ਅਸਟਪਦੀ ੧੧ : ਕਰਤਾ ਪੁਰਖ ਦੀ ਮਹਿਮਾ

ਸਲੋਕੁ

ਕਰਣ ਕਾਰਣ ਪ੍ਰਭੁ ਏਕੁ ਹੈ ਦੂਸਰ ਨਾਹੀ ਕੋਇ

ਨਾਨਕ ਤਿਸੁ ਬਲਿਹਾਰਣੈ ਜਲਿ ਥਲਿ ਮਹੀਅਲਿ ਸੋਇ

ਗੁਰੂ ਪੰਚਮ ਪਾਤਸ਼ਾਹ ਜੀ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਬੇਅੰਤ ਦਿਆਲਤਾ ਨਾਲ ਇਸ ਸਾਰੇ ਬ੍ਰਹਿਮੰਡ ਦੇ ਕੰਮ-ਕਾਜ ਬਾਰੇ ਬ੍ਰਹਮ ਗਿਆਨ ਦਾ ਇਹ ਅਨਾਦਿ ਭਾਗ ਬਖ਼ਸ਼ ਰਹੇ ਹਨ। ਉਸ ਬ੍ਰਹਮ ਗਿਆਨ ਦੀਆਂ ਅਲੌਕਿਕ ਸ਼ਕਤੀਆਂ ਬਾਰੇ ਗਿਆਨ ਦੇ ਰਹੇ ਹਨ ਜਿਹੜੀਆਂ ਪਰਮ-ਸ਼ਕਤੀਆਂ ਸ੍ਰਿਸ਼ਟੀ ਅਤੇ ਇਸ ਦੇ ਕੰਮ-ਕਾਜ ਪਿੱਛੇ ਕੰਮ ਕਰ ਰਹੀਆਂ ਹਨ। ਅਲੌਕਿਕ ਸ਼ਕਤੀਆਂ ਜੋ ਹਰ ਰਚਨਾ ਨੂੰ ਚਲਦਿਆਂ ਰੱਖ ਰਹੀਆਂ ਹਨ ਉਨ੍ਹਾਂ ਪਰਮ-ਸ਼ਕਤੀਆਂ ਦਾ ਇਸ ਅਸਟਪਦੀ ਵਿਚ ਅਨੁਭਵ ਅਤੇ ਵਖਿਆਨ ਕੀਤਾ ਗਿਆ ਹੈ।

ਕੁਦਰਤ ਦੇ ਕੰਮ-ਕਾਜ ਦੇ ਤਰੀਕੇ ਬਾਰੇ ਸਮਝਣਾ ਸਾਡੇ ਲਈ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੈ। ਇੱਕ ਵਾਰ ਜਦ ਅਸੀਂ ਪੂਰਨ ਬ੍ਰਹਮ ਗਿਆਨ ਦੇ ਇਸ ਭਾਗ ਨੂੰ ਸਮਝਣ ਅਤੇ ਇਸ ਦਾ ਅਮਲ ਰੋਜ਼ਾਨਾ ਜੀਵਨ ਵਿਚ ਕਰਨ ਲਗ ਪਈਏ ਤਾਂ ਅਸੀਂ ਆਪਣੀ ਹਉਮੈ ਨੂੰ ਖ਼ਤਮ ਕਰਨ ਦੇ ਯੋਗ ਹੋ ਜਾਵਾਂਗੇ। ਹਉਮੈ ਜਿਸ ਨੂੰ ਗੁਰਬਾਣੀ ਵਿਚ ਦੀਰਘ ਮਾਨਸਿਕ ਰੋਗ ਕਿਹਾ ਗਿਆ ਹੈ। ਇਸ ਦੀਰਘ ਮਾਨਸਿਕ ਰੋਗ ਦਾ ਇਲਾਜ ਸਾਨੂੰ ਜੀਵਨ ਮੁਕਤੀ ਵੱਲ ਖੜਦਾ ਹੈ। ਹਉਮੈ ਗੰਭੀਰ ਮਾਨਸਿਕ ਰੋਗ ਹੈ ਕਿਉਂਕਿ ਇਹ ਸਾਨੂੰ ਇਹ ਵਿਸ਼ਵਾਸ ਕਰਵਾਉਂਦੀ ਹੈ ਕਿ ਅਸੀਂ ਕੰਮ-ਕਾਜ ਕਰਨ ਵਾਲੇ ਹਾਂ, ਅਸੀਂ ਕਰਤਾ ਹਾਂ। ਇਹੋ ਜਿਹੀ ਹਉਮੈ ਸੋਚ ਸਾਨੂੰ ਅਨਾਦਿ ਸਤਿ ਦੀ ਲੀਕ ਤੋਂ ਪਰ੍ਹੇ ਰੱਖਦੀ ਹੈ।

ਸਾਨੂੰ ਇਹ ਅਹਿਸਾਸ ਕਰਨ ਦੀ ਜ਼ਰੂਰਤ ਹੈ ਕਿ ਇਹ ਸਾਡਾ ਸਥੂਲ ਸਰੀਰ ਨਹੀਂ ਹੈ ਜੋ ਕੰਮ-ਕਾਜ ਕਰ ਰਿਹਾ ਹੈ ਸਗੋਂ ਇਹ ਅਲੌਕਿਕ ਸ਼ਕਤੀ ਹੈ ਜੋ ਸਾਡੇ ਇਸ ਸਰੀਰ ਨੂੰ ਚਲਾ ਰਹੀ ਹੈ ਅਤੇ ਸਾਡੇ ਆਲੇ-ਦੁਆਲੇ ਹਰ ਚੀਜ਼ ਨੂੰ ਵਾਪਰਨਾ ਬਣਾਉਂਦੀ ਹੈ। ਪੂਰਨ ਬ੍ਰਹਮ ਗਿਆਨ ਦੇ ਇਸ ਭਾਗ ਦੀ ਸਮਝ ਲਈ (ਉਸ ਵਿਸ਼ਾ ਅਤੇ ਵਸਤੂ ਦੇ ਪ੍ਰਸ਼ਨ ਦਾ ਉੱਤਰ ਲੱਭਣ ਲਈ ਜੋ ਪ੍ਰਸ਼ਨ ਸਮੇਂ ਸਮੇਂ ਸਿਰ ਸਾਡੇ ਮਨ ਵਿਚ ਉੱਠਦੇ ਹਨ) ਆਓ ਹੱਥ ਜੋੜ ਕੇ ਅਰਦਾਸ ਕਰੀਏ। ਆਓ ਕੋਟਾਨ ਕੋਟ ਡੰਡੌਤ ਬੰਦਨਾ ਧੰਨ ਧੰਨ ਪਾਰਬ੍ਰਹਮ ਪਰਮੇਸ਼ਰ ਅਤੇ ਧੰਨ ਧੰਨ ਗੁਰੂ ਦੇ ਸ੍ਰੀ ਚਰਨਾਂ ਵਿਚ ਕਰਕੇ ਅਰਦਾਸ ਕਰੀਏ। ਆਓ ਕੋਟਾਨ ਕੋਟ ਸ਼ੁਕਰਾਨਾ ਧੰਨ ਧੰਨ ਗੁਰੂ ਅਤੇ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਸ੍ਰੀ ਚਰਨਾਂ ਵਿਚ ਕਰਕੇ ਅਰਦਾਸ ਕਰੀਏ। ਆਓ ਗ਼ਰੀਬੀ ਵੇਸ ਹਿਰਦੇ ਨਾਲ, ਪੂਰਨ ਨਿਮਰਤਾ, ਵਿਸ਼ਵਾਸ, ਭਰੋਸੇ, ਯਕੀਨ ਸ਼ਰਧਾ ਅਤੇ ਪਿਆਰ ਨਾਲ ਅਰਦਾਸ ਕਰੀਏ। ਆਓ ਇਸ ਪੂਰਨ ਬ੍ਰਹਮ ਗਿਆਨ ਦੇ ਅਮੋਲਕ ਭਾਗ ਨੂੰ ਸਮਝਣ ਵਾਸਤੇ ਮਦਦ ਲਈ ਅਰਦਾਸ ਕਰੀਏ। ਆਓ ਅਸੀਂ ਇਸ ਪੂਰਨ ਬ੍ਰਹਮ ਗਿਆਨ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਵਿਚ ਲਿਆਉਣ ਦੀ ਮਦਦ ਲਈ ਅਰਦਾਸ ਕਰੀਏ ਤਾਂ ਜੋ ਅਸੀਂ ਮਨੁੱਖਾ ਜ਼ਿੰਦਗੀ ਦਾ ਮੰਤਵ ਜੀਵਨ ਮੁਕਤੀ ਪ੍ਰਾਪਤ ਕਰ ਸਕੀਏ।

ਕ੍ਰਿਪਾ ਕਰਕੇ ਹਮੇਸ਼ਾਂ ਯਾਦ ਰੱਖੋ ਕਿ ਗੁਰਬਾਣੀ ਅਨੁਸਾਰ ਹਰ ਕਾਰਜ ਕਰਨਾ ਸਫਲਤਾ ਦੀ ਕੁੰਜੀ ਹੈ ਅਤੇ ਸਿਰਫ਼ ਗੁਰਬਾਣੀ ਪੜ੍ਹਨਾ ਹੀ ਨਹੀਂ। ਜਦ ਅਸੀਂ ਉਪਰ ਵਖਿਆਨ ਕੀਤੇ ਤਰੀਕੇ ਨਾਲ ਅਰਦਾਸ ਕਰਦੇ ਹਾਂ ਸਾਨੂੰ ਯਕੀਨ ਹੈ ਕਿ ਧੰਨ ਧੰਨ ਗੁਰੂ ਸਾਹਿਬ ਜੀ ਦੁਆਰਾ ਸਾਰੀ ਗੁਰਬਾਣੀ ਵਿਚ ਦਿੱਤੇ ਪੂਰਨ ਬ੍ਰਹਮ ਗਿਆਨ ਦੀ ਕਮਾਈ ਦੇ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਪ੍ਰਾਪਤ ਕਰਾਂਗੇ। ਇਥੋਂ ਤੱਕ ਕਿ ਜੇਕਰ ਅਸੀਂ ਇਕ ਗੁਰਸ਼ਬਦ ਨੂੰ ਲੈ ਕੇ ਇਸ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਵਿਚ ਅਭਿਆਸ ਵਿਚ ਲੈ ਆਈਏ ਤਾਂ ਇਹ ਸਾਡੇ ਲਈ ਸੱਚਖੰਡ ਦਾ ਦਰਵਾਜ਼ਾ ਖੋਲ੍ਹ ਦੇਵੇਗਾ ਅਤੇ ਸਾਨੂੰ ਜੀਵਨ ਮੁਕਤੀ ਵੱਲ ਲੈ ਜਾਵੇਗਾ। ਸ਼ਬਦ ਗੁਰੂ ਗੁਰਬਾਣੀ ਵਿਚ ਪੇਸ਼ ਕੀਤੇ ਗਏ ਬ੍ਰਹਮ ਸ਼ਬਦ ਕੇਵਲ ਸ਼ਬਦ ਜਾਂ ਇੱਕ ਪਵਿੱਤਰ ਲੇਖ ਹੀ ਨਹੀਂ ਹਨ ਸਗੋਂ ਇਹ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਸਾਡੇ ਸਾਰਿਆਂ ਨਾਲ ਬ੍ਰਹਮ ਵਾਅਦਾ ਹੈ, ਇਹ ਦਰਗਾਹੀ ਹੁਕਮ ਹੈ। ਇਸ ਲਈ ਅਗਰ ਅਸੀਂ ਉਹ ਕਰਦੇ ਹਾਂ ਜੋ ਸਾਨੂੰ ਇਹਨਾਂ ਬ੍ਰਹਮ ਸ਼ਬਦਾਂ ਵਿਚ ਗੁਰੂ ਜੀ ਦੁਆਰਾ ਦੱਸਿਆ ਗਿਆ ਹੈ ਤਦ ਅਸੀਂ ਇਸ ਦੇ ਫਲ ਪਾਉਣ ਅਤੇ ਵੰਡਣ ਦੇ ਭਾਗੀ ਬਣ ਜਾਵਾਂਗੇ ਅਤੇ ਉਹ ਬਣ ਜਾਵਾਂਗੇ ਜੋ ਗੁਰਬਾਣੀ ਸਾਨੂੰ ਬਣਨ ਲਈ ਕਹਿੰਦੀ ਹੈ।

ਗੁਰੂ ਸ਼ਬਦ ਦੀ ਕਮਾਈ ਦਰਗਾਹ ਦੀ ਕੁੰਜੀ ਹੈ, ਕੇਵਲ ਕੁੰਜੀ ਹੀ ਨਹੀਂ ਸਗੋਂ ਸਦਾ ਲਈ ਦਰਗਾਹ ਵਿਚ ਸਥਾਪਿਤ ਹੋ ਜਾਣ ਦਾ ਆਗਿਆ ਪੱਤਰ ਹੈ। ਗੁਰਸ਼ਬਦ ਦੀ ਕਮਾਈ ਦਾ ਭਾਵ ਹੈ ਉਹ ਕਰਨਾ ਜੋ ਗੁਰਬਾਣੀ ਸਾਨੂੰ ਕਰਨ ਲਈ ਦੱਸ ਰਹੀ ਹੈ। ਆਪਣੇ ਅੰਦਰ ਸਾਰੇ ਬ੍ਰਹਮ ਗੁਣਾਂ ਨੂੰ ਲਿਆਉਣਾ ਅਤੇ ਆਪਣੇ ਅੰਦਰ ਦੇ ਸਾਰੇ ਔਗੁਣਾਂ ਨੂੰ ਖ਼ਤਮ ਕਰਨਾ ਹੈ। ਗੁਰਸ਼ਬਦ ਦੀ ਕਮਾਈ ਦਾ ਭਾਵ ਹੈ ਪੂਰਨ ਸਚਿਆਰੀ ਰਹਿਤ ਦੀ ਕਮਾਈ ਕਰਨਾ, ਮਨ ਉਪਰ ਜਿੱਤ ਪਾਉਣਾ, ਮਾਇਆ ਉਪਰ ਜਿੱਤ ਪਾਉਣਾ, ਪੰਜ ਦੂਤਾਂ ਉਪਰ ਜਿੱਤ ਪਾਉਣਾ, ਸਾਰੀਆਂ ਇੱਛਾਵਾਂ ਉਪਰ ਜਿੱਤ ਪਾਉਣਾ ਅਤੇ ਪਰਮਾਤਮਾ ਨਾਲ ਇੱਕ ਹੋਣਾ, ਪਰਮਾਤਮਾ ਵਿਚ ਅਭੇਦ ਹੋਣਾ ਹੈ।

ਸਾਡੇ ਹਿਰਦੇ ਵਿਚ ਔਗੁਣਾਂ ਨੂੰ ਖ਼ਤਮ ਕਰਨਾ ਅਤੇ ਸਾਰੇ ਬ੍ਰਹਮ ਗੁਣਾਂ ਦਾ ਵਾਧਾ ਕਰਨਾ ਸਫਲਤਾ ਦੀ ਕੁੰਜੀ ਹੈ। ਇਹਨਾਂ ਬ੍ਰਹਮ ਗੁਣਾਂ ਨੂੰ ਆਪਣੇ ਹਿਰਦੇ ਵਿਚ ਧਾਰਣ ਕਰਨਾ ਹੀ ਹੈ ਜਿਸ ਨੂੰ ਅਸਲ ਵਿਚ ਅਸੀਂ ਬੰਦਗੀ ਕਹਿੰਦੇ ਹਾਂ। ਸਾਡੇ ਹਿਰਦੇ ਨੂੰ ਸਾਰੇ ਬ੍ਰਹਮ ਗੁਣਾਂ ਨਾਲ ਭਰਪੂਰ ਕਰਨਾ, ਸਾਡੇ ਹਿਰਦੇ ਨੂੰ ਸੰਤ ਹਿਰਦਾ ਬਣਾ ਦਿੰਦਾ ਹੈ। ਹਿਰਦਾ ਸੰਤ ਹੈ, ਸਾਡਾ ਬਾਹਰੀ ਭੇਖ, ਬਾਹਰੀ ਚਿੰਨ੍ਹ ਅਤੇ ਰੀਤੀਆਂ ਨਹੀਂ। ਇਹ ਅੰਦਰੂਨੀ ਬਦਲਾਅ ਦੀ ਗੱਲ ਹੈ ਅਤੇ ਬਾਹਰੀ ਬਦਲਾਅ ਦੀ ਨਹੀਂ। ਅੰਦਰੂਨੀ ਬਦਲਾਅ ਸਾਰੇ ਬ੍ਰਹਮ ਗੁਣਾਂ ਨੂੰ ਆਪਣੇ ਹਿਰਦੇ ਦੇ ਅੰਦਰ ਉੱਕਰਨਾ, ਜਿਹੜਾ ਕੇਵਲ ਤਦ ਵਾਪਰਦਾ ਹੈ ਜੇਕਰ ਤੁਸੀਂ ਉਹਨਾਂ ਗੁਣਾਂ ਦਾ ਆਪਣੀ ਰੋਜ਼ਾਨਾ ਜ਼ਿੰਦਗੀ ਵਿਚ ਅਭਿਆਸ ਕਰੋ। ਅਸਲ ਵਿਚ ਗੁਰਸ਼ਬਦ ਹੁਕਮ ਹੈ, ਜਿਹੜਾ ਸਦਾ ਕਾਇਮ ਰਹਿੰਦਾ ਹੈ। ਉਹ ਮਨੁੱਖ ਜਿਹੜਾ ਹੁਕਮ ਦੀ ਪਾਲਣਾ ਕਰਦਾ ਹੈ ਅਤੇ ਹੁਕਮ ਨਾਲ ਲੜਦਾ ਨਹੀਂ ਹੈ, ਉਹ ਧੰਨ ਧੰਨ ਹੋ ਜਾਂਦਾ ਹੈ। ਉਹ ਮਨੁੱਖ ਜਿਹੜਾ ਹੁਕਮ ਦੀ ਪਾਲਣਾ ਨਹੀਂ ਕਰਦਾ ਅਤੇ ਹੁਕਮ ਨਾਲ ਲੜਦਾ ਹੈ, ਹਾਰ ਜਾਂਦਾ ਹੈ। ਉਹ ਮਨੁੱਖ ਜਿਹੜਾ ਹੁਕਮ ਦੀ ਪਾਲਣਾ ਕਰਦਾ ਹੈ ਅਤੇ ਸਾਰੀਆਂ ਪ੍ਰਸਥਿਤੀਆਂ ਵਿਚ ਸ਼ਾਂਤ ਰਹਿੰਦਾ ਹੈ, ਰੂਹਾਨੀਅਤ ਦੇ ਸਾਰੇ ਲਾਭ ਪ੍ਰਾਪਤ ਕਰਨ ਵਾਲਾ ਹੈ ਵਡਭਾਗੀ ਮਨੁੱਖ ਹੈ। ਉਹ ਜਿਹੜਾ ਹੁਕਮ ਨਾਲ ਲੜਦਾ ਹੈ, ਬਾਰ-ਬਾਰ ਸ਼ਿਕਾਇਤ ਕਰਦਾ ਹੈ, ਇੱਕ ਹਾਰਿਆ ਹੋਇਆ ਹੈ ਅਤੇ ਤਦ ਤੱਕ ਹਾਰਿਆ ਰਹਿੰਦਾ ਹੈ ਜਦ ਤੱਕ ਉਹ ਹੁਕਮ ਨੂੰ ਮੰਨਣਾ ਸ਼ੁਰੂ ਨਹੀਂ ਕਰ ਦਿੰਦਾ ਹੈ। ਹੁਕਮ ਨੂੰ ਮੰਨਣਾ ਗੁਰਪ੍ਰਸਾਦਿ ਹੈ। ਇਹ ਕੇਵਲ ਗੁਰਪ੍ਰਸਾਦਿ ਨਾਲ ਵਾਪਰਦਾ ਹੈ। ਇਸ ਤੱਥ ਨੂੰ ਪਹਿਚਾਨਣਾ ਕਿ ਹੁਕਮ ਨੂੰ ਮੰਨਣਾ ਕੇਵਲ ਗੁਰਪ੍ਰਸਾਦਿ ਨਾਲ ਆਉਂਦਾ ਹੈ, ਪੂਰਨ ਬ੍ਰਹਮ ਗਿਆਨ ਦੀ ਨੀਂਹ ਰੱਖਦਾ ਹੈ ਕਿ ਕੇਵਲ ਇੱਕ ਕਰਨ ਵਾਲਾ ਹੈ, ਕਰਤਾ ਪੁਰਖ ਹੈ ਅਤੇ ਹਰ ਚੀਜ਼ ਪ੍ਰਮਾਤਮਾ ਦੇ ਹੁਕਮ ਅਨੁਸਾਰ ਵਾਪਰਦੀ ਹੈ।

ਰੂਹਾਨੀ ਸਫਲਤਾ ਦੀ ਕੁੰਜੀ ਹੁਕਮ ਨੂੰ ਪਹਿਚਾਨਣਾ ਹੈ ਅਤੇ ਹੁਕਮ ਨੂੰ ਮੰਨਣਾ ਹੈ। ਇਸ ਤਰ੍ਹਾਂ ਕਰਨ ਨਾਲ ਅਸੀਂ ਆਪਣੀ ਹਉਮੈ ਨੂੰ ਖ਼ਤਮ ਕਰ ਲੈਂਦੇ ਹਾਂ ਅਤੇ ਪਰਮ ਪਦਵੀ ਤੱਕ ਪਹੁੰਚ ਜਾਂਦੇ ਹਾਂ ਅਤੇ ਇੱਕ ਪੂਰਨ ਬ੍ਰਹਮ ਗਿਆਨੀ ਬਣ ਜਾਂਦੇ ਹਾਂ। ਇਹ ਹੁਕਮ ਨੂੰ ਪਹਿਚਾਨਣ ਦੀ ਸ਼ਕਤੀ ਗੁਰਪ੍ਰਸਾਦੀ ਪਰਮ ਸ਼ਕਤੀ ਹੈ, ਇਸ ਲਈ ਜਦ ਤੱਕ ਹੁਕਮ ਨੂੰ ਪਹਿਚਾਨਣ ਦੀ ਗੁਰਪ੍ਰਸਾਦੀ ਪਰਮ-ਸ਼ਕਤੀ ਦੀ ਬਖ਼ਸ਼ਿਸ਼ ਸਾਡੇ ਉਪਰ ਧੰਨ ਧੰਨ ਗੁਰ ਅਤੇ ਗੁਰੂ ਦੁਆਰਾ ਨਹੀਂ ਹੁੰਦੀ ਤਦ ਤੱਕ ਸਾਨੂੰ ਨਿਰੰਤਰ ਧੰਨ ਧੰਨ ਗੁਰ ਅਤੇ ਗੁਰੂ ਅੱਗੇ ਅਰਦਾਸ ਕਰਦੇ ਰਹਿਣਾ ਚਾਹੀਦਾ ਹੈ। ਹੁਕਮ ਨੂੰ ਪਹਿਚਾਨਣ ਅਤੇ ਮੰਨਣ ਦੀ ਗੁਰਪ੍ਰਸਾਦੀ ਪਰਮ ਸ਼ਕਤੀ ਸਾਨੂੰ ਹਉਮੈ ਦੀ ਮੌਤ ਹੋਣ ’ਤੇ ਪ੍ਰਾਪਤ ਹੁੰਦੀ ਹੈ।

ਅਰਦਾਸ ਕਰਨ ਦਾ ਸਭ ਤੋਂ ਵਧੀਆ ਅਤੇ ਸਰਵ-ਉੱਚ ਤਰੀਕਾ ਨਾਮ ਸਿਮਰਨ ਕਰਨਾ ਹੈ, ‘ਸਤਿਨਾਮ ਸਿਮਰਨ’। ਹੁਕਮ ਨੂੰ ਪਹਿਚਾਨਣ ਅਤੇ ਮੰਨਣ ਦੀ ਪਰਮ ਸ਼ਕਤੀ ਦੀ ਪ੍ਰਾਪਤੀ ਲਈ ਸਾਨੂੰ ਧੰਨ ਧੰਨ ਗੁਰ ਅਤੇ ਗੁਰੂ ਅੱਗੇ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦੇ ਗੁਰਪ੍ਰਸਾਦਿ ਲਈ ਅਰਦਾਸ ਕਰਦੇ ਰਹਿਣਾ ਚਾਹੀਦਾ ਹੈ। ਉਹ ਮਨੁੱਖ ਜਿਹੜੇ ਇਸ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਨਾਲ ਬਖ਼ਸ਼ੇ ਹੋਏ ਹਨ ਜਾਂ ਬਖ਼ਸ਼ੇ ਜਾਂਦੇ ਹਨ, ਧੰਨ ਧੰਨ ਬਣ ਜਾਂਦੇ ਹਨ ਅਤੇ ਪਰਮ ਪਦਵੀ ਨੂੰ ਪਹੁੰਚਦੇ ਹਨ।

ਦਰਗਾਹੀ ਸਫਲਤਾ ਦੀ ਕੁੰਜੀ ਨੂੰ ਗੁਰ ਅਤੇ ਗੁਰੂ ਨੂੰ ਤਨ, ਮਨ ਅਤੇ ਧਨ ਨਾਲ ਪੂਰਨ ਤੌਰ ’ਤੇ ਸਮਰਪਿਤ ਕਰ ਦੇਣ ਦੇ ਤੌਰ ’ਤੇ ਵੀ ਵਖਿਆਨ ਕੀਤਾ ਜਾ ਸਕਦਾ ਹੈ। ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਨੂੰ ਸਭ ਕੁਝ ਸੌਂਪ ਦਿਓ ਅਤੇ ਤੁਸੀਂ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ, ਪਰਉਪਕਾਰ ਅਤੇ ਮਹਾਂ ਪਰਉਪਕਾਰ ਦੇ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਪ੍ਰਾਪਤ ਕਰੋਗੇ। ਅਸਲ ਬ੍ਰਹਮ ਹਿਰਦਾ ਇੱਕ ਪਰਉਪਕਾਰੀ ਅਤੇ ਮਹਾਂ ਪਰਉਪਕਾਰੀ ਹਿਰਦਾ ਹੈ : ਇੱਕ ਪਿਆਰ, ਸ਼ਰਧਾ, ਨਿਮਰਤਾ ਅਤੇ ਦਯਾ ਨਾਲ ਭਰਪੂਰ ਹਿਰਦਾ। ਐਸਾ ਹਿਰਦਾ ਜੋ ਕਿ ਸਾਰੀ ਸ੍ਰਿਸ਼ਟੀ ਦੇ ਨਾਲ ਪਿਆਰ ਭਰਿਆ ਹਿਰਦਾ ਕਿਉਂਕਿ ਇਹ ਏਕ ਦ੍ਰਿਸ਼ਟ ਹੁੰਦਾ ਹੈ ਅਤੇ ਇਸ ਵਿਚ ਕੋਈ ਵੈਰ ਨਹੀਂ ਹੁੰਦਾ ਹੈ। ਇਸ ਤਰੀਕੇ ਨਾਲ ਹਰ ਗੁਰਸ਼ਬਦ ਸਾਨੂੰ ਮਾਨਸਰੋਵਰ ਵਿੱਚ ਡੂੰਘਾ ਲੈ ਜਾਂਦਾ ਹੈ। ਮਾਨਸਰੋਵਰ ਵਿੱਚ ਬ੍ਰਹਮਤਾ ਹੈ, ਬ੍ਰਹਮਤਾ ਅਤੇ ਕੇਵਲ ਬ੍ਰਹਮਤਾ ਹੋਰ ਕੁਝ ਨਹੀਂ। ਮਾਨਸਰੋਵਰ ਨਿਰਗੁਣ ਸਰੂਪ ਪਰਮ ਜੋਤ ਪੂਰਨ ਪ੍ਰਕਾਸ਼ ਹੈ, ਇਹ ਹਿਰਦੇ ਨੂੰ ਬ੍ਰਹਮ ਗੁਣਾਂ ਨਾਲ ਭਰਪੂਰ ਕਰ ਦਿੰਦਾ ਹੈ, ਇਸ ਨੂੰ ਇੱਕ ਸੰਤ ਹਿਰਦਾ ਕਿਹਾ ਜਾਂਦਾ ਹੈ।

ਅਸਾਨ ਸ਼ਬਦਾਂ ਵਿੱਚ ਰੂਹਾਨੀ ਸਫਲਤਾ ਦੀ ਕੁੰਜੀ ਸਾਡੇ ਰੋਜ਼ਾਨਾ ਜੀਵਨ ਵਿਚ ਸਾਰੀਆਂ ਗਿਆਨ ਅਤੇ ਕਰਮ ਇੰਦਰੀਆਂ ਨਾਲ ਇਹ ਮੰਨਣਾ ਹੈ ਕਿ ਇਥੇ ਕੇਵਲ ਇੱਕ ਕਰਤਾ ਪੁਰਖ ਹੈ। ਜਦ ਅਸੀਂ ਗੁਰਬਾਣੀ ਵਿੱਚ ‘ਇੱਕ’ ਦਾ ਹਵਾਲਾ ਦਿੰਦੇ ਹਾਂ ਇਸ ਦਾ ਭਾਵ ਹੈ ਪਰਮਾਤਮਾ, ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ। ਕਿਉਂਕਿ ਪਰਮਾਤਮਾ ਹੀ ਕੇਵਲ ਇੱਕ ਕਰਤਾ ਹੈ, ਇਸ ਲਈ ਉਹ ਸਾਰੀ ਸ੍ਰਿਸ਼ਟੀ ਨੂੰ ਚਲਾਉਣ ਵਾਲਾ ਹੈ। ਸਾਰੀ ਸ੍ਰਿਸ਼ਟੀ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੀਆਂ ਅਨੰਤ ਅਲੌਕਿਕ ਸ਼ਕਤੀਆਂ ਦੁਆਰਾ ਚਲਾਈ ਜਾ ਰਹੀ ਹੈ ਅਤੇ ਜੇਕਰ ਅਸੀਂ ਇਸ ਗੁਰਸ਼ਬਦ ਵਿੱਚ ਯਕੀਨ ਅਤੇ ਇਸ ਨੂੰ ਮੰਨਣਾ ਕਰੀਏ ਤਦ ਇਥੇ ਹਉਮੈ ਲਈ ਕੋਈ ਸਥਾਨ ਨਹੀਂ ਰਹਿੰਦਾ। ਹਉਮੈ ਖ਼ਤਮ ਹੋ ਜਾਂਦੀ ਹੈ ਅਤੇ ਜਦੋਂ ਇਸ ਤਰ੍ਹਾਂ ਵਾਪਰ ਜਾਂਦਾ ਹੈ, ਅਸੀਂ ਮੁਕਤੀ ਦੀ ਅਵਸਥਾ ਵਿਚ ਪਹੁੰਚ ਜਾਂਦੇ ਹਾਂ। ਸਾਡਾ ਪਰਮਾਤਮਾ ਨਾਲੋਂ ਵਿੱਛੜਨ ਦਾ ਕਾਰਨ ਕੇਵਲ ਸਾਡੀ ਹਉਮੈ ਹੈ। ਹਉਮੈ ਤੋਂ ਮੁਕਤੀ ਜੀਵਨ ਮੁਕਤੀ ਹੈ।

ਗੁਰ ਪੰਚਮ ਪਾਤਸ਼ਾਹ ਜੀ ਬੇਅੰਤ ਦਿਆਲਤਾ ਨਾਲ ਸਾਨੂੰ ਹਰ ਚੀਜ਼ ਜੋ ਸਾਡੇ ਪਾਸ ਹੈ, ਨੂੰ ਇਕੋ-ਇੱਕ ਕਰਨਹਾਰ-ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਚਰਨਾਂ ’ਤੇ ਸਮਰਪਣ ਕਰਨ ਦਾ ਬ੍ਰਹਮ ਗਿਆਨ ਬਖ਼ਸ਼ ਰਹੇ ਹਨ। ਇੱਕ ਵਾਰ ਜਦੋਂ ਅਸੀਂ ਅਜਿਹਾ ਕਰ ਲੈਂਦੇ ਹਾਂ ਅਤੇ ਇਸ ਬ੍ਰਹਮ ਗੁਰਸ਼ਬਦ ਦੀ ਕਮਾਈ ਕਰਦੇ ਹਾਂ ਤਦ ਅਸੀਂ ਆਪਣੀ ਹਉਮੈ ਨੂੰ ਮਾਰ ਲੈਂਦੇ ਹਾਂ ਅਤੇ ਇੱਕ ਵਾਰ ਜਦੋਂ ਅਜਿਹਾ ਵਾਪਰਦਾ ਹੈ ਤਦ ਅਸੀਂ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਪੂਰਨ ਹੁਕਮ ਅਧੀਨ ਆ ਜਾਂਦੇ ਹਾਂ। ਇਸ ਤਰ੍ਹਾਂ ਕਰਨ ਨਾਲ ਅਸੀਂ ਆਪਣਾ ਮਨੁੱਖਾ ਜ਼ਿੰਦਗੀ ਦਾ ਮੰਤਵ ਜਿਹੜਾ ਕਿ ਜੀਵਨ ਮੁਕਤੀ ਹੈ, ਪ੍ਰਾਪਤ ਕਰ ਲੈਂਦੇ ਹਾਂ।

ਰੂਹਾਨੀਅਤ ਦੇ ਸਿਖ਼ਰਾਂ ਤੱਕ ਪਹੁੰਚਣ ਦੇ ਮੰਤਵ ਲਈ ਹਉਮੈ ਨੂੰ ਖ਼ਤਮ ਕਰਨਾ ਇੱਕ ਲਾਜ਼ਮੀ ਬ੍ਰਹਮ ਕਾਨੂੰਨ ਹੈ। ਜਿੰਨਾ ਚਿਰ ਤੱਕ ਅਸੀਂ ਹਉਮੈ ਵਿਚ ਹਾਂ, ਅਸੀਂ ਸਰਵ-ਸ਼ਕਤੀਮਾਨ ਨੂੰ ਪੂਰਨ ਤੌਰ ’ਤੇ ਪਾਉਣ ਦੇ ਯੋਗ ਨਹੀਂ ਹੋ ਸਕਦੇ। ਪਰ ਜਦ ਹੀ ਅਸੀਂ ਹਉਮੈ ਨੂੰ ਤੋੜ ਦਿੰਦੇ ਹਾਂ, ਨਸ਼ਟ ਕਰ ਦਿੰਦੇ ਹਾਂ ਅਤੇ ਤੱਤ ਗਿਆਨ ਕਮਾਉਂਦੇ ਹਾਂ, ਸਰਵ-ਉੱਚ ਬ੍ਰਹਮ ਗਿਆਨ ਕਮਾਉਂਦੇ ਹਾਂ ਕਿ ਪੁਨਰ ਜਨਮ ਸਾਡੀ ਹਉਮੈ ਕਾਰਨ ਹੈ, ਤਦ ਅਸੀਂ ਸਾਰੀਆਂ ਰੋਕਾਂ ਤੋੜ ਦਿੰਦੇ ਹਾਂ ਅਤੇ ਵਾਪਸ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਨਿਰਗੁਣ ਸਰੂਪ ਵਿਚ ਅਭੇਦ ਹੋ ਜਾਂਦੇ ਹਾਂ। ਇਸ ਬ੍ਰਹਮ ਗਿਆਨ ਦੀ ਕਮਾਈ ਕਰਨੀ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੈ ਜਿਹੜੀ ਸਾਨੂੰ ਦੱਸਦੀ ਹੈ ਕਿ ਹਰ ਸ੍ਰਿਸ਼ਟੀ ਦੀ ਰਚਨਾ ਪਿੱਛੇ ਜੀਵਨ ਸ਼ਕਤੀ, ਬ੍ਰਹਮ ਸ਼ਕਤੀ ਹੈ ਅਤੇ ਆਪ ਅਕਾਲ ਪੁਰਖ ਦੁਆਰਾ ਚਲਾਈ ਜਾ ਰਹੀ ਹੈ ਕਿਸੇ ਹੋਰ ਦੁਆਰਾ ਨਹੀਂ। ਧੰਨ ਧੰਨ ਪੰਚਮ ਪਾਤਸ਼ਾਹ ਜੀ ਨੇ ਬੜੀ ਦਿਆਲਤਾ ਨਾਲ ਇਸ ਬ੍ਰਹਮ ਕਾਨੂੰਨ ਦਾ ਵਿਸਥਾਰ ਇਸ ਅਸਟਪਦੀ ਦੇ ਬਾਕੀ ਭਾਗ ਵਿਚ ਕੀਤਾ ਹੈ ਕਿ ਇਥੇ ਸਿਰਫ਼ ਇੱਕ ਹੀ ਕਰਤਾ ਹੈ। ਆਓ ਅਸੀਂ ਫਿਰ ਸਰਵ-ਸ਼ਕਤੀ ਪਾਰਬ੍ਰਹਮ ਪਿਤਾ ਪਰਮੇਸ਼ਰ ਅੱਗੇ ਇਸ ਬ੍ਰਹਮ ਗਿਆਨ ਨੂੰ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿਚ ਸੋਖਣ ਦੀ ਅਰਦਾਸ ਕਰੀਏ ਅਤੇ ਗੁਰਬਾਣੀ ਅਨੁਸਾਰ ਕਰਮ ਕਰਕੇ ਇਸ ਦੇ ਅਭਿਆਸ ਤੋਂ ਲਾਭ ਉਠਾਈਏ।

ਅਸਟਪਦੀ

ਕਰਨ ਕਰਾਵਨ ਕਰਨੈ ਜੋਗੁ

ਜੋ ਤਿਸੁ ਭਾਵੈ ਸੋਈ ਹੋਗੁ

ਖਿਨ ਮਹਿ ਥਾਪਿ ਉਥਾਪਨਹਾਰਾ

ਅੰਤੁ ਨਹੀ ਕਿਛੁ ਪਾਰਾਵਾਰਾ

ਹੁਕਮੇ ਧਾਰਿ ਅਧਰ ਰਹਾਵੈ

ਹੁਕਮੇ ਉਪਜੈ ਹੁਕਮਿ ਸਮਾਵੈ

ਹੁਕਮੇ ਊਚ ਨੀਚ ਬਿਉਹਾਰ

ਹੁਕਮੇ ਅਨਿਕ ਰੰਗ ਪਰਕਾਰ

ਕਰਿ ਕਰਿ ਦੇਖੈ ਅਪਨੀ ਵਡਿਆਈ

ਨਾਨਕ ਸਭ ਮਹਿ ਰਹਿਆ ਸਮਾਈ

ਧੰਨ ਧੰਨ ਸਤਿਗੁਰੂ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਸਾਨੂੰ ਸਿਰਜਨਹਾਰ ਅਤੇ ਕੇਵਲ ਇੱਕ ਕਰਨਹਾਰ-ਕਰਤਾ ਪੁਰਖ ਬਾਰੇ ਬ੍ਰਹਮ ਗਿਆਨ ਦੇਣਾ ਜਾਰੀ ਰੱਖ ਰਹੇ ਹਨ। ਕਰਤਾ ਪੁਰਖ ਹੋਣਾ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਪਰਮ ਬ੍ਰਹਮ ਗੁਣ ਹੈ। ਸਾਰੀ ਸ੍ਰਿਸ਼ਟੀ ਅਤੇ ਕੁਦਰਤ ਅਨੰਤ ਬੇਅੰਤ ਹੈ। ਸ੍ਰਿਸ਼ਟੀ ਨੂੰ ਮਾਪਿਆ ਨਹੀਂ ਜਾ ਸਕਦਾ। ਇਹ ਉਸਦਾ ਸਰਗੁਣ ਸਰੂਪ ਹੈ ਕਿਉਂਕਿ ਉਹ ਅਨੰਤ ਬੇਅੰਤ ਹੈ ਅਤੇ ਇਸ ਤਰ੍ਹਾਂ ਹੀ ਉਸ ਦਾ ਸਰਗੁਣ ਸਰੂਪ ਵੀ ਅਨੰਤ ਬੇਅੰਤ ਹੈ। ਕੀ ਕਿਸੇ ਨੇ ਵੀ ਉਸ ਦੀ ਸ੍ਰਿਸ਼ਟੀ ਦਾ ਆਦਿ ਜਾਂ ਅੰਤ ਵੇਖਿਆ ਹੈ ? ਕੀ ਅਸੀਂ ਜਾਣਦੇ ਹਾਂ ਕਿ ਧਰਤੀ ਵਰਗੇ ਹੋਰ ਕਿੰਨੇ ਗ੍ਰਹਿ ਹਨ? ਇੱਥੇ ਕਿੰਨੇ ਗ੍ਰਹਿ ਹਨ? ਇੱਥੇ ਕਿੰਨੇ ਚੰਦ੍ਰਮੇ ਹਨ? ਇੱਥੇ ਕਿੰਨੇ ਸੂਰਜ ਹਨ, ਕਿੰਨੇ ਤਾਰੇ ਅਤੇ ਖੰਡ ਮੰਡਲ ਹਨ? ਉੱਤਰ ਹੈ ਨਹੀਂ ਅਸੀਂ ਨਹੀਂ ਜਾਣਦੇ! ਕਿਸ ਤਰ੍ਹਾਂ ਕੋਈ ਕਿਸੇ ਚੀਜ਼ ਦਾ ਆਦਿ ਜਾਂ ਅੰਤ ਵੇਖ ਸਕਦਾ ਹੈ ਜੋ ਅਨੰਤ ਬੇਅੰਤ ਹੈ? ਇਸ ਲਈ ਹੀ ਗੁਰਬਾਣੀ ਨੇ ਇਸ ਨੂੰ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦਾ ਸਰਗੁਣ ਸਰੂਪ ਵਖਿਆਨ ਕੀਤਾ ਹੈ।

ਕਿਸੇ ਨੇ ਵੀ, ਕਿਸੇ ਦੇ ਵੀ ਦਿਮਾਗ਼ ਅਤੇ ਨਾ ਹੀ ਸਾਇੰਸ ਨੇ ਸ੍ਰਿਸ਼ਟੀ ਦੇ ਆਦਿ ਅਤੇ ਅੰਤ ਨੂੰ ਪ੍ਰੀਭਾਸ਼ਤ ਕੀਤਾ ਹੈ। ਕੋਈ ਸੰਤ, ਭਗਤ, ਬ੍ਰਹਮ ਗਿਆਨੀ, ਸਤਿਗੁਰੂ ਸਾਰੀ ਸ੍ਰਿਸ਼ਟੀ ਦੇ ਆਦਿ ਜਾਂ ਅੰਤ ਨੂੰ ਦੇਖਣ ਦੇ ਯੋਗ ਨਹੀਂ ਹੋ ਸਕਿਆ ਹੈ। ਸਾਰੀ ਹੀ ਸ੍ਰਿਸ਼ਟੀ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦੇ ਬ੍ਰਹਮ ਹੁਕਮ ਅਨੁਸਾਰ ਚਲਾਈ ਜਾ ਰਹੀ ਹੈ। ਇਸ ਲਈ ਹੁਕਮ ਦਾ ਆਦਿ ਅਤੇ ਅੰਤ ਕਿੱਥੇ ਹੈ ? ਉੱਤਰ ਹੈ ਅਸੀਂ ਨਹੀਂ ਜਾਣਦੇ, ਨਾ ਹੀ ਜਾਣ ਸਕਦੇ ਹਾਂ। ਹੁਕਮ ਦਾ ਵੀ ਆਦਿ ਅਤੇ ਅੰਤ ਕੋਈ ਨਹੀਂ ਹੈ। ਉਸ ਦਾ ਹੁਕਮ ਵੀ ਅਨੰਤ ਬੇਅੰਤ ਹੈ ਅਤੇ ਜੋ ਵੀ ਉਸ ਦੇ ਹੁਕਮ ਨੂੰ ਮੰਨੇਗਾ, ਉਹ ਇਸ ਦੇ ਅਨੰਤ ਬੇਅੰਤ ਸਰੂਪ ਵਿਚ ਅਭੇਦ ਹੋ ਕੇ ਅਨੰਤ ਬੇਅੰਤ ਵਿਚ ਸਮਾ ਕੇ ਆਪਣੇ ਆਪ ਦਾ ਅੰਤ ਕਰਕੇ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਨਿਰਗੁਣ ਸਰੂਪ ਵਿਚ ਸਦਾ ਸਦਾ ਲਈ ਲੀਨ ਹੋ ਜਾਵੇਗਾ। ਸਾਇੰਸ ਪਰਮਾਣ ਮੰਗਦੀ ਹੈ, ਪਰੰਤੂ ਅਕਾਲ ਪੁਰਖ ਪਰਮਾਣ ਤੋਂ ਪਰ੍ਹੇ ਹੈ, ਤਰਕ ਤੋਂ ਪਰ੍ਹੇ ਹੈ। ਸਾਇੰਸ ਕੇਵਲ ਇਕ ਤਿਨਕਾ ਭਰ ਵੀ ਨਹੀਂ ਜਾਣ ਸਕੀ ਅਜੇ ਤਕ। ਸਾਇੰਸ ਜੋ ਬਿਆਨ ਕਰਦੀ ਹੈ ਉਹ ਕੇਵਲ ਇਕ ਲੇਸ਼-ਮਾਤਰ ਹੈ। ਜਿਥੇ ਤਰਕ ਖ਼ਤਮ ਹੁੰਦਾ ਹੈ ਉਥੋਂ ਰੂਹਾਨੀਆਤ ਸ਼ੁਰੂ ਹੁੰਦੀ ਹੈ। ਮਨੁੱਖਾ ਦਿਮਾਗ਼ ਦੀ ਸ਼ਕਤੀ ਬੇਅੰਤ ਹੈ। ਇਕ ਆਮ ਮਨੁੱਖ ਦਾ ਕੇਵਲ ੬% ਦਿਮਾਗ਼ ਕੰਮ ਕਰਦਾ ਹੈ, ਬਾਕੀ ਸੁੱਤਾ ਪਿਆ ਹੈ। ਕਿਸੇ ਆਇਨਸਟਾਈਨ ਵਰਗੇ ਜਾਂ ਨਿਯੂਟਨ ਵਰਗੇ ਮਹਾਨ ਵਿਗਿਆਨਕ ਦਾ ਦਿਮਾਗ਼ ੮-੯% ਸ਼ਮਤਾ ਤਕ ਕੰਮ ਕਰਦਾ ਹੈ ਤਾਂ ਐਸੇ ਵਿਗਿਆਨਿਕ ਵੱਡੀਆਂ ਕਾਢਾਂ ਕੱਢਦੇ ਹਨ। ਪਰੰਤੂ ਇਕ ਪੂਰਨ ਬ੍ਰਹਮ ਗਿਆਨੀ ਬੇਅੰਤਤਾ ਵਿਚ ਲੀਨ ਹੋ ਜਾਂਦਾ ਹੈ ਇਸੇ ਕਰਕੇ ਉਸ ਨੂੰ ਇਸ ਬੇਅੰਤਤਾ ਅਨੰਤਤਾ ਦੇ ਸਾਹਮਣੇ ਆਪਣਾ ਆਪ ਦਿੱਸਣਾ ਬੰਦ ਹੋ ਜਾਂਦਾ ਹੈ ਅਤੇ ਇਸੇ ਲਈ ਉਹ ਆਪਣੇ ਆਪ ਨੂੰ ਕੰਗਾਲ ਦੱਸਦਾ ਹੈ, ਮਹਾਂ ਕੰਗਾਲ ਦੱਸਦਾ ਹੈ।

ਜਦ ਅਸੀਂ ਗੁਰਪ੍ਰਸਾਦਿ ਨਾਲ ਇਹਨਾਂ ਲਿਖਤਾਂ ਵਿੱਚ ਸ਼ਬਦ ਅਨੰਤ ਬੇਅੰਤ ਦਾ ਹਵਾਲਾ ਦਿੰਦੇ ਹਾਂ ਸਾਡਾ ਅਨੰਤ ਬੇਅੰਤ ਤੋਂ ਭਾਵ ਹੈ-ਪ੍ਰਮਾਤਮਾ ਆਪ ਅਨੰਤ ਹੈ ਇਸ ਲਈ ਉਸਦੀ ਰਚੀ ਹੋਈ ਸ੍ਰਿਸ਼ਟੀ ਵੀ ਅਨੰਤ ਹੈ, ਅਨੰਤ ਦੁਆਰਾ ਸਾਜੀ ਗਈ ਹੈ ਅਤੇ ਇਸ ਸ੍ਰਿਸ਼ਟੀ ਨੂੰ ਸਾਜਣ ਪਿੱਛੇ ਕਾਰਨ ਵੀ ਅਨੰਤ ਹਨ। ਇਸ ਬ੍ਰਹਮ ਤੱਤ ਨੂੰ ਜ਼ਿਆਦਾ ਚੰਗੀ ਤਰ੍ਹਾਂ ਅਮਲੀ ਤੌਰ ’ਤੇ ਸਮਝਣ ਲਈ, ਆਪਣੇ ਆਲੇ-ਦੁਆਲੇ ਜਿੱਥੇ ਤੁਸੀਂ ਬੈਠੇ ਹੋ ਹੁਣੇ ਹੀ ਹਰ ਵਸਤੂ ਉਪਰ ਝਾਤੀ ਮਾਰੋ। ਉਦਾਹਰਣ ਵਜੋਂ ਇਹ ਸੇਵਕ (ਲਿਖਾਰੀ) ਤੁਹਾਡੇ ਲਈ ਇਹ ਗੁਰਪ੍ਰਸਾਦੀ ਲੇਖ ਲਿਖਣ ਇੱਕ ਕਮਰੇ ਵਿਚ ਲੱਕੜੀ ਦੇ ਡੈਸਕ ਉਪਰ ਆਪਣੇ ਲੈਪਟਾਪ ਨਾਲ ਬੈਠਿਆ ਹੋਇਆ ਹੈ। ਜਦ ਅਸੀਂ ਲੱਕੜੀ ਦੇ ਡੈਸਕ ਉਪਰ ਝਾਤੀ ਮਾਰਦੇ ਹਾਂ ਤਾਂ ਦੇਖਦੇ ਹਾਂ ਕਿ ਇਹ ਲੱਕੜ ਜਿਸ ਨਾਲ ਟੇਬਲ ਨੂੰ ਤਰਾਸ਼ ਕੇ ਬਣਾਇਆ ਹੈ ਉਹ ਇੱਕ ਰੁੱਖ ਤੋਂ ਆਈ ਹੈ ਅਤੇ ਰੁੱਖ ਦਾ ਮੂਲ ਕੀ ਹੈ? ਰੁੱਖ ਦਾ ਮੂਲ ਬੀਜ ਹੈ ਪਰੰਤੂ ਬੀਜ ਦੇ ਮੂਲ ਨੂੰ ਲੱਭਣਾ ਅਸੰਭਵ ਹੈ। ਇਸ ਬੀਜ ਦਾ ਮੂਲ ਕੀ ਹੈ? ਇਸ ਪ੍ਰਸ਼ਨ ਦਾ ਉੱਤਰ ਲੱਭਣਾ ਅਸੰਭਵ ਹੈ ਜਿਹੜਾ ਕਿ ਇਸ ਸ੍ਰਿਸ਼ਟੀ ਦੇ ਅਨੰਤ ਸੁਭਾਅ ਨੂੰ ਪ੍ਰੀਭਾਸ਼ਤ ਕਰਦਾ ਹੈ। ਕਿਸ ਤਰ੍ਹਾਂ ਇਸ ਦੀ ਸਾਜਨਾ ਹੋਈ ਅਤੇ ਇਸ ਰੁੱਖ ਦੀ ਸਾਜਨਾ ਪਿੱਛੇ ਕਿਹੜੀ ਸ਼ਕਤੀ ਹੈ? ਰੁੱਖ ਨੇ ਧਰਤੀ ਵਿਚ ਬੀਜ ਤੋਂ ਜਨਮ ਲਿਆ ਹੈ। ਇੰਨੇ ਛੋਟੇ ਜਿਹੇ ਬੀਜ ਵਿਚ ਇੰਨਾ ਵੱਡਾ ਰੁੱਖ ਕਿਵੇਂ ਲੁਕਿਆ ਹੈ। ਕਿਸ ਤਰ੍ਹਾਂ ਇਹ ਬੀਜ ਫੁੱਟਿਆ ਅਤੇ ਵੱਡਾ ਹੋ ਕੇ ਇੱਕ ਰੁੱਖ ਬਣ ਗਿਆ। ਧਰਤੀ ਤੋਂ ਆਪਣਾ ਭੋਜਨ ਲੈ ਕੇ ਇਹ ਇੰਨਾਂ ਵੱਡਾ ਹੋ ਗਿਆ ਅਤੇ ਇਸ ਤਰ੍ਹਾਂ ਕਰਦਿਆਂ ਸ੍ਰਿਸ਼ਟੀ ਦੀਆਂ ਦੂਸਰੀਆਂ ਰਚਨਾਵਾਂ ਦੀ ਅਣਗਿਣਤ ਤਰੀਕਿਆਂ ਨਾਲ ਸੇਵਾ ਕੀਤੀ। ਇਸ ਬ੍ਰਹਿਮੰਡੀ ਤੱਤ ਪਿੱਛੇ ਕਿਹੜੀ ਸ਼ਕਤੀ ਹੈ ਕਿ ਇੱਕ ਅੰਬ ਦੇ ਰੁੱਖ ਨੂੰ ਅੰਬ ਹੀ ਲੱਗਦੇ ਹਨ। ਕੇਲਾ ਇੱਕ ਕੇਲੇ ਦੇ ਰੁੱਖ ਉਪਰ ਹੀ ਲੱਗੇਗਾ, ਅਮਰੂਦ ਕੇਵਲ ਅਮਰੂਦ ਦੇ ਹੀ ਰੁੱਖ ਉਪਰ ਲਗਣਗੇ ਅਤੇ ਇਸ ਤਰ੍ਹਾਂ ਸਾਰੀ ਬਨਸਪਤ ਦੀ ਬੇਅੰਤਤਾ ਪ੍ਰਤੱਖ ਨਜ਼ਰ ਆਉਂਦੀ ਹੈ। ਇੱਕ ਗੁਲਾਬ ਦੇ ਫੁੱਲ ਦੇ ਲਾਲ ਜਾਂ ਗੁਲਾਬੀ ਜਾਂ ਪੀਲਾ ਜਾਂ ਚਿੱਟਾ ਹੋਣ ਪਿੱਛੇ ਕੀ ਤਰਕ ਹੈ? ਅਤੇ ਜਦ ਤਰਕ ਫੇਲ੍ਹ ਹੋ ਜਾਂਦਾ ਹੈ ਬ੍ਰਹਮ ਸ਼ਕਤੀ ਹਾਵੀ ਹੋ ਜਾਂਦੀ ਹੈ।

ਹੋਰ ਅੱਗੇ ਝਾਤੀ ਮਾਰੀਏ, ਅੱਗ ਲੱਕੜ ਦੇ ਵਿੱਚ ਹੈ, ਲੱਕੜ ਬਲਣਯੋਗ ਹੋਣ ਕਾਰਨ ਆਪਣੇ ਅੰਦਰ ਅੱਗ ਰੱਖਦੀ ਹੈ, ਇਸ ਲਈ ਇਹ ਨਾ ਮਿਲਣ ਯੋਗ ਅਨਰੂਪ ਤੱਤ ਫਿਰ ਵੀ ਇਕੱਠਿਆਂ ਰਹਿੰਦੇ ਹਨ। ਕਿਹੜੀ ਸ਼ਕਤੀ ਅੱਗ ਨੂੰ ਲੱਕੜ ਵਿਚ ਰੱਖ ਰਹੀ ਹੈ ? ਕੀ ਇਹ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦੀ ਪਰਮ ਅਲੌਕਿਕ ਸ਼ਕਤੀ ਜਾਂ ਹੁਕਮ ਨਹੀਂ ਹੈ ਕਿ ਜੋ ਇਹਨਾਂ ਦੋ ਨਾ ਮਿਲਣ ਯੋਗ ਤੱਤਾਂ ਨੂੰ ਇਕੱਠਿਆਂ ਰੱਖ ਰਿਹਾ ਹੈ ? ਜਿਸ ਦਾ ਭਾਵ ਹੈ ਕਿ ਲੱਕੜੀ ਦੇ ਟੁੱਕੜੇ ਵਿੱਚ ਬ੍ਰਹਮ ਅਲੌਕਿਕ ਸ਼ਕਤੀ ਦੀ ਮੌਜੂਦਗੀ ਹੈ, ਇਸ ਲਈ ਹੀ ਇਹ ਸਰਗੁਣ ਸਰੂਪ ਦਾ ਇੱਕ ਹਿੱਸਾ ਹੈ, ਕਿਉਂਕਿ ਇਸ ਦੀ ਸਾਜਣਾ ਅਤੇ ਹੁਣ ਦੇ ਰੂਪ ਵਿੱਚ ਇਸ ਦੀ ਹੋਂਦ ਅਕਾਲ ਪੁਰਖ ਦੇ ਬ੍ਰਹਮ ਹੁਕਮ ਕਾਰਨ ਹੋਈ ਹੈ।

ਇਕ ਹੋਰ ਸਭ ਤੋਂ ਹੈਰਾਨੀਜਨਕ ਉਦਾਹਰਣ ਅਨੰਤ ਬੇਅੰਤ ਦੇ ਬ੍ਰਹਮ ਹੁਕਮ ਦੀ ਪਾਣੀ ਹੈ। ਇਸ ਦੇ ਤੱਤ ਹਾਈਡਰੋਜਨ ਅਤੇ ਆਕਸੀਜਨ ਹਨ, ਜਿਹੜੇ ਕਿ ਆਪਸ ਵਿਚ ਬਹੁਤ ਹੀ ਅਮਿਲਣਯੋਗ ਸੁਭਾਅ ਦੇ ਹਨ। ਹਾਈਡਰੋਜਨ ਬਹੁਤ ਹੀ ਜਲਣਸ਼ੀਲ ਹੈ ਅਤੇ ਆਕਸੀਜਨ ਇੱਕ ਕੈਟਾਲਿਸਟ ਹੈ ਜੋ ਇਸ ਦੇ ਬਲਨ ਵਿਚ ਮਦਦ ਕਰਦਾ ਹੈ। ਪਰ ਫਿਰ ਵੀ ਇਹ ਦੋ ਬਹੁਤ ਹੀ ਵਿਰੋਧੀ ਤੱਤ ਪਾਣੀ ਬਣਾਉਣ ਲਈ ਇਕੱਠੇ ਕੀਤੇ ਗਏ ਹਨ ਜਿਹੜਾ ਕਿ ਅੱਗ ਬੁਝਾਉਣ ਦੇ ਕੰਮ ਆਉਂਦੀ ਹੈ ਅਤੇ ਬਾਕੀ ਸ੍ਰਿਸ਼ਟੀ ਨੂੰ ਜ਼ਿੰਦਗੀ ਦਿੰਦਾ ਹੈ। ਇਸ ਲਈ ਇਹਨਾਂ ਦੋ ਬਹੁਤ ਹੀ ਵਿਰੋਧੀ ਤੱਤਾਂ ਨੂੰ ਇਕੱਠਿਆਂ ਰੱਖਣ ਪਿੱਛੇ ਕਿਹੜੀ ਸ਼ਕਤੀ ਹੈ ਜਿਹੜੀ ਕਿ ਜੀਵਨ ਦੀ ਹੋਂਦ ਲਈ ਬਹੁਤ ਜ਼ਰੂਰੀ ਹੈ? ਕੀ ਇਸ ਸਭ ਦੇ ਪਿੱਛੇ ਕੋਈ ਵਿਗਿਆਨਿਕ ਵਿਸਥਾਰ ਹੈ? ਕੀ ਇਸ ਪਿੱਛੇ ਕੋਈ ਵਿਗਿਆਨਿਕ ਤਰਕ ਹੈ? ਕੀ ਇਸ ਪਿੱਛੇ ਕੋਈ ਵਿਗਿਆਨਿਕ ਕਾਰਨ ਜਾਂ ਸਿਧਾਂਤ ਹੈ ? ਘੱਟੋ-ਘੱਟ ਇਹ ਮਨੁੱਖਾ ਮਨ ਦੀ ਸਮਝ ਤੋਂ ਬਾਹਰ ਹੈ, ਕਰਮ ਇੰਦਰੀਆਂ ਅਤੇ ਪੰਜ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰ੍ਹੇ ਹੈ। ਕੇਵਲ ਛੇਵੀਂ ਇੰਦਰੀ ਜਾਂ ਬ੍ਰਹਮ ਇੰਦਰੀ ਇਹਨਾਂ ਦੋ ਅਨਰੂਪ ਤੱਤਾਂ ਨੂੰ ਇਕੱਠਿਆਂ ਰੱਖ ਰਹੀ ਛੁਪੀ ਹੋਈ ਬ੍ਰਹਮ ਅਨੰਤ ਸ਼ਕਤੀ ਨੂੰ ਅਨੁਭਵ ਕਰ ਸਕਦੀ ਹੈ, ਜਿਹੜੇ ਪਾਣੀ ਵਿਚ ਬਦਲ ਜਾਂਦੇ ਹਨ ਅਤੇ ਜੀਵਨ ਹੋਂਦ ਲਈ ਜ਼ਰੂਰੀ ਹੈ। ਇਸ ਲਈ ਹੀ ਗੁਰਬਾਣੀ ਵਿੱਚ ਪਾਣੀ ਨੂੰ ਪਿਤਾ ਕਿਹਾ ਗਿਆ ਹੈ। ‘ਪਵਣੁ ਗੁਰੂ ਪਾਣੀ ਪਿਤਾ’ ਕਿਉਂਕਿ ਦੋਵੇਂ ਹੀ ਜੀਵਨ ਦੀ ਹੋਂਦ ਲਈ ਜ਼ਰੂਰੀ ਸ਼ਕਤੀਆਂ ਹਨ, ਜ਼ਰੂਰੀ ਤੱਤ ਹਨ।

ਜੇਕਰ ਤੁਸੀਂ ਹੋਰ ਅੱਗੇ ਆਪਣੇ ਆਲੇ-ਦੁਆਲੇ ਦੇਖੋ ਤਦ ਤੁਹਾਨੂੰ ਇਹ ਅਹਿਸਾਸ ਹੋਵੇਗਾ ਕਿ ਹਰ ਚੀਜ਼ ਕੁਦਰਤ-ਸਰਗੁਣ ਸਰੂਪ ਤੋਂ ਆਈ ਹੈ ਅਤੇ ਸਰਗੁਣ ਸਰੂਪ ਦੀ ਸੇਵਾ ਕਰ ਰਹੀ ਹੈ। ਸਭ ਤੋਂ ਵੱਡੀ ਅਤੇ ਸੋਧੀ ਹੋਈ ਹੁਕਮ ਦੀ ਉਦਾਹਰਣ ਮਨੁੱਖਾ ਪਦਾਰਥਕ ਦੇਹੀ ਦੀ ਹੈ ਜੋ ਪੰਜ ਤੱਤਾਂ ਤੋਂ ਮਿਲ ਕੇ ਰਚੀ ਗਈ ਹੈ। ਇਹ ਪੰਜ ਤੱਤ ਹਨ : ਹਵਾ, ਪਾਣੀ, ਅੱਗ, ਧਰਤੀ ਅਤੇ ਅਕਾਸ਼ ਅਤੇ ਇਹ ਸਾਰੇ ਤੱਤ ਵਿਰੋਧੀ ਤੱਤ ਹਨ। ਅੱਗ ਅਤੇ ਪਾਣੀ ਵਿਰੋਧੀ ਤੱਤ ਹਨ। ਅੱਗ ਪਾਣੀ ਨਾਲ ਬੁਝਾਈ ਜਾਂਦੀ ਹੈ। ਮਿੱਟੀ ਅਤੇ ਪਾਣੀ ਵੀ ਵਿਰੋਧੀ ਤੱਤ ਹਨ ਜਿਵੇਂ ਮਿੱਟੀ ਪਾਣੀ ਵਿਚ ਘੁਲ ਜਾਂਦੀ ਹੈ। ਹਵਾ ਅਤੇ ਅੱਗ ਵੀ ਵਿਰੋਧੀ ਤੱਤ ਹਨ ਜਿਸ ਤਰ੍ਹਾਂ ਅੱਗ ਨੂੰ ਹਵਾ ਵਧਾਉਂਦੀ ਹੈ। ਮੁੱਕਦੀ ਗੱਲ ਇਹ ਹੈ ਕਿ ਇਹ ਸਾਰੇ ਪੰਜ ਤੱਤ ਆਪਸ ਵਿੱਚ ਬਹੁਤ ਹੀ ਵਿਰੋਧੀ ਤੱਤ ਹਨ ਅਤੇ ਸਥੂਲ ਭਾਵ ਵਿਚ ਇਕੱਠੇ ਨਹੀਂ ਕੀਤੇ ਜਾ ਸਕਦੇ। ਉਹ ਕਿਹੜੀ ਸ਼ਕਤੀ ਹੈ ਜੋ ਇਹਨਾਂ ਬਹੁਤ ਹੀ ਵਿਰੋਧੀ ਤੱਤਾਂ ਨੂੰ ਇਕੱਠਿਆਂ ਰੱਖ ਰਹੀ ਹੈ ? ਇਹਨਾਂ ਪੰਜ ਬਹੁਤ ਹੀ ਵਿਰੋਧੀ ਤੱਤਾਂ ਨੂੰ ਇਕੱਠਿਆਂ ਰੱਖਣ ਪਿੱਛੇ ਕਿਹੜੀ ਅਲੌਕਿਕ ਸ਼ਕਤੀ ਹੈ ? ਕੀ ਇਹ ਬ੍ਰਹਮ ਸ਼ਕਤੀ ਨਹੀਂ ਹੈ-ਜੀਵਨ ਦੀ ਸ਼ਕਤੀ, ਤੁਹਾਡੇ ਅੰਦਰਲੀ ਜੋਤ ਇਹਨਾਂ ਤੱਤਾਂ ਨੂੰ ਇਕੱਠਿਆਂ ਰੱਖ ਰਹੀ ਹੈ ? ਅਤੇ ਜਦੋਂ ਇਹ ਜੋਤ ਸਰੀਰ ਨੂੰ ਛੱਡਦੀ ਹੈ ਤਾਂ ਦੇਹੀ ਨਸ਼ਟ ਹੋ ਜਾਂਦੀ ਹੈ ਅਤੇ ਇਹ ਪੰਜ ਤੱਤ ਆਪੋ ਆਪਣੀ ਜਗ੍ਹਾ ਵਿਚ ਵਾਪਸ ਚਲੇ ਜਾਂਦੇ ਹਨ। ‘ਨਾਨਕ ਸਭ ਮਹਿ ਰਹਿਆ ਸਮਾਈ ॥੧॥‘ ਤੋਂ ਇਹੀ ਭਾਵ ਹੈ ਕਿ ਹਰ ਰਚਨਾ ਨੂੰ ਬਨਾਉਣ ਅਤੇ ਚਲਾਉਣ ਵਾਲੀ ਇਹੀ ਪਰਮ ਸ਼ਕਤੀ ਹੈ ਜੋ ਕਿ ਹਰ ਰਚਨਾ ਦਾ ਮੂਲ ਹੈ। ਹਰ ਰਚਨਾ ਉਸ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਅਨੰਤ ਹੁਕਮ ਅਧੀਨ ਸਿਰਜੀ ਗਈ ਹੈ। ਉਸ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਅਨੰਤ ਹੁਕਮ ਅੰਦਰ ਰਹਿੰਦੀ ਹੈ, ਉਸ ਦੇ ਅਨੰਤ ਹੁਕਮ ਅੰਦਰ ਕੰਮ ਕਰਦੀ ਹੈ, ਉਸ ਦੇ ਅਨੰਤ ਹੁਕਮ ਅੰਦਰ ਪਲਦੀ ਹੈ। ਉਸ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਅਨੰਤ ਹੁਕਮ ਅੰਦਰ ਬਦਲਦੀ ਹੈ, ਉਸ ਦੇ ਅਨੰਤ ਹੁਕਮ ਅੰਦਰ ਖ਼ਤਮ ਹੁੰਦੀ ਹੈ। ਇਹ ਉਸ ਦਾ ਕੰਮ ਹੈ ਸ੍ਰਿਸ਼ਟੀ ਦੀ ਸਿਰਜਨਾ ਅਤੇ ਵਿਨਾਸ਼ ਕਰਨਾ, ਸਾਜਨਾ, ਪਰੀਵਰਤਨ, ਖ਼ਤਮ ਕਰਨਾ ਅਤੇ ਨਸ਼ਟ ਕਰਨਾ ਸਭ ਉਸ ਦੇ ਅਨੰਤ ਹੁਕਮ ਅਧੀਨ ਹੁੰਦਾ ਹੈ। ਉਸ ਦੀ ਬ੍ਰਹਮ ਇੱਛਾ ਅਨੰਤ ਹੁਕਮ ਉਸ ਦੀ ਮਹਿਮਾ ਹੈ। ਕੇਵਲ ਉਸ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਅਨੰਤ ਹੁਕਮ ਸਦਾ ਰਹਿੰਦਾ ਹੈ-ਕੁਝ ਵੀ ਹੋਰ ਨਹੀਂ ਬਚਦਾ ਅਤੇ ਜਿਹੜੇ ਉਸ ਪਾਰਬ੍ਰਹਮ ਪਿਤਾ ਪਰਮੇਸ਼ਰ ਨੂੰ ਕਰਤਾ ਦੇ ਤੌਰ ’ਤੇ ਸਿਰਜਨਹਾਰੇ ਦੇ ਤੌਰ ’ਤੇ ਪਹਿਚਾਣ ਲੈਂਦੇ ਹਨ ਅਨੰਤ ਹੁਕਮ ਨੂੰ ਪਹਿਚਾਣ ਲੈਂਦੇ ਹਨ, ਵਾਪਸ ਉਸ ਪਾਰਬ੍ਰਹਮ ਪਿਤਾ ਪਰਮੇਸ਼ਰ ਵਿਚ ਚਲੇ ਜਾਂਦੇ ਹਨ ਅਤੇ ਉਸ ਵਿਚ ਅਭੇਦ ਹੋ ਜਾਂਦੇ ਹਨ। ਉਸ ਪਾਰਬ੍ਰਹਮ ਪਿਤਾ ਪਰਮੇਸ਼ਰ ਨਾਲ ਇੱਕ-ਮਿੱਕ ਹੋ ਜਾਂਦੇ ਹਨ।

ਕ੍ਰਿਪਾ ਕਰਕੇ ਆਪਣੇ ਮਨ ਵਿੱਚ ਨਿਸਚਾ, ਭਰੋਸਾ ਅਤੇ ਦ੍ਰਿੜ੍ਹਤਾ ਰੱਖੋ ਕਿ ਇਹ ਉਸ ਦੇ ਅਨੰਤ ਹੁਕਮ ਦੀ ਇਕ ਝਲਕ ਮਾਤਰ ਹੈ, ਜਿਹੜਾ ਅਸੀਂ ਸਥੂਲ ਰੂਪ ਵਿਚ ਅਨੁਭਵ ਕੀਤਾ ਅਤੇ ਗੁਰਪ੍ਰਸਾਦਿ ਨਾਲ ਇਸਨੂੰ ਸ਼ਬਦਾਂ ਵਿੱਚ ਰੱਖਣ ਦਾ ਯਤਨ ਕਰ ਰਹੇ ਹਾਂ। ਪਰ ਇਸ ਨੂੰ ਕਮਾਉਣ ਲਈ ਕੁੰਜੀ ਹੈ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦਾ ਗੁਰਪ੍ਰਸਾਦਿ। ਜਿਹੜਾ ਸਾਨੂੰ ਰੂਹਾਨੀ ਸੰਸਾਰ ਦੀਆਂ ਸਿਖ਼ਰਾਂ ’ਤੇ ਲੈ ਜਾਵੇਗਾ ਤਦ ਅਸੀਂ ਨਿਰਗੁਣ ਸਰੂਪ ਨੂੰ ਸਥੂਲ ਰੂਪ ਵਿਚ ਸਰਗੁਣ ਸਰੂਪ ਵਿਚ ਵੇਖਣ ਅਤੇ ਅਨੁਭਵ ਕਰਨ ਦੇ ਯੋਗ ਉਸ ਦੇ ਅਨੰਤ ਹੁਕਮ ਅੰਦਰ ਹੋ ਸਕਾਂਗੇ।

ਪ੍ਰਭ ਭਾਵੈ ਮਾਨੁਖ ਗਤਿ ਪਾਵੈ

ਪ੍ਰਭ ਭਾਵੈ ਤਾ ਪਾਥਰ ਤਰਾਵੈ

ਪ੍ਰਭ ਭਾਵੈ ਬਿਨੁ ਸਾਸ ਤੇ ਰਾਖੈ

ਪ੍ਰਭ ਭਾਵੈ ਤਾ ਹਰਿ ਗੁਣ ਭਾਖੈ

ਪ੍ਰਭ ਭਾਵੈ ਤਾ ਪਤਿਤ ਉਧਾਰੈ

ਆਪਿ ਕਰੈ ਆਪਨ ਬੀਚਾਰੈ

ਦੁਹਾ ਸਿਰਿਆ ਕਾ ਆਪਿ ਸੁਆਮੀ

ਖੇਲੈ ਬਿਗਸੈ ਅੰਤਰਜਾਮੀ

ਜੋ ਭਾਵੈ ਸੋ ਕਾਰ ਕਰਾਵੈ

ਨਾਨਕ ਦ੍ਰਿਸਟੀ ਅਵਰੁ ਨ ਆਵੈ

ਭਾਵੇਂ ਤੁਸੀਂ ਕਿੰਨੇ ਵੀ ਪਾਪੀ ਹੋਵੋ, ਕੋਈ ਗੱਲ ਨਹੀਂ ਤੁਸੀਂ ਜਿੰਨੇ ਮਰਜ਼ੀ ਬੁਰੇ ਹੋਵੋ, ਕੋਈ ਗੱਲ ਨਹੀਂ ਤੁਸੀਂ ਕਿੰਨੇ ਡੂੰਘੇ ਮਾਇਆ ਦੇ ਚਿੱਕੜ ਵਿੱਚ ਡੁੱਬੇ ਹੋਵੋ, ਇਥੇ ਕੇਵਲ ਇੱਕ ਛਿਣ ਲੱਗਦਾ ਹੈ ਜੋ ਸਾਨੂੰ ਗੁਰਪ੍ਰਸਾਦਿ ਅਤੇ ਗੁਰਕ੍ਰਿਪਾ ਨਾਲ ਪਰਿਵਰਤਿਤ ਕਰ ਦਿੰਦਾ ਹੈ। ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਸਾਡੇ ਸਾਰੇ ਅਵਗੁਣ ਮਾਫ਼ ਕਰ ਕੇ ਸਾਰੇ ਪਾਪ ਮਾਫ਼ ਕਰ ਸਾਰੇ ਕਰਮਾਂ ਦਾ ਲੇਖਾ-ਜੋਖਾ ਮਾਫ਼ ਕਰਕੇ ਸਾਨੂੰ ਨਿਵਾਜ਼ ਦਿੰਦਾ ਹੈ, ਸਾਨੂੰ ਜੀਵਨ ਮੁਕਤੀ ਦੇ ਦਿੰਦਾ ਹੈ।

ਜਦ ਪ੍ਰਮਾਤਮਾ ਸੁਪ੍ਰਸੰਨ ਹੁੰਦਾ ਹੈ ਤਾਂ ਸਾਡਾ ਸਰੀਰ ਬਿਨਾਂ ਸਾਹ ਲੈਣ ਦੇ ਜੀਵਤ ਰਹਿ ਸਕਦਾ ਹੈ। ਇਸ ਦਾ ਭਾਵ ਹੈ ਕਿ ਲੋਕ ਮੌਤ ਤੋਂ ਬਾਅਦ ਵੀ ਵਾਪਸ ਜੀਵਤ ਹੋ ਜਾਂਦੇ ਹਨ। ਬੰਦਗੀ ਕਰਦੇ, ਸਿਮਰਨ ਕਰਦੇ ਕਈ ਭਗਤ ਆਪਣੀ ਦੇਹੀ ਨੂੰ ਛੱਡ ਕੇ ਚਲੇ ਜਾਂਦੇ ਹਨ ਪਰੰਤੂ ਦੇਹੀ ਨੂੰ ਰੂਹ ਦੀ ਕਮੀ ਨਾਲ ਕੋਈ ਨੁਕਸਾਨ ਨਹੀਂ ਹੁੰਦਾ ਹੈ। ਜਦ ਰੂਹ ਦੇਹੀ ਛੱਡ ਕੇ ਜਾਂਦੀ ਹੈ ਤਾਂ ਬ੍ਰਹਮ ਸ਼ਕਤੀ ਦੀ ਇਕ ਐਸੀ ਤਾਰ ਜੋ ਕਿ ਰੂਹ ਨਾਲ ਜੁੜੀ ਰਹਿੰਦੀ ਹੈ ਜੋ ਦੇਹੀ ਨੂੰ ਜੀਵਤ ਰਖਦੀ ਹੈ। ਜਦ ਪਰਮਾਤਮਾ ਭਗਤਾਂ ਵਿੱਚ ਪਰਗਟ ਹੁੰਦਾ ਹੈ ਤਦ ਉਹ ਆਪਣੀ ਅਨੰਤ ਗੁਰ ਕ੍ਰਿਪਾ ਅਤੇ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਆਪਣੇ ਭਗਤਾਂ ਉਪਰ ਕਰਦਾ ਹੈ ਅਤੇ ਉਹਨਾਂ ਨੂੰ ਸਾਰੀਆਂ ਜਾਂ ਕੁਝ ਆਪਣੀਆਂ ਪਰਮ ਅਲੌਕਿਕ ਸ਼ਕਤੀਆਂ ਦੇ ਦਿੰਦਾ ਹੈ।

ਉਸ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਮਹਿਮਾ ਗਾਉਣਾ ਇੱਕ ਗੁਰਪ੍ਰਸਾਦਿ ਅਤੇ ਗੁਰਕ੍ਰਿਪਾ ਹੈ। ਹਰ ਘਟਨਾ ਜੋ ਸਾਡੇ ਨਾਲ ਵਾਪਰਦੀ ਹੈ ਇੱਕ ਗੁਰਕ੍ਰਿਪਾ ਅਤੇ ਗੁਰਪ੍ਰਸਾਦਿ ਹੈ। ਹਰ ਘਟਨਾ ਵਿੱਚ ਜੋ ਸਾਡੇ ਨਾਲ ਵਾਪਰਦੀ ਹੈ ਇਸ ਵਿਚ ਕੁਝ ਚੰਗਿਆਈ ਛੁਪੀ ਹੁੰਦੀ ਹੈ। ਉਸ ਦੀ ਗੁਰ ਕ੍ਰਿਪਾ ਉਸ ਦੀ ਤਰ੍ਹਾਂ ਹੀ ਅਨੰਤ ਹੁੰਦੀ ਹੈ। ਇਸ ਲਈ ਕ੍ਰਿਪਾ ਕਰਕੇ ਕਦੀ ਵੀ ਸ਼ਿਕਾਇਤ ਨਾ ਕਰੋ ਅਤੇ ਆਪਣੀ ਕਿਸਮਤ ਨੂੰ ਜਿਵੇਂ ਵੀ ਹੈ ਸਵੀਕਾਰ ਕਰੋ ਅਤੇ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ, ਅਤੇ ਸੇਵਾ ਦਾ ਗੁਰਪ੍ਰਸਾਦਿ ਅਤੇ ਗੁਰਕ੍ਰਿਪਾ ਪ੍ਰਾਪਤ ਕਰਨ ਲਈ ਹਮੇਸ਼ਾਂ ਅਰਦਾਸ ਕਰਦੇ ਰਹੋ ਅਤੇ ਸਤਿ ਕਰਮਾਂ ’ਤੇ ਧਿਆਨ ਕੇਂਦਰਿਤ ਰੱਖੋ ਅਤੇ ਤੁਸੀਂ ਮਨੁੱਖਾ ਜੀਵਨ ਦਾ ਮੰਤਵ ਜੋ ਕਿ ਜੀਵਨ ਮੁਕਤੀ ਹੈ-ਨੂੰ ਪ੍ਰਾਪਤ ਕਰਨ ਵਿਚ ਸਫਲਤਾ ਪਾ ਲਵੋਗੇ। ਇਸ ਲਈ ਕ੍ਰਿਪਾ ਕਰਕੇ ਸਦਾ ਸਦਾ ਮਨ ਵਿਚ ਇਹ ਗੱਲ ਰੱਖੋ ਕਿ ਇੱਥੇ ਸਿਰਫ਼ ਇੱਕ ਕਰਤਾ ਹੈ, ਕਰਤਾ ਪੁਰਖ ਅਤੇ ਹਰ ਚੀਜ਼ ਉਸ ਦੇ ਅਨੰਤ ਹੁਕਮ ਅਧੀਨ ਵਾਪਰਦੀ ਹੈ। ਉਹ ਠੀਕ ਸਾਡੇ ਹਿਰਦੇ ਵਿਚ ਬੈਠਾ ਹੈ ਅਤੇ ਸਾਨੂੰ ਹਰ ਪਲ ਦੇਖ ਰਿਹਾ ਹੈ, ਇਸ ਲਈ ਤੁਸੀਂ ਉਸ ਕੋਲੋਂ ਕੋਈ ਵੀ ਚੀਜ਼ ਛੁਪਾ ਨਹੀਂ ਸਕਦੇ, ਉਹ ਹਰ ਚੀਜ਼ ਜਾਣਦਾ ਹੈ ਜੋ ਵੀ ਸਾਡੇ ਮਨ ਅਤੇ ਹਿਰਦੇ ਵਿੱਚ ਚੱਲ ਰਹੀ ਹੈ ਅਤੇ ਪਾਰਬ੍ਰਹਮ ਪਿਤਾ ਪਰਮੇਸ਼ਰ ਤੋਂ ਕੁੱਛ ਵੀ ਨਹੀਂ ਲਕੋਇਆ ਜਾ ਸਕਦਾ ਹੈ।

ਕਹੁ ਮਾਨੁਖ ਤੇ ਕਿਆ ਹੋਇ ਆਵੈ

ਜੋ ਤਿਸੁ ਭਾਵੈ ਸੋਈ ਕਰਾਵੈ

ਇਸ ਕੈ ਹਾਥਿ ਹੋਇ ਤਾ ਸਭੁ ਕਿਛੁ ਲੇਇ

ਜੋ ਤਿਸੁ ਭਾਵੈ ਸੋਈ ਕਰੇਇ

ਅਨਜਾਨਤ ਬਿਖਿਆ ਮਹਿ ਰਚੈ

ਜੇ ਜਾਨਤ ਆਪਨ ਆਪ ਬਚੈ

ਭਰਮੇ ਭੂਲਾ ਦਹ ਦਿਸਿ ਧਾਵੈ

ਨਿਮਖ ਮਾਹਿ ਚਾਰਿ ਕੁੰਟ ਫਿਰਿ ਆਵੈ

ਕਰਿ ਕਿਰਪਾ ਜਿਸੁ ਅਪਨੀ ਭਗਤਿ ਦੇਇ

ਨਾਨਕ ਤੇ ਜਨ ਨਾਮਿ ਮਿਲੇਇ

ਜੋ ਵੀ ਅਸੀਂ ਆਪਣੀ ਕਰਨੀ ਰਾਹੀਂ ਬੀਜਾਂਗੇ ਉਹ ਹੀ ਵੱਢਾਂਗੇ। ਅਸੀਂ ਜੋ ਵੀ ਪ੍ਰਾਪਤ ਕਰਦੇ ਹਾਂ ਅਤੇ ਜੋ ਵੀ ਸਾਡੀ ਜ਼ਿੰਦਗੀ ਵਿਚ ਵਾਪਰਦਾ ਹੈ, ਇਹ ਸਾਡੇ ਭਾਗਾਂ ਅਨੁਸਾਰ ਹੈ ਜੋ ਅਸੀਂ ਆਪਣੀਆਂ ਪਿਛਲੀਆਂ ਕਰਨੀਆਂ ਦੇ ਆਧਾਰ ’ਤੇ ਬਣਾਏ ਹਨ। ਇਹ ਕਰਨੀ ਦਾ ਬ੍ਰਹਮ ਕਾਨੂੰਨ ਦਰਗਾਹੀ ਕਾਨੂੰਨ ਹੈ ਜੋ ਕਿ ਕਰਤਾ ਪੁਰਖ ਨੇ ਹੀ ਲਿਖਿਆ ਹੈ। ਕਰਤਾ ਪੁਰਖ ਨੇ ਸਾਰੇ ਹੀ ਲਾਜ਼ਮੀ ਬ੍ਰਹਮ ਕਾਨੂੰਨ ਲਿਖੇ ਹਨ। ਸਾਰੀ ਸ੍ਰਿਸ਼ਟੀ ਦਾ ਕਾਰ-ਵਿਹਾਰ ਇਨ੍ਹਾਂ ਦਰਗਾਹੀ ਕਾਨੂੰਨਾਂ ਦੇ ਅਧੀਨ ਚਲਦਾ ਹੈ। ਜਿਸ ਤਰ੍ਹਾਂ ਇਸ ਸੰਸਾਰ ਵਿਚ ਸਾਡੀ ਸਰੀਰਿਕ ਜ਼ਿੰਦਗੀ ਰਾਜ ਦੇ ਕਾਨੂੰਨ ਅਨੁਸਾਰ ਚਲਾਈ ਜਾਂਦੀ ਹੈ। ਰੂਹਾਨੀ ਜ਼ਿੰਦਗੀ ਅਕਾਲ ਪੁਰਖ ਦੀ ਦਰਗਾਹ ਦੇ ਕਾਨੂੰਨ ਅਨੁਸਾਰ ਚਲਾਈ ਜਾਂਦੀ ਹੈ। ਜੇਕਰ ਮਨੁੱਖੀ ਜੀਵ ਵਿਚ ਆਪਣੇ ਰੂਹਾਨੀ ਕਾਨੂੰਨ ਆਪ ਲਿਖਣ ਦੀ ਸ਼ਕਤੀ ਵੀ ਹੁੰਦੀ, ਤਦ ਆਦਮੀ ਸਰਵੋਤਮ ਬਣ ਜਾਂਦਾ ਅਤੇ ਹਰ ਚੀਜ਼ ਕਾਬੂ ਕਰਨ ਦੀ ਕੋਸ਼ਿਸ਼ ਕਰਦਾ ਜੋ ਵੀ ਉਹ ਕਰ ਸਕਦਾ ਸੀ।

ਹੋਰ ਵਿਸ਼ੇਸ਼ਤਾ ਪੂਰਵਕ, ਕਲਯੁਗ ਦੇ ਹਨੇਰੇ ਯੁੱਗ ਵਿਚ, ਇਥੋਂ ਤੱਕ ਕਿ ਜੋ ਲੋਕ ਸੱਤਾ ਵਿੱਚ ਹਨ, ਆਪਣੇ ਆਪ ਵਿਚ ਰੁਚਿਤ ਹਨ ਅਤੇ ਦੌਲਤ ਨਾਲ ਆਪਣੇ ਮਹਿਲ ਖੜੇ ਕਰ ਰਹੇ ਹਨ ਇਸ ਦੀ ਬਜਾਇ ਕਿ ਉਹ ਦੂਸਰਿਆਂ ਦੇ ਹਿੱਤਾਂ ਦਾ ਧਿਆਨ ਆਪਣੀਆਂ ਨੈਤਿਕ ਅਤੇ ਸੰਵਿਧਾਨਿਕ ਜ਼ਿੰਮੇਵਾਰੀਆਂ ਕਾਰਨ ਰੱਖਣ। ਕਲਯੁਗ ਦੇ ਇਸ ਹਨੇਰੇ ਯੁੱਗ ਵਿਚ ਮਨੁੱਖ ਦਾ ਸੁਭਾਅ ਬਣ ਗਿਆ ਹੈ ਕਿ ਸੰਸਾਰਿਕ ਧਨ ’ਤੇ ਸਹੀ ਜਾਂ ਗ਼ਲਤ ਤਰੀਕਿਆਂ ਨਾਲ ਕਬਜ਼ਾ ਕੀਤਾ ਜਾਵੇ। ਇਸ ਲਈ ਹੀ ਇਹ ਸਤਿ ਹੈ ਕਿ ਆਮ ਆਦਮੀ ਮਾਇਆ ਦੇ ਕੂੜ ਵਿਚ ਖੁਭਿਆ ਹੋਇਆ ਹੈ (ਰਜੋ ਅਤੇ ਤਮੋ ਗੁਣਾਂ ਦੇ ਜ਼ਹਿਰ ਵਿੱਚ) ਇਸ ਤਰ੍ਹਾਂ ਆਪਣੀ ਕਰਨੀ ਦੇ ਕਾਰਨ ਨਿਕਲਣ ਵਾਲੇ ਨਤੀਜਿਆਂ ਅਤੇ ਭਵਿੱਖ ਨੂੰ ਧਿਆਨ ਵਿਚ ਰੱਖਣ ਤੋਂ ਬਿਨਾਂ।

ਮਾਇਆ ਦੇ ਇਸ ਸੰਸਾਰ ਵਿਚ ਰਜੋ ਅਤੇ ਤਮੋ ਗੁਣ ਦੇ ਅਧੀਨ ਰਹਿੰਦਿਆਂ ਅਤੇ ਐਸੀ ਰਹਿਣੀ ਵਿਚ ਵਿਸ਼ਵਾਸ ਕਰਦਿਆਂ, ਸੰਸਾਰਿਕ ਸੰਪਤੀਆਂ ਦੇ ਇਕੱਠਿਆਂ ਕਰਨ ਵਿੱਚ ਰੁੱਝੇ ਰਹਿਣ ਨਾਲ, ਸਹੀ ਜਾਂ ਗ਼ਲਤ ਤਰੀਕਿਆਂ ਨਾਲ ਮਾਇਆ ਇਕੱਠੀ ਕਰਨਾ ਇਸ ਹਨੇਰੇ ਦੇ ਯੁੱਗ-ਕਲਯੁਗ ਵਿਚ ਰਹਿੰਦਿਆਂ ਸਭ ਤੋਂ ਵੱਡੇ ਭਰਮਾਂ ਦਾ ਆਧਾਰ ਬਣਦਾ ਹੈ। ਕਲਯੁਗ ਦਾ ਹਨੇਰਾ ਸਾਨੂੰ ਅਨਾਦਿ ਸਤਿ ਵੱਲ ਦੇਖਣ ਅਤੇ ਝਾਕਣ ਨਹੀਂ ਦਿੰਦਾ ਕਿ ਇਹਨਾਂ ਸੰਸਾਰਿਕ ਸੰਪਤੀਆਂ ਵਿਚੋਂ ਕੋਈ ਵੀ ਚੀਜ਼ ਸਾਡੇ ਨਾਲ ਨਹੀਂ ਜਾਵੇਗੀ। ਕੇਵਲ ਸਾਡੀਆਂ ਕਰਨੀਆਂ, ਚੰਗੀਆਂ ਜਾਂ ਮਾੜੀਆਂ ਸਾਡੇ ਨਾਲ ਜਾਂਦੀਆਂ ਹਨ ਜਿਹੜਾ ਕਿ ਸਾਡੇ ਭਵਿੱਖ ਦੀ ਕਿਸਮਤ ਬਣਾਉਂਦੀਆਂ ਹਨ। ਅਸੀਂ ਇਸ ਕਲਯੁਗ ਦੇ ਹਨੇਰੇ ਵਿਚ ਆਪਣਾ ਧਿਆਨ ਆਪਣੀਆਂ ਕਰਨੀਆਂ ’ਤੇ ਕੇਂਦਰਿਤ ਕਰਕੇ ਉਹਨਾਂ ਨੂੰ ਸਤਿ ਕਰਮ ਬਣਾ ਕੇ ਇਸ ਹਨੇਰੇ ਵਿਚੋਂ ਬਾਹਰ ਨਿਕਲ ਸਕਦੇ ਹਾਂ। ਤਦ ਅਸੀਂ ਇਸ ਹਨੇਰੇ ਵਿਚ ਦੇਖ ਸਕਦੇ ਹਾਂ ਅਤੇ ਮਾਇਆ ਦੇ ਰਜੋ ਅਤੇ ਤਮੋ ਰੂਪੀ ਵਿਨਾਸ਼ਕਾਰੀ ਸ਼ਕਤੀਆਂ ਦੇ ਪ੍ਰਭਾਵ ਕਾਰਨ ਹੋਏ ਭਰਮਾਂ ਵਿਚੋਂ ਬਾਹਰ ਨਿਕਲਣ ਦਾ ਤਰੀਕਾ ਸਿੱਖ ਸਕਦੇ ਹਾਂ। ਇਹ ਭਰਮ ਸਾਨੂੰ ਹਮੇਸ਼ਾਂ ਮਾਇਆ ਦੇ ਸੰਗਲਾਂ ਵਿੱਚ ਫਸਾਈ ਰੱਖਦੇ ਹਨ।

ਆਮ ਮਨੁੱਖ ਜੋ ਕਿ ਮਾਇਆ ਦੇ ਗ਼ੁਲਾਮ ਹਨ ਉਹ ਕਦੀ ਖ਼ਤਮ ਨਾ ਹੋਣ ਵਾਲੀ ਅਸਤਿ ਦੀ ਕਰਨੀ ਕਰਦਿਆਂ ਮਾਇਆ ਦੇ ਰਜੋ ਅਤੇ ਤਮੋ ਗੁਣਾਂ ਦੇ ਕੂੜੇ ਵਿੱਚ ਸਦਾ ਦੱਬੇ ਰਹਿੰਦੇ ਹਨ। ਮਾਇਆ ਦੇ ਗ਼ੁਲਾਮਾਂ ਦੇ ਮਨ ਵਿੱਚ ਅਸਤਿ ਵਿਚਾਰਾਂ ਦੀ ਲੜੀ ਸਦਾ ਚਲਦੀ ਰਹਿੰਦੀ ਹੈ ਅਤੇ ਇਹ ਵਿਚਾਰ ਸਾਨੂੰ ਅਸਤਿ ਦੀਆਂ ਕਰਨੀਆਂ ਵਿੱਚ ਉਲਝਣ ਲਈ ਉਕਸਾਉਂਦੇ ਹਨ ਜਿਸ ਦੇ ਫਲਸਰੂਪ ਅਸੀਂ ਮਾਇਆ ਦੀਆਂ ਇਨ੍ਹਾਂ ਵਿਨਾਸ਼ਕਾਰੀ ਸ਼ਕਤੀਆਂ ਦੀ ਗ਼ੁਲਾਮੀ ਕਰਦੇ ਹੋਏ ਆਪਣਾ ਸਾਰਾ ਜੀਵਨ ਵਿਅਰਥ ਗੁਆ ਲੈਂਦੇ ਹਾਂ। ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਅਤੇ ਤ੍ਰਿਸ਼ਨਾ ਮਾਇਆ ਦੀਆਂ ਵਿਨਾਸ਼ਕਾਰੀ ਸ਼ਕਤੀਆਂ ਹਨ ਜੋ ਕਿ ਸਾਡਾ ਸਾਰਾ ਜੀਵਨ ਆਪਣੀ ਗ਼ੁਲਾਮੀ ਵਿੱਚ ਬਤੀਤ ਕਰਵਾ ਕੇ ਸਾਨੂੰ ਸਾਰਾ ਕੂੜ ਇਕੱਠਾ ਕਰਨ ’ਤੇ ਮਜਬੂਰ ਕਰ ਦਿੰਦੀਆਂ ਹਨ। ਜਦ ਸਾਡੀ ਰੂਹ ਦੇਹੀ ਛੱਡਦੀ ਹੈ ਤਾਂ ਸਾਨੂੰ ਕੂੜ ਦਾ ਬੋਝ ਲੈ ਕੇ ਫਿਰ ਜਨਮ ਲੈਣਾ ਪੈਂਦਾ ਹੈ। ਕੇਵਲ ਮਨ ਦੀ ਜਾਗਰੂਕਤਾ ਸਾਨੂੰ ਮਾਇਆ ਦੀ ਇਸ ਦਲਦਲ ਵਿੱਚੋ ਕੱਢ ਸਕਦੀ ਹੈ। ਕੇਵਲ ਮਨ ਦੀ ਜਾਗਰੂਕਤਾ ਸਾਨੂੰ ਮਾਇਆ ਦੇ ਇਨ੍ਹਾਂ ਭਰਮਾਂ ਵਿਚੋਂ ਬਾਹਰ ਕੱਢ ਸਕਦੀ ਹੈ। ਕੇਵਲ ਮਨ ਦੀ ਜਾਗਰੂਕਤਾ ਸਾਨੂੰ ਮਾਇਆ ਦੇ ਇਸ ਜੰਜਾਲ ਵਿੱਚੋ ਕੱਢ ਕੇ ਮੁਕਤੀ ਦੇ ਮਾਰਗ ’ਤੇ ਪਾ ਸਕਦੀ ਹੈ। ਮਨ ਦੀ ਜਾਗਰੂਕਤਾ ਕੇਵਲ ਪੂਰਨ ਬ੍ਰਹਮ ਗਿਆਨ ਨੂੰ ਰੋਜ਼ਾਨਾ ਦੀ ਕਰਨੀ ਵਿੱਚ ਲਿਆਉਣ ਨਾਲ ਹੀ ਆ ਸਕਦੀ ਹੈ ਅਤੇ ਸਾਨੂੰ ਮਨ ਦੀ ਇਸ ਵਿਨਾਸ਼ਕਾਰੀ ਅਵਸਥਾ ਵਿਚੋਂ ਬਾਹਰ ਕੱਢ ਸਕਦੀ ਹੈ। ਕੇਵਲ ਪੂਰਨ ਬ੍ਰਹਮ ਗਿਆਨ ਵਿੱਚ ਰਹਿਣਾ ਸਾਡੇ ਮਨ ਨੂੰ ਵਿਸ਼ਰਾਮ ਦੀ ਅਵਸਥਾ ਵਿੱਚ ਲਿਆਉਣ ਵਿਚ ਮਦਦ ਕਰ ਸਕਦਾ ਹੈ। ਜਾਗਰੂਕਤਾ ਕੇਵਲ ਨਾਮ ਸਿਮਰਨ ਅਤੇ ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦੇ ਗੁਰਪ੍ਰਸਾਦਿ ਨਾਲ ਆਉਂਦੀ ਹੈ ਪ੍ਰਭ ਕੈ ਸਿਮਰਨਿ ਗਿਆਨੁ ਧਿਆਨੁ ਤਤੁ ਬੁਧਿ (ਅੰਗ ੨੬੨) ਇਸ ਲਈ ਜਿਹੜੇ ਮਨੁੱਖ ਗੁਰਪ੍ਰਸਾਦਿ ਨਾਲ ਬਖ਼ਸ਼ੇ ਹੋਏ ਹਨ ਉਹ ਮਨੁੱਖ ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਪਰਉਪਕਾਰ ਅਤੇ ਮਹਾਂ ਪਰਉਪਕਾਰ ਦੀ ਪ੍ਰਕ੍ਰਿਆ ਵਿਚੋਂ ਲੰਘਦੇ ਹਨ। ਐਸੀਆਂ ਰੂਹਾਂ ਮਾਇਆ ਦੇ ਰਜੋ ਅਤੇ ਤਮੋ ਗੁਣਾਂ ਵਿਚੋਂ ਬਾਹਰ ਕੱਢ ਲਈਆਂ ਜਾਂਦੀਆਂ ਹਨ ਅਤੇ ਮਾਇਆ ਦੇ ਸਤੋ ਰੂਪ ਅਨੁਸਾਰ ਸਤਿ ਦੀ ਕਰਨੀ ਕਰਦੇ ਹੋਏ ਅੱਗੇ ਵਧਦੀਆਂ ਹਨ। ਗੁਰਪ੍ਰਸਾਦਿ ਨਾਲ ਉਹ ਮਾਇਆ ਤੋਂ ਪਰ੍ਹੇ ਚਲੇ ਜਾਂਦੇ ਹਨ ਅਤੇ ਮਾਇਆ ਉਪਰ ਪੂਰੀ ਤਰ੍ਹਾਂ ਜਿੱਤ ਪਾ ਲੈਂਦੇ ਹਨ ਅਤੇ ਵਾਪਸ ਨਿਰਗੁਣ ਸਰੂਪ ਵਿਚ ਅਭੇਦ ਹੋ ਜਾਂਦੇ ਹਨ ਅਤੇ ਸਤਿ ਸਰੂਪ ਬਣ ਜਾਂਦੇ ਹਨ। ਇਸ ਲਈ ਸਾਨੂੰ ਸਾਰਿਆਂ ਨੂੰ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦੇ ਗੁਰਪ੍ਰਸਾਦਿ ਲਈ ਅਰਦਾਸ ਕਰਨੀ ਚਾਹੀਦੀ ਹੈ, ਕੇਵਲ ਤਦ ਅਸੀਂ ਮਾਇਆ ਦੇ ਇਸ ਜ਼ਹਿਰੀਲੇ ਕੂੜ ਅਤੇ ਭਰਮਾਂ ਵਿਚੋਂ ਬਾਹਰ ਨਿਕਲ ਸਕਦੇ ਹਾਂ। ਮਾਇਆ ਦੇ ਇਸ ਵਿਨਾਸ਼ਕਾਰੀ ਦਲਦਲ ਜਿਸ ਵਿਚ ਅਸੀਂ ਪਿਛਲੇ ਸਾਰੇ ਯੁੱਗਾਂ ਤੋਂ ਰਹਿ ਕੇ ਗ਼ਲਤਾਨ ਹੋ ਰਹੇ ਹਾਂ। ਇਹ ਮਨੁੱਖਾ ਜਨਮ ਸਾਡੇ ਲਈ ਇਸ ਬ੍ਰਹਮ ਤੱਥ ਨੂੰ ਸਮਝਣ ਦਾ ਸੁਨਹਿਰੀ ਮੌਕਾ ਹੈ ਅਤੇ ਬੰਦਗੀ ਮਾਰਗ ’ਤੇ ਚੱਲਣਾ ਸ਼ੁਰੂ ਕਰਨ ਦਾ ਸੁਨਹਿਰੀ ਮੌਕਾ ਹੈ। ਤੁਹਾਡੀ ਕਰਨੀ ਅਨੁਸਾਰ ਤੁਹਾਡੀ ਅਰਦਾਸ ਜ਼ਰੂਰ ਰੰਗ ਲੈਕੇ ਆਵੇਗੀ ਅਤੇ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਤੁਹਾਡੇ ’ਤੇ ਵੀ ਜ਼ਰੂਰ ਆਪਣੀ ਨਦਰ ਕਰੇਗਾ, ਕਿਉਂਕਿ ਜਿਸ ’ਤੇ ਉਹ ਪਾਰਬ੍ਰਹਮ ਪਿਤਾ ਪਰਮੇਸ਼ਰ ਤੁੱਠਦਾ ਹੈ ਉਸਨੂੰ ਆਪਣੇ ਚਰਨਾਂ ਦੀ ਪ੍ਰੀਤ ਬਖ਼ਸ਼ ਕੇ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦੇ ਗੁਰਪ੍ਰਸਾਦਿ ਨਾਲ ਜ਼ਰੂਰ ਨਿਵਾਜਦਾ ਹੈ ਅਤੇ ਸੁਹਾਗ ਬਖ਼ਸ਼ ਕੇ ਆਪਣੀ ਬੰਦਗੀ ਆਪ ਕਰਵਾਉਂਦਾ ਹੈ।

ਖਿਨ ਮਹਿ ਨੀਚ ਕੀਟ ਕਉ ਰਾਜ

ਪਾਰਬ੍ਰਹਮ ਗਰੀਬ ਨਿਵਾਜ

ਜਾ ਕਾ ਦ੍ਰਿਸਟਿ ਕਛੂ ਨ ਆਵੈ

ਤਿਸੁ ਤਤਕਾਲ ਦਹ ਦਿਸ ਪ੍ਰਗਟਾਵੈ

ਜਾ ਕਉ ਅਪੁਨੀ ਕਰੈ ਬਖਸੀਸ

ਤਾ ਕਾ ਲੇਖਾ ਨ ਗਨੈ ਜਗਦੀਸ

ਜੀਉ ਪਿੰਡੁ ਸਭ ਤਿਸ ਕੀ ਰਾਸਿ

ਘਟਿ ਘਟਿ ਪੂਰਨ ਬ੍ਰਹਮ ਪ੍ਰਗਾਸ

ਅਪਨੀ ਬਣਤ ਆਪਿ ਬਨਾਈ

ਨਾਨਕ ਜੀਵੈ ਦੇਖਿ ਬਡਾਈ

ਧੰਨ ਧੰਨ ਗੁਰੂ ਪੰਚਮ ਪਾਤਸ਼ਾਹ ਜੀ ਸਾਨੂੰ ਧੰਨ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦੀਆਂ ਅਨੰਤ ਪਰਮ ਅਲੌਕਿਕ ਸ਼ਕਤੀਆਂ ਬਾਰੇ ਬ੍ਰਹਮ ਗਿਆਨ ਬਖ਼ਸ਼ਣਾ ਜਾਰੀ ਰੱਖ ਰਹੇ ਹਨ। ਕ੍ਰਿਪਾ ਕਰਕੇ ਸਦਾ ਲਈ ਆਪਣੇ ਮਨ ਵਿਚ ਰੱਖੋ ਕਿ ਇਹ ਪਵਿੱਤਰ ਲਿਖਤਾਂ ਕੇਵਲ ਹਵਾ ਦੀ ਪਤਲੀ ਪਰਤ ਵਿਚੋਂ ਬਾਹਰ ਕੱਢੇ ਸ਼ਬਦ ਨਹੀਂ ਹਨ। ਇਹ ਚੀਜ਼ਾਂ ਧੰਨ ਧੰਨ ਗੁਰੂ ਸਾਹਿਬਾਨ ਦੁਆਰਾ ਸਥੂਲ ਰੂਪ ਵਿਚ ਸਾਰੀਆਂ ਸਰੀਰਿਕ ਇੰਦਰੀਆਂ ਅਤੇ ਗਿਆਨ ਇੰਦਰੀਆਂ ਦੁਆਰਾ ਸਥੂਲ ਰੂਪ ਵਿਚ ਅਨੁਭਵ ਕੀਤੀਆਂ ਗਈਆਂ। ਉਹਨਾਂ ਨੇ ਇਸ ਦਾ ਅਨੁਭਵ ਆਪਣੀਆਂ ਸਾਰੀਆਂ ਸਰੀਰਿਕ ਬ੍ਰਹਮ ਅਤੇ ਗਿਆਨ ਇੰਦਰੀਆਂ ਨਾਲ ਕੀਤਾ ਅਤੇ ਤਦ ਉਹਨਾਂ ਨੂੰ ਇਹਨਾਂ ਪਵਿੱਤਰ ਸ਼ਬਦਾਂ ਦੇ ਰੂਪ ਵਿੱਚ, ਗੁਰਬਾਣੀ ਦੇ ਰੂਪ ਵਿੱਚ ਲਿਖਿਆ। ਸਾਰੀ ਲੋਕਾਈ ਅਤੇ ਸਾਰੇ ਆਉਣ ਵਾਲੇ ਯੁੱਗਾਂ ਵਿੱਚ ਵੀ ਸਾਰੀ ਲੋਕਾਈ ਇਹਨਾਂ ਪਵਿੱਤਰ ਸ਼ਬਦਾਂ ਵਿਚ ਜੋ ਗੁਰਬਾਣੀ ਵਿੱਚ ਦਰਜ ਹਨ, ਉਪਰ ਵਿਸ਼ਵਾਸ ਕਰਨਗੇ ਅਤੇ ਇਹਨਾਂ ਵਿਚ ਯਕੀਨ ਕਰਨਗੇ ਅਤੇ ਰੋਜ਼ਾਨਾ ਜ਼ਿੰਦਗੀ ਵਿਚ ਸ਼ਰਧਾ ਅਤੇ ਪਿਆਰ ਨਾਲ ਇਸ ’ਤੇ ਅਮਲ ਕਰਨਗੇ ਤਾਂ ਉਹ ਵੀ ਇਸੇ ਤਰੀਕੇ ਨਾਲ ਅਨੁਭਵ ਕਰਨਗੇ ਜਿਸ ਤਰ੍ਹਾਂ ਧੰਨ ਧੰਨ ਗੁਰੂ ਸਾਹਿਬਾਨ ਨੇ ਕੀਤਾ ਸੀ ਅਤੇ ਧੰਨ ਧੰਨ ਹੋ ਜਾਣਗੇ।

ਦਰਗਾਹ ਦੀ ਕੁੰਜੀ ਹਿਰਦੇ ਦੀ ਗ਼ਰੀਬੀ ਅਤਿ ਨਿਮਰਤਾ ਵਿੱਚ ਹੈ। ਹਿਰਦੇ ਵਿਚ ਗ਼ਰੀਬੀ ਅਕਾਲ ਪੁਰਖ ਦੀ ਦਰਗਾਹ ਦੇ ਦਰਵਾਜ਼ੇ ਖੋਲ੍ਹਦੀ ਹੈ। ਗ਼ਰੀਬੀ ਵੇਸ ਹਿਰਦੇ ਨਾਲ ਇੱਕ ਮਨੁੱਖ ਹੋਰ ਕੁਝ ਨਹੀਂ ਕੇਵਲ ਸਾਰੀ ਸ੍ਰਿਸ਼ਟੀ ਦੇ ਚਰਨਾਂ ਦੀ ਧੂਲ ਬਣ ਜਾਂਦਾ ਹੈ। ਇਤਨੀ ਨਿਮਰਤਾ ਵਿੱਚ ਆਪਣੇ ਆਪ ਨੂੰ ਇੱਕ ਰੀਂਗਦਾ ਕੀੜਾ ਦੱਸਦਾ ਹੈ ਜਾਂ ਆਪਣੇ ਆਪ ਨੂੰ ਇੱਕ ਕੀੜੇ ਦੇ ਤੁਲ ਸੋਚਦਾ ਹੈ, ਇੱਕ ਕਿਰਮ ਜੰਤ ਦੀ ਤਰ੍ਹਾਂ ਸੋਚਦਾ ਹੈ ਅਤੇ ਆਪਣੇ ਹਿਰਦੇ ਵਿੱਚ ਇੰਨੀ ਜ਼ਿਆਦਾ ਨਿਮਰਤਾ ਲੈ ਆਉਂਦਾ ਹੈ ਕਿ ਉਹ ਪਰਮਾਤਮਾ ਦੁਆਰਾ ਦਰਗਾਹ ਵਿਚ ਸਤਿਕਾਰਿਆ ਜਾਂਦਾ ਹੈ ਅਤੇ ੧੪ ਲੋਕ ਪ੍ਰਲੋਕਾਂ ਦਾ ਰਾਜਾ ਬਣ ਜਾਂਦਾ ਹੈ। ਨਿਮਰਤਾ ਇਕ ਲਾਜ਼ਮੀ ਬ੍ਰਹਮ ਗੁਣ ਹੈ। ਇਹ ਕਿਸੇ ਗਿਣਤੀ ਮਿਣਤੀ ਤੋਂ ਰਹਿਤ ਹੈ, ਨਿਮਰਤਾ ਦੀ ਕੋਈ ਹੱਦ ਨਹੀਂ, ਇਹ ਆਪ ਪਰਮਾਤਮਾ ਦੀ ਤਰ੍ਹਾਂ ਅਨੰਤ ਹੈ ਬੇਅੰਤ ਹੈ। ਇਥੇ ਨਿਮਰਤਾ ਦੀ ਕੋਈ ਸੀਮਾ ਨਹੀਂ ਹੈ। ਨਿਰੰਤਰ ਤੌਰ ’ਤੇ ਆਪਣੀ ਨਿਮਰਤਾ ਨੂੰ ਵਧਾਉਣ ਨਾਲ ਅਸੀਂ ਆਪਣੀ ਬੰਦਗੀ ਨੂੰ ਸੌਖਾ ਕਰ ਲੈਂਦੇ ਹਾਂ।

ਕ੍ਰਿਪਾ ਕਰਕੇ ਮਨ ਵਿਚ ਇਸ ਸਤਿ ਨੂੰ ਦ੍ਰਿੜ੍ਹ ਕਰ ਲਵੋ ਕਿ ਬੰਦਗੀ ਦਾ ਕੋਈ ਅੰਤ ਨਹੀਂ ਹੈ। ਸਦਾ ਸੁਹਾਗਣ ਲਈ ਪੂਰਨ ਬ੍ਰਹਮ ਗਿਆਨ ਨਾਲ ਸੇਵਾ, ਪਰਉਪਕਾਰ ਅਤੇ ਮਹਾਂ ਪਰਉਪਕਾਰ ਬੰਦਗੀ ਬਣ ਜਾਂਦੇ ਹਨ ਅਤੇ ਸਦਾ ਲਈ ਨਿਰੰਤਰ ਰਹਿੰਦੇ ਹਨ। ਮੁਕਤ ਰੂਹਾਂ ਫਿਰ ਧਰਤੀ ’ਤੇ ਵਾਪਸ ਹੁਕਮ ਅਨੁਸਾਰ ਲੋਕਾਂ ਨੂੰ ਮੁਕਤੀ ਪ੍ਰਾਪਤ ਕਰਵਾਉਣ ਵਿਚ ਮਦਦ ਕਰਨ ਲਈ ਆਉਂਦੀਆਂ ਹਨ। ਸਾਡੀ ਨਿਮਰਤਾ ਨੂੰ ਉਹ ਪੱਧਰ ਛੂਹ ਲੈਣਾ ਚਾਹੀਦਾ ਹੈ ਕਿ ਅਸੀਂ ਆਪਣੇ ਆਪ ਨੂੰ ਸਾਰੀ ਸ੍ਰਿਸ਼ਟੀ ਦੇ ਗ਼ੁਲਾਮ, ਦਾਸ, ਬਣ ਸਕੀਏ। ਅਸੀਂ ਆਪਣੇ ਆਪ ਨੂੰ ਸਾਰੀ ਰਚਨਾ ਦੀ ਚਰਨ ਧੂਲ ਬਣਾ ਸਕੀਏ। ਜਿਥੇ ਅਸੀਂ ਕਹਿ ਸਕੀਏ ਕਿ ਦੂਸਰੀ ਹਰ ਚੀਜ਼ ਸਾਡੇ ਨਾਲੋਂ ਉਪਰ ਹੈ ਇਥੋਂ ਤੱਕ ਕਿ ‘ਬਿਸਟਾ ਦਾ ਕੀੜਾ’ ਸਾਡੇ ਤੋਂ ਉਪਰ ਹੈ, ਅਸੀਂ ਕੇਵਲ ਨੀਵਿਆਂ ਤੋਂ ਵੀ ਨੀਵੇਂ ਹਾਂ। ਹਿਰਦੇ ਵਿੱਚ ਭਰਪੂਰ ਨਿਮਰਤਾ ਨੂੰ ਹਿਰਦੇ ਵਿੱਚ ਗ਼ਰੀਬੀ ਕਿਹਾ ਜਾਂਦਾ ਹੈ ਜਾਂ ਗ਼ਰੀਬੀ ਵੇਸ ਹਿਰਦਾ ਕਿਹਾ ਜਾਂਦਾ ਹੈ ਅਤੇ ਜਦ ਅਸੀਂ ਇੰਨੇ ਹਿਰਦੇ ਵਿੱਚ ਗ਼ਰੀਬ ਬਣ ਜਾਂਦੇ ਹਾਂ ਤਦ ਪਾਰਬ੍ਰਹਮ ਪਿਤਾ ਪਰਮੇਸ਼ਰ ਸਾਨੂੰ ਇਤਨਾ ਮਾਣ ਦਿੰਦਾ ਹੈ ਕਿ ਉਹ ਸਾਨੂੰ ੧੪ ਲੋਕ ਪ੍ਰਲੋਕਾਂ ਦੇ ਰਾਜੇ ਬਣਾ ਦਿੰਦਾ ਹੈ। ਇਸ ਲਈ ਜੇਕਰ ਤੁਸੀਂ ਬਿਸਟਾ ਦੇ ਕੀੜੇ ਦੇ ਦਾਸ ਬਣ ਜਾਂਦੇ ਹੋ ਤਦ ਤੁਸੀਂ ਅਕਾਲ ਪੁਰਖ ਦੀ ਦਰਗਾਹ ਵਿੱਚ ਦਾਖ਼ਲ ਹੋ ਸਕਦੇ ਹੋ। ਕੇਵਲ ਉਹ ਮਨੁੱਖ ਜੋ ਇੰਨੀ ਜ਼ਿਆਦਾ ਨਿਮਰਤਾ ਕਮਾਉਂਦਾ ਹੈ ਕਿ ਉਹ ਦਾਸਾਂ ਦਾ ਦਾਸ ਬਣ ਜਾਂਦਾ ਹੈ ਬਿਸਟਾ ਦੇ ਕੀੜੇ ਦਾ ਦਾਸ ਬਣ ਜਾਂਦਾ ਹੈ, ਸਾਰੀ ਰਚਨਾ ਦੀ ਚਰਨ ਧੂਲ ਅਤੇ ਗ਼ਰੀਬੀ ਵੇਸ ਹਿਰਦਾ ਬਣਦਾ ਹੈ ਅਤੇ ਜਿਸ ਨੂੰ ਸਾਰੇ ਸੰਸਾਰ ਵਿੱਚ ਕੋਈ ਨਹੀਂ ਸੀ ਜਾਣਦਾ ੧੪ ਲੋਕ ਪ੍ਰਲੋਕਾਂ ਦਾ ਰਾਜਾ ਬਣ ਜਾਂਦਾ ਹੈ; ਉਹ ਮਨੁੱਖ ਉਸੇ ਵੇਲੇ ਸਾਰੇ ਸੰਸਾਰ ਵਿੱਚ ਪ੍ਰਸਿੱਧ ਹੋ ਜਾਂਦਾ ਹੈ ਅਤੇ ਕੇਵਲ ਇਹ ਹੀ ਨਹੀਂ ਸਾਰੀ ਸ੍ਰਿਸ਼ਟੀ ਦੁਆਰਾ ਜਾਣਿਆ ਅਤੇ ਸਤਿਕਾਰਿਆ ਜਾਂਦਾ ਹੈ। ਇਹ ਅਵਸਥਾ ਹੈ ਜਿਸਦਾ ਭਾਵ ਹੈ ਕਿ ਦਹ ਦਿਸ ਪ੍ਰਗਟਾਵੈ ਅਸਲ ਵਿੱਚ, ਐਸਾ ਵਿਅਕਤੀ ਜੋ ਇਹ ੧੪ ਲੋਕ ਪ੍ਰਲੋਕਾਂ ਦੇ ਰਾਜ ਦਾ ਗੁਰਪ੍ਰਸਾਦਿ ਪ੍ਰਾਪਤ ਕਰਦਾ ਹੈ ਉਹ ਜੀਵਨ ਮੁਕਤ ਬਣ ਜਾਂਦਾ ਹੈ। ਮਾਇਆ ਤੋਂ ਮੁਕਤ, ਸਾਰੇ ਬੰਧਨਾਂ ਤੋਂ ਮੁਕਤ, ਕਿਸਮਤ ਅਤੇ ਕਰਮਾਂ ਦੇ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ। ਉਸਦੇ ਕਰਮਾਂ ਦਾ ਖਾਤਾ ਬੰਦ ਹੋ ਜਾਂਦਾ ਹੈ ਅਤੇ ਉਹ ਪੂਰੀ ਤਰ੍ਹਾਂ ਮੁਕਤ ਹੋ ਜਾਂਦਾ ਹੈ। ਉਹ ਵਾਪਸ ਬੇਅੰਤ ਕੋਲ ਚਲਾ ਜਾਂਦਾ ਹੈ ਅਤੇ ਅਨੰਤ ਦਾ ਇੱਕ ਅਟੁੱਟ ਹਿੱਸਾ ਬਣ ਜਾਂਦਾ ਹੈ, ਬੇਅੰਤ ਵਿੱਚ ਸਮਾ ਜਾਂਦਾ ਹੈ। ਕ੍ਰਿਪਾ ਕਰਕੇ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦੀ ਦਿਆਲਤਾ ਵੱਲ ਵੇਖੋ। ਉਸਨੇ ਬੇਅੰਤ ਦਿਆਲਤਾ ਨਾਲ ਹਰ ਇੱਕ ਮਨੁੱਖ ਦੇ ਹਿਰਦੇ ਵਿੱਚ ਪੂਰਨ ਜੋਤ ਪ੍ਰਕਾਸ਼ ਦਿੱਤਾ ਹੈ। ਸਾਡੇ ਵਿਚਲਾ ਜੀਵ ਤੱਤ ਇਹ ਪੂਰਨ ਜੋਤ ਪ੍ਰਕਾਸ਼ ਹੈ। ਸਾਡੀ ਸਥੂਲ ਦੇਹੀ ਉੱਨੀ ਦੇਰ ਤੱਕ ਕੰਮ ਕਰਦੀ ਹੈ ਜਿੰਨਾ ਚਿਰ ਪੂਰਨ ਜੋਤ ਪ੍ਰਕਾਸ਼ ਸਾਡੇ ਸਰੀਰ ਵਿੱਚ ਰਹਿੰਦੀ ਹੈ ਅਤੇ ਜਦ ਇਹ ਜੋਤ ਵਾਪਸ ਲੈ ਲਈ ਜਾਂਦੀ ਹੈ ਤਦ ਇਹ ਸਰੀਰ ਮਰ ਜਾਂਦਾ ਹੈ। ਇਸਦਾ ਭਾਵ ਹੈ ਕਿ ਭਾਵਂੇ ਅਨੰਤ ਬੇਅੰਤ ਪਰਮਾਤਮਾ ਆਪਣੀਆਂ ਅਨੰਤ ਬੇਅੰਤ ਸ਼ਕਤੀਆਂ ਨਾਲ ਸਾਡੇ ਹਿਰਦੇ ਵਿੱਚ ਬੈਠਾ ਹੈ। ਅਸੀਂ ਇਸ ਬ੍ਰਹਮ ਸਤਿ ਤੋਂ ਜਾਗਰੂਕ ਨਹੀਂ ਹਾਂ। ਇਸਦੀ ਬਜਾਇ ਅਸੀਂ ਮਾਇਆ ਦੇ ਤਿੰਨਾਂ ਗੁਣਾਂ ਦੇ ਰਾਜ ਅਧੀਨ ਚਲਾਏ ਜਾ ਰਹੇ ਹਾਂ। ਬ੍ਰਹਮ ਗਿਆਨ ਦੇ ਅਭਾਵ, ਅਗਿਆਨਤਾ ਦੇ ਕਾਰਨ ਸਾਡੀ ਅਵਚੇਤਨਾ ਦੇ ਕਾਰਨ ਅਸੀਂ ਆਪਣੇ ਹਿਰਦੇ ਅੰਦਰਲੀ ਪੂਰਨ ਜੋਤ ਪ੍ਰਕਾਸ਼ ਦੇ ਰਾਜ ਦੇ ਅਧੀਨ ਕੰਮ ਨਹੀਂ ਕਰ ਰਹੇ ਹਾਂ। ਅਸੀਂ ਆਪਣੀਆਂ ਪਰਮ ਬ੍ਰਹਮ ਸ਼ਕਤੀਆਂ ਤੋਂ ਜਾਣੂ ਨਹੀਂ ਹਾਂ ਅਤੇ ਕਿਉਂਕਿ ਅਸੀਂ ਇਸ ਪਦਾਰਥਕ ਦੇਹੀ ਨੂੰ ਆਪਣੀ ਮੰਨਣ ਦੀ ਗ਼ਲਤੀ ਕਰ ਰਹੇ ਹਾਂ ਅਤੇ ਇਸ ਲਈ ਮਾਇਆ ਦੇ ਪ੍ਰਭਾਵ ਅਧੀਨ ਚੱਲ ਰਹੇ ਹਾਂ। ਅਸੀਂ ਅੰਦਰਲੇ ਪੂਰਨ ਜੋਤ ਪ੍ਰਕਾਸ਼ ਨੂੰ ਪੂਰੇ ਤੌਰ ’ਤੇ ਅਣਗੌਲਿਆ ਕਰ ਦਿੱਤਾ ਹੈ ਇਹ ਹੈ ਜਿਸਦਾ ਭਾਵ ਘਟਿ ਘਟਿ ਪੂਰਨ ਬ੍ਰਹਮ ਪ੍ਰਗਾਸ ਹੈ। ਮਾਇਆ ਨੇ ਅਸਲ ਵਿੱਚ ਸਾਡੇ ਉਪਰ ਆਪਣਾ ਕਬਜ਼ਾ ਕੀਤਾ ਹੋਇਆ ਹੈ ਅਤੇ ਇਸਦੇ ਨਤੀਜੇ ਵਜੋਂ ਅਸੀਂ ਆਪਣੇ ਹਿਰਦੇ ਦੇ ਅੰਦਰਲੀ ਪੂਰਨ ਜੋਤ ਪ੍ਰਕਾਸ਼ ਨੂੰ ਪੂਰੀ ਤਰ੍ਹਾਂ ਨਾਲ ਬਿਲਕੁਲ ਅਣਗੌਲਿਆ ਕਰ ਦਿੱਤਾ ਹੈ।

ਉਹ ਮਨੁੱਖ ਜਿਨ੍ਹਾਂ ਨੇ ਆਪਣਾ ਸਭ ਕੁਝ ਵਾਪਸ ਪਰਮਾਤਮਾ ਨੂੰ ਦੇ ਦਿੱਤਾ ਹੈ, ਗੁਰ ਅਤੇ ਗੁਰੂ ਨੂੰ ਤਨ, ਮਨ ਅਤੇ ਧਨ ਦਾ ਪੂਰਨ ਸਮਰਪਣ ਕਰ ਦਿੱਤਾ ਹੈ ਉਹ ਇਸ ਪੂਰਨ ਬ੍ਰਹਮ ਗਿਆਨ ਦੇ ਗੁਰਪ੍ਰਸਾਦਿ ਨਾਲ ਬਖ਼ਸ਼ੇ ਗਏ ਹਨ। ਕੇਵਲ ਉਹ ਮਨੁੱਖ ਮਾਇਆ ਤੋਂ ਪਰ੍ਹੇ ਚਲੇ ਗਏ ਹਨ ਅਤੇ ਇਸ ਪੂਰਨ ਜੋਤ ਪ੍ਰਕਾਸ਼ ਜੋ ਉਹਨਾਂ ਦੇ ਹਿਰਦੇ ਦੇ ਅੰਦਰ ਹੈ ਨੂੰ ਸਾਰੇ ਸਰੀਰਿਕ ਅਤੇ ਗਿਆਨ ਇੰਦਰੀਆਂ ਨਾਲ ਅਨੁਭਵ ਕਰ ਲਿਆ ਹੈ। ਮਨੁੱਖ ਪਰਮਾਤਮਾ ਦੀ ਸਭ ਤੋਂ ਸੁੰਦਰ ਰਚਨਾ ਹੈ ਇਸ ਲਈ ਇਕ ਪਲ ਸੋਚੋ ਕਿ ਪੂਰਨ ਜੋਤ ਪ੍ਰਕਾਸ਼ ਦੇ ਰੂਪ ਵਿਚ ਸਾਡੇ ਹਿਰਦੇ ਵਿੱਚ ਬੈਠ ਕੇ ਉਸਨੇ ਸਾਨੂੰ ਕਿੰਨਾ ਕੁਝ ਦਿੱਤਾ ਹੈ।

ਆਪਣੇ ਆਲੇ-ਦੁਆਲੇ ਦੀ ਰਚਨਾ ’ਤੇ ਝਾਤੀ ਮਾਰੋ ਅਤੇ ਪਰਮਾਤਮਾ ਦੀ ਬੇਅੰਤ ਦਿਆਲਤਾ ’ਤੇ ਧਿਆਨ ਕੇਂਦਰਿਤ ਕਰੋ। ਪਰਮਾਤਮਾ ਦੇ ਬ੍ਰਹਮ ਗੁਣਾਂ ’ਤੇ ਧਿਆਨ ਕੇਂਦਰਿਤ ਕਰੋ ਕਰਤਾ ਪੁਰਖੁ, ਨਿਰਭਉ, ਨਿਰਵੈਰੁ, ਅਕਾਲ ਮੂਰਤਿ, ਅਜੂਨੀ, ਸੈਭੰ ਜਿਹੜੇ ਕਿ ਵਿਆਖਿਆ ਤੋਂ ਪਰ੍ਹੇ ਹਨ। ਉੱਨਾ ਜ਼ਿਆਦਾ ਧਿਆਨ ਕੇਂਦਰਿਤ ਕਰੋ ਜਿੰਨਾ ਜ਼ਿਆਦਾ ਤੁਸੀਂ ਕਰ ਸਕਦੇ ਹੋ। ਆਪਣੇ ਹਿਰਦੇ ਵਿੱਚ ਪੂਰਨ ਜੋਤ ਪ੍ਰਕਾਸ਼ ਦੇ ਅਹਿਸਾਸ ਨਾਲ ਅਸੀਂ ਇਹ ਪਤਾ ਕਰਾਂਗੇ ਕਿ ਉਹ ਕਿੰਨਾ ਦੇਖ-ਭਾਲ ਕਰਨ ਵਾਲਾ ਅਤੇ ਪਿਆਰ ਕਰਨ ਵਾਲਾ ਹੈ। ਅਤੇ ਕਿੰਨਾ ਜ਼ਿਆਦਾ ਉਹ ਸਾਨੂੰ ਦੇਣਾ ਚਾਹੁੰਦਾ ਹੈ। ਵੇਖੋ ਉਹ ਸਾਨੂੰ ਕੀ ਬਣਾ ਸਕਦਾ ਹੈ, ਉਹ ਸਾਨੂੰ ੧੪ ਲੋਕ ਪ੍ਰਲੋਕਾਂ ਦਾ ਰਾਜਾ ਬਨਾਉਣ ਲਈ ਹਰਦਮ ਤਿਆਰ ਹੈ। ਅਸੀਂ ਉਸਦੀ ਮਹਿਮਾ ਦੀ ਵਿਆਖਿਆ ਕਿਵੇਂ ਕਰ ਸਕਦੇ ਹਾਂ ? ਅਸੀਂ ਉਸਦੀ ਵਡਿਆਈ ਦੀ ਵਿਆਖਿਆ ਕਿਵੇਂ ਕਰ ਸਕਦੇ ਹਾਂ। ਸਾਨੂੰ ਸਾਰਿਆਂ ਨੂੰ ਸਾਡੇ ਹਿਰਦੇ ਦੇ ਅੰਦਰ ਇਸ ਪੂਰਨ ਜੋਤ ਪ੍ਰਕਾਸ਼ ਦੇ ਗੁਰਪ੍ਰਸਾਦਿ ਦਾ ਅਨੁਭਵ ਕਰਨ ਦਾ ਯਤਨ ਕਰਨਾ ਚਾਹੀਦਾ ਹੈ ਅਤੇ ਆਪਣੇ ਆਪ ਨੂੰ ਸਿਰਫ਼ ਉਸਦੀ ਮਹਿਮਾ ਅਤੇ ਵਡਿਆਈ ਵਿੱਚ ਰੁਝਾ ਲੈਣਾ ਚਾਹੀਦਾ ਹੈ। ਇਕ ਗੱਲ ਅਸੀਂ ਗੁਰਕਿਰਪਾ ਅਤੇ ਗੁਰਪ੍ਰਸਾਦਿ ਨਾਲ ਇਥੇ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਜੋ ਜੋ ਗੁਰਬਾਣੀ ਵਿੱਚ ਲਿਖਿਆ ਹੈ ਉਹ ਉਹ ਪ੍ਰਾਪਤੀਆਂ ਬੰਦਗੀ ਕਰਨ ਵਾਲਿਆਂ ਨੂੰ, ਸੁਹਾਗਣਾਂ ਅਤੇ ਸਦਾ ਸੁਹਾਗਣਾਂ ਨੂੰ ਸਥੂਲ ਅਤੇ ਸੂਖਸ਼ਮ ਰੂਪ ਵਿੱਚ ਰੂਹਾਨੀ ਅਨੁਭਵਾਂ ਵਿੱਚ ਪਰਗਟ ਹੁੰਦੀਆਂ ਹਨ। ਇਸ ਲਈ ਜੋ ਸੁਹਾਗ ਅਤੇ ਸਦਾ ਸੁਹਾਗ ਦੀ ਪ੍ਰਾਪਤੀ ਕਰਦੇ ਹਨ ਉਹ ਪਰਮ ਜੋਤ ਪੂਰਨ ਪ੍ਰਕਾਸ਼ ਦੇ ਦਰਸ਼ਨ ਕਰਦੇ ਹਨ, ਉਹ ਅਕਾਲ ਪੁਰਖ ਦੇ ਨਿਰਗੁਣ ਸਰੂਪ ਦੇ ਦਰਸ਼ਨ ਪ੍ਰਤੱਖ ਵਿੱਚ ਅਤੇ ਸੂਖਸ਼ਮ ਵਿੱਚ ਕਰਦੇ ਹਨ। ਇਹ ਹੀ ਨਹੀਂ ਹੋਰ ਵੀ ਜੋ ਜੋ ਗੁਰਬਾਣੀ ਦੱਸਦੀ ਹੈ ਉਹ ਸਾਰੇ ਰੂਹਾਨੀ ਅਨੁਭਵ ਸੁਹਾਗਣਾਂ ਅਤੇ ਸਦਾ ਸੁਹਾਗਣਾਂ ਨੂੰ ਹੁੰਦੇ ਹਨ ਅਤੇ ਗੁਰਬਾਣੀ ਉਨ੍ਹਾਂ ਨਾਲ ਪੂਰਨ ਤੌਰ ’ਤੇ ਵਾਪਰਦੀ ਹੈ ਅਤੇ ਸੱਚੀ ਹੁੰਦੀ ਹੈ। ਕੇਵਲ ਇਸ ਭੁਲੇਖੇ ਵਿੱਚ ਨਾ ਰਹਿਣਾ ਕਿ ਗੁਰਬਾਣੀ ਕੇਵਲ ਗਿਆਨ ਹੈ, ਇਹ ਪੂਰਨ ਸਤਿ ਹੈ ਜੋ ਕਿ ਬੰਦਗੀ ਕਰਨ ਵਾਲਿਆਂ ਨਾਲ ਪੂਰਨ ਤੌਰ ’ਤੇ ਵਾਪਰਦਾ ਹੈ, ਅਤੇ ਉਹ ਗੁਰਬਾਣੀ ਬਣ ਜਾਂਦੇ ਹਨ।

ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦੀ ਮਹਿਮਾ ਕਰਨ ਗਾਉਣ ਦਾ ਰਸਤਾ ਸੰਤਾਂ ਅਤੇ ਭਗਤਾਂ ਨੇ ਅਕਾਲ ਪੁਰਖ ਦੀ ਸੇਵਾ ਕਰਨ ਲਈ ਚੁਣਿਆ। ਉਹਨਾਂ ਨੇ ਅਨਾਦਿ ਸਤਿ ਨੂੰ ਦੇਖਿਆ, ਸੁਣਿਆ, ਬੋਲਿਆ, ਵਰਤਾਇਆ ਅਤੇ ਲੋਕਾਂ ਨੂੰ ਅਨਾਦਿ ਸਤਿ ਦੀ ਸੇਵਾ ਲਈ ਪਰੇਰਿਆ ਹੈ। ਇਸ ਤਰ੍ਹਾਂ ਕਰਨ ਨਾਲ ਉਹ ਅਕਾਲ ਪੁਰਖ ਦੀ ਮਹਿਮਾ ਬਣ ਗਏ। ਸੰਤ, ਭਗਤ, ਗੁਰਮੁਖ, ਜਨ, ਬ੍ਰਹਮ ਗਿਆਨੀ, ਸਤਿਗੁਰੂ ਅਤੇ ਖ਼ਾਲਸਾ ਅਕਾਲ ਪੁਰਖ ਦੀ ਮਹਿਮਾ ਹਨ। ਪਰਮਾਤਮਾ ਨੇ ਸਾਨੂੰ ਸਾਰਿਆਂ ਨੂੰ ਮਨੁੱਖਾ ਜੀਵਨ ਉਸਦੀ ਮਹਿਮਾ ਬਣਨ ਲਈ ਦਿੱਤਾ ਹੈ ਅਤੇ ਇਸ ਨੂੰ ਮਾਇਆ ਦੇ ਕੂੜ ਵਿੱਚ ਪਿਆ ਨਾ ਰਹਿਣ ਦੇਈਏ। ਇਸ ਅਮੋਲਕ ਰਤਨ ਮਨੁੱਖੇ ਜੀਵਨ ਨੂੰ ਲੇਖੇ ਲਾ ਦੇਈਏ ਪੂਰਨ ਬੰਦਗੀ ਕਰਕੇ, ਸੁਹਾਗ ਅਤੇ ਸਦਾ ਸੁਹਾਗ ਦੀ ਪ੍ਰਾਪਤੀ ਕਰਕੇ ਸਤਿ ਰੂਪ ਹੋ ਜਾਈਏ।

ਇਸ ਕਾ ਬਲੁ ਨਾਹੀ ਇਸੁ ਹਾਥ

ਕਰਨ ਕਰਾਵਨ ਸਰਬ ਕੋ ਨਾਥ

ਆਗਿਆਕਾਰੀ ਬਪੁਰਾ ਜੀਉ

ਜੋ ਤਿਸੁ ਭਾਵੈ ਸੋਈ ਫੁਨਿ ਥੀਉ

ਕਬਹੂ ਊਚ ਨੀਚ ਮਹਿ ਬਸੈ

ਕਬਹੂ ਸੋਗ ਹਰਖ ਰੰਗਿ ਹਸੈ

ਕਬਹੂ ਨਿੰਦ ਚਿੰਦ ਬਿਉਹਾਰ

ਕਬਹੂ ਊਭ ਅਕਾਸ ਪਇਆਲ

ਕਬਹੂ ਬੇਤਾ ਬ੍ਰਹਮ ਬੀਚਾਰ

ਨਾਨਕ ਆਪਿ ਮਿਲਾਵਣਹਾਰ

ਧੰਨ ਧੰਨ ਗੁਰੂ ਸਾਹਿਬ ਜੀ ਪੰਚਮ ਪਾਤਸ਼ਾਹ ਜੀ ਬੇਅੰਤ ਦਿਆਲਤਾ ਨਾਲ ਸਾਨੂੰ ਧੰਨ ਧੰਨ ਕਰਤਾ ਪੁਰਖ ਬਾਰੇ ਪੂਰਨ ਬ੍ਰਹਮ ਗਿਆਨ ਦੇਣਾ ਜਾਰੀ ਰੱਖ ਰਹੇ ਹਨ। ਇਹ ਸਾਡੇ ਸਾਰਿਆਂ ਲਈ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਸਮਝਣ ਵਾਲੀ ਗੱਲ ਹੈ ਅਤੇ ਬ੍ਰਹਮ ਗਿਆਨ ਦੇ ਅਮੋਲਕ ਰਤਨਾਂ ਨੂੰ ਆਪਣੇ ਹਿਰਦੇ ਵਿੱਚ ਸਦਾ ਲਈ ਜੜ ਲਈਏ।

ਇਸ ਬ੍ਰਹਮ ਤੱਥ ਨੂੰ ਸਮਝੋ ਅਸੀਂ ਕਿੰਨੇ ਚੰਗੇ ਭਾਗਾਂ ਵਾਲੇ ਹਾਂ ਕਿ ਸਾਡੇ ਕੋਲ ਸਤਿਗੁਰੂਆਂ ਦਾ ਬਖ਼ਸ਼ਿਆ ਹੋਇਆ ਗੁਰਬਾਣੀ ਦੇ ਰੂਪ ਵਿੱਚ ਪੂਰਨ ਬ੍ਰਹਮ ਗਿਆਨ ਉਪਲਬਧ ਹੈ ਜੋ ਰੂਹਾਨੀ ਸੰਸਾਰ ਦੀਆਂ ਉਚਾਈਆਂ ਵੱਲ ਜਾਣ ਵਿਚ ਸਾਡੀ ਅਗਵਾਈ ਕਰਦਾ ਹੈ। ਇਹ ਪੂਰਨ ਬ੍ਰਹਮ ਗਿਆਨ ਅਕਾਲ ਪੁਰਖ ਦਾ ਗਿਆਨ ਸਰੂਪ ਹੈ। ਗੁਰਬਾਣੀ ਪੂਰਨ ਬ੍ਰਹਮ ਗਿਆਨ ਗੁਰੂ ਦਾ ਸ਼ਬਦ ਇਕ ਬ੍ਰਹਮ ਵਾਅਦਾ ਹੈ ਅਤੇ ਇਹ ਯਕੀਨੀ ਹੈ ਕਿ ਜੋ ਜੋ ਇਹ ਪੂਰਨ ਬ੍ਰਹਮ ਗਿਆਨ ਵਿੱਚ ਲਿਖਿਆ ਹੈ ਸਭ ਕੁੱਛ ਸਾਡੇ ਸਾਰਿਆਂ ਨਾਲ ਵਾਪਰੇਗਾ ਜੇਕਰ ਅਸੀਂ ਇਸ ਬ੍ਰਹਮ ਸ਼ਬਦ ਨੂੰ ਪੂਰਨ ਦ੍ਰਿੜ੍ਹਤਾ, ਵਿਸ਼ਵਾਸ, ਭਰੋਸੇ, ਯਕੀਨ, ਸ਼ਰਧਾ ਅਤੇ ਪਿਆਰ ਨਾਲ ਸੁਣਾਂਗੇ, ਮੰਨਾਂਗੇ ਅਤੇ ਆਪਣੀ ਕਰਨੀ ਵਿੱਚ ਲੈ ਕੇ ਆਵਾਂਗੇ। ਜਦ ਇਸ ਪੂਰਨ ਬ੍ਰਹਮ ਗਿਆਨ ਨੂੰ ਅਸੀਂ ਆਪਣੇ ਰੋਜ਼ਾਨਾ ਜੀਵਨ ਵਿੱਚ ਅਮਲ ਵਿੱਚ ਲਿਆਵਾਂਗੇ ਤਾਂ ਜੋ ਜੋ ਗੁਰਬਾਣੀ ਦੱਸਦੀ ਹੈ ਉਹ ਸਭ ਕੁੱਛ ਸਾਡੇ ਨਾਲ ਵਾਪਰੇਗਾ। ਕਈ ਲੋਕ ਇਨ੍ਹਾਂ ਭੁਲੇਖਿਆਂ ਵਿੱਚ ਰਹਿੰਦੇ ਹਨ ਕਿ ਇਹ ਕੇਵਲ ਗਿਆਨ ਹੈ ਜਿਸਨੂੰ ਰੋਜ਼-ਰੋਜ਼ ਪੜ੍ਹਨਾ ਚਾਹੀਦਾ ਹੈ (ਜਿਸਨੂੰ ਆਮ ਭਾਸ਼ਾ ਵਿੱਚ ਪਾਠ ਕਰਨਾ ਦੱਸਦੇ ਹਾਂ) ਅਤੇ ਗੁਰਬਾਣੀ ਪੜ੍ਹਨਾ ਹੀ ਕਾਫ਼ੀ ਹੈ ਇਸ ਲਈ ਆਮ ਲੋਕਾਈ ਕੇਵਲ ਪਾਠ ਕਰਨ ਵਿੱਚ ਹੀ ਰੁੱਝੀ ਰਹਿੰਦੀ ਹੈ। ਵੱਧ ਤੋਂ ਵੱਧ ਕੁੱਛ ਲੋਕ ਇਹ ਸਮਝਦੇ ਹਨ ਕਿ ਇਹ ਗਿਆਨ ਕੇਵਲ ਆਪਣੀ ਰੋਜ਼ਾਨਾ ਜ਼ਿੰਦਗੀ ਨੂੰ ਜਿਊਣ ਲਈ ਵਰਤਣਾ ਚਾਹੀਦਾ ਹੈ। ਪਰੰਤੂ ਲਗਭਗ ਸਾਰੀ ਲੋਕਾਈ ਇਸ ਵਿਸ਼ਵਾਸ ਤੋਂ ਅਤੇ ਗਿਆਨ ਤੋਂ ਵਾਂਝੀ ਹੈ ਕਿ ਗੁਰਬਾਣੀ ਨੂੰ ਆਪਣੀ ਰੋਜ਼ਾਨਾ ਕਰਨੀ ਵਿੱਚ ਲਿਆਉਣ ਨਾਲ ਅਸੀਂ ਅਸਲ ਵਿੱਚ ਉਹ ਸਾਰੀਆਂ ਇਲਾਹੀ ਦਰਗਾਹੀ ਖ਼ਜ਼ਾਨਿਆਂ ਨੂੰ ਪ੍ਰਾਪਤ ਕਰਕੇ ਦਰਗਾਹ ਵਿੱਚ ਮਾਨ ਸਥਾਨ ਪਾ ਸਕਦੇ ਹਾਂ, ਜੀਵਨ ਮੁਕਤੀ ਪ੍ਰਾਪਤ ਕਰ ਸਕਦੇ ਹਾਂ।

ਇਹ ਦ੍ਰਿੜ੍ਹ ਕਰ ਲਵੋ ਕਿ ਗੁਰਬਾਣੀ ਅਨੁਸਾਰ ਕਰਮ ਕਰਨਾ ਸਫਲਤਾ ਦੀ ਕੁੰਜੀ ਹੈ। ਉਹ ਮਨੁੱਖ ਜੋ ਗੁਰਬਾਣੀ ਕਹਿੰਦੀ ਹੈ ਉਸਦੇ ਅਨੁਸਾਰ ਕਰਮ ਕਰਦੇ ਹਨ, ਉਹ ਬਣ ਜਾਂਦੇ ਹਨ ਜੋ ਗੁਰਬਾਣੀ ਵਖਿਆਨ ਕਰਦੀ ਹੈ। ਉਹ ਅਕਾਲ ਪੁਰਖ ਦੀ ਮਹਿਮਾ ਬਣ ਜਾਂਦੇ ਹਨ। ਉਹ ਸੰਤ ਬਣ ਜਾਂਦੇ ਹਨ ਉਹ ਬ੍ਰਹਮ ਗਿਆਨੀ ਬਣ ਜਾਂਦੇ ਹਨ। ਉਹ ਪਰਮ ਪਦਵੀ ਪ੍ਰਾਪਤ ਕਰ ਲੈਂਦੇ ਹਨ। ਉਹਨਾਂ ਨੂੰ ਅਕਾਲ ਪੁਰਖ ਦੀ ਦਰਗਾਹ ਵਿੱਚ ਸਥਾਨ-ਮਾਣ ਮਿਲਦਾ ਹੈ। ਉਹ ਪੂਰਨ ਖ਼ਾਲਸਾ ਬਣ ਜਾਂਦੇ ਹਨ।

ਸਾਰੀ ਸ੍ਰਿਸ਼ਟੀ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦੀਆਂ ਅਨੰਤ ਪਰਮ ਬ੍ਰਹਮ ਸ਼ਕਤੀਆਂ ਦੁਆਰਾ ਚਲਾਈ ਜਾ ਰਹੀ ਹੈ। ਸਾਰੇ ਹੀ ਬ੍ਰਹਮ ਕਾਨੂੰਨ ਧੰਨ ਧੰਨ ਪਾਰਬ੍ਰਹਮ ਪਰਮੇਸ਼ਰ ਪਿਤਾ ਜੀ ਦੁਆਰਾ ਬਣਾਏ ਗਏ ਹਨ। ਸਾਰੇ ਹੀ ਦਰਗਾਹੀ ਕਾਨੂੰਨ, ਬ੍ਰਹਮ ਕਾਨੂੰਨ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੁਆਰਾ ਬਣਾਏ ਗਏ ਹਨ ਅਤੇ ਜਦ ਅਸੀਂ ਇਹਨਾਂ ਬ੍ਰਹਮ ਕਾਨੂੰਨਾਂ ਦੀ ਪਾਲਣਾ ਕਰਦੇ ਹਾਂ ਅਤੇ ਆਪਣਾ ਜੀਵਨ ਇਹਨਾਂ ਬ੍ਰਹਮ ਕਾਨੂੰਨਾਂ ਅਨੁਸਾਰ ਜਿਊਂਦੇ ਹਾਂ ਤਦ ਅਸੀਂ ਯਕੀਨੀ ਤੌਰ ’ਤੇ ਮੁਕਤੀ ਤੱਕ ਪਹੁੰਚਣ ਵਿੱਚ ਸਫਲ ਹੋਵਾਂਗੇ।

ਸਾਡੇ ਆਮ ਵਿਹਾਰ ਅਤੇ ਕਰਮ ਬ੍ਰਹਮ ਕਾਨੂੰਨ ਦੁਆਰਾ ਚਲਾਏ ਜਾਂਦੇ ਹਨ। ਸਾਡੀ ਕਿਸਮਤ ਸਾਡੀਆਂ ਬੀਤੇ ਸਮੇਂ ਦੀਆਂ ਕਰਨੀਆਂ ਅਨੁਸਾਰ ਉੱਕਰੀ ਗਈ ਹੈ ਅਤੇ ਸਾਡੇ ਭਵਿੱਖ ਦੀ ਕਿਸਮਤ ਸਾਡੀਆਂ ਹੁਣ ਦੀਆਂ ਕਰਨੀਆਂ ਅਨੁਸਾਰ ਉੱਕਰੀ ਜਾਵੇਗੀ। ਇਹ ਬ੍ਰਹਮ ਕਾਨੂੰਨ ਹੈ ਜੋ ਸਦਾ ਰਹਿੰਦਾ ਹੈ। ਇਥੇ ਕੁਝ ਵੀ ਸਾਡੇ ਕਾਬੂ ਅਧੀਨ ਨਹੀਂ ਹੈ। ਜੋ ਵੀ ਘਟਨਾ ਸਾਡੇ ਨਾਲ ਅਤੇ ਆਲੇ-ਦੁਆਲੇ ਵਾਪਰਦੀ ਹੈ ਬ੍ਰਹਮ ਪਰਮ ਸ਼ਕਤੀਆਂ ਕਾਰਨ ਹੈ। ਇਹ ਸੋਚਣਾ ਜਾਂ ਕਹਿਣਾ ਕਿ ਮੈਂ ਇਸ ਨੂੰ ਕਰ ਰਿਹਾ ਹਾਂ, ਭਾਵ ਜਾਂ ਇਹ ਕਹਿਣਾ ਕਿ ਸਾਡਾ ਪਦਾਰਥਕ ਸਰੀਰ ਇਹ ਕਰ ਰਿਹਾ ਹੈ, ਹਉਮੈ ਹੈ। ਜੇਕਰ ਅਸੀਂ ਕਹਿੰਦੇ ਹਾਂ “ਮੈ” ਭਾਵ ਮੇਰਾ ਪਦਾਰਥਕ ਸਰੀਰ ਤਦ ਇਹ ਹਉਮੈ ਹੈ। ਪੂਰਨ ਬ੍ਰਹਮ ਗਿਆਨ ਅਨੁਸਾਰ ਇਥੇ ਕੋਈ “ਮੈਂ” ਨਹੀਂ ਹੈ, ਇਥੇ ਕੋਈ ਮੇਰਾ ਨਹੀਂ। ਇਥੇ ਕੋਈ ਸਾਡਾ ਨਹੀਂ। ਹਰ ਚੀਜ਼ ਜੋ ਵਾਪਰਦੀ ਹੈ ਬ੍ਰਹਮ ਸ਼ਕਤੀ ਕਾਰਨ ਹੈ। ਸਾਡੇ ਸਵਾਸਾਂ ਦਾ ਚਲਣਾ ਅਤੇ ਖ਼ੂਨ ਦਾ ਦੌਰਾ ਬ੍ਰਹਮ ਸ਼ਕਤੀ ਕਾਰਨ ਹੀ ਹੈ। ਸਾਡੇ ਅੰਗਾਂ ਨੂੰ ਹਿਲਾਉਣਾ ਅਤੇ ਕੋਈ ਸਰੀਰਿਕ ਕਰਮ ਕਰਨਾ ਸਭ ਬ੍ਰਹਮ ਸ਼ਕਤੀ ਕਾਰਨ ਹੈ। ਸਾਰੀ ਸ੍ਰਿਸ਼ਟੀ ਅਤੇ ਹਰ ਇਕ ਰਚਨਾ ਉਸਦੀ ਬ੍ਰਹਮ ਸ਼ਕਤੀ ਨਾਲ ਬਣੀ ਹੈ ਅਤੇ ਚਲ ਰਹੀ ਹੈ। ਇਹ ਸੋਚਣਾ ਜਾਂ ਕਹਿਣਾ ਕਿ ਕੋਈ ਹੋਰ ਇਹ ਕਰ ਰਿਹਾ ਹੈ ਜਾਂ ਇਸਨੂੰ ਵਾਪਰਨਾ ਬਣਾ ਰਿਹਾ ਹੈ, ਹਉਮੈ ਹੈ। ਜਿੰਨੀ ਦੇਰ ਤੱਕ ਅਸੀਂ ਹਉਮੈ ਵਿੱਚ ਰਹਿੰਦੇ ਹਾਂ ਅਸੀਂ ਇਸ ਰੂਹਾਨੀ ਰਸਤੇ ਉਪਰ ਅੱਗੇ ਨਹੀਂ ਵੱਧ ਸਕਦੇ। ਹਉਮੈ ਦਾ ਨਾਸ ਅਕਾਲ ਪੁਰਖ ਦੇ ਚਰਨਾਂ ’ਤੇ ਪੂਰਨ ਤੌਰ ’ਤੇ ਸਮਰਪਣ ਕਰ ਦੇਣ ਦਾ ਇੱਕ ਹਿੱਸਾ ਹੈ ਉਹ ਮਨੁੱਖ ਜੋ ਆਪਣੇ ਆਪ ਨੂੰ ਪੂਰੀ ਤਰ੍ਹਾਂ ਅਕਾਲ ਪੁਰਖ ਜਾਂ ਗੁਰੂ ਨੂੰ ਤਨ, ਮਨ ਅਤੇ ਧਨ ਨਾਲ ਸਮਰਪਣ ਕਰ ਦਿੰਦੇ ਹਨ ਮੁਕਤੀ ਪ੍ਰਾਪਤ ਕਰਦੇ ਹਨ।

ਮੁਕਤੀ ਹੋਰ ਕੁਝ ਨਹੀਂ ਸਿਰਫ਼ ਹਉਮੈ ਤੋਂ ਮੁਕਤੀ ਹੈ। ਮੁਕਤੀ ਹੋਰ ਕੁਝ ਨਹੀਂ ਸਿਰਫ਼ ਮਾਇਆ ਤੋਂ ਮੁਕਤੀ ਹੈ। ਤ੍ਰਿਹ ਗੁਣ ਮਾਇਆ ਤੋਂ ਪਰ੍ਹੇ ਜਾਣਾ ਜੀਵਨ ਮੁਕਤੀ ਹੈ, ਮਾਇਆ ਨੂੰ ਜਿੱਤਣਾ ਜੀਵਨ ਮੁਕਤੀ ਹੈ। ਤ੍ਰਿਹ ਗੁਣ ਮਾਇਆ ਤੋਂ ਪਰ੍ਹੇ ਜਾਣਾ ਤੁਹਾਨੂੰ ਅਕਾਲ ਪੁਰਖ ਵਿੱਚ ਅਭੇਦ ਕਰ ਦਿੰਦਾ ਹੈ। ਪਰਮਾਤਮਾ ਸਿਰਜਨਹਾਰ ਹੈ ਇਸ ਲਈ ਅਸੀਂ ਕਿਸ ਨਾਲ ਸਬੰਧ ਰਖਦੇ ਹਾਂ ? ਪਰਮਾਤਮਾ ਸਿਰਜਨਹਾਰ ਹੈ ਇਸ ਲਈ ਸਾਡਾ ਮਾਲਕ ਕੌਣ ਹੈ ? ਕੀ ਸਾਨੂੰ ਮਾਲਕ ਦੇ ਹੁਕਮ ਵਿੱਚ ਅਤੇ ਉਸਦੀ ਆਗਿਆ ਦਾ ਪਾਲਣ ਕਰਨਾ ਜ਼ਰੂਰੀ ਨਹੀਂ ਹੈ ? ਉਹ ਮਨੁੱਖ ਜਿਹੜੇ ਮਾਲਕ ਦੇ ਹੁਕਮ ਵਿੱਚ ਰਹਿੰਦੇ ਹਨ ਜਦ ਉਹ ਪਦਾਰਥਕ ਸਰੀਰ ਛੱਡਦੇ ਹਨ ਤਾਂ ਮਾਲਕ ਉਹਨਾਂ ਨੂੰ ਜੀ ਆਇਆਂ ਆਖਦਾ ਹੈ। ਉਹ ਮਨੁੱਖ ਜੋ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਹੁਕਮ ਅਨੁਸਾਰ ਨਹੀਂ ਚਲਦੇ ਅਤੇ ਉਸਦੇ ਹੁਕਮ ਦੇ ਖ਼ਿਲਾਫ਼ ਲੜਦੇ ਹਨ ਉਹ ਆਪਣਾ ਭਵਿੱਖ ਆਪਣੀਆਂ ਕਰਨੀਆਂ ਅਨੁਸਾਰ ਬਣਾ ਲੈਂਦੇ ਹਨ ਅਤੇ ਉੱਨਾ ਚਿਰ ਜਨਮ ਮਰਨ ਦੇ ਬੰਧਨ ਵਿੱਚ ਫਸੇ ਰਹਿੰਦੇ ਹਨ, ਜਿੰਨਾ ਚਿਰ ਤੱਕ ਉਹ ਪਰਮਾਤਮਾ ਦੇ ਸਿੱਧੇ ਹੁਕਮ ਵਿੱਚ ਨਹੀਂ ਆ ਜਾਂਦੇ ਹਨ। ਮਾਲਕ ਉੱਨਾ ਚਿਰ ਤੱਕ ਸਾਨੂੰ ਵਾਪਸ ਨਹੀਂ ਕਬੂਲ ਕਰਦਾ ਜਦੋਂ ਤੱਕ ਅਸੀਂ ਉਸਦੇ ਬਣਾਏ ਨਿਯਮਾਂ ਦਾ ਪਾਲਣ ਕਰਦੇ ਹਾਂ ਅਤੇ ਇਨ੍ਹਾਂ ਬ੍ਰਹਮ ਨਿਯਮਾਂ ਦਾ ਪਾਲਣ ਕਰਦੇ-ਕਰਦੇ ਸਦਾ ਸੁਹਾਗ ਨੂੰ ਪ੍ਰਾਪਤ ਨਹੀਂ ਕਰਦੇ ਹਾਂ। ਪਰ ਜੇਕਰ ਅਸੀਂ ਉਸਦੇ ਹੁਕਮ ਦਾ ਪਾਲਣ ਨਹੀਂ ਕਰਦੇ ਜਾਂ ਉਸਦੇ ਹੁਕਮ ਨਾਲ ਲੜਦੇ ਹਾਂ ਤਦ ਸਾਡੇ ਕਰਮ ਬੱਝਦੇ ਜਾਂਦੇ ਹਨ ਅਤੇ ਇਹ ਕਰਮ ਹੀ ਸਾਡੀ ਆਉਣ ਵਾਲੇ ਸਮੇਂ ਵਿੱਚ ਕਿਸਮਤ ਬਣ ਕੇ ਸਾਡੇ ਅੱਗੇ ਆਉਂਦੇ ਹਨ ਸੰਸਾਰਿਕ ਦੁੱਖਾਂ ਦੇ ਰੂਪ ਵਿੱਚ ਅਤੇ ਸਾਨੂੰ ਇਨ੍ਹਾਂ ਕਰਮਾਂ ਦਾ ਭੁਗਤਾਨ ਕਰਨ ਲਈ ਬਾਰ-ਬਾਰ ਜਨਮ ਲੈਣਾ ਪੈਂਦਾ ਹੈ।

ਜਦ ਤੱਕ ਅਸੀਂ ਸਿਰਜਨਹਾਰ ਅਤੇ ਕਰਤੇ ਦੇ ਮਹੱਤਵ ਨੂੰ ਸਮਝ ਨਹੀਂ ਲੈਂਦੇ ਸਾਨੂੰ ਸਾਡੀ ਕਰਨੀ ਜਨਮ ਅਤੇ ਮਰਨ ਦੇ ਚੱਕਰ ਵਿੱਚ ਅਨੰਤ ਸਮੇਂ ਤੱਕ ਬਾਰ-ਬਾਰ ਸਥਾਪਿਤ ਹੋਣਾ ਪੈਂਦਾ ਹੈ। ਜਦ ਸਾਡੀ ਰੂਹ ਸਰੀਰ ਨੂੰ ਛੱਡ ਜਾਂਦੀ ਹੈ ਤਦ ਸਾਡੀਆਂ ਸਾਰੀਆਂ ਚੰਗੀਆਂ ਜਾਂ ਮਾੜੀਆਂ ਕਰਨੀਆਂ ਸਾਡੀ ਰੂਹ ਦੇ ਨਾਲ ਜਾਂਦੀਆਂ ਹਨ। ਅਸਲ ਵਿੱਚ ਤੁਹਾਨੂੰ ਬਾਰ-ਬਾਰ ਇਹਨਾਂ ਕਰਨੀਆਂ ਦਾ ਮੁੱਲ ਤਾਰਨ ਲਈ ਵਾਪਸ ਆਉਣਾ ਪੈਂਦਾ ਹੈ। ਇਹ ਅਸਲ ਵਿੱਚ ਸਾਡੀਆਂ ਕਰਨੀਆਂ ਹਨ ਕਿ ਜਿਸ ਕਾਰਨ ਅਸੀਂ ਬਾਰ ਬਾਰ ਜੰਮਦੇ ਹਾਂ ਅਤੇ ਮਰਦੇ ਹਾਂ। ਇਹ ਸਾਡੀ ਕਿਸਮਤ ਹੈ ਜੋ ਸਾਡੀ ਰੂਹ ਨੂੰ ਬਾਰ-ਬਾਰ ਇਹਨਾਂ ਕਰਨੀਆਂ ਦਾ ਮੁੱਲ ਤਾਰਨ ਲਈ ਵਾਪਸ ਭੇਜਦੀ ਹੈ। ਸਾਨੂੰ ਇਹਨਾਂ ਕਰਨੀਆਂ ਦੇ ਖਾਤੇ ਨੂੰ ਬੰਦ ਕਰਨਾ ਪਵੇਗਾ ਜੋ ਕਿ ਕੇਵਲ ਜੀਵਨ ਮੁਕਤੀ ਤੱਕ ਪਹੁੰਚ ਕੇ ਕੀਤਾ ਜਾ ਸਕਦਾ ਹੈ। ਜਦ ਅਸੀਂ ਪੂਰਨ ਬ੍ਰਹਮ ਗਿਆਨ ਨਾਲ ਪ੍ਰਕਾਸ਼ਮਾਨ ਹੋ ਜਾਂਦੇ ਹਾਂ ਤਦ ਅਸੀਂ ਮਾਇਆ ਦੇ ਪ੍ਰਭਾਵ ਹੇਠ ਆਪਣੀ ਜ਼ਿੰਦਗੀ ਨਹੀਂ ਜਿਊਂਦੇ ਸਗੋਂ ਮਾਇਆ ਤੋਂ ਪਰ੍ਹੇ ਚਲੇ ਜਾਂਦੇ ਹਾਂ। ਮਾਇਆ ਨੂੰ ਜਿੱਤਣਾ ਹੀ ਅਸਲ ਜ਼ਿੰਦਗੀ ਹੈ, ਮਾਇਆ ਦੀ ਗ਼ੁਲਾਮੀ ਵਿੱਚ ਤਾਂ ਕੇਵਲ ਦੁੱਖ ਕਲੇਸ਼ ਹੀ ਹਨ। ਅਕਾਲ ਪੁਰਖ ਦੇ ਸਿੱਧੇ ਹੁਕਮ ਅਧੀਨ ਜੀਣਾ ਅਸਲ ਜ਼ਿੰਦਗੀ ਹੈ, ਅਕਾਲ ਪੁਰਖ ਦੀ ਗ਼ੁਲਾਮੀ ਹੀ ਅਸਲ ਜ਼ਿੰਦਗੀ ਹੈ, ਅਕਾਲ ਪੁਰਖ ਦੀ ਗ਼ੁਲਾਮੀ ਵਿੱਚ ਤਾਂ ਪਰਮ ਅਨੰਦ ਹੈ, ਸਤਿ ਚਿੱਤ ਅਨੰਦ ਹੈ। ਸਾਡੀਆਂ ਸਾਰੀਆਂ ਇੰਦਰੀਆਂ ਦਾ ਅਕਾਲ ਪੁਰਖ ਦੇ ਹੁਕਮ ਅਧੀਨ ਕਰਮ ਕਰਨਾ ਅਸਲ ਬ੍ਰਹਮ ਜਿਊਣਾ ਹੈ। ਜਦ ਹਿਰਦਾ ਪੂਰਨ ਜੋਤ ਪ੍ਰਕਾਸ਼ ਨਾਲ ਚਾਨਣ ਹੋ ਜਾਂਦਾ ਹੈ। ਸਾਡੀ ਆਪਣੀ ਮਤਿ ਅਤੇ ਸੰਸਾਰਿਕ ਮਤਿ ਜਾਂ ਦੁਰਮਤਿ ਖ਼ਤਮ ਹੋ ਜਾਂਦੀ ਹੈ। ਜਦ ਸਾਡਾ ਮਨ ਖ਼ਤਮ ਹੋ ਜਾਂਦਾ ਹੈ ਤਦ ਸਾਰੀਆਂ ਇੰਦਰੀਆਂ ਪੂਰਨ ਜੋਤ ਪ੍ਰਕਾਸ਼ ਦੇ ਹੁਕਮ ਅਧੀਨ ਆ ਜਾਂਦੀਆਂ ਹਨ ਤਦ ਸਾਡੀਆਂ ਸਾਰੀਆਂ ਕਰਨੀਆਂ ਸਤਿ ਕਰਮ ਬਣ ਜਾਂਦੀਆਂ ਹਨ। ਸਾਡੀ ਸਾਰੀ ਮਨਮਤਿ ਬ੍ਰਹਮ ਸਤਿ ਬਣ ਜਾਂਦੀ ਹੈ ਅਤੇ ਐਸੇ ਲੋਕ ਹੁਕਮ ਅੰਦਰ ਜਿਊਂਦੇ ਹਨ ਅਤੇ ਉਹ ਸਦਾ ਅਕਾਲ ਪੁਰਖ ਦੀ ਦਰਗਾਹ ਵਿੱਚ ਰਹਿੰਦੇ ਹਨ।

ਕੇਵਲ ਬ੍ਰਹਮ ਹੁਕਮ ਸਦਾ ਰਹਿੰਦਾ ਹੈ ਅਤੇ ਇਸ ਲਈ ਜੋ ਬ੍ਰਹਮ ਹੁਕਮ ਨੂੰ ਮੰਨਦੇ ਹਨ ਉਹ ਵੀ ਸਦੀਵੀ ਕਾਇਮ ਰਹਿੰਦੇ ਹਨ। ਬ੍ਰਹਮ ਹੁਕਮ ਸਤਿ ਹਨ ਅਤੇ ਉਹ ਜੋ ਇਹਨਾਂ ਬ੍ਰਹਮ ਹੁਕਮਾਂ ਅਧੀਨ ਹੁੰਦਾ ਹੈ ਉਹ ਵੀ ਸਤਿ ਬਣ ਜਾਂਦਾ ਹੈ। ਦੂਸਰੀ ਹਰ ਚੀਜ਼ ਮਾਇਆ ਵਿੱਚ ਰਹਿੰਦੀ ਹੈ, ਦੁਬਿਧਾ, ਭਰਮਾਂ, ਮਾਨਸਿਕ ਦਬਾਅ, ਮਾਨਸਿਕ ਰੋਗਾਂ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਆਸਾ, ਤ੍ਰਿਸ਼ਨਾ ਅਤੇ ਮਨਸਾ ਵਿੱਚ ਰਹਿੰਦੀ ਹੈ। ਦੂਸਰੀ ਹਰ ਚੀਜ਼ ਨਿੰਦਿਆ, ਚੁਗ਼ਲੀ, ਬਖ਼ੀਲੀ, ਪਾਖੰਡ ਵਿੱਚ ਰਹਿੰਦੀ ਹੈ। ਕੇਵਲ ਸੱਚਖੰਡ ਵਿਚ ਕੋਈ ਪਾਖੰਡ ਨਹੀਂ ਹੈ। ਦੂਸਰੀ ਹਰ ਚੀਜ਼ ਪੀੜਾ ਅਤੇ ਦੁੱਖਾਂ, ਚਿੰਤਾਵਾਂ ਅਤੇ ਮੁਸ਼ਕਲਾਂ ਸਰੀਰਿਕ ਅਤੇ ਮਾਨਸਿਕ ਰੋਗਾਂ ਵਿੱਚ ਰਹਿੰਦੀ ਹੈ।

ਉਹ ਜਿਹੜੇ ਆਪਣੇ ਆਪ ਨੂੰ ਬੰਦਗੀ ਵਿੱਚ ਸ਼ਾਮਿਲ ਕਰ ਲੈਂਦੇ ਹਨ ਬੰਦਾ ਬਣ ਜਾਂਦੇ ਹਨ। ਬੰਦਾ ਤੋਂ ਭਾਵ ਹੈ ਉਹ ਮਨੁੱਖ ਜੋ ਬੰਦਗੀ ਵਿੱਚ ਹੈ। ਬੰਦਗੀ ਅਕਾਲ ਪੁਰਖ ਦੇ ਅਧੀਨ ਗ਼ੁਲਾਮੀ ਹੈ। ਉਸਦੇ ਹੁਕਮ ਅੰਦਰ ਰਹਿਣਾ ਬੰਦਗੀ ਹੈ। ਉਸਨੂੰ ਸਭ ਕੁਝ ਸੌਂਪ ਦੇਣਾ ਬੰਦਗੀ ਹੈ। ਉਹ ਮਨੁੱਖ ਜੋ ਇਹ ਕਰਦਾ ਹੈ ਗੁਰਪ੍ਰਸਾਦਿ ਅਤੇ ਗੁਰਕ੍ਰਿਪਾ ਪ੍ਰਾਪਤ ਕਰਦਾ ਹੈ ਅਤੇ ਇਹ ਗੁਰਪ੍ਰਸਾਦਿ ਉਸਨੂੰ ਸੱਚਖੰਡ ਵਿੱਚ ਲੈ ਜਾਂਦਾ ਹੈ ਅਤੇ ਅਕਾਲ ਪੁਰਖ ਨਾਲ ਮਿਲਾ ਦਿੰਦਾ ਹੈ ਅਤੇ ਉਸ ਵਿੱਚ ਅਭੇਦ ਕਰ ਦਿੰਦਾ ਹੈ। ਅਜਿਹੇ ਲੋਕ ਪੂਰਨ ਬ੍ਰਹਮ ਗਿਆਨੀ ਬਣ ਜਾਂਦੇ ਹਨ। ਉਹ ਪਰਮਾਤਮਾ ਦੇ ਦਾਸ ਹੁੰਦੇ ਹਨ ਅਤੇ ਸਾਰੀ ਸ੍ਰਿਸ਼ਟੀ ਦੇ ਦਾਸ ਹੁੰਦੇ ਹਨ।

ਕਬਹੂ ਨਿਰਤਿ ਕਰੈ ਬਹੁ ਭਾਤਿ

ਕਬਹੂ ਸੋਇ ਰਹੈ ਦਿਨੁ ਰਾਤਿ

ਕਬਹੂ ਮਹਾ ਕ੍ਰੋਧ ਬਿਕਰਾਲ

ਕਬਹੂੰ ਸਰਬ ਕੀ ਹੋਤ ਰਵਾਲ

ਕਬਹੂ ਹੋਇ ਬਹੈ ਬਡ ਰਾਜਾ

ਕਬਹੁ ਭੇਖਾਰੀ ਨੀਚ ਕਾ ਸਾਜਾ

ਕਬਹੂ ਅਪਕੀਰਤਿ ਮਹਿ ਆਵੈ

ਕਬਹੂ ਭਲਾ ਭਲਾ ਕਹਾਵੈ

ਜਿਉ ਪ੍ਰਭੁ ਰਾਖੈ ਤਿਵ ਹੀ ਰਹੈ

ਗੁਰ ਪ੍ਰਸਾਦਿ ਨਾਨਕ ਸਚੁ ਕਹੈ

ਧੰਨ ਧੰਨ ਗੁਰੂ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੀ ਬੇਅੰਤ ਅਪਾਰ ਗੁਰਕ੍ਰਿਪਾ ਨਾਲ ਸਾਨੂੰ ਇਸ ਧਰਤੀ ਉਪਰ ਜੀਅ ਰਹੇ ਵੱਖ-ਵੱਖ ਲੋਕਾਂ ਦੇ ਮਨ ਦੀ ਅਵਸਥਾ ਅਤੇ ਕੰਮਾਂ ਦੀ ਅਵਸਥਾ ਬਾਰੇ ਵਖਿਆਨ ਕਰ ਰਹੇ ਹਨ।

ਹਰ ਵਿਅਕਤੀ ਆਪੋ ਆਪਣੇ ਨੱਚਣ ਦੇ ਤਰੀਕੇ ਨਾਲ ਨੱਚ ਰਿਹਾ ਹੈ। ਜਿਸਦਾ ਭਾਵ ਹੈ ਕਿ ਹਰ ਕੋਈ ਮਾਇਆ ਦੇ ਪ੍ਰਭਾਵ ਹੇਠ ਕਰਮ ਕਰ ਰਿਹਾ ਹੈ। ਜਿਵੇਂ-ਜਿਵੇਂ ਮਾਇਆ ਨਚਾਉਂਦੀ ਹੈ ਹਰ ਮਨੁੱਖ ਉਸੇ ਤਰ੍ਹਾਂ ਹੀ ਨੱਚ ਰਿਹਾ ਹੈ। ਉਦਾਹਰਣ ਦੇ ਤੌਰ ’ਤੇ ਅਸੀਂ ਆਪਣਾ ਰੋਜ਼ਾਨਾ ਦਾ ਕੋਈ ਕਰਮ ਲੈ ਲਈਏ ਅਤੇ ਇਸ ਉਪਰ ਨੇੜਿਉਂ ਝਾਤੀ ਮਾਰੀਏ। ਤਦ ਸਾਨੂੰ ਅਸਾਨੀ ਨਾਲ ਪਤਾ ਲੱਗ ਜਾਂਦਾ ਹੈ ਕਿ ਮਾਇਆ ਦਾ ਜਿਹੜਾ ਪੱਖ ਸਾਡੇ ਉਸ ਖ਼ਾਸ ਕਰਮ ਨੂੰ ਪ੍ਰਭਾਵਿਤ ਕਰ ਰਿਹਾ ਹੈ। ਦੂਸਰੇ ਸ਼ਬਦਾਂ ਵਿੱਚੋਂ ਸਾਡੇ ਸਾਰੇ ਕਰਮ ਤ੍ਰਿਹ ਗੁਣ ਮਾਇਆ ਦੇ ਰੂਪਾਂ ਦੇ ਪ੍ਰਭਾਵ ਅਨੁਸਾਰ ਵੇਖੇ ਜਾ ਸਕਦੇ ਹਨ। ਸਾਰਾ ਸੰਸਾਰ ਮਾਇਆ ਦੁਆਰਾ ਚਲਾਇਆ ਜਾ ਰਿਹਾ ਹੈ ਕੇਵਲ ਉਹਨਾਂ ਨੂੰ ਛੱਡ ਕੇ ਜਿਨ੍ਹਾਂ ਨੇ ਮਾਇਆ ਉਪਰ ਜਿੱਤ ਪਾ ਲਈ ਹੈ। ਐਸੀ ਰੂਹ ਜੋ ਮਾਇਆ ਤੋਂ ਪਰ੍ਹੇ ਚਲੇ ਗਈ ਹੈ, ਜਿਸਨੇ ਮਾਇਆ ਨੂੰ ਜਿੱਤ ਕੇ ਆਪਣੀ ਸੇਵਕ ਬਣਾ ਲਿਆ ਹੈ ਅਤੇ ਸਿੱਧੀ ਬ੍ਰਹਮ ਹੁਕਮ ਅਧੀਨ ਕਰਮ ਕਰ ਰਹੀ ਹੈ।

ਤਮੋ ਗੁਣਾਂ ਦੇ ਪ੍ਰਭਾਵ ਅਧੀਨ ਰਹਿੰਦੇ ਲੋਕਾਂ ਦੀ ਤਮੋ ਬਿਰਤੀ ਹੈ ਅਤੇ ਉਹ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਤੋਂ ਪ੍ਰਭਾਵਿਤ ਹਨ। ਇਥੇ ਇਹ ਗੱਲ ਸਮਝਣੀ ਜ਼ਰੂਰੀ ਹੈ ਕਿ ਹਰ ਮਨੁੱਖ ਦੀ ਬਿਰਤੀ ਵਿੱਚ ਕੋਈ ਨਾ ਕੋਈ ਦੂਤ ਪਰਧਾਨ ਹੁੰਦਾ ਹੈ। ਕਿਸੇ ਵਿੱਚ ਕਾਮ ਸਭ ਤੋਂ ਪ੍ਰਬਲ ਹੁੰਦਾ ਹੈ, ਕਿਸੇ ਮਨੁੱਖ ਉਪਰ ਕ੍ਰੋਧ ਅਤੇ ਅਹੰਕਾਰ ਹਾਵੀ ਹੁੰਦਾ ਹੈ, ਕੋਈ ਮਨੁੱਖ ਲੋਭ ਦਾ ਸ਼ਿਕਾਰ ਬਣਦਾ ਹੈ ਅਤੇ ਕੋਈ ਮੋਹ ਦੇ ਵਿੱਚ ਡੁੱਬਾ ਹੋਇਆ ਆਪਣਾ ਜੀਵਨ ਨਰਕ ਬਣਾ ਲੈਂਦਾ ਹੈ। ਇਸੇ ਤਰ੍ਹਾਂ ਕਈ ਮਨੁੱਖਾਂ ਦੀ ਰਜੋ ਬਿਰਤੀ ਪਰਧਾਨ ਹੁੰਦੀ ਹੈ ਅਤੇ ਕੁੱਛ ਲੋਕ ਹਨ ਜੋ ਸੁੰਦਰ ਸਤੋ ਬਿਰਤੀ ਦੇ ਮਾਲਕ ਹੁੰਦੇ ਹਨ। ਰਜੋ ਗੁਣਾਂ ਦੇ ਪ੍ਰਭਾਵ ਅਧੀਨ ਰਹਿੰਦੇ ਲੋਕ ਜੋ ਰਜੋ ਬਿਰਤੀ ਵਿਕਸਿਤ ਕਰ ਲੈਂਦੇ ਹਨ ਅਤੇ ਹਰ ਚੰਗੇ ਮਾੜੇ ਤਰੀਕੇ ਨਾਲ ਸੰਸਾਰਿਕ ਸੰਪਤੀਆਂ ਨੂੰ ਇਕੱਠਾ ਕਰਨ ਦੀ ਇੱਛਾ ਵਾਲੇ ਬਣ ਜਾਂਦੇ ਹਨ। ਸਤੋ ਗੁਣਾਂ ਦੇ ਪ੍ਰਭਾਵ ਅਧੀਨ ਰਹਿਣ ਵਾਲੇ ਲੋਕ ਆਪਣੇ ਆਪ ਨੂੰ ਧਾਰਮਿਕ ਗਤੀਵਿਧੀਆਂ ਵਿੱਚ ਰੁਝਾ ਲੈਂਦੇ ਹਨ।

ਇਸ ਲਈ ਰਜੋ ਅਤੇ ਤਮੋ ਬਿਰਤੀ ਅਧੀਨ ਰਹਿੰਦੇ ਲੋਕ ਸਦਾ ਮਾਇਆ ਦੇ ਕੂੜ ਵਿੱਚ ਖੁਭੇ ਰਹਿੰਦੇ ਹਨ ਜਦ ਤਕ ਉਹ ਸਤੋ ਬਿਰਤੀ ਅਧੀਨ ਕਰਮ ਕਰਨਾ ਸ਼ੁਰੂ ਨਹੀਂ ਕਰਦੇ। ਸਤੋ ਬਿਰਤੀ ਅਧੀਨ ਕਰਮ ਕਰ ਰਹੇ ਲੋਕ ਸਤਿ ਕਰਮਾਂ ਅਤੇ ਕਰਨੀਆਂ ’ਤੇ ਹੋਰ ਜ਼ਿਆਦਾ ਧਿਆਨ ਕੇਂਦਰਿਤ ਕਰਦੇ ਹਨ ਅਤੇ ਜਦੋਂ ਉਹ ਕਾਫ਼ੀ ਸਤਿ ਕਰਨੀਆਂ ਇਕੱਠੀਆਂ ਕਰ ਲੈਂਦੇ ਹਨ ਤਦ ਉਹ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਮਾਇਆ ਦੇ ਸੰਗਲਾਂ ਵਿਚੋਂ ਮੁਕਤ ਹੋਣ ਲਈ ਪ੍ਰਾਪਤ ਕਰਦੇ ਹਨ। ਕੁਝ ਇੱਕ ਬਹੁਤ ਹੀ ਦੁਰਲਭ ਮਨੁੱਖ ਹੁੰਦੇ ਹਨ ਜੋ ਆਪਣੀ ਬੰਦਗੀ ਨੂੰ ਸੰਪੂਰਨ ਕਰਨ ਦਾ ਭਾਗ ਪ੍ਰਾਪਤ ਕਰਦੇ ਹਨ ਅਤੇ ਮਾਇਆ ਤੋਂ ਪਰ੍ਹੇ ਚਲੇ ਜਾਂਦੇ ਹਨ। ਐਸੇ ਲੋਕ ਆਪਣਾ ਹਿਰਦਾ ਸ਼ੁੱਧ ਕਰ ਲੈਂਦੇ ਹਨ ਅਤੇ ਆਪਣੇ ਹਿਰਦੇ ਨੂੰ ਬ੍ਰਹਮ ਗੁਣਾਂ ਨਾਲ ਪੂਰਨ ਸਚਿਆਰੀ ਰਹਿਤ ਦੇ ਫਲਸਰੂਪ ਭਰ ਲੈਂਦੇ ਹਨ। ਪੂਰਨ ਸਚਿਆਰੀ ਰਹਿਤ ਜਿਹੜੀ ਅੰਦਰੂਨੀ ਰਹਿਤ ਹੈ। ਪੂਰਨ ਸਚਿਆਰੀ ਰਹਿਤ ਜੋ ਕਿ ਪੰਜ ਵਿਕਾਰਾਂ ਅਤੇ ਤ੍ਰਿਸ਼ਨਾ ਉਪਰ ਜਿੱਤ ਪ੍ਰਾਪਤ ਕਰਨ ਦੀ ਰਹਿਤ ਹੈ। ਪੂਰਨ ਸਚਿਆਰੀ ਰਹਿਤ ਆਤਮ ਰਸ ਅੰਮ੍ਰਿਤ ਦੀ ਰਹਿਤ ਹੈ ਜੋ ਕਿ ਸਰਵ-ਉੱਚ ਅੰਮ੍ਰਿਤ ਦੀ ਰਹਿਤ ਹੈ। ਉਹ ਆਪਣੇ ਹਿਰਦੇ ਅੰਦਰ ਪੂਰਨ ਜੋਤ ਪ੍ਰਕਾਸ਼ ਪ੍ਰਾਪਤ ਕਰਦੇ ਹਨ। ਨਾਮ ਉਹਨਾਂ ਦੇ ਰੋਮ-ਰੋਮ ਵਿੱਚ ਚਲਾ ਜਾਂਦਾ ਹੈ, ਉਹਨਾਂ ਦੇ ਸਰੀਰ ਦਾ ਹਰ ਹਿੱਸਾ ਨਾਮ ਨਾਲ ਭਰਪੂਰ ਹੋ ਜਾਂਦਾ ਹੈ। ਉਹ ਨਿਰਗੁਣ ਸਰੂਪ ਦਾ ਹਿੱਸਾ ਬਣ ਜਾਂਦੇ ਹਨ। ਉਹ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦੇ ਨਿਰਗੁਣ ਸਰੂਪ ਵਿਚ ਪੂਰਨ ਤੌਰ ’ਤੇ ਅਤੇ ਸਦਾ ਲਈ ਅਭੇਦ ਹੋ ਜਾਂਦੇ ਹਨ। ਅਜਿਹੀਆਂ ਰੂਹਾਂ ਪੂਰਨ ਬ੍ਰਹਮ ਗਿਆਨੀ ਬਣ ਜਾਂਦੀਆਂ ਹਨ ਅਤੇ ਅਤਿ ਨਿਮਰਤਾ ਨਿਰਭਉ ਦੇ ਸਾਰੇ ਬ੍ਰਹਮ ਗੁਣਾਂ ਨਾਲ ਭਰ ਜਾਂਦੀਆਂ ਹਨ ਅਤੇ ਕੇਵਲ ਮਾਨਵਤਾ ਦੇ ਪਰਉਪਕਾਰ ਅਤੇ ਮਹਾਂ ਪਰਉਪਕਾਰ ਵਿੱਚ ਲੀਨ ਹੋ ਜਾਂਦੀਆਂ ਹਨ। ਇਹ ਸਾਰਾ ਗੁਰ ਕਿਰਪਾ ਅਤੇ ਗੁਰਪ੍ਰਸਾਦਿ ਹੀ ਹੈ ਜੋ ਇਹ ਵਾਪਰਨਾ ਸੰਭਵ ਬਣਾਉਂਦਾ ਹੈ। ਇਹ ਸਾਰਾ ਅਕਾਲ ਪੁਰਖ ਦਾ ਹੁਕਮ ਹੈ ਜੋ ਇਹ ਵਾਪਰਨਾ ਸੰਭਵ ਬਣਾਉਂਦਾ ਹੈ।

ਰਜੋ ਅਤੇ ਤਮੋ ਬਿਰਤੀ ਅਧੀਨ ਕਰਮ ਕਰ ਰਹੇ ਲੋਕ ਇਹਨਾਂ ਮਾਨਸਿਕ ਰੋਗਾਂ (ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਤ੍ਰਿਸ਼ਨਾ, ਰੂਪ, ਰਸ, ਗੰਧ, ਸ਼ਬਦ, ਸਪਰਸ਼, ਨਿੰਦਿਆ, ਚੁਗ਼ਲੀ, ਬਖ਼ੀਲੀ) ਵਿੱਚ ਖੁਭੇ ਰਹਿੰਦੇ ਹਨ ਅਤੇ ਅਸਤਿ ਕਰਮਾਂ ਦੀ ਕਮਾਈ ਕਰਦੇ ਰਹਿੰਦੇ ਹਨ ਅਤੇ ਇਸ ਤਰ੍ਹਾਂ ਕਰਨ ਨਾਲ ਪੀੜਾ ਅਤੇ ਦੁੱਖ ਝੱਲਦੇ ਰਹਿੰਦੇ ਹਨ। ਉਹਨਾਂ ਕੋਲ ਅਨਾਦਿ ਅਨੰਦ ਨਹੀਂ ਹੁੰਦਾ ਅਤੇ ਉਹ ਪੁਨਰ ਜਨਮ ਲੈਂਦੇ ਰਹਿੰਦੇ ਹਨ, ਜੂਨੀ ਵਿੱਚ ਭਟਕਦੇ ਰਹਿੰਦੇ ਹਨ। ਇਹ ਲੋਕ ਸਮਾਜ ਦੇ ਸਾਰੇ ਪੱਧਰਾਂ ਵਿੱਚ ਹੁੰਦੇ ਹਨ, ਭਾਵੇਂ ਰਾਜੇ ਹੋਣ ਜਾਂ ਭਿਖਾਰੀ ਹੋਣ ਸਾਰੇ ਮਾਇਆ ਦੀਆਂ ਇਨ੍ਹਾਂ ਵਿਨਾਸ਼ਕਾਰੀ ਸ਼ਕਤੀਆਂ ਦੇ ਗ਼ੁਲਾਮ ਬਣ ਕੇ ਜਨਮ ਗੁਆ ਲੈਂਦੇ ਹਨ।

ਲੋਕ ਪ੍ਰਸਿੱਧੀ ਅਤੇ ਪ੍ਰਸੰਸਾ ਲਈ ਕਰਮ ਕਰ ਰਹੇ ਹਨ, ਲੋਕ ਸਮਾਜ ਵਿੱਚ ਇੱਕ ਸਥਾਨ ਬਣਾਉਣ ਲਈ ਕਰਮ ਕਰ ਰਹੇ ਹਨ। ਲੋਕ ਜੋ ਸਾਰੇ ਸੰਸਾਰਿਕ ਧਨ ਦੌਲਤ ਅਤੇ ਖ਼ੁਸ਼ੀਆਂ ਦੀ ਕਮਾਈ ਕਰਨ ਦਾ ਯਤਨ ਕਰ ਰਹੇ ਹਨ, ਉਹ ਆਪਣੀ ਸਿਫ਼ਤ ਕਰਾਉਣ ਵਿੱਚ ਰੁੱਝੇ ਹੋਏ ਹਨ। ਅਤੇ ਅੱਜ ਦੇ ਸਮਾਜ ਵਿੱਚ ਆਪਣੀ ਇੱਕ ਪਛਾਣ ਬਣਾ ਰਹੇ ਹਨ। ਇਸ ਸੰਸਾਰ ਵਿੱਚ ਹਰ ਕਿਸਮ ਦੇ ਲੋਕ ਮਾਇਆ ਦੇ ਰਾਜ ਅਧੀਨ ਜੀਅ ਰਹੇ ਹਨ। ਉਹ ਇੱਕ ਅਸਤਿ ਜੀਵਨ ਜੀਅ ਰਹੇ ਹਨ, ਕਿਉਂਕਿ ਹਰ ਚੀਜ਼ ਜੋ ਇਹ ਮਨੁੱਖ ਇਕੱਠੀ ਕਰਨ ਵਿੱਚ ਜੁੜੇ ਹੋਏ ਹਨ ਉਹ ਇਕ ਦਿਨ ਖ਼ਤਮ ਹੋ ਜਾਵੇਗੀ। ਹਰ ਚੀਜ਼ ਇੱਕ ਭਰਮ ਹੈ। ਅਸਤਿ ਹੋਣ ਕਾਰਨ ਜਿਹੜੀ ਵੀ ਚੀਜ਼ ਖ਼ਤਮ ਹੋਣ ਯੋਗ ਹੈ ਅਤੇ ਬਦਲ ਜਾਣ ਵਾਸਤੇ ਬਣੀ ਹੈ ਸਤਿ ਨਹੀਂ ਹੈ। ਕੇਵਲ ਇੱਕ ਸਤਿ ਹੈ ਅਤੇ ਇਹ ਸਤਿ ਦਾ ਪਤਾ ਗੁਰਪ੍ਰਸਾਦਿ ਦਾ ਸ੍ਰੋਤ ਪੂਰਨ ਬ੍ਰਹਮ ਗਿਆਨੀ, ਪੂਰਨ ਸੰਤ ਹੈ। ਇਸ ਲਈ ਆਉ ਪਾਰਬ੍ਰਹਮ ਪਿਤਾ ਪਰਮੇਸ਼ਰ ਕਿਰਪਾ ਕਰਨ ਅਸੀਂ ਸਦਾ ਅਤੇ ਨਿਰੰਤਰ ਅਕਾਲ ਪੁਰਖ ਜੀ ਦੇ ਸਤਿ ਚਰਨਾਂ ’ਤੇ ਅਰਦਾਸ ਕਰੀਏ ਕਿ ਸਾਨੂੰ ਸਤਿ “ਸਤਿਨਾਮ” ਦੇ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਪ੍ਰਾਪਤ ਹੋਵੇ। ਕਿਉਂਕਿ ਕੇਵਲ ਇਹ ਸਤਿ ਸਾਨੂੰ ਸਾਰਿਆਂ ਨੂੰ ਮਾਇਆ ਦੀ ਗ਼ੁਲਾਮੀ ਵਿੱਚੋਂ ਮੁਕਤ ਕਰੇਗਾ।

ਕਬਹੂ ਹੋਇ ਪੰਡਿਤੁ ਕਰੇ ਬਖ੍ਹਾਨੁ

ਕਬਹੂ ਮੋਨਿਧਾਰੀ ਲਾਵੈ ਧਿਆਨੁ

ਕਬਹੂ ਤਟ ਤੀਰਥ ਇਸਨਾਨ

ਕਬਹੂ ਸਿਧ ਸਾਧਿਕ ਮੁਖਿ ਗਿਆਨ

ਕਬਹੂ ਕੀਟ ਹਸਤਿ ਪਤੰਗ ਹੋਇ ਜੀਆ

ਅਨਿਕ ਜੋਨਿ ਭਰਮੈ ਭਰਮੀਆ

ਨਾਨਾ ਰੂਪ ਜਿਉ ਸ੍ਵਾਗੀ ਦਿਖਾਵੈ

ਜਿਉ ਪ੍ਰਭ ਭਾਵੈ ਤਿਵੈ ਨਚਾਵੈ

ਜੋ ਤਿਸੁ ਭਾਵੈ ਸੋਈ ਹੋਇ

ਨਾਨਕ ਦੂਜਾ ਅਵਰੁ ਨ ਕੋਇ

ਧੰਨ ਧੰਨ ਗੁਰੂ ਸਾਹਿਬ ਜੀ ਸਾਨੂੰ ਇਸ ਬਾਰੇ ਬ੍ਰਹਮ ਗਿਆਨ ਬਖ਼ਸ਼ ਰਹੇ ਹਨ ਕਿ ਕਿਵੇਂ ਸਾਡੀਆਂ ਕਰਨੀਆਂ ਸਾਡੀ ਸਾਰੀ ਜ਼ਿੰਦਗੀ ਦੀਆਂ ਕ੍ਰਿਆਵਾਂ ਕਿਵੇਂ ਮਾਇਆ ਦੇ ਰਜੋ ਅਤੇ ਤਮੋ ਵਿਨਾਸ਼ਕਾਰੀ ਸ਼ਕਤੀਆਂ ਦੀ ਦਲਦਲ ਵਿੱਚ ਲੱਥ-ਪੱਥ ਹਨ। ਲਗਭਗ ਹਰ ਕੋਈ ਮਨੁੱਖ ਰਜੋ ਅਤੇ ਤਮੋ ਬਿਰਤੀ ਦੀਆਂ ਵਿਨਾਸ਼ਕਾਰੀ ਸ਼ਕਤੀਆਂ ਦੀ ਗ਼ੁਲਾਮੀ ਵਿੱਚ ਆਪਣਾ ਜੀਵਨ ਨਸ਼ਟ ਕਰ ਰਿਹਾ ਹੈ। ਇਹ ਇੱਕ ਦੁਬਿਧਾ, ਭੁਲੇਖੇ ਅਤੇ ਭਰਮਾਂ ਨਾਲ ਭਰਪੂਰ ਦੀ ਜ਼ਿੰਦਗੀ ਹੈ। ਉਹਨਾਂ ਨੇ ਇਹ ਨਹੀਂ ਸਮਝਿਆ ਕਿ ਸਤਿ ਕੀ ਹੈ ਅਤੇ ਸਤਿ ਅਤੇ ਅਸਤਿ ਵਿੱਚ ਕੀ ਫ਼ਰਕ ਹੈ। ਉਹ ਰੂਹਾਨੀਅਤ ਪ੍ਰਾਪਤ ਕਰਨ ਦੇ ਨੇੜੇ-ਤੇੜੇ ਜਾਣ ਦੇ ਯੋਗ ਵੀ ਨਹੀਂ ਹੋ ਸਕੇ। ਇਹ ਹੀ ਬਹੁਤੇ ਲੋਕਾਂ ਦੇ ਸਤੋ ਕਰਮਾਂ ਵਿੱਚ ਸ਼ਾਮਿਲ ਹੋਣ ਦੇ ਬਾਵਜੂਦ ਰੂਹਾਨੀ ਰਸਤੇ ’ਤੇ ਬਹੁਤਾ ਅੱਗੇ ਨਾ ਵਧਣ ਦਾ ਕਾਰਨ ਹੈ, ਕਿਉਂਕਿ ਐਸੇ ਲੋਕਾਂ ਦੇ ਬਹੁਤੇ ਕਰਮ ਰਜੋ ਅਤੇ ਤਮੋ ਬਿਰਤੀ ਦੇ ਅਧੀਨ ਹੁੰਦੇ ਹਨ।

ਅਸੀਂ ਨਿੱਜੀ ਤੌਰ ’ਤੇ ਲੋਕਾਂ ਨੂੰ ਵੇਖਿਆ ਹੈ ਜੋ ਰੂਹਾਨੀ ਤਰੱਕੀ ਕਰਨ ਤੋਂ ਅਯੋਗ ਰਹੇ ਹਨ ਕਿਉਂਕਿ ਉਹ ਬਹੁਤ ਭੁਲੇਖੇ, ਭਰਮਾਂ ਅਤੇ ਦੁਬਿਧਾ ਵਿੱਚ ਜੀਅ ਰਹੇ ਹਨ। ਕੇਵਲ ਉਹ ਮਨੁੱਖ ਜੋ ਦੁਬਿਧਾ ਵਿੱਚੋਂ ਬਾਹਰ ਨਿਕਲ ਜਾਂਦੇ ਹਨ ਉਹ ਇਸ ਅਨਾਦਿ ਅਨੰਦ ਦੇ ਪੰਥ ਸੱਚਖੰਡ ’ਤੇ ਅੱਗੇ ਵਧਦੇ ਹਨ। ਇਸ ਲਈ ਜਨਮ ਅਤੇ ਮਰਨ ਦੇ ਚੱਕਰ ਵਿੱਚ ਪੁਨਰ ਸਥਾਪਤੀ ਦਾ ਕਾਰਨ, ਭਰਮਾਂ, ਭੁਲੇਖਿਆਂ ਅਤੇ ਦੁਬਿਧਾ-ਭਰਿਆ ਜੀਵਨ ਹੈ। ਆਪਣੇ ਆਪ ਦੀਆਂ ਬੀਤੇ ਸਮੇਂ ਅਤੇ ਇਸ ਜ਼ਿੰਦਗੀ ਦੀਆਂ ਕਰਨੀਆਂ ਅਤੇ ਪੂਰਬਲੇ ਜਨਮਾਂ ਦੀਆਂ ਕਰਨੀਆਂ ’ਤੇ ਅਧਾਰਿਤ ਕਿਸਮਤ ਨਾਲ ਵਿਅਕਤੀ, ਦਰਗਾਹੀ ਹੁਕਮ ਦੇ ਅਨੁਸਾਰ ੮੪ ਲੱਖ ਜੂਨੀਆਂ ਵਿੱਚ ਪੁਨਰ ਜਨਮ ਲੈਂਦਾ ਰਹਿੰਦਾ ਹੈ। ਗੁਰਬਾਣੀ ਵਿੱਚ ਇਹ ਵਖਿਆਨ ਕੀਤਾ ਗਿਆ ਹੈ ਕਿ ਇਥੇ ੮੪ ਲੱਖ ਤਰ੍ਹਾਂ ਦੀ ਜ਼ਿੰਦਗੀ ਸੰਸਾਰ ਉਪਰ ਹੋਂਦ ਰਖਦੀ ਹੈ, ੪੨ ਲੱਖ ਤਰ੍ਹਾਂ ਦੀ ਜ਼ਿੰਦਗੀ ਧਰਤੀ ਉਪਰ ਜਿਊਂਦੀ ਹੈ ਅਤੇ ੪੨ ਲੱਖ ਤਰ੍ਹਾਂ ਦੀ ਜ਼ਿੰਦਗੀ ਪਾਣੀ ਵਿੱਚ ਹੁੰਦੀ ਹੈ ਅਤੇ ਆਪਣੀਆਂ ਕਰਨੀਆਂ ਦੇ ਅਧਾਰ ’ਤੇ ਅਸੀਂ ਵਾਪਸ ਮਨੁੱਖਾ ਜੂਨੀ ਵਿੱਚ ਆਉਂਦੇ ਹਾਂ ਜਾਂ ਕੋਈ ਕੀੜਾ ਜਾਂ ਇੱਕ ਹਾਥੀ ਜਾਂ ਜੋ ਵੀ ਦਰਗਾਹੀ ਹੁਕਮ ਬ੍ਰਹਮਤਾ ਦੀ ਕਚਹਿਰੀ ਵਿੱਚੋਂ ਆਉਂਦਾ ਹੈ ਠੀਕ ਉਸਦੀ ਪਾਲਣਾ ਹੁੰਦੀ ਹੈ ਅਤੇ ਉਸੇ ਜੂਨੀ ਵਿੱਚ ਸਾਡਾ ਜਨਮ ਹੁੰਦਾ ਹੈ।

ਕ੍ਰਿਪਾ ਕਰਕੇ ਇਸ ਸਮਝ ਨੂੰ ਦ੍ਰਿੜ੍ਹ ਕਰੋ ਅਤੇ ਯਕੀਨੀ ਬਣਾਉ ਕਿ ਦਰਗਾਹੀ ਹੁਕਮ ਖ਼ਿਲਾਫ਼ ਇੱਥੇ ਕੋਈ ਦਲੀਲ ਨਹੀਂ ਹੁੰਦੀ, ਇਹ ਬ੍ਰਹਮ ਹੁਕਮ ਹੁੰਦਾ ਹੈ ਜੋ ਸਾਡੇ ਕੋਈ ਸਫ਼ਾਈ ਦੇਣ ਦੇ ਯਤਨ ਦਾ ਕੋਈ ਵੀ ਮੌਕਾ ਦੇਣ ਤੋਂ ਬਿਨਾਂ ਲਾਗੂ ਹੋ ਜਾਂਦਾ ਹੈ। ਇਸ ਤਰ੍ਹਾਂ ਨਹੀਂ ਜਿਸ ਤਰ੍ਹਾਂ ਕਿ ਕਿਸੇ ਅਪਰਾਧੀ ਨੂੰ ਆਪਣੀ ਸਫ਼ਾਈ ਦਾ ਇਸ ਜ਼ਮੀਨ ਦੀ ਕਚਹਿਰੀ ’ਤੇ ਮਿਲਦਾ ਹੈ ਜਿਸ ਨੇ ਕੋਈ ਜ਼ਮੀਨ ’ਤੇ ਕਾਨੂੰਨ ਤੋੜਿਆ ਹੋਵੇ। ਸਾਡੇ ਕਰਮਾਂ ਦਾ ਭੁਗਤਾਨ ਤਾਂ ਸਾਨੂੰ ਹਰ ਹਾਲਤ ਵਿੱਚ ਕਰਨਾ ਪੈ ਰਿਹਾ ਹੈ ਅਤੇ ਕਰਨਾ ਪੈਂਦਾ ਰਹੇਗਾ। ਇਸ ਦਰਗਾਹੀ ਹੁਕਮ ਦਾ ਕੋਈ ਹੋਰ ਤੋੜ ਨਹੀਂ, ਕਰਮਾਂ ਦਾ ਲੇਖਾ-ਜੋਖਾ ਕੇਵਲ ਨਾਮ ਦੀ ਕਮਾਈ ਨਾਲ ਹੀ ਤੋੜਿਆ ਜਾ ਸਕਦਾ ਹੈ। ਕੇਵਲ ਨਾਮ ਜਦ ਹਿਰਦੇ ਵਿੱਚ ਚਲਾ ਜਾਂਦਾ ਹੈ ਤਾਂ ਹੀ ਕਰਮਾਂ ਦਾ ਲੇਖਾ-ਜੋਖਾ ਮਾਫ਼ ਹੁੰਦਾ ਹੈ। ਕਰਮ ਦੇ ਦਰਗਾਹੀ ਕਾਨੂੰਨ ਨੂੰ ਕੇਵਲ ਨਾਮ ਦਾ ਗੁਰਪ੍ਰਸਾਦਿ ਹੀ ਤੋੜ ਸਕਦਾ ਹੈ, ਜੋ ਕਿ ਦਰਗਾਹੀ ਕਾਨੂੰਨ ਹੈ।

ਪੰਡਿਤ ਇੱਕ ਉਹ ਵਿਅਕਤੀ ਹੈ ਜਿਸ ਨੇ ਬ੍ਰਹਮ ਗਿਆਨ ਦਾ ਰੁਤਬਾ ਹਾਸਿਲ ਕੀਤਾ ਹੋਵੇ ਜਾਂ ਦੂਸਰੇ ਸ਼ਬਦਾਂ ਵਿਚ ਬ੍ਰਹਮ ਗਿਆਨੀ ਨੂੰ ਗੁਰਬਾਣੀ ਵਿੱਚ ਇੱਕ ਪੰਡਿਤ ਵੀ ਕਿਹਾ ਜਾਂਦਾ ਹੈ। ਉਹ ਮਨੁੱਖ ਜੋ ਮਾਇਆ ਦੇ ਤਿੰਨਾਂ ਗੁਣਾਂ ਤੋਂ ਪਰ੍ਹੇ ਹੈ, ਜਾਂ ਜਿਸ ਨੇ ਮਾਇਆ ਉਪਰ ਜਿੱਤ ਪਾ ਲਈ ਹੈ, ਉਹ ਮਨੁੱਖ ਪੰਡਿਤ ਹੈ। ਕ੍ਰਿਪਾ ਕਰਕੇ ਇਹ ਸਮਝ ਲਵੋ ਕਿ ਐਸੇ ਪੰਡਿਤ ਜਾਂ ਇੱਕ ਬ੍ਰਹਮ ਗਿਆਨੀ ਦੀ ਕਥਾ ਕਦੇ ਵੀ ਪਹਿਲਾਂ ਹੀ ਬਣੀ ਯੋਜਨਾ ਅਨੁਸਾਰ ਨਹੀਂ ਹੋ ਸਕਦੀ। ਕਥਾ ਜਾਂ ਸਿਫ਼ਤ ਸਲਾਹ ਜੋ ਐਸੀ ਹਸਤੀ ਦੇ ਮੁਖ ਵਿਚੋਂ ਬਾਹਰ ਆਉਂਦੀ ਹੈ ਜਿਹੜੀ ਬ੍ਰਹਮ ਗਿਆਨ ਦੀ ਅਵਸਥਾ ਵਿਚ ਪਹੁੰਚ ਚੁੱਕੀ ਹੋਵੇ, ਇਸ ’ਤੇ ਨਿਰਭਰ ਕਰਦੀ ਹੈ ਕਿ ਉਸ ਦੀ ਸੰਗਤ ਵਿਚ ਬੈਠੇ ਲੋਕਾਂ ਦੀ ਉਸ ਖ਼ਾਸ ਸਮੇਂ ਅਨੁਸਾਰ ਕੀ ਜ਼ਰੂਰਤ ਹੈ। ਇਸ ਲਈ ਬ੍ਰਹਮ ਗਿਆਨੀ ਦੇ ਬਚਨ ਜੋ ਵੀ ਹੁੰਦੇ ਹਨ ਉਹ ਆਈ ਸੰਗਤ ਵਾਸਤੇ ਹੀ ਹੁੰਦੇ ਹਨ। ਜਿਸ ਗਿਆਨ ਦੀ ਉਸ ਵੇਲੇ ਬੈਠੀ ਸੰਗਤ ਨੂੰ ਲੋੜ ਹੁੰਦੀ ਹੈ ਕੇਵਲ ਉਹ ਹੀ ਗਿਆਨ ਬ੍ਰਹਮ ਗਿਆਨੀ ਦੇ ਮੁਖ ਵਿੱਚੋਂ ਨਿਕਲਦਾ ਹੈ।

ਅਤੇ ਕ੍ਰਿਪਾ ਕਰਕੇ ਇਹ ਵੀ ਸਮਝ ਲਵੋ ਕਿ ਬ੍ਰਹਮ ਗਿਆਨ ਪਰਮ ਸ਼ਾਸਤਰਾਂ ਅਤੇ ਗੁਰਬਾਣੀ ਪੜ੍ਹਨ ਨਾਲ ਹੀ ਨਹੀਂ ਆ ਜਾਂਦਾ ਜਾਂ ਕਿਸੇ ਕਿਸਮ ਦੀਆਂ ਧਾਰਮਿਕ ਪੁਸਤਕਾਂ ਪੜ੍ਹਨ ਨਾਲ ਹੀ ਨਹੀਂ ਆ ਜਾਂਦਾ, ਸਗੋਂ ਇਹ ਕੇਵਲ ਇੱਕ ਗੁਰਪ੍ਰਸਾਦਿ ਹੈ। ਇਹ ਅੰਮ੍ਰਿਤ ਹੈ ਜੋ ਅੰਦਰੋਂ ਹੀ ਉਪਜਦਾ ਹੈ ਜਦ ਸਤ ਸਰੋਵਰ ਖੁੱਲ੍ਹਦੇ ਹਨ, ਜਦ ਦਸਮ ਦੁਆਰ ਖੁੱਲ੍ਹਦਾ ਹੈ, ਜਦ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਨਾਲ ਸਦਾ ਸਦਾ ਲਈ ਅੱਤੁਟ ਸਬੰਧ ਜੁੜ ਜਾਂਦਾ ਹੈ, ਕੇਵਲ ਤਦ ਬ੍ਰਹਮ ਗਿਆਨੀ ਵਿਚੋਂ ਬ੍ਰਹਮ ਗਿਆਨ ਬਾਹਰ ਵਹਿਣਾ ਸ਼ੁਰੂ ਹੁੰਦਾ ਹੈ। ਇਸ ਲਈ ਜਦ ਵੀ ਤੁਹਾਨੂੰ ਬ੍ਰਹਮ ਗਿਆਨੀ ਨੂੰ ਉਸ ਦੇ ਸਤਿ ਸੰਗਤ ਵਿਚ ਬੈਠ ਕੇ ਸੁਣਨ ਦਾ ਮੌਕਾ ਮਿਲੇ ਤਦ ਕ੍ਰਿਪਾ ਕਰਕੇ ਇਹ ਯਕੀਨੀ ਬਣਾ ਲਵੋ ਕਿ ਸਾਰੇ ਬ੍ਰਹਮ ਸ਼ਬਦ ਤੁਹਾਡੇ ਵਾਸਤੇ ਹਨ ਅਤੇ ਕੇਵਲ ਤੁਹਾਡੇ ਮੰਨਣ ਵਾਸਤੇ ਅਤੇ ਕਰਨ ਵਾਸਤੇ ਹੀ ਹਨ। ਉਹ ਮਨੁੱਖ ਜਿਹੜੇ ਇਨ੍ਹਾਂ ਸ਼ਬਦਾਂ ਬਚਨਾਂ ਨੂੰ ਤਨ ਮਨ ਨਾਲ ਮੰਨਦੇ ਹਨ ਉਹ ਰੂਹਾਨੀਅਤ ਦੇ ਮਾਰਗ ’ਤੇ ਤਰੱਕੀ ਵਲ ਅਵਿਸ਼ਵਾਸ ਯੋਗ ਤੇਜ਼ੀ ਨਾਲ ਰੂਹਾਨੀਅਤ ਦੀ ਤੇਜ਼ ਪਟੜੀ ’ਤੇ ਚੱਲ ਪੈਂਦੇ ਹਨ।

ਮੋਨਧਾਰੀ ਵੀ ਇਸੇ ਤਰ੍ਹਾਂ ਬੰਦਗੀ ਦੀ ਬਹੁਤ ਹੀ ਉੱਚ ਅਵਸਥਾ ਹੈ। ਇਸ ਦਾ ਭਾਵ ਹੈ ਕਿ ਉਹ ਵਿਅਕਤੀ ਜੋ ਮਨ ਦੀ ਪੂਰਨ ਚੁੱਪ ਅਵਸਥਾ ਵਿਚ ਬੈਠਾ ਹੈ, ਮਨ ਦੀ ਵਿਚਾਰ ਰਹਿਤ ਅਵਸਥਾ, ਇਸ ਨੂੰ ਸੁੰਨ ਸਮਾਧੀ ਕਿਹਾ ਜਾਂਦਾ ਹੈ ਅਤੇ ਇਹ ਰੂਹਾਨੀਅਤ ਦੀ ਬਹੁਤ ਹੀ ਉੱਚੀ ਅਵਸਥਾ ਹੈ। ਸੁੰਨ ਸਮਾਧ ਨੂੰ ਗੁਰਬਾਣੀ ਵਿੱਚ ਮਹਾਂ ਪਰਮਾਰਥ ਕਿਹਾ ਗਿਆ ਹੈ। ਸੁੰਨ ਅਕਾਲ ਪੁਰਖ ਦੀਆਂ ਪਰਮ ਸ਼ਕਤੀਆਂ ਵਿੱਚੋਂ ਇਕ ਮਹਾਨ ਪਰਮ ਸ਼ਕਤੀ ਹੈ। ਸੁੰਨ ਕਲਾ ਦੀ ਮਹਿਮਾ ਬੇਅੰਤ ਹੈ। ਇਥੇ ਤੱਕ ਕਿ ਸਾਰੀ ਸ੍ਰਿਸ਼ਟੀ ਦੀ ਰਚਨਾ ਸੁੰਨ ਕਲਾ ਦੀ ਮਹਾਨ ਪਰਮ ਸ਼ਕਤੀ ਨਾਲ ਹੀ ਹੁੰਦੀ ਹੈ। ਸੁੰਨ ਸਮਾਧੀ ਵਿੱਚ ਬੈਠ ਕੇ ਜਦ ਅਸੀਂ ਸਿਮਰਨ ਕਰਦੇ ਹਾਂ ਤਾਂ ਸਾਡਾ ਮਨ ਚਿੰਦਿਆ ਜਾਂਦਾ ਹੈ। ਬਹੁਤ ਸਾਰੇ ਰੂਹਾਨੀ ਅਨੁਭਵ ਵੀ ਸੁੰਨ ਸਮਾਧੀ ਵਿੱਚ ਹੀ ਹੁੰਦੇ ਹਨ। ਅਕਾਲ ਪੁਰਖ ਦੇ ਦਰਸ਼ਨ ਵੀ ਸੁੰਨ ਸਮਾਧੀ ਵਿੱਚ ਹੀ ਹੁੰਦੇ ਹਨ। ਇਹ ਅਵਸਥਾ ਤਦ ਆਉਂਦੀ ਹੈ ਜਦ ਮਨੁੱਖ ਦੀ ਬੰਦਗੀ ਕਰਮ ਖੰਡ ਵਿਚ ਜਾਂਦੀ ਹੈ ਜੋ ਕਿ ਗੁਰਪ੍ਰਸਾਦਿ ਹੈ। ਇਹ ਗੁਰਪ੍ਰਸਾਦਿ ਜਾਰੀ ਰਹਿੰਦਾ ਹੈ ਜਦੋਂ ਬੰਦਗੀ ਸੱਚਖੰਡ ਅਤੇ ਹੋਰ ਅੱਗੇ ਵੱਲ ਤਰੱਕੀ ਕਰਦੀ ਰਹਿੰਦੀ ਹੈ। ਇਥੋਂ ਤੱਕ ਕਿ ਨਿਰਗੁਣ ਸਰੂਪ ਨਾਲ ਅਭੇਦ ਹੋਣ ਮਗਰੋਂ ਵੀ ਬੰਦਗੀ ਜਾਰੀ ਰਹਿੰਦੀ ਹੈ ਅਤੇ ਇਹ ਸਦਾ ਸਦਾ ਜਾਰੀ ਰਹਿੰਦੀ ਹੈ, ਕਦੀ ਵੀ ਨਹੀਂ ਰੁਕਦੀ, ਰੂਹ ਦੇ ਦੇਹੀ ਛੱਡਣ ਤੋਂ ਬਾਅਦ ਵੀ ਨਹੀਂ ਰੁਕਦੀ ਕਿਉਂਕਿ ਬੰਦਗੀ ਵੀ ਅਕਾਲ ਪੁਰਖ ਵਾਂਗ ਬੇਅੰਤ ਹੈ ਅਨੰਤ ਹੈ।

ਇਸੇ ਤਰ੍ਹਾਂ ਧਿਆਨ ਬੰਦਗੀ ਦੀ ਬਹੁਤ ਉੱਚੀ ਅਵਸਥਾ ਹੈ। ਇਹ ਤਦ ਹੁੰਦਾ ਹੈ ਜਦ ਸਾਡੀ ਰੂਹ ਅਤੇ ਸਰੀਰ ਵਿਚ ਕੇਵਲ ਇੱਕ ਚੀਜ਼ ਰਹਿੰਦੀ ਹੈ ਅਤੇ ਮਨ, ਹਿਰਦਾ, ਸਾਰੀ ਦੇਹੀ ਰੋਮ-ਰੋਮ ਸਿਮਰਨ ਵਿਚ ਚਲੀ ਜਾਂਦੀ ਹੈ। ਇਥੇ ਕੁਝ ਵੀ ਬਾਕੀ ਨਹੀਂ ਬਚਦਾ, ਕੇਵਲ ਨਿਰੰਤਰ ਦਸਮ ਦੁਆਰ ਵਿੱਚ ਅਨਹਦ ਨਾਦ ਵਿਚ ਲੀਨ, ਰੋਮ-ਰੋਮ ਸਿਮਰਨ, ਅੰਮ੍ਰਿਤ, ਆਤਮ ਰਸ, ਨਿਰਗੁਣ ਸਰੂਪ ਹੀ ਬਸ ਰਹਿ ਜਾਂਦਾ ਹੈ।

ਅਸਲੀ ਤੀਰਥ ਅੰਦਰੂਨੀ ਤੀਰਥ ਹੈ। ਅੰਦਰੂਨੀ ਤੀਰਥ ਯਾਤਰਾ – ਹਿਰਦੇ ਦੀ ਪੂਰਨ ਸਚਿਆਰੀ ਰਹਿਤ ਹੈ ਕੇਵਲ ਤਦ ਸਰੀਰ ਅੰਮ੍ਰਿਤ ਨਾਲ ਭਰਦਾ ਹੈ। ਸਤਿ ਸਰੋਵਰ ਪ੍ਰਕਾਸ਼ਮਾਨ ਹੋ ਜਾਂਦੇ ਹਨ ਅਤੇ ਕੁੰਡਲਨੀ ਸ਼ਕਤੀ ਜਾਗਰਤ ਹੋ ਜਾਂਦੀ ਹੈ। ਸਾਰੇ ਬੱਜਰ ਕਪਾਟ ਖੁੱਲ੍ਹ ਜਾਂਦੇ ਹਨ। ਇਹ ਅਸਲ ਬ੍ਰਹਮ ਇਸ਼ਨਾਨ ਹੈ ਅੰਮ੍ਰਿਤ ਵਿੱਚ ਭਿੱਜਾ ਹੋਇਆ ਆਤਮ ਰਸ-ਨਿਰਗੁਣ ਸਰੂਪ ਸਦਾ ਲਈ। ਇਹ ਅਸਲ ਬ੍ਰਹਮ ਤੀਰਥ ਹੈ। ਦੂਸਰੇ ਸਾਰੇ ਤੀਰਥ ਸਿਰਫ਼ ਬਾਹਰੀ ਤੀਰਥ ਹਨ, ਅਠਸਠ ਤੀਰਥ ਕੇਵਲ ਬਾਹਰਲਾ ਤੀਰਥ ਹੈ, ਜੋ ਰੂਹਾਨੀ ਪੰਥ ’ਤੇ ਜ਼ਿਆਦਾ ਮਦਦ ਨਹੀਂ ਕਰਦੇ ਹਨ। ਇਸ ਲਈ ਅੰਦਰੂਨੀ ਰਹਿਤ ਅਸਲ ਰਹਿਤ ਹੈ, ਬਾਹਰੀ ਰਹਿਤ ਮਹੱਤਵਪੂਰਨ ਨਹੀਂ ਹੈ ਅਤੇ ਰੂਹਾਨੀ ਰਸਤੇ ’ਤੇ ਜ਼ਿਆਦਾ ਮਦਦ ਨਹੀਂ ਕਰਦੀ ਹੈ।

ਸਿੱਧ ਉਹ ਲੋਕ ਹਨ ਜਿਨ੍ਹਾਂ ਦੀ ਬੰਦਗੀ ਐਸੇ ਪੱਧਰ ’ਤੇ ਪਹੁੰਚ ਜਾਂਦੀ ਹੈ ਜਿੱਥੇ ਉਹ ਸਿੱਧੀਆਂ ਪ੍ਰਾਪਤ ਕਰਦੇ ਹਨ। ਉਹਨਾਂ ਵਿੱਚੋਂ ਕੁਝ ੧੮ ਸਿੱਧੀਆਂ ਪ੍ਰਾਪਤ ਕਰਦੇ ਹਨ। ਉਹਨਾਂ ਵਿੱਚੋਂ ਕੁਝ ਕੇਵਲ ਥੋੜ੍ਹੀਆਂ ਹੀ ਸਿੱਧੀਆਂ ਪ੍ਰਾਪਤ ਕਰਦੇ ਹਨ। ਹਾਲਾਂਕਿ ਜਦ ਉਹ ਇਹਨਾਂ ਸਿੱਧੀਆਂ ਨੂੰ ਵਰਤਣਾ ਸ਼ੁਰੂ ਕਰ ਦਿੰਦੇ ਹਨ ਤਾਂ ਉਹਨਾਂ ਦੀ ਬੰਦਗੀ ਉਥੇ ਹੀ ਰੁਕ ਜਾਂਦੀ ਹੈ ਅਤੇ ਉਹ ਹੋਰ ਜ਼ਿਆਦਾ ਅੱਗੇ ਨਹੀਂ ਜਾ ਸਕਦੇ। ਉਹ ਜੀਵਨ ਮੁਕਤੀ ਪ੍ਰਾਪਤ ਨਹੀਂ ਕਰ ਸਕਦੇ ਅਤੇ ਉਹਨਾਂ ਨੂੰ ਮੁਕਤੀ ਦੀ ਅਵਸਥਾ ਲਈ ਫਿਰ ਜਨਮ ਲੈਣਾ ਪੈਂਦਾ ਹੈ। ਪੂਰਨ ਬੰਦਗੀ ਇੱਕ ਗੁਰਪ੍ਰਸਾਦਿ ਹੈ ਅਤੇ ਜਦ ਤੁਸੀਂ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਪ੍ਰਾਪਤ ਕਰਦੇ ਹੋ ਤਦ ਤੁਹਾਨੂੰ ਹਰ ਚੀਜ਼ ਪਰਮਾਤਮਾ ’ਤੇ ਛੱਡ ਦੇਣੀ ਚਾਹੀਦੀ ਹੈ। ਜੇਕਰ ਤੁਸੀਂ ਇਸ ਤਰ੍ਹਾਂ ਕਰਦੇ ਹੋ ਤਦ ਤੁਹਾਨੂੰ ਪਰਮਾਤਮਾ ਮਾਇਆ ਦੇ ਦਲਦਲ ਵਿੱਚੋਂ ਬਾਹਰ ਕੱਢ ਲੈਂਦਾ ਹੈ। ਤਦ ਰਿੱਧੀਆਂ ਸਿੱਧੀਆਂ ਤੁਹਾਡਾ ਕੋਈ ਨੁਕਸਾਨ ਨਹੀਂ ਕਰ ਸਕਦੀਆਂ। ਤਦ ਤੁਸੀਂ ਇਹਨਾਂ ਅਲੌਕਿਕ ਸ਼ਕਤੀਆਂ ਦੀ ਵਰਤੋਂ ਆਪਣੇ ਖ਼ੁਦ ਦੇ ਲਾਭ ਲਈ ਕਰਨ ਵਾਸਤੇ ਉਕਸਾਏ ਨਹੀਂ ਜਾਂਦੇ ਹੋ। ਇਹ ਪਰਮ ਅਲੌਕਿਕ ਸ਼ਕਤੀਆਂ ਅਕਾਲ ਪੁਰਖ ਦੁਆਰਾ ਸ੍ਰਿਸ਼ਟੀ ਨੂੰ ਚਲਾਉਣ ਲਈ ਸਾਜੀਆਂ ਗਈਆਂ ਹਨ। ਇਹ ਸ਼ਕਤੀਆਂ ਕੇਵਲ ਅਕਾਲ ਪੁਰਖ ਦੇ ਹੁਕਮ ਅਤੇ ਸੇਵਾ ਵਿੱਚ ਹਨ। ਪਰ ਜਦ ਵਿਅਕਤੀ ਪੂਰਨ ਬੰਦਗੀ ਦੀ ਅਵਸਥਾ ਵਿੱਚ ਪਹੁੰਚਦਾ ਹੈ ਅਤੇ ਅਕਾਲ ਪੁਰਖ ਨਾਲ ਅਭੇਦ ਹੋ ਜਾਂਦਾ ਹੈ ਤਦ ਇਹ ਪਰਮ ਅਲੌਕਿਕ ਸ਼ਕਤੀਆਂ ਦੀ ਐਸੇ ਵਿਅਕਤੀ ਨੂੰ ਦਾਤ ਮਿਲਦੀ ਹੈ ਅਤੇ ਇਹ ਐਸੇ ਵਿਅਕਤੀ ਦੇ ਚਰਨਾਂ ਵਿੱਚ ਰਹਿੰਦੀਆਂ ਹਨ। ਅਸਲ ਵਿੱਚ ਇਹ ਅਲੌਕਿਕ ਸ਼ਕਤੀਆਂ ਮਾਇਆ ਦਾ ਇੱਕ ਭਾਗ ਹਨ ਅਤੇ ਮਾਇਆ ਐਸੇ ਵਿਅਕਤੀ ਦੀ ਦਾਸੀ ਬਣ ਜਾਂਦੀ ਹੈ ਜੋ ਪੂਰਨ ਬ੍ਰਹਮ ਗਿਆਨ ਪਰਮ ਪਦਵੀ ਦੀ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਹੈ। ਐਸੇ ਬ੍ਰਹਮ ਗਿਆਨੀ ਇਹਨਾਂ ਪਰਮ ਅਲੌਕਿਕ ਸ਼ਕਤੀਆਂ ਦੀ ਵਰਤੋਂ ਨਹੀਂ ਕਰਦੇ, ਇਸ ਤਰ੍ਹਾਂ ਕਰਨ ਨਾਲ ਉਹ ਅਕਾਲ ਪੁਰਖ ਦੇ ਸ਼ਰੀਕ ਹੋ ਜਾਣਗੇ ਜਿਹੜੇ ਕਿ ਉਹ ਨਹੀਂ ਹਨ ਅਤੇ ਕਦੀ ਵੀ ਨਹੀਂ ਹੋਣਗੇ। ਉਹ ਇਹਨਾਂ ਪਰਮ ਅਲੌਕਿਕ ਸ਼ਕਤੀਆਂ ਨੂੰ ਅਕਾਲ ਪੁਰਖ ਦੇ ਪੂਰਨ ਹੁਕਮ ਅਧੀਨ ਹੀ ਸਾਰੀ ਸ੍ਰਿਸ਼ਟੀ ਦੇ ਭਲੇ ਲਈ ਚਲਦੀਆਂ ਰਹਿਣ ਦਿੰਦੇ ਹਨ। ਐਸੀਆਂ ਰੂਹਾਂ ਪੂਰਨ ਸਬਰ ਅਤੇ ਸ਼ੁਕਰਾਨੇ ਵਿੱਚ ਰਹਿੰਦੀਆਂ ਹਨ। ਸ਼ੁਕਰਾਨੇ ਦੀ ਦਸ਼ਾ ਵਿੱਚ ਅਕਾਲ ਪੁਰਖ ਅੱਗੇ ਉਸਦੀ ਅਨੰਤ; ਬੇਅੰਤ ਅਪਾਰ ਗੁਰਕ੍ਰਿਪਾ ਅਤੇ ਗੁਰਪ੍ਰਸਾਦਿ ਲਈ ਸ਼ੁਕਰਾਨੇ ਦੀ ਅਵਸਥਾ ਵਿੱਚ ਰਹਿੰਦੀਆਂ ਹਨ। ਇਸ ਲਈ ਸਿੱਧ ਉਹ ਮਨੁੱਖ ਹੈ ਜੋ ਮਾਇਆ ਦੇ ਅਧੀਨ ਹੈ ਅਤੇ ਅਕਾਲ ਪੁਰਖ ਦੇ ਪੂਰਨ ਹੁਕਮ ਅਧੀਨ ਨਹੀਂ, ਕਿਉਂਕਿ ਰਿੱਧੀਆਂ ਅਤੇ ਸਿੱਧੀਆਂ ਕੇਵਲ ਮਾਇਆ ਦਾ ਹਿੱਸਾ ਹੀ ਹਨ।

ਸਾਧਿਕ ਉਹ ਵਿਅਕਤੀ ਹੈ ਜੋ ਅਭਿਆਗਤ ਹੈ, ਇਕ ਅਨਾਦਿ ਸਤਿ ਦਾ ਖੋਜੀ, ਜੋ ਬੰਦਗੀ ਵਿੱਚ ਰੁੱਝਾ ਹੋਇਆ ਹੈ। ਹਾਲਾਂਕਿ ਉਸਦੀ ਬੰਦਗੀ ਪੂਰੀ ਨਹੀਂ ਹੁੰਦੀ। ਉਹ ਇੱਕ ਸਿੰਘ ਬਣ ਸਕਦਾ ਹੈ, ਪਰ ਉਹ ਕੇਵਲ ਇੱਕ ਸੰਤ, ਇੱਕ ਪੂਰਨ ਬ੍ਰਹਮ ਗਿਆਨੀ, ਇੱਕ ਪੂਰਨ ਖ਼ਾਲਸਾ ਤਾਂ ਹੀ ਬਣ ਸਕਦਾ ਹੈ ਜੇਕਰ ਉਹ ਮਾਇਆ ਉਪਰ ਜਿੱਤ ਪਾਉਂਦਾ ਹੈ ਅਤੇ ਰਿੱਧੀਆਂ ਸਿੱਧੀਆਂ ਨੂੰ ਅਣਗੌਲਿਆ ਕਰ ਦਿੰਦਾ ਹੈ। ਬਹੁਤ ਸਾਰੇ ਲੋਕ ਹਨ ਜੋ ਅਖੌਤੀ ਪ੍ਰਚਾਰਕ ਬਣ ਕੇ ਬ੍ਰਹਮ ਗਿਆਨ ਵੰਡਣਾ ਸ਼ੁਰੂ ਕਰ ਦਿੰਦੇ ਹਨ। ਬਿਨਾਂ ਪੂਰਨ ਬ੍ਰਹਮ ਗਿਆਨੀ ਦੀ ਅਤੇ ਪਰਮ ਪਦਵੀ ਦੀ ਅਵਸਥਾ ਪ੍ਰਾਪਤ ਕਰਨ ਤੋਂ ਅਤੇ ਅਕਾਲ ਪੁਰਖ ਦੇ ਦਰਗਾਹੀ ਹੁਕਮ ਤੋਂ ਬਿਨਾਂ ਜੋ ਪ੍ਰਚਾਰਕ ਬਣ ਜਾਂਦੇ ਹਨ ਉਹ ਦਰਗਾਹੀ ਮੁਜਰਿਮ ਹਨ। ਇਹ ਹੀ ਕਾਰਨ ਹੈ ਕਿ ਐਸੇ ਅਖੌਤੀ ਪ੍ਰਚਾਰਕਾਂ ਦੇ ਪ੍ਰਚਾਰ ਦਾ ਆਮ ਲੋਕਾਂ ਉਪਰ ਕੋਈ ਅਸਰ ਨਹੀਂ ਹੁੰਦਾ ਹੈ।

ਐਸੇ ਅਖੌਤੀ ਪ੍ਰਚਾਰਕ ਅਕਾਲ ਪੁਰਖ ਜੀ ਕੋਲੋਂ ਅਧਿਕਾਰ ਪ੍ਰਾਪਤ ਕਰਨ ਤੋਂ ਬਿਨਾਂ ਹੀ ਪ੍ਰਵਚਨ ਕਰਨਾ ਸ਼ੁਰੂ ਕਰਦੇ ਹਨ। ਇਹ ਹੀ ਅੱਜ-ਕੱਲ੍ਹ ਦੇ ਜ਼ਿਆਦਾ ਪ੍ਰਚਾਰਕ ਕਰ ਰਹੇ ਹਨ। ਇਹ ਦਰਗਾਹੀ ਅਪਰਾਧ ਹੈ ਇਹ ਜੋ ਉਹਨਾਂ ਨੂੰ ਜ਼ਿੰਦਗੀ ਦੀਆਂ ਨਿਚਲੀਆਂ ਜੂਨੀਆਂ ਵਿੱਚ ਖੜਦਾ ਹੈ ਜਦੋਂ ਉਹ ਪੁਨਰ ਜਨਮ ਲੈਂਦੇ ਹਨ। ਅਜਿਹੇ ਲੋਕ ਕੇਵਲ ਸੰਸਾਰਿਕ ਨਾਮ ਅਤੇ ਪ੍ਰਸਿੱਧੀ ਲਈ ਪ੍ਰਵਚਨ ਕਰਦੇ ਹਨ ਅਤੇ ਇਸ ਤਰ੍ਹਾਂ ਕਰਨ ਨਾਲ ਉਹ ਆਪਣਾ ਭਾਗ ਤਬਾਹ ਕਰ ਲੈਂਦੇ ਹਨ। ਗੁਰੂ ਸਾਹਿਬਾਨ ਦੇ ਸਮੇਂ ਕੇਵਲ ਗੁਰੂ ਸਾਹਿਬਾਨ ਅਤੇ ਉਹ ਜਿਹੜੇ ਪੂਰਨ ਬ੍ਰਹਮ ਗਿਆਨ ਦੀ ਅਵਸਥਾ ਵਿੱਚ ਪਹੁੰਚ ਚੁੱਕੇ ਸਨ, ਨੂੰ ਗੁਰੂ ਸਾਹਿਬਾਨ ਵਲੋਂ ਅਧਿਕਾਰ ਅਤੇ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਸੀ ਕਿ ਉਹ ਪ੍ਰਵਚਨ ਕਰ ਸਕਦੇ ਸਨ ਹੋਰ ਕੋਈ ਨਹੀਂ ਸੀ ਕਰਦਾ, ਪਰ ਅੱਜ ਦੇ ਸਮੇਂ ਵਿੱਚ ਤੁਸੀਂ ਹਰ ਕਿਸਮ ਦੇ ਪ੍ਰਚਾਰਕ ਸਾਰੇ ਸੰਸਾਰ ਵਿੱਚ ਵੇਖੋਗੇ ਜੋ ਲੋਕਾਂ ਨਾਲ ਚੰਗਾ ਕਰਨ ਦੇ ਬਜਾਇ ਉਹਨਾਂ ਨੂੰ ਹੋਰ ਦੁੱਖ ਪਹੁੰਚਾ ਰਹੇ ਹਨ ਗ਼ਲਤ ਪ੍ਰਚਾਰ ਕਰਕੇ, ਭਰਮਾਂ, ਭੁਲੇਖਿਆਂ ਅਤੇ ਦੁਬਿਧਾ ਵਿੱਚ ਪਾ ਕੇ।

ਸਤਿ ਦੇ ਖੋਜੀ ਨੂੰ ਕੇਵਲ ਖੋਜੀ ਹੀ ਰਹਿਣਾ ਚਾਹੀਦਾ ਹੈ ਅਤੇ ਪ੍ਰਵਚਨ ਕਰਨ ਵਾਲੇ ਨਹੀਂ ਬਣਨਾ ਚਾਹੀਦਾ ਜਦ ਤੱਕ ਉਹ ਪੂਰਨ ਬ੍ਰਹਮ ਗਿਆਨ ਅੰਮ੍ਰਿਤ ਆਤਮ ਰਸ ਦੀ ਬਖ਼ਸ਼ਿਸ਼ ਪ੍ਰਾਪਤ ਨਹੀਂ ਕਰਦੇ ਅਤੇ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਕੋਲੋਂ ਜਾਂ ਇੱਕ ਪੂਰਨ ਸੰਤ ਇੱਕ ਪੂਰਨ ਬ੍ਰਹਮ ਗਿਆਨੀ ਕੋਲੋਂ ਇਸ ਤਰ੍ਹਾਂ ਕਰਨ ਦਾ ਅਧਿਕਾਰ ਪ੍ਰਾਪਤ ਕਰਨ ਦਾ ਗੁਰਪ੍ਰਸਾਦਿ ਪ੍ਰਾਪਤ ਨਹੀਂ ਕਰ ਲੈਂਦੇ। ਦਰਗਾਹ ਤੋਂ ਥਾਪੇ ਗਏ ਉਹ ਮਨੁੱਖ ਹਨ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਅਸਲ ਭਾਵ ਨਾਲ ਇਹ ਬ੍ਰਹਮ ਗਿਆਨ ਕਮਾਇਆ ਹੁੰਦਾ ਹੈ। ਇਹ ਉਹ ਮਨੁੱਖ ਹਨ ਜਿਨ੍ਹਾਂ ਨੇ ਇਹ ਅਨੁਭਵ ਕਰ ਲਿਆ ਹੁੰਦਾ ਹੈ ਕਿ ਇੱਥੇ ਕੇਵਲ ਇੱਕ ਪਰਮ ਬ੍ਰਹਮ ਸ਼ਕਤੀ ਹੈ ਜੋ ਇਹ ਸਭ ਕੁਝ ਵਾਪਰਨਾ ਬਣਾ ਰਹੀ ਹੈ। ਉਹ ਮਨੁੱਖ ਧੰਨ ਧੰਨ ਬਣ ਜਾਂਦੇ ਹਨ। ਇਸ ਗੁਰਪ੍ਰਸਾਦੀ ਕਥਾ ਦੀ ਸਾਰੀ ਵਡਿਆਈ ਗੁਰ ਅਤੇ ਗੁਰੂ ਨੂੰ ਜਾਂਦੀ ਹੈ, ਇਥੇ ਕੁਝ ਵੀ ਨਹੀਂ ਹੈ ਜੋ ਦਾਸ ਨੇ ਕੀਤਾ ਹੈ ਇਹ ਸਭ ਗੁਰਕ੍ਰਿਪਾ ਅਤੇ ਗੁਰਪ੍ਰਸਾਦਿ ਹੈ।

ਕਬਹੂ ਸਾਧਸੰਗਤਿ ਇਹੁ ਪਾਵੈ

ਉਸੁ ਅਸਥਾਨ ਤੇ ਬਹੁਰਿ ਨ ਆਵੈ

ਅੰਤਰਿ ਹੋਇ ਗਿਆਨ ਪਰਗਾਸੁ

ਉਸੁ ਅਸਥਾਨ ਕਾ ਨਹੀ ਬਿਨਾਸੁ

ਮਨ ਤਨ ਨਾਮਿ ਰਤੇ ਇਕ ਰੰਗਿ

ਸਦਾ ਬਸਹਿ ਪਾਰਬ੍ਰਹਮ ਕੈ ਸੰਗਿ

ਜਿਉ ਜਲ ਮਹਿ ਜਲੁ ਆਇ ਖਟਾਨਾ

ਤਿਉ ਜੋਤੀ ਸੰਗਿ ਜੋਤਿ ਸਮਾਨਾ

ਮਿਟਿ ਗਏ ਗਵਨ ਪਾਏ ਬਿਸ੍ਰਾਮ

ਨਾਨਕ ਪ੍ਰਭ ਕੈ ਸਦ ਕੁਰਬਾਨ ੧੧

ਸਾਧ ਦੀ ਸੰਗਤ ਗੁਰਪ੍ਰਸਾਦਿ ਹੈ। ਸਾਧ ਸੰਗਤ ਤੋਂ ਭਾਵ ਹੈ ਜੀਵਨ ਮੁਕਤੀ। ਜੋ ਸਾਧ ਦੀ ਸੰਗਤ ਵਿੱਚ ਪ੍ਰਾਪਤ ਕੀਤੀ ਜਾਂਦੀ ਹੈ। ਸਾਧ ਦੀ ਮਹਿਮਾ ਧੰਨ ਧੰਨ ਸਤਿਗੁਰੂ ਪੰਚਮ ਪਾਤਿਸ਼ਾਹ ਜੀ ਨੇ ਛੇਵੀਂ ਅਸਟਪਦੀ ਵਿੱਚ ਬੜੀ ਵਿਸਥਾਰ ਨਾਲ ਕੀਤੀ ਹੈ। ਸਤਿਗੁਰੂ ਪਾਤਿਸ਼ਾਹ ਜੀ ਸਾਧ ਦੀ ਮਹਿਮਾ ਦਾ ਗੁਣਗਾਣ ਇੱਥੇ ਫਿਰ ਸੰਖੇਪ ਵਿੱਚ ਕਰ ਰਹੇ ਹਨ। ਇੱਕ ਸਾਧ ਕੀ ਹੈ ? ਸਾਧ ਉਹ ਮਨੁੱਖ ਹੈ ਜਿਸਨੇ ਆਪਣੇ ਆਪ ਨੂੰ ਸਾਧ ਲਿਆ ਹੈ। ਜਿਸਨੇ ਆਪਣੇ ਹਿਰਦੇ ਨੂੰ ਸਾਧ ਲਿਆ ਹੈ। ਸਾਧ ਉਹ ਹੈ:

  • ਜਿਸਨੇ ਆਪਣੇ ਹਿਰਦੇ ਵਿੱਚੋਂ ਸਾਰੇ ਅਵਗੁਣਾਂ ਨੂੰ ਤਿਆਗ ਕੇ ਹਿਰਦੇ ਨੂੰ ਬ੍ਰਹਮ ਗੁਣਾਂ ਨਾਲ ਭਰਪੂਰ ਕਰ ਲਿਆ ਹੈ
  • ਜੋ ਹਿਰਦੇ ਦੀ ਪੂਰਨ ਸਚਿਆਰੀ ਰਹਿਤ ਦੀ ਕਮਾਈ ਕਰ ਚੁੱਕੇ ਹਨ
  • ਜਿਸਨੇ ਪੰਜ ਦੂਤਾਂ: ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਅਤੇ ਆਸਾ ਤ੍ਰਿਸ਼ਨਾ ਤੇ ਮਨਸਾ ‘ਤੇ ਜਿੱਤ ਪਾਉਣ ਦੀ ਰਹਿਤ ਕਮਾ ਲਈ ਹੈ
  • ਮਾਇਆ ਨੂੰ ਜਿੱਤਣ ਦੀ ਰਹਿਤ ਕਮਾ ਲਈ ਹੈ ਅਤੇ ਮਾਇਆ ਉਸਦੀ ਸੇਵਾ ਕਰਦੀ ਹੈ
  • ਜੋ ਮਾਇਆ ਉਪਰ ਰਾਜ ਕਰਦਾ ਹੈ
  • ਜੋ ਆਪਣੇ ਮਨ ਉਪਰ ਰਾਜ ਕਰਦਾ ਹੈ
  • ਜੋ ਪੂਰਨ ਹੁਕਮ ਵਿੱਚ ਵਿਚਰਦਾ ਹੈ
  • ਜੋ ਇੱਕ ਸੰਤ ਹਿਰਦਾ ਹੈ ਇਕ ਸਾਧ ਹਿਰਦਾ ਹੈ
  • ਜੋ ਇੱਕ ਪੂਰਨ ਬ੍ਰਹਮ ਗਿਆਨੀ ਦਾ ਹਿਰਦਾ ਹੈ
  • ਜੋ ਅੰਮ੍ਰਿਤਧਾਰੀ ਬਣ ਜਾਂਦਾ ਹੈ
  • ਜੋ ਪਰਮ ਪਦਵੀ ਪ੍ਰਾਪਤ ਕਰ ਲੈਂਦਾ ਹੈ
  • ਜਿਸਦੇ ਹਿਰਦੇ ਵਿੱਚ ਪਰਮ ਜੋਤ ਦਾ ਪੂਰਨ ਪਰਕਾਸ਼ ਹੋ ਜਾਂਦਾ ਹੈ
  • ਜੋ ਨਿਰਗੁਣ ਸਰੂਪ ਵਿੱਚ ਅਭੇਦ ਹੋ ਜਾਂਦਾ ਹੈ
  • ਜੋ ਸਤਿ ਰੂਪ ਬਣ ਜਾਂਦਾ ਹੈ
  • ਜੋ ਜੀਵਨ ਮੁਕਤ ਹੋ ਜਾਂਦਾ ਹੈ
  • ਜੋ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦੇ ਗੁਰਪ੍ਰਸਾਦਿ ਦੇਣ ਦਾ ਅਧਿਕਾਰੀ ਹੋ ਜਾਂਦਾ ਹੈ

ਇਸ ਲਈ ਸਾਧ ਦੀ ਸੰਗਤ ਦਾ ਮਹਾਤਮ ਬੇਅੰਤ ਹੈ, ਇਸ ਦੀ ਪਵਿੱਤਰ ਸੰਗਤ ਜੋ ਪਾਉਂਦਾ ਹੈ ਉਹ ਮਨੁੱਖ ਜੀਵਨ ਮੁਕਤੀ ਪਾਉਣ ਦੇ ਯੋਗ ਹੋ ਜਾਂਦਾ ਹੈ। ਜੀਵਨ ਮੁਕਤੀ ਕੇਵਲ ਐਸੀ ਹੀ ਪਵਿੱਤਰ ਰੂਹ ਦੀ ਸੰਗਤ ਵਿੱਚ ਪਾਈ ਜਾਂਦੀ ਹੈ ਜੋ ਪੂਰਨ ਸੰਤ ਹੈ, ਪੂਰਨ ਬ੍ਰਹਮ ਗਿਆਨੀ ਹੈ। ਇਸ ਲਈ ਐਸੇ ਵਿਅਕਤੀ ਦੀ ਸੰਗਤ ਗੁਰਪ੍ਰਸਾਦਿ ਹੈ ਅਤੇ ਇਹ ਸਾਨੂੰ ਮੁਕਤੀ ਪ੍ਰਾਪਤ ਕਰਨ ਵਿੱਚ ਮਦਦ ਕਰਦੀ ਹੈ। ਕੇਵਲ ਪੂਰਨ ਸੰਤ, ਪੂਰਨ ਬ੍ਰਹਮ ਗਿਆਨੀ ਸਾਨੂੰ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਪਰਉਪਕਾਰ ਅਤੇ ਮਹਾਂ ਪਰਉਪਕਾਰ ਦਾ ਗੁਰਪ੍ਰਸਾਦਿ ਦੇ ਸਕਦਾ ਹੈ।

ਇਸ ਲਈ ਇੱਕ ਸਾਧ ਦੀ ਸੰਗਤ ਬਹੁਤ ਹੀ ਮਹੱਤਵਪੂਰਨ ਹੈ ਅਤੇ ਇਥੇ ਬਹੁਤ ਹੀ ਥੋੜੇ ਕਿਸਮਤ ਵਾਲੇ ਹਨ ਜੋ ਇਹ ਗੁਰਪ੍ਰਸਾਦਿ ਪ੍ਰਾਪਤ ਕਰਦੇ ਹਨ ਅਤੇ ਬਹੁਤ ਹੀ ਥੋੜੇ ਕਿਸਮਤ ਵਾਲੇ ਹਨ ਜੋ ਬੰਦਗੀ ਦੀ ਪ੍ਰਕ੍ਰਿਆ ਵਿੱਚ ਗੁਰਪ੍ਰਸਾਦਿ ਦੀ ਕਮਾਈ ਕਰਦੇ ਹਨ ਅਤੇ ਮੁਕਤੀ ਪ੍ਰਾਪਤ ਕਰਦੇ ਹਨ। ਇੱਕ ਵਾਰ ਜਦ ਮੁਕਤੀ ਪ੍ਰਾਪਤ ਹੋ ਜਾਂਦੀ ਹੈ ਤਾਂ ਫਿਰ ਹੋਰ ਜਨਮ ਮਰਨ ਦੇ ਚੱਕਰ ਵਿੱਚ ਪੁਨਰ ਸਥਾਪਤੀ ਨਹੀਂ ਹੁੰਦੀ। ਇੱਕ ਵਾਰ ਜਦੋਂ ਤੁਸੀਂ ਪੂਰਨ ਅਵਸਥਾ ਵਿੱਚ ਪਹੁੰਚ ਜਾਂਦੇ ਹੋ ਫਿਰ ਪਿੱਛੇ ਮੁੜਨਾ ਨਹੀਂ ਹੁੰਦਾ। ਐਸੀਆਂ ਰੂਹਾਂ ਧਰਤੀ ‘ਤੇ ਵਾਪਸ ਕੇਵਲ ਹੋਰ ਲੋਕਾਂ ਨੂੰ ਮੁਕਤੀ ਦਿਵਾ ਕੇ ਆਪਣੇ ਨਾਲ ਵਾਪਸ ਖੜਨ ਲਈ ਆਉਂਦੀਆਂ ਹਨ ਅਤੇ ਇੱਕ ਵਾਰ ਜਦੋਂ ਤੁਸੀਂ ਪੂਰਨ ਬ੍ਰਹਮ ਗਿਆਨ ਦੀ ਅਵਸਥਾ ਵਿੱਚ ਪਹੁੰਚ ਜਾਂਦੇ ਹੋ ਤਦ ਫਿਰ ਇਥੇ ਪਿੱਛੇ ਮੁੜਨਾ ਨਹੀਂ ਹੁੰਦਾ, ਇਥੇ ਫਿਰ ਪਿੱਛੇ ਡਿੱਗਣਾ ਨਹੀਂ ਹੁੰਦਾ। ਸਾਡੀ ਸਾਰੀ ਕਰਨੀ ਸਤਿ ਦੀ ਕਰਨੀ ਬਣ ਜਾਂਦੀ ਹੈ। ਅਸੀਂ ਕੇਵਲ ਪਰਉਪਕਾਰ ਅਤੇ ਮਹਾਂ ਪਰਉਪਕਾਰ ਵਿੱਚ ਰੁੱਝ ਜਾਂਦੇ ਹਾਂ।

ਕੁਝ ਲੋਕ ਪੂਰਨ ਸੰਤ, ਪੂਰਨ ਬ੍ਰਹਮ ਗਿਆਨੀ ਦੀ ਪਰਖ ਉਸਦੀ ਕਰਨੀ ਦੇ ਅਧਾਰ ‘ਤੇ ਕਰਨੀ ਸ਼ੁਰੂ ਕਰ ਦਿੰਦੇ ਹਨ ਅਤੇ ਉਸਦੇ ਅਨੁਸਾਰ ਨਿੰਦਿਆ ਕਰਨੀ ਸ਼ੁਰੂ ਕਰ ਦਿੰਦੇ ਹਨ ਹਾਲਾਂਕਿ ਐਸੇ ਮਹਾਂਪੁਰਖਾਂ ਨੂੰ ਅਜਿਹੀ ਨਿੰਦਿਆ ਨਾਲ ਕੋਈ ਨੁਕਸਾਨ ਨਹੀਂ ਹੁੰਦਾ, ਇਸ ਦੀ ਬਜਾਇ ਉਹ ਆਪਣੇ ਨਿੰਦਕਾਂ ਕੋਲੋਂ ਹੋਰ ਜ਼ਿਆਦਾ ਲਾਭ ਪ੍ਰਾਪਤ ਕਰਦੇ ਹਨ, ਪਰ ਸੰਤ ਦੇ ਨਿੰਦਕ ਨੂੰ ਕਦੇ ਕਿਤੇ ਵੀ ਢੋਈ ਨਹੀਂ ਨਸੀਬ ਹੁੰਦੀ ਹੈ। ਨਿੰਦਕ ਨਿੰਦਿਆ ਕਰਕੇ ਆਪਣੀ ਕਿਸਮਤ ਨੂੰ ਸਦਾ ਲਈ ਤਬਾਹ ਕਰਾ ਲੈਂਦੇ ਹਨ। ਸੰਤ ਦੇ ਨਿੰਦਕਾਂ ਨੂੰ ਉਹ ਸਾਰੀਆਂ ਦਰਗਾਹੀ ਸਜ਼ਾਵਾਂ ਲੱਗਦੀਆਂ ਹਨ ਜੋ ਧੰਨ ਧੰਨ ਪੰਚਮ ਪਾਤਿਸ਼ਾਹ ਜੀ ਨੇ 13ਵੀਂ ਅਸਟਪਦੀ ਵਿੱਚ ਵਖਿਆਨ ਕੀਤੀਆਂ ਹਨ। ਜਦ ਹਿਰਦਾ ਪੂਰਨ ਜੋਤ ਪ੍ਰਕਾਸ਼ ਤੇ ਪੂਰਨ ਬ੍ਰਹਮ ਗਿਆਨ ਪ੍ਰਕਾਸ਼ ਨਾਲ ਚਾਨਣ ਹੋ ਜਾਂਦਾ ਹੈ ਤਾਂ ਕੁਝ ਵੀ ਹਿਰਦੇ ਦਾ ਵਿਨਾਸ਼ ਨਹੀਂ ਕਰ ਸਕਦਾ, ਭਾਵੇਂ ਇਹ ਕੁਝ ਵੀ ਹੋਵੇ। ਇੱਕ ਪੂਰਨ ਸੰਤ ਇੱਕ ਬ੍ਰਹਮ ਗਿਆਨੀ ਦਾ ਕਦੇ ਵੀ ਵਿਨਾਸ਼ ਨਹੀਂ ਹੋ ਸਕਦਾ। ਕੋਈ ਵੀ ਵਿਅਕਤੀ ਜੋ ਕਿਸੇ ਵੀ ਅਧਾਰ ‘ਤੇ ਇਸ ਤਰ੍ਹਾਂ ਸੋਚਦਾ ਹੈ ਤਾਂ ਉਹ ਪੂਰੀ ਤਰ੍ਹਾਂ ਗ਼ਲਤੀ ਵਿੱਚ ਹੈ। ਕੋਈ ਵੀ ਜੋ ਇੱਕ ਪੂਰਨ ਸੰਤ ਦੀ ਨਿੰਦਿਆ ਕਰਦਾ ਹੈ ਅਕਾਲ ਪੁਰਖ ਦੀ ਦਰਗਾਹ ਦੁਆਰਾ ਉਸਨੂੰ ਸਜ਼ਾ ਮਿਲਦੀ ਹੈ। ਐਸੀਆਂ ਰੂਹਾਂ ਨਾਮ ਵਿੱਚ ਲੀਨ ਹੁੰਦੀਆਂ ਹਨ। ਨਾਮ ਉਹਨਾਂ ਦੇ ਰੋਮ ਰੋਮ ਵਿੱਚ ਚਲਾ ਜਾਂਦਾ ਹੈ, ਉਹ ਹਮੇਸ਼ਾਂ ਅਤੇ ਸਦਾ ਹੀ ਨਾਮ ਅੰਮ੍ਰਿਤ ਬ੍ਰਹਮ ਗਿਆਨ ਅੰਮ੍ਰਿਤ ਅਤੇ ਆਤਮ ਰਸ ਅੰਮ੍ਰਿਤ ਨਿਰਗੁਣ ਸਰੂਪ ਵਿੱਚ ਲੀਨ ਹੋ ਜਾਂਦੀਆਂ ਹਨ। ਉਹਨਾਂ ਨੂੰ ਕਿਸੇ ਦੁਆਰਾ ਵੀ ਕਿਸੇ ਕਿਸਮ ਦਾ ਵੀ ਨੁਕਸਾਨ ਨਹੀਂ ਪਹੁੰਚਾਇਆ ਜਾ ਸਕਦਾ। ਐਸੀਆਂ ਰੂਹਾਂ ਧੰਨ ਧੰਨ ਪਾਰਬ੍ਰਹਮ ਪਰਮੇਸ਼ਰ ਜੀ ਦੇ ਨਾਲ ਸਦਾ ਲਈ ਇੱਕ-ਮਿੱਕ ਹੋ ਜਾਂਦੀਆਂ ਹਨ। ਉਹਨਾਂ ਮਹਾਂਪੁਰਖਾਂ ਦਾ ਕਦੇ ਵਿਨਾਸ਼ ਨਹੀਂ ਹੁੰਦਾ ਹੈ ਅਤੇ ਉਨ੍ਹਾਂ ਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚਾ ਸਕਦਾ। ਉਹਨਾਂ ਦਾ ਇਕੋ-ਇੱਕ ਕੰਮ ਪਰਉਪਕਾਰ ਅਤੇ ਮਹਾਂ ਪਰਉਪਕਾਰ ਕਰਨਾ ਹੁੰਦਾ ਹੈ, ਉਹ ਜੋ ਵੀ ਕਰਦੇ ਹਨ ਦੂਜਿਆਂ ਦਾ ਭਲਾ ਕਰਨ ਲਈ ਕਰਦੇ ਹਨ। ਉਹ ਕੇਵਲ ਦੇਣ, ਦੇਣ ਅਤੇ ਕੇਵਲ ਦੇਣ ਵਿੱਚ ਰੁੱਝੇ ਰਹਿੰਦੇ ਹਨ। ਰੂਹ ਇਕ ਬੂੰਦ ਦੀ ਨਿਆਈਂ ਹੈ ਜੋ ਸਮੁੰਦਰ ਕੋਲੋਂ ਵਿੱਛੜੀ ਹੈ। ਰੂਹ ਅੰਮ੍ਰਿਤ ਦੀ ਬੂੰਦ ਹੈ। ਆਤਮਾ ਜੋਤ ਹੈ, ਇਕ ਪਰਮ ਆਤਮਾ ਪਰਮ ਜੋਤ ਅਕਾਲ ਪੁਰਖ ਦੇ ਨਿਰਗੁਣ ਸਰੂਪ ਦਾ ਇੱਕ ਹਿੱਸਾ। ਰੂਹ ਆਪਣੀ ਕਰਨੀ ਦੇ ਅਧਾਰ ‘ਤੇ ਬਣੀ ਕਿਸਮਤ ਕਾਰਨ ਅਕਾਲ ਪੁਰਖ ਤੋਂ ਵਿੱਛੜੀ ਹੈ ਅਤੇ ਜਦ ਉਸਦੀ ਕਰਨੀ ਦਾ ਪ੍ਰਭਾਵ ਖ਼ਤਮ ਹੁੰਦਾ ਹੈ ਤਾਂ ਫਿਰ ਕੋਈ ਕਿਸਮਤ ਨਹੀਂ ਰਹਿੰਦੀ। ਇਸ ਅਵਸਥਾ ਵਿੱਚ ਵਿੱਛੜੀ ਬੂੰਦ ਵਾਪਸ ਸਮੁੰਦਰ ਵਿਚ ਜਾ ਕੇ ਮਿਲ ਜਾਂਦੀ ਹੈ। ਆਤਮਾ, ਜੋਤ, ਵਾਪਸ ਪਰਮ ਆਤਮਾ ਵਿਚ ਜਾ ਕੇ ਜੁੜ ਜਾਂਦੀ ਹੈ। ਪਰਮ ਜੋਤ ਨਿਰਗੁਣ ਸਰੂਪ ‘ਮਾਨਸਰੋਵਰ’ ‘ਗੁਰ ਸਾਗਰ’ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਵਿਚ ਸਮਾ ਜਾਂਦੀ ਹੈ।

ਜਦ ਇਹ ਵਾਪਰਦਾ ਹੈ ਤਦ ਪੁਨਰ ਜਨਮਾਂ ਦਾ ਚੱਕਰ ਖ਼ਤਮ ਹੋ ਜਾਂਦਾ ਹੈ ਅਤੇ ਆਤਮਾ, ਜੋਤ, ਨਿਰਗੁਣ ਸਰੂਪ ਵਿਚ ਸਦਾ ਲਈ ਅਭੇਦ ਹੋਣ ਮਗਰੋਂ ਪੂਰਨ ਚੁੱਪ ਵਿਚ ਚਲੀ ਜਾਂਦੀ ਹੈ। ਇਸ ਤਰ੍ਹਾਂ ਜਨਮ ਮਰਨ ਦੇ ਚੱਕਰ ਦਾ ਅੰਤ ਹੋ ਜਾਂਦਾ ਹੈ। ਇਹ ਸਾਰਾ ਕੁੱਛ ਗੁਰਪ੍ਰਸਾਦਿ ਅਤੇ ਗੁਰੂ ਕ੍ਰਿਪਾ ਨਾਲ ਵਾਪਰਦਾ ਹੈ। ਇਹ ਕਿਸਮਤ ਦੀ ਦਿਸ਼ਾ ਨੂੰ ਸੱਚਖੰਡ ਦੀ ਸੇਧ ਵੱਲ ਬਦਲ ਦਿੰਦਾ ਹੈ ਅਤੇ ਇਸਦੇ ਫਲਸਰੂਪ ਇੱਥੇ ਕਿਸਮਤ ਦਾ ਅੰਤ ਹੋ ਜਾਂਦਾ ਹੈ ਜਦ ਪੂਰਨ ਬ੍ਰਹਮ ਗਿਆਨ ਅਵਸਥਾ ਪਾ ਲਈ ਜਾਂਦੀ ਹੈ। ਇਸ ਲਈ ਸਫਲਤਾ ਦੀ ਕੁੰਜੀ ਹੈ: ਆਪਣਾ ਸਾਰਾ ਆਪਾ ਅਕਾਲ ਪੁਰਖ ਦੇ ਪਵਿੱਤਰ ਚਰਨਾਂ ‘ਤੇ ਅਰਪਣ ਕਰ ਦੇਣਾ ਅਤੇ ਉਸ ਵਿਚ ਸਦਾ ਲਈ ਸਮਾ ਜਾਣਾ। ਕਿਸੇ ਵੀ ਤਰੀਕੇ ਨਾਲ ਪੂਰਨ ਬ੍ਰਹਮ ਗਿਆਨ ਦੇ ਪਰਕਾਸ਼ ਵਿੱਚ ਸੋਚ ਲਵੋ ਕੁਝ ਵੀ ਤੁਹਾਡਾ ਨਹੀਂ ਹੈ, ਇਸ ਲਈ ਚਿੰਤਾ ਕਿਉਂ? ਸਿਰਫ਼ ਇਸ ਸਤਿ ਨੂੰ ਸਵੀਕਾਰ ਕਰ ਲਵੋ, ਪੂਰਨ ਹੁਕਮ ਦੇ ਅੰਦਰ ਆ ਜਾਉ ਅਤੇ ਪਰਮਾਤਮਾ ਨਾਲ ਇੱਕ-ਮਿੱਕ ਹੋ ਜਾਓ, ਜੀਵਨ ਮੁਕਤੀ ਪ੍ਰਾਪਤ ਕਰ ਅਸਲੀ ਜ਼ਿੰਦਗੀ ਜੀਉ।