ਤੁਸੀਂ ਆਪਣੇ ਲੇਖਾਂ ਵਿੱਚ …

ਤੁਸੀਂ ਆਪਣੇ ਲੇਖਾਂ ਵਿੱਚ ਪਰਮਾਤਮਾ ਨੂੰ ਉਹ, ਉਸਨੂੰ ਕਿਉਂ ਆਖਦੇ ਹੋ ?

ਪਿਆਰੇ ਦਾਸਨ ਦਾਸ ਜੀ ,

 

 

ਤੁਸੀਂ ਆਪਣੇ ਅਨੁਭਵਾਂ ਨੂੰ ਬਿਆਨ ਕਰਦੇ ਹੋਏ ਅਕਾਲ ਪੁਰਖ ਨੂੰ " ਉਹ " , "ਉਸਨੂੰ " ਆਦਿ ਬਿਆਨਿਆਂ ਹੈ …ਕੀ ਇਸ ਦਾ ਭਾਵ ਹੈ ਉਹ ਨਰ ਹੈ …….ਕੀ ਇਸ ਦਾ ਭਾਵ ਹੈ ਕਿ ਨਰ  , ਔਰਤਾਂ ਨਾਲੋਂ ਸਰਵੋਤਮ ਹਨ ਕਿਉਂਕਿ ਅਕਾਲ ਪੁਰਖ  ਨੂੰ ਨਰ ਲਿੰਗ ਵਿੱਚ ਬਿਆਨ ਕੀਤਾ ਗਿਆ ਹੈ …..ਜੇਕਰ ਇਹ ਸੱਚ ਹੈ ……..ਇਹ ਮੇਰੀਆਂ ਸਿੱਖੀ ਵਿਸ਼ਵਾਸ ਭਾਵਨਾਵਾਂ ਅਤੇ ਮੁੱਲਾਂ ਨੂੰ ਨਾਲੀ ਵਿੱਚ ਸੁੱਟਦਾ ਹੈ .ਕਿ ਮੈਂ ਹਮੇਸ਼ਾ ਅਕਾਲ ਪੁਰਖ ਨੂੰ " ਲਿੰਗ ਰਹਿਤ " ਮੰਨਿਆਂ ਹੈ …..ਕ੍ਰਿਪਾ ਕਰਕੇ ਇਸ ਅਣਜਾਣ ਮੂਰਖ ਨੂੰ ਚਾਨਣ ਬਖ਼ਸ਼ੋ…….

 

ਏ.ਐਸ.

 

 

ਉਤਰ:

 

 

ਗੁਰੂ ਪਿਆਰੇ ਏ. ਐਸ ਜੀ ,

 

 

ਪਰਮਾਤਮਾ ਤੁਹਾਨੂੰ ਨਾਮ , ਪੂਰਨ ਬੰਦਗੀ ਅਤੇ ਸੇਵਾ ਦਾ ਗੁਰ ਪ੍ਰਸਾਦਿ ਦੀ ਬਖਸ਼ਿਸ਼ ਕਰੇ।ਅਸੀਂ ਇੱਥੇ ਰੂਹਾਨੀ ਸੰਸਾਰ ਦੀ ਗੱਲ ਕਰ ਰਹੇ ਹਾਂ ਅਤੇ ਵਸਤੂ ਵਾਦੀ ਸੰਸਾਰ ਦੀ ਨਹੀਂ -ਜਿਹੜਾ ਕਿ ਮਾਇਆ ਦਾ ਸੰਸਾਰ ਹੈ ,ਜੋ ਸੰਸਾਰ ਮਾਇਆ ਦੁਆਰਾ ਚਲਾਇਆ ਜਾ ਰਿਹਾ ਹੈ -ਤ੍ਰਿਹੁ ਗੁਣ, ਅਸੀਂ ਪੂਰਨ ਬੰਦਗੀ ਦੀ ਗੱਲ ਕਰ ਰਹੇ ਹਾਂ ਅਤੇ ਕਿਸੇ ਸੰਸਾਰਿਕ ਵਸਤੂਆਂ ਦੀ ਨਹੀਂ , ਕ੍ਰਿਪਾ ਕਰਕੇ ਆਪਣੇ ਆਪ ਨੂੰ ਸੰਸਾਰਿਕ ਅਰਥਾਂ ਨਾਲ ਭੰਭਲ ਭੂਸੇ ਵਿੱਚ ਨਾ ਪਾਓ, ਗੁਰਬਾਣੀ ਅਨੁਸਾਰ ਅਕਾਲ ਪੁਰਖ ਕੇਵਲ ਨਰ ਹੈ -ਦੂਸਰੇ ਹਰ ਇੱਕ ਨੂੰ ਨਾਰੀ ਕਿਹਾ ਗਿਆ ਹੈ ।ਹੁਣ ਇਸ ਨੂੰ ਕੋਈ ਲਿੰਗਕ ਭੇਦ ਨਹੀਂ ਸਮਝਣਾ ਚਾਹੀਦਾ ਜਾਂ ਜਿਸ ਤਰਾਂ ਤੁਹਾਡੇ ਦੁਆਰਾ ਕਿਹਾ ਗਿਆ ਹੈ ,ਜਾਂ ਇੱਕ ਲਿੰਗ ਦਾ ਦੂਸਰੇ ਨਾਲੋਂ ਸਰਵੋਤਮ ਹੋਣਾ ਨਹੀ ਦਰਸਾਇਆ ਗਿਆ ਹੈ ।

ਰੂਹਾਨੀ ਸੰਸਾਰ ਵਿੱਚ ਸਰਵ ਉੱਤਮਤਾ ਕੇਵਲ ਰੂਹਾਨੀ ਪਦਵੀ ਦੇ ਭਾਵ ਵਿੱਚ ਹੈ ਅਤੇ ਸੰਸਾਰਿਕ ਅਰਥਾਂ  ਵਿੱਚ ਕਿਸੇ ਲਿੰਗ ਅਨੁਸਾਰ ਨਹੀਂ।ਇੱਕ ਵਾਰ ਫਿਰ ਕ੍ਰਿਪਾ ਕਰਕੇ ਫਿਰ ਮਨ ਵਿੱਚ ਰੱਖੋ ਕਿ ਪਰਮਾਤਮਾ ਸੰਸਾਰਿਕ ਅਰਥਾਂ ਵਿੱਚ ਨਰ ਜਾਂ ਮਾਦਾ ਨਹੀਂ ਹੈ  ਪਰ ਉਹ ਨਰ ਹੈ ਅਤੇ ਦੂਸਰਾ ਹਰ ਇੱਕ ਨਾਰੀ ਹੈ – ਜਦ ਉਹ ਤੁਹਾਨੂੰ ਆਪਣੇ ਪਿਆਰੇ ਵਜੋਂ ਸਵੀਕਾਰ ਕਰਦਾ ਹੈ ਤਦ ਤੁਸੀਂ ਇੱਕ ਸੁਹਾਗਣ ਬਣ ਜਾਂਦੇ ਹੋ – ਇੱਕ ਰੂਹ ਸੁਹਾਗਣ ਬਣਦੀ ਹੈ ਜਦ ਇਹ ਕਰਮ ਖੰਡ ਵਿੱਚ ਸਥਾਪਿਤ ਹੁੰਦੀ ਹੈ ਅਤੇ ਤਦ ਸੱਚ ਖੰਡ ਵਿੱਚ ਬੰਦਗੀ ਪੂਰੀ ਹੋਣ ਤੇ ਸਦਾ ਸੁਹਾਗਣ ਬਣਦੀ ਹੈ ।ਇੱਕ ਸਦਾ ਸੁਹਾਗਣ ਪੂਰਨ ਬ੍ਰਹਮ ਗਿਆਨੀ,ਇੱਕ ਸੰਤ ਸਤਿਗੁਰੂ , ਇੱਕ ਪੂਰਨ ਖਾਲਸਾ ਹੁੰਦੀ ਹੈ ।ਇਸ ਲਈ ਕ੍ਰਿਪਾ ਕਰੇ ਅਕਾਲ ਪੁਰਖ ਦੀ ਹਸਤੀ ਬਾਰੇ ਸੰਸਾਰਿਕ ਅਰਥਾਂ ਵਿੱਚ ਭੰਭਲ ਭੂਸਾ ਨਾ ਪਾਓ ।

ਅਧਾਰ ਅਰਥਾਂ ਵਿੱਚ ਅਕਾਲ ਪੁਰਖ ਅਨੰਤ ਹੈ , ਇਸਦਾ ਭਾਵ ਹੈ ,

 

 

·        ਉਸਦੀਆਂ ਪਰਮ ਸ਼ਕਤੀਆਂ ਅਨੰਤ ਹਨ

 

·        ਉਹ ਮਨੁੱਖਾ ਮਨ ਦੀ ਕੋਈ ਵੀ ਕਲਪਨਾ ਤੋਂ ਪਰੇ ਕੁਝ ਵੀ ਕਰਨ ਦੇ ਸਮਰਥ ਹੈ

·        ਉਸਦੀ ਮਹਿਮਾ ਅਗੰਮ ਹੈ ਅਗੋਚਰ ਹੈ -ਜਿਸਨੂੰ ਇੱਕ ਆਮ ਆਦਮੀ ਦੀਆਂ ਪੰਜ ਇੰਦਰੀਆਂ ਦੁਆਰਾ ਦੇਖਿਆ ਜਾਂ ਮਹਿਸੂਸ ਨਹੀਂ ਕੀਤਾ ਜਾ ਸਕਦਾ,ਇਹ ਕੇਵਲ ਛੇਵੀਂ ਇੰਦਰੀ ਤੀਸਰੀ ਅੱਖ ਬ੍ਰਹਮ ਨੇਤਰ ਖੁੱਲ੍ਹਣ ਨਾਲ ਹੀ ਵੇਖਿਆ ਅਤੇ ਅਨੁਭਵ ਕੀਤਾ ਜਾ ਸਕਦਾ ਹੈ ।ਅਕਾਲ ਪੁਰਖ ਦੇ ਨਰ ਹੋਣ ਤੋਂ ਭਾਵ ਹੈ ਉਹ ਸਰਬ ਕਲਾ ਭਰਪੂਰ ਹੈ , ਭਾਵ :

 

·        ਉਹ ਬੇਅੰਤ ਸ਼ਕਤੀਆਂ ਰੱਖਦਾ ਹੈ

 

·        ਉਹ ਸੁਭਾਅ ਵਿੱਚ ਅਨੰਤ ਹੈ

 

·        ਉਸ ਵਿੱਚ ਕੁਝ ਵੀ ਕਰਨ ਅਤੇ ਸਭ ਕੁਝ ਕਰਨ ਦੀ ਬ੍ਰਹਮ ਸਕਤੀ ਹੈ

 

 

ਤੁਹਾਡੇ ਵਿਚਾਰ ਸੰਸਾਰਿਕ ਪ੍ਰੀਭਾਸ਼ਾ ਤੇ ਅਧਾਰਿਤ ਹਨ ਅਤੇ ਬ੍ਰਹਮਤਾ ਦੇ ਅਧਾਰ ਤੇ ਨਹੀਂ ਸਿੱਖੀ ਦਾ ਭਾਵ ਕੁਝ ਵਿਅਕਤੀ ਨਿਰਮਾਤਾ ਕਮੇਟੀਆਂ ਜਾਂ ਸੰਸਥਾਵਾਂ ਦੁਆਰਾ ਬਣਾਏ ਗਏ ਨਿਯਮ ਨਹੀਂ ਹਨ, ਕ੍ਰਿਪਾ ਕਰਕੇ ਗੁਰਬਾਣੀ ਵਿੱਚ ਦਿੱਤੀ ਇੱਕ ਸਿੱਖ ਦੀ ਪ੍ਰੀਭਾਸ਼ਾ,ਇੱਕ ਗੁਰ ਸਿੱਖ ਅਤੇ ਇੱਕ ਗੁਰਮੁਖ ਦੀ ਪ੍ਰੀਭਾਸ਼ਾ ਉਪਰ ਝਾਤੀ ਮਾਰੋ ।ਕ੍ਰਿਪਾ ਕਰਕੇ ਇੱਕ ਸਿੱਖ, ਇੱਕ ਗੁਰ ਸਿੱਖ ਅਤੇ ਗੁਰਮੁਖ ਦੀ ਗੁਰ ਪ੍ਰਸਾਦਿ ਪ੍ਰੀਭਾਸ਼ਾ ਨੂੰ ਪੜੋ ….

https://satnaam.info/index.php?option=com_content&task=view&id=5&Itemid=11

ਕ੍ਰਿਪਾ ਕਰਕੇ ਹਰ ਇੱਕ ਜਾਂ ਕੋਈ ਵੀ ਪ੍ਰਸ਼ਨ ਪੁੱਛਣ ਵਿੱਚ ਸੰਕੋਚ ਨਾ ਕਰੋ ਜੋ ਤੁਹਾਡੇ ਮਨ ਵਿੱਚ ਉੱਠਦਾ ਹੈ ,ਪਰ ਅਸਲ ਚੀਜ ਨਾਮ ਸਿਮਰਨ ਸਤਿਨਾਮ  ਉਪਰ ਧਿਆਨ ਕੇਂਦਰਤ ਕਰਨਾ ਹੈ ।ਜਦ ਤੁਸੀਂ ਸਤਿਨਾਮ ਸਿਮਰਨ ਦਾ ਲੰਬਾ ਅਭਿਆਸ ਕਰਨਾ ਸ਼ੁਰੂ ਕਰਦੇ ਹੋ ਤਦ ਤੁਸੀਂ ਗੁਰਬਾਣੀ ਨੂੰ ਸਹੀ ਅਰਥਾਂ ਵਿੱਚ ਅਸਲ ਭਾਵ ਵਿੱਚ ਸਮਝਣਾ ਸ਼ੁਰੂ ਕਰਦੇ ਹੋ । ਇਸ ਲਈ ਕ੍ਰਿਪਾ ਕਰਕੇ ਸਤਿਨਾਮ ਸਿਮਰਨ ਉਪਰ ਧਿਆਨ ਕੇਂਦਰਤ ਕਰੋ ਅਤੇ ਤੁਸੀਂ ਬਹੁਤ ਵਧੀਆ ਕਰੋਗੇ – ਇਹ ਸਾਡਾ ਤੁਹਾਡੇ ਨਾਲ ਵਾਅਦਾ ਹੈ ।

 

 

ਦਾਸਨ ਦਾਸ