ਖਾਲਸਾ ਪੰਥ ਇਕ ਸੰਸਥਾ ਹੈ

ਜਿਆਦਾ ਲੋਕਾਂ ਦਾ ‘ਖਾਲਸਾ ਪੰਥ’ ਦੇ ਬਾਰੇ ਇਹ ਮੱਤ ਜਾਂ ਵਿਸ਼ਵਾਸ ਹੈ ਕਿ ਇਹ ਇਕ ਧਾਰਮਿਕ ਸੰਸਥਾ ਹੈ ਪਰ ਇਹ ਸੱਚ ਨਹੀਂ ਹੈ। ਜੇਕਰ ਅਸੀਂ ਇਸ ਸ਼ਬਦ ‘ਖਾਲਸਾ ਪੰਥ’ ਦਾ ਵਿਸਥਾਰ ਪੂਰਵਕ ਮੁਲੰਕਣ ਕਰਦੇ ਹਾਂ ਤਦ ਅਸੀਂ ਇਸ ਬ੍ਰਹਮ ਸ਼ਬਦ ਦਾ ਅਸਲੀ ਬ੍ਰਹਮ ਭਾਵ ਸਮਝ ਸਕਾਂਗੇ।

         

ਆਮ ਵਰਤਿਆਂ ਜਾਣ ਵਾਲਾ ਸ਼ਬਦ ਸਮੂਹ ‘ਖਾਲਸਾ ਪੰਥ’ ਧਰਤੀ ਦੇ ਦੁਆਲੇ ਮੌਜੂਦ ਵੱਖ ਵੱਖ ਹਸਤੀਆਂ ਦੁਆਰਾ ਪੂਰੀ ਤਰ੍ਹਾਂ ਗਲਤ ਸਮਝਿਆ ਪ੍ਰਚਾਰਿਆ ਅਤੇ ਦੁਰਉਪਯੋਗ ਕੀਤਾ ਜਾਂਦਾ ਰਿਹਾ ਹੈ। ਇਹ ਇਕ ਸਧਾਰਨ ਵਾਕੰਸ਼ ਨਹੀਂ ਹੈ। ਇਹ ਮਨੁੱਖੀ ਰੂਹ ਦੀ ਸ਼ੁੱਧਤਾ ਦੀਆਂ ਉਚਾਈਆਂ ਦੀ ਪ੍ਰੀਭਾਸ਼ਾ ਨਾਲ ਸਬੰਧਿਤ ਅਨਾਦੀ ਅਤੇ ਪੂਰਨ ਸੱਚ ਦੇ ਡੂੰਘੇ ਬ੍ਰਹਮ ਭਾਵ ਨਾਲ ਸਬੰਧਿਤ ਹੈ ਅਤੇ ਰਸਤੇ ਨਾਲ ਜਿਹੜਾ ਰੂਹ ਦੀ ਪੂਰਨਤਾ ਸ਼ੁੱਧਤਾ ਵੱਲ ਜਾਂਦਾ ਹੈ । ਆਉ ਖਾਲਸਾ ਪੰਥ ਦੇ ਡੂੰਘੇ ਬ੍ਰਹਮ ਭਾਵ ਨੂੰ ਅਕਾਲ ਪੁਰਖ ਦੁਆਰਾ ‘ਗੁਰੂ ਸਾਹਿਬਾਨ’ ਸੰਤਾਂ ਅਤੇ ਭਗਤਾਂ ਰਾਹੀਂ ਸਾਨੂੰ ਬੜੀ ਦਿਆਲਤਾ ਨਾਲ ਪ੍ਰਧਾਨ ਕੀਤੇ ਬ੍ਰਹਮ ਗਿਆਨ ਦੀ ਰੋਸ਼ਨੀ ਵਿਚ ਸਮਝੀਏ।

    

ਪੰਥ :

         

‘ਪੰਥ’ ਸ਼ਬਦ ਦਾ ਭਾਵ ਅਧਿਆਤਮਿਕ ਅਤੇ ਬ੍ਰਹਮਤਾ ਦੀ ਉੱਚੀ ਅਵਸਥਾ ਨਾਲ ਸਬੰਧ ਬਣਾਉਣ ਦੀ ਇਕ ਮਾਰਗ, ਇਕ ਰਸਤਾ, ਇਕ ਬ੍ਰਹਮ ਮਾਰਗ ਹੈ। ਇਹ ਰਸਤਾ ਜਾਂਦਾ ਹੈ :

·        ਸੱਚਖੰਡ ਨੂੰ

·        ਅਨੰਤ ਕਾਲ ਅਤੇ ਅਨੰਤ ਕਾਲ ਦੀ ਪੂਰਨ ਸਮਝ

·        ਇਕ ਸੁਧ ਅਧਿਆਤਮਿਕ ਹਿਰਦਾ (ਸੱਚਖੰਡ)

ਪੰਥ ਇਕ ਅਜਿਹਾ ਰਸਤਾ ਹੈ ਜਦੋਂ ਅਸੀਂ ਸਰਵਉਚ ਗੁਰੂ ਦੀ ਅਨਾਦੀ ਬਖਸ਼ਿਸ਼ ਦੇ ਅਧੀਨ ਇਸ ਦਾ ਪਾਲਣ ਕਰਦੇ ਹਾਂ ਅਤੇ ਗੁਰੂ ਬਣਾ ਦੇਵੇਗਾ।

·        ਇਕ ਸ਼ੁੱਧ ਹਿਰਦਾ (ਖਾਲਸਾ)

·        ਇਕ ਸ਼ੁੱਧ ਰੂਹ (ਖਾਲਸਾ)

·        ਇਕ ‘ਸੰਤ’ ਰੂਹ

    

ਮਨੁ ਅਰਪਿਹੁ ਹਉਮੈ ਤਜਹੁ ਇਤੁ ਪੰਥਿ ਜੁਲਾਈਆ

 (ਸ਼੍ਰੀ ਗੁਰੂ ਗ੍ਰੰਥ ਸਾਹਿਬ 1098

ਸ਼ਬਦ ‘ਪੰਥ’ ਦਾ ਭਾਵ ਅਨਾਦੀ ਸੱਚ ਦੀ ਖੋਜ ਕਰਨ ਦਾ ਰਸਤਾ ਹੈ। ਇਹ ਰਸਤਾ ਇਕ ਵਿਅਕਤੀ ਨੂੰ ਅੰਦਰੂਨੀ ਅਤੇ ਬਾਹਰੀ ਪੱਖ ਤੋਂ ਪੂਰਨ ਸਚਿਆਰਾ ਬਣਾਉਣਾ, ਸੱਚ ਵੇਖਣ ਦੇ ਯੋਗ ਬਣਾਉਣ ਸੱਚ ਸੁਣਨ, ਸੱਚ ਬੋਲਦਾ, ਸੱਚ ਦਾ ਪ੍ਰਚਾਰ ਕਰਨ ਅਤੇ ਸੱਚ ਦੀ ਸੇਵਾ ਕਰਨ ਲਈ ਹੈ। ਇਹ ਰਸਤਾ ਅਕਾਲ ਪੁਰਖ ਦੀ ਦਰਗਾਹ ਨੂੰ ਜਾਂਦਾ ਹੈ, ਇਹ ਸੱਚਖੰਡ ਵੱਲ ਜਾਂਦਾ ਹੈ ਜਿਥੇ ਅਕਾਲ ਪੁਰਖ ਆਪਣੇ ਨਿਰਗੁਣ ਸਰੂਪ ਪਰਮ ਜੋਤੀ ਪੂਰਨ ਪ੍ਰਕਾਸ਼ ਵਿਚ ਨਿਵਾਸ ਕਰਦਾ ਹੈ । ਉਹ ਹਰ ਕੋਈ ਜੋ ਇਸ ਰਸਤੇ ਤੇ ਪੂਰਨ ਦ੍ਰਿੜਤਾ ਵਿਸ਼ਵਾਸ ਅਤੇ ਯਕੀਨ ਨਾਲ ਚੱਲਦਾ ਹੈ ‘ਖਾਲਸਾ’ ਬਣ ਜਾਵੇਗਾ।

    

ਗੁਰ ਬਚਨਿ ਮਾਰਗਿ ਜੋ ਪੰਥਿ ਚਾਲੇ ਤਿਨ ਜਮੁ  ਜਾਗਾਤੀ ਨੇੜਿ ਨ ਆਇਆ

(ਸ਼੍ਰੀ ਗੁਰੂ ਗ੍ਰੰਥ ਸਾਹਿਬ 1116

ਖਾਲਸਾ

ਕਬੀਰ ਜੀ ਫਰਮਾਉਂਦੇ ਹਨ ਕਿ ਉਹ ਨਿਮਰ ਲੋਕ ਜਿਹੜੇ ਸ਼ੁੱਧ ਹੋ ਜਾਂਦੇ ਹਨ, ਉਹ ਖਾਲਸਾ ਬਣ ਜਾਂਦੇ ਹਨ।

ਉਹ ਜਾਣਦੇ ਹਨ ਤੇ ਪ੍ਰਮਾਤਮਾ ਦਾ ਪ੍ਰੇਮ ਭਗਤੀ ਨਾਲ ਜਾਪ ਕਰਦੇ ਹਨ।

 ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ

(ਸ਼੍ਰੀ ਗੁਰੂ ਗ੍ਰੰਥ ਸਾਹਿਬ 655

ਇਸ ਵਾਕੰਸ਼ ਦਾ ਦੂਸਰਾ ਭਾਗ ‘ਖਾਲਸਾ’ ਹੈ । ਇਸ ਦਾ ਭਾਵ ਹੈ :

·        ਇਕ ਸ਼ੁੱਧ ਅਤੇ ਪੂਰਨ ਸਚਿਆਰੀ ਅਤੇ ਪੂਰਨ ਸਾਫ ਰੂਹ

·        ਉਹ ਰੂਹ ਜੋ ਮਾਇਆ ਦੇ ਤਿੰਨਾਂ ਗੁਣਾ ‘ਰਜੋ’ ਅਤੇ ਤਮੋ ਅਤੇ ਸਤੋ ਤੋਂ ਪਰੇ ਹੋਵੇ।

·        ਇਕ ਰੂਹ ਜਿਹੜੇ ‘ਮਾਇਆ’ ਤੇ ਪੂਰਨ ਜਿੱਤ ਪ੍ਰਾਪਤ ਕਰ ਲਈ ਹੋਵੇ।

·        ਇਕ ਇਨਸਾਨ ਜਿਸ ਨੇ ਆਪਣੇ ਮਨ ਨੂੰ ਪੂਰੀ ਤਰ੍ਹਾਂ ਜਿੱਤ ਲਿਆ ਹੋਵੇ।

·        ‘ਪੰਜ ਦੂਤਾਂ’ (ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ) ਨੂੰ ਆਪਣੇ ਵੱਸ ਵਿਚ ਕਰ ਲਿਆ ਹੋਵੇ।

·        ਉਹ ਮਨੁੱਖ ਜਿਸ ਨੇ ਸਾਰੀਆਂ ਇੱਛਾਵਾਂ ਨੂੰ ਜਿੱਤ ਲਿਆ ਹੋਵੇ।

·        ਉਹ ਮਨੁੱਖ ਜਿਸ ਨੇ ਆਪਣੇ ਅੰਦਰ ਨੂੰ ਪੂਰੀ ਤਰ੍ਹਾਂ ਸਾਫ ਕਰ ਲਿਆ ਹੋਵੇ।

·        ਉਹ ਮਨੁੱਖ ਜਿਸ ਦੇ ਆਪਣੇ ਹਿਰਦੇ ਵਿਚ ਪੂਰਨ ਜੋਤ ਪ੍ਰਕਾਸ਼ ਹੋਵੇ।

·        ਉਹ ਮਨੁੱਖ ਜੋ ਸਰਵ ਸ਼ਕਤੀਮਾਨ ਵਿਚ ਪੂਰੀ ਤਰ੍ਹਾਂ ਲੀਨ ਹੋ ਗਿਆ ਹੋਵੇ ਅਤੇ ਉਸ ਨਾਲ ਏਕ ਹੋ ਜਾਵੇ।

·        ਉਹ ਮਨੁੱਖ ਜੋ ਲਗਾਤਾਰ ‘ਆਤਮ ਰਸ ਦਾ ਅਨੰਦ ਪ੍ਰਾਪਤ ਕਰਦਾ ਹੈ।

·        ਉਹ ਮਨੁੱਖ ਜੋ ਅਕਾਲ ਪੁਰਖ ਦੀ ਦਰਗਾਹ ਵਿਚ ਨਿਵਾਸ ਕਰਦਾ ਹੈ।

·        ਉਹ ਮਨੁੱਖ ਜੋ ਸੱਚਖੰਡ ਵਿਚ ਪਹੁੰਚ ਜਾਂਦਾ ਹੈ।

·        ਉਹ ਮਨੁੱਖ ਜਿਸ ਨੇ ਆਪਣੀ ਅਧਿਆਤਮਿਕ ਯਾਤਰੀ ਪੂਰੀ ਕਰ ਲਈ ਹੋਵੇ।

ਇਸੇ ਕਰਕੇ ਗੁਰਬਾਣੀ ਕਹਿੰਦੀ ਹੈ

ਪੂਰਨ ਜੋਤ ਜਗੈ ਘਟ ਮੈਂ ਤਬ ਖਾਲਸਾ ਤਾਹਿ ਨ ਖਾਲਸ ਜਾਨੈ

ਅਤੇ ਇਸੇ ਕਰਕੇ ਅਕਾਲ ਪੁਰਖ ਗੁਰੂ ਗੋਬਿੰਦ ਸਿੰਘ ਜੀ ਫਰਮਾਉਂਦੇ ਹਨ:

ਅੰਮ੍ਰਿਤ ਰਸ ਜਿਹਾ ਜਾਨਿਆ ਸੋ ਹੀ ਖਾਲਸ ਦੇਣ

ਪ੍ਰਭ ਮਹਿ ਮੋਹ ਮੋਹ ਤਾਸੁ ਮਹਿ ਰੰਚਕ ਨਾਹੀ ਭੇਦ

ਇਸ ਤੋਂ ਥੱਲੇ ਕੋਈ ਵੀ ਖਾਲਸਾ ਨਹੀਂ ਹੈ ਕੋਈ ਵੀ ਜਿਸਨੇ ਅਧਿਆਤਮਿਕ ਅਤੇ ਦੈ ਵਤਾ ਦੀਆਂ ਇਹਨਾਂ ਅਵਸਥਾਵਾਂ ਨੂੰ ਪ੍ਰਾਪਤ ਨਹੀਂ ਕੀਤਾ ਹੈ। ਖਾਲਸਾ ਨਹੀਂ ਹੈ। ਇਸੇ ਕਰਕੇ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਨੂੰ ਸਤਿਗੁਰੂ ਦਾ ਦਰਜਾ ਦਿੱਤਾ ਹੈ :

ਖਾਲਸਾ ਮੇਰੋ ਸਤਿਗੁਰ ਪੂਰਾ

ਖਾਲਸਾ ਮੇਰੋ ਸਤਿਗੁਰ ਸੂਰਾ

ਖਾਲਸਾ ਮੇਰੋ ਬੁੱਧ ਔਰ ਗਿਆਨ

ਖਾਲਸਾ ਕਾ ਹਉ ਧਰੋ ਧਿਆਨ

ਖਾਲਸਾ ਪੰਥ

ਇਸ ਤਰ੍ਹਾਂ ਇਕ ਵਾਕੰਸ਼ ‘ਖਾਲਸਾ ਪੰਥ’ ਦਾ ਭਾਵ ਬ੍ਰਹਮ ਅਤੇ ਅਧਿਆਤਮਿਕ ਦਾ ਸੱਚਾ ਗਿਆਨ ਹੈ, ਗੁਰਬਾਣੀ ਦਾ ਸੱਚਾ ਗਿਆਨ ਹੈ, ਗੁਰਮਤ ਦਾ ਸੱਚਾ ਗਿਆਨ ਹੈ। ਸ਼ਬਦ ਗੁਰੂ ਦਾ ਬ੍ਰਹਮ ਗਿਆਨ ਅਤੇ ਅਧਿਆਤਮਿਕ ਅਤੇ ਬ੍ਰਹਮ ਦਾ ਪੱਧਰ ਗੁਰੂ ਸਾਹਿਬਾਨ ਅਤੇ ਸੰਤਾਂ ਦੁਆਰਾ ਸਥਾਪਿਤ ਕੀਤਾ ਗਿਆ ਹੈ ਅਤੇ ਨਿਰਸਵਾਰਥ ਭਗਤੀ ਹੈ,

‘ਅੰਦਰੀਵੀਂ ਤੌਰ ਤੇ ਸ਼ੁੱਧ ਬਣਨ ਦਾ ਰਸਤਾ ।