ਜਪੁਜੀ ਪਉੜੀ ੧੪

ਮੰਨੈ ਮਾਰਗਿ ਠਾਕ ਨ ਪਾਇ

ਮੰਨੈ ਪਤਿ ਸਿਉ ਪ੍ਰਗਟੁ ਜਾਇ

ਮੰਨੈ ਮਗੁ ਨ ਚਲੈ ਪੰਥੁ

ਮੰਨੈ ਧਰਮ ਸੇਤੀ ਸਨਬੰਧੁ

ਐਸਾ ਨਾਮੁ ਨਿਰੰਜਨੁ ਹੋਇ

ਜੇ ਕੋ ਮੰਨਿ ਜਾਣੈ ਮਨਿ ਕੋਇ ੧੪

      ਧੰਨ ਧੰਨ ਸਤਿਗੁਰ ਅਵਤਾਰ ਨਿਰੰਕਾਰ ਰੂਪ ਨਾਨਕ ਪਾਤਿਸ਼ਾਹ ਜੀ ਬੇਅੰਤ ਦਿਆਲਤਾ ਨਾਲ “ਮੰਨੈ” ਦੀ ਪਰਮ ਸ਼ਕਤੀਸ਼ਾਲੀ ਅਵਸਥਾ ਦੇ ਬਾਰੇ ਪੂਰਨ ਬ੍ਰਹਮ ਗਿਆਨ ਸਾਰੀ ਲੋਕਾਈ ਦੀ ਝੋਲੀ ਵਿੱਚ ਪਾ ਰਹੇ ਹਨ

      ਇਹ ਪੂਰਨ ਸਤਿ ਤੱਤ ਹੈ ਕਿ ਹਰ ਇੱਕ ਮਨੁੱਖ ਦਾ ਜੀਵਨ ਔਕੜਾਂ ਨਾਲ ਭਰਪੂਰ ਹੈਇੱਕ ਆਮ ਮਨੁੱਖ ਨੂੰ ਜੀਵਨ ਦਾ ਹਰ ਪੱਗ ਚਲਦਿਆਂ ਬੇਅੰਤ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈਇਨ੍ਹਾਂ ਔਕੜਾਂ ਅਤੇ ਕਠਿਨਾਈਆਂ ਦੇ ਕਾਰਣ ਮਨੁੱਖ ਦੁੱਖੀ ਹੁੰਦਾ ਹੈ ਅਤੇ ਆਪਣੇ ਟੀਚੇ ਨੂੰ ਪਹੁੰਚਣ ਤੋਂ ਅਸਮਰਥ ਹੋ ਜਾਂਦਾ ਹੈਇੱਕ ਆਮ ਮਨੁੱਖ ਨੂੰ ਰੋਜ਼ਾਨਾ ਜੀਵਨ ਵਿੱਚ ਹਰ ਕਾਰਜ ਦੇ ਪੂਰਾ ਹੋਣ ਵਿੱਚ ਪੈਰ-ਪੈਰ ਤੇ ਇਨ੍ਹਾਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈਇਹ ਔਕੜਾਂ ਅਤੇ ਕਠਿਨਾਈਆਂ ਮਨੁੱਖ ਦਾ ਜੀਵਨ ਨਰਕ ਬਣਾ ਦਿੰਦੀਆਂ ਹਨਇਨ੍ਹਾਂ ਔਕੜਾਂ ਅਤੇ ਕਠਿਨਾਈਆਂ ਦਾ ਵੱਡਾ ਕਾਰਣ ਕੇਵਲ ਮਨੁੱਖ ਦੇ ਆਪਣੇ ਕੀਤੇ ਕਰਮ ਹੀ ਹੁੰਦੇ ਹਨਕਰਮ ਦੇ ਵਿਧਾਨ ਅਨੁਸਾਰ ਮਨੁੱਖ ਨੂੰ ਇਨ੍ਹਾਂ ਔਕੜਾਂ ਅਤੇ ਕਠਿਨਾਇਆਂ ਦਾ ਰੋਜ਼ਾਨਾ ਦੇ ਜੀਵਨ ਵਿੱਚ ਸਾਹਮਣਾ ਕਰਨਾ ਹੀ ਪੈਂਦਾ ਹੈਇਸੇ ਕਰਕੇ ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ ਨੇ ਕਿਹਾ ਹੈ: “ਨਾਨਕ ਦੁਖੀਆ ਸਭ ਸੰਸਾਰ”ਪੂਰਬਲੇ ਸਮੇਂ ਅਤੇ ਜਨਮਾਂ ਵਿੱਚ ਕੀਤੇ ਗਏ ਮਨੁੱਖ ਦੇ ਅਸਤਿ ਕਰਮ ਦੁੱਖਾਂ, ਕਲੇਸ਼ਾਂ, ਕਠਿਨਾਈਆਂ, ਮੁਸੀਬਤਾਂ ਅਤੇ ਔਕੜਾਂ ਦੇ ਰੂਪ ਵਿੱਚ ਆ ਕੇ ਮਨੁੱਖ ਦੇ ਸਾਹਮਣੇ ਖੜੇ ਹੋ ਜਾਂਦੇ ਹਨਰੋਜ਼ਾਨਾ ਜੀਵਨ ਵਿੱਚ ਨਿਰੰਤਰ ਇਨ੍ਹਾਂ ਦੁੱਖਾਂ, ਕਲੇਸ਼ਾਂ, ਕਠਿਨਾਈਆਂ, ਮੁਸੀਬਤਾਂ ਅਤੇ ਔਕੜਾਂ ਦਾ ਸਾਹਮਣਾ ਕਰਦਾ ਹੋਇਆ ਮਨੁੱਖ ਆਪਣਾ ਮਾਨਸਿਕ ਸੰਤੁਲਨ ਗੁਆ ਬੈਠਦਾ ਹੈ ਅਤੇ ਭਿਆਨਕ ਮਾਨਸਿਕ ਰੋਗਾਂ ਅਤੇ ਸ਼ਰੀਰਕ ਰੋਗਾਂ ਦਾ ਸ਼ਿਕਾਰ ਹੋ ਜਾਂਦਾ ਹੈ

      ਮਾਇਆ ਦੇ ਰਜੋ ਅਤੇ ਤਮੋ ਬਿਰਤੀ ਵਿੱਚ ਰਹਿਣ ਵਾਲੇ ਮਨੁੱਖਾਂ ਦੇ ਸੰਸਕਾਰ ਵੀ ਤਮੋ ਗੁਣੀ ਅਤੇ ਰਜੋ ਗੁਣੀ ਹੋ ਜਾਂਦੇ ਹਨਭਾਵ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਅਤੇ ਤ੍ਰਿਸ਼ਨਾ ਦੀ ਗੁਲਾਮੀ ਵਿੱਚ ਰਹਿਣ ਵਾਲੇ ਮਨੁੱਖਾਂ ਦਾ ਸੁਭਾਵ ਵੀ ਰਜੋ ਅਤੇ ਤਮੋ ਗੁਣੀ ਹੋ ਜਾਂਦਾ ਹੈਇਸ ਲਈ ਐਸੇ ਮਨੁੱਖ ਜਿਨ੍ਹਾਂ ਦੇ ਕਰਮ ਤਮੋ ਅਤੇ ਰਜੋ ਬਿਰਤੀ ਵਿੱਚ ਡੁੱਬੇ ਹੋਏ ਹੁੰਦੇ ਹਨ; ਉਨ੍ਹਾਂ ਦਾ ਆਉਣ ਵਾਲਾ ਜੀਵਨ ਦੁੱਖਾਂ, ਕਲੇਸ਼ਾਂ, ਕਠਿਨਾਈਆਂ, ਮੁਸੀਬਤਾਂ ਅਤੇ ਔਕੜਾਂ ਨਾਲ ਭਰਪੂਰ ਹੋ ਜਾਂਦਾ ਹੈਸਾਰੀ ਲੋਕਾਈ ਵਿੱਚ ਬਹੁ ਗਿਣਤੀ ਕੇਵਲ ਐਸੇ ਮਨੁੱਖਾਂ ਦੀ ਹੀ ਹੁੰਦੀ ਹੈ ਜੋ ਰਜੋ ਅਤੇ ਤਮੋ ਬਿਰਤੀ ਵਿੱਚ ਜੀਵਨ ਜੀਉਂਦੇ ਹਨ ਭਾਵ ਜਿਨ੍ਹਾਂ ਦੇ ਜੀਵਨ ਵਿੱਚ ਤਮੋ ਅਤੇ ਰਜੋ ਬਿਰਤੀ ਪ੍ਰਧਾਨ ਹੁੰਦੀ ਹੈ ਅਤੇ ਸਤੋ ਬਿਰਤੀ ਬਹੁਤ ਥੋੜੀ ਹੁੰਦੀ ਹੈਬਹੁਤ ਘੱਟ ਗਿਣਤੀ ਲੋਕ ਐਸੇ ਹੁੰਦੇ ਹਨ ਜੋ ਸਤੋ ਬਿਰਤੀ ਦੇ ਵਿੱਚ ਰਹਿੰਦੇ ਹੋਏ ਜੀਵਨ ਜੀਉਂਦੇ ਹਨ ਭਾਵ ਬਹੁਤ ਘੱਟ ਲੋਕ ਐਸੇ ਹੁੰਦੇ ਹਨ ਜੋ ਸਤਿ ਕਰਮਾਂ ਦੇ ਉੱਪਰ ਆਪਣਾ ਧਿਆਨ ਕੇਂਦਰਿਤ ਕਰਦੇ ਹਨਇਸ ਲਈ ਮਨੁੱਖ ਦੇ ਸੰਸਕਾਰਾਂ ਦਾ ਅਧਾਰ ਮਨੁੱਖ ਦਾ ਵਿਵਹਾਰ ਹੀ ਹੁੰਦਾ ਹੈਜੈਸਾ ਮਨੁੱਖ ਦਾ ਵਿਵਹਾਰ ਹੁੰਦਾ ਹੈ ਵੈਸੀ ਮਨੁੱਖ ਦੀ ਬਿਰਤੀ ਬਣ ਜਾਂਦੀ ਹੈਜੈਸੀ ਮਨੁੱਖ ਦੀ ਬਿਰਤੀ ਬਣ ਜਾਂਦੀ ਹੈ ਵੈਸੇ ਹੀ ਮਨੁੱਖ ਦੇ ਸੰਸਕਾਰ ਬਣ ਜਾਂਦੇ ਹਨਜੈਸੇ ਮਨੁੱਖ ਦੇ ਸੰਸਕਾਰ ਬਣ ਜਾਂਦੇ ਹਨ ਵੈਸੇ ਹੀ ਮਨੁੱਖ ਦੇ ਕਰਮ ਬਣ ਜਾਂਦੇ ਹਨਜੈਸੇ ਮਨੁੱਖ ਦੇ ਕਰਮ ਬਣ ਜਾਂਦੇ ਹਨ ਵੈਸਾ ਹੀ ਮਨੁੱਖ ਦਾ ਪ੍ਰਾਲਬਧ ਬਣ ਜਾਂਦਾ ਹੈਜੈਸਾ ਮਨੁੱਖ ਦਾ ਪ੍ਰਾਲਬਧ ਬਣ ਜਾਂਦਾ ਹੈ ਵੈਸਾ ਹੀ ਮਨੁੱਖ ਦਾ ਭਵਿੱਖ ਬਣ ਜਾਂਦਾ ਹੈ

      ਜਿਨ੍ਹਾਂ ਮਨੁੱਖਾਂ ਦੇ ਸੰਸਕਾਰ ਸਤੋ ਬਿਰਤੀ ਨਾਲ ਨਿਰਮਿਤ ਹੁੰਦੇ ਹਨ; ਉਨ੍ਹਾਂ ਉੱਪਰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦੀ ਕਿਰਪਾ ਹੋ ਜਾਂਦੀ ਹੈ ਅਤੇ ਉਹ “ਸੁਣਿਐ” ਅਤੇ “ਮੰਨੈ” ਦੀਆਂ ਪਰਮ ਸ਼ਕਤੀਸ਼ਾਲੀ ਅਵਸਥਾਵਾਂ ਦੀ ਪ੍ਰਾਪਤੀ ਕਰਕੇ ਬੰਦਗੀ ਵਿੱਚ ਚਲੇ ਜਾਂਦੇ ਹਨਐਸੇ ਮਨੁੱਖ ਜੋ ਨਾਮ ਨਾਲ ਜੁੜ ਜਾਂਦੇ ਹਨ ਅਤੇ ਨਾਮ ਸਿਮਰਨ ਅਤੇ ਨਾਮ ਦੀ ਕਮਾਈ ਕਰਨ ਵਿੱਚ ਜੁੱਟ ਜਾਂਦੇ ਹਨ ਉਨ੍ਹਾਂ ਦੇ ਸਾਰੇ ਕਾਰਜ ਸਿੱਧ ਹੋਣੇ ਸ਼ੁਰੂ ਹੋ ਜਾਂਦੇ ਹਨਇਹ ਸਤਿਗੁਰੂ ਦਾ ਵਾਅਦਾ ਹੈਇਸੇ ਕਰਕੇ ਸਤਿਗੁਰ ਅਵਤਾਰ ਪੰਚਮ ਪਾਤਿਸ਼ਾਹ ਧੰਨ ਧੰਨ ਅਰਜਨ ਦੇਵ ਜੀ ਨੇ ਸੁਖਮਨੀ ਬਾਣੀ ਵਿੱਚ ਸਪਸ਼ਟ ਕਰ ਦਿੱਤਾ ਹੈ :

“ਪ੍ਰਭ ਕੈ ਸਿਮਰਨਿ ਕਾਰਜ ਪੂਰੇ ॥”

(ਸ੍ਰੀ ਗੁਰੂ ਗ੍ਰੰਥ ਸਾਹਿਬ ੨੬੩)

ਐਸੇ ਮਨੁੱਖਾਂ ਦੇ ਸਾਰੇ ਦੁੱਖਾਂ, ਕਲੇਸ਼ਾਂ, ਕਠਿਨਾਈਆਂ, ਮੁਸੀਬਤਾਂ ਅਤੇ ਔਕੜਾਂ ਦਾ ਅੰਤ ਹੋ ਜਾਂਦਾ ਹੈ :-

“ਪ੍ਰਭ ਕੈ ਸਿਮਰਨਿ ਕਬਹੁ ਨ ਝੂਰੇ ॥”

(ਸ੍ਰੀ ਗੁਰੂ ਗ੍ਰੰਥ ਸਾਹਿਬ ੨੬੩)

“ਪ੍ਰਭ ਸਿਮਰਤ ਕਛੁ ਬਿਘਨੁ ਨ ਲਾਗੈ ॥”

(ਸ੍ਰੀ ਗੁਰੂ ਗ੍ਰੰਥ ਸਾਹਿਬ ੨੬੨)

“ਪ੍ਰਭ ਕੈ ਸਿਮਰਨਿ ਦੂਖੁ ਜਮੁ ਨਸੈ ॥”

(ਸ੍ਰੀ ਗੁਰੂ ਗ੍ਰੰਥ ਸਾਹਿਬ ੨੬੨)

“ਪ੍ਰਭ ਕੈ ਸਿਮਰਨਿ ਦੁਖੁ ਨ ਸੰਤਾਪੈ ॥”

(ਸ੍ਰੀ ਗੁਰੂ ਗ੍ਰੰਥ ਸਾਹਿਬ ੨੬੨)

      ਕੇਵਲ ਧਿਆਨ ਵਿੱਚ ਰੱਖਣ ਵਾਲਾ ਪੂਰਨ ਸਤਿ ਤੱਤ ਤੱਥ ਇਹ ਹੈ ਕਿ ਬੰਦਗੀ ਕਰਦਿਆਂ ਜਾਂ ਸਤਿ ਕਰਮ ਕਰਦਿਆਂ ਮੰਗਣਾ ਕੁਝ ਨਹੀਂ ਹੈਬਿਨਾਂ ਮੰਗਾਂ ਦੇ ਬੰਦਗੀ ਹੈ ਅਤੇ ਮੰਗਾਂ ਨਾਲ ਇਹ ਸੁਆਰਥ ਬਣ ਜਾਂਦਾ ਹੈ, ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨਾਲ ਬਿਉਪਾਰ ਬਣ ਜਾਂਦਾ ਹੈਬਿਨਾਂ ਮੰਗਾਂ ਦੇ ਬੰਦਗੀ ਕਰਨ ਵਾਲਿਆਂ ਦੇ ਸਾਰੇ ਕਾਰਜ ਆਪ ਹੀ ਪੂਰੇ ਹੁੰਦੇ ਹਨ ਅਤੇ ਸਾਰੇ ਦੁੱਖਾਂ, ਕਲੇਸ਼ਾਂ, ਕਠਿਨਾਈਆਂ, ਮੁਸੀਬਤਾਂ ਅਤੇ ਔਕੜਾਂ ਦਾ ਅੰਤ ਹੋ ਜਾਂਦਾ ਹੈ ਕਿਉਂਕਿ ਇਹ ਸਤਿਗੁਰੂ ਦਾ ਵਾਅਦਾ ਹੈਇਸ ਲਈ ਜੋ ਮਨੁੱਖ ਗੁਰੂ ਦੇ ਬਚਨਾਂ ਉੱਪਰ ਪੂਰਨ ਭਰੋਸਾ ਕਰਕੇ ਪੂਰਨ ਪ੍ਰੀਤ ਅਤੇ ਸ਼ਰਧਾ ਨਾਲ ਗੁਰੂ ਦੇ ਚਰਨਾਂ ਤੇ ਸੰਪੂਰਨ ਸਮਰਪਣ ਕਰ ਦਿੰਦੇ ਹਨ; ਉਨ੍ਹਾਂ ਨੂੰ “ਮੰਨੈ” ਦੀ ਇਸ ਪਰਮ ਸ਼ਕਤੀਸ਼ਾਲੀ ਅਵਸਥਾ ਦੀ ਪ੍ਰਾਪਤੀ ਹੋ ਜਾਂਦੀ ਹੈ; ਜਿਸ ਦੀ ਸੇਵਾ ਕਰਦੇ ਹੋਏ ਉਨ੍ਹਾਂ ਦੇ ਦੁੱਖਾਂ, ਕਲੇਸ਼ਾਂ, ਕਠਿਨਾਈਆਂ, ਮੁਸੀਬਤਾਂ ਅਤੇ ਔਕੜਾਂ ਦਾ ਅੰਤ ਹੋ ਜਾਂਦਾ ਹੈ ਅਤੇ ਸਾਰੇ ਕਾਰਜ ਆਪਣੇ ਆਪ ਸਿੱਧ ਹੋਣੇ ਸ਼ੁਰੂ ਹੋ ਜਾਂਦੇ ਹਨਐਸੇ ਮਨੁੱਖਾਂ ਦੇ ਸਾਰੇ ਕਰਮ ਸਤਿ ਕਰਮ ਬਣ ਜਾਂਦੇ ਹਨ ਅਤੇ ਉਨ੍ਹਾਂ ਦੇ ਸਾਰੇ ਵਿਕਾਰਾਂ ਦਾ ਅੰਤ ਹੋ ਜਾਂਦਾ ਹੈਨਾਮ ਦੇ ਹਿਰਦੇ ਵਿੱਚ ਪ੍ਰਕਾਸ਼ਮਾਨ ਹੋ ਜਾਣ ਨਾਲ ਹਿਰਦਾ ਪਵਿੱਤਰ ਪਾਵਨ ਹੋ ਜਾਂਦਾ ਹੈ, ਸਤਿ ਸਰੋਵਰਾਂ ਦੇ ਪ੍ਰਕਾਸ਼ਮਾਨ ਹੋ ਜਾਣ ਨਾਲ ਰੋਮ-ਰੋਮ ਵਿੱਚ ਨਾਮ ਚਲਾ ਜਾਂਦਾ ਹੈ ਅਤੇ ਰੋਮ-ਰੋਮ ਪਵਿੱਤਰ ਹੋ ਜਾਂਦਾ ਹੈਸਾਰੇ ਬੱਜਰ ਕਪਾਟ ਖੁੱਲ੍ਹ ਜਾਣ ਨਾਲ ਸਾਰੇ ਕਰਮ ਸਤਿ ਹੋ ਜਾਂਦੇ ਹਨ ਅਤੇ ਹਿਰਦਾ ਪਰਮ ਗੁਣਾਂ ਨਾਲ ਭਰਪੂਰ ਹੋ ਜਾਂਦਾ ਹੈਜਿਸ ਕਾਰਣ ਸਾਰੇ ਵਿਨਾਸ਼ਕਾਰੀ ਵਿਕਾਰਾਂ ਦਾ ਅੰਤ ਹੋ ਜਾਂਦਾ ਹੈ

      ਇੱਕ ਆਮ ਮਨੁੱਖ ਸਾਰਾ ਜੀਵਨ ਮਾਇਆ ਦੀ ਗੁਲਾਮੀ (ਰਜੋ ਅਤੇ ਤਮੋ ਬਿਰਤੀ ਦੇ ਅਧੀਨ) ਦਾ ਜੀਵਨ ਜੀਉਂਦਾ ਹੋਇਆ ਕੇਵਲ ਦੁਨਿਆਵੀ ਸੁੱਖਾਂ ਦੀ ਅਤੇ ਮਾਣ ਦੀ ਪ੍ਰਾਪਤੀ ਕਰਨ ਲਈ ਗੁਆ ਬੈਠਦਾ ਹੈਦੁਨਿਆਵੀ ਪੱਦਵੀਆਂ, ਦੁਨਿਆਵੀ ਰਾਜ, ਸਾਰੀਆਂ ਰਾਜਸੀ ਸ਼ਕਤੀਆਂ ਅਤੇ ਮਾਣ ਦੀ ਪ੍ਰਾਪਤੀ ਲਈ ਮਨੁੱਖ ਆਪਣਾ ਪੂਰਾ ਜ਼ੋਰ ਲਗਾ ਦਿੰਦਾ ਹੈਪ੍ਰੰਤੂ ਪੂਰਨ ਸਤਿ ਇਹ ਹੈ ਕਿ ਸਾਰੀਆਂ ਦੁਨਿਆਵੀ ਪੱਦਵੀਆਂ, ਦੁਨਿਆਵੀ ਰਾਜ, ਸਾਰੀਆਂ ਰਾਜਸੀ ਸ਼ਕਤੀਆਂ ਅਤੇ ਸਾਰਾ ਮਾਣ ਸਦੀਵੀ ਨਹੀਂ ਹੁੰਦਾ ਹੈਸਮੇਂ ਦੇ ਨਾਲ ਸਭ ਕੁਝ ਬਦਲ ਜਾਂਦਾ ਹੈਜੋ ਅੱਜ ਦਾ ਰਾਜਾ ਹੈ ਉਹ ਕੱਲ ਦਾ ਭੀਖਾਰੀ ਬਣ ਕੇ ਰਹਿ ਜਾਂਦਾ ਹੈ ਅਤੇ ਜੋ ਅੱਜ ਦਾ ਭੀਖਾਰੀ ਹੈ ਉਹ ਕੱਲ ਦਾ ਰਾਜਾ ਬਣ ਜਾਂਦਾ ਹੈਇਹ ਸਾਰਾ ਮਾਇਆ ਦਾ ਖੇਲ ਹੈ ਅਤੇ ਮੂਰਖ ਮਨੁੱਖ ਮਾਇਆ ਦੇ ਇਸ ਖੇਲ ਤੋਂ ਅਨਜਾਣ ਮਾਇਆ ਦੇ ਇਸ ਦਲਦਲ ਵਿੱਚ ਹੋਰ ਫੱਸਦਾ ਚਲਾ ਜਾਂਦਾ ਹੈਮਾਇਆ ਦੇ ਇਸ ਦਲਦਲ ਵਿੱਚ ਮਨੁੱਖ ਜਨਮਾਂ ਜਨਮਾਂਤਰਾਂ ਤੋਂ ਫੱਸਿਆ ਹੋਇਆ ਹੈ ਅਤੇ ਹੋਰ ਫੱਸਦਾ ਚਲਾ ਜਾ ਰਿਹਾ ਹੈ

      ਜੋ ਮਨੁੱਖ ਸਤੋ ਬਿਰਤੀ ਉੱਪਰ ਚਲਦੇ ਹੋਏ ਗੁਰ ਪ੍ਰਸਾਦਿ ਦੀ ਪ੍ਰਾਪਤੀ ਕਰ ਲੈਂਦੇ ਹਨ ਉਹ “ਸੁਣਿਐ” ਅਤੇ “ਮੰਨੈ” ਦੀਆਂ ਪਰਮ ਸ਼ਕਤੀਸ਼ਾਲੀ ਅਵਸਥਾਵਾਂ ਵਿੱਚ ਪਹੁੰਚ ਜਾਂਦੇ ਹਨ ਅਤੇ ਨਾਮ ਨਾਲ ਜੁੜ ਜਾਂਦੇ ਹਨਐਸੇ ਮਨੁੱਖ ਨਾਮ ਦੀ ਕਮਾਈ ਕਰਦੇ ਹੋਏ ਬੰਦਗੀ ਪੂਰਨ ਕਰ ਪੂਰਨ ਬ੍ਰਹਮ ਗਿਆਨ ਅਤੇ ਪੂਰਨ ਤੱਤ ਗਿਆਨ ਨੂੰ ਪ੍ਰਾਪਤ ਕਰ ਲੈਂਦੇ ਹਨਐਸੇ ਮਨੁੱਖ ਦਰਗਾਹ ਵੱਲੋਂ ਪਰਉਪਕਾਰ ਅਤੇ ਮਹਾ ਪਰਉਪਕਾਰ ਦੀ ਸੇਵਾ ਨਾਲ ਬਖ਼ਸ਼ੇ ਜਾਂਦੇ ਹਨ ਅਤੇ ਜਦ ਉਹ ਪਰਉਪਕਾਰ ਅਤੇ ਮਹਾ ਪਰਉਪਕਾਰ ਦੇ ਇਸ ਮਾਰਗ ਤੇ ਚਲਦੇ ਹਨ ਤਾਂ ਉਹ ਸਾਰੇ ਸੰਸਾਰ ਵਿੱਚ ਦਰਗਾਹੀ ਕਿਰਪਾ ਅਨੁਸਾਰ ਪ੍ਰਗਟ ਹੋ ਜਾਂਦੇ ਹਨਉਨ੍ਹਾਂ ਦੀ ਮਹਾ ਪਰਉਪਕਾਰੀ ਕਰਨੀ ਉਨ੍ਹਾਂ ਨੂੰ ਦਸੋ ਦਿਸ਼ਾ ਪ੍ਰਗਟ ਕਰ ਦਿੰਦੀ ਹੈਜੋ ਮਹਾਪੁਰਖ ਦਰਗਾਹ ਵੱਲੋਂ ਸੇਵਾ ਵਿੱਚ ਲਾਏ ਜਾਂਦੇ ਹਨ ਉਨ੍ਹਾਂ ਦੀ ਮਹਿਮਾ ਦੱਸ ਦਿਸ਼ਾਵਾਂ ਵਿੱਚ ਦਰਗਾਹੀ ਹੁਕਮ ਅਨੁਸਾਰ ਪ੍ਰਗਟ ਹੋ ਜਾਂਦੀ ਹੈਐਸੇ ਮਹਾ ਪੁਰਖਾਂ ਦਾ ਮਾਣ ਦਰਗਾਹੀ ਹੁਕਮ ਅਨੁਸਾਰ ਸਾਰੀ ਸ੍ਰਿਸ਼ਟੀ ਵਿੱਚ ਪ੍ਰਗਟ ਹੋ ਜਾਂਦਾ ਹੈਇਸੇ ਲਈ ਗੁਰਬਾਣੀ ਦਾ ਬਚਨ ਹੈ:

“ਜੋ ਪ੍ਰਭਿ ਅਪਨੀ ਸੇਵਾ ਲਾਇਆ ਨਾਨਕ ਸੋ ਸੇਵਕੁ ਦਹ ਦਿਸਿ ਪ੍ਰਗਟਾਇਆ ॥”

(ਸ੍ਰੀ ਗੁਰੂ ਗ੍ਰੰਥ ਸਾਹਿਬ ੨੮੫)

“ਜਿਸ ਨੋ ਬਖਸੇ ਸਿਫਤਿ ਸਾਲਾਹ ਨਾਨਕ ਪਾਤਿਸਾਹੀ ਪਾਤਿਸਾਹੁ ੨੫॥”

(ਸ੍ਰੀ ਗੁਰੂ ਗ੍ਰੰਥ ਸਾਹਿਬ ੫)

      ਇਸ ਤੋਂ ਭਾਵ ਇਹ ਹੈ ਕਿ ਸਾਨੂੰ ਦੁਨਿਆਵੀ ਪੱਦਵੀਆਂ ਦੀ ਪਰਵਾਹ ਕੀਤੇ ਬਿਨਾਂ ਆਪਣਾ ਧਿਆਨ ਸਤੋ ਬਿਰਤੀ ਉੱਪਰ ਕਾਇਮ ਕਰਨਾ ਚਾਹੀਦਾ ਹੈ ਜਿਸ ਦੇ ਨਾਲ ਸਾਨੂੰ ਗੁਰ ਪ੍ਰਸਾਦਿ ਦੀ ਪ੍ਰਾਪਤੀ ਹੋ ਸਕੇ ਅਤੇ ਅਸੀਂ ਆਪਣਾ ਜੀਵਨ ਸਫਲ ਕਰ ਸਕੀਏ

      ਮਨੁੱਖ ਜਨਮ ਦੁਰਲਭ ਹੈ ਅਤੇ ਇਸ ਦਾ ਕੇਵਲ ਇੱਕੋ ਇੱਕ ਟੀਚਾ ਹੈ ਜੀਵਨ ਮੁਕਤੀ ਦੀ ਪ੍ਰਾਪਤੀ ਕਰਨਾਜੋ ਮਨੁੱਖ ਸਤਿ ਦਾ ਜੀਵਨ ਜੀਉਂਦੇ ਹਨ ਉਨ੍ਹਾਂ ਤੇ ਗੁਰਕਿਰਪਾ ਹੁੰਦੀ ਹੈ ਅਤੇ ਉਹ ਮਨੁੱਖ ਗੁਰ ਪ੍ਰਸਾਦਿ ਦੀ ਪ੍ਰਾਪਤੀ ਕਰਕੇ “ਮੰਨੈ” ਦੀ ਪਰਮ ਸ਼ਕਤੀਸ਼ਾਲੀ ਅਵਸਥਾ ਦੀ ਪ੍ਰਾਪਤੀ ਕਰ ਲੈਂਦੇ ਹਨਸਾਰੀ ਦੁਨੀਆਂ ਦੇ ਲੋਕ ਵੱਖ-ਵੱਖ ਫਿਰਕਿਆਂ ਵਿੱਚ ਜਨਮੇ ਹੋਏ ਆਪੋ ਆਪਣੇ ਫਿਰਕਿਆਂ ਦੇ ਰੀਤੀ ਰਿਵਾਜਾਂ ਅਨੁਸਾਰ ਅਤੇ ਆਪਣੇ ਇਤਿਹਾਸ ਅਨੁਸਾਰ ਵੱਖ-ਵੱਖ ਤਰੀਕਿਆਂ ਨਾਲ ਅਕਾਲ ਪੁਰਖ ਦੀ ਜਾਂ ਆਪਣੇ ਪੀਰਾਂ ਪੈਗੰਬਰਾਂ ਅਤੇ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਹਨਲਗਭਗ ਬਹੁ-ਗਿਣਤੀ ਵਿੱਚ ਲੋਕ ਆਪੋ ਆਪਣੇ ਇਸ਼ਟ ਨੂੰ ਉਸਦੀ ਪੂਜਾ ਕਰਕੇ ਪ੍ਰਸੰਨ ਕਰਨ ਦਾ ਯਤਨ ਕਰਦੇ ਹਨ ਤਾਂ ਕਿ ਉਨ੍ਹਾਂ ਦਾ ਇਸ਼ਟ ਉਨ੍ਹਾਂ ਉੱਪਰ ਪ੍ਰਸੰਨ ਰਹੇ ਅਤੇ ਉਨ੍ਹਾਂ ਦੇ ਜੀਵਨ ਦੇ ਦੁੱਖ, ਕਲੇਸ਼, ਮੁਸੀਬਤਾਂ, ਕਠਿਨਾਈਆਂ, ਔਕੜਾਂ ਦੂਰ ਹੋ ਸਕਣ ਅਤੇ ਉਨ੍ਹਾਂ ਦੇ ਮਨ ਦੇ ਮਨੋਰਥ ਸਿੱਧ ਹੋ ਸਕਣ ਅਤੇ ਉਨ੍ਹਾਂ ਦਾ ਜੀਵਨ ਸੁੱਖਮਈ ਬਣ ਸਕੇਪ੍ਰੰਤੂ ਇਹ ਬਹੁ ਗਿਣਤੀ ਲੋਕ ਇਸ ਸੋਝੀ ਤੋਂ ਅਨਜਾਣ ਹੁੰਦੇ ਹਨ ਕਿ ਸਭ ਤੋਂ ਉੱਤਮ ਪੂਜਾ ਅਕਾਲ ਪੁਰਖ ਦੀ ਹੈ ਅਤੇ ਅਕਾਲ ਪੁਰਖ ਦੀ ਪੂਜਾ ਨਾਲ ਹੀ ਜੀਵਨ ਮੁਕਤੀ ਪ੍ਰਾਪਤ ਕੀਤੀ ਜਾ ਸਕਦੀ ਹੈਜਿਨ੍ਹਾਂ ਮਨੁੱਖਾਂ ਨੂੰ ਇਹ ਗਿਆਨ ਵੀ ਹੁੰਦਾ ਹੈ ਕਿ ਇਹ ਮਨੁੱਖਾ ਜਨਮ ਜੀਵਨ ਸਫਲ ਤਾਂ ਹੋਣਾ ਹੈ ਜੇਕਰ ਜੀਵਨ ਮੁਕਤੀ ਪ੍ਰਾਪਤ ਕਰ ਸਕੇ ਉਹ ਮਨੁੱਖ ਇਸ ਗਿਆਨ ਤੋਂ ਵੀ ਵਾਂਝੇ ਰਹਿੰਦੇ ਹਨ ਕਿ ਕੇਵਲ ਅਕਾਲ ਪੁਰਖ ਦੀ ਬੰਦਗੀ ਕੀਤੀਆਂ ਹੀ ਜੀਵਨ ਮੁਕਤੀ ਦੀ ਪ੍ਰਾਪਤੀ ਹੋ ਸਕਦੀ ਹੈਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ ਬੇਅੰਤ ਦਿਆਲਤਾ ਨਾਲ ਸਾਰੀ ਲੋਕਾਈ ਦੀ ਝੋਲੀ ਵਿੱਚ ਇਹ ਪੂਰਨ ਬ੍ਰਹਮ ਗਿਆਨ ਪਾ ਰਹੇ ਹਨ ਕਿ ਸਾਰੀ ਲੋਕਾਈ ਦੀ ਮੰਜ਼ਿਲ ਕੇਵਲ ਇੱਕ ਹੈ ਅਤੇ ਉਹ ਹੈ ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਵਿੱਚ ਅਭੇਦ ਹੋਣਾਇਸ ਲਈ ਸਤਿ ਪਾਰਬ੍ਰਹਮ ਪਿਤਾ ਵਿੱਚ ਅਭੇਦ ਹੋਣ ਲਈ ਕੇਵਲ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਹੀ ਬੰਦਗੀ ਕਰਨੀ ਪਵੇਗੀ ਅਤੇ ਹੋਰ ਕਿਸੇ ਇਸ਼ਟ ਦੀ ਪੂਜਾ ਕਰਨ ਨਾਲ ਇਹ ਮੰਜ਼ਿਲ ਦੀ ਪ੍ਰਾਪਤੀ ਨਹੀਂ ਹੋ ਸਕਦੀ ਹੈਬਾਕੀ ਸਾਰੇ ਇਸ਼ਟਾਂ ਦੀ ਪੂਜਾ ਕਰਨ ਨਾਲ ਜੀਵਨ ਮੁਕਤੀ ਪ੍ਰਾਪਤ ਨਹੀਂ ਹੋ ਸਕਦੀ ਹੈਇਸ ਲਈ ਜੋ ਮਨੁੱਖ “ਮੰਨੈ” ਦੀ ਇਸ ਪਰਮ ਸ਼ਕਤੀਸ਼ਾਲੀ ਅਵਸਥਾ ਨੂੰ ਪ੍ਰਾਪਤ ਕਰ ਲੈਂਦੇ ਹਨ ਉਨ੍ਹਾਂ ਨੂੰ ਇਸ ਪਰਮ ਸਤਿ ਤੱਤ ਤੱਥ ਦਾ ਗਿਆਨ ਦ੍ਰਿੜ੍ਹ ਹੋ ਜਾਂਦਾ ਹੈ ਕਿ ਕੇਵਲ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਬੰਦਗੀ ਹੀ ਜੀਵਨ ਮੁਕਤੀ ਦੀ ਜੁਗਤੀ ਹੈਕੇਵਲ ਇੱਕ ਹੀ ਪੰਥ ਹੈ ਜੋ ਜੀਵਨ ਮੁਕਤੀ ਦੀ ਪ੍ਰਾਪਤੀ ਵੱਲ ਜਾਂਦਾ ਹੈ ਅਤੇ ਉਹ ਪੰਥ ਹੈ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਬੰਦਗੀ ਕਰਨਾਇਸ ਲਈ ਜੋ ਮਨੁੱਖ “ਮੰਨੈ” ਦੀ ਪਰਮ ਸ਼ਕਤੀਸ਼ਾਲੀ ਅਵਸਥਾ ਵਿੱਚ ਚਲੇ ਜਾਂਦੇ ਹਨ ਉਨ੍ਹਾਂ ਨੂੰ ਇਹ ਸਤਿ ਤੱਤ ਦ੍ਰਿੜ੍ਹ ਹੋ ਜਾਂਦਾ ਹੈ ਅਤੇ ਉਹ ਪੂਰਨ ਬੰਦਗੀ ਦੀ ਕਮਾਈ ਕਰਦੇ ਹੋਏ ਪਰਮ ਗਤਿ ਨੂੰ ਪ੍ਰਾਪਤ ਕਰ ਲੈਂਦੇ ਹਨ

      ਧਰਮ ਦਾ ਅਸਲੀ ਰਸਤਾ ਸਤਿ ਦਾ ਰਸਤਾ ਹੈਧਰਮ ਦਾ ਰੂਹਾਨੀ ਅਰਥ ਕੇਵਲ ਪਰੀਪੂਰਨ ਪਾਰਬ੍ਰਹਮ ਪਿਤਾ ਪਰਮੇਸ਼ਰ ਵਿੱਚ ਇੱਕ ਮਿੱਕ ਹੋਣਾ ਹੈਧਰਮ ਸ਼ਬਦ ਦਾ ਅਰਥ ਸਿੱਖ, ਇਸਾਈ, ਮੁਸਲਮਾਨ, ਹਿੰਦੂ, ਬੁਧੀ, ਜੈਨ ਜਾਂ ਹੋਰ ਕਈ ਨਾਮ ਜਿਨ੍ਹਾਂ ਨਾਲ ਇਸ ਨੂੰ ਆਮ ਤੌਰ ਤੇ ਸੰਸਾਰ ਵਿੱਚ ਵਖਾਣਿਆ ਅਤੇ ਜਾਣਿਆ ਜਾਂਦਾ ਹੈ, ਨਹੀਂ ਹੈਸ਼ਬਦ ਧਰਮ ਦਾ ਭਾਵ ਬੜਾ ਹੀ ਡੂੰਘਾ ਬ੍ਰਹਮ ਅਤੇ ਅਨਾਦਿ ਹੈਕ੍ਰਿਪਾ ਕਰਕੇ ਧਰਮ ਸ਼ਬਦ ਨੂੰ ਸਮਝਣ ਲਈ ਹੇਠ ਲਿਖੇ ਬ੍ਰਹਮ ਵਿਚਾਰ ਨੂੰ ਪੜ੍ਹੋ ਅਤੇ ਦ੍ਰਿੜ੍ਹ ਕਰ ਲਵੋ ਜੀ :-

      ਸਾਨੂੰ ਧਰਮ ਸ਼ਬਦ ਦਾ ਸੱਚਾ ਅਤੇ ਬ੍ਰਹਮ ਭਾਵ ਨੂੰ ਸਮਝਣ ਦੇ ਯੋਗ ਕਰਨ ਲਈ ਆਓ ਪਰਮਾਤਮਾ ਪਰੀਪੂਰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਅੱਗੇ ਅਰਦਾਸ ਕਰੀਏ ਜਿਹੜਾ : ਅਗੰਮ ਹੈ, ਅਗਾਧ ਹੈ, ਅਗੋਚਰ ਹੈ, ਅਪਰੰਪਾਰ ਹੈ ਅਨੰਤ ਹੈ, ਬੇਅੰਤ ਹੈ, ਪਰਮ ਦਿਆਲੂ ਹੈ, ਪਰਮ ਕ੍ਰਿਪਾਲੂ ਹੈ ਅਤੇ ਗੁਰੂ ਹੈਇਸ ਸ਼ਬਦ ਧਰਮ ਨੂੰ ਸਾਰੇ ਧਾਰਮਿਕ ਅਦਾਰੇ, ਸਮਾਜ ਅਤੇ ਪ੍ਰਚਾਰਕ ਸਾਰੇ ਹੀ ਸੰਸਾਰ ਉੱਪਰ ਗਲਤ ਸਮਝ ਨਾਲ ਅਤੇ ਗਲਤ ਤਰੀਕੇ ਨਾਲ ਪੇਸ਼ ਕਰ ਰਹੇ ਹਨਆਓ, ਸ਼ਬਦ ਧਰਮ ਨੂੰ ਸਮਝਣ ਦਾ ਯਤਨ ਕਰ ਸਕੀਏ ਅਤੇ ਦੁਬਿਧਾ, ਜੋ ਕਿ ਸਾਰੇ ਧਾਰਮਿਕ ਅਦਾਰੇ, ਸਮਾਜ ਅਤੇ ਜਨਤਾ ਨੇ ਪੈਦਾ ਕੀਤੀ ਹੈ ਉਸਨੂੰ ਇਨ੍ਹਾਂ ਦੇ ਆਧਾਰ ਤੇ ਦੂਰ ਕਰ ਸਕੀਏਸ਼ਬਦ “ਧਰਮ” ਦਾ ਆਧਾਰ ਹੈ :-

* ਪੂਰਨ ਬ੍ਰਹਮ ਗਿਆਨ

* ਗੁਰਮਤਿ

* ਦਰਗਾਹੀ ਪਰਿਭਾਸ਼ਾ

* ‘ਧਰਮ’ ਸ਼ਬਦ ਵਿੱਚ ਅਨਾਦਿ ਤੱਤ ਦੀ ਹੋਂਦ

* ਪਰਮ ਤੱਤ-ਸਤਿ ਤੱਤ ਦੀ ਹੋਂਦ

* ਅਤੇ ਜੋ ਕੁਝ ਗੁਰੂ ਸਾਹਿਬਾਨ, ਸੰਤਾਂ, ਭਗਤਾਂ ਅਤੇ ਬ੍ਰਹਮ ਗਿਆਨੀਆਂ ਨੇ ਸਮਝਿਆ, ਅਮਲ ਕੀਤਾ, ਵਖਿਆਣ ਕੀਤਾ, ਲਿਖਿਆ ਹੈ,

     ਅੱਗੇ ਵਧਾਇਆ ਹੈ, ਅਤੇ ਲੋਕਾਈ ਨੂੰ ਬਖ਼ਸ਼ਿਆ ਹੈ

 

      ਗੁਰਬਾਣੀ ਦਾ ਹਰੇਕ ਬ੍ਰਹਮ ਸ਼ਬਦ ਪੂਰਨ ਬ੍ਰਹਮ ਗਿਆਨ ਸਾਨੂੰ ਪਰਮ ਤੱਤ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਹੋਂਦ ਬਾਰੇ ਬ੍ਰਹਮ ਸਤਿ ਦੱਸਦਾ ਹੈ, ਜਾਂ ਉਸ ਪਰੀਪੂਰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਨਾਮ ਦੀ ਮਹਿਮਾ ਦੱਸਦਾ ਹੈ, ਜਾਂ ਉਸਦੀ ਸਿਫ਼ਤ ਸਲਾਹ ਕਰਦਾ ਹੈ, ਜਾਂ ਸੰਤਾਂ, ਭਗਤਾਂ, ਬ੍ਰਹਮ ਗਿਆਨੀਆਂ ਅਤੇ ਸਤਿਗੁਰੂਆਂ ਦੀ ਸਿਫ਼ਤ ਸਲਾਹ ਕਰਦਾ ਹੈਗੁਰਬਾਣੀ ਦਾ ਹਰੇਕ ਸ਼ਬਦ ਪੂਰਨ ਬ੍ਰਹਮ ਗਿਆਨ ਸਾਡੇ ਮਨ ਅਤੇ ਰੂਹ ਦਾ ਹਨੇਰਾ ਹਟਾਉਂਦਾ ਹੈਆਪਣੇ ਹਰੇਕ ਬ੍ਰਹਮ ਸ਼ਬਦ ਵਿੱਚ ਮੌਜੂਦ ਪੂਰਨ ਬ੍ਰਹਮ ਗਿਆਨ ਨਾਲ ਸਾਨੂੰ ਇਹ ਬ੍ਰਹਮ ਚਾਨਣ ਦੇ ਰਿਹਾ ਹੈ

      ਇਨ੍ਹਾਂ ਗੁਣਾਂ ਕਾਰਨ ਹੀ ਗੁਰਬਾਣੀ ਦੇ ਹਰ ਇੱਕ ਸ਼ਬਦ ਨੂੰ ਸ਼ਬਦ ਗੁਰੂ ਕਿਹਾ ਜਾਂਦਾ ਹੈਸ਼ਬਦ ਧਰਮ ਦਾ ਅਰਥ ਵੀ ਗੁਰੂ ਹੈਇਹ ਹਰ ਸ਼ਬਦ :-

* ਆਪਣੇ ਵਿੱਚ ਪਰਮ ਤੱਤ ਪੂਰਨ ਬ੍ਰਹਮ ਗਿਆਨ ਦੀ ਲੁਕੀ ਹੋਈ ਹੋਂਦ ਰੱਖਦਾ ਹੈ

* ਅਕਾਲ ਪੁਰਖ ਦੀ ਬੇਅੰਤਤਾ ਅਤੇ ਡੂੰਘਾਈ ਦੱਸਦਾ ਹੈ

* ਸਤਿ ਪਾਰ ਬ੍ਰਹਮ ਪਰਮੇਸ਼ਰ ਦੀ ਤਰ੍ਹਾਂ ਅਨੰਤ ਅਤੇ ਬੇਅੰਤ ਹੈ

* ਸਰਵਸ਼ਕਤੀਮਾਨ ਪਰੀਪੂਰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਆਪਣਾ ਅਨਿੱਖੜਵਾਂ ਅੰਗ ਹੈ

      ਸ਼ਬਦ ‘ਧਰਮ’ ਪਾਰ ਬ੍ਰਹਮ ਪਰਮੇਸ਼ਰ ਦੀ ਬ੍ਰਹਮ ਹੋਂਦ ਨੂੰ ਦਰਸਾਉਂਦਾ ਹੈਇੱਕ ਸੰਤ ਹਿਰਦਾ ਐਸਾ ਵਿਅਕਤੀ ਹੈ ਜੋ ਸ਼ਬਦ ‘ਧਰਮ’ ਦਾ ਪਾਲਣ ਕਰਦਾ ਹੈ ਅਤੇ ਆਪਣੇ ਆਪ ਵਿੱਚ ਲੈ ਕੇ ਆਉਂਦਾ ਹੈ : ਇਸ ਬ੍ਰਹਮ ਤੱਤ ਦੀ ਹੋਂਦ; ਇਸ ਵਿੱਚ ਛੁਪਿਆ ਅਨਾਦਿ ਸਤਿ ਅਤੇ ਇਸ ਵਿੱਚ ਛੁਪਿਆ ਪੂਰਨ ਬ੍ਰਹਮ ਗਿਆਨਆਪਣੇ ਰੋਜ਼ਾਨਾ ਜੀਵਨ ਵਿੱਚ ਧਰਮ ਦੀ ਪਾਲਣਾ ਨਾਲ ਉਹ ਪ੍ਰਗਟਿਓ ਜੋਤ ਬਣ ਜਾਂਦਾ ਹੈ, ਸਰਵਸ਼ਕਤੀਮਾਨ ਪਰੀਪੂਰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨਾਲ ਇੱਕ ਮਿੱਕ ਹੋ ਜਾਂਦਾ ਹੈਸਰਵਸ਼ਕਤੀਮਾਨ ਪਰੀਪੂਰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਿੱਚ ਅਭੇਦ ਹੋ ਜਾਂਦਾ ਹੈ

      ਬਹੁਤੇ ਅਤੇ ਆਮ ਲੋਕਾਈ ਲਈ ਸ਼ਬਦ ਧਰਮ ਦਾ ਭਾਵ ਉਸ ਸੁਭਾਵ ਨਾਲ ਹੈ ਜੋ ਕਿ ਬਹੁਤ ਹੀ ਭਾਰੀ ਪ੍ਰਭਾਵ: ਉਨ੍ਹਾਂ ਦੇ ਖਾਸ ਸਮੂਹ (ਜਿਵੇਂ ਕਿ ਹਿੰਦੂ, ਮੁਸਲਮਾਨ, ਸਿੱਖ, ਇਸਾਈ) – ਆਮ ਤੌਰ ਤੇ ਜਿਸ ਵਿੱਚ ਉਹ ਜਨਮੇ ਹੁੰਦੇ ਹਨ, ਉੱਪਰ ਪਾਉਂਦਾ ਹੈ ; ਬੋਲੀ ਉੱਪਰ ਪਾਉਂਦਾ ਹੈ ; ਪਹਿਰਾਵੇ, ਰੀਤੀਆਂ, ਰਿਵਾਜਾਂ, ਖਾਣ-ਪੀਣ ਦੀਆਂ ਆਦਤਾਂ ਆਦਿ ਤੇ ਪ੍ਰਭਾਵ ਪਾਉਂਦਾ ਹੈ

      ਇਸ ਤਰ੍ਹਾਂ ਨਾਲ ਬਹੁਤੇ ਲੋਕਾਂ ਲਈ, ਧਰਮ ਸ਼ਬਦ ਦਾ ਅਰਥ ਇੱਕ ਖਾਸ ਸਮੂਹ ਦੇ ਨਿਯਮਾਂ ਅਤੇ ਨੀਤੀਆਂ ਤੋਂ ਹੈਇਨ੍ਹਾਂ ਦੀ ਵਰਤੋਂ ਕਿਸੇ ਦੇ ਸਮਾਜਿਕ ਮੁੱਲਾਂ, ਧਾਰਮਿਕ ਵਿਹਾਰ ਅਤੇ ਜੀਵਨ ਜਾਚ ਨੂੰ ਚਲਾਉਣ ਲਈ ਕੀਤੀ ਜਾਂਦੀ ਹੈਇੱਕ ਵਿਅਕਤੀ ਕਿਸੇ ਪਰਿਵਾਰ ਵਿੱਚ ਜਨਮ ਲੈਂਦਾ ਹੈ ਅਤੇ ਉਸ ਦੀ ਪਾਲਣਾ ਪੋਸਣਾ ਉਸਦੇ ਪਰਿਵਾਰ ਦੇ ਆਲੇ ਦੁਆਲੇ ਦੇ ਵਾਤਾਵਰਣ ਅਤੇ ਸੱਭਿਆਚਾਰ ਅਨੁਸਾਰ ਹੀ ਹੁੰਦੀ ਹੈਪਰਿਵਾਰ ਸਮਾਜ ਦੇ ਕਿਸੇ ਖਾਸ ਫਿਰਕੇ ਦੀ ਛੱਤਰ ਛਾਇਆ ਹੇਠ ਚਲਦਾ ਹੈਇਹ ਹੀ ਕਿਸੇ ਵਿਅਕਤੀ ਦੇ, ਚਰਿੱਤਰ, ਵਿਹਾਰ, ਦ੍ਰਿਸ਼ਟੀ, ਧਾਰਮਿਕ ਮੁੱਲਾਂ ਅਤੇ ਹੋਰ ਸਮਾਜਿਕ ਵਿਹਾਰ ਅਤੇ ਸੋਚ ਦੇ ਮੁੱਲ ਅਤੇ ਵਿਚਾਰ ਬਣਾਉਣ ਵਿੱਚ ਜ਼ਿੰਮੇਵਾਰ ਹੁੰਦਾ ਹੈ

      ਉਦਾਹਰਣ ਵਜੋਂ : ਸਿੱਖ ਪਰਿਵਾਰ ਵਿੱਚ ਜਨਮੇ ਬੱਚੇ ਨੂੰ ਸਿੱਖ ਧਰਮ ਮਿਲਦਾ ਹੈਜੇਕਰ ਉਹੀ ਬੱਚਾ ਹਿੰਦੂ ਪਰਿਵਾਰ ਵਿੱਚ ਜਨਮਿਆ ਹੁੰਦਾ ਤਾਂ ਉਸਨੇ ਹਿੰਦੂ ਹੋਣਾ ਸੀਤਦ ਬੱਚੇ ਦੀ ਪਾਲਣਾ ਪੋਸਣਾ ਪਰਿਵਾਰ ਦੇ ਧਾਰਮਿਕ ਮੁੱਲਾਂ ਅਤੇ ਅਮਲਾਂ ਅਨੁਸਾਰ ਹੋਣੀ ਸੀਬੱਚਾ ਖਾਸ ਫਿਰਕੇ ਦੇ ਇਨ੍ਹਾਂ ਗੁਣਾਂ ਨਾਲ ਹੀ ਵਿਕਸਿਤ ਹੋਵੇਗਾ : ਸਮਾਜਿਕ ਵਿਹਾਰ, ਸਮਾਜਿਕ ਕਦਰਾਂ ਕੀਮਤਾਂ, ਭਾਸ਼ਾ, ਖਾਣ ਪੀਣ ਦੀਆਂ ਆਦਤਾਂ, ਪਹਿਰਾਵਾ ਅਤੇ ਇਸ ਤਰ੍ਹਾਂ ਹੀ ਕਈ ਹੋਰ ਨਿਯਮਾਂ ਦੇ ਅਨੁਸਾਰਬੱਚੇ ਨੂੰ ਇੱਕ ਖਾਸ ਸਮੂਹ ਦਾ ਹਿੱਸਾ ਬਣਨਾ ਸਿਖਾਇਆ ਜਾਂਦਾ ਹੈਉਸ ਦੇ ਵਿਹਾਰ ਅਤੇ ਅਮਲ ਦੂਸਰੇ ਸਮੂਹਾਂ ਨਾਲੋਂ ਵੱਖ ਹੁੰਦੀਆਂ ਹਨਹਰ ਸਮੂਹ ਆਪਣੇ ਆਪ ਨੂੰ ਨਾਮ ਦਿੰਦਾ ਹੈ ਜਿਵੇਂ ਹਿੰਦੂ ਧਰਮ, ਸਿੱਖ ਧਰਮ, ਇਸਾਈ ਧਰਮ, ਇਸਲਾਮ ਅਤੇ ਕਈ ਹੋਰ ਧਰਮਾਂ ਦੇ ਰੂਪ ਵਿੱਚ

      ਸਮਾਜ ਵਿਚਲੀ ਵੰਡ, ਜਾਂ ਹੋਰ ਸਹੀ ਢੰਗ ਨਾਲ ਕਹੀਏ ਤਾਂ ਮਾਨਵਤਾ ਦੀਆਂ ਇਹ ਵੰਡੀਆਂ ਵੱਖ-ਵੱਖ ਫਿਰਕਿਆਂ ਵਿੱਚ ਵੰਡੀਆਂ ਆਦਮੀ ਦੀਆਂ ਬਣਾਈਆਂ ਗਈਆਂ ਹਨਇਹ ਵੱਖ-ਵੱਖ ਕਹੇ ਜਾਂਦੇ ਫਿਰਕਿਆਂ ਵਿੱਚ ਮਨੁੱਖਤਾ ਵਿੱਚ ਇਹ ਵੰਡੀਆਂ ਆਦਮੀ ਦੁਆਰਾ ਬਣੀਆਂ ਹਨਇਹ ਵੰਡੀਆਂ ਕਦੀ ਵੀ ਪਰੀਪੂਰਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੁਆਰਾ ਨਹੀਂ ਬਣਾਈਆਂ ਗਈਆਂ ਹਨ ਅਤੇ ਨਾ ਹੀ ਕਿਸੇ ਵੀ ਪੂਰਨ ਬ੍ਰਹਮ ਗਿਆਨ ਵਿੱਚ ਮੌਜੂਦ ਹਨਪੂਰਨ ਬ੍ਰਹਮ ਗਿਆਨ ਤਾਂ ਕਹਿੰਦਾ ਹੈ :

”ਹਿੰਦੂ ਤੁਰਕ ਕੋਊ ਰਾਫਜੀ ਇਮਾਮ ਸਾਫੀ,

ਮਾਨਸ ਕੀ ਜਾਤਿ ਸਭੈ ਏਕੈ ਪਹਿਚਾਨਬੋ ॥”

(ਤ੍ਵ ਪ੍ਰਸਾਦਿ ਕਬਿੱਤ ਪੰਨਾ ੪੧, ਗੁਰੂ ਗੋਬਿੰਦ ਸਿੰਘ ਜੀ)

      ਪੂਰਨ ਬ੍ਰਹਮ ਅਤੇ ਰੂਹਾਨੀਅਤ ਦੇ ਅਸਲ ਭਾਵ ਵਿੱਚ, ਗੁਰਮਤਿ ਦੇ ਭਾਵ ਅਤੇ ਪੂਰਨ ਬ੍ਰਹਮ ਗਿਆਨ ਅਨੁਸਾਰ ਆਦਮੀ ਦੁਆਰਾ ਬਣਾਈਆਂ ਗਈਆਂ ਇਨ੍ਹਾਂ ਦੀਵਾਰਾਂ ਵਿੱਚ ਕੋਈ ਅਨਾਦਿ ਸਤਿ ਨਹੀਂ ਹੈਅਨਾਦਿ ਸਤਿ ਕੇਵਲ ਮਨੁੱਖਤਾ ਜਾਂ ਮਨੁੱਖ ਜੀਵਨ ਹੈ, ਜੋ ਸਿਰਜਨਹਾਰੇ ਦੀ ਸਭ ਤੋਂ ਸੁੰਦਰ ਅਤੇ ਕੀਮਤੀ ਰਚਨਾ ਹੈ

      ਇਹ ਅਨਾਦਿ ਸਤਿ ਹੈ ਕਿ ਸਾਰੀ ਹੀ ਮਨੁੱਖਤਾ ਨੇ ਕੇਵਲ ਇੱਕ ਹੀ ਜੋਤ ਪਰਮਾਤਮਾ ਦੀ ਜੋਤ ਤੋਂ ਜਨਮ ਲਿਆ ਹੈ

“ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ

ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥”

(ਸ੍ਰੀ ਗੁਰੂ ਗ੍ਰੰਥ ਸਾਹਿਬ ੧੩੪੯)

      ‘ਏਕ ਨੂਰ’ ਸਿਰਜਨਹਾਰਾ ਹੈ ਅਤੇ ਅਸੀਂ ਸਾਰੇ ਇੱਕ ਹੀ ਸਿਰਜਨਹਾਰ ਤੋਂ ਜਨਮੇ ਹਾਂ, ਸਾਰੀ ਸ੍ਰਿਸ਼ਟੀ ਦੀ ਰਚਨਾ ਇਸ “ਏਕ ਨੂਰ” “ਸਤਿ” ਤੋਂ ਹੀ ਹੋਈ ਹੈ ਅਤੇ ਨਿਰੰਤਰ ਹੋ ਰਹੀ ਹੈ

“ਮੂਲੁ ਸਤਿ ਸਤਿ ਉਤਪਤਿ ॥”

(ਸ੍ਰੀ ਗੁਰੂ ਗ੍ਰੰਥ ਸਾਹਿਬ ੨੮੪)

      ਇਸ ਲਈ ਸਮਾਜ ਵਿੱਚ ਫਿਰਕਿਆਂ ਦੇ ਆਧਾਰ ਤੇ ਵੰਡ ਦਾ ਪ੍ਰਸ਼ਨ ਹੀ ਨਹੀਂ ਹੈਜਦ ਕਿ ਸ੍ਰਿਸ਼ਟੀ ਦੇ ਸਿਰਜਨਹਾਰੇ ਨੇ ਸਾਡੀ ਸਭ ਦੀ ਸਿਰਜਨਾ ਇਨਸਾਨ ਦੇ ਰੂਪ ਵਿੱਚ ਕੀਤੀ ਹੈਜਦ ਸਿਰਜਨਹਾਰੇ ਨੇ ਸਾਨੂੰ ਸਭ ਨੂੰ ਇੱਕ ਜਾਤ ਮਾਨਸ ਕੀ ਜਾਤ ਦੇ ਤੌਰ ਤੇ ਪਹਿਚਾਣ ਦਿੱਤੀ ਹੈ, ਤਦ ਮਨੁੱਖਾਂ ਦੇ ਬਣਾਏ ਫਿਰਕਿਆਂ ਜਾਂ ਵੱਖ-ਵੱਖ ਧਰਮਾਂ ਵਿੱਚ ਵੰਡ ਦਾ ਪ੍ਰਸ਼ਨ ਕਿਥੇ ਹੈ ?

      ਇਸ ਲਈ, ਇਥੇ ਸਿਰਫ਼ ਇੱਕ ਹੀ ਧਰਮ ਹੈ ਅਤੇ ਉਹ ਧਰਮ ਸਰਵਸ਼ਕਤੀਮਾਨ ਪਰੀਪੂਰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਆਪ ਹੈ ਅਤੇ ਉਹ ਹੀ ਇੱਕ ਹੈ ਜਿਸ ਨੇ ਨਿਯਮ ਅਤੇ ਕਾਨੂੰਨ ਬਣਾਏ ਹਨ ਜਿਨ੍ਹਾਂ ਦੇ ਅੰਦਰ ਇਨਸਾਨ ਨੂੰ ਰਹਿਣ, ਕਰਮ ਕਰਨ, ਕ੍ਰਿਆਵਾਂ ਅਤੇ ਪ੍ਰਤੀ ਕ੍ਰਿਆਵਾਂ ਕਰਨ ਦੀ ਜ਼ਰੂਰਤ ਹੈਉਸ ਪਰੀਪੂਰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਸੰਵਿਧਾਨ ਬ੍ਰਹਮ ਨਿਯਮ ਹੈ ਜਿਹੜੇ ਬ੍ਰਹਮ ਕਾਨੂੰਨ ਉਸਨੇ ਸਾਡੇ ਮਨੁੱਖ ਜਾਤੀ ਲਈ ਬਣਾਏ ਹਨਉਸ ਪਰੀਪੂਰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਸਲਤਨਤ ਦੀ ਨੀਂਹ ਜਾਂ ਉਸਦੀ ਆਪਣੀ ਨੀਂਹ ਅਤੇ ਇਸ ਸਭ ਤੋਂ ਸੋਹਣੀ ਅਤੇ ਅਮੁੱਲ ਸਿਰਜਨਾ ਮਨੁੱਖ ਜਾਤੀ ਦਾ ਆਧਾਰ ਹੈ ਅਨਾਦਿ ਸਤਿ ਹੈ

      ਉਹ ਪਰੀਪੂਰਨ ਪਾਰਬ੍ਰਹਮ ਪਿਤਾ ਪਰਮੇਸ਼ਰ ‘ਸਤਿ’ ਰੂਪ ਹੈ ਕਿਉਂਕਿ ਉਹ ਆਪ ਅਨਾਦਿ ਸਤਿ ਹੈਕੇਵਲ ਉਹ ਪਰੀਪੂਰਨ ਪਾਰਬ੍ਰਹਮ ਪਿਤਾ ਪਰਮੇਸ਼ਰ ਹੀ ਇੱਕ ਹੈ ਜੋ ਸਤਿ ਹੈਬਿਲਕੁਲ ਹਰ ਇੱਕ ਦੂਸਰੀ ਚੀਜ਼ ਨਾਸ਼ਵਾਨ ਹੈ ਅਤੇ ਸਿਰਫ਼ ਮਾਇਆ ਦਾ ਇੱਕ ਹਿੱਸਾ ਹੈਕੇਵਲ ਉਹ ਹੀ ਇੱਕ ਪਰੀਪੂਰਨ ਪਾਰਬ੍ਰਹਮ ਪਿਤਾ ਪਰਮੇਸ਼ਰ ਹੈ ਜੋ ਮਾਇਆ ਦੇ ਤਿੰਨ੍ਹਾਂ ਗੁਣਾਂ ਤੋਂ ਪਰ੍ਹੇ ਹੈਤ੍ਰੈ ਗੁਣ ਮਾਇਆ ਤੋਂ ਪਰ੍ਹੇ ਉਸ ਪਰੀਪੂਰਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਸਾਰੇ ਬ੍ਰਹਮ ਨਿਯਮ ਅਤੇ ਕਾਨੂੰਨ ਮਨੁੱਖ ਜਾਤੀ ਨੂੰ ਅਨਾਦਿ ਸਤਿ ਵਿੱਚ ਲੀਨ ਹੋਣ ਵੱਲ ਸੇਧਿਤ ਕਰਦੇ ਹਨਮਾਇਆ ਦੇ ਇਨ੍ਹਾਂ ਤਿੰਨਾਂ ਗੁਣਾਂ ਤੋਂ ਪਰ੍ਹੇ ਰਹਿਣ, ਉਸ ਪਰੀਪੂਰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਆਪਣੇ ਵਰਗੇ ਬਣਨ ਵੱਲ ਸੇਧਿਤ ਕਰਦੇ ਹਨਇਹ ਹੀ ਧਰਮ ਦਾ ਸੱਚਾ ਅਤੇ ਬ੍ਰਹਮ ਅਰਥ ਹੈ

 

* ਉਸ ਪਰੀਪੂਰਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਵਰਗਾ ਬਣਨਾ ਧਰਮ ਹੈ

* ਪੂਰਨ ਸਚਿਆਰਾ ਬਣਨਾ ਧਰਮ ਹੈ

* ਸਤਿ ਨੂੰ ਵੇਖਣ, ਬੋਲਣ, ਸੁਣਨ, ਵਰਤਾਉਣ ਅਤੇ ਸੇਵਾ ਕਰਨ ਦੇ ਯੋਗ ਹੋਣਾ ਧਰਮ ਹੈ

* ਅਨਾਦਿ ਸਤਿ ਦੇ ਭਾਵ ਵਿੱਚ ਇਨਸਾਨ ਬਣੇ ਰਹਿਣਾ (ਇੱਕ ਬੱਚੇ ਦੀ ਜੋਤ ਵਾਂਗ) ਧਰਮ ਹੈ

* ਹਮੇਸ਼ਾਂ ਉਸ ਪਰੀਪੂਰਨ ਪਾਰਬ੍ਰਹਮ ਪਿਤਾ ਪਰਮੇਸ਼ਰ ਨਾਲ ਇੱਕ ਮਿੱਕ ਹੋਏ ਰਹਿਣਾ ਧਰਮ ਹੈ

* ਉਸ ਪਰੀਪੂਰਨ ਪਾਰਬ੍ਰਹਮ ਪਿਤਾ ਪਰਮੇਸ਼ਰ ਵਿੱਚ ਲੀਨ ਰਹਿਣਾ ਧਰਮ ਹੈ ਅਤੇ ਇਹ ਧਰਮ ਅਨਾਦਿ ਸੱਚਾਈ ਹੈ

      ਸੱਚਾ ਧਰਮ ਉਸ ਰੂਹ ਅਤੇ ਮਨ ਵਿੱਚ ਵੱਸਦਾ ਹੈ ਜਿਹੜਾ; ਮਾਇਆ ਦੇ ਤਿੰਨ ਗੁਣਾਂ ਤੋਂ ਪਰ੍ਹੇ ਹੈ ਚਲਾ ਜਾਂਦਾ ਹੈਸ਼ਬਦ ‘ਧਰਮ’ ਇਸ ਲਈ ਇਹ ਦਰਸਾਉਂਦਾ ਹੈ ਕਿ ਅਕਾਲ ਪੁਰਖ ਆਪ ਹੀ ਧਰਮ ਦੀ ਪਰਿਭਾਸ਼ਾ ਹੈ ‘ਸਤਿ ਤੱਤ’ ਅਨਾਦਿ ਸਤਿ, ਅਤੇ ਇਸ ਤਰ੍ਹਾਂ ਉਸ ਪਰੀਪੂਰਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਤਰ੍ਹਾਂ ਬਣਨਾ ਇੱਕ ਸਚਿਆਰੇ ਬਣਨਾ ਹੋਵੇਗਾਇੱਕ ਪੂਰਨ ਸਚਿਆਰਾ ਹਿਰਦਾ ਹੀ ਤ੍ਰਿਹ ਗੁਣ ਮਾਇਆ ਤੋਂ ਪਰ੍ਹੇ ਹੈ

ਸਿਰਜਨਹਾਰਾ ਇੱਕ ਹੈ ਅਤੇ ਅਸੀਂ ਸਾਰੇ ਇੱਕ ਹੀ ਸਿਰਜਨਹਾਰ ਤੋਂ ਜਨਮੇ ਹਾਂਇਸ ਲਈ ਸਮਾਜ ਵਿੱਚ ਫਿਰਕਿਆਂ ਦੇ ਆਧਾਰ ਤੇ ਵੰਡ ਦਾ ਪ੍ਰਸ਼ਨ ਹੀ ਨਹੀਂ ਹੈਜਦ ਕਿ ਸਿਰਜਨਹਾਰੇ ਨੇ ਸਾਡੀ ਸਭ ਦੀ ਸਿਰਜਨਾ ਇਨਸਾਨ ਦੇ ਤੌਰ ਤੇ ਕੀਤੀ ਹੈਜਦ ਕਿ ਸਿਰਜਨਹਾਰੇ ਨੇ ਸਾਨੂੰ ਸਭ ਨੂੰ ਇੱਕ ਜਾਤ ‘ਮਾਨਸ ਕੀ ਜਾਤ’ ਦੇ ਤੌਰ ਤੇ ਪਹਿਚਾਣ ਦਿੱਤੀ ਹੈ, ਤਦ ਵੱਖ-ਵੱਖ ਧਰਮਾਂ ਵਿੱਚ ਵੰਡ ਦਾ ਪ੍ਰਸ਼ਨ ਕਿਥੇ ਹੈ ? ਇਸ ਲਈ, ਇਥੇ ਸਿਰਫ਼ ਇੱਕ ਹੀ ਧਰਮ ਹੈ ਅਤੇ ਉਹ ਧਰਮ ਸਰਵਸ਼ਕਤੀਮਾਨ ਪਰੀਪੂਰਨ ਪਾਰਬ੍ਰਹਮ ਪਿਤਾ ਪਰਮੇਸ਼ਰ ਆਪ ਹੈ ਅਤੇ ਉਹ ਹੀ ਇੱਕ ਹੈ ਜਿਸ ਨੇ ਨਿਯਮ ਅਤੇ ਕਾਨੂੰਨ ਬਣਾਏ ਹਨ ਜਿਨ੍ਹਾਂ ਦੇ ਅੰਦਰ ਇਨਸਾਨ ਨੂੰ ਰਹਿਣ, ਕੰਮ ਕਰਨ, ਕ੍ਰਿਆਵਾਂ ਅਤੇ ਪ੍ਰਤੀ ਕ੍ਰਿਆਵਾਂ ਕਰਨ ਦੀ ਜ਼ਰੂਰਤ ਹੈ। 

      ਉਸ ਪਰੀਪੂਰਨ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਸੰਵਿਧਾਨ ਬ੍ਰਹਮ ਨਿਯਮ ਹਨ ਜਿਹੜੇ ਬ੍ਰਹਮ ਕਾਨੂੰਨ ਉਸਨੇ ਸਾਡੇ ਮਨੁੱਖ ਜਾਤੀ ਲਈ ਬਣਾਏ ਹਨਉਸ ਦੀ ਸਲਤਨਤ ਦੀ ਨੀਂਹ ਜਾਂ ਉਸਦੀ ਆਪਣੀ ਨੀਂਹ ਅਤੇ ਇਸ ਸਭ ਤੋਂ ਸੋਹਣੀ ਅਤੇ ਅਮੁੱਲ ਸਿਰਜਨਾ ਮਨੁੱਖ ਜਾਤੀ ਦਾ ਆਧਾਰ ਹੈ ਅਨਾਦਿ ਸੱਚ ਹੈ ‘ਸਤਿ’ ਉਹ ‘ਸਤਿ’ ਰੂਪ ਹੈ ਕਿਉਂਕਿ ਉਹ ਆਪ ਅਨਾਦਿ ਸਤਿ ਹੈਕੇਵਲ ਉਹ ਹੀ ਇੱਕ ਪਰੀਪੂਰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਹੈ ਜੋ ਸਤਿ ਹੈਬਿਲਕੁਲ ਹਰ ਇੱਕ ਦੂਸਰੀ ਚੀਜ਼ ਨਾਸ਼ਵਾਨ ਹੈ ਅਤੇ ਸਿਰਫ਼ ਮਾਇਆ ਦਾ ਇੱਕ ਹਿੱਸਾ ਹੈਕੇਵਲ ਉਹ ਹੀ ਇੱਕ ਪਰੀਪੂਰਨ ਪਾਰਬ੍ਰਹਮ ਪਿਤਾ ਪਰਮੇਸ਼ਰ ਹੈ ਜੋ ਮਾਇਆ ਦੇ ਤਿੰਨ ਗੁਣਾਂ ਤੋਂ ਪਰ੍ਹੇ ਹੈਤ੍ਰੈ ਗੁਣ ਤੇ ਪਰ੍ਹੇ ਉਸ ਪਰੀਪੂਰਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਸਾਰੇ ਬ੍ਰਹਮ ਨਿਯਮ ਅਤੇ ਕਾਨੂੰਨ ਮਨੁੱਖ ਜਾਤੀ ਨੂੰ ਅਨਾਦਿ ਸਤਿ ਵਿੱਚ ਲੀਨ ਹੋਣ ਵੱਲ ਸੇਧਿਤ ਕਰਦੇ ਹਨਮਾਇਆ ਦੇ ਇਨ੍ਹਾਂ ਤਿੰਨਾਂ ਗੁਣਾਂ ਤੋਂ ਪਰ੍ਹੇ ਰਹਿਣ, ਉਸ ਦੇ ਆਪਣੇ ਵਰਗੇ ਬਣਨ ਵੱਲ ਸੇਧਿਤ ਕਰਦੇ ਹਨਇਹ ਹੀ ਧਰਮ ਦਾ ਸੱਚਾ ਅਤੇ ਬ੍ਰਹਮ ਅਰਥ ਹੈਉਸਦੇ ਵਰਗਾ ਬਣਨਾ ਧਰਮ ਹੈ, ਸਤਿ ਬਣਨਾ ਧਰਮ ਹੈ, ਸਚਿਆਰਾ ਬਣਨਾ ਧਰਮ ਹੈਸਤਿ ਨੂੰ ਵੇਖਣ, ਬੋਲਣ, ਸੁਣਨ, ਵਰਤਾਉਣ ਅਤੇ ਸੇਵਾ ਕਰਨ ਦੇ ਯੋਗ ਹੋਣਾ ਧਰਮ ਹੈਅਨਾਦਿ ਸਤਿ ਦੇ ਭਾਵ ਵਿੱਚ ਇਨਸਾਨ ਬਣੇ ਰਹਿਣਾ (ਇੱਕ ਬੱਚੇ ਦੀ ਜੋਤ ਵਾਂਗ) ਧਰਮ ਹੈਹਮੇਸ਼ਾਂ ਉਸ ਪਰੀਪੂਰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨਾਲ ਇੱਕ ਹੋਏ ਰਹਿਣਾ ਧਰਮ ਹੈਉਸ ਪਰੀਪੂਰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਿੱਚ ਲੀਨ ਰਹਿਣਾ ਧਰਮ ਹੈ ਅਤੇ ਇਹ ਧਰਮ ਅਨਾਦਿ ਸੱਚਾਈ ਹੈਸੱਚਾ ਧਰਮ ਉਸ ਰੂਹ ਅਤੇ ਮਨ ਵਿੱਚ ਵੱਸਦਾ ਹੈ ਜਿਹੜਾ ਮਾਇਆ ਦੇ ਤਿੰਨ ਗੁਣਾਂ ਤੋਂ ਪਰ੍ਹੇ ਹੈਸ਼ਬਦ ‘ਧਰਮ’ ਇਸ ਲਈ ਇਹ ਦਰਸਾਉਂਦਾ ਹੈ ਕਿ ਅਕਾਲ ਪੁਰਖ ਆਪ ਹੀ ਧਰਮ ਦੀ ਪਰਿਭਾਸ਼ਾ ਹੈ ‘ਸਤਿ ਤੱਤ’ ਅਨਾਦਿ ਸਤਿ ਅਤੇ ਇਸ ਤਰ੍ਹਾਂ ਉਸ ਪਰੀਪੂਰਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਤਰ੍ਹਾਂ ਬਣਨਾ ਇੱਕ ਸਚਿਆਰੇ ਬਣਨਾ ਹੋਵੇਗਾਇੱਕ ਪੂਰਨ ਸਚਿਆਰਾ ਵਿਅਕਤੀ

* ਅੰਦਰੋਂ ਬਾਹਰੋਂ ਸੱਚਾ

* ਬਿਨਾਂ ਕਿਸੇ ਦੰਭ ਤੋਂ

* ਕੋਈ ਦੁਬਿਧਾ ਨਹੀਂ

* ਕੋਈ ਪਾਖੰਡ ਨਹੀਂ

* ਕੋਈ ਘਿਰਣਾ ਨਹੀਂ

* ਏਕ ਦ੍ਰਿਸ਼ਟ 
 

      ਧਰਮ ਦਾ ਅਸਲ ਅਤੇ ਬ੍ਰਹਮ ਅਰਥ ਇਹ ਹੈ ਕਿ ਧਰਮ ਕੇਵਲ ਇੱਕ ਸਤਿ ਦੀ ਤਕੱੜੀ ਹੈ ਅਤੇ ਅਨਾਦਿ ਸਤਿ ਹੋਰ ਅਤੇ ਹੋਰ ਕੁਝ ਨਹੀਂ ਕੇਵਲ ਅਨਾਦਿ ਸਤਿ ਨੂੰ ਮਾਪਣ ਦਾ ਪੈਮਾਨਾ ਹੈ

 ਸੁਖਮਨੀ ਕਹਿੰਦੀ ਹੈ :

“ਸਰਬ ਧਰਮ ਮਹਿ ਸ੍ਰੇਸਟ ਧਰਮੁ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ ॥”

(ਸ੍ਰੀ ਗੁਰੂ ਗ੍ਰੰਥ ਸਾਹਿਬ ੨੬੬)

      ਇਹ ਤੁਹਾਨੂੰ ਅਸਲ ਬ੍ਰਹਮ ਧਰਮ ਦਾ ‘ਸਤਿ ਸਰੂਪ’ ਬਣਨ ਦਾ ਪਾਲਣ ਕਰਵਾਉਂਦਾ ਹੈ ਅਤੇ ਇਹ ਹੀ ਰੂਹ ਹੈ ਜਿਥੇ ਸਰਵਸ਼ਕਤੀਮਾਨ ਪਰੀਪੂਰਨ ਪਾਰਬ੍ਰਹਮ ਪਿਤਾ ਪਰਮੇਸ਼ਰ ਰਹਿੰਦਾ ਹੈਉੱਪਰ ਕੀਤੇ ਬ੍ਰਹਮ ਵਿਚਾਰਾਂ ਦੇ ਪ੍ਰਕਾਸ਼ ਵਿੱਚ ਧਰਮ ਦਾ ਬ੍ਰਹਮ ਭਾਵ ਸਿੱਧੇ ਪਰਮਾਤਮਾ ਤੋਂ ਬ੍ਰਹਮ ਗਿਆਨ ਪ੍ਰਾਪਤ ਕਰਨਾ ਹੈ ਅਤੇ ਆਦਮੀ ਦੁਆਰਾ ਬਣਾਈ ਗਈ ਧਰਮਾਂ ਦੀ ਵੰਡ ਨਹੀਂਸ਼ਬਦ ਧਰਮ ਸਤਿ ਤੱਤ ਹੈਸ਼ਬਦ ਧਰਮ ਸਤਿ ਤੱਤ ਵਿੱਚ ਸਮਾ ਕੇ ਸਤਿ ਰੂਪ ਹੋ ਜਾਣਾਸ਼ਬਦ ਧਰਮ ਸਤਿ ਤੱਤ ਦੇ ਅਜਿਹੇ ਦਰਗਾਹੀ ਨਿਯਮ, ਮਰਿਯਾਦਾ ਅਤੇ ਬ੍ਰਹਮ ਕਾਨੂੰਨ ਹਨ ਜੋ ਸਾਡੇ ਇਨ੍ਹਾਂ ਦੇ ਅਧੀਨ ਸੇਵਾ ਲਈ ਬਣੇ ਹਨ :

* ਸਰਵਸ਼ਕਤੀਮਾਨ ਦੀ ਅਨੰਤ ਸਲਤਨਤ – ਦਰਗਾਹ

* ਅਨਾਦਿ ਸਤਿ ਦੀ ਸਲਤਨਤ – ਦਰਗਾਹ

* ਰੂਹਾਨੀਅਤ ਦੀ ਸਲਤਨਤ – ਦਰਗਾਹ ਅਤੇ

* ਬ੍ਰਹਮ ਦੀ ਸਲਤਨਤ – ਦਰਗਾਹ

      ਇਹ ਬ੍ਰਹਮ ਕਾਨੂੰਨ ਸ੍ਰਿਸ਼ਟੀ ਦੇ ਅਦਿ ਤੋਂ ਹੀ ਹੋਂਦ ਵਿੱਚ ਹਨਇਹ ਬ੍ਰਹਮ ਕਾਨੂੰਨ ਹੁਣ ਵੀ ਹੋਂਦ ਵਿੱਚ ਹਨ ਅਤੇ ਇਹ ਸਦਾ ਸਦਾ ਲਈ ਇੱਥੇ ਕਾਇਮ ਰਹਿਣਗੇਜੋ ਵੀ ਇਨ੍ਹਾਂ ਅਨੰਤ ਕਾਨੂੰਨਾਂ ਦਾ ਪਾਲਣ ਕਰਦਾ ਹੈ ਅਕਾਲ ਪੁਰਖ ਦੀ ਦਰਗਾਹ ਨੂੰ ਮਾਨਣ ਦੇ ਯੋਗ ਹੋ ਜਾਂਦਾ ਹੈ ਅਤੇ ਅਨਾਦਿ ਧਰਮ ਦਾ ਆਨੰਦ ਮਾਨਣ ਦੇ ਯੋਗ ਹੋ ਜਾਂਦਾ ਹੈ

      ਇਨ੍ਹਾਂ ਬ੍ਰਹਮ ਕਾਨੂੰਨਾਂ ਦੀ ਪਰਿਭਾਸ਼ਾ ਗੁਰਬਾਣੀ ਵਿੱਚ ਬਹੁਤ ਹੀ ਸਾਫ਼ ਤੇ ਵਧੀਆ ਢੰਗ ਨਾਲ ਦਿੱਤੀ ਗਈ ਹੈਇਹ ਗੁਰੂ ਸਾਹਿਬਾਨ, ਸੰਤਾਂ ਅਤੇ ਭਗਤਾਂ ਦੁਆਰਾ ਅਮਲ ਵਿੱਚ ਲਿਆਂਦੀ ਗਈ ਅਤੇ ਸਾਰੀ ਹੀ ਲੋਕਾਈ ਨੂੰ ਇਨ੍ਹਾਂ ਤੇ ਅਮਲ ਕਰਨ ਲਈ ਪ੍ਰਚਾਰਿਆ ਗਿਆ ਹੈਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਹ ਦਰਗਾਹੀ ਕਾਨੂੰਨ ‘ਅਨੰਤ ਦੀ ਸਲਤਨਤ ਦੇ ਵਿਧਾਨ’ ਦੇ ਰੂਪ ਵਿੱਚ ਦਿੱਤੇ ਗਏ ਹਨਸਾਰੀ ਹੀ ਗੁਰਬਾਣੀ ਇਨ੍ਹਾਂ ਬ੍ਰਹਮ ਕਾਨੂੰਨਾਂ ਦੀ ਪਰਿਭਾਸ਼ਾ ਹੈ ਅਤੇ ਬੜੀ ਹੀ ਵਿਸਥਾਰ ਪੂਰਵਕ ਤਰੀਕੇ ਨਾਲ ਇਨ੍ਹਾਂ ਦਾ ਵਰਣਨ ਕੀਤਾ ਗਿਆ ਹੈ

      ਸੌਖਿਆਂ ਸਮਝਣ ਵਾਸਤੇ ਅਤੇ ਸਾਰੀ ਗੁਰਬਾਣੀ ਦੇ ਵਿਸਥਾਰ ਵਿੱਚ ਜਾਣ ਤੋਂ ਬਿਨਾਂ, ਅਸੀਂ ਇਨ੍ਹਾਂ ਕੁਝ ਬ੍ਰਹਮ ਕਾਨੂੰਨਾਂ ਨੂੰ ਸੂਤਰਬੱਧ ਕੀਤਾ ਹੈ ਅਤੇ ਇਨ੍ਹਾਂ ਨੂੰ ਮਾਨਸਰੋਵਰ ਪੂਰਨ ਪਰਮ ਜੋਤ ਪੂਰਨ ਪਰਮ ਪ੍ਰਕਾਸ਼ ਵਿੱਚ ਰੱਖ ਦਿੱਤਾ ਹੈਇਹ ਬ੍ਰਹਮ ਦਾਤਾਂ ਸਾਰੀ ਹੀ ਮਨੁੱਖਤਾ ਲਈ ਉਪਲਬਧ ਹਨਉਹ ਸਾਡੇ ਸਾਰਿਆਂ ਲਈ ਇੱਕੋ ਜਿਹੇ ਹਨਉਹ ਕਦੇ ਨਹੀਂ ਬਦਲਦੇਉਹ ਸਦਾ ਲਈ ਰਹਿਣਗੇ ਅਤੇ ਉਹ ਹੇਠਾਂ ਦਿੱਤੇ ਗਏ ਹਨ

 

੧. ਪੂਰਨ ਵਿਸ਼ਵਾਸ, ਯਕੀਨ, ਭਰੋਸਾ, ਸ਼ਰਧਾ, ਪ੍ਰੀਤ, ਭਗਤੀ ਬਿਨਾਂ ਮੰਗਾਂ ਬਿਨਾਂ ਕਿਸੇ ਸ਼ਰਤ, ਪਿਆਰ ਅਤੇ ਦ੍ਰਿੜ੍ਹਤਾ ਗੁਰ, ਗੁਰੂ ਅਤੇ ਗੁਰਬਾਣੀ ਵਿੱਚ

  ੨. ਗੁਰ ਅਤੇ ਗੁਰੂ ਅੱਗੇ ਪੂਰਨ ਸਮਰਪਣ : ਤਨ, ਮਨ, ਧਨ ਸਭ ਤੇਰਾ

   “ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ ਹੁਕਮਿ ਮੰਨਿਐ ਪਾਈਐ ॥”

    (ਸ੍ਰੀ ਗੁਰੂ ਗ੍ਰੰਥ ਸਾਹਿਬ ੯੧੮)

     “ਤਨੁ ਮਨੁ ਧਨੁ ਅਰਪੀ ਸਭੋ ਸਗਲ ਵਾਰੀਐ ਇਹ ਜਿੰਦੁ ॥”

      (ਸ੍ਰੀ ਗੁਰੂ ਗ੍ਰੰਥ ਸਾਹਿਬ ੪੭)

       ਗੁਰੂ ਬੇਅੰਤ ਹੈ ਅਤੇ ਬੇਅੰਤ ਦਿਆਲੂ ਹਨਜੇਕਰ ਤੁਸੀਂ ਆਪਣੇ ਸਮੇਂ ਅਤੇ ਕਮਾਈ ਦਾ ੧੦% ਗੁਰੂ ਨੂੰ ਦੇ ਦਿੰਦੇ ਹੋ ਅਤੇ ਉਸ ਦੇ ਸ਼ਬਦਾਂ ਦਾ ਪਾਲਣ ਕਰਦੇ ਹੋ ਤਾਂ ਉਹ ਬਾਕੀ ੯੦% ਆਪਣੀ ਜੇਬ ਵਿਚੋਂ ਅਦਾ ਕਰੇਗਾਜੇਕਰ ਤੁਸੀਂ ੧੦% ਤੋਂ ਵੱਧ ਦਿੰਦੇ ਹੋ ਤਾਂ ਸੋਚੇ ਤੁਹਾਡਾ ਕਿਤਨਾ ਹੋਰ ਭਲਾ ਹੋਵੇਗਾਇੱਕ ਹੋਰ ਪੂਰਨ ਸਤਿ ਇਹ ਹੈ ਕਿ ਸਾਡੀ ਕੀ ਹਿੰਮਤ ਹੈ ਕਿ ਅਸੀਂ ਗੁਰੂ ਨੂੰ ਕੁਝ ਦੇ ਸਕੀਏ, ਗੁਰੂ ਤੇ ਪੂਰਾ ਹੈ ਸਾਰੇ ਖ਼ਜ਼ਾਨਿਆਂ ਦਾ ਆਪ ਮਾਲਕ ਹੈਇਸ ਲਈ ਦਸਵੰਧ ਦੇਣਾ ਕੇਵਲ ਆਪਣੇ ਆਪ ਨੂੰ ਹੀ ਦੇਣਾ ਹੁੰਦਾ ਹੈ ਕਿਉਂਕਿ ਇਸਦਾ ਬੇਅੰਤ ਲਾਭ ਸਾਨੂੰ ਹੀ ਹੋਣਾ ਹੈਤਕਰੀਬਨ ਸਾਰੀ ਜਿਗਿਆਸੂ ਸੰਗਤ (ਬਹੁਤ ਘੱਟ ਗਿਣਤੀ ਲੋਕਾਂ ਨੂੰ ਛੱਡ ਕੇ) ਦਸਵੰਧ ਨਾ ਦੇਣ ਕਾਰਣ ਗੁਰਪ੍ਰਸਾਦਿ ਤੋਂ ਵਾਂਝੀ ਰਹਿ ਜਾਂਦੀ ਹੈਦਸਵੰਧ ਦੇਣ ਨਾਲ ਗੁਰਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ, ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦੀ ਪ੍ਰਾਪਤੀ ਹੁੰਦੀ ਹੈ

        ੩. ਆਪਣਾ ੧੦% ਸਮਾਂ ਗੁਰੂ ਨੂੰ ਦੇ ਦਿਓ, ਅੰਮ੍ਰਿਤ ਵੇਲੇ ਇਹ ਸਮਾਂ ਨਾਮ ਸਿਮਰਨ ਵਿੱਚ ਖਰਚ ਕਰੋ :

         “ਪ੍ਰਭ ਕਾ ਸਿਮਰਨੁ ਸਭ ਤੇ ਊਚਾ ॥”

          (ਸ੍ਰੀ ਗੁਰੂ ਗ੍ਰੰਥ ਸਾਹਿਬ ੨੬੩)

           ਇਹ ਸਰਵਸ਼ਕਤੀਮਾਨ ਪਰੀਪੂਰਨ ਪਰਮਾਤਮਾ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਸਭ ਤੋਂ ਉੱਤਮ ਸੇਵਾ ਹੈ ਅਤੇ ਕੇਵਲ ਇਹ ਹੀ ਤੁਹਾਨੂੰ ਅੰਦਰੋਂ ਮਨ ਦੀ ਮੈਲ ਧੋਣ, ਸਾਫ਼ ਕਰਨ ਦਾ ਸਾਧਨ ਹੈ ਅਤੇ ਇਸ ਦੇ ਫਲਸਰੂਪ ਇਹ ਤੁਹਾਨੂੰ ਮਾਇਆ ਦੇ ਤਿੰਨ ਗੁਣਾਂ ਤੋਂ ਪਰ੍ਹੇ ਲੈ ਜਾਂਦਾ ਹੈਇਹ ਹੀ ਇੱਕੋ ਇੱਕ ਤਰੀਕਾ ਹੈ ਜਿਸ ਨਾਲ ਤੁਸੀਂ ਮਨ ਉੱਪਰ ਜਿੱਤ ਪਾ ਸਕਦੇ ਹੋਪੰਜ ਚੋਰਾਂ ਪੰਜ ਦੂਤਾਂ ਅਤੇ ਇੱਛਾਵਾਂ ਤੇ ਜਿੱਤ ਪਾ ਸਕਦੇ ਹੋ ਅਤੇ ਪੂਰੀ ਤਰ੍ਹਾਂ ਮਾਇਆ ਤੇ ਜਿੱਤ ਪਾ ਸਕਦੇ ਹੋਇਸ ਲਈ ਗੁਰੂ ਨੂੰ ਦਸਵੰਧ ਦੇਣ ਨਾਲ ਦਰਗਾਹ ਦਾ ਦਰਵਾਜਾ ਆਪ ਲਈ ਖੁੱਲ੍ਹ ਜਾਂਦਾ ਹੈਦਸਵੰਧ ਦੇਣ ਨਾਲ ਬੇਅੰਤ ਕਿਰਪਾ ਹੁੰਦੀ ਹੈਜੋ ਦਸਵੰਧ ਨਾਲੋਂ ਵੱਧ ਦਿੰਦੇ ਹਨ ਉਹ ਚੜ੍ਹਦੀ ਕਲਾ ਵਿੱਚ ਬਹੁਤ ਛੇਤੀ ਚਲੇ ਜਾਂਦੇ ਹਨਨਾਮ ਉਨ੍ਹਾਂ ਦੇ ਹਿਰਦੇ ਵਿੱਚ ਬਹੁਤ ਛੇਤੀ ਚਲਾ ਜਾਂਦਾ ਹੈਦਸਵੰਧ ਬੰਦਗੀ ਦਾ ਸਭ ਤੋਂ ਮਹੱਤਵਪੂਰਨ ਅੰਗ ਹੈਦਸਵੰਧ ਦੇਣਾ ਦਰਗਾਹੀ ਹੁਕਮ ਹੈਦਸਵੰਧ ਦੇਣਾ ਦਰਗਾਹੀ ਕਾਨੂੰਨ ਹੈ ਅਤੇ ਜੋ ਇਸਦੀ ਪਾਲਣਾ ਕਰਦੇ ਹਨ ਉਹ ਜੀਵਨ ਮੁਕਤੀ ਨੂੰ ਪ੍ਰਾਪਤ ਹੁੰਦੇ ਹਨਜੋ ਦਸਵੰਧ ਦੀ ਸੇਵਾ ਕਰਦੇ ਹਨ ਉਨ੍ਹਾਂ ਨੂੰ ਦਰਗਾਹ ਵਿੱਚ ਮਾਣ ਪ੍ਰਾਪਤ ਕਰਨ ਤੋਂ ਕੋਈ ਸ਼ਕਤੀ ਨਹੀਂ ਰੋਕ ਸਕਦੀ

            ੪. ਸਦਾ ਗੁਰਪ੍ਰਸਾਦਿ ਦੀ ਪ੍ਰਾਪਤੀ ਲਈ ਅਰਦਾਸ ਕਰੋਇਹ ਅਰਦਾਸ ਕਰਨ ਦੀ ਪਰਮ ਸ਼ਕਤੀ ਆਪ ਜੀ ਨੂੰ ਪਰੀਪੂਰਨ ਪਰਮਾਤਮਾ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਨੇ ਬਖ਼ਸ਼ੀ ਹੈ ਅਤੇ ਇਸ ਪਰਮ ਸ਼ਕਤੀ ਦੀ ਵਰਤੋਂ ਕਰਨ ਨਾਲ ਆਪ ਜੀ ਦੀ ਜੀਵਨ ਰੇਖਾ ਨੂੰ ਬਦਲ ਕੇ ਕੁਝ ਵੀ ਨਹੀਂ ਹੋ ਸਕਦਾਜੋ ਕੁਝ ਵੀ ਵਾਪਰਦਾ ਹੈ ਉਸ ਪਰੀਪੂਰਨ ਪਰਮਾਤਮਾ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਹੁਕਮ ਨਾਲ ਵਾਪਰਦਾ ਹੈਪਰਮਾਤਮਾ ਦਾ ਪ੍ਰਗਟ ਭਾਵ ਹਰ ਹਾਲਤ ਵਿੱਚ ਹੁੰਦਾ ਹੈ ਭਾਵੇਂ ਕੁਝ ਵੀ ਹੋ ਜਾਵੇਕੇਵਲ ਗੁਰ ਪ੍ਰਸਾਦਿ ਪ੍ਰਾਪਤ ਕਰਨ ਨਾਲ ਤੁਸੀਂ ਪਰਮਾਤਮਾ ਦੇ ਭਾਣੇ ਵਿੱਚ ਬਿਨਾਂ ਕਿਸੇ ਮਸਲੇ ਦੇ ਰਹਿ ਸਕਦੇ ਹੋਗੁਰ ਪ੍ਰਸਾਦਿ ਤੁਹਾਡੇ ਵਿੱਚ ਨਾਮ ਲੈ ਕੇ ਆਉਂਦੀ ਹੈਇਹ ਤੁਹਾਨੂੰ ਜੀਵਨ ਮੁਕਤੀ ਵੱਲ ਲੈ ਜਾਂਦਾ ਹੈ

             ੫. ਹਮੇਸ਼ਾਂ ਸਤਿ ਵੇਖੋ, ਸਤਿ ਬੋਲੋ, ਅਤੇ ਸਤਿ ਵਰਤਾਓ ਸਤਿ ਦੀ ਸੇਵਾ ਕਰੋਇਹ ਸਰਵਸ਼ਕਤੀਮਾਨ ਪਰੀਪੂਰਨ ਪਰਮਾਤਮਾ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਸਭ ਤੋਂ ਉੱਤਮ ਸੇਵਾ ਹੈ

              ੬. ਦੂਸਰਿਆਂ ਨਾਲ ਗੱਲਬਾਤ ਕਰਦੇ ਸਮੇਂ ਅਤਿ ਨਿੰਮਰਤਾ ਨਾਲ ਵਿਹਾਰ ਕਰੋ,

               “ਆਪਸ ਕਉ ਜੋ ਜਾਣੈ ਨੀਚਾ ਸੋਊ ਗਨੀਐ ਸਭ ਤੇ ਊਚਾ ॥”

                (ਸ੍ਰੀ ਗੁਰੂ ਗ੍ਰੰਥ ਸਾਹਿਬ ੨੬੬)

                 ਅਤੇ ਹਮੇਸ਼ਾਂ ਇਹ ਮੰਨ ਕੇ ਚਲੋ ਕਿ ਬਾਕੀ ਸਭ ਤੁਹਾਡੇ ਨਾਲੋਂ ਉੱਪਰ ਹਨਆਪਣੇ ਆਪ ਦੇ ਸੁਧਾਰ ਉੱਪਰ ਧਿਆਨ ਕੇਂਦਰਤ ਕਰੋਦੂਸਰਿਆਂ ਵੱਲ ਉਂਗਲ ਨਾ ਉਠਾਓਉਂਗਲ ਆਪਣੇ ਵੱਲ ਨੂੰ ਸੇਧਿਤ ਕਰੋਨਿੰਦਿਆ ਕੇਵਲ ਆਪਣੀ ਕਰੋਨਿੰਮਰਤਾ ਹੀ ਕੇਵਲ ਐਸਾ ਹਥਿਆਰ ਹੈ ਜਿਸ ਨਾਲ ਹਉਮੈ ਮਾਰੀ ਜਾ ਸਕਦੀ ਹੈਅਤਿ ਨਿੰਮਰਤਾ ਅਤੇ ਨਿਮਾਣਾ ਗਰੀਬੀ ਵੇਸ ਹਿਰਦੇ ਵਿੱਚ ਅਕਾਲ ਪੁਰਖ ਪਰੀਪੂਰਨ ਪਰਮਾਤਮਾ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਆਪ ਪ੍ਰਗਟ ਹੁੰਦਾ ਹੈਅੰਦਰਵਾਰ ਦੀ ਅਤਿ ਨਿੰਮਰਤਾ ਅਕਾਲ ਪੁਰਖ ਦੀ ਸਲਤਨਤ ਅਕਾਲ ਪੁਰਖ ਦੀ ਦਰਗਾਹ ਦੀ ਕੁੰਜੀ ਹੈ

                  ੭. ਆਪਣੀ ਗੱਲਬਾਤ ਅਤੇ ਭਾਸ਼ਾ ਵਿੱਚੋਂ “ਮੈਂ, ਮੇਰਾ, ਮੈਨੂੰ” ਨੂੰ ਖ਼ਤਮ ਕਰ ਦਿਓਹਮੇਸ਼ਾਂ ਮਨ ਵਿੱਚ ਇਹ ਰੱਖੋ ਕਿ ਤੁਹਾਡੀ ਹੋਂਦ ਤੁਹਾਡੇ ਅੰਦਰਲੇ ਜੀਵਨ ਤੱਤ ਕਾਰਨ ਹੈ ਅਤੇ ਇਹ ਤੁਹਾਡੇ ਅੰਦਰਲੀ ਅਨਾਦਿ ਜੋਤ ਦੇ ਕਾਰਨ ਹੈਪਰੀਪੂਰਨ ਪਰਮਾਤਮਾ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਤੁਹਾਡੇ ਅੰਦਰ ਹੈਹਮੇਸ਼ਾਂ ਆਪਣੇ ਅੰਦਰਲੇ ਤੱਤ ਜਿਹੜਾ ਕਿ ਸਤਿ ਤੱਤ ਅਤੇ ਪਰਮ ਤੱਤ ਹੈ ਨੂੰ ਹਮੇਸ਼ਾਂ ਆਪਣੇ ਤੋਂ ਉੱਪਰ ਰੱਖੋਆਪਣੇ ਅੰਦਰਲੇ ਬ੍ਰਹਮ ਤੱਤ ਦੀ ਪਹਿਚਾਣ ਨੂੰ ਹਮੇਸ਼ਾਂ ਆਪਣੇ ਅੰਦਰਲੀ ਪਹਿਚਾਣ ਨੂੰ ਹਮੇਸ਼ਾਂ ਆਪਣੇ ਅੰਦਰ ਪਹਿਚਾਣਦੇ ਹੋਏ ਆਪਣੀ ਗੱਲਬਾਤ ਵਿੱਚ “ਅਸੀਂ, ਸਾਡਾ, ਸਾਨੂੰ” ਦੀ ਵਰਤੋਂ ਕਰੋ

                   ੮. ਆਪਣੇ ਪਾਪਾਂ ਅਤੇ ਬੁਰੇ ਕਰਮਾਂ ਨੂੰ ਮੰਨ ਲਵੋ, ਕਬੂਲ ਕਰ ਲਵੋਸਾਰੀ ਸੰਗਤ ਵਿੱਚ ਆਪਣਾ ਜੁਰਮ ਕਬੂਲਣ ਨਾਲ ਤੁਹਾਡੇ ਸਾਰੇ ਪਾਪ ਧੋਤੇ ਜਾਂਦੇ ਹਨ ਅਤੇ ਤੁਸੀਂ ਅੰਦਰੋਂ ਸਾਫ਼ ਹੋ ਜਾਂਦੇ ਹੋਆਪਣੇ ਗੁਨਾਹਾਂ, ਪਾਪਾਂ, ਅਤੇ ਮਾੜੇ ਕਰਮਾਂ ਦਾ ਕਬੂਲਣਾ ਤੁਹਾਨੂੰ ਸਚਿਆਰਾ ਬਣਾ ਦੇਵੇਗਾ ਅਤੇ ਤੁਹਾਨੂੰ ਸਰਵ ਸ਼ਕਤੀਮਾਨ ਪਰੀਪੂਰਨ ਪਰਮਾਤਮਾ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਨੇੜੇ ਲੈ ਜਾਵੇਗਾ

                    ੯. ਆਪਣੇ ਆਪ ਨੂੰ ਕਦੀ ਵੀ ਨਿੰਦਿਆ, ਚੁਗਲੀ, ਬਖੀਲੀ ਅਤੇ ਈਰਖਾ ਵਿੱਚ ਸ਼ਾਮਿਲ ਨਾ ਕਰੋ

                     ੧੦. ਕਿਸੇ ਦੇ ਹਿਰਦੇ ਨੂੰ ਨਾ ਦੁਖਾਓਉਸਦੀ ਸਾਰੀ ਰਚਨਾ ਨਾਲ ਬਿਨਾਂ ਸ਼ਰਤ ਪਿਆਰ ਇਹ ਦਰਸਾਏਗਾ ਕਿ ਤੁਸੀਂ ਉਸ ਨਾਲ ਕਿੰਨ੍ਹਾ ਪਿਆਰ ਕਰਦੇ ਹੋਇਸ ਮਾਨਸਰੋਵਰ ਅੰਮ੍ਰਿਤ ਸਾਗਰ ਨਿਰਗੁਣ ਸਰੂਪ ਵਿੱਚ ਕਿਸੇ ਲਈ ਵੀ ਨਫ਼ਰਤ ਲਈ ਕੋਈ ਜਗ੍ਹਾ ਨਹੀਂ ਹੈਬਿਨਾਂ ਸ਼ਰਤ ਪਿਆਰ ਅਤੇ ਭਗਤੀ ਅਤੇ ਬਲੀਦਾਨ ਸਰਵਸ਼ਕਤੀਮਾਨ ਪਰੀਪੂਰਨ ਪਰਮਾਤਮਾ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਭਾਸ਼ਾ ਹੈਕੇਵਲ ਪਿਆਰ, ਬਲੀਦਾਨ ਅਤੇ ਸ਼ਰਧਾ ਨਾਲ ਸੇਵਾ ਤੁਹਾਨੂੰ ਸਰਵਸ਼ਕਤੀਮਾਨ ਪਰੀਪੂਰਨ ਪਰਮਾਤਮਾ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਨੇੜੇ ਖੜ੍ਹ ਸਕਦੀ ਹੈ

                      ੧੧. ਕਿਸੇ ਚੀਜ਼ ਦੀ ਚਿੰਤਾ ਨਾ ਕਰੋਹਮੇਸ਼ਾਂ ਸਰਵਸ਼ਕਤੀਮਾਨ ਪਰੀਪੂਰਨ ਪਰਮਾਤਮਾ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਜੋ ਉਹ ਤੁਹਾਨੂੰ ਦੇ ਰਿਹਾ ਹੈ ਅਤੇ ਦਿੰਦਾ ਹੀ ਜਾ ਰਿਹਾ ਹੈ ਲਈ ਸ਼ੁਕਰਾਨਾ ਕਰੋਜੋ ਤੁਹਾਡੇ ਕੋਲ ਹੈ ਅਤੇ ਜੋ ਵੀ ਤੁਸੀਂ ਪ੍ਰਾਪਤ ਕਰ ਰਹੇ ਹੋ ਉਸ ਵਿੱਚ ਸੰਤੁਸ਼ਟ ਰਹੋਇੱਛਾਵਾਂ ਸਾਰੀਆਂ ਮੁਸ਼ਕਲਾਂ ਦੀ ਜੜ ਹਨ

                       ੧੨. ਆਪਣੇ ਰੋਜ਼ਾਨਾ ਜੀਵਨ ਦੀ ਗੱਲਬਾਤ ਵਿੱਚ ਆਪਣੇ ਗੁਨਾਹਾਂ, ਪਾਪਾਂ, ਅਤੇ ਮਾੜੇ ਕਰਮਾਂ ਦੀ ਮੁਆਫ਼ੀ ਮੰਗਣ ਤੇ ਅਮਲ ਕਰੋਇਹ ਤੁਹਾਡੇ ਗੁੱਸੇ ਤੇ ਕਾਬੂ ਪਾਉਣ ਦਾ ਤਰੀਕਾ ਹੈਜਿਥੇ ਕਿਤੇ ਮੁਆਫ਼ ਕਰਨ ਦੀ ਭਾਵਨਾ ਹੈ ਉਥੇ ਪਰੀਪੂਰਨ ਪਰਮਾਤਮਾ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਹੈਮੁਆਫ਼ ਕਰ ਦੇਣਾ ਬ੍ਰਹਮ ਗੁਣ ਹੈ ਅਤੇ ਇਹ ਤੁਹਾਡੇ ਵਿੱਚ ਦਿਆਲਤਾ ਲਿਆਉਂਦਾ ਹੈਇਹ ਬ੍ਰਹਮ ਗੁਣ ਮਿਲ ਕੇ ਤੁਹਾਡੇ ਹਿਰਦੇ ਨੂੰ ਬਹੁਤ ਹੀ ਮਜ਼ਬੂਤ ਬਣਾ ਦਿੰਦੇ ਹਨਤੁਸੀਂ ਕਿਸੇ ਨੂੰ ਵੀ ਨਫ਼ਰਤ ਅਤੇ ਘ੍ਰਿਣਾ ਨਹੀਂ ਕਰੋਗੇਇਹ ਤੁਹਾਨੂੰ ਏਕ ਦ੍ਰਿਸ਼ਟ ਬਣਾ ਦੇਵੇਗਾਤੁਸੀਂ ਨਿਰਵੈਰ ਬਣ ਜਾਓਗੇ, ਜਿਹੜਾ ਕਿ ਬ੍ਰਹਮ ਗੁਣਾਂ ਵਿਚੋਂ ਸਭ ਤੋਂ ਮਹੱਤਵਪੂਰਨ ਗੁਣ ਹੈਮੁਆਫ਼ ਕਰ ਦੇਣਾ ਤੁਹਾਨੂੰ ਕ੍ਰੋਧ ਤੋਂ ਮੁਕਤ ਕਰ ਦਿੰਦਾ ਹੈਗੁੱਸਾ ਅਤੇ ਹਉਮੈ ਇੱਕ ਦੂਸਰੇ ਦੇ ਪੂਰਕ ਹਨਗੁੱਸਾ ਹਉਮੈ ਕਾਰਣ ਆਉਂਦਾ ਹੈ ਅਤੇ ਹਉਮੈ ਗੁੱਸਾ ਲੈ ਕੇ ਆਉਂਦੀ ਹੈਇਸ ਤਰ੍ਹਾਂ ਇਹ ਦੋਵੇਂ ਦੀਰਘ ਮਾਨਸਿਕ ਰੋਗਾਂ ਦੇ ਦੂਤ ਤੁਹਾਡੇ ਦਾਸ ਬਣ ਜਾਣਗੇ ਉਹ ਤੁਹਾਨੂੰ ਦੁੱਖ ਨਹੀਂ ਦੇਣਗੇ

                        ੧੩. ਜਦ ਤੁਸੀਂ ਆਪਣੀ ਕਮਾਈ ਦਾ ਦਸਵੰਧ ਭਲਾਈ ਲਈ ਦੇ ਦਿੰਦੇ ਹੋ, ਇਸ ਦੇ ਫਲਸਰੂਪ ਤੁਸੀਂ ਲੋਭ ਰਹਿਤ ਹੋ ਜਾਂਦੇ ਹੋਲੋਭ ਵੱਸ ਤੁਸੀਂ ਜੋ ਕਰਮ ਕਰ ਰਹੇ ਸੀ, ਖ਼ਤਮ ਹੋਣੇ ਸ਼ੁਰੂ ਹੋ ਜਾਣਗੇਤੁਹਾਡਾ ਹਿਰਦਾ ਦਿਆਲੂ ਬਣ ਜਾਵੇਗਾਪਿਆਰ ਕਰਨ ਵਾਲਾ ਅਤੇ ਬਲਿਦਾਨੀ, ਮਾੜਿਆਂ ਦੀ ਅਤੇ ਜ਼ਰੂਰਤਮੰਦਾਂ ਦੀ ਮਦਦ ਕਰਨ ਵਾਲਾ ਬਣ ਜਾਵੇਗਾਇਸ ਦੇ ਫਲਸਰੂਪ ਤੁਸੀਂ ਲੋਭ ਤੋਂ ਮੁਕਤ ਹੋ ਜਾਂਦੇ ਹੋ ਜਿਹੜੀ ਕਿ ਇੱਕ ਹੋਰ ਡੂੰਘੀ ਮਾਨਸਿਕ ਬਿਮਾਰੀ ਹੈ

                         ੧੪. ਆਪਣੇ ਪਰਿਵਾਰ ਅਤੇ ਮਿੱਤਰਾਂ, ਆਪਣੇ ਮਾਤਾ ਪਿਤਾ ਅਤੇ ਬੱਚਿਆਂ ਨੂੰ ਸੰਗਤ ਦੀ ਤਰ੍ਹਾਂ ਮੰਨੋ ਅਤੇ ਉਨ੍ਹਾਂ ਦੀ ਉਸੇ ਭਾਵਨਾ ਨਾਲ ਸੇਵਾ ਕਰੋ ਜਿਸ ਤਰ੍ਹਾਂ ਤੁਸੀਂ ਗੁਰ ਸੰਗਤ ਦੀ ਸੇਵਾ ਕਰਦੇ ਹੋਉਨ੍ਹਾਂ ਨੂੰ ਉਸੇ ਤਰ੍ਹਾਂ ਪਿਆਰ ਅਤੇ ਸਤਿਕਾਰ ਕਰੋ ਜਿਸ ਤਰ੍ਹਾਂ ਤੁਸੀਂ ਗੁਰ ਸੰਗਤ ਦਾ ਕਰਦੇ ਹੋਇਹ ਤੁਹਾਡੇ ਅੰਦਰੋਂ ਲਗਾਓ ਨੂੰ ਖ਼ਤਮ ਕਰੇਗਾ ਅਤੇ ਤੁਹਾਡੇ ਹਿਰਦੇ ਨੂੰ ਅਸਲੀ ਡੂੰਘੇ ਬ੍ਰਹਮ ਪਿਆਰ ਪੂਰੀ ਦਿਆਲਤਾ ਅਤੇ ਵੰਡਣ ਦੀ ਭਾਵਨਾ, ਨਿਰਸਵਾਰਥ ਦੀ ਭਾਵਨਾ ਅਤੇ ਬਲੀਦਾਨ ਦੀ ਭਾਵਨਾ ਵਿੱਚ ਬਦਲ ਦਿੰਦਾ ਹੈ

                          ੧੫. ਆਪਣੀ ਪਤਨੀ ਤੋਂ ਬਿਨਾਂ, ਬਾਕੀ ਹਰ ਔਰਤ ਦਾ ਆਪਣੀ ਭੈਣ, ਮਾਤਾ ਜਾਂ ਪੁੱਤਰੀ ਦੀ ਤਰ੍ਹਾਂ ਸਤਿਕਾਰ ਕਰੋਆਪਣੇ ਪਤੀ ਤੋਂ ਬਿਨਾਂ, ਹਰੇਕ ਪੁਰਸ਼ ਦਾ ਭਰਾ, ਪਿਤਾ ਜਾਂ ਪੁੱਤਰ ਦੀ ਤਰ੍ਹਾਂ ਸਤਿਕਾਰ ਕਰੋਇਹ ਤੁਹਾਡੇ ਵਿੱਚ ਕਾਮ ਦੀ ਭਾਵਨਾ ਨੂੰ ਦੂਰ ਕਰੇਗਾਇਹ ਡੂੰਘੀ ਮਾਨਸਿਕ ਬਿਮਾਰੀ ਨੂੰ ਦੂਰ ਕਰੇਗਾਇਹ ਡੂੰਘੀ ਮਾਨਸਿਕ ਬਿਮਾਰੀ ਹੈ ਅਤੇ ਇਸ ਨਿਯਮ ਦਾ ਪਾਲਣ ਕਰਨ ਨਾਲ ਇਹ ਠੀਕ ਹੋ ਜਾਏਗੀ, ਤੁਸੀਂ ਕਾਮ ਤੋਂ ਰਹਿਤ ਹੋ ਜਾਵੋਗੇ

                           ੧੬. ਆਪਣੇ ਬੀਤੇ ਸਮੇਂ ਵਿੱਚ ਵਾਪਰੀਆਂ ਵਾਰਦਾਤਾਂ ਨੂੰ ਯਾਦ ਨਾ ਕਰੋ, ਉਨ੍ਹਾਂ ਨੂੰ ਆਪਣੇ ਮਨ ਉੱਪਰ ਹਾਵੀ ਨਾ ਹੋਣ ਦਿਓ, ਉਨ੍ਹਾਂ ਨੂੰ ਖ਼ਤਮ ਕਰ ਦਿਓ, ਆਪਣੇ ਭਵਿੱਖ ਬਾਰੇ ਨਾ ਸੋਚੋ ਅਤੇ ਹੁਣ ਵਾਲੇ ਪੱਲ ਵਿੱਚ ਆਪਣੇ ਆਪ ਨੂੰ ਸਥਿਰ ਕਰ ਦਿਓ ਆਪਣੇ ਅਜੋਕੇ ਸਮੇਂ ਵਿੱਚ ਸੱਚੇ ਬਣ ਜਾਓਇਸੇ ਸਮੇਂ ਆਪਣੇ ਆਪ ਨੂੰ ਸੱਚੇ ਅਤੇ ਕੇਵਲ ਸੱਚੇ ਕਰਮਾਂ ਵਿੱਚ ਰੁਚਿਤ ਕਰ ਲਵੋਜੇਕਰ ਇੱਕ ਵਾਰ ਤੁਹਾਡਾ ਹੁਣ ਦਾ ਸਮਾਂ ਸੱਚਾ ਬਣ ਜਾਂਦਾ ਹੈ ਤਾਂ ਤੁਹਾਡਾ ਭਵਿੱਖ ਸੱਚਾ ਬਣ ਜਾਵੇਗਾਇਸਦੇ ਫਲਸਰੂਪ ਇਹ ਤੁਹਾਡੇ ਬੀਤੇ ਸਮੇਂ ਦੀਆਂ ਕਰਨੀਆਂ ਦੇ ਮਾੜੇ ਪ੍ਰਭਾਵ ਖ਼ਤਮ ਕਰ ਦੇਵੇਗਾਸਚਿਆਰੀ ਕਰਨੀ ਤੁਹਾਡੀ ਕਿਸਮਤ ਨੂੰ ਬਣਾਉਂਦੀ ਹੈਸਚਿਆਰੀ ਕਰਨੀ ਉੱਪਰ ਆਪਣਾ ਭਵਿੱਖ ਸੰਵਾਰਨ ਲਈ ਕਾਇਮ ਰਹੋਜੇਕਰ ਤੁਹਾਡਾ ਮੌਜੂਦਾ ਸਮਾਂ ਸੱਚਾ ਹੈ ਤਾਂ ਤੁਹਾਡਾ ਭਵਿੱਖ ਇਸ ਦੇ ਫਲਸਰੂਪ ਬਹੁਤ ਹੀ ਫੱਲ-ਕਾਰੀ ਬਣ ਜਾਵੇਗਾ, ਸੁੰਦਰ ਬਣ ਜਾਵੇਗਾ

                            ੧੭. ਆਪਣੇ ਰੋਜ਼ਾਨਾ ਜੀਵਨ ਵਿੱਚ ਗੁਰਬਾਣੀ ਤੇ ਅਮਲ ਕਰੋਜੋ ਵੀ ਥੋੜੇ ਤੋਂ ਥੋੜਾ ਤੁਹਾਡੀ ਸਮਝ ਵਿੱਚ ਆਉਂਦਾ ਹੈਉਸਦੇ ਅਨਾਦਿ ਭਾਵ ਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਅਮਲ ਵਿੱਚ ਲਿਆਓਗੁਰਬਾਣੀ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਅਤੇ ਮਾਨਸਿਕ, ਸ਼ਰੀਰਕ ਬਿਮਾਰੀਆਂ ਦਾ ਦਾਰੂ ਹੈ। “ਨਾਮ ਕੀ ਕਮਾਈ” ਕਰਨ ਅਤੇ ਗੁਰਬਾਣੀ ਉੱਪਰ ਅਮਲ ਕਰਨ ਨਾਲ ਇਹ ਸਾਰੀਆਂ ਬਿਮਾਰੀਆਂ ਤੁਹਾਡੇ ਮਨ, ਰੂਹ ਅਤੇ ਸਰੀਰ ਵਿੱਚੋਂ ਖ਼ਤਮ ਕਰਨ ਦੇ ਯੋਗ ਹੋ ਜਾਵੇਗਾਇਹ ਉਨ੍ਹਾਂ ਨੂੰ ਮਾਇਆ ਦੇ ਚਿੱਕੜ ਤੋਂ ਪੂਰੀ ਤਰ੍ਹਾਂ ਸਾਫ਼ ਕਰ ਦੇਵੇਗਾਗੁਰਬਾਣੀ ਦੇ ਪ੍ਰਕਾਸ਼ ਵਿੱਚ ਆਪਣੇ ਰੋਜ਼ਾਨਾ ਜੀਵਨ ਦੇ ਕਰਮਾਂ ਨੂੰ ਦੇਖੋ ਅਤੇ ਹਮੇਸ਼ਾਂ ਸੁਧਾਰ ਲਈ ਯਤਨਸ਼ੀਲ ਰਹੋਇਨ੍ਹਾਂ ਬ੍ਰਹਮ ਗੁਣਾਂ ਦਾ ਕੋਈ ਅੰਤ ਨਹੀਂ ਹੈਤੁਸੀਂ ਇਨ੍ਹਾਂ ਅਮੋਲਕ ਬ੍ਰਹਮ ਗੁਣਾਂ ਰੂਪੀ ਗਹਿਣਿਆਂ ਨੂੰ ਆਪਣੇ ਅੰਦਰ ਲੈ ਆਉਂਦੇ ਰਹੋਇਹ ਤੁਹਾਨੂੰ ਅੰਦਰੋਂ ਬਾਹਰੋਂ ਪੂਰੀ ਤਰ੍ਹਾਂ ਸਾਫ਼ ਕਰ ਦਿੰਦੇ ਹਨਇਸਦੇ ਫਲਸਰੂਪ ਤੁਸੀਂ ਪੂਰਨ ਸਚਿਆਰਾ ਬਣ ਜਾਂਦੇ ਹੋ ਅਤੇ ਸਚਿਆਰ ਤੁਹਾਡੇ ਹਿਰਦੇ ਵਿੱਚ ਸਦਾ ਲਈ ਰਹਿਣ ਲਈ ਆ ਜਾਵੇਗਾ 
                             

                             ੧੮. ਸ਼ਰਧਾ ਅਤੇ ਪਿਆਰ ਨਾਲ ਆਪਣੇ ਆਪ ਨੂੰ ਸੇਵਾ ਵਿੱਚ ਲੀਨ ਕਰ ਦਿਓਦੂਸਰਿਆਂ ਦੀ ਨਿਰਸਵਾਰਥ ਸੇਵਾ ਕਰੋਗਰੀਬਾਂ ਅਤੇ ਲੋੜਵੰਦਾਂ ਦੀ ਮਦਦ ਕਰੋਅਨਾਥਾਂ ਦੀ ਸੇਵਾ ਕਰੋਬਿਮਾਰਾਂ ਦੀ ਸੇਵਾ ਕਰੋਆਪਣੇ ਪਰਿਵਾਰ ਦੀ ਪਿਆਰ ਅਤੇ ਸ਼ਰਧਾ ਨਾਲ ਸੇਵਾ ਕਰੋਹਮੇਸ਼ਾਂ ਯਾਦ ਰੱਖੋ ਕਿ ਸਰਵਸ਼ਕਤੀਮਾਨ ਪਰੀਪੂਰਨ ਪਰਮਾਤਮਾ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਸਭ ਤੋਂ ਉੱਤਮ ਸੇਵਾ ਨਾਮ ਸਿਮਰਨ ਹੈ ਅਤੇ ਸਾਰੇ ਹੀ ਉਪਰੋਕਤ ਦੱਸੇ ਗੁਣ ਜਦ ਤੁਸੀਂ ਨਾਮ ਸਿਮਰਨ ਨਾਲ ਅਮਲ ਵਿੱਚ ਲਿਆਉਂਦੇ ਹੋ ਇਹ ਤੁਹਾਡੇ ਲਈ ਬੇਅੰਤ ਫੱਲ ਲੈ ਕੇ ਆਵੇਗਾ ਅਤੇ ਇਸਦੇ ਨਤੀਜੇ ਵਜੋਂ ਤੁਹਾਡੀ ਜ਼ਿੰਦਗੀ ਨੂੰ ਬਣਾ ਦੇਵੇਗਾ :-

                              * ਗੌਰਵ ਮਈ ਜ਼ਿੰਦਗੀ

                               * ਅਨਾਦਿ ਆਨੰਦ ਨਾਲ ਭਰੀ ਜ਼ਿੰਦਗੀ

                                * ਖੁਸ਼ੀਆਂ ਨਾਲ ਭਰੀ ਜ਼ਿੰਦਗੀ

                                 * ਅਨਾਦਿ ਬਖ਼ਸ਼ਿਸ਼ਾਂ ਨਾਲ ਭਰੀ ਜ਼ਿੰਦਗੀ

                                  * ਅਤੇ ਫਲਸਰੂਪ ਤੁਹਾਡੇ ਰੂਹਾਨੀ ਸੁਪਨੇ ਸੱਚੇ ਹੋ ਜਾਣਗੇ 
                                   

                                     ਤੁਸੀਂ ਸੰਤ ਹਿਰਦਾ ਬਣ ਜਾਵੋਗੇ, ਤੁਸੀਂ ਜੀਵਨ ਮੁਕਤ ਬਣ ਜਾਵੋਗੇ ਅਤੇ ਆਪਣੀ ਇਸ ਜ਼ਿੰਦਗੀ ਦੇ ਮੰਤਵ ਸਰਵਸ਼ਕਤੀਮਾਨ ਪਰੀਪੂਰਨ ਪਰਮਾਤਮਾ ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨਾਲ ਇੱਕ ਮਿੱਕ ਹੋਣਾ ਪ੍ਰਾਪਤ ਕਰਨ ਦੇ ਯੋਗ ਹੋ ਜਾਵੋਗੇ, ਅਤੇ ਇਹ ਹੀ ਅਸਲ ਧਰਮ ਹੈਇਹ ਕੇਵਲ ਧੰਨ ਧੰਨ ਪਾਰ ਬ੍ਰਹਮ ਪਰਮੇਸ਼ਰ ਦੇ ਗੁਰਪ੍ਰਸਾਦਿ ਦੀ ਗੁਰ ਕ੍ਰਿਪਾ ਨਾਲ ਵਾਪਰਦਾ ਹੈ ਅਤੇ ਗੁਰ ਪ੍ਰਸਾਦਿ ਦੀ ਪ੍ਰਾਪਤੀ ਉਨ੍ਹਾਂ ਮਨੁੱਖਾਂ ਨੂੰ ਹੁੰਦੀ ਹੈ ਜੋ “ਸੁਣਿਐ” ਅਤੇ “ਮੰਨੈ” ਦੀਆਂ ਪਰਮ ਸ਼ਕਤੀਸ਼ਾਲੀ ਅਵਸਥਾਵਾਂ ਪ੍ਰਾਪਤ ਕਰ ਲੈਂਦੇ ਹਨਐਸੇ ਮਨੁੱਖਾਂ ਦਾ ਧਰਮ ਨਾਲ ਸਦਾ ਸਦਾ ਲਈ ਸੰਬੰਧ ਜੁੜ ਜਾਂਦਾ ਹੈਭਾਵ ਐਸੇ ਮਨੁੱਖ ਜੋ ਇਨ੍ਹਾਂ ਅਵਸਥਾਵਾਂ ਦੀ ਪ੍ਰਾਪਤੀ ਕਰ ਲੈਂਦੇ ਹਨ ਉਹ ਬੰਦਗੀ ਪੂਰਨ ਕਰਦੇ ਹੋਏ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ‘ਚ ਅਭੇਦ ਹੋ ਜਾਂਦੇ ਹਨ

                                     ਇਹ ਪੂਰਨ ਸਤਿ ਤੱਤ ਤੱਥ ਸਦਾ ਸਦਾ ਲਈ ਦ੍ਰਿੜ੍ਹ ਕਰ ਲਵੋ ਕਿ ਗੁਰਕਿਰਪਾ ਕਰੋੜਾਂ ਮਨੁੱਖਾਂ ਉੱਪਰ ਹੁੰਦੀ ਹੈ ਪ੍ਰੰਤੂ ਇਸ ਗੁਰਕਿਰਪਾ ਅਤੇ ਗੁਰ ਪ੍ਰਸਾਦਿ ਦੀ ਸੇਵਾ ਸੰਭਾਲਤਾ ਕੋਈ ਵਿਰਲਾ ਹੀ ਕਰਦਾ ਹੈਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਨਾਮ ਸਤਿਨਾਮ ਤ੍ਰਿਹ ਗੁਣ ਮਾਇਆ ਤੋਂ ਪਰ੍ਹੇ ਹੈ ਅਤੇ ਪਰਮ ਸ਼ਕਤੀਸ਼ਾਲੀ ਹੈਇਸ ਲਈ ਸਤਿਨਾਮ ਦੇ ਵਿੱਚ ਬੇਅੰਤ ਸ਼ਕਤੀ ਹੈਜੋ ਸਤਿਨਾਮ ਦਾ ਸਿਮਰਨ ਕਰਦੇ ਹਨ ਉਨ੍ਹਾਂ ਉੱਪਰ ਇਸ ਪਰਮ ਸ਼ਕਤੀ ਦੀ ਕਿਰਪਾ ਹੋ ਜਾਂਦੀ ਹੈ ਅਤੇ ਉਹ ਮਨੁੱਖ ਇਸ ਕਿਰਪਾ ਦਾ ਸਦਕਾ ਆਪਣਾ ਜੀਵਨ ਸਫਲ ਕਰ ਲੈਂਦੇ ਹਨਪ੍ਰੰਤੂ ਐਸਾ ਮਨੁੱਖ ਕੋਈ ਕਰੋੜਾਂ ਵਿੱਚੋਂ ਇੱਕ ਹੁੰਦਾ ਹੈਇਸ ਲਈ ਜੇਕਰ ਆਪ ਜੀ ਦੇ ਉੱਪਰ ਇਹ ਕਿਰਪਾ ਹੁੰਦੀ ਹੈ ਤਾਂ ਇਸ ਦੀ ਤਨ ਮਨ ਧਨ ਦੇ ਕੇ ਸੇਵਾ ਕਰੋ ਅਤੇ ਇਸ ਨੂੰ ਅਜਾਈਂ ਨਾ ਗੁਆ ਲਵੋਇਹ ਕਿਰਪਾ ਦੀ ਸੇਵਾ ਸੰਭਾਲਤਾ ਤੁਹਾਨੂੰ ਦਰਗਾਹ ਵਿੱਚ ਮਾਣ ਦਿਵਾਉਣ ਦੀ ਸਮਰਥਾ ਰੱਖਦੀ ਹੈਇਹ ਕਿਰਪਾ ਦੀ ਸੇਵਾ ਸੰਭਾਲਤਾ ਤੁਹਾਨੂੰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਿੱਚ ਅਭੇਦ ਕਰਨ ਦੀ ਸਮਰਥਾ ਰੱਖਦੀ ਹੈ