ਜਪੁਜੀ ਪਉੜੀ ੧੩

ਮੰਨੈ ਸੁਰਤਿ ਹੋਵੈ ਮਨਿ ਬੁਧਿ

ਮੰਨੈ ਸਗਲ ਭਵਣ ਕੀ ਸੁਧਿ

ਮੰਨੈ ਮੁਹਿ ਚੋਟਾ ਨਾ ਖਾਇ

ਮੰਨੈ ਜਮ ਕੈ ਸਾਥਿ ਨ ਜਾਇ

ਐਸਾ ਨਾਮੁ ਨਿਰੰਜਨੁ ਹੋਇ

ਜੇ ਕੋ ਮੰਨਿ ਜਾਣੈ ਮਨਿ ਕੋਇ ੧੩

      ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ “ਮੰਨੈ” ਦੀ ਪਰਮ ਸ਼ਕਤੀਸ਼ਾਲੀ ਅਵਸਥਾ ਦੇ ਬਾਰੇ ਪੂਰਨ ਬ੍ਰਹਮ ਗਿਆਨ ਇਨ੍ਹਾਂ ੪ ਪਉੜੀਆਂ ਵਿੱਚ ਸਾਰੀ ਲੋਕਾਈ ਦੀ ਝੋਲੀ ਵਿੱਚ ਪਾ ਦਿੱਤਾ ਹੈਮਨੁੱਖ ਦੀਆਂ ਪੰਜ ਕਰਮ ਇੰਦਰੀਆਂ ਦਾ ਆਧਾਰ ਹੈ ਮਨੁੱਖ ਦੀਆਂ ਪੰਜ ਗਿਆਨ ਇੰਦਰੀਆਂਮਨੁੱਖ ਦੀਆਂ ਪੰਜ ਗਿਆਨ ਇੰਦਰੀਆਂ ਦਾ ਆਧਾਰ ਹੈ ਮਨੁੱਖ ਦਾ ਮਨਮਨੁੱਖ ਦੇ ਮਨ ਦਾ ਆਧਾਰ ਹੈ ਮਨੁੱਖ ਦੀ ਬੁੱਧੀਮਨੁੱਖ ਦੀਆਂ ਪੰਜ ਕਰਮ ਇੰਦਰੀਆਂ ਹਨ: ਬਾਂਹਾਂ ਅਤੇ ਹੱਥ; ਲੱਤਾਂ ਅਤੇ ਪੈਰ; ਜੀਭ ਅਤੇ ਮੂੰਹ; ਮਲ ਦਵਾਰ; ਲਿੰਗ ਅੰਗਇਹ ਪੰਜ ਕਰਮ ਇੰਦਰੀਆਂ ਰਾਹੀਂ ਮਨੁੱਖ ਆਪਣੇ ਸਾਰੇ ਕਰਮਾਂ ਨੂੰ ਭੌਤਿਕ ਤੌਰ ਤੇ ਅਮਲ ਵਿੱਚ ਲੈ ਕੇ ਆਉਂਦਾ ਹੈਮਨੁੱਖ ਦੇ ਸਾਰੇ ਕਰਮ ਇਨ੍ਹਾਂ ਪੰਜ ਕਰਮ ਇੰਦਰੀਆਂ ਦੁਆਰਾ ਹੀ ਕੀਤੇ ਜਾਂਦੇ ਹਨਮਨੁੱਖ ਇਨ੍ਹਾਂ ਕਰਮ ਇੰਦਰੀਆਂ ਦੁਆਰਾ ਦੁਨੀਆਂ ਦਾ ਕੋਈ ਵੀ ਕਰਮ ਕਰਨ ਦੀ ਸਮਰਥਾ ਰੱਖਦਾ ਹੈਇਸਦਾ ਭਾਵ ਇਹ ਹੈ ਕਿ ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੇ ਮਨੁੱਖ ਨੂੰ ਇਹ ਪੰਜ ਕਰਮ ਇੰਦਰੀਆਂ ਦੇ ਰੂਪ ਵਿੱਚ ਦੁਨੀਆਂ ਦਾ ਕੋਈ ਵੀ ਕਾਰਜ ਸਿੱਧ ਕਰਨ ਦੀ ਪਰਮ ਸ਼ਕਤੀ ਬਖ਼ਸ਼ ਦਿੱਤੀ ਹੈਇਹ ਪਰਮ ਸਤਿ ਤੱਤ ਤੱਥ ਇਸ ਸਤਿ ਦਾ ਪ੍ਰਮਾਣ ਹੈ ਕਿ ਮਨੁੱਖਾ ਜਨਮ ਅਨਮੋਲਕ ਰਤਨ ਹੈ੮੪ ਲੱਖ ਜੂਨਾਂ ਵਿੱਚ ਹੋਰ ਕਿਸੇ ਜੂਨਾਂ ਨੂੰ ਇਹ ਪਰਮ ਸ਼ਕਤੀ ਦੀ ਪ੍ਰਾਪਤੀ ਨਹੀਂ ਹੈ ਕਿ ਉਹ ਦੁਨੀਆਂ ਦਾ ਕੋਈ ਵੀ ਕਾਰਜ ਸਿੱਧ ਕਰ ਸਕਣਇਹ ਕਿਰਪਾ ਕੇਵਲ ਮਨੁੱਖਾ ਦੇਹੀ ਨੂੰ ਮਿਲੀ ਹੈਇਨ੍ਹਾਂ ਕਰਮ ਇੰਦਰੀਆਂ ਦਾ ਕਮਾਲ ਅਸੀਂ ਅੱਜ ਦੀ ਦੁਨੀਆਂ ਦੀ ਤਕਨੀਕੀ ਅਤੇ ਚਿਕਿਤਸਕ ਵਿਗਿਆਨ ਦੀ ਬੇਤਹਾਸ਼ਾ ਤਰੱਕੀ ਦੇ ਰੂਪ ਵਿੱਚ ਰੋਜ਼ ਦੇਖ ਰਹੇ ਹਾਂ ਅਤੇ ਇਸ ਦਾ ਰੋਜ਼ਾਨਾ ਜੀਵਨ ਵਿੱਚ ਦੁਨਿਆਵੀ ਸਹੂਲਤਾਂ ਦੇ ਰੂਪ ਵਿੱਚ ਆਨੰਦ ਵੀ ਮਾਣ ਰਹੇ ਹਾਂ

      ਪ੍ਰੰਤੂ ਪ੍ਰਸ਼ਨ ਉੱਠਦਾ ਹੈ ਕੀ ਅਸੀਂ ਸਦਾ ਇਨ੍ਹਾਂ ਪੰਜ ਇੰਦਰੀਆਂ ਦੇ ਰੂਪ ਵਿੱਚ ਸਾਨੂੰ ਬਖ਼ਸ਼ੀ ਗਈ ਇਸ ਸਮਰਥਾ ਦਾ ਸਦਉਪਯੋਗ ਕਰਦੇ ਹਾਂ? ਕੀ ਅਸੀਂ ਇਸ ਇਲਾਹੀ ਸਮਰਥਾ ਦਾ ਆਪਣੀ ਅੰਤਰ ਆਤਮਾ ਅਤੇ ਲੋਕਾਂ ਦੀ ਭਲਾਈ ਲਈ ਵਰਤੋਂ ਕਰਦੇ ਹਾਂ ਜਾਂ ਅਸੀਂ ਇਸ ਪਰਮ ਸ਼ਕਤੀਸ਼ਾਲੀ ਸਮਰਥਾ ਦੀ ਵਰਤੋਂ ਕੇਵਲ ਆਪਣੇ ਨਿਜੀ ਸਵਾਰਥ ਲਈ ਹੀ ਕਰਦੇ ਹਾਂ? ਕੀ ਅਸੀਂ ਇਸ ਇਲਾਹੀ ਸਮਰਥਾ ਦੀ ਵਰਤੋਂ ਆਪਣੇ ਉਧਾਰ ਲਈ ਕਰਦੇ ਹਾਂ ਜਾਂ ਆਪਣੇ ਹਿਰਦੇ ਅਤੇ ਦੇਹੀ ਨੂੰ ਵਿਨਾਸ਼ਕਾਰੀ ਵਾਸ਼ਨਾਵਾਂ ਵਿੱਚ ਗਰਕਾਉਣ ਲਈ ਕਰਦੇ ਹਾਂ? ਕੀ ਅਸੀਂ ਇਸ ਪਰਮ ਸ਼ਕਤੀਸ਼ਾਲੀ ਸਮਰਥਾ ਦੀ ਵਰਤੋਂ ਪਰਉਪਕਾਰ ਲਈ ਕਰਦੇ ਹਾਂ ਜਾਂ ਲੋਕਾਈ ਦੀਆਂ ਜੜਾਂ ਵੱਢਣ ਲਈ ਕਰਦੇ ਹਾਂ? ਕੀ ਅਸੀਂ ਇਸ ਦਰਗਾਹੀ ਸਮਰਥਾ ਦੀ ਵਰਤੋਂ ਆਪਣੇ ਆਪ ਨੂੰ ਅਤੇ ਲੋਕਾਈ ਨੂੰ ਦੁੱਖ ਪਹੁੰਚਾਉਣ ਵਾਸਤੇ ਕਰਦੇ ਹਾਂ? ਕੀ ਅਸੀਂ ਇਸ ਪਰਮ ਸ਼ਕਤੀਸ਼ਾਲੀ ਸਮਰਥਾ ਦੀ ਵਰਤੋਂ ਗੁਰ ਅਤੇ ਗੁਰੂ ਦੀ ਸੇਵਾ ਅਤੇ ਸੰਗਤ ਦੀ ਸੇਵਾ ਵਾਸਤੇ ਕਰਦੇ ਹਾਂ ਜਾਂ ਗੁਰ, ਗੁਰੂ ਅਤੇ ਸੰਗਤ ਦੇ ਵਿਰੁੱਧ ਨਿੰਦਿਆ, ਚੁਗਲੀ ਬਖੀਲੀ ਵਿੱਚ ਕਰਦੇ ਹਾਂ? ਕੀ ਅਸੀਂ ਇਸ ਪਰਮ ਸ਼ਕਤੀਸ਼ਾਲੀ ਸਮਰਥਾ ਦੀ ਵਰਤੋਂ ਅਸੀਂ ਸਤਿ ਦੀ ਕਰਨੀ ਕਰਨ ਵਿੱਚ ਕਰਦੇ ਹਾਂ ਜਾਂ ਅਸਤਿ ਦੀ ਕਰਨੀ ਕਰਨ ਵਿੱਚ ਕਰਦੇ ਹਾਂ? ਕੀ ਅਸੀਂ ਇਸ ਦਰਗਾਹੀ ਬਖ਼ਸ਼ਿਸ਼ ਦੀ ਵਰਤੋਂ ਇਸ ਧਰਤੀ ਉੱਪਰ ਹੋ ਰਹੇ ਬੇਅੰਤ ਪਾਪਾਂ ਅਤੇ ਕੁਬੁੱਧ ਕਰਮਾਂ ਨੂੰ ਖ਼ਤਮ ਕਰਨ ਲਈ ਕਰਦੇ ਹਾਂ ਜਾਂ ਇਨ੍ਹਾਂ ਪਾਪਾਂ ਅਤੇ ਕੁਬੁੱਧ ਕਰਮਾਂ ਵਿੱਚ ਵਾਧਾ ਕਰਨ ਲਈ ਕਰਦੇ ਹਾਂ? ਕੀ ਅਸੀਂ ਇਸ ਪਰਮ ਸ਼ਕਤੀਸ਼ਾਲੀ ਸਮਰਥਾ ਦੀ ਵਰਤੋਂ ਇਸ ਧਰਤੀ ਨੂੰ ਹੋਰ ਸੁੰਦਰ ਅਤੇ ਮਨੁੱਖਤਾ ਦੇ ਅਨੁਕੂਲ ਲੋਕਾਈ ਦੇ ਰਹਿਣ ਵਾਸਤੇ ਬਨਾਉਣ ਲਈ ਕਰਦੇ ਹਾਂ ਕਿ ਧਰਤੀ ਨੂੰ ਨਰਕ ਬਨਾਉਣ ਲਈ ਕਰਦੇ ਹਾਂ?

      ਜੋ ਮਨੁੱਖ ਇਸ ਪੰਜ ਕਰਮ ਇੰਦਰੀਆਂ ਦੇ ਰੂਪ ਵਿੱਚ ਬਖ਼ਸ਼ੀ ਗਈ ਦਰਗਾਹੀ ਪਰਮ ਸ਼ਕਤੀਸ਼ਾਲੀ ਸਮਰਥਾ ਦੀ ਵਰਤੋਂ ਸਤਿ ਕਰਮਾਂ ਵਿੱਚ ਕਰਦੇ ਹਨ ਉਹ ਧੰਨ ਧੰਨ ਹੋ ਜਾਂਦੇ ਹਨਉਨ੍ਹਾਂ ਮਨੁੱਖਾਂ ਨੂੰ “ਸੁਣਿਐ” ਅਤੇ “ਮੰਨੈ” ਦੀਆਂ ਪਰਮ ਸ਼ਕਤੀਸ਼ਾਲੀ ਅਵਸਥਾਵਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਅਤੇ ਉਨ੍ਹਾਂ ਮਨੁੱਖਾਂ ਦਾ ਜੀਵਨ ਸੁੰਦਰ ਅਤੇ ਸਫਲ ਹੋ ਜਾਂਦਾ ਹੈਐਸੇ ਮਨੁੱਖ ਲੋਕਾਈ ਦੀ ਸਦਾ ਭਲਾਈ ਕਰਦੇ ਹਨਐਸੇ ਮਨੁੱਖ ਗੁਰ ਪ੍ਰਸਾਦਿ ਦੀ ਪ੍ਰਾਪਤੀ ਕਰਕੇ ਅਤੇ ਆਪਣੀ ਬੰਦਗੀ ਸੰਪੂਰਨ ਕਰਕੇ ਪਰਉਪਕਾਰ ਅਤੇ ਮਹਾ ਪਰਉਪਕਾਰੀ ਜੀਵਨ ਜੀਉਂਦੇ ਹਨਜੋ ਮਨੁੱਖ ਇਸ ਇਲਾਹੀ ਸਮਰਥਾ ਦਾ ਦੁਰਉਪਯੋਗ ਕਰਦੇ ਹਨ ਅਤੇ ਅਸਤਿ ਕਰਮ ਕਰਦੇ ਹਨ ਉਹ ਆਪ ਤਾਂ ਨਰਕਮਈ ਜੀਵਨ ਦੇ ਭਾਗੀ ਬਣਦੇ ਹੀ ਹਨ ਨਾਲ ਹੀ ਲੋਕਾਈ ਦਾ ਬੁਰਾ ਕਰਦੇ ਹੋਏ ਆਉਣ ਵਾਲੇ ਸਮੇਂ ਵਿੱਚ ਵੀ ਆਪਣੀ ਕਰਨੀ ਦੇ ਫੱਲ ਭੁਗਤਦੇ ਹੋਏ ਜੂਨਾਂ ਵਿੱਚ ਭਟਕਦੇ ਰਹਿੰਦੇ ਹਨ

ਇਸੇ ਤਰ੍ਹਾਂ ਹੀ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਨੇ ਸਾਨੂੰ ਮਨੁੱਖਾ ਜਨਮ ਬਖ਼ਸ਼ ਕੇ ਪੰਜ ਗਿਆਨ ਇੰਦਰੀਆਂ ਨਾਲ ਸਾਡੀ ਮਨੁੱਖਾ ਦੇਹੀ ਨੂੰ ਸੁਸ਼ੋਭਿਤ ਕਰ ਦਿੱਤਾ ਹੈਇਹ ਪੰਜ ਗਿਆਨ ਇੰਦਰੀਆਂ ਹਨ : ਅੱਖਾਂ ਦੁਆਰਾ ਵੇਖਣ ਦੀ ਸ਼ਕਤੀ; ਕੰਨਾਂ ਦੁਆਰਾ ਸੁਣਨ ਦੀ ਸ਼ਕਤੀ; ਰਸਨਾ ਦੁਆਰਾ ਬੋਲਣ ਦੀ ਅਤੇ ਸੁਆਦ ਚੱਖਣ ਦੀ ਸ਼ਕਤੀ; ਨਾਸਿਕਾ ਨਾਲ ਸੂੰਘਣ ਦੀ ਸ਼ਕਤੀ; ਅਤੇ ਚਮੜੀ ਦੁਆਰਾ ਮਹਿਸੂਸ ਕਰਨ ਦੀ ਸ਼ਕਤੀਇਨ੍ਹਾਂ ਪੰਜ ਪਰਮ ਸ਼ਕਤੀਆਂ (ਪੰਜ ਕਲਾਵਾਂ) ਨਾਲ ਹੀ ਅਸੀਂ ਇਸ ਮਨੁੱਖਾ ਜਨਮ ਦਾ ਭਰਪੂਰ ਆਨੰਦ ਲੈਂਦੇ ਹਾਂਇਨ੍ਹਾਂ ਪੰਜ ਪਰਮ ਸ਼ਕਤੀਆਂ (ਪੰਜ ਕਲਾਵਾਂ) ਨਾਲ ਹੀ ਅਸੀਂ ਜੀਵਨ ਦੇ ਸਾਰੇ ਰਸ ਮਾਣਦੇ ਹਾਂਇਨ੍ਹਾਂ ਪੰਜ ਪਰਮ ਸ਼ਕਤੀਆਂ (ਪੰਜ ਕਲਾਵਾਂ) ਨਾਲ ਹੀ ਅਸੀਂ ਦੁਨਿਆਵੀ ਵਸਤੂਆਂ ਦਾ ਭਰਪੂਰ ਆਨੰਦ ਮਾਣਦੇ ਹਾਂਇਨ੍ਹਾਂ ਪੰਜ ਪਰਮ ਸ਼ਕਤੀਆਂ (ਪੰਜ ਕਲਾਵਾਂ) ਨਾਲ ਹੀ ਸਾਡਾ ਜੀਵਨ ਵਿਕਸਿਤ ਹੁੰਦਾ ਹੈ, ਵਿਗਸਦਾ ਹੈ, ਵੱਧਦਾ ਫੁੱਲਦਾ ਹੈਇਨ੍ਹਾਂ ਪੰਜ ਪਰਮ ਸ਼ਕਤੀਆਂ (ਪੰਜ ਕਲਾਵਾਂ) ਨਾਲ ਹੀ ਅਸੀਂ ਆਪਣੇ ਜੀਵਨ ਨੂੰ ਪੜ੍ਹ ਲਿਖ ਕੇ ਆਪਣੀਆਂ ਕਾਬਲੀਅਤਾਂ ਵਿੱਚ ਵਾਧਾ ਕਰਕੇ ਆਪਣੇ ਜੀਵਨ ਨੂੰ ਸੁੰਦਰ ਅਤੇ ਸੁਖਮਈ ਬਣਾਉਂਦੇ ਹਾਂਇਸ ਤਰ੍ਹਾਂ ਸਾਡਾ ਸਾਰਾ ਜੀਵਨ ਅਤੇ ਇਹ ਮਨੁੱਖਾ ਜਨਮ ਇਨ੍ਹਾਂ ਪੰਜ ਪਰਮ ਸ਼ਕਤੀਆਂ ਦੀ ਸਹੀ ਵਰਤੋਂ ਉੱਪਰ ਨਿਰਭਰ ਕਰਦਾ ਹੈਜਿਵੇਂ ਸਾਡਾ ਇਹ ਜੀਵਨ ਪੰਜ ਕਰਮ ਇੰਦਰੀਆਂ ਦੀ ਸਹੀ ਵਰਤੋਂ ਉੱਪਰ ਨਿਰਭਰ ਕਰਦਾ ਹੈ ਜਾਂ ਇਨ੍ਹਾਂ ਕਰਮ ਇੰਦਰੀਆਂ ਦੀ ਦੁਰ ਵਰਤੋਂ ਉੱਪਰ ਨਿਰਭਰ ਕਰਦਾ ਹੈ ਠੀਕ ਉਸੇ ਤਰ੍ਹਾਂ ਸਾਡਾ ਜੀਵਨ ਇਨ੍ਹਾਂ ਪੰਜ ਗਿਆਨ ਇੰਦਰੀਆਂ ਦੇ ਸਦਉਪਯੋਗ ਜਾਂ ਦੁਰਉਪਯੋਗ ਉੱਪਰ ਨਿਰਭਰ ਕਰਦਾ ਹੈਇਨ੍ਹਾਂ ਪਰਮ ਸਕਤੀਆਂ ਦੀ ਵਰਤੋਂ ਦੇ ਅਨੁਸਾਰ ਅਸੀਂ ਆਪਣਾ ਜੀਵਨ ਬਣਾਉਂਦੇ ਜਾਂ ਗਰਕ ਕਰਦੇ ਹਾਂਜੋ ਮਨੁੱਖ ਇਨ੍ਹਾਂ ਪਰਮ ਸ਼ਕਤੀਆਂ ਦਾ ਸਦਉਪਯੋਗ ਕਰਦੇ ਹਨ ਅਤੇ ਸਤਿ ਕਰਮਾਂ ਵਿੱਚ ਸਹੀ ਢੰਗ ਨਾਲ ਇਨ੍ਹਾਂ ਪਰਮ ਸਕਤੀਆਂ ਦਾ ਉਪਯੋਗ ਕਰਦੇ ਹਨ, ਉਹ “ਸੁਣਿਐ” ਅਤੇ “ਮੰਨੈ” ਦੀਆਂ ਪਰਮ ਸ਼ਕਤੀਸ਼ਾਲੀ ਅਵਸਥਾਵਾਂ ਨੂੰ ਪ੍ਰਾਪਤ ਕਰਕੇ ਗੁਰ ਪ੍ਰਸਾਦਿ ਨਾਲ ਉੱਚੀ ਦਰਗਾਹੀ ਅਵਸਥਾ ਨੂੰ ਪ੍ਰਾਪਤ ਕਰਕੇ ਆਪਣਾ ਜੀਵਨ ਸਫਲ ਕਰ ਲੈਂਦੇ ਹਨਜੋ ਮਨੁੱਖ ਇਨ੍ਹਾਂ ਪਰਮ ਸ਼ਕਤੀਆਂ ਦਾ ਦੁਰਉਪਯੋਗ ਕਰਦੇ ਹਨ ਉਹ ਨਰਕਮਈ ਜੀਵਨ ਦੇ ਭਾਗੀ ਬਣਦੇ ਹਨਉਹ ਮਨੁੱਖ ਆਉਣ ਵਾਲੇ ਸਮੇਂ ਵਿੱਚ ਕਸ਼ਟਾਂ ਅਤੇ ਕਲੇਸ਼ਾਂ ਭਰਿਆ ਜੀਵਨ ਭੋਗਦੇ ਹਨਉਹ ਮਨੁੱਖ ਆਪਣੇ ਅਸਤਿ ਕਰਮਾਂ ਕਾਰਨ ਕਰਮ ਦੇ ਵਿਧਾਨ ਅਨੁਸਾਰ ਆਪਣਾ ਭਵਿੱਖ ਆਪ ਨਸ਼ਟ ਕਰ ਲੈਂਦੇ ਹਨ ਅਤੇ ਅਣਮਿੱਥੇ ਸਮੇਂ ਲਈ ਜੂਨਾਂ ਵਿੱਚ ਭਟਕਦੇ ਹਨ

      ਇਹ ਉੱਤਮ ਬ੍ਰਹਮ ਸ਼ਕਤੀਆਂ ਹਨ ਜੋ ਸਾਨੂੰ ਅਕਾਲ ਪੁਰਖ ਨੇ ਇਹ ਜੀਵਨ ਜਿਉਣ ਅਤੇ ਕੁਦਰਤ ਦਾ ਸਹੀ ਸੰਦਰਭ ਅਤੇ ਬ੍ਰਹਮ ਗਿਆਨ-ਗੁਰਮਤਿ ਦੇ ਅਨੁਸਾਰ ਆਨੰਦ ਮਾਣਨ ਲਈ ਬਖ਼ਸ਼ੀਆਂ ਹਨਪੰਜ ਕਰਮ ਇੰਦਰੀਆਂ ਦੀ ਤਰ੍ਹਾਂ ਇਸ ਬ੍ਰਹਮ ਵਿਚਾਰ ਨੂੰ ਦ੍ਰਿੜ੍ਹ ਕਰਨਾ ਬਹੁਤ ਜ਼ਰੂਰੀ ਹੈ ਕਿ ਜੇਕਰ ਅਸੀਂ ਇਨ੍ਹਾਂ ਪੰਜ ਸ਼ਕਤੀਆਂ ਦੀ ਵਰਤੋਂ ਸਤਿ ਕਰਮਾਂ ਲਈ ਨਹੀਂ ਕਰਦੇ ਹਾਂ ਅਤੇ ਇਨ੍ਹਾਂ ਇਲਾਹੀ ਸ਼ਕਤੀਆਂ ਦੀ ਦੁਰਵਰਤੋਂ ਕਰਦੇ ਹਾਂ, ਜਾਂ ਇਨ੍ਹਾਂ ਪੰਜ ਗਿਆਨ ਇੰਦਰੀਆਂ ਦੀ ਵਰਤੋਂ ਅਸੀਂ ਮਾੜੇ ਕਰਮਾਂ ਲਈ ਕਰਦੇ ਹਾਂ ਤਾਂ ਅਸੀਂ ਆਪਣੀ ਦੇਹੀ ਨੂੰ ਰੋਗੀ ਕਰਨ ਵਿੱਚ, ਜਾਂ ਆਪਣੀ ਇਸ ਦੇਹੀ ਨੂੰ ਭਿਆਨਕ ਰੋਗਾਂ ਦਾ ਸ਼ਿਕਾਰ ਬਣਾਉਣ ਲਈ ਕਰਦੇ ਹਾਂਮਨੁੱਖਾਂ ਦੇ ਸਾਰੇ ਸ਼ਰੀਰਕ ਰੋਗਾਂ ਦਾ ਇਹ ਇੱਕ ਬਹੁਤ ਵੱਡਾ ਕਾਰਣ ਹੈਸਾਰੀਆਂ ਸ਼ਰੀਰਕ ਬੀਮਾਰੀਆਂ ਕੇਵਲ ਇਨ੍ਹਾਂ ਪੰਜ ਕਰਮ ਅਤੇ ਗਿਆਨ ਇੰਦਰੀਆਂ ਦੀ ਦੁਰਵਰਤੋਂ ਕਾਰਣ ਹੀ ਪੈਦਾ ਹੁੰਦੀਆਂ ਹਨ

      ਅਗਲਾ ਸਤਿ ਤੱਤ ਜੋ ਕਿ ਸਮਝਣਾ ਬੇਅੰਤ ਜ਼ਰੂਰੀ ਹੈ ਉਹ ਹੈ “ਬੁਧਿ”ਜਿਸਦਾ ਭਾਵ ਹੈ ਮਨੁੱਖ ਦੀ ਬੁੱਧੀ ਜਾਂ ਮਨੁੱਖ ਦੀ ਮਤਿਚਾਰ ਤਰ੍ਹਾਂ ਦੀ ਮਤਿ ਜਾਂ ਸਿਆਣਪ ਹੈ :

੧. ਮਨਮਤਿ ਜਾਂ ਸਵੈ ਸਿਆਣਪ : ਇਹ ਮਤਿ ਹੈ ਜੋ ਅਸੀਂ ਆਪਣੀ ਸਿੱਖਿਆ ਜੋ ਅਸੀਂ ਵਿਦਿਅਕ ਸੰਸਥਾਵਾਂ ਤੋਂ ਲੈਂਦੇ ਹਾਂ ਅਤੇ ਆਪਣੇ ਮਾਪਿਆਂ, ਪਰਿਵਾਰ ਅਤੇ ਦੋਸਤਾਂ ਤੋਂ ਪ੍ਰਾਪਤ ਸਿੱਖਿਆ ਦੇ ਨਤੀਜੇ ਵਜੋਂ ਪ੍ਰਾਪਤ ਕਰਦੇ ਹਾਂ

੨. ਸੰਸਾਰਕ ਮਤਿ : ਇਹ ਮਤਿ ਦਾ ਸੋਮਾ ਸਮਾਜਿਕ ਵਿਹਾਰਾਂ ਦਾ ਇੱਕ ਅਹਿਮ ਹਿੱਸਾ ਹੈ ਅਤੇ ਸਮਾਜ ਤੇ ਆਧਾਰਤ ਹੈਇਸ ਦਾ ਆਧਾਰ ਹੈ ਸਮਾਜ ਦੇ ਲੋਕਾਂ ਦਾ ਵਰਤਣ ਅਤੇ ਵਿਹਾਰਇਹ ਉਹਨਾਂ ਸਿਧਾਂਤਾਂ ਤੇ ਆਧਾਰਤ ਹੁੰਦੀ ਹੈ ਜੋ ਸਮਾਜ ਦੁਆਰਾ ਪਾਲਣ ਕੀਤੇ ਜਾ ਰਹੇ ਹਨ ਜਿਸ ਵਿੱਚ ਅਸੀਂ ਰਹਿ ਰਹੇ ਹਾਂਸਮਾਜ ਦੇ ਨਿਯਮ ਅਤੇ ਰੀਤੀ ਰਿਵਾਜਾਂ ਦੀ ਅਸੀਂ ਪਾਲਣਾ ਕਰਦੇ ਹਾਂ ਜਿਸ ਸਮਾਜ ਵਿੱਚ ਅਸੀਂ ਰਹਿ ਰਹੇ ਹਾਂ

੩. ਦੁਰਮਤਿ ਜਾਂ ਭੈੜੀ ਮਤਿ : ਇਹ ਇਸ ਕਿਸਮ ਦੀ ਮਤਿ ਹੈ ਜੋ ਸਾਨੂੰ ਅਸਤਿ ਕਰਮ ਕਰਨ ਲਈ ਉਕਸਾਉਂਦੀ ਹੈਇਹ ਜ਼ਿਆਦਾ ਤੌਰ ਤੇ ਸੰਸਾਰਕ ਮਤਿ ਅਤੇ ਮਨਮਤਿ ਤੇ ਆਧਾਰਤ ਹੁੰਦੀ ਹੈਮਨਮਤਿ, ਸੰਸਾਰਕ ਮਤਿ ਅਤੇ ਦੁਰਮਤਿ ਸਾਨੂੰ ਭਰਮਾਂ, ਭੁਲੇਖਿਆਂ ਅਤੇ ਦੁਬਿਧਾ ਵਿੱਚ ਪਾਉਂਦੀ ਹੈ ਜੋ ਕਿ ਸਾਡੇ ਸਾਰੇ ਦੁੱਖਾਂ, ਕਲੇਸ਼ਾਂ, ਪੀੜਾਂ, ਮਾਨਸਿਕ ਅਤੇ ਸ਼ਰੀਰਕ ਰੋਗਾਂ ਦਾ ਕਾਰਨ ਬਣਦੀ ਹੈ

੪. ਗੁਰਮਤਿ ਜਾਂ ਬ੍ਰਹਮ ਮਤਿ: ਇਹ ਮਤਿ ਬ੍ਰਹਮ ਦਾਤ ਹੈ, ਇਹ ਗੁਰਪ੍ਰਸਾਦਿ ਹੈਗੁਰਬਾਣੀ ਬ੍ਰਹਮ ਮਤਿ ਹੈ, ਇਹ ਪੂਰਨ ਬ੍ਰਹਮ ਗਿਆਨ ਹੈਕੋਈ ਵੀ ਮਤਿ ਜੋ ਗੁਰਬਾਣੀ ਤੋਂ ਬਾਹਰ ਹੈ ਮਨਮਤਿ ਹੈ, ਸੰਸਾਰਕ ਮਤਿ ਹੈ ਜਾਂ ਦੁਰਮਤਿ ਹੈਕੇਵਲ ਗੁਰਬਾਣੀ ਗੁਰਮਤਿ ਹੈਗੁਰਮਤਿ ਤੋਂ ਬਾਹਰ ਕੀਤੇ ਕਰਮਾਂ ਦਾ ਅਮਲ ਸਾਨੂੰ ਆਪਣੀ ਪ੍ਰਾਲਬਧ ਦੁਆਰਾ ਪੁਨਰ ਜਨਮਾਂ ਵਿੱਚ ਭਟਕਣ ਲਈ ਛੱਡ ਦਿੰਦਾ ਹੈਗੁਰਮਤਿ ਆਪਣੇ ਰੋਜ਼ਾਨਾ ਜੀਵਨ ਵਿੱਚ ਧਾਰਣ ਕਰਨ ਨਾਲ ਸਾਡੀ ਕਰਨੀ ਸਤਿ ਦੀ ਕਰਨੀ ਬਣ ਜਾਂਦੀ ਹੈ ਅਤੇ ਇੱਕ ਸਮਾਂ ਐਸਾ ਆਵੇਗਾ ਜਦ ਅਸੀਂ ਕਾਫੀ ਸਤਿ ਕਰਮ ਇਕੱਠੇ ਕਰ ਲਵਾਂਗੇ ਜਿਹੜੇ ਅਕਾਲ ਪੁਰਖ ਜੀ ਦੀ ਦਰਗਾਹ ਵਿੱਚ ਪਰਵਾਨ ਹੋ ਜਾਣਗੇਜਦ ਅਜਿਹਾ ਵਾਪਰਦਾ ਹੈ; ਅਸੀਂ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦੇ ਗੁਰਪ੍ਰਸਾਦਿ ਦੀ ਬਖਸ਼ਿਸ਼ ਪ੍ਰਾਪਤ ਕਰਦੇ ਹਾਂਸਾਡਾ ਸੱਚਖੰਡ ਦਾ ਰਾਹ ਖੁੱਲ੍ਹ ਜਾਂਦਾ ਹੈ

      ਸਾਡੀ ਪੰਚ ਭੂਤਕ ਦੇਹੀ ਵਿੱਚ ਵਾਸ ਕਰਦੇ ਪੰਜ ਦੂਤ ਮਾਇਆ ਦੇ ਮਹਾ ਵਿਨਾਸ਼ਕਾਰੀ ਹਥਿਆਰ ਹਨ: ਕਾਮ; ਕ੍ਰੋਧ; ਲੋਭ; ਮੋਹ; ਅਹੰਕਾਰਇਹ ਪੰਜ ਦੂਤਾਂ ਦੇ ਪਿੱਛੇ ਇੱਛਾਵਾਂ ਦੀ ਵਿਨਾਸ਼ਕਾਰੀ ਸ਼ਕਤੀ ਕੰਮ ਕਰਦੀ ਹੈ ਜਿਸਨੂੰ ਗੁਰਬਾਣੀ ਵਿੱਚ ਤ੍ਰਿਸ਼ਨਾ ਕਿਹਾ ਗਿਆ ਹੈ, ਅਤੇ ਇਸ ਦੇ ਘੱਟ ਪ੍ਰਭਾਵ ਵਾਲੇ ਰੂਪ ਹਨ ਆਸਾ ਅਤੇ ਮਨਸਾ ਉਦਾਹਰਣ ਵਜੋਂ ਅਮੀਰ ਬਣਨ ਦੀ ਇੱਛਾ, ਪਰ ਇਮਾਨਦਾਰੀ ਨਾਲ ਕੰਮ ਕਰਨ ਦੀ ਬਜਾਇ ਅਸੀਂ ਲਾਲਚੀ ਹੋ ਜਾਂਦੇ ਹਾਂ ਅਤੇ ਲੋਭ ਸਾਨੂੰ ਕਾਬੂ ਕਰ ਲੈਂਦਾ ਹੈਸਾਨੂੰ ਕੋਈ ਦੁੱਖ ਪਹੁੰਚਾਉਂਦਾ ਹੈ ਤਾਂ ਸਾਡੀ ਬਦਲਾ ਲੈਣ ਦੀ ਇੱਛਾ ਹੁੰਦੀ ਹੈ, ਇਸ ਤਰ੍ਹਾਂ ਕ੍ਰੋਧ ਸਾਨੂੰ ਚਲਾਉਂਦਾ ਹੈਤ੍ਰਿਸ਼ਨਾ ਸਾਡੇ ਪੰਜ ਦੂਤਾਂ ਨੂੰ ਚਲਾਉਂਦੀ ਹੈ ਜਿਹੜੇ ਸਾਡੇ ਕਰਨ ਵਾਲੇ ਕਰਮਾਂ ਨੂੰ ਨਿਰਧਾਰਿਤ ਕਰਦੀ ਹੈਅਸਲ ਵਿੱਚ ਇਹ ਪੰਜ ਦੂਤ ਅਤੇ ਇੱਛਾਵਾਂ ਸਾਨੂੰ ਸਾਡੀਆਂ ਪੰਜ ਕਰਮ ਇੰਦਰੀਆਂ ਅਤੇ ਪੰਜ ਗਿਆਨ ਇੰਦਰੀਆਂ ਦੀ ਗਲਤ ਵਰਤੋਂ ਕਰਨ ਨੂੰ ਉਕਸਾਉਂਦੀਆਂ ਹਨਅਸੀਂ ਇਹ ਭੁੱਲ ਜਾਂਦੇ ਹਾਂ ਕਿ ਇਹ ਸਭ ਤੋਂ ਉੱਤਮ ਬ੍ਰਹਮ ਸ਼ਕਤੀਆਂ (ਕਰਮ ਇੰਦਰੀਆਂ ਅਤੇ ਗਿਆਨ ਇੰਦਰੀਆਂ) ਸਾਨੂੰ ਸਤਿ ਕਰਮ ਕਰਨ ਲਈ ਮਿਲੀਆਂ ਹਨ, ਇਹ ਸਭ ਤੋਂ ਉੱਤਮ ਬ੍ਰਹਮ ਬਖ਼ਸ਼ਿਸ਼ਾਂ ਸਾਨੂੰ ਅਕਾਲ ਪੁਰਖ ਨੇ ਦਿੱਤੀਆਂ ਹਨਇਹਨਾਂ ਦੀ ਗਲਤ ਵਰਤੋਂ ਕਰਕੇ ਹੀ ਅਸੀਂ ਮਾਇਆ ਦੇ ਛਲਾਵੇ ਵਿੱਚ ਆ ਜਾਂਦੇ ਹਾਂਇਹ ਪੰਜ ਦੂਤ ਅਤੇ ਤ੍ਰਿਸ਼ਨਾ ਮਇਆ ਦੇ ਬੰਧਨ ਹਨਇਹਨਾਂ ਬੰਧਨਾਂ ਤੋਂ ਆਜ਼ਾਦ ਹੋਣ ਲਈ ਗੁਰਪ੍ਰਸਾਦਿ ਜ਼ਰੂਰੀ ਹੈਕੇਵਲ ਗੁਰਪ੍ਰਸਾਦਿ ਦੀ ਪਰਮ ਸ਼ਕਤੀ ਹੀ ਸਾਨੂੰ ਮਾਇਆ ਦੇ ਇਨ੍ਹਾਂ ਬੰਧਨਾਂ ਤੋਂ ਆਜ਼ਾਦ ਕਰਾ ਸਕਦੀ ਹੈ

      ਸਾਡਾ ਦਿਮਾਗ : ਸਾਡੇ ਦਿਮਾਗ ਵਿੱਚ ਸਾਡੀ ਆਪਣੀ ਮੱਤ ਭਰੀ ਹੋਈ ਹੈਸਾਡੀ ਆਪਣੀ ਮੱਤ, ਸਾਡੀ ਰਸਮੀ ਸਿੱਖਿਆ, ਸਾਡੇ ਪਰਿਵਾਰਕ ਸੰਸਕਾਰ, ਮਿੱਤਰਾਂ ਅਤੇ ਸਮਾਜ ਤੋਂ ਪ੍ਰਾਪਤ ਸਿੱਖਿਆ ਤੇ ਆਧਾਰਿਤ ਹੈਇਹ ਸਭ ਕਿਸਮ ਦੀ ਮਤਿ ਮਾਇਆ ਦੇ ਤਿੰਨ ਰੂਪਾਂ ਦੇ ਅਧੀਨ ਕੰਮ ਕਰਦੀ ਮੰਨੀ ਜਾਂਦੀ ਹੈ

      ਸਾਡਾ ਮਨ : ਗੁਰਬਾਣੀ ਕਹਿੰਦੀ ਹੈ ਕਿ ਸਾਡਾ ਮਨ ਬਿਲਕੁਲ ਸਾਡੇ ਸ਼ਰੀਰ ਦੀ ਤਰ੍ਹਾਂ ਪੰਜ ਤੱਤਾਂ ਤੋਂ ਜਨਮਿਆ ਹੈ:

“ਇਹੁ ਮਨੁ ਪੰਚ ਤਤੁ ਤੇ ਜਨਮਾ

(ਸ੍ਰੀ ਗੁਰੂ ਗ੍ਰੰਥ ਸਾਹਿਬ ੪੧੫)

      ਪੰਜ ਜ਼ਰੂਰੀ ਤੱਤ ਹਨ : ਪਾਣੀ; ਅੱਗ; ਹਵਾ; ਜ਼ਮੀਨ; ਅਸਮਾਨਇਸ ਨਜ਼ਰ ਤੋਂ ਮਨ ਸ਼ਰੀਰ ਦੇ ਹਰ ਅਣੂ ਵਿੱਚ ਰਹਿੰਦਾ ਹੈਮਨ ਸਾਡੇ ਸ਼ਰੀਰ ਨੂੰ ਨਿਰਦੇਸ਼ ਕਰਦਾ ਹੈਸਾਡੀ ਪਦਾਰਥ ਦੇਹੀ ਕੋਈ ਕਰਮ ਕਿਵੇਂ ਕਰਦੀ ਹੈ :-

  ੧.  ਪੰਜ ਗਿਆਨ ਇੰਦਰੀਆਂ ਮੌਜੂਦ ਵਾਤਾਵਰਨ ਅਤੇ ਹਾਲਾਤ ਦੇ ਅਨੁਸਾਰ ਸਾਡੇ ਦਿਮਾਗ ਨੂੰ ਸੰਦੇਸ਼ ਭੇਜਦੀਆਂ ਹਨ

    ੨.  ਪੰਜ ਦੂਤ ਅਤੇ ਇੱਛਾਵਾਂ ਸਾਡੇ ਦਿਮਾਗ ਨੂੰ ਭੋਜਨ ਦਿੰਦੀਆਂ ਹਨ

     ੩. ਪਿਛਲੀ ਸਿਆਣਪ ਦਿਮਾਗ ਵਿੱਚ ਭਰੀ ਹੁੰਦੀ ਹੈ

      ੪.  ਸਾਰੇ ਹੀ ਭਾਗ ੧+੨+੩ ਦੇ ਨਤੀਜੇ ਵਜੋਂ ਦਿਮਾਗ ਸੋਚਦਾ ਹੈ

       ੫.  ਮਨ ਇਹਨਾਂ ਵਿਚਾਰਾਂ ਨੂੰ ਬਣਾਉਂਦਾ ਹੈ ਅਤੇ ਫੈਸਲਾ ਕਰਦਾ ਹੈ ਕਿ ਕੀ ਕਰਮ ਕਰਨਾ ਹੈ

        ੬.  ਮਨ ਦਿਮਾਗ ਨੂੰ ਆਪਣੇ ਵਿਚਾਰ ਭੇਜ ਕੇ ਨਿਰਦੇਸ਼ਿਤ ਕਰਦਾ ਹੈ

         ੭.  ਦਿਮਾਗ ਸਾਡੀਆਂ ਕਰਮ ਇੰਦਰੀਆਂ ਨੂੰ ਸੰਦੇਸ਼ ਭੇਜ ਕੇ ਕਰਮ ਕਰਨ ਲਈ ਨਿਰਦੇਸ਼ ਦਿੰਦਾ ਹੈ

          ੮.  ਸਾਡੀਆਂ ਕਰਮ ਇੰਦਰੀਆਂ ਉਸ ਕਰਮ ਨੂੰ ਅੰਜਾਮ ਦਿੰਦੀਆਂ ਹਨ

               ਨਿਰਦੇਸ਼ ਇਹਨਾਂ ਇੰਦਰੀਆਂ ਤੋਂ ਆਉਂਦਾ ਹੈ, ਮੱਤ ਦਿਮਾਗ ਤੋਂ ਆਉਂਦੀ ਹੈ, ਫ਼ੈਸਲਾ ਮਨ ਦੁਆਰਾ ਇੱਛਾਵਾਂ ਦੇ ਆਧਾਰ ਤੇ ਹੁੰਦਾ ਹੈ, ਕ੍ਰਿਆ ਸ਼ਰੀਰ ਦੁਆਰਾ ਕੀਤੀ ਜਾਂਦੀ ਹੈਜਦ ਤੱਕ ਸਾਡੇ ਮਨ ਦੇ ਫ਼ੈਸਲੇ ਸਾਡੇ ਦਿਮਾਗ ਦੀ ਮੱਤ ਦੀ ਜਾਣਕਾਰੀ ਅਨੁਸਾਰ ਲਏ ਜਾਂਦੇ ਹਨ ਅਸੀਂ ਮਾਇਆ ਦੇ ਤਿੰਨ੍ਹਾਂ ਗੁਣਾਂ ਅਧੀਨ ਕਰਮ ਕਰਦੇ ਹਾਂਇਹ ਮਨ ਦੀ ਅਸਥਿਰਤਾ ਦਾ ਮੁੱਖ ਕਾਰਨ ਹੈਅਸਥਿਰਤਾ ਦਾ ਭਾਵ ਹੈ ਮਨ ਦਾ ਨਿਰੰਤਰ ਬੋਲਣਾ ਅਤੇ ਵਿਚਾਰਾਂ ਦੀ ਕਦੀ ਨਾ ਖ਼ਤਮ ਹੋਣ ਵਾਲੀ ਲੜੀਇਸ ਲਈ ਅਸੀਂ ਕਿਵੇਂ ਆਪਣਾ ਮਨ ਸਥਿਰ ਬਣਾਈਏ? ਸਾਨੂੰ ਆਪਣੇ ਰੂਹਾਨੀ ਸ਼ਰੀਰ ਨੂੰ ਸਮਝਣ ਦੀ ਲੋੜ ਹੈ

         ਰੂਹਾਨੀ ਸ਼ਰੀਰ ਦੇ ਤੱਤ :-

         ਰੂਹਾਨੀ ਸ਼ਰੀਰ ਦੇ ਤੱਤ ਹਨ :- ਜੋਤ ਅਤੇ ਸੂਖਸ਼ਮ ਸ਼ਰੀਰ

               ਜੋਤ : ਇਹ ਸਾਰੇ ਸ਼ਰੀਰ ਦੇ ਅੰਦਰ ਰਹਿੰਦੀ ਹੈਇਹ ਬ੍ਰਹਮ ਗਿਆਨ ਦਾ ਆਧਾਰ ਹੈਸਾਡੀ ਜ਼ਿੰਦਗੀ ਇਸ ਬ੍ਰਹਮ ਜੋਤ ਕਾਰਨ ਹੈਸਾਡਾ ਜੀਵਨ ਤੱਤ ਸਾਡੀ ਆਤਮਾ ਹੈਇਹ ਬ੍ਰਹਮ ਤੱਤ ਹੈਸਾਡੇ ਸਵਾਸ ਅਤੇ ਜੀਵਨ ਸਾਡੇ ਅੰਦਰ ਇਸ ਅਨਾਦੀ ਚਾਨਣ ਜੋਤ ਕਾਰਨ ਹੈਅਸੀਂ ਇਹ ਬ੍ਰਹਮ ਜੋਤ ਦੇ ਕਾਰਨ ਜਨਮੇ ਹਾਂਜਦ ਬ੍ਰਹਮ ਜੋਤ ਸਾਡੇ ਸ਼ਰੀਰ ਵਿੱਚੋਂ ਖਿੱਚ ਲਈ ਜਾਂਦੀ ਹੈ ਅਸੀਂ ਮਰ ਜਾਂਦੇ ਹਾਂ, ਭਾਵ ਸਥੂਲ ਸ਼ਰੀਰ ਦੀ ਮੌਤ ਹੋ ਜਾਂਦੀ ਹੈਇੱਥੇ ਮੁਸ਼ਕਿਲ ਇਹ ਹੈ ਕਿ ਅਸੀਂ (ਮੈਂ, ਮੇਰਾ, ਮੈਨੂੰ) ਦੇ ਵਿਹਾਰ ਵਿੱਚ ਲੀਨ ਹੋ ਗਏ ਹਾਂਅਸੀਂ ਆਪਣੇ ਅੰਦਰ ਇਸ ਜੋਤ ਦੇ ਬਾਰੇ ਭੁੱਲ ਗਏ ਹਾਂਇਹ ਹਉਮੈ ਦੇ ਕਾਰਨ ਹੈਇਹ ਬ੍ਰਹਮ ਜੋਤ ਤੇ ਸਾਡੇ ਮਨ ਦੇ ਵਿਚਕਾਰ ਵੰਡ ਹਉਮੈ ਕਾਰਨ ਹੈਹਉਮੈ ਕੁਝ ਨਹੀਂ ਬੱਸ ਮਾਇਆ ਹੈ

               ਸੂਖਸ਼ਮ ਸ਼ਰੀਰ : ਸੂਖਸ਼ਮ ਰੂਹ ਦਾ ਹਿੱਸਾ ਹੈਇਹ ਜੀਵਨ ਊਰਜਾ ਅਤੇ ਸ਼ਕਤੀ ਹੈ ਜੋ ਸਾਡੇ ਸਥੂਲ ਸ਼ਰੀਰ ਨੂੰ ਕਰਮ ਕਰਨ ਦੇ ਯੋਗ ਰੱਖਦੀ ਹੈਸਾਰੀ ਊਰਜਾ ਅਤੇ ਸਾਹ ਦੀ ਪ੍ਰਕ੍ਰਿਆ ਨਾੜੀਆਂ ਵਿੱਚ ਲਹੂ ਦਾ ਚੱਲਣਾ ਅਤੇ ਦੂਸਰੀਆਂ ਸਾਰੀਆਂ ਸ਼ਰੀਰ ਦੀਆਂ ਕ੍ਰਿਆਵਾਂ ਇਸ ਜੀਵਨ ਊਰਜਾ ਦੁਆਰਾ ਚਲਾਈਆਂ ਜਾ ਰਹੀਆਂ ਹਨ ਜੋ ੭ ਰੂਹਾਨੀ ਊਰਜਾ ਦੇ ਕੇਂਦਰਾਂ ਤੋਂ ਆਉਂਦੀ ਹੈਗੁਰਬਾਣੀ ਵਿੱਚ ਇਹਨਾਂ ਨੂੰ ਸਤਿ ਸਰੋਵਰ ਕਿਹਾ ਗਿਆ ਹੈਸਤਿ ਸਰੋਵਰ ਇਹਨਾਂ ਬ੍ਰਹਮ ਚੱਕਰਾਂ ਦੀ ਸੱਚੀ ਬ੍ਰਹਮ ਪਰਿਭਾਸ਼ਾ ਹੈਸਤਿ ਸਰੋਵਰ ਤੋਂ ਭਾਵ ਹੈ ੭ ਰੂਹਾਨੀ ਊਰਜਾ ਦੇ ਸੋਮੇ ਜਾਂ ੭ ਜੀਵਨ ਊਰਜਾ ਦੇ ਸੋਮੇ, ਜਾਂ ਰੂਹ ਦੇ ੭ ਅਨਿੱਖੜ੍ਹਵੇਂ ਹਿੱਸੇ, ਇਸ ਜੀਵਨ ਊਰਜਾ ਨੂੰ ਅੰਮ੍ਰਿਤ ਕਿਹਾ ਗਿਆ ਹੈ

               ਕੁਝ ਲੋਕ ਸੋਚਦੇ ਹਨ ਕਿ ੭ ਸਤਿ ਸਰੋਵਰ ਸਥੂਲ ਸ਼ਰੀਰ ਦਾ ਇੱਕ ਹਿੱਸਾ ਹਨ ਕਿ ਇਹਨਾਂ ਨੂੰ ਨਾੜੀ ਪ੍ਰਣਾਲੀ ਵਿੱਚ ਮਾਪਿਆ ਜਾ ਸਕਦਾ ਹੈਇਹ ਨਾੜੀ ਅਤੇ ਗਲੈਂਡ ਸਾਡੇ ਸ਼ਰੀਰ ਦਾ ਸਥੂਲ ਭਾਗ ਨਹੀਂ ਹਨ, ਜਦ ਕਿ ਸਤਿ ਸਰੋਵਰਾਂ ਦੀ ਕੋਈ ਪਦਾਰਥਕ ਹੋਂਦ ਨਹੀਂਉਹ ਸਾਰੇ ਸੂਖਸ਼ਮ ਵਿੱਚ ਹਨਉਹ ਸਾਰੇ ਰੂਹ ਦਾ ਹਿੱਸਾ ਹਨਰੂਹ ਵੀ ਸੂਖਸ਼ਮ ਹੈ ਸਤਿ ਸਰੋਵਰ ਸੂਖਸ਼ਮ ਸ਼ਰੀਰ ਵਿੱਚ ਸਿਰ ਦੇ ਉਪਰਲੇ ਖੇਤਰ, ਤੀਜੀ ਅੱਖ, ਗਲਾ, ਹਿਰਦਾ, ਨਾਭੀ, ਲਿੰਗ ਅੰਗ ਅਤੇ ਕੁੰਡਲਨੀ ਵਿੱਚ ਸਥਿਤ ਹੁੰਦੇ ਹਨ

         ਅਸੀਂ ਆਪਣੇ ਮਨ ਨੂੰ ਸਥਿਰ ਕਿਵੇਂ ਕਰ ਸਕਦੇ ਹਾਂ?

               ਸਾਡੀਆਂ ਪੰਜ ਕਰਮ ਇੰਦਰੀਆਂ ਸਾਡੇ ਕਰਮਾਂ ਜਾਂ ਕਰਨੀਆਂ ਲਈ ਜ਼ਿੰਮੇਵਾਰ ਹਨਪੰਜ ਕਰਮ ਇੰਦਰੀਆਂ ਦਿਮਾਗ ਦੁਆਰਾ ਨਿਰਦੇਸ਼ਿਤ ਹੁੰਦੀਆਂ ਹਨਦਿਮਾਗ ਮਨ ਦੇ ਫੈਸਲਿਆਂ ਦੁਆਰਾ ਨਿਰਦੇਸ਼ਿਤ ਹੁੰਦਾ ਹੈ ਅਤੇ ਯਾਦ ਰੱਖੋ, ਸਾਡਾ ਮਨ ਸਾਡੇ ਦਿਮਾਗ ਵਿੱਚ ਭਰੀ ਮਤਿ ਦੇ ਆਧਾਰ ਤੇ ਫੈਸਲੇ ਕਰਦਾ ਹੈ

               ਸਾਡੀ ਆਪਣੀ ਮਤਿ, ਮਨਮਤਿ, ਸੰਸਾਰਿਕ ਮਤਿ ਅਤੇ ਦੁਰਮਤਿ ਤੋਂ ਮਿਲ ਕੇ ਬਣਦੀ ਹੈਇਹ ਸਾਰੀਆਂ ਮੱਤਾਂ ਮਾਇਆ ਦੇ ਵਿੱਚ ਰਹਿੰਦਿਆਂ ਸਾਡੇ ਅਨੁਭਵਾਂ ਦੇ ਨਤੀਜੇ ਵਜੋਂ ਹੁੰਦੀਆਂ ਹਨਸਾਡੀ ਆਪਣੀ ਮਤਿ ਸਾਡੀ ਜ਼ਿੰਦਗੀ ਦੇ ਪੰਜ ਦੂਤਾਂ ਅਤੇ ਇੱਛਾਵਾਂ ਦੇ ਅਧੀਨ ਜਿਉਣ ਦੇ ਨਤੀਜੇ ਵਜੋਂ ਹੁੰਦੀ ਹੈਸਾਡੇ ਰੋਜ਼ਾਨਾ ਦੇ ਕਰਮ ਇਹਨਾਂ ਪੰਜ ਦੂਤਾਂ ਜਾਂ ਇੱਛਾਵਾਂ ਦੇ ਵਿੱਚ ਆਉਂਦੇ ਹਨਇਸ ਤਰ੍ਹਾਂ ਮਨ ਦੇ ਫੈਸਲੇ ਪੰਜ ਦੂਤਾਂ ਅਤੇ ਇੱਛਾਵਾਂ ਦੁਆਰਾ ਕਾਬੂ ਕੀਤੇ ਜਾਂਦੇ ਹਨ

               ਪਰ ਇਥੇ ਆਜ਼ਾਦ ਹੋਣ ਦਾ ਰਸਤਾ ਹੈ ਪਰਮ ਜੋਤਸਾਡੇ ਮਨ ਦੇ ਉੱਪਰ ਪਰਮ ਜੋਤ ਰਹਿੰਦੀ ਹੈਹਾਲਾਂਕਿ ਇਸ ਦਾ ਸਾਡੇ ਮਨ ਨਾਲੋਂ ਸੰਬੰਧ ਟੁੱਟ ਚੁੱਕਾ ਹੈਇਹ ਪਰਮ ਜੋਤ ਸਭ ਤੋਂ ਉੱਤਮ ਬ੍ਰਹਮ ਸ਼ਕਤੀ ਹੈ ਜੋ ਅਸਲ ਵਿੱਚ ਸਾਡੇ ਸਾਹ ਨੂੰ ਚਲਾਉਂਦੀ ਹੈ ਅਤੇ ਸਾਨੂੰ ਜੀਵਨ ਦਿੰਦੀ ਹੈਹਾਲਾਂਕਿ ਸਾਡਾ ਮਨ ਇਸ ਸਰਵ ਉੱਤਮ ਬ੍ਰਹਮ ਸ਼ਕਤੀ, ਪਰਮ ਜੋਤ ਨੂੰ ਨਹੀਂ ਪਹਿਚਾਣਦਾਸਾਡੇ ਮਨ ਨੇ ਇਹ ਫੈਸਲਾ ਕੀਤਾ ਹੈ ਕਿ ਇਹ ਹੀ ਇਕੋ ਇੱਕ ਕਰਨ ਵਾਲਾ ਹੈ ਅਤੇ ਇਹ ਹੀ ਹੈ ਜੋ ਸਾਰੇ ਫੈਸਲੇ ਕਰਦਾ ਹੈਇਸ ਤਰ੍ਹਾਂ ਕਰਨ ਨਾਲ ਸਾਡਾ ਮਨ ਮਾਇਆ ਦੇ ਛਲਾਵੇ ਵਿੱਚ ਆ ਜਾਂਦਾ ਹੈਇਸ ਲਈ ਸਾਡਾ ਮਨ ਮਾਇਆ ਦੇ ਅਧੀਨ ਕਰਮ ਕਰ ਰਿਹਾ ਹੈ ਅਤੇ ਸਿੱਧਾ ਪਰਮ ਜੋਤ ਦੇ ਅਧੀਨ ਨਹੀਂਇਸ ਲਈ ਸਾਡਾ ਮਨ ਦੋਸ਼ੀ ਹੈਇਹ ਇੰਨ੍ਹਾ ਅੜੀਅਲ ਹੈ ਕਿ ਇਹ ਪਰਮ ਜੋਤ ਨੂੰ ਮੰਨਣੋਂ ਇਨਕਾਰੀ ਹੈ ਜੋ ਸਾਡੇ ਸਵਾਸਾਂ ਨੂੰ ਚਲਾ ਰਹੀ ਹੈ ਅਤੇ ਸਾਨੂੰ ਇਸ ਪਰਮ ਜੋਤ ਨੂੰ ਜਾਣਨ ਅਤੇ ਪਹਿਚਾਣਨ ਦਾ ਮੌਕਾ ਦੇ ਰਹੀ ਹੈ

               ਇਸ ਦਾ ਇਲਾਜ ਕੀ ਹੈਇਸ ਮਨ ਦੇ ਅੜੀਅਲਪਣ ਨੂੰ ਕਿਵੇਂ ਅਸੀਂ ਮਾਰ ਸਕਦੇ ਹਾਂ? ਮਨ ਨੂੰ ਮਾਰਨ ਨਾਲ ਸਾਡਾ ਪਰਮ ਜੋਤ ਨਾਲ ਸਿੱਧਾ ਸੰਪਰਕ ਪੰਜ ਗਿਆਨ ਇੰਦਰੀਆਂ ਅਤੇ ਪੰਜ ਕਰਮ ਇੰਦਰੀਆਂ ਨਾਲ ਜੁੜ ਜਾਂਦਾ ਹੈਮਨ ਨੂੰ ਮਾਰਨ ਨਾਲ ਅਸੀਂ ਮਾਇਆ ਦੇ ਜਾਲ ਵਿਚੋਂ ਬਾਹਰ ਆ ਜਾਂਦੇ ਹਾਂਅਸੀਂ ਆਪਣੇ ਅੰਦਰ ਅਸਲ ਬ੍ਰਹਮ ਸ਼ਕਤੀ ਮਹਿਸੂਸ ਕਰਦੇ ਹਾਂਸਾਡਾ ਸ਼ਰੀਰ, ਸੋਚ ਅਤੇ ਕਰਮ ਪੂਰੀ ਤਰ੍ਹਾਂ ਇਸ ਅਸਲ ਬ੍ਰਹਮ ਸ਼ਕਤੀ ਨਾਲ ਚਲਾਏ ਜਾਂਦੇ ਹਨ ਅਤੇ ਇੱਛਾਵਾਂ ਅਤੇ ਦੂਤਾਂ ਦੁਆਰਾ ਨਹੀਂ

          

               ਸਾਡੇ ਸ਼ਰੀਰ ਦੀ ਹੋਂਦ ਸਰਵ ਉੱਤਮ ਬ੍ਰਹਮ ਸ਼ਕਤੀ ਪਰਮ ਜੋਤ ਦੁਆਰਾ ਬਖ਼ਸ਼ੇ ਸਵਾਸਾਂ ਅਤੇ ਜ਼ਿੰਦਗੀ ਨਾਲ ਹੈ, ਇਸ ਤੋਂ ਬਿਨਾਂ ਨਹੀਂਇਸ ਲਈ ਜਦ ਮਨ ਮਰ ਜਾਂਦਾ ਹੈ ਤਾਂ ਤੁਹਾਡੀਆਂ ਪੰਜ ਗਿਆਨ ਇੰਦਰੀਆਂ ਅਤੇ ਪੰਜ ਕਰਮ ਇੰਦਰੀਆਂ ਸਿੱਧੇ ਪਰਮ ਜੋਤ ਦੇ ਅਧੀਨ ਆ ਜਾਂਦੀਆਂ ਹਨਇੱਕ ਵਾਰ ਜਦੋਂ ਅਜਿਹਾ ਹੋ ਜਾਂਦਾ ਹੈ ਤਾਂ ਸਾਡੇ ਸਾਰੇ ਕਰਮ ਸਤਿ ਕਰਮ ਬਣ ਜਾਣਗੇਮਨ ਨੂੰ ਮਾਰਨਾ ਸਫਲਤਾ ਦੀ ਕੁੰਜੀ ਹੈ ਅਤੇ ਇਹ ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦੇ ਗੁਰਪ੍ਰਸਾਦਿ ਨਾਲ ਪ੍ਰਾਪਤ ਹੁੰਦਾ ਹੈਪੂਰਨ ਬੰਦਗੀ ਐਸੀ ਅਵਸਥਾ ਹੈ ਜਦ ਮਨ ਮਰ ਜਾਂਦਾ ਹੈ ਅਤੇ ਪਰਮ ਪੱਦਵੀ ਪ੍ਰਾਪਤ ਹੋ ਜਾਂਦੀ ਹੈ

               ਦੂਸਰੇ ਸਭ ਢੰਗ ਤਰੀਕੇ ਫਿਰ, ਮਨਮਤਿ, ਸੰਸਾਰਕ ਮਤਿ ਜਾਂ ਦੁਰਮਤਿ ਹਨ ਅਤੇ ਸਾਨੂੰ ਮਾਇਆ ਦੇ ਜਾਲ ਵਿੱਚੋਂ ਬਾਹਰ ਨਹੀਂ ਖੜ੍ਹਦੇਕੇਵਲ ਪੂਰਨ ਬ੍ਰਹਮ ਗਿਆਨ, ਪੂਰਨ ਤੱਤ ਗਿਆਨ ਅਤੇ ਪੂਰਨ ਬੰਦਗੀ ਸਾਨੂੰ ਮਾਇਆ ਤੋਂ ਪਰੇ ਲੈ ਜਾਂਦੀ ਹੈ, ਜਿਥੇ ਨਾ ਤਾਂ ਪੰਜ ਦੂਤ ਹੁੰਦੇ ਹਨ ਅਤੇ ਨਾ ਹੀ ਇੱਛਾਵਾਂ ਹੁੰਦੀਆਂ ਹਨ

               ਜਦ ਤੱਕ ਸਾਡਾ ਮਨ ਨਹੀਂ ਮਰਦਾ ਮੁਆਫ਼ੀ ਲਈ ਅਰਦਾਸ ਬ੍ਰਹਮ ਬਖਸ਼ਿਸ਼ ਹੈ, ਜਿਸ ਨੂੰ ਕਰਨ ਦੀ ਸ਼ਕਤੀ ਸਾਨੂੰ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਨੇ ਬਖ਼ਸ਼ੀ ਹੈਮੁਆਫ਼ੀ ਆਪਣੇ ਗੁਨਾਹਾਂ ਅਤੇ ਅਸਤਿ ਕਰਮਾਂ ਦੇ ਬਖਸ਼ੇ ਜਾਣ ਲਈ ਮੰਗਣੀ ਹੈਮੁਆਫ਼ੀ ਆਪਣੇ ਮਾੜੇ ਸੰਸਕਾਰਾਂ ਤੋਂ ਮੁਕਤੀ ਲਈ ਕਰਨੀ ਹੈਆਓ ਸਦਾ ਐਸੀ ਅਰਦਾਸ ਕਰੀਏ, ਜਿਸਦੇ ਕਰਨ ਨਾਲ ਸਾਡੇ ਸਾਰੇ ਗੁਨਾਹਾਂ ਅਤੇ ਮਾੜੇ ਸੰਸਕਾਰਾਂ ਤੋਂ ਮੁਕਤੀ ਹੋ ਸਕੇਇਸ ਲਈ ਬਾਰ ਬਾਰ ਅਰਦਾਸ ਕਰੋ ਕਿ:

         ਅਸੀਂ ਮਹਾਂ ਪਾਪੀ ਹਾਂ, ਮਹਾਂ ਪਾਖੰਡੀ ਹਾਂ, ਮਹਾਂ ਕਾਮੀ ਹਾਂ, ਮਹਾਂ ਕ੍ਰੋਧੀ ਹਾਂ,

         ਮਹਾਂ ਲੋਭੀ ਹਾਂ, ਮਹਾਂ ਮੋਹੀ ਹਾਂ, ਮਹਾਂ ਅਹੰਕਾਰੀ ਹਾਂ

         ਅਸੀਂ ਕਲਯੁਗੀ ਜੀਵ ਸਵਾਸ ਸਵਾਸ ਗੁਨਹਗਾਰ ਹਾਂ

         ਅਸੀਂ ਕੂੜ ਕਪਟੀ ਹਾਂ, ਗੁਨਾਹਗਾਰ ਲੂਣਹਰਾਮੀ ਹਾਂ

         ਤੁਸੀਂ (ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ) ਪਰਮ ਦਿਆਲੂ ਹੋ, ਬਖ਼ਸ਼ੰਦ ਹੋ, ਬਖ਼ਸ਼ਨਹਾਰੇ ਹੋ

         ਅਸੀਂ ਆਪਣੇ ਸਾਰੇ ਗੁਨਾਹ ਅਤੇ ਪਾਪ ਕਬੂਲ ਕਰਦੇ ਹਾਂ

         ਕ੍ਰਿਪਾ ਕਰਕੇ ਸਾਡੇ ਸਾਰੇ ਮਾੜੇ ਕਰਮ ਗੁਨਾਹ ਅਤੇ ਪਾਪ ਬਖ਼ਸ਼ ਦਿਓ

         ਕਿਰਪਾ ਨਿਧਾਨ ਸਾਡੇ ਸਾਰੇ ਗੁਨਾਹ ਅਤੇ ਪਾਪ ਮੁਆਫ਼ ਕਰ ਦਿਓ ਅਤੇ ਸਾਨੂੰ ਸਤਿ ਬੁਧੀ ਬਖ਼ਸ਼ੋ

               ਇਸ ਤਰ੍ਹਾਂ ਦੀ ਅਰਦਾਸ ਦਿਨ ਰਾਤ ਕਰਨ ਨਾਲ ਸਾਡੀ ਮਾਨਸਿਕ ਦਸ਼ਾ ਸੁਧਾਰਣ ਵਿੱਚ ਬਹੁਤ ਸਹਾਇਤਾ ਹੋਵੇਗੀਦਿਨ ਰਾਤ ਜਦ ਵੀ ਅਸੀਂ ਜਾਣੇ ਅਨਜਾਣੇ ਕੋਈ ਅਸਤਿ ਕਰਮ ਕਰਾਂਗੇ ਤਾਂ ਉਸ ਦੀ ਮੁਆਫ਼ੀ ਮਿਲ ਜਾਏਗੀ ਅਤੇ ਸਾਡਾ ਚਿੱਤਰਗੁਪਤ ਸਾਫ਼ ਰਹੇਗਾ ਅਤੇ ਸਾਡੇ ਕਰਮ ਬੰਧਨਾਂ ਦਾ ਅਸਰ ਨਹੀਂ ਇਕੱਠਾ ਹੋਵੇਗਾ ਅਤੇ ਸਾਡੇ ਭਵਿੱਖ ਦੇ ਸੰਸਕਾਰ ਪਵਿੱਤਰ ਹੋਣੇ ਸ਼ੁਰੂ ਹੋ ਜਾਣਗੇਇਸ ਤਰ੍ਹਾਂ ਸਾਡੇ ਸਾਰੇ ਕਰਮ ਸਤਿ ਕਰਮ ਹੋਣੇ ਸ਼ੁਰੂ ਹੋ ਜਾਣਗੇ ਅਤੇ ਅਸੀਂ ਗੁਰਪ੍ਰਸਾਦਿ ਦੀ ਪ੍ਰਾਪਤੀ ਵੱਲ ਤੁਰਨਾ ਸ਼ੁਰੂ ਕਰ ਦੇਵਾਂਗੇਅਸੀਂ ਉਦੋਂ ਸਚਿਆਰਾ ਬਣਦੇ ਹਾਂ ਜਦ ਅਸੀਂ ਗੁਰਪ੍ਰਸਾਦਿ ਪ੍ਰਾਪਤ ਕਰ ਮਾਇਆ ਦੇ ਤਿੰਨ ਰੂਪਾਂ, ਪੰਜ ਦੂਤਾਂ ਅਤੇ ਤ੍ਰਿਸ਼ਨਾ ਦੇ ਪ੍ਰਭਾਵ ਅਧੀਨ ਨਹੀਂ ਰਹਿੰਦੇ ਹਾਂ ਅਤੇ ਗੁਰਪ੍ਰਸਾਦਿ ਦੀ ਪਰਮ ਸ਼ਕਤੀ ਦਾ ਸਦਕਾ ਅਸੀਂ ਮਾਇਆ ਉੱਪਰ ਜਿੱਤ ਪ੍ਰਾਪਤ ਕਰ ਕੇ ਜੀਵਨ ਮੁਕਤ ਹੋ ਜਾਂਦੇ ਹਾਂਅਸੀਂ ਸਚਿਆਰਾ ਬਣਦੇ ਹਾਂ ਜਦ ਸਾਡਾ ਮਨ ਪੂਰਨ ਸ਼ਾਂਤੀ ਵਿੱਚ ਚਲਾ ਜਾਂਦਾ ਹੈ ਅਤੇ ਅਸੀਂ ਆਪਣੀ ਮਤਿ ਦੇ ਅਧੀਨ ਕਰਮ ਨਹੀਂ ਕਰਦੇ ਅਤੇ ਗੁਰਪ੍ਰਸਾਦਿ ਦੀ ਬੇਅੰਤ ਸ਼ਕਤੀ ਦੀ ਬਖ਼ਸ਼ਿਸ਼ ਨਾਲ ਅਸੀਂ ਪੂਰਨ ਬ੍ਰਹਮ ਗਿਆਨ ਦੇ ਅਨੁਸਾਰ ਆਪਣੀ ਕਰਨੀ ਢਾਲ ਲੈਂਦੇ ਹਾਂਅਸੀਂ ਸਚਿਆਰਾ ਬਣਦੇ ਹਾਂ ਜਦ ਪੂਰਨ ਬ੍ਰਹਮ ਪ੍ਰਕਾਸ਼, ਪੂਰਨ ਪਰਮ ਜੋਤ ਜੋ ਸਾਡੇ ਅੰਦਰ ਹੈ, ਮਾਇਆ ਦੇ ਵਿਨਾਸ਼ਕਾਰੀ ਅਤੇ ਗੂੜ੍ਹੇ ਕਾਲੇ ਅੰਧੇਰੇ ਪਰਦੇ ਦੇ ਜਾਲ ਵਿੱਚ ਨਹੀਂ ਰਹਿੰਦੀ

               ਕੇਵਲ ਮਾਇਆ ਉੱਪਰ ਜਿੱਤ ਪ੍ਰਾਪਤ ਕਰਕੇ ਹੀ ਸਾਡੇ ਅੰਦਰ ਜੋ ਜੋਤ ਹੈ ਉਹ ਪਰਮ ਜੋਤ ਬਣ ਜਾਂਦੀ ਹੈ ਅਤੇ ਸਰਵ ਉੱਤਮ ਪ੍ਰਮਾਤਮਾ ਨਾਲ ਜੁੜ ਜਾਂਦੀ ਹੈ ਅਤੇ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦੇ ਨਿਰਗੁਣ ਸਰੂਪ ਵਿੱਚ ਲੀਨ ਹੋ ਜਾਂਦੀ ਹੈਇਸ ਅਵਸਥਾ ਦੀ ਪ੍ਰਾਪਤੀ ਲਈ ਸਾਨੂੰ ਮਾਇਆ ਦੇ ਤਿੰਨ ਗੁਣਾਂ ਤੋਂ ਪਾਰ ਹੋਣਾ ਪੈਂਦਾ ਹੈ, ਕਿਉਂਕਿ ਅਕਾਲ ਪੁਰਖ ਤ੍ਰਿਹ ਗੁਣ ਮਾਇਆ ਤੋਂ ਪਰ੍ਹੇ ਹੈ ਇਸ ਲਈ ਅਕਾਲ ਪੁਰਖ ਦੀ ਪੂਰਨ ਪ੍ਰਾਪਤੀ ਕੇਵਲ ਤ੍ਰਿਹ ਗੁਣ ਮਾਇਆ ਤੋਂ ਪਰ੍ਹੇ ਜਾ ਕੇ ਹੀ ਕੀਤੀ ਜਾ ਸਕਦੀ ਹੈ, ਭਾਵ ਅਕਾਲ ਪੁਰਖ ਦੇ ਨਿਰਗੁਣ ਸਰੂਪ ਵਿੱਚ ਕੇਵਲ ਮਾਇਆ ਉੱਪਰ ਜਿੱਤ ਪ੍ਰਾਪਤ ਕਰਕੇ ਹੀ ਅਭੇਦ ਹੋਇਆ ਜਾ ਸਕਦਾ ਹੈ

               ਹਿਰਦਾ ਜਦ ਪੂਰਨ ਸਚਿਆਰੀ ਰਹਿਤ ਪ੍ਰਾਪਤ ਕਰ ਪੂਰਨ ਬ੍ਰਹਮ ਪ੍ਰਕਾਸ਼ ਪਰਮ ਜੋਤ ਨਾਲ ਸੁਸ਼ੋਭਿਤ ਜਾਂਦਾ ਹੈ ਤਾਂ ਸਾਰੇ ਬੱਜਰ ਕਪਾਟ ਖੁੱਲ੍ਹ ਜਾਂਦੇ ਹਨ ਅਤੇ ਸਾਨੂੰ ਪੂਰਨ ਬ੍ਰਹਮ ਗਿਆਨ ਦੀ ਪ੍ਰਾਪਤੀ ਹੁੰਦੀ ਹੈਪੂਰਨ ਬ੍ਰਹਮ ਗਿਆਨ ਸਾਡੀ ਆਪਣੀ ਮਤਿ ਨੂੰ ਅਤੇ ਇਸ ਤਰ੍ਹਾਂ ਮਨ ਨੂੰ ਬਦਲ ਦਿੰਦਾ ਹੈ, ਆਪਣੀ ਮਤਿ ਅਤੇ ਮਨ ਖ਼ਤਮ ਹੋ ਜਾਂਦੇ ਹਨ ਅਤੇ ਪੰਜੇ ਗਿਆਨ ਇੰਦਰੀਆਂ ਅਤੇ ਪੰਜੇ ਕਰਮ ਇੰਦਰੀਆਂ ਸਿੱਧੀਆਂ ਪਰਮ ਜੋਤ ਪੂਰਨ ਹੁਕਮ ਦੇ ਵਿੱਚ ਚਲੀਆਂ ਜਾਂਦੀਆਂ ਹਨਇਸ ਤਰੀਕੇ ਨਾਲ ਸਾਡੀਆਂ ਸਾਰੀਆਂ ਕਰਨੀਆਂ, ਕਰਮ, ਕ੍ਰਿਆਵਾਂ ਅਤੇ ਪ੍ਰਤੀ ਕ੍ਰਿਆਵਾਂ ਸਿੱਧੇ ਪਰਮ ਜੋਤ ਦੇ ਹੁਕਮ ਅਧੀਨ ਆ ਜਾਂਦੀਆਂ ਹਨਇਸ ਅਵਸਥਾ ਨੂੰ ਪੂਰਨ ਬ੍ਰਹਮ ਗਿਆਨ ਦੀ ਅਵਸਥਾ ਕਿਹਾ ਜਾਂਦਾ ਹੈਪੂਰਨ ਸੰਤ ਅਤੇ ਪੂਰਨ ਬ੍ਰਹਮ ਗਿਆਨੀ ਮਹਾਂ ਪੁਰਖ ਇਸ ਅਵਸਥਾ ਦਾ ਆਨੰਦ ਮਾਣਦੇ ਹਨ, ਇਨ੍ਹਾਂ ਮਹਾਂ ਪੁਰਖਾਂ ਦੀ ਆਪਣੀ ਕੋਈ ਮਤਿ ਨਹੀਂ ਹੁੰਦੀਉਹ ਸਿੱਧੇ ਪੂਰਨ ਬ੍ਰਹਮ ਗਿਆਨ ਦੇ ਅਧੀਨ ਹੁੰਦੇ ਹਨ ਜਿਹੜਾ ਕਿ ਪੂਰਨ ਹੁਕਮ ਹੈਉਹ ੧੦੦ ਪ੍ਰਤੀਸ਼ਤ ਮਾਨਸਰੋਵਰ, ਪਰੀਪੂਰਨ ਪਰਮਾਤਮਾ ਦੇ ਚਰਨਾਂ ਵਿੱਚ ਸਦਾ ਸਦਾ ਲੀਨ ਰਹਿੰਦੇ ਹਨਉਹ ਮਾਇਆ ਦੇ ਸੰਗਲ਼ਾਂ ਬੰਧਨਾਂ ਤੋਂ ਪੂਰੀ ਤਰ੍ਹਾਂ ਨਾਲ ਮੁਕਤ ਹੋ ਜਾਂਦੇ ਹਨਇਸ ਲਈ ਹੀ ਉਹਨਾਂ ਨੂੰ ਪੂਰਨ ਬ੍ਰਹਮ ਗਿਆਨੀ ਕਿਹਾ ਜਾਂਦਾ ਹੈ ਕਿਉਂਕਿ ਉਹਨਾਂ ਨੇ ਪਾਰ ਬ੍ਰਹਮ ਦੀ ਥਾਹ ਪਾ ਲਈ ਹੁੰਦੀ ਹੈਉਹਨਾਂ ਨੇ ਪਰਮ ਤੱਤ ਦੀ ਹੋਂਦ ਅਤੇ ਮਤਲਬ ਨੂੰ ਸਿੱਖ ਲਿਆ ਹੁੰਦਾ ਹੈਉਹਨਾਂ ਨੇ ਬੇਅੰਤ ਦਾ ਅਨੁਭਵ ਕਰ ਲਿਆ ਹੁੰਦਾ ਹੈਉਹਨਾਂ ਨੇ ਅਕੱਥ ਦੀ ਕਥਾ ਦਾ ਅਨੁਭਵ ਕਰ ਲਿਆ ਹੁੰਦਾ ਹੈ ਅਤੇ ਇਸ ਨੂੰ ਮਹਿਸੂਸ ਕਰ ਲਿਆ ਹੁੰਦਾ ਹੈਪਾਰ ਬ੍ਰਹਮ ਪਰਮੇਸ਼ਰ ਦੀ ਉਹਨਾਂ ਦੇ ਅੰਦਰ ਹੋਂਦ ਸਦਕਾ ਉਹ ਬੀਤੇ ਸਮੇਂ, ਮੌਜੂਦਾ ਸਮੇਂ ਅਤੇ ਭਵਿੱਖ ਬਾਰੇ ਸਭ ਕੁਝ ਜਾਣ ਗਏ ਹੁੰਦੇ ਹਨਹਾਲਾਂਕਿ ਇਸ ਬ੍ਰਹਮ ਗਿਆਨ ਦੀ ਵਰਤੋਂ ਕੇਵਲ ਮਾਨਵਤਾ ਦੇ ਭਲੇ ਅਤੇ ਚੰਗੇ ਲਈ ਕੀਤੀ ਜਾਂਦੀ ਹੈਜੇਕਰ ਇਹ ਕਿਸੇ ਹੋਰ ਮੰਤਵ ਲਈ ਕੀਤੀ ਜਾਂਦੀ ਹੈ ਤਾਂ ਇਸਦੇ ਨਤੀਜੇ ਵਜੋਂ ਅਗੰਮ ਸ਼ਕਤੀ ਗਵਾਚ ਜਾਂਦੀ ਹੈ

               ਭਾਵੇਂ ਕਿ ਸਾਨੂੰ ਹੁਕਮ ਅੰਦਰ ਲਿਆਉਣ ਲਈ ਆਪਣੇ ਮਨ ਅਤੇ ਮਤਿ ਨੂੰ ਮਾਰਨਾ ਬੜਾ ਮੁਸ਼ਕਿਲ ਕੰਮ ਹੈ ਪਰ ਸਾਡੇ ਵਿੱਚ ਵਿਸ਼ਵਾਸ ਕਰੋ ਇਹ ਕੀਤਾ ਜਾ ਸਕਦਾ ਹੈਇਹ ਭਗਤਾਂ, ਸੰਤਾਂ, ਗੁਰੂਆਂ ਅਤੇ ਬ੍ਰਹਮ ਗਿਆਨੀਆਂ ਦੁਆਰਾ ਬੀਤੇ ਸਮੇਂ ਵਿੱਚ ਕੀਤਾ ਗਿਆ ਹੈਇਹ ਹੁਣ ਵੀ ਕੀਤਾ ਜਾ ਰਿਹਾ ਹੈ ਅਤੇ ਭਵਿੱਖ ਵਿੱਚ ਕੀਤਾ ਜਾਂਦਾ ਰਹੇਗਾਪੂਰਨ ਸ਼ਰਧਾ, ਪੂਰਨ ਪ੍ਰੀਤ ਅਤੇ ਪੂਰਨ ਭਰੋਸੇ ਨਾਲ ਪੂਰਨ ਸਚਿਆਰੀ ਰਹਿਤ ਦੀ ਪ੍ਰਾਪਤੀ ਸਹਿਜੇ ਹੀ ਕੀਤੀ ਜਾ ਸਕਦੀ ਹੈ

               ਸਾਨੂੰ ਆਪਣੇ ਅੰਦਰ ਨੂੰ ਪੂਰੀ ਤਰ੍ਹਾਂ ਨਿਰਮਲ ਕਰਨਾ ਪਏਗਾਪੂਰਨ ਸਚਿਆਰਾ ਬਣਨ ਲਈ ਅਤੇ ਹਿਰਦੇ ਦੀ ਪੂਰਨ ਸਚਿਆਰੀ ਰਹਿਤ ਦੀ ਪ੍ਰਾਪਤੀ ਲਈ ਕੇਵਲ ਇਹ ਹੀ ਇੱਕ ਰਸਤਾ ਹੈਸਾਡੇ ਰੂਹਾਨੀ ਵਿਕਾਸ ਲਈ ਅਤੇ ਅਤੇ ਇੱਕ ਅਜਿਹੇ ਪੱਧਰ ਤੇ ਪਹੁੰਚਣ ਲਈ ਜਿਥੇ ਸਾਡਾ ਮਨ ਅਤੇ ਸਾਡੀ ਮਤਿ ਖ਼ਤਮ ਹੋ ਜਾਂਦੇ ਹਨਤਦ ਅਸੀਂ ਪੂਰਨ ਬ੍ਰਹਮ ਗਿਆਨ ਪ੍ਰਾਪਤ ਕਰਦੇ ਹਾਂਅਸੀਂ ਇਸ ਨੂੰ ਕਿਸ ਤਰ੍ਹਾਂ ਕਰਾਂਗੇ? ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦੀ ਅਨਾਦਿ ਬਖਸ਼ਿਸ਼ ਦੇ ਗੁਰਪ੍ਰਸਾਦਿ ਨੂੰ ਪ੍ਰਾਪਤ ਕਰਕੇ ਅਸੀਂ ਹਿਰਦੇ ਦੀ ਪੂਰਨ ਸਚਿਆਰੀ ਰਹਿਤ ਦੀ ਪ੍ਰਾਪਤੀ ਸਹਿਜੇ ਹੀ ਕਰ ਸਕਦੇ ਹਾਂ

          

               ਇਥੇ ਇੱਕ ਬਹੁਤ ਹੀ ਮਹੱਤਵਪੂਰਨ ਗੱਲ ਸਮਝਣ ਵਾਲੀ ਹੈ ਕਿ ਅਸੀਂ ਜਨਮ ਦੇ ਸਮੇਂ ਨਵ ਜਨਮੇ ਬਾਲਕ ਪੂਰਨ ਪਵਿੱਤਰ, ਸ਼ੁੱਧ ਅਤੇ ਸੱਚੇ ਸੀਅਸੀਂ ਪੰਜ ਦੂਤਾਂ ਤੋਂ ਅਤੇ ਤ੍ਰਿਸ਼ਨਾ ਤੋਂ ਪ੍ਰਭਾਵਿਤ ਨਹੀਂ ਸਾਂਸਾਡਾ ਦਸਮ ਦੁਆਰ ਖੁੱਲ੍ਹਾ ਸੀਸਾਡੇ ਸਾਰੇ ਬੱਜਰ ਕਪਾਟ ਖੁੱਲ੍ਹੇ ਸਨਸਾਡੀਆਂ ਸਾਰੀਆਂ ਕ੍ਰਿਆਵਾਂ ਅਤੇ ਪ੍ਰਤੀ ਕ੍ਰਿਆਵਾਂ ਪਰਮ ਜੋਤ ਪੂਰਨ ਹੁਕਮ ਦੇ ਸਿੱਧੇ ਕਾਬੂ ਹੇਠ ਸਨਪਰ ਜਦ ਅਸੀਂ ਵੱਡੇ ਹੁੰਦੇ ਗਏ ਮਾਇਆ ਨੇ ਸਾਡੇ ਉੱਪਰ ਆਪਣਾ ਰੰਗ ਵਿਖਾਣਾ ਸ਼ੁਰੂ ਕਰ ਦਿੱਤਾਜਦ ਅਸੀਂ ਬੋਲਣ ਦੇ ਕਾਬਿਲ ਹੋਏ ਤਾਂ ਤਦ ਕਹਿਣਾ ਸ਼ੁਰੂ ਕਰ ਦਿੱਤਾ ‘ਮੇਰੀ ਮਾਂ, ਮੇਰਾ ਪਿਤਾ, ਮੇਰੀ ਬੋਤਲ, ਮੇਰਾ ਖਿਡੌਣਾ, ਤਦ ਇੱਥੇ ਹੀ ਪੰਜ ਦੂਤ ਕ੍ਰਿਆਸ਼ੀਲ ਹੋ ਗਏਜਿਉਂ ਜਿਉਂ ਉਮਰ ਵੱਧਦੀ ਗਈ ਮਾਇਆ ਦੀ ਪਕੜ ਵੱਧਦੀ ਗਈ ਅਤੇ ਪਾਰਬ੍ਰਹਮ ਪਿਤਾ ਪਰਮੇਸ਼ਰ ਵੱਲੋਂ ਹੱਟ ਕੇ ਮਾਇਆ ਦੀ ਗੁਲਾਮੀ ਵਿੱਚ ਧੱਸਦੇ ਚਲੇ ਗਏਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਅਤੇ ਆਸਾ, ਤ੍ਰਿਸ਼ਨਾ, ਮਨਸਾ ਦੇ ਜਾਲ ਜੰਜਾਲ ਵਿੱਚ ਫੱਸਦੇ ਗਏ ਅਤੇ ਇਸ ਤਰ੍ਹਾਂ ਮਾਇਆ ਦੇ ਦਲਦਲ ਵਿੱਚ ਪੂਰੀ ਤਰ੍ਹਾਂ ਨਾਲ ਗਲਤਾਨ ਹੋ ਗਏਜ਼ਿਆਦਾ ਉਮਰ ਵਾਲਾ ਮਨੁੱਖ ਆਪਣੇ ਆਪ ਨੂੰ ਜਿੰਨ੍ਹਾ ਜ਼ਿਆਦਾ ਸੂਝਵਾਨ ਸਮਝਦਾ ਹੈ ਉਹ ਠੀਕ ਇਸਦੇ ਉਲਟ ਉਹ ਮਨੁੱਖ ਉਤਨਾ ਹੀ ਜ਼ਿਆਦਾ ਮਾਇਆ ਵਿੱਚ ਗਲਤਾਨ ਹੋ ਗਿਆ ਹੁੰਦਾ ਹੈਇਸ ਲਈ ਜੋ ਮਨੁੱਖ ਇਸ ਖਿਆਲ ਵਿੱਚ ਜਿਉਂਦੇ ਹਨ ਕਿ ਅਜੇ ਉਨ੍ਹਾਂ ਦੀ ਉਮਰ ਨਹੀਂ ਬੰਦਗੀ ਵਿੱਚ ਪੈਣ ਦੀ, ਅਜੇ ਦੁਨੀਆਂ ਦੀਆਂ ਜ਼ਿੰਦਗੀ ਦੀਆਂ ਮੌਜਾਂ ਲੁੱਟ ਲਈਏ, ਬੰਦਗੀ ਪਿੱਛਲੀ ਉਮਰ ਵਿੱਚ ਕਰਨ ਦਾ ਸਮਾਂ ਆਵੇਗਾ, ਉਨ੍ਹਾਂ ਲਈ ਬੰਦਗੀ ਉਤਨੀ ਹੀ ਦੁਰਲਭ ਹੋ ਜਾਂਦੀ ਹੈਕਿਉਂਕਿ ਉਨ੍ਹਾਂ ਦੀਆਂ ਮਾਇਆ ਦੀਆਂ ਗੰਢਾਂ ਉਤਨੀਆਂ ਹੋਰ ਜ਼ਿਆਦਾ ਕਠੋਰ ਅਤੇ ਵੱਧ ਗਈਆਂ ਹੁੰਦੀਆਂ ਹਨਇਸ ਲਈ ਅਸੀਂ ਜਿਤਨੀ ਛੋਟੀ ਉਮਰ ਵਿੱਚ ਬੰਦਗੀ ਵਿੱਚ ਚਲੇ ਜਾਵਾਂਗੇ ਬੰਦਗੀ ਉਤਨੀ ਹੀ ਸੌਖੀ ਹੋ ਜਾਵੇਗੀਇਤਿਹਾਸ ਗਵਾਹ ਹੈ ਭਗਤ ਪ੍ਰਹਿਲਾਦ ਅਤੇ ਭਗਤ ਧਰੂਵ ਪੰਜ ਸੱਤ ਸਾਲ ਦੀ ਅਵਸਥਾ ਵਿੱਚ ਪੂਰਨ ਬ੍ਰਹਮ ਗਿਆਨ ਦੀ ਅਵਸਥਾ ਨੂੰ ਪ੍ਰਾਪਤ ਹੋਏਸਿੱਖ ਇਤਿਹਾਸ ਵਿੱਚ ਧੰਨ ਧੰਨ ਬਾਬਾ ਬੁੱਢਾ ਜੀ ਨੂੰ ਧੰਨ ਧੰਨ ਸਤਿਗੁਰ ਨਾਨਕ ਪਾਤਸ਼ਾਹ ਜੀ ਦੀ ਪੂਰਨ ਕਿਰਪਾ ਨਾਲ ਪੂਰਨ ਬ੍ਰਹਮ ਗਿਆਨ ਦੀ ਬਖ਼ਸ਼ਿਸ਼ ਬੜੀ ਛੋਟੀ ਉਮਰੇ ਹੀ ਪ੍ਰਾਪਤ ਹੋਈਇਸ ਲਈ ਗੁਰੂ ਪਿਆਰਿਓ ਇੰਤਜ਼ਾਰ ਨਾ ਕਰੋ ਅਤੇ ਇਸ ਪੱਲ ਤੋਂ ਹੀ ਪੂਰਨ ਬੰਦਗੀ ਦੇ ਗੁਰਪ੍ਰਸਾਦਿ ਲਈ ਅਰਦਾਸ ਸ਼ੁਰੂ ਕਰ ਦਿਓ ਜੀਆਪਣੇ ਬੱਚਿਆਂ ਵਿੱਚ ਵੀ ਇਹ ਸੰਸਕਾਰ ਭਰ ਦਿਓ ਤਾਂ ਕਿ ਉਹ ਛੋਟੀ ਉਮਰੇ ਹੀ ਬੰਦਗੀ ਵਿੱਚ ਚਲੇ ਜਾਣ, ਜੀਵਨ ਮੁਕਤ ਹੋ ਜ਼ਿੰਦਗੀ ਦਾ ਸਹੀ ਆਨੰਦ ਮਾਣ ਸਕਣ, ਅਕਾਲ ਪੁਰਖ ਦੇ ਚਰਨਾਂ ਵਿੱਚ ਰਹਿੰਦੇ ਹੋਏ ਆਪਣੇ ਜੀਵਨ ਨੂੰ ਪਰਮ ਆਨੰਦ ਵਿੱਚ ਸਤਿ ਦੀ ਕਰਨੀ ਕਰਦੇ ਹੋਏ ਜ਼ਿੰਦਗੀ ਦੀਆਂ ਮੌਜਾਂ ਮਾਣ ਸਕਣ

               ਇਹ ਮਾਇਆ ਦਾ ਚੱਕਰ ਕੇਵਲ ਇਸ ਜਨਮ ਦਾ ਨਹੀਂ ਹੈ, ਬਲਕਿ ਕਈ ਸੌ ਜਨਮਾਂ ਤੋਂ ਇਹ ਚੱਕਰ ਚਲਿਆ ਆ ਰਿਹਾ ਹੈਜਨਮਾਂ ਜਨਮਾਂਤਰਾਂ ਤੋਂ ਮਾਇਆ ਦੇ ਇਸ ਦਲਦਲ ਵਿੱਚ ਫੱਸੇ ਹੋਏ ਹਾਂਇਸ ਲਈ ਸਾਡੇ ਸਾਰੇ ਸੰਸਕਾਰ, ਸਾਡੀਆਂ ਮਾੜੀਆਂ ਅਤੇ ਚੰਗੀਆਂ ਆਦਤਾਂ, ਸਾਡਾ ਮਾੜਾ ਅਤੇ ਚੰਗਾ ਸੁਭਾਅ, ਸਾਡਾ ਮਾੜਾ ਚੰਗਾ ਵਿਵਹਾਰ, ਸਾਡਾ ਜ਼ਿੰਦਗੀ ਪ੍ਰਤੀ ਨਜ਼ਰੀਆ ਜੋ ਅਸੀਂ ਵਿਕਸਤ ਕੀਤਾ ਹੈ ਕੇਵਲ ਇਸ ਜ਼ਿੰਦਗੀ ਦੀ ਦੇਣ ਨਹੀਂ ਹੈ ਬਲਕਿ ਇਹ ਸਾਡੇ ਸਾਰੇ ਪੂਰਵਲੇ ਜਨਮਾਂ ਦੀ ਕਰਨੀ ਅਤੇ ਕਰਮਾਂ ਤੇ ਆਧਾਰਤ ਹੁੰਦਾ ਹੈਇਸ ਲਈ ਸਾਡਾ ਚਿੱਤਰ ਗੁਪਤ, ਸਾਡਾ ਸਾਰਾ ਲੇਖਾ ਜੋਖਾ ਸਾਡੇ ਸਾਰੇ ਪੂਰਵਲੇ ਜਨਮਾਂ ਦੇ ਵਿੱਚ ਕੀਤੇ ਚੰਗੇ ਮਾੜੇ ਕਰਮਾਂ ਦੇ ਕਾਰਣ ਹੀ ਹੈਸਾਡੀ ਅਤਮਾ ਨੂੰ ਇਨ੍ਹਾਂ ਸਾਰੇ ਪੂਰਵਲੇ ਜਨਮਾਂ ਦੇ ਚੰਗੇ ਮਾੜੇ ਕਰਮਾਂ ਦੇ ਬੋਝ ਨੂੰ ਉਦੋਂ ਤੱਕ ਢੌਣਾ ਪੈਂਦਾ ਹੈ ਜਦੋਂ ਤੱਕ ਅਸੀਂ ਇਸ ਸਾਰਿਆਂ ਕਰਮਾਂ ਦਾ ਲੇਖਾ ਜੋਖਾ ਪੂਰਾ ਨਹੀਂ ਕਰ ਦਿੰਦੇ ਹਾਂ, ਜੋ ਕਿ ਆਪਣੇ ਕੀਤੀਆਂ ਕਦੇ ਨਹੀਂ ਹੋ ਸਕਦਾ ਹੈ, ਜੋ ਕਿ ਕੇਵਲ ਗੁਰਪ੍ਰਸਾਦਿ ਨਾਲ ਹੀ ਹੋ ਸਕਦਾ ਹੈ

               ਜੇਕਰ ਅਸੀਂ ਆਪਣੇ ਮਨ, ਆਪਣੇ ਚਿੱਤਰ ਗੁਪਤ ਨੂੰ ਆਪਣੀ ਪਿਛਲੀ ਜ਼ਿੰਦਗੀ ਅਤੇ ਪੂਰਵਲੇ ਜਨਮਾਂ ਦੇ ਕਰਮਾਂ ਦੇ ਪ੍ਰਭਾਵਾਂ ਤੋਂ ਮੁਕਤ ਕਰ ਲੈਂਦੇ ਹਾਂ ਤਾਂ ਅਸੀਂ ਆਪਣੀ ਰੂਹ ਨੂੰ ਆਪਣੇ ਪੂਰਵਲੇ ਜਨਮਾਂ ਦੀਆਂ ਭੈੜੀਆਂ ਕਰਨੀਆਂ ਦੇ ਨਕਰਾਤਮਕ ਪ੍ਰਭਾਵ ਤੋਂ ਮੁਕਤ ਕਰ ਲੈਂਦੇ ਹਾਂ ਜਾਂ ਅਸੀਂ ਆਪਣੀ ਰੂਹ ਨੂੰ ਆਪਣੇ ਪੂਰਵਲੇ ਜਨਮਾਂ ਦੇ ਅਤੇ ਪਿਛਲੀ ਜ਼ਿੰਦਗੀ ਦੇ ਕਰਮਾਂ ਦੇ ਬੋਝ ਤੋਂ ਮੁਕਤ ਕਰ ਲੈਂਦੇ ਹਾਂਆਪਣੇ ਮਨ ਅਤੇ ਚਿੱਤਰਗੁਪਤ ਨੂੰ ਸਾਫ਼ ਕਰਨ ਦਾ ਇੱਕ ਤਰੀਕਾ ਜੋ ਕਿ ਦਾਸਨ ਦਾਸ ਨੇ ਆਪਣੇ ਇਸ ਜੀਵਨ ਵਿੱਚ ਵਰਤਿਆ ਹੈ ਬਹੁਤ ਹੀ ਸਾਦਾ ਅਤੇ ਸੌਖਾ ਹੈਪੰਜ ਦੂਤਾਂ ਵੱਸ ਕੀਤੇ ਗਏ ਸਾਰੇ ਕਰਮਾਂ ਨੂੰ ਕਬੂਲ ਕਰਕੇ ਮੁਆਫ਼ੀ ਲਈ ਅਰਦਾਸ ਕਰਨਾ ਹੀ ਇਹ ਤਰੀਕਾ ਹੈ ਜਿਸ ਨਾਲ ਦਾਸਨ ਦਾਸ ਨੂੰ ਨਿਜੀ ਤੌਰ ਤੇ ਬੇਅੰਤ ਲਾਭ ਪ੍ਰਾਪਤ ਹੋਇਆ ਹੈ ਜੀ ਆਓ ਅਸੀਂ ਇਹ ਤਰੀਕਾ ਅਸੀਂ ਸਾਰੇ ਆਪਣੇ ਜੀਵਨ ਨੂੰ ਸੁਧਾਰਣ ਲਈ ਵਰਤ ਕੇ ਵੇਖੀਏ ਜੀਅਸੀਂ ਇੱਕ ਸਮੇਂ ਇੱਕ ਦੂਤ ਨੂੰ ਲਵਾਂਗੇਆਓ ਅਸੀਂ ਸਭ ਤੋਂ ਪਹਿਲਾਂ ਕਾਮ ਤੋਂ ਸ਼ੁਰੂ ਕਰੀਏਇਹ ਸਭ ਤੋਂ ਸੌਖਾ ਕਾਬੂ ਕਰਨਾ ਹੈ

               ਕੱਲ ਸਵੇਰੇ ਅਰਦਾਸ ਕਰਨ ਤੋਂ ਬਾਅਦ ਅਤੇ ੧੫ ਮਿੰਟ ਸਿਮਰਨ ਕਰਨ ਤੋਂ ਪਹਿਲਾਂ ਮਨ ਦੇ ਸ਼ਾਂਤ ਹੋਣ ਤੇ ਕਹੋ :

         “ਹੇ ਪਾਰਬ੍ਰਹਮ ਪਿਤਾ ਪਰਮੇਸ਼ਰ ਕ੍ਰਿਪਾ ਕਰਕੇ

         ਸਾਡੇ ਇਸ ਜਨਮ ਵਿੱਚ ਕਾਮ ਵੱਸ ਕੀਤੇ ਸਾਰੇ ਗੁਨਾਹ ਸਾਨੂੰ ਦਿਖਾ ਦੇ,

         ਅਸੀਂ ਆਪਣੇ ਸਾਰੇ ਗੁਨਾਹ ਕਬੂਲ ਕਰਨੇ ਹਨ ਜੀ

               ਇਹ ਅਰਦਾਸ ਬਾਰ ਬਾਰ ਕਰੋ ਅਤੇ ਆਪਣੀ ਸਾਰੀ ਜ਼ਿੰਦਗੀ ਉੱਪਰ ਝਾਤੀ ਮਾਰੋ, ਬੱਚਪਨ ਤੋਂ ਲੈ ਕੇ ਹੁਣ ਤੱਕ ਦੇ ਜੀਵਨ ਉੱਪਰ ਝਾਤੀ ਮਾਰੋਅਸੀਂ ਆਪਣੇ ਸਾਰੇ ਕੀਤੇ ਗਏ ਗੁਨਾਹਾਂ ਅਤੇ ਪਾਪਾਂ ਨੂੰ ਆਪਣੀਆਂ ਅੱਖਾਂ ਸਾਹਮਣੇ ਫਿਲਮ ਦੀ ਤਰ੍ਹਾਂ ਵੇਖਣਾ ਸ਼ੁਰੂ ਕਰ ਦਿਆਂਗੇਸਭ ਤੋਂ ਪਹਿਲਾਂ ਅਸੀਂ ਸਭ ਤੋਂ ਗੰਭੀਰ ਪਾਪ ਜੋ ਸਾਡੇ ਦੁਆਰਾ ਕੀਤੇ ਗਏ ਹਨ, ਵੇਖਾਂਗੇ ਅਤੇ ਫਿਰ ਇਹ ਲੜੀ ਟੁੱਟੇਗੀ ਨਹੀਂਆਪ ਦੇ ਸਾਰੇ ਕਾਮ ਵੱਸ ਕੀਤੇ ਹੋਏ ਗੁਨਾਹ ਇੱਕ ਇੱਕ ਕਰਕੇ ਸਾਹਮਣੇ ਆਉਣੇ ਸ਼ੁਰੂ ਹੋ ਜਾਣਗੇਆਪਣੇ ਦੁਆਰਾ ਕੀਤੇ ਗਏ ਇਹਨਾਂ ਪਾਪਾਂ ਨੂੰ ਮੰਨਣ ਦੀ ਜ਼ਿੰਮੇਵਾਰੀ ਲੈਂਦੇ ਰਹੋ, ਜਦ ਆਪਣੇ ਸੱਚੇ ਹਿਰਦੇ ਨਾਲ ਕਬੂਲ ਕਰੋਗੇ ਅਤੇ ਮੁਆਫ਼ੀ ਮੰਗੋਗੇ ਤਾਂ ਇਹ ਸਾਰੇ ਗੁਨਾਹ ਮੁਆਫ਼ ਕਰ ਦਿੱਤੇ ਜਾਣਗੇਇਸ ਤਰ੍ਹਾਂ ਕਰਨਾ ਜ਼ਾਰੀ ਰੱਖੋ ਜਦ ਤੱਕ ਅਸੀਂ ਪੂਰੀ ਤਰ੍ਹਾਂ ਮਹਿਸੂਸ ਨਹੀਂ ਕਰਦੇ ਕਿ ਅਸੀਂ ਕਿਤਨੇ ਗੁਨਾਹਗਾਰ ਹਾਂਇਸ ਅਰਦਾਸ ਨੂੰ ਪੂਰੀ ਹੋਣ ਲਈ ਕੁਝ ਘੰਟਿਆਂ ਦਾ ਸਮਾਂ ਵੀ ਲੱਗ ਸਕਦਾ ਹੈ, ਕੁਝ ਦਿਨ ਵੀ ਲੱਗ ਸਕਦੇ ਹਨ, ਕੁਝ ਹਫ਼ਤੇ ਵੀ ਲੱਗ ਸਕਦੇ ਹਨ, ਜਾਂ ਕੁਝ ਮਹੀਨੇ ਵੀ ਲੱਗ ਸਕਦੇ ਹਨ, ਪਰ ਇਹ ਅਰਦਾਸ ਕਰਨੀ ਜਾਰੀ ਰੱਖੋ ਅਤੇ ਆਪਣੇ ਗੁਨਾਹ ਕਬੂਲਦੇ ਰਹੋ ਮੁਆਫ਼ੀ ਮੰਗਦੇ ਰਹੋ ਜਦ ਤੱਕ ਆਪਨੂੰ ਇਹ ਵਿਸ਼ਵਾਸ ਨਾ ਹੋ ਜਾਵੇ ਕਿ ਸਾਰੇ ਗੁਨਾਹਾਂ ਦੀ ਮੁਆਫ਼ੀ ਮੰਗੀ ਗਈ ਹੈਕੋਈ ਗੱਲ ਨਹੀਂ ਭਾਵੇਂ ਕਿੰਨ੍ਹਾ ਵੀ ਸਮਾਂ ਲੱਗੇ, ਇਸ ਤਰ੍ਹਾਂ ਕਰਨਾ ਜਾਰੀ ਰੱਖੋ, ਅਤੇ ਤਦ ਤੱਕ ਨਾ ਰੁਕੋ ਜਦ ਤੱਕ ਤੁਹਾਨੂੰ ਇਹ ਯਕੀਨ ਨਹੀਂ ਹੋ ਜਾਂਦਾ ਹੈ ਕਿ ਤੁਹਾਡਾ ਮਨ ਪੂਰੀ ਤਰ੍ਹਾਂ ਸਾਫ਼ ਹੋ ਗਿਆ ਹੈਇਹ ਧਿਆਨ ਰਹੇ ਕਿ ਇਹ ਅਰਦਾਸ ਰੋਜ਼ ਸਿਮਰਨ ਸ਼ੁਰੂ ਕਰਨ ਤੋਂ ਪਹਿਲਾਂ ਕਰਨੀ ਹੈ ਅਤੇ ਉਦੋਂ ਤੱਕ ਸਿਮਰਨ ਸ਼ੁਰੂ ਨਹੀਂ ਕਰਨਾ ਜਦੋਂ ਤੱਕ ਅਰਦਾਸ ਚਲਦੀ ਰਹੇ, ਫਿਰ ਆਪਣੇ ਆਪ ਹੀ ਤੁਸੀਂ ਸਿਮਰਨ ਵਿੱਚ ਚਲੇ ਜਾਵੋਗੇ

               ਫਿਰ ਇਸੇ ਹੀ ਅਰਦਾਸ ਨੂੰ ਅਤੇ ਪ੍ਰਕ੍ਰਿਆ ਨੂੰ ਬਾਕੀ ਰਹਿੰਦੇ ਦੂਤ : ਕ੍ਰੋਧ, ਲੋਭ, ਮੋਹ, ਅਹੰਕਾਰ ਲਈ ਦੁਹਰਾਓਇੱਕ ਵਾਰ ਕੇਵਲ ਇੱਕ ਦੂਤ ਨੂੰ ਹੀ ਪਕੜੋਪੂਰੀ ਤਰ੍ਹਾਂ ਸਾਫ਼ ਹੋਣ ਨੂੰ ਕੁਝ ਹਫ਼ਤੇ ਜਾਂ ਮਹੀਨੇ ਜਾਂ ਇਸ ਤੋਂ ਵੀ ਜ਼ਿਆਦਾ ਸਮਾਂ ਲੱਗ ਸਕਦਾ ਹੈਪਰ ਇਸ ਨੂੰ ਕਰਦੇ ਰਹੋਇਸ ਨੂੰ ਕਰਦੇ ਆਪਣੇ ਰੋਜ਼ਾਨਾ ਜੀਵਨ ਦੇ ਕਰਮ, ਕ੍ਰਿਆਵਾਂ ਅਤੇ ਪ੍ਰਤੀ ਕ੍ਰਿਆਵਾਂ ਨੂੰ ਵੀ ਧਿਆਨ ਪੂਰਵਕ ਵੀਚਾਰਦੇ ਰਹੋਸਤਿ ਉੱਪਰ ਆਪਣਾ ਧਿਆਨ ਕੇਂਦਰਤ ਰੱਖੋਆਪਣੇ ਸਾਰੇ ਕਰਮ ਸਤਿ ਕਰਮ ਬਣਾਓਹਰ ਰੋਜ਼ ਸਵੇਰੇ ਅਰਦਾਸ ਕਰਨ ਅਤੇ ਸਿਮਰਨ ਸ਼ੁਰੂ ਕਰਨ ਤੋਂ ਪਹਿਲਾਂ ਇਹ ਚੰਗਾ ਖਿਆਲ ਹੈ ਕਿ ਪਿਛਲੇ ਦਿਨ ਦੇ ਕੀਤੇ ਕਰਮਾਂ ਤੇ ਝਾਤੀ ਮਾਰੋ ਕਿ ਜੇਕਰ ਇਹ ਪੰਜ ਦੂਤਾਂ ਦੇ ਪ੍ਰਭਾਵ ਅਧੀਨ ਕੀਤੇ ਗਏ ਹਨ ਜਾਂ ਸਤਿ ਕਰਮ ਹਨਜੇਕਰ ਅਸਤਿ ਕਰਮ ਕੀਤੇ ਹਨ ਤਦ ਆਪਣੇ ਗੁਨਾਹ ਕਬੂਲ ਕਰੋ ਅਤੇ ਮੁਆਫ਼ੀ ਮੰਗੋ ਅਤੇ ਮਨ ਨੂੰ ਸਾਫ਼ ਕਰੋ

               ਜੇਕਰ ਤੁਸੀਂ ਇਸ ਨੂੰ ਜ਼ਿਆਦਾ ਛੇਤੀ ਕਰਨਾ ਚਾਹੁੰਦੇ ਹੋ ਅਤੇ ਹੋਰ ਬੇਹਤਰ ਅਤੇ ਜ਼ਿਆਦਾ ਕਾਰਗਰ ਤਰੀਕੇ ਨਾਲ ਕਰਨਾ ਚਾਹੁੰਦੇ ਹੋ ਤਾਂ ਆਪਣੀਆਂ ਮਾੜੀਆਂ ਕਰਨੀਆਂ ਅਤੇ ਅਸਤਿ ਕਰਮਾਂ ਨੂੰ ਭਰੀ ਸੰਗਤ ਵਿੱਚ ਕਬੂਲ ਕਰੋਭਾਵੇਂ ਕਿ ਅਸੀਂ ਰੋਜ਼ਾਨਾ ਜੀਵਨ ਵਿੱਚ ਕਿੰਨ੍ਹੇ ਵੀ ਧਿਆਨ ਨਾਲ ਰਹੀਏ, ਅਸੀਂ ਤਾਂ ਵੀ ਗਲਤੀਆਂ ਕਰ ਜਾਂਦੇ ਹਾਂਇਹਨਾਂ ਮਾੜੀਆਂ ਕਰਨੀਆਂ ਦੇ ਪ੍ਰਭਾਵ ਨੂੰ ਹਟਾਉਣ ਲਈ ਸਾਨੂੰ ਆਪਣੇ ਮਾੜੇ ਕਰਮਾਂ ਨੂੰ ਮੰਨ ਲੈਣਾ ਚਾਹੀਦਾ ਹੈ ਅਤੇ ਮੁਆਫ਼ੀ ਲਈ ਅਰਦਾਸ ਕਰਦੇ ਰਹਿਣਾ ਚਾਹੀਦਾ ਹੈਇਹ ਅਰਦਾਸ ਸਵੇਰ ਦੀ ਅਰਦਾਸ ਅਤੇ ਸ਼ਾਮ ਦੇ ਨਾਮ ਸਿਮਰਨ ਦੀ ਅਰਦਾਸ ਤੋਂ ਇਲਾਵਾ ਦਿਨ ਵਿੱਚ ਕਈ ਵਾਰ ਕਰੋਇਥੇ ਜ਼ਰੂਰਤ ਸਾਡੀ ਕਰਨੀ ਨੂੰ ਪੂਰਨ ਸਤਿ ਦੀ ਕਰਨੀ ਬਣਾਉਣ ਦੀ ਹੈ ਅਤੇ ਇੱਕ ਵਾਰ ਜਦੋਂ ਸਾਡੀ ਕਰਨੀ ਸਤਿ ਦੀ ਕਰਨੀ ਹੋ ਜਾਂਦੀ ਹੈ ਤਦ ਸਾਡਾ ਅੰਦਰ ਪੂਰੀ ਤਰ੍ਹਾਂ ਸਾਫ਼ ਹੋ ਜਾਂਦਾ ਹੈ ਅਤੇ ਇਸ ਦੇ ਫਲਸਰੂਪ ਅਸੀਂ ਸਚਿਆਰੇ ਬਣ ਜਾਂਦੇ ਹਾਂ, ਸਾਡਾ ਹਿਰਦਾ ਪੂਰਨ ਸਚਿਆਰੀ ਰਹਿਤ ਵਿੱਚ ਚਲਾ ਜਾਂਦਾ ਹੈ

               ਇਹ ਪ੍ਰਕ੍ਰਿਆ ਤਦ ਹੀ ਕਾਰਗਰ ਸਾਬਿਤ ਹੋਵੇਗੀ ਜੇਕਰ ਅਸੀਂ ਪੂਰੀ ਤਰ੍ਹਾਂ ਗੁਰ ਅਤੇ ਗੁਰੂ ਨੂੰ ਆਪਾ ਵਾਰ ਦਿੰਦੇ ਹਾਂ ਅਤੇ ਪੂਰਨ ਸਮਰਪਿਤ ਹੋ ਜਾਂਦੇ ਹਾਂਸਾਨੂੰ ਗੁਰੂ ਨੂੰ ਦਸਵੰਧ ਦੇਣ ਦੀ ਜ਼ਰੂਰਤ ਹੁੰਦੀ ਹੈ, ਅਤੇ ਆਪਣਾ ੧੦ ਪ੍ਰਤੀਸ਼ਤ ਸਮਾਂ ਹਰ ਸਵੇਰੇ ਨਾਮ ਸਿਮਰਨ ਨੂੰ ਦੇਣਾ ਚਾਹੀਦਾ ਹੈ ਅਤੇ ਆਪਣੀ ਕਮਾਈ ਦਾ ੧੦ ਪ੍ਰਤੀਸ਼ਤ ਗੁਰੂ ਅਤੇ ਭਲਾਈ ਦੇ ਕੰਮਾਂ ਲਈ ਦੇਣਾ ਚਾਹੀਦਾ ਹੈਇੱਕ ਵਾਰ ਜਦ ਇਹ ਪ੍ਰਕ੍ਰਿਆ ਪੂਰੀ ਹੋ ਜਾਂਦੀ ਹੈ ਸਾਡਾ ਵਿਵਹਾਰ ਪੂਰੀ ਤਰ੍ਹਾਂ ਬਦਲ ਜਾਂਦਾ ਹੈਅਸੀਂ ਆਪਣੇ ਰੋਜ਼ਾਨਾ ਦੇ ਕੰਮਾਂ ਵਿੱਚ ਬਹੁਤ ਜਾਗਰੁਕ ਹੋ ਜਾਂਦੇ ਹਾਂਜੇਕਰ ਕੋਈ ਮਾੜਾ ਵਿਚਾਰ ਮਨ ਵਿੱਚ ਆਉਂਦਾ ਹੈ ਤਾਂ ਸਾਨੂੰ ਪਤਾ ਲੱਗ ਜਾਂਦਾ ਹੈਅਸੀਂ ਤਦ ਅਤੇ ਉਸੇ ਵੇਲੇ ਇਸ ਨੂੰ ਉਥੇ ਹੀ ਰੋਕ ਦਿੰਦੇ ਹਾਂ

          

               ਸਤਿ ਦੀ ਕਰਨੀ ਵਿੱਚ ਵਿਸ਼ਵਾਸ ਕਰੋ, ਇਹ ਸਾਡੀ ਰੋਜ਼ਾਨਾ ਜ਼ਿੰਦਗੀ ਨੂੰ ਅਦਭੁਤ ਕਰ ਦਿੰਦਾ ਹੈਸਾਡੀ ਰੂਹਾਨੀ ਯਾਤਰਾ ਤੇਜ਼ੀ ਨਾਲ ਅੱਗੇ ਵੱਧਣੀ ਸ਼ੁਰੂ ਹੋ ਜਾਂਦੀ ਹੈਅਸੀਂ ਆਪਣੇ ਅੰਦਰ ਫਰਕ ਮਹਿਸੂਸ ਕਰਦੇ ਹਾਂਸਾਡਾ ਪਰਿਵਾਰ ਸਾਡੇ ਵਿੱਚ ਇਹ ਤਬਦੀਲੀ ਦੇਖਣ ਲੱਗ ਪੈਂਦਾ ਹੈਸਾਡਾ ਪਰਿਵਾਰ ਅਤੇ ਮਿੱਤਰ ਵੀ ਸਾਡੇ ਚਰਿੱਤਰ ਅਤੇ ਵਿਹਾਰ ਵਿੱਚ ਚੰਗੀ ਤਬਦੀਲੀ ਕਾਰਨ ਵਧੀਆ ਢੰਗ ਨਾਲ ਪ੍ਰਭਾਵਿਤ ਹੁੰਦੇ ਹਨ

               ਸਫਲਤਾ ਦੀ ਕੁੰਜੀ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ, ਪਰਉਪਕਾਰ ਅਤੇ ਮਹਾ ਪਰਉਪਕਾਰ ਦਾ ਗੁਰਪ੍ਰਸਾਦਿ ਹੈਇਹ ਗੁਰਪ੍ਰਸਾਦਿ ਕੇਵਲ ਤਦ ਹੀ ਪ੍ਰਾਪਤ ਹੁੰਦਾ ਹੈ ਜਦ ਅਸੀਂ ਗੁਰ ਅਤੇ ਗੁਰੂ ਦੀ ਸ਼ਰਨ ਵਿੱਚ ਸੰਪੂਰਨ ਤੌਰ ਤੇ ਸਮਰਪਿਤ ਹੋ ਜਾਂਦੇ ਹਾਂਇਹ ਤਦ ਹੀ ਪ੍ਰਾਪਤ ਹੁੰਦਾ ਹੈ ਜਦ ਅਸੀਂ ਗੁਰ ਅਤੇ ਗੁਰੂ ਦੀ ਚਰਨ ਸ਼ਰਨ ਵਿੱਚ ਜਾਂਦੇ ਹਾਂ ਅਤੇ ਸਾਡੇ ਰੋਜ਼ਾਨਾ ਜੀਵਨ ਵਿੱਚ ਗੁਰਬਾਣੀ ਤੇ ਅਮਲ ਕਰਕੇ ਗੁਰਬਾਣੀ ਦੀ ਕਮਾਈ ਕਰਦੇ ਹਾਂਜਦ ਇਸ ਤਰ੍ਹਾਂ ਵਾਪਰਦਾ ਹੈ ਤਾਂ ਅਸਲ ਬੰਦਗੀ ਗੁਰਪ੍ਰਸਾਦਿ ਅਤੇ ਗੁਰ ਕ੍ਰਿਪਾ ਨਾਲ ਸ਼ੁਰੂ ਹੁੰਦੀ ਹੈ, ਸਾਰੇ ਹੀ ਪੰਜ ਦੂਤ ਅਤੇ ਇੱਛਾਵਾਂ ਸਾਡੇ ਕਾਬੂ ਅਧੀਨ ਆ ਜਾਂਦੀਆਂ ਹਨ ਤਦ ਅਸੀਂ ਉਹਨਾਂ ਦੇ ਅਧੀਨ ਨਹੀਂ ਰਹਿੰਦੇਇਹ ਹੀ ਮਨ ਉੱਪਰ ਜਿੱਤ ਪਾਉਣ ਦਾ ਮਤਲਬ ਹੈਤਦ ਸਾਡਾ ਮਨ ਸਿੱਧਾ ਜੋਤ ਦੇ ਅਧੀਨ ਆ ਜਾਂਦਾ ਹੈ ਅਤੇ ਸਾਡੀਆਂ ਸਾਰੀਆਂ ਇੰਦਰੀਆਂ ਅਤੇ ਸ਼ਰੀਰ ਦੇ ਹਿੱਸੇ ਅਕਾਲ ਪੁਰਖ ਦੇ ਹੁਕਮ ਅਧੀਨ ਕੰਮ ਕਰਦੇ ਹਨਕੋਈ ਮਨਮਤਿ ਨਹੀਂ ਰਹਿੰਦੀ ਕੇਵਲ ਬ੍ਰਹਮ ਗਿਆਨ ਰਹਿੰਦਾ ਹੈ

               ਇਸ ਤਰ੍ਹਾਂ ਜੋ ਮਨੁੱਖ “ਮੰਨੈ” ਦੀ ਪਰਮ ਸ਼ਕਤੀਸ਼ਾਲੀ ਅਵਸਥਾ ਨੂੰ ਪ੍ਰਾਪਤ ਕਰ ਲੈਂਦੇ ਹਨ ਉਨ੍ਹਾਂ ਦੀ ਸੁਰਤ ਸ਼ਬਦ ਵਿੱਚ ਲੀਨ ਹੋ ਜਾਂਦੀ ਹੈ, ਮਨ ਦੀ ਹੋਂਦ ਖ਼ਤਮ ਹੋ ਜਾਂਦੀ ਹੈ, ਬੁੱਧੀ ਪੂਰਨ ਬ੍ਰਹਮ ਗਿਆਨ ਵਿੱਚ ਲੀਨ ਹੋ ਜਾਂਦੀ ਹੈ, ਸਾਰੀਆਂ ਗਿਆਨ ਇੰਦਰੀਆਂ ਅਤੇ ਕਰਮ ਇੰਦਰੀਆਂ ਪੂਰਨ ਹੁਕਮ ਵਿੱਚ ਆ ਜਾਂਦੀਆਂ ਹਨ ਅਤੇ ਮਨੁੱਖ ਦਰਗਾਹ ਵਿੱਚ ਪਹੁੰਚ ਜਾਂਦਾ ਹੈਜ਼ਾਹਿਰ ਹੈ ਕਿ ਜੋ ਮਨੁੱਖ ਇਸ ਅਵਸਥਾ ਵਿੱਚ ਪਹੁੰਚ ਜਾਂਦੇ ਹਨ ਉਨ੍ਹਾਂ ਨੂੰ ਮਾਇਆ ਦਾ ਸਾਰਾ ਖੇਲ ਸਮਝ ਆ ਜਾਂਦਾ ਹੈਉਨ੍ਹਾਂ ਮਨੁੱਖਾਂ ਨੂੰ ਪੰਜ ਦੂਤਾਂ ਅਤੇ ਤ੍ਰਿਸ਼ਨਾ ਦੇ ਵਿਨਾਸ਼ਕਾਰੀ ਸੁਭਾਵ ਦਾ ਗਿਆਨ ਹੋ ਜਾਂਦਾ ਹੈਉਨ੍ਹਾਂ ਮਨੁੱਖਾਂ ਨੂੰ ਸਤਿ ਅਤੇ ਅਸਤਿ ਦੀ ਕਰਨੀ ਅਤੇ ਕਰਨੀ ਦੇ ਚੰਗੇ ਮਾੜੇ ਪ੍ਰਭਾਵ ਦਾ ਗਿਆਨ ਹੋ ਜਾਂਦਾ ਹੈਉਨ੍ਹਾਂ ਮਨੁੱਖਾਂ ਨੂੰ ਸੰਸਾਰ ਭਵਜਲ ਸਾਗਰ ਦਾ ਸਤਿ ਸਮਝ ਪੈ ਜਾਂਦਾ ਹੈਉਨ੍ਹਾਂ ਮਨੁੱਖਾਂ ਨੂੰ ਇਹ ਪਰਮ ਸਤਿ ਦੀ ਸੋਝੀ ਪੈ ਜਾਂਦੀ ਹੈ ਕਿ ਜੋ ਜੋ ਨੰਗੀ ਅੱਖ ਨਾਲ ਦਿੱਸਦਾ ਹੈ ਉਹ ਸਭ ਕੁਝ ਨਾਸ਼ਵਾਨ ਹੈਉਨ੍ਹਾਂ ਮਨੁੱਖਾਂ ਨੂੰ ਇਹ ਸਤਿ ਸਮਝ ਆ ਜਾਂਦਾ ਹੈ ਕਿ ਸਾਡੀ ਪੰਚ ਭੂਤਕ ਦੇਹੀ ਵੀ ਨਾਸ਼ਵਾਨ ਹੈਉਨ੍ਹਾਂ ਮਨੁੱਖਾਂ ਨੂੰ ਸਾਰੇ ਦਰਗਾਹੀ ਵਿਧਾਨਾਂ ਦੀ ਸਮਝ ਪੈ ਜਾਂਦੀ ਹੈਉਨ੍ਹਾਂ ਮਨੁੱਖਾਂ ਨੂੰ ਗੁਰ ਪ੍ਰਸਾਦੀ ਖੇਲ ਅਤੇ ਗੁਰ ਪ੍ਰਸਾਦਿ ਦੀ ਪਰਮ ਸ਼ਕਤੀ ਦਾ ਗਿਆਨ ਹੋ ਜਾਂਦਾ ਹੈਇਸ ਲਈ ਐਸੇ ਮਨੁੱਖ ਬੰਦਗੀ ਵਿੱਚ ਚਲੇ ਜਾਂਦੇ ਹਨ ਅਤੇ ਆਪਣਾ ਜੀਵਨ ਸਫਲ ਕਰ ਲੈਂਦੇ ਹਨ

               ਮਾਇਆ ਦੀ ਗੁਲਾਮੀ ਦਾ ਜੀਵਨ ਭਾਵ ਕਾਮ, ਕਰੋਧ, ਲੋਭ, ਮੋਹ, ਅਹੰਕਾਰ ਅਤੇ ਤ੍ਰਿਸ਼ਨਾ ਦੀ ਗੁਲਾਮੀ ਦੇ ਵਿੱਚ ਕੇਵਲ ਦੁੱਖਾਂ, ਕਲੇਸ਼ਾਂ, ਮੁਸੀਬਤਾਂ ਅਤੇ ਕਠਿਨਾਈਆਂ ਭਰਿਆ ਜੀਵਨ ਨਸੀਬ ਹੁੰਦਾ ਹੈਪੰਜ ਦੂਤਾਂ ਅਤੇ ਤ੍ਰਿਸ਼ਨਾ ਦੀ ਗੁਲਾਮੀ ਦੇ ਜੀਵਨ ਵਿੱਚ ਕਦੇ ਸੁੱਖ ਨਹੀਂ ਪ੍ਰਾਪਤ ਹੁੰਦਾ ਹੈਜੋ ਮਨੁੱਖ ਮਾਇਆ ਦੀ ਗੁਲਾਮੀ ਕਰਦੇ ਹੋਏ ਜੀਵਨ ਜੀਉਂਦੇ ਹਨ ਉਨ੍ਹਾਂ ਦੇ ਭਾਗਾਂ ਵਿੱਚ ਕੇਵਲ ਸੱਟਾਂ ਹੀ ਖਾਣੀਆਂ ਲਿਖੀਆਂ ਜਾਂਦੀਆਂ ਹਨਸਾਡੇ ਸਾਰੇ ਦੁੱਖਾਂ, ਕਲੇਸ਼ਾਂ, ਮੁਸੀਬਤਾਂ, ਕਠਿਨਾਈਆਂ, ਮਾਨਸਿਕ ਰੋਗਾਂ ਅਤੇ ਸ਼ਰੀਰਕ ਬੀਮਾਰੀਆਂ ਦਾ ਕਾਰਣ ਕੇਵਲ ਮਾਇਆ ਦੀ ਗੁਲਾਮੀ ਹੀ ਹੈਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਬੇਅੰਤ ਕਿਰਪਾ ਨਾਲ ਮਨੁੱਖਾ ਜਨਮ ਮਿਲਿਆ ਹੈ ਕੇਵਲ ਸਤਿ ਦੀ ਕਰਨੀ ਕਰਨ ਲਈਇਸ ਲਈ ਜੇਕਰ ਅਸੀਂ ਇਸ ਮਨੁੱਖਾ ਦੇਹੀ ਦੀ ਵਰਤੋਂ ਪੰਜ ਦੂਤਾਂ ਅਤੇ ਤ੍ਰਿਸ਼ਨਾ ਦੇ ਅਧੀਨ ਅਸਤਿ ਕਰਮਾਂ ਲਈ ਕਰਦੇ ਹਾਂ ਤਾਂ ਇਹ ਇਸ ਦੇਹੀ ਦਾ ਦੁਰਉਪਯੋਗ ਹੁੰਦਾ ਹੈਇਸ ਲਈ ਜਦ ਅਸੀਂ ਇਸ ਦੇਹੀ ਦੀ ਦੁਰਵਰਤੋਂ ਕਰਦੇ ਹਾਂ ਤਾਂ ਇਹ ਜ਼ਰੂਰੀ ਹੈ ਕਿ ਇਸਦੇ ਪਰਿਣਾਮ ਵੀ ਦੁਸ਼ਕਰ ਹੀ ਹੋਣਗੇਇਹ ਹੀ ਕਾਰਣ ਹੈ ਸਾਡੇ ਭਾਗਾਂ ਵਿੱਚ ਸਾਰੇ ਦੁੱਖਾਂ, ਕਲੇਸ਼ਾਂ, ਮੁਸੀਬਤਾਂ, ਕਠਿਨਾਈਆਂ, ਮਾਨਸਿਕ ਰੋਗਾਂ ਅਤੇ ਸ਼ਰੀਰਕ ਬੀਮਾਰੀਆਂ ਦਾਸਾਨੂੰ ਕਰਮ ਦੇ ਦਰਗਾਹੀ ਵਿਧਾਨ ਅਨੁਸਾਰ ਇਨ੍ਹਾਂ ਸੱਟਾਂ ਨੂੰ ਭੋਗਣਾ ਪੈਂਦਾ ਹੈਇਸ ਕਰਮ ਦੇ ਵਿਧਾਨ ਨੂੰ ਕੇਵਲ ਇੱਕ ਪਰਮ ਸ਼ਕਤੀ ਹੈ ਜੋ ਬਦਲ ਸਕਦੀ ਹੈ ਅਤੇ ਉਹ ਹੈ ਨਾਮ ਦੀ ਪਰਮ ਸ਼ਕਤੀ, ਜਿਹੜੀ ਸਾਡੇ ਸਾਰੇ ਕਰਮਾਂ ਦੀਆਂ ਤੈਹਾਂ ਨੂੰ ਤੋੜਨ ਦੀ ਅਤੇ ਸਾਰੀਆਂ ਕਰਮਾਂ ਦੀਆਂ ਗੰਢਾਂ ਨੂੰ ਖੋਲ੍ਹਨ ਦੀ ਸਮਰਥਾ ਰੱਖਦੀ ਹੈਜਦ ਨਾਮ ਸੁਰਤ, ਹਿਰਦੇ ਅਤੇ ਰੋਮ ਰੋਮ ਵਿੱਚ ਚਲਾ ਜਾਂਦਾ ਹੈ ਤਾਂ ਕਰਮਾਂ ਦਾ ਲੇਖਾ ਜੋਖਾ ਮਿੱਟ ਜਾਂਦਾ ਹੈ ਅਤੇ ਮਨੁੱਖ ਦਾ ਇਨ੍ਹਾਂ ਸੱਟਾਂ ਖਾਣ ਤੋਂ ਛੁਟਕਾਰਾ ਹੋ ਜਾਂਦਾ ਹੈਇਸ ਲਈ ਜਿਹੜੇ ਮਨੁੱਖ “ਮੰਨੈ” ਦੀ ਪਰਮ ਸ਼ਕਤੀਸ਼ਾਲੀ ਅਵਸਥਾ ਨੂੰ ਪ੍ਰਾਪਤ ਕਰ ਲੈਂਦੇ ਹਨ; ਉਨ੍ਹਾਂ ਦੇ ਦੁੱਖਾਂ ਕਲੇਸ਼ਾਂ ਦਾ ਅੰਤ ਹੋ ਜਾਂਦਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਨੂੰ ਇਨ੍ਹਾਂ ਸਾਰੇ ਦੁੱਖਾਂ, ਕਲੇਸ਼ਾਂ, ਮੁਸੀਬਤਾਂ, ਕਠਿਨਾਈਆਂ, ਮਾਨਸਿਕ ਰੋਗਾਂ ਤੋਂ ਛੁਟਕਾਰਾ ਮਿਲ ਜਾਂਦਾ ਹੈ

               ਜਦ ਮਨੁੱਖ ਦੇ ਸਵਾਸ ਖ਼ਤਮ ਹੋ ਜਾਂਦੇ ਹਨ ਤਾਂ ਰੂਹ (ਇਲਾਹੀ ਜੋਤ) ਦੇਹੀ ਛੱਡ ਕੇ ਚਲੀ ਜਾਂਦੀ ਹੈ ਅਤੇ ਪੰਚ ਭੂਤਕ ਦੇਹੀ ਦੀ ਮੌਤ ਹੁੰਦੀ ਹੈ ਤਾਂ ਮਨੁੱਖ ਦੀ ਰੂਹ ਕਰਮ ਦੇ ਵਿਧਾਨ ਅਨੁਸਾਰ ਆਪਣੇ ਮਾੜੇ ਚੰਗੇ ਕਰਮਾਂ ਨੂੰ ਨਾਲ ਲੈ ਕੇ ਜਾਂਦੀ ਹੈਰੂਹ ਨੂੰ ਮਨੁੱਖ ਦੇ ਕਰਮਾਂ ਦਾ ਬੋਝ ਨਾਲ ਚੁੱਕਣਾ ਪੈਂਦਾ ਹੈਜਦ ਇਨਸਾਨ ਦੀ ਮੌਤ ਹੁੰਦੀ ਹੈ ਤਾਂ ਜਮਦੂਤ ਇਨਸਾਨ ਦੀ ਰੂਹ ਨੂੰ ਲੈਣ ਵਾਸਤੇ ਆਉਂਦੇ ਹਨਆਮ ਇਨਸਾਨ ਦੀ ਮੌਤ ਬਹੁਤ ਪੀੜਾਜਨਕ, ਡਰਾਉਣੀ ਅਤੇ ਖ਼ੌਫਨਾਕ ਹੁੰਦੀ ਹੈਆਮ ਮਨੁੱਖ ਦੀ ਰੂਹ ਮਨੁੱਖ ਦੇ ਸੰਸਕਾਰਾਂ ਅਨੁਸਾਰ ਦੇਹੀ ਨੂੰ ਛੱਡਣਾ ਨਹੀਂ ਚਾਹੁੰਦੀ ਹੈਪ੍ਰੰਤੂ ਜਮਦੂਤਾਂ ਨਾਲ ਤਾਂ ਜਾਣਾ ਹੀ ਪੈਂਦਾ ਹੈਇਸ ਲਈ ਮਨੁੱਖ ਕੁਝ ਕਰ ਨਹੀਂ ਪਾਉਂਦਾ ਹੈ, ਉਹ ਚੀਖਣ ਅਤੇ ਰੋਲਾ ਪਾਉਣ ਦੀ ਬਹੁਤ ਕੋਸ਼ਿਸ਼ ਕਰਦਾ ਹੈ ਪ੍ਰੰਤੂ ਉਸਦਾ ਕੋਈ ਵੱਸ ਨਹੀਂ ਚਲਦਾ ਹੈ ਅਤੇ ਜਮਦੂਤਾਂ ਨਾਲ ਜਾਣਾ ਹੀ ਪੈਂਦਾ ਹੈਮਨੁੱਖ ਦੇ ਕੀਤੇ ਕਰਮਾਂ ਅਨੁਸਾਰ ਉਸਦਾ ਅਗਲਾ ਨਿਪਟਾਰਾ ਹੁੰਦਾ ਹੈ ਅਤੇ ਕਰਮ ਦੇ ਵਿਧਾਨ ਅਨੁਸਾਰ ਨਰਕ, ਸੁਰਗ, ਜੂਨਾਂ ਅਤੇ ਪੁਨਰ-ਜਨਮ ਦੇ ਵਿੱਚ ਜਾਂਦਾ ਹੈਪ੍ਰੰਤੂ ਜੋ ਮਨੁੱਖ “ਮੰਨੈ” ਦੀ ਪਰਮ ਸ਼ਕਤੀਸ਼ਾਲੀ ਅਵਸਥਾ ਵਿੱਚ ਚਲੇ ਜਾਂਦੇ ਹਨ ਉਨ੍ਹਾਂ ਨੂੰ ਜਮਦੂਤਾਂ ਦੇ ਵੱਸ ਨਹੀਂ ਪੈਣਾ ਪੈਂਦਾ ਹੈਜੋ ਮਨੁੱਖ ਸਮਾਧੀ ਅਤੇ ਸੁੰਨ ਸਮਾਧੀ ਵਿੱਚ ਚਲੇ ਜਾਂਦੇ ਹਨ ਉਨ੍ਹਾਂ ਵਿੱਚੋਂ ਕਈ ਮਨੁੱਖਾਂ (ਰੂਹ) ਨੂੰ ਇੱਛਾ ਅਨੁਸਾਰ ਦੇਹੀ ਛੱਡ ਕੇ ਜਾਣ ਦੀ ਸ਼ਕਤੀ ਪ੍ਰਾਪਤ ਹੋ ਜਾਂਦੀ ਹੈਜਦ ਸਤਿ ਸਰੋਵਰ ਪ੍ਰਕਾਸ਼ਮਾਨ ਹੋ ਜਾਂਦੇ ਹਨ ਤਾਂ ਦੇਹੀ ਛੱਡ ਕੇ ਜਾਣ ਦੀ ਸ਼ਕਤੀ ਸਕ੍ਰੀਯ ਹੋ ਜਾਂਦੀ ਹੈਐਸੇ ਮਨੁੱਖਾਂ ਨੂੰ (ਰੂਹ) ਦੇਹੀ ਛੱਡ ਕੇ ਜਾਣ ਦੇ ਬਹੁਤ ਅਨੁਭਵ ਹੁੰਦੇ ਹਨਐਸੇ ਮਨੁੱਖਾਂ ਦੀ ਰੂਹ ਜਦ ਦੇਹੀ ਛੱਡ ਕੇ ਜਾਂਦੀ ਹੈ ਤਾਂ ਉਸਦਾ ਦੇਹੀ ਨਾਲ ਇੱਕ ਇਲਾਹੀ ਡੋਰ ਰਾਹੀਂ ਸੰਬੰਧ ਜੁੜਿਆ ਰਹਿੰਦਾ ਹੈ ਜਿਸ ਕਾਰਣ ਦੇਹੀ ਦੇ ਸਵਾਸ ਬੜੀ ਧੀਮੀ ਗਤੀ ਨਾਲ ਚਲਦੇ ਰਹਿੰਦੇ ਹਨ ਅਤੇ ਦੇਹੀ ਨੂੰ ਜਿਉਂਦਾ ਰੱਖਦੇ ਹਨਭਾਵ ਐਸੇ ਮਨੁੱਖਾਂ ਨੂੰ ਬੰਦਗੀ ਕਰਦਿਆਂ ਮੌਤ ਵਰਗੇ ਕਈ ਅਨੁਭਵ ਮੌਤ ਤੋਂ ਪਹਿਲਾਂ ਹੀ ਹੋ ਜਾਂਦੇ ਹਨਇਸ ਲਈ ਅਤੇ ਬੰਦਗੀ ਕਾਰਣ ਐਸੇ ਮਨੁੱਖ ਨਿਰਭਉ ਹੋ ਜਾਂਦੇ ਹਨਐਸੇ ਮਨੁੱਖਾਂ ਦੀ ਮੌਤ ਬਹੁਤ ਆਨੰਦਮਈ ਹੁੰਦੀ ਹੈਐਸੇ ਮਨੁੱਖਾਂ ਨੂੰ ਜਮਦੂਤਾਂ ਦਾ ਕੋਈ ਭਉ ਨਹੀਂ ਰਹਿੰਦਾ ਹੈਨਾ ਹੀ ਉਨ੍ਹਾਂ ਦੇ ਨੇੜੇ ਕੋਈ ਜਮਦੂਤ ਆ ਸਕਦੇ ਹਨਐਸੇ ਮਨੁੱਖਾਂ ਨੂੰ ਉਨ੍ਹਾਂ ਦੀ ਬੰਦਗੀ ਦੇ ਅਨੁਸਾਰ ਸੰਤ ਜਨ ਜਾਂ ਗੁਰੂ ਜਨ ਲੈਣ ਵਾਸਤੇ ਆਉਂਦੇ ਹਨ ਅਤੇ ਬੜੇ ਮਾਣ ਸਤਿਕਾਰ ਨਾਲ ਦਰਗਾਹ ਵਿੱਚ ਲੈ ਜਾਂਦੇ ਹਨ

               “ਮੰਨੈ” ਦੀ ਪਰਮ ਸ਼ਕਤੀਸ਼ਾਲੀ ਅਵਸਥਾ ਦੀ ਪ੍ਰਾਪਤੀ ਕੇਵਲ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਨਾਮ ਨਾਲ ਜੁੜਨ ਨਾਲ ਹੀ ਹੁੰਦੀ ਹੈਕੇਵਲ ਨਾਮ ਵਿੱਚ ਹੀ ਉਹ ਪਰਮ ਸ਼ਕਤੀ ਹੈ ਜੋ ਤੁਹਾਡੇ ਸਾਰੇ ਕਰਮਾਂ ਦੇ ਬੰਧਨਾਂ ਨੂੰ ਭੰਨ ਕੇ ਰੱਖ ਦਿੰਦੀ ਹੈ ਅਤੇ ਤੁਹਾਡਾ ਲੇਖਾ ਜੋਖਾ ਪੂਰਾ ਕਰ ਦਿੰਦੀ ਹੈਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਨਾਮ “ਸਤਿਨਾਮ” ਹੀ ਤ੍ਰਿਹ ਗੁਣ ਮਾਇਆ ਦੇ ਬੰਧਨਾਂ ਨੂੰ ਤੋੜਣ ਦੀ ਸਮਰਥਾ ਰੱਖਦਾ ਹੈ ਅਤੇ ਤੁਹਾਨੂੰ ਮਾਇਆ ਦੇ ਬੰਧਨਾਂ ਤੋਂ ਮੁਕਤ ਕਰਵਾਉਣ ਦੀ ਸਮਰਥਾ ਰੱਖਦਾ ਹੈਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਨਾਮ “ਸਤਿਨਾਮ” ਹੀ ਮਨੁੱਖ ਨੂੰ ਤ੍ਰਿਹ ਗੁਣ ਮਾਇਆ ਨੂੰ ਜਿੱਤ ਕੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਿੱਚ ਅਭੇਦ ਕਰ ਦੇਣ ਦੀ ਪਰਮ ਸ਼ਕਤੀ ਰੱਖਦਾ ਹੈਇਸ ਪਰਮ ਸਤਿ ਤੱਤ ਤੱਥ ਦੀ ਸਮਝ ਕਿਸੇ ਵਿਰਲੇ ਨੂੰ ਹੀ ਪੈਂਦੀ ਹੈ ਅਤੇ ਕੋਈ ਵਿਰਲਾ ਹੀ ਇਸ ਦੀ ਕਮਾਈ ਕਰਕੇ ਤ੍ਰਿਹ ਗੁਣ ਮਾਇਆ ਨੂੰ ਜਿੱਤ ਕੇ ਅਕਾਲ ਪੁਰਖ ਵਿੱਚ ਸਮਾਉਂਦਾ ਹੈ