ਜਪੁਜੀ ਪਉੜੀ ੩8

 

ਜਤੁ ਪਾਹਾਰਾ ਧੀਰਜੁ ਸੁਨਿਆਰੁ

ਅਹਰਣਿ ਮਤਿ ਵੇਦੁ ਹਥੀਆਰੁ

ਭਉ ਖਲਾ ਅਗਨਿ ਤਪ ਤਾਉ

ਭਾਂਡਾ ਭਾਉ ਅੰਮ੍ਰਿਤੁ ਤਿਤੁ ਢਾਲਿ

ਘੜੀਐ ਸਬਦੁ ਸਚੀ ਟਕਸਾਲ

ਜਿਨ ਕਉ ਨਦਰਿ ਕਰਮੁ ਤਿਨ ਕਾਰ

ਨਾਨਕ ਨਦਰੀ ਨਦਰਿ ਨਿਹਾਲ ੩੮

 

          ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਸ਼ਾਹ ਜੀ ਦੀ, ਸਤਿਗੁਰ ਸੱਚੇ ਪਾਤਸ਼ਾਹ ਜੀ ਅਤੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦੀ ਬੇਅੰਤ ਅਪਾਰ ਗੁਰ ਕਿਰਪਾ ਅਤੇ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਨਾਲ ਜਪੁ ਜੀ ਸਾਹਿਬ ਦੀ ਪਰਮ ਸ਼ਕਤੀਸ਼ਾਲੀ ਬਾਣੀ ਦੀ ਗੁਰ ਪ੍ਰਸਾਦੀ ਕਥਾ ਦੁਆਰਾ ਮਾਨਸਰੋਵਰ ਦੀ ਇਕ ਝਲਕ ਸਤਿਸੰਗਤ ਦੇ ਸਨਮੁਖ ਪ੍ਰਗਟ ਕਰਨ ਦਾ ਯਤਨ ਕੀਤਾ ਗਿਆ ਹੈ। ਸਾਰੀ ਲੋਕਾਈ ਦੇ ਚਰਨਾਂ ਉੱਪਰ ਸਨਿਮਰ ਬੇਨਤੀ ਹੈ ਕਿ ਜਪੁ ਜੀ ਬਾਣੀ ਦੇ ਇਸ ਬੇਅੰਤ ਅਪਾਰ ਅਨਮੋਲਕ ਰਤਨਾਂ ਨਾਲ ਜੜ੍ਹਤ ਪੂਰਨ ਬ੍ਰਹਮ ਗਿਆਨ ਦੇ ਪਾਵਨ ਪਵਿੱਤਰ ਮੋਤੀਆਂ ਨੂੰ ਆਪਣੀ ਜੀਵਨ ਕਲਾ ਬਣਾ ਕੇ ਇਸ ਬੇਅੰਤ ਅਪਾਰ ਦਰਗਾਹੀ ਖਜ਼ਾਨੇ ਤੋਂ ਪੂਰਾ ਲਾਭ ਉਠਾ ਕੇ, ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਪਰਉਪਕਾਰ, ਮਹਾ ਪਰਉਪਕਾਰ ਦੇ ਗੁਰ ਪ੍ਰਸਾਦਿ ਦੀ ਪ੍ਰਾਪਤੀ ਕਰ ਦਰਗਾਹ ਵਿਚ ਮਾਨ ਪ੍ਰਾਪਤ ਕਰੋ ਜੀ। ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਸ਼ਾਹ ਜੀ ਨੇ ਪਉੜੀ ੩੭ ਤੱਕ ਸੱਚਖੰਡ ਮਾਨਸਰੋਵਰ ਦਾ ਪ੍ਰਤੱਖ ਮਾਨਚਿੱਤਰ ਸਾਰੀ ਲੋਕਾਈ ਦੀ ਝੋਲੀ ਵਿਚ ਪਾ ਦਿੱਤਾ ਹੈ। ਸਤਿਗੁਰ ਅਵਤਾਰ ਪਾਤਸ਼ਾਹ ਜੀ ਨੇ ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਪਰਮ ਸ਼ਕਤੀਸ਼ਾਲੀ, ਸਰਬ ਕਲਾ ਭਰਪੂਰ, ਅਗੰਮ, ਅਗੋਚਰ ਅਤੇ ਅਦੁੱਤੀ ਹਸਤੀ ੴ ਤੋਂ ਲੈ ਕੇ ਸੱਚਖੰਡ ਤੱਕ ਦਾ ਪੂਰਨ ਬ੍ਰਹਮ ਗਿਆਨ ਸਾਰੀ ਲੋਕਾਈ ਦੀ ਝੋਲੀ ਵਿਚ ਪਾ ਦਿੱਤਾ ਹੈ। ਧੰਨ ਧੰਨ ਸਤਿਗੁਰ ਅਵਤਾਰ ਪਾਤਸ਼ਾਹ ਜੀ ਨੇ ਸਤਿਨਾਮੁ ਦੀ ਪਰਮ ਸ਼ਕਤੀ ਤੋਂ ਲੈ ਕੇ ਸਤਿ ਪਾਰਬ੍ਰਹਮ ਜੀ ਦੀਆਂ ਸਾਰੀਆਂ ਮੂਲ ਪਰਮ ਸ਼ਕਤੀਆਂ ਦੀ ਮਹਿਮਾ ਮੂਲ ਮੰਤਰ ਤੋਂ ਲੈ ਕੇ, ਕਰਤਾ ਪੁਰਖ, ਨਿਰਭਉ, ਨਿਰਵੈਰ, ਅਕਾਲ ਮੂਰਤਿ, ਅਜੂਨੀ, ਸੈਭੰ ਅਤੇ ਗੁਰ ਪ੍ਰਸਾਦਿ ਦੀ ਪਰਮ ਸ਼ਕਤੀਸ਼ਾਲੀ ਮਹਿਮਾ ਨੂੰ ਸੱਚਖੰਡ ਤੱਕ ਦੇ ਪੂਰਨ ਬ੍ਰਹਮ ਗਿਆਨ ਦੇ ਰੂਪ ਵਿਚ ਪਾਵਨ ਪਵਿੱਤਰ ਰਤਨਾਂ ਦੀ ਲੜੀ ਵਿਚ ਪਰੋ ਕੇ ਸਾਰੀ ਲੋਕਾਈ ਦੀ ਝੋਲੀ ਵਿਚ ਪਾ ਦਿੱਤਾ ਹੈ। ਸਾਰੀ ਸ੍ਰਿਸ਼ਟੀ ਦੀ ਰਚਨਾ ਦੇ ਰਹੱਸ, ਸ੍ਰਿਸ਼ਟੀ ਦੀ ਬੇਅੰਤਤਾ ਦੇ ਰਹੱਸ, ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀਆਂ ਪਰਮ ਸ਼ਕਤੀਆਂ ਦੇ ਰਹੱਸ, ਸਤਿਨਾਮ ਦੀ ਮਹਿਮਾ ਦੇ ਰਹੱਸ, ਸਤਿਨਾਮ ਸਿਮਰਨ ਦੀ ਮਹਿਮਾ ਦੇ ਰਹੱਸ, ਸਤਿਨਾਮ ਦੀ ਕਮਾਈ ਦੀ ਮਹਿਮਾ ਦੇ ਰਹੱਸ, ਬੰਦਗੀ ਦੀਆਂ ਅਵਸਥਾਵਾਂ : ਧਰਮ ਖੰਡ; ਗਿਆਨ ਖੰਡ; ਸਰਮ ਖੰਡ; ਕਰਮ ਖੰਡ ਅਤੇ ਸੱਚ ਖੰਡ ਦੇ ਰਹੱਸ; ਪੂਰਨ ਬੰਦਗੀ ਅਤੇ ਮਹਾ ਪਰਉਪਕਾਰ ਦੀ ਸੇਵਾ ਦੀ ਪ੍ਰਾਪਤੀ ਦੇ ਰਹੱਸ, ਦਰਗਾਹ ਵਿਚ ਸੇਵਾ ਦੀ ਪਰਵਾਨਗੀ ਦੇ ਰਹੱਸ, ਗੁਰ ਪ੍ਰਸਾਦਿ ਦੀ ਪ੍ਰਾਪਤੀ ਕਰਨ ਦੇ ਰਹੱਸ, ਗੁਰ ਪ੍ਰਸਾਦਿ ਦੀ ਪਰਮ ਸ਼ਕਤੀ ਦੀ ਮਹਿਮਾ ਦੇ ਰਹੱਸ, ਸੁਣਿਐ ਦੀ ਪਰਮ ਸ਼ਕਤੀਸ਼ਾਲੀ ਅਵਸਥਾ ਦੇ ਰਹੱਸ, ਮੰਨਿਐ ਦੀ ਪਰਮ ਸ਼ਕਤੀਸ਼ਾਲੀ ਅਵਸਥਾ ਦੇ ਰਹੱਸ; ਸੁਹਾਗਣਾਂ ਅਤੇ ਸਦਾ ਸੁਹਾਗਣਾਂ ਦੀ ਪਰਮ ਸ਼ਕਤੀਸ਼ਾਲੀ ਰੂਹਾਨੀ ਅਵਸਥਾਵਾਂ ਦੇ ਰਹੱਸ, ਸਤਿਗੁਰ ਅਵਤਾਰਾਂ ਦੀ ਪਰਮ ਸ਼ਕਤੀਸ਼ਾਲੀ ਅਵਸਥਾਵਾਂ ਦੇ ਰਹੱਸ, ਗੁਰਮੁਖ, ਸੰਤ, ਬ੍ਰਹਮ ਗਿਆਨੀ ਅਤੇ ਭਗਤਾਂ ਦੀ ਮਹਿਮਾ ਦੇ ਰਹੱਸ, ਸੁੰਨ ਦੀ ਪਰਮ ਸ਼ਕਤੀਸ਼ਾਲੀ ਅਵਸਥਾ ਦੇ ਰਹੱਸ, ਸਤਿ ਸਰੋਵਰਾਂ ਅਤੇ ਸਾਰੇ ਬੱਜਰ ਕਪਾਟ ਖੁੱਲ੍ਹਣ ਦੇ ਅਤੇ ਅੰਮ੍ਰਿਤ ਦੀ ਪ੍ਰਾਪਤੀ ਦੇ ਰਹੱਸ, ਰੋਮ ਰੋਮ ਸਤਿਨਾਮ ਸਿਮਰਨ ਅਤੇ ਕੰਚਨ ਦੇਹੀ ਦੀ ਪਰਮ ਸ਼ਕਤੀਸ਼ਾਲੀ ਅਵਸਥਾ ਦੇ ਰਹੱਸ, ਅੰਦਰਲੀ ਰਹਿਤ ਦੀ ਕਮਾਈ ਕਰਨ ਦੇ ਰਹੱਸ, ਹਿਰਦੇ ਦੀ ਪੂਰਨ ਸਚਿਆਰੀ ਰਹਿਤ ਦੇ ਰਹੱਸ, ਮਾਇਆ ਨੂੰ ਜਿੱਤ ਕੇ ਤ੍ਰਿਹ ਗੁਣ ਮਾਇਆ ਤੋਂ ਪਰ੍ਹੇ ਜਾ ਕੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਨਿਰਗੁਣ ਸਰੂਪ ਵਿਚ ਅਭੇਦ ਹੋ ਜਾਣ ਦੇ ਰਹੱਸ, ਪੰਜ ਦੂਤ ਅਤੇ ਤ੍ਰਿਸ਼ਨਾ ਨੂੰ ਜਿੱਤਣ ਦੇ ਰਹੱਸ, ਮਾਇਆ ਦੀ ਗੁਲਾਮੀ ਤੋਂ ਮੁਕਤੀ ਦੇ ਰਹੱਸ, ਜੀਵਨ ਮੁਕਤੀ ਅਤੇ ਪੂਰਨ ਬ੍ਰਹਮ ਗਿਆਨ ਦੀ ਪ੍ਰਾਪਤੀ ਦੇ ਰਹੱਸ, ਪੂਰਨ ਤੱਤ ਗਿਆਨ ਦੀ ਪ੍ਰਾਪਤੀ ਅਤੇ ਆਤਮ ਰਸ ਅੰਮ੍ਰਿਤ ਦੀ ਪ੍ਰਾਪਤੀ ਦੇ ਰਹੱਸ, ਮੁੱਕਦੀ ਗੱਲ ਰੂਹਾਨੀ ਸੰਸਾਰ ਦੇ ਸਾਰੇ ਰਹੱਸ ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਸ਼ਾਹ ਜੀ ਨੇ ਜਪੁ ਜੀ ਬਾਣੀ ਦੇ ਰੂਪ ਵਿਚ ਸਾਰੀ ਲੋਕਾਈ ਦੀ ਝੋਲੀ ਵਿਚ ਪਾ ਦਿੱਤੇ ਹਨ।

          ਇਸ ਪਉੜੀ (੩੮) ਵਿਚ ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੇ ਸਾਰੀ ਜਪੁ ਜੀ ਬਾਣੀ ਦਾ ਸਾਰ ਭਾਵ ਸਾਰੀ ਲੋਕਾਈ ਦੀ ਝੋਲੀ ਵਿਚ ਇਕ ਵਾਰ ਫਿਰ ਪਾ ਦਿੱਤਾ ਹੈ। ਪੂਰਨ ਬੰਦਗੀ ਅਤੇ ਦਰਗਾਹ ਪਰਵਾਨਗੀ ਦੀ ਪ੍ਰਾਪਤੀ ਦੇ ਰਹੱਸ ਫਿਰ ਇਕ ਵਾਰ ਪਰਮ ਦਿਆਲਤਾ ਨਾਲ ਸਾਡੀ ਸਾਰਿਆਂ ਦੀ ਝੋਲੀ ਵਿਚ ਪਾ ਦਿੱਤੇ ਹਨ। ਜਪੁ ਜੀ ਬਾਣੀ ਦੇ ਵਿਚ ਪ੍ਰਗਟ ਕੀਤੇ ਗਏ ਪੂਰਨ ਬ੍ਰਹਮ ਗਿਆਨ ਦੇ ਇਨ੍ਹਾਂ ਅਨਮੋਲਕ ਰਤਨਾਂ ਨੂੰ ਆਪਣੇ ਹਿਰਦੇ ਵਿਚ ਪਿਰੋਣ ਨਾਲ ਅਸੀਂ ਪੂਰਨ ਬੰਦਗੀ ਅਤੇ ਦਰਗਾਹ ਪਰਵਾਨਗੀ ਦੀ ਪਰਮ ਸ਼ਕਤੀਸ਼ਾਲੀ ਅਵਸਥਾ ਨੂੰ ਸਹਿਜੇ ਹੀ ਪ੍ਰਾਪਤ ਕਰ ਸਕਦੇ ਹਾਂ। ਮਾਇਆ ਤੋਂ ਮੁਕਤੀ ਹੀ ਜੀਵਨ ਮੁਕਤੀ ਹੈ। ਸਾਰਾ ਸੰਸਾਰ ਮਾਇਆ ਦਾ ਖੇਲ ਹੈ। ਇਸ ਮਾਇਆ ਦੇ ਖੇਲ ਨੂੰ ਸਾਰੀ ਲੋਕਾਈ ਨੂੰ ਸਮਝਾਉਣ ਲਈ ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਸ਼ਾਹ ਜੀ ਨੇ ਇਸ ਪਉੜੀ ਵਿਚ ਪੂਰਨ ਬ੍ਰਹਮ ਗਿਆਨ ਵਰਤਾਇਆ ਹੈ। ਮਾਇਆ ਦੇ ਇਸ ਭਵਸਾਗਰ ਨੂੰ ਸੁਨਿਆਰੇ ਦੀ ਦੁਕਾਨ ਦੇ ਤੁੱਲ ਉਦਾਹਰਣ ਦੇ ਕੇ ਸਾਨੂੰ ਮਾਇਆ ਦੇ ਇਸ ਖੇਲ ਨੂੰ ਜਿੱਤਣ ਦੀ ਜੁਗਤੀ ਸਾਡੀ ਝੋਲੀ ਵਿਚ ਪਾਈ ਹੈ। ਸ਼ਬਦ “ਜਤੁ” ਦਾ ਭਾਵ ਮਾਇਆ ਦੀਆਂ ਸੰਸਾਰਕ ਵਿਕਾਰਾਤਮਕ ਵਿਨਾਸ਼ਕਾਰੀ ਸ਼ਕਤੀਆਂ ਨਾਲ ਹੈ। ਸ਼ਬਦ “ਪਹਾਰਾ” ਦਾ ਭਾਵ ਭੰਡਾਰ (ਹੱਟੀ) ਨਾਲ ਹੈ। ਭਾਵ ਸਾਰਾ ਸੰਸਾਰ ਮਾਇਆ ਦੀਆਂ ਇਨ੍ਹਾਂ ਮਹਾ ਵਿਕਾਰੀ ਵਿਨਾਸ਼ਕਾਰੀ ਸ਼ਕਤੀਆਂ ਦਾ ਭੰਡਾਰ (ਹੱਟੀ) ਹੈ। ਸਮਝਣ ਵਾਲਾ ਪਰਮ ਸਤਿ ਤੱਤ ਇਹ ਹੈ ਕਿ ਮਾਇਆ ਕਿਵੇਂ ਆਪਣਾ ਇਹ ਵਿਨਾਸ਼ਕਾਰੀ ਖੇਲ ਮਨੁੱਖ ਨਾਲ ਖੇਲਦੀ ਹੋਈ ਉਸਨੂੰ ਆਪਣੀ ਗੁਲਾਮੀ ਦੀਆਂ ਜੰਜੀਰਾਂ ਵਿਚ ਜਕੜੀ ਰੱਖਦੀ ਹੈ।

     ਸਾਡਾ ਰੋਜ਼ ਮਰ੍ਹਾ ਦਾ ਜੀਵਨ ਮਾਇਆ ਦੇ ਤਿੰਨ੍ਹਾਂ ਗੁਣਾਂ ਨਾਲ ਪ੍ਰਭਾਵਿਤ ਹੁੰਦਾ ਹੈ। ਇਹ ਤਿੰਨ੍ਹ ਗੁਣ ਮਾਇਆ ਦੀਆਂ ਸ਼ਕਤੀਆਂ ਹਨ, ਜੋ ਮਨੁੱਖ ਨੂੰ ਆਪਣੇ ਖੇਲ ਵਿਚ ਖੁੱਭਿਆ ਹੋਇਆ ਰੱਖਦੀਆਂ ਹਨ। ਜੇਕਰ ਅਸੀਂ ਮਾਇਆ ਦੇ ਇਨ੍ਹਾਂ ਤਿੰਨ੍ਹ ਗੁਣਾਂ ਬਾਰੇ ਜਾਣਕਾਰੀ, ਸਮਝ ਅਤੇ ਬੂਝ ਪ੍ਰਾਪਤ ਕਰ ਲਈਏ, ਅਤੇ ਜੋ ਅਸੀਂ ਰੋਜ਼ਾਨਾ ਜੀਵਨ ਵਿੱਚ ਕਰ ਰਹੇ ਹਾਂ ਉਸਨੂੰ ਘੋਖੀਏ, ਤਦ ਅਸੀਂ ਇਹ ਅਨੁਭਵ ਕਰਾਂਗੇ ਕਿ ਸਾਰੇ ਹੀ ਕਰਮ ਜੋ ਅਸੀਂ ਕਰਦੇ ਹਾਂ ਮਾਇਆ ਦੇ ਕਿਸੇ ਨ ਕਿਸੇ ਰੂਪ ਰਜੋ ਜਾਂ ਤਮੋ ਜਾਂ ਸਤੋ ਦੇ ਅਧੀਨ ਕੀਤੇ ਜਾ ਰਹੇ ਹਨ। ਰਜੋ ਅਤੇ ਤਮੋ ਸ਼ਕਤੀਆਂ ਮਹਾ ਵਿਨਾਸ਼ਕਾਰੀ ਹਨ ਅਤੇ ਸਤੋ ਸ਼ਕਤੀ ਸਾਨੂੰ ਬੰਦਗੀ ਦੇ ਗੁਰ ਪ੍ਰਸਾਦਿ ਦੀ ਪ੍ਰਾਪਤੀ ਵੱਲ ਲੈ ਕੇ ਜਾਂਦੀ ਹੈ।

 

ਤਮੋ :    ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ।

          ਸਾਡੀ ਆਤਮਾ ਦੇ ਪੰਜ ਦੁਸ਼ਮਨ ਸਾਡੇ ਸ਼ਰੀਰ ਵਿਚ ਰਹਿੰਦੇ ਹਨ, ਇਹਨਾਂ ਨੂੰ ਪੰਜ ਦੂਤ ਵੀ ਕਿਹਾ ਜਾਂਦਾ ਹੈ। ਇਹਨਾਂ ਨੂੰ ਮਾਨਸਿਕ ਰੋਗ ਵੀ ਕਿਹਾ ਜਾਂਦਾ ਹੈ।

 

ਰਜੋ :    ਆਸਾ, ਤ੍ਰਿਸ਼ਨਾ ਅਤੇ ਮਨਸਾ (ਇੱਛਾਵਾਂ)।

 

ਸਤੋ :   ਦਇਆ, ਧਰਮ, ਦਾਨ, ਸੰਤੋਖ, ਸੰਜਮ।

 

          ਮੁੱਕਦੀ ਗੱਲ ਇਹ ਹੈ ਕਿ ਅਸੀਂ ਮਾਇਆ ਦੇ ਗੁਲਾਮ ਹਾਂ, ਹੋਰ ਕੁਝ ਵੀ ਨਹੀਂ। ਕੁਝ ਕੁ ਲੋਕਾਂ ਨੂੰ ਛੱਡ ਕੇ ਸਾਰੀ ਦੀ ਸਾਰੀ ਲੋਕਾਈ ਮਾਇਆ ਦੇ ਰਜੋ ਅਤੇ ਤਮੋ ਸ਼ਕਤੀਆਂ ਦੀ ਗੁਲਾਮ ਬਣੀ ਬੈਠੀ ਹੈ। ਇਸ ਤੋਂ ਭਾਵ ਇਹ ਹੈ ਕਿ ਸਾਡੇ ਸਾਰੇ ਕਰਮ ਕਾਮ,ਕ੍ਰੋਧ,ਲੋਭ,ਮੋਹ,ਅਹੰਕਾਰ ਅਤੇ ਤ੍ਰਿਸ਼ਨਾ ਵੱਸ ਕੀਤੇ ਜਾਂਦੇ ਹਨ। ਜੇਕਰ ਅਸੀਂ ਕੋਈ ਧਰਮ ਕਰਮ ਵੀ ਕਰਦੇ ਹਾਂ ਤਾਂ ਕੇਵਲ ਆਪਣੀਆਂ ਮੰਗਾਂ ਨੂੰ ਪੂਰਨ ਕਰਨ ਲਈ ਕਰਦੇ ਹਾਂ। ਅੰਤਰੀਵ ਗਹਿਰਾ ਰੂਹਾਨੀ ਭਾਵ ਇਹ ਹੈ ਕਿ ਅਸੀਂ ਮਾਇਆ ਦੇ ਇਸ ਜਾਲ ਵਿੱਚ ਬੁਰੀ ਤਰ੍ਹਾਂ ਨਾਲ ਫਸੇ ਹੋਏ ਹਾਂ, ਅਤੇ ਕੇਵਲ ਮਾਇਆ ਦੇ ਗੁਲਾਮ ਬਣ ਕੇ ਰਹਿ ਗਏ ਹਾਂ। ਇਸ ਲਈ ਇਹ ਫੈਸਲਾ ਕਰਨਾ ਜ਼ਰੂਰੀ ਹੈ ਕਿ : ਅਸੀਂ ਮਾਇਆ ਦੀ ਗੁਲਾਮੀ ਕਰਦੇ ਹੋਏ ਜੀਵਨ ਨਸ਼ਟ ਕਰਨਾ ਹੈ ਜਾਂ ਮਾਇਆ ਨੂੰ ਆਪਣੇ ਅਧੀਨ ਕਰਕੇ ਇਕ ਜੀਵਨ ਮੁਕਤ ਦਾ ਸੁੰਦਰ ਜੀਵਨ ਜੀਉਣਾ ਹੈ; ਅਸੀਂ ਮਾਇਆ ਦੇ ਇਸ ਦਲਦਲ ਵਿੱਚ ਖੁੱਭਦੇ ਜਾਣਾ ਹੈ, ਜਾਂ ਇਸ ਭਿਆਨਕ ਦਲਦਲ ਵਿੱਚੋਂ ਨਿਕਲ ਕੇ ਜਨਮ ਮਰਣ ਦੇ ਬੰਧਨ ਵਿੱਚੋਂ ਨਿਕਲ ਪਰਮਾਤਮਾ ਦੀ ਜੋਤ ਨੂੰ ਆਪਣੇ ਹਿਰਦੇ ਵਿੱਚ ਉਜਾਗਰ ਕਰ ਨਿਰਗੁਣ ਸਰੂਪ ਵਿੱਚ ਜਾ ਕੇ ਸਮਾ ਜਾਣਾ ਹੈ; ਅਸੀਂ ਮਾਇਆ ਦੇ ਇਸ ਭਵਸਾਗਰ ਵਿੱਚ ਗੋਤੇ ਖਾ-ਖਾ ਮਰ-ਖੱਪ ਜਾਣਾ ਹੈ ਜਾਂ ਮਾਇਆ ਦੀ ਇਸ ਗੁਲਾਮੀ ਨੂੰ ਛੱਡ ਭਵਜਲ ਪਾਰ ਕਰ ਆਪਣਾ ਹਿਰਦਾ ਪਰਮ ਜੋਤ ਪੂਰਨ ਪ੍ਰਕਾਸ਼ ਨਾਲ ਸੁਸ਼ੋਭਿਤ ਕਰ ਦਰਗਾਹ ਵਿੱਚ ਮਾਨ ਪ੍ਰਾਪਤ ਕਰਨਾ ਹੈ; ਅਸੀਂ ਮਾਇਆ ਦੀਆਂ ਭਿਆਨਕ ਸੱਟਾਂ ਝੱਲਦੇ-ਝੱਲਦੇ ਆਪਣੇ ਆਪ ਨੂੰ ਦੀਰਘ ਮਾਨਸਿਕ ਰੋਗਾਂ (ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਅਤੇ ਤ੍ਰਿਸ਼ਨਾ) ਦਾ ਸ਼ਿਕਾਰ ਬਣਾ ਕੇ ਆਪਣੇ ਆਪ ਨੂੰ ਕੁੰਭੀ ਨਰਕ ਦੇ ਭਾਗੀਦਾਰ ਬਣਾ ਕੇ ਇਸ ਅਨਮੋਲਕ ਰਤਨ ਜੀਵਨ ਨੂੰ ਬਰਬਾਦ ਕਰਦੇ ਹੋਏ ਇਸ ਦੁਨੀਆਂ ਤੋਂ ਚਲੇ ਜਾਣਾ ਹੈ, ਜਾਂ ਮਾਇਆ ਉੱਪਰ ਜਿੱਤ ਪ੍ਰਾਪਤ ਕਰ, ਮਾਇਆ ਨੂੰ ਆਪਣੀ ਗੁਲਾਮ ਬਣਾ, ਤ੍ਰਿਹ ਗੁਣ ਮਾਇਆ ਤੋਂ ਪਰ੍ਹੇ ਜਾ ਕੇ ਪਰਮਾਤਮਾ ਵਿੱਚ ਇਕ ਮਿਕ ਹੋ ਜਾਣਾ ਹੈ।   

          ਇਕ ਵਾਰ ਜਦੋਂ ਅਸੀਂ ਮਾਇਆ ਦੀ ਇਸ ਖੇਡ ਨੂੰ ਸਮਝ ਜਾਵਾਂਗੇ ਤਾਂ ਅਸੀਂ ਆਪਣੀ ਰੂਹ ਦੀ ਬੇਅੰਤ ਸ਼ਕਤੀ ਦੀ ਪਹਿਚਾਨ ਕਰ ਸਕਾਂਗੇ, ਉਹ ਸ਼ਕਤੀ ਜੋ ਪਰਮ ਪਿਤਾ ਪਰਮਾਤਮਾ ਨੂੰ ਸਾਡੇ ਹਿਰਦੇ ਵਿੱਚ ਪ੍ਰਗਟ ਕਰਨ ਦੀ ਸਮਰੱਥਾ ਰੱਖਦੀ ਹੈ, ਉਹ ਸ਼ਕਤੀ ਜੋ ਸਾਨੂੰ ਮਾਇਆ ਦੀ ਇਸ ਗੁਲਾਮੀ ਤੋਂ ਛੁੜਾ ਕੇ ਸਾਡੇ ਹਿਰਦੇ ਵਿੱਚ ਪਰਮ ਜੋਤ ਪੂਰਨ ਪ੍ਰਕਾਸ਼ ਜਗਾ ਕੇ ਸਾਡੇ ਹਿਰਦੇ ਨੂੰ ਇਕ ਸੰਤ ਹਿਰਦਾ ਬਣਾਉਣ ਦੀ ਸਮਰੱਥਾ ਰੱਖਦੀ ਹੈ। ਇਹ ਮਾਇਆ ਦੀ ਸਾਰੀ ਖੇਡ ਵੀ ਸਰਵਸ਼ਕਤੀਮਾਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੇ ਹੀ ਬਣਾਈ ਹੈ। ਇਹ ਹੁਣ ਸਾਡੇ ਉੱਪਰ ਨਿਰਭਰ ਹੈ ਕਿ ਅਸੀਂ ਕਿਵੇਂ ਵੇਖਦੇ ਅਤੇ ਮਾਪਦੇ ਹਾਂ ਕਿ ਅਸੀਂ ਕਿੰਨ੍ਹਾ ਪਿਆਰ ਆਪਣੇ ਰਚਨਹਾਰੇ ਨਾਲ ਕਰਦੇ ਹਾਂ ਇਹ ਵੇਖਣਾ ਕਿ ਅਸੀਂ ਕਿੰਨ੍ਹਾ ਪਿਆਰ ਉਸ ਕਰਤਾ ਪੁਰਖ, ਸਭ ਕੁਝ ਕਰਨ ਵਾਲੇ ਨਾਲ ਕਰਦੇ ਹਾਂ। ਇਹ ਵੇਖਣਾ ਕਿ ਅਸੀਂ ਉਸ ਦਾਤੇ ਦੀ ਕਿੰਨ੍ਹੀ ਪਰਵਾਹ ਕਰਦੇ ਹਾਂ ਇਹ ਮਾਪਣਾ ਹੈ ਕਿ ਸਾਡੀ ਉਸ ਪ੍ਰਤੀ ਦ੍ਰਿੜ੍ਹਤਾ, ਵਿਸ਼ਵਾਸ, ਭਰੋਸਾ, ਯਕੀਨ, ਸ਼ਰਧਾ ਅਤੇ ਪਿਆਰ ਕਿੰਨ੍ਹਾ ਕੁ ਹੈ।

          ਇਹ ਸਾਰਾ ਹੀ ਸੰਸਾਰ ਮਾਇਆ ਦੁਆਰਾ ਬਣਾਇਆ ਗਿਆ ਹੈ ਅਤੇ ਮਾਇਆ ਦੇ ਪ੍ਰਭਾਵ ਹੇਠ ਕੰਮ ਕਰ ਰਿਹਾ ਹੈ। ਕੇਵਲ ਉਹ ਇਕ ਜੋ ਮਾਇਆ ਦੇ ਕਾਬੂ ਤੋਂ ਪਰੇ ਹੈ ਇਕ ਪੂਰਨ ਸੰਤ ਇਕ ਸੰਤ ਸਤਿਗੁਰੂ ਇਕ ਪੂਰਨ ਬ੍ਰਹਮ ਗਿਆਨੀ ਹੈ। ਇਸ ਤੋਂ ਬਿਨਾਂ ਸਾਰੀਆਂ ਚੀਜ਼ਾਂ ਮਾਇਆ ਲਈ ਕੰਮ ਕਰਦੀਆਂ ਹਨ। ਕੇਵਲ ਇਕ ਪੂਰਨ ਸੰਤ, ਇਕ ਪੂਰਨ ਸੰਤ ਸਤਿਗੁਰੂ, ਇਕ ਪ੍ਰਗਟ ਜੋਤ ਪੂਰਨ ਬ੍ਰਹਮ ਗਿਆਨੀ, ਇਕ ਪੂਰਨ ਖਾਲਸਾ ਸਦਾ ਸਰਵਸ਼ਕਤੀਮਾਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਿੱਚ ਲੀਨ ਰਹਿੰਦਾ ਹੈ। ਉਸ ਦੀ ਮਾਇਆ ਸੇਵਾ ਕਰਦੀ ਹੈ। ਮਾਇਆ ਇਕ ਪੂਰਨ ਸੰਤ, ਇਕ ਪੂਰਨ ਸਤਿਗੁਰੂ, ਇਕ ਪੂਰਨ ਬ੍ਰਹਮ ਗਿਆਨੀ ਦੇ ਚਰਨਾਂ ਵਿੱਚ ਰਹਿੰਦੀ ਹੈ। ਕੇਵਲ ਉਹ ਹੀ ਅਕਾਲ ਪੁਰਖ ਦੀ ਦਰਗਾਹ ਵਿੱਚ ਸਥਾਨ ਪਾਉਂਦੇ ਹਨ ਜੋ ਮਾਇਆ ਤੇ ਜਿੱਤ ਪ੍ਰਾਪਤ ਕਰ ਲੈਂਦੇ ਹਨ। ਬਾਕੀ ਸਭ ਮਾਇਆ ਦੇ ਗੁਲਾਮ ਬਣ ਜਨਮ-ਮਰਨ ਦੇ ਚੱਕਰ ਵਿਚੋਂ ਲੰਘਦੇ ਰਹਿੰਦੇ ਹਨ। ਬਾਕੀ ਸਭ ਮਾਇਆ ਦੇ ਡੂੰਘੇ ਚਿੱਕੜ ਵਿੱਚ ਡੁੱਬੇ ਹੋਏ ਉਸਦੇ ਪੰਜਿਆਂ ਵਿੱਚ ਜੱਕੜੇ ਰਹਿੰਦੇ ਹਨ। ਇਹੀ ਅਕਾਲ ਪੁਰਖ ਦੀ ਖੇਡ ਹੈ ਜੋ ਮਾਇਆ ਦਾ ਇਹ ਜਾਲ ਵਿਛਾ ਸਾਡੇ ਉਸ ਪ੍ਰਤੀ ਸੱਚੇ ਪਿਆਰ, ਸੱਚੀ ਸ਼ਰਧਾ ਅਤੇ ਸੱਚੇ ਵਿਸ਼ਵਾਸ ਦਾ ਇਮਤਿਹਾਨ ਲੈਂਦਾ ਹੈ ਅਤੇ ਜੋ ਇਨਸਾਨ ਉਸਦੇ ਦੱਸੇ ਹੋਏ ਮਾਰਗ ਉੱਪਰ ਚੱਲਦੇ ਹੋਏ ਜੀਵਨ ਬਤੀਤ ਕਰਦੇ ਹਨ ਉਹ ਪਰਮੇਸ਼ਰ ਉਨ੍ਹਾਂ ਦੀ ਬਾਂਹ ਪਕੜ ਕੇ ਉਨ੍ਹਾਂ ਨੂੰ ਇਸ ਭਵਸਾਗਰ ਤੋਂ ਪਾਰ ਲੈ ਜਾ ਦਰਗਾਹ ਵਿੱਚ ਮਾਨ ਦਿੰਦਾ ਹੈ। ਅਕਾਲ ਪੁਰਖ ਜੀ ਦਾ ਦਰਸਾਇਆ ਹੋਇਆ ਮਾਰਗ ਕੇਵਲ ਅਤੇ ਕੇਵਲ ਸਤਿ ਦਾ ਮਾਰਗ ਹੈ ਹੋਰ ਕੁਝ ਭੀ ਨਹੀਂ ਹੈ। ਅਕਾਲ ਪੁਰਖ ਜੀ ਸਾਨੂੰ ਕੇਵਲ ਸਤਿ ਦੇ ਮਾਰਗ ਉੱਪਰ ਚੱਲਣ ਲਈ ਦੱਸਦੇ ਹਨ। ਅਕਾਲ ਪੁਰਖ ਜੀ ਸਾਨੂੰ ਕੇਵਲ ਸਤੋ ਬਿਰਤੀ ਵਿੱਚ ਵਿਚਰਨ ਲਈ ਪ੍ਰੇਰਣਾ ਕਰਦੇ ਹਨ, ਜੋ ਐਸਾ ਕਰਦੇ ਹਨ ਉਹ ਦਰਗਾਹ ਦੇ ਵਿੱਚ ਸਥਾਨ ਪ੍ਰਾਪਤ ਕਰਨ ਦੀ ਸਮਰੱਥਾ ਨਾਲ ਬਖ਼ਸ਼ੇ ਜਾਂਦੇ ਹਨ। ਕੇਵਲ ਉਹ ਜੋ ਸਤੋ ਬਿਰਤੀ ਦੇ ਅਧੀਨ ਕਰਮ ਕਰਦੇ ਹਨ, ਅਤੇ ਸਤਿ ਕਰਮ ਇਕੱਠੇ ਕਰਦੇ-ਕਰਦੇ ਐਸੀ ਅਵਸਥਾ ਪ੍ਰਾਪਤ ਕਰ ਲੈਂਦੇ ਹਨ ਜਿਸਦੇ ਫਲਸਰੂਪ ਉਹ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦਾ ਗੁਰਪ੍ਰਸਾਦਿ ਪ੍ਰਾਪਤ ਕਰਦੇ ਹਨ। ਤਦ ਉਹ ਪੂਰਨ ਬੰਦਗੀ ਦੀ ਪ੍ਰਕ੍ਰੀਆ ਰਾਹੀਂ ਪੂਰਨ ਸੰਤ ਬਣ ਜਾਂਦੇ ਹਨ ਅਤੇ ਮਾਇਆ ਤੇ ਜਿੱਤ ਪ੍ਰਾਪਤ ਕਰ ਲੈਂਦੇ ਹਨ। ਜ਼ਰਾ ਸੋਚੋ ਅਸੀਂ ਕਿੱਥੇ ਖੜ੍ਹੇ ਹਾਂ ? ਲਗਭਗ ਅਸੀਂ ਸਾਰਿਆਂ ਨੇ ਉਸ ਕੇਵਲ ਦਾਤਾਂ ਦੇਣ ਵਾਲੇ ਦਾਤਾਰ ਨੂੰ ਵਿਸਾਰ ਦਿੱਤਾ ਹੈ। ਉਸਨੂੰ ਵਿਸਾਰ ਦਿੱਤਾ ਹੈ ਜਿਸਨੇ ਸਾਨੂੰ ਅਰਾਮ ਦਾਇਕ ਜੀਵਨ ਸਾਡੀ ਕਰਨੀ ਅਨੁਸਾਰ, ਜਿਉਣ ਲਈ ਸਾਰੀਆਂ ਜ਼ਰੂਰੀ ਸਹੂਲਤਾਂ ਬਖ਼ਸ਼ੀਆਂ ਹਨ। ਉਸ ਕੇਵਲ ਇਕ ਜੋ ਸਾਰੀਆਂ ਦਾਤਾਂ ਦੇਣ ਵਾਲਾ ਹੈ, ਉਸ ਨੂੰ ਅਸੀਂ ਵਿਸਾਰ ਦਿੱਤਾ ਹੈ ਅਤੇ ਮਾਇਆ ਦੇ ਡੂੰਘੇ ਚਿੱਕੜ ਵਿੱਚ ਗਲਤਾਨ ਹੋ ਗਏ ਹਾਂ। ਇਸ ਤਰ੍ਹਾਂ ਕਰਨ ਨਾਲ ਅਸੀਂ ਆਪਣੇ ਰੂਹਾਨੀ ਟੀਚੇ, ਇਸ ਮਨੁੱਖਾ ਜੀਵਨ ਵਿੱਚ ਮੁਕਤੀ ਪ੍ਰਾਪਤ ਕਰਨ ਦੇ ਯੋਗ ਨਹੀਂ ਹੋਵਾਂਗੇ। ਇਸ ਲਈ ਸਾਨੂੰ ਇਕ ਵਾਰ ਮਾਇਆ ਦੀ ਇਸ ਖੇਡ ਨੂੰ ਸਮਝਣ ਦੀ ਜ਼ਰੂਰਤ ਹੈ, ਸਾਨੂੰ ਸਤੋ ਬਿਰਤੀ ਅਧੀਨ ਚੰਗੇ ਕਰਮ ਕਰਨ ਦੀ ਜ਼ਰੂਰਤ ਹੈ। ਸਾਨੂੰ ਆਪਣਾ ਜੀਵਨ ਨਾਮ, ਪੂਰਨ ਬੰਦਗੀ ਅਤੇ ਸੇਵਾ ਨੂੰ ਸਮਰਪਿਤ ਕਰਨ ਦੀ ਜ਼ਰੂਰਤ ਹੈ ਤਾਂ ਕਿ ਮੁਕਤੀ ਪ੍ਰਾਪਤ ਕਰ ਸਕੀਏ। ਇਸ ਲਈ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦੇ ਗੁਰਪ੍ਰਸਾਦਿ ਬਿਨਾਂ ਜੀਵਨ ਧ੍ਰਿਗ ਹੈ, ਮਾਇਆ ਦੀ ਗੁਲਾਮੀ ਦਾ ਜੀਵਨ ਧ੍ਰਿਗ ਹੈ, ਕੇਵਲ ਗੁਰਪ੍ਰਸਾਦਿ ਹੀ ਦਰਗਾਹ ਵਿੱਚ ਮਾਨ ਪ੍ਰਾਪਤ ਕਰਨ ਦਾ ਸਾਧਨ ਬਣਦਾ ਹੈ।

          ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਸ਼ਾਹ ਜੀ ਨੇ ਸ਼ਬਦ ‘ਧੀਰਜ’ ਨੂੰ ਜਤੁ ਦੀ ਇਸ ਦੁਕਾਨ ਦਾ ਸੁਨਿਆਰਾ ਕਿਹਾ ਹੈ। ਸੁਨਿਆਰਾ ਸੋਨੇ ਦੇ ਗਹਿਣੇ ‘ਅਹਰਣਿ’ ਅਤੇ ‘ਹਥਿਆਰ’ ਦੀ ਸਹਾਇਤਾ ਨਾਲ ਘੜ੍ਹਦਾ ਹੈ। ਅਹਰਣਿ ਜੋ ਕਿ ਲੋਹੇ ਦਾ ਬਣਿਆ ਹੋਇਆ ਇਕ ਸਥਿਰ ਰਹਿਣ ਵਾਲਾ, ਬਹੁਤ ਵਜਨ ਵਾਲਾ ਆਧਾਰ ਹੋਣ ਕਾਰਨ ਹਥੌੜੇ ਦੀ ਮਾਰ ਨਾਲ ਡੋਲਦਾ ਨਹੀਂ ਹੈ। ਇਸ ਅਹਰਣਿ ਉੱਪਰ ਹਥੌੜੇ ਦੀਆਂ ਸੱਟਾਂ ਮਾਰ-ਮਾਰ ਕੇ ਸੁਨਿਆਰ ਸੋਨੇ ਦੇ ਗਹਿਣੇ ਘੜ੍ਹਦਾ ਹੈ। ਸੁਨਿਆਰਾ ‘ਖਲਾ’ ਜੋ ਕਿ ਧੌਂਕਣੀ ਹੁੰਦੀ ਹੈ ਉਸ ਨਾਲ ਫੂਕ ਮਾਰ ਕੇ ਅਗਨ ਨੂੰ ਸੋਨੇ ਤੇ ਸਹੀ ਜਗ੍ਹਾ ਉੱਪਰ ਕੇਂਦਰਿਤ ਕਰਦਾ ਹੈ ਜਿਸ ਨਾਲ ਸੋਨਾ ਨਰਮ ਹੋ ਜਾਂਦਾ ਹੈ ਅਤੇ ਫਿਰ ਇਸ ਨਰਮ ਹਿੱਸੇ ਉੱਪਰ ਹਥਿਆਰ ਨਾਲ ਸੱਟ ਮਾਰ ਕੇ ਉਸ ਨੂੰ ਘੜ੍ਹਦਾ ਹੈ। ਬੇਅੰਤ ਸੱਟਾਂ ਖਾ-ਖਾ ਕੇ ਵੀ ਅਹਰਣਿ ਦਾ ਕੁਝ ਨਹੀਂ ਵਿਗੜਦਾ ਹੈ ਪਰੰਤੂ ਸੋਨੇ ਦਾ ਰੂਪ ਬਦਲ ਕੇ ਗਹਿਣੇ ਦਾ ਆਕਾਰ ਲੈ ਲੈਂਦਾ ਹੈ। ਠੀਕ ਇਸੇ ਤਰ੍ਹਾਂ ਬੰਦਗੀ ਕਰਨ ਵਾਲੇ ਮਨੁੱਖ ਦੀ ਮਤਿ ‘ਅਹਰਣਿ’ ਦੇ ਤੁੱਲ ਹੋ ਜਾਂਦੀ ਹੈ ਅਤੇ ‘ਵੇਦ’ ਭਾਵ ਗੁਰਬਾਣੀ ਦਾ ਪੂਰਨ ਬ੍ਰਹਮ ਗਿਆਨ ਐਸੇ ਬੰਦਗੀ ਕਰਨ ਵਾਲੇ ਮਨੁੱਖ ਦਾ ਹਥਿਆਰ ਬਣ ਜਾਂਦਾ ਹੈ। ‘ਭਉ’ ਭਾਵ ਭਾਣਾ, ਹੁਕਮ, ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਸਾਜੇ ਗਏ ਸਾਰੇ ਦਰਗਾਹੀ ਵਿਧਾਨਾਂ ਅਨੁਸਾਰ ਵਾਪਰ ਰਿਹਾ ਸਭ ਕੁਝ ਬੰਦਗੀ ਕਰਨ ਵਾਲੇ ਮਨੁੱਖ ਦੀ ‘ਖਲਾ’ ਭਾਵ ਧੌਂਕਣੀ ਹੈ। ਬੰਦਗੀ ਕਰਨ ਵਾਲਾ ਮਨੁੱਖ ਮਾਇਆ ਦੇ ਸੰਸਾਰ ਰੂਪੀ ਭਵਸਾਗਰ ਦੀ ਹੱਟੀ ਵਿਚ ਬੈਠਾ, ਧੀਰਜ ਧਰ ਕੇ, ਗੁਰਬਾਣੀ ਦੇ ਪੂਰਨ ਬ੍ਰਹਮ ਗਿਆਨ ਨੂੰ ਆਪਣੀ ਮਤਿ ਦਾ ਆਧਾਰ ਬਣਾਕੇ ਅਤੇ ਇਸ ਪੂਰਨ ਬ੍ਰਹਮ ਗਿਆਨ ਦੇ ਅਨਮੋਲਕ ਰਤਨਾਂ ਦੀ ਕਮਾਈ ਕਰਦਾ ਹੋਇਆ ਗੁਰਮਤਿ ਵਿਚ ਪਰਪੱਕ ਹੋ ਕੇ, ਆਪਣੇ ਆਪ ਨੂੰ ਪੂਰਨ ਹੁਕਮ ਵਿਚ ਵਿਚਰਨ ਦੇ ਸਮਰੱਥ ਬਣਾ ਲੈਂਦਾ ਹੈ।

          ਆਓ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਬੇਅੰਤ ਅਪਾਰ ਗੁਰ ਕਿਰਪਾ ਅਤੇ ਗੁਰ ਪ੍ਰਸਾਦਿ ਦਾ ਸਦਕਾ ਇਨ੍ਹਾਂ ਪਰਮ ਸਤਿ ਦੇ ਅਨਮੋਲਕ ਰਤਨਾਂ ਨੂੰ ਹੋਰ ਵਿਸਥਾਰ ਵਿਚ ਵਿਚਾਰਨ ਦਾ ਯਤਨ ਕਰੀਏ। ਧੀਰਜ ਬੰਦਗੀ ਦਾ ਧੁਰਾ ਹੈ। ਧੀਰਜ ਵਿਚ ਉਹ ਪਰਮ ਸ਼ਕਤੀ ਹੈ ਜੋ ਮਨੁੱਖ ਨੂੰ ਪੂਰਨ ਬੰਦਗੀ ਦੇ ਗੁਰ ਪ੍ਰਸਾਦਿ ਦੀ ਪ੍ਰਾਪਤੀ ਕਰਵਾ ਕੇ ਦਰਗਾਹ ਵਿਚ ਪਰਵਾਨਗੀ ਦਿਵਾ ਦਿੰਦਾ ਹੈ। ਧੀਰਜ ਵਿਚ ਉਹ ਪਰਮ ਸ਼ਕਤੀ ਹੈ ਜੋ ਕਿ ਸਤਿ ਪਾਰਬ੍ਰਹਮ ਪਰਮੇਸ਼ਰ ਨੂੰ ਤੁਹਾਡੇ ਹਿਰਦੇ ਵਿਚ ਆਪ ਪ੍ਰਗਟ ਹੋਣ ਲਈ ਵਿਵੱਸ਼ ਕਰ ਦਿੰਦੀ ਹੈ। ਧੀਰਜ ਤੋਂ ਭਾਵ ਹੈ ਮਨੁੱਖ ਦਾ ਮਨ ਪੂਰਨ ਸ਼ਾਂਤੀ ਵਿਚ ਚਲੇ ਜਾਣਾ ਹੈ। ਧੀਰਜ ਮਨ ਦੀ ਪੂਰਨ ਸ਼ਾਂਤੀ ਨੂੰ ਜਨਮ ਦਿੰਦਾ ਹੈ। ਧੀਰਜ ਵਿਚ ਜੋ ਪਰਮ ਸ਼ਕਤੀ ਹੈ ਉਹ ਮਨ ਨੂੰ ਘੜਨ ਵਿਚ ਮਨੁੱਖ ਨੂੰ ਪਰਮ ਸਹਾਇਕ ਸਿੱਧ ਹੁੰਦੀ ਹੈ। ਧੀਰਜ ਵਿਚ ਜੋ ਪਰਮ ਸ਼ਕਤੀ ਹੈ ਉਹ ਮਨ ਨੂੰ ਚਿੰਦਣ ਵਿਚ ਸਹਾਇਕ ਸਿੱਧ ਹੁੰਦੀ ਹੈ। ਮਨੁੱਖੀ ਮਨ ਨੂੰ ਕੇਵਲ ਗੁਰ ਸ਼ਬਦ ਦੀ ਕਮਾਈ ਕਰਨ ਨਾਲ ਹੀ ਘੜ੍ਹਿਆ ਜਾ ਸਕਦਾ ਹੈ। ਮਨੁੱਖੀ ਮਨ ਨੂੰ ਕੇਵਲ ਗੁਰ ਸ਼ਬਦ ਦੀ ਕਮਾਈ ਕਰਕੇ ਹੀ ਚਿੰਦਿਆ ਜਾ ਸਕਦਾ ਹੈ। ਮਨੁੱਖੀ ਮਨ ਨੂੰ ਕੇਵਲ ਗੁਰ ਸ਼ਬਦ ਦੀ ਕਮਾਈ ਕਰਕੇ ਹੀ ਜਿੱਤਿਆ ਜਾ ਸਕਦਾ ਹੈ। ਮਨ ਨੂੰ ਜਿੱਤਣਾ ਹੀ ਮਾਇਆ ਨੂੰ ਜਿੱਤਣਾ ਹੈ। ਮਨ ਨੂੰ ਜਿੱਤਣਾ ਹੀ ਸੰਸਾਰ ਨੂੰ ਜਿੱਤਣਾ ਹੈ। ਧੀਰਜ ਵਿਚ ਉਹ ਪਰਮ ਸ਼ਕਤੀ ਹੈ ਜੋ ਮਨੁੱਖ ਨੂੰ ਮਨ ਦੇ ਜਿੱਤਣ ਵਿਚ ਸਹਾਇਕ ਸਿੱਧ ਹੁੰਦੀ ਹੈ। ਪੂਰਨ ਭਰੋਸਾ, ਸ਼ਰਧਾ ਅਤੇ ਪ੍ਰੀਤ ਦੀਆਂ ਪਰਮ ਸ਼ਕਤੀਆਂ ਵੀ ਧੀਰਜ ਵਿਚੋਂ ਹੀ ਉਤਪੰਨ ਹੁੰਦੀਆਂ ਹਨ।

          ਜਦ ਮਨੁੱਖ ਸਤੋ ਕਰਮਾਂ ਉੱਪਰ ਚਲਣ ਦਾ ਯਤਨ ਕਰਦਾ ਹੈ ਤਾਂ ਉਸ ਨੂੰ ਬਹੁਤ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਦ ਮਨੁੱਖ ਦਇਆ,ਧਰਮ,ਸੰਤੋਖ,ਸੰਜਮ ਦਾ ਮਾਰਗ ਅਪਣਾਉਂਦਾ ਹੈ ਤਾਂ ਉਸਦੇ ਸਾਹਮਣੇ ਮਾਇਆ ਕਈ ਕਿਸਮ ਦੀਆਂ ਔਕੜਾਂ ਦੇ ਰੂਪ ਵਿਚ ਆਣ ਕੇ ਖੜ੍ਹੀ ਹੋ ਜਾਂਦੀ ਹੈ। ਇਨ੍ਹਾਂ ਔਕੜਾਂ ਦੇ ਕਾਰਨ ਮਨੁੱਖ ਦਾ ਭਰੋਸਾ ਡਗਮਗਾ ਜਾਂਦਾ ਹੈ ਜਿਸ ਕਾਰਨ ਉਹ ਸਤਿ ਦੇ ਇਸ ਮਾਰਗ ਉੱਪਰ ਚੱਲਣੋਂ ਡਰਦਾ ਹੈ। ਜਦ ਮਨੁੱਖ ਬੰਦਗੀ ਸਿਮਰਨ ਵਿਚ ਜਾਂਦਾ ਹੈ ਤਾਂ ਮਾਇਆ ਕਈ ਰੂਪ ਧਾਰਨ ਕਰਕੇ ਉਸ ਦੀ ਬਿਰਤੀ ਨੂੰ ਵਿਚਲਿਤ ਕਰਦੀ ਹੈ। ਸਿਮਰਨ ਕਰਨ ਵਾਲਿਆਂ ਮਨੁੱਖਾਂ ਦੀ ਇਹ ਆਮ ਸ਼ਿਕਾਇਤ ਹੁੰਦੀ ਹੈ ਕਿ ਜਦ ਉਹ ਸਿਮਰਨ ਕਰਨ ਬੈਠਦੇ ਹਨ ਤਾਂ ਉਨ੍ਹਾਂ ਦਾ ਮਨ ਬਹੁਤ ਡੋਲਦਾ ਹੈ ਅਤੇ ਸਿਮਰਨ ਵਿਚ ਮਨ ਨਹੀਂ ਲਗਦਾ ਹੈ। ਮਨ ਦਾ ਇਹ ਡੋਲਣਾ ਹੋਰ ਕੁਝ ਨਹੀਂ ਹੈ ਬਲਕਿ ਇਹ ਮਨੁੱਖ ਦੀ ਦੇਹੀ ਵਿਚ ਵੱਸਦੇ ਹੋਏ ਪੰਜ ਦੂਤ ਹੀ ਹਨ ਜੋ ਕਿ ਮਨੁੱਖ ਨੂੰ ਸਿਮਰਨ ਨਹੀਂ ਕਰਨ ਦਿੰਦੇ ਹਨ। ਮਨੁੱਖ ਦੀਆਂ ਪੰਜੇ ਗਿਆਨ ਇੰਦਰੀਆਂ ਇਨ੍ਹਾਂ ਪੰਜ ਦੂਤਾਂ ਦੇ ਅਧੀਨ ਵਿਚਰਦੀਆਂ ਹੋਈਆਂ ਪੰਜੇ ਕਰਮ ਇੰਦਰੀਆਂ ਨੂੰ ਮਾਇਆ ਦੀ ਗੁਲਾਮੀ ਵਿਚ ਰੱਖਦੀਆਂ ਹਨ। ਇਸ ਤਰ੍ਹਾਂ ਨਾਲ ਮਨੁੱਖ ਦਾ  ਚਿੱਤਰਗੁਪਤ ਕੂੜ ਕਰਮਾਂ ਦੀ ਗੰਦਗੀ ਨਾਲ ਬਹੁਤ ਮੈਲਾ ਹੋ ਜਾਂਦਾ ਹੈ।

          ਜਦ ਅਸੀਂ ਸਿਮਰਨ ਕਰਨ ਬੈਠਦੇ ਹਾਂ ਤਾਂ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਕਈ ਰੂਪਾਂ ਵਿਚ ਸਾਡੇ ਸਾਹਮਣੇ ਆ ਕੇ ਸਾਡੇ ਮਨ ਨੂੰ ਵਿਚਲਿਤ ਕਰਨ ਲੱਗ ਪੈਂਦੇ ਹਨ। ਕਈ ਜਿਗਿਆਸੂ ਜਦ ਸਿਮਰਨ ਵਿਚ ਬੈਠਦੇ ਹਨ ਤਾਂ ਉਨ੍ਹਾਂ ਦੇ ਪਿੱਛਲੇ ਸਮੇਂ ਵਿਚ ਕੀਤੇ ਗਏ ਕੂੜ ਕਰਮ ਉਨ੍ਹਾਂ ਦੇ ਸਨਮੁਖ ਆ ਕੇ ਖੜ੍ਹੇ ਹੋ ਜਾਂਦੇ ਹਨ। ਐਸਾ ਹੋਣ ਤੇ ਜਿਗਿਆਸੂ ਨੂੰ ਆਪਣੇ ਐਸੇ ਸਾਰੇ ਕੂੜ ਕਰਮ ਕਬੂਲ ਕਰਕੇ ਸਤਿਗੁਰੂ ਪਾਸੋਂ ਮੁਆਫੀ ਮੰਗਣੀ ਚਾਹੀਦੀ ਹੈ। ਜੋ ਉਨ੍ਹਾਂ ਦੇ ਮਨ ਨੂੰ ਵਿਚਲਿਤ ਕਰ ਦਿੰਦੇ ਹਨ। ਮਨ ਨੂੰ ਚਿੰਦਣਾ ਕੇਵਲ ਇਨ੍ਹਾਂ ਪੰਜ ਦੂਤਾਂ ਅਤੇ ਤ੍ਰਿਸ਼ਨਾ ਨਾਲ ਯੁੱਧ ਕਰਨ ਦੀ ਨਿਆਈਂ ਹੈ। ਮਨ ਨੂੰ ਜਿੱਤਣਾ ਕੇਵਲ ਮਾਇਆ ਨਾਲ ਇਸ ਯੁੱਧ ਨੂੰ ਜਿੱਤਣਾ ਹੈ। ਮਾਇਆ ਦੇ ਖ਼ਿਲਾਫ ਇਹ ਯੁੱਧ ਜਿੱਤਣਾ ਕੋਈ ਇਕ ਦਿਨ ਦੀ ਖੇਲ ਨਹੀਂ ਹੈ। ਪੰਜ ਦੂਤਾਂ ਨਾਲ ਲੜਣਾ ਕੋਈ ਸਹਿਜ ਕੰਮ ਨਹੀਂ ਹੈ। ਮਨ ਨੂੰ ਚਿੰਦਣਾ ਕੋਈ ਸੌਖਾ ਕੰਮ ਨਹੀਂ ਹੈ। ਮਾਇਆ ਦੇ ਨਾਲ ਇਸ ਯੁੱਧ ਨੂੰ ਧੀਰਜ ਦੀ ਪਰਮ ਸ਼ਕਤੀ ਤੋਂ ਬਿਨਾਂ ਜਿੱਤਣਾ ਅਸੰਭਵ ਕੰਮ ਹੈ। ਜਦ ਤੱਕ ਮਾਇਆ ਨੂੰ ਜਿੱਤ ਨਹੀਂ ਲਿਆ ਜਾਂਦਾ ਹੈ ਤਦ ਤੱਕ ਮਨੁੱਖ ਦੇ ਬੰਦਗੀ ਮਾਰਗ ਤੋਂ ਫਿਸਲਣ ਦਾ ਅੰਦੇਸ਼ਾ ਹੀ ਰਹਿੰਦਾ ਹੈ। ਕਿਉਂਕਿ ਬੰਦਗੀ ਕਰਨ ਵਾਲੇ ਮਨੁੱਖ ਨੂੰ ਮਾਇਆ ਦੇ ਕਈ ਇਮਤਿਹਾਨਾਂ ਵਿਚੋਂ ਲੰਘਣਾ ਪੈਂਦਾ ਹੈ ਅਤੇ ਇਨ੍ਹਾਂ ਇਮਤਿਹਾਨਾਂ ਨੂੰ ਪਾਸ ਕਰਨ ਨਾਲ ਹੀ ਮਾਇਆ ਉੱਪਰ ਜਿੱਤ ਹਾਸਿਲ ਕੀਤੀ ਜਾ ਸਕਦੀ ਹੈ। ਇਥੋਂ ਤੱਕ ਕਿ ਕਈ ਬੰਦਗੀ ਕਰਨ ਵਾਲੇ ਕਰਮ ਖੰਡ ਵਰਗੀ ਉੱਚੀ ਅਵਸਥਾਵਾਂ ਵਿਚ ਪਹੁੰਚ ਕੇ ਵੀ ਮਾਇਆ ਦੇ ਇਨ੍ਹਾਂ ਇਮਤਿਹਾਨਾਂ ਵਿਚ ਅਸਫਲ ਹੋ ਜਾਂਦੇ ਹਨ। ਇਸ ਲਈ ਮਾਇਆ ਨਾਲ ਇਹ ਯੁੱਧ ਕੇਵਲ ਧੀਰਜ ਦੀ ਪਰਮ ਸ਼ਕਤੀ ਨਾਲ ਹੀ ਜਿੱਤਿਆ ਜਾ ਸਕਦਾ ਹੈ। ਇਸ ਲਈ ਬੰਦਗੀ ਕਰਦੇ-ਕਰਦੇ ਜਦ ਵੀ ਤੁਹਾਡੇ ਸਾਹਮਣੇ ਕੋਈ ਔਕੜ ਆਵੇ ਤਾਂ ਆਪਣੇ ਸਤਿਗੁਰ ਅਤੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਿਚ ਪੂਰਨ ਭਰੋਸਾ ਰੱਖਦੇ ਹੋਏ, ਸ਼ਰਧਾ ਅਤੇ ਪ੍ਰੀਤ ਨਾਲ ਇਨ੍ਹਾਂ ਔਕੜਾਂ ਦਾ ਸਾਹਮਣਾ ਕਰੋ ਅਤੇ ਧੀਰਜ ਧਾਰਨ ਕਰਦੇ ਹੋਏ ਮਾਇਆ ਨਾਲ ਆਪਣੀ ਲੜਾਈ ਨੂੰ ਜਾਰੀ ਰੱਖੋ।

          ਸਤਿਗੁਰ, ਸੰਤ, ਸਾਧ ਧੀਰਜ ਦੀ ਇਸ ਪਰਮ ਸ਼ਕਤੀ ਦਾ ਸੋਮਾ ਹੈ। ਧੀਰਜ ਦੀ ਇਸ ਪਰਮ ਸ਼ਕਤੀ ਦੀ ਪ੍ਰਾਪਤੀ ਗੁਰ ਪ੍ਰਸਾਦਿ ਹੈ ਅਤੇ ਇਹ ਪਰਮ ਸ਼ਕਤੀ ਸਤਿਗੁਰ, ਸਾਧ, ਸੰਤ ਦੀ ਗੁਰਕਿਰਪਾ ਅਤੇ ਗੁਰ ਪ੍ਰਸਾਦਿ ਨਾਲ ਹੀ ਪ੍ਰਾਪਤ ਹੁੰਦੀ ਹੈ। ਸਤਿਗੁਰ, ਸਾਧ, ਸੰਤ ਦੀ ਸੰਗਤ ਗੁਰ ਕਿਰਪਾ ਅਤੇ ਗੁਰ ਪ੍ਰਸਾਦਿ ਨਾਲ ਹੀ ਪ੍ਰਾਪਤ ਹੁੰਦੀ ਹੈ। ਜੋ ਮਨੁੱਖ ਸਤੋ ਕਰਮ ਕਰਦੇ ਹੋਏ ਬੰਦਗੀ ਉੱਪਰ ਆਪਣਾ ਧਿਆਨ ਕੇਂਦਰਿਤ ਰੱਖਦੇ ਹਨ ਉਨ੍ਹਾਂ ਨੂੰ ਸੰਤ ਦੀ ਸਤਿਸੰਗਤ ਪ੍ਰਾਪਤ ਹੁੰਦੀ ਹੈ। ਐਸੇ ਮਨੁੱਖਾਂ ਨੂੰ ਸਤਿਗੁਰੂ ਮਿਲ ਪੈਂਦਾ ਹੈ। ਜਿਸ ਦੀ ਕਿਰਪਾ ਨਾਲ ਮਨੁੱਖ ਨੂੰ ਧੀਰਜ ਦੀ ਪਰਮ ਸ਼ਕਤੀ ਦੀ ਪ੍ਰਾਪਤੀ ਹੋ ਜਾਂਦੀ ਹੈ। ਇਸ ਪਰਮ ਸਤਿ ਤੱਤ ਨੂੰ ਗੁਰਬਾਣੀ ਦੇ ਕਈ ਸ਼ਲੋਕਾਂ ਵਿਚ ਪ੍ਰਗਟ ਕੀਤਾ ਗਿਆ ਹੈ : 

 

ਕਰਿ ਕਿਰਪਾ ਮੋਹਿ ਸਾਧੁ ਮਿਲਾਇਆ ਮਨੁ ਤਨੁ ਸੀਤਲੁ ਧੀਰਜੁ ਪਾਇਆ

ਪ੍ਰਭੁ ਅਬਿਨਾਸੀ ਬਸਿਆ ਘਟ ਭੀਤਰਿ ਹਰਿ ਮੰਗਲੁ ਨਾਨਕੁ ਗਾਵੈ ਜੀਉ ੧੨

{ਪੰਨਾ ੯੮}

 

ਕਰਿ ਕਿਰਪਾ ਸੰਤ ਮਿਲੇ ਮੋਹਿ ਤਿਨ ਤੇ ਧੀਰਜੁ ਪਾਇਆ

ਸੰਤੀ ਮੰਤੁ ਦੀਓ ਮੋਹਿ ਨਿਰਭਉ ਗੁਰ ਕਾ ਸਬਦੁ ਕਮਾਇਆ

(ਪੰਨਾ ੨੦੬)

 

ਗੁਰਮਤਿ ਧਰਮੁ ਧੀਰਜੁ ਹਰਿ ਨਾਇ

ਨਾਨਕ ਨਾਮੁ ਮਿਲੈ ਗੁਣ ਗਾਇ ੧੨

{ਪੰਨਾ ੨੨੫}

 

ਬ੍ਰਹਮ ਗਿਆਨੀ ਕੈ ਧੀਰਜੁ ਏਕ

(ਪੰਨਾ ੨੭੨)

 

ਅੰਤਰਿ ਪੰਚ ਅਗਨਿ ਕਿਉ ਧੀਰਜੁ ਧੀਜੈ

(ਪੰਨਾ ੯੦੫)

 

ਸਤਿ ਸੂਰਉ ਸੀਲਿ ਬਲਵੰਤੁ ਸਤ ਭਾਇ ਸੰਗਤਿ ਸਘਨ ਗਰੂਅ ਮਤਿ ਨਿਰਵੈਰਿ ਲੀਣਾ

ਜਿਸੁ ਧੀਰਜੁ ਧੁਰਿ ਧਵਲੁ ਧੁਜਾ ਸੇਤਿ ਬੈਕੁੰਠ ਬੀਣਾ

{ਪੰਨਾ ੧੩੯੩}

 

          ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਦੀ ਕਿਰਪਾ ਦਾ ਸਦਕਾ ਸਤਿਗੁਰੂ ਦੀ ਸਤਿਸੰਗਤ ਵਿਚ ਧੀਰਜ ਦੇ ਗੁਰ ਪ੍ਰਸਾਦਿ ਦੀ ਪ੍ਰਾਪਤੀ ਹੋਣ ਨਾਲ ਮਨੁੱਖ ਦੀ ਸੁਰਤ ਵਿਚ ਸਤਿਨਾਮ ਟਿਕ ਜਾਂਦਾ ਹੈ। ਸੰਤ ਦੇ ਦਰਸ਼ਨ ਅਤੇ ਚਰਨ ਧੂੜ ਦੀ ਪ੍ਰਾਪਤੀ ਨਾਲ ਹੀ ਮਨੁੱਖ ਨੂੰ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦਾ ਗੁਰ ਪ੍ਰਸਾਦਿ ਪ੍ਰਾਪਤ ਹੋ ਜਾਂਦਾ ਹੈ। ਜਿਸ ਦੀ ਪ੍ਰਾਪਤੀ ਨਾਲ ਮਨੁੱਖ ਦੀ ਸੁਰਤ ਵਿਚ ਨਾਮ ਦਾ ਪ੍ਰਕਾਸ਼ ਹੋ ਜਾਂਦਾ ਹੈ ਅਤੇ ਮਨ ਸ਼ਾਂਤ ਹੋ ਜਾਂਦਾ ਹੈ। ਇਹ ਪੂਰਨ ਸਤਿ ਤੱਤ ਹੈ ਕਿ ਮਨੁੱਖ ਬੰਦਗੀ ਕੇਵਲ ਪੂਰਨ ਸੰਤ ਦੇ ਛੱਤਰ ਹੇਠ ਬੈਠ ਕੇ ਹੀ ਕਰ ਸਕਦਾ ਹੈ। ਸੰਤ ਦੇ ਛੱਤਰ ਹੇਠ ਮਾਇਆ ਦਾ ਪ੍ਰਭਾਵ ਨਹੀਂ ਹੁੰਦਾ ਹੈ ਇਸ ਲਈ ਮਨੁੱਖ ਦਾ ਮਨ ਸ਼ਾਂਤ ਹੋ ਜਾਂਦਾ ਹੈ ਅਤੇ ਸੁਰਤ ਨਾਮ ਸਿਮਰਨ ਵਿਚ ਚਲੀ ਜਾਂਦੀ ਹੈ। ਸੰਤ ਦੇ ਛੱਤਰ ਹੇਠ ਬੈਠ ਕੇ ਨਿਰੰਤਰ ਨਾਮ ਅਭਿਆਸ ਨਾਲ ਮਨੁੱਖ ਦਾ ਮਨ ਚਿੰਦਿਆ ਜਾਂਦਾ ਹੈ ਅਤੇ ਪੰਜ ਦੂਤ ਵੱਸ ਵਿਚ ਆ ਜਾਂਦੇ ਹਨ। ਮਨੁੱਖ ਦੀ ਤ੍ਰਿਸ਼ਨਾ ਬੁੱਝ ਜਾਂਦੀ ਹੈ। ਇਸ ਤਰ੍ਹਾਂ ਮਨੁੱਖ ਮਨ ਉੱਪਰ ਜਿੱਤ ਹਾਸਿਲ ਕਰ ਕੇ ਮਾਇਆ ਨੂੰ ਜਿੱਤ ਲੈਂਦਾ ਹੈ। ਆਪਣੇ ਸਤਿਗੁਰ ਦੀ ਕਿਰਪਾ ਨਾਲ ਮਨੁੱਖ ਜਦ ਆਪਣਾ ਤਨ,ਮਨ,ਧਨ ਸਭ ਕੁਝ ਸਤਿਗੁਰ ਦੇ ਚਰਨਾਂ ਉੱਪਰ ਅਰਪਣ ਕਰ ਦਿੰਦਾ ਹੈ ਤਾਂ ਉਹ ਗੁਰ ਪ੍ਰਸਾਦਿ ਦੀ ਪਰਮ ਸ਼ਕਤੀ ਦੇ ਨਾਲ ਮਾਇਆ ਦੇ ਸਾਰੇ ਇਮਤਿਹਾਨਾਂ ਵਿਚ ਅੱਵਲ ਆ ਕੇ ਤ੍ਰਿਹ ਗੁਣ ਮਾਇਆ ਨੂੰ ਜਿੱਤ ਕੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਿਚ ਅਭੇਦ ਹੋ ਜਾਂਦਾ ਹੈ।

          ਗੁਰਮਤਿ ਮਨੁੱਖ ਦੀ ਬੰਦਗੀ ਵਿਚ ਅਹਰਣਿ ਦਾ ਕੰਮ ਕਰਦੀ ਹੈ। ਗੁਰਮਤਿ ਦਾ ਅਭਿਆਸ ਹੀ ਬੰਦਗੀ ਹੈ। ਗੁਰਮਤਿ ਦੇ ਅਭਿਆਸ ਨਾਲ ਮਨੁੱਖ ਦਾ ਮਨ ਅਹਰਣਿ ਦੀ ਨਿਆਈਂ ਅਡੋਲ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਹੈ। ਸਾਰੀ ਗੁਰਬਾਣੀ ਗੁਰਮਤਿ ਹੀ ਹੈ। ਗੁਰਮਤਿ ਕੇਵਲ ਗੁਰਬਾਣੀ ਹੀ ਹੈ। ਗੁਰਬਾਣੀ ਤੋਂ ਬਾਹਰ ਗੁਰਮਤਿ ਨਹੀਂ ਹੈ। ਗੁਰਮਤਿ ਪੂਰਨ ਸਤਿ ਹੈ। ਪੂਰਨ ਸੰਤ ਦੇ ਬਚਨ ਵੀ ਗੁਰਮਤਿ ਹੀ ਹੁੰਦੇ ਹਨ। ਕਿਉਂਕਿ ਪੂਰਨ ਸੰਤ ਕੇਵਲ ਪੂਰਨ ਸਤਿ ਹੀ ਵਰਤਾਉਂਦੇ ਹਨ। ਇਕ ਆਮ ਮਨੁੱਖ ਗੁਰਮਤਿ ਵਿਚ ਨਹੀਂ ਵਿਚਰਦਾ ਹੈ। ਉਹ ਮਨਮਤਿ, ਸੰਸਾਰਕ ਮਤਿ ਅਤੇ ਦੁਰਮਤਿ ਵਿਚ ਵਿਚਰਦਾ ਹੈ ਜੋ ਕਿ ਕੇਵਲ ਮਾਇਆ ਦੀਆਂ ਰਜੋ ਅਤੇ ਤਮੋ ਵਿਨਾਸ਼ਕਾਰੀ ਸ਼ਕਤੀਆਂ ਦੇ ਅਧੀਨ ਹੈ। ਇਹ ਹੀ ਕਾਰਨ ਹੈ ਕਿ ਮਨੁੱਖ ਦਾ ਮਨ ਸਦਾ ਮਾਇਆ ਦੇ ਵਿਚ ਹੋਣ ਕਾਰਨ ਵਿਚਲਿਤ ਰਹਿੰਦਾ ਹੈ। ਸ਼ਬਦ ‘ਵੇਦ’ ਤੋਂ ਭਾਵ ਪੂਰਨ ਬ੍ਰਹਮ ਗਿਆਨ ਹੈ। ਗੁਰਮਤਿ ਹੀ ਪੂਰਨ ਬ੍ਰਹਮ ਗਿਆਨ ਹੈ। ਪੂਰਨ ਸਤਿ ਹੀ ਪੂਰਨ ਬ੍ਰਹਮ ਗਿਆਨ ਹੈ। ਪੂਰਨ ਬ੍ਰਹਮ ਗਿਆਨ ਦਾ ਅਭਿਆਸ ਹੀ ਗੁਰਮਤਿ ਦਾ ਅਭਿਆਸ ਕਰਨਾ ਹੈ। ਪੂਰਨ ਬ੍ਰਹਮ ਗਿਆਨ ਦਾ ਅਭਿਆਸ ਕਰਦੇ-ਕਰਦੇ ਮਨੁੱਖ ਦੀ ਮਨਮਤਿ, ਸੰਸਾਰਕ ਮਤਿ ਅਤੇ ਦੁਰਮਤਿ ਗੁਰਮਤਿ ਵਿਚ ਪਰਿਵਰਤਿਤ ਹੋ ਜਾਂਦੀ ਹੈ। ਜੋ ਮਨੁੱਖ ਸਤਿ ਕਰਮ ਕਰਦੇ ਹੋਏ ਸਤਿਨਾਮ ਸਿਮਰਨ ਦਾ ਅਭਿਆਸ ਕਰਦੇ ਹਨ ਉਨ੍ਹਾਂ ਨੂੰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਨਦਰ ਦਾ ਸਦਕਾ ਗੁਰ ਪ੍ਰਸਾਦਿ ਦੀ ਪ੍ਰਾਪਤੀ ਹੋ ਜਾਂਦੀ ਹੈ। ਗੁਰ ਪ੍ਰਸਾਦਿ ਦੀ ਪ੍ਰਾਪਤੀ ਦੇ ਨਾਲ ਮਨੁੱਖ ਦੀ ਬੰਦਗੀ ਕਰਮ ਖੰਡ ਵਿਚ ਚਲੀ ਜਾਂਦੀ ਹੈ। ਦਰਗਾਹ ਵਿਚ ਨਾਮ ਦਾ ਖਾਤਾ ਖੁੱਲ੍ਹ ਜਾਂਦਾ ਹੈ। ਏਕ ਬੂੰਦ ਅੰਮ੍ਰਿਤ ਦੀ ਪ੍ਰਾਪਤੀ ਦੇ ਨਾਲ ਇੜਾ, ਪਿੰਗਲਾ ਅਤੇ ਸੁਸ਼ਮਨਾ ਸੂਖਸ਼ਮ ਨਾੜਾਂ ਪ੍ਰਕਾਸ਼ਮਾਨ ਹੋ ਜਾਂਦੀਆਂ ਹਨ ਅਤੇ ਸੁਰਤ ਵਿਚ ਨਾਮ ਦਾ ਪ੍ਰਕਾਸ਼ ਹੋ ਜਾਂਦਾ ਹੈ। ਸਮਾਧੀ ਲੱਗ ਜਾਂਦੀ ਹੈ। ਅਜਪਾ ਜਾਪ ਦੀ ਬਖ਼ਸ਼ਿਸ਼ ਹੋ ਜਾਂਦੀ ਹੈ। ਸੁਰਤ ਅਤੇ ਸ਼ਬਦ ਦਾ ਸੁਮੇਲ ਹੋ ਜਾਂਦਾ ਹੈ। ਸ਼ਬਦ ਸੁਰਤ ਵਿਚ ਉਕਰਿਆ ਜਾਂਦਾ ਹੈ। ਮਨ ਸ਼ਾਂਤ ਹੋ ਜਾਂਦਾ ਹੈ ਅਤੇ ਟਿਕਾਅ ਵਿਚ ਚਲਾ ਜਾਂਦਾ ਹੈ। ਸੁਰਤ ਵਿਚ ਸਤਿਨਾਮ ਦੀ ਧੜਕਣ ਸੁਣਨੀ ਸ਼ੁਰੂ ਹੋ ਜਾਂਦੀ ਹੈ। ਸਮਾਧੀ ਵਿਚ ਬੈਠ ਕੇ ਸਤਿਨਾਮ ਸਿਮਰਨ ਦੇ ਲੰਬੇ ਅਭਿਆਸ ਕਰਨ ਨਾਲ ਸਤਿਨਾਮ ਸਾਰੇ (੭) ਸਤਿ ਸਰੋਵਰਾਂ ਵਿਚ ਪ੍ਰਕਾਸ਼ ਕਰ ਦਿੰਦਾ ਹੈ ਅਤੇ ਸਾਰੇ ਬੱਜਰ ਕਪਾਟ ਖੁੱਲ੍ਹ ਜਾਂਦੇ ਹਨ। ਸਤਿ ਸਰੋਵਰਾਂ ਦੇ ਜਾਗਰਤ ਹੋਣ ਦੇ ਨਾਲ ਸਤਿਨਾਮ ਰੋਮ-ਰੋਮ ਵਿਚ ਚਲਾ ਜਾਂਦਾ ਹੈ। ਸੁੰਨ ਸਮਾਧੀ ਲੱਗਣੀ ਸ਼ੁਰੂ ਹੋ ਜਾਂਦੀ ਹੈ। ਸੁੰਨ ਸਮਾਧੀ ਵਿਚ ਬੈਠ ਕੇ ਸਤਿਨਾਮ ਸਿਮਰਨ ਦੇ ਲੰਬੇ ਅਭਿਆਸ ਕਰਨ ਦੇ ਨਾਲ ਦੇਹੀ ਕੰਚਨ ਹੋ ਜਾਂਦੀ ਹੈ। ਦਸਮ ਦੁਆਰ ਖੁੱਲ੍ਹ ਜਾਂਦਾ ਹੈ। ਬਿਸਮਾਦਜਨਕ ਰੂਹਾਨੀ ਅਨੁਭਵ ਹੋਣੇ ਸ਼ੁਰੂ ਹੋ ਜਾਂਦੇ ਹਨ। ਬੰਦਗੀ ਸੱਚਖੰਡ ਵਿਚ ਅਪੜ ਜਾਂਦੀ ਹੈ। ਮਨ ਪੂਰੀ ਤਰ੍ਹਾਂ ਨਾਲ ਚਿੰਦਿਆ ਜਾਂਦਾ ਹੈ। ਹਿਰਦਾ ਪੂਰਨ ਸਚਿਆਰੀ ਰਹਿਤ ਵਿਚ ਚਲਾ ਜਾਂਦਾ ਹੈ। ਪੰਜ ਦੂਤ ਅਤੇ ਤ੍ਰਿਸ਼ਨਾ ਵੱਸ ਵਿਚ ਆ ਜਾਂਦੇ ਹਨ। ਮਨੁੱਖ ਦੀ ਬੰਦਗੀ ਤ੍ਰਿਹ ਗੁਣ ਮਾਇਆ ਨੂੰ ਜਿੱਤ ਕੇ ਮਾਇਆ ਤੋਂ ਪਰ੍ਹੇ ਚਲੀ ਜਾਂਦੀ ਹੈ। ਅਕਾਲ ਪੁਰਖ ਦੇ ਦਰਸ਼ਨ ਹੋ ਜਾਂਦੇ ਹਨ। ਸਰਗੁਣ ਵਿਚ ਨਿਰਗੁਣ ਦੇ ਦਰਸ਼ਨ ਹੋ ਜਾਂਦੇ ਹਨ। ਪੂਰਨ ਬ੍ਰਹਮ ਗਿਆਨ ਆਤਮ ਰਸ ਅੰਮ੍ਰਿਤ ਦੀ ਦਾਤ ਮਿਲ ਜਾਂਦੀ ਹੈ। ਇਸ ਅਵਸਥਾ ਨੂੰ ਪ੍ਰਾਪਤ ਕਰ ਮਨੁੱਖ ਦੀ ਮਤਿ ਅਹਰਣਿ ਬਣ ਜਾਂਦੀ ਹੈ। ਫਿਰ ਮਨੁੱਖ ਦਾ ਮਨ ਪਰਮ ਜੋਤ ਪੂਰਨ ਪ੍ਰਕਾਸ਼ ਵਿਚ ਪਰਿਵਰਤਿਤ ਹੋ ਜਾਂਦਾ ਹੈ। ਮਨੁੱਖ ਦਾ ਮਨ ਪੂਰਨ ਅਡੋਲਤਾ ਦੀ ਅਵਸਥਾ ਵਿਚ ਚਲਾ ਜਾਂਦਾ ਹੈ। ਮਨੁੱਖ ਦੇ ਪੰਜੇ ਗਿਆਨ ਇੰਦਰੇ ਅਤੇ ਪੰਜੇ ਕਰਮ ਇੰਦਰੇ ਪਰਮ ਜੋਤ ਪੂਰਨ ਪ੍ਰਕਾਸ਼ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਪੂਰਨ ਹੁਕਮ ਵਿਚ ਚਲੇ ਜਾਂਦੇ ਹਨ। ਮਨੁੱਖ ਅਟੱਲ ਅਵਸਥਾ ਪਰਮ ਪੱਦਵੀ ਨੂੰ ਪ੍ਰਾਪਤ ਕਰ ਲੈਂਦਾ ਹੈ। ਇਸ ਤਰ੍ਹਾਂ ਨਾਲ ਗੁਰਬਾਣੀ ਦੇ ਅਭਿਆਸ ਕਰਨ ਨਾਲ ਮਨੁੱਖ ਦੀ ਮਤਿ ਅਹਰਣਿ ਦਾ ਰੂਪ ਧਾਰਨ ਕਰ ਲੈਂਦੀ ਹੈ ਅਤੇ ਮਨੁੱਖ ਜੀਵਨ ਮੁਕਤੀ ਪ੍ਰਾਪਤ ਕਰ ਲੈਂਦਾ ਹੈ।

          ਅਗਲਾ ਪਰਮ ਸਤਿ ਤੱਤ ਸ਼ਬਦ ‘ਭਉ’ ਹੈ। ਭਉ ਤੋਂ ਭਾਵ ਹੈ ਡਰ। ਭਉ ਤੋਂ ਭਾਵ ਹੈ ਭਾਣਾ। ਭਉ ਤੋਂ ਭਾਵ ਹੈ ਹੁਕਮ। ਜਿਵੇਂ ਕਿ ਸਮੇਂ ਦੀਆਂ ਸਰਕਾਰਾਂ ਧਰਤੀ ਉੱਪਰ ਵੱਸੇ ਹੋਏ ਵੱਖ-ਵੱਖ ਮੁਲਖਾਂ ਉੱਪਰ ਆਪੋ ਆਪਣੇ ਮੁਲਖਾਂ ਦੇ ਬਣਾਏ ਗਏ ਸੰਵਿਧਾਨਾਂ ਦੇ ਅਧੀਨ ਸ਼ਾਸਨ ਕਰਦੀਆਂ ਹਨ। ਇਨ੍ਹਾਂ ਮੁਲਖਾਂ ਦੀ ਪ੍ਰਜਾ ਉੱਪਰ ਸੰਵਿਧਾਨ ਵਿਚ ਲਿਖੇ ਗਏ ਨਿਯਮ ਅਤੇ ਕਾਨੂੰਨ ਲਾਗੂ ਹੁੰਦੇ ਹਨ। ਪ੍ਰਜਾ ਦਾ ਰੋਜ਼ਾਨਾ ਜੀਵਨ ਸੰਵਿਧਾਨ ਵਿਚ ਲਿਖੇ ਗਏ ਕਾਨੂੰਨਾਂ ਦੇ ਅਨੁਸਾਰ ਹੀ ਸੰਚਾਲਿਤ ਕੀਤਾ ਜਾਂਦਾ ਹੈ। ਇਸ ਲਈ ਪ੍ਰਜਾ ਦੇ ਮਨ ਵਿਚ ਇਨ੍ਹਾਂ ਕਾਨੂੰਨਾਂ ਦਾ ਭਉ ਹੋਣ ਕਾਰਨ ਪ੍ਰਜਾ ਗਲਤ ਕਰਮ ਕਰਨ ਤੋਂ ਗੁਰੇਜ਼ ਕਰਦੀ ਹੈ ਅਤੇ ਸ਼ਾਂਤੀ ਪੂਰਵਕ ਜੀਵਨ ਜੀਉਣ ਲਈ ਇਨ੍ਹਾਂ ਨਿਯਮਾਂ ਅਤੇ ਕਾਨੂੰਨਾਂ ਦੀ ਪਾਲਣਾ ਕਰਦੀ ਹੈ। ਜੋ ਮਨੁੱਖ ਇਨ੍ਹਾਂ ਨਿਯਮਾਂ ਅਤੇ ਕਾਨੂੰਨਾਂ ਦੀ ਉਲੰਘਣਾ ਕਰਦੇ ਹਨ ਉਹ ਸਜ਼ਾ ਦੇ ਭਾਗੀਦਾਰ ਬਣਦੇ ਹਨ। ਠੀਕ ਇਸੇ ਤਰ੍ਹਾਂ ਨਾਲ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਦਰਗਾਹ ਵੀ ਦਰਗਾਹੀ ਸੰਵਿਧਾਨ ਅਨੁਸਾਰ ਆਪਣੀ ਪਰਮ ਸ਼ਕਤੀ ਨੂੰ ਵਰਤਾਉਂਦੀ ਹੈ। ਸਾਰੀ ਸ੍ਰਿਸ਼ਟੀ ਉੱਪਰ ਦਰਗਾਹੀ ਸੰਵਿਧਾਨ ਵਿਚ ਪ੍ਰਗਟ ਕੀਤੇ ਗਏ ਵਿਧਾਨ ਲਾਗੂ ਹੁੰਦੇ ਹਨ ਜੋ ਸਾਰੀ ਸ੍ਰਿਸ਼ਟੀ ਦਾ ਕਾਰੋਬਾਰ ਬਖੂਬੀ ਸੁਚਾਰੂ ਰੂਪ ਨਾਲ ਚਲਾਉਂਦੇ ਹਨ। ਮਨੁੱਖ ਦਾ ਜਨਮ ਤੋਂ ਮਰਣ ਤੱਕ ਅਤੇ ਮਰਣ ਤੋਂ ਬਾਅਦ ਦਾ ਜੀਵਨ ਵੀ ਇਨ੍ਹਾਂ ਦਰਗਾਹੀ ਵਿਧਾਨਾਂ ਅਨੁਸਾਰ ਹੀ ਚਲਦਾ ਹੈ। ਮਨੁੱਖ ਦੇ ਜੀਵਨ ਵਿਚ ਉਸਦੀ ਕਰਨੀ ਦੇ ਆਧਾਰ ਉੱਪਰ ਨਿਰਭਰ ਕਰਦਾ ਹੈ। ਕਰਮ ਦੇ ਵਿਧਾਨ ਅਨੁਸਾਰ ਮਨੁੱਖ ਦੇ ਰੋਜ਼ਾਨਾ ਜੀਵਨ ਵਿਚ ਸੰਸਾਰਕ ਸੁੱਖ ਅਤੇ ਦੁੱਖ ਆਉਂਦੇ ਹਨ। ਮਨੁੱਖ ਦੇ ਕਰਮਾਂ ਅਨੁਸਾਰ ਹੀ ਉਸ ਨੂੰ ਰੋਜ਼ਾਨਾ ਜੀਵਨ ਦੀਆਂ ਸੁਵਿਧਾਵਾਂ ਉਪਲੱਬਧ ਹੁੰਦੀਆਂ ਹਨ। ਗਰੀਬੀ ਅਤੇ ਅਮੀਰੀ ਪ੍ਰਾਪਤ ਹੁੰਦੀ ਹੈ। ਪਰਿਵਾਰਿਕ ਜੀਵਨ ਦੇ ਸੁੱਖ ਅਤੇ ਦੁੱਖ ਹਾਸਿਲ ਹੁੰਦੇ ਹਨ। ਇਨ੍ਹਾਂ ਦਰਗਾਹੀ ਵਿਧਾਨਾਂ ਨੂੰ ਹੀ ਗੁਰਬਾਣੀ ਵਿਚ ‘ਭਉ’, ‘ਭਾਣਾ’ ਅਤੇ ‘ਹੁਕਮ’ ਕਿਹਾ ਗਿਆ ਹੈ। ਸਾਰੀ ਕੁਦਰਤ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ‘ਭਉ’ ਵਿਚ ਵਿਚਰਦੀ ਹੈ। ਇਸ ਪਰਮ ਸਤਿ ਤੱਤ ਨੂੰ ਗੁਰਬਾਣੀ ਵਿਚ ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਸ਼ਾਹ ਜੀ ਨੇ ਪ੍ਰਗਟ ਕੀਤਾ ਹੈ : 

 

ਸਲੋਕ ਮ: ੧ ਭੈ ਵਿਚਿ ਪਵਣੁ ਵਹੈ ਸਦਵਾਉ ਭੈ ਵਿਚਿ ਚਲਹਿ ਲਖ ਦਰੀਆਉ

ਭੈ ਵਿਚਿ ਅਗਨਿ ਕਢੈ ਵੇਗਾਰਿ ਭੈ ਵਿਚਿ ਧਰਤੀ ਦਬੀ ਭਾਰਿ ਭੈ ਵਿਚਿ ਇੰਦੁ ਫਿਰੈ ਸਿਰ ਭਾਰਿ

ਭੈ ਵਿਚਿ ਰਾਜਾ ਧਰਮ ਦੁਆਰੁ ਭੈ ਵਿਚਿ ਸੂਰਜੁ ਭੈ ਵਿਚਿ ਚੰਦੁ ਕੋਹ ਕਰੋੜੀ ਚਲਤ ਨ ਅੰਤੁ

ਭੈ ਵਿਚਿ ਸਿਧ ਬੁਧ ਸੁਰ ਨਾਥ ਭੈ ਵਿਚਿ ਆਡਾਣੇ ਆਕਾਸ ਭੈ ਵਿਚਿ ਜੋਧ ਮਹਾਬਲ ਸੂਰ

ਭੈ ਵਿਚਿ ਆਵਹਿ ਜਾਵਹਿ ਪੂਰ ਸਗਲਿਆ ਭਉ ਲਿਖਿਆ ਸਿਰਿ ਲੇਖੁ ਨਾਨਕ ਨਿਰਭਉ ਨਿਰੰਕਾਰੁ ਸਚੁ ਏਕੁ

(ਪੰਨਾ ੪੬੪)

 

          ਪਵਨ ਗੁਰੂ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਹੁਕਮ ਵਿਚ ਚਲਦੀ ਹੈ। ਪਵਨ ਗੁਰੂ ਦਾ ਚਲਣਾ ਅਤੇ ਚਲਾਉਣਾ ਮਨੁੱਖੀ ਪਹੁੰਚ ਤੋਂ ਬਾਹਰ ਦੀ ਗੱਲ ਹੈ। ਸਾਰੀ ਧਰਤੀ ਉੱਪਰ ਚਲਣ ਵਾਲੇ ਲੱਖਾਂ ਦਰਿਆਵਾਂ ਵਿਚ ਵਹਿਣ ਵਾਲਾ ਪਾਣੀ ਪਿਤਾ ਜਗਤ ਕਾ ਵੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਹੁਕਮ ਵਿਚ ਵਿਚਰਦਾ ਹੈ। ਅਗਨ ਜੋ ਸ੍ਰਿਸ਼ਟੀ ਦੀ ਸੇਵਾ ਕਰਦੀ ਹੈ ਉਹ ਵੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਹੁਕਮ ਵਿਚ ਹੀ ਰਹਿ ਕੇ ਕਰਦੀ ਹੈ। ਸਾਰੀ ਬਨਸਪਤ ਵਿਚ ਬੈਸੰਤਰ ਦੀ ਮੌਜੂਦਗੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਪਰਮ ਸ਼ਕਤੀਸ਼ਾਲੀ ਹੁਕਮ ਦਾ ਪ੍ਰਤੱਖ ਪ੍ਰਮਾਣ ਹੈ। ਸਾਰੀ ਧਰਤੀ ਵੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਹੁਕਮ ਵਿਚ ਹੀ ਵਿਚਰਦੀ ਹੈ। ਸਾਰੇ ਖੰਡ ਬ੍ਰਹਿਮੰਡ ਵੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਪਰਮ ਸ਼ਕਤੀ ਨਾਲ ਹੀ ਆਕਾਸ਼ ਵਿਚ ਸਥਿਰ ਹਨ ਅਤੇ ਵਿਚਰ ਰਹੇ ਹਨ। ਇੰਦਰ ਰਾਜਾ ਵੀ ਸਤਿ ਪਾਰਬ੍ਰਹਮ ਦੇ ਵਿਧਾਨ ਦੇ ਅਨੁਸਾਰ ਹੀ ਵਿਚਰ ਰਿਹਾ ਹੈ। ਭਾਵ ਮੇਘ ਵੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਰਜ਼ਾ ਨਾਲ ਹੀ ਬਰਸਦੇ ਹਨ। ਧਰਮ ਰਾਜ ਦਾ ਕਾਰ ਵਿਹਾਰ ਦਰਬਾਰ ਵੀ ਦਰਗਾਹੀ ਵਿਧਾਨਾਂ ਅਨੁਸਾਰ ਕਾਰਜ ਕਰਦਾ ਹੈ। ਸੂਰਜ ਅਤੇ ਚੰਦਰਮਾ ਵੀ ਦਰਗਾਹੀ ਪਰਮ ਸ਼ਕਤੀ ਦੇ ਨਾਲ ਹੀ ਆਪੋ ਆਪਣੇ ਸਥਾਨ ਉੱਪਰ ਵਿਚਰ ਕੇ ਦਰਗਾਹੀ ਵਿਧਾਨ ਅਨੁਸਾਰ ਕਾਰਜ ਕਰਦੇ ਹਨ। ਭਾਵ ਦਿਨ ਰਾਤ ਦਾ ਖੇਲ, ਸੂਰਜ ਅਤੇ ਚੰਦਰਮਾ ਦੇ ਚੜ੍ਹਣ ਅਤੇ ਛਿੱਪਣ ਦਾ ਖੇਲ ਵੀ ਦਰਗਾਹੀ ਵਿਧਾਨ ਅਨੁਸਾਰ ਚਲਦਾ ਹੈ। ਸਾਰੇ ਸਿੱਧ, ਬੁੱਧ, ਨਾਥ ਅਤੇ ਦੇਵਤੇ ਵਿਧੀ ਦੇ ਵਿਧਾਨ ਵਿਚ ਹੀ ਵਿਚਰਦੇ ਹਨ। ਸਾਰੇ ਬਲਸ਼ਾਲੀ ਸੂਰਮੇ ਅਤੇ ਯੋਧੇ ਵੀ ਦਰਗਾਹੀ ਵਿਧਾਨ ਅਨੁਸਾਰ ਹੀ ਚਲਦੇ ਹਨ। ਸਾਰੀ ਸ੍ਰਿਸ਼ਟੀ ਦੇ ਜੀਵ ਭਾਣੇ ਵਿਚ ਜੰਮਦੇ ਅਤੇ ਮਰਦੇ ਹਨ। ਸਾਰੀ ਸ੍ਰਿਸ਼ਟੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਭਾਣੇ ਵਿਚ ਵਿਚਰਦੀ ਹੈ। ਇਸ ਲਈ ਸਭ ਕੁਝ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਭਉ ਵਿਚ ਹੈ। ਭਉ ਰਹਿਤ ਕੇਵਲ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਹੀ ਹੈ। ਨਿਰਭਉ ਕੇਵਲ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਹੈ।

          ਪਰੰਤੂ ਮਨੁੱਖ ਹੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਇਕ ਐਸੀ ਕਿਰਤ ਹੈ ਜੋ ਮਾਇਆ ਦੇ ਭਵਸਾਗਰ ਵਿਚ ਉਲਝ ਕੇ ਹਉਮੈ ਵਿਚ ਵਿਚਰਦੀ ਹੈ। ਕੇਵਲ ਮਨੁੱਖ ਇਕ ਐਸਾ ਜੀਵ ਹੈ ਜੋ ਭਾਣੇ ਨੂੰ ਨਹੀਂ ਕਬੂਲਦਾ ਹੈ ਅਤੇ ਆਪਣੀ ਹਉਮੈ ਕਾਰਨ ਹੁਕਮ ਦੀ ਹਦੂਲੀ ਕਰਦਾ ਹੈ ਅਤੇ ਭਾਣੇ ਨਾਲ ਜੂਝਦਾ ਹੈ ਅਤੇ ਲੜਦਾ ਹੈ। ਆਪਣੀਆਂ ਸਫਲਤਾਵਾਂ ਦਾ ਆਪ ਸਿਲਾ ਲੈਂਦਾ ਹੈ ਅਤੇ ਆਪਣੀਆਂ ਅਸਫਲਤਾਵਾਂ ਲਈ ਕੁਦਰਤ ਨੂੰ ਕਸੂਰਵਾਰ ਠਹਿਰਾਂਦਾ ਹੈ। ਮਨੁੱਖ ਹੀ ਇਕ ਐਸਾ ਪ੍ਰਾਣੀ ਹੈ ਜੋ ਆਪਣੀ ਮਨ ਮਾਨੀ ਅਨੁਸਾਰ ਜੀਵਨ ਜੀਉਣ ਦਾ ਯਤਨ ਕਰਦਾ ਹੈ ਅਤੇ ਕੁਦਰਤ ਦੇ ਬਣਾਏ ਗਏ ਵਿਧਾਨਾਂ ਨੂੰ ਨਕਾਰਦਾ ਹੈ। ਜਾਣੇ-ਅਣਜਾਣੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਹੁਕਮ ਦੀ ਹਦੂਲੀ ਪਲ-ਪਲ ਕਰਦਾ ਹੈ। ਮਾਇਆ ਦੇ ਭਰਮ ਜਾਲ ਵਿਚ ਫਸਿਆ ਹੋਇਆ ਮਨੁੱਖ ਇਹ ਭੁੱਲ ਜਾਂਦਾ ਹੈ ਕਿ ਉਸਨੂੰ ਇਸ ਮਨੁੱਖੇ ਜਨਮ ਦੀ ਬਖ਼ਸ਼ਿਸ਼ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਕਿਰਪਾ ਨਾਲ ਪ੍ਰਾਪਤ ਹੋਈ ਹੈ ਅਤੇ ਇਕ ਸਤਿ ਦਾ ਜੀਵਨ ਜੀਉਂਦੇ ਹੋਏ ਪਰਮ ਗਤਿ ਦੀ ਪ੍ਰਾਪਤੀ ਲਈ ਹੋਈ ਹੈ। ਉਹ ਆਪਣੇ ਇਸ ਮਨੁੱਖੇ ਜਨਮ ਦੇ ਪਰਮ ਮਨੋਰਥ ਨੂੰ ਨਜ਼ਰ ਅੰਦਾਜ਼ ਕਰਕੇ ਮਾਇਆ ਦੇ ਵਿਨਾਸ਼ਕਾਰੀ ਜਾਲ ਵਿਚ ਫੱਸ ਕੇ ਰਹਿ ਜਾਂਦਾ ਹੈ ਅਤੇ ਆਪਣਾ ਅਨਮੋਲਕ ਰਤਨ ਜਨਮ ਅਜਾਈਂ ਗੁਆ ਲੈਂਦਾ ਹੈ। ਇਸ ਲਈ ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਸ਼ਾਹ ਜੀ ਸਾਨੂੰ ‘ਭਉ’ ਦੇ ਇਸ ਪਰਮ ਸ਼ਕਤੀਸ਼ਾਲੀ ਪਰਮ ਸਤਿ ਤੱਤ ਦੇ ਬਾਰੇ ਪੂਰਨ ਬ੍ਰਹਮ ਗਿਆਨ ਇਸ ਪਉੜੀ ਵਿਚ ਦੇ ਰਹੇ ਹਨ। ਜਿਵੇਂ ਸੁਨਿਆਰਾ ਧੌਂਕਣੀ ਵਿਚ ਫੂਕਾਂ ਮਾਰ-ਮਾਰ ਕੇ ਅਗਨ ਨੂੰ ਸੋਨੇ ਦੇ ਸਹੀ ਜਗ੍ਹਾ ਉੱਪਰ ਕੇਂਦਰਿਤ ਕਰਕੇ ਉਸਨੂੰ ਗਰਮ ਕਰਕੇ ਘੜਨ ਵਾਸਤੇ ਵਰਤਦਾ ਹੈ ਠੀਕ ਉਸੇ ਤਰ੍ਹਾਂ ਮਨੁੱਖ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਹੁਕਮ ਵਿਚ ਰਹਿ ਕੇ, ਭਾਣਾ ਮੰਨ ਕੇ ਬੰਦਗੀ ਸਹਿਜੇ ਹੀ ਕਰ ਸਕਦਾ ਹੈ। ਭਾਣੇ ਨੂੰ ਨਾ ਸਵਿਕਾਰ ਕਰਨ ਨਾਲ ਮਨੁੱਖ ਦਾ ਕਰਮ ਬੱਝਦਾ ਹੈ ਅਤੇ ਭਾਣੇ ਨੂੰ ਸਵਿਕਾਰ ਕਰ ਲੈਣ ਨਾਲ ਮਨੁੱਖ ਕਰਮ ਦੇ ਪ੍ਰਭਾਵ ਤੋਂ ਮੁਕਤ ਹੋ ਜਾਂਦਾ ਹੈ। ਇਸ ਲਈ ਜੋ ਭਾਣੇ ਨਾਲ ਲੜਦੇ ਹਨ ਅਤੇ ਸ਼ਿਕਾਇਤ ਕਰਦੇ ਹਨ ਉਨ੍ਹਾਂ ਦੇ ਕਰਮ ਬੱਝਦੇ ਚਲੇ ਜਾਂਦੇ ਹਨ ਅਤੇ ਜੋ ਮਨੁੱਖ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਬੰਦਗੀ ਕਰਦੇ ਹੋਏ ਭਾਣੇ ਵਿਚ ਵਿਚਰਦੇ ਹਨ ਉਨ੍ਹਾਂ ਦੇ ਕਰਮਾਂ ਦਾ ਲੇਖਾ-ਜੋਖਾ ਪੂਰਾ ਹੋ ਜਾਂਦਾ ਹੈ। ਇਸ ਲਈ ਜਦੋਂ ਵੀ ਅਸੀਂ ਵਿਪਰੀਤ ਪਰਿਸਥਿਤਿਆਂ ਵਿਚ ਘਿਰ ਜਾਈਏ ਤਾਂ ਸ਼ਾਂਤ ਸੁਭਾਵ ਦੇ ਨਾਲ, ਧੀਰਜ ਧਰਦੇ ਹੋਏ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਚਰਨਾਂ ਵਿਚ ਅਰਦਾਸ ਕਰੋ ਅਤੇ ਜੋ ਵੀ ਸਤਿ ਰੂਪ ਵਿਚ ਵਿਕਲਪ ਤੁਹਾਡੇ ਸਾਹਮਣੇ ਆਏ ਉਸ ਦੀ ਵਰਤੋਂ ਨਾਲ ਸਮੱਸਿਆ ਦਾ ਹੱਲ ਲੱਭਣ ਦਾ ਯਤਨ ਕਰੋ।

          ਬੰਦਗੀ ਕਰਨ ਵਾਲਾ ਮਨੁੱਖ ਹੈ ਬੰਦਾ। ਬੰਦਾ ਭਾਵ ਜੋ ਮਨੁੱਖ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਭਾਣੇ ਵਿਚ ਹੈ। ਇਸ ਲਈ ਬੰਦਗੀ ਤੋਂ ਭਾਵ ਹੈ ਉਹ ਮਨੁੱਖ ਜੋ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਭਾਣੇ ਵਿਚ ਪਰਪੱਕ ਹੋ ਜਾਂਦਾ ਹੈ। ਭਾਣੇ ਦੀ ਅਗਨ ਵਿਚ ਤਪ ਤਪ ਕੇ ਮਨੁੱਖ ਦਾ ਮਨ ਅਡੋਲ ਅਵਸਥਾ ਨੂੰ ਪ੍ਰਾਪਤ ਕਰਦਾ ਹੈ। ਭਾਵ ਭਾਣੇ ਵਿਚ ਵਿਚਰਨ ਨਾਲ ਜੋ ਪਰਮ ਸ਼ਕਤੀ ਵਰਤਦੀ ਹੈ ਉਸ ਪਰਮ ਸ਼ਕਤੀ ਦੀ ਅਗਨ (ਭਾਵ ਅਭਿਆਸ) ਵਿਚ ਤਪ ਤਪ ਕੇ ਮਨੁੱਖ ਦਾ ਮਨ ਅਡੋਲ ਅਵਸਥਾ ਵਿਚ ਚਲਾ ਜਾਂਦਾ ਹੈ। ਗੁਰਮਤਿ ਅਤੇ ਗੁਰਬਾਣੀ ਦੇ ਪੂਰਨ ਬ੍ਰਹਮ ਗਿਆਨ ਦੇ ਅਭਿਆਸ ਕਰਦੇ ਹੋਏ ਜੋ ਪਰਮ ਸ਼ਕਤੀ ਵਰਤਦੀ ਹੈ ਉਸ ਦੀ ਅਗਨ ਵਿਚ ਤਪ ਤਪ ਕੇ ਮਨੁੱਖ ਦਾ ਹਿਰਦਾ ਪੂਰਨ ਸਚਿਆਰੀ ਰਹਿਤ ਵਿਚ ਪਰਪੱਕ ਹੋ ਜਾਂਦਾ ਹੈ ਅਤੇ ਮਨ ਪਰਮ ਜੋਤ ਪੂਰਨ ਪ੍ਰਕਾਸ਼ ਵਿਚ ਬਦਲ ਜਾਂਦਾ ਹੈ। ਸਤਿ ਕਰਮ ਕਰਦੇ ਹੋਏ ਗੁਰ ਪ੍ਰਸਾਦਿ ਦੀ ਪ੍ਰਾਪਤੀ ਨਾਲ ਮਨੁੱਖ ਸਤਿਨਾਮ ਸਿਮਰਨ ਕਰਦਾ ਹੋਇਆ ਜਦ ਨਾਮ ਧਨ ਇਕੱਤਰ ਕਰਦਾ ਹੈ ਤਾਂ ਉਸ ਦਾ ਮਨ ਸਤਿਨਾਮ ਸਿਮਰਨ ਦੀ ਅਗਨ ਵਿਚ ਤਪ ਤਪ ਕੇ ਸੁੰਦਰ ਸਤਿ ਰੂਪ ਬਣ ਜਾਂਦਾ ਹੈ। ਭਾਣੇ ਨੂੰ ਮੰਨਣ ਦੀ ਪਰਮ ਸ਼ਕਤੀ ਗੁਰ ਪ੍ਰਸਾਦਿ ਨਾਲ ਵਰਤਦੀ ਹੈ। ਜੋ ਮਨੁੱਖ ਆਪਣੇ ਸਤਿਗੁਰ ਦੀ ਸੇਵਾ ਮਨ, ਬਚਨ ਅਤੇ ਕਰਮ ਨਾਲ ਕਰਦੇ ਹਨ ਉਨ੍ਹਾਂ ਉੱਪਰ ਇਹ ਪਰਮ ਸ਼ਕਤੀਸ਼ਾਲੀ ਗੁਰ ਪ੍ਰਸਾਦੀ ਗੁਰ ਕਿਰਪਾ ਸਹਿਜ ਹੀ ਵਰਤ ਜਾਂਦੀ ਹੈ। ਜਿਸਦੇ ਨਾਲ ਐਸੇ ਮਨੁੱਖਾਂ ਦੀ ਬੰਦਗੀ ਸਹਿਜ ਹੀ ਬਹੁਤ ਉੱਚੀ ਅਵਸਥਾ ਵਿਚ ਚਲੀ ਜਾਂਦੀ ਹੈ। ਭਾਣੇ ਦੀ ਇਸ ਪਰਮ ਸ਼ਕਤੀਸ਼ਾਲੀ ਕਿਰਪਾ ਦੀ ਮਹਿਮਾ ਗੁਰਬਾਣੀ ਵਿਚ ਬਾਰ-ਬਾਰ ਪ੍ਰਗਟ ਕੀਤੀ ਗਈ ਹੈ :-

 

ਜਿਨ ਸਤਿਗੁਰ ਕਾ ਭਾਣਾ ਮੰਨਿਆ ਤਿਨ ਚੜੀ ਚਵਗਣਿ ਵੰਨੇ

(ਪੰਨਾ ੩੧੪)

 

ਸਤਿਗੁਰ ਕਾ ਭਾਣਾ ਚਿਤਿ ਕਰੇ ਸਤਿਗੁਰੁ ਆਪੇ ਕ੍ਰਿਪਾ ਕਰੇਇ

(ਪੰਨਾ ੪੯੦)

 

ਤੇਰਾ ਭਾਣਾ ਤੂਹੈ ਮਨਾਇਹਿ ਜਿਸ ਨੋ ਹੋਹਿ ਦਇਆਲਾ

(ਪੰਨਾ ੭੪੭)

 

ਗੁਰ ਪਰਸਾਦੀ ਮਨੁ ਭਇਆ ਨਿਰਮਲੁ ਜਿਨਾ ਭਾਣਾ ਭਾਵਏ

(ਪੰਨਾ ੯੧੮)

 

ਅਪਣਾ ਭਾਣਾ ਆਪਿ ਕਰਾਏ

(ਪੰਨਾ ੧੦੫੧)

 

ਭਾਣੇ ਨੋ ਲੋਚੈ ਬਹੁਤੇਰੀ ਆਪਣਾ ਭਾਣਾ ਆਪਿ ਮਨਾਇਦਾ

(ਪੰਨਾ ੧੦੬੩)

 

ਤੇਰਾ ਭਾਣਾ ਮੰਨੇ ਸੁ ਮਿਲੈ ਤੁਧੁ ਆਏ ਜਿਸੁ ਭਾਣਾ ਭਾਵੈ ਸੋ ਤੁਝਹਿ ਸਮਾਏ

(ਪੰਨਾ ੧੦੬੩)

 

          ਜਿਸ ਮਨੁੱਖ ਉੱਪਰ ਸਤਿਗੁਰ ਦੀ ਕਿਰਪਾ ਵਾਪਰਦੀ ਹੈ ਉਸ ਨੂੰ ਆਪਣੀ ਬਖ਼ਸ਼ਿਸ਼ ਦੇ ਨਾਲ ਭਾਣਾ ਆਪ ਮਨਾਉਂਦਾ ਹੈ। ਜੋ ਮਨੁੱਖ ਪਰਮ ਨਿੰਮਰਤਾ ਵਿਚ ਚਲਾ ਜਾਂਦਾ ਹੈ ਅਤੇ ਹਉਮੈ ਦਾ ਤਿਆਗ ਕਰਦਾ ਹੈ ਉਸ ਮਨੁੱਖ ਉੱਪਰ ਭਾਣਾ ਮੰਨਣ ਦੀ ਪਰਮ ਸ਼ਕਤੀ ਸਹਿਜੇ ਹੀ ਵਾਪਰ ਜਾਂਦੀ ਹੈ। ਜਿਸ ਮਨੁੱਖ ਨੂੰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਆਪਣਾ ਭਾਣਾ ਮਨਾਉਂਦਾ ਹੈ ਉਸ ਮਨੁੱਖ ਦਾ ਮਨ ਨਿਰਮਲ ਹੋ ਜਾਂਦਾ ਹੈ। ਉਸ ਮਨੁੱਖ ਦੇ ਮਨ ਦੀ ਸਾਰੀ ਮੈਲ ਧੁੱਲ ਜਾਂਦੀ ਹੈ। ਉਸ ਮਨੁੱਖ ਦਾ ਮਨ ਚਿੰਦਿਆ ਜਾਂਦਾ ਹੈ ਅਤੇ ਅਡੋਲ ਅਵਸਥਾ ਵਿਚ ਚਲਾ ਜਾਂਦਾ ਹੈ। ਬੰਦਗੀ ਵਿਚ ਲੀਨ ਮਨੁੱਖ ਦੇ ਹਿਰਦੇ ਵਿਚ ਜਦ ਪਰਮ ਜੋਤ ਦਾ ਪੂਰਨ ਪ੍ਰਕਾਸ਼ ਹੋ ਜਾਂਦਾ ਹੈ ਅਤੇ ਮਨ ਜੋਤ ਵਿਚ ਬਦਲ ਜਾਂਦਾ ਹੈ ਤਾਂ ਉਸ ਮਨੁੱਖ ਦੀਆਂ ਪੰਜੇ ਗਿਆਨ ਇੰਦਰੀਆਂ ਅਤੇ ਪੰਜੇ ਕਰਮ ਇੰਦਰੀਆਂ ਪੂਰਨ ਭਾਣੇ ਵਿਚ ਆ ਜਾਂਦੀਆਂ ਹਨ। ਜਦ ਮਨ ਜੋਤ ਬਣ ਜਾਂਦਾ ਹੈ ਤਾਂ ਮਨੁੱਖ ਦੀ ਮਨਮਤਿ (ਸੰਸਾਰਿਕ ਮਤਿ ਅਤੇ ਦੁਰਮਤਿ) ਗੁਰਮਤਿ ਵਿਚ ਬਦਲ ਜਾਂਦੀ ਹੈ ਅਤੇ ਮਨ ਪੂਰਨ ਬ੍ਰਹਮ ਗਿਆਨ ਦੇ ਅਧੀਨ ਹੋ ਜਾਂਦਾ ਹੈ। ਜਿਸਦੇ ਹੋਣ ਨਾਲ ਮਨੁੱਖ ਦੀਆਂ ਪੰਜੇ ਗਿਆਨ ਇੰਦਰੀਆਂ ਅਤੇ ਪੰਜੇ ਕਰਮ ਇੰਦਰੀਆਂ ਪੂਰਨ ਬ੍ਰਹਮ ਗਿਆਨ ਦੇ ਅਧੀਨ ਆ ਜਾਂਦੀਆਂ ਹਨ ਅਤੇ ਪੂਰਨ ਭਾਣੇ ਵਿਚ ਵਿਚਰਦੀਆਂ ਹਨ। ਮਨੁੱਖ ਦੇ ਸਾਰੇ ਕਰਮ ਭਾਣੇ ਵਿਚ ਆ ਜਾਂਦੇ ਹਨ।

          ਅਗਲਾ ਪਰਮ ਸਤਿ ਤੱਤ ‘ਭਾਉ’ ਹੈ। ‘ਭਾਉ’ ਤੋਂ ਭਾਵ ਹੈ ਪ੍ਰੀਤ, ਇਲਾਹੀ ਇਸ਼ਕ, ਸਤਿ ਪਾਰਬ੍ਰਹਮ ਪਿਤਾ ਅਤੇ ਸਤਿਗੁਰੂ ਉੱਪਰ ਪੂਰਨ ਭਰੋਸਾ ਅਤੇ ਸ਼ਰਧਾ। ਪ੍ਰੇਮ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਭਾਸ਼ਾ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਕੇਵਲ ਪ੍ਰੇਮ ਦੀ ਕਦਰ ਕਰਦਾ ਹੈ, ਸ਼ਰਧਾ ਦੀ ਕਦਰ ਕਰਦਾ ਹੈ ਅਤੇ ਭਰੋਸੇ ਦੀ ਕਦਰ ਕਰਦਾ ਹੈ। ਪੂਰਨ ਸ਼ਰਧਾ ਅਤੇ ਭਰੋਸੇ ਨਾਲ ਕੀਤੀ ਗਈ ਪੂਰਨ ਪ੍ਰੀਤ ਦੇ ਨਾਲ ਹੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਤੁਹਾਡੇ ਉੱਪਰ ਪ੍ਰਸੰਨ ਹੁੰਦਾ ਹੈ। ਇਸ ਲਈ ਪੂਰਨ ਸ਼ਰਧਾ ਅਤੇ ਭਰੋਸੇ ਨਾਲ ਕੀਤੀ ਗਈ ਪ੍ਰੀਤ ਵਿਚ ਉਹ ਪਰਮ ਸ਼ਕਤੀ ਹੈ ਜੋ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੂੰ ਤੁਹਾਡੇ ਹਿਰਦੇ ਵਿਚ ਪ੍ਰਗਟ ਹੋਣ ਲਈ ਵਿਵੱਸ਼ ਕਰ ਦਿੰਦੀ ਹੈ। ਪੂਰਨ ਪ੍ਰੀਤ ਹੀ ਪੂਰਨ ਬੰਦਗੀ ਹੈ। ਪੂਰਨ ਸ਼ਰਧਾ ਹੀ ਪੂਰਨ ਬੰਦਗੀ ਹੈ। ਪੂਰਨ ਭਰੋਸਾ ਹੀ ਪੂਰਨ ਬੰਦਗੀ ਹੈ। ਪੂਰਨ ਸ਼ਰਧਾ, ਭਰੋਸਾ ਅਤੇ ਪ੍ਰੀਤ ਹੀ ਪੂਰਨ ਬੰਦਗੀ ਹੈ। ਪੂਰਨ ਸ਼ਰਧਾ, ਭਰੋਸਾ ਅਤੇ ਪ੍ਰੀਤ ਦੀਆਂ ਪਰਮ ਸ਼ਕਤੀਆਂ ਤੋਂ ਸੱਖਣੀ ਬੰਦਗੀ ਨਹੀਂ ਹੈ। ਐਸੀ ਬੰਦਗੀ ਜੋ ਪੂਰਨ ਸ਼ਰਧਾ, ਭਰੋਸਾ ਅਤੇ ਪ੍ਰੀਤ ਤੋਂ ਸੱਖਣੀ ਹੈ ਉਹ ਮਨਹਠਿ ਹੈ, ਬੰਦਗੀ ਨਹੀਂ ਹੈ। ਮਨਹਠਿ ਨਾਲ ਮਨੁੱਖ ਨੂੰ ਜੀਵਨ ਮੁਕਤੀ ਨਹੀਂ ਮਿਲਦੀ ਹੈ ਕਿਉਂਕਿ ਮਨਹਠਿ ਬੰਦਗੀ ਦਰਗਾਹ ਪਰਵਾਨ ਨਹੀਂ ਹੁੰਦੀ ਹੈ। ਪੂਰਨ ਪ੍ਰੀਤ ਹੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਬੋਲੀ ਹੈ ਅਤੇ ਪੂਰਨ ਪ੍ਰੀਤ ਵਿਚ ਹੀ ਪੂਰਨ ਕਿਰਪਾ ਅਤੇ ਗੁਰ ਪ੍ਰਸਾਦਿ ਦੀ ਪਰਮ ਸ਼ਕਤੀ ਵਰਤਦੀ ਹੈ। ਸ਼ਬਦ ‘ਭਾਉ’ ਦੀ ਮਹਿਮਾ ਗੁਰਬਾਣੀ ਵਿਚ ਬਾਰ-ਬਾਰ ਲਿਖੀ ਗਈ ਹੈ। ਸ਼ਬਦ ‘ਭਾਉ’ ਦੇ ਇਸ ਪਰਮ ਸਤਿ ਤੱਤ ਨੂੰ ਗੁਰਬਾਣੀ ਵਿਚ ਬਾਰ-ਬਾਰ ਪ੍ਰਗਟ ਕੀਤਾ ਗਿਆ ਹੈ :-

 

ਸਾਚਾ ਸਾਹਿਬੁ ਸਾਚੁ ਨਾਇ ਭਾਖਿਆ ਭਾਉ ਅਪਾਰੁ

(ਪੰਨਾ ੨)

 

ਗੋਬਿੰਦ ਭਾਉ ਭਗਤ ਕਾ ਭੁਖਾ

(ਭਾਈ ਗੁਰਦਾਸ ਜੀ ਵਾਰ ੧੦, ਪਉੜੀ ੭)

 

ਸਤਿਗੁਰੁ ਸੇਵੀ ਭਾਉ ਕਰਿ ਮੈ ਪਿਰੁ ਦੇਹੁ ਮਿਲਾਇ

(ਪੰਨਾ ੩੮)

 

ਜਿਨ੍‍ੀ ਤੂੰ ਸੇਵਿਆ ਭਾਉ ਕਰਿ ਸੇ ਤੁਧੁ ਪਾਰਿ ਉਤਾਰਿਆ

(ਪੰਨਾ ੯੬੮)

 

ਵਡਭਾਗੀ ਨਾਮੁ ਧਿਆਇਆ ਅਹਿਨਿਸਿ ਲਾਗਾ ਭਾਉ

(ਪੰਨਾ ੧੪੧੬)

 

          ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਬੇਅੰਤ ਪ੍ਰੀਤ ਦਾ ਸੋਮਾ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਬੋਲੀ ਕੇਵਲ ਪ੍ਰੇਮ ਹੈ। ਹਿਰਦੇ ਵਿਚ ਪੂਰਨ ਪ੍ਰੀਤ ਦੀ ਭਾਵਨਾ ਗੁਰ ਪ੍ਰਸਾਦਿ ਦੀ ਪ੍ਰਾਪਤੀ ਦਾ ਸਾਧਨ ਬਣ ਜਾਂਦੀ ਹੈ। ਧੰਨ ਧੰਨ ਭਾਈ ਗੁਰਦਾਸ ਜੀ ਨੇ ਵੀ ਇਸ ਪਰਮ ਸਤਿ ਤੱਤ ਦੀ ਬੇਅੰਤ ਮਹਿਮਾ ਦੇ ਗੁਣ ਗਾਏ ਹਨ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਕੇਵਲ ਮਨੁੱਖ ਦੀ ਸੱਚੀ ਪ੍ਰੀਤ ਦਾ ਭੁੱਖਾ ਹੈ। ਸ਼ਬਦ ‘ਭਾਉ ਭਗਤ’ ਤੋਂ ਭਾਵ ਪ੍ਰੇਮਾ ਭਗਤੀ ਹੈ। ਪ੍ਰੀਤ ਦੀ ਇਸ ਅਸੀਮ ਸ਼ਕਤੀ ਦੀ ਪ੍ਰਾਪਤੀ ਕੇਵਲ ਸਤਿਗੁਰ ਦੀ ਕਿਰਪਾ ਅਤੇ ਗੁਰ ਪ੍ਰਸਾਦਿ ਨਾਲ ਹੀ ਹੁੰਦੀ ਹੈ। ਜੋ ਮਨੁੱਖ ਸਤਿਗੁਰ ਦੀ ਸੇਵਾ ਹਿਰਦੇ ਵਿਚ ਭਰਪੂਰ ਸ਼ਰਧਾ, ਭਰੋਸੇ ਅਤੇ ਪ੍ਰੀਤ ਨਾਲ ਕਰਦੇ ਹਨ ਉਨ੍ਹਾਂ ਨੂੰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਬੇਅੰਤ ਕਿਰਪਾ ਅਤੇ ਗੁਰ ਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ। ਜੋ ਮਨੁੱਖ ਹਿਰਦੇ ਵਿਚ ਪੂਰਨ ਪ੍ਰੀਤ ਨਾਲ ਗੁਰ ਅਤੇ ਗੁਰੂ ਦੀ ਸੇਵਾ ਕਰਦੇ ਹਨ ਉਨ੍ਹਾਂ ਨੂੰ ਜੀਵਨ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ। ਜੋ ਮਨੁੱਖ ਸਤਿਗੁਰ ਦੁਆਰਾ ਬਖ਼ਸ਼ੇ ਗਏ ਗੁਰ ਪ੍ਰਸਾਦਿ ਦੀ ਸੇਵਾ ਸੰਭਾਲਤਾ ਕਰਦੇ ਹੋਏ ਸਤਿਨਾਮ ਨੂੰ ਧਿਆਂਦੇ ਹਨ ਉਨ੍ਹਾਂ ਨੂੰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਪ੍ਰੇਮਾ ਭਗਤੀ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ। ਐਸੇ ਮਨੁੱਖਾਂ ਦੇ ਭਾਗ ਬਹੁਤ ਵੱਡੇ ਹੁੰਦੇ ਹਨ ਜੋ ਪੂਰਨ ਸ਼ਰਧਾ, ਭਰੋਸੇ ਅਤੇ ਪ੍ਰੀਤ ਨਾਲ ਭਰਪੂਰ ਹੋ ਕੇ ਸਤਿਨਾਮ ਸਿਮਰਨ ਦੀ ਕਮਾਈ ਕਰਦੇ ਹਨ। 

          ਅਗਲਾ ਪਰਮ ਸਤਿ ਤੱਤ ਜੋ ਮਨੁੱਖ ਲਈ ਸਮਝਣਾ ਪਰਮ ਜ਼ਰੂਰੀ ਹੈ ਉਹ ਪਰਮ ਸਤਿ ਇਹ ਹੈ ਕਿ ਮਨੁੱਖ ਦੀ ਸੂਖਸ਼ਮ ਦੇਹੀ, ਜਿਸਨੂੰ ਰੂਹ ਵੀ ਕਿਹਾ ਜਾਂਦਾ ਹੈ ਉਸਦੇ ਵਿਚ ਸਾਰੀਆਂ ਪਰਮ ਸ਼ਕਤੀਆਂ ਸਮਾਈਆਂ ਹੋਇਆਂ ਹਨ। ਇਸ ਪਉੜੀ ਵਿਚ ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਸ਼ਾਹ ਜੀ ਨੇ ਸੂਖਸ਼ਮ ਦੇਹੀ ਨੂੰ ਸ਼ਬਦ ‘ਭਾਂਡਾ’ ਕਹਿ ਕੇ ਸੰਬੋਧਿਤ ਕੀਤਾ ਹੈ। ਜਦ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੇ ਮਨੁੱਖ ਦੀ ਰਚਨਾ ਕੀਤੀ ਤਾਂ ਉਸਦੀ ਸੂਖਸ਼ਮ ਦੇਹੀ ਵਿਚ ਹੀ ਸਾਰੇ ਦਰਗਾਹੀ ਖ਼ਜ਼ਾਨੇ ਟਿਕਾ ਦਿੱਤੇ। ਮਨੁੱਖ ਦੀ ਸੂਖਸ਼ਮ ਦੇਹੀ, ਜਿਸਨੂੰ ਰੂਹ ਜਾਂ ਆਤਮਾ ਵੀ ਕਿਹਾ ਜਾਂਦਾ ਹੈ, ਉਸ ਦੇ ਵਿਚ ਹੀ ਸਾਰੇ ਬੇਅੰਤ ਅੰਮ੍ਰਿਤ ਅਤੇ ਦਰਗਾਹੀ ਖਜ਼ਾਨੇ ਸਥਿਰ ਕਰ ਦਿੱਤੇ। ਇੜਾ, ਪਿੰਗਲਾ ਅਤੇ ਸੁਸ਼ਮਨਾ ਦੀਆਂ ਪਰਮ ਸ਼ਕਤੀਆਂ ਜੋ ਇਸ ਅੰਮ੍ਰਿਤ ਨੂੰ ਜਾਗਰਤ ਕਰਨ ਦੀ ਸਮਰੱਥਾ ਰੱਖਦੀਆਂ ਹਨ ਉਹ ਸ਼ਕਤੀਆਂ ਵੀ ਇਸੇ ਸੂਖਸ਼ਮ ਦੇਹੀ ਵਿਚ ਹੀ ਸਥਿਰ ਕਰ ਦਿੱਤੀਆਂ ਹਨ। ੭ ਸਤਿ ਸਰੋਵਰਾਂ ਦੇ ਰੂਪ ਵਿਚ ਸਾਰੇ ਦਰਗਾਹੀ ਖਜ਼ਾਨੇ ਇਸੇ ਸੂਖਸ਼ਮ ਦੇਹੀ ਵਿਚ ਹੀ ਸਥਾਪਿਤ ਕਰ ਦਿੱਤੇ ਗਏ ਹਨ। ਸਾਰੇ ਬੱਜਰ ਕਪਾਟ ਅਤੇ ਦਸਮ ਦੁਆਰ ਵਰਗੇ ਪਰਮ ਸ਼ਕਤੀਸ਼ਾਲੀ ਅੰਮ੍ਰਿਤ ਦੇ ਸੋਮੇ ਵੀ ਇਸੇ ਹੀ ਪਰਮ ਸ਼ਕਤੀਸ਼ਾਲੀ ਸੂਖਸ਼ਮ ਦੇਹੀ ਵਿਚ ਸਥਾਪਿਤ ਕਰ ਦਿੱਤੇ ਹਨ। ਸਾਰੀਆਂ ਪਰਮ ਸ਼ਕਤੀਆਂ ਦਾ ਸੋਮਾ ਮਨੁੱਖ ਦੀ ਦੇਹੀ ਵਿਚ ਹੀ ਪ੍ਰਗਟ ਹੁੰਦਾ ਹੈ। ਇਸ ਪਰਮ ਸਤਿ ਤੱਤ ਨੂੰ ਗੁਰਬਾਣੀ ਵਿਚ ਪ੍ਰਗਟ ਕੀਤਾ ਗਿਆ ਹੈ :-

 

ਸਰੀਰਿ ਸਰੋਵਰਿ ਗੁਣ ਪਰਗਟਿ ਕੀਏ

(ਪੰਨਾ ੩੬੭)

 

ਸਰੀਰ ਸਰੋਵਰ ਭੀਤਰੇ ਆਛੈ ਕਮਲ ਅਨੂਪ

ਪਰਮ ਜੋਤਿ ਪੁਰਖੋਤਮੋ ਜਾ ਕੈ ਰੇਖ ਨ ਰੂਪ

(ਪੰਨਾ ੮੫੭)

 

ਸਰੋਵਰਿ ਨਾਮੁ ਹਰਿ ਪ੍ਰਗਟਿਓ ਘਰਿ ਮੰਦਰਿ ਹਰਿ ਪ੍ਰਭੁ ਲਹੇ

(ਪੰਨਾ ੧੩੩੬)

 

ਸੁੰਨਹੁ ਸਪਤ ਸਰੋਵਰ ਥਾਪੇ

(ਪੰਨਾ ੧੦੩੭)

 

          ਸਤਿ ਸਰੋਵਰਾਂ ਦੀ ਸਾਜਨਾ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੇ ਸੁੰਨ ਕਲਾ ਦੇ ਵਿਚੋਂ ਕੀਤੀ ਹੈ। ਸਤਿ ਪਾਰਬ੍ਰਹਮ ਪਿਤਾ ਆਪ ਅਤੇ ਉਸਦੇ ਸਾਰੇ ਦਰਗਾਹੀ ਖਜ਼ਾਨੇ ਅਤੇ ਪਰਮ ਸ਼ਕਤੀਆਂ ਸੁੰਨ ਵਿਚ ਹੀ ਵਾਸ ਕਰਦੀਆਂ ਹਨ। ਇਸ ਲਈ ਮਨੁੱਖ ਦੀ ਸੂਖਸ਼ਮ ਦੇਹੀ ਵਿਚ ਸਥਾਪਿਤ ਇਹ ਸਾਰੇ ਦਰਗਾਹੀ ਖਜ਼ਾਨੇ ਅਤੇ ਪਰਮ ਸ਼ਕਤੀਆ ਸੁੰਨ ਵਿਚ ਹੀ ਵਿਚਰਦੀਆਂ ਹਨ ਅਤੇ ਉਸ ਸਮੇਂ ਪ੍ਰਗਟ ਹੁੰਦੀਆਂ ਹਨ ਜਦ ਮਨੁੱਖ ਦਾ ਹਿਰਦਾ ਅਤੇ ਮਨ ਸੁੰਨ ਵਿਚ ਚਲਾ ਜਾਂਦਾ ਹੈ। ਇਸ ਲਈ ਬੰਦਗੀ ਕਰਨ ਵਾਲੇ ਮਨੁੱਖਾਂ ਨੂੰ ਸਾਰੇ ਰੂਹਾਨੀ ਅਨੁਭਵ ਸੁੰਨ ਸਮਾਧੀ ਵਿਚ ਹੀ ਹੁੰਦੇ ਹਨ। ਇਨ੍ਹਾਂ ਸਤਿ ਸਰੋਵਰਾਂ ਨੂੰ ਹੀ ਗੁਰਬਾਣੀ ਵਿਚ ‘ਕਮਲ ਅਨੂਪ’ ਦੇ ਸ਼ਬਦ ਨਾਲ ਨਿਵਾਜਿਆ ਗਿਆ ਹੈ। ਹਿਰਦਾ ਕਮਲ ਜਦ ਵਿਕਸਿਤ ਹੁੰਦਾ ਹੈ ਅਤੇ ਪ੍ਰਕਾਸ਼ਮਾਨ ਹੋ ਜਾਂਦਾ ਹੈ ਤਾਂ ਪਰਮ ਜੋਤ ਪੂਰਨ ਪ੍ਰਕਾਸ਼ ਹਿਰਦੇ ਵਿਚ ਹੀ ਪ੍ਰਗਟ ਹੁੰਦਾ ਹੈ। ਇਹ ਹੀ ਕਾਰਨ ਹੈ ਕਿ ਗੁਰਬਾਣੀ ਵਿਚ ਇਹ ਉਪਦੇਸ਼ ਬਾਰ-ਬਾਰ ਦ੍ਰਿੜ੍ਹ ਕਰਵਾਇਆ ਗਿਆ ਹੈ ਕਿ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਮਨੁੱਖ ਦੇ ਹਿਰਦੇ ਵਿਚ ਹੀ ਪ੍ਰਗਟ ਹੁੰਦਾ ਹੈ। ਮਨੁੱਖ ਦਾ ਹਿਰਦਾ ਹੀ ਪਰਮ ਜੋਤ ਪੂਰਨ ਪ੍ਰਕਾਸ਼ ਰੂਪ ਵਿਚ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਆਪ ਹੈ।

          ਇਕ ਆਮ ਮਨੁੱਖ ਦਾ ਇਹ ‘ਭਾਂਡਾ’ ਜੋ ਕਿ ਸਾਰੀਆਂ ਪਰਮ ਸ਼ਕਤੀਆਂ ਦਾ ਸੋਮਾ ਹੈ, ਉਹ ਪੁੱਠਾ ਪਿਆ ਹੋਇਆ ਹੈ। ਕੇਵਲ ਇਤਨਾ ਹੀ ਨਹੀਂ ਇਸ ਤੋਂ ਹੋਰ  ਅੱਗੇ ਵਿਚਾਰੀਏ ਤਾਂ ਇਹ ਆਭਾਸ ਹੁੰਦਾ ਹੈ ਕਿ ਇਹ ਭਾਂਡਾ ਮਾਇਆ ਦੇ ਚਿੱਕੜ ਵਿਚ ਲਿਬੜਿਆ ਪਿਆ ਹੈ। ਇਸ ਭਾਂਡੇ ਉੱਪਰ ਮਨੁੱਖ ਦੇ ਵਿਕਾਰਾਂ ਦੀ ਮੈਲ ਚੜ੍ਹੀ ਹੋਈ ਹੈ। ਇਸ ਵਿਚ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਤ੍ਰਿਸ਼ਨਾ, ਰੂਪ, ਰਸ, ਗੰਧ, ਰਾਜ, ਜੋਬਨ, ਧਨ, ਮਾਲ, ਸ਼ਬਦ (ਮਾੜੇ ਬੋਲਾਂ) ਅਤੇ ਸਪਰਸ਼ ਵਰਗੀਆਂ ਵਿਨਾਸ਼ਕਾਰੀ ਸ਼ਕਤੀਆਂ ਨੇ ਆਪਣੀ ਗੰਦੀ ਜੁੱਲੀ ਨਾਲ ਇਸ ਨੂੰ ਢੱਕਿਆ ਹੋਇਆ ਹੈ। ਐਸੀ ਦਸ਼ਾ ਵਿਚ ਇਸ ਭਾਂਡੇ ਵਿਚ ਅੰਮ੍ਰਿਤ ਕਿਵੇਂ ਸਮਾ ਸਕਦਾ ਹੈ। ਇਸ ਲਈ ਹੀ ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਸ਼ਾਹ ਜੀ ਨੇ ਜਪੁਜੀ ਬਾਣੀ ਵਿਚ ਇਸ ਭਾਂਡੇ ਨੂੰ, ਜੋ ਕਿ ਬੇਅੰਤ ਦਰਗਾਹੀ ਸ਼ਕਤੀਆਂ ਦਾ ਸੋਮਾ ਹੈ, ਉਸ ਨੂੰ ਜਾਗਰਤ ਕਰਨ ਦੀ ਜੁਗਤ ਦ੍ਰਿੜ੍ਹ ਕਰਵਾਈ ਹੈ। ਮਾਇਆ ਦੀਆਂ ਵਿਕਾਰੀ ਅਤੇ ਵਿਨਾਸ਼ਕਾਰੀ ਸ਼ਕਤੀਆਂ ਨੂੰ ਹਰਾ ਕੇ ਇਸ ਭਾਂਡੇ ਨੂੰ ਅੰਮ੍ਰਿਤ ਭਰਪੂਰ ਦਸ਼ਾ ਵਿਚ ਲਿਆਉਣ ਦੀ ਜੁਗਤ ਦ੍ਰਿੜ੍ਹ ਕਰਵਾਈ ਹੈ। ਪ੍ਰੇਮਾ ਭਗਤੀ ਦੀ ਕਿਰਪਾ ਅਤੇ ਗੁਰ ਪ੍ਰਸਾਦਿ ਨਾਲ ਹੀ ਇਹ ਭਾਂਡਾ ਸਿੱਧਾ ਅਤੇ ਸਵੱਛ ਹੋ ਸਕਦਾ ਹੈ ਅਤੇ ਸਾਰੀਆਂ ਪਰਮ ਸ਼ਕਤੀਆਂ ਨੂੰ ਪ੍ਰਗਟ ਕਰ ਸਕਦਾ ਹੈ।

          ਧੀਰਜ ਧਰਦੇ ਹੋਏ, ਗੁਰਮਤਿ ਵਿਚ ਵਿਚਰਦੇ ਹੋਏ, ਗੁਰਬਾਣੀ ਦੇ ਪੂਰਨ ਬ੍ਰਹਮ ਗਿਆਨ ਦੀ ਕਮਾਈ ਕਰਦੇ ਹੋਏ, ਭਾਣਾ ਮੰਨਦੇ ਹੋਏ, ਗੁਰ ਸ਼ਬਦ ਦੀ ਕਮਾਈ ਕਰਦੇ ਹੋਏ, ਸਤਿਨਾਮ ਸਿਮਰਨ ਦੀ ਕਮਾਈ ਕਰਦੇ ਹੋਏ, ਗੁਰ ਪ੍ਰਸਾਦਿ ਦੀ ਪ੍ਰਾਪਤੀ ਕਰਕੇ ਗੁਰ ਪ੍ਰਸਾਦਿ ਦੀ ਸੇਵਾ ਸੰਭਾਲਤਾ ਕਰਦੇ ਹੋਏ, ਹਿਰਦੇ ਦੀ ਪੂਰਨ ਸਚਿਆਰੀ ਰਹਿਤ ਦੀ ਕਮਾਈ ਕਰਦੇ ਹੋਏ, ਇਸ ਭਾਂਡੇ ਨੂੰ ਨਾ ਕੇਵਲ ਸਿੱਧਾ ਹੀ ਕੀਤਾ ਜਾਂਦਾ ਹੈ, ਬਲਕਿ ਇਸ ਨੂੰ ਕੰਚਨ ਵਰਗਾ ਸ਼ੁੱਧ ਕਰਕੇ ਇਸ ਵਿਚ ਸਥਿਤ ਸਾਰੇ ਦਰਗਾਹੀ ਖਜ਼ਾਨਿਆਂ ਨੂੰ ਪ੍ਰਗਟ ਕੀਤਾ ਜਾਂਦਾ ਹੈ। ਗੁਰ ਸ਼ਬਦ ਦੀ ਕਮਾਈ ਦੇ ਨਾਲ ਜਦ ਇਹ ਭਾਂਡਾ ਸਿੱਧਾ ਅਤੇ ਨਿਰਮਲ ਹੋ ਜਾਂਦਾ ਹੈ ਫਿਰ ਇਸ ਵਿਚ ਅੰਮ੍ਰਿਤ ਸਮਾਉਣਾ ਸ਼ੁਰੂ ਹੋ ਜਾਂਦਾ ਹੈ। ਸਾਰੇ ਸਤਿ ਸਰੋਵਰ ਜਾਗਰਤ ਹੋ ਜਾਂਦੇ ਹਨ ਅਤੇ ਪ੍ਰਕਾਸ਼ਮਾਨ ਹੋ ਜਾਂਦੇ ਹਨ। ਸਾਰੇ ਸਤਿ ਸਰੋਵਰਾਂ ਵਿਚੋਂ ਅੰਮ੍ਰਿਤ ਦੇ ਝਰਨੇ ਫੁੱਟ ਪੈਂਦੇ ਹਨ। ਸਤਿਨਾਮ ਸਿਮਰਨ ਦੀ ਕਮਾਈ ਕਰਦੇ ਹੋਏ ਇਹ ਭਾਂਡਾ ਅੰਮ੍ਰਿਤ ਨਾਲ ਭਰ ਜਾਂਦਾ ਹੈ। ਜਦ ਇਹ ਭਾਂਡਾ ਅੰਮ੍ਰਿਤ ਨਾਲ ਭਰਪੂਰ ਹੋ ਜਾਂਦਾ ਹੈ ਤਾਂ ਹਿਰਦੇ ਵਿਚ ਪਰਮ ਜੋਤ ਪੂਰਨ ਪ੍ਰਕਾਸ਼ ਹੋ ਜਾਂਦਾ ਹੈ ਅਤੇ ਰੋਮ ਰੋਮ ਵਿਚ ਸਤਿਨਾਮ ਸਿਮਰਨ ਹੁੰਦਾ ਹੈ। ਜਦ ਇਹ ਭਾਂਡਾ ਭਰ ਜਾਂਦਾ ਹੈ ਫਿਰ ਇਸ ਵਿਚੋਂ ਅੰਮ੍ਰਿਤ ਬਾਹਰ ਵੱਗਣਾ ਸ਼ੁਰੂ ਹੋ ਜਾਂਦਾ ਹੈ। ਇਹ ਉਹ ਅਵਸਥਾ ਹੈ ਜਦ ਐਸੇ ਮਹਾ ਪੁਰਖ ਫਿਰ ਸਤਿ ਸੰਗਤ ਨੂੰ ਅੰਮ੍ਰਿਤ ਵੰਡਣਾ ਸ਼ੁਰੂ ਕਰ ਦਿੰਦੇ ਹਨ। ਹਿਰਦਾ ਪੂਰਨ ਸਚਿਆਰੀ ਰਹਿਤ ਵਿਚ ਚਲਾ ਜਾਂਦਾ ਹੈ ਅਤੇ ਮਨੁੱਖ ਤ੍ਰਿਹ ਗੁਣ ਮਾਇਆ ਨੂੰ ਜਿੱਤ ਕੇ ਅਕਾਲ ਪੁਰਖ ਵਿਚ ਅਭੇਦ ਹੋ ਜਾਂਦਾ ਹੈ। ਨਿਰਗੁਣ ਅਤੇ ਸਰਗੁਣ ਇਕ ਹੋ ਜਾਂਦੇ ਹਨ। ਆਤਮ ਰਸ ਅੰਮ੍ਰਿਤ ਦੀ ਪ੍ਰਾਪਤੀ ਹੋ ਜਾਂਦੀ ਹੈ। ਗੁਰ ਪ੍ਰਸਾਦਿ ਵੰਡਣ ਦੀ ਦਰਗਾਹ ਵੱਲੋਂ ਬਖ਼ਸ਼ਿਸ਼ ਹੋ ਜਾਂਦੀ ਹੈ। ਅੰਮ੍ਰਿਤ ਦਾ ਦਾਤਾ ਪੂਰਨ ਬ੍ਰਹਮ ਗਿਆਨੀ ਦੇ ਰੂਪ ਵਿਚ ਧਰਤੀ ਉੱਪਰ ਪ੍ਰਗਟ ਹੋ ਜਾਂਦਾ ਹੈ।

          ਜਤ ਦੀ ਕਮਾਈ, ਭਾਵ ਮਾਇਆ ਦੇ ਸਾਰੇ ਵਿਕਾਰਾਂ ਉੱਪਰ ਜਿੱਤ ਪ੍ਰਾਪਤ ਕਰਨ ਦੀ ਪਰਮ ਸ਼ਕਤੀ; ਧੀਰਜ ਦੀ ਪਰਮ ਸ਼ਕਤੀ, ਭਾਵ ਮਨ ਨੂੰ ਅਡੋਲ ਅਵਸਥਾ ਵਿਚ ਰੱਖਣ ਦੀ ਪਰਮ ਸ਼ਕਤੀ; ਮਨੁੱਖ ਦੀ ਮਤਿ ਨੂੰ ਗੁਰਮਤਿ ਵਿਚ ਪਰਿਵਰਤਿਤ ਕਰ ਦੇਣ ਦੀ ਪੂਰਨ ਬ੍ਰਹਮ ਗਿਆਨ ਦੀ ਪਰਮ ਸ਼ਕਤੀ; ਭਉ, ਭਾਵ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਭਾਣੇ ਵਿਚ ਵਿਚਰਦੇ ਹੋਏ ਸਤਿ ਕਰਮ ਕਰਨ ਅਤੇ ਪੂਰਨ ਸਤਿ ਦੀ ਸੇਵਾ ਕਰਨ ਦੀ ਪਰਮ ਸ਼ਕਤੀ; ਪੂਰਨ ਸ਼ਰਧਾ ਅਤੇ ਭਰੋਸੇ ਨਾਲ ਕੀਤੀ ਗਈ ਪੂਰਨ ਪ੍ਰੀਤ ਵਿਚ ਕੀਤੀ ਗਈ ਪ੍ਰੇਮਾ ਭਗਤੀ ਦੀ ਪਰਮ ਸ਼ਕਤੀ ਇਕ ਐਸੀ ਪਰਮ ਸ਼ਕਤੀਸ਼ਾਲੀ ਟਕਸਾਲ ਦਾ ਨਿਰਮਾਣ ਕਰਦੀਆਂ ਹਨ ਜਿਸ ਵਿਚ ਮਨੁੱਖ ਬੰਦਗੀ ਕਰਦਾ ਹੈ ਜਿਸ ਨਾਲ ਉਸਦੇ ਮਨ, ਬੁੱਧੀ ਅਤੇ ਹਿਰਦੇ ਦੀ ਘਾੜ੍ਹਤ ਘੜ੍ਹੀ ਜਾਂਦੀ ਹੈ, ਜਿਸਦੇ ਨਾਲ ਉਹ ਦਰਗਾਹ ਵਿਚ ਪਰਵਾਨ ਹੋ ਜਾਂਦਾ ਹੈ ਅਤੇ ਪੂਰਨ ਬ੍ਰਹਮ ਗਿਆਨ, ਤੱਤ ਗਿਆਨ ਅਤੇ ਆਤਮ ਰਸ ਅੰਮ੍ਰਿਤ ਦੀ ਪ੍ਰਾਪਤੀ ਕਰਕੇ ਆਪ ਖੁਦ ਅੰਮ੍ਰਿਤ ਦਾ ਦਾਤਾ ਬਣ ਜਾਂਦਾ ਹੈ। ਪੂਰਨ ਬੰਦਗੀ ਦੀ ਇਹ ਪਰਮ ਸ਼ਕਤੀਸ਼ਾਲੀ ਦਰਗਾਹੀ ਦਾਤ ਸਤਿਗੁਰ ਅਤੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਗੁਰ ਕਿਰਪਾ ਅਤੇ ਗੁਰ ਪ੍ਰਸਾਦਿ ਨਾਲ ਹੀ ਪ੍ਰਾਪਤ ਹੁੰਦੀ ਹੈ। ਜਿਸ ਮਨੁੱਖ ਉੱਪਰ ਸਤਿਗੁਰ ਅਤੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਨਦਰਿ ਹੁੰਦੀ ਹੈ ਕੇਵਲ ਉਸ ਮਨੁੱਖ ਨੂੰ ਇਸ ਪਰਮ ਸ਼ਕਤੀਸ਼ਾਲੀ ਟਕਸਾਲ ਦੀ ਪ੍ਰਾਪਤੀ ਹੁੰਦੀ ਹੈ ਜਿਸ ਵਿਚ ਘੋਲ ਕਮਾਈ ਕਰਦੇ ਕਰਦੇ ਉਸਦੀ ਬੰਦਗੀ ਸੱਚਖੰਡ ਪਰਵਾਨ ਚੜ੍ਹਦੀ ਹੈ। ਇਸ ਪਰਮ ਸਤਿ ਤੱਤ ਨੂੰ ਗੁਰਬਾਣੀ ਵਿਚ ਬਾਰ-ਬਾਰ ਦ੍ਰਿੜ੍ਹ ਕਰਵਾਇਆ ਗਿਆ ਹੈ :-

 

ਨਦਰਿ ਕਰੇ ਤਾ ਪਾਈਐ ਸਚੁ ਨਾਮੁ ਗੁਣਤਾਸਿ

(ਪੰਨਾ ੫੩)

 

ਨਦਰਿ ਕਰੇ ਕੈ ਆਪਣੀ ਆਪੇ ਲਏ ਮਿਲਾਇ ਜੀਉ

(ਪੰਨਾ ੭੨)

 

ਨਾਨਕ ਜਿਸੁ ਨਦਰਿ ਕਰੇ ਤਿਸੁ ਮੇਲਿ ਲਏ ਸਾਈ ਸੁਹਾਗਣਿ ਨਾਰਿ

(ਪੰਨਾ ੯੦)

 

ਗੁਰ ਪਰਸਾਦੀ ਕੋ ਨਦਰਿ ਨਿਹਾਲੇ

(ਪੰਨਾ ੧੧੧)

 

ਜਿਸ ਨੋ ਨਦਰਿ ਕਰੇ ਸਾ ਸੋਹਾਗਣਿ ਹੋਇ ੧੦

(ਪੰਨਾ ੩੫੧)

 

ਨਦਰਿ ਕਰੇ ਤਾ ਸਤਿਗੁਰੁ ਮਿਲੈ ਪ੍ਰਣਵਤਿ ਨਾਨਕੁ ਭਵਜਲੁ ਤਰੈ ੧੮

(ਪੰਨਾ ੩੫੪)

 

ਕਰਮੁ ਹੋਵੈ ਤਾ ਪਰਮ ਪਦੁ ਪਾਈਐ ਕਥੇ ਅਕਥ ਕਹਾਣੀ

(ਪੰਨਾ ੪੨੨)

 

ਪੂਰਾ ਸਤਿਗੁਰੁ ਤਾਂ ਮਿਲੈ ਜਾਂ ਨਦਰਿ ਕਰੇਈ

(ਪੰਨਾ ੪੨੪)

 

ਨਦਰਿ ਕਰਹਿ ਜੇ ਆਪਣੀ ਤਾ ਨਦਰੀ ਸਤਿਗੁਰੁ ਪਾਇਆ

(ਪੰਨਾ ੪੬੫)

 

ਬਿਨੁ ਸਤਿਗੁਰ ਕਿਨੈ ਨ ਪਾਇਓ ਬਿਨੁ ਸਤਿਗੁਰ ਕਿਨੈ ਨ ਪਾਇਆ

ਸਤਿਗੁਰ ਵਿਚਿ ਆਪੁ ਰਖਿਓਨੁ ਕਰਿ ਪਰਗਟੁ ਆਖਿ ਸੁਣਾਇਆ

(ਪੰਨਾ ੪੬੬)

 

          ਜਿਸ ਮਨੁੱਖ ਉੱਪਰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ‘ਨਦਰਿ’ ਪ੍ਰਗਟ ਹੁੰਦੀ ਹੈ ਉਸ ਮਨੁੱਖ ਨੂੰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਸਤਿਗੁਰ ਪੂਰੇ ਦੀ ਸਤਿ ਸੰਗਤ ਵਿਚ ਲੈ ਜਾਂਦਾ ਹੈ। ਜਿਸ ਮਨੁੱਖ ਦੇ ਪੂਰਬਲੇ ਜਨਮਾਂ ਦੇ ਵਿਚ ਕੀਤੇ ਗਏ ਸਤਿ ਕਰਮਾਂ ਦੇ ਅਤੇ ਪਿੱਛਲੇ ਜਨਮਾਂ ਵਿਚ ਕੀਤੀ ਗਈ ਬੰਦਗੀ ਦੇ ਅੰਕੁਰ ਪ੍ਰਗਟ ਹੁੰਦੇ ਹਨ ਤਾਂ ਉਸ ਮਨੁੱਖ ਨੂੰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਪੂਰਨ ਸੰਤ ਸਤਿਗੁਰ ਦੀ ਸਤਿ ਸੰਗਤ ਵਿਚ ਲੈ ਜਾਂਦਾ ਹੈ। ਕੇਵਲ ਅਤੇ ਕੇਵਲ ਪੂਰਨ ਸਤਿਗੁਰ ਦੀ ਸੰਗਤ ਵਿਚ ਜਾ ਕੇ ਸਤਿਨਾਮ, ਸਤਿਨਾਮ ਸਿਮਰਨ, ਸਤਿਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦੇ ਗੁਰ ਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ। ਕੇਵਲ ਗੁਰ ਪ੍ਰਸਾਦਿ ਦੀ ਇਸ ਪਰਮ ਸ਼ਕਤੀ ਦੀ ਪ੍ਰਾਪਤੀ ਨਾਲ ਹੀ ਮਨੁੱਖ ਦੀ ਬੰਦਗੀ ਸੰਭਵ ਹੁੰਦੀ ਹੈ। ਕੇਵਲ ਪੂਰੇ ਸਤਿਗੁਰ ਦੇ ਛੱਤਰ ਹੇਠ ਬੈਠ ਕੇ ਹੀ ਗੁਰ ਸ਼ਬਦ ਦੀ ਕਮਾਈ ਸੰਭਵ ਹੁੰਦੀ ਹੈ। ਕੇਵਲ ਪੂਰੇ ਸਤਿਗੁਰ ਦੇ ਛੱਤਰ ਹੇਠ ਬੈਠ ਕੇ ਹੀ ਇੜਾ, ਪਿੰਗਲਾ ਅਤੇ ਸੁਸ਼ਮਨਾ ਦੀਆਂ ਪਰਮ ਸ਼ਕਤੀਆਂ ਜਾਗਰਤ ਹੁੰਦੀਆ ਹਨ ਅਤੇ ਏਕ ਬੂੰਦ ਅੰਮ੍ਰਿਤ ਨੂੰ ਪ੍ਰਾਪਤ ਕਰਕੇ ਸਤਿਨਾਮ ਸੁਰਤ ਵਿਚ ਜਾਂਦਾ ਹੈ ਅਤੇ ਮਨੁੱਖ ਸੁਹਾਗਣ ਬਣ ਕੇ ਸਮਾਧੀ ਅਤੇ ਸੁੰਨ ਸਮਾਧੀ ਦੀ ਪ੍ਰਾਪਤੀ ਹੁੰਦੀ ਹੈ। ਕੇਵਲ ਐਸਾ ਹੋਣ ਤੇ ਹੀ ਮਨੁੱਖ ਦੇ ਸਾਰੇ ਬੱਜਰ ਕਪਾਟ ਖੁੱਲ੍ਹ ਜਾਂਦੇ ਹਨ ਅਤੇ ੭ ਸਤਿ ਸਰੋਵਰ ਪ੍ਰਕਾਸ਼ਮਾਨ ਹੋ ਜਾਂਦੇ ਹਨ ਅਤੇ ਮਨੁੱਖ ਦੀ ਬੰਦਗੀ ‘ਕਰਮ ਖੰਡ’ ਵਿਚ ਚਲੀ ਜਾਂਦੀ ਹੈ। ਕੇਵਲ ਪੂਰੇ ਸਤਿਗੁਰ ਦੇ ਛੱਤਰ ਹੇਠ ਬੈਠ ਕੇ ਹੀ ਗੁਰ ਸ਼ਬਦ ਦੀ ਕਮਾਈ ਕਰਦੇ ਹੋਏ, ਸਿਮਰਨ ਅਤੇ ਸੇਵਾ ਕਰਦੇ ਹੋਏ ਮਨ ਚਿੰਦਿਆ ਜਾਂਦਾ ਹੈ, ਪੰਜ ਦੂਤ ਵੱਸ ਆ ਜਾਂਦੇ ਹਨ, ਤ੍ਰਿਸ਼ਨਾ ਬੁੱਝ ਜਾਂਦੀ ਹੈ ਅਤੇ ਹਿਰਦੇ ਦੀ ਪੂਰਨ ਸਚਿਆਰੀ ਰਹਿਤ ਪ੍ਰਾਪਤ ਕਰਕੇ, ਹਿਰਦੇ ਵਿਚ ਪਰਮ ਜੋਤ ਪੂਰਨ ਪ੍ਰਕਾਸ਼ ਪ੍ਰਗਟ ਹੋ ਕੇ ਮਾਇਆ ਨੂੰ ਜਿੱਤਿਆ ਜਾਂਦਾ ਹੈ। ਕੇਵਲ ਪੂਰੇ ਸਤਿਗੁਰ ਦੀ ਕਿਰਪਾ ਅਤੇ ਗੁਰ ਪ੍ਰਸਾਦਿ ਨਾਲ ਹੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਦਰਸ਼ਨ ਹੁੰਦੇ ਹਨ ਅਤੇ ਪੂਰਨ ਬ੍ਰਹਮ ਗਿਆਨ, ਤੱਤ ਗਿਆਨ ਅਤੇ ਆਤਮ ਰਸ ਅੰਮ੍ਰਿਤ ਦੀ ਪ੍ਰਾਪਤੀ ਕਰਕੇ ਬੰਦਗੀ ਪੂਰਨ ਹੁੰਦੀ ਹੈ ਅਤੇ ਮਨੁੱਖ ਸਦਾ ਸੁਹਾਗਣ ਬਣ ਪਰਮ ਪੱਦਵੀ ਦੀ ਪ੍ਰਾਪਤੀ ਕਰਕੇ ਜੀਵਨ ਮੁਕਤ ਹੋ ਜਾਂਦਾ ਹੈ। ਇਹ ਹੀ ਪੂਰਨ ਸਤਿ ਹੈ। ਇਹ ਹੀ ਪੂਰਨ ਬੰਦਗੀ ਦਾ ਰਹੱਸ ਹੈ।