ਸਤਿਨਾਮੁ ਪਾਰਬ੍ਰਹਮ ਦਾ ਆਦਿ ਜੁਗਾਦੀ, ਪਰਾ ਪੂਰਬਲਾ ਨਾਮ ਹੈ । ਇਹ ਨਾਮ ਜੋ ਕਿ ਪੂਰਨ ਸਤਿ ਹੈ, ਸਭ ਖੰਡਾਂ ਬ੍ਰਹਮੰਡਾਂ ਅਤੇ ਸ੍ਰਿਸ਼ਟੀ ਦਾ ਬੀਜ ਮੰਤਰ ਵੀ ਹੈ ਅਤੇ ਆਧਾਰ ਵੀ ਹੈ । ਇਹ ਨਾਮੁ ਮਨ ਨੂੰ ਤਾਰ ਦਿੰਦਾ ਹੈ, ਮਨ ਨੂੰ ਵਸ ਕਰ ਦਿੰਦਾ ਹੈ, ਮਨ ਨੂੰ ਸ਼ਾਂਤ ਕਰ ਦਿੰਦਾ ਹੈ, ਮਨ ਨੂੰ ਪੰਜਾਂ ਦੂਤਾਂ ਤੋਂ ਅਤੇ ਮਾਇਆ ਤੋਂ ਨਿਰਲੇਪ ਕਰ ਦਿੰਦਾ ਹੈ, ਹਿਰਦੇ ਨੂੰ ਸਚਿਆਰਾ ਕਰ ਦਿੰਦਾ ਹੈ । ਇਹ ਨਾਮੁ ਆਪ ਹੀ ਪੂਰਨ ਪ੍ਰਕਾਸ਼ ਹੈ, ਸਭਨਾਂ ਦਾ ਜਨਮ-ਦਾਤਾ ਹੈ, ਪਾਲਣਹਾਰ ਹੈ, ਅੱਗਮ ਅਗੋਚਰ ਹੈ, ਅਨੰਤ ਹੈ, ਅਪਾਰ ਹੈ, ਬੇਅੰਤ ਹੈ, ਜੋ ਇਨਸਾਨ ਨੂੰ ਆਪਣੇ ਵਿਚ ਅਭੇਦ ਕਰ ਕੇ, ਆਪਣੇ ਹੀ ਜੈਸਾ ਬਣਾ ਦਿੰਦਾ ਹੈ, ਜੋ ਕਿ ਆਪ ਆਤਮ ਰਸ ਹੈ, ਜਿਸ ਦੀ ਮਹਿਮਾ ਕਥੀ ਨਹੀਂ ਜਾ ਸਕਦੀ ।
ਸ਼ਬਦ “ਸਤਿ” ਦੀ ਮਹਿਮਾ ਦੀ ਇਕ ਝਲਕ:
ਸ਼ਬਦ “ਸਤਿ” ਪੂਰਨ ਬੰਦਗੀ, ਸਾਰੀ ਰੁਹਾਨਿਅਤ, ਸਾਰੀਆਂ ਪਰਮ ਬ੍ਰਹਮ ਸ਼ਕਤੀਆਂ ਅਤੇ ਪਰਮ ਬ੍ਰਹਮ ਗੁਣਾ ਦੇ ਖ਼ਜਾਨੇ ਦਾ ਕੁੰਜੀ ਸ਼ਬਦ ਹੈ ਅਤੇ ਪੂਰਨ ਬ੍ਰਹਮ ਅਵਸਥਾ ਅਤੇ ਸਾਰੀ ਸ੍ਰਿਸ਼ਟੀ ਦੀ ਰਚਨਾ ਦੇ ਬ੍ਰਹਮ ਅਧਾਰ ਦਾ ਵਰਣਨ ਕਰਦਾ ਹੈ ਜਿਹੜੀ ਬ੍ਰਹਮ ਨੇ ਆਪ ਸਿਰਜੀ ਹੈ । ਅਸਲ ਵਿਚ ਬ੍ਰਹਮ ਆਪਣੇ ਆਪ ਨੂੰ ਆਪਣੀ ਅਟੱਲ ਅਵਸਥਾ ਵਿਚ ਸੁਸ਼ੋਭਿਤ ਰੱਖ ਰਿਹਾ ਹੈ । ਆਪਣੇ ਨਿਰਗੁਣ ਸਰੂਪ ਵਿੱਚ “ਸਤਿ” ਅਧਾਰ ਵਿੱਚ ਕਾਇਮ ਮੁਦਾਇਮ ਹੈ ਅਤੇ ਇਹ “ਸਤਿ” ਆਧਾਰ ਪਾਰਬ੍ਰਹਮ ਪਿਤਾ ਪਰਮੇਸ਼ਰ ਆਪ ਕੇਵਲ ਅਨਾਦਿ “ਸਤਿ” ਹੈ ਅਤੇ ਇਹ ਆਧਾਰ ਸ਼ਬਦ “ਸਤਿ” ਦੁਆਰਾ ਮੂਲ ਮੰਤਰ ਵਿੱਚ ਧੰਨ ਧੰਨ ਸਤਿਗੁਰ ਨਾਨਕ ਪਾਤਿਸ਼ਾਹ ਦੁਆਰਾ ਪਰਗਟ ਅਤੇ ਪ੍ਰੀਭਾਸ਼ਤ ਕੀਤਾ ਗਿਆ ਹੈ।
ਇਹ “ਸਤਿ” ਬ੍ਰਹਮ ਸ਼ਬਦ ਸਾਨੂੰ ਦੱਸਦਾ ਹੈ ਕਿ ਆਪ ਬ੍ਰਹਮ ਦਾ ਕੀ ਅਰਥ ਹੈ, ਉਸ ਦੇ ਆਪਣੇ ਨਿਰਗੁਣ ਸਰੂਪ ਦਾ ਕੀ ਭਾਵ ਹੈ, ਉਸ ਦੇ ਰੂਪ ਦਾ ਕੀ ਭਾਵ ਹੈ ਜੋ ਕਿ ਮਾਇਆ ਦੇ ਤਿੰਨਾਂ ਗੁਣਾਂ ਤੋਂ ਪਰ੍ਹੇ ਹੈ: ਰਜੋ ਗੁਣ: ਆਸਾ, ਤ੍ਰਿਸ਼ਨਾ, ਮਨਸਾ; ਤਮੋ ਗੁਣ: ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ, ਨਿੰਦਿਆ, ਚੁਗਲੀ, ਬਖੀਲੀ, ਰਾਜ, ਜੋਬਨ, ਧਨ, ਮਾਲ, ਰੂਪ, ਰਸ, ਗੰਧ, ਸ਼ਬਦ, ਸਪਰਸ਼; ਅਤੇ ਸਤੋ ਗੁਣ: ਦਇਆ, ਦਾਨ, ਧਰਮ, ਸੰਜਮ, ਸੰਤੋਖ । ਸ਼ਬਦ ‘ਸਤਿ’ ਦੀ ਹੋਰ ਵਿਆਖਿਆ ‘ਸ਼ਬਦ’ ਹੈ ਜਿਵੇਂ ਕਿ ‘ਸ਼ਬਦ ਗੁਰੂ’ ਦੀ ਬਣਤਰ ਹੈ, ਜਿਹੜਾ ਕਿ ਆਪ ਬ੍ਰਹਮ ਵਿੱਚ ਅਨਾਦਿ “ਸਤਿ” ਦੇ “ਤੱਤ” ਨੂੰ ਪ੍ਰੀਭਾਸ਼ਤ ਕਰਦਾ ਹੈ, ਸ਼ਬਦ “ਸਤਿ” ਦਾ ਭਾਵ ਹੈ ੴ ਅਨਾਦਿ “ਸਤਿ” ਹੈ ਅਤੇ ਇਹ ਉਸ ਦਾ ਨਾਮ ਹੈ, ਜਿਸ ਦਾ ਭਾਵ ਹੈ ਕਿ ਅਨਾਦਿ “ਸਤਿ” ਉਸ ਦਾ ਨਾਮ ਹੈ, ੴ ਦਾ ਨਾਮ ਜਿਹੜਾ ਬ੍ਰਹਮ ਦਾ ਨਿਰਗੁਣ ਸਰੂਪ ਹੈ “ਸਤਿ” ਹੈ, ਜਿਹੜਾ ਬ੍ਰਹਮ ਦਾ ਪਰਮ ਜੋਤ ਪੂਰਨ ਪ੍ਰਕਾਸ਼ ਸਰੂਪ ਹੈ ਅਤੇ ਇਹ ਹੈ ਜੋ ਮਾਇਆ ਦੇ ਤਿੰਨਾਂ ਗੁਣਾਂ ਤੋਂ ਪਰ੍ਹੇ ਹੈ, ਇਹ ਅਗਮ ਹੈ, ਅਗੋਚਰ ਹੈ ਅਤੇ ਇਹ ਮਨੁੱਖੀ ਪੰਜ ਇੰਦਰੀਆਂ ਦੁਆਰਾ ਦੇਖਿਆ, ਅਨੁਭਵ ਜਾਂ ਮਹਿਸੂਸ ਨਹੀਂ ਕੀਤਾ ਜਾ ਸਕਦਾ ਅਤੇ ਕੇਵਲ ਇਸ ਬ੍ਰਹਮ ਭਾਵ ਨੂੰ ਦਿਬ ਦ੍ਰਿਸ਼ਟੀ ਦੁਆਰਾ ਹੀ ਅਨੁਭਵ ਜਾਂ ਮਹਿਸੂਸ ਕੀਤਾ ਜਾ ਸਕਦਾ ਹੈ । ਗੁਰਬਾਣੀ “ਸਤਿ” ਹੈ ਇਸ ਲਈ ਗੁਰੂ ਹੈ, ਗੁਰਬਾਣੀ “ਸਤਿ” ਹੈ ਇਸ ਲਈ ਨਿਰੰਕਾਰ ਹੈ ।
ਬ੍ਰਹਮ “ਸਤਿ” ਹੈ, ਅਨੰਤ, ਅਪਾਰ, ਬੇਅੰਤ, ਅਪਰੰਪਾਰ, ਅਤੇ ਸਰਬ ਕਲਾ ਭਰਪੂਰ ਹੈ । ਇਹ “ਸਤਿ” ਹੀ ਗੁਰੂ ਹੈ । ਗੁਰਬਾਣੀ ਇਸ “ਸਤਿ” ਦਾ ਗਿਆਨ ਸਰੂਪ ਹੈ ਇਸ ਲਈ ਗੁਰੂ ਹੈ, ਗੁਰਬਾਣੀ ਇਸੇ “ਸਤਿ” ਦਾ ਗਿਆਨ ਸਰੂਪ ਹੈ ਇਸ ਲਈ ਗੁਰਬਾਣੀ ਨਿਰੰਕਾਰ ਹੈ ।
ਸ਼ਬਦ “ਸਤਿ” ਅੰਮ੍ਰਿਤ ਦੀ ਵਿਆਖਿਆ ਕਰਦਾ ਹੈ, “ਸਤਿ” ਉਹ ਪਰਮ ਸ਼ਕਤੀ ਹੈ, ਉਹ ਸਰਵਸ਼ਕਤੀ ਹੈ, ਉਹ ਅਸੀਮ ਸ਼ਕਤੀ ਮਾਨਸਰੋਵਰ ਹੈ ਜੋ ਕਦੇ ਨਹੀਂ ਮਰਦਾ । ਇਹ ਸਦਾ ਲਈ ਰਹਿੰਦਾ ਹੈ, ਇਹ ਆਪਣੇ ਆਦਿ ਤੋਂ ਹੈ, ਇਹ ਹੁਣ ਵੀ ਹੈ ਅਤੇ ਇਹ ਸਾਰੇ ਆਉਣ ਵਾਲੇ ਯੁੱਗਾਂ ਵਿਚ ਵੀ ਰਹੇਗਾ । ਝੂਠ ਸਤਿ ਦੇ ਸਾਹਮਣੇ ਨਹੀਂ ਖਲੋ ਸਕਦਾ, ਅਖੀਰ ਵਿਚ ਇਹ ਕੇਵਲ ਸਤਿ ਹੈ ਜੋ ਰਹਿ ਜਾਂਦਾ ਹੈ, ਝੂਠ ਮਰ ਜਾਂਦਾ ਹੈ ਅਤੇ ਹਰ ਚੀਜ਼ ਜੋ ਮਾਇਆ ਦੇ ਤਿੰਨਾਂ ਗੁਣਾਂ ਦੇ ਪ੍ਰਭਾਵ ਅਧੀਨ ਚਲ ਰਹੀ ਹੈ ਨਾਸ਼ਵਾਨ ਹੈ ਅਤੇ ਅਸਤਿ ਹੈ, ਜਨਮ ਮਰਨ ਦੇ ਚੱਕਰ ਵਿੱਚ ਭਟਕ ਰਹੀ ਹੈ ।
ਕੇਵਲ ਆਦਿ ਅਨਾਦਿ “ਸਤਿ” ਆਪ ਸਰਵ ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਹੈ ਅਤੇ ਉਸ ਦੀ ਆਪਣੀ ਹੋਂਦ “ਸਤਿ” ਤੋਂ ਉਪਜੀ ਹੈ ਅਤੇ ਉਹ ਸ਼ੁਰੂ ਤੋਂ ਕਾਇਮ ਮੁਦਾਇਮ ਹੈ, ਹੁਣ ਵੀ ਕਾਇਮ ਮੁਦਾਇਮ ਹੈ ਅਤੇ ਹਮੇਸ਼ਾਂ ਇਸ ਆਦਿ ਅਨਾਦਿ “ਸਤਿ” ਤੇ ਕਾਇਮ ਮੁਦਾਇਮ ਰਹੇਗਾ, ਇਹ ਇੱਕ ਹੈ ਜਿਹੜਾ ਕਿ ਅਜੂਨੀ ਹੈ; ਕਦੀ ਨਾ ਮਰਨ ਵਾਲਾ, ਸਮੇਂ ਅਤੇ ਖ਼ਲਾਅ ਦੇ ਚੱਕਰ ਤੋਂ ਪਰ੍ਹੇ ਹੈ ਜਨਮ ਅਤੇ ਮਰਨ ਦੇ ਚੱਕਰ ਤੋਂ ਪਰ੍ਹੇ ਹੈ ।
ਇਹ ਬੇਅੰਤ ਅਤੇ ਵਿਲੱਖਣ ਰੂਹਾਨੀ ਪਰਮ ਸ਼ਕਤੀ ਹੈ ਜਿਸ ਨੇ ਸਾਰਾ ਬ੍ਰਹਿਮੰਡ ਸਾਜਿਆ ਹੈ ਅਤੇ ਜਿਹੜਾ ਸਾਰੇ ਸੰਸਾਰ ਨੂੰ ਚਲਾ ਰਿਹਾ ਹੈ, ਜਿਹੜਾ “ਸਤਿ” ਦੀ ਨੀਂਹ ਉੱਪਰ ਆਪੇ ਆਪ ਹੀ ਸਾਜਿਆ ਗਿਆ ਹੈ ਅਤੇ ਆਪਣੀ ਪਾਲਣਾ ਆਪ ਹੀ ਕਰ ਰਿਹਾ ਹੈ, ਜਿਹੜਾ ਕਿਸੇ ਵੀ ਵੈਰ ਭਾਵ ਤੋਂ ਪਰੇ ਹੈ, ਜਿਹੜਾ ਆਪਣੀ ਹਰ ਇੱਕ ਸਿਰਜਨਾ ਨੂੰ ਇੰਨ੍ਹਾ ਜਿਆਦਾ ਪਿਆਰ ਕਰਦਾ ਹੈ ਕਿ ਉਸ ਨੇ ਆਪਣਾ ਆਪ ਆਪਣੀ ਹਰ ਇੱਕ ਰਚਨਾ ਵਿੱਚ ਰੱਖਿਆ ਹੈ, ਜਿਹੜਾ ਕਿ ਸਰਵ ਵਿਆਪਕ ਹੈ, ਸਾਡੇ ਸਭ ਦੇ ਵਿੱਚ ਹੈ, ਕੇਵਲ ਇਕੋ ਇੱਕ ਕਰਤਾ ਹੈ, ਜਿਹੜਾ ਬੇਅੰਤ ਰੂਹਾਨੀ ਸ਼ਕਤੀ ਹੈ ਅਤੇ ਇਸ ਲਈ ਸਰਬ ਕਲਾ ਭਰਪੂਰ ਹੈ: ਭਾਵ ਸਭ ਤਰ੍ਹਾਂ ਦੀਆਂ ਬੇਅੰਤ ਸ਼ਕਤੀਆਂ ਦਾ ਮਾਲਕ, ਆਮ ਮਨੁੱਖੀ ਮਨ ਦੀ ਕਲਪਨਾ ਤੋਂ ਵੀ ਪਰੇ ਕੋਈ ਵੀ ਚੀਜ਼ ਕਰਨ ਦੇ ਯੋਗ, ਇੱਕ ਮਨੁੱਖ ਦੀਆਂ ਪੰਜਾਂ ਇੰਦਰੀਆਂ ਦੀ ਪਹੁੰਚ ਤੋਂ ਪਰ੍ਹੇ, ਅਤੇ ਇਸ ਬੇਅੰਤ ਸ਼ਕਤੀ ਦਾ ਆਧਾਰ ਸ਼ਬਦ “ਸਤਿ’ ਹੈ ਅਨਾਦਿ “ਸਤਿ” ਹੈ ਅਤੇ ਕੁਝ ਵੀ ਹੋਰ ਨਹੀਂ ।
“ਸਤਿ” ਤੱਤ ਇਸ ਲਈ ‘ਗੁਰੂ’ ਤੱਤ ਹੈ ਕਿਉਂਕਿ ਇੱਕ ਗੁਰੂ ਹੈ ਜੋ ਅੰਧੇਰੇ ਨੂੰ ਦੂਰ ਕਰਦਾ ਹੈ ਅਤੇ ਸਾਨੂੰ ਅੰਦਰੋਂ ਬ੍ਰਹਮੰਡ ਅਤੇ ਬ੍ਰਹਮ ਗਿਆਨ ਬਾਰੇ ਚਾਨਣ ਕਰਦਾ ਹੈ । ਗੁਰੂ ਉਹ ਹੈ ਜਿਸ ਦੀ ਅਸੀਂ ਰੋਜ਼ਾਨਾ ਦੇ ਕਰਮਾਂ ਵਿਚ ਪਾਲਣਾ ਕਰਦੇ ਹਾਂ ਅਤੇ ਇਥੇ ਕੋਈ ਵੀ “ਸਤਿ” ਨਾਲੋਂ ਵੱਡਾ ਅਤੇ ਬੇਹਤਰ ਨਹੀਂ ਹੈ । ਇਸ ਲਈ ਗੁਰੂ ਵੀ ਸਤਿਨਾਮ ਹੀ ਹੈ । ਗੁਰੂ ਦਾ ਗੁਰੁ ਵੀ ਸਤਿਨਾਮ ਹੀ ਹੈ । ਗੁਰਬਾਣੀ ਦਾ ਗੁਰੁ ਵੀ ਸਤਿਨਾਮ ਹੀ ਹੈ । ਇੱਕ ਵਾਰ ਜਦ ਅਸੀਂ ਇਹ ਬ੍ਰਹਮ ਸ਼ਬਦ ਦਾ ਅਭਿਆਸ ਸ਼ੁਰੂ ਕਰਦੇ ਹਾਂ ਤਦ ਹੌਲੀ ਹੌਲੀ ਅਸੀਂ ਸੱਚਾ ਬਣਨਾ ਸ਼ੁਰੂ ਕਰ ਦਿੰਦੇ ਹਾਂ ਅਤੇ ਇਸ ਦੇ ਫਲਸਰੂਪ ਅਸੀਂ ਪੂਰੀ ਤਰ੍ਹਾਂ ਸੱਚੇ ਬਣ ਜਾਂਦੇ ਹਾਂ । ਸਾਡੀ ਕਰਨੀ ਸਾਡੀ ਗੁਰੂ ਹੈ ਅਤੇ ਜੇ ਸਾਡੀ ਕਰਨੀ ਸਤਿ ਦੀ ਹੈ ਤਾਂ ਸਤਿ ਸਾਡਾ ਗੁਰੂ ਹੈ । ਜੇ ਕਰ ਸਾਡੀ ਕਰਨੀ ਅਸਤਿ ਦੀ ਹੈ ਤਾਂ ਅਸਤਿ ਸਾਡਾ ਗੁਰੂ ਹੈ, ਭਾਵ ਅਸੀਂ ਨਿਗੁਰੇ ਹਾਂ ਕਿਓਂਕਿ ਅਸਤਿ ਤਾਂ ਗੁਰੂ ਹੋ ਨਹੀਂ ਸਕਦਾ । ਜੇ ਕਰ ਅਸੀਂ ਮਾਇਆ ਦੇ ਅਧੀਨ ਕਰਮ ਕਰਦੇ ਹਾ ਤਾਂ ਮਾਇਆ ਸਾਡਾ ਗੁਰੂ ਹੈ, ਭਾਵ ਅਸੀਂ ਨਿਗੁਰੇ ਹਾਂ ਕਿਉਂਕਿ ਮਾਇਆ ਤਾਂ ਗੁਰੂ ਹੋ ਨਹੀਂ ਸਕਦੀ ।
ਇਸ ਅਵਸਥਾ ਤੇ ਅਸੀਂ ਬ੍ਰਹਮ ਦੇ “ਸਤਿ” ਭਾਗ ਵਿਚ ਲੀਨ ਹੋ ਜਾਂਦੇ ਹਾਂ ਅਤੇ ਉਸ ਨਾਲ ਇੱਕ ਹੋ ਜਾਂਦੇ ਹਾਂ, ਇਸ ਸਤਿ ਅਵਸਥਾ ਵਿੱਚ ਅਸੀਂ ਕੇਵਲ ਸਤਿ ਦੇਖਦੇ, ਅਸੀਂ ਸਤਿ ਬੋਲਦੇ ਹਾਂ, ਅਸੀਂ ਸਤਿ ਕਰਦੇ ਹਾਂ, ਅਸੀਂ ਸਤਿ ਦੀ ਸੇਵਾ ਕਰਦੇ ਹਾਂ ਅਤੇ ਸਤਿ ਵਰਤਾਉਂਦੇ ਹਾਂ । ਇਸ ਤਰ੍ਹਾਂ ਕਰਨ ਨਾਲ ਅਸੀਂ ਸਤਿ ਦੀ ਸੇਵਾ ਕਰਦੇ ਹਾਂ ਅਤੇ ਇਹ ਸਰਵਸਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਸਭ ਤੋਂ ਉੱਤਮ ਸੇਵਾ ਹੈ, ਇਹ “ਸਤਿ” ਦੀ ਸਭ ਤੋਂ ਉੱਚੀ ਸੇਵਾ ਹੈ ਜਿਹੜਾ ਕਿ ਆਤਮ ਰਸ ਹੈ; ਸਭ ਤੋਂ ਉੱਚਾ ਅੰਮ੍ਰਿਤ ਜਿਹੜਾ ਕਿ ਨਿਰਗੁਣ ਸਰੂਪ ਪਰਮ ਜੋਤ ਪੂਰਨ ਪ੍ਰਕਾਸ਼ ਹੈ ।
“ਸਤਿ” ਦਾ ਅਭਿਆਸ ਇੱਕ ਰੂਹ ਨੂੰ “ਸਤਿ” ਵਿਚ ਅਭੇਦ ਕਰ ਦਿੰਦਾ ਹੈ ਅਤੇ ਉਹ ਮਨੁੱਖ ਜੋ “ਸਤਿ” ਨਾਲ ਇੱਕ ਹੋ ਜਾਂਦਾ ਹੈ, ਇੱਕ ਬ੍ਰਹਮ ਰੂਪ ਬਣ ਜਾਂਦਾ ਹੈ ਅਤੇ ਇਸ ਤਰ੍ਹਾਂ ਕਰਨ ਨਾਲ ਇਸ ਦਾ ਭਾਵ ਹੈ ਕਿ ਇਹ ਰੂਹ ਬ੍ਰਹਮ ਗਿਆਨ ਦਾ ਸੋਮਾ ਬਣ ਜਾਂਦੀ ਹੈ, ਇਹ “ਸਤਿ” ਦਾ ਸੋਮਾ ਬਣਦੀ ਹੈ, ਦੂਸਰਿਆਂ ਲਈ ਅੰਮ੍ਰਿਤ ਦਾ ਇੱਕ ਸੋਮਾ ਬਣ ਜਾਂਦੀ ਹੈ ਅਤੇ ਇਸ ਲਈ ਇਸਨੂੰ ਬ੍ਰਹਮ ਗਿਆਨੀ ਕਿਹਾ ਜਾਂਦਾ ਹੈ ।
ਇਥੋਂ ਤੱਕ ਕਿ ਸ਼ਬਦ “ਸਤਿਗੁਰੂ”‘ ਵਿਚ ਗੁਰੂ ਭਾਗ “ਸਤਿ” ਹੀ ਹੈ ਅਤੇ ਉਹ ਮਨੁੱਖ ਜੋ “ਸਤਿ” ਵਿਚ ਅਭੇਦ ਹੋ ਜਾਂਦਾ ਹੈ ਅਤੇ “ਸਤਿ” ਨਾਲ ਇੱਕ ਹੋ ਜਾਂਦਾ ਹੈ, ਇੱਕ ਗੁਰੂ ਬਣ ਜਾਂਦਾ ਹੈ । ਰੂਹ ਜਿਹੜੀ ਅਨਾਦਿ “ਸਤਿ” ਨੂੰ ਦੇਖਣ ਦੇ ਯੋਗ ਹੋ ਜਾਂਦੀ ਹੈ, ਅਨਾਦਿ “ਸਤਿ” ਨੂੰ ਬੋਲਣ, ਅਨਾਦਿ “ਸਤਿ” ਨੂੰ ਸੁਣਨ, ਅਨਾਦਿ “ਸਤਿ” ਨੂੰ ਵਰਤਾਉਣ, ਅਤੇ ਅਨਾਦਿ “ਸਤਿ” ਦੀ ਸੇਵਾ ਕਰਨ ਦੇ ਯੋਗ ਹੋ ਜਾਂਦੀ ਹੈ ਅਤੇ ਸਾਰਿਆਂ ਤੋਂ ਉੱਪਰ ਉਹ ਬ੍ਰਹਮ ਵਿਚ ਲੀਨ ਹੋ ਕੇ ਆਪ ਅਨਾਦਿ “ਸਤਿ” ਬਣ ਜਾਂਦੀ ਹੈ ਅਤੇ ਐਸੀ ਇੱਕ ਰੂਹ ਇੱਕ ਗੁਰੂ ਬਣ ਜਾਂਦੀ ਹੈ ਕਿਉਂਕਿ ਐਸੀ ਇੱਕ ਰੂਹ ਸਾਨੂੰ ਅੰਦਰੋਂ ਚਾਨਣ ਕਰ ਸਕਦੀ ਹੈ ਅਤੇ ਸਾਨੂੰ ਅੰਮ੍ਰਿਤ ਦੇ ਸਕਦੀ ਹੈ, ਸਾਡੇ ਭਰਮ ਅਤੇ ਭੁਲੇਖੇ ਕੱਟ ਸਕਦੀ ਹੈ, ਸਾਡੀ ਬੰਦਗੀ ਦੇ ਮਾਰਗ ਸੱਚਖੰਡ ਵੱਲ ਅਗਵਾਈ ਕਰ ਸਕਦੀ ਹੈ ਅਤੇ ਇਸ ਦੇ ਫਲਸਰੂਪ ਸਾਨੂੰ ਜੀਵਨ ਮੁਕਤੀ ਵੱਲ ਖੜ ਸਕਦੀ ਹੈ ।
ਆਓ ਇੱਕ ਸੰਖੇਪ ਵਿਚਾਰ ਵਟਾਂਦਰੇ ਲਈ ਪੂਰਨ ਬ੍ਰਹਮ ਗਿਆਨ – ਗੁਰਬਾਣੀ ਉੱਪਰ ਵਿਚਾਰ ਕਰੀਏ। ਸ਼ਬਦ ਵੀ ਗੁਰਬਾਣੀ ਹੈ । ਇਹ ਪੂਰਨ ਬ੍ਰਹਮ ਗਿਆਨ ਹੈ । ਗੁਰਬਾਣੀ ਦਾ ਹਰ ਇੱਕ ਸ਼ਬਦ ਹੋਰ ਕੁਝ ਨਹੀਂ ਬੱਸ “ਸਤਿ” ਦੀ ਵਿਆਖਿਆ ਹੈ ਅਤੇ ਆਪਣੇ ਇਸ ਗੁਣ ਕਾਰਨ ਗੁਰਬਾਣੀ ਆਪ “ਸਤਿ”‘ ਬਣ ਜਾਂਦੀ ਹੈ ਅਤੇ ਗੁਰਬਾਣੀ ਆਪ ਕਹਿੰਦੀ ਹੈ ਕਿ ਸਾਨੂੰ ਗੁਰਬਾਣੀ ਬਣਨਾ ਚਾਹੀਦਾ ਹੈ ਜਿਸ ਦਾ ਇਹ ਵੀ ਭਾਵ ਹੈ ਕਿ ਸਾਨੂੰ “ਸਤਿ” ਬਣਨਾ ਚਾਹੀਦਾ ਹੈ । ਜਿਸਦਾ ਭਾਵ ਹੈ ਕਿ ਸਾਨੂੰ ਬ੍ਰਹਮ ਨਾਲ ਇੱਕ ਹੋਣਾ ਚਾਹੀਦਾ ਹੈ ।
ਗੁਰਬਾਣੀ ਦਾ ਅਭਿਆਸ “ਸਤਿ” ਦਾ ਅਭਿਆਸ ਹੈ, ਇਸਦਾ ਭਾਵ ਹੋਵੇਗਾ ਅਨਾਦਿ “ਸਤਿ” ਦਾ ਅਭਿਆਸ, ਜਿਹੜਾ ਗੁਰਮਤਿ ਦਾ ਅਭਿਆਸ ਹੈ ਅਤੇ ਅਨਾਦਿ “ਸਤਿ” ਦਾ ਨਿਰੰਤਰ ਅਧਾਰ ਤੇ ਅਭਿਆਸ ਕਰਨ ਨਾਲ ਅਸੀਂ ਆਪਣੇ ਆਪ ”ਸਤਿ” ਬਣ ਜਾਵਾਂਗੇ, ਅਤੇ ਇਹੋ ਹੈ ਜੋ ਗੁਰਬਾਣੀ ਸਾਨੂੰ ਬਣਨ ਨੂੰ ਕਹਿੰਦੀ ਹੈ, ਅਨਾਦਿ “ਸਤਿ” ਦਾ ਤੱਤ ਜਿਹੜਾ ਗੁਰਬਾਣੀ ਨੂੰ ਇੱਕ ਗੁਰੂ ਬਣਾਉਂਦਾ ਹੈ, ਜਿਹੜਾ ਗੁਰਬਾਣੀ ਨੂੰ ਨਿਰੰਕਾਰ ਦਾ ਇੱਕ ਸਰੂਪ ਬਣਾਉਂਦਾ ਹੈ ।
ਸ਼ਬਦ ਹੁਕਮ ਹੈ । ਇਹ ਆਦਿ ਅਤੇ ਅਨਾਦਿ “ਸਤਿ” ਹੈ । ਇਹ ਹੁਕਮ ਹੈ ਇਸ ਲਈ ਇਹ ”ਸਤਿ” ਹੈ, ਜਿਹੜਾ ਕਿ ਆਪ ਅਕਾਲ ਪੁਰਖ ਦਾ ਸਭ ਤੋ ਉੱਚਾ ਹੁਕਮ ਹੈ । ”ਸਤਿ” ਬਣਨਾ ਅਕਾਲ ਪੁਰਖ ਦਾ ਸਰਵ ਉੱਚ ਹੁਕਮ ਹੈ । ਇਹ ਅਕਾਲ ਪੁਰਖ ਦੀ ਸਭ ਤੋ ਉੱਚੀ ਮਹਿਮਾ ਹੈ । ਇਹ ਅਕਾਲ ਪੁਰਖ ਦੀ ਸਭ ਤੋ ਉੱਚੀ ਸੇਵਾ ਹੈ । ਇਸ ਲਈ ”ਸਤਿ” ਦੀ ਪਾਲਣਾ ਦਰਗਾਹ ਦੀ ਕੁੰਜੀ ਹੈ । “ਸਤਿ” ਦੀ ਪੂਰਨ ਵਿਸ਼ਵਾਸ ਦ੍ਰਿੜਤਾ ਅਤੇ ਯਕੀਨ ਨਾਲ ਪਾਲਣਾ ਕਰਨਾ, ਪੂਰਨ ਤੋਰ ਤੇ ਆਪਣੇ ਆਪ ਨੂੰ ”ਸਤਿ” ਅੱਗੇ ਸਮਰਪਣ ਕਰਨਾ ਅਤੇ ਆਦਿ ਅਨਾਦਿ “ਸਤਿ” ਅੰਮ੍ਰਿਤ ਬ੍ਰਹਮ ਦੇ ਗੁਰਪਰਸਾਦਿ ਗੁਰਕਿਰਪਾ ਨਾਲ ਆਪ ਇੱਕ ”ਸਤਿ” ਬਣ ਕੇ “ਸਤਿ” ਦੀ ਪਾਲਣਾ ਕਰਨਾ ਦਰਗਾਹ ਵਿੱਚ ਸਦਾ ਸਦਾ ਲਈ ਨਿਵਾਸ ਦੀ ਪ੍ਰਾਪਤੀ ਹੈ । ਇਸ ਲਈ ਤੱਤ ਗੁਰੂ ”ਸਤਿ” ਹੈ । ਭਾਵ ਗੁਰੂ ਆਪ ਬ੍ਰਹਮ ਹੈ । ਇਥੋਂ ਤੱਕ ਕਿ ਇੱਕ ਪੂਰਨ ਬ੍ਰਹਮ ਗਿਆਨੀ, ਇੱਕ ਪੂਰਨ ਸੰਤ, ਇੱਕ ਭਗਤ ਵਿੱਚ ਇਹ ”ਸਤਿ” ਭਾਗ ਹੈ ਜੋ ਮਾਇਆ ਦੇ ਤਿੰਨ ਗੁਣਾਂ ਤੋ ਪਰੇ; ਹੈ ਅਤੇ ਗੁਰੂ ਭਾਗ ਹੈ, ਬ੍ਰਹਮ ਭਾਗ, ਪੂਰਨ ਬ੍ਰਹਮ ਗਿਆਨ ਦਾ ਭਾਗ, ਪੂਰਨ ਤੱਤ ਗਿਆਨ ਦਾ ਭਾਗ ਹੈ ਜਿਹੜਾ ਕਿ ਪਰਮ ਜੋਤ ਪੂਰਨ ਪ੍ਰਕਾਸ਼ ਹੈ ।
ਇਸ ਲਈ ਸ਼ਬਦ “ਸਤਿ” ਹੈ :
· ਪਰਮਾਤਮਾ
· ਸਾਰੀ ਸ੍ਰਿਸ਼ਟੀ ਦਾ ਮਾਲਕ
· ਸਾਰੀ ਸ੍ਰਿਸ਼ਟੀ ਦਾ ਪਿਤਾ
· ਵਿਆਖਿਆ ਤੋਂ ਪਰੇ
ਭਾਵੇਂ ਕਿ ਸ਼ਬਦ “ਸਤਿ” ਵਿਆਖਿਆ ਤੋਂ ਪਰ੍ਹੇ ਹੈ । ਗੁਰਪ੍ਰਸਾਦਿ ਨਾਲ ਇਸ ਦੀ ਇੱਕ ਝਲਕ ਮਾਤਰ ਦੀ ਵਿਆਖਿਆ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ । ਉਹ ਮਨੁੱਖ ਜੋ ਪੂਰੀ ਤਰ੍ਹਾਂ ਉਸ ਵਿੱਚ ਲੀਨ ਹੋ ਗਿਆ ਹੈ ਅਤੇ ਉਸ ਨਾਲ ਇੱਕ ਬਣ ਗਿਆ ਹੈ, ਉਸ ਮਨੁੱਖ ਦੀ ਸਾਰੀ ਕਰਨੀ “ਸਤਿ” ਹੈ । ਐਸਾ ਮਨੁੱਖ ਜੋ “ਸਤਿ” ਰੂਪ ਬਣ ਗਿਆ ਹੈ, ਉਹ “ਸਤਿ” ਨੂੰ ਦੇਖਣ, ਸੁਣਨ, ਬੋਲਣ, “ਸਤਿ” ਦੀ ਸੇਵਾ ਕਰਨ ਅਤੇ “ਸਤਿ” ਅਤੇ ਕੇਵਲ ਸਤਿ ਨੂੰ ਵਰਤਾਉਣ ਲਈ ਹੀ “ਸਤਿ” ਰੂਪ ਬਣਦਾ ਹੈ ।
ਇਹ ਸਾਰੇ ਧੰਨ ਧੰਨ ਪਾਰ ਬ੍ਰਹਮ ਪਿਤਾ ਪਰਮੇਸ਼ਰ ਜੀ ਦੇ ਬ੍ਰਹਮ ਗੁਣ ਹਨ । ਉਹ ਹੈ :
· ਸਤਿ
· ਪਰਮਾਤਮਾ
· ਮਾਲਕ
· ਗੁਰਪ੍ਰਸਾਦਿ
· ਸਾਰੇ ਗੁਣਾਂ ਨਾਲ ਭਰਿਆ ਹੋਇਆ ਅਤੇ ਸਾਰੀਆਂ ਪਰਮ ਬ੍ਰਹਮ ਸ਼ਕਤੀਆਂ ਵਾਲਾ, ਇਸ ਲਈ ਉਸ ਤੋਂ ਸੋਹਣਾ ਹੋਰ ਕੋਣ ਹੋ ਸਕਦਾ ਹੈ
· ਕਰੋੜਾਂ ਵਿਚੋਂ ਕੇਵਲ ਇੱਕ ਦੁਆਰਾ ਹੀ ਪਾਇਆ ਜਾਣ ਵਾਲਾ
· ਅਵਿਖਿਆਤ ਉਸ ਦੀਆਂ ਪਰਮ ਬ੍ਰਹਮ ਸ਼ਕਤੀਆਂ ਵਿਆਖਿਆ ਰਹਿਤ ਹਨ । ਉਸ ਦੀ ਸਿਰਜਨਾ ਵਿਆਖਿਆ ਰਹਿਤ ਹੈ ।
· ਪਰਮ ਸਤਿ ਅਤੇ ਵਿਲੱਖਣ
ਉਹ ਜੋ ਵੀ ਕਹਿੰਦਾ ਹੈ ਬ੍ਰਹਮ ਕਾਨੂੰਨ ਹੈ । ਜਦ ਉਸ ਦੀ ਬਾਣੀ, ਉਸ ਦੇ ਬ੍ਰਹਮ ਕਾਨੂੰਨ ਦੀ ਪਾਲਣਾ ਪਿਆਰ ਅਤੇ ਸ਼ਰਧਾ, ਯਕੀਨ ਅਤੇ ਭਰੋਸੇ ਨਾਲ ਉਸ ਅੱਗੇ ਪੂਰੀ ਤਰ੍ਹਾਂ ਸਮਰਪਣ ਕਰਕੇ ਕੀਤੀ ਜਾਂਦੀ ਹੈ ਤਦ ਉਸ ਨੂੰ ਪਾਇਆ ਜਾ ਸਕਦਾ ਹੈ । ਪਰ ਇਹ ਸਾਰਾ ਗੁਰਪ੍ਰਸਾਦਿ ਹੈ । ਇਸ ਲਈ ਕ੍ਰਿਪਾ ਕਰਕੇ ਉਸ ਦੀ ਕ੍ਰਿਪਾ ਉਸ ਦੇ ਗੁਰਪ੍ਰਸਾਦਿ ਲਈ ਸਦਾ ਅਰਦਾਸ ਕਰਦੇ ਰਹੋ । ਅਸੀਂ ਉਸ ਦਾ ਬੋਧ ਨਾਮ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦਾ ਗੁਰਪ੍ਰਸਾਦਿ ਪ੍ਰਾਪਤ ਕਰਕੇ ਕਰ ਸਕਦੇ ਹਾਂ ।
ਇਸ ਲਈ ਸ਼ਬਦ “ਸਤਿ” ਦੀ ਮਹਿਮਾ ਬੇਅੰਤ ਅਨੰਤ ਹੈ ਅਤੇ ਇਸੇ ਲਈ ਧੰਨ ਧੰਨ ਸਤਿਗੁਰ ਪਾਤਿਸ਼ਾਹ ਜੀ ਨਾਨਾਕ ਜੀ ਨੇ “ਸਤਿ” ਨੂੰ ਇਸ ਮਹਾ ਮੰਤਰ ਮੂਲ ਮੰਤਰ ਵਿੱਚ ਨਾਮ ਕਹਿ ਕੇ ਸਤਿਕਾਰਿਆ ਹੈ । ਭਾਈ ਗੁਰਦਾਸ ਜੀ ਨੇ ਵੀ ਆਪਣੀ ਪਹਿਲੀ ਵਾਰ ਵਿੱਚ “ਸਤਿਨਾਮੁ” ਦੀ ਮਹਿਮਾ ਬਿਆਨ ਕੀਤੀ ਹੈ:
ਸਤਿਨਾਮ ਕਾ ਮੰਤਰ ( ਭਾਈ ਗੁਰਦਾਸ ਜੀ ਦੁਆਰਾ)
ਭਾਈ ਗੁਰਦਾਸ ਜੀ ਉੱਪਰ ਸ਼੍ਰੀ ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ ਅਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਅਨੰਤ ਬੇਅੰਤ ਗੁਰ ਕ੍ਰਿਪਾ ਅਤੇ ਗੁਰ ਪ੍ਰਸਾਦਿ ਸੀ । ਉਹ ਬ੍ਰਹਮ ਗਿਆਨੀ ਅਤੇ ਮਹਾਨ ਵਿਦਵਾਨ ਸਨ । ਉਹਨਾਂ ਨੂੰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਲੀ ਜਿਲਦ ਲਿਖਣ ਦਾ ਮਾਣ ਪ੍ਰਾਪਤ ਹੋਇਆ ।
ਭਾਈ ਗੁਰਦਾਸ ਜੀ ਦੀ ਬਾਣੀ ੪੦ ਵਾਰਾਂ ਦੇ ਰੂਪ ਵਿੱਚ ਲਿਖੀ ਗਈ ਹੈ ਅਤੇ ਗੁਰੂ ਪੰਚਮ ਪਾਤਸ਼ਾਹ ਜੀ ਦੁਆਰਾ ਬਹੁਤ ਹੀ ਸਤਿਕਾਰੀ ਗਈ ਹੈ । ਉਹਨਾਂ ਨੇ ਇਸ ਨੂੰ “ਗੁਰਬਾਣੀ ਦੀ ਕੁੰਜੀ” ਕਿਹਾ ਹੈ । ਇਸ ਦਾ ਅਸਲ ਵਿੱਚ ਭਾਵ ਹੈ ਕਿ ਭਾਈ ਗੁਰਦਾਸ ਜੀ ਨੇ ਬੇਅੰਤ ਦਿਆਲਤਾ ਨਾਲ ਮਹੱਤਵ ਪੂਰਨ ਬ੍ਰਹਮ ਕਾਨੂੰਨਾਂ, ਪੂਰਨ ਬੰਦਗੀ ਦੇ ਕਾਨੂੰਨਾਂ ਦਾ ਆਪਣੀ ਬਾਣੀ ਵਿੱਚ ਅਸਾਨ ਸ਼ਬਦਾਂ ਵਿੱਚ ਵਿਖਿਆਨ ਕੀਤਾ ਹੈ ਅਤੇ ਇੱਕ ਵਾਰ ਜਦੋਂ ਤੁਸੀਂ ਇਸ ਬਾਣੀ ਨੂੰ ਸਮਝ ਲੈਂਦੇ ਹੋ ਤਾਂ ਗੁਰਬਾਣੀ ਨੂੰ ਸਮਝਣਾ ਬਹੁਤ ਹੀ ਅਸਾਨ ਬਣ ਜਾਂਦਾ ਹੈ ।
ਭਾਈ ਗੁਰਦਾਸ ਜੀ ਨੇ ਬੇਅੰਤ ਦਿਆਲਤਾ ਨਾਲ ਇਹ ਵਾਰਾਂ ਇਹ ਬ੍ਰਹਮ ਸਤਿ ਨੂੰ ਵਿਖਿਆਨ ਕਰਨ ਲਈ ਲਿਖੀਆਂ ਹਨ ਕਿ ਉਹਨਾਂ ਗੁਰਬਾਣੀ ਦੇ ਸੰਬੰਧ ਵਿੱਚ ਸਥੂਲ ਰੂਪ ਵਿੱਚ ਕੀ ਅਨੁਭਵ ਕੀਤੇ । ਉਹਨਾਂ ਨੇ ਆਪਣੀ ਗੁਰਬਾਣੀ ਬਾਰੇ ਬ੍ਰਹਮ ਸੂਝ ਨੂੰ ਬਹੁਤ ਹੀ ਅਸਾਨ ਭਾਸ਼ਾ ਵਿੱਚ ਵਿਖਿਆਨ ਕੀਤਾ ਹੈ । ਭਾਈ ਗੁਰਦਾਸ ਜੀ ਦੀ ਬਾਣੀ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਦਸਮ ਪਾਤਸ਼ਾਹ ਜੀ ਦੀ ਬਾਣੀ ਤੋਂ ਬਾਅਦ ਗੁਰਮਤਿ ਦੇ ਅਗਲੇ ਪੱਧਰ ਦੇ ਤੌਰ ਤੇ ਜਾਣਿਆ ਜਾਂਦਾ ਹੈ । ਕਿਉਂਕਿ ਭਾਈ ਗੁਰਦਾਸ ਜੀ ਗੁਰੂ ਅਰਜਨ ਦੇਵ ਜੀ ਦੀ ਸਿੱਧੀ ਛੱਤਰ ਛਾਇਆ ਹੇਠ ਸਨ, ਇੱਥੇ ਕੋਈ ਕਾਰਨ ਨਹੀਂ ਹੈ ਕਿ ਉਹਨਾਂ ਦੀ ਬਾਣੀ ਨੂੰ ਵੀ ਗੁਰਮਤਿ ਨਾ ਮੰਨਿਆ ਜਾਵੇ ।
ਭਾਈ ਗੁਰਦਾਸ ਜੀ ਨੇ ਬੇਅੰਤ ਦਿਆਲਤਾ ਨਾਲ ਆਪਣੀਆਂ ਵਾਰਾਂ ਦੇ ਸ਼ੁਰੂ ਵਿੱਚ ਹੀ “ਸਤਿਨਾਮ ” ਅਤੇ “ਸਤਿ ” ਸ਼ਬਦ ਦੀ ਬ੍ਰਹਮ ਮਹੱਤਤਾ ਦਾ ਵਿਖਿਆਨ ਕੀਤਾ ਹੈ । ਇੱਥੇ ਉਹਨਾਂ ਦੀ ਪਹਿਲੀ ਵਾਰ ਦੀ ਪਹਿਲੀ ਪੌੜੀ ਹੈ:
ਨਮਸਕਾਰ ਗੁਰਦੇਵ ਕਉ ਸਤਿਨਾਮ ਜਿਸ ਮੰਤਰ ਸੁਨਾਇਆ।
ਭਵਜਲ ਵਿਚੋਂ ਕੱਢ ਕੇ ਮੁਕਤ ਪਦਾਰਥ ਮਾਹਿ ਸਮਾਇਆ।
ਜਨਮ ਮਰਨ ਭਉ ਕਟਿਆ ਸੰਸਾ ਰੋਗ ਵਿਯੋਗ ਮਿਟਾਇਆ।
ਸੰਸਾ ਇਹ ਸੰਸਾਰ ਹੈ ਜਨਮ ਮਰਨ ਵਿੱਚ ਦੁੱਖ ਸਬਾਇਆ।
ਜਮ ਦੰਡ ਸਿਰੋਂ ਨਾ ਉਤਰੇ ਸਾਕਤ ਦੁਰਜਨ ਜਨਮ ਗਵਾਇਆ।
ਚਰਨ ਗਹੇ ਗੁਰਦੇਵ ਕੇ ਸਤਿ ਸ਼ਬਦ ਦੇ ਮੁਕਤ ਕਰਾਇਆ।
ਭਾਉ ਭਗਤ ਗੁਰ ਪੁਰਬ ਕਰ ਨਾਮ ਦਾਨ ਇਸਨਾਨ ਦ੍ਰਿੜਾਇਆ।
ਜੇਹਾ ਬੀਓ ਤੇਹਾ ਫਲ ਪਾਇਆ।
ਭਾਈ ਗੁਰਦਾਸ ਜੀ ਵਾਰ ੧
ਭਾਈ ਗੁਰਦਾਸ ਜੀ ਨੇ ਬੜਾ ਹੀ ਸਪਸ਼ਟ ਵਿਖਿਆਨ ਕੀਤਾ ਹੈ ਕਿ ਧੰਨ ਧੰਨ ਗੁਰੁ ਨਾਨਕ ਪਾਤਸ਼ਾਹ ਜੀ ਨੇ ਬੇਅੰਤ ਦਿਆਲਤਾ ਨਾਲ ਸਾਡੇ ਲਈ ਦਰਗਾਹ ਵਿੱਚੋਂ “ਸਤਿਨਾਮ” ਮੰਤਰ ਲਿਆਂਦਾ ਹੈ । ਜਦ ਗੁਰੂ ਨਾਨਕ ਪਾਤਸ਼ਾਹ ਜੀ ਬੇਈਂ ਨਦੀ ਵਿੱਚ ਸੁਲਤਾਨ ਪੁਰ ਲੋਧੀ ਵਿੱਚ ਤਿੰਨ ਦਿਨਾਂ ਲਈ ਪਾਣੀ ਦੇ ਅੰਦਰ ਗਏ ਸਨ । ਵਾਪਸ ਮੁੜਨ ਵੇਲੇ ਉਹਨਾਂ ਨੇ ਮੂਲ ਮੰਤਰ ਉੱਚਾਰਿਆ, “ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ” ਤਦ ਜਪ ਕਿਹਾ, ਭਾਵ ਮੂਲ ਮੰਤਰ ਨੂੰ ਜਪੋ ਕਿਉਂਕਿ ਉਹਨਾਂ ਨੇ ਉੱਚਾਰਿਆ ਕਿ ਇਹ ਮੂਲ ਮੰਤਰ, “ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ” ਮੂਲ ਮੰਤਰ ਦਾ ਕੇਂਦਰੀ ਬਿੰਦੂ ਸ਼ਬਦ ਸਤਿ ਹੈ ਅਤੇ ਇਸ ਲਈ ਉਹਨਾਂ ਸ਼ਬਦ ਸਤਿ ਨੂੰ ਨਾਮ ਕਿਹਾ ।
ਸ਼ਬਦ ਸਤਿ ਅੰਮ੍ਰਿਤ ਆਤਮ ਰਸ ਅੰਮ੍ਰਿਤ ਦਾ ਸਭ ਤੋਂ ਉੱਚਾ ਪੱਧਰ ਨਿਰਗੁਣ ਸਰੂਪ ਧੰਨ ਧੰਨ ਪਾਰ ਬ੍ਰਹਮ ਪਿਤਾ ਪਰਮੇਸਰ ਜੀ ਦਾ ਪਰਮ ਜੋਤ ਪੂਰਨ ਪ੍ਰਕਾਸ ਨੂੰ ਦਰਸਾਉਂਦਾ ਹੈ । ਇਹ ਸ਼ਬਦ ਸਤਿ ਦਾ ਭਾਵ ਹੈ ਸੱਚ ਅਤੇ ਸੱਚ ਧੰਨ ਧੰਨ ਪਾਰ ਬ੍ਰਹਮ ਪਿਤਾ ਪਰਮੇਸਰ ਜੀ ਦਾ ਨਾਮ ਹੈ । ਬਹੁਤ ਸਾਰੇ ਲੋਕ ਅਤੇ ਪ੍ਰਚਾਰਕ ਸਤਿ ਨਾਮ ਨੂੰ ਸੱਚਾ ਨਾਮ ਅਨੁਵਾਦ ਕਰਦੇ ਹਨ. ਜਿਹੜਾ ਕਿ ਸਹੀ ਨਹੀਂ ਹੈ । ਜਦ ਉਹ ਸਤਿਨਾਮ ਵਾਹਿਗੁਰੂ ਕਹਿੰਦੇ ਹਨ, ਉਹ ਇਸਦਾ ਅਨੁਵਾਦ ਕਰਦੇ ਹਨ ਕਿ ਸੱਚਾ ਨਾਮ ਵਾਹਿਗੁਰੂ ਹੈ । ਇਹ ਸਹੀ ਨਹੀਂ ਹੈ । ਸਤਿਨਾਮ ਦਾ ਭਾਵ ਹੈ ਸਤਿ ਨਾਮ ਹੈ, ਸਚੁ ਨਾਮ ਹੈ । ਸਤਿਗੁਰੂ ਨੂੰ ਵੀ ਸੱਚਾ ਗੁਰੂ ਅਨੁਵਾਦ ਕੀਤਾ ਜਾਂਦਾ ਹੈ । ਪ੍ਰਚਾਰਕ ਤਦ ਇਹ ਸਿੱਟਾ ਕੱਢਦੇ ਹਨ ਕਿ ਸਿੱਖ ਗੁਰੂ ਸੱਚੇ ਗੁਰੂ ਹਨ ਅਤੇ ਦੂਸਰੇ ਸਾਰੇ ਗੁਰੂ ਝੂਠੇ ਗੁਰੂ ਹਨ, ਇਹ ਜਨਤਾ ਵਿੱਚ ਅਸਹਿਨਸ਼ੀਲਤਾ ਅਤੇ ਹਿੰਸਾ ਫੈਲਾਉਂਦੇ ਹਨ । ਸਤਿਗੁਰੂ ਦਾ ਅਸਲ ਭਾਵ ਹੈ ਸਤਿ ਗੁਰੂ ਹੈ । ਬਾਣੀ ਸਤਿ ਹੈ, ਇਸ ਲਈ ਇਹ ਗੁਰੂ ਹੈ । ਬਾਣੀ ਸਤਿ ਹੈ ਇਸ ਲਈ ਇਹ ਨਿਰੰਕਾਰ ਹੈ । ਅਤੇ ਜਿਸ ਹਿਰਦੇ ਵਿੱਚ ਸਤਿ ਵਸਦਾ ਹੈ ਉਹ ਗੁਰੂ ਹੈ ।
ਸ਼ਬਦ ਸਤਿ ਹੀ ਕੇਵਲ ਇੱਕ ਹੈ ਜਿਹੜਾ ਅਕਾਲ ਪੁਰਖ ਦੇ ਸਭ ਤੋਂ ਮਹੱਤਵਪੂਰਨ ਅਤੇ ਲਾਜ਼ਮੀ ਗੁਣਾਂ ਨੂੰ ਪਰਿਭਾਸ਼ਿਤ ਕਰਦਾ ਹੈ । ਸਤਿ ਦਾ ਭਾਵ ਹੈ ਜਿਹੜਾ ਕਦੇ ਨਹੀਂ ਬਦਲਦਾ, ਸਥਿਰ ਰਹਿੰਦਾ ਹੈ ਅਤੇ ਬਿਨਾਂ ਕਿਸੇ ਬਦਲਾਅ ਦੇ ਰਹਿੰਦਾ ਹੈ, ਕਾਇਮ ਮੁਦਾਇਮ ਹੈ । ਹਰ ਦੂਸਰੀ ਚੀਜ ਸਮੇਂ ਨਾਲ ਬਦਲ ਰਹੀ ਹੈ ਕਿਉਂਕਿ ਹਰ ਚੀਜ ਮਾਇਆ ਹੈ ਅਤੇ ਮਾਇਆ ਦੀਆਂ ਅਣਗਿਣਤ ਅਵਸਥਾਵਾਂ ਹਨ ਅਤੇ ਹਰ ਸੈਕਿੰਡ ਬਦਲਦੀਆਂ ਰਹਿੰਦੀਆਂ ਹਨ । ਸਤਿ ਕਦੇ ਨਹੀਂ ਬਦਲਦਾ ਅਤੇ ਆਦਿ ਤੋਂ ਸਤਿ ਹੈ, ਹੁਣ ਵੀ ਸਤਿ ਹੈ ਅਤੇ ਸਦਾ ਹੀ ਸਤਿ ਰਹੇਗਾ ।
ਭਵਜਲ ਹਨੇਰੇ ਮਾਇਆ ਦੇ ਪ੍ਰਭਾਵ ਦਾ ਵਿਸ਼ਾਲ ਸਮੁੰਦਰ ਹੈ । ਇੱਕ ਰੂਹ ਜੋ ਮਾਇਆ ਦੇ ਪ੍ਰਭਾਵ ਪੰਜ ਦੂਤਾਂ ਅਤੇ ਇੱਛਾਵਾਂ ਦੇ ਅਧੀਨ ਰਹਿ ਰਹੀ ਹੈ, ਕੂੜ ਦੇ ਡੂੰਘੇ ਸਮੁੰਦਰ ਵਿੱਚ ਪਏ ਪੱਥਰ ਦੀ ਨਿਆਈਂ ਹੈ । ਭਵਜਲ ਮਾਇਆ ਦਾ ਸਮੁੰਦਰ ਹੈ ਅਤੇ ਸਾਰਾ ਸੰਸਾਰ ਹੀ ਇਸ ਵਿੱਚ ਆ ਜਾਂਦਾ ਹੈ । ਪਰ ਸ਼ਬਦ ਸਤਿ ਮਾਇਆ ਤੋਂ ਪਰੇ ਹੈ । ਭਾਈ ਗੁਰਦਾਸ ਜੀ ਲਿਖਦੇ ਹਨ ਕਿ ਸਤਿ ਮੁਕਤ ਪਦਾਰਥ ਹੈ । ਇਸ ਦਾ ਭਾਵ ਹੈ ਕਿ ਸਤਿਨਾਮ ਦੇ ਮੰਤਰ ਦੇ ਗੁਰਪ੍ਰਸਾਦਿ ਵਿੱਚ ਸਾਨੂੰ ਇਸ ਭਵਜਲ ਤੋਂ ਬਾਹਰ ਲੈ ਜਾਣ ਦੀ ਅਤੇ ਵਾਪਸ ਮੁਕਤ ਪਦਾਰਥ, ਧੰਨ ਧੰਨ ਪਾਰ ਬ੍ਰਹਮ ਪਰਮੇਸਰ ਦੇ ਨਿਰਗੁਣ ਸਰੂਪ ਵੱਲ ਲੈ ਜਾਣ ਦੀ ਪਰਮ ਬ੍ਰਹਮ ਸਕਤੀ ਹੈ । ਜਦ ਇਹ ਵਾਪਰਦਾ ਹੈ ਤਦ ਅਸੀਂ ਜਨਮ ਮਰਨ ਦੇ ਸਭ ਤੋਂ ਵੱਡੇ ਦੁੱਖ ਤੋਂ ਰਾਹਤ ਪਾ ਲੈਂਦੇ ਹਾਂ ।
ਇਸ ਸੰਸਾਰ ਵਿੱਚ ਰਹਿੰਦੇ ਹੋਏ ਅਸੀਂ ਲਗਾਤਾਰ ਜਨਮ ਮਰਨ ਦੇ ਡਰ ਦਾ ਸਾਹਮਣਾ ਕਰਦੇ ਹਾਂ, ਜਿਸ ਨੂੰ ਸਭ ਤੋਂ ਵੱਡਾ ਪੱਧਰ ਰੋਗ ਕਿਹਾ ਗਿਆ ਹੈ । ਜਨਮ ਲੈਣਾ ਅਤੇ ਉਸ ਤਰ੍ਹਾਂ ਦੇ ਹੀ ਕਸ਼ਟਾਂ, ਪੀੜਾਂ ਅਤੇ ਦੁੱਖਾਂ ਦੇ ਵਿੱਚੋਂ ਬਾਹਰ ਲੰਘਣਾ, ਚੰਗੇ ਅਤੇ ਮਾੜੇ ਪਲਾਂ ਵਿਚੋਂ, ਪਰ ਕੋਈ ਅਨਾਦਿ ਖੁਸੀ ਨਹੀਂ, ਕੋਈ ਅਨਾਦਿ ਅਸੀਸ ਨਹੀਂ, ਮਾਇਆ ਦੇ ਡੂੰਘੇ ਕੂੜ ਵਿੱਚ ਰਹਿਣਾ ਸਭ ਤੋਂ ਵੱਡਾ ਰੋਗ ਹੈ । ਜੇਕਰ ਅਸੀਂ ਸਤਿਨਾਮ ਦਾ ਗੁਰ ਪ੍ਰਸਾਦਿ ਪ੍ਰਾਪਤ ਨਹੀਂ ਕਰਦੇ ਅਤੇ ਆਪਣੇ ਆਪ ਨੂੰ ਮੂਲ ਮੰਤਰ ਵਿੱਚ ਦੱਸੇ ਗੁਣਾਂ ਨੂੰ ਪ੍ਰਾਪਤ ਕਰਨ ਵੱਲ ਸਮਰਪਿਤ ਨਹੀਂ ਕਰਦੇ ਅਤੇ ਸਤਿ ਸਰੂਪ ਨਹੀਂ ਬਣਦੇ ਹਾਂ ਤਦ ਸਾਨੂੰ ਦਰਗਾਹੀ ਮੁੱਲਾਂ ਵਿੱਚ ਸਾਕਤ ਅਤੇ ਦੁਰਜਨ ਕਿਹਾ ਜਾਵੇਗਾ ਅਤੇ ਅਸੀਂ ਇਹ ਅਮੁੱਲ ਮਨੁੱਖਾ ਜੀਵਨ ਗਵਾ ਲਵਾਂਗੇ, ਜਿਹੜਾ ਸਾਨੂੰ ਸਰਵਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਕ੍ਰਿਪਾ ਦੁਆਰਾ ਸਤਿ ਸਰੂਪ ਬਣਨ ਅਤੇ ਉਸ ਵਿੱਚ ਅਭੇਦ ਹੋਣ ਲਈ ਬਖਸ਼ਿਆ ਗਿਆ ਹੈ ।
ਇਸ ਲਈ ਸਾਨੂੰ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਹੁਤ ਹੀ ਸ਼ੁਕਰ ਗੁਜਾਰ ਹੋਣਾ ਚਾਹੀਦਾ ਹੈ ਜਿੰਨ੍ਹਾਂ ਨੇ ਬਹੁਤ ਹੀ ਦਿਆਲਤਾ ਨਾਲ ਸਾਨੂੰ ਸ਼ਬਦ ਸਤਿ ਦਾ ਗੁਰ ਪ੍ਰਸਾਦਿ ਬਖਸਿਆ ਹੈ, ਜਿਹੜਾ ਜਦ ਸਮਰਪਣ, ਦ੍ਰਿੜਤਾ, ਵਿਸ਼ਵਾਸ, ਭਰੋਸੇ, ਯਕੀਨ, ਸ਼ਰਧਾ ਅਤੇ ਪਿਆਰ ਨਾਲ ਕਮਾਇਆ ਜਾਂਦਾ ਹੈ ਸਾਨੂੰ ਵਾਪਸ ਮੂਲ ਧੰਨ ਧੰਨ ਪਾਰ ਬ੍ਰਹਮ ਪਿਤਾ ਪਰਮੇਸਰ ਜੀ ਵੱਲ ਲੈ ਜਾਂਦਾ ਹੈ ।