9. ਮਹੁੱਤਵਪੂਰਨ ਬ੍ਰਹਮ ਕਾਨੂੰਨ

”ਪੂਰਾ ਪ੍ਰਭ ਅਰਾਧਿਆ ਪੂਰਾ ਜਾ ਕਾ ਨਾਓ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ”

ਇਹ ਗੁਰੁ ਅਤੇ ਸੰਗਤ ਦਾ ਸੇਵਕ ਗੁਰੁ ਦਾ ਸੇਵਕ ਪੂਰਨ ਸ਼ਾਂਤੀ ਨੂੰ ਜਾਨਣ ਲਈ ਅਤੇ ਮਹਿਸੂਸ ਕਰਨ ਲਈ ਗੁਰੁ, ਅਕਾਲ ਪੁਰਖ ਅਤੇ ਸਰਬ ਸੰਗਤ ਦੇ ਯੋਗਦਾਨ ਲਈ ਉਹਨਾਂ ਨੂੰ ਵਧਾਈ ਦੇਣ ਅਤੇ ਧੰਨਵਾਦ ਕਰਨ ਦਾ ਮੌਕਾ ਲੈ ਰਿਹਾ ਹੈ।

ਪੂਰਨ ਜੋਤ- ਪੂਰਨ ਪੂਰਨ ਪ੍ਰਕਾਸ- ਅਕਾਲ ਪੁਰਖ ਜੀ ਦਾ ਨਿਰਗੁਣ ਸਰੂਪ

ਗੁਰ ਕ੍ਰਿਪਾ ਨਾਲ

ਇਹ ਇੱਕ ਪੂਰਨ ਸ਼ਾਂਤੀ ਹੈ- ਪਰਮ ਜੋਤ ਪੂਰਨ ਪ੍ਰਕਾਸ

ਜਿਹੜਾ ਤਹਾਨੂੰ ਪੂਰਨ ਸਥਿਰਤਾ ਤੱਕ ਲੈ ਜਾਂਦਾ ਹੈ- ਅਟਲ ਅਵਸਥਾ- ਪੂਰਨ ਹੁਕਮ

ਹੁਕਮ ਬੂਝ ਪਰਮ ਪਦ ਪਾਈ, ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ,

ਜਿਵ ਜਿਵ ਹੁਕਮੁ ਤਿਵੈ ਤਿਵ ਕਾਰ,

ਜਿਵ ਜਿਵ ਹੁਕਮ ਤਿਵ ਤਿਵ ਹੋਵਨਾ,

ਅਤੇ ਇੱਕ ਵਾਰ ਜਦੋਂ ਤੁਸੀਂ ਉਸ ਥਾਂ ਤੇ ਪਹੁੰਚ ਜਾਂਦੇ ਹੋ ਤੁਹਾਨੂੰ ਕੋਟ ਬ੍ਰਹਿਮੰਡ ਦੇ ਹੋ ਰਹੇ ਕੀਰਤਨ ਤੋਂ ਇਲਾਵਾ ਕੁਝ ਨਹੀਂ ਸੁਣਦਾ ਹੈ।

ਕੈਸੀ ਆਰਤੀ ਹੋਇ ਭਵ ਖੰਡਨਾ ਤੇਰੀ ਆਰਤੀ (ਕੀਰਤਨ ਸੋਹਿਲਾ)

ਪਵਨ ਗੁਰੁ ਰਾਹੀਂ

ਪਵਨ ਗੁਰੁ ਪਾਣੀ ਪਿਤਾ ਮਾਤਾ ਧਰਤ ਮਹਤੁ,

ਅਤੇ ਤੁਹਾਡੇ ਜੀਵਣ ਦੇ ਕੇਵਲ ਨਿਸ਼ਾਨੇ ਮਹਾ ਉਪਕਾਰ ਦੇ ਰਸਤੇ ਤੇ ਚਲਦੇ ਰਹਿੰਦੇ ਹਨ:-

ਜਨਮ ਮਰਨ ਦੋਹੁ ਤੇ ਨਾਹੀਂ ਜਨੁ ਪਰਉਪਕਾਰੀ ਆਇ,

ਪੂਰਨ ਬੰਦਗੀ ਲਈ ਪੂਰਨ ਬ੍ਰਹਮ ਗਿਆਨ ਦੀ ਪਾਲਣਾ ਕਰਨਾ ਬ੍ਰਹਮ ਗਿਆਨ ਦੀ ਕੁੰਜੀ ਹੈ,

ਪੂਰਾ ਪ੍ਰਭ ਅਰਾਧਿਆ ਪੂਰਾ ਜਾਕਾ ਨਾਓ
ਨਾਨਕ ਪੂਰਾ ਪਾਈਏ ਪੂਰੇ ਕੇ ਗੁਣ ਗਾਓ

ਅਸੀਂ ਸਾਰੇ ਜੀਵਣ ਮੁਕਤੀ ਪ੍ਰਾਪਤ ਕਰਨ ਲਈ ਬੜੀ ਇਮਾਨਦਾਰੀ ਨਾਲ ਕੋਸ਼ਿਸ ਕਰ ਰਹੇ ਹਾਂ,

ਗੁਰ ਗੁਰ ਕਰਤ ਸਦਾ ਸੁਖ ਪਾਈਏ,

ਜਨਮ ਮਰਨ ਦੇ ਚੱਕਰ ਦੇ ਸਭ ਤੋਂ ਵੱਡੇ ਦੁੱਖ ਤੋਂ ਛੁਟਕਾਰਾ ਪਾਉਣਾ:-

ਜਨਮ ਮਰਨ ਕਾ ਬੰਧਨ,

ਅਤੇ ਨਾਮ ਦੇ ਰਸਤੇ ਤੇ ਚੱਲਣ ਦੁਆਰਾ ਪੂਰਨ ਸ਼ਾਂਤੀ। ਇਹ ਅਗਮ ਅਗੋਚਰ ਦੀ ਕ੍ਰਿਪਾ ਗੁਰ ਕ੍ਰਿਪਾ ਤੋਂ ਬਿਨਾਂ ਨਹੀਂ ਵਾਪਰਦਾ ਹੈ।

ਗੁਰ ਕ੍ਰਿਪਾ ਤੇ ਭਗਤ ਕਮਾਈ ਤਬੁ ਇਹ ਮਾਨਸ ਦੇਹੀ ਪਾਈ, ਆਪਣੀ ਇਸ ਤੀਰਥ ਯਾਤਰਾ ਨੂੰ ਜਿਆਦਾ ਫਲ ਭਰਪੂਰ ਅਤੇ ਤੇਜ ਕਰਨ ਲਈ ਤੁਹਾਨੂੰ ਕੁਝ ਮੁੱਖ ਬ੍ਰਹਮ ਨਿਯਮਾਂ ਤੇ ਧਿਆਨ ਲਗਾਉਣ ਦੀ ਜਰੂਰਤ ਹੈ। ਇਹ ਸਾਰੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜੋ ਕਿ ਅਕਾਲ ਪੁਰਖ ਦਾ ਗਿਆਨ ਸਰੂਪ ਹੈ ਵਿੱਚ ਛਿਪੇ ਹੋਏ ਹਨ।

ਪੋਥੀ ਪਰਮੇਸ਼ਰ ਕਾ ਥਾਨ, ਸਾਧ ਸੰਗੁ ਗੋਬਿੰਦ ਗੁਨ ਗਾਓ ਪੂਰਨ ਬ੍ਰਹਮ ਗਿਆਨ।

ਉਹ ਸੇਵਕ ਜਿਹੜਾ ਇਹਨਾਂ ਸਰਤਾਂ ਨੂੰ ਬੜੀ ਨਿਮਰਤਾ ਨਾਲ ਪਾਲਣਾ ਕਰਦਾ ਹੈ ਉਹ ਗੁਰੂ ਦੀ ਅਤੇ ਅਕਾਲ ਪਰੁਖ ਦੀ ਅਗੰਮੀ ਅਨੰਤ ਅਪਾਰ ਅਤੇ ਬੇਅੰਤ ਕ੍ਰਿਪਾ ਪ੍ਰਪਾਤ ਕਰੇਗਾ ੳਤੇ ਉਸਦੇ ਚਰਨ ਸਦਾ ਲਈ ਭਗਤ ਦੇ ਹਿਰਦੇ ਅੰਦਰ ਵੱਸ ਜਾਣਗੇ।

ਚਰਨ ਕਮਲੁ ਰਿਦ ਮਾਹਿ ਉਰਿਧਾਰੋ,

ਹੁਣ ਵੇਖੀਏ ਕਿ ਇਹ ਬ੍ਰਹਮ ਨਿਯਮ ਕੀ ਹਨ ਅਤੇ ਤੁਹਾਨੂੰ ਇਹ ਕਿਵੇਂ ਪ੍ਰਭਾਵਿਤ ਕਰਨਗੇ ਜਦੋਂ ਤੁਸੀਂ ਨਾਮ ਮਾਰਗ ਤੇ ਅੱਗੇ ਵਧ ਰਹੇ ਹੁੰਦੇ ਹੋ।

ਪੂਰਨ ਵਿਸ਼ਵਾਸ ਅਤੇ ਸਰਧਾ:- ਪੂਰਨ ਭਰਸਿਾ ਅਤੇ ਦ੍ਰਿੜਤਾ ਇੱਕ ਭਗਤ ਦਦਾ ਸਭ ਤੋਂ ਪਹਿਲਾ ਅਤੇ ਜਰੁਰੀ ਗੁਣ ਹੈ। ਭਗਤੀ ਕੁਝ ਨਹੀਂ ਹੈ ਕੇਵਲ ਗੁਰੂ ਅਤੇ ਅਕਾਲ ਪੁਰਖ ਤੇ ਪੂਰਨ ਸਰਧਾ ਅਤੇ ਵਿਸ਼ਵਾਸ ਹੈ। ਅਸੀਂ ਸਾਰੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਕਹਿੰਦੇ ਹਾਂ, ਪਰ ਅਸੀਂ ਅਸਲੀਅਤ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਵਜੋਂ ਅਮਲ ਵਿੱਚ ਨਹੀਂ ਲਿਆਉਂਦੇ ਹਾਂ। ਆਓ ਆਪਣੇ ਅੰਦਰ ਵੇਖੀਏ ਅਤੇ ਇੱਕ ਅੰਦਾਜਾ ਲਗਾਈਏ ਕਿ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਹਨ ਅਸੀਂ ਕਿੱਥੇ ਕੁ ਖੜੇ ਹਾਂ।

1.    ਤਨ ਮਨ ਧੰਨ ਸਭ ਸਉਂਪ ਗੁਰ ਕੋ

ਅਕਾਲ ਪੁਰਖ ਤੁਹਾਨੂੰ ਇਸ ਬ੍ਰਹਮ ਨਿਯਮ ਨੂੰ ਅਪਨਾਉਣ ਲਈ ਦੱਸ ਰਹੇ ਹਨ, ਇਹ ਧੁਰ ਕੀ ਬਾਣੀ ਹੈ- ਆਓ ਆਪਣੇ ਆਪ ਦਾ ਮੁਲਾਂਕਣ ਕਰੀਏ। ਕੀ ਤੁਸੀਂ ਗੁਰੂ ਨੂੰ ਸਮੇਂ ਦਾ ਦਸਵੰਧ ਦਿੰਦੇ ਹੋ- ਹੋਰ ਕਿਵੇਂ ਤੁਸੀਂ ਗੁਰੂ ਨੂੰ ਦਸਵੰਧ ਦੇਵੋਗੇ? ਜਿਹੜਾ ਕਿ ਸਭ ਤੋਂ ਵਧੀਆ ਢੰਗ ਲੱਭਿਆ ਗਿਆ ਹੈ ”ਪ੍ਰਭ ਕਾ ਸਿਮਰਨ ਸਭ ਤੇ ਊਚਾ, ਕੀ ਅਸੀਂ ਹਰ ਸਵੇਰ 2.5 ਘੰਟੇ ਸਿਮਰਨ ਕਰ ਰਹੇ ਹਾਂ?”

ਜੇਕਰ ਅਸੀਂ ਕਰਦੇ ਹਾਂ ਤਾਂ ਸਾਡੇ ਵਿੱਚੋਂ ਕਿੰਨੇ ਬਿਨਾਂ ਨਾਗਾ ਇਸਨੂੰ ਲਗਾਤਾਰ ਅਧਾਰ ਤੇ ਕਰਦੇ ਹਨ? ਅਸੀਂ ਆਪਣਾ ਮਨ ਗੁਰੂ ਨੂੰ ਨਹੀਂ ਦੇ ਪਾਉਂਦੇ ਹਾਂ ਜੇਕਰ ਅਸੀਂ ਗੁਰੂ ਦੁਆਰਾ ਕਹੇ ਸਬਦਾਂ ਨੂਮ ਕਮਾਉਂਦੇ ਨਹੀਂ ਹਾਂ। ਗੁਰੂ ਕੀ ਤੁਹਾਨੂੰ ਦੱਸਦੇ ਹਨ ਕਿ ਜੋ ਕੁਝ ਤੁਹਾਡਾ ਆਪਣਾ ਹੈ ਜਿਵੇਂ ਕਿ ਤਨ, ਮਨ ਧੰਨ ਉਸਨੂੰ ਨੂੰ ਸਮਰਪਤ ਕਰ ਦਿਓ। ਇਹ ਉਸਦੇ ਸਬਦ ਹਨ, ਕੀ ਅਸੀਂ ਉਹਨਾਂ ਨੂੰ ਵੀ ਨਹੀਂ ਕਮਾਉਂਦੇ ਤਾਂ ਇਹ ਅਹੰਕਾਰ – ਹਉਮੈ ਹੈ।

ਅਸੀਂ ਸੋਚਦੇ ਹਾਂ ਕਿ ਇਹ ਚੀਜਾਂ ਸਾਡੀਆਂ ਹਨ, ਅਸਲ ਵਿੱਚ ਇਹ ਸਭ ਉਸਦੀ ਦੇਣ ਹਨ ਅਤੇ ਉਹ ਕੇਵਲ ਇਹਨਾਂ ਦਾ ਦਸਵਾਂ ਹਿੱਸਾ ਵਾਪਸ ਮੰਗਦਾ ਹੈ, ਅਤੇ ਉਹ ਤੁਹਾਡੇ ਅੰਦਰ ਬੈਠਾ ਤੁਹਾਨੂੰ ਜਾਂਚ ਰਿਹਾ ਹੈ ૶ ਤੱਕੜੀ ਵੱਟਾ ਤੋਲਣਹਾਰਾ, ਤੁਸੀਂ ਠੀਕ ਢੰਗ ਨਾਲ ਜਾਂਚਣ ਤੋਂ ਬਚ ਨਹੀਂ ਸਕਦੇ ਹੋ, ਕੀ ਤੁਸੀਂ ਬਚ ਸਕਦੇ ਹੋ?
ਕੀ ਅਸੀਂ ਆਪਣੀ ਕਮਾਈ ਦਾ ਦਸਵੰਧ ਗੁਰੁ ਨੂੰ ਦਿੰਦੇ ਹਾਂ? ਤੁਸੀਂ ਹੋਰ ਕਿਸ ਤਰਾਂ ਗੁਰੂ ਨੂੰ ਧੰਨ ਦੇਵੋਗੇ?

ਏਕਿ ਬਸਤੁ ਕਾਰਨ ਬਿਖੋਟਿ ਗਵਾਵੈ ਏਕ ਭੀ ਨਾ ਦੇਇ,
ਦਸੁ ਭੀ ਹਿਰ ਲਇ ਤਉ ਮੂੜਾ ਕੋ ਕਹਾ ਕਰੇ (ਸੁਖਮਨੀ)

ਗੁਰੂ ਨੂੰ ਧੰਨ ਦੇਣ ਦਾ ਹੋਰ ਕੋਈ ਰਾਹ ਨਹੀਂ ਹੈ  ਦਸ ਗੁਰੂ ਸਾਹਿਬਾਨ ਦੇ ਸਮੇਂ ਸੰਗਤ ਗੁਰੂ ਨੂੰ ਦਸਵੰਧ ਦੇਣ ਦੀ ਆਦੀ ਸੀ। ਹਰ ਵਾਰ ਜਦੋਂ ਅਸੀਂ ਗੁਰਦੁਆਰੇ ਜਾਂਦੇ ਹਾਂ ਤਾਂ ਅਸੀਂ ਆਪਣੇ ਪਰਸ ਵਿੱਚ ਵੇਖਦੇ ਹਾਂ ਅਤੇ ਗੁਰੂ ਨੂੰ ਦੇਣ ਲਈ ਸਭ ਤੋਂ ਛੋਟਾ ਰਾਸ਼ੀ ਨੋਟ ਕੱਢਦੇ ਹਾਂ, ਕੀ ਤੁਸੀਂ ਕਦੇ ਵੀ ਆਪਣੇ ਪਰਸ ਵਿਚਲਾ ਸਾਰਾ ਧੰਨ ਗੁਰੂ ਅੱਗੇ ਰੱਖਣ ਬਾਰੇ ਸੋਚਿਆ ਹੈ? ਅਤੇ ਜੇਕਰ ਤੁਸੀਂ ਇਸ ਤਰਾਂ ਕੀਤਾ ਹੈ ਤਾਂ ਇਹ ਚੰਗਾ ਹੈ, ਜੇਕਰ ਨਹੀਂ ਤਾਂ ਆਪਣੇ ਆਪ ਵੱਲ ਉਂਗਲ ਕਰੋ ਕਿ ਤੁਸੀਂ ਕਿੱਥੇ ਕੁ ਖੜੇ ਹੋ?
ਜੇਕਰ ਤੁਸੀਂ ਗੁਰੂ ਨੂੰ ਦਸਵੰਧ ਨਹੀਂ ਦੇ ਰਹੇ ਹੋ ਤਾਂ ਤੁਸੀਂ ਆਪਣੇ ਭਵਿੱਖ ਲਈ ਕੁਝ ਨਹੀਂ ਬੀਜ ਰਹੇ ਹੋ:-

ਜੇਹਾ ਬੀਜੇ ਸੋ ਲੁਣੈ

ਤੁਸੀਂ ਮਾਇਆ ਦੇ ਪ੍ਰਭਾਵਾਂ ਵਿੱਚੋਂ ਮੁਕਤ ਨਹੀਂ ਹੋ ਸਕਦੇ ਹੋ ਜੇਕਰ ਤੁਸੀਂ ਗੁਰੂ ਨੂੰ ਦਸਵੰਧ ਨਹੀਂ ਦਿੰਦੇ ਹੋ।

ਕੀ ਤੁਸੀਂ ਇਸ ਬਾਰੇ ਹੋਰ ਜਾਨਣਾ ਚਾਹੁੰਦੇ ਹੋ, ਕਿ ਤੁਸੀਂ ਕਿੱਥੇ ਖੜੇ ਹੋ ਜਾਂ ਇਹ ਹੀ ਕਾਫੀ ਹੈ?

ਜਦੋਂ ਅਸੀਂ ਗੁਰਦੁਆਰੇ ਜਾਂਦੇ ਹਾਂ ਤਾਂ ਮੱਥਾ ਟੇਕਦੇ ਹਾਂ ਜਿਵੇਂ ਕਿ ਅਸੀਨ ਉਸਦਾ ਕੋਈ ਭਲਾ ਕਰ ਹਰੇ ਹਾਂ ਕੀ ਕੇਵਲ ਇਸ ਤਰਾਂ ਕਰਕੇ ਤੁਸੀਨ ਸੋਚਦੇ ਹੋ ੋਕ ਅਸੀਂ ਗੁਰੂ ਨੂਮ ਮੰਨ ਲਿਆ ਹੈ? ਅਸੀਂ ਇਸ ਤਰਾਂ ਨਹੀਂ ਸੋਚਦੇ, ਜੇਕਰ ਤੁਸੀਂ ਉਸਦੇ ਕਰਮ ਨਹੀਂ ਕਰਦੇ ਤਾਂ ਤੁਸੀਂ ਉਸਨੂੰ ਇੱਕ ਗੁਰੂ ਦੇ ਤੌਰ ਤੇ ਪ੍ਰਵਾਨ ਨਹੀਂ ਕੀਤਾ ਹੈ ਅਤੇ ਤਦ ਅਸੀਂ ਆਪਣੇ ਆਪ ਨੂੰ ਪਾਖੰਡੀ ਤਨਖਾਹੀਆ ਅਤੇ ਹੋਰ ਕਈ ਕੁਝ ਕਹਿ ਸਕਦੇ ਹਾਂ।

ਅਸੀਂ ਆਪਣੇ ਆਪ ਨੂੰ ਸਿੱਖ ਕਹਿੰਦੇ ਹਾਂ ਕੀ ਅਸੀਂ ਇਹ ਕਾਹਉਣ ਦੇ ਲਾਇਕ ਹਾਂ; ਗੁਰ ਸਿੱਖ ਦਾ ਭਾਵ ਗੁਰੂ ਦਾ ਸਿੱਖ ਹੈ। ਕੀ ਉਸੀਂ ਗੁਰੂ ਦੀ ਸੇਵਾ ਕਰ ਰਹੇ ਹੋ? ਗੁਰੂ ਦੀ ਸੇਵਾ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਤੁਸੀਂ ਉਹ ਕੰਮ ਕਰੋ ਜਿਹੜੇ ਗੁਰੂ ਤੁਹਾਨੂੰ ਕਰਨ ਲਈ ਕਹਿੰਦਾ ਹੈ, ਅਤੇ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਤੁਸੀਂ ਅਸਲੀ ਭਾਵ ਵਿੱਚ ਉਸਨੂੰ ਗੁਰੂ ਸਵੀਕਾਰ ਨਹੀਂ ਕੀਤਾ ਹੈ ਤੁਸੀਂ ਆਪਣੇ ਆਪ ਨੂੰ ਧੋਖਾ ਦੇ ਰਹੇ ਹੋ ਅਤੇ ਗੁਰੁ ਨੂੰ ਧੋਖਾ ਦੇ ਰਹੇ ਹੋ।

ਅਜਿਹੀਆਂ ਹਾਲਤਾਂ ਵਿੱਚ ਗੁਰੁ ਤੁਹਾਨੂੰ ਇਸ ਹਨੇਰੇ ਯੁੱਗ ਵਿੱਚੋਂ ਅਧਿਆਤਮਕ ਰੁਪ ਵਿੱਚ ਕਿਵੇਂ ਉੱਚਾ ਚੁੱਕ ਸਕਦਾ ਹੈ।

ਕਲਯੁਗ ਰਥ ਅਗਨ ਕਾ ਕੂੜ ਅਗੇ ਰਥਵਾਹੁ
ਆਸਾ ਦੀ ਵਾਰ

2.    ਗੁਰੂ ਡੰਡਉਤ ਬੰਦਨਾ ਕਰਨ ਲਈ ਕਹਿ ਰਿਹਾ ਹੈ:

ਕਰ ਡੰਡਉਤ ਪੁੰਨ ਵੱਡਾ ਹੇ (ਕੀਰਤਨ ਸੋਹਿਲਾ)

ਕੀ ਅਸੀਂ ਡੰਡਉਤ ਕਰਦੇ ਹਾਂ ਜਦੋਂ ਅਸੀਂ ਗੁਰਦੁਆਰੇ ਜਾਂਦੇ ਹਾਂ? ਸਾਡੀ ਹਉਮੈ ਨੂੰ ਖਤਮ ਕਰਨ ਦਾ ਇਹ ਸਭ ਬਹੁਤ ਸਕਤੀਸਾਲੀ ਬ੍ਰਹਮ ਕਾਨੂੰਨ ਹੈ ਕਿਉਂਕਿ( (ਹਉਮੈ ਦੀਰਘ ਰੋਗ ਹੈ) (ਆਸਾ ਦੀ ਵਾਰ)) ਜੇਕਰ ਤੁਸੀਂ ਗੁਰੂ ਘਰ ਜਾਂਦੇ ਹੋ ਅਤੇ ਇਹ ਨਹੀਂ ਕਰਦੇ ਹੋ, ਤੁਸੀਂ ਗੁਰਬਾਣੀ ਦ਀ਿ ਕਮਾਈ ਨਹੀਂ ਕੀਤੀ। ਅਜਿਹਾ ਕਰਕੇ ਤੁਸੀਂ ਆਪਣੀ ਰੂਹ ਲਈ ਚੰਗਾ ਕਰੋਗੇ, ਤੁਹਾਡੀ ਹਉਮੈ ਅਲੋਪ ਹੋਣ ਲੱਗੇਗੀ, ਤੁਸੀਂ ਨਿਮਰ ਬਣ ਜਾਉਗੇ।

ਇੱਕ ਹੋਰ ਉਦਾਹਰਣ

3 ਪੰਚ ਦੂਤ ਤੁਧ ਵੱਸ ਕੀਤੇ

ਕੀ ਅਸੀਂ ਪੰਜ ਦੂਤਾਂ ਨੂੰ ਨਿਯੰਤ੍ਰਿਣ ਕਰਨ ਦਾ ਕੰਮ ਕਰ ਰਹੇ ਹਾਂ? ਜਾਂ ਉਹ ਸਾਨੂੰ ਨਿਯੰਤ੍ਰਿਣ ਕਰ ਰਹੇ ਹਨ? ਅਸਲ ਵਿੱਚ ਅਸੀਂ ਸਾਰੇ ਉਹਨਾਂ ਪੰਜਾਂ ਦੁਸਮਣਾਂ-ਕਾਮ, ਕ੍ਰੋਧ, ਲੋਭ, ਮੋਹ ਅਹੰਕਾਰ ਦੁੳਾਰਾ ਨਿੰਯਤ੍ਰਿਤ ਕੀਤੇ ਜਾ ਰਹੇ ਹਾਂ।

ਧਾਰਮਿਕ ਗ੍ਰੰਥਾਂ ਵਿੱਚ ਅਜਿਹੇ ਬ੍ਰਹਮ ਗਿਆਨ ਦੀਆਂ ਬੇਹੱਦ ਗੱਲਾਂ ਹਨ- ਕੀ ਤੁਸੀਂ ਇਸ ਗਿਆਨ ਨੂੰ ਰੋਜਾਨਾ ਜੀਵਣ ਵਿੱਚ ਲਾਗੂ ਕਰ ਰਹੇ ਹੋ? ਜੇਕਰ ਹਾਂ ਤਾਂ ਅਸੀਂ ਗੁਰੂ ਨਾਲ ਜੁੜੇ ਹਾਂ ਜੇਕਰ ਨਹੀਂ ਤਾਂ ਅਸੀਂ ਗੁਰਸਿੱਖ ਜਾਂ ਗੁਰਮੁਖ ਨਹੀਂ ਹਾਂ, ਸਗੋਂ ਮਨਮੁਖ ਅਤੇ ਬੇਮੁਖ ਹਾਂ।

ਬਾਣਾ ਅਤੇ ਬਾਹਰੀ ਰਹਿਤ  ਇੱਕ ਗੁਰ ਸਿੱਖ ਨਹੀਂ ਬਣਾਉਂਦੀ ਹੈ, ਅੰਦਰੂਨੀ ਦ੍ਰਿੜਤਾ, ਆਪਣੇ ਮਨ, ਹਿਰਦੇ ਅਤੇ ਰੁਹ ਦੀ ਸਫਾਈ ਦੀ ਅੰਦਰੂਨੀ ਰਹਿਤ ਹੀ ਸਫਲਤਾ ਦੀ ਕੁੰਜੀ ਹੈ।

ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹਿ(ਦਸਮ ਪਾਤਸ਼ਾਹ)

ਕੇਵਲ ਇੱਕ ਹੁਕਮਨਾਮਾ ਲਉ, ਆਪਣੇ ਆਪ ਦਾ ਇਸ ਹੁਕਮਨਾਮੇ ਵਿੱਚ ਮੁਲਾਂਕਣ ਕਰੋ ਅਤੇ ਇਸ ਤੇ ਕੰਮ ਕਰੋ, ਇਹ ਸਭ ਹੈ ਜੋ ਤੁਸੀਂ ਕਰਨਾ ਹੈ, ਹਰ ਚੀਜ ਤੁਹਾਡੇ ਲਈ ਸਹੀ ਹੋਣੀ ਸ਼ੁਰੁ ਹੋ ਜਾਵੇਗੀ ਕਿਉਂਕਿ ਫਿਰ ਤੁਸੀਂ ਇੱਕ ਗੁਰ ਸਿੱਖ ਅਤੇ ਗੁਰਮੁਖ ਬਣਨ ਲੱਗੋਗੇ।

ਇਸੇ ਤਰਾਂ ਹੀ ਗੁਰਬਾਣੀ ਵਿੱਚ ਵੀ ਬੇਅੰਤ ਬ੍ਰਹਮ ਨਿਯਮ ਲੁਕੇ ਹੋਏ ਹਨ- ਜਿਵੇਂ ਕਿ ਹੀਰੇ ਮੋਤੀ ਅਤੇ ਰਤਨ ਦੇ ਗਹਿਣੇ ਅਤੇ ਹੀਰੇ ਹਨ- ਇਹ ਜਾਗ੍ਰਿਤ ਰੂਹਾਂ ਦੁਆਰਾ ਇਕੱਠੇ ਕੀਤੇ ਜਾਂਦੇ ਹਨ

ਬ੍ਰਹਮ ਗਿਆਨੀ ਕਾ ਭੋਜਨ ਗਿਆਨ

ਸਰਵਰ ਅੰਦਰ ਹੀਰਾ ਮੋਤੀ ਸੋ ਹੰਸਾ ਕਾ ਖਾਨਾ,
ਗੁਰਬਾਣੀ ਬੇਅੰਤ ਅਤੇ ਅਸੀਮ ਹੈ- ਮਾਨ ਸਰੋਵਰ ਹੈ- ਜਿਹੜਾ ਅਮੋਲਕ ਹੀਰੇ ਅਤੇ ਜਵਾਹਰਾਤਾਂ ਨਾਲ ਭਰਿਆ ਹੋਇਆ ਹੈ- ਅਮੋਲਕ ਰਤਨ ਬਣਨਾ- ਨਾਮ- ਸਤਿ ਨਾਮ – ਮਹਾਂ ਮੰਤਰ, ੴ- ਬੀਜ ਮੰਤਰ- ਉਤਪਤੀ

ਬੀਜ ਮੰਤਰ ਸਰਬੁ ਕਉ ਗਿਆਨ
ਸੁਖਮਨੀ

ਗੁਰਬਾਣੀ- ਗੁਰੂ ਭਾਵ ਅਕਾਲ ਪੁਰਖ, ਬਾਣੀ ਭਾਵ ਸਬਦ ਹੈ। ਗੁਰਬਾਣੀ ਦਾ ਭਾਵ ਉਸਦੇ ਸਬਦਾ ਤੋਂ ਹੈ। ਗੁਰਬਾਣੀ ਰੁਕਦ਀ਿ ਨਹੀਂ ਹੈ, ਉਸ ਵੱਲੋਂ ਲਗਾਤਾਰ ਆ ਰਹੀ ਹੈ, ਇੱਥੋਂ ਤੱਕ ਕੇ ਹੁਣ ਵੀ ਆ ਰਹੀ ਹੈ, ਉਹ ਲਗਾਤਾਰ ਗੁਰਬਾਣੀ ਨੂੰ ਗਾ ਰਿਹਾ ਹੈ, ਛੇ ਗੁਰੂ ਸਾਹਿਬਾਨ ਕੋਲ ਗੁਰਬਾਣੀ ਨੂੰ ਸੁਣਨ, ਗਾਉਣ, ਅਤੇ ਲਿਖਣ ਦੀ ਸਮਰੱਥਾ ਸੀ, ਇੱਸੇ ਕਰਕੇ ਉਹਨਾਂ ਨੇ ਇਹ ਕੀਤਾ। ਗੁਰਬਾਣੀ ਬੇਅੰਤ ਹੈ, ਇਹ ਉਸਦੀ ਤਰਾਂ ਵਿਸ਼ਾਲ ਹੈ, ਜਿਸਦੀਆਂ ਹੱਦਾਂ ਨਹੀਂ, ਇਹ ਇਸਦੇ ਖੇਤਰ ਵਿੱਚ ਪਰਿਭਾਸਤ ਨਹੀਂ ਕੀਤੀ ਜਾ ਸਕਦੀ ਹੈ, ਇਹ ਸੈਭੰ ਹੈ- ਅਕਾਲ ਪੁਰਖ ਦੀ ਤਰਾਂ, ਇਸੇ ਕਰਕੇ ਇਸਨੂੰ ਉਸਦਾ ਗਿਆਨ ਸਰੂਪ ਕਿਹਾ ਜਾਂਦਾ ਹੈ। ਸੰਗਤ ਦਾ ਸੇਵਕ ਕਈ ਵਾਰ ਨਵੀਂ ਗੁਰਬਾਣੀ ਸੁਣਦਾ ਹੈ। ਦੇਹ ਛੱਡਣ ਦਾ ਪਹਿਲਾ ਤਜਰਬਾ ਅਵਰਣਨ ਯੋਗ ਹੈ, ਇਹ ਪੂਰਨ ਚੇਤੰਨਤਾ ਵਿੱਚ ਸੀ, ਇਹ ਸੱਚ ਖੰਡ ਵੱਲ ਯਾਤਰਾ ਸੀ ਅਤੇ ਇਹ ਗੁਰਬਾਣੀ ਨਾਲ ਸ਼ੁਰੂ ਹੋਈ, ਜਿਹੜੀ ਪਹਿਲਾਂ ਕਦੇ ਵੀ ਸੁਣੀ ਨਹੀਂ ਹੁੰਦੀ ਹੈ। ਇਸੇ ਤਰਾਂ ਕੀਰਤਨ ਵੀ ਸੁਣੋ ਜਿਹੜਾ ਕਿ ਕਿਸੇ ਸਮੇਂ ਇਸੇ ਤਰਾਂ ਦੀ ਘਟਨਾ ਹੈ। ਸਾਨੂੰ ਸੰਗਤ ਨਾਲ ਅਜਿਹੇ ਹੋਰ ਬ੍ਰਹਮ ਤਜੁਰਬਿਆਂ ਨੂੰ ਸਾਂਝਾ ਕਰਨ ਦਾ ਹੋਰ ਮੌਕਾ ਮਿਲੇਗਾ।

ਇੱਥੇ ਕੁਝ ਹੋਰ ਵਿਚਾਰ ਕਰਨੇ ਹਨ ਜਿਹੜੇ ਅਸੀਂ ਸੰਗਤ ਨਾਲ ਸਾਂਝੇ ਕਰਨੇ ਪਸੰਦ ਕਰਾਂਗੇ।

ਸਦਾ ਗੁਰੂ ਅਤੇ ਸੰਗਤ ਨੂੰ ਮੁੱਖ ਰੱਖਣਾ ਹੈ- ਗੁਰਮੁਖ ਦਾ ਇਹ ਹੀ ਅਰਥ ਹੁੰਦਾ ਹੈ।

ਕਿਸੇ ਦਾ ਦਿਲ ਨਾ ਦੁਖਾਓ- ਹਰ ਕਿਸੇ ਅੰਦਰ ਪਰਮਾਤਮਾ ਹੈ, ਕਿਸੇ ਨੂੰ ਦੁਖੀ ਕਰਕੇ ਅਸੀਂ ਉਸਨੂੰ ਦੁਖੀ ਕਰਦੇ ਹਾਂ, ਸਾਨੂੰ ਉਸਨੂੰ ਪਿਆਰ ਕਰਨ ਦੀ ਲੋੜ ਹੈ, ਉਸਨੂੰ ਦੁਖੀ ਕਰਨ ਦੀ ਨਹੀਂ-

ਮੰਦਾ ਕਿਸੇ ਨਾ ਬੋਲੀਐ
ਆਸਾ ਦੀ ਵਾਰ

ਸਦਾ ਮਿੱਠਾ ਬੋਲੋ-

ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ

ਮੂਲ ਰੂਪ ਵਿੱਚ ਤੁਹਾਨੂੰ ਅਕਾਲ ਪੁਰਖ ਦੇ ਗੁਣਾਂ ਨੂੰ ਅਪਣਾਉਣਾ ਪਏਗਾ, ਇੱਕ ਸੱਚਾ ਇਨਸਾਨ ਬਣਨ ਲਈ ਹੋਰ ਚੰਗਾ ਬਣਨਾ ਪਏਗਾ।

ਦੂਜਾ ਹਰ ਕੋਈ ਤੁਹਾਡੇ ਤੋਂ ਉੱਚਾ ਹੈ, ਇੱਥੋਂ ਤੱਕ ਕੇ ਬਿਸ਼ਟਾ ਦਾ ਕੀੜਾ ਵੀ ਤੁਹਾਡੇ ਤੋਂ ਚੰਗਾ ਹੈ, ਕਿਉਂਕਿ ਉਹ ਪੂਰਨ ਹੁਕਮ ਅੰਦਰ ਹੈ, ਤੁਹਾਨੂੰ ਉਸਦਾ ਵੀ ਦਾਸ ਬਣਨਾ ਪਏਗਾ, ਕਿਉਂਕਿ ਉਸ ਵਿੱਚ ਵੀ ਪਰਮਾਤਮਾ ਹੈ, ਇੱਥੋਂ ਤੱਕ ਕੇ ਤੁਹਾਡਾ ਸਾਥੀ, ਉਸਦੇ ਪੁੱਤਰ ਅਤੇ ਧੀਆਂ ਤੁਹਾਡੇ ਤੋਂ ਉਤੇ ਹਨ। ਜੇਕਰ ਤੁਸੀਂ ਕਦੇ ਭਾਰਤ ਜਾਂਦੇ ਹੋ ਤਾਂ ਉਸ ਵਿਅਕਤੀ ਦੁਆਰਾ ਬਣਾਇਆ ਭੋਜਨ ਖਾਓ ਜਿਹੜਾ ਤੁਹਾਡੇ ਘਰ ਅਤੇ ਪਖਾਨੇ ਦੀ ਸਫਾਈ ਕਰਦਾ ਹੈ ਅਤੇ ਜੋ ਤੁਹਾਡੇ ਪਿੰਡ ਦੀ ਸਭ ਤੋਂ ਨੀਵੀਂ ਕਹੀ ਜਾਣ ਵਾਲੀ ਜਾਤ ਨਾਲ ਸਬੰਧਤ ਗਰੀਬ ਵਿਅਕਤੀ ਹੈ। ਉਸਨੂਮ ਆਪਣੇ ਖਾਣੇ ਵਾਲੀ ਮੇਜ ਤੇ ਆਉਣ ਦਾ ਸੱਦਾ ਦਿਓ ਅਤੇ ਆਪਣੇ ਹੱਥਾਂ ਨਾਲ ਪਕਾਇਆ ਭੋਜਨ ਪੇਸ਼ ਕਰੋ।

ਸਦਾ ਗਰੀਬਾਂ ਨੂੰ ਦਿਓ, ਗੁਰਦੁਆਰੇ ਦਾਨ ਦੇਣ ਦੀ ਬਜਾਏ ਗਰੀਬਾਂ ਬੂੰ ਦੇਣਾ ਜਿਆਦਾ ਸਨਮਾਣ ਜਨਕ ਹੋਏਗਾ। ਉਹਨਾਂ ਨੂੰ ਕੱਪੜੇ ਖਰੀਦ ਕੇ ਦਿਓ, ਭੋਜਨ ਅਤੇ ਜਿਊਣ ਲਈ ਹੋਰ ਲੋੜੀਂਦਾ ਸਮਾਨ, ਗਰੀਬ ਬਿਮਾਰ ਲੋਕਾਂ ਦੀ ਮਦਦ ਕਰੋ, ਉਹਨਾਂ ਨੂੰ ਦਵਾਈਆਂ ਖਰੀਦ ਦਿਓ, ਉਹਨਾਂ ਦੇ ਇਲਾਜ ਲਈ ਅਦਾਇਗੀ ਕਰੋ। ਉੱਥੇ ਮੇਰਾ, ਮੈਨੂੰ, ਮੈਂ ਨਹੀਂ ਰਹਿੰਦੀ। ਜਦੋਂ ਤੁਸੀਂ ਇਹ ਕਹਿੰਦੇ ਹੋ ਕਿ ਆਪਣੀ ਦੇਹ ਅਤੇ ਮਨ ਨੂੰ ਪਰਮੁੱਖਤਾ ਦੇ ਰਹੇ ਹੋ ਅਤੇ ਜਿਸ ਵਿੱਚ ਉਸਦੀ ਹੋਂਦ ਹੈ ਉਸ ਰੁਹ ਨੂੰ ਪਿੱਛੇ ਛੱਡ ਰਹੇ ਹੋ-

ਹਰ ਤੁਧ ਮਹਿ ਜੋਤ ਰਖੀ ਤਾਂ ਤੂੰ ਜਗੁ ਮਾਹਿ ਆਇਆ
( ਅਨੰਦ ਸਾਹਿਬ).

ਘਟ ਘਟ ਪੂਰਨ ਬ੍ਰਹਮ ਪ੍ਰਗਾਸ
ਬ੍ਰਹਮ ਮਹਿ ਜਨ ਜਨ ਮਹਿ ਪਾਰ ਬ੍ਰਹਮ

ਇਹ ਤੁਹਾਡੀ ਹਉਮੈ ਨੂੰ ਮਾਰਨ ਵਿੱਚ ਮਦਦ ਕਰੇਗਾ। ਮੂਲ ਰੁਪ ਵਿੱਚ ਤੁਹਾਨੂੰ ਆਪਣੀ ਦੇਹ ਉਸਨੂੰ ਅਰਪਤ ਕਰਨੀ ਪਏਗੀ ਅਤੇ ਇਹ ਤੁਹਾਡੀ ਅਜਿਹਾ ਕਰਨ ਵਿੱਚ ਮਦਦ ਕਰੇਗਾ, ਇਹ ਕੰਮ ਕਰਦਾ ਹੈ ਅਤੇ ਮਹਾਨ ਕੰਮ ਕਰਦਾ ਹੈ, ਇਸ ਨੂੰ ਹੁਣੇ ਕਰੋ ਅਤੇ ਸਨਮਾਨ ਨੂੰ ਮਾਣੋ।

ਕੇਵਲ ਅਰਦਾਸ ਕਰੋ- ਮੰਗਣਾ ਚਿੱਤ ਨਾ ਆਵੈ- ਨਾਮ ਸਭ ਤੋਂ ਉੱਚੀ ਦਾਤ ਹੈ, ਹੋਰ ਚੀਜਾਂ ਜਰੁਰੀ ਨਹੀਂ ਹਨ, ਉਹ ਆਪਣੇ ਆਪ ਆ ਜਾਣਗੇ, ਜੇਕਰ ਤੁਹਾਡੇ ਕੋਲ ਨਾਮ ਹੈ। ਤੁਹਾਡੇ ਕੋਲ ਹਰ ਚੀਜ ਹੈ, ਨਾਮ ਮੰਗ ਕੇ ਤੁਸੀਂ ਉਸ ਨੂੰ ਮੰਗਦੇ ਹੋ- ਹਰ ਸਿਮਰਨ ਮਹਿ ਆਪ ਨਿਰੰਕਾਰਾ- ਅਤੇ ਜੇਕਰ ਉਸਨੂੰ ਪ੍ਰਾਪਤ ਕਰ ਲੈਂਦੇ ਹੋ ਹੋਰ ਤੁਸੀਂ ਕੀ ਚਾਹੁੰਦੇ ਹੋ।

ਜੇਕਰ ਤੁਹਾਡੇ ਹਿਰਦੇ ਅੰਦਰ ਨਾਮ ਵਸਦਾ ਹੈ ਤਾਂ ਤੁਸੀਂ ਜੀਵਣ ਮੁਕਤ ਹੋ-

ਜਿਸ ਕੇ ਰਿਦੈ ਪਾਰਬ੍ਰਹਮ ਕਾ ਨਿਵਾਸ
ਤਿਸ ਕਾ ਨਾਮ ਸਤਿ ਰਾਮਦਾਸ
(ਸੁਖਮਨੀ)

ਕੇਵਲ ਨਾਮ ਹੀ ਸੁਖਮਨੀ ਹੈ

ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮੁ

ਇਹ ਅਜਿਹੀ ਖੁਸੀ ਹੈ ਜੋ ਸਦਾ ਅਨੰਦ ਭਰਪੂਰ ਹੈ-

ਸਰਬੁ ਰੋਗ ਕਾ ਅਉਖਧ ਨਾਮ
ਸੁਖਮਨੀ

ਕਿਸੇ ਵੀ ਚੀਜ ਦੀ ਇੱਛਾ ਨਾ ਰੱਖੋ- ਤ੍ਰਿਸ਼ਨਾ ਵੱਡਾ ਰੋਗ ਲੱਗਾ – ਇਹ ਮਾਇਆ ਹੈ ਜੋ ਉਸ ਪਲ ਖੇਡਦੀ ਹੈ ਜਦੋਂ ਤੁਸੀਂ ਕੋਈ ਇੱਛਾ ਕਰਦੇ ਹੋ, ਸਾਡੀਆਂ ਇੱਛਾਵਾਂ ਨੂੰ ਪੂਰਾ ਕਰਨ ਵਿੱਚ ਮਾਇਆ ਹਿੱਸੇਦਾਰ ਹੈ, ਜਿਹੜੀ ਕਿ ਪੰਜ ਦੂਤਾਂ ਵਿੱਚੋਂ ਇੱਕ ਹੈ ਜੋ ਤੁਹਾਡੇ ਦੁਸਮਣ ਹਨ। ਹਰ ਚੀਜ ਜੋ ਤੁਹਾਡੇ ਨਾਲ ਸਬੰਧਤ ਹੈ ਕਿਸੇ ਵੀ ਤਰਾਂ ਤੁਹਾਡੇ ਕੋਲ ਆ ਜਾਵੇਗੀ ਫਿਰ ਤੁਸੀਂ ਕਿਸੇ ਚੀਜ ਲਈ ਪਿੱਛਾ ਕਿਉਂ ਕਰਦੇ ਹੋ। ਪੰਜ ਦੂਤਾਂ ਦੀ ਤਰਾਂ ਆਸ, ਮਨਸਾ, ਤ੍ਰਿਸਨਾ ਬਹੁਤ ਖਤਰਨਾਕ ਮਾਨਸਿਕ ਰੋਗ ਹਨ।
ਕਿਸੇ ਦੀ ਅਲੋਚਨਾ ਨਾ ਕਰੋ- ਨਿੰਦਿਆ ਚੁਗਲੀ ਬਖੀਲੀ ਤੋਂ ਦੂਰ ਰਹੋ, ਇਹ ਬਹੁਤ ਖਤਰਨਾਕ ਹਨ, ਉਹ ਪਲ ਜਦੋਂ ਤੁਸੀਂ ਕਿਸੇ ਦੀ ਆਲੋਚਨਾ ਕਰਦੇ ਹੋ ਅਕਾਲ ਪੁਰਖ ਤਤਕਾਲ ਤੁਹਾਡੇ ਭਗਤੀ ਧੰਨ ਤੇ ਬਹੁਤ ਵੱਡੀ ਰੋਕ ਲਗਾ ਦਿੰਦੇ ਹਨ ਅਤੇ ਉਸ ਆਦਮੀ ਦੇ ਖਾਤੇ ਵਿੱਚ ਜਮਾਂ ਕਰਵਾ ਦਿੰਦੇ ਹਨ ਜਿਸਦੀ ਤੁਸੀਂ ਨਿੰਦਿਆ ਕਰਦੇ ਹੋ, ਇਸ ਲਈ ਕੇਵਲ ਆਪਣੇ ਆਪ ਦੀ ਨਿੰਦਿਆ ਕਰੋ।

ਹਮ ਨਹੀਂ ਚੰਗੇ ਬੁਰਾ ਨਹੀਂ ਕੋਇ
ਸੰਤ ਪੁਰਖ ਦੀ ਨਿੰਦਿਆ ਹੋਰ ਵੀ ਖਤਰਨਾਕ ਹੈ ਸੁਖਮਨੀ ਦੀ ਅਸਟਪਦੀ 13 ਪੜੋ-
ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ-
 
ਸੰਤ ਕੇ ਨਿੰਦਕ ਕੋ ਦਰਗਹ ਮਿਲੈ ਸਜਾਇ,
ਸੰਤ ਕਾ ਨਿੰਦਕ ਬਿਗੜ ਰੂਪ ਹੋਇ ਜਾਇ

ਅਤੇ ਅੱਗੇ ਕ੍ਰਿਪਾ ਕਰਕੇ ਸੰਗਤ ਅਤੇ ਗੁਰੂ ਦੇ ਇਸ ਚਾਕਰ ਦੀ ਸੇਵਾ ਪ੍ਰਵਾਨ ਕਰੋ। ਕ੍ਰਿਪਾ ਕਰਕੇ ਕਿਸੇ ਵੀ ਗੈਰ ਜਿੰਮੇਵਾਰੀ ਲਈ ਇਸ ਸੇਵਕ ਨੂੰ ਮੁਆਫ ਕਰਨਾ।
ਦਾਸਨ ਦਾਸ