ਇਥੇ ਬਹੁਤੇ ਲੋਕਾਂ ਵਿਚ ਇਕ ਵੱਡਾ ਭੁਲੇਖਾ ਇਸ ਬਾਰੇ ਹੇ ਕਿ ਨਾਮ ਦਾ ਜਾਪ ਕਿਸ ਉਮਰ ਵਿਚ ਸ਼ੁਰੂ ਕਰੀਏ। ਜਿਆਦਾ ਲੋਕ ਸੋਚਦੇ ਹਨ ਕਿ ਨਾਮ ਦਾ ਜਾਪ ਕਰਨ ਦਾ ਸਮਾਂ ਬੁਢਾਪਾ ਹੈ । ਉਹ ਸੋਚਦੇ ਹਨ ਕਿ ਬਚਪਨ ਅਤੇ ਜੁਆਨੀ ਨਾਮ ਜਪਣ ਲਈ ਵਧੀਆ ਸਮਾਂ ਨਹੀਂ ਹੈ। ਉਹ ਸੋਚਦੇ ਹਨ ਕਿ ਬਚਪਨ ਪੜ੍ਹਾਈ ਅਤੇ ਖੇਡਣ ਨੂੰ ਮਾਣਨ ਲਈ ਹੈ ਅਤੇ ਜਵਾਨੀ ਦਾ ਸਮਾਂ ਸਿਖਿਆ ਪੂਰੀ ਕਰਨ ਅਤੇ ਜਿੰਦਗੀ ਵਿਚ ਸਥਾਪਿਤ ਹੋਣ ਲਈ ਹੈ ਅਤੇ ਜਦੋਂ ਹਰ ਚੀਜ਼ ਸਥਾਪਿਤ ਹੋ ਜਾਂਦੀ ਹੈ। ਤਦ ਸੇਵਾ ਮੁਕਤੀ ਨਾਮ ਜਪਣ ਦਾ ਸਮਾਂ ਹੈ। ਇਹ ਤਦ ਹੈ ਜੇਕਰ ਉਹ ਚਾਹੁੰਦੇ ਹਨ, ਪਰ ਜਿਆਦਾ ਤੌਰ ਤੇ ਉਹ ਪੋਤਿਆਂ ਨਾਲ ਖੇਡ ਕੇ ਸੇਵਾ ਮੁਕਤ ਜਿੰਦਗੀ ਗੁਜ਼ਾਰਨਾ ਪਸੰਦ ਕਰਦੇ ਹਨ ਅਤੇ ਇਸ ਤਰ੍ਹਾਂ ਅੱਗੇ ਵੀ ਹੁੰਦਾ ਹੈ।
ਸੱਚਾਈ ਇਹ ਹੈ ਜਿੰਦਗੀ ਕਦੇ ਵੀ ਸਥਾਪਿਤ ਨਹੀਂ ਹੁੰਦੀ । ਇਥੇ ਕੋਈ ਵੀ ਸਰੀਰਿਕ ਕ੍ਰਿਆ ਨਹੀਂ ਹੈ ਜਿਹੜੀ ਉਦੋਂ ਵਾਪਰਦੀ ਹੈ ਜੋ ਉਹ ਸੱਚਮੁੱਚ ਬੈਠੇ ਅਤੇ ਅਰਾਮ ਕਰ ਰਹੇ ਹੋਣ ਜਿਨੀ ਦੇਰ ਤੱਕ ਉਹ ਮਾਇਆ ਦੀ ਦਲਦਲ ਵਿਚ ਫਸੇ ਹੋਏ ਹਨ ਜੀਵਨ ਇਕ ਨਾ ਖ਼ਤਮ ਹੋਣ ਵਾਲੀ ਪਹੇਲੀ ਹੈ। ਆਪਣੇ ਜੀਵਨ ਵਿਚ ਵੇਖੋ ਅਤੇ ਇਸ ਦਾ ਵਿਸ਼ਲੇਸ਼ਣ ਕਰੋ। ਬਚਪਨ ਨੂੰ ਜਵਾਨੀ ਖਾ ਜਾਂਦੀ ਹੈ । ਤੁਹਾਨੂੰ ਇਸ ਦਾ ਅਹਿਸਾਸ ਵੀ ਨਹੀਂ ਹੁੰਦਾ ਕਿ ਇਹ ਕਦੋਂ ਵਾਪਰ ਗਿਆ। ਜਵਾਨੀ ਬੁਢਾਪੇ ਦੁਆਰਾ ਖਾਧੀ ਜਾਂਦੀ ਹੈ ਜਿਹੜੀ ਬਦਲ ਕੇ ਮੌਤ ਦੁਆਰਾ ਖਾਧੀ ਜਾਂਦੀ ਹੈ। ਤੁਹਾਡੀ ਪੂਰੀ ਜਿੰਦਗੀ ਹੀ ਸਦਾ ਬਦਲਣ ਵਾਲਾ ਤੱਤ ਹੈ। ਜਿੰਦਗੀ ਦੇ ਹਰ ਪਲ ਵਿਚ ਬਦਲਾਅ ਹੁੰਦਾ ਰਹਿੰਦਾ ਹੈ । ਤੁਸੀ ਸਦਾ ਪਹਿਲਾਂ ਦੀ ਤਰ੍ਹਾਂ ਦਿਖਾਈ ਨਹੀਂ ਦਿੰਦੇ ਹੋ।
ਬਦਲਾਅ ਦੀ ਇਸ ਪ੍ਰਕਿਰਿਆ ਦੇ ਦੌਰਾਨ ਇਕ ਚੀਜ਼ ਜਿਸ ਦਾ ਲਗਾਤਾਰ ਖ਼ਾਤਮਾ ਹੋ ਰਿਹਾ ਹੈ ਜਿਹੜੀ ਚੀਜ ਕਦੇ ਵਾਪਸ ਨਹੀਂ ਆਉਂਦੀ ਹੈ, ਉਹ ਸਮੇਂ ਦੇ ਧੰਨ ਦਾ ਖਾਤਮਾ ਹੈ। ਤੁਹਾਡੇ ਸੁਆਸਾਂ ਦੇ ਧੰਨ ਦਾ ਖਾਤਮਾ ਹੈ । ਤੁਹਾਡੀ ਆਪਣੀ ਜਿੰਦਗੀ ਦੇ ਧੰਨ ਦਾ ਖਾਤਮਾ ਹੈ। ਜੀਵਨ ਤੁਹਾਡੀ ਦੇਹ ਵਿਚ ਰੂਹ ਦੀ ਹੋਕੇ ਕਾਰਨ ਹੈ, ਇਹ ਅਮਰ ਪ੍ਰਮਾਤਮਾ ਦੀ ਜੀਵਨ ਸ਼ਕਤੀ ਕਾਰਨ ਹੈ। ਇਸ ਲਈ ਅਸਲੀ ਅਰਥਾਂ ਵਿਚ ਜੀਵਨ ਅਮਰ ਪ੍ਰਮਾਤਮਾ ਦੀ ਜੀਵਨ ਸ਼ਕਤੀ ਦਾ ਖ਼ਾਤਮਾ ਹੈ। ਹਰ ਸਮੇਂ ਇਹ ਧੰਨ ਖ਼ਤਮ ਹੋ ਰਿਹਾ ਹੈ ਅਤੇ ਤੁਸੀ ਆਪਣੀ ਦੇਹ ਦੀ ਪਦਾਰਥ ਮੌਤ ਵੱਲ ਜਾ ਰਹੇ ਹੋ। ਇਹ ਦੇਹ ਉਸ ਸਰਵ ਸ਼ਕਤੀਮਾਨ ਦੇ ਉਪਕਾਰ ਦੀ ਦੇਣ ਹੈ।
· ਨਾਮ ਦਾ ਅੰਮ੍ਰਿਤ ਰਸ ਇਕੱਠਾ ਕਰੋ ਅਤੇ ਆਪਣੇ ਆਪ ਨੂੰ ਅਮਰ ਬਣਾ ਲਵੋ।
· ਭਗਤੀ ਕਰੋ ਅਤੇ ਸਰਵਸਕਤੀਮਾਨ ਨਾਲ ਇਕਮਿਕ ਹੋ ਜਾਉ।
· ਆਪਣੇ ਆਪ ਨੂੰ ਜਨਮ ਅਤੇ ਮਰਨ ਦੇ ਚੱਕਰ ਤੋਂ ਮੁਕਤ ਕਰੋ ਅਤੇ ਮੁਕਤੀ ਪ੍ਰਾਪਤ ਕਰੋ।
· ਆਪਣੇ ਆਪ ਨੂੰ ਮਹਿਸੂਸ ਕਰੋ – ਆਤਮ ਸੋਝੀ ਨਾਲ ਆਪਣੇ ਵਿਚ ਪ੍ਰਮਾਤਮਾ ਦੀ ਹਾਜ਼ਰੀ ਨੂੰ ਮਹਿਸੂਸ ਕਰੋ,
· ਆਪਣੇ ਆਪ ਨੂੰ ਮਾਇਆ ਦੇ ਚੱਕਰ ਵਿਚੋਂ ਕੱਢੋ।
· ਆਪਣੇ ਮਨ ਤੇ ਜਿੱਤ ਪ੍ਰਾਪਤ ਕਰੋ।
· ਮਾਇਆ ਤੇ ਜਿੱਤ ਪ੍ਰਾਪਤ ਕਰੋ।
· ਅਤੇ ਕਲਯੁਗ ਦੇ ਹਨੇਰੇ ਵਿਚੋਂ ਬਾਹਰ ਨਿਕਲੋ।
· ਨਾਮ ਹੀ ਬੀਜੋ ਅਤੇ ਨਾਮ ਹੀ ਕੱਟੋ।
· ਪ੍ਰਮਾਤਮਾ ਦੇ ਨਾਮ ਦਾ ਸਭ ਤੋਂ ਮਹਾਨ ਅਤੇ ਉੱਚਾ ਖਜਾਨਾ ਇਕੱਠਾ ਕਰੋ ਅਤੇ ਨਾਮ ਵਿਚ ਲੀਨ ਹੋ ਜਾਵੋ।
· ਆਪਣੇ ਆਪ ਵਿਚ ਨਾਮ ਬਣ ਜਾਉ।
· ਸਰਵਉਚ ਅਵਸਥਾ ਵਿਚ ਪਹੁੰਚੋ ਅਤੇ ਆਪਣੇ ਆਪ ਲਈ ਪਾਰਬ੍ਰਹਮ ਪਰਮੇਸ਼ਰ ਦੀ ਦਰਗਾਹ ਵਿਚ ਸਦਾ ਲਈ ਸਥਾਨ ਬਣਾ ਲਵੋ।
· ਇਸ ਜੀਵਣ ਨੂੰ ਕੇਵਲ ਸੰਸਾਰਕ ਵਸਤੂਆਂ ਲਈ ਬਰਬਾਦ ਨਾ ਕਰੋ।
ਜਿਵੇਂ ਤੁਹਾਡੀ ੳਮਰ ਵਧਦੀ ਹੈ :
· ਪ੍ਰਮਾਤਮਾ ਦਾ ਨਾਮ ਜਪਣਾ ਬਹੁਤ ਜਿਆਦਾ ਕਠਨ ਹੁੰਦਾ ਜਾ ਰਿਹਾ ਹੈ।
· ਤੁਸੀ ਮਾਇਆ ਦੇ ਸੰਸਾਰ ਵਿਚ ਡੁੱਬਦੇ ਚਲੇ ਜਾ ਰਹੇ ਹੋ।
· ਤੁਹਾਡੇ ਦੁਆਲੇ ਮਾਇਆ ਦਾ ਜਾਲ ਹੋਰ ਜਿਆਦਾ ਮਜ਼ਬੂਤ ਹੋ ਰਿਹਾ ਹੈ।
· ਤੁਹਾਡੇ ਚਾਰ ਚੁਫੇਰੇ ਮਾਇਆ ਦੀ ਦਲਦਲ ਹਰ ਗਹਿਰੀ ਹੁੰਦੀ ਜਾ ਰਹੀ ਹੈ।
· ਤੁਸੀ ਮਾਇਆ ਦੇ ਬੰਧਨਾਂ ਵਿਚ ਬਹੁਤ ਡੂੰਘੇ ਅਤੇ ਸ਼ਕਤੀਸ਼ਾਲੀ ਢੰਗ ਨਾਲ ਜਕੜੇ ਜਾਂਦੇ ਹੋ।
· ਪੰਜ ਦੂਤ ਅਤੇ ਕਾਮਨਾਵਾਂ ਤੁਹਾਡੇ ਉੱਤੇ ਹੋਰ ਜਿਆਦਾ ਪ੍ਰਭਾਵੀ ਬਣ ਗਈਆਂ ਹਨ।
ਅੰਤ ਵਿਚ ਸਮੇਂ ਦੇ ਨਾਲ ਜਦੋਂ ਤੁਸੀ ਬੁੱਢੇ ਹੋ ਜਾਂਦੇ ਹੋ ਅਤੇ ਸੋਚਦੇ ਹੋ ਹੁਣ ਮੈਨੂੰ ਅਧਿਆਤਮਿਕ ਵਿਕਾਸ ਲਈ ਕੰਮ ਸ਼ੁਰੂ ਕਰ ਦੇਣਾ ਚਾਹੀਦਾ ਹੈ । ਤੁਸੀ ਭਰਮਾਂ ਦੀ ਦਲਦਲ ਵਿਚ ਬਹੁਤ ਬਹੁਤ ਡੂੰਘੇ ਫਸੇ ਹੁੰਦੇ ਹੋ। ਜਿਹੜਾ ਤੁਹਾਨੂੰ ਭਰਮਾ ਦੇ ਇਹਨਾਂ ਬੰਧਨਾਂ ਨੂੰ ਤੋੜਨਾ ਬਹੁਤ ਮੁਸ਼ਕਲ ਬਣਾ ਦਿੰਦਾ ਹੈ।
ਮਾਇਆ ਇੱਕ ਰੋਗ ਹੈ ਅਤੇ ਇਹ ਮਨੁੱਖ ਨੂੰ ਰੋਗੀ ਬਣਾ ਦਿੰਦੀ ਹੈ । ਇਸ ਦਾ ਅਸਰ ਇਹ ਹੈ ਕਿ ਸਾਰੀ ਜਿੰਦਗੀ ਮਾਇਆ ਦੇ ਪ੍ਰਭਾਵ ਹੇਠ ਹੀ ਲੰਘ ਜਾਂਦੀ ਹੈ। ਜਿਸ ਦੇ ਕਾਰਨ ਬੁਢਾਪਾ ਅਤੇ ਉਮਰ ਲੰਘੀ ਵਾਲੀ ਦੇਹ ਇਨੀ ਭ੍ਰਿਸ਼ਟ ਹੋ ਜਾਂਦੀ ਹੈ ਕਿ ਇਹ ਰੋਗਾਂ ਦਾ ਘਰ ਬਣ ਜਾਂਦੀ ਹੈ। ਬੁਢਾਪੇ ਵਿਚ ਇਹ ਮਾਨਸਿਕ ਅਤੇ ਸਰੀਰਿਕ ਰੋਗ ਤੁਹਾਨੂੰ ਕੇਵਲ ਆਪਣੀ ਦੇਹ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿਚ ਹੀ ਉਲਝਾਈ ਰੱਖਦੇ ਹਨ । ਤੁਸੀ ਕਦੇ ਵੀ ਪ੍ਰਮਾਤਮਾ ਦੇ ਸੁੱਚੇ ਰਸ ਨਾਮ ਜਪਨੈ ਵਿਚ ਧਿਆਨ ਲਗਾਉਂਣ ਦੇ ਯੋਗ ਨਹੀਂ ਹੋਵੋਗੇ।
ਬੁਢਾਪੇ ਵਿਚ ਮਾਇਆ ਦਾ ਪ੍ਰਭਾਵ ਤੁਹਾਡੀ ਭੌਤਿਕ ਅਤੇ ਮਾਨਸਿਕ ਸਿਹਤ ਉਪਰ ਇੰਨਾਂ ਜਬਰਦਸਤ ਹੋਣਗੇ ਕਿ ਪ੍ਰਮਾਤਮਾ ਦੇ ਨਾਮ ਵਿਚ ਧਿਆਨ ਲਗਾਉਣਾ ਲਗਭਗ ਅਸੰਭਵ ਹੋ ਜਾਵੇਗਾ । ਜਦੋਂ ਰੋਗ ਪੁਰਾਣੀ ਹੋ ਜਾਵੇਗਾ ਤਾਂ ਇਸ ਦਾ ਇਲਾਜ ਕਰਨਾ ਬਹੁਤ ਔਖਾ ਅਤੇ ਮੁਸ਼ਕਿਲ ਹੋ ਜਾਵੇਗਾ। ਕਈ ਵਾਰ ਇਹ ਲਾਇਲਾਜ ਹੋ ਜਾਂਦਾ ਹੈ । ਇਹ ਦੇਹ ਨਾਲ ਉਦੋਂ ਤੱਕ ਰਹਿੰਦਾ ਹੈ ਜਦੋਂ ਤੱਕ ਅੰਤ ਨਹੀਂ ਹੁੰਦਾ ਹੈ। ਇਸ ਲਈ ਕਿਹੜੀ ਚੀਜ਼ ਕਰਨੀ ਬੁੱਧੀਮਾਨੀ ਹੈ – ਬੀਮਾਰੀ ਨੂੰ ਪੁਰਾਣਾ ਹੋਣ ਦੇਣਾ ਜਾਂ ਇਸ ਨੂੰ ਪੁਰਾਣਾ ਹੋਣ ਤੋਂ ਪਹਿਲਾਂ ਇਲਾਜ ਕਰਨਾ ?
ਇਕ ਨਵ ਜੰਮਿਆ ਬੱਚਾ ਮਾਇਆ ਦੇ ਪ੍ਰਭਾਵਾਂ ਤੋਂ ਬੇਖਬਰ ਹੁੰਦਾ ਹੈ ਅਤੇ ਅੰਦਰੂਨੀ ਅਤੇ ਬਾਹਰੀ ਰੂਪ ਵਿਚ ਪੂਰਨ ਤੰਦਰੁਸਤ ਹੁੰਦਾ ਹੈ । ਜਿਥੋਂ ਤੱਕ ਅਧਿਆਤਮਿਕ ਦਾ ਸਬੰਧ ਹੈ ਨਵ ਜਨਮੇ ਬੱਚੇ ਦਾ ਦਸਮ ਦੁਆਰਾ ਖੁੱਲ੍ਹਾ ਹੁੰਦਾ ਹੈ ਅਤੇ ਉਹ ਉਸ ਪਰਮੇਸ਼ਰ ਨਾਲ ਉਦੋਂ ਤੱਕ ਇਕਮਿਕ ਰਹਿੰਦਾ ਹੈ । ਜਦੋਂ ਤੱਕ ਮਾਇਆ ਉਸ ਨੂੰ ਚੰਬੜਦੀ ਨਹੀਂ । ਇਸ ਦੇ ਬਾਅਦ ਵਾਪਰਦਾ ਹੈ ਤਦ ਉਹ ਮਾਇਆ ਦੀ ਦਲਦਲ ਵਿਚ ਫਸਦਾ ਚਲਾ ਜਾਂਦਾ ਹੈ ਅਤੇ ਇਹ ਲਗਾਤਾਰ ਹੁੰਦਾ ਹੈ ਅਤੇ ਉਮਰ ਦੇ ਨਾਲ ਹੀ ਸਾਰੇ ਮਾਨਸਿਕ ਰੋਗ ਵਿਕਸਿਤ ਹੋ ਜਾਂਦੇ ਹਨ। ਫਲਸਰੂਪ ਮਾਨਸਿਕ ਰੋਗ (ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਆਸ਼ਾ, ਇੱਛਾ, ਗੱਪ, ਬੜਬੋਲਾ, ਪਾਖੰਡ ਅਤੇ ਸ਼ਕਤੀ ਦੀ ਭੁੱਖ) ਬੜੇ ਡੂੰਘੇ ਹੋ ਜਾਂਦੇ ਹਨ । ਮਾਨਸਿਕ ਰੋਗ ਉਸ ਦੀ ਦੇਹ, ਗਿਆਨ ਇੰਦਰੀਆਂ, ਕ੍ਰਿਆ ਅਤੇ ਪ੍ਰਤੀਕ੍ਰਿਆ ਵਿਚ ਪ੍ਰਵੇਸ਼ ਕਰ ਜਾਂਦੇ ਹਨ । ਇਹ ਉਸ ਦੇ ਰੋਜ਼ਾਨਾ ਜੀਵਨ ਅਤੇ ਕੰਮਾਂ ਨੂੰ ਪ੍ਰਭਾਵਿਤ ਕਰਦੇ ਹਨ । ਇਹ ਮਾਨਸਿਕ ਰੋਗ, ਮਾਇਆ ਦੀ ਦਲਦਲ ਨੂੰ ਗਹਿਰਾ ਕਰਦੇ ਰਹਿੰਦੇ ਹਨ ਅਤੇ ਉਸ ਨੂੰ ਹਰ ਸੁਆਸ ਮਾਇਆ ਦੇ ਜਾਲ ਵਿਚ ਹੋਰ ਗਹਿਰਾ ਖਿੱਚਦੇ ਰਹਿੰਦੇ ਹਨ। ਮਾਇਆ ਦੇ ਜਾਲ ਵਿਚ ਹੋਰ ਗਹਿਰਾ ਖਿੱਚਦੇ ਰਹਿੰਦੇ ਹਨ। ਮਾਇਆ ਦੇ ਇਹ ਬੰਧਨ ਹਰ ਸੁਆਸ ਨਾਲ ਮਜ਼ਬੂਤ ਤੋਂ ਮਜ਼ਬੂਤ ਬਣਦੇ ਜਾਂਦੇ ਹਨ। ਫਲਸਰੂਪ ਇਹ ਰੋਗ ਪੁਰਾਣੇ ਹੋ ਜਾਂਦੇ ਹਨ ਅਤੇ ਅਸਾਨੀ ਨਾਲ ਠੀਕ ਨਹੀਂ ਹੁੰਦੇ ਹਨ। ਇਹ ਮਾਨਸਿਕ ਰੋਗ ਉਸ ਨੂੰ ਮਾਨਸਿਕ ਅਤੇ ਸਰੀਰਿਕ ਤੌਰ ਤੇ ਬਹੁਤ ਕਮਜ਼ੋਰ ਕਰ ਦਿੰਦੇ ਹਨ । ਇਹਨਾਂ ਮਾਨਸਿਕ ਰੋਗਾਂ ਨਾਲ ਸਰੀਰ ਦੇ ਅੰਗ ਪ੍ਰਭਾਵਿਤ ਹੋਣਾ ਸ਼ੁਰੂ ਹੋ ਜਾਂਦੇ ਹਨ ਅਤੇ ਮਾਨਸਿਕ ਰੋਗਾਂ ਦੇ ਸਾਧਨ ਬਣ ਜਾਂਦੇ ਹਨ । ਉਹ ਹਰ ਸਮੇਂ ਮਾਨਸਿਕ ਅਤੇ ਸਰੀਰਿਕ ਤੌਰ ਤੇ ਰੋਗੀ ਬਣ ਜਾਂਦੀ ਹੈ। ਇਕ ਰੋਗੀ ਦੇਹ ਅਤੇ ਮਨ ਨਾਲ ਬੰਦਗੀ ਦੀ ਕਮਾਈ ਕਰਨ ਬਹੁਤ ਜਿਆਦਾ ਮੁਸ਼ਕਿਲ ਹੁੰਦਾ ਹੈ।
ਇਸ ਲਈ ਇਸ ਕਠਿਨਾਈ ਦਾ ਕੀ ਹੱਲ ਹੈ ? ਆਪਣੇ ਜਨਮ ਤੋਂ ਮੌਤ ਤੱਕ ਅਧਿਆਤਮਿਕ ਅਤੇ ਸਰੀਰਿਕ ਤੌਰ ਤੇ ਤੰਦਰੁਸਤ ਰਹਿਣ ਦਾ ਕੀ ਹੱਲ ਹੈ ? ਆਪਣਾ ਸਾਰਾ ਜੀਵਨ ਇਹਨਾਂ ਮਾਨਸਿਕ ਅਤੇ ਸਰੀਰਿਕ ਰੋਗਾਂ ਤੋਂ ਮੁਕਤ ਰੱਖਣ ਦਾ ਕੀ ਰਸਤਾ ਹੈ ? ਤੁਸੀ ਤੁਸੀ ਜਿਸ ਤਰ੍ਹਾਂ ਦਾ ਜੀਵਨ ਜੀਉ ਸਕਦੇ ਹੋ ਉਹ ਹੈ :
· ਤੰਦਰੁਸਤ ਅਤੇ ਅਧਿਆਤਮਕਤਾ
· ਪੂਰਨ ਰੂਹਾਨੀ ਆਨੰਦ ਨਾਲ ਭਰੀ
· ਰੂਹਾਨੀ ਪ੍ਰਸੰਨਤਾ ਅਤੇ ਖੁਸੀ ਭਰਪੂਰ
· ਸੱਚਾਈ ਭਰਪੂਰ
· ਸੱਚਾਈ ਦੀ ਸੇਵਾ ਕਰਕੇ
· ਸੱਚਾਈ ਦਾ ਪ੍ਰਚਾਰ ਕਰਕੇ
· ਸਦਾ ਅਧਿਆਤਮਿਕ ਅਨੰਦ ਵਿਚ ਰਹਿਣਾ
· ਜੀਵਨ ਦੀਆਂ ਸਾਰੀਆਂ ਸੁਵਿਧਾਵਾਂ ਨੂੰ ਮਾਨਣਾ।
· ਜਦੋਂ ਮੁਕਤੀ ਪ੍ਰਾਪਤ ਕਰ ਰਹੇ ਹੋ ਤਾਂ ਆਪਣੀਆਂ ਸੰਸਾਰਕ ਅਤੇ ਪਰਿਵਾਰਿਕ ਜ਼ਿੰਮੇਵਾਰੀਆਂ ਨੂੰ ਪੂਰਾ ਕਰੋ।
· ਆਪਣੇ ਆਪ ਨੂੰ ਅਮਰ ਕਰਕੇ ਅਤੇ ਜਨਮ ਮਰਨ ਦੇ ਚੱਕਰ ਤੋਂ ਬਾਹਰ ਆਉਣਾ।
ਇਥੇ ਕੇਵਲ ਇਕੋ ਹੀ ਹੱਲ ਹੈ ਅਤੇ ਉਹ ਹੈ ਬੁਰਾਈ ਨੂੰ ਪੈਦਾ ਹੁੰਦੇ ਹੀ ਖਤਮ ਕਰਨਾ। ਬੁਰਾਈ ਮਾਇਆ ਹੈ ਅਤੇ ਮਾਇਆ ਨੂੰ ਖ਼ਤਮ ਕਰਨ ਦਾ ਹਥਿਆਰ ਨਾਮ ਜਪਣਾ ਹੈ ਅਤੇ ਅਜਿਹਾ ਕਰਨ ਲਈ ਇਸ ਦਾ ਸ਼ੁਰੂ ਬਚਪਨ ਹੈ। ਭਾਵੇਂ ਕਿ ਇਹ ਬਹੁਤ ਅਵਿਵਹਾਰਿਕ ਹੈ ਪਰ ਸੱਚਾਈ ਇਹੀ ਹੈ ਕਿ ਪਰਹੇਜ਼ ਇਲਾਜਨਾਲੋਂ ਬਿਹਤਰ ਹੈ। ਜਵਾਨੀ ਵਿਚ ਨਾਮ ਜਪਣਾ ਸ਼ੁਰੂ ਕਰਨਾ ਬਹੁਤ ਅਸਾਨ ਹੈ। ਇਹ ਉਮਰ ਦੇ ਨਾਲ ਨਾਲ ਮੁਸਕਲ ਹੁੰਦਾ ਜਾਂਦਾ ਹੈ। ਜਦੋਂ ਤੱਕ ਰੋਜ ਤੁਹਾਡੀ ਦੇਹ ਅੰਦਰ ਜੜ੍ਹ ਤੱਕ ਨਹੀਂ ਪਹੁੰਚਦਾ । ਇਹਨਾਂ ਮਾਨਸਿਕ ਰੋਗਾਂ ਨੂੰ ਦੂਰ ਕਰਨ ਲਈ ਨਾਮ ਜਪਣ ਦੇ ਨਾਮ ਦਾਰੂ ਦੀ ਬਹੁਤ ਥੋੜੀ ਮਾਤਰਾ ਵਧਦੀ ਜਾਂਦੀ ਹੈ । ਜੇਕਰ ਬਚਪਨ ਵਿਚ ਇਹਨਾਂ ਨੂੰ ਕਾਬੂ ਨਹੀਂ ਕੀਤਾ ਜਾਂਦਾ ਤਾਂ ਬੇਕਾਬੂ ਹੋ ਜਾਵੇਗੀ ਅਤੇ ਇਨੀ ਪੁਰਾਣੀ ਕਿ ਇਹ ਲਾਇਲਾਜ ਹੋ ਜਾਂਦੀ ਹੈ ।