1. ਗਿਆਨ ਦਾ ਅਮਲ

ਆਉ ਹੱਥ ਜੋੜ ਕੇ ਸ਼੍ਰੀ ਚਰਨਾਂ ਵਿਚ ਅਰਦਾਸ ਕਰੀਏ ਅਤੇ ਉਸ ਅਗਮ ਅਗੋਚਰ ਅਲਖ ਅਦਿਖ ਅਨੰਤ ਬੇਅੰਤ ਧੰਨ ਧੰਨ ਪਾਰ ਬ੍ਰਹਮ ਪਰਮੇਸ਼ਰ ਅਤੇ ਧੰਨ ਧੰਨ ਗੁਰੂ ਡ ਕੋਟਨ ਕੋਟ ਡੰਡਉਤ ਅਤੇ ਸ਼ੁਕਰਾਨਾ ਕਰੀਏ ਅਤੇ ਸਾਡੀ ਹੇਠਾਂ ਲਿਖਿਆ ਡ ਸਮਝਣ ਵਿਚ ਮਦਦ ਲਈ ਕਹੀਏ ।
1.    ਬ੍ਰਹਮ ਸੂਝ ਅਤੇ ਬ੍ਰਹਮ ਗਿਆਨ ਵਿਚ ਕੀ ਅੰਤਰ ਹੈ?
2.    ਕਦੋਂ ਅਤੇ ਕਿਵੇਂ ਬ੍ਰਹਮ ਸੂਝ ਬ੍ਰਹਮ ਗਿਆਨ ਬਣ ਜਾਂਦਾ ਹੈ?

1.    ਬ੍ਰਹਮ ਸੂਝ ਅਤੇ ਬ੍ਰਹਮ ਗਿਆਨ ਵਿਚ ਕੀ ਅੰਤਰ ਹੈ?

      ਸੂਝ ਤੁਹਾਡੇ, ਪ੍ਰਾਪਤ ਕਰਤਾ ਲਈ ਇਕ ਸੈਲਫ ਤੇ ਪਈ ਵਸਤੂ ਦੀ ਤਰ੍ਹਾਂ ਉਪਲਬਧ ਹੈ । ਸੂਝ ਇਕ ਅਜਿਹੀ ਚੀਜ ਹੈ ਜਿਹੜੀ ਹੋਰ ਕਿਸੇ ਦੁਆਰਾ ਆਪਣੇ ਤਜਰਬੇ ਦੇ ਆਧਾਰ ਤੇ ਵਿਕਸਿਤ ਕੀਤੀ ਜਾਂਦੀ ਹੈ ਅਤੇ ਦੂਜਿਆਂ ਦੁਆਰਾ ਵਰਤੋਂ ਕਰਕੇ ਪੇਸ਼ ਕੀਤੀ ਜਾਂਦੀ ਹੈ । ਸੂਝ ਸਿਖਿਆਰਥੀਆਂ ਅਤੇ ਵਿਦਿਆਰਥੀਆਂ ਲਈ ਜਾਣਕਾਰੀ ਦਾ ਇਕ ਸਾਧਨ ਹੈ ।

      ,

      ਜਿੰਨੀ ਦੇਰ ਤੱਕ ਉਹ ਜਾਣਕਾਰੀ ਤੁਹਾਡ ਉਪਲਬਧ ਹੈ ਅਤੇ ਤੁਹਾਡੇ ਦੁਆਰਾ ਤੁਹਾਡੇ ਅਤੇ ਸਮਾਜ ਦੇ ਭਲੇ ਲਈ ਨਹੀਂ ਵਰਤੀ ਜਾਂਦੀ, ਸੂਝ ਰਹਿੰਦੀ ਹੈ ਪਰ ਜਦੋਂ ਅਸਲ ਵਿਚ ਇਹ ਅਮਲ ਵਿਚ ਲਿਆਂਦੀ ਜਾਂਦੀ ਹੈ ਤਦ ਇਹ ਤੁਹਾਡਾ ਗਿਆਨ ਬਣ ਜਾਂਦੀ ਹੈ । ਇਹ ਇਕ ਵਿਦਿਆਰਥੀ ਲਈ ਗਿਆਨ ਬਣ ਜਾਂਦੀ ਹੈ, ਇਕ ਸੂਝ ਦੇ ਕਰਤਾ ਲਈ ਗਿਆਨ ਬਣ ਜਾਂਦੀ ਹੈ ।

2.    ਕਦੋਂ ਅਤੇ ਕਿਵੇਂ ਬ੍ਰਹਮ ਸੂਝ ਬ੍ਰਹਮ ਗਿਆਨ ਬਣ ਜਾਂਦਾ ਹੈ?

      ਗਿਆਨ ਇਕ ਚੀਜ ਹੈ ਜਿਹੜੀ ਤੁਸੀਂ ਪ੍ਰਾਪਤ ਸੂਝ ਦੀ ਰੋਜ਼ਾਨਾ ਜੀਵਨ ਵਿਚ ਵਰਤੋ ਦੁਆਰਾ ਕਮਾਉਂਦੇ ਹੋ ਇਸ ਤਰ੍ਹਾਂ ਕਰਕੇ ਤੁਸੀਂ ਬੁੱਧੀਮਾਨ ਅਤੇ ਹੋਰ ਬੁੱਧੀਮਾਨ ਬਣ ਜਾਂਦੇ ਹੋ । ਸੂਝ ਡ ਵੇਖਣਾ, ਮਹਿਸੂਸ ਕਰਨਾ ਅਤੇ ਪ੍ਰਯੋਗ ਕਰਨਾ ਗਿਆਨ ਦਾ ਅਮਲ ਕਹਾਉਂਦਾ ਹੈ । ਜੋ ਤੁਸੀਂ ਸਿੱਖਿਆ ਹੈ ਉਸਡ ਅਮਲ ਵਿਚ ਲਿਆਉਣ ਦੁਆਰਾ ਪ੍ਰਾਪਤ ਗਿਆਨ ਤੁਹਾਡੀ ਰੂਹ, ਮਨ ਅਤੇ ਦੇਹ ਦਾ ਹਿੱਸਾ ਬਣ ਜਾਂਦਾ ਹੈ ।

      ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿਚ ਗੁਰਬਾਣੀ ਡ ਲਿਖਣਾ ਅਤੇ ਸੰਭਾਲਣ ਦੀ ਹੋਂਦ ਇਕ ਅਮਲੀ ਉਦਾਹਰਨ ਹੈ । ਇਹ ਬ੍ਰਹਮ ਸੂਝ ਦਾ ਇਕ ਸ਼ਾਨਦਾਰ ਖਜਾਨਾ ਹੈ ਜਿਹੜਾ ਸਾਰੇ ਗੁਰੂ ਸਾਹਿਬਾਨ ਅਤੇ ਸਾਰੇ ਸੰਤਾਂ ਅਤੇ ਭਗਤਾਂ ਦੁਆਰਾ ਪ੍ਰਯੋਗ ਕੀਤਾ ਜਾਂਦਾ ਹੈ । ਇਹ ਇੰਨਾ ਮਹਾਨ ਅਧਿਆਤਮਿਕ ਰੂਹਾਂ ਰਾਹੀਂ ਭੌਤਿਕ ਰੂਪ ਵਿਚ ਅਨੁਭਵ ਕੀਤਾ ਗਿਆ ਸੀ ਅਤੇ ਤਦ ਇਹਨਾਂ ਸਾਰੇ ਪੂਰਨ ਬ੍ਰਹਮ ਗਿਆਨੀਆਂ ਦੁਆਰਾ ਬੜੀ ਦਿਆਲਤਾ ਨਾਲ ਅੱਗੇ ਗੁਰੂ ਅਰਜਨ ਦੇਵ ਜੀ ਡ ਦਿੱਤਾ ਗਿਆ । ਜਿਸਨੇ ਬੜੀ ਦਿਆਲਤਾ ਨਾਲ ਇਹਨਾਂ ਸਾਰਿਆਂ ਡ ਇਕ ਜਗ੍ਹਾ ਇਕੱਠਾ ਕਰਕੇ ਆਦਿ ਗ੍ਰੰਥ ਦਾ ਰੂਪ ਦਿੱਤਾ ।

      ਇਕ ਸਾਧਾਰਨ ਮਨੁੱਖ ਲਈ ਇਹ ਬ੍ਰਹਮ ਸੂਝ ਦਾ ਇਕ ਸ਼ਾਨਦਾਰ ਸ੍ਰੋਤ ਹੈ। ਇਹ ਇਹਨਾਂ ਨਾਲ ਸੰਬੰਧਿਤ ਸਾਰੀਆਂ ਸੂਚਨਾਵਾਂ ਰੱਖਦਾ ਹੈ:-

·         ਆਰੰਭ ਤੋਂ ਅਤੇ ਆਰੰਭ ਤੋਂ ਵੀ ਪਹਿਲਾਂ ਅਕਾਲ ਪੁਰਖ ਦੀ ਹੋਂਦ

·         ਇਕ ਆਮ ਮਨੁੱਖ ਲਈ ਜੀਵਨ ਗੁਜਾਰਨ ਦੇ ਤਰੀਕੇ ਅਤੇ ਸਾਧਨ ਜਿਹੜੇ ਉਸ ਡ ਸਰਵ ਸ਼ਕਤੀਮਾਨ ਕੋਲ ਵਾਪਸ ਲੈ ਜਾਣਗੇ

·         ਬ੍ਰਹਮ ਨਿਯਮ ਜਿਹੜੇ ਅਕਾਲ ਪੁਰਖ ਦੀ ਦਰਗਾਹ ਤੱਕ ਪਹੁੰਚਣ ਲਈ ਜ਼ਰੂਰੀ ਹਨ

·         ਗੁਣ ਅਤੇ ਰੂਪ ਜਿਹੜੇ ਸਾਨੂੰ ਪ੍ਰਮਾਤਮਾ ਤੋਂ ਦੂਰ ਲੈ ਕੇ ਜਾਂਦੇ ਹਨ ।

·         ਗੁਣ ਅਤੇ ਰੂਪ ਜਿਹੜੇ ਸਾਨੂੰ  ਪ੍ਰਮਾਤਮਾ ਦੇ ਨੇੜੇ ਲਿਆਉਂਦੇ ਹਨ ।

 ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੇਠ ਲਿਖਿਆਂ ਬਾਰੇ ਇਕ ਅਜੋਕਾ ਜਾਣਕਾਰੀ ਦਾ ਸਾਧਨ ਹੈ:

·         ਅਗਮ ਅਗੋਚਰ ਅਨੰਤ ਬੇਅੰਤ ਧੰਨ ਧੰਨ ਪਾਰ ਬ੍ਰਹਮ ਪਰਮੇਸ਼ਰ

·         ਉਸਦੇ ਸੰਤਾਂ ਅਤੇ ਭਗਤਾਂ

·         ਉਸਦੇ ਨਾਮ ਅਤੇ ਨਾਮ ਦੀ ਮਹਿਮਾ

·         ਅਕਾਲ ਪੁਰਖ ਦੀ ਮਹਿਮਾ

·         ਸੰਤਾਂ, ਬ੍ਰਹਮ ਗਿਆਨੀਆਂ ਅਤੇ ਭਗਤਾਂ ਦੀ ਪ੍ਰਸੰਸਾ

ਭਾਵੇਂ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬ੍ਰਹਮ ਗਿਆਨ ਦਾ ਕੇਵਲ ਇਕ ਸ੍ਰੋਤ ਹੈ ਅਤੇ ਤੁਹਾਡ ਬੁੱਧੀਮਾਨ ਅਤੇ ਅਧਿਆਤਮਿਕ ਅਤੇ ਬ੍ਰਹਮੀ ਰੂਪ ਵਿਚ ਉੱਚੇ ਨਹੀਂ ਬਣਾਉਂਦਾ ਜਿੰਨਾ ਚਿਰ ਤੁਸੀਂ ਇਸਨੂੰ ਆਪਣੇ ਰੋਜ਼ਾਨਾ ਜੀਵਨ ਵਿਚ ਪ੍ਰਯੋਗ ਨਹੀਂ ਕਰਦੇ ਹੋ । ਉਦਾਹਰਨ ਦੇ ਤੌਰ ਤੇ ਤੁਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਮ ਬਾਰੇ ਪੜ੍ਹਦੇ ਹੋ ਅਤੇ ਇਸ ਬਾਰੇ ਕਿ ਇਹ ਗੁਰੂ ਦੀ ਕ੍ਰਿਪਾ ਨਾਲ ਕਿਵੇਂ ਤੁਹਾਡੇ ਹਿਰਦੇ ਅੰਦਰ ਚਲਾ ਜਾਂਦਾ ਹੈ ਪਰ ਕੇਵਲ ਇਸ ਬਾਰੇ ਪੜ੍ਹ ਕੇ ਹੀ ਨਾਮ ਅਸਲ ਵਿਚ ਤੁਹਾਡੇ ਹਿਰਦੇ ਅੰਦਰ ਨਹੀਂ ਜਾਵੇਗਾ । ਇਹ ਉਦੋਂ ਹੋਵੇਗਾ ਜਦੋਂ ਤੁਸੀਂ ਸਤਿਨਾਮ ਦਾ ਗੁਰ ਪ੍ਰਸਾਦਿ ਪ੍ਰਾਪਤ ਕਰਦੇ ਹੋ ਅਤੇ ਤਦ ਨਾਮ ਸਿਮਰਨ ਨਾਲ ਇਸ ਤੇ ਅਮਲ ਕਰਦੇ ਹੋ ।

ਅਸਲੀਅਤ ਵਿਚ ਨਾਮ ਤੁਹਾਡੇ ਸੱਤ ਸਰੋਵਰਾਂ ਵਿਚ ਨਹੀਂ ਜਾਂਦਾ ਅਤੇ ਉਹਨਾਂ ਨੂੰ ਰੋਸ਼ਨ ਨਹੀਂ ਕਰਦਾ ਅਤੇ ਉਹਨਾਂ ਨੂੰ ਅਧਿਆਤਮਿਕ ਊਰਜਾ ਦੇ ਲਗਾਤਾਰ ਵਹਾਉ ਲਈ ਖੋਲ੍ਹਦਾ ਹੈ। ਜਿੰਨਾਂ ਚਿਰ ਤੁਸੀਂ ਨਾਮ ਸਿਮਰਨ ਨੂੰ ਅਮਲ ਵਿਚ ਨਹੀਂ ਲਿਆਉਂਦੇ ਹੋ ਨਾਮ ਤੁਹਾਡੇ ਰੋਮ ਰੋਮ ਵਿਚ ਨਹੀਂ ਸਮਾਉਂਦਾ ਹੈ । ਜਿੰਨਾਂ ਚਿਰ ਤੁਸੀਂ ਸਮਾਧੀ ਦੇ ਬਹੁਤ ਲੰਮੇ ਸਮੇਂ ਲਈ ਆਪਣੇ ਆਪ ਦਾ ਭੌਤਿਕ ਰੂਪ ਵਿਚ ਸਮਰਪਣ ਨਹੀਂ ਕਰਦੇ ਹੋ ਅਤੇ ਨਾਮ ਦੀ ਕਮਾਈ ਕਰਨੀ ਜਾਰੀ ਰੱਖਦੇ ਹੋ ਨਾਮ ਦਸਮ ਦੁਆਰ ਵਿਚ ਨਹੀਂ ਜਾਂਦਾ ਹੈ ਅਤੇ ਨਾ ਹੀ ਤੁਹਾਡੇ ਲਈ ਦੁਆਰ ਖੋਲ੍ਹਦਾ ਹੈ । ਜਿੰਨਾਂ ਚਿਰ ਤੁਸੀਂ ਗੁਰ ਅਤੇ ਗੁਰੂ ਨੂੰ ਆਪਣਾ ਤਨ, ਮਨ, ਧਨ ਅਰਪਿਤ ਨਹੀਂ ਕਰਦੇ ਹੋ ਅਤੇ ਨਾਮ ਸਿਮਰਨ ਕਰਦੇ ਹੋ । ਤੁਸੀਂ ਵਾਸਤਵ ਵਿਚ ਆਪਣਾ ਸਰੀਰ ਉੱਨਾਂ ਚਿਰ ਨਹੀਂ ਦੇ ਸਕਦੇ ਹੋ ਜਿੰਨਾਂ ਚਿਰ ਤੁਸੀਂ ‘ਭੌਤਿਕ ਦੇਹ ਸੇਵਾ’ ਨਹੀਂ ਕਰਦੇ ਹੋ ਅਤੇ ਸਰੀਰ ਨਾਲ ਸਭ ਤੋਂ ਉੱਚੀ ਸੇਵਾ ਅੰਮ੍ਰਿਤ ਵੇਲੇ ਭੌਤਿਕ ਰੂਪ ਵਿਚ ਬੈਠਣਾ ਅਤੇ ਨਾਮ ਸਿਮਰਨ ਕਰਨਾ ਹੈ । ਤੁਸੀਂ ਨਾਮ ਧਨ ਇਕੱਠਾ ਨਹੀਂ ਕਰ ਸਕਦੇ ਹੋ ਜਿੰਨਾਂ ਚਿਰ ਤੁਸੀਂ ਆਪਣੇ ਆਪ ਨੂੰ ਨਾਮ ਸਿਮਰਨ ਵਿਚ ਅਮਲੀ ਰੂਪ ਵਿਚ ਰੁੱਝੇ ਨਹੀਂ ਰਹਿੰਦੇ ਹੋ ।

ਇਸੇ ਤਰਾਂ ਸੇਵਾ ”ਧੰਨ ਦੀ ਸੇਵਾ” ਦੀ ਕਮਾਈ ਨਹੀਂ ਕਰਦੇ ਜਦ ਤੱਕ ਤੁਸੀਂ ਅਸਲ ਵਿੱਚ ਆਪਣੀ ਕਮਾਈ ਦਾ ਦਸਵਾਂ ਭਾਗ ਗੁਰੁ ਨੂੰ ਨਹੀਂ ਦਿੰਦੇ। ਅਤੇ ਤੁਸੀਂ ਮਨ ਕੀ ਸੇਵਾ ਦੀ ਕਮਾਈ ਨਹੀਂ ਕਰਦੇ ਜਦ ਤੱਕ ਤੁਸੀਂ ਸਥੂਲ ਰੂਪ ਵਿੱਚ ਆਪਣੀ ਸਿਆਣਪ ਨੂੰ ਛੱਡ ਕੇ ਗੁਰੁ ਦੇ ਸ਼ਬਦਾਂ ਦੀ ਪਾਲਣਾ ਨਹੀਂ ਕਰਦੇ।

ਇਸ ਤਰਾਂ ਗੁਰੁ ਅੱਗੇ ਪੂਰਨ ਸਮਰਪਣ ਦਾ ਭਾਵ ਹੈ ਸਰੀਰ, ਮਨ ਅਤੇ ਧੰਨ ਦਾ ਸੌਂਪਣਾ। ਨਾਮ ਸਿਮਰਨ ਕਰਨਾ ਅਤੇ ਸੇਵਾ ਕਰਨੀ। ਜਦ ਤੱਕ ਤੁਸੀਂ ਇਸ ਤਰਾਂ ਨਹੀਂ ਕਰਦੇ ਤਦ ਤੱਕ ਤੁਸੀਂ ਕਦੇ ਵੀ ਬ੍ਰਹਮ ਗਿਆਨ ਦੀ ਕਮਾਈ ਕਰਨ ਦੇ ਯੋਗ ਨਹੀਂ ਹੁੰਦੇ ਅਤੇ ਇਸ ਤੁਹਾਡੇ ਕੋਲ ਵਰਤੋਂ ਯੋਗ ਇੱਕ ਸਮਾਨ ਦੀ ਤਰਾਂ ਹੀ ਤੁਹਾਡੇ ਕੋਲ ਉਪਲਬਧ ਹੁੰਦਾ ਹੈ। ਪਰ ਇਹ ਤਦ ਹੀ ਤੁਹਾਡੀ ਸਿਆਣਪ ਬਣਦਾ ਹੈ ਜਦੋਂ ਤੁਸੀਂ ਸਥੂਲ ਅਤੇ ਅਮਲੀ ਤੌਰ ਤੇ ਇਸਦੀ ਕਮਾਈ ਕਰਦੇ ਹੋ। ਇਸ ਨੂੰ ਕਰਨ ਨਾਲ ਤੁਸੀਂ ਗਿਆਨ ਦੀ ਕਮਾਈ ਕਰਦੇ ਹੋ ਅਤੇ ਆਪਣੇ ਨੂੰ ਉਪਲਬਧ ਬ੍ਰਹਮ ਗਿਆਨ ਦਾ ਫਾਇਦਾ ਉਠਾਉਂਦੇ ਹੋ।

ਜੋ ਕੁਝ ਵੀ ਪੂਰਨ ਬ੍ਰਹਮ ਗਿਆਨੀਆਂ ਦੁਆਰਾ ਅਤੇ ਗੁਰੁ ਸਾਹਿਬਾਨ ਦੁਆਰਾ ਲਿਖਿਆ ਗਿਆ ਹੈ ਕੇਵਲ ਬ੍ਰਹਮ ਗਿਆਨ ਦੇ ਸੋਮੇ ਜਾਂ ਬ੍ਰਹਮ ਗਿਆਨ ਵਾਂਗ ਹੀ ਨਹੀਂ ਸਮਝਣਾ ਚਾਹੀਦਾ ਅਤੇ ਕੇਵਲ ਇਸਦੇ ਪੜਨ ਨਾਲ ਹੀ ਸੰਤੁਸ਼ਟ ਨਹੀਂ ਹੋਣਾ ਚਾਹੀਦਾ ।ਇਹ ਤੁਹਾਨੂੰ ਤਦ ਤੱਕ ਸਿਆਣਾ ਨਹੀਂ ਬਣਾਏਗਾ ਜਦ ਤੱਕ ਤੁਸੀਂ ਇਸ ਅਨੁਸਾਰ ਕੰਮ ਨਹੀਂ ਕਰਦੇ, ਇਸ ਅਨੁਸਾਰ ਅਮਲ ਕਰਨ ਨਾਲ ਹੀ ਇਹ ਤੁਹਾਡਾ ਬ੍ਰਹਮ ਗਿਆਨ ਬਣ ਜਾਵੇਗਾ। ਇਸ ਅਨੁਸਾਰ ਕਰਨ ਨਾਲ ਤੁਸੀਂ ਗਿਆਨ ਦੀ ਕਮਾਈ ਕਰੋਗੇ ਅਤੇ ਆਪਣੇ ਨੂੰ ਉਪਲਬਧ ਬ੍ਰਹਮ ਗਿਆਨ ਤੋਂ ਲਾਭ ਉਠਾਓਗੇ।

ਬ੍ਰਹਮ ਗਿਆਨ ਦੀ ਵਰਤੋਂ ਅਤੇ ਇਸ ਨੂੰ ਅਮਲੀ ਰੂਪ ਵਿੱਚ ਕਰਨਾ ਉਹਨੂੰ ਸੰਤ ਹਿਰਦਾ ਬਣਾ ਦੇਵੇਗਾ ਅਤੇ ਤੁਹਾਡੇ ਹਿਰਦੇ ਨੂੰ ਸਾਰੇ ਬ੍ਰਹਮ ਗੁਣਾਂ ਨਾਲ ਭਰ ਦੇਵੇਗਾ ਅਤੇ ਤੁਹਾਨੂੰ ਇੱਕ ਬਹੁਤ ਹੀ ਗਿਆਨ ਭਰਪੂਰ ਅਤੇ ਆਤਮਕ ਤੌਰ ਤੇ ਉੱਚੀ ਰੂਹ ਅਤੇ ਰੂਹਾਨੀ ਹਿਰਦੇ ਵਾਲਾ ਬਣਾ ਦੇਵੇਗਾ।

ਬ੍ਰਹਮ ਗਿਆਨ ਦੇ ਸਾਰੇ ਹੀਰੇ ਅਤੇ ਜਵਾਹਰਾਤ ਤੁਹਾਨੂੰ ਉਪਲਬਧ ਹੋ ਜਾਣਗੇ, ਪਰ ਤੁਹਾਨੂੰ ਗੁਰਬਾਣੀ ਤੇ ਅਮਲ ਕਰਕੇ ਅਤੇ ਸਥੂਲ ਰੂਪ ਵਿੱਚ ਇਸ ਅਨੁਸਾਰ ਕੰਮ ਕਰਕੇ ਇਹਨਾਂ ਦੀ ਕਮਾਈ ਕਰਨੀ ਹੋਵੇਗੀ ਅਤੇ ਤਦ ਇਹ ਆ ਕੇ ਤੁਹਾਡੇ ਹਿਰਦੇ ਦੇ ਅੰਦਰ ਵੱਸ ਜਾਣਗੇ ਅਤੇ ਤੁਸੀਂ ਬ੍ਰਹਮ ਗਿਆਨ ਦੇ ਸੋਮੇ ਬਣ ਜਾਵੋਗੇ। ਜਦ ਤੱਕ ਤੁਸੀਂ ਇਸ ਦੀ ਕਮਾਈ ਨਹੀਂ ਕਰਦੇ ਇਹ ਤੁਹਾਨੂੰ ਕੇਵਲ ਇਕ ਵਸਤੂ ਵਾਂਗ ਹੀ ਉਪਲਬਧ ਹੁੰਦੇ ਹਨ ਅਤੇ ਕੇਵਲ ਤਦ ਹੀ ਤੁਹਾਡੇ ਬਣਦੇ ਹਨ ਜਦੋਂ ਤੁਸੀਂ ਰੋਜ਼ਾਨਾ ਜੀਵਣ ਵਿੱਚ ਇਸ ਤੇ ਅਮਲ ਕਰਕੇ ਇਸਦੀ ਕਮਾਈ ਕਰਦੇ ਹੋ। ਇਸ ਤਰਾਂ ਹੀ ਇੱਕ ਵਿਅਕਤੀ ਜੋ ਗੁਰਬਾਣੀ ਦੱਸ ਰਹੀ ਹੈ ਉਸਨ ਨੂੰ ਸੁਣ ਕੇ , ਸਵੀਕਾਰ ਕਰਕੇ ਅਤੇ ਇਸ ਤੇ ਅਮਲ ਕਰਕੇ ਪੂਰਨ ਬ੍ਰਹਮ ਗਿਆਨੀ ਬਣ ਜਾਂਦਾ ਹੈ।

ਰਾਜਿਆਂ ਦੇ ਰਾਜੇ ਗੁਰੁ ਸਾਹਿਬਾਨ ਅਤੇ ਭਗਤਾਂ ਲਈ ਗੁਰਬਾਣੀ ਕੇਵਲ ਇੱਕ ਬ੍ਰਹਮ ਗਿਆਨ ਦਾ ਭਾਗ ਹੀ ਨਹੀਂ ਸੀ, ਸਗੋਂ ਇਹ ਬ੍ਰਹਮ ਗਿਆਨ ਦੀ ਇਕੱਤਰਤਾ ਸੀ, ਕਿਉਂਕਿ ਉਹਨਾਂ ਨੇ ਇਸਦੀ ਕਮਾਈ ਕੀਤੀ, ਉਹਨਾਂ ਨੇ ਇਸ ਅਨੁਸਾਰ ਅਮਲ ਕੀਤਾ ਇਸਦਾ ਅਸਲ ਅਨਾਦਿ ਭਾਵ ਵਿੱਚ ਅਨੁਭਵ ਕੀਤਾ, ਉਹਨਾਂ ਨੇ ਆਪਣੇ ਆਪ ਹਰ ਸਬਦ ਵਾਂਗ ਗੁਰਬਾਣੀ ਬਣ ਕੇ ਇਸਦੀ ਪੂਰਨ ਅੰਦਰੀਵੀ ਤੀਰਥ ਯਾਤਰਾ ਕੀਤੀ, ਉਹ ਸਾਰੇ ਬ੍ਰਹਮ ਗਿਆਨ ਦੀ ਤੁਰਦੀ ਫਿਰਦੀ ਯੂਨੀਵਰਸਿਟੀ ਸਨ। ਇਸੇ ਤਰਾਂ ਗੁਰੁ ਦੀ ਅਨਾਦਿ ਬਖਸ਼ਿਸ਼ ਉਹਨਾਂ ਦੀ ਗੁਰਬਾਣੀ  ਇੱਕ ਬ੍ਰਹਮ ਨਿਯਮਾਂ ਅਤੇ ਕਾਨੂੰਨਾਂ – ਬ੍ਰਹਮ ਗਿਆਨ ਦੀ ਬਹੁਤ ਹੀ ਵਧੀਆ ਇਕੱਤਰਤਾ ਸੀ ਅਤੇ ਤਦ ਤੱਕ ਤੁਹਾਡੇ ਲਈ ਗਿਆਨ ਨਹੀਂ ਬਣਦੀ ਜਦ ਤੱਕ ਤੁਸੀਂ ਰੋਜ਼ਾਨਾ ਜੀਵਣ ਵਿੱਚ ਉਹ ਨਹੀਂ ਕਰਦੇ ਅਤੇ ਇਸਦੀ ਕਮਾਈ ਨਹੀਂ ਕਰਦੇ ਜੋ ਗੁਰਬਾਣੀ ਤੁਹਾਨੂੰ ਕਰਨ ਨੂੰ ਦੱਸ ਰਹੀ ਹੈ ਅਤੇ ਇਸ ਤੇ ਅਮਲ ਕਰਕੇ ਅਤੇ ਗੁਰੁ ਦੀ ਬਖਸ਼ਿਸ਼ ੴ ਸਤਿਨਾਮ ਸਤਿਗੁਰ ਪ੍ਰਸਾਦਿ ਦੇ ਸੋਮੇ ਸਤਿ ਦੇ ਨੇੜੇ ਨਹੀਂ ਜਾਂਦੇ, ਤਦ ਤੱਕ ਤੁਸੀਂ ਗਿਆਨ ਭਰਪੂਰ ਨਹੀਂ ਬਣਦੇ।

ਹਮੇਸ਼ਾਂ ਯਾਦ ਰੱਖੋ ਕਿ ਤੁਸੀਂ ਕੇਵਲ ਗੁਰਬਾਣੀ ਪੜਨ ਨਾਲ ਹੀ ਸਿਆਣੇ ਨਹੀਂ ਬਣ ਜਾਂਦੇ, ਤੁਸੀਂ ਪਿਆਰ ਨਾਲ ਗੁਰਬਾਣੀ ਉਪਰ ਅਮਲ ਕਰਕੇ ਸਿਆਣੇ ਬਣਦੇ ਹੋ। ਤੁਸੀਂ ਗੁਰਬਾਣੀ ਨੂੰ ਯਾਦ ਕਰਕੇ ਹੀ ਸਿਆਣੇ ਨਹੀਂ ਬਣ ਜਾਂਦੇ ਜਾ ਇੱਕ ਸੰਤ ਦੇ ਸ਼ਬਦਾਂ ਨੂੰ ਸੁਣ ਕੇ ਹੀ ਸਿਆਣੇ ਨਹੀਂ ਬਣ ਜਾਂਦੇ, ਸਗੋਂ ਤੁਸੀਂ ਆਪਣੀ ਜਿੰਦਗੀ ਵਿੱਚ ਕੇਵਲ ਉਹਨਾਂ ਦੀਆਂ ਲਿਖਤਾਂ ਤੇ ਅਮਲ ਕਰਕੇ ਤੇ ਉਹਨਾਂ ਦੀ ਪਾਲਣਾ ਕਰਕੇ ਹੀ ਸਿਆਣੇ ਬਣ ਸਕਦੇ ਹੋ। ਜਿਸ ਤਰਾਂ ਇੱਕ ਡਾਕਟਰ ਅਸਲੀ ਜਿੰਦਗੀ ਦੀ ਸਥਿਤੀਆਂ ਦੇ ਅਭਿਆਸ ਨਾਲ ਹੀ ਜਿਆਦਾ ਸਿਆਣਾ ਬਣਦਾ ਹੈ। ਜਿਸ ਤਰਾਂ ਇੱਕ ਸਰਜਨ ਜਿਆਦਾ ਤੋਂ ਜਿਆਦਾ ਸਰਜਰੀਆਂ ਕਰਨ ਨਾਲ ਹੀ ਸਿਆਣਾ ਬਣਦਾ ਹੈ। ਜਿਸ ਤਰਾਂ ਇੱਕ ਇੰਜੀਨੀਅਰ ਆਪਣੇ ਵਿਚਾਰਾਂ ਨੂੰ ਅਸਲ ਸੰਸਾਰ ਵਿੱਚ ਲਾਗੂ ਕਰਨ ਨਾਲ ਹੀ ਸਿਆਣਾ ਬਣਦਾ ਹੈ। ਜਿਸ ਤਰਾਂ ਇੱਕ ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਆਪਣਾ ਵਿਸ਼ਾ ਅਮਲੀ ਰੂਪ ਨਾਲ ਪੜਾ ਕੇ ਹੀ ਸਿਆਣਾ ਅਧਿਆਪਕ ਬਣਦਾ ਹੈ। ਜਿਸ ਤਰਾਂ ਇੱਕ ਮਾਤਾ ਆਪਣੇ ਮਾਤ ਪਣ ਦਾ ਸਭ ਤੋਂ ਉਤਪਾਦਕ ਰੂਪ ਵਿੱਚ ਅਨੁਭਵ ਕਰਨ ਨਾਲ ਹੀ ਸਿਆਣੀ ਬਣਦੀ ਹੈ। ਜਿਸ ਤਰਾਂ ਇੱਕ ਪਿਤਾ ਸਕਾਰਾਤਮਕ ਰੂਪ ਵਿੱਚ ਆਪਣੇ ਪਿਤਾ ਪਣ ਦਾ ਅਨੁਭਵ ਕਰਕੇ ਸਿਆਣਾ ਪਿਤਾ ਬਣਦਾ ਹੈ।

ਇਹ ਸਭ ਹੀ ਇੱਕ ਅਭਿਆਗਤ ਉਪਰ ਲਾਗੂ ਹੁੰਦਾ ਹੈ, ਬ੍ਰਹਮ ਗਿਆਨ ਨੂੰ ਆਪਣੀ ਰੋਜ਼ਾਨਾ ਜਿੰਦਗੀ ਵਿੱਚ ਅਪਨਾਉਣ ਨਾਲ ਹੀ ਤੁਸੀਂ ਸਿਆਣੇ ਅਤੇ ਹੋਰ ਸਿਆਣੇ ਬਣਦੇ ਹੋ।

ਪਰਮਾਤਮਾ ਦੇ ਦਾਸਾਂ ਦਾ ਦਾਸ

ਦਾਸਨ ਦਾਸ