ਜਪੁਜੀ ਪਉੜੀ ੨੨

 

 

ਪਾਤਾਲਾ ਪਾਤਾਲ ਲਖ ਆਗਾਸਾ ਆਗਾਸ

ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ

ਸਹਸ ਅਠਾਰਹ ਕਹਨਿ ਕਤੇਬਾ ਅਸੁਲੂ ਇਕੁ ਧਾਤੁ

ਲੇਖਾ ਹੋਇ ਲਿਖੀਐ ਲੇਖੈ ਹੋਇ ਵਿਣਾਸੁ

ਨਾਨਕ ਵਡਾ ਆਖੀਐ ਆਪੇ ਜਾਣੈ ਆਪੁ ੨੨

ਧੰਨ ਧੰਨ ਸਤਿਗੁਰੂ ਅਵਤਾਰ ਨਾਨਕ ਪਾਤਿਸ਼ਾਹ ਜੀ ਨੇ ਆਪਣੀ ਬਾਣੀ ਅਤੇ ਉਨ੍ਹਾਂ ਦੇ ਪਵਿੱਤਰ ਜੀਵਨ ਵਿੱਚ ਬੀਤੀਆਂ ਸਾਖੀਆਂ ਦੁਆਰਾ ਸਾਰੇ ਪ੍ਰਚਲਿਤ ਭਰਮਾਂ ਦਾ ਖੰਡਨ ਕੀਤਾ ਹੈ ਸੰਸਾਰ ਵਿੱਚ ਪ੍ਰਚਲਿਤ ਭਰਮ ਬੰਦਗੀ ਦੇਮਾਰਗ ਵਿੱਚ ਸਭ ਤੋਂ ਵੱਡਾ ਅੜਿੱਕਾ ਪਾਉਂਦੇ ਹਨ ਭਰਮ ਮਨੁੱਖ ਦੇ ਜੀਵਨ ਵਿੱਚ ਦੁਬਿਧਾ ਨੂੰ ਜਨਮ ਦਿੰਦੇ ਹਨ ਦੁਬਿਧਾ ਵਿੱਚ ਜੱਕੜੇ ਹੋਏ ਮਨੁੱਖ ਦੇ ਹਿਰਦੇ ਵਿੱਚ ਗੁਰ ਅਤੇ ਗੁਰੂ ਲਈ ਪੂਰਨ ਸ਼ਰਧਾ, ਪ੍ਰੀਤ ਅਤੇ ਭਰੋਸਾ ਕਦੇ ਨਹੀਂਹੁੰਦਾ ਹੈ ਧੰਨ ਧੰਨ ਸਤਿਗੁਰੂ ਅਵਤਾਰ ਪੰਚਮ ਪਾਤਿਸ਼ਾਹ ਜੀ ਨੇ ਦੁਬਿਧਾ ਬਾਰੇ ਪੂਰਨ ਬ੍ਰਹਮ ਗਿਆਨ ਇਸ ਸ਼ਲੋਕ ਵਿੱਚ ਦੇ ਕੇ ਸਾਰੀ ਲੋਕਾਈ ਦਾ ਮਾਰਗ ਦਰਸ਼ਨ ਕੀਤਾ ਹੈ :-

ਗਉੜੀ ਮਹਲਾ

ਜੋ ਇਸੁ ਮਾਰੇ ਸੋਈ ਸੂਰਾ ਜੋ ਇਸੁ ਮਾਰੇ ਸੋਈ ਪੂਰਾ

ਜੋ ਇਸੁ ਮਾਰੇ ਤਿਸਹਿ ਵਡਿਆਈ ਜੋ ਇਸੁ ਮਾਰੇ ਤਿਸ ਕਾ ਦੁਖੁ ਜਾਈ

ਐਸਾ ਕੋਇ ਜਿ ਦੁਬਿਧਾ ਮਾਰਿ ਗਵਾਵੈ ਇਸਹਿ ਮਾਰਿ ਰਾਜ ਜੋਗੁ ਕਮਾਵੈ ਰਹਾਉ

ਜੋ ਇਸੁ ਮਾਰੇ ਤਿਸ ਕਉ ਭਉ ਨਾਹਿ ਜੋ ਇਸੁ ਮਾਰੇ ਸੁ ਨਾਮਿ ਸਮਾਹਿ

ਜੋ ਇਸੁ ਮਾਰੇ ਤਿਸ ਕੀ ਤ੍ਰਿਸਨਾ ਬੁਝੈ ਜੋ ਇਸੁ ਮਾਰੇ ਸੁ ਦਰਗਹ ਸਿਝੈ

ਜੋ ਇਸੁ ਮਾਰੇ ਸੋ ਧਨਵੰਤਾ ਜੋ ਇਸੁ ਮਾਰੇ ਸੋ ਪਤਿਵੰਤਾ

ਜੋ ਇਸੁ ਮਾਰੇ ਸੋਈ ਜਤੀ ਜੋ ਇਸੁ ਮਾਰੇ ਤਿਸੁ ਹੋਵੈ ਗਤੀ

ਜੋ ਇਸੁ ਮਾਰੇ ਤਿਸ ਕਾ ਆਇਆ ਗਨੀ ਜੋ ਇਸੁ ਮਾਰੇ ਸੁ ਨਿਹਚਲੁ ਧਨੀ

ਜੋ ਇਸੁ ਮਾਰੇ ਸੋ ਵਡਭਾਗਾ ਜੋ ਇਸੁ ਮਾਰੇ ਸੁ ਅਨਦਿਨੁ ਜਾਗਾ

ਜੋ ਇਸੁ ਮਾਰੇ ਸੁ ਜੀਵਨ ਮੁਕਤਾ ਜੋ ਇਸੁ ਮਾਰੇ ਤਿਸ ਕੀ ਨਿਰਮਲ ਜੁਗਤਾ

ਜੋ ਇਸੁ ਮਾਰੇ ਸੋਈ ਸੁਗਿਆਨੀ ਜੋ ਇਸੁ ਮਾਰੇ ਸੁ ਸਹਿਜ ਧਿਆਨੀ

ਇਸੁ ਮਾਰੀ ਬਿਨੁ ਥਾਇ ਪਰੈ ਕੋਟਿ ਕਰਮ ਜਾਪ ਤਪ ਕਰੈ

ਇਸੁ ਮਾਰੀ ਬਿਨੁ ਜਨਮੁ ਮਿਟੈ ਇਸੁ ਮਾਰੀ ਬਿਨੁ ਜਮ ਤੇ ਨਹੀ ਛੁਟੈ

ਇਸੁ ਮਾਰੀ ਬਿਨੁ ਗਿਆਨੁ ਹੋਈ ਇਸੁ ਮਾਰੀ ਬਿਨੁ ਜੂਠਿ ਧੋਈ

ਇਸੁ ਮਾਰੀ ਬਿਨੁ ਸਭੁ ਕਿਛੁ ਮੈਲਾ ਇਸੁ ਮਾਰੀ ਬਿਨੁ ਸਭੁ ਕਿਛੁ ਜਉਲਾ

ਜਾ ਕਉ ਭਏ ਕ੍ਰਿਪਾਲ ਕ੍ਰਿਪਾ ਨਿਧਿ ਤਿਸੁ ਭਈ ਖਲਾਸੀ ਹੋਈ ਸਗਲ ਸਿਧਿ

ਗੁਰਿ ਦੁਬਿਧਾ ਜਾ ਕੀ ਹੈ ਮਾਰੀ ਕਹੁ ਨਾਨਕ ਸੋ ਬ੍ਰਹਮ ਬੀਚਾਰੀ

(ਸ੍ਰੀ ਗੁਰੂ ਗ੍ਰੰਥ ਸਾਹਿਬ ੨੩੭)

ਦੁਬਿਧਾ ਵਿੱਚ ਬੰਦਗੀ ਪੂਰਨ ਨਹੀਂ ਹੁੰਦੀ ਹੈ ਦੋ ਚਿੱਤਾ ਮਨ ਹੋਣ ਕਾਰਣ ਬੰਦਗੀ ਪੂਰਨ ਨਹੀਂ ਹੁੰਦੀ ਹੈ ਇੱਕ ਮਨ ਇੱਕ ਚਿੱਤ ਹੀ ਬੰਦਗੀ ਪੂਰਨ ਕਰਨ ਦਾ ਸਬੱਬ ਬਣਦਾ ਹੈ ਇੱਕ ਮਨ ਇੱਕ ਚਿੱਤ ਦੀ ਬਖ਼ਸ਼ਿਸ਼ ਗੁਰਪ੍ਰਸਾਦਿਹੈ ਜੋ ਮਨੁੱਖ ਗੁਰਪ੍ਰਸਾਦਿ ਦੀ ਪ੍ਰਾਪਤੀ ਕਰਦੇ ਹਨ ਉਹ ਮਨੁੱਖ ਗੁਰ ਕਿਰਪਾ ਨਾਲ ਦੁਬਿਧਾ ਵਿੱਚੋਂ ਨਿਕਲ ਜਾਂਦੇ ਹਨ ਅਤੇ ਗੁਰ ਅਤੇ ਗੁਰੂ ਲਈ ਪੂਰਨ ਸ਼ਰਧਾ, ਪ੍ਰੀਤ ਅਤੇ ਭਰੋਸੇ ਦੀਆਂ ਦਰਗਾਹੀ ਬਖ਼ਸ਼ਿਸ਼ਾਂ ਪ੍ਰਾਪਤ ਕਰ ਕੇ ਬੰਦਗੀਪੂਰਨ ਕਰ ਲੈਂਦੇ ਹਨ ਐਸੇ ਮਨੁੱਖ ਜੋ ਦੁਬਿਧਾ ਨੂੰ ਮਾਰ ਗਵਾਂਦੇ ਹਨ ਉਨ੍ਹਾਂ ਨੂੰ ਪੂਰਨ ਬ੍ਰਹਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਜੋ ਮਨੁੱਖ ਦੁਬਿਧਾ ਨੂੰ ਮਾਰ ਗਵਾਂਦਾ ਹੈ :-

  ) ਉਹ ਮਨੁੱਖਸੂਰਾਹੈ ਭਾਵ ਉਹ ਮਨੁੱਖ ਸੂਰਮਾ ਬਣ ਜਾਂਦਾ ਹੈ ਕਿਉਂਕਿ ਉਹ ਮਨੁੱਖ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਅਤੇ ਤ੍ਰਿਸ਼ਨਾ ਉੱਪਰ ਜਿੱਤ ਪ੍ਰਾਪਤ ਕਰ ਲੈਂਦਾ ਹੈ ਭਾਵ ਜੋ ਮਨੁੱਖ ਦੁਬਿਧਾ ਨੂੰ ਮਾਰ ਦਿੰਦਾ ਹੈ ਉਹ ਮਨੁੱਖਮਾਇਆ ਉੱਪਰ ਜਿੱਤ ਪ੍ਰਾਪਤ ਕਰ ਲੈਂਦਾ ਹੈ

  ) ਉਹ ਮਨੁੱਖਪੂਰਾਹੋ ਜਾਂਦਾ ਹੈ ਭਾਵ ਜੋ ਮਨੁੱਖ ਦੁਬਿਧਾ ਨੂੰ ਮਾਰ ਗਵਾਂਦਾ ਹੈ ਉਹ ਮਨੁੱਖ ਆਪਣਾ ਅੰਦਰਲਾ ਤੀਰਥ ਪੂਰਾ ਕਰ ਲੈਂਦਾ ਹੈ ਅਤੇ ਹਿਰਦੇ ਦੀ ਪੂਰਨ ਸਚਿਆਰੀ ਰਹਿਤ ਦੀ ਕਮਾਈ ਕਰਕੇ ਪੂਰਨ ਅਵਸਥਾ ਨੂੰਪ੍ਰਾਪਤ ਕਰ ਲੈਂਦਾ ਹੈ

  ) ਉਹ ਮਨੁੱਖ ਦਰਗਾਹ ਵਿੱਚ ਮਾਨ ਪ੍ਰਾਪਤ ਕਰਦਾ ਹੈ ਜੋ ਮਨੁੱਖ ਦਰਗਾਹ ਵਿੱਚ ਮਾਨ ਪ੍ਰਾਪਤ ਕਰਦਾ ਹੈ ਉਸ ਮਹਾ ਪੁਰਖ ਦਾ ਧਰਤੀ ਉੱਪਰ ਵੀ ਮਾਨ ਹੁੰਦਾ ਹੈ ਉਸਦੀ ਸੰਗਤ ਬਣਦੀ ਹੈ ਉਸ ਰਾਹੀਂ ਅਨੇਕਾਂ ਲੋਕਾਂ ਦਾ ਧਰਤੀਉੱਪਰ ਪਰਉਪਕਾਰ ਅਤੇ ਮਹਾ ਪਰਉਪਕਾਰ ਹੁੰਦਾ ਹੈ

  ) ਉਸ ਮਨੁੱਖ ਦੇ ਸਾਰੇ ਦੁੱਖਾਂ ਕਲੇਸ਼ਾਂ ਦਾ ਅੰਤ ਹੋ ਜਾਂਦਾ ਹੈ ਜੋ ਮਨੁੱਖ ਦੁਬਿਧਾ ਮਾਰ ਗਵਾਂਦਾ ਹੈ ਉਸ ਮਨੁੱਖ ਦੀ ਬੰਦਗੀ ਪੂਰਨ ਹੋ ਜਾਂਦੀ ਹੈ ਅਤੇ ਉਹ ਮਨੁੱਖ ਰਾਜ ਜੋਗ ਕਮਾ ਕੇ ਆਪਣਾ ਜਨਮ ਸਫਲ ਕਰ ਲੈਂਦਾ ਹੈ ਰਾਜ ਜੋਗਤੋਂ ਭਾਵ ਹੈ ਗ੍ਰਹਿਸਤ ਜੀਵਨ ਵਿੱਚ ਦੁਨੀਆਂ ਦੇ ਕਾਰ ਵਿਹਾਰ ਕਰਦਿਆਂ ਹੋਇਆਂ ਵੀ ਮਨੁੱਖ ਮਾਇਆ ਨੂੰ ਜਿੱਤ ਕੇ ਦਰਗਾਹ ਵਿੱਚ ਮਾਨ ਪ੍ਰਾਪਤ ਕਰ ਲੈਂਦਾ ਹੈ

  ) ਉਹ ਮਨੁੱਖ ਨਿਰਭਉ ਹੋ ਜਾਂਦਾ ਹੈ ਭਾਵ ਜੋ ਮਨੁੱਖ ਦੁਬਿਧਾ ਮਾਰ ਗਵਾਂਦਾ ਹੈ ਉਹ ਮਨੁੱਖ ਮੋਹ ਮਾਇਆ ਦੇ ਜਾਲ ਵਿੱਚੋਂ ਮੁਕਤ ਹੋ ਜਾਂਦਾ ਹੈ ਉਹ ਮਨੁੱਖ ਦੁਨਿਆਵੀ ਰਿਸ਼ਤਿਆਂ ਅਤੇ ਪਦਾਰਥਾਂ ਤੋਂ ਨਿਰਾਸ਼ਕਤ ਹੋ ਕੇ ਮੋਹ ਦੇਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ

  ) ਉਸ ਮਨੁੱਖ ਦੇ ਰੋਮਰੋਮ ਵਿੱਚ ਨਾਮ ਚਲਾ ਜਾਂਦਾ ਹੈ ਉਸ ਮਨੁੱਖ ਦੇ ਸਾਰੇ ਬੱਜਰ ਕਪਾਟ ਖੁੱਲ੍ਹ ਜਾਂਦੇ ਹਨ ਸਾਰੇ ਸਤਿ ਸਰੋਵਰ ਪ੍ਰਕਾਸ਼ਮਾਨ ਹੋ ਜਾਂਦੇ ਹਨ ਅਤੇ ਸਾਰੀ ਦੇਹੀ ਅੰਮ੍ਰਿਤ ਨਾਲ ਭਰਪੂਰ ਹੋ ਜਾਂਦੀ ਹੈ

  ) ਉਸ ਮਨੁੱਖ ਦੇ ਚਰਨਾਂ ਦੇ ਹੇਠਾਂ ਸਾਰੀਆਂ ਰਿੱਧੀਆਂ ਸਿੱਧੀਆਂ ਦੇ ਦਰਗਾਹੀ ਖਜ਼ਾਨੇ ਜਾਂਦੇ ਹਨ ਭਾਵ ਜੋ ਮਨੁੱਖ ਦੁਬਿਧਾ ਨੂੰ ਮਾਰ ਗਵਾਂਦਾ ਹੈ, ਰਿੱਧੀਆਂ ਸਿੱਧੀਆਂ ਉਸ ਮਨੁੱਖ ਦੀ ਸੇਵਾ ਵਿੱਚ ਹਾਜ਼ਰ ਰਹਿੰਦੀਆਂ ਹਨ ਅਤੇਉਸਦੀ ਸੇਵਾ ਕਰਦੀਆਂ ਹਨ ਮਾਇਆ ਐਸੇ ਮਨੁੱਖ ਦੀ ਸੇਵਕ ਬਣ ਜਾਂਦੀ ਹੈ ਐਸੇ ਮਨੁੱਖ ਨੂੰ ਦਰਗਾਹ ਵਿੱਚ ਮਾਨ ਪ੍ਰਾਪਤ ਹੁੰਦਾ ਹੈ ਅਤੇ ਐਸਾ ਮਹਾ ਪੁਰਖ ਧਰਤੀ ਉੱਪਰ ਵੀ ਮਾਨ ਪ੍ਰਾਪਤ ਕਰਦਾ ਹੈ

  ) ਉਹ ਮਨੁੱਖ ਜੀਵਨ ਮੁਕਤੀ ਨੂੰ ਪ੍ਰਾਪਤ ਕਰ ਲੈਂਦਾ ਹੈ ਉਹ ਮਨੁੱਖ ਸਾਰੇ ਦਰਗਾਹੀ ਖ਼ਜ਼ਾਨਿਆਂ ਦੀ ਪ੍ਰਾਪਤੀ ਕਰ ਲੈਂਦਾ ਹੈ ਉਹ ਮਨੁੱਖ ਪਰਉਪਕਾਰ ਅਤੇ ਮਹਾ ਪਰਉਪਕਾਰ ਦੀ ਸੇਵਾ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਕਰ ਲੈਂਦਾਹੈ ਉਹ ਮਨੁੱਖ ਵੱਡੇ ਭਾਗਾਂ ਵਾਲਾ ਹੋ ਜਾਂਦਾ ਹੈ ਉਹ ਮਨੁੱਖ ਸਦਾਸਦਾ ਲਈ ਸਹਿਜ ਸਮਾਧੀ ਵਿੱਚ ਚਲਾ ਜਾਂਦਾ ਹੈ ਉਸ ਮਹਾ ਪੁਰਖ ਦੇ ਬਚਨ ਦਰਗਾਹੀ ਬਚਨ ਹੋ ਜਾਂਦੇ ਹਨ ਉਸ ਮਨੁੱਖ ਨੂੰ ਪੂਰਨ ਬ੍ਰਹਮ ਗਿਆਨ ਦੀਪ੍ਰਾਪਤੀ ਹੋ ਜਾਂਦੀ ਹੈ ਉਸ ਮਨੁੱਖ ਨੂੰ ਪੂਰਨ ਤੱਤ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ ਉਸ ਮਨੁੱਖ ਨੂੰ ਆਤਮ ਰਸ ਅੰਮ੍ਰਿਤ ਦੀ ਪ੍ਰਾਪਤੀ ਹੋ ਜਾਂਦੀ ਹੈ

ਦੁਬਿਧਾ ਵਿੱਚ ਫੱਸੇ ਹੋਏ ਮਨੁੱਖ ਦੀ ਬੰਦਗੀ ਦਰਗਾਹ ਵਿੱਚ ਪਰਵਾਨ ਨਹੀਂ ਹੁੰਦੀ ਹੈ ਦੁਬਿਧਾ ਵਿੱਚ ਫੱਸਿਆ ਹੋਇਆ ਮਨੁੱਖ ਭਾਵੇਂ ਜਿਤਨੇ ਮਰਜ਼ੀ ਜਪ ਤਪ ਕਰੀ ਜਾਵੇ ਉਸਦੀ ਸੇਵਾ ਦਰਗਾਹ ਵਿੱਚ ਕਬੂਲ ਨਹੀਂ ਹੁੰਦੀ ਹੈ ਕਿਉਂਕਿਦੁਬਿਧਾ ਵਿੱਚ ਕੀਤੀ ਗਈ ਸੇਵਾ ਇੱਕ ਮਨ ਇੱਕ ਚਿੱਤ ਨਾਲ ਨਹੀਂ ਹੁੰਦੀ ਹੈ ਇਸ ਲਈ ਐਸੀ ਸੇਵਾ ਦਰਗਾਹ ਵਿੱਚ ਪਰਵਾਨ ਨਹੀਂ ਹੁੰਦੀ ਹੈ ਇਸ ਲਈ ਇਨ੍ਹਾਂ ਧਰਮ ਕਰਮਾਂ ਦਾ ਦਰਗਾਹ ਵਿੱਚ ਮੁੱਲ ਨਹੀਂ ਪੈਂਦਾ ਹੈ ਅਤੇ ਮਨੁੱਖ ਜਨਮਮਰਣ ਦੇ ਬੰਧਨਾਂ ਤੋਂ ਮੁਕਤ ਨਹੀਂ ਹੁੰਦਾ ਹੈ ਦੁਬਿਧਾ ਵਿੱਚ ਫੱਸੇ ਹੋਏ ਮਨੁੱਖ ਦੇ ਮਨ ਦੀ ਮੈਲ ਨਹੀਂ ਧੁੱਲਦੀ ਹੈ ਮਨ ਵਿੱਚੋਂ ਵਿਕਾਰਾਂ ਦੀ ਵਿਨਾਸ਼ਕਾਰੀ ਮੈਲ ਨਹੀਂ ਧੁੱਲਦੀ ਹੈ ਜਿਸ ਕਾਰਣ ਮਨੁੱਖ ਜਨਮਮਰਣ ਦੇ ਬੰਧਨਾਂ ਤੋਂ ਮੁਕਤ ਨਹੀਂ ਹੋਸਕਦਾ ਹੈ ਕੇਵਲ ਉਹ ਮਨੁੱਖ ਜਿਨ੍ਹਾਂ ਉੱਪਰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਇਆਲ ਹੋ ਜਾਂਦਾ ਹੈ ਉਨ੍ਹਾਂ ਨੂੰ ਆਪਣੀ ਗੁਰਕਿਰਪਾ ਅਤੇ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਨਾਲ ਦੁਬਿਧਾ ਤੋਂ ਖ਼ਲਾਸ ਕਰ ਕੇ ਬਾਹਰ ਕੱਢ ਲੈਂਦਾ ਹੈ ਅਤੇ ਇੱਕਦ੍ਰਿਸ਼ਟ ਬਣਾ ਦਿੰਦਾ ਹੈ ਕੇਵਲ ਇੱਕ ਦ੍ਰਿਸ਼ਟ ਮਨੁੱਖ ਹੀ ਜੀਵਨ ਮੁਕਤੀ ਨੂੰ ਪ੍ਰਾਪਤ ਕਰਦਾ ਹੈ ਕੇਵਲ ਇੱਕ ਦ੍ਰਿਸ਼ਟ ਮਨੁੱਖ ਹੀ ਪੂਰਨ ਬ੍ਰਹਮ ਗਿਆਨ ਨੂੰ ਪ੍ਰਾਪਤ ਕਰਦਾ ਹੈ ਕੇਵਲ ਇੱਕ ਦ੍ਰਿਸ਼ਟ ਮਨੁੱਖ ਹੀ ਆਤਮ ਰਸ ਅੰਮ੍ਰਿਤ ਦੀਪ੍ਰਾਪਤੀ ਕਰਦਾ ਹੈ

ਇਸ ਲਈ ਭਰਮ ਮਨੁੱਖ ਨੂੰ ਪੂਰਨ ਸਤਿ ਤੋਂ ਭੱਟਕਾਉਂਦੇ ਹਨ ਭਰਮ ਮਨੁੱਖ ਨੂੰ ਗੁਰਮਤਿ ਤੋਂ ਭੱਟਕਾ ਦਿੰਦੇ ਹਨ ਭਰਮ ਮਨੁੱਖ ਨੂੰ ਕੁਰਾਹੇ ਪਾ ਦਿੰਦੇ ਹਨ ਜਿਵੇਂ ਦੀਮਕ ਲੱਕੜੀ ਨੂੰ ਲੱਗ ਜਾਵੇ ਤਾਂ ਉਹ ਲੱਕੜੀ ਨੂੰ ਖਾ ਜਾਂਦੀ ਹੈ ਠੀਕਉਸੇ ਤਰ੍ਹਾਂ ਭਰਮ ਮਨੁੱਖ ਦੇ ਪਰਮਾਰਥਕ ਜੀਵਨ ਨੂੰ ਨਸ਼ਟ ਕਰ ਦਿੰਦੇ ਹਨ ਭਰਮਾਂ ਦੀ ਵਿਨਾਸ਼ਕਾਰੀ ਸ਼ਕਤੀ ਬਾਰੇ ਪੂਰਨ ਬ੍ਰਹਮ ਗਿਆਨ ਗੁਰਬਾਣੀ ਵਿੱਚ ਬਹੁਤ ਸਾਰੇ ਸ਼ਲੋਕਾਂ ਵਿੱਚ ਧੰਨ ਧੰਨ ਸਤਿਗੁਰੂ ਅਵਤਾਰ ਸਾਹਿਬਾਨ ਨੇ ਪ੍ਰਗਟਕਰਕੇ ਸਾਰੀ ਲੋਕਾਈ ਦਾ ਮਾਰਗ ਦਰਸ਼ਨ ਕੀਤਾ ਹੈ ਭਰਮਾਂ ਵਿੱਚ ਪਿਆ ਹੋਇਆ ਮਨੁੱਖ ਦੱਸੋ ਦਿਸ਼ਾਵਾਂ ਵਿੱਚ ਭੱਟਕਦਾ ਰਹਿੰਦਾ ਹੈ :-

ਭਰਮੇ ਭੂਲਾ ਦਹ ਦਿਸਿ ਧਾਵੈ

(ਸ੍ਰੀ ਗੁਰੂ ਗ੍ਰੰਥ ਸਾਹਿਬ ੨੨੭)

ਭਰਮਾਂ ਵਿੱਚ ਪਏ ਹੋਏ ਮਨੁੱਖ ਸਤਿ ਤੱਤ ਦੀ ਪਹਿਚਾਨ ਨਹੀਂ ਕਰ ਸਕਦੇ ਹਨ ਜੋ ਮਨੁੱਖ ਭਰਮਾਂ ਵਿੱਚ ਪੈ ਜਾਂਦੇ ਹਨ ਭਾਵ ਜੋ ਮਨੁੱਖ ਆਪਣੀ ਮਤਿ, ਦੁਰਮਤਿ ਅਤੇ ਸੰਸਾਰਕ ਮਤਿ ਦੇ ਸ਼ਿਕਾਰ ਹੋ ਜਾਂਦੇ ਹਨ ਉਹ ਮਨੁੱਖ ਸਾਰੇ ਪਾਸੇਭੱਟਕਦੇ ਰਹਿੰਦੇ ਹਨ ਅਤੇ ਉਨ੍ਹਾਂ ਮਨੁੱਖਾਂ ਨੂੰ ਸਤਿ ਤੱਤ ਦੀ ਪਹਿਚਾਨ ਨਹੀਂ ਹੁੰਦੀ ਹੈ ਇਸ ਤਰ੍ਹਾਂ ਉਨ੍ਹਾਂ ਦੀ ਬੰਦਗੀ ਨੂੰ ਕੋਈ ਟਿਕਾਣਾ ਨਹੀਂ ਮਿਲਦਾ ਹੈ

 

 

ਭਰਮੇ ਭੂਲਾ ਤਤੁ ਜਾਣੈ

(ਸ੍ਰੀ ਗੁਰੂ ਗ੍ਰੰਥ ਸਾਹਿਬ ੧੧੪)

ਖਰੇ ਪਰਖਿ ਖਜਾਨੈ ਪਾਇਹਿ ਖੋਟੇ ਭਰਮਿ ਭੁਲਾਵਣਿਆ

(ਸ੍ਰੀ ਗੁਰੂ ਗ੍ਰੰਥ ਸਾਹਿਬ ੧੧੯)

ਭਰਮਾਂ ਵਿੱਚ ਪਏ ਹੋਏ ਮਨੁੱਖ ਖੋਟੇ ਹੁੰਦੇ ਹਨ ਜੋ ਮਨੁੱਖ ਪਰਮ ਸਤਿ ਤੱਤ ਦੀ ਪਹਿਚਾਨ ਕਰ ਲੈਂਦੇ ਹਨ ਉਹ ਭਰਮਾਂ ਵਿੱਚੋਂ ਨਿਕਲ ਜਾਂਦੇ ਹਨ ਅਤੇ ਦਰਗਾਹੀ ਖਜ਼ਾਨਿਆਂ ਦੇ ਹੱਕਦਾਰ ਬਣ ਜਾਂਦੇ ਹਨ ਜਦ ਮਨੁੱਖ ਨਾਮ, ਨਾਮਸਿਮਰਨ, ਨਾਮ ਦੀ ਕਮਾਈ ਅਤੇ ਪੂਰਨ ਬੰਦਗੀ ਦਾ ਗੁਰ ਪ੍ਰਸਾਦਿ ਪ੍ਰਾਪਤ ਕਰਦਾ ਹੈ ਅਤੇ ਬੰਦਗੀ ਵਿੱਚ ਲੀਨ ਹੋ ਜਾਂਦਾ ਹੈ ਤਾਂ ਉਸ ਨੂੰ ਕਈ ਵੇਰਾਂ ਗੁਰ ਅਤੇ ਗੁਰੂ ਲਈ ਆਪਣੀ ਸ਼ਰਧਾ, ਪ੍ਰੀਤ ਅਤੇ ਭਰੋਸਾ ਸਿੱਧ ਕਰਨ ਲਈ ਮਾਇਆਦੀਆਂ ਕਈ ਕਠਿਨ ਪ੍ਰੀਖਿਆਵਾਂ ਵਿੱਚੋਂ ਲੰਘਣਾ ਪੈਂਦਾ ਹੈ ਜੋ ਮਨੁੱਖ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੁਆਰਾ ਦਿੱਤੇ ਗਏ ਸਾਰੇ ਇਮਤਿਹਾਨ ਆਪਣੀ ਅਪਾਰ ਸ਼ਰਧਾ, ਪ੍ਰੀਤ ਅਤੇ ਭਰੋਸੇ ਦੀ ਪਰਮ ਸ਼ਕਤੀ ਨਾਲ ਪੂਰੇ ਕਰ ਲੈਂਦੇ ਹਨ ਉਹਮਨੁੱਖ ਦਰਗਾਹ ਵਿੱਚ ਸਦਾਸਦਾ ਲਈ ਨਿਵਾਜੇ ਜਾਂਦੇ ਹਨ ਜੋ ਮਨੁੱਖ ਮਾਇਆ ਦੇ ਇਨ੍ਹਾਂ ਸਾਰੇ ਇਮਤਿਹਾਨਾਂ ਵਿੱਚ ਅਵੱਲ ਜਾਂਦੇ ਹਨ ਉਨ੍ਹਾਂ ਦੀ ਬੰਦਗੀ ਦਰਗਾਹ ਵਿੱਚ ਪਰਵਾਨ ਚੜ੍ਹਦੀ ਹੈ ਅਤੇ ਉਹ ਆਪਣੀ ਬੰਦਗੀ ਪੂਰਨ ਕਰਕੇਦਰਗਾਹ ਵਿੱਚ ਮਾਨ ਪ੍ਰਾਪਤ ਕਰਦੇ ਹਨ ਇਹ ਪੂਰਨ ਸਤਿ ਹੈ ਕਿ ਗੁਰਪ੍ਰਸਾਦਿ ਦੀ ਕਿਰਪਾ ਬਹੁਤ ਲੋਕਾਂ ਉੱਪਰ ਵਰਤਦੀ ਹੈ ਪਰੰਤੂ ਪੂਰਨ ਕਮਾਈ ਕੋਈ ਵਿਰਲਾ ਹੀ ਕਰਦਾ ਹੈ ਜੋ ਮਨੁੱਖ ਗੁਰਪ੍ਰਸਾਦਿ ਦੀ ਪ੍ਰਾਪਤੀ ਕਰਕੇ ਵੀ ਮਾਇਆਦੇ ਇਨ੍ਹਾਂ ਇਮਤਿਹਾਨਾਂ ਵਿੱਚ ਅਵੱਲ ਨਹੀਂ ਅਉਂਦੇ ਹਨ ਅਤੇ ਮਾਇਆ ਕਾਰਣ ਭਰਮਾਂ ਵਿੱਚ ਪੈ ਜਾਂਦੇ ਹਨ ਉਨ੍ਹਾਂ ਮਨੁੱਖਾਂ ਦੀ ਬੰਦਗੀ ਪੂਰਨ ਨਹੀਂ ਹੁੰਦੀ ਹੈ ਕੁਝ ਜਿਗਿਆਸੂ ਤਾਂ ਪੂਰਨ ਬੰਦਗੀ ਦੇ ਬਹੁਤ ਨੇੜੇ ਪਹੁੰਚ ਕੇ ਵੀ ਥਿੜ੍ਹਕ ਜਾਂਦੇਹਨ ਅਤੇ ਆਪਣਾ ਸਭ ਕੁਝ ਗੁਆ ਬੈਠਦੇ ਹਨ ਇਸੇ ਲਈ ਬੰਦਗੀ ਦੇ ਇਸ ਮਾਰਗ ਨੂੰ ਖੰਡੇ ਦੀ ਧਾਰ ਉੱਪਰ ਚਲਣ ਦੇ ਬਰਾਬਰ ਦੱਸਿਆ ਗਿਆ ਹੈ ਬੰਦਗੀ ਪੂਰਨ ਕੇਵਲ ਉਹ ਮਨੁੱਖ ਹੀ ਕਰਦੇ ਹਨ ਜਿਨ੍ਹਾਂ ਦਾ ਆਪਣੇ ਗੁਰ ਅਤੇ ਗੁਰੂਲਈ ਅਪਾਰ ਸ਼ਰਧਾ, ਪ੍ਰੀਤ ਅਤੇ ਭਰੋਸਾ ਹੁੰਦਾ ਹੈ ਆਪਣੇ ਗੁਰ ਅਤੇ ਗੁਰੂ ਲਈ ਅਪਾਰ ਸ਼ਰਧਾ, ਭਰੋਸੇ ਅਤੇ ਪ੍ਰੀਤ ਵਿੱਚ ਤਰੇੜ ਜਾਵੇ ਤਾਂ ਇਹ ਤਰੇੜ ਸਭ ਕੁਝ ਨਸ਼ਟ ਕਰ ਦਿੰਦੀ ਹੈ ਕਈ ਮਨੁੱਖ ਜੋ ਬੰਦਗੀ ਦੀ ਅਖੀਰਲੀ ਪਉੜੀ ਤੇਚੜ੍ਹਣ ਤੋਂ ਪਹਿਲਾਂ ਥਿੜ੍ਹਕਦੇ ਹਨ ਉਸਦਾ ਕਾਰਨ ਉਨ੍ਹਾਂ ਨੂੰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀਆਂ ਪਰਮ ਸ਼ਕਤੀਆਂ ਦਾ ਹੋਇਆ ਅਨੁਭਵ ਬਣ ਜਾਂਦਾ ਹੈ ਉਹ ਇਹ ਸਮਝ ਬੈਠਦੇ ਹਨ ਕਿ ਹੁਣ ਉਨ੍ਹਾਂ ਨੂੰ ਸਾਰੀਆਂ ਪ੍ਰਾਪਤੀਆਂ ਹੋ ਗਈਆਂਹਨ ਅਤੇ ਹੁਣ ਉਨ੍ਹਾਂ ਨੂੰ ਗੁਰੂ ਦੀ ਕੋਈ ਲੋੜ ਨਹੀਂ ਹੈ ਇਹ ਜਾਣ ਕੇ ਉਹ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀਆਂ ਇਨ੍ਹਾਂ ਪਰਮ ਸ਼ਕਤੀਆਂ ਵਿੱਚ ਉਲਝ ਜਾਂਦੇ ਹਨ ਅਤੇ ਆਪਣੇ ਗੁਰੂ ਉੱਪਰ ਸ਼ਰਧਾ, ਭਰੋਸਾ ਅਤੇ ਪ੍ਰੀਤ ਗੁਆ ਬੈਠਦੇ ਹਨਉਨ੍ਹਾਂ ਦੀ ਸ਼ਰਧਾ, ਪ੍ਰੀਤ ਅਤੇ ਭਰੋਸੇ ਵਿੱਚ ਆਈ ਇਹ ਤਰੇੜ ਉਨ੍ਹਾਂ ਦੇ ਸੂਖਸ਼ਮ ਅਹੰਕਾਰ ਨੂੰ ਹਵਾ ਦਿੰਦੀ ਹੈ ਅਤੇ ਇਸ ਤਰ੍ਹਾਂ ਸਾਰੀ ਵਡਿਆਈ ਗੁਰੂ ਨੂੰ ਦੇਣ ਦੇ ਬਜਾਇ ਉਹ ਆਪਣੇ ਹੀ ਅਹੰਕਾਰ ਵਿੱਚ ਜੱਕੜੇ ਜਾਣ ਕਾਰਨ ਆਪਣਾ ਸਭਕੁਝ ਗੁਆ ਬੈਠਦੇ ਹਨ ਇਸ ਤਰ੍ਹਾਂ ਇਸ ਉੱਚੀ ਅਵਸਥਾ ਉੱਪਰ ਪਹੁੰਚ ਕੇ ਵੀ ਐਸੇ ਮਨੁੱਖ ਮਾਇਆ ਦੇ ਇਸ ਇਮਤਿਹਾਨ ਵਿੱਚ ਅਵੱਲ ਨਾ ਹੋਣ ਕਾਰਨ ਆਪਣਾ ਸਭ ਕੁਝ ਗੁਆ ਬੈਠਦੇ ਹਨ

ਗੁਰਿ ਪੂਰੈ ਸਭੁ ਭਰਮੁ ਚੁਕਾਇਆ

ਹਰਿ ਸਿਮਰਤ ਨਾਨਕ ਸੁਖੁ ਪਾਇਆ ੭੭

(ਸ੍ਰੀ ਗੁਰੂ ਗ੍ਰੰਥ ਸਾਹਿਬ ੧੭੮)

ਸੋ ਸਤਿਗੁਰੁ ਧਨੁ ਧੰਨੁ ਜਿਨਿ ਭਰਮ ਗੜੁ ਤੋੜਿਆ

(ਸ੍ਰੀ ਗੁਰੂ ਗ੍ਰੰਥ ਸਾਹਿਬ ੫੨੨)

ਕੇਵਲ ਪੂਰਾ ਗੁਰੂ ਹੀ ਜਿਗਿਆਸੂ ਦੇ ਮਨ ਵਿੱਚੋਂ ਸਾਰੇ ਭਰਮਾਂ ਦਾ ਨਾਸ਼ ਕਰ ਸਕਦਾ ਹੈ ਕੇਵਲ ਸਤਿਗੁਰੁ ਹੀ ਮਨੁੱਖ ਦੇ ਸਾਰੇ ਭਰਮਾਂ ਦਾ ਖੰਡਨ ਕਰ ਸਕਦਾ ਹੈ ਅਤੇ ਮਨੁੱਖ ਨੂੰ ਸਾਰੇ ਭਰਮਾਂ ਤੋਂ ਮੁਕਤ ਕਰ ਸਕਦਾ ਹੈ ਜੋ ਆਪ ਪੂਰਨਹੈ ਕੇਵਲ ਉਹ ਗੁਰੂ ਹੀ ਜਿਗਿਆਸੂ ਦੇ ਸਾਰੇ ਭਰਮਾਂ ਦਾ ਖੰਡਨ ਕਰਨ ਦੀ ਸਮਰਥਾ ਰੱਖਦਾ ਹੈ ਇਸ ਲਈ ਜੋ ਮਨੁੱਖ ਪੂਰਾ ਗੁਰੂ ਅਰਾਧਦੇ ਹਨ ਉਨ੍ਹਾਂ ਦੇ ਸਾਰੇ ਭਰਮਾਂ ਦਾ ਖੰਡਨ ਸਤਿਗੁਰੁ ਆਪ ਕਰਦਾ ਹੈ ਜੋ ਮਨੁੱਖ ਆਪਣਾ ਤਨ, ਮਨਅਤੇ ਧਨ ਸਤਿਗੁਰੁ ਦੇ ਚਰਨਾਂ ਉੱਪਰ ਅਰਪਣ ਕਰ ਦਿੰਦੇ ਹਨ ਉਨ੍ਹਾਂ ਦੀ ਗੁਰੂ ਲਈ ਸ਼ਰਧਾ, ਪ੍ਰੀਤ ਅਤੇ ਭਰੋਸਾ ਬੇਅੰਤਤਾ ਵਿੱਚ ਚਲਾ ਜਾਂਦਾ ਹੈ ਅਤੇ ਇਸੇ ਬੇਅੰਤ ਭਰੋਸੇ, ਸ਼ਰਧਾ ਅਤੇ ਪ੍ਰੀਤ ਦੀ ਪਰਮ ਅਨੰਤ ਸ਼ਕਤੀ ਉਨ੍ਹਾਂ ਨੂੰ ਦਰਗਾਹਵਿੱਚ ਪਰਵਾਨ ਚੜ੍ਹਾ ਦਿੰਦੀ ਹੈ

ਧੰਨ ਧੰਨ ਸਤਿਗੁਰੂ ਅਵਤਾਰ ਨਾਨਕ ਪਾਤਿਸ਼ਾਹ ਜੀ ਨੇ ਇਸ ਪਉੜੀ ਵਿੱਚ ਸ੍ਰਿਸ਼ਟੀ ਵਿੱਚ ਕਿਤਨੇ ਪਾਤਾਲ ਹਨ ਅਤੇ ਕਿਤਨੇ ਆਕਾਸ਼ ਹਨ ਦੇ ਬਾਰੇ ਦਿੱਤੇ ਗਏ ਪੂਰਨ ਬ੍ਰਹਮ ਗਿਆਨ ਰਾਹੀਂ ਪ੍ਰਚਲਿਤ ਮਤਾਂ ਦਾ ਖੰਡਨ ਕੀਤਾ ਹੈਜਦ ਧੰਨ ਧੰਨ ਸਤਿਗੁਰੂ ਅਵਤਾਰ ਨਾਨਕ ਪਾਤਿਸ਼ਾਹ ਜੀ ਨੇ ਇਸ ਪ੍ਰਿਥਵੀ ਉੱਪਰ ਅਵਤਾਰ ਧਾਰਿਆ ਤਾਂ ਇਸ ਵਿਸ਼ੇ ਨੂੰ ਲੈ ਕੇ (ਸ੍ਰਿਸ਼ਟੀ ਵਿੱਚ ਕਿਤਨੇ ਪਾਤਾਲ ਹਨ ਅਤੇ ਕਿਤਨੇ ਆਕਾਸ਼ ਹਨ) ਉਸ ਸਮੇਂ ਦੇ ਧਾਰਮਿਕ ਆਗੂਆਂ ਦੁਆਰਾਤਰ੍ਹਾਂਤਰ੍ਹਾਂ ਦੇ ਭਰਮ ਪ੍ਰਚਲਿਤ ਸਨ ਕੋਈ ਧਾਰਮਿਕ ਆਗੂ ਕਹਿੰਦਾ ਸੀ ਕਿ ਤਿੰਨ ਪਾਤਾਲ ਅਤੇ ਤਿੰਨ ਆਕਾਸ਼ ਹਨ ਅਤੇ ਕੋਈ ਧਰਮ ਦਾ ਪ੍ਰਚਾਰਕ ਕਹਿੰਦਾ ਸੀ ਕਿ ਸੱਤ ਪਾਤਾਲ ਹਨ ਅਤੇ ਸੱਤ ਆਕਾਸ਼ ਹਨ ਧੰਨ ਧੰਨ ਸਤਿਗੁਰੂਅਵਤਾਰ ਨਾਨਕ ਪਾਤਿਸ਼ਾਹ ਜੀ ਨੇ ਇਸ ਵਿਸ਼ੇ ਬਾਰੇ ਇਹ ਪੂਰਨ ਬ੍ਰਹਮ ਗਿਆਨ ਦ੍ਰਿੜ੍ਹ ਕਰਵਾ ਰਹੇ ਹਨ ਕਿ ਜਿਸ ਤਰ੍ਹਾਂ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਅਨੰਤ ਹੈ ਬੇਅੰਤ ਹੈ ਠੀਕ ਉਸੇ ਤਰ੍ਹਾਂ ਨਾਲ ਉਸਦੀ ਸਿਰਜੀ ਗਈ ਇਹ ਸ੍ਰਿਸ਼ਟੀਵੀ ਅਨੰਤ ਹੈ ਬੇਅੰਤ ਹੈ ਇਸ ਲਈ ਪਾਤਾਲਾਂ ਅਤੇ ਆਕਾਸ਼ਾਂ ਦੀ ਵੀ ਕੋਈ ਗਿਣਤੀ ਨਹੀਂ ਕਰ ਸਕਦਾ ਇਸ ਪੂਰਨ ਬ੍ਰਹਮ ਗਿਆਨ ਨੂੰ ਧੰਨ ਧੰਨ ਸਤਿਗੁਰੂ ਅਵਤਾਰ ਨਾਨਕ ਪਾਤਿਸ਼ਾਹ ਜੀ ਨੇ ਆਪਣੀ ਬਗਦਾਦ ਫੇਰੀ ਸਮੇਂ ਪੀਰਦਸਤਗੀਰ ਨੂੰ ਇਸ ਪੂਰਨ ਸਤਿ ਦਾ ਗਿਆਨ ਕਰਵਾਉਂਦੇ ਹੋਏ ਪ੍ਰਗਟ ਕੀਤਾ ਜਦ ਪੀਰ ਦਸਤਗੀਰ ਦੇ ਇੱਕ ਚੇਲੇ ਨੇ ਸਤਿਗੁਰੂ ਜੀ ਨੂੰ ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ਉਚਾਰਣ ਕਰਦਿਆਂ ਸੁਣਿਆ ਤਾਂ ਉਸਨੇ ਪੀਰਦਸਤਗੀਰ ਨੂੰ ਜਾ ਕੇ ਇਹ ਪ੍ਰਸ਼ਨ ਕੀਤਾ ਕਿ ਤੁਸੀਂ ਤਾਂ ਸਾਨੂੰ ਕੇਵਲ ਸੱਤ ਪਾਤਾਲਾਂ ਅਤੇ ਸੱਤ ਆਕਾਸ਼ਾਂ ਦਾ ਹੀ ਗਿਆਨ ਦਿੱਤਾ ਹੈ ਪਰੰਤੂ ਇਹ ਪੀਰ (ਸਤਿਗੁਰ ਨਾਨਕ ਪਾਤਿਸ਼ਾਹ ਜੀ) ਜੋ ਕਿ ਸ਼ਹਿਰ ਦੇ ਬਾਹਰ ਬੈਠਾ ਇਹ ਉਚਾਰਣ ਕਰਰਿਹਾ ਹੈ ਕਿ ਲੱਖਾਂ ਹੀ ਆਕਾਸ਼ ਹਨ ਅਤੇ ਲੱਖਾਂ ਹੀ ਪਾਤਾਲ ਹਨ ਐਸਾ ਸੁਣਨ ਤੇ ਪੀਰ ਦਸਤਗੀਰ ਨੇ ਆਪਣੇ ਚੇਲੇ ਨੂੰ ਕਿਹਾ ਕਿ ਇਹ ਕੋਈ ਕਾਫ਼ਰ ਹੈ ਜੋ ਝੂਠ ਬੋਲ ਰਿਹਾ ਹੈ ਪੀਰ ਨੇ ਆਪਣੇ ਚੇਲਿਆਂ ਨੂੰ ਹਦਾਇਤ ਕੀਤੀ ਕੀ ਇਹ ਜੋਕਾਫ਼ਰ ਝੂਠ ਬੋਲ ਰਿਹਾ ਹੈ ਤੁਸੀਂ ਉਸਨੂੰ ਜਾ ਕੇ ਪੱਥਰਾਂ ਨਾਲ ਮਾਰ ਦਿਓ ਪੀਰ ਦਸਤਗੀਰ ਦੇ ਕਹੇ ਅਨੁਸਾਰ ਜਦ ਉਸਦੇ ਦੋ ਚੇਲੇ ਸਤਿਗੁਰੂ ਜੀ ਨੂੰ ਮਾਰਨ ਵਾਸਤੇ ਆਏ ਅਤੇ ਹੱਥ ਵਿੱਚ ਪੱਥਰ ਲੈ ਕੇ ਸਤਿਗੁਰੂ ਜੀ ਨੂੰ ਮਾਰਨ ਲਗੇ ਤਾਂਸਤਿਗੁਰੂ ਪਾਤਿਸ਼ਾਹ ਜੀ ਨੇ ਬਚਨ ਕੀਤਾਸਤਿ ਕਰਤਾਰਜਿਸਦੇ ਸੁਣਦੇ ਹੀ ਉਨ੍ਹਾਂ ਦੇ ਹੱਥ ਪੱਥਰਾਂ ਸਣੇ ਉਥੇ ਹੀ ਖੜ੍ਹ ਗਏ, ਨਾ ਹੀ ਉਨ੍ਹਾਂ ਦੇ ਹੱਥ ਨੀਵੇਂ ਹੋਣ ਅਤੇ ਨਾ ਹੀ ਪੱਥਰ ਉਨ੍ਹਾਂ ਦੇ ਹੱਥਾਂ ਵਿੱਚੋਂ ਡਿੱਗਣ ਐਸਾ ਹੋਣ ਤੇ ਜਦ ਪੀਰਦਸਤਗੀਰ ਨੂੰ ਕਿਸੇ ਨੇ ਜਾ ਕੇ ਇਹ ਵਾਕਿਆ ਸੁਣਾਇਆ ਤਾਂ ਪੀਰ ਆਪ ਆਇਆ, ਆਣ ਕੇ ਕਲਾਮਾਂ ਪੜ੍ਹੀਆਂ, ਫੂਕਾਂ ਮਾਰੀਆਂ, ਪਰੰਤੂ ਪੱਥਰ ਫੇਰ ਵੀ ਨਾ ਗਿਰੇ ਪੀਰ ਦਸਤਗੀਰ ਨੇ ਸਮਝ ਲਿਆ ਕਿ ਇਹ ਕੋਈ ਵਲੀ ਅੱਲ੍ਹਾ ਹੈ ਇਸਕਰਕੇ ਉਸਨੇ ਸਤਿਗੁਰੂ ਪਾਤਿਸ਼ਾਹ ਜੀ ਦੇ ਪਾਸ ਆਣ ਕੇ ਬੇਨਤੀ ਕੀਤੀ ਵਲੀ ਅੱਲ੍ਹਾ ਕਿਰਪਾ ਕਰੋ ਇਨ੍ਹਾਂ ਤੋਂ ਭੁੱਲ ਹੋ ਗਈ ਹੈ, ਇਨ੍ਹਾਂ ਦੀ ਭੁੱਲ ਬਖ਼ਸ਼ ਦਿਓ ਸਤਿਗੁਰੂ ਪਾਤਿਸ਼ਾਹ ਜੀ ਨੇ ਜਦ ਪੀਰ ਦਸਤਗੀਰ ਦੀ ਫਰਿਆਦ ਸੁਣੀ ਤਾਂਉਨ੍ਹਾਂ ਨੇ ਕਿਰਪਾ ਦ੍ਰਿਸ਼ਟ ਉਨ੍ਹਾਂ ਦੋਨਾਂ ਚੇਲਿਆਂ ਉੱਪਰ ਪਾਈ ਤਾਂ ਪੱਥਰ ਉਨ੍ਹਾਂ ਦੇ ਹੱਥਾਂ ਵਿੱਚੋਂ ਆਪ ਮੁਹਾਰੇ ਡਿੱਗ ਪਏ ਅਤੇ ਉਨ੍ਹਾਂ ਦੀਆਂ ਬਾਹਾਂ ਵੀ ਥੱਲੇ ਗਈਆਂ ਫਿਰ ਪੀਰ ਦਸਤਗੀਰ ਨੇ ਬੇਨਤੀ ਕੀਤੀ ਕਿ ਸਾਡੇ ਮਤਿ ਵਿੱਚ ਤਾਂਕੇਵਲ ਆਕਾਸ਼ ਅਤੇ ਪਾਤਾਲ ਹੀ ਦੱਸੇ ਗਏ ਹਨ, ਪਰੰਤੂ ਆਪ ਜੀ ਲੱਖਾਂ ਹੀ ਪਾਤਾਲ ਅਤੇ ਲੱਖਾਂ ਹੀ ਆਕਾਸ਼ਾਂ ਦੀ ਗੱਲ ਪਏ ਕਰਦੇ ਹੋ ਇਹ ਕਿਸ ਤਰ੍ਹਾਂ ਹੋ ਸਕਦਾ ਹੈ ? ਸਤਿਗੁਰੂ ਪਾਤਿਸ਼ਾਹ ਜੀ ਨੇ ਫੁਰਮਾਇਆ ਕਿ ਜਿਤਨਾ ਗਿਆਨਹੋਵੇ ਉਤਨੀ ਹੀ ਗੱਲ ਕੀਤੀ ਜਾਂਦੀ ਹੈ ਪੀਰ ਦਸਤਗੀਰ ਨੇ ਕਿਹਾ ਕਿ ਆਪ ਵਿਖਾ ਸਕਦੇ ਹੋ ? ਸਤਿਗੁਰੂ ਪਾਤਿਸ਼ਾਹ ਜੀ ਨੇ ਕਿਹਾ ਚੱਲੋ ਸਾਡੇ ਨਾਲ ਪੀਰ ਦਸਤਗੀਰ ਕਹਿਣ ਲੱਗਾ ਕਿ ਮੈਂ ਤਾਂ ਹੁਣ ਬੁੱਢਾ ਹਾਂ, ਤੁਸੀਂ ਮੇਰੇ ਪੁੱਤਰ ਨੂੰ ਲੈਜਾਵੋ ਤਦ ਸਤਿਗੁਰੂ ਪਾਤਿਸ਼ਾਹ ਜੀ ਨੇ ਪੀਰ ਦਸਤਗੀਰ ਦੇ ਪੁੱਤਰ ਨੂੰ ਕਿਹਾਅੱਖਾਂ ਮੀਟੋ ਜਦ ਉਸ ਨੇ ਅੱਖਾਂ ਮੀਟੀਆਂ ਤਾਂ ਸਤਿਗੁਰੂ ਪਾਤਿਸ਼ਾਹ ਜੀ ਨੇ ਉਸ ਉੱਪਰ ਕਿਰਪਾ ਕੀਤੀ ਅਤੇ ਉਸਨੂੰ ਕਈ ਆਕਾਸ਼ ਤੇ ਫਿਰ ਕਈ ਪਾਤਾਲਦਿਖਾਏ ਪਾਤਾਲਾਂ ਅਤੇ ਆਕਾਸ਼ਾਂ ਨੂੰ ਵੇਖਵੇਖ ਕੇ ਜਦ ਉਹ ਥੱਕ ਗਿਆ ਤਾਂ ਉਸਨੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ ਕਿ ਹੁਣ ਵਾਪਸ ਲੈ ਚੱਲੋ ਮੈਂ ਥੱਕ ਗਿਆ ਹਾਂ ਤਦ ਸਤਿਗੁਰੂ ਪਾਤਿਸ਼ਾਹ ਜੀ ਉਸਨੂੰ ਐਸੇ ਪਾਤਾਲ ਵਿੱਚ ਲੈ ਗਏ ਜਿਸਵਿੱਚ ਸੰਗਤ ਜੁੜੀ ਹੋਈ ਸੀ ਸਤਿਗੁਰੂ ਪਾਤਿਸ਼ਾਹ ਜੀ ਨੂੰ ਸਾਰੀ ਸੰਗਤ ਨੇ ਨਮਸ਼ਕਾਰ ਕੀਤੀ ਉਪਰੰਤ ਸੰਗਤ ਦਾ ਭੋਗ ਪਿਆ, ਪ੍ਰਸਾਦਿ ਵਰਤਿਆ ਸਤਿਗੁਰੂ ਪਾਤਿਸ਼ਾਹ ਜੀ ਨੇ ਪੀਰ ਦਸਤਗੀਰ ਨੂੰ ਦੇਣ ਲਈ ਨਿਸ਼ਾਨੀ ਦੇ ਤੌਰ ਤੇ ਇੱਕਕੱਚੇ ਠੂਠੇ ਵਿੱਚ ਕੜਾਹ ਪ੍ਰਸਾਦਿ ਨਾਲ ਭਰ ਲਿਆ ਅਤੇ ਪੀਰ ਦਸਤਗੀਰ ਦੇ ਪੁੱਤਰ ਨੂੰ ਕਿਹਾ ਕਿ ਅੱਖਾਂ ਮੀਟੋ ਜਦ ਉਸਨੇ ਅੱਖਾਂ ਮੀਟੀਆਂ ਅਤੇ ਕੁਝ ਸਮੇਂ ਬਾਅਦ ਖੋਲੀਆਂ ਤਾਂ ਉਹ ਮੁੜ ਬਗਦਾਦ ਦੀ ਧਰਤੀ ਉੱਪਰ ਪੀਰ ਦਸਤਗੀਰ ਦੇਪਾਸ ਬੈਠੇ ਹੋਏ ਸਨ ਪੀਰ ਦਸਤਗੀਰ ਦੇ ਪੁੱਤਰ ਨੇ ਗਰਮਗਰਮ ਕੜਾਹ ਦਾ ਠੂਠਾ ਪੀਰ ਦੇ ਹੱਥ ਵਿੱਚ ਦਿੱਤਾ ਅਤੇ ਦੱਸਿਆ ਕਿ ਮੈਂ ਬੇਅੰਤ ਆਕਾਸ਼ਾਂ ਅਤੇ ਪਾਤਾਲਾਂ ਨੂੰ ਵੇਖ ਕੇ ਆਇਆ ਹਾਂ ਇਨ੍ਹਾਂ ਦਾ ਕੋਈ ਅੰਤ ਨਜ਼ਰ ਨਹੀਂ ਆਉਂਦਾਹੈ ਇਹ ਵਲੀ ਅੱਲ੍ਹਾ ਖੁਦਾ ਦਾ ਰੂਪ ਹਨ ਇਹ ਸਤਿ ਫੁਰਮਾ ਰਹੇ ਹਨ ਇਨ੍ਹਾਂ ਦੀ ਬਾਣੀ ਸਤਿ ਹੈ ਇਸ ਕਥਾ ਨੂੰ ਭਾਈ ਗੁਰਦਾਸ ਜੀ ਨੇ ਇਸ ਤਰ੍ਹਾਂ ਆਪਣੀਆਂ ਵਾਰਾਂ ਵਿੱਚ ਲਿਖਿਆ ਹੈ :-

ਨਾਲਿ ਲੀਤਾ ਬੇਟਾ ਫਰਿ ਦਾ ਅਖੀ ਮੀਟਿ ਗਇਆ ਹਾਵਾਈ

ਲਖ ਅਕਾਸ ਪਤਾਲ ਲਖ ਅਖਿ ਫੁਰਕ ਵਿਚਿ ਸਭਿ ਦਿਖਲਾਈ

ਭਰਿ ਕਚਕੌਲ ਪ੍ਰਸਾਦਿ ਦਾ ਧੁਰੋ ਪਤਾਲੋ ਲਈ ਕੜਾਈ

ਇਸ ਤਰ੍ਹਾਂ ਨਾਲ ਸਤਿਗੁਰੂ ਅਵਤਾਰ ਧੰਨ ਧੰਨ ਨਾਨਕ ਪਾਤਿਸ਼ਾਹ ਜੀ ਨੇ ਇਸ ਪੂਰਨ ਬ੍ਰਹਮ ਗਿਆਨ ਨੂੰ ਪ੍ਰਗਟ ਕੀਤਾ ਅਤੇ ਦੁਨੀਆਂ ਵਿੱਚ ਪ੍ਰਚਲਿਤ ਭਰਮਾਂ ਦਾ ਖੰਡਨ ਕੀਤਾ ਠੀਕ ਇਸੇ ਤਰ੍ਹਾਂ ਸਾਰੀ ਗੁਰਬਾਣੀ ਕਿਸੇ ਨਾ ਕਿਸੇ ਸਮੇਂਕਿਸੇ ਨਾ ਕਿਸੇ ਰੂਪ ਵਿੱਚ ਸਤਿਗੁਰੂ ਸਾਹਿਬਾਨ ਦੇ ਜੀਵਨ ਵਿੱਚ ਪ੍ਰਤੱਖ ਪ੍ਰਗਟ ਹੋਈ ਹੈ ਸਾਰੀ ਗੁਰਬਾਣੀ ਸਤਿਗੁਰੂ ਸਾਹਿਬਾਨ ਦੇ ਜੀਵਨ ਵਿੱਚ ਪ੍ਰਤੱਖ ਪ੍ਰਗਟ ਹੋਏ ਪੂਰਨ ਬ੍ਰਹਮ ਗਿਆਨ ਤੋਂ ਇਲਾਵਾ ਹੋਰ ਕੁਝ ਨਹੀਂ ਹੈ ਇਸ ਲਈਗੁਰਬਾਣੀ ਸਤਿ ਹੈ ਇਸੇ ਲਈ ਗੁਰਬਾਣੀ ਗੁਰੂ ਹੈ ਇਸੇ ਲਈ ਗੁਰਬਾਣੀ ਅਕਾਲ ਪੁਰਖ ਦਾ ਗਿਆਨ ਸਰੂਪ ਹੈ

ਧੰਨ ਧੰਨ ਸਤਿਗੁਰੂ ਅਵਤਾਰ ਜੀ ਫੁਰਮਾ ਰਹੇ ਹਨ ਕਿ ਰਿਸ਼ੀ ਮੁਨੀ ਵੀ ਸ੍ਰਿਸ਼ਟੀ ਦਾ ਅੰਤ ਲੱਭਲੱਭ ਕੇ ਥੱਕ ਗਏ ਹਨ ਇਸ ਲਈ ਸਾਰੇ ਵੇਦ ਵੀ ਇਹ ਹੀ ਕਹਿੰਦੇ ਹਨ ਕਿ ਸ੍ਰਿਸ਼ਟੀ ਦਾ ਕੋਈ ਅੰਤ ਨਹੀਂ ਹੈ ਇਸ ਪਰਮ ਸਤਿ ਤੱਤ ਨੂੰਗੁਰਬਾਣੀ ਵਿੱਚ ਦਰਜ ਭੱਟਾਂ ਦੇ ਸਵੱਈਆਂ ਵਿੱਚ ਸਪੱਸ਼ਟ ਕੀਤਾ ਗਿਆ ਹੈ :-

ਅੰਤੁ ਪਾਵਤ ਦੇਵ ਸਬੈ ਮੁਨਿ ਇੰਦ੍ਰ ਮਹਾ ਸਿਵ ਜੋਗ ਕਰੀ

(ਸ੍ਰੀ ਗੁਰੂ ਗ੍ਰੰਥ ਸਾਹਿਬ ੧੪੦੯)

ਜਦ ਰਿਸ਼ੀ ਮੁਨੀ ਬੰਦਗੀ ਕਰਦੇ ਹਨ ਤਾਂ ਧਿਆਨ ਕਰਦੇਕਰਦੇ ਬੰਦਗੀ ਵਿੱਚ ਇੱਕ ਅਵਸਥਾ ਐਸੀ ਆਉਂਦੀ ਹੈ ਜਦ ਉਨ੍ਹਾਂ ਨੂੰ ਆਪਣੀ ਦੇਹੀ ਨੂੰ ਛੱਡ ਕੇ ਜਾਣ ਦੀ ਸ਼ਕਤੀ ਦੀ ਪ੍ਰਾਪਤੀ ਹੋ ਜਾਂਦੀ ਹੈ ਕਈ ਰਿਸ਼ੀ ਮੁਨੀ ਇਸ ਇਲਾਹੀਸ਼ਕਤੀ ਦੀ ਵਰਤੋਂ ਕਰਕੇ ਰੂਹਾਨੀ ਦੁਨੀਆਂ ਨੂੰ ਹੋਰ ਵੇਖਣ ਲਈ ਦੇਹੀ ਨੂੰ ਛੱਡ ਕੇ ਜਾਣ ਦੇ ਅਭਿਆਸ ਵਿੱਚ ਪੈ ਜਾਂਦੇ ਹਨ ਧੰਨ ਧੰਨ ਸਤਿਗੁਰੂ ਅਵਤਾਰ ਨਾਨਕ ਪਾਤਿਸ਼ਾਹ ਜੀ ਐਸੇ ਰਿਸ਼ੀਆਂ ਮੁਨੀਆਂ ਦਾ ਜ਼ਿਕਰ ਇਥੇ ਕਰ ਰਹੇ ਹਨ ਅਤੇਦੱਸ ਰਹੇ ਹਨ ਐਸੇ ਰਿਸ਼ੀ ਮੁਨੀ ਜਿਨ੍ਹਾਂ ਨੇ ਐਸੇ ਅਭਿਆਸ ਕਰਕੇ ਸ੍ਰਿਸ਼ਟੀ ਦਾ ਅੰਤ ਪਾਉਣ ਦੀ ਕੋਸ਼ਿਸ਼ ਕੀਤੀ ਪਰੰਤੂ ਉਹ ਸਾਰੇ ਸ੍ਰਿਸ਼ਟੀ ਦਾ ਅੰਤ ਨਹੀਂ ਹਨ ਪਾ ਸਕੇ ਇਸ ਲਈ ਇਸ ਸਤਿ ਤੱਤ ਨੂੰ ਵੇਦਾਂ ਵਿੱਚ ਲਿਖਿਆ ਗਿਆ ਹੈ ਕਿਸ੍ਰਿਸ਼ਟੀ ਦਾ ਕੋਈ ਅੰਤ ਨਹੀਂ ਹੈ ਸ੍ਰਿਸ਼ਟੀ ਵਿੱਚ ਕਿਤਨੇ ਆਕਾਸ਼ ਹਨ ਅਤੇ ਕਿਤਨੇ ਪਾਤਾਲ ਹਨ ਇਸਦਾ ਕੋਈ ਅੰਤ ਨਹੀਂ ਪਾ ਸਕਿਆ ਹੈ

ਠੀਕ ਇਸੇ ਤਰ੍ਹਾਂ ਜਿਨ੍ਹਾਂ ਜਿਗਿਆਸੂਆਂ ਨੂੰ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ ਅਤੇ ਬੰਦਗੀ ਦੇ ਗੁਰ ਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ ਤਾਂ ਨਾਮ ਅਭਿਆਸ ਕਰਦੇਕਰਦੇ ਜਦ ਉਹ ਸਮਾਧੀ ਲੀਨ ਹੋ ਜਾਂਦੇ ਹਨ ਤਾਂ ਉਨ੍ਹਾਂ ਦੀ ਬੰਦਗੀਵਿੱਚ ਵੀ ਇੱਕ ਅਵਸਥਾ ਐਸੀ ਆਉਂਦੀ ਹੈ ਜਦ ਉਨ੍ਹਾਂ ਨੂੰ ਵੀ ਦੇਹੀ ਨੂੰ ਛੱਡ ਕੇ ਜਾਣ ਦੀ ਸ਼ਕਤੀ ਦੀ ਪ੍ਰਾਪਤੀ ਹੋ ਜਾਂਦੀ ਹੈ ਪਰੰਤੂ ਇਸ ਤਰ੍ਹਾਂ ਨਾਲ ਦੇਹੀ ਛੱਡ ਕੇ ਜਾਣ ਅਤੇ ਸੂਖਸ਼ਮ ਸ੍ਰਿਸ਼ਟੀ ਵਿੱਚ ਭਰਮਣ ਕਰਨ ਨਾਲ ਬੰਦਗੀ ਪੂਰਨਨਹੀਂ ਹੁੰਦੀ ਹੈ ਸੂਖਸ਼ਮ ਸ੍ਰਿਸ਼ਟੀ ਵਿੱਚ ਉਹ ਸਾਰੀਆਂ ਚੀਜ਼ਾਂ ਜ਼ਰੂਰ ਨਜ਼ਰ ਆਉਂਦੀਆਂ ਹਨ ਜੋ ਕਿ ਮਨੁੱਖ ਨੂੰ ਵੈਸੇ ਨਜ਼ਰ ਨਹੀਂ ਸਕਦੀਆਂ ਹਨ ਪਰੰਤੂ ਐਸਾ ਕਰਨ ਦਾ ਕੋਈ ਖਾਸ ਲਾਭ ਨਹੀਂ ਹੋਇਆ ਕਰਦਾ ਹੈ

ਇਸਲਾਮ ਅਤੇ ਇਸਾਈ ਮਤਿ ਦੇ ਚਾਰ ਧਰਮ ਗ੍ਰੰਥ ਕੁਰਾਨ, ਅੰਜੀਲ, ਤੌਰੇਤ ਤੇ ਜ਼ੰਬੂਰ ਵਿੱਚ ਇਹ ਬਿਆਨ ਕੀਤਾ ਗਿਆ ਹੈ ਕਿ ਸ੍ਰਿਸ਼ਟੀ ਵਿੱਚ ੧੮,੦੦੦ ਆਲਮ ਹਨ ਪਰੰਤੂ ਇਨ੍ਹਾਂ ਸਾਰੇ ਆਲਮਾਂ ਦਾ ਮੁੱਢ ਕੇਵਲ ਅਕਾਲ ਪੁਰਖ ਹੀਹੈ ਭਾਵ ਇਹ ਸਾਰੇ ਆਲਮ ਕੇਵਲ ਇੱਕ (ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ) ਤੋਂ ਹੀ ਹੋਂਦ ਵਿੱਚ ਆਏ ਹਨ ਭਾਵ ਸਾਰੀ ਸ੍ਰਿਸ਼ਟੀ ਦਾ ਗਰਭ ਕੇਵਲ ਅਕਾਲ ਪੁਰਖ ਹੀ ਹੈ ਸਾਰੀ ਸ੍ਰਿਸ਼ਟੀ ਦੀ ਉਤਪੱਤੀ ਕੇਵਲ ਅਕਾਲ ਪੁਰਖ ਤੋਂ ਹੀ ਹੋਈਹੈ ਪਰੰਤੂ ਪੂਰਨ ਸਤਿ ਇਹ ਹੈ ਕਿ ਸ੍ਰਿਸ਼ਟੀ ਦੇ ਇਨ੍ਹਾਂ ਆਲਮਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਸ੍ਰਿਸ਼ਟੀ ਦੇ ਇਨ੍ਹਾਂ ਆਲਮਾਂ ਦੀ ਗਿਣਤੀ ਕਰਦੇਕਰਦੇ ਗਿਣਤੀ ਦੇ ਹਿੰਦਸਿਆਂ ਦਾ ਹੀ ਅੰਤ ਹੋ ਜਾਵੇਗਾ ਪਰੰਤੂ ਸ੍ਰਿਸ਼ਟੀ ਦਾ ਅੰਤਨਹੀਂ ਹੋਵੇਗਾ ਇਸ ਲਈ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਅਤੇ ਉਸਦੀ ਸਿਰਜੀ ਹੋਈ ਸ੍ਰਿਸ਼ਟੀ ਦਾ ਅੰਤ ਲੱਭਣ ਦਾ ਯਤਨ ਕਰਨਾ ਵਿਅਰਥ ਹੈ ਕੇਵਲ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਹੀ ਆਪਣੀ ਵਡਿਆਈ ਜਾਣਦਾ ਹੈ ਸਤਿਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਮਹਿਮਾ ਬੇਅੰਤ ਹੈ ਅਨੰਤ ਹੈ ਅਤੇ ਉਹ ਕੇਵਲ ਆਪ ਹੀ ਆਪਣੀ ਮਹਿਮਾ ਜਾਣਦਾ ਹੈ ਇਸ ਲਈ ਨਤਮਸਤਕ ਹੋ ਕੇ ਸਾਰੀ ਲੋਕਾਈ ਨੂੰ ਇਹ ਪੂਰਨ ਸਤਿ ਸਵੀਕਾਰ ਕਰ ਲੈਣਾ ਚਾਹੀਦਾ ਹੈ ਕਿ ਸਤਿਪਾਰਬ੍ਰਹਮ ਪਿਤਾ ਪਰਮੇਸ਼ਰ ਅਨੰਤ ਹੈ ਬੇਅੰਤ ਹੈ ਅਤੇ ਉਸਦੀ ਮਹਿਮਾ ਵੀ ਬੇਅੰਤ ਹੈ ਅਨੰਤ ਹੈ ਅਤੇ ਆਪਣੇ ਆਪ ਨੂੰ ਉਸਦੀ ਬੰਦਗੀ ਵਿੱਚ ਅਰਪਣ ਕਰ ਦੇਣਾ ਚਾਹੀਦਾ ਹੈ