ਅਨੰਦੁ ਸਾਹਿਬ – ਪਉੜੀ ੧੯-੨੦

ਜੀਅਹੁ ਮੈਲੇ ਬਾਹਰਹੁ ਨਿਰਮਲ

ਬਾਹਰਹੁ ਨਿਰਮਲ ਜੀਅਹੁ ਤ ਮੈਲੇ ਤਿਨੀ ਜਨਮੁ ਜੂਐ ਹਾਰਿਆ

ਏਹ ਤਿਸਨਾ ਵਡਾ ਰੋਗੁ ਲਗਾ ਮਰਣੁ ਮਨਹੁ ਵਿਸਾਰਿਆ

ਵੇਦਾ ਮਹਿ ਨਾਮੁ ਉਤਮੁ ਸੋ ਸੁਣਹਿ ਨਾਹੀ ਫਿਰਹਿ ਜਿਉ ਬੇਤਾਲਿਆ

ਕਹੈ ਨਾਨਕੁ ਜਿਨ ਸਚੁ ਤਜਿਆ ਕੂੜੇ ਲਾਗੇ ਤਿਨੀ ਜਨਮੁ ਜੂਐ ਹਾਰਿਆ ੧੯  

(ਪੰਨਾ ੯੧੯)

ਜੀਅਹੁ ਨਿਰਮਲ ਬਾਹਰਹੁ ਨਿਰਮਲ

ਬਾਹਰਹੁ ਤ ਨਿਰਮਲ ਜੀਅਹੁ ਨਿਰਮਲ ਸਤਿਗੁਰ ਤੇ ਕਰਣੀ ਕਮਾਣੀ

ਕੂੜ ਕੀ ਸੋਇ ਪਹੁਚੈ ਨਾਹੀ ਮਨਸਾ ਸਚਿ ਸਮਾਣੀ

ਜਨਮੁ ਰਤਨੁ ਜਿਨੀ ਖਟਿਆ ਭਲੇ ਸੇ ਵਣਜਾਰੇ

ਕਹੈ ਨਾਨਕੁ ਜਿਨ ਮੰਨੁ ਨਿਰਮਲੁ ਸਦਾ ਰਹਹਿ ਗੁਰ ਨਾਲੇ ੨੦

(ਪੰਨਾ ੯੧੯)

ਅੰਦਰੂਨੀ ਰਹਿਤ ਦੀ ਕਮਾਈ ਹੀ ਅਸਲੀ ਕਮਾਈ ਹੈ। ਅੰਦਰੂਨੀ ਰਹਿਤ ਦੀ ਕਮਾਈ ਵਿੱਚ ਹੀ ਸਾਰੀਆਂ ਪਰਮ ਸਤਿ ਦੀਆਂ ਪਰਮ ਸ਼ਕਤੀਆਂ ਦੀ ਕਮਾਈ ਹੈ। ਅੰਦਰੂਨੀ ਰਹਿਤ ਦੀ ਕਮਾਈ ਕਰਨ ਨਾਲ ਹੀ ਮਨੁੱਖ ਦੇ ਮਨ ਨੂੰ ਜਨਮਾਂ-ਜਨਮਾਂਤਰਾਂ ਤੋਂ ਚਿੰਬੜੀ ਹੋਈ ਮੈਲ ਧੁਪ ਜਾਂਦੀ ਹੈ। ਅੰਦਰੂਨੀ ਰਹਿਤ ਦੀ ਕਮਾਈ ਕਰਨ ਨਾਲ ਹੀ ਮਨੁੱਖ ਦਾ ਚੰਚਲ ਅਤੇ ਅੜੀਅਲ ਮਨ ਚਿੰਦਿਆ ਜਾਂਦਾ ਹੈ। ਅੰਦਰੂਨੀ ਰਹਿਤ ਦੀ ਕਮਾਈ ਕਰਨ ਨਾਲ ਹੀ ਮਨੁੱਖ ਦਾ ਬੇਅੰਤ ਮੈਲਾ ਮਨ ਨਿਰਮਲ ਹੋ ਜਾਂਦਾ ਹੈ। ਅੰਦਰੂਨੀ ਰਹਿਤ ਦੀ ਕਮਾਈ ਕਰਨ ਨਾਲ ਹੀ ਮਨੁੱਖ ਦਾ ਕਦੇ ਚੁੱਪ ਨਾ ਹੋਣ ਵਾਲਾ ਮਨ ਪੂਰਨ ਵਿਸ਼ਰਾਮ ਵਿੱਚ ਚਲਾ ਜਾਂਦਾ ਹੈ। ਅੰਦਰੂਨੀ ਰਹਿਤ ਦੀ ਕਮਾਈ ਕਰਨ ਨਾਲ ਹੀ ਮਾਇਆ ਦੇ ਦਲਦਲ ਵਿੱਚ ਡੁੱਬਿਆ ਹੋਇਆ ਮਨੁੱਖ ਦਾ ਮਨ ਪੂਰਨ ਸਚਿਆਰੀ ਰਹਿਤ ਵਿੱਚ ਜਾਂਦਾ ਹੈ। ਅੰਦਰੂਨੀ ਰਹਿਤ ਦੀ ਕਮਾਈ ਕਰਨ ਨਾਲ ਹੀ ਮਨੁੱਖ ਦੀ ਤ੍ਰਿਸ਼ਣਾ ਅਗਨ ਬੁਝ ਜਾਂਦੀ ਹੈ। ਅੰਦਰੂਨੀ ਰਹਿਤ ਦੀ ਕਮਾਈ ਕਰਨ ਨਾਲ ਹੀ ਮਨੁੱਖ ਮਾਇਆ ਦੀਆਂ ਮਹਾ ਵਿਨਾਸ਼ਕਾਰੀ ਸ਼ਕਤੀਆਂ ਜੋ ਕਿ ਪੰਜ ਚੰਡਾਲਾਂ (ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ) ਦੇ ਰੂਪ ਵਿੱਚ ਮਨੁੱਖ ਨੂੰ ਖਾਂਦੀਆ ਹਨ, ਨੂੰ ਜਿੱਤ ਲੈਂਦਾ ਹੈ। ਅੰਦਰੂਨੀ ਰਹਿਤ ਦੀ ਕਮਾਈ ਕਰਨ ਨਾਲ ਹੀ ਮਨੁੱਖ ਤ੍ਰੈ ਗੁਣ ਮਾਇਆ ਨੂੰ ਜਿੱਤਦਾ ਹੈ। ਅੰਦਰੂਨੀ ਰਹਿਤ ਦੀ ਕਮਾਈ ਹੀ ਮਨੁੱਖ ਦੇ ਮਨ ਨੂੰ ਮਾਇਆ ਦੀ ਗੁਲਾਮੀ ਤੋਂ ਮੁਕਤ ਕਰਦੀ ਹੈ। ਅੰਦਰੂਨੀ ਰਹਿਤ ਦੀ ਕਮਾਈ ਕਰਨ ਨਾਲ ਹੀ ਮਨੁੱਖ ਦਾ ਮਨ ਜੋਤ ਸਰੂਪ ਵਿੱਚ ਪ੍ਰਗਟ ਹੋ ਜਾਂਦਾ ਹੈ। ਅੰਦਰੂਨੀ ਰਹਿਤ ਦੀ ਕਮਾਈ ਕਰਨ ਨਾਲ ਹੀ ਮਨੁੱਖ ਆਪਣੇ ਮਨ ਨੂੰ ਜਿੱਤਦਾ ਹੈ। ਅੰਦਰੂਨੀ ਰਹਿਤ ਦੀ ਕਮਾਈ ਹੀ ਦਰਗਾਹ ਵਿੱਚ ਪਰਵਾਨ ਹੁੰਦੀ ਹੈ। ਅੰਦਰੂਨੀ ਰਹਿਤ ਦੀ ਕਮਾਈ ਕਰਨ ਨਾਲ ਹੀ ਮਨੁੱਖ ਤ੍ਰੈ ਗੁਣ ਮਾਇਆ ਤੋਂ ਪਰੇ ਜਾ ਕੇ ਚੌਥੇ ਪਦ ਵਿੱਚ ਅਕਾਲ ਪੁਰਖ ਦੇ ਨਿਰਗੁਣ ਸਰੂਪ ਦੇ ਦਰਸ਼ਨ ਕਰਦਾ ਹੈ ਅਤੇ ਇਸ ਪਰਮ ਸ਼ਕਤੀਸ਼ਾਲੀ ਸਰੂਪ ਵਿੱਚ ਸਦਾ-ਸਦਾ ਲਈ ਅਭੇਦ ਹੋ ਜਾਂਦਾ ਹੈ। ਅੰਦਰੂਨੀ ਰਹਿਤ ਦੀ ਕਮਾਈ ਕਰਨ ਨਾਲ ਹੀ ਮਨੁੱਖ ਨੂੰ ਸਦਾ ਸੁਹਾਗ ਦੀ ਪ੍ਰਾਪਤੀ ਹੁੰਦੀ ਹੈ। ਅੰਦਰੂਨੀ ਰਹਿਤ ਦੀ ਕਮਾਈ ਕਰਨ ਨਾਲ ਹੀ ਮਨੁੱਖ ਨੂੰ ਪੂਰਨ ਬ੍ਰਹਮ ਗਿਆਨ ਦੀ ਅਤੇ ਤੱਤ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਅੰਦਰੂਨੀ ਰਹਿਤ ਦੀ ਕਮਾਈ ਕਰਨ ਨਾਲ ਹੀ ਮਨੁੱਖ ਨੂੰ ਆਤਮ ਰਸ ਅੰਮ੍ਰਿਤ ਦੀ ਪ੍ਰਾਪਤੀ ਹੁੰਦੀ ਹੈ। ਅੰਦਰੂਨੀ ਰਹਿਤ ਦੀ ਕਮਾਈ ਕਰਨ ਨਾਲ ਹੀ ਮਨੁੱਖ ਨੂੰ ਪਰਮ ਪਦਵੀ ਦੀ ਪ੍ਰਾਪਤੀ ਹੁੰਦੀ ਹੈ। ਅੰਦਰੂਨੀ ਰਹਿਤ ਦੀ ਕਮਾਈ ਕਰਨ ਨਾਲ ਹੀ ਮਨੁੱਖ ਨੂੰ ਸਹਿਜ ਅਵਸਥਾ ਦੀ ਪ੍ਰਾਪਤੀ ਹੁੰਦੀ ਹੈ। ਇਸ ਲਈ ਬੰਦਗੀ ਕੇਵਲ ਅੰਦਰੂਨੀ ਰਹਿਤ ਦੀ ਕਮਾਈ ਹੀ ਹੈ ਅਤੇ ਬਾਹਰਲੀਆਂ ਰਹਿਤਾਂ ਕਮਾਉਣ ਨਾਲ ਬੰਦਗੀ ਨਹੀਂ ਹੁੰਦੀ ਹੈ।

ਮਨੁੱਖੀ ਮਨ ਦੇ ਵਿੱਚ ਤ੍ਰਿਸ਼ਣਾ ਦੇ ਭਿਆਨਕ ਰੋਗ ਦਾ ਵਾਸਾ ਹੁੰਦਾ ਹੈ। ਭਾਵ ਮਨੁੱਖੀ ਮਨ ਤ੍ਰਿਸ਼ਣਾ ਦੇ ਮਹਾ ਵਿਨਾਸ਼ਕਾਰੀ ਰੋਗ ਨਾਲ ਗ੍ਰਸਤ ਹੁੰਦਾ ਹੈ। ਕਿਉਂਕਿ ਤ੍ਰਿਸ਼ਣਾ ਦਾ ਸੰਬੰਧ ਸੰਸਾਰਿਕ ਸੁੱਖਾਂ ਅਤੇ ਪਦਾਰਥਾਂ ਦੀ ਪ੍ਰਾਪਤੀ ਦੇ ਨਾਲ ਹੈ। ਮਨੁੱਖੀ ਮਨ ਦੀ ਤ੍ਰਿਸ਼ਣਾ ਮਨੁੱਖ ਨੂੰ ਸੰਸਾਰਿਕ ਸੁੱਖਾਂ ਅਤੇ ਪਦਾਰਥਾਂ ਵਿੱਚ ਉਲਝਾਈ ਰੱਖਦੀ ਹੈ। ਮਨੁੱਖੀ ਮਨ ਦੀ ਤ੍ਰਿਸ਼ਣਾ ਦੀ ਮਹਾ ਵਿਨਾਸ਼ਕਾਰੀ ਸ਼ਕਤੀ ਦੇ ਕਾਰਨ ਹੀ ਮਨੁੱਖ ਸੰਸਾਰਿਕ ਪ੍ਰਾਪਤੀਆਂ ਨੂੰ ਸਤਿ ਮੰਨੀ ਬੈਠਾ ਹੈ। ਮਨੁੱਖੀ ਮਨ ਦੀ ਤ੍ਰਿਸ਼ਣਾ ਦੀ ਮਹਾ ਵਿਨਾਸ਼ਕਾਰੀ ਸ਼ਕਤੀ ਇਤਨੀ ਪ੍ਰਬਲ ਹੈ ਜੋ ਕਿ ਮਨੁੱਖ ਦੇ ਮਨ ਨੂੰ ਅੰਨ੍ਹਾ ਕਰ ਦਿੰਦੀ ਹੈ। ਜਿਸਦੇ ਫਲ ਸਰੂਪ ਮਨੁੱਖ ਨੂੰ ਸਤਿ ਅਤੇ ਅਸਤਿ ਕਰਮਾਂ ਦੀ ਪਹਿਚਾਣ ਨਹੀਂ ਰਹਿੰਦੀ ਹੈ। ਮਨੁੱਖੀ ਮਨ ਦੀ ਤ੍ਰਿਸ਼ਣਾ ਦੀ ਮਹਾ ਵਿਨਾਸ਼ਕਾਰੀ ਸ਼ਕਤੀ ਹੀ ਮਨੁੱਖੀ ਦੇਹੀ ਵਿੱਚ ਵੱਸ ਰਹੇ ਪੰਜ ਚੰਡਾਲਾਂ (ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ) ਦੇ ਹੱਥੇ ਚੜ੍ਹ ਕੇ, ਇਨ੍ਹਾਂ ਚੰਡਾਲਾਂ ਦੀਆਂ ਮਹਾ ਵਿਨਾਸ਼ਕਾਰੀ ਸ਼ਕਤੀਆਂ ਦੁਆਰਾ ਸਾਰੇ ਅਸਤਿ ਅਤੇ ਮਹਾ ਵਿਨਾਸ਼ਕਾਰੀ ਕਰਮ ਕਰਵਾਉਂਦੀ ਹੈ। ਮਨੁੱਖੀ ਮਨ ਦੀ ਤ੍ਰਿਸ਼ਣਾ ਦੀ ਮਹਾ ਵਿਨਾਸ਼ਕਾਰੀ ਸ਼ਕਤੀ ਮਨੁੱਖ ਨੂੰ ਬਾਹਰਮੁਖੀ ਬਣਾ ਕੇ ਰੱਖਦੀ ਹੈ। ਮਨੁੱਖੀ ਮਨ ਦੀ ਤ੍ਰਿਸ਼ਣਾ ਦੀ ਮਹਾ ਵਿਨਾਸ਼ਕਾਰੀ ਸ਼ਕਤੀ ਮਨੁੱਖ ਨੂੰ ਬਾਹਰਲੇ ਸੰਸਾਰ ਨਾਲੋਂ ਟੁੱਟਣ ਨਹੀਂ ਦਿੰਦੀ ਹੈ। ਮਨੁੱਖੀ ਮਨ ਦੀ ਤ੍ਰਿਸ਼ਣਾ ਦੀ ਮਹਾ ਵਿਨਾਸ਼ਕਾਰੀ ਸ਼ਕਤੀ ਮਨੁੱਖ ਨੂੰ ਅੰਤਰ ਮੁਖ ਨਹੀਂ ਹੋਣ ਦਿੰਦੀ ਹੈ। ਭਾਵ ਮਨੁੱਖੀ ਮਨ ਦੀ ਤ੍ਰਿਸ਼ਣਾ ਦੀ ਮਹਾ ਵਿਨਾਸ਼ਕਾਰੀ ਸ਼ਕਤੀ ਇਤਨੀ ਪ੍ਰਬਲ ਹੁੰਦੀ ਹੈ ਕਿ ਉਹ ਮਨੁੱਖ ਨੂੰ ਆਪਣੇ ਮਨ ਵਿੱਚ ਝਾਂਕਣ ਹੀ ਨਹੀਂ ਦਿੰਦੀ ਹੈ। ਮਨੁੱਖੀ ਮਨ ਦੀ ਤ੍ਰਿਸ਼ਣਾ ਦੀ ਮਹਾ ਵਿਨਾਸ਼ਕਾਰੀ ਸ਼ਕਤੀ ਇਤਨੀ ਪ੍ਰਬਲ ਹੁੰਦੀ ਹੈ ਕਿ ਉਹ ਮਨੁੱਖ ਨੂੰ ਅੰਦਰਲੀ ਰਹਿਤ ਦੀ ਸੋਝੀ ਪੈਣ ਨਹੀਂ ਦਿੰਦੀ ਹੈ। ਮਨੁੱਖ ਆਪਣੀ ਤ੍ਰਿਸ਼ਣਾ ਦੀ ਮਹਾ ਵਿਨਾਸ਼ਕਾਰੀ ਅਗਨ ਨੂੰ ਬੁਝਾਉਣ ਦੇ ਚੱਕਰ ਵਿੱਚ ਬਾਰ-ਬਾਰ ਕੂੜ ਕਰਮ ਕਰਦਾ ਹੈ। ਜਿਸਦੇ ਫਲ ਸਰੂਪ ਮਨੁੱਖ ਆਪਣੇ ਪ੍ਰਾਲਬਧ ਵਿੱਚ ਦੁੱਖਾਂ, ਕਲੇਸ਼ਾਂ, ਮੁਸੀਬਤਾਂ, ਰੋਗਾਂ, ਝਗੜਿਆਂ ਅਤੇ ਆਪਣੇ ਨਰਕਮਈ ਭਵਿੱਖ ਨੂੰ ਆਪ ਲਿਖਦਾ ਹੈ। ਮਨੁੱਖੀ ਤ੍ਰਿਸ਼ਣਾ ਦੀ ਮਹਾ ਵਿਨਾਸ਼ਕਾਰੀ ਸ਼ਕਤੀ ਮਨੁੱਖ ਨੂੰ ਕਦੇ ਵੀ ਇੱਛਾ ਮੁਕਤ ਨਹੀਂ ਹੋਣ ਦਿੰਦੀ ਹੈ। ਜਿਸਦੇ ਕਾਰਨ ਮਨੁੱਖ ਆਪਣੇ ਨਰਕਮਈ ਭਵਿੱਖ ਨੂੰ ਕਦੇ ਖ਼ਤਮ ਨਹੀਂ ਹੋਣ ਦਿੰਦਾ ਹੈ ਅਤੇ ਮਨੁੱਖ ਆਪਣੇ ਹੀ ਅਸਤਿ ਕਰਮਾਂ ਦੇ ਬੋਝ ਥੱਲੇ ਹੋਰ ਦੱਬੀ ਜਾਂਦਾ ਹੈ। ਜਿਸਦੇ ਕਾਰਨ ਮਨੁੱਖ ਦਾ ਜਨਮ-ਮਰਨ ਦੇ ਰੋਗ ਤੋਂ ਕਦੇ ਛੁਟਕਾਰਾ ਨਹੀਂ ਹੁੰਦਾ ਹੈ।

ਮਾਇਆ ਮੋਹ ਵਿੱਚ ਗ੍ਰਸਤ ਸਾਰੀ ਲੋਕਾਈ (ਸਾਰੇ ਫਿਰਕਿਆਂ ਦੇ ਲੋਕ) ਇਸ ਪਰਮ ਸਤਿ ਨੂੰ ਵਿਸਾਰ ਚੁੱਕੇ ਹਨ ਕਿ ਸਾਰੇ ਧਰਮ ਗ੍ਰੰਥਾਂ ਵਿੱਚ ਕੇਵਲ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਨਾਮ ਦੀ ਮਹਿਮਾ ਪ੍ਰਗਟ ਕੀਤੀ ਗਈ ਹੈ। ਸਿਮ੍ਰਿਤੀਆਂ, ਵੇਦ ਅਤੇ ਪੁਰਾਣ ਜੋ ਕਿ ਉੱਘੀਆਂ ਧਾਰਮਿਕ ਹਸਤੀਆਂ ਦੁਆਰਾ ਦੁਨੀਆਂ ਵਿੱਚ ਲਿਖੀਆਂ ਗਈਆਂ ਉਨ੍ਹਾਂ ਸਾਰੇ ਧਰਮ ਗ੍ਰੰਥਾਂ ਦਾ ਸਾਰ ਉਪਦੇਸ਼ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਨਾਮ ਨੂੰ ਜਪਣਾ ਹੈ। ਸਤਿਗੁਰੂਆਂ ਦੁਆਰਾ ਪ੍ਰਗਟ ਕੀਤੀ ਗਈ ਗੁਰਬਾਣੀ ਦਾ ਆਧਾਰ ਕੇਵਲ ਸਤਿ ਪਾਰਬ੍ਰਹਮ ਪਰਮੇਸ਼ਰ ਦਾ ਨਾਮ ‘ਸਤਿਨਾਮ’ ਹੈ। ਸਤਿਨਾਮ ਤੋਂ ਬਿਨਾਂ ਸਭ ਕੁਝ ਕੂੜ ਹੈ। ਭਾਵ ਕੇਵਲ ਸਤਿ ਪਾਰਬ੍ਰਹਮ ਪਰਮੇਸ਼ਰ ਦਾ ਨਾਮ ‘ਸਤਿਨਾਮ’ ਹੀ ਸਤਿ ਹੈ। (ਸਤਿਨਾਮ ਦੀ ਮਹਿਮਾ ‘ਤੇ ਵਿਸਤਾਰ ਨਾਲ ਵਿਚਾਰ ਪਉੜੀ ੧ ਦੀ ਕਥਾ ਵਿੱਚ ਕੀਤੀ ਗਈ ਹੈ।) ਇਸ ਪਰਮ ਸਤਿ ਨੂੰ ਗੁਰਬਾਣੀ ਵਿੱਚ ਦ੍ਰਿੜ੍ਹ ਕਰਵਾਇਆ ਗਿਆ ਹੈ:

ਸਿਮ੍ਰਿਤਿ ਬੇਦ ਪੁਰਾਣ ਪੁਕਾਰਨਿ ਪੋਥੀਆ ਨਾਮ ਬਿਨਾ ਸਭਿ ਕੂੜੁ ਗਾਲੀੑ ਹੋਛੀਆ

(ਪੰਨਾ ੭੬੧)

ਅੱਜ ਦੀ ਦੁਨੀਆਂ ਵਿੱਚ ਲਗਭਗ ਸਾਰੀ ਲੋਕਾਈ ਜੋ ਕਿ ਧਰਮ ਦੇ ਮਾਰਗ ਉੱਪਰ ਚੱਲਣ ਦਾ ਯਤਨ ਕਰ ਰਹੀ ਹੈ, ਉਹ ਕੇਵਲ ਬਾਹਰਲੀਆਂ ਰਹਿਤਾਂ ਉੱਪਰ ਕੇਂਦਰਿਤ ਹੋ ਕੇ ਰਹਿ ਗਈ ਹੈ। ਜੋ ਮਨੁੱਖ ਸਤੋ ਬਿਰਤੀ ਦੀ ਕਮਾਈ ਕਰਨ ਦਾ ਯਤਨ ਕਰ ਰਹੇ ਹਨ ਉਹ ਵੀ ਸਾਰੇ ਦੇ ਸਾਰੇ ਕੇਵਲ ਬਾਹਰਲੇ ਕਰਮ-ਕਾਂਡ ਵਿੱਚ ਉਲਝ ਕੇ ਰਹਿ ਗਏ ਹਨ। ਲਗਭਗ ਸਾਰੀ ਲੋਕਾਈ ਬਾਹਰਲੀਆਂ ਰਹਿਤਾਂ ਦੀ ਕਮਾਈ ਨੂੰ ਸਤਿ ਮੰਨੀ ਬੈਠੀ ਹੈ। ਸਾਰੀ ਲੋਕਾਈ ਇਸ ਪਰਮ ਸਤਿ ਤੱਤ ਤੋਂ ਅਨਭਿਗ ਹੈ ਕਿ ਬਾਹਰਮੁਖੀ ਹੋ ਕੇ ਰੂਹਾਨੀਅਤ ਵਿੱਚ ਚੜ੍ਹਦੀ ਕਲਾ ਪ੍ਰਾਪਤ ਨਹੀਂ ਕੀਤੀ ਜਾ ਸਕਦੀ ਹੈ।

ਗਲੀ ਅਸੀ ਚੰਗੀਆ ਆਚਾਰੀ ਬੁਰੀਆਹ ਮਨਹੁ ਕੁਸੁਧਾ ਕਾਲੀਆ ਬਾਹਰਿ ਚਿਟਵੀਆਹ

(ਪੰਨਾ ੮੫)

ਪੂਰਨ ਸਤਿ ਦੇ ਇਸ ਸ਼ਬਦ ਵਿੱਚ ਧਰਤੀ ਉੱਪਰ ਵਿਚਰ ਰਹੇ ਹਰ ਇੱਕ ਆਮ ਇਨਸਾਨ ਦੇ ਪਰਮ ਸਤਿ ਨੂੰ ਪ੍ਰਗਟ ਕਰ ਦਿੱਤਾ ਹੈ। ਅੱਜ ਦੇ ਮਨੁੱਖ ਦੀ ਅੰਦਰਲੀ ਅਤੇ ਬਾਹਰਲੀ ਸੱਚਾਈ ਨੂੰ ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਸ਼ਾਹ ਜੀ ਨੇ ਪ੍ਰਤੱਖ ਪ੍ਰਗਟ ਕਰ ਦਿੱਤਾ ਹੈ। ਕੇਵਲ ਗੱਲਾਂ ਕਰਨ ਨਾਲ ਜੋਗ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਕੇਵਲ ਗੱਲਾਂ ਕਰਨ ਨਾਲ ਮਨੁੱਖ ਦਾ ਅੰਦਰਲਾ ਆਚਰਨ ਨਹੀਂ ਬਦਲ ਸਕਦਾ ਹੈ। ਮਨੁੱਖ ਦੀ ਅਸਲੀ ਪਹਿਚਾਣ ਉਸ ਦੀ ਕਰਨੀ ਤੋਂ ਹੁੰਦੀ ਹੈ। ਮਨੁੱਖ ਦੀ ਕਰਨੀ ਉਸ ਦੇ ਆਚਰਨ ਦਾ ਪ੍ਰਮਾਣ ਪੇਸ਼ ਕਰਦੀ ਹੈ। ਕੇਵਲ ਗੱਲਾਂ ਕਰਨ ਨਾਲ

ਸਾਰੇ ਜਨਮਾਂ-ਜਨਮਾਂਤਰਾਂ ਤੋਂ ਮਨ ਨੂੰ ਚਿੰਬੜੀ ਹੋਈ ਪਾਪ ਕਰਮਾਂ ਦੀ ਗੰਦਗੀ ਸਾਫ਼ ਨਹੀਂ ਹੁੰਦੀ ਹੈ। ਸਾਰੇ ਜਨਮਾਂ-ਜਨਮਾਂਤਰਾਂ ਤੋਂ ਮਨ ਨੂੰ ਚਿੰਬੜੀ ਹੋਈ ਦੁਸ਼ਕਰਮਾਂ ਦੀ ਡੂੰਘੀ ਕਾਲਖ ਬਾਹਰੋਂ ਚਿੱਟਾ ਬਾਣਾ ਪਾਉਣ ਨਾਲ ਨਹੀਂ ਧੁੱਪਦੀ ਹੈ। ਬਾਹਰੋ ਚਿੱਟਾ ਬਾਣਾ ਪਾਉਣ ਨਾਲ ਮਨੁੱਖ ਦੇ ਸ਼ੁੱਧ ਆਚਰਨ ਦਾ ਪ੍ਰਮਾਣ ਨਹੀਂ ਮਿਲ ਸਕਦਾ ਹੈ। ਮਨੁੱਖ ਦੀ ਅੰਦਰਲੀ ਸ਼ੁੱਧਤਾ ਮਨੁੱਖ ਦੀ ਰੋਜ਼ਾਨਾ ਦੀ ਕਰਨੀ ਵਿੱਚ ਪ੍ਰਤੱਖ ਪ੍ਰਗਟ ਹੁੰਦੀ ਹੈ।

ਸਾਰੀ ਲੋਕਾਈ ਉੱਪਰ ਨਜ਼ਰ ਮਾਰਦੇ ਹੋਏ ਸਤਿਗੁਰ ਅਵਤਾਰ ਧੰਨ ਧੰਨ ਨਾਨਕ ਪਾਤਸ਼ਾਹ ਜੀ ਨੇ ਕਿਹਾ ਹੈ:

ਕਲੀ ਅੰਦਰਿ ਨਾਨਕਾ ਜਿੰਨਾਂ ਦਾ ਅਉਤਾਰੁ ਪੁਤੁ ਜਿਨੂਰਾ ਧੀਅ ਜਿੰਨੂਰੀ ਜੋਰੂ ਜਿੰਨਾ ਦਾ ਸਿਕਦਾਰੁ

(ਪੰਨਾ ੫੫੬)

ਕਲਜੁਗ ਦੇ ਸਮੇਂ ਵਿੱਚ ਅਵਤਰਿਤ ਹੋਏ ਸਤਿਗੁਰ ਨਾਨਕ ਸਾਹਿਬ ਨੇ ਜਿਧਰ ਵੀ ਨਜ਼ਰ ਮਾਰੀ ਉਨ੍ਹਾਂ ਨੂੰ ਸਾਰੇ ਕਲਜੁਗੀ ਮਨੁੱਖਾਂ ਵਿੱਚ ਕੇਵਲ ਜਿੰਨਾਂ ਅਤੇ ਭੂਤਾਂ ਦੇ ਵਿਕਰਿਤ ਚਿਹਰੇ ਨਜ਼ਰ ਆਏ। ਜਨਮਾਂ-ਜਨਮਾਂਤਰਾਂ ਤੋਂ ਮਾਇਆ ਦੀ ਗੁਲਾਮੀ ਵਿੱਚ ਵਿਚਰ ਰਹੀ ਲੋਕਾਈ ਦੀ ਹਾਲਤ ਬੇਤਾਲਾਂ (ਭੂਤਾਂ) ਵਰਗੀ ਹੋ ਗਈ ਸੀ। ਭਾਵ ਸਤਿਗੁਰ ਪਾਤਸ਼ਾਹ ਜੀ ਦੀ ਦਿਬ ਦ੍ਰਿਸ਼ਟ ਨੇ ਕਲਜੁਗ ਵਿੱਚ ਵਿਚਰ ਰਹੇ ਮਾਇਆ ਦੀ ਗੁਲਾਮੀ ਵਿੱਚ ਗ੍ਰਸਤ ਸਾਰੇ ਮਨੁੱਖਾਂ ਦੇ ਵਿਕਾਰਾਂ ਨਾਲ ਯੁਕਤ ਮਨ ਦੀ ਪ੍ਰੱਤਖ ਛਵੀ ਹਰ ਥਾਂ ‘ਤੇ ਦੇਖੀ ਅਤੇ ਐਸਾ ਸਤਿ ਦੇਖ ਕੇ ਸਤਿਗੁਰੂ ਪਾਤਸ਼ਾਹ ਜੀ ਨੇ ਇਸ ਪਰਮ ਸਤਿ ਤੱਤ ਨੂੰ ਗੁਰਬਾਣੀ ਵਿੱਚ ਸਦਾ-ਸਦਾ ਲਈ ਪ੍ਰਗਟ ਕਰ ਦਿੱਤਾ। ਧਰਤੀ ਉੱਪਰ ਉਦਾਸੀਆਂ ਕਰਦੇ ਹੋਏ ਸਾਰੇ ਪਾਸੇ ਜਿੱਥੇ-ਜਿੱਥੇ ਉਹ ਗਏ, ਸਤਿਗੁਰ ਪਾਤਸ਼ਾਹ ਜੀ ਦੀ ਦਿਬ ਦ੍ਰਿਸ਼ਟ ਨੇ ਕਲਜੁਗੀ ਮਨੁੱਖਾਂ ਦੇ ਮਨ ਅਤੇ ਸੁਰਤਿ ਨੂੰ ਬੇਅੰਤ ਅਸਤਿ ਕਰਮਾਂ ਦੀ ਮੈਲ ਨਾਲ ਕਾਲਾ ਹੋਇਆ ਦੇਖਿਆ। ਹਰ ਇੱਕ ਮਨੁੱਖ ਨੂੰ ਜੋ ਸਤਿਗੁਰੂ ਸਾਹਿਬ ਦੀ ਨਜ਼ਰ ਵਿੱਚ ਆਇਆ ਉਸ ਦੀ ਅੰਦਰੂਨੀ ਹਾਲਤ ਜੋ ਕਿ ਵਿਕਾਰਾਂ ਦੀ ਮੈਲ ਅਤੇ ਪਾਪਾਂ ਦੇ ਬੋਝ ਨਾਲ ਮਾਇਆ ਦੇ ਦਲਦਲ ਵਿੱਚ ਇਤਨੀ ਗਲਤਾਨ ਹੋ ਚੁੱਕੀ ਸੀ; ਜਿਸ ਨੂੰ ਦੇਖ ਕੇ ਸਤਿਗੁਰ ਸਾਹਿਬ ਨੂੰ ਇਹ ਸ਼ਬਦ ਉਚਾਰਨ ਕਰਨਾ ਪਿਆ ਤਾਂ ਜੋ ਉਹ ਸਾਰੀ ਲੋਕਾਈ ਨੂੰ ਇਸ ਪਰਮ ਸਤਿ ਤੋਂ ਜਾਣੂ ਕਰਵਾ ਸਕਣ। ਮਨੁੱਖਾਂ ਦੇ ਰੂਪ ਵਿੱਚ ਸਤਿਗੁਰੂ ਸਾਹਿਬ ਨੇ ਜਿੰਨਾਂ ਵਰਗੇ ਵਿਕਰਿਤ ਚਿਹਰਿਆਂ ਨੂੰ ਦੇਖਿਆ। ਮਨੁੱਖਾਂ ਦੇ ਰੂਪ ਵਿੱਚ ਜਿੰਨਾਂ ਵਰਗੇ ਕਰਮਾਂ ਵਿੱਚ ਗਲਤਾਨ ਹੋਈ ਲੋਕਾਈ ਨੂੰ ਸਤਿਗੁਰੂ ਸਾਹਿਬ ਨੇ ਸਾਰੇ ਪਾਸੇ ਅਨੁਭਵ ਕੀਤਾ। ਕਲਜੁਗੀ ਦੁਨੀਆਂ ਵਿੱਚ ਸਤਿਗੁਰੂ ਸਾਹਿਬ ਨੂੰ ਸਤੋਗੁਣੀ ਮਨੁੱਖਾਂ ਦਾ ਬਹੁਤ ਅਭਾਵ ਨਜ਼ਰ ਆਇਆ। ਸਾਰੇ ਪਾਸੇ ਸਤਿਗੁਰੂ ਪਾਤਸ਼ਾਹ ਜੀ ਨੇ ਮਾਇਆ ਦੀਆਂ ਮਹਾ ਵਿਨਾਸ਼ਕਾਰੀ ਸ਼ਕਤੀਆਂ ਦੇ ਜਾਲ ਵਿੱਚ ਫਸੇ ਹੋਏ ਮਨੁੱਖਾਂ ਨੂੰ ਹੀ ਦੇਖਿਆ। ਸਾਰੀ ਦੁਨੀਆਂ ਨੂੰ ਵੈਰ, ਵਿਰੋਧ, ਜ਼ਾਲਮ ਅਤੇ ਜ਼ੁਲਮ ਨਾਲ ਦਬਾਈ ਹੋਈ ਹਾਏ-ਹਾਏ ਕਰਦੇ, ਸੜ੍ਹਦੇ ਅਤੇ ਬਲਦੇ ਦੇਖਿਆ। ਐਸੀ ਵਿਨਾਸ਼ਕਾਰੀ ਦੁਰਦਸ਼ਾ ਵਿੱਚ ਝੁਲਸਦੀ ਹੋਈ ਸਾਰੀ ਲੋਕਾਈ ਨੂੰ ਇੱਕ ਪੂਰਨ ਸਤਿਗੁਰੂ ਦੀ ਲੋੜ ਸੀ, ਜੋ ਕਿ ਸਾਰੀ ਲੋਕਾਈ ਨੂੰ ਮਾਇਆ ਦੇ ਨਰਕ ਵਿੱਚੋਂ ਕੱਢਣ ਲਈ ਮਾਰਗ ਦਰਸ਼ਨ ਕਰ ਸਕੇ। ਜੋ ਕਿ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਬੇਅੰਤ ਕਿਰਪਾ ਦਾ ਸਦਕਾ ਸਤਿਗੁਰੂ ਨਾਨਕ ਪਾਤਸ਼ਾਹ ਜੀ ਦੇ ਧਰਤੀ ਉੱਪਰ ਅਵਤਾਰ ਧਾਰਨ ਕਰਨ ਨਾਲ ਪੂਰਨ ਹੋਈ।

ਜਦ ਸਤਿਗੁਰੂ ਅਵਤਾਰ ਨਾਨਕ ਪਾਤਸ਼ਾਹ ਜੀ ਨੇ ਸਾਰੀ ਲੋਕਾਈ ਨੂੰ ਮਾਇਆ ਦੇ ਭਰਮ ਜਾਲ ਵਿੱਚ ਗਲਤਾਨ ਹੋਏ ਦੇਖਿਆ ਤਾਂ ਉਨ੍ਹਾਂ ਨੇ ਸਾਰੀ ਲੋਕਾਈ ਨੂੰ ਮਾਇਆ ਦੇ ਇਸ ਵਿਨਾਸ਼ਕਾਰੀ ਭਰਮ ਜਾਲ ਤੋਂ ਕੱਢਣ ਲਈ ਪੂਰਨ ਸਤਿ ਵਰਤਾਉਣ ਦਾ ਨਿਸ਼ਚਾ ਕੀਤਾ। ਸਾਰੀ ਲੋਕਾਈ ਤਾਂ ਸਤਿਗੁਰੂ ਨਾਨਕ ਪਾਤਸ਼ਾਹ ਜੀ ਦੀ ਚਰਨ-ਸ਼ਰਨ ਵਿੱਚ ਤੁਰ ਕੇ ਆ ਨਹੀਂ ਸੀ ਸਕਦੀ। ਇਸ ਲਈ ਸਤਿਗੁਰੂ ਪਾਤਸ਼ਾਹ ਜੀ ਨੇ ਸਾਰੀ ਲੋਕਾਈ ਨੂੰ ਪੂਰਨ ਸਤਿ ਵਰਤਾਉਣ ਲਈ ਉਦਾਸੀਆਂ ਨੂੰ ਜਨਮ ਦਿੱਤਾ। ਸਤਿਗੁਰੂ ਪਾਤਸ਼ਾਹ ਜੀ ਧਰਤੀ ਉੱਪਰ ਜਿੱਥੇ-ਜਿੱਥੇ ਲੋਕਾਈ ਦਾ ਵਾਸ ਸੀ ਉਨ੍ਹਾਂ ਸਾਰੀਆਂ ਥਾਵਾਂ ‘ਤੇ ਪੈਦਲ ਯਾਤਰਾ ਕਰਦੇ ਹੋਏ ਗਏ ਅਤੇ ਸਾਰੀ ਲੋਕਾਈ ਨੂੰ ਮਾਇਆ ਤੋਂ ਮੁਕਤ ਹੋਣ ਦੇ ਮਾਰਗ ‘ਤੇ ਚੱਲਣ ਲਈ ਪੂਰਨ ਸਤਿ ਵਰਤਾਇਆ । ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਸਤਿਗੁਰੂ ਪਾਤਸ਼ਾਹ ਜੀ ਦੀ ਇਸ ਬੇਅੰਤ ਕਰੜੀ ਘਾਲਣਾ ਅਤੇ ਕਮਾਈ ਦਾ ਸੁੰਦਰਤਾ ਦੇ ਨਾਲ ਵਰਣਨ ਕੀਤਾ ਹੈ। ਪਹਿਲੀ ਵਾਰ ਦੀ ਪਉੜੀ ੨੪ ਵਿੱਚ ਭਾਈ ਗੁਰਦਾਸ ਜੀ ਨੇ ਸਤਿਗੁਰੂ ਪਾਤਸ਼ਾਹ ਜੀ ਦੀ ਇਸ ਕਰੜੀ ਘਾਲਣਾ ਦਾ ਵਖਾਣ ਆਰੰਭ ਕੀਤਾ ਹੈ:

ਪਹਿਲਾਂ ਬਾਬੇ ਪਾਯਾ ਬਖਸੁ ਦਰਿ ਪਿਛੋ ਦੇ ਫਿਰਿ ਘਾਲ ਕਮਾਈ

ਰੇਤੁ ਅਕੁ ਆਹਾਰੁ ਕਰਿ ਰੋੜਾਂ ਕੀ ਗੁਰ ਕਰੀ ਵਿਛਾਈ

ਭਾਰੀ ਕਰੀ ਤਪਸਿਆ ਵਡੇ ਭਾਗੁ ਹਰਿ ਸਿਉ ਬਣਿ ਆਈ

ਬਾਬਾ ਪੈਧਾ ਸਚ ਖੰਡਿ ਨਉ ਨਿਧਿ ਨਾਮੁ ਗਰੀਬੀ ਪਾਈ

ਬਾਬਾ ਦੇਖੇ ਧਿਆਨ ਧਰਿ ਜਲਤੀ ਸਭਿ ਪ੍ਰਿਥਵੀ ਦਿਸਿ ਆਈ

ਬਾਝਹੁ ਗੁਰੂ ਗੁਬਾਰ ਹੈ ਹੈ ਹੈ ਕਰਦੀ ਸੁਣੀ ਲੁਕਾਈ

ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤਿ ਚਲਾਈ

ਚੜਿਆ ਸੋਧਣਿ ਧਰਤਿ ਲੁਕਾਈ ੨੪

ਜਦ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਰੇ ਜਗਤ ਨੂੰ ਮਾਇਆ ਦੀਆਂ ਵਿਨਾਸ਼ਕਾਰੀ ਸ਼ਕਤੀਆਂ ਵਿੱਚ ਫਸੇ ਹੋਏ ਗਲਤਾਨ ਹੁੰਦੇ ਦੇਖਿਆ ਤਾਂ ਉਨ੍ਹਾਂ ਨੇ ਸਾਰੀ ਲੋਕਾਈ ਦਾ ਉਧਾਰ ਕਰਨ ਲਈ ਬਖ਼ਸ਼ਿਸ਼ ਪ੍ਰਾਪਤ ਕਰਨ ਲਈ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਚਰਨਾਂ ‘ਤੇ ਅਰਦਾਸ ਜੋਦੜੀ ਬੇਨਤੀ ਕੀਤੀ। ਸਤਿ ਪਾਰਬ੍ਰਹਮ ਪਰਮੇਸ਼ਰ ਦੇ ਪੂਰਨ ਹੁਕਮ ਨੂੰ ਪ੍ਰਾਪਤ ਕਰ ਕੇ ਸਤਿਗੁਰੂ ਪਾਤਸ਼ਾਹ ਜੀ ਨੇ ਸਾਰੀ ਲੋਕਾਈ ਨੂੰ ਮਾਇਆ ਦੇ ਦਲਦਲ ਵਿੱਚੋਂ ਕੱਢਣ ਲਈ ਇਸ ਕਰੜੀ ਘਾਲਣਾ ਨੂੰ ਅੰਜਾਮ ਦਿੱਤਾ। ਸਤਿਗੁਰੂ ਪਾਤਸ਼ਾਹ ਜੀ ਨੇ ਇਨ੍ਹਾਂ ਲੰਬੀਆਂ ਉਦਾਸੀਆਂ ਦੇ ਦੌਰਾਨ ਸਾਰੀ ਲੋਕਾਈ ਦੀ ਭਲਾਈ ਕਰਨ ਲਈ ਰੇਤ ਵਿੱਚ ਉੱਗਦੇ ਹੋਏ ਅੱਕ ਦੇ ਬੂਟਿਆਂ ਨਾਲ ਲੱਗਦੇ ਫਲ ਖਾ ਕੇ ਅਤੇ ਰੋੜਾਂ ਦੇ ਬਿਛੌਣਿਆਂ ‘ਤੇ ਅਰਾਮ ਕਰਦੇ ਹੋਏ ਇਸ ਕਰੜੀ ਘਾਲਣਾ ਨੂੰ ਪੂਰਾ ਕੀਤਾ। ਸਾਰੀ ਲੋਕਾਈ ਉੱਪਰ ਮਹਾ ਪਰਉਪਕਾਰ ਦੀ ਐਸੀ ਮਿਸਾਲ ਦੁਨੀਆਂ ਦੇ ਇਤਿਹਾਸ ਵਿੱਚ ਹੋਰ ਕੋਈ ਨਹੀਂ ਹੋ ਸਕਦੀ। ਸਤਿਗੁਰੂ ਦਾਤੇ ਨੇ ਇਨ੍ਹਾਂ ਲੰਬੀਆਂ ਉਦਾਸੀਆਂ ਦੇ ਦੌਰਾਨ ਸਾਰੀਆਂ ਤਕਲੀਫ਼ਾਂ ਅਤੇ ਮੁਸ਼ਕਿਲਾਂ ਨੂੰ ਖਿੜੇ ਮੱਥੇ ਨਾਲ ਝੱਲਿਆ ਅਤੇ ਸਤਿ ਪਾਰਬ੍ਰਹਮ ਪਰਮੇਸ਼ਰ ਦਾ ਦਰਗਾਹੀ ਹੁਕਮ ਜਾਣ ਕੇ ਸਵੀਕਾਰ ਕੀਤਾ। ਸਤਿਗੁਰੂ ਦਾਤੇ ਨੇ ਮਹਾ ਪਰਉਪਕਾਰੀ ਮੁਹਿੰਮ ਨੂੰ ਪੂਰਾ ਕਰ ਕੇ ਸਾਰੀ ਲੋਕਾਈ ਵਿੱਚ ਪੂਰਨ ਸਤਿ ਦੀ ਮਹਿਮਾ ਪ੍ਰਗਟ ਕੀਤੀ ਅਤੇ ਸਾਰੀ ਲੋਕਾਈ ਦਾ ਮਾਰਗ ਦਰਸ਼ਨ ਕੀਤਾ। ਸਤਿਗੁਰੂ ਨਾਨਕ ਪਾਤਸ਼ਾਹ ਜੀ ਦੀ ਇਸ ਪਰਮ ਸ਼ਕਤੀਸ਼ਾਲੀ ‘ਸਰਬੱਤ ਦੇ ਭਲੇ’ ਲਈ ਕੀਤੀ ਗਈ ਨਿਸ਼ਕਾਮ ਸੇਵਾ ਦੀ ਕਰੜੀ ਤਪੱਸਿਆ ਦਾ ਸਦਕਾ ਸਤਿਗੁਰੂ ਸਾਹਿਬ ਜੀ ਨੇ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਬੇਅੰਤ ਅਤੇ ਪਰਮ ਸ਼ਕਤੀਸ਼ਾਲੀ ਕਿਰਪਾ ਦੇ ਪਾਤਰ ਬਣੇ ਅਤੇ ਸਾਰੇ ਜਗਤ ਦੇ ਸਤਿਗੁਰੂ ਹੋਣ ਦਾ ਸਨਮਾਨ ਪ੍ਰਾਪਤ ਕੀਤਾ। ਸਤਿਗੁਰੂ ਪਾਤਸ਼ਾਹ ਜੀ ਨੇ ਹਿਰਦੇ ਦੀ ਗਰੀਬੀ ਦੀ ਕਮਾਈ ਕੀਤੀ ਅਤੇ ਸਾਰੀ ਦੁਨੀਆਂ ਨੂੰ ਇਸਦੀ ਕਮਾਈ ਕਰਨ ਦਾ ਉਪਦੇਸ਼ ਦਿੱਤਾ। ਸਤਿਗੁਰੂ ਪਾਤਸ਼ਾਹ ਜੀ ਨੇ ਜਪੁ ਜੀ ਬਾਣੀ ਦਾ ਉਪਦੇਸ਼ ਸਾਰੀ ਲੋਕਾਈ ਦੀ ਝੋਲੀ ਵਿੱਚ ਪਾਇਆ। ਜਪੁ ਜੀ ਬਾਣੀ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਸਤਿਨਾਮ, ਸਤਿਨਾਮ ਸਿਮਰਨ, ਸਤਿਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦਾ ਗੁਰਪ੍ਰਸਾਦਿ ਵਰਤਾਇਆ। ਸਤਿਗੁਰੂ ਪਾਤਸ਼ਾਹ ਜੀ ਨੇ ਜਪੁ ਜੀ ਗੁਰਬਾਣੀ ਵਿੱਚ ਇੱਕ ਆਮ ਮਨੁੱਖ ਨੂੰ ਸੱਚਖੰਡ ਤੱਕ ਪਹੁੰਚਣ ਦੇ ਮਾਰਗ ਦਾ ਨਕਸ਼ਾ ਬਣਾ ਕੇ ਦਿੱਤਾ। ਸਤਿਗੁਰੂ ਪਾਤਸ਼ਾਹ ਜੀ ਨੇ ਆਪਣੀ ਬਾਣੀ ਵਿੱਚ ਮਨੁੱਖੀ ਜਨਮ ਨੂੰ ਸਫਲ ਕਰਨ ਦੀਆਂ ਸਾਰੀਆ ਜੁਗਤੀਆਂ ਦਾ ਉਪਦੇਸ਼ ਸਾਰੀ ਲੋਕਾਈ ਦੀ ਝੋਲੀ ਵਿੱਚ ਪਾ ਦਿੱਤਾ।

ਅੱਜ ਦੀ ਕਲਜੁਗੀ ਦੁਨੀਆਂ ਵਿੱਚ ਬਾਹਰਲੇ ਕਰਮ-ਕਾਂਡਾਂ ਵਿੱਚ ਤੀਰਥ ਸਥਾਨਾਂ ਦੇ ਦਰਸ਼ਨ ਅਤੇ ਇਨ੍ਹਾਂ ਸਥਾਨਾਂ ‘ਤੇ ਇਸ਼ਨਾਨ ਕਰਨ ਦੀ ਬਹੁਤ ਮਹੱਤਤਾ ਮੰਨੀ ਜਾ ਰਹੀ ਹੈ। ਅਠਾਹਠ (੬੮) ਤੀਰਥ ਸਥਾਨਾਂ ‘ਤੇ ਜਾ ਕੇ ਸਰੋਵਰਾਂ ਅਤੇ ਨਦੀਆਂ ਦੇ ਪਾਣੀ ਨਾਲ ਇਸ਼ਨਾਨ ਕਰਨਾ ਬਾਹਰਲੀ ਰਹਿਤ ਹੈ। ਲਗਭਗ ਸਾਰੀ ਲੋਕਾਈ ਇਸ ਭਰਮ ਵਿੱਚ ਹੈ ਕਿ ਧਰਤੀ ਉੱਪਰ ਸਥਾਪਿਤ ਤੀਰਥ ਸਥਾਨਾਂ ‘ਤੇ ਜਾ ਕੇ ਸਰੋਵਰਾਂ ਜਾਂ ਨਦੀਆਂ ਦੇ ਪਾਣੀ ਨਾਲ ਇਸ਼ਨਾਨ ਕਰਨ ਨਾਲ ਮਨੁੱਖ ਦੇ ਪਾਪ ਧੁੱਪ ਜਾਂਦੇ ਹਨ ਅਤੇ ਮਨੁੱਖ ਦਾ ਮਨ ਸਾਫ਼ ਹੋ ਜਾਂਦਾ ਹੈ। ਅਠਾਹਠ (੬੮) ਤੀਰਥਾਂ ‘ਤੇ ਜਾ ਕੇ ਸਰੋਵਰਾਂ ਅਤੇ ਨਦੀਆਂ ਦੇ ਪਾਣੀ ਵਿੱਚ ਇਸ਼ਨਾਨ ਕਰਨ ਨਾਲ ਜਨਮਾਂ-ਜਨਮਾਂਤਰਾਂ ਤੋਂ ਚਿੰਬੜੀ ਹੋਈ ਮਨੁੱਖ ਦੇ ਮਨ ਦੀ ਮੈਲ ਨਹੀਂ ਧੁੱਪਦੀ ਹੈ, ਨਾ ਹੀ ਮਨੁੱਖ ਦੇ ਕੀਤੇ ਹੋਏ ਪਾਪ ਕਰਮਾਂ ਦਾ ਅੰਤ ਨਹੀਂ ਹੁੰਦਾ ਹੈ। ਭਾਵ ਤੀਰਥ ਸਥਾਨਾਂ ‘ਤੇ ਜਾ ਕੇ ਜਾਂ ਇਨ੍ਹਾਂ ਸਥਾਨਾਂ ‘ਤੇ ਸਰੋਵਰਾਂ ਜਾਂ ਨਦੀਆਂ ਦੇ ਪਾਣੀ ਵਿੱਚ ਇਸ਼ਨਾਨ ਕਰਨ ਨਾਲ ਮਨੁੱਖ ਦੀ ਰੂਹਾਨੀਅਤ ਵਿੱਚ ਤਰੱਕੀ ਨਹੀਂ ਹੁੰਦੀ ਹੈ। ਇਸ ਪਰਮ ਸਤਿ ਤੱਤ ਨੂੰ ਗੁਰਬਾਣੀ ਵਿੱਚ ਦ੍ਰਿੜ੍ਹ ਕਰਵਾਇਆ ਗਿਆ ਹੈ:

ਅਠਸਠਿ ਤੀਰਥ ਜੇ ਨਾਵਹਿ ਉਤਰੈ ਨਾਹੀ ਮੈਲੁ

(ਪੰਨਾ ੪੭੩)

ਧੋਤੀ ਮੂਲਿ ਨ ਉਤਰੈ ਜੇ ਅਠਸਠਿ ਤੀਰਥ ਨਾਇ

(ਪੰਨਾ ੮੭)

ਅਠਸਠਿ ਤੀਰਥ ਬਹੁ ਘਣਾ ਭ੍ਰਮਿ ਥਾਕੇ ਭੇਖਾ

(ਪੰਨਾ ੧੦੦੮-੧੦੦੯)

ਅਠਸਠਿ ਤੀਰਥ ਭਰਮਿ ਵਿਗੂਚਹਿ ਕਿਉ ਮਲੁ ਧੋਪੈ ਪਾਪੈ

(ਪੰਨਾ ੧੦੧੨-੧੦੧੩)

ਬਾਹਰਲੇ ਭੇਖ ਧਾਰਨ ਕਰਨ ਨਾਲ ਮਨੁੱਖ ਦੇ ਮਨ ਦੀ ਮੈਲ ਨਹੀਂ ਧੁੱਪਦੀ ਹੈ। ਬਾਹਰਲੀ ਰਹਿਤ ਤੋਂ ਭਾਵ ਹੈ ਬਾਹਰਲੇ ਧਰਮ ਚਿੰਨ੍ਹਾਂ ਦਾ ਪਾਲਣ ਕਰਨਾ। ਜਿਵੇਂ ਕਿ ਪੁਰਾਤਨ ਕਾਲ ਤੋਂ ਜੋਗੀਆਂ ਦੁਆਰਾ ਬਾਹਰਲੇ ਭੇਖ ਧਾਰਨ ਦੀ ਕਥਾ ਪ੍ਰਚਲਿਤ ਹੈ। ਕੰਨਾਂ ਵਿੱਚ ਮੁੰਦਰਾਂ ਪਾ ਲੈਣੀਆਂ, ਗਲ ਵਿੱਚ ਖ਼ਫਨੀ ਪਾ ਲੈਣੀ, ਸਾਰੇ ਸਰੀਰ ਉੱਪਰ ਗੋਹਿਆਂ ਦੀ ਸੁਆਹ ਦੀ ਬਿਭੂਤ ਨੂੰ ਮਲ਼ ਲੈਣਾ, ਹੱਥ ਵਿੱਚ ਭਿਖਿਆ ਮੰਗਣ ਵਾਲਾ ਖੱਪਰ ਫੜ ਲੈਣਾ ਆਦਿ ਸਾਰੇ ਜੋਗੀ ਅਤੇ ਸਿੱਧ ਪੁਰਸ਼ਾਂ ਦੇ ਬਾਹਰੀ ਧਾਰਮਿਕ ਚਿੰਨ੍ਹ ਹਨ। ਜੋਗੀ ਕੱਚ ਦੇ ਮੁੰਦਰੇ ਕੰਨਾਂ ਵਿੱਚ ਪਾਉਂਦੇ ਹਨ। ਹੱਥ ਵਿੱਚ ਖੱਪਰ (ਚਿੱਪੀ) ਫੜਦੇ ਹਨ ਜਿਸ ਵਿੱਚ ਭਿਖਿਆ ਲੈਂਦੇ ਹਨ ਅਤੇ ਗਲ ਵਿੱਚ ਬਗਲੀ (ਖਫਣੀ) ਪਾਉਂਦੇ ਹਨ ਜਿਸ ਵਿੱਚ ਭਿਖਿਆ ਇਕੱਠੀ ਕਰਦੇ ਹਨ। ਸਾਰੇ ਸਰੀਰ ਉੱਪਰ ਸੁਆਹ ਮਲਦੇ ਹਨ ਇਹ ਦਰਸਾਉਣ ਲਈ ਕਿ ਉਹ ਨਿਮਰਤਾ ਦਾ ਜੀਵਨ ਜਿਉਂਦੇ ਹਨ। ਬਿਭੂਤ ਜੋ ਕਿ ਗਊ ਦੇ ਗੋਹੇ ਦੀ ਸੁਆਹ ਹੁੰਦੀ ਹੈ ਜਿਸ ਨੂੰ ਜੋਗੀ ਲੋਕ ਦੇਹੀ ਦੀ ਹੰਗਤਾ ਨੂੰ ਦੂਰ ਕਰਨ ਲਈ ਦੇਹੀ ਉੱਪਰ ਮਲਦੇ ਹਨ। ਸ਼ਾਸਤਰਾਂ ਵਿੱਚ ਗਊ ਦੇ ਗੋਹੇ ਨੂੰ ਪਵਿੱਤਰ ਵਸਤੂ ਕਰ ਕੇ ਦਰਸਾਇਆ ਗਿਆ ਹੈ। ਗੋਹੇ ਦੀਆਂ ਪਾਥੀਆਂ ਨੂੰ ਸਾੜ ਕੇ ਅੱਗ ਸੇਕ ਲੈਣੀ ਅਤੇ ਸੁਆਹ ਸਰੀਰ ਉੱਪਰ ਮਲ ਲੈਣਾ ਅਤੇ ਆਪਣੇ ਆਪ ਨੂੰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਰੂਪ ਮੰਨ ਲੈਣਾ ਜੋਗੀਆਂ ਦਾ ਕਿੱਤਾ ਹੈ। ਇਸ ਤਰ੍ਹਾਂ ਜੋਗੀ ਅਤੇ ਸਿੱਧ ਪੁਰਸ਼ ਬਾਹਰਲੇ ਧਾਰਮਿਕ ਚਿੰਨ੍ਹਾਂ ਨੂੰ ਧਾਰਨ ਕਰ ਕੇ ਪਖੰਡ ਦਾ ਜੀਵਨ ਜਿਉਂਦੇ ਹਨ ਅਤੇ ਪੂਰਨ ਸਤਿ ਤੋਂ ਅਨਭਿੱਗ ਅਤੇ ਅਣਜਾਣ ਜਨਮ-ਮਰਨ ਦੇ ਚੱਕਰ ਵਿੱਚ ਫਸੇ ਰਹਿੰਦੇ ਹਨ।

ਜਦ ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਸ਼ਾਹ ਜੀ ਸਿੱਧਾਂ ਦਾ ਉਧਾਰ ਕਰਨ ਲਈ ਸੁਮੇਰ ਪਰਬਤ ‘ਤੇ ਅੱਪੜੇ ਤਾਂ ਉਨ੍ਹਾਂ ਨੇ ਸਿੱਧਾਂ ਦੇ ਇਨ੍ਹਾਂ ਬਾਹਰਲੇ ਧਾਰਮਿਕ ਚਿੰਨ੍ਹਾਂ ਨੂੰ ਵੇਖ ਕੇ ਉਨ੍ਹਾਂ ਨੂੰ ਇਨ੍ਹਾਂ ਬਾਹਰਲੇ ਧਾਰਮਿਕ ਚਿੰਨ੍ਹਾਂ ਦੇ ਖੋਖਲੇਪਣ ਦੇ ਬਾਰੇ ਪੂਰਨ ਬ੍ਰਹਮ ਗਿਆਨ ਕਰਵਾਇਆ ਅਤੇ ਇਹ ਦੱਸਿਆ ਕਿ ਇਨ੍ਹਾਂ ਬਾਹਰਲੇ ਧਾਰਮਿਕ ਚਿੰਨ੍ਹਾਂ ਦੇ ਧਾਰਨ ਕਰ ਲੈਣ ਨਾਲ ਮਨੁੱਖ ਨੂੰ ਜੀਵਨ ਮੁਕਤੀ ਪ੍ਰਾਪਤ ਨਹੀਂ ਹੋ ਸਕਦੀ ਹੈ। ਸਿੱਧਾਂ ਨੂੰ ਇਹ ਗਿਆਨ ਨਹੀਂ ਸੀ ਕਿ ਇਨ੍ਹਾਂ ਧਾਰਮਿਕ ਚਿੰਨ੍ਹਾਂ ਦੇ ਧਾਰਨ ਕਰ ਲੈਣ ਨਾਲ ਮਨ ਨੂੰ ਨਹੀਂ ਜਿੱਤਿਆ ਜਾ ਸਕਦਾ ਹੈ। ਸਿੱਧਾਂ ਨੂੰ ਇਹ ਗਿਆਨ ਨਹੀਂ ਸੀ ਕਿ ਮਨ ਨੂੰ ਜਿੱਤਣ ਨਾਲ ਹੀ ਉਨ੍ਹਾਂ ਨੂੰ ਜੀਵਨ ਮੁਕਤੀ ਮਿਲ ਸਕਦੀ ਹੈ। ਸਿੱਧਾਂ ਨੂੰ ਇਹ ਵੀ ਗਿਆਨ ਨਹੀਂ ਸੀ ਕਿ ਬੰਦਗੀ ਅੰਦਰਲੀ ਖੇਡ ਹੈ ਅਤੇ ਗੁਰਪ੍ਰਸਾਦਿ ਨਾਲ ਪ੍ਰਾਪਤ ਹੁੰਦੀ ਹੈ। ਸਿੱਧਾਂ ਨੂੰ ਇਹ ਵੀ ਗਿਆਨ ਨਹੀਂ ਸੀ ਕਿ ਬੰਦਗੀ ਕਰਨ ਦਾ ਭਾਵ ਅੰਦਰਲੀ ਰਹਿਤ ਨੂੰ ਕਮਾਉਣਾ ਹੈ। ਸਿੱਧਾਂ ਨੂੰ ਇਹ ਵੀ ਗਿਆਨ ਨਹੀਂ ਸੀ ਕਿ ਉਹ ਸਾਰੇ ਮਾਇਆ ਦੀ ਗੁਲਾਮੀ ਵਿੱਚ ਜੀਵਨ ਨਸ਼ਟ ਕਰ ਰਹੇ ਹਨ। ਸਿੱਧਾਂ ਨੂੰ ਇਹ ਵੀ ਗਿਆਨ ਨਹੀਂ ਸੀ ਕਿ ਰਿੱਧੀਆਂ-ਸਿੱਧੀਆਂ ਮਾਇਆ ਹਨ ਅਤੇ ਉਹ ਮਾਇਆ ਦੇ ਇਸ ਜਾਲ ਵਿੱਚ ਫੱਸ ਕੇ ਰਹਿ ਗਏ ਸਨ। ਸਿੱਧਾਂ ਨੂੰ ਇਹ ਵੀ ਗਿਆਨ ਨਹੀਂ ਸੀ ਕਿ ਮਾਇਆ ਨੂੰ ਜਿੱਤਣ ਨਾਲ ਹੀ ਅੰਦਰਲੀ ਰਹਿਤ ਸੰਪੂਰਨ ਹੁੰਦੀ ਹੈ ਅਤੇ ਜੀਵਨ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ। ਜੋਗ ਅਭਿਆਸ ਅਤੇ ਪ੍ਰਾਣਾਯਾਮ ਦੇ ਬਲ ਉੱਪਰ ਆਪਣੀਆਂ ਉਮਰਾਂ ਲੰਬੀਆਂ ਕਰ ਕੇ ਅਤੇ ਰਿੱਧੀਆਂ-ਸਿੱਧੀਆਂ ਹਾਸਿਲ ਕਰ ਕੇ ਸਿੱਧ ਇਸ ਭਰਮ ਵਿੱਚ ਜੀ ਰਹੇ ਸਨ ਕਿ ਉਨ੍ਹਾਂ ਨੇ ਰੂਹਾਨੀਅਤ ਦੀ ਸਭ ਤੋਂ ਉੱਚ ਅਵਸਥਾ ਪ੍ਰਾਪਤ ਕਰ ਲਈ ਹੈ।

ਅੱਜ ਦੇ ਝੂਠੇ ਅਤੇ ਪਖੰਡੀ ਧਾਰਮਿਕ ਆਗੂਆਂ ਦੀ ਕਥਾ ਵੀ ਜੋਗੀਆਂ ਅਤੇ ਸਿੱਧਾਂ ਨਾਲੋਂ ਕੋਈ ਵੱਖਰੀ ਨਹੀਂ ਹੈ। ਆਦਿ ਕਾਲ ਤੋਂ ਸੰਸਾਰ ਵਿੱਚ ਪ੍ਰਚਲਿਤ ਸਾਰੇ ਧਰਮਾਂ ਵਿੱਚ ਐਸੇ ਧਾਰਮਿਕ ਚਿੰਨ੍ਹਾਂ ਦਾ ਬੋਲ-ਬਾਲਾ ਰਿਹਾ ਹੈ। ਅੱਜ ਦੀ ਦੁਨੀਆਂ ਵਿੱਚ ਵੀ ਸਾਰੇ ਧਰਮਾਂ ਦੇ ਝੂਠੇ ਅਤੇ ਪਖੰਡੀ ਧਾਰਮਿਕ ਆਗੂ ਇਨ੍ਹਾਂ ਧਾਰਮਿਕ ਚਿੰਨ੍ਹਾਂ ਨੂੰ ਬਹੁਤ ਵੱਧ-ਚੜ੍ਹ ਕੇ ਅਪਣਾਉਣ ਦਾ ਉਪਰਾਲਾ ਕਰਨ ਵਿੱਚ ਵਿਅਸਤ ਹਨ। ਐਸੇ ਝੂਠੇ ਅਤੇ ਪਖੰਡੀ ਧਾਰਮਿਕ ਆਗੂ ਕੇਵਲ ਬਾਹਰਲੀ ਰਹਿਤ ਦੀ ਪਰਪੱਕਤਾ ਦੀ ਗੱਲ ਹੀ ਕਰਦੇ ਹਨ। ਇਹ ਝੂਠੇ ਅਤੇ ਪਖੰਡੀ ਧਾਰਮਿਕ ਆਗੂ ਇਹ ਨਹੀਂ ਜਾਣਦੇ ਹਨ ਕਿ ਬਾਹਰਲੇ ਧਾਰਮਿਕ ਚਿੰਨ੍ਹਾਂ ਨੂੰ ਧਾਰਨ ਕਰਨ ਨਾਲ ਮਨ ਨੂੰ ਨਹੀਂ ਜਿੱਤਿਆ ਜਾ ਸਕਦਾ ਹੈ। ਕੇਵਲ ਬਾਹਰਲੀ ਰਹਿਤ ਨੂੰ ਧਾਰਨ ਕਰ ਲੈਣ ਨਾਲ ਮਨੁੱਖ ਨੂੰ ਦਰਗਾਹ ਵਿੱਚ ਪ੍ਰਵਾਨਗੀ ਹਾਸਿਲ ਨਹੀਂ ਹੋ ਸਕਦੀ ਹੈ। ਇਨ੍ਹਾਂ ਧਾਰਮਿਕ ਚਿੰਨ੍ਹਾਂ ਨੂੰ ਧਾਰਨ ਕਰ ਲੈਣ ਨਾਲ ਲੋਕਾਈ ਦੀ ਨਜ਼ਰ ਵਿੱਚ ਤਾਂ ਤੁਸੀਂ ਸੰਤ ਨਜ਼ਰ ਆ ਸਕਦੇ ਹੋ ਪਰੰਤੂ ਇਹ ਧਾਰਮਿਕ ਚਿੰਨ੍ਹ ਤੁਹਾਨੂੰ ਦਰਗਾਹ ਵਿੱਚ ਮਾਣ ਨਹੀਂ ਪ੍ਰਾਪਤ ਕਰਵਾ ਸਕਦੇ ਹਨ। ਬਾਹਰਲਾ ਭੇਖ ਧਾਰਨ ਕਰਨ ਨਾਲ ਮਨੁੱਖ ਦੇ ਮਨ ਦੀ ਮੈਲ ਨਹੀਂ ਧੁੱਪਦੀ ਹੈ। ਬਾਹਰਲਾ ਭੇਖ ਧਾਰਨ ਕਰਨ ਨਾਲ ਮਨੁੱਖ ਆਪਣਾ ਮਨ ਜਿੱਤ ਨਹੀਂ ਸਕਦਾ ਹੈ। ਬਾਹਰਲਾ ਭੇਖ ਧਾਰਨ ਕਰਨ ਨਾਲ ਮਨੁੱਖ ਦਾ ਮਨ ਜੋਤ ਸਰੂਪ ਵਿੱਚ ਪ੍ਰਗਟ ਨਹੀਂ ਹੋ ਸਕਦਾ ਹੈ। ਬਾਹਰਲਾ ਭੇਖ ਧਾਰਨ ਕਰਨ ਨਾਲ ਮਨੁੱਖ ‘ਗੁਰਮੁਖਿ’ ਨਹੀਂ ਬਣ ਸਕਦਾ ਹੈ। ਬਾਹਰਲਾ ਭੇਖ ਧਾਰਨ ਕਰਨ ਨਾਲ ਮਨੁੱਖ ਮਾਇਆ ਨੂੰ ਨਹੀਂ ਜਿੱਤ ਸਕਦਾ ਹੈ। ਬਾਹਰਲਾ ਭੇਖ ਧਾਰਨ ਕਰਨ ਨਾਲ ਅੱਜ ਤੱਕ ਕੋਈ ਮਨੁੱਖ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਦਰਸ਼ਨ ਨਹੀਂ ਪ੍ਰਾਪਤ ਕਰ ਸਕਿਆ ਹੈ। ਬਾਹਰਲਾ ਭੇਖ ਧਾਰਨ ਕਰਨ ਨਾਲ ਅੱਜ ਤੱਕ ਕੋਈ ਮਨੁੱਖ ਜੀਵਨ ਮੁਕਤੀ ਪ੍ਰਾਪਤ ਨਹੀਂ ਕਰ ਸਕਿਆ ਹੈ। ਬਾਹਰਲਾ ਭੇਖ ਧਾਰਨ ਕਰਨ ਨਾਲ ਕੋਈ ਮਨੁੱਖ ਅੱਜ ਤੱਕ ਸੰਤ ਹਿਰਦਾ ਨਹੀਂ ਬਣ ਸਕਿਆ ਹੈ। ਇਸ ਪਰਮ ਸਤਿ ਤੱਤ ਦਾ ਸਾਰੀ ਲੋਕਾਈ ਨੂੰ ਸਮਝਣ ਦੀ ਬੇਅੰਤ ਲੋੜ ਹੈ। ਇਸ ਪਰਮ ਸਤਿ ਤੱਤ ਦੇ ਸਮਝਣ ਨਾਲ ਹੀ ਅਤੇ ਅੰਦਰਲੀ ਰਹਿਤ ਦੀ ਕਮਾਈ ਕਰਨ ਨਾਲ ਹੀ ਮਨੁੱਖ ਦੀ ਰੂਹਾਨੀ ਤਰੱਕੀ ਹੋ ਸਕਦੀ ਹੈ। ਬਾਹਰਲੇ ਭੇਖ ਦੇ ਬਾਰੇ ਇਸ ਪਰਮ ਸਤਿ ਤੱਤ ਨੂੰ ਗੁਰਬਾਣੀ ਵਿੱਚ ਬਾਰ-ਬਾਰ ਦ੍ਰਿੜ੍ਹ ਕਰਵਾਇਆ ਗਿਆ ਹੈ:

ਭੇਖਧਾਰੀ ਭੇਖ ਕਰਿ ਥਕੇ ਅਠਿਸਠਿ ਤੀਰਥ ਨਾਇ ਮਨ ਕੀ ਸਾਰ ਨ ਜਾਣਨੀ ਹਉਮੈ ਭਰਮਿ ਭੁਲਾਇ

(ਪੰਨਾ ੬੪੪)

ਵਿਣੁ ਮਨੁ ਮਾਰੇ ਕੋਇ ਨ ਸਿਝਈ ਵੇਖਹੁ ਕੋ ਲਿਵ ਲਾਇ

ਭੇਖਧਾਰੀ ਤੀਰਥੀ ਭਵਿ ਥਕੇ ਨਾ ਏਹੁ ਮਨੁ ਮਾਰਿਆ ਜਾਇ

(ਪੰਨਾ ੬੫੦)

ਮਨਮੁਖ ਭਰਮਿ ਭੁਲੇ ਭੇਖਧਾਰੀ ਅੰਤ ਕਾਲਿ ਪਛੁਤਾਤਾ ਹੇ

(ਪੰਨਾ ੧੦੫੨)

ਪੰਡਿਤ ਪੜਿ੍ ਪੜਿ੍ ਮੋਨੀ ਸਭਿ ਥਾਕੇ ਭ੍ਰਮਿ ਭੇਖ ਥਕੇ ਭੇਖਧਾਰੀ

ਗੁਰ ਪਰਸਾਦਿ ਨਿਰੰਜਨੁ ਪਾਇਆ ਸਾਚੈ ਸਬਦਿ ਵੀਚਾਰੀ

(ਪੰਨਾ ੧੨੩੪)

ਇਹ ਪੂਰਨ ਸਤਿ ਤੱਤ ਤੱਥ ਹੈ ਕਿ ਬਾਹਰਲੀ ਰਹਿਤ ਰੱਖਣ ਨਾਲ ਮਨੁੱਖ ਸੰਤ ਨਹੀਂ ਬਣ ਜਾਂਦਾ ਹੈ। ਬਾਹਰਲੀ ਰਹਿਤ ਰੱਖਣ ਨਾਲ ਮਨੁੱਖ ਖ਼ਾਲਸਾ ਨਹੀਂ ਬਣ ਜਾਂਦਾ ਹੈ। ਬਾਹਰਲੀ ਰਹਿਤ ਰੱਖਣ ਨਾਲ ਮਨੁੱਖ ਅੰਮ੍ਰਿਤਧਾਰੀ ਨਹੀਂ ਬਣ ਸਕਦਾ ਹੈ। ਕੇਵਲ ਚੋਲ਼ਾ ਪਹਿਨ ਕੇ ਮਨੁੱਖ ਖ਼ਾਲਸਾ, ਸੰਤ ਅਤੇ ਅੰਮ੍ਰਿਤਧਾਰੀ ਨਹੀਂ ਬਣ ਜਾਂਦਾ ਹੈ। ਬਾਹਰਲੀ ਰਹਿਤ ਰੱਖਣ ਵਾਲੇ ਮਨੁੱਖਾਂ ਨੂੰ ਸਮਾਜਿਕ ਮਾਣ ਤਾਂ ਮਿਲ ਸਕਦਾ ਹੈ ਪਰੰਤੂ ਦਰਗਾਹ ਵਿੱਚ ਮਾਣ ਨਹੀਂ ਮਿਲ ਸਕਦਾ ਹੈ। ਕਿਉਂਕਿ ਖ਼ਾਲਸਾ ਤਾਂ ਉਹ ਰੂਹ ਹੈ ਜਿਸ ਨੂੰ ਪੂਰਨ ਬ੍ਰਹਮ ਗਿਆਨ ਅਤੇ ਪੂਰਨ ਤੱਤ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਸੰਤ ਤਾਂ ਉਹ ਪੁਰਖ ਹੈ ਜਿਸ ਨੂੰ ਪੂਰਨ ਬ੍ਰਹਮ ਗਿਆਨ ਅਤੇ ਪੂਰਨ ਤੱਤ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਅੰਮ੍ਰਿਤਧਾਰੀ ਤਾਂ ਉਹ ਮਨੁੱਖ ਹੈ ਜੋ ਆਪ ਅੰਮ੍ਰਿਤ ਬਣ ਗਿਆ ਹੈ ਅਤੇ ਜਿਸ ਨੂੰ ਪੂਰਨ ਬ੍ਰਹਮ ਗਿਆਨ ਅਤੇ ਪੂਰਨ ਤੱਤ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਇਸ ਲਈ ਜੋ ਮਨੁੱਖ ਪੂਰਨ ਬ੍ਰਹਮ ਗਿਆਨੀ ਨਹੀਂ ਹੈ ਉਸ ਨੂੰ ਖ਼ਾਲਸਾ ਕਹਿਣਾ ਅਤੇ ਅੰਮ੍ਰਿਤਧਾਰੀ, ਗੁਰਮੁਖ ਜਾਂ ਸੰਤ ਕਹਿ ਕੇ ਸੰਬੋਧਨ ਕਰਨਾ ਸਰਾਸਰ ਝੂਠ ਹੈ ਅਤੇ ਦਰਗਾਹੀ ਵਿਧਾਨ ਦੀ ਉਲੰਘਣਾ ਹੈ, ਘੋਰ ਪਖੰਡ ਹੈ। ਕੇਵਲ ਉਹ ਮਨੁੱਖ ਜੋ ਕਿ ਇੱਕ ਖੰਡ ‘ਸੱਚ ਖੰਡ’ ਮਾਨਸਰੋਵਰ ਵਿੱਚ ਪੂਰਨ ਤੌਰ ‘ਤੇ ਸਦਾ-ਸਦਾ ਲਈ ਲੀਨ ਹੋ ਗਿਆ ਹੈ ਕੇਵਲ ਉਹ ਮਨੁੱਖ ਹੀ ਖ਼ਾਲਸਾ ਹੈ, ਸੰਤ ਹੈ, ਗੁਰਮੁਖ ਹੈ ਅਤੇ ਅੰਮ੍ਰਿਤਧਾਰੀ ਹੈ।

ਅੰਦਰਰਲੀ ਰਹਿਤ ਮਨ ਨੂੰ ਨਿਰਮਲ ਕਰਨ ਦੀ ਰਹਿਤ ਹੈ। ਉਹ ਮਨ ਜਿਸ ਉੱਪਰ ਜਨਮਾਂ-ਜਨਮਾਂਤਰਾਂ ਦੀ ਮਹਾ ਵਿਨਾਸ਼ਕਾਰੀ ਅਸਤਿ ਕਰਮਾਂ ਦੀ ਮੈਲ ਚਿੰਬੜੀ ਹੋਈ ਹੈ; ਉਸ ਮਨ ਨੂੰ ਨਿਰਮਲ ਕਰਨ ਦੀ ਰਹਿਤ ਹੈ। ਅੰਦਰਲੀ ਰਹਿਤ ਮਨ ਨੂੰ ਜਿੱਤਣ ਦੀ ਰਹਿਤ ਹੈ। ਉਹ ਮਨ ਜੋ ਜਨਮਾਂ-ਜਨਮਾਂਤਰਾਂ ਤੋਂ ਮਾਇਆ ਦੀ ਗੁਲਾਮੀ ਕਰ ਕਰ ਕੇ ਮਾਇਆ ਦੀਆਂ ਮਹਾ ਵਿਨਾਸ਼ਕਾਰੀ ਸ਼ਕਤੀਆਂ ਦੇ ਸੰਸਕਾਰਾਂ ਨਾਲ ਪਤਿਤ ਹੋ ਚੁੱਕਾ ਹੈ; ਉਸ ਮਨ ਨੂੰ ਮਾਇਆ ਦੇ ਇਸ ਮਹਾ ਵਿਨਾਸ਼ਕਾਰੀ ਚੁੰਗਲ ਤੋਂ ਮੁਕਤ ਕਰਵਾਉਣ ਦੀ ਰਹਿਤ ਹੈ। ਅੰਦਰਲੀ ਰਹਿਤ ਤ੍ਰਿਸ਼ਣਾ ਦੀ ਮਹਾ ਵਿਨਾਸ਼ਕਾਰੀ ਅਗਨ ਨੂੰ ਬੁਝਾਉਣ ਦੀ ਰਹਿਤ ਹੈ। ਉਸ ਤ੍ਰਿਸ਼ਣਾ ਅਗਨ ਨੂੰ ਬੁਝਾਉਣ ਦੀ ਰਹਿਤ ਹੈ ਜਿਸ ਦੇ ਵਿੱਚ ਮਨੁੱਖ ਨਿਰੰਤਰ ਝੁਲ਼ਸਦਾ ਰਹਿੰਦਾ ਹੈ। ਅੰਦਰਲੀ ਰਹਿਤ ਪੰਜ ਚੰਡਾਲਾਂ (ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ) ਦੀਆਂ ਮਹਾ ਵਿਨਾਸ਼ਕਾਰੀ ਸ਼ਕਤੀਆਂ ਨੂੰ ਜਿੱਤਣ ਦੀ ਰਹਿਤ ਹੈ। ਪੰਜ ਚੰਡਾਲਾਂ ਦੀਆਂ ਉਹ ਮਹਾ ਵਿਨਾਸ਼ਕਾਰੀ ਸ਼ਕਤੀਆਂ ਜਿਨ੍ਹਾਂ ਦੀ ਗੁਲਾਮੀ ਵਿੱਚ ਮਨੁੱਖ ਜਨਮਾਂ-ਜਨਮਾਂਤਰਾਂ ਤੋਂ ਰਹਿ ਕੇ ਆਪਣੇ ਇਤਨੇ ਮਨੁੱਖੇ ਜਨਮ ਗੁਆ ਚੁੱਕਾ ਹੈ। ਜਿਨ੍ਹਾਂ ਦੀ (ਪੰਜ ਚੰਡਾਲਾਂ ਦੀ) ਆਪਣੇ ਸਾਰੇ ਪਿਛਲੇ ਜਨਮਾਂ ਵਿੱਚ ਗੁਲਾਮੀ ਕਰ-ਕਰ ਕੇ ਆਪਣੇ ਸਿਰ ‘ਤੇ ਬੇਅੰਤ ਅਸਤਿ ਕਰਮਾਂ ਦਾ ਬੋਝ ਲੱਦੀ ਬੈਠਾ ਹੈ। ਜਿਨ੍ਹਾਂ ਪੰਜ ਚੰਡਾਲਾਂ ਦੀ ਆਪਣੇ ਸਾਰੇ ਪਿਛਲੇ ਜਨਮਾਂ ਵਿੱਚ ਗੁਲਾਮੀ ਕਰ-ਕਰ ਕੇ ਆਪਣੇ ਜੀਵਨ ਨੂੰ ਨਰਕ ਸਮਾਨ ਬਣਾਈ ਬੈਠਾ ਹੈ। ਐਸੇ ਮਹਾ ਵਿਨਾਸ਼ਕਾਰੀ ਦੂਤਾਂ ਨੂੰ ਜਿੱਤਣ ਦੀ ਰਹਿਤ ਦੀ ਕਮਾਈ ਕਰਨ ਨਾਲ ਹੀ ਮਨੁੱਖ ਆਪਣੇ ਮਨ ਨੂੰ ਜਿੱਤ ਸਕਦਾ ਹੈ ਅਤੇ ਅੰਦਰਲੀ ਰਹਿਤ ਕਮਾ ਸਕਦਾ ਹੈ। ਇਸ ਲਈ ਅੰਦਰਲੀ ਰਹਿਤ ਤ੍ਰੈ ਗੁਣ ਮਾਇਆ ਨੂੰ ਜਿੱਤ ਕੇ ਚੌਥੇ ਪਦ ਵਿੱਚ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਨਿਰਗੁਣ ਸਰੂਪ ਵਿੱਚ ਸਦਾ-ਸਦਾ ਲਈ ਸਮਾਉਣ ਦੀ ਰਹਿਤ ਹੈ। ਅੰਦਰਲੀ ਰਹਿਤ ਹਿਰਦੇ ਵਿੱਚ ਪਰਮ ਜੋਤ ਦੇ ਪੂਰਨ ਪ੍ਰਕਾਸ਼ ਦੇ ਪ੍ਰਗਟ ਹੋਣ ਦੀ ਰਹਿਤ ਹੈ। ਅੰਦਰਲੀ ਰਹਿਤ ਸਾਰੇ ਸਤਿਗੁਣਾਂ ਨੂੰ ਕਮਾਉਣ ਦੀ ਰਹਿਤ ਹੈ। ਉਹ ਸਤਿ ਗੁਣ ਜੋ ਧੰਨ ਧੰਨ ਸਤਿ ਪਾਰਬ੍ਰਹਮ ਪਰਮੇਸ਼ਰ ਦੀਆਂ ਪਰਮ ਸ਼ਕਤੀਆਂ ਦਾ ਰੂਪ ਹਨ। ਸ਼ਰਧਾ ਦੀ ਕਮਾਈ, ਪ੍ਰੀਤ ਦੀ ਕਮਾਈ, ਭਰੋਸੇ ਦੀ ਕਮਾਈ, ਨਿਮਰਤਾ ਦੀ ਕਮਾਈ, ਦਇਆਲਤਾ ਦੀ ਕਮਾਈ, ਪਰਉਪਕਾਰ ਦੀ ਕਮਾਈ, ਨਿਸ਼ਕਾਮ ਭਾਵਨਾ ਨਾਲ ਕੀਤੀ ਗਈ ਸੇਵਾ ਦੀ ਕਮਾਈ, ਆਦਿ ਸਤਿ ਗੁਣ ਇਕੱਤਰ ਕਰਨ ਨਾਲ ਅੰਦਰਲੀ ਰਹਿਤ ਦੀ ਕਮਾਈ ਪੂਰਨ ਹੁੰਦੀ ਹੈ। ਅੰਦਰਲੀ ਰਹਿਤ ਦੀ ਕਮਾਈ ਰੋਮ-ਰੋਮ ਸਿਮਰਨ ਦੀ ਪਰਮ ਸ਼ਕਤੀਸ਼ਾਲੀ ਕਮਾਈ ਹੈ। ਅੰਦਰਲੀ ਰਹਿਤ ਦੀ ਕਮਾਈ ਕਰਨ ਨਾਲ ਮਨੁੱਖ ਦੀ ਸੂਖਮ ਦੇਹੀ ਵਿੱਚ ਸਥਿਤ ੭ ਸਤਿ ਸਰੋਵਰ ਅਤੇ ਸਾਰੇ ਬਜਰ ਕਪਾਟ ਖੁੱਲ੍ਹ ਜਾਂਦੇ ਹਨ। ਇਨ੍ਹਾਂ ੭ ਸਤਿ ਸਰੋਵਰਾਂ ਵਿੱਚ ਹੀ ਸਾਰੀਆਂ ਪਰਮ ਸ਼ਕਤੀਆਂ ਦਾ ਵਾਸ ਹੁੰਦਾ ਹੈ। ਅੰਦਰਲੀ ਰਹਿਤ ਦੀ ਕਮਾਈ ਜੀਵਨ ਮੁਕਤੀ ਹੈ। ਅੰਦਰਲੀ ਰਹਿਤ ਦੀ ਕਮਾਈ ਸਦਾ ਸੁਹਾਗ ਦੀ ਕਮਾਈ ਹੈ। ਅੰਦਰਲੀ ਰਹਿਤ ਦੀ ਕਮਾਈ ਪਰਮ ਪਦਵੀ ਦੀ ਕਮਾਈ ਹੈ। ਅੰਦਰਲੀ ਰਹਿਤ ਦੀ ਕਮਾਈ ਪੂਰਨ ਬ੍ਰਹਮ ਗਿਆਨ ਦੀ ਕਮਾਈ ਹੈ। ਅੰਦਰਲੀ ਰਹਿਤ ਦੀ ਕਮਾਈ ਤੱਤ ਗਿਆਨ ਦੀ ਕਮਾਈ ਹੈ। ਅੰਦਰਲੀ ਰਹਿਤ ਦੀ ਕਮਾਈ ਆਤਮ ਰਸ ਅੰਮ੍ਰਿਤ ਦੀ ਕਮਾਈ ਹੈ।

ਅੰਦਰਲੀ ਰਹਿਤ ਦੀ ਕਮਾਈ ਕਰਨ ਨਾਲ ਮਨੁੱਖ ਦੇ ਸਾਰੇ ਕਰਮ ਸਤਿ ਕਰਮ ਹੋ ਜਾਂਦੇ ਹਨ। ਅੰਦਰਲੀ ਰਹਿਤ ਦੀ ਕਮਾਈ ਕਰਨ ਨਾਲ ਮਨੁੱਖ ਦੇ ਸਾਰੇ ਕਰਮ ਪਰਉਪਕਾਰੀ ਕਰਮ ਹੋ ਜਾਂਦੇ ਹਨ। ਅੰਦਰਲੀ ਰਹਿਤ ਦੀ ਕਮਾਈ ਕਰਨ ਨਾਲ ਮਨੁੱਖ ਇੱਕ ਦ੍ਰਿਸ਼ਟ ਹੋ ਜਾਂਦਾ ਹੈ। ਅੰਦਰਲੀ ਰਹਿਤ ਦੀ ਕਮਾਈ ਕਰਨ ਨਾਲ ਮਨੁੱਖ ਨਿਰਵੈਰ ਹੋ ਜਾਂਦਾ ਹੈ। ਅੰਦਰਲੀ ਰਹਿਤ ਦੀ ਕਮਾਈ ਕਰਨ ਨਾਲ ਮਨੁੱਖ ਨਿਰਭਉ ਹੋ ਜਾਂਦਾ ਹੈ। ਅੰਦਰਲੀ ਰਹਿਤ ਦੀ ਕਮਾਈ ਕਰਨ ਨਾਲ ਮਨੁੱਖ ਅੰਦਰੋਂ ਅਤੇ ਬਾਹਰੋਂ ਇਕਸਾਰ ਅਤੇ ਨਿਰਮਲ ਹੋ ਜਾਂਦਾ ਹੈ। ਅੰਦਰਲੀ ਰਹਿਤ ਦੀ ਕਮਾਈ ਕਰਨ ਨਾਲ ਮਨੁੱਖ ਅੰਦਰੋਂ ਅਤੇ ਬਾਹਰੋਂ ਪਾਵਨ ਹੋ ਜਾਂਦਾ ਹੈ। ਅੰਦਰਲੀ ਰਹਿਤ ਦੀ ਕਮਾਈ ਕਰਨ ਨਾਲ ਮਨੁੱਖ ਅੰਦਰੋਂ ਅਤੇ ਬਾਹਰੋਂ ਪਵਿੱਤਰ ਹੋ ਜਾਂਦਾ ਹੈ। ਅੰਦਰਲੀ ਰਹਿਤ ਦੀ ਕਮਾਈ ਕਰਨ ਨਾਲ ਮਨੁੱਖ ਜੀਵਤ ਮਰਨ ਵਿੱਚ ਸਫਲ ਹੋ ਜਾਂਦਾ ਹੈ। ਜੀਵਤ ਮਰਨ ਤੋਂ ਭਾਵ ਹੈ ਕਿ ਮਨੁੱਖ ਦੀ ਹਉਮੈ ਦਾ ਅੰਤ ਹੋ ਜਾਂਦਾ ਹੈ ਅਤੇ ਮਨੁੱਖ ਮਾਇਆ ਤੋਂ ਮੁਕਤ ਹੋ ਜਾਂਦਾ ਹੈ। ਐਸੇ ਮਨੁੱਖ ਦੀ ਕਰਨੀ, ਆਚਾਰ, ਵਿਹਾਰ, ਮਿਲਣਾ, ਵਰਤਣਾ, ਬੋਲ, ਬਾਣੀ ਸਭ ਕੁਝ ਸਤਿ ਹੋ ਜਾਂਦਾ ਹੈ। ਐਸੇ ਮਹਾਂਪੁਰਖਾਂ ਦਾ ਜੀਵਨ ਕੇਵਲ ਮਹਾ ਪਰਉਪਕਾਰੀ ਹੁੰਦਾ ਹੈ। ਉਹ ਕੇਵਲ ਦੂਜਿਆਂ ਦੀ ਭਲਾਈ ਕਰਦੇ ਹਨ। ਉਨ੍ਹਾਂ ਨੂੰ ਹਰ ਇੱਕ ਰਚਨਾ ਵਿੱਚ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਦਰਸ਼ਨ ਹੁੰਦੇ ਹਨ। ਐਸੀ ਪਰਮ ਸ਼ਕਤੀਸ਼ਾਲੀ ਰਹਿਤ ਦੀ ਕਮਾਈ ਪੂਰੇ ਸਤਿਗੁਰੂ ਦੀ ਕਿਰਪਾ ਨਾਲ ਹੀ ਕੀਤੀ ਜਾ ਸਕਦੀ ਹੈ। ਜਿਸ ਮਨੁੱਖ ਦੇ ਪਿਛਲੇ ਜਨਮਾਂ ਦੇ ਬੀਜੇ ਹੋਏ ਸਤਿ ਕਰਮਾਂ ਅਨੁਸਾਰ ਅੰਕੁਰ ਫੁੱਟਦੇ ਹਨ ਤਾਂ ਉਸ ਮਨੁੱਖ ਨੂੰ ਪੂਰੇ ਸਤਿਗੁਰੂ ਦੀ ਸੰਗਤ ਦੀ ਪ੍ਰਾਪਤੀ ਹੁੰਦੀ ਹੈ। ਇਸ ਪਰਮ ਸਤਿ ਤੱਤ ਨੂੰ ਗੁਰਬਾਣੀ ਵਿੱਚ ਦ੍ਰਿੜ੍ਹ ਕਰਵਾਇਆ ਗਿਆ ਹੈ:

ਪੂਰੈ ਭਾਗਿ ਸਤਗੁਰੁ ਮਿਲੈ ਜਾ ਭਾਗੈ ਕਾ ਉਦਉ ਹੋਇ ਅੰਤਰਹੁ ਦੁਖੁ ਭ੍ਰਮੁ ਕਟੀਐ ਸੁਖੁ ਪਰਾਪਤਿ ਹੋਇ

(ਪੰਨਾ ੩੧)

ਜੋ ਮਨੁੱਖ ਪੂਰੇ ਸਤਿਗੁਰੂ ਦੀ ਚਰਨ-ਸ਼ਰਨ ਵਿੱਚ ਚਲੇ ਜਾਂਦੇ ਹਨ ਉਨ੍ਹਾਂ ‘ਤੇ ਪੂਰੇ ਸਤਿਗੁਰੂ ਦੀ ਕਿਰਪਾ ਦੀ ਪਰਮ ਸ਼ਕਤੀ ਵਰਤਦੀ ਹੈ। ਜੋ ਮਨੁੱਖ ਪੂਰੇ ਸਤਿਗੁਰੂ ਦੇ ਸਤਿ ਚਰਨਾਂ ‘ਤੇ ਪੂਰਨ ਸਮਰਪਣ ਕਰਦੇ ਹਨ ਉਨ੍ਹਾਂ ਨੂੰ ਗੁਰਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ। ਜਿਨ੍ਹਾਂ ਮਨੁੱਖਾਂ ‘ਤੇ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਗੁਰਪ੍ਰਸਾਦਿ ਦੀ ਪਰਮ ਸ਼ਕਤੀ ਵਰਤਦੀ ਹੈ ਉਨ੍ਹਾਂ ਨੂੰ ਸਤਿਨਾਮ, ਸਤਿਨਾਮ ਸਿਮਰਨ, ਸਤਿਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦੀ ਪ੍ਰਾਪਤੀ ਹੁੰਦੀ ਹੈ। ਜਿਨ੍ਹਾਂ ਮਨੁੱਖਾਂ ਨੂੰ ਗੁਰਪ੍ਰਸਾਦਿ ਦੀ ਪਰਮ ਸ਼ਕਤੀ ਦੀ ਬਖ਼ਸ਼ਿਸ਼ ਪ੍ਰਾਪਤ ਹੁੰਦੀ ਹੈ ਉਹ ਪੂਰੇ ਸਤਿਗੁਰੂ ਦੇ ਛਤਰ ਹੇਠ ਬੈਠ ਕੇ ਅੰਦਰਲੀ ਰਹਿਤ ਦੀ ਕਮਾਈ ਕਰ ਲੈਂਦੇ ਹਨ। ਜੋ ਮਨੁੱਖ ਪੂਰੇ ਸਤਿਗੁਰੂ ਦੇ ਬਚਨਾਂ ਨੂੰ ਸਤਿ ਸਤਿ ਕਰ ਜਾਣਦੇ ਹਨ ਅਤੇ ਆਪਣੇ ਰੋਜ਼ਾਨਾ ਜੀਵਨ ਵਿੱਚ ਕਮਾਉਂਦੇ ਹਨ ਉਨ੍ਹਾਂ ਨੂੰ ਅੰਦਰਲੀ ਰਹਿਤ ਦੀ ਕਮਾਈ ਦੀ ਪ੍ਰਾਪਤੀ ਹੋ ਜਾਂਦੀ ਹੈ। ਜੋ ਮਨੁੱਖ ਸਤਿਗੁਰੂ ਦੇ ਸਤਿ ਚਰਨਾਂ ‘ਤੇ ਪੂਰਨ ਸਮਰਪਣ ਕਰ ਦਿੰਦੇ ਹਨ ਉਨ੍ਹਾਂ ਨੂੰ ਸਤਿਗੁਰੂ ਦੀ ਸੇਵਾ ਪ੍ਰਾਪਤ ਹੋ ਜਾਂਦੀ ਹੈ। ਸਤਿਗੁਰੂ ਦੀ ਸੇਵਾ ਕਰਨ ਵਾਲੇ ਮਨੁੱਖਾਂ ਨੂੰ ਸਤਿਨਾਮ, ਸਤਿਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦੀ ਪ੍ਰਾਪਤੀ ਹੁੰਦੀ ਹੈ। ਸਤਿਗੁਰੂ ਦੀ ਸੇਵਾ ਕਰਨ ਵਾਲੇ ਮਨੁੱਖਾਂ ਨੂੰ ਸੁਹਾਗ ਦੀ ਪ੍ਰਾਪਤੀ ਹੁੰਦੀ ਹੈ। ਸਤਿਗੁਰੂ ਦੀ ਸੇਵਾ ਕਰਨ ਵਾਲੇ ਮਨੁੱਖਾਂ ਦੀ ਸੁਰਤਿ ਦਾ ਸ਼ਬਦ ਨਾਲ ਸੁਮੇਲ ਹੋ ਜਾਂਦਾ ਹੈ ਅਤੇ ਉਨ੍ਹਾਂ ਨੂੰ ਸਮਾਧੀ ਦੀ ਪ੍ਰਾਪਤੀ ਦੇ ਨਾਲ ਹੀ ਅਜਪਾ ਜਾਪ ਦੀ ਪ੍ਰਾਪਤੀ ਹੋ ਜਾਂਦੀ ਹੈ। ਸਤਿਗੁਰੂ ਦੀ ਸੇਵਾ ਕਰਨ ਵਾਲੇ ਮਨੁੱਖਾਂ ਨੂੰ ਸੁੰਨ ਸਮਾਧੀ ਦੀ ਪ੍ਰਾਪਤੀ ਹੋ ਜਾਂਦੀ ਹੈ ਜਿਸਦੇ ਨਾਲ ਉਨ੍ਹਾਂ ਦਾ ਮਨ ਪੂਰਨ ਸ਼ਾਂਤੀ ਵਿੱਚ ਚਲਾ ਜਾਂਦਾ ਹੈ। ਸਤਿਗੁਰੂ ਦੀ ਸੇਵਾ ਕਰਨ ਵਾਲੇ ਮਨੁੱਖਾਂ ਦੇ ੭ ਸਤਿ ਸਰੋਵਰ ਪ੍ਰਕਾਸ਼ਮਾਨ ਹੋ ਜਾਂਦੇ ਹਨ ਅਤੇ ਉਨ੍ਹਾਂ ਦੇ ਰੋਮ-ਰੋਮ ਵਿੱਚ ਸਤਿਨਾਮ ਚਲਾ ਜਾਂਦਾ ਹੈ। ਸਤਿਗੁਰੂ ਦੀ ਸੇਵਾ ਕਰਨ ਵਾਲੇ ਮਨੁੱਖਾਂ ਦੇ ਸਾਰੇ ਬਜਰ ਕਪਾਟ ਖੁੱਲ੍ਹ ਜਾਂਦੇ ਹਨ। ਸਤਿਗੁਰੂ ਦੀ ਸੇਵਾ ਕਰਨ ਵਾਲੇ ਮਨੁੱਖਾਂ ਦਾ ਦਸਮ ਦੁਆਰ ਖੁੱਲ੍ਹ ਜਾਂਦਾ ਹੈ ਅਤੇ ਉਨ੍ਹਾਂ ਨੂੰ ਅਨਹਦ ਸ਼ਬਦ ਦੀ ਪ੍ਰਾਪਤੀ ਹੋ ਜਾਂਦੀ ਹੈ। ਸਤਿਗੁਰੂ ਦੀ ਸੇਵਾ ਕਰਨ ਵਾਲੇ ਮਨੁੱਖਾਂ ਦੇ ਹਿਰਦੇ ਵਿੱਚ ਪਰਮ ਜੋਤ ਦਾ ਪੂਰਨ ਪ੍ਰਕਾਸ਼ ਪ੍ਰਗਟ ਹੋ ਜਾਂਦਾ ਹੈ। ਸਤਿਗੁਰੂ ਦੀ ਸੇਵਾ ਕਰਨ ਵਾਲੇ ਮਨੁੱਖ ਮਨ ਨੂੰ ਜਿੱਤ ਲੈਂਦੇ ਹਨ। ਸਤਿਗੁਰੂ ਦੀ ਸੇਵਾ ਕਰਨ ਵਾਲੇ ਮਨੁੱਖ ਸਤਿ ਰੂਪ ਹੋ ਜਾਂਦੇ ਹਨ। ਸਤਿਗੁਰੂ ਦੀ ਸੇਵਾ ਕਰਨ ਵਾਲੇ ਮਨੁੱਖ ਤ੍ਰੈ ਗੁਣ ਮਾਇਆ ਨੂੰ ਜਿੱਤ ਕੇ ਚੌਥੇ ਪਦ ਵਿੱਚ ਸਥਿਤ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਨਿਰਗੁਣ ਸਰੂਪ ਵਿੱਚ ਅਭੇਦ ਹੋ ਜਾਂਦੇ ਹਨ। ਸਤਿਗੁਰੂ ਦੀ ਸੇਵਾ ਕਰਨ ਵਾਲੇ ਮਨੁੱਖਾਂ ਨੂੰ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਨਿਰਗੁਣ ਸਰੂਪ ਦੇ ਦਰਸ਼ਨ ਹੋ ਜਾਂਦੇ ਹਨ ਅਤੇ ਉਨ੍ਹਾਂ ਨੂੰ ਪੂਰਨ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਸਤਿਗੁਰੂ ਦੀ ਸੇਵਾ ਕਰਨ ਵਾਲੇ ਮਨੁੱਖਾਂ ਨੂੰ ਤੱਤ ਗਿਆਨ ਦੀ ਅਤੇ ਆਤਮ ਰਸ ਅੰਮ੍ਰਿਤ ਦੀ ਪ੍ਰਾਪਤੀ ਹੋ ਜਾਂਦੀ ਹੈ। ਸਤਿਗੁਰੂ ਦੀ ਸੇਵਾ ਕਰਨ ਵਾਲੇ ਮਨੁੱਖਾਂ ਨੂੰ ਪਰਮ ਪਦਵੀ ਦੀ ਪ੍ਰਾਪਤੀ ਹੋ ਜਾਂਦੀ ਹੈ। ਇਨ੍ਹਾਂ ਸਾਰੇ ਪਰਮ ਸਤਿ ਦੇ ਤੱਤਾਂ ਨੂੰ ਗੁਰਬਾਣੀ ਵਿੱਚ ਬਾਰ-ਬਾਰ ਦ੍ਰਿੜ੍ਹ ਕਰਵਾਇਆ ਗਿਆ ਹੈ:

ਸਤਗੁਰਿ ਮਿਲਿਐ ਧਨੁ ਪਾਇਆ ਹਰਿ ਨਾਮਾ ਰਿਦੈ ਸਮਾਲਿ

(ਪੰਨਾ ੩੧-੩੨)

ਹਿਰਦੈ ਚਰਨ ਕਮਲ ਪ੍ਰਭ ਧਾਰੇ ਪੂਰੇ ਸਤਿਗੁਰ ਮਿਲਿ ਨਿਸਤਾਰੇ

(ਪੰਨਾ ੧੯੩)

ਸਤਗੁਰੁ ਸੇਵਿ ਸਦਾ ਸੁਖੁ ਪਾਇਆ ਜੋਤੀ ਜੋਤਿ ਮਿਲਾਈ

(ਪੰਨਾ ੩੧)

ਸਤਿਗੁਰੁ ਸਿਖ ਕੀ ਕਰੈ ਪ੍ਰਤਿਪਾਲ ਸੇਵਕ ਕਉ ਗੁਰੁ ਸਦਾ ਦਇਆਲ

ਸਿਖ ਕੀ ਗੁਰੁ ਦੁਰਮਤਿ ਮਲੁ ਹਿਰੈ ਗੁਰ ਬਚਨੀ ਹਰਿ ਨਾਮੁ ਉਚਰੈ

ਸਤਿਗੁਰੁ ਸਿਖ ਕੇ ਬੰਧਨ ਕਾਟੈ ਗੁਰ ਕਾ ਸਿਖੁ ਬਿਕਾਰ ਤੇ ਹਾਟੈ

ਸਤਿਗੁਰੁ ਸਿਖ ਕਉ ਨਾਮ ਧਨੁ ਦੇਇ ਗੁਰ ਕਾ ਸਿਖੁ ਵਡਭਾਗੀ ਹੇ

ਸਤਿਗੁਰੁ ਸਿਖ ਕਾ ਹਲਤੁ ਪਲਤੁ ਸਵਾਰੈ ਨਾਨਕ ਸਤਿਗੁਰੁ ਸਿਖ ਕਉ ਜੀਅ ਨਾਲਿ ਸਮਾਰੈ

(ਪੰਨਾ ੨੮੬)

ਸਤਿਗੁਰੂ ਬੇਅੰਤ ਦਿਆਲਤਾ ਦਾ ਧਾਰਨੀ ਹੈ। ਜੋ ਸਿੱਖ ਆਪਣੇ ਸਤਿਗੁਰੂ ਦੀ ਸੇਵਾ ਕਰਦਾ ਹੈ ਉਸ ਦੇ ਉੱਪਰ ਉਸ ਦੇ ਸਤਿਗੁਰੂ ਦੀ ਬੇਅੰਤ ਦਿਆਲਤਾ ਦੀ ਪਰਮ ਸ਼ਕਤੀ ਵਰਤਦੀ ਹੈ। ਜੋ ਸਿੱਖ ਆਪਣੇ ਸਤਿਗੁਰੂ ਦੀ ਸੇਵਾ ਕਰਦਾ ਹੈ ਉਸ ਨੂੰ ਸਤਿਗੁਰੂ ਸਤਿਨਾਮ, ਸਤਿਨਾਮ ਸਿਮਰਨ, ਸਤਿਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦੇ ਗੁਰਪ੍ਰਸਾਦਿ ਨਾਲ ਨਿਵਾਜਦਾ ਹੈ। ਸਤਿਗੁਰੂ ਦੇ ਸਤਿ ਤੱਤ ਦਾ ਅਤੇ ਸਿੱਖ ਦੇ ਸਤਿ ਤੱਤ ਦਾ ਮਿਲਾਪ ਹੋ ਜਾਂਦਾ ਹੈ ਅਤੇ ਸਿੱਖ ਦੀ ਲਿਵ ਲੱਗ ਜਾਂਦੀ ਹੈ, ਸਿੱਖ ਸਮਾਧੀ ਅਤੇ ਸੁੰਨ ਸਮਾਧੀ ਵਿੱਚ ਚਲਾ ਜਾਂਦਾ ਹੈ। ਸਤਿਗੁਰੂ ਆਪਣੇ ਸਿੱਖ ਦੀ ਮਾਇਆ ਦੀਆਂ ਵਿਨਾਸ਼ਕਾਰੀ ਸ਼ਕਤੀਆਂ ਤੋਂ ਰੱਖਿਆ ਕਰਦਾ ਹੈ। ਸਤਿਗੁਰੂ ਆਪਣੇ ਸਿੱਖ ਦੀ ਪੰਜ ਚੰਡਾਲਾਂ (ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ) ਤੋਂ ਰੱਖਿਆ ਕਰਦਾ ਹੈ। ਪੂਰੇ ਸਤਿਗੁਰੂ ਦੀ ਮਾਇਆ ਸੇਵਾ ਕਰਦੀ ਹੈ ਇਸ ਲਈ ਮਾਇਆ ਸਤਿਗੁਰੂ ਦੇ ਛਤਰ ਹੇਠ ਫੜਕ ਨਹੀਂ ਸਕਦੀ। ਸਤਿਗੁਰੂ ਦੇ ਛਤਰ ਹੇਠ ਬੈਠ ਕੇ ਬੰਦਗੀ ਕਰ ਰਹੇ ਸਿੱਖ ਨੂੰ ਮਾਇਆ ਦੀਆਂ ਵਿਨਾਸ਼ਕਾਰੀ ਸ਼ਕਤੀਆਂ ਨੂੰ ਜਿੱਤਣ ਵਿੱਚ ਪੂਰੀ ਸਹਾਇਤਾ ਮਿਲਦੀ ਹੈ ਅਤੇ ਸਿੱਖ ਇਨ੍ਹਾਂ ਪੰਜ ਚੰਡਾਲਾਂ (ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ) ਦੀਆਂ ਵਿਨਾਸ਼ਕਾਰੀ ਸ਼ਕਤੀਆਂ ਉੱਪਰ ਸਹਿਜੇ ਹੀ ਜਿੱਤ ਪ੍ਰਾਪਤ ਕਰ ਲੈਂਦਾ ਹੈ। ਸਤਿਗੁਰੂ ਸਿੱਖ ਦੀ ਬਾਂਹ ਫੜ ਕੇ ਸਿੱਖ ਨੂੰ ਬੰਦਗੀ ਦੇ ਮਾਰਗ ‘ਤੇ ਤੋਰਦਾ ਹੈ। ਬੰਦਗੀ ਦੇ ਮਾਰਗ ‘ਤੇ ਤੁਰਦਿਆਂ ਹੋਇਆਂ ਸਤਿਗੁਰੂ ਸਿੱਖ ਨੂੰ ਦੁਰਮਤਿ, ਸੰਸਾਰਿਕ ਮਤਿ ਅਤੇ ਮਨਮਤਿ ਉੱਪਰ ਤੁਰਨ ਤੋਂ ਬਚਾ ਕੇ ਰੱਖਦਾ ਹੈ। ਬੰਦਗੀ ਦੇ ਮਾਰਗ ‘ਤੇ ਤੁਰਦਿਆਂ ਹੋਇਆਂ ਸਤਿਗੁਰੂ ਸਿੱਖ ਦੇ ਮਨ ਦੀ ਮੈਲ ਨੂੰ ਧੋਂਦਾ ਹੈ। ਬੰਦਗੀ ਦੇ ਮਾਰਗ ‘ਤੇ ਤੁਰਦਿਆਂ ਹੋਇਆਂ ਸਤਿਗੁਰੂ ਸਿੱਖ ਦੀ ਦੁਰਮਤਿ ਨੂੰ ਨਸ਼ਟ ਕਰ ਦਿੰਦਾ ਹੈ ਅਤੇ ਉਸ ਦਾ ਹਿਰਦਾ ਸਾਰੇ ਇਲਾਹੀ ਸਤਿਗੁਣਾਂ ਨਾਲ ਭਰਪੂਰ ਕਰ ਦਿੰਦਾ ਹੈ। ਬੰਦਗੀ ਦੇ ਮਾਰਗ ‘ਤੇ ਤੁਰਦਿਆਂ ਹੋਇਆਂ ਸਤਿਗੁਰੂ ਦੀ ਕਿਰਪਾ ਦੀ ਪਰਮ ਸ਼ਕਤੀ ਨਾਲ ਸਿੱਖ ਦੇ ਪਿਛਲੇ ਸਾਰੇ ਜਨਮਾਂ ਦੇ ਕਰਮਾਂ ਦੇ ਬੰਧਨ ਕੱਟੇ ਜਾਂਦੇ ਹਨ ਅਤੇ ਸਿੱਖ ਨੂੰ ਜੀਵਨ ਮੁਕਤੀ ਪ੍ਰਾਪਤ ਹੋ ਜਾਂਦੀ ਹੈ। ਬੰਦਗੀ ਦੇ ਮਾਰਗ ‘ਤੇ ਤੁਰਦਿਆਂ ਹੋਇਆਂ ਸਤਿਗੁਰੂ ਸਿੱਖ ਦੇ ਸਾਰੇ ਵਿਨਾਸ਼ਕਾਰੀ ਵਿਕਾਰਾਂ ਨੂੰ ਦੂਰ ਕਰ ਦਿੰਦਾ ਹੈ ਅਤੇ ਸਿੱਖ ਸਾਰੇ ਅਵਗੁਣਾਂ ਤੋਂ ਮੁਕਤ ਹੋ ਜਾਂਦਾ ਹੈ। ਬੰਦਗੀ ਦੇ ਮਾਰਗ ‘ਤੇ ਤੁਰਦਿਆਂ ਹੋਇਆਂ ਸਤਿਗੁਰੂ ਦੀ ਕਿਰਪਾ ਦੀ ਪਰਮ ਸ਼ਕਤੀ ਨਾਲ ਸਿੱਖ ਦੇ ਸਾਰੇ ਕਰਮ ਸਤਿ ਕਰਮ ਹੋ ਜਾਂਦੇ ਹਨ। ਬੰਦਗੀ ਦੇ ਮਾਰਗ ‘ਤੇ ਤੁਰਦਿਆਂ ਹੋਇਆਂ ਸਤਿਗੁਰੂ ਦੀ ਕਿਰਪਾ ਦੀ ਪਰਮ ਸ਼ਕਤੀ ਨਾਲ: ਸਿੱਖ ਦੇ ਰੋਮ-ਰੋਮ ਵਿੱਚ ਸਤਿਨਾਮ ਦਾ ਪ੍ਰਕਾਸ਼ ਹੋ ਜਾਂਦਾ ਹੈ; ਹਿਰਦੇ ਵਿੱਚ ਪਰਮ ਜੋਤ ਦਾ ਪੂਰਨ ਪ੍ਰਕਾਸ਼ ਹੋ ਜਾਂਦਾ ਹੈ; ੭ ਸਤਿ ਸਰੋਵਰ ਜਾਗਰਤ ਹੋ ਜਾਂਦੇ ਹਨ; ਸਾਰੇ ਬਜਰ ਕਪਾਟ ਖੁੱਲ੍ਹ ਜਾਂਦੇ ਹਨ; ਮਾਇਆ ਨੂੰ ਜਿੱਤ ਕੇ ਚੌਥੇ ਪਦ ਵਿੱਚ ਅੱਪੜ ਕੇ ਸਿੱਖ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਨਿਰਗੁਣ ਸਰੂਪ ਵਿੱਚ ਸਦਾ-ਸਦਾ ਲਈ ਅਭੇਦ ਹੋ ਜਾਂਦਾ ਹੈ; ਪੂਰਨ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ; ਤੱਤ ਗਿਆਨ ਸਿੱਖ ਦੇ ਦਸਮ ਦੁਆਰ ਵਿੱਚ ਪ੍ਰਗਟ ਹੋ ਜਾਂਦਾ ਹੈ; ਆਤਮ ਰਸ ਅੰਮ੍ਰਿਤ ਦੀ ਪ੍ਰਾਪਤੀ ਹੋ ਜਾਂਦੀ ਹੈ; ਪਰਮ ਪਦਵੀ ਦੀ ਪ੍ਰਾਪਤੀ ਹੋ ਜਾਂਦੀ ਹੈ; ਸਿੱਖ ਦਾ ਵਰਤਮਾਨ ਅਤੇ ਭਵਿੱਖ ਸਵਾਰਿਆ ਜਾਂਦਾ ਹੈ ਅਤੇ ਸਿੱਖ ਵੱਡੇ ਭਾਗਾਂ ਵਾਲਾ ਹੋ ਜਾਂਦਾ ਹੈ; ਸਿੱਖ ਪੂਰਨ ਬ੍ਰਹਮ ਗਿਆਨੀ ਬਣ ਜਾਂਦਾ ਹੈ; ਸਤਿਗੁਰੂ ਸਿੱਖ ਨੂੰ ਆਪਣੇ ਵਰਗਾ ਬਣਾ ਲੈਂਦਾ ਹੈ।

ਅਨੰਦ ਸਾਹਿਬ ਦੀ ਇਸ ਪਰਮ ਸ਼ਕਤੀਸ਼ਾਲੀ ਪਉੜੀ ਦੇ ਵਿੱਚ ਪ੍ਰਗਟ ਕੀਤੇ ਗਏ ਪੂਰਨ ਬ੍ਰਹਮ ਗਿਆਨ ਦੀ ਡੂੰਘੀ ਵਿਚਾਰ ਵਿੱਚ ਉਤਰਦੇ ਹੋਏ ਇਹ ਅਨੁਭਵ ਹੁੰਦਾ ਹੈ ਕਿ ਕੇਵਲ ਉਹ ਮਨੁੱਖ ਹੀ ਨਿਰਮਲ, ਪਾਵਨ, ਪਵਿੱਤਰ ਹੁੰਦਾ ਹੈ ਜੋ ਅੰਦਰਲੀ ਰਹਿਤ ਦੀ ਕਮਾਈ ਕਰਦਾ ਹੈ। ਬੰਦਗੀ ਅੰਦਰਲੀ ਖੇਡ ਹੈ ਅਤੇ ਬਾਹਰਲੀ ਖੇਡ ਨਹੀਂ ਹੈ। ਬਾਹਰਮੁਖ ਹੋਣਾ ਬੰਦਗੀ ਨਹੀਂ ਹੈ। ਅੰਤਰਮੁਖ ਹੋਣਾ ਬੰਦਗੀ ਹੈ। ਸਤਿ ਪਾਰਬ੍ਰਹਮ ਪਰਮੇਸ਼ਰ ਮਨੁੱਖ ਦੇ ਹਿਰਦੇ ਵਿੱਚ ਪ੍ਰਗਟ ਹੁੰਦਾ ਹੈ। ਨਿਰਮਲਤਾ ਅਤੇ ਪਵਿੱਤਰਤਾ ਦਾ ਸੰਬੰਧ ਮਨੁੱਖ ਦੇ ਮਨ ਅਤੇ ਹਿਰਦੇ ਨਾਲ ਹੈ। ਨਿਰਮਲਤਾ ਅਤੇ ਪਵਿੱਤਰਤਾ ਦਾ ਸੰਬੰਧ ਕੇਵਲ ਮਨੁੱਖ ਦੇ ਮਨ ਦੀ ਮੈਲ ਧੁੱਪਣ ਦੇ ਨਾਲ ਹੈ ਨਾ ਕਿ ਬਾਹਰੀ ਪਹਿਰਾਵੇ ਜਾਂ ਬਾਹਰੀ ਵਿਵਹਾਰ ਨਾਲ। ਨਿਰਮਲਤਾ ਅਤੇ ਪਵਿੱਤਰਤਾ ਦਾ ਸੰਬੰਧ ਮਨੁੱਖ ਦੇ ਆਚਾਰ ਨਾਲ ਹੈ। ਜਿਸ ਮਨੁੱਖ ਦਾ ਆਚਾਰ ਸ਼ੁੱਧ ਹੋ ਜਾਂਦਾ ਹੈ ਉਸ ਮਨੁੱਖ ਦਾ ਆਚਰਨ ਆਪਣੇ ਆਪ ਸ਼ੁੱਧ ਹੋ ਜਾਂਦਾ ਹੈ। ਜਿਸ ਮਨੁੱਖ ਦਾ ਮਨ ਸ਼ੁੱਧ ਹੋ ਜਾਂਦਾ ਹੈ ਉਸ ਦਾ ਮਨ ਵਿਸ਼ਰਾਮ ਵਿੱਚ ਚਲਾ ਜਾਂਦਾ ਹੈ। ਭਾਵ ਜਿਸ ਮਨੁੱਖ ਦਾ ਮਨ ਸ਼ੁੱਧ ਹੋ ਜਾਂਦਾ ਹੈ ਉਸ ਮਨੁੱਖ ਦਾ ਮਨ ਪੂਰਨ ਸ਼ਾਂਤੀ ਵਿੱਚ ਸਥਿਤ ਹੋ ਜਾਂਦਾ ਹੈ। ਐਸੇ ਮਨੁੱਖ ਦੇ ਮਨ ਦੇ ਸਾਰੇ ਵਿਨਾਸ਼ਕਾਰੀ ਫੁਰਨਿਆਂ ਦਾ ਅੰਤ ਹੋ ਜਾਂਦਾ ਹੈ। ਐਸੇ ਮਨੁੱਖ ਦਾ ਮਨ, ਜੋ ਕਿ ਜੋਤ ਸਰੂਪ ਹੋ ਕੇ ਪ੍ਰਗਟ ਹੋ ਜਾਂਦਾ ਹੈ ਉਸ ਨੂੰ ਮਾਇਆ ਦਾ ਕੂੜ ਪੋਹ ਨਹੀਂ ਸਕਦਾ। ਭਾਵ ਐਸੇ ਮਨੁੱਖ ਦਾ ਮਨ ਜੋ ਕਿ ਜੋਤ ਸਰੂਪ ਹੋ ਕੇ ਪ੍ਰਗਟ ਹੋ ਜਾਂਦਾ ਹੈ ਅਤੇ ਵਿਸ਼ਰਾਮ ਵਿੱਚ ਚਲਾ ਜਾਂਦਾ ਹੈ ਉਸ ਮਨੁੱਖ ਦੇ ਮਨ ਦੇ ਨੇੜੇ ਮਾਇਆ ਦੇ ਵਿਨਾਸ਼ਕਾਰੀ ਵਿਚਾਰ ਫੜਕ ਨਹੀਂ ਸਕਦੇ ਹਨ। ਐਸੇ ਮਨੁੱਖ ਦੀ ਦੇਹੀ ਦਾ ਰੋਮ-ਰੋਮ ਨਿਰੰਤਰ ਸਤਿਨਾਮ ਦੇ ਅੰਮ੍ਰਿਤ ਵਿੱਚ ਸਦਾ-ਸਦਾ ਲਈ ਭਿੱਜ ਜਾਂਦਾ ਹੈ। ਇਸ ਲਈ ਐਸੇ ਮਨੁੱਖ ਨੂੰ ਮਾਇਆ ਦੀਆਂ ਵਿਨਾਸ਼ਕਾਰੀ ਸ਼ਕਤੀਆਂ ਵੀ ਨਮਸਕਾਰ ਕਰ ਕੇ ਉਸ ਦੇ ਚਰਨਾਂ ਦੇ ਹੇਠ ਸਥਿਤ ਹੋ ਜਾਂਦੀਆ ਹਨ।

ਜੋ ਮਨੁੱਖ ਅੰਦਰਲੀ ਰਹਿਤ ਦੀ ਕਮਾਈ ਕਰ ਲੈਂਦੇ ਹਨ ਉਨ੍ਹਾਂ ਦਾ ਅਨਮੋਲ ਰਤਨ ਰੂਪੀ ਮਨੁੱਖਾ ਜਨਮ ਸਫਲ ਹੋ ਜਾਂਦਾ ਹੈ। ਉਹ ਜੀਵਨ ਮੁਕਤੀ ਪ੍ਰਾਪਤ ਕਰ ਸਦਾ-ਸਦਾ ਲਈ ਸਤਿ ਚਿੱਤ ਆਨੰਦ ਦੀ ਅਵਸਥਾ ਵਿੱਚ ਚਲੇ ਜਾਂਦੇ ਹਨ। ਐਸੇ ਮਹਾਂਪੁਰਖ ਪੂਰਨ ਬ੍ਰਹਮ ਗਿਆਨ, ਤੱਤ ਗਿਆਨ, ਆਤਮਰਸ ਅੰਮ੍ਰਿਤ, ਤੁਰੀਆ ਅਵਸਥਾ, ਸਹਿਜ ਸਮਾਧੀ ਅਤੇ ਪਰਮ ਪਦਵੀ ਪ੍ਰਾਪਤ ਕਰ ਕੇ ਦਰਗਾਹ ਵੱਲੋਂ ਸੰਗਤ ਦੀ ਸੇਵਾ ਕਰਨ ਦਾ ਗੁਰਪ੍ਰਸਾਦਿ ਪ੍ਰਾਪਤ ਕਰਦੇ ਹਨ। ਇਸ ਗੁਰਪ੍ਰਸਾਦੀ ਪਰਮ ਸ਼ਕਤੀਸ਼ਾਲੀ ਸੇਵਾ ਦੀ ਪ੍ਰਾਪਤੀ ਕਰ ਕੇ ਉਹ ਸਤਿਨਾਮ ਦੇ ਵਣਜਾਰੇ ਬਣ ਜਾਂਦੇ ਹਨ। ਗੁਰਪ੍ਰਸਾਦਿ ਦੀ ਪਰਮ ਸ਼ਕਤੀ ਵਰਤਾਉਣ ਦਾ ਮਾਣ ਪ੍ਰਾਪਤ ਕਰ ਕੇ ਉਹ ਸਤਿਨਾਮ ਦੇ ਵਪਾਰੀ ਬਣ ਜਾਂਦੇ ਹਨ ਅਤੇ ਆਜੀਵਨ ਦੁਨੀਆਂ ਦੇ ਲੋਕਾਂ ਨੂੰ ਪੂਰਨ ਸਤਿ ਵਰਤਾਉਂਦੇ ਹੋਏ ਤਾਰਦੇ ਹਨ। ਐਸੇ ਮਨੁੱਖ ਪੂਰਨ ਸਤਿ ਦੀ ਸੇਵਾ ਕਰਦੇ ਹਨ ਅਤੇ ਪੂਰਨ ਸਤਿ ਹੀ ਵਰਤਾਉਂਦੇ ਹਨ। ਜੋ ਮਨੁੱਖ ਅੰਦਰਲੀ ਰਹਿਤ ਦੀ ਕਮਾਈ ਕਰ ਲੈਂਦੇ ਹਨ ਉਹ ਸਦਾ-ਸਦਾ ਲਈ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਨਿਰਗੁਣ ਸਰੂਪ ਵਿੱਚ ਸਮਾ ਜਾਂਦੇ ਹਨ। ਐਸੇ ਮਹਾਂਪੁਰਖਾਂ ਦੇ ਰੂਪ ਵਿੱਚ ਧਰਤੀ ਉੱਪਰ ਸਤਿ ਪਾਰਬ੍ਰਹਮ ਪਰਮੇਸ਼ਰ ਆਪ ਪ੍ਰਗਟ ਹੋ ਕੇ ਦੁਨੀਆਂ ਦੇ ਲੋਕਾਂ ਦਾ ਪੂਰਨ ਸਤਿ ਦੇ ਮਾਰਗ ਉੱਪਰ ਚੱਲਣ ਲਈ ਮਾਰਗ ਦਰਸ਼ਨ ਕਰਦਾ ਹੈ। ਐਸੇ ਮਹਾਂਪੁਰਖਾਂ ਦੇ ਬਚਨ ਦਰਗਾਹੀ ਹੁਕਮ ਹੁੰਦੇ ਹਨ। ਐਸੇ ਮਹਾਂਪੁਰਖਾਂ ਦੀ ਸੇਵਾ ਪੂਰਨ ਸਤਿ ਦੀ ਸੇਵਾ ਹੁੰਦੀ ਹੈ। ਐਸੇ ਮਹਾਂਪੁਰਖਾਂ ਦੀ ਚਰਨ-ਸ਼ਰਨ ਵਿੱਚ ਸਾਰੀਆਂ ਪਰਮ ਸ਼ਕਤੀਆਂ ਵਾਸ ਕਰਦੀਆਂ ਹਨ। ਐਸੇ ਮਹਾਂਪੁਰਖਾਂ ਦੇ ਚਰਨ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਚਰਨ ਹੁੰਦੇ ਹਨ। ਐਸੇ ਮਹਾਂਪੁਰਖਾਂ ਦੀ ਚਰਨ-ਸ਼ਰਨ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਚਰਨ-ਸ਼ਰਨ ਹੁੰਦੀ ਹੈ। ਐਸੇ ਮਹਾਂਪੁਰਖਾਂ ਦੀ ਮਾਇਆ ਸੇਵਾ ਕਰਦੀ ਹੈ। ਐਸੇ ਮਹਾਂਪੁਰਖਾਂ ਦੀ ਸੇਵਾ ਸਾਰੀਆਂ ਰਿੱਧੀਆਂ-ਸਿੱਧੀਆਂ ਵੀ ਕਰਦੀਆਂ ਹਨ। ਮਾਇਆ ਦਾ ਵਾਸਾ ਐਸੇ ਮਹਾਂਪੁਰਖਾਂ ਦੇ ਚਰਨਾਂ ਹੇਠ ਹੁੰਦਾ ਹੈ। ਰਿੱਧੀਆਂ-ਸਿੱਧੀਆਂ ਦਾ ਵਾਸਾ ਐਸੇ ਮਹਾਂਪੁਰਖਾਂ ਦੇ ਚਰਨਾਂ ਹੇਠ ਹੁੰਦਾ ਹੈ। ਐਸੇ ਮਹਾਂਪੁਰਖਾਂ ਅਤੇ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਵਿੱਚ ਕੋਈ ਭੇਦ ਨਹੀਂ ਹੁੰਦਾ ਹੈ। ਐਸੇ ਮਹਾਂਪੁਰਖਾਂ ਨੂੰ ਗੁਰਬਾਣੀ ਪਰਮੇਸ਼ਰ ਅਤੇ ਨਿਰੰਕਾਰ ਕਹਿ ਕੇ ਸਨਮਾਨਿਤ ਕਰਦੀ ਹੈ।

ਇਸ ਲਈ ਸਾਰੀ ਲੋਕਾਈ ਦੇ ਚਰਨਾਂ ‘ਤੇ ਸਨਿਮਰ ਬੇਨਤੀ ਹੈ ਕਿ ਅੰਦਰਲੀ ਰਹਿਤ ਦੀ ਕਮਾਈ ਵੱਲ ਧਿਆਨ ਦਿੱਤਾ ਜਾਵੇ। ਸਤਿ ਦੀ ਕਰਨੀ ‘ਤੇ ਧਿਆਨ ਦਿੱਤਾ ਜਾਏ ਤਾਂ ਜੋ ਗੁਰਪ੍ਰਸਾਦਿ ਨੂੰ ਪ੍ਰਾਪਤ ਕਰਨ ਦੇ ਯੋਗ ਬਣਿਆ ਜਾ ਸਕੇ। ਸਤਿਨਾਮ ਸਿਮਰਨ ਦਾ ਵੱਡਾ ਪੁੰਨ ਕਰਮ ਕੀਤਾ ਜਾਏ ਤਾਂ ਜੋ ਅੰਦਰਲੀ ਰਹਿਤ ਦੀ ਕਮਾਈ ਵੱਲ ਨੂੰ ਤੁਰਨ ਦਾ ਸਫਰ ਸ਼ੁਰੂ ਹੋ ਜਾਏ। ਗੁਰਬਾਣੀ ਦੇ ਉਪਦੇਸ਼ ਨੂੰ ਕਮਾਉਣ ‘ਤੇ ਧਿਆਨ ਦਿੱਤਾ ਜਾਏ। ਸਤਿਗੁਰੂ ਨਾਨਕ ਪਾਤਸ਼ਾਹ ਜੀ ਦੀ ਕਰੜੀ ਘਾਲਣਾ ਨੂੰ ਨਿੱਤ ਯਾਦ ਰਖਿਆ ਜਾਏ ਅਤੇ ਉਨ੍ਹਾਂ ਦੇ ਪਰਮ ਸ਼ਕਤੀਸ਼ਾਲੀ ਉਪਦੇਸ਼ ਦੀ ਕਮਾਈ ਕਰਨ ਦੀ ਸੇਵਾ ਕੀਤੀ ਜਾਏ। ਸਤਿ ਦੀ ਨਿਸ਼ਕਾਮ ਸੇਵਾ ਨੂੰ ਆਪਣੀ ਰੋਜ਼ਾਨਾ ਦੀ ਕਰਨੀ ਦਾ ਮੁੱਖ ਕਰਮ ਬਣਾਇਆ ਜਾਏ। ਸਤਿਗੁਰੂਆਂ ਦੇ ਉਪਦੇਸ਼ ਨੂੰ ਮੁੱਖ ਰੱਖ ਕੇ ‘ਗੁਰਮੁਖਿ’ ਬਣਨ ਦੇ ਸਤਿ ਮਾਰਗ ਉੱਪਰ ਤੁਰਨਾ ਸ਼ੁਰੂ ਕੀਤਾ ਜਾਏ। ਗੁਰਬਾਣੀ ਦੇ ਉਪਦੇਸ਼ ਨੂੰ ਆਪਣੀ ਰੋਜ਼ਾਨਾ ਦੀ ਕਰਨੀ ਵਿੱਚ ਪਰਪੱਕ ਕਰ ਕੇ ਗੁਰਮਤਿ ਦੇ ਧਾਰਨੀ ਬਣ ਕੇ ਅੰਦਰਲੀ ਰਹਿਤ ਦੀ ਕਮਾਈ ਕੀਤੀ ਜਾਏ।