ਬਾਹਰਲੀ ਰਹਿਤ ਜ਼ਰੂਰੀ ਹੈ

ਅਗਲਾ ਆਮ ਭੁਲੇਖਾ ਬਾਹਰਲੀ ਰਹਿਤ ਬਾਣੇ ਸਬੰਧੀ ਹੈ। ਕੁਝ ਅਖੌਤੀ ਧਾਰਮਿਕ ਪ੍ਰਚਾਰਕ ਅਤੇ ਪ੍ਰਬੰਧਕ ਬਾਹਰਲੀ ਰਹਿਤ ਉਤੇ ਜੋਰ ਦਿੰਦੇ ਹਨ ਜਿਵੇਂ ਕਿ ਬਾਣਾ 5 ਕੱਕਿਆਂ ਨੂੰ ਧਾਰਨ ਕਰਨਾ ਹੈ – ਪਦਾਰਥਕ ਚਿੰਨ੍ਹਾਂ ਨੂੰ ਧਾਰਨ ਕਰਨਾ ।
 
1.   ਕੇਸ ਨਾ ਕੱਟੋ ਜਾਂ ਕੁਝ ਇਕ ਛੋਟੀ ਕੇਸਕੀ ਪਹਿਨਣ ਲਈ ਕਹਿੰਦੇ ਹਨ।
 
2.   ਲੋਹੇ ਦਾ ਕੜਾ ਪਾਉਣਾ।
 
3.   ਛੋਟੀ ਕਿਰਪਾਨ ਪਾਉਣਾ।
 
4.   ਪੁਰਾਤਨ ਤਰੀਕੇ ਨਾਲ ਬਣਿਆ ਸੂਤੀ ਕੱਪੜੇ ਦਾ ਕਛਿਹਰਾ ਪਾਉਣਾ।
 
5.   ਹਰ ਸਮੇਂ ਆਪਣੇ ਕੇਸਾਂ ਵਿਚ ਲੱਕੜ ਦਾ ਛੋਟਾ ਕੰਘਾ ਪਾਉਣਾ।
    
 
ਕਿਸੇ ਵੀ ਤਰ੍ਹਾਂ ਬੜੀ ਸਖ਼ਤੀ ਨਾਲ ਬਾਹਰਲੀ ਰਹਿਤ ਤੇ ਜ਼ੋਰ ਦਿੰਦੇ ਹਨ, ਆਪਣੇ ਬਾਣੇ ਵਿਚ ਪੂਰਨ ਹੋਣਾ ਕੋਈ ਅਧਿਆਤਮਕ ਮੁੱਲ ਨਹੀਂ ਰੱਖਦਾ ਹੈ ਅਤੇ ਅਧਿਆਤਮਿਕ ਤੌਰ ਤੇ ਤੁਹਾਨੂੰ ਕੁਝ ਪ੍ਰਾਪਤ ਨਹੀਂ ਹੁੰਦਾ। ਅਸਲੀ ਬਾਣਾ ਤਾਂ ਅੰਦਰੂਨੀ ਬਾਣਾ ਹੈ ਅਤੇ ਕੇਵਲ ਅੰਦਰਲਾ ਬਾਣਾ ਹੀ ਤੁਹਾਨੂੰ ਪ੍ਰਮਾਤਮਾ ਦੇ ਨੇੜੇ ਲਿਆਏਗਾ।
    
 
ਅੰਦਰੂਨੀ ਰਹਿਤ ਰਹਿਤ ਹੈ :-
    
 
ਪੰਜ ਦੂਤਾਂ ਤੇ ਜਿੱਤ ਪ੍ਰਾਪਤ ਕਰਨੀ – ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ।
·        ਸਾਡੀ ਚੇਤਨਤਾ ਵਿਚ  ਸਾਰੀਆਂ ਇੱਛਾਵਾਂ, ਤ੍ਰਿਸ਼ਨਾਵਾਂ, ਸੰਸਾਰਕ ਵਸਤੂਆਂ ਦੀ ਮਨਸਾ ਤੇ ਜਿੱਤ ਪ੍ਰਾਪਤ ਕਰਨੀ ਜਿਸ ਦੀਆਂ ਜੜ੍ਹਾਂ ਸਾਡੀ ਚੇਤਨਤਾ ਵਿੱਚ ਹਨ ।
 
·        ਨਿੰਦਿਆਂ, ਚੁਗਲੀ ਅਤੇ ਬਖੀਲੀ( ਤਮੋਂ)ਜਿਹੀਆਂ ਨਾਕਾਰਤਮਿਕ ਅਲੋਚਨਾ ਤੋਂ ਦੂਰ ਰਹਿਣਾ।
 
 
·        ਦੁਚਿੱਤੀ ਅਤੇ ਬੇਈਮਾਨੀ ਵਰਗੇ ਤੱਤਾਂ ਜਿਵੇਂ ਕਿ ਰਾਜ, ਰੂਪ, ਮਾਲ, ਧਨ, ਜੋਬਨ, ਰਸ, ਗੰਧ, ਸ਼ਬਦ, ਸਪਰਸ਼ ਆਦਿ ਤੇ ਜਿੱਤ ਪ੍ਰਾਪਤ ਕਰੋ।
 
 
·        ਮਾਇਆ ਉਪਰ ਸੰਪੂਰਨ ਜਿੱਤ ਹੀ ਅਸਲੀ ਅੰਦਰਲਾ ਬਾਣਾ ਹੈ।
 
 
·        ਸਾਰੇ ਬ੍ਰਹਮ ਗੁਣਾਂ ਨੂੰ ਧਾਰਨ ਕਰਨਾ ਹੀ ਅਸਲੀ ਅੰਦਰਲਾ ਬਾਣਾ ਹੈ।
 
 
·        ਹਿਰਦੇ ਵਿਚ ਪੂਰਨ ਜੋਤ ਪ੍ਰਕਾਸ ਹੋਣਾ ਹੀ ਅਸਲੀ ਅੰਦਰਲਾਬਾਣਾ ਹੈ।
 
 
·        ਰੋਮ ਰੋਮ ਨਾਲ ਪਾਠ ਕਰਕੇ ਅਤੇ ਗਾ ਕੇ ਨਾਮ ਜਪਣਾ ਹੀ ਅਸਲੀ ਅੰਦਰਲਾ ਬਾਣਾ ਹੈ।
 
 
·        ਲਗਾਤਾਰ ਉਸ ਬ੍ਰਹਮੀ ਆਤਮ ਰਸ ਦਾ ਆਨੰਦ ਮਾਣਨਾ  ਹੀ ਅਸਲੀ ਅੰਦਰਲਾ ਬਾਣਾ ਹੈ।
 
 
·        ਲਗਾਤਾਰ ਸੱਚੇ ਸਾਧਨਾਂ ਤੋਂ ਆ ਰਹੇ ਪੰਚ ਸ਼ਬਦ ਅਨਹਦ ਨਾਦ ਦਾ ਨਿਰੰਤਰ ਆਨੰਦ ਮਾਣਨਾ ਹੀ ਅਸਲੀ ਅੰਦਰਲਾ ਬਾਣਾ ਹੈ।
 
 
ਇਸ ਲਈ ਜੇਕਰ ਤੁਸੀ ਅੰਦਰਲਾ ਬਾਣਾ ਪ੍ਰਾਪਤ ਨਹੀਂ ਕੀਤਾ ਹੈ । ਕੇਵਲ ਬਾਹਰੀ ਬਾਣਾ ਹੀ ਪਾਉਂਦੇ ਹੋ ਤੁਹਾਡੀ ਕਿਧਰੇ ਨਹੀਂ ਪਹੁੰਚਾਏਗਾ । ਇਸ ਲਈ ਵੱਧ ਤੋਂ ਵੱਧ ਜੋਰ ਅੰਦਰਲੇ ਬਾਣੇ ਤੇ ਦੇਣਾ ਚਾਹੀਦਾ ਹੈ। ਜਿਹੜਾ ਅੱਜ ਦੇ ਯੁੱਗ ਦੇ ਪ੍ਰਚਾਰਕਾਂ ਦੇ ਉਪਦੇਸ਼ਾਂ ਵਿਚ ਬਿਲਕੁਲ ਗਾਇਬ ਹੈ।