11. ਸੇਵਾ


ਸੇਵਾ
ਅਤੇ
ਸਿਮਰਨ

ਬਾਬਾ ਜੀ ਦੀ ਕ੍ਰਿਪਾ ਹਮੇਸ਼ਾਂ ਇੱਥੇ ਹੁੰਦੀ ਹੈ,ਇਹ ਤੁਹਾਡੇ ਉਪਰ ਹੈ ਕਿ ਤੁਸੀਂ ਕਿੰਨੀ ਲੈ ਸਕਦੇ ਹੋ, ਅਸੀਮਤ ਕ੍ਰਿਪਾ ਉਹਨਾਂ ਦੀ ਸਾਰੀ ਸੰਗਤ ਲਈ ਉਪਲਬਧ ਹੈ,ਇਹ ਸਾਡੇ ਤੇ ਹੈ ਕਿ ਕਿੰਨੀ ਆਪਣੇ ਅੰਦਰ ਲਿਆ ਸਕਦੇ ਹਾਂ, ਅਤੇ ਇਹ ਯਕੀਨ, ਦ੍ਰਿੜਤਾ ਅਤੇ ਵਿਸ਼ਵਾਸ਼, ਸੱਚੀ ਪ੍ਰੀਤ, ਸੱਚੀ ਸ਼ਰਧਾ ਅਤੇ ਸੱਚੇ ਵਿਸ਼ਵਾਸ਼ ਦਾ ਖੇਲ ਹੈ, ਜਿਆਦਾ ਜਾਂ ਥੋੜਾ, ਜਿੰਨਾ ਜਿਆਦਾ ਤੁਸੀਂ ਯਕੀਨ ਕਰਦੇ ਹੋ ਥੋੜਾ ਹੈ,ਇਹ ਕਦੀ ਵੀ ਕਾਫੀ ਨਹੀਂ ਹੁੰਦਾ, ਇਸ ਲਈ ਇਸਨੂੰ ਜਾਰੀ ਰੱਖੋ, ਬਾਬਾ ਜੀ ਤੁਹਾਨੂੰ ਮਾਇਆ ਦੇ ਕੂੜ ਵਿੱਚੋਂ ਬਾਹਰ ਲੈ ਆਏ ਹਨ, ਅਤੇ ਤੁਹਾਨੂੰ ਜਿਆਦਾ ਤੋਂ ਜਿਆਦਾ ਨਾਮ ਸੇਵਾ,ਨਾਮ ਸਿਮਰਨ,ਲੰਮੇ ਸਮੇਂ ਲਈ ਨਾਮ ਸਿਮਰਨ ਤੇ ਧਿਆਨ ਕੇਂਦਰਤ ਕਰਨ ਦੀ ਜਰੂਰਤ ਹੈ,ਜਿਹੜਾ ਤੁਹਾਨੂੰ ਸਮਾਧੀ ਅਤੇ ਸੁੰਨ ਸਮਾਧੀ ਵਿੱਚ ਲੈ ਜਾਵੇਗਾ, ਇਹ ਅਸਲ ਤੀਰਥ ਹੈ,ਇਸ ਤਰਾਂ ਹੀ ਤੁਸੀਂ ਅੰਦਰ ਤੋਂ ਸਾਫ ਅਤੇ ਸ਼ਾਂਤ ਬਣਨਾ ਹੈ, ਇਹ ਅਸਲ ਵਿੱਚਹੀ ਤੁਹਾਡੇ ਲਈ ਬਹੁਤ ਵਧੀਆ ਹੈ ਅਤੇ ਅੰਤ ਵਿੱਚ ਤੁਸੀਂ ਬ੍ਰਹਿਮੰਡੀ ਊਰਜਾ ਨੂੰ ਆਪਣੇ ਅੰਦਰ ਮਹਿਸੂਸ ਕਰਨ ਲੱਗੋਗੇ, ਅਤੇ ਤੁਸੀਂ ਇਹ ਕਰ ਰਹੇ ਹੋ, ਇਹ ਯਕੀਨ ਦਾ ਖੇਲ ਹੈ,
ਇਸ ਲਈ ਇਸ ਨੂੰ ਜਾਰੀ ਰੱਖੋ, ਅਤੇ ਲੰਮੇ ਸਮੇਂ ਲਈ ਨਾਮ ਸਿਮਰਨ ਕਰੋ, ਅਤੇ ਤੁਸੀਂ ਸ਼ਰਵਸ਼ਕਤੀ ਮਾਨ ਦੇ ਹੋਰ ਨੇੜੇ ਹੁੰਦੇ ਜਾਵੋਗੇ।

ਬੀਤੇ
ਨੂੰ
ਭੁੱਲ
ਜਾਵੋ

ਬੀਤੇ ਨੂੰ ਭੁੱਲ ਜਾਵੋ, ਭਵਿੱਖ ਬਾਰੇ
ਚਿੰਤਾ ਨਾ ਕਰੋ ਅਤੇ ਆਪਣੇ ਵਰਤਮਾਨ ਦੀਆਂ ਕ੍ਰਿਆਂਵਾਂ ਅਤੇ ਕਰਨੀਆਂ ਤੇ ਧਿਆਨ ਕੇਂਦਰਤ ਕਰੋ,ਉਹ ਸੱਚੀਆਂ ਹੋਣੀਆਂ ਚਾਹੀਦੀਆਂ ਹਨਸਤਿ ਕਰਮ ਹੋਣੇ ਚਾਹੀਦੇ ਹਨ, ਬੀਤੇ
ਨੂੰ ਮੁਆਫ ਕਰ ਦਿੱਤਾ ਜਾਵੇਗਾ, ਭਵਿੱਖ ਆਪਣੇ ਆਪ ਜਗਮਗਾਉਂਦਾ ਅਤੇ ਪ੍ਰਕਾਸ਼ਤ ਬਣ ਜਾਵੇਗਾ।

ਅਜਪਾ
ਜਾਪ

ਜੇਕਰ ਨਾਮ ਅਜਪਾ ਜਾਪ ਤੇ ਨਹੀਂ ਜਾਂਦਾ ਅਤੇ ਤੁਹਾਡੇ ਸਰੀਰ ਦੇ ਹਰ ਅੰਗ ਵਿੱਚ ਨਹੀਂ ਸੁਣਿਆ ਜਾਂਦਾ, ਤਦ ਇਸਦਾ ਕੋਈ ਜਿਆਦਾ ਲਾਭ ਨਹੀਂ ਹੈ, ਇਸ ਦਾ ਜੁਬਾਨ ਅਤੇ ਸਾਹ ਨਾਲ ਰਟਨ ਹੀ ਹੈ ਹੋਰ ਕੁਝ ਨਹੀਂ, ਆਖਰੀ ਮੰਜਿਲ ਸਾਰਾ ਸਰੀਰ ਹੈ ਜੋ ਅੰਮ੍ਰਿਤ ਨਾਲ ਭਰਨਾ ਚਾਹੀਦਾ ਹੈ ਅਤੇ ਹਰ ਵੇਲਾ ਅੰਮ੍ਰਿਤ ਵੇਲਾ ਬਣ ਜਾਂਦਾ ਹੈ।

ਕਿਸਮਤ

ਕਿਸਮਤ ਕੁੰਜੀ ਹੈ,
ਇਹ ਹੁਕਮ ਹੈ, ਕਿਸਮਤ ਪਹਿਲਾਂ ਤੋਂ ਨਿਰਧਾਰਤ ਹੈ,ਇਹ ਪਹਿਲਾਂ ਤੋਂ ਲਿਖੀ ਹੈ, ਇਹ ਸੱਚੀ ਹੋਣੀ ਹੈ,
ਕੇਵਲ ਇੱਕ ਪੂਰਨ ਸਤਿਗੁਰੂ ਇਸ ਨੂੰ ਬਦਲ ਸਕਦਾ ਹੈ:

ਨਿਮਰਤਾ

ਅਤਿ ਨਿਮਰਤਾ ਹਉਮੈ ਨੂੰ ਮਾਰਨ ਦਾ ਤਰੀਕਾ ਹੈ ਅਤੇ ਜੀਵਣ ਮੁਕਤੀ ਪ੍ਰਾਪਤ ਕਰਨ ਦਾ ਤਰੀਕਾ ਹੈ, ਆਪਣੇ ਆਪ ਨੂੰ ਹਰ ਤਰਾਂ ਨਾਲ ਸਮਰਪਣ ਕਰ ਦੇਣਾ ਤੁਹਾਡੇ ਲਈ ਅਦੁਭੁੱਤ ਨਤੀਜੇ ਲਿਆਉਂਦਾ ਹੈ,ਇਹ ਲਾਜਮੀ ਬ੍ਰਹਮ ਕਾਨੂੰਨ ਹੈ, ਇਸ ਬ੍ਰਹਮ ਗਿਆਨ ਦੀ ਪਾਲਣਾ ਨਾ ਕਰਨਾ ਲੱਖਾ ਲੋਕਾਂ ਦੇ ਲੰਮੇ ਸਮੇਂ ਤੋਂ ਅਟਸ਼ਠ ਕ੍ਰਿਆਵਾਂ ਕਰਨ ਦੇ ਬਾਵਜੂਦ ਕਿਤੇ ਵੀ ਨਾ ਪਹੁੰਚਣ ਦਾ ਕਾਰਨ ਹੈ।

ਗੁਰੂ ਗ੍ਰੰਥ ਸਾਹਿਬ ਜੀ ਇੱਕ ਪਹੇਲੀ ਹੈ

ਇਹ ਪਹੇਲੀ ਕੇਵਲ ਗੁਰ ਪ੍ਰਸ਼ਾਦੀ ਨਾਮ ਨਾਲ ਹੱਲ ਹੋ ਸਕਦੀ ਹੈ, ਇੱਥੇ ਕੋਈ ਹੋਰ ਰਸਤਾ ਇਸ ਪਹੇਲੀ ਨੂੰ ਹੱਲ ਕਰਨ ਦਾ ਨਹੀਂ ਹੈ, ਸ਼੍ਰੀ ਗੁਰੂ ਗ੍ਰਰੂ ਗ੍ਰੰਥ ਸਾਹਿਬ ਜੀ ਦੇ ਬ੍ਰਹਮ ਗਿਆਨ ਦੇ ਹੀਰੇ ਮੋਤੀ ਸਾਡੇ ਅੰਦਰ ਕੇਵਲ ਨਾਮ ਸਿਮਰਨ ਨਾਲ ਆਉਂਦੇ ਹਨ,ਇਹ ਸੱਚ ਖੰਡ ਦੀ ਭਾਸ਼ਾ ਹੈ ਅਤੇ ਕੇਵਲ ਉਸ ਵਿਅਕਤੀ ਦੁਆਰਾ ਸਿੱਖੀ ਜਾ ਸਕਦੀ ਹੈ ਜੋ ਸੱਚ ਖੰਡ ਦੇ ਰਸਤੇ ਤੇ ਹੈ, ਨਹੀਂ ਤਾਂ ਜਨਤਾ ਕੇਵਲ ਬਾਹਰੀ ਚੀਜਾਂ ਵਿੱਚ ਹੀ ਹੈ, ਇਹ ਚੌਥੀ ਜਮਾਤ ਦੇ ਵਿਦਿਆਰਥੀ ਦੇ ਰਾਕਟ ਸਾਇੰਸ ਦੀ ਮੁਸ਼ਕਲ ਹੱਲ ਕਰਨ ਦੇ ਬਰਾਬਰ ਹੈ, ਇਹ ਕਾਰਨ ਹੈ ਕਿ ਸਾਰੀ ਜਨਤਾ ਧਰਮ ਖੰਡ ਜਾਂ ਇਸ ਤੋਂ ਹੇਠਾਂ ਹੈ,ਜਿੱਥੇ ਬਾਣੀ ਸੱਚਖੰਡ ਦਾ ਖੇਲ ਹੈ।

ਬਾਹਰੀ
ਕਰਮ
ਕਾਂਡ

ਬਾਹਰੀ ਕਰਮ ਕਾਂਡ ਕੇਵਲ ਅਠਸ਼ਠ ਤੀਰਥ ਹਨ: ਅਠਸ਼ਠ ਤੀਰਥ ਨਹਾਤਿਆਂ ਉਤਰੈ ਨਾਹੀ ਮੈਲ, ਇਹ ਅੰਦਰਲਾ ਤੀਰਥ ਨਹੀਂ ਹੈ, ਜਿਹੜਾ ਕਿ ਅਸਲ ਤੀਰਥ ਹੈ, ਪਰਮ ਜੋਤ ਅਸਲ ਤੀਰਥ ਹੈ,
ਅਤੇ ਇਹ ਅਟਸ਼ਠ ਤੀਰਥ ਨਾਲ ਬੋਧ ਨਹੀਂ ਹੁੰਦਾ, ਇਹ ਸਮਾਧੀ ਅਤੇ ਸੁੰਨ ਸਮਾਧੀ ਵਿੱਚ ਬੋਧ ਹੁੰਦਾ ਹੈ,ਬਾਹਰਲੀ ਰਹਿਤ ਨਾਲ ਚਿਪਕੇ ਰਹਿਣਾ ਤੇ ਕਰਮ ਕਾਂਡ ਅਤੇ ਚਿੰਨ੍ਹ ਕਾਰਨ ਹਨ ਜਿੰਨਾਂ ਕਰਕੇ ਜਨਤਾ ਪੀੜਿਤ ਹੋ ਰਹੀ ਹੈ ਅਤੇ ਦਹਾਕਿਆਂ ਤੱਕ ਇਹੋ ਜਿਹੇ ਕਾਰਜ ਕਰਨ ਦੇ ਬਾਵਜੂਦ ਕੁਝ ਵੀ ਪ੍ਰਾਪਤ ਨਹੀਂ ਕੀਤਾ।

ਪੂਰਾ
ਸੱਚ

ਪੂਰਾ ਅਤੇ ਸ਼ੁੱਧ ਸੱਚ ਉਸਦਾ ਗੁਰਪ੍ਰਸਾਦੀ ਨਾਮ ਹੈ, ਜਿਹੜਾ ਕਿ ਉਸ ਦੁਆਰਾ ਪਰਿਭਾਸਤ ਕੀਤਾ ਗਿਆ ਹੈ, ਜਦੋਂ ਉਸ ਨੇ ਆਪਣੇ ਆਪ ਦੀ ਰਚਨਾ ਕੀਤੀ ਅਤੇ ਆਪਣਾ ਨਾਮ ਪੈਦਾ ਕੀਤਾ: ਆਪ ਹੀ ਆਪ ਸਾਜਿਓ ਆਪ ਹੀ ਨੇ ਰਚਿਓ ਨਾਓ, ਇਹ ਨਿਰਗੁਣ ਸਰੂਪ ਹੈ, ਪੁਰਨ ਸੱਚ, ਪੂਰਨ ਚੁੱਪ,ਪਰਮ ਜੋਤ, ਜਿਹੜਾ ਮੂਲ ਮੰਤਰ ਵਿੱਚ ਪਰਿਭਾਸ਼ਤ ਕੀਤਾ ਗਿਆ ਹੈ: ਸਤਿਨਾਮ,ਅਤੇ ਇਹ ਗੁਰਪ੍ਰਸਾਦਿ ਹੈ,ਇਹ ਨਾਮ ਤਦ ਹੀ ਖਿੜੇਗਾ ਜੇਕਰ ਇਹ ਗੁਰ ਪ੍ਰਸਾਦਿ ਹੈ, ਇੱਕ ਪੂਰਨ ਸਤਿਗੁਰੂ ਦੁਆਰਾ ਦਿੱਤਾ, ਨਹੀਂ ਤਾਂ ਉਨਤੀ ਬਹੁਤ ਹੀ ਹੌਲੀ ਹੋਵੇਗੀ,ਇਹ ਗੱਲ ਯਾਦ ਰੱਖੋ ਕਿ ਪੂਰਨ ਸਤਿਗੁਰੂ ਤੁਹਾਨੂੰ ਨਾਮ ਅੰਮ੍ਰਿਤ ਦੇ ਕੇ ਤੁਹਾਡੀ ਰੂਹਾਨੀ ਤਰੱਕੀ ਦੀ ਸਾਰੀ ਜਿੰਮੇਵਾਰੀ ਲੈ ਲੈਂਦਾ ਹੈ, ਅਸਲ ਵਿੱਚ ਉਹ ਤੁਹਾਡੇ ਮਾਇਆ ਨਾਲ ਸਾਰੇ ਬੰਧਨ ਤੋੜਨ ਲਈ ਜਿੰਮੇਵਾਰ ਹੁੰਦਾ ਹੈ, ਤੁਹਾਡੀਆਂ ਸਾਰੀਆਂ ਮਾਨਸਿਕ ਬਿਮਾਰੀਆਂ ਲੈ ਲੈਂਦਾ ਹੈ, ਪੰਜ ਦੂਤ ਅਤੇ ਇਛਾਵਾਂ ਤੋਂ ਸਾਨੂੰ ਮੁਕਤੀ ਦਿਵਾਉਂਦਾ ਹੈ ਅਤੇ ਸਾਰੇ ਭਰਮਾਂ ਅਤੇ ਦੁਬਿਧਾ ਨੂੰ ਦੂਰ ਕਰਦਾ ਹੈ,ਉਹ ਤੁਹਾਡਾ ਦਰਗਾਹ ਦਾ ਵਕੀਲ ਹੈ ਅਤੇ ਤੁਹਾਡੀ ਜੀਵਣ ਮੁਕਤੀ ਲਈ ਦਰਗਾਹ ਵਿੱਚ ਲੜਦਾ ਹੈ, ਉਹ ਤੁਹਾਡੀਆਂ ਸਾਰੀਆਂ ਪੀੜਾਂ ਅਤੇ ਬਿਮਾਰੀਆਂ ਆਪਣੇ ਤੇ ਲੈ ਲੈਂਦਾ ਹੈ ਅਤੇ ਤੁਹਾਨੂੰ ਅੰਮ੍ਰਿਤ ਦਿੰਦਾ ਹੈ, ਉਸਦਾ ਕੰਮ ਸਭ ਤੋਂ ਮੁਸ਼ਕਲ ਹੈ,ਇਸ ਲਈ ਸਾਨੂੰ ਸਤਿਗੁਰੂ ਦੇ ਸਾਡੀ ਰੂਹਾਨੀ ਜਿੰਦਗੀ ਵਿੱਚ ਨਿਭਾਏ ਰੋਲ ਤੋਂ ਜਾਣੂ ਹੋਣਾ ਚਾਹੀਦਾ ਹੈ। ਇਹ ਤੁਹਾਡੀ ਇੱਕ ਪੂਰਨ ਸਤਿਗੁਰੂ ਵੱਲ ਤੁਹਾਡੀ ਜਿੰਮੇਵਾਰੀ ਨੂੰ ਸਮਝਣ ਵਿੱਚ ਮਦਦ ਕਰਦਾ ਹੈ, ਯਕੀਨ ,ਦ੍ਰਿੜਤਾ,ਵਿਸ਼ਵਾਸ਼, ਬੇਸ਼ਰਤ ਪਿਆਰ,ਬਲੀਦਾਨ, ਸੇਵਾ ਪਰਉਪਕਾਰ,ਅਤੇ ਉਸਦੇ ਸਬਦਾਂ ਦੀ ਕਮਾਈ ਨੂੰ ਆਪਣੇ ਜੀਵਣ ਵਿੱਚ ਰੱਖ ਕੇ, ਅਤੇ ਹੌਲੀ ਹੌਲੀ ਉਸ ਵਰਗੇ ਬਣਕੇ ਦੂਸਰਿਆਂ ਦੀ ਇਸੇ ਤਰੀਕੇ ਨਾਲ ਮਦਦ ਕਰਨ ਦੀ ਸਮਝ ਬਖਸ਼ਦਾ ਹੈ।

ਮਾਇਆ

ਸਾਰਾ ਸੰਸਾਰ ਉਲਝਣਾਂ ਵਿੱਚ ਫਸਿਆ ਹੋਇਆ ਹੈ, ਇਹ ਉਲਝਣ ਦੁਆਰਾ ਚਲਾਇਆ ਜਾ ਰਿਹਾ ਹੈ, ਇਸ ਗੁੰਝਲਦਾਰ ਮੁਸ਼ਕਲ ਦਾ ਹੱਲ ਬਹੁਤ ਹੀ ਔਖਾ ਹੈ, ਆਤਮਾ ਸਾਦਗੀ ਤੋਂ ਆਉਂਦੀ ਹੈ ਆਪ ਸ਼ਰਵ ਸਕਤੀ ਮਾਨ ਤੋਂ ਆਉਂਦੀ ਹੈ ਅਤੇ ਬਹੁਤ ਹੀ ਅਸਾਨੀ ਨਾਲ ਉਲਝਣਮਾਇਆ ਵਿੱਚ ਸਮਾ ਜਾਂਦੀ ਹੈ, ਇਹ ਅਸਤਿ ਦੀਆਂ ਦੁਬਿਧਾਵਾਂ, ਭਰਮਾਂ,ਸ਼ੱਕ, ਰੀਤੀਆਂ, ਰਿਵਾਜਾਂ ਆਦਿ ਵਿੱਚ ਫਸ ਜਾਂਦੀ ਹੈ, ਇਸ ਮੁਸ਼ਕਲ ਨੂੰ ਹੱਲ ਕਰਨ ਦਾ ਇੱਕ ਹੀ ਤਰੀਕਾ ਸਾਦਗੀ ਵੱਲ ਦਾ ਰਸਤਾ ਵਾਪਸ ਲੱਭਣਾ ਹੈ, ਆਪ ਸਰਵ ਸਕਤੀ ਮਾਨ, ਸੱਚ, ਅੰਮ੍ਰਿਤ, ਅਤੇ ਕੇਵਲ ਸਮਾਧੀ ਅਤੇ ਸੁੰਨ ਸਮਾਧੀ ਪਰਮਾਤਮਾ ਦੇ ਨਾਂ ਤੇ ਸਾਨੂੰ ਵਾਪਸ ਸੱਚ, ਸਾਦਗੀ, ਅੰਮ੍ਰਿਤ ਵੱਲ ਖੜ ਸਕਦੀ ਹੈ ਅਤੇ ਸਾਨੂੰ ਅੰਮ੍ਰਿਤ ਬਣਾ ਸਕਦੀ ਹੈ।

ਧਿਆਨ ਲਗਾਉਣਾ

ਇਹ ਹੈ ਜਿਸ ਤਰਾਂ ਅਸੀਂ ਆਪਣੇ ਆਪ ਨੂੰ ਸੱਚ ਵਿੱਚ ਲੀਨ ਕਰ ਸਕਦੇ ਹਾਂ, ਸਮਾਧੀ ਅਤੇ ਸੁੰਨ ਸਮਾਧੀ ਇੱਕੋ ਇੱਕ ਰਸਤਾ ਸਾਡੇ ਆਪਣੇ ਆਪ ਨੂੰ ਪੂਰਨ ਸੱਚ ਵਿੱਚ ਅਭੇਦ ਕਰਨ ਦਾ ਹੈ ਅਤੇ ਪੂਰੀ ਤਰਾਂ ਸ਼ੁੱਧ ਅਤੇ ਸੱਚੀ ਰੂਹ ਬਣਨ ਦਾ ਹੈ। ਪਰਮਾਤਮਾ ਦਾ ਨਾਂ ਸਭ ਤੋਂ ਸ਼ਕਤੀਸ਼ਾਲੀ ਹਥਿਆਰ ਹੈ ਜਿਹੜਾ ਸਾਰੇ ਕੂੜ ਨੂੰ ਸਾਡੇ ਮਨ ਵਿੱਚੋਂ ਕੱਢ ਦਿੰਦਾ ਹੈ ਅਤੇ ਸਾਨੂੰ ਪੂਰੀ ਤਰਾਂ ਸਾਫ ਕਰ ਦਿੰਦਾ ਹੈ,ਸਤਿਨਾਮ ਅੰਮ੍ਰਿਤ ਹੈ, ਤੇ ਸਤਿਨਾਮ ਦੇ ਧਿਆਨ ਲਗਾਉਣਾ ਸਾਡੇ ਅੰਦਰ ਅੰਮ੍ਰਿਤ ਲਿਆਉਂਦਾ ਹੈ, ਜਿਹੜਾ ਸਾਰੀਆਂ ਮਾਨਸਿਕ ਬਿਮਾਰੀਆਂ, ਪੰਜ ਦੂਤਾਂ, ਇਛਾਵਾਂ ਨੂੰ ਦੂਰ ਕਰ ਦਿੰਦਾ ਹੈ ਅਤੇ ਮਨ ਅਤੇ ਮਾਇਆ ਉੱਤੇ ਜਿੱਤ ਪਾਉਂਦਾ ਹੈ,ਸਤਿਨਾਮ ਅੰਮ੍ਰਿਤ ਹੈ ਜਿਹੜਾ ਸਾਨੂੰ ਅੰਮ੍ਰਿਤ ਬਣਾਉਂਦਾ ਹੈ, ਜਿਹੜਾ ਸਾਡੀ ਰੂਹ ਨੂੰ ਅੰਮ੍ਰਿਤ ਬਣਾਉਂਦਾ ਹੈ, ਇਹ ਸਾਨੂੰ ਰੂਹਾਨੀਅਤ ਅਤੇ ਬ੍ਰਹਮਤਾ ਦੀਆਂ ਉਚਾਈਆਂ ਤੇ ਲੈ ਜਾਂਦਾ ਹੈ, ਇਹ ਸਾਨੂੰ ਆਤਮ ਰਸ ਵਿੱਚ ਲੈ ਜਾਂਦਾ ਹੈ ਅਤੇ ਉਸਦਾ ਹਿੱਸਾ ਬਣਾ ਦਿੰਦਾ ਹੈ, ਇਹ ਸਾਨੂੰ ਮਾਇਆ ਤੋਂ ਆਜਾਦ ਕਰ ਦਿੰਦਾ ਹੈ ਅਤੇ ਸਾਨੂੰ ਅੰਮ੍ਰਿਤ ਵਿੱਚ ਲੀਨ ਕਰ ਦਿੰਦਾ ਹੈਆਪ ਸਰਵਸਕਤੀਮਾਨ, ਪਰਮ ਪਦਵੀ ਵਿੱਚ ਲੀਨ ਕਰ ਦਿੰਦਾ ਹੈ।

ਸੱਚ
ਇਲਾਜ
ਹੈ

ਸੱਚ ਉਹ ਇੱਕ ਚੀਜ ਹੈ ਜੋ ਤੁਹਾਡੀਆਂ ਸਾਰੀਆਂ ਮਾਨਸਿਕ ਬਿਮਾਰੀਆਂ ਨੂੰ ਦੂਰ ਕਰਦੀ ਹੈ, ਸੱਚ ਉਹ ਇੱਕ ਹੈ ਜਿਹੜਾ ਸਾਡੀ ਰੂਹ ਨੂੰ ਪੰਜ ਦੂਤਾਂ, ਇਛਾਵਾਂ ਅਤੇ ਮਾਇਆ ਤੋਂ ਅਜਾਦ ਕਰ ਦਿੰਦਾ ਹੈ, ਸੱਚ ਆਪ ਬ੍ਰਹਮ ਹੈ, ਹੋਰ ਹਰ ਚੀਜ ਮਾਇਆ ਹੈ,
ਅਤੇ ਮਾਇਆ ਵੀ ਸੱਚ ਦੀ ਪੈਦਾ ਕੀਤੀ ਹੋਈ ਹੈ, ਇਹ ਬ੍ਰਹਮ ਦੁਆਰਾ ਪੈਦਾ ਕੀਤੀ ਹੋਈ ਹੈ ਸਤਿਨਾਮ ਕੇਵਲ ਸੱਚ ਹੈ,ਅਤੇ ਕੇਵਲ ਪੂਰਾ ਸੱਚ ਸਾਡੇ ਅੰਦਰ ਦੀ ਸਾਰੀ ਮੈਲ ਨੂੰ ਸੱਚ ਵਿੱਚ ਬਦਲ ਸਕਦਾ ਹੈ,
ਅੰਮ੍ਰਿਤ ਸੱਚ ਹੈ, ਯਕੀਨ ਸੱਚ ਹੈ,
ਸੱਚਾ ਪਿਆਰ ਸੱਚ ਹੈ, ਸੱਚੀ ਸ਼ਰਧਾ ਅਤੇ ਸੱਚਾ ਵਿਸ਼ਵਾਸ਼ ਅੰਮ੍ਰਿਤ ਹੈ, ਅਤੇ ਕੇਵਲ ਇਹ ਗੁਣ ਤੁਹਾਡੇ ਅੰਦਰ ਸੱਚ ਲਿਆਉਂਦੇ ਹਨ, ਇਹ ਦਰਗਾਹ ਦੇ ਲਾਜਮੀ ਗੁਣ ਹਨ, ਅਤੇ ਜੇਕਰ ਇਹਨਾਂ ਦੀ ਪਾਲਣਾ ਕੀਤੀ ਜਾਂਦੀ ਹੈ ਜਿਸ ਤਰਾਂ ਬ੍ਰਹਮ ਗਿਆਨ ਬਿਵੱਚ ਨਿਰਦੇਸ਼ਿਤ ਕੀਤਾ ਗਿਆ ਹੈ ਤਦ ਇੱਥੇ ਕੋਈ ਭਰਮ ਨਹੀਂ ਰਹਿੰਦਾ ਕਿ ਤੁਸੀਂ ਆਪਣੇ ਅੰਦਰ ਦਾ ਇਲਾਜ ਕਰ ਲਵੋਗੇ ਅਤੇ ਸਾਰੇ ਕੂੜ ਨੂੰ ਸੱਚ ਨਾਲ ਬਦਲ ਲਵੋਗੇ। ਇਸ ਲਈ ਸਾਨੂੰ ਸੱਚ ਵਿੱਚ ਅਭੇਦ ਹੋਣ ਤੇ ਕੰਮ ਕਰਨਾ ਚਾਹੀਦਾ ਹੈ, ਆਪਣੇ ਆਪ ਨੂੰ ਤਿਆਰ ਕਰੋ ਅਤੇ ਆਪਣੇ ਆਪ ਨੂੰ ਸੱਚ ਵਿੱਚ ਢਾਲੋ ਐਸੇ ਤਰੀਕੇ ਨਾਲ ਕਿ ਅਸੀਂ ਸੱਚ ਨੂੰ ਦੇਖਣ, ਸੱਚਬੋਲਣ,ਸੱਚ
ਨੂੰ ਸੁਣਨ ਅਤੇ ਸਾਰਿਆਂ ਤੋਂ ਉੱਤੇ ਸੱਚ ਦੀ ਸੇਵਾ ਕਰਨ ਦੇ ਯੋਗ ਹੋ ਜਾਵਾਂਗੇ।

ਧੰਨ
ਧੰਨ

ਬਾਬਾ ਜੀ ਦਾ ਗਿਆਨ ਧੰਨ ਧੰਨ ਹੈ,
ਤੁਸੀਂ ਦੇਖ ਸਕਦੇ ਹੋ ਉਹ ਕਿਵੇਂ ਸਾਫ ਅਤੇ ਸਾਦੇ ਸਬਦਾਂ ਵਿੱਚ ਬ੍ਰਹਮ ਗਿਆਨ ਦੇ ਹੀਰੇ ਮੋਤੀ ਸਾਨੂੰ ਦਿੰਦੇ ਹਨ, ਇਹ ਕੇਵਲ ਉਸ ਰੂਹ ਦੁਆਰਾ ਕੀਤਾ ਜਾ ਸਕਦਾ ਹਜੈ ਹੈ ਜੋ ਪੂਰੀ ਤਰਾਂ ਸਚਿਆਰੀ ਹੈ ਅਤੇ ਸੱਚ ਵਿੱਚਵ ਅਭੇਦ ਹੋਈ ਹੈ,ਅਤੇ ਸਾਰਾ ਬ੍ਰਹਮ ਗਿਆਨ ਉਹਨਾਂ ਵਿੱਚ ਸਮਾਇਆ ਹੋਇਆ ਹੈ,ਉਹਨਾਂ ਦੀ ਕਮਾਈ ਧੰਨ ਧੰਨ ਹੈ,ਅਤੇ ਜੋ ਕੋਈ ਵੀ ਉਹਨਾਂ ਦੇ ਸਬਦ ਸੁਣਦਾ ਹੈ ਅਤੇ ਉਹਨਾਂ ਦੀ ਪਾਲਣਾ ਕਰਦਾ ਹੈ ਧੰਨ ਧੰਨ ਬਣ ਜਾਂਦਾ ਹੈ। ਅਸੀਂ ਬਹੁਤ ਹੀ ਭਾਗਾਂ ਵਾਲੇ ਹਾਂ ਕਿ ਅਸੀਂ ਉਹਨਾਂ ਦੀ ਸੰਗਤ ਨਾਲ ਬਖਸ਼ੇ ਹੋਏ ਹਾਂ। ਸਾਡਾ ਸ਼ੀਸ ਸਦਾ ਹੀ ਉਹਨਾਂ ਦੇ ਚਰਨਾਂ ਵਿੱਚ ਰਹਿਣਾ ਚਾਹੀਦਾ ਹੈ।

ਕੀ
ਪਰਮਾਤਮਾ
ਕਦੀ
ਇਕੱਲਾ
ਹੁੰਦਾ
ਹੈ

ਉਹ ਸਰਵ ਵਿਆਪਕ ਹੈ, ਹਰ ਜਗ੍ਹਾ ਮੌਜੂਦ ਹੈ, ਸਬ ਗੋਬਿੰਦ ਹੈ ਸਬ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਇ; ਉਹ ਕਦੀ ਇਕੱਲਾ ਨਹੀਂ ਹੁੰਦਾ, ਉਹ ਆਪਣੇ ਭਗਤਾਂ ਵਿੱਚਰਹਿੰਦਾ ਹੈ ਅਤੇ ਹਰ ਜਗ੍ਹਾ ਰਹਿੰਦਾ ਹੈ, ਉਹ ਮਨੁੱਖੀ ਮਨ ਅਤੇ ਸੋਚ ਦੀਆਂ ਪਰਿਕਲਪਨਾਵਾਂ ਅਤੇ ਸੀਮਾਵਾਂ ਤੋਂ ਪਰੇ ਹੈ, ਕੇਵਲ ਬ੍ਰਹਮ ਅੱਖ ਨਾਲ ਮਹਿਸੂਸ ਅਤੇ ਅਨੁਭਵ ਕੀਤਾ ਜਾ ਸਕਦਾ ਹੈ, ਅਤੇ ਇਹ ਸੱਚ ਹੈ।

ਬੁਰੇ
ਵਿਚਾਰ

ਕੀ ਇਹ ਕਹਿਣਾ ਠੀਕ ਹੈ ਕਿ ਕੋਈ ਵੀ ਚੰਗਾ ਜਾਂ ਬੁਰਾ ਨਹੀਂ ਹੈਇਹ ਕੇਵਲ ਵਿਚਾਰ ਹਨ ਜੋ ਇਸ ਨੂੰ ਇਸ ਤਰਾਂ ਬਣਾਉਂਦੇ ਹਨ?

ਇਹ ਕੇਵਲ ਵਿਚਾਰਾਂ ਦਾ ਪ੍ਰਸ਼ਨ ਨਹੀਂ ਹੈ, ਇਹ ਕਰਨੀ ਹੈ ਜੋ ਅਰਥ ਰੱਖਦੀ ਹੈ, ਇਹ ਸਾਡਾ ਵਿਹਾਰ ਹੈ ਜੋ ਅਰਥ ਰੱਖਦਾ ਹੈ,ਵਿਚਾਰ ਸਾਡੀਆਂ ਕ੍ਰਿਆਵਾਂ ਜਾਂ ਕਰਨੀਆਂ ਨੂੰ ਸ਼ੁਰੂ ਕਰਨ ਵਲਾੇ ਹਨ, ਪਰ ਮੁੱਖ ਚੀਜ ਸਾਡੀ ਕਰਨੀ ਹੈ ਜੋ ਅਰਥ ਰੱਖਦੀ ਹੈ ਜੋ ਸਾਨੂੰ ਚੰਗਾ ਜਾਂ ਬੁਰਾ ਬਣਾਉਂਦੀ ਹੈ,ਕੇਵਲ ਸਤਿ ਕਰਮ ਚੰਗੇ ਹਨ,ਦੂਸਰੇ ਸਾਰੇ ਕਰਮ ਸੱਚ ਨਹੀਂ ਹਨ ਜੋ ਕਿਸੇ ਵਿਅਕਤੀ ਨੂੰ ਦੁੱਖ ਪਹੁੰਚਾਉਂਦੇ ਹਨ ਅਤੇ ਆਪਣੇ ਆਪ ਨੂੰ ਵੀ ਦੁਖੀ ਕਰਦੇ ਹਨ।

ਦਰਗਾਹ
ਕਿਸ
ਤਰਾਂ
ਦੀ
ਲੱਗਦੀ
ਹੈ?

ਤੁਹਾਨੂੰ ਪਤਾ ਲੱਗ ਜਾਵੇਗਾ ਜਦੋਂ ਤੁਸੀਂ ਉੱਥੇ ਜਾਵੋਗੇ,ਇਸ ਦਾ ਵਰਣਨ ਕਰਨਾ ਬਹੁਤ ਹੀ ਕਠਿਨ ਹੈ,
ਇਹ ਕੇਵਲ ਡੂੰਘੇ ਧਿਆਨ ਸਮਾਧੀ ਵਿੱਚ ਅਨੁਭਵ ਕੀਤੀ ਜਾ ਸਕਦੀ ਹੈ, ਰੂਹਾਂ ਜਾਂ ਆਤਮਾਵਾਂ ਜਾਂ ਜੀਵਣ ਮੁਕਤ ਲੋਕਾਂ ਦੀ ਸੂਖਸ਼ਮ ਦੇਹੀ ਜਾਂ ਪੂਰਨ ਸੰਤ ਅਤੇ ਪੂਰਨ ਬ੍ਰਹਮ ਗਿਆਨੀ ਦਰਗਾਹ ਵਿੱਚ ਰਹਿੰਦੇ ਹਨ।

ਦਸਵੰਧ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿਤੇ ਕਮਾਈ ਦਾ ਦਸਵੰਧ ਦੇਣ ਬਾਰੇ ਜਿਕਰ ਕੀਤਾ ਹੋਇਆ ਹੈ

ਗੁਰਬਾਣੀ ਸਾਨੂੰ ਪੂਰੀ ਤਰਾਂ ਗੁਰੂ ਅੱਗੇ ਸਮਰਪਣ ਕਰਨ ਲਈ ਕਹਿੰਦੀ ਹੈ;ਤਨ ਮਨ ਧੰਨ ਸਭ ਸਉਂਪ ਗੁਰ ਕਉ;

ਤਨ ਸੰਤਨ ਕਾ ਧੰਨ ਸੰਤਨ ਕਾ ਮਨ ਸੰਤਨ ਕਾ ਕੀਆ; ਇਸਦਾ ਭਾਵ ਹੈ ਕਿ ਹਰ ਚੀਜ ਜੋ ਸਾਡੇ ਕੋਲ ਹੈ ਸਾਨੂੰ ਗੁਰੂ ਨੂੰ ਸਮਰਪਣ ਕਰ ਦੇਣੀ ਚਾਹੀਦੀ ਹੈ, ਪਰ ਗੁਰੂ ਬਹੁਤ ਦਿਆਲ ਹਨ ਅਤੇ ਸਾਨੂੰ ਆਪਣੀ ਕਮਾਈ ਅਤੇ ਸਮੇਂ ਦਾ ਕੇਵਲ 10% ਦੇਣ ਲਈ ਕਹਿੰਦੇ ਹਨ ਅਤੇ ਉਹ ਬਾਕੀ 90% ਸਾਨੂੰ ਬਖਸ਼ਦੇ ਹਨ,ਅਸੀਂ ਕੇਵਲ 10%
ਦਿੰਦੇ ਹਾਂ ਅਤੇ ਬਾਕੀ 90% ਲਈ ਅਰਦਾਸ ਕਰਦੇ ਹਾਂ। ਇਹ ਲਾਜਮੀ ਬ੍ਰਹਮ ਨਿਯਮ ਹੈ ਜਿਹੜਾ ਗੁਰੂ ਦੇ ਸਬਦਾਂ ਦੀ ਪਾਲਣਾ ਕਰਨ ਲਈ ਮੰਨਣਾ ਚਾਹੀਦਾ ਹੈਅਤੇ ਇਹ ਹੀ ਮਾਇਆ ਦੇ ਸੰਗਲਾਂ ਤੋਂ ਮੁਕਤ ਹੋਣ ਦਾ ਇੱਕੋ ਇੱਕ ਤਰੀਕਾ ਹੈ।

ਰੂਹ
ਦੀ
ਸ਼ੁਰੂਆਤ

ਅਸੀਂ ਕਰਮਾਂ ਦੇ ਚੱਕਰ ਵਿੱਚ ਦਾਖਲ ਹੋਣ ਤੋਂ ਪਹਿਲਾਂ ਕੀ ਸੀ?

ਤੁਸੀਂ ਜਨਮ ਮਰਨ ਦੇ ਚੱਕਰ ਵਿੱਚੋਂ ਬਹੁਤ ਲੰਮੇਂ ਸਮੇਂ ਤੋਂ ਗੁਜਰ ਰਹੇ ਹੋ, ਇਹ ਕਹਿਣਾ ਬਹੁਤ ਹੀ ਕਠਿਨ ਹੈ ਕਿ ਤੁਹਾਡੀ ਰੂਹ ਦੀ ਕਦੋਂ ਉਤਪਤੀ ਹੋਈ,ਕਈ ਵਾਰ ਬਾਬਾ ਜੀ ਸਾਨੂੰ ਦੱਸਿਆ ਹੈ ਕਿ ਕਿੰਨੇ ਮਨੁੱਖਾ ਜੀਵਣ ਗੁਜਰੇ ਹਨ, ਅਸੀਂ 236
ਵਾਰ ਤੋਂ ਮਨੁੱਖਾ ਜੀਵਣ ਵਿੱਚ ਗੁਜਰੇ ਹਾਂ, ਉਹ 187
ਵਾਰ ਤੋਂ ਮਨੁੱਖਾ ਜੀਵਣ ਵਿੱਚ ਹਨ, ਪਰ ਇਸ ਬਾਰੇ ਚਿੰਤਾ ਕਰਨ ਦੀ ਜਰੂਰਤ ਨਹੀਂ, ਸਾਨੂੰ ਪਿਛਲੇ ਬਾਰੇ ਚਿੰਤਾ ਨਹੀਂ ਕਰਨੀ ਚਾਹੀਦੀ, ਮੁੱਖ ਕੁੰਜੀ ਵਰਤਮਾਨ ਹੈ ਅਤੇ ਇਸ ਵਿੱਚ ਸਚਿਆਰੇ ਰਹੋ, ਅਤੇ ਬੀਤੇ ਨੂੰ ਭੁੱਲ ਜਾਓ ਅਤੇ ਭਵਿੱਖ ਬਾਰੇ ਨਾ ਸੋਚੋ, ਇਹ ਤੁਹਡਾ ਵਰਤਮਾਨ ਹੈ ਚੰਗਾ ਹੈ ਤਾਂ ਭਵਿੱਖ ਵੀ ਚੰਗਾ ਹੋਵੇਗਾ।

ਗੁਰੂ
ਮਾਨਿਓ
ਗ੍ਰੰਥ
ਸਬਦ
ਦਾ
ਕੀ
ਭਾਵ
ਹੈ?

ਇੱਥੇ ਦਸਮ ਪਾਤਸ਼ਾਹ ਜੀ ਦਾ ਕੋਈ ਹੁਕਮ ਨਾਮ ਨਹੀਂ ਹੈ, ਇਹ ਕੁਝ ਸਿੱਖਾਂ ਦੁਆਰਾ ਗਾਇਆ ਜਾਂਦਾ ਸੀ ਬਾਅਦ ਵਿੱਚ ਭਾਈ ਦੇਸ਼ਾ ਸਿੰਘ ਅਤੇ ਭਾਈ ਚੁੱਪਾ ਸਿੰਘ, ਅਤੇ ਲੋਕ ਪ੍ਰਿਅ ਹੋ ਗਿਆ, ਹਾਲਾੀਂਕ ਇਸਦਾ ਮਤਲਬ ਬਹੁਤ ਹੀ ਸਾਫ ਅਤੇ ਸ਼ਪਸ਼ਟ ਹੈ, ਗੁਰਬਾਣੀ ਵਿੱਚ ਸਤਿ ਗੁਰੂ ਹੈ; ਇਸ ਬ੍ਰਹਮ ਗਿਆਨ ਹੈ, ਇਹ ਗਿਆਨ ਹੈ ਜਦੋਂ ਅਭਿਆਸ ਕੀਤਾ ਜਾਂਦਾ ਹੈ ਸਾਨੂੰ ਅਮਦਰੋਂ ਚਾਨਣ ਕਰ ਦਿੰਦਾ ਹੈ ਅਤੇ ਅਕਾਲ ਪੁਰਖ ਦੇ ਨੇੜੇ ਹੋ ਜਾਂਦੇ ਹਾਂ ਅਤੇ ਉਸ ਵਿੱਚ ਅਭੇਦ ਹੋ ਜਾਂਦੇ ਹਾਂ। ਇਹ ਬਹੁਤ ਹੀ ਸਪੱਸ਼ਟ ਤਰਾਂ ਨਾਲ ਵਿਆਖਿਆ ਕੀਤਾ ਗਿਆ ਹੈ। ਕ੍ਰਿਪਾ ਕਰਕੇ ਇਸ ਨੂੰ ਫਿਰ ਪੜੋ ਅਤੇ ਸਬਦ ਗੁਰੂ ਦੇ ਅਰਥ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਗ੍ਰੰਥ ਸਾਹਿਬ ਵਿੱਚ ਸਬਦ ਗੁਰੂ ਹੈ; ਸਬਦ ਸੱਚ ਹੈ,
ਅਤੇ ਸਬਦ ਵਿੱਚ ਸੱਚ ਗੁਰੂ ਭਾਗ ਹੈ।

ਇੱਛਾ
ਰਹਿਤ
ਸ਼ਰਧਾ

ਬਾਬਾ ਜੀ ਹਮੇਸ਼ਾਂ ਕਹਿੰਦੇ ਹਨ ਭਗਤੀ ਬਿਨਾਂ ਇੱਛਾ ਦੇ ਕਰੋ। ਆਪਣੀਆਂ ਸੰਸਾਰਕ ਇੱਛਾਵਾਂ ਨੂੰ ਛੱਡ ਕੇ ਤਦ ਇਸ ਮਾਰਗ ਤੇ ਆਓ ਆਪਣੀ ਆਸ ਕੇਵਲ ਤੇ ਕੇਵਲ ਧੰਨ ਧੰਨ ਪਾਰ ਬ੍ਰਹਮ ਪਰਮੇਸ਼ਰ ਵਿੱਚ ਰੱਖ ਕੇ ਆਓ।

ਇਛਾਵਾਂ ਦਾ ਪੂਰਾ ਹੋਣਾ ਵਕਤੀ ਖੁਸ਼ੀ ਦਿੰਦਾ ਹੈ ਅਤੇ ਸਮੇਂ ਨਾਮ ਇਹ ਖੁਸ਼ੀ ਫਿੱਕੀ ਪੈ ਜਾਂਦੀ ਹੈ ਅਤੇ ਹੋਰ ਇਛਾਵਾਂ ਜਨਮ ਲੈਂਦੀਆਂ ਹਨ, ਇਹ ਨਵੀਆਂ ਇਛਾਵਾਂ ਦੀ ਲੜੀ ਸਦਾ ਵਧਦੀ ਰਹਿੰਦੀ ਹੈ, ਜਦੋਂ ਇਹ ਇਛਾਵਾਂ ਪੂਰੀਆਂ ਨਹੀਂ ਹੁੰਦੀਆਂ ਤਦ ਇੱਕ ਬਹੁਤ ਵੱਡੀ ਨਿਰਾਸ਼ਾ ਹੁੰਦੀ ਹੈ, ਨਿਰਾਸ਼ਾ ਦਾ ਪੱਧਰ ਇਛਾਵਾਂ ਦੀ ਸ਼ਕਤੀ ਤੇ ਨਿਰਭਰ ਕਰਦਾ ਹੈ, ਇਹਨਾਂ ਨਿਰਾਸ਼ਾਵਾਂ ਦੀ ਇੱਕ ਲੜੀ ਦੁੱਖਾਂ ਅਤੇ ਨਾ ਖੁਸ਼ੀ ਵੱਲ ਖੜਦੀ ਹੈਅਤੇ ਇਹਨਾਂ ਦੇ ਦੂਰਗਾਮੀ ਪ੍ਰਭਾਵ ਸਾਨੂੰ ਦੁੱਖਾਂ ਅਤੇ ਦਬਾਅ ਵੱਲ ਖੜਦਾ ਹੈ, ਮਾਨਸਿਕ ਬਿਮਾਰੀਆਂ ਅਤੇ ਸਰੀਰਕ ਬਿਮਾਰੀ ਵੱਲ ਖੜਦਾ ਹੈ। ਜਦ ਅਸੀਂ ਜਾਣਦੇ ਹਾਂ ਕਿ ਜੋ ਅਸੀਂ ਬੀਜਿਆ ਹੈ ਉਹ ਹੀ ਵੱਢਾਂਗੇ,ਜੇਕਰ ਅਸੀਂ ਚੰਗਾ ਬੀਜਦੇ ਹਾਂ ਤਦ ਅਸੀਂ ਚੰਗਾ ਵੱਢਾਂਗੇ ਅਤੇ ਜੇਕਰ ਬੁਰਾ ਬੀਜਾਂਗੇ ਤਦ ਬੁਰਾ ਹੀ ਵੱਢਾਂਗੇ, ਅਤੇ ਜੋ ਕੁਝ ਵੀ ਸਾਡੀ ਰੋਜਾਨਾ ਦੀ ਜਿੰਦਗੀ ਵਿੱਚ ਵਾਪਰਦਾ ਹੈ ਉਹਨਾਂ ਦਾ ਨਤੀਜਾ ਹੈ ਜੋ ਅਸੀਂ ਪਿਛਲੀਆਂ ਜਿੰਦਗੀਆਂ ਵਿੱਚ ਕੀਤਾ ਹੈ ਅਤੇ ਇਸ ਜਨਮ ਦੇ ਪਿਛਲੇ ਸਮੇਂ ਵਿੱਚ ਕੀਤਾ ਹੈ। ਜੋ ਕੁਝ ਦੀ ਵੀ ਸਾਡੀ ਕਿਸਮਤ ਹੈ ਅਸੀਂ ਉਹ ਪ੍ਰਾਪਤ ਕਰਾਂਗੇ ਭਾਵੇਂ ਜੋ ਮਰਜੀ ਵਾਪਰ ਜਾਵੇ, ਅਤੇ ਜਿਸ ਕਿਸ ਦੀ ਸਾਡੀ ਕਿਸਮਤ ਨਹੀਂ ਹੈ ਅਸੀਂ ਉਹ ਕਦੀ ਵੀ ਪ੍ਰਾਪਤ ਕਰਨ ਦੇ ਯੋਗ ਨਹੀਂ ਹੋ ਸਕਾਂਗੇ, ਕੋਈ ਫਰਕ ਨਹੀਂ ਭਾਵੇਂ ਅਸੀਂ ਵਰਤਮਾਨ ਸਮੇਂ ਵਿੱਚ ਕਿਸੇ ਕਿਸਮ ਦੀ ਇੱਛਾ ਦੀ ਪੂਰਤੀ ਲਈ ਜੋ ਮਰਜੀ ਕਰਦੇ ਹਾਂ। ਇਹ ਇਛਾਵਾਂ ਮਾਇਆ ਦੇ ਤਿੰਨ ਗੁਣਾਂ ਰਜੋ ਗੁਣਾਂ ਦੇ ਪ੍ਰਭਾਵ ਹੇਠ ਆਉਂਦੀਆਂ ਹਨ ਅਤੇ ਉਸ ਦੇ ਅੰਦਰ ਹੀ ਕੰਮ ਕਰਦੀਆਂ ਹਨ। ਪੂਰਨ ਬੰਦਗੀ ਸਰਵਸਕਤੀ ਮਾਨ ਕੋਲੋਂ ਕੋਈ ਮੰਗ ਨਹੀਂ ਕਰਦੀ, ਭਾਵ ਕੋਈ ਸੰਸਾਰਕ ਅਰਾਮ ਅਤੇ ਸੰਸਾਰਕ ਸੰਪਤੀਆਂ ਦੀ ਮੰਗ ਪੂਰਨ ਬੰਦਗੀ ਵਿੱਚ ਨਹੀਂ ਕੀਤੀ ਜਾਂਦੀ, ਇੱਥੇ ਕੇਵਲ ਬਲੀਦਾਨ ਹੁੰਦਾ ਹੈ, ਇੱਥੇ ਕੇਵਲ ਪਰਉਪਕਾਰ ਅਤੇ ਮਹਾਂ ਪਰ ਉਪਕਾਰ ਹੁੰਦਾ ਹੈ, ਦੂਸਰਿਆਂ ਦਾ ਭਲਾ ਕਰਨਾ,ਤੁਹਾਡੀਆਂ ਜਰੂਰਤਾਂ ਸਰਵ ਸਕਤੀਮਾਨ ਦੁਆਰਾ ਤੁਹਾਡੇ ਬਿਨਾਂ ਕੁਝ ਮੰਗਣ ਦੇ ਪੂਰੀਆਂ ਕੀਤੀਆਂ ਜਾਂਦੀਆਂ ਹਨ, ਹਮੇਸ਼ਾਂ ਹੀ ਗੁਰਬਾਣੀ ਵਿੱਚ ਯਕੀਨ ਰੱਖਣਾ ਯਾਦ ਰੱਖੋ, ਇੱਕ ਪੂਰਾ ਅਤੇ ਪੂਰਨ ਯਕੀਨ ਗੁਰਬਾਣੀ ਵਿੱਚ; ਪ੍ਰਭ ਕੇ ਸਿਮਰਨ ਕਾਰਜ ਪੂਰੇ, ਪ੍ਰਭ ਕੇ ਸਿਮਰਨ ਤ੍ਰਿਸ਼ਨਾ ਬੂਝੇ; ਸੰਸਾਰਕ ਮੰਗਾਂ ਦਾ ਪ੍ਰਸ਼ਨ ਹੀ ਨਹੀਂ ਉਠਣਾ ਚਾਹੀਦਾ ਅਤੇ ਜਦ ਅਸੀਂ ਨਾਮ ਸਿਮਰਨ ਸ਼ੁਰੂ ਕਰਦੇ ਹਾਂ, ਇਹ ਚੀਜਾਂ ਆਪਣੇ ਆਪ ਹੀ ਜਾਂਦੀਆਂ ਹਨ। ਸੰਤੋਖ ਕੁੰਜੀ ਹੈ, ਹਮੇਸ਼ਾਂ ਸ਼ਾਂਤ ਅਤੇ ਚੁੱਪ ਰਹੋ, ਸਤਿ ਸੰਤੋਖ ਵਿੱਚ ਰਹੋ, ਅਤੇ ਤੁਹਾਡੀਆਂ ਸਾਰੀਆਂ ਇਛਾਵਾਂ ਆਪਣੇ ਆਪ ਮਰ ਜਾਣਗੀਆਂ।

ਪਰ ਪਰਿਵਾਰਕ ਜਿੰਦਗੀ ਜਿਉਂਦਿਆਂ ਵੀ, ਕਿਸੇ ਨੂੰ ਵਿੱਤੀ ਚਿੰਤਾਵਾਂ ਜਾਂ ਸਿਹਤ ਮੁਸ਼ਕਲਾਂ ਹੋ ਸਕਦੀਆਂ ਹਨ, ਜਾਂ ਬਿਮਾਰ ਬੱਚੇ, ਜਾਂ ਕਿਸੇ ਰਿਸ਼ਤੇ ਦਾਰ ਦੀ ਮੌਤ ਨਾਲ ਮੁਸ਼ਕਲ ਹੋ ਸਕਦੀ ਹੈ।

ਇੱਥੇ ਸੰਸਾਰਕ ਮੁਸ਼ਕਲਾਂ ਅਤੇ ਭੁਚਲਾਵੇ ਹਨ ਅਤੇ ਇਹ ਤੁਹਾਡੀ ਬੰਦਗੀ ਦੇ ਰਸਤੇ ਵਿੱਚ ਆਉਣਗੇ ਅਤੇ ਤੁਹਾਨੂੰ ਇਹ ਸਭ ਕੁਝ ਪਰਮਾਤਮਾ ਦੀ ਇੱਛਾ ਅਨੁਸਾਰ ਸਵੀਕਾਰ ਕਰਨਾ ਹੋਵੇਗਾ, ਕੇਵਲ ਚੰਗਾ ਕਰਨ ਦੀ ਕੋਸ਼ਿਸ਼ ਕਰੋ ਅਤੇ ਗੁਰ, ਗੁਰੂ ਅਤੇ ਗੁਰਬਾਣੀ ਤੇ ਪੂਰਨ ਭਰੋਸਾ ਰੱਖੋ ਅਤੇ ਤੁਸੀਂ ਇਹ ਸਭ ਘਟਨਾਵਾਂ ਤੋਂ ਉਪਰ ਉਠ ਜਾਵੋਗੇ, ਜਦੋਂ ਤੁਹਾਡੀ ਬੰਦਗੀ ਉਸ ਪੱਧਰ ਤੇ ਪਹੁੰਚ ਜਾਂਦੀ ਹੈ, ਕੇਵਲ ਤਦ ਨਾਮ ਸਿਮਰਨ ਤੁਹਾਡੀ ਇਹਨਾਂ ਚੀਜਾਂ ਤੇ ਜਿੱਤ ਪਾਉਣ ਵਿੱਚ ਮਦਦ ਕਰਦਾ ਹੈ, ਕੇਵਲ ਤਦ ਨਾਮ ਸਿਮਰਨ ਤੁਹਾਡੇ ਮਨ ਤੇ ਜਿੱਤ ਪਾ ਸਕਦਾ ਹੈ ਅਤੇ ਮਾਇਆ ਦੇ ਸਾਰੇ ਪ੍ਰਭਾਵਾਂ ਤੇ ਕਾਬੂ ਪਾ ਸਕਦਾ ਹੈ।

ਕੀ ਅਸੀਂ ਭਗਤੀ ਦੇ ਰਸਤੇ ਤੋਂ ਦੂਰ ਜਾ ਰਹੇ ਹੁੰਦੇ ਹਾਂ ਜੇਕਰ ਅਸੀਂ ਬਾਬਾ ਜੀ ਨਾਲ ਨਿਮਰਤਾ ਨਾਲ ਆਪਣੀਆਂ ਵਿੱਤੀ ਮੁਸ਼ਕਲਾਂ ਦੂਰ ਕਰਨ ਲਈ ਗੱਲਬਾਤ ਕੲਰਦੇ ਹਾਂ, ਜਾਂ ਕਿਸੇ ਰਿਸ਼ਤੇ ਦਾਰ ਦੀ ਵਿਛੜੀ ਰੂਹ ਦੀ ਮਦਦ ਲਈ ਪੁੱਛਦਾ ਹਾਂ , ਜਾਂ ਕਿਸੇ ਬਿਮਾਰ ਰਿਸ਼ਤੇਦਾਰ ਦੀ ਮਦਦ ਲਈ ਕਹਿੰਦੇ ਹਾਂ?

ਦੂਸਰਿਆਂ ਦੀ ਮਦਦ ਕਰਨਾ ਬਹੁਤ ਚੰਗੀ ਗੱਲ ਹੈ,
ਇਹ ਤੁਹਾਡੇ ਹਿਰਦੇ ਨੂੰ ਵੱਡਾ ਬਣਾਉਂਦਾ ਹੈ, ਦੂਸਰਿਆਂ ਦੀ ਪੀੜ ਅਤੇ ਇਸ ਨੂੰ ਦੂਰ ਕਰਨ ਦਾ ਯਤਨ ਕਰਨਾ ਪਰਉਪਕਾਰ ਹੈ, ਅਤੇ ਇਹ ਭਗਤ ਦਾ ਇੱਕ ਗੁਣ ਹੈ,
ਇਹ ਇੱਕ ਸੰਤ ਦਾ ਲਾਜਮੀ ਬ੍ਰਹਮ ਨਿਯਮ ਹੈ,ਅਤੇ ਤੁਸੀਂ ਹਮੇਸ਼ਾਂ ਇਹ ਚੀਜਾਂ ਕਰਨ ਦਾ ਯਤਨ ਕਰ ਸਕਦੇ ਹੋ, ਪਰ ਵਿੱਤੀ ਲਾਭ ਲਈ ਪੁੱਛਣਾ ਇੱਕ ਮੰਗ ਜਾਂ ਇੱਛਾ ਹੈ ਜਿਹੜੀ ਕਿ ਨਹੀਂ ਪੁੱਛਣੀ ਚਾਹੀਦੀ, ਕੇਵਲ ਆਪਣਾ ਕੰਮ ਕਰਨ ਜਾਰੀ ਰੱਖੋ ਅਤੇ ਆਪਣੇ ਕੰਮ ਦੀ ਮੰਗ ਨਾਲੋਂ ਵੀ ਜਿਆਦਾ ਤੋਂ ਜਿਆਦਾ ਚੰਗੀ ਤਰਾਂ ਕਰਨਾ ਜਾਰੀ ਰੱਖੋ ਇਹ ਤੁਹਾਡੀ ਜਿੰਦਗੀ ਵਿੱਚ ਸ਼ਪੱਸ਼ਟ ਤੌਰ ਤੇ ਉਨਤੀ ਕਰੇਗਾ।

ਬਾਬਾ ਜੀ ਵੱਲੋਂ ਅਤੇ ਸਾਡੇ ਸਾਰਿਆਂ ਵੱਲੋਂ ਬਹੁਤ ਸਾਰਾ ਪਿਆਰ, ਚੜਦੀ ਕਲਾ ਵਿੱਚ ਰਹੋ ਸਦਾ ਸਦਾ ਜਪੋ ਸਤਿਨਾਮ ਸਤਿਨਾਮ ਸਤਿਨਾਮ ਸਤਿਨਾਮ ਸਤਿਨਾਮ ਸਤਿਨਾਮ ਸਤਿਨਾਮ ਸਤਿਨਾਮ ਸਤਿਨਾਮ ਸਤਿਨਾਮ

ਦਾਸ ਕੂਕਰ ਲੂਣ ਹਰਾਮੀ ਕਿਰਮ ਜੰਤ ਦਾਸਨ ਦਾਸ ਸਾਰਿਆਂ ਸੇਵਕਾਂ ਦਾ ਦਾਸ, ਸਰਿਆਂ ਦਾ ਚਾਕਰ, ਸਾਰਿਆਂ ਨੂੰ ਪਿਆਰ ਸਾਰਿਆਂ ਨੂੰ ਡੰਡੁੳਤ ਬੰਦਨਾ।

ਦਾਸਨ ਦਾਸ

ਅਰਦਾਸ
ਅਤੇ
ਨਾਂਹ
ਪੱਖੀ
ਵਿਚਾਰ

1
ਇੱਕ ਵਿਅਕਤੀ ਕੀ ਕਰ ਸਕਦਾ ਹੈ ਜੇਕਰ ਬੁਰੇ ਸਬਦ (ਮਿਸਾਲ ਵਜੋਂ ਕਿਸੇ ਦੂਸਰੇ ਵਿਅਕਤੀ ਦੇ ਵਿਰੁੱਧ) ਬਾਰ ਬਾਰ ਮਨ ਵਿੱਚ ਆਉਂਦੇ ਹਨਕਿਵੇਂ ਅਸੀਂ ਇਹਨਾਂ ਤੇ ਕਾਬੂ ਪਾ ਸਕਦੇ ਹਾਂ? ਜੇਕਰ ਅਸੀਂ ਇਸਦੇ ਬਾਅਦ ਅਰਦਾਸ ਕਰਨੀ ਜਾਰੀ ਰੱਖਦੇ ਹਾਂ ਕੀ ਇਹ ਚੀਜਾਂ ਨੂੰ ਹੋਰ ਵੀ ਬੁਰਾ ਬਣਾਉਂਦਾ ਹੈ, ਭਾਵ ਇਸ ਨੂੰ ਧਿਆਨ ਦਿੰਦੇ ਹਾਂ ਅਤੇ ਊਰਜਾ ਲਗਾਉਂਦੇ ਹਾਂ ਜਾਂ ਇਹ ਵਧੀਆ ਹੈ ਕਿ ਅਰਦਾਸ ਇੱਕ ਹੀ ਵਾਰ ਸ਼ਾਮ ਨੂੰ ਕਰੀਏ। ਮੈਂ ਅਰਦਾਸ ਤੋਂ ਬਿਨਾਂ ਬੁਰੇ ਵਿਚਾਰਾਂ ਨੂੰ ਦੂਰ ਕਰਨਾ ਔਖਾ ਸਮਝਿਆ ਹੈ। ਮੈਂ ਕੀ ਕਰ ਸਕਦਾ ਹਾਂ? ਕੀ ਇਹ ਠੀਕ ਹੈ ਕਿ ਸਾਰੇ ਨਾ੍ਹਂ ਪੱਖੀ ਸਬਦ ਜੋ ਦਿਨ ਵਿੱਚ ਵਾਪਰਦੇ ਹਨਅਤੇ ਬਾਅਦ ਵਿੱਚ ਇੱਕ ਅਰਦਾਸ ਕਰਕੇ ਸਾਰਿਆਂ ਲਈ ਮੁਆਫੀ ਮੰਗ ਲਈ ਜਾਵੇ?

ਜਵਾਬ: ਅਰਦਾਸ ਇੱਥੇ ਕਰਨੀ ਚਾਹੀਦੀ ਹੈ ਜਦ ਵੀ ਤੁਸੀਂ ਮਹਿਸੂਸ ਕਰਦੇ ਹੋ ਕਿ ਤੁਸੀਂ ਆਪਣੇ ਵਿਚਾਰਾਂ ਵਿੱਚ ਕੋਈ ਪਾਪ ਕੀਤਾ ਹੈ, ਅਰਦਾਸ ਇੱਕ ਨਿਰੰਤਰ ਪ੍ਰਕ੍ਰਿਆ ਹੈ, ਇਹ ਲਗਾਤਾਰ ਕਰਨੀ ਚਾਹੀਦੀ ਹੈ ਜਦੋਂ ਵੀ ਤੁਹਾਡੀ ਅੰਦਰ ਦੀ ਭਾਵਨਾ ਕਹਿੰਦੀ ਹੈ ਕਿ ਤੁਸੀਂ ਨਾਂਹ ਪੱਖੀ ਵਿਚਾਰਾਂ ਵੱਲ ਜਾ ਰਹੇ ਹੋ, ਜਦੋਂ ਹੀ ਤੁਸੀਂ ਅੰਦਰ ਤੋਂ ਅਰਦਾਸ ਕਰੋਗੇ ਤੁਹਾਡਾ ਅੰਦਰ ਨਿਮਰ ਅਤੇ ਸਾਫ ਹੋ ਜਾਵੇਗਾ, ਅਤੇ ਹੌਲੀ ਹੌਲੀ ਇੱਥੇ ਨਾਂਹ ਪੱਖੀ ਵਿਚਾਰਾਂ ਲਈ ਕੋਈ ਜਗ੍ਹਾ ਨਹੀਂ ਰਹੇਗੀ, ਤੁਹਾਡੇ ਅੰਦਰ ਹੋਰ ਜਿਆਦਾ ਸਥਿਰਤਾ ਆਵੇਗੀ ਅਤੇ ਅਰਦਾਸ ਦੀ ਨਿਰੰਤਰਤਾ ਘਟਦੀ ਜਾਵੇਗੀ। ਇਸ ਲਈ ਹੀ ਅਸੀਂ ਤੁਹਾਨੂੰ ਜਿਆਦਾ ਤੋਂ ਜਿਆਦਾ ਨਾਮ ਸਿਮਰਨ ਦੇ ਲੰਮੇ ਸਮੇਂ ਤੇ ਧਿਆਨ ਕੇਂਦਰਤ ਕਰਨ ਲਈ ਕਹਿੰਦੇ ਹਾਂ, ਜਿਹੜਾ ਕਿ ਤੁਹਾਡੇ ਮਨ ਨੂੰ ਸਥਿਰ ਕਰਨ ਵਿੱਚ ਮਦਦ ਕਰੇਗਾ, ਜਦੋਂ ਸਵੇਰੇ ਦੇ ਪਹਿਲੇ ਘੰਟਿਆਂ ਵਿੱਚ ਤੁਸੀਂ ਨਾਮ ਸਿਮਰਨ ਲਈੂ 3-4 ਘੰਟਿਆਂ ਲਈ ਬੈਠਦੇ ਹੋ ਤਦ ਇਥੇ ਸਾਰੇ ਦਿਨ ਨਾਂਹ ਪੱਖੀ ਵਿਚਾਰ ਤੁਹਾਡੇ ਮਨ ਵਿੱਚ ਨਹੀਂ ਆਉਂਦੇ,ਅਤੇ ਜੇਕਰ ਤੁਸੀਂ ਨਾਮ ਸਿਮਰਨ ਦੇ ਲੰਮੇਂ ਅਭਿਆਸ ਲਈ ਨਹੀਂ ਬੈਠਦੇ ਤਦ ਤੁਹਾਡੇ ਮਨ ਨੂੰ ਸਥਿਰਤਾ ਲਈ ਜਿਆਦਾ ਸਮਾਂ ਲੱਗਦਾ ਹੈ। ਤੁਹਾਨੂੰ ਰੂਹਾਨੀ ਸਫਾਈ ਵੇਲੇ ਲੇਖ ਵਿੱਚ ਵਰਣਨ ਅਤੇ ਪੰਜ ਦੂਤਾਂ ਅਤੇ ਮਨ ਨੂੰ ਸਥਿਰਤਾ , ਮਨ ਦਾ ਕਾਰਜ (ਹਰਜੀਤ ਜੀ ਇਹਨਾਂ ਲ਼ਿਖਤਾਂ ਨੂੰ ਦੁਹਾਰਉਂਦੇ ਰਿਹਾ ਕਰੋ, ਅਸਲ ਵਿੱਚ ਨਿਰੰਤਰ ਅਧਾਰ ਤੇ ਲੇਖ ਦੁਬਾਰਾ ਦੇਣੇ ਸ਼ੁਰੂ ਕਰਨੇ ਚਾਹੀਦੇ ਹਨ) ਨੂੰ ਪੜੋ ਹਰ ਚੀਜ ਇਹਨਾਂ ਲਿਖਤਾਂ ਵਿੱਚ ਵੇਰਵੇ ਨਾਲ ਵਰਣਨ ਕੀਤੀ ਗਈ ਹੈ ਪਰ ਮੁਸ਼ਕਲ ਆਉਂਦੀ ਹੈ ਜਦੋਂ ਲੋਕ ਇਹਨਾਂ ਨੂੰ ਨਹੀਂ ਪੜਦੇ ਅਤੇ ਇਹਨਾਂ ਦਾ ਅਭਿਆਸ ਨਹੀਂ ਕਰਦੇ।

2.
ਅੱਜ ਮੈਂ ਮਨ ਵਿੱਚ ਮਾਇਆ ਤੇ ਸਹੁੰ ਖਾ ਰਿਹਾਂ ਹਾਂ, ਮੈਂ ਜਾਣਦਾ ਹਾਂ ਕਿ ਇਹ ਕਰਨ ਲਈ ਠੀਕ ਚੀਜ ਨਹੀਂ ਹੈ..ਪਰ ਮੈਂ ਰਹਿ ਨਹੀਂ ਸਕਦਾ, ਇਹ ਮਨ ਵਿੱਚ ਕ੍ਰੋਧ ਹੈ.. ਅਸੀਂ ਮਨ/ਮਾਇਆ ਨੂੰ ਸਾਨੂੰ ਛੱਡਣ ਲਈ ਕੀ ਕਹਿ ਸਕਦੇ ਹਾਂ ਜਦੋਂ ਇਹ ਚੀਜਾਂ ਮਨ ਵਿੱਚ ਬਹੁਤ ਹੀ ਮੁਸ਼ਕਲ ਬਣ ਗਈਆਂ ਹਨ, ਜਦੋਂ ਨਾਮ ਸਿਮਰਨ ਕਰਨਾ ਕਠਿਨ ਹੁੰਦਾ ਹੈ ਅਤੇ ਸਹੀ ਅਵਸਥਾ ਲਿਆਉਣੀ ਮੁਸ਼ਕਲ ਹੈ।

ਜਵਾਬ: ਮਾਇਆ ਤੁਹਾਡੇ ਤੇ ਹਮਲਾ ਕਰ ਰਹੀ ਹੈ ਜੇਕਰ ਤੁਸੀਂ ਕ੍ਰੋਧੀ ਹੋ ਰਹੇ ਹੋ ਅਤੇ ਮਾਇਆ ਤੇ ਇਸ ਤਰਾਂ ਸਹੁੰ ਖਾ ਰਹੇ ਹੋ, ਇਹ ਕੋਈ ਮਦਦ ਨਹੀਂ ਕਰੇਗਾ, ਕੇਵਲ ਨਾਮ ਸਿਮਰਨ ਮਾਇਆ ਦੇ ਪ੍ਰਭਾਵ ਨੂੰ ਮਿਟਾ ਸਕਦਾ ਹੈ, ਕੇਵਲ ਗੁਰਪ੍ਰਸਾਦਿ ਮਾਇਆ ਤੇ ਜਿੱਤ ਪਾ ਸਕਦਾ ਹੈ, ਇਸ ਲਈ ਕ੍ਰੋਧ ਵਿੱਚ ਆਉਣਾ ਮਾਇਆ ਦਾ ਘਾਤਕ ਹਮਲਾ ਹੈ, ਫਿਰ ਇਸ ਦਾ ਜਵਾਬ ਇੱਕ ਹੀ ਹੈ ਨਾਮ ਸਿਮਰਨ ਅਤੇ ਸਮਾਧੀ ਅਭਿਆਸ ਦਾ ਲੰਮੇਂ ਸਮੇਂ ਦਾ ਅਭਿਆਸ ਇਸਦਾ ਹੱਲ ਹੈ।

3.ਜੇਕਰ ਅਸੀਂ ਪਰਮਾਤਮਾ ਨੂੰ ਕਹਿੰਦੇ ਹਾਂ ਕਿ ਅਸੀਂ ਇਸ ਜਨਮ ਅਤੇ ਸਾਰੇ ਪਿਛਲੇ ਜਨਮਾਂ ਦੇ ਸਾਰੇ ਪਾਪ ਸਵੀਕਾਰ ਕਰਦੇ ਹਾਂ
ਇਹ ਸਾਡੇ ਸਾਰੇ ਪਿਛਲੇ ਜਿੰਦਗੀਆਂ ਦੇ ਕਰਮਾ ਦਾ ਵਿਚਾਰ ਸਾਡੇ ਮਨ ਵਿੱਚੋਂ ਕਿਉਂ ਨਹੀਂ ਕੱਢਦਾਜਾਂ ਕੀ ਇਹ ਕਰਦਾ ਹੈ? ਕਿਉਂ ਮਨ ਖਾਲੀ ਨਹੀਂ ਹੋ ਜਾਂਦਾਕੀ ਪਰਮਾਤਮਾ ਸਾਨੂੰ ਇਸ ਅਰਦਾਸ ਲਈ ਮੁਆਫ ਨਹੀਂ ਕਰਦਾ ਹੈ?

ਜਵਾਬ:
ਤੁਸੀਂ ਕਾਫੀ ਨਾਮ ਸਿਮਰਨ ਨਹੀਂ ਕੀਤਾ ਹੈ, ਤੁਹਾਨੂੰ ਉਸ ਅਵਸਥਾ ਤੇ ਪਹੁੰਚਣਾ ਹੈ ਜਦੋਂ ਨਾਮ ਸਿਮਰਨ ਰੋਮ ਰੋਮ ਵਿੱਚ ਚਲਾ ਜਾਂਦਾ ਹੈ ਅਤੇ ਬਿਨਾਂ ਰੁਕਣ ਤੋਂ ਚੱਲਦਾ ਹੈ, ਕੇਵਲ ਤਦ ਤੁਸੀਂ ਮਾਇਆ ਤੇ ਜਿੱਤ ਪਾਉਣ ਦੇ ਯੋਗ ਹੁੰਦੇ ਹੋ, ਤੁਸੀਂ ਜਲਦੀ ਹੀ ਨਿਰਾਸ਼ਾ ਵਿੱਚ ਜਾਂਦੇ ਹੋ, ਇਹ ਨਿਰਾਸ਼ਾ ਦ੍ਰਿੜਤਾ ਅਤੇ ਵਿਸ਼ਵਾਸ਼, ਯਕੀਨ ਅਤੇ ਭਰੋਸੇ, ਸ਼ਰਧਾ ਅਤੇ ਪਿਆਰ ਤੁਹਾਡੇ ਹਿਰਦੇ ਅੰਦਰ ਬਦਲ ਜਾਵੇਗੀ, ਕੇਵਲ ਤਦ ਇੱਕ ਪੂਰਨ ਜੋਤ ਪ੍ਰਕਾਸ਼ ਸਦਾ ਲਈ ਇੱਥੇ ਠਹਿਰਦਾ ਹੈ। ਤੁਸੀਂ ਅਪਾਣੇ ਅੰਦਰ ਦੀ ਸਫਾਈ ਦਾ ਅਭਿਆਸ ਨਹੀਂ ਕੀਤਾ ਹੈ, ਅਤੇ ਜਿੰਨਾਂ ਚਿਰ ਤੁਹਾਡੇ ਮਨ ਵਿੱਚ ਨਾਂਹ ਪੱਖੀ ਵਿਚਾਰ ਹਨ ਇਸਦਾ ਭਾਵ ਹੈ ਤੁਸੀਂ ਅਜੇ ਉੱਥੇ ਨਹੀਂ ਹੋ, ਇਸ ਲਈ ਤੁਹਾਨੂੰ ਨਾਮ ਸਿਮਰਨ ਦੇ ਲੰਮੇਂ ਅਭਿਆਸ ਤੇ ਧਿਆਨ ਕੇਂਦਰਤ ਕਰਨ ਦੀ ਲੋੜ ਹੈ ਤਦ ਤੁਸੀਂ ਜਿਆਦਾ ਵਧੀਆ ਕਰੋਗੇ। ਤੁਹਾਡੇ ਸਬਦ ਇਹ ਦਰਸਾਉਂਦੇ ਹਨ ਜਿਵੇਂ ਅਰਦਾਸ ਕਰਕੇ ਤੁਸੀਂ ਪਰਮਾਤਮਾ ਲਈ ਕੋਈ ਅਹਿਸਾਨ ਕਰ ਰਹੇ ਹੋ, ਤੁਸੀਂ ਸਰਵਸਕਤੀਮਾਨ ਦੀ ਆਪਣੀ ਖੁਦ ਦੀ ਕਰਨੀ ਦੇ ਲਈ ਪ੍ਰਸ਼ਨ ਕਰ ਰਹੇ ਹੋ, ਤੁਹਾਨੂੰ ਅਰਦਾਸ ਕਰਨੀ ਚਾਹੀਦੀ ਹੈ ਅਤੇ ਬਹਿਸ ਨਹੀਂ, ਤੁਹਾਨੂੰ ਵਿਸ਼ਵਾਸ਼ ਤੇ ਯਕੀਨ ਕਰਨਾ ਚਾਹੀਦਾ ਹੈ ਅਤੇ ਸ਼ੱਕ ਨਹੀਂ, ਤੁਹਾਨੂੰ ਨਾਮ ਬਾਣੀ ਦਾ ਅਭਿਆਸ ਕਰਨਾ ਚਾਹੀਦਾ ਹੈ ਅਤੇ ਕੇਵਲ ਇਸ ਨੂੰ ਪੜਨਾ ਹੀ ਨਹੀਂ ਚਾਹੀਦਾ, ਤੁਹਾਨੂੰ ਆਪਣਾ 100% ਅਰਪਣ ਕਰਨਾ ਚਾਹੀਦਾ ਹੈ ਅਤੇ ਭਰਮ ਵਿੱਚ ਨਹੀਂ ਰਹਿਣਾ ਚਾਹੀਦਾ, ਤਹਾਨੂੰ ਹਰ ਚੀਜ ਸਮਰਪਣ ਕਰਨੀ ਚਾਹੀਦੀ ਹੈ ਅਤੇ ਉਸਦੇ ਕਿੰਤੂ ਨਹੀਂ ਕਰਨਾ ਚਾਹੀਦਾ ਕੇਵਲ ਤਦ ਤੁਸੀਂ ਇਸ ਨੂੰ ਪਾਉਣ ਦੇ ਯੋਗ ਹੋਵੋਗੇ,ਇੱਥੇ ਯਕੀਨੀ ਤੌਰ ਤੇ ਤੁਹਾਡੇ ਯਕੀਨ ਅਤੇ ਵਿਸ਼ਵਾਸ਼ ਵਿੱਚ ਕਮੀ ਹੈ ਸ਼ਰਧਾ ਅਤੇ ਪਿਆਰ ਵਿੱਚ ਕਮੀ ਹੈ,ਤੁਹਾਡੇ ਮਨ ਵਿੱਚ ਬਹੁਤ ਸਾਰੇ ਪ੍ਰਸ਼ਨ ਰਹੇ ਹਨ, ਜਦੋਂ ਤੁਸੀਂ ਯਕੀਨ ਅਤੇ ਵਿਸ਼ਵਾਸ਼ ਕਰਦੇ ਹੋ, ਭਰੋਸਾ ਅਤੇ ਪਿਆਰ ਕਰਦੇ ਹੋ, ਉਸ ਲਈ ਸ਼ਰਧਾ ਉਸ ਰੇਖਾ ਨੂੰ ਪਾਰ ਕਰ ਜਾਵੇਗੀ ਕੇਵਲ ਤਦ ਤੁਸੀਂ ਤੱਤ ਗਿਆਨ ਪ੍ਰਾਪਤ ਕਰੋਗੇ ਅਤੇ ਉਸ ਅਵਸਥਾ ਤੇ ਤੁਹਾਡੇ ਸਾਰੇ ਪ੍ਰਸ਼ਨਾਂ ਦੇ ਉਤਰ ਤੁਹਾਡੇ ਆਪਣੇ ਅੰਦਰੋਂ ਹੀ ਮਿਲ ਜਾਣਗੇ।

4.
ਅਸੀਂ ਹੋਰ ਜਿਆਦਾ ਪਿਆਰੀ ਰੂਹ ਕਿਵੇਂ ਬਣ ਸਕਦੇ ਹਾਂ, ਅਸੀਂ ਪਿਆਰ ਨੂੰ ਕਿਵੇਂ ਵਧਾ ਸਕਦੇ ਹਾਂ..

ਜਵਾਬ: ਨਿਰਵੈਰ ਬਣਨ ਨਾਲ, ਅੱਜ ਤੋਂ ਅੱਗੇ ਕ੍ਰਿਪਾ ਕਰਕੇ ਨਾਮ ਸਿਮਰਨ ਵਿੱਚ ਨਿਰਵੈਰ ਸਤਿਨਾਮ ਨਿਰਵੈਰ ਸਤਿਨਾਮ…… ਜੱਪੋ ਜਦੋਂ ਤੱਕ ਸਬਦ ਨਿਰਵੈਰ ਅਲੋਪ ਨਹੀਂ ਹੋ ਜਾਂਦਾ ਅਤੇ ਕੇਵਲ ਸਤਿਨਾਮ ਬਾਕੀ ਰਿਹ ਜਾਂਦਾ ਹੈ,ਅਤੇ ਤੁਹਾਨੂੰ ਇਹ ਅਭਿਆਸ ਰੋਜਾਨਾ ਦੇ ਸਿਮਰਨ ਵਿੱਚ ਕਰਨਾ ਚਾਹੀਦਾ ਹੈ। ਇਹ ਬਹੁਤ ਮਦਦ ਕਰੇਗੀ।

5.
ਭਾਵੇਂ ਕੰਮ ਹੋਵੇ ਜਾਂ ਕੁਝ ਹੋਰ ਮੈਂਨੂੰ ਕਿਤੇ ਵੀ ਧਿਆਨ ਕੇਂਦਰਤ ਕਰਨ ਵਿੱਚ ਮੁਸ਼ਕਲ ਹੋ ਰਹੀ ਹੈ.. ਮੈਂ ਇੱਕ ਮੂਰਖ ਅਤੇ ਅਲਪ ਮਤ ਹਾਂ।

ਜਵਾਬ: ਤੁਹਾਡਾ ਧਿਆਨ ਕੇਂਦਰਤ ਕਰਨਾ ਕੇਵਲ ਤਦ ਹੀ ਵਧੇਗਾ ਜੇਕਰ ਤੁਸੀਂ ਨਾਮ ਸਿਮਰਨ ਅਤੇ ਸਮਾਧੀ ਅਭਿਆਸ, ਇਸ ਨੂੰ ਯਾਦ ਰੱਖੋ ਤੁਸੀਂ ਸਰਵ ਸ਼ਕਤੀ ਮਾਨ ਦੇ ਜਿੰਨਾਂ ਨੇੜੇ ਜਾਂਦੇ ਹੋ ਉਨ੍ਹਾਂ ਜਿਆਦਾ ਮਾਇਆ ਦਾ ਜਾਲ ਮਜਬੂਤ ਹੁੰਦਾ ਜਾਂਦਾ ਹੈ ਅਤੇ ਇਹ ਹੋਰ ਤੀਬਰਤਾ ਨਾਲ ਹਮਲਾ ਕਰਦੀ ਹੈ, ਕੇਵਲ ਗੁਰ ਪ੍ਰਸਾਦਿ ਤੁਹਾਨੂੰ ਬਚਾ ਸਕਦਾ ਹੈ, ਕੇਵਲ ਨਾਮ ਧੰਨ ਤੁਹਾਨੂੰ ਬਚਾ ਸਕਦਾ ਹੈ, ਤੁਹਾਡੀ ਨਿਰਦੋਸ਼ਤਾ, ਤੁਹਾਡਾ ਵਿਸ਼ਵਾਸ਼ ਅਤੇ ਯਕੀਨ, ਤੁਹਾਡੀ ਸ਼ਰਧਾ ਅਤੇ ਪਿਆਰ ਅਤੇ ਪੂਰਨ ਸਮਰਪਣ ਤੁਹਾਨੂੰ ਮਾਇਆ ਤੋਂ ਬਚਾ ਸਕਦਾ ਹੈ।

6.ਮੈਨੂੰ ਔਰਤਾਂ ਪ੍ਰਤੀ ਅਣਗਿਣਤ ਵਾਰ ਬੁਰੇ ਵਿਚਾਰ ਆਉਂਦੇ ਹਨ, ਮੈਂ ਸੱਚ ਮੁੱਚ ਹੀ ਔਰਤਾਂ ਨੂੰ ਆਦਮੀਆਂ ਦੇ ਬਰਾਬਰ ਦੇਖਣਾ ਚਾਹੁੰਦਾ ਹਾਂ ਅਤੇ ਸਾਰਿਆਂ ਵਿੱਚ ਪਰਮਾਤਮਾ ਦੇਖਦਾ ਹਾਂ.. ਕ੍ਰਿਪਾ ਕਰਕੇ ਸਾਡੇ ਤੇ ਬਖਸ਼ਿਸ਼ ਕਰੋ ਕਿ ਅਸੀਂ ਸਾਰਿਆਂ ਨੂੰ ਬਰਾਬਰ ਅਤੇ ਪਿਆਰ ਨਾਲ ਦੇਖ ਸਕੀਏ ਅਤੇ ਨਿਮਰਤਾ ਨਾਲ ਦੇਖ ਸਕੀਏ.. ਅਸੀਂ ਔਰਤਾਂ ਨੂੰ ਆਦਮੀਆਂ ਦੇ ਬਰਾਬਰ ਦੇਖਣ ਲਈ ਕੀ ਕਰ ਸਕਦੇ ਹਾਂ

ਜਵਾਬ: ਨਾਮ ਸਿਮਰਨ, ਨਾਮ ਅਨਾਦਿ ਖਜਾਨਾ ਹੈ ਜੋਤੁਹਾਡੇ ਅੰਦਰ ਸਾਰੇ ਬ੍ਰਹਮ ਗੁਣ ਲਿਆਉਂਦਾ ਹੈ, ਨਾਮ ਬਣਨ ਨਾਲ ਤੁਸੀਂ ਏਕਿ ਦ੍ਰਿਸ਼ਟ ਬਣ ਜਾਂਦੇ ਹੋ, ਨਿਰਭਉ ਅਤੇ ਨਿਰਵੈਰ ਬਣ ਜਾਂਦੇ ਹੋ, ਇੱਥੇ ਕੋਈ ਹੋਰ ਰਸਤਾ ਨਹੀਂ ਹੈ,ਇਹ ਹੈ ਜੋ ਤੁਹਾਨੂੰ ਕਰਨ ਦੀ ਜਰੂਰਤ ਹੈ, ਨਾਮ ਸਿਮਰਨ ਨਿਰੰਤਰ ਅਧਾਰ ਤੇ, ਲੰਮੀ ਸਮਾਧੀ ਵਿੱਚ ਜਾਓ ਹਰ ਸਵੇਰ ਅਤੇ ਲੰਮੇਂ ਘੰਟਿਆਂ ਲਈ ਅਤੇ ਤੁਸੀਂ ਉਹ ਕੁਝ ਬਣ ਜਾਓਗੋ ਜੋ ਤੁਹਾਨੂੰ ਬਣਨਾ ਚਾਹੀਦਾ ਹੈ।

7.ਮੈਂ
ਮੂਰਖ
ਪਾਪੀ
ਹਾਂ,
ਕ੍ਰਿਪਾ
ਕਰਕੇ
ਮੇਰੀ
ਅਗਿਆਨਤਾ
ਲਈ
ਮੈਨੂੰ
ਬਖਸ
ਦਿਓ।

ਜਵਾਬ: ਅਸੀਂ ਸਾਰੇ ਤੁਹਾਡੇ ਵਰਗੇ ਹਾਂ ਜੇਕਰ ਤੁਸੀਂ ਇਸ ਤਰਾਂ ਕਹਿ ਰਹੇ ਹੋ, ਪਰ ਇਹ ਆਪਣੇ ਆਪ ਨਾਲ ਕ੍ਰੋਧ ਕਰਦੇ ਹੋਏ ਨਾ ਕਹੋ, ਤੁਹਾਨੂੰ ਇਹ ਸਭ ਦਿਆਲਤਾ ਅਤੇ ਆਪਣੇ ਆਪ ਤੇ ਤਰਸ ਨਾਲ ਕਹਿਣਾ ਚਾਹੀਦਾ ਹੈ, ਤਦ ਇਹ ਮਦਦ ਕਰੇਗਾ, ਜੇਕਰ ਤੁਸੀਂ ਆਪਣੇ ਆਪ ਨਾਲ ਫਿਰ ਗੁੱਸੇ ਹੋ ਜਾਂਦੇ ਹੋ ਤਦ ਫਿਰ ਮਾਇਆ ਤੁਹਾਡੇ ਤੇ ਤੀਬਰਤਾ ਨਾਲ ਹਮਲਾ ਕਰਦੀ ਹੈ।


8.ਕ੍ਰਿਪਾ ਕਰਕੇ ਸਤਿਨਾਮ ਜੀ.. ਸਾਨੂੰ ਇਸ ਤਰਾਂ ਬਖਸ਼ਿਸ਼ ਕਰੋ ਕਿ ਅਸੀਂ ਏਕਿ ਦ੍ਰਿਸ਼ਟ ਅਤੇ ਇੱਕ ਮਨ ਇੱਕ ਚਿੱਤ ਬਣ ਸਕੀਏ ਅਤੇ ਅਕਾਲ ਪੁਰਖ ਨੂੰ ਹਰ ਜਗ੍ਹਾ ਦੇਖ ਸਕੀਏ ਅਤਾ ਉਸਦੇ ਚਰਨਾਂ ਦੀ ਧੂੜ ਬਣ ਸਕੀਏਸਾਨੂੰ ਨਿਮਾਣਾ ਸੇਵਕ ਬਣਾ ਦਿਓ, ਸਾਡੇ ਤੇ ਬਖਸ਼ਿਸ ਕਰੋ ਤਾਂ ਜੋ ਅਸੀਂ ਸੱਚ ਦੇ ਇੱਕ ਸੇਵਕ ਬਣ ਸਕੀਏ ਅਤੇ ਸੇਵਾਦਾਰ ਬਣ ਸਕੀਏਮੈਂ ਕੁਝ ਨਹੀਂ ਕਰ ਸਕਦਾ ਹਮ ਮਹਾਂ ਪਾਪੀ ਹਾਂ, ਹਮ ਮਹਾਂ ਗੰਦੇ ਹਾਂ, ਹਮ ਕੋ ਕਿਛੁ ਨਹੀਂ ਹੈ,ਹਮ ਮਹਾਂ ਅਹੰਕਾਰੀ ਹਾਂ, ਸਾਡੇ ਤੇ ਪੂਰਨ ਨਿਮਰਤਾ, ਅਕਾਲ ਪੁਰਖ ਨਾਲ ਪਿਆਰ ਦੀ ਬਖਸ਼ਿਸ਼ ਕਰੋ ਅਤੇ ਉਸਦੇ ਨਾਮ, ਸੇਵਾ ਅਤੇ ਉਸਦੀ ਰਚਨਾ ਦੀ ਸੇਵਾ ਦੀ ਬਖਸ਼ਿਸ ਕਰੋ।

ਜਵਾਬ: ਤੁਸੀਂ ਉਹ ਕਰੋ ਜੋ ਅਸੀਂ ਤੁਹਾਨੂੰ ਕਰਨ ਲਈ ਕਹਿ ਰਹੇ ਹਾਂ ਅਤੇ ਤੁਸੀਂ ਉਹ ਪ੍ਰਾਪਤ ਕਰ ਲਵੋਗੇ ਜੋ ਤੁਸੀਂ ਪ੍ਰਾਪਤ ਕਰ ਰਹੇ ਹੋ, ਪੂਰਨ ਸਮਰਪਣਤਨ ਮਨ ਧੰਨ, ਦ੍ਰਿੜਤਾ ਅਤੇ ਵਿਸ਼ਵਾਸ਼, ਭਰੋਸਾ ਅਤੇ ਯਕੀਨ, ਸ਼ਰਧਾ ਅਤੇ ਪਿਆਰ, ਗੁਰਬਾਣੀ ਦਾ ਅਭਿਆਸ, ਨਾਮ ਸਿਮਰਨ ਕਰੋ ਅਤੇ ਤੁਸੀਂ ਮਾਇਆ ਤੇ ਪੂਰੀ ਤਰਾਂ ਜਿੱਤ ਪਾਉਣ ਦੇ ਯੋਗ ਹੋ ਜਾਵੋਗੇ।

9.ਕ੍ਰਿਪਾ ਕਰੋ ਸੱਚੇ ਪਾਤਸ਼ਾਹ ਜੀ..

ਜਵਾਬ: ਸੱਚੇ ਪਾਤਸ਼ਾਹ ਜੀ ਨੇ ਤੁਹਾਨੂੰ ਗੁਰ ਪ੍ਰਸ਼ਾਦਿ ਦਿੱਤਾ ਹੈ, ਪਰ ਕ੍ਰਿਪਾ ਕਰਕੇ ਗੁਰ ਕ੍ਰਿਪਾ ਅਤੇ ਗੁਰ ਪ੍ਰਸ਼ਾਦਿ ਲਈ ਨਿਰੰਤਰ ਅਧਾਰ ਤੇ ਮੰਗ ਕਰਦੇ ਰਹੋ, ਪਰ ਸਭ ਤੋਂ ਜਿਆਦਾ ਮਹੱਤਵਪੂਰਨ ਨਾਮ ਦੇ ਗੁਰ ਪ੍ਰਸ਼ਾਦਿ ਦੀ ਸੇਵਾ ਕਰਨਾ ਹੈ ਅਤੇ ਨਾਮ ਧੰਨ ਇਕੱਠਾ ਕਰਨਾ ਜਾਰੀ ਰੱਖਣਾ ਹੈ, ਤਦ ਸਾਰੇ ਭਰਮ, ਦੁਬਿਧਾਵਾਂ, ਭੁਚਲਾਵੇ ਇੱਕ ਦਿਨ ਅਲੋਪ ਹੋ ਜਾਣਗੇ। ਸਾਡੀਆਂ ਅਰਦਾਸਾਂ ਹਮੇਸ਼ਾਂ ਤੁਹਾਡੇ ਨਾਲ ਹਨ, ਅਸੀਂ ਸਦਾ ਤੁਹਾਡੇ ਲਈ ਅਰਦਾਸ ਕਰਦੇ ਹਾਂ ਕਿ ਤੁਸੀਂ ਅਨਾਦਿ ਖਾਜਾਨੇ ਪ੍ਰਾਪਤ ਕਰੋ, ਪਰ ਤੁਹਾਨੂੰ ਤੁਹਾਡਾ ਕੰਮ ਕਰਦੇ ਰਹਿਣ ਦੀ ਜਰੂਰਤ ਹੈ ਜਿਸ ਤਰਾਂ ਕਿ ਤੁਸੀਂ ਵੀ ਇਸ ਖੇਲ ਦਾ ਹਿੱਸਾ ਹੋ।