁਨਾਹ ਬਖ਼ਸ਼ੇ ਜਾਂਦੇ ਹਨ ਅਤੇ ਸਾਡਾ ਚਿੱਤਰਗੁਪਤ ਸਾਡਾ ਹੋ ਜਾਂਦਾ ਹੈ। ਇਸ ਲਈ ਬੰਦਗੀ ਮਾਰਗ ’ਤੇ ਚਲਦਿਆਂ ਇਹ ਕਦੇ ਵੀ ਨਾ ਕਹੋ ਕਿ ਮੈਂ ਕਰਦਾ ਹਾਂ ਜਾਂ ਮੈਂ ਕੀਤਾ ਹੈ, ਬਲਕਿ ਸਾਰੀ ਵਡਿਆਈ ਗੁਰੂ ਅਤੇ ਗੁਰ ਨੂੰ ਦੇ ਦਵੋ। ਐਸਾ ਕਰਨ ਨਾਲ ਤੁਹਾਡੀ ਚੜ੍ਹਦੀ ਕਲਾ ਹੋਵੇਗੀ ਅਤੇ ਹਉਮੈ ਦੇ ਦੀਰਘ ਮਾਨਸਿਕ ਰੋਗ ਤੋਂ ਤੁਹਾਡੀ ਰਖਿਆ ਹੋਵੇਗੀ।
ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦੇ ਬ੍ਰਹਮ ਗੁਣਾਂ ਅਤੇ ਸ਼ਕਤੀਆਂ ਦੀ ਕੋਈ ਹੱਦ ਨਹੀਂ ਹੈ। ਉਸਦੇ ਬ੍ਰਹਮ ਗੁਣਾਂ ਦਾ ਕੋਈ ਅੰਤ ਨਹੀਂ ਹੈ। ਜਦੋਂ ਅਸੀਂ ਉਸਦੇ ਚਰਨਾਂ ਵਿਚ ਹਰ ਚੀਜ਼ ਅਰਪਿਤ ਕਰ ਦਿੰਦੇ ਹਾਂ ਅਤੇ ਉਸ ਨੂੰ ਸਮਰਪਣ ਕਰਦੇ ਹਾਂ ਅਤੇ ਉਸ ਦੀ ਬੰਦਗੀ ਵਿਚ ਡੂੰਘੇ ਚਲੇ ਜਾਂਦੇ ਹਾਂ ਤਦ ਇਕ ਅਵਸਥਾ ਆਵੇਗੀ ਜਦੋਂ ਸਾਡਾ ਅੰਦਰ ਇੰਨਾ ਸ਼ੁੱਧ ਹੋ ਜਾਵੇਗਾ ਕਿ ਅਸੀਂ ਕੁਝ ਵੀ ਇੱਛਾ ਕਰੀਏ (ਬਸ਼ਰਤੇ ਕਿ ਇੱਛਾ ਸੱਚੀ ਅਤੇ ਦੂਜਿਆਂ ਦੇ ਭਲੇ ਵਾਲੀ ਹੋਵੇ) ਸਾਡੇ ਲਈ ਸੱਚ ਹੋ ਜਾਵੇਗੀ।
ਉਸ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਚਰਨ ਸ਼ਰਨ ਵਿਚ ਜੋਗ ਹੈ। ਜੋਗ ਭਾਵ ਪ੍ਰਮਾਤਮਾ ਨਾਲ ਏਕਤਾ ਅਤੇ ਮਿਲਾਪ। ਦੂਜੇ ਸ਼ਬਦਾਂ ਵਿਚ ਜਦੋਂ ਅਸੀਂ ਹਰ ਚੀਜ਼ ਉਸ ਨੂੰ ਦੇ ਦਿੰਦੇ ਹਾਂ ਤਦ ਉਹ ਸਾਨੂੰ ਇੱਕ ਸ਼ਾਨਦਾਰ ਜੀਵਨ ਦੇਣਾ ਜਾਰੀ ਰੱਖਦਾ ਹੈ ਅਤੇ ਹਰ ਚੀਜ਼ ਜਿਸਦੀ ਸਾਨੂੰ ਲੋੜ ਹੈ ਉਹ ਸਾਨੂੰ ਸਹਿਜੇ ਹੀ ਪ੍ਰਾਪਤ ਹੋ ਜਾਂਦੀ ਹੈ। ਹਰ ਚੀਜ਼ ਉਸ ਦੇ ਹੁਕਮ ਦੇ ਬ੍ਰਹਮ ਨਿਯਮਾਂ ਅਤੇ ਸਾਡੀ ਕਰਨੀ ਦੇ ਅਨੁਸਾਰ ਵਾਪਰਦੀ ਹੈ। ਸਾਡੀ ਕਿਸਮਤ ਕਰਮ ਦੇ ਬ੍ਰਹਮ ਕਾਨੂੰਨ ਅਨੁਸਾਰ ਸਾਡੇ ਕਰਮਾਂ ਅਨੁਸਾਰ ਮੁੜ ਜਾਂਦੀ ਹੈ। ਇਸ ਲਈ ਅਸੀਂ ਜੋ ਕਰਾਂਗੇ ਸੋ ਭਰਾਂਗੇ। ਜੇਕਰ ਅਸੀਂ ਸਤਿ ਕਰਮ ਕਰਾਂਗੇ ਤਦ ਭਵਿੱਖ ਸਪੱਸ਼ਟ ਰੂਪ ਵਿਚ ਚਮਕੀਲਾ ਅਤੇ ਉੱਜਲ ਹੋ ਜਾਵੇਗਾ ਅਤੇ ਇਸ ਤਰੀਕੇ ਨਾਲ ਜੇਕਰ ਅਸੀਂ ਅਸਤਿ ਕਾਰਜ ਬੀਜਦੇ ਹਾਂ ਤਦ ਸਾਡਾ ਭਵਿੱਖ ਦੁੱਖਾਂ ਅਤੇ ਤਕਲੀਫ਼ਾਂ ਭਰਿਆ ਹੋਵੇਗਾ। ਇਸ ਲਈ ਜਦੋਂ ਵੀ ਦੁੱਖ ਅਤੇ ਤਕਲੀਫ਼ਾਂ ਜੀਵਨ ਵਿਚ ਆਉਂਦੇ ਹਨ ਇਸ ਦਾ ਭਾਵ ਹੈ ਕਿ ਅਸੀਂ ਕਿਸੇ ਸਮੇਂ ਜਾਂ ਸਥਾਨ ’ਤੇ ਜ਼ਰੂਰ ਕੁਝ ਮੂਰਖਤਾ ਵਾਲੇ ਕਰਮ ਕਰ ਚੁੱਕੇ ਹਾਂ। ਇਸੇ ਕਰਕੇ ਸਾਨੂੰ ਮੁਸ਼ਕਿਲਾਂ, ਦੁੱਖ ਅਤੇ ਤਕਲੀਫ਼ਾਂ ਵੇਖਣੀਆਂ ਪੈਂਦੀਆਂ ਹਨ।
ਉਸ ਦੀਆਂ ਅਲੌਕਿਕ ਬ੍ਰਹਮ ਸ਼ਕਤੀਆਂ ਨੂੰ ਚੁਣੌਤੀ ਨਹੀਂ ਦਿੱਤੀ ਜਾ ਸਕਦੀ ਹੈ। ਉਹ ਸਾਡੀ ਅੱਖ ਦੇ ਝਮੱਕੇ ਨਾਲ ਕੁਝ ਵੀ ਕਰ ਸਕਦਾ ਹੈ। ਉਸ ਦੀਆਂ ਬ੍ਰਹਮ ਸ਼ਕਤੀਆਂ ਦੀ ਵਿਸ਼ਾਲਤਾ ਦਾ ਫ਼ੈਸਲਾ ਕਰਨ ਦੇ ਯੋਗ ਕੋਈ ਨਹੀਂ ਹੈ। ਕੋਈ ਨਹੀਂ ਦਾ ਭਾਵ ਪੂਰੀ ਤਰ੍ਹਾਂ ਕੋਈ ਨਹੀਂ ਹੈ। ਉਸ ਨੂੰ ਪੂਰਨ ਰੂਪ ਵਿਚ ਕੋਈ ਨਹੀਂ ਜਾਣ ਸਕਦਾ ਹੈ, ਇਸੇ ਕਰਕੇ ਉਹ ਨਿਰੰਕਾਰ ਅਸੀਮ ਹੈ। ਅਸੀਂ ਕਿਸੇ ਵੀ ਸਮੇਂ ਜਾਂ ਕਿਸੇ ਵੀ ਵਕਤ ਕੁਝ ਵੀ ਵਾਪਰਨ ਜਾਂ ਕੁਝ ਵੀ ਅਕਸਮਾਤ ਵਾਪਰਨਾ ਸਵੀਕਾਰ ਕਰ ਸਕਦੇ ਹਾਂ। ਕੇਵਲ ਉਹ ਜਾਣਦਾ ਹੈ ਕਿ ਉਹ ਕਰਨਯੋਗ ਹੈ। ਕੇਵਲ ਉਹ ਅਤੇ ਕੇਵਲ ਉਹ ਜਾਣਦਾ ਹੈ ਕਿ ਉਸ ਦੀਆਂ ਅਸੀਮ ਬ੍ਰਹਮ ਸ਼ਕਤੀਆਂ ਪਿੱਛੇ ਕੀ ਹੈ। ਹਰ ਚੀਜ਼ ਉਸ ’ਤੇ ਛੱਡਣਾ ਸਫਲਤਾ ਦੀ ਚਾਬੀ ਹੈ। ਇਸ ਤਰ੍ਹਾਂ ਕਰਕੇ ਅਸੀਂ ਸੱਚਮੁੱਚ ਉਸ ਵਿਚ ਸਮਾ ਜਾਵਾਂਗੇ ਅਤੇ ਉਸ ਨਾਲ ਏਕ ਹੋ ਜਾਂਦੇ ਹਾਂ ਅਤੇ ਸਦਾ ਅਨਾਦੀ ਅਨੰਦ ਦੀ ਅਵਸਥਾ ਵਿਚ ਚਲੇ ਜਾਂਦੇ ਹਾਂ। ਭਾਵ ਸਦਾ ਤੋਂ ਸਾਰੇ ਆਉਣ ਵਾਲੇ ਯੁੱਗਾਂ ਵਿੱਚ ਅਸੀਂ ਅਕਾਲ ਪੁਰਖ ਵਿੱਚ ਸਮਾ ਜਾਂਦੇ ਹਾਂ।
ਇਹ ਪਰਮ ਅਨੰਦ-ਦਾਇਕ ਅਤੇ ਸਥਿਰ ਅਵਸਥਾ ਬੰਦਗੀ ਦੀ ਸਭ ਤੋਂ ਉੱਚੀ ਅਵਸਥਾ ਹੈ ਜਿਹੜੀ ਅਟੱਲ ਅਵਸਥਾ ਜਾਂ ਸਹਿਜ ਅਵਸਥਾ ਅਖਵਾਉਂਦੀ ਹੈ। ਲਗਾਤਾਰ ਸਮਾਧੀ, ਕਦੇ ਨਾ ਖ਼ਤਮ ਹੋਣ ਵਾਲੀ ਸਮਾਧੀ, ਜਦੋਂ ਅਸੀਂ ਅੰਮ੍ਰਿਤ ਨਾਲ ਭਰ ਜਾਂਦੇ ਹਾਂ-ਰੋਮ-ਰੋਮ ਵਿਚ ਨਾਮ ਸਿਮਰਨ, ਦਸਮ ਦੁਆਰ ਵਿੱਚ ਪੰਚ ਸ਼ਬਦ ਅਨਹਦ ਨਾਦ ਦੀ ਹਰ ਸਮੇਂ ਨਾ ਬੰਦ ਹੋਣ ਵਾਲੀ ਇਲਾਹੀ ਬਖ਼ਸ਼ਿਸ਼ ਪ੍ਰਾਪਤ ਹੋ ਜਾਂਦੀ ਹੈ। ਇਹ ਪਰਮ ਪਦਵੀ ਅਤੇ ਜੀਵਨ ਮੁਕਤੀ ਵੀ ਅਖਵਾਉਂਦੀ ਹੈ ਜਾਂ ਪਰਮ ਜੋਤ ਪੂਰਨ ਪ੍ਰਕਾਸ਼ ਜਾਂ ਪੂਰਨ ਬ੍ਰਹਮ ਗਿਆਨ-ਆਤਮ ਰਸ ਅੰਮ੍ਰਿਤ ਜਾਂ ਪ੍ਰਗਟਿਓ ਜੋਤ ਕਹਾਉਂਦੀ ਹੈ। ਇਸ ਨੂੰ ਅਨੰਦ ਸਰੂਪ ਜਾਂ ਸਤਿ ਚਿਤ ਅਨੰਦ ਅਵਸਥਾ ਵੀ ਕਿਹਾ ਜਾਂਦਾ ਹੈ। ਇਹੀ ਕਾਰਨ ਹੈ ਕਿ ਇਸੇ ਤਰ੍ਹਾਂ ਪ੍ਰਮਾਤਮਾ ਅਨੰਦ ਸਰੂਪ ਕਿਉਂ ਕਿਹਾ ਜਾਂਦਾ ਹੈ। ਇਹ ਨਾ ਖ਼ਤਮ ਹੋਣ ਵਾਲੀ ਅਨਾਦੀ ਖ਼ੁਸ਼ੀ ਦਾ ਸਭ ਤੋਂ ਉੱਚਾ ਪੱਧਰ ਹੈ। ਯੋਗ ਦਾ ਭਾਵ ਪ੍ਰਮਾਤਮਾ ਨਾਲ ਏਕਤਾ ਹੈ, ਪ੍ਰਮਾਤਮਾ ਨਾਲ ਇਕ ਹੋਣਾ ਅਤੇ ਜਦੋਂ ਇਹ ਵਾਪਰਦਾ ਹੈ ਤਦ ਅਸੀਂ ਯੋਗ ਕਮਾ ਲੈਂਦੇ ਹਾਂ। ਇਸ ਲਈ ਜਦੋਂ ਅਸੀਂ ਯੋਗ ਕਮਾ ਲੈਂਦੇ ਹਾਂ ਤਦ ਅਸੀਂ ਸਾਰੇ ਅਨਾਦਿ ਖ਼ਜ਼ਾਨਿਆਂ ਦੀ ਬਖ਼ਸ਼ਿਸ਼ ਪ੍ਰਾਪਤ ਕਰਦੇ ਹਾਂ। ਅਸੀਂ ਮਾਇਆ ਦੇ ਵਿਜੇਤਾ ਵੀ ਬਣ ਜਾਂਦੇ ਹਾਂ। ਤਦ ਮਾਇਆ ਸਾਡੀ ਸੇਵਾ ਕਰਦੀ ਹੈ। ਇਸ ਲਈ ਮਾਇਆ ਸੰਸਾਰ ਨੂੰ ਚਲਾਉਂਦੀ ਹੈ ਅਤੇ ਨਾਲੋਂ-ਨਾਲ ਮਾਇਆ ਸਾਡੀ ਸੇਵਾ ਕਰਦੀ ਹੈ।
ਇਹ ਬ੍ਰਹਮ ਸਚਾਈ ਅਤੇ ਵਿਸ਼ਵਾਸ ਹੈ ਕਿ ਜਦੋਂ ਅਸੀਂ ਅਧਿਆਤਮਿਕ ਪ੍ਰਾਪਤੀ ਦੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਜਾਂਦੇ ਹਾਂ ਤਦ ਅਸੀਂ ੧੪ ਲੋਕ ਪ੍ਰਲੋਕਾਂ ਦੇ ਰਾਜ ਨਾਲ ਨਿਵਾਜੇ ਜਾਂਦੇ ਹਾਂ। ਇਹ ਸਭ ਤੋਂ ਉੱਚਾ ਰਾਜ ਹੈ। ਧੰਨ ਧੰਨ ਸਤਿਗੁਰੂ ਪਾਤਸ਼ਾਹ ਜੀ ਸਾਨੂੰ ਦੱਸਦੇ ਹਨ ਕਿ ਰਾਜ ਜੋਗ ਦਾ ਭਾਵ ਪ੍ਰਮਾਤਮਾ ਨਾਲ ਇੱਕ-ਮਿੱਕਤਾ ਹੈ ਅਤੇ ਇਸੇ ਸਮੇਂ ਉਹਨਾਂ ਨਾਲ ਅੰਦਰੂਨੀ ਰੂਪ ਵਿਚ ਜੁੜ ਕੇ ਸਾਰੇ ਸੰਸਾਰਕ ਸੁਖਾਂ ਨੂੰ ਮਾਣਨਾ ਹੈ ਅਤੇ ਸਾਰੀਆਂ ਬ੍ਰਹਮ ਸ਼ਕਤੀਆਂ ਅਤੇ ਅਨਾਦੀ ਖ਼ਜ਼ਾਨਿਆਂ ਦੀ ਮਨੁੱਖਤਾ ਦੇ ਭਲੇ ਲਈ ਵਰਤੋਂ ਕਰਨੀ ਹੈ। ਇਹ ਇਕ ਸਧਾਰਨ ਮਨੁੱਖ ਲਈ ਜੋ ਬੰਦਗੀ ਕਰਦਾ ਹੈ ਉਸ ਲਈ ਸੱਚ ਹੋ ਕੇ ਵਾਪਰਦਾ ਹੈ। ਪ੍ਰਮਾਤਮਾ ਨਾਲ ਏਕਤਾ, ਅਕਾਲ ਪੁਰਖ ਜੀ ਨਾਲ ਇਕ ਹੋਣਾ ਅਤੇ ਇਸੇ ਸਮੇਂ ਕਿਸੇ ਵੀ ਵਸਤੂ ਨਾਲ ਜੁੜੇ ਬਿਨਾਂ ਧਰਤੀ ਉੱਤੇ ਜੀਵਨ ਜਿਊਣਾ ਹੀ ਜੀਵਨ ਹੈ। ਝੂਠਾ ਅਤੇ ਨਕਲੀ ਜੀਵਨ ਕਾਲ ਵਿਚ ਨਸ਼ਟ ਹੋ ਕੇ ਮਰ ਜਾਵੇਗਾ।
ਤਪ ਬੰਦਗੀ ਹੈ ਅਤੇ ਜੋ ਮਨੁੱਖ ਬੰਦਗੀ ਕਰਦਾ ਹੈ ਤਪੀਸਰ ਹੈ। ਬੰਦਗੀ ਮੂਲ ਰੂਪ ਵਿਚ ਮਾਇਆ ਨਾਲ ਲੜਾਈ ਹੈ। ਪੰਜ ਦੂਤਾਂ ਅਤੇ ਇੱਛਾਵਾਂ ਨਾਲ ਲੜਾਈ ਹੈ। ਇਸ ਲਈ ਤਪੀਸਰ ਉਹ ਹੈ ਜਿਹੜਾ ਮਾਇਆ ਨਾਲ ਲੜ ਰਿਹਾ ਹੈ ਅਤੇ ਫਲਸਰੂਪ ਜਿੱਤਦਾ ਹੈ। ਪਰ ਅਸਲ ਵਿਚ ਕੀ ਜਿੱਤਦਾ ਹੈ? ਕੌਣ ਅਸਲ ਵਿੱਚ ਜਿੱਤਦਾ ਹੈ? ਤਪੀਸਰ ਵਿਚ ਅਸੀਮ ਬ੍ਰਹਮ ਸ਼ਕਤੀ ਹੈ ਜਿਹੜੀ ਜਿੱਤਦੀ ਹੈ ਅਤੇ ਮਾਇਆ ਨੂੰ ਹਰਾਉਂਦੀ ਹੈ। ਅਤੇ ਇਹ ਗ੍ਰਹਿਸਤ ਲਈ ਵੀ ਸਤਿ ਹੈ, ਭਾਵ ਉਹ ਮਨੁੱਖ ਜਿਹੜਾ ਇਕ ਪਰਿਵਾਰਕ ਮਨੁੱਖ ਹੈ ਉਸ ਲਈ ਵੀ ਇਹ ਸਤਿ ਹੈ। ਮੂਲ ਰੂਪ ਵਿਚ ਤਿੰਨੇ ਹੀ ਜੋਗੀ, ਤਪੀਸਰ ਅਤੇ ਗ੍ਰਹਿਸਤੀ ਮਾਇਆ ਦੇ ਖ਼ਿਲਾਫ਼ ਜੰਗ ਵਿਚ ਲੱਗੇ ਹੋਏ ਹਨ। ਅਕਾਲ ਪੁਰਖ ਮਾਇਆ ਦੇ ਤਿੰਨ ਰੂਪਾਂ ਤੋਂ ਪਰ੍ਹੇ ਹੈ ਅਤੇ ਅਕਾਲ ਪੁਰਖ ਨਾਲ ਲੀਨ ਹੋਣ ਲਈ ਸਾਨੂੰ ਮਾਇਆ ਤੋਂ ਪਰ੍ਹੇ ਜਾਣਾ ਪਵੇਗਾ। ਕ੍ਰਿਪਾ ਕਰਕੇ ਵਿਸ਼ਵਾਸ ਕਰੋ ਕਿ ਜਦੋਂ ਅਸੀਂ ਸ਼ਬਦ ਜਾਂ ਗੁਰਬਾਣੀ ਦੇ ਕਿਸੇ ਵੀ ਸਲੋਕ ਨੂੰ ਵੇਖਦੇ ਹਾਂ ਕਿ ਇਸ ਨੂੰ ਬ੍ਰਹਮ ਦ੍ਰਿਸ਼ਟ ਨਾਲ ਵੇਖਦੇ ਹਾਂ।
ਤਦ ਅਸੀਂ ਲੱਭਦੇ ਹਾਂ ਕਿ ਹਰ ਸ਼ਬਦ ਸਾਨੂੰ ਉਸ ਸੰਪੂਰਨ ਪਰਮ ਸ਼ਕਤੀ ਵੱਲ ਲੈ ਜਾਂਦਾ ਹੈ। ਮਾਨਸਰੋਵਰ, ਗੁਰਸਾਗਰ, ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦੀ ਪਰਮ ਅਨੰਤ ਬੇਅੰਤ ਅਗਮ ਅਗੋਚਰ ਸ਼ਕਤੀ ਵਲ ਲੈ ਜਾਂਦਾ ਹੈ। ਬ੍ਰਹਮ ਨੇਤਰ ਨੂੰ ਤੀਜਾ ਨੇਤਰ ਵੀ ਕਿਹਾ ਜਾਂਦਾ ਹੈ ਜਾਂ ਗਿਆਨ ਨੇਤਰ ਅਤੇ ਇਹ ਉਦੋਂ ਖੁੱਲ੍ਹਦਾ ਹੈ ਜਦੋਂ ਨਾਮ ਦੀ ਪਰਮ ਸ਼ਕਤੀ ਨਾਲ ਤ੍ਰਿਕੁਟੀ ਪ੍ਰਕਾਸ਼ਮਾਨ ਹੋ ਜਾਂਦੀ ਹੈ ਅਤੇ ਸਾਡੇ ਸਰੀਰ ਅੰਦਰ ਹਾਜ਼ਰ ਸਤਿ ਸਰੋਵਰ ਸਤਿਨਾਮ ਨਾਲ ਪ੍ਰਕਾਸ਼ਮਾਨ ਹੋ ਜਾਂਦੇ ਹਨ। ਇਹ ਬਹੁਤ ਉੱਚੀ ਕਿਸਮ ਦਾ ਗੁਰਪ੍ਰਸਾਦਿ ਹੈ ਅਤੇ ਉਹਨਾਂ ਨੂੰ ਦਿੱਤਾ ਜਾਂਦਾ ਹੈ ਜਿਹੜੇ ਨਾਮ ਦੇ ਗੁਰਪ੍ਰਸਾਦਿ, ਨਾਮ ਸਿਮਰਨ, ਨਾਮ ਦੀ ਕਮਾਈ ਦੀ ਬਖ਼ਸ਼ਿਸ਼ ਪ੍ਰਾਪਤ ਕਰਦੇ ਹਨ- ਜਦੋਂ ਅਜਿਹੀਆਂ ਰੂਹਾਂ ਨਾਮ ਧਨ ਇਕੱਠਾ ਕਰਦੀਆਂ ਹਨ, ਸਮਾਧੀ ਅਤੇ ਸੁੰਨ ਸਮਾਧੀ ਵਿਚ ਲੀਨ ਹੋ ਜਾਂਦੀਆਂ ਹਨ ਤਦ ਨਾਮ ਸਾਰੇ ਸਤਿ ਸਰੋਵਰਾਂ ਵਿਚ ਯਾਤਰਾ ਕਰਦਾ ਹੈ। ਇਕ ਮੱਥੇ ਦੇ ਮੱਧ ਭਾਗ ਵਿੱਚ ਹੈ ਇਸ ਨੂੰ ਬ੍ਰਹਮ ਨੇਤਰ ਵੀ ਆਖਿਆ ਜਾਂਦਾ ਹੈ, ਇਕ ਕੰਠ ਵਿੱਚ ਹੈ, ਇਕ ਹਿਰਦਾ ਹੈ, ਇਕ ਨਾਭੀ ਖੇਤਰ ਵਿੱਚ ਹੈ, ਇਕ ਲਿੰਗੀ ਅੰਗਾਂ ਦੇ ਦੁਆਲੇ ਦਾ ਖੇਤਰ ਹੈ, ਇਕ ਕੁੰਡਲਨੀ ਵਿੱਚ ਹੈ ਅਤੇ ਸਤਵਾਂ ਇਕ ਦਸਮ ਦੁਆਰ ਹੈ, ਇਹ ਗੁਰਪ੍ਰਸਾਦਿ ਉਹਨਾਂ ਦੁਆਰਾ ਪ੍ਰਾਪਤ ਕੀਤਾ ਜਾਂਦਾ ਹੈ ਜਿਹੜੇ ਤਨ, ਮਨ, ਧਨ ਨਾਲ ਆਪਣਾ ਆਪ ਆਪਣੇ ਗੁਰੂ ਨੂੰ ਪੂਰਨ ਸਮਰਪਣ ਕਰ ਦਿੰਦੇ ਹਨ ਅਤੇ ਸਤਿ ਬਚਨ ਸਮਝ ਕੇ ਉਸ ਦੇ ਸ਼ਬਦਾਂ ਬਚਨਾਂ ਦਾ ਪਾਲਣ ਕਰਦੇ ਹਨ।
ਬਹੁਤ ਸਾਰੇ ਲੋਕ ਵਿਸ਼ਵਾਸ ਕਰਦੇ ਹਨ ਕਿ ਬੰਦਗੀ ਅਜਿਹੇ ਪੱਧਰ ਤੱਕ ਪਹੁੰਚਣ ਲਈ ਉਹਨਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਦੇਣੀਆਂ ਪੈਂਦੀਆਂ ਹਨ। ਇਹ ਪੂਰਨ ਗ਼ਲਤ ਸਮਝ ਹੈ ਅਤੇ ਬਹੁਤ ਵੱਡੇ ਪੱਧਰ ਦਾ ਭੁਲੇਖਾ ਹੈ। ਉਹ ਸਭ ਜੋ ਸਾਨੂੰ ਕਰਨਾ ਪਵੇਗਾ ਉਹ ਹੈ ਗੁਰਪ੍ਰਸਾਦਿ ਦੀ ਪ੍ਰਾਪਤੀ ਅਤੇ ਗੁਰਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ ਕੇਵਲ ਤਨ, ਮਨ, ਧਨ ਨਾਲ ਗੁਰੂ ਅੱਗੇ ਪੂਰਨ ਸਮਰਪਣ ਕਰਨ ਨਾਲ। ਸਮੇਂ ਅਤੇ ਕਮਾਈ ਦਾ ਦਸਵੰਧ ਦੇਣਾ ਗੁਰੂ ਨੂੰ ਸਮਰਪਣ ਹੈ। ਗੁਰੂ ਬੇਅੰਤ ਦਿਆਲੂ ਹੈ ਅਤੇ ਉਹ ਬਾਕੀ ਬਚਦੇ ੯੦ ਪ੍ਰਤੀਸ਼ਤ ਹਿੱਸੇ ਦਾ ਭੁਗਤਾਨ ਆਪਣੀ ਜੇਬ ਵਿਚੋਂ ਕਰਦਾ ਹੈ ਅਤੇ ਕੇਵਲ ਸਾਡੀ ਰੋਜ਼ਾਨਾ ਕਰਨੀ ਦੀ ਨਿਗਰਾਨੀ ਕਰਦਾ ਹੈ ਕਿ ਅਸੀਂ ਕੋਈ ਮੂਰਖਤਾ ਜਾਂ ਅਸਤਿ ਕਰਮ ਨਾ ਕਰੀਏ। ਇਸ ਲਈ ਅਸੀਂ ਕੇਵਲ ਸਤਿ ਕਰਮਾਂ ’ਤੇ ਕੇਂਦਰਿਤ ਰਹੀਏ। ਕੇਵਲ ਗੁਰੂ ਦੇ ਸ਼ਬਦਾਂ ਬਚਨਾਂ ਦੀ ਪਾਲਣਾ ਕਰਦੇ ਹੋਏ ਅਸੀਂ ਗੁਰਪ੍ਰਸਾਦਿ ਦੀ ਪ੍ਰਾਪਤੀ ਨੂੰ ਬਹੁਤ ਅਸਾਨ ਬਣਾ ਦਿੰਦੇ ਹਾਂ। ੨.੫ ਘੰਟੇ ਨਾਮ ਸਿਮਰਨ ਦੇ ਅਤੇ ਆਪਣੀ ਘਰੇਲੂ ਕਮਾਈ ਦਾ ਦਸਵੰਧ ਦੇਣਾ ਅਤੇ ਸਤਿ ਕਰਮਾਂ ਉੱਤੇ ਧਿਆਨ ਧਰਨਾ। ਇਹ ਸਭ ਹੈ ਜਿਸ ਦੀ ਸਾਨੂੰ ਨਾਮ ਸਿਮਰਨ ਦੇ ਅਕਲਪਤ ਲਾਭਾਂ ਨੂੰ ਅਨੁਭਵ ਕਰਨ ਲਈ ਲੋੜ ਹੈ। ਅਸੀਂ ਵਾਅਦਾ ਕਰਦੇ ਹਾਂ ਕਿ ਗੁਰੂ ਸਾਡੀ ਚੰਗੀ ਦੇਖ-ਭਾਲ ਕਰੇਗਾ ਜਦੋਂ ਅਸੀਂ ਅਜਿਹਾ ਕਰਦੇ ਹਾਂ। ਸਾਡੀ ਗੁਰੂ ਲਈ ਭਗਤੀ, ਵਿਸ਼ਵਾਸ ਅਤੇ ਬੇਅੰਤ ਪਿਆਰ ਸਾਨੂੰ ਜੇਤੂ ਬਣਾ ਦੇਵੇਗਾ।
ਜਾ ਕੀ ਲੀਲਾ ਕੀ ਮਿਤਿ ਨਾਹਿ ॥
ਸਗਲ ਦੇਵ ਹਾਰੇ ਅਵਗਾਹਿ ॥
ਪਿਤਾ ਕਾ ਜਨਮੁ ਕਿ ਜਾਨੈ ਪੂਤੁ ॥
ਸਗਲ ਪਰੋਈ ਅਪੁਨੈ ਸੂਤਿ ॥
ਸੁਮਤਿ ਗਿਆਨੁ ਧਿਆਨੁ ਜਿਨ ਦੇਇ ॥
ਜਨ ਦਾਸ ਨਾਮੁ ਧਿਆਵਹਿ ਸੇਇ ॥
ਤਿਹੁ ਗੁਣ ਮਹਿ ਜਾ ਕਉ ਭਰਮਾਏ ॥
ਜਨਮਿ ਮਰੈ ਫਿਰਿ ਆਵੈ ਜਾਏ ॥
ਊਚ ਨੀਚ ਤਿਸ ਕੇ ਅਸਥਾਨ ॥
ਜੈਸਾ ਜਨਾਵੈ ਤੈਸਾ ਨਾਨਕ ਜਾਨ ॥੩॥
ਸਾਰਾ ਬ੍ਰਹਮੰਡ ਉਸ ਦਾ ਖੇਲ ਹੈ-ਇਕ ਬ੍ਰਹਮ ਖੇਡ ਜਿਹੜੀ ਉਹ ਖੇਡਦਾ ਹੈ। ਉਸ ਦੀ ਖੇਡ ਦਾ ਕੇਵਲ ਇਕ ਨਿਯਮ ਹੈ। ਜਿਸ ਦਾ ਇਹ ਪਸਾਰਾ ਹੈ ਅਤੇ ਉਹ ਨਿਯਮ ਸੱਚਾਈ ਹੈ। ਸੱਚਾਈ ਜਿੱਤਦੀ ਹੈ ਅਤੇ ਝੂਠ ਅਤੇ ਅਸਤਿ ਹਾਰਦਾ ਹੈ। ਸੱਚਾਈ ਸਾਡੇ ਅਧਿਆਤਮਿਕ ਵਿਕਾਸ ਦੀ ਚਾਬੀ ਹੈ। ਇੰਨੀ ਜ਼ਿਆਦਾ ਸੱਚਾਈ ਜੋ ਕੁਝ ਵੀ ਅਸੀਂ ਕਰਦੇ ਹਾਂ ਸਾਡੀ ਸੱਚਾਈ ਨੂੰ ਪ੍ਰਭਾਵਿਤ ਕਰਦੀ ਹੈ। ਸਾਡਾ ਰੋਜ਼ਾਨਾ ਜ਼ਿੰਦਗੀ ਵਿਚ ਸਤਿ ਵੇਖਣਾ, ਸਤਿ ਬੋਲਣਾ, ਸਤਿ ਸੁਣਨਾ, ਸਤਿ ਦੀ ਸੇਵਾ ਕਰਨਾ ਅਤੇ ਸਤਿ ਦਾ ਪ੍ਰਚਾਰ ਕਰਨਾ ਸਾਨੂੰ ਸੱਚੇ ਜੀਵਨ ਨਾਲ ਮਿਲੇਗਾ। ਇਹ ਮੂਲ ਰੂਪ ਵਿਚ ਮਾਇਆ ਦਾ ਸਤੋ ਰੂਪ ਹੈ।
ਮਾਇਆ ਦੇ ਸਤਿ ਰੂਪ ਵਿਚ ਰਹਿਣਾ ਜੀਵਨ ਦਾ ਅਸਲੀ ਬ੍ਰਹਮ ਤਰੀਕਾ ਹੈ। ਜਦੋਂ ਅਸੀਂ ਇਸ ਤਰ੍ਹਾਂ ਕਰਾਂਗੇ ਸਾਡਾ ਵਰਤਮਾਨ ਮਹਾਨ ਬਣ ਜਾਵੇਗਾ ਜਿਹੜਾ ਸਾਡੇ ਭਵਿੱਖ ਨੂੰ ਮਹਾਨ ਬਣਾ ਦੇਵੇਗਾ। ਸਤਿ ਹੈ ਜਿਹੜਾ ਰਹਿੰਦਾ ਹੈ ਅਤੇ ਪ੍ਰਸਾਰ ਕਰਦਾ ਹੈ, ਕਦੇ ਬਦਲਦਾ ਨਹੀਂ, ਕਿਸੇ ਤਬਦੀਲੀ ਲਈ ਮਜਬੂਰ ਨਹੀਂ, ਆਦਿ ਤੋਂ ਇਕੋ ਜਿਹਾ ਹੈ, ਹੁਣ ਵੀ ਇਕੋ ਜਿਹਾ ਹੈ ਅਤੇ ਉਹੋ ਜਿਹਾ ਰਹੇਗਾ। ਇਸ ਲਈ ਪਰਮਾਤਮਾ ਨੇ ਆਪਣੇ ਨਾਮ ਨੂੰ ਸਤਿ ਕਿਹਾ। ਸਤਿਨਾਮ, ਜਿਵੇਂ ਕਿ ਗੁਰਬਾਣੀ ਵਿਚ ਵਿਆਖਿਆ ਕੀਤੀ ਗਈ ਹੈ। ਸਤਿ ਦੀ ਸਭ ਤੋਂ ਉੱਚੀ ਸੇਵਾ ਸਤਿਨਾਮ ਸਿਮਰਨ ’ਤੇ ਧਿਆਨ ਧਰਨਾ ਹੈ ਅਤੇ ਆਪਣਾ ਆਪ ੧੦੦ ਪ੍ਰਤੀਸ਼ਤ ਸਤਿਨਾਮ ਨੂੰ ਅਰਪਿਤ ਕਰਨਾ। ਫਲਸਰੂਪ ਇਹ ਸਾਨੂੰ ਸਤਿ ਰੂਪ ਬਣਾ ਦਿੰਦਾ ਹੈ ਜਦੋਂ ਅਸੀਂ ਅੰਦਰੋਂ ਬਾਹਰੋਂ ਇਕ ਪੂਰਨ ਸਚਿਆਰੇ ਵਿਅਕਤੀ ਬਣ ਜਾਵਾਂਗੇ। ਸਤਿ ਸਾਡੇ ਸਰੀਰ ਦੇ ਹਰ ਰੋਮ ਵਿਚ ਚਲਾ ਜਾਵੇਗਾ। ਸਾਡੀ ਸੂਖਸ਼ਮ ਦੇਹੀ ੨੪ ਕੈਰਟ ਸੋਨੇ ਵਾਂਗ ੧੦੦ ਪ੍ਰਤੀਸ਼ਤ ਸ਼ੁੱਧ ਹੋ ਜਾਵੇਗੀ-ਕੰਚਨ ਦੇਹੀ ਜਿਵੇਂ ਕਿ ਗੁਰਬਾਣੀ ਵਿਚ ਦੱਸਿਆ ਗਿਆ ਹੈ। ਕੰਚਨ ਦੇਹੀ ਬਣਨ ਦੇ ਇਸ ਗੁਣ ਦੁਆਰਾ ਸਾਡੀ ਸੂਖਸ਼ਮ ਦੇਹੀ ਦੂਜਿਆਂ ਲਈ ਅੰਮ੍ਰਿਤ ਦਾ ਸਰੋਤ ਬਣ ਜਾਵੇਗੀ ਅਤੇ ਅਸੀਂ ਬ੍ਰਹਮ ਗਿਆਨ ਦੀ ਸਭ ਤੋਂ ਉੱਚੀ ਬਖ਼ਸ਼ਿਸ਼ ਪ੍ਰਾਪਤ ਕਰਾਂਗੇ। ਜਿਸ ਨੂੰ ਅਸੀਂ ਤੱਤ ਗਿਆਨ ਜਾਂ ਬ੍ਰਹਮ ਗਿਆਨ ਕਹਿੰਦੇ ਹਾਂ। ਇਸ ਨੂੰ ਸੁਮੱਤ ਵੀ ਕਿਹਾ ਜਾਂਦਾ ਹੈ। ਸਤਿਨਾਮ ਸੁਮੱਤ ਹੈ। ਸਤਿਨਾਮ ਸਿਮਰਨ ’ਤੇ ਧਿਆਨ ਕੇਂਦਰਿਤ ਕਰਨਾ ਸੁਮੱਤ ਹੈ ਅਤੇ ਸਭ ਕੁੱਛ ਸਾਰਾ ਆਪਾ ਗੁਰੂ ਅਤੇ ਗੁਰੂ ਦੇ ਸਤਿ ਚਰਨਾਂ ਨੂੰ ਸਮਰਪਿਤ ਕਰ ਦੇਣਾ ਧਿਆਨ ਜਾਂ ਧਿਆਨਾ ਹੈ। ਸਤਿਨਾਮ ਵਿਚ ਰੋਮ-ਰੋਮ ਡੁੱਬਣਾ ਧਿਆਨ ਜਾਂ ਧਿਆਨਾ ਹੈ ਅਤੇ ਸਤਿ ਸਭ ਤੋਂ ਉੱਚੀ ਸੁਮੱਤ ਹੈ।
ਜਿਵੇਂ ਕਿ ਪਹਿਲਾਂ ਵਖਿਆਨ ਕੀਤਾ ਗਿਆ ਹੈ ਤ੍ਰਿਹ ਗੁਣ ਮਾਇਆ-ਮਾਇਆ ਦੇ ਤਿੰਨੋਂ ਰੂਪ ਸਾਰੇ ਸੰਸਾਰ ਨੂੰ ਆਪਣੇ ਤਿੰਨਾਂ ਰੂਪਾਂ ਵਿਚ ਸ਼ਾਮਿਲ ਕਰ ਲੈਂਦੇ ਹਨ : ਰਜੋ, ਤਮੋ ਅਤੇ ਸਤੋ ਰੂਪ। ਉਹ ਮਨੁੱਖ ਸਤਿ ਨਾਲ ਏਕ ਹੋ ਜਾਂਦੇ ਹਨ ਜਿਹੜੇ ਮਾਇਆ ਦੇ ਘੇਰੇ ਵਿਚ ਨਹੀਂ ਆਉਂਦੇ ਹਨ। ਨਹੀਂ ਤਾਂ ਹਰ ਕੋਈ ਮਾਇਆ ਦੇ ਰਜੋ ਅਤੇ ਤਮੋ ਦੀ ਦਲਦਲ ਵਿਚ ਧਸਿਆ ਹੋਇਆ ਹੈ। ਤਦ ਉਹ ਜਿਹੜੇ ਮਾਇਆ ਦੇ ਤਿੰਨਾਂ ਗੁਣਾਂ ਤੋਂ ਪਰ੍ਹੇ ਚਲੇ ਜਾਂਦੇ ਹਨ ਗੁਰਬਾਣੀ ਵਿੱਚ ‘ਜਨ’ ਅਖਵਾਏ ਹਨ। ਇਸ ਲਈ ‘ਜਨ’ ਬਣਨਾ ਸਭ ਤੋਂ ਉੱਚੀ ਅਧਿਆਤਮਿਕ ਅਵਸਥਾ ਹੈ। ਉਹ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਨਿਰਗੁਣ ਸਰੂਪ ਵਿਚ ਲੀਨ ਹੋ ਗਏ ਹਨ। ਉਹ ਮਨੁੱਖ ਜਿਹੜੇ ਮਾਇਆ ਦੀ ਦਲਦਲ ਵਿਚ ਵਿਲੀਨ ਹੋਏ ਰਹਿੰਦੇ ਹਨ ਸਮੇਂ ਦੇ ਅਨਿਸਚਿਤ ਕਾਲ ਤੱਕ ਜਨਮ ਅਤੇ ਮਰਨ ਦੇ ਚੱਕਰ ਵਿਚ ਚੱਕਰ ਕੱਟਦੇ ਰਹਿੰਦੇ ਹਨ। ਕੇਵਲ ਉਹ ਮਨੁੱਖ ਜਿਹੜੇ ਸਤੋ ਰੂਪ ਵਿਚ ਧਿਆਨ ਕੇਂਦਰਿਤ ਕਰਦੇ ਹਨ ਉਹ ਗੁਰਪ੍ਰਸਾਦਿ ਵੱਲ ਰਸਤਾ ਬਣਾਉਂਦੇ ਹਨ।
ਕੇਵਲ ਸਿਰਜਨਹਾਰ ਜਾਣਦਾ ਹੈ ਕਿਸ ਤਰ੍ਹਾਂ ਅਤੇ ਕਿਉਂ ਉਸ ਨੇ ਸਿਰਜਨਾ ਦੀ ਸਿਰਜਨਾ ਕੀਤੀ ਹੈ। ਇਥੇ ਕੋਈ ਰਸਤਾ ਨਹੀਂ ਕਿ ਸਿਰਜਨਾ ਜਾਣ ਸਕੇ ਕਿ ਸਿਰਜਨਹਾਰੇ ਦਾ ਆਦਿ ਕੀ ਹੈ। ਸਿਰਜਨਾ ਕੇਵਲ ਜਾਣ ਸਕਦੀ ਹੈ ਆਪਣੇ ਆਦਿ ਬਾਰੇ ਉਹ ਵੀ ਸਿਰਜਨਹਾਰੇ ਦੇ ਗੁਰਪ੍ਰਸਾਦਿ ਨਾਲ। ਹਰ ਸਿਰਜਨਾ ਦਾ ਆਰੰਭ ਮੂਲ ਸਤਿ ਆਪ ਸਿਰਜਨਹਾਰਾ ਹੈ। ਇਸ ਲਈ ਅਸੀਂ ਸਭ ਉਸ ਦੀ ਰਚਨਾ ਹਾਂ ਅਤੇ ਅਸੀਂ ਸਿਰਜਨਹਾਰੇ ਦੀ ਸਿਰਜਨਾ ਬਾਰੇ ਕਿਸ ਤਰ੍ਹਾਂ ਜਾਣ ਸਕਦੇ ਹਾਂ- ਭਾਵ ਅਸੀਂ ਕਿਸ ਤਰ੍ਹਾਂ ਜਾਣ ਸਕਦੇ ਹਾਂ ਕਿ ਸਿਰਜਨਹਾਰੇ ਦੀ ਕਿਸ ਤਰ੍ਹਾਂ ਅਤੇ ਕਦੋਂ ਸਿਰਜਨਾ ਹੋਈ ਅਤੇ ਕਿਸ ਦੁਆਰਾ ਹੋਈ। ਪਰ ਇਹ ਚੀਜ਼ ਧੰਨ ਧੰਨ ਗੁਰੂ ਸਾਹਿਬਾਨ ਦੁਆਰਾ ਗੁਰਬਾਣੀ ਵਿਚ ਪੇਸ਼ ਕੀਤੀ ਗਈ ਹੈ ਕਿ ਸਿਰਜਨਹਾਰੇ ਨੇ ਆਪਣੇ ਆਪ ਨੂੰ ਸਿਰਜਿਆ, ਆਪਣੇ ਆਪ ਨੂੰ ਉਸ ਦਾ ਨਾਮ ਦਿੱਤਾ। ਉਸ ਦੀਆਂ ਅਵਿਸ਼ਵਾਸਯੋਗ ਅਲੌਕਿਕ ਬ੍ਰਹਮ ਸ਼ਕਤੀਆਂ ਨੂੰ ਵੇਖੋ ਜਿਨ੍ਹਾਂ ਨਾਲ ਉਹ ਆਪਣੇ ਆਪ ਨੂੰ ਸਿਰਜ ਸਕਦਾ ਹੈ। ਇਕ ਮਨੁੱਖ ਵਲੋਂ ਆਪਣੇ ਸੀਮਤ ਗਿਆਨ ਨਾਲ ਸਿਰਜਨਹਾਰੇ ਦੀ ਸਿਰਜਨਾ ਆਪ ਸਿਰਜਨਹਾਰੇ ਨੇ ਕੀਤੀ ਇਹ ਜਾਨਣਾ ਬਹੁਤ ਹੈਰਾਨੀਜਨਕ ਤੱਥ ਹੈ। ਪਰ ਇਸ ਪਰਮ ਤੱਤ ਦੀ ਕਥਾ ਨੂੰ ਆਸਾ ਦੀ ਵਾਰ ਬਾਣੀ ਵਿਚ ਬੜੀ ਸਪੱਸ਼ਟਤਾ ਨਾਲ ਵਰਣਿਤ ਕੀਤਾ ਗਿਆ ਹੈ ਕਿ ਸਿਰਜਨਹਾਰੇ ਨੇ ਆਪਣੇ ਆਪ ਨੂੰ ਸਿਰਜਿਆ ਅਤੇ ਆਪਣੇ ਆਪ ਨੂੰ ਉਸਦਾ ਨਾਮ ਦਿੱਤਾ।
ਆਪੀਨ੍ੈ ਆਪੁ ਸਾਜਿਓ ਆਪੀਨ੍ੈ ਰਚਿਓ ਨਾਉ ॥
ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ ॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੪੬੩)
ਇਸ ਲਈ ਇਹ ਤੱਥ ਮਨੁੱਖੀ ਸਮਝ ਤੋਂ ਪਰ੍ਹੇ ਹੈ। ਇਥੋਂ ਤੱਕ ਕਿ ਇਹ ਸਾਰੇ ਸੰਤਾਂ, ਭਗਤਾਂ, ਗੁਰੂ ਅਵਤਾਰਾਂ, ਸਤਿਗੁਰਾਂ ਅਤੇ ਖ਼ਾਲਸੇ ਲਈ ਸਿਰਜਨਹਾਰੇ ਦਾ ਆਦਿ ਲੱਭਣਾ ਜਾਂ ਸਿਰਜਨਹਾਰੇ ਦੀ ਸਿਰਜਨਾ ਕਿਵੇਂ ਹੋਈ ਸਮਝ ਤੋਂ ਪਰ੍ਹੇ ਹੈ। ਇਸ ਲਈ ਜਦੋਂ ਉਸ ਦੇ ਖੇਲ ਦੀ ਸ਼ੁਰੂਆਤ ਬੇਅੰਤ ਵਿਸਮਾਦ ਜਨਕ ਹੈ-ਭਾਵ ਬਹੁਤ ਹੈਰਾਨੀ ਨਾਲ ਅਤੇ ਅਸਚਰਜ ਨਾਲ ਭਰਪੂਰ ਹੈ, ਤਦ ਅਸੀਂ ਕਿਵੇਂ ਜਾਣ ਸਕਦੇ ਹਾਂ ਅਤੇ ਉਸ ਦੇ ਖੇਲ ਨੂੰ ਪੂਰੀ ਤਰ੍ਹਾਂ ਕਿਵੇਂ ਸਮਝ ਸਕਦੇ ਹਾਂ ? ਇਸ ਕਰਕੇ ਉਸਦੀ ਪੂਰਨਤਾ ਨਾਲ ਸਮਝ ਮਨੁੱਖ ਦੀ ਪਹੁੰਚ ਤੋਂ ਪਰ੍ਹੇ ਹੈ। ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਪੂਰਾ ਭੇਦ ਅੱਜ ਤੱਕ ਕੋਈ ਅਵਤਾਰ, ਗੁਰੂ ਅਵਤਾਰ, ਪੂਰਨ ਸੰਤ, ਪੂਰਨ ਬ੍ਰਹਮ ਗਿਆਨੀ, ਸਤਿਗੁਰੂ ਜਾਂ ਪੂਰਨ ਖ਼ਾਲਸਾ ਨਹੀਂ ਪਾ ਸਕਿਆ ਹੈ।
ਦੇਵੀ ਅਤੇ ਦੇਵਤੇ ਵੀ ਇਸ ਨੂੰ ਪੂਰੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰਦੇ ਸਨ, ਪਰ ਉਹ ਬਹੁਤ ਬੁਰੀ ਤਰ੍ਹਾਂ ਅਸਫਲ ਹੋ ਗਏ। ਇਹ ਇਸੇ ਤਰ੍ਹਾਂ ਗੁਰਬਾਣੀ ਵਿਚ ਸੱਚਾਈ ਨਾਲ ਮੰਨਿਆ ਅਤੇ ਵਖਿਆਨ ਕੀਤਾ ਗਿਆ ਹੈ ਕਿ ਮਾਲਕ ਬ੍ਰਹਮਾ ਜਿਹੜਾ ਕਮਲ ਦੇ ਫੁੱਲ ਦੀ ਸਵਾਰੀ ਕਰਦਾ ਹੈ, ਸਿਰਜਨਹਾਰ ਦੇ ਆਰੰਭ ਨੂੰ ਜਾਨਣਾ ਚਾਹੁੰਦਾ ਸੀ। ਜਦੋਂ ਉਸ ਨੇ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਉਹ ਕਮਲ ਦੇ ਫੁੱਲ ਦੇ ਡੰਡਲ ਵਿਚ ਖਿੱਚਿਆ ਗਿਆ ਜਿਸ ਉੱਤੇ ਉਹ ਸਵਾਰ ਸੀ ਅਤੇ ਉਥੇ ਕੁਝ ਨਿਸਚਿਤ ਸਮੇਂ ਤੱਕ ਉਸ ਵਿਚ ਫਸ ਗਿਆ ਜਿੰਨਾਂ ਚਿਰ ਉਸ ਨੇ ਸਮਝਿਆ ਕਿ ਉਸ ਨੇ ਸੱਚਮੁੱਚ ਕੁਝ ਮੂਰਖਤਾ ਕੀਤੀ ਹੈ। ਇਸੇ ਲਈ ਕਿਸੇ ਦੁਆਰਾ ਵੀ ਉਸ ਦੀ ਪੂਰਨ ਸਮਝ ਬਾਰੇ, ਪੂਰਨ ਭੇਦ ਬਾਰੇ ਸੋਚਣਾ ਮੂਰਖਤਾ ਹੈ। ਹਰ ਚੀਜ਼ ਉਸ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਹੁਕਮ ਅੰਦਰ ਚੱਲਦੀ ਹੈ। ਉਸ ਦੀ ਇੱਛਾ ਦਾ ਪਸਾਰਾ ਹੈ। ਅਤੇ ਉਸ ਦੀ ਇੱਛਾ ਸਚਿਆਰੀ ਹੈ- ਸਤਿਨਾਮ, ਸੁਮੱਤ ਹੈ ਜਿਹੜੀ ਸਾਨੂੰ ‘ਜਨ’ ਵਿਚ ਬਦਲ ਦੇਵੇਗੀ। ਕੇਵਲ ਉਸ ਦੇ ਬ੍ਰਹਮ ਨਿਯਮ ਉਸ ਦੀ ਸਾਰੀ ਸ੍ਰਿਸ਼ਟੀ ਦੇ ਰਾਜ ਨੂੰ ਚਲਾਉਂਦੇ ਹਨ। ਦੁੱਖ ਅਤੇ ਤਕਲੀਫ਼ਾਂ, ਖ਼ੁਸ਼ੀਆਂ ਅਤੇ ਮੁਸ਼ਕਿਲਾਂ, ਚੰਗੀਆਂ ਅਤੇ ਮਾੜੀਆਂ ਘਟਨਾਵਾਂ ਹਰ ਚੀਜ਼ ਉਸ ਦੇ ਬ੍ਰਹਮ ਨਿਯਮਾਂ ਨੂੰ ਮੰਨਦੀ ਹੈ। ਉਸ ਦੇ ਬ੍ਰਹਮ ਨਿਯਮ ਗੁਰਬਾਣੀ ਵਿਚ ਹੁਕਮ ਅਖਵਾਉਂਦੇ ਹਨ। ਇਥੇ ਕੇਵਲ ਇਕ ਰਸਤਾ ਹੈ ਅਸੀਂ ਉਸਦੇ ਹੁਕਮ ਨੂੰ ਉਸਦੀ ਇੱਛਾ ਅਤੇ ਉਸ ਦੀ ਕ੍ਰਿਪਾ ਨਾਲ ਹੀ ਸਮਝ ਅਤੇ ਪਛਾਣ ਸਕਦੇ ਹਾਂ, ਜਿਹੜਾ ਸੱਚਾਈ ਉੱਤੇ ਕੇਂਦਰਿਤ ਹੋਣ ਨਾਲ ਹੀ ਵਾਪਰਦਾ ਹੈ – ਸਤਿ ਅਤੇ ਸਤਿ ਨਾਮ ਸੁਮੱਤ ਹੈ ਅਤੇ ਆਪਣਾ ਧਿਆਨ ਕੇਂਦਰਿਤ ਕਰਨ ਨਾਲ ਐਸਾ ਵਾਪਰਦਾ ਹੈ।
ਨਾਨਾ ਰੂਪ ਨਾਨਾ ਜਾ ਕੇ ਰੰਗ ॥
ਨਾਨਾ ਭੇਖ ਕਰਹਿ ਇਕ ਰੰਗ ॥
ਨਾਨਾ ਬਿਧਿ ਕੀਨੋ ਬਿਸਥਾਰੁ ॥
ਪ੍ਰਭੁ ਅਬਿਨਾਸੀ ਏਕੰਕਾਰੁ ॥
ਨਾਨਾ ਚਲਿਤ ਕਰੇ ਖਿਨ ਮਾਹਿ ॥
ਪੂਰਿ ਰਹਿਓ ਪੂਰਨੁ ਸਭ ਠਾਇ ॥
ਨਾਨਾ ਬਿਧਿ ਕਰਿ ਬਨਤ ਬਨਾਈ ॥
ਅਪਨੀ ਕੀਮਤਿ ਆਪੇ ਪਾਈ ॥
ਸਭ ਘਟ ਤਿਸ ਕੇ ਸਭ ਤਿਸ ਕੇ ਠਾਉ ॥
ਜਪਿ ਜਪਿ ਜੀਵੈ ਨਾਨਕ ਹਰਿ ਨਾਉ ॥੪॥
ਧੰਨ ਧੰਨ ਸਤਿਗੁਰੂ ਪੰਚਮ ਪਾਤਸ਼ਾਹ ਜੀ ਬੇਅੰਤ ਦਿਆਲਤਾ ਨਾਲ ਸਾਨੂੰ ਦੱਸਦੇ ਹਨ ਕਿ ਉਸ ਸਿਰਜਨਹਾਰੇ ਦੀ ਸਿਰਜਨਾ ਉਸ ਦੀ ਤਰ੍ਹਾਂ ਅਸੀਮ ਹੈ ਅਤੇ ਇਹ ਕਿ ਅਸੀਂ ਸਿਰਜਨਹਾਰੇ ਦੇ ਨਾਮ ਦਾ ਧਿਆਨ ਧਰਕੇ ਸਿਰਜਨਹਾਰੇ ਨੂੰ ਸਮਝ ਸਕਦੇ ਹਾਂ। ਕੇਵਲ ਸਿਰਜਨਹਾਰਾ ਹੀ ਪ੍ਰਬਲ ਪਰਮ ਸ਼ਕਤੀ ਹੈ ਅਤੇ ਇਸ ਲਈ ਉਹ ਮਨੁੱਖ ਜਿਹੜੇ ਉਸ ਨਾਲ ਇਕ ਹੋ ਜਾਂਦੇ ਹਨ ਉਨ੍ਹਾਂ ਨੂੰ ਵੀ ਇਸ ਪਰਮ ਸ਼ਕਤੀ ਦੀ ਬਖ਼ਸ਼ਿਸ਼ ਹੋ ਜਾਂਦੀ ਹੈ। ਅਨਾਦੀ ਸਤਿ ਦੀ ਪ੍ਰਬਲਤਾ ਹੈ। ਸਿਰਜਨਹਾਰਾ ਅਨਾਦੀ ਸਤਿ ਹੈ। ਉਹ ਮਨੁੱਖ ਜਿਹੜੇ ਅਨਾਦੀ ਸਤਿ ਵਿਚ ਲੀਨ ਹੋ ਜਾਂਦੇ ਹਨ ਸਤਿ ਰੂਪ ਬਣ ਜਾਂਦੇ ਹਨ, ਉਹ ਪ੍ਰਬਲਤਾ ਵਿੱਚ ਚਲੇ ਜਾਂਦੇ ਹਨ। ਬਾਕੀ ਹਰ ਚੀਜ਼ ਨਕਲੀ ਅਤੇ ਝੂਠ ਹੈ। ਇਸ ਕਰਕੇ ਇਹ ਪ੍ਰਬਲ ਨਹੀਂ ਹੁੰਦੀ ਹੈ। ਇਸ ਲਈ ਸਾਡੇ ਸਾਰਿਆਂ ਦਾ ਅਜੋਕੇ ਵਿਸ਼ੇ ਤੱਥ ਉੱਤੇ ਧਿਆਨ ਕੇਂਦਰਿਤ ਕਰਨਾ ਹੀ ਅਸਲੀ ਬ੍ਰਹਮ ਰਸਤਾ ਹੈ।
ਸਾਰੀ ਸ੍ਰਿਸ਼ਟੀ ਸਿਰਜਨਹਾਰੇ ਦੀ ਤਰ੍ਹਾਂ ਹੀ ਅਸੀਮ ਹੈ। ਅਤੇ ਸਿਰਜਨਹਾਰੇ ਨੂੰ ਜਾਨਣ ਦੀ ਕੋਸ਼ਿਸ਼ ਕਰ ਰਹੀ ਹੈ। ਸਿਰਜਨਹਾਰ ’ਤੇ ਧਿਆਨ ਧਰਨਾ ਸਾਡੀ ਕਰਨੀ ਲਈ ਲਾਭਕਾਰੀ ਹੋਵੇਗਾ। ਸਿਰਜਨਹਾਰ ’ਤੇ ਧਿਆਨ ਕੇਂਦਰਿਤ ਕਰਨਾ ਉਸ ਦੇ ਨਾਮ ’ਤੇ ਧਿਆਨ ਕੇਂਦਰਿਤ ਕਰਨਾ ਹੈ। ਸਤਿਨਾਮ। ਸਤਿਨਾਮ ’ਤੇ ਧਿਆਨ ਕੇਂਦਰਿਤ ਕਰਨਾ ਸਾਨੂੰ ਸਤਿ ਰੂਪ ਬਣਨ ਵਲ ਮੋੜ ਦਿੰਦਾ ਹੈ। ਅਤੇ ਅਕਾਲ ਪੁਰਖ ਵਿਚ ਲੀਨ ਕਰ ਦਿੰਦਾ ਹੈ ਅਤੇ ਇਕ ਵਾਰ ਜਦੋਂ ਅਜਿਹਾ ਹੋ ਜਾਂਦਾ ਹੈ ਤਦ ਅਸੀਂ ਬ੍ਰਹਮ ਗਿਆਨ ਦੀ ਬਖ਼ਸ਼ਿਸ਼ ਪ੍ਰਾਪਤ ਕਰ ਲਵਾਂਗੇ-ਸਭ ਤੋਂ ਉੱਚਾ ਅੰਮ੍ਰਿਤ ਬ੍ਰਹਮ ਗਿਆਨ ਆਤਮ ਰਸ ਅੰਮ੍ਰਿਤ ਹੈ। ਪਰ ਸਾਡੀ ਬੰਦਗੀ ਇੱਛਾ ਮੁਕਤ ਹੋਣੀ ਚਾਹੀਦੀ ਹੈ, ਕਿਸੇ ਚੀਜ਼ ਲਈ ਮੰਗ ਨਾ ਕਰੋ ਬਿਨ ਮੰਗਾਂ ਦੇ ਬੰਦਗੀ ਕਰੋ, ਕੇਵਲ ਉਸ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਬੇਅੰਤ ਪਿਆਰ, ਵਿਸ਼ਵਾਸ ਅਤੇ ਭਗਤੀ ਵਿਚ ਡੁੱਬ ਜਾਉ। ਸੱਚੀ ਸਮਾਧੀ, ਸੱਚੀ ਪ੍ਰੀਤ ਅਤੇ ਇਹ ਬ੍ਰਹਮ ਸ਼ਕਤੀਆਂ ਦਾ ਅਭਿਆਸ ਸਾਨੂੰ ਅਧਿਆਤਮਿਕ ਉਚਾਈਆਂ ਤੱਕ ਲੈ ਜਾਵੇਗਾ, ਅਤੇ ਕੇਵਲ ਉਹ ਪਾਰਬ੍ਰਹਮ ਪਿਤਾ ਪਰਮੇਸ਼ਰ ਹੀ ਜਾਣਦਾ ਹੈ ਕਿ ਉਹ ਸਾਨੂੰ ਕੀ ਦੇਣ ਜਾ ਰਿਹਾ ਹੈ। ਜੋ ਵੀ ਕੁਝ ਵਾਪਰਦਾ ਹੈ ਕੇਵਲ ਵਿਸ਼ਵਾਸ ਨੀਯਤਾ ਕਰਕੇ ਸਨਮਾਨਿਆ ਜਾਂਦਾ ਹੈ। ਜਿਹੜਾ ਕਿ ਵਿਸ਼ਵਾਸ ਲਈ ਹੈ। ਉਸ ਦੀ ਅਸੀਮ ਪ੍ਰਕਿਰਤੀ ਕਾਰਨ, ਉਸ ਦੀ ਹਰ ਚੀਜ਼ ਅਸੀਮ ਹੈ ਅਤੇ ਇਸੇ ਤਰ੍ਹਾਂ ਹੀ ਉਸ ਦਾ ਨਾਮ ਉਸਦੀ ਬੇਅੰਤਤਾ ਪਰਿਭਾਸ਼ਤ ਕਰਦਾ ਹੈ। ਇਹ ਅਮੁੱਲ ਰਤਨ ਹੈ, ਜਿਹੜਾ ਜਦੋਂ ਸਾਡੇ ਹਿਰਦੇ ਅੰਦਰ ਧਾਰਿਆ ਜਾਂਦਾ ਹੈ ਇਸ ਨੂੰ ਇਕ ਸੰਤ ਹਿਰਦਾ, ਇਕ ਬੇਅੰਤ ਹਿਰਦਾ ਬਣਾ ਦਿੰਦਾ ਹੈ ਅਸੀਮ ਹਿਰਦਾ ਬਣਾ ਦਿੰਦਾ ਹੈ।
ਉਹ ਆਪਣੇ ਆਪ ਸਾਡੇ ਹਿਰਦੇ ਵਿਚ ਜ਼ਾਹਰ ਨਹੀਂ ਹੁੰਦਾ ਜਿੰਨਾ ਚਿਰ ਇਹ ਹਿਰਦਾ ਅਸੀਮ ਨਹੀਂ ਬਣਦਾ, ਕਿਉਂਕਿ ਉਹ ਅਸੀਮ ਹੈ ਅਤੇ ਉਸਦੇ ਰਹਿਣ ਲਈ ਇਕ ਅਸੀਮ ਜਗ੍ਹਾ ਚਾਹੀਦੀ ਹੈ। ਇਸ ਲਈ ਸੰਤ ਹਿਰਦਾ ਅਸੀਮ ਹੈ ਬੇਅੰਤ ਹਿਰਦਾ। ਉਹ ਮਨੁੱਖ ਜਿਹੜਾ ਮਾਇਆ ਨੂੰ ਜਿੱਤ ਕੇ ਆਤਮ ਰਸ ਅੰਮ੍ਰਿਤ ਦੇ ਪੂਰਨ ਅੰਦਰੂਨੀ ਆਗਿਆ ਪਾਲਣ ਵਿਚ ਆ ਜਾਂਦਾ ਹੈ ਜਿਸ ਨੂੰ ਅਸੀਂ ਪੂਰਨ ਸਚਿਆਰਾ ਹਿਰਦਾ ਕਹਿੰਦੇ ਹਾਂ, ਉਹ ਅਸੀਮ ਹੈ ਅਤੇ ਇਹ ਨਿਰੰਕਾਰ ਰੂਪ ਹੈ ਅਤੇ ਇਹ ਨਿਰੰਕਾਰ ਦਾ ਪਸਾਰਾ ਹੈ।
ਇਹ ਅਸੀਮ ਮਨੁੱਖੀ ਅੱਖ ਨਾਲ ਨਹੀਂ ਵੇਖਿਆ ਜਾ ਸਕਦਾ ਹੈ, ਇਸੇ ਕਰਕੇ ਉਸ ਨੂੰ ਅਗੰਮ ਅਤੇ ਅਗੋਚਰ ਕਿਹਾ ਜਾਂਦਾ ਹੈ। ਇਸ ਦਾ ਭਾਵ ਹੈ ਕਿ ਉਹ ਅਸੀਮ ਹੈ ਜੋ ਪੰਜ ਮਨੁੱਖੀ ਗਿਆਨ ਇੰਦਰੀਆਂ ਰਾਹੀਂ ਅਨੁਭਵ ਨਹੀਂ ਕੀਤਾ ਜਾ ਸਕਦਾ ਹੈ। ਜਿਵੇਂ ਕਿ ਪਹਿਲਾਂ ਵਰਣਿਤ ਕੀਤਾ ਗਿਆ ਹੈ, ਕਿ ਉਸ ਨੂੰ ਵੇਖਣ ਲਈ ਇਕ ਅਲੌਕਿਕ ਬ੍ਰਹਮ ਦ੍ਰਿਸ਼ਟ ਚਾਹੀਦੀ ਹੈ ਅਤੇ ਇਹ ਅਲੌਕਿਕ ਬ੍ਰਹਮ ਦ੍ਰਿਸ਼ਟ ਬ੍ਰਹਮ ਨੇਤਰ ਨਾਲ ਖੁੱਲ੍ਹਦੀ ਹੈ। ਇਸ ਕਰਕੇ, ਪ੍ਰਮਾਤਮਾ ਹੈ :
- ਨਿਰੰਕਾਰ
- ਅਸੀਮ
- ਸਰਵ-ਵਿਆਪਕ
- ਮਾਇਆ ਦੇ ਤਿੰਨਾਂ ਗੁਣਾਂ ਤੋਂ ਪਰ੍ਹੇ
- ਅਨੰਦ ਸਰੂਪ
- ਸਤਿ ਸਰੂਪ ਨਿਰਗੁਣ ਸਰੂਪ
- ਪਰਮ ਜੋਤ ਪੂਰਨ ਪ੍ਰਕਾਸ਼
- ਅਬਿਨਾਸੀ-ਉਹ ਜਿਹੜਾ ਨਾਸ ਨਹੀਂ ਹੁੰਦਾ
ਇਥੇ ਪ੍ਰਮਾਤਮਾ ਦੇ ਅਜਿਹੇ ਕਾਲਪਨਿਕ ਗੁਣ ਹਨ ਕਿ ਉਹ ਕਿਸੇ ਵੀ ਤਰੀਕੇ ਨਾਲ ਵਰਣਿਤ ਨਹੀਂ ਕੀਤੇ ਜਾ ਸਕਦੇ ਹਨ। ਇਸੇ ਕਰਕੇ ਪ੍ਰਮਾਤਮਾ ਨੂੰ ਗੁਣੀ ਨਿਧਾਨ ਕਿਹਾ ਜਾਂਦਾ ਹੈ। ਭਾਵ ਬ੍ਰਹਮ ਗੁਣਾਂ ਦਾ ਖ਼ਜ਼ਾਨਾ। ਉਹ ਅਤੇ ਉਸ ਦੀ ਸਿਰਜਨਾ ਮਨੁੱਖ ਦੀ ਸਮਝ ਤੋਂ ਪਰ੍ਹੇ ਹੈ। ਉਸ ਦੀ ਸਿਰਜਨਾ ’ਤੇ ਧਿਆਨ ਲਗਾਉਣਾ ਸਨਮਾਨ ਯੋਗ ਨਹੀਂ ਪਰ ਸਿਰਜਨਹਾਰੇ ਉੱਤੇ ਧਿਆਨ ਲਗਾਉਣਾ ਬਹੁਤ ਜ਼ਿਆਦਾ ਸਨਮਾਨ ਯੋਗ ਹੈ। ਸਿਰਜਨਹਾਰੇ ਦਾ ਧਿਆਨ ਕਰਨਾ ਭਾਵ ਉਸਦੇ ਨਾਮ ਦਾ ਧਿਆਨ ਧਰਨਾ ਹੈ। ਸਤਿਨਾਮ ਜਿਹੜਾ ਇਕ ਅਮੋਲਕ ਰਤਨ ਹੈ। ਕੇਵਲ ਉਹ ਮਨੁੱਖ ਹੀ ਉਸ ਦੇ ਨਾਮ ਦੀ ਕੀਮਤ ਜਾਣਦਾ ਹੈ, ਜਿਸਦੇ ਹਿਰਦੇ ਅੰਦਰ ਧਾਰਿਆ ਜਾਂਦਾ ਹੈ ਅਤੇ ਇਸ ਨੂੰ ਬੇਅੰਤ ਹਿਰਦਾ ਬਣਾ ਦੇਂਦਾ ਹੈ।
ਨਾਮ ਕੇ ਧਾਰੇ ਸਗਲੇ ਜੰਤ ॥ ਨਾਮ ਕੇ ਧਾਰੇ ਖੰਡ ਬ੍ਰਹਮੰਡ ॥
ਨਾਮ ਕੇ ਧਾਰੇ ਸਿਮ੍ਰਿਤਿ ਬੇਦ ਪੁਰਾਨ ॥ ਨਾਮ ਕੇ ਧਾਰੇ ਸੁਨਨ ਗਿਆਨ ਧਿਆਨ ॥
ਨਾਮ ਕੇ ਧਾਰੇ ਆਗਾਸ ਪਾਤਾਲ ॥ ਨਾਮ ਕੇ ਧਾਰੇ ਸਗਲ ਆਕਾਰ ॥
ਨਾਮ ਕੇ ਧਾਰੇ ਪੁਰੀਆ ਸਭ ਭਵਨ ॥ ਨਾਮ ਕੈ ਸੰਗਿ ਉਧਰੇ ਸੁਨਿ ਸ੍ਰਵਨ ॥
ਕਰਿ ਕਿਰਪਾ ਜਿਸੁ ਆਪਨੈ ਨਾਮਿ ਲਾਏ ॥ ਨਾਨਕ ਚਉਥੇ ਪਦ ਮਹਿ ਸੋ ਜਨੁ ਗਤਿ ਪਾਏ ॥੫॥
ਬ੍ਰਹਮ ਗਿਆਨ ਦੇ ਇਸ ਮਹਾਨ ਪਦ ਵੱਲ ਵੇਖੋ, ਇਹ ਵਿਸ਼ਵਾਸਯੋਗ ਹੈ। ਇਹ ਬਹੁਤ ਜ਼ਿਆਦਾ ਹੈਰਾਨੀਜਨਕ ਅਤੇ ਹੈਰਾਨੀ ਨਾਲ ਭਰਪੂਰ ਬਿਸਮਾਦ ਜਨਕ ਹੈ। ਧੰਨ ਧੰਨ ਪੰਚਮ ਪਾਤਸ਼ਾਹ ਜੀ ਅਕਾਲ ਪੁਰਖ ਦੇ ਨਾਮ ਦੀ ਮਹਿਮਾ ਬਾਰੇ ਸਾਨੂੰ ਹੋਰ ਦੱਸਦੇ ਹਨ। ਜਿਹੜਾ ਪਹਿਲਾਂ ਹੀ ਅਸੀਮ ਵਜੋਂ ਪਰਿਭਾਸ਼ਤ ਕੀਤਾ ਗਿਆ ਹੈ।
ਹਰ ਰਚਨਾ ਦੀ ਨੀਂਹ ਨਾਮ ਹੈ। ਹਰ ਚੀਜ਼ ਦਾ ਆਧਾਰ ਨਾਮ ਹੈ। ਹਰ ਚੀਜ਼ ਨਾਮ ਵਿਚੋਂ ਉਪਜੀ ਹੈ। ਹਰ ਚੀਜ਼ ਦੀ ਉਤਪਤੀ ਨਾਮ ਵਿਚੋਂ ਹੈ। ਸਾਰੇ ਜੀਵਤ ਜੀਵ ਨਾਮ ਵਿਚੋਂ ਸਿਰਜੇ ਹੋਏ ਹਨ। ਸਾਰੀ ਬਨਸਪਤ, ਸੂਰਜ, ਤਾਰੇ ਅਤੇ ਹਰ ਚੀਜ਼ ਜਿਹੜੀ ਖੰਡ ਬ੍ਰਹਿਮੰਡ ਵਿਚ ਹੈ-ਭਾਵ ਸ੍ਰਿਸ਼ਟੀ ਦੀ ਹਰ ਚੀਜ਼ ਨਾਮ ਵਲੋਂ ਚਲਾਈ ਜਾਂਦੀ ਹੈ। ਸਾਰੀਆਂ ਧਾਰਮਿਕ ਪੁਸਤਕਾਂ, ਯੋਗੀਆਂ, ਰਿਸ਼ੀਆਂ ਅਤੇ ਮੁਨੀਆਂ ਦੁਆਰਾ ਲਿਖੀਆਂ ਗਈਆਂ ਦਾ ਅਧਾਰ ਨਾਮ ਹੈ। ਲੋਕ ਪ੍ਰਲੋਕ ਵਿਚ ਹਰ ਚੀਜ਼ ਨਾਮ ਵਿਚੋਂ ਉਪਜੀ ਹੈ। ਲੋਕ ਪ੍ਰਲੋਕ ਵਿਚ ਹਰ ਚੀਜ਼ ਦੀ ਸੰਸਥਾਪਨਾ ਦਾ ਆਧਾਰ ਨਾਮ ਹੈ। ਕੋਈ ਸ਼ੱਕ ਨਹੀਂ, ਕਿ ਕੇਵਲ ਨਾਮ ਹੀ ਸਾਨੂੰ ਅਕਾਲ ਪੁਰਖ ਤੱਕ ਲੈ ਜਾ ਸਕਦਾ ਹੈ। ਸਾਰਾ ਬ੍ਰਹਮ ਗਿਆਨ ਵੀ ਨਾਮ ਦੀ ਦੇਣ ਹੈ।
ਵਿਅਕਤੀਗਤ ਰੂਪ ਵਿਚ ਜਿਹੜੇ ਆਪਣੇ ਆਪ ਨੂੰ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਵਿਚ ਸਮਰਪਿਤ ਕਰ ਦਿੰਦੇ ਹਨ, ਉਹਨਾਂ ਦੀ ਬੰਦਗੀ ਵਿਚ ਅਵਸਥਾ ਆਉਂਦੀ ਹੈ ਜਦੋਂ ਨਾਮ ਨਾਲ ਸਾਰੇ ਸਤਿ ਸਰੋਵਰ ਪਾਰ ਹੋ ਜਾਂਦੇ ਹਨ। ਪ੍ਰਮਾਤਮਾ ਆਪ ਸਾਡੇ ਹਿਰਦੇ ਅੰਦਰ ਸਾਰੇ ਅਨਾਦੀ ਖ਼ਜ਼ਾਨੇ ਸਥਾਪਿਤ ਕਰ ਦਿੰਦਾ ਹੈ। ਸਤਿ ਸਰੋਵਰ ਜਿਹੜੇ ਸਾਡੀ ਰੂਹ ਦੇ ਅਟੁੱਟ ਅੰਗ ਹਨ ਸਾਰੇ ਅਨਾਦੀ ਖ਼ਜ਼ਾਨਿਆਂ ਦਾ ਸਰੋਤ ਹਨ। ਜਦੋਂ ਇਹ ਸਤਿ ਸਰੋਵਰ ਪ੍ਰਕਾਸ਼ਮਾਨ ਹੋ ਜਾਂਦੇ ਹਨ ਅਤੇ ਸਾਡੀ ਕੁੰਡਲਨੀ ਜਾਗ ਪੈਂਦੀ ਹੈ ਤਦ ਅਸੀਂ ਰੋਮ-ਰੋਮ ਨਾਲ ਨਾਮ ਸਿਮਰਨ ਦੀ ਬਖ਼ਸ਼ਿਸ਼ ਪ੍ਰਾਪਤ ਕਰਦੇ ਹਾਂ। ਸਾਰੇ ਬੱਜਰ ਕਪਾਟਾਂ ਦਾ ਖੁੱਲ੍ਹਣਾ, ਦਸਮ ਦੁਆਰ ਨਾਮ ਸਰੂਪ ਨਾਲ ਸਿੱਧਾ ਸਬੰਧ, ਪਰਮ ਜੋਤ ਪੂਰਨ ਪ੍ਰਕਾਸ਼ ਨਾਲ ਹਿਰਦੇ ਦਾ ਭਰਨਾ ਹੈ।
ਸਤਿ ਸਰੋਵਰਾਂ ਵਿਚੋਂ ਇਕ ਸਰੋਵਰ ਬ੍ਰਹਮ ਗਿਆਨ ਦੀਆਂ ਅਲੌਕਿਕ ਸ਼ਕਤੀਆਂ ਵਾਲਾ ਹੈ ਅਤੇ ਜਦੋਂ ਇਹ ਸਤਿ ਸਰੋਵਰ ਨਾਮ ਨਾਲ ਭਰਪੂਰ ਹੋ ਜਾਂਦੇ ਹਨ ਤਦ ਅਸੀਂ ਪੂਰਨ ਬ੍ਰਹਮ ਗਿਆਨ ਪੂਰਨ ਤੱਤ ਗਿਆਨ ਦੀ ਬਖ਼ਸ਼ਿਸ਼ ਪ੍ਰਾਪਤ ਕਰਦੇ ਹਾਂ। ਇਹ ਬ੍ਰਹਮ ਗਿਆਨ ਦਾ ਸਭ ਤੋਂ ਉੱਚਾ ਪੱਧਰ ਹੈ ਅਤੇ ਇਹ ਗੁਰਬਾਣੀ ਪੜ੍ਹਨ ਅਤੇ ਜਾਪ ਕਰਨ ਨਾਲ ਨਹੀਂ ਆਉਂਦਾ ਹੈ। ਇਹ ਕਿਤਾਬਾਂ ਦੀ ਕੋਈ ਗਿਣਤੀ ਪੜ੍ਹਨ ਅਤੇ ਕੋਈ ਲਿਖਤਾਂ ਦਾ ਅਧਿਐਨ ਕਰਨ ਨਾਲ ਨਹੀਂ ਆਉਂਦੀ ਹੈ। ਇਹ ਇਹਨਾਂ ਲਿਖਤਾਂ ਨੂੰ ਪੜ੍ਹਨ ਨਾਲ ਵੀ ਨਹੀਂ ਆਵੇਗਾ। ਇਹ ਕੇਵਲ ਅਤੇ ਕੇਵਲ ਤੱਦ ਆਵੇਗਾ ਜਦੋਂ ਸਾਰੇ ਸਤਿ ਸਰੋਵਰ ਨਾਮ ਦੁਆਰਾ ਭਰਪੂਰ ਹੋ ਜਾਣਗੇ। ਤਦ, ਪੂਰਨ ਬ੍ਰਹਮ ਗਿਆਨ ਦਾ ਗੁਰਪ੍ਰਸਾਦਿ ਪੂਰਨ ਤੱਤ ਗਿਆਨ ਦਾ ਗੁਰਪ੍ਰਸਾਦਿ ਪ੍ਰਾਪਤ ਹੁੰਦਾ ਹੈ। ਜਿਹੜੇ ਮਨੁੱਖ ਪੂਰਨ ਧਿਆਨ ਵਿਚ ਜਾਂਦੇ ਹਨ, ਇਸ ਦਾ ਭਾਵ ਹੈ ਇਕ ਉਹ ਮਨੁੱਖ ਜਿਹੜੇ ਗੁਰਪ੍ਰਸਾਦਿ ਨੂੰ ਪ੍ਰਾਪਤ ਕਰਦੇ ਹਨ ਅਤੇ ਤਦ ਆਪਣੇ ਆਪ ਨੂੰ ਪੂਰਨ ਰੂਪ ਵਿਚ ਤਨ, ਮਨ ਅਤੇ ਧਨ ਨਾਲ ਗੁਰ ਅਤੇ ਗੁਰੂ ਨੂੰ ਸਮਰਪਿਤ ਕਰ ਦਿੰਦੇ ਹਨ ਅਤੇ ਉਹ ਆਪਣੇ ਗੁਰ ਅਤੇ ਗੁਰੂ ਨੂੰ ਪੂਰਨ ਵਿਸ਼ਵਾਸ, ਭਗਤੀ ਅਤੇ ਪਿਆਰ ਨਾਲ ਅਜਿਹਾ ਕਰਦੇ ਹਨ। ਤਦ ਬ੍ਰਹਮ ਗਿਆਨ ਨਾਮ ਵਲੋਂ ਆਉਂਦਾ ਹੈ ਅਤੇ ਇਸੇ ਤਰ੍ਹਾਂ ਧਿਆਨ ਨਾਮ ਤੋਂ ਉਪਜਦਾ ਹੈ।
ਇਸ ਦਾ ਭਾਵ ਹੈ ਬੰਦਗੀ ਦੇ ਸ਼ੁਰੂਆਤ ਪੱਧਰ ’ਤੇ ਸਮਾਧੀ ਅਤੇ ਸੁੰਨ ਸਮਾਧੀ ਦੀ ਪ੍ਰਾਪਤੀ ਹੁੰਦੀ ਹੈ। ਤਦ ਪੂਰਨ ਬੰਦਗੀ ਨਾਲ ਅਟੱਲ ਅਵਸਥਾ ਦਾ ਗੁਰਪ੍ਰਸਾਦਿ ਪਰਮ ਪਦਵੀ ਜਾਂ ਸਹਿਜ ਸਮਾਧੀ ਦੀ ਪ੍ਰਾਪਤੀ ਹੁੰਦੀ ਹੈ। ਜਿਹੜੀ ੨੪ ਘੰਟੇ ਬੇਰੋਕ ਲਗਾਤਾਰ ਸਮਾਧੀ ਨਾਮ ਵਲੋਂ ਆਉਂਦੀ ਹੈ। ਪੰਚ ਸ਼ਬਦ ਅਨਹਦ ਨਾਦ ਦੀ ਪ੍ਰਾਪਤੀ ਜਿਹੜਾ ਦਸਮ ਦੁਆਰ ਵਿਚ ਨਿਰੰਤਰ ਸੁਣਿਆ ਜਾਣ ਵਾਲਾ ਇਕ ਬ੍ਰਹਮ ਸੰਗੀਤ ਹੈ, ਪਰਮ ਬ੍ਰਹਮ ਸ਼ਕਤੀ ਹੈ। ਦਸਮ ਦੁਆਰ ਵੀ ਨਾਮ ਦੇ ਨਾਲ ਪ੍ਰਕਾਸ਼ਮਾਨ ਹੁੰਦਾ ਹੈ ਜਦ ਅਨਹਦ ਸ਼ਬਦ ਦਸਮ ਦੁਆਰ ਵਿੱਚ ਪਰਗਟ ਹੁੰਦਾ ਹੈ। ਇਹ ਬ੍ਰਹਮ ਸੰਗੀਤ ਇਕ ਬਹੁਤ ਉੱਚੇ ਪੱਧਰ ਦਾ ਗੁਰਪ੍ਰਸਾਦਿ ਹੈ ਅਤੇ ਉਦੋਂ ਬਖ਼ਸ਼ਿਆ ਜਾਂਦਾ ਹੈ ਜਿਵੇਂ ਹੀ ਸਾਡਾ ਦਸਮ ਦੁਆਰਾ ਖੁੱਲ੍ਹਦਾ ਹੈ। ਇਹ ਬ੍ਰਹਮ ਸੰਗੀਤ ਅਖੰਡ ਕੀਰਤਨ ਨਿਰੰਤਰ ਦਿਨ ਅਤੇ ਰਾਤ ਅਤੇ ਸਦਾ ਸਦਾ ਲਈ ਪ੍ਰਕਾਸ਼ਮਾਨ ਰਹਿੰਦਾ ਹੈ। ਨਾਮ ਗੁਰਪ੍ਰਸਾਦਿ ਹੈ ਅਤੇ ਕੇਵਲ ਉਹਨਾਂ ਨੂੰ ਉਪਲਬਧ ਹੈ ਜਿਹੜੇ ਮਨੁੱਖ ਮਾਇਆ ਤੋਂ ਪਰ੍ਹੇ ਚਲੇ ਗਏ ਹਨ ਜਾਂ ਜਿਨ੍ਹਾਂ ਨੇ ਮਾਇਆ ਨੂੰ ਹਰਾ ਦਿੱਤਾ ਹੈ ਅਤੇ ਪ੍ਰਮਾਤਮਾ ਵਿਚ ਲੀਨ ਹੋ ਗਏ ਹਨ। ਅਜਿਹੀਆਂ ਰੂਹਾਂ ਅਖਵਾਉਂਦੀਆਂ ਹਨ : ਇਕ ਪੂਰਨ ਸੰਤ, ਇਕ ਸਤਿਗੁਰੂ, ਇਕ ਪੂਰਨ ਬ੍ਰਹਮ ਗਿਆਨੀ ਜੋ ਇਕ ਪੂਰਨ ਖ਼ਾਲਸਾ ਹੈ।
ਕਿਉਂਕਿ ਮਾਇਆ ਦੇ ਤਿੰਨ ਰੂਪ ਹਨ ਇਸ ਲਈ ਹਰ ਮਨੁੱਖ ਜਿਹੜਾ ਇਹਨਾਂ ਤਿੰਨਾਂ ਰੂਪਾਂ ਦੇ ਪ੍ਰਭਾਵ ਹੇਠ ਰਹਿੰਦਾ ਹੈ ਉਹ ਮਾਇਆ ਦੇ ਪ੍ਰਭਾਵ ਹੇਠ ਰਹਿੰਦਾ ਹੈ। ਜਿਵੇਂ ਕਿ ਉਹ ਮਨੁੱਖ ਜਿਹੜੇ ਭਾਗਸ਼ਾਲੀ ਹਨ ਅਤੇ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਪ੍ਰਾਪਤ ਹਨ ਅਤੇ ਪੂਰਨ ਬੰਦਗੀ ਦੀ ਪ੍ਰਕਿਰਿਆ ਵਿਚੋਂ ਗੁਜ਼ਰਦੇ ਹਨ ਉਹ ਮਾਇਆ ਤੋਂ ਪਰ੍ਹੇ ਚਲੇ ਜਾਂਦੇ ਹਨ ਅਤੇ ਮਾਇਆ ਦੇ ਪਰ੍ਹੇ ਜਾਣ ਦੀ ਅਵਸਥਾ ‘ਚੌਥਾ ਪਦ’ ਅਖਵਾਉਂਦਾ ਹੈ। ਮਾਇਆ ਦੇ ਤਿੰਨ ਰੂਪ ਅਤੇ ‘ਚੌਥਾ ਪਦ’ ਮਾਇਆ ਤੋਂ ਪਰ੍ਹੇ ਜੀਵਨ ਮੁਕਤੀ ਹੈ। ਜਦੋਂ ਅਸੀਂ ਮਾਇਆ ਨੂੰ ਹਰਾ ਦਿੰਦੇ ਹਾਂ ਤਦ ਅਸੀਂ ‘ਚੌਥੇ ਪਦ’ ਵਿਚ ਚਲੇ ਜਾਂਦੇ ਹਾਂ, ਜਿਥੇ ਅਸੀਂ ਜੀਵਨ ਮੁਕਤੀ ਦੀ ਬਖ਼ਸ਼ਿਸ਼ ਪ੍ਰਾਪਤ ਕਰਦੇ ਹਾਂ। ਪੂਰਨ ਪਦਵੀ ਅਧਾਰ ਪਦ ਇਹ ਹੈ ਅਤੇ ਨਾਮ ਸਾਨੂੰ ਮਾਇਆ ਤੋਂ ‘ਚੌਥੇ ਪਦ’ ਤੱਕ ਲੈ ਜਾਂਦਾ ਹੈ ਜਿਹੜਾ ਜੀਵਨ ਮੁਕਤੀ ਹੈ। ਇਸੇ ਕਰਕੇ ਨਾਮ ਅਸੀਮ ਸ਼ਕਤੀ ਹੈ। ਇਕ ਉਹ ਜਿਹੜੇ ਨਾਮ ਦੀ ਬਖ਼ਸ਼ਿਸ਼ ਪ੍ਰਾਪਤ ਕਰਦੇ ਹਨ ਇਸ ਨੂੰ ਹਲਕੇ ਤਰੀਕੇ ਨਾਲ ਨਹੀਂ ਲੈਣਾ ਚਾਹੀਦਾ ਹੈ, ਇਹ ਇਕ ਬ੍ਰਹਮ ਤੋਹਫ਼ਾ ਹੈ। ਅਸੀਮ ਕੀਮਤ ਦਾ ਗੁਰਪ੍ਰਸਾਦਿ ਅਤੇ ਸਾਨੂੰ ਚੌਥੇ ਪਦ ਤੱਕ ਲੈ ਜਾਵੇਗਾ।
ਉਹ ਮਨੁੱਖ ਜਿਹੜੇ ਨਾਮ ਦੀ ਬਖ਼ਸ਼ਿਸ਼ ਪ੍ਰਾਪਤ ਨਹੀਂ ਕਰ ਸਕੇ ਹਨ ਉਹ ਸਤਿ ਨਾਮ, ਸਿਮਰਨ ਅਤੇ ਸਾਰੇ ਸਤਿ ਕਰਮਾਂ ਤੇ ਕੇਂਦਰਿਤ ਕਰਨ ਅਤੇ ਇਸ ਤਰ੍ਹਾਂ ਕਰਨ ਨਾਲ ਉਹ ਯਕੀਨਨ ਇਕ ਦਿਨ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਨਾਲ ਨਿਵਾਜੇ ਜਾਣਗੇ।
ਰੂਪੁ ਸਤਿ ਜਾ ਕਾ ਸਤਿ ਅਸਥਾਨੁ ॥ ਪੁਰਖੁ ਸਤਿ ਕੇਵਲ ਪਰਧਾਨੁ ॥
ਕਰਤੂਤਿ ਸਤਿ ਸਤਿ ਜਾ ਕੀ ਬਾਣੀ ॥ ਸਤਿ ਪੁਰਖ ਸਭ ਮਾਹਿ ਸਮਾਣੀ ॥
ਸਤਿ ਕਰਮੁ ਜਾ ਕੀ ਰਚਨਾ ਸਤਿ ॥ ਮੂਲੁ ਸਤਿ ਸਤਿ ਉਤਪਤਿ ॥
ਸਤਿ ਕਰਣੀ ਨਿਰਮਲ ਨਿਰਮਲੀ ॥ ਜਿਸਹਿ ਬੁਝਾਏ ਤਿਸਹਿ ਸਭ ਭਲੀ ॥
ਸਤਿ ਨਾਮੁ ਪ੍ਰਭ ਕਾ ਸੁਖਦਾਈ ॥ ਬਿਸ੍ਵਾਸੁ ਸਤਿ ਨਾਨਕ ਗੁਰ ਤੇ ਪਾਈ ॥੬॥
ਇਹ ਸੁਖਮਨੀ ਬਾਣੀ ਦਾ ਇਕ ਸਭ ਤੋਂ ਮਹੱਤਵਪੂਰਨ ਹਿੱਸਾ ਹੈ ਅਤੇ ਬ੍ਰਹਮ ਗਿਆਨ ਦਾ ਸਭ ਤੋਂ ਉੱਚਾ ਪੱਧਰ ਪੇਸ਼ ਕਰਦਾ ਹੈ। ਧੰਨ ਧੰਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁਰਬਾਣੀ ਵਿਚ ਵੱਖ-ਵੱਖ ਥਾਂਵਾਂ ’ਤੇ ਪੂਰਨ ਬ੍ਰਹਮ ਗਿਆਨ ਦੇ ਇਸ ਕਿਸਮ ਦੇ ਡੂੰਘੇ ਅਤੇ ਬਹੁਤ ਕੀਮਤੀ ਰਤਨਾਂ ਨੂੰ ਜਗ੍ਹਾ ਦਿੱਤੀ ਹੈ। ਜਿਹੜੇ ਸ਼ਬਦ ਹਰ ਰੋਜ਼ ਲੱਖਾਂ ਲੋਕਾਂ ਦੁਆਰਾ ਪੜ੍ਹੇ ਜਾਂਦੇ ਹਨ ਪਰ ਉਸੇ ਵੇਲੇ ਹੀ ਬੇ-ਧਿਆਨ ਕਰ ਦਿੱਤੇ ਜਾਂਦੇ ਹਨ। ਉਹਨਾਂ ਦੀ ਇਹਨਾਂ ਬੇਸ਼-ਕੀਮਤੀ ਪੂਰਨ ਬ੍ਰਹਮ ਗਿਆਨ ਦੇ ਰਤਨਾਂ ’ਤੇ ਅਮਲ ਨਾ ਕਰਨਾ ਉਹਨਾਂ ਦੀ ਬੇ-ਧਿਆਨੀ ਦਾ ਸਬੂਤ ਹੈ। ਜਾਂ ਉਹਨਾਂ ਦੀ ਪ੍ਰਚੱਲਿਤ ਧਾਰਮਿਕ ਅਮਲਾਂ ਨਾਲ ਜੁੜੇ ਰਹਿਣਾ ਉਹਨਾਂ ਦੀ ਬੇ-ਧਿਆਨੀ ਦਾ ਸਬੂਤ ਹੈ। ਬਹੁਤੇ ਲੋਕਾਂ ਦਾ ਕੋਈ ਅਧਿਆਤਮਿਕ ਵਿਕਾਸ ਨਾ ਹੋਣ ਦਾ ਇਹੀ ਕਾਰਨ ਹੈ ਜਿਹੜੇ ਹਰ ਰੋਜ਼ ਗੁਰਬਾਣੀ ਪੜ੍ਹਨ ਅਤੇ ਕੇਵਲ ਪੜ੍ਹਨ ਵਿਚ ਰੁੱਝੇ ਹੋਏ ਹਨ। ਦੁੱਖ ਇਹ ਹੈ ਕਿ ਉਹ ਸੋਚਦੇ ਹਨ ਕਿ ਕੇਵਲ ਗੁਰਬਾਣੀ ਪੜ੍ਹ ਕੇ ਹੀ ਉਹ ਆਪਣੇ ਕਰਤੱਵ ਨੂੰ ਪੂਰਾ ਕਰ ਦਿੰਦੇ ਹਨ। ਉਹ ਇਸ ਗੱਲ ਦਾ ਜ਼ਰਾ ਵੀ ਧਿਆਨ ਨਹੀਂ ਕਰਦੇ ਕਿ ਉਹ ਕੀ ਪੜ੍ਹ ਰਹੇ ਹਨ ਅਤੇ ਗੁਰਬਾਣੀ ਉਹਨਾਂ ਨੂੰ ਕਰਨ ਲਈ ਕੀ ਕਹਿੰਦੀ ਹੈ। ਇੱਥੇ ਇਹ ਤੱਥ ਪ੍ਰਗਟ ਕਰਨਾ ਜ਼ਰੂਰੀ ਹੈ। ਕਿਉਂਕਿ ਇਸ ਤੱਥ ਨੂੰ ਜਦ ਲੋਕ ਜਾਨਣਗੇ ਅਤੇ ਆਪਣੇ ਨਿਤਨੇਮ ’ਤੇ ਝਾਤੀ ਮਾਰਨਗੇ ਜਿਸ ਨਾਲ ਉਹ ਆਪਣੇ ਗੁਰਬਾਣੀ ਨੂੰ ਵੇਖਣ ਦੇ ਤਰੀਕੇ ਵਿਚ ਤਬਦੀਲੀ ਲਿਆਉਣਗੇ।
ਬ੍ਰਹਮ ਗਿਆਨ ਦੇ ਇਸ ਅਵਿਸ਼ਵਾਸਯੋਗ ਸ਼ਬਦਾਂ ਨੂੰ ਵੇਖੋ ਜਿਥੇ ਸਤਿਗੁਰ ਜੀ ਸਾਨੂੰ ਸ਼ਬਦ ‘ਸਤਿ’ ਦੀ ਮਹਿਮਾ ਬਾਰੇ ਦੱਸਦੇ ਹਨ। ਉਹ ਜਿਨ੍ਹਾਂ ਨੇ ਇਸ ਲਿਖਤ ਨੂੰ ਸਮਝ ਲਿਆ ਹੈ ਆਪਣੀ ਜ਼ਿੰਦਗੀ ਨੂੰ ਕੀਮਤੀ ਜ਼ਿੰਦਗੀ ਬਣਾ ਲੈਣਗੇ ਅਤੇ ਮਨੁੱਖੀ ਜੀਵਨ ਦੇ ਉਦੇਸ਼ਾਂ ਨੂੰ ਪੂਰਾ ਕਰ ਲੈਣਗੇ। ਧੰਨ ਧੰਨ ਸਤਿਗੁਰ ਸੱਚੇ ਪਾਤਸ਼ਾਹ ਜੀ ਨਾਨਕ ਦੇਵ ਜੀ ਨੇ ਗੁਰਬਾਣੀ ਦੇ ਪਹਿਲੇ ਸਲੋਕ ਵਜੋਂ ਮੂਲ-ਮੰਤਰ ਦੀ ਘੋਸ਼ਣਾ ਕੀਤੀ। ਮੂਲ-ਮੰਤਰ ਸ਼ੁਰੂ ਹੁੰਦਾ ਹੈ ‘ੴ ਸਤਿ ਨਾਮੁ’ ਇਥੇ ‘ਸਤਿ’ ਸ਼ਬਦ ਦੀ ਮਹਿਮਾ ਧੰਨ ਧੰਨ ਪੰਚਮ ਪਾਤਸ਼ਾਹ ਜੀ ਦੁਆਰਾ ਵਰਣਿਤ ਕੀਤੀ ਗਈ ਹੈ। ਆਓ ਸ਼ਬਦ ‘ਸਤਿ’ ਦੀ ਮਹਿਮਾ ਨੂੰ ਸਮਝਣ ਦੀ ਕੋਸ਼ਿਸ਼ ਕਰੀਏ।
ਸ਼ਬਦ ਸਤਿ ਦੀ ਮਹਿਮਾ:
ਧੰਨ ਧੰਨ ਸਤਿਗੁਰ ਸੱਚੇ ਪਾਤਸ਼ਾਹ ਜੀ ਨਾਨਕ ਦੇਵ ਜੀ ਨੇ ਮੂਲ-ਮੰਤਰ ਨੂੰ ਗੁਰਬਾਣੀ ਦੇ ਪਹਿਲੇ ਸਲੋਕ ਵਜੋਂ ਕਿਹਾ। ਮੂਲ-ਮੰਤਰ “ੴ ਸਤਿਨਾਮੁ” ਨਾਲ ਸ਼ੁਰੂ ਹੁੰਦਾ ਹੈ। ਸ਼ਬਦ ਸਤਿ ਮੂਲ-ਮੰਤਰ ਦਾ ਕੁੰਜੀ ਸ਼ਬਦ ਹੈ ਅਤੇ ਅਧਾਰ ਦੀ ਅਵਸਥਾ ਨੂੰ ਦਰਸਾਉਂਦਾ ਹੈ, ਨੀਂਹ ਦੀ ਜਿਸ ਉਪਰ ਬ੍ਰਹਮ ਨੇ ਆਪਣੇ ਆਪ ਦੀ ਰਚਨਾ ਕੀਤੀ ਹੈ। ਅਸਲ ਵਿੱਚ, ਬ੍ਰਹਮ ਆਪਣੇ ਆਪ ਨੂੰ ਅਟੱਲ ਅਵਸਥਾ ਵਿੱਚ ਰੱਖ ਰਿਹਾ ਹੈ, ਆਪਣੇ ਨਿਰਗੁਣ ਸਰੂਪ ਵਿੱਚ ਇਸ ਅਧਾਰ ਦੇ ਉਪਰ ਅਤੇ ਇਹ ਅਧਾਰ ਹੀ ਇੱਕ ਅਤੇ ਕੇਵਲ ਇੱਕ ਹੀ ਅਨਾਦਿ ਸਤਿ ਹੈ। ਇਹ ਅਧਾਰ ਸ਼ਬਦ ਸਤਿ ਦੁਆਰਾ ਪਰਿਭਾਸ਼ਿਤ ਕੀਤਾ ਗਿਆ ਹੈ।
ਸ਼ਬਦ ਸਤਿ ਦਾ ਭਾਵ ਹੈ ੴ ਅਨਾਦਿ ਸਤਿ ਹੈ ਅਤੇ ਪਰਮੇਸ਼ਰ ਦਾ ਨਾਮ ਹੈ। ਇਸਦਾ ਭਾਵ ਹੈ ਕਿ ਸਤਿ ਉਸਦਾ ਨਾਮ ਹੈ। ਸਤਿ ੴ ਨਿਰਗੁਣ ਸਰੂਪ ਬ੍ਰਹਮ ਦਾ ਨਾਮ ਹੈ। ਇਹ ਬ੍ਰਹਮ ਦਾ ਪਰਮ ਜੋਤ ਸਰੂਪ ਹੈ। ਇਹ ਬ੍ਰਹਮ ਦਾ ਪਰਮ ਜੋਤ ਪੂਰਨ ਪ੍ਰਕਾਸ਼ ਸਰੂਪ ਹੈ। ਇਹ ਹੈ ਜੋ ਮਾਇਆ ਦੇ ਤਿੰਨ ਗੁਣਾਂ ਤੋਂ ਪਰ੍ਹੇ ਹੈ। ਇਹ ਹੈ ਜੋ ਅਗਮ ਅਗੋਚਰ ਹੈ ਜਿਹੜਾ ਪੰਜ ਇੰਦਰੀਆਂ ਨਾਲ ਦੇਖਿਆ, ਅਨੁਭਵ ਜਾਂ ਮਹਿਸੂਸ ਨਹੀਂ ਕੀਤਾ ਜਾ ਸਕਦਾ ਹੈ ਅਤੇ ਕੇਵਲ ਬ੍ਰਹਮ ਇੰਦਰੀਆਂ ਨਾਲ ਅਨੁਭਵ ਜਾਂ ਮਹਿਸੂਸ ਕੀਤਾ ਜਾ ਸਕਦਾ ਹੈ ਜਿਸਨੂੰ ਦਿਬ ਦ੍ਰਿਸ਼ਟ ਕਿਹਾ ਜਾਂਦਾ ਹੈ। ਇਹ ਬ੍ਰਹਮ ਦਾ ਭਾਗ ਹੈ ਜਿਹੜਾ ਸਤਿ ਹੈ ਅਨਾਦਿ ਸਤਿ, ਅਨੰਤ, ਅਪਾਰ, ਬੇਅੰਤ, ਅਪਰੰਪਾਰ ਅਤੇ ਸਰਬ ਕਲਾ ਹੈ।
ਸ਼ਬਦ ਸਤਿ ਅੰਮ੍ਰਿਤ ਦਾ ਵਖਿਆਨ ਕਰਦਾ ਹੈ। ਸਤਿ ਉਹ ਇੱਕ ਹੈ ਜੋ ਕਦੇ ਨਹੀਂ ਮਰਦਾ ਅਤੇ ਸਦਾ ਰਹਿੰਦਾ ਹੈ। ਇਹ ਆਪਣੇ ਆਦਿ ਤੋਂ ਰਹਿ ਰਿਹਾ ਹੈ, ਹੁਣ ਵੀ ਹੋਂਦ ਵਿੱਚ ਹੈ ਅਤੇ ਸਦਾ ਆਉਣ ਵਾਲੇ ਯੁਗਾਂ ਵਿੱਚ ਵੀ ਰਹੇਗਾ, “ਆਦਿ ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥“ ਜੇਕਰ ਅਸੀਂ ਸਤਿ ਦਾ ਅੱਖਰੀ ਅਰਥ ਵੀ ਲੈ ਲਈਏ ਜਿਸਦਾ ਭਾਵ ਸੱਚ ਹੈ, ਸੱਚ ਹਮੇਸ਼ਾਂ ਜਿੱਤਦਾ ਹੈ ਅਤੇ ਝੂਠ ਸੱਚ ਅੱਗੇ ਟਿਕ ਨਹੀਂ ਸਕਦਾ। ਅਖ਼ੀਰ ਵਿੱਚ ਕੇਵਲ ਸੱਚ ਰਹਿੰਦਾ ਹੈ ਅਤੇ ਝੂਠ ਮਰ ਜਾਂਦਾ ਹੈ, ਝੂਠ ਕਦੀ ਨਹੀਂ ਜਿੱਤਦਾ। ਹਰ ਇੱਕ ਚੀਜ਼ ਜੋ ਮਾਇਆ ਦੇ ਤਿੰਨ ਗੁਣਾਂ ਨਾਲ ਚਲਾਈ ਜਾ ਰਹੀ ਹੈ ਨਾਸਵਾਨ ਹੈ, ਅਸਤਿ ਹੈ ਅਤੇ ਜਨਮ ਮਰਨ ਦੇ ਚੱਕਰ ਵਿੱਚ ਘੁੰਮ ਰਹੀ ਹੈ।
ਕੇਵਲ ਬੁਨਿਆਦੀ ਸਤਿ ਸਰਵ-ਸ਼ਕਤੀਮਾਨ ਆਪ ਹੈ ਅਤੇ ਉਸਦੀ ਹੋਂਦ ਸਤਿ ਤੋਂ ਉਤਪਤ ਹੋਈ ਹੈ। ਉਹ ਆਦਿ ਤੋਂ ਕਾਇਮ ਹੈ, ਹੁਣ ਵੀ ਕਾਇਮ ਮੁਦਾਇਮ ਹੈ ਅਤੇ ਸਦਾ ਹੀ ਅਨਾਦਿ ਸਤਿ ਦੀ ਬੁਨਿਆਦ ਸਤਿ ਉਪਰ ਕਾਇਮ ਰਹੇਗਾ। ਉਹ ਇੱਕ ਹੈ ਜੋ ਅਜੂਨੀ ਹੈ ਕਦੀ ਨਹੀਂ ਮਰਦਾ, ਸਮੇਂ ਅਤੇ ਖ਼ਲਾਅ ਦੇ ਚੱਕਰ ਤੋਂ ਪਰ੍ਹੇ ਹੈ, ਜਨਮ ਮਰਨ ਦੇ ਚੱਕਰ ਤੋਂ ਪਰ੍ਹੇ ਹੈ।
ਉਹ ਕਰਤਾ ਪੁਰਖ ਹੈ ਅਸੀਮਿਤ ਅਤੇ ਵਿਲੱਖਣ ਰੂਹਾਨੀ ਸ਼ਕਤੀ ਜਿਸਨੇ ਸਾਰੇ ਬ੍ਰਹਿਮੰਡ ਦੀ ਰਚਨਾ ਕੀਤੀ ਹੈ ਅਤੇ ਇਸ ਨੂੰ ਚਲਾ ਰਹੀ ਹੈ। ਉਹ ਸੈਭੰ ਹੈ, ਉਹ ਇੱਕ ਜਿਸਨੇ ਆਪਣੀ ਰਚਨਾ ਆਪ ਕੀਤੀ ਹੈ ਅਤੇ ਆਪਣੇ ਆਪ ਵੀ ਇਸ ਸਤਿ ਦੇ ਅਧਾਰ ’ਤੇ ਟਿਕਿਆ ਹੋਇਆ ਹੈ। ਉਹ ਨਿਰਵੈਰ ਹੈ ਉਹ ਇੱਕ ਜੋ ਕਿਸੇ ਵੀ ਵੈਰ ਤੋਂ ਪਰ੍ਹੇ ਹੈ ਅਤੇ ਜੋ ਹਰ ਇੱਕ ਨੂੰ ਇੰਨਾ ਜ਼ਿਆਦਾ ਪਿਆਰ ਕਰਦਾ ਹੈ ਕਿ ਉਸਨੇ ਆਪਣਾ ਇੱਕ ਨਿੱਕਾ ਜਿਹਾ ਭਾਗ ਆਪਣੀ ਹਰ ਇੱਕ ਰਚਨਾ ਵਿੱਚ ਰੱਖਿਆ ਹੈ। ਇਹ ਉਸਨੂੰ ਸਰਵ-ਵਿਆਪਕ ਬਣਾਉਂਦੀ ਹੈ ਜਿਵੇਂ ਕਿ ਉਹ ਸਾਡੇ ਹਰ ਇੱਕ ਦੇ ਵਿੱਚ ਹੈ। ਉਹ ਹੀ ਕੇਵਲ ਇੱਕ ਕਰਤਾ ਹੈ ਅਤੇ ਬੇਅੰਤ ਰੂਹਾਨੀ ਸ਼ਕਤੀ ਵਾਲਾ ਸਰਬ ਕਲਾ ਭਰਪੂਰ ਹੈ। ਇਸਦਾ ਭਾਵ ਹੈ ਉਹ ਹਰ ਤਰ੍ਹਾਂ ਦੀਆਂ ਸ਼ਕਤੀਆਂ ਦਾ ਮਾਲਕ ਹੈ, ਮਨੁੱਖੀ ਮਨ ਦੀ ਕਲਪਨਾ ਤੋਂ ਪਰ੍ਹੇ ਚੀਜ਼ਾਂ ਕਰਨ ਦੇ ਸਮਰੱਥ ਹੈ, ਮਨੁੱਖ ਦੀਆਂ ਪੰਜ ਇੰਦਰੀਆਂ ਦੀ ਕਲਪਨਾ ਤੋਂ ਪਰ੍ਹੇ ਹੈ। ਇਸ ਸਾਰੀ ਬੇਅੰਤ ਸ਼ਕਤੀ ਦੀ ਨੀਂਹ ਸ਼ਬਦ ਸਤਿ ਹੈ ਅਨਾਦਿ ਸਤਿ ਅਤੇ ਕੁਝ ਵੀ ਹੋਰ ਨਹੀਂ।
ਸਤਿ ਗੁਰੂ ਹੈ। ਗੁਰੂ ਉਹ ਇੱਕ ਹੈ ਜੋ ਹਨੇਰੇ ਨੂੰ ਦੂਰ ਕਰਦਾ ਹੈ ਅਤੇ ਸਾਨੂੰ ਅੰਦਰੋਂ ਬ੍ਰਹਮਤਾ ਅਤੇ ਬ੍ਰਹਮ ਗਿਆਨ ਬਾਰੇ ਪ੍ਰਕਾਸ਼ ਕਰਦਾ ਹੈ। ਗੁਰੂ ਉਹ ਇੱਕ ਹੈ ਜਿਸਦੀ ਅਸੀਂ ਸਾਡੀਆਂ ਰੋਜ਼ਾਨਾ ਦੀਆਂ ਕਰਨੀਆਂ ਵਿੱਚ ਪਾਲਣਾ ਕਰਦੇ ਹਾਂ ਅਤੇ ਇੱਥੇ ਕੋਈ ਵੀ ਸ਼ਕਤੀ ਸਤਿ ਨੂੰ ਆਪਣੇ ਗੁਰੂ ਵਜੋਂ ਧਾਰਨ ਕਰਨ ਨਾਲੋਂ ਵਧੀਆ ਅਤੇ ਵੱਡੀ ਨਹੀਂ ਹੈ। ਇੱਕ ਵਾਰ ਜਦੋਂ ਅਸੀਂ ਇਸ ਬ੍ਰਹਮ ਸ਼ਬਦ ਸਤਿ ਦਾ ਅਭਿਆਸ ਆਪਣੇ ਰੋਜ਼ਾਨਾ ਜੀਵਨ ਵਿੱਚ ਸਤਿ ਦੀਆਂ ਕਰਨੀਆਂ ਕਰਕੇ ਕਰਨਾ ਸ਼ੁਰੂ ਕਰਦੇ ਹਾਂ ਤਦ ਹੌਲੀ ਹੌਲੀ ਪਰ ਯਕੀਨੀ ਤੌਰ ’ਤੇ ਅਸੀਂ ਸਚਿਆਰਾ ਬਣਨਾ ਸ਼ੁਰੂ ਕਰਦੇ ਹਾਂ ਅਤੇ ਹੌਲੀ-ਹੌਲੀ ਅਸੀਂ ਪੂਰੀ ਤਰ੍ਹਾਂ ਸਚਿਆਰੇ ਬਣ ਜਾਂਦੇ ਹਾਂ।
ਇਸ ਅਵਸਥਾ ’ਤੇ ਅਸੀਂ ਬ੍ਰਹਮ ਦੇ ਇਸ ਸਤਿ ਭਾਗ ਵਿੱਚ ਲੀਨ ਹੋ ਜਾਂਦੇ ਹਾਂ ਅਤੇ ਉਸ ਨਾਲ ਇੱਕ ਬਣ ਜਾਂਦੇ ਹਾਂ। ਇਸ ਅਵਸਥਾ ’ਤੇ ਅਸੀਂ ਸਤਿ ਦੇਖਦੇ ਹਾਂ, ਸਤਿ ਬੋਲਦੇ ਹਾਂ ਅਤੇ ਸਤਿ ਹੀ ਕਰਦੇ ਹਾਂ ਅਤੇ ਇਹ ਸਰਵ-ਸ਼ਕਤੀਮਾਨ ਦੀ ਸਭ ਤੋਂ ਵੱਡੀ ਸੇਵਾ ਹੈ। ਸਤਿ ਜੋ ਕਿ ਆਤਮ ਰਸ ਅੰਮ੍ਰਿਤ ਹੈ ਦੀ ਸਭ ਤੋਂ ਵੱਡੀ ਸੇਵਾ ਹੈ, ਨਿਰਗੁਣ ਸਰੂਪ ਪਰਮ ਜੋਤ ਪੂਰਨ ਪ੍ਰਕਾਸ਼ ਦੀ ਸਭ ਤੋਂ ਵੱਡੀ ਸੇਵਾ ਹੈ। ਸਤਿ ਦਾ ਅਭਿਆਸ ਇੱਕ ਰੂਹ ਨੂੰ ਸਤਿ ਵਿੱਚ ਅਭੇਦ ਕਰ ਦਿੰਦਾ ਹੈ ਅਤੇ ਉਹ ਮਨੁੱਖ ਜੋ ਸਤਿ ਨਾਲ ਇੱਕ ਬਣਦਾ ਹੈ ਇੱਕ ਬ੍ਰਹਮ ਰੂਪ ਬਣ ਜਾਂਦਾ ਹੈ। ਇਸ ਤਰ੍ਹਾਂ ਕਰਨ ਨਾਲ ਇਸਦਾ ਭਾਵ ਹੈ ਐਸੀ ਰੂਹ ਬ੍ਰਹਮ ਗਿਆਨ ਦਾ ਸੋਮਾ ਬਣ ਜਾਂਦੀ ਹੈ। ਇੱਕ ਸਤਿ ਦਾ ਸੋਮਾ ਬਣ ਜਾਂਦੀ ਹੈ, ਦੂਸਰਿਆਂ ਲਈ ਸਤਿ ਦਾ ਸੋਮਾ ਬਣ ਜਾਂਦੀ ਹੈ ਅਤੇ ਇਸ ਲਈ ਬ੍ਰਹਮ ਗਿਆਨੀ ਕਹੀ ਜਾਂਦੀ ਹੈ।
ਇੱਥੋਂ ਤੱਕ ਕਿ ਸ਼ਬਦ ਸਤਿਗੁਰ ਜਾਂ ਸਤਿਗੁਰੂ, ਇਸਦਾ ਭਾਵ ਹੈ ਕਿ ਸਤਿ ਗੁਰੂ ਹੈ। ਇਸ ਦਾ ਭਾਵ ਹੈ ਕਿ ਉਹ ਇੱਕ ਜੋ ਸਤਿ ਵਿੱਚ ਅਭੇਦ ਹੋ ਜਾਂਦਾ ਹੈ ਅਤੇ ਉਸ ਨਾਲ ਇੱਕ ਬਣ ਜਾਂਦਾ ਹੈ, ਇੱਕ ਗੁਰੂ ਬਣ ਜਾਂਦਾ ਹੈ। ਸਤਿ ਗੁਰੂ ਉਹ ਰੂਹਾਂ ਹਨ ਜੋ ਅਨਾਦਿ ਸਤਿ ਨੂੰ ਦੇਖਣ, ਬੋਲਣ ਅਤੇ ਸੁਣਨ ਦੇ ਯੋਗ ਬਣ ਜਾਂਦੀਆਂ ਹਨ, ਸਤਿ ਨੂੰ ਵਰਤਾਉਣ ਅਤੇ ਅਨਾਦਿ ਸਤਿ ਦੀ ਸੇਵਾ ਕਰਨ ਦੇ ਯੋਗ ਬਣ ਜਾਂਦੀਆਂ ਹਨ। ਇਸ ਤਰ੍ਹਾਂ ਰੂਹ ਆਪਣੇ ਆਪ ਨੂੰ ਬ੍ਰਹਮ ਵਿੱਚ ਲੀਨ ਕਰਕੇ ਅਨਾਦਿ ਸਤਿ ਬਣ ਜਾਂਦੀ ਹੈ। ਐਸੀ ਇੱਕ ਰੂਹ ਇੱਕ ਗੁਰੂ ਬਣ ਜਾਂਦੀ ਹੈ ਕਿਉਂਕਿ ਐਸੀ ਰੂਹ ਸਾਨੂੰ ਅੰਦਰੋਂ ਪ੍ਰਕਾਸ਼ ਕਰਦੀ ਹੈ ਅਤੇ ਸਾਨੂੰ ਅੰਮ੍ਰਿਤ ਬਖ਼ਸ਼ ਸਕਦੀ ਹੈ, ਸਾਡੇ ਭਰਮ ਅਤੇ ਭੁਲੇਖੇ ਦੂਰ ਕਰ ਸਕਦੀ ਹੈ ਅਤੇ ਸਾਨੂੰ ਬੰਦਗੀ ਮਾਰਗ ਵਲ ਸੱਚਖੰਡ ਵਲ ਅਗਵਾਈ ਕਰ ਸਕਦੀ ਹੈ ਅਤੇ ਫਲਸਰੂਪ ਸਾਨੂੰ ਜੀਵਨ ਮੁਕਤੀ ਵਲ ਖੜਦੀ ਹੈ। ਆਓ ਗੁਰਬਾਣੀ ਨੂੰ ਸੰਖੇਪ ਵਿਚਾਰ ਵਜੋਂ ਵੀ ਮੰਨਣਾ ਕਰੀਏ। ਸ਼ਬਦ ਸਤਿ ਗੁਰਬਾਣੀ ਹੈ। ਗੁਰਬਾਣੀ ਬ੍ਰਹਮ ਗਿਆਨ ਹੈ, ਇਸਦਾ ਹਰ ਇੱਕ ਸ਼ਬਦ ਹੋਰ ਕੁਝ ਨਹੀਂ ਸਤਿ ਦੀ ਵਿਆਖਿਆ ਹੈ ਅਤੇ ਗੁਰਬਾਣੀ ਦੇ ਇਸ ਗੁਣ ਕਾਰਨ ਇਹ ਆਪਣੇ ਆਪ ਵਿੱਚ ਸਤਿ ਹੈ। ਗੁਰਬਾਣੀ ਆਪਣੇ ਆਪ ਕਹਿੰਦੀ ਹੈ ਕਿ ਸਾਨੂੰ ਗੁਰਬਾਣੀ ਬਣਨਾ ਚਾਹੀਦਾ ਹੈ ਜਿਸਦਾ ਭਾਵ ਇਹ ਵੀ ਹੈ ਕਿ ਸਾਨੂੰ ਸਤਿ ਬਣਨਾ ਚਾਹੀਦਾ ਹੈ। ਇਸ ਦਾ ਭਾਵ ਹੈ ਸਾਨੂੰ ਬ੍ਰਹਮ ਨਾਲ ਇੱਕ ਬਣਨਾ ਚਾਹੀਦਾ ਹੈ ਅਤੇ ਹੋਰ ਕੁਝ ਵੀ ਨਹੀਂ।
ਗੁਰਬਾਣੀ ਦਾ ਅਭਿਆਸ ਸਤਿ ਦਾ ਅਭਿਆਸ ਹੈ ਅਨਾਦਿ ਸਤਿ ਦਾ ਅਭਿਆਸ ਹੈ ਅਤੇ ਇਹ ਗੁਰਮਤਿ ਦਾ ਅਭਿਆਸ ਹੈ। ਨਿਰੰਤਰ ਅਧਾਰ ’ਤੇ ਅਨਾਦਿ ਸਤਿ ਦਾ ਅਭਿਆਸ ਕਰਕੇ ਅਸੀਂ ਸਤਿ ਬਣ ਜਾਂਦੇ ਹਾਂ ਅਤੇ ਇਹ ਹੈ ਜੋ ਗੁਰਬਾਣੀ ਸਾਨੂੰ ਬਣਨ ਨੂੰ ਕਹਿ ਰਹੀ ਹੈ। ਗੁਰਬਾਣੀ ਵਿੱਚ ਇਹ ਸਤਿ ਦਾ ਤੱਤ ਹੈ, ਅਨਾਦਿ ਸਤਿ ਦਾ ਤੱਤ ਜੋ ਗੁਰਬਾਣੀ ਨੂੰ ਗੁਰੂ ਵੀ ਬਣਾਉਂਦਾ ਹੈ। ਗੁਰਬਾਣੀ ਵਿੱਚ ਇਹ ਸਤਿ ਹੈ ਜੋ ਇਸ ਨੂੰ ਨਿਰੰਕਾਰ ਬਣਾਉਂਦਾ ਹੈ, ਜਿਹੜਾ ਗੁਰਬਾਣੀ ਨੂੰ ਨਿਰੰਕਾਰ ਦਾ ਸਰੂਪ ਬਣਾਉਂਦਾ ਹੈ। ਹਰ ਇੱਕ ਸ਼ਬਦ ਹੁਕਮ ਹੈ। ਇਹ ਮੁਢਲਾ ਅਤੇ ਅਨਾਦਿ ਸਤਿ ਹੈ, ਜਿਹੜਾ ਕਿ ਅਕਾਲ ਪੁਰਖ ਦਾ ਸਭ ਤੋਂ ਵੱਡਾ ਹੁਕਮ ਹੈ। ਸਤਿ ਬਣਨਾ ਅਕਾਲ ਪੁਰਖ ਦਾ ਸਭ ਤੋਂ ਵੱਡਾ ਹੁਕਮ ਹੈ। ਇਹ ਅਕਾਲ ਪੁਰਖ ਦੀ ਸਭ ਤੋਂ ਵੱਡੀ ਮਹਿਮਾ ਹੈ। ਇਹ ਅਕਾਲ ਪੁਰਖ ਦੀ ਸਭ ਤੋਂ ਵੱਡੀ ਸੇਵਾ ਹੈ।
ਕੁੰਜੀ ਸਤਿ ਦੀ ਪਾਲਣਾ ਕਰਨਾ ਹੈ ਪੂਰਨ ਵਿਸ਼ਵਾਸ, ਦ੍ਰਿੜ੍ਹਤਾ ਅਤੇ ਯਕੀਨ ਨਾਲ। ਪੂਰੀ ਤਰ੍ਹਾਂ ਆਪਣੇ ਆਪ ਨੂੰ ਸਤਿ – ਆਦਿ ਅਨਾਦਿ ਸਤਿ ਅੰਮ੍ਰਿਤ ਬ੍ਰਹਮ ਨੂੰ ਅਰਪਣ ਅਤੇ ਸਮਰਪਿਤ ਕਰਨ ਨਾਲ ਅਸੀਂ ਵੀ ਸਤਿ ਬਣ ਜਾਂਦੇ ਹਾਂ। ਇਸ ਲਈ, ਗੁਰੂ ਸਤਿ ਹੈ, ਭਾਵ ਗੁਰੂ ਆਪ ਬ੍ਰਹਮ ਹੈ। ਇੱਥੋਂ ਤੱਕ ਕਿ ਇੱਕ ਬ੍ਰਹਮ ਗਿਆਨੀ ਵਿੱਚ ਜਾਂ ਇੱਕ ਸੰਤ ਜਾਂ ਇੱਕ ਭਗਤ ਵਿੱਚ, ਇਹ ਸਤਿ ਭਾਗ ਹੈ ਜੋ ਮਾਇਆ ਦੇ ਤਿੰਨ ਗੁਣਾਂ ਤੋਂ ਪਰ੍ਹੇ ਹੈ ਅਤੇ ਗੁਰੂ ਭਾਗ ਹੈ। ਸਤਿ ਭਾਗ ਬ੍ਰਹਮ ਭਾਗ ਹੈ, ਬ੍ਰਹਮਤਾ ਦਾ ਭਾਗ, ਬ੍ਰਹਮ ਗਿਆਨ ਦਾ ਭਾਗ ਅਤੇ ਪਰਮ ਜੋਤ ਪੂਰਨ ਪ੍ਰਕਾਸ਼ ਹੈ।
ਨਿਰੰਕਾਰ ਸਤਿ ਰੂਪ ਹੈ ਅਤੇ ਹਿਰਦਾ ਸਤਿ ਹੈ ਜਿਥੇ ਉਹ ਰਹਿੰਦਾ ਹੈ ਹਿਰਦਾ ਜਿਹੜਾ ਮਾਇਆ ਨੂੰ ਜਿੱਤਣ ਦੀ ਪੂਰੀ ਅੰਦਰੂਨੀ ਰਹਿਤ ਵਿਚ ਆ ਜਾਂਦਾ ਹੈ। ਆਤਮ ਰਸ ਦੀ ਅੰਦਰੂਨੀ ਰਹਿਤ ਅਤੇ ਪੂਰਨ ਸਚਿਆਰੀ ਰਹਿਤ ਵਿਚ ਆ ਜਾਣ ਨਾਲ ਹਿਰਦਾ ਬੇਅੰਤਤਾ ਵਿੱਚ ਚਲਾ ਜਾਂਦਾ ਹੈ। ਉਹ ਜਿਹੜੇ ਹਿਰਦੇ ਪੂਰਨ ਸਚਿਆਰੀ ਰਹਿਤ ਕਮਾ ਲੈਂਦੇ ਹਨ ਅਤੇ ਜਿਥੇ ਸਤਿ ਪ੍ਰਗਟ ਹੁੰਦਾ ਹੈ ਅਤੇ ਰਹਿੰਦਾ ਹੈ ਪੁਰਖ ਪ੍ਰਧਾਨ ਕਹੇ ਜਾਂਦੇ ਹਨ। ਪਰਮ ਪਦਵੀ ਪੁਰਖ ਪ੍ਰਧਾਨ ਹੈ, ਹਿਰਦੇ ਵਿਚ ਪਰਮ ਜੋਤ ਪੂਰਨ ਪ੍ਰਕਾਸ਼ ਪੁਰਖ ਪ੍ਰਧਾਨ ਹੈ। ਉਹ ਮਨੁੱਖ ਜਿਹੜੇ ਮਾਇਆ ਤੋਂ ਪਰ੍ਹੇ ਚਲੇ ਜਾਂਦੇ ਹਨ, ਪੁਰਖ ਪ੍ਰਧਾਨ ਹੈ, ਇਕ ਪੂਰਨ ਸੰਤ, ਸਤਿਗੁਰੂ, ਪੂਰਨ ਬ੍ਰਹਮ ਗਿਆਨੀ, ਇਕ ਪੂਰਨ ਖ਼ਾਲਸਾ ਪੁਰਖ ਪ੍ਰਧਾਨ ਹੈ। ਉਹਨਾਂ ਦੀ ਸਾਰੀ ਕਰਨੀ ਸਤਿ ਦੀ ਕਰਨੀ ਹੈ। ਸਤਿ ਦੀ ਕਰਨੀ ਦਾ ਸਭ ਤੋਂ ਉੱਚਾ ਪੱਧਰ ਪਰਉਪਕਾਰ ਅਤੇ ਮਹਾਂ ਪਰਉਪਕਾਰ ਹੈ। ਲੋਕਾਂ ਨੂੰ ਨਾਮ ਨਾਲ ਜੋੜਨਾ ਅਤੇ ਬ੍ਰਹਮ ਦੇ ਰਸਤੇ ’ਤੇ ਤੁਰਨ ਵਿਚ ਉਹਨਾਂ ਦੀ ਮਦਦ ਕਰਨਾ ਉਹਨਾਂ ਦੀ ਕਰਨੀ ਅਤੇ ਸੇਵਾ ਹੈ।
ਜਨਮ ਮਰਣ ਦੁਹਹੂ ਮਹਿ ਨਾਹੀ ਜਨ ਪਰਉਪਕਾਰੀ ਆਏ ॥
ਜੀਅ ਦਾਨੁ ਦੇ ਭਗਤੀ ਲਾਇਨਿ ਹਰਿ ਸਿਉ ਲੈਨਿ ਮਿਲਾਏ ॥੨॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੭੪੯)
ਇਹ ਸ਼ਬਦ ਪੂਰਨ ਸਤਿ ਹਨ ਅਤੇ ਉਹ ਮਨੁੱਖ ਜਿਹੜੇ ਇਹਨਾਂ ਸ਼ਬਦਾਂ ਦੀ ਪਾਲਣਾ ਕਰਦੇ ਹਨ ਸਤਿ ਪੁਰਖ ਅਕਾਲ ਪੁਰਖ ਵਿਚ ਲੀਨ ਹੋ ਜਾਂਦੇ ਹਨ। ਆਦਿ ਸਤਿ ਹੈ ਅਤੇ ਹਰ ਚੀਜ਼ ਸਤਿ ਵਿਚੋਂ ਉਪਜੀ ਹੈ। ਸਤਿ ਨਾਮ ਸਦਾ ਸੁੱਖ ਲਈ ਹੈ। ਭਾਵ ਨਾ ਖ਼ਤਮ ਹੋਣ ਵਾਲਾ ਅਨਾਦੀ ਅਨੰਦ-ਸਹਿਜ ਅਵਸਥਾ, ਅਟੱਲ ਅਵਸਥਾ ੨੪ ਘੰਟੇ ਸਤਿ ਸਹਿਜ ਸਮਾਧੀ ਜਿਹੜੀ ਇਕ ਗੁਰਪ੍ਰਸਾਦਿ ਹੈ ਅਤੇ ਜਿਹੜੀ ਬੇਅੰਤ ਉੱਤੇ ਅਸੀਮ ਵਿਸ਼ਵਾਸ ਕਰਕੇ ਉਸ ਨਾਲ ਬੇਹੱਦ ਪਿਆਰ ਅਤੇ ਭਗਤੀ ਨਾਲ ਆਉਂਦੀ ਹੈ।
ਇਸ ਲਈ ਕ੍ਰਿਪਾ ਕਰਕੇ ਸਤਿਨਾਮ ਦੇ ਗੁਰਪ੍ਰਸਾਦਿ ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਲਈ ਅਰਦਾਸ ਕਰਦੇ ਰਹੋ। ਪਰਉਪਕਾਰ ਅਤੇ ਮਹਾਂ ਪਰਉਪਕਾਰ। ਇਸੇ ਕਰਕੇ ਅਸੀਂ ਇਹ ਮਨੁੱਖੀ ਜੀਵਨ ਦੀ ਬਖ਼ਸ਼ਿਸ਼ ਪ੍ਰਾਪਤ ਕੀਤੀ ਹੈ, ਇਸ ਨੂੰ ਮਾਇਆ ਦੀ ਸੇਵਾ ਵਿਚ ਵਿਅਰਥ ਨਾ ਗਵਾਉ, ਸਤਿਨਾਮ ਉੱਤੇ ਧਿਆਨ ਧਰੋ ਅਤੇ ਜੀਵਨ ਮੁਕਤੀ ਵੱਲ ਰਾਹ ਬਣਾਉ।
ਸਤਿ ਬਚਨ ਸਾਧੂ ਉਪਦੇਸ ॥ ਸਤਿ ਤੇ ਜਨ ਜਾ ਕੈ ਰਿਦੈ ਪ੍ਰਵੇਸ ॥
ਸਤਿ ਨਿਰਤਿ ਬੂਝੈ ਜੇ ਕੋਇ ॥ ਨਾਮੁ ਜਪਤ ਤਾ ਕੀ ਗਤਿ ਹੋਇ ॥
ਆਪਿ ਸਤਿ ਕੀਆ ਸਭੁ ਸਤਿ ॥ ਆਪੇ ਜਾਨੈ ਅਪਨੀ ਮਿਤਿ ਗਤਿ ॥
ਜਿਸ ਕੀ ਸ੍ਰਿਸਟਿ ਸੁ ਕਰਣੈਹਾਰੁ ॥ ਅਵਰ ਨ ਬੂਝਿ ਕਰਤ ਬੀਚਾਰੁ ॥
ਕਰਤੇ ਕੀ ਮਿਤਿ ਨ ਜਾਨੈ ਕੀਆ ॥ ਨਾਨਕ ਜੋ ਤਿਸੁ ਭਾਵੈ ਸੋ ਵਰਤੀਆ ॥੭॥
ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਦੁਬਾਰਾ ਸਾਧੂ ਅਤੇ ਉਸਦੇ ਬ੍ਰਹਮ ਸ਼ਬਦਾਂ ਦੀ ਮਹਿਮਾ ਬਾਰੇ ਬੜੀ ਦਿਆਲਤਾ ਨਾਲ ਦੱਸਦੇ ਹਨ। ਸਤਿਗੁਰੂ ਜੀ ਸਾਰੀ ਗੁਰਬਾਣੀ ਵਿਚ ਅਜਿਹੇ ਬ੍ਰਹਮ ਗਿਆਨ ਦੀ ਦੁਹਰਾਈ ਜਾਰੀ ਰੱਖਦੇ ਹਨ। ਉਸ ਦੇ ਅਜਿਹੇ ਗਿਆਨ ਨੂੰ ਬਾਰ-ਬਾਰ ਪੇਸ਼ ਕਰਨ ਦੇ ਪਿੱਛੇ ਇਕ ਬ੍ਰਹਮ ਕਾਰਨ ਹੈ, ਇਸ ਦੇ ਪਿੱਛੇ ਕਾਰਨ ਸਾਨੂੰ ਸਮਝਣ ਦਾ ਇਕ ਹੋਰ ਮੌਕਾ ਦੇਣਾ ਹੈ, ਜੇਕਰ ਅਸੀਂ ਪਿਛਲੀ ਵਾਰੀ ਗੁਆ ਦਿੱਤਾ ਹੈ। ਸਤਿਗੁਰੂ ਪਾਤਸ਼ਾਹ ਜੀ ਦੀ ਸਹਿਣਸ਼ੀਲਤਾ ਦੀ ਕੋਈ ਹੱਦ ਨਹੀਂ ਹੈ, ਉਹ ਬੇਅੰਤ ਹੈ, ਇਸ ਕਰਕੇ ਉਹ ਬੇਅੰਤ ਦਿਆਲਤਾ ਨਾਲ ਸਾਨੂੰ ਮੌਕੇ ਦੇ ਬਾਅਦ ਮੌਕਾ ਦੇ ਕੇ ਯਕੀਨੀ ਬਣਾ ਰਹੇ ਹਨ ਕਿ ਅਸੀਂ ਇਹਨਾਂ ਮੌਕਿਆਂ ਵਿਚੋਂ ਇਕ ਲੈ ਲਿਆ ਹੈ ਅਤੇ ਬ੍ਰਹਮ ਗਿਆਨ ਦੇ ਇਸ ਬੇਸ਼-ਕੀਮਤੀ ਗਹਿਣੇ ਨੂੰ ਅਸਲੀ ਜੀਵਨ ਵਿਚ ਅਮਲੀ ਰੂਪ ਵਿਚ ਲਾਗੂ ਕਰਕੇ ਧਾਰਨ ਕਰ ਲਿਆ ਹੈ।
ਕ੍ਰਿਪਾ ਕਰਕੇ ਇਸ ਨੂੰ ਸਮਝ ਲਵੋ ਕਿ ਉਹ ਮਨੁੱਖ ਜਿਹੜੇ ਸਤਿ ਵਿਚ ਲੀਨ ਹੋ ਚੁੱਕੇ ਹਨ ਅਤੇ ਸਤਿ ਬਣ ਗਏ ਹਨ ਕੇਵਲ ਸਤਿ ਕਹਿਣਗੇ ਅਤੇ ‘ਸਤਿ’ ਤੋਂ ਬਿਨਾਂ ਕੁਝ ਨਹੀਂ। ਇਹ ਇਕ ਸਾਧੂ ਦੀ ਮਹਿਮਾ ਹੈ ਕਿ ਸਾਧੂ ਜੋ ਕੁਝ ਵੀ ਕਰਦਾ ਹੈ ਉਹ ਕੇਵਲ ਸਤਿ ਹੈ। ਉਸ ਦੇ ਸਾਰੇ ਸ਼ਬਦ ਸਤਿ ਹਨ ਇਸ ਲਈ ਉਹ ਵਾਪਰਨ ਲਈ ਪੱਕੇ ਬੱਝੇ ਹੋਏ ਹਨ। ਮਹੱਤਵਪੂਰਨ ਚੀਜ਼ ਉਸ ਦੇ ਸ਼ਬਦਾਂ ਨੂੰ ਹਿਰਦੇ ਵਿਚ ਧਾਰਨ ਅਤੇ ਉਹਨਾਂ ਤੋਂ ਲਾਭ ਪ੍ਰਾਪਤ ਕਰਨ ਲਈ ਉਹਨਾਂ ਨੂੰ ਰੋਜ਼ਾਨਾ ਜ਼ਿੰਦਗੀ ਵਿਚ ਪਾਲਣ ਕਰਨਾ ਹੈ। ਸਾਧੂ ਇਕ ਅਜਿਹਾ ਮਨੁੱਖ ਹੈ ਜਿਸ ਦਾ ਹਿਰਦਾ ਪੂਰਨ ਸਚਿਆਰੀ ਰਹਿਤ ਵਿੱਚ ਹੈ ਅਤੇ ਸਤਿ ਰੂਪ ਬਣ ਗਿਆ ਹੈ ਅਤੇ ਇਸ ਗੁਣ ਦੁਆਰਾ ਉਹ ਅਕਾਲ ਪੁਰਖ ਵਿਚ ਸਮਾ ਗਿਆ ਹੈ ਅਤੇ ਉਸ ਨਾਲ ਇਕ ਹੋ ਗਿਆ ਹੈ। ਤਦ ਉਸਦੇ ਸ਼ਬਦ ਸਤਿ ਦੀ ਬੇਅੰਤ ਬ੍ਰਹਮ ਸ਼ਕਤੀ ਵਿੱਚ ਬਦਲ ਗਏ ਹਨ ਅਤੇ ਸਾਡੇ ਜੀਵਨ ਵਿਚ ਤਬਦੀਲੀ ਲਿਆਉਣ ਲਈ ਪਾਬੰਦ ਹਨ ਜੇਕਰ ਇਹਨਾਂ ਨੂੰ ਵਿਸ਼ਵਾਸ, ਭਗਤੀ ਅਤੇ ਪਿਆਰ ਨਾਲ ਪਾਲਣ ਕੀਤਾ ਜਾਵੇ।
ਸਾਧੂ ਦੇ ਸਤਿ ਬਚਨਾਂ ਵਿਚ ਅਸੀਮ ਬ੍ਰਹਮ ਸ਼ਕਤੀ ਹੈ। ਇਹ ਸ਼ਬਦ ਜਦੋਂ ਸਾਡੇ ਹਿਰਦੇ ਅੰਦਰ ਪ੍ਰਵੇਸ਼ ਕਰਦੇ ਹਨ, ਸਾਨੂੰ ‘ਸਤਿ ਜਨ’ ਬਣਾ ਦਿੰਦੇ ਹਨ। ਸਤਿ ਜਨ ਇਕ ਵਿਸ਼ਵਾਸਯੋਗ ਅਧਿਆਤਮਿਕ ਅਵਸਥਾ ਹੈ, ਇਹ ਸਾਨੂੰ ਸਤਿ ਰੂਪ ਬਣਾ ਦਿੰਦੀ ਹੈ। ਇਥੇ ਕੁਝ ਲੋਕ ਹਨ ਜਦੋਂ ਉਹ ਅਜਿਹੀ ਰੂਹ ਦੀ ਸਤਿ ਸੰਗਤ ਵਿਚ ਜਾਂਦੇ ਹਨ ਜਿਹੜੀ ਇਕ ਪੂਰਨ ਸੰਤ, ਇਕ ਪੂਰਨ ਬ੍ਰਹਮ ਗਿਆਨੀ ਹੈ, ਭਗਤੀ ਪਿਆਰ ਅਤੇ ਵਿਸ਼ਵਾਸ ਨਾਲ ਨਾਮ ਠੀਕ ਉਹਨਾਂ ਦੇ ਮਨ ਅੰਦਰ ਚਲਾ ਜਾਂਦਾ ਹੈ। ਅਜਿਹੇ ਲੋਕ ਗੁਰਪ੍ਰਸਾਦਿ ਨਾਲ ਨਿਵਾਜੇ ਜਾਂਦੇ ਹਨ।
ਲੋਕਾਂ ਦੀ ਕਿਸਮ ਜਿਹੜੇ ਇਸ ਤਰ੍ਹਾਂ ਦੀ ਬਖ਼ਸ਼ਿਸ਼ ਪ੍ਰਾਪਤ ਕਰਦੇ ਹਨ, ਬਹੁਤ ਭੋਲੇ ਲੋਕ ਹੁੰਦੇ ਹਨ, ਜਿਹੜੇ ਕੁਝ ਵੀ ਪ੍ਰਸ਼ਨ ਨਹੀਂ ਕਰਦੇ ਹਨ ਅਤੇ ਪ੍ਰਾਪਤ ਕਰ ਲੈਂਦੇ ਹਨ ਜੋ ਵੀ ਕੁਝ ਉਹ ਅਜਿਹੀ ਸਤਿ ਸੰਗਤ ਵਿਚੋਂ ਸੁਣਦੇ ਹਨ। ਉਹਨਾਂ ਕੋਲ ਕੋਈ ਵੀ ਆਪਣਾ ਗਿਆਨ ਜਾਂ ਸੰਸਾਰਿਕ ਗਿਆਨ ਨਹੀਂ ਹੁੰਦਾ ਹੈ ਕੋਈ ਭਰਮ ਜਾਂ ਭੁਲੇਖਾ ਨਹੀਂ, ਕੋਈ ਭਰਮ ਜਾਂ ਦੁਬਿਧਾ ਨਹੀਂ ਹੁੰਦੀ। ਉਹ ਕੇਵਲ ਬੇਅੰਤ ਵਿਸ਼ਵਾਸ, ਪਿਆਰ ਅਤੇ ਭਗਤੀ ਰੱਖਦਾ ਹੈ। ਸ਼ਬਦ: “ਸਤਿ ਨਿਰਤਿ ਬੂਝੈ ਜੇ ਕੋਇ” ਅਜਿਹੇ ਭੋਲੇ ਭਾਲੇ ਲੋਕਾਂ ਨੂੰ ਵਖਿਆਨ ਕਰਨ ਲਈ ਕਿਹਾ ਗਿਆ ਹੈ, ਇਕ ਸੰਤ ਧਰਤੀ ਉੱਤੇ ਜੀਵਤ ਪ੍ਰਮਾਤਮਾ ਹੈ। ਉਹ ਸਾਧ ਦੇ ਸਤਿ ਬਚਨਾਂ ਨੂੰ ਪ੍ਰਮਾਤਮਾ ਦੇ ਮੂੰਹ ਵਿਚੋਂ ਨਿਕਲੇ ਸਿੱਧੇ ਸ਼ਬਦਾਂ ਦੇ ਰੂਪ ਵਿਚ ਲੈਂਦੇ ਹਨ। ਜਦੋਂ ਅਜਿਹਾ ਹੁੰਦਾ ਹੈ ਸਤਿ ਬਚਨ ਹਿਰਦੇ ਅੰਦਰ ਜਾਣ ਲਈ ਪਾਬੰਦ ਹੁੰਦੇ ਹਨ ਤਦ ਇਥੇ ਕੋਈ ਸ਼ਕਤੀ ਨਹੀਂ ਜਿਹੜੀ ਅਜਿਹੇ ਮਨੁੱਖ ਨੂੰ ਬਦਲਣ ਤੋਂ ਰੋਕ ਸਕਦੀ ਹੈ। ਸਤਿ ਠੀਕ ਉਹਨਾਂ ਦੀ ਸੁਰਤ ਅਤੇ ਹਿਰਦੇ ਵਿਚ ਚਲਾ ਜਾਂਦਾ ਹੈ ਅਤੇ ਧੰਨ ਧੰਨ ਸਤਿਗੁਰੂ ਪੰਚਮ ਪਾਤਸ਼ਾਹ ਜੀ ਅਜਿਹੇ ਲੋਕਾਂ ਲਈ ਇਹ ਸਤਿ ਬਚਨ ਕਹਿੰਦੇ ਹਨ:
ਸਤਿ ਤੇ ਜਨ ਜਾ ਕੈ ਰਿਦੈ ਪ੍ਰਵੇਸ ॥
ਅਜਿਹੇ ਲੋਕ ‘ਸਤਿ ਜਨ’ ਬਣ ਜਾਂਦੇ ਹਨ। ਸ਼ਬਦ ‘ਸਤਿ’ ਸ਼ਬਦ ਜਨ ਨੂੰ ਜਨਮ ਦਿੰਦਾ ਹੈ। ਜਿਸਦਾ ਦਾ ਭਾਵ ਹੈ ਕਿ ਅਲੌਕਿਕ ਬ੍ਰਹਮ ਬੇਅੰਤ ਸ਼ਕਤੀ ਵਾਲਾ ਹਿਰਦਾ ਅਤੇ ਅਜਿਹੇ ਜਨ ਗੁਰਪ੍ਰਸਾਦਿ ਨਾਲ ਬਖ਼ਸ਼ਿਸ਼ ਪ੍ਰਾਪਤ ਹੁੰਦੇ ਹਨ। ਅਜਿਹੇ ਲੋਕ ਨਾਮ ਸਿਮਰਨ ਵਿਚ ਚਲੇ ਜਾਂਦੇ ਹਨ। ਨਾਮ ਦੀ ਕਮਾਈ ਕਰਦੇ ਹਨ, ਇਕ ਪੂਰਨ ਬੰਦਗੀ ਦੀ ਅਵਸਥਾ ਵਿਚ ਪਹੁੰਚ ਜਾਂਦੇ ਹਨ ਅਤੇ ਆਪਣੇ ਆਪ ਵਿਚ ਸਤਿ ਰੂਪ ਬਣ ਜਾਂਦੇ ਹਨ। ਇਸ ਦਾ ਭਾਵ ਹੈ:
ਨਾਮੁ ਜਪਤ ਤਾ ਕੀ ਗਤਿ ਹੋਇ ॥
ਅਜਿਹੇ ਲੋਕ ਜੀਵਨ ਮੁਕਤੀ ਪ੍ਰਾਪਤ ਕਰ ਲੈਂਦੇ ਹਨ ਜਿਵੇਂ ਕਿ ਪਹਿਲਾਂ ਪਿਛਲੀ ਪਉੜੀ ਵਿਚ ਵਰਣਨ ਕੀਤਾ ਗਿਆ ਹੈ ਕਿ ਹਰਿਜਨ ਪੁਰਖ ਸਤਿ ਹੈ ਅਤੇ ਜੋ ਵੀ ਕੁਝ ਉਹ ਕਰਦਾ ਹੈ ਸਤਿ ਹੈ। ਸਾਰੀ ਸਿਰਜਨਾ ਸਤਿ ਤੋਂ ਉਪਜੀ ਹੈ। ਸਤਿ ਅਲੌਕਿਕ ਬੇਅੰਤ ਬ੍ਰਹਮ ਸ਼ਕਤੀ ਹੈ ਜਿਹੜੀ ਕੇਵਲ ਕਰਤਾ ਪੁਰਖ ਹੈ। ਉਹ ਸਿਰਜਨਹਾਰ ਹੈ। ਇਸ ਬੇਅੰਤ ਅਲੌਕਿਕ ਬ੍ਰਹਮ ਸ਼ਕਤੀ ਬਾਰੇ ਪੂਰਨ ਬ੍ਰਹਮ ਗਿਆਨ ਪ੍ਰਾਪਤ ਕਰਨ ਦੀ ਕੁੰਜੀ ਹੈ। ਉਹ ਬੇਅੰਤ ਹੈ ਇਸ ਲਈ ਅਸੀਂ ਕਿਵੇਂ ਜਾਣ ਸਕਦੇ ਹਾਂ ਜਿਹੜਾ ਬੇਅੰਤ ਹੈ, ਕੇਵਲ ਕਰਤਾ-ਸਿਰਜਨਹਾਰ ਹੀ ਆਪਣੀਆਂ ਅਲੌਕਿਕ ਬ੍ਰਹਮ ਬੇਅੰਤ ਸ਼ਕਤੀਆਂ ਬਾਰੇ ਜਾਣ ਸਕਦਾ ਹੈ। ਉਹ ਹੀ ਸਿਰਜਨਹਾਰ ਹੈ, ਕੇਵਲ ਇਕ ਕਰਤਾ ਅਤੇ ਹਰ ਚੀਜ਼ ਉਸ ਦੇ ਹੁਕਮ ਅਨੁਸਾਰ ਵਾਪਰਦੀ ਹੈ।
ਬਿਸਮਨ ਬਿਸਮ ਭਏ ਬਿਸਮਾਦ ॥ ਜਿਨਿ ਬੂਝਿਆ ਤਿਸੁ ਆਇਆ ਸ੍ਵਾਦ ॥
ਪ੍ਰਭ ਕੈ ਰੰਗਿ ਰਾਚਿ ਜਨ ਰਹੇ ॥ ਗੁਰ ਕੈ ਬਚਨਿ ਪਦਾਰਥ ਲਹੇ ॥
ਓਇ ਦਾਤੇ ਦੁਖ ਕਾਟਨਹਾਰ ॥ ਜਾ ਕੈ ਸੰਗਿ ਤਰੈ ਸੰਸਾਰ ॥
ਜਨ ਕਾ ਸੇਵਕੁ ਸੋ ਵਡਭਾਗੀ ॥ ਜਨ ਕੈ ਸੰਗਿ ਏਕ ਲਿਵ ਲਾਗੀ ॥
ਗੁਨ ਗੋਬਿਦ ਕੀਰਤਨੁ ਜਨੁ ਗਾਵੈ ॥ ਗੁਰ ਪ੍ਰਸਾਦਿ ਨਾਨਕ ਫਲੁ ਪਾਵੈ ॥੮॥੧੬॥
ਧੰਨ ਧੰਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ‘ਜਨ’ ਦੀ ਮਹਿਮਾ ਬਾਰੇ ਬ੍ਰਹਮ ਗਿਆਨ ਦੇਣਾ ਲਗਾਤਾਰ ਜਾਰੀ ਰੱਖਦੇ ਹਨ। ਜਨ ਹੈ:
- ਇਕ ਸਤਿ ਰੂਹ
- ਇਕ ਪੂਰਨ ਪਦਵੀ
- ਇਕ ਪੂਰਨ ਸੰਤ
- ਇਕ ਪੂਰਨ ਬ੍ਰਹਮ ਗਿਆਨੀ
- ਇਕ ਪੂਰਨ ਖ਼ਾਲਸਾ
- ਪੂਰਨ ਜੋਤ ਪ੍ਰਕਾਸ਼ ਹਿਰਦਾ
- ਇਕ ਰੋਮ-ਰੋਮ ਨਾਮ ਸਿਮਰਨ ਦੀ ਬਖ਼ਸ਼ਿਸ਼ ਪ੍ਰਾਪਤ ਰੂਹ
- ਇਕ ਬਖ਼ਸ਼ੀ ਰੂਹ ਜਿਸ ਦੇ ਦਸਮ ਦੁਆਰ ਸਮੇਤ ਸਾਰੇ ਬੱਜਰ ਕਪਾਟ ਖੁੱਲ੍ਹੇ ਹੋਣ
- ਇਕ ਜਿਹੜਾ ਨਿਰੰਤਰ ਆਧਾਰ ਤੇ ਪੰਚ ਸ਼ਬਦ ਅਨਹਦ ਨਾਦ ਦੇ ਬ੍ਰਹਮ ਸੰਗੀਤ ਦੀ ਬਖ਼ਸ਼ਿਸ਼ ਪ੍ਰਾਪਤ ਕਰ ਚੁੱਕਾ ਹੋਵੇ
- ਇਕ ਉਹ ਜਿਸ ਨੇ ਮਾਇਆ ਨੂੰ ਹਰਾ ਦਿੱਤਾ ਹੋਵੇ ਅਤੇ ਮਾਇਆ ਉਸ ਦੀ ਸੇਵਾ ਕਰਦੀ ਹੋਵੇ
- ਇਕ ਉਹ ਰੂਹਾਂ ਜੋ ਸਦਾ ਅਤੇ ਹਮੇਸ਼ਾਂ ਲਈ ਅਕਾਲ ਪੁਰਖ ਦੀ ਉਸਤਤ ਵਿਚ ਲੀਨ ਹੋ ਗਈਆਂ ਹੋਣ
- ਇਕ ਉਹ ਜਿਸ ਦੀ ਸਾਰੀ ਦੇਹ ਅੰਮ੍ਰਿਤ ਨਾਲ ਭਰੀ ਹੋਵੇ ਅਤੇ ਉਸ ਦੀ ਦੇਹ ਵਿਚ ਨਿਰੰਤਰ ਅੰਮ੍ਰਿਤ ਦਾ ਵਹਾਅ ਹੁੰਦਾ ਹੋਵੇ
- ਇਕ ਉਹ ਜਿਹੜਾ ਅੰਮ੍ਰਿਤ ਦਾ ਦਾਤਾ ਹੈ
- ਇਕ ਉਹ ਜਿਹੜਾ ਅਕਾਲ ਪੁਰਖ ਵਿਚ ਪੂਰਨ ਰੂਪ ਵਿਚ ਸਮਾ ਗਿਆ ਹੋਵੇ
- ਇਕ ਉਹ ਜੋ ਗੁਰਪ੍ਰਸਾਦਿ ਦਾ ਦਾਤਾ ਹੈ
- ਇਕ ਉਹ ਜਿਸ ਦੀ ਸਤਸੰਗਤ ਵਿਚ ਅਸੀਂ ਸਾਰੇ ਅਧਿਆਤਮਿਕ ਸੁਪਨਿਆਂ ਨੂੰ ਸਾਕਾਰ ਕਰ ਸਕਦੇ ਹਾਂ
- ਧਰਤੀ ਉੱਤੇ ਇਕ ਜੀਵਤ ਪ੍ਰਮਾਤਮਾ ਦਾ ਰੂਪ
- ਇਕ ਉਹ ਜਿਸ ਦੀ ਸਤਸੰਗਤ ਵਿਚ ਲੋਕ ਜੀਵਨ ਮੁਕਤੀ ਪ੍ਰਾਪਤ ਕਰਦੇ ਹਨ ਅਤੇ ਉਸ ਵਰਗੇ ਬਣਦੇ ਹਨ
ਇਸ ਅਲੌਕਿਕ ਬ੍ਰਹਮ ਸ਼ਕਤੀ ਨੂੰ ਵੇਖੋ, ਜਿਸ ਦੇ ਦੁਆਰਾ ਇਕ ਜਨ ਦੀ ਸਤਸੰਗਤ ਵਿਚ ਜਾ ਕੇ ਅਤੇ ਉਸ ਦੇ ਸ਼ਬਦਾਂ ਦਾ ਪਾਲਣ ਕਰਕੇ ਅਸੀਂ ਜਨ ਬਣ ਜਾਵਾਂਗੇ। ਜਨ ਇਕ ਹੈ ਜਿਹੜਾ ਸਭ ਤੋਂ ਉੱਚੀ ਸੇਵਾ ਨਾਲ ਨਿਵਾਜਿਆ ਜਾਂਦਾ ਹੈ। ਪਰਉਪਕਾਰ ਅਤੇ ਮਹਾਂ ਪਰਉਪਕਾਰ ਗੁਰਪ੍ਰਸਾਦਿ ਦੇਣ ਅਤੇ ਜੀਵਨ ਮੁਕਤੀ ਪ੍ਰਾਪਤ ਕਰਨ ਲਈ ਸਾਨੂੰ ਗੁਰਪ੍ਰਸਾਦੀ ਖੇਡ ਵਿਚੋਂ ਦੀ ਗੁਜ਼ਰਨ ਦੀ ਕਲਾ ਦੀ ਬਖ਼ਸ਼ਿਸ਼ ਕਰਨ ਦੇ ਯੋਗ ਹੁੰਦਾ ਹੈ।
ਉਹ ਮਨੁੱਖ ਜਿਹੜੇ ਤਨ, ਮਨ, ਧਨ ਨਾਲ ਅਤੇ ਪੂਰਨ ਵਿਸ਼ਵਾਸ, ਬੇਅੰਤ ਪਿਆਰ ਅਤੇ ਸ਼ਰਧਾ ਨਾਲ ਜਨ ਨੂੰ ਸਮਰਪਿਤ ਹੋ ਜਾਂਦੇ ਹਨ ਉਹ ਸਮਾਧੀ ਵਿਚ ਚਲੇ ਜਾਂਦੇ ਹਨ। ਕੁਝ ਲੋਕ ਜਿਹੜੇ ਗੁਰੂ ਲਈ ਪੂਰਨ ਵਿਸ਼ਵਾਸ, ਭਗਤੀ ਅਤੇ ਪਿਆਰ ਦੀ ਬਖ਼ਸ਼ਿਸ਼ ਪ੍ਰਾਪਤ ਕਰਦੇ ਹਨ ਬਹੁਤ ਭਾਗਸ਼ਾਲੀ ਹੁੰਦੇ ਹਨ ਅਤੇ ਉਹ ਤਤਕਾਲ ਹੀ ਸਮਾਧੀ ਵਿਚ ਚਲੇ ਜਾਂਦੇ ਹਨ। ਸਮਾਧੀ ਦਾ ਭਾਵ ਚੌਥਾ ਖੰਡ ਹੈ ਕਰਮ ਖੰਡ। ਕਰਮ ਦਾ ਭਾਵ ਗੁਰਪ੍ਰਸਾਦਿ ਹੁੰਦਾ ਹੈ ਅਤੇ ਇਹ ਗੁਰਪ੍ਰਸਾਦਿ ਅਜਿਹੇ ਲੋਕਾਂ ਨੂੰ ਠੀਕ ਸਮਾਧੀ ਵਿਚ ਲੈ ਜਾਂਦਾ ਹੈ। ਸਾਰੇ ਪਿਛਲੇ ਖੰਡਾਂ (ਧਰਮ, ਗਿਆਨ, ਸ਼ਰਮ) ਅਜਿਹੀਆਂ ਰੂਹਾਂ ਪਾਰ ਕਰਕੇ ਅੱਗੇ ਚਲੀਆਂ ਜਾਂਦੀਆਂ ਹਨ ਜਿਹੜੀਆਂ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਪ੍ਰਾਪਤ ਕਰ ਲੈਂਦੀਆਂ ਹਨ।
ਜਦੋਂ ਗੁਰਬਾਣੀ ਤਨ, ਮਨ, ਧਨ ਫ਼ੁਰਮਾਉਂਦੀ ਹੈ ਇਸ ਦਾ ਭਾਵ ਜ਼ਰੂਰੀ ਬ੍ਰਹਮ ਨਿਯਮ ਹੈ ਕਿ ਹਰ ਚੀਜ਼ ਗੁਰੂ ਨੂੰ ਸਮਰਪਣ ਕਰ ਦੇਣਾ। ਅਜਿਹਾ ਜਨ ਯਕੀਨਨ ਗੁਰੂ ਹੈ ਅਤੇ ਅਸੀਂ ਸੱਚਮੁੱਚ ਇਕ ਜਨ ਦੀ ਸਤਸੰਗਤ ਤੋਂ ਲਾਭ ਪ੍ਰਾਪਤ ਕਰ ਸਕਦੇ ਹਾਂ। ਉਹ ਜਿਹੜੇ ਇਕ ਜਨ ਦੀ ਸਤਸੰਗਤ ਪ੍ਰਾਪਤ ਕਰਦੇ ਹਨ, ਬਹੁਤ ਭਾਗਸ਼ਾਲੀ ਹਨ। ਇਕ ਪੂਰਨ ਸੰਤ, ਇਕ ਪੂਰਨ ਬ੍ਰਹਮ ਗਿਆਨੀ ਦੀ ਸਤਸੰਗਤ ਵਿਚ ਜਾਣ ਦੀ ਪ੍ਰਾਪਤੀ ਕੇਵਲ ਸਾਡੀ ਪਿਛਲੇ ਜੀਵਨ ਦੀ ਕਰਨੀ ਕਾਰਨ ਹੁੰਦੀ ਹੈ। ਇਕ ਪੂਰਨ ਸੰਤ ਦੀ ਸਤਸੰਗਤ ਆਪਣੇ ਆਪ ਵਿਚ ਇਕ ਗੁਰਪ੍ਰਸਾਦਿ ਹੈ।
ਇਸੇ ਤਰ੍ਹਾਂ ਕਈ ਲੋਕ ਹਨ ਜਿਹੜੇ ਇਕ ਪੂਰਨ ਸੰਤ ਦੀ ਸਤਸੰਗਤ ਵਿਚ ਚਲੇ ਜਾਂਦੇ ਹਨ। ਪਰ ਅਸੀਂ ਵੇਖਾਂਗੇ ਕਿ ਉਹਨਾਂ ਵਿਚੋਂ ਬਹੁਤੇ ਉਸ ਤੋਂ ਜ਼ਿਆਦਾ ਅਧਿਆਤਮਿਕ ਲਾਭ ਪ੍ਰਾਪਤ ਨਹੀਂ ਕਰਦੇ ਹਨ। ਅਧਿਆਤਮਿਕ ਪੱਖ ਤੋਂ ਉਹਨਾਂ ਦੀ ਅਪ੍ਰਗਤੀ ਦਾ ਕਾਰਨ ਇਹ ਹੈ ਕਿ ਉਹ ਅਜਿਹੀ ਸਤਸੰਗਤ ਵਿਚ ਮੰਗਾਂ ਨਾਲ ਜਾਂਦੇ ਹਨ ਅਤੇ ਉਹ ਆਪਣੇ ਆਪ ਨੂੰ ਤਨ, ਮਨ, ਧਨ ਨਾਲ ਸਮਰਪਿਤ ਨਹੀਂ ਕਰਦੇ ਹਨ। ਉਹ ਜਨ ਨੂੰ ਆਪਣੇ ਗੁਰੂ ਦਾ ਦਰਜਾ ਨਹੀਂ ਦਿੰਦੇ ਹਨ ਅਤੇ ਜ਼ਿਆਦਾ ਤੌਰ ’ਤੇ ਅਤੇ ਬਾਹਰੀ ਰਹਿਤਾਂ ਵਿਚ ਹੀ ਰੁੱਝੇ ਰਹਿੰਦੇ ਹਨ। ਸਾਰੀ ਅਧਿਆਤਮਿਕ ਖੇਡ ਇਕ ਗੁਰਪ੍ਰਸਾਦੀ ਖੇਡ ਹੈ ਅਤੇ ਉਹ ਮਨੁੱਖ ਜਿਹੜੇ ਗੁਰਪ੍ਰਸਾਦਿ ਨਾਲ ਨਿਵਾਜੇ ਜਾਂਦੇ ਹਨ ਉਹ ਹਨ ਜਿਹੜੇ ਸੱਚਮੁੱਚ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦੀ ਇਸ ਬਹੁਤ ਹੈਰਾਨੀਜਨਕ ਖੇਡ ਨੂੰ ਮਾਣਦੇ ਹਨ।
ਜਦੋਂ ਸਾਡੇ ਸਤਿ ਸਰੋਵਰ ਨਾਮ ਨਾਲ ਪ੍ਰਕਾਸ਼ਮਾਨ ਹੋ ਜਾਂਦੇ ਹਨ ਅਤੇ ਜਦੋਂ ਅਸੀਂ ਪੂਰਨ ਬ੍ਰਹਮ ਗਿਆਨ ਦੀ ਬਖ਼ਸ਼ਿਸ਼ ਪ੍ਰਾਪਤ ਕਰਦੇ ਹਾਂ ਕੇਵਲ ਤਦ ਨਿਰੰਕਾਰ ਬੇਅੰਤ ਅਕਾਲ ਪੁਰਖ ਮਾਇਆ ਦੇ ਤਿੰਨਾਂ ਰੂਪਾਂ ਤੋਂ ਪਰ੍ਹੇ ਹੈ ਉਸਦੇ ਦਰਸ਼ਨਾਂ ਨਾਲ ਨਿਵਾਜੇ ਜਾਂਦੇ ਹਾਂ। ਅਤੇ ਇਹ ਸਭ ਇਕ ਗੁਰਪ੍ਰਸਾਦਿ ਹੈ। ਪੂਰਨ ਸੰਤ ਦੀ ਸੰਗਤ, ਪੂਰਨ ਬ੍ਰਹਮ ਗਿਆਨੀ ਦੀ ਸੰਗਤ, ਸਤਿਗੁਰੂ ਦੀ ਸੰਗਤ, ਜਨ ਦੀ ਸੰਗਤ ਇਕ ਗੁਰਪ੍ਰਸਾਦਿ ਹੈ ਅਤੇ ਸੱਚਮੁੱਚ ਸਾਡੀ ਅਧਿਆਤਮਿਕ ਜੀਵਨ ਵਿਚ ਅਦਭੁਤ ਕੰਮ ਕਰ ਸਕਦੀ ਹੈ। ਅਜਿਹੀਆਂ ਰੂਹਾਂ ਨੂੰ ਪੂਰਨ ਸਮਰਪਣ ਸਫਲਤਾ ਦੀ ਕੁੰਜੀ ਹੈ।
ਸਤਿਨਾਮ ਅਕਾਲ ਪੁਰਖ ਦਾ ਨਾਂ ਹੈ ਅਤੇ ਸਤਿਨਾਮ ਦਾ ਸਿਮਰਨ ਕਰਨ ਤੇ ਧਿਆਨ ਕਰਨ ਨਾਲ ਅਸੀਂ ਜੀਵਨ ਸ਼ਕਤੀ ਦੇ ਰਸਤੇ ’ਤੇ ਅੱਗੇ ਵਧਦੇ ਹਾਂ। ਜੀਵਨ ਮੁਕਤੀ ਮਾਇਆ ਵਲੋਂ ਮੁਕਤੀ ਤੋਂ ਸਿਵਾ ਕੁਝ ਨਹੀਂ, ਮਾਇਆ ਉੱਤੇ ਜਿੱਤ ਹੈ। ਸਤਿ ਸ਼ਬਦ ਇਕ ਬੇਅੰਤ ਬ੍ਰਹਮ ਸ਼ਕਤੀ ਹੈ। ਇਹ ਗੁਰੂ ਹੈ, ਨਾਮ ਸਿਮਰਨ ਹੈ ਅਤੇ ਅਕਾਲ ਪੁਰਖ ਦਾ ਨਿਰਗੁਣ ਸਰੂਪ, ਸਤਿ ਨਾਮ ’ਤੇ ਧਿਆਨ ਧਰ ਕੇ ਅਸੀਂ ਸਤਿ ਸਰੂਪ ਬਣ ਸਕਦੇ ਹਾਂ ਅਤੇ ਆਪਣੇ ਅਧਿਆਤਮਿਕ ਨਿਸ਼ਾਨਿਆਂ ਨੂੰ ਸਮਝ ਸਕਦੇ ਹਾਂ। ਇਹ ਇਕ ਗੁਰਪ੍ਰਸਾਦਿ ਹੈ ਅਤੇ ਇਕ ਪੂਰਨ ਸੰਤ, ਇਕ ਪੂਰਨ ਬ੍ਰਹਮ ਗਿਆਨੀ ਦੇ ਕੋਲੋਂ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਇਕ ਸਤਿਗੁਰ ਇਕ ਜਨ ਇਕ ਪੂਰਨ ਖ਼ਾਲਸਾ ਕੋਲ ਸਾਡੇ ਮਨ ਅਤੇ ਹਿਰਦੇ ਵਿਚ ਇਸ ਬੇਅੰਤ ਅਮੁੱਲ ਰਤਨ ਨੂੰ ਦੇਣ ਦੀ ਬ੍ਰਹਮ ਸ਼ਕਤੀ ਹੈ।
ਸਤਿ ਦੀ ਕਰਨੀ ਸਭ ਤੋਂ ਉੱਚੀ ਕਰਨੀ ਹੈ ਅਤੇ ਸਾਨੂੰ ਸਾਰਿਆਂ ਨੂੰ ਇਹ ਸਫਲਤਾ ਦੇ ਰਸਤੇ ’ਤੇ ਮੋੜਦੀ ਹੈ। ਇਹ ਸਾਰੀ ਸਿਰਜਨਾ ਸਤਿ ਦੁਆਰਾ ਸੰਚਾਲਿਤ ਕੀਤੀ ਜਾਂਦੀ ਹੈ। ਸਤਿ ਸਭ ਤੋਂ ਉੱਚੀ ਬ੍ਰਹਮ ਬੇਅੰਤ ਸ਼ਕਤੀ ਹੈ ਜੋ ਵਖਿਆਨ ਤੋਂ ਪਰ੍ਹੇ ਹੈ।