ਜੀਵਣ ਕਹਾਣੀ 1 – ਜਾਣ ਪਹਿਚਾਣ

ਦਾਸਨ ਦਾਸ ਜੀ ਨੂੰ ਬਾਬਾ ਜੀ ਦੀ ਸੰਗਤ ਦੀ ਬਖਸ਼ਿਸ਼  2000 ਵਿੱਚ ਹੋਈ ।ਜਦ ਕੁਝ ਸੰਗਤ ਨੇ ਬਾਬਾ ਜੀ ਬਾਰੇ ਦੱਸਿਆ ਉਹ ਸੱਚ ਮੁਚ ਬਾਬਾ ਜੀ ਨੂੰ ਮਿਲਣ ਲਈ ਪਿਆਸੇ ਸਨ।ਜਲਦੀ ਹੀ ਉਹ ਬਾਬਾ ਜੀ ਨੂੰ ਮਿਲਣ ਗਏ ਅਤੇ ਸਦਾ ਲਈ ਬਖਸ਼ਿਸ਼ ਪ੍ਰਾਪਤ ਕੀਤੀ ।ਉਹਨਾਂ ਦਾ ਬਾਬਾ ਜੀ ਵਿੱਚ ਪੂਰਨ ਭਰੋਸਾ ਹੈ ਅਤੇ ਕਦੀ ਵੀ ਕਿਸੇ ਕਿਸਮ ਦਾ ਕੋਈ ਭਰਮ ਨਹੀਂ ਹੋਇਆ ਹੈ ।ਉਹ ਗੁਰ ਪ੍ਰਸਾਦੀ ਨਾਮ ਨਾਲ ਬਹੁਤ ਨਿਮਰ ਦਿਆਲ ਅਤੇ ਨਿਰਛਲ ਹਨ ਉਹ ਬਹੁਤ ਤੇਜੀ ਨਾਲ ਰੂਹਾਨੀਅਤ ਵਲ ਵਧੇ ।ਉਹਨਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਰ ਇੱਕ ਸਬਦ ਦੀ ਕਮਾਈ ਆਪਣੇ ਹਿਰਦੇ ਵਿੱਚ ਅਤੇ ਅਮਲਾਂ ਵਿੱਚ ਕੀਤੀ ਹੈ ।ਬਾਬਾ ਜੀ ਨੇ ਉਹਨਾਂ ਨੂੰ ਦੂਸਰਿਆਂ ਨੂੰ " ਗੁਰ ਪ੍ਰਸਾਦੀ ਨਾਮ " ਨਾਲ ਪ੍ਰਕਾਸ਼ਿਤ ਕਰਨ ਦੀ ਬਖਸ਼ਿਸ਼ ਕੀਤੀ ਹੈ ।