ਜਪੁਜੀ ਪਉੜੀ ੧੬

ਪੰਚ ਪਰਵਾਣ ਪੰਚ ਪਰਧਾਨੁ

 ਪੰਚੇ ਪਾਵਹਿ ਦਰਗਹਿ ਮਾਨੁ

 ਪੰਚੇ ਸੋਹਹਿ ਦਰਿ ਰਾਜਾਨੁ

 ਪੰਚਾ ਕਾ ਗੁਰੁ ਏਕੁ ਧਿਆਨੁ

 ਜੇ ਕੋ ਕਹੈ ਕਰੈ ਵੀਚਾਰੁ

 ਕਰਤੇ ਕੈ ਕਰਣੈ ਨਾਹੀ ਸੁਮਾਰੁ

 ਧੌਲੁ ਧਰਮੁ ਦਇਆ ਕਾ ਪੂਤੁ

 ਸੰਤੋਖੁ ਥਾਪਿ ਰਖਿਆ ਜਿਨਿ ਸੂਤਿ

 ਜੇ ਕੋ ਬੁਝੈ ਹੋਵੈ ਸਚਿਆਰੁ

 ਧਵਲੈ ਉਪਰਿ ਕੇਤਾ ਭਾਰੁ

 ਧਰਤੀ ਹੋਰੁ ਪਰੈ ਹੋਰੁ ਹੋਰੁ

 ਤਿਸ ਤੇ ਭਾਰੁ ਤਲੈ ਕਵਣੁ ਜੋਰੁ

 ਜੀਅ ਜਾਤਿ ਰੰਗਾਂ ਕੇ ਨਾਵ

 ਸਭਨਾ ਲਿਖਿਆ ਵੁੜੀ ਕਲਾਮ

 ਏਹੁ ਲੇਖਾ ਲਿਖਿ ਜਾਣੈ ਕੋਇ

 ਲੇਖਾ ਲਿਖਿਆ ਕੇਤਾ ਹੋਇ

 ਕੇਤਾ ਤਾਣੁ ਸੁਆਲਿਹੁ ਰੂਪੁ

 ਕੇਤੀ ਦਾਤਿ ਜਾਣੈ ਕੌਣੁ ਕੂਤੁ

 ਕੀਤਾ ਪਸਾਉ ਏਕੋ ਕਵਾਉ

 ਤਿਸ ਤੇ ਹੋਏ ਲੱਖ ਦਰੀਆਓ

 ਕੁਦਰਤਿ ਕਵਣ ਕਹਾ ਵੀਚਾਰੁ

 ਵਾਰਿਆ ਨ ਜਾਵਾ ਏਕ ਵਾਰ

 ਜੋ ਤੁਧੁ ਭਾਵੈ ਸਾਈ ਭਲੀ ਕਾਰ

 ਤੂ ਸਦਾ ਸਲਾਮਤਿ ਨਿਰੰਕਾਰ  

      ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ ਨੇ ਬੇਅੰਤ ਦਿਆਲਤਾ ਨਾਲ ਪਿਛਲੀਆਂ ੮ ਪਉੜੀਆਂ ਵਿੱਚ “ਸੁਣਿਐ” ਅਤੇ “ਮੰਨੈ” ਦੀਆਂ ਪਰਮ ਸ਼ਕਤੀਸ਼ਾਲੀ ਅਵਸਥਾਵਾਂ ਦਾ ਪੂਰਨ ਬੰਦਗੀ ਦੇ ਇਸ ਇਲਾਹੀ ਮਾਰਗ ਵਿੱਚ ਕੀ ਮਹਾਤਮ ਹੈ ਇਸ ਬਾਰੇ ਪੂਰਨ ਬ੍ਰਹਮ ਗਿਆਨ ਸਾਰੀ ਲੋਕਾਈ ਦੀ ਝੋਲੀ ਵਿੱਚ ਪਾ ਦਿੱਤਾ ਹੈਜੋ ਮਨੁੱਖ ਇਸ ਪੂਰਨ ਬ੍ਰਹਮ ਗਿਆਨ ਨੂੰ ਆਪਣੇ ਰੋਜ਼ਾਨਾ ਜੀਵਨ ਦੀ ਕਰਨੀ ਵਿੱਚ ਲੈ ਆਉਂਦੇ ਹਨ ਉਨ੍ਹਾਂ ਨੂੰ “ਸੁਣਿਐ” ਅਤੇ “ਮੰਨੈ” ਦੀਆਂ ਇਨ੍ਹਾਂ ਪਰਮ ਸ਼ਕਤੀਸ਼ਾਲੀ ਰੂਹਾਨੀ ਅਵਸਥਾਵਾਂ ਦੀ ਪ੍ਰਾਪਤੀ ਹੋ ਜਾਂਦੀ ਹੈਸਾਡੀ ਸਾਰੀ ਲੋਕਾਈ ਦੇ ਚਰਨਾਂ ਤੇ ਇਹ ਬੇਨਤੀ ਹੈ ਕਿ ਇਸ ਪੂਰਨ ਸਤਿ ਤੱਤ ਤੱਥ ਨੂੰ ਆਪਣੇ ਹਿਰਦੇ ਵਿੱਚ ਦ੍ਰਿੜ੍ਹ ਕਰ ਲਵੋ ਕਿ ਕੇਵਲ ਜਪੁਜੀ ਬਾਣੀ ਪੜ੍ਹਣ ਨਾਲ ਇਨ੍ਹਾਂ “ਸੁਣਿਐ” ਅਤੇ “ਮੰਨੈ” ਦੀਆਂ ਰੂਹਾਨੀ ਅਵਸਥਾਵਾਂ ਦੀ ਪ੍ਰਾਪਤੀ ਨਹੀਂ ਹੁੰਦੀ ਹੈਇਨ੍ਹਾਂ ਪਰਮ ਸ਼ਕਤੀਸ਼ਾਲੀ ਰੂਹਾਨੀ ਅਵਸਥਾਵਾਂ ਦੀ ਪ੍ਰਾਪਤੀ ਗੁਰਬਾਣੀ ਨੂੰ ਕਰਨ ਨਾਲ ਹੁੰਦੀ ਹੈਇਨ੍ਹਾਂ ਪਰਮ ਸ਼ਕਤੀਸ਼ਾਲੀ ਰੂਹਾਨੀ ਅਵਸਥਾਵਾਂ ਦੀ ਪ੍ਰਾਪਤੀ ਕੇਵਲ ਉਹ ਕਰਨ ਨਾਲ ਹੁੰਦੀ ਹੈ ਜੋ ਗੁਰਬਾਣੀ ਕਹਿੰਦੀ ਹੈ, ਨਾ ਕਿ ਕੇਵਲ ਗੁਰਬਾਣੀ ਪੜ੍ਹਣ ਨਾਲ ਹੁੰਦੀ ਹੈਮਨੁੱਖ ਦੇ ਹਿਰਦੇ ਵਿੱਚ ਪਰਿਵਰਤਨ ਕੇਵਲ ਗੁਰਬਾਣੀ ਕਰਨ ਨਾਲ ਹੀ ਆਉਂਦਾ ਹੈਗੁਰਪ੍ਰਸਾਦਿ ਦੀ ਪ੍ਰਾਪਤੀ ਕੇਵਲ ਸਤਿ ਦੀ ਕਰਨੀ ਨਾਲ ਹੀ ਹੋ ਸਕਦੀ ਹੈਗੁਰਬਾਣੀ ਬਣਨ ਲਈ ਗੁਰਬਾਣੀ ਨੂੰ ਆਪਣੀ ਰੋਜ਼ਾਨਾ ਕਰਨੀ ਵਿੱਚ ਲੈ ਕੇ ਆਉਣਾ ਹੀ ਪਵੇਗਾਗੁਰਬਾਣੀ ਆਪਣੇ ਆਪ ਵਿੱਚ ਸਤਿਗੁਰੂ ਸਾਹਿਬਾਨਾਂ ਦਾ ਉਪਦੇਸ਼ ਹੈਗੁਰਬਾਣੀ ਆਪਣੇ ਆਪ ਵਿੱਚ ਅਕਾਲ ਪੁਰਖ ਦਾ ਉਪਦੇਸ਼ ਹੈਗੁਰਬਾਣੀ ਆਪਣੇ ਆਪ ਵਿੱਚ ਦਰਗਾਹੀ ਹੁਕਮ ਹੈਇਸ ਲਈ ਜੋ ਮਨੁੱਖ ਇਸ ਇਲਾਹੀ ਉਪਦੇਸ਼ ਨੂੰ ਦਰਗਾਹੀ ਹੁਕਮ ਮੰਨ ਕੇ ਆਪਣੇ ਰੋਜ਼ਾਨਾ ਜੀਵਨ ਵਿੱਚ ਕਰਦੇ ਹਨ ਉਹ “ਸੁਣਿਐ” ਅਤੇ “ਮੰਨੈ” ਦੀਆਂ ਇਹ ਪਰਮ ਸ਼ਕਤੀਸ਼ਾਲੀ ਅਵਸਥਾਵਾਂ ਦੀ ਪ੍ਰਾਪਤੀ ਕਰ ਲੈਂਦੇ ਹਨ ਅਤੇ ਸੁਹਾਗ ਦੀ ਪ੍ਰਾਪਤੀ ਕਰ ਬੰਦਗੀ ਵਿੱਚ ਲੀਨ ਹੋ ਜਾਂਦੇ ਹਨਲਗਭਗ ਸਾਰੀ ਜਿਗਿਆਸੂ ਸੰਗਤ ਇਸ ਭਰਮ ਵਿੱਚ ਹੈ ਕਿ ਕੇਵਲ ਜਪੁਜੀ ਸਾਹਿਬ ਪੜ੍ਹਣ ਨਾਲ ਰੂਹਾਨੀਅਤ ਵਿੱਚ ਚੜ੍ਹਦੀ ਕਲਾ ਹੋ ਜਾਵੇਗੀਕਈ ਜਿਗਿਆਸੂ ਤਾਂ ਜਪੁਜੀ ਸਾਹਿਬ ਅਤੇ ਸੁਖਮਨੀ ਸਾਹਿਬ ਦੇ ਕਈ-ਕਈ ਪਾਠ ਰੋਜ਼ ਕਰਦੇ ਹਨ ਕਿ ਉਨ੍ਹਾਂ ਦੀ ਰੂਹਾਨੀਅਤ ਵਿੱਚ ਚੜ੍ਹਦੀ ਕਲਾ ਹੋਵੇਗੀ ਐਸਾ ਕਰਨ ਨਾਲਲਗਭਗ ਸਾਰੇ ਧਾਰਮਿਕ ਪ੍ਰਚਾਰਕ ਜਿਗਿਆਸੂ ਸੰਗਤ ਨੂੰ ਕੇਵਲ ਗੁਰਬਾਣੀ ਨੂੰ ਪੜ੍ਹਣ ਦਾ ਉਪਦੇਸ਼ ਦਿੰਦੇ ਹਨਕੋਈ ਵਿਰਲਾ ਹੀ ਹੈ ਜੋ ਗੁਰਬਾਣੀ ਕਰਨ ਦਾ ਉਪਦੇਸ਼ ਦਿੰਦਾ ਹੈਕੋਈ ਵਿਰਲਾ ਹੀ ਹੈ ਜੋ ਆਪ ਪੂਰਨ ਹੈ ਅਤੇ ਸੰਗਤ ਨੂੰ ਪੂਰਨ ਸਤਿ ਵਰਤਾਉਂਦਾ ਹੈਦਾਸ ਨੂੰ ਇਹ ਵੇਖ ਕੇ ਬੇਅੰਤ ਅਸ਼ਚਰਜ ਹੁੰਦਾ ਹੈ ਕਿ ਜਿਨ੍ਹਾਂ ਮਹਾ ਪੁਰਖਾਂ ਉੱਪਰ ਸੰਗਤ ਇਤਨਾ ਭਰੋਸਾ ਕਰਦੀ ਹੈ ਉਹ ਵੀ ਸੰਗਤ ਨੂੰ ਪੂਰਨ ਸਤਿ ਨਹੀਂ ਵਰਤਾਉਂਦੇ ਹਨਕਈ ਮਹਾ ਪੁਰਖ ਜਿਨ੍ਹਾਂ ਦੀ ਸੰਗਤ ਦੀ ਗਿਣਤੀ ਲੱਖਾਂ ਕਰੋੜਾਂ ਵਿੱਚ ਹੈ ਅਤੇ ਲੱਖਾਂ ਕਰੋੜਾਂ ਦੀ ਗਿਣਤੀ ਵਿੱਚ ਸੰਗਤ ਉਨ੍ਹਾਂ ਦੇ ਪ੍ਰਵਚਨ ਸੁਣਦੀ ਹੈ ਅਤੇ ਉਨ੍ਹਾਂ ਉੱਪਰ ਭਰੋਸਾ ਕਰਦੀ ਹੈ ਐਸੇ ਮਹਾ ਪੁਰਖ ਵੀ ਸੰਗਤ ਨੂੰ ਪੂਰਨ ਸਤਿ ਕਿਉਂ ਨਹੀਂ ਵਰਤਾਉਂਦੇ ਹਨ? ਜੇਕਰ ਉਨ੍ਹਾਂ ਨੇ ਪੂਰਨ ਬ੍ਰਹਮ ਗਿਆਨ ਅਤੇ ਪੂਰਨ ਤੱਤ ਗਿਆਨ ਨੂੰ ਪ੍ਰਾਪਤ ਕੀਤਾ ਹੈ ਤਾਂ ਕੀ ਇਹ ਉਨ੍ਹਾਂ ਦਾ ਧਰਮ ਨਹੀਂ ਕਿ ਉਹ ਸੰਗਤ ਨੂੰ ਪੂਰਨ ਸਤਿ ਵਰਤਾਉਣ ? ਕੀ ਐਸੇ ਮਹਾ ਪੁਰਖ ਸੰਗਤ ਨੂੰ ਪੂਰਨ ਸਤਿ ਨਾ ਵਰਤਾ ਕੇ ਸੰਗਤ ਨਾਲ ਧੋਖਾ ਨਹੀਂ ਕਰਦੇ ਹਨ ? ਕੀ ਐਸਾ ਕਰਨਾ ਦਰਗਾਹੀ ਹੁਕਮ ਦੀ ਅਦੂਲੀ ਨਹੀਂ ਹੈ ? ਇਹ ਹੀ ਕਾਰਨ ਹੈ ਕਿ ਲਗਭਗ ਸਾਰੀ ਜਿਗਿਆਸੂ ਸੰਗਤ ਜੋ ਇਨ੍ਹਾਂ ਮਹਾ ਪੁਰਖਾਂ ਉੱਪਰ ਭਰੋਸਾ ਕਰਦੀ ਹੈ ਉਸਦੀ ਚੜ੍ਹਦੀ ਕਲਾ ਨਹੀਂ ਹੁੰਦੀ ਹੈਕੇਵਲ ਪੂਰਨ ਸਤਿ ਹੀ ਹਿਰਦੇ ਨੂੰ ਪਾੜ ਕੇ ਹਿਰਦੇ ਵਿੱਚ ਪਰਿਵਰਤਨ ਕਰਨ ਦੀ ਪਰਮ ਸ਼ਕਤੀ ਰੱਖਦਾ ਹੈਕੇਵਲ ਪੂਰਨ ਸਤਿ ਹੀ ਸੰਗਤ ਦੇ ਹਿਰਦੇ ਨੂੰ ਚੀਰ ਕੇ ਉਸ ਨੂੰ ਇਲਾਹੀ ਬਖ਼ਸ਼ਿਸ਼ਾਂ ਦੀ ਪ੍ਰਾਪਤੀ ਕਰਾ ਸਕਦਾ ਹੈਕੇਵਲ ਪੂਰਨ ਸਤਿ ਹੀ ਸੰਗਤ ਨੂੰ ਗੁਰਪ੍ਰਸਾਦਿ ਦੀ ਪ੍ਰਾਪਤੀ ਕਰਨ ਵਿੱਚ ਸਹਾਇਕ ਸਿੱਧ ਹੋ ਸਕਦਾ ਹੈਕੇਵਲ ਪੂਰਨ ਸਤਿ ਹੀ ਸੰਗਤ ਦਾ ਉਪਕਾਰ ਅਤੇ ਮਹਾ ਪਰਉਪਕਾਰ ਕਰ ਸਕਦਾ ਹੈਇਸ ਲਈ ਸਾਡੀ ਐਸੇ ਮਹਾ ਪੁਰਖਾਂ ਦੇ ਚਰਨਾਂ ਉੱਪਰ ਨਿੰਮਰਤਾ ਭਰਪੂਰ ਬੇਨਤੀ ਹੈ ਕਿ ਆਪਣੇ ਧਾਰਮਿਕ ਪ੍ਰਚਾਰ ਵਿੱਚ ਖੋਟ ਨਾ ਕਰਨ ਅਤੇ ਪੂਰਨ ਸਤਿ ਦੀ ਸੇਵਾ ਕਰਦੇ ਹੋਏ ਪੂਰਨ ਸਤਿ ਸੰਗਤ ਦੀ ਝੋਲੀ ਵਿੱਚ ਪਾਉਣ ਤਾਂ ਜੋ ਸੰਗਤ ਦਾ ਦਰਗਾਹੀ ਹੁਕਮ ਅਨੁਸਾਰ ਪਰਉਪਕਾਰ ਅਤੇ ਮਹਾ ਪਰਉਪਕਾਰ ਹੋ ਸਕੇਜੋ ਮਹਾ ਪੁਰਖ ਪੂਰਨ ਸਤਿ ਨਹੀਂ ਵਰਤਾਉਂਦੇ ਹਨ ਉਨ੍ਹਾਂ ਦੀ ਬੰਦਗੀ ਉੱਪਰ ਤਾਲਾ ਲੱਗ ਜਾਂਦਾ ਹੈਪੂਰਨ ਬ੍ਰਹਮ ਗਿਆਨ ਅਤੇ ਪੂਰਨ ਤੱਤ ਗਿਆਨ ਸੰਗਤ ਨੂੰ ਨਾ ਵਰਤਾਉਣ ਦੀ ਦਸ਼ਾ ਵਿੱਚ ਖੱਟਾ ਹੋ ਜਾਂਦਾ ਹੈਇਹ ਪਰਮ ਸ਼ਕਤੀਸ਼ਾਲੀ ਇਲਾਹੀ ਦਰਗਾਹੀ ਦਾਤ ਸੰਗਤ ਨੂੰ ਵੰਡਣ ਵਾਸਤੇ ਮਿਲਦੀ ਹੈ, ਨਾ ਕਿ ਆਪਣੇ ਕੋਲ ਰੱਖਣ ਵਾਸਤੇ ਮਿਲਦੀ ਹੈਇਹ ਪਰਮ ਸ਼ਕਤੀਸ਼ਾਲੀ ਇਲਾਹੀ ਦਰਗਾਹੀ ਦਾਤ ਸੰਗਤ ਨੂੰ ਵਰਤਾਉਣ ਵਾਸਤੇ ਮਿਲਦੀ ਹੈਇਹ ਪਰਮ ਸ਼ਕਤੀਸ਼ਾਲੀ ਇਲਾਹੀ ਦਰਗਾਹੀ ਦਾਤ ਸੰਗਤ ਦੇ ਪਰਉਪਕਾਰ ਅਤੇ ਮਹਾ ਪਰਉਪਕਾਰ ਵਾਸਤੇ ਮਿਲਦੀ ਹੈਜੋ ਮਹਾ ਪੁਰਖ ਇਸ ਇਲਾਹੀ ਦਰਗਾਹੀ ਪਰਮ ਸ਼ਕਤੀਸ਼ਾਲੀ ਦਾਤ ਨੂੰ ਪੂਰਨ ਸਤਿ ਦੇ ਰੂਪ ਵਿੱਚ ਵਰਤਾਉਂਦੇ ਹਨ ਉਨ੍ਹਾਂ ਦੀ ਬੰਦਗੀ ਸਦਾ-ਸਦਾ ਲਈ ਵਿਗਸਦੀ ਰਹਿੰਦੀ ਹੈਇਹ ਉਹ ਦਰਗਾਹੀ ਖ਼ਜ਼ਾਨਾ ਹੈ ਜੋ ਵਰਤਾਉਣ ਨਾਲ ਕਦੇ ਵੀ ਘੱਟਦਾ ਨਹੀਂ ਹੈ ਅਤੇ ਸਦਾ ਵੱਧਦਾ ਹੀ ਜਾਂਦਾ ਹੈਗੁਰਬਾਣੀ ਵਿੱਚ ਇਸ ਪਰਮ ਸਤਿ ਤੱਤ ਨੂੰ ਸਪੱਸ਼ਟ ਰੂਪ ਵਿੱਚ ਦਰਸਾਇਆ ਗਿਆ ਹੈ :  

ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ ਤਾ ਮੇਰੈ ਮਨਿ ਭਇਆ ਨਿਧਾਨਾ

ਰਤਨ ਲਾਲ ਜਾ ਕਾ ਕਛੂ ਨ ਮੋਲੁ ਭਰੇ ਭੰਡਾਰ ਅਖੂਟ ਅਤੋਲ

ਖਾਵਹਿ ਖਰਚਹਿ ਰਲਿ ਮਿਲਿ ਭਾਈ ਤੋਟਿ ਨ ਆਵੈ ਵਧਦੋ ਜਾਈ

(ਸ੍ਰੀ ਗੁਰੂ ਗ੍ਰੰਥ ਸਾਹਿਬ ੧੮੬) 

      ਇਸ ਲਈ ਜੋ ਮਹਾ ਪੁਰਖ ਪੂਰਨ ਸਤਿ ਦੀ ਸੇਵਾ ਨਹੀਂ ਕਰਦੇ ਹਨ ਅਤੇ ਪੂਰਨ ਸਤਿ ਨਹੀਂ ਵਰਤਾਉਂਦੇ ਹਨ ਉਹ ਇਸ ਦਰਗਾਹੀ ਹੁਕਮ ਦੀ ਉਲੰਘਣਾ ਕਰਦੇ ਹਨਇਸੇ ਲਈ ਉਨ੍ਹਾਂ ਦੀ ਸੰਗਤ ਦੀ ਗਣਨਾ ਭਾਵੇਂ ਜਿਤਨੀ ਮਰਜ਼ੀ ਹੋ ਜਾਵੇ, ਉਨ੍ਹਾਂ ਦੀ ਰੂਹਾਨੀ ਤਰੱਕੀ ਉੱਪਰ ਤਾਲਾ ਲੱਗ ਜਾਂਦਾ ਹੈ ਅਤੇ ਨਾ ਹੀ ਉਨ੍ਹਾਂ ਦੀ ਸੰਗਤ ਦੀ ਉਤਨੀ ਚੜ੍ਹਦੀ ਕਲਾ ਨਹੀਂ ਹੁੰਦੀ ਹੈ ਜਿਤਨੀ ਹੋ ਸਕਦੀ ਹੈ ਅਤੇ ਹੋਣੀ ਚਾਹੀਦੀ ਹੈਇਹ ਇੱਕ ਬਹੁਤ ਘਾਤਕ ਭਰਮ ਹੈ ਕਿ ਗੁਰਪ੍ਰਸਾਦਿ ਵੰਡਣ ਨਾਲ ਵੰਡਣ ਵਾਲੇ ਦਾ ਨੁਕਸਾਨ ਹੁੰਦਾ ਹੈਇਹ ਇੱਕ ਬਹੁਤ ਘਾਤਕ ਭਰਮ ਹੈ ਕਿ ਜਿਨ੍ਹਾਂ ਮਨੁੱਖਾਂ ਦੀ ਰੂਹਾਨੀਅਤ ਵਿੱਚ ਚੜ੍ਹਦੀ ਕਲਾ ਹੁੰਦੀ ਹੈ ਉਨ੍ਹਾਂ ਨੂੰ ਇਹ ਛੁਪਾਉਣਾ ਚਾਹੀਦਾ ਹੈਪੂਰਨ ਸਤਿ ਇਹ ਹੈ ਕਿ ਜੋ ਛੁਪਾਉਂਦੇ ਹਨ ਅਤੇ ਵੰਡਣ ਤੋਂ ਗੁਰੇਜ਼ ਕਰਦੇ ਹਨ ਉਨ੍ਹਾਂ ਦੀ ਰੂਹਾਨੀ ਤਰੱਕੀ ਉੱਪਰ ਤਾਲਾ ਲੱਗ ਜਾਂਦਾ ਹੈ

      ਜੋ ਮਨੁੱਖ “ਸੁਣਿਐ” ਅਤੇ “ਮੰਨੈ” ਦੀਆਂ ਪਰਮ ਸ਼ਕਤੀਸ਼ਾਲੀ ਅਵਸਥਾਵਾਂ ਵਿੱਚੋਂ ਲੰਘਦੇ ਹੋਏ, ਨਾਮ, ਨਾਮ ਸਿਮਰਨ, ਨਾਮ ਦੀ ਕਮਾਈ ਅਤੇ ਪੂਰਨ ਬੰਦਗੀ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਕਰ ਬੰਦਗੀ ਪੂਰਨ ਕਰਦੇ ਹੋਏ ਦਰਗਾਹ ਵਿੱਚ ਪਰਵਾਨ ਚੜ੍ਹਦੇ ਹਨ ਉਹ ਮਨੁੱਖ “ਪੰਚ” ਬਣ ਜਾਂਦੇ ਹਨ। “ਪੰਚ” ਤੋਂ ਭਾਵ ਉਹ ਮਨੁੱਖ ਹੈ ਜਿਸਨੇ ਪੰਜ ਦੂਤ :- ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਵਰਗੇ ਮਹਾ ਵਿਨਾਸ਼ਕਾਰੀ ਦੋਸ਼ਾਂ ਨੂੰ ਆਪਣੇ ਅਧੀਨ ਕਰ ਲਿਆ ਹੈ। “ਪੰਚ” ਤੋਂ ਭਾਵ ਹੈ ਉਹ ਮਨੁੱਖ ਜਿਸਨੇ ਇਨ੍ਹਾਂ ਪੰਜ ਦੂਤਾਂ ਉੱਪਰ ਜਿੱਤ ਪ੍ਰਾਪਤ ਕਰ ਲਈ ਹੈ। “ਪੰਚ” ਤੋਂ ਭਾਵ ਹੈ ਉਹ ਮਨੁੱਖ ਜਿਸਨੇ ਪੰਜ ਦੂਤਾਂ ਨੂੰ ਵੱਸ ਕਰ ਲਿਆ ਹੈ। “ਪੰਚ” ਤੋਂ ਭਾਵ ਹੈ ਉਹ ਮਨੁੱਖ ਜਿਸਨੇ ਆਸਾ ਤ੍ਰਿਸ਼ਨਾ ਮਨਸਾ ਵਰਗੇ ਵਿਨਾਸ਼ਕਾਰੀ ਦੋਸ਼ਾਂ ਉੱਪਰ ਵਿਜੈ ਪ੍ਰਾਪਤ ਕਰ ਲਈ ਹੈ। “ਪੰਚ” ਤੋਂ ਭਾਵ ਹੈ ਉਹ ਮਨੁੱਖ ਜਿਸਨੇ ਮਾਇਆ ਉੱਪਰ ਜਿੱਤ ਪ੍ਰਾਪਤ ਕਰ ਲਈ ਹੈ। “ਪੰਚ” ਤੋਂ ਭਾਵ ਹੈ ਉਹ ਮਨੁੱਖ ਜੋ ਮਾਇਆ ਦੀ ਗੁਲਾਮੀ ਤੋਂ ਮੁਕਤ ਹੋ ਗਿਆ ਹੈ ਅਤੇ ਮਾਇਆ ਜਿਸਦੀ ਗੁਲਾਮ ਬਣ ਗਈ ਹੈ। “ਪੰਚ” ਤੋਂ ਭਾਵ ਹੈ ਉਹ ਮਨੁੱਖ ਜਿਸਨੇ ਆਪਣਾ ਅੰਦਰਲਾ ਤੀਰਥ ਪੂਰਨ ਕਰਕੇ ਅੰਦਰਲੀ ਪੂਰਨ ਰਹਿਤ ਦੀ ਕਮਾਈ ਕਰ ਲਈ ਹੈ। “ਪੰਚ” ਤੋਂ ਭਾਵ ਹੈ ਉਹ ਮਨੁੱਖ ਜਿਸਨੇ ਹਿਰਦੇ ਦੀ ਪੂਰਨ ਸਚਿਆਰੀ ਰਹਿਤ ਦੀ ਕਮਾਈ ਕਰ ਲਈ ਹੈ ਅਤੇ ਇਸ ਦੇ ਫੱਲਸਰੂਪ ਉਸਦੇ ਹਿਰਦੇ ਵਿੱਚ ਪਰਮ ਜੋਤ ਪੂਰਨ ਪ੍ਰਕਾਸ਼ ਪ੍ਰਗਟ ਹੋ ਗਿਆ ਹੈ। “ਪੰਚ” ਤੋਂ ਭਾਵ ਹੈ ਉਹ ਮਨੁੱਖ ਜਿਸਨੇ ਆਪਣੇ ਹਿਰਦੇ ਵਿੱਚ (ਸਤਿ, ਸੰਤੋਖ, ਧੀਰਜ, ਧਰਮ, ਵੀਚਾਰ, ਨਿੰਮਰਤਾ, ਹਿਰਦੇ ਦੀ ਗਰੀਬੀ, ਦਇਆ, ਪ੍ਰੀਤ, ਭਰੋਸੇ, ਸ਼ਰਧਾ) ਵਰਗੇ ਸਾਰੇ ਇਲਾਹੀ ਗੁਣਾਂ ਨੂੰ ਪ੍ਰਗਟ ਕਰ ਲਿਆ ਹੈ। “ਪੰਚ” ਤੋਂ ਭਾਵ ਹੈ ਉਹ ਮਨੁੱਖ ਜਿਸਨੇ ਆਪਣੇ ਹਿਰਦੇ ਨੂੰ ਸਾਰੇ ਇਲਾਹੀ ਗੁਣਾਂ ਅਤੇ ਪਰਮ ਸ਼ਕਤੀਆਂ ਨਾਲ ਭਰਪੂਰ ਕਰ ਲਿਆ ਹੈ। “ਪੰਚ” ਤੋਂ ਭਾਵ ਹੈ ਉਹ ਮਨੁੱਖ ਜਿਸਨੇ ਪੂਰਨ ਬ੍ਰਹਮ ਗਿਆਨ ਅਤੇ ਪੂਰਨ ਤੱਤ ਗਿਆਨ ਦੀ ਪ੍ਰਾਪਤੀ ਕਰ ਲਈ ਹੈ। “ਪੰਚ” ਤੋਂ ਭਾਵ ਹੈ ਉਹ ਮਨੁੱਖ ਜਿਸਨੇ ਆਤਮ ਰਸ ਅੰਮ੍ਰਿਤ ਦੀ ਪ੍ਰਾਪਤੀ ਕਰ ਲਈ ਹੈ। “ਪੰਚ” ਤੋਂ ਭਾਵ ਹੈ ਉਹ ਮਨੁੱਖ ਜਿਸਦੇ ਰੋਮ-ਰੋਮ ਵਿੱਚ ਨਾਮ ਚਲਾ ਗਿਆ ਹੈ ਅਤੇ ਉਸਦੇ ਸਾਰੇ ਬੱਜਰ ਕਪਾਟ ਖੁੱਲ੍ਹ ਗਏ ਹਨ। “ਪੰਚ” ਤੋਂ ਭਾਵ ਹੈ ਉਹ ਮਨੁੱਖ ਜਿਸਨੇ ਅਕਾਲ ਪੁਰਖ ਦੇ ਦਰਸ਼ਨ ਕਰ ਲਏ ਹਨ ਅਤੇ ਜਿਸਨੂੰ ਗੁਰਪ੍ਰਸਾਦਿ ਵਰਤਾਉਣ ਦਾ ਹੁਕਮ ਪ੍ਰਾਪਤ ਹੋ ਗਿਆ ਹੈ। “ਪੰਚ” ਤੋਂ ਭਾਵ ਹੈ ਉਹ ਮਨੁੱਖ ਜਿਸ ਨੂੰ ਦਰਗਾਹੀ ਹੁਕਮ ਅਨੁਸਾਰ ਪਰਉਪਕਾਰ ਅਤੇ ਮਹਾ ਪਰਉਪਕਾਰ ਕਰਨ ਦੀ ਸੇਵਾ ਪ੍ਰਾਪਤ ਹੋ ਗਈ ਹੈ। “ਪੰਚ” ਤੋਂ ਭਾਵ ਹੈ ਉਹ ਮਨੁੱਖ ਜਿਸ ਦਾ ਸਤਿ ਵਿੱਚ ਅੰਤ ਹੋ ਗਿਆ ਹੈ, ਜੋ ਸਤਿ ਵਿੱਚ ਲੀਨ ਹੋ ਗਿਆ ਹੈ, ਜੋ ਸਤਿ ਵਿੱਚ ਸਮਾ ਕੇ ਸਤਿ ਰੂਪ ਹੋ ਗਿਆ ਹੈ ਅਤੇ ਪੂਰਨ ਸੰਤ ਬਣ ਗਿਆ ਹੈ। “ਪੰਚ” ਤੋਂ ਭਾਵ ਹੈ ਉਹ ਮਨੁੱਖ ਜਿਸ ਨੂੰ ਦਰਗਾਹੀ ਹੁਕਮ ਅਨੁਸਾਰ ਸੰਸਾਰ ਨੂੰ ਪੂਰਨ ਸਤਿ ਵਰਤਾਉਣ ਦੀ ਸੇਵਾ ਦੀ ਪ੍ਰਾਪਤੀ ਹੋ ਗਈ ਹੈ। “ਪੰਚ” ਤੋਂ ਭਾਵ ਹੈ ਉਹ ਮਨੁੱਖ ਜਿਸ ਨੂੰ ਦਰਗਾਹੀ ਹੁਕਮ ਅਨੁਸਾਰ ਸੰਸਾਰ ਦੇ ਲੋਕਾਂ ਨੂੰ ਤਾਰਨ ਦੀ ਸੇਵਾ ਦੀ ਪ੍ਰਾਪਤੀ ਹੋ ਗਈ ਹੈ

      ਇਸ ਲਈ ਜੋ ਮਨੁੱਖ “ਸੁਣਿਐ” ਅਤੇ “ਮੰਨੈ” ਦੀਆਂ ਪਰਮ ਸ਼ਕਤੀਸ਼ਾਲੀ ਅਵਸਥਾਵਾਂ ਨਾਲ ਨਿਵਾਜੇ ਜਾਂਦੇ ਹਨ ਉਹ ਆਪਣੀ ਬੰਦਗੀ ਪੂਰਨ ਕਰਕੇ “ਪੰਚ” ਬਣ ਜਾਂਦੇ ਹਨ ਅਤੇ ਦਰਗਾਹ ਵਿੱਚ ਪਰਵਾਨ ਹੋ ਜਾਂਦੇ ਹਨਕੇਵਲ “ਪੰਚ” ਹੀ ਤ੍ਰਿਹ ਗੁਣ ਮਾਇਆ ਤੋਂ ਪਰ੍ਹੇ ਜਾ ਕੇ ਅਕਾਲ ਪੁਰਖ ਵਿੱਚ ਅਭੇਦ ਹੋ ਜਾਂਦੇ ਹਨ ਅਤੇ “ਪਰਧਾਨੁ” ਬਣ ਜਾਂਦੇ ਹਨ ਅਤੇ “ਦਰਿ ਰਾਜਾਨੁ” ਬਣ ਜਾਂਦੇ ਹਨਇਸ ਪਰਮ ਸਤਿ ਤੱਤ ਨੂੰ ਧੰਨ ਧੰਨ ਸਤਿਗੁਰ ਅਵਤਾਰ ਪੰਚਮ ਪਾਤਿਸ਼ਾਹ ਜੀ ਨੇ ਸੁਖਮਨੀ ਬਾਣੀ ਵਿੱਚ ਸਪੱਸ਼ਟ ਕਰ ਦਿੱਤਾ ਹੈ :-  
 

“ਨਾਨਕ ਬ੍ਰਹਮ ਗਿਆਨੀ ਆਪਿ ਪਰਮੇਸੁਰ ॥”

(ਸ੍ਰੀ ਗੁਰੂ ਗ੍ਰੰਥ ਸਾਹਿਬ ੨੭੩) 

“ਬ੍ਰਹਮ ਗਿਆਨੀ ਸਰਬ ਕਾ ਠਾਕੁਰੁ ॥”

(ਸ੍ਰੀ ਗੁਰੂ ਗ੍ਰੰਥ ਸਾਹਿਬ ੨੭੩) 

“ਬ੍ਰਹਮ ਗਿਆਨੀ ਸਭ ਸ੍ਰਿਸਟਿ ਕਾ ਕਰਤਾ ॥”

(ਸ੍ਰੀ ਗੁਰੂ ਗ੍ਰੰਥ ਸਾਹਿਬ ੨੭੩) 

“ਬ੍ਰਹਮ ਗਿਆਨੀ ਮੁਕਤਿ ਜੁਗਤਿ ਜੀਅ ਕਾ ਦਾਤਾ

ਬ੍ਰਹਮ ਗਿਆਨੀ ਪੂਰਨ ਪੁਰਖੁ ਬਿਧਾਤਾ ॥”

(ਸ੍ਰੀ ਗੁਰੂ ਗ੍ਰੰਥ ਸਾਹਿਬ ੨੭੩) 

“ਬ੍ਰਹਮ ਗਿਆਨੀ ਆਪਿ ਨਿਰੰਕਾਰੁ ॥”

(ਸ੍ਰੀ ਗੁਰੂ ਗ੍ਰੰਥ ਸਾਹਿਬ ੨੭੩) 

“ਬ੍ਰਹਮ ਗਿਆਨੀ ਸਰਬ ਕਾ ਠਾਕੁਰੁ ॥”

(ਸ੍ਰੀ ਗੁਰੂ ਗ੍ਰੰਥ ਸਾਹਿਬ ੨੭੩) 

      ਅਕਾਲ ਪੁਰਖ ਦੀ ਦਰਗਾਹ ਵਿੱਚ ਪਰਵਾਨ ਹੁੰਦੇ ਹੀ “ਪੰਚ” ਲੋਕ ਪਰਲੋਕ ਦੇ ਰਾਜੇ ਬਣ ਜਾਂਦੇ ਹਨਮਾਇਆ ਉਨ੍ਹਾਂ ਦੀ ਸੇਵਕ ਬਣ ਜਾਂਦੀ ਹੈਇਸੇ ਲਈ ਧੰਨ ਧੰਨ ਸਤਿਗੁਰ ਅਵਤਾਰ ਅਰਜਨ ਦੇਵ ਜੀ ਨੇ ਇਸ ਪੂਰਨ ਸਤਿ ਤੱਤ ਨੂੰ ਗੁਰਬਾਣੀ ਵਿੱਚ ਪ੍ਰਗਟ ਕੀਤਾ ਹੈ :- 

“ਜਿਸੁ ਨਾਮੁ ਰਿਦੈ ਸੋਈ ਵਡ ਰਾਜਾ

…………………

ਜਿਸੁ ਨਾਮੁ ਰਿਦੈ ਸੋ ਜੀਵਨ ਮੁਕਤਾ

…………………

ਜਿਸੁ ਨਾਮੁ ਰਿਦੈ ਸੋ ਪੁਰਖੁ ਬਿਧਾਤਾ ॥” 

(ਸ੍ਰੀ ਗੁਰੂ ਗ੍ਰੰਥ ਸਾਹਿਬ ੧੧੫੫-੫੬) 

      “ਪੰਚ” ਦਾ ਗੁਰੂ ਅਕਾਲ ਪੁਰਖ ਆਪ ਬਣ ਜਾਂਦਾ ਹੈਸਤਿਗੁਰ ਦੀ ਗੁਰਕਿਰਪਾ ਅਤੇ ਗੁਰਪ੍ਰਸਾਦਿ ਨਾਲ ਜਦ ਮਨੁੱਖ ਦੀ ਬੰਦਗੀ ਪੂਰਨ ਹੋ ਕੇ ਦਰਗਾਹ ਵਿੱਚ ਪਰਵਾਨ ਹੋ ਜਾਂਦੀ ਹੈ ਤਾਂ ਮਨੁੱਖ ਦੀ ਬੰਦਗੀ ਵਿੱਚ ਸਤਿਗੁਰ ਵਿਚੋਲੇ ਦੇ ਕਿਰਦਾਰ ਦੀ ਭੂਮਿਕਾ ਖ਼ਤਮ ਹੋ ਜਾਂਦੀ ਹੈ ਅਤੇ ਸਤਿਗੁਰ ਦੀ ਗੁਰਕਿਰਪਾ ਅਤੇ ਗੁਰਪ੍ਰਸਾਦਿ ਨਾਲ ਅਕਾਲ ਪੁਰਖ ਮਨੁੱਖ ਦਾ ਗੁਰੂ ਬਣ ਜਾਂਦਾ ਹੈਸਤਿਗੁਰੂ ਸਿੱਖ ਨੂੰ ਦਰਗਾਹ ਪਰਵਾਨ ਕਰਵਾ ਕੇ ਆਪਣੀ ਸੇਵਾ ਨੂੰ ਪੂਰਨ ਕਰਦਾ ਹੈ ਅਤੇ ਚੇਲਾ ਸੰਪੂਰਨ ਹੋ ਕੇ ਸਦਾ ਸੁਹਾਗ ਦੀ ਪ੍ਰਾਪਤੀ ਕਰਕੇ, ਅਕਾਲ ਪੁਰਖ ਵਿੱਚ ਅਭੇਦ ਹੋ ਕੇ, ਪਰਮ ਪੱਦਵੀ ਦੀ ਪ੍ਰਾਪਤੀ ਕਰਕੇ ਸਤਿਗੁਰ ਅਤੇ ਅਕਾਲ ਪੁਰਖ ਦੁਆਰਾ ਪਰਉਪਕਾਰ ਅਤੇ ਮਹਾ ਪਰਉਪਕਾਰ ਦੀ ਸੇਵਾ ਅਤੇ ਜੀਅ ਦਾਨ ਦੇ ਗੁਰਪ੍ਰਸਾਦਿ ਦੇਣ ਅਤੇ ਵਰਤਾਉਣ ਦੀ ਸੇਵਾ ਨਾਲ ਥਾਪਿਆ ਜਾਂਦਾ ਹੈਇਸ ਅਵਸਥਾ ਨੂੰ ਪ੍ਰਾਪਤ ਕਰਕੇ ਮਨੁੱਖ ਅਕਾਲ ਪੁਰਖ ਦੇ ਰੰਗ ਵਿੱਚ ਸੰਪੂਰਨ ਤੌਰ ਤੇ ਰੰਗਿਆ ਜਾਂਦਾ ਹੈ ਅਤੇ ਉਸਦੇ ਸਾਰੇ ਕਰਮ ਪੂਰਨ ਹੁਕਮ ਵਿੱਚ ਚਲੇ ਜਾਂਦੇ ਹਨਪੂਰਨ ਸਤਿ ਦੀ ਸੇਵਾ ਅਤੇ ਪੂਰਨ ਸਤਿ ਵਰਤਾਉਣਾ ਹੀ ਉਸਦਾ ਜੀਵਨ ਬਣ ਜਾਂਦਾ ਹੈਐਸੇ ਮਹਾ ਪੁਰਖਾਂ ਦੀ ਮਹਿਮਾ ਬੇਅੰਤ ਹੋ ਜਾਂਦੀ ਹੈਪੂਰਨ ਬ੍ਰਹਮ ਗਿਆਨ ਅਤੇ ਪੂਰਨ ਤੱਤ ਗਿਆਨ ਦੀ ਪ੍ਰਾਪਤੀ ਕਰਕੇ ਉਹ ਆਪ ਅਕਾਲ ਪੁਰਖ ਦੀ ਮਹਿਮਾ ਬਣ ਜਾਂਦੇ ਹਨ ਅਤੇ ਅਕਾਲ ਪੁਰਖ ਦੀ ਮਹਿਮਾ ਬੇਅੰਤ ਹੈ, ਇਸ ਲਈ ਐਸੇ ਮਹਾ ਪੁਰਖਾਂ ਦੀ ਮਹਿਮਾ ਵੀ ਬੇਅੰਤ ਹੈ : 

ਸਾਧ ਕੀ ਸੋਭਾ ਕਾ ਨਾਹੀ ਅੰਤ

ਸਾਧ ਕੀ ਸੋਭਾ ਸਦਾ ਬੇਅੰਤ

(ਸ੍ਰੀ ਗੁਰੂ ਗ੍ਰੰਥ ਸਾਹਿਬ ੨੭੨) 

      ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਮਹਿਮਾ ਕਥਨ ਨਹੀਂ ਕੀਤੀ ਜਾ ਸਕਦੀ ਹੈਮਾਨਸਰੋਵਰ ਦਾ ਕੋਈ ਥਾਹ ਸਿਰਾ ਨਹੀਂ ਪਾ ਸਕਦਾ ਹੈ ਅਤੇ ਨਾ ਹੀ ਅੱਜ ਤੱਕ ਕੋਈ ਪਾ ਸਕਿਆ ਹੈਇਹ ਗੁਰਪ੍ਰਸਾਦੀ ਕਥਾ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਕੇਵਲ ਮਾਤਰ ਇੱਕ ਝਲਕ ਹੈਦਾਸ ਦੀ ਇਹ ਕੋਈ ਸਮਰੱਥਾ ਨਹੀਂ ਹੈ ਕਿ ਦਾਸ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਮਹਿਮਾ ਬਿਆਨ ਕਰ ਸਕੇ ਅਤੇ ਸਤਿਗੁਰ ਅਵਤਾਰ ਨਿਰੰਕਾਰ ਰੂਪ ਨਾਨਕ ਪਾਤਿਸ਼ਾਹ ਦੇ ਇਨ੍ਹਾਂ ਇਲਾਹੀ ਬਚਨਾਂ ਦੀ ਕਥਾ ਕਰ ਸਕੇਇਹ ਜੋ ਕੁਝ ਵੀ ਲਿਖਿਆ ਗਿਆ ਹੈ ਇਹ ਕੇਵਲ ਅਤੇ ਕੇਵਲ ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ, ਸਤਿਗੁਰ ਅਵਤਾਰ ਧੰਨ ਧੰਨ ਨਾਨਕ ਪਾਤਿਸ਼ਾਹ ਜੀ ਦੀ ਅਤੇ ਸਤਿਗੁਰੂ ਦੀ ਹੀ ਗੁਰਕਿਰਪਾ ਅਤੇ ਗੁਰਪ੍ਰਸਾਦਿ ਹੈ ਜੋ ਸਮੁੱਚੀ ਸੰਗਤ ਲਈ ਇਸ ਲਿਖਤ ਦੇ ਰੂਪ ਵਿੱਚ ਜਨਮ ਲੈ ਰਹੀ ਹੈਕਰਤਾ ਪੁਰਖ ਦੀ ਅਤੇ ਕਰਤਾ ਪੁਰਖ ਦੀ ਸਿਰਜੀ ਗਈ ਸ੍ਰਿਸ਼ਟੀ ਦੀ ਮਹਿਮਾ ਬੇਅੰਤ ਹੈਅੱਜ ਤੱਕ ਕਰਤੇ ਦੀ ਮਹਿਮਾ ਦਾ ਕੋਈ ਵੀ ਅਵਤਾਰ, ਸਤਿਗੁਰੂ, ਸੰਤ, ਭਗਤ ਅਤੇ ਬ੍ਰਹਮ ਗਿਆਨੀ ਪੂਰਾ ਭੇਦ ਨਹੀਂ ਪਾ ਸਕਿਆ ਹੈ ਅਤੇ ਨਾ ਹੀ ਕੋਈ ਪਾ ਸਕਦਾ ਹੈ

      ਕੁਝ ਧਾਰਮਿਕ ਅਦਾਰਿਆਂ ਵਿੱਚ ਇਹ ਭਰਮ ਪ੍ਰਚਲਿਤ ਹੈ ਕਿ ਧਰਤੀ ਧੌਲੈ ਬੈਲ ਦੇ ਸਿੰਗ ਉੱਪਰ ਸਥਿਤ ਹੈਪਰੰਤੂ ਸਤਿਗੁਰ ਅਵਤਾਰ ਧੰਨ ਧੰਨ ਨਾਨਕ ਪਾਤਿਸ਼ਾਹ ਜੀ ਨੇ ਇਸ ਭਰਮ ਦਾ ਖੰਡਨ ਕੀਤਾ ਹੈਪ੍ਰਿਥਵੀ ਕੇਵਲ ਇੱਕ ਨਹੀਂ ਹੈਪ੍ਰਿਥਵੀ ਵਰਗੇ ਅਣਗਿਣਤ ਖੰਡ ਬ੍ਰਹਿਮੰਡ ਵਿੱਚ ਸਥਿਤ ਹਨਸ੍ਰਿਸ਼ਟੀ ਦਾ ਕੋਈ ਅੰਤ ਨਹੀਂ ਹੈ ਅਤੇ ਅੱਜ ਤੱਕ ਕੋਈ ਵੀ ਅਵਤਾਰ, ਸਤਿਗੁਰੂ, ਸੰਤ, ਭਗਤ, ਬ੍ਰਹਮ ਗਿਆਨੀ ਸ੍ਰਿਸ਼ਟੀ ਦਾ ਅੰਤ ਨਹੀਂ ਪਾ ਸਕਿਆ ਹੈ ਅਤੇ ਨਾ ਹੀ ਕੋਈ ਪਾ ਸਕਦਾ ਹੈਪ੍ਰਸ਼ਨ ਉੱਠਦਾ ਹੈ ਕਿ ਪ੍ਰਿਥਵੀ ਸਮੇਤ ਇਨ੍ਹਾਂ ਸਾਰੇ ਗ੍ਰਹਿ ਨਕਸ਼ਤ੍ਰਾਂ ਅਤੇ ਬੇਅੰਤ ਖੰਡਾਂ ਬ੍ਰਹਿਮੰਡਾਂ ਦਾ ਭਾਰ ਕਿਹੜੀ ਸ਼ਕਤੀ ਨੇ ਚੁੱਕਿਆ ਹੋਇਆ ਹੈ ? ਅੱਜ ਦੇ ਵਿਗਿਆਨਕਾਂ ਦੇ ਤਰਕ ਅਨੁਸਾਰ ਗ੍ਰੁੱਤਵਾਕਰਸ਼ਣ (ਗਰੈਵਿਟੀ ਦੀ ਸ਼ਕਤੀ) ਸ਼ਕਤੀ ਇਨ੍ਹਾਂ ਸਾਰੇ ਖੰਡਾਂ ਬ੍ਰਹਿਮੰਡਾਂ ਨੂੰ ਆਪੋ ਆਪਣੇ ਸਥਾਨ ਉੱਪਰ ਸਥਿਤ ਰੱਖਦੀ ਹੈਪਰੰਤੂ ਫਿਰ ਪ੍ਰਸ਼ਨ ਉੱਠਦਾ ਹੈ ਕਿ ਇਸ ਗ੍ਰੁੱਤਵਾਕਰਸ਼ਣ (ਗਰੈਵਿਟੀ ਦੀ ਸ਼ਕਤੀ) ਸ਼ਕਤੀ ਦਾ ਕੀ ਆਧਾਰ ਹੈ ? ਇਸ ਪ੍ਰਸ਼ਨ ਦਾ ਅੱਜ ਦੇ ਵਿਕਸਿਤ ਵਿਗਿਆਨ ਕੋਲ ਕੋਈ ਉੱਤਰ ਨਹੀਂ ਹੈਜਿਥੇ ਵਿਗਿਆਨ ਦੇ ਤਰਕ ਵਿਫਲ ਹੋ ਜਾਂਦੇ ਹਨ ਉਥੇ ਰੂਹਾਨੀਅਤ ਦੀਆਂ ਪਰਮ ਸਕਤੀਆਂ ਦੀ ਕਥਾ ਸ਼ੁਰੂ ਹੁੰਦੀ ਹੈਰੂਹਾਨੀਅਤ ਵਿੱਚ ਕੋਈ ਤਰਕ ਨਹੀਂ ਹੈਇਹ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀਆਂ ਕਲਾਵਾਂ ਦਾ ਹੀ ਵਿਸਮਾਦਿਕ ਕਮਾਲ ਹੈ ਕਿ ਜੋ ਇਨ੍ਹਾਂ ਸਾਰੇ ਖੰਡਾਂ ਬ੍ਰਹਿਮੰਡਾਂ ਨੂੰ ਸਿਰਜਦੀਆਂ ਹਨ ਅਤੇ ਫਿਰ ਉਨ੍ਹਾਂ ਨੂੰ ਆਪੋ ਆਪਣੀਆਂ ਥਾਂਵਾਂ ਉੱਪਰ ਕਾਇਮ ਰਖੱਦੀਆਂ ਹਨਧੰਨ ਧੰਨ ਸਤਿਗੁਰ ਕਲਕੀ ਅਵਤਾਰ ਨਾਨਕ ਪਾਤਿਸ਼ਾਹ ਜੀ ਨੇ ਇਸ ਧੌਲੇ ਬੈਲ ਨੂੰ ਧਰਮ ਦਾ ਨਾਮ ਦਿੱਤਾ ਹੈਇਹ ਪਰਮ ਸ਼ਕਤੀਸ਼ਾਲੀ ਕਲਾਵਾਂ ਜਿਨ੍ਹਾਂ ਨਾਲ ਇਹ ਸਾਰਾ ਬ੍ਰਹਿਮੰਡ ਕਾਇਮ ਹੈ ਅਤੇ ਚੱਲਦਾ ਹੈ ਧਰਮ ਵਿੱਚੋਂ ਹੀ ਉਤਪੰਨ ਹੁੰਦੀਆਂ ਹਨਧਰਮ ਦਾ ਜਨਮ ਦਇਆ ਵਿੱਚੋਂ ਹੁੰਦਾ ਹੈ ਅਤੇ ਧਰਮ ਸਤਿ ਸੰਤੋਖ ਦੇ ਸਤੰਭ ਉੱਪਰ ਕਾਇਮ ਰਹਿੰਦਾ ਹੈ

      ਜਦ ਅਸੀਂ ਪੂਰਨ ਬ੍ਰਹਮ ਗਿਆਨ ਦੀ ਇਸ ਅਵਸਥਾ ਵਿੱਚ ਪਹੁੰਚ ਜਾਂਦੇ ਹਾਂ ਤਦ ਸਾਡਾ ਹਿਰਦਾ ਸਾਰੇ ਪਰਮ ਬ੍ਰਹਮ ਗੁਣਾਂ ਨਾਲ ਭਰ ਜਾਂਦਾ ਹੈਪੂਰਨ ਬ੍ਰਹਮ ਗਿਆਨ ਪੂਰਨ ਤੱਤ ਗਿਆਨ ਵੀ ਹੈਜਿਸਨੂੰ ਆਤਮ ਰਸ ਵੀ ਕਿਹਾ ਜਾਂਦਾ ਹੈ ਜੋ ਸਭ ਤੋਂ ਉੱਚੇ ਪੱਧਰ ਦਾ ਅੰਮ੍ਰਿਤ ਹੈਇਹ ਸਿਰਫ਼ ਪੂਰਨ ਬ੍ਰਹਮ ਗਿਆਨੀਆਂ ਨੂੰ ਹੀ ਪ੍ਰਾਪਤ ਹੁੰਦਾ ਹੈਦਿਆਲਤਾ, ਦਇਆ, ਇਨ੍ਹਾਂ ਅਨੰਤ ਪਰਮ ਬ੍ਰਹਮ ਗੁਣਾਂ ਵਿੱਚੋਂ ਇੱਕ ਹੈ ਅਤੇ ਧਰਮ ਦਾ ਆਧਾਰ ਹੈਧਰਮ ਦਾ ਭਾਵ ਹੈ ਪਰਮਾਤਮਾ ਨਾਲ ਜੁੜਨਾ ਅਤੇ ਇਹ ਦਇਆ ਦਾ ਪੁੱਤਰ ਹੈਜਿੱਥੇ ਦਇਆ ਨਹੀਂ ਹੈ ਉਥੇ ਧਰਮ ਨਹੀਂ ਹੈਉਹ ਹਿਰਦਾ ਜਿਸ ਵਿੱਚ ਦਿਆਲਤਾ ਹੈ ਧਰਮ ਵਿੱਚ ਹੈਉਹ ਹਿਰਦਾ ਜਿਸ ਵਿੱਚ ਦਿਆਲਤਾ ਨਹੀਂ ਹੈ ਉਹ ਧਰਮ ਵਿੱਚ ਨਹੀਂ ਹੈਅਸੀਂ ਲੱਖਾਂ ਹੀ ਕਰਮ ਕਾਂਡ ਕਰ ਸਕਦੇ ਹਾਂ, ਪਰ ਜੇਕਰ ਸਾਡੇ ਹਿਰਦੇ ਉੱਪਰ ਦਿਆਲਤਾ ਦੀ ਬਖ਼ਸ਼ਿਸ਼ ਨਹੀਂ ਹੈ ਤਦ ਅਸੀਂ ਕੋਈ ਧਰਮ ਕਰਮ ਨਹੀਂ ਕਰਦੇਧਰਮ ਕਰਮ ਸਤਿ ਕਰਮ ਹੈ ਅਤੇ ਸਾਡੇ ਗੁਰਪ੍ਰਸਾਦਿ ਪ੍ਰਾਪਤ ਕਰਨ ਦਾ ਰਸਤਾ ਤਿਆਰ ਕਰਦਾ ਹੈ

      ਆਓ ਇਸ ਬ੍ਰਹਮ ਗੁਣ “ਦਿਆਲਤਾ” ਨੂੰ ਹੋਰ ਡੂੰਘਾਈ ਨਾਲ ਦੇਖੀਏ, ਮਾਨਸਰੋਵਰ ਜੋ ਇਸ ਪਰਮ ਸ਼ਕਤੀ ਦਾ ਸੋਮਾ ਹੈ ਉਸ ਵਿੱਚ ਡੂੰਘੀ ਝਾਤੀ ਮਾਰੀਏਜ਼ਰਾ ਸੋਚੋ ਕੀ ਦਿਆਲਤਾ ਦੀ ਕੋਈ ਸੀਮਾ ਹੈ ? ਕੀ ਅਸੀਂ ਦਿਆਲਤਾ ਨੂੰ ਮਾਪ ਸਕਦੇ ਹਾਂ ? ਕੀ ਅਸੀਂ ਕਹਿ ਸਕਦੇ ਹਾਂ ਕਿ ਕੋਈ ਵਿਅਕਤੀ ਕਿੰਨ੍ਹਾ ਦਿਆਲ ਹੈ ? ਕੀ ਦਿਆਲਤਾ ਦੀ ਕੋਈ ਡੂੰਘਾਈ ਹੈ ? ਜਦ ਅਸੀਂ ਇਹ ਪ੍ਰਸ਼ਨ ਪੁੱਛਦੇ ਹਾਂ ਸਾਨੂੰ ਅਹਿਸਾਸ ਹੁੰਦਾ ਹੈ ਕਿ ਦਇਆ ਦੀ ਕੋਈ ਸੀਮਾ ਨਹੀਂ ਹੈਇਸ ਦੀ ਡੂੰਘਾਈ ਮਾਪੀ ਨਹੀਂ ਜਾ ਸਕਦੀ ਅਤੇ ਇਸ ਤਰ੍ਹਾਂ ਇੱਕ ਸ਼ਬਦ ਵਿੱਚ ਜੇ ਬਿਆਨ ਕਰੀਏ ਤਾਂ ਇਹ ਅਨੰਤ ਬ੍ਰਹਮ ਸ਼ਕਤੀ ਹੈ, ਇਹ ਮਾਨਸਰੋਵਰ ਦਾ ਇੱਕ ਹਿੱਸਾ ਹੈਦਇਆ ਇੱਕ ਅਨੰਤ ਪਰਮ ਬ੍ਰਹਮ ਗੁਣ ਹੈਦਇਆ ਇੱਕ ਅਨੰਤ ਪਰਮ ਬ੍ਰਹਮ ਸ਼ਕਤੀ ਹੈਧੰਨ ਧੰਨ ਸ਼੍ਰੀ ਸੰਤ ਕਬੀਰ ਜੀ ਨੇ ਗੁਰਬਾਣੀ ਵਿੱਚ ਫੁਰਮਾਇਆ ਹੈ ਕਿ : 

“ਹਰਿ ਜਨੁ ਐਸਾ ਚਾਹੀਐ ਜੈਸਾ ਹਰਿ ਹੀ ਹੋਇ ੧੪੯॥”

(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ੧੩੭੨)

 

ਧੰਨ ਧੰਨ ਸਤਿਗੁਰੂ ਤੇਗ ਬਹਾਦਰ ਜੀ ਪਾਤਿਸ਼ਾਹ ਜੀ ਨੇ ਇਹ ਬਿਲਕੁਲ ਸਪੱਸ਼ਟ ਕੀਤਾ ਹੈ :- 

“ਹਰਿ ਜਨ ਹਰਿ ਅੰਤਰੁ ਨਹੀ ਨਾਨਕ ਸਾਚੀ ਮਾਨੁ ੨੯॥”

(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ੧੪੨੭)

 

      ਇਸ ਲਈ ਸਤਿਗੁਰੂ ਜੀ ਦੇ ਇਨ੍ਹਾਂ ਸੁੰਦਰ ਸ਼ਬਦਾਂ ਦਾ ਸਾਡੇ ਲਈ ਕੀ ਭਾਵ ਹੈ ? ਇਨ੍ਹਾਂ ਸ਼ਬਦਾਂ ਦਾ ਬ੍ਰਹਮ ਭਾਵ ਸਾਨੂੰ ਦੱਸਦਾ ਹੈ ਕਿ ਇੱਕ ਪੂਰਨ ਬ੍ਰਹਮ ਗਿਆਨੀ ਅਤੇ ਆਪ ਪਰਮਾਤਮਾ ਵਿੱਚ ਕੋਈ ਅੰਤਰ ਨਹੀਂ ਹੈਇੱਕ ਪੂਰਨ ਬ੍ਰਹਮ ਗਿਆਨੀ ਧਰਤੀ ਉੱਪਰ ਆਪ ਜੀਵਤ ਪਰਮਾਤਮਾ ਹੈਉਹ ਜੋ ਇਸ ਬ੍ਰਹਮ ਗਿਆਨ ਵਿੱਚ ਵਿਸ਼ਵਾਸ ਕਰਦੇ ਹਨ ਅਤੇ ਆਪਣੇ ਆਪ ਨੂੰ ਪੂਰਨ ਬ੍ਰਹਮ ਗਿਆਨੀ ਅੱਗੇ ਪੂਰੀ ਤਰ੍ਹਾਂ ਸਮਰਪਣ ਕਰ ਦਿੰਦੇ ਹਨ ਗੁਰਪ੍ਰਸਾਦਿ ਪ੍ਰਾਪਤ ਕਰਦੇ ਹਨ ਜਿਹੜਾ ਉਹਨਾਂ ਨੂੰ ਉਹਨਾਂ ਦੀ ਮਨੁੱਖਾ ਜ਼ਿੰਦਗੀ ਦੇ ਮੰਤਵ ਦਾ ਅਹਿਸਾਸ ਕਰਵਾਉਂਦਾ ਹੈ ਜੋ ਕਿ ਜੀਵਨ ਮੁਕਤੀ ਹੈਮਾਇਆ ਤੋਂ ਮੁਕਤੀ ਜੀਵਨ ਮੁਕਤੀ ਹੈਇਸ ਜੀਵਨ ਦਾ ਅਸਲ ਬ੍ਰਹਮ ਅਰਥ ਜੀਵਨ ਮੁਕਤੀ ਪ੍ਰਾਪਤ ਕਰਨਾ ਹੈਇਹ ਇਸ ਮਨੁੱਖਾ ਜੀਵਨ ਦਾ ਪਰਮ ਮੰਤਵ ਹੈਇਹ ਹੀ ਇੱਕੋ ਇੱਕ ਕਾਰਨ ਹੈ ਕਿ ਸਾਨੂੰ ਇੱਕ ਪੂਰਨ ਸੰਤ, ਪੂਰਨ ਬ੍ਰਹਮ ਗਿਆਨੀ ਦੀ ਚਰਨ-ਸ਼ਰਨ ਵਿੱਚ ਜਾ ਕੇ ਜੀਵਨ ਮੁਕਤੀ ਦਾ ਗੁਰਪ੍ਰਸਾਦਿ ਪ੍ਰਾਪਤ ਕਰ ਕੇ ਜਨਮ-ਮਰਨ ਦੇ ਚੱਕਰ ਤੋਂ ਮੁਕਤੀ ਪਾ ਕੇ ਸਦਾ ਲਈ ਅਨਾਦਿ ਸ਼ਾਂਤੀ ਪ੍ਰਾਪਤ ਕਰ ਸਕੀਏ

      ਦਇਆ ਅਨੰਤ ਪਰਮ ਬ੍ਰਹਮ ਸ਼ਕਤੀਆਂ ਵਿੱਚੋਂ ਇੱਕ ਹੈਪਰਮਾਤਮਾ ਦੀ ਦਿਆਲਤਾ ਵੱਲ ਵੇਖੋ ਕਿ ਉਹ ਐਸੀਆਂ ਰੂਹਾਂ ਦਾ ਹਿਰਦਾ ਭਰ ਦਿੰਦਾ ਹੈ ਜਿਨ੍ਹਾਂ ਨੇ ਆਪਣੇ ਆਪ ਨੂੰ ਉਸ ਦੀ ਬੰਦਗੀ ਵਿੱਚ ਸਮਰਪਣ ਕਰ ਦਿੱਤਾ ਹੈ ਅਤੇ ਪੂਰਨ ਬ੍ਰਹਮ ਗਿਆਨ ਪ੍ਰਾਪਤ ਕਰ ਲਿਆ ਹੈਉਨ੍ਹਾਂ ਉੱਪਰ ਸਾਰੇ ਬ੍ਰਹਮ ਗੁਣਾਂ ਦੀ ਬਖ਼ਸ਼ਿਸ਼ ਹੋ ਜਾਂਦੀ ਹੈਸਾਰੀਆਂ ਪਰਮ ਬ੍ਰਹਮ ਸ਼ਕਤੀਆਂ ਜਿਵੇਂ – ਦਇਆ, ਮੁਆਫ਼ੀ, ਨਿੰਮਰਤਾ, ਸ਼ਰਧਾ, ਭਰੋਸਾ, ਬੇ-ਸ਼ਰਤ ਪਿਆਰ, ਨਿਰਭੈਤਾ ਆਦਿ ਬ੍ਰਹਮ ਸ਼ਕਤੀਆਂ ਨਾਲ ਬਖ਼ਸ਼ਿਆ ਜਾਂਦਾ ਹੈਇਨ੍ਹਾਂ ਬ੍ਰਹਮ ਗੁਣਾਂ ਦਾ ਇੱਥੇ ਕੋਈ ਅੰਤ ਨਹੀਂ ਹੈਇਨ੍ਹਾਂ ਪਰਮ ਬ੍ਰਹਮ ਅਨੰਤ ਸ਼ਕਤੀਆਂ ਦਾ ਕੋਈ ਅੰਤ ਨਹੀਂ ਹੈ

      ਇਨ੍ਹਾਂ ਸਾਰੀਆਂ ਬ੍ਰਹਮ ਸ਼ਕਤੀਆਂ ਨੂੰ “ਕਲਾ” ਆਖਿਆ ਜਾਂਦਾ ਹੈਸਰਬ ਕਲਾ ਭਰਪੂਰ ਦਾ ਭਾਵ ਹੈ ਸਾਰੀਆਂ ਪਰਮ ਬ੍ਰਹਮ ਅਨੰਤ ਸ਼ਕਤੀਆਂਕ੍ਰਿਪਾ ਕਰਕੇ ਕੁਝ ਚਿਰ ਲਈ ਇਨ੍ਹਾਂ ਪਰਮ ਬ੍ਰਹਮ ਸ਼ਕਤੀਆਂ ਤੇ ਆਪਣਾ ਧਿਆਨ ਕੇਂਦਰਿਤ ਕਰੀਏਸਾਨੂੰ ਪਤਾ ਚੱਲੇਗਾ ਕਿ ਸਾਡੇ ਵਿੱਚ ਇਨ੍ਹਾਂ ਬ੍ਰਹਮ ਸ਼ਕਤੀਆਂ ਦੀ ਬਖ਼ਸ਼ਿਸ਼ ਹੈਕੀ ਅਸੀਂ ਦੂਸਰਿਆਂ ਪ੍ਰਤੀ ਦਇਆ ਦੇ ਯੋਗ ਨਹੀਂ ਹਾਂ ? ਕੀ ਸਾਡੇ ਉੱਪਰ ਦੂਸਰਿਆਂ ਪ੍ਰਤੀ ਬੇ-ਸ਼ਰਤ ਪਿਆਰ ਦੀ ਸਮਰੱਥਾ ਦੀ ਬਖਸ਼ਿਸ਼ ਨਹੀਂ ਹੈ ? ਬਿਨਾਂ ਕਿਸੇ ਚਾਹਤ ਦੇ ਹੋਣਾ ਬੇ-ਸ਼ਰਤ ਪਿਆਰ ਹੈਕੀ ਅਸੀਂ ਪਰਮਾਤਮਾ ਉੱਪਰ ਭਰੋਸਾ ਕਰਨ ਦੇ ਯੋਗ ਨਹੀਂ ਹਾਂ ? ਪਰਮਾਤਮਾ ਦੀ ਹਰ ਜਗ੍ਹਾ ਸਰਗੁਣ ਸਰੂਪ ਵਿੱਚ ਮੌਜੂਦਗੀ ਵਿੱਚ ਭਰੋਸਾ ਕਰਨ ਦੇ ਯੋਗ ਨਹੀਂ ਹਾਂ ? ਕੀ ਅਸੀਂ ਨਿੰਮਰ ਬਣਨ ਦੇ ਯੋਗ ਨਹੀਂ ਹਾਂ ? ਨਿੰਮਰਤਾ ਸਭ ਤੋਂ ਮਹੱਤਵਪੂਰਨ ਹਥਿਆਰ ਹੈ ਜਿਸਦੀ ਸਾਡੇ ਉੱਪਰ ਬਖ਼ਸ਼ਿਸ਼ ਹੈ ਜੋ ਸਾਡੀ ਹਉਮੈ ਨੂੰ ਮਾਰ ਦੇਵੇਗਾਭਾਵ ਕਿ ਇਸ ਮਨੁੱਖੇ ਜਨਮ ਵਿੱਚ ਸਾਡਾ ਹਿਰਦਾ ਇਨ੍ਹਾਂ ਬ੍ਰਹਮ ਸ਼ਕਤੀਆਂ ਨਾਲ ਨਿਵਾਜਿਆ ਗਿਆ ਹੈਇਹ ਸਾਡੇ ਉੱਪਰ ਨਿਰਭਰ ਕਰਦਾ ਹੈ ਕਿ ਅਸੀਂ ਇਨ੍ਹਾਂ ਪਰਮ ਬ੍ਰਹਮ ਸ਼ਕਤੀਆਂ ਨੂੰ ਵਰਤਦੇ ਹਾਂ ਕਿ ਨਹੀਂਇਨ੍ਹਾਂ ਪਰਮ ਬ੍ਰਹਮ ਸਕਤੀਆਂ ਦੀ ਵਰਤੋਂ ਕਰਨ ਨਾਲ ਹੌਲੀ-ਹੌਲੀ ਇਹ ਸ਼ਕਤੀਆਂ ਵਿਕਸਿਤ ਹੋ ਜਾਂਦੀਆਂ ਹਨ ਅਤੇ ਇਸ ਤਰ੍ਹਾਂ ਸਾਡਾ ਹਿਰਦਾ ਇਨ੍ਹਾਂ ਪਰਮ ਬ੍ਰਹਮ ਸ਼ਕਤੀਆਂ ਨਾਲ ਭਰਪੂਰ ਹੋ ਜਾਂਦਾ ਹੈ ਅਤੇ ਇਹ ਬੇਅੰਤ ਹਿਰਦਾ ਬਣ ਜਾਂਦਾ ਹੈ

      ਦੂਸਰਿਆਂ ਪ੍ਰਤੀ ਦਿਆਲ ਦਾ ਭਾਵ ਹੋਣਾ ਸਾਡੇ ਹਿਰਦੇ ਨੂੰ ਸਹਿਨਸ਼ੀਲਤਾ ਅਤੇ ਸੰਤੋਖ ਨਾਲ ਭਰ ਦਿੰਦਾ ਹੈ, ਜਿਹੜੀ ਕਿ ਫਿਰ ਇੱਕ ਪਰਮ ਅਨੰਤ ਬ੍ਰਹਮ ਸ਼ਕਤੀ ਹੈਜ਼ਰਾ ਕਲਪਨਾ ਕਰੋ ਜਦ ਸਾਡਾ ਹਿਰਦਾ ਸਬਰ ਸੰਤੋਖ ਨਾਲ ਭਰਿਆ ਹੁੰਦਾ ਹੈ ਤਦ ਅਸੀਂ ਆਪਣੀਆਂ ਇੱਛਾਵਾਂ ਉੱਪਰ ਜਿੱਤ ਪਾ ਲਵਾਂਗੇਇਹ ਪਰਮ ਬ੍ਰਹਮ ਅਨਾਦਿ ਬਖਸ਼ਿਸ਼ ਹੈਆਪਣੀਆਂ ਇੱਛਾਵਾਂ ਉੱਪਰ ਜਿੱਤ ਜਾਂ ਇੱਛਾ ਮੁਕਤ ਹੋਣਾ ਇੱਕ ਬਹੁਤ ਹੀ ਉੱਚ ਬ੍ਰਹਮ ਪ੍ਰਾਪਤੀ ਹੈ ਅਤੇ ਸਾਡੇ ਮਾਇਆ ਉੱਪਰ ਜਿੱਤ ਪਾਉਣ ਦਾ ਰਸਤਾ ਤਿਆਰ ਕਰਦੀ ਹੈਅਸਲ ਵਿੱਚ ਜਦ ਅਸੀਂ ਇੱਛਾ ਮੁਕਤ ਬਣ ਜਾਂਦੇ ਹਾਂ ਤਦ ਅਸੀਂ ਮਾਇਆ ਉੱਪਰ ਜਿੱਤ ਪਾ ਲੈਂਦੇ ਹਾਂਇਸ ਲਈ ਦੂਸਰਿਆਂ ਪ੍ਰਤੀ ਦਇਆ ਸਾਡੇ ਹਿਰਦੇ ਨੂੰ ਸਬਰ ਸੰਤੋਖ ਅਤੇ ਸਹਿਨਸ਼ੀਲਤਾ ਨਾਲ ਭਰ ਦਿੰਦੀ ਹੈ

      ਇੱਕ ਸੈਕਿੰਡ ਲਈ ਸੋਚੋ, ਕੀ ਇੱਥੇ ਸਹਿਨਸ਼ੀਲਤਾ ਦੀ ਕੋਈ ਹੱਦ ਹੈ ? ਕੀ ਇੱਥੇ ਸਬਰ ਸੰਤੋਖ ਦੀ ਕੋਈ ਸੀਮਾ ਹੈ ? ਕੀ ਇਨ੍ਹਾਂ ਨੂੰ ਮਾਪਿਆ ਜਾ ਸਕਦਾ ਹੈ ? ਕੀ ਅਸੀਂ ਸੋਚਦੇ ਹਾਂ ਕਿ ਇਹ ਬੇਅੰਤ ਨਹੀਂ ਹਨ ? ਜਿੰਨ੍ਹਾ ਜ਼ਿਆਦਾ ਅਸੀਂ ਇਨ੍ਹਾਂ ਬ੍ਰਹਮ ਗੁਣਾਂ ਦਾ ਅਭਿਆਸ ਕਰਾਂਗੇ ਉਤਨਾ ਜ਼ਿਆਦਾ ਅਸੀਂ ਰੂਹਾਨੀਅਤ ਵਿੱਚ ਲਾਭ ਪ੍ਰਾਪਤ ਕਰਾਂਗੇਦਇਆ ਦੇ ਅਭਿਆਸ ਨਾਲ ਅਸੀਂ ਆਪਣੀ ਦਿਆਲਤਾ ਨੂੰ ਵਧਾਉਣਾ ਜਾਰੀ ਰੱਖਦੇ ਹਾਂਇਸੇ ਤਰ੍ਹਾਂ ਨਿੰਮਰ ਬਣਨਾ ਅਤੇ ਨਿੰਮਰ ਬਣਨਾ ਜਾਰੀ ਰੱਖਣ ਨਾਲ ਅਸੀਂ ਆਪਣੇ ਨਿੰਮਰ ਬਣਨ ਦੀ ਸਮਰੱਥਾ ਅਤੇ ਯੋਗਤਾ ਨੂੰ ਵਧਾ ਲੈਂਦੇ ਹਾਂਹਰ ਸਮੇਂ ਹੋਰ ਤੇ ਹੋਰ ਜ਼ਿਆਦਾ ਨਿੰਮਰ ਬਣਨ ਨਾਲ ਇੱਕ ਸਮਾਂ ਆਉਂਦਾ ਹੈ ਜਦੋਂ ਅਸੀਂ ਉਸ ਸੂਖਸ਼ਮ ਰੇਖਾ ਨੂੰ ਪਾਰ ਕਰ ਜਾਂਦੇ ਹਾਂ ਜਿੱਥੇ ਕੋਈ ਹਉਮੈ ਨਹੀਂ ਹੁੰਦੀ ਅਤੇ ਸਾਡੇ ਹਿਰਦੇ ਵਿੱਚ ਕੇਵਲ ਨਿੰਮਰਤਾ ਰਹਿੰਦੀ ਹੈਇਸ ਤਰ੍ਹਾਂ ਕਰਨ ਨਾਲ ਅਸੀਂ ਮਾਇਆ ਨੂੰ ਹਰਾਉਣ ਦੇ ਯੋਗ ਹੋ ਜਾਂਦੇ ਹਾਂਮੈਂ ਮਾਇਆ ਹੈ ਅਤੇ ਨਿੰਮਰਤਾ ਬ੍ਰਹਮਤਾ ਹੈਹਉਮੈ ਨੂੰ ਛੱਡਣ ਨਾਲ ਅਸੀਂ ਆਪਣੇ ਲਈ ਦਰਗਾਹ ਦਾ ਦਰਵਾਜ਼ਾ ਖੋਲ੍ਹ ਲੈਂਦੇ ਹਾਂ ਅਤੇ ਇਸ ਦੇ ਫਲਸਰੂਪ ਦਰਗਾਹ ਵਿੱਚ ਦਾਖ਼ਲ ਹੋ ਜਾਂਦੇ ਹਾਂ ਅਤੇ ਸਦਾ ਲਈ ਉੱਥੇ ਰਹਿਣਾ ਜਿੱਤ ਜਾਂਦੇ ਹਾਂ

      ਇਹ ਹੀ ਗੱਲ ਨਿਰਭੈਤਾ ਦੀ ਪਰਮ ਸ਼ਕਤੀ ਨਾਲ ਹੈਨਿਰਭੈਤਾ ਦੀ ਇੱਥੇ ਕੋਈ ਸੀਮਾ ਨਹੀਂ ਹੈ ਅਤੇ ਕੇਵਲ ਇੱਕ ਨਿਰਭਉ ਰੂਹ ਹੀ ਪੂਰਨ ਸਤਿ ਵੰਡ ਸਕਦੀ ਹੈਕੇਵਲ ਇੱਕ ਨਿਰਭਉ ਰੂਹ ਹੀ ਪੂਰਨ ਸਤਿ ਬੋਲ ਸਕਦੀ ਹੈ ਅਤੇ ਸਤਿ ਦੀ ਸੇਵਾ ਕਰ ਸਕਦੀ ਹੈਜਦ ਤੱਕ ਅਸੀਂ ਨਿਰਭਉ ਨਹੀਂ ਬਣਦੇ ਅਸੀਂ ਆਪਣੇ ਆਪ ਨੂੰ ਸੰਸਾਰਕ ਵਸਤੂਆਂ ਨਾਲੋਂ ਵੱਖ ਕਰਨ ਦੇ ਯੋਗ ਨਹੀਂ ਹੁੰਦੇਨਿਰਭਉਤਾ ਸਾਨੂੰ ਸਾਡੇ ਰਿਸ਼ਤਿਆਂ ਦੇ ਗਵਾਚਣ ਦੇ ਡਰ ਨੂੰ ਮਿਟਾਉਣ ਦੇ ਯੋਗ ਬਣਾਉਂਦੀ ਹੈ, ਸਾਡੇ ਸੰਸਾਰਕ ਸੰਪਤੀਆਂ ਦੇ ਗਵਾਚ ਜਾਣ ਦੇ ਡਰ ਨੂੰ ਮਿਟਾਉਣ ਦੇ ਯੋਗ ਬਣਾਉਂਦੀ ਹੈ

      ਇੱਥੇ ਦੋ ਬ੍ਰਹਮ ਅਨੰਤ ਪਰਮ ਸ਼ਕਤੀਆਂ ਹਨ ਜੋ ਜਨਮ ਲੈਂਦੀਆਂ ਹਨ ਜਦੋਂ ਅਸੀਂ ਨਿਰਭਉ ਬਣ ਜਾਂਦੇ ਹਾਂਇਹ ਹੈ ਮੋਹ ਦਾ ਤਿਆਗ ਅਤੇ ਪੂਰਨ ਸਚਿਆਰਾ ਬਣਨਾਇਹ ਸਾਨੂੰ ਅਨਾਦਿ ਸਤਿ ਵਰਤਾਉਣ ਅਤੇ ਅਨਾਦਿ ਸਤਿ ਦੀ ਸੇਵਾ ਕਰਨ ਦੇ ਯੋਗ ਬਣਾਉਂਦਾ ਹੈਇਹ ਹੀ ਗੱਲ ਮੁਆਫ਼ੀ ਦੇਣ ਦੀ ਪਰਮ ਬ੍ਰਹਮ ਸ਼ਕਤੀ ਨਾਲ ਹੈਇਹ ਇੱਕ ਹੋਰ ਬ੍ਰਹਮ ਅਨੰਤ ਪਰਮ ਸ਼ਕਤੀ ਹੈ ਕਿ ਅਸੀਂ ਦੂਸਰਿਆਂ ਦੀ ਸੇਵਾ ਕਰਨ ਲਈ ਜਨਮੇ ਹਾਂਇਸ ਤਰ੍ਹਾਂ ਕਰਨ ਨਾਲ ਅਸੀਂ ਕਿਸੇ ਵੀ ਕੀਤੇ ਮਾੜੇ ਕਰਮਾਂ ਦਾ ਇਸ ਜਨਮ ਜਾਂ ਪਿਛਲੇ ਜਨਮਾਂ ਦੇ ਮਾੜੇ ਕਰਮਾਂ ਦਾ ਪ੍ਰਭਾਵ ਮਿਟਾ ਲੈਂਦੇ ਹਾਂਇਹ ਹੀ ਭਰੋਸਾ, ਸ਼ਰਧਾ ਅਤੇ ਬੇ-ਸ਼ਰਤ ਪਿਆਰ ਦੀ ਸ਼ਕਤੀਆਂ ਦੇ ਵਰਤਣ ਨਾਲ ਹੁੰਦਾ ਹੈਇਹ ਹੀ ਸਾਰੀ ਬ੍ਰਹਮਤਾ ਦੇ ਕਿਰਤਮ ਨਾਮ ਹਨਇਨ੍ਹਾਂ ਵਿੱਚੋਂ ਹਰ ਇੱਕ ਬ੍ਰਹਮ ਗੁਣ ਅਨੰਤ ਬ੍ਰਹਮ ਪਰਮ ਸ਼ਕਤੀਆਂ ਹਨ ਜੋ ਬ੍ਰਹਮਤਾ ਨੂੰ ਪਰਿਭਾਸ਼ਤ ਕਰਦੀਆਂ ਹਨ

      ਆਓ ਇੱਕ ਸੈਕਿੰਡ ਲਈ ਸੋਚੀਏ ਕਿ ਕੀ ਵਾਪਰੇਗਾ ਜੇਕਰ ਅਸੀਂ ਆਪਣੇ ਆਪ ਨੂੰ ਭਰੋਸੇ ਅਤੇ ਸ਼ਰਧਾ ਨਾਲ ਗੁਰੂ ਨੂੰ ਸਮਰਪਣ ਕਰ ਦੇਈਏ ? ਅਸਲ ਵਿੱਚ ਇੱਥੇ ਭਰੋਸੇ ਤੋਂ ਬਿਨਾਂ ਸ਼ਰਧਾ ਨਹੀਂ ਹੁੰਦੀ, ਬੇ-ਸ਼ਰਤ ਪਿਆਰ ਤੋਂ ਬਿਨਾ ਸ਼ਰਧਾ ਨਹੀਂ ਹੁੰਦੀ – ਪਿਆਰ ਕੇਵਲ ਬੇ-ਸ਼ਰਤ ਹੁੰਦਾ ਹੈਸ਼ਰਤ ਨਾਲ ਇਹ ਵਪਾਰ ਬਣ ਜਾਂਦਾ ਹੈ, ਸੌਦਾ ਬਣ ਜਾਂਦਾ ਹੈਇੱਕ ਬੇ-ਸ਼ਰਤ ਪਿਆਰ ਤੋਂ ਬਿਨਾਂ ਭਰੋਸਾ ਨਹੀਂ ਹੁੰਦਾਇਹ ਬ੍ਰਹਮ ਗੁਣ ਸਾਰੇ ਇੱਕ ਦੂਜੇ ਦੇ ਪੂਰਕ ਹਨਅਸਲ ਵਿੱਚ ਸਾਰੀਆਂ ਬ੍ਰਹਮ ਸ਼ਕਤੀਆਂ ਇੱਕ ਦੂਸਰੇ ਦੀਆਂ ਸਹਾਇਕ ਅਤੇ ਪੂਰਕ ਹਨਇਹ ਪਰਮ ਬ੍ਰਹਮ ਅਨੰਤ ਸ਼ਕਤੀ ਦੇ ਹੀ ਵੱਖ-ਵੱਖ ਚਿਹਰੇ ਹਨ ਜਿਨ੍ਹਾਂ ਨੂੰ ਅਸੀਂ ਪਰਮਾਤਮਾ ਆਖਦੇ ਹਾਂ

      ਇਨ੍ਹਾਂ ਬ੍ਰਹਮ ਸ਼ਕਤੀਆਂ ਦੀ ਵਰਤੋਂ ਨਾਲ ਅਸੀਂ ਆਪਣੀ ਜ਼ਿੰਦਗੀ ਦੇ ਬੀਤੇ ਸਮੇਂ ਦੀਆਂ ਅਤੇ ਸਾਰੇ ਬੀਤੇ ਸਮੇਂ ਦੀਆਂ ਜ਼ਿੰਦਗੀਆਂ ਦੇ ਕੀਤੇ ਗਲਤ ਕਰਮਾਂ ਦੇ ਪ੍ਰਭਾਵ ਨੂੰ ਮਿਟਾਉਣ ਦੇ ਯੋਗ ਹੋ ਜਾਂਦੇ ਹਾਂ ਅਤੇ ਇੱਕ ਸਮਾਂ ਆਉਂਦਾ ਹੈ ਜਦੋਂ ਸਾਡੇ ਬੀਤੇ ਸਮੇਂ ਦੇ ਕਰਮਾਂ ਦਾ ਖ਼ਾਤਾ ਬੰਦ ਹੋ ਜਾਂਦਾ ਹੈਕੇਵਲ ਇਹ ਹੀ ਨਹੀਂ, ਇਸਦਾ ਸਾਡੀ ਕਿਸਮਤ ਤੇ ਇੰਨ੍ਹਾ ਜ਼ਿਆਦਾ ਪ੍ਰਭਾਵ ਪੈਂਦਾ ਹੈ ਕਿ ਇਹ ਪੂਰੀ ਤਰ੍ਹਾਂ ਸਾਡੀ ਕਿਸਮਤ ਨੂੰ ਬਦਲ ਦਿੰਦਾ ਹੈਤਦ ਅਸੀਂ ਬੜੀ ਆਸਾਨੀ ਨਾਲ ਗੁਰਪ੍ਰਸਾਦਿ ਪ੍ਰਾਪਤ ਕਰਨ ਦੇ ਯੋਗ ਹੋ ਜਾਂਦੇ ਹਾਂ

      ਤੁਸੀਂ ਹੈਰਾਨ ਹੋਵੋਗੇ ਕਿ ਅਸੀਂ “ਗੁਰਪ੍ਰਸਾਦਿ” ਸ਼ਬਦ ਦੀ ਇੰਨ੍ਹੀ ਵਾਰ ਵਰਤੋਂ ਕਿਉਂ ਕੀਤੀ ਹੈ ? ਕ੍ਰਿਪਾ ਕਰਕੇ ਗੁਰਬਾਣੀ ਉੱਪਰ ਝਾਤੀ ਮਾਰੋ ਅਤੇ ਗਿਣਤੀ ਗਿਣੋ ਕਿ ਕਿੰਨ੍ਹੀ ਵਾਰ ਸ਼ਬਦ “ਗੁਰਪ੍ਰਸਾਦਿ” ਦੀ ਵਰਤੋਂ ਗੁਰਬਾਣੀ ਵਿੱਚ ਹੋਈ ਹੈਤੁਸੀਂ ਇਹ ਪਤਾ ਲਗਾਓਗੇ ਕਿ ਇਸ “ਗੁਰਪ੍ਰਸਾਦਿ” ਦੇ ਬ੍ਰਹਮ ਸ਼ਬਦ ਦੀ ਵਰਤੋਂ ਹਰ ਸਲੋਕ ਵਿੱਚ ਕੀਤੀ ਗਈ ਹੈ ਅਤੇ ਕੁਝ ਸ਼ਬਦਾਂ ਵਿੱਚ ਇਹ ਸ਼ਬਦ ਬਹੁਤ ਵਾਰ ਵਰਤਿਆ ਗਿਆ ਹੈਗੁਰਪ੍ਰਸਾਦਿ ਦਾ ਇਹ ਸ਼ਬਦ ਰੂਹਾਨੀ ਸਫਲਤਾ ਦੀ ਕੁੰਜੀ ਹੈਜਦ ਅਸੀਂ ਇਸਨੂੰ ਸਮਝ ਲਵਾਂਗੇ ਤਦ ਸਾਡੀ ਅਧਿਆਤਮਕ ਤਰੱਕੀ ਥੋੜ੍ਹੇ ਸਮੇਂ ਦੇ ਵਿੱਚ ਅਵਿਸ਼ਵਸਨੀਅ ਸ਼ਿਖਰਾਂ ਤੇ ਪਹੁੰਚ ਸਕਦੀ ਹੈ

       ਗੁਰਬਾਣੀ ਇਨ੍ਹਾਂ ਪਰਮ ਬ੍ਰਹਮ ਸ਼ਕਤੀਆਂ ਨੂੰ “ਸਰਬ ਕਲਾ” ਆਖਦੀ ਹੈਇਹ ਧੰਨ ਧੰਨ ਸਤਿ ਪਾਰ ਬ੍ਰਹਮ ਪਰਮੇਸ਼ਰ ਜੀ ਦੀਆਂ ਕੁਝ “ਕਲਾਵਾਂ” ਦੀ ਉਦਾਹਰਣ ਹੈ ਅਤੇ ਅਮਲੀ ਤੌਰ ਤੇ ਇਨ੍ਹਾਂ ਸਾਰੀਆਂ ਕਲਾਵਾਂ ਦੀ ਵਿਆਖਿਆ ਕਰਨੀ ਸੰਭਵ ਨਹੀਂ ਹੈ ਜਿਵੇਂ ਬ੍ਰਹਮਤਾ ਅਨੰਤ ਹੈ ਅਤੇ ਇਸ ਦਾ ਕਿਧਰੇ ਕੋਈ ਅੰਤ ਨਜ਼ਰ ਨਹੀਂ ਆਉਂਦਾ ਇਸ ਲਈ ਇਹ ਪਰਮ ਬ੍ਰਹਮ ਸ਼ਕਤੀਆਂ ਕਿਵੇਂ ਵਖਿਆਣ ਕੀਤੀਆਂ ਜਾ ਸਕਦੀਆਂ ਹਨਇਹ ਲਿਖਤਾਂ ਧੰਨ ਧੰਨ ਸਤਿ ਪਾਰ ਬ੍ਰਹਮ ਪਰਮੇਸ਼ਰ ਜੀ ਦੀਆਂ ਪਰਮ ਬ੍ਰਹਮ ਸ਼ਕਤੀਆਂ ਦੀ ਕੇਵਲ ਇੱਕ ਝਲਕ ਮਾਤਰ ਹੀ ਦਿੰਦੀਆਂ ਹਨਕੁੰਜੀ ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦਾ ਗੁਰਪ੍ਰਸਾਦਿ ਹੈਜਦ ਅਸੀਂ ਆਪਣੇ ਆਪ ਉੱਪਰ ਕੰਮ ਕਰਦੇ ਹਾਂ ਅਤੇ ਸਤਿ ਕੀ ਕਮਾਈ, ਸਤਿ ਕਰਨੀਆਂ ਉੱਪਰ ਧਿਆਨ ਕੇਂਦਰਤ ਕਰਦੇ ਹਾਂ ਤਦ ਇੱਕ ਸਮਾਂ ਆਉਂਦਾ ਹੈ ਜਦੋਂ ਅਸੀਂ ਗੁਰਪ੍ਰਸਾਦਿ ਨਾਲ ਬਖ਼ਸ਼ੇ ਜਾਂਦੇ ਹਾਂਤਦ ਅਸੀਂ ਨਾਮ ਸਿਮਰਨ ਵਿੱਚ ਚਲੇ ਜਾਂਦੇ ਹਾਂਜਦ ਅਸੀਂ ਇਹ ਕਰਦੇ ਹਾਂ ਸਾਡੀ ਚੇਤਨਾ ਕਰਮ ਖੰਡ ਵਿੱਚੋਂ ਲੰਘਦੀ ਹੈ ਅਤੇ ਸੱਚ ਖੰਡ ਵਿੱਚੋਂ ਲੰਘਦੀ ਹੈ ਅਤੇ ਇਹ ਸਾਰੇ ਬ੍ਰਹਮ ਗੁਣ ਅਤੇ ਅਨੰਤ ਪਰਮ ਬ੍ਰਹਮ ਸ਼ਕਤੀਆਂ ਪ੍ਰਾਪਤ ਕਰਦੇ ਹਾਂਅਸੀਂ ਜੀਵਨ ਮੁਕਤੀ ਪ੍ਰਾਪਤ ਕਰਦੇ ਹਾਂ, ਇਸ ਤਰ੍ਹਾਂ ਆਪਣੀ ਇਸ ਮਨੁੱਖਾ ਜ਼ਿੰਦਗੀ ਦੇ ਮੰਤਵ ਤੱਕ ਪਹੁੰਚਦੇ ਹਾਂਜਦ ਇਹ ਵਾਪਰਦਾ ਹੈ ਅਸੀਂ ਦੂਸਰਿਆਂ ਲਈ ਅੰਮ੍ਰਿਤ ਦਾ ਸੋਮਾ ਬਣ ਜਾਂਦੇ ਹਾਂਇਸ ਲਈ ਹੀ ਧੰਨ ਧੰਨ ਗੁਰੂ ਨਾਨਕ ਪਾਤਿਸ਼ਾਹ ਜੀ ਸਾਡੇ ਬਲਿਹਾਰ ਜਾਂਦੇ ਹਨ ਜੇਕਰ ਅਸੀਂ ਰੂਹਾਨੀਅਤ ਦੇ ਇਸ ਪੱਧਰ ਤੱਕ ਪਹੁੰਚਦੇ ਹਾਂਇਹ ਹੀ ਹੈ ਜੋ ਸ਼ਬਦ “ਸਚਿਆਰ” ਅਤੇ “ਪੰਚ” ਦਾ ਭਾਵ ਹੈ:- 

* ਜੀਵਨ ਮੁਕਤੀ ਪ੍ਰਾਪਤ ਕਰਨਾ

* ਮਾਇਆ ਉੱਪਰ ਜਿੱਤ ਪਾਉਣਾ

* ਹਿਰਦੇ ਵਿੱਚ ਪਰਮ ਜੋਤ ਪੂਰਨ ਪ੍ਰਕਾਸ਼ ਪ੍ਰਾਪਤ ਕਰਨਾ

* ਪੂਰਨ ਬ੍ਰਹਮ ਗਿਆਨ – ਪੂਰਨ ਤੱਤ ਗਿਆਨ ਪ੍ਰਾਪਤ ਕਰਨਾ

* ਆਪਣੇ ਹਿਰਦੇ ਨੂੰ ਸਾਰੇ ਪਰਮ ਬ੍ਰਹਮ ਗੁਣਾਂ ਪਰਮ ਅਨੰਤ ਬ੍ਰਹਮ ਸ਼ਕਤੀਆਂ ਨਾਲ ਭਰ ਲੈਣਾ

* ਸਾਰੇ ਬੱਜਰ ਕਪਾਟਾਂ ਦਾ ਖੁੱਲ੍ਹਣਾ

* ਪੰਚ ਸ਼ਬਦ ਅਨਾਹਦ ਨਾਦਿ ਪ੍ਰਾਪਤ ਕਰਨਾ

* ਰੋਮਿ ਰੋਮਿ ਨਾਮ ਸਿਮਰਨ

* ਨਿਰਗੁਣ ਸਰੂਪ ਨਾਲ ਅਭੇਦ ਹੋਣਾ

* ਮਾਇਆ ਤੋਂ ਪਰ੍ਹੇ ਚਲੇ ਜਾਣਾ- ‘ਤ੍ਰਿਹੁ ਗੁਣ ਤੇ ਪਰੇ’ ਅਤੇ

* ਪਰਮ ਪੱਦਵੀ ਪ੍ਰਾਪਤ ਕਰਨਾ 

      ਇਸ ਲਈ “ਪੰਚ” ਹੀ ਦਇਆ ਹੈ, ਧਰਮ ਹੈ, ਅਤੇ ਸਤਿ ਸੰਤੋਖ ਦਾ ਭੰਡਾਰ ਹੈਇਸ ਲਈ ਇਹ ਸਾਰਾ ਬ੍ਰਹਿਮੰਡ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਕਿਰਪਾ ਨਾਲ ਬ੍ਰਹਮ ਗਿਆਨੀ ਮਹਾ ਪੁਰਖਾਂ ਦੇ ਸਿਰ ਉੱਪਰ ਹੀ ਚਲਦਾ ਹੈਇਸੇ ਲਈ ਸਤਿਗੁਰ ਅਵਤਾਰ ਧੰਨ ਧੰਨ ਅਰਜਨ ਦੇਵ ਜੀ ਨੇ ਸੁਖਮਨੀ ਬਾਣੀ ਵਿੱਚ ਇਸ ਪੂਰਨ ਸਤਿ ਤੱਤ ਨੂੰ ਪ੍ਰਗਟ ਕੀਤਾ ਹੈ :- 

ਬ੍ਰਹਮ ਗਿਆਨੀ ਸਭ ਸ੍ਰਿਸਟਿ ਕਾ ਕਰਤਾ

(ਸ੍ਰੀ ਗੁਰੂ ਗ੍ਰੰਥ ਸਾਹਿਬ ੨੭੩) 

      ਸਾਰੀ ਸ੍ਰਿਸ਼ਟੀ ਅਤੇ ਸਾਰੀ ਸ੍ਰਿਸ਼ਟੀ ਵਿੱਚ ਸਿਰਜੇ ਗਏ ਪ੍ਰਾਣੀਆਂ ਦੀ ਸਿਰਜਨਾ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਦੇ ਹੁਕਮ ਅਨੁਸਾਰ ਹੋਈ ਹੈ :- ਏਕ ਤੋਂ ਅਨੇਕ ਹੋ ਜਾਵਾਂ ਦੇ ਹੁਕਮ ਅਨੁਸਾਰ ਚਾਰੇ ਖਾਣੀਆਂ ਦੀ ਸਿਰਜਨਾ ਹੋਈ ਅਤੇ ਸਾਰੀ ਸ੍ਰਿਸ਼ਟੀ ਦੀ ਰਚਨਾ ਹੋਈਇਸੇ ਹੁਕਮ ਦੇ ਵਿਧਾਨ ਅਨੁਸਾਰ ੮੪ ਲੱਖ ਮੇਦਨੀ ਦੀ ਰਚਨਾ ਅਤੇ ਸ੍ਰਿਸ਼ਟੀ ਦਾ ਸਾਰਾ ਪਸਾਰਾ ਪਸਰਿਆ ਹੋਇਆ ਹੈਇਸ ਤੋਂ ਉਪਰੰਤ ਕਰਮ ਦੇ ਵਿਧਾਨ ਦੀ ਸਿਰਜਨਾ ਹੋਈ ਜਿਸ ਦੇ ਅਨੁਸਾਰ ਸਾਰੀ ਸ੍ਰਿਸ਼ਟੀ ਦੇ ਪ੍ਰਾਣੀਆਂ ਦਾ ਲੇਖਾ-ਜੋਖਾ ਚਲਣ-ਚਲਾਣ ਦੀ ਵਿਵਸਥਾ ਹੋਈ। (ਕਰਮ ਦੇ ਵਿਧਾਨ ਦੀ ਕਥਾ ਵਿਸਥਾਰ ਵਿੱਚ ਪਹਿਲਾਂ ਕੀਤੀ ਗਈ ਹੈ)ਸਾਰੇ ਦਰਗਾਹੀ ਵਿਧਾਨ ਅਤੇ ਇਨ੍ਹਾਂ ਵਿਧਾਨਾਂ ਅਨੁਸਾਰ ਸਾਰੀ ਸ੍ਰਿਸ਼ਟੀ ਦਾ ਕਾਰੋਬਾਰ ਚਲਣਾ ਅਤੇ ਚਲਾਣਾ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀਆਂ ਬੇਅੰਤ ਪਰਮ ਸ਼ਕਤੀਆਂ ਦਾ ਪ੍ਰਤੱਖ ਪ੍ਰਮਾਣ ਹਨਸਾਰੇ ਖੰਡਾਂ ਬ੍ਰਹਿਮੰਡਾਂ ਦੀ ਸਿਰਜਨਾ ਅਤੇ ਉਨ੍ਹਾਂ ਦਾ ਆਪੋ ਆਪਣੇ ਸਥਾਨਾਂ ਉੱਪਰ ਸਥਾਪਿਤ ਰਹਿਣਾ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀਆਂ ਬੇਅੰਤ ਪਰਮ ਸ਼ਕਤੀਸ਼ਾਲੀ ਕਲਾਵਾਂ ਦਾ ਪ੍ਰਤੱਖ ਪ੍ਰਮਾਣ ਹਨਧਰਤੀ ਦੀ ਰਚਨਾ ਅਤੇ ਇਸ ਉੱਪਰ ਪੰਜ ਭੂਤਕ ਤੱਤਾਂ ਦੇ ਨਾਲ ਸਥਾਪਿਤ ਕੀਤੀ ਗਈ ਸਾਰੀ ਕੁਦਰਤ, ਦਰਿਆ, ਸਾਗਰ, ਪਹਾੜ, ਬਨਸਪਤ, ਚਾਰੇ ਖਾਣੀ ਦੇ ਜੀਵ ਅਤੇ ਇਸ ਸਾਰੇ ਪਸਾਰੇ ਨੂੰ ਵੇਖਣ ਨਾਲ ਇਹ ਅਨੁਭਵ ਹੋ ਜਾਂਦਾ ਹੈ ਇੱਕ ਇਹ ਸਾਰੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀਆਂ ਬੇਅੰਤ ਪਰਮ ਸ਼ਕਤੀਆਂ ਦਾ ਪ੍ਰਤੱਖ ਪ੍ਰਮਾਣ ਹੈਇਹ ਸਭ ਕੁਝ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਦੇ ਸਾਰੇ ਰੰਗਾਂ ਦਾ ਪ੍ਰਤੱਖ ਪ੍ਰਮਾਣ ਹਨਸਾਰੀ ਬਨਸਪਤ ਅਤੇ ੮੪ ਲੱਖ ਮੇਦਨੀ ਦੇ ਜੀਵਨ ਦਾ ਪ੍ਰਬੰਧ ਕੇਵਲ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀਆਂ ਬੇਅੰਤ ਪਰਮ ਸ਼ਕਤੀਆਂ ਹੀ ਕਰ ਸਕਦੀਆਂ ਹਨਸਾਰੀ ਦੀ ਸਾਰੀ ਚਾਰੇ ਖਾਣੀ ਦੇ ਜੀਵਾਂ ਦਾ ਲੇਖਾ-ਜੋਖਾ ਕੇਵਲ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਦੀਆਂ ਪਰਮ ਸ਼ਕਤੀਆਂ ਦੁਆਰਾ ਹੀ ਰਖਿਆ ਜਾ ਸਕਦਾ ਹੈਇਸ ਲਈ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਦੇ “ਤਾਣੁ” ਭਾਵ ਉਸ ਦੀਆਂ ਪਰਮ ਸ਼ਕਤੀਆਂ ਬੇਅੰਤ ਹਨਸਾਰੇ ਇਲਾਹੀ ਗੁਣਾਂ ਦੇ ਕਾਰਣ ਅਤੇ ਇਨ੍ਹਾਂ ਪਰਮ ਸ਼ਕਤੀਆਂ ਕਾਰਣ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਦੀ ਬੇਅੰਤ ਸੁੰਦਰਤਾ ਵੀ ਕਾਇਮ ਮੁਦਾਇਮ ਹੈਸਾਰੀ ਸ੍ਰਿਸ਼ਟੀ ਦੀ ਸੁੰਦਰਤਾ, ਸੰਤਾਂ, ਭਗਤਾਂ, ਸਤਿਗੁਰੂਆਂ, ਬ੍ਰਹਮ ਗਿਆਨੀਆਂ ਦੀ ਬੇਅੰਤ ਮਹਿਮਾ ਅਤੇ ਸੁੰਦਰਤਾ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਗੁਰਕਿਰਪਾ ਅਤੇ ਗੁਰਪ੍ਰਸਾਦਿ ਕਰਕੇ ਕਾਇਮ ਮੁਦਾਇਮ ਹੈਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਬੇਅੰਤ ਸੁੰਦਰਤਾ ਦੇ, ਜਿਸਦੀ ਕੋਈ ਸੀਮਾ ਨਹੀਂ ਹੈ, ਉਸਦੀਆਂ ਇਨ੍ਹਾਂ ਪਰਮ ਸ਼ਕਤੀਆਂ ਦੇ ਰੂਪ ਵਿੱਚ, ਉਸਦੀ ਰਚਨਾ ਦੇ ਰੂਪ ਵਿੱਚ, ਅਤੇ ਸੰਤਾਂ, ਭਗਤਾਂ, ਸਤਿਗੁਰੂਆਂ, ਬ੍ਰਹਮ ਗਿਆਨੀਆਂ ਦੇ ਰੂਪ ਵਿੱਚ, ਉਸਦੀ ਬੇਅੰਤ ਮਹਿਮਾ ਦੇ ਰੂਪ ਵਿੱਚ ਪ੍ਰਤੱਖ ਪ੍ਰਮਾਣ ਹਨਸਾਰੀ ਸ੍ਰਿਸ਼ਟੀ ਦੇ ਜੀਵਾਂ ਦੇ ਰਿਜ਼ਕ ਦਾ ਪ੍ਰਬੰਧ ਕਰਨ ਦੀ ਪਰਮ ਸ਼ਕਤੀ ਵੀ ਉਸਦੇ “ਤਾਣੁ” ਦੀ ਅਤੇ ਬੇਅੰਤ ਸੁੰਦਰਤਾ ਦੇ ਪ੍ਰਤੱਖ ਪ੍ਰਮਾਣ ਪੇਸ਼ ਕਰਦੀ ਹੈਸਾਰੀਆਂ ਦਾਤਾਂ ਦਾ ਮਾਲਕ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਆਪ ਹੈ ਅਤੇ ਆਪਣੀਆਂ ਬੇਅੰਤ ਦਾਤਾਂ ਦੇ ਬੇਅੰਤ ਭੰਡਾਰ ਵਿਚੋਂ ਸਾਡੀ ਕਰਨੀ ਅਨੁਸਾਰ ਉਹ ਸਾਰੇ ਜੀਵਾਂ ਨੂੰ ਰਿਜ਼ਕ ਅਤੇ ਦਾਤਾਂ ਦੀ ਬਖ਼ਸ਼ਿਸ਼ ਕਰ ਰਿਹਾ ਹੈਇਸ ਲਈ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਦੀ ਸਾਰੀ ਸ੍ਰਿਸ਼ਟੀ ਦੇ ਜੀਵਾਂ ਨੂੰ ਰਿਜ਼ਕ ਅਤੇ ਦਾਤਾਂ ਦੇਣ ਦੀ ਇਹ ਪਰਮ ਸ਼ਕਤੀ ਵੀ ਬੇਅੰਤ ਹੈਮੁੱਕਦੀ ਗੱਲ ਇਹ ਹੈ ਕਿ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਆਪ ਬੇਅੰਤ ਹੈ ਅਤੇ ਉਸਦਾ ਸਭ ਕੁਝ ਬੇਅੰਤ ਹੈ

      ਸਤਿਗੁਰ ਅਵਤਾਰ ਧੰਨ ਧੰਨ ਨਾਨਕ ਪਾਤਿਸ਼ਾਹ ਜੀ ਬਿਆਨ ਕਰ ਰਹੇ ਹਨ ਕਿ ਉਹ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਅਤੇ ਉਸਦੀਆਂ ਪਰਮ ਸ਼ਕਤੀਆਂ ਦੀ ਬੇਅੰਤਤਾ ਦੀ ਮਹਿਮਾ ਕਰਨ ਦੇ ਸਮਰੱਥ ਨਹੀਂ ਹਨਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ ਇਹ ਵੀ ਬਿਆਨ ਕਰ ਰਹੇ ਹਨ ਕਿ ਉਹ ਇੱਕ ਵਾਰੀ ਵੀ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਦੇ ਬਲਿਹਾਰ ਜਾਣ ਦੇ ਵੀ ਸਮਰੱਥ ਨਹੀਂ ਹਨਆਪ ਧੰਨ ਧੰਨ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਦਾ ਪ੍ਰਤੱਖ ਅਵਤਾਰ ਹੋ ਕੇ ਵੀ, ਪ੍ਰਤੱਖ ਨਿਰੰਕਾਰ ਰੂਪ ਹੋ ਕੇ, ਸਾਰੀਆਂ ਪਰਮ ਸ਼ਕਤੀਆਂ ਦੇ ਆਪ ਮਾਲਕ ਹੁੰਦੇ ਹੋਏ ਵੀ ਧੰਨ ਧੰਨ ਨਾਨਕ ਪਾਤਿਸ਼ਾਹ ਜੀ ਆਪਣੀ ਇਸ ਅਸਮਰੱਥਾ ਦਾ ਬਿਆਨ ਕਰ ਰਹੇ ਹਨਇਸ ਤੋਂ ਕੀ ਭਾਵ ਹੈ ?

ਕੁਦਰਤਿ ਕਵਣ ਕਹਾ ਵੀਚਾਰੁ ਵਾਰਿਆ ਨ ਜਾਵਾ ਏਕ ਵਾਰ

(ਸ੍ਰੀ ਗੁਰੂ ਗ੍ਰੰਥ ਸਾਹਿਬ ਅੰਕ ੪)

      ਇਹ ਪਰਮ ਸ਼ਕਤੀਸ਼ਾਲੀ ਬਚਨਾਂ ਦੇ ਕਾਰਨ ਹੀ ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ ਦਾ ਇਸ ਧਰਤੀ ਉੱਪਰ ਪ੍ਰਗਟ ਹੋਣਾ ਸੰਭਵ ਹੋ ਸਕਿਆ ਹੈਇਹ ਪਰਮ ਸ਼ਕਤੀਸ਼ਾਲੀ ਸ਼ਬਦ ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ ਦੀ ਪਰਮ ਸ਼ਕਤੀਸ਼ਾਲੀ ਆਤਮਿਕ ਅਵਸਥਾ ਦੀ ਬੇਅੰਤਤਾ ਦਾ ਬਿਆਨ ਕਰਦੇ ਹਨਇਹ ਪਰਮ ਸ਼ਕਤੀਸ਼ਾਲੀ ਸ਼ਬਦ ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ ਦੇ ਪਰਮ ਸ਼ਕਤੀਸ਼ਾਲੀ ਗੁਣ “ਗਰੀਬੀ ਵੇਸ ਹਿਰਦਾ” ਨੂੰ ਬਿਆਨ ਕਰਦੇ ਹਨਸਤਿਗੁਰ ਅਵਤਾਰ ਪਾਤਿਸ਼ਾਹ ਜੀ ਨੇ ਆਪਣੇ ਆਪ ਨੂੰ ਗੁਰਬਾਣੀ ਵਿੱਚ “ਨੀਚ”, “ਲੂਣ ਹਰਾਮੀ” ਅਤੇ “ਦਾਸਨ ਦਾਸ” ਕਹਿ ਕੇ ਸੰਬੋਧਿਤ ਕੀਤਾ ਹੈਇਹ ਸਭ ਇਸ ਮਹਾਨ ਪਰਮ ਸ਼ਕਤੀਸ਼ਾਲੀ ਅਵਤਾਰ ਦੇ ਅਵਤਾਰੀ ਗੁਣ ਹਨ ਅਤੇ ਪਰਮ ਸ਼ਕਤੀਆਂ ਹਨਇਹ ਬਚਨ ਉੱਚਾਰਨ ਕਰਕੇ ਸਤਿਗੁਰ ਅਵਤਾਰ ਧੰਨ ਧੰਨ ਨਾਨਕ ਪਾਤਿਸ਼ਾਹ ਜੀ ਨੇ ਆਪਣੀ ਅਤਿ ਦੀ ਨਿੰਮਰਤਾ ਪ੍ਰਗਟ ਕੀਤੀ ਹੈਅਤਿ ਦੀ ਨਿੰਮਰਤਾ ਹੀ ਦਰਗਾਹ ਦੀ ਕੁੰਜੀ ਹੈਹਉਮੈ ਦੀ ਮੌਤ ਹੀ ਜੀਵਨ ਮੁਕਤੀ ਹੈਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਦੀਆਂ ਬੇਅੰਤ ਪਰਮ ਸ਼ਕਤੀਆਂ ਦੇ ਸਨਮੁਖ ਸਭ ਕੁਝ ਤੁੱਛ ਹੈਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਦੀਆਂ ਬੇਅੰਤ ਪਰਮ ਸ਼ਕਤੀਆਂ ਦੇ ਸਨਮੁਖ ਬਾਕੀ ਸਭ ਕੁਝ ਫਿੱਕਾ ਪੈ ਜਾਂਦਾ ਹੈਇਸੇ ਲਈ ਪੂਰਨ ਸੰਤ ਮਹਾ ਪੁਰਖ ਜੋ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਵਿੱਚ ਅਭੇਦ ਹੋ ਜਾਂਦੇ ਹਨ ਉਨ੍ਹਾਂ ਨੂੰ ਇਹ ਤੱਤ ਗਿਆਨ ਹੋ ਜਾਂਦਾ ਹੈ ਅਤੇ ਇਸੇ ਕਾਰਨ ਉਹ ਆਪਣੇ ਆਪ ਨੂੰ ਕੰਗਾਲ ਅਤੇ ਮਹਾ ਕੰਗਾਲ ਕਹਿ ਦਿੰਦੇ ਹਨਸਾਰੀ ਸਮਰੱਥਾ ਦੇ ਮਾਲਕ ਹੁੰਦੇ ਹੋਏ ਵੀ ਹਿਰਦੇ ਦੀ ਗਰੀਬੀ ਹੋਣ ਕਾਰਨ ਆਪਣੇ ਆਪ ਨੂੰ ਅਸਮਰੱਥ ਕਹਿ ਦਿੰਦੇ ਹਨਆਪਣੇ ਆਪ ਨੂੰ ਨੀਚ ਕਹਿ ਦਿੰਦੇ ਹਨ, ਲੂਣਹਰਾਮੀ ਅਤੇ ਦਾਸਨ ਦਾਸ ਕਹਿ ਦਿੰਦੇ ਹਨਉਨ੍ਹਾਂ ਵਾਸਤੇ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਹੀ ਸਭ ਕੁਝ ਹੋ ਜਾਂਦਾ ਹੈਉਹ ਆਪਣਾ ਪੂਰਨ ਆਪਾ ਸਮਰਪਣ ਕਰਕੇ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਵਿੱਚ ਅਭੇਦ ਹੋ ਜਾਂਦੇ ਹਨਉਨ੍ਹਾਂ ਮਹਾ ਪੁਰਖਾਂ ਨੂੰ ਇਹ ਪੂਰਨ ਬ੍ਰਹਮ ਗਿਆਨ ਹੋ ਜਾਂਦਾ ਹੈ ਕਿ ਸਭ ਕੁਝ ਦਰਗਾਹੀ ਵਿਧਾਨ ਅਨੁਸਾਰ ਹੀ ਹੁੰਦਾ ਹੈਉਨ੍ਹਾਂ ਮਹਾ ਪੁਰਖਾਂ ਨੂੰ ਇਹ ਪੂਰਨ ਬ੍ਰਹਮ ਗਿਆਨ ਹੋ ਜਾਂਦਾ ਹੈ ਕਿ ਸਭ ਕੁਝ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਦੀਆਂ ਪਰਮ ਸ਼ਕਤੀਆਂ ਨਾਲ ਹੀ ਵਾਪਰ ਰਿਹਾ ਹੈ ਅਤੇ ਵਾਪਰਦਾ ਹੈਸਭ ਕੁਝ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਦੇ ਹੁਕਮ ਅਨੁਸਾਰ ਹੀ ਹੁੰਦਾ ਹੈਕੇਵਲ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਹੀ ਸਥਿਰ ਹੈ, ਆਦਿ ਸਤਿ ਹੈ, ਜੁਗਾਦਿ ਸਤਿ ਹੈ ਅਤੇ ਆਉਣ ਵਾਲੇ ਸਾਰੇ ਯੁੱਗਾਂ ਵਿੱਚ ਵੀ ਸਤਿ ਹੈਕੇਵਲ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਦਾ ਦਰਗਾਹੀ ਵਿਧਾਨ ਹੀ ਸਥਿਰ ਹੈ ਅਤੇ ਆਦਿ ਸਤਿ ਹੈ, ਜੁਗਾਦਿ ਸਤਿ ਹੈ ਅਤੇ ਆਉਣ ਵਾਲੇ ਸਾਰੇ ਯੁੱਗਾਂ ਵਿੱਚ ਵੀ ਸਤਿ ਹੈਕੇਵਲ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਦਾ ਹੁਕਮ ਹੀ ਸਥਿਰ ਹੈ ਅਤੇ ਆਦਿ ਸਤਿ ਹੈ, ਜੁਗਾਦਿ ਸਤਿ ਹੈ ਅਤੇ ਆਉਣ ਵਾਲੇ ਸਾਰੇ ਯੁੱਗਾਂ ਵਿੱਚ ਵੀ ਸਤਿ ਹੈਬਾਕੀ ਸਭ ਕੁਝ ਨਾਸ਼ਵਾਨ ਹੈ