ਜਪੁਜੀ ਪਉੜੀ ੧

ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ ॥

ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ ॥

ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ ॥

ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ ॥

ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥

ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥੧॥

 

ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ ਪੂਰਨ ਬ੍ਰਹਮ ਗਿਆਨ ਦੇ ਇਸ ਸ਼ਲੋਕ ਵਿੱਚ ਹਿਰਦੇ ਦੀ, ਮਨ ਦੀ ਅਤੇ ਸਾਰੀ ਦੇਹੀ ਨੂੰ ਪਵਿੱਤਰ ਕਰਨ ਦੇ ਗੁਰ ਪ੍ਰਸਾਦਿ ਦੀ ਸੁੰਦਰ ਕਥਾ ਸਾਡੀ ਸਾਰੀ ਲੋਕਾਈ ਦੀ ਝੋਲੀ ਵਿੱਚ ਪਾ ਰਹੇ ਹਨ । ਸਾਰੀ ਜਪ ਜੀ ਗੁਰਬਾਣੀ ਸਾਰੀ ਲੋਕਾਈ ਨੂੰ ਸਚਿਖੰਡ ਦੇ ਇਸ ਮਹਾਨ ਪਰਮ ਸ਼ਕਤੀਸ਼ਾਲੀ ਮਾਰਗ ਦਾ ਪ੍ਰਦਰਸ਼ਨ ਕਰਦੀ ਹੈ । ਇਹ ਪਰਮ ਸ਼ਕਤੀਸ਼ਾਲੀ ਗੁਰਬਾਣੀ ਸਾਰੀ ਲੋਕਾਈ ਲਈ ਰਹਿੰਦੀ ਦੁਨਿਆ ਤੱਕ ਸਚਿਖੰਡ ਦੇ ਮਾਰਗ ਦਾ ਪੂਰਨ ਪੰਥ ਦਰਸਾਉਂਦੀ ਹੈ । ਜੋ ਇਸ ਗੁਰਬਾਣੀ ਨੂੰ ਆਪਣੇ ਜੀਵਨ ਵਿੱਚ ਉਕਰ ਲੈਂਦੇ ਹਨ ਉਹ ਧੰਨ ਧੰਨ ਸਤਿ ਪਰਬ੍ਰਹਮ ਪਿਤਾ ਪਰਮੇਸ਼ਰ ਦੀਆਂ ਬੇਅੰਤ ਅਨੰਤ ਬਖ਼ਸ਼ੀਸ਼ਾਂ ਪ੍ਰਾਪਤ ਕਰਦੇ ਹਨ ਅਤੇ ਆਪਣੇ ਹਿਰਦੇ ਨੂੰ ਸਚਿਖੰਡ ਬਣਾ ਕੇ ਅਕਾਲ ਪੁਰਖ ਨੂੰ ਇਸ ਵਿੱਚ ਪਰਗਟ ਕਰ ਲੈਂਦੇ ਹਨ ।

ਆਓ ਅਗੰਮ ਅਗੋਚਰ ਅਨੰਤ ਬੇਅੰਤ ਧੰਨ ਧੰਨ ਸਤਿ ਪਾਰ ਬ੍ਰਹਮ ਪਿਤਾ ਪਰਮੇਸਰ ਅਤੇ ਧੰਨ ਧੰਨ ਗੁਰੂ ਜੀ ਅੱਗੇ ਅਰਦਾਸ ਕਰੀਏ, ਹੱਥ ਜੋੜਦੇ ਹੋਏ ਅਤੇ ਉਹਨਾਂ ਦੇ ਸ਼੍ਰੀ ਚਰਨਾਂ ਵਿੱਚ ਕੋਟਨ ਕੋਟ ਡੰਡਉਤ, ਇੱਕ ਗਰੀਬੀ ਵੇਸ ਹਿਰਦੇ ਨਾਲ, ਪੂਰਨ ਭਰੋਸੇ ਅਤੇ ਯਕੀਨ ਨਾਲ, ਪੂਰਨ ਦ੍ਰਿੜਤਾ ਅਤੇ ਵਿਸਵਾਸ਼ ਨਾਲ, ਪੂਰਨ ਸ਼ਰਧਾ ਅਤੇ ਪਿਆਰ ਨਾਲ ਅਰਦਾਸ ਕਰੀਏ ਕਿ ਸਾਨੂੰ ਅੰਦਰੀਵੀਂ ਸਤਿ ਭਾਵ ਵਿੱਚ ਸ਼ਬਦ “ਸੱਚ ਖੰਡ” ਦਾ ਅਸਲ ਬ੍ਰਹਮ ਭਾਵ ਸਮਝਣ ਵਿੱਚ ਮਦਦ ਕਰਨ । ਸ਼ਬਦ “ਸੱਚ ਖੰਡ” ਦੋ ਸ਼ਬਦਾਂ – ‘ਸੱਚ’ ਅਤੇ ਸ਼ਬਦ “ਖੰਡ” ਤੋਂ ਬਣਿਆ ਹੈ । ਸ਼ਬਦ ‘ਸੱਚ’ ਦਾ ਭਾਵ ਹੈ ਅਨਾਦਿ ਸਤਿ ਨਿਰਗੁਣ ਸਰੂਪ ਪਰਮ ਜੋਤ ਪੂਰਨ ਪ੍ਰਕਾਸ਼ ਧੰਨ ਧੰਨ ਸਤਿ ਪਾਰ ਬ੍ਰਹਮ ਪਿਤਾ ਪਰਮੇਸਰ ਜੀ ਆਪ ਅਤੇ ਸ਼ਬਦ “ਖੰਡ” ਦਾ ਭਾਵ ਹੈ ਉਹ ਸਥਾਨ ਜਿੱਥੇ ਇਹ ਨਿਰਗੁਣ ਸਰੂਪ ਪਰਮ ਜੋਤ ਪੂਰਨ ਪ੍ਰਕਾਸ਼ ਧੰਨ ਧੰਨ ਪਾਰ ਬ੍ਰਹਮ ਪਰਮੇਸਰ ਸਾਰੇ ਸਥੂਲ ਰੂਹਾਨੀ ਭਾਵਾਂ ਵਿੱਚ ਪ੍ਰਗਟ ਹੁੰਦਾ ਹੈ। ਸੱਚ ਖੰਡ ਇੱਕ ਪੂਰਨ ਬ੍ਰਹਮ ਗਿਆਨੀ – ਇੱਕ ਪੂਰਨ ਸੰਤ ਸਤਿਗੁਰੂ ਦਾ ਹਿਰਦਾ (ਰੂਹਾਨੀ ਹਿਰਦਾ) ਹੈ । ਇੱਕ ਪੂਰਨ ਸੰਤ ਸਤਿਗੁਰੂ ਇੱਕ ਪੂਰਨ ਸਚਿਆਰਾ ਹਿਰਦਾ ਉਸ ਨੇ ਕਮਾਇਆ ਹੁੰਦਾ ਹੈ :-

· ਪੂਰਨ ਸਚਿਆਰੀ ਰਹਿਤ ਦੀ ਘੋਲ ਕਮਾਈ ਕੀਤੀ ਹੁੰਦੀ ਹੈ ।

· ਮਨ ਉੱਪਰ ਜਿੱਤ ਦੀ ਰਹਿਤ ਦੀ ਘੋਲ ਕਮਾਈ ਕੀਤੀ ਹੁੰਦੀ ਹੈ।

· ਪੰਜ ਦੂਤਾਂ ਤੇ ਜਿੱਤ ਦੀ ਰਹਿਤ ਦੀ ਘੋਲ ਕਮਾਈ ਕੀਤੀ ਹੁੰਦੀ ਹੈ ।

· ਕੋਈ ਇੱਛਾ ਨਾ ਹੋਣ ਦੀ ਰਹਿਤ ਦੀ ਘੋਲ ਕਮਾਈ ਕੀਤੀ ਹੁੰਦੀ ਹੈ ।

· ਪੂਰਨ ਹੁਕਮ ਦੀ ਰਹਿਤ ਦੀ ਘੋਲ ਕਮਾਈ ਕੀਤੀ ਹੁੰਦੀ ਹੈ – ਉਸਦੇ ਸਾਰੇ ਕਰਮ ਪੂਰਨ ਹੁਕਮ ਅਧੀਨ ਹੁੰਦੇ ਹਨ ।

· “ਏਕਿ ਦ੍ਰਿਸ਼ਟ” ਬਣਨ ਦੀ ਰਹਿਤ ਦੀ ਘੋਲ ਕਮਾਈ ਕੀਤੀ ਹੁੰਦੀ ਹੈ ।

· ਨਿਰਭਉ ਅਤੇ ਨਿਰਵੈਰ ਬਣਨ ਦੀ ਰਹਿਤ ਦੀ ਘੋਲ ਕਮਾਈ ਕੀਤੀ ਹੁੰਦੀ ਹੈ ।

· ਹਰ ਸ੍ਰਿਸਟੀ ਵਿੱਚ ਪਰਮਾਤਮਾ ਨੂੰ ਬਰਾਬਰ ਦੇਖਣ ਨਾਲ ਸਾਰੀ ਸਿਰਜਨਾ ਨੂੰ ਪਿਆਰ ਕਰਨ ਦੀ ਰਹਿਤ ਦੀ ਘੋਲ ਕਮਾਈ ਕੀਤੀ ਹੁੰਦੀ ਹੈ ।

· ਨਿਰੰਤਰ ਅਧਾਰ ਤੇ ਆਤਮ ਰਸ ਦਾ ਆਨੰਦ ਮਾਣਨ ਦੀ ਰਹਿਤ ਦੀ ਪ੍ਰਾਪਤੀ ਕੀਤੀ ਹੁੰਦੀ ਹੈ ।

· ਰੋਮ ਰੋਮ ਨਾਮ ਸਿਮਰਨ ਦੀ ਰਹਿਤ ਦੀ ਪ੍ਰਾਪਤੀ ਕੀਤੀ ਹੁੰਦੀ ਹੈ।

· ਅਨਹਦ ਸ਼ਬਦ ਦੇ ਅਖੰਡ ਕੀਰਤਨ ਨੂੰ ਦਸਮ ਦੁਆਰ ਤੋਂ ਲਗਾਤਾਰ ਅਧਾਰ ਤੇ ਸੁਣਨ ਦੀ ਰਹਿਤ ਦੀ ਰਹਿਤ ਦੀ ਪ੍ਰਾਪਤੀ ਕੀਤੀ ਹੁੰਦੀ ਹੈ ।

· ਜੋ ਅਕਾਲ ਪੁਰਖ ਵਿਚ ਅਭੇਦ ਹੋ ਗਏ ਹਨ।

· ਉਹਨਾਂ ਦੇ ਅੰਦਰ ਪੂਰਨ ਜੋਤ ਪ੍ਰਕਾਸ਼ ਹੈ।

· ਪਰਮ ਪਦਵੀ ਨੂੰ ਪ੍ਰਾਪਤ ਕਰ ਚੁੱਕੇ ਹਨ।

· ਅੰਦਰੂਨੀ ਤੀਰਥ ਯਾਤਰਾ ਕਰ ਚੁੱਕੇ ਹਨ

· ਸੱਚ ਖੰਡ ਵਿਚ ਰਹਿ ਰਹੇ ਹਨ

· ਅਨਾਦਿ ਸੱਤ ਨੂੰ ਦੇਖਦੇ ਹਨ, ਬੋਲਦੇ ਹਨ, ਸੁਣਦੇ ਹਨ, ਸਤਿ ਦੀ ਸੇਵਾ ਕਰਦੇ ਹਨ ਅਤੇ ਸਤਿ ਵਰਤਾਂਦੇ ਹਨ।

ਇੱਕ ਪੂਰਨ ਸੰਤ ਸਤਿਗੁਰੂ ਹਿਰਦੇ ਅੰਦਰ ਸਾਰੇ ਬ੍ਰਹਮ ਗੁਣਾਂ ਨੂੰ ਉਕਰੇ ਹੋਏ ਸਦਾ ਸੁਹਾਗਣ ਹੈ। ਐਸਾ ਹਿਰਦਾ ਸੱਚ ਖੰਡ ਹੈ ਜਿੱਥੇ ਪਰਮਾਤਮਾ ਰਹਿੰਦਾ ਹੈ ਅਤੇ ਇਸ ਸੰਸਾਰ ਨੂੰ ਐਸੇ ਹਿਰਦੇ ਵਿੱਚ ਬੈਠਾ ਪਰਗਟ ਹੋ ਕੇ ਬਖਸ਼ਿਸ ਕਰ ਰਿਹਾ ਹੈ । ਐਸਾ ਵਿਅਕਤੀ ਕੇਵਲ ਅਨਾਦਿ ਸਤਿ “ੴ ਸਤਿਨਾਮ” ਨੂੰ ਦੇਖਦਾ, ਸੁਣਦਾ, ਬੋਲਦਾ ਹੈ, ਸਤਿ ਵਰਤਾਉਂਦਾ ਹੈ ਸਤਿ ਦੀ ਸੇਵਾ ਕਰਦਾ ਹੈ । ਐਸਾ ਸਥਾਨ ਜਿੱਥੇ ਅਨਾਦਿ ਸਤਿ ਰਹਿੰਦਾ ਹੈ, ਜਿੱਥੇ ਸਤਿ ਵਸਦਾ ਹੈ, ਜਿੱਥੇ ਬ੍ਰਹਮਤਾ ਵਸਦੀ ਹੈ, ਜਿੱਥੇ ਨਿਰਗੁਣ ਸਰੂਪ ਪਰਮ ਜੋਤ ਪੂਰਨ ਪ੍ਰਕਾਸ਼ ਧੰਨ ਧੰਨ ਸਤਿ ਪਾਰ ਬ੍ਰਹਮ ਪਰਮੇਸਰ ਜੀ “ਸੱਚ ਖੰਡ” ਵਿੱਚ ਵੱਸਦੇ ਹਨ । ਐਸਾ ਹਿਰਦਾ ਇੱਕ ਪੂਰਨ ਖ਼ਾਲਸਾ ਹਿਰਦਾ ਹੈ ਅਤੇ ਸਾਰੇ ਅਨਾਦਿ ਖਜ਼ਾਨਿਆਂ ਨਾਲ ਬਖਸ਼ਿਆ ਹੁੰਦਾ ਹੈ ।

ਐਸੇ ਸਤਿ ਹਿਰਦੇ ਦੀ ਕਮਾਈ ਬਾਹਰਲੀ ਸੁੱਚ ਰੱਖਿਆਂ ਪ੍ਰਾਪਤ ਨਹੀਂ ਹੁੰਦੀ ਹੈ। ਐਸੇ ਪੂਰਨ ਸਚਿਆਰੇ ਹਿਰਦੇ ਦੀ ਰਹਿਤ ਬਾਹਰਲੀਆਂ ਲੱਖਾਂ ਰਹਿਤਾਂ ਨਾਲ ਪ੍ਰਾਪਤ ਨਹੀਂ ਹੁੰਦੀ ਹੈ । ਬਾਹਰਲੀਆਂ ਰਹਿਤਾਂ ਦੀ ਪਾਲਣਾ ਕਰਨ ਨਾਲ ਹਿਰਦੇ ਦੀ ਪੂਰਨ ਸਚਿਆਰੀ ਰਹਿਤ ਦੀ ਪ੍ਰਾਪਤੀ ਨਹੀਂ ਹੋ ਸਕਦੀ ਹੈ । ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਤਿਸ਼ਾਹ ਜੀ ਇਸ ਪਰਮ ਸ਼ਕਤੀਸ਼ਾਲੀ ਸ਼ਬਦ ਨਾਲ ਇਸ ਭਰਮ ਦਾ ਖੰਡਨ ਕਰ ਰਹੇ ਹਨ ਕਿ ਅੰਦਰਲੀ ਰਹਿਤ ਦੀ ਕਮਾਈ ਬਾਹਰਲੀਆਂ ਰਹਿਤਾਂ ਰੱਖਣ ਨਾਲ ਨਹੀਂ ਹੁੰਦੀ ਹੈ । ਅੱਜ ਦੀ ਸੰਗਤ ਇਸ ਭਰਮ ਵਿੱਚ ਆਪਣਾ ਜਨਮ ਗੁਆਉਣ ਤੇ ਲੱਗੀ ਹੋਈ ਹੈ । ਸਾਰੀ ਦੀ ਸਾਰੀ ਸੰਗਤ ਬੱਸ ਕੇਵਲ ਬਾਹਰਲੀ ਰਹਿਤ ਦੇ ਮਗਰ ਪਈ ਹੋਈ ਹੈ । ਬਾਹਰੀ ਭੇਖ ਨੂੰ ਕਮਾ ਕੇ ਅੰਦਰਲਾ ਤੀਰਥ ਕਿਵੇਂ ਕੀਤਾ ਜਾ ਸਕਦਾ ਹੈ । ਬਾਹਰਲੀਆਂ ਰਹਿਤਾਂ ਰੱਖਣ ਨਾਲ ਮਨ ਦੀ ਮੈਲ ਕਿਵੇਂ ਧੁੱਲ ਸਕਦੀ ਹੈ । ਪੂਰਨ ਬੰਦਗੀ ਅੰਦਰਲਾ ਤੀਰਥ ਹੈ । ਅਕਾਲ ਪੁਰਖ ਨੇ ਤੁਹਾਡੇ ਅੰਦਰੋਂ ਤੁਹਡੇ ਹਿਰਦੇ ਵਿੱਚ ਪਰਗਟ ਹੋਣਾ ਹੈ । ਅਕਾਲ ਪੁਰਖ ਨੇ ਤੁਹਾਡੇ ਹਿਰਦੇ ਵਿੱਚ ਹੀ ਪਰਗਟ ਹੋਣਾ ਹੈ । ਪੂਰਨ ਬ੍ਰਹਮ ਗਿਆਨ ਨੇ ਅਤੇ ਪੂਰਨ ਤੱਤ ਗਿਆਨ ਨੇ ਤੁਹਾਡੇ ਅੰਦਰੋਂ ਹੀ ਪਰਗਟ ਹੋਣਾ ਹੈ । ਮਨ ਦੀ ਮੈਲ ਅਤੇ ਹਿਰਦੇ ਦੀ ਮੈਲ ਧੁੱਲਣ ਨਾਲ ਹੀ ਤੁਹਾਡਾ ਹਿਰਦਾ ਅੰਦਰਲੀ ਰਹਿਤ ਦੀ ਕਮਾਈ ਕਰ ਸਕਦਾ ਹੈ ਅਤੇ ਪੂਰਨ ਸਚਿਆਰੀ ਰਹਿਤ ਵਿੱਚ ਜਾ ਸਕਦਾ ਹੈ । ਮਨ ਦੀ ਮੈਲ ਧੁੱਲਣ ਨਾਲ ਹੀ ਮਨ ਜੋਤ ਵਿੱਚ ਪਰਗਟ ਹੋ ਸਕਦਾ ਹੈ । ਮਨ ਉੱਪਰ ਜਨਮ ਜਨਮਾਤਰਾਂ ਦੀ ਮੈਲ ਚੜ੍ਹੀ ਹੋਣ ਕਾਰਨ ਹੀ ਅਸੀਂ ਮਨ ਨੂੰ ਚੁੱਪ ਨਹੀਂ ਕਰਾ ਸਕਦੇ ਹਾਂ । ਬਾਹਰੋਂ ਭਾਵੇਂ ਅਸੀਂ ਚੁੱਪ ਰਹਿਣ ਦਾ ਭਾਵੇਂ ਜਿਤਨਾ ਮਰਜੀ ਯਤਨ ਕਰ ਲਈਏ, ਮੋਨ ਧਾਰਣ ਕਰ ਲਈਏ ਪਰੰਤੂ ਬਾਹਰਲੇ ਮੋਨ ਧਾਰਣ ਕਰਕੇ ਅਸੀਂ ਆਪਣੇ ਮਨ ਨੂੰ ਸ਼ਾਂਤ ਨਹੀਂ ਕਰ ਸਕਦੇ ਹਾਂ । ਸਾਡਾ ਮਨ ਨਿਰੰਤਰ ਫੁਰਨਿਆਂ ਨਾਲ ਭਰਪੂਰ ਰਹਿੰਦਾ ਹੈ । ਇਹ ਫੁਰਨੇ ਕਦੇ ਖਤਮ ਨਹੀਂ ਹੁੰਦੇ ਹਨ । ਇਹ ਸਾਰੇ ਫੁਰਨੇ ਮਨ ਉੱਪਰ ਜਨਮ ਜਨਮਾਂਤਰਾਂ ਦੀ ਚੜ੍ਹੀ ਹੋਈ ਮੈਲ ਕਾਰਨ ਹੀ ਹੁੰਦੇ ਹਨ । ਇਹ ਸਾਰੇ ਬੇਅੰਤ ਫੁਰਨੇ ਜੋ ਸਾਡੇ ਮਨ ਵਿੱਚ ਨਿਰੰਤਰ ਘਰ ਕਰ ਗਏ ਹਨ ਅਤੇ ਕਦੇ ਖਤਮ ਨਹੀਂ ਹੁੰਦੇ ਹਨ। ਇਹ ਸਾਰੇ ਫੁਰਨੇ ਕੇਵਲ ਮਾਇਆ ਦੇ ਪ੍ਰਭਾਵ ਹੇਠ ਹੀ ਹੁੰਦੇ ਹਨ। ਮਾਇਆ ਦੀ ਗੁਲਾਮੀ ਵਿੱਚ ਰਹਿੰਦਿਆਂ ਮਨ ਕਦੇ ਸ਼ਾਂਤ ਨਹੀਂ ਹੋ ਸਕਦਾ ਹੈ । ਮਾਇਆ ਦੀ ਗੁਲਾਮੀ ਤੋਂ ਭਾਵ ਹੈ ਪੰਜ ਦੂਤਾਂ ਦੀ ਗੁਲਾਮੀ :- ਕਾਮ, ਕ੍ਰੋਧ, ਲੋਭ, ਮੋਹ ਅਤੇ ਅੰਹਕਾਰ ਦੀ ਗੁਲਾਮੀ ਅਤੇ ਤ੍ਰਿਸ਼ਨਾ ਦੀ ਗੁਲਾਮੀ । ਤ੍ਰਿਸ਼ਨਾ ਦੀ ਗੁਲਾਮੀ ਦੇ ਕਾਰਨ, ਜੋ ਕਿ ਕਦੇ ਨਹੀਂ ਬੁਝਦੀ ਹੈ, ਸਾਡੇ ਮਨ ਦੀ ਭੁੱਖ ਕਦੇ ਨਹੀਂ ਬੁਝਦੀ ਹੈ । ਤ੍ਰਿਸਨਾ ਤੋਂ ਭਾਵ ਹੈ ਇੱਛਾਵਾਂ ਦਾ ਕਦੇ ਨਾ ਖਤਮ ਹੋਣ ਵਾਲਾ ਸਿਲਸਿਲਾ ਜੋ ਨਿਰੰਤਰ ਜਾਰੀ ਰਹਿੰਦਾ ਹੈ । ਜਿਸ ਦੇ ਕਾਰਨ ਸਾਡਾ ਮਨ ਅਤੇ ਹਿਰਦਾ ਸਦਾ ਹੀ ਤ੍ਰਿਸ਼ਨਾ ਦੀ ਅੱਗ ਵਿੱਚ ਮੱਚਦਾ ਰਹਿੰਦਾ ਹੈ । ਮਾਇਆ ਦੀ ਗੁਲਾਮੀ ਦਾ ਵੱਡਾ ਕਾਰਨ ਮਨਮਤਿ ਵਿੱਚ ਰਹਿਣਾ ਹੈ । ਮਨਮਤਿ ਹੀ ਮਾਇਆ ਹੈ । ਲੱਖਾਂ ਸਵੈ ਸਿਆਣਪਾਂ ਵੀ ਮਨ ਦੀ ਮੈਲ ਨੂੰ ਨਹੀਂ ਧੋ ਸਕਦੀਆਂ ਹਨ । ਕਿਉਂਕਿ ਸਵੈ ਸਿਆਣਪਾਂ ਹੀ ਮਨਮਤਿ ਹੈ, ਜੋ ਕਿ ਮਾਇਆ ਹੈ ਅਤੇ ਮਾਇਆ ਦੀ ਗੁਲਾਮੀ ਵਿੱਚ ਮਨ ਅਤੇ ਹਿਰਦੇ ਦੀ ਮੈਲ ਕਿਵੇਂ ਧੁੱਲ ਸਕਦੀ ਹੈ । ਗੁਰਮਤਿ ਤੋਂ ਇਲਾਵਾ ਸਭ ਕੁਝ ਮਨਮਤਿ ਹੀ ਹੈ । ਗੁਰਮਤਿ ਤੋਂ ਇਲਾਵਾ ਸਭ ਕੁਝ ਮਾਇਆ ਹੀ ਹੈ। ਮਨਮਤਿ ਵਿੱਚ ਅਤੇ ਮਾਇਆ ਦੀ ਗੁਲਾਮੀ ਹੀ ਮਨ ਦੀ ਮੈਲ ਦਾ ਵੱਡਾ ਕਾਰਨ ਹੈ । ਇਹ ਮਨ ਅਤੇ ਹਿਰਦਾ ਜਨਮ ਜਨਮਾਂਤਰਾਂ ਤੋਂ ਮਨਮਤਿ ਵਿੱਚ ਮਾਇਆ ਦੀ ਗੁਲਾਮੀ ਹੇਠ ਕੀਤੇ ਗਏ ਸਾਰੇ ਅਸਤਿ ਕਰਮਾਂ ਕਾਰਨ ਮੈਲ ਨਾਲ ਕਾਲਾ ਸਿਆਹ ਹੋ ਗਿਆ ਹੈ । ਇਸ ਲਈ ਇਹ ਕਿਵੇਂ ਸ਼ਾਂਤ ਹੋ ਸਕਦਾ ਹੈ । ਭਾਵ ਹੁਣ ਦੇ ਸਮੇਂ ਵਿੱਚ ਯਾਨੀ ਵਰਤਮਾਨ ਵਿੱਚ ਵੀ ਇਹ ਮਨ ਮਾਇਆ ਦੀ ਗੁਲਾਮੀ ਵਿੱਚ ਰਹਿੰਦਿਆਂ ਕਿਵੇਂ ਸ਼ਾਂਤ ਹੋ ਸਕਦਾ ਹੈ । ਮਾਇਆ ਦੀ ਗੁਲਾਮੀ ਵਿੱਚ ਕੇਵਲ ਭਟਕਣਾ ਹੀ ਹੈ । ਮਾਇਆ ਦੀ ਗੁਲਾਮੀ ਵਿੱਚ ਕੇਵਲ ਦੁੱਖ ਅਤੇ ਕਲੇਸ਼ ਹੀ ਹਨ । ਮਾਇਆ ਦੀ ਗੁਲਾਮੀ ਵਿੱਚ ਕੇਵਲ ੮੪ ਲੱਖ ਜੂਨੀ ਵਿੱਚ ਭਟਕਣਾ ਹੀ ਹੈ ।

ਹਿਰਦਾ ਅੰਦਰਲੀ ਰਹਿਤ ਦੀ ਕਮਾਈ ਕਰਕੇ ਹੀ ਪੂਰਨ ਸਚਿਆਰੀ ਰਹਿਤ ਦੀ ਕਮਾਈ ਕਰ ਸਕਦਾ ਹੈ । ਉੱਪਰ ਦੱਸੀਆਂ ਗਈਆਂ ਸੰਤ ਹਿਰਦੇ ਦੀਆਂ ਸਾਰੀਆਂ ਰਹਿਤਾਂ ਹਿਰਦੇ ਦੀਆਂ ਰਹਿਤਾਂ ਹਨ ਅਤੇ ਇਨ੍ਹਾਂ ਰਹਿਤਾਂ ਦੀ ਕਮਾਈ ਕੀਤੇ ਬਗੈਰ ਮਨ ਅਤੇ ਹਿਰਦੇ ਵਿੱਚ ਅਣਮਿੱਥੇ ਸਮੇਂ ਤੋਂ ਭਾਵ ਜਨਮ ਜਨਮਾਂਤਰਾਂ ਤੋਂ ਘਰ ਕਰ ਗਈ ਹੋਈ ਮਨ ਅਤੇ ਹਿਰਦੇ ਦੀ ਮੈਲ ਨਹੀਂ ਉਤਰ ਸਕਦੀ ਹੈ । ਬਾਹਰਲਾ ਤੀਰਥ ਕੀਤੀਆਂ ਅੰਦਰਲੇ ਤੀਰਥ ਦਾ ਫੱਲ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਹੈ ।

ਇਹ ਮਨ ਅਤੇ ਹਿਰਦੇ ਦੀ ਮੈਲ ਹੀ ਕੂੜ ਦੀ ਕੰਧ (ਦੀਵਾਰ) ਬਣ ਗਈ ਹੈ । ਮਾਇਆ ਦੀ ਗੁਲਾਮੀ ਹੀ ਕੂੜ ਦੀ ਕੰਧ ਬਣ ਗਈ ਹੈ । ਜਨਮ ਜਨਮਾਂਤਰਾਂ ਤੋਂ ਮਨ ਅਤੇ ਹਿਰਦੇ ਨਾਲ ਨਿਰੰਤਰ ਚਿੰਬੜਦੀ ਹੋਈ ਇਹ ਮੈਲ ਹੀ ਕੂੜ ਦੀ ਕੰਧ ਬਣ ਗਈ ਹੈ ਜੋ ਕਿ ਸਾਡੀ ਰੂਹ ਨੂੰ ਉਸ ਪਾਰ ਜਾਕੇ ਆਪਣੇ ਪ੍ਰੀਤਮ ਪਿਆਰੇ ਨੂੰ ਮਿਲਣ ਤੋਂ ਰੋਕ ਰਹੀ ਹੈ ਭਾਵ ਇਹ ਕੂੜ ਦੀ ਕੰਧ ਹੀ ਤ੍ਰਿਹ ਗੁਣ ਮਾਇਆ ਦਾ ਹੀ ਪਸਾਰਾ ਹੈ । ਅਕਾਲ ਪੁਰਖ ਤ੍ਰਿਹ ਗੁਣ ਮਾਇਆ ਤੋਂ ਪਰ੍ਹੇ ਹੈ ਅਤੇ ਸਾਡਾ ਮਨ ਅਤੇ ਹਿਰਦਾ ਮਾਇਆ ਦਾ ਗੁਲਾਮ ਬਣ ਕੇ ਰਹਿ ਗਿਆ ਹੈ । ਇਸ ਲਈ ਅਕਾਲ ਪੁਰਖ ਦੇ ਦਰਸ਼ਨ ਕੇਵਲ ਇਸ ਕੂੜ ਦੀ ਕੰਧ ਭਾਵ ਤ੍ਰਿਹ ਗੁਣ ਮਾਇਆ ਤੋਂ ਪਰ੍ਹੇ ਜਾ ਕੇ ਹੀ ਹੋ ਸਕਦੇ ਹਨ । ਸਾਡਾ ਮਨ ਅਤੇ ਹਿਰਦਾ ਮਾਇਆ ਦੀਆਂ ਵਿਨਾਸ਼ਕਾਰੀ ਸ਼ਕਤੀਆਂ, ਜੋ ਕਿ ਰਜੋ ਗੁਣਾਂ ਅਤੇ ਤਮੋ ਗੁਣਾਂ ਨਾਲ ਵਖਿਆਨ ਕੀਤੀਆਂ ਗਈਆਂ ਹਨ, ਦੇ ਪ੍ਰਭਾਵ ਹੇਠਾਂ ਦੱਬ ਕੇ ਰਹਿ ਗਿਆ ਹੈ । ਕੂੜ ਦੀ ਇਸ ਕੰਧ ਨੂੰ ਸਮਝਣ ਲਈ ਮਾਇਆ ਦੀਆਂ ਇਨ੍ਹਾਂ ਵਿਨਾਸ਼ਕਾਰੀ ਸ਼ਕਤੀਆਂ ਦਾ ਗਿਆਨ ਬੇਅੰਤ ਜਰੂਰੀ ਹੈ । ਇਸ ਲਈ ਆਉ ਮਾਇਆ ਦੇ ਇਸ ਖੇਲ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਕਿ ਅਸੀਂ ਇਸ ਕੂੜ ਦੀ ਕੰਧ ਨੂੰ ਤੋੜ ਸਕੀਏ ਅਤੇ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ, ਪਰਉਪਕਾਰ ਅਤੇ ਮਹਾ ਪਰਉਪਕਾਰ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਕਰ ਜੀਵਨ ਮੁਕਤੀ ਪ੍ਰਾਪਤ ਕਰ ਸਕੀਏ ।

ਸਾਰੇ ਮਨੁੱਖੀ ਕਾਰਜ ਅਤੇ ਕਰਮ ਮਨੁੱਖ ਦੀਆਂ ਪੰਜ ਇੰਦਰੀਆਂ ਦੇ ਪਰਭਾਵ ਹੇਠ ਕੀਤੇ ਜਾਂਦੇ ਹਨ, ਅੱਖਾਂ – ਦੇਖਣਾ, ਰਸਨਾ – ਬੋਲਣਾ, ਕੰਨ – ਸੁਨਣਾ, ਚਮੜੀ – ਛੂਹਣਾ ਅਤੇ ਨੱਕ – ਸੁੰਘਣਾ, ਇਹ ਪੰਜ ਇੰਦਰੀਆਂ ਮਨ ਦੇ ਅਧੀਨ ਕਰਮ ਕਰਦੀਆਂ ਹਨ । ਮਨੁੱਖੀ ਮਨ ਸਾਰੀ ਸੇਧ ਮਨੁੱਖੀ ਗਿਆਨ ਤੋਂ ਪ੍ਰਾਪਤ ਕਰਦਾ ਹੈ । ਮਨੁੱਖੀ ਗਿਆਨ ਸੰਸਾਰਕ ਗਿਆਨ ਹੈ, ਗਿਆਨ ਜੋ ਮਾਇਆ ਦੇ ਤਿੰਨ ਤੱਤਾਂ ਦੇ ਪ੍ਰਭਾਵ ਹੇਠ ਕਰਮ ਕਰਦਾ ਹੈ, ਇਹ ਹਨ :

 

 

ਤਮੋ ਗੁਣ: ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ।

ਸਾਡੀ ਆਤਮਾ ਦੇ ਇਹ ਪੰਜ ਦੁਸ਼ਮਣ ਸਾਡੇ ਸਰੀਰ ਵਿਚ ਰਹਿੰਦੇ ਹਨ, ਇਹਨਾਂ ਨੂੰ ਪੰਜ ਦੂਤ ਵੀ ਕਿਹਾ ਜਾਂਦਾ ਹੈ । ਇਹਨਾਂ ਨੂੰ ਮਾਨਸਿਕ ਰੋਗ ਵੀ ਕਿਹਾ ਜਾਂਦਾ ਹੈ ।

ਰਜੋ ਗੁਣ: ਆਸਾ, ਤ੍ਰਿਸ਼ਨਾ ਅਤੇ ਮਨਸਾ (ਇੱਛਾਵਾਂ)

ਸਤੋ ਗੁਣ: ਦਇਆ, ਧਰਮ, ਦਾਨ, ਸੰਤੋਖ, ਸੰਜਮ

 

 

ਕੁਝ ਲੋਕ ਮਾਇਆ ਨੂੰ ਕੇਵਲ ਧਨ ਸਮਝਦੇ ਹਨ, ਜਿਹੜਾ ਕਿ ਸਤਿ ਨਹੀਂ ਹੈ । ਮਾਇਆ ਦਾ ਦਰਗਾਹੀ ਭਾਵ ਮਾਇਆ ਦੇ ਇਹ ਤਿੰਨਾਂ ਗੁਣਾਂ ਰਾਹੀਂ ਬਿਆਨ ਕੀਤਾ ਗਿਆ ਹੈ । ਗੁਰਬਾਣੀ ਵਿੱਚ ਮਾਇਆ ਨੂੰ ਅੰਧਿਆਰਾ ਕਿਹਾ ਗਿਆ ਹੈ, ਇਸਨੂੰ ਚਿੱਕੜ ਵੀ ਕਿਹਾ ਗਿਆ ਹੈ, ਜਿਸ ਵਿਚ ਅਸੀਂ ਰਹਿ ਰਹੇ ਹਾਂ, ਇਸਨੂੰ ਨਾਗਨੀ ਵੀ ਕਿਹਾ ਗਿਆ ਹੈ, ਸੱਪ ਜੋ ਸਾਡੇ ਸਿਰ ਉੱਪਰ ਹਰ ਸਮੇਂ ਡੱਸਣ ਲਈ ਤਿਆਰ ਬੈਠੀ ਹੈ । ਜਪ ਜੀ ਵਿੱਚ ਇਸ ਨੂੰ ਕੂੜ ਦੀ ਕੰਧ ਕਿਹਾ ਗਿਆ ਹੈ ।

ਜੇਕਰ ਤੁਸੀਂ ਆਪਣੇ ਰੋਜ਼ਾਨਾ ਕਰਮਾਂ ਦੀ ਪੜਚੋਲ ਕਰੋ, ਜੇਕਰ ਤੁਸੀਂ ਆਪਣੇ ਰੋਜ਼ਾਨਾ ਕੀਤੇ ਗਏ ਕਰਮਾਂ ਤੇ ਵਿਚਾਰ ਕਰੋ ਤਾਂ ਤੁਸੀਂ ਇਹ ਅਹਿਸਾਸ ਕਰ ਸਕਦੇ ਹੋ ਕਿ ਤੁਹਾਡੇ ਸਾਰੇ ਰੋਜ਼ਾਨਾ ਕਰਮ ਮਾਇਆ ਦੇ ਇਨ੍ਹਾਂ ਤਿੰਨਾਂ ਗੁਣਾਂ ਦੇ ਅਧੀਨ ਹੀ ਕੀਤੇ ਜਾਂਦੇ ਹਨ । ਕੇਵਲ ਸੰਤ, ਸਾਧ, ਬ੍ਰਹਮ ਗਿਆਨੀ, ਪੂਰਨ ਖ਼ਾਲਸਾ ਜਾਂ ਸਤਿਗੁਰੂ ਹੀ ਮਾਇਆ ਦੇ ਇਹਨਾਂ ਤਿੰਨਾਂ ਗੁਣਾਂ ਤੋਂ ਪਰੇ ਹੈ । ਕੇਵਲ ਪੂਰਨ ਸੰਤ ਦੇ ਕਰਮ, ਪੂਰਨ ਸਾਧ ਦੇ ਕਰਮ, ਪੂਰਨ ਬ੍ਰਹਮ ਗਿਆਨੀ ਦੇ ਕਰਮ, ਪੂਰਨ ਖ਼ਾਲਸੇ ਦੇ ਕਰਮ ਜਾਂ ਸਤਿਗੁਰੂ ਦੇ ਕਰਮ ਹੀ ਪੂਰਨ ਹੁਕਮ ਵਿੱਚ ਵਾਪਰਦੇ ਹਨ ਅਤੇ ਇਹ ਹੁਕਮ, ਪਰਮ ਜੋਤ ਦਰਗਾਹੀ ਜੋਤ ਤੋਂ ਆਉਂਦਾਂ ਹੈ ਜਿਸਦਾ ਪ੍ਰਕਾਸ਼ ਇਨ੍ਹਾਂ ਮਹਾਂ ਪੁਰਖਾਂ ਦੇ ਹਿਰਦੇ ਵਿੱਚ ਸਦਾ ਸਦਾ ਲਈ ਜਗ ਮਗ ਜਗ ਮਗ ਕਰਦਾ ਹੈ । ਇਨ੍ਹਾਂ ਮਹਾਂ ਪੁਰਖਾਂ ਦੇ ਸਾਰੇ ਗਿਆਨ ਇੰਦਰੇ ਅਤੇ ਕਰਮ ਇੰਦਰੇ ਪਰਮ ਜੋਤ ਦੇ ਹੁਕਮ ਵਿੱਚ ਚਲਦੇ ਹਨ ਕਿਉਂਕਿ ਐਸੀਆਂ ਰੂਹਾਂ ਨੇ ਇਸ ਕੂੜ ਦੀ ਕੰਧ ਨੂੰ ਭੰਨ ਕੇ ਤ੍ਰਿਹ ਗੁਣ ਮਾਇਆ ਤੋਂ ਪਰ੍ਹੇ ਜਾ ਕੇ ਆਪਣੇ ਆਪ ਨੁੰ ਬ੍ਰਹਮ ਵਿੱਚ ਲੀਨ ਕਰ ਲਿਆ ਹੁੰਦਾ ਹੈ । ਇਸ ਲਈ ਪੂਰਨ ਹੁਕਮ ਵਿੱਚ ਰਹਿਣ ਦੀ ਅਤੇ ਵਿੱਚਰਣ ਦੀ ਬਖਸ਼ਿਸ ਕੇਵਲ ਅਤੇ ਕੇਵਲ ਮਾਇਆ ਨੂੰ ਜਿੱਤ ਕੇ ਹੀ ਪ੍ਰਾਪਤ ਹੁੰਦੀ ਹੈ ।

ਕੇਵਲ ਅਜਿਹੀਆਂ ਬ੍ਰਹਮ ਰੂਹਾਂ ਮਾਇਆ ਦੇ ਇਨ੍ਹਾਂ ਤਿੰਨਾਂ ਗੁਣਾਂ (ਰਜੋ, ਤਮੋ ਅਤੇ ਸਤੋ) ਤੋਂ ਪਰੇ ਹਨ ਅਤੇ ਮਾਇਆ ਇਨ੍ਹਾਂ ਦੀ ਸੇਵਾ ਕਰਦੀ ਹੈ, ਮਇਆ ਇਨ੍ਹਾਂ ਦੇ ਚਰਨਾਂ ਵਿੱਚ ਰਹਿੰਦੀ ਹੈ । ਬਾਕੀ ਸਾਰਾ ਸੰਸਾਰ ਮਾਇਆ ਦੇ ਅਧੀਨ ਚੱਲ ਰਿਹਾ ਹੈ ਅਤੇ ਮਇਆ ਦੀ ਗੁਲਾਮੀ ਕਰ ਰਿਹਾ ਹੈ । ਜਦ ਤੱਕ ਅਸੀਂ ਸਵੈ ਸਿਆਣਪ – ਮਨਮਤਿ ਉੱਪਰ ਚਲਾਂਗੇ ਅਸੀਂ ਮਾਇਆ ਦੇ ਪ੍ਰਭਾਵ ਹੇਠ ਰਹਾਂਗੇ, ਅਸੀਂ ਮਾਇਆ ਦੀ ਗੁਲਾਮੀ ਵਿੱਚ ਰਹਾਂਗੇ । ਜਦ ਤੱਕ ਅਸੀਂ ਮਾਇਆ ਦੇ ਰਜੋ ਅਤੇ ਤਮੋ ਗੁਣਾਂ ਦੇ ਪ੍ਰਭਾਵ ਹੇਠ ਕਰਮ ਕਰਾਂਗੇ ਅਸੀਂ ਮਨੁੱਖੀ ਜੀਵਨ ਦਾ ਮੰਤਵ-ਜੀਵਨ ਮੁਕਤੀ ਕਦੀ ਵੀ ਪ੍ਰਾਪਤ ਨਹੀਂ ਕਰ ਸਕਾਂਗੇ । ਜੀਵਨ ਮੁਕਤੀ ਮਾਇਆ ਦੇ ਇਹਨਾਂ ਤਿੰਨ੍ਹਾਂ ਗੁਣਾਂ ਦੀ ਪਹੁੰਚ ਤੋਂ ਪਰੇ ਹੈ । ਅਕਾਲ ਪੁਰਖ ਤ੍ਰਿਹ ਗੁਣ ਮਾਇਆ ਤੋਂ ਪਰ੍ਹੇ ਹੈ । ਦਰਗਾਹ ਤ੍ਰਿਹ ਗੁਣ ਮਾਇਆ ਤੋਂ ਪਰੇ ਹੈ । ਸੋ ਹੀ ਪੂਰਨ ਸੰਤ, ਪੂਰਨ ਬ੍ਰਹਮ ਗਿਆਨੀ, ਸਤਿਗੁਰ, ਅਤੇ ਪੂਰਨ ਖ਼ਾਲਸਾ ਹੈ – ਤ੍ਰਿਹ ਗੁਣ ਮਾਇਆ ਤੋਂ ਪਰੇ ਹੈ ।

ਜੀਵਨ ਮੁਕਤ ਪੁਰਖ ਮਾਇਆ ਦੇ ਪ੍ਰਭਾਵ ਹੇਠ ਕਰਮ ਨਹੀਂ ਕਰਦੇ । ਜੀਵਨ ਮੁਕਤ ਪੁਰਖ ਮਾਇਆ ਉੱਪਰ ਜਿੱਤ ਪ੍ਰਾਪਤ ਕਰ ਕੇ ਤ੍ਰਿਹ ਗੁਣ ਮਾਇਆ ਤੋਂ ਪਰ੍ਹੇ ਪਹੁੰਚ ਕੇ ਅਕਾਲ ਪੁਰਖ ਵਿੱਚ ਅਭੇਦ ਹੋ ਜਾਂਦੇ ਹਨ । ਜੀਵਨ ਮੁਕਤੀ ਹੋਰ ਕੁਝ ਵੀ ਨਹੀਂ ਕੇਵਲ ਮਾਇਆ ਦੇ ਚੁੰਗਲ ਤੋਂ ਅਜਾਦ ਹੋਣਾ ਹੈ । ਜੀਵਨ ਮੁਕਤੀ ਮਾਇਆ ਤੋਂ ਮੁਕਤੀ ਹੈ । ਜੀਵਨ ਮੁਕਤੀ ਕੇਵਲ ਆਪਣੀ ਸਿਆਣਪ (ਮਨਮਤਿ) ਅਤੇ ਸੰਸਾਰਕ ਸਿਆਣਪ ਨੂੰ ਖਤਮ ਕਰਕੇ ਅਤੇ ਗੁਰਮਤਿ ਦੀ ਪ੍ਰਾਪਤੀ ਨਾਲ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ । ਜੀਵਨ ਮੁਕਤੀ ਮਨ ਦੀ ਮੌਤ ਹੈ । ਮਨ ਦੀ ਮੌਤ ਨਾਲ ਮਨਮਤਿ ਦੀ ਸਮਾਪਤੀ ਹੋ ਜਾਂਦੀ ਹੈ ਅਤੇ ਗੁਰਮਤਿ ਦੇ ਪ੍ਰਕਾਸ਼ ਨਾਲ ਹਿਰਦੇ ਵਿੱਚ ਪਰਮ ਜੋਤ ਪ੍ਰਗਟ ਹੋ ਜਾਂਦੀ ਹੈ ਜੋ ਹਿਰਦੇ ਨੂੰ ਪੂਰਨ ਜੋਤ ਪ੍ਰਕਾਸ਼ ਨਾਲ ਭਰਪੂਰ ਕਰਕੇ ਬੇਅੰਤ ਰੂਹਾਨੀ ਸ਼ਕਤੀ ਨਾਲ ਨਿਵਾਜ਼ ਦਿੰਦੀ ਹੈ । ਇਸ ਤਰ੍ਹਾਂ ਆਪਣੇ ਮਨ ਨੂੰ ਜਿੱਤ ਕੇ ਅਤੇ ਪੰਜ ਮਨੁੱਖੀ ਇੰਦਰੀਆਂ ਨੂੰ ਅਧੀਨ ਕਰ ਬ੍ਰਹਮ ਗਿਆਨ ਦੀ ਪਾਲਣਾ ਕਰਨ ਨਾਲ ਜੀਵਨ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ । ਜਦ ਕਿ ਮਾਇਆ ਦੇ ਦੋ ਗੁਣ (ਰਜੋ ਅਤੇ ਤਮੋ) ਰੂਹਾਨੀਅਤ ਦੇ ਵਿਰੋਧੀ ਹਨ ਪਰ ਤੀਸਰਾ ਗੁਣ (ਸਤੋ) ਰੂਹਾਨੀਅਤ ਦਾ ਸਫਰ ਕਰਨ ਦਾ ਰਸਤਾ ਬਣਾਉਂਦਾ ਹੈ । ਮਾਇਆ ਦਾ ਸਤੋ ਗੁਣ ਸਾਨੂੰ ਜੀਵਨ ਮੁਕਤੀ ਵੱਲ ਵਧਣ ਵਿੱਚ ਸਾਹਾਇਤਾ ਕਰਦਾ ਹੈ । ਮਾਇਆ ਦਾ ਸਤੋ ਗੁਣ ਸਾਡੀ ਦੂਸਰਿਆਂ ਦੋਹਾਂ ਗੁਣਾਂ ਨੂੰ ਹਰਾ ਕੇ ਅਜਿਹੀ ਅਵਸਥਾ ਵਿੱਚ ਖੜ੍ਹਨ ਵਿਚ ਮਦਦ ਕਰਦਾ ਹੈ ਜੋ ਅਸੀਂ ਗੁਰ ਪ੍ਰਸਾਦਿ ਪ੍ਰਾਪਤ ਕਰ ਸਕੀਏ ਅਤੇ ਅਨਾਦਿ ਬਖ਼ਸ਼ਿਸ਼ਾਂ ਦੀ ਪ੍ਰਾਪਤੀ ਕਰ ਸਕਿਏ । ਸਤੋ ਕਰਮਾਂ ਦੇ ਇਕਤ੍ਰ ਹੋਣ ਨਾਲ ਐਸੀ ਅਵਸਥਾ ਦੀ ਪ੍ਰਾਪਤੀ ਹੁੰਦੀ ਹੈ ਜਿਸ ਨਾਲ ਅਸੀਂ ਸੱਚ ਖੰਡ ਦੇ ਰਸਤੇ ਵੱਲ ਵਧ ਸਕਦੇ ਹਾਂ, ਬੰਦਗੀ ਦੇ ਗੁਰਪਰਸਾਦਿ ਦੀ ਪ੍ਰਾਪਤੀ ਕਰ ਸਕਦੇ ਹਾਂ ਅਤੇ ਸਰਵ ਸ਼ਕਤੀਮਾਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨਾਲ ਇਕ ਮਿਕ ਹੋ ਸਕਦੇ ਹਾਂ।

ਜੀਵਨ ਮੁਕਤੀ ਵੱਲ ਵਧਣ ਲਈ ਅਤੇ ਇਸ ਮਨੁੱਖੇ ਜੀਵਨ ਦਾ ਸਾਰ ਮੰਤਵ ਪ੍ਰਾਪਤ ਕਰਨ ਲਈ ਸਾਨੂੰ ਮਾਇਆ ਦੇ ਰਜੋ ਅਤੇ ਤਮੋ ਗੁਣਾਂ ਦੇ ਵਿਰੁੱਧ (ਜਿਨ੍ਹਾਂ ਬਾਰੇ ਪਹਿਲਾਂ ਵਿਖਿਆਨ ਕੀਤਾ ਗਿਆ ਹੈ) ਸਾਨੂੰ ਜੰਗ ਕਰਨ ਦੀ ਘਾਲਣਾ ਘਾਲਣੀ ਪਵੇਗੀ । ਇਹ ਰੂਹਾਨੀ ਜੰਗ ਜੋ ਮਾਇਆ ਦੇ ਰਜੋ ਅਤੇ ਤਮੋ ਗੁਣਾਂ ਦੇ ਵਿਰੁੱਧ ਹੈ ਅਤੇ ਮਾਇਆ ਦੇ ਤੀਸਰੇ ਗੁਣ – ਸਤੋ ਦੀ ਸ਼ਕਤੀ ਦੇ ਅਧੀਨ ਚਲਦੇ ਹੋਏ ਗੁਰਪਰਸਾਦਿ ਦੀ ਪ੍ਰਾਪਤੀ ਨਾਲ ਅਸੀਂ ਜਿੱਤਣਾ ਸ਼ੁਰੂ ਕਰ ਦਿੰਦੇ ਹਾਂ । ਸਤੋ ਗੁਣਾਂ ਤੇ ਚਲਦੇ ਹੋਏ ਜਦੋਂ ਅਸੀਂ ਚੰਗਿਆਈ ਦੀ ਉੱਚਤਮ ਅਵਸਥਾ ਵਿਚ ਪਹੁੰਚਦੇ ਹਾਂ ਤਾਂ ਅਸੀਂ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ ਪੂਰਨ ਬੰਦਗੀ ਅਤੇ ਸੇਵਾ ਦਾ ਗੁਰਪ੍ਰਸਾਦਿ ਪ੍ਰਾਪਤ ਕਰਦੇ ਹਾਂ । ਗੁਰਪਰਸਾਦਿ ਦੀ ਪ੍ਰਾਪਤੀ ਨਾਲ ਸਾਡੀ ਮਾਇਆ ਵਿਰੁੱਧ ਜੰਗ ਜਿੱਤਣ ਦੀ ਪ੍ਰਕਿਰਿਆ ਹੋਰ ਤੇਜ਼ ਹੋ ਜਾਂਦੀ ਹੈ । ਗੁਰਪਰਸਾਦਿ ਦੀ ਸੇਵਾ ਸੰਭਾਲਤਾ ਕਰਦੇ ਹੋਏ ਭਰਪੂਰ ਯਤਨ ਨਾਲ ਆਪਣਾ ਆਪਾ ਅਰਪਣ ਕਰਦੇ ਹੋਏ, ਤਨ ਮਨ ਧਨ ਗੁਰੂ ਦੇ ਚਰਨਾਂ ਵਿੱਚ ਸਮਰਪਣ ਕਰਕੇ ਪੂਰਨ ਬੰਦਗੀ ਦੀ ਪ੍ਰਾਪਤੀ ਹੋਣ ਉਪਰੰਤ ਬੰਦਗੀ ਦਰਗਾਹ ਵਿੱਚ ਪਰਵਾਨ ਚੜ੍ਹਦੀ ਹੈ । ਇਸ ਤਰ੍ਹਾਂ ਅਸੀਂ ਮਾਇਆ ਦੀਆਂ ਰਜੋ ਅਤੇ ਤਮੋ ਵਿਨਾਸ਼ਕਾਰੀ ਸ਼ਕਤੀਆਂ ਉੱਪਰ ਜਿੱਤ ਪ੍ਰਾਪਤ ਕਰਦੇ ਹਾਂ ਅਤੇ ਜੀਵਨ ਮੁਕਤੀ ਦੀ ਅਵਸਥਾ ਵਿਚ ਪਹੁੰਚਦੇ ਹਾਂ । ਤ੍ਰਿਹ ਗੁਣ ਤੇ ਪਰ੍ਹੇ ਪਰਮ ਪਦ ਦੀ ਪ੍ਰਾਪਤੀ ਹੁੰਦੀ ਹੈ, ਅਟੱਲ ਅਵਸਥਾ ਦੀ ਪ੍ਰਾਪਤੀ ਹੁੰਦੀ ਹੈ । ਸਾਰੇ ਕਰਮਾਂ ਦੇ ਬੋਝ ਤੋਂ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ । ਅਸੀਂ ਆਪਣੇ ਆਪ ਨੂੰ ਮਾਇਆ ਦੇ ਚੁੰਗਲ ਵਿਚੋਂ ਅਜ਼ਾਦ ਕਰਵਾ ਲੈਂਦੇ ਹਾਂ ।

ਸਭ ਤੋਂ ਮਹੱਤਵਪੂਰਨ ਸਮਝਣ ਵਾਲੀ ਗੱਲ ਇਹ ਹੈ ਕਿ ਅਸੀਂ ਮਾਇਆ ਦੇ ਖਿਲਾਫ ਇਸ ਜੰਗ ਵਿਚ ਕਿਹੜਾ ਅਸਤਰ ਸ਼ਸਤਰ ਵਰਤੀਏ ? ਕਿਹੜੇ ਅਸਤਰ ਸ਼ਸਤਰ ਇਤਨੇ ਸ਼ਕਤੀਸ਼ਾਲੀ ਹਨ ਜੋ ਕਿ ਮਾਇਆ ਦੀ ਕਮਰ ਤੋੜ ਕੇ ਉਸਨੂੰ ਸਾਡੇ ਅਧੀਨ ਕਰਨ ਵਿੱਚ ਕਾਰਗਰ ਸਾਬਿਤ ਹੋ ਸਕਦੇ ਹਨ ? ਪਹਿਲਾ ਅਤੇ ਸਭ ਤੋਂ ਸੁੰਦਰ, ਬੇਅੰਤ ਸ਼ਕਤੀਸ਼ਾਲੀ ਮਾਇਆ ਦਾ ਲੱਕ ਤੋੜਵਾਂ ਅਸਤਰ ਗੁਰਪਰਸਾਦੀ ਨਾਮ ਹੈ । ਸੰਗਠਿਤ, ਨਿਯਮਤ, ਲਗਾਤਾਰ ਯਤਨ ਨਾਮ ਸਿਮਰਨ ਲਈ ਕਰਨ ਨਾਲ ਕਈ ਤਰ੍ਹਾਂ ਦੇ ਬੇਅੰਤ ਅਤੇ ਮਹਾਨ ਸ਼ਕਤੀਸ਼ਾਲੀ ਪੁਰਸਕਾਰ ਪ੍ਰਾਪਤ ਹੁੰਦੇ ਹਨ । ਨਾਮ ਸਿਮਰਨ ਕਰਨਾ ਸਰਵਸ਼ਕਤੀਮਾਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਸਭ ਤੋ ਉੱਤਮ ਸੇਵਾ ਹੈ । ‘ਪ੍ਰਭ ਕਾ ਸਿਮਰਨੁ ਸਭ ਤੇ ਊਚਾ’ ਨਾਮ ਅਕਾਲ ਪੁਰਖ ਦਾ ਸਭ ਤੋਂ ਵੱਡਾ ਹੁਕਮ ਹੈ । ਗੁਰਬਾਣੀ ਕਹਿੰਦੀ ਹੈ ਕਿ ਨਾਮ ਤੋ ਬਿਨਾਂ ਸਭ ਕੂੜ ਹੈ । ਭਾਵ ਕਿ ਬਾਕੀ ਸਾਰੀਆਂ ਕਰਮ ਅਤੇ ਕਾਰਜ ਅਸਤਿ ਹਨ । ਸਤਿ ਕਰਮ ਵੀ ਰੂਹਾਨੀ ਤੌਰ ਤੇ ਲਾਭਦਾਇਕ ਨਹੀਂ ਹੁੰਦੇ ਜਦ ਤੱਕ ਅਸੀਂ ਨਾਮ ਸਿਮਰਨ ਨਹੀਂ ਕਰਦੇ । ਜੇਕਰ ਅਸੀਂ ਨਾਮ ਸਿਮਰਨ ਕਰਦੇ ਹਾਂ, ਤਦ ਨਾਮ ਸਿਮਰਨ ਸਾਨੂੰ ਅੰਦਰੂਨੀ ਤੀਰਥ ਯਾਤਰਾ ਵੱਲ ਲੈ ਜਾਂਦਾ ਹੈ ਜਿਹੜਾ ਕਿ ਸਰਵ ਉੱਤਮ ਰੂਹਾਨੀ ਅਤੇ ਬ੍ਰਹਮ ਤੀਰਥ ਯਾਤਰਾ ਹੈ । ਜਦ ਨਾਮ ਸਿਮਰਨ ਸਾਡੀ ਸੁਰਤ ਵਿੱਚ ਆਉਂਦਾ ਹੈ ਅਤੇ ਹਿਰਦੇ ਵਿੱਚ ਆਉਂਦਾ ਹੈ, ਤਦ ਅਤੇ ਕੇਵਲ ਤਦ ਸਾਡੀ ਅੰਦਰੂਨੀ ਤੀਰਥ ਯਾਤਰਾ ਸ਼ੁਰੂ ਹੁੰਦੀ ਹੈ ।

ਨਾਮ ਸਿਮਰਨ, ਸਮੇਤ ਦਸਮ ਦੁਆਰ ਦੇ ਸਾਡੇ ਸਾਰੇ ਬਜਰ ਕਪਾਟ ਖੋਲ ਦਿੰਦਾ ਹੈ। ਨਾਮ ਸਿਮਰਨ ਸਾਡੇ ਸਰੀਰ ਵਿੱਚ ਰੂਹਾਨੀ ਪਰਮ ਸ਼ਕਤੀ ਦੇ ਜੋ ਸੱਤ (੭) ਸਰੋਵਰ ਹਨ ਉਨ੍ਹਾਂ ਨੂੰ ਪ੍ਰਕਾਸ਼ਮਾਨ ਕਰ ਦਿੰਦਾ ਹੈ । ਰੂਹਾਨੀਅਤ ਦੇ ਇਹ ੭ ਸਰੋਵਰਾਂ ਨੂੰ ਗੁਰਬਾਣੀ ਵਿੱਚ ਸਤਿ ਸਰੋਵਰ ਕਿਹਾ ਗਿਆ ਹੈ । ਸਤਿ ਸਰੋਵਰਾਂ ਦੇ ਪ੍ਰਕਾਸ਼ਮਾਨ ਹੋ ਜਾਣ ਨਾਲ ਨਾਮ ਰੋਮ ਰੋਮ ਵਿੱਚ ਚਲਾ ਜਾਂਦਾ ਹੈ ਅਤੇ ਸਾਰੀ ਦੇਹੀ ਅੰਮ੍ਰਿਤ ਨਾਲ ਭਰਪੂਰ ਹੋ ਜਾਂਦੀ ਹੈ । ਨਾਮ ਸਿਮਰਨ ਸਾਡੀ ਅੰਦਰੂਨੀ ਤੀਰਥ ਯਾਤਰਾ ਵਿੱਚ ਮਦਦ ਕਰਦਾ ਹੈ, ਵਿਹਾਰਿਕ ਅਤੇ ਅਸਲੀ ਤੀਰਥ ਯਾਤਰਾ । ਅੰਦਰਲਾ ਤੀਰਥ ਹੀ ਅਸਲੀ ਰੂਹਾਨੀ ਤੀਰਥ ਹੈ ਜੋ ਕਿ ਸਾਨੂੰ ਹਿਰਦੇ ਦੀ ਪੂਰਨ ਸਚਿਆਰੀ ਰਹਿਤ ਵਿੱਚ ਲੈ ਕੇ ਜਾਂਦਾ ਹੈ । ਹਿਰਦੇ ਦੀ ਪੂਰਨ ਸਚਿਆਰੀ ਰਹਿਤ ਤੋ ਭਾਵ ਹੈ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਅਤੇ ਆਸਾ ਤ੍ਰਿਸ਼ਨਾ ਮਨਸ਼ਾ ਦੀ ਰਹਿਤ ਦੀ ਪ੍ਰਾਪਤੀ ਜੋ ਕਿ ਮਾਇਆ ਦਾ ਲੱਕ ਤੋੜ ਕੇ ਉਸਨੂੰ ਸਾਡੀ ਗੁਲਾਮ ਬਣਾ ਦਿੰਦੀ ਹੈ । ਹਿਰਦੇ ਦੀ ਪੂਰਨ ਸਚਿਆਰੀ ਰਹਿਤ ਸਾਨੂੰ ਤ੍ਰਿਹ ਗੁਣ ਮਾਇਆ ਤੋਂ ਪਰ੍ਹੇ ਲੈ ਜਾ ਕੇ ਸਰਵਸ਼ਕਤੀਮਾਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਦਰਸ਼ਨ ਦੀ ਮਹਾਨ ਗੁਰਕਿਰਪਾ ਅਤੇ ਗੁਰਪਰਸਾਦਿ ਦੀਆਂ ਬਖ਼ਸ਼ਿਸ਼ਾਂ ਦੀ ਪ੍ਰਾਪਤੀ ਕਰਵਾ ਦਿੰਦੀ ਹੈ । ਹਿਰਦੇ ਦੀ ਪੂਰਨ ਸਚਿਆਰੀ ਰਹਿਤ ਸਾਡੇ ਹਿਰਦੇ ਨੂੰ ਸਾਰੇ ਇਲਾਹੀ ਗੁਣਾਂ ਨਾਲ ਭਰਪੂਰ ਕਰਕੇ ਸਾਰੀਆਂ ਇਲਾਹੀ ਸ਼ਕਤੀਆਂ ਨਾਲ ਨਿਵਾਜ਼ ਦਿੰਦੀ ਹੈ । ਹਿਰਦੇ ਦੀ ਪੂਰਨ ਸਚਿਆਰੀ ਰਹਿਤ ਸਾਨੂੰ ਪੂਰਨ ਬ੍ਰਹਮ ਗਿਆਨ ਅਤੇ ਆਤਮ ਰਸ ਅੰਮ੍ਰਿਤ ਨਾਲ ਭਰਪੂਰ ਕਰ ਦਿੰਦੀ ਹੈ। ਹਿਰਦੇ ਦੀ ਪੂਰਨ ਸਚਿਆਰੀ ਰਹਿਤ ਸਾਨੂੰ ਪੂਰਨ ਤੱਤ ਗਿਆਨ ਦੀਆਂ ਬਖ਼ਸ਼ਿਸ਼ਾਂ ਦੀ ਮਹਾਨ ਅਤੇ ਪਰਮ ਸ਼ਕਤੀ ਸ਼ਾਲੀ ਗੁਰਪਰਸਾਦਿ ਦੀ ਪ੍ਰਾਪਤੀ ਕਰਵਾ ਦਿੰਦੀ ਹੈ । ਹਿਰਦੇ ਦੀ ਪੂਰਨ ਸਚਿਆਰੀ ਰਹਿਤ ਸਾਨੂੰ ਪਰਮ ਪਦ ਦੀ ਪ੍ਰਾਪਤੀ ਕਰਵਾ ਦਿੰਦੀ ਹੈ । ਹਿਰਦੇ ਦੀ ਪੂਰਨ ਸਚਿਆਰੀ ਰਹਿਤ ਸਾਨੂੰ ਅਟੱਲ ਅਵਸਥਾ ਵਿੱਚ ਲੈ ਜਾਂਦੀ ਹੈ । ਹਿਰਦੇ ਦੀ ਪੂਰਨ ਸਚਿਆਰੀ ਰਹਿਤ ਸਾਨੂੰ ਪਰਮ ਜੋਤ ਪੂਰਨ ਪ੍ਰਕਾਸ਼ ਦੇ ਨਾਲ ਸੁਸ਼ੋਭਿਤ ਕਰ ਦਿੰਦੀ ਹੈ । ਹਿਰਦੇ ਦੀ ਪੂਰਨ ਸਚਿਆਰੀ ਰਹਿਤ ਸਾਡੇ ਹਿਰਦੇ ਨੂੰ ਬੇਅੰਤਤਾ ਵਿੱਚ ਲੈ ਜਾਂਦੀ ਹੈ । ਹਿਰਦੇ ਦੀ ਪੂਰਨ ਸਚਿਆਰੀ ਰਹਿਤ ਸਾਨੂੰ ਦਰਗਾਹ ਵਿੱਚ ਮਾਨ ਪ੍ਰਾਪਤ ਕਰਵਾ ਦਿੰਦੀ ਹੈ। ਹਿਰਦੇ ਦੀ ਪੂਰਨ ਸਚਿਆਰੀ ਰਹਿਤ ਸਾਨੂੰ ਸਦਾ ਸਦਾ ਲਈ ਦਰਗਾਹ ਵਿੱਚ ਸਥਾਨ ਪ੍ਰਾਪਤ ਕਰਵਾ ਦਿੰਦੀ ਹੈ । ਹਿਰਦੇ ਦੀ ਪੂਰਨ ਸਚਿਆਰੀ ਰਹਿਤ ਸਾਨੂੰ ਜੀਵਨ ਮੁਕਤ ਕਰ ਦਿੰਦੀ ਹੈ । ਹਿਰਦੇ ਦੀ ਪੂਰਨ ਸਚਿਆਰੀ ਰਹਿਤ ਸਾਨੂੰ ਅਕਾਲ ਪੁਰਖ ਦੇ ਨਿਰਗੁਨ ਸਰੂਪ ਵਿੱਚ ਸਦਾ ਸਦਾ ਲਈ ਅਭੇਦ ਕਰ ਕੇ ਪਰਉਪਕਾਰ ਅਤੇ ਮਹਾ ਪਰਉਪਕਾਰ ਦੇ ਗੁਰਪਰਸਾਦਿ ਦੀ ਪ੍ਰਾਪਤੀ ਕਰਵਾ ਦਿੰਦੀ ਹੈ । ਹਿਰਦੇ ਦੀ ਪੂਰਨ ਸਚਿਆਰੀ ਰਹਿਤ ਸਾਨੂੰ ਅੰਮ੍ਰਿਤ ਦਾ ਦਾਤਾ ਬਣਾ ਦਿੰਦੀ ਹੈ ।

ਨਾਮ ਅੰਮ੍ਰਿਤ ਡੋਰੀ ਹੈ, ਅੰਦਰੂਨੀ ਡੋਰੀ, ਜਿਹੜੀ ਜਦੋਂ ਪਕੜ ਲਈ ਜਾਂਦੀ ਹੈ ਅਤੇ ਅਨਾਦਿ ਰਸਤੇ ਵੱਲ ਉੱਪਰ ਚੜ੍ਹਨ ਲਈ ਵਰਤੀ ਜਾਂਦੀ ਹੈ ਤਾਂ ਸਾਨੂੰ ਪ੍ਰਮਾਤਮਾ ਤੱਕ ਲੈ ਜਾਂਦੀ ਹੈ । ਨਾਮ ਅੰਮ੍ਰਿਤ ਪੌੜੀ ਹੈ ਜੋ ਸਾਨੂੰ ਸੱਚ ਖੰਡ ਵਿੱਚ ਲੈ ਜਾਂਦੀ ਹੈ । ਨਾਮ ਅੰਮ੍ਰਿਤ ਸਾਨੂੰ ਅੰਦਰੋਂ ਬਾਹਰੋਂ ਪੂਰਨ ਸਚਿਆਰਾ ਬਣਾ ਦਿੰਦਾ ਹੈ । ਨਾਮ ਅੰਮ੍ਰਿਤ ਸਾਡੇ ਹਿਰਦੇ ਨੂੰ ਪੂਰਨ ਸਚਿਆਰੀ ਰਹਿਤ ਵਿੱਚ ਲੈ ਜਾਂਦਾ ਹੈ । ਨਾਮ ਅੰਮ੍ਰਿਤ ਸਾਨੂੰ ਏਕ ਦ੍ਰਿਸਟ, ਨਿਰਵੈਰ, ਨਿਰਭਉ, ਦਿਆਲੂ, ਨਿੰਮਰਤਾ ਭਰਪੂਰ, ਹਉਮੈ ਤੋਂ ਰਹਿਤ, ਬਲਿਦਾਨੀ, ਪਿਆਰ ਕਰਨ ਵਾਲਾ ਤੇ ਸਾਰੀ ਸ੍ਰਿਸ਼ਟੀ ਦਾ ਸਾਹਾਇਕ ਬਣਾ ਦਿੰਦਾ ਹੈ । ਨਾਮ ਅੰਮ੍ਰਿਤ ਸਾਡੇ ਹਿਰਦੇ ਨੂੰ ਸਾਰੇ ਬ੍ਰਹਮ ਗੁਣਾਂ ਨਾਲ ਭਰਪੂਰ ਕਰ ਦਿੰਦਾ ਹੈ । ਨਾਮ ਅੰਮ੍ਰਿਤ ਸਾਡੇ ਸਾਰੇ ਮਾਨਸਿਕ ਰੋਗ ਅਤੇ ਵਿਕਾਰਾਂ ਦਾ ਨਾਸ਼ ਕਰ ਦਿੰਦਾ ਹੈ । ਨਾਮ ਅੰਮ੍ਰਿਤ ਸਾਡੇ ਸਾਰੇ ਪਾਪ ਕਰਮਾਂ ਦਾ ਨਾਸ਼ ਕਰ ਦਿੰਦਾ ਹੈ । ਨਾਮ ਅੰਮ੍ਰਿਤ ਸਾਡੇ ਸਾਰੇ ਕਰਮਾਂ ਦਾ ਲੇਖਾ ਜੋਖਾ ਪੂਰਾ ਕਰ ਦਿੰਦਾ ਹੈ । ਨਾਮ ਅੰਮ੍ਰਿਤ ਸਾਨੂੰ ਮਾਇਆ ਦੇ ਚੁੰਗਲ ਵਿਚੋਂ ਅਜਾਦ ਕਰਵਾ ਦਿੰਦਾ ਹੈ । ਨਾਮ ਅੰਮ੍ਰਿਤ ਸਾਨੂੰ ਤ੍ਰਿਹ ਗੁਣ ਮਾਇਆ ਤੋਂ ਪਰੇ ਲੈ ਜਾ ਕੇ ਸਰਵਸ਼ਕਤੀਮਾਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਦਰਸ਼ਨ ਦੀ ਮਹਾਨ ਗੁਰਕਿਰਪਾ ਅਤੇ ਗੁਰਪਰਸਾਦਿ ਦੀਆਂ ਬਖ਼ਸ਼ਿਸ਼ਾਂ ਦੀ ਪ੍ਰਾਪਤੀ ਕਰਵਾ ਦਿੰਦਾ ਹੈ । ਨਾਮ ਅੰਮ੍ਰਿਤ ਸਾਡੇ ਹਿਰਦੇ ਨੂੰ ਸਾਰੇ ਇਲਾਹੀ ਗੁਣਾਂ ਨਾਲ ਭਰਪੂਰ ਕਰਕੇ ਸਾਰੀਆਂ ਇਲਾਹੀ ਸ਼ਕਤੀਆਂ ਨਾਲ ਨਿਵਾਜ਼ ਦਿੰਦਾ ਹੈ । ਨਾਮ ਅੰਮ੍ਰਿਤ ਸਾਨੂੰ ਪੂਰਨ ਬ੍ਰਹਮ ਗਿਆਨ ਅਤੇ ਆਤਮ ਰਸ ਅੰਮ੍ਰਿਤ ਨਾਲ ਭਰਪੂਰ ਕਰ ਦਿੰਦਾ ਹੈ । ਨਾਮ ਅੰਮ੍ਰਿਤ ਸਾਨੂੰ ਪੂਰਨ ਤੱਤ ਗਿਆਨ ਦੀਆਂ ਬਖ਼ਸ਼ਿਸ਼ਾਂ ਦੀ ਮਹਾਨ ਅਤੇ ਪਰਮ ਸ਼ਕਤੀ ਸ਼ਾਲੀ ਗੁਰਪਰਸਾਦਿ ਦੀ ਪ੍ਰਾਪਤੀ ਕਰਵਾ ਦਿੰਦਾ ਹੈ । ਨਾਮ ਅੰਮ੍ਰਿਤ ਸਾਨੂੰ ਪਰਮ ਪਦ ਦੀ ਪ੍ਰਾਪਤੀ ਕਰਵਾ ਦਿੰਦਾ ਹੈ । ਨਾਮ ਅੰਮ੍ਰਿਤ ਸਾਨੂੰ ਅਟੱਲ ਅਵਸਥਾ ਵਿੱਚ ਲੈ ਜਾਂਦਾ ਹੈ । ਨਾਮ ਅੰਮ੍ਰਿਤ ਸਾਨੂੰ ਪਰਮ ਜੋਤ ਪੂਰਨ ਪ੍ਰਕਾਸ਼ ਦੇ ਨਾਲ ਸੁਸ਼ੋਭਿਤ ਕਰ ਦਿੰਦਾ ਹੈ । ਨਾਮ ਅੰਮ੍ਰਿਤ ਸਾਡੇ ਹਿਰਦੇ ਨੂੰ ਬੇਅੰਤਤਾ ਵਿੱਚ ਲੈ ਜਾਂਦਾ ਹੈ । ਨਾਮ ਅੰਮ੍ਰਿਤ ਸਾਨੂੰ ਦਰਗਾਹ ਵਿੱਚ ਮਾਨ ਪ੍ਰਾਪਤ ਕਰਵਾ ਦਿੰਦਾ ਹੈ । ਨਾਮ ਅੰਮ੍ਰਿਤ ਸਾਨੂੰ ਸਦਾ ਸਦਾ ਲਈ ਦਰਗਾਹ ਵਿੱਚ ਸਥਾਨ ਪ੍ਰਾਪਤ ਕਰਵਾ ਦਿੰਦਾ ਹੈ । ਨਾਮ ਅੰਮ੍ਰਿਤ ਸਾਡੇ ਹਿਰਦੇ ਵਿੱਚ ਨਿਵਾਸ ਕਰ ਸਾਨੂੰ ਜੀਵਨ ਮੁਕਤ ਕਰ ਦਿੰਦਾ ਹੈ । ਨਾਮ ਅੰਮ੍ਰਿਤ ਸਾਨੂੰ ਅਕਾਲ ਪੁਰਖ ਦੇ ਨਿਰਗੁਨ ਸਰੂਪ ਵਿੱਚ ਸਦਾ ਸਦਾ ਲਈ ਅਭੇਦ ਕਰ ਕੇ ਪਰਉਪਕਾਰ ਅਤੇ ਮਹਾ ਪਰਉਪਕਾਰ ਦੇ ਗੁਰਪਰਸਾਦਿ ਦੀ ਪ੍ਰਾਪਤੀ ਕਰਵਾ ਦਿੰਦਾ ਹੈ । ਨਾਮ ਅੰਮ੍ਰਿਤ ਸਾਨੂੰ ਅੰਮ੍ਰਿਤ ਦਾ ਦਾਤਾ ਬਣਾ ਦਿੰਦਾ ਹੈ ।

ਜਿਸ ਹਿਰਦੇ ਵਿੱਚ ਨਾਮ ਦਾ ਪ੍ਰਕਾਸ਼ ਹੋ ਜਾਂਦਾ ਹੈ ਉਥੇ ਮਾਇਆ ਦਾ ਕੋਈ ਪ੍ਰਭਾਵ ਨਹੀ ਹੁੰਦਾ ਹੈ । ਉਹ ਰੂਹ ਅਤੇ ਮਨ ਜੋ ਨਾਮ ਸਿਮਰਨ ਵਿੱਚ ਡੁੱਬਿਆ ਰਹਿੰਦਾ ਹੈ ਉਹ ਇੰਨ੍ਹਾ ਸਥਿਰ ਹੋ ਜਾਂਦਾ ਹੈ ਕਿ ਉਹ ਮਾਇਆ ਦੁਆਰਾ ਵਿਚਲਿਤ ਨਹੀ ਹੁੰਦਾ ਹੈ । ਨਾਮ ਅੰਮ੍ਰਿਤ ਗੁਰਪ੍ਰਸਾਦਿ ਹੈ ਅਤੇ ਇਸਦਾ ਵਿਖਿਆਨ ਗੁਰਬਾਣੀ ਦੀ ਪਹਿਲੀ ਹੀ ਸਤਰ ‘ੴ ਸਤਿਨਾਮ’ ਵਿਚ ਹੈ ਜਿਸਨੂੰ ਮੂਲ ਮੰਤਰ ਕਿਹਾ ਜਾਂਦਾ ਹੈ ।

ਸਾਰੇ ਹੀ ਦੂਸਰੇ ਧਾਰਮਿਕ ਕਰਮ ਅਤੇ ਕਾਰਜ, ਜਿਹੜੇ ਮਾਇਆ ਦੇ ਸਤੋ ਗੁਣ ਅਧੀਨ ਕੀਤੇ ਜਾਂਦੇ ਹਨ ਸਾਨੂੰ ਗੁਰਪ੍ਰਸਾਦਿ ਦੀ ਪ੍ਰਾਪਤੀ ਦੇ ਨੇੜੇ ਲੈ ਕੇ ਜਾਂਦੇ ਹਨ । ਜਦ ਅਸੀਂ ਇਹ ਸਤਿ ਕਾਰਜ ਅਤੇ ਧਾਰਮਿਕ ਕਰਮ ਅਤੇ ਕਾਰਜਾਂ ਦੇ ਰੂਪ ਵਿਚ ਇਕੱਠੇ ਕਰ ਲੈਂਦੇ ਹਾਂ ਤਦ ਸਾਨੂੰ ਨਾਮ ਦੇ ਗੁਰਪ੍ਰਸਾਦਿ ਦੀ ਬਖਸ਼ਿਸ਼ ਹੁੰਦੀ ਹੈ । ਅਸਲੀ ਬੰਦਗੀ ਮਾਇਆ ਦੇ ਵਿਰੋਧ ਵਿਚ ਪਹਿਲੇ ਅਸਤਰ ਨਾਮ ਅੰਮ੍ਰਿਤ ਨੂੰ ਪ੍ਰਾਪਤ ਕਰਨ ਨਾਲ ਸ਼ੁਰੂ ਹੁੰਦੀ ਹੈ । ਨਾਮ ਦਾ ਗੁਰਪ੍ਰਸਾਦਿ ਪੂਰਨ ਸੰਤ ਪੂਰਨ ਬ੍ਰਹਮ ਗਿਆਨੀ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ ।

ਅਸੀਂ ਪ੍ਰਮਾਤਮਾ ਨੂੰ ਕਿਸ ਤਰਾਂ ਖੁਸ਼ ਕਰ ਸਕਦੇ ਹਾਂ ਕਿ ਉਹ ਸਾਨੂੰ ਆਪਣੇ ਪੂਰਨ ਸੰਤ, ਪੂਰਨ ਬ੍ਰਹਮ-ਗਿਆਨੀ ਦੁਆਰਾ ਨਾਮ ਦੇ ਗੁਰਪ੍ਰਸਾਦਿ ਦੀ ਬਖਸ਼ਿਸ਼ ਕਰੇ ? ਇਹ ਪੂਰਨ ਸੱਚਿਆਈ ਹੈ ਕਿ ਅਤੇ ਸਾਨੂੰ ਇਹ ਮੰਨਣਾ ਪਵੇਗਾ ਕਿ ਆਪਣੇ ਪ੍ਰਾਲਬਧ ਨੂੰ ਬਣਾਉਣ ਦੇ ਅਸੀਂ ਆਪ ਹੀ ਜਿੰਮੇਵਾਰ ਹੁੰਦੇ ਹਾਂ । ਅਸੀਂ ਜੋ ਵੀ ਅੱਜ ਬੀਜਾਂਗੇ, ਉਹ ਕਿਸੇ ਸਮੇਂ ਤੇ ਜਿੰਦਗੀ ਵਿੱਚ ਜਾਂ ਭਵਿੱਖੀ ਜਨਮਾਂ ਵਿੱਚ ਵੱਢਾਂਗੇ, ਜੋ ਵੀ ਅਸੀਂ ਪੂਰਵਲੇ ਜਨਮਾਂ ਵਿੱਚ ਬੀਜਿਆ ਹੈ ਉਹ ਅਸੀਂ ਅੱਜ ਵੱਢ ਰਹੇ ਹਾਂ । ਜੇਕਰ ਅਸੀਂ ਸਿਰਫ਼ ਚੰਗੇ ਕਰਮ, ਸਚਿਆਰੇ ਕਰਮ, ਸਤੋ ਕਰਮ, ਅਤੇ ਨਾਮ ਸਿਮਰਨ ਕਰਕੇ ਨਾਮ ਬੀਜਾਂਗੇ, ਤਦ ਇਹ ਪੱਕਾ ਹੈ ਕਿ ਸਾਡੇ ਪਿਛਲੇ ਸਾਰੇ ਮੰਦ ਕਰਮ ਖਤਮ ਹੋ ਜਾਣਗੇ ਅਤੇ ਅਸੀਂ ਗੁਰਪ੍ਰਸਾਦਿ ਪ੍ਰਾਪਤ ਕਰਨ ਦੇ ਯੋਗ ਹੋ ਜਾਵਾਂਗੇ ।

ਇਸ ਲਈ ਜਦ ਤੱਕ ਅਸੀਂ ਨਾਮ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਦੇ ਸਤਰ ਤੱਕ ਨਹੀ ਪਹੁੰਚ ਜਾਂਦੇ, ਸਾਨੂੰ ਚਾਹੀਦਾ ਹੈ ਕਿ :-

· ਸਤੋ ਕਰਮ ਇਕੱਠੇ ਕਰਨਾ ਜਾਰੀ ਰੱਖੀਏ ।

· ਗੁਰਪ੍ਰਸਾਦਿ ਲਈ ਅਰਦਾਸ ਕਰਨੀ ਜਾਰੀ ਰੱਖੀਏ ।

· ਸਾਡੇ ਰੋਜ਼ਾਨਾ ਦੇ ਕਰਮ ਕਾਜ ਨੂੰ ਜਿੰਨ੍ਹਾ ਸੱਚਾ ਹੋ ਸਕੇ ਕਰਨ ਤੇ ਧਿਆਨ ਕੇਂਦਰਤ ਰੱਖੀਏ ।

· ਆਪਣੇ ਸਾਰੇ ਕਰਮ ਅਤੇ ਕਾਰਜ ਧਿਆਨ ਨਾਲ ਵੇਖੀਏ ਅਤੇ ਇਹ ਯਕੀਨੀ ਬਣਾ ਲਈਏ ਕਿ ਅਸੀਂ ਮਾਇਆ ਦੇ ਰਜੋ ਅਤੇ ਤਮੋ ਗੁਣਾਂ ਦੁਆਰਾ ਵਿਚਲਿਤ ਨਾ ਹੋਈਏ ।

· ਆਪਣੇ ਆਪ ਨੂੰ ਹਮੇਸ਼ਾ ਅਰਦਾਸ ਵਿੱਚ ਰੁਝਾਈ ਰੱਖੀਏ, ਦਿਨ ਅਤੇ ਰਾਤ ਸਦਾ ਅਸੱਤ ਕਾਰਜਾਂ ਲਈ ਮੁਆਫ਼ੀ ਦੀ ਅਰਦਾਸ ਜਿਹੜੇ ਰਜੋ ਅਤੇ ਤਮੋ ਮਾਇਆ ਦੇ ਗੁਣਾਂ ਦੇ ਪ੍ਰਭਾਵ ਹੇਠ ਦਿਨ ਵਿੱਚ ਕੀਤੇ ਗਏ ਹਨ ।

ਇਸ ਤਰੀਕੇ ਨਾਲ, ਹੌਲੀ ਹੌਲੀ, ਪਰ ਯਕੀਨੀ ਤੋਰ ਤੇ ਸਾਡਾ ਵਿਵਹਾਰ ਸ਼ੁੱਧ ਹੋਣਾ ਸ਼ੁਰੂ ਹੋ ਜਾਵੇਗਾ, ਸਾਡੇ ਕਰਮ ਹੋਰ ਸੱਚੇ ਹੋਣੇ ਸ਼ੁਰੂ ਹੋ ਜਾਂਦੇ ਹਨ । ਪ੍ਰਮਾਤਮਾ ਸਾਡੇ ਵੱਲ ਦਿਆਲੂ ਸੁਭਾਅ ਨਾਲ ਦੇਖੇਗਾ ਸਾਡੇ ਉੱਪਰ ਆਪਣੀ ਰਹਿਮਤ ਦਾ ਗੁਰਪਰਸਾਦਿ ਬਖ਼ਸ਼ ਦੇਵੇਗਾ । ਸਾਨੂੰ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਦੇ ਕਰਮ ਦੀ ਪ੍ਰਾਪਤੀ ਹੋਵੇਗੀ ਅਤੇ ਸਾਡੀ ਬੰਦਗੀ ਕਰਮ ਖੰਡ ਵਿੱਚ ਚਲੀ ਜਾਏਗੀ । ਇਸ ਤਰ੍ਹਾਂ ਸਾਡਾ ਦਰਗਾਹ ਵਿੱਚ ਨਾਮ ਦਾ ਖਾਤਾ ਖੁੱਲ੍ਹ ਜਾਏਗਾ । ਇੱਕ ਵਾਰ ਜਦੋਂ ਅਸੀਂ ਗੁਰਪ੍ਰਸਾਦਿ ਪ੍ਰਾਪਤ ਕਰ ਲੈਂਦੇ ਹਾਂ ਤਾਂ ਗੁਰ ਅਤੇ ਗੁਰੂ ਪ੍ਰਤੀ ਪੂਰਨ ਪ੍ਰਤਿੱਗਿਆ ਨਾਲ ਆਪਣਾ ਤਨ ਮਨ ਧਨ ਅਰਪਣ ਕਰ ਕੇ ਪੂਰਨ ਬੰਦਗੀ ਦੇ ਮਾਰਗ ਤੇ ਚਲਦੇ ਹੋਏ ਅਸੀਂ ਇਸ ਅਨਮੋਲਕ ਰਤਨ ਨਾਮ ਅੰਮ੍ਰਿਤ ਦੇ ਗੁਰਪ੍ਰਸਾਦਿ ਦੀ ਸੇਵਾ ਸੰਭਾਲਤਾ ਕਰਦੇ ਹੋਏ ਹਿਰਦੇ ਦੀ ਪੂਰਨ ਸਚਿਆਰੀ ਰਹਿਤ ਦੀ ਪ੍ਰਾਪਤੀ ਕਰ ਲੈਂਦੇ ਹਾਂ । ਗੁਰ ਅਤੇ ਗੁਰੂ ਦੇ ਸਤਿ ਚਰਨਾਂ ਤੇ ਪੂਰਨ ਸਮਰਪਣ ਮਾਇਆ ਦੇ ਖ਼ਿਲਾਫ਼ ਲੜਾਈ ਲਈ ਦੂਜਾ ਅਸਤਰ ਹੈ । ਗੁਰ ਅਤੇ ਗੂਰੂ ਦੇ ਸਤਿ ਚਰਨਾਂ ਤੇ ਪੂਰਨ ਸਮਰਪਣ ਇਕ ਦਰਗਾਹੀ ਕਾਨੂੰਨ ਹੈ, ਇਹ ਇੱਕ ਦਰਗਾਹੀ ਹੁਕਮ ਹੈ ਇਸ ਲਈ ਪੂਰਨ ਬੰਦਗੀ ਦੇ ਗੁਰਪਰਸਦਿ ਦੀ ਪ੍ਰਾਪਤੀ ਲਈ ਸਾਨੂੰ ਪੂਰੀ ਤਰ੍ਹਾਂ ਆਪਣੇ ਆਪ ਨੂੰ ਗੁਰ ਅਤੇ ਗੁਰੂ ਅੱਗੇ ਸਮਰਪਣ ਕਰ ਦੇਣ ਦੀ ਜਰੂਰਤ ਹੁੰਦੀ ਹੈ । ਤਦ ਅਸੀਂ ਰੂਹਾਨੀ ਪੌੜੀ ਦੇ ਉੱਪਰ ਅਤੇ ਉੱਪਰ ਚਲਨਾ ਜਾਰੀ ਰੱਖਦੇ ਹਾਂ । ਅਸੀਂ ਮਾਇਆ ਨੂੰ ਹਰਾ ਕੇ ਇਸਦੇ ਰਜੋ ਅਤੇ ਤਮੋ ਗੁਣਾਂ ਤੇ ਜਿੱਤ ਪ੍ਰਾਪਤ ਕਰਦੇ ਹਾਂ ।

 

ਮਾਇਆ ਨਾਲ ਲੜਨ ਦੇ ਦੂਜੇ ਅਸਤਰ ਸ਼ਸਤਰ ਹਨ:-

 

 

· ਗੁਰਬਾਣੀ ਦਾ ਰੋਜ਼ਾਨਾ ਜੀਵਨ ਵਿੱਚ ਅਮਲ ਬਹੁਤ ਹੀ ਮਹੱਤਵਪੂਰਨ ਹੈ । ਇਹ ਸਾਡੇ ਵਿੱਚ ਨਿੰਮਰਤਾ ਲਿਆਉਂਦੀ ਹੈ ਅਤੇ ਇਹ ਨਿੰਮਰਤਾ ਸਾਡੀ ਮੈਂ ਨੂੰ ਮਾਰ ਦਿੰਦੀ ਹੈ । ਕੇਵਲ ਗੁਰਬਾਣੀ ਪੜ੍ਹਣਾ ਜਾਂ ਸੁਣਨਾ ਅਤੇ ਸੋਚਣਾ ਕਿ ਇਹ ਆਪਣੇ ਆਪ ਵਿੱਚ ਚੰਗਾ ਕਾਰਜ ਹੈ, ਠੀਕ ਨਹੀਂ ਹੈ । ਗੁਰਬਾਣੀ ਨੂੰ ਪੜ੍ਹੋ, ਗਾਉ ਅਤੇ ਸੁਣੋ ਅਤੇ ਇਸਨੂੰ ਅਮਲ ਵਿੱਚ ਵੀ ਲਿਆਉ ।

· ਮੁਆਫ਼ ਕਰ ਦੇਣ ਦੀ ਭਾਵਨਾ ਵਿਕਸਤ ਕਰਨ ਨਾਲ ਸਾਡਾ ਕ੍ਰੋਧ ਖਤਮ ਹੋ ਜਾਂਦਾ ਹੈ। ਆਪਣੇ ਪਰਿਵਾਰ ਨੂੰ ਗੁਰ ਸੰਗਤ ਦੀ ਤਰ੍ਹਾਂ ਸਮਝ ਕੇ ਪਿਆਰ ਕਰਨ ਨਾਲ ਅਸੀਂ ਮੋਹ ਤੋਂ ਮੁਕਤ ਹੋ ਜਾਂਦੇ ਹਾਂ । ਹਰ ਇੱਕ ਨੂੰ ਸੰਗਤ ਦੀ ਤਰ੍ਹਾਂ ਪਿਆਰ ਅਤੇ ਸਤਿਕਾਰ ਕਰਨ ਨਾਲ ਸਾਡੇ ਅੰਦਰੋਂ ਮੋਹ ਖਤਮ ਹੋ ਜਾਵੇਗਾ ਅਤੇ ਇਹ ਪਵਿੱਤਰ ਅਤੇ ਸੁੱਖ ਪਿਆਰ ਸਾਰੇ ਹੀ ਪ੍ਰਾਣੀਆਂ ਨਾਲ ਦੇ ਰੂਪ ਵਿੱਚ ਬਦਲ ਜਾਵੇਗਾ ਅਤੇ ਸਾਡੇ ਵਿੱਚ ਇਕ ਦ੍ਰਿਸ਼ਟ ਦੀ ਭਾਵਨਾ ਲੈ ਕੇ ਆਵੇਗਾ ।

· ਦਸਵੰਧ ਦੇਣ ਨਾਲ ਅਸੀਂ ਧਨ ਪ੍ਰਤੀ ਲਾਲਚ ਅਤੇ ਸੰਸਾਰਿਕ ਧਨ ਦੇ ਨਾਲ ਲਗਾਅ ਤੋਂ ਮੁਕਤੀ ਪਾਉਂਦੇ ਹਾਂ । ਗੁਰੂ ਨੂੰ ਦਸਵੰਧ ਦੇਣ ਨਾਲ ਅਸੀਂ ਧਨ ਪ੍ਰਤੀ ਲਾਲਚ ਅਤੇ ਸੰਸਾਰਿਕ ਧਨ ਦੇ ਨਾਲ ਲਗਾਅ ਤੋ ਮੁਕਤੀ ਪਾਉਂਦੇ ਹਾਂ ।

· ਸੱਤ ਸੰਤੋਖ ਦੀ ਕਮਾਈ ਨਾਲ ਅਸੀਂ ਸੰਸਾਰਿਕ ਚੀਜ਼ਾਂ ਦੀ ਇੱਛਾ ਤੇ ਜਿੱਤ ਪ੍ਰਾਪਤ ਕਰ ਕੇ ਅਸੀਂ ਆਪਣੀਆਂ ਇੱਛਾਵਾਂ ਤੇ ਕਾਬੂ ਪਾ ਲੈਂਦੇ ਹਾਂ ।

· ਦੂਸਰਿਆਂ ਦੀ ਨਿੰਦਿਆ ਕਰਨ ਤੋਂ ਆਪਣੇ ਆਪ ਨੂੰ ਰੋਕਣ ਨਾਲ ਸਾਡੇ ਵਿਚੋਂ ਨਫ਼ਰਤ ਖਤਮ ਹੋ ਜਾਵੇਗੀ । ਇਹ ਸਮਾਜ ਵਿੱਚ ਹਰੇਕ ਦੇ ਸਤਿਕਾਰ ਦੀ ਭਾਵਨਾ ਵਿਕਸਤ ਕਰੇਗਾ । ਅਤੇ ਸਾਨੂੰ ਇਕ ਦ੍ਰਿਸ਼ਟ ਬਣਾ ਕੇ ਨਿਰਵੈਰ ਬਣਾ ਦੇਵੇਗਾ ।

· ਆਪਣੇ ਮਾੜੇ ਗੁਣਾਂ ਤੇ ਧਿਆਨ ਕਰਨ ਨਾਲ ਅਤੇ ਦੂਸਰਿਆਂ ਵੱਲ ਉਂਗਲ ਨਾ ਕਰਨ ਨਾਲ, ਸਾਨੂੰ ਅਹਿਸਾਸ ਹੋ ਜਾਵੇਗਾ ਕਿ ਅਸੀਂ ਕਿੰਨ੍ਹੇ ਬੁਰੇ ਹਾਂ ਅਤੇ ਸਾਨੂੰ ਆਪਣੇ ਆਪ ਨੂੰ ਸੁਧਾਰਨ ਲਈ ਕੀ ਕਰਨ ਦੀ ਜ਼ਰੂਰਤ ਹੈ ।

· ਅੰਦਰਲੀ ਗਰੀਬੀ, ਗਰੀਬੀ ਵੇਸ ਹਿਰਦਾ ਕਮਾਉਣਾ, ਸਾਨੂੰ ਨਿਮਾਣਾ ਬਣਾਉਂਦਾ ਹੈ ਅਤੇ ਸਾਡੀ ਰੂਹ ਅਤੇ ਮਨ ਵਿੱਚ ਨਿੰਮਰਤਾ ਲਿਆਉਂਦਾ ਹੈ। ਭਰਪੂਰ ਨਿੰਮਰਤਾ ਦਰਗਾਹ ਦੀ ਕੁੰਜੀ ਹੈ ।

· ਆਪਣੇ ਆਪ ਨੂੰ ਹਰੇਕ ਨਾਲੋਂ ਨੀਵਾਂ ਸਮਝਣ ਨਾਲ ਸਾਡੇ ਮਨ ਅਤੇ ਰੂਹ ਵਿੱਚ ਨਿੰਮਰਤਾ ਆਉਂਦੀ ਹੈ । ਗਰੀਬਾਂ ਦੀ ਮਦਦ ਕਰਨਾ ਅਤੇ ਭਲਾਈ ਲਈ ਦਾਨ ਦੇਣਾ ਸਾਡੇ ਵਿੱਚ ਦਿਆਲਤਾ ਲਿਆਉਂਦਾ ਹੈ, ਜਦ ਤਕ ਅਸੀਂ ਇਸਨੂੰ ਨਿਸ਼ਕਾਮ ਸੇਵਾ ਦੀ ਤਰ੍ਹਾਂ ਕਰਦੇ ਹਾਂ, ਬਿਨਾਂ ਕਿਸੇ ਫਲ ਜਾਂ ਪਹਿਚਾਣ ਦੀ ਇੱਛਾ ਨਾਲ, ਇੱਛਾਵਾਂ ਕੇਵਲ ਨਾਮ ਸਿਮਰਨ ਨਾਲ ਮਾਰੀਆਂ ਜਾ ਸਕਦੀਆਂ ਹਨ । ਇਸ ਲਈ ਸੇਵਾ ਕਰਦਿਆਂ ਨਾਮ ਸਿਮਰਨ ਕਰੋ, ਫਿਰ ਇਹ ਨਿਸ਼ਕਾਮ ਸੇਵਾ ਬਣ ਜਾਂਦੀ ਹੈ ।

· ਗੁਰ, ਗੁਰੂ ਅਤੇ ਗੁਰ ਸੰਗਤ ਨੂੰ ਹਰ ਚੀਜ਼ ਨਾਲੋਂ ਉੱਪਰ ਰੱਖਣ ਨਾਲ ਅਤੇ ਬਿਨਾਂ ਸ਼ਰਤ ਭਗਤੀ ਅਤੇ ਪਿਆਰ ਕਰਨ ਨਾਲ ਸਾਡੇ ਵਿੱਚ ਬਹੁਤ ਜਿਆਦਾ ਰੂਹਾਨੀਅਤ ਆਉਂਦੀ ਹੈ ।

ਉੱਪਰੋਕਤ ਦੱਸੇ ਇਹ ਅਸਤਰ ਸ਼ਸਤਰ ਅਤੇ ਸੁਨਹਿਰੀ ਨਿਯਮ ਤੁਹਾਡੀ ਮਾਇਆ ਦੇ ਵਿਰੁੱਧ ਜੰਗ ਨੂੰ ਆਸਾਨੀ ਨਾਲ ਲੜਨ ਲਈ ਮਦਦ ਕਰਨਗੇ। ਕੇਵਲ ਮਾਇਆ ਉੱਪਰ ਜਿੱਤ ਹੀ ਸਾਡਾ ਮਨ ਸ਼ਾਂਤ ਕਰ ਸਕਦੀ ਹੈ। ਕੇਵਲ ਮਾਇਆ ਉੱਪਰ ਜਿੱਤ ਹੀ ਸਾਡਾ ਹਿਰਦਾ ਅੰਮ੍ਰਿਤ ਨਾਲ ਭਰਪੂਰ ਕਰ ਸਕਦੀ ਹੈ । ਕੇਵਲ ਮਾਇਆ ਉੱਪਰ ਜਿੱਤ ਹੀ ਸਾਡੇ ਹਿਰਦੇ ਵਿੱਚ ਪਰਮ ਜੋਤ ਪੂਰਨ ਪ੍ਰਕਾਸ਼ ਪਰਗਟ ਕਰ ਸਕਦੀ ਹੈ । ਕੇਵਲ ਮਾਇਆ ਉੱਪਰ ਜਿੱਤ ਹੀ ਸਾਡੇ ਮਨ ਨੂੰ ਜੋਤ ਵਿੱਚ ਬਦਲ ਸਕਦੀ ਹੈ । ਕੇਵਲ ਮਾਇਆ ਉੱਪਰ ਜਿੱਤ ਹੀ ਸਾਡੇ ਸਾਰੇ ਕਰਮ ਇੰਦਰੇ ਅਤੇ ਗਿਆਨ ਇੰਦਰੇ ਪੂਰਨ ਹੁਕਮ ਵਿੱਚ ਲਿਆ ਸਕਦੀ ਹੈ । ਕੇਵਲ ਮਾਇਆ ਉੱਪਰ ਜਿੱਤ ਹੀ ਸਾਡੀ ਤ੍ਰਿਸਨਾ ਦੀ ਅੱਗ ਬੁਝਾ ਸਕਦੀ ਹੈ। ਕੇਵਲ ਮਾਇਆ ਉੱਪਰ ਜਿੱਤ ਹੀ ਇਸ ਕੂੜ ਦੀ ਕੰਧ ਨੂੰ ਭੰਨ ਕੇ ਸਾਨੂੰ ਅਕਾਲ ਪੁਰਖ ਵਿੱਚ ਅਭੇਦ ਕਰ ਸਕਦੀ ਹੈ । ਕੇਵਲ ਮਾਇਆ ਉੱਪਰ ਜਿੱਤ ਹੀ ਸਾਨੂੰ ਜੀਵਨ ਮੁਕਤ ਬਣਾ ਸਕਦੀ ਹੈ । ਕੇਵਲ ਮਾਇਆ ਉੱਪਰ ਜਿੱਤ ਹੀ ਸਾਨੂੰ ਪਰਮ ਪਦ ਦੀ ਪ੍ਰਾਪਤੀ ਕਰਵਾ ਸਕਦੀ ਹੈ । ਕੇਵਲ ਮਾਇਆ ਉੱਪਰ ਜਿੱਤ ਹੀ ਸਾਨੂੰ ਪੂਰਨ ਬ੍ਰਹਮ ਗਿਆਨ ਅਤੇ ਪੂਰਨ ਤੱਤ ਗਿਆਨ ਦੀ ਬਖਸ਼ਿਸ਼ ਕਰਵਾ ਸਕਦੀ ਹੈ । ਕੇਵਲ ਮਾਇਆ ਉੱਪਰ ਜਿੱਤ ਹੀ ਸਾਨੂੰ ਦਰਗਾਹ ਵਿੱਚ ਮਾਨ ਪ੍ਰਾਪਤ ਕਰਵਾ ਸਕਦੀ ਹੈ । ਕੇਵਲ ਮਾਇਆ ਉੱਪਰ ਜਿੱਤ ਹੀ ਸਾਡੇ ਹਿਰਦੇ ਨੂੰ ਇਕ ਸੰਤ ਹਿਰਦਾ ਬਣਾ ਸਕਦੀ ਹੈ । ਕੇਵਲ ਮਾਇਆ ਉੱਪਰ ਜਿੱਤ ਹੀ ਸਾਨੂੰ ਪਰਉਪਕਾਰ ਅਤੇ ਮਹਾ ਪਰਉਪਕਾਰ ਦੀ ਸੇਵਾ ਦਿਵਾਉਣ ਦੀ ਸਮਰਥਾ ਰਖਦੀ ਹੈ । ਕੇਵਲ ਮਾਇਆ ਉੱਪਰ ਜਿੱਤ ਹੀ ਸਾਨੂੰ ਅੰਮ੍ਰਿਤਧਾਰੀ ਬਣਾ ਸਕਦੀ ਹੈ । ਕੇਵਲ ਮਾਇਆ ਉੱਪਰ ਜਿੱਤ ਹੀ ਸਾਨੂੰ ਗੁਰਪ੍ਰਸਾਦਿ ਵੰਡਣ ਦੀ ਸਮਰਥਾ ਦੀ ਬਖਸ਼ਿਸ ਕਰਵਾ ਸਕਦੀ ਹੈ । ਕੇਵਲ ਮਾਇਆ ਉੱਪਰ ਜਿੱਤ ਹੀ ਸਾਡੇ ਹਿਰਦੇ ਨੂੰ ਸੱਚਖੰਡ ਬਣਾ ਸਕਦੀ ਹੈ ।