ਅਨੰਦੁ ਸਾਹਿਬ
ਧੰਨ ਧੰਨ ਸਤਿ ਪਾਰਬ੍ਰਹਮ ਪਰਮੇਸ਼ਰ ਸਤਿਗੁਰ ਸੱਚੇ ਪਾਤਿਸ਼ਾਹ ਜੀ ਦੀ ਬੇਅੰਤ ਅਨੰਤ ਅਪਾਰ ਗੁਰਕਿਰਪਾ ਅਤੇ ਗੁਰਪ੍ਰਸਾਦਿ ਦਾ ਸਦਕਾ ਦਾਸ (ਦਾਸਨ ਦਾਸ) ਨੂੰ ਦਰਗਾਹੀ ਹੁਕਮ ਦੀ ਬਖਸ਼ਿਸ਼ ਹੋਈ ਹੈ ਕਿ ਧੰਨ ਧੰਨ ਸਤਿਗੁਰ ਅਵਤਾਰ ਅਮਰਦਾਸ ਜੀ ਦੀ ਉਚਾਰਨ ਕੀਤੀ ਇਸ ਪਵਿੱਤਰ ਦਰਗਾਹੀ ਬਾਣੀ “ਸ੍ਰੀ ਅਨੰਦ ਸਾਹਿਬ” ਦੇ ਪਰਮ ਸ਼ਕਤੀਸ਼ਾਲੀ ਦਰਗਾਹੀ ਬਚਨਾਂ ਦੁਆਰਾ ਸਤਿ ਪਾਰ ਬ੍ਰਹਮ ਪਰਮੇਸ਼ਰ ਦੀ ਬੰਦਗੀ ਵਿਚ ਲੀਨ ਹੋਏ, ਹੋ ਰਹੇ ਅਤੇ ਲੀਨ ਹੋਣ ਦੇ ਚਾਹਵਾਨ ਜਿਗਿਆਸੂਆਂ ਦੀ ਸੇਵਾ ਲਈ ਅਤੇ ਘੋਰ ਕਲਜੁਗ ਦੇ ਇਸ ਸਮੇਂ ਅੰਦਰ ਮਾਇਆ ਦੇ ਵਿਨਾਸ਼ਕਾਰੀ ਜਾਲ ਵਿਚ ਗਰਕ ਹੋ ਰਹੀ ਸਮੁੱਚੀ ਮਾਨਵ ਜਾਤੀ ਦੇ ਹਿਰਦੇ ਵਿਚ ਇਸ ਪਰਮ ਜੋਤ ਪੂਰਨ ਪ੍ਰਕਾਸ਼ ਦੇ ਇਲਾਹੀ ਸੋਮੇ, ਮਾਨਸਰੋਵਰ ਦੀ ਇਕ ਝਲਕ ਪੇਸ਼ ਕਰਨ ਦੀ ਸੇਵਾ ਕੀਤੀ ਜਾਏ। ਇਸ ਦਰਗਾਹੀ ਹੁਕਮ ਦੀ ਬਖਸ਼ਿਸ਼, ਪੂਰਨ ਦਰਗਾਹੀ ਹੁਕਮ ਵਿਚ ਲਿਖੀ ਗਈ ਸ੍ਰੀ ਸੁਖਮਨੀ ਸਾਹਬਿ ਅਤੇ ਸ੍ਰੀ ਜਪੁ ਜੀ ਸਾਹਿਬ ਦੀ ਗੁਰਪ੍ਰਸਾਦੀ ਕਥਾ ਤੋਂ ਉਪਰੰਤ ਧੰਨ ਧੰਨ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਬੇਅੰਤ ਅਨੰਤ ਗੁਰਕਿਰਪਾ ਅਤੇ ਗੁਰਪ੍ਰਸਾਦਿ ਦਾ ਸਦਕਾ ਹੋਈ ਹੈ।
ਦਾਸ ਦੀ ਇਤਨੀ ਜੁੱਰਤ ਨਹੀਂ ਕਿ ਉਹ ਸਤਿ ਸੰਗਤ ਨੂੰ ਮਾਨਸਰੋਵਰ ਦੀ ਝਲਕ ਦਰਸਾਉਣ ਦਾ ਦਾਵਾ ਕਰ ਸਕੇ ਜਾਂ ਗੁਰਬਾਣੀ ਦੇ ਇਸ ਮਹਾਨ ਇਲਾਹੀ ਕੋਸ਼ ਦੀ ਕਥਾ ਕਰ ਸਕੇ। ਇਹ ਸਭ ਦਾਤਾ ਕਰਤਾ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਬੇਅੰਤ ਅਨੰਤ ਗੁਰਪ੍ਰਸਾਦੀ ਗੁਰਕਿਰਪਾ ਅਤੇ ਮਿਹਰਾਮਤ ਹੈ, ਜਿਸ ਇਲਾਹੀ ਪਰਮ ਸ਼ਕਤੀ ਦਾ ਸਦਕਾ ਇਸ ਸੇਵਾ ਦਾ ਆਰੰਭ ਕੀਤਾ ਜਾ ਰਿਹਾ ਹੈ। ਕੇਵਲ ਅਤੇ ਕੇਵਲ ਸਤਿ ਪਾਰਬ੍ਰਹਮ ਦੀ ਪਰਮ ਸ਼ਕਤੀ ਹੀ ਹੈ ਜੋ ਨਿਰਗੁਣ ਸਰੂਪ ਵਿਚ ਮਨੁੱਖਾ ਦੇਹੀ (ਸਰਗੁਣ) ਵਿਚ ਵਾਸ ਕਰ ਰਹੀ ਹੈ ਅਤੇ ਇਹ ਇਲਾਹੀ ਪਰਮ ਸ਼ਕਤੀ ਆਪਣੇ ਬਣਾਏ ਦਰਗਾਹੀ ਵਿਧਾਨ ਅਨੁਸਾਰ ਹੀ ਸਭ ਕੁਝ ਕਰ ਰਹੀ ਹੈ ਅਤੇ ਵਰਤਾ ਰਹੀ ਹੈ। ਨਿਰਗੁਣ ਸਰੂਪ (ਜੋ ਕਿ ਇਨਸਾਨੀ ਪੰਜ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ) ਵਿਚ ਮੌਜੂਦ ਇਸ ਪਰਮ ਸ਼ਕਤੀ ਤੋਂ ਬਿਨਾਂ ਮਨੁੱਖਾ ਦੇਹੀ ਦਾ ਕੋਈ ਵਜੂਦ ਨਹੀਂ ਹੈ। ਇਸ ਗੁਰਪ੍ਰਸਾਦੀ ਕਥਾ ਦੀ ਰਚਨਾ ਵੀ ਇਹ ਨਿਰਗੁਣ ਸਰੂਪ ਦੀ ਇਲਾਹੀ ਪਰਮ ਸ਼ਕਤੀ ਹੀ ਕਰ ਰਹੀ ਹੈ।
ਇਸ ਲਈ ਦਾਸ ਦੀ ਸਤਿਗੁਰ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਪਾਵਨ ਚਰਨਾ ਤੇ ਇਹ ਸਨਿਮਰ ਅਰਦਾਸ, ਜੋਦੜੀ ਅਤੇ ਬੇਨਤੀ ਹੈ ਕਿ ਆਪਣਾ ਹੁਕਮ ਆਪ ਮਨਾਓ, ਆਪਣੀ ਸੇਵਾ ਆਪ ਲਵੋ, ਆਪਣੀ ਮਹਿਮਾ ਆਪ ਪ੍ਰਗਟ ਕਰੋ, ਆਪਣੀ ਬੰਦਗੀ ਵਿਚ ਲੀਨ ਹੋ ਰਹੇ ਜਿਗਿਆਸੂਆਂ ਦੀ ਆਪ ਸਹਾਇਤਾ ਕਰੋ, ਸਮੁੱਚੀ ਮਾਨਸ ਜਾਤਿ ਨੂੰ ਮਾਇਆ ਦੇ ਇਸ ਵਿਨਾਸ਼ਕਾਰੀ ਦਲਦਲ ਵਿਚੋਂ ਕੱਢਣ ਲਈ ਇਸ ਪੂਰਨ ਸਤਿ ਦੀ ਸੇਵਾ ਆਪ ਲਵੋ ਜੀ। ਇਸ ਲਈ ਦਾਸ ਦੀ ਨਿਰੰਕਾਰ ਰੂਪ ਵਿਚ ਧਰਤੀ ਉੱਪਰ ਪ੍ਰਗਟ ਹੋਏ ਸਾਰੇ ਸਤਿਗੁਰੂ ਸਾਹਿਬਾਨ (ਦੱਸ ਪਾਤਿਸ਼ਾਹਿਆਂ) ਦੇ ਪਾਵਨ ਚਰਨਾਂ ਉੱਪਰ ਸਨਿਮਰ ਅਰਦਾਸ, ਜੋਦੜੀ ਅਤੇ ਬੇਨਤੀ ਹੈ ਕਿ ਆਪਣੀ ਬੇਅੰਤ ਅਨੰਤ ਮਿਹਰ ਨਾਲ ਭਰਪੂਰ ਆਪਣਾ ਹੱਥ ਦਾਸ ਦੇ ਸਿਰ ਉੱਪਰ ਰੱਖ ਆਪਣਾ ਹੁਕਮ ਆਪ ਮਨਾਓ, ਆਪਣੀ ਸੇਵਾ ਆਪ ਲਵੋ, ਸਤਿ ਪਾਰਬ੍ਰਹਮ ਪਰਮੇਸ਼ਰ ਦੀ ਮਹਿਮਾ ਆਪ ਪ੍ਰਗਟ ਕਰੋ, ਸਤਿ ਪਾਰਬ੍ਰਹਮ ਪਰਮੇਸ਼ਰ ਦੀ ਬੰਦਗੀ ਵਿਚ ਲੀਨ ਹੋ ਰਹੇ ਜਿਗਿਆਸੂਆਂ ਦੀ ਆਪ ਸਹਾਇਤਾ ਕਰੋ, ਸਤਿ ਪਾਰਬ੍ਰਹਮ ਪਰਮੇਸ਼ਰ ਦੀ ਬੰਦਗੀ ਵਿਚ ਲੀਨ ਹੋ ਰਹੇ ਜਿਗਿਆਸੂਆਂ ਦਾ ਆਪ ਮਾਰਗ ਦਰਸ਼ਨ ਕਰੋ, ਸਮੁੱਚੀ ਮਾਨਸ ਜਾਤਿ ਨੂੰ ਮਾਇਆ ਦੇ ਇਸ ਵਿਨਾਸ਼ਕਾਰੀ ਦਲਦਲ ਵਿਚੋਂ ਕੱਢਣ ਲਈ ਇਸ ਪੂਰਨ ਸਤਿ ਦੀ ਸੇਵਾ ਆਪ ਲਵੋ ਜੀ। ਇਸ ਲਈ ਦਾਸ ਦੀ ਨਿਰੰਕਾਰ ਰੂਪ ਵਿਚ ਧਰਤੀ ਉੱਪਰ ਪ੍ਰਗਟ ਹੋਏ ਸਾਰੀ ਸ੍ਰਿਸ਼ਟੀ ਦੇ ਸਾਰੇ ਅਵਤਾਰਾਂ, ਸਤਿਗੁਰੂਆਂ, ਸੰਤਾਂ, ਭਗਤਾਂ, ਬ੍ਰਹਮ ਗਿਆਨੀਆਂ, ਪੀਰਾਂ, ਪੈਗੰਬਰਾਂ ਅਤੇ ਗੁਰਮੁਖਾਂ ਦੇ ਪਾਵਨ ਚਰਨਾਂ ਉੱਪਰ ਸਨਿਮਰ ਅਰਦਾਸ, ਜੋਦੜੀ ਅਤੇ ਬੇਨਤੀ ਹੈ ਕਿ ਆਪਣੀ ਬੇਅੰਤ ਅਨੰਤ ਮਿਹਰ ਨਾਲ ਭਰਪੂਰ ਆਪਣਾ ਹੱਥ ਦਾਸ ਦੇ ਸਿਰ ਉੱਪਰ ਰੱਖ ਕੇ ਇਸ ਇਲਾਹੀ ਦਰਗਾਹੀ ਹੁਕਮ ਨੂੰ ਮਨਾਉਣ ਵਿਚ ਅਤੇ ਇਸ ਪੂਰਨ ਸਤਿ ਨੂੰ ਵਰਤਾਉਣ ਵਿਚ ਦਾਸ ਦੀ ਸਹਾਇਤਾ ਆਪ ਕਰੋ ਜੀ।
ਇਹ ਦਾਸ ਦਾ ਅਤੇ ਸਤਿਨਾਮੁ ਸਤਿ ਸੰਗਤ ਦਾ ਪ੍ਰਤੱਖ ਅਨੁਭਵ ਹੈ ਕਿ ਜਦ ਅਸੀਂ ਪੂਰਨ ਸਤਿ ਦੀ ਸੇਵਾ ਕਰਦੇ ਹਾਂ ਤਾਂ, ਜਦ ਅਸੀਂ ਗੁਰਪ੍ਰਸਾਦਿ ਦੀ ਪ੍ਰਾਪਤੀ ਕਰਦੇ ਹਾਂ ਅਤੇ ਸਮਾਧੀ ਅਤੇ ਸੁੰਨ ਸਮਾਧੀ ਵਿਚ ਲੀਨ ਹੋ ਕੇ ਸਤਿਨਾਮੁ ਦੇ ਸਿਮਰਨ ਵਿਚ ਡੁੱਬ ਜਾਂਦੇ ਹਾਂ ਤਾਂ ਇਹ ਮਹਾਨ ਰੂਹਾਂ ਜੋ ਸਮੇਂ-ਸਮੇਂ ਸਿਰ ਧਰਤੀ ਉੱਪਰ ਪ੍ਰਗਟ ਹੋਇਆਂ ਹਨ ਅਤੇ ਜਿਨ੍ਹਾਂ ਦੀ ਬੇਅੰਤ ਮਹਿਮਾ ਇਸ ਧਰਤੀ ਉੱਪਰ ਪ੍ਰਗਟ ਹੋਈ ਹੈ, ਇਹ ਸਤਿਗੁਰੂ, ਅਵਤਾਰ, ਬ੍ਰਹਮ ਗਿਆਨੀ, ਸੰਤ, ਭਗਤ, ਪੀਰ ਅਤੇ ਪੈਗੰਬਰ ਸਾਨੂੰ ਦਰਸ਼ਨ ਦੇ ਕੇ ਇਹ ਪ੍ਰਮਾਣਿਤ ਕਰਦੇ ਹਨ ਕਿ ਅਸੀਂ ਸਹੀ ਮਾਰਗ ਉੱਪਰ ਚਲ ਰਹੇ ਹਾਂ ਅਤੇ ਐਸਾ ਕਰਨ ਵਿਚ ਸਾਡੀ ਸਹਾਇਤਾ ਕਰਦੇ ਹਨ। ਸਤਿਨਾਮੁ ਦੇ ਗੁਰਪ੍ਰਸਾਦਿ ਦੇ ਸਿਮਰਨ ਕਰਨ ਵਾਲੇ ਸਤਿਸੰਗੀਆਂ ਨੂੰ ਪਿਛਲੇ ਜਨਮਾਂ ਵਿਚ ਕੀਤੀ ਗਈ ਬੰਦਗੀ ਅਤੇ ਇਸ ਜਨਮ ਵਿਚ ਚਲ ਰਹੀ ਬੰਦਗੀ ਅਨੁਸਾਰ ਗੁਰਕਿਰਪਾ ਅਤੇ ਗੁਰਪ੍ਰਸਾਦਿ ਨਾਲ ਗੁਰੂ ਨਾਨਕ ਪਾਤਿਸ਼ਾਹ ਜੀ ਦੇ, ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਜੀ ਦੇ, ਸਾਹਿਬਜ਼ਾਦਿਆਂ ਦੇ, ਗੁਰੂ ਮਾਤਾਵਾਂ ਦੇ, ਸਤਿਗੁਰੂ ਪਾਤਿਸ਼ਾਹੀਆਂ ਦੇ, ਮਹਾਤਮਾ ਬੁੱਧ ਜੀ ਦੇ, ਜੀਸਸ ਕਰਾਈਸਟ ਜੀ ਦੇ, ਮੁਹੰਮਦ ਸਹਿਬ ਜੀ ਦੇ, ਸੰਤ ਕਬੀਰ ਸਾਹਿਬ ਜੀ ਦੇ, ਸੰਤ ਬਾਬਾ ਨੰਦ ਸਿੰਘ ਜੀ ਦੇ, ਸੰਤ ਬਾਬਾ ਈਸ਼ਰ ਸਿੰਘ ਜੀ ਦੇ, ਅਤੇ ਹੋਰ ਸਾਰੇ ਸੰਤਾਂ ਭਗਤਾਂ ਦੇ ਦਰਸ਼ਨ ਹੁੰਦੇ ਹਨ। ਜੋ ਪੂਰਨ ਸੰਤ ਸੰਗਤ ਵਿਚ ਪੂਰਨ ਸਤਿ ਵਰਤਾਂਦੇ ਹਨ ਉਨ੍ਹਾਂ ਦੀ ਸੰਗਤ ਵਿਚ ਸਤਿਨਾਮੁ ਧਿਆਵਣ ਵਾਲੀਆਂ ਸੰਗਤਾਂ ਨੂੰ ਉਹ ਸਾਰੇ ਅਨੁਭਵ ਹੁੰਦੇ ਹਨ ਜੋ ਗੁਰਬਾਣੀ ਵਿਚ ਸਤਿਗੁਰੂ ਸਾਹਿਬਾਨ ਨੇ ਪ੍ਰਗਟ ਕੀਤੇ ਹਨ। ਜੋ ਪੂਰਨ ਸੰਤ ਸੰਗਤ ਵਿਚ ਪੂਰਨ ਸਤਿ ਵਰਤਾਂਦੇ ਹਨ ਉਨ੍ਹਾਂ ਦੀ ਸਤਿਨਾਮੁ ਸੰਗਤ ਵਿਚ ਸ੍ਰਿਸ਼ਟੀ ਦੇ ਸਾਰੇ ਅਵਤਾਰ, ਸਤਿਗੁਰੂ, ਬ੍ਰਹਮ ਗਿਆਨੀ, ਸੰਤ, ਭਗਤ, ਪੀਰ ਅਤੇ ਪੈਗੰਬਰ ਹਾਜ਼ਰ-ਨਾਜ਼ਰ ਰਹਿੰਦੇ ਹਨ ਅਤੇ ਸੰਗਤਾਂ ਉੱਪਰ ਬੇਅੰਤ ਕਿਰਪਾ ਦੀ ਬਰਖਾ ਕਰਦੇ ਹਨ। ਜੋ ਪੂਰਨ ਸੰਤ ਸੰਗਤ ਵਿਚ ਪੂਰਨ ਸਤਿ ਵਰਤਾਂਦੇ ਹਨ ਉਨ੍ਹਾਂ ਦੀ ਸਤਿਨਾਮੁ ਸੰਗਤ ਵਿਚ ਧਰਤੀ ਉੱਪਰ ਦਰਗਾਹ ਪ੍ਰਤੱਖ ਪ੍ਰਗਟ ਹੁੰਦੀ ਹੈ। ਜੋ ਪੂਰਨ ਸੰਤ ਸੰਗਤ ਵਿਚ ਪੂਰਨ ਸਤਿ ਵਰਤਾਂਦੇ ਹਨ ਉਨ੍ਹਾਂ ਦੀ ਸਤਿਨਾਮੁ ਸੰਗਤ ਵਿਚ ਸਦਾ ਸੁਹਾਗਣਾਂ ਅਤੇ ਸੁਹਾਗਣਾਂ ਦੀ ਮਹਿਮਾ ਪ੍ਰਤੱਖ ਪ੍ਰਗਟ ਹੁੰਦੀ ਹੈ। ਜੋ ਪੂਰਨ ਸੰਤ ਸੰਗਤ ਵਿਚ ਪੂਰਨ ਸਤਿ ਵਰਤਾਂਦੇ ਹਨ ਉਨ੍ਹਾਂ ਦੀ ਸਤਿਨਾਮੁ ਸੰਗਤ ਵਿਚ ਸਾਰੀ ਦਰਗਾਹ ਵਿਚ ਬੈਠੇ ਹੋਏ ਅਵਤਾਰ, ਸਤਿਗੁਰੂ, ਬ੍ਰਹਮ ਗਿਆਨੀ, ਸੰਤ, ਭਗਤ, ਪੀਰ ਅਤੇ ਪੈਗੰਬਰ ਅਤੇ ਜੀਵਨ ਮੁਕਤ ਹੋਈਆਂ ਸਾਰੀਆਂ ਰੂਹਾਂ ਆ ਕੇ ਬੈਠ ਜਾਂਦੀਆਂ ਹਨ ਅਤੇ ਸਤਿਨਾਮੁ ਸਿਮਰਨ ਕਰਦੀਆਂ ਹਨ। ਜੋ ਪੂਰਨ ਸੰਤ ਸੰਗਤ ਵਿਚ ਪੂਰਨ ਸਤਿ ਵਰਤਾਂਦੇ ਹਨ ਉਨ੍ਹਾਂ ਦੀ ਸਤਿਨਾਮੁ ਸੰਗਤ ਵਿਚ ਸੁਹਾਗਣਾਂ ਅਤੇ ਸਦਾ ਸੁਹਾਗਣਾਂ ਪੂਰਨ ਖੇੜੇ ਵਿਚ ਪ੍ਰਗਟ ਹੁੰਦੀਆਂ ਹਨ। ਜੋ ਪੂਰਨ ਸੰਤ ਸੰਗਤ ਵਿਚ ਪੂਰਨ ਸਤਿ ਵਰਤਾਂਦੇ ਹਨ ਉਨ੍ਹਾਂ ਦੀ ਸਤਿਨਾਮੁ ਸੰਗਤ ਵਿਚ ਸੰਗਤਾਂ ਪੂਰਨ ਬੈਰਾਗ ਵਿਚ ਪ੍ਰਗਟ ਹੁੰਦੀਆਂ ਹਨ। ਜੋ ਪੂਰਨ ਸੰਤ ਸੰਗਤ ਵਿਚ ਪੂਰਨ ਸਤਿ ਵਰਤਾਂਦੇ ਹਨ ਉਨ੍ਹਾਂ ਦੀ ਸਤਿਨਾਮੁ ਸੰਗਤ ਵਿਚ ਜੋ ਵੀ ਪ੍ਰਾਣੀ ਆਉਂਦਾ ਹੈ ਉਸਦਾ ਮਨ ਸ਼ਾਂਤ ਹੋ ਜਾਂਦਾ ਹੈ ਕਿਉਂਕਿ ਐਸੇ ਪੂਰਨ ਮਹਾਪੁਰਖਾਂ ਦੇ ਛਤਰ ਹੇਠ ਮਾਇਆ ਫੜਕ ਨਹੀਂ ਸਕਦੀ। ਜੋ ਪੂਰਨ ਸੰਤ ਸੰਗਤ ਵਿਚ ਪੂਰਨ ਸਤਿ ਵਰਤਾਂਦੇ ਹਨ ਉਨ੍ਹਾਂ ਦੀ ਸਤਿਨਾਮੁ ਸੰਗਤ ਵਿਚ ਮਾਨਸਰੋਵਰ ਧਰਤੀ ਉੱਪਰ ਪ੍ਰਗਟ ਹੋ ਜਾਂਦਾ ਹੈ ਅਤੇ ਸੰਗਤਾਂ ਇਸ ਮਾਨਸਰੋਵਰ ਵਿਚ ਅੰਮ੍ਰਿਤ ਇਸ਼ਨਾਨ ਕਰਦੀਆਂ ਹਨ ਅਤੇ ਤ੍ਰਿਪਤ ਹੋ ਜਾਂਦੀਆਂ ਹਨ। ਜੋ ਪੂਰਨ ਸੰਤ ਸੰਗਤ ਵਿਚ ਪੂਰਨ ਸਤਿ ਵਰਤਾਂਦੇ ਹਨ ਉਨ੍ਹਾਂ ਦੀ ਸਤਿਨਾਮੁ ਸੰਗਤ ਵਿਚ ਸੁਹਾਗਣਾਂ ਅਤੇ ਸਦਾ ਸੁਹਾਗਣਾਂ ਦਾ ਜਨਮ ਹੁੰਦਾ ਹੈ। ਜੋ ਪੂਰਨ ਸੰਤ ਸੰਗਤ ਵਿਚ ਪੂਰਨ ਸਤਿ ਵਰਤਾਂਦੇ ਹਨ ਉਨ੍ਹਾਂ ਦੀ ਸਤਿਨਾਮੁ ਸੰਗਤ ਵਿਚ ਸੰਗਤਾਂ ਨੂੰ ਨਾਮੁ, ਨਾਮ ਸਿਮਰਨ, ਨਾਮੁ ਦੀ ਕਮਾਈ, ਪੂਰਨ ਬੰਦਗੀ ਅਤੇ ਪਰਉਪਕਾਰ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ।
ਜੋ ਪੂਰਨ ਸੰਤ ਸੰਗਤ ਵਿਚ ਪੂਰਨ ਸਤਿ ਵਰਤਾਂਦੇ ਹਨ ਉਨ੍ਹਾਂ ਦੀ ਸਤਿਨਾਮੁ ਸੰਗਤ ਵਿਚ ਜਪੁ ਜੀ ਸਾਹਿਬ, ਸੁਖਮਨੀ ਸਾਹਿਬ, ਅਨੰਦੁ ਸਾਹਿਬ ਅਤੇ ਸਾਰੀ ਗੁਰਬਾਣੀ ਦੀ ਮਹਿਮਾ ਪ੍ਰਤੱਖ ਪ੍ਰਗਟ ਹੁੰਦੀ ਹੈ। ਐਸੀ ਦਰਗਾਹੀ ਇਲਾਹੀ ਸਤਿਨਾਮੁ ਸੰਗਤ ਵਿਚ ਅਨੰਦੁ ਸਾਹਿਬ ਦੀ ਬਾਣੀ ਵਿਚ ਪ੍ਰਗਟ ਕੀਤਾ ਗਿਆ ਅਨੰਦੁ ਪ੍ਰਤੱਖ ਪ੍ਰਗਟ ਹੁੰਦਾ ਹੈ। ਇਸ ਲਈ ਐਸਾ ਮਤ ਸੋਚੋ ਅਤੇ ਜਾਣੋ ਕਿ ਗੁਰਬਾਣੀ ਕੇਵਲ ਇਕ ਲਿਖਤ ਹੀ ਹੈ ਜਾਂ ਬਚਨ ਜਾਂ ਸ਼ਬਦ ਹੀ ਹੈ। ਇਸ ਪਰਮ ਸਤਿ ਤੱਤ ਨੂੰ ਜਾਣਨਾ, ਸਮਝਣਾ ਅਤੇ ਮੰਨਣਾ ਅਤਿ ਜ਼ਰੂਰੀ ਹੈ ਕਿ ਜਦ ਅਸੀਂ ਗੁਰਬਾਣੀ ਦੀ ਕਮਾਈ ਕਰਦੇ ਹਾਂ ਤਾਂ ਜੋ ਜੋ ਗੁਰਬਾਣੀ ਵਿਚ ਲਿਖਿਆ ਹੈ, ਜੋ ਸ਼ਬਦ ਵਿਚ ਮੌਜੂਦ ਪਰਮ ਸਤਿ ਤੱਤ ਹੈ ਉਹ ਸਤਿਨਾਮੁ ਸੰਗਤ ਵਿਚ ਪ੍ਰਤੱਖ ਪ੍ਰਗਟ ਹੁੰਦਾ ਹੈ। ਇਸ ਪਰਮ ਸਤਿ ਤੱਤ ਨੂੰ ਜਾਣਨਾ, ਸਮਝਣਾ ਅਤੇ ਮੰਨਣਾ ਅਤਿ ਜ਼ਰੂਰੀ ਹੈ ਕਿ ਜਦ ਅਸੀਂ ਗੁਰ ਸ਼ਬਦ (ਗੁਰਬਾਣੀ) ਦੀ ਆਪਣੇ ਜੀਵਨ ਵਿਚ ਕਮਾਈ ਕਰਦੇ ਹਾਂ ਤੇ ਉਸ ਸ਼ਬਦ ਵਿਚ ਮੌਜੂਦ ਜੋ ਸਤਿ ਤੱਤ ਹੈ ਉਹ ਸਤਿਨਾਮੁ ਸੰਗਤ ਵਿਚ ਪ੍ਰਤੱਖ ਪ੍ਰਗਟ ਹੁੰਦਾ ਹੈ।
ਸਤਿਗੁਰ ਅਵਤਾਰ ਧੰਨ ਧੰਨ ਪ੍ਰਗਟਿਓ ਜੋਤ ਅਮਰ ਦਾਸ ਜੀ ਨੇ ਬੇਅੰਤ ਅਪਾਰ ਗੁਰਕਿਰਪਾ ਅਤੇ ਗੁਰਪ੍ਰਸਾਦਿ ਨਾਲ ਇਸ ਪਰਮ ਸ਼ਕਤੀਸ਼ਾਲੀ ਅਨੰਦੁ ਸਾਹਿਬ ਦੀ ਬਾਣੀ ਇਸ ਧਰਤੀ ਉੱਪਰ ਪ੍ਰਗਟ ਕੀਤੀ ਹੈ। ਇਸ ਪਰਮ ਸ਼ਕਤੀਸ਼ਾਲੀ ਬਾਣੀ ਦਾ ਆਧਾਰ ਧੰਨ ਧੰਨ ਸਤਿਗੁਰ ਅਵਤਾਰ ਅਮਰ ਦਾਸ ਜੀ ਦੀ ਆਪਣੀ ਬੇਅੰਤ ਕਮਾਈ ਅਤੇ ਪੂਰਨ ਸਤਿ ਦੀ ਬੇਅੰਤ ਸੇਵਾ ਹੈ। ਇਹ ਬਾਣੀ ਸਤਿਗੁਰੂ ਪਾਤਿਸ਼ਾਹ ਜੀ ਦਾ ਆਪਣਾ ਜਾਤੀ ਅਨੁਭਵ ਹੈ। ਗੁਰਬਾਣੀ ਪੜ੍ਹਣ ਅਤੇ ਸੁਣਨ ਵਾਲੇ ਮਨੁੱਖਾਂ ਲਈ ਇਸ ਪਰਮ ਸਤਿ ਤੱਤ ਨੂੰ ਜਾਣਨਾ, ਸਮਝਣਾ ਅਤੇ ਮੰਨਣਾ ਬੇਅੰਤ ਜ਼ਰੂਰੀ ਹੈ ਕਿ ਸਾਰੀ ਗੁਰਬਾਣੀ ਸਤਿਗੁਰੂ ਸਾਹਿਬਾਨ ਦੇ ਆਪਣੇ ਜਾਤੀ ਅਨੁਭਵ ਹਨ ਜੋ ਉਨ੍ਹਾਂ ਦੀ ਬੰਦਗੀ ਦੇ ਦੌਰਾਨ ਉਨ੍ਹਾਂ ਦੇ ਜੀਵਨ ਵਿਚ ਪ੍ਰਤੱਖ ਪ੍ਰਗਟ ਹੋਏ।
ਆਓ ਹੁਣ ਬੜੀ ਪ੍ਰੀਤ ਸ਼ਰਧਾ ਅਤੇ ਭਰੋਸੇ ਨਾਲ ਧੰਨ ਧੰਨ ਸਤਿਗੁਰ ਅਵਤਾਰ ਅਮਰ ਦਾਸ ਜੀ ਦੇ ਪਾਵਨ ਬਚਨਾਂ ਉੱਪਰ ਆਪਣਾ ਧਿਆਨ ਇਕਾਗਰ ਕਰੀਏ ਅਤੇ ਇਸ “ਅਨੰਦੁ” ਦੀ ਪਰਮ ਸ਼ਕਤੀਸ਼ਾਲੀ ਇਲਾਹੀ ਅਵਸਥਾ ਦੇ ਬਾਰੇ ਵਰਤਾਏ ਗਏ ਪੂਰਨ ਸਤਿ, ਪੂਰਨ ਹੁਕਮ ਅਤੇ ਪੂਰਨ ਬ੍ਰਹਮ ਗਿਆਨ ਨੂੰ ਆਪਣੇ ਹਿਰਦੇ ਵਿਚ ਵਸਾਉਣ ਦੀ ਅਰਦਾਸ ਕਰਦੇ ਹੋਏ ਇਨ੍ਹਾਂ ਪਾਵਨ ਬਚਨਾਂ ਨੂੰ ਜਾਣਨ, ਸਮਝਣ ਅਤੇ ਮੰਨਣ ਦਾ ਯਤਨ ਕਰੀਏ।
ੴ ਸਤਿ ਗੁਰਪ੍ਰਸਾਦਿ ॥
ਹਰ ਇਕ ਜਿਗਿਆਸੂ ਜੋ ਪੂਰਨ ਸਤਿ ਦੇ ਪ੍ਰੇਮਾ ਭਗਤੀ ਦੇ ਇਸ ਇਲਾਹੀ ਮਾਰਗ ਉੱਪਰ ਚਲ ਰਿਹਾ ਹੈ ਜਾਂ ਚਲਣ ਦਾ ਚਾਹਵਾਨ ਹੈ ਉਸ ਲਈ ਇਹ ਪਰਮ ਸਤਿ ਤੱਤ ਜਾਣਨਾ, ਸਮਝਣਾ ਅਤੇ ਮੰਨਣਾ ਬੇਅੰਤ ਜ਼ਰੂਰੀ ਹੈ ਕਿ ਸਤਿਗੁਰੂ ਸਾਹਿਬਾਨ ਨੇ ਗੁਰਬਾਣੀ ਲਿਖਦੇ ਹੋਏ ਤਕਰੀਬਨ ਹਰ ਇਕ ਸਲੋਕ ਦੇ ਆਰੰਭ ਵਿਚ ਇਸ “ੴ ਸਤਿ ਗੁਰਪਸ੍ਰਾਦਿ” ਦੇ ਪਰਮ ਸ਼ਕਤੀਸ਼ਾਲੀ ਸ਼ਬਦ ਦੀ ਰਚਨਾ ਕਿਉਂ ਕੀਤੀ ਹੈ। ਜੋ ਜਿਗਿਆਸੂ ਇਸ ਪਰਮ ਸ਼ਕਤੀਸ਼ਾਲੀ ਪਰਮ ਸਤਿ ਨੂੰ ਜਾਣ ਲਏਗਾ, ਸਮਝ ਲਏਗਾ ਅਤੇ ਇਸਦਾ ਮੰਨਣ ਕਰ ਲਏਗਾ, ਧਿਆਨ ਕਰ ਲਏਗਾ, ਚਿੰਤਨ ਕਰ ਲਏਗਾ, ਕਮਾਈ ਕਰ ਲਏਗਾ, ਆਪਣੇ ਹਿਰਦੇ ਵਿਚ ਅਤੇ ਰੋਮ-ਰੋਮ ਵਿਚ ਉੱਕਰ ਲਏਗਾ, ਇਸ ਵਿਚ ਲੀਨ ਹੋ ਜਾਵੇਗਾ, ਉਸਦੀ ਬੰਦਗੀ ਦਰਗਾਹ ਪਰਵਾਨ ਹੋ ਜਾਵੇਗੀ, ਉਹ ਜਿਗਿਆਸੂ ਜੀਵਨ ਮੁਕਤ ਹੋ ਜਾਵੇਗਾ, ਸੰਤ ਹਿਰਦਾ ਬਣ ਜਾਵੇਗਾ, ਪੂਰਨ ਅਵਸਥਾ ਨੂੰ ਪ੍ਰਾਪਤ ਹੋ ਜਾਵੇਗਾ, ਪੂਰਨ ਬ੍ਰਹਮ ਗਿਆਨ ਨੂੰ ਪ੍ਰਾਪਤ ਕਰ ਲਏਗਾ, ਪੂਰਨ ਤੱਤ ਗਿਆਨ ਆਤਮ ਰਸ ਅੰਮ੍ਰਿਤ ਨੂੰ ਪ੍ਰਾਪਤ ਕਰ ਲਏਗਾ, ਅਟੱਲ ਅਵਸਥਾ ਨੂੰ ਪ੍ਰਾਪਤ ਹੋ ਜਾਵੇਗਾ, ਪਰਮ ਪਦਵੀ ਪ੍ਰਾਪਤ ਕਰ ਲਏਗਾ, ਦਰਗਾਹ ਵਿਚ ਪਰਵਾਨ ਹੋ ਜਾਵੇਗਾ ਅਤੇ ਇਸ ਪਰਮ ਸ਼ਕਤੀਸ਼ਾਲੀ “ਅਨੰਦੁ” ਦੀ ਪ੍ਰਾਪਤੀ ਕਰ ਲਏਗਾ। ਇਸੇ ਲਈ ਧੰਨ ਧੰਨ ਸਤਿਗੁਰੂ ਅਵਤਾਰਾਂ ਨੇ ਇਸ ਪਰਮ ਸ਼ਕਤੀਸ਼ਾਲੀ ਸ਼ਬਦ “ੴ ਸਤਿ ਗੁਰਪ੍ਰਸਾਦਿ” ਨੂੰ ਤਕਰੀਬਨ ਹਰ ਇਕ ਸਲੋਕ ਦੇ ਮੁੱਢ ਵਿਚ ਪ੍ਰਗਟ ਕਰਕੇ ਇਸ ਪਰਮ ਸਤਿ ਤੱਤ ਨੂੰ ਬਾਰੰਬਾਰ ਦ੍ਰਿੜ੍ਹ ਕਰਵਾਇਆ ਹੈ। ਸਾਰੇ ਸਲੋਕ ਅਤੇ ਸਾਰੀ ਬਾਣੀ ਇਸ ਪਰਮ ਸ਼ਕਤੀਸ਼ਾਲੀ ਸ਼ਬਦ “ੴ ਸਤਿ ਗੁਰਪਸ੍ਰਾਦਿ” ਦੀ ਹੀ ਮਹਿਮਾ ਹੈ। ਬਾਕੀ ਦੀ ਸਾਰੀ ਗੁਰਬਾਣੀ ਵਿਚ ਕੇਵਲ ਇਸ ਪਰਮ ਸ਼ਕਤੀਸ਼ਾਲੀ ਪਰਮ ਸਤਿ ਤੱਤ ਦੀ ਹੀ ਮਹਿਮਾ ਨੂੰ ਪ੍ਰਗਟ ਕੀਤਾ ਗਿਆ ਹੈ। ਇਸ ਲਈ ਆਓ ਅਸੀਂ ਇਸ ਪਰਮ ਸ਼ਕਤੀਸ਼ਾਲੀ ਪਰਮ ਸਤਿ ਤੱਤ ਨੂੰ ਜਾਣੀਏ, ਸਮਝੀਏ ਅਤੇ ਇਸ ਦਾ ਮੰਨਣ, ਚਿੰਤਨ, ਸੇਵਾ, ਕਮਾਈ, ਧਿਆਨ ਕਰਕੇ ਆਪਣਾ ਜਨਮ ਸਫਲ ਕਰੀਏ।
ੴ:
ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਇਕ ਹੈ। ਉਸ ਦੇ ਜੈਸਾ ਹੋਰ ਕੋਈ ਨਹੀਂ ਹੈ। ਉਸ ਦਾ ਕੋਈ ਸਾਨੀ ਨਹੀਂ ਹੈ ਨਾ ਹੀ ਹੋ ਸਕਦਾ ਹੈ। ਉਸਦਾ ਕੋਈ ਸ਼ਰੀਕ ਨਾ ਹੀ ਕੋਈ ਹੈ ਨਾ ਹੀ ਕੋਈ ਹੋ ਸਕਦਾ ਹੈ। ਉਸ ਜੈਸਾ ਕੋਈ ਹੋਰ ਕਿਉਂ ਨਹੀਂ ਹੈ? ਕਿਉਂਕਿ ਉਹ ਸਰਬ ਕਲਾ ਭਰਪੂਰ ਹੈ; ਉਹ ਸਾਰੀਆਂ ਅਨੰਤ ਬੇਅੰਤ ਪਰਮ ਸ਼ਕਤੀਆਂ ਦਾ ਮਾਲਕ ਅਤੇ ਸੋਮਾ ਹੈ; ਉਸਦਾ ਪੂਰਾ ਭੇਦ ਅੱਜ ਤੱਕ ਨਾ ਹੀ ਕਿਸੇ ਨੇ ਪਾਇਆ ਹੈ ਅਤੇ ਨਾ ਹੀ ਕੋਈ ਪਾ ਸਕਦਾ ਹੈ; ਉਹ ਆਕਾਰ ਰਹਿਤ ਹੈ ਇਸ ਲਈ ਉਹ ਸਰਵ ਵਿਆਪਕ ਹੈ; ਉਹ ਸਰਵ ਵਿਆਪਕ ਹੈ ਇਸ ਲਈ ਉਹ ਅਨੰਤ ਹੈ ਬੇਅੰਤ ਹੈ; ਉਹ ਅਨੰਤ ਹੈ ਬੇਅੰਤ ਹੈ ਇਸ ਲਈ ਉਸਦੀ ਰਚਨਾ (ਸ੍ਰਿਸ਼ਟੀ) ਵੀ ਅਨੰਤ ਹੈ ਬੇਅੰਤ ਹੈ; ਉਹ ਅਨੰਤ ਹੈ ਬੇਅੰਤ ਹੈ ਇਸ ਲਈ ਉਸਦੀਆਂ ਸਾਰੀਆਂ ਪਰਮ ਸ਼ਕਤੀਆਂ ਵੀ ਅਨੰਤ ਬੇਅੰਤ ਹਨ; ਕਿਉਂਕਿ ਉਹ ਸਰਬ ਕਲਾ ਭਰਪੂਰ ਹੈ ਇਸ ਲਈ ਉਹ ਰਚਨਾ ਕਰਨ ਦੀ ਸ਼ਕਤੀ (ਬ੍ਰਹਮਾ ਦੀ ਸ਼ਕਤੀ), ਪਾਲਣਾ ਕਰਨ ਦੀ ਸ਼ਕਤੀ (ਵਿਸ਼ਨੂੰ ਦੀ ਸ਼ਕਤੀ) ਅਤੇ ਸੰਘਾਰ ਕਰਨ ਦੀ ਸ਼ਕਤੀ (ਸ਼ਿਵੇ ਦੀ ਸ਼ਕਤੀ) ਦਾ ਮਾਲਕ ਆਪ ਹੈ; ਇਹ ਤਿੰਨ੍ਹ ਮਹਾਨ ਪਰਮ ਸ਼ਕਤੀਆਂ ਦਾ ਸੋਮਾ ਉਹ ਆਪ ਹੈ; ਕਿਉਂਕਿ ਉਹ ਸਾਰੀ ਰਚਨਾ ਦਾ ਸਿਰਜਨਹਾਰਾ ਆਪ ਹੈ ਇਸ ਲਈ ਉਹ ਮਾਇਆ ਦਾ ਵੀ ਰਚਨਹਾਰਾ ਆਪ ਹੈ, ਇਸ ਲਈ ਉਹ ਤ੍ਰਿਹ ਗੁਣ ਮਾਇਆ ਤੋਂ ਪਰੇ ਹੈ; ਇਸ ਲਈ ਮਾਇਆ ਉਸ ਦੀ ਸੇਵਕ ਹੈ; ਕਿਉਂਕਿ ਉਹ ਤ੍ਰਿਹ ਗੁਣ ਮਾਇਆ ਤੋਂ ਪਰੇ ਹੈ ਇਸ ਲਈ ਉਹ ਮਨੁੱਖੀ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ, ਇਸ ਲਈ ਉਹ ਅਗਾਧ ਹੈ, ਅਗੰਮ ਹੈ, ਅਗੋਚਰ ਹੈ।
ਹੋਰ ਵਿਸਥਾਰ ਨਾਲ ਵੀਚਾਰ ਕਰੀਏ ਤਾਂ ਓਅੰਕਾਰ ਦਾ ਕਿ ਭਾਵ ਹੈ ? ਸ਼ਬਦ ੴ ਦੋ ਸ਼ਬਦਾਂ ਦਾ ਸੁਮੇਲ ਹੈ ‘੧’ ਅਤੇ ‘ਓਅੰਕਾਰ’। ‘੧’ ਸ਼ਬਦ ਦਾ ਭਾਵ ਹੈ ਅਦਵੈਤ ਜਿਸਦਾ ਭਾਵ ਹੈ ਹੋਰ ਕੋਈ ਉਸ ਵਰਗਾ ਨਹੀਂ ਹੈ, ਕੋਈ ਸ਼ਕਤੀ ਉਸਦੀ ਸਾਨੀ ਨਹੀਂ, ਹੋਰ ਕੋਈ ਸ਼ਕਤੀ ਉਸਦੀ ਸ਼ਰੀਕ ਨਹੀਂ ਹੈ; ਉਹ ਇਕ ਖੰਡ ਹੈ; ਇਕ ਖੰਡ ਸੱਚ ਖੰਡ ਹੈ (ਬਹੁ ਖੰਡ ਸੱਚ ਖੰਡ ਨਹੀਂ ਹੈ, ਬਹੁ ਖੰਡ ਪਾਖੰਡ ਹੈ); ਉਹ ਇਕ ਰਸ ਹੈ; ਉਹ ਆਤਮ ਰਸ ਹੈ; ਉਹ ਇਕ ਸਾਰ ਹੈ; ਉਹ ਸਭ ਦਾ ਸਾਂਝਾ ਹੈ; ਉਹ ਸਾਰੀ ਸ੍ਰਿਸ਼ਟੀ ਦਾ ਸਾਂਝਾ ਹੈ। ਸ਼ਬਦ ਓਅੰਕਾਰ ਇਨ੍ਹਾਂ ਸ਼ਬਦਾਂ ਦਾ ਸੁਮੇਲ ਹੈ: ‘ਓ’ ਦਾ ਭਾਵ ਹੈ ‘ਉਕਾਰ’ ਜਿਸਦਾ ਭਾਵ ਹੈ ਉਤਪੱਤੀ ਕਰਨ ਵਾਲਾ, ਭਾਵ ਸਾਰੀ ਸ੍ਰਿਸ਼ਟੀ ਦੀ ਰਚਨਾ ਕਰਨ ਵਾਲਾ, ਸਾਰੀ ਰਚਨਾ ਦਾ ਸਿਰਜਨਹਾਰਾ, ਸਾਰੀ ਰਚਨਾ ਦੀ ਜਿਸ ਵਿੱਚੋਂ ਉਤਪੱਤੀ ਹੋਈ ਹੈ, ਹੁੰਦੀ ਹੈ ਅਤੇ ਹੁੰਦੀ ਰਹੇਗੀ; ਅ ਦਾ ਭਾਵ ਹੈ ਆਕਾਰ ਜਿਸਦਾ ਭਾਵ ਹੈ ਪਾਲਣਾ ਕਰਨ ਵਾਲਾ, ਜੋ ਸਾਰੀ ਸ੍ਰਿਸ਼ਟੀ ਦੀ ਪਾਲਣਾ ਕਰਦਾ ਹੈ, ਪਾਲਣਾ ਕਰ ਰਿਹਾ ਹੈ ਅਤੇ ਕਰਦਾ ਰਹੇਗਾ; ‘ਮ’ ਦਾ ਭਾਵ ਹੈ ਮਕਾਰ ਜਿਸਦਾ ਭਾਵ ਹੈ ਲਯਤਾ ਕਰਨ ਵਾਲਾ, ਸੰਘਾਰ ਕਰਨ ਵਾਲਾ, ਜੋ ਸਾਰੀ ਸ੍ਰਿਸ਼ਟੀ ਦਾ ਸੰਘਾਰਕ ਹੈ, ਸੰਘਾਰ ਕਰਦਾ ਹੈ, ਸੰਘਾਰ ਕਰ ਰਿਹਾ ਹੈ ਅਤੇ ਕਰਦਾ ਰਹੇਗਾ। ਇਸ ਤਰ੍ਹਾਂ ਸ਼ਬਦ ਓਅੰਕਾਰ ਉਸਦੀ ਇਸ ਅਦੁੱਤੀ ਅਤੇ ਬੇਅੰਤ ਅਨੰਤ ਹਸਤੀ ਨੂੰ ਵਖਾਣ ਕਰਦਾ ਹੈ।
ਉਹ ਸੁੰਨ ਮੰਡਲ ਵਿੱਚ ਹੀ ਪ੍ਰਗਟ ਹੁੰਦਾ ਹੈ। ਸੁੰਨ ਮੰਡਲ ਦੀ ਪੂਰਨ ਸ਼ਾਂਤੀ ਹੀ ਆਤਮ ਰਸ ਹੈ। ਭਾਵ ਉਹ ਕੇਵਲ ਉਸ ਹਿਰਦੇ ਵਿੱਚ ਹੀ ਪ੍ਰਗਟ ਹੁੰਦਾ ਹੈ ਜੋ ਹਿਰਦਾ ਸੁੰਨ ਮੰਡਲ ਵਿੱਚ ਨਿਵਾਸ ਕਰਦਾ ਹੈ।
ਸ਼ਬਦ “ਸਤਿ” ਦੀ ਮਹਿਮਾ:
ਧੰਨ ਧੰਨ ਸਤਿਗੁਰ ਅਵਤਾਰ ਨਿਰੰਕਾਰ ਰੂਪ ਸੱਚੇ ਪਾਤਿਸ਼ਾਹ ਜੀ ਨਾਨਕ ਦੇਵ ਜੀ ਨੇ ਮੂਲ ਮੰਤਰ ਨੂੰ ਗੁਰਬਾਣੀ ਦੇ ਆਰੰਭ ਵਿਚ ਉਚਾਰਨ ਕੀਤਾ ਹੈ। ਮੂਲ ਮੰਤਰ “ੴ ਸਤਿਨਾਮੁ” ਨਾਲ ਸ਼ੁਰੂ ਹੁੰਦਾ ਹੈ। ਸ਼ਬਦ “ਸਤਿ” ਮੂਲ ਮੰਤਰ ਦਾ ਕੁੰਜੀ ਸ਼ਬਦ ਹੈ ਅਤੇ ਪਾਰਬ੍ਰਹਮ ਪਰਮੇਸ਼ਰ ਦੇ “ਆਧਾਰ” ਦੀ ਅਵਸਥਾ ਨੂੰ ਪ੍ਰਗਟ ਕਰਦਾ ਹੈ, ਉਹ ਇਲਾਹੀ ਨੀਂਹ ਦੀ ਅਵਸਥਾ ਨੂੰ ਪ੍ਰਗਟ ਕਰਦਾ ਹੈ ਜਿਸ ਉੱਪਰ ਪਾਰਬ੍ਰਹਮ ਪਰਮੇਸ਼ਰ ਨੇ ਆਪਣੇ ਆਪ ਦੀ ਰਚਨਾ ਕੀਤੀ ਹੈ। ਇਹ ਪਰਮ ਸਤਿ ਹੈ ਕਿ ਪਾਰਬ੍ਰਹਮ ਨੇ ਆਪਣੇ ਆਪ ਨੂੰ ਅਟੱਲ ਅਵਸਥਾ ਵਿੱਚ ਸਥਾਪਿਤ ਕੀਤਾ ਹੈ, ਪਾਰਬ੍ਰਹਮ ਪਰਮੇਸ਼ਰ ਨੇ ਆਪਣੇ ਨਿਰਗੁਣ ਸਰੂਪ ਵਿੱਚ ਇਸ ਆਪਣੇ ਆਪ ਨੂੰ ਇਸ ਪਰਮ ਸ਼ਕਤੀਸ਼ਾਲੀ “ਆਧਾਰ” ਦੇ ਉੱਪਰ ਸਦਾ-ਸਦਾ ਲਈ ਕਾਇਮ ਕੀਤਾ ਹੈ ਅਤੇ ਇਹ ਪਰਮ ਸ਼ਕਤੀਸ਼ਾਲੀ “ਆਧਾਰ” ਹੀ ਇੱਕ ਅਤੇ ਕੇਵਲ ਇੱਕ ਹੀ ਅਨਾਦਿ “ਸਤਿ” ਹੈ। ਇਹ “ਆਧਾਰ” ਸ਼ਬਦ “ਸਤਿ” ਦੁਆਰਾ ਪਰਿਭਾਸ਼ਿਤ ਅਤੇ ਪ੍ਰਗਟ ਕੀਤਾ ਗਿਆ ਹੈ।
ਸ਼ਬਦ “ਸਤਿ” ਦਾ ਭਾਵ ਹੈ ੴ ਅਨਾਦਿ ਸਤਿ ਹੈ ਅਤੇ ਇਹ “ਸਤਿ” ਪਾਰਬ੍ਰਹਮ ਪਰਮੇਸ਼ਰ ਦਾ ਨਾਮ ਹੈ। ਇਸਦਾ ਭਾਵ ਹੈ ਕਿ ਜਦ ਅਸੀਂ “ਸਤਿਨਾਮੁ” ਸਿਮਰਨ ਕਰਦੇ ਹਾਂ ਤਾਂ ਪਾਰਬ੍ਰਹਮ ਪਰਮੇਸ਼ਰ ਦਾ ਨਾਮ ਸਿਮਰਨ ਕਰਦੇ ਹਾਂ। “ਸਤਿ” ੴ ਨਿਰਗੁਣ ਸਰੂਪ ਪਾਰਬ੍ਰਹਮ ਪਰਮੇਸ਼ਰ ਦਾ ਨਾਮ ਹੈ। ਇਹ ਪਾਰਬ੍ਰਹਮ ਪਰਮੇਸ਼ਰ ਦਾ ਪਰਮ ਜੋਤ ਸਰੂਪ ਹੈ। ਇਹ ਪਾਰਬ੍ਰਹਮ ਪਰਮੇਸ਼ਰ ਦਾ ਪਰਮ ਜੋਤ ਪੂਰਨ ਪ੍ਰਕਾਸ਼ ਸਰੂਪ ਹੈ। ਇਹ ਉਹ ਸਰੂਪ ਹੈ ਜੋ ਮਾਇਆ ਦੇ ਤਿੰਨ ਗੁਣਾਂ ਤੋਂ ਪਰੇ ਹੈ, ਅਤੇ ਚਉਥੇ ਪਦ ਵਿਚ ਨਿਵਾਸ ਕਰਦਾ ਅਤੇ ਪ੍ਰਗਟ ਹੁੰਦਾ ਹੈ। ਇਹ ਸਰੂਪ ਅਗੰਮ ਅਗੋਚਰ ਹੈ, ਜਿਹੜਾ ਮਨੁੱਖ ਦੀਆਂ ਪੰਜ ਇੰਦਰੀਆਂ ਨਾਲ ਦੇਖਿਆ ਜਾਂ ਅਨੁਭਵ ਨਹੀਂ ਕੀਤਾ ਜਾ ਸਕਦਾ ਹੈ ਅਤੇ ਕੇਵਲ ਬ੍ਰਹਮ ਇੰਦਰੀਆਂ ਨਾਲ ਅਨੁਭਵ ਜਾਂ ਮਹਿਸੂਸ ਕੀਤਾ ਜਾ ਸਕਦਾ ਹੈ ਜਿਸਨੂੰ ਦਿਬ ਦ੍ਰਿਸਟ ਕਿਹਾ ਜਾਂਦਾ ਹੈ। ਇਹ ਬ੍ਰਹਮ ਦਾ ਉਹ ਭਾਗ ਹੈ ਜਿਹੜਾ ਅਨਾਦਿ “ਸਤਿ” ਹੈ, ਅਨੰਤ ਹੈ, ਅਪਾਰ ਹੈ, ਬੇਅੰਤ ਹੈ, ਅਪਰੰਪਾਰ ਹੈ, ਸਰਵ ਵਿਆਪਕ ਹੈ, ਸਾਰੀ ਸ੍ਰਿਸ਼ਟੀ ਦਾ ਗਰਭ ਹੈ ਅਤੇ ਸਰਬ ਕਲਾ ਭਰਪੂਰ ਹੈ।
ਸ਼ਬਦ “ਸਤਿ” ਅੰਮ੍ਰਿਤ ਦਾ ਵਖਿਆਨ ਕਰਦਾ ਹੈ। “ਸਤਿ” ਉਹ ੴ ਹੈ ਜੋ ਕਦੇ ਨਹੀਂ ਮਰਦਾ ਅਤੇ ਸਦਾ ਕਾਇਮ ਹੈ। ਇਹ ਆਪਣੇ ਆਦਿ ਤੋਂ ਕਾਇਮ ਹੈ, ਹੁਣ ਵੀ (ਇਸ ਪਲ ਵਰਤਮਾਨ ਵਿਚ) ਹੋਂਦ ਵਿੱਚ ਕਾਇਮ ਹੈ ਅਤੇ ਸਦਾ ਆਉਣ ਵਾਲੇ ਯੁਗਾਂ ਵਿੱਚ ਵੀ ਕਾਇਮ ਮੁਦਾਇਮ ਰਹੇਗਾ, “ਆਦਿ ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥੧॥” ਜੇਕਰ ਅਸੀਂ “ਸਤਿ” ਸ਼ਬਦ ਦਾ ਅੱਖਰੀ ਅਰਥ ਵੀ ਲੈ ਲਈਏ ਜਿਸਦਾ ਭਾਵ ਸੱਚ ਹੈ, ਸੱਚ ਹਮੇਸ਼ਾਂ ਜਿੱਤਦਾ ਹੈ ਅਤੇ ਝੂਠ ਸੱਚ ਅੱਗੇ ਟਿਕ ਨਹੀਂ ਸਕਦਾ। ਅਖੀਰ ਵਿੱਚ ਕੇਵਲ ਸੱਚ ਰਹਿੰਦਾ ਹੈ ਅਤੇ ਝੂਠ ਮਰ ਜਾਂਦਾ ਹੈ, ਝੂਠ ਕਦੀ ਨਹੀਂ ਜਿੱਤਦਾ। ਹਰ ਇੱਕ ਚੀਜ਼ ਜੋ ਮਾਇਆ ਦੇ ਤਿੰਨ ਗੁਣਾਂ ਨਾਲ ਚਲਾਈ ਜਾ ਰਹੀ ਹੈ ਨਾਸ਼ਵਾਨ ਹੈ, ਅਸਤਿ ਹੈ ਅਤੇ ਜਨਮ-ਮਰਨ ਦੇ ਚੱਕਰ ਵਿੱਚ ਘੁੰਮ ਰਹੀ ਹੈ।
ਕੇਵਲ ਬੁਨਿਆਦੀ “ਸਤਿ” ਸਰਵ ਸ਼ਕਤੀਮਾਨ ਧੰਨ ਧੰਨ ਪਾਰਬ੍ਰਹਮ ਪਰਮੇਸ਼ਰ ਆਪ ਹੈ ਅਤੇ ਉਸਦੀ ਆਪਣੀ ਹੋਂਦ ਵੀ “ਸਤਿ” ਤੋਂ ਉਤਪੱਤ ਹੋਈ ਹੈ। ਉਹ ਆਦਿ ਤੋਂ ਕਾਇਮ ਹੈ (ਸਤਿ ਹੈ), ਹੁਣ ਵੀ ਕਾਇਮ ਮੁਦਾਇਮ ਹੈ (ਸਤਿ ਹੈ) ਅਤੇ ਸਦਾ (ਆਉਣ ਵਾਲੇ ਸਾਰੇ ਯੁਗਾਂ ਵਿਚ) ਹੀ ਅਨਾਦਿ “ਸਤਿ” ਦੀ ਬੁਨਿਆਦ “ਸਤਿ” ਉੱਪਰ ਕਾਇਮ ਰਹੇਗਾ। ਉਹ ਇੱਕ ਹੈ ਜੋ ਅਜੂਨੀ ਹੈ ਕਦੀ ਨਹੀਂ ਮਰਦਾ, ਸਮੇਂ ਅਤੇ ਖ਼ਲਾਅ ਦੇ ਚੱਕਰ ਤੋਂ ਪਰੇ ਹੈ, ਜਨਮ-ਮਰਨ ਦੇ ਬੰਧਨ ਤੋਂ ਪਰੇ ਹੈ।
ਉਹ ਕਰਤਾ ਪੁਰਖ ਹੈ, ਅਸੀਮਿਤ ਅਤੇ ਵਿਲੱਖਣ ਰੂਹਾਨੀ ਪਰਮ ਸ਼ਕਤੀ, ਜਿਸਨੇ ਸਾਰੇ ਬ੍ਰਹਿਮੰਡਾਂ ਦੀ ਰਚਨਾ ਕੀਤੀ ਹੈ ਅਤੇ ਇਨ੍ਹਾਂ ਨੂੰ ਚਲਾ ਰਹੀ ਹੈ। ਉਹ ਸੈਭੰ ਹੈ, ਉਹ ਸਤਿ ਪਾਰਬ੍ਰਹਮ ਪਰਮੇਸ਼ਰ ਜਿਸਨੇ ਆਪਣੀ ਰਚਨਾ ਆਪ ਕੀਤੀ ਹੈ ਅਤੇ ਆਪਣੇ ਆਪ ਵੀ ਇਸ “ਸਤਿ” ਦੇ ਆਧਾਰ ਤੇ ਆਪਣੇ ਸਹਾਰੇ ਆਪ ਟਿਕਿਆ ਹੋਇਆ ਹੈ। ਉਹ ਨਿਰਵੈਰ ਹੈ ਉਹ ਇੱਕ ਸਤਿ ਪਾਰਬ੍ਰਹਮ ਪਰਮੇਸ਼ਰ ਜੋ ਕਿਸੇ ਵੀ ਵੈਰ-ਵਿਰੋਧ ਤੋਂ ਪਰੇ ਹੈ ਅਤੇ ਜੋ ਹਰ ਇੱਕ ਨੂੰ ਇੰਨਾਂ ਜਿਆਦਾ ਪਿਆਰ ਕਰਦਾ ਹੈ ਕਿ ਉਸਨੇ ਆਪਣਾ ਇੱਕ ਨਿੱਕਾ ਜਿਹਾ ਭਾਗ (ਆਪਣਾ ਅੰਸ) ਆਪਣੀ ਹਰ ਇੱਕ ਰਚਨਾ ਵਿੱਚ ਰਖਿਆ ਹੈ। ਹਰ ਰਚਨਾ ਵਿਚ ਪਰਮ ਤੱਤ ਦੇ ਅੰਸ਼ ਦੀ ਮੌਜੂਦਗੀ ਸਤਿ ਪਾਰਬ੍ਰਹਮ ਪਰਮੇਸ਼ਰ ਨੂੰ ਸਰਵ ਵਿਆਪਕ ਬਣਾਉਂਦੀ ਹੈ। ਜਿਸ ਕਾਰਨ ਉਹ ਪਰਮ ਤੱਤ ਹਰ ਇੱਕ ਪ੍ਰਾਣੀ ਦੇ ਵਿੱਚ ਮੌਜੂਦ ਹੈ। ਸਤਿ ਪਾਰਬ੍ਰਹਮ ਪਰਮੇਸ਼ਰ ਹੀ ਕੇਵਲ ਇੱਕ ਕਰਤਾ ਹੈ ਅਤੇ ਬੇਅੰਤ ਰੂਹਾਨੀ ਪਰਮ ਸ਼ਕਤੀ ਵਾਲਾ ਸਰਬ ਕਲਾ ਭਰਪੂਰ ਹੈ। ਇਸਦਾ ਭਾਵ ਹੈ ਉਹ ਹਰ ਤਰ੍ਹਾਂ ਦੀਆਂ ਪਰਮ ਸ਼ਕਤੀਆਂ ਦਾ ਮਾਲਕ ਹੈ, ਮਨੁੱਖੀ ਮਨ ਦੀ ਕਲਪਨਾ ਤੋਂ ਪਰੇ ਕਰਨ-ਕਾਰਨ ਸਮਰੱਥ ਹੈ। ਇਹ ਪਰਮ ਸ਼ਕਤੀਆਂ ਮਨੁੱਖ ਦੀਆਂ ਪੰਜ ਗਿਆਨ ਇੰਦਰੀਆਂ ਦੀ ਕਲਪਨਾ ਤੋਂ ਪਰੇ ਹੈ। ਇਸ ਸਾਰੀ ਬੇਅੰਤ ਪਰਮ ਸ਼ਕਤੀ ਦੀ ਨੀਂਹ ਸ਼ਬਦ “ਸਤਿ” ਹੈ, ਅਨਾਦਿ “ਸਤਿ” ਹੈ। ਇਸ ਤੋਂ ਇਲਾਵਾ ਹੋਰ ਕੋਈ ਸ਼ਕਤੀ ਨਹੀਂ ਹੈ।
“ਸਤਿ” ਹੀ ਗੁਰੂ ਹੈ। ਗੁਰੂ ਉਹ ਪਰਮ ਸ਼ਕਤੀ ਹੈ ਜੋ ਮਨ ਦੇ ਹਨੇਰੇ ਨੂੰ ਦੂਰ ਕਰਦੀ ਹੈ ਅਤੇ ਸਾਨੂੰ ਅੰਦਰੋਂ ਬ੍ਰਹਮਤਾ ਅਤੇ ਬ੍ਰਹਮ ਗਿਆਨ ਬਾਰੇ ਪ੍ਰਕਾਸ਼ਮਾਨ ਕਰਦੀ ਹੈ। ਇਸ ਲਈ ਕੇਵਲ “ਸਤਿ” ਨੂੰ ਹੀ ਗੁਰੂ ਧਾਰਨ ਕਰੋ। ਕਿਉਂਕਿ ਹੋਰ ਕੋਈ ਸ਼ਕਤੀ “ਸਤਿ” ਨਾਲੋਂ ਵਧੀਆ ਅਤੇ ਵੱਡੀ ਨਹੀਂ ਹੈ। ਇੱਕ ਵਾਰ ਜਦੋਂ ਅਸੀਂ ਇਸ ਬ੍ਰਹਮ ਸ਼ਬਦ “ਸਤਿ” ਦਾ ਅਭਿਆਸ ਆਪਣੇ ਰੋਜ਼ਾਨਾ ਜੀਵਨ ਵਿੱਚ “ਸਤਿ” ਦੀਆਂ ਕਰਨੀਆਂ ਕਰਕੇ ਕਰਨਾ ਸ਼ੁਰੂ ਕਰਦੇ ਹਾਂ ਤਦ ਹੌਲੀ-ਹੌਲੀ ਪਰ ਯਕੀਨੀ ਤੌਰ ਤੇ ਅਸੀਂ ਅੰਦਰੋਂ (ਹਿਰਦਾ) ਸਚਿਆਰਾ ਬਣਨਾ ਸ਼ੁਰੂ ਕਰਦੇ ਹਾਂ ਅਤੇ ਹੌਲੀ-ਹੌਲੀ ਅਸੀਂ ਪੂਰੀ ਤਰ੍ਹਾਂ ਸਚਿਆਰੇ ਬਣ ਜਾਂਦੇ ਹਾਂ।
ਇਸ ਅਵਸਥਾ ਵਿਚ ਪਹੁੰਚ ਕੇ ਅਸੀਂ ਬ੍ਰਹਮ ਦੇ ਇਸ “ਸਤਿ” ਭਾਗ ਵਿੱਚ ਲੀਨ ਹੋ ਜਾਂਦੇ ਹਾਂ ਅਤੇ ਉਸ ਨਾਲ ਇੱਕਮਿਕ ਹੋ ਜਾਂਦੇ ਹਾਂ। ਇਸ ਅਵਸਥਾ ਵਿਚ ਅਸੀਂ “ਸਤਿ” ਦੇਖਦੇ ਹਾਂ, “ਸਤਿ” ਬੋਲਦੇ ਹਾਂ, “ਸਤਿ” ਦੀ ਸੇਵਾ ਕਰਦੇ ਹਾਂ ਅਤੇ “ਸਤਿ” ਹੀ ਵਰਤਾਉਂਦੇ ਹਾਂ। ਇਹ ਸਰਵ ਸ਼ਕਤੀਮਾਨ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਸਭ ਤੋਂ ਵੱਡੀ ਸੇਵਾ ਹੈ। “ਸਤਿ” ਜੋ ਕਿ ਆਤਮ ਰਸ ਅੰਮ੍ਰਿਤ ਹੈ, ਉਸ ਪਰਮ ਸ਼ਕਤੀ ਦੀ ਸਭ ਤੋਂ ਵੱਡੀ ਸੇਵਾ ਹੈ, ਨਿਰਗੁਣ ਸਰੂਪ ਪਰਮ ਜੋਤ ਪੂਰਨ ਪ੍ਰਕਾਸ਼ ਦੀ ਸਭ ਤੋਂ ਵੱਡੀ ਸੇਵਾ ਹੈ। “ਸਤਿ” ਦਾ ਅਭਿਆਸ ਇੱਕ ਰੂਹ ਨੂੰ “ਸਤਿ” ਵਿੱਚ ਅਭੇਦ ਕਰ ਦਿੰਦਾ ਹੈ ਅਤੇ ਉਹ ਮਨੁੱਖ ਜੋ “ਸਤਿ” ਨਾਲ ਇੱਕਮਿਕ ਹੋ ਜਾਂਦਾ ਹੈ ਉਹ ਮਨੁੱਖ ਬ੍ਰਹਮ ਰੂਪ “ਸਤਿ” ਰੂਪ ਹੋ ਜਾਂਦਾ ਹੈ। ਭਾਵ ਐਸੀ ਰੂਹ ਬ੍ਰਹਮ ਗਿਆਨ ਦਾ ਸੋਮਾ ਬਣ ਜਾਂਦੀ ਹੈ। ਲੋਕਾਈ ਲਈ “ਸਤਿ” ਦਾ ਸੋਮਾ ਬਣ ਜਾਂਦੀ ਹੈ ਅਤੇ ਇਸ ਲਈ ਬ੍ਰਹਮ ਗਿਆਨੀ ਕਹੀ ਜਾਂਦੀ ਹੈ।
ਸ਼ਬਦ ਸਤਿਗੁਰ ਜਾਂ ਸਤਿਗੁਰੂ ਦਾ ਭਾਵ ਹੈ ਕਿ “ਸਤਿ” ਤੱਤ ਗੁਰੂ ਤੱਤ ਹੈ। ਇਸ ਦਾ ਭਾਵ ਹੈ ਕਿ ਉਹ ਮਨੁੱਖ ਜੋ “ਸਤਿ” ਵਿੱਚ ਅਭੇਦ ਹੋ ਜਾਂਦਾ ਹੈ ਅਤੇ ਉਸ ਨਾਲ ਇੱਕਮਿਕ ਹੋ ਜਾਂਦਾ ਹੈ, ਸਤਿਗੁਰੂ ਬਣ ਜਾਂਦਾ ਹੈ, ਭਾਵ ਐਸੇ ਮਨੁੱਖ ਦਾ “ਸਤਿ” ਤੱਤ ਪ੍ਰਗਟ ਹੋ ਜਾਂਦਾ ਹੈ ਅਤੇ ਉਹ ਪ੍ਰਗਟਿਓ ਜੋਤ ਹੋ ਜਾਂਦਾ ਹੈ। ਸਤਿਗੁਰੂ ਉਹ ਰੂਹਾਂ ਹਨ ਜੋ ਅਨਾਦਿ “ਸਤਿ” ਨੂੰ ਦੇਖਣ, ਬੋਲਣ ਅਤੇ ਸੁਣਨ ਦੇ ਯੋਗ ਬਣ ਜਾਂਦੇ ਹਨ, “ਸਤਿ” ਨੂੰ ਵਰਤਾਉਣ ਅਤੇ ਅਨਾਦਿ “ਸਤਿ” ਦੀ ਸੇਵਾ ਕਰਨ ਦੇ ਯੋਗ ਬਣ ਜਾਂਦੇ ਹਨ। ਇਸ ਤਰ੍ਹਾਂ ਰੂਹ ਆਪਣੇ ਆਪ ਨੂੰ ਪੂਰਨ ਸਤਿ ਪਾਰਬ੍ਰਹਮ ਪਰਮੇਸ਼ਰ ਵਿੱਚ ਲੀਨ ਕਰਕੇ ਅਨਾਦਿ ਸਤਿ ਬਣ ਜਾਂਦੀ ਹੈ। ਐਸੀ ਇੱਕ ਰੂਹ ਇੱਕ ਗੁਰੂ ਬਣ ਜਾਂਦੀ ਹੈ ਕਿਉਂਕਿ ਐਸੀ ਰੂਹ ਸਾਨੂੰ ਅੰਦਰੋਂ ਪ੍ਰਕਾਸ਼ ਕਰਦੀ ਹੈ ਅਤੇ ਸਾਨੂੰ ਅੰਮ੍ਰਿਤ ਬਖਸ਼ ਸਕਦੀ ਹੈ, ਸਾਡੇ ਭਰਮ ਅਤੇ ਭੁਲੇਖੇ ਦੂਰ ਕਰ ਸਕਦੀ ਹੈ ਅਤੇ ਸਾਨੂੰ ਬੰਦਗੀ ਦੇ ਮਾਰਗ ਉੱਪਰ ਸੱਚਖੰਡ ਵੱਲ ਚਲਣ ਲਈ ਅਗਵਾਈ ਕਰ ਸਕਦੀ ਹੈ ਅਤੇ ਫਲਸਰੂਪ ਸਾਨੂੰ ਜੀਵਨ ਮੁਕਤੀ ਵੱਲ ਖੜਦੀ ਹੈ।
ਗੁਰਬਾਣੀ ਨੂੰ ਵੀਚਾਰੀਏ ਤਾਂ ਸਾਨੂੰ ਇਹ ਗਿਆਨ ਹੁੰਦਾ ਹੈ ਕਿ ਗੁਰਬਾਣੀ ਪੂਰਨ “ਸਤਿ” ਹੈ। ਗੁਰਬਾਣੀ ਪੂਰਨ ਬ੍ਰਹਮ ਗਿਆਨ ਹੈ। ਗੁਰਬਾਣੀ ਦਾ ਹਰ ਇੱਕ ਸ਼ਬਦ “ਸਤਿ” ਦੀ ਮਹਿਮਾ ਅਤੇ ਵਿਆਖਿਆ ਹੈ ਅਤੇ ਗੁਰਬਾਣੀ ਦੇ ਇਸ ਪਰਮ ਸ਼ਕਤੀਸ਼ਾਲੀ ਗੁਣ ਕਾਰਨ ਇਹ ਆਪਣੇ ਆਪ ਵਿੱਚ ਸਤਿ ਪਾਰਬ੍ਰਹਮ ਪਰਮੇਸ਼ਰ ਦਾ ਗਿਆਨ ਸਰੂਪ ਹੈ। ਗੁਰਬਾਣੀ ਆਪਣੇ ਆਪ ਕਹਿੰਦੀ ਹੈ ਕਿ ਸਾਨੂੰ ਗੁਰਬਾਣੀ ਬਣਨਾ ਚਾਹੀਦਾ ਹੈ ਜਿਸਦਾ ਭਾਵ ਇਹ ਵੀ ਹੈ ਕਿ ਸਾਨੂੰ “ਸਤਿ” ਬਣਨਾ ਚਾਹੀਦਾ ਹੈ। ਇਸ ਦਾ ਭਾਵ ਹੈ ਸਾਨੂੰ ਪੂਰਨ ਸਤਿ ਪਾਰਬ੍ਰਹਮ ਪਰਮੇਸ਼ਰ ਵਿਚ ਅਭੇਦ ਹੋ ਜਾਣਾ ਚਾਹੀਦਾ ਹੈ।
ਗੁਰਬਾਣੀ ਦਾ ਅਭਿਆਸ “ਸਤਿ” ਦਾ ਅਭਿਆਸ ਹੈ। ਗੁਰਬਾਣੀ ਦਾ ਅਭਿਆਸ ਅਨਾਦਿ “ਸਤਿ” ਦਾ ਅਭਿਆਸ ਹੈ ਅਤੇ ਇਸ ਲਈ ਗੁਰਬਾਣੀ ਦਾ ਅਭਿਆਸ ਗੁਰਮਤਿ ਦਾ ਅਭਿਆਸ ਹੈ। ਨਿਰੰਤਰ ਆਧਾਰ ਤੇ ਅਨਾਦਿ “ਸਤਿ” ਦਾ ਅਭਿਆਸ ਕਰਕੇ ਅਸੀਂ “ਸਤਿ ਰੂਪ” ਹੋ ਜਾਂਦੇ ਹਾਂ ਜੋ ਗੁਰਬਾਣੀ ਸਾਨੂੰ ਬਣਨ ਦਾ ਉਪਦੇਸ਼ ਦੇ ਰਹੀ ਹੈ। ਗੁਰਬਾਣੀ ਵਿੱਚ ਇਹ “ਸਤਿ” ਦਾ ਤੱਤ ਹੈ, ਅਨਾਦਿ “ਸਤਿ” ਦਾ ਤੱਤ ਜੋ ਗੁਰਬਾਣੀ ਨੂੰ ਗੁਰੂ ਬਣਾਉਂਦਾ ਹੈ। ਗੁਰਬਾਣੀ ਵਿੱਚ ਇਹ “ਸਤਿ” ਤੱਤ ਹੈ ਜੋ ਗੁਰਬਾਣੀ ਨੂੰ ਨਿਰੰਕਾਰ ਬਣਾਉਂਦਾ ਹੈ। ਗੁਰਬਾਣੀ ਵਿੱਚ ਇਹ “ਸਤਿ” ਤੱਤ ਹੈ ਜਿਹੜਾ ਗੁਰਬਾਣੀ ਨੂੰ ਨਿਰੰਕਾਰ ਦਾ ਗਿਆਨ ਸਰੂਪ ਬਣਾਉਂਦਾ ਹੈ। ਹਰ ਇੱਕ ਸ਼ਬਦ ਹੁਕਮ ਹੈ। ਇਹ ਮੁੱਢਲਾ ਅਤੇ ਅਨਾਦਿ “ਸਤਿ” ਹੈ, ਜਿਹੜਾ ਕਿ ਅਕਾਲ ਪੁਰਖ ਦਾ ਸਭ ਤੋਂ ਵੱਡਾ ਹੁਕਮ ਹੈ। “ਸਤਿ” ਬਣਨਾ ਅਕਾਲ ਪੁਰਖ ਦਾ ਸਭ ਤੋਂ ਵੱਡਾ ਹੁਕਮ ਹੈ। “ਸਤਿ” ਰੂਪ ਹੋ ਜਾਣਾ ਅਕਾਲ ਪੁਰਖ ਦੀ ਸਭ ਤੋਂ ਵੱਡੀ ਮਹਿਮਾ ਹੈ। “ਸਤਿ” ਰੂਪ ਹੋ ਜਾਣਾ ਅਕਾਲ ਪੁਰਖ ਦੀ ਸਭ ਤੋਂ ਵੱਡੀ ਸੇਵਾ ਹੈ।
ਪੂਰਨ ਵਿਸ਼ਵਾਸ, ਦ੍ਰਿੜ੍ਹਤਾ, ਪ੍ਰੀਤ ਅਤੇ ਸ਼ਰਧਾ ਨਾਲ “ਸਤਿ” ਦੀ ਸੇਵਾ ਕਰਨਾ ਹੀ ਦਰਗਾਹ ਦੀ ਕੁੰਜੀ ਹੈ। ਪੂਰੀ ਤਰ੍ਹਾਂ ਆਪਣੇ ਆਪ ਨੂੰ ਅਨਾਦਿ “ਸਤਿ” ਅੰਮ੍ਰਿਤ ਪੂਰਨ ਪਾਰਬ੍ਰਹਮ ਪਰਮੇਸ਼ਰ ਦੇ ਸਤਿ ਚਰਨਾਂ ਤੇ ਅਰਪਣ ਅਤੇ ਸਮਰਪਿਤ ਕਰਨ ਨਾਲ ਅਸੀਂ ਵੀ ਸਤਿ ਰੂਪ ਬਣ ਜਾਂਦੇ ਹਾਂ। ਇਸ ਲਈ, ਗੁਰੂ “ਸਤਿ” ਹੈ, ਭਾਵ ਗੁਰੂ ਆਪ ਪੂਰਨ ਪਾਰਬ੍ਰਹਮ ਪਰਮੇਸ਼ਰ ਹੈ। ਇੱਕ ਪੂਰਨ ਬ੍ਰਹਮ ਗਿਆਨੀ ਵਿੱਚ ਜਾਂ ਇੱਕ ਸੰਤ ਜਾਂ ਇੱਕ ਭਗਤ ਵਿੱਚ, ਇਹ “ਸਤਿ” ਤੱਤ ਹੈ ਜੋ ਮਾਇਆ ਦੇ ਤਿੰਨ ਗੁਣਾਂ ਤੋਂ ਪਰੇ ਹੈ ਅਤੇ ਗੁਰੂ ਤੱਤ ਹੈ। “ਸਤਿ” ਤੱਤ ਪੂਰਨ ਪਾਰਬ੍ਰਹਮ ਪਰਮੇਸ਼ਰ ਤੱਤ ਹੈ, ਪੂਰਨ ਬ੍ਰਹਮ ਗਿਆਨ ਦਾ ਤੱਤ ਅਤੇ ਪਰਮ ਜੋਤ ਪੂਰਨ ਪ੍ਰਕਾਸ਼ ਤੱਤ ਹੈ।
ਨਿਰੰਕਾਰ “ਸਤਿ” ਰੂਪ ਹੈ ਅਤੇ ਮਨੁੱਖ ਦਾ ਹਿਰਦਾ “ਸਤਿ” ਹੈ ਜਿਥੇ ਸਤਿ ਪਾਰਬ੍ਰਹਮ ਪਰਮੇਸ਼ਰ ਵਾਸ ਕਰਦਾ ਹੈ। ਜਿਹੜਾ ਹਿਰਦਾ ਮਾਇਆ ਨੂੰ ਜਿੱਤਣ ਦੀ ਪੂਰਨ ਅੰਦਰੂਨੀ ਸਚਿਆਰੀ ਰਹਿਤ ਵਿਚ ਆ ਜਾਂਦਾ ਹੈ ਉਸ ਹਿਰਦੇ ਵਿਚ ਸਤਿ ਪਾਰਬ੍ਰਹਮ ਪਰਮੇਸ਼ਰ ਪ੍ਰਗਟਿਓ ਜੋਤ ਰੂਪ ਵਿਚ ਪ੍ਰਗਟ ਹੋ ਜਾਂਦਾ ਹੈ। ਆਤਮ ਰਸ ਅੰਮ੍ਰਿਤ ਦੀ ਅੰਦਰੂਨੀ ਰਹਿਤ ਅਤੇ ਪੂਰਨ ਸਚਿਆਰੀ ਰਹਿਤ ਵਿਚ ਆ ਜਾਣ ਨਾਲ ਹਿਰਦਾ ਬੇਅੰਤਤਾ ਵਿੱਚ ਚਲਾ ਜਾਂਦਾ ਹੈ। ਉਹ ਮਨੁੱਖ ਜਿਹੜੇ ਹਿਰਦੇ ਦੀ ਪੂਰਨ ਸਚਿਆਰੀ ਰਹਿਤ ਕਮਾ ਲੈਂਦੇ ਹਨ ਅਤੇ ਜਿਥੇ “ਸਤਿ” ਪ੍ਰਗਟ ਹੁੰਦਾ ਹੈ ਅਤੇ ਵਾਸ ਕਰਦਾ ਹੈ ਉਹ ਮਨੁੱਖ “ਪੁਰਖ ਪ੍ਰਧਾਨ” ਕਹੇ ਜਾਂਦੇ ਹਨ। ਪਰਮ ਪਦਵੀ ਦੀ ਪ੍ਰਾਪਤੀ ਪੁਰਖ ਪ੍ਰਧਾਨ ਬਣਾ ਦਿੰਦੀ ਹੈ, ਹਿਰਦੇ ਵਿਚ ਪਰਮ ਜੋਤ ਪੂਰਨ ਪ੍ਰਕਾਸ਼ ਹੋ ਜਾਣਾ ਪੁਰਖ ਪ੍ਰਧਾਨ ਦੀ ਨਿਸ਼ਾਨੀ ਹੈ। ਉਹ ਮਨੁੱਖ ਜਿਹੜੇ ਮਾਇਆ ਤੋਂ ਪਰੇ ਚਲੇ ਜਾਂਦੇ ਹਨ, ਭਾਵ ਤ੍ਰਿਹ ਗੁਣ ਮਾਇਆ ਨੂੰ ਜਿੱਤ ਲੈਂਦੇ ਹਨ ਉਹ ਮਨੁੱਖ ਪੁਰਖ ਪ੍ਰਧਾਨ ਹਨ। ਪੂਰਨ ਸੰਤ, ਸਤਿਗੁਰੂ, ਪੂਰਨ ਬ੍ਰਹਮ ਗਿਆਨੀ, ਇਕ ਪੂਰਨ ਖਾਲਸਾ ਪੁਰਖ ਪ੍ਰਧਾਨ ਹੈ। ਉਨ੍ਹਾਂ ਦੀ ਸਾਰੀ ਕਰਨੀ “ਸਤਿ” ਦੀ ਕਰਨੀ ਹੋ ਜਾਂਦੀ ਹੈ। ਸਤਿ ਦੀ ਕਰਨੀ ਦਾ ਸਭ ਤੋਂ ਉੱਚਾ ਪੱਧਰ ਪਰਉਪਕਾਰ ਅਤੇ ਮਹਾ ਪਰਉਪਕਾਰ ਦੀ ਪਰਮ ਸ਼ਕਤੀਸ਼ਾਲੀ ਸੇਵਾ ਹੈ। ਲੋਕਾਂ ਨੂੰ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਨਾਮ ਨਾਲ ਜੋੜਨਾ ਅਤੇ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਬੰਦਗੀ ਦੇ ਰਸਤੇ ਤੇ ਤੁਰਨ ਵਿਚ ਉਨ੍ਹਾਂ ਦੀ ਮਦਦ ਕਰਨਾ ਉਨ੍ਹਾਂ ਦੀ ਕਰਨੀ ਅਤੇ ਸੇਵਾ ਹੈ। ਗੁਰਬਾਣੀ ਵਿਚ ਇਸ ਪਰਮ ਸਤਿ ਤੱਤ ਨੂੰ ਪ੍ਰਗਟ ਕੀਤਾ ਗਿਆ ਹੈ:
ਜਨਮ ਮਰਣ ਦੁਹਹੂ ਮਹਿ ਨਾਹੀ ਜਨ ਪਰਉਪਕਾਰੀ ਆਏ ॥
ਜੀਅ ਦਾਨੁ ਦੇ ਭਗਤੀ ਲਾਇਨਿ ਹਰਿ ਸਿਉ ਲੈਨਿ ਮਿਲਾਏ ॥੨॥
(ਗੁਰੂ ਗ੍ਰੰਥ ਸਾਹਿਬ ਜੀ ਅੰਕ ੭੪੯)
ਇਹ ਸ਼ਬਦ ਪੂਰਨ ਸਤਿ ਹੈ ਅਤੇ ਉਹ ਮਨੁੱਖ ਜਿਹੜੇ ਇਨ੍ਹਾਂ ਸ਼ਬਦਾਂ ਦੀ ਪਾਲਣਾ ਕਰਨ ਦੇ ਸਮਰੱਥ ਹੋ ਜਾਂਦੇ ਹਨ; ਉਹ ਮਨੁੱਖ ਸਤਿ ਪੁਰਖ ਅਕਾਲ ਪੁਰਖ ਵਿਚ ਸਦਾ-ਸਦਾ ਲਈ ਲੀਨ ਹੋ ਜਾਂਦੇ ਹਨ। ਆਦਿ ਮੂਲ “ਸਤਿ” ਹੈ ਅਤੇ ਹਰ ਚੀਜ਼ “ਸਤਿ” ਵਿਚੋਂ ਉਪਜੀ ਹੈ। “ਸਤਿ” ਸਾਰੀ ਸ੍ਰਿਸ਼ਟੀ ਦਾ ਗਰਭ ਹੈ। ਇਸ ਲਈ “ਸਤਿਨਾਮੁ” ਸਦਾ ਸੁੱਖ ਦੀ ਪ੍ਰਾਪਤੀ ਦਿਵਾਉਣ ਲਈ ਪੂਰਨ ਸਮਰੱਥ ਹੈ। ਸਦਾ ਸੁਖ ਦਾ ਭਾਵ ਹੈ ਨਾ ਖ਼ਤਮ ਹੋਣ ਵਾਲਾ ਅਨਾਦਿ ਅਨੰਦ – ਸਹਿਜ ਅਵਸਥਾ, ਅਟੱਲ ਅਵਸਥਾ ੨੪ ਘੰਟੇ ਸਤਿ ਸਹਿਜ ਸਮਾਧੀ ਜਿਹੜੀ ਇਕ ਗੁਰਪ੍ਰਸਾਦਿ ਹੈ ਅਤੇ ਜਿਹੜੀ ਬੇਅੰਤ ਅਗੰਮ ਅਗੋਚਰ ਸਤਿ ਪਾਰਬ੍ਰਹਮ ਪਰਮੇਸ਼ਰ ਉੱਤੇ ਅਸੀਮ ਭਰੋਸਾ ਕਰਕੇ ਉਸ ਨਾਲ ਬੇਅੰਤ ਪਿਆਰ, ਸ਼ਰਧਾ ਅਤੇ ਭਗਤੀ ਨਾਲ ਆਉਂਦੀ ਹੈ।
ਇਸ ਲਈ ਕ੍ਰਿਪਾ ਕਰਕੇ ਸਤਿਨਾਮ ਦੇ ਗੁਰਪ੍ਰਸਾਦਿ ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਲਈ ਅਰਦਾਸ ਕਰਦੇ ਰਹੋ। ਪਰਉਪਕਾਰ ਅਤੇ ਮਹਾਂ ਪਰਉਪਕਾਰ ਦੀ ਸੇਵਾ ਦੀ ਪ੍ਰਾਪਤੀ ਲਈ ਅਰਦਾਸ ਕਰੋ। ਇਸ ਮੰਤਵ ਦੀ ਪ੍ਰਾਪਤੀ ਲਈ ਹੀ ਅਸੀਂ ਇਹ ਮਨੁੱਖੀ ਜੀਵਨ ਦੀ ਬਖਸ਼ਿਸ਼ ਪ੍ਰਾਪਤ ਕੀਤੀ ਹੈ, ਇਸ ਨੂੰ ਮਾਇਆ ਦੀ ਸੇਵਾ ਵਿਚ ਵਿਅਰਥ ਨਾ ਗੁਆਓ, ਸਤਿਨਾਮ ਉੱਤੇ ਧਿਆਨ ਧਰੋ ਅਤੇ ਜੀਵਨ ਮੁਕਤੀ ਵੱਲ ਰਾਹ ਬਣਾਓ।
“ਸਤਿ” ਦੀ ਪਰਮ ਸ਼ਕਤੀਸ਼ਾਲੀ ਮਹਿਮਾ ਨੂੰ ਸਤਿਗੁਰ ਅਵਤਾਰ ਧੰਨ ਧੰਨ ਨਾਨਕ ਪਾਤਿਸ਼ਾਹ ਨੇ ਜਪੁ ਜੀ ਬਾਣੀ ਵਿਚ ਪ੍ਰਗਟ ਕੀਤਾ ਹੈ:
ਜਪੁ ॥
ਆਦਿ ਸਚੁ ਜੁਗਾਦਿ ਸਚੁ ॥
ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥੧॥
ਮੂਲ ਮੰਤਰ ਤੋਂ ਅਗਲਾ ਪਰਮ ਸਕਤੀਸ਼ਾਲੀ ਸ਼ਬਦ “ਜਪੁ” ਹੈ, ਜੋ ਕਿ ਸਿਮਰਨ ਲਈ ਮਹਾ ਸੁੰਦਰ ਅਤੇ ਪਰਮ ਸ਼ਕਤੀਸ਼ਾਲੀ ਉਪਦੇਸ਼ ਹੈ। ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ ਦਾ ਸਾਰੀ ਲੋਕਾਈ ਨੂੰ ਪਰਮ ਸ਼ਕਤੀਸ਼ਾਲੀ ਉਪਦੇਸ਼ ਹੈ ਕਿ ਸਿਮਰਨ ਕਰੋ ਜੀ। ਇਹ ਇਲਾਹੀ ਦਰਗਾਹੀ ਹੁਕਮ ਹੈ ਕਿ ਸਤਿਨਾਮੁ ਸਿਮਰਨ ਕਰੋ। ਕਿਉਂਕਿ ੴ “ਸਤਿ” ਹੈ ਅਤੇ ਇਹ ਹੀ ਸਤਿ “ਨਾਮੁ” ਹੈ। ਕਿਉਂਕਿ ਕਰਤਾ ਪੁਰਖ “ਸਤਿ” ਹੈ ਇਸ ਲਈ ਇਹ ਸਤਿ ਹੀ “ਨਾਮੁ” ਹੈ। ਕਿਉਂਕਿ ਨਿਰਭਉ “ਸਤਿ” ਹੈ ਇਸ ਲਈ ਇਹ ਸਤਿ ਹੀ “ਨਾਮੁ” ਹੈ। ਕਿਉਂਕਿ ਨਿਰਵੈਰ “ਸਤਿ” ਹੈ ਇਸ ਲਈ ਇਹ ਸਤਿ ਹੀ “ਨਾਮੁ” ਹੈ। ਅਕਾਲ ਮੂਰਤਿ “ਸਤਿ” ਹੈ ਇਸ ਲਈ ਇਹ ਸਤਿ ਹੀ “ਨਾਮੁ” ਹੈ। ਕਿਉਂਕਿ ਅਜੂਨੀ “ਸਤਿ” ਹੈ ਇਸ ਲਈ ਇਹ ਸਤਿ ਹੀ “ਨਾਮੁ” ਹੈ। ਕਿਉਂਕਿ ਸੈਭੰ “ਸਤਿ” ਹੈ ਇਸ ਲਈ ਇਹ ਸਤਿ ਹੀ “ਨਾਮੁ” ਹੈ। ਕਿਉਂਕਿ ਗੁਰ ਪ੍ਰਸਾਦਿ “ਸਤਿ” ਹੈ ਇਸ ਲਈ ਇਹ ਸਤਿ ਹੀ “ਨਾਮੁ” ਹੈ। ਇਸ ਲਈ ਸਾਰਾ ਮੂਲ ਮੰਤਰ “ਸਤਿ” ਹੈ ਇਸ ਲਈ ਇਹ ਸਤਿ ਹੀ “ਨਾਮੁ” ਹੈ। ਇਸੇ ਲਈ ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ ਨੇ “ਸਤਿਨਾਮੁ” ਦਾ ਉਚਾਰਨ ਕੀਤਾ ਹੈ। ਇਸ ਲਈ ਸ਼ਬਦ “ਸਤਿ” ਸਾਰੀ ਸ੍ਰਿਸ਼ਟੀ ਦਾ ਗਰਭ ਹੈ। ਇਸ ਲਈ ਸ਼ਬਦ “ਸਤਿ” ਸਾਰੀਆਂ ਪਰਮ ਸ਼ਕਤੀਆਂ ਦਾ ਗਰਭ ਹੈ। ਇਸ ਲਈ ਸ਼ਬਦ “ਸਤਿ” ਸਾਰੇ ਪਰਮ ਇਲਾਹੀ ਗੁਣਾਂ ਦਾ ਗਰਭ ਹੈ। ਇਸ ਲਈ “ਸਤਿ” ਕੇਵਲ ਇਕ ਸ਼ਬਦ ਹੀ ਨਹੀਂ ਹੈ ਇਸ ਵਿਚ ਸਤਿ ਪਾਰਬ੍ਰਹਮ ਪਰਮੇਸ਼ਰ ਦੀਆਂ ਸਰਬ ਕਲਾਵਾਂ ਸਮਾਈਆਂ ਹੋਈਆਂ ਹਨ। ਸਾਰੀ ਗੁਰਬਣੀ “ਸਤਿ” ਹੈ ਇਸ ਲਈ ਇਹ ਸਤਿ “ਨਾਮੁ” ਹੈ ਕਿਉਂਕਿ ਗੁਰਬਾਣੀ “ਸਤਿ” ਵਿੱਚੋਂ ਹੀ ਪ੍ਰਗਟ ਹੋਈ ਹੈ, ਹੋ ਰਹੀ ਹੈ ਅਤੇ ਹੁੰਦੀ ਰਹੇਗੀ। ਗੁਰਬਾਣੀ ਕੇਵਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਤੱਕ ਹੀ ਸੀਮਿਤ ਨਹੀਂ ਹੈ। ਦਰਗਾਹ ਵਿੱਚ ਗੁਰਬਾਣੀ ਲਗਾਤਾਰ ਪ੍ਰਗਟ ਹੋ ਰਹੀ ਹੈ। ਦਰਗਾਹ ਵਿੱਚ ਗੁਰਬਾਣੀ ਦੇ ਅੰਕਾਂ ਦੀ ਕੋਈ ਗਿਣਤੀ-ਮਿਣਤੀ ਨਹੀਂ ਹੈ। ਦਰਗਾਹ ਵਿੱਚ ਗੁਰਬਾਣੀ ਦੇ ਅੰਕ ਕਦੇ ਖ਼ਤਮ ਨਹੀਂ ਹੁੰਦੇ ਹਨ। ਇਸ ਲਈ ਇਹ ਸਤਿ ਹੀ “ਨਾਮੁ” ਹੈ। “ਸਤਿ” ਕੇਵਲ “ਨਾਮੁ” ਹੀ ਨਹੀਂ ਹੈ ਬਲਕਿ “ਸਤਿ” ਹੀ ਪਰਮ ਸ਼ਕਤੀ ਆਪ ਹੈ, ਪਰਮ ਸ਼ਕਤੀ ਹਾਜ਼ਰ-ਨਾਜ਼ਰ ਹੈ, ਪਰਮ ਸ਼ਕਤੀ ਸਰਵ ਵਿਆਪਕ ਹੈ। ਸਤਿਨਾਮੁ ਹੀ ਪਰਮ ਦਰਗਾਹੀ ਹੁਕਮ ਹੈ :-
ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ ॥੫॥
(ਗੁਰੂ ਗ੍ਰੰਥ ਸਾਹਿਬ ਜੀ ਅੰਕ ੭੨)
ਇਸ ਲਈ ਹੀ ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ ਨੇ ਬੇਅੰਤ ਕਿਰਪਾ ਨਾਲ ਅਕਾਲ ਪੁਰਖ ਦੇ ਪੂਰਨ ਹੁਕਮ ਅਨੁਸਾਰ ਇਸ ਮਹਾ ਮੰਤਰ ਅਨਮੋਲਕ ਰਤਨ “ਸਤਿਨਾਮੁ” ਦਾ ਉਚਾਰਨ ਕਰਕੇ ਸਾਡੀ ਸਾਰੀ ਮਨੁੱਖਤਾ ਦੀ ਝੋਲੀ ਵਿੱਚ ਇਸ ਮਹਾ ਮੰਤਰ ਨੂੰ ਪਾ ਕੇ ਸਾਨੂੰ ਸੱਚਖੰਡ ਦਾ ਪੰਥ ਪ੍ਰਦਰਸ਼ਨ ਕੀਤਾ ਹੈ ਅਤੇ ਇਸਦਾ ਸਿਮਰਨ ਕਰਨ ਦਾ ਸਾਰੀ ਲੋਕਾਈ ਨੂੰ ਸਰਵ ਉੱਚ ਸ਼ਿਖਰ ਦਾ ਪਰਮ ਸ਼ਕਤੀਸ਼ਾਲੀ ਉਪਦੇਸ਼ ਦਿੱਤਾ ਹੈ। ਕਿਉਂਕਿ ਸਾਰਾ ਮੂਲ ਮੰਤਰ ਹੀ ਸਤਿ ਹੈ ਇਸ ਲਈ “ਸਤਿਨਾਮੁ” ਦੇ ਸਿਮਰਨ ਵਿੱਚ ਹੀ ਸਾਰੀਆਂ ਪਰਮ ਸ਼ਕਤੀਆਂ ਸਮਾਈਆਂ ਹੋਈਆਂ ਹਨ। ਇਸੇ ਲਈ ਧੰਨ ਧੰਨ ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਵਿੱਚ ਹੀ ਸਤਿਨਾਮੁ ਦੀ ਮਹਿਮਾ ਦਾ ਵਰਨਨ ਕੀਤਾ ਗਿਆ ਹੈ।
ਸਤਿਨਾਮ ਕਾ ਮੰਤਰ ( ਭਾਈ ਗੁਰਦਾਸ ਜੀ ਦੁਆਰਾ)
ਭਾਈ ਗੁਰਦਾਸ ਜੀ ਉੱਪਰ ਸ੍ਰੀ ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ ਅਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਅਨੰਤ ਬੇਅੰਤ ਗੁਰ ਕ੍ਰਿਪਾ ਅਤੇ ਗੁਰ ਪ੍ਰਸਾਦਿ ਸੀ। ਉਹ ਬ੍ਰਹਮ ਗਿਆਨੀ ਅਤੇ ਮਹਾਨ ਵਿਦਵਾਨ ਸਨ। ਉਨ੍ਹਾਂ ਨੂੰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਲੀ ਜਿਲਦ ਲਿਖਣ ਦਾ ਮਾਣ ਪ੍ਰਾਪਤ ਹੋਇਆ।
ਭਾਈ ਗੁਰਦਾਸ ਜੀ ਦੀ ਬਾਣੀ ੪੦ ਵਾਰਾਂ ਦੇ ਰੂਪ ਵਿੱਚ ਲਿਖੀ ਗਈ ਹੈ ਅਤੇ ਗੁਰੂ ਪੰਚਮ ਪਾਤਿਸ਼ਾਹ ਜੀ ਦੁਆਰਾ ਬਹੁਤ ਹੀ ਸਤਿਕਾਰੀ ਗਈ ਹੈ। ਉਨ੍ਹਾਂ ਨੇ ਇਸ ਨੂੰ “ਗੁਰਬਾਣੀ ਦੀ ਕੁੰਜੀ” ਕਿਹਾ ਹੈ। ਇਸ ਦਾ ਅਸਲ ਵਿੱਚ ਭਾਵ ਹੈ ਕਿ ਭਾਈ ਗੁਰਦਾਸ ਜੀ ਨੇ ਬੇਅੰਤ ਦਿਆਲਤਾ ਨਾਲ ਮਹੱਤਵਪੂਰਨ ਬ੍ਰਹਮ ਕਾਨੂੰਨਾਂ, ਪੂਰਨ ਬੰਦਗੀ ਦੇ ਕਾਨੂੰਨਾਂ ਦਾ ਆਪਣੀ ਬਾਣੀ ਵਿੱਚ ਅਸਾਨ ਸ਼ਬਦਾਂ ਵਿੱਚ ਵਖਿਆਨ ਕੀਤਾ ਹੈ ਅਤੇ ਇੱਕ ਵਾਰ ਜਦੋਂ ਤੁਸੀਂ ਇਸ ਬਾਣੀ ਨੂੰ ਸਮਝ ਲੈਂਦੇ ਹੋ ਤਾਂ ਗੁਰਬਾਣੀ ਨੂੰ ਸਮਝਣਾ ਬਹੁਤ ਹੀ ਅਸਾਨ ਬਣ ਜਾਂਦਾ ਹੈ।
ਭਾਈ ਗੁਰਦਾਸ ਜੀ ਨੇ ਬੇਅੰਤ ਦਿਆਲਤਾ ਨਾਲ ਇਹ ਵਾਰਾਂ ਇਹ ਬ੍ਰਹਮ ਸਤਿ ਨੂੰ ਵਖਿਆਨ ਕਰਨ ਲਈ ਲਿਖੀਆਂ ਹਨ ਕਿ ਉਨ੍ਹਾਂ ਗੁਰਬਾਣੀ ਦੇ ਸੰਬੰਧ ਵਿੱਚ ਸਥੂਲ ਰੂਪ ਵਿੱਚ ਕੀ ਅਨੁਭਵ ਕੀਤੇ। ਉਨ੍ਹਾਂ ਨੇ ਆਪਣੀ ਗੁਰਬਾਣੀ ਬਾਰੇ ਬ੍ਰਹਮ ਸੂਝ ਨੂੰ ਬਹੁਤ ਹੀ ਅਸਾਨ ਭਾਸ਼ਾ ਵਿੱਚ ਵਖਿਆਨ ਕੀਤਾ ਹੈ। ਭਾਈ ਗੁਰਦਾਸ ਜੀ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਦਸਮ ਪਾਤਿਸ਼ਾਹ ਜੀ ਦੀ ਬਾਣੀ ਤੋਂ ਬਾਅਦ ਗੁਰਮਤਿ ਦੇ ਅਗਲੇ ਪੱਧਰ ਦੇ ਤੌਰ ਤੇ ਜਾਣਿਆ ਜਾਂਦਾ ਹੈ। ਕਿਉਂਕਿ ਭਾਈ ਗੁਰਦਾਸ ਜੀ ਗੁਰੂ ਅਰਜਨ ਦੇਵ ਜੀ ਦੀ ਸਿੱਧੀ ਛਤਰ-ਛਾਇਆ ਹੇਠ ਸਨ, ਇੱਥੇ ਕੋਈ ਕਾਰਨ ਨਹੀਂ ਹੈ ਕਿ ਉਨ੍ਹਾਂ ਦੀ ਬਾਣੀ ਨੂੰ ਵੀ ਗੁਰਮਤਿ ਨਾ ਮੰਨਿਆ ਜਾਵੇ।
ਭਾਈ ਗੁਰਦਾਸ ਜੀ ਨੇ ਬੇਅੰਤ ਦਿਆਲਤਾ ਨਾਲ ਆਪਣੀਆਂ ਵਾਰਾਂ ਦੇ ਸ਼ੁਰੂ ਵਿੱਚ ਹੀ “ਸਤਿਨਾਮ” ਅਤੇ “ਸਤਿ” ਸ਼ਬਦ ਦੀ ਬ੍ਰਹਮ ਮਹੱਤਤਾ ਦਾ ਵਖਿਆਨ ਕੀਤਾ ਹੈ। ਇੱਥੇ ਉਨ੍ਹਾਂ ਦੀ ਪਹਿਲੀ ਵਾਰ ਦੀ ਪਹਿਲੀ ਪੌੜੀ ਹੈ:
ਨਮਸਕਾਰ ਗੁਰਦੇਵ ਕੋ ਸਤਿਨਾਮੁ ਜਿਸੁ ਮੰਤ੍ਰ ਸੁਣਾਇਆ॥
ਭਵਜਲ ਵਿਚੋਂ ਕਢਿ ਕੈ ਮੁਕਤਿ ਪਦਾਰਥਿ ਮਾਹਿ ਸਮਾਇਆ॥
ਜਨਮ ਮਰਣ ਭਉ ਕਟਿਆ ਸੰਸਾ ਰੋਗੁ ਵਿਯੋਗੁ ਮਿਟਾਇਆ॥
ਸੰਸਾ ਇਹੁ ਸੰਸਾਰੁ ਹੈ ਜਨਮ-ਮਰਨ ਵਿਚਿ ਦੁਖੁ ਸਵਾਇਆ॥
ਜਮ ਦੰਡੁ ਸਿਰੋਂ ਨ ਉਤਰੈ ਸਾਕਤਿ ਦੁਰਜਨ ਜਨਮੁ ਗਵਾਇਆ॥
ਚਰਨ ਗਹੇ ਗੁਰਦੇਵ ਦੇ ਸਤਿ ਸਬਦੁ ਦੇ ਮੁਕਤਿ ਕਰਾਇਆ॥
ਭਾਉ ਭਗਤਿ ਗੁਰਪੁਰਬਿ ਕਰਿ ਨਾਮੁ ਦਾਨੁ ਇਸਨਾਨੁ ਦ੍ਰਿੜ੍ਹਾਇਆ॥
ਜੇਹਾ ਬੀਉ ਤੇਹਾ ਫਲੁ ਪਾਇਆ ॥੧॥
(ਭਾਈ ਗੁਰਦਾਸ ਜੀ ਵਾਰ ੧)
ਭਾਈ ਗੁਰਦਾਸ ਜੀ ਨੇ ਬੜਾ ਹੀ ਸਪਸ਼ਟ ਵਖਿਆਨ ਕੀਤਾ ਹੈ ਕਿ ਧੰਨ ਧੰਨ ਗੁਰੂ ਨਾਨਕ ਪਾਤਿਸ਼ਾਹ ਜੀ ਨੇ ਬੇਅੰਤ ਦਿਆਲਤਾ ਨਾਲ ਸਾਡੇ ਲਈ ਦਰਗਾਹ ਵਿੱਚੋਂ “ਸਤਿਨਾਮ” ਮੰਤਰ ਲਿਆਂਦਾ ਹੈ। ਜਦ ਗੁਰੂ ਨਾਨਕ ਪਾਤਿਸ਼ਾਹ ਜੀ ਵੇਈਂ ਨਦੀ ਵਿੱਚ ਸੁਲਤਾਨਪੁਰ ਲੋਧੀ ਵਿੱਚ ਤਿੰਨ ਦਿਨਾਂ ਲਈ ਪਾਣੀ ਦੇ ਅੰਦਰ ਗਏ ਸਨ। ਵਾਪਸ ਮੁੜਨ ਵੇਲੇ ਉਨ੍ਹਾਂ ਨੇ ਮੂਲ ਮੰਤਰ ਉਚਾਰਿਆ, “ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥” ਤਦ ਜਪ ਕਿਹਾ, ਭਾਵ ਮੂਲ ਮੰਤਰ ਨੂੰ ਜਪੋ ਕਿਉਂਕਿ ਉਨ੍ਹਾਂ ਨੇ ਉਚਾਰਿਆ ਕਿ ਇਹ ਮੂਲ ਮੰਤਰ, “ਆਦਿ ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥੧॥” ਮੂਲ ਮੰਤਰ ਦਾ ਕੇਂਦਰੀ ਬਿੰਦੂ ਸ਼ਬਦ ਸਤਿ ਹੈ ਅਤੇ ਇਸ ਲਈ ਉਨ੍ਹਾਂ ਸ਼ਬਦ ਸਤਿ ਨੂੰ ਨਾਮ ਕਿਹਾ।
ਸ਼ਬਦ ਸਤਿ ਅੰਮ੍ਰਿਤ ਆਤਮ ਰਸ ਅੰਮ੍ਰਿਤ ਦਾ ਸਭ ਤੋਂ ਉੱਚਾ ਪੱਧਰ ਨਿਰਗੁਣ ਸਰੂਪ ਧੰਨ ਧੰਨ ਪਾਰ ਬ੍ਰਹਮ ਪਿਤਾ ਪਰਮੇਸ਼ਰ ਜੀ ਦਾ ਪਰਮ ਜੋਤ ਪੂਰਨ ਪ੍ਰਕਾਸ਼ ਨੂੰ ਦਰਸਾਉਂਦਾ ਹੈ। ਇਹ ਸ਼ਬਦ ਸਤਿ ਦਾ ਭਾਵ ਹੈ ਸੱਚ ਅਤੇ ਸੱਚ ਧੰਨ ਧੰਨ ਪਾਰ ਬ੍ਰਹਮ ਪਿਤਾ ਪਰਮੇਸ਼ਰ ਜੀ ਦਾ ਨਾਮ ਹੈ। ਬਹੁਤ ਸਾਰੇ ਲੋਕ ਅਤੇ ਪ੍ਰਚਾਰਕ ਸਤਿ ਨਾਮ ਨੂੰ ਸੱਚਾ ਨਾਮ ਅਨੁਵਾਦ ਕਰਦੇ ਹਨ. ਜਿਹੜਾ ਕਿ ਸਹੀ ਨਹੀਂ ਹੈ। ਜਦ ਉਹ ਸਤਿਨਾਮ ਵਾਹਿਗੁਰੂ ਕਹਿੰਦੇ ਹਨ, ਉਹ ਇਸਦਾ ਅਨੁਵਾਦ ਕਰਦੇ ਹਨ ਕਿ ਸੱਚਾ ਨਾਮ ਵਾਹਿਗੁਰੂ ਹੈ। ਇਹ ਸਹੀ ਨਹੀਂ ਹੈ। ਸਤਿਨਾਮ ਦਾ ਭਾਵ ਹੈ ਸਤਿ ਨਾਮ ਹੈ, ਸਚੁ ਨਾਮ ਹੈ। ਸਤਿਗੁਰੂ ਨੂੰ ਵੀ ਸੱਚਾ ਗੁਰੂ ਅਨੁਵਾਦ ਕੀਤਾ ਜਾਂਦਾ ਹੈ। ਪ੍ਰਚਾਰਕ ਤਦ ਇਹ ਸਿੱਟਾ ਕੱਢਦੇ ਹਨ ਕਿ ਸਿੱਖ ਗੁਰੂ ਸੱਚੇ ਗੁਰੂ ਹਨ ਅਤੇ ਦੂਸਰੇ ਸਾਰੇ ਗੁਰੂ ਝੂਠੇ ਗੁਰੂ ਹਨ, ਇਹ ਜਨਤਾ ਵਿੱਚ ਅਸਹਿਨਸ਼ੀਲਤਾ ਅਤੇ ਹਿੰਸਾ ਫੈਲਾਉਂਦੇ ਹਨ। ਸਤਿਗੁਰੂ ਦਾ ਅਸਲ ਭਾਵ ਹੈ ਸਤਿ ਗੁਰੂ ਹੈ। ਬਾਣੀ ਸਤਿ ਹੈ, ਇਸ ਲਈ ਇਹ ਗੁਰੂ ਹੈ। ਬਾਣੀ ਸਤਿ ਹੈ ਇਸ ਲਈ ਇਹ ਨਿਰੰਕਾਰ ਹੈ ਅਤੇ ਜਿਸ ਹਿਰਦੇ ਵਿੱਚ ਸਤਿ ਵਸਦਾ ਹੈ ਉਹ ਗੁਰੂ ਹੈ।
ਸ਼ਬਦ ਸਤਿ ਹੀ ਕੇਵਲ ਇੱਕ ਹੈ ਜਿਹੜਾ ਅਕਾਲ ਪੁਰਖ ਦੇ ਸਭ ਤੋਂ ਮਹੱਤਵਪੂਰਨ ਅਤੇ ਲਾਜ਼ਮੀ ਗੁਣਾਂ ਨੂੰ ਪਰਿਭਾਸ਼ਿਤ ਕਰਦਾ ਹੈ। ਸਤਿ ਦਾ ਭਾਵ ਹੈ ਜਿਹੜਾ ਕਦੇ ਨਹੀਂ ਬਦਲਦਾ, ਸਥਿਰ ਰਹਿੰਦਾ ਹੈ ਅਤੇ ਬਿਨਾਂ ਕਿਸੇ ਬਦਲਾਅ ਦੇ ਰਹਿੰਦਾ ਹੈ, ਕਾਇਮ ਮੁਦਾਇਮ ਹੈ। ਹਰ ਦੂਸਰੀ ਚੀਜ਼ ਸਮੇਂ ਨਾਲ ਬਦਲ ਰਹੀ ਹੈ ਕਿਉਂਕਿ ਹਰ ਚੀਜ਼ ਮਾਇਆ ਹੈ ਅਤੇ ਮਾਇਆ ਦੀਆਂ ਅਣਗਿਣਤ ਅਵਸਥਾਵਾਂ ਹਨ ਅਤੇ ਹਰ ਸੈਕਿੰਡ ਬਦਲਦੀਆਂ ਰਹਿੰਦੀਆਂ ਹਨ। ਸਤਿ ਕਦੇ ਨਹੀਂ ਬਦਲਦਾ ਅਤੇ ਆਦਿ ਤੋਂ ਸਤਿ ਹੈ, ਹੁਣ ਵੀ ਸਤਿ ਹੈ ਅਤੇ ਸਦਾ ਹੀ ਸਤਿ ਰਹੇਗਾ।
ਭਵਜਲ ਹਨੇਰੇ ਮਾਇਆ ਦੇ ਪ੍ਰਭਾਵ ਦਾ ਵਿਸ਼ਾਲ ਸਮੁੰਦਰ ਹੈ। ਇੱਕ ਰੂਹ ਜੋ ਮਾਇਆ ਦੇ ਪ੍ਰਭਾਵ ਪੰਜ ਦੂਤਾਂ ਅਤੇ ਇੱਛਾਵਾਂ ਦੇ ਅਧੀਨ ਰਹਿ ਰਹੀ ਹੈ, ਕੂੜ ਦੇ ਡੂੰਘੇ ਸਮੁੰਦਰ ਵਿੱਚ ਪਏ ਪੱਥਰ ਦੀ ਨਿਆਈਂ ਹੈ। ਭਵਜਲ ਮਾਇਆ ਦਾ ਸਮੁੰਦਰ ਹੈ ਅਤੇ ਸਾਰਾ ਸੰਸਾਰ ਹੀ ਇਸ ਵਿੱਚ ਆ ਜਾਂਦਾ ਹੈ। ਪਰ ਸ਼ਬਦ ਸਤਿ ਮਾਇਆ ਤੋਂ ਪਰੇ ਹੈ। ਭਾਈ ਗੁਰਦਾਸ ਜੀ ਲਿਖਦੇ ਹਨ ਕਿ ਸਤਿ ਮੁਕਤ ਪਦਾਰਥ ਹੈ। ਇਸ ਦਾ ਭਾਵ ਹੈ ਕਿ ਸਤਿਨਾਮ ਦੇ ਮੰਤਰ ਦੇ ਗੁਰਪ੍ਰਸਾਦਿ ਵਿੱਚ ਸਾਨੂੰ ਇਸ ਭਵਜਲ ਤੋਂ ਬਾਹਰ ਲੈ ਜਾਣ ਦੀ ਅਤੇ ਵਾਪਸ ਮੁਕਤ ਪਦਾਰਥ, ਧੰਨ ਧੰਨ ਪਾਰ ਬ੍ਰਹਮ ਪਰਮੇਸ਼ਰ ਦੇ ਨਿਰਗੁਣ ਸਰੂਪ ਵੱਲ ਲੈ ਜਾਣ ਦੀ ਪਰਮ ਬ੍ਰਹਮ ਸ਼ਕਤੀ ਹੈ। ਜਦ ਇਹ ਵਾਪਰਦਾ ਹੈ ਤਦ ਅਸੀਂ ਜਨਮ-ਮਰਨ ਦੇ ਸਭ ਤੋਂ ਵੱਡੇ ਦੁੱਖ ਤੋਂ ਰਾਹਤ ਪਾ ਲੈਂਦੇ ਹਾਂ।
ਇਸ ਸੰਸਾਰ ਵਿੱਚ ਰਹਿੰਦੇ ਹੋਏ ਅਸੀਂ ਲਗਾਤਾਰ ਜਨਮ-ਮਰਨ ਦੇ ਡਰ ਦਾ ਸਾਹਮਣਾ ਕਰਦੇ ਹਾਂ, ਜਿਸ ਨੂੰ ਸਭ ਤੋਂ ਵੱਡਾ ਪੱਧਰ ਰੋਗ ਕਿਹਾ ਗਿਆ ਹੈ। ਜਨਮ ਲੈਣਾ ਅਤੇ ਉਸ ਤਰ੍ਹਾਂ ਦੇ ਹੀ ਕਸ਼ਟਾਂ, ਪੀੜਾਂ ਅਤੇ ਦੁੱਖਾਂ ਦੇ ਵਿੱਚੋਂ ਬਾਹਰ ਲੰਘਣਾ, ਚੰਗੇ ਅਤੇ ਮਾੜੇ ਪਲਾਂ ਵਿਚੋਂ, ਪਰ ਕੋਈ ਅਨਾਦਿ ਖੁਸ਼ੀ ਨਹੀਂ, ਕੋਈ ਅਨਾਦਿ ਅਸੀਸ ਨਹੀਂ, ਮਾਇਆ ਦੇ ਡੂੰਘੇ ਕੂੜ ਵਿੱਚ ਰਹਿਣਾ ਸਭ ਤੋਂ ਵੱਡਾ ਰੋਗ ਹੈ। ਜੇਕਰ ਅਸੀਂ ਸਤਿਨਾਮ ਦਾ ਗੁਰ ਪ੍ਰਸਾਦਿ ਪ੍ਰਾਪਤ ਨਹੀਂ ਕਰਦੇ ਅਤੇ ਆਪਣੇ ਆਪ ਨੂੰ ਮੂਲ ਮੰਤਰ ਵਿੱਚ ਦੱਸੇ ਗੁਣਾਂ ਨੂੰ ਪ੍ਰਾਪਤ ਕਰਨ ਵੱਲ ਸਮਰਪਿਤ ਨਹੀਂ ਕਰਦੇ ਅਤੇ ਸਤਿ ਸਰੂਪ ਨਹੀਂ ਬਣਦੇ ਹਾਂ ਤਦ ਸਾਨੂੰ ਦਰਗਾਹੀ ਮੁੱਲਾਂ ਵਿੱਚ ਸਾਕਤ ਅਤੇ ਦੁਰਜਨ ਕਿਹਾ ਜਾਵੇਗਾ ਅਤੇ ਅਸੀਂ ਇਹ ਅਮੁੱਲ ਮਨੁੱਖਾ ਜੀਵਨ ਗਵਾ ਲਵਾਂਗੇ, ਜਿਹੜਾ ਸਾਨੂੰ ਸਰਵ ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਕ੍ਰਿਪਾ ਦੁਆਰਾ ਸਤਿ ਸਰੂਪ ਬਣਨ ਅਤੇ ਉਸ ਵਿੱਚ ਅਭੇਦ ਹੋਣ ਲਈ ਬਖਸ਼ਿਆ ਗਿਆ ਹੈ।
ਇਸ ਲਈ ਸਾਨੂੰ ਧੰਨ ਧੰਨ ਗੁਰੂ ਨਾਨਕ ਪਾਤਿਸ਼ਾਹ ਜੀ ਦੇ ਬਹੁਤ ਹੀ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਜਿਨ੍ਹਾਂ ਨੇ ਬਹੁਤ ਹੀ ਦਿਆਲਤਾ ਨਾਲ ਸਾਨੂੰ ਸ਼ਬਦ ਸਤਿ ਦਾ ਗੁਰ ਪ੍ਰਸਾਦਿ ਬਖਸ਼ਿਆ ਹੈ, ਜਿਹੜਾ ਜਦ ਸਮਰਪਣ, ਦ੍ਰਿੜ੍ਹਤਾ, ਵਿਸ਼ਵਾਸ, ਭਰੋਸੇ, ਯਕੀਨ, ਸ਼ਰਧਾ ਅਤੇ ਪਿਆਰ ਨਾਲ ਕਮਾਇਆ ਜਾਂਦਾ ਹੈ ਸਾਨੂੰ ਵਾਪਸ ਮੂਲ ਧੰਨ ਧੰਨ ਪਾਰ ਬ੍ਰਹਮ ਪਿਤਾ ਪਰਮੇਸ਼ਰ ਜੀ ਵੱਲ ਲੈ ਜਾਂਦਾ ਹੈ।
ਕਈ ਸੰਤ ਮਹਾਂਪੁਰਖ ਪਹਿਲਾਂ ਸਾਰੇ ਮੂਲ ਮੰਤਰ ਦਾ ਜਾਪ ਕਰਨ ਦਾ ਉਪਦੇਸ਼ ਦਿੰਦੇ ਹਨ ਅਤੇ ਫਿਰ ਸਤਿਨਾਮੁ ਦੇ ਗੁਰ ਪ੍ਰਸਾਦਿ ਦੀ ਬਖ਼ਸ਼ਿਸ ਕਰਦੇ ਹਨ ਅਤੇ ਕੁਝ ਮਹਾਂਪੁਰਖ ਹੀ ਹਨ ਜੋ ਪਹਿਲਾਂ ਤੋਂ ਹੀ ਸਤਿਨਾਮੁ ਦਾ ਅਨਮੋਲਕ ਰਤਨ ਗੁਰ ਪ੍ਰਸਾਦਿ ਤੁਹਾਡੀ ਸੁਰਤ ਵਿੱਚ ਟਿਕਾ ਦਿੰਦੇ ਹਨ। ਗੁਰਬਾਣੀ ਅਨੁਸਾਰ ਕੇਵਲ ਸਤਿਨਾਮੁ ਦੇ ਗੁਰ ਪ੍ਰਸਾਦਿ ਨਾਲ ਹੀ ਸੁਰਤ ਦੀ ਲਿਵ ਲਗਦੀ ਹੈ। ਕੇਵਲ ਸਤਿਨਾਮੁ ਦੇ ਸਿਮਰਨ ਨਾਲ ਹੀ ਸੁਰਤ, ਹਿਰਦਾ ਅਤੇ ਸਾਰੀ ਰੂਹ ਕੰਚਨ ਹੁੰਦੀ ਹੈ। ਕੇਵਲ ਸਤਿਨਾਮੁ ਸਿਮਰਨ ਨਾਲ ਹੀ ਕੁੰਡਲਨੀ ਸ਼ਕਤੀ ਜਾਗਰਤ ਹੁੰਦੀ ਹੈ। ਕੇਵਲ ਸਤਿਨਾਮੁ ਸਿਮਰਨ ਨਾਲ ਹੀ ਸਾਰੇ ਬੱਜਰ ਕਪਾਟ ਖੁੱਲ੍ਹਦੇ ਹਨ। ਕੇਵਲ ਸਤਿਨਾਮੁ ਸਿਮਰਨ ਨਾਲ ਹੀ ਸਾਰੇ (੭) ਸਤਿ ਸਰੋਵਰ ਪ੍ਰਕਾਸ਼ਮਾਨ ਹੁੰਦੇ ਹਨ। ਕੇਵਲ ਸਤਿਨਾਮੁ ਸਿਮਰਨ ਨਾਲ ਹੀ ਈੜਾ, ਪਿੰਗਲਾ ਅਤੇ ਸੁਸ਼ਮਨਾ ਦੀਆਂ ਸ਼ਕਤੀਆਂ ਜਾਗਰਤ ਹੁੰਦੀਆਂ ਹਨ ਅਤੇ ਸਮਾਧੀ ਅਤੇ ਸੁੰਨ ਸਮਾਧੀ ਦੇ ਗੁਰ ਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ। ਇਸ ਤਰ੍ਹਾਂ ਸਿਮਰਨ ਕਰਦਿਆਂ ਹੋਇਆਂ ਨਾਮ ਸਿਮਰਨ ਰੋਮ-ਰੋਮ ਵਿੱਚ ਚਲਾ ਜਾਂਦਾ ਹੈ ਅਤੇ ਭਗਤ ਜਨ ਸਤਿਨਾਮੁ ਰਸ ਵਿੱਚ ਰੱਤੇ ਜਾਂਦੇ ਹਨ ਅਤੇ ਮਾਇਆ ਤੇ ਜਿੱਤ ਪ੍ਰਾਪਤ ਕਰ ਤ੍ਰਿਹ ਗੁਣ ਮਾਇਆ ਤੋਂ ਪਰੇ ਜਾ ਕੇ ਅਕਾਲ ਪੁਰਖ ਜੀ ਦੇ ਦਰਸ਼ਨ ਪ੍ਰਾਪਤ ਕਰਕੇ ਪੂਰਨ ਬ੍ਰਹਮ ਗਿਆਨ, ਆਤਮ ਰਸ ਅੰਮ੍ਰਿਤ ਅਤੇ ਪੂਰਨ ਤੱਤ ਗਿਆਨ ਦੇ ਗੁਰ ਪ੍ਰਸਾਦਿ ਨੂੰ ਪ੍ਰਾਪਤ ਕਰਕੇ ਪਰਮ ਪਦ ਦੀ ਪ੍ਰਾਪਤੀ ਕਰ ਲੈਂਦੇ ਹਨ। ਇਸ ਲਈ ਸਿਮਰਨ ਕਰੋ ਨਾਮ ਦਾ ”ਅਨਾਦਿ ਸਤਿ, ਸਤਿਨਾਮੁ” ਜਿਹੜਾ ਨਾਮ ਅੰਮ੍ਰਿਤ ਦੇ ਤੌਰ ਤੇ ਵੀ ਵਖਾਣਿਆ ਅਤੇ ਜਾਣਿਆ ਜਾਂਦਾ ਹੈ। ਸਤਿ ਦਾ ਭਾਵ ਹੈ ਅਨਾਦਿ ਸਤਿ। ਸਤਿਨਾਮੁ ਦਾ ਭਾਵ ਹੈ ਪਰਮਾਤਮਾ ਅਨਾਦਿ ਸਤਿ ਹੈ। ਨਾਮ ਦਾ ਸਿਮਰਨ ਕਰਨ ਨਾਲ ਅਸੀਂ ਆਪਣੇ ਅੰਦਰ ਅਨਾਦਿ ਸਤਿ ਨਾਲ ਰੱਤੇ ਜਾਂਦੇ ਹਾਂ ਅਤੇ ਸਤਿਨਾਮੁ ਸਾਡੇ ਰੋਮ-ਰੋਮ ਵਿੱਚ ਪ੍ਰਗਟ ਹੁੰਦਾ ਹੈ। ਸਿਮਰਨ ਤੋਂ ਭਾਵ ਹੈ :-
• ਸਤਿ ਨੂੰ ਆਪਣੀ ਯਾਦ ਵਿਚ ਉੱਕਰਨਾ
• ਸਤਿ ਨੂੰ ਆਪਣੇ ਮਨ (ਸੁਰਤ) ਵਿਚ ਉੱਕਰਨਾ
• ਸਤਿ ਨੂੰ ਆਪਣੇ ਹਿਰਦੇ ਵਿਚ ਪਿਆਰ ਨਾਲ ਯਾਦ ਕਰਨਾ
• ਸਤਿ ਨੂੰ ਆਪਣੇ ਸ਼ਰੀਰ ਦੇ ਰੋਮ-ਰੋਮ ਵਿਚ ਉੱਕਰਨਾ
• ਸੁਰਤ ਅਤੇ ਹਿਰਦੇ ਦਾ ਸਤਿ ਰੂਪ ਬਣ ਜਾਣਾ
• ਆਪ ਸਤਿਨਾਮੁ ਬਣ ਜਾਣਾ (ਹਰਿ ਕਾ ਨਾਮੁ ਜਨ ਕਾ ਰੂਪ ਰੰਗੁ ॥)
• ਸਤਿ ਵਿੱਚ ਸਮਾਂ ਜਾਣਾ
• ਸਤਿ ਵਿੱਚ ਅਭੇਦ ਹੋ ਜਾਣਾ
ਸ਼ਬਦ ”ਜਪ” ਤੋਂ ਅਗਲਾ ਸ਼ਬਦ ”ਆਦਿ ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥੧॥” ਇਸ ਦਾ ਭਾਵ ਹੈ ਉਹ ਪਰਮ ਸ਼ਕਤੀਸ਼ਾਲੀ ਸਰਬ ਕਲਾ ਭਰਪੂਰ ਹਸਤੀ ਜੋ ਮੂਲ ਮੰਤਰ ਵਿਚ ਪ੍ਰਗਟ ਕੀਤੀ ਗਈ ਹੈ ਕੇਵਲ ਇਹ ਹਸਤੀ ਹੀ ਅਨਾਦਿ ਸਤਿ ਹੈ ਅਤੇ ਇਹ ਅਣਮਿੱਥੇ ਸਮੇਂ ਤੋਂ, ਸ੍ਰਿਸ਼ਟੀ ਦੇ ਉਤਪਤੀ ਸਮੇਂ ਤੋਂ ਮੌਜੂਦ ਹੈ ਭਾਵ ਸਦਾ-ਸਦਾ ਤੋਂ ਕਾਇਮ ਮੁਦਾਇਮ ਹੈ, ਸਾਰੇ ਯੁਗਾਂ ਵਿੱਚ ਪ੍ਰਤੱਖ ਵਿਆਪਕ ਰਿਹਾ ਹੈ, ਹੁਣ ਵੀ ਵਿਆਪਕ ਹੈ ਅਤੇ ਭਵਿੱਖ ਵਿਚ ਵਿਆਪਕ ਰਹੇਗਾ। ਇਸਦਾ ਭਾਵ ਇਹ ਹੈ ਕਿ ਮੂੰਲ ਮੰਤਰ ਆਦਿ ਤੋਂ ਵਰਤਮਾਨ ਤੱਕ ਪ੍ਰਤੱਖ ਵਿਆਪਕ ਰਿਹਾ ਹੈ ਅਤੇ ਆਉਣ ਵਾਲੇ ਸਾਰੇ ਯੁਗਾਂ ਵਿੱਚ ਅੰਤ ਤੱਕ ਵਿਆਪਕ ਰਹੇਗਾ।
ਆਦਿ ਦਾ ਭਾਵ ਹੈ ਅਗਿਆਤ ਸਮੇਂ ਤੋਂ ਸਤਿ ਪਾਰਬ੍ਰਹਮ ਪਰੀ ਪੂਰਨ ਪਰਮਾਤਮਾ ਬ੍ਰਹਿਮੰਡਾਂ ਦੀ ਉਤਪਤੀ ਤੋਂ ਪਹਿਲਾਂ ਵੀ ਹੋਂਦ ਵਿਚ ਸੀ। ਗੁਰਬਾਣੀ ਕਹਿੰਦੀ ਹੈ ਕਿ ਸ੍ਰਿਸ਼ਟੀ ਦੀ ਸਿਰਜਨਾ ਤੋਂ ਪਹਿਲਾਂ ਅਕਾਲ ਪੁਰਖ ੩੬ ਯੁਗਾਂ ਲਈ ਸੁੰਨ ਸਮਾਧੀ ਵਿੱਚ ਸਥਿਤ ਸੀ। ਭਾਵ ਇੱਕ ਅਗਿਆਤ ਸਮੇਂ ਤੋਂ ਕਿ ਉਹ ਕਿ ੩੬ ਯੁਗਾਂ ਦੇ ਸਮੇਂ ਦੀ ਲੰਬਾਈ ਅਗਿਆਤ ਹੈ। ਸ਼ਬਦ ”ਆਦਿ” ਦਾ ਭਾਵ ਹੈ ਸ਼ੁਰੂਆਤ। ਇਥੇ ਉਸਦੀ ਹੋਂਦ ਦੀ ਸ਼ੁਰੂਆਤ ਦੀ ਕੋਈ ਪਰਿਭਾਸ਼ਾ ਨਹੀਂ ਹੈ ਅਤੇ ਉਹ ਬੇਅੰਤ ਹੈ, ਅਨੰਤ, ਅਪਰੰਪਰ ਅਪਾਰ ਹੈ। ਹੋਂਦ ਦਾ ਭਾਵ ਸਤਿ ਹੈ। ਉਹ ਪਰਮ ਸ਼ਕਤੀਸ਼ਾਲੀ ਹਸਤੀ ਜੋ ਕਿ ਅਮਿਤੋਜ ਹੈ, ਜੋ ਕਿ ਬੇਅੰਤ ਹੈ, ਅਨੰਤ ਹੈ ਅਤੇ ਪਰਿਵਰਤਨ ਸ਼ੀਲ ਨਹੀਂ ਹੈ ਅਤੇ ਸਦੀਵੀ ਹੈ।
ਜੁਗਾਦਿ ਦਾ ਭਾਵ ਹੈ ਪਰਮਾਤਮਾ ਸਾਰੇ ਯੁਗਾਂ ਤੋਂ ਹੋਂਦ ਵਿੱਚ ਹੈ ਅਤੇ ਸਾਰੇ ਆਉਣ ਵਾਲੇ ਯੁਗਾਂ ਵਿਚ ਵੀ ਰਹੇਗਾ। ਇਥੇ ਸਾਰੇ ਯੁਗਾਂ ਦੀ ਕੋਈ ਪਰਿਭਾਸ਼ਾ ਨਹੀਂ ਹੈ ਅਤੇ ਸਮੇਂ ਦੀ ਕੋਈ ਪਰਿਭਾਸ਼ਾ ਨਹੀਂ ਹੈ। ਯੁਗ ਦੀ ਰਚਨਾ ਮਨੁੱਖ ਜਾਤੀ ਦੇ ਹੇਠ ਲਿਖੇ ਗੁਣਾਂ ਦੇ ਆਧਾਰ ਤੇ ਹੁੰਦੀ ਹੈ।
• ਵਿਹਾਰ
• ਮੌਜੂਦਾ ਸੋਚ
• ਧਾਰਮਿਕ ਵਿਸ਼ਵਾਸ
• ਚਰਿੱਤਰ ਅਤੇ
• ਕਰਨੀਆਂ
ਜਦ ਇਨ੍ਹਾਂ ਗੁਣਾਂ ਵਿਚ ਵੱਡਾ ਪਰਿਵਰਤਨ ਆਉਂਦਾ ਹੈ ਤਾਂ ਯੁਗ ਬਦਲਦਾ ਹੈ। ਇਸ ਲਈ ਕਿਸੇ ਵੀ ਯੁਗ ਨੂੰ ਸਮੇਂ ਦੀ ਲੰਬਾਈ ਦੀ ਪਰਿਭਾਸ਼ਾ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਭਾਵ ਇਹ ਹੈ ਕਿ ਸਤਿ ਪਰਮ ਪਾਰ ਬ੍ਰਹਮ ਪਰਮੇਸ਼ਰ ਦੀ ਹੋਂਦ ਸਾਰੇ ਪਿਛਲੇ ਸਮਿਆਂ ਤੋਂ ਹੈ, ਵਰਤਮਾਨ ਸਮੇਂ ਵਿਚ ਹੈ ਅਤੇ ਸਾਰੇ ਆਉਣ ਵਾਲੇ ਸਮਿਆਂ ਵਿਚ ਰਹੇਗੀ। ਇਹ ਵਿਸ਼ਵਾਸ ਕੀਤਾ ਜਾਂਦਾ ਹੈ ਅਤੇ ਗੁਰਬਾਣੀ ਵਿਚ ਕਿਹਾ ਗਿਆ ਹੈ ਕਿ ਇਸ ਬ੍ਰਹਿਮੰਡ ਦੀ ਉਤਪਤੀ ਤੋਂ ਇੱਥੇ ਧਰਤੀ ਉੱਪਰ ਚਾਰ ਯੁਗ ਹੋਏ ਹਨ। ਪਰ ਅਕਾਲ ਪੁਰਖ ਦੀ ਹੋਂਦ ਇਨ੍ਹਾਂ ਚਾਰ ਯੁਗਾਂ ਤੋਂ ਪਰੇ ਹੈ। ਭਾਵ ਹੈ ਮੂਲ ਮੰਤਰ ਵਿਚ ਬਿਆਨ ਕੀਤੇ ਅਨਾਦਿ ਸਤਿ ਦੀ ਹੋਂਦ ਹੁਣ ਵੀ ਹੈ। ਹੋਸੀ ਭੀ ਦਾ ਭਾਵ ਹੈ ਪਰਮਾਤਮਾ ਆਉਣ ਵਾਲੇ ਯੁਗਾਂ ਵਿਚ ਵੀ ਹੋਂਦ ਵਿਚ ਰਹੇਗਾ। ਇਸ ਦਾ ਭਾਵ ਹੈ ਅਕਾਲ ਪੁਰਖ :-
• ਕੇਵਲ ਅਨਾਦਿ ਸਤਿ ਹੈ ਜਿਹੜਾ ਕਿ ਇਸ ਬ੍ਰਹਿਮੰਡ ਦੀ ਅਗਿਆਤ ਸ਼ੁਰੂਆਤ (ਆਦਿ) ਉਤਪਤੀ ਦੇ ਸਮੇਂ ਤੋਂ ਪਹਿਲਾਂ ਹੋਂਦ ਵਿਚ ਹੈ।
• ਰਚਨਾ ਦੀ ਉਤਪਤੀ ਸਮੇਂ (ਜੁਗਾਦਿ) ਤੋਂ ਹੋਂਦ ਵਿਚ ਹੈ।
• ਮੌਜੂਦਾ ਸਮੇਂ (ਹੋਸੀ ਭੀ) ਕੇਵਲ ਅਨਾਦਿ ਸਤਿ ਹੈ।
• ਬਾਕੀ ਸਾਰੀ ਗੁਰਬਾਣੀ ਇਸ ਉੱਪਰ ਬਿਆਨ ਕੀਤੇ ਅਨਾਦਿ ਸਤਿ ਸ਼ਬਦ ਦੀ ਵਿਆਖਿਆ ਹੈ। ਇਹ ਸਤਿ ਦੀ ਮਹਿਮਾ ਹੈ, ਭਾਵ ਕਿ ਗੁਰਬਾਣੀ :-
ਮੂਲ ਮੰਤਰ ਦੀ ਵਿਆਖਿਆ ਅਤੇ ਮਹਿਮਾ ਹੈ ਅਤੇ ਅਨਾਦਿ (ਪਰਮਾਤਮਾ) ਦੇ ਪ੍ਰਭਾਵੀ ਗੁਣਾਂ ਅਤੇ ਪਰਮ ਸ਼ਕਤੀਆਂ ਦੀ ਮਹਿਮਾ ਹੈ।
ਸਾਨੂੰ ਦੱਸਦੀ ਹੈ ਕਿ ਸਾਡੇ ਨਾਲ ਕਿ ਵਾਪਰਦਾ ਹੈ ਜੇਕਰ ਅਸੀਂ ਅਨਾਦਿ ਸਤਿ ਦੀ ਪਾਲਣਾ ਕਰਦੇ ਹਾਂ।
ਸਾਨੂੰ ਦੱਸਦੀ ਹੈ ਉਨ੍ਹਾਂ ਰੂਹਾਂ ਨਾਲ ਕਿ ਵਾਪਰਦਾ ਹੈ ਜੋ ਅਨਾਦਿ ਸਤਿ ਵਿਚ ਲੀਨ ਹੋ ਜਾਂਦੀਆਂ ਹਨ।
ਸਾਨੂੰ ਦੱਸਦੀ ਹੈ ਕਿ ਉਹ ਰੂਹਾਂ ਸਤਿ ਦਾ ਮੰਦਰ ਹਨ, ਉਨ੍ਹਾਂ ਦੀ ਪਹੁੰਚ ਪੂਰਨ ਬ੍ਰਹਮ ਗਿਆਨ ਤੱਕ ਹੈ।
ਸਤਿ ਵਿਚ ਲੀਨ ਹੋਣ ਲਈ ਕਹਿੰਦੀ ਹੈ।
ਪਰਮ ਤੱਤ ਨਾਲ ਇੱਕ ਹੋਣਾ ਦੱਸਦੀ ਹੈ ਅਤੇ
ਉਸਦੇ ਸਰੂਪ ਵਰਗਾ ਬਣਨਾ ਦੱਸਦੀ ਹੈ।
ਬਹੁਤ ਸਾਰੀ ਸੰਗਤ ਇਸ ਭਰਮ ਵਿੱਚ ਹੈ ਕਿ ਗੁਰਬਾਣੀ ਪੜ੍ਹਨਾ ਹੀ ਸਿਮਰਨ ਹੈ। ਜੋ ਕਿ ਇਕ ਗਲਤ ਧਾਰਨਾ ਹੈ ਅਤੇ ਇਕ ਵੱਡਾ ਭਰਮ ਹੈ। ਇਹ ਸਮਝ ਨਾਲ ਕਿ ਗੁਰਬਾਣੀ ਪੜ੍ਹਨਾ ਹੀ ਸਿਮਰਨ ਹੈ; ਆਮ ਸੰਗਤ ਗੁਰਬਾਣੀ ਪੜ੍ਹਣ ਤੇ ਜੋਰ ਦਿੰਦੀ ਹੈ। ਇਹ ਸਮਝਣਾ ਕਿ ਗੁਰਬਾਣੀ ਪੜ੍ਹਣ ਨਾਲ ਹੀ ਸਾਡਾ ਜੀਵਨ ਬੇਹਤਰ ਹੋ ਜਾਵੇਗਾ ਇਕ ਵੱਡਾ ਭਰਮ ਹੈ। ਗੁਰਬਾਣੀ ਪੜ੍ਹਣ ਅਤੇ ਗੁਰਬਾਣੀ ਕਰਨ ਵਿੱਚ ਬਹੁਤ ਵੱਡਾ ਅੰਤਰ ਹੈ। ਗੁਰਬਾਣੀ ਕਰਨ ਦਾ ਉਪਦੇਸ਼ ਦਿੰਦੀ ਹੈ, ਖ਼ਾਲੀ ਪੜ੍ਹਣ ਦਾ ਹੀ ਨਹੀਂ ਉਪਦੇਸ਼ ਦਿੰਦੀ ਹੈ। ਗੁਰਬਾਣੀ ਕਰਨ ਤੋਂ ਭਾਵ ਹੈ ਸ਼ਬਦ ਦੀ ਕਮਾਈ ਕਰਨਾ। ਜੋ ਸ਼ਬਦ ਉਪਦੇਸ਼ ਦਿੰਦਾ ਹੈ ਉਸ ਨੂੰ ਆਪਣੀ ਰੋਜ਼ਾਨਾ ਦੀ ਕਰਨੀ ਵਿੱਚ ਲੈ ਕੇ ਆਉਣਾ ਹੀ ਰੂਹਾਨੀ ਸਫਲਤਾ ਦੀ ਕੁੰਜੀ ਹੈ। ਗੁਰਬਾਣੀ ਦਾ ਸਭ ਤੋਂ ਵੱਡਾ ਅਤੇ ਪਰਮ ਸ਼ਕਤੀਸ਼ਾਲੀ ਉਪਦੇਸ਼ ਹੈ ਸਿਮਰਨ ਕਰਨਾ। ਸਿਮਰਨ ਕਰਨ ਨਾਲ ਹੀ ਸਾਰੇ ਦਰਗਾਹੀ ਇਲਾਹੀ ਖਜ਼ਾਨਿਆਂ ਦੀ ਪ੍ਰਾਪਤੀ ਹੁੰਦੀ ਹੈ। ਇਸੇ ਲਈ ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ ਨੇ “ਜਪੁ” ਦਾ ਪਰਮ ਸ਼ਕਤੀਸ਼ਾਲੀ ਦਰਗਾਹੀ ਹੁਕਮ ਸਾਨੂੰ ਸਾਰੀ ਲੋਕਾਈ ਨੂੰ ਸੁਣਾਇਆ ਹੈ। ਇਸ ਲਈ ਸਾਨੂੰ ਇਸ ਹੁਕਮ ਦੀ ਹਿਰਦੇ ਨਾਲ, ਪੂਰਨ ਸ਼ਰਧਾ, ਪੂਰਨ ਪ੍ਰੀਤ ਅਤੇ ਪੂਰਨ ਭਰੋਸੇ ਨਾਲ ਪਾਲਣਾ ਕਰਨ ਦਾ ਪ੍ਰਣ ਕਰਕੇ ਆਪਣੇ ਆਪ ਨੂੰ ਗੁਰੂ ਚਰਨਾਂ ਵਿੱਚ ਪੂਰਨ ਸਮਰਪਣ ਕਰਕੇ ਸਿਮਰਨ ਵਿੱਚ ਲੀਨ ਹੋ ਜਾਣਾ ਚਾਹੀਦਾ ਹੈ ਅਤੇ ਇਸ ਜਨਮ ਵਿੱਚ ਪਰਮ ਪਦ ਦੀ ਪ੍ਰਾਪਤੀ ਕਰ ਲੈਣੀ ਚਾਹੀਦੀ ਹੈ। ਇਹ ਹੀ ਸਾਰੀ ਜਪੁਜੀ ਬਾਣੀ ਦਾ ਸਾਰ ਹੈ।
ਧੰਨ ਧੰਨ ਸਤਿਗੁਰ ਅਵਤਾਰ ਅਰਜਨ ਦੇਵ ਪਾਤਿਸ਼ਾਹ ਜੀ ਨੇ “ਸਤਿ” ਦੀ ਪਰਮ ਸ਼ਕਤੀਸ਼ਾਲੀ ਮਹਿਮਾ ਸੁਖਮਨੀ ਬਾਣੀ ਵਿਚ ਪ੍ਰਗਟ ਕੀਤੀ ਹੈ:
ਰੂਪੁ ਸਤਿ ਜਾ ਕਾ ਸਤਿ ਅਸਥਾਨੁ॥
ਪੁਰਖੁ ਸਤਿ ਕੇਵਲ ਪਰਧਾਨੁ॥
ਕਰਤੂਤਿ ਸਤਿ ਸਤਿ ਜਾ ਕਿ ਬਾਣੀ॥
ਸਤਿ ਪੁਰਖ ਸਭ ਮਾਹਿ ਸਮਾਣੀ॥
ਸਤਿ ਕਰਮੁ ਜਾ ਕਿ ਰਚਨਾ ਸਤਿ॥
ਮੂਲੁ ਸਤਿ ਸਤਿ ਉਤਪਤਿ॥
ਸਤਿ ਕਰਣੀ ਨਿਰਮਲ ਨਿਰਮਲੀ॥
ਜਿਸਹਿ ਬੁਝਾਏ ਤਿਸਹਿ ਸਭ ਭਲੀ॥
ਸਤਿ ਨਾਮੁ ਪ੍ਰਭ ਕਾ ਸੁਖਦਾਈ॥
ਬਿਸ੍ਵਾਸੁ ਸਤਿ ਨਾਨਕ ਗੁਰ ਤੇ ਪਾਈ॥੬॥
“ਸਤਿ” ਦੀ ਮਹਿਮਾ ਵਿਚ ਪ੍ਰਗਟ ਕੀਤੇ ਗਏ ਸੁਖਮਨੀ ਬਾਣੀ ਦੇ ਇਹ ਪਰਮ ਸ਼ਕਤੀਸ਼ਾਲੀ ਦਰਗਾਹੀ ਬਚਨ ਸੁਖਮਨੀ ਬਾਣੀ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਹਨ ਅਤੇ ਪੂਰਨ ਬ੍ਰਹਮ ਗਿਆਨ, ਪੂਰਨ ਤੱਤ ਗਿਆਨ ਦਾ ਸਭ ਤੋਂ ਉੱਚਾ ਪੱਧਰ ਵਰਤਾ ਰਹੇ ਹਨ। ਧੰਨ ਧੰਨ ਸਤਿਗੁਰੂ ਸੱਚੇ ਪਾਤਸ਼ਾਹੀਆਂ ਨੇ ਗੁਰਬਾਣੀ ਵਿਚ ਵੱਖ-ਵੱਖ ਥਾਂਵਾਂ ਤੇ ਪੂਰਨ ਬ੍ਰਹਮ ਗਿਆਨ ਦੇ ਇਸ ਕਿਸਮ ਦੇ ਡੂੰਘੇ ਅਤੇ ਬੇਅੰਤ ਕੀਮਤੀ ਰਤਨਾਂ ਨੂੰ ਸੁਸ਼ੋਭਿਤ ਕੀਤਾ ਹੋਇਆ ਹੈ। ਪਰਮ ਸ਼ਕਤੀਸ਼ਾਲੀ ਪੂਰਨ ਬ੍ਰਹਮ ਗਿਆਨ ਦੇ ਅਨਮੋਲਕ ਰਤਨ ਰੂਪੀ ਸ਼ਬਦ, ਜੋ ਕਿ “ਸਤਿ” ਦੀ ਪਰਮ ਸ਼ਕਤੀਸ਼ਾਲੀ ਮਹਿਮਾ ਨੂੰ ਪ੍ਰਗਟ ਕਰਦੇ ਹਨ, ਇਹ ਅਤਿ ਸੁੰਦਰ ਸ਼ਬਦ ਹਰ ਰੋਜ਼ ਕਈ ਲੱਖਾਂ ਲੋਕਾਂ ਦੁਆਰਾ ਪੜ੍ਹੇ ਜਾਂਦੇ ਹਨ ਪਰ ਉਸੇ ਵੇਲੇ ਹੀ ਬੇਧਿਆਨ ਕਰ ਦਿੱਤੇ ਜਾਂਦੇ ਹਨ, ਪੜ੍ਹ ਕੇ ਵਿਸਾਰ ਦਿੱਤੇ ਜਾਂਦੇ ਹਨ। ਲੱਖਾਂ ਲੋਕਾਂ (ਜੋ ਰੋਜ਼ ਇਨ੍ਹਾਂ ਸ਼ਬਦਾਂ ਨੂੰ ਪੜ੍ਹਦੇ ਹਨ); ਦੀ ਇਨ੍ਹਾਂ ਪੂਰਨ ਬ੍ਰਹਮ ਗਿਆਨ ਦੇ ਅਨਮੋਲਕ ਰਤਨਾਂ ਤੇ ਅਮਲ ਨਾ ਕਰਨਾ ਉਨ੍ਹਾਂ ਦੀ ਬੇਧਿਆਨੀ ਦਾ ਪ੍ਰਤੱਖ ਪ੍ਰਮਾਣ ਹੈ। ਐਸੇ ਲੋਕ ਜੋ ਵਰਤਮਾਨ ਵਿਚ ਪ੍ਰਚਲਿਤ ਧਾਰਮਿਕ ਅਮਲਾਂ ਨਾਲ ਜੁੜੇ ਹੋਏ ਹਨ, ਉਹ ਇਨ੍ਹਾਂ ਪਰਮ ਸ਼ਕਤੀਸ਼ਾਲੀ ਰਤਨਾਂ ਦੀ ਮਹਿਮਾ ਤੋਂ ਅਨਭਿਗ ਹਨ। ਬਹੁਤੇ ਲੋਕਾਂ ਦਾ ਕੋਈ ਅਧਿਆਤਮਿਕ ਵਿਕਾਸ ਨਾ ਹੋਣ ਦਾ ਇਹੀ ਕਾਰਨ ਹੈ ਜਿਹੜੇ ਹਰ ਰੋਜ਼ ਗੁਰਬਾਣੀ ਪੜ੍ਹਨ ਅਤੇ ਕੇਵਲ ਪੜ੍ਹਨ ਵਿਚ ਰੁੱਝੇ ਹੋਏ ਹਨ। ਦੁੱਖ ਇਹ ਹੈ ਕਿ ਉਹ ਸੋਚਦੇ ਹਨ ਕਿ ਕੇਵਲ ਗੁਰਬਾਣੀ ਪੜ੍ਹ ਕੇ ਹੀ ਉਹ ਆਪਣੇ ਮਕਸਦ ਨੂੰ ਪੂਰਾ ਕਰ ਰਹੇ ਹਨ। ਉਹ ਇਸ ਤੱਥ ਦਾ ਜ਼ਰਾ ਵੀ ਧਿਆਨ ਨਹੀਂ ਕਰਦੇ ਕਿ ਉਹ ਕਿ ਪੜ੍ਹ ਰਹੇ ਹਨ ਅਤੇ ਗੁਰਬਾਣੀ ਉਨ੍ਹਾਂ ਨੂੰ ਕਰਨ ਲਈ ਕੀ ਕਹਿੰਦੀ ਹੈ। ਇੱਥੇ ਇਹ ਪਰਮ ਸਤਿ ਦਾ ਤੱਥ ਪ੍ਰਗਟ ਕਰਨਾ ਜ਼ਰੂਰੀ ਹੈ ਕਿ ਆਮ ਧਾਰਮਿਕ ਪ੍ਰਚਾਰਕ, ਜੋ ਆਪ ਅਧੂਰੇ ਹਨ, ਜਿਨ੍ਹਾਂ ਨੇ ਆਪ ਪੂਰਨ ਅਵਸਥਾ ਦੀ ਪ੍ਰਾਪਤੀ ਨਹੀਂ ਕੀਤੀ ਹੈ, ਜਿਨ੍ਹਾਂ ਨੂੰ ਆਪ ਪੂਰਨ ਬ੍ਰਹਮ ਗਿਆਨ ਅਤੇ ਤੱਤ ਗਿਆਨ ਆਤਮ ਰਸ ਅੰਮ੍ਰਿਤ ਪ੍ਰਾਪਤ ਨਹੀਂ ਹੈ, ਜਿਨ੍ਹਾਂ ਨੂੰ ਪ੍ਰਚਾਰ ਕਰਨ ਦਾ ਕੋਈ ਦਰਗਾਹੀ ਹੁਕਮ ਨਹੀਂ ਹੈ, ਜਿਨ੍ਹਾਂ ਨੇ ਧਾਰਮਿਕ ਪ੍ਰਚਾਰ ਆਪਣਾ ਕਿੱਤਾ ਬਣਾ ਲਿਆ ਹੈ ਅਤੇ ਇਹ ਸਮਝਦੇ ਹਨ ਕਿ ਉਹ ਸੇਵਾ ਕਰ ਰਹੇ ਹਨ, ਜੋ ਗੁਰਬਾਣੀ ਵੇਚਣ ਵਿਚ ਰੁਝੇ ਹੋਏ ਹਨ, ਜੋ ਗੁਰਬਾਣੀ ਕੀਰਤਨ ਦਾ ਮੁੱਲ ਪਾਉਣ ਵਿਚ ਵਿਅਸਤ ਹਨ, ਐਸੇ ਪ੍ਰਚਾਰਕਾਂ ਦੇ ਹੱਥੇ ਚੜ੍ਹੇ ਹੋਏ ਲੱਖਾਂ ਲੋਕ ਇਨ੍ਹਾਂ ਪ੍ਰਚਾਰਕਾਂ ਨੂੰ ਹੀ ਸੱਚ ਮੰਨ ਰਹੇ ਹਨ। ਪਰੰਤੂ ਇਹ ਬੇਚਾਰੇ ਲੱਖਾਂ ਲੋਕ ਇਸ ਪਰਮ ਸਤਿ ਤੱਤ ਨੂੰ ਨਹੀਂ ਜਾਣਦੇ ਹਨ ਕਿ ਜੋ ਪ੍ਰਚਾਰਕ ਆਪ ਮਾਇਆ ਦੇ ਗੁਲਾਮ ਹਨ ਉਹ ਤੁਹਾਨੂੰ ਕੀ ਦੇ ਸਕਦੇ ਹਨ। ਕਿਉਂਕਿ ਜਿਥੇ ਮਾਇਆ ਵਰਤਦੀ ਹੈ ਉਥੋਂ ਰੂਹਾਨੀਅਤ ਭੱਜ ਜਾਂਦੀ ਹੈ। ਕਿਉਂਕਿ ਜਿਥੇ ਝੂਠ ਵਰਤਦਾ ਹੈ ਉਥੋਂ ਰੂਹਾਨੀਅਤ ਭੱਜ ਜਾਂਦੀ ਹੈ। ਕਿਉਂਕਿ ਜਿੱਥੇ ਗੁਰਬਾਣੀ ਵੇਚੀ ਜਾਂ ਖਰੀਦੀ ਜਾਂਦੀ ਹੈ ਉਥੇ ਗੁਰੂ ਦੀ ਕਿਰਪਾ ਨਹੀਂ ਵਰਤਦੀ ਹੈ। ਜਿੱਥੇ ਪੂਰਨ ਸਤਿ ਨਹੀਂ ਵਰਤਦਾ ਉਥੇ ਗੁਰੂ ਦੀ ਕਿਰਪਾ ਨਹੀਂ ਵਰਤਦੀ ਹੈ ਕਿਉਂਕਿ ਉਥੇ ਮਾਇਆ ਵਰਤਦੀ ਹੈ। ਇਹ ਹੀ ਕਾਰਨ ਹੈ ਕਿ ਇਨ੍ਹਾਂ ਮਾਇਆ ਦੇ ਗੁਲਾਮ ਝੂਠੇ ਧਰਮ ਪ੍ਰਚਾਰਕਾਂ ਦੇ ਮਗਰ ਲਗੇ ਹੋਏ ਲੋਕਾਂ ਦੀਆਂ ਉਮਰਾਂ ਬੀਤ ਜਾਂਦੀਆਂ ਹਨ ਪਰ ਉਨ੍ਹਾਂ ਨੂੰ ਕੋਈ ਰੂਹਾਨੀ ਪ੍ਰਾਪਤੀ ਨਹੀਂ ਹੁੰਦੀ ਹੈ, ਕਿਉਂਕਿ ਇਹ ਧਰਮ ਪ੍ਰਚਾਰ ਨੂੰ ਆਪਣਾ ਕਿੱਤਾ ਬਣਾ ਬੈਠੇ ਹਨ ਅਤੇ ਨਾ ਹੀ ਇਹ ਪੂਰਨ ਸਤਿ ਵਰਤਾਉਣ ਦੇ ਸਮਰੱਥ ਹਨ। ਇਸ ਪਰਮ ਸਤਿ ਤੱਥ ਨੂੰ ਲੋਕਾਈ ਲਈ ਜਾਣਨਾ, ਸਮਝਣਾ ਅਤੇ ਮੰਨਣਾ ਬੇਅੰਤ ਲਾਜ਼ਮੀ ਹੈ। ਇਸ ਪਰਮ ਸਤਿ ਤੱਥ ਨੂੰ ਜਾਣਨ, ਸਮਝਣ ਅਤੇ ਮੰਨਣ ਨਾਲ ਹੀ ਲੋਕਾਈ ਦੇ ਹਿਰਦਿਆਂ ਵਿਚ ਇਹ ਗਿਆਨ ਪ੍ਰਗਟ ਹੋਵੇਗਾ ਕਿ ਗੁਰਬਾਣੀ ਦਾ ਉਪਦੇਸ਼ ਅਸਲ ਵਿਚ ਕੀ ਹੈ ਅਤੇ ਉਨ੍ਹਾਂ ਨੂੰ ਗੁਰਬਾਣੀ ਕੀ ਕਰਨ ਨੂੰ ਕਹਿ ਰਹੀ ਹੈ। ਇਸੇ ਪਰਮ ਸ਼ਕਤੀਸ਼ਾਲੀ “ਸਤਿ” ਤੱਤ ਦੀ ਕਥਾ ਧੰਨ ਧੰਨ ਸਤਿਗੁਰ ਅਵਤਾਰ ਅਰਜਨ ਦੇਵ ਪਾਤਿਸ਼ਾਹ ਜੀ ਨੇ ਇਨ੍ਹਾਂ ਬਚਨਾਂ ਵਿਚ ਪ੍ਰਗਟ ਕੀਤੀ ਹੈ।
ਧੰਨ ਧੰਨ ਪਾਰਬ੍ਰਹਮ ਪਰਮੇਸ਼ਰ “ਸਤਿ” ਰੂਪ ਹੈ ਅਤੇ ਉਸਦਾ ਵਾਸਾ ਵੀ “ਸਤਿ” ਰੂਪ ਹੋ ਗਏ ਹਿਰਦੇ ਵਿਚ ਹੀ ਹੁੰਦਾ ਹੈ। ਭਾਵ ਜੋ ਮਨੁੱਖ ਪੂਰਨ ਸਚਿਆਰੀ ਰਹਿਤ ਦੀ ਕਮਾਈ ਕਰ ਲੈਂਦਾ ਹੈ ਉਹ “ਸਤਿ” ਰੂਪ ਹੋ ਜਾਂਦਾ ਹੈ। ਐਸਾ ਮਨੁੱਖ ਜੋ ਤ੍ਰਿਹ ਗੁਣ ਮਾਇਆ ਨੂੰ ਜਿੱਤ ਕੇ ਚਉਥੇ ਪਦ ਵਿਚ ਜਾ ਕੇ ਜੀਵਨ ਮੁਕਤ ਹੋ ਜਾਂਦਾ ਹੈ, ਉਹ ਮਨੁੱਖ “ਸਤਿ” ਰੂਪ ਹੋ ਜਾਂਦਾ ਹੈ। ਐਸਾ ਮਨੁੱਖ ਜਿਸਦੀ ਤ੍ਰਿਸ਼ਨਾ ਬੁੱਝ ਜਾਂਦੀ ਹੈ, ਜੋ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਨੂੰ ਜਿੱਤ ਲੈਂਦਾ ਹੈ ਉਸ ਮਨੁੱਖ ਦਾ ਹਿਰਦਾ ਪੂਰਨ ਸਚਿਆਰੀ ਰਹਿਤ ਵਿਚ ਚਲਾ ਜਾਂਦਾ ਹੈ ਅਤੇ ਉਹ “ਸਤਿ” ਰੂਪ ਹੋ ਜਾਂਦਾ ਹੈ। ਹਿਰਦੇ ਦੀ ਪੂਰਨ ਸਚਿਆਰੀ ਰਹਿਤ ਹੀ ਪੂਰਨ ਸਤਿ ਧਾਰਨ ਕਰਨ ਦੀ ਅਸਲੀ ਰਹਿਤ ਹੈ, ਬਾਕੀ ਸਾਰੀਆਂ ਰਹਿਤਾਂ ਬਾਹਰਲੀਆਂ ਰਹਿਤਾਂ ਹਨ ਅਤੇ ਝੂਠੀਆਂ ਰਹਿਤਾਂ ਹਨ। ਕੇਵਲ ਅੰਦਰਲੀ ਰਹਿਤ, ਜੋ ਕਿ ਮਾਇਆ ਨੂੰ ਜਿੱਤਣ ਦੀ ਰਹਿਤ ਹੈ ਉਹ ਪੂਰਨ ਸਤਿ ਨੂੰ ਧਾਰਨ ਕਰਨ ਦੀ ਰਹਿਤ ਹੈ ਜੋ ਕਿ ਹਿਰਦੇ ਦੀ ਪੂਰਨ ਸਚਿਆਰੀ ਰਹਿਤ ਹੈ। ਇਹ ਪੂਰਨ ਸਤਿ ਹੈ ਕਿ ਬਾਹਰਲੀਆਂ ਰਹਿਤਾਂ ਨਾਲ ਦੁਨੀਆਂ ਦੇ ਲੋਕਾਂ ਕੋਲੋਂ ਤਾਂ ਭਾਵੇਂ ਮਾਣ ਪ੍ਰਾਪਤ ਹੋ ਜਾਵੇ, ਪਰੰਤੂ ਦਰਗਾਹ ਵਿਚ ਮਾਣ ਪ੍ਰਾਪਤ ਨਹੀਂ ਹੋ ਸਕਦਾ ਹੈ। ਦਰਗਾਹ ਵਿਚ ਮਾਣ ਕੇਵਲ ਅੰਦਰਲੀ ਰਹਿਤ, ਹਿਰਦੇ ਦੀ ਪੂਰਨ ਸਚਿਆਰੀ ਰਹਿਤ, ਮਾਇਆ ਨੂੰ ਜਿੱਤਣ ਦੀ ਰਹਿਤ ਦੀ ਕਮਾਈ ਕਰਨ ਨਾਲ ਹੀ ਹੁੰਦਾ ਹੈ। ਬੰਦਗੀ ਅੰਦਰਲੀ ਖੇਡ ਹੈ, ਗੁਰਪ੍ਰਸਾਦਿ ਦੀ ਕਮਾਈ, ਪੂਰਨ ਬੰਦਗੀ ਦੀ ਕਮਾਈ, ਪੂਰਨ ਸਚਿਆਰੀ ਰਹਿਤ ਦੀ ਕਮਾਈ, ਨਾਮ ਦੀ ਕਮਾਈ, ਮਾਇਆ ਨੂੰ ਜਿੱਤਣ ਦੀ ਕਮਾਈ, ਤ੍ਰਿਸ਼ਨਾ ਦਾ ਬੁੱਝ ਜਾਣਾ ਅਤੇ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਨੂੰ ਜਿੱਤਣਾ ਸਭ ਅੰਦਰਲੀ ਕਮਾਈ ਹੈ। ਜੋ ਮਨੁੱਖ ਇਹ ਅੰਦਰਲੀ ਕਮਾਈ ਕਰਦਾ ਹੈ ਕੇਵਲ ਐਸੇ “ਸਤਿ” ਰੂਪ ਹਿਰਦੇ ਵਿਚ ਹੀ “ਸਤਿ” ਰੂਪ ਅਕਾਲ ਪੁਰਖ ਆਪ ਪ੍ਰਗਟ ਹੋ ਜਾਂਦਾ ਹੈ।
ਕੇਵਲ ਐਸੇ ਪੁਰਖ ਹੀ ਪ੍ਰਧਾਨ ਪੁਰਖ ਹਨ ਜੋ ਸਤਿ ਰੂਪ ਹੋ ਜਾਂਦੇ ਹਨ। ਕੇਵਲ ਐਸੇ ਪੁਰਖ ਹੀ ਪ੍ਰਧਾਨ ਪੁਰਖ ਹਨ ਜਿਨ੍ਹਾਂ ਦਾ ਹਿਰਦਾ ਪੂਰਨ ਸਚਿਆਰੀ ਰਹਿਤ ਵਿਚ ਚਲਾ ਜਾਂਦਾ ਹੈ ਅਤੇ ਸਤਿ ਰੂਪ ਹੋ ਜਾਂਦਾ ਹੈ। ਕੇਵਲ ਐਸੇ ਸਤਿ ਰੂਪ ਹਿਰਦੇ ਵਿਚ ਹੀ ਅਕਾਲ ਪੁਰਖ ਆਪ ਪ੍ਰਗਟ ਹੁੰਦਾ ਹੈ। ਕੇਵਲ ਐਸੇ ਸਤਿ ਰੂਪ ਹੋ ਗਏ ਪੁਰਖ ਨੂੰ ਹੀ ਤ੍ਰਿਹ ਗੁਣ ਮਾਇਆ ਤੋਂ ਪਰੇ ਜਾ ਕੇ ਚਉਥੇ ਪਦ ਵਿਚ ਅਕਾਲ ਪੁਰਖ ਦੇ ਦਰਸ਼ਨ ਪ੍ਰਾਪਤ ਹੁੰਦੇ ਹਨ ਅਤੇ ਪੂਰਨ ਬ੍ਰਹਮ ਗਿਆਨ, ਆਤਮ ਰਸ ਅੰਮ੍ਰਿਤ ਅਤੇ ਪੂਰਨ ਤੱਤ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਇਸ ਤਰ੍ਹਾਂ ਨਾਲ ਪੂਰਨ ਸਤਿ ਦੀ ਮਹਿਮਾ ਧਰਤੀ ਉੱਪਰ ਪੁਰਖ ਪ੍ਰਧਾਨ ਦੇ ਰੂਪ ਵਿਚ ਪ੍ਰਗਟ ਹੁੰਦੀ ਹੈ। ਭਾਵ ਸਤਿ ਦੀ ਮਹਿਮਾ ਪੂਰਨ ਬ੍ਰਹਮ ਗਿਆਨੀ ਦੇ ਰੂਪ ਵਿਚ, ਪ੍ਰਗਟਿਓ ਜੋਤ ਦੇ ਰੂਪ ਵਿਚ ਧਰਤੀ ਉੱਪਰ ਪ੍ਰਤੱਖ ਪ੍ਰਗਟ ਹੁੰਦੀ ਹੈ। ਐਸੇ ਪਰਮ ਸ਼ਕਤੀਸ਼ਾਲੀ ਮਹਾਪੁਰਖਾਂ ਦੀ ਮਹਿਮਾ ਉਨ੍ਹਾਂ ਦੀ ਪਰਉਪਕਾਰੀ ਅਤੇ ਮਹਾ ਪਰਉਪਕਾਰੀ ਸੇਵਾ ਦੇ ਰੂਪ ਵਿਚ ਪ੍ਰਗਟ ਹੁੰਦੀ ਹੈ। ਉਨ੍ਹਾਂ ਦੀ ਹਰ ਇਕ ਰੋਜ਼ਾਨਾ ਦੀ ਕਰਨੀ ਵਿਚ, ਉਨ੍ਹਾਂ ਦੀ ਸੰਗਤ ਦੀ ਸੇਵਾ ਵਿਚ, ਉਨ੍ਹਾਂ ਦੀ ਧਰਤੀ ਉੱਪਰ ਵਰਤ ਰਹੇ ਕੂੜ ਨੂੰ ਸਾਫ ਕਰਨ ਦੀ ਸੇਵਾ ਵਿਚ, ਉਨ੍ਹਾਂ ਦੇ ਗੁਰਪ੍ਰਸਾਦਿ ਵਰਤਾਉਣ ਦੀ ਸੇਵਾ ਵਿਚ, ਉਨ੍ਹਾਂ ਦੇ ਅੰਮ੍ਰਿਤ ਵਰਤਾਉਣ ਦੀ ਸੇਵਾ ਵਿਚ, ਉਨ੍ਹਾਂ ਦੀ ਸੰਗਤ ਦੇ ਵਿਚ ਸੁਹਾਗਣਾਂ ਅਤੇ ਸਦਾ ਸੁਹਾਗਣਾਂ ਨੂੰ ਪ੍ਰਗਟ ਕਰਨ ਦੀ ਸੇਵਾ ਵਿਚ, ਉਨ੍ਹਾਂ ਦੇ ਪਰਉਪਕਾਰ ਅਤੇ ਮਹਾ ਪਰਉਪਕਾਰ ਦੀ ਸੇਵਾ ਵਿਚ ਪੂਰਨ ਸਤਿ ਦੀ ਮਹਿਮਾ ਆਪ ਪ੍ਰਗਟ ਹੁੰਦੀ ਹੈ। ਕਿਉਂਕਿ ਐਸੇ ਪੁਰਖ ਪ੍ਰਧਾਨ ਕੇਵਲ ਪੂਰਨ ਸਤਿ ਦੀ ਸੇਵਾ ਕਰਦੇ ਹਨ ਅਤੇ ਕੇਵਲ ਪੂਰਨ ਸਤਿ ਵਰਤਾਉਂਦੇ ਹਨ। ਇਸ ਲਈ ਉਨ੍ਹਾਂ ਦੀ ਪਲ ਪਲ ਛਿੰਨ ਛਿੰਨ ਦੀ ਕਰਨੀ ਕੇਵਲ ਪੂਰਨ ਸਤਿ ਦੀ ਕਰਨੀ ਹੋ ਕੇ ਪ੍ਰਗਟ ਹੁੰਦੀ ਹੈ। ਐਸੇ ਪੁਰਖ ਪ੍ਰਧਾਨ ਜਿਨ੍ਹਾਂ ਦਾ ਰੋਮ-ਰੋਮ ਅੰਮ੍ਰਿਤ ਵਿਚ ਰੱਤਿਆ ਜਾਂਦਾ ਹੈ, ਜਿਨ੍ਹਾਂ ਦਾ ਰੋਮ-ਰੋਮ ਸਤਿ ਬਣ ਜਾਂਦਾ ਹੈ, ਜਿਨ੍ਹਾਂ ਦੇ ਰੋਮ-ਰੋਮ ਵਿਚੋਂ ਅੰਮ੍ਰਿਤ ਡੁੱਲ੍ਹ-ਡੁੱਲ੍ਹ ਪੈਂਦਾ ਹੈ, ਜਿਨ੍ਹਾਂ ਦੀ ਦੇਹੀ ਅੰਮ੍ਰਿਤ ਨਾਲ ਸਦਾ ਭਰਪੂਰ ਰਹਿੰਦੀ ਹੈ ਅਤੇ ਉਸ ਵਿਚੋਂ ਅੰਮ੍ਰਿਤ ਡੁੱਲ੍ਹ-ਡੁੱਲ੍ਹ ਪੈਂਦਾ ਹੈ, ਜਿਨ੍ਹਾਂ ਦੇ ਰੋਮ-ਰੋਮ ਵਿਚੋਂ ਇਲਾਹੀ ਪ੍ਰਕਾਸ਼ ਨਿਕਲਦਾ ਹੈ, ਜਿਨ੍ਹਾਂ ਦਾ ਛੱਤਰ ਸਾਰੇ ਬ੍ਰਹਿਮੰਡ ਵਿਚ ਝੂਲਦਾ ਹੈ, ਜਿਨ੍ਹਾਂ ਦੇ ਚਰਨਾਂ ਵਿਚ ਹਜ਼ਾਰਾਂ ਸੂਰਜਾਂ ਦਾ ਪ੍ਰਕਾਸ਼ ਹੁੰਦਾ ਹੈ, ਜਿਨ੍ਹਾਂ ਦੀ ਸੰਗਤ ਵਿਚ ਸੁਹਾਗਣਾਂ ਅਤੇ ਸਦਾ ਸੁਹਾਗਣਾਂ ਜਨਮ ਲੈਂਦੀਆਂ ਹਨ, ਜਿਨ੍ਹਾਂ ਦੀ ਸੰਗਤ ਵਿਚ ਗੁਰਪ੍ਰਸਾਦਿ ਵਰਤਦਾ ਹੈ, ਜਿਨ੍ਹਾਂ ਦੀ ਸੰਗਤ ਵਿਚ ਪੂਰਨ ਸਤਿ ਦੀ ਸੇਵਾ ਹੁੰਦੀ ਹੈ ਅਤੇ ਪੂਰਨ ਸਤਿ ਵਰਤਦਾ ਹੈ, ਐਸੇ ਮਹਾਪੁਰਖਾਂ ਦੀ ਕਰਨੀ ਕੇਵਲ ਸਤਿ ਦੀ ਕਰਨੀ ਹੁੰਦੀ ਹੈ ਅਤੇ ਉਨ੍ਹਾਂ ਦੇ ਬਚਨ ਕੇਵਲ ਪੂਰਨ ਸਤਿ ਬਚਨ ਹੁੰਦੇ ਹਨ। ਐਸੇ ਮਹਾਪੁਰਖਾਂ ਦੇ ਬਚਨ ਦਰਗਾਹੀ ਬਚਨ ਹੁੰਦੇ ਹਨ। ਐਸੇ ਮਹਾਪੁਰਖਾਂ ਦੇ ਬਚਨ ਦਰਗਾਹੀ ਹੁਕਮ ਹੁੰਦੇ ਹਨ। ਐਸੇ ਮਹਾਪੁਰਖਾਂ ਦੇ ਬਚਨ ਦਰਗਾਹ ਵਿਚ ਸਦਾ-ਸਦਾ ਲਈ ਉੱਕਰੇ ਜਾਂਦੇ ਹਨ। ਐਸੇ ਮਹਾਪੁਰਖਾਂ ਦੇ ਬਚਨ ਹੀ ਧਰਤੀ ਉੱਪਰ ਵਾਪਰਦੇ ਹਨ।
ਸਤਿ ਪਾਰਬ੍ਰਹਮ ਪਰਮੇਸ਼ਰ ਦੀ ਜੋਤ ਹਰ ਇਕ ਪ੍ਰਾਣੀ ਵਿਚ ਮੌਜੂਦ ਹੈ। ਹਰ ਇਕ ਪ੍ਰਾਣੀ ਦੀ ਹੋਂਦ ਕੇਵਲ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਜੋਤ ਦੇ ਕਾਰਨ ਹੀ ਹੈ। ਇਹ ਜੋਤ ਹੀ ਸਤਿ ਤੱਤ ਹੈ ਜਿਸਦੇ ਕਾਰਨ ਹਰ ਇਕ ਪ੍ਰਾਣੀ ਦੀ ਹੋਂਦ ਹੈ। ਇਸ ਸਤਿ ਤੱਤ ਦੇ ਰੂਪ ਵਿਚ ਸਤਿ ਪਾਰਬ੍ਰਹਮ ਪਰਮੇਸ਼ਰ ਆਪਣੀ ਸਾਰੀ ਰਚਨਾ ਵਿਚ ਸਮਾਇਆ ਹੋਇਆ ਹੈ। ਮਨੁੱਖਾ ਦੇਹੀ ਦੇ ਪ੍ਰਾਣਾਂ ਦਾ ਆਧਾਰ ਇਹ ਪਰਮ ਸਤਿ ਤੱਤ ਹੀ ਹੈ। ਮਨੁੱਖਾ ਦੇਹੀ ਵਿਚ ਮੌਜੂਦ ਸਾਰੀਆਂ ਸ਼ਕਤੀਆ ਦਾ ਆਧਾਰ ਕੇਵਲ ਇਹ ਸਤਿ ਤੱਤ ਹੀ ਹੈ। ਮਨੁੱਖ ਦੀਆਂ ਗਿਆਨ ਇੰਦਰੀਆਂ ਅਤੇ ਕਰਮ ਇੰਦਰੀਆਂ ਦਾ ਆਧਾਰ ਇਹ ਪਰਮ ਸਤਿ ਤੱਤ ਹੀ ਹੈ। ਕੇਵਲ ਇਤਨਾ ਹੀ ਨਹੀਂ, ਮਨੁੱਖਾ ਦੇਹੀ ਵਿਚ ਮਨੁੱਖ ਦੀ ਸੂਖਸ਼ਮ ਦੇਹੀ (ਆਤਮਾ) ਦੇ ਸਰੂਪ ਵਿਚ ਇਹ ਪਰਮ ਸ਼ਕਤੀਸ਼ਾਲੀ ਸਤਿ ਤੱਤ ਹੀ ਮੌਜੂਦ ਹੈ। ਮਨੁੱਖ ਦੀ ਸੂਖਸ਼ਮ ਦੇਹੀ ਵਿਚ ਹੀ ਸਤਿ ਤੱਤ ਦੇ ਰੂਪ ਵਿਚ ੭ ਸਤਿ ਸਰੋਵਰਾਂ ਦੀ ਰਚਨਾ ਵੀ ਸਤਿ ਪਾਰਬ੍ਰਹਮ ਪਰਮੇਸ਼ਰ ਨੇ ਕੀਤੀ ਹੈ ਅਤੇ ਇਨ੍ਹਾਂ ੭ ਸਤਿ ਸਰੋਵਰਾਂ ਵਿਚ ਆਪਣੀਆਂ ਸਾਰੀਆਂ ਪਰਮ ਸ਼ਕਤੀਆਂ ਸਥਾਪਿਤ ਕੀਤੀਆਂ ਹੋਇਆਂ ਹਨ। ਇਸੇ ਤਰ੍ਹਾਂ ਸਤਿ ਪਾਰਬ੍ਰਹਮ ਪਰਮੇਸ਼ਰ ਇਹ ਸਤਿ ਤੱਤ ਦੇ ਰੂਪ ਵਿਚ ਸਾਰੀ ਰਚਨਾ ਵਿਚ ਸਮਾਇਆ ਹੋਇਆ ਹੈ। ਇਸ ਲਈ ਸਤਿ ਤੱਤ ਹੀ ਸਾਰੀ ਸ੍ਰਿਸ਼ਟੀ ਦਾ ਮੂਲ ਹੈ। ਸਾਰੀ ਸ੍ਰਿਸ਼ਟੀ ਦੀ ਉਤਪੱਤੀ ਇਸ ਸਤਿ ਤੱਤ ਵਿਚੋਂ ਹੀ ਹੁੰਦੀ ਹੈ। ਸਤਿ ਤੱਤ ਹੀ ਸਾਰੀ ਸ੍ਰਿਸ਼ਟੀ ਦਾ ਗਰਭ ਹੈ। ਸਤਿ ਤੱਤ ਵਿਚ ਹੀ ਸਤਿ ਪਾਰਬ੍ਰਹਮ ਪਰਮੇਸ਼ਰ ਦੀਆਂ ਸਾਰੀਆਂ ਪਰਮ ਸ਼ਕਤੀਆਂ, ਜਿਨ੍ਹਾਂ ਦੀ ਵਰਤੋਂ ਨਾਲ ਉਹ ਸਾਰੀ ਸ੍ਰਿਸ਼ਟੀ ਦੀ ਰਚਨਾ, ਪਾਲਣਾ ਅਤੇ ਸੰਘਾਰ ਕਰ ਰਿਹਾ ਹੈ ਉਹ ਸਾਰੀਆਂ ਪਰਮ ਸ਼ਕਤੀਆਂ ਇਸ ਸਤਿ ਤੱਤ ਵਿਚ ਹੀ ਸਮਾਈਆਂ ਹੋਇਆਂ ਹਨ। ਇਸ ਲਈ ਇਹ ਜਾਣਨਾ, ਸਮਝਣਾ ਅਤੇ ਮੰਨਣਾ ਬੇਅੰਤ ਲਾਜ਼ਮੀ ਹੈ ਕਿ ਸ਼ਬਦ ਸਤਿ ਕੇਵਲ ਇਕ ਸ਼ਬਦ ਹੀ ਨਹੀਂ ਹੈ ਬਲਕਿ ਇਸ ਪਰਮ ਸ਼ਕਤੀਸ਼ਾਲੀ ਸ਼ਬਦ ਸਤਿ ਵਿਚ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਆਪਣੀ ਹਸਤੀ, ਸਤਿ ਪਾਰਬ੍ਰਹਮ ਪਰਮੇਸ਼ਰ ਦੇ ਸਾਰੇ ਦਰਗਾਹੀ ਵਿਧਾਨ, ਸਤਿ ਪਾਰਬ੍ਰਹਮ ਪਰਮੇਸ਼ਰ ਦੀਆਂ ਸਾਰੀਆਂ ਬੇਅੰਤ ਪਰਮ ਸ਼ਕਤੀਆਂ, ਸਤਿ ਪਾਰਬ੍ਰਹਮ ਦੀ ਸਾਰੀ ਰਚਨਾ, ਸਤਿ ਪਾਰਬ੍ਰਹਮ ਪਰਮੇਸ਼ਰ ਦੀ ਦਰਗਾਹ ਅਤੇ ਦਰਗਾਹ ਵਿਚ ਬੈਠੇ ਸਾਰੇ ਪੀਰ, ਪੈਗੰਬਰ, ਅਵਤਾਰ, ਸਤਿਗੁਰੂ, ਬ੍ਰਹਮ ਗਿਆਨੀ, ਸੰਤ ਅਤੇ ਭਗਤ ਸਭ ਸਮਾਏ ਹੋਏ ਹਨ।
ਸਤਿ ਦੀ ਕਰਨੀ ਹੀ ਸ਼ਕਤੀਸ਼ਾਲੀ ਕਰਨੀ ਹੈ। ਸਤਿ ਦੀ ਕਰਨੀ ਪਾਵਨ ਪਵਿੱਤਰ ਕਰਨੀ ਹੈ। ਸਤਿ ਦੀ ਕਰਨੀ ਹੀ ਧਰਮ ਦੀ ਕਰਨੀ ਹੈ। ਇਸ ਲਈ ਸਤਿ ਦੀ ਕਰਨੀ ਨਿਰਮਲ ਹੈ। ਮਾਇਆ ਦੀ ਰਜੋ ਅਤੇ ਤਮੋ ਬਿਰਤੀ ਦੇ ਅਧੀਨ ਕੀਤੀ ਗਈ ਕਰਨੀ ਅਸਤਿ ਦੀ ਕਰਨੀ ਹੈ। ਆਪਣੀ ਤ੍ਰਿਸ਼ਨਾ ਨੂੰ ਪੂਰੀ ਕਰਨ ਵਾਸਤੇ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਵਿਚ ਕੀਤੇ ਗਏ ਸਾਰੇ ਕਰਮ ਝੂਠੇ ਹੁੰਦੇ ਹਨ। ਜੋ ਮਨੁੱਖ ਇਸ ਸੋਝੀ ਨਾਲ ਨਿਵਾਜੇ ਜਾਂਦੇ ਹਨ ਕਿ ਸਤਿ ਦੀ ਕਰਨੀ ਹੀ ਨਿਰਮਲ ਹੈ ਉਹ ਮਨੁੱਖ ਸਤਿ ਦੀ ਕਰਨੀ ਵਿਚ ਰੱਤੇ ਜਾਣ ਕਰਕੇ ਗੁਰਪ੍ਰਸਾਦਿ ਦੀ ਪ੍ਰਾਪਤੀ ਕਰ ਲੈਂਦੇ ਹਨ ਅਤੇ ਆਪਣੀ ਬੰਦਗੀ ਪੂਰਨ ਕਰਕੇ ਸਤਿ ਰੂਪ ਹੋ ਜਾਂਦੇ ਹਨ। ਇਸ ਲਈ ਸਤਿ ਦੀ ਕਰਨੀ ਪ੍ਰਧਾਨ ਹੈ ਅਤੇ ਸਾਰੀ ਲੋਕਾਈ ਦੇ ਚਰਨਾਂ ਉੱਪਰ ਬੇਨਤੀ ਹੈ ਕਿ ਆਪਣੇ ਆਪ ਉੱਪਰ ਕਿਰਪਾ ਕਰੋ ਅਤੇ ਸਤਿ ਦੀ ਕਰਨੀ ਉੱਪਰ ਆਪਣਾ ਧਿਆਨ ਕੇਂਦਰਿਤ ਕਰੋ ਅਤੇ ਕੇਵਲ ਸਤਿ ਦੀ ਕਰਨੀ ਨੂੰ ਆਪਣੀ ਆਦਤ ਬਣਾ ਲਵੋ ਜੀ ਤਾਂ ਜੋ ਆਪ ਦੇ ਸਤਿ ਕਰਮ ਇਕੱਤਰ ਹੋਣੇ ਸ਼ੁਰੂ ਹੋ ਜਾਣ ਅਤੇ ਇਸ ਤਰ੍ਹਾਂ ਸਤਿ ਦੀ ਕਰਨੀ ਕਰਦੇ-ਕਰਦੇ ਆਪ ਨੂੰ ਗੁਰਪ੍ਰਸਾਦਿ ਦੀ ਪ੍ਰਾਪਤੀ ਹੋ ਸਕੇ ਅਤੇ ਆਪ ਬੰਦਗੀ ਕਰਕੇ ਸਤਿ ਰੂਪ ਹੋ ਸਕੋ।
ਸਤਿ ਦੀ ਪਰਮ ਸ਼ਕਤੀਸ਼ਾਲੀ ਮਹਿਮਾ ਨੂੰ ਪ੍ਰਗਟ ਕਰਨ ਵਾਸਤੇ ਸਤਿ ਪਾਰਬ੍ਰਹਮ ਪਰਮੇਸ਼ਰ ਨੇ ਆਪਣਾ ਨਾਮੁ ਵੀ “ਸਤਿ” ਹੀ ਥਾਪਿਆ ਹੈ। ਇਸ ਲਈ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੇ ਆਪਣਾ ਨਾਮ ਵੀ “ਸਤਿਨਾਮੁ” ਥਾਪਿਆ ਹੈ। ਇਸ ਲਈ ਸਤਿ ਪਾਰਬ੍ਰਹਮ ਪਰਮੇਸ਼ਰ ਦਾ ਗੁਰਪ੍ਰਸਾਦੀ ਨਾਮੁ “ਸਤਿਨਾਮੁ” ਹੀ ਹੈ। ਸਤਿ ਦੀ ਪਰਮ ਸ਼ਕਤੀਸ਼ਾਲੀ ਮਹਿਮਾ ਦੀ ਇਕ ਝਲਕ, ਜੋ ਇਸ ਲਿਖਤ ਵਿਚ ਪਹਿਲਾਂ ਲਿਖੀ ਗਈ ਹੈ ਅਤੇ ਅੱਗੇ ਵੀ ਲਿਖੀ ਜਾਏਗੀ ਉਹ ਬੇਅੰਤ ਮਹਿਮਾ “ਸਤਿਨਾਮੁ” ਵਿਚ ਹੀ ਸਮਾਈ ਹੋਈ ਹੈ। ਸਾਰੇ ਦਰਗਾਹੀ ਖਜ਼ਾਨੇ ਅਤੇ ਦਰਗਾਹੀ ਸੁੱਖ, ਸਤਿ ਚਿਤ ਆਨੰਦ, ਸਾਰੇ ਦਰਗਾਹੀ ਗੁਣ ਅਤੇ ਪਰਮ ਸ਼ਕਤੀਆਂ “ਸਤਿਨਾਮੁ” ਵਿਚ ਹੀ ਸਮਾਈਆਂ ਹੋਈਆਂ ਹਨ। ਇਸ ਲਈ ਜੋ ਮਨੁੱਖ ਸਤਿਗੁਰੂ ਦੀ ਗੁਰਕਿਰਪਾ ਅਤੇ ਗੁਰਪ੍ਰਸਾਦਿ ਦੇ ਨਾਲ ਪੂਰਨ ਸ਼ਰਧਾ, ਪੂਰਨ ਪ੍ਰੀਤ ਅਤੇ ਪੂਰਨ ਭਰੋਸੇ ਨਾਲ “ਸਤਿਨਾਮ” ਸਿਮਰਨ ਵਿਚ ਲੀਨ ਹੋ ਜਾਂਦੇ ਹਨ ਉਹ ਮਨੁੱਖ ਸਤਿ ਰੂਪ ਹੋ ਕੇ ਸਤਿ ਪਾਰਬ੍ਰਹਮ ਪਰਮੇਸ਼ਰ ਵਿਚ ਅਭੇਦ ਹੋ ਜਾਂਦੇ ਹਨ। ਭਾਵ ਪੂਰਨ ਸ਼ਰਧਾ, ਪੂਰਨ ਪ੍ਰੀਤ ਅਤੇ ਪੂਰਨ ਭਰੋਸੇ ਦੇ ਨਾਲ “ਸਤਿਨਾਮੁ” ਸਿਮਰਨ ਵਿਚ ਲੀਨ ਹੋਣ ਦੀ ਦਾਤ ਅਤੇ “ਸਤਿਨਾਮੁ” ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਕੇਵਲ ਸਤਿਗੁਰੂ ਦੀ ਗੁਰਕਿਰਪਾ ਅਤੇ ਗੁਰਪ੍ਰਸਾਦਿ ਨਾਲ ਹੀ ਪ੍ਰਾਪਤ ਹੁੰਦੀ ਹੈ। ਕਿਉਂਕਿ ਸਤਿਗੁਰੂ ਵਿਚ ਹੀ ਪੂਰਨ ਸਤਿ ਵਰਤਦਾ ਹੈ, ਸਤਿਗੁਰੂ ਹੀ ਪੂਰਨ ਸਤਿ ਵਰਤਾਂਦਾ ਹੈ, ਸਤਿਗੁਰੂ ਹੀ ਗੁਰਪ੍ਰਸਾਦਿ ਦਾ ਦਾਤਾ ਹੈ, ਸਤਿਗੁਰੂ ਹੀ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦੇ ਗੁਰਪ੍ਰਸਾਦਿ ਦਾ ਦਾਤਾ ਹੈ। ਪੂਰਨ ਸ਼ਰਧਾ, ਪੂਰਨ ਪ੍ਰੀਤ ਅਤੇ ਪੂਰਨ ਭਰੋਸਾ ਵੀ ਸਤਿ ਦੇ ਹੀ ਰੂਪ ਹਨ ਅਤੇ ਇਨ੍ਹਾਂ ਪਰਮ ਸ਼ਕਤੀਸ਼ਾਲੀ ਗੁਣਾਂ ਦਾ ਗਰਭ ਵੀ ਸਤਿ ਹੀ ਹੈ। ਇਸ ਲਈ ਪੂਰਨ ਸ਼ਰਧਾ, ਪੂਰਨ ਪ੍ਰੀਤ ਅਤੇ ਪੂਰਨ ਭਰੋਸਾ ਹੀ ਬੰਦਗੀ ਦੇ ਆਧਾਰ ਹਨ। ਬੰਦਗੀ ਦੀ ਇਮਾਰਤ ਪੂਰਨ ਸ਼ਰਧਾ, ਪੂਰਨ ਪ੍ਰੀਤ ਅਤੇ ਪੂਰਨ ਭਰੋਸੇ ਦੇ ਆਧਾਰ ਉੱਪਰ ਹੀ ਨਿਰਮਿਤ ਹੁੰਦੀ ਹੈ। ਸਤਿਗੁਰੂ ਦੇ ਸਤਿ ਚਰਨਾਂ ਉੱਪਰ ਪੂਰਨ ਸ਼ਰਧਾ, ਪੂਰਨ ਪ੍ਰੀਤ ਅਤੇ ਪੂਰਨ ਭਰੋਸਾ ਹੀ ਬੰਦਗੀ ਹੈ ਅਤੇ ਇਹ ਪਰਮ ਸ਼ਕਤੀਸ਼ਾਲੀ ਗੁਣਾਂ ਦੀ ਪ੍ਰਾਪਤੀ ਵੀ ਸਤਿਗੁਰੂ ਦੇ ਗੁਰਪ੍ਰਸਾਦਿ ਨਾਲ ਹੀ ਹੁੰਦੀ ਹੈ। ਸਤਿਗੁਰੂ ਦੇ ਸਤਿ ਚਰਨਾਂ ਉੱਪਰ ਪੂਰਨ ਸ਼ਰਧਾ, ਪੂਰਨ ਪ੍ਰੀਤ ਅਤੇ ਪੂਰਨ ਭਰੋਸੇ ਦੇ ਵਿਚ ਡੁੱਬ ਕੇ ਜਦ ਅਸੀਂ ਆਪਣਾ ਪੂਰਨ ਆਪਾ ਸਮਰਪਣ ਕਰ ਦਿੰਦੇ ਹਾਂ ਤਾਂ ਪੂਰਨ ਬੰਦਗੀ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ। ਸਤਿਗੁਰੂ ਦੇ ਸਤਿ ਚਰਨਾਂ ਉੱਪਰ ਪੂਰਨ ਸ਼ਰਧਾ, ਪੂਰਨ ਪ੍ਰੀਤ ਅਤੇ ਪੂਰਨ ਭਰੋਸੇ ਦੇ ਵਿਚ ਡੁੱਬ ਕੇ ਜਦ ਅਸੀਂ ਆਪਣਾ ਪੂਰਨ ਆਪਾ ਸਮਰਪਣ ਕਰ ਦਿੰਦੇ ਹਾਂ ਤਾਂ ਪੂਰਨ ਬ੍ਰਹਮ ਗਿਆਨ ਦੀ ਅਤੇ ਆਤਮ ਰਸ ਅੰਮ੍ਰਿਤ ਦੀ ਦਾਤ ਦੀ ਪ੍ਰਾਪਤੀ ਹੁੰਦੀ ਹੈ। ਜਦ ਅਸੀਂ ਸਤਿਗੁਰੂ ਨੂੰ ਸਤਿ ਪਾਰਬ੍ਰਹਮ ਰੂਪ ਵਿਚ ਮੰਨਦੇ ਹਾਂ ਅਤੇ ਵੇਖਦੇ ਹਾਂ ਅਤੇ ਉਸਦੇ ਸਤਿ ਚਰਨਾਂ ਉੱਪਰ ਪੂਰਨ ਸ਼ਰਧਾ, ਪੂਰਨ ਪ੍ਰੀਤ ਅਤੇ ਪੂਰਨ ਭਰੋਸੇ ਨਾਲ ਆਪਣਾ ਤਨ, ਮਨ ਅਤੇ ਧਨ ਅਰਪਣ ਕਰਦੇ ਹਾਂ ਤਾਂ ਪੂਰਨ ਬੰਦਗੀ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ ਅਤੇ ਅਸੀਂ ਮਾਇਆ ਨੂੰ ਜਿੱਤ ਕੇ ਤ੍ਰਿਹ ਗੁਣ ਮਾਇਆ ਤੋਂ ਪਰੇ ਜਾ ਕੇ ਚਉਥੇ ਪਦਿ ਵਿਚ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਦਰਸ਼ਨ ਪ੍ਰਾਪਤ ਕਰਕੇ ਜੀਵਨ ਮੁਕਤੀ ਪ੍ਰਾਪਤ ਕਰਦੇ ਹਾਂ। ਜਦ ਅਕਾਲ ਪੁਰਖ ਦੇ ਦਰਸ਼ਨ ਹੁੰਦੇ ਹਨ ਤਾਂ ਨਾਲ ਹੀ ਸਾਰੇ ਦਰਗਾਹੀ ਖਜ਼ਾਨਿਆਂ ਦੀ ਵੀ ਪ੍ਰਾਪਤੀ ਹੁੰਦੀ ਹੈ, ਪੂਰਨ ਤੱਤ ਗਿਆਨ, ਪੂਰਨ ਬ੍ਰਹਮ ਗਿਆਨ ਅਤੇ ਆਤਮ ਰਸ ਅੰਮ੍ਰਿਤ ਦੀ ਪ੍ਰਾਪਤੀ ਹੁੰਦੀ ਹੈ।
ਸਤਿ ਬਚਨ ਸਾਧੂ ਉਪਦੇਸ॥
ਸਤਿ ਤੇ ਜਨ ਜਾ ਕੈ ਰਿਦੈ ਪ੍ਰਵੇਸ॥
ਸਤਿ ਨਿਰਤਿ ਬੂਝੈ ਜੇ ਕੋਇ॥
ਨਾਮੁ ਜਪਤ ਤਾਂ ਕਿ ਗਤਿ ਹੋਇ॥
ਆਪਿ ਸਤਿ ਕੀਆ ਸਭੁ ਸਤਿ॥
ਉਹ ਮਨੁੱਖ ਜਿਹੜੇ ਬੰਦਗੀ ਪੂਰਨ ਕਰਕੇ ਸਤਿ ਵਿਚ ਸਮਾਂ ਜਾਂਦੇ ਹਨ ਅਤੇ ਸਤਿ ਰੂਪ ਬਣ ਜਾਂਦੇ ਹਨ ਉਨ੍ਹਾਂ ਦੇ ਬਚਨ ਕੇਵਲ ਸਤਿ ਬਚਨ ਹੁੰਦੇ ਹਨ। ਭਾਵ ਸਤਿ ਰੂਪ ਹੋ ਗਏ ਮਨੁੱਖ ਜੋ ਸਤਿ ਵਿਚ ਅਭੇਦ ਹੋ ਜਾਂਦੇ ਹਨ ਉਨ੍ਹਾਂ ਦੇ ਬਚਨਾਂ ਵਿਚ ਸਤਿ ਪਾਰਬ੍ਰਹਮ ਪਰਮੇਸ਼ਰ ਦੀਆਂ ਪਰਮ ਸ਼ਕਤੀਆਂ ਵਰਤਦੀਆਂ ਹਨ। ਜੋ ਮਨੁੱਖ ਸਤਿ ਰੂਪ ਹੋ ਜਾਂਦੇ ਹਨ ਉਨ੍ਹਾਂ ਦੀ ਰਸਨਾ ਸਤਿ ਬਚਨ ਉੱਚਾਰਦੀ ਹੈ, ਉਨ੍ਹਾਂ ਦੀ ਬਾਣੀ ਸਤਿ ਹੁੰਦੀ ਹੈ, ਉਨ੍ਹਾਂ ਦੀ ਰਸਨਾ ਉੱਪਰ ਅਕਾਲ ਪੁਰਖ ਆਪ ਆ ਕੇ ਬੋਲਦਾ ਹੈ। ਐਸੇ ਪੂਰਨ ਪੁਰਖ ਦੇ ਬਚਨ ਪੂਰਨ ਸਤਿ ਵਰਤਾਂਦੇ ਹਨ। ਸਾਧੂ ਉਹ ਮਨੁੱਖ ਹੈ ਜਿਸਨੇ ਆਪਣੇ ਮਨ ਨੂੰ ਸਾਧ ਲਿਆ ਹੈ। ਭਾਵ ਜਿਸ ਮਨੁੱਖ ਨੇ ਆਪਣਾ ਮਨ ਜਿੱਤ ਲਿਆ ਹੈ ਉਹ ਸਾਧੂ ਹੈ, ਜਿਸ ਮਨੁੱਖ ਨੇ ਮਾਇਆ ਨੂੰ ਜਿੱਤ ਲਿਆ ਹੈ ਉਹ ਮਨੁੱਖ ਸਾਧੂ ਹੈ, ਜੋ ਮਨੁੱਖ ਸਤਿ ਵਿਚ ਸਮਾਂ ਗਿਆ ਹੈ ਉਹ ਸਾਧੂ ਹੈ, ਜੋ ਮਨੁੱਖ ਸਤਿ ਰੂਪ ਹੋ ਗਿਆ ਹੈ ਉਹ ਸਾਧੂ ਹੈ। ਇਸ ਲਈ ਸਾਧੂ ਦੀ ਮਹਿਮਾ ਬੇਅੰਤ ਹੈ। ਸਾਧੂ ਜੋ ਕੁਝ ਵੀ ਕਹਿੰਦਾ ਜਾਂ ਕਰਦਾ ਹੈ ਉਹ ਕੇਵਲ ਸਤਿ ਹੁੰਦਾ ਹੈ। ਉਸ ਦੇ ਸਾਰੇ ਬਚਨ ਸਤਿ ਹਨ ਅਤੇ ਧਰਤੀ ਉੱਪਰ ਵਾਪਰਦੇ ਹਨ। ਸਾਧੂ ਦਾ ਹਰ ਇਕ ਉਪਦੇਸ਼ ਪੂਰਨ ਸਤਿ ਹੁੰਦਾ ਹੈ ਅਤੇ ਸਦੀਵੀ ਕਾਇਮ ਰਹਿਣ ਵਾਲਾ ਹੁੰਦਾ ਹੈ। ਮਹੱਤਵਪੂਰਨ ਚੀਜ਼ ਹੈ ਉਸ ਦੇ ਸਤਿ ਬਚਨਾਂ ਨੂੰ ਹਿਰਦੇ ਵਿਚ ਧਾਰਨ ਕਰਨਾ ਅਤੇ ਉਨ੍ਹਾਂ ਤੋਂ ਲਾਭ ਪ੍ਰਾਪਤ ਕਰਨ ਲਈ ਉਨ੍ਹਾਂ ਨੂੰ ਰੋਜ਼ਾਨਾ ਜ਼ਿੰਦਗੀ ਵਿਚ ਪਾਲਣ ਕਰਨਾ ਹੈ। ਸਾਧੂ ਇਕ ਅਜਿਹਾ ਮਨੁੱਖ ਹੈ ਜਿਸ ਦਾ ਹਿਰਦਾ ਪੂਰਨ ਸਚਿਆਰੀ ਰਹਿਤ ਵਿੱਚ ਹੈ ਅਤੇ ਸਤਿ ਰੂਪ ਬਣ ਗਿਆ ਹੈ ਅਤੇ ਇਸ ਗੁਣ ਦੁਆਰਾ ਉਹ ਅਕਾਲ ਪੁਰਖ ਵਿਚ ਸਮਾਂ ਗਿਆ ਹੈ ਅਤੇ ਉਸ ਨਾਲ ਇਕਮਿਕ ਹੋ ਗਿਆ ਹੈ। ਸਾਧੂ ਦੇ ਬਚਨਾਂ ਵਿਚ ਸਤਿ ਦੀ ਬੇਅੰਤ ਬ੍ਰਹਮ ਸ਼ਕਤੀ ਪ੍ਰਗਟ ਹੁੰਦੀ ਹੈ ਜਿਸ ਕਾਰਨ ਇਹ ਬਚਨ ਸਾਡੇ ਜੀਵਨ ਨੂੰ ਬਦਲਣ ਲਈ ਕਾਰਗਰ ਸਿੱਧ ਹੁੰਦੇ ਹਨ। ਜੇਕਰ ਸਾਧੂ ਦੇ ਸਤਿ ਬਚਨਾਂ ਨੂੰ ਪੂਰਨ ਵਿਸ਼ਵਾਸ, ਪੂਰਨ ਸ਼ਰਧਾ ਅਤੇ ਪੂਰਨ ਪ੍ਰੀਤ ਨਾਲ ਪਾਲਣ ਕੀਤੇ ਜਾਣ ਤਾਂ ਇਹ ਸਾਡੇ ਹਿਰਦੇ ਨੂੰ ਪੂਰਨ ਸਚਿਆਰੀ ਰਹਿਤ ਵਿਚ ਲੈ ਜਾਂਦੇ ਹਨ ਅਤੇ ਸਾਨੂੰ ਸਤਿ ਵਿਚ ਸਮਾਉਣ ਦੀ ਸਮਰੱਥਾ ਰੱਖਦੇ ਹਨ।
ਸਾਧੂ ਦੇ ਸਤਿ ਬਚਨਾਂ ਵਿਚ ਅਸੀਮ ਬ੍ਰਹਮ ਸ਼ਕਤੀ ਹੁੰਦੀ ਹੈ। ਇਨ੍ਹਾਂ ਬਚਨਾਂ ਨੂੰ ਜਦੋਂ ਅਸੀਂ ਆਪਣੀ ਕਰਨੀ ਵਿਚ ਲੈ ਕੇ ਆਉਂਦੇ ਹਾਂ ਅਤੇ ਇਨ੍ਹਾਂ ਬਚਨਾਂ ਦੀ ਕਮਾਈ ਕਰਦੇ ਹਾਂ ਤਾਂ ਸਾਡਾ ਹਿਰਦਾ ਪੂਰਨ ਸਚਿਆਰੀ ਰਹਿਤ ਵਿਚ ਚਲਾ ਜਾਂਦਾ ਹੈ, ਹਿਰਦੇ ਵਿਚ ਪਰਮ ਜੋਤ ਪ੍ਰਗਟ ਹੋ ਜਾਂਦੀ ਹੈ, ਹਿਰਦੇ ਵਿਚ ਪੂਰਨ ਪ੍ਰਕਾਸ਼ ਹੋ ਜਾਂਦਾ ਹੈ। ਇਸ ਤਰ੍ਹਾਂ ਨਾਲ ਸਾਧੂ ਦੇ ਬਚਨਾਂ ਦੀ ਕਮਾਈ ਕਰਨ ਨਾਲ ਮਨੁੱਖ “ਸਤਿ ਜਨ” ਬਣ ਜਾਂਦਾ ਹੈ। “ਸਤਿ ਜਨ” ਇਕ ਪਰਮ ਸ਼ਕਤੀਸ਼ਾਲੀ ਅਧਿਆਤਮਿਕ ਅਵਸਥਾ ਹੈ, ਇਹ ਸਾਨੂੰ ਸਤਿ ਰੂਪ ਬਣਾ ਦਿੰਦੀ ਹੈ। ਸਤਿ ਜਨ, ਸਾਧੂ, ਸੰਤ, ਬ੍ਰਹਮ ਗਿਆਨੀ, ਗੁਰਮੁਖ ਸਭ ਪੂਰਨ ਅਵਸਥਾਵਾਂ ਦਾ ਹੀ ਨਾਮ ਹੈ। ਇਨ੍ਹਾਂ ਵਿਚ ਅਤੇ ਅਕਾਲ ਪੁਰਖ ਵਿਚ ਕੋਈ ਭੇਦ ਨਹੀਂ ਹੁੰਦਾ ਹੈ। ਇਹ ਸਾਰੀਆਂ ਅਵਸਥਾਵਾਂ ਅਕਾਲ ਵਿਚ ਅਭੇਦ ਅਵਸਥਾਵਾਂ ਹਨ। ਐਸੇ ਲੋਕਾਂ ਦੀ ਗਿਣਤੀ ਬਹੁਤ ਥੋੜ੍ਹੀ ਹੁੰਦੀ ਹੈ ਜਿਹੜੇ ਇਸ ਤਰ੍ਹਾਂ ਦੀ ਪਰਮ ਸ਼ਕਤੀਸ਼ਾਲੀ ਬਖਸ਼ਿਸ਼ ਦੀ ਪ੍ਰਾਪਤੀ ਕਰਦੇ ਹਨ। ਐਸੇ ਲੋਕ ਬਹੁਤ ਭੋਲੇ ਲੋਕ ਹੁੰਦੇ ਹਨ, ਜਿਹੜੇ ਕੁਝ ਵੀ ਪ੍ਰਸ਼ਨ ਨਹੀਂ ਕਰਦੇ ਹਨ ਅਤੇ ਉਹ ਸਭ ਕੁਝ ਪ੍ਰਾਪਤ ਕਰ ਲੈਂਦੇ ਹਨ ਜੋ ਕੁਝ ਵੀ ਅਜਿਹੀ ਪੂਰਨ ਸਤਿ ਦੀ ਸੰਗਤ ਵਿਚ ਵਰਤਦਾ ਹੈ। ਐਸੇ ਭੋਲੇ-ਭਾਲੇ ਮਨੁੱਖਾਂ ਕੋਲ ਕੋਈ ਵੀ ਆਪਣਾ ਗਿਆਨ ਜਾਂ ਸੰਸਾਰਕ ਗਿਆਨ ਨਹੀਂ ਹੁੰਦਾ ਹੈ, ਉਹ ਕਿਸੇ ਭਰਮ ਜਾਂ ਭੁਲੇਖੇ ਵਿਚ ਨਹੀਂ ਹੁੰਦੇ ਹਨ, ਉਨ੍ਹਾਂ ਦੇ ਅੰਦਰ ਕੋਈ ਭਰਮ ਜਾਂ ਦੁਬਿਧਾ ਨਹੀਂ ਹੁੰਦੀ ਹੈ। ਉਨ੍ਹਾਂ ਦਾ ਹਿਰਦਾ ਕੇਵਲ ਬੇਅੰਤ ਵਿਸ਼ਵਾਸ, ਪਿਆਰ ਅਤੇ ਸ਼ਰਧਾ ਭਗਤੀ ਨਾਲ ਭਰਪੂਰ ਹੁੰਦਾ ਹੈ। ਸ਼ਬਦ : “ਸਤਿ ਨਿਰਤਿ ਬੂਝੈ ਜੇ ਕੋਇ ॥” ਵਿਚ ਅਜਿਹੇ ਭੋਲੇ-ਭਾਲੇ ਲੋਕਾਂ ਨੂੰ ਵਖਿਆਨ ਕੀਤਾ ਗਿਆ ਹੈ। ਇਕ ਸਤਿ ਜਨ, ਸਾਧੂ, ਸੰਤ, ਬ੍ਰਹਮ ਗਿਆਨੀ, ਗੁਰਮੁਖ ਧਰਤੀ ਉੱਤੇ ਜੀਵਤ ਜਾਗਤ ਪਰਮਾਤਮਾ ਦੇ ਰੂਪ ਵਿਚ ਪ੍ਰਗਟ ਹੁੰਦਾ ਹੈ। ਐਸੇ ਭੋਲੇ-ਭਾਲੇ ਮਨੁੱਖ ਪੂਰਨ ਸ਼ਰਧਾ, ਪ੍ਰੀਤ ਅਤੇ ਭਰੋਸੇ ਨਾਲ ਇਕ ਸਾਧ ਦੇ ਸਤਿ ਬਚਨਾਂ ਨੂੰ ਪਰਮਾਤਮਾ ਦੇ ਮੂੰਹ ਵਿਚੋਂ ਨਿਕਲੇ ਸਿੱਧੇ ਬਚਨਾਂ ਦੇ ਰੂਪ ਵਿਚ ਮੰਨਦੇ ਹਨ ਅਤੇ ਉਨ੍ਹਾਂ ਦੀ ਕਮਾਈ ਕਰਦੇ ਹਨ। ਜਦੋਂ ਅਜਿਹਾ ਵਰਤਦਾ ਅਤੇ ਵਾਪਰਦਾ ਹੈ ਤਾਂ ਸਾਧੂ ਦੇ ਸਤਿ ਬਚਨ ਐਸੇ ਭੋਲੇ-ਭਾਲੇ ਮਨੁੱਖਾਂ ਦੇ ਹਿਰਦੇ ਅੰਦਰ ਉੱਕਰ ਜਾਂਦੇ ਹਨ ਅਤੇ ਕੋਈ ਐਸੀ ਸ਼ਕਤੀ ਨਹੀਂ ਜਿਹੜੀ ਅਜਿਹੇ ਮਨੁੱਖ ਦੇ ਹਿਰਦੇ ਨੂੰ ਸੰਤ ਹਿਰਦੇ ਵਿਚ ਪਰਿਵਰਤਿਤ ਹੋਣ ਤੋਂ ਰੋਕ ਸਕਦੀ ਹੈ। ਐਸੇ ਭੋਲੇ-ਭਾਲੇ ਮਨੁੱਖਾਂ ਦੀ ਬੰਦਗੀ ਬਹੁਤ ਸੌਖੀ ਪੂਰਨ ਹੋ ਜਾਂਦੀ ਹੈ। ਐਸੇ ਮਨੁੱਖਾਂ ਉੱਪਰ ਸਤਿਗੁਰੂ ਦੀ ਬੇਅੰਤ ਅਪਾਰ ਗੁਰਕਿਰਪਾ ਅਤੇ ਗੁਰਪ੍ਰਸਾਦਿ ਦੀ ਬਖਸ਼ਿਸ਼ ਹੋਣ ਕਾਰਨ ਉਹ ਮਾਇਆ ਨੂੰ ਆਸਾਨੀ ਨਾਲ ਹੀ ਜਿੱਤ ਕੇ ਪੂਰਨ ਅਵਸਥਾ ਦੀ ਪ੍ਰਾਪਤੀ ਕਰ ਲੈਂਦੇ ਹਨ। ਸਤਿਨਾਮੁ ਉਨ੍ਹਾਂ ਦੀ ਸੁਰਤ, ਹਿਰਦੇ ਅਤੇ ਰੋਮ-ਰੋਮ ਵਿਚ ਚਲਾ ਜਾਂਦਾ ਹੈ ਅਤੇ ਧੰਨ ਧੰਨ ਸਤਿਗੁਰੂ ਪੰਚਮ ਪਾਤਿਸ਼ਾਹ ਜੀ ਅਜਿਹੇ ਸੁੰਦਰ ਭਾਗਾਂ ਵਾਲੇ ਮਨੁੱਖਾਂ ਲਈ ਇਹ ਸਤਿ ਬਚਨ ਕਹਿੰਦੇ ਹਨ: “ਸਤਿ ਤੇ ਜਨ ਜਾ ਕੈ ਰਿਦੈ ਪ੍ਰਵੇਸ ॥”
ਅਜਿਹੇ ਮਨੁੱਖ ਜੋ ਸਤਿ ਰੂਪ ਹੋ ਜਾਂਦੇ ਹਨ ਉਹ ਮਨੁੱਖ ‘ਸਤਿ ਜਨ’ ਬਣ ਜਾਂਦੇ ਹਨ। ਸ਼ਬਦ ‘ਸਤਿ’ ਦੀ ਕਮਾਈ ‘ਸਤਿ ਜਨ’ ਨੂੰ ਜਨਮ ਦਿੰਦੀ ਹੈ। ਜਿਸ ਦਾ ਭਾਵ ਹੈ ਕਿ ਸਤਿ ਵਿਚ ਲੁਕੀ ਹੋਈ ਅਲੌਕਿਕ ਬੇਅੰਤ ਬ੍ਰਹਮ ਸ਼ਕਤੀ ਜਿਸ ਵਿਚ ਪ੍ਰਗਟ ਹੋ ਜਾਂਦੀ ਹੈ ਉਹ ਮਨੁੱਖ ਦਾ ਹਿਰਦਾ ਪੂਰਨ ਸਚਿਆਰੀ ਰਹਿਤ ਨਾਲ ਭਰਪੂਰ ਹਿਰਦਾ ਬਣ ਜਾਂਦਾ ਹੈ। ਅਜਿਹੇ ਜਨ ਗੁਰਪ੍ਰਸਾਦਿ ਦੀ ਬੇਅੰਤ ਪਰਮ ਸ਼ਕਤੀ ਨਾਲ ਨਿਵਾਜੇ ਜਾਂਦੇ ਹਨ। ਅਜਿਹੇ ਮਨੁੱਖ ਜੋ ਗੁਰਪ੍ਰਸਾਦਿ ਦੀ ਪ੍ਰਾਪਤੀ ਕਰਕੇ ਸਤਿਨਾਮੁ ਸਿਮਰਨ ਵਿਚ ਚਲੇ ਜਾਂਦੇ ਹਨ। ਜੋ ਮਨੁੱਖ ਸਤਿਨਾਮੁ ਦੀ ਕਮਾਈ ਕਰਦੇ ਹਨ, ਭਾਵ ਉਹ ਮਨੁੱਖ ਸਮਾਧੀ ਅਤੇ ਸੁੰਨ ਸਮਾਧੀ ਦੀ ਪ੍ਰਾਪਤੀ ਕਰਕੇ ਜਦ ਲੰਬੇ ਸਤਿਨਾਮੁ ਅਭਿਆਸ ਵਿਚ ਚਲੇ ਜਾਂਦੇ ਹਨ, ਨਾਮ ਉਨ੍ਹਾਂ ਦੇ ਰੋਮ-ਰੋਮ ਵਿਚ ਪ੍ਰਕਾਸ਼ਮਾਨ ਹੋ ਜਾਂਦਾ ਹੈ, ਉਨ੍ਹਾਂ ਦੇ ਸਾਰੇ ਬੱਜਰ ਕਪਾਟ ਖੁੱਲ੍ਹ ਜਾਂਦੇ ਹਨ, ਉਨ੍ਹਾਂ ਦੇ ੭ ਸਤਿ ਸਰੋਵਰ ਪ੍ਰਕਾਸ਼ਮਾਨ ਹੋ ਜਾਂਦੇ ਹਨ, ਦਿਬ ਦ੍ਰਿਸ਼ਟ ਦੀ ਪ੍ਰਾਪਤੀ ਹੋ ਜਾਂਦੀ ਹੈ, ਉਹ ਮਨੁੱਖ ਪੂਰਨ ਬੰਦਗੀ ਦੀ ਅਵਸਥਾ ਵਿਚ ਪਹੁੰਚ ਜਾਂਦੇ ਹਨ ਅਤੇ ਤ੍ਰਿਹ ਗੁਣ ਮਾਇਆ ਨੂੰ ਜਿੱਤ ਕੇ ਚਉਥੇ ਪਦਿ ਵਿਚ ਪਹੁੰਚ ਕੇ ਸਤਿ ਰੂਪ ਹੋ ਜਾਂਦੇ ਹਨ ਅਤੇ ਜੀਵਨ ਮੁਕਤ ਹੋ ਜਾਂਦੇ ਹਨ। ਇਹ ਭਾਵ ਹੈ : “ਨਾਮੁ ਜਪਤ ਤਾਂ ਕੀ ਗਤਿ ਹੋਇ ॥” ਦੇ ਪਰਮ ਸ਼ਕਤੀਸ਼ਾਲੀ ਬਚਨਾਂ ਦਾ।
ਚਰਨ ਸਤਿ ਸਤਿ ਪਰਸਨਹਾਰ॥
ਪੂਜਾ ਸਤਿ ਸਤਿ ਸੇਵਦਾਰ॥
ਦਰਸਨੁ ਸਤਿ ਸਤਿ ਪੇਖਨਹਾਰ॥
ਨਾਮੁ ਸਤਿ ਸਤਿ ਧਿਆਵਨਹਾਰ॥
ਆਪਿ ਸਤਿ ਸਤਿ ਸਭ ਧਾਰੀ॥
ਆਪੇ ਗੁਣ ਆਪੇ ਗੁਣਕਾਰੀ॥
ਸਬਦੁ ਸਤਿ ਸਤਿ ਪ੍ਰਭੁ ਬਕਤਾ॥
ਸੁਰਤਿ ਸਤਿ ਸਤਿ ਜਸੁ ਸੁਨਤਾ॥
ਬੁਝਨਹਾਰ ਕਉ ਸਤਿ ਸਭ ਹੋਇ॥
ਨਾਨਕ ਸਤਿ ਸਤਿ ਪ੍ਰਭੁ ਸੋਇ॥੧॥
ਸੁਖਮਨੀ ਬਾਣੀ ਦੀ ਇਸ ਪਰਮ ਸ਼ਕਤੀਸ਼ਾਲੀ ਪਉੜੀ ਵਿਚ ਧੰਨ ਧੰਨ ਸਤਿਗੁਰ ਅਵਤਾਰ ਅਰਜਨ ਦੇਵ ਪਾਤਿਸ਼ਾਹ ਜੀ ਨੇ ਸਾਰੀ ਲੋਕਾਈ ਵਾਸਤੇ ਇਸ ਸਰਵ ਉੱਚ ਪੱਧਰ ਦੇ ਪੂਰਨ ਬ੍ਰਹਮ ਗਿਆਨ ਅਤੇ ਪੂਰਨ ਤੱਤ ਗਿਆਨ ਦੇ ਬੇਅੰਤ ਮਹੱਤਵਪੂਰਨ ਭਾਗ ਨੂੰ ਪ੍ਰਗਟ ਕੀਤਾ ਹੈ। ਇਹ ਇਲਾਹੀ ਦਰਗਾਹੀ ਖਜ਼ਾਨੇ ਵਿਚੋਂ ਪੂਰਨ ਬ੍ਰਹਮ ਗਿਆਨ ਦੇ ਅਨਮੋਲਕ ਰਤਨ ਹਨ ਜੋ ਸਾਨੂੰ ਸਤਿਗੁਰ ਪਾਤਿਸ਼ਾਹ ਨੇ ਆਪਣੀ ਗੁਰਕ੍ਰਿਪਾ ਅਤੇ ਗੁਰਪ੍ਰਸਾਦਿ ਨਾਲ ਬਖਸ਼ੇ ਹਨ। ਸ਼ਬਦ ਗੁਰਪ੍ਰਸਾਦਿ ਅਤੇ ਗੁਰ ਕ੍ਰਿਪਾ ਦਾ ਅਸਲ ਬ੍ਰਹਮ ਭਾਵ ਪਰਮ ਬ੍ਰਹਮ ਅਨੰਤ ਸ਼ਕਤੀ ਆਪ ਹੈ ਅਤੇ ਇਹ ਧੰਨ ਧੰਨ ਪਾਰਬ੍ਰਹਮ ਪਰਮੇਸ਼ਰ ਸਤਿਗੁਰੂ ਸੱਚੇ ਪਾਤਿਸ਼ਾਹ ਜੀ ਧੰਨ ਧੰਨ ਸਤਿਗੁਰੂ ਅਰਜਨ ਦੇਵ ਜੀ ਦੀ ਅਤਿ ਦਿਆਲਤਾ ਦਾ ਸਬੂਤ ਹੈ। ਪੂਰਨ ਬ੍ਰਹਮ ਗਿਆਨ ਦੇ ਇਨ੍ਹਾਂ ਪਰਮ ਸ਼ਕਤੀਸ਼ਾਲੀ ਅਨਮੋਲਕ ਰਤਨਾਂ ਨਾਲ ਧੰਨ ਧੰਨ ਸਤਿਗੁਰ ਪਾਤਿਸ਼ਾਹ ਜੀ ਨੇ ਆਪਣੀ ਬੰਦਗੀ ਦੀ ਸਾਰੀ ਕਮਾਈ ਦੀ ਦਾਤ ਸਾਡੀ ਝੋਲੀ ਵਿਚ ਪਾ ਦਿੱਤੀ ਹੈ ਅਤੇ ਸਾਨੂੰ ਇਸ ਪਰਮ ਬ੍ਰਹਮ ਅਨੰਤ ਸ਼ਕਤੀ ਨਾਲ ਭਰਪੂਰ ਕਰ ਦਿੱਤਾ ਹੈ। ਪੂਰਨ ਬ੍ਰਹਮ ਗਿਆਨ ਪੂਰਨ ਤੱਤ ਗਿਆਨ ਦੇ ਇਨ੍ਹਾਂ ਅਨਮੋਲਕ ਰਤਨਾਂ ਦੇ ਦੁਆਰਾ ਸਤਿਗੁਰ ਪਾਤਿਸ਼ਾਹ ਜੀ ਨੇ ਇਹ ਪਰਮ ਸਤਿ ਤੱਤ ਨੂੰ ਪ੍ਰਗਟ ਕੀਤਾ ਹੈ ਕਿ ਅਸੀਂ ਕਿਵੇਂ ਉਸ ਪਰਮ ਬ੍ਰਹਮ ਅਨੰਤ ਸ਼ਕਤੀ ”ਸਤਿ” ਨਾਲ ਇੱਕਮਿਕ ਹੋਣਾ ਹੈ, ਜਿਹੜਾ ਕਿ ਅਕਾਲ ਪੁਰਖ ਜੀ ਦਾ ਨਿਰਗੁਣ ਸਰੂਪ ਹੈ।
ਉਂਝ ਤਾਂ ਗੁਰਬਾਣੀ ਦਾ ਦਰਗਾਹੀ ਇਲਾਹੀ ਖਜ਼ਾਨਾ ਸਾਰੀ ਲੋਕਾਈ ਵਾਸਤੇ ਉਪਲਬਧ ਹੈ ਪਰੰਤੂ ਇਹ ਸਤਿ ਹੈ ਕਿ ਉਹ ਮਨੁੱਖ ਜਿਹੜਾ ਸਿੱਖ ਪਰਿਵਾਰ ਵਿਚ ਜੰਮਿਆ ਹੈ ਉਹ ਭਾਗਾਂ ਵਾਲਾ ਹੈ। ਸਿਖਾਂ ਨੂੰ ਗੁਰਬਾਣੀ ਦੇ ਇਸ ਦਰਗਾਹੀ ਖਜ਼ਾਨੇ ਦੇ ਅਨਮੋਲਕ ਰਤਨ ਸਿੱਖ ਵਿਰਸੇ ਦੇ ਰੂਪ ਵਿਚ ਪ੍ਰਾਪਤ ਹਨ। ਸਾਰੇ ਸਤਿਗੁਰੂ ਸਾਹਿਬਾਨਾਂ ਜੀ ਦੀ ਬੇਅੰਤ ਅਟੱਲ ਰੂਹਾਨੀ ਕਮਾਈ ਦੇ ਕਾਰਨ ਆਸਾਨੀ ਨਾਲ ਉਪਲਬਧ ਇਸ ਦੁਰਲਭ ਪੂਰਨ ਬ੍ਰਹਮ ਗਿਆਨ ਨੂੰ ਪ੍ਰਾਪਤ ਕਰਨ ਲਈ ਸਿੱਖ ਸਭ ਤੋਂ ਚੰਗੀ ਸਥਿਤੀ ਵਿਚ ਹਨ।
ਨਿੰਮਰਤਾ, ਹਲੀਮੀ ਅਤੇ ਹਿਰਦੇ ਦੀ ਗਰੀਬੀ ਦਰਗਾਹ ਦੀ ਕੁੰਜੀ ਹੈ। ਉਹ ਮਨੁੱਖ ਜਿਸਦਾ ਹਿਰਦਾ ਨਿੰਮਰਤਾ ਅਤੇ ਹਲੀਮੀ ਨਾਲ ਭਰਪੂਰ ਗਰੀਬੀ ਵੇਸ ਹਿਰਦਾ ਹੈ ਉਹ ਮਨੁੱਖ ਮਾਨਸਰੋਵਰ ਵਿਚ ਵਾਸ ਕਰਦਾ ਹੈ। ਜੋ ਮਨੁੱਖ ਨਿੰਮਰਤਾ, ਹਲੀਮੀ ਅਤੇ ਹਿਰਦੇ ਦੀ ਗਰੀਬੀ ਦੀ ਕਮਾਈ ਕਰਦਾ ਹੈ ਉਹ ਮਨੁੱਖ ਸਤਿ ਰੂਪ ਹੋ ਜਾਂਦਾ ਹੈ। ਜੋ ਮਨੁੱਖ ਆਪਣੇ ਸਤਿਗੁਰੂ ਦੇ ਚਰਨਾਂ ਉੱਪਰ ਆਪਣਾ ਆਪਾ ਅਰਪਣ ਕਰ ਦਿੰਦੇ ਹਨ ਉਹ ਮਨੁੱਖ ਨਿੰਮਰਤਾ, ਹਲੀਮੀ ਅਤੇ ਹਿਰਦੇ ਦੀ ਗਰੀਬੀ ਦੀ ਕਮਾਈ ਕਰਕੇ ਸਤਿ ਰੂਪ ਹੋ ਜਾਂਦੇ ਹਨ ਕਿਉਂਕਿ ਸਤਿਗੁਰੂ ਦੇ ਚਰਨ ਸਤਿ ਚਰਨ ਹੁੰਦੇ ਹਨ। ਪੂਰਨ ਸੰਤ, ਬ੍ਰਹਮ ਗਿਆਨੀ, ਸਤਿਗੁਰੂ, ਸਤਿ ਜਨ, ਗੁਰਮੁਖ ਜਾਂ ਪੂਰਨ ਖ਼ਾਲਸੇ ਦੇ ਚਰਨ ਸਤਿ ਚਰਨ ਹੁੰਦੇ ਹਨ। ਅਕਾਲ ਪੁਰਖ ਸਤਿ ਹੈ ਇਸ ਲਈ ਸਤਿ ਵਿਚ ਜੋ ਅਭੇਦ ਹੋ ਜਾਂਦਾ ਹੈ ਉਹ ਵੀ ਸਤਿ ਹੋ ਜਾਂਦਾ ਹੈ ਉਸਦੇ ਚਰਨ ਵੀ ਸਤਿ ਹੋ ਜਾਂਦੇ ਹਨ। ਜੋ ਮਨੁੱਖ ਆਪਣੇ ਸਤਿਗੁਰੂ ਦੇ ਸਤਿ ਚਰਨਾਂ ਉੱਪਰ ਆਪਣਾ ਪੂਰਨ ਸਮਰਪਣ ਕਰ ਦਿੰਦੇ ਹਨ ਉਹ ਮਨੁੱਖ ਨਿੰਮਰਤਾ, ਹਲੀਮੀ ਅਤੇ ਹਿਰਦੇ ਦੀ ਗਰੀਬੀ ਦੀ ਕਮਾਈ ਕਰਕੇ ਸਤਿ ਰੂਪ ਹੋ ਜਾਂਦੇ ਹਨ। ਜੋ ਮਨੁੱਖ ਆਪਣੇ ਸਤਿਗੁਰੂ ਦੇ ਸਤਿ ਚਰਨਾਂ ਉੱਪਰ ਆਪਣਾ ਤਨ, ਮਨ ਅਤੇ ਧਨ ਅਰਪਣ ਕਰ ਦਿੰਦੇ ਹਨ ਉਹ ਮਨੁੱਖ ਨਿੰਮਰਤਾ, ਹਲੀਮੀ ਅਤੇ ਹਿਰਦੇ ਦੀ ਗਰੀਬੀ ਦੀ ਕਮਾਈ ਕਰਕੇ ਸਤਿ ਰੂਪ ਹੋ ਜਾਂਦੇ ਹਨ। ਸਤਿਗੁਰੂ ਦੇ ਚਰਨ ਸਤਿ ਚਰਨ ਹੁੰਦੇ ਹਨ ਇਸ ਲਈ ਸਤਿਗੁਰੂ ਦੇ ਚਰਨਾਂ ਵਿਚ ਹੀ ਅੰਮ੍ਰਿਤ ਦਾ ਬੇਅੰਤ ਭੰਡਾਰ ਮੌਜੂਦ ਹੁੰਦਾ ਹੈ। ਸਤਿਗੁਰੂ ਦੇ ਚਰਨ ਸਤਿ ਹੁੰਦੇ ਹਨ ਇਸ ਲਈ ਸਤਿਗੁਰੂ ਦੇ ਚਰਨਾਂ ਵਿਚ ਹੀ ਮਾਨਸਰੋਵਰ ਮੌਜੂਦ ਹੁੰਦਾ ਹੈ। ਸਤਿਗੁਰੂ ਦੇ ਚਰਨ ਸਤਿ ਹੁੰਦੇ ਹਨ ਇਸ ਲਈ ਸਤਿਗੁਰੂ ਦੇ ਚਰਨਾਂ ਵਿਚ ਹੀ ਸਾਰੇ ਦਰਗਾਹੀ ਖਜ਼ਾਨੇ ਅਤੇ ਪਰਮ ਸ਼ਕਤੀਆਂ ਵਾਸ ਕਰਦੀਆਂ ਹਨ। ਸਤਿਗੁਰੂ ਦੇ ਚਰਨ ਸਤਿ ਹੁੰਦੇ ਹਨ ਇਸ ਲਈ ਸਤਿਗੁਰੂ ਦੇ ਚਰਨਾਂ ਵਿਚ ਮਾਇਆ ਫੜਕ ਨਹੀਂ ਸਕਦੀ ਇਸ ਲਈ ਜੋ ਜਨ ਸਤਿਗੁਰੂ ਦੇ ਚਰਨਾਂ ਉੱਪਰ ਢਹਿ ਜਾਂਦੇ ਹਨ ਅਤੇ ਸਤਿਗੁਰੂ ਦੀ ਚਰਨ-ਸ਼ਰਨ ਵਿਚ ਚਲੇ ਜਾਂਦੇ ਹਨ ਉਨ੍ਹਾਂ ਦੀ ਬੰਦਗੀ ਬਹੁਤ ਸੌਖੀ ਹੋ ਜਾਂਦੀ ਹੈ ਅਤੇ ਉਹ ਮਨੁੱਖ ਸੁਖਾਲੇ ਹੀ ਮਾਇਆ ਨੂੰ ਜਿੱਤ ਲੈਂਦੇ ਹਨ। ਕੁਝ ਮਹਾਪੁਰਖਾਂ ਦਾ ਇਹ ਕਥਨ ਹੈ ਕਿ ਪੂਰਨ ਸੰਤ ਦੇ ਚਰਨਾਂ ਵਿਚ ਹਜ਼ਾਰਾਂ ਸੂਰਜਾਂ ਦਾ ਪ੍ਰਕਾਸ਼ ਹੁੰਦਾ ਹੈ। ਇਸ ਲਈ ਜੋ ਮਨੁੱਖ ਸਤਿਗੁਰੂ ਦੇ ਸਤਿ ਚਰਨਾਂ ਉੱਪਰ ਢਹਿ ਪੈਂਦਾ ਹੈ ਉਹ ਮਾਨਸਰੋਵਰ ਵਿਚ ਉਤਰ ਜਾਂਦਾ ਹੈ, ਉਸਨੂੰ ਸਤਿਨਾਮੁ, ਸਤਿਨਾਮ ਸਿਮਰਨ, ਸਤਿਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦੀ ਪ੍ਰਾਪਤੀ ਹੋ ਜਾਂਦੀ ਹੈ। ਐਸੇ ਮਨੁੱਖ ਬਹੁਤ ਵੱਡੇ ਅਤੇ ਪੂਰਨ ਭਾਗਾਂ ਵਾਲੇ ਹੁੰਦੇ ਹਨ ਜੋ ਸਤਿਗੁਰੂ ਦੇ ਸਤਿ ਚਰਨਾਂ ਉੱਪਰ ਢਹਿੰਦੇ ਹੀ ਸਮਾਧੀ ਵਿਚ ਚਲੇ ਜਾਂਦੇ ਹਨ, ਉਨ੍ਹਾਂ ਦੇ ਬੱਜਰ ਕਪਾਟ ਖੁੱਲ੍ਹ ਜਾਂਦੇ ਹਨ, ੭ ਸਤਿ ਸਰੋਵਰ ਪ੍ਰਕਾਸ਼ਮਾਨ ਹੋ ਜਾਂਦੇ ਹਨ ਅਤੇ ਰੋਮ-ਰੋਮ ਵਿਚ ਸਤਿਨਾਮੁ ਦਾ ਪ੍ਰਕਾਸ਼ ਹੋ ਜਾਂਦਾ ਹੈ। ਐਸੀ ਸੁੰਦਰ ਮਹਿਮਾ ਹੈ ਸਤਿ ਚਰਨਾਂ ਦੀ ਜੋ ਮਨੁੱਖ ਨੂੰ ਸਤਿ ਰੂਪ ਬਣਾ ਕੇ ਸਤਿ ਵਿਚ ਸਮਾਂ ਦਿੰਦੀ ਹੈ। ਐਸੀ ਪਰਮ ਸ਼ਕਤੀਸ਼ਾਲੀ ਮਹਿਮਾ ਹੈ ਸਤਿ ਚਰਨਾਂ ਦੀ ਜੋ ਮਨੁੱਖ ਨੂੰ ਸੰਤ, ਬ੍ਰਹਮ ਗਿਆਨੀ, ਸਤਿਗੁਰੂ, ਗੁਰਮੁਖ ਅਤੇ ਖਾਲਸਾ ਬਣਾ ਦਿੰਦੀ ਹੈ।
ਨਿੰਮਰਤਾ, ਹਲੀਮੀ ਅਤੇ ਹਿਰਦੇ ਦੀ ਗਰੀਬੀ ਦੀ ਕਮਾਈ ਕਰਨ ਦਾ ਭਾਵ ਹੈ ਸਾਰੀ ਸ੍ਰਿਸ਼ਟੀ ਦੇ ਚਰਨਾਂ ਦੀ ਧੂਲ ਬਣ ਜਾਣਾ। ਧੰਨ ਧੰਨ ਸਤਿ ਪਾਰ ਬ੍ਰਹਮ ਪਰਮੇਸ਼ਰ ਸਰਵ ਵਿਆਪਕ ਹੈ ਅਤੇ ਇਸ ਲਈ ਸ੍ਰਿਸ਼ਟੀ ਦੀ ਹਰ ਇਕ ਰਚਨਾ ਵਿਚ ਨਿਰਗੁਣ ਸਰੂਪ ਵਿਚ ਮੌਜੂਦ ਹੈ ਅਤੇ ਉਸਦੀ ਹਰ ਇਕ ਰਚਨਾ ਉਸਦੀਆਂ ਪਰਮ ਬ੍ਰਹਮ ਅਨੰਤ ਸ਼ਕਤੀਆਂ ਨਾਲ ਉਪਜਦੀ ਹੈ, ਪ੍ਰਫੁੱਲਤ ਹੁੰਦੀ ਹੈ ਅਤੇ ਆਪਣੇ ਅੰਤ ਨੂੰ ਪ੍ਰਾਪਤ ਹੁੰਦੀ ਹੈ। ਇਸ ਲਈ ਇਹ ਪਰਮ ਸਤਿ ਤੱਤ ਨੂੰ ਜਾਣਨਾ, ਸਮਝਣਾ ਅਤੇ ਮੰਨਣਾ ਬੇਅੰਤ ਜ਼ਰੂਰੀ ਹੈ ਕਿ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਸਤਿ ਚਰਨ ਸਾਰੀ ਸ੍ਰਿਸ਼ਟੀ ਵਿਚ ਸਮਾਏ ਹੋਏ ਹਨ। ਇਸ ਲਈ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਸਤਿ ਚਰਨਾਂ ਨੂੰ ਆਪਣੇ ਹਿਰਦੇ ਵਿਚ ਵਸਾਉਣ ਲਈ ਸਾਨੂੰ ਸਾਰੀ ਸ੍ਰਿਸ਼ਟੀ ਦੀ ਹਰ ਇਕ ਰਚਨਾ ਦੇ ਚਰਨਾਂ ਉੱਪਰ ਢਹਿਣਾ ਪਵੇਗਾ। ਇਸ ਲਈ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਸਤਿ ਚਰਨਾਂ ਨੂੰ ਆਪਣੇ ਹਿਰਦੇ ਵਿਚ ਵਸਾਉਣ ਲਈ ਸਾਨੂੰ ਸਾਰੀ ਸ੍ਰਿਸ਼ਟੀ ਦੀ ਹਰ ਇਕ ਰਚਨਾ ਦੇ ਚਰਨਾਂ ਉੱਪਰ ਡੰਡਉਤ ਕਰਨੀ ਪਵੇਗੀ ਅਤੇ ਆਪਣਾ ਸੀਸ ਝੁਕਾਣਾ ਪਵੇਗਾ ਕੇਵਲ ਤਾਂ ਹੀ ਅਸੀਂ ਨਿੰਮਰਤਾ, ਹਲੀਮੀ ਅਤੇ ਹਿਰਦੇ ਦੀ ਗਰੀਬੀ ਦੀ ਕਮਾਈ ਕਰਕੇ ਆਪਣੀ ਹਉਮੈ ਦਾ ਅੰਤ ਕਰ ਸਕਾਂਗੇ। ਹਉਮੈ ਦਾ ਅੰਤ ਹੀ ਜੀਵਨ ਮੁਕਤੀ ਹੈ। ਹਉਮੈ ਦਾ ਦੂਤ ਸਭ ਤੋਂ ਪ੍ਰਬਲ ਅਤੇ ਵਿਨਾਸ਼ਕਾਰੀ ਦੂਤ ਹੈ ਇਸ ਲਈ ਇਹ ਮਨੁੱਖ ਨੂੰ ਸਭ ਤੋਂ ਬਾਅਦ ਵਿਚ ਕਾਬੂ ਆਉਂਦਾ ਹੈ। ਭਾਵ ਹਉਮੈ ਦਾ ਦੂਤ ਸਭ ਤੋਂ ਬਾਅਦ ਵਿਚ ਜਿੱਤਿਆ ਜਾਂਦਾ ਹੈ। ਹਉਮੈ ਦਾ ਅੰਤ ਮਨੁੱਖ ਨੂੰ ਤ੍ਰਿਹ ਗੁਣ ਮਾਇਆ ਤੋਂ ਪਰੇ ਚਉਥੇ ਪਦਿ ਵਿਚ ਲੈ ਜਾਂਦਾ ਹੈ ਜਿੱਥੇ ਮਨੁੱਖ ਨੂੰ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਨਿਰਗੁਣ ਸਰੂਪ ਦੇ ਦਰਸ਼ਨ ਹੁੰਦੇ ਹਨ ਅਤੇ ਪੂਰਨ ਬ੍ਰਹਮ ਗਿਆਨ ਅਤੇ ਤੱਤ ਗਿਆਨ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ।
ਬਹੁਤੇ ਲੋਕ ਇਸ ਭਰਮ ਵਿਚ ਹਨ ਕਿ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਇਲਾਵਾ ਕਿਸੇ ਹੋਰ ਅੱਗੇ ਆਪਣਾ ਸੀਸ ਨਹੀਂ ਝੁਕਾਣਾ ਚਾਹੀਦਾ। ਐਸੇ ਵਿਚਾਰ ਅਤੇ ਕਰਨੀ ਕੇਵਲ ਹਉਮੈ ਦੀ ਸ਼ਿਖਰ ਹੈ। ਐਸਾ ਵਿਚਾਰ ਗੁਰਬਾਣੀ ਦੇ ਹੁਕਮ ਤੋਂ ਬਿਲਕੁਲ ਵਿਪਰੀਤ ਹੈ। ਗੁਰਬਾਣੀ ਦਾ ਹੁਕਮ ਸਾਨੂੰ ਨਿਮਰ ਹੋਣ ਲਈ ਕਹਿ ਰਿਹਾ ਹੈ ਕਿ ਅਸੀਂ ਸਾਰੀ ਸ੍ਰਿਸ਼ਟੀ ਦੇ ਚਰਨਾਂ ਦੇ ਦਾਸ ਬਣ ਜਾਈਏ, ਸਾਰੀ ਸ੍ਰਿਸ਼ਟੀ ਦੀ ਚਰਨ ਧੂਲ ਅਤੇ ਆਪਣੇ ਹਿਰਦੇ ਨੂੰ ਨਿੰਮਰਤਾ ਅਤੇ ਨਿਰਮਾਣਤਾ ਦੇ ਇਸ ਲਾਜ਼ਮੀ ਪਰਮ ਸ਼ਕਤੀਸ਼ਾਲੀ ਬ੍ਰਹਮ ਗੁਣ ਨਾਲ ਭਰਪੂਰ ਕਰ ਲਈਏ। ਗੁਰਬਾਣੀ ਦਾ ਹੁਕਮ ਹੈ ਕਿ ਬਿਨਾਂ ਸਾਰੀ ਸ੍ਰਿਸ਼ਟੀ ਦੇ ਚਰਨਾਂ ਦੀ ਧੂਲ ਬਣੇ ਬਗੈਰ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਦਰਸ਼ਨ ਨਹੀਂ ਹੋਣੇ ਹਨ।
ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ ॥੧॥
(ਪੰਨਾ ੧੧੦੨)
ਹੋਇ ਸਗਲ ਕੀ ਰੇਣੁਕਾ ਹਰਿ ਸੰਗਿ ਸਮਾਵਉ ॥
(ਪੰਨਾ ੩੨੨)
ਗੁਰਬਾਣੀ ਦਾ ਹੁਕਮ ਹੈ ਕਿ ਜਦ ਅਸੀਂ ਸਾਰੀ ਸ੍ਰਿਸ਼ਟੀ ਦੇ ਚਰਨਾਂ ਵਿਚ ਸਮਾਂ ਜਾਂਦੇ ਹਾਂ ਤਾਂ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਸਤਿ ਚਰਨ ਸਾਡੇ ਹਿਰਦੇ ਵਿਚ ਸਮਾਂ ਜਾਂਦੇ ਹਨ ਅਤੇ ਸਾਨੂੰ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਦਰਸ਼ਨ ਹੁੰਦੇ ਹਨ। ਗੁਰਬਾਣੀ ਦਾ ਹੁਕਮ ਹੈ ਕਿ ਇਕ ਬ੍ਰਹਮ ਗਿਆਨੀ ਸਾਰੀ ਸ੍ਰਿਸ਼ਟੀ ਦੇ ਚਰਨਾਂ ਦੀ ਧੂਲ ਹੁੰਦਾ ਹੈ:
ਬ੍ਰਹਮ ਗਿਆਨੀ ਸਗਲ ਕੀ ਰੀਨਾ ॥ਆਤਮ ਰਸੁ ਬ੍ਰਹਮ ਗਿਆਨੀ ਚੀਨਾ ॥
(ਪੰਨਾ ੨੭੨)
ਬਹੁਤ ਸਾਰੇ ਲੋਕ ਇਸ ਦੁਬਿਧਾ ਵਿਚ ਹਨ ਕਿ ਗੁਰੂ ਸਾਹਿਬਾਨ ਨੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਝੁਕਣ ਤੋਂ ਬਿਨਾਂ ਹੋਰ ਕਿਸੇ ਅੱਗੇ ਨਾ ਝੁਕਣ ਲਈ ਕਿਹਾ ਹੈ, ਜੋ ਕਿ ਗੁਰਬਾਣੀ ਦੇ ਹੁਕਮ ਤੋਂ ਉਲਟ ਹੈ ਅਤੇ ਝੂਠ ਹੈ। ਇਹ ਸਤਿ ਹੈ ਕਿ ਸਤਿਗੁਰੂ ਜੀ ਸਾਨੂੰ ਬੁਰੇ ਅਤੇ ਅਸਤਿ ਤੱਤਾਂ ਅੱਗੇ ਝੁਕਾਣਾ ਨਹੀਂ ਚਾਹੁੰਦੇ ਹਨ। ਭਾਵ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਅੱਗੇ ਨਹੀਂ ਝੁਕਣਾ ਹੈ। ਤ੍ਰਿਸ਼ਨਾ ਦੀ ਗੁਲਾਮੀ ਨਹੀਂ ਕਰਨੀ ਹੈ। ਪੂਰੀ ਨਿੰਮਰਤਾ ਨਾਲ ਸਾਰੀ ਸ੍ਰਿਸ਼ਟੀ ਦੇ ਚਰਨਾਂ ਉੱਪਰ ਆਪਣਾ ਸੀਸ ਰੱਖਣ ਵਿਚ ਅਤੇ ਅਸਤਿ ਤੱਤਾਂ ਅੱਗੇ ਝੁਕਣ ਵਿਚ ਫਰਕ ਹੈ। ਝੁਕਣ ਦਾ ਮਤਲਬ ਹੈ ਸਤਿ ਅੱਗੇ ਝੁਕਣਾ ਅਤੇ ਮਾੜੇ ਤੱਤਾਂ ਜਾਂ ਅਸਤਿ ਤੱਤਾਂ ਅੱਗੇ ਨਹੀਂ ਝੁਕਣਾ ਹੈ। ਜੋ ਪ੍ਰਚਾਰਕ ਅਗਿਆਨਤਾ ਵੱਸ ਇਹ ਝੂਠਾ ਪ੍ਰਚਾਰ ਕਰਦੇ ਹਨ ਉਹ ਪ੍ਰਚਾਰਕ ਆਪਣਾ ਕਰਮ ਆਪ ਲਿਖਦੇ ਹਨ ਅਤੇ ਇਸ ਝੂਠੇ ਪ੍ਰਚਾਰ ਦੇ ਕਾਰਨ ਦਰਗਾਹ ਵਿਚ ਦੇਣਦਾਰ ਹੁੰਦੇ ਹਨ। ਗੁਰੂ ਘਰ ਵਿਚ ਸੰਗਤ ਦੇ ਜੋੜਿਆਂ ਦੀ ਸੇਵਾ ਨੂੰ ਨਿੰਮਰਤਾ ਦੀ ਕਮਾਈ ਕਰਨ ਲਈ ਉੱਤਮ ਸੇਵਾ ਕਰਕੇ ਜਾਣਿਆ, ਸਮਝਿਆ ਅਤੇ ਮੰਨਿਆ ਗਿਆ ਹੈ। ਇੱਥੋਂ ਤੱਕ ਕਿ ਗੁਰੂ ਘਰ ਵਿਚ ਨਿੰਮਰਤਾ ਦੀ ਕਮਾਈ ਕਰਨ ਲਈ ਆਪਣੇ ਦਾੜ੍ਹੇ ਨਾਲ ਜਾਂ ਕੇਸਾਂ ਨਾਲ (ਬੀਬੀਆਂ ਲਈ) ਸੰਗਤ ਦੇ ਜੋੜਿਆਂ ਦੀ ਸੇਵਾ ਨੂੰ ਉੱਤਮ ਸੇਵਾ ਜਾਣਿਆ, ਸਮਝਿਆ ਅਤੇ ਮੰਨਿਆ ਗਿਆ ਹੈ। ਤਾਂ ਇਹ ਸੋਚੋ ਕਿ ਜੇਕਰ ਸੰਗਤ ਦੇ ਜੋੜੇ ਝਾੜ ਕੇ ਉਨ੍ਹਾਂ ਦੀ ਧੂੜ ਆਪਣੇ ਮਸਤਕ ਉੱਪਰ ਲਗਾਈ ਤਾਂ ਆਪਣਾ ਸੀਸ ਸੰਗਤ ਦੇ ਚਰਨਾਂ ਵਿਚ ਨਹੀਂ ਝੁਕਾਇਆ?
ਬਹੁਤ ਸਾਰੇ ਲੋਕ ਪੂਰਨ ਸੰਤ, ਪੂਰਨ ਬ੍ਰਹਮ ਗਿਆਨੀ, ਸਤਿਗੁਰੂ, ਭਗਤ, ਗੁਰਮੁਖ, ਜਨ, ਗੁਰਸਿੱਖ ਦੇ ਚਰਨਾਂ ਉੱਪਰ ਝੁਕਣ ਤੋਂ ਇਨਕਾਰ ਕਰਦੇ ਹਨ। ਜਿਹੜਾ ਕਿ ਗੁਰਬਾਣੀ ਦੇ ਹੁਕਮ ਦੇ ਵਿਪਰੀਤ ਹੈ। ਐਸੀਆਂ ਪਰਮ ਸ਼ਕਤੀਸ਼ਾਲੀ ਹਸਤੀਆਂ ਦੇ ਚਰਨਾਂ ਉੱਪਰ ਝੁਕਣ ਨਾਲ ਗੁਰਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ ਕਿਉਂਕਿ ਐਸੇ ਮਹਾਪੁਰਖਾਂ ਦੇ ਚਰਨ ਸਤਿ ਚਰਨ ਹੁੰਦੇ ਹਨ ਜਿਨ੍ਹਾਂ ਨੂੰ ਪਰਸਣ ਨਾਲ ਮਨੁੱਖ ਸਤਿ ਰੂਪ ਹੋ ਜਾਂਦਾ ਹੈ। ਜਦ ਕਿ ਅਸਤਿ ਤੱਤਾਂ ਅੱਗੇ ਝੁਕਣਾ ਕਾਇਰਤਾ ਹੈ ਅਤੇ ਵਿਨਾਸ਼ਕਾਰੀ ਹੈ। ਕ੍ਰਿਪਾ ਕਰਕੇ ਇਸ ਭਰਮ ਨੂੰ ਦੂਰ ਕਰੋ ਅਤੇ ਇਸ ਪਰਮ ਸ਼ਕਤੀਸ਼ਾਲੀ ਬ੍ਰਹਮ ਗੁਣ (ਸਗਲ ਕੀ ਰੀਨਾ ਬਣਨਾ) ਦੀ ਕਮਾਈ ਵੱਲ ਕਰਮ ਕਰੋ ਜੋ ਕਿ ਸਾਡੇ ਹਿਰਦੇ ਨੂੰ ਅਤਿ ਨਿੰਮਰਤਾ ਅਤੇ ਨਿਰਮਾਣਤਾ ਨਾਲ ਭਰਪੂਰ ਕਰਨ ਵਿਚ ਕਾਰਗਰ ਸਿੱਧ ਹੋਣਗੇ।
ਇਸ ਲਈ ਉਸ ਮਹਾਂਪੁਰਖ ਦੇ ਚਰਨਾਂ ਵਿਚ ਪੂਰਨ ਸਮਰਪਣ ਕਰਨ ਨਾਲ ਜੋ ਆਪ ਸਤਿ ਬਣ ਗਿਆ ਹੈ, ਅਸੀਂ ਵੀ ਸਤਿ ਰੂਪ ਬਣ ਜਾਵਾਂਗੇ। ਉਹ ਚਰਨ ਜੋ ਸਤਿ ਹਨ ਉਨ੍ਹਾਂ ਨੂੰ ਪਰਸਣ ਨਾਲ ਅਸੀਂ ਸਤਿ ਰੂਪ ਹੋ ਜਾਵਾਂਗੇ। ਸਤਿ ਚਰਨ ਪਰਸਣ ਦਾ ਭਾਵ ਹੈ ਸਤਿ ਰੂਪ ਹੋ ਗਏ ਮਹਾਪੁਰਖਾਂ ਦੇ ਸਤਿ ਚਰਨਾਂ ਉੱਪਰ ਆਪਣਾ ਤਨ ਮਨ ਧਨ ਅਰਪਣ ਕਰਨਾ ਹੈ। ਜਦ ਵੀ ਅਸੀਂ ਐਸੇ ਮਹਾਪੁਰਖਾਂ ਦੇ ਦਰਸ਼ਨ ਕਰਦੇ ਹਾਂ ਜੋ ਸਤਿ ਰੂਪ ਹਨ, ਉਨ੍ਹਾਂ ਨੂੰ ਡੰਡਉਤ ਬੰਦਨਾ ਕਰੋ। ਇਸ ਤਰ੍ਹਾਂ ਕਰਨ ਨਾਲ ਅਸੀਂ ਇਸ ਗੁਰਸ਼ਬਦ ਦੀ ਕਮਾਈ ਕਰਦੇ ਹਾਂ :
ਕਰਿ ਸਾਧੂ ਅੰਜੁਲੀ ਪੁਨੁ ਵਡਾ ਹੇ ॥ ਕਰਿ ਡੰਡਉਤ ਪੁਨੁ ਵਡਾ ਹੇ ॥੧॥
(ਪੰਨਾ ੧੩)
ਸੰਤਹ ਚਰਨ ਮਾਥਾ ਮੇਰੋ ਪਉਤ ॥ ਅਨਿਕ ਬਾਰ ਸੰਤਹ ਡੰਡਉਤ ॥੧॥
(ਪੰਨਾ ੮੮੯)
ਜਦ ਅਸੀਂ ਗੁਰਬਾਣੀ ਦੇ ਇਸ ਹੁਕਮ ਦੀ ਕਮਾਈ ਕਰਦੇ ਹਾਂ ਤਾਂ ਅਸੀਂ ਸਰਵ ਉੱਚ ਪੱਧਰ ਦਾ ਪੁੰਨ ਕਮਾਉਂਦੇ ਹਾਂ। ਇਸ ਲਈ ਜਦ ਆਪ ਗੁਰਦੁਆਰੇ ਵਿਚ ਜਾਂਦੇ ਹੋ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਡੰਡਉਤ ਬੰਦਨਾ ਕਰੋ। ਐਸਾ ਪੁੰਨ ਕਰਮ ਕਰਨ ਨਾਲ ਤੁਸੀਂ ਨਿੰਮਰਤਾ ਦੀ ਕਮਾਈ ਕਰੋਗੇ। ਇਸ ਲਈ ਇਸ ਤਰ੍ਹਾਂ ਕਰਨ ਨਾਲ ਭਾਵ ਨਿੰਮਰਤਾ ਦੀ ਕਮਾਈ ਕਰਨ ਨਾਲ ਸਾਡੇ ਸਾਰੇ ਪਾਪ ਧੋਤੇ ਜਾਂਦੇ ਹਨ, ਸਾਡਾ ਹਿਰਦਾ ਅੰਮ੍ਰਿਤ ਨਾਲ ਭਰਪੂਰ ਹੋ ਜਾਂਦਾ ਹੈ ਅਤੇ ਸਾਡਾ ਅੰਦਰ ਪੂਰੀ ਤਰ੍ਹਾਂ ਸਾਫ ਹੋ ਜਾਂਦਾ ਹੈ। ਕਿਰਪਾ ਕਰਕੇ ਆਪਣੇ ਰੋਜ਼ਾਨਾ ਜੀਵਨ ਵਿੱਚ ਇਸ ਪੂਰਨ ਬ੍ਰਹਮ ਸ਼ਕਤੀ ਦੇ ਹੁਕਮ ਦਾ ਅਭਿਆਸ ਕਰੋ ਅਤੇ ਇਸਦੇ ਬੇਅੰਤ ਲਾਭ ਨੂੰ ਪ੍ਰਾਪਤ ਕਰੋ। ਲਾਜ਼ਮੀ ਪ੍ਰਸ਼ਨ ਉੱਠਦਾ ਹੈ ਕਿ ਅਸੀਂ ਕਿਥੋਂ ਉਹ ਮਹਾਂਪੁਰਖ ਲੱਭਾਂਗੇ ਜੋ ਸਤਿ ਰੂਪ ਬਣ ਗਿਆ ਹੈ ? ਇਹ ਪ੍ਰਸ਼ਨ ਅਧਿਕਾਰਤ ਹੈ ਕਿ ਐਸਾ ਮਹਾਂਪੁਰਖ ਜੋ ਸਤਿ ਰੂਪ ਹੋ ਗਿਆ ਹੈ ਉਸ ਨੂੰ ਲੱਭਣਾ ਬਹੁਤ ਕਠਿਨ ਹੈ। ਇਸ ਪ੍ਰਸ਼ਨ ਦਾ ਹਾਲਾਂਕਿ ਉੱਤਰ ਬਹੁਤ ਸਾਦਾ ਹੈ। ਸ਼ੁਰੂ ਕਰਨ ਲਈ, ਜਦ ਵੀ ਅਸੀਂ ਗੁਰਦੁਆਰੇ ਜਾਂਦੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਡੰਡਉਤ ਬੰਦਨਾ ਕਰੋ। ਜਦ ਅਸੀਂ ਇਸ ਪਰਮ ਸ਼ਕਤੀਸ਼ਾਲੀ ਹੁਕਮ ਦੀ ਕਮਾਈ ਕਰਾਂਗੇ ਤਾਂ ਅਸੀਂ ਇਸ ਦੇ ਫਲ ਪ੍ਰਾਪਤ ਕਰਨੇ ਸ਼ੁਰੂ ਕਰ ਦਿਆਂਗੇ। ਮਨ ਵਿਚ ਦ੍ਰਿੜ੍ਹ ਕਰ ਰੱਖੋ ਕਿ ਇਹ ਹੁਕਮ ਮੰਨਣਾ ਕੋਈ ਸੌਖਾ ਕੰਮ ਨਹੀਂ ਹੈ ਅਤੇ ਬਹੁਤ ਹੀ ਮੁਸ਼ਕਿਲ ਕਰਨ ਵਾਲੀ ਕ੍ਰਿਆ ਹੈ ਕਿਉਂਕਿ ਸਾਡੀ ਹਉਮੈ ਸਾਨੂੰ ਡੰਡਉਤ ਕਰਨ ਤੋਂ ਰੋਕਦੀ ਹੈ। ਇਸ ਲਈ ਹਉਮੈ ਨੂੰ ਮਾਰਨ ਦਾ ਇਹ ਇਕ ਪੂਰਨ ਬ੍ਰਹਮ ਅਸਤਰ ਹੈ। ਇਸ ਗੱਲ ਦੀ ਚਿੰਤਾ ਨਾ ਕਰੋ ਕਿ ਲੋਕ ਕਿ ਕਹਿਣਗੇ, ਕੇਵਲ ਇਹ ਸਮਝੋ ਕਿ ਇਹ ਗੁਰਬਾਣੀ ਗੁਰੂ ਦਾ ਹੁਕਮ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਡੰਡਉਤ ਕਰੋ ਅਤੇ ਇਸ ਦੇ ਫਲ ਸਰੂਪ ਆਪਣੇ ਅਸੰਖਾਂ ਪਾਪਾਂ ਨੂੰ ਧੋਣ ਦਾ ਫਲ ਪ੍ਰਾਪਤ ਕਰੋ ਅਤੇ ਆਪਣੇ ਹਿਰਦੇ ਨੂੰ ਸਾਫ ਕਰ ਲਵੋ, ਆਪਣੀ ਹਉਮੈ ਨੂੰ ਮਾਰ ਲਵੋ। ਇਸ ਹੁਕਮ ਨੂੰ ਦ੍ਰਿੜ੍ਹ ਕਰ ਲਵੋ ਕਿ ਗੁਰੂ ਨੂੰ ਡੰਡਉਤ ਕਰਨਾ ਬੇਅੰਤ ਪੁੰਨ ਕਰਮ ਹੈ ਜੋ ਸਾਡੀ ਹਉਮੈ ਨੂੰ ਮਾਰਨ ਲਈ ਦਰਗਾਹੀ ਅਸਤਰ ਹੈ ਅਤੇ ਇਹ ਅਸਤਰ ਸਾਨੂੰ ਪ੍ਰਾਪਤ ਹੈ ਭਾਵ ਅਸੀਂ ਗੁਰੂ ਦੇ ਚਰਨਾਂ ਉੱਪਰ ਡੰਡਉਤ ਕਰਨ ਦੀ ਸ਼ਕਤੀ ਰੱਖਦੇ ਹਾਂ ਅਤੇ ਇਸ ਮਹਾ ਪੁੰਨ ਕਰਮ ਨੂੰ ਅੰਜਾਮ ਦੇ ਸਕਦੇ ਹਾਂ। ਇਹ ਹੁਕਮ ਗੁਰਪ੍ਰਸਾਦਿ ਹੈ ਅਤੇ ਸਾਨੂੰ ਇਸ ਗੁਰਪ੍ਰਸਾਦਿ ਦੀ ਬਖਸ਼ਿਸ਼ ਪ੍ਰਾਪਤ ਹੈ। ਇਸ ਲਈ ਇਸ ਗੁਰਪ੍ਰਸਾਦਿ ਦੀ ਸੇਵਾ ਸੰਭਾਲਤਾ ਕਰਨ ਲਈ ਅਤੇ ਆਪਣੀ ਬੰਦਗੀ ਨੂੰ ਅੱਗੇ ਵਧਾਉਣ ਲਈ ਗੁਰੂ ਅੱਗੇ ਡੰਡਉਤ ਕਰਨਾ ਸਾਡੇ ਹਿਰਦੇ ਨੂੰ ਨਿੰਮਰਤਾ ਅਤੇ ਨਿਰਮਾਣਤਾ ਨਾਲ ਭਰਪੂਰ ਕਰ ਦਿੰਦਾ ਹੈ। ਇਸ ਤਰ੍ਹਾਂ ਦਾ ਝੁਕਣਾ ਪਦਾਰਥਕ ਤੱਤ ਅੱਗੇ ਝੁਕਣਾ ਨਹੀਂ ਹੈ ਜੋ ਕਿ ਕੇਵਲ ਮਾਇਆ ਹੈ, ਪਰੰਤੂ ਇਸ ਤਰ੍ਹਾਂ ਝੁਕਣਾ ਪੂਰਨ ਬ੍ਰਹਮ ਸ਼ਕਤੀ ਦਾ ਆਧਾਰ ਤੱਤ ਹੈ ਅਤੇ ਇਹ ਹਰ ਰਚਨਾ ਹਰ ਜਗ੍ਹਾ ਵਿਚ ਮੌਜੂਦ ਸਤਿ ਤੱਤ ਅੱਗੇ ਝੁਕਣਾ ਹੈ ਅਤੇ ਸਤਿ ਤੱਤ ਗੁਰੂ ਤੱਤ ਹੈ ਜੋ ਸਰਬ ਵਿਆਪਕ ਹੈ।
ਇਹ ਸਤਿ ਸਰੂਪ ਦੇ ਚਰਨਾਂ ਦੀ ਮਹਿਮਾ ਦੀ ਇਕ ਝਲਕ ਹੈ। ਇਹ ਪੂਰਨ ਸਤਿ ਹੈ ਕਿ ਇਸ ਪਰਮ ਸ਼ਕਤੀਸ਼ਾਲੀ ਦਰਗਾਹੀ ਹੁਕਮ ਦੀ ਕਮਾਈ ਕਰਨ ਨਾਲ ਅਸੀਂ ਵੀ ਗੁਰਪ੍ਰਸਾਦਿ ਦੀ ਅਤੇ ਹਿਰਦੇ ਦੀ ਗਰੀਬੀ ਦੀ ਕਮਾਈ ਕਰਕੇ ਸਤਿ ਸਰੂਪ ਬਣ ਜਾਵਾਂਗੇ। ਅਸਲ ਪੂਰਨ ਬ੍ਰਹਮ ਦੀ ਭਗਤੀ ਉਸ ਮਨੁੱਖ ਦੇ ਚਰਨਾਂ ਵਿਚ ਪੂਰਨ ਸਮਰਪਣ ਨਾਲ ਸ਼ੁਰੂ ਹੁੰਦੀ ਹੈ ਜੋ ਸਤਿ ਰੂਪ ਬਣ ਗਿਆ ਹੈ। ਆਓ ਪੂਰਨ ਸਮਰਪਣ ਦੇ ਮਤਲਬ ਤੇ ਝਾਤੀ ਮਾਰੀਏ। ਪੂਰਨ ਸਮਰਪਣ ਕੇਵਲ ਦੇਣਾ, ਦੇਣਾ ਅਤੇ ਦੇਣਾ ਹੈ। ਦੇਣਾ ਬੰਦਗੀ ਹੈ। ਸਤਿ ਰੂਪ ਪੂਰਨ ਸੰਤ, ਪੂਰਨ ਬ੍ਰਹਮ ਗਿਆਨੀ, ਸਤਿਗੁਰੂ, ਪੂਰਨ ਖਾਲਸਾ ਦੇ ਚਰਨਾਂ ਤੇ ਤਨ, ਮਨ ਅਤੇ ਧਨ ਅਰਪਣ ਕਰਨਾ ਹੀ ਸਮਰਪਣ ਹੈ। ਆਪਣਾ ਸਭ ਕੁਝ ਐਸੀ ਹਸਤੀ ਦੀ ਸੇਵਾ ਵਿਚ ਸੌਂਪਣਾ ਜੋ ਸਤਿ ਸਰੂਪ ਹੈ।
ਤਨ ਅਰਪਣ ਤੋਂ ਭਾਵ ਹੈ ਆਪਣੇ ਸਮੇਂ ਦਾ ਦਸਵੰਧ ਐਸੀ ਹਸਤੀ ਦੀ ਸੇਵਾ ਵਿਚ ਲਗਾਉਣਾ। ਐਸੀ ਰੂਹ ਦੀ ਸਰਵ ਉੱਚ ਪੱਧਰ ਦੀ ਸੇਵਾ ਉਨ੍ਹਾਂ ਦੇ ਦੱਸੇ ਅਨੁਸਾਰ ਨਾਮ ਸਿਮਰਨ ਕਰਨਾ ਅਤੇ ਨਾਮ ਦੀ ਕਮਾਈ ਇਕੱਠੀ ਕਰਨਾ ਹੈ। ਨਾਮ ਸਿਮਰਨ ਦੀ ਸੇਵਾ ਸਭ ਤੋਂ ਉੱਤਮ ਸੇਵਾ ਹੈ। ਨਾਮ ਸਿਮਰਨ ਦੀ ਸੇਵਾ ਸਭ ਤੋਂ ਉੱਚੀ ਸੇਵਾ ਹੈ। ਨਾਮ ਸਿਮਰਨ ਦੀ ਸੇਵਾ ਨਾਲ ਹੀ ਸਾਰੀਆਂ ਰੂਹਾਨੀ ਪ੍ਰਾਪਤੀਆਂ ਹੁੰਦੀਆਂ ਹਨ। ਨਾਮ ਸਿਮਰਨ ਕਰਨ ਨਾਲ ਹੀ ਸਾਰੇ ਕਾਰਜ ਸਿੱਧ ਹੁੰਦੇ ਹਨ ਅਤੇ ਕਿਸੇ ਕਿਸਮ ਦਾ ਵਿਘਨ ਨਹੀਂ ਲਗਦਾ। ਨਾਮ ਸਿਮਰਨ ਨਾਲ ਹੀ ਗੁਰਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ। ਨਾਮ ਸਿਮਰਨ ਕਰਨ ਨਾਲ ਹੀ ਸਾਰੇ ਬੱਜਰ ਕਪਾਟ ਖੁੱਲ੍ਹ ਜਾਂਦੇ ਹਨ, ੭ ਸਤਿ ਸਰੋਵਰ ਪ੍ਰਕਾਸ਼ਮਾਨ ਹੋ ਜਾਂਦੇ ਹਨ ਅਤੇ ਦਿਬ ਦ੍ਰਿਸ਼ਟ ਦੀ ਪ੍ਰਾਪਤੀ ਹੋ ਜਾਂਦੀ ਹੈ। ਨਾਮ ਸਿਮਰਨ ਕਰਨ ਨਾਲ ਹੀ ਤ੍ਰਿਸ਼ਨਾ ਬੁੱਝ ਜਾਂਦੀ ਹੈ ਅਤੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਵੱਸ ਆ ਜਾਂਦੇ ਹਨ ਅਤੇ ਮਨੁੱਖ ਮਾਇਆ ਨੂੰ ਜਿੱਤ ਲੈਂਦਾ ਹੈ। ਨਾਮ ਸਿਮਰਨ ਕਰਨ ਨਾਲ ਹੀ ਹਿਰਦਾ ਪੂਰਨ ਸਚਿਆਰੀ ਰਹਿਤ ਵਿਚ ਚਲਾ ਜਾਂਦਾ ਹੈ ਅਤੇ ਹਿਰਦੇ ਵਿਚ ਪਰਮ ਜੋਤ ਦਾ ਪੂਰਨ ਪ੍ਰਕਾਸ਼ ਹੋ ਜਾਂਦਾ ਹੈ। ਨਾਮ ਸਿਮਰਨ ਕਰਨ ਨਾਲ ਹੀ ਸਾਰੇ ਅਵਗੁਣ ਖਤਮ ਹੁੰਦੇ ਹਨ ਅਤੇ ਹਿਰਦੇ ਵਿਚ ਸਤਿ ਗੁਣਾਂ ਦਾ ਪ੍ਰਕਾਸ਼ ਹੁੰਦਾ ਹੈ। ਨਾਮ ਸਿਮਰਨ ਕਰਨ ਨਾਲ ਹੀ ਗਿਆਨ, ਧਿਆਨ ਅਤੇ ਤੱਤ ਬੁੱਧੀ ਦੀ ਪ੍ਰਾਪਤੀ ਹੁੰਦੀ ਹੈ। ਨਾਮ ਸਿਮਰਨ ਨਾਲ ਹੀ ਦਰਗਾਹ ਵਿਚ ਮਾਨ ਪ੍ਰਾਪਤ ਹੁੰਦਾ ਹੈ। ਨਾਮ ਸਿਮਰਨ ਕਰਨ ਨਾਲ ਹੀ ਸਤਿਗੁਰੂਆਂ, ਸੰਤਾਂ, ਭਗਤਾਂ ਅਤੇ ਬ੍ਰਹਮ ਗਿਆਨੀ ਮਹਾਪੁਰਖਾਂ ਦੇ ਦਰਸ਼ਨ ਹੁੰਦੇ ਹਨ। ਨਾਮ ਸਿਮਰਨ ਕਰਨ ਨਾਲ ਹੀ ਮਾਇਆ ਨੂੰ ਜਿੱਤ ਕੇ ਤ੍ਰਿਹ ਗੁਣ ਮਾਇਆ ਤੋਂ ਪਰੇ ਚਉਥੇ ਪਦਿ ਵਿਚ ਅਕਾਲ ਪੁਰਖ ਦੇ ਦਰਸ਼ਨ ਹੁੰਦੇ ਹਨ ਅਤੇ ਪੂਰਨ ਤੱਤ ਗਿਆਨ ਪੂਰਨ ਬ੍ਰਹਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਨਾਮ ਸਿਮਰਨ ਦੀ ਬੇਅੰਤ ਮਹਿਮਾ ਸਤਿਗੁਰ ਅਵਤਾਰ ਧੰਨ ਧੰਨ ਅਰਜਨ ਦੇਵ ਜੀ ਨੇ ਸੁਖਮਨੀ ਬਾਣੀ ਦੀ ਪਹਿਲੀ ਅਸ਼ਟਪਦੀ ਵਿਚ ਪ੍ਰਗਟ ਕੀਤੀ ਹੈ।
ਮਨ ਸੌਂਪਣ ਤੋਂ ਭਾਵ ਹੈ ਆਪਣੀ ਮਨਮਤਿ ਆਪਣੀ ਸਿਆਣਪ ਅਤੇ ਸੰਸਾਰਿਕ ਮਤਿ ਦਾ ਤਿਆਗ ਕਰਨਾ ਅਤੇ ਗੁਰਮਤਿ ਜੋ ਕਿ ਕੇਵਲ ਗੁਰਬਾਣੀ ਹੈ ਉਸਦੇ ਹੁਕਮ ਦੀ ਪਾਲਣਾ ਕਰਨਾ ਹੈ, ਅਤੇ ਗੁਰਬਾਣੀ ਦੇ ਪਾਵਨ ਸ਼ਬਦਾਂ ਦੀ ਕਮਾਈ ਕਰਨਾ ਹੈ। ਜਿਸ ਸੰਤ ਦੇ ਚਰਨਾਂ ਤੇ ਅਸੀਂ ਪੂਰਨ ਸਮਰਪਣ ਕਰਦੇ ਹਾਂ, ਉਸ ਦੇ ਸਤਿ ਬਚਨਾਂ ਦੀ ਕਮਾਈ ਆਪਣੀ ਅਸਲ ਰੋਜ਼ਾਨਾ ਜ਼ਿੰਦਗੀ ਵਿਚ ਪੂਰਨ ਦ੍ਰਿੜ੍ਹਤਾ, ਸ਼ਰਧਾ, ਪ੍ਰੀਤ ਅਤੇ ਭਰੋਸੇ ਨਾਲ ਕਰਨਾ ਹੀ ਗੁਰਮਤਿ ਹੈ। ਐਸੀ ਸਤਿ ਦੀ ਕਰਨੀ ਸਾਡੀ ਰੂਹਾਨੀ ਤੌਰ ਤੇ ਉੱਪਰ ਉੱਠਣ ਲਈ ਕ੍ਰਿਸ਼ਮੇ ਦਾ ਕੰਮ ਕਰਦੀ ਹੈ। ਐਸੀ ਸਤਿ ਰੂਪ ਹਸਤੀ ਦੇ ਸ਼ਬਦਾਂ ਨੂੰ ਸਤਿ ਬਚਨ ਕਰਕੇ ਮੰਨੋ ਅਤੇ ਉਨ੍ਹਾਂ ਦੀ ਯਕੀਨ, ਭਰੋਸੇ, ਸ਼ਰਧਾ ਅਤੇ ਪਿਆਰ ਨਾਲ ਲਗਾਤਾਰ ਆਧਾਰ ਤੇ ਪਾਲਣਾ ਕਰਨਾ ਹੀ ਗੁਰਮਤਿ ਦੀ ਸੇਵਾ ਕਰਨਾ ਹੈ। ਪੂਰਨ ਸੰਤ ਦੇ ਸਤਿ ਬਚਨਾਂ ਦੀ ਕਮਾਈ ਕਰਨਾ ਹੀ ਗੁਰਮਤਿ ਦੀ ਕਮਾਈ ਹੈ। ਪੂਰਨ ਸੰਤ ਦੇ ਸਤਿ ਬਚਨਾਂ ਦੀ ਪਾਲਣਾ ਕਰਨ ਨਾਲ ਅਸੀਂ ਵੀ ਯਕੀਨੀ ਤੌਰ ਤੇ ਸਤਿ ਸਰੂਪ ਬਣ ਜਾਵਾਂਗੇ।
ਤੀਸਰੀ ਵਸਤੂ ਜੋ ਸਾਨੂੰ ਸਾਡੇ ਗੁਰੂ ਨੂੰ ਸਮਰਪਣ ਕਰਨੀ ਹੈ ਉਹ ਸਾਡੀ ਧਨ ਸੰਪਦਾ ਹੈ। ਆਪਣੀ ਦਸਾਂ ਨਹੁੰਆਂ ਦੀ ਸੱਚੀ ਸੁੱਚੀ ਕਿਰਤ ਕਮਾਈ ਦਾ ਦਸਵੰਧ ਆਪਣੇ ਸਤਿਗੁਰੂ ਜਾਂ ਜੋ ਪੂਰਨ ਸੰਤ ਜਿਸ ਦੇ ਸਤਿ ਚਰਨਾਂ ਉੱਪਰ ਅਸੀਂ ਪੂਰਨ ਸਮਰਪਣ ਕਰਦੇ ਹਾਂ, ਜਾਂ ਪੂਰਨ ਬ੍ਰਹਮ ਗਿਆਨੀ ਜਿਸ ਦੇ ਸਤਿ ਚਰਨਾਂ ਉੱਪਰ ਅਸੀਂ ਪੂਰਨ ਸਮਰਪਣ ਕਰਦੇ ਹਾਂ, ਨੂੰ ਸੌਂਪਣਾ ਹੈ।
ਆਪਣੀ ਕਮਾਈ ਵਿਚੋਂ ਦਸਵੰਧ ਦੇਣ ਨਾਲ ਅਸੀਂ ਦੁਨਿਆਵੀ ਪਦਾਰਥਾਂ ਅਤੇ ਧਨ ਸੰਪਦਾ ਨਾਲ ਮੋਹ ਅਤੇ ਲੋਭ ਦਾ ਤਿਆਗ ਕਰਦੇ ਹਾਂ। ਕਮਾਈ ਦਾ ਦਸਵੰਧ ਦੇਣ ਨਾਲ ਅਸੀਂ ਲੋਭ ਦੇ ਵਿਨਾਸ਼ਕਾਰੀ ਦੂਤ ਤੋਂ ਮੁਕਤ ਹੋ ਜਾਂਦੇ ਹਾਂ। ਇਸ ਲਈ ਅਸਲ ਬ੍ਰਹਮ ਪੂਜਾ, ਸਤਿ ਦੀ ਪੂਜਾ ਹੈ ਅਤੇ ਇਹ ਪੂਜਾ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਅਸੀਂ ਸਤਿ ਸਰੂਪ ਦੇ ਚਰਨਾਂ ਵਿਚ ਪੂਰੀ ਤਰ੍ਹਾਂ ਸਮਰਪਣ ਕਰਦੇ ਹਾਂ। ਇਹ ਸਰਵ ਉੱਚ ਪੱਧਰ ਦੀ ਸੇਵਾ ਹੈ ਅਤੇ ਸਾਨੂੰ ਸਤਿ ਸਰੂਪ ਦਾ ਸੱਚਾ ਦਾਸ ਬਣਾਉਂਦੀ ਹੈ ਅਤੇ ਫਲਸਰੂਪ ਸਾਨੂੰ ਸਤਿ ਸਰੂਪ ਬਣਾਉਂਦੀ ਹੈ। ਇਸ ਲਈ ਉਹ ਜੋ ਸਤਿ ਦੀ ਪੂਜਾ ਕਰਦਾ ਹੈ, ਐਸਾ ਇੱਕ ਸੱਚਾ ਸੇਵਾਦਾਰ ਆਪ ਸਤਿ ਸਰੂਪ ਬਣ ਜਾਂਦਾ ਹੈ। ਸਤਿ ਸਰੂਪ ਬਣਨਾ, ਕੇਵਲ ਪੂਰਨ ਸਤਿ ਦੀ ਸੇਵਾ ਕਰਨਾ ਅਤੇ ਪੂਰਨ ਸਤਿ ਵਰਤਾਉਣਾ ਸਰਵ ਉੱਚ ਪੱਧਰ ਦੀ ਰੂਹਾਨੀਅਤ ਹੈ।
ਕ੍ਰਿਪਾ ਕਰਕੇ ਇਸ ਨੂੰ ਆਪਣੇ ਹਿਰਦੇ ਵਿਚ ਪੂਰਨ ਰੂਪ ਨਾਲ ਦ੍ਰਿੜ੍ਹ ਕਰ ਕੇ ਵਸਾ ਲਵੋ ਕਿ ਜੋ ਸਤਿ ਸਰੂਪ ਬਣਦੇ ਹਨ, ਕੇਵਲ ਉਨ੍ਹਾਂ ਦੇ ਦਰਸ਼ਨ ਕਰਨ ਵਿਚ ਹੀ ਇਤਨੀ ਬਖਸ਼ਿਸ਼ ਹੁੰਦੀ ਹੈ ਕਿ ਜੋ ਐਸੇ ਮਹਾਪੁਰਖਾਂ ਦੇ ਚਰਨਾਂ ਉੱਪਰ ਪੂਰਨ ਸਮਰਪਣ ਕਰਦੇ ਹਨ ਉਹ ਮਨੁੱਖ ਉਸ ਵੇਲੇ ਹੀ ਨਾਮ ਸਿਮਰਨ-ਸਮਾਧੀ ਅਤੇ ਸੁੰਨ ਸਮਾਧੀ ਦੀ ਬਖਸ਼ਿਸ਼ ਪ੍ਰਾਪਤ ਕਰ ਲੈਂਦੇ ਹਨ ਅਤੇ ਪੂਰਨ ਬੰਦਗੀ ਦਾ ਗੁਰਪ੍ਰਸਾਦਿ ਪ੍ਰਾਪਤ ਕਰਦੇ ਹਨ। ਇਸ ਲਈ, ਉਹ ਮਨੁੱਖ ਜੋ ਗੁਰਬਾਣੀ ਵਿਚ ਯਕੀਨ ਰੱਖਦੇ ਹਨ, ਜਿਹੜੀ ਕਿ ਸਪਸ਼ਟ ਦੱਸਦੀ ਹੈ ਕਿ ਪੂਰਨ ਸੰਤ, ਪੂਰਨ ਬ੍ਰਹਮ ਗਿਆਨੀ, ਸਤਿਗੁਰੂ ਸਤਿ ਰੂਪ ਹੈ ਅਤੇ ਉਹ ਮਨੁੱਖ ਜੋ ਐਸੀਆਂ ਰੂਹਾਂ ਦੇ ਸਤਿ ਚਰਨਾਂ ਉੱਪਰ ਪੂਰਨ ਸਮਰਪਣ ਕਰਦਾ ਹੈ ਉਹ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦੇ ਗੁਰਪ੍ਰਸਾਦਿ ਦੀ ਬਖਸ਼ਿਸ਼ ਪ੍ਰਾਪਤ ਕਰਦਾ ਹੈ ਅਤੇ ਐਸੇ ਵੱਡੇ ਭਾਗਾਂ ਵਾਲਾ ਮਨੁੱਖ ਪੂਰਨ ਬੰਦਗੀ ਦੀ ਪ੍ਰਾਪਤੀ ਕਰਕੇ ਸਤਿ ਰੂਪ ਬਣ ਜਾਂਦੇ ਹਨ।
ਬੰਦਗੀ ਪੂਰਨ ਅਵਸਥਾ ਵਿਚ ਮਾਇਆ ਉੱਪਰ ਜਿੱਤ ਪ੍ਰਾਪਤ ਕਰਨ ਨਾਲ ਪਹੁੰਚਦੀ ਹੈ। ਉਹ ਮਨੁੱਖ ਜਿਹੜੇ ਆਪਣੇ ਮਨ ਉੱਪਰ ਜਿੱਤ ਪਾ ਲੈਂਦੇ ਹਨ ਉਹ ਮਾਇਆ ਉੱਪਰ ਜਿੱਤ ਪਾ ਲੈਂਦੇ ਹਨ ਅਤੇ ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦੀ ਦਰਗਾਹ ਵਿਚ ਪੂਰਨ ਤੌਰ ਤੇ ਸਵੀਕਾਰ ਕਰ ਲਏ ਜਾਂਦੇ ਹਨ ਅਤੇ ਪਰਮ ਜੋਤ ਪੂਰਨ ਪ੍ਰਕਾਸ਼ ਆਤਮ ਰਸ ਅੰਮ੍ਰਿਤ ਨਾਲ ਨਿਵਾਜੇ ਜਾਂਦੇ ਹਨ ਅਤੇ ਸਤਿ ਵਿਚ ਸਦਾ ਲਈ ਅਭੇਦ ਹੋ ਜਾਂਦੇ ਹਨ।
ਧੰਨ ਧੰਨ ਸਤਿਗੁਰੂ ਸੱਚੇ ਪਾਤਿਸ਼ਾਹ ਜੀ ਨੇ ਬੇਅੰਤ ਦਿਆਲਤਾ ਨਾਲ ਇਹ ਸਪਸ਼ਟ ਕੀਤਾ ਹੈ ਕਿ ਅਕਾਲ ਪੁਰਖ ਦਾ ਨਾਮ ਸਤਿ ਹੈ। ਇਸ ਦਾ ਇਹ ਭਾਵ ਨਹੀਂ ਹੈ ਕਿ ਨਾਮ ਸੱਚਾ ਹੈ ਪਰ ਭਾਵ ਹੈ ਕਿ “ਸਤਿ” ਹੀ ਨਾਮ ਹੈ, “ਸਤਿ” ਹੀ ਗੁਰੂ ਹੈ, “ਸਤਿ” ਹੀ ਪਰਮ ਜੋਤ ਪੂਰਨ ਪ੍ਰਕਾਸ਼ ਹੈ, “ਸਤਿ” ਹੀ ਅਨੰਤ ਪਰਮ ਬ੍ਰਹਮ ਸ਼ਕਤੀ ਹੈ ਜੋ ਸਦਾ ਕਾਇਮ ਹੈ ਜਦ ਕਿ ਬਾਕੀ ਹਰ ਇਕ ਵਸਤੂ ਮਾਇਆ ਦਾ ਸ਼ਿਕਾਰ ਹੋ ਜਾਂਦੀ ਹੈ। ਸਤਿਨਾਮ ਦੀ ਬੇਅੰਤ ਮਹਿਮਾ ਉੱਪਰ ਇਸ ਲਿਖਤ ਵਿਚ ਬਿਆਨ ਕੀਤੀ ਗਈ ਹੈ।
ਪੂਰਨ ਸਮਰਪਣ ਨਾ ਕਰਨਾ ਜਾਂ ਅਧੂਰਾ ਸਮਰਪਣ ਕਰਨਾ ਹੀ ਲਗਭਗ ਸਾਰੀ ਸੰਗਤ ਦੀ ਬਹੁਤ ਘੱਟ ਰੂਹਾਨੀ ਵਿਕਾਸ ਦਾ ਕਾਰਨ ਹੈ। ਅਸੀਂ ਸਾਰੇ ਆਪਣੇ ਆਲੇ-ਦੁਆਲੇ ਬਹੁਤ ਸਾਰੇ ਲੋਕ ਦੇਖਦੇ ਹਾਂ ਜੋ ਸਾਰੀ ਉਮਰ ਨਿੱਤਨੇਮ ਕਰਦੇ ਹਨ ਪਰ ਬਹੁਤ ਹੀ ਘੱਟ ਰੂਹਾਨੀ ਵਿਕਾਸ ਹਾਸਲ ਕਰਦੇ ਹਨ। ਇਸ ਲਈ ਤਨ ਮਨ ਅਤੇ ਧਨ ਨਾਲ ਪੂਰਨ ਸਮਰਪਣ ਰੂਹਾਨੀ ਜੀਵਨ ਵਿਚ ਸਫਲਤਾ ਲਈ ਬਹੁਤ ਮਹੱਤਵਪੂਰਨ ਹੈ। ਪੂਰਨ ਸਮਰਪਣ ਤੋਂ ਬਿਨਾਂ ਗੁਰਪ੍ਰਸਾਦਿ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਪੂਰਨ ਸਮਰਪਣ ਤੋਂ ਬਿਨਾਂ ਬੰਦਗੀ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਪੂਰਨ ਸਮਰਪਣ ਤੋਂ ਬਿਨਾਂ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਸੁਹਾਗ, ਅਤੇ ਸਦਾ ਸੁਹਾਗ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਪੂਰਨ ਸਮਰਪਣ ਹੀ ਬੰਦਗੀ ਦਾ ਆਧਾਰ ਹੈ।
ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਮਾਇਆ ਤੋਂ ਪਰੇ ਹਨ ਅਤੇ ਆਪ “ਸਤਿ” ਹਨ। ਧੰਨ ਧੰਨ ਨਿਰਗੁਣ ਸਰੂਪ ਪਰਮ ਅਨੰਤ ਬ੍ਰਹਮ ਸ਼ਕਤੀ ਹੈ। ਇਸ ਲਈ ਸਤਿ ਪਾਰਬ੍ਰਹਮ ਪਰਮੇਸ਼ਰ ਕੇਵਲ ਉਸ ਹਿਰਦੇ ਵਿਚ ਪ੍ਰਗਟ ਹੁੰਦਾ ਹੈ ਜੋ ਮਾਇਆ ਤੋਂ ਪਰੇ ਹੈ, ਜੋ ਹਿਰਦਾ ਮਾਇਆ ਉੱਪਰ ਜਿੱਤ ਪਾਉਂਦਾ ਹੈ ਅਤੇ ਸਤਿ ਸਰੂਪ ਬਣ ਜਾਂਦਾ ਹੈ। ਕੇਵਲ ਇਕ ਪੂਰਨ ਨਿਰਮਲ ਹਿਰਦਾ ਜੋ ਕਿ ਪੂਰਨ ਸਚਿਆਰੀ ਰਹਿਤ ਦੀ ਕਮਾਈ ਕਰਦਾ ਹੈ ਉਸ ਮਨੁੱਖੀ ਹਿਰਦੇ ਵਿਚ ਸਤਿ ਪਾਰਬ੍ਰਹਮ ਪਰਮੇਸ਼ਰ ਪ੍ਰਗਟ ਹੁੰਦਾ ਹੈ। ਕੇਵਲ ਅੰਦਰੂਨੀ ਰਹਿਤ (ਮਾਇਆ ਨੂੰ ਜਿੱਤਣ ਦੀ ਰਹਿਤ) ਦੀ ਕਮਾਈ ਕਰਨ ਨਾਲ ਹੀ ਹਿਰਦਾ ਪੂਰਨ ਸਚਿਆਰੀ ਰਹਿਤ ਦੀ ਪ੍ਰਾਪਤੀ ਕਰਦਾ ਹੈ। ਐਸੇ ਹਿਰਦੇ ਵਿਚ ਸਾਰੇ ਬ੍ਰਹਮ ਗੁਣ ਭਰਪੂਰ ਹੁੰਦੇ ਹਨ। ਐਸਾ ਹਿਰਦਾ ਆਤਮ ਰਸ ਅੰਮ੍ਰਿਤ ਦੀ ਰਹਿਤ, ਪੂਰਨ ਬ੍ਰਹਮ ਗਿਆਨ ਦੀ ਰਹਿਤ, ਪੂਰਨ ਤੱਤ ਗਿਆਨ ਅਤੇ ਪਰਮ ਜੋਤ ਪੂਰਨ ਪ੍ਰਕਾਸ਼ ਦੀ ਰਹਿਤ ਵਿਚ ਹੁੰਦਾ ਹੈ ਅਤੇ ਕੇਵਲ ਐਸੇ ਹਿਰਦੇ ਵਿਚ ਹੀ ਸਤਿ ਪਾਰਬ੍ਰਹਮ ਪਰਮੇਸ਼ਰ ਪ੍ਰਗਟ ਹੁੰਦਾ ਹੈ। ਇਸ ਲਈ ਜੇਕਰ ਅਸੀਂ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਦਰਸ਼ਨ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਵੀ ਸਤਿ ਸਰੂਪ ਬਣਨਾ ਪਵੇਗਾ ਅਤੇ ਸਾਨੂੰ ਵੀ ਹਿਰਦੇ ਦੀ ਪੂਰਨ ਸਚਿਆਰੀ ਰਹਿਤ ਦੀ ਕਮਾਈ ਕਰਨੀ ਪਵੇਗੀ।
ਸਦਾ ਸੁਹਾਗਣ ਦਾ ਹਿਰਦਾ ਬ੍ਰਹਮ ਗੁਣਾਂ ਨਾਲ ਭਰਪੂਰ ਹੁੰਦਾ ਹੈ। ਅਕਾਲ ਪੁਰਖ ਆਪ ਇਨ੍ਹਾਂ ਬ੍ਰਹਮ ਗੁਣਾਂ ਦਾ ਅਨੰਤ ਖਜ਼ਾਨਾ ਹੈ। ਇਸ ਲਈ ਹੀ ਸਤਿ ਪਾਰਬ੍ਰਹਮ ਪਰਮੇਸ਼ਰ ਨੂੰ ਸਰਵ ਗੁਣੀ ਨਿਧਾਨ ਕਿਹਾ ਗਿਆ ਹੈ। ਸੁਹਾਗਣ ਨੂੰ ਸਦਾ ਸੁਹਾਗ ਪ੍ਰਾਪਤ ਕਰਨ ਲਈ ਅਕਾਲ ਪੁਰਖ ਵਾਂਗ ਹੀ ਬਣਨਾ ਪੈਂਦਾ ਹੈ। ਇਸ ਲਈ ਹੀ ਕਿਹਾ ਗਿਆ ਹੈ, “ਆਪਿ ਸਤਿ ਸਤਿ ਸਭ ਧਾਰੀ ॥” ਜਦ ਤੱਕ ਅਸੀਂ ਇਹ ਸਾਰੇ ਬ੍ਰਹਮ ਗੁਣ ਪ੍ਰਾਪਤ ਨਹੀਂ ਕਰ ਲੈਂਦੇ ਅਤੇ ਆਪਣੇ ਹਿਰਦੇ ਨੂੰ ਇਨ੍ਹਾਂ ਬ੍ਰਹਮ ਗੁਣਾਂ ਨਾਲ ਨਹੀਂ ਭਰਪੂਰ ਕਰ ਲੈਂਦੇ, ਸਤਿ ਸਾਡੇ ਹਿਰਦੇ ਵਿਚ ਪ੍ਰਗਟ ਨਹੀਂ ਹੁੰਦਾ। ਕ੍ਰਿਪਾ ਕਰਕੇ ਇਸ ਪਰਮ ਸਤਿ ਤੱਤ ਨੂੰ ਮਨ ਵਿਚ ਦ੍ਰਿੜ੍ਹ ਕਰ ਰੱਖੋ ਕਿ ਪੂਰਨ ਸਚਿਆਰੀ ਰਹਿਤ ਦੀ ਕਮਾਈ ਗੁਰਪ੍ਰਸਾਦਿ ਹੈ, ਮਾਇਆ ਨੂੰ ਗੁਰਪ੍ਰਸਾਦਿ ਨਾਲ ਹੀ ਜਿੱਤਿਆ ਜਾ ਸਕਦਾ ਹੈ, ਹਿਰਦੇ ਨੂੰ ਸਾਰੇ ਸਤਿਗੁਣਾਂ ਨਾਲ ਭਰਪੂਰ ਕੇਵਲ ਗੁਰਪ੍ਰਸਾਦਿ ਨਾਲ ਹੀ ਕੀਤਾ ਜਾ ਸਕਦਾ ਹੈ। ਗੁਰਪ੍ਰਸਾਦਿ ਦੀ ਪ੍ਰਾਪਤੀ ਕੇਵਲ ਪੂਰਨ ਸਮਰਪਣ ਨਾਲ ਹੁੰਦੀ ਹੈ। ਇਸ ਲਈ ਜਦ ਅਸੀਂ ਇਸ ਪੂਰਨ ਬ੍ਰਹਮ ਗਿਆਨ ਦਾ ਬੋਧ ਕਰਦੇ ਹਾਂ ਤਦ ਹੀ ਸਾਡੀ ਹਉਮੈ ਦਾ ਨਾਸ਼ ਹੁੰਦਾ ਹੈ ਅਤੇ ਪਰਮ ਬ੍ਰਹਮ ਅਨੰਤ ਸ਼ਕਤੀ ਸਾਡੇ ਹਿਰਦੇ ਵਿਚ ਪ੍ਰਗਟ ਹੋ ਕੇ ਹਿਰਦੇ ਨੂੰ ਇਸ ਸਰਵ ਉੱਚ ਪੱਧਰ ਦੇ ਗੁਰਪ੍ਰਸਾਦਿ, ਸਾਰੇ ਸਤਿਗੁਣਾਂ ਨਾਲ ਭਰਪੂਰ ਕਰ ਦਿੰਦੀ ਹੈ। ਇਸ ਲਈ ਪੂਰਨ ਸਮਰਪਣ ਹੀ ਰੂਹਾਨੀ ਸਫਲਤਾ ਦੀ ਕੁੰਜੀ ਹੈ।
ਗੁਰਬਾਣੀ ਸ਼ਬਦ ਹੈ, ਜਾਂ ਗੁਰ ਸ਼ਬਦ ਜਾਂ ਸ਼ਬਦ ਗੁਰੂ ਹੈ। ਗੁਰਬਾਣੀ ਧੰਨ ਧੰਨ ਸਤਿ ਪਾਰਬ੍ਰਹਮ ਪਰਮੇਸ਼ਰ ਜੀ ਦਾ ਗਿਆਨ ਸਰੂਪ ਹੈ। ਇਸ ਲਈ ਗੁਰਬਾਣੀ ਸਤਿ ਹੈ, ਕਿਉਂਕਿ ਇਹ ਆਪ ਅਕਾਲ ਪੁਰਖ ਤੋਂ ਆਈ ਹੈ, ਭਾਵ ਸਤਿ ਰੂਪ ਸਤਿਗੁਰੂ ਸਾਹਿਬਾਨਾਂ ਅਤੇ ਸਤਿ ਪਾਰਬ੍ਰਹਮ ਵਿਚ ਕੋਈ ਭੇਦ ਨਹੀਂ ਹੈ, ਜਿਨ੍ਹਾਂ ਨੇ ਗੁਰਬਾਣੀ ਦਾ ਉਚਾਰਨ ਕੀਤਾ ਹੈ ਉਹ ਆਪ ਸਭ ਅਕਾਲ ਪੁਰਖ ਵਿਚ ਅਭੇਦ ਹਨ, ਇਸ ਲਈ ਉਨ੍ਹਾਂ ਦੀ ਬਾਣੀ ਸਤਿ ਬਚਨ ਹਨ ਭਾਵ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਦਰਗਾਹੀ ਬਚਨ ਹਨ। ਇਸੇ ਲਈ ਗੁਰਬਾਣੀ ਨੂੰ ‘ਧੁਰ ਕੀ ਬਾਣੀ’ ਕਹਿ ਕੇ ਪ੍ਰਗਟ ਕੀਤਾ ਗਿਆ ਹੈ। ਸਾਰੇ ਸਤਿਗੁਰੂ ਸਾਹਿਬਾਨ ਸਤਿ ਰੂਪ ਹਨ ਇਸ ਲਈ ਜੋ ਵੀ ਉਨ੍ਹਾਂ ਨੇ ਕਿਹਾ ਸਤਿ ਪਾਰਬ੍ਰਹਮ ਪਰਮੇਸ਼ਰ ਜੀ ਦੇ ਸ਼ਬਦ ਸਨ। ਇਸ ਲਈ ਹੀ ਗੁਰਬਾਣੀ ਅਕਾਲ ਪੁਰਖ ਜੀ ਦਾ ਗਿਆਨ ਸਰੂਪ ਹੈ ਅਤੇ ਸਤਿ ਹੈ। ਇਸ ਲਈ ਗੁਰਬਾਣੀ ਸਤਿ ਹੈ ਅਤੇ ਸਤਿ ਤੋਂ ਆਈ ਹੈ। ਇਹ ਪਰਮ ਸਤਿ ਤੱਤ ਹੈ ਕਿ ਜੋ ਵੀ ਗੁਰਬਾਣੀ ਵਿਚ ਲਿਖਿਆ ਹੈ ਪਰਮਾਤਮਾ ਦਾ ਦਰਗਾਹੀ ਹੁਕਮ ਹੈ। ਗੁਰਬਾਣੀ ਸਤਿ ਪਾਰਬ੍ਰਹਮ ਪਰਮੇਸ਼ਰ ਦਾ ਵਾਅਦਾ ਹੈ, ਭਾਵ ਜੋ ਗੁਰਬਾਣੀ ਕਹਿੰਦੀ ਹੈ ਉਹ ਪੂਰਨ ਸਤਿ ਹੈ ਅਤੇ ਜੇਕਰ ਅਸੀਂ ਇਸ ਪਰਮ ਸ਼ਕਤੀਸ਼ਾਲੀ ਹੁਕਮ ਦੀ ਪਾਲਣਾ ਕਰਦੇ ਹਾਂ ਤਾਂ ਜੋ ਗੁਰਬਾਣੀ ਵਿਚ ਲਿਖਿਆ ਹੈ ਉਹ ਸਤਿ ਪਾਰਬ੍ਰਹਮ ਪਰਮੇਸ਼ਰ ਪੂਰਨ ਕਰਦੇ ਹਨ। ਇਸ ਲਈ ਜੇਕਰ ਅਸੀਂ ਇਸ ਪਰਮਾਤਮਾ ਦੇ ਸ਼ਬਦ ਹੁਕਮ ਦੀ ਪਾਲਣਾ ਕਰਦੇ ਹਾਂ ਜੋ ਕਿ ਸਤਿ ਹੈ ਤਦ ਅਸੀਂ ਸਤਿ ਸਰੂਪ ਬਣ ਜਾਂਦੇ ਹਾਂ।
ਉਹ ਮਨੁੱਖ ਜੋ ਗੁਰਬਾਣੀ ਦੀ ਕਮਾਈ ਕਰਦੇ ਹਨ, ਉਹ ਮਨੁੱਖ ਗੁਰਬਾਣੀ ਬਣ ਜਾਂਦੇ ਹਨ, ਭਾਵ ਜੋ ਗੁਰਬਾਣੀ ਕਹਿੰਦੀ ਹੈ ਉਹ ਮਨੁੱਖ ਉਸ ਅਵਸਥਾ ਨੂੰ ਪ੍ਰਾਪਤ ਕਰ ਲੈਂਦੇ ਹਨ। ਜੋ ਗੁਰਬਾਣੀ ਦੀ ਕਮਾਈ ਕਰਦੇ ਹਨ ਉਹ ਮਨੁੱਖ ਅਕਾਲ ਪੁਰਖ ਜੀ ਦੀ ਮਹਿਮਾ ਬਣ ਜਾਂਦੇ ਹਨ। ਸਭ ਤੋਂ ਕ੍ਰਿਸ਼ਮਾਮਈ ਅਤੇ ਉੱਚੀ ਮਹਿਮਾ ਅਕਾਲ ਪੁਰਖ ਦਾ ਸਤਿ ਰੂਪ ਬਣਨਾ ਹੈ। ਸਭ ਤੋਂ ਉੱਚੀ ਮਹਿਮਾ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਹੈ: ਪਰਮ ਪਦਵੀ ਦੀ ਬਖਸ਼ਿਸ਼ ਪ੍ਰਾਪਤ ਕਰਨਾ; ਆਤਮ ਰਸ ਅੰਮ੍ਰਿਤ ਦੀ ਬਖਸ਼ਿਸ਼ ਪ੍ਰਾਪਤ ਕਰਨਾ; ਪੂਰਨ ਬ੍ਰਹਮ ਗਿਆਨ ਪ੍ਰਾਪਤ ਕਰਨਾ; ਅਤੇ ਪੂਰਨ ਤੱਤ ਗਿਆਨ ਦੀ ਬਖਸ਼ਿਸ਼ ਪ੍ਰਾਪਤ ਕਰਨਾ ਹੈ। ਇਸ ਲਈ ਪੂਰਨ ਸੰਤ, ਪੂਰਨ ਸਤਿਗੁਰੂ, ਪੂਰਨ ਬ੍ਰਹਮ ਗਿਆਨੀ, ਪੂਰਨ ਖਾਲਸਾ ਅਕਾਲ ਪੁਰਖ ਦੀ ਸਰਵ ਉੱਚ ਅਤੇ ਅਸ਼ਚਰਜ ਜਨਕ ਮਹਿਮਾ ਹੈ। ਉਹ ਮਨੁੱਖ ਜੋ ਸਤਿ ਉੱਪਰ ਆਪਣਾ ਧਿਆਨ ਲਗਾਉਂਦੇ ਹਨ ਉਹ ਸਤਿ ਰੂਪ ਬਣ ਜਾਂਦੇ ਹਨ।
ਉਹ ਮਨੁੱਖ ਜੋ ਸਤਿਨਾਮ ਸਿਮਰਨ ਕਰਦੇ ਹਨ ਉਨ੍ਹਾਂ ਦੀ ਸੁਰਤਿ ਸਤਿ ਬਣ ਜਾਂਦੀ ਹੈ। ਜਦ ਸਤਿ ਨਾਮ ਸੁਰਤਿ ਜਾਂ ਮਨ ਵਿਚ ਜਾਂਦਾ ਹੈ ਤਦ ਸੁਰਤਿ ਸਤਿ ਬਣ ਜਾਂਦੀ ਹੈ ਅਤੇ ਜਿਸ ਤਰ੍ਹਾਂ ਹੀ ਸਤਿ ਨਾਮ ਸਿਮਰਨ ਮਨੁੱਖਾ ਦੇਹੀ ਵਿਚ ਵਿਕਾਸ ਕਰਦਾ ਹੈ ਇਹ ਸਾਰੇ ਸਤਿ ਸਰੋਵਰਾਂ ਵਿਚ ਉਤਰ ਜਾਂਦਾ ਹੈ ਅਤੇ ਇਨ੍ਹਾਂ ੭ ਸਤਿ ਸਰੋਵਰਾਂ ਨੂੰ ਸਾਡੀ ਸ਼ੂਖਸਮ ਦੇਹੀ ਵਿੱਚ ਪ੍ਰਕਾਸ਼ਮਾਨ ਕਰ ਦਿੰਦਾ ਹੈ। ਇਹ ੭ ਸਤਿ ਸਰੋਵਰ ਸਾਡੀ ਸ਼ੂਖਸਮ ਦੇਹੀ ਦੇ ਵਿਚ ਹੀ ਹਨ ਅਤੇ ਸਤਿ ਨਾਮ ਨਾਲ ਜਗਮਗਾਉਂਦੇ ਹਨ ਅਤੇ ਸਾਡੇ ਸਾਰੇ ਬਜਰ ਕਪਾਟ ਸਮੇਤ ਦਸਮ ਦੁਆਰ ਖੁੱਲ੍ਹ ਜਾਂਦੇ ਹਨ ਅਤੇ ਹਿਰਦੇ ਵਿਚ ਪਰਮ ਜੋਤ ਪੂਰਨ ਪ੍ਰਕਾਸ਼ ਪ੍ਰਗਟ ਹੋ ਜਾਂਦਾ ਹੈ। ਇਸ ਤਰੀਕੇ ਨਾਲ ਸਾਡੀ ਸ਼ੂਖਸਮ ਦੇਹੀ ਅਤੇ ਪਦਾਰਥਕ ਸ਼ਰੀਰ ਅੰਮ੍ਰਿਤ ਨਾਲ ਭਰਪੂਰ ਹੋ ਜਾਂਦਾ ਹੈ ਅਤੇ ਸਾਡਾ ਰੋਮ-ਰੋਮ ਸਤਿਨਾਮ ਸਿਮਰਨ ਵਿਚ ਚਲਾ ਜਾਂਦਾ ਹੈ। ਸਾਡਾ ਰੋਮ-ਰੋਮ ਸਤਿ ਬਣ ਜਾਂਦਾ ਹੈ: “ਹਰਿ ਕਾ ਨਾਮੁ ਜਨ ਕਾ ਰੂਪ ਰੰਗੁ ॥ “।
ਇਸ ਲਈ ਉਹ ਜੋ ਵੱਡੇ ਭਾਗਾਂ ਵਾਲੇ ਹਨ ਜੋ ਸਤਿ ਦੀ ਕਮਾਈ ਕਰਕੇ ਸਤਿ ਰੂਪ ਹੋ ਗਏ ਹਨ। ਇਸ ਲਈ ਅਕਾਲ ਪੁਰਖ ਸਤਿ ਹੈ, ਉਸਦਾ ਨਾਮ ਸਤਿਨਾਮ ਹੈ ਅਤੇ ਉਹ ਮਨੁੱਖ ਜਿਹੜੇ ਸਤਿ ਉੱਪਰ ਧਿਆਨ ਲਗਾਉਂਦੇ ਹਨ ਅਤੇ ਪੂਰੀ ਤਰ੍ਹਾਂ ਆਪਣੇ ਆਪ ਨੂੰ ਸਤਿਗੁਰੂ ਦੇ ਸਤਿ ਚਰਨਾਂ ਉੱਪਰ ਪੂਰਨ ਸਮਰਪਣ ਕਰ ਦਿੰਦੇ ਹਨ ਸਤਿ ਸਰੂਪ ਬਣ ਜਾਂਦੇ ਹਨ।
ਗੁਰ ਪ੍ਰਸਾਦਿ:
ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਨੇ ਸਭ ਤੋਂ ਪਹਿਲਾਂ ਗੁਰਬਾਣੀ ਵਿਚ “ਗੁਰ ਪ੍ਰਸਾਦਿ” ਸ਼ਬਦ ਮੂਲ ਮੰਤਰ ਵਿਚ ਪ੍ਰਗਟ ਕੀਤਾ ਹੈ। ਇਸ ਤੋਂ ਅਗਲੀ ਸਾਰੀ ਬਾਣੀ ਵਿਚ “ਗੁਰ ਪ੍ਰਸਾਦਿ” ਸ਼ਬਦ ਨੂੰ ਸਤਿਗੁਰੂ ਸਾਹਿਬਾਨ ਨੇ ਹਜ਼ਾਰਾਂ ਵਾਰੀ ਪ੍ਰਗਟ ਕੀਤਾ ਹੈ। ਗੁਰਬਾਣੀ ਵਿਚ “ਗੁਰ ਪ੍ਰਸਾਦਿ” ਸ਼ਬਦ ਨੂੰ ਬਹੁਤ ਸਾਰੇ ਸ਼ਲੋਕਾਂ ਦੇ ਸ਼ੁਰੂ ਵਿਚ ਬਾਰੰਬਾਰ ਪ੍ਰਗਟ ਕੀਤਾ ਗਿਆ ਹੈ। “ਗੁਰ ਪ੍ਰਸਾਦਿ” ਸ਼ਬਦ ਦੇ ਨਾਲ ਇਸ ਸ਼ਬਦ ਤੋਂ ਪਹਿਲਾਂ “ਸਤਿ” ਸ਼ਬਦ ਨੂੰ ਵੀ ਬਾਰੰਬਾਰ ਪ੍ਰਗਟ ਕੀਤਾ ਗਿਆ ਹੈ, ਭਾਵ “ਸਤਿ ਗੁਰ ਪ੍ਰਸਾਦਿ” ਸ਼ਬਦ ਨੂੰ ਬਾਰੰਬਾਰ ਹਜ਼ਾਰਾਂ ਵਾਰੀ ਪ੍ਰਗਟ ਕੀਤਾ ਗਿਆ ਹੈ। ਭਾਵ ਇਹ ਹੈ ਕਿ ਇਸ ਪਰਮ ਸ਼ਕਤੀਸ਼ਾਲੀ ਸ਼ਬਦ “ਸਤਿ ਗੁਰ ਪ੍ਰਸਾਦਿ” ਨੂੰ ਸਤਿਗੁਰ ਸਾਹਿਬਾਨ ਨੇ ਸਾਰੀ ਗੁਰਬਾਣੀ ਵਿਚ ਬਾਰੰਬਾਰ ਦ੍ਰਿੜ੍ਹ ਕਰਵਾਇਆ ਹੈ। ਵਿਚਾਰਨ ਯੋਗ ਪ੍ਰਸ਼ਨ ਇਹ ਹੈ ਕਿ ਇਸ ਪਰਮ ਸ਼ਕਤੀਸ਼ਾਲੀ ਸ਼ਬਦ ਨੂੰ ਗੁਰਬਾਣੀ ਵਿਚ ਬਾਰ-ਬਾਰ ਹਜ਼ਾਰਾਂ ਵਾਰ ਕਿਉਂ ਪ੍ਰਗਟ ਕੀਤਾ ਹੈ ਅਤੇ ਕਿਉਂ ਬਾਰੰਬਾਰ ਦ੍ਰਿੜ੍ਹ ਕਰਵਾਇਆ ਗਿਆ ਹੈ? ਇਸ ਪਰਮ ਸ਼ਕਤੀਸ਼ਾਲੀ ਸ਼ਬਦ “ਸਤਿ ਗੁਰ ਪ੍ਰਸਾਦਿ” ਨੂੰ ਸਤਿਗੁਰ ਸਾਹਿਬਾਨ ਨੇ ਗੁਰਬਾਣੀ ਵਿਚ ਬਾਰੰਬਾਰ ਇਸ ਲਈ ਦ੍ਰਿੜ੍ਹ ਕਰਵਾਇਆ ਹੈ ਕਿਉਂਕਿ ਸਾਰੀ ਰੂਹਾਨੀਅਤ, ਸਾਰੇ ਦਰਗਾਹੀ ਖਜ਼ਾਨੇ, ਸਾਰੀ ਬੰਦਗੀ ਦੇ ਰਹੱਸ, ਸਾਰੀ ਬੰਦਗੀ, ਸਾਰੀ ਸ੍ਰਿਸ਼ਟੀ, ਸਾਰੇ ਅਨਮੋਲਕ ਰਤਨ ਹੀਰੇ, ਸਾਰਾ ਮਾਨਸਰੋਵਰ, ਸਾਰੀ ਦਰਗਾਹ, ਸਾਰੀਆਂ ਪਰਮ ਸ਼ਕਤੀਆਂ, ਸਤਿ ਪਾਰਬ੍ਰਹਮ ਪਰਮੇਸ਼ਰ ਦੇ ਸਾਰੇ ਭੇਦ; ਪੂਰਨ ਬ੍ਰਹਮ ਗਿਆਨ, ਪੂਰਨ ਤੱਤ ਗਿਆਨ ਅਤੇ ਆਤਮ ਰਸ ਅੰਮ੍ਰਿਤ ਇਸ ਪਰਮ ਸ਼ਕਤੀਸ਼ਾਲੀ ਸ਼ਬਦ ਵਿਚ ਹੀ ਸਮਾਇਆ ਹੋਇਆ ਹੈ। ਇਸ ਦਾ ਭਾਵ ਇਹ ਹੈ ਕਿ: “ਸਤਿ” ਦੀ ਪਰਮ ਸ਼ਕਤੀਸ਼ਾਲੀ ਮਹਿਮਾ ਮਨੁੱਖ ਵਿਚ ਗੁਰ ਪ੍ਰਸਾਦਿ ਨਾਲ ਪ੍ਰਗਟ ਹੁੰਦੀ ਹੈ; ਮਨੁੱਖ ਨੂੰ ਸਤਿ ਦੀ ਬੰਦਗੀ ਦੀ ਪ੍ਰਾਪਤੀ ਕੇਵਲ ਗੁਰ ਪ੍ਰਸਾਦਿ ਨਾਲ ਹੀ ਹੁੰਦੀ ਹੈ; ਮਨੁੱਖ ਨੂੰ ਸਤਿਨਾਮ ਅਤੇ ਨਾਮ ਦੀ ਕਮਾਈ ਦੀ ਪ੍ਰਾਪਤੀ ਕੇਵਲ ਗੁਰ ਪ੍ਰਸਾਦਿ ਨਾਲ ਹੀ ਹੁੰਦੀ ਹੈ; ਮਨੁੱਖ ਨੂੰ ਸਮਾਧੀ, ਸੁੰਨ ਸਮਾਧੀ ਅਤੇ ਰੋਮ-ਰੋਮ ਸਿਮਰਨ ਦੀ ਦਾਤ ਕੇਵਲ ਗੁਰ ਪ੍ਰਸਾਦਿ ਨਾਲ ਹੀ ਪ੍ਰਾਪਤ ਹੁੰਦੀ ਹੈ; ਮਨੁੱਖ ਦੇ ਸਾਰੇ ਬਜੱਰ ਕਪਾਟ ਕੇਵਲ ਗੁਰ ਪ੍ਰਸਾਦਿ ਨਾਲ ਹੀ ਖੁੱਲ੍ਹ੍ਹਦੇ ਹਨ ਅਤੇ ੭ ਸਤਿ ਸਰੋਵਰ ਵੀ ਗੁਰ ਪ੍ਰਸਾਦਿ ਨਾਲ ਹੀ ਪ੍ਰਕਾਸ਼ਮਾਨ ਹੁੰਦੇ ਹਨ; ਮਨੁੱਖ ਦੀ ਤ੍ਰਿਸ਼ਨਾ ਵੀ ਗੁਰ ਪ੍ਰਸਾਦਿ ਨਾਲ ਹੀ ਬੁੱਝਦੀ ਹੈ ਅਤੇ ਪੰਜ ਦੂਤ ਵੀ ਗੁਰ ਪ੍ਰਸਾਦਿ ਨਾਲ ਹੀ ਵੱਸ ਵਿਚ ਆਉਂਦੇ ਹਨ; ਮਨੁੱਖ ਨੂੰ ਹਿਰਦੇ ਦੀ ਪੂਰਨ ਸਚਿਆਰੀ ਰਹਿਤ ਦੀ ਪ੍ਰਾਪਤੀ ਵੀ ਗੁਰ ਪ੍ਰਸਾਦਿ ਨਾਲ ਹੀ ਹੁੰਦੀ ਹੈ; ਮਨੁੱਖ ਸਤਿ ਰੂਪ ਕੇਵਲ ਗੁਰ ਪ੍ਰਸਾਦਿ ਨਾਲ ਹੀ ਹੋ ਸਕਦਾ ਹੈ; ਮਨੁੱਖ ਤ੍ਰਿਹ ਗੁਣ ਮਾਇਆ ਨੂੰ ਕੇਵਲ ਗੁਰ ਪ੍ਰਸਾਦਿ ਨਾਲ ਹੀ ਜਿੱਤ ਕੇ ਚਉਥੇ ਪਦਿ ਵਿਚ ਅਕਾਲ ਪੁਰਖ ਵਿਚ ਅਭੇਦ ਹੋ ਸਕਦਾ ਹੈ; ਮਨੁੱਖ ਨੂੰ ਅਕਾਲ ਪੁਰਖ ਦੇ ਦਰਸ਼ਨ ਕੇਵਲ ਗੁਰ ਪ੍ਰਸਾਦਿ ਨਾਲ ਹੀ ਹੋ ਸਕਦੇ ਹਨ; ਮਨੁੱਖ ਨੂੰ ਪੂਰਨ ਬ੍ਰਹਮ ਗਿਆਨ, ਤੱਤ ਗਿਆਨ ਅਤੇ ਆਤਮ ਰਸ ਅੰਮ੍ਰਿਤ ਦੀ ਪ੍ਰਾਪਤੀ ਕੇਵਲ ਗੁਰ ਪ੍ਰਸਾਦਿ ਨਾਲ ਹੀ ਹੁੰਦੀ ਹੈ; ਮਨੁੱਖ ਨੂੰ ਪਰਉਪਕਾਰ ਅਤੇ ਮਹਾ ਪਰਉਪਕਾਰ ਦੀ ਪ੍ਰਾਪਤੀ ਕੇਵਲ ਗੁਰ ਪ੍ਰਸਾਦਿ ਨਾਲ ਹੀ ਹੁੰਦੀ ਹੈ। ਇਸ ਲਈ “ਗੁਰ ਪ੍ਰਸਾਦਿ” ਦੀ ਮਹਿਮਾ ਪਰਮ ਸ਼ਕਤੀਸ਼ਾਲੀ ਹੈ। ਇਸੇ ਲਈ ਸਤਿਗੁਰੂ ਸਾਹਿਬਾਨ ਨੇ “ਗੁਰ ਪ੍ਰਸਾਦਿ” ਦੇ ਇਸ ਪਰਮ ਸ਼ਕਤੀਸ਼ਾਲੀ ਪਰਮ ਸਤਿ ਤੱਤ ਨੂੰ ਗੁਰਬਾਣੀ ਵਿਚ ਬਾਰੰਬਾਰ ਪ੍ਰਗਟ ਕੀਤਾ ਹੈ ਅਤੇ ਦ੍ਰਿੜ੍ਹ ਕਰਵਾਇਆ ਹੈ।
ਮੂਲ ਮੰਤਰ “ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ” ਗੁਰ ਪ੍ਰਸਾਦਿ ਹੈ। ਇਸਦਾ ਭਾਵ ਹੈ ੴ ਗੁਰ ਪ੍ਰਸਾਦਿ ਹੈ; ਸਤਿਨਾਮੁ ਗੁਰ ਪ੍ਰਸਾਦਿ ਹੈ; ਕਰਤਾ ਪੁਰਖ ਗੁਰ ਪ੍ਰਸਾਦਿ ਹੈ; ਨਿਰਭਉ ਗੁਰ ਪ੍ਰਸਾਦਿ ਹੈ; ਨਿਰਵੈਰ ਗੁਰ ਪ੍ਰਸਾਦਿ ਹੈ; ਅਕਾਲ ਮੂਰਤਿ ਗੁਰ ਪ੍ਰਸਾਦਿ ਹੈ; ਅਜੂਨੀ ਗੁਰ ਪ੍ਰਸਾਦਿ ਹੈ; ਸੈਭੰ ਗੁਰ ਪ੍ਰਸਾਦਿ ਹੈ। ਭਾਵ ਸਤਿਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ – ਪਰਉਪਕਾਰ ਅਤੇ ਮਹਾ ਪਰਉਪਕਾਰ ਇਸ ਮਹਾ ਮੰਤਰ ਮੂਲ ਮੰਤਰ ਵਿੱਚ ਸਮਾਇਆ ਹੋਇਆ ਹੈ। ਸਾਰੀਆਂ ਪਰਮ ਅਨੰਤ ਬੇਅੰਤ ਸ਼ਕਤੀਆਂ ਇਸ ਮਹਾ ਮੰਤਰ ਮੂਲ ਮੰਤਰ ਵਿੱਚ ਸਮਾਈਆਂ ਹੋਈਆਂ ਹਨ। ਇਹ ਮਹਾ ਮੰਤਰ ਮੂਲ ਮੰਤਰ ਸਤਿਨਾਮ, ਸਤਿਨਾਮ ਸਿਮਰਨ, ਸਤਿਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਪਰਉਪਕਾਰ ਅਤੇ ਮਹਾ ਪਰਉਪਕਾਰ ਦਾ ਸੋਮਾ ਹੈ। ਇਹ ਮਹਾ ਮੰਤਰ ਮੂਲ ਮੰਤਰ ਅੰਮ੍ਰਿਤ ਦਾ ਸੋਮਾ ਹੈ, ਸੁਹਾਗ ਅਤੇ ਸਦਾ ਸੁਹਾਗ ਦਾ ਸੋਮਾ ਹੈ, ਸਾਰੇ ਦਰਗਾਹੀ ਖਜ਼ਾਨਿਆਂ ਦਾ ਸੋਮਾ ਹੈ, ਜੀਵਨ ਮੁਕਤੀ ਦਾ ਸੋਮਾ ਹੈ, ਹਿਰਦੇ ਵਿੱਚ ਪਰਮ ਜੋਤ ਪੂਰਨ ਪ੍ਰਕਾਸ਼ ਦਾ ਸੋਮਾ ਹੈ, ਮਾਇਆ ਨੂੰ ਜਿੱਤਣ ਦੀ ਪਰਮ ਸ਼ਕਤੀ ਦਾ ਸੋਮਾ ਹੈ, ਹਿਰਦੇ ਨੂੰ ਪੂਰਨ ਸਚਿਆਰੀ ਰਹਿਤ ਦੀ ਬਖ਼ਸ਼ਿਸ਼ ਪ੍ਰਾਪਤ ਕਰਵਾਉਣ ਦਾ ਸੋਮਾ ਹੈ, ਪਰਮ ਪਦਵੀ ਪ੍ਰਾਪਤ ਕਰਨ ਦਾ ਸੋਮਾ ਹੈ, ਪੂਰਨ ਬ੍ਰਹਮ ਗਿਆਨ ਦਾ ਸੋਮਾ ਹੈ, ਆਤਮ ਰਸ ਅੰਮ੍ਰਿਤ ਦਾ ਸੋਮਾ ਹੈ, ਪੂਰਨ ਤੱਤ ਗਿਆਨ ਦਾ ਸੋਮਾ ਹੈ। ਇਹ ਸਭ ਕੁਝ ਗੁਰ ਪ੍ਰਸਾਦਿ ਹੈ। “ਗੁਰ” ਦਾ ਭਾਵ ਅਕਾਲ ਪੁਰਖ ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ, “ਪ੍ਰਸਾਦਿ” ਦਾ ਭਾਵ ਹੈ ਬਖ਼ਸ਼ਿਸ਼, ਰਹਿਮਤ, ਕ੍ਰਿਪਾ, ਪਰਮ ਸ਼ਕਤੀ। ਸਾਰੀ ਰੂਹਾਨੀਅਤ ਕੇਵਲ ਅਕਾਲ ਪੁਰਖ ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਕ੍ਰਿਪਾ, ਰਹਿਮਤ, ਪਰਮ ਸ਼ਕਤੀ ਦੁਆਰਾ ਹੀ ਪ੍ਰਾਪਤ ਹੁੰਦੀ ਹੈ। ਪੂਰਨ ਸੰਤ ਸਤਿਗੁਰੂ ਜਿਸ ਵਿਚ ਸਤਿ ਆਪ ਪ੍ਰਗਟ ਹੈ ਅਤੇ ਆਪ ਵਰਤਦਾ ਹੈ, ਉਸ ਸੰਤ ਸਤਿਗੁਰੂ ਦੇ ਰਾਹੀਂ, ਸਤਿਨਾਮ ਰੂਪ ਵਿਚ ਵਰਤਾਇਆ ਜਾਂਦਾ ਹੈ। ਸਤਿਗੁਰੂ ਦੀ ਕ੍ਰਿਪਾ ਸਦਕਾ ਹੀ ਸਤਿਨਾਮ ਪ੍ਰਫੁੱਲਤ ਹੁੰਦਾ ਹੈ। ਅੰਤ ਕੂੜ ਦੀ ਦੀਵਾਰ ਤੋੜ ਕੇ, ਅੰਦਰਲਾ ਸਤਿਗੁਰ- ਸਤਿ ਤੱਤ ਬਾਹਰਲੇ ਸਤਿਗੁਰੂ ਦੇ ਸਤਿ ਤੱਤ ਨਾਲ ਜੁੜ ਜਾਂਦਾ ਹੈ, ਭਾਵ ਨਿਰਗੁਣ ਅਤੇ ਸਰਗੁਣ (ਅਕਾਲ ਪੁਰਖ ਦੇ ਦੋਵੇਂ ਹਿੱਸੇ) ਜੁੜ ਜਾਂਦੇ ਹਨ ਅਤੇ ਮਨੁੱਖ ਨੂੰ ਜਿਉਂਦੇ ਜੀਅ ਹੀ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਦਰਸ਼ਨਾਂ ਦੀ ਪ੍ਰਾਪਤੀ ਹੁੰਦੀ ਹੈ। ਮਨੁੱਖ ਜਿਉਂਦੇ ਜੀਅ ਜੀਵਨ ਮੁਕਤ ਹੋ ਜਾਂਦਾ ਹੈ।
ਸ੍ਰੀ ਸਤਿਗੁਰੂ ਅਵਤਾਰ ਧੰਨ ਧੰਨ ਅਮਰ ਦਾਸ ਜੀ ਸਾਨੂੰ ਬੇਅੰਤ ਦਿਆਲਤਾ ਨਾਲ ਗੁਰ ਕ੍ਰਿਪਾ ਅਤੇ ਗੁਰ ਪ੍ਰਸਾਦਿ ਦੀ ਮਹਿਮਾ ਬਾਰੇ ਪੂਰਨ ਬ੍ਰਹਮ ਗਿਆਨ ਦ੍ਰਿੜ੍ਹ ਕਰਵਾ ਰਹੇ ਹਨ। ਸਾਡੇ ਜੀਵਨ ਦਾ ਆਧਾਰ ਗੁਰਕਿਰਪਾ ਹੈ। ਸਾਡੀ ਜ਼ਿੰਦਗੀ ਵਿੱਚ ਹਰ ਚੀਜ਼ ਗੁਰਕਿਰਪਾ ਨਾਲ ਸਾਡੇ ਭਲੇ ਲਈ ਹੀ ਵਾਪਰਦੀ ਹੈ। ਗੁਰਕਿਰਪਾ ਅਤੇ ਗੁਰਪ੍ਰਸਾਦਿ ਦੀ ਇਸ ਮਹਾਨ ਪਰਮ ਸ਼ਕਤੀ ਨਾਲ ਹੀ ਅਸੀਂ ਪੰਜ ਦੂਤਾਂ: ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਤੇ ਜਿੱਤ ਪਾ ਸਕਦੇ ਹਾਂ ਅਤੇ ਤ੍ਰਿਸ਼ਨਾ ਉੱਪਰ ਜਿੱਤ ਪਾ ਸਕਦੇ ਹਾਂ। ਗੁਰਕਿਰਪਾ ਅਤੇ ਗੁਰਪ੍ਰਸਾਦਿ ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਬੇਅੰਤ ਦਰਗਾਹੀ ਪਰਮ ਸ਼ਕਤੀ ਹੈ। ਗੁਰਕਿਰਪਾ ਅਤੇ ਗੁਰਪ੍ਰਸਾਦਿ ਦੀ ਪ੍ਰਾਪਤੀ ਬੜੇ ਵੱਡੇ ਭਾਗਾਂ ਨਾਲ ਹੁੰਦੀ ਹੈ। ਇਸ ਬੇਅੰਤ ਪਰਮ ਸ਼ਕਤੀ ਦਾ ਸਦਕਾ ਹੀ ਅਸੀਂ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਅਤੇ ਆਸਾ ਤ੍ਰਿਸ਼ਨਾ ਮਨਸ਼ਾ ਉੱਪਰ ਜਿੱਤ ਪ੍ਰਾਪਤ ਕਰ ਜੀਵਨ ਮੁਕਤੀ ਹਾਸਲ ਕਰ ਸਕਦੇ ਹਾਂ। ਇਸ ਬੇਅੰਤ ਪਰਮ ਸ਼ਕਤੀ ਦਾ ਸਦਕਾ ਹੀ ਅਸੀਂ ਮਾਇਆ ਉੱਪਰ ਜਿੱਤ ਪ੍ਰਾਪਤ ਕਰ ਦਰਗਾਹ ਵਿੱਚ ਮਾਨ ਪ੍ਰਾਪਤ ਕਰ ਸਕਦੇ ਹਾਂ। ਇਸ ਬੇਅੰਤ ਪਰਮ ਸ਼ਕਤੀ ਦਾ ਸਦਕਾ ਹੀ ਅਸੀਂ ਅਪਣੇ ਹਿਰਦੇ ਦੀ ਪੂਰਨ ਸਚਿਆਰੀ ਰਹਿਤ ਦੀ ਪ੍ਰਾਪਤੀ ਕਰਕੇ ਪਰਮ ਪਦ ਦੀ ਪ੍ਰਾਪਤੀ ਕਰ ਸਕਦੇ ਹਾਂ। ਇਸ ਬੇਅੰਤ ਪਰਮ ਸ਼ਕਤੀ ਦਾ ਸਦਕਾ ਹੀ ਅਸੀਂ ਸਹਿਜ ਅਵਸਥਾ ਅਤੇ ਅਟੱਲ ਅਵਸਥਾ ਦੀ ਪ੍ਰਾਪਤੀ ਕਰਕੇ ਅਕਾਲ ਪੁਰਖ ਦੇ ਨਿਰਗੁਣ ਸਰੂਪ ਵਿੱਚ ਲੀਨ ਹੋ ਸਕਦੇ ਹਾਂ। ਇੱਥੇ ਦਾਸ ਦੇ ਜਾਤੀ ਤਜਰਬੇ ਦੇ ਆਧਾਰ ਤੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਬਹੁਤ ਸਾਰੇ ਲੋਕਾਂ ਨੂੰ ਗੁਰਕਿਰਪਾ ਅਤੇ ਗੁਰਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ, ਪਰੰਤੂ ਕੋਈ ਵਿਰਲਾ ਹੀ ਇਸ ਗੁਰਕਿਰਪਾ ਅਤੇ ਗੁਰਪ੍ਰਸਾਦਿ ਦੀ ਸੇਵਾ ਸੰਭਾਲਤਾ ਕਰਕੇ ਦਰਗਾਹ ਵਿਚ ਮਾਨ ਪ੍ਰਾਪਤ ਕਰਦਾ ਹੈ। ਇਸਦਾ ਵੱਡਾ ਕਾਰਨ ਕੇਵਲ ਸੇਵਾ ਸੰਭਾਲਤਾ ਦੀ ਕਮੀ ਹੈ, ਕੇਵਲ ਆਪਾ ਅਰਪਣ ਕਰਨ ਦੀ ਕਮੀ ਹੈ, ਕੇਵਲ ਆਪਣਾ ਤਨ ਮਨ ਧਨ ਸਤਿਗੁਰੂ ਦੇ ਸਤਿ ਚਰਨਾਂ ਵਿੱਚ ਅਰਪਣ ਕਰਨ ਦੀ ਘਾਟ ਹੈ, ਕੇਵਲ ਮਨਮਤਿ ਤਿਆਗ ਕਰ ਗੁਰਮਤਿ ਨੂੰ ਅਪਣਾਉਣ ਦੀ ਕਮੀ ਹੈ। ਦੂਜਾ ਵੱਡਾ ਕਾਰਨ ਹੈ ਮਾਇਆ ਦੇ ਹੱਥਂੋ ਹਾਰ ਜਾਣਾ। ਬੰਦਗੀ ਕੇਵਲ ਮਾਇਆ ਨਾਲ ਜੰਗ ਹੈ ਅਤੇ ਇਸ ਜੰਗ ਵਿੱਚ ਆਮ ਲੋਕ ਮਾਇਆ ਦੇ ਅੱਗੇ ਆਪਣੇ ਹਥਿਆਰ ਸੁੱਟ ਦਿੰਦੇ ਹਨ ਅਤੇ ਮਾਇਆ ਨਾਲ ਮੁਕਾਬਲਾ ਨਾ ਕਰ ਮਇਆ ਤੋਂ ਹਾਰ ਮੰਨ ਮੁੜ ਆਪਣੀ ਪਹਿਲਾਂ ਵਾਲੀ ਜ਼ਿੰਦਗੀ ਵਿੱਚ ਚਲੇ ਜਾਂਦੇ ਹਨ। ਕਈ ਲੋਕ ਤਾਂ ਸੁਹਾਗ ਦੀ ਪ੍ਰਾਪਤੀ ਕਰ ਕਰਮ ਖੰਡ ਤੋਂ ਮੁੜ ਫਿਰ ਧਰਮ ਖੰਡ ਵਿੱਚ ਜਾ ਡਿਗਦੇ ਹਨ। ਦਾਸ ਦੇ ਨਿਜੀ ਜੀਵਨ ਵਿੱਚ ਐਸੇ ਲੋਕਾਂ ਦੀ ਕੋਈ ਕਮੀ ਨਹੀਂ ਹੈ। ਇਸ ਲਈ ਆਪ ਸਭਨਾ ਦੇ ਚਰਨਾਂ ਵਿੱਚ ਦੋਵੇਂ ਹੱਥ ਜੋੜ ਦਾਸ ਦੀ ਬੇਨਤੀ ਹੈ ਕਿ ਜੇਕਰ ਆਪ ਨੂੰ ਗੁਰਕਿਰਪਾ ਅਤੇ ਗੁਰਪ੍ਰਸਾਦਿ ਦੇ ਇਸ ਵਡਭਾਗ ਦੀ ਪ੍ਰਾਪਤੀ ਹੁੰਦੀ ਹੈ ਤਾਂ ਇਸ ਦੀ ਸੇਵਾ ਸੰਭਾਲਤਾ ਕਰੋ ਜੀ। ਜਦ ਤੁਸੀਂ ਇਸ ਗੁਰਕਿਰਪਾ ਅਤੇ ਗੁਰਪ੍ਰਸਾਦਿ ਦੀ ਪੂਰਨ ਮਾਸੂਮੀਅਤ ਨਾਲ ਸੇਵਾ ਸੰਭਾਲਤਾ ਕਰੋਗੇ, ਜਦ ਤੁਸੀਂ ਪੂਰਨ ਭਰੋਸੇ, ਸ਼ਰਧਾ ਅਤੇ ਪ੍ਰੀਤ ਨਾਲ ਆਪਣਾ ਆਪਾ ਸਤਿਗੁਰੂ ਦੇ ਸਤਿ ਚਰਨਾਂ ਵਿੱਚ ਅਰਪਣ ਕਰ ਤਨ ਮਨ ਧਨ ਨਾਲ ਸਤਿਗੁਰੂ ਦੀ ਸੇਵਾ ਵਿੱਚ ਲੀਨ ਹੋ ਜਾਵੋਗੇ ਤਾਂ ਸਤਿਗੁਰੂ ਤੁਹਾਡੀ ਬਾਂਹ ਫੜ ਤੁਹਾਡੀ ਮਾਇਆ ਦੇ ਚਪੇੜਿਆਂ ਤੋਂ ਪੂਰੀ ਤਰ੍ਹਾਂ ਨਾਲ ਰੱਖਿਆ ਕਰ ਮਾਇਆ ਦੇ ਇਸ ਭਵਜਲ ਤੋਂ ਪਾਰ ਲੈ ਜਾਵੇਗਾ ਅਤੇ ਦਰਗਾਹ ਵਿੱਚ ਮਾਨ ਦੁਆਕੇ ਆਪ ਨੂੰ ਆਪਣੇ ਵਰਗਾ ਬਣਾ ਕੇ ਅਕਾਲ ਪੁਰਖ ਦੇ ਦਰਸ਼ਨ ਕਰਵਾ ਉਸ ਦੇ ਸਤਿ ਚਰਨਾਂ ਵਿੱਚ ਪੂਰੀ ਤਰ੍ਹਾਂ ਲੀਨ ਕਰ ਦੇਵੇਗਾ।
ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਇਹ ਸਾਰੇ ਗੁਣ ਅਤੇ ਪਰਮ ਸ਼ਕਤੀਆਂ ਉਸਦੇ ਗੁਰਪ੍ਰਸਾਦੀ ਨਾਮ “ਸਤਿਨਾਮੁ” ਵਿਚ ਸਮਾਈਆਂ ਹੋਈਆਂ ਹਨ। ਮੂਲ ਮੰਤਰ ਵਿਆਖਿਆ ਤੋਂ ਪਰੇ ਹੈ, ਬੇਅੰਤ ਹੈ, ਅਨੰਤ ਹੈ। ਸਾਰਾ ਹੀ ਗੁਰੂ ਗ੍ਰੰਥ ਸਾਹਿਬ ਉਸ ਦੀ ਵਿਆਖਿਆ ਦਾ ਇਕ ਯਤਨ ਹੈ। ਮੂਲ ਮੰਤਰ ਹੀ ਬੀਜ ਮੰਤਰ ਹੈ।
ਬੀਜ ਮੰਤਰ ਸਰਬ ਕੋ ਗਿਆਨ ॥
(ਪੰਨਾ ੨੭੪)
ਆਦਿ ਜੁਗਾਦਿ ਤੋਂ ਸੱਚਖੰਡ ਵਿਚ ਲਗਾਤਾਰ ਗੁਰਬਾਣੀ ਦਾ ਪ੍ਰਵਾਹ ਚਲ ਰਿਹਾ ਹੈ, ਜਿਸ ਦਾ ਭਾਵ ਹੈ ਕਿ ਅਕਾਲ ਪੁਰਖ ਦੇ ਗੁਣ ਅਤੇ ਸੰਤ ਪੁਰਖਾਂ ਦਾ ਆਉਣ-ਜਾਣ ਇਕ ਨਾ ਟੁੱਟਣ ਵਾਲੀ ਲੜੀ ਹੈ। ਇਹ ਇਕ ਨਾ ਟੁੱਟਣ ਵਾਲੀ ਲੜੀ ਇਸ ਲਈ ਹੈ, ਕਿਉਂਕਿ ਸਤਿ ਪਾਰਬ੍ਰਹਮ ਦੇ ਗੁਣ ਬੇਅੰਤ ਹਨ, ਉਸਦੀਆਂ ਇਲਾਹੀ ਸ਼ਕਤੀਆਂ ਬੇਅੰਤ ਅਨੰਤ ਹਨ ਅਤੇ ਇਹ ਲੜੀ ਉਸ ਬੇਅੰਤਤਾ ਨੂੰ ਬਿਆਨ ਕਰਦੀ ਹੈ ਅਤੇ ਉਸ ਦਾ ਵਖਿਆਨ ਕਰਦੀ ਹੈ। ਸਮਝਣ ਵਾਲੀ ਗੱਲ ਇਹ ਹੈ ਕਿ “ੴ ਸਤਿਨਾਮੁ” ਗੁਰਪ੍ਰਸਾਦੀ ਹੈ। ਸਤਿਨਾਮ, ਸਤਿਨਾਮ ਸਿਮਰਨ, ਸਤਿਨਾਮ ਦੀ ਕਮਾਈ, ਪੂਰਨ ਬੰਦਗੀ ਦੇ ਗੁਰਪ੍ਰਸਾਦਿ ਪ੍ਰਾਪਤ ਕਰਨ ਤੋਂ ਬਾਅਦ, ਸੰਤ ਸਤਿਗੁਰੂ ਦੀ ਸੰਗਤ ਅਧੀਨ ਪੂਰਨ ਸ਼ਰਧਾ, ਪ੍ਰੀਤ ਅਤੇ ਵਿਸ਼ਵਾਸ ਨਾਲ ਨਾਮ ਸਿਮਰਨ ਕੀਤਿਆਂ ਅਤੇ ਆਪਣਾ ਤਨ ਮਨ ਧਨ ਅਰਪਣ ਕੀਤਿਆਂ ਸੱਚਖੰਡ ਦੇ ਵਾਸੀ ਬਣੀਦਾ ਹੈ ਅਤੇ ਪੂਰਨ ਬ੍ਰਹਮ ਗਿਆਨ ਪੂਰਨ ਤੱਤ ਗਿਆਨ ਦੇ ਗੁਰ ਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ, ਪਰਉਪਕਾਰ ਅਤੇ ਮਹਾ ਪਰਉਪਕਾਰ ਵਰਗੀ ਬੇਅੰਤ ਸੇਵਾ ਦਾ ਗੁਰ ਪ੍ਰਸਾਦਿ ਪ੍ਰਾਪਤ ਹੁੰਦਾ ਹੈ। ਪੂਰਨ ਸੰਤ, ਸਤਿਗੁਰੂ, ਪੂਰਨ ਬ੍ਰਹਮ ਗਿਆਨੀ ਹੀ ਗੁਰ ਪ੍ਰਸਾਦਿ ਦਾ ਸੋਮਾ ਹਨ।
ਕੇਵਲ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਲੋਂ ਜਿਨ੍ਹਾਂ ਪੂਰਨ ਸੰਤਾਂ, ਸਤਿਗੁਰਾਂ, ਪੂਰਨ ਬ੍ਰਹਮ ਗਿਆਨੀਆਂ ਨੂੰ ਗੁਰ ਪ੍ਰਸਾਦਿ ਵੰਡਣ ਦੀ ਸੇਵਾ ਦੀ ਬਖਸ਼ੀਸ਼ ਹੁੰਦੀ ਹੈ, ਉਹੀ ਇਹ ਗੁਰ ਪ੍ਰਸਾਦਿ ਦਾ ਦਾਨ ਦੇ ਸਕਦੇ ਹਨ, ਦੂਜੇ ਨਹੀਂ। ਜਿਨ੍ਹਾਂ ਵਿਅਕਤੀਆਂ ਨੂੰ ਗੁਰ ਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ ਉਨ੍ਹਾਂ ਦੇ ਵਡੇ ਭਾਗ ਹੁੰਦੇ ਹਨ। ਜਿਨ੍ਹਾਂ ਨੂੰ ਹਾਲੀ ਗੁਰ ਪ੍ਰਸਾਦਿ ਨਹੀਂ ਮਿਲਿਆ, ਉਨ੍ਹਾਂ ਨੂੰ ਅਰਦਾਸ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਨੂੰ ਵੀ ਗੁਰ ਪ੍ਰਸਾਦਿ ਪ੍ਰਾਪਤ ਹੋ ਸਕੇ। ਸ਼ੁੱਧ ਹਿਰਦੇ ਨਾਲ ਕੀਤੀ ਹੋਈ ਅਰਦਾਸ ਅਤੇ ਪੂਰਬਲੇ ਕਰਮਾਂ ਦੇ ਅੰਕੁਰ, ਜਗਿਆਸੂ ਨੂੰ ਪੂਰਨ ਸੰਤ ਸਤਿਗੁਰੂ ਨਾਲ ਮਿਲਾਉਂਦੇ ਹਨ ਅਤੇ ਫਿਰ ਗੁਰਪ੍ਰਸਾਦਿ ਪ੍ਰਾਪਤ ਹੁੰਦਾ ਹੈ।
ਅਨੰਦੁ ਭਇਆ ਮੇਰੀ ਮਾਏ ਸਤਿਗੁਰੂ ਮੈ ਪਾਇਆ ॥
ਸਤਿਗੁਰੁ ਤ ਪਾਇਆ ਸਹਜ ਸੇਤੀ ਮਨਿ ਵਜੀਆ ਵਾਧਾਈਆ ॥
ਰਾਗ ਰਤਨ ਪਰਵਾਰ ਪਰੀਆ ਸਬਦ ਗਾਵਣ ਆਈਆ ॥
ਸਬਦੋ ਤ ਗਾਵਹੁ ਹਰੀ ਕੇਰਾ ਮਨਿ ਜਿਨੀ ਵਸਾਇਆ ॥
ਕਹੈ ਨਾਨਕੁ ਅਨੰਦੁ ਹੋਆ ਸਤਿਗੁਰੂ ਮੈ ਪਾਇਆ ॥੧॥
ਧਰਮ ਦੇ ਆਮ ਪ੍ਰਚਾਰਕ, ਜਿਨ੍ਹਾਂ ਨੂੰ ਧਰਮ ਦੇ ਪ੍ਰਚਾਰ ਦਾ ਕੋਈ ਦਰਗਾਹੀ ਹੁਕਮ ਨਹੀਂ ਹੈ, ਨਾ ਹੀ ਜਿਨ੍ਹਾਂ ਨੇ ਆਪ ਰੂਹਾਨੀਅਤ ਦੀ ਕਮਾਈ ਕਰਕੇ ਪੂਰਨ ਅਵਸਥਾ ਪ੍ਰਾਪਤ ਕਰਕੇ ਇਹ ਸਮਰੱਥਾ ਅਤੇ ਦਰਗਾਹੀ ਹੁਕਮ ਪ੍ਰਾਪਤ ਕੀਤਾ ਹੈ ਜਾਂ ਜੋ ਮਨੁੱਖ ਸਤਿ ਪਾਰਬ੍ਰਹਮ ਦੀ ਪਰਮ ਬਖਸ਼ਿਸ਼ ਨਾਲ ਉਸ ਵਿਚ ਅਭੇਦ ਹੋਣ ਕਾਰਨ ਪਰਉਪਕਾਰ ਅਤੇ ਮਹਾ ਪਰਉਪਕਾਰ ਦੀ ਸੇਵਾ ਨਾਲ ਨਿਵਾਜੇ ਨਹੀਂ ਗਏ ਹਨ, ਜਾਂ ਐਸੇ ਮਨੁੱਖ ਜਿਨ੍ਹਾਂ ਨੇ ਧਾਰਮਿਕ ਪ੍ਰਚਾਰ ਨੂੰ ਆਪਣਾ ਧਨ ਕਮਾਉਣ ਦਾ ਸਾਧਨ ਬਣਾ ਲਿਆ ਹੈ, ਜਾਂ ਧਨ ਕਮਾਉਣ ਲਈ ਗੁਰਬਾਣੀ ਅਤੇ ਕੀਰਤਨ ਨੂੰ ਬੇਚਦੇ ਹਨ, ਐਸੇ ਚੁੰਚ ਗਿਆਨੀ ਸਤਿਗੁਰੂ ਦਾ ਭਾਵ ਸੱਚਾ ਗੁਰੂ ਕਰਕੇ ਪ੍ਰਚਾਰ ਕਰਦੇ ਹਨ। ਜੋ ਕਿ ਪੂਰਨ ਸਤਿ ਨਹੀਂ ਹੈ। ਪੂਰਨ ਬ੍ਰਹਮ ਗਿਆਨ ਦੀ ਪ੍ਰਾਪਤੀ ਗੁਰ ਪ੍ਰਸਾਦਿ ਹੈ ਅਤੇ ਗੁਰਬਾਣੀ ਨੂੰ ਕੇਵਲ ਪੜ੍ਹਣ ਨਾਲ ਨਹੀਂ ਪ੍ਰਾਪਤ ਹੁੰਦੀ ਹੈ। ਜੇਕਰ ਕੇਵਲ ਪੜ੍ਹਣ ਨਾਲ ਹੀ ਮਨੁੱਖ ਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਤਾਂ ਉਹ ਸਾਰੇ ਲੋਕ ਜੋ ਸਾਰੀ ਉਮਰ ਗੁਰਬਾਣੀ ਨੂੰ ਪੜ੍ਹੀ ਜਾਂਦੇ ਹਨ, ਜਾਂ ਗੁਰਬਾਣੀ ਦਾ ਰਟਨ ਕਰੀ ਜਾਂਦੇ ਹਨ, ਉਹ ਸਾਰੇ ਮਨੁੱਖਾਂ ਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਣੀ ਸੀ। ਜੇਕਰ ਐਸਾ ਹੁੰਦਾ ਤਾਂ ਫਿਰ ਬ੍ਰਹਮ ਗਿਆਨੀ ਮਹਾਪੁਰਖਾਂ ਦੀ ਕੋਈ ਕਮੀ ਨਹੀਂ ਸੀ ਹੋਣੀ। ਪਰੰਤੂ ਇਹ ਸਤਿ ਨਹੀਂ ਹੈ। ਇਹ ਹੀ ਕਾਰਨ ਹੈ ਕਿ ਲਗਭਗ ਸਾਰੀ ਸੰਗਤ ਜੋ ਇਨ੍ਹਾਂ ਚੁੰਚ ਗਿਆਨੀ ਮਨੁੱਖਾਂ ਦੇ ਚੁੰਗਲ ਵਿਚ ਫੱਸ ਜਾਂਦੀ ਹੈ (ਐਸੇ ਚੁੰਚ ਗਿਆਨੀ ਜੋ ਕਿ ਆਪ ਮਾਇਆ ਧਾਰੀ ਹੋਣ ਕਾਰਨ ਪੂਰਨ ਸਤਿ ਤੋਂ ਅਣਭਿਗ ਹਨ) ਉਨ੍ਹਾਂ ਸਾਰੇ ਲੋਕਾਂ ਦਾ ਜੀਵਨ ਕੇਵਲ ਬਾਹਰਲੀਆਂ ਰਹਿਤਾਂ ਕਮਾਉਣ ਵਿਚ ਅਤੇ ਗੁਰਬਾਣੀ ਪੜ੍ਹ-ਪੜ੍ਹ ਗੱਡਾ ਲੱਦਣ ਵਿਚ ਬਿਨਾਂ ਰੂਹਾਨੀਅਤ ਦੀ ਪ੍ਰਾਪਤੀ ਦੇ ਬਤੀਤ ਹੋ ਜਾਂਦਾ ਹੈ।
ਗੁਰ ਪ੍ਰਸਾਦਿ ਦੀ ਪ੍ਰਾਪਤੀ ਕਰ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਬੰਦਗੀ ਵਿਚ ਲੀਨ ਹੋਏ ਮਨੁੱਖਾਂ ਨੂੰ ਤ੍ਰਿਹ ਗੁਣ ਮਾਇਆ ਤੋਂ ਪਰੇ ਜਾ ਕੇ, ਭਾਵ ਮਾਇਆ ਨੂੰ ਜਿੱਤ ਕੇ ਜਦ ਅਕਾਲ ਪੁਰਖ ਦੇ ਦਰਸ਼ਨ ਹੁੰਦੇ ਹਨ ਤਾਂ ਪੂਰਨ ਬ੍ਰਹਮ ਗਿਆਨ ਦੀ ਬਖਸ਼ਿਸ਼ ਪ੍ਰਾਪਤ ਹੁੰਦੀ ਹੈ। ਕੇਵਲ ਐਸੇ ਮਹਾਂਪੁਰਖ ਜੋ ਆਪ ਸਤਿ ਪਾਰਬ੍ਰਹਮ ਪਰਮੇਸ਼ਰ ਵਿਚ ਅਭੇਦ ਹੋ ਜਾਂਦੇ ਹਨ ਉਨ੍ਹਾਂ ਨੂੰ ਹੀ ਦਰਗਾਹੀ ਹੁਕਮ ਅਨੁਸਾਰ ਸੰਗਤ ਵਿਚ ਪੂਰਨ ਸਤਿ ਵਰਤਾਉਣ ਦਾ ਹੁਕਮ ਪ੍ਰਾਪਤ ਹੁੰਦਾ ਹੈ। ਕੇਵਲ ਐਸੀ ਪੂਰਨ ਅਵਸਥਾ ਨੂੰ ਅਤੇ ਪਰਮ ਪਦਵੀ ਨੂੰ ਪ੍ਰਾਪਤ ਹੋਏ ਪੂਰਨ ਬ੍ਰਹਮ ਗਿਆਨੀ ਅਤੇ ਪੂਰਨ ਸੰਤ ਮਹਾਪੁਰਖਾਂ ਨੂੰ ਹੀ ਦਰਗਾਹੀ ਹੁਕਮ ਅਨੁਸਾਰ ਸਤਿਨਾਮ, ਸਤਿਨਾਮ ਸਿਮਰਨ, ਸਤਿਨਾਮ ਦੀ ਕਮਾਈ ਅਤੇ ਪੂਰਨ ਬੰਦਗੀ ਦੇ ਗੁਰਪ੍ਰਸਾਦਿ ਨੂੰ ਵਰਤਾਉਣ ਦੀ ਮਹਾ ਪਰਉਪਕਾਰੀ ਸੇਵਾ ਦੀ ਬਖਸ਼ਿਸ਼ ਪ੍ਰਾਪਤ ਹੁੰਦੀ ਹੈ। ਜਦ ਮਨੁੱਖ ਦੀ ਬੰਦਗੀ ਦਰਗਾਹ ਵਿਚ ਪਰਵਾਨ ਹੁੰਦੀ ਹੈ ਤਾਂ ਪੂਰਨ ਬ੍ਰਹਮ ਗਿਆਨ ਦਾ ਸੋਮਾ ਮਨੁੱਖ ਦੀ ਸੂਖਸ਼ਮ ਦੇਹੀ ਵਿਚ ਸਥਿਤ ਸਤਿ ਸਰੋਵਰਾਂ ਵਿਚੋਂ ਹੀ ਫੁੱਟਦਾ ਹੈ। ਇਸ ਲਈ ਇਸ ਪਰਮ ਸਤਿ ਤੱਤ ਨੂੰ ਜਾਣਨਾ, ਸਮਝਣਾ ਅਤੇ ਮੰਨਣਾ ਬੇਅੰਤ ਲਾਜ਼ਮੀ ਹੈ ਕਿ ਕੇਵਲ ਐਸੇ ਮਹਾਂਪੁਰਖ ਜੋ ਕਿ ਸਤਿ ਵਿਚ ਸਮਾਂ ਕੇ ਸਤਿ ਰੂਪ ਹੋ ਜਾਂਦੇ ਹਨ ਉਹ ਹੀ ਦਰਗਾਹੀ ਹੁਕਮ ਅਨੁਸਾਰ ਗੁਰ ਪ੍ਰਸਾਦਿ ਵਰਤਾਉਣ ਦੇ ਅਧਿਕਾਰੀ ਹੁੰਦੇ ਹਨ।
“ਸਤਿ” ਦੀ ਬੇਅੰਤ ਅਤੇ ਪਰਮ ਸ਼ਕਤੀਸ਼ਾਲੀ ਮਹਿਮਾ ਨੂੰ ਜਿਸ ਮਨੁੱਖ ਨੇ ਸਮਝ ਲਿਆ ਮਾਨੋ ਉਸ ਨੂੰ ਸਤਿਗੁਰੂ ਦੀ ਮਹਿਮਾ ਸਮਝ ਆ ਜਾਂਦੀ ਹੈ। “ਸਤਿ” ਤੱਤ ਹੀ ਗੁਰੂ ਤੱਤ ਹੈ। “ਸਤਿ” ਤੱਤ ਹੀ ਪਰਮ “ਤੱਤ” ਹੈ। “ਸਤਿ” ਤੱਤ ਹੀ ਪਾਰਬ੍ਰਹਮ ਪਰਮੇਸ਼ਰ ਦਾ ਨਿਰਗੁਣ “ਤੱਤ” ਹੈ ਜੋ ਕਿ ਹਰ ਇਕ ਮਨੁੱਖ ਵਿਚ ਸਥਿਤ ਹੈ। ਕੇਵਲ “ਸਤਿ” ਪਰਮ ਤੱਤ ਦੀ ਹੋਂਦ ਹੀ ਮਨੁੱਖਾ ਦੇਹੀ ਵਿਚ ਕਾਇਮ ਜੀਵਨ ਸ਼ਕਤੀ ਹੈ। ਸਤਿ “ਤੱਤ ਹੀ ਜੋਤ” ਹੈ ਜਿਸ ਕਾਰਨ ਮਨੁੱਖਾ ਦੇਹੀ ਵਿਚ ਜੀਵਨ ਵਾਪਰਦਾ ਹੈ। ਇਹ “ਸਤਿ ਪਰਮ ਤੱਤ” ਹੀ ਗੁਰੂ ਤੱਤ ਹੈ। ਜੋ ਮਨੁੱਖ ਗੁਰਪ੍ਰਸਾਦਿ ਨਾਲ ਪੂਰਨ ਬੰਦਗੀ ਨਾਲ ਨਿਵਾਜੇ ਜਾਂਦੇ ਹਨ ਕੇਵਲ ਉਨ੍ਹਾਂ ਨੂੰ ਹੀ ਇਸ ਪੂਰਨ ਸਤਿ ਦਾ ਪੂਰਨ ਬ੍ਰਹਮ ਗਿਆਨ ਪ੍ਰਾਪਤ ਹੁੰਦਾ ਹੈ। ਐਸੀਆਂ ਮਹਾਨ ਹਸਤੀਆਂ ਜੋ ਬੰਦਗੀ ਪੂਰਨ ਕਰਕੇ ਸਤਿ ਵਿਚ ਸਮਾਂ ਜਾਂਦੀਆਂ ਹਨ ਕੇਵਲ ਉਨ੍ਹਾਂ ਰੂਹਾਂ ਨੂੰ ਇਸ ਪਰਮ ਤੱਤ “ਸਤਿ” ਦਾ ਪੂਰਨ ਬ੍ਰਹਮ ਗਿਆਨ ਪ੍ਰਾਪਤ ਹੁੰਦਾ ਹੈ। ਐਸੀਆਂ ਮਹਾਨ ਹਸਤੀਆਂ ਨੂੰ ਗੁਰਬਾਣੀ ਵਿਚ ਸਤਿਗੁਰੂ, ਸੰਤ, ਸਾਧ, ਬ੍ਰਹਮ ਗਿਆਨੀ, ਖਾਲਸਾ, ਜਨ, ਗੁਰਮੁਖ ਅਤੇ ਭਗਤ ਕਹਿ ਕੇ ਉਸਦੀ ਮਹਿਮਾ ਪ੍ਰਗਟ ਕੀਤੀ ਗਈ ਹੈ। ਐਸੀਆਂ ਮਹਾਨ ਰੂਹਾਂ ਜਿਨ੍ਹਾਂ ਨੇ ਪੂਰਨ ਬੰਦਗੀ ਦੀ ਕਮਾਈ ਕਰਕੇ ਦਰਗਾਹ ਵਿਚ ਮਾਨ ਪ੍ਰਾਪਤ ਕੀਤਾ ਹੈ, ਸਾਰੀ ਗੁਰਬਾਣੀ ਕੇਵਲ ਉਨ੍ਹਾਂ ਦੀ ਮਹਿਮਾ ਹੈ। ਐਸੀਆਂ ਪਰਮ ਸ਼ਕਤੀਸ਼ਾਲੀ ਰੂਹਾਂ ਜੋ ਅਕਾਲ ਪੁਰਖ ਵਿਚ ਅਭੇਦ ਹੋ ਜਾਂਦੀਆਂ ਹਨ ਉਹ ਰੂਹਾਂ ਅਕਾਲ ਪੁਰਖ ਦੀ ਸਭ ਤੋਂ ਉੱਤਮ ਅਤੇ ਉੱਚੀ ਮਹਿਮਾ ਬਣ ਕੇ ਧਰਤੀ ਉੱਪਰ ਪ੍ਰਗਟ ਹੁੰਦੀਆਂ ਹਨ।
ਐਸੀਆਂ ਪਰਮ ਸ਼ਕਤੀਸ਼ਾਲੀ ਰੂਹਾਂ ਦੇ ਸਾਰੇ ਬੱਜਰ ਕਪਾਟ ਖੁੱਲ੍ਹ ਜਾਂਦੇ ਹਨ ਅਤੇ ਸੂਖਸ਼ਮ ਦੇਹੀ ਵਿਚ ਸਥਿਤ ੭ ਸਤਿ ਸਰੋਵਰ ਪ੍ਰਕਾਸ਼ਮਾਨ ਹੋ ਜਾਂਦੇ ਹਨ। ਰੋਮ-ਰੋਮ ਵਿਚ “ਸਤਿ” ਨਾਮ ਪ੍ਰਕਾਸ਼ਮਾਨ ਹੋ ਜਾਂਦਾ ਹੈ। ਜਿਨ੍ਹਾਂ ਦਾ ਰੋਮ-ਰੋਮ ਸਤਿਨਾਮ ਸਿਮਰਨ ਵਿਚ ਚਲਾ ਜਾਂਦਾ ਹੈ। ਐਸੇ ਮਹਾਪੁਰਖਾਂ ਦੇ ਦਸਮ ਦੁਆਰ ਖੁੱਲ੍ਹ ਜਾਣ ਨਾਲ ਉਨ੍ਹਾਂ ਨੂੰ ਅਨਹਦ ਸ਼ਬਦ ਦੀ ਪ੍ਰਾਪਤੀ ਹੋ ਜਾਂਦੀ ਹੈ। ਅਨਹਦ ਸ਼ਬਦ ਜੋ ਕਿ ਮਨੁੱਖ ਦੇ ਦਸਮ ਦੁਆਰ ਵਿਚ ਪ੍ਰਗਟ ਹੁੰਦਾ ਹੈ। ਅਨਹਦ ਨਾਦ ਕਦੇ ਨਾ ਬੰਦ ਹੋਣ ਵਾਲਾ ਅਖੰਡ ਕੀਰਤਨ ਹੈ ਜੋ ਮਨੁੱਖ ਦੇ ਦਸਮ ਦੁਆਰ ਵਿਚ ਨਿਰੰਤਰ ਗੂੰਜਦਾ ਹੈ। ਅਨਹਦ ਸ਼ਬਦ ਮਨੁੱਖ ਦੇ ਦਸਮ ਦੁਆਰ ਵਿਚ ਪ੍ਰਗਟ ਉਹ ਇਲਾਹੀ ਦਰਗਾਹੀ ਸੰਗੀਤ ਹੈ ਜਿਸਦਾ ਕੋਈ ਹੱਦ ਬੰਨਾ ਨਹੀਂ ਹੈ ਅਤੇ ਉਹ ਸਦਾ-ਸਦਾ ਲਈ ਦਸਮ ਦੁਆਰ ਵਿਚ ਸੁਣਨਾ ਸ਼ੁਰੂ ਹੋ ਜਾਂਦਾ ਹੈ।
ਅਨਹਦ ਸਬਦੁ ਦਸਮ ਦੁਆਰਿ ਵਜਿਓ ਤਹ ਅੰਮ੍ਰਿਤ ਨਾਮੁ ਚੁਆਇਆ ਥਾ ॥੨॥
(ਪੰਨਾ ੧੦੦੨)
ਨਉ ਦਰਵਾਜੇ ਦਸਵੈ ਮੁਕਤਾ ਅਨਹਦ ਸਬਦੁ ਵਜਾਵਣਿਆ ॥੩॥
(ਪੰਨਾ ੧੧੦)
ਅਨਹਦ ਸ਼ਬਦ ਜੋ ਕਿ ਦਸਮ ਦੁਆਰ ਦੇ ਖੁੱਲ੍ਹਣ ਤੇ ਦਸਮ ਦੁਆਰ ਵਿਚ ਹੀ ਪ੍ਰਗਟ ਹੁੰਦਾ ਹੈ ਅਤੇ ਸੁਣਦਾ ਹੈ ਉਹ ਸਰਵ-ਉੱਤਮ ਅੰਮ੍ਰਿਤ ਹੁੰਦਾ ਹੈ। (ਦਾਸ ਦਾ ਇਹ ਜਾਤੀ ਅਨੁਭਵ ਹੈ ਕਿ ਦਸਮ ਦੁਆਰ ਦੇ ਖੁੱਲ੍ਹਣ ਤੇ ਇਹ ਇਲਾਹੀ ਸੰਗੀਤ ਦਸਮ ਦੁਆਰ ਵਿਚ ਪ੍ਰਗਟ ਹੋਇਆ ਅਤੇ ਫਿਰ ਕੁਝ ਸਮੇਂ ਤੋਂ ਉਪਰੰਤ ਇਸੇ ਸੰਗੀਤ ਵਿਚੋਂ ਸਤਿਨਾਮ ਸ਼ਬਦ ਪ੍ਰਗਟ ਹੋਇਆ, ਜਦ ਤੋਂ ਇਹ ਅਨਹਦ ਸ਼ਬਦ ਦਾਸ ਦੇ ਦਸਮ ਦੁਆਰ ਵਿਚ ਪ੍ਰਗਟ ਹੋਇਆ ਹੈ ਅੱਜ ਫਰਵਰੀ ੧੧, ੨੦੧੪ ਨੂੰ ੧੩ ਸਾਲ ਤੋਂ ਉੱਪਰ ਸਮਾਂ ਹੋ ਗਿਆ ਹੈ, ਇਹ ਨਿਰੰਤਰ ਵੱਜ ਰਿਹਾ ਹੈ, ਕਦੇ ਬੰਦ ਨਹੀਂ ਹੋਇਆ। ਜਦ ਦਾਸ ਇਸ ਇਲਾਹੀ ਸੰਗੀਤ ਉੱਪਰ ਧਿਆਨ ਲਗਾਉਂਦਾ ਹੈ ਤਾਂ ਇਸ ਇਲਾਹੀ ਸੰਗੀਤ ਦੀ ਗੂੰਜ ਬਹੁਤ ਉੱਚੇ ਸਵਰਾਂ ਤੇ ਚਲੀ ਜਾਂਦੀ ਹੈ। ਧਿਆਨ ਦੀ ਇਸ ਅਵਸਥਾ ਵਿਚ ਬੇਅੰਤ ਸ਼ਾਂਤੀ ਅਤੇ ਬੇਅੰਤ ਆਨੰਦ ਦਾ ਅਨੁਭਵ ਹੁੰਦਾ ਹੈ। ਜਦ ਬੇਅੰਤ ਸ਼ਾਂਤੀ ਦਾ ਅਨੁਭਵ ਹੁੰਦਾ ਹੈ ਤਾਂ ਫਿਰ ਦਾਸ ਸੁੰਨ ਦੀ ਅਵਸਥਾ ਵਿਚ ਚਲਾ ਜਾਂਦਾ ਹੈ। ਇਸ ਅਵਸਥਾ ਵਿਚ ਜਿਸਨੂੰ ਗੁਰਬਾਣੀ ਵਿਚ ਸੁੰਨ ਸਮਾਧੀ ਕਿਹਾ ਗਿਆ ਹੈ ਕੋਈ ਫੁਰਨਾ ਨਹੀਂ ਰਹਿੰਦਾ ਅਤੇ ਨਾ ਹੀ ਸਮੇਂ ਦਾ ਕੋਈ ਪਤਾ ਰਹਿ ਜਾਂਦਾ ਹੈ। ਇਸੇ ਅਵਸਥਾ ਨੂੰ ਸਤਿਗੁਰ ਸਾਹਿਬਾਨ ਨੇ ਇਨ੍ਹਾਂ ਪਰਮ ਸ਼ਕਤੀਸ਼ਾਲੀ ਸ਼ਬਦਾਂ ਵਿਚ ਪ੍ਰਗਟ ਕੀਤਾ ਹੈ।) ਦਸਮ ਦੁਆਰ ਖੁੱਲ੍ਹਣ ਦੇ ਨਾਲ ਹੀ ਹਿਰਦੇ ਵਿਚ ਪਰਮ ਜੋਤ ਪ੍ਰਗਟ ਹੋ ਜਾਂਦੀ ਹੈ। ਪ੍ਰਕਾਸ਼ ਹੀ ਪ੍ਰਕਾਸ਼ ਹੋ ਜਾਂਦਾ ਹੈ। ਸਾਰੀ ਦੇਹੀ ਪ੍ਰਕਾਸ਼ਮਾਨ ਹੋ ਜਾਂਦੀ ਹੈ। ਸਾਰੀ ਦੇਹੀ ਵਿਚੋਂ ਪ੍ਰਕਾਸ਼ ਫੁੱਟਣਾ ਸ਼ੁਰੂ ਹੋ ਜਾਂਦਾ ਹੈ। ਨੇਤਰਾਂ ਵਿਚ ਬੇਅੰਤ ਪ੍ਰਕਾਸ਼ ਦਿਸਣ ਲਗ ਪੈਂਦਾ ਹੈ। (ਦਾਸ ਦਾ ਇਹ ਜਾਤੀ ਅਨੁਭਵ ਹੈ ਕਿ ਦਸਮ ਦੁਆਰ ਖੁੱਲ੍ਹਣ ਦੇ ਸਮੇਂ ਬੇਅੰਤ ਪ੍ਰਕਾਸ਼ ਦੇ ਦਰਸ਼ਨ ਹੋਏ ਅਤੇ ਉਸ ਸਮੇਂ ਤੋਂ ਦਾਸ ਦੇ ਨੇਤਰਾਂ ਵਿਚ ਨਿਰੰਤਰ ਪ੍ਰਕਾਸ਼ ਦਿਸਣਾ ਸ਼ੁਰੂ ਹੋ ਗਿਆ। ਸਾਰੀ ਦੇਹੀ ਵਿਚੋਂ ਪ੍ਰਕਾਸ਼ ਦਿਸਣਾ ਸ਼ੁਰੂ ਹੋ ਗਿਆ। ਰੋਮ-ਰੋਮ ਵਿਚੋਂ ਸਤਿਨਾਮ ਦੀ ਧੜਕਣ ਸੁਣਨਾ ਸ਼ੁਰੂ ਹੋ ਗਈ ਅਤੇ ਨਿਰੰਤਰ ਸੁਣ ਰਹੀ ਹੈ। ਜਿਉਂ-ਜਿਉਂ ਸਮਾਂ ਬੀਤ ਰਿਹਾ ਹੈ ਅਨਹਦ ਸ਼ਬਦ ਦਾ ਸੰਗੀਤ ਹੋਰ ਡੂੰਘਾ ਹੋਈ ਜਾ ਰਿਹਾ ਹੈ, ਪ੍ਰਕਾਸ਼ ਵੱਧਦਾ ਜਾ ਰਿਹਾ ਹੈ, ਰੋਮ-ਰੋਮ ਵਿਚ ਸਤਿਨਾਮ ਦੀ ਧੜਕਣ ਵੱਧਦੀ ਜਾ ਰਹੀ ਹੈ। ਜਦ ਦਾਸ ਕਿਤੇ ਬਾਹਰ ਖੜ੍ਹਾ ਕੁਦਰਤ ਉੱਪਰ ਧਿਆਨ ਟਿਕਾਉਂਦਾ ਹੈ ਤਾਂ ਸਾਰਾ ਕੁਝ ਪ੍ਰਕਾਸ਼ ਵਿਚ ਅਲੋਪ ਹੋ ਜਾਂਦਾ ਹੈ। ਕੇਵਲ ਪ੍ਰਕਾਸ਼ ਹੀ ਪ੍ਰਕਾਸ਼ ਰਹਿ ਜਾਂਦਾ ਹੈ।) ਅਨਹਦ ਸ਼ਬਦ ਦੀ ਮਹਿਮਾ ਬੇਅੰਤ ਹੈ ਅਤੇ ਇਸ ਪਰਮ ਸ਼ਕਤੀਸ਼ਾਲੀ ਮਹਿਮਾ ਦਾ ਵਰਨਨ ਕਰਨਾ ਅਸੰਭਵ ਹੈ। ਭਾਵ ਇਹ ਇਲਾਹੀ ਸੰਗੀਤ ਵਿਚ ਕਿਸ ਤਰ੍ਹਾਂ ਦੇ ਸਾਜਾਂ ਦੀਆਂ ਧੁਨਾਂ ਸੁਣਦੀਆਂ ਹਨ ਇਹ ਵਰਨਨ ਕਰਨਾ ਅਸੰਭਵ ਹੈ। ਇਸ ਇਲਾਹੀ ਸੰਗੀਤ ਵਿਚ ਇਕ ਬਹੁਤ ਅਸ਼ਚਰਜ ਜਨਕ ਸ਼ਾਂਤੀ ਹੁੰਦੀ ਹੈ। ਇਸ ਇਲਾਹੀ ਸੰਗੀਤ ਨੂੰ ਜੋ ਮਨੁੱਖ ਸੁਣਦਾ ਹੈ ਕੇਵਲ ਉਹ ਹੀ ਜਾਣਦਾ ਹੈ ਸਤਿਗੁਰੂ ਸਾਹਿਬਾਨ ਨੇ ਅਨਹਦ ਸ਼ਬਦ ਦੇ ਇਸ ਇਲਾਹੀ ਸੰਗੀਤ ਨੂੰ ਆਪਣੇ ਅਨੁਭਵਾਂ ਦੇ ਅਨੁਸਾਰ ਗੁਰਬਾਣੀ ਵਿਚ ਬਹੁਤ ਸਾਰੇ ਸ਼ਲੋਕਾਂ ਵਿਚ ਪ੍ਰਗਟ ਕੀਤਾ ਹੈ:
ਅਨਹਦ ਸਬਦ ਅਚਰਜ ਬਿਸਮਾਦ ॥
(ਪੰਨਾ ੧੧੪੩)
ਆਨੰਦ ਅਨਹਦ ਵਜਹਿ ਵਾਜੇ ਹਰਿ ਆਪਿ ਗਲਿ ਮੇਲਾਵਏ ॥
(ਪੰਨਾ ੯੨੩)
ਨਾਨਕ ਅਨਹਦ ਧੁਨੀ ਦਰਿ ਵਜਦੇ ਮਿਲਿਆ ਹਰਿ ਸੋਈ ॥੨੮॥
(ਪੰਨਾ ੧੨੪੮)
ਤਹ ਅਨਹਦ ਸਬਦ ਵਜਹਿ ਧੁਨਿ ਬਾਣੀ ਸਹਜੇ ਸਹਜਿ ਸਮਾਈ ਹੇ ॥੬॥
(ਪੰਨਾ ੧੦੬੯)
ਅਨਹਦ ਸ਼ਬਦ ਦਾ ਦਸਮ ਦੁਆਰ ਵਿਚ ਨਿਰੰਤਰ ਵਜੀ ਜਾਣਾ ਬੇਅੰਤ ਅਸ਼ਚਰਜਮਈ ਅਤੇ ਬਿਸਮਾਦਜਨਕ ਅਵਸਥਾ ਹੈ। ਇਹ ਇਲਾਹੀ ਸੰਗੀਤ ਨੂੰ ਕੌਣ ਵਜਾ ਰਿਹਾ ਹੈ ਅਤੇ ਕਿਵੇਂ ਵੱਜ ਰਿਹਾ ਹੈ। ਇਸ ਇਲਾਹੀ ਸੰਗੀਤ ਦਾ ਸ੍ਰੋਤ ਕੀ ਹੈ। ਇਹ ਇਲਾਹੀ ਸੰਗੀਤ ਵਿਚ ਕਿਹੜੀ ਪਰਮ ਸ਼ਕਤੀ ਵਰਤ ਰਹੀ ਹੈ ਜੋ ਮਨੁੱਖ ਨੂੰ ਸੁੰਨ ਵਿਚ ਲੈ ਜਾਂਦੀ ਹੈ। ਇਹ ਸਾਰੇ ਪ੍ਰਸ਼ਨ ਜਦ ਮਨੁੱਖ ਦੇ ਅੰਦਰ ਪੈਦਾ ਹੁੰਦੇ ਹਨ ਤਾਂ ਮਨੁੱਖ ਹੈਰਾਨ ਹੋ ਜਾਂਦਾ ਹੈ। ਜਿਸ ਮਨੁੱਖ ਨੂੰ ਅਨਹਦ ਸ਼ਬਦ ਦੀ ਪ੍ਰਾਪਤੀ ਹੋ ਜਾਂਦੀ ਹੈ ਉਸਨੂੰ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਦਰਸ਼ਨ ਹੋ ਜਾਂਦੇ ਹਨ। ਉਹ ਮਨੁੱਖ ਸਤਿ ਪਾਰਬ੍ਰਹਮ ਪਰਮੇਸ਼ਰ ਵਿਚ ਅਭੇਦ ਹੋ ਜਾਂਦਾ ਹੈ। ਜੋ ਆਨੰਦ ਇਸ ਅਵਸਥਾ ਵਿਚ ਪਹੁੰਚ ਕੇ ਪ੍ਰਾਪਤ ਹੁੰਦਾ ਹੈ ਉਹ ਆਨੰਦ ਹੀ ਸਤਿ ਚਿਤ ਆਨੰਦ ਹੁੰਦਾ ਹੈ। ਇਹ ਆਨੰਦ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ ਹੈ। ਸਾਰੀ ਕੁਦਰਤ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਮਹਿਮਾ ਦਾ ਗਾਇਨ ਨਿਰੰਤਰ ਕਰ ਰਹੀ ਹੈ। ਸਾਰੀ ਕੁਦਰਤ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਨਾਮ ਦਾ ਸਿਮਰਨ ਨਿਰੰਤਰ ਕਰ ਰਹੀ ਹੈ। ਸਾਰੇ ਬ੍ਰਹਿਮੰਡ ਵਿਚ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਇਸ ਪਰਮ ਸ਼ਕਤੀਸ਼ਾਲੀ ਮਹਿਮਾ ਦੇ ਗਾਇਨ ਅਤੇ ਉਸਦੇ ਨਾਮ ਦੇ ਸਿਮਰਨ ਦੀਆਂ ਇਹ ਪਵਿੱਤਰ ਧੁਨਾਂ ਗੂੰਜ ਰਹਿਆਂ ਹਨ। ਇਸ ਤੋਂ ਇਲਾਵਾ ਜੋ ਮਨੁੱਖ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਬੰਦਗੀ ਵਿਚ ਲੀਨ ਉਸਦੀ ਮਹਿਮਾ ਦਾ ਗਾਇਨ ਕਰ ਰਹੇ ਹਨ ਅਤੇ ਉਸਦਾ ਨਾਮ ਸਿਮਰਨ ਕਰ ਰਹੇ ਹਨ ਉਨ੍ਹਾਂ ਦੇ ਇਲਾਹੀ ਸ਼ਬਦਾਂ ਦੀ ਗੂੰਜ ਸਾਰੇ ਬ੍ਰਹਿਮੰਡ ਵਿਚ ਸੁਣ ਰਹੀ ਹੈ। ਇਸ ਤੋਂ ਇਲਾਵਾ ਦਰਗਾਹ ਵਿਚ ਬੈਠੇ ਸਾਰੇ ਸੰਤ, ਭਗਤ, ਬ੍ਰਹਮ ਗਿਆਨੀ, ਸਤਿਗੁਰੂ, ਅਵਤਾਰ, ਗੁਰਮੁਖ, ਖਾਲਸੇ, ਪੀਰ ਅਤੇ ਪੈਗੰਬਰ ਜੋ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਮਹਿਮਾ ਅਤੇ ਨਾਮ ਸਿਮਰਨ ਵਿਚ ਲੀਨ ਹਨ ਉਨ੍ਹਾਂ ਦੇ ਪਾਵਨ ਸ਼ਬਦਾਂ ਦੀਆਂ ਧੁਨਾਂ ਸਾਰੇ ਬ੍ਰਹਿਮੰਡ ਵਿਚ ਨਿਰੰਤਰ ਗੂੰਜ ਰਹੀਆਂ ਹਨ। ਇਹ ਸਾਰੀਆਂ ਇਲਾਹੀ ਮਹਿਮਾ ਅਤੇ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਨਾਮ ਸਿਮਰਨ ਦੀਆਂ ਧੁਨਾਂ ਸਾਰੇ ਬ੍ਰਹਿਮੰਡ ਵਿਚ ਨਿਰੰਤਰ ਗੂੰਜ ਰਹੀਆਂ ਹਨ। ਅਨਹਦ ਸ਼ਬਦ ਦਾ ਇਹ ਇਲਾਹੀ ਸੰਗੀਤ ਅਕਾਲ ਪੁਰਖ ਦੇ ਨਿਰਗੁਣ ਸਰੂਪ ਵਿਚ ਲੀਨ ਹੁੰਦਾ ਹੈ ਅਤੇ ਨਿਰਗੁਣ ਸਰੂਪ ਵਿਚੋਂ ਹੀ ਪ੍ਰਗਟ ਹੁੰਦਾ ਹੈ। ਇਸੇ ਲਈ ਇਹ ਇਲਾਹੀ ਸੰਗੀਤ ਅਨਹਦ ਸ਼ਬਦ ਸਰਵ-ਉੱਤਮ ਅੰਮ੍ਰਿਤ ਹੈ ਅਤੇ ਇਹ ਹੀ ਕਾਰਨ ਹੈ ਕਿ ਇਸ ਇਲਾਹੀ ਸੰਗੀਤ ਵਿਚ ਪਰਮ ਸ਼ਾਂਤੀ ਦਾ ਅਨੁਭਵ ਹੁੰਦਾ ਹੈ। ਇਹ ਇਲਾਹੀ ਸੰਗੀਤ ਹੀ ਅਨਹਦ ਨਾਦ ਦਾ ਪਰਮ ਸ਼ਕਤੀਸ਼ਾਲੀ ਖਜ਼ਾਨਾ ਹੈ। ਜਿਸ ਮਨੁੱਖ ਦਾ ਦਸਮ ਦੁਆਰ ਖੁੱਲ੍ਹ ਜਾਂਦਾ ਹੈ ਉਸਦਾ ਸਿੱਧਾ ਸੰਪਰਕ ਸਾਰੀ ਕੁਦਰਤ ਨਾਲ, ਦਰਗਾਹ ਨਾਲ, ਅਤੇ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਨਿਰਗੁਣ ਸਰੂਪ ਨਾਲ ਹੋ ਜਾਂਦਾ ਹੈ। ਇਸ ਲਈ ਐਸੇ ਮਹਾਂਪੁਰਖ ਜਿਨ੍ਹਾਂ ਦਾ ਦਸਮ ਦੁਆਰ ਖੁੱਲ੍ਹ ਜਾਂਦਾ ਹੈ ਉਨ੍ਹਾਂ ਨੂੰ ਅਨਹਦ ਸ਼ਬਦ ਦੇ ਗੁਰ ਪ੍ਰਸਾਦਿ ਦੀ ਪ੍ਰਾਪਤੀ ਹੋ ਜਾਂਦੀ ਹੈ। ਐਸੇ ਪਰਮ ਸ਼ਕਤੀਸ਼ਾਲੀ ਇਲਾਹੀ ਆਨੰਦ ਦੀ ਪ੍ਰਾਪਤੀ “ਸਤਿ” ਗੁਰੂ ਦੀ ਪ੍ਰਾਪਤੀ ਨਾਲ ਹੁੰਦੀ ਹੈ। ਇਸੇ ਪਰਮ ਸ਼ਕਤੀਸ਼ਾਲੀ ਇਲਾਹੀ ਸਤਿ ਚਿਤ ਆਨੰਦ ਦੀ ਕਥਾ ਸਤਿਗੁਰੂ ਸਾਹਿਬ ਜੀ ਨੇ ਇਸ ਪਉੜੀ ਵਿਚ ਪ੍ਰਗਟ ਕੀਤੀ ਹੈ।
“ਸਤਿ” ਗੁਰੂ ਦੀ ਪ੍ਰਾਪਤੀ ਤੋਂ ਭਾਵ ਹੈ ਜਦ ਮਨੁੱਖ ਆਪਣੇ ਪੂਰਨ ਭਾਗਾਂ ਦਾ ਸਦਕਾ ਕਿਸੇ ਪੂਰਨ ਸੰਤ ਸਤਿਗੁਰੂ ਦੇ ਦਰਸ਼ਨ ਪ੍ਰਾਪਤ ਕਰਦਾ ਹੈ ਅਤੇ ਪੂਰਨ ਸ਼ਰਧਾ, ਪ੍ਰੀਤ ਅਤੇ ਭਰੋਸੇ ਨਾਲ ਉਸਦੇ ਸਤਿ ਚਰਨਾਂ ਉੱਪਰ ਆਪਣਾ ਤਨ ਮਨ ਧਨ ਅਰਪਣ ਕਰਦਾ ਹੈ ਤਾਂ ਐਸੇ ਮਨੁੱਖ ਦਾ “ਸਤਿ” ਤੱਤ ਅਤੇ ਸਤਿਗੁਰੂ ਦੇ “ਸਤਿ” ਤੱਤ ਦਾ ਸੁਮੇਲ ਹੋ ਜਾਂਦਾ ਹੈ ਅਤੇ ਇਸ ਇਲਾਹੀ ਸੁਮੇਲ ਹੋਣ ਨਾਲ ਮਨੁੱਖ ਨੂੰ ਗੁਰ ਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ। ਦੋਨਾਂ ਦੇ “ਸਤਿ” ਤੱਤ ਦੇ ਸੁਮੇਲ ਨਾਲ ਸਤਿਗੁਰੂ ਅਤੇ ਚੇਲੇ (ਸੁਹਾਗਣ) ਦਾ ਸੰਬੰਧ ਸਥਾਪਿਤ ਹੁੰਦਾ ਹੈ। ਭਾਵ ਦੋਨਾਂ ਦੇ ਸਤਿ ਤੱਤ ਦੇ ਸੁਮੇਲ ਨਾਲ ਚੇਲੇ (ਸੁਹਾਗਣ) ਦਾ ਜਨਮ ਹੁੰਦਾ ਹੈ। ਭਾਵ ਦੋਨਾਂ ਦੇ ਸਤਿ ਤੱਤ ਦੇ ਸੁਮੇਲ ਨਾਲ ਹੀ ਗੁਰ ਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ। ਭਾਵ ਦੋਨਾਂ ਦੇ ਸਤਿ ਤੱਤ ਦੇ ਸੁਮੇਲ ਨਾਲ ਹੀ ਮਨੁੱਖ ਨੂੰ ਸੁਹਾਗ ਦੀ ਪ੍ਰਾਪਤੀ ਹੁੰਦੀ ਹੈ। ਭਾਵ ਦੋਨਾਂ ਦੇ ਸਤਿ ਤੱਤ ਦੇ ਸੁਮੇਲ ਨਾਲ ਹੀ ਪੂਰਨ ਬੰਦਗੀ ਦੇ ਗੁਰ ਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ। ਗੁਰ ਪ੍ਰਸਾਦਿ ਦੀ ਪ੍ਰਾਪਤੀ ਨਾਲ ਮਨੁੱਖ ਸਿਮਰਨ ਸਮਾਧੀ ਅਤੇ ਸੁੰਨ ਸਮਾਧੀ ਵਿਚ ਚਲਾ ਜਾਂਦਾ ਹੈ ਅਤੇ ਮਾਇਆ ਨੂੰ ਜਿੱਤ ਕੇ ਹਿਰਦੇ ਦੀ ਪੂਰਨ ਸਚਿਆਰੀ ਰਹਿਤ ਦੀ ਪ੍ਰਾਪਤੀ ਨਾਲ ਬੰਦਗੀ ਪੂਰਨ ਕਰਕੇ ਸਤਿ ਪਾਰਬ੍ਰਹਮ ਪਰਮੇਸ਼ਰ ਵਿਚ ਸਦਾ-ਸਦਾ ਲਈ ਸਮਾਂ ਜਾਂਦਾ ਹੈ। ਸਤਿਗੁਰੂ ਅਤੇ ਚੇਲੇ ਦਾ ਇਹ ਪਰਮ ਸ਼ਕਤੀਸ਼ਾਲੀ ਇਲਾਹੀ ਸੁਮੇਲ ਹੀ “ਸਤਿ” ਗੁਰੂ ਦੀ ਪ੍ਰਾਪਤੀ ਹੈ। ਸਤਿਗੁਰੂ ਅਤੇ ਚੇਲੇ ਦੇ ਇਸ ਪਰਮ ਸ਼ਕਤੀਸ਼ਾਲੀ ਇਲਾਹੀ ਸੁਮੇਲ ਦਾ ਭਾਵ ਹੀ ਸਤਿਗੁਰੂ ਦੇ “ਦਰਸ਼ਨ ਪਰਸਨ” ਦੀ ਪ੍ਰਾਪਤੀ ਹੈ; ਜਿਸ ਮਿਲਾਪ ਨਾਲ ਚੇਲਾ ਸੁਹਾਗਣ ਬਣ ਜਾਂਦਾ ਹੈ ਅਤੇ ਉਸਨੂੰ ਸਤਿਨਾਮ, ਸਤਿਨਾਮ ਸਿਮਰਨ, ਸਤਿਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਮਹਾ ਪਰਉਪਕਾਰ ਦੀ ਸੇਵਾ ਦੀ ਪ੍ਰਾਪਤੀ ਹੁੰਦੀ ਹੈ। ਭਾਵ ਐਸੇ ਪਰਮ ਸ਼ਕਤੀਸ਼ਾਲੀ ਸਤਿਗੁਰੂ ਦੇ “ਦਰਸ਼ਨ ਪਰਸਨ” ਦੀ ਪ੍ਰਾਪਤੀ ਜਿਸਦੇ ਨਾਲ ਜਨਮ-ਮਰਨ ਦੇ ਦੁੱਖ ਤੋਂ ਛੁਟਕਾਰਾ ਮਿਲ ਜਾਂਦਾ ਹੈ ਅਤੇ ਮਨੁੱਖ ਜੀਵਨ ਮੁਕਤ ਹੋ ਜਾਂਦਾ ਹੈ। ਧੰਨ ਧੰਨ ਸਤਿਗੁਰ ਅਵਤਾਰ ਅਮਰਦਾਸ ਜੀ ਇਸੇ ਹੀ ਪਵਿੱਤਰ ਪਾਵਨ ਪਰਮ ਸ਼ਕਤੀਸ਼ਾਲੀ ਚੇਲੇ ਅਤੇ ਸਤਿਗੁਰੂ ਦੇ ਸੁਮੇਲ ਦੀ ਕਥਾ ਇਸ ਪਉੜੀ ਵਿਚ ਪ੍ਰਗਟ ਕਰ ਰਹੇ ਹਨ।
ਜੀਵਨ ਮੁਕਤ ਮਨੁੱਖ ਸਹਿਜ ਅਵਸਥਾ ਵਿਚ ਚਲਾ ਜਾਂਦਾ ਹੈ। ਸਹਿਜ ਅਵਸਥਾ ਤੋਂ ਭਾਵ ਹੈ ਅਟੱਲ ਅਵਸਥਾ ਦੀ ਪ੍ਰਾਪਤੀ ਹੁੰਦੀ ਹੈ। ਸਹਿਜ ਸਮਾਧੀ ਨਿਰੰਤਰ ਸਮਾਧੀ ਹੈ। ਸਹਿਜ ਸਮਾਧੀ ਸਰਵਉੱਤਮ ਸਮਾਧੀ ਹੈ। ਸਹਿਜ ਸਮਾਧੀ ਵਿਚ ਮਨ ਪੂਰਨ ਅਡੋਲ ਅਵਸਥਾ ਵਿਚ ਪਹੁੰਚ ਜਾਂਦਾ ਹੈ। ਭਾਵ ਮਨ ਜੋਤ ਵਿਚ ਬਦਲ ਜਾਂਦਾ ਹੈ। ਹਿਰਦੇ ਵਿਚ ਪੂਰਨ ਜੋਤ ਪ੍ਰਕਾਸ਼ ਹੋ ਜਾਂਦਾ ਹੈ। ਮਨ ਦੀ ਪੂਰਨ ਅਡੋਲਤਾ ਤੋਂ ਭਾਵ ਹੈ ਮਨੁੱਖ ਮਨ ਨੂੰ ਜਿੱਤ ਲੈਂਦਾ ਹੈ। ਮਨੁੱਖ ਮਾਇਆ ਦੀ ਗੁਲਾਮੀ ਤੋਂ ਮੁਕਤ ਹੋ ਜਾਂਦਾ ਹੈ। ਮਨੁੱਖ ਦੀ ਤ੍ਰਿਸ਼ਨਾ ਬੁੱਝ ਜਾਂਦੀ ਹੈ ਅਤੇ ਕਾਮ ਕ੍ਰੋਧ ਲੋਭ ਮੋਹ ਅਤੇ ਅਹੰਕਾਰ ਨੂੰ ਮਨੁੱਖ ਜਿੱਤ ਲੈਂਦਾ ਹੈ। ਮਾਇਆ ਮਨੁੱਖ ਦੀ ਸੇਵਕ ਬਣ ਜਾਂਦੀ ਹੈ। ਜੀਵਨ ਮੁਕਤੀ ਮਾਇਆ ਤੋਂ ਮੁਕਤੀ ਹੈ। ਤ੍ਰਿਹ ਗੁਣ ਮਾਇਆ ਨੂੰ ਜਿੱਤ ਕੇ ਮਨੁੱਖ ਚਉਥੇ ਪਦ ਵਿਚ ਚਲਾ ਜਾਂਦਾ ਹੈ ਅਤੇ ਅਕਾਲ ਪੁਰਖ ਦੇ ਦਰਸ਼ਨ ਕਰਕੇ ਪੂਰਨ ਅਵਸਥਾ, ਪੂਰਨ ਬ੍ਰਹਮ ਗਿਆਨ, ਅਤੇ ਆਤਮ ਰਸ ਅੰਮ੍ਰਿਤ ਨਾਲ ਨਿਵਾਜਿਆ ਜਾਂਦਾ ਹੈ। ਮਨੁੱਖ ਅਕਾਲ ਪੁਰਖ ਵਿਚ ਸਦਾ-ਸਦਾ ਲਈ ਅਭੇਦ ਹੋ ਜਾਂਦਾ ਹੈ। ਸਹਿਜ ਸਮਾਧੀ ਵਿਚ ਮਨੁੱਖ ਦੇ ਸਾਰੇ ਕਰਮ ਮਨ ਦੀ ਅਧੀਨਤਾ (ਮਾਇਆ ਦੀ ਗੁਲਾਮੀ) ਤੋਂ ਮੁਕਤ ਹੋ ਜਾਂਦੇ ਹਨ ਅਤੇ ਪੂਰਨ ਦਰਗਾਹੀ ਹੁਕਮ ਵਿਚ ਚਲੇ ਜਾਂਦੇ ਹਨ। ਜੀਵਨ ਮੁਕਤ ਮਨੁੱਖ ਸਦਾ ਸੁਹਾਗਣ ਦੀ ਪਰਮ ਸ਼ਕਤੀਸ਼ਾਲੀ ਅਵਸਥਾ ਪ੍ਰਾਪਤ ਕਰ ਲੈਂਦਾ ਹੈ। ਸਹਿਜ ਸਮਾਧੀ ਦੀ ਪ੍ਰਾਪਤੀ ਕਰਨ ਵਾਲੇ ਮਹਾਂਪੁਰਖ ਹੀ ਪੂਰਨ ਸੰਤ, ਸਤਿਗੁਰੂ, ਪੂਰਨ ਬ੍ਰਹਮ ਗਿਆਨੀ, ਪੂਰਨ ਖਾਲਸਾ, ਗੁਰਮੁਖ ਆਦਿ ਦੀ ਸੰਗਿਆ ਨਾਲ ਨਿਵਾਜੇ ਜਾਂਦੇ ਹਨ। ਸਤਿਗੁਰੂ ਅਪਰਸ ਪਾਰਸ ਹੈ। ਜਿਸ ਨੂੰ ਸਤਿਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ ਉਸਨੂੰ ਸਤਿਗੁਰੂ ਆਪਣੇ ਵਰਗਾ ਬਣਾ ਲੈਂਦਾ ਹੈ।
ਐਸੀ ਪਰਮ ਸ਼ਕਤੀਸ਼ਾਲੀ ਅਵਸਥਾ ਵਿਚ ਪਹੁੰਚ ਕੇ ਮਨੁੱਖ ਦਾ ਸਾਰਾ ਸਮਾਂ ਨਿਰੰਤਰ ਸਤਿ ਪਾਰਬ੍ਰਹਮ ਦੇ ਪੂਰਨ ਹੁਕਮ ਵਿਚ ਪੂਰਨ ਸਤਿ ਵਿਚ ਰੱਤੇ ਹੋਏ ਪੂਰਨ ਪਰਮ ਸਤਿ ਚਿਤ ਆਨੰਦ ਵਿਚ ਬਤੀਤ ਹੁੰਦਾ ਹੈ। ਇਸ ਤਰ੍ਹਾਂ ਅਨੁਭਵ ਹੁੰਦਾ ਹੈ ਕਿ ਸਮੇਂ ਦੀ ਰਫ਼ਤਾਰ ਜਿਵੇਂ ਬਹੁਤ ਵੱਧ ਜਾਂਦੀ ਹੈ। ਪੂਰਨ ਪਰਮ ਆਤਮਿਕ ਆਨੰਦ ਵਿਚ ਸਮੇਂ ਦਾ ਜਾਂਦੇ ਦਾ ਪਤਾ ਨਹੀਂ ਲਗਦਾ। ਐਸੇ ਮਹਾਪੁਰਖਾਂ ਦਾ ਮਨ ਸਦਾ ਖੇੜੇ ਵਿਚ ਰਹਿੰਦਾ ਹੈ। ਐਸੇ ਮਹਾਪੁਰਖਾਂ ਦਾ ਚੇਹਰਾ ਸਦਾ ਖਿੜਾਵ ਵਿਚ ਰਹਿੰਦਾ ਹੈ। ਐਸੇ ਮਹਾਪੁਰਖਾਂ ਦਾ ਮੁਖ ਦਰਗਾਹ ਵਿਚ ਉੱਜਲ ਹੋ ਜਾਂਦਾ ਹੈ। ਐਸੇ ਮਹਾਪੁਰਖਾਂ ਦੀ ਸੰਗਤ ਵਿਚ ਬੇਅੰਤ ਕਿਰਪਾ ਵਰਤਦੀ ਹੈ ਅਤੇ ਕਈ ਜਿਗਿਆਸੂ ਜਦ ਉਨ੍ਹਾਂ ਦੇ ਸਤਿ ਚਰਨਾਂ ਉੱਪਰ ਆਪਣਾ ਤਨ ਮਨ ਧਨ ਅਰਪਣ ਕਰਕੇ ਗੁਰ ਪ੍ਰਸਾਦਿ ਦੀ ਪ੍ਰਾਪਤੀ ਕਰਦੇ ਹਨ ਤਾਂ ਉਹ ਵੀ ਖੇੜੇ ਵਿਚ ਚਲੇ ਜਾਂਦੇ ਹਨ। ਐਸੇ ਮਹਾਪੁਰਖਾਂ ਦੀ ਸੰਗਤ ਜਿਸ ਵਿਚ ਪੂਰਨ ਸਤਿ ਵਰਤਦਾ ਹੈ ਉਸ ਸੰਗਤ ਵਿਚ ਦਰਗਾਹ ਪ੍ਰਗਟ ਹੁੰਦੀ ਹੈ। ਜਿਥੇ ਸੁਹਾਗਣਾਂ ਬੈਠ ਕੇ ਸਤਿ ਪਾਰਬ੍ਰਹਮ ਪਰਮੇਸ਼ਰ ਦਾ ਸਤਿਨਾਮ ਸਿਮਰਨ ਕਰਦੀਆਂ ਹਨ ਅਤੇ ਉਸਦੀ ਮਹਿਮਾ ਦਾ ਗਾਇਨ ਕਰਦੀਆਂ ਹਨ ਤਾਂ ਉਸ ਸੰਗਤ ਵਿਚ ਬੇਅੰਤ ਖੇੜਾ ਪ੍ਰਗਟ ਹੁੰਦਾ ਹੈ। ਐਸੀ ਪਰਮ ਸ਼ਕਤੀਸ਼ਾਲੀ ਸੰਗਤ ਵਿਚ ਜਦੋਂ ਨਵੀਆਂ ਸੁਹਾਗਣਾਂ ਦਾ ਜਨਮ ਹੁੰਦਾ ਹੈ ਤਾਂ ਇਨ੍ਹਾਂ ਸੁਹਾਗਣਾਂ ਸਖੀਆਂ ਦੇ ਹਿਰਦਿਆਂ ਵਿਚ ਬੇਅੰਤ ਵਧਾਈਆਂ ਦਾ ਆਲਮ ਪ੍ਰਗਟ ਹੁੰਦਾ ਹੈ। ਐਸੀ ਪੂਰਨ ਸਤਿ ਦੀ ਸੰਗਤ ਵਿਚ ਜਦ ਸਮਾਧੀਆਂ ਵਿਚ ਬੈਠ ਕੇ ਸੁਹਾਗਣਾਂ ਸਤਿਨਾਮ ਦਾ ਸਿਮਰਨ ਕਰਦੀਆਂ ਹਨ ਤਾਂ ਸਾਰੀ ਸੰਗਤ ਵਿਚ ਬੇਅੰਤ ਆਨੰਦ ਅਤੇ ਖੇੜਾ ਪ੍ਰਤੱਖ ਪ੍ਰਗਟ ਹੁੰਦਾ ਹੈ। ਐਸੀ ਸਤਿ ਸੰਗਤ ਜਿੱਥੇ ਪੂਰਨ ਸੰਤ ਬੈਠਾ ਹੋਵੇ ਅਤੇ ਜੋ ਪੂਰਨ ਸੰਤ ਪੂਰਨ ਸਤਿ ਦੀ ਸੇਵਾ ਕਰਦਾ ਹੋਇਆ ਪੂਰਨ ਸਤਿ ਵਰਤਾਉਂਦਾ ਹੋਏ ਉਸ ਦੀ ਸੰਗਤ ਵਿਚ ਸੁਹਾਗਣਾਂ ਜਨਮ ਲੈਂਦੀਆ ਹਨ ਅਤੇ ਪ੍ਰਤੱਖ ਪ੍ਰਗਟ ਹੁੰਦੀਆਂ ਹਨ। ਭਾਵ ਐਸੀ ਪਰਮ ਸ਼ਕਤੀਸ਼ਾਲੀ ਸੰਗਤ ਜਿੱਥੇ ਪੂਰਨ ਸੰਤ ਦੀ ਹਜ਼ੂਰੀ ਵਿਚ ਪੂਰਨ ਸਤਿ ਵਰਤਦਾ ਹੋਏ ਉਸ ਸੰਗਤ ਵਿਚ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਬੇਅੰਤ ਮਹਿਮਾ ਸੁਹਾਗਣਾਂ ਦੇ ਰੂਪ ਵਿਚ ਪ੍ਰਗਟ ਹੁੰਦੀ ਹੈ। ਐਸੇ ਪੂਰਨ ਸੰਤ ਦੀ ਸਤਿ ਸੰਗਤ ਵਿਚ ਗੁਰ ਪ੍ਰਸਾਦਿ ਦਾ ਸਦਕਾ ਨਰ-ਨਾਰੀ (ਸਤਿ ਪਾਰਬ੍ਰਹਮ ਪਰਮੇਸ਼ਰ ਅਤੇ ਜੀਵ ਇਸਤਰੀ) ਦੇ “ਸਤਿ” ਤੱਤ ਦੇ ਸੁਮੇਲ ਨਾਲ ਸੁਹਾਗਣਾਂ ਸਖੀਆਂ ਦਾ ਜਨਮ ਹੁੰਦਾ ਹੈ ਅਤੇ ਸਾਰੀ ਦਰਗਾਹ ਵਿਚ ਵਧਾਈਆਂ ਦਾ ਆਲਮ ਪ੍ਰਗਟ ਹੁੰਦਾ ਹੈ। ਧਰਤੀ ਉੱਪਰ ਜਿੱਥੇ ਐਸੀ ਪੂਰਨ ਸਤਿ ਦੀ ਸੰਗਤ ਵਰਤਦੀ ਹੈ ਉਥੇ ਧਰਤੀ ਉੱਪਰ ਹੀ ਦਰਗਾਹ ਪ੍ਰਗਟ ਹੁੰਦੀ ਹੈ। ਧਰਤੀ ਉੱਪਰ ਜਿੱਥੇ ਐਸੀ ਪੂਰਨ ਸਤਿ ਦੀ ਸੰਗਤ ਵਰਤਦੀ ਹੈ ਉਥੇ ਧਰਤੀ ਉੱਪਰ ਹੀ ਮਾਨਸਰੋਵਰ ਪ੍ਰਗਟ ਹੁੰਦਾ ਹੈ। ਧਰਤੀ ਉੱਪਰ ਜਿੱਥੇ ਐਸੀ ਪੂਰਨ ਸਤਿ ਦੀ ਸੰਗਤ ਵਰਤਦੀ ਹੈ ਉਥੇ ਧਰਤੀ ਉੱਪਰ ਹੀ ਸੂਖਸ਼ਮ ਰੂਪ ਵਿਚ ਸਾਰੀ ਦਰਗਾਹ ਵਿਚ ਬੈਠੇ ਸੰਤ, ਭਗਤ, ਪੀਰ, ਪੈਗੰਬਰ, ਸਤਿਗੁਰੂ, ਅਵਤਾਰ, ਗੁਰਮੁਖ ਅਤੇ ਖਾਲਸੇ ਆ ਜਾਂਦੇ ਹਨ ਅਤੇ ਧਰਤੀ ਉੱਪਰ ਬੈਠੀਆਂ ਸੁਹਾਗਣਾਂ ਦੇ ਨਾਲ ਸਤਿਨਾਮ ਦਾ ਸਿਮਰਨ ਕਰਦੇ ਹਨ। ਕੇਵਲ ਇਤਨਾ ਹੀ ਨਹੀਂ, ਜਿੱਥੇ ਐਸੀ ਪਰਮ ਸ਼ਕਤੀਸ਼ਾਲੀ ਸੰਗਤ ਵਰਤਦੀ ਹੈ ਉਥੇ ਸਾਰੇ ਦੇਵੀ ਦੇਵਤੇ ਵੀ ਆ ਕੇ ਖੜ੍ਹ ਜਾਂਦੇ ਹਨ। (ਗੁਰ ਪ੍ਰਸਾਦਿ ਅਤੇ ਗੁਰ ਕਿਰਪਾ ਦਾ ਸਦਕਾ ਜੋ ਕੁਝ ਵੀ ਦਾਸ ਲਿਖ ਰਿਹਾ ਹੈ ਇਹ ਸਭ ਕੁਝ ਦਾਸ ਦੇ ਜਾਤੀ ਅਨੁਭਵਾਂ ਵਿਚ ਪ੍ਰਗਟ ਹੋਇਆ ਹੈ ਅਤੇ ਹੋ ਰਿਹਾ ਹੈ। ਜੋ ਕੁਝ ਗੁਰਬਾਣੀ ਵਿਚ ਸਤਿਗੁਰੂ ਸਾਹਿਬਾਨ ਨੇ ਪ੍ਰਗਟ ਕੀਤਾ ਹੈ ਉਹ ਸਭ ਕੁਝ ਪੂਰਨ ਸਤਿ ਹੈ ਅਤੇ ਦਾਸ ਦੇ ਜੀਵਨ ਵਿਚ ਪ੍ਰਗਟ ਹੋਇਆ ਹੈ ਅਤੇ ਹੋ ਰਿਹਾ ਹੈ। ਇਸ ਬੇਅੰਤ ਗੁਰ ਕਿਰਪਾ ਅਤੇ ਗੁਰ ਪ੍ਰਸਾਦਿ ਦਾ ਸਦਕਾ ਹੀ ਇਹ ਕਥਾ ਪੂਰਨ ਹੁਕਮ ਵਿਚ ਪ੍ਰਗਟ ਹੋ ਰਹੀ ਹੈ।)
ਜਦ “ਸਤਿ” ਗੁਰੂ ਦੇ ਗੁਰ ਪ੍ਰਸਾਦਿ ਦੀ ਪ੍ਰਾਪਤੀ ਹੋ ਜਾਂਦੀ ਹੈ ਤਾਂ ਸੁਹਾਗਣ ਦਾ ਜਨਮ ਹੁੰਦਾ ਹੈ। ਸੁਹਾਗਣ ਦੀ ਸੁਰਤ ਵਿਚ ਸ਼ਬਦ ਦਾ ਮੇਲ ਹੋ ਜਾਂਦਾ ਹੈ। ਸੁਹਾਗਣ ਦੀ ਸੁਰਤ ਵਿਚ ਸਤਿਨਾਮ ਦਾ ਪ੍ਰਕਾਸ਼ ਹੋ ਜਾਂਦਾ ਹੈ। ਸੁਹਾਗਣ ਅਜਪਾ ਜਾਪ ਵਿਚ ਚਲੀ ਜਾਂਦੀ ਹੈ। ਸੁਹਾਗਣ ਜਦ ਵੀ ਗੁਰਬਾਣੀ ਜਾਂ ਕੀਰਤਨ ਸੁਣਦੀ ਹੈ ਤਾਂ ਸੁਣਦੇ ਸਾਰ ਹੀ ਉਸਦੀ ਸੁਰਤ ਸ਼ਬਦ ਵਿਚ ਖਿੱਚੀ ਜਾਂਦੀ ਹੈ ਅਤੇ ਉਹ ਸਮਾਧੀ ਵਿਚ ਚਲੀ ਜਾਂਦੀ ਹੈ। ਸਮਾਧੀ ਵਿਚ ਬੈਠ ਕੇ ਜਦ ਸੁਹਾਗਣ ਸਤਿਨਾਮ ਸਿਮਰਨ ਦੇ ਲੰਬੇ ਅਭਿਆਸ ਵਿਚ ਜਾਂਦੀ ਹੈ ਤਾਂ ਉਸ ਦਾ ਮਨ ਪੂਰਨ ਤੌਰ ਤੇ ਚਿੰਦਿਆ ਜਾਂਦਾ ਹੈ। ਮਨ ਜੋਤ ਵਿਚ ਪਰਿਵਰਤਿਤ ਹੋ ਜਾਂਦਾ ਹੈ। ਸੁੰਨ ਸਮਾਧੀ ਦੀ ਪ੍ਰਾਪਤੀ ਹੋ ਜਾਂਦੀ ਹੈ। ਮਨ ਹਿਰਦਾ ਸੁੰਨ ਵਿਚ ਚਲਾ ਜਾਂਦਾ ਹੈ। ਹਿਰਦੇ ਵਿਚ ਪੂਰਨ ਜੋਤ ਦਾ ਪ੍ਰਕਾਸ਼ ਹੋ ਜਾਂਦਾ ਹੈ। ਸਾਰੇ ਬੱਜਰ ਕਪਾਟ ਖੁੱਲ੍ਹ ਜਾਂਦੇ ਹਨ, ੭ ਸਤਿ ਸਰੋਵਰ ਪ੍ਰਕਾਸ਼ਮਾਨ ਹੋ ਜਾਂਦੇ ਹਨ, ਦਸਮ ਦੁਆਰ ਖੁੱਲ੍ਹ ਜਾਂਦਾ ਹੈ, ਸਤਿਨਾਮ ਰੋਮ-ਰੋਮ ਵਿਚ ਪ੍ਰਗਟ ਹੋ ਜਾਂਦਾ ਹੈ। ਅਨਹਦ ਸ਼ਬਦ ਦੀ ਪ੍ਰਾਪਤੀ ਹੋ ਜਾਂਦੀ ਹੈ। ਮਨੁੱਖ ਪੂਰਨ ਖੇੜੇ ਵਿਚ ਚਲਾ ਜਾਂਦਾ ਹੈ। ਸਤਿ ਚਿਤ ਆਨੰਦ ਦੀ ਅਵਸਥਾ, ਸਹਿਜ ਅਵਸਥਾ, ਪੂਰਨ ਅਵਸਥਾ, ਅਟੱਲ ਅਵਸਥਾ ਦੀ ਪ੍ਰਾਪਤੀ ਹੋ ਜਾਂਦੀ ਹੈ।
ਐਸੀ ਸੁੰਦਰ ਅਤੇ ਪਰਮ ਸ਼ਕਤੀਸ਼ਾਲੀ ਮਹਿਮਾ ਪ੍ਰਗਟ ਹੁੰਦੀ ਹੈ ਜਦੋਂ “ਸਤਿ” ਗੁਰੂ ਦੀ ਪ੍ਰਾਪਤੀ ਹੁੰਦੀ ਹੈ। ਇਸ ਬੇਅੰਤ ਆਤਮਿਕ ਆਨੰਦ ਦੀ ਅਵਸਥਾ ਨੂੰ ਸਤਿਗੁਰ ਸੱਚੇ ਪਾਤਿਸ਼ਾਹ ਜੀ ਨੇ “ਅਨੰਦੁ ਸਾਹਿਬ” ਬਾਣੀ ਦੀ ਪਹਿਲੀ ਪਉੜੀ ਵਿਚ ਪ੍ਰਗਟ ਕੀਤਾ ਹੈ ਅਤੇ ਅਗਲੀਆਂ ਪਉੜੀਆਂ ਵਿਚ ਇਸੇ ਆਨੰਦ ਦੀ ਪ੍ਰਾਪਤੀ ਦੀ ਕਥਾ ਨੂੰ ਦ੍ਰਿੜ੍ਹ ਕਰਵਾਇਆ ਹੈ।