ਸੰਤੁਸਟੀ ਇੱਕ ਬਹੁਤ ਹੀ ਮਹੱਤਵਪੂਰਨ ਬ੍ਰਹਮ ਗੁਣ ਹੈ, ਇਹ ਬਹੁਤ ਹੀ ਡੂੰਘਾ ਬ੍ਰਹਮ ਹਿਣਾ ਹੈ, ਜਿਹੜਾ ਮਾਨ ਸਰੋਵਰ ਤੋਂ ਉਹਨਾਂ ਰੂਹਾਂ ਦੁਆਰਾ ਪ੍ਰਾਪਤ ਕੀਤਾ ਜਾਂਦਾ ਹ ਜੋ ਸੱਚ ਖੰਡ ਦੇ ਰਸਤੇ ਤੇ ਚੱਲਦੀਆਂ ਹਨ।
ਗੁਰਬਾਣੀ ਵਿੱਚ ਇਸ ਨੂੰ ਸਬਦ “ ਸਤਿ ਸੰਤੋਖ” ਪਰਿਭਾਸਤ ਕੀਤਾ ਗਿਆ ਹੈ।
“ਸਤਿ” : ਪਾਰ ਬ੍ਰਹਮ ਪਰਮੇਸਰ ਦੇ ਨਿਰਗੁਣ ਸਰੂਪ ਨੂੰ ਨਿਰੂਪਣ ਕਰਦਾ ਹੈ
“ ਸੰਤੋਖ” ਸੰਤੁਸਟੀ
ਸੱਚੇ ਭਾਵ ਵਿੱਚ ਜਿੱਥੇ “ਸਤਿ” ਹੈ ਉੱਥੇ ਸੰਤੋਖ ਹੈ। ਦੂਸਰੇ ਸਬਦਾਂ ਵਿੱਚ, “ਸੰਤੋਖ” ਦਰਸਾਉਂਦਾ ਹੈ
ਸਤਿ ਦੀ ਮੌਜੂਦਗੀ
ਅਨਾਦਿ ਸੱਚ ਦੀ ਮੌਜੂਦਗੀ
ਅੰਮ੍ਰਿਤ ਦੀ ਮੌਜੂਦਗੀ
ਸਤਿ ਅੰਮ੍ਰਿਤ ਹੈ, ਕਿਉਂਕਿ ਇਹ ਕਦੀ ਨਹੀਂ ਮਰਦਾ ਹੈ, ਇਹ ਪਾਰ ਬ੍ਰਹਮ ਦਾ ਨਿਰਗੁਣ ਸਰੂਪ ਹੈ ਜੋ ਕਦੇ ਨਹੀਂ ਮਰਦਾ ਹੈ। ਹਰ ਚੀਜ ਨਾਸਵਾਨ ਹੈ ਅਤੇ ਮਾਪੀ ਜਾ ਸਕਦੀ ਹੈ ਅਤੇ ਇਸਦਾ ਅੰਤ ਹੁੰਦਾ ਹੈ, ਕੇਵਲ ਬ੍ਰਹਮ ਅਨੰਤ ਹੈ।
ਜਿੱਥੇ ਕਿਤੇ “ ਸੰਤੋਖ” ਹੈ ਉੱਥੇ “ਸਤਿ” ਹੈ। ਭਾਵ ਜਿੱਥੇ ਕਿਤੱੇ ਸੰਤੁਸ਼ਟੀ ਹੈ ਉਸ ਹਿਰਦੇ ਵਿੱਚ ਸਰਵ ਸਕਤੀਮਾਨ ਮੌਜੂਦ ਹੈ। ਐਸੀ ਰੂਹ ਪਰਮ ਜੋਤ ਨਾਲ ਪ੍ਰਕਾਸਤ ਹੈ ਜਿਥੇ ਸੰਤੁਸਟੀ ਹੈ। ਜਦ ਸਾਰੀਆਂ ਇੱਛਾਵਾਂ ਖਤਮ ਹੋ ਜਾਂਦੀਆਂ ਹਨ ਪੂਰਨ ਸੰਤੁਸਟੀ ਦੀ ਅਵਸਥਾ ਪਾ ਲਈ ਜਾਂਦੀ ਹੈ।
ਇੱਛਾਵਾਂ ਸਾਡੇ ਦੁੱਖਾਂ ਅਤੇ ਪੀੜਾਂ ਦਾ ਕਾਰਨ ਹਨ। ਇੱਛਾਵਾਂ ਦੀ ਪੂਰਤੀ ਵਕਤੀ ਖੁਸੀ ਦਿੰਦੀ ਹੈ, ਅਤੇ ਪੂਰੀਆਂ ਨਾ ਹੋਈਆਂ ਇਛਾਵਾਂ ਨਿਰਾਸ ਦਿੰਦੀਆਂ ਹਨ। ਇੱਕ ਲਗਾਤਾਰ ਨਿਰਾਸਾ ਮਾਨਸਿਕ ਪ੍ਰੇਸ਼ਾਨੀ ਵਿੱਚ ਲੈ ਜਾਂਦੀ ਹੈ ਅਤੇ ਸਰੀਰਕ ਬਿਮਾਰੀਆਂ ਵੱਲ ਖੜਦੀ ਹੈ।
ਇੱਛਾਵਾਂ ਮਾਨਸਿਕ ਅਤੇ ਸਰੀਰਕ ਖਿੰਡਾਅ ਅਤੇ ਬਿਮਾਰੀਆਂ ਵੱਲ ਖੜਦੀਆਂ ਹਨ। ਜਿੱਥੇ ਕਿ ਸੰਤੁਸਟੀ ਮਨ ਦੀ ਸ਼ਾਂਤੀ ਅਤੇ ਮਨ ਤੇ ਨਿਯੰਤ੍ਰਿਣ ਲਿਆਉਂਦੀ ਹੈ। ਇਹ ਸਾਨੂੰ ਸਰਵ ਸਕਤੀ ਮਾਨ ਦੇ ਨੇੜੇ ਲੈ ਜਾਂਦੀ ਹੈ, ਕਿਉਂਕਿ ਜਿੱਥੇ ਕਿਤੇ ਪੂਰਨ ਸ਼ਾਂਤੀ ਹੈ ਉੱਥੇ ਅਕਾਲ ਪੁਰਖ ਹੈ।
ਇਸ ਲਈ, ਸਾਨੂੰ ਸੰਤੋਖ ਵਿੱਚ ਰਹਿਣ ਦਾ ਯਤਨ ਕਰਨਾ ਚਾਹੀਦਾ ਹੈ ਜੋ ਕੁਝ ਵੀ ਸਾਡੇ ਕੋਲ ਹੈ ਅਤੇ ਸਾਨੂੰ ਆਪਣੇ ਸਾਧਨਾਂ ਦੇ ਵਿੱਚ ਹੀ ਸੰਤੁਸਟ ਰਹਿਣਾ ਚਾਹੀਦਾ ਹੈ:
ਜਦ ਅਸੀਂ ਗੁਰਬਾਣੀ ਤੇ ਧਿਆਨ ਲਗਾਉਂਦੇ ਹਾਂ ਅਤੇ ਨਾਮ ਸਿਮਰਨ ਕਰਦੇ ਹਾਂ ਤਦ ਅਸੀਂ ਆਪਣੇ ਜੀਵਣ ਵਿੱਚ ਸਫਲ ਹੁੰਦੇ ਹਾਂ
ਜਦ ਅਸੀਂ ਆਪਣੇ ਸਮੇਂ ਅਤੇ ਕਮਾਈ ਦਾ ਦਸਵੰਧ ਗੁਰੂ ਨੂੰ ਦਿੰਦੇ ਹਾਂ ਅਸੀਂ ਬ੍ਰਹਮਤਾ ਅਤੇ ਖੁਸਹਾਲੀ ਜਰੂਰ ਹੀ ਪ੍ਰਾਪਤ ਕਰਦੇ ਹਾਂ
ਜਦ ਅਸੀਂ ਆਪਣੇ ਆਪ ਨੂੰ ਪੂਰੀ ਤਰਾਂ ਨਾਲ ਗੁਰ ਅਤੇ ਗੁਰੂ ਦੇ ਅੱਗੇ ਸਮਰਪਣ ਕਰ ਦਿੰਦੇ ਹਾਂ ਅਸੀ ਜਰੂਰ ਹੀ ਬ੍ਰਹਮਤਾ ਅਤੇ ਖੁਸਹਾਲੀ ਪਰਾਪਤ ਕਰਦੇ ਹਾਂ।
ਇਸ ਲਈ ਕ੍ਰਿਪਾ ਕਰਕੇ ਨਾਮ ਸਿਮਰਨ ਤੇ ਧਿਆਨ ਲਗਾਓ ਅਤੇ ਆਪਣੀਆਂ ਇਛਾਵਾਂ ਨੂੰ ਮਾਰੋ ਅਤੇ ਹੌਲੀ ਹੌਲੀ ਤੁਸੀਂ ਐਸੀ ਅਵਸਥਾ ਵਿੱਚ ਪਹੁੰਚ ਜਾਵੋਗੇ ਜਿੱਥੇ ਪੂਰਨ ਸੰਤੁਸਟੀ ਹੈ।