11. ਦਿਆਲਤਾ – ਇੱਕ ਬ੍ਰਹਮ ਕਾਨੂੰਨ

ਪੂਰਨ ਦਿਆਲਤਾ ਇੱਕ ਗੂੜ ਬ੍ਰਹਮ ਗੁਣ ਹੈ। ਅਸਲ ਵਿੱਚ ਦਿੳਾਲਤਾ ਦੀ ਕੋਈ ਸੀਮਾ ਨਹੀਂ ਹੈ। ਇਹ ਮਾਪੀ ਨਹੀਂ ਜਾ ਸਕਦੀ ਹੈ। ਇਹ ਹੱਦਾਂ ਤੋਂ ਪਰੇ ਹੈ। ਇਸੇ ਕਰਕੇ ਇਸ ਨੂੰ ਇੱਕ ਗੂੜ ਬ੍ਰਹਮ ਗੁਣ ਕਿਹਾ ਜਾਂਦਾ ਹੈ।

ਪੂਰਨ ਦਿਆਲਤਾ ਸੱਚੇ ਅਨਾਦੀ ਪਿਆਰ ਨੂੰ ਵਿਕਿਸਤ ਕਰਦੀ ਹੈ ਅਤੇ ਪਾਰ ਬ੍ਰਹਮ ਪਰਮੇਸਰ ਦਾ ਇੱਕ ਬ੍ਰਹਮ ਗੁਣ ਹੈ।

·         ਦਾਨਾ ਦੀਨਾ

·         ਪਰਮ ਦਿਆਲੂ

·         ਦਿਆਲ ਬਖਸੰਦ

·         ਬਖਸਣਹਾਰ

ਇਹੀ ਹੈ ਜਿਹੜਾ ਉਸਨੂੰ ਨਿਰਵੈਰ ਬਣਾਉਂਦਾ ਹੈ। ਇਹੀ ਹੈ ਜੋ ਉਸਨੂੰ ਮਿੱਠ ਬੋਲੜਾ ਬਣਾਉਂਦਾ ਹੈ- ਸਦਾ ਨਰਮ ਅਤੇ ਮਿੱਠ ਬੋਲੜਾ। ਉਹ ਕਦੇ ਵੀ ਕਿਸੇ ਨੂੰ ਦੁੱਖ ਨਹੀਂ ਦਿੰਦਾ ਹੈ: ਸਾਡੇ ਸਾਰੇ ਦੁੱਖ ਅਤੇ ਤਕਲੀਫਾਂ ਸਾਡੇ ਪਿਛਲੇ ਜੀਵਣ ਦੇ ਕਰਮਾਂ ਕਰਕੇ ਹੈ। ਉਹ ਸਦਾ ਸਾਡੇ ਬੁਰੇ ਕੰਮਾਂ ਨੂੰ ਅਣਗੌਲਿਆ ਕਰਦਾ ਹੈ ਅਤੇ ਉਹ ਸਦਾ ਹੀ ਸਾਡੇ ਬੁਰੇ ਕੰਮਾਂ ਅਤੇ ਕ੍ਰਿਆਵਾਂ ਨੂੰ ਸਾਡੀਆਂ ਆਦਤਾਂ ਨੂੰ ਮੁਆਫ ਕਰਦਾ ਹੈ ਅਤੇ ਸਾਨੂੰ ਆਪਣੇ ਆਪ ਨੂੰ ਸੁਧਾਰਣ ਦਾ ਮੌਕੇ ਦੇ ਬਾਅਦ ਮੌਕਾ ਦਿੰਦਾ ਹੈ।

ਪੂਰਨ ਦਿਆਲਤਾ ਇੱਕ ਸੰਤ, ਭਗਤ, ਗੁਰਮੁਖ, ਸਤਿਗੁਰੂ ਅਤੇ ਇੱਕ ਬ੍ਰਹਮ ਗਿਆਨੀ ਦਾ ਲਾਜਮੀ ਗੂੜ ਬ੍ਰਹਮ ਗੁਣ ਹੈ। ਇਹ ਹੈ ਜਿਹੜਾ ਅਜਿਹੀ ਏਕਿ ਦ੍ਰਿਸਟ ਬਣਾਉਂਦਾ ਹੈ, ਅਜਿਹੀ ਰੂਹ ਲਈ ਸਭ ਇੱਕ ਹਨ। ਇੱਕ ਵਿਅਕਤੀ ਜਿਹੜਾ ਇੰਨਾ ਦਿਆਲੂ ਜਿੰਨਾਂ ਆਪ ਅਕਾਲ ਪੁਰਖ ਹੈ, ਉਸ ਵਿੱਚ ਕੋਈ ਭੇਦ ਭਾਵ ਨਹੀਂ ਨਫਰਤ ਨਹੀਂ ਦੁਵਿਧਾ ਨਹੀਂ।

ਮੁਆਫੀ ਉਸਦਾ ਸੁਭਾਅ ਹੈ, ਮੁਆਫੀ ਧਰਮ ਹੈ,ਦਿਆਲਤਾ ਧਰਮ ਹੈ, ਨਿਰਵੈਰ ਬਣਨਾ ਧਰਮ ਹੈ।ਇਹ ਸਭ ਚੀਜਾਂ ਦੂਜਿਆਂ ਲਈ ਸੱਚੇ ਪਿਆਰ ਅਤੇ ਭਾਵਨਾਵਾਂ ਦਾ ਵਿਕਾਸ ਕਰਦੀਆਂ ਹਨ, ਜਿਹੜੀਆਂ ਬ੍ਰ੍ਹਹਮ ਦੀ ਤਰਾਂ ਅਸੀੰ ਹਨ।

ਦਿਆਲਤਾ ਅਤੇ ਮੁਆਫੀ ਨਾਲੋ ਨਾਲ ਚੱਲਦੇ ਹਨ ਅਤੇ ਬਹੁਤ ਸਕਤੀਸਾਲੀ ਹਨ ਜਿਵੇਂ ਕਿ ਬ੍ਰਹਮਤਾ ਅਤੇ ਅਧਿਆਤਮਿਕਤਾ  ਸਬੰਧਿਤ ਹਨ। ਇਹ ਸਾਡੇ ਵਿੱਚ ਅਨਾਦਿ ਸਾਂਤੀ ਲਿਆਉਂਦੇ ਹਨ। ਇਹ ਸਾਨੂੰ ਸਰਵਸਕੀਮਾਨ ਦੇ ਨੇੜੇ ਲਿਜਾਂਦੇ ਹਨ ਅਤੇ ਅੰਦਰੋਂ ਹਉੇਮੈ ਨੂੰ ਧੋਂਦੇ ਹਨ। ਉਹ ਕੁਰਬਾਨੀ ਅਤੇ ਦੂਜਿਆਂ ਦੀ ਸੇਵਾ ਨੂੰ ਵਿਕਿਸਤ ਕਰਦੇ ਹਨ, ਦੂਜਿਆਂ ਦੀ ਪੀੜ ਨੂੰ ਮਹਿਸੂਸ ਕਰਨਾ ਅਤੇ ਪੀੜ ਨੂੰ ਦੂਰ ਕਰਨ ਲਈ ਕੰਮ ਕਰਨਾ, ਇਸ ਨਾਲ ਮਨੁੱਖਤਾ ਦੀ ਸੱਚੀ ਸੇਵਾ ਵਿਕਿਸਤ ਹੁੰਦੀ ਹੈ ਅਤੇ ਇਸੇ ਤਰਾਂ ਅਕਾਲ ਪੁਰਖ ਦੀ ਸੇਵਾ ਹੁੰਦੀ ਹੈ।

ਇਸ ਲਈ ਸਾਨੂੰ ਆਪਣੇ ਰੋਜਾਨਾ ਜੀਵਣ ਵਿੱਚ ਇਸ ਬ੍ਰਹਮ ਗੁਣ ਤੇ ਅਮਲ ਕਰਨ ਦੀ ਕੋਸ਼ਿਸ ਕਰਨੀ ਚਾਹੀਦੀ ਹੈ, ਕੇਵਲ ਇਸ ਤਰਾਂ ਕਰਕੇ ਅਸੀਂ ਇੱਕ ਪੱਧਰ ਤੇ ਪਹੁੰਚਣ ਦੇ ਯੋਗ ਹੋਵਾਂਗੇ ਜਿੱਥੇ ਅਸੀਂ ਸਰਵਸਕਤੀਮਾਨ ਨੂੰ ਕਹਿਸੂਸ ਕਰਨ ਦੇ ਯੋਗ ਹੋਵਾਂਗੇ।

ਦਾਸਨ ਦਾਸ

ਬੀ ਬੀ ਜੀ ਵੱਲੋਂ ਸੁਆਲ:-

ਕੀ ਕੋਈ ਜਿਹੜਾ ਬਹੁਤ ਨਰਮ ਅਤੇ ਮਿੱਠ ਬੋਲੜਾ ਹੈ ਪਰ ਦੂਜਿਆਂ ਨੂੰ ਦੁਖੀ ਕਰਨ ਦੀ ਕੋਸ਼ਿਸ ਕਰਦਾ ਹੈ ਉਸ ਨਾਲੋਂ ਵੱਧ ਦਿਆਲੂ ਮਹਿਸੂਸ ਕਰਦਾ ਹੈ ਜਿਹੜਾ ਬੋਲਦਾ ਹੈ ਜਿਹੜਾ ਉਹ ਮਿਠਾਸ ਤੋਂ ਬਿਨਾਂ ਮਹਿਸੂਸ ਕਰਦਾ ਹੈ।

ਨੀਚਾਂ ਦਾ ਨੀਚ

ਉੱਤਰ:-

ਮਿੱਠੇ ਸਬਦ ਚੰਗੇ ਨਹੀਂ ਹਨ ਅਤੇ ਨਾ ਹੀ ਕਿਸੇ ਲਈ ਵਧੀਆ, ਸੱਚ ਹੀ ਮਿੱਠੇ ਅਤੇ ਨਰਮ ਬੋਲੇ ਸਬਦਾਂ ਦਾ ਨਿਚੋੜ ਹੈ। ਸਬਦਾਂ ਵਿੱਚ ਧੋਖੇਬਾਜੀ, ਬੇਈਮਾਨੀ ਅਤੇ ਝੂਠ ਦਾ ਕੋਈ ਤੱਤ ਨਹੀਨ ਹੁੰਦਾ ਹੈ, ਜੇਕਰ ਇਹ ਤੱਤ ਹੁੰਦੇ ਹਨ ਤਾਂ ਸਬਦ ਗੁਰਮਤ ਦੇ ਮਾਪਦੰਡ ਨਾਲ ਨਹੀਂ ਮਿਲਦੇ ਹਨ। ਇੱਥੇ, ਕਥਾ ਅਕਾਲ ਪੁਰਖ ਅਤੇ ਉਸਦੇ ਸੰਤਾਂ ਦੀ ਹੈ, ਇੱਥੇ ਕਥਾ ਨਿਰਵੈਰ ਬਣਨ ਦੀ ਹੈ, ਇੱਥੇ ਕਥਾ ਏਕਿ ਦ੍ਰਿਸਟ ਬਣਨ ਦੀ ਹੈ ਅਤੇ ਦੁਵਿਧਾ ਨਹੀਂ ਅਤੇ ਅਕਥ ਦੀ ਇਸ ਕਥਾ ਵਿੱਚ ਬੇਈਮਾਨੀ, ਧੋਖੇਬਾਜੀ ਅਤੇ ਝੂਠ ਲਈ ਕੋਈ ਜਗਾ ਨਹੀਂ ਹੈ; ਇਹ ਸੱਚੇ ਪਿਆਰ ਬੇ ਸ਼ਰਤ ਪਿਆਰ ਦੀ ਭਾਸ਼ਾ ਅਕਾਲ ਪੁਰਖ ਦੀ ਭਾਸ਼ਾ ਹੈ। ਪਿਆਰ ਅਤੇ ਕੁਰਬਾਨੀ ਦੀ ਭਾਸ਼ਾ ਸੰਚਾਰ ਦੀ ਸੱਚੀ ਭਾਸ਼ਾ ਹੈ ਅਤੇ ਇਹੀ ਹੈ ਜਿਸਦੀ ਅਸੀਂ ਵਿਆਖਿਆ ਕਰਨ ਦੀ ਕੋਸ਼ਿਸ ਕਰ ਰਹੇ ਹਾਂ।

ਦਾਸਨ ਦਾਸ