10. ਨਾਚ ਅਤੇ ਮੀਟ






ਨਾਚ

ਕੋਈ ਨਾਚ ਅਤੇ ਸਿੱਖੀ ਬਾਰੇ ਪੁੱਛ ਰਿਹਾ ਸੀ…… ਉਹ ਵਿਸ਼ਾਵਸ਼ ਕਰਦਾ ਹੈ ਕਿ ਭੰਗੜਾ ਗਲਤ ਹੈ ਅਤੇ ਇਸ ਤਰਾਂ ਦਾ ਨਾਚ ਵਰਜਿਤ ਹੈ। ਇਹ ਵਿਖਿਆਨ ਕਰਨ ਦਾ ਯਤਨ ਕੀਤਾ ਕਿ ਇਹ ਤੁਹਾਡੀ ਮਨ ਦੀ ਅਵਸਥਾ ਹੈ ਜੋ ਨਾਮ ਹੋਣਾ ਚਾਹੀਦਾ ਹੈ ਕੋਈ ਫਰਕ ਨਹੀਂ ਕਿ ਤੁਸੀਂ ਕੀ ਕਰ ਰਹੇ ਹੋ।

ਤੁਸੀਂ ਬਿਲਕੁਲ ਠੀਕ ਹੋ,ਇਹ ਸਾਰਾ ਦੁਬਿਧਾ ਅਤੇ ਭਰਮ ਹੈ, ਭਰਮ ਅਤੇ ਭੁਚਲਾਵਾ ਜਿਹੜਾ ਸਾਨੂੰ ਕਿਤੇ ਨਹੀਂ ਲਿਜਾਂਦਾ ਸਗੋਂ ਜਨਮ ਮਰਨ ਦੇ ਚੱਕਰ ਵਿੱਚ ਹੀ ਉਲਝਾ ਕੇ ਰੱਖਦਾ ਹੈ, ਕੁਝ ਵੀ ਗਲਤ ਨਹੀਂ ਕਿਹਾ ਜਾ ਸਕਦਾ, ਹਰ ਇੱਕ ਚੀਜ ਹੁਕਮ ਦੇ ਅੰਦਰ ਹੈ: ਹੁਕਮੈ ਅੰਦਰ ਸਭੁ ਕੋ ਬਾਹਰ ਹੁਕਮ ਨਾ ਕੋਇ, ਇਸ ਲਈ ਕੋਈ ਵੀ ਚੀਜ ਗਲਤ ਕਿਵੇਂ ਹੋ ਸਕਦੀ ਹੈ, ਇਹ ਹੁਕਮ ਨੂੰ ਮੁਕਾਬਲਾ ਦੇਣ ਦੇ ਬਰਾਬਰ ਹੈ, ਪਰ ਮੁੱਖ ਚੀਜ ਕਰਮ ਹੈ,ਜੇਕਰ ਸਾਡੀ ਕਰਨੀ ਸਤਿ ਹੈ ਤਦ ਇਹ ਠੀਕ ਹੈ। ਅਸੀਂ ਨਾਮ ਅਤੇ ਪਰਮਾਤਮਾ ਦੀ ਦਿਸ਼ਾ ਵਿੱਚ ਵਧ ਰਹੇ ਹਾਂ, ਜੇਕਰ ਸਾਡੀ ਕਰਨੀ ਸਤਿ ਨਹੀਂ ਹੈ ਤਦ ਅਸੀਂ ਮਾਇਆ ਵੱਲ ਵਧ ਰਹੇ ਹਾਂ ਅਤੇ ਪਰਮਾਤਮਾ ਤੋਂ ਦੂਰ ਜਾ ਰਹੇ ਹਾਂ।

ਮੀਟ

ਅੱਧੇ
ਤੋਂ ਵੱਧ ਬ੍ਰਹਿਮੰਡ ਦੂਸਰੇ ਅੱਧ ਨੂੰ ਹਰ ਰੋਜ ਖਾ ਰਿਹਾ ਹੈ,ਹਰ ਪਲ,
ਮੀਟ ਕੇਵਲ ਹੋਰ ਭੋਜਨ ਦੀ ਤਰਾਂ ਇੱਕ ਭੋਜਨ ਹੈ, ਯਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਮੱਛੀ ਪੇਸ਼ ਕੀਤੀ, ਕੀ ਇਸ ਨੇ ਉਸਦਾ ਬ੍ਰਹਮ ਗਿਆਨ ਖਤਮ ਕਰ ਦਿੱਤਾ? ਮਾਰਨਾ ਸਤਿ ਕਰਮ ਨਹੀਂ ਹੈ, ਪਰ ਭੋਜਨ ਨੂੰ ਨਕਾਰਨਾ ਅਸਲ ਵਿੱਚ ਅਸਤਿ ਕਰਮ ਹੈ: ਮਾਸ ਮਾਸ ਕਰ ਮੂਰਖ ਝਗੜੇ, ਕੇਵਲ ਚੀਜ ਇਹ ਹੈ ਕਿ ਮਾਸ ਤਮੋ ਭੋਜਨ ਹੈ,
ਇਹ ਸਾਡੇ ਵਿੱਚਹੋਰ ਜਿਆਦਾ ਤਮੋ ਗੁਣ ਲਿਆਉਂਦਾ ਹੈ, ਪਸ਼ੂਆਂ ਦੀ ਬਿਰਤੀ, ਸਾਡੇ ਅੰਦਰ ਕਾਮ ਦਾ ਵਿਹਾਰ, ਇਸ ਲਈ ਹੀ ਕੁਝ ਸੰਤ ਅਤੇ ਭਗਤ ਮੀਟ ਨਹੀਂ ਖਾਂਦੇ, ਇੱਥੇ ਮੀਟ ਖਾਣ ਵਿੱਚ ਹੋਰ ਬੁਰਾਈ ਨਹੀਂ ਹੈ,ਇੱਥੇ ਮੀਟ ਦੀ ਇੱਛਾ ਨਹੀਂ ਹੋਣੀ ਚਾਹੀਦੀ, ਪਰ ਜੇਕਰ ਇਹ ਖਾਣੇ ਦੇ ਮੇਜ ਤੇ ਆਉਂਦਾ ਹੈ ਤਦ ਨਾਂਹ ਕਹਿਣਾ ਹੁਕਮ ਨੂੰ ਨਕਾਰਣ ਦੇ ਬਰਾਬਰ ਹੈ। ਅਸੀਂ ਕੇਵਲ ਇਹ ਕਹਿ ਸਕਦੇ ਹਾਂ ਇਹ ਦੁਬਿਧਾ ਹੈ ਜਿਸ ਵਿੱਚ ਸਾਰੇ ਸਾਕਾਹਾਰੀ ਧਰਮਾਂ ਵਾਲੇ ਰਹਿ ਰਹੇ ਹਨ। ਕਿਸੇ ਕਿਸਮ ਦੀ ਦੁਬਿਧਾ ਸੱਚਖੰਡ ਦੇ ਰਸਤੇ ਦਾ ਰੋੜਾ ਹੈ। (ਸੰਪਾਦਕ ਨੋਟ: ਜੋ ਕੋਈ ਜਾਨਵਰ ਨੂੰ ਮਾਰਦਾ ਹੈ ਨੂੰ ਇਸ ਕਾਰਜ ਲਈ ਹਿਸਾਬ ਦੇਣਾ ਪਵੇਗਾ ਜੇਕਰ ਇੱਥੇ ਕੋਈ ਭੋਜਨ ਖਾਣ ਨੂੰ ਨਹੀਂ ਉਪਲਬਧ ਹੁੰਦਾ।
ਕਰਮ ਜਾਨਵਰ ਅਤੇ ਕਸਾਈ ਦੇ ਵਿਚਕਾਰ ਹੈ। ਜਾਨਵਰ ਅਤੇ ਖਾਣ ਵਾਲੇ ਦੇ ਨਹੀਂ। ਮਾਰਨਾ ਬੁਰਾ ਕਾਰਜ ਹੈ, ਮੀਟ ਖਾਣਾ ਨਹੀਂ। ਮੀਟ ਨੂੰ ਨਾਂਹ ਕਰਨਾ ਅਤੇ ਅਪਵਿੱਤਰ ਕਹਿਣਾ ਅਤੇ ਮੀਟ ਖਾਣ ਵਾਲਿਆਂ ਨੂੰ ਘੱਟ ਆਦਰ ਵਾਲੇ ਗਿਣਨਾ ਤੁਹਾਡੀ ਗਲਤ ਦ੍ਰਿਸ਼ਟੀ ਹੈ। ਤੁਹਾਡੀ ਕੇਵਲ ਇੱਕ ਹੀ ਦ੍ਰਿਸ਼ਟੀ ਚਾਹੀਦੀ ਹੈ, ਭਾਵ ਕਿ ਮੀਟ ਵਿੱਚ ਪਰਮਾਤਮਾ ਨੂੰ ਦੇਖੋ, ਮੀਟ ਖਾਣ ਵਾਲਿਆਂ ਵਿੱਚ ਵੀ ਪਰਮਾਤਮਾ ਨੂੰ ਦੇਖੋ ਅਤੇ ਮੀਟ ਨੂੰ ਵੀ ਹੋਰ ਭੋਜਨ ਦੀ ਤਰਾਂ ਹੀ ਦੇਖੋ ਜੋ ਪਰਮਾਤਮਾ ਤੁਹਾਨੂੰ ਦਿੰਦਾ ਹੈ।

ਗੁਰਬਾਣੀ
ਦਾ
ਅੰਦਰ
ਵਹਿਣਾ

ਇਹ ਇਸ ਤਰਾਂ ਲੱਗਦਾ ਹੈ ਜਿਵੇਂ ਗੁਰਬਾਣੀ ਨੇ ਤੁਹਾਡੇ ਅੰਦਰ ਵਹਿਣਾ ਸ਼ੁਰੂ ਕੀਤਾ ਹੈ,ਤੁਹਾਡੀ ਆਤਮਾ ਵਿੱਚ, ਤੁਸੀਂ ਗੁਰਬਾਣੀ ਨੂੰ ਆਪਣੇ ਰੋਜਾਨਾ ਜੀਵਣ ਵਿੱਚ ਬੋਧ ਕਰਨਾ ਸ਼ੁਰੂ ਕਰ ਦਿੱਤਾ ਹੈ, ਤੁਸੀਂ ਬ੍ਰਹਮ ਗਿਆਨ ਦੀ ਆਪਣੀ ਰੋਜਾਨਾ ਜੀਵਣ ਵਿੱਚ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ ਹੈ, ਅਤੇ ਇਹ ਕਾਰਨ ਹੈ ਕਿ ਤੁਸੀਂ ਚੰਗੇ ਤੋਂ ਚੰਗਾ ਕਰ ਰਹੇ ਹੋ, ਤੁਹਾਡਾ ਯਕੀਨ ਬਣਨਾ ਸ਼ੁਰੂ ਹੋ ਗਿਆ ਹੈ,ਤੁਹਾਡੀ ਦ੍ਰਿੜਤਾ ਅਸਲ ਸਮੇਂ ਵਿੱਚ ਬਦਲਣੀ ਸ਼ੁਰੂ ਹੋ ਗਈ ਹੈ,ਤੁਹਾਡੀ ਸ਼ਰਧਾ ਅਤੇ ਵਿਸ਼ਵਾਸ਼ ਨੇ ਤੁਹਾਡੇ ਲਈ ਅਸਲ ਵਿੱਚ ਹੀ ਫਲ ਲਿਆਉਣਾ ਸ਼ੁਰੂ ਕਰ ਦਿੱਤਾ ਹੈ, ਮਨ ਵਿੱਚ ਰੱਖੋ: ਸੱਚੀ ਸ਼ਰਧਾ, ਸੱਚਾ ਵਿਸ਼ਵਾਸ਼ ਅਤੇ ਸੱਚੀ ਪ੍ਰੀਤ ਇੱਕ ਬਘਤ ਦੇ ਤਿੰਨ ਬਹੁਤ ਹੀ ਮਹੱਤਵਪੂਰਨ ਗੁਣ ਹਨ ਜਿਹੜੇ ਕਿ ਤੁਹਾਨੂੰ ਸਰਵ ਸ਼ਕਤੀਮਾਨ ਦੇ ਨੇੜੇ ਲਿਆਉਣ ਵਿੱਚ ਯੋਗਦਾਨ ਪਾਉਂਦੇ ਹਨ, ਇਸ ਲਈ ਇਹਨਾਂ ਨੂੰ ਕਦੀ ਨਾ ਜਾਣ ਦਿਓ,ਰੂਹਾਨੀ ਉਨਤੀ ਲਈ ਇਹ ਤਿੰਨ ਲਾਜਮੀ ਅਤੇ ਬਹੁਤ ਹੀ ਮਹੱਤਵਪੂਰਨ ਬ੍ਰਹਮ ਕਾਨੂੰਨ ਹਨ,ਇਹ ਤਿੰਨ ਗੁਣ ਪਾਰ ਬ੍ਰਹਮ ਵਾਂਗ ਹੀ ਬਹੁਤ ਹੀ ਅਨੰਤ ਹਨ, ਇੱਥੇ ਭਗਤ ਦੇ ਇਹਨਾਂ ਤਿੰਨ ਗੁਣਾਂ ਦੀ ਕੋਈ ਸੀਮਾ ਨਹੀਂ ਹੈ, ਇੱਥੇ ਭਗਤ ਦੇ ਇਹਨਾਂ ਤਿੰਨ ਗੁਣਾਂ ਦਾ ਕੋਈ ਅੰਤ ਨਹੀਂ ਹੈ, ਇਸ ਲਈ ਇਹਨਾਂ ਨੂੰ ਬਣਾਈ ਰੱਖੋ ਤਾਂ ਜਿਆਦਾ ਵਧੀਆ ਹੋਵੇਗਾ।

ਮਾਰਨ
ਦੀ
ਭਾਵਨਾ

ਕੀ ਵਾਪਰਦਾ ਹੈ ਜੇਕਰ ਅਸੀਂ ਅਚਾਨਕ ਜਾਂ ਪਰਮਾਤਮਾ ਦੇ ਕਿਸੇ ਕੀੜੇ ਨੂੰ ਮਾਰ ਦਿੰਦੇ ਹਾਂ..? ਜੇਕਰ ਅਸੀਂ ਇਸ ਨੂੰ ਸਵੀਕਾਰ ਕਰ ਲੈਂਦੇ ਹਾਂ ਅਤੇ ਮੁਆਫੀ ਮੰਗ ਲੈਂਦੇ ਹਾਂ ਕੀ ਅਸੀਂ ਮੁਆਫ ਕਰ ਦਿੱਤੇ ਜਾਂਦੇ ਹਾਂ?

ਹਾਂ ਕ੍ਰਿਪਾ ਕਰਕੇ ਜਦੋਂ ਵੀ ਤੁਸੀਂ ਸੱਚੇ ਦਿਲੋਂ ਮੁਆਫੀ ਮੰਗਦੇ ਹੋ, ਅੰਦਰ ਤੋਂ, ਅਤੇ ਜਦ ਕਦੀ ਵੀ ਤੁਸੀਂ ਆਪਣੀ ਬੁਰੀ ਕਰਨੀ ਨੂੰ ਸਵੀਕਾਰ ਕਰ ਲੈਂਦੇ ਹੋ ਤੁਸੀਂ ਉਸੇ ਸਮੇਂ ਮੁਆਫ ਕਰ ਦਿੱਤੇ ਜਾਂਦੇ ਹੋ। ਤੁਹਾਡਾ ਸਰੀਰ ਬਹੁਤ ਸਾਰੇ ਜੀਵਤ ਜੀਵਾਂ ਨੂੰ ਨਿਰੰਤਰ ਅਧਾਰ ਤੇ ਮਾਰਦਾ ਅਤੇ ਪਾਲਦਾ ਹੈ, ਇਸ ਲਈ ਇਹਨਾਂ ਚੀਜਾਂ ਬਾਰੇ ਬਹੁਤੀ ਚਿੰਤਾ ਨਾ ਕਰੋ, ਕੇਵਲ ਨਾਮ ਸਿਮਰਨ,ਸੇਵਾ, ਸਿਮਰਨ, ਪਰਉਪਕਾਰ, ਅਤਿ ਨਿਮਰਤਾ ਅਤੇ ਸੱਚਾ ਵਿਸ਼ਵਾਸ਼ ਕਰੀ ਜਾਓ ਜੋ ਹੋਰ ਕਿਸੇ ਵੀ ਚੀਜ ਨਾਲੋਂ ਮਹੱਤਵਪੂਰਨ ਚੀਜਾਂ ਹਨ।

ਅੰਦਰ
ਦੀ
ਅਵਾਜ

ਕੀ ਤੁਸੀਂ ਸਾਨੂੰ ਅੰਦਰ ਦੀ ਅਵਾਜ ਬਾਰੇ ਕੁਝ ਦੱਸ ਸਕਦੇ ਹੋਭਾਵ ਜਦੋਂ ਪਰਮਾਤਮਾ ਤੁਹਾਡੇ ਨਾਲ ਤੁਹਾਡੀ ਅੰਦਰ ਦੀ ਅਵਾਜ ਨਾਲ ਸੰਚਾਰ ਕਰਦਾ ਹੈਇਸ ਗੱਲ ਦੇ ਲੱਛਣ ਕੀ ਹਨਸਤਿਨਾਮ ਜੀ ਦੀ ਕ੍ਰਿਪਾ ਨਾਲ, ਦਾਸ ਨੇ ਸਾਡੇ ਲਈ ਅੰਦਰ ਦੀ ਅਵਾਜ ਨੂੰ ਆਪਣੇ ਲਈ ਮਦਦਗਾਰ ਪਾਇਆ ਹੈ?

ਅੰਦਰ ਦੀ ਅਵਾਜ ਹੁਕਮ ਹੈ,
ਇਹ ਤੁਹਾਡੇ ਅੰਦਰ ਪਰਮਾਤਮਾ ਹੈ ਜੋ ਤੁਹਾਨੂੰ ਕੁਝ ਕਰਨ ਨੂੰ ਦੱਸ ਰਿਹਾ ਹੈ, ਜਿਹੜਾ ਤੁਹਾਨੂੰ ਪਾਲਣਾ ਕਰਨ ਦਾ ਯਤਨ ਕਰਨਾ ਚਾਹੀਦਾ ਹੈ, ਮਨ ਸਾਡੇ ਕਾਰਜਾਂ ਅਤੇ ਕਰਨੀਆਂ ਨੂੰ ਨਿਯੰਤ੍ਰਿਤ ਕਰਦਾ ਹੈ, ਮਨ ਸਵੈ ਮੱਤ ਦੇ ਪ੍ਰਭਾਵ ਅੰਦਰ ਕੰਮ ਕਰਦਾ ਹੈ ਜਿਸ ਨੂੰ ਮਨ ਮੱਤ ਨਾ ਨਾਲ ਵੀ ਜਾਣਿਆ ਜਾਂਦਾ ਹੈ ( ਕਈ ਵਾਰ ਇਸ ਨੂੰ ਦੁਰ ਮਤ ਜਾਂ ਸੰਸਾਰਕ ਮੱਤ ਵੀ ਕਿਹਾ ਜਾਂਦਾ ਹੈ), ਜਦੋਂ ਤੁਸੀਂ ਤੁਹਾਡੇ ਅੰਦਰ ਤੋਂ ਪੂਰਨ ਜੋਤ ਪ੍ਰਕਾਸ਼ ਪ੍ਰਾਪਤ ਕਰਦੇ ਹੋ ਅਤੇ ਤੁਹਾਡੀ ਬੰਦਗੀ ਉਸ ਪੱਧਰ ਤੇ ਪਹੁੰਚਦੀ ਹੈ ਜਿੱਥੇ ਪੂਰਨ ਜੋਤ ਅਤੇ ਪੂਰਨ ਗਿਆਨ ਤੁਹਾਡੇ ਅੰਦਰ ਆਉਂਦਾ ਹੈ, ਜਿਹੜਾ ਕਿ ਬ੍ਰਹਮ ਗਿਆਨ ਹੈ, ਤਦ ਤੁਹਾਡੀ ਆਪਣੀ ਮਤ ਖਤਮ ਹੋ ਜਾਂਦੀ ਹੈ, ਅਤੇ ਤੁਸੀਂ ਗੁਰ ਮਤ ਦੀ ਪਾਲਣਾਂ ਕਰਨੀ ਸ਼ੁਰੂ ਕਰ ਦਿੰਦੇ ਹੋ, ਇਸ ਪੱਧਰ ਤੇ ਤੁਹਾਡੀਆਂ ਸਾਰੀਆਂ ਪੰਜ ਗਿਆਨ ਇੰਦਰੀਆਂ ਬ੍ਰਹਮ ਗਿਆਨ ਦੇ ਅੰਦਰ ਕਾਰਜ ਕਰਨਾ ਸ਼ੁਰੂ ਕਰ ਦਿੰਦੀਆਂ ਹਨ, ਅਤੇ ਇਹ ਪੂਰਨ ਹੁਕਮ ਹੈ,
ਹਰ ਅਵਾਜ ਅੰਦਰ ਦੀ ਅਵਾਜ ਬਣ ਜਾਂਦੀ ਹੈ, ਆਪਣ ਸਰਵ ਸ਼ਕਤੀਮਾਨ ਦੀ ਅਵਾਜ, ਇਹ ਤਦ ਵਾਪਰਦਾ ਹੈ ਜਦੋਂ ਤੁਸੀਂ ਪੂਰੀ ਤਰਾਂ ਮਾਇਆ, ਪੰਜ ਦੂਤਾਂ ਤੇ ਜਿੱਤ ਪਾ ਲੈਂਦੇ ਹੋ ਤੇ ਕੋਈ ਇੱਛਾ ਨਹੀਂ ਰਹਿੰਦੀ। ਇਸ ਲਈ ਕ੍ਰਿਪਾ ਕਰਕੇ ਅੱਗੇ ਵਧਦੇ ਰਹੋ ਅਤੇ ਇੱਕ ਦਿਨ ਜਲਦੀ ਹੀ ਉੱਥੇ ਪਹੁੰਚ ਜਾਵੋਗੇ, ਆਪਣੀ ਨਿਮਰਤਾ, ਯਕੀਨ, ਦ੍ਰਿੜਤਾ ਅਤੇ ਵਿਸ਼ਵਾਸ਼, ਸ਼ਰਧਾ ਅਤੇ ਪ੍ਰੀਤ ਨੂੰ ਬਣਾਈ ਰੱਖੋ ਤੁਸੀਂ ਜਲਦੀ ਇਸ ਨੂੰ ਪਾ ਲਵੋਗੇ।

ਗੁਰਦੇਵ
ਸੰਗਤ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਸਲੋਕ:

ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸੁਰਾ

ਗੁਰਦੇਵ ਸਖਾ ਅਗਿਆਨ ਭੰਜਨੁ ਗੁਰਦੇਵ ਬੰਧਿਪ ਸਹੋਦਰਾ

ਗੁਰਦੇਵ ਦਾਤਾ ਹਰਿ ਨਾਮੁ ਉਪਦੇਸੈ ਗੁਰਦੇਵ ਮੰਤੁ ਨਿਰੋਧਰਾ

ਗੁਰਦੇਵ ਸਾਂਤਿ ਸਤਿ ਬੁਧਿ ਮੂਰਤਿ ਗੁਰਦੇਵ ਪਾਰਸ ਪਰਸ ਪਰਾ

ਗੁਰਦੇਵ ਤੀਰਥੁ ਅੰਮ੍ਰਿਤ ਸਰੋਵਰੁ ਗੁਰ ਗਿਆਨ ਮਜਨੁ ਅਪਰੰਪਰਾ

ਗੁਰਦੇਵ ਕਰਤਾ ਸਭਿ ਪਾਪ ਹਰਤਾ ਗੁਰਦੇਵ ਪਤਿਤ ਪਵਿਤ ਕਰਾ

ਗੁਰਦੇਵ ਆਦਿ ਜੁਗਾਦਿ ਜੁਗੁ ਜੁਗੁ ਗੁਰਦੇਵ ਮੰਤੁ ਹਰਿ ਜਪਿ ਉਧਰਾ

ਗੁਰਦੇਵ ਸੰਗਤਿ ਪ੍ਰਭ ਮੇਲਿ ਕਰਿ ਕਿਰਪਾ ਹਮ ਮੂੜ ਪਾਪੀ ਜਿਤੁ ਲਗਿ ਤਰਾ

ਗੁਰਦੇਵ ਸਤਿਗੁਰੁ ਪਾਰਬ੍ਰਹਮੁ ਪਰਮੇਸਰੁ ਗੁਰਦੇਵ ਨਾਨਕ ਹਰਿ ਨਮਸਕਰਾ ॥੧॥







ਇਹ ਸਾਰੇ ਸਲੋਕ ਧੰਨ ਧੰਨ ਬ੍ਰਹਮ ਗਿਆਨ ਹਨ,
ਕੋਈ ਵੀ ਵਿਅਕਤੀ ਜੋ ਇਹਨਾਂ ਸਲੋਕਾਂ ਨੂੰ ਸਮਝੇਗਾ ਅਤੇ ਇਹਨਾਂ ਨੂੰ ਆਪਣੀ ਕਰਨੀ ਵਿੱਚ ਲਿਆਵੇਗਾ ਉਹ ਧੰਨ ਧੰਨ ਬਣ ਜਾਵੇਗਾ,ਅਕਾਲ ਪੁਰਖ ਦੀ ਸਭ ਤੋਂ ਉਚੀ ਮਹਿਮਾ ਇੱਕ ਸੰਤ,
ਇੱਕ ਸਤਿਗੁਰੂ,ਇੱਕ ਬ੍ਰਹਮ ਗਿਆਨੀ ਇੱਕ ਭਗਤ,
ਇੱਕ ਗੁਰਮੁਖ ਹੈ,ਇਹ ਸਾਰੇ ਅਕਾਲ ਪੁਰਖ ਦੀ ਮਹਿਮਾ ਹਨ,
ਉਸਦੀ ਰਚਨਾ ਦਾ ਸਭ ਤੋਂ ਉੱਚਾ ਪੱਧਰ ਹਨ,
ਸਭ ਤੋਂ ਅਸਚਰਜ ਅਤੇ ਬਿਸਮਾਦ ਜਨਕ ਰਚਨਾ,
ਇਸ ਲਈ ਜੋ ਵੀ ਇਹ ਰਚਨਾ ਨੂੰ ਸਮਝਦਾ ਹੈ
ਅਤੇ ਕਿਵੇਂ ਇੱਕ ਐਸੀ ਰਚਨਾ ਬਣਨਾ ਹੈ ਧੰਨ ਧੰਨ ਹੋ ਜਾਂਦਾ ਹੈ,
ਅਤੇ ਇਸ ਹੀ ਮਨੁੱਖਾ ਜੀਵਣ ਵਿੱਚ ਅਸੀਂ ਅਕਾਲ ਪੁਰਖ ਦੀ ਐਸੀ ਰਚਨਾ ਬਣ ਸਕਦੇ ਹਾਂ,
ਇੱਕ ਸੁਨਿਹਰਾ ਮੌਕਾ ! ਇਸ ਨੂੰ ਆਜਈਂ ਨਾ ਗਵਾਓ,ਗੁਰ ਕ੍ਰਿਪਾ ਨਾਲ ਅਤੇ ਇੱਕ ਗੁਰਦੇਵ ਦੀ ਸੰਗਤ ਨਾਲ ਜੋ ਪਾਰਸ ਪਰਸ ਹੈ ਉਹ ਹੀ ਸਾਨੂੰ ਉਸ ਵਰਗੇ ਬਣਾ ਸਕਦਾ ਹੈ,
ਗੁਰਦੇਵ ਅੰਮ੍ਰਿਤ ਤੀਰਥ ਸਰੋਵਰ ਹੈ ਅਤੇ ਅਸੀਂ ਬਹੁਤ ਭਾਗਾਂ ਵਾਲੇ ਹਾਂ ਕਿ ਸਾਨੂੰ ਇਹ ਉਪਲਬਧ ਹੈ,ਧੰਨ ਧੰਨ ਬਾਬਾ ਜੀ ਦੀ ਅਸੀਮਤ ਦਿਆਲਤਾ ਸਾਡੇ ਸਾਰਿਆਂ ਲਈ ਉਪਲਬਧ ਹੈ,
ਆਓ ਇਸ ਅੰਮ੍ਰਿਤ ਸਰੋਵਰ ਵਿੱਚ ਡੂੰਘੀ ਚੁਭੀ ਮਾਰੀਏ,
ਪੂਰਨ ਅਤੇ ਪੂਰਾ ਵਿਸ਼ਵਾਸ਼,
ਯਕੀਨ ਆਪਣੇ ਅੰਦਰ ਲਿਆਈਏ ਅਤੇ ਆਪ ਵੀ ਇੱਕ ਅੰਮ੍ਰਿਤ ਸਰੋਵਰ ਬਣ ਜਾਈਏ,
ਆਕਲ ਪੁਰਖ ਦੀ ਆਪਣੀ ਮਹਿਮਾ ਬਣ ਜਾਈਏ