ਜਪੁਜੀ ਪਉੜੀ ੧੭

ਅਸੰਖ ਜਪ ਅਸੰਖ ਭਾਉ

ਅਸੰਖ ਪੂਜਾ ਅਸੰਖ ਤਪ ਤਾਉ

ਅਸੰਖ ਗਰੰਥ ਮੁਖਿ ਵੇਦ ਪਾਠ

ਅਸੰਖ ਜੋਗ ਮਨਿ ਰਹਹਿ ਉਦਾਸ

ਅਸੰਖ ਭਗਤ ਗੁਣ ਗਿਆਨ ਵੀਚਾਰ

ਅਸੰਖ ਸਤੀ ਅਸੰਖ ਦਾਤਾਰ

ਅਸੰਖ ਸੂਰ ਮੁਹ ਭਖ ਸਾਰ

ਅਸੰਖ ਮੋਨਿ ਲਿਵ ਲਾਇ ਤਾਰ

ਕੁਦਰਤਿ ਕਵਣ ਕਹਾ ਵੀਚਾਰੁ

ਵਾਰਿਆ ਨ ਜਾਵਾ ਏਕ ਵਾਰ

ਜੋ ਤੁਧੁ ਭਾਵੈ ਸਾਈ ਭਲੀ ਕਾਰ

ਤੂ ਸਦਾ ਸਲਾਮਤਿ ਨਿਰੰਕਾਰ ੧੭ 

      ਸਤਿਗੁਰ ਅਵਤਾਰ ਧੰਨ ਧੰਨ ਨਾਨਕ ਪਾਤਿਸ਼ਾਹ ਜੀ ਸਾਰੀ ਲੋਕਾਈ ਦੀ ਬਣਤਰ ਅਤੇ ਉਸਦੇ ਵਿਵਹਾਰ ਬਾਰੇ ਪੂਰਨ ਬ੍ਰਹਮ ਗਿਆਨ ਸਾਰੀ ਲੋਕਾਈ ਦੀ ਝੋਲੀ ਵਿੱਚ ਪਾ ਰਹੇ ਹਨਸਾਨੂੰ ਬੇਅੰਤ ਦਿਆਲਤਾ ਨਾਲ ਦੱਸ ਰਹੇ ਹਨ ਕਿ ਅੱਜ ਦੀ ਕਲਯੁੱਗੀ ਦੁਨੀਆਂ ਵਿੱਚ ਦੋ ਬਿਰਤੀਆਂ ਵਾਲੇ ਲੋਕਾਂ ਦਾ ਵਾਸਾ ਹੈਕੇਵਲ ਕਲਯੁੱਗ ਵਿੱਚ ਹੀ ਨਹੀਂ ਪ੍ਰੰਤੂ ਸ੍ਰਿਸ਼ਟੀ ਦੇ ਆਦਿ ਤੋਂ ਹੀ ਸਾਰੀ ਸ੍ਰਿਸ਼ਟੀ ਵਿੱਚ ਦੋ ਬਿਰਤੀਆਂ ਵਾਲੇ ਪ੍ਰਾਣੀਆਂ ਦਾ ਵਾਸਾ ਹੈਸਾਰੀ ਸ੍ਰਿਸ਼ਟੀ ਦੇ ਪ੍ਰਾਣੀਆਂ ਦੀ ਇਸ ਬਿਰਤੀ ਨੂੰ ਸਮਝਣ ਨਾਲ ਸਾਡੀ ਬੰਦਗੀ ਸੌਖੀ ਹੋ ਜਾਵੇਗੀਧੰਨ ਧੰਨ ਸਤਿਗੁਰ ਪਾਤਿਸ਼ਾਹ ਜੀ ਨੇ ਸਾਰੀ ਸ੍ਰਿਸ਼ਟੀ ਦੇ ਪ੍ਰਾਣੀਆਂ ਨੂੰ ਦੋ ਭਾਗਾਂ ਵਿੱਚ ਵੰਡਿਆ ਹੈ : 

੧) ਉਹ ਪ੍ਰਾਣੀ ਜੋ ਦੈਵੀ ਬਿਰਤੀ (ਧਾਰਮਿਕ ਬਿਰਤੀ) ਵਿੱਚ ਵਿਚਰਦੇ ਹਨ ;

    ੨) ਉਹ ਪ੍ਰਾਣੀ ਜੋ ਆਸੁਰੀ ਬਿਰਤੀ (ਅਧਰਮੀ ਬਿਰਤੀ) ਵਿੱਚ ਵਿਚਰਦੇ ਹਨਸਤਿਯੁੱਗ ਤੋਂ ਲੈਕੇ, ਤ੍ਰੇਤਾ ਯੁੱਗ, ਦਵਾਪਰ ਯੁੱਗ ਅਤੇ ਅੱਜ ਦੇ ਸਮੇਂ ਤੱਕ, ਜਿਸਨੂੰ ਘੋਰ ਕਲਯੁੱਗ ਕਿਹਾ ਗਿਆ ਹੈ, ਦੇ ਵਿੱਚ ਧਰਮੀ ਅਤੇ ਅਧਰਮੀ, ਦੋਨੋਂ ਬਿਰਤੀਆਂ ਵਾਲੇ ਪ੍ਰਾਣੀਆਂ ਦੀ ਮੌਜੂਦਗੀ ਦੇ ਬਹੁਤ ਗਿਣਤੀ ਵਿੱਚ ਪ੍ਰਮਾਣ ਪੁਰਾਤਨ ਗ੍ਰੰਥਾਂ ਅਤੇ ਅਵਤਾਰਾਂ, ਸੰਤਾਂ, ਭਗਤਾਂ, ਪੀਰਾਂ-ਪੈਗੰਬਰਾਂ, ਸਤਿਗੁਰੂਆਂ ਅਤੇ ਦੇਵੀ-ਦੇਵਤਿਆਂ ਦੀਆਂ ਸਾਖੀਆਂ ਵਿੱਚ ਮਿਲਦੇ ਹਨਸਤਿਯੁੱਗ ਵਿੱਚ ਧਾਰਮਿਕ ਬਿਰਤੀ ਦਾ ਬੋਲਬਾਲਾ ਸੀਬਹੁ-ਗਿਣਤੀ ਵਿੱਚ ਲੋਕਾਈ ਸਤਿ ਕਰਮਾਂ ਉੱਪਰ ਕੇਂਦਰਿਤ ਸੀਭਾਵ ਲੋਕਾਈ ਦਾ ਰੋਜ਼ਾਨਾ ਜੀਵਨ ਦਾ ਵਿਵਹਾਰ ਸਤਿ ਕਰਮਾਂ ਉੱਪਰ ਕੇਂਦਰਿਤ ਸੀਜੀਵਨ ਦੀ ਵਿਚਾਰਧਾਰਾ ਬਦਲਣ ਨਾਲ ਯੁੱਗ ਬਦਲ ਜਾਂਦਾ ਹੈਲੋਕਾਈ ਦੇ ਕਰਮਾਂ ਦੇ ਸੁਭਾਵ ਦੇ ਬਦਲਣ ਨਾਲ ਹੀ ਯੁੱਗ ਬਦਲਦਾ ਹੈਲੋਕਾਈ ਦੀ ਕਰਨੀ ਦੇ ਅਨੁਸਾਰ ਹੀ ਯੁੱਗ ਬਦਲ ਜਾਂਦਾ ਹੈਭਾਵ ਸ੍ਰਿਸ਼ਟੀ ਦੀ ਰਚਨਾ ਦੇ ਆਰੰਭ ਵਿੱਚ ਸਾਰੀ ਲੋਕਾਈ ਸਤੋ ਬਿਰਤੀ ਵਿੱਚ ਲੀਨ ਸੀ ਇਸ ਲਈ ਇਹ ਯੁੱਗ ਸਤਿਯੁੱਗ ਕਹਿਲਾਇਆ 

      ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ ਨੇ ਚਾਰ ਯੁੱਗਾਂ (ਸਤਿ ਯੁੱਗ, ਤ੍ਰੇਤਾ ਯੁੱਗ, ਦਵਾਪਰ ਯੁੱਗ ਅਤੇ ਕਲ ਯੁੱਗ) ਦਾ ਬੜਾ ਸੁੰਦਰ ਵਰਣਨ ਆਸਾ ਦੀ ਵਾਰ ਦੇ ਇਸ ਸਲੋਕ ਵਿੱਚ ਕੀਤਾ ਹੈ :- 

ਨਾਨਕ ਮੇਰੁ ਸਰੀਰ ਕਾ ਇੱਕ ਰਥੁ ਇਕੁ ਰਥਵਾਹੁ

ਜੁਗੁ ਜੁਗੁ ਫੇਰਿ ਵਟਾਈਅਹਿ ਗਿਆਨੀ ਬੁਝਹਿ ਤਾਹਿ

ਸਤਿਜੁਗਿ ਰਥੁ ਸੰਤੋਖ ਕਾ ਧਰਮੁ ਅਗੈ ਰਥਵਾਹੁ

ਤ੍ਰੇਤੈ ਰਥੁ ਜਤੈ ਕਾ ਜੋਰੁ ਅਗੈ ਰਥਵਾਹੁ

ਦੁਆਪੁਰਿ ਰਥੁ ਤਪੈ ਕਾ ਸਤੁ ਅਗੈ ਰਥਵਾਹੁ

ਕਲਜੁਗਿ ਰਥੁ ਅਗਨਿ ਕਾ ਕੂੜ ਅਗੈ ਰਥਵਾਹੁ

(ਸ੍ਰੀ ਗੁਰੂ ਗ੍ਰੰਥ ਸਾਹਿਬ ਅੰਕ ੪੭੦) 

      ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ ਨੇ ਮਨੁੱਖਾ ਦੇਹੀ ਦੀ ਤੁਲਨਾ ਮੇਰੂ ਪਰਬਤ ਨਾਲ ਕੀਤੀ ਹੈਮੇਰੂ ਪਰਬਤ ਸਿਰਮੌਰ ਹੈ ਅਤੇ ਇਹ ਸਾਰੇ ਗ੍ਰਹਿ ਨਕਸ਼ਤ੍ਰਾਂ ਅਤੇ ਦੀਪਾਂ ਦਾ ਕੇਂਦਰ ਹੈਮੇਰੂ ਪਰਬਤ ਬੇਸ਼ਕੀਮਤੀ ਰਤਨ, ਹੀਰੇ ਅਤੇ ਮੋਤੀਆਂ ਦੇ ਬੇਅੰਤ ਖਜ਼ਾਨਿਆਂ ਦੀਆਂ ਖਾਨਾਂ ਨਾਲ ਭਰਪੂਰ ਹੈਜੋ ਰੂਹ (ਮਨੁੱਖ) ਮੇਰੂ ਪਰਬਤ ਉੱਪਰ ਅੱਪੜ ਜਾਂਦੀ ਹੈ ਉਹ ਇਨ੍ਹਾਂ ਬੇਅੰਤ ਖਜ਼ਾਨਿਆਂ ਨੂੰ ਪ੍ਰਾਪਤ ਕਰਨ ਦੀ ਸਮਰੱਥਾ ਰਖਦੀ ਹੈਜੋ ਰੂਹ (ਮਨੁੱਖ) ਮੇਰੂ ਪਰਬਤ ਉੱਪਰ ਅੱਪੜ ਕੇ ਇਨ੍ਹਾਂ ਬੇਸ਼ਕੀਮਤੀ ਖਜ਼ਾਨਿਆਂ ਨੂੰ ਖੋਦ ਕੇ ਲੱਭ ਲੈਂਦੀ ਹੈ ਉਹ ਇਨ੍ਹਾਂ ਬੇਅੰਤ ਖਜ਼ਾਨਿਆਂ ਦੀ ਪ੍ਰਾਪਤੀ ਕਰਕੇ ਬਹੁਤ ਧਨਵਾਨ ਹੋ ਜਾਂਦੀ ਹੈਠੀਕ ਇਸੇ ਤਰ੍ਹਾਂ ਨਾਲ ਮਨੁੱਖਾ ਦੇਹੀ ਵੀ ਮੇਰੂ ਪਰਬਤ ਦੀ ਨਿਆਈਂ ਹੈ, ੮੪ ਲੱਖ ਜੂਨਾਂ ਵਿੱਚ ਸਿਰਮੌਰ ਹੈ, ਜਿਸ ਵਿੱਚ ਸਾਰੇ ਬੇਅੰਤ ਇਲਾਹੀ ਦਰਗਾਹੀ ਖਜ਼ਾਨੇ ਲੁਕੇ ਪਏ ਹਨਕੇਵਲ ਇਤਨਾ ਹੀ ਨਹੀਂ ਬਲਕਿ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਨੇ ਜਿੱਥੇ ਇਨ੍ਹਾਂ ਸਾਰੇ ਬੇਅੰਤ ਇਲਾਹੀ ਦਰਗਾਹੀ ਖਜ਼ਾਨਿਆਂ ਨੂੰ ਮਨੁੱਖਾ ਦੇਹੀ ਵਿੱਚ ਸੂਖਸ਼ਮ ਰੂਪ ਵਿੱਚ ਟਿਕਾ ਦਿੱਤਾ ਹੈ ਉਥੇ ਮਨੁੱਖ ਨੂੰ ਇਹ ਸਮਰੱਥਾ ਵੀ ਦੇ ਦਿੱਤੀ ਹੈ ਜਿਸ ਦੀ ਵਰਤੋਂ ਨਾਲ ਮਨੁੱਖ ਇਨ੍ਹਾਂ ਬੇਅੰਤ ਇਲਾਹੀ ਦਰਗਾਹੀ ਖਜ਼ਾਨਿਆਂ ਨੂੰ ਪ੍ਰਾਪਤ ਕਰ ਸਕਦਾ ਹੈਇੱਕ ਹੋਰ ਪੂਰਨ ਸਤਿ ਨੂੰ ਦ੍ਰਿੜ੍ਹ ਕਰ ਲਵੋ ਕਿ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਨੇ ਇਨ੍ਹਾਂ ਬੇਅੰਤ ਇਲਾਹੀ ਦਰਗਾਹੀ ਖਜ਼ਾਨਿਆਂ ਨੂੰ (੮੪ ਲੱਖ ਜੂਨਾਂ ਵਿੱਚੋਂ) ਕੇਵਲ ਮਨੁੱਖਾ ਦੇਹੀ ਵਿੱਚ ਹੀ ਟਿਕਾਇਆ ਹੈ ਅਤੇ ਇਨ੍ਹਾਂ ਬੇਅੰਤ ਇਲਾਹੀ ਦਰਗਾਹੀ ਖਜ਼ਾਨਿਆਂ ਨੂੰ ਲੱਭਣ ਦੀ ਸਮਰੱਥਾ ਵੀ ਕੇਵਲ ਮਨੁੱਖ ਨੂੰ ਹੀ ਬਖ਼ਸ਼ੀ ਹੈਇਸੇ ਲਈ ਮਨੁੱਖਾ ਜਨਮ ਨੂੰ ਗੁਰਬਾਣੀ ਵਿੱਚ “ਦੁਲੰਭੁ” ਅਤੇ “ਹੀਰਾ ਜਨਮ ਅਮੋਲ” ਵਰਗੇ ਵਿਸ਼ੇਸ਼ਣਾਂ ਨਾਲ ਸੁਸ਼ੋਭਿਤ ਕੀਤਾ ਗਿਆ ਹੈ ਅਤੇ ਮਨੁੱਖ ਨੂੰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਅਤਿ ਸੁੰਦਰ ਅਤੇ ਸਭ ਤੋਂ ਉੱਤਮ ਰਚਨਾ ਦਾ ਖਿਤਾਬ ਦਿੱਤਾ ਗਿਆ ਹੈ 

      ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ ਨੇ ਮਨੁੱਖਾ ਦੇਹੀ ਨੂੰ ਇੱਕ ਰੱਥ ਦੀ ਨਿਆਈਂ ਦੱਸਿਆ ਹੈਦੇਹੀ ਰੂਪੀ ਇਹ ਰੱਥ, ਰੂਹ ਰੂਪੀ ਸਾਰੇ ਬੇਅੰਤ ਦਰਗਾਹੀ ਖਜ਼ਾਨਿਆਂ ਦਾ ਭੰਡਾਰ ਸਮੋ ਕੇ ਇਸ ਦੇਹੀ ਰੂਪੀ ਰੱਥ ਵਿੱਚ ਵਿਰਾਜਮਾਨ ਹੈਜਦ ਦੇਹੀ ਦਾ ਅੰਤ ਹੁੰਦਾ ਹੈ ਅਤੇ ਮੌਤ ਹੋ ਜਾਂਦੀ ਹੈ ਤਾਂ ਰੂਹ ਰੂਪੀ ਦਰਗਾਹੀ ਖਜ਼ਾਨਿਆਂ ਦਾ ਇਹ ਭੰਡਾਰ ਦੇਹੀ ਨੂੰ ਛੱਡ ਦਿੰਦਾ ਹੈ ਅਤੇ ਨਵੀਂ ਦੇਹੀ ਵਿੱਚ ਚਲਾ ਜਾਂਦਾ ਹੈਦੇਹੀ ਰੱਥ ਹੈ ਅਤੇ ਰੂਹ ਇਸ ਰੱਥ ਨੂੰ ਚਲਾਉਣ ਵਾਲਾ ਰੱਥੀ ਹੈਜਦ ਰੱਥੀ ਰੱਥ ਦਾ ਤਿਆਗ ਕਰ ਦਿੰਦਾ ਹੈ ਤਾਂ ਰੱਥ ਦਾ ਅੰਤ ਹੋ ਜਾਂਦਾ ਹੈ ਅਤੇ ਰੱਥੀ ਹੋਰ ਨਵੇਂ ਰੱਥ ਦਾ ਰੱਥੀ ਬਣ ਜਾਂਦਾ ਹੈਇਸ ਤਰ੍ਹਾਂ ਰੱਥ ਅਤੇ ਰੱਥੀ ਦਾ ਇਹ ਖੇਲ ਜੁਗੋ ਜੁੱਗ ਚਲਦਾ ਰਹਿੰਦਾ ਹੈਬੰਦਗੀ ਵਿੱਚ ਲੀਨ ਹੋਣ ਅਤੇ ਬੰਦਗੀ ਪੂਰਨ ਕਰ ਪੂਰਨ ਬ੍ਰਹਮ ਗਿਆਨ ਦੀ ਪ੍ਰਾਪਤੀ ਕਰਨ ਵਾਲੇ ਮਹਾ ਪੁਰਖਾਂ ਨੂੰ ਇਸ ਪੂਰਨ ਸਤਿ ਤੱਤ ਦਾ ਅਨੁਭਵ ਹੁੰਦਾ ਹੈਜਦ ਅਸੀਂ ਬੰਦਗੀ ਕਰਦੇ ਹੋਏ ਸਮਾਧੀ ਅਤੇ ਸੁੰਨ ਸਮਾਧੀ ਵਿੱਚ ਬੈਠ ਕੇ ਨਾਮ ਅਭਿਆਸ ਕਰਦੇ ਹਾਂ ਤਾਂ ਹੀ ਸਾਨੂੰ ਇਸ ਗਿਆਨ ਦਾ ਪ੍ਰਕਾਸ਼ ਹੁੰਦਾ ਹੈ ਕਿ ਅਸੀਂ ਕਿਤਨੇ ਕੁ ਜਨਮਾਂ ਤੋਂ ਰੱਥ ਅਤੇ ਰੱਥੀ ਦੇ ਇਸ ਖੇਲ ਨੂੰ ਖੇਲ ਰਹੇ ਹਾਂ

      ਬੰਦਗੀ ਵਿੱਚ ਲੀਨ ਕਈ ਜਿਗਿਆਸੂਆਂ ਨੂੰ ਪਹਿਲਾਂ ਆਪਣੇ ਅਤੇ ਆਪਣੀ ਬੰਦਗੀ ਬਾਰੇ ਹੀ ਗਿਆਨ ਦਾ ਪ੍ਰਕਾਸ਼ ਹੁੰਦਾ ਹੈਉਨ੍ਹਾਂ ਨੂੰ ਇਹ ਅਨੁਭਵ ਹੋ ਜਾਂਦਾ ਹੈ ਕਿ ਉਹ ਕਿਤਨੇ ਮਨੁੱਖੇ ਜਨਮ ਲੈ ਚੁੱਕੇ ਹੁੰਦੇ ਹਨ ਅਤੇ ਕਿਤਨੇ ਕੁ ਜਨਮਾਂ ਤੋਂ ਉਹ ਬੰਦਗੀ ਵਾਲੇ ਪਾਸੇ ਲਗੇ ਹੋਏ ਹਨਗੁਰਪ੍ਰਸਾਦਿ ਦੀ ਪ੍ਰਾਪਤੀ ਕੇਵਲ ਇੱਕ ਜਨਮ ਦੀ ਘਾਲਣਾ ਨਾਲ ਨਹੀਂ ਹੁੰਦੀ ਹੈਬੰਦਗੀ ਪੂਰਨ ਕੇਵਲ ਇੱਕ ਜਨਮ ਦੀ ਘਾਲਣਾ ਨਾਲ ਨਹੀਂ ਹੁੰਦੀ ਹੈਕਈ-ਕਈ ਜਨਮਾਂ ਦੇ ਸਤਿ ਕਰਮ ਇਕੱਠੇ ਹੁੰਦੇ ਹਨ ਤਾਂ ਜਾ ਕੇ ਗੁਰਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈਕਈ-ਕਈ ਜਨਮਾਂ ਦੀ ਘਾਲਣਾ ਦੇ ਕਾਰਨ ਹੀ ਪੂਰਨ ਬੰਦਗੀ ਦੀ ਪ੍ਰਾਪਤੀ ਹੁੰਦੀ ਹੈਕਈ ਜਨਮਾਂ ਦੀ ਘਾਲਣਾ ਮਨੁੱਖ ਨੂੰ ਬੰਦਗੀ ਵਿੱਚ ਲੀਨ ਕਰਨ ਵਿੱਚ ਕਾਮਯਾਬ ਹੁੰਦੀ ਹੈਇਸ ਲਈ ਜਦ ਆਪ ਬੰਦਗੀ ਵਿੱਚ ਜਾਵੋਗੇ ਤਾਂ ਇਹ ਜਾਣ ਕੇ ਹੈਰਾਨ ਨਾ ਹੋਣਾ ਜੇਕਰ ਤੁਹਾਨੂੰ ਇਹ ਗਿਆਨ ਹੋ ਜਾਵੇ ਕਿ ਤੁਸੀਂ ੨੦੦ ਯਾਂ ੩੦੦ ਯਾਂ ੪੦੦ ਮਨੁੱਖੇ ਜਨਮ ਲੈ ਚੁੱਕੇ ਹੋਇਹ ਜਾਣ ਕੇ ਵੀ ਹੈਰਾਨ ਨਾ ਹੋਣਾ ਕਿ ਤੁਸੀਂ ਪਿੱਛਲੇ ੧੫ ਜਨਮਾਂ ਤੋਂ ਬੰਦਗੀ ਕਰਨ ਦੇ ਯਤਨਾਂ ਵਿੱਚ ਲੀਨ ਹੋ ਰਹੇ ਸੀ ਅਤੇ ਇਸ ਜਨਮ ਵਿੱਚ ਜਾ ਕੇ ਗੁਰਪ੍ਰਸਾਦਿ ਦੀ ਪ੍ਰਾਪਤੀ ਹੋਈ ਹੈਫਿਰ ਇਹ ਜਾਣ ਕੇ ਵੀ ਹੈਰਾਨ ਨਾ ਹੋਣਾ ਕਿ ਤੁਸੀਂ ਕਿਤਨੇ ਜੁੱਗਾਂ ਤੋਂ ਇਸ ਰੱਥ ਅਤੇ ਰੱਥੀ ਦੇ ਖੇਲ ਨੂੰ ਖੇਲ ਰਹੇ ਹੋਇਹ ੨੦੦-੩੦੦-੪੦੦ ਮਨੁੱਖੇ ਜਨਮ ਕੇਵਲ ਇੱਕ ਤੋਂ ਬਾਅਦ ਇੱਕ ਕਰਕੇ ਨਹੀਂ ਹੋਏ ਹਨਇਨ੍ਹਾਂ ਮਨੁੱਖੇ ਜਨਮਾਂ ਦੇ ਵਿੱਚ ਆਪਣੇ ਮਾੜੇ ਕਰਮਾਂ ਕਰਕੇ ਕਈ-ਕਈ ਵਾਰੀ ੮੪ ਲੱਖ ਜੂਨਾਂ ਵਿੱਚੋਂ ਵੀ ਲੰਘਣਾ ਪਿਆ ਹੋਣਾ ਹੈਇਸ ਲਈ ਇਹ ਪੂਰਨ ਸਤਿ ਤੱਤ ਨੂੰ ਦ੍ਰਿੜ੍ਹ ਕਰ ਲਵੋ ਕਿ ਅਸੀਂ ਅਣਮਿੱਥੇ ਸਮੇਂ ਤੋਂ (ਹਰੇਕ ਜੁੱਗ ਦੀ ਉਮਰ : ਸਤਿਜੁੱਗ ੧੭੨੮੦੦੦, ਤ੍ਰੇਤਾ ਜੁੱਗ : ੧੫੯੬੦੦੦, ਦਵਾਪਰ ਜੁੱਗ : ੮੬੪੦੦੦ ਅਤੇ ਕਲਜੁੱਗ: ੪੭੨੦੦੦ ਸਾਲ ਮਿੱਥੀ ਗਈ ਹੈ) ਯਾਂ ਇਹ ਕਹੋ ਕਿ ਕਈ ਜੁੱਗਾਂ ਤੋਂ ਅਸੀਂ ਇਸ ਜਨਮ-ਮਰਣ ਦੇ ਬੰਧਨ ਵਿੱਚ ਭਟਕ ਰਹੇ ਹਾਂ ਅਤੇ ਇਸ ਰੱਥ ਅਤੇ ਰੱਥੀ ਦਾ ਖੇਲ ਖੇਲਣ ਵਿੱਚ ਚਲੇ ਆ ਰਹੇ ਹਾਂਇਹ ਖੇਲ ਉਸ ਸਮੇਂ ਤੱਕ ਖ਼ਤਮ ਨਹੀਂ ਹੋਣਾ ਹੈ ਜਦ ਤੱਕ ਸਾਨੂੰ ਪੂਰਨ ਬ੍ਰਹਮ ਗਿਆਨ ਦੀ ਪ੍ਰਾਪਤੀ ਨਹੀਂ ਹੋ ਜਾਂਦੀ ਹੈ ਅਤੇ ਆਪਣੇ ਇਸ ਰੱਥੀ ਰੂਪ ਦੀ ਪੂਰਨ ਸਮਰੱਥਾ ਦਾ ਅਨੁਭਵ ਨਹੀਂ ਹੋ ਜਾਂਦਾ ਹੈ

      ਸਤਿ ਜੁੱਗ ਵਿੱਚ ਦੇਹੀ ਰੂਪੀ ਰੱਥ ਨੂੰ ਸੰਤੋਖ ਦਾ ਰੱਥ ਕਿਹਾ ਗਿਆ ਹੈ ਅਤੇ ਇਸ ਰੱਥ ਨੂੰ ਚਲਾਉਣ ਵਾਲੇ ‘ਰਥਵਾਹੁ’ ਨੂੰ ‘ਧਰਮ’ ਦੀ ਸੰਗਿਆ ਦਿੱਤੀ ਗਈ ਹੈਭਾਵ ਸਤਿਜੁੱਗੀ ਲੋਕਾਂ ਵਿੱਚ ਸਤਿ ਸੰਤੋਖ ਪ੍ਰਧਾਨ ਸੀ ਅਤੇ ਉਨ੍ਹਾਂ ਦਾ ਰਹਿਣ-ਸਹਿਣ ਚਾਲ-ਚਲਣ ਧਰਮ ਦੇ ਸਿਧਾਂਤਾਂ ਉੱਪਰ ਚੱਲਣਾ ਸੀਸਤਿ ਸੰਤੋਖ ਤੋਂ ਭਾਵ ਹੈ ਕਿ ਸਤਿਜੁੱਗੀ ਲੋਕ ਆਸਾ, ਤ੍ਰਿਸ਼ਨਾ ਅਤੇ ਮਨਸ਼ਾ ਦੇ ਮਾਨਸਿਕ ਰੋਗਾਂ ਤੋਂ ਪੀੜ੍ਹਿਤ ਨਹੀਂ ਸਨਸਤਿਜੁੱਗੀ ਲੋਕ ਤ੍ਰਿਸ਼ਨਾ ਦੀ ਅਗਨਿ ਵਿੱਚ ਨਹੀਂ ਸੱੜ੍ਹ ਬੱਲ ਰਹੇ ਸਨਸਾਰੇ ਲੋਕਾਂ ਦੇ ਹਿਰਦੇ ਵਿੱਚ ਸਤਿ ਸੰਤੋਖ ਦਾ ਬ੍ਰਹਮ ਗੁਣ ਪ੍ਰਧਾਨ ਸੀਸਾਰੇ ਲੋਕਾਂ ਦਾ ਜੀਵਨ ਸਤਿ ਦੀ ਕਰਨੀ ਉੱਪਰ ਆਧਾਰਿਤ ਸੀਸਾਰੇ ਪਾਸੇ ਸਤਿ ਦਾ ਪਸਾਰਾ ਸੀਸਾਰੇ ਪਾਸੇ ਧਰਮ ਦਾ ਪਸਾਰਾ ਸੀਭਾਵ ਸਾਰੇ ਪਾਸੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਬੰਦਗੀ ਦਾ ਪਸਾਰਾ ਸੀਸਤਿਜੁੱਗ ਵਿੱਚ ਮਾਇਆ ਦਾ ਪਸਾਰਾ ਨਹੀਂ ਸੀ ਅਤੇ ਸਾਰੀ ਲੋਕਾਈ ਦਾ ਜੀਵਨ ਅਤੇ ਕਰਨੀ ਸਤਿ, ਸੰਤੋਖ, ਦਇਆ, ਸੰਜਮ, ਬੰਦਗੀ ਅਤੇ ਹੋਰ ਸਾਰੇ ਧਾਰਮਿਕ ਦਰਗਾਹੀ ਗੁਣਾਂ ਨਾਲ ਭਰਪੂਰ ਸੀਕੇਵਲ ਉੱਚੀ ਆਤਮਿਕ ਅਵਸਥਾ, ਪ੍ਰਭੂ ਦੀ ਬੰਦਗੀ ਅਤੇ ਸਤਿ ਦੀ ਕਰਨੀ ਪ੍ਰਧਾਨ ਸੀਸਤਿਜੁੱਗੀ ਲੋਕ ਆਪਣੀ ਦੇਹੀ ਦੀ ਵਰਤੋਂ ਕੇਵਲ ਸਤਿ ਦੀ ਕਰਨੀ ਵਾਸਤੇ ਹੀ ਕਰਦੇ ਸਨਲੋਕਾਈ ਦੇ ਜੀਵਨ, ਵਿਹਾਰ ਅਤੇ ਆਚਰਣ ਉੱਪਰ ਮਾਇਆ (ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਅਤੇ ਤ੍ਰਿਸ਼ਨਾ) ਦਾ ਪ੍ਰਭਾਵ ਨਹੀਂ ਸੀਦੇਹੀ ਰੂਪੀ ਰੱਥ ਦੀ ਵਰਤੋਂ ਕੇਵਲ ਸਤਿ ਕਰਮਾਂ ਲਈ ਹੀ ਕੀਤੀ ਜਾਂਦੀ ਸੀਭਾਵ ਦੇਹੀ ਦੀ ਵਰਤੋਂ ਅਸਤਿ ਕਰਮਾਂ ਲਈ ਨਾ ਕੀਤੀ ਜਾਣ ਕਰਕੇ ਅਤੇ ਕੇਵਲ ਸਤਿ ਕਰਮਾਂ ਕਰਕੇ ਹੀ ਕੀਤੀ ਜਾਣ ਕਰਕੇ ਦੇਹੀ ਦਾ ਸਵਾੱਸਥ ਸੋਹਣਾ ਸੀ ਅਤੇ ਲੋਕਾਈ ਮਾਨਸਿਕ ਰੋਗਾਂ ਅਤੇ ਸ਼ਰੀਰਕ ਰੋਗਾਂ ਦੇ ਨਾਲ ਪੀੜ੍ਹਿਤ ਨਹੀਂ ਸੀ ਹੁੰਦੀਦੇਹੀ ਦੇ ਸਦਉਪਯੋਗ ਹੋਣ ਕਰਕੇ ਅਤੇ ਅਰੋਗ ਰਹਿਣ ਕਰਕੇ ਦੇਹੀ ਦੀ ਉਮਰ ਉੱਪਰ ਬਹੁਤ ਚੰਗਾ ਪ੍ਰਭਾਵ ਪੈਂਦਾ ਸੀਇਸੇ ਲਈ ਸਤਿਜੁੱਗੀ ਲੋਕਾਂ ਦੀ ਉਮਰ ਬਹੁਤ ਲੰਬੀ ਹੁੰਦੀ ਸੀਇਹ ਹੀ ਕਾਰਨ ਹੈ ਕਿ ਸਤਿਜੁੱਗ ਦੀ ਉਮਰ ਵੀ ਸਭ ਜੁੱਗਾਂ ਤੋਂ ਲੰਬੀ ਕਹੀ ਗਈ ਹੈ

      ਤ੍ਰੇਤੇ ਜੁੱਗ ਵਿੱਚ ਇਸ ਰੱਥ ਨੂੰ ਜਤ ਦੀ ਸੰਗਿਆ ਦਿੱਤੀ ਗਈ ਹੈਜਤ ਤੋਂ ਭਾਵ ਹੈ ਜਿਸਨੇ ਕਾਮ ਦੀ ਵਿਨਾਸ਼ਕਾਰੀ ਸ਼ਕਤੀਆਂ ਉੱਪਰ ਜਿੱਤ ਪ੍ਰਾਪਤ ਕਰ ਲਈ ਹੋਵੇ ਉਹ ਜਤੀ ਬਣ ਜਾਂਦਾ ਹੈਜਤ ਨੂੰ ਜਿੱਤਣ ਵਾਲੇ ਮਨੁੱਖ ਨੂੰ ਯਾਨੀ ਜਤੀ ਮਨੁੱਖ ਨੂੰ ਸੂਰਮਾ ਕਿਹਾ ਗਿਆ ਹੈਭਾਵ ਇਹ ਹੈ ਕਿ ਤ੍ਰੇਤੇ ਜੁੱਗ ਵਿੱਚ ਲੋਕਾਈ ਦੀ ਵਿਚਾਰਧਾਰਾ ਵਿੱਚ ਅੰਤਰ ਆ ਚੁੱਕਾ ਸੀ ਅਤੇ ਸੂਰਮਤਾਈ ਸੰਸਾਰੀ ਸਮਾਜ ਵਿੱਚ ਪ੍ਰਧਾਨਗੀ ਪ੍ਰਾਪਤ ਕਰਨ ਦਾ ਸਾਧਨ ਬਣ ਗਿਆ ਸੀਲੋਕਾਈ ਆਤਮਿਕ ਅਵਸਥਾ ਨੂੰ ਪਹਿਲ ਦੇਣ ਦੇ ਬਜਾਇ ਸੂਰਮਤਾਈ ਨੂੰ ਉੱਚਾ ਸਮਝਣ ਲੱਗ ਪਈ ਸੀਦੂਜਿਆਂ ਉੱਪਰ ਧੱਕਾ ਕਰਨਾ ਸੂਰਮਤਾਈ ਦਾ ਸੁਭਾਵ ਹੈਸੂਰਮਤਾਈ ਦੇ ਜੀਵਨ ਵਿੱਚ ਕ੍ਰੋਧ ਪ੍ਰਧਾਨ ਹੋ ਜਾਂਦਾ ਹੈਦੂਜਿਆਂ ਉੱਪਰ ਧੱਕਾ ਕਰਨ ਦੀ ਵਿਨਾਸ਼ਕਾਰੀ ਸ਼ਕਤੀ ਨੇ ਆਪਣਾ ਰੰਗ ਵਿਖਾਉਣਾ ਸ਼ੁਰੂ ਕਰ ਦਿੱਤਾ ਸੀਇਸੇ ਲਈ ਤ੍ਰੇਤੇ ਜੁੱਗ ਵਿੱਚ ਜਤ ਨੂੰ ਪ੍ਰਧਾਨਤਾ ਦਿੱਤੀ ਗਈ ਹੈਸੂਰਮਤਾਈ ਵਿੱਚ ਕ੍ਰੋਧ ਅਤੇ ਧੱਕਾ ਕਰਨ ਦੇ ਸੁਭਾਵ ਦੇ ਕਾਰਨ ਹੀ ਤ੍ਰੇਤੇ ਜੁੱਗ ਵਿੱਚ ਰਾਜੇ ਇੱਕ ਦੂਜੇ ਉੱਤੇ ਹਮਲੇ ਕਰਦੇ ਹਨ ਅਤੇ ਆਪਸ ਵਿੱਚ ਲੜ-ਲੜ ਕੇ ਦੁੱਖ ਪਾਂਦੇ ਹਨਇਸੇ ਕਾਰਨ ਹੀ ਤ੍ਰੇਤੇ ਜੁੱਗ ਵਿੱਚ ਰਾਮ ਅਵਤਾਰ ਜੀ ਨੂੰ ਰਾਜਾ ਰਾਵਣ ਵਰਗੇ ਦੁਸ਼ਟਾਂ ਦਾ ਖ਼ਾਤਮਾ ਕਰਨ ਲਈ ਆਪਣੇ ਬੱਲ ਦਾ ਪ੍ਰਯੋਗ ਕਰਨਾ ਪੈ ਗਿਆ ਸੀਰਾਵਣ ਦੀ ਕ੍ਰੋਧ ਅਤੇ ਅਹੰਕਾਰ ਉੱਪਰ ਆਧਾਰਤ ਜੀਵਨ ਕਥਾ ਤ੍ਰੇਤੇ ਜੁੱਗ ਦੇ ਇਸ ਸੁਭਾਵ ਦਾ ਪ੍ਰਤੱਖ ਪ੍ਰਮਾਣ ਹੈਜਿਸ ਮਨੁੱਖ ਵਿੱਚ ਕ੍ਰੋਧ ਪ੍ਰਧਾਨ ਹੈ ਉਸ ਵਿੱਚ ਅਹੰਕਾਰ ਵੀ ਬਹੁਤ ਪ੍ਰਬਲ ਹੁੰਦਾ ਹੈਮਨੁੱਖ ਨੂੰ ਕ੍ਰੋਧ ਆਉਂਦਾ ਹੀ ਤਦ ਹੈ ਜਦ ਉਸਦੇ ਅਹੰਕਾਰ ਉੱਪਰ ਸੱਟ ਵੱਜਦੀ ਹੈਇਸ ਲਈ ਸੂਰਮਤਾਈ ਦੇ ਸੁਭਾਵ ਵਿੱਚੋਂ ਕ੍ਰੋਧ ਅਤੇ ਅਹੰਕਾਰ ਦੀਆਂ ਪਰਮ ਵਿਨਾਸ਼ਕਾਰੀ ਸ਼ਕਤੀਆਂ ਜਨਮ ਲੈਂਦੀਆਂ ਹਨ ਅਤੇ ਇਹੀ ਸੁਭਾਵ ਤ੍ਰੇਤੇ ਜੁੱਗ ਵਿੱਚ ਪ੍ਰਧਾਨਗੀ ਅਖ਼ਤਿਆਰ ਕਰ ਚੁੱਕਾ ਸੀਕਿਉਂਕਿ ਤ੍ਰੇਤੇ ਜੁੱਗ ਵਿੱਚ ਮਨੁੱਖੀ ਦੇਹੀ ਵਿੱਚ ਕਾਮ, ਕ੍ਰੋਧ ਅਤੇ ਅਹੰਕਾਰ ਵਰਗੇ ਵਿਨਾਸ਼ਕਾਰੀ ਦੂਤ ਪ੍ਰਵੇਸ਼ ਕਰ ਚੁੱਕੇ ਸਨ ਇਸ ਲਈ ਹੀ ਮਨੁੱਖਾ ਦੇਹੀ ਵੀ ਮਾਨਸਿਕ ਅਤੇ ਸ਼ਰੀਰਕ ਰੋਗਾਂ ਦੇ ਨਾਲ ਪੀੜ੍ਹਿਤ ਹੋਣੀ ਸ਼ੁਰੂ ਹੋ ਗਈ ਸੀਦੇਹੀ ਦੀ ਵਰਤੋਂ ਇਨ੍ਹਾਂ ਵਿਨਾਸ਼ਕਾਰੀ ਕਰਮਾਂ ਲਈ ਕਰਨ ਕਾਰਨ ਦੇਹੀ ਦੀ ਅਰੋਗ ਰਹਿਣ ਦੀ ਸ਼ਕਤੀ ਘੱਟ ਗਈ ਸੀ ਜਿਸ ਕਾਰਣ ਇਸ ਜੁੱਗ ਦੇ ਲੋਕਾਂ ਦੀ ਉਮਰ ਵੀ ਘੱਟ ਗਈ ਸੀਇਹ ਹੀ ਕਾਰਨ ਹੈ ਕਿ ਤ੍ਰੇਤੇ ਜੁੱਗ ਦੀ ਉਮਰ ਸਤਿਜੁੱਗ ਨਾਲੋਂ ਕਾਫੀ ਘੱਟ ਮੰਨੀ ਗਈ ਹੈ

      ਤ੍ਰੇਤੇ ਜੁੱਗ ਵਿੱਚ ਮਨੁੱਖਾ ਦੇਹੀ ਦੀਆਂ ਕਲਾਵਾਂ ਦੇ ਘੱਟ ਜਾਣ ਨਾਲ ਦਵਾਪਰ ਜੁੱਗ ਵਿੱਚ ਲੋਕਾਈ ਨੇ ਇਨ੍ਹਾਂ ਸ਼ਕਤੀਆਂ ਨੂੰ ਪ੍ਰਾਪਤ ਕਰਨ ਲਈ ਤਪ ਸਾਧਨਾ ਉੱਪਰ ਬਲ ਦੇਣਾ ਸ਼ੁਰੂ ਕਰ ਦਿੱਤਾ ਸੀ ਅਤੇ ਫਿਰ ਮੁੜ ਕੇ ਸਤਿ ਦੀ ਕਰਨੀ ਉੱਪਰ ਜ਼ੋਰ ਦੇਣਾ ਸ਼ੁਰੂ ਕਰ ਦਿੱਤਾ ਸੀਇਸੇ ਕਰਕੇ ਦਵਾਪਰ ਜੁੱਗ ਵਿੱਚ ਮਨੁੱਖਾ ਦੇਹੀ ਨੂੰ ‘ਤਪ’ ਦਾ ਰੱਥ ਕਿਹਾ ਹੈ ਅਤੇ ਸਤਿ ਨੂੰ ‘ਰਥਵਾਹੁ’ ਕਿਹਾ ਹੈਲੋਕਾਈ ਨੇ ਤਪ ਕਰਨਾ ਸ਼ੁਰੂ ਕਰ ਦਿੱਤਾ ਸੀ ਤਾਂ ਜੋ ਸਤੋ ਬਿਰਤੀ ਉੱਪਰ ਚੱਲ ਕੇ ਤਪ ਕਰਦੇ ਹੋਏ ਆਪਣੇ ਜੀਵਨ ਵਿੱਚ ਉੱਚੇ ਆਚਰਣ ਅਤੇ ਵਿਹਾਰ ਦੀ ਪ੍ਰਾਪਤੀ ਕਰ ਸਕਣਤਪ ਦੇ ਬੱਲ ਨਾਲ ਮਨੁੱਖੀ ਇੰਦਰੀਆਂ ਉੱਪਰ ਕਾਬੂ ਪਾਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਸੀਉੱਚੇ ਆਚਰਣ ਦੇ ਆਸ਼ਿਕ ਲੋਕਾਂ ਨੇ ਆਪਣੀਆਂ ਸ਼ਰੀਰਕ ਇੰਦਰੀਆਂ ਉੱਪਰ ਕਾਬੂ ਪਾਉਣ ਲਈ ਕਈ ਤਰ੍ਹਾਂ ਦੇ ਤਪ ਕਰਨੇ ਸ਼ੁਰੂ ਕਰ ਦਿੱਤੇ ਸੀਜਦ ਮਨੁੱਖਾ ਇੰਦਰੀਆਂ ਦੀਆਂ ਵਿਨਾਸ਼ਕਾਰੀ ਸ਼ਕਤੀਆਂ ਆਪਣਾ ਰੰਗ ਵਿਖਾਉਂਦੀਆਂ ਹਨ ਤਾਂ ਮਨੁੱਖੀ ਮਨ ਦੀ ਅਸ਼ਾਂਤੀ ਜਨਮ ਲੈਂਦੀ ਹੈਮਨੁੱਖਾ ਇੰਦਰੀਆਂ ਦੇ ਵਿਨਾਸ਼ਕਾਰੀ ਸੁਭਾਵ ਕਾਰਨ ਮਨੁੱਖ ਦੇਹੀ ਦੀ ਗਲਤ ਵਰਤੋਂ ਕਰਨ ਵਿੱਚ ਪੈ ਜਾਂਦਾ ਹੈ ਜਿਸ ਕਾਰਨ ਮਾਨਸਿਕ ਅਤੇ ਸ਼ਰੀਰਕ ਰੋਗ ਦੇਹੀ ਨੂੰ ਘੇਰ ਲੈਂਦੇ ਹਨਮਾਨਸਿਕ ਰੋਗਾਂ ਕਰਕੇ ਮਨ ਅਸ਼ਾਂਤ ਹੋ ਜਾਂਦਾ ਹੈ ਅਤੇ ਸ਼ਰੀਰਕ ਰੋਗਾਂ ਕਾਰਨ ਜੀਵਨ ਵਿੱਚ ਦੁੱਖਾਂ ਅਤੇ ਕਲੇਸ਼ਾਂ ਦਾ ਬੋਲ-ਬਾਲਾ ਹੋ ਜਾਂਦਾ ਹੈਇਸ ਤਰ੍ਹਾਂ ਦੁਆਪਰ ਜੁੱਗ ਵਿੱਚ ਮਾਇਆ ਨੇ ਆਪਣਾ ਰੰਗ ਕਾਫੀ ਜ਼ੋਰ ਨਾਲ ਵਿਖਾਉਣਾ ਸ਼ੁਰੂ ਕਰ ਦਿੱਤਾ ਸੀਦੇਵੀ-ਦੇਵਤਿਆਂ ਦੀ ਪੂਜਾ ਕਰਕੇ ਅਤੇ ਉਨ੍ਹਾਂ ਨੂੰ ਪ੍ਰਸੰਨ ਕਰਕੇ ਬਹੁਤ ਸਾਰੇ ਲੋਕ ਦੈਵੀ ਸ਼ਕਤੀਆਂ ਦੀ ਪ੍ਰਾਪਤੀ ਵਰਦਾਨਾਂ ਵਜੋਂ ਕਰ ਲੈਂਦੇ ਸਨਬਹੁਤ ਸਾਰੇ ਆਸੁਰੀ ਬਿਰਤੀ ਵਾਲੇ ਲੋਕ ਇਨ੍ਹਾਂ ਦੈਵੀ ਸ਼ਕਤੀਆਂ ਦੀ ਗਲਤ ਵਰਤੋਂ ਕਰਕੇ ਲੋਕਾਈ ਨੂੰ ਕਸ਼ਟ ਪਹੁੰਚਾਂਦੇ ਸਨਐਸੇ ਆਸੁਰੀ ਬਿਰਤੀ ਵਾਲੇ ਲੋਕ ਰਿਸ਼ੀਆਂ-ਮੁਨੀਆਂ ਦੀ ਬੰਦਗੀ ਵਿੱਚ ਰੁਕਾਵਟਾਂ ਪੈਦਾ ਕਰਦੇ ਸਨ ਅਤੇ ਆਪਣਾ ਸ਼ਾਸਨ ਸਥਾਪਿਤ ਕਰਨ ਦੀ ਕੋਸ਼ਿਸ਼ ਕਰਦੇ ਸਨ ਤਾਂ ਕਿ ਧਰਤੀ ਉੱਪਰ ਧਰਮ ਦੀ ਸਥਾਪਨਾ ਨਾ ਹੋ ਸਕੇਦੁਆਪਰ ਜੁੱਗ ਦੇ ਅਵਤਾਰ ਸ਼੍ਰੀ ਕ੍ਰਿਸ਼ਨ ਜੀ ਨੇ ਧਰਮ ਦੀ ਸਥਾਪਨਾ ਕਰਨ ਦੇ ਕਈ ਯਤਨ ਕੀਤੇ ਅਤੇ ਬਹੁਤ ਸਾਰੇ ਮਾਨਵਤਾ ਦੇ ਵੈਰੀ ਦੈਤਾਂ ਅਤੇ ਦੁਸ਼ਟਾਂ ਦਾ ਵਿਨਾਸ਼ ਕੀਤਾਪ੍ਰਸਿੱਧ ਇਤਿਹਾਸਕ ਮਹਾ ਭਾਰਤ ਦੇ ਕਾਂਡ ਦੀ ਰਚਨਾ ਵੀ ਇਸੇ ਜੁੱਗ ਵਿੱਚ ਪ੍ਰਗਟ ਹੋਈ ਜਿਸ ਵਿੱਚ ਸ਼੍ਰੀ ਕ੍ਰਿਸ਼ਨ ਜੀ ਨੇ ਮਾਇਆ ਦੇ ਇਸ ਵਿਨਾਸ਼ਕਾਰੀ ਖੇਲ ਉੱਪਰ ਭਾਗਵਤ ਗੀਤਾ ਦੇ ਉਪਦੇਸ਼ ਦੇ ਰੂਪ ਵਿੱਚ ਚਾਨਣ ਪਾਇਆ ਅਤੇ ਲੋਕਾਈ ਦਾ ਸਤਿ ਦੇ ਰਸਤੇ ਉੱਪਰ ਚਲਣ ਲਈ ਮਾਰਗ ਦਰਸ਼ਨ ਕੀਤਾਇਸ ਤਰ੍ਹਾਂ ਸ਼੍ਰੀ ਕ੍ਰਿਸ਼ਨ ਜੀ ਨੇ ਲੋਕਾਈ ਨੂੰ ਤਪ ਅਤੇ ਸਤਿ ਦਾ ਗਿਆਨ ਕਰਾਕੇ ਸਤਿ ਉੱਪਰ ਚਲਣ ਦਾ ਉਪਦੇਸ਼ ਦਿੱਤਾਲੋਕਾਈ ਉੱਪਰ ਮਾਇਆ ਦੇ ਪ੍ਰਬਲ ਵਿਨਾਸ਼ਕਾਰੀ ਪ੍ਰਭਾਵ ਕਾਰਨ ਮਨੁੱਖਾ ਉਮਰ ਵਿੱਚ ਹੋਰ ਘਟੌਤੀ ਹੋਈ ਅਤੇ ਇਸ ਲਈ ਦਵਾਪਰ ਜੁੱਗ ਦੀ ਉਮਰ ਹੋਰ ਘੱਟ ਗਈ

      ਕਲਜੁੱਗ ਵਿੱਚ ਮਾਇਆ ਨੇ ਆਪਣਾ ਰੰਗ ਪੂਰਨ ਜ਼ੋਰਾਂ ਉੱਪਰ ਦਿਖਾਉਣਾ ਸ਼ੁਰੂ ਕਰ ਦਿੱਤਾ ਸੀਸਾਰੀ ਲੋਕਾਈ ਪੰਜ ਦੂਤਾਂ ਅਤੇ ਤ੍ਰਿਸ਼ਨਾ ਦੀ ਗੁਲਾਮੀ ਵਿੱਚ ਗ੍ਰਸਿਆ ਗਈ ਸੀਮਾਇਆ ਦੇ ਘੁੱਪ ਹਨੇਰੇ ਨੇ ਸਾਰੇ ਪਾਸੇ ਆਪਣਾ ਪਸਾਰਾ ਕਰ ਲਿਆ ਸੀਧਰਮ ਦਾ ਜਿਵੇਂ ਨਾਸ਼ ਹੀ ਹੋ ਗਿਆ ਸੀਧਰਮ ਦਾ ਮਾਰਗ ਦਰਸ਼ਨ ਕਰਨ ਲਈ ਅਤੇ ਮਾਇਆ ਦੇ ਜਾਲ ਵਿੱਚ ਫੱਸੇ ਹੋਏ ਸਾਰੇ ਸੰਸਾਰ ਦੇ ਲੋਕਾਂ ਦਾ ਮਾਰਗ ਦਰਸ਼ਨ ਕਰਨ ਲਈ ਵੀ ਕਈ ਅਵਤਾਰਾਂ ਨੇ ਅਵਤਾਰ ਧਾਰਿਆਧੰਨ ਧੰਨ ਜੀਸਸ ਕ੍ਰਾਈਸਟ ਜੀ, ਧੰਨ ਧੰਨ ਮੁਹੰਮਦ ਸਾਹਿਬ ਜੀ, ਧੰਨ ਧੰਨ ਮਹਾਤਮਾ ਬੁੱਧ ਜੀ, ਧੰਨ ਧੰਨ ਸਤਿਗੁਰ ਅਵਤਾਰ ਨਾਨਾਕ ਪਾਤਿਸ਼ਾਹ ਜੀ ਅਤੇ ਸਾਰੇ ਸਤਿਗੁਰੂ ਅਵਤਾਰ ਸਾਹਿਬਾਨ ਜੀ ਧਰਤੀ ਉੱਪਰ ਧਰਮ ਦਾ ਮਾਰਗ ਦਰਸ਼ਨ ਕਰਨ ਲਈ ਅਤੇ ਸੰਸਾਰ ਦੇ ਲੋਕਾਂ ਨੂੰ ਤਾਰਨ ਲਈ, ਸਮੇਂ-ਸਮੇਂ ਅਨੁਸਾਰ ਪ੍ਰਗਟ ਹੋਏ ਹਨਕਲਜੁੱਗ ਵਿੱਚ ਸਤਿਗੁਰ ਅਵਤਾਰ ਧੰਨ ਧੰਨ ਨਾਨਕ ਪਾਤਿਸ਼ਾਹ ਜੀ ਨੇ ਮਨੁੱਖਾ ਦੇਹੀ ਨੂੰ “ਰਥੁ ਅਗਨਿ ਕਾ” ਦੱਸਿਆ ਹੈ ਅਤੇ “ਕੂੜ” ਨੂੰ ‘ਰਥਵਾਹੁ’ ਦੱਸਿਆ ਹੈ। ‘ਅਗਨਿ’ ਤੋਂ ਭਾਵ ਹੈ ਕਿ ਸਾਰੀ ਲੋਕਾਈ ਤ੍ਰਿਸ਼ਨਾ ਦੇ ਮਹਾ ਵਿਨਾਸ਼ਕਾਰੀ ਮਾਨਸਿਕ ਰੋਗ ਵਿੱਚ ਸੱੜ੍ਹ-ਬੱਲ ਰਹੀ ਹੈਮਨੁੱਖ ਦੇ ਸਾਰੇ ਅਸਤਿ ਕਰਮਾਂ ਨੂੰ ਕੂੜ ਦੀ ਸੰਗਿਆ ਦਿੱਤੀ ਗਈ ਹੈਭਾਵ ਤ੍ਰਿਸ਼ਨਾ ਦੀ ਭੱਠੀ ਵਿੱਚ ਝੁਲਸਦਾ ਹੋਇਆ ਮਨੁੱਖ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਵਿੱਚ ਲਿਪਤ ਸਾਰੇ ਅਸਤਿ ਕਰਮਾਂ ਨੂੰ ਅੰਜਾਮ ਦੇ ਰਿਹਾ ਹੈਤ੍ਰਿਸ਼ਨਾ ਦੀ ਪੂਰਤੀ ਲਈ ਸਾਰੇ ਕੂੜ ਕਰਮ ਕਰਦੇ ਹੋਏ ਮਨੁੱਖ ਆਪਣਾ ਸਰਵਨਾਸ਼ ਕਰਨ ਦੇ ਵਿੱਚ ਮਗਨ ਹੈਤ੍ਰਿਸ਼ਨਾ ਦੀ ਮਹਾ ਵਿਨਾਸ਼ਕਾਰੀ ਸ਼ਕਤੀ ਦੀ ਗੁਲਾਮੀ ਕਰਦਾ ਹੋਇਆ ਮਨੁੱਖ ਪੰਜ ਦੂਤਾਂ ਦੀਆਂ ਮਹਾ ਵਿਨਾਸ਼ਕਾਰੀ ਸ਼ਕਤੀਆਂ ਦੇ ਅਧੀਨ ਆਪਣਾ ਜਨਮ ਗੁਆਣ ਦੇ ਵਿੱਚ ਲੱਗਿਆ ਹੋਇਆ ਹੈਇਸ ਤਰ੍ਹਾਂ ਨਾਲ ਕਲਜੁੱਗ ਵਿੱਚ ਸਾਰੀ ਲੋਕਾਈ ਮਾਇਆ ਦੀ ਗੁਲਾਮੀ ਕਰਦੀ ਹੋਈ, ਬੇਅੰਤ ਦੁੱਖਾਂ ਅਤੇ ਕਲੇਸ਼ਾਂ ਭਰਿਆ ਜੀਵਨ ਜੀ ਰਹੀ ਹੈਕਲਜੁੱਗ ਵਿੱਚ ਸਾਰੇ ਪਾਸੇ ਕੂੜ ਦਾ ਪਸਾਰਾ ਹੈਅੱਜ ਦਾ ਮਨੁੱਖ ਘੋਰ ਕਲਜੁੱਗ ਵਿੱਚ ਜੀਵਨ ਜੀ ਰਿਹਾ ਹੈਮਾਇਆ ਦੀ ਗੁਲਾਮੀ ਕਾਰਨ ਦੇਹੀ ਵਿੱਚ ਮਾਨਸਿਕ ਅਤੇ ਸ਼ਰੀਰਕ ਰੋਗਾਂ ਦੀ ਭਰਮਾਰ ਹੈਜਿਸ ਕਾਰਨ ਅੱਜ ਦੇ ਮਨੁੱਖ ਦੀ ਉਮਰ ਬਹੁਤ ਘੱਟ ਗਈ ਹੈਕਲਜੁੱਗ ਵਿੱਚ ਕੋਈ ਵਿਰਲਾ ਹੀ ਹੈ ਜਿਸਨੇ ਮਾਇਆ ਨੂੰ ਜਿੱਤਿਆ ਹੈ ਅਤੇ ਸਤਿ ਦਾ ਜੀਵਨ ਜੀ ਰਿਹਾ ਹੈਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ ਨੇ ਤ੍ਰਿਸ਼ਨਾ ਦੀ ਅਗਨਿ ਵਿੱਚ ਝੁੱਲਸਦੇ ਹੋਏ ਸੰਸਾਰ ਦੇ ਉਧਾਰ ਲਈ ਸਤਿ ਨਾਮ ਦਾ ਉਪਦੇਸ਼ ਸਾਰੀ ਲੋਕਾਈ ਦੀ ਝੋਲੀ ਵਿੱਚ ਪਾਇਆ ਅਤੇ ਜਪੁਜੀ ਦੀ ਇਸ ਪਰਮ ਸ਼ਕਤੀਸ਼ਾਲੀ ਬਾਣੀ ਨੂੰ ਇਸ ਧਰਤੀ ਉੱਪਰ ਪ੍ਰਗਟ ਕੀਤਾ ਹੈ

      ਇਹ ਹੈ ਸੰਸਾਰ ਦੇ ਲੋਕਾਂ ਦੀ ਆਦਿ ਤੋਂ ਅੱਜ ਤੱਕ ਦੀ ਸੰਖੇਪ ਵਿੱਚ ਦਸ਼ਾ ਅਤੇ ਕਥਾਇਸ ਪਉੜੀ ਅਤੇ ਅਗਲੀ ਪਉੜੀ ਵਿੱਚ ਜੋ ਦੁਨੀਆਂ ਦੇ ਲੋਕਾਂ ਦੀ ਅਵਸਥਾ ਦਰਸਾਈ ਗਈ ਹੈ ਉਹ ਸੰਸਾਰ ਦੇ ਆਦਿ ਤੋਂ ਹੁਣ ਤੱਕ ਦੀ ਹੈਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ ਬਿਆਨ ਕਰ ਰਹੇ ਹਨ ਕਿ ਇਸ ਸੰਸਾਰ ਵਿੱਚ ਸਤਿ ਕਰਮ ਕਰਨ ਵਾਲੇ ਅਣਗਿਣਤ ਪ੍ਰਾਣੀ ਹੋਏ ਹਨ ਅਤੇ ਹੋ ਰਹੇ ਹਨਇਸ ਬ੍ਰਹਿਮੰਡ ਦੇ ਵਿੱਚ ਅਣਗਿਣਤ ਰੂਹਾਂ ਐਸੀਆਂ ਮੌਜੂਦ ਹਨ ਜੋ ਕੇਵਲ ਸਤੋ ਬਿਰਤੀ ਵਿੱਚ ਜੁੜੀਆਂ ਹੋਈਆਂ ਹਨਐਸੀਆਂ ਰੂਹਾਂ ਨੂੰ ਇਸ ਬ੍ਰਹਮ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ ਕਿ ਕੇਵਲ ਸਤੋ ਬਿਰਤੀ ਧਾਰਨ ਕਰਨ ਨਾਲ ਹੀ ਗੁਰ ਪ੍ਰਸਾਦਿ ਦੀ ਪ੍ਰਾਪਤੀ ਹੋਵੇਗੀ ਅਤੇ ਸਤੋ ਬਿਰਤੀ ਵਿੱਚ ਰਹਿ ਕੇ ਹੀ ਮੁਕਤੀ ਪ੍ਰਾਪਤ ਕੀਤੀ ਜਾ ਸਕਦੀ ਹੈਐਸੀਆਂ ਰੂਹਾਂ ਵਿੱਚੋਂ ਅਣਗਿਣਤ ਰੂਹਾਂ ਐਸੀਆਂ ਹਨ ਜੋ ਜਪ ਵਿੱਚ ਜੁੜੀਆਂ ਹੋਈਆਂ ਹਨਜਪ ਤੋਂ ਭਾਵ ਹੈ ਸਿਮਰਨ ਦੀ ਸੇਵਾ ਵਿੱਚ ਜੁੜਨਾਭਾਵ ਸਾਰੇ ਬ੍ਰਹਿਮੰਡ ਵਿੱਚ ਅਣਗਿਣਤ ਰੂਹਾਂ ਐਸੀਆਂ ਹਨ ਜੋ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਦੀ ਬੰਦਗੀ ਵਿੱਚ ਜੁੜੀਆਂ ਹੋਈਆਂ ਹਨ ਜਾਂ ਜਪ ਰਾਹੀਂ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਨਾਲ ਜੁੜਨ ਦੇ ਯਤਨ ਵਿੱਚ ਲੀਨ ਹਨਇਹ ਰੂਹਾਂ ਧਰਤੀ ਉੱਪਰ ਵਿਚਰ ਰਹੇ ਪ੍ਰਾਣੀਆਂ ਦੀਆਂ ਵੀ ਹੋ ਸਕਦੀਆਂ ਹਨ ਯਾਂ ਫਿਰ ਮੁਕਤ ਆਤਮਾਵਾਂ ਵੀ ਹੋ ਸਕਦੀਆਂ ਹਨ ਯਾਂ ਫਿਰ ਅਗਲਾ ਜਨਮ ਲੈਣ ਦੀ ਪ੍ਰਤੀਕਸ਼ਾ ਕਰ ਰਹੀਆਂ ਵੀ ਹੋ ਸਕਦੀਆਂ ਹਨਸਾਰਾ ਬ੍ਰਹਿਮੰਡ ਐਸੀਆਂ ਰੂਹਾਂ ਨਾਲ ਭਰਿਆ ਪਿਆ ਹੈ ਜੋ ਕਿ ਬੰਦਗੀ ਕਰਕੇ ਮੁਕਤੀ ਦੀ ਪ੍ਰਾਪਤੀ ਕਰਨ ਲਈ ਤੱਤਪਰ ਜਨਮ ਲੈਣ ਦੀ ਪ੍ਰਤੀਕਸ਼ਾ ਵਿੱਚ ਵਿਚਰ ਰਹੀਆਂ ਹਨਐਸੀਆਂ ਰੂਹਾਂ ਨੂੰ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਦੇ ਗਿਆਨ ਸਰੂਪ ਅਤੇ ਪ੍ਰੇਮ ਸਰੂਪ ਦਾ ਬੋਧ ਹੋ ਜਾਂਦਾ ਹੈਜਦ ਮਨੁੱਖ ਦੀ ਦੇਹੀ ਦੀ ਮੌਤ ਹੋਣ ਤੇ ਰੂਹ ਦੇਹੀ ਨੂੰ ਛੱਡ ਕੇ ਜਾਂਦੀ ਹੈ ਤਾਂ ਬ੍ਰਹਿਮੰਡ ਵਿੱਚ ਵਿਚਰਦੇ ਹੀ ਉਸਨੂੰ ਆਪਣੀ ਆਤਮਿਕ ਅਵਸਥਾ ਬਾਰੇ ਗਿਆਨ ਹੋ ਜਾਂਦਾ ਹੈ ਅਤੇ ਉਸ ਨੂੰ ਇਹ ਵੀ ਪਤਾ ਚੱਲ ਜਾਂਦਾ ਹੈ ਕਿ ਜੀਵਨ ਮੁਕਤੀ ਲਈ ਉਸਨੂੰ ਬੰਦਗੀ ਕਰਨੀ ਪਵੇਗੀ ਅਤੇ ਬੰਦਗੀ ਪੂਰਨ ਕੇਵਲ ਮਨੁੱਖੇ ਜਨਮ ਵਿੱਚ ਹੀ ਹੋ ਸਕਦੀ ਹੈਜਦ ਮਨੁੱਖ ਦੀ ਦੇਹੀ ਦੀ ਮੌਤ ਹੋਣ ਤੇ ਰੂਹ ਦੇਹੀ ਨੂੰ ਛੱਡ ਕੇ ਜਾਂਦੀ ਹੈ ਤਾਂ ਬ੍ਰਹਿਮੰਡ ਵਿੱਚ ਵਿਚਰਦੇ ਹੀ ਉਸਨੂੰ ਇਹ ਪਤਾ ਚੱਲ ਜਾਂਦਾ ਹੈ ਕਿ ਪੰਜੇ ਕਰਮ ਇੰਦਰੀਆਂ ਅਤੇ ਗਿਆਨ ਇੰਦਰੀਆਂ ਦੀ ਦੁਰਵਰਤੋਂ ਦੇ ਕਾਰਨ ਹੀ ਮਾਇਆ ਦੇ ਭਵਸਾਗਰ ਵਿੱਚ ਫੱਸ ਕੇ ਉਸਨੇ ਆਪਣੀ ਜੀਵਨ ਮੁਕਤੀ ਦਾ ਇੱਕ ਸੁਨਹਿਰਾ ਅਵਸਰ ਗੁਆ ਦਿੱਤਾ ਹੈਇਸ ਲਈ ਐਸੀ ਰੂਹ ਨਿਰੰਤਰ ਇਸ ਕੋਸ਼ਿਸ਼ ਵਿੱਚ ਰਹਿੰਦੀ ਹੈ ਕਿ ਉਸਦਾ ਫਿਰ ਜਨਮ ਕਿਸੇ ਚੰਗੀ ਮਾਂ ਦੀ ਕੁੱਖ ਤੋਂ ਹੋਵੇ ਤਾਂ ਜੋ ਉਹ ਬੰਦਗੀ ਪੂਰਨ ਕਰਕੇ ਜੀਵਨ ਮੁਕਤੀ ਪ੍ਰਾਪਤ ਕਰ ਸਕੇਉਹ ਰੂਹਾਂ ਜਿਨ੍ਹਾਂ ਦੀ ਪਿੱਛਲੇ ਜਨਮਾਂ ਦੀ ਬੰਦਗੀ ਅਤੇ ਸਤਿ ਕਰਮ ਚੰਗੇ ਇਕੱਠੇ ਹੋਏ ਹੁੰਦੇ ਹਨ ਉਨ੍ਹਾਂ ਨੂੰ ਉਨ੍ਹਾਂ ਦੇ ਕਰਮਾਂ ਅਨੁਸਾਰ ਕਿਸੇ ਚੰਗੇ ਸੰਸਕਾਰਾਂ ਵਾਲੇ ਪਰਿਵਾਰ ਵਿੱਚ ਜਨਮ ਮਿਲ ਜਾਂਦਾ ਹੈ ਅਤੇ ਉਨ੍ਹਾਂ ਨੂੰ ਗੁਰ ਪ੍ਰਸਾਦਿ ਦੀ ਪ੍ਰਾਪਤੀ ਹੋ ਜਾਂਦੀ ਹੈਪ੍ਰੰਤੂ ਬੇਅੰਤ ਰੂਹਾਂ ਐਸੀਆਂ ਹੁੰਦੀਆਂ ਹਨ ਜਿਨ੍ਹਾਂ ਦੀ ਪਿੱਛਲੀ ਬੰਦਗੀ ਇਤਨੀ ਨਹੀਂ ਹੁੰਦੀ ਹੈ ਅਤੇ ਨਾ ਹੀ ਬਹੁਤੇ ਸਤਿ ਕਰਮ ਇਕੱਠੇ ਹੋਏ ਹੁੰਦੇ ਹਨਐਸੀਆਂ ਰੂਹਾਂ ਨੂੰ ਫਿਰ ਜਨਮ ਮਿਲ ਜਾਂਦਾ ਹੈ ਅਤੇ ਉਨ੍ਹਾਂ ਨੂੰ ਫਿਰ ਆਪਣੇ ਜੀਵਨ ਵਿੱਚ ਸਤੋ ਬਿਰਤੀ ਵਿੱਚ ਰਹਿੰਦੇ ਹੋਏ ਆਪਣੀ ਬੰਦਗੀ ਨੂੰ ਅੱਗੇ ਲੈ ਜਾਣ ਦੇ ਜਤਨ ਕਰਨ ਦਾ ਮੌਕਾ ਮਿਲ ਜਾਂਦਾ ਹੈਐਸੀਆਂ ਰੂਹਾਂ ਜੋ ਕਿ ਬ੍ਰਹਿਮੰਡ ਵਿੱਚ ਵਿਚਰ ਰਹੀਆਂ ਹੁੰਦੀਆਂ ਹਨ ਉਨ੍ਹਾਂ ਦਾ ਅਨੁਭਵ ਐਸੇ ਜਿਗਿਆਸੂਆਂ ਨੂੰ ਹੁੰਦਾ ਹੈ ਜੋ ਗੁਰ ਪ੍ਰਸਾਦਿ ਪ੍ਰਾਪਤ ਕਰਕੇ ਆਪਣੀ ਬੰਦਗੀ ਵਿੱਚ ਲੀਨ ਹੁੰਦੇ ਹਨਐਸੇ ਜਿਗਿਆਸੂ ਮਨੁੱਖ ਜਦ ਸਿਮਰਨ ਸਮਾਧੀ ਵਿੱਚ ਬੈਠਦੇ ਹਨ ਤਾਂ ਐਸੀਆਂ ਰੂਹਾਂ ਉਨ੍ਹਾਂ ਦੇ ਕੋਲ ਆ ਕੇ ਬੈਠ ਜਾਂਦੀਆਂ ਹਨਜਿਥੇ ਵੀ ਬਾਣੀ ਅਤੇ ਕੀਰਤਨ ਦਾ ਪ੍ਰਕਾਸ਼ ਹੁੰਦਾ ਹੈ ਅਤੇ ਸਤਿਸੰਗ ਹੁੰਦਾ ਹੈ ਯਾਂ ਜਿਥੇ ਵੀ ਸੰਤ, ਭਗਤ, ਬ੍ਰਹਮ ਗਿਆਨੀ ਮਹਾ ਪੁਰਖ ਵਿਚਰਦੇ ਹਨ ਯਾਂ ਉਨ੍ਹਾਂ ਦੀ ਸੰਗਤ ਹੁੰਦੀ ਹੈ, ਐਸੀਆਂ ਰੂਹਾਂ ਉਥੇ ਆ ਕੇ ਬੈਠ ਜਾਂਦੀਆਂ ਹਨਸੇਵਾ, ਸਿਮਰਨ ਅਤੇ ਬੰਦਗੀ ਕਰਨ ਵਾਲਿਆਂ ਮਨੁੱਖਾਂ ਦੀ ਐਸੀਆਂ ਰੂਹਾਂ ਅਪ੍ਰਤੱਖ ਰੂਪ ਵਿੱਚ ਸਹਾਇਤਾ ਕਰਦੀਆਂ ਹਨਐਸੀਆਂ ਰੂਹਾਂ ਦੀ ਸਹਾਇਤਾ ਨਾਲ ਜਿਗਿਆਸੂਆਂ ਦੇ ਕਾਰਜ ਸਿੱਧੇ ਹੋਣੇ ਸ਼ੁਰੂ ਹੋ ਜਾਂਦੇ ਹਨ

      ਪ੍ਰੀਤ (ਭਾਉ) ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਦਾ ਹੀ ਦੂਸਰਾ ਰੂਪ ਹੈਪ੍ਰੇਮ ਸਤਿ ਦੀ ਪਰਮ ਸ਼ਕਤੀ ਵਿੱਚੋਂ ਹੀ ਉੱਤਪੰਨ ਹੁੰਦਾ ਹੈਪ੍ਰੀਤ ਹੀ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਦੀ ਬੋਲੀ ਅਤੇ ਭਾਸ਼ਾ ਹੈਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਕੇਵਲ ਅਤੇ ਕੇਵਲ ਪ੍ਰੀਤ ਦੀ ਭਾਸ਼ਾ ਵਿੱਚ ਪ੍ਰਗਟ ਹੁੰਦੇ ਹਨਪ੍ਰੀਤ ਦੀ ਭਾਸ਼ਾ ਹਿਰਦੇ ਵਿੱਚੋਂ ਹਿਰਦਾ ਪ੍ਰੀਤ ਵਿੱਚ ਭਿੱਜ ਜਾਂਦਾ ਹੈ ਉਸ ਹਿਰਦੇ ਵਿੱਚ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਨੂੰ ਪ੍ਰਗਟ ਹੋਣਾ ਹੀ ਪੈਂਦਾ ਹੈਸ਼ਰਧਾ ਅਤੇ ਭਰੋਸਾ ਪ੍ਰੀਤ ਵਿੱਚੋਂ ਹੀ ਜਨਮ ਲੈਂਦੇ ਹਨਇਸ ਲਈ ਪ੍ਰੀਤ, ਸ਼ਰਧਾ ਅਤੇ ਭਰੋਸੇ ਦੇ ਵਿੱਚ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਨੂੰ ਪ੍ਰਗਟ ਕਰਨ ਦੀ ਪਰਮ ਸ਼ਕਤੀ ਮੌਜੂਦ ਹੈਸਾਰੇ ਬ੍ਰਹਿਮੰਡ ਵਿੱਚ ਅਣਗਿਣਤ ਰੂਹਾਂ ਐਸੀਆਂ ਹਨ ਜਿਨ੍ਹਾਂ ਨੂੰ ਪ੍ਰੀਤ ਦੀ ਪਰਮ ਸ਼ਕਤੀ ਦੇ ਬਾਰੇ ਇਸ ਬ੍ਰਹਮ ਗਿਆਨ ਦੀ ਸੋਝੀ ਪੈ ਜਾਂਦੀ ਹੈ ਅਤੇ ਉਹ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਦੀ ਪ੍ਰੀਤ ਵਿੱਚ ਚਲੇ ਜਾਂਦੇ ਹਨਪ੍ਰੇਮਾ ਭਗਤੀ ਹੀ ਅਸਲੀ ਭਗਤੀ ਹੈਪ੍ਰੇਮਾ ਭਗਤੀ ਤੋਂ ਇਲਾਵਾ ਬਾਕੀ ਸਾਰੇ ਕਿਸਮ ਦੀ ਬੰਦਗੀ ਕੇਵਲ ਮਨ ਹੱਠੀ ਭਗਤੀ ਹੈਮਨ ਹੱਠੀ ਭਗਤੀ ਨਾਲ ਜੀਵਨ ਮੁਕਤੀ ਪ੍ਰਾਪਤ ਨਹੀਂ ਹੁੰਦੀ ਹੈਇਸ ਲਈ ਕੇਵਲ ਪ੍ਰੇਮ ਹੀ ਬੰਦਗੀ ਦਾ ਪੰਥ ਹੈਜੋ ਰੂਹਾਂ ਪ੍ਰੀਤ, ਸ਼ਰਧਾ ਅਤੇ ਭਰੋਸੇ ਦੀਆਂ ਪਰਮ ਸ਼ਕਤੀਆਂ ਨਾਲ ਨਿਵਾਜੀਆਂ ਜਾਂਦੀਆ ਹਨ ਉਨ੍ਹਾਂ ਨੂੰ ਗੁਰ ਪ੍ਰਸਾਦਿ ਦੀ ਪ੍ਰਾਪਤੀ ਹੋ ਜਾਂਦੀ ਹੈ ਅਤੇ ਉਹ ਰੂਹਾਂ ਜੀਵਨ ਮੁਕਤੀ ਪ੍ਰਾਪਤ ਕਰ ਲੈਂਦੀਆ ਹਨਇਸ ਲਈ ਇਸ ਜੁੱਗ ਵਿੱਚ ਸਾਰੇ ਬ੍ਰਹਿਮੰਡ ਵਿੱਚ ਅਣਗਿਣਤ ਰੂਹਾਂ ਐਸੀਆਂ ਵੀ ਹਨ ਜੋ ਆਪਣੀ ਬੰਦਗੀ ਪੂਰਨ ਕਰਕੇ ਜੀਵਨ ਮੁਕਤੀ ਪ੍ਰਾਪਤ ਕਰ ਚੁਕੀਆਂ ਹਨਜੋ ਮਨੁੱਖ ਪ੍ਰੀਤ, ਸ਼ਰਧਾ ਅਤੇ ਭਰੋਸੇ ਨਾਲ ਬੰਦਗੀ ਵਿੱਚ ਓਤਪੌਤ ਹੋ ਜਾਂਦੇ ਹਨ ਐਸੀਆਂ ਮੁਕਤ ਰੂਹਾਂ ਉਨ੍ਹਾਂ ਦੀ ਬੰਦਗੀ ਪੂਰਨ ਕਰਨ ਵਿੱਚ ਸਹਾਇਤਾ ਕਰਦੀਆਂ ਹਨਇਸੇ ਲਈ ਜਦ ਬੰਦਗੀ ਵਿੱਚ ਲੀਨ ਹੋਏ ਜਿਗਿਆਸੂ ਸਿਮਰਨ ਸਮਾਧੀ ਅਤੇ ਸੁੰਨ ਸਮਾਧੀ ਵਿੱਚ ਜਾਂਦੇ ਹਨ ਤਾਂ ਸੂਖਸ਼ਮ ਰੂਪ ਵਿੱਚ ਉਨ੍ਹਾਂ ਨੂੰ ਐਸੀਆਂ ਮੁਕਤ ਰੂਹਾਂ ਦੇ, ਸਤਿਗੁਰੂ ਅਵਤਾਰਾਂ, ਪੀਰਾਂ-ਪੈਗੰਬਰਾਂ, ਅਤੇ ਸੰਤਾਂ-ਭਗਤਾਂ ਦੇ ਦਰਸ਼ਨ ਹੁੰਦੇ ਹਨਬੰਦਗੀ ਵਿੱਚ ਲੀਨ ਜਿਗਿਆਸੂਆਂ ਨੂੰ ਐਸੀਆਂ ਮੁਕਤ ਰੂਹਾਂ, ਸਤਿਗੁਰੂ-ਅਵਤਾਰ, ਪੀਰ-ਪੈਗੰਬਰ ਅਤੇ ਸੰਤ-ਭਗਤ ਅਤੇ ਬ੍ਰਹਮ ਗਿਆਨੀ ਮਹਾ ਪੁਰਖ ਦਰਸ਼ਨ ਦੇ ਕੇ ਮਾਰਗ ਦਰਸ਼ਨ ਕਰਦੇ ਹਨ ਅਤੇ ਇਹ ਸਾਬਿਤ ਕਰਦੇ ਹਨ ਕਿ ਉਹ ਮਨੁੱਖ ਸਹੀ ਮਾਰਗ ਤੇ ਚੱਲ ਰਹੇ ਹਨ ਤਾਂ ਜੋ ਉਨ੍ਹਾਂ ਦਾ ਭਰੋਸਾ, ਸ਼ਰਧਾ ਅਤੇ ਪ੍ਰੀਤ ਹੋਰ ਜ਼ਿਆਦਾ ਡੂੰਘੇ ਹੋ ਜਾਣ

      ਇਸ ਸੰਸਾਰ ਵਿੱਚ ਅਣਗਿਣਤ ਆਤਮਾਵਾਂ ਐਸੀਆਂ ਵੀ ਹਨ ਜੋ ਦੇਵੀ ਦੇਵਤਿਆਂ ਦੇ ਨਾਮ ਤੇ ਕਈ ਤਰ੍ਹਾਂ ਦੀ ਪੂਜਾ ਅਤੇ ਤਪ ਕਰਦੀਆਂ ਹਨਦੁਨੀਆਂ ਦੇ ਹਰ ਫਿਰਕੇ ਵਿੱਚ ਦੇਵੀ ਦੇਵਤਿਆਂ ਦੀ ਪੂਜਾ ਅਤੇ ਤਪ ਕਰਨ ਦੇ ਧਾਰਮਿਕ ਕਰਮ ਅਣਮਿੱਥੇ ਸਮੇਂ ਤੋਂ ਪ੍ਰਚਲਿਤ ਹਨਹਿੰਦੋਸਤਾਨ ਵਿੱਚ ਖਾਸ ਤੌਰ ਤੇ ਇਨ੍ਹਾਂ ਦੇਵੀ ਦੇਵਤਿਆਂ ਦੀ ਪੂਜਾ ਦੇ ਪ੍ਰਤੱਖ ਪ੍ਰਮਾਣ ਅਣਮਿੱਥੇ ਸਮੇਂ ਤੋਂ ਮੌਜੂਦ ਹਨਜਿਨ੍ਹਾਂ ਰੂਹਾਂ ਦੇ ਸੰਸਕਾਰ ਦੇਵੀ ਦੇਵਤਿਆਂ ਦੀ ਪੂਜਾ ਅਤੇ ਤਪ ਕਰਨ ਵਾਲੇ ਬਣ ਜਾਂਦੇ ਹਨ ਉਹ ਰੂਹਾਂ ਫਿਰ-ਫਿਰ ਜਨਮ ਲੈ-ਲੈ ਕੇ ਇਸੇ ਚੱਕਰ ਵਿੱਚ ਫੱਸੀਆਂ ਰਹਿੰਦੀਆਂ ਹਨ ਕਿਉਂਕਿ ਦੇਵੀ ਦੇਵਤਿਆਂ ਕੋਲ ਗੁਰ ਪ੍ਰਸਾਦਿ ਦੇਣ ਦੀ ਸ਼ਕਤੀ ਨਹੀਂ ਹੁੰਦੀ ਹੈਦੇਵੀ ਦੇਵਤੇ ਆਪ ਮੁਕਤ ਨਹੀਂ ਹਨ ਇਸ ਲਈ ਉਨ੍ਹਾਂ ਕੋਲ ਮੁਕਤੀ ਦੇਣ ਦੀ ਸ਼ਕਤੀ ਨਹੀਂ ਹੁੰਦੀ ਹੈਇਸ ਲਈ ਐਸੀਆਂ ਅਣਗਿਣਤ ਰੂਹਾਂ ਜੁਗੋਜੁੱਗ ਪੂਜਾ ਅਤੇ ਤਪ ਵਿੱਚ ਵਿਚਰ ਰਹੀਆਂ ਹਨ

      ਇਸ ਸੰਸਾਰ ਵਿੱਚ ਅਣਗਿਣਤ ਆਤਮਾਵਾਂ ਐਸੀਆਂ ਵੀ ਹਨ ਜੋ ਭਿੰਨ-ਭਿੰਨ ਧਾਰਮਿਕ ਗ੍ਰੰਥਾਂ ਦਾ ਪਾਠ ਆਪਣੇ ਮੁੱਖ ਦੇ ਨਾਲ ਪੜ੍ਹਨ ਦੇ ਵਿੱਚ ਵਿਅਸਤ ਹਨਖਾਸ ਕਰਕੇ ਸਿੱਖ ਫਿਰਕੇ ਵਿੱਚ ਗੁਰਬਾਣੀ ਪੜ੍ਹਨ ਉੱਪਰ ਸਿੱਖ ਪ੍ਰਚਾਰਕਾਂ ਅਤੇ ਸੰਗਤ ਵੱਲੋਂ ਬਹੁਤ ਜ਼ੋਰ ਦਿੱਤਾ ਜਾਂਦਾ ਹੈਹਿੰਦੋਸਤਾਨ ਅਤੇ ਸੰਸਾਰ ਦੇ ਧਾਰਮਿਕ ਇਤਿਹਾਸ ਵਿੱਚ ਬਹੁਤ ਸਾਰੇ ਧਾਰਮਿਕ ਗ੍ਰੰਥਾਂ ਦੀ ਰਚਨਾ ਹੋਈ ਹੈਸਤਿਗੁਰ ਅਵਤਾਰਾਂ ਪਾਤਿਸ਼ਾਹੀਆਂ ਨੇ ਕਿਰਪਾ ਕੀਤੀ ਹੈ ਅਤੇ ਗੁਰਬਾਣੀ ਦੀ ਰਚਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਪ੍ਰਗਟ ਕੀਤੀ ਹੈਹਿੰਦੋਸਤਾਨ ਦੇ ਦੇਵਤਿਆਂ ਅਤੇ ਰਿਸ਼ੀਆਂ ਮੁਨੀਆਂ ਨੇ ਚਾਰ ਵੇਦ, ਪੁਰਾਣ, ਉਪਨਿਸ਼ਦ, ਸਿਮ੍ਰਤੀਆਂ ਅਤੇ ਹੋਰ ਬਹੁਤ ਸਾਰੇ ਧਰਮ ਗ੍ਰੰਥਾਂ ਦੀ ਰਚਨਾ ਕੀਤੀ ਹੈਸ਼੍ਰੀ ਕ੍ਰਿਸ਼ਨ ਜੀ ਨੇ ਭਗਵਤ ਗੀਤਾ ਦਾ ਉਪਦੇਸ਼ ਦਿੱਤਾ ਹੈ ਜਿਸਨੂੰ ਮਹਾ ਰਿਸ਼ੀ ਵਿਆਸ ਨੇ ਗ੍ਰੰਥ ਦੇ ਰੂਪ ਵਿੱਚ ਪ੍ਰਗਟ ਕੀਤਾ ਹੈਬਾਈਬਲ ਅਤੇ ਕੁਰਾਨ ਸ਼ਰੀਫ ਵੀ ਬਹੁਤ ਵੱਡੇ ਅਤੇ ਉੱਚੇ ਰੂਹਾਨੀ ਪੱਧਰ ਦੇ ਧਰਮ ਗ੍ਰੰਥ ਪ੍ਰਗਟ ਕੀਤੇ ਗਏਧਰਮ ਗ੍ਰੰਥਾਂ ਵਿੱਚ ਲਿਖੇ ਉਪਦੇਸ਼ਾਂ ਨੂੰ ਪੜ੍ਹਣਾ ਸਤਿ ਕਰਮ ਤਾਂ ਹੈ, ਪ੍ਰੰਤੂ ਕੇਵਲ ਇਨ੍ਹਾਂ ਦੇ ਪੜ੍ਹਨ ਨਾਲ ਮਨੁੱਖੀ ਹਿਰਦੇ ਵਿੱਚ ਪਰਿਵਰਤਨ ਨਹੀਂ ਹੁੰਦਾ ਹੈਗੁਰਬਾਣੀ ਪੜ੍ਹਣਾ ਤਾਂ ਚੰਗਾ ਕਰਮ ਹੈ, ਪ੍ਰੰਤੂ ਕੇਵਲ ਗੁਰਬਾਣੀ ਪੜ੍ਹਨ ਨਾਲ ਹਿਰਦੇ ਵਿੱਚ ਪਰਿਵਰਤਨ ਨਹੀਂ ਹੁੰਦਾ ਹੈਗੁਰਬਾਣੀ ਦਰਗਾਹੀ ਉਪਦੇਸ਼ ਹੈਗੁਰਬਾਣੀ ਦਰਗਾਹੀ ਹੁਕਮ ਹੈਇਸ ਲਈ ਜੋ ਗੁਰਬਾਣੀ ਵਿੱਚ ਪੜ੍ਹਦੇ ਹਾਂ ਉਸਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦੀ ਕਰਨੀ ਵਿੱਚ ਲੈ ਕੇ ਆਉਣ ਨਾਲ ਹੀ ਹਿਰਦੇ ਵਿੱਚ ਪਰਿਵਰਤਨ ਹੁੰਦਾ ਹੈ

      ਇਸੇ ਤਰ੍ਹਾਂ ਅਣਗਿਣਤ ਰੂਹਾਂ ਐਸੀਆਂ ਹਨ ਜੋ ਜੋਗ ਦੇ ਰਾਹੀਂ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਨੂੰ ਪ੍ਰਾਪਤ ਕਰਨ ਦੇ ਯਤਨਾਂ ਵਿੱਚ ਵਿਅਸਤ ਹਨਜੋਗ ਅਭਿਆਸ ਦਾ ਮਾਰਗ ਹੱਠ ਜੋਗ ਦਾ ਮਾਰਗ ਹੈ ਜੋ ਕਿ ਕਈ ਰਿਸ਼ੀਆਂ ਮੁਨੀਆਂ ਨੇ ਅਪਨਾਇਆ ਹੈਪੰਤਾਜਲੀ ਰਿਸ਼ੀ ਜੀ ਦਾ ਇਸ ਵਿੱਚ ਮਹੱਤਵ ਪੂਰਨ ਯੋਗਦਾਨ ਹੈਇਸ ਮਾਰਗ ਵਿੱਚ ਯੋਗਿਕ ਕ੍ਰਿਆਵਾਂ ਨਾਲ ਕੁੰਡਲਨੀ ਸ਼ਕਤੀ ਨੂੰ ਜਾਗਰਤ ਕਰਨ ਦਾ ਅਭਿਆਸ ਕੀਤਾ ਜਾਂਦਾ ਹੈਜੋਗ ਮਰਗ ਵਿੱਚ ਸਤਿ ਸਰੋਵਰਾਂ ਨੂੰ ਪ੍ਰਕਾਸ਼ਮਾਨ ਕਰਨ ਲਈ ਉਨ੍ਹਾਂ ਉੱਪਰ ਧਿਆਨ ਕੇਂਦਰਿਤ ਕਰਨ ਦਾ ਅਭਿਆਸ ਕੀਤਾ ਜਾਂਦਾ ਹੈਪ੍ਰੰਤੂ ਪ੍ਰੇਮਾ ਭਗਤੀ ਵਿੱਚ ਗੁਰ ਪ੍ਰਸਾਦਿ ਦੀ ਪ੍ਰਾਪਤੀ ਨਾਲ ਸਹਿਜੇ ਹੀ ਨਾਮ ਸਤਿ ਸਰੋਵਰਾਂ ਨੂੰ ਪ੍ਰਕਾਸ਼ਮਾਨ ਕਰ ਦਿੰਦਾ ਹੈ ਅਤੇ ਕੁੰਡਲਨੀ ਸ਼ਕਤੀ ਨੂੰ ਜਾਗਰਤ ਕਰਕੇ ਇੜਾ, ਪਿੰਗਲਾ ਅਤੇ ਸੂਸ਼ਮਨਾ ਦੀਆਂ ਸ਼ਕਤੀਆਂ ਨੂੰ ਜਾਗਰਤ ਕਰਕੇ ਤ੍ਰਿਕੁਟੀ ਨੂੰ ਪ੍ਰਕਾਸ਼ਮਾਨ ਕਰ ਦਿੰਦਾ ਹੈਐਸਾ ਹੋਣ ਤੇ ਮਨੁੱਖ ਸਮਾਧੀ ਵਿੱਚ ਚਲਾ ਜਾਂਦਾ ਹੈ, ਨਾਮ ਅਜਪਾ ਜਾਪ ਵਿੱਚ ਚਲਾ ਜਾਂਦਾ ਹੈਪਿੱਛਲੇ ਜਨਮਾਂ ਦੇ ਸੰਸਕਾਰਾਂ ਕਾਰਨ ਹੀ ਅਗਲੇ ਜਨਮਾਂ ਵਿੱਚ ਕਿਹੜਾ ਸਤਿ ਕਰਮਾਂ ਦਾ ਮਾਰਗ ਚੁਣਿਆ ਜਾਵੇਗਾ ਇਹ ਨਿਰਧਾਰਿਤ ਹੁੰਦਾ ਹੈਇਸ ਕਾਰਨ ਸਾਰਾ ਬ੍ਰਹਮ ਗਿਆਨ ਧਰਤੀ ਉੱਪਰ ਮੌਜੂਦ ਹੋਣ ਦੇ ਬਾਵਜੂਦ ਵੀ ਅਣਗਿਣਤ ਸੰਖਿਆ ਵਿੱਚ ਰੂਹਾਂ ਵੱਖ-ਵੱਖ ਬੰਦਗੀ ਦੇ ਮਾਰਗਾਂ ਉੱਪਰ ਚੱਲ ਰਹੀਆਂ ਹਨਐਸੀਆਂ ਅਣਗਿਣਤ ਰੂਹਾਂ ਹਨ ਜਿਨ੍ਹਾਂ ਨੂੰ ਮਾਇਆ ਦੇ ਵਿਨਾਸ਼ਕਾਰੀ ਖੇਲ ਦਾ ਗਿਆਨ ਹੈ ਜਿਸ ਕਾਰਨ ਉਹ ਦੁਨਿਆਵੀ ਝਮੇਲਿਆਂ ਤੋਂ ਉਪਰਾਮ ਵਿੱਚ ਚਲੀਆਂ ਗਈਆਂ ਹਨਪੰਜ ਦੂਤਾਂ ਅਤੇ ਤ੍ਰਿਸ਼ਨਾ ਦੇ ਇਸ ਵਿਨਾਸ਼ਕਾਰੀ ਖੇਲ ਨੂੰ ਵੇਖ-ਵੇਖ ਕੇ ਐਸੀਆਂ ਰੂਹਾਂ ਦਾ ਮਨ ਬੈਰਾਗ ਵਿੱਚ ਚਲਾ ਜਾਂਦਾ ਹੈਬੈਰਾਗ ਹੀ ਬੰਦਗੀ ਦਾ ਆਰੰਭ ਹੈ ਅਤੇ ਇਨ੍ਹਾਂ ਰੂਹਾਂ ਨੂੰ ਉਨ੍ਹਾਂ ਦੇ ਕਰਮਾਂ ਅਨੁਸਾਰ ਬੰਦਗੀ ਕਰਨ ਦਾ ਮੌਕਾ ਮਿਲ ਜਾਂਦਾ ਹੈ

      ਬ੍ਰਹਿਮੰਡ ਵਿੱਚ ਅਣਗਿਣਤ ਰੂਹਾਂ ਐਸੀਆਂ ਹਨ ਜੋ ਕਿ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਦੀ ਬੰਦਗੀ ਦੇ ਗੁਰ ਪ੍ਰਸਾਦਿ ਨੂੰ ਪ੍ਰਾਪਤ ਕਰਕੇ ਬੰਦਗੀ ਵਿੱਚ ਲੀਨ ਹਨਇਨ੍ਹਾਂ ਰੂਹਾਂ ਨੂੰ ਭਗਤ ਦੀ ਸੰਗਿਆ ਦਿੱਤੀ ਗਈ ਹੈਸ਼ਬਦ ਭਗਤ ਤਿੰਨ ਅੱਖਰਾਂ ਤੋਂ ਬਣਿਆ ਹੈ : “ਭ”, “ਗ” ਅਤੇ “ਤ”ਇਨ੍ਹਾਂ ਤਿੰਨ੍ਹਾਂ ਅੱਖਰਾਂ ਦਾ ਬਹੁਤ ਡੂੰਘਾ ਰੂਹਾਨੀ ਭਾਵ ਹੈ। “ਭ” ਦਾ ਭਾਵ ਹੈ ਭਾਉ, ਇਲਾਹੀ ਇਸ਼ਕ, ਇਲਾਹੀ ਪ੍ਰੀਤ, ਐਸੀ ਪ੍ਰੀਤ ਜਿਸਦੀ ਕੋਈ ਸੀਮਾ ਨਹੀਂ ਹੈ, ਐਸੀ ਪ੍ਰੀਤ ਜੋ ਬੇਅੰਤ ਹੈ। “ਗ” ਤੋਂ ਭਾਵ ਹੈ “ਗਿਆਨ”, ਪੂਰਨ ਬ੍ਰਹਮ ਗਿਆਨ ਜਿਸਨੂੰ ਗੁਰਬਾਣੀ ਵਿੱਚ ਸਭ ਤੋਂ ਉੱਚਾ ਅੰਮ੍ਰਿਤ ਆਤਮ ਰਸ ਅੰਮ੍ਰਿਤ ਵੀ ਕਿਹਾ ਗਿਆ ਹੈਪੂਰਨ ਬ੍ਰਹਮ ਗਿਆਨ ਦੀ ਵੀ ਕੋਈ ਸੀਮਾ ਨਹੀਂ ਹੈਪੂਰਨ ਬ੍ਰਹਮ ਗਿਆਨ ਅਕਾਲ ਪੁਰਖ ਦਾ ਹੀ ਸਰੂਪ ਹੈ, ਜੋ ਕਿ ਅਕਾਲ ਪੁਰਖ ਵਾਂਗੂ ਸਦਾ ਬੇਅੰਤ ਹੈ। “ਤ” ਤੋਂ ਭਾਵ ਹੈ ਤਿਆਗ, ਪੰਜ ਦੂਤਾਂ ਦਾ ਤਿਆਗ, ਤ੍ਰਿਸ਼ਨਾ ਦਾ ਤਿਆਗ, ਹਉਮੈ ਦਾ ਤਿਆਗ, ਆਪਣੀ ਹੋਂਦ ਦਾ ਤਿਆਗ ਅਤੇ ਮਾਇਆ ਉੱਪਰ ਜਿੱਤਸੋ ਸ਼ਬਦ ਭਗਤ ਦਾ ਭਾਵ ਹੈ ਉਹ ਮਨੁੱਖ ਜੋ ਇਲਾਹੀ ਇਸ਼ਕ ਵਿੱਚ ਪੂਰਨ ਤੌਰ ਤੇ ਓਤਪੋਤ ਹੋ ਕੇ ਮਾਇਆ ਨੂੰ ਜਿੱਤ ਲੈਂਦਾ ਹੈ ਅਤੇ ਪੂਰਨ ਬ੍ਰਹਮ ਗਿਆਨ ਅਤੇ ਆਤਮ ਰਸ ਅੰਮ੍ਰਿਤ ਨਾਲ ਅਕਾਲ ਪੁਰਖ ਵੱਲੋਂ ਸ਼ਿੰਗਾਰਿਆ ਜਾਂਦਾ ਹੈਐਸੀਆਂ ਰੂਹਾਂ ਬੰਦਗੀ ਵਿੱਚ ਲੀਨ ਹੋ ਕੇ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਦੇ ਬੇਅੰਤ ਗੁਣਾਂ ਦਾ ਗਾਇਨ ਅਤੇ ਵਿਚਾਰ ਕਰਦੀਆਂ ਹਨਐਸੀਆਂ ਰੂਹਾਂ ਬੰਦਗੀ ਵਿੱਚ ਲੀਨ ਹੋ ਕੇ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਦੀ ਸਿਫਤ ਸਲਾਹ ਕਰਦੀਆਂ ਹਨਐਸੀਆਂ ਰੂਹਾਂ ਦਾ ਹਿਰਦਾ ਸਾਰੇ ਬ੍ਰਹਮ ਗੁਣਾਂ ਨਾਲ ਭਰਪੂਰ ਹੋ ਜਾਂਦਾ ਹੈ ਅਤੇ ਉਹ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਮਹਿਮਾ ਬਣ ਜਾਂਦੀਆਂ ਹਨ ਜਿਨ੍ਹਾਂ ਨੂੰ ਭਗਤ, ਸੰਤ, ਸਤਿਗੁਰ, ਖ਼ਾਲਸਾ ਅਤੇ ਬ੍ਰਹਮ ਗਿਆਨੀ ਕਿਹਾ ਜਾਂਦਾ ਹੈਐਸੀਆਂ ਅਣਗਿਣਤ ਰੂਹਾਂ ਦੇ ਸਾਰੇ ਕਰਮ ਸਤਿ ਕਰਮ ਹੋ ਜਾਂਦੇ ਹਨ ਅਤੇ ਉਨ੍ਹਾਂ ਨੂੰ ਦਰਗਾਹ ਵੱਲੋਂ ਸੰਗਤ ਨੂੰ ਗੁਰਪ੍ਰਸਾਦਿ ਦੇਣ ਦੀ ਬਖ਼ਸ਼ਿਸ਼ ਪ੍ਰਾਪਤ ਹੁੰਦੀ ਹੈਐਸੀਆਂ ਰੂਹਾਂ ਨੂੰ ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਸਾਰੇ ਦਰਗਾਹੀ ਖ਼ਜ਼ਾਨਿਆਂ ਅਤੇ ਬਖ਼ਸ਼ਿਸ਼ਾਂ ਦੇਣ ਦਾ ਅਧਿਕਾਰ ਖੁਦ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵੱਲੋਂ ਹੁੰਦਾ ਹੈਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਐਸੇ ਮਹਾ ਪੁਰਖਾਂ ਦੇ ਬਚਨ ਸਦਾ ਪੂਰੇ ਕਰਦਾ ਹੈ ਅਤੇ ਉਨ੍ਹਾਂ ਦੀ ਪੈਜ ਰੱਖਦਾ ਹੈ

      ਐਸੀਆਂ ਅਣਗਿਣਤ ਰੂਹਾਂ ਜਿਨ੍ਹਾਂ ਨੂੰ ਭਗਤ, ਸੰਤ, ਸਤਿਗੁਰ, ਖ਼ਾਲਸਾ ਅਤੇ ਬ੍ਰਹਮ ਗਿਆਨੀ ਕਿਹਾ ਜਾਂਦਾ ਹੈ ਉਨ੍ਹਾਂ ਨੂੰ ਗੁਰਬਾਣੀ ਵਿੱਚ ਸੂਰਮੇ ਵੀ ਕਿਹਾ ਗਿਆ ਹੈਜੋ ਮਨੁੱਖ ਪੰਜ ਦੂਤ ਅਤੇ ਤ੍ਰਿਸ਼ਨਾ ਉੱਪਰ ਜਿੱਤ ਪ੍ਰਾਪਤ ਕਰ ਲੈਂਦਾ ਹੈ ਗੁਰਬਾਣੀ ਉਸਨੂੰ ਸੂਰਮੇ ਦਾ ਖਿਤਾਬ ਦਿੰਦੀ ਹੈਜੋ ਮਨੁੱਖ ਮਾਇਆ ਨੂੰ ਜਿੱਤ ਲੈਂਦਾ ਹੈ ਉਸਨੂੰ ਗੁਰਬਾਣੀ ਵਿੱਚ ਬਲਵਾਨ ਕਿਹਾ ਗਿਆ ਹੈਜੋ ਮਨੁੱਖ ਆਪਣੇ ਮਨ ਨੂੰ ਜਿੱਤ ਲੈਂਦਾ ਹੈ ਉਹ ਸੂਰਮਾ ਹੈਜਿਸਨੇ ਆਪਣੀ ਹਉਮੈ ਨੂੰ ਜਿੱਤ ਲਿਆ ਹੈ ਉਹ ਮਨੁੱਖ ਸੂਰਮਾ ਹੈਐਸੇ ਸੂਰਮੇ ਸੰਗਤ ਦੇ ਪਾਪਾਂ ਦਾ ਜ਼ਹਿਰ ਪੀਂਦੇ ਹਨ ਅਤੇ ਸੰਗਤ ਨੂੰ ਅੰਮ੍ਰਿਤ ਦੇ ਕੇ ਸੰਗਤ ਦਾ ਜੀਵਨ ਸੁਆਰਦੇ ਹਨਐਸੇ ਮਹਾ ਪੁਰਖ ਸਦਾ ਸਤਿ ਪਾਰਬ੍ਰਹਮ ਦੀ ਸੇਵਾ ਵਿੱਚ ਲੀਨ ਰਹਿੰਦੇ ਹਨਪਰਉਪਕਾਰ ਅਤੇ ਮਹਾ ਪਰਉਪਕਾਰ ਉਨ੍ਹਾਂ ਦਾ ਜੀਵਨ ਬਣ ਜਾਂਦਾ ਹੈਉਹ ਸਦਾ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਧਿਆਨ ਵਿੱਚ ਲੀਨ ਰਹਿੰਦੇ ਹਨ

      ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਸਾਰੀ ਸ੍ਰਿਸ਼ਟੀ ਅਤੇ ਕੁਦਰਤ ਦਾ ਅੰਤ ਲੱਭਣਾ ਤਾਂ ਕਿਤੇ ਰਿਹਾ, ਇਸ ਸੰਸਾਰ ਵਿੱਚ ਜੇ ਅਸੀਂ ਸਿਰਫ਼ ਉਨ੍ਹਾਂ ਰੂਹਾਂ ਦੀ ਹੀ ਗਿਣਤੀ ਕਰਨ ਲੱਗੇ ਜੋ ਜਪ, ਤਪ, ਪੂਜਾ, ਧਾਰਮਿਕ ਗ੍ਰੰਥਾਂ ਦਾ ਪਾਠ, ਜੋਗ, ਸਮਾਧੀ ਆਦਿਕ ਸਤਿ ਕਰਮ ਕਰਦੇ ਚਲੇ ਆ ਰਹੇ ਹਨ, ਤਾਂ ਇਹ ਲੇਖਾ ਮੁੱਕਣ ਜੋਗਾ ਹੀ ਨਹੀਂ ਹੈਭਾਵ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਆਦਿ ਅੰਤ ਨਹੀਂ ਪਾਇਆ ਜਾ ਸਕਦਾ ਹੈ ਅਤੇ ਨਾ ਹੀ ਕੋਈ ਅੱਜ ਤੱਕ ਕੋਈ ਪਾ ਸਕਿਆ ਹੈ ਅਤੇ ਨਾ ਹੀ ਕੋਈ ਪਾ ਸਕਦਾ ਹੈਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਬੇਅੰਤ ਮਹਿਮਾ ਦਾ ਬਿਆਨ ਨਹੀਂ ਕੀਤਾ ਜਾ ਸਕਦਾ ਹੈਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਮਹਿਮਾ ਇਤਨੀ ਬੇਅੰਤ ਹੈ ਕਿ ਜਿਸਦੇ ਇੱਕ ਵਾਰੀ ਵੀ ਵਾਰੀ ਨਹੀਂ ਜਾ ਸਕਦਾ ਹੈਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਹੁਕਮ ਅਟੱਲ ਹੈਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਸਾਰੇ ਦਰਗਾਹੀ ਵਿਧਾਨਾਂ ਨੂੰ ਕੋਈ ਸ਼ਕਤੀ ਚੁਨੌਤੀ ਨਹੀਂ ਦੇ ਸਕਦੀ ਹੈਸਾਰੀ ਸ੍ਰਿਸ਼ਟੀ ਦੀ ਰਚਨਾ ਅਤੇ ਕਾਰ-ਵਿਹਾਰ ਕੇਵਲ ਦਰਗਾਹੀ ਵਿਧਾਨ ਦੇ ਅਨੁਸਾਰ ਹੀ ਹੁੰਦੇ ਹਨਕੇਵਲ ਅਤੇ ਕੇਵਲ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਹੀ ਪਰਮ ਸ਼ਕਤੀ ਸਦਾ ਸਥਿਰ ਹੈਇਸ ਲਈ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਦਰਗਾਹੀ ਵਿਧਾਨ ਨੂੰ ਸੁਣ ਅਤੇ ਮੰਨ ਕੇ ਅਸੀਂ ਆਪਣਾ ਜੀਵਨ ਸਾਰਥਕ ਕਰ ਸਕਦੇ ਹਾਂ