ਜਪੁਜੀ ਪਉੜੀ ੧੮

ਅਸੰਖ ਮੂਰਖ ਅੰਧ ਘੋਰ

ਅਸੰਖ ਚੋਰ ਹਰਾਮਖੋਰ

 ਅਸੰਖ ਅਮਰ ਕਰਿ ਜਾਹਿ ਜੋਰ

 ਅਸੰਖ ਗਲਵਢ ਹਤਿਆ ਕਮਾਹਿ

 ਅਸੰਖ ਪਾਪੀ ਪਾਪੁ ਕਰਿ ਜਾਹਿ

 ਅਸੰਖ ਕੂੜਿਆਰ ਕੂੜੇ ਫਿਰਾਹਿ

 ਅਸੰਖ ਮਲੇਛ ਮਲੁ ਭਖਿ ਖਾਹਿ

 ਅਸੰਖ ਨਿੰਦਕ ਸਿਰਿ ਕਰਹਿ ਭਾਰੁ

 ਨਾਨਕੁ ਨੀਚੁ ਕਹੈ ਵੀਚਾਰੁ

 ਵਾਰਿਆ ਨ ਜਾਵਾ ਏਕ ਵਾਰ

 ਜੋ ਤੁਧੁ ਭਾਵੈ ਸਾਈ ਭਲੀ ਕਾਰ

 ਤੂ ਸਦਾ ਸਲਾਮਤਿ ਨਿਰੰਕਾਰ ੧੮ 

      ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ ਨੇ ਪਉੜੀ ੧੭ ਵਿੱਚ ਸਾਰੀਆਂ ਪੁੰਨ ਰੂਹਾਂ ਦੇ ਬਾਰੇ, ਜੋ ਕਿ ਇਸ ਸ੍ਰਿਸ਼ਟੀ ਵਿੱਚ ਵਿਚਰ ਰਹੀਆਂ ਹਨ, ਦੇ ਬਾਰੇ ਪੂਰਨ ਬ੍ਰਹਮ ਗਿਆਨ ਸਾਰੀ ਲੋਕਾਈ ਦੀ ਝੋਲੀ ਵਿੱਚ ਪਾਇਆ ਹੈ ਤਾਂਕਿ ਸੰਸਾਰ ਦੇ ਲੋਕ ਇਸ ਪੂਰਨ ਬ੍ਰਹਮ ਗਿਆਨ ਨੂੰ ਸਮਝ ਕੇ ਇਸ ਤੋਂ ਪ੍ਰੇਰਣਾ ਲੈਣ ਅਤੇ ਸਤਿ ਦੀ ਕਰਨੀ ਵਿੱਚ ਅਤੇ ਸਤੋ ਬਿਰਤੀ ਵਿੱਚ ਆਪਣੇ ਆਪ ਨੂੰ ਵਿਵਹਾਰਿਤ ਕਰ ਸਕਣ ਜਿਸ ਦੇ ਕਰਨ ਨਾਲ ਉਨ੍ਹਾਂ ਦਾ ਭਲਾ ਹੋਵੇਸ੍ਰਿਸ਼ਟੀ ਦੇ ਆਦਿ ਤੋਂ ਹੁਣ ਤੱਕ ਚਾਰਾਂ ਜੁੱਗਾਂ ਵਿੱਚ ਸਤੋ ਬਿਰਤੀ ਵਿੱਚ ਵਿਚਰ ਰਹੀਆਂ ਅਣਗਿਣਤ ਰੂਹਾਂ ਹਨ ਜੋ ਇਸ ਬ੍ਰਹਿਮੰਡ ਵਿੱਚ ਵਿਚਰ ਰਹੀਆਂ ਹਨਠੀਕ ਇਸੇ ਤਰ੍ਹਾਂ ਨਾਲ ਇਸ ਸ੍ਰਿਸ਼ਟੀ ਦੇ ਆਦਿ ਤੋਂ ਵਰਤਮਾਨ ਤੱਕ, ਚਾਰਾਂ ਜੁੱਗਾਂ ਵਿੱਚ ਅਣਗਿਣਤ ਰੂਹਾਂ ਐਸੀਆਂ ਹਨ ਜੋ ਕਿ ਮਾਇਆ ਦੀ ਤਮੋ (ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ) ਬਿਰਤੀ ਅਤੇ ਰਜੋ (ਆਸਾ, ਤ੍ਰਿਸ਼ਨਾ ਅਤੇ ਮਨਸ਼ਾ) ਬਿਰਤੀ ਵਿੱਚ ਵਿਚਰ ਰਹੀਆਂ ਹਨਭਾਵ ਇਸ ਬ੍ਰਹਿਮੰਡ ਵਿੱਚ ਅਣਗਿਣਤ ਰੂਹਾਂ ਐਸੀਆਂ ਹਨ ਜੋ ਕਿ ਅਸਤਿ ਦੀ ਕਰਨੀ ਵਿੱਚ ਲੀਨ ਹਨ ਅਤੇ ਮਾਇਆ ਦੀ ਗੁਲਾਮੀ ਵਿੱਚ ਵਿਚਰ ਰਹੀਆਂ ਹਨਐਸੀਆਂ ਰੂਹਾਂ ਦੀ ਗਿਣਤੀ ਸਤਿ ਜੁੱਗ ਵਿੱਚ ਬਹੁਤ ਘੱਟ ਸੀ, ਪ੍ਰੰਤੂ ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ, ਲੋਕਾਈ ਦੇ ਜੀਵਨ, ਵਿਵਹਾਰ ਅਤੇ ਵਿਚਾਰਾਂ ਵਿੱਚ ਪਰਿਵਰਤਨ ਹੁੰਦਾ ਚਲਾ ਗਿਆ ਜਿਸ ਕਾਰਨ ਅਸਤਿ ਦੀ ਕਰਨੀ ਕਰਨ ਵਾਲੀਆਂ ਰੂਹਾਂ ਦੀ ਗਿਣਤੀ ਵੱਧਦੀ ਗਈ ਅਤੇ ਸਤਿ ਦੀ ਕਰਨੀ ਕਰਨ ਵਾਲੀਆਂ ਰੂਹਾਂ ਦੀ ਗਿਣਤੀ ਘੱਟਦੀ ਗਈਹੌਲੀ-ਹੌਲੀ ਸਮੇਂ ਦੇ ਨਾਲ ਲੋਕਾਈ ਦੇ ਜੀਵਨ, ਵਿਵਹਾਰ ਅਤੇ ਵਿਚਾਰਾਂ ਵਿੱਚ ਪਰਿਵਰਤਨ ਹੁੰਦਾ ਚਲਾ ਗਿਆ ਜਿਸ ਦੇ ਕਾਰਨ ਜੁੱਗ ਬਦਲਦੇ ਗਏ ਅਤੇ ਅਸਤਿ ਦੀ ਕਰਨੀ ਦਾ ਬੋਲ-ਬਾਲਾ ਹੁੰਦਾ ਗਿਆਗੁਰਬਾਣੀ ਵਿੱਚ ਜੁੱਗਾਂ ਦੇ ਇਸ ਪਰਿਵਰਤਨ ਨੂੰ ਇਸ ਤਰ੍ਹਾਂ ਵੀ ਬਿਆਨ ਕੀਤਾ ਗਿਆ ਹੈ ਕਿ ਸਤਿ ਜੁੱਗ ਵਿੱਚ ਧਰਮ ਦੇ ਚਾਰ ਪੈਰ ਸਨਤ੍ਰੇਤੇ ਜੁੱਗ ਵਿੱਚ ਕੂੜ੍ਹ ਸ਼ੁਰੂ ਹੋ ਜਾਣ ਕਰਕੇ ਧਰਮ ਦਾ ਇੱਕ ਪੈਰ ਖਿਸਕ ਗਿਆ ਅਤੇ ਤ੍ਰੇਤਾ ਜੁੱਗ ਕੇਵਲ ਤਿੰਨ ਪੈਰਾਂ ਉੱਪਰ ਆ ਗਿਆਦਵਾਪਰ ਜੁੱਗ ਵਿੱਚ ਕੂੜ੍ਹ ਹੋਰ ਵੱਧ ਗਿਆ ਅਤੇ ਧਰਮ ਦਾ ਇੱਕ ਹੋਰ ਪੈਰ ਖਿਸਕ ਗਿਆਕਲ ਜੁੱਗ ਵਿੱਚ ਮਾਇਆ ਦਾ ਰਾਜ ਪੂਰਨ ਤੌਰ ਤੇ ਹੋ ਗਿਆ ਅਤੇ ਕੂੜ੍ਹ ਦਾ ਬੋਲ-ਬਾਲਾ ਹੋ ਗਿਆ ਜਿਸ ਕਾਰਨ ਧਰਮ ਦਾ ਇੱਕ ਹੋਰ ਪੈਰ ਖਿਸਕ ਗਿਆ ਅਤੇ ਕਲ ਜੁੱਗ ਕੇਵਲ ਇੱਕ ਪੈਰ ਦੇ ਸਹਾਰੇ ਤੇ ਆ ਗਿਆ ਹੈਗੁਰਬਾਣੀ ਦੇ ਇਨ੍ਹਾਂ ਸਲੋਕਾਂ ਵਿੱਚ ਇਸ ਪਰਮ ਸਤਿ ਨੂੰ ਧੰਨ ਧੰਨ ਸਤਿਗੁਰ ਅਵਤਾਰ ਚੌਥੀ ਪਾਤਿਸ਼ਾਹੀ ਨੇ ਪ੍ਰਗਟ ਕੀਤਾ ਹੈ :  

ਆਸਾ ਮਹਲਾ ੪

ਸਤਜੁਗਿ ਸਭੁ ਸੰਤੋਖ ਸਰੀਰਾ ਪਗ ਚਾਰੇ ਧਰਮੁ ਧਿਆਨੁ ਜੀਉ

ਮਨਿ ਤਨਿ ਹਰਿ ਗਾਵਹਿ ਪਰਮ ਸੁਖੁ ਪਾਵਹਿ ਹਰਿ ਹਿਰਦੈ ਹਰਿ ਗੁਣ ਗਿਆਨੁ ਜੀਉ

ਗੁਣ ਗਿਆਨੁ ਪਦਾਰਥੁ ਹਰਿ ਹਰਿ ਕਿਰਤਾਰਥੁ ਸੋਭਾ ਗੁਰਮੁਖਿ ਹੋਈ

ਅੰਤਰਿ ਬਾਹਰਿ ਹਰਿ ਪ੍ਰਭੁ ਏਕੋ ਦੂਜਾ ਅਵਰੁ ਨ ਕੋਈ

ਹਰਿ ਹਰਿ ਲਿਵ ਲਾਈ ਹਰਿ ਨਾਮੁ ਸਖਾਈ ਹਰਿ ਦਰਗਹ ਪਾਵੈ ਮਾਨੁ ਜੀਉ

ਸਤਜੁਗਿ ਸਭੁ ਸੰਤੋਖ ਸਰੀਰਾ ਪਗ ਚਾਰੇ ਧਰਮੁ ਧਿਆਨੁ ਜੀਉ

{ਪੰਨਾ ੪੪੫} 

      ਸਤਿਜੁਗ ਵਿੱਚ ਧਰਮ ਦੇ ਚਾਰ ਪੈਰ ਸੀਸਤਿਜੁਗੀ ਮਨੁੱਖਾਂ ਦੀ ਆਤਮਿਕ ਅਵਸਥਾ ਸਤਿ ਸੰਤੋਖ ਵਿੱਚ ਓਤਪੌਤ ਸੀਸਾਰੀ ਲੋਕਾਈ ਦਾ ਜੀਵਨ ਪੂਰਨ ਤੌਰ ਤੇ ਦਇਆ, ਧਰਮ, ਸੰਤੋਖ ਅਤੇ ਸੰਜਮ ਉੱਪਰ ਆਧਾਰਤ ਸੀਸਤਿਜੁਗ ਵਿੱਚ ਬੰਦਗੀ ਦਾ ਬੋਲ-ਬਾਲਾ ਸੀਸਤਿਜੁਗੀ ਮਨੁੱਖ ਸਤਿ ਵਿੱਚ ਟਿਕੇ ਹੋਏ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਬੰਦਗੀ ਅਤੇ ਸਿਫ਼ਤ ਸਾਲਾਹ ਵਿੱਚ ਲੀਨ ਸਨਸਤਿਜੁਗੀ ਮਨੁੱਖ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਬੰਦਗੀ ਵਿੱਚ ਲੀਨ ਪਰਮ ਆਨੰਦ ਦੀ ਅਵਸਥਾ ਮਾਣਦੇ ਹੋਏ ਸਤਿ ਦੀ ਸੇਵਾ ਵਿੱਚ ਲੀਨ ਰਹਿੰਦੇ ਸਨਸਤਿਜੁਗੀ ਮਨੁੱਖਾਂ ਦਾ ਹਿਰਦਾ ਸਾਰੇ ਬ੍ਰਹਮ ਗੁਣਾਂ ਨਾਲ ਭਰਪੂਰ ਰਹਿੰਦਾ ਸੀਸਤਿਜੁਗੀ ਮਨੁੱਖਾਂ ਨੂੰ ਗੁਰਮੁਖ ਕਿਹਾ ਗਿਆ ਹੈਗੁਰਮੁਖ ਉਹ ਮਨੁੱਖ ਹੈ ਜਿਸਨੂੰ ਸਾਰੇ ਪਾਸੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਹੀ ਦਿੱਸਦਾ ਹੈਗੁਰਮੁਖ ਮਨੁੱਖ ਉਹ ਹੈ ਜਿਸਨੂੰ ਹਰ ਪ੍ਰਾਣੀ ਵਿੱਚ ਇਲਾਹੀ ਜੋਤ ਦਿੱਸਦੀ ਹੈਗੁਰਮੁਖ ਉਹ ਮਨੁੱਖ ਹੈ ਜੋ ਕੇਵਲ ੴ ਵਿੱਚ ਲੀਨ ਹੈ ਅਤੇ ਜੋ ਦੁਬਿਧਾ ਵਿੱਚ ਨਹੀਂ ਹੈਗੁਰਮੁਖ ਉਹ ਹੈ ਜਿਸ ਮਨੁੱਖ ਨੇ ਆਪਣਾ ਤਨ ਮਨ ਧਨ ਗੁਰੂ ਦੇ ਚਰਨਾਂ ਉੱਪਰ ਵਾਰ ਦਿੱਤਾ ਹੈਸਤਿਜੁਗੀ ਮਨੁੱਖਾਂ ਦਾ ਮਿੱਤਰ ਸਖਾਈ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਨਾਮ ਸੀ ਅਤੇ ਸਤਿਜੁਗੀ ਮਨੁੱਖ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਨਾਮ ਸਿਮਰਨ ਵਿੱਚ ਲੀਨ ਰਹਿੰਦੇ ਸੀ ਅਤੇ ਨਾਮ ਵਿੱਚ ਲੀਨ ਹੋ ਕੇ ਦਰਗਾਹ ਵਿੱਚ ਮਾਣ ਪ੍ਰਾਪਤ ਕਰਦੇ ਸੀਸਤਿਜੁਗੀ ਮਨੁੱਖ ਸਦਾ ਸਤਿ ਸੰਤੋਖ ਵਿੱਚ ਲੀਨ ਰਹਿੰਦੇ ਸਨ ਅਤੇ ਸਦਾ ਧਰਮ ਦੇ ਧਿਆਨ ਵਿੱਚ ਓਤ-ਪੌਤ ਰਹਿੰਦੇ ਸਨਭਾਵ ਸਤਿਜੁਗੀ ਮਨੁੱਖ ਮਾਇਆ ਦੇ ਗੁਲਾਮ ਨਹੀਂ ਸਨ ਅਤੇ ਉਨ੍ਹਾਂ ਦੇ ਜੀਵਨ ਉੱਪਰ ਪੰਜ ਦੂਤਾਂ ਅਤੇ ਤ੍ਰਿਸ਼ਨਾ ਦਾ ਪ੍ਰਭਾਵ ਨਹੀਂ ਸੀਪਿੱਛਲੀ ਪਉੜੀ ਵਿੱਚ ਜਿਹੜੀਆਂ ਅਣਗਿਣਤ ਰੂਹਾਂ ਬਾਰੇ ਪੂਰਨ ਬ੍ਰਹਮ ਗਿਆਨ ਜੋ ਧੰਨ ਧੰਨ ਸਤਿਗੁਰ ਨਾਨਕ ਪਾਤਿਸ਼ਾਹ ਜੀ ਨੇ ਸਾਰੀ ਲੋਕਾਈ ਦੀ ਝੋਲੀ ਵਿੱਚ ਪਾਇਆ ਹੈ ਉਹ ਸਾਰੀਆਂ ਰੂਹਾਂ ਸਤਿਜੁਗੀ ਰੂਹਾਂ ਹਨਅੱਜ ਦੇ ਸਮੇਂ ਵਿੱਚ ਭਾਵ ਕਲਜੁੱਗ ਵਿੱਚ ਐਸੀਆਂ ਰੂਹਾਂ ਬਹੁਤ ਘੱਟ ਹਨ ਜੋ ਸਤਿਜੁਗੀ ਜੀਵਨ ਜੀਉਂਦੀਆਂ ਹਨਇਸ ਪਉੜੀ ਵਿੱਚ ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ ਨੇ ਉਨ੍ਹਾਂ ਰੂਹਾਂ ਬਾਰੇ ਪੂਰਨ ਬ੍ਰਹਮ ਗਿਆਨ ਸਾਰੀ ਲੋਕਾਈ ਦੀ ਝੋਲੀ ਵਿੱਚ ਪਾਇਆ ਹੈ ਜੋ ਸਤਿਜੁਗੀ ਨਹੀਂ ਹਨ 

ਤੇਤਾ ਜੁਗੁ ਆਇਆ ਅੰਤਰਿ ਜੋਰੁ ਪਾਇਆ ਜਤੁ ਸੰਜਮ ਕਰਮ ਕਮਾਇ ਜੀਉ

ਪਗੁ ਚਉਥਾ ਖਿਸਿਆ ਤ੍ਰੈ ਪਗ ਟਿਕਿਆ ਮਨਿ ਹਿਰਦੈ ਕ੍ਰੋਧੁ ਜਲਾਇ ਜੀਉ

ਮਨਿ ਹਿਰਦੈ ਕ੍ਰੋਧੁ ਮਹਾ ਬਿਸਲੋਧੁ ਨਿਰਪ ਧਾਵਹਿ ਲੜਿ ਦੁਖੁ ਪਾਇਆ

ਅੰਤਰਿ ਮਮਤਾ ਰੋਗੁ ਲਗਾਨਾ ਹਉਮੈ ਅਹੰਕਾਰੁ ਵਧਾਇਆ

ਹਰਿ ਹਰਿ ਕ੍ਰਿਪਾ ਧਾਰੀ ਮੇਰੈ ਠਾਕੁਰਿ ਬਿਖੁ ਗੁਰਮਤਿ ਹਰਿ ਨਾਮਿ ਲਹਿ ਜਾਇ ਜੀਉ

ਤੇਤਾ ਜੁਗੁ ਆਇਆ ਅੰਤਰਿ ਜੋਰੁ ਪਾਇਆ ਜਤੁ ਸੰਜਮ ਕਰਮ ਕਮਾਇ ਜੀਉ

{ ਪੰਨਾ ੪੪੫ } 

      ਸਤਿਜੁਗ ਤੋਂ ਬਾਅਦ ਤ੍ਰੇਤਾ ਜੁੱਗ ਆਇਆ ਜਿਸ ਵਿੱਚ ਲੋਕਾਈ ਦਾ ਧਿਆਨ ਜਤੁ ਸੰਜਮ ਦੀ ਕਰਨੀ ਵੱਲ ਚਲਾ ਗਿਆਜਤੁ ਤੋਂ ਭਾਵ ਹੈ ਕਾਮ ਦੇ ਵਿਨਾਸ਼ਕਾਰੀ ਵਿਕਾਰ ਉੱਪਰ ਜਿੱਤ ਪ੍ਰਾਪਤ ਕਰਨਾਜੋ ਮਨੁੱਖ ਕਾਮ ਦੇ ਵਿਨਾਸ਼ਕਾਰੀ ਵਿਕਾਰ ਉੱਪਰ ਜਿੱਤ ਪ੍ਰਾਪਤ ਕਰਦੇ ਹਨ ਉਨ੍ਹਾਂ ਨੂੰ ਜਤੀ ਭਾਵ ਸੂਰਮੇ ਕਿਹਾ ਗਿਆ ਹੈਸੂਰਮਤਾਈ ਵਿੱਚ ਆਪਣੇ ਆਪ ਨੂੰ ਬੱਲਸ਼ਾਲੀ ਸਮਝਣ ਕਾਰਨ ਲੋਕਾਈ ਉੱਪਰ ਧੱਕਾ ਕਰਨ ਅਤੇ ਆਪਣੇ ਆਪ ਨੂੰ ਵੱਡਾ ਮਨਾਉਣ ਦੇ ਅਵਗੁਣ ਦਾ ਬੋਲ-ਬਾਲਾ ਸੀਸੂਰਮਤਾਈ ਵਿੱਚ ਕ੍ਰੋਧ ਅਤੇ ਅਹੰਕਾਰ ਦੇ ਸੁਭਾਅ ਦਾ ਬੋਲ-ਬਾਲਾ ਹੋ ਗਿਆਇਸ ਤਰ੍ਹਾਂ ਨਾਲ ਧਰਮ ਦਾ ਇੱਕ ਪੈਰ ਖਿਸਕ ਗਿਆ ਅਤੇ ਤ੍ਰੇਤਾ ਜੁੱਗ ਕੇਵਲ ਧਰਮ ਦੇ ਤਿੰਨ ਪੈਰਾਂ ਉੱਪਰ ਆ ਗਿਆਇਸ ਲਈ ਇਸ ਜੁੱਗ ਵਿੱਚ ਲੋਕਾਂ ਦਾ ਹਿਰਦਾ ਕ੍ਰੋਧ ਅਤੇ ਅਹੰਕਾਰ ਦੇ ਵਿਨਾਸ਼ਕਾਰੀ ਮਾਨਸਿਕ ਰੋਗਾਂ ਦਾ ਸ਼ਿਕਾਰ ਹੋ ਗਿਆਇਸ ਲਈ ਜੋ ਮਨੁੱਖ ਸੂਰਮਤਾਈ ਦੇ ਨਸ਼ੇ ਵਿੱਚ ਅਹੰਕਾਰੀ ਅਤੇ ਕ੍ਰੋਧੀ ਹੋ ਗਏ ਉਨ੍ਹਾਂ ਨੇ ਆਪਣਾ ਲੋਹਾ ਮਨਵਾਉਣ ਲਈ ਦੂਸਰੇ ਲੋਕਾਂ ਨਾਲ ਲੜਾਈਆਂ ਕਰਨੀਆਂ ਸ਼ੁਰੂ ਕਰ ਦਿੱਤੀਆਂਨਿਰਬਲਾਂ ਦੇ ਉੱਪਰ ਬੱਲਸ਼ਾਲੀਆਂ ਨੇ ਰਾਜ ਕਰਨਾ ਸ਼ੁਰੂ ਕਰ ਦਿੱਤਾਇਸ ਤਰ੍ਹਾਂ ਨਾਲ ਇਸ ਜੁੱਗ ਦੇ ਵਿੱਚ ਮੋਹ, ਕ੍ਰੋਧ ਅਤੇ ਅਹੰਕਾਰ ਵਰਗੀਆਂ ਮਾਇਆ ਦੀਆਂ ਵਿਨਾਸ਼ਕਾਰੀ ਸ਼ਕਤੀਆਂ ਨੇ ਆਪਣਾ ਰੰਗ ਵਿਖਾਇਆ ਅਤੇ ਲੋਕਾਈ ਨੂੰ ਮਾਇਆ ਨੇ ਆਪਣੀ ਚਪੇਟ ਵਿੱਚ ਲੈਣਾ ਸ਼ੁਰੂ ਕਰ ਦਿੱਤਾਇਸੇ ਕਰਕੇ ਇਸ ਜੁੱਗ ਵਿੱਚ ਰਾਵਣ ਵਰਗੇ ਅਹੰਕਾਰੀ ਸੂਰਮਿਆਂ ਦਾ ਬੋਲ-ਬਾਲਾ ਹੋਇਆ ਜਿਸ ਨੂੰ ਧਰਮ ਦੀ ਸਥਾਪਨਾ ਕਰਨ ਲਈ ਇਸ ਜੁੱਗ ਦੇ ਅਵਤਾਰ ਸ਼੍ਰੀ ਰਾਮ ਜੀ ਨੇ ਖ਼ਤਮ ਕੀਤਾਇਸੇ ਤਰ੍ਹਾਂ ਸ਼੍ਰੀ ਰਾਮ ਜੀ ਨੇ ਕਈ ਦੈਤਾਂ ਦਾ ਖ਼ਾਤਮਾ ਕੀਤਾ ਅਤੇ ਸਾਰੀ ਲੋਕਾਈ ਲਈ ਧਰਮ ਦਾ ਮਾਰਗ ਦਰਸ਼ਨ ਕੀਤਾਇਸ ਤਰ੍ਹਾਂ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੇ ਲੋਕਾਈ ਉੱਪਰ ਕਿਰਪਾ ਕੀਤੀ ਅਤੇ ਧਰਮ ਦੀ ਰੱਖਿਆ ਕਰਨ ਲਈ ਗੁਰਮਤਿ ਦੇ ਅੰਮ੍ਰਿਤ ਨਾਲ ਮੋਹ, ਕ੍ਰੋਧ ਅਤੇ ਅਹੰਕਾਰ ਦੇ ਬਿੱਖ ਨੂੰ ਨਸ਼ਟ ਕਰਨ ਦਾ ਉਪਦੇਸ਼ ਦਿਵਾਇਆਭਾਵ ਜੋ ਮਨੁੱਖ ਮੋਹ, ਕ੍ਰੋਧ ਅਤੇ ਅਹੰਕਾਰ ਦੀ ਬਿਰਤੀ ਦੇ ਗੁਲਾਮ ਬਣ ਜਾਂਦੇ ਹਨ ਅਤੇ ਮਾਇਆ ਦੀਆਂ ਇਨ੍ਹਾਂ ਵਿਨਾਸ਼ਕਾਰੀ ਸ਼ਕਤੀਆਂ ਦੇ ਵੱਸ ਵਿੱਚ ਆ ਕੇ ਬੇਅੰਤ ਪਾਪ ਅਤੇ ਕੂੜ੍ਹ ਕਰਮ ਕਰਦੇ ਹਨ ਉਨ੍ਹਾਂ ਦੀ ਇਨ੍ਹਾਂ ਮਾਇਆ ਦੀਆਂ ਵਿਨਾਸ਼ਕਾਰੀ ਸ਼ਕਤੀਆਂ ਤੋਂ ਕੇਵਲ ਗੁਰਮਤਿ ਦਾ ਅੰਮ੍ਰਿਤ ਹੀ ਰੱਖਿਆ ਕਰ ਸਕਦਾ ਹੈਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ ਨੇ ਇਸ ਪਉੜੀ ਵਿੱਚ ਉਨ੍ਹਾਂ ਅਣਗਿਣਤ ਰੂਹਾਂ ਬਾਰੇ ਪੂਰਨ ਬ੍ਰਹਮ ਗਿਆਨ ਦਿੱਤਾ ਹੈ ਜੋ ਮੋਹ, ਕ੍ਰੋਧ ਅਤੇ ਅਹੰਕਾਰ ਦੇ ਬਿੱਖ ਦਾ ਨਿਰੰਤਰ ਪਾਨ ਕਰ ਰਹੇ ਹਨਗੁਰਬਾਣੀ ਵਿੱਚ ਮਾਇਆ ਦੇ ਰਜੋ (ਆਸਾ, ਤ੍ਰਿਸ਼ਨਾ, ਮਨਸ਼ਾ) ਅਤੇ ਤਮੋ (ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ) ਗੁਣਾਂ ਨੂੰ ਬਿੱਖਿਆ ਦੀ ਸੰਗਿਆ ਦਿੱਤੀ ਹੈਕਿਉਂਕਿ ਜੋ ਮਨੁੱਖ ਮਾਇਆ ਦੀਆਂ ਇਨ੍ਹਾਂ ਵਿਨਾਸ਼ਕਾਰੀ ਸ਼ਕਤੀਆਂ ਦੀ ਗੁਲਾਮੀ ਕਰਦੇ ਹਨ ਉਨ੍ਹਾਂ ਦਾ ਹਿਰਦਾ ਨਸ਼ਟ ਹੋ ਜਾਂਦਾ ਹੈਮਨੁੱਖ ਦਾ ਹਿਰਦਾ ਹੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਪ੍ਰਗਟ ਹੋਣ ਦਾ ਸਥਾਨ ਹੈਇਸ ਲਈ ਜਿਨ੍ਹਾਂ ਮਨੁੱਖਾਂ ਦਾ ਹਿਰਦਾ ਹੀ ਖੋਖਲਾ ਹੋ ਜਾਂਦਾ ਹੈ ਉਹ ਸਦਾ-ਸਦਾ ਲਈ ਭੱਟਕਣਾ ਵਿੱਚ ਚਲੇ ਜਾਂਦੇ ਹਨਕੇਵਲ ਗੁਰਮਤਿ ਦਾ ਅੰਮ੍ਰਿਤ ਹੀ ਉਨ੍ਹਾਂ ਨੂੰ ਇਸ ਮਹਾ ਘਾਤਕ ਬਿੱਖਿਆ ਤੋਂ ਬਚਾ ਸਕਦਾ ਹੈ 

ਜੁਗੁ ਦੁਆਪੁਰੁ ਆਇਆ ਭਰਮਿ ਭਰਮਾਇਆ ਹਰਿ ਗੋਪੀ ਕਾਨ੍‍ੁ ਉਪਾਇ ਜੀਉ

ਤਪੁ ਤਾਪਨ ਤਾਪਹਿ ਜਗ ਪੁੰਨ ਆਰੰਭਹਿ ਅਤਿ ਕਿਰਿਆ ਕਰਮ ਕਮਾਇ ਜੀਉ

ਕਿਰਿਆ ਕਰਮ ਕਮਾਇਆ ਪਗ ਦੁਇ ਖਿਸਕਾਇਆ ਦੁਇ ਪਗ ਟਿਕੈ ਟਿਕਾਇ ਜੀਉ

ਮਹਾ ਜੁਧ ਜੋਧ ਬਹੁ ਕੀਨ੍‍ੇ ਵਿਚਿ ਹਉਮੈ ਪਚੈ ਪਚਾਇ ਜੀਉ

ਦੀਨ ਦਇਆਲਿ ਗੁਰੁ ਸਾਧੁ ਮਿਲਾਇਆ ਮਿਲਿ ਸਤਿਗੁਰ ਮਲੁ ਲਹਿ ਜਾਇ ਜੀਉ

ਜੁਗੁ ਦੁਆਪੁਰੁ ਆਇਆ ਭਰਮਿ ਭਰਮਾਇਆ ਹਰਿ ਗੋਪੀ ਕਾਨ੍‍ੁ ਉਪਾਇ ਜੀਉ

{ਪੰਨਾ ੪੪੫} 

      ਤ੍ਰੇਤੇ ਜੁੱਗ ਤੋਂ ਬਾਅਦ ਦੁਆਪਰ ਜੁੱਗ ਆਇਆ ਜਿਸ ਵਿੱਚ ਧਰਮ ਦਾ ਇੱਕ ਹੋਰ ਪੈਰ ਖਿਸਕ ਗਿਆ ਅਤੇ ਧਰਮ ਦੇ ਕੇਵਲ ਦੋ ਪੈਰ ਹੀ ਸਕ੍ਰਿਯ ਰਹਿ ਗਏਦੁਆਪਰ ਜੁੱਗ ਵਿੱਚ ਮਾਇਆ ਦਾ ਪ੍ਰਭਾਵ ਲੋਕਾਈ ਦੇ ਜੀਵਨ ਵਿੱਚ ਬਹੁਤ ਵੱਧ ਗਿਆਗੁਰਬਾਣੀ ਵਿੱਚ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੂੰ ਨਰ ਕਿਹਾ ਗਿਆ ਹੈ ਅਤੇ ਸਾਰੇ ਸੰਸਾਰ ਦੇ ਲੋਕਾਂ ਨੂੰ ਨਾਰੀ ਕਹਿ ਕੇ ਸੰਬੋਧਨ ਕੀਤਾ ਗਿਆ ਹੈਕਿਉਂਕਿ ਲੋਕਾਈ ਦੇ ਜੀਵਨ ਵਿੱਚ ਧਰਮ ਦਾ ਅਭਾਵ ਆ ਗਿਆ ਸੀ ਇਸ ਲਈ ਲੋਕਾਈ ਦੀ ਮਾਇਆ ਦੇ ਪ੍ਰਭਾਵ ਕਾਰਨ ਭੱਟਕਣਾ ਬਹੁਤ ਵੱਧ ਗਈ ਸੀ ਅਤੇ ਲੋਕਾਈ ਦੇ ਜੀਵਨ ਵਿੱਚੋਂ ਸ਼ਾਂਤੀ ਖ਼ਤਮ ਹੋ ਗਈ ਸੀਇਸ ਲਈ ਮਾਇਆ ਦੀ ਭੱਟਕਣਾ ਤੋਂ ਬਚਨ ਲਈ ਸੰਸਾਰ ਦੇ ਲੋਕ ਭਾਵ ਜੀਵ ਰੂਪੀ ਨਾਰੀ ਆਪਣੇ ਨਰ ਰੂਪੀ ਪਤੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਸੇਵਾ ਕਰਕੇ ਮਨ ਦੀ ਭੱਟਕਣਾ ਦੂਰ ਕਰ ਸ਼ਾਂਤੀ ਦੀ ਪ੍ਰਾਪਤੀ ਕਰਨ ਲਈ ਕਈ ਤਰ੍ਹਾਂ ਦੇ ਤਪ, ਜਪ ਅਤੇ ਕਈ ਤਰ੍ਹਾਂ ਦੇ ਜੱਗ ਕਰਨ ਦੇ ਪੁੰਨ ਕਰਮ ਕਰਨ ਲੱਗ ਪਏ ਸੀਮਾਇਆ ਦੀ ਭੱਟਕਣਾ ਵਿੱਚ ਅਹੰਕਾਰ ਦੇ ਕਾਰਨ ਵੱਡੇ-ਵੱਡੇ ਜੋਧੇ ਅਤੇ ਰਾਜੇ ਮਹਾਰਾਜੇ ਆਪਣੀ ਰਾਜਸੀ ਸ਼ਕਤੀ ਅਤੇ ਰਾਜ ਵਧਾਉਣ ਦੇ ਲੋਭ ਵਿੱਚ ਆ ਕੇ ਇੱਕ ਦੂਜੇ ਨਾਲ ਵੱਡੇ-ਵੱਡੇ ਜੁੱਧਾਂ ਵਿੱਚ ਉਲਝ ਗਏ ਅਤੇ ਲੜ-ਲੜ ਕੇ ਮਰਦੇ ਰਹੇਪ੍ਰਸਿੱਧ ਮਹਾ ਭਾਰਤ ਦਾ ਜੁੱਧ ਇਸੇ ਜੁੱਗ ਵਿੱਚ ਵਾਪਰਿਆ, ਜਿਸ ਵਿੱਚ ਸਗੇ ਸੰਬੰਧੀਆਂ ਨੇ ਹੀ ਇੱਕ ਦੂਜੇ ਨੂੰ ਮਾਰ ਮੁਕਾਇਆਇਸ ਜੁੱਗ ਵਿੱਚ ਹੀ ਧਰਮ ਦੀ ਸਥਾਪਨਾ ਕਰਨ ਲਈ ਸ਼੍ਰੀ ਕ੍ਰਿਸ਼ਨ ਜੀ ਨੇ ਅਵਤਾਰ ਧਾਰਿਆ ਅਤੇ ਭਗਵਤ ਗੀਤਾ ਦਾ ਉਪਦੇਸ਼ ਦੇ ਕੇ ਲੋਕਾਈ ਦੇ ਅਧਿਆਤਮਿਕ ਜੀਵਨ ਦਾ ਮਾਰਗ ਦਰਸ਼ਨ ਕੀਤਾਮਾਇਆ ਦੀ ਇਸੇ ਅਹੰਕਾਰੀ ਬਿਰਤੀ ਵਿੱਚ ਵਿਚਰਣ ਵਾਲੇ ਲੋਕ ਆਪਣੀ ਹਉਮੈ ਦੀ ਅੱਗ ਵਿੱਚ ਖੁੱਦ ਵੀ ਸੱੜ੍ਹਦੇ ਹਨ ਅਤੇ ਬਾਕੀ ਲੋਕਾਂ ਨੂੰ ਵੀ ਸਾੜ੍ਹਦੇ ਹਨਸਾਰਾ ਸੰਸਾਰ ਮਾਇਆ ਦੀਆਂ ਭਰਮਿਤ ਕਰਨ ਵਾਲੀਆਂ ਵਿਨਾਸ਼ਕਾਰੀ ਸ਼ਕਤੀਆਂ ਦਾ ਸ਼ਿਕਾਰ ਹੋ ਗਿਆਮਾਇਆ ਦੀਆਂ ਇਨ੍ਹਾਂ ਵਿਨਾਸ਼ਕਾਰੀ ਸ਼ਕਤੀਆਂ ਤੋਂ ਬਚਣ ਦਾ ਕੇਵਲ ਇੱਕ ਹੀ ਤਰੀਕਾ ਹੈ ਉਹ ਹੈ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਗੁਰਕਿਰਪਾ ਅਤੇ ਗੁਰਪ੍ਰਸਾਦਿ ਦੀ ਪ੍ਰਾਪਤੀਦੀਨ ਦਇਆਲ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੇ ਜਿਸ ਪ੍ਰਾਣੀ ਉੱਪਰ ਕਿਰਪਾ ਕਰਕੇ ਉਸਨੂੰ ਪੂਰਾ ਗੁਰੂ ਮਿਲਾ ਦਿੱਤਾ ਹੈ ਕੇਵਲ ਉਹ ਮਨੁੱਖ ਹੀ ਗੁਰਪ੍ਰਸਾਦਿ ਦੀ ਪ੍ਰਾਪਤੀ ਕਰਕੇ ਸਤਿਜੁਗੀ ਬਣ ਗਿਆ ਹੈ ਅਤੇ ਮਾਇਆ ਦੀ ਗੁਲਾਮੀ ਤੋਂ ਬੱਚ ਗਿਆ ਹੈ  

ਕਲਿਜੁਗੁ ਹਰਿ ਕੀਆ ਪਗ ਤ੍ਰੈ ਖਿਸਕੀਆ ਪਗੁ ਚਉਥਾ ਟਿਕੈ ਟਿਕਾਇ ਜੀਉ

ਗੁਰ ਸਬਦੁ ਕਮਾਇਆ ਅਉਖਧੁ ਹਰਿ ਪਾਇਆ ਹਰਿ ਕੀਰਤਿ ਹਰਿ ਸਾਂਤਿ ਪਾਇ ਜੀਉ

ਹਰਿ ਕੀਰਤਿ ਰੁਤਿ ਆਈ ਹਰਿ ਨਾਮੁ ਵਡਾਈ ਹਰਿ ਹਰਿ ਨਾਮੁ ਖੇਤੁ ਜਮਾਇਆ

ਕਲਿਜੁਗਿ ਬੀਜੁ ਬੀਜੇ ਬਿਨੁ ਨਾਵੈ ਸਭੁ ਲਾਹਾ ਮੂਲੁ ਗਵਾਇਆ

ਜਨ ਨਾਨਕਿ ਗੁਰੁ ਪੂਰਾ ਪਾਇਆ ਮਨਿ ਹਿਰਦੈ ਨਾਮੁ ਲਖਾਇ ਜੀਉ

ਕਲਜੁਗੁ ਹਰਿ ਕੀਆ ਪਗ ਤ੍ਰੈ ਖਿਸਕੀਆ ਪਗੁ ਚਉਥਾ ਟਿਕੈ ਟਿਕਾਇ ਜੀਉ ੧੧

{ਪੰਨਾ ੪੪੫} 

      ਦੁਆਪਰ ਜੁੱਗ ਤੋਂ ਬਾਅਦ ਕਲਿਜੁਗ ਆ ਗਿਆਕਲਜੁੱਗ ਵਿੱਚ ਧਰਮ ਦਾ ਤੀਜਾ ਪੈਰ ਵੀ ਖਿਸਕ ਚੁੱਕਾ ਹੈ ਅਤੇ ਹੁਣ ਧਰਮ ਕੇਵਲ ਇੱਕ ਪੈਰ ਉੱਪਰ ਹੀ ਟਿਕਿਆ ਹੋਇਆ ਹੈਵਰਤਮਾਨ ਸਮਾਂ ਕਲਜੁੱਗ ਦਾ ਚੱਲ ਰਿਹਾ ਹੈਕਲਜੁੱਗ ਤੋਂ ਭਾਵ ਹੈ ਮਾਇਆ ਦੇ ਰਜੋ ਗੁਣ (ਆਸਾ, ਤ੍ਰਿਸ਼ਨਾ, ਮਨਸ਼ਾ) ਅਤੇ ਤਮੋ ਗੁਣ (ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ) ਦੇ ਵਿਨਾਸ਼ਕਾਰੀ ਪ੍ਰਭਾਵ ਕਾਰਨ ਛਾਇਆ ਹੋਇਆ ਅੰਧਕਾਰ ਹੈਇਸੇ ਲਈ ਇਸ ਜੁੱਗ ਨੂੰ ਕਲਜੁੱਗ ਕਿਹਾ ਗਿਆ ਹੈਕਲਜੁੱਗ ਵਿੱਚ ਮਾਇਆ ਦਾ ਸਾਰੀ ਲੋਕਾਈ ਉੱਪਰ ਪੂਰੇ ਜ਼ੋਰਾਂ ਨਾਲ ਰਾਜ ਚੱਲ ਰਿਹਾ ਹੈਸਾਰਾ ਸੰਸਾਰ ਮਾਇਆ ਦੀ ਗੁਲਾਮੀ ਵਿੱਚ ਡੁੱਬਿਆ ਪਿਆ ਹੈਸਾਰੀ ਲੋਕਾਈ ਮਾਇਆ ਦੀ ਵਿਨਾਸ਼ਕਾਰੀ ਗੰਦਗੀ ਵਿੱਚ ਗਰਕ ਰਹੀ ਹੈਸਾਰੇ ਸੰਬੰਧ ਅਤੇ ਰਿਸ਼ਤੇ ਨਾਤੇ ਮਾਇਆ ਦੀ ਭੇਂਟ ਚੜ੍ਹੇ ਹੋਏ ਹਨਕਿਸੇ ਰਿਸ਼ਤੇ ਅਤੇ ਸੰਬੰਧ ਵਿੱਚ ਸਤਿ ਨਹੀਂ ਵਰਤਦਾ ਪਿਆ ਹੈਪਰਿਵਾਰਕ ਮੋਹ, ਕਾਮ, ਕ੍ਰੋਧ, ਲੋਭ, ਅਹੰਕਾਰ ਅਤੇ ਤ੍ਰਿਸ਼ਨਾ ਨੇ ਸਾਰੀ ਲੋਕਾਈ ਨੂੰ ਜਿਵੇਂ ਪਾਗਲ ਹੀ ਕਰ ਦਿੱਤਾ ਹੈਹਰ ਮਨੁੱਖ ਕੇਵਲ ਆਪਣਾ ਹੀ ਸੁਆਰਥ ਸਿੱਧ ਕਰਨ ਵਿੱਚ ਲੀਨ ਹੈਸਾਰੇ ਪਾਸੇ ਮੰਗ ਹੀ ਮੰਗ ਹੈਦੇਣ ਦੀ ਬਿਰਤੀ ਦਾ ਮਾਲਕ ਕੋਈ ਨਹੀਂ ਲੱਭਦਾ ਹੈਸਮਾਜ ਦੇ ਹਰ ਪੱਧਰ ਤੇ ਭ੍ਰਿਸ਼ਟਾਚਾਰ ਦਾ ਬੋਲ-ਬਾਲਾ ਹੈਸਾਰੀ ਲੋਕਾਈ ਵਿੱਚ ਅਸਤਿ ਦੀ ਕਰਨੀ ਦਾ ਬੋਲ-ਬਾਲਾ ਹੈਜਾਣੇ-ਅਨਜਾਣੇ ਮਾਇਆ ਦੇ ਇਸ ਭਿਆਨਕ ਤਾਂਡਵ ਦਾ ਸ਼ਿਕਾਰ ਹੋਣ ਕਰਕੇ ਸਾਰੀ ਲੋਕਾਈ ਦੁੱਖਾਂ-ਕਲੇਸ਼ਾਂ ਭਰਿਆ ਜੀਵਨ ਜੀਉਣ ਲਈ ਜਨਮ-ਮਰਣ ਦੇ ਚੱਕਰ ਵਿੱਚ ਭਟਕ ਰਹੀ ਹੈਮਾਇਆ ਦੇ ਐਸੇ ਭਿਆਨਕ ਅਤੇ ਵਿਨਾਸ਼ਕਾਰੀ ਰੋਗਾਂ ਦਾ ਦਾਰੂ ਕੇਵਲ ਗੁਰ ਸ਼ਬਦ ਹੀ ਹੈਮਾਇਆ ਦੇ ਇਨ੍ਹਾਂ ਮਾਨਸਿਕ ਰੋਗਾਂ ਅਤੇ ਮਹਾ ਵਿਨਾਸ਼ਕਾਰੀ ਸ਼ਕਤੀਆਂ ਤੋਂ ਮੁਕਤੀ ਪਾਉਣ ਦਾ ਸਾਧਨ ਕੇਵਲ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਨਾਮ ਹੀ ਹੈਕੇਵਲ ਗੁਰ ਸ਼ਬਦ ਦੀ ਕਮਾਈ ਕਰਕੇ ਹੀ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਅਤੇ ਤ੍ਰਿਸ਼ਨਾ ਦੇ ਭਿਆਨਕ ਅਤੇ ਮਹਾ ਵਿਨਾਸ਼ਕਾਰੀ ਰੋਗਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈਜੋ ਮਨੁੱਖ ਸਤਿ ਦੀ ਕਰਨੀ ਦੀ ਕਮਾਈ ਕਰਦਾ ਹੈ ਉਸ ਨੂੰ ਪੂਰੇ ਗੁਰੂ ਦੇ ਦਰਸ਼ਨ ਅਤੇ ਮਿਲਾਪ ਹੁੰਦਾ ਹੈਪੂਰੇ ਗੁਰੂ ਤੋਂ ਐਸੇ ਮਨੁੱਖ ਨੂੰ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦਾ ਗੁਰਪ੍ਰਸਾਦਿ ਪ੍ਰਾਪਤ ਹੁੰਦਾ ਹੈਗੁਰਪ੍ਰਸਾਦਿ ਦੀ ਪ੍ਰਾਪਤੀ ਨਾਲ ਜਦ ਉਹ ਨਾਮ ਸਿਮਰਨ ਅਤੇ ਨਾਮ ਦੀ ਕਮਾਈ ਕਰਦਾ ਹੈ ਤਾਂ ਉਸਦਾ ਹਿਰਦਾ ਪੂਰਨ ਸ਼ਾਂਤੀ ਵਿੱਚ ਚਲਾ ਜਾਂਦਾ ਹੈਜਦ ਨਾਮ ਦਾ ਪ੍ਰਕਾਸ਼ ਹਿਰਦੇ ਵਿੱਚ ਹੋ ਜਾਂਦਾ ਹੈ ਤਾਂ ਹਿਰਦਾ ਪੂਰਨ ਸਚਿਆਰੀ ਰਹਿਤ ਵਿੱਚ ਚਲਾ ਜਾਂਦਾ ਹੈ ਅਤੇ ਮਨੁੱਖ ਕਰਮ ਦੇ ਵਿਧਾਨ ਤੋਂ ਮੁਕਤ ਹੋ ਜਾਂਦਾ ਹੈਕਲਜੁੱਗ ਵਿੱਚ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਨਾਮ ਦੀ ਮਹਿਮਾ ਬੇਅੰਤ ਹੈਗੁਰਬਾਣੀ ਵਿੱਚ ਕੇਵਲ ਨਾਮ ਦੀ ਕਮਾਈ ਨੂੰ ਹੀ ਸਰਵ ਸ੍ਰੇਸ਼ਠ ਕਮਾਈ ਅਤੇ ਸਭ ਤੋਂ ਉੱਚੀ ਕਮਾਈ ਕਿਹਾ ਗਿਆ ਹੈਨਾਮ ਦੀ ਕਮਾਈ ਤੋਂ ਇਲਾਵਾ ਹੋਰ ਸਾਰੇ ਕਰਮਾਂ ਨੂੰ ਨਿਰਾਫਲ ਕਿਹਾ ਗਿਆ ਹੈਜੋ ਮਨੁੱਖ ਨਾਮ ਦੀ ਕਮਾਈ ਨਹੀਂ ਕਰਦੇ ਹਨ ਉਨ੍ਹਾਂ ਨੂੰ ਗੁਰਬਾਣੀ ਵਿੱਚ ਆਤਮਘਾਤੀ ਕਿਹਾ ਗਿਆ ਹੈਗੁਰਬਾਣੀ ਵਿੱਚ ਨਾਮ ਬਿਨਾਂ ਸਭ ਕੁਝ ਕੂੜ੍ਹ ਕਿਹਾ ਗਿਆ ਹੈਗੁਰਬਾਣੀ ਵਿੱਚ ਨਾਮ ਬਿਨਾਂ ਸਭ ਕੁਝ ਨੂੰ ਮਿਥਿਆ ਕਿਹਾ ਗਿਆ ਹੈਗੁਰਬਾਣੀ ਵਿੱਚ ਨਾਮ ਬਿਨਾਂ ਸਾਰੇ ਸੰਸਾਰ ਨੂੰ ਬਉਰਾਨਾ ਕਿਹਾ ਗਿਆ ਹੈਕੇਵਲ ਨਾਮ ਹੀ ਮਾਇਆ ਦੀ ਗੁਲਾਮੀ ਤੋਂ ਮੁਕਤ ਕਰਵਾ ਸਕਦਾ ਹੈ 

      ਇਸ ਤਰ੍ਹਾਂ ਸਮੇਂ ਨਾਲ ਲੋਕਾਈ ਦਾ ਵਿਵਹਾਰ ਅਤੇ ਚਾਲ-ਚਲਣ ਬਦਲਦਾ ਗਿਆ ਅਤੇ ਸਤਿਜੁਗ ਵਿੱਚ ਸਤਿ ਤੋਂ ਸ਼ੁਰੂ ਹੋਈ ਇਹ ਸ੍ਰਿਸ਼ਟੀ ਦੀ ਖੇਡ ਕਲਜੁੱਗ ਵਿੱਚ ਅੱਜ ਕੂੜ੍ਹ ਵਿੱਚ ਖੁੱਬ ਗਈ ਹੋਈ ਹੈਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ ਨੇ ਇਸ ਪਉੜੀ ਵਿੱਚ ਐਸੀਆਂ ਅਣਗਿਣਤ ਰੂਹਾਂ ਦੇ ਬਾਰੇ ਜੋ ਕਿ ਅਸਤਿ ਦੀ ਕਰਨੀ ਵਿੱਚ ਲੀਨ ਹਨ, ਦੇ ਬਾਰੇ ਪੂਰਨ ਬ੍ਰਹਮ ਗਿਆਨ ਸਾਰੀ ਲੋਕਾਈ ਦੀ ਝੋਲੀ ਵਿੱਚ ਪਾ ਦਿੱਤਾ ਹੈ ਤਾਂ ਜੋ ਅੱਜ ਦੀ ਲੋਕਾਈ ਇਹ ਸਮਝ ਸਕੇ ਕਿ ਉਨ੍ਹਾਂ ਦੀ ਅੱਜ ਦੀ ਕਰਨੀ ਕਿਸ ਪਾਸੇ ਜਾ ਰਹੀ ਹੈ ਅਤੇ ਇਸ ਤਰ੍ਹਾਂ ਦੀ ਅਸਤਿ ਦੀ ਕਰਨੀ ਦੇ ਸਿੱਟੇ ਵੱਜੋਂ ਉਨ੍ਹਾਂ ਦਾ ਪ੍ਰਾਲਬੱਧ ਕਿਸ ਪਾਸੇ ਜਾ ਰਿਹਾ ਹੈਕਰਮ ਦੇ ਵਿਧਾਨ ਅਨੁਸਾਰ ਮਨੁੱਖ ਆਪਣਾ ਮੁਕੱਦਰ ਆਪ ਲਿਖਦਾ ਹੈਕਰਮ ਦੇ ਵਿਧਾਨ ਅਨੁਸਾਰ ਮਨੁੱਖ ਆਪਣੀ ਕਿਸਮਤ ਆਪ ਬਣਾਉਂਦਾ ਹੈਇਸ ਲਈ ਇਸ ਪਰਮ ਸਤਿ ਤੱਤ ਦਾ ਬ੍ਰਹਮ ਗਿਆਨ ਬੇਅੰਤ ਸ਼ਕਤੀਸ਼ਾਲੀ ਹੈਜੋ ਇਸ ਪਰਮ ਸਤਿ ਨੂੰ ਪਹਿਚਾਣ ਲੈਂਦੇ ਹਨ ਉਹ ਮਨੁੱਖ ਆਪਣਾ ਜਨਮ ਸੁਆਰ ਲੈਂਦੇ ਹਨ ਅਤੇ ਹੋਰ ਮਨੁੱਖਾਂ ਦਾ ਜੀਵਨ ਵੀ ਸੁਆਰ ਦਿੰਦੇ ਹਨਬੰਦਗੀ ਦਾ ਬੀਜ ਮਨੁੱਖ ਦੇ ਹਿਰਦੇ ਵਿੱਚ ਇਸੇ ਪਰਮ ਸਤਿ ਤੱਤ ਦੇ ਪ੍ਰਗਟ ਹੋਣ ਨਾਲ ਹੀ ਹੁੰਦਾ ਹੈਜੋ ਮਨੁੱਖ ਇਸ ਪਰਮ ਸਤਿ ਤੱਤ ਨੂੰ ਪਹਿਚਾਣ ਜਾਂਦੇ ਹਨ ਉਨ੍ਹਾਂ ਦੀ ਕਰਨੀ ਸਤਿ ਦੀ ਕਰਨੀ ਵਿੱਚ ਪਰਿਵਰਤਿਤ ਹੋ ਜਾਂਦੀ ਹੈ ਅਤੇ ਉਹ ਮਨੁੱਖ ਸਤਿ ਕਰਮ ਇਕੱਠੇ ਕਰਦੇ-ਕਰਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਕਰ ਲੈਂਦੇ ਹਨਇਸ ਲਈ ਸਾਡੀ ਸਾਰੀ ਲੋਕਾਈ ਦੇ ਚਰਨਾਂ ਉੱਪਰ ਸਨਿੰਮਰਤਾ ਪੂਰਵਕ ਬੇਨਤੀ ਹੈ ਕਿ ਆਪਣੀ ਅੱਜ ਦੀ ਕਰਨੀ ਉੱਪਰ ਝਾਤੀ ਮਾਰੋ ਅਤੇ ਸਮਝੋ ਕਿ ਆਪ ਦੀ ਕਰਨੀ ਆਪ ਨੂੰ ਕਿਸ ਪਾਸੇ ਲੈ ਜਾ ਰਹੀ ਹੈਐਸਾ ਕਰਨ ਤੇ ਆਪ ਦੀ ਕਰਨੀ ਨੂੰ ਸਤਿ ਦੇ ਮਾਰਗ ਉੱਪਰ ਚਲਣ ਦੀ ਸੇਧ ਮਿਲੇਗੀ, ਆਪ ਦੇ ਮਨ ਵਿੱਚ ਜਾਗ੍ਰਿਤੀ ਆ ਜਾਵੇਗੀ, ਆਪ ਦੇ ਕਰਮ ਸਤਿ ਵਾਲੇ ਪਾਸੇ ਨੂੰ ਤੁਰਨੇ ਸ਼ੁਰੂ ਹੋ ਜਾਣਗੇ ਅਤੇ ਆਪ ਦਾ ਜੀਵਨ ਅਤੇ ਹਿਰਦਾ ਪਰਿਵਰਤਿਤ ਹੋਣਾ ਸ਼ੁਰੂ ਹੋ ਜਾਵੇਗਾਆਪ ਦੇ ਹਿਰਦੇ ਵਿੱਚ ਬੰਦਗੀ ਦਾ ਅੰਕੁਰ ਫੁੱਟ ਪਵੇਗਾ 

      ਸਤਿਗੁਰ ਅਵਤਾਰ ਧੰਨ ਧੰਨ ਨਾਨਕ ਪਾਤਿਸ਼ਾਹ ਜੀ ਦੱਸ ਰਹੇ ਹਨ ਕਿ ਇਸ ਸ੍ਰਿਸ਼ਟੀ ਵਿੱਚ ਅਣਗਿਣਤ ਰੂਹਾਂ ਐਸੀਆਂ ਹਨ ਜੋ ਕਿ ਪਰਲੇ ਦਰਜੇ ਦੇ ਮੂਰਖਾਂ ਦੀ ਸ਼੍ਰੇਣੀ ਵਿੱਚ ਗਿਣੇ ਜਾਂਦੇ ਹਨਭਾਵ ਅਣਗਿਣਤ ਰੂਹਾਂ ਐਸੀਆਂ ਹਨ ਜੋ ਕਿ ਮਾਇਆ ਦੇ ਅੰਧਕਾਰ ਵਿੱਚ ਡੁੱਬੀਆਂ ਹੋਈਆਂ ਹਨ ਅਤੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਅਤੇ ਤ੍ਰਿਸ਼ਨਾ ਦੇ ਵੱਸ ਸਾਰੇ ਅਸਤਿ ਅਤੇ ਕੂੜ੍ਹ ਕਰਮ ਕਰਨ ਵਿੱਚ ਵਿਅਸਤ ਹਨਇਹ ਜਾਣਦੇ ਹੋਏ ਵੀ ਕਿ ਉਨ੍ਹਾਂ ਦੀ ਕਰਨੀ ਦਾ ਫੱਲ ਉਨ੍ਹਾਂ ਨੂੰ ਭੁਗਤਣਾ ਪਵੇਗਾ ਫਿਰ ਵੀ ਉਹ ਮਨੁੱਖ ਪਾਪ ਕਰਮਾਂ ਨੂੰ ਅੰਜਾਮ ਦੇਣ ਤੋਂ ਗੁਰੇਜ਼ ਨਹੀਂ ਕਰਦੇ ਹਨਜ਼ਰਾ ਆਪਣੇ ਰੋਜ਼ਾਨਾ ਜੀਵਨ ਵਿੱਚ ਝਾਤੀ ਮਾਰੀਏ ਅਤੇ ਆਪਣੇ ਰੋਜ਼ਾਨਾ ਦੇ ਕਰਮਾਂ ਨੂੰ ਘੌਖੀਏ ਤਾਂ ਸਾਨੂੰ ਇਹ ਸਪਸ਼ਟ ਦਿੱਸ ਜਾਵੇਗਾ ਕਿ ਅਸੀਂ ਕਿਹੜੇ ਅਸਤਿ ਕਰਮ ਕੀਤੇ ਹਨ ਅਤੇ ਕਰ ਰਹੇ ਹਾਂ ਅਤੇ ਕਿਹੜੇ ਸਤਿ ਕਰਮ ਕੀਤੇ ਹਨ ਅਤੇ ਕਰ ਰਹੇ ਹਾਂਜ਼ਰਾ ਆਪਣੀ ਰੋਜ਼ ਦੀ ਕਰਨੀ ਵੱਲ ਧਿਆਨ ਕਰੀਏ ਅਤੇ ਹਰ ਰੋਜ਼ ਕੁਝ ਸਮੇਂ ਲਈ ਆਪਣੇ ਪਿੱਛਲੇ ੨੪ ਘੰਟੇ ਵਿੱਚ ਕੀਤੇ ਗਏ ਕਰਮਾਂ ਉੱਪਰ ਝਾਤੀ ਮਾਰੀਏ ਤਾਂ ਸਾਨੂੰ ਲਾਜ਼ਮੀ ਤੌਰ ਤੇ ਇਹ ਗਿਆਨ ਹੋ ਜਾਵੇਗਾ ਕਿ ਅਸੀਂ ਕਿਤਨੇ ਕੁ ਅਸਤਿ ਕਰਮ ਕੀਤੇ ਹਨ ਅਤੇ ਕਿਤਨੇ ਕੁ ਸਤਿ ਕਰਮ ਕੀਤੇ ਹਨਜੇਕਰ ਅਸੀਂ ਆਪਣੀ ਰੋਜ਼ਾਨਾ ਦੀ ਕਰਨੀ ਨੂੰ ਸਤਿ ਦੀ ਤੱਕੜੀ ਉੱਪਰ ਤੋਲੀਏ ਤਾਂ ਸਾਨੂੰ ਸਹਿਜੇ ਹੀ ਗਿਆਨ ਹੋ ਜਾਵੇਗਾ ਕਿ ਅਸੀਂ ਕਿਤਨੇ ਕੁ ਸਚਿਆਰੇ ਹਾਂ 

      ਸੰਸਾਰ ਵਿੱਚ ਅਣਗਿਣਤ ਮਨੁੱਖ ਐਸੇ ਹਨ ਜੋ ਪਰਾਇਆ ਧਨ-ਮਾਲ ਚੋਰੀ ਕਰਨ ਵਿੱਚ ਵਿਅਸਤ ਹਨਮਾਇਆ ਵਿੱਚ ਡੁੱਬਿਆ ਹੋਇਆ ਮਨੁੱਖ ਦਿਨ-ਰਾਤ ਇਸ ਸੋਚ ਅਤੇ ਕਰਨੀ ਵਿੱਚ ਵਿਅਸਤ ਹੈ ਕਿ ਕਿਸ ਤਰ੍ਹਾਂ ਧਨ ਅਤੇ ਦੁਨਿਆਵੀ ਪਦਾਰਥਾਂ ਨੰ ਇਕੱਤਰ ਕੀਤਾ ਜਾਵੇ ਇਸ ਗੱਲ ਦੀ ਪਰਵਾਹ ਕੀਤੇ ਬਿਨਾਂ ਕਿ ਧਨ ਕਮਾਉਣ ਦਾ ਵਸੀਲਾ ਗਲਤ ਹੈ ਜਾਂ ਸਹੀ ਹੈਸਾਰੇ ਪਾਸੇ ਇੱਕ ਦੂਜੇ ਨੂੰ ਕਤਰ ਕੇ ਮਾਇਆ ਦੀ ਦੌੜ ਵਿੱਚ ਜਿੱਤ ਪ੍ਰਾਪਤ ਕਰਨ ਦੇ ਵਿੱਚ ਸਾਰਾ ਸੰਸਾਰ ਜੁੱਟਿਆ ਹੋਇਆ ਹੈਅੱਜ ਦੇ ਸਮੇਂ ਵਿੱਚ ਭ੍ਰਿਸ਼ਟਾਚਾਰ ਦਾ ਬੋਲ-ਬਾਲਾ ਹੈਰਿਸ਼ਵਤਖ਼ੋਰੀ ਅੱਜ ਦੇ ਮਨੁੱਖ ਦਾ ਚਰਿੱਤਰ ਬਣ ਗਿਆ ਹੈਰਾਜਸੀ ਸੱਤਾ ਦੇ ਅਧਿਕਾਰੀ ਮਨੁੱਖ ਆਪਣੀਆਂ ਰਾਜਸੀ ਸ਼ਕਤੀਆਂ ਦਾ ਪ੍ਰਯੋਗ ਕੇਵਲ ਧਨ ਦੀ ਪ੍ਰਾਪਤੀ ਕਰਨ ਲਈ, ਜਾਇਦਾਦਾਂ ਇਕੱਤਰ ਕਰਨ ਲਈ ਅਤੇ ਆਪਣੇ ਆਪ ਨੂੰ ਸ਼੍ਰੇਸ਼ਠ ਸਾਬਿਤ ਕਰਨ ਲਈ ਕਰ ਰਹੇ ਹਨਸਰਕਾਰੀ ਹਾਕਮ ਅਤੇ ਆਲਾ ਅਧਿਕਾਰੀ ਉੱਚੇ ਅਹੁਦਿਆਂ ਉੱਪਰ ਕੰਮ ਕਰਨ ਵਾਲੇ ਮਨੁੱਖ ਲੋਭ, ਅਹੰਕਾਰ ਅਤੇ ਕ੍ਰੋਧ ਵੱਸ ਹੋ ਕੇ ਪ੍ਰਜਾ ਦੀ ਕਮਜ਼ੋਰੀ ਅਤੇ ਸੰਪਤੀ ਦਾ ਦੁਰਉਪਯੋਗ ਕਰਨ ਵਿੱਚ ਵਿਅਸਤ ਹਨਦੁਰਾਚਾਰ ਅਤੇ ਉਨਾਚਾਰ ਦਾ ਬੋਲ-ਬਾਲਾ ਹੈਕੁਝ ਆਪਣੇ ਕਰਮਾਂ ਕਰਕੇ ਅਤੇ ਕੁਝ ਰਾਜਸੀ ਅਤੇ ਸਮਾਜਿਕ ਭ੍ਰਿਸ਼ਟਾਚਾਰ ਕਾਰਨ ਅੱਜ ਦਾ ਪਰਿਵਾਰਕ ਜੀਵਨ ਦੁੱਖਾਂ ਅਤੇ ਕਲੇਸ਼ਾਂ ਨਾਲ ਭਰਪੂਰ ਹੋ ਚੁੱਕਿਆ ਹੈਅੱਜ ਦੀ ਯੂਵਾ ਪੀੜ੍ਹੀ ਕਾਮ ਦੇ ਭਿਆਨਕ ਰੋਗ ਵਿੱਚ ਬਹੁਤ ਬੁਰੀ ਤਰ੍ਹਾਂ ਗ੍ਰਸਤ ਹੋ ਚੁੱਕੀ ਹੈਰਾਜਸੀ ਅਤੇ ਸਮਾਜਿਕ ਢਾਂਚਾ ਪੂਰਨ ਤੌਰ ਉੱਪਰ ਮਾਇਆ ਦਾ ਗੁਲਾਮ ਬਣ ਕੇ ਸਾਰੀ ਲੋਕਾਈ ਦਾ ਸਰਵਨਾਸ਼ ਕਰਨ ਵਿੱਚ ਵਿਅਸਤ ਹੈਅਧਿਆਤਮਿਕ ਜੀਵਨ ਦਾ ਪਤਨ ਹੋ ਚੁੱਕਾ ਹੈਸਤਿਜੁਗੀ ਮਨੁੱਖਾਂ ਦਾ ਜਿਵੇਂ ਕਾਲ ਪੈ ਗਿਆ ਹੈਸਾਰੀ ਲੋਕਾਈ ਦੀ ਮਤਿ ਉੱਪਰ ਮਾਇਆ ਦਾ ਪਰਦਾ ਪੈ ਗਿਆ ਹੈ ਅਤੇ ਭ੍ਰਿਸ਼ਟਾਚਾਰੀ ਜੀਵਨ ਜੀਉਣ ਵਾਲੇ ਲੋਕ ਇਹ ਵਿਸਾਰ ਚੁੱਕੇ ਹਨ ਕਿ ਉਨ੍ਹਾਂ ਨੂੰ ਆਪਣੇ ਇਨ੍ਹਾਂ ਅਸਤਿ ਕਰਮਾਂ ਦਾ ਲੇਖਾ ਦੇਣਾ ਪੈਣਾ ਹੈਇਸੇ ਤਰ੍ਹਾਂ ਦਾ ਵਿਨਾਸ਼ਕਾਰੀ ਜੀਵਨ ਜੀਉਂਦੇ ਹੋਏ ਲੋਕਾਈ ਆਪਣੇ ਮਨੁੱਖਾ ਜੀਵਨ ਨੂੰ ਗੁਆ ਕੇ ਜੂਨੀ ਵਿੱਚ ਭਟਕਣ ਦੇ ਚੱਕਰ ਵਿੱਚ ਫੱਸੀ ਹੋਈ ਹੈਰਾਜਸੀ ਅਤੇ ਸਮਾਜਿਕ ਸ਼ਕਤੀਆਂ ਦੀ ਕਰਨੀ ਅਸਤਿ ਦੀ ਕਰਨੀ ਵਿੱਚ ਬਦਲ ਚੁੱਕੀ ਹੈ 

      ਐਸੀਆਂ ਰੂਹਾਂ ਦੀ ਵੀ ਕੋਈ ਗਿਣਤੀ ਨਹੀਂ ਕੀਤੀ ਜਾ ਸਕਦੀ ਜੋ ਆਪਣੇ ਸੁਆਰਥ ਸਿੱਧ ਕਰਨ ਲਈ ਦੂਜਿਆਂ ਦਾ ਗਲਾ ਕੱਟਣ ਤੋਂ ਵੀ ਗੁਰੇਜ਼ ਨਹੀਂ ਕਰਦੇ ਹਨਦੂਜਿਆਂ ਦਾ ਹੱਕ ਮਾਰ ਕੇ ਆਪਣਾ ਸੁਆਰਥ ਸਿੱਧ ਕਰਨਾ ਦੂਜੇ ਦਾ ਗਲਾ ਵੱਢਣ ਤੋਂ ਘੱਟ ਪਾਪ ਨਹੀਂ ਹੈਰਿਸ਼ਵਤਖ਼ੋਰੀ ਰਾਹੀਂ ਲੋਕਾਈ ਨੂੰ ਪਰੇਸ਼ਾਨ ਕਰਨਾ ਦੂਜਿਆਂ ਦਾ ਗੱਲ ਵੱਢਣ ਨਾਲੋਂ ਘੱਟ ਜੁਰਮ ਨਹੀਂ ਹੈਰਾਜਸੀ ਸ਼ਕਤੀਆਂ ਦੁਆਰਾ ਦੇਸ਼ ਅਤੇ ਪ੍ਰਜਾ ਦੀ ਸੰਪਤੀ ਅਤੇ ਧਨ ਨੂੰ ਲੁੱਟਣਾ ਪ੍ਰਜਾ ਦੇ ਗੱਲ ਵੱਢਣ ਨਾਲੋਂ ਘੱਟ ਜੁਰਮ ਨਹੀਂ ਹੈਰਾਜਸੀ ਅਤੇ ਸਮਾਜਿਕ ਸ਼ਕਤੀਆਂ ਦੁਆਰਾ ਆਪਣੇ ਅਧਿਕਾਰਾਂ ਦਾ ਨਿੱਜ ਸਵਾਰਥਾਂ ਲਈ ਦੁਰਉਪਿਯੋਗ ਕਰਨਾ ਅਤੇ ਭ੍ਰਿਸ਼ਟਾਚਾਰੀ ਬਿਰਤੀ ਨੂੰ ਵਧਾਵਾ ਦੇਣਾ ਲੋਕਾਈ ਦਾ ਗੱਲ ਵੱਢਣ ਨਾਲੋਂ ਘੱਟ ਪਾਪ ਨਹੀਂ ਹੈਸਮਾਜ ਦੇ ਹਰ ਇੱਕ ਪੱਧਰ ਤੇ ਇਸ ਤਰ੍ਹਾਂ ਦੇ ਸਾਰੇ ਮਹਾ ਵਿਨਾਸ਼ਕਾਰੀ ਕਰਮਾਂ ਕਰਕੇ ਪਾਪ ਦਾ ਸਾਰੇ ਪਾਸੇ ਬੋਲ-ਬਾਲਾ ਹੋ ਗਿਆ ਹੈਭਾਈਚਾਰੇ ਦੀਆਂ ਕਦਰਾਂ ਅਤੇ ਕੀਮਤਾਂ ਦੀ ਪਹਿਚਾਣ ਅਤੇ ਅਮਲ ਦਾ ਜਿਵੇਂ ਅੰਤ ਹੋ ਗਿਆ ਹੈਇਨ੍ਹਾਂ ਪਾਪਾਂ ਵਿੱਚ ਵਿਚਰਦੇ ਹੋਏ ਅਣਗਿਣਤ ਮਨੁੱਖ ਐਸਾ ਵਿਨਾਸ਼ਕਾਰੀ ਜੀਵਨ ਜੀਉਂਦੇ ਹੋਏ ਮਾਇਆ ਦੀ ਗੁਲਾਮੀ ਵਿੱਚ ਹੀ ਆਪਣਾ ਜੀਵਨ ਨਸ਼ਟ ਕਰਕੇ ਮਨੁੱਖਾ ਜਨਮ ਗੁਆਂਦੇ ਹੋਏ ਸੰਸਾਰ ਤੋਂ ਕੂਚ ਕਰ ਜਾਂਦੇ ਹਨ 

      ਐਸੇ ਅਣਗਿਣਤ ਹੀ ਮਨੁੱਖ ਹਨ ਜੋ ਕੂੜ੍ਹ ਦਾ ਜੀਵਨ ਜੀਉਂਦੇ ਹਨ ਅਤੇ ਕੂੜ੍ਹ ਦਾ ਜੀਵਨ ਜੀਉਂਦੇ ਹੋਏ ਇਸ ਸੰਸਾਰ ਤੋਂ ਆਪਣਾ ਜਨਮ ਗੁਆ ਕੇ ਚਲੇ ਜਾਂਦੇ ਹਨਕੂੜਿਆਰ ਉਹ ਮਨੁੱਖ ਹਨ ਜਿਨ੍ਹਾਂ ਮਨੁੱਖਾਂ ਦੇ ਹਿਰਦੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਅਤੇ ਤ੍ਰਿਸ਼ਨਾ ਦੇ ਟਿਕਾਣੇ ਬਣੇ ਹੋਏ ਹਨਭਾਵ ਉਹ ਮਨੁੱਖ ਜਿਨ੍ਹਾਂ ਦੇ ਹਿਰਦੇ ਮਾਇਆ ਦੀਆਂ ਇਨ੍ਹਾਂ ਵਿਨਾਸ਼ਕਾਰੀ ਸ਼ਕਤੀਆਂ ਦੇ ਗੁਲਾਮ ਬਣੇ ਹੋਏ ਹਨਜਿਨ੍ਹਾਂ ਦੇ ਸਾਰੇ ਕਰਮ ਅਸਤਿ ਕਰਮ ਹੁੰਦੇ ਹਨ ਉਨ੍ਹਾਂ ਮਨੁੱਖਾਂ ਨੂੰ ਕੂੜਿਆਰ ਕਿਹਾ ਗਿਆ ਹੈਜੋ ਮਾਇਆ ਦੇ ਇਸ ਗੰਦਗੀ ਭਰੇ ਦਲਦਲ ਵਿੱਚ ਧੱਸੇ ਹੋਏ ਹਨ ਉਨ੍ਹਾਂ ਮਨੁੱਖਾਂ ਨੂੰ ਕੂੜਿਆਰ ਕਿਹਾ ਗਿਆ ਹੈਪਾਪਾਂ ਭਰਿਆ ਜਿਨ੍ਹਾਂ ਮਨੁੱਖਾਂ ਦਾ ਜੀਵਨ ਬਣ ਗਿਆ ਹੈ ਉਨ੍ਹਾਂ ਮਨੁੱਖਾਂ ਨੂੰ ਕੂੜਿਆਰ ਕਿਹਾ ਗਿਆ ਹੈਐਸੇ ਮਨੁੱਖਾਂ ਦੀ ਬੁੱਧੀ ਭ੍ਰੱਸ਼ਟ ਹੋ ਗਈ ਹੈਮਾਇਆ ਦੇ ਗੁਲਾਮ ਮਨੁੱਖ ਦਾ ਗੁਰੂ ਮਾਇਆ ਬਣ ਜਾਂਦੀ ਹੈਕਾਮੀ ਮਨੁੱਖ ਦਾ ਗੁਰੂ ਕੇਵਲ ਕਾਮ ਹੁੰਦਾ ਹੈਕ੍ਰੋਧੀ ਮਨੁੱਖ ਦਾ ਗੁਰੂ ਕੇਵਲ ਕ੍ਰੋਧ ਹੁੰਦਾ ਹੈਲੋਭੀ ਮਨੁੱਖ ਦਾ ਗੁਰੂ ਕੇਵਲ ਲੋਭ ਹੁੰਦਾ ਹੈਮੋਹ ਵਿੱਚ ਲਿਪਟੇ ਹੋਏ ਮਨੁੱਖ ਦਾ ਗੁਰੂ ਕੇਵਲ ਮੋਹ ਹੁੰਦਾ ਹੈਮੋਹੀ ਮਨੁੱਖ ਕਦੇ ਵੀ ਨਿਰਭਉ ਨਹੀਂ ਹੋ ਸਕਦਾ ਹੈ ਅਤੇ ਨਾ ਹੀ ਨਿਰਵੈਰ ਹੋ ਸਕਦਾ ਹੈਅਹੰਕਾਰੀ ਮਨੁੱਖ ਦਾ ਗੁਰੂ ਕੇਵਲ ਅਹੰਕਾਰ ਹੀ ਹੁੰਦਾ ਹੈਤ੍ਰਿਸ਼ਨਾ ਵਿੱਚ ਲਿਪਟੇ ਹੋਏ ਮਨੁੱਖ ਦਾ ਗੁਰੂ ਕੇਵਲ ਤ੍ਰਿਸ਼ਨਾ ਹੀ ਹੁੰਦੀ ਹੈਇਸ ਲਈ ਜਿਨ੍ਹਾਂ ਮਨੁੱਖਾਂ ਦਾ ਗੁਰੂ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਅਤੇ ਤ੍ਰਿਸ਼ਨਾ ਹੁੰਦੀ ਹੈ ਉਨ੍ਹਾਂ ਨੂੰ ਕੂੜਿਆਰ ਕਿਹਾ ਗਿਆ ਹੈਕੂੜਿਆਰ ਮਨੁੱਖ ਦੀ ਮਤਿ ਮਲੀਨ ਹੋ ਜਾਂਦੀ ਹੈਉਹ ਮਾਇਆ ਦੀ ਮਤਿ ਦਾ ਅਨੁਸਰਣ ਕਰਦਾ ਹੈਇਸ ਲਈ ਉਹ ਮਾਇਆ ਦੀ ਇਸ ਗੰਦਗੀ ਦਾ ਭੋਜਨ ਕਰਦਾ ਹੈਮਾਇਆ ਦੀ ਗੁਲਾਮੀ ਦਾ ਜੀਵਨ ਜੀਉਣਾ ਮਲਿ ਖਾਣ ਦੇ ਤੁਲ ਹੈਕਿਉਂਕਿ ਮਾਇਆ ਦੀ ਗੁਲਾਮੀ ਵਿੱਚ ਮਨੁੱਖਾ ਦੇਹੀ ਦੀ ਬੇਅੰਤ ਬੇਅਦਬੀ ਹੈ ਅਤੇ ਇਸ ਦੀ ਦੁਰਵਰਤੋਂ ਹੈਜੋ ਮਨੁੱਖਾ ਦੇਹੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਬੰਦਗੀ ਕਰਨ ਲਈ ਮਿਲੀ ਹੈ ਅਤੇ ਸਤਿ ਦੀ ਕਰਨੀ ਕਰਕੇ ਸੁੱਖਮਈ ਅਤੇ ਆਨੰਦਮਈ ਜੀਵਨ ਜੀਉਣ ਲਈ ਮਿਲੀ ਸੀ ਉਸਦੀ ਦੁਰਵਰਤੋਂ ਮਾਇਆ ਦੇ ਇਸ ਮਲਿ ਨੂੰ ਖਾਣ ਵਿੱਚ ਕਰਨ ਨਾਲ ਤਾਂ ਨਾ ਕੇਵਲ ਮਨੁੱਖਾ ਦੇਹੀ ਦਾ ਸ਼ਰੀਰਕ ਅਤੇ ਮਾਨਸਿਕ ਰੋਗਾਂ ਵਿੱਚ ਗ੍ਰਸਤ ਹੋ ਕੇ ਸਰਵਨਾਸ਼ ਹੋ ਜਾਂਦਾ ਹੈ ਬਲਕਿ ਮਨੁੱਖ ਆਪਣਾ ਦੁਲੰਭ ਮਨੁੱਖਾ ਜੀਵਨ ਵੀ ਗੁਆ ਬੈਠਦਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਜੂਨੀ ਵਿੱਚ ਭੱਟਕਣ ਲਈ ਵਿਵਸ਼ ਹੋ ਜਾਂਦਾ ਹੈਸਾਰੀ ਲੋਕਾਈ ਦੇ ਚਰਨਾਂ ਉੱਪਰ ਇਹ ਸਨਿਮਰ ਬੇਨਤੀ ਹੈ ਕਿ ਇਸ ਪੂਰਨ ਸਤਿ ਤੱਤ ਤੱਥ ਨੂੰ ਦ੍ਰਿੜ੍ਹ ਕਰ ਲੈਣ ਕਿ ਸਾਰੇ ਮਾਨਸਿਕ ਅਤੇ ਸ਼ਰੀਰਕ ਰੋਗਾਂ ਦਾ ਕਾਰਨ ਕੇਵਲ ਮਾਇਆ ਦੀ ਗੁਲਾਮੀ ਹੀ ਹੈਸਾਰੇ ਪਰਿਵਾਰਕ ਕਲੇਸ਼ਾਂ ਦਾ ਕਾਰਨ ਕੇਵਲ ਮਾਇਆ ਦੀ ਗੁਲਾਮੀ ਹੀ ਹੈ 

      ਨਿੰਦਿਆ; ਈਰਖਾ ਅਤੇ ਦਵੈਤ ਵਿੱਚੋਂ ਜਨਮ ਲੈਂਦੀ ਹੈਈਰਖਾ ਮੋਹ ਦਾ ਇੱਕ ਅੰਗ ਹੈਨਿੰਦਿਆ ਤੋਂ ਭਾਵ ਹੈ ਕਿਸੇ ਵਿਅਕਤੀ ਨੂੰ ਨੀਵਾਂ ਦਿਖਾਉਣ ਲਈ ਉਸ ਦੀ ਨਕਰਾਤਮਕ ਆਲੋਚਨਾ ਕਰਨਾ ਹੈਨਿੰਦਿਆ ਤੋਂ ਭਾਵ ਹੈ ਕਿਸੇ ਮਨੁੱਖ ਦੀ ਮੰਦੀ ਭਾਵਨਾ ਨਾਲ ਈਰਖਾ ਵੱਸ ਕੀਤੀ ਗਈ ਆਲੋਚਨਾ ਹੈਨਿੰਦਿਆ ਤੋਂ ਭਾਵ ਹੈ ਕਿਸੇ ਵਿਅਕਤੀ ਦੇ ਕਰਮਾਂ, ਚਰਿੱਤਰ, ਜੀਵਨ ਸ਼ੈਲੀ, ਵਿਹਾਰ ਜਾਂ ਦੂਜੇ ਗੁਣਾਂ ਦੀ ਨਕਰਾਤਮਕ ਭਾਵ ਵਿੱਚ ਜਾਣ ਬੁੱਝ ਕੇ ਆਲੋਚਨਾ ਕਰਨਾ ਹੈਨਿੰਦਿਆ ਤੋਂ ਭਾਵ ਹੈ ਕਿਸੇ ਮਨੁੱਖ ਦੇ ਅਖੌਤੀ ਗੁਣਾਂ ਅਤੇ ਕਰਮਾਂ ਤੇ ਨਕਰਾਤਮਕ ਬਹਿਸ ਕਰਨੀ, ਇਹ ਉਸਦੇ ਸਾਹਮਣੇ ਜਾਂ ਉਸ ਦੀ ਗੈਰ ਮੌਜੂਦਗੀ ਵਿੱਚ ਹੋ ਸਕਦੀ ਹੈਕਿਸੇ ਵੀ ਮਨੁੱਖ ਦੇ ਖ਼ਿਲਾਫ਼ ਅਪਸ਼ਬਦਾਂ ਦਾ ਪ੍ਰਯੋਗ ਕਰਨਾ, ਬੁਰਾ ਕਰਨਾ ਅਤੇ ਬੁਰਾ ਸੋਚਨਾ ਨਿੰਦਿਆ ਹੈਹਰ ਇੱਕ ਨਿੰਦਕ ਨਿੰਦਿਆ ਕਰਨ ਵਿੱਚ ਆਨੰਦ ਅਨੁਭਵ ਕਰਦਾ ਹੈਪਰੰਤੂ ਇਹ ਭੁੱਲ ਜਾਂਦਾ ਹੈ ਕਿ ਇਹ ਆਨੰਦ ਦਾ ਰਸ ਅਸਲ ਵਿੱਚ ਕੋਈ ਮਿੱਠਾ ਰਸ ਨਹੀਂ ਹੁੰਦਾ ਹੈ ਅਤੇ ਕੇਵਲ ਅਤੇ ਕੇਵਲ ਬਿੱਖਿਆ ਦਾ ਕੰਮ ਕਰਦਾ ਹੈਨਿੰਦਿਆ ਇੱਕ ਭਿਆਨਕ, ਵਿਨਾਸ਼ਕਾਰੀ ਅਤੇ ਘਾਤਕ ਮਾਨਸਿਕ ਰੋਗ ਹੈ ਜੋ ਮਨੁੱਖ ਦਾ ਸਭ ਕੁਝ ਨਸ਼ਟ ਕਰ ਦਿੰਦਾ ਹੈਇਹ ਰੋਗ ਮਨੁੱਖ ਦੀ ਸਾਰੀ ਅਧਿਆਤਮਕ ਕਮਾਈ ਨੂੰ ਪੱਲ ਭਰ ਦੀ ਨਿੰਦਿਆ ਨਾਲ ਹੀ ਨਸ਼ਟ ਕਰ ਦਿੰਦਾ ਹੈਕਿਸੇ ਵੀ ਮਨੁੱਖ ਦੁਆਰਾ ਕੀਤੀ ਗਈ ਨਿੰਦਿਆ ਦਾ ਕੋਈ ਸੁਧਾਰ ਕਰਨ ਦਾ ਤਰੀਕਾ ਨਹੀਂ ਹੈਕੀਤੀ ਗਈ ਨਿੰਦਿਆ ਦਾ ਭੁਗਤਾਨ ਹਰ ਨਿੰਦਕ ਨੂੰ ਆਪਣੇ ਪ੍ਰਾਲੱਬਧ ਦੁਆਰਾ ਕਰਨਾ ਹੀ ਪੈਂਦਾ ਹੈਕੇਵਲ ਇੱਕੋ ਹੀ ਤਰੀਕਾ ਹੈ ਜਿਸ ਨਾਲ ਨਿੰਦਕ ਆਪਣੇ ਇਸ ਵਿਵਹਾਰ ਦੁਆਰਾ ਕੀਤੇ ਗਏ ਪਾਪਾਂ ਤੋਂ ਮੁਕਤ ਹੋ ਸਕਦਾ ਹੈ ਅਤੇ ਉਹ ਹੈ ਕਿ ਨਿੰਦਕ ਉਸ ਦੁਆਰਾ ਕੀਤੀ ਗਈ ਨਿੰਦਿਆ ਦਾ ਪਸ਼ਚਾਤਾਪ ਕਰੇ ਅਤੇ ਜਿਸ ਮਨੁੱਖ ਦੀ ਨਿੰਦਿਆ ਕੀਤੀ ਗਈ ਹੈ ਉਸ ਤੋਂ ਮੁਆਫ਼ੀ ਮੰਗ ਲਏਜੇਕਰ ਮੁਆਫ਼ੀ ਮਿਲ ਜਾਵੇ ਤਾਂ ਨਿੰਦਕ ਆਪਣੇ ਇਸ ਦੁਸ਼ਕਰਮ ਦੇ ਪ੍ਰਭਾਵ ਤੋਂ ਬੱਚ ਜਾਂਦਾ ਹੈਇਸ ਲਈ ਨਿੰਦਕ ਨਿੰਦਿਆ ਦੇ ਇਸ ਵਿਨਾਸ਼ਕਾਰੀ ਪ੍ਰਭਾਵ ਨੂੰ ਆਪਣੇ ਸਿਰ ਉੱਪਰ ਚੁੱਕੀ ਫਿਰਦਾ ਹੈਇਸ ਸ੍ਰਿਸ਼ਟੀ ਵਿੱਚ ਅਣਗਿਣਤ ਰੂਹਾਂ ਐਸੀਆਂ ਹਨ ਜੋ ਕਿ ਨਿੰਦਕ ਬਿਰਤੀ ਵਿੱਚ ਵਿਅਸਤ ਹਨ ਅਤੇ ਨਿੰਦਿਆ ਦਾ ਭਾਰ ਆਪਣੇ ਉੱਪਰ ਚੁੱਕੀ ਫਿਰਦੀਆਂ ਹਨਨਿੰਦਕ ਨੂੰ ਨਿੰਦਿਆ ਦਾ ਇਹ ਵਿਨਾਸ਼ਕਾਰੀ ਭਾਰ ਜਨਮਾਂ-ਜਨਮਾਂਤਰਾਂ ਤੱਕ ਚੁੱਕਣਾ ਪੈਂਦਾ ਹੈਇਨ੍ਹਾਂ ਮਾੜੇ ਕਰਮਾਂ ਕਾਰਨ ਹੀ ਮਨੁੱਖ ਨੂੰ ਆਉਣ ਵਾਲੇ ਸਮੇਂ ਵਿੱਚ ਆਪਣੇ ਜੀਵਨ ਵਿੱਚ ਦੁੱਖਾਂ ਅਤੇ ਕਲੇਸ਼ਾਂ ਨੂੰ ਭੋਗਣਾ ਪੈਂਦਾ ਹੈ 

      ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ ਨੇ ਆਪਣੇ ਆਪ ਨੂੰ “ਨੀਚ” ਕਿਹਾ ਹੈਸ਼ਬਦ “ਨੀਚ” ਤੋਂ ਭਾਵ ਹੈ ਗਰੀਬੀ ਵੇਸ ਹਿਰਦਾਸ਼ਬਦ “ਨੀਚ” ਤੋਂ ਭਾਵ ਹੈ ਅਤਿ ਦੀ ਨਿੰਮਰਤਾਸ਼ਬਦ “ਨੀਚ” ਤੋਂ ਭਾਵ ਹੈ ਸਾਰੀ ਸ੍ਰਿਸ਼ਟੀ ਦੇ ਚਰਨਾਂ ਦੀ ਧੂਲ ਬਣ ਜਾਣਾਸ਼ਬਦ “ਨੀਚ” ਤੋਂ ਭਾਵ ਹੈ ਹਉਮੈ ਦੀ ਮੌਤਸ਼ਬਦ “ਨੀਚ” ਤੋਂ ਭਾਵ ਹੈ ਮਾਨ-ਅਭਿਮਾਨ ਦਾ ਅੰਤਹਿਰਦੇ ਦੀ ਐਸੀ ਨਿੰਮਰਤਾ ਭਰਪੂਰ ਅਵਸਥਾ ਐਸੀ ਪਰਮ ਸ਼ਕਤੀਸ਼ਾਲੀ ਰੂਹਾਨੀਅਤ ਦੀ ਅਵਸਥਾ ਹੈ ਜਿਸ ਵਿੱਚ ਪਹੁੰਚ ਕੇ ਮਨੁੱਖ ਦਰਗਾਹ ਦੀ ਕੁੰਜੀ ਪ੍ਰਾਪਤ ਕਰ ਲੈਂਦਾ ਹੈਹਿਰਦੇ ਦੀ ਐਸੀ ਨਿੰਮਰਤਾ ਭਰਪੂਰ ਅਵਸਥਾ ਪੂਰਨ ਬ੍ਰਹਮ ਗਿਆਨ ਦੀ ਪ੍ਰਾਪਤੀ ਦੀ ਅਵਸਥਾ ਹੈਜੋ ਮਨੁੱਖ ਇਸ ਅਵਸਥਾ ਨੂੰ ਕਮਾ ਲੈਂਦੇ ਹਨ ਉਹ ਮਨੁੱਖ ਦਰਗਾਹ ਵਿੱਚ ਅੱਪੜ ਜਾਂਦੇ ਹਨ ਅਤੇ ਨਾਲ ਹੀ ਪੂਰਨ ਬ੍ਰਹਮ ਗਿਆਨ ਦੇ ਗੁਰ ਪ੍ਰਸਾਦਿ ਦੀ ਪ੍ਰਾਪਤੀ ਕਰ ਲੈਂਦੇ ਹਨਇਸ ਕਾਰਨ ਗੁਰਬਾਣੀ ਦੇ ਕਈ ਸ਼ਲੋਕਾਂ ਵਿੱਚ ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ ਨੇ ਇਸ ਪੂਰਨ ਬ੍ਰਹਮ ਗਿਆਨ ਨੂੰ ਪ੍ਰਗਟ ਕੀਤਾ ਹੈ :- 

“ਮੈ ਕੀਤਾ ਨ ਜਾਤਾ ਹਰਾਮਖੋਰੁ ਹਉ ਕਿਆ ਮੁਹੁ ਦੇਸਾ ਦੁਸਟੁ ਚੋਰੁ

ਨਾਨਕੁ ਨੀਚੁ ਕਹੈ ਬੀਚਾਰੁ ਧਾਣਕ ਰੂਪਿ ਰਹਾ ਕਰਤਾਰ ੨੯

(ਸਿਰੀਰਾਗੁ ਮਹਲਾ ੧ ਘਰੁ ੪, ਪੰਨਾ ੨੪) 

ਜੁਗੁ ਜੁਗੁ ਸਾਚਾ ਹੈ ਭੀ ਹੋਸੀ ਕਉਣੁ ਨ ਮੂਆ ਕਉਣੁ ਨ ਮਰਸੀ

ਨਾਨਕੁ ਨੀਚੁ ਕਹੈ ਬੇਨੰਤੀ ਦਰਿ ਦੇਖਹੁ ਲਿਵ ਲਾਈ ਹੇ ੧੬

(ਮਾਰੂ ਮਹਲਾ ੧, ਪੰਨਾ ੧੦੨੨) 

ਕਥਨੀ ਕਥਉ ਨ ਆਵੈ ਓਰੁ ਗੁਰੁ ਪੁਛਿ ਦੇਖਿਆ ਨਾਹੀ ਦਰੁ ਹੋਰੁ

ਦੁਖੁ ਸੁਖੁ ਭਾਣੈ ਤਿਸੈ ਰਜਾਇ ਨਾਨਕੁ ਨੀਚੁ ਕਹੈ ਲਿਵ ਲਾਇ

(ਗਉੜੀ ਗੁਆਰੇਰੀ ਮਹਲਾ ੧, ਪੰਨਾ ੨੨੩) 

      ਹਿਰਦੇ ਦੀ ਗਰੀਬੀ ਵੇਸ ਅਵਸਥਾ ਮਨੁੱਖ ਨੂੰ ਸੁੰਨ ਦੀ ਅਵਸਥਾ ਵਿੱਚ ਲੈ ਜਾਂਦੀ ਹੈਜਿਸ ਅਵਸਥਾ ਵਿੱਚ ਪਹੁੰਚ ਕੇ ਮਨੁੱਖ ਨੂੰ ਪੂਰਨ ਬ੍ਰਹਮ ਗਿਆਨ ਅਤੇ ਪੂਰਨ ਤੱਤ ਗਿਆਨ ਦੀ ਪ੍ਰਾਪਤੀ ਹੁੰਦੀ ਹੈਸੁੰਨ ਦੀ ਪਰਮ ਸ਼ਕਤੀਸ਼ਾਲੀ ਅਵਸਥਾ ਵਿੱਚ ਪਹੁੰਚ ਕੇ ਹੀ ਮਨੁੱਖ ਨੂੰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਅਨੰਤ ਬੇਅੰਤਤਾ ਦੇ ਬਾਰੇ ਪੂਰਨ ਬ੍ਰਹਮ ਗਿਆਨ ਪ੍ਰਾਪਤ ਹੁੰਦਾ ਹੈਇਸ ਕਰਕੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਅਨੰਤ ਬੇਅੰਤ ਪਰਮ ਸ਼ਕਤੀ ਨੂੰ ਅਨੁਭਵ ਕਰਨ ਤੇ ਬੰਦਗੀ ਕਰਨ ਵਾਲੇ ਮਨੁੱਖ ਨੂੰ ਇਹ ਪੂਰਨ ਬ੍ਰਹਮ ਗਿਆਨ ਹੋ ਜਾਂਦਾ ਹੈ ਕਿ ਉਸ ਦੀ ਹਸਤੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਸਾਹਮਣੇ ਕੁਝ ਵੀ ਨਹੀਂ ਹੈ ਅਤੇ ਉਸਦਾ ਆਪਣਾ ਆਪਾ ਖ਼ਤਮ ਹੋ ਜਾਂਦਾ ਹੈਐਸਾ ਹੋਣ ਤੇ ਆਪਣੀ ਹਸਤੀ ਨੂੰ ਮਿਟਾ ਕੇ ਭਗਤ ਭਗਵਾਨ ਵਿੱਚ ਸਦਾ-ਸਦਾ ਲਈ ਲੀਨ ਹੋ ਜਾਂਦਾ ਹੈਜਦ ਇਸ ਅਵਸਥਾ ਦੇ ਵਿੱਚ ਮਨੁੱਖ ਪਹੁੰਚ ਜਾਂਦਾ ਹੈ ਫਿਰ ਉਸਨੂੰ ਸਾਰੇ ਪਾਸੇ, ਦਸੋ-ਦਿਸ਼ਾ ਵਿੱਚ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਪਰਮ ਸ਼ਕਤੀ ਹੀ ਵਾਪਰਦੀ ਨਜ਼ਰ ਆਉਂਦੀ ਹੈ ਅਤੇ ਉਸਦਾ ਹੁਕਮ ਹੀ ਵਰਤਦਾ ਨਜ਼ਰ ਆਉਂਦਾ ਹੈ 

      ਐਸੇ ਅਨੰਤ ਬੇਅੰਤ ਸਤਿ ਪਾਰਬ੍ਰਹਮ ਪਿਤਾ ਦੇ ਬਾਰੇ ਪੂਰਨ ਵਿਚਾਰ ਕਰਨਾ ਜਾਂ ਕਹਿਣਾ ਤਾਂ ਕਿਤੇ ਰਿਹਾ, ਜੇ ਕਰ ਅਸੀਂ ਸੰਸਾਰ ਦੇ ਚੋਰ, ਠੱਗ, ਧੱਕਾ ਕਰਨ ਵਾਲੇ, ਭ੍ਰਿਸ਼ਟਾਚਾਰੀ, ਨਿੰਦਕਾਂ, ਮਹਾ ਪਾਪੀਆਂ, ਕੂੜਿਆਰਾਂ, ਰਿਸ਼ਵਤਖ਼ੋਰਾਂ, ਅਭਿਮਾਨੀ, ਦੁਰਾਚਾਰੀ, ਅਨਾਚਾਰੀ ਆਦਿ ਬਿਰਤੀ ਵਾਲੇ ਲੋਕਾਂ ਦਾ ਹੀ ਅੰਤ ਨਹੀਂ ਪਾਇਆ ਜਾ ਸਕਦਾ ਹੈਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ ਬਿਆਨ ਕਰ ਰਹੇ ਹਨ ਕਿ ਇਹ ਸਭ ਇੱਕ ਕੇਵਲ ਤੁੱਛ ਜਿਹਾ ਵਿਚਾਰ ਕਰਨ ਦਾ ਯਤਨ ਕੀਤਾ ਗਿਆ ਹੈਸਤਿਜੁਗ ਤੋਂ ਲੈ ਕੇ ਅੱਜ ਤੱਕ ਦੇ ਕਲਜੁੱਗ ਦੇ ਸਮੇਂ ਬਾਰੇ ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ ਦੇ ਉੱਪਰ ਬਿਆਨੇ ਗਏ ਬਚਨਾਂ ਅਨੁਸਾਰ ਜਦ ਤੋਂ ਇਸ ਜਗਤ ਦਾ ਨਿਰਮਾਣ ਹੋਇਆ ਹੈ ਐਸੇ ਚੋਰ, ਠੱਗ, ਧੱਕਾ ਕਰਨ ਵਾਲੇ, ਭ੍ਰਿਸ਼ਟਾਚਾਰੀ, ਨਿੰਦਕਾਂ, ਮਹਾ ਪਾਪੀਆਂ, ਕੂੜਿਆਰਾਂ, ਰਿਸ਼ਵਤਖ਼ੋਰਾਂ, ਅਭਿਮਾਨੀ, ਦੁਰਾਚਾਰੀ, ਅਨਾਚਾਰੀ ਆਦਿ ਬਿਰਤੀ ਵਾਲੇ ਲੋਕਾਂ ਦਾ ਆਗਮਨ ਇਸ ਸੰਸਾਰ ਵਿੱਚ ਚਲਿਆ ਆ ਰਿਹਾ ਹੈ, ਜਿਸਦਾ ਨਾ ਹੀ ਕੋਈ ਅੰਤ ਪਾ ਸਕਿਆ ਹੈ ਅਤੇ ਨਾ ਹੀ ਕੋਈ ਪਾ ਸਕਦਾ ਹੈਇਸ ਲਈ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਆਪਣੀ ਗਤਿ ਕੇਵਲ ਆਪ ਹੀ ਜਾਣਦਾ ਹੈਸਾਡੀ ਕੋਈ ਸਮਰਥਾ ਨਹੀਂ ਹੈ ਕਿ ਅਸੀਂ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਅਨੰਤ ਬੇਅੰਤ ਸਰੂਪ ਦੇ ਇੱਕ ਵਾਰੀ ਬਲਿਹਾਰ ਵੀ ਜਾ ਸਕੀਏਕੇਵਲ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਹੀ ਆਪਣੇ ਸਹਾਰੇ ਆਪ ਸਥਿਰ ਹੈ ਅਤੇ ਆਪਣੀ ਸਾਰੀ ਕਿਰਤ ਵਿੱਚ ਆਪ ਪ੍ਰਕਾਸ਼ਮਾਨ ਹੈਕੇਵਲ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਪਰਮ ਸ਼ਕਤੀਸ਼ਾਲੀ ਵਿਧਾਨ ਦੇ ਅਨੁਸਾਰ ਹੀ ਸਾਰੀ ਸ੍ਰਿਸ਼ਟੀ ਦਾ ਕਾਰ ਵਿਹਾਰ ਸਦਾ-ਸਦਾ ਚੱਲਦਾ ਹੈਕੇਵਲ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਹੀ ਹੁਕਮ ਸਦਾ-ਸਦਾ ਲਈ ਅਟੱਲ ਹੈ