ਅਸਟਪਦੀ ੯ : ਅਪਰਸੁ ਅਪਾਰਸ ਦੀ ਮਹਿਮਾ ਦਾ ਸੁਹਾਗਣ ਦੀ ਮਹਿਮਾ

ਸਲੋਕੁ

ਉਰਿ ਧਾਰੈ ਜੋ ਅੰਤਰਿ ਨਾਮੁ ਸਰਬ ਮੈ ਪੇਖੈ ਭਗਵਾਨੁ

ਨਿਮਖ ਨਿਮਖ ਠਾਕੁਰ ਨਮਸਕਾਰੈ ਨਾਨਕ ਓਹੁ ਅਪਰਸੁ ਸਗਲ ਨਿਸਤਾਰੈ

ਪਿਛਲੀਆਂ ਦੋ ਅਸਟਪਦੀਆਂ ਵਿੱਚ ਸਤਿਗੁਰੂ ਪੰਚਮ ਪਾਤਸ਼ਾਹ ਜੀ ਨੇ ਬੇਅੰਤ ਦਿਆਲਤਾ ਨਾਲ ਸਾਨੂੰ ਇੱਕ ਸਾਧ ਅਤੇ ਇੱਕ ਬ੍ਰਹਮ ਗਿਆਨੀ ਦੀ ਮਹਾਨ ਅਤੇ ਸੁੰਦਰ ਮਹਿਮਾ ਦਾ ਵਖਿਆਨ ਕੀਤਾ ਹੈ। ਇਹ ਸੁੰਦਰ ਅਸਟਪਦੀ ਇੱਕ ਐਸੀ ਰੂਹ ਦੀ ਪਰਮ ਸੁੰਦਰ ਮਹਿਮਾ ਅਤੇ ਵਿਆਖਿਆ ਕਰਦੀ ਹੈ ਜਿਸ ਨੂੰ ਅਪਰਸੁ ਅਪਾਰਸ ਕਿਹਾ ਜਾਂਦਾ ਹੈ। ਇਹ ਅਸਟਪਦੀ ਸਾਧ, ਸੰਤ ਅਤੇ ਬ੍ਰਹਮ ਗਿਆਨੀ ਦੀ ਮਹਿਮਾ ਦੇ ਸਬੰਧ ਵਿਚ ਸਭ ਤੋਂ ਵੱਡੇ ਲਾਜ਼ਮੀ ਬ੍ਰਹਮ ਇਲਾਹੀ ਦਰਗਾਹੀ ਸਿਧਾਂਤ ਦੇ ਬਾਰੇ ਪੂਰਨ ਬ੍ਰਹਮ ਗਿਆਨ ਹੈ। ਇਹ ਸਿਧਾਂਤ ਹੈ ਕਿ ਮਨੁੱਖ ਵਿੱਚ ਸ਼ਬਦ ਅਤੇ ਸੁਰਤ ਦਾ ਸੁਮੇਲ ਉਹਨਾਂ ਨੂੰ ਅਪਰਸੁ ਅਪਾਰਸ ਰੂਹ ਬਣਾ ਦਿੰਦਾ ਹੈ। ਅਪਰਸੁ ਜੋ ਆਪ ਇਕ ਰਸ ਬਣ ਜਾਂਦਾ ਹੈ ਅਤੇ ਅਪਾਰਸ ਜੋ ਸਾਨੂੰ ਅਪਰਸੁ ਬਣਾ ਦਿੰਦਾ ਹੈ। ਸ਼ਬਦ ਅਤੇ ਸੁਰਤ ਦਾ ਸੁਮੇਲ ਕੇਵਲ ਇੱਕ ਪੂਰਨ ਬ੍ਰਹਮ ਗਿਆਨੀ ਦੇ ਗੁਰਪ੍ਰਸਾਦਿ ਨਾਲ ਹੁੰਦਾ ਹੈ। ਜਦ ਸ਼ਬਦ ਸੁਰਤ ਵਿੱਚ ਚਲਾ ਜਾਂਦਾ ਹੈ, ਤਾਂ ਇਹ ਇੱਕ ਆਮ ਰੂਹ ਨੂੰ ਇੱਕ ਪ੍ਰਗਟਿਓ ਜੋਤ ਪੂਰਨ ਬ੍ਰਹਮ ਗਿਆਨੀ ਵਿਚ ਬਦਲ ਦਿੰਦਾ ਹੈ ਅਤੇ ਐਸੀ ਰੂਹ ਨੂੰ ਅਪਰਸੁ ਅਪਾਰਸ ਕਿਹਾ ਜਾਂਦਾ ਹੈ। ਸਾਨੂੰ ਇਸ ਇਲਾਹੀ ਦਰਗਾਹੀ ਬੇਅੰਤ ਸੁੰਦਰ ਬਦਲਾਅ ਦੇ ਸਿਧਾਂਤ ਦੀ ਸਾਡੇ ਰੋਜ਼ਾਨਾ ਜੀਵਨ ਵਿੱਚ ਅਭਿਆਸ ਅਤੇ ਸਮਝ ਦੀ ਬਹੁਤ ਹੀ ਜ਼ਰੂਰਤ ਹੈ ਜੇਕਰ ਅਸੀਂ ਸੱਚਮੁੱਚ ਇਸ ਅਸਟਪਦੀ ਵਿਚਲੇ ਬ੍ਰਹਮ ਗਿਆਨ ਤੋਂ ਲਾਭ ਪ੍ਰਾਪਤ ਕਰਨਾ ਹੈ।

ਬਹੁਤ ਸਾਰੇ ਲੋਕ ਰੋਜ਼ਾਨਾ ਅਧਾਰ ’ਤੇ ਸੁਖਮਨੀ ਸਾਹਿਬ ਪੜ੍ਹਦੇ ਹਨ। ਕਈ ਦਿਨ ਵਿੱਚ ਕਈ ਕਈ ਵਾਰ ਵੀ ਸੁਖਮਨੀ ਬਾਣੀ ਦਾ ਪਠਨ ਕਰਦੇ ਹਨ ਪਰ ਦੁੱਖ ਦੀ ਗੱਲ ਇਹ ਹੈ ਕਿ ਬਹੁਤ ਲੋਕ ਜੋ ਬਾਣੀ ਪੜ੍ਹਦੇ ਤਾਂ ਹਨ, ਪਰ ਅਸਲ ਵਿਚ ਉਸ ਤਰ੍ਹਾਂ ਨਹੀਂ ਕਰਦੇ ਜੋ ਬਾਣੀ ਸਿਖਾਉਂਦੀ ਹੈ। ਉਹ ਇਹ ਵਿਸ਼ਵਾਸ ਕਰਦੇ ਹਨ ਕਿ ਕੇਵਲ ਸੁਖਮਨੀ ਸਾਹਿਬ ਪੜ੍ਹਨ ਨਾਲ ਪਰਮਾਤਮਾ ਖ਼ੁਸ਼ ਹੋ ਜਾਂਦਾ ਹੈ। ਬਾਣੀ ਪੜ੍ਹਨਾ ਕਿਸੇ ਕੰਮ ਨਹੀਂ ਆਉਂਦਾ, ਜੇਕਰ ਅਸੀਂ ਬਾਣੀ ਦਾ ਆਪਣੇ ਰੋਜ਼ਾਨਾ ਜੀਵਨ ਵਿਚ ਅਭਿਆਸ ਨਹੀਂ ਕਰਦੇ। ਬਾਣੀ ਦਾ ਰੋਜ਼ਾਨਾ ਜੀਵਨ ਵਿਚ ਅਭਿਆਸ ਰੂਹਾਨੀ ਸਫਲਤਾ ਦੀ ਕੁੰਜੀ ਹੈ। ਬਾਣੀ ਪੜ੍ਹਨ ਨਾਲ ਸਥਿਤੀ ਪਹਿਲਾਂ ਵਾਲੀ ਹੀ ਰਹਿੰਦੀ ਹੈ, ਪਰ ਜੋ ਅਸੀਂ ਪੜ੍ਹਦੇ ਹਾਂ ਉਸਦਾ ਅਭਿਆਸ ਹੀ ਅਸਲ ਅਨਾਦਿ ਸਿਖਿਆਵਾਂ ਦੀ ਪਾਲਣਾ ਹੈ। ਬਿਨਾਂ ਸਮਝਣ ਤੋਂ ਬਿਨਾਂ ਬਾਣੀ ਪੜ੍ਹਨਾ ਇੱਕ ਖ਼ਾਲੀ ਰਸਮ ਹੈ, ਪਰ ਗੁਰਬਾਣੀ ਦਾ ਅਮਲ ਕਰਨਾ ਸਾਡੀ ਜ਼ਿੰਦਗੀ ਵਿਚ ਸਾਡੇ ਹਿਰਦੇ ਵਿਚ ਸਾਰੇ ਬ੍ਰਹਮ ਗੁਣ ਲਿਆਉਂਦਾ ਹੈ, ਇਲਾਹੀ ਦਰਗਾਹੀ ਰਹਿਮਤਾਂ ਦੀ ਬਖ਼ਸ਼ਿਸ਼ ਕਰਦਾ ਹੈ, ਗੁਰਪ੍ਰਸਾਦਿ ਲੈ ਕੇ ਆਉਂਦਾ ਹੈ। ਗੁਰਬਾਣੀ ਗੁਰੂ ਦਾ ਉਪਦੇਸ਼ ਹੈ, ਗੁਰਬਾਣੀ ਅਕਾਲ ਪੁਰਖ ਦਾ ਉਪਦੇਸ਼ ਹੈ। ਉਪਦੇਸ਼ ਨੂੰ ਖ਼ਾਲੀ ਪੜ੍ਹਨਾ ਹੀ ਕਾਫ਼ੀ ਨਹੀਂ ਹੁੰਦਾ ਹੈ, ਉਪਦੇਸ਼ ਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਅਪਨਾ ਕੇ ਉਸਦਾ ਅਭਿਆਸ ਕਰਨ ਨਾਲ ਹੀ ਰੂਹਾਨੀ ਸਫਲਤਾ ਮਿਲਦੀ ਹੈ ਇਸ ਲਈ ਗੁਰਬਾਣੀ ਦਾ ਅਮਲ ਸਾਡੀ ਜ਼ਿੰਦਗੀ ਵਿਚ ਸਫਲਤਾ ਦੀ ਕੁੰਜੀ ਹੈ। ਗੁਰਬਾਣੀ, ਗੁਰਬਾਣੀ ਕਰਨ ਦਾ ਉਪਦੇਸ਼ ਦਿੰਦੀ ਹੈ। ਗੁਰਬਾਣੀ ਗੁਰਪ੍ਰਸਾਦਿ ਦਾ ਉਪਦੇਸ਼ ਦਿੰਦੀ ਹੈ। ਗੁਰਬਾਣੀ ਬਿਨ ਮੰਗਾਂ ਦੇ ਬੰਦਗੀ ਕਰਨ ਦਾ ਉਪਦੇਸ਼ ਦਿੰਦੀ ਹੈ। ਗੁਰਬਾਣੀ ਨਾਮ ਸਿਮਰਨ ਦਾ ਉਪਦੇਸ਼ ਦਿੰਦੀ ਹੈ। ਗੁਰਬਾਣੀ ਨਾਮ ਦੀ ਕਮਾਈ ਕਰਨ ਦਾ ਉਪਦੇਸ਼ ਦਿੰਦੀ ਹੈ। ਗੁਰਬਾਣੀ ਰੋਮ-ਰੋਮ ਨਾਮ ਸਿਮਰਨ ਦਾ ਉਪਦੇਸ਼ ਦਿੰਦੀ ਹੈ। ਗੁਰਬਾਣੀ ਸਾਰੇ ਬੱਜਰ ਕਪਾਟ ਖੁੱਲ੍ਹਣ ਖੋਲ੍ਹਣ ਦਾ ਉਪਦੇਸ਼ ਦਿੰਦੀ ਹੈ। ਗੁਰਬਾਣੀ ਸਾਰੇ ਇਲਾਹੀ ਗੁਣਾਂ ਦੇ ਪੂਰਨ ਅਭਿਆਸ ਕਰਨ ਦਾ ਉਪਦੇਸ਼ ਦਿੰਦੀ ਹੈ: ਨਿਮਰਤਾ ਦੀ ਕਮਾਈ, ਗ਼ਰੀਬੀ ਵੇਸ ਹਿਰਦੇ ਦੀ ਕਮਾਈ, ਏਕ ਦ੍ਰਿਸ਼ਟ ਹੋਣਾ, ਨਿਰਭਉ ਹੋ ਜਾਣਾ, ਨਿਰਵੈਰ ਹੋ ਜਾਣਾ, ਬੇਅੰਤ ਸ਼ਰਧਾ ਦੀ ਕਮਾਈ ਕਰਨੀ, ਬੇਅੰਤ ਪਿਆਰ ਵਿੱਚ ਭਿੱਜ ਜਾਣਾ, ਬੇਅੰਤ ਭਰੋਸੇ ਵਿੱਚ ਭਰਪੂਰ ਹੋ ਜਾਣਾ। ਗੁਰਬਾਣੀ ਤ੍ਰਿਹ ਗੁਣ ਮਾਇਆ ਨੂੰ ਜਿੱਤਣ ਦਾ ਉਪਦੇਸ਼ ਦਿੰਦੀ ਹੈ। ਗੁਰਬਾਣੀ ਪੰਜਾਂ ਦੂਤਾਂ ਨੂੰ ਜਿੱਤਣ ਦਾ ਉਪਦੇਸ਼ ਦਿੰਦੀ ਹੈ। ਗੁਰਬਾਣੀ ਆਸਾ, ਤ੍ਰਿਸ਼ਨਾ, ਮਨਸਾ ਨੂੰ ਜਿੱਤਣ ਦਾ ਉਪਦੇਸ਼ ਦਿੰਦੀ ਹੈ। ਗੁਰਬਾਣੀ ਹਿਰਦੇ ਦੀ ਪੂਰਨ ਸਚਿਆਰੀ ਰਹਿਤ ਕਮਾਉਣ ਦਾ ਉਪਦੇਸ਼ ਦਿੰਦੀ ਹੈ। ਗੁਰਬਾਣੀ ਸੰਤਾਂ, ਬ੍ਰਹਮ ਗਿਆਨੀਆਂ ਅਤੇ ਗੁਰਮੁਖਾਂ ਦੀ ਸੇਵਾ ਸੰਗਤ ਦਾ ਉਪਦੇਸ਼ ਦਿੰਦੀ ਹੈ। ਗੁਰਬਾਣੀ ਸੰਤ ਹਿਰਦਾ ਬਨਣ ਦਾ ਉਪਦੇਸ਼ ਦਿੰਦੀ ਹੈ। ਗੁਰਬਾਣੀ ਪੂਰਨ ਬ੍ਰਹਮ ਗਿਆਨ ਅਤੇ ਪੂਰਨ ਤੱਤ ਗਿਆਨ ਦੀ ਪ੍ਰਾਪਤੀ ਦਾ ਉਪਦੇਸ਼ ਦਿੰਦੀ ਹੈ। ਗੁਰਬਾਣੀ ਆਤਮ ਰਸ ਅੰਮ੍ਰਿਤ ਦੀ ਪ੍ਰਾਪਤੀ ਦਾ ਉਪਦੇਸ਼ ਦਿੰਦੀ ਹੈ। ਗੁਰਬਾਣੀ ਸਹਿਜ ਅਵਸਥਾ, ਅਟੱਲ ਅਵਸਥਾ, ਪਰਮ ਪਦਵੀ ਦੀ ਪ੍ਰਾਪਤੀ ਦਾ ਉਪਦੇਸ਼ ਦਿੰਦੀ ਹੈ। ਗੁਰਬਾਣੀ ਅਕਾਲ ਪੁਰਖ ਦੇ ਨਿਰਗੁਣ ਸਰੂਪ ਵਿੱਚ ਸਮਾਉਣ ਦਾ ਉਪਦੇਸ਼ ਦਿੰਦੀ ਹੈ। ਗੁਰਬਾਣੀ ਮਾਨਸਰੋਵਰ ਗੁਰਸਾਗਰ ਵਿੱਚ ਸਦਾ ਸਦਾ ਲਈ ਡੁੱਬ ਜਾਣ ਦਾ ਉਪਦੇਸ਼ ਦਿੰਦੀ ਹੈ। ਗੁਰਬਾਣੀ ਪਰਉਪਕਾਰ ਅਤੇ ਮਹਾਂ ਪਰਉਪਕਾਰੀ ਬਨਣ ਦਾ ਉਪਦੇਸ਼ ਦਿੰਦੀ ਹੈ। ਗੁਰਬਾਣੀ ਸਤਿ ਵੇਖਣ ਅਤੇ ਸੁਨਣ ਦਾ ਉਪਦੇਸ਼ ਦਿੰਦੀ ਹੈ। ਗੁਰਬਾਣੀ ਸਤਿ ਦੀ ਸੇਵਾ ਕਰਨ ਦਾ ਉਪਦੇਸ਼ ਦਿੰਦੀ ਹੈ। ਗੁਰਬਾਣੀ ਸਤਿ ਵਰਤਾਉਣ ਦਾ ਉਪਦੇਸ਼ ਦਿੰਦੀ ਹੈ। ਗੁਰਬਾਣੀ ਇਨ੍ਹਾਂ ਸੁੰਦਰ ਉਪਦੇਸ਼ਾਂ ਦੀ ਕਮਾਈ ਦਾ ਉਪਦੇਸ਼ ਦਿੰਦੀ ਹੈ। ਜੋ ਇਨ੍ਹਾਂ ਸੁੰਦਰ ਉਪਦੇਸ਼ਾਂ ਦੀ ਕਮਾਈ ਕਰਦੇ ਹਨ ਉਹ ਮਨੁੱਖ ਅਪਰਸੁ ਅਪਾਰਸ ਬਣ ਜਾਂਦੇ ਹਨ।

ਇੱਥੇ ਆਮ ਸੰਗਤ ਵਿਚ ਸ਼ਬਦ ਗੁਰੂ ਅਤੇ ਇੱਕ ਬ੍ਰਹਮ ਗਿਆਨੀ, ਇੱਕ ਪ੍ਰਗਟਿਓ ਜੋਤ ਅਤੇ ਸਤਿਗੁਰੂ ਦੇ ਬਾਰੇ ਇਲਾਹੀ ਦਰਗਾਹੀ ਪੂਰਨ ਬ੍ਰਹਮ ਗਿਆਨ ਨੂੰ ਸਮਝਣ ਵਿਚ ਉਲਝਣ ਹੈ। ਉਲਝਣ ਦਾ ਕਾਰਨ ਇੱਕ ਬ੍ਰਹਮ ਗਿਆਨੀ, ਇੱਕ ਪ੍ਰਗਟਿਓ ਜੋਤ ਦੇ ਮਾਨਵ ਤੱਤ ਦੇ ਸਬੰਧ ਵਿਚ ਗ਼ਲਤ ਧਾਰਨਾ ਹੈ। ਐਸੇ ਮਹਾਂਪੁਰਖਾਂ ਨੂੰ ਦੇਹਧਾਰੀ ਗੁਰੂ ਸਮਝ ਕੇ ਬੁਰਾ ਭਲਾ ਕਹਿ ਕੇ ਅਸੀਂ ਸੰਤ ਦੀ ਨਿੰਦਿਆ ਕਰਨ ਦਾ ਘੋਰ ਪਾਪ ਕਮਾਉਂਦੇ ਹਾਂ। ਗੁਰੂ ਅਤੇ ਅਕਾਲ ਪੁਰਖ ਦੀ ਬਖ਼ਸ਼ਿਸ਼ ਦੇ ਨਾਲ ਅਸੀਂ ਸੰਗਤਾਂ ਦੇ ਮਨ ਵਿਚੋਂ ਇਸ ਉਲਝਣ ਨੂੰ ਦੂਰ ਕਰਨ ਦਾ ਯਤਨ ਕਰ ਰਹੇ ਹਾਂ। ਕ੍ਰਿਪਾ ਕਰਕੇ ਇਹਨਾਂ ਸ਼ਬਦਾਂ ਨੂੰ ਖੁੱਲ੍ਹੇ ਅਤੇ ਤਾਜ਼ਾ ਮਨ ਨਾਲ ਧਿਆਨ ਦਿਉ। ਅਸੀਂ ਆਸਾ ਕਰਦੇ ਹਾਂ ਕਿ ਇਹ ਤੁਹਾਡੀ ਉਲਝਣ ਨੂੰ ਦੂਰ ਕਰਨ ਵਿਚ ਮਦਦ ਕਰੇਗਾ ਅਤੇ ਆਸਾ ਕਰਦੇ ਹਾਂ ਕਿ ਤੁਸੀਂ ਇਸ ਤੋਂ ਲਾਭ ਉਠਾਓਗੇ।

ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖੀ ਗਈ ਧੁਰ ਕੀ ਗੁਰਬਾਣੀ ਹੈ। ਗੁਰਬਾਣੀ ਵਿਚ ਇਸ ਪੂਰਨ ਬ੍ਰਹਮ ਗਿਆਨ ਦਾ ਸਪਸ਼ਟ ਜ਼ਿਕਰ ਕੀਤਾ ਗਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖਿਤ ਗੁਰਬਾਣੀ ਅਕਾਲ ਪੁਰਖ ਦਾ ਗਿਆਨ ਸਰੂਪ ਹੈ। ਗੁਰਬਾਣੀ ਸਤਿ ਹੈ ਇਸ ਲਈ ਗੁਰਬਾਣੀ ਗੁਰੂ ਹੈ ਕਿਉਂਕਿ ਸਤਿ ਹੀ ਗੁਰੂ ਹੈ। ਗੁਰਬਾਣੀ ਸਤਿ ਹੈ ਇਸ ਲਈ ਗੁਰਬਾਣੀ ਨਿਰੰਕਾਰ ਹੈ ਕਿਉਂਕਿ ਨਿਰੰਕਾਰ ਸਤਿ ਸਰੂਪ ਹੈ। ਇਸ ਲਈ ਗੁਰਬਾਣੀ ਅਕਾਲ ਪੁਰਖ ਦਾ ਗਿਆਨ ਸਰੂਪ ਹੈ।

ਪੋਥੀ ਪਰਮੇਸਰ ਕਾ ਥਾਨੁ

ਸਾਧਸੰਗਿ ਗਾਵਹਿ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨੁ ਰਹਾਉ

(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੧੨੨੬)

ਗ੍ਰੰਥ ਸਾਹਿਬ ਅਕਾਲ ਪੁਰਖ ਦੇ ਗਿਆਨ ਸਰੂਪ ਨੂੰ ਦਰਸਾਉਂਦੇ ਹਨ। ਇਹ ਵਖਿਆਨ ਕਰਦੇ ਹਨ ਕਿ ਇੱਕ ਸੰਤ ਕੀ ਹੈ, ਇਕ ਸਤਿਗੁਰੂ ਕੀ ਹੈ, ਇੱਕ ਬ੍ਰਹਮ ਗਿਆਨੀ ਕੀ ਹੈ।

ਗੁਰੂ ਸ਼ਬਦ ਦਾ ਅਰਥ ਹੈ ਕਿ ਵਿਅਕਤੀ ਜਾਂ ਕੋਈ ਹਸਤੀ ਜੋ ਸਾਨੂੰ ਅੰਦਰੋਂ ਚਾਨਣ ਕਰ ਦਿੰਦੀ ਹੈ ਅਤੇ ਸਾਡੇ ਅੰਦਰਲੇ ਮਨ ਦੇ ਹਿਰਦੇ ਦੇ ਹਨੇਰੇ ਨੂੰ ਦੂਰ ਕਰ ਦਿੰਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖਿਤ ਗੁਰਬਾਣੀ ਸਾਨੂੰ ਪੂਰਨ ਬ੍ਰਹਮ ਗਿਆਨ ਬਖ਼ਸ਼ ਰਹੀ ਹੈ। ਗੁਰਬਾਣੀ ਹੀ ਗੁਰਮਤਿ ਹੈ ਅਤੇ ਰੂਹਾਨੀਅਤ ਦੇ ਪੰਥ ਉੱਪਰ ਸਾਡਾ ਮਾਰਗ ਦਰਸ਼ਨ ਕਰਦੀ ਹੈ। ਇਹ ਰੂਹਾਨੀਅਤ ਦਾ ਪੰਥ, ਰੂਹਾਨੀਅਤ ਦਾ ਰਸਤਾ ਹੀ ਖ਼ਾਲਸਾ ਪੰਥ ਦਾ ਰੂਹਾਨੀ ਅਰਥ ਹੈ। ਖ਼ਾਲਸਾ ਪੰਥ ਦਾ ਦਰਗਾਹੀ ਅਰਥ ਹੈ ਰੂਹਾਨੀਅਤ ਦਾ ਰਸਤਾ, ਖ਼ਾਲਸਾ ਬਨਣ ਦਾ ਰਸਤਾ, ਉਹ ਮਾਰਗ ਜਿਸ ਉੱਪਰ ਚਲਣ ਨਾਲ ਅਸੀਂ ਪੂਰਨ ਖ਼ਾਲਸੇ ਬਣ ਸਕਦੇ ਹਾਂ, ਪੂਰਨ ਬ੍ਰਹਮ ਗਿਆਨੀ ਬਣ ਸਕਦੇ ਹਾਂ। ਇੱਕ ਵਾਰ ਜਦੋਂ ਕੋਈ ਇਸ ਬ੍ਰਹਮ ਗਿਆਨ ਦਾ ਅਮਲ ਪੂਰਨ ਦ੍ਰਿੜ੍ਹਤਾ ਅਤੇ ਵਿਸ਼ਵਾਸ ਨਾਲ ਕਰਦਾ ਹੈ ਤਾਂ ਉਹ ਇੱਕ ਸੰਤ, ਇੱਕ ਬ੍ਰਹਮ ਗਿਆਨੀ ਬਣ ਸਕਦਾ ਹੈ ਅਤੇ ਇੱਥੇ ਇੱਕ ਸੰਤ ਅਤੇ ਆਪ ਅਕਾਲ ਪੁਰਖ ਵਿਚ ਕੋਈ ਅੰਤਰ ਨਹੀਂ ਰਹਿੰਦਾ। ਇੱਕ ਬ੍ਰਹਮ ਗਿਆਨੀ ਅਤੇ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਇਕੋ ਜਿਹੇ ਹੀ ਹਨ।

ਨਾਨਕ ਸਾਧ ਪ੍ਰਭ ਭੇਦੁ ਨ ਭਾਈ

(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੨੭੨)

 

ਨਾਨਕ ਬ੍ਰਹਮ ਗਿਆਨੀ ਆਪਿ ਪਰਮੇਸੁਰ

(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੨੭੩)

 

ਵਾਹੁ ਵਾਹੁ ਸਤਿਗੁਰੁ ਨਿਰੰਕਾਰੁ ਹੈ ਜਿਸੁ ਅੰਤੁ ਨ ਪਾਰਾਵਾਰੁ

(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੧੪੨੧)

 

ਸਭ ਤੇ ਵਡਾ ਸਤਿਗੁਰੁ ਨਾਨਕੁ ਜਿਨਿ ਕਲ ਰਾਖੀ ਮੇਰੀ ੧੦੫੭

(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੭੫੦)

 

ਰਾਮ ਸੰਤ ਦੋਏ ਏਕ ਹੈ

ਸ਼ਬਦ ਗੁਰੂ ਗਿਆਨ ਗੁਰੂ ਹਨ ਅਤੇ ਪ੍ਰਗਟਿਓ ਜੋਤ ਪੂਰਨ ਬ੍ਰਹਮ ਗਿਆਨੀ ਹੈ। ਜਦ ਅਸੀਂ ਗਿਆਨ ਗੁਰੂ ਵਿੱਚ ਦਿੱਤੇ ਹੋਏ ਪੂਰਨ ਬ੍ਰਹਮ ਗਿਆਨ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਅਮਲ ਵਿੱਚ ਲੈਕੇ ਆਉਂਦੇ ਹਾਂ ਤਾਂ ਅਸੀਂ ਪ੍ਰਗਟਿਓ ਜੋਤ ਪੂਰਨ ਬ੍ਰਹਮ ਗਿਆਨ ਦੀ ਅਵਸਥਾ ਪ੍ਰਾਪਤ ਕਰਦੇ ਹਾਂ। ਜੇਕਰ ਸ਼ਬਦ ਗੁਰੂ ਹੀ ਸਭ ਕੁਝ ਹਨ ਅਤੇ ਆਪਣੇ ਆਪ ਹੀ ਆਮ ਆਦਮੀ ਨੂੰ ਮੁਕਤੀ ਵੱਲ ਖੜ ਸਕਦੇ ਹਨ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਦੇਵ ਜੀ ਅਤੇ ਇਸੇ ਤਰ੍ਹਾਂ ਹੋਰ ਗੁਰੂ ਸਾਜਨਾ ਕਰਨ ਦੀ ਕੀ ਲੋੜ ਸੀ? ਗੁਰੂ ਦਸਮ ਪਾਤਸ਼ਾਹ ਜੀ ਨੂੰ ਪੰਜ ਪੂਰਨ ਖ਼ਾਲਸੇ, ਪੰਜ ਪੂਰਨ ਬ੍ਰਹਮ ਗਿਆਨੀ ਸਾਜਨ ਦੀ ਕੀ ਲੋੜ ਸੀ? ਜਿਨ੍ਹਾਂ ਵਿਚ ਹਰ ਇੱਕ ਪੂਰਨ ਖ਼ਾਲਸਾ ਸੀ, ਪੂਰਨ ਬ੍ਰਹਮ ਗਿਆਨੀ ਸੀ। ਉਹਨਾਂ ਵਿਚੋਂ ਹਰੇਕ ਨੂੰ ਸਤਿਗੁਰ ਪੂਰਾ ਕਿਹਾ ਗਿਆ ਹੈ।

ਖ਼ਾਲਸਾ ਮੇਰੋ ਸਤਿਗੁਰ ਪੂਰਾ

(ਗੁਰੂ ਗੋਬਿੰਦ ਸਿੰਘ ਜੀ)

ਇਹ ਸ਼ਬਦ ਗੁਰੂ ਅਤੇ ਰੂਹ ਦਾ ਸੁਮੇਲ ਸੀ ਜਿਸ ਨੇ ਧੰਨ ਧੰਨ ਗੁਰੂ ਅੰਗਦ ਪਾਤਸ਼ਾਹ ਜੀ ਦੀ ਸਾਜਨਾ ਕੀਤੀ ਅਤੇ ਗੁਰੂ ਅੰਗਦ ਦੇਵ ਜੀ ਦੇ ਗੁਰੂ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਸਨ ਜੋ ਕਿ ਇੱਕ ਪ੍ਰਗਟਿਓ ਜੋਤ ਪੂਰਨ ਬ੍ਰਹਮ ਗਿਆਨੀ ਸਨ, ਗੁਰੂ ਅਵਤਾਰ ਹਨ। ਗੁਰੂ ਅਮਰਦਾਸ ਜੀ ਦੇ ਗੁਰੂ ਅੰਗਦ ਪਾਤਸ਼ਾਹ ਜੀ ਸਨ ਅਤੇ ਇਸ ਤਰ੍ਹਾਂ ਇਹ ਲੜੀ ਚਲਦੀ ਰਹੀ ਹੈ। ਇਕ ਰੂਹ ਦੀ ਜ਼ਰੂਰਤ ਸੀ ਪ੍ਰਗਟਿਓ ਜੋਤ ਨੂੰ ਚਾਲੂ ਰੱਖਣ ਲਈ, ਗੁਰੂ ਅੰਗਦ ਪਾਤਸ਼ਾਹ ਵਿਚ ਤਦ ਗੁਰੂ ਅਮਰਦਾਸ ਜੀ ਵਿੱਚ ਅਤੇ ਇਸ ਤਰ੍ਹਾਂ ਹੀ ਹੋਰ ਅੱਗੇ। ਇਸ ਲਈ ਤੇ ਇਸ ਤਰ੍ਹਾਂ ਹੀ ਅੱਗੇ ਇਹ ਬਖ਼ਸ਼ਿਸ਼ ਜਾਰੀ ਰਹੀ। ਇਥੇ ਪ੍ਰਸ਼ਨ ਇਹ ਹੈ ਕਿ ਦਸਮ ਗੁਰੂ ਤੋਂ ਬਾਅਦ ਇਹ ਰੁਕ ਕਿਉਂ ਗਈ ? ਉੱਤਰ ਬਹੁਤ ਹੀ ਸਧਾਰਨ ਹੈ ਅਤੇ ਗੁਰਬਾਣੀ ਵਿਚ ਬਾਰ-ਬਾਰ ਲਿਖਿਆ ਗਿਆ ਹੈ :

ਹਰਿ ਜੁਗੁ ਜੁਗੁ ਭਗਤ ਉਪਾਇਆ ਪੈਜ ਰਖਦਾ ਆਇਆ ਰਾਮ ਰਾਜੇ

(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੪੫੧)

ਗੁਰਪ੍ਰਸਾਦੀ ਖੇਡ ਕਦੇ ਨਹੀਂ ਰੁਕਦੀ, ਕਦੇ ਨਹੀਂ ਰੁਕੀ ਅਤੇ ਇਹ ਕਦੀ ਨਹੀਂ ਰੁਕੇਗੀ। ਇਹ ਨਿਰੰਤਰ ਜਾਰੀ ਹੈ ਅਤੇ ਇਹ ਜਾਰੀ ਰਹੇਗੀ ਵੱਖ-ਵੱਖ ਰੂਪਾਂ ਵਿਚ ਅਤੇ ਵੱਖ-ਵੱਖ ਸਥਾਨਾਂ ਉੱਪਰ ਸਾਰੇ ਯੁਗਾਂ ਵਿਚ। ਗੁਰੂ ਕੇਵਲ ਸਤਿ ਹੈ। ਸਤਿਗੁਰੂ ਦਾ ਇਲਾਹੀ ਅਰਥ ਹੈ ਕਿ “ਸਤਿ ਹੀ ਗੁਰੂ ਹੈ” ਨਾ ਕਿ ਸੱਚਾ ਗੁਰੂ। ਦੇਹੀ ਮਾਇਆ ਹੈ ਅਤੇ ਗੁਰੂ ਨਹੀਂ ਹੋ ਸਕਦੀ ਹੈ ਅਤੇ ਨਾ ਹੀ ਦੇਹੀ ਗੁਰੂ ਹੈ। ਪ੍ਰਗਟਿਓ ਜੋਤ ਸਤਿ ਹੈ, ਪਰਮ ਜੋਤ ਪੂਰਨ ਪ੍ਰਕਾਸ਼ ਸਤਿ ਹੈ, ਇਸ ਲਈ ਪ੍ਰਗਟਿਓ ਜੋਤ ਗੁਰੂ ਹੈ, ਪਰਮ ਜੋਤ ਪੂਰਨ ਪ੍ਰਕਾਸ਼ ਸਤਿ ਹੈ ਇਸ ਲਈ ਪਰਮ ਜੋਤ ਪੂਰਨ ਪ੍ਰਕਾਸ਼ ਗੁਰੂ ਹੈ ਅਤੇ ਪਰਮ ਜੋਤ ਦੇਹੀ ਵਿੱਚ ਹੀ ਪਰਗਟ ਹੋ ਸਕਦੀ ਹੈ ਅਤੇ ਹੁੰਦੀ ਹੈ ਇਸ ਲਈ ਸੰਤ, ਸਤਿਗੁਰੂ ਜਾਂ ਬ੍ਰਹਮ ਗਿਆਨੀ ਵਿੱਚ ਪਰਗਟ ਹੋਈ ਜੋਤ ਪ੍ਰਗਟਿਓ ਜੋਤ ਹੈ, ਅਤੇ ਜਿਸ ਹਿਰਦੇ ਵਿੱਚ ਪਰਮ ਜੋਤ ਦਾ ਪੂਰਨ ਪ੍ਰਕਾਸ਼ ਹੋ ਜਾਂਦਾ ਹੈ ਉਹ ਹਿਰਦਾ ਸੰਤ ਹਿਰਦਾ ਬਣ ਜਾਂਦਾ ਹੈ, ਜਿਸ ਰੂਹ ਅੰਦਰ ਪੂਰਨ ਬ੍ਰਹਮ ਗਿਆਨ ਪੂਰਨ ਤੱਤ ਗਿਆਨ ਪਰਗਟ ਹੁੰਦਾ ਹੈ ਉਹ ਰੂਹ ਪੂਰਨ ਬ੍ਰਹਮ ਗਿਆਨੀ ਬਣ ਜਾਂਦੀ ਹੈ।

ਕੋਈ ਵੀ ਦੋ ਬ੍ਰਹਮ ਗਿਆਨੀ ਜਾਂ ਭਗਤ, ਜਾਂ ਸੰਤ ਇਕੋ ਜਿਹੇ ਨਹੀਂ ਹਨ। ਇਹ ਕਦੇ ਨਹੀਂ ਹੋਇਆ ਅਤੇ ਇਹ ਕਦੇ ਨਹੀਂ ਹੋਣਗੇ। ਹਰ ਇੱਕ ਦੀ ਭਗਤੀ ਵੱਖਰੀ ਹੈ। ਤਦ ਹੀ ਹਰ ਇੱਕ ਭਗਤ ਦਾ ਤਰੀਕਾ ਵੱਖ-ਵੱਖ ਹੈ। ਹਰ ਇਕ ਸੰਤ ਦੀ ਮਰਿਆਦਾ ਵੱਖ-ਵੱਖ ਹੈ, ਜੋ ਕਿ ਹੁਕਮ ਅਨੁਸਾਰ ਹੋਂਦ ਵਿੱਚ ਆਉਂਦੀ ਹੈ।

ਭਗਤਾ ਕੀ ਚਾਲ ਨਿਰਾਲੀ

ਚਾਲਾ ਨਿਰਾਲੀ ਭਗਤਾਹ ਕੇਰੀ ਬਿਖਮ ਮਾਰਗਿ ਚਲਣਾ

(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੯੧੮)

ਗੁਰੂ ਦਸਮ ਪਾਤਸ਼ਾਹ ਜੀ ਤੋਂ ਬਾਅਦ ਵਿਚ ਕਈ ਬ੍ਰਹਮ ਗਿਆਨੀ ਹੋਏ ਹਨ। ਅਸਲ ਵਿਚ ਗੁਰੂ ਦਸਮ ਪਾਤਸ਼ਾਹ ਜੀ ਨੇ ਪੰਜ ਪੂਰਨ ਬ੍ਰਹਮ ਗਿਆਨੀਆਂ ਦੀ ਸਾਜਨਾ ਕੀਤੀ, ਜਿਨ੍ਹਾਂ ਨੂੰ ਪੰਜ ਪਿਆਰਿਆਂ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਧੰਨ ਧੰਨ ਦਸਮ ਪਾਤਿਸ਼ਾਹ ਜੀ ਨੇ ਪੰਜ ਪਿਆਰਿਆਂ ਨੂੰ ਇਕੱਲੇ ਇਕੱਲੇ ਨੂੰ ਖ਼ਾਲਸਾ ਮੇਰੋ ਸਤਿਗੁਰ ਪੂਰਾ    ਕਿਹਾ ਹੈ। ਇਸਦਾ ਭਾਵ ਇਹ ਹੈ ਕਿ ਪੂਰਨ ਖ਼ਾਲਸਾ ਹੀ ਸਤਿਗੁਰੂ ਹੈ। ਇਨ੍ਹਾਂ ਪੂਰਨ ਖ਼ਾਲਸਿਆਂ, ਪੂਰਨ ਬ੍ਰਹਮ ਗਿਆਨੀਆਂ ਦੇ ਬਾਅਦ ਵਿਚ ਇਥੇ ਐਸੇ ਪੂਰਨ ਬ੍ਰਹਮ ਗਿਆਨੀਆਂ ਦੀ ਨਿਰੰਤਰ ਲੜੀ ਚਲਦੀ ਆ ਰਹੀ ਹੈ। ਉਹ ਅੱਜ ਵੀ ਧਰਤੀ ਉੱਪਰ ਪਰਗਟ ਹਨ ਅਤੇ ਉਹ ਹਰ ਆਉਣ ਵਾਲੇ ਸਮੇਂ ਵਿਚ ਹਰ ਆਉਣ ਵਾਲੇ ਯੁਗਾਂ ਵਿਚ ਵੀ ਪਰਗਟ ਹੁੰਦੇ ਰਹਿਣਗੇ ਅਤੇ ਰੂਹਾਨੀਅਤ ਨੂੰ ਅੱਗੇ ਵਧਾਉਂਦੇ ਰਹਿਣਗੇ, ਮਾਨਵਤਾ ਦਾ ਮਾਰਗ ਦਰਸ਼ਨ ਕਰਦੇ ਰਹਿਣਗੇ, ਲੋਕਾਈ ਨੂੰ ਜੀਵਨ ਮੁਕਤੀ ਦਾ ਮਾਰਗ ਦਰਸਾਉਂਦੇ ਰਹਿਣਗੇ, ਅੰਮ੍ਰਿਤ ਦਾ ਗੁਰਪ੍ਰਸਾਦਿ ਵਰਤਾਉਂਦੇ ਰਹਿਣਗੇ, ਪਰਉਪਕਾਰ ਅਤੇ ਮਹਾਂ ਪਰਉਪਕਾਰ ਕਰਦੇ ਰਹਿਣਗੇ, ਸੰਸਾਰ ਨੂੰ ਪੂਰਨ ਬ੍ਰਹਮ ਗਿਆਨ ਨਾਲ ਪੂਰਨ ਤੱਤ ਗਿਆਨ ਨਾਲ ਬਖ਼ਸ਼ਦੇ ਰਹਿਣਗੇ। ਰਚਨਾ ਦੀ ਹੋਂਦ ਇਸ ਧਰਤੀ ਉੱਪਰ ਐਸੀਆਂ ਰੂਹਾਨੀ ਰੂਹਾਂ ਕਾਰਨ ਹੀ ਹੈ।

ਇਹ ਬ੍ਰਹਮ ਪ੍ਰਣਾਲੀ ਅਕਾਲ ਪੁਰਖ ਦੀ ਰਚਨਾ ਹੈ ਅਤੇ ਕੋਈ ਵੀ ਇਸ ਨੂੰ ਬਦਲ ਨਹੀਂ ਸਕਦਾ। ਅਸਲ ਵਿਚ ਇਹ ਇੱਕ ਪ੍ਰਣਾਲੀ ਨਹੀਂ। ਇਹ ਇੱਕ ਪੂਰਨ ਅਤੇ ਸ਼ੁੱਧ ਸਤਿ ਹੈ ਅਤੇ ਸਤਿ, ਸਤਿ ਹੀ ਹੁੰਦਾ ਹੈ, ਸਤਿ ਦੀ ਕੇਵਲ ਇੱਕ ਪਹਿਚਾਣ ਹੈ ਅਤੇ ਇਹ ਕਿਸੇ ਵੀ ਦੁਆਰਾ ਬਦਲੀ ਨਹੀਂ ਜਾ ਸਕਦੀ। ਇਹ ਸਤਿ ਹੈ ਅਤੇ ਸਾਰੇ ਹੀ ਬੀਤ ਚੁੱਕੇ ਸਮੇਂ, ਵਰਤਮਾਨ ਸਮੇਂ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਸਤਿ ਰਹੇਗਾ।

ਆਦਿ ਸਚੁ ਜੁਗਾਦਿ ਸਚੁ

ਹੈ ਭੀ ਸਚੁ ਨਾਨਕ ਹੋਸੀ ਭੀ ਸਚੁ

(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੧)

ਹਰ ਚੀਜ਼ ਜਿਸ ਦੀ ਇੱਥੇ ਵਿਆਖਿਆ ਕੀਤੀ ਗਈ ਹੈ ਉਹ ਹੈ ਜੋ ਸ਼ਬਦ ਗੁਰੂ ਸਾਨੂੰ ਸਿਖਾਉਂਦੇ ਹਨ। ਇਹ ਬ੍ਰਹਮ ਦਰਗਾਹੀ ਕਾਨੂੰਨ ਨੇ ਆਪਣੀ ਪ੍ਰਭੂਤੀ ਕਦੀ ਨਹੀਂ ਬਦਲੀ ਅਤੇ ਕਦੇ ਨਹੀਂ ਬਦਲਣਗੇ। ਇਹ ਦਰਗਾਹੀ ਕਾਨੂੰਨ ਉਹ ਹੀ ਹਨ ਜੋ ਦਰਗਾਹ ਤੋਂ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਲੈ ਕੇ ਆਏ ਸਨ ਤੇ ਇਹ ਉਹੋ ਜਿਹੇ ਹੀ ਰਹਿਣਗੇ ਜਦੋਂ ਦੂਸਰੇ ਬ੍ਰਹਮ ਗਿਆਨੀਆਂ ਦੁਆਰਾ ਪੂਰਨ ਬ੍ਰਹਮ ਗਿਆਨ ਦੇ ਰੂਪ ਵਿੱਚ ਲਿਆਂਦੇ ਜਾਣਗੇ ਅਤੇ ਵਰਤਾਏ ਜਾਣਗੇ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖਤ ਗੁਰਬਾਣੀ ਪੂਰਨ ਬ੍ਰਹਮ ਗਿਆਨ ਹੈ। ਗੁਰਬਾਣੀ ਨਾਮ, ਅਕਾਲ ਪੁਰਖ, ਸੰਤ, ਭਗਤ, ਗੁਰਮੁਖ, ਗੁਰਸਿੱਖ, ਜਨ, ਭਾਈ, ਸਾਧ, ਸਤਿਗੁਰੂ, ਬ੍ਰਹਮ ਗਿਆਨੀ ਅਤੇ ਖ਼ਾਲਸੇ ਦੀ ਮਹਿਮਾ ਹੈ। ਗੁਰਬਾਣੀ ਵਿਚ ਵੱਡਾ ਵਿਸ਼ਾ ਹੈ ਜੋ ਜੀਵ ਤੱਤ – ਸੰਤ, ਭਗਤ, ਗੁਰਮੁਖ, ਗੁਰਸਿੱਖ, ਜਨ, ਭਾਈ, ਸਾਧ, ਸਤਿਗੁਰੂ ਅਤੇ ਬ੍ਰਹਮ ਗਿਆਨੀ ਦੀ ਮਹਿਮਾ ਉੱਪਰ ਜ਼ੋਰ ਦਿੰਦਾ ਹੈ। ਇੱਕ ਪਲ ਲਈ ਇਹ ਸੋਚਣ ਦਾ ਯਤਨ ਕਰੋ ਕਿ ਇਹ ਕਿਉਂ ਹੈ ? ਐਸਾ ਵਿਚਾਰ ਕਰਨ ’ਤੇ ਅਸੀਂ ਜੀਵ ਤੱਤ ਦੇ ਬਾਰੇ ਸਾਡੀ ਗ਼ਲਤ ਧਾਰਨਾ ਦਾ ਉੱਤਰ ਲੱਭ ਲਵਾਂਗੇ।

ਹਾਲਾਂਕਿ ਜੀਵ ਤੱਤ ਦੇ ਵਿੱਚ, ਸ਼ਬਦ ਗੁਰੂ ਤੋਂ ਭਾਵ ਪਦਾਰਥਕ ਸਰੀਰ ਨਹੀਂ ਹੈ। ਗੁਰੂ ਪ੍ਰਗਟਿਓ ਜੋਤ ਹੈ ਜੋ ਸਰੀਰ ਵਿਚ ਬ੍ਰਹਮ ਤੱਤ ਨੂੰ ਦਰਸਾਉਂਦਾ ਹੈ। ਪਰਮ ਜੋਤ, ਪਰਮਾਤਮਾ ਨੂੰ ਇਸ ਸੰਸਾਰ ਵਿਚ ਪ੍ਰਗਟ ਹੋਣ ਲਈ ਪਦਾਰਥਕ ਸਰੀਰ ਦੀ ਲੋੜ ਹੁੰਦੀ ਹੈ ਜੋ ਦੂਸਰਿਆਂ ਨੂੰ ਪੂਰਨ ਸਤਿ ਦੇ ਅਹਿਸਾਸ ਵੱਲ ਤੋਰਨ ਵਿਚ ਮਦਦ ਹੋ ਸਕੇ। ਜੋ ਇਸ ਅਨਾਦਿ ਪੂਰਨ ਸਤਿ ਨੂੰ ਨਹੀਂ ਮੰਨਦੇ ਉਹ ਧਰਮ ਖੰਡ ਜਾਂ ਹੇਠਲੇ ਪੜਾਅ ਵਿਚ ਰਹਿੰਦੇ ਹਨ ਅਤੇ ਕਦੀ ਵੀ ਰੂਹਾਨੀ ਤਰੱਕੀ ਦੇ ਯੋਗ ਨਹੀਂ ਹੁੰਦੇ। ਗੁਰੂ ਨਾਨਕ ਪਾਤਸ਼ਾਹ ਜੀ ਨਿਰੰਕਾਰ ਰੂਪ ਸਨ, ਆਪ ਅਕਾਲ ਪੁਰਖ ਦਾ ਰੂਪ ਸਨ। ਉਹਨਾਂ ਨੂੰ ਗੁਰੂ ਕਹਿਣਾ ਕਾਫ਼ੀ ਨਹੀਂ ਹੈ, ਉਹ ਆਪ ਨਿਰੰਕਾਰ ਰੂਪ ਹਨ, ਅਕਾਲ ਪੁਰਖ ਦੇ ਅਵਤਾਰ ਹਨ ਅਤੇ ਇਹ ਪੂਰਨ ਬ੍ਰਹਮ ਗਿਆਨ ਇਨ੍ਹਾਂ ਗੁਰੂ ਅਵਤਾਰਾਂ ਦੀ ਦੇਣ ਹੈ।

ਪੂਰਨ ਸੰਤ ਪੂਰਨ ਬ੍ਰਹਮ ਗਿਆਨੀ ਪੂਰਨ ਖ਼ਾਲਸੇ ਇਸ ਧਰਤੀ ਉੱਪਰ ਪਰਗਟ ਪ੍ਰਮਾਤਮਾ ਦਾ ਰੂਪ ਹਨ। ਅਸੀਂ ਵੀ ਉਸੇ ਇਲਾਹੀ ਪੰਥ ਦੀ ਪਾਲਣਾ ਕਰ ਸਕਦੇ ਤਾਂ ਜਿਸ ਦੀ ਨਿਰੰਕਾਰ ਰੂਪ ਧੰਨ ਧੰਨ ਗੁਰੂ ਪਾਤਸ਼ਾਹੀਆਂ ਜੀ ਨੇ ਪ੍ਰਗਟਿਓ ਜੋਤ ਬ੍ਰਹਮ ਗਿਆਨੀ ਬਣਨ ਲਈ ਕੀਤੀ ਸੀ ਅਤੇ ਆਪਣੇ ਰੂਹਾਨੀ ਟੀਚਿਆਂ ਨੂੰ ਪ੍ਰਾਪਤ ਕਰ ਸਕਦੇ ਹਾਂ। ਇਹ ਰੂਹਾਨੀ ਪੰਥ ਜੋ ਨਿਰੰਕਾਰ ਰੂਪ ਨਾਨਕ ਪਾਤਸ਼ਾਹ ਜੀ ਨੇ ਸਥਾਪਿਤ ਕੀਤਾ। ਅਤੇ ਉਹ ਹੈ ਭਾਈ ਲਹਿਣਾ ਜੀ ਵਾਂਗ ਬਣਨਾ, ਸਤਿਗੁਰੂ ਦੇ ਪਵਿੱਤਰ ਚਰਨਾਂ ’ਤੇ ਆਪਣਾ ਤਨ, ਮਨ, ਧਨ ਅਰਪਣ ਕਰਨਾ, ਪੂਰਨ ਆਪਾ ਸਮਰਪਣ ਕਰਕੇ ਪਰਮ ਪਦਵੀ ਦੀ ਪ੍ਰਾਪਤੀ ਸਹਿਜ ਹੀ ਕਰ ਲੈਣੀ। ਜੋ ਗੁਰੂ ਨਾਨਕ ਪਾਤਸ਼ਾਹ ਜੀ ਨੇ ੩੪ ਸਾਲ ਦੀ ਉਮਰ ਵਿੱਚ ਉਪਦੇਸ਼ ਦੇਣਾ ਸ਼ੁਰੂ ਕੀਤਾ, ਭਾਈ ਲਹਿਣਾ ਜੀ ਨੇ ਇਸ ਦੀ ਪ੍ਰਾਪਤੀ ਕੁਝ ਸਾਲਾਂ ਵਿੱਚ ਸਹਿਜ ਹੀ ਕਰ ਲਈ ਸੀ। ਇਹ ਸਾਡੇ ਉੱਪਰ ਨਿਰਭਰ ਹੈ ਕਿ ਅਸੀਂ ਕਿਹੜਾ ਰੂਹਾਨੀ ਪੰਥ ਚੁਣਦੇ ਹਾਂ। ਹਰ ਕੋਈ ਗੁਰੂ ਨਾਨਕ ਪਾਤਸ਼ਾਹ ਜੀ ਵਰਗਾ ਨਹੀਂ ਹੋ ਸਕਦਾ। ਇਹੋ ਜਿਹੀਆਂ ਗੁਰੂ ਨਾਨਕ ਪਾਤਿਸ਼ਾਹ ਜੀ ਵਰਗੀਆਂ ਰੂਹਾਂ ਬਹੁਤ ਹੀ ਘੱਟ ਹਨ ਜੋ ਇਸ ਧਰਤੀ ਉੱਪਰ ਜਨਮ ਲੈਂਦੀਆਂ ਹਨ। ਇਸ ਲਈ ਭਾਈ ਲਹਿਣਾ ਜੀ ਵਾਂਗ ਬਣਨ ਵਿੱਚ ਅਤੇ ਸਤਿਗੁਰੂ ਦੀ ਚਰਨ ਸ਼ਰਨ ਵਿੱਚ ਜਾਣਾ ਕੋਈ ਗ਼ਲਤ ਨਹੀਂ ਹੈ ਜੋ ਸਾਨੂੰ ਆਪਣੇ ਰੂਹਾਨੀ ਟੀਚੇ ਪ੍ਰਾਪਤ ਕਰਨ ਵਿੱਚ ਸਹਾਇਕ ਸਿੱਧ ਹੋਵੇਗਾ।

      ਆਓ ਇਸ ਗੁਰਸ਼ਬਦ ’ਤੇ ਝਾਤੀ ਮਾਰੀਏ:

ਸਬਦੁ ਗੁਰੂ ਸੁਰਤਿ ਧੁਨਿ ਚੇਲਾ

(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੯੪੩)

 

‘ਸ਼ਬਦ ਗੁਰੂ’ ਅਕਾਲ ਪੁਰਖ ਦਾ ਗਿਆਨ ਸਰੂਪ ਹੈ, ਪੂਰਨ ਬ੍ਰਹਮ ਗਿਆਨ ਹੈ ਇਸ ਲਈ ਕਿਉਂਕਿ ਇਹ ਸਾਨੂੰ ਗੁਰੂ ਦੀ ਤਰ੍ਹਾਂ ਸਾਰੇ ਬ੍ਰਹਮ ਕਾਨੂੰਨ ਸਿਖਾਉਂਦਾ ਹੈ। ਇਸ ਲਈ ਵੀ ਗੁਰੂ ਹੈ ਕਿ ਇਹ ਸਾਡੇ ਅੰਦਰੋਂ ਹਨੇਰੇ ਨੂੰ ਦੂਰ ਕਰਦਾ ਹੈ ਅਤੇ ਸਾਨੂੰ ਰੂਹਾਨੀਅਤ ਦੇ ਅਸਲ ਭਾਵ ਨਾਲ ਚਾਨਣ ਕਰਦਾ ਹੈ। ਇਹ ਸਾਨੂੰ ਸਤਿ ਦੀ ਪਾਲਣਾ ਕਰਨ ਅਤੇ ਸੱਚਾ ਬਣਨ ਅਤੇ ਸਤਿ ਦੀ ਸੇਵਾ ਕਰਨ ਦੀ ਅਗਵਾਈ ਪ੍ਰਦਾਨ ਕਰਦਾ ਹੈ।

ਹੁਣ ‘ਸੁਰਤ’ ਦਾ ਕੀ ਅਰਥ ਹੈ ? ਇਸ ਦਾ ਭਾਵ ਹੈ ਰੂਹ, ਮਨ, ਹਿਰਦਾ ਅਤੇ ਮਨੁੱਖਾ ਦੇਹੀ ਦਾ ਆਧਾਰ। ‘ਧੁਨ’ ਤੋਂ ਭਾਵ ਦ੍ਰਿੜ੍ਹਤਾ, ਸ਼ਰਧਾ, ਲਗਨ ਜੋ ਵਿਸ਼ਵਾਸ ਨਾਲ ਆਉਂਦੀ ਹੈ। ਧੁਨ ਦਾ ਭਾਵ ਅਨਹਦ ਸ਼ਬਦ ਵੀ ਹੈ ਜੋ ਕਿ ਦਸਮ ਦੁਆਰ ਖੁੱਲਣ੍ਹ ’ਤੇ ਦਸਮ ਦੁਆਰ ਵਿੱਚ ਨਿਰੰਤਰ ਸੁਨਣੀ ਸ਼ੁਰੂ ਹੋ ਜਾਂਦੀ ਹੈ। ਅਨਹਦ ਨਾਦ ਨਿਰੰਤਰ ਅਖੰਡ ਕੀਰਤਨ ਹੈ ਜੋ ਕਿ ਦਸਮ ਦੁਆਰ ਵਿੱਚ ਨਿਰੰਤਰ ਸੁਣਦਾ ਹੈ। ‘ਚੇਲਾ’ ਫਿਰ ਜੀਵ ਤੱਤ ਹੈ। ਗੁਰੂ ਅਤੇ ਸ਼ਿਸ਼ ਵਿਚਕਾਰ ਰਿਸ਼ਤਾ, ਰੂਹਾਨੀ ਸਬੰਧ ਰੂਹਾਨੀਅਤ ਲਈ ਅਤਿ ਜ਼ਰੂਰੀ ਹੈ।

ਹੁਣ ਜੇਕਰ ਅਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਸਿਰਫ਼ ਇਸ ਇੱਕ ਤੁੱਕ ਉੱਪਰ ਅਮਲ ਕਰੀਏ ਤਾਂ ਅਸੀਂ ਸੱਚਖੰਡ ਵਿਚ ਪਹੁੰਚ ਸਕਦੇ ਹਾਂ ਅਤੇ ਜੀਵਨ ਮੁਕਤ, ਇੱਕ ਸੰਤ, ਇੱਕ ਬ੍ਰਹਮ ਗਿਆਨੀ ਬਣ ਸਕਦੇ ਹਾਂ। ਕੀ ਇਹ ਕਹਿਣਾ ਸਹੀ ਨਹੀਂ ਹੈ ਕਿ ਅਸੀਂ ਪੂਰਨ ਬ੍ਰਹਮ ਗਿਆਨ ਦੀ ਪ੍ਰਾਪਤੀ ਤੋਂ ਉਪਰੰਤ ਦੂਸਰਿਆਂ ਦੇ ਰੂਹਾਨੀ ਟੀਚਿਆਂ ਦਾ ਅਹਿਸਾਸ ਕਰਵਾਉਣ ਵਿਚ ਮਦਦ ਨਹੀਂ ਕਰ ਸਕਦੇ ? ਕੀ ਇਹ ਕਹਿਣਾ ਗ਼ਲਤ ਹੋਵੇਗਾ ਕਿ ਜੋ ਮਹਾਂਪੁਰਖ ਸੰਤ ਹਿਰਦਾ ਬਣ ਜਾਂਦੇ ਹਨ, ਪੂਰਨ ਬ੍ਰਹਮ ਗਿਆਨੀ ਬਣ ਜਾਂਦੇ ਹਨ ਉਹ ਸੰਗਤ ਦੀ ਸੇਵਾ ਦੇ, ਪਰਉਪਕਾਰ ਦੀ ਅਤੇ ਮਹਾਂ ਪਰਉਪਕਾਰ ਦੀ ਸੇਵਾ ਦੇ ਹੱਕਦਾਰ ਨਹੀਂ ਬਣ ਜਾਂਦੇ ਹਨ? ਇਹ ਬਿਲਕੁਲ ਪੂਰਨ ਸਤਿ ਹੈ ਅਤੇ ਇਹ ਹੀ ਪੂਰਨ ਬ੍ਰਹਮ ਗਿਆਨ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਾਰੰਬਾਰ ਕਿਹਾ ਗਿਆ ਹੈ। ਬਿਲਕੁਲ ਹੀ ਇਸ ਤਰ੍ਹਾਂ ਦਸ ਗੁਰੂ ਸਾਹਿਬਾਨ ਦੁਆਰਾ ਕੀਤਾ ਗਿਆ ਹੈ। ਬਿਲਕੁਲ ਇਸ ਤਰ੍ਹਾਂ ਹੀ ਸੰਸਾਰ ਤੇ ਦੂਸਰੇ ਬ੍ਰਹਮ ਗਿਆਨੀਆਂ ਦੁਆਰਾ ਕੀਤਾ ਗਿਆ। ਬਿਲਕੁਲ ਇਸ ਤਰ੍ਹਾਂ ਹੀ ਸਦਾ ਹੀ ਵਾਪਰਦਾ ਰਹੇਗਾ। ਫਿਰ ਇਥੇ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਨੂੰ ਪਾਉਣ ਦੇ ਕਈ ਰਸਤੇ ਹੋ ਸਕਦੇ ਹਨ, ਪਰ ਸਾਡੇ ਗੁਰੂ ਸਾਹਿਬਾਂ ਦੇ ਇਤਿਹਾਸ ਅਨੁਸਾਰ ਜੋ ਰਸਤੇ ਹਨ ਜਿਨ੍ਹਾਂ ਦੀ ਅਸੀਂ ਪਾਲਣਾ ਕਰਨ ਲਈ ਚੋਣ ਕਰ ਸਕਦੇ ਹਾਂ। ਇੱਕ ਜੋ ਨਿਰੰਕਾਰ ਰੂਪ ਨਾਨਕ ਪਾਤਸ਼ਾਹ ਜੀ ਨੇ ਅਪਨਾਇਆ ਅਤੇ ਦੂਸਰਾ ਜੋ ਭਾਈ ਲਹਿਣਾ ਜੀ ਨੇ ਅਪਨਾਇਆ। ਯਾਦ ਰਹੇ ਕਿ ਭਾਈ ਲਹਿਣਾ ਜੀ ਦੁਆਰਾ ਅਪਨਾਇਆ ਰਸਤਾ ਸੁਖਾਲਾ, ਤੇਜ ਅਤੇ ਸਹਿਜ ਸੀ।

ਹੁਣ ਪ੍ਰਸ਼ਨ ਹੈ ਕਿ ਜੋ ਬਹੁਤੇ ਲੋਕ ਹੁਣ ਰਸਤਾ ਅਪਨਾ ਰਹੇ ਹਨ, ਉਸ ਬਾਰੇ ਕੀ ਖ਼ਿਆਲ ਹੈ। ਪੰਜ ਪਿਆਰਿਆਂ ਕੋਲੋਂ ਖੰਡੇ ਦੀ ਪਾਹੁਲ ਛੱਕਣ ਦਾ ਰਸਤਾ। ਬਹੁਤ ਗਿਣਤੀ ਸੰਗਤ ਇਸ ਦੀ ਪਾਲਣਾ ਕਰਦੀ ਹੈ। ਕੇਵਲ ਇੱਕ ਧਿਆਨ ਦੇਣ ਯੋਗ ਗੱਲ ਹੈ ਕਿ ਇਸ ਮਾਰਗ ਉੱਪਰ ਚਲਦਿਆਂ ਸੰਗਤ ਨੂੰ ਆਪਣੇ ਰੂਹਾਨੀ ਟੀਚਿਆਂ ਦੀ ਪ੍ਰਾਪਤੀ ਕਰਨ ਲਈ ਬੜਾ ਲੰਬਾ ਸਮਾਂ ਲੱਗਦਾ ਹੈ। ਬਹੁਤ ਸੰਗਤ ਲੰਬੇ ਸਮੇਂ ਤਕ ਪੰਜ ਪਿਆਰਿਆਂ ਤੋਂ ਦੀਖਿਆ ਲੈ ਕੇ ਨਿਤਨੇਮ ਵਿੱਚ ਪਰਪੱਕ ਹੋਣ ਦੇ ਬਾਵਜੂਦ ਵੀ ਰੂਹਾਨੀਅਤ ਵਿੱਚ ਕੋਈ ਤਰੱਕੀ ਕਿਉਂ ਨਹੀਂ ਕਰਦੀ। ਕਈ ਸੰਗਤਾਂ ਦੀ ਸਾਰੀ ਉਮਰ ਲੰਘ ਜਾਂਦੀ ਹੈ ਨਿਤਨੇਮ ਅਭਿਆਸ ਕਰਦਿਆਂ ਦੀ ਪਰ ਕੋਈ ਰੂਹਾਨੀਅਤ ਹਾਸਿਲ ਨਹੀਂ ਹੁੰਦੀ ਹੈ। ਇਸ ਤਰ੍ਹਾਂ ਕਿਉਂ ਹੁੰਦਾ ਹੈ? ਇਸਦਾ ਕੀ ਕਾਰਨ ਹੈ? ਇਸ ਸਮੱਸਿਆ ਦਾ ਹੱਲ ਲੱਭਣ ਲਈ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਦਸਮ ਪਾਤਿਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਾਜੇ ਗਏ ਪੰਜ ਪਿਆਰੇ ਪੂਰਨ ਬ੍ਰਹਮ ਗਿਆਨੀ ਸਨ। ਉਹ ਗੁਰਬਾਣੀ ਅਨੁਸਾਰ ਪੂਰਨ ਖ਼ਾਲਸਾ ਸਨ, ਖ਼ਾਲਸਾ ਪੂਰਨ ਬ੍ਰਹਮ ਗਿਆਨੀ ਹੈ, ਦਸਮ ਪਾਤਸ਼ਾਹ ਨੇ ਕਿਹਾ ਹੈ:

ਖ਼ਾਲਸਾ ਮੇਰੋ ਸਤਿਗੁਰ ਪੂਰਾ

(ਗੁਰੂ ਗੋਬਿੰਦ ਸਿੰਘ ਜੀ)

ਧੰਨ ਧੰਨ ਦਸਮ ਪਾਤਿਸ਼ਾਹ ਜੀ ਨੇ ਆਪਣੀ ਬੇਅੰਤ ਅਪਾਰ ਕਿਰਪਾ ਕਰਕੇ ਪੰਜ ਪੂਰਨ ਖ਼ਾਲਸੇ ਸਾਜੇ ਸੀ, ਪੰਜ ਪੂਰਨ ਬ੍ਰਹਮ ਗਿਆਨੀ ਸਾਜੇ ਸੀ, ਜੋ ਕਿ ਇਕੱਲਾ-ਇਕੱਲਾ ਸਤਿਗੁਰ ਪੂਰਾ ਸੀ। ਜਦ ਸਤਿਗੁਰ ਪਾਤਿਸ਼ਾਹ ਜੀ ਨੇ ਇਹ ਸੁੰਦਰ ਖੇਲ ਰਚਾਇਆ ਤਾਂ ਸਾਰੀ ਉਨ੍ਹਾਂ ਦੇ ਸਾਹਮਣੇ ਬੈਠੀ ਸੰਗਤ ਨੂੰ ਮੌਕਾ ਦਿੱਤਾ ਪੂਰਨ ਖ਼ਾਲਸੇ ਬਣਨ ਦਾ, ਪੂਰਨ ਬ੍ਰਹਮ ਗਿਆਨੀ ਬਣਨ ਦਾ, ਪਰੰਤੂ ਕੇਵਲ ਪੰਜ ਹੀ ਸਾਹਮਣੇ ਆਏ ਜਿਨ੍ਹਾਂ ਨੇ ਆਪਣਾ ਆਪਾ ਗੁਰੂ ਨੂੰ ਅਰਪਣ ਕਰ ਦਿੱਤਾ, ਆਪਣਾ ਸੀਸ ਸਤਿਗੁਰੂ ਦੇ ਚਰਨਾਂ ’ਤੇ ਭੇਟ ਕਰ ਦਿੱਤਾ ਅਤੇ ਅੰਮ੍ਰਿਤ ਦੀ ਪ੍ਰਾਪਤੀ ਕਰਕੇ ਪੂਰਨ ਖ਼ਾਲਸੇ ਬਣ ਗਏ, ਪੂਰਨ ਬ੍ਰਹਮ ਗਿਆਨ ਦੀ ਪ੍ਰਾਪਤੀ ਕਰ ਲਈ, ਪੂਰਨ ਤੱਤ ਗਿਆਨ ਦੀ ਪ੍ਰਾਪਤੀ ਕਰ ਲਈ, ਪਰਉਪਕਾਰ ਅਤੇ ਮਹਾਂ ਪਰਉਪਕਾਰ ਦੀ ਮਹਾਨ ਸੇਵਾ ਦੀ ਪ੍ਰਾਪਤੀ ਕਰ ਲਈ। ਬੇਨਤੀ ਹੈ ਕਿ ਜ਼ਰਾ ਸੋਚੋ ਜੇਕਰ ਕੁੱਛ ਹੋਰ ਸਿੰਘ ਆਪਣਾ ਆਪਾ ਗੁਰੂ ਦੇ ਚਰਨਾਂ ’ਤੇ ਅਰਪਣ ਕਰ ਦਿੰਦੇ ਤਾਂ ਉਹ ਇਸ ਗੁਰਪ੍ਰਸਾਦੀ ਦਾਤ ਨੂੰ ਨਾ ਪ੍ਰਾਪਤ ਕਰ ਲੈਂਦੇ ? ਜੇਕਰ ਸਾਰੀ ਬੈਠੀ ਸੰਗਤ ਗੁਰੂ ਦੇ ਚਰਨਾਂ ’ਤੇ ਆਪਣੇ ਸੀਸ ਅਰਪਣ ਕਰ ਦਿੰਦੀ ਤਾਂ ਕੀ ਸਾਰੀ ਸੰਗਤ ਨੂੰ ਇਹ ਗੁਰਪ੍ਰਸਾਦੀ ਦਾਤ ਨਹੀਂ ਸੀ ਮਿਲ ਜਾਣੀ? ਯਕੀਨਨ ਸਾਰੀ ਸੰਗਤ ਨੂੰ ਇਹ ਮਹਾਨ ਗੁਰਪ੍ਰਸਾਦੀ ਦਾਤ ਮਿਲ ਜਾਣੀ ਸੀ, ਕਿਉਂਕਿ ਸਤਿਗੁਰੂ ਤੇ ਏਕ ਦ੍ਰਿਸ਼ਟ ਹੈ, ਬੇਅੰਤ ਦਿਆਲੂ ਹੈ, ਉਹ ਤਾਂ ਸਾਰਿਆਂ ਦੀ ਝੋਲੀ ਇਸ ਗੁਰਪ੍ਰਸਾਦੀ ਦਾਤ ਨਾਲ ਭਰਨ ਨੂੰ ਬਚਨਵੱਧ ਹੈ, ਉਹ ਤਾਂ ਸਾਰੀ ਸੰਗਤ ਨੂੰ ਇਸ ਗੁਰਪ੍ਰਸਾਦੀ ਦਾਤ ਦੇਣ ਨੂੰ ਹਰ ਵੇਲੇ ਤਿਆਰ ਬੈਠਾ ਹੈ, ਪਰੰਤੂ ਕਮੀ ਸਾਡੇ ਵਿੱਚ ਹੈ, ਅਸੀਂ ਇਸ ਯੋਗ ਨਹੀਂ ਹੁੰਦੇ ਕਿ ਗੁਰੂ ਸਾਡੀ ਝੋਲੀ ਇਸ ਗੁਰਪ੍ਰਸਾਦੀ ਦਾਤ ਨਾਲ ਭਰ ਸਕੇ, ਅਸੀਂ ਆਪਣਾ ਆਪਾ ਨਹੀਂ ਅਰਪਣ ਕਰਦੇ ਗੁਰੂ ਦੇ ਚਰਨਾਂ ’ਤੇ, ਅਸੀਂ ਆਪਣਾ ਸੀਸ ਨਹੀਂ ਭੇਟ ਕਰਦੇ ਸਤਿਗੁਰੂ ਦੇ ਚਰਨਾਂ ’ਤੇ, ਅਸੀਂ ਆਪਣਾ ਤਨ, ਮਨ, ਧਨ ਨਹੀਂ ਵਾਰਦੇ ਗੁਰੂ ਦੇ ਚਰਨਾਂ ’ਤੇ। ਇਸ ਲਈ ਸਾਨੂੰ ਇਹ ਗੁਰਪ੍ਰਸਾਦੀ ਦਾਤ ਦੀ ਪ੍ਰਾਪਤੀ ਨਹੀਂ ਹੁੰਦੀ ਹੈ।

ਹੁਣ ਇਥੇ ਫਿਰ ਜੀਵ ਤੱਤ ਹੈ – ਪੂਰਨ ਖ਼ਾਲਸਾ, ਪੂਰਨ ਬ੍ਰਹਮ ਗਿਆਨੀ। ਅਗਲਾ ਪ੍ਰਸ਼ਨ ਇਹ ਹੈ ਕੀ ਪੰਜ ਪਿਆਰੇ ਜੋ ਕਿ ਖੰਡੇ ਦੀ ਪਾਹੁਲ ਦਿੰਦੇ ਹਨ ਪੂਰਨ ਖ਼ਾਲਸਾ ਹਨ? ਪੂਰਨ ਬ੍ਰਹਮ ਗਿਆਨੀ ਹਨ? ਕੀ ਜੋ ਪੱਧਰ ਦਸਮ ਗੁਰੂ ਜੀ ਨੇ ਸਥਾਪਿਤ ਕੀਤਾ ਉਹ ਅਪਨਾਇਆ ਜਾ ਰਿਹਾ ਹੈ? ਕੀ ਉਹਨਾਂ ਪੰਜਾਂ ਵਿਚੋਂ ਇੱਕ ਹੀ ਪੂਰਨ ਬ੍ਰਹਮ ਗਿਆਨੀ ਹੈ? ਜਦ ਤੱਕ ਤੁਸੀਂ ਪੰਜ ਪਿਆਰਿਆਂ ਵਿਚੋਂ ਇੱਕ ਵੀ ਪੂਰਨ ਖ਼ਾਲਸਾ ਨਹੀਂ ਲੱਭ ਸਕਦੇ ਤੁਸੀਂ ਨਾਮ ਅੰਮ੍ਰਿਤ, ਸੇਵਾ ਅਤੇ ਪੂਰਨ ਬੰਦਗੀ ਦੇ ਗੁਰਪ੍ਰਸਾਦਿ ਦੀ ਆਸ ਨਹੀਂ ਕਰ ਸਕਦੇ। ਜੇਕਰ ਤੁਸੀਂ ਇੱਕ ਵੀ ਪੂਰਨ ਖ਼ਾਲਸਾ ਲੱਭ ਲੈਂਦੇ ਹੋ ਤਾਂ ਇਹ ਵੀ ਕਾਫ਼ੀ ਹੈ ਕਿਉਂਕਿ ਉਹ ਤੁਹਾਨੂੰ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਪਰਉਪਕਾਰ ਅਤੇ ਮਹਾਂ ਪਰਉਪਕਾਰ ਦਾ ਗੁਰਪ੍ਰਸਾਦਿ ਦੇ ਸਕਦਾ ਹੈ।

ਇੱਕ ਹੋਰ ਮਹੱਤਵਪੂਰਨ ਸਮਝਣ ਵਾਲੀ ਗੱਲ ਹੈ ਕਿ ਅਸਲ ਵਿਚ ਗੁਰੂ ਦਸਮ ਪਾਤਸ਼ਾਹ ਜੀ ਨੇ ਆਪ ਅੰਮ੍ਰਿਤ ਦਾ ਗੁਰਪ੍ਰਸਾਦਿ ਪਹਿਲੇ ਪੰਜਾਂ ਨੂੰ ਦਿੱਤਾ ਅਤੇ ਇਸ ਗੁਰਪ੍ਰਸਾਦਿ ਦੇ ਫਲਸਰੂਪ ਇਹ ਕਿਸਮਤ ਵਾਲੇ ਪੰਜ ਪੂਰਨ ਖ਼ਾਲਸਾ ਬਣ ਗਏ, ਪੂਰਨ ਬ੍ਰਹਮ ਗਿਆਨੀ ਬਣ ਗਏ। ਇਸ ਦੇ ਬਾਅਦ ਗੁਰੂ ਜੀ ਨੇ ਉਹਨਾਂ ਨੂੰ ਵਡਿਆਈ ਬਖ਼ਸ਼ੀ ਅਤੇ ਉਹਨਾਂ ਨੂੰ ਸਤਿਗੁਰ ਪੂਰਾ ਆਖਿਆ। ਇੱਕ ਹੋਰ ਦੁਬਿਧਾ ਹੈ ਕਿ ਇਹ ਪੰਜ ਇਕੱਠੇ ਸਤਿਗੁਰ ਬਣੇ, ਜਿੱਥੇ ਪੰਜ ਪਿਆਰੇ ਹਨ ਉਹ ਪੰਜੇ ਇਕੱਠੇ ਸਤਿਗੁਰੂ ਹਨ। ਇਹ ਪੂਰਨ ਸਤਿ ਨਹੀਂ ਹੈ ਕਿਉਂਕਿ ਹਰ ਇੱਕ ਪੂਰਨ ਖ਼ਾਲਸਾ ਸੀ, ਹਰ ਇਕ ਪੂਰਨ ਬ੍ਰਹਮ ਗਿਆਨੀ ਸੀ ਅਤੇ ਇਸ ਕਾਰਨ ਉਹਨਾਂ ਵਿਚੋਂ ਹਰ ਇੱਕ ਹੀ ਸਤਿਗੁਰ ਪੂਰਾ ਬਣਿਆ।

ਇਥੇ ਇੱਕ ਫਿਰ ਇਸ ਤੱਥ ਨੂੰ ਸਮਝਣ ਦਾ ਯਤਨ ਕਰੀਏ। ਜਦ ਗੁਰੂ ਦਸਮ ਪਾਤਸ਼ਾਹ ਜੀ ਨੇ ਪੰਜ ਪੂਰਨ ਖ਼ਾਲਸਿਆਂ ਦੀ ਸਿਰਜਨਾ ਕੀਤੀ, ਇਹ ਹਜ਼ਾਰਾਂ ਵਿਚੋਂ ਪੰਜ ਸਨ। ਕੇਵਲ ਪੰਜ ਜੋ ਗੁਰੂ ਨੂੰ ਸੱਚਮੁੱਚ ਪਿਆਰ ਕਰਦੇ ਸਨ, ਅੱਗੇ ਆਏ। ਕੇਵਲ ਹਜ਼ਾਰਾਂ ਦੀ ਸੰਗਤ ਜੋ ਮੌਜੂਦ ਸੀ, ਵਿਚੋਂ ਕੇਵਲ ਪੰਜ ਅੱਗੇ ਆਏ ਜਿਨ੍ਹਾਂ ਨੇ ਆਪਣਾ ਸਭ ਕੁਝ ਗੁਰੂ ਅੱਗੇ ਪੂਰੀ ਤਰ੍ਹਾਂ ਸੌਂਪ ਦਿੱਤਾ। ਕੇਵਲ ਪੰਜ ਕਿਸਮਤ ਵਾਲਿਆਂ ਨੇ ਪੂਰੀ ਤਰ੍ਹਾਂ ਗੁਰੂ ਅੱਗੇ ਸਮਰਪਣ ਕਰ ਦਿੱਤਾ ਅਤੇ ਗੁਰਪ੍ਰਸਾਦਿ ਪ੍ਰਾਪਤ ਕੀਤਾ ਅਤੇ ਪੂਰਨ ਖ਼ਾਲਸਾ ਬਣ ਗਏ। ਬਾਕੀ ਸੰਗਤ ਨਾਮ, ਪੂਰਨ ਬੰਦਗੀ ਅਤੇ ਸੇਵਾ, ਪਰਉਪਕਾਰ ਅਤੇ ਮਹਾਂ ਪਰਉਪਕਾਰ ਦੇ ਗੁਰਪ੍ਰਸਾਦੀ ਪੈਮਾਨੇ ਉੱਪਰ ਸੱਚੀ ਨਹੀਂ ਉਤਰੀ। ਜ਼ਰਾ ਫ਼ਰਜ਼ ਕਰੋ ਜੇਕਰ ਸਾਰੀ ਸੰਗਤ ਪੂਰੀ ਤਰ੍ਹਾਂ ਗੁਰੂ ਅੱਗੇ ਸਮਰਪਣ ਕਰ ਦਿੰਦੀ, ਤਦ ਉਹ ਸਾਰੇ ਪੂਰਨ ਖ਼ਾਲਸਾ ਬਣ ਜਾਂਦੇ। ਪਰ ਆਪਣੇ ਆਪ ਨੂੰ ਗੁਰੂ ਅੱਗੇ ਪੂਰੀ ਤਰ੍ਹਾਂ ਸਮਰਪਣ ਕਰ ਦੇਣਾ ਬਹੁਤ ਔਖਾ ਹੈ। ਜਿਨ੍ਹਾਂ ਨੇ ਇਸ ਤਰ੍ਹਾਂ ਕੀਤਾ, ਉਹਨਾਂ ਨੇ ਗੁਰਪ੍ਰਸਾਦਿ ਪ੍ਰਾਪਤ ਕੀਤਾ ਅਤੇ ਗੁਰਮੁਖ ਬਣ ਗਏ। ਬਾਕੀ ਸਾਰੇ ਮਨਮੁਖ ਸਨ। ਜੇਕਰ ਅਸੀਂ ਪਹਿਲਾਂ ਹੀ ਲੰਬੇ ਸਮੇਂ ਤੋਂ ਇਸ ਰਸਤੇ ਦੀ ਪਾਲਣਾ ਕਰ ਰਹੇ ਹਾਂ ਅਤੇ ਕੁਝ ਵੀ ਨਹੀਂ ਪ੍ਰਾਪਤ ਕੀਤਾ ਤਾਂ ਇਥੇ ਕੁਝ ਚੀਜ਼ ਗ਼ਲਤ ਜ਼ਰੂਰ ਹੈ। ਹੁਣ ਇਹ ਸਾਡੇ ਉੱਪਰ ਨਿਰਭਰ ਹੈ ਕਿ ਅਸੀਂ ਇਸ ਦੁਬਿਧਾ ਨੂੰ ਮਨ ਅਤੇ ਰੂਹ ਤੋਂ ਦੂਰ ਕਰੀਏ ਅਤੇ ਗੁਰਬਾਣੀ ਵਿੱਚ ਦਸੇ ਗਏ ਅਸਲ ਅਨਾਦਿ ਭਾਵ ਉੱਪਰ ਵਿਚਾਰ ਕਰੀਏ, ਇਸ ਨੂੰ ਸਮਝੀਏ ਅਤੇ ਇਸ ਦੀ ਪਾਲਣਾ ਕਰੀਏ ਅਤੇ ਇਸ ਤੋਂ ਲਾਭ ਪ੍ਰਾਪਤ ਕਰੀਏ।

ਅਸੀਂ ਗੁਰਬਾਣੀ ਵਿੱਚ ਸਥਾਪਿਤ ਪੂਰਨ ਬ੍ਰਹਮ ਗਿਆਨ ਦੇ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਨਾਲ ਇਹ ਦਰਸਾਇਆ ਹੈ ਕਿ ਕਿਵੇਂ ਸ਼ਬਦ ਅਤੇ ਸੁਰਤ ਇਕੱਠੇ ਹੋ ਸਕਦੇ ਹਨ। ਸ਼ਬਦ ਅਤੇ ਸੁਰਤ ਦਾ ਸੁਮੇਲ ਕਿਵੇਂ ਇੱਕ ਆਮ ਰੂਹ ਨੂੰ ਪ੍ਰਗਟਿਓ ਜੋਤ ਪੂਰਨ ਬ੍ਰਹਮ ਗਿਆਨੀ ਬਣਾ ਦਿੰਦਾ ਹੈ। ਅਤੇ ਐਸੀ ਰੂਹ ਨੂੰ ਇਸ ਬ੍ਰਹਮ ਸਲੋਕ ਵਿਚ ਅਪਰਸੁ ਕਿਹਾ ਗਿਆ ਹੈ। ਕੇਵਲ ਐਸੀ ਰੂਹ ਜੋ ਅਪਰਸੁ ਬਣ ਗਈ ਹੈ ਇਕ ਆਮ ਆਦਮੀ ਨੂੰ ਆਪਣੇ ਵਰਗਾ ਅਪਰਸੁ ਬਣਾ ਸਕਦੀ ਹੈ।

ਇਥੇ ਇੱਕ ਮਿਥਿਹਾਸਿਕ ਪੱਥਰ ਹੈ ਜਿਸ ਨੂੰ ਪਾਰਸ ਪੱਥਰ ਕਿਹਾ ਜਾਂਦਾ ਹੈ। ਬਹੁਤ ਖ਼ਾਸ ਗੱਲ ਜੋ ਇਸ ਪੱਥਰ ਬਾਰੇ ਹੈ, ਇਹ ਹੈ ਕਿ ਜੇਕਰ ਅਸੀਂ ਇਸ ਪੱਥਰ ਨੂੰ ਲੋਹੇ ਦੇ ਟੁਕੜੇ ਨਾਲ ਛੁਹਾਉਂਦੇ ਹਾਂ ਤਾਂ ਇਹ ਲੋਹੇ ਨੂੰ ਸੋਨੇ ਵਿਚ ਬਦਲ ਦਿੰਦਾ ਹੈ। ਪਾਰਸ ਪੱਥਰ ਲੋਹੇ ਨੂੰ ਸੋਨੇ ਵਿੱਚ ਤਾਂ ਬਦਲ ਦਿੰਦਾ ਹੈ ਪਰੰਤੂ ਪਾਰਸ ਪੱਥਰ ਲੋਹੇ ਨੂੰ ਪਾਰਸ ਨਹੀਂ ਬਣਾਉਂਦਾ। ਪਾਰਸ ਪੱਥਰ ਲੋਹੇ ਵਿੱਚ ਸੋਨੇ ਦੇ ਗੁਣ ਤਾਂ ਭਰ ਦਿੰਦਾ ਹੈ ਪਰੰਤੂ ਆਪਣੇ ਸਾਰੇ ਗੁਣ ਨਹੀਂ ਭਰਦਾ ਹੈ। ਇਸੇ ਤਰ੍ਹਾਂ ਜੋ ਵੀ ਇਕ ਪੂਰਨ ਬ੍ਰਹਮ ਗਿਆਨੀ, ਜੋ ਕਿ ਅਪਰਸੁ ਹੈ, ਦੇ ਛੱਤਰ ਹੇਠ ਆਉਂਦਾ ਹੈ, ਐਸੇ ਅਪਰਸੁ ਦੀ ਅਨਾਦਿ ਗੁਰਪ੍ਰਸਾਦੀ ਬਖ਼ਸ਼ਿਸ਼ਾਂ ਹੇਠਾਂ ਆਉਂਦਾ ਹੈ, ਉਹ ਗੁਰਪ੍ਰਸਾਦਿ ਦੀ ਪ੍ਰਾਪਤੀ ਕਰਦਾ ਹੈ ਅਤੇ ਇਸ ਗੁਰਪ੍ਰਸਾਦਿ ਦੇ ਫਲਸਰੂਪ ਜੀਵਨ ਮੁਕਤ ਬਣ ਜਾਂਦਾ ਹੈ। ਕੇਵਲ ਇਤਨਾ ਹੀ ਨਹੀਂ ਉਹ ਅਪਰਸੁ ਬਣ ਜਾਂਦਾ ਹੈ। ਇਕ ਅਪਰਸੁ ਆਪਣੀ ਸ਼ਰਨ ਵਿੱਚ ਆਏ ਮਨੁੱਖ ਨੂੰ ਵੀ ਆਪਣੇ ਵਰਗਾ ਹੀ ਅਪਰਸੁ ਹੀ ਬਣਾ ਦਿੰਦਾ ਹੈ। ਉਹ ਸਦਾ ਸਦਾ ਹੀ ਅੰਮ੍ਰਿਤ ਨਿਰਗੁਣ ਸਰੂਪ ਮਾਨਸਰੋਵਰ ਗੁਰਸਾਗਰ ਪੂਰਨ ਪ੍ਰਕਾਸ਼ ਵਿਚ ਲੀਨ ਰਹਿੰਦੇ ਹਨ ਅਤੇ ਨਿਰਗੁਣ ਦਾ ਸਰਗੁਣ ਵਿਚ ਦਰਸ਼ਨ ਕਰਦੇ ਹਨ। ਉਹ ਹਰ ਜਗ੍ਹਾ ਪ੍ਰਮਾਤਮਾ ਦੀ ਮੌਜੂਦਗੀ ਮਹਿਸੂਸ ਕਰਦੇ ਅਤੇ ਵੇਖਦੇ ਹਨ। ਕੇਵਲ ਅਪਰਸੁ ਹੀ ਇੱਕ ਆਮ ਆਦਮੀ ਨੂੰ ਅਪਰਸੁ ਬਣਾ ਸਕਦਾ ਹੈ।

ਅਸਟਪਦੀ

ਮਿਥਿਆ ਨਾਹੀ ਰਸਨਾ ਪਰਸ

ਮਨ ਮਹਿ ਪ੍ਰੀਤਿ ਨਿਰੰਜਨ ਦਰਸ

ਪਰ ਤ੍ਰਿਅ ਰੂਪੁ ਨ ਪੇਖੈ ਨੇਤ੍ਰ

ਸਾਧ ਕੀ ਟਹਲ ਸੰਤਸੰਗਿ ਹੇਤ

ਕਰਨ ਨ ਸੁਨੈ ਕਾਹੂ ਕੀ ਨਿੰਦਾ

ਸਭ ਤੇ ਜਾਨੈ ਆਪਸ ਕਉ ਮੰਦਾ

ਗੁਰ ਪ੍ਰਸਾਦਿ ਬਿਖਿਆ ਪਰਹਰੈ

ਮਨ ਕੀ ਬਾਸਨਾ ਮਨ ਤੇ ਟਰੈ

ਇੰਦ੍ਰੀ ਜਿਤ ਪੰਚ ਦੋਖ ਤੇ ਰਹਤ

ਨਾਨਕ ਕੋਟਿ ਮਧੇ ਕੋ ਐਸਾ ਅਪਰਸ

ਗੁਰੂ ਪੰਚਮ ਪਾਤਸ਼ਾਹ ਜੀ ਬੇਅੰਤ ਦਿਆਲਤਾ ਨਾਲ ਸਾਨੂੰ ਇੱਕ ਵਿਅਕਤੀ ਦੇ ਬ੍ਰਹਮ ਰੂਪ ਅਤੇ ਬ੍ਰਹਮ ਗੁਣਾਂ ਬਾਰੇ ਪੂਰਨ ਬ੍ਰਹਮ ਗਿਆਨ ਬਖ਼ਸ਼ ਰਹੇ ਹਨ ਜੋ ਅਪਰਸੁ ਬਣ ਗਿਆ ਹੈ। ਸਾਡੀ ਰੂਹਾਨੀ ਤਰੱਕੀ ਲਈ ਅਤੇ ਆਪਣੇ ਮਨੁੱਖਾ ਜਨਮ ਦੇ ਟੀਚੇ ਜੀਵਨ ਮੁਕਤੀ ਦੀ ਪ੍ਰਾਪਤੀ ਲਈ ਸੁਖਮਨੀ ਬਾਣੀ ਦੇ ਇਸ ਹਿੱਸੇ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਇਸ ਨੂੰ ਆਪਣੇ ਰੋਜ਼ਾਨਾ ਜੀਵਨ ਵਿਚ ਅਮਲ ਵਿਚ ਲਿਆਉਣ ਨਾਲ ਅਵਿਸ਼ਵਾਸਯੋਗ ਫਲ ਪ੍ਰਾਪਤ ਕਰਾਂਗੇ, ਬੇਅੰਤ ਦਰਗਾਹੀ ਫਲ ਪ੍ਰਾਪਤ ਕਰਾਂਗੇ। ਮਾੜੀ ਕਿਸਮਤ ਕਾਰਨ ਅਤੇ ਸੰਸਕਾਰਾਂ ਕਾਰਨ ਸਾਡੇ ਵਿਚੋਂ ਬਹੁਤ ਲੋਕ ਪੂਰਨ ਬ੍ਰਹਮ ਗਿਆਨ ਦੇ ਇਸ ਭਾਗ ਨੂੰ ਨਾ ਹੀ ਸਮਝਦੇ ਹਨ ਅਤੇ ਨਾ ਹੀ ਇਸ ਪੂਰਨ ਬ੍ਰਹਮ ਗਿਆਨ ਦੀ ਪਾਲਣਾ ਕਰਦੇ ਹਨ। ਇਹੋ ਸੁਨੇਹਾ ਗੁਰੂ ਸਾਹਿਬਾਨ ਦੁਆਰਾ ਸਿਰਫ਼ ਸੁਖਮਨੀ ਬਾਣੀ ਵਿਚ ਹੀ ਨਹੀਂ ਦਿੱਤਾ ਗਿਆ ਹੈ, ਸਗੋਂ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਸਾਰੀ ਗੁਰਬਾਣੀ ਵਿੱਚ ਬਾਰ-ਬਾਰ ਦਿੱਤਾ ਗਿਆ ਹੈ। ਸੰਤਾਂ, ਭਗਤਾਂ, ਬ੍ਰਹਮ ਗਿਆਨੀਆਂ, ਸਤਿਗੁਰੂਆਂ ਦੀ ਮਹਿਮਾ ਬਾਰ-ਬਾਰ ਗੁਰਬਾਣੀ ਵਿੱਚ ਦਰਸਾਈ ਗਈ ਹੈ।

ਉਹ ਕਿਹੜੇ ਬ੍ਰਹਮ ਗੁਣ ਹਨ ਜੋ ਮਨੁੱਖ ਨੂੰ ਅਪਰਸੁ ਬਣਾਉਂਦੇ ਹਨ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਅਜਿਹੀ ਆਤਮਾ ਨੇ ਆਪਣੇ ਆਪ ਨੂੰ ਮਾਇਆ ਦੇ ਸੰਗਲਾਂ ਵਿਚੋਂ ਮੁਕਤ ਕਰਵਾ ਲਿਆ ਹੁੰਦਾ ਹੈ। ਉਸ ਦੀਆਂ ਸਾਰੀਆਂ ਕਰਮ ਅਤੇ ਗਿਆਨ ਇੰਦਰੀਆਂ ਮਾਇਆ ਦੇ ਪ੍ਰਭਾਵ ਤੋਂ ਮੁਕਤ ਹੁੰਦੀਆਂ ਹਨ ਅਤੇ ਉਹ ਧੰਨ ਧੰਨ ਪਾਰਬ੍ਰਹਮ ਪਰਮੇਸ਼ਰ ਦੇ ਹੁਕਮ ਅੰਦਰ ਹੁੰਦੀਆਂ ਹਨ। ਅਜਿਹੀ ਰੂਹ ਪੂਰਨ ਤੌਰ ’ਤੇ ਸਚਿਆਰਾ ਹਿਰਦਾ ਬਣ ਗਈ ਹੁੰਦੀ ਹੈ। ਉਹ ਪੂਰਨ ਸਚਿਆਰੀ ਜ਼ਿੰਦਗੀ ਜਿਉਂਦਾ ਹੈ। ਅਜਿਹੀ ਰੂਹ ਦੀ ਕ੍ਰਿਆ, ਪ੍ਰਤੀਕ੍ਰਿਆ, ਸਾਰੇ ਕਰਮ ਸਤਿ ਹੁੰਦੇ ਹਨ, ਅਮਲ ਸਤਿ ਹੁੰਦੇ ਹਨ, ਸਤਿ ਦੀ ਪਾਲਣਾ ਕਰਦੇ ਹਨ, ਸਤਿ ਵਰਤਾਉਂਦੇ ਹਨ ਅਤੇ ਸਤਿ ਦੀ ਸੇਵਾ ਕਰਦੇ ਹਨ।

ਇਕ ਆਮ ਮਨੁੱਖ ਦੀਆਂ ਸਾਰੀਆਂ ਹੀ ਅਸਤਿ ਕ੍ਰਿਆਵਾਂ ਅਤੇ ਪ੍ਰਤੀਕ੍ਰਿਆਵਾਂ ਪੰਜ ਦੂਤਾਂ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਅਤੇ ਤ੍ਰਿਸ਼ਨਾ ਦੇ ਪ੍ਰਭਾਵ ਅਧੀਨ ਕੀਤੀਆਂ ਜਾਂਦੀਆਂ ਹਨ। ਇਹ ਪੰਜ ਦੂਤ ਸਾਡੇ ਸਰੀਰ ਦੇ ਅੰਦਰ ਰਹਿੰਦੇ ਹਨ।

–     ਕਾਮ ਸਾਡੇ ਸਰੀਰ ਦੇ ਨਿਚਲੇ ਹਿੱਸੇ ਲਿੰਗ ਇੰਦਰੀਆਂ ਦੇ ਨਜ਼ਦੀਕ ਵਾਸ ਕਰਦਾ ਹੈ।

–     ਕ੍ਰੋਧ ਪੇਟ ਦੇ ਭਾਗ ਵਿਚ ਰਹਿੰਦਾ ਹੈ।

–     ਲੋਭ ਅਤੇ ਮੋਹ ਛਾਤੀ ਵਾਲੇ ਸਥਾਨ ’ਤੇ ਵਾਸ ਕਰਦੇ ਹਨ।

–     ਅਹੰਕਾਰ ਸਾਡਾ ਸਭ ਤੋਂ ਵੱਡਾ ਦੁਸ਼ਮਣ ਹੈ ਅਤੇ ਸਾਡੇ ਸਿਰ ਵਿਚ ਰਹਿੰਦਾ ਹੈ। ਇਸ ਉੱਪਰ ਕਾਬੂ ਪਾਉਣਾ ਬਹੁਤ ਮੁਸ਼ਕਿਲ ਹੈ। ਇਕ ਆਮ ਮਨੁੱਖ ਦੇ ਰੋਜ਼ਾਨਾ ਜੀਵਨ ਦੇ ਕਰਮ, ਕ੍ਰਿਆਵਾਂ ਅਤੇ ਪ੍ਰਤੀਕ੍ਰਿਆਵਾਂ ਪੰਜ ਦੂਤਾਂ ਅਤੇ ਇੱਛਾਵਾਂ ਦੁਆਰਾ ਕਾਬੂ ਕੀਤੀਆਂ ਜਾਂਦੀਆਂ ਹਨ। ਆਮ ਮਨੁੱਖ ਦਾ ਮਨ ਪੰਜ ਦੂਤਾਂ ਦੇ ਸਿੱਧਾ ਕਾਬੂ ਅਧੀਨ ਰਹਿੰਦਾ ਹੈ। ਸਾਡੀ ਪਿਛਲੀ ਜ਼ਿੰਦਗੀ ਦਾ ਸਾਡੇ ਦਿਨ ਪ੍ਰਤੀ ਦਿਨ ਦੀਆਂ ਕ੍ਰਿਆਵਾਂ ’ਤੇ ਬਹੁਤ ਪ੍ਰਭਾਵ ਪੈਂਦਾ ਹੈ ਅਤੇ ਸਾਡੀ ਹੁਣ ਦੀ ਜ਼ਿੰਦਗੀ ਦਾ ਚਰਿੱਤਰ ਸਾਡੀਆਂ ਪਿਛਲੀਆਂ ਜ਼ਿੰਦਗੀਆਂ ਦੇ ਚਰਿੱਤਰ ਅਤੇ ਸੰਸਕਾਰਾਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦਾ ਹੈ।

ਵਿਚਾਰ ਇਹ ਹੈ ਕਿ ਆਪਣੇ ਆਪ ਨੂੰ ਪੂਰਬਲੇ ਜਨਮਾਂ ਦੀ ਜ਼ਿੰਦਗੀ ਦੇ ਪ੍ਰਭਾਵ ਅਧੀਨ ਆਪਣੇ ਰੋਜ਼ਾਨਾ ਜੀਵਨ ਦੇ ਵਿਹਾਰ ਨੂੰ ਪੰਜ ਦੂਤਾਂ ਦੇ ਕਾਬੂ ਤੋਂ ਪਰ੍ਹੇ ਖੜਨਾ ਹੈ। ਇਹ ਸਭ ਤੋਂ ਮੁਸ਼ਕਿਲ ਪੂਰਾ ਹੋਣ ਵਾਲਾ ਕਾਰਜ ਹੈ। ਪੰਜ ਦੂਤਾਂ ਅਤੇ ਸਾਡੀਆਂ ਸਾਰੀਆਂ ਇੱਛਾਵਾਂ ਉੱਪਰ ਜਿੱਤ ਪਾਉਣਾ ਸਾਡੇ ਮਨ ’ਤੇ ਜਿੱਤ ਪਾਉਣਾ ਹੈ ਅਤੇ ਇਸ ਕਮਾਈ ਦੇ ਫਲਸਰੂਪ ਸਾਡੀਆਂ ਸਾਰੀਆਂ ਗਿਆਨ ਅਤੇ ਕਰਮ ਇੰਦਰੀਆਂ ਨੂੰ ਪਰਮ ਜੋਤ, ਪੂਰਨ ਪ੍ਰਕਾਸ਼ ਦੇ ਪੂਰਨ ਹੁਕਮ ਅਧੀਨ ਲਿਆਉਣਾ ਹੈ। ਉਹ ਵਿਅਕਤੀ ਜੋ ਐਸਾ ਕਰਦਾ ਹੈ ਅਪਰਸੁ ਬਣ ਜਾਂਦਾ ਹੈ। ਮਨ ਅਤੇ ਇੱਛਾਵਾਂ ’ਤੇ ਜਿੱਤ ਪਾਉਣਾ ਸਭ ਤੋਂ ਮੁਸ਼ਕਿਲ ਕੰਮ ਹੈ ਅਤੇ ਜਿਹੜਾ ਇਹ ਕਰ ਲੈਂਦਾ ਹੈ, ਅਪਰਸੁ ਬਣ ਜਾਂਦਾ ਹੈ। ਮਾਇਆ ਨੂੰ ਜਿੱਤਣਾ ਉਸ ਵਿਅਕਤੀ ਦਾ ਸਭ ਤੋਂ ਮਹੱਤਵਪੂਰਨ ਬ੍ਰਹਮ ਗੁਣ ਹੁੰਦਾ ਹੈ ਜੋ ਅਪਰਸੁ ਬਣ ਜਾਂਦਾ ਹੈ।

ਜਦ ਇੱਕ ਆਦਮੀ ਅਪਰਸੁ ਬਣ ਜਾਂਦਾ ਹੈ, ਸਾਰੇ ਦੂਤ ਉਸ ਦੇ ਸਰੀਰ ਨੂੰ ਛੱਡ ਜਾਂਦੇ ਹਨ ਅਤੇ ਉਸ ਦੀ ਦੇਹੀ ਸੋਨੇ ਵਰਗੀ ਸ਼ੁੱਧ ਬਣ ਜਾਂਦੀ ਹੈ, ਜਿਸ ਨੂੰ ਗੁਰਬਾਣੀ ਵਿੱਚ ਕੰਚਨ ਦੇਹੀ ਕਿਹਾ ਗਿਆ ਹੈ। ਇਸ ਅਵਸਥਾ ਦੀ ਪ੍ਰਾਪਤੀ ਹੋਣ ਤੇ ਕੁਝ ਵੀ ਉਸ ਮਨੁੱਖ ਨੂੰ ਵਿਚਲਿਤ ਨਹੀਂ ਕਰਦਾ, ਕੋਈ ਦੁਬਿਧਾ, ਕੋਈ ਭਰਮ ਨਹੀਂ, ਮਾਇਆ ਦਾ ਕੋਈ ਪ੍ਰਭਾਵ ਨਹੀਂ। ਅਸਲ ਵਿਚ ਮਾਇਆ ਉਹਨਾਂ ਦੇ ਕਾਬੂ ਅਧੀਨ ਆ ਜਾਂਦੀ ਹੈ। ਮਾਇਆ ਉਹਨਾਂ ਦੇ ਚਰਨਾਂ ਵਿਚ ਰਹਿੰਦੀ ਹੈ ਅਤੇ ਉਹਨਾਂ ਦੀ ਸੇਵਾ ਕਰਦੀ ਹੈ। ਅਜਿਹਾ ਲੱਖਾਂ ਹੀ ਲੋਕਾਂ ਵਿਚੋਂ ਕੋਈ ਇੱਕ ਹੁੰਦਾ ਹੈ ਜੋ ਰੂਹਾਨੀਅਤ ਦੀ ਐਸੀ ਅਵਸਥਾ ਵਿਚ ਪਹੁੰਚਦਾ ਹੈ ਕਿ ਉਹ ਪਰਮ ਪਦਵੀ ਪ੍ਰਾਪਤ ਕਰ ਲੈਂਦਾ ਹੈ।

ਅਗਲੀ ਸਭ ਤੋਂ ਮਹੱਤਵਪੂਰਨ ਅਤੇ ਲਾਜ਼ਮੀ ਬ੍ਰਹਮ ਗੁਣ ਐਸੇ ਵਿਅਕਤੀ ਦਾ ਜੋ ਇੱਕ ਅਪਰਸੁ ਬਣ ਗਿਆ ਹੈ ਹਿਰਦੇ ਵਿੱਚ ਬੇਅੰਤ ਨਿਮਰਤਾ ਹੈ। ਨਿਮਰਤਾ ਦੀ ਕੋਈ ਸੀਮਾ ਨਹੀਂ ਹੁੰਦੀ ਹੈ। ਹਲੀਮੀ ਦੀ ਕੋਈ ਸੀਮਾ ਨਹੀਂ ਹੁੰਦੀ ਹੈ। ਗ਼ਰੀਬੀ ਵੇਸ ਹਿਰਦਾ, ਨਿਮਰਤਾ ਨਾਲ ਭਰਪੂਰ ਹਿਰਦਾ, ਹਲੀਮੀ ਨਾਲ ਭਰਪੂਰ ਹਿਰਦਾ ਇੱਕ ਅਪਰਸੁ ਦੀ ਜ਼ਿੰਦਗੀ ਦਾ ਕੁੰਜੀ ਤੱਤ ਹੈ। ਉਹ ਬੇਅੰਤ ਨਿਮਰਤਾ ਨਾਲ ਭਰਪੂਰ ਹਿਰਦਾ, ਬੇਅੰਤ ਹਲੀਮੀ ਨਾਲ ਭਰਪੂਰ ਹਿਰਦਾ, ਬੇਅੰਤ ਗ਼ਰੀਬੀ ਵੇਸ ਨਾਲ ਭਰਪੂਰ ਹਿਰਦਾ ਹੁੰਦਾ ਹੈ। ਮਨ, ਹਿਰਦੇ ਅਤੇ ਰੂਹ ਦੀ ਬੇਅੰਤ ਨਿਮਰਤਾ ਅਤੇ ਹਲੀਮੀ ਅਕਾਲ ਪੁਰਖ ਦੀ ਦਰਗਾਹ ਦੀ ਕੁੰਜੀ ਹੁੰਦੀ ਹੈ, ਕਿਉਂਕਿ ਇਹ ਹਉਮੈ ਨੂੰ ਮਾਰ ਦਿੰਦੀ ਹੈ ਅਤੇ ਜੀਵਨ ਮੁਕਤੀ ਲੈਕੇ ਆਉਂਦੀ ਹੈ। ਮਨ, ਹਿਰਦੇ ਅਤੇ ਰੂਹ ਦੀ ਬੇਅੰਤ ਨਿਮਰਤਾ ਅਤੇ ਹਲੀਮੀ ਹਉਮੈ ਨੂੰ ਮਾਰਨ ਦਾ ਬੇਅੰਤ ਸ਼ਕਤੀਸ਼ਾਲੀ ਇਲਾਹੀ ਸ਼ਸਤਰ ਹੈ।

ਇਸ ਤੋਂ ਅਗਲਾ ਜ਼ਰੂਰੀ ਅਤੇ ਲਾਜ਼ਮੀ ਗੁਣ ਐਸੇ ਵਿਅਕਤੀ ਦਾ ਜੋ ਅਪਰਸੁ ਬਣ ਗਿਆ ਹੈ, ਹੁੰਦਾ ਹੈ ਕਿ ਉਹ ਕਿਸੇ ਦੀ ਨਿੰਦਿਆ ਨਹੀਂ ਕਰਦਾ ਤੇ ਨਾ ਹੀ ਕਿਸੇ ਦੀ ਨਿੰਦਿਆ ਸੁਨਣ ਵਿਚ ਸ਼ਾਮਿਲ ਹੁੰਦਾ ਹੈ। ਨਿੰਦਿਆ ਤੋਂ ਭਾਵ ਕਿਸੇ ਵਿਅਕਤੀ ਦੀ ਨਕਾਰਾਤਮਿਕ ਅਲੋਚਨਾ ਹੈ। ਕਿਸੇ ਦੇ ਕਰਮ, ਚਰਿੱਤਰ ਅਖੰਡਤਾ, ਜੀਵਨ ਢੰਗ, ਵਿਹਾਰ ਜਾਂ ਹੋਰ ਗੁਣਾਂ ’ਤੇ ਨਕਾਰਾਤਮਿਕ ਅਲੋਚਨਾ ਨਹੀਂ ਕਰਦਾ। ਕਿਸੇ ਦੇ ਮਾੜੇ ਮੰਨੇ ਜਾਣ ਵਾਲੇ ਗੁਣਾਂ ਜਾਂ ਦੂਸਰਿਆਂ ਲਈ ਕੀਤੇ ਗਏ ਗ਼ਲਤ ਕਰਮਾਂ ਦੀ ਨਕਾਰਾਤਮਕ ਅਲੋਚਨਾ ਨਾ ਕਰਨਾ ਉਸਦਾ ਸੁਭਾਵ ਬਣ ਜਾਂਦਾ ਹੈ। ਨਿੰਦਿਆ ਭਾਵੇਂ ਉਸ ਮਨੁੱਖ ਦੀ ਮੌਜੂਦਗੀ ਵਿੱਚ ਹੋਵੇ ਜਾਂ ਪਿੱਠ ਪਿੱਛੇ ਹੋਵੇ, ਅਪਰਸੁ ਮਹਾਂਪੁਰਖ ਇਸ ਵਿੱਚ ਸ਼ਾਮਿਲ ਨਹੀਂ ਹੁੰਦੇ ਹਨ।

ਇਹ ਅੱਜ-ਕੱਲ੍ਹ ਦੇ ਸਮਾਜ ਵਿਚ ਆਮ ਫ਼ੈਸ਼ਨ ਹੈ ਕਿ ਕਿਸੇ ਦੂਸਰੇ ਦੇ ਚਰਿੱਤਰ, ਕ੍ਰਿਆਵਾਂ, ਪ੍ਰਤੀਕ੍ਰਿਆਵਾਂ, ਕਰਮਾਂ ਜਾਂ ਵਿਹਾਰ ਦੀ ਸਲਾਹੁਣਾ ਜਾਂ ਨਿੰਦਿਆ ਕਰਨੀ ਜਾਂ ਕਿਸੇ ਵੀ ਉਸ ਗੱਲ ਦਾ ਜੋ ਉਸ ਨਾਲ ਜੁੜੀ ਹੋਈ ਹੈ, ਦੀ ਆਲੋਚਨਾ ਕਰਨੀ। ਆਲੋਚਨਾ ਇਸ ਲਈ ਆਮ ਤੌਰ ’ਤੇ ਕੀਤੀ ਜਾਂਦੀ ਹੈ ਕਿ ਉਸ ਆਦਮੀ ਨੂੰ ਸਮਾਜ ਵਿਚ ਨੀਚਾ ਵਿਖਾਇਆ ਜਾ ਸਕੇ। ਕੁਝ ਸਥਿਤੀਆਂ ਵਿੱਚ ਲੋਕ ਇਸ ਹੱਦ ਤੱਕ ਗਿਰ ਜਾਂਦੇ ਹਨ ਕਿ ਆਦਮੀ ਨੂੰ ਸਮਾਜ ਵਿੱਚ ਨਿਰਾਦਰ ਕਰਨ ਤੱਕ ਚਲੇ ਜਾਂਦੇ ਹਨ। ਹਾਲਾਂਕਿ ਕੁਝ ਹਾਲਤਾਂ ਵਿੱਚ ਇਹ ਆਲੋਚਨਾ ਧਨਾਤਮਿਕ ਵੀ ਹੋ ਸਕਦੀ ਹੈ, ਜਦੋਂ ਸਮੂਹ ਕਿਸੇ ਵਿਅਕਤੀ ਦੇ ਅਸਲ ਤੋਂ ਪਰ੍ਹੇ ਚੰਗੇ ਗੁਣਾਂ ਦੀ ਸਿਫ਼ਤ ਕਰਦੇ ਹਨ। ਇਹ ਆਲੋਚਨਾ ਚੰਗੀ ਹੋਵੇ ਜਾਂ ਮਾੜੀ ਹੋਵੇ ਉਸ ਮਨੁੱਖ ਦੀ ਮੌਜੂਦਗੀ ਜਾਂ ਪਿੱਠ ਪਿੱਛੇ ਹੋ ਸਕਦੀ ਹੈ। ਅਜਿਹੀਆਂ ਕ੍ਰਿਆਵਾਂ ਕਿਸੇ ਦੀਆਂ ਅਸਲ ਤੋਂ ਪਰ੍ਹੇ ਚੰਗੀਆਂ ਕ੍ਰਿਆਵਾਂ ਦੀ ਸਿਫ਼ਤ ਕਰਨ ਲਈ ਵੀ ਹੋ ਸਕਦੀਆਂ ਹਨ। ਇਸ ਨੂੰ ਬ੍ਰਹਮ ਭਾਸ਼ਾ ਵਿਚ ਉਸਤਤ ਕਿਹਾ ਜਾਂਦਾ ਹੈ। ਇਹ ਬਹੁਤ ਰੌਚਨਾਤਮਿਕ ਗੱਲ ਹੈ ਕਿ ਨਿੰਦਿਆ ਦਾ ਆਮ ਲੋਕ ਬੜਾ ਅਨੰਦ ਮਾਣਦੇ ਹਨ। ਸਾਰੀਆਂ ਹੀ ਅਮਲੀ ਪ੍ਰਸਥਿਤੀਆਂ ਵਿਚ ਤੁਸੀਂ ਇਹ ਨੋਟ ਕੀਤਾ ਹੋਵੇਗਾ ਕਿ ਲੋਕ ਕਿਸੇ ਦੀ ਨਿੰਦਿਆ ਵੱਲ ਬੜਾ ਧਿਆਨ ਦਿੰਦੇ ਹਨ, ਬਜਾਇ ਇਸ ਦੇ ਕਿ ਉਹ ਉਸ ਵਿਅਕਤੀ ਦੇ ਚੰਗੇ ਗੁਣਾਂ ਤੋਂ ਲਾਭ ਪ੍ਰਾਪਤ ਕਰਨ। ਇਹੋ ਜਿਹੀਆਂ ਉਸਤਤ, ਨਿੰਦਿਆ ਵਾਲੀਆਂ ਵਿਚਾਰਾਂ ਵਿੱਚ ਤੁਸੀਂ ਇਹ ਦੇਖਿਆ ਹੋਵੇਗਾ ਕਿ ਹਿੱਸਾ ਲੈਣ ਵਾਲੇ ਸਮੇਂ ਦੀ ਕੋਈ ਪ੍ਰਵਾਹ ਨਹੀਂ ਕਰਦੇ। ਸੰਸਾਰ ਵਿੱਚ ਬਹੁਤ ਹੀ ਘੱਟ ਲੋਕ ਹਨ ਜੋ ਨਕਾਰਾਤਮਿਕ ਆਲੋਚਨਾ ਤੋਂ ਬਚਦੇ ਹਨ ਅਤੇ ਦੂਸਰਿਆਂ ਦੇ ਚੰਗੇ ਗੁਣਾਂ ਤੋਂ ਸਿੱਖਣ ’ਤੇ ਧਿਆਨ ਕੇਂਦਰਿਤ ਨਹੀਂ ਕਰਦੇ।

ਉਸਤਤ ਅਤੇ ਨਿੰਦਿਆ ਮਨੁੱਖਾ ਜ਼ਿੰਦਗੀ ਦਾ ਬਹੁਤ ਪੁਰਾਣੇ ਸਮਿਆਂ ਤੋਂ ਇੱਕ ਭਾਗ ਹਨ। ਭਾਵੇਂ ਕਿ ਨਿੰਦਿਆ ਅਤੇ ਉਸਤਤ ਦੋਵਾਂ ਦੀ ਹੀ ਗੁਰਮਤਿ ਵਿਚ ਮਨਾਹੀ ਹੈ, ਹਾਲਾਂਕਿ ਨਿੰਦਿਆ ਸਭ ਤੋਂ ਖ਼ਤਰਨਾਕ ਅਤੇ ਘਾਤਕ ਮਾਨਸਿਕ ਰੋਗ ਹੈ। ਇਸ ਲਈ ਸਾਨੂੰ ਕਿਸੇ ਦੀ ਨਿੰਦਿਆ ਵੱਲ ਧਿਆਨ ਨਹੀਂ ਦੇਣਾ ਚਾਹੀਦਾ ਭਾਵੇਂ ਉਹ ਕੋਈ ਆਮ ਆਦਮੀ ਜੋ ਪੰਜ ਦੂਤਾਂ ਦੇ ਕਾਬੂ ਅਧੀਨ ਹੋਵੇ ਜਾਂ ਇੱਕ ਸੰਤ ਹੋਵੇ। ਨਿੰਦਿਆ ਦੇ ਨਤੀਜੇ ਬੜੇ ਹੀ ਗੰਭੀਰ ਹੁੰਦੇ ਹਨ ਅਤੇ ਯਕੀਨੀ ਤੌਰ ’ਤੇ ਸਾਡੀ ਰੂਹਾਨੀਅਤ ਅਤੇ ਪਦਾਰਥਕ ਸਰੀਰ ਨੂੰ ਨਾ ਪੂਰਾ ਹੋਣ ਵਾਲਾ ਨੁਕਸਾਨ ਪਹੁੰਚਾਉਂਦੇ ਹਨ।

ਗੁਰਬਾਣੀ ਅਨੁਸਾਰ ਨਿੰਦਕ ਜੋ ਨਿੰਦਿਆ ਕਰਦਾ ਹੈ ਮਨਮੁਖ ਅਤੇ ਮਹਾਂਮੂਰਖ ਹੈ। ਇੱਕ ਨਿੰਦਕ ਬਹੁਤ ਗੁਰਬਾਣੀ ਪੜ੍ਹਦਾ ਹੋ ਸਕਦਾ ਹੈ ਪਰ ਉਸ ਨੇ ਕਦੀ ਸੱਚੇ ਭਾਵ ਨਾਲ ਇਸ ਨੂੰ ਸਮਝਿਆ ਅਤੇ ਅਮਲ ਨਹੀਂ ਕੀਤਾ ਹੁੰਦਾ ਹੈ। ਨਿੰਦਕ ਦਾ ਮੂੰਹ ਦਰਗਾਹ ਵਿਚ ਕਾਲਾ ਹੁੰਦਾ ਹੈ ਅਤੇ ਪਾਰਬ੍ਰਹਮ ਪਰਮੇਸ਼ਰ ਦੁਆਰਾ ਦਰਗਾਹ ਵਿਚ ਭਾਰੀ ਸਜ਼ਾ ਮਿਲਦੀ ਹੈ। ਇੱਕ ਨਿੰਦਕ ਇੱਕ ਜੀਵਤ ਨਰਕ ਵਿਚ ਰਹਿ ਰਿਹਾ ਹੁੰਦਾ ਹੈ, ਲੰਬੇ ਸਮੇਂ ਤੋਂ ਨਰਕ ਵਿੱਚ ਰਹਿ ਰਿਹਾ ਹੁੰਦਾ ਹੈ। ਨਿੰਦਕ ਜਿਸ ਮਨੁੱਖ ਦੀ ਨਿੰਦਿਆ ਕਰਦਾ ਹੈ ਉਹ ਉਸ ਮਨੁੱਖ ਦੀ ਆਪਣੀ ਰਸਨਾ ਨਾਲ ਗੰਦਗੀ ਧੋਂਦਾ ਹੈ। ਨਿੰਦਕ ਦੀ ਸਦਾ ਢਹਿੰਦੀ ਕਲਾ ਹੁੰਦੀ ਹੈ ਅਤੇ ਉਹ ਨਿੰਦਿਆ ਕਰਾਉਣ ਵਾਲੇ ਮਨੁੱਖ ਦੇ ਪਾਪ ਧੋਂਦਾ ਹੈ। ਨਿੰਦਕ ਦੇ ਪਾਪਾਂ ਵਿੱਚ ਵਾਧਾ ਹੁੰਦਾ ਹੈ ਅਤੇ ਨਿੰਦਿਆ ਕਰਾਉਣ ਵਾਲੇ ਮਨੁੱਖ ਦੇ ਪਾਪ ਧੁੱਲਦੇ ਹਨ। ਇਸ ਤਰ੍ਹਾਂ ਨਿੰਦਕ ਦੀ ਕੀਤੀ ਬੰਦਗੀ ਲੁੱਟੀ ਜਾਂਦੀ ਹੈ ਅਤੇ ਨਿੰਦਿਆ ਕਰਾਉਣ ਵਾਲੇ ਮਨੁੱਖ ਦੇ ਖਾਤੇ ਵਿੱਚ ਜਮ੍ਹਾਂ ਹੋ ਜਾਂਦੀ ਹੈ। ਇਸ ਤਰ੍ਹਾਂ ਨਿੰਦਿਆ ਕਰਾਉਣ ਵਾਲੇ ਮਨੁੱਖ ਦੀ ਬੰਦਗੀ ਸੌਖੀ ਹੋ ਜਾਂਦੀ ਹੈ ਅਤੇ ਨਿੰਦਕ ਨਰਕ ਦਾ ਭਾਗੀ ਬਣਦਾ ਹੈ। ਇੱਕ ਅਪਰਸੁ ਕਦੀ ਵੀ ਦੂਸਰਿਆਂ ਦੀ ਨਿੰਦਿਆ ਵਿਚ ਸ਼ਾਮਿਲ ਨਹੀਂ ਹੁੰਦਾ ਅਤੇ ਆਪਣੇ ਆਪ ਨੂੰ ਅੰਦਰੋਂ ਸਾਫ਼ ਰੱਖਦਾ ਹੈ, ਆਪਣੇ ਹਿਰਦੇ ਨੂੰ ਨਿੰਦਿਆ ਦੀ ਗੰਦਗੀ ਨਾਲ ਦਾਗ਼ਦਾਰ ਨਹੀਂ ਹੋਣ ਦਿੰਦਾ ਅਤੇ ਇਸ ਗੰਭੀਰ ਮਾਨਸਿਕ ਰੋਗ ਤੋਂ ਮੁਕਤ ਹੁੰਦਾ ਹੈ।

ਐਸਾ ਅਪਰਸੁ ਹਮੇਸ਼ਾਂ ਅੰਮ੍ਰਿਤ ਵਿੱਚ ਲੀਨ ਰਹਿੰਦਾ ਹੈ ਅਤੇ ਨਿਰੰਤਰ ਆਤਮ ਰਸ ਪੀਂਦਾ ਹੈ। ਆਪਣੀ ਪਤਨੀ ਤੋਂ ਬਿਨਾਂ ਉਸ ਲਈ ਸਾਰੀਆਂ ਔਰਤਾਂ ਭੈਣਾਂ, ਧੀਆਂ ਅਤੇ ਮਾਵਾਂ ਹੁੰਦੀਆਂ ਹਨ। ਸਾਰੇ ਆਦਮੀ ਭਰਾ, ਪਿਤਾ ਅਤੇ ਪੁੱਤਰ ਹੁੰਦੇ ਹਨ। ਉਹ ਸਦਾ ਸਤਿਸੰਗ ਵਿਚ ਲੀਨ ਰਹਿੰਦਾ ਹੈ ਅਤੇ ਆਪਣੀ ਸੰਗਤ ਨੂੰ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਨਾਲ ਜੋੜਨ ਦੇ ਕੰਮ ਵਿੱਚ ਰੁੱਝਾ ਰਹਿੰਦਾ ਹੈ। ਸਤਿਸੰਗ ਤੋਂ ਭਾਵ ਹੈ ਸਤਿ ਦਾ ਸੰਗ, ਸਦਾ ਸਤਿ ਵਿੱਚ ਲੀਨ ਰਹਿਣਾ। ਇਹ ਸਤਿ ਦੀ ਸਭ ਤੋਂ ਉੱਤਮ ਸੇਵਾ ਹੈ, ਕੇਵਲ ਅਨਾਦਿ ਸਤਿ, ਆਦਿ ਸਤਿ, ਜੁਗਾਦਿ ਸਤਿ, ਜੋ ਸਦਾ ਸਤਿ ਰਹਿੰਦਾ ਹੈ। ਇਸ ਤਰ੍ਹਾਂ ਕਰਨ ਨਾਲ ਉਹ ਆਪਣੇ ਗੁਰੂ, ਗੁਰ ਅਤੇ ਸੰਗਤ ਦੀ ਸੇਵਾ ਕਰਦਾ ਹੈ। ਇਹ ਸਭ ਗੁਰਪ੍ਰਸਾਦਿ ਨਾਲ ਵਾਪਰਦਾ ਹੈ। ਕੋਈ ਵੀ ਵਿਅਕਤੀ ਇਸ ਰੂਹਾਨੀ ਅਵਸਥਾ ਨੂੰ ਗੁਰਪ੍ਰਸਾਦਿ ਦੇ ਬਿਨਾਂ ਪ੍ਰਾਪਤ ਨਹੀਂ ਕਰ ਸਕਦਾ। ਪੰਜ ਦੂਤਾਂ ਅਤੇ ਆਸਾ, ਤ੍ਰਿਸ਼ਨਾ ਅਤੇ ਮਨਸਾ ’ਤੇ ਜਿੱਤ ਕੇਵਲ ਗੁਰਪ੍ਰਸਾਦਿ ਨਾਲ ਵਾਪਰਦੀ ਹੈ। ਇਹਨਾਂ ਸਾਰੇ ਬ੍ਰਹਮ ਗੁਣਾਂ ਦੀ ਪ੍ਰਾਪਤੀ ਕੇਵਲ ਗੁਰਪ੍ਰਸਾਦਿ ਨਾਲ ਹੁੰਦੀ ਹੈ। ਕੋਈ ਇੱਕ ਜੋ ਕਰੋੜਾਂ ਲੋਕਾਂ ਵਿਚੋਂ ਭਾਗਸ਼ਾਲੀ ਹੁੰਦਾ ਹੈ ਅਤੇ ਕੇਵਲ ਉਹ ਇਹਨਾਂ ਬ੍ਰਹਮ ਗੁਣਾਂ ਦਾ ਗੁਰਪ੍ਰਸਾਦਿ ਪ੍ਰਾਪਤ ਕਰਦੇ ਹਨ। ਅਪਰਸੁ ਬਣ ਜਾਂਦੇ ਹਨ।

ਬੈਸਨੋ ਸੋ ਜਿਸੁ ਊਪਰਿ ਸੁਪ੍ਰਸੰਨ

ਬਿਸਨ ਕੀ ਮਾਇਆ ਤੇ ਹੋਇ ਭਿੰਨ

ਕਰਮ ਕਰਤ ਹੋਵੈ ਨਿਹਕਰਮ

ਤਿਸੁ ਬੈਸਨੋ ਕਾ ਨਿਰਮਲ ਧਰਮ

ਕਾਹੂ ਫਲ ਕੀ ਇਛਾ ਨਹੀ ਬਾਛੈ

ਕੇਵਲ ਭਗਤਿ ਕੀਰਤਨ ਸੰਗਿ ਰਾਚੈ

ਮਨ ਤਨ ਅੰਤਰਿ ਸਿਮਰਨ ਗੋਪਾਲ

ਸਭ ਊਪਰਿ ਹੋਵਤ ਕਿਰਪਾਲ

ਆਪਿ ਦ੍ਰਿੜੈ ਅਵਰਹ ਨਾਮੁ ਜਪਾਵੈ

ਨਾਨਕ ਓਹੁ ਬੈਸਨੋ ਪਰਮ ਗਤਿ ਪਾਵੈ

ਗੁਰੂ ਪੰਚਮ ਪਾਤਸ਼ਾਹ ਜੀ ਬੇਅੰਤ ਹੀ ਦਿਆਲਤਾ ਨਾਲ ਸਾਨੂੰ ਐਸਾ ਵਿਅਕਤੀ ਜੋ ਅਪਰਸੁ ਬਣ ਗਿਆ ਹੈ, ਦੇ ਬ੍ਰਹਮ ਰੂਪਾਂ ਅਤੇ ਗੁਣਾਂ ’ਤੇ ਹੋਰ ਬਲ ਦੇਣਾ ਜਾਰੀ ਰੱਖ ਰਹੇ ਹਨ। ਇਥੇ ਫਿਰ ਗੁਰ ਪਾਤਸ਼ਾਹ ਜੀ ਨੇ ਮਾਇਆ ਅਤੇ ਅਪਰਸੁ ਦੇ ਰਿਸ਼ਤੇ ਬਾਰੇ ਦੁਹਰਾਇਆ ਹੈ। ਸ਼ਬਦ ਅਪਰਸੁ ਦਾ ਅਧਾਰ ਭਾਵ ਹੈ ‘ਜਿਹੜਾ ਮਾਇਆ ਦੁਆਰਾ ਛੂਹਿਆ ਨਾ ਜਾ ਸਕਦਾ ਹੋਵੇ’ ਇਸ ਦਾ ਭਾਵ ਹੈ ਜਿਹੜਾ ਮਾਇਆ ਦੁਆਰਾ ਵਿਚਲਿਤ ਨਹੀਂ ਕੀਤਾ ਜਾ ਸਕਦਾ ਅਤੇ ਮਾਇਆ ਉਸ ਦਾ ਕੋਈ ਨੁਕਸਾਨ ਨਹੀਂ ਕਰ ਸਕਦੀ। (ਕ੍ਰਿਪਾ ਕਰਕੇ ਮਾਇਆ ਦੇ ਕੰਮ ਕਰਨ ਬਾਰੇ ਵਿਸਥਾਰ ਨਾਲ ਪੜ੍ਹਨ ਲਈ ਪਹਿਲੀਆਂ ਅਸਟਪਦੀਆਂ ਨੂੰ ਪੜ੍ਹੋ) ਵਿਅਕਤੀ ਜੋ ਸਤੋ ਕਰਮ ਇਕੱਠੇ ਕਰਨੇ ਜਾਰੀ ਰੱਖਦੇ ਹਨ ਅਤੇ ਐਸਾ ਕਰਦੇ ਹੋਏ ਜਦ ਪਰਮਾਤਮਾ ਨੂੰ ਖ਼ੁਸ਼ ਕਰਦੇ ਹਨ ਤਾਂ, ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ, ਪਰਉਪਕਾਰ ਅਤੇ ਮਹਾਂ ਪਰਉਪਕਾਰ ਦਾ ਗੁਰਪ੍ਰਸਾਦਿ ਪ੍ਰਾਪਤ ਕਰਦੇ ਹਨ ਅਤੇ ਰੂਹਾਨੀ ਸੰਸਾਰ ਦੀਆਂ ਉਚਾਈਆਂ ਤੱਕ ਪਹੁੰਚਦੇ ਅਤੇ ਇੱਕ ਅਪਰਸੁ ਬਣ ਜਾਂਦੇ ਹਨ। ਉਹ ਮਾਇਆ ਦੇ ਚੁੰਗਲਾਂ ਤੋਂ ਮੁਕਤੀ ਪਾ ਲੈਂਦੇ ਹਨ, ਉਹ ਮਾਇਆ ’ਤੇ ਪੂਰੀ ਤਰ੍ਹਾਂ ਜਿੱਤ ਪਾ ਲੈਂਦੇ ਹਨ। ਉਹ ਇੱਛਾਵਾਂ ’ਤੇ ਪੂਰੀ ਤਰ੍ਹਾਂ ਜਿੱਤ ਪਾ ਲੈਂਦੇ ਹਨ ਅਤੇ ਪਰਮ ਪਦਵੀ ਤੱਕ ਪਹੁੰਚ ਜਾਂਦੇ ਹਨ।

ਇਕ ਅਪਰਸੁ ਰੂਹ ਸਦਾ ਸਦਾ ਲਈ ਅਖੰਡ ਕੀਰਤਨ ਵਿਚ ਲੀਨ ਰਹਿੰਦੀ ਹੈ। ਸ਼ਬਦ ਕੀਰਤਨ ਇੱਕ ਬ੍ਰਹਮ ਸ਼ਬਦ ਹੈ ਜੋ ਸਾਡੇ ਦਿਨ ਪ੍ਰਤੀ ਦਿਨ ਦੇ ਧਾਰਮਿਕ ਜੀਵਨ ਵਿਚ ਆਮ ਵਰਤਿਆ ਜਾਂਦਾ ਹੈ। ਅਨਾਦਿ ਸਤਿ ਅਤੇ ਬ੍ਰਹਮ ਸੋਮਾ ਗੁਰਬਾਣੀ ਦੇ ਕਿਸੇ ਵੀ ਸ਼ਬਦ ਦਾ ਅਨਾਦਿ ਸਤਿ, ਦਰਗਾਹੀ ਸਤਿ, ਨਿਰੰਕਾਰ ਦਾ ਹੁਕਮ ਹੈ। ਇਹ ਪੂਰਨ ਸਤਿ ਅਧਾਰ ਧਰਮ ਤੱਤ ਨੂੰ ਵਰਤਾਉਂਦਾ ਹੈ, ਬ੍ਰਹਮ ਤੱਤ, ਬ੍ਰਹਮ ਹੋਂਦ, ਬ੍ਰਹਮ ਜੋਤ, ਬ੍ਰਹਮ ਪ੍ਰਕਾਸ਼ ਨੂੰ ਵਰਤਾਉਂਦਾ ਹੈ। ਇਹ ਹੀ ਸ਼ਬਦ ਗੁਰੂ ਦਾ ਦਰਗਾਹੀ ਭਾਵ ਹੈ। ਕਿਸੇ ਵੀ ਸ਼ਬਦ ਦਾ ਅਨਾਦਿ ਸਤਿ ਭਾਗ ਗੁਰੂ ਭਾਗ ਹੁੰਦਾ ਹੈ। ਬ੍ਰਹਮ ਜੋਤ ਅਤੇ ਪਰਮ ਤੱਤ ਕਿਸੇ ਸ਼ਬਦ ਦਾ ਗੁਰੂ ਭਾਗ ਹੁੰਦਾ ਹੈ, ਜਿਹੜਾ ਸਾਨੂੰ ਅੰਦਰੋਂ ਚਾਨਣ ਕਰਦਾ ਹੈ ਅਤੇ ਮਹਾਂਕਾਲ ਕਲਯੁਗ ਦੇ ਹਨੇਰੇ ਨੂੰ ਸਾਡੇ ਹਿਰਦੇ ਅਤੇ ਰੂਹ ਤੋਂ ਦੂਰ ਕਰਦਾ ਹੈ ਅਤੇ ਸਾਨੂੰ ਸਰਵ-ਸ਼ਕਤੀਮਾਨ ਪਾਰਬ੍ਰਹਮ ਪਰਮੇਸ਼ਰ ਪਰਮ ਜੋਤ ਅਤੇ ਆਤਮ ਰਸ ਨਾਲ ਨਿਰੰਤਰ ਤੌਰ ’ਤੇ ਆਉਣ ਵਾਲੇ ਸਾਰੇ ਯੁਗਾਂ ਲਈ ਜੋੜ ਦਿੰਦਾ ਹੈ। ਇਹ ਬ੍ਰਹਮ ਸ਼ਬਦ ਦੀ ਬੇਅੰਤ ਰੂਹਾਨੀ ਸ਼ਕਤੀ ਕਾਰਨ ਹੁੰਦਾ ਹੈ।

ਹਰ ਸ਼ਬਦ ਵਿੱਚ ਬ੍ਰਹਮ ਭਾਵ ਹੁੰਦਾ ਹੈ, ਇਸ ਕਾਰਨ ਇਸ ਨੂੰ ਸ਼ਬਦ ਗੁਰੂ ਕਿਹਾ ਜਾਂਦਾ ਹੈ। ਗੁਰਬਾਣੀ ਦਾ ਹਰੇਕ ਸ਼ਬਦ ਸਤਿ ਤੱਤ, ਬ੍ਰਹਮ ਤੱਤ, ਅਨਾਦਿ ਸਤਿ, ਬ੍ਰਹਮ ਜੋਤ ਅਤੇ ਬ੍ਰਹਮਤਾ ਦੇ ਕਾਰਨ ਸ਼ਬਦ ਗੁਰੂ ਹੈ। ਇਸ ਲਈ ਹਰ ਇੱਕ ਸ਼ਬਦ ਗੁਰੂ ਹੈ ਕਿਉਂਕਿ ਇਹ ਸਾਨੂੰ ਬ੍ਰਹਮਤਾ ਦਾ ਸਰਵ-ਉੱਚ ਪੜਾਅ ਪ੍ਰਾਪਤ ਕਰਨ ਲਈ ਸਾਨੂੰ ਬ੍ਰਹਮ ਗਿਆਨ ਪ੍ਰਦਾਨ ਕਰਦਾ ਹੈ ਜਿਹੜਾ ਕਿ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਵਿੱਚ ਲੀਨ ਹੋਣਾ ਹੈ ਅਤੇ ਜੀਵਨ ਮੁਕਤ ਬਣਨਾ ਹੈ। ਕੇਵਲ ਇਕ ਸ਼ਬਦ ਦੀ ਕਮਾਈ ਕਰਕੇ ਅਸੀਂ ਮਾਨਸਰੋਵਰ ਵਿੱਚ ਸਦਾ-ਸਦਾ ਲਈ ਸਮਾ ਸਕਦੇ ਹਾਂ। ਗੁਰਬਾਣੀ ਦਾ ਹਰ ਇਕ ਸ਼ਬਦ ਸਾਨੂੰ ਮਾਨਸਰੋਵਰ ਵਿੱਚ ਲੈ ਜਾਂਦਾ ਹੈ ਜੇਕਰ ਅਸੀਂ ਇਸ ਸ਼ਬਦ ਦੀ ਕਮਾਈ ਕਰ ਲਈਏ ਤਾਂ।

ਸ਼ਬਦ ਹੁਕਮ ਹੈ ਅਤੇ ਸਾਰੇ ਸ਼ਬਦਾਂ ਦੀ ਮਾਂ ਸ਼ਬਦ ‘ਨਾਮ, ਗੁਰਪ੍ਰਸਾਦਿ’ ਹੈ। ਇਹ ਅਕਾਲ ਪੁਰਖ ਦਾ ਸਰਵ-ਉੱਚ ਹੁਕਮ ਹੈ। ਗੁਰਬਾਣੀ ਵਿੱਚ ਇਸ ਸਰਵ-ਉੱਚ ਹੁਕਮ ਅਤੇ ਹਰੇਕ ਸ਼ਬਦ ਦਾ ਆਪਸ ਵਿਚ ਡੂੰਘਾ ਸਬੰਧ ਹੈ। ਕਿਉਂਕਿ ਇਹ ਨਾਮ ਦਾ ਸਰਵ-ਉੱਚ ਹੁਕਮ, ਗੁਰਪ੍ਰਸਾਦਿ ਮੂਲ ਹੈ। ਹਰ ਇੱਕ ਚੀਜ਼ ਮੂਲ ਤੋਂ ਪੈਦਾ ਹੁੰਦੀ ਹੈ, ਸਾਰੀ ਸ੍ਰਿਸ਼ਟੀ ਮੂਲ ਤੋਂ ਉਤਪੰਨ ਹੁੰਦੀ ਹੈ। ਸਾਰੀ ਗੁਰਬਾਣੀ ਇਸ ਮੂਲ ਦੀ ਵਿਆਖਿਆ ਹੈ, ਮਹਿਮਾ ਹੈ। ਇਹ ਮੂਲ ਆਪ ਅਕਾਲ ਪੁਰਖ ਅਤੇ ਉਸ ਦਾ ਗੁਰਪ੍ਰਸਾਦੀ ਨਾਮ ‘ੴ ਸਤਿਨਾਮ’ ਹੈ। ਆਓ ਅਸੀਂ ਦੇਖੀਏ ਸ਼ਬਦ ‘ਕੀਰਤਨ’ ਕਿਵੇਂ ਅਕਾਲ ਪੁਰਖ ਦੇ ਸਰਵ-ਉੱਚ ਹੁਕਮ ‘ਨਾਮ ਗੁਰਪ੍ਰਸਾਦਿ’ ੴ ਸਤਿਨਾਮ ਨਾਲ ਜੁੜਿਆ ਹੈ।

ਸ਼ਬਦ ਕੀਰਤਨ ਦੋ ਸ਼ਬਦਾਂ ਕੀਰ ਅਤੇ ਤਨ ਤੋਂ ਜੁੜਿਆ ਹੈ।

ਕੀਰ ਭਾਵ ਮਨ ਦਾ

*           ਕੀਲਿਆ ਜਾਣਾ

*           ਸਥਿਰ ਹੋਣਾ

*           ਕਿਸੇ ਵੀ ਤਰ੍ਹਾਂ ਦੀ ਵਿਚਲਨ ਤੋਂ ਪਰ੍ਹੇ ਹੋਣਾ

*           ਦੁਬਿਧਾ ਅਤੇ ਭਰਮ ਤੋਂ ਪਰ੍ਹੇ

*           ਕਾਬੂ ਵਿੱਚ ਆ ਜਾਣਾ

*           ਇਸ ਨੂੰ ਸਥਿਰ ਸਥਿਤੀ ਵਿਚ ਰੱਖਣਾ

*           ਇਸ ਨੂੰ ਬੰਨ੍ਹ ਕੇ ਰੱਖਣਾ

*           ਗਤੀ ਰਹਿਤ

*           ਕੋਈ ਹਲਚਲ ਨਹੀਂ

*           ਚੁੱਪ

*           ਸ਼ਾਂਤ

*           ਕੋਈ ਵਿਚਾਰ ਨਹੀਂ

*           ਵਿਚਾਰਾਂ ਦਾ ਖ਼ਾਲੀ ਪਨ

*           ਇਕ ਧੁਰੇ ਦੁਆਲੇ ਕੇਂਦਰਿਤ

*           ਇਕ ਧੁਰਾ ਬਣਨਾ

*           ਅਟੱਲ ਬਣਨਾ

*           ਕਿਸੇ ਬਾਹਰੀ ਚੀਜ਼ ਦਾ ਕੋਈ ਪ੍ਰਭਾਵ ਨਹੀਂ

ਦੂਸਰੇ ਸ਼ਬਦ ਤਨ ਦਾ ਭਾਵ ਪਦਾਰਥਕ ਸਰੀਰ। ਸਰੀਰ ਪੰਜ ਮੂਲ ਤੱਤਾਂ – ਹਵਾ, ਪਾਣੀ, ਅੱਗ, ਅਸਮਾਨ ਅਤੇ ਧਰਤੀ ਤੋਂ ਬਣਿਆ ਹੈ ਅਤੇ ਇਸ ਸਰੀਰ ਦੀਆਂ ਪੰਜ ਇੰਦਰੀਆਂ ਹਨ। ਇਹ ਪੰਜ ਇੰਦਰੀਆਂ ਸਾਡੇ ਮਨ ਤੋਂ ਕ੍ਰਿਆ, ਪ੍ਰਤੀਕ੍ਰਿਆ, ਕਰਮ ਕਰਨ, ਸੋਚਣ ਅਤੇ ਵਿਹਾਰ ਕਰਨ ਅਤੇ ਅਵਿਵਹਾਰ ਕਰਨ ਲਈ ਨਿਰਦੇਸ਼ਿਤ ਹੁੰਦੀਆਂ ਹਨ। ਪੰਜ ਕਰਮ ਇੰਦਰੀਆਂ ਦਾ ਆਧਾਰ ਮਨ ਹੈ। ਸਾਡੀ ਆਮ ਰੋਜ਼ਾਨਾ ਜ਼ਿੰਦਗੀ ਵਿਚ ਮਨ ਸਾਡੀ ਆਪਣੀ ਮਤਿ ਦੁਆਰਾ ਨਿਰਦੇਸ਼ਿਤ ਹੁੰਦਾ ਹੈ, ਸੰਸਾਰਿਕ ਮਤਿ, ਸਮਾਜਿਕ ਮਤਿ ਅਤੇ ਸਾਡੀ ਨਿਜ ਸਿੱਖਿਆ ਦੁਆਰਾ ਨਿਰਦੇਸ਼ਿਤ ਹੁੰਦਾ ਹੈ। ਮਨ ਸਾਰੀਆਂ ਕ੍ਰਿਆਵਾਂ, ਪ੍ਰਤੀਕ੍ਰਿਆਵਾਂ, ਸਾਡੀਆਂ ਸਾਰੀਆਂ ਕਰਨੀਆਂ ਦੀ ਕੁੰਜੀ ਹੈ ਅਤੇ ਇਹ ਆਪਣੀ ਮਤਿ ਅਤੇ ਸੰਸਾਰਿਕ ਮਤਿ ਦੁਆਰਾ ਚਲਦਾ ਹੈ। ਥੋੜੇ ਸ਼ਬਦਾਂ ਵਿਚ ਅਸੀਂ ਕਹਿ ਸਕਦੇ ਹਾਂ ਕਿ ਸਾਡੇ ਪਦਾਰਥਕ ਸਰੀਰ ਦਾ ਆਧਾਰ ਪੰਜ ਇੰਦਰੀਆਂ ਹਨ, ਪੰਜ ਇੰਦਰੀਆਂ ਦਾ ਆਧਾਰ ਮਨ ਹੈ, ਮਨ ਦਾ ਆਧਾਰ ਆਪਣੀ ਮਤਿ ਜਾਂ ਸੰਸਾਰਿਕ ਮਤਿ ਹੈ।

ਸਾਡੇ ਤਨ ਪਦਾਰਥਕ ਸਰੀਰ ਦੀ ਹੋਂਦ ਇਸ ਵਿਚਲੇ ਜੀਵ ਤੱਤ ਕਾਰਨ ਹੈ। ਇਹ ਜੀਵ ਤੱਤ ਸਾਡੇ ਪਦਾਰਥਕ ਸਰੀਰ ਵਿਚ ਬ੍ਰਹਮ ਤੱਤ ਦੀ ਹੋਂਦ ਕਾਰਨ ਆਉਂਦਾ ਹੈ ਜਿਹੜੀ ਕਿ ਰੂਹ ਆਤਮਾ ਹੈ। ਇਹ ਜੀਵ ਤੱਤ ਪਰਮ ਆਤਮਾ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਹਿੱਸਾ ਹੈ। ਬ੍ਰਹਮ ਤੱਤ, ਪਰਮ ਤੱਤ, ਬ੍ਰਹਮ ਜੋਤ, ਬ੍ਰਹਮ ਪ੍ਰਕਾਸ਼ ਦਾ ਹਿੱਸਾ ਹੈ। ਅਸੀਂ ਇਸ ਜੀਵ ਤੱਤ ਬ੍ਰਹਮ ਤੱਤ ਕਾਰਨ ਸਾਹ ਲੈਂਦੇ ਅਤੇ ਜਿਊਂਦੇ ਰਹਿੰਦੇ ਹਾਂ ਅਤੇ ਸਾਡੀ ਦੇਹੀ ਵਿੱਚ ਖ਼ੂਨ ਦਾ ਸੰਚਾਰ ਇਸੇ ਬ੍ਰਹਮ ਤੱਤ ਨਾਲ ਹੀ ਹੁੰਦਾ ਹੈ। ਮੁੱਕਦੀ ਗੱਲ ਇਹ ਹੈ ਕਿ ਇਸ ਬ੍ਰਹਮ ਤੱਤ ਦੀਆਂ ਸਾਰੀਆਂ ਸੂਖਸ਼ਮ ਸ਼ਕਤੀਆਂ ਨਾਲ ਹੀ ਇਸ ਦੇਹੀ ਦੀਆਂ ਸਾਰੀਆਂ ਕ੍ਰਿਆਵਾਂ ਚਲਦੀਆਂ ਹਨ। ਜਿਸ ਵਕਤ ਰੂਹ, ਬ੍ਰਹਮ ਤੱਤ ਇਸ ਸਰੀਰ ਨੂੰ ਛੱਡਦਾ ਹੈ, ਤਾਂ ਸਰੀਰ ਮਰ ਜਾਂਦਾ ਹੈ ਅਤੇ ਪੰਜ ਤੱਤ ਜਿਨ੍ਹਾਂ ਤੋਂ ਇਹ ਬਣਿਆ ਹੈ ਉਹ ਸਾਰੇ ਤੱਤ ਵਾਪਸ ਬ੍ਰਹਿਮੰਡ ਦੇ ਆਪਣੇ-ਆਪਣੇ ਹਿੱਸੇ ਵਿਚ ਸਮਾ ਜਾਂਦੇ ਹਨ।

ਇਹਨਾਂ ਦੋਹਾਂ ਸ਼ਬਦਾਂ ਕੀਰ ਅਤੇ ਤਨ ਦੇ ਡੂੰਘੇ ਬ੍ਰਹਮ ਭਾਵ ਨੂੰ ਜੋੜਨਾ, ਸਾਨੂੰ ਸ਼ਬਦ ਕੀਰਤਨ ਦਾ ਡੂੰਘਾ ਬ੍ਰਹਮ ਭਾਵ ਦਿੰਦਾ ਹੈ। ਇਸ ਬ੍ਰਹਮ ਭਾਵ ਦੇ ਫਲਸਰੂਪ ਇਸ ਸ਼ਬਦ ਦੀ ਭਾਵਨਾ ਜੋ ਬਾਹਰ ਆਉਂਦੀ ਹੈ :

*        ਸਾਡੇ ਮਨ ਦੀ ਸਥਿਰਤਾ (ਇਹ ਗੱਲ ਸਮਝੋ ਕਿ ਸਰੀਰ ਪੰਜ ਇੰਦਰੀਆਂ ਦੁਆਰਾ ਨਿਰਦੇਸ਼ਿਤ ਕੀਤਾ ਜਾ ਰਿਹਾ ਹੈ, ਪੰਜ ਇੰਦਰੀਆਂ ਮਨ ਦੁਆਰਾ ਨਿਰਦੇਸ਼ਿਤ ਕੀਤੀਆਂ ਜਾ ਰਹੀਆਂ ਹਨ ਹੈ ਅਤੇ ਮਨ ਸਵੈ ਮਤ ਦੁਆਰਾ ਨਿਰਦੇਸ਼ਿਤ ਕੀਤਾ ਜਾ ਰਿਹਾ ਹੈ ਅਤੇ ਸਾਡੇ ਮਨ ਦਾ ਆਧਾਰ ਸਵੈ ਮਤ ਹੈ ਅਤੇ ਇਸ ਕਾਰਵਾਈ ਵਿਚ ਸਵੈ ਮਤ, ਮਨ ਅਤੇ ਪੰਜ ਇੰਦਰੀਆਂ ਵਿਚ ਕੋਈ ਬ੍ਰਹਮ ਗਿਆਨ ਨਹੀਂ ਹੈ)

*        ਮਨ ਨੂੰ ਸ਼ਾਂਤ ਅਤੇ ਅਟੱਲ ਬਣਾਉ

*        ਮਨ ਨੂੰ ਵਿਚਾਰਾਂ ਤੋਂ ਪਰ੍ਹੇ ਰੱਖੋ

*        ਮਨ ਨੂੰ ਵਿਚਲਨ, ਦੁਬਿਧਾ ਅਤੇ ਭਰਮ ਤੋਂ ਦੂਰ ਰੱਖੋ

*        ਮਨ ਨੂੰ ਸ਼ਾਂਤ ਅਤੇ ਕਿਸੇ ਬਾਹਰੀ ਸੰਸਾਰਿਕ ਪ੍ਰਭਾਵ ਤੋਂ ਖ਼ਾਲੀ (ਕਿਸੇ ਕਿਸਮ ਦੇ ਵਿਚਾਰ ਤੋਂ) ਰੱਖੋ।

*        ਮਨ ਉੱਪਰ ਪੂਰਨ ਕਾਬੂ ਪਾਉ

*        ਅਸਲ ਵਿਚ ਮਨ ਉੱਪਰ ਜਿੱਤ ਪਾਉ

ਜਦ ਮਨ ਦੀ ਐਸੀ ਅਵਸਥਾ ਰੂਹ ਵਿਚ ਆਉਂਦੀ ਹੈ, ਬ੍ਰਹਮ ਤੱਤ ਦੇ ਅਧੀਨ ਹਰ ਚੀਜ਼ ਆ ਜਾਂਦੀ ਹੈ। ਬ੍ਰਹਮ ਪ੍ਰਕਾਸ਼ ਅਤੇ ਬ੍ਰਹਮਤਾ ਹਰ ਚੀਜ਼ ’ਤੇ ਕਾਬੂ ਪਾ ਲੈਂਦੇ ਹਨ। ਪਰਮ ਤੱਤ, ਬ੍ਰਹਮ ਤੱਤ ਮਨ ਨੂੰ ਕਾਬੂ ਕਰ ਲੈਂਦਾ ਹੈ। ਇਸ ਤਰ੍ਹਾਂ ਪੰਜ ਇੰਦਰੀਆਂ ਬ੍ਰਹਮ ਗਿਆਨ ਦੁਆਰਾ ਨਿਰਦੇਸ਼ਿਤ ਹੁੰਦੀਆਂ ਹਨ। ਇਸ ਦਾ ਭਾਵ ਹੈ ਕਿ ਮਨ ਅਤੇ ਪੰਜ ਇੰਦਰੀਆਂ ਬ੍ਰਹਮ ਗਿਆਨ ਅਨੁਸਾਰ ਚੱਲਣਾ ਸ਼ੁਰੂ ਕਰ ਦਿੰਦੀਆਂ ਹਨ। ਇਸ ਨੂੰ ਮਨ ਅਤੇ ਰੂਹ ਦੀ ਪੂਰਨ ਹੁਕਮ ਸਥਿਤੀ ਜਾਣਿਆ ਜਾਂਦਾ ਹੈ। ਇਸ ਅਵਸਥਾ ਨੂੰ ਮਨ ਅਤੇ ਰੂਹ ਦੀ ‘ਕੀਰਤਨ’ ਅਵਸਥਾ ਵਖਿਆਨ ਕੀਤਾ ਗਿਆ ਹੈ।

ਮਨ ਅਤੇ ਰੂਹ ਦੀ ਐਸੀ ਅਵਸਥਾ ਉਦੋਂ ਆਉਂਦੀ ਹੈ ਜਦੋਂ ਮਨ ਅਤੇ ਰੂਹ ਉੱਪਰ ਨਾਮ ਹਾਵੀ ਹੋ ਜਾਂਦਾ ਹੈ। ਅਤੇ ਇਸ ਤਰ੍ਹਾਂ ਪੰਜ ਇੰਦਰੀਆਂ ਸਰਵ-ਉੱਚ ਹੁਕਮ ‘ਨਾਮ ਹੁਕਮ ਜਿਹੜਾ ਗੁਰਪ੍ਰਸਾਦਿ ਹੈ’ ਦੇ ਅਧੀਨ ਆ ਜਾਂਦੀਆਂ ਹਨ। ਐਸੀ ਅਵਸਥਾ ਨੂੰ ਸਮਾਧੀ ਜਾਂ ਸੁੰਨ ਸਮਾਧੀ ਕਿਹਾ ਜਾਂਦਾ ਹੈ। ਇਹ ਹੁੰਦਾ ਹੈ ਜਦ ਅਸੀਂ ਆਪਣੀ ਬੰਦਗੀ ਦੇ ਕਰਮ ਖੰਡ ਅਤੇ ਸੱਚਖੰਡ ਵਿਚ ਸਥਾਪਿਤ ਹੋ ਜਾਂਦੇ ਹਾਂ, ਜਦ ਗੁਰਪ੍ਰਸਾਦਿ ਸੁਰਤ ਅਤੇ ਹਿਰਦੇ ਵਿਚ ਚਲਾ ਜਾਂਦਾ ਹੈ, ਮਨ ਅਤੇ ਰੂਹ ਨਾਮ ਨਾਲ ਭਰ ਜਾਂਦੇ ਹਨ ਅਤੇ ਨਿਰੰਤਰ ਸਾਡੀ ਸੁਰਤ, ਮਨ ਅਤੇ ਹਿਰਦੇ ਅੰਦਰ ਅਜਪਾ ਜਾਪ ਚਲਦਾ ਹੈ ਅਤੇ ਸਾਡਾ ਰੋਮ-ਰੋਮ ਨਾਮ ਸਿਮਰਨ ਵਿੱਚ ਚਲਾ ਜਾਂਦਾ ਹੈ ਅਤੇ ਇਸ ਦੇ ਫਲਸਰੂਪ ਸਾਡੇ ਸਰੀਰ ਦਾ ਹਰ ਇੱਕ ਹਿੱਸਾ ਗੁਰਪ੍ਰਸਾਦਿ ਨਾਲ ੴ ਸਤਿਨਾਮ ਦਾ ਜਾਪ ਕਰਦਾ ਹੈ।

ਇਹ ਸਾਡੀ ਰੂਹ ਅਤੇ ਮਨ ਦੀ ਅਵਸਥਾ ਹੁੰਦੀ ਹੈ ਜਦ ਅਸੀਂ ਮਨ ਉੱਪਰ ਜਿੱਤ ਪਾ ਲੈਂਦੇ ਹਾਂ। ਜਦ ਅਸੀਂ ਮਨ ਉੱਪਰ ਜਿੱਤ ਪਾ ਲੈਂਦੇ ਹਾਂ, ਅਸੀਂ ਸਾਰੇ ਵਿਕਾਰਾਂ ਅਤੇ ਸਾਡੀਆਂ ਸਾਰੀਆਂ ਇੱਛਾਵਾਂ ’ਤੇ ਜਿੱਤ ਪਾ ਲੈਂਦੇ ਹਾਂ, ਜਦ ਨਾਮ ਸਿਮਰਨ ਆਪਣੇ ਆਪ ਅਤੇ ਨਿਰੰਤਰ ਆਧਾਰ ’ਤੇ ਸਾਡੇ ਮਨ ਅਤੇ ਹਿਰਦੇ ਵਿਚ ਚਲਾ ਜਾਂਦਾ ਹੈ। ਇਹ ਕੀਰਤਨ ਦਾ ਭਾਵ ਹੈ, ਅਤੇ ਇਸ ਰੂਹਾਨੀਅਤ ਦੇ ਪੜਾਅ ਤੇ ਦਸਮ ਦੁਆਰ ਵੀ ਖੁੱਲ੍ਹ ਜਾਂਦਾ ਹੈ ਅਤੇ ਸਾਰੇ ਸੱਤ ਰੂਹਾਨੀ ਸ਼ਕਤੀਆਂ ਦੇ ਕੇਂਦਰ ਵੀ ਪਰਕਾਸ਼ਮਾਨ ਹੋ ਜਾਂਦੇ ਹਨ ਅਤੇ ਦਸਮ ਦੁਆਰ ਵਿਚ ਨਿਰੰਤਰ ਅਨਹਦ ਨਾਦਿ ਸੁਣਾਈ ਦਿੰਦਾ ਹੈ। ਇਹ ਅਸਲ ‘ਅਖੰਡ ਕੀਰਤਨ’ ਬਣ ਜਾਂਦਾ ਹੈ ਕਿਉਂਕਿ ਇਹ ਕਦੀ ਨਹੀਂ ਰੁਕਦਾ, ਇਹ ਹਰ ਵੇਲੇ ੨੪ ਘੰਟੇ ਹਰ ਦਿਨ ਰਾਤ ਚਲਦਾ ਰਹਿੰਦਾ ਹੈ।

ਕੀਰਤਨ ਨੂੰ ਸੁਣਨ ਤੋਂ ਭਾਵ ਹੈ ਕਿ ਅਨਹਦ ਨਾਦਿ ਸ਼ਬਦ ਨੂੰ ਦਸਮ ਦੁਆਰ ਵਿਚ ਸੁਣਨਾ। ਕੀਰਤਨ ਗਾਇਣ ਤੋਂ ਭਾਵ ਹੈ ਰੋਮ-ਰੋਮ ਸਿਮਰਨ, ਜਿਹੜਾ ਕਿ ਅੰਮ੍ਰਿਤ ਰਸ ਹੈ, ਆਤਮ ਰਸ ਅਤੇ ਬ੍ਰਹਮ ਤੀਰਥ ਯਾਤਰਾ ਹੈ, ਅੰਦਰੂਨੀ ਤੀਰਥ ਯਾਤਰਾ ਹੈ।

ਗੁਰਬਾਣੀ ਨੂੰ ਰਸਨਾ ਨਾਲ ਗਾਉਣਾ ਰਸਨਾ ਰਸ ਹੈ ਅਤੇ ਗੁਰਬਾਣੀ ਨੂੰ ਕੰਨਾਂ ਨਾਲ ਸੁਣਨਾ ਕੰਨੀ ਰਸ ਹੈ, ਇਹ ਅਠਸਠਿ ਤੀਰਥ ਹੈ – ਬਾਹਰੀ ਤੀਰਥ ਯਾਤਰਾ ਹੈ। ਇਸ ਤਰ੍ਹਾਂ ਇਸ ਤਰੀਕੇ ਨਾਲ ਅਪਰਸੁ ਸਦਾ ਸਦਾ ਲਈ ਅਖੰਡ ਕੀਰਤਨ ਵਿਚ ਲੀਨ ਰਹਿੰਦਾ ਹੈ।

ਸ਼ਬਦ ਧਰਮ ਤੋਂ ਭਾਵ ਹੈ ਕਿ ਉਸ ਦੇ ਕਰਮ ਬਿਨਾਂ ਕਿਸੇ ਇੱਛਾ ਦੇ ਕੀਤੇ ਜਾ ਰਹੇ ਹਨ। ਉਹ ਆਪਣੀ ਕਰਨੀ ਲਈ ਕਿਸੇ ਫਲ ਦੀ ਇੱਛਾ ਨਹੀਂ ਕਰਦਾ। ਇਕ ਅਪਰਸੁ ਧਰਮ ਦੀ ਸੱਚੀ ਪ੍ਰੀਭਾਸ਼ਾ ਬਣ ਜਾਂਦਾ ਹੈ। ਇਕ ਅਪਰਸੁ ਆਪਣੇ ਹਿਰਦੇ ਵਿਚ ਸਾਰੇ ਬ੍ਰਹਮ ਗੁਣ ਲੈ ਆਉਂਦਾ ਹੈ। ਇਹ ਅਸਲ ਧਰਮ ਹੈ। ਸਤਿ ਰੂਪ ਬਣਨਾ ਧਰਮ ਹੈ ਅਤੇ ਇਹ ਹੀ ਇੱਕ ਅਪਰਸੁ ਦਾ ਅਰਥ ਹੈ।

ਇਕ ਅਪਰਸੁ ਬੇਅੰਤ ਦਿਆਲੂ ਹੈ ਅਤੇ ਇਹ ਇਕ ਲਾਜ਼ਮੀ ਬ੍ਰਹਮ ਗੁਣ ਹੈ। ਬੇਅੰਤ ਦਿਆਲਤਾ ਇੱਕ ਡੂੰਘਾ ਬ੍ਰਹਮ ਗੁਣ ਹੈ। ਅਸਲ ਵਿੱਚ ਦਿਆਲਤਾ ਦੀ ਕੋਈ ਸੀਮਾ ਨਹੀਂ ਹੁੰਦੀ। ਇਸ ਨੂੰ ਮਾਪਿਆ ਨਹੀਂ ਜਾ ਸਕਦਾ। ਇਹ ਸੀਮਾਵਾਂ ਤੋਂ ਰਹਿਤ ਹੈ। ਇਸ ਲਈ ਹੀ ਇਸ ਨੂੰ ਡੂੰਘਾ ਬ੍ਰਹਮ ਗੁਣ ਕਿਹਾ ਗਿਆ ਹੈ। ਬੇਅੰਤ ਦਿਆਲਤਾ ਅਨਾਦਿ ਪਿਆਰ ਨੂੰ ਵਧਾਵਾ ਦਿੰਦਾ ਹੈ ਅਤੇ ਪਾਰਬ੍ਰਹਮ ਪਰਮੇਸ਼ਰ ਦਾਨਾ, ਬੀਨਾ, ਪਰਮ ਦਿਆਲੂ, ਦਿਆਲ ਬਖ਼ਸ਼ਿੰਦ, ਬਖ਼ਸ਼ਣਹਾਰਾ ਦਾ ਬ੍ਰਹਮ ਗੁਣ ਹੈ। ਇਹ ਗੁਣ ਹੀ ਹੈ ਜੋ ਉਸ ਨੂੰ ਨਿਰਵੈਰ ਬਣਾਉਂਦਾ ਹੈ। ਇਹ ਗੁਣ ਹੀ ਹੈ ਜੋ ਉਸ ਨੂੰ ਮਿੱਠਬੋਲੜਾ ਬਣਾਉਂਦਾ ਹੈ। ਸਦਾ ਸਦਾ ਨਰਮ ਅਤੇ ਮਿੱਠਬੋਲੜਾ। ਉਹ ਕਿਸੇ ਨੂੰ ਕਦੀ ਦੁੱਖ ਨਹੀਂ ਪਹੁੰਚਾਉਂਦਾ। ਸਾਡੇ ਦੁੱਖ ਅਤੇ ਮੁਸ਼ਕਲਾਂ ਸਾਡੀਆਂ ਆਪਣੀਆਂ ਪਿਛਲੇ ਜਨਮਾਂ ਦੀਆਂ ਕਰਨੀਆਂ ਕਾਰਨ ਹਨ। ਉਹ ਹਮੇਸ਼ਾਂ ਸਾਡੀਆਂ ਬੁਰੀਆਂ ਕਰਨੀਆਂ ਨੂੰ ਨਜ਼ਰ-ਅੰਦਾਜ਼ ਕਰ ਦਿੰਦਾ ਹੈ ਅਤੇ ਸਾਨੂੰ ਸਾਡੇ ਸਾਰੇ ਬੁਰੇ ਕਰਮ ਅਤੇ ਕ੍ਰਿਆਵਾਂ ਲਈ ਮੁਆਫ਼ ਕਰ ਦਿੰਦਾ ਹੈ ਅਤੇ ਸਾਡੀਆਂ ਮਾੜੀਆਂ ਆਦਤਾਂ ਨੂੰ ਵੀ ਮੁਆਫ਼ ਕਰ ਦਿੰਦਾ ਹੈ ਅਤੇ ਸਾਨੂੰ ਆਪਣੇ ਆਪ ਨੂੰ ਸੁਧਾਰਨ ਦਾ ਮੌਕੇ ਦੇ ਬਾਅਦ ਮੌਕਾ ਦਿੰਦਾ ਹੈ। ਉਹ ਸਾਡੇ ਅਵਗੁਣ ਨਹੀਂ ਚਿਤਾਰਦਾ।

ਬੇਅੰਤ ਦਿਆਲਤਾ ਸੰਤ, ਭਗਤ, ਗੁਰਮੁਖ, ਸਤਿਗੁਰੂ ਅਤੇ ਬ੍ਰਹਮ ਗਿਆਨੀ ਦਾ ਲਾਜ਼ਮੀ ਡੂੰਘਾ ਬ੍ਰਹਮ ਗੁਣ ਹੈ। ਇਹਨਾਂ ਸਾਰੀਆਂ ਹਸਤੀਆਂ ਨੂੰ ਅਪਰਸੁ ਵੀ ਕਿਹਾ ਜਾਂਦਾ ਹੈ। ਬੇਅੰਤ ਦਿਆਲਤਾ ਦਾ ਬ੍ਰਹਮ ਗੁਣ ਹੀ ਇਕ ਅਪਰਸੁ ਹਸਤੀ ਨੂੰ ਏਕ ਦ੍ਰਿਸ਼ਟ ਬਣਾਉਂਦਾ ਹੈ। ਇਹੋ ਜਿਹੀ ਰੂਹ ਲਈ ਸਾਰੇ ਬਰਾਬਰ ਹੁੰਦੇ ਹਨ। ਇਥੇ ਕੋਈ ਪੱਖਪਾਤ ਨਹੀਂ ਹੁੰਦਾ, ਕੋਈ ਨਫ਼ਰਤ ਨਹੀਂ ਦਵੈਤ ਨਹੀਂ ਹੁੰਦਾ। ਅਪਰਸੁ ਪਰਮ ਦਿਆਲੂ ਹੁੰਦਾ ਹੈ, ਐਸਾ ਦਿਆਲੂ ਜਿਸ ਤਰ੍ਹਾਂ ਆਪ ਅਕਾਲ ਪੁਰਖ ਦਿਆਲੂ ਹੈ। ਮੁਆਫ਼ ਕਰਨਾ ਉਸ ਦਾ ਸੁਭਾਅ ਹੈ, ਮੁਆਫ਼ ਕਰਨਾ ਉਸ ਦਾ ਧਰਮ ਹੈ, ਬੇਅੰਤ ਦਿਆਲਤਾ ਧਰਮ ਹੈ, ਪਰਮ ਦਿਆਲਤਾ ਧਰਮ ਨੂੰ ਜਨਮ ਦਿੰਦੀ ਹੈ, ਪਰਮ ਦਿਆਲਤਾ ਦਾ ਪੁੱਤਰ ਹੈ, ਨਿਰਵੈਰ ਬਣਨਾ ਧਰਮ ਹੈ। ਅਪਰਸੁ ਦੀਆਂ ਇਹ ਸਾਰੀਆਂ ਬ੍ਰਹਮ ਸ਼ਕਤੀਆਂ ਦੂਸਰਿਆਂ ਲਈ ਪਿਆਰ ਅਤੇ ਦਇਆ ਭਾਵਨਾ ਨੂੰ ਵਧਾਵਾ ਦਿੰਦੀਆਂ ਹਨ ਜਿਹੜਾ ਕਿ ਆਪ ਬ੍ਰਹਮ ਦੀ ਤਰ੍ਹਾਂ ਬੇਅੰਤ ਹੈ।

ਦਿਆਲਤਾ ਅਤੇ ਮੁਆਫ਼ੀ ਇਕੱਠੇ ਚੱਲਦੇ ਹਨ ਅਤੇ ਜਿਥੋਂ ਤੱਕ ਬ੍ਰਹਮਤਾ ਅਤੇ ਰੂਹਾਨੀਅਤ ਦਾ ਸਬੰਧ ਹੈ ਇਹ ਬ੍ਰਹਮ ਸ਼ਕਤੀਆਂ ਹੁੰਦੀਆਂ ਹਨ। ਇਹ ਬ੍ਰਹਮ ਸ਼ਕਤੀਆਂ ਸਾਡੇ ਲਈ ਅਨਾਦਿ ਸ਼ਾਂਤੀ ਲਿਆਉਂਦੀਆਂ ਹਨ। ਇਹ ਸਾਨੂੰ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਨੇੜੇ ਲੈ ਜਾਂਦੀਆਂ ਹਨ ਅਤੇ ਸਾਡੇ ਵਿਚੋਂ ਹਉਮੈ ਦੂਰ ਕਰਦੀਆਂ ਹਨ। ਇਹ ਬ੍ਰਹਮ ਸ਼ਕਤੀਆਂ ਸਾਡੇ ਵਿੱਚ ਬਲੀਦਾਨ ਅਤੇ ਦੂਸਰਿਆਂ ਦੀ ਸੇਵਾ ਪਰਉਪਕਾਰ ਅਤੇ ਮਹਾਂ ਪਰਉਪਕਾਰ ਨੂੰ ਵਧਾਵਾ ਦਿੰਦੀਆਂ ਹਨ। ਅਪਰਸੁ ਦੂਸਰਿਆਂ ਦੀ ਪੀੜ ਨੂੰ ਦੂਰ ਕਰਨ ਲਈ ਕੰਮ ਕਰਦਾ ਹੈ, ਇਸ ਤਰੀਕੇ ਨਾਲ ਉਹ ਮਨੁੱਖਤਾ ਦੀ ਸੱਚੀ ਸੇਵਾ ਨੂੰ ਵਧਾਵਾ ਦਿੰਦੇ ਹਨ, ਇਸ ਤਰ੍ਹਾਂ ਅਕਾਲ ਪੁਰਖ ਦੀ ਸੇਵਾ ਕਰਦੇ ਹਨ, ਕਿਉਂਕਿ ਮਨੁੱਖਤਾ ਦੀ ਸੇਵਾ ਸਤਿ ਦੀ ਸੇਵਾ ਅਕਾਲ ਪੁਰਖ ਦੀ ਸਰਵ-ਉੱਤਮ ਸੇਵਾ ਹੈ।

ਐਸਾ ਇਕ ਅਪਰਸੁ ਹਮੇਸ਼ਾਂ ਨਾਮ ਵਿਚ ਲੀਨ ਰਹਿੰਦਾ ਹੈ, ਨਾਮ ਉਸਦੇ ਰੋਮ-ਰੋਮ ਵਿਚ ਚਲਾ ਜਾਂਦਾ ਹੈ। ਰੋਮ-ਰੋਮ ਸਿਮਰਨ ਬਹੁਤ ਹੀ ਉੱਚ ਰੂਹਾਨੀ ਅਤੇ ਅਨਾਦਿ ਅਵਸਥਾ ਹੈ। ਜਦ ਰੂਹ ਕਰਮ ਖੰਡ ਅਤੇ ਸੱਚਖੰਡ ਵਿਚ ਸਥਾਪਿਤ ਹੋ ਜਾਂਦੀ ਹੈ ਤਦ ਇਹ ਅਵਸਥਾ ਆਉਂਦੀ ਹੈ। ਇਹ ਨਾਮ ਸਿਮਰਨ ਦੀ ਆਖ਼ਰੀ ਅਵਸਥਾ ਹੁੰਦੀ ਹੈ। ਇਹ ਤਦ ਹੁੰਦਾ ਹੈ ਜਦ ਨਾਮ ਸਿਮਰਨ ਸਾਡੇ ਸਰੀਰ ਦੀ ਹਰ ਇਕ ਕੋਸ਼ਿਕਾ ਵਿਚ ਚਲਾ ਜਾਂਦਾ ਹੈ। ਇਹ ਉਦੋਂ ਵਾਪਰਦਾ ਹੈ ਜਦੋਂ ਸੂਖਮ ਸਰੀਰ, ਜਿਸ ਨੂੰ ਰੂਹ ਵੀ ਕਿਹਾ ਜਾਂਦਾ ਹੈ, ਪੂਰੀ ਤਰ੍ਹਾਂ ਸਾਫ਼ ਹੋ ਜਾਂਦੀ ਹੈ, ਕੰਚਨ ਹੋ ਜਾਂਦੀ ਹੈ ਅਤੇ ਅੰਮ੍ਰਿਤ ਨਾਲ ਭਰਪੂਰ ਹੋ ਜਾਂਦੀ ਹੈ। ਅਸਲ ਵਿਚ ਰੂਹ ਆਪਣੇ ਆਪ ਵਿਚ ਅੰਮ੍ਰਿਤ ਬਣ ਜਾਂਦੀ ਹੈ। ਰੂਹ ਵਿੱਚ ਨਿਰਗੁਣ ਸਰੂਪ ਪਰਮ ਜੋਤ ਪੂਰਨ ਪ੍ਰਕਾਸ਼ ਭਰ ਜਾਂਦਾ ਹੈ। ਸਾਰੀ ਦੇਹੀ ਅੰਮ੍ਰਿਤ ਨਾਲ ਭਰ ਜਾਂਦੀ ਹੈ। ਅਸਲ ਵਿੱਚ ਅੰਮ੍ਰਿਤ ਸੂਖਸ਼ਮ ਦੇਹੀ ਤੋਂ ਬਾਹਰ ਵਗਣਾ ਸ਼ੁਰੂ ਹੋ ਜਾਂਦਾ ਹੈ ਅਤੇ ਫਿਰ ਪਦਾਰਥਕ ਸਰੀਰ ਵਿੱਚ ਨਾਮ ਦੀ ਕੰਪਨ ਨਿਰੰਤਰ ਸੁਨਣੀ ਸ਼ੁਰੂ ਹੋ ਜਾਂਦੀ ਹੈ। ਅਸੀਂ ਆਪਣੇ ਸਰੀਰ ਦੇ ਹਰ ਭਾਗ ਵਿਚ ਨਾਮ ਦੀ ਕੰਪਨ ਨੂੰ ਮਹਿਸੂਸ ਅਤੇ ਅਨੁਭਵ ਕਰਦੇ ਹਾਂ।

ਰੋਮ-ਰੋਮ ਸਿਮਰਨ ਅਸਲ ਅਖੰਡ ਕੀਰਤਨ ਹੈ, ਇਹ ਅਸਲ ਕੀਰਤਨ ਹੈ, ਇਹ ਅਸਲ ਅਖੰਡ ਪਾਠ ਹੈ। ਇਹ ਅਸਲ ਅੰਮ੍ਰਿਤ ਹੈ, ਸਰਵ-ਉੱਚ ਅੰਮ੍ਰਿਤ, ਆਤਮ ਰਸ ਅੰਮ੍ਰਿਤ, ਆਤਮ ਰਸ ਕੀਰਤਨ, ਪਰਮ ਪੂਰਨ ਜੋਤ ਪੂਰਨ ਪ੍ਰਕਾਸ਼ ਅੰਮ੍ਰਿਤ, ਨਿਰਗੁਣ ਸਰੂਪ ਅੰਮ੍ਰਿਤ ਹੈ। ਰੋਮ-ਰੋਮ ਸਿਮਰਨ ਹੈ ਜਦ ਸਾਡੇ ਸਰੀਰ ਦੀ ਹਰ ਕੋਸ਼ਿਕਾ ਸਤਿਨਾਮ ਬਣ ਜਾਂਦੀ ਹੈ, ਜਦ ਹਰ ਕੋਸ਼ਿਕਾ ਅੰਮ੍ਰਿਤ ਬਣ ਜਾਂਦੀ ਹੈ, ਜਦ ਧਰਮ ਜੋਤ ਸਾਡੇ ਸਰੀਰ ਦੀ ਹਰ ਕੋਸ਼ਿਕਾ ਵਿਚੋਂ ਵਾਪਰਦੀ ਹੈ ਅਤੇ ਇਹ ਹੈ ਜੋ ਸਰੀਰਿਕ ਤੌਰ ’ਤੇ ਵਾਪਰਦਾ ਹੈ ਅਤੇ ਸਰੀਰਿਕ ਤੌਰ ’ਤੇ ਅਨੁਭਵ ਕੀਤਾ ਜਾ ਸਕਦਾ ਹੈ।

ਇਸ ਦਾ ਅਹਿਸਾਸ ਅਤੇ ਅਨੁਭਵ ਸਾਡੇ ਸਰੀਰ ਦੇ ਜ਼ਿਆਦਾ ਸੰਵੇਦਨ-ਸ਼ੀਲ ਅੰਗਾਂ, ਜਿਸ ਤਰ੍ਹਾਂ ਹੱਥਾਂ, ਸਿਰ, ਮੱਥਾ, ਰੀੜ੍ਹ ਦੀ ਹੱਡੀ ਵਿਚ ਜ਼ਿਆਦਾ ਹੁੰਦਾ ਹੈ ਪਰ ਇਸ ਨੂੰ ਸਾਡੇ ਸਰੀਰ ਦੇ ਹਰ ਹਿੱਸੇ ਵਿਚ ਨਬਜ਼ ਦੀ ਕੰਪਨ ਦੀ ਤਰ੍ਹਾਂ ਅਨੁਭਵ ਅਤੇ ਮਹਿਸੂਸ ਕੀਤਾ ਜਾ ਸਕਦਾ ਹੈ। ਜਦ ਅਸੀਂ ਐਸੀ ਅਵਸਥਾ ਵਿਚ ਪਹੁੰਚਦੇ ਹਾਂ, ਜਦ ਸਾਡੇ ਸਰੀਰ ਦੀ ਹਰ ਕੋਸ਼ਿਕਾ ਇੰਨੀ ਸੰਵੇਦਨ-ਸ਼ੀਲ ਬਣ ਜਾਂਦੀ ਹੈ ਕਿ ਜਦ ਅਸੀਂ ਕੀਰਤਨ ਅਤੇ ਗੁਰਬਾਣੀ ਸੁਣਦੇ ਹਾਂ, ਸਾਡਾ ਰੋਮ-ਰੋਮ ਗੁਰਬਾਣੀ ਅਤੇ ਸੰਗੀਤ ਨੂੰ ਸੁਣਦਾ, ਮਹਿਸੂਸ ਕਰਦਾ ਅਤੇ ਅਨੁਭਵ ਕਰਦਾ ਹੈ।

ਇਹ ਅਨੰਦ ਹੋਰ ਵੀ ਮਹਾਨ ਬਣ ਜਾਂਦਾ ਹੈ ਜਦ ਗੁਰਬਾਣੀ ਉਸ ਰਾਗ ਵਿਚ ਗਾਈ ਜਾਂਦੀ ਹੈ ਜਿਸ ਵਿੱਚ ਇਹ ਲਿਖੀ ਹੁੰਦੀ ਹੈ। ਇਹ ਨਾਮ ਸਿਮਰਨ ਦੀ ਸਿਖ਼ਰ ਹੈ, ਜਦ ਹਰ ਇਕ ਕੋਸ਼ਿਕਾ ਅਕਾਲ ਪੁਰਖ, ਉਸ ਦੇ ਨਾਮ ਦੀ ਸਿਫ਼ਤ ਸਲਾਹ ਗਾਉਂਦੀ ਹੈ। ਇਹ ਹੈ ਜਿਸ ਦਾ ਅਪਰਸੁ ਨਿਰੰਤਰ ਅਨੰਦ ਮਾਣਦਾ ਹੈ। ਅਪਰਸੁ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦਾ ਗੁਰਪ੍ਰਸਾਦਿ ਦੇ ਕੇ ਨਾਮ ਨਾਲ ਜੋੜਨ ਵਿਚ ਮਦਦ ਕਰਨ ਦੇ ਪਰਉਪਕਾਰ ਅਤੇ ਮਹਾਂ ਪਰਉਪਕਾਰ ਵਿਚ ਆਪਣੇ ਆਪ ਨੂੰ ਲੀਨ ਕਰ ਲੈਂਦਾ ਹੈ।

ਅਪਰਸੁ ਦੂਸਰਿਆਂ ਦੀ ਇਸ ਅੰਦਰੂਨੀ ਤੀਰਥ ਯਾਤਰਾ ਅਤੇ ਪੂਰਨ ਅਹਿਸਾਸ ਦੇ ਸਾਰੇ ਰਸਤੇ ਵਿਚ ਲੰਘਣ ਵਿਚ ਬਾਂਹ ਫੜ ਕੇ ਮਦਦ ਕਰਦਾ ਹੈ। ਅਪਰਸੁ ਦੂਸਰਿਆਂ ਦੀ ਆਪਣੇ ਵਰਗੇ ਬਣਨ ਵਿਚ ਮਦਦ ਕਰਦਾ ਹੈ। ਉਹ ਉਹਨਾਂ ਦੀ ਅਪਰਸੁ ਬਣਨ ਵਿਚ ਮਦਦ ਕਰਦਾ ਹੈ ਅਤੇ ਨਾਲ ਦੀ ਨਾਲ ਉਹਨਾਂ ਨੂੰ ਪਰਮ ਗਤ ਅਵਸਥਾ ਜਿਹੜੀ ਕਿ ਪਰਮ ਪਦਵੀ ਸਰਵ-ਉੱਚ ਰੂਹਾਨੀ ਅਵਸਥਾ ਤੱਕ ਪਹੁੰਚਣ ਵਿਚ ਮਦਦ ਕਰਦਾ ਹੈ।

ਭਗਉਤੀ ਭਗਵੰਤ ਭਗਤਿ ਕਾ ਰੰਗੁ

ਸਗਲ ਤਿਆਗੈ ਦੁਸਟ ਕਾ ਸੰਗੁ

ਮਨ ਤੇ ਬਿਨਸੈ ਸਗਲਾ ਭਰਮੁ

ਕਰਿ ਪੂਜੈ ਸਗਲ ਪਾਰਬ੍ਰਹਮੁ

ਸਾਧਸੰਗਿ ਪਾਪਾ ਮਲੁ ਖੋਵੈ

ਤਿਸੁ ਭਗਉਤੀ ਕੀ ਮਤਿ ਊਤਮ ਹੋਵੈ

ਭਗਵੰਤ ਕੀ ਟਹਲ ਕਰੈ ਨਿਤ ਨੀਤਿ

ਮਨੁ ਤਨੁ ਅਰਪੈ ਬਿਸਨ ਪਰੀਤਿ

ਹਰਿ ਕੇ ਚਰਨ ਹਿਰਦੈ ਬਸਾਵੈ

ਨਾਨਕ ਐਸਾ ਭਗਉਤੀ ਭਗਵੰਤ ਕਉ ਪਾਵੈ

ਗੁਰੂ ਪੰਚਮ ਪਾਤਸ਼ਾਹ ਜੀ ਬੇਅੰਤ ਦਿਆਲਤਾ ਨਾਲ ਐਸਾ ਵਿਅਕਤੀ ਜੋ ਅਪਰਸੁ ਬਣ ਗਿਆ ਹੈ, ਦੇ ਬ੍ਰਹਮ ਰੂਪਾਂ ਅਤੇ ਬ੍ਰਹਮ ਗੁਣਾਂ ਦੇ ਬਾਰੇ ਪੂਰਨ ਬ੍ਰਹਮ ਗਿਆਨ ਦੇਣਾ ਜਾਰੀ ਰੱਖ ਰਹੇ ਹਨ। ਗੁਰੂ ਪਾਤਸ਼ਾਹ ਜੀ ਅਪਰਸੁ ਦੇ ਕੁਝ ਹੋਰ ਬ੍ਰਹਮ ਗੁਣਾਂ ਦਾ ਵਖਿਆਨ ਕਰਦੇ ਹਨ ਅਤੇ ਵਖਿਆਨ ਕਰਦੇ ਹਨ ਕਿ ਕਿਵੇਂ ਇੱਕ ਵਿਅਕਤੀ ਅਪਰਸੁ ਬਣ ਸਕਦਾ ਹੈ।

ਅਸਲੀ ਭਗਤੀ ਵਿੱਚ, ਆਦਿ ਸ਼ਕਤੀ ਦਾ ਭਗਤ, ਪਰਮਾਤਮਾ ਵਿੱਚ ਪੂਰਨ ਸ਼ਰਧਾ, ਪੂਰਨ ਭਰੋਸਾ ਅਤੇ ਪੂਰਨ ਪਿਆਰ ਵਿੱਚ ਡੁੱਬ ਜਾਂਦਾ ਹੈ। ਪੂਰਨ ਪਿਆਰ, ਪੂਰਨ ਭਰੋਸਾ ਅਤੇ ਪੂਰਨ ਸ਼ਰਧਾ ਦਾ ਭਾਵ ਹੈ ਕਿ ਜੋ ਵੀ ਤੁਹਾਡੇ ਕੋਲ ਹੈ ਉਸ ਨੂੰ ਗੁਰ ਅਤੇ ਗੁਰੂ ਦੇ ਸਤਿ ਚਰਨਾਂ ’ਤੇ ਪੂਰਨ ਸਮਰਪਿਤ ਕਰ ਦੇਣਾ। ਹਰੇਕ ਵਸਤੂ ਉਸ ਪਰਮ ਸ਼ਕਤੀ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਦਿੱਤੀ ਹੈ। ਭਗਤ ਭਗਵੰਤ ਦੀ ਭਗਤੀ ਕਰਦਾ ਹੈ ਅਤੇ ਭਗਵੰਤ ਭਗਤ ਦੀ ਭਗਤੀ ਕਰਦਾ ਹੈ। ਜਿਸ ਤਰ੍ਹਾਂ ਭਗਤ, ਭਗਵੰਤ ਦਾ ਪੂਰਨ ਸੱਚੀ ਸ਼ਰਧਾ, ਪੂਰਨ ਸੱਚੀ ਪ੍ਰੀਤ, ਪੂਰਨ ਦ੍ਰਿੜ੍ਹਤਾ, ਪੂਰਨ ਵਿਸ਼ਵਾਸ ਅਤੇ ਪੂਰਨ ਪਿਆਰ ਨਾਲ ਧਿਆਨ ਕਰਦਾ ਹੈ ਤਦ ਭਗਵੰਤ ਆਪਣੇ ਭਗਤ ’ਤੇ ਇੰਨਾ ਖ਼ੁਸ਼ ਹੋ ਜਾਂਦਾ ਹੈ ਕਿ ਉਹ ਆਪਣੇ ਭਗਤ ਦਾ ਧਿਆਨ ਕਰਦਾ ਹੈ। ਭਗਵੰਤ ਭਗਤ ਨੂੰ ਆਪਣੇ ਰੰਗ ਵਿੱਚ ਰੰਗ ਲੈਂਦਾ ਹੈ। ਭਗਵੰਤ ਦੇ ਸਾਰੇ ਇਲਾਹੀ ਰੰਗ, ਭਾਵ ਭਗਵੰਤ ਦੀਆਂ ਸਾਰੀਆਂ ਇਲਾਹੀ ਸ਼ਕਤੀਆਂ ਅਤੇ ਬ੍ਰਹਮ ਗੁਣ ਭਗਤ ਵਿੱਚ ਪਰਗਟ ਹੋ ਜਾਂਦੇ ਹਨ। ਇਸ ਦਾ ਭਾਵ ਹੈ ਕਿ ਤੁਸੀਂ ਬੰਦਗੀ ਵਿੱਚ ਜਿੰਨਾ ਜ਼ਿਆਦਾ ਭਗਵੰਤ ਦੇ ਚਰਨਾਂ ’ਤੇ ਅਰਪਣ ਕਰੋਗੇ, ਭਗਵੰਤ ਤੁਹਾਨੂੰ ਇਸ ਤੋਂ ਕਈ ਗੁਣਾਂ ਜ਼ਿਆਦਾ ਕਰਕੇ ਵਾਪਸ ਦੇਵੇਗਾ। ਤਨ, ਮਨ, ਧਨ ਭਗਵੰਤ ਦੇ ਚਰਨਾਂ ’ਤੇ ਵਾਰ ਦੇਣਾ ਹੀ ਬੰਦਗੀ ਹੈ।

ਇੱਥੇ ਇਹਨਾਂ ਬ੍ਰਹਮ ਗੁਣਾਂ, ਸੱਚੀ ਪ੍ਰੀਤ, ਸੱਚੀ ਸ਼ਰਧਾ, ਯਕੀਨ, ਭਰੋਸਾ, ਦ੍ਰਿੜ੍ਹਤਾ, ਵਿਸ਼ਵਾਸ ਅਤੇ ਪਿਆਰ ਦੀ ਕੋਈ ਸੀਮਾ ਨਹੀਂ ਹੈ। ਅਸੀਂ ਜਿੰਨਾ ਜ਼ਿਆਦਾ ਤੋਂ ਜ਼ਿਆਦਾ ਇਹਨਾਂ ਵਿਚੋਂ ਭਗਵੰਤ ਨੂੰ ਦਿਆਂਗੇ, ਉਹ ਇਹਨਾਂ ਨੂੰ ਕਈ ਗੁਣਾਂ ਕਰ ਦਿੰਦਾ ਹੈ ਅਤੇ ਸਾਨੂੰ ਵਾਪਸ ਦੇ ਦਿੰਦਾ ਹੈ। ਇਹ ਉਸ ਦੁਆਰਾ ਐਲਾਨ ਕੀਤਾ ਗਿਆ ਬ੍ਰਹਮ ਕਾਨੂੰਨ ਹੈ ਅਤੇ ਉਸ ਦੇ ਦੁਆਰਾ ਐਲਾਨ ਕੀਤੇ ਗਏ ਸਾਰੇ ਕਾਨੂੰਨ ਆਪਣੇ ਆਪ ਲਾਗੂ ਹੋ ਜਾਂਦੇ ਹਨ ਜਦ ਅਸੀਂ ਦ੍ਰਿੜ੍ਹਤਾ, ਵਿਸ਼ਵਾਸ, ਯਕੀਨ, ਭਰੋਸੇ, ਸ਼ਰਧਾ ਅਤੇ ਉਸ ਨਾਲ ਪਿਆਰ ਵਿੱਚ ਇਹਨਾਂ ਦਾ ਪਾਲਣ ਕਰਦੇ ਹਾਂ।

ਇਹਨਾਂ ਸਾਰੇ ਬ੍ਰਹਮ ਗੁਣਾਂ ਦੀ ਕੋਈ ਸੀਮਾ ਨਹੀਂ ਹੈ। ਆਓ ਜ਼ਰਾ ਸੋਚੀਏ, ਜ਼ਰਾ ਵਿਚਾਰ ਕਰੀਏ ਕੀ ਕੋਈ ਪਿਆਰ ਨੂੰ ਮਾਪ ਸਕਦਾ ਹੈ? ਕੀ ਕੋਈ ਦ੍ਰਿੜ੍ਹਤਾ ਅਤੇ ਵਿਸ਼ਵਾਸ ਨੂੰ ਮਾਪ ਸਕਦਾ ਹੈ? ਕੀ ਕੋਈ ਯਕੀਨ ਨੂੰ ਮਾਪ ਸਕਦਾ ਹੈ? ਕੀ ਕੋਈ ਸ਼ਰਧਾ ਵਾਸਤੇ ਕਿਸੇ ਪੈਮਾਨੇ ਦੀ ਪ੍ਰੀਭਾਸ਼ਾ ਦੇ ਸਕਦਾ ਹੈ? ਕੀ ਕੋਈ ਸ਼ਰਧਾ ਅਤੇ ਪ੍ਰੀਤ ਲਈ ਕਿਸੇ ਪੈਮਾਨੇ ਦੀ ਪ੍ਰੀਭਾਸ਼ਾ ਦੇ ਸਕਦਾ ਹੈ? ਇਹ ਬ੍ਰਹਮ ਗੁਣ ਬੇਅੰਤ ਹਨ। ਇਹਨਾਂ ਬ੍ਰਹਮ ਲੱਛਣਾਂ ਅਤੇ ਗੁਣਾਂ ਦੀ ਡੂੰਘਾਈ ਨਹੀਂ ਆਖੀ ਜਾ ਸਕਦੀ। ਇਹ ਅਕਾਲ ਪੁਰਖ ਦੀ ਤਰ੍ਹਾਂ ਅਨੰਤ ਹਨ। ਜਦ ਅਸੀਂ ਇਹਨਾਂ ਬ੍ਰਹਮ ਗੁਣਾਂ ਦਾ ਅਭਿਆਸ ਕਰਦੇ ਹਾਂ ਅਤੇ ਉਹਨਾਂ ਨੂੰ ਆਪਣੇ ਹਿਰਦੇ ਵਿੱਚ ਲੈ ਕੇ ਆਉਂਦੇ ਹਾਂ, ਸਾਡਾ ਹਿਰਦਾ ਵੀ ਅਨੰਤ ਬਣ ਜਾਂਦਾ ਹੈ। ਇਹ ਇੱਕ ਐਸਾ ਪਵਿੱਤਰ ਸਥਾਨ ਬਣ ਜਾਂਦਾ ਹੈ ਜਿਥੇ ਅਨੰਤ ਆਪ ਆਣ ਵੱਸਦਾ ਹੈ।

ਇਹ ਸਾਰੇ ਭਗਤ ਦੇ ਰੰਗ ਹਨ :

*           ਨਿਰਭਉ

*           ਏਕ ਦ੍ਰਿਸ਼ਟ- ਨਿਰਵੈਰ

*           ਕਰਤਾ ਪੁਰਖ

*           ਅਕਾਲ- ਕਾਲ ਤੋਂ ਪਰ੍ਹੇ ਸਮੇਂ ਅਤੇ ਖ਼ਲਾਅ ਤੋਂ ਪਰ੍ਹੇ

*           ਅਜੂਨੀ- ਜਨਮ ਮਰਨ ਦੇ ਚੱਕਰ ਤੋਂ ਪਰ੍ਹੇ

*           ਸੈਭੰ- ਆਪ ਬਣਿਆ ਅਤੇ ਆਪਣੀ ਪਾਲਣਾ ਆਪ ਕਰਨ ਵਾਲਾ

*           ਸਤ ਸੰਤੋਖ ਵਿੱਚ ਕੋਈ ਇੱਛਾ ਨਹੀਂ

(ਇਹ ੩੨ ਬ੍ਰਹਮ ਗੁਣ ਬ੍ਰਹਮ ਸ਼ਕਤੀਆਂ ਹਨ ਜੋ ਕਿ ਸਦਾ ਸੁਹਾਗਣ ਦੇ ਤਾਜ ਵਿੱਚ ਹੀਰੇ ਮੋਤੀਆਂ ਮਾਣਿਕਾਂ ਦੇ ਰੂਪ ਵਿੱਚ ਜੜੀਆਂ ਜਾਂਦੀਆਂ ਹਨ, ਦਾ ਬਿਆਨ ਅਸਟਪਦੀ ੮ ਦੀ ਕਥਾ ਵਿੱਚ ਕੀਤਾ ਗਿਆ ਹੈ।)

ਇਹ ਸਾਰਾ ਭਗਤ ਦਾ ਰੰਗ ਹੈ, ਭਗਤ ਇਹਨਾਂ ਸਾਰੇ ਬ੍ਰਹਮ ਗੁਣਾਂ ਵਿਚ ਲੀਨ ਹੋ ਜਾਂਦਾ ਹੈ। ਇਹ ਸਾਰੇ ਬ੍ਰਹਮ ਗੁਣ ਭਗਤ ਦੇ ਹਿਰਦੇ ਦਾ ਅਨਿੱਖੜਵਾਂ ਅੰਗ ਬਣ ਜਾਂਦੇ ਹਨ। ਇਥੇ ਭਗਵੰਤ ਅਤੇ ਭਗਤ ਵਿਚ ਕੋਈ ਅੰਤਰ ਨਹੀਂ ਰਹਿੰਦਾ। ਭਗਤ ਭਗਵੰਤ ਦੀ ਸਿਫ਼ਤ ਕਰਦਾ ਹੈ ਅਤੇ ਭਗਵੰਤ ਭਗਤ ਦੀ ਸੇਵਾ ਕਰਦਾ ਹੈ। ਹਰ ਵਸਤੂ ਜਿਸ ਦਾ ਭਗਵੰਤ ਨਾਲ ਸਬੰਧ ਹੁੰਦਾ ਹੈ, ਭਗਤ ਨਾਲ ਵੀ ਉਸਦਾ ਸਬੰਧ ਬਣ ਜਾਂਦਾ ਹੈ।

ਅਪਰਸੁ ਸਾਰੇ ਦੁਸ਼ਟ ਲੋਕਾਂ ਦੀ ਸੰਗਤ ਤਿਆਗ ਦਿੰਦਾ ਹੈ। ਦੁਸ਼ਟਤਾ ਕੀ ਹੈ? ਇੱਕ ਮਨੁੱਖੀ ਸਰੀਰ ਵਿਚ ਦੁਸ਼ਟਤਾ ਤੋਂ ਕੀ ਭਾਵ ਹੈ? ਪੰਜ ਦੂਤਾਂ ਵਾਲਾ ਹਿੱਸਾ ਦੁਸ਼ਟ ਹਿੱਸਾ ਹੈ – ਦੁਸ਼ਟ ਭਾਗ ਹੈ। ਇਹ ਤ੍ਰਿਸ਼ਨਾ ਹੈ ਜੋ ਆਦਮੀ ਨੂੰ ਦੁਸ਼ਟ ਬਣਨ ਲਈ ਮਜਬੂਰ ਕਰ ਦਿੰਦੀ ਹੈ। ਇੱਛਾਵਾਂ ਕਿਸੇ ਵਿਅਕਤੀ ਨੂੰ ਮਾਨਸਿਕ ਤੌਰ ’ਤੇ ਬਿਮਾਰ ਕਰਨ ਦਾ ਆਧਾਰ ਕਾਰਨ ਹਨ। ਜਦ ਸਾਡੇ ਕਰਮਾਂ ਅਨੁਸਾਰ ਇੱਛਾਵਾਂ ਪੂਰੀਆਂ ਹੁੰਦੀਆਂ ਹਨ, ਤਦ ਅਸੀਂ ਥੋੜ੍ਹ-ਚਿਰੀ ਖ਼ੁਸ਼ੀ ਪ੍ਰਾਪਤ ਕਰਦੇ ਹਾਂ। ਪਰ ਜਦ ਇੱਛਾਵਾਂ ਪੂਰੀਆਂ ਨਹੀਂ ਹੁੰਦੀਆਂ ਹਨ, ਇਹ ਦੁੱਖ ਅਤੇ ਪੀੜਾਂ ਲਿਆਉਂਦੀਆਂ ਹਨ। ਅਧੂਰੀਆਂ ਇੱਛਾਵਾਂ ਸਾਨੂੰ ਸ਼ਿਕਾਇਤ ਕਰਨ ਅਤੇ ਪ੍ਰਮਾਤਮਾ ਦਾ ਹੁਕਮ ਨਾ ਮੰਨਣ ਦਾ ਕਾਰਨ ਬਣਦੀਆਂ ਹਨ। ਇਹਨਾਂ ਦੁੱਖਾਂ ਅਤੇ ਪੀੜਾਂ ਦਾ ਇਕੱਠੇ ਹੋਣਾ ਮਾਨਸਿਕ ਦਬਾਅ ਵੱਲ ਲੈ ਜਾਂਦਾ ਹੈ ਜਿਹੜਾ ਮਾਨਸਿਕ ਬਿਮਾਰੀ ਵੱਲ ਖੜਦਾ ਹੈ। ਇਸ ਲਈ ਦੁਸ਼ਟ ਮਨੁੱਖ ਦਾ ਹਿੱਸਾ ਹੈ ਜਿਹੜਾ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਦੁਆਰਾ ਪ੍ਰਭਾਵਿਤ ਹੁੰਦਾ ਹੈ। ਇਹ ਵਿਨਾਸ਼ਕਾਰੀ ਸ਼ਕਤੀਆਂ ਅਪਰਸੁ ਦੇ ਨੇੜੇ ਵੀ ਨਹੀਂ ਆਉਂਦੀਆਂ।

ਅਪਰਸੁ ਦੇ ਮਨ ਤੋਂ ਸਾਰੇ ਭਰਮ ਦੂਰ ਹੋ ਜਾਂਦੇ ਹਨ। ਇਹ ਭਰਮ, ਧਰਮ ਦੇ ਭਰਮ, ਰੂਹਾਨੀ ਤਰੱਕੀ ਦੇ ਰਸਤੇ ਵਿਚ ਗੰਭੀਰ ਅੜਿੱਕਾ ਹਨ। ਇਹਨਾਂ ਭਰਮਾਂ ਨੂੰ ਦੁਬਿਧਾ ਦੱਸਿਆ ਗਿਆ ਹੈ। ਦੁਬਿਧਾ ਦਾ ਭਾਵ ਹੈ ਮਨ ਦਾ ਦੋਗਲਾਪਨ, ਸਾਡੇ ਮਨ ਦਾ ਬਿਖਰਾਅ, ਸਾਡੇ ਮਨ ਦੀ ਭਟਕਣਾ, ਅਵਿਸ਼ਵਾਸ, ਦੁਬਿਧਾ ਸਾਨੂੰ ਗੁਰਬਾਣੀ ਦੀ ਤਹਿ ਤੋਂ ਦੂਰ ਲੈ ਜਾਂਦੀ ਹੈ। ਤੱਤ ਵਸਤੂ, ਤੱਤ ਗਿਆਨ, ਡੂੰਘੇ ਬ੍ਰਹਮ ਗਿਆਨ ਅਤੇ ਸਮਝ ਤੋਂ ਦੂਰ ਲੈ ਜਾਂਦੀ ਹੈ। ਬਿਨਾਂ ਬ੍ਰਹਮ ਸਮਝ ਤੋਂ ਦੁਬਿਧਾ ਸਾਨੂੰ ਧਰਮ ਖੰਡ ਜਾਂ ਨਿਚਲੇ ਖੰਡਾਂ ਵਿਚ ਰੱਖਦੀ ਹੈ। ਇਹ ਹੀ ੯੯ ਪ੍ਰਤੀਸ਼ਤ ਲੋਕਾਈ ਦੇ ਧਰਮ ਖੰਡ ਜਾਂ ਹੇਠਾਂ ਹੋਣ ਦਾ ਪ੍ਰਮੁੱਖ ਕਾਰਨ ਹੈ।

ਦੁਬਿਧਾ ਬਹੁਤ ਹੀ ਗੰਭੀਰ ਮਾਨਸਿਕ ਰੋਗ ਹੈ। ਇਹ ਸਾਡੇ ਮਨ ਨੂੰ ਬੰਦ ਕਰਦੀ ਹੈ ਅਤੇ ਸਾਨੂੰ ਅਨਾਦਿ ਦੇ ਰਸਤੇ, ਮੁਕਤੀ, ਜੀਵਨ ਸ਼ਕਤੀ, ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਨੂੰ ਮਿਲਣ ਦੇ ਰਸਤੇ ’ਤੇ ਅੱਗੇ ਵਧਣ ਨੂੰ ਰੋਕਦੀ ਹੈ। ਜਦ ਤੱਕ ਅਸੀਂ ਦੁਬਿਧਾ ਵਿਚ ਹਾਂ, ਸਾਡੇ ਵਿਚ ਭਰਮ ਹੁੰਦੇ ਹਨ ਜੋ ਸਾਡਾ ਸਹੀ ਰੂਹਾਨੀ ਰਸਤੇ ਵਿਚ ਸਵੈ ਵਿਸ਼ਵਾਸ ਘਟਾਉਂਦੇ ਹਨ। ਇਥੋਂ ਤੱਕ ਕਿ ਅਸੀਂ ਉਸ ਉੱਪਰ ਵੀ ਧਿਆਨ ਨਹੀਂ ਦਿੰਦੇ ਜੋ ਸਾਨੂੰ ਗੁਰਬਾਣੀ ਦੱਸਦੀ ਹੈ। ਉਦਾਹਰਣ ਵਜੋਂ ਸਾਨੂੰ ਇੱਕ ਬ੍ਰਹਮ ਗਿਆਨੀ, ਜਾਂ ਸੰਤ ਅਤੇ ਅਪਰਸੁ ਦੀ ਸਾਨੂੰ ਗੁਰਪ੍ਰਸਾਦਿ ਦੇਣ ਲਈ ਜ਼ਰੂਰਤ ਹੁੰਦੀ ਹੈ। ਵੱਖ-ਵੱਖ ਮਨਮਤਿ ਭਰਪੂਰ ਸੋਮਿਆਂ ਤੋਂ ਗ਼ਲਤ ਸੰਚਾਰ ਕਾਰਨ ਅਸੀਂ ਉਸ ਉੱਪਰ ਭਰਮ ਕਰਦੇ ਹਾਂ ਜੋ ਗੁਰਬਾਣੀ ਸਾਨੂੰ ਦੱਸਦੀ ਹੈ। ਦੁਬਿਧਾ ਸਾਨੂੰ ਰੂਹਾਨੀਅਤ ਵਿੱਚ ਕਿਤੇ ਵੀ ਨਹੀਂ ਪਹੁੰਚਣ ਦਿੰਦੀ।

ਸਾਡੇ ਰੂਹਾਨੀਅਤ ਤੇ ਅਗਾਂਹ ਵਧਣ ਲਈ, ਸਾਨੂੰ ਸ਼ੀਸ਼ੇ ਦੀ ਤਰ੍ਹਾਂ ਸਾਫ਼ ਦਿਸ਼ਾ ਦਾ ਪਾਲਣ ਕਰਨ ਦੀ ਜ਼ਰੂਰਤ ਹੁੰਦੀ ਹੈ। ਇਹ ਉਹ ਦਿਸ਼ਾ ਹੈ ਜਿਸਦੀ ਬਖ਼ਸ਼ਿਸ਼ ਸਾਡੇ ਨਾਲ ਹੈ ਜਿਸ ਬਖ਼ਸ਼ਿਸ਼ ਨਾਲ ਅਸੀਂ ਨਾਮ ਅਭਿਆਸ ਕਰਦੇ-ਕਰਦੇ ਸਮੇਂ ਨਾਲ ਸਾਰੇ ਭਰਮ, ਭੁਲੇਖੇ, ਦੁਬਿਧਾ ਨੂੰ ਮਨ ਤੋਂ ਮਿਟਾ ਦਿੰਦੇ ਹਾਂ। ਦੁਬਿਧਾ ਦਾ ਨਾਸ ਸਾਨੂੰ ਅਪਰਸੁ ਬਣਨ ਵੱਲ ਅਗਵਾਈ ਕਰਦਾ ਹੈ ਜਾਂ ਦੂਸਰੇ ਸ਼ਬਦਾਂ ਵਿਚ ਅਪਰਸੁ ਨੂੰ ਕਿਸੇ ਕਿਸਮ ਦੀ ਦੁਬਿਧਾ ਭੁਲੇਖੇ ਭਰਮ ਨਹੀਂ ਹੁੰਦੇ ਹਨ।

ਅਪਰਸੁ ਪਾਰਬ੍ਰਹਮ ਪਰਮੇਸ਼ਰ ਦੀ ਸ਼ਰਧਾ ਪੂਰਨ ਸੇਵਾ ਕਰਦਾ ਹੈ। ਉਸ ਲਈ ਨਿਰਗੁਣ ਅਤੇ ਸਰਗੁਣ ਇੱਕ ਬਣ ਜਾਂਦੇ ਹਨ। ਉਹ ਹਰ ਰਚਨਾ ਵਿਚ ਬ੍ਰਹਮ ਜੋਤ ਦੀ ਮੌਜੂਦਗੀ ਵੇਖਦਾ ਹੈ। ਉਹ ਹਰ ਪਾਸੇ ਪਰਮਾਤਮਾ ਵੇਖਦਾ ਹੈ ਅਤੇ ਇਸ ਤਰ੍ਹਾਂ ਉਹ ਨਿਰਵੈਰ ਬਣਦਾ ਹੈ। ਇਸ ਤਰ੍ਹਾਂ ਉਹ ਏਕ ਦ੍ਰਿਸ਼ਟ ਬਣਦਾ ਹੈ। ਅਧਿਆਤਮਿਕ ਦੀ ਸੰਗਤ ਵਿਚ, ਪਾਪ ਦੀ ਗੰਦਗੀ ਧੋਤੀ ਜਾਂਦੀ ਹੈ, ਪੰਜ ਦੂਤ ਅਤੇ ਤ੍ਰਿਸ਼ਨਾ ਕਾਰਨ ਪੈਦਾ ਕੀਤੀ ਗਈ ਮਾਨਸਿਕ ਬਿਮਾਰੀ ਦੀ ਗੰਦਗੀ ਅਤੇ ਮੈਲ ਅਪਰਸੁ ਦੀ ਸੰਗਤ ਨਾਲ ਧੋਤੀ ਜਾਂਦੀ ਹੈ। ਕੇਵਲ ਉਹ ਗੁਰੂ ਅਖਵਾ ਸਕਦਾ ਹੈ ਜਿਸਨੇ ਪਰਮ ਪਦਵੀ ਪਾ ਲਈ ਹੈ ਅਤੇ ਆਪਣੇ ਮਨ ਉੱਪਰ ਪੂਰੀ ਤਰ੍ਹਾਂ ਜਿੱਤ ਪਾ ਲਈ ਹੈ ਅਤੇ ਮਾਇਆ ਉੱਪਰ ਪੂਰੀ ਤਰ੍ਹਾਂ ਜਿੱਤ ਪਾ ਲਈ ਹੈ। ਜਿਸ ਨੂੰ ਪਰਮ ਪਦ ਦੀ ਪ੍ਰਾਪਤੀ ਹੋ ਜਾਂਦੀ ਹੈ ਕੇਵਲ ਉਸ ਕੋਲ ਸਾਨੂੰ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਸੇਵਾ ਪਰਉਪਕਾਰ ਅਤੇ ਮਹਾਂ ਪਰਉਪਕਾਰ ਦਾ ਗੁਰਪ੍ਰਸਾਦਿ ਦੇਣ ਦਾ ਅਧਿਕਾਰ ਹੁੰਦਾ ਹੈ। ਅਤੇ ਕੇਵਲ ਨਾਮ ਅਤੇ ਨਾਮ ਦੀ ਕਮਾਈ ਸਾਡੇ ਮਨ ਦੀ ਸਾਰੀ ਗੰਦਗੀ ਅਤੇ ਧੂੜ ਨੂੰ ਧੋ ਸਕਦੀ ਹੈ। ਕੇਵਲ ਐਸੇ ਅਪਰਸੁ ਦੀ ਸੰਗਤ ਸਾਡੇ ਮਨ ਦੀ ਮੈਲ ਧੋ ਕੇ ਸਾਨੂੰ ਅੰਦਰੋਂ ਪੂਰੀ ਤਰ੍ਹਾਂ ਸਾਫ਼ ਕਰਕੇ ਸਾਡੇ ਹਿਰਦੇ ਨੂੰ ਪੂਰਨ ਸਚਿਆਰੀ ਰਹਿਤ ਵਿਚ ਲਿਆਉਣ ਵਿੱਚ ਮਦਦ ਕਰ ਸਕਦੀ ਹੈ। ਕੇਵਲ ਐਸੇ ਅਪਰਸੁ ਦੀ ਸੰਗਤ ਸਾਨੂੰ ਪੂਰਨ ਤੌਰ ’ਤੇ ਅੰਦਰੋਂ ਸਚਿਆਰਾ ਬਣਾ ਸਕਦੀ ਹੈ ਅਤੇ ਸਾਡੇ ਹਿਰਦੇ ਨੂੰ ਸਾਰੇ ਬ੍ਰਹਮ ਲੱਛਣਾਂ ਅਤੇ ਗੁਣਾਂ ਨਾਲ ਭਰ ਸਕਦੀ ਹੈ।

ਐਸੇ ਭਗਉਤੀ ਦੀ ਮਤ ਸਰਵ-ਸ੍ਰੇਸ਼ਟ ਬਣ ਜਾਂਦੀ ਹੈ। ਇਸ ਤੋਂ ਭਾਵ ਹੈ ਕਿ ਭਗਉਤੀ ਇੱਕ ਬ੍ਰਹਮ ਗਿਆਨੀ ਬਣ ਜਾਂਦਾ ਹੈ ਕਿ ਬ੍ਰਹਮ ਗਿਆਨੀ ਬ੍ਰਹਮ ਗਿਆਨ ਦੀ ਤੁਰਦੀ-ਫਿਰਦੀ ਜੀਵਤ ਜਾਗਤ ਖਾਨ ਹੁੰਦੀ ਹੈ। ਉਸ ਨੇ ਗੁਰਬਾਣੀ ਦੇ ਆਪਣੇ ਰੋਜ਼ਾਨਾ ਜੀਵਨ ਵਿਚ ਅਭਿਆਸ ਨਾਲ ਬ੍ਰਹਮ ਗਿਆਨ ਦੀ ਕਮਾਈ ਕੀਤੀ ਹੁੰਦੀ ਹੈ। ਉਹ ਲਗਾਤਾਰ ਪਾਰਬ੍ਰਹਮ ਪਰਮੇਸ਼ਰ ਦੀ ਸੇਵਾ, ਸਤਿ ਦੀ ਸੇਵਾ ਕਰਨ ਅਤੇ ਸਤਿ ਵਰਤਾਉਂਦੇ ਹਨ। ਉਹ ਅੰਮ੍ਰਿਤ ਦੇ ਰਖਵਾਲੇ ਬਣ ਜਾਂਦੇ ਹਨ ਅਤੇ ਨਾਮ, ਨਾਮ ਦੀ ਕਮਾਈ, ਸੇਵਾ ਪਰਉਪਕਾਰ ਅਤੇ ਮਹਾਂ ਪਰਉਪਕਾਰ ਦਾ ਗੁਰਪ੍ਰਸਾਦਿ ਵੰਡ ਸਕਦੇ ਹਨ। ਇਸ ਤਰੀਕੇ ਨਾਲ ਉਹ ਆਪਣੀ ਜ਼ਿੰਦਗੀ ਨੂੰ ਆਪਣੇ ਰੂਹਾਨੀ ਮੰਤਵ ਦੀ ਪਛਾਣ ਕਰਨ ਨਾਲ ਸਫਲਾ ਬਣਾ ਲੈਂਦੇ ਹਨ। ਉਹ ਆਪਣਾ ਤਨ, ਮਨ ਪਰਮਾਤਮਾ ਦੀ ਸੇਵਾ ਨੂੰ ਸਮਰਪਿਤ ਕਰ ਦਿੰਦੇ ਹਨ।

ਪ੍ਰਮਾਤਮਾ ਨੂੰ ਪਦਾਰਥਕ ਸਰੀਰ ਅਰਪਿਤ ਕਰਨ ਦਾ ਭਾਵ ਹੈ :

*           ਨਾਮ ਸਿਮਰਨ ਨੂੰ ਸਮਰਪਣ

*           ਨਾਮ ਦੀ ਕਮਾਈ ਇਕੱਠਾ ਕਰਨਾ

*           ਦੂਸਰਿਆਂ ਦੀ ਸੇਵਾ ਕਰਨਾ

*           ਆਪਣੇ ਆਪ ਨੂੰ ਪਰਉਪਕਾਰ ਵਿਚ ਸ਼ਾਮਿਲ ਕਰਨਾ, ਜਿਵੇਂ ਕਿ:

*           ਦੂਸਰਿਆਂ ਲਈ ਚੰਗਾ ਕਰਨਾ

*           ਦੂਸਰਿਆਂ ਦੀ ਮਦਦ ਕਰਨਾ

*           ਗ਼ਰੀਬ ਅਤੇ ਥੱਲੇ ਦੱਬਿਆਂ ਦੀ ਸੇਵਾ ਕਰਨਾ

*           ਦਾਨ ਦੇਣਾ

*           ਭਲਾਈ ਅਤੇ ਇਸ ਤਰ੍ਹਾਂ ਦੇ ਹੋਰ ਕੰਮ

          ਮਹਾਂ ਪਰਉਪਕਾਰ ਦਾ ਭਾਵ ਹੈ :

 

*           ਦੂਸਰਿਆਂ ਦੀ ਪਰਮਾਤਮਾ ਨਾਲ ਜੁੜਨ ਵਿਚ ਮਦਦ ਕਰਨਾ

*           ਨਾਮ, ਨਾਮ ਦੀ ਕਮਾਈ ਅਤੇ ਸੇਵਾ ਦਾ ਗੁਰਪ੍ਰਸਾਦਿ ਦੂਸਰਿਆਂ ਨੂੰ ਦੇਣਾ

*           ਦੂਸਰਿਆਂ ਦੀ ਅੰਦਰੂਨੀ ਤੀਰਥ ਯਾਤਰਾ ਪੂਰੇ ਕਰਨ ਵਿਚ ਮਦਦ ਕਰਨਾ

*           ਪੂਰਨ ਸਮਝ ਲਈ ਦੂਸਰਿਆਂ ਦੀ ਮਦਦ ਕਰਨਾ

*           ਦੂਸਰਿਆਂ ਨੂੰ ਜੀਵਨ ਮੁਕਤੀ ਪ੍ਰਾਪਤ ਕਰਨ ਵਿਚ ਮਦਦ ਕਰਨਾ ਅਤੇ ਉਹਨਾਂ ਦੀ ਤਰ੍ਹਾਂ ਅਪਰਸੁ ਬਣਨ ਵਿਚ ਮਦਦ ਕਰਨਾ

ਇਕ ਅਪਰਸੁ ਦੇ ਮਨ ਦੀ ਹੁਣ ਕੋਈ ਹੋਂਦ ਨਹੀਂ ਹੁੰਦੀ। ਉਹ ਸੰਸਾਰਿਕ ਮਤ ਦੀ ਪਾਲਣਾ ਨਹੀਂ ਕਰਦਾ ਅਤੇ ਮਨਮਤਿ, ਦੁਰਮਤਿ ਦੀ ਪਾਲਣਾ ਨਹੀਂ ਕਰਦਾ। ਕੇਵਲ ਇੱਕ ਵਸਤੂ ਜਿਸ ਦੀ ਉਹ ਪਾਲਣਾ ਕਰਦਾ ਹੈ, ਉਹ ਹੈ ਪੂਰਨ ਬ੍ਰਹਮ ਗਿਆਨ, ਗੁਰਮਤਿ। ਇਸ ਦੇ ਫਲਸਰੂਪ ਉਸ ਦਾ ਮਨ ਪਰਮ ਜੋਤ ਵਿਚ ਬਦਲ ਜਾਂਦਾ ਹੈ। ਇਹ ਉਦੋਂ ਹੁੰਦਾ ਹੈ ਜਦ ਉਸ ਦੀਆਂ ਸਾਰੀਆਂ ਇੰਦਰੀਆਂ ਬ੍ਰਹਮ ਗਿਆਨ ਦੁਆਰਾ ਨਿਰਦੇਸ਼ਿਤ ਹੁੰਦੀਆਂ ਹਨ ਅਤੇ ਉਹ ਪੂਰੀ ਤਰ੍ਹਾਂ ਪ੍ਰਕਾਸ਼ਵਾਨ ਹੁੰਦਾ ਹੈ। ਤਦ ਮਾਲਕ ਦੇ ਚਰਨ ਕਮਲ ਉਸ ਦੇ ਹਿਰਦੇ ਵਿਚ ਸਦਾ ਸਦਾ ਲਈ ਵੱਸ ਗਏ ਹੁੰਦੇ ਹਨ। ਅਕਾਲ ਪੁਰਖ ਦੇ ਚਰਨ ਉਸ ਦੇ ਹਿਰਦੇ ਵਿਚ ਸੰ ਤ੍ਰਿਪਤ ਹੁੰਦੇ ਹਨ। ਇਹੋ ਜਿਹਾ ਭਗਉਤੀ ਮਾਲਕ ਪ੍ਰਮਾਤਮਾ ਨੂੰ ਪਾ ਲੈਂਦਾ ਹੈ। ਐਸਾ ਅਪਰਸੁ ਪਰਮਾਤਮਾ ਨਾਲ ਜੁੜ ਜਾਂਦਾ ਹੈ।

ਸੋ ਪੰਡਿਤੁ ਜੋ ਮਨੁ ਪਰਬੋਧੈ

ਰਾਮ ਨਾਮੁ ਆਤਮ ਮਹਿ ਸੋਧੈ

ਰਾਮ ਨਾਮ ਸਾਰੁ ਰਸੁ ਪੀਵੈ

ਉਸੁ ਪੰਡਿਤ ਕੈ ਉਪਦੇਸਿ ਜਗੁ ਜੀਵੈ

ਹਰਿ ਕੀ ਕਥਾ ਹਿਰਦੈ ਬਸਾਵੈ

ਸੋ ਪੰਡਿਤੁ ਫਿਰਿ ਜੋਨਿ ਨ ਆਵੈ

ਬੇਦ ਪੁਰਾਨ ਸਿਮ੍ਰਿਤਿ ਬੂਝੈ ਮੂਲ

ਸੂਖਮ ਮਹਿ ਜਾਨੈ ਅਸਥੂਲੁ

ਚਹੁ ਵਰਨਾ ਕਉ ਦੇ ਉਪਦੇਸੁ

ਨਾਨਕ ਉਸੁ ਪੰਡਿਤ ਕਉ ਸਦਾ ਅਦੇਸੁ

ਪਰਮ ਕਿਰਪਾਲੂ ਪਰਮ ਦਿਆਲੂ ਗੁਰੂ ਪੰਚਮ ਪਾਤਸ਼ਾਹ ਜੀ ਬੇਅੰਤ ਦਿਆਲਤਾ ਨਾਲ ਸਾਨੂੰ ਦੱਸ ਰਹੇ ਹਨ ਕਿ ਕਿਵੇਂ ਇੱਕ ਮਨੁੱਖ ਅਪਰਸੁ ਬਣ ਸਕਦਾ ਹੈ। ਉਸ ਦੀ ਰੂਹ, ਸੂਖਸ਼ਮ ਦੇਹੀ, ਨਾਮ ਦੇ ਗੁਰਪ੍ਰਸਾਦਿ ਵਿਚ ਲੀਨ ਹੋ ਜਾਂਦੀ ਹੈ। ਇਹ ਉਦੋਂ ਵਾਪਰਨਾ ਸ਼ੁਰੂ ਹੁੰਦਾ ਹੈ ਜਦੋਂ ਅਸੀਂ ਆਪਣੇ ਆਪ ਨੂੰ ਨਾਮ ਸਿਮਰਨ ਨੂੰ ਸਮਰਪਿਤ ਕਰ ਦਿੰਦੇ ਹਾਂ। ਤਦ ਹੌਲੀ-ਹੌਲੀ ਅਤੇ ਯਕੀਨੀ ਤੌਰ ’ਤੇ ਗੁਰਪ੍ਰਸਾਦਿ ਨਾਲ ਸਾਡੀ, ਰੂਹ ਆਤਮਾ, ਸੂਖਸ਼ਮ ਦੇਹੀ ਅਤੇ ਹਿਰਦਾ ਸ਼ੁੱਧ ਅਤੇ ਸਾਫ਼ ਹੋ ਜਾਂਦੇ ਹਨ। ਸਾਡੀ ਦੇਹੀ ਕੰਚਨ ਦੇਹੀ ਬਣ ਜਾਂਦੀ ਹੈ। ਭਾਵ ਸ਼ੁੱਧ ਸੋਨੇ ਵਾਂਗ ਸ਼ੁੱਧ ਬਣ ਜਾਂਦੀ ਹੈ। ਸਾਡੀ ਦੇਹੀ ਅਤੇ ਰੂਹ ਪੰਜ ਦੂਤਾਂ ਅਤੇ ਤ੍ਰਿਸ਼ਨਾ ਤੋਂ ਮੁਕਤ ਹੋ ਜਾਂਦੀ ਹੈ। ਸਾਡੇ ਸਾਰੇ ਪਾਪ ਕਮਾਤੇ ਧੋਤੇ ਜਾਂਦੇ ਹਨ। ਸਾਰੀਆਂ ਪਿਛਲੀਆਂ ਜ਼ਿੰਦਗੀਆਂ ਵਿਚ ਕੀਤੇ ਪਾਪਾਂ ਦੇ ਸਮੇਤ ਕੀਤੇ ਸਾਰੇ ਪਾਪ ਧੋਤੇ ਜਾਂਦੇ ਹਨ। ਇਸ ਤਰ੍ਹਾਂ ਇਕ ਆਮ ਮਨੁੱਖ ਅਪਰਸੁ ਬਣ ਜਾਂਦਾ ਹੈ।

ਅਪਰਸੁ ਨਿਰੰਤਰ ਨਾਮ ਰਸ ਅੰਮ੍ਰਿਤ ਦਾ ਅਨੰਦ ਮਾਣਦਾ ਹੈ। ਉਸ ਦਾ ਸਾਰਾ ਸਰੀਰ ਸਥੂਲ ਰੂਪ ਵਿਚ ਨਾਮ ਦੀ ਥਿੜਕਣ ਅਤੇ ਕੰਪਨ ਮਹਿਸੂਸ ਕਰਦਾ ਹੈ। ਇਹ ਸਰਵ-ਉੱਤਮ ਸ਼ਕਤੀ ਪ੍ਰਮਾਤਮਾ ਦੀ ਉਸਦੇ ਅੰਦਰ ਪਰਗਟ ਹੁੰਦੀ ਹੈ। ਇਕ ਬ੍ਰਹਿਮੰਡੀ ਪਰਮ ਸ਼ਕਤੀ, ਅੰਮ੍ਰਿਤ ਦੀ ਧਾਰਾ ਨਿਰੰਤਰ ਉਸ ਦੀ ਸਥੂਲ ਦੇਹੀ ਵਿਚੋਂ ਵਹਿੰਦੀ ਹੈ। ਇਹ ਬਹੁਤ ਹੀ ਸਥੂਲ ਬ੍ਰਹਮ ਤਜਰਬਾ ਅਤੇ ਅਹਿਸਾਸ ਹੈ ਅਤੇ ਅਪਰਸੁ ਨੂੰ ਸਦਾ ਹੀ ਇਸ ਨਿਰੰਤਰ ਅੰਮ੍ਰਿਤ ਦੇ ਵਹਾਅ, ਆਤਮ ਰਸ ਦਾ ਅਨੰਦ ਮਾਨਣ ਵਿਚ ਲੀਨ ਰੱਖਦੀ ਹੈ।

ਕੁਝ ਲੋਕਾਂ ਨੂੰ ਪ੍ਰਕਾਸ਼ ਨੂੰ ਵੇਖਣ, ਭਾਵ ਨਿਰਗੁਣ ਸਰੂਪ ਨੂੰ ਆਪਣੀਆਂ ਖੁੱਲ੍ਹੀਆਂ ਅੱਖਾਂ ਨਾਲ ਵੇਖਣ ਦਾ ਗੁਰਪ੍ਰਸਾਦਿ ਪ੍ਰਾਪਤ ਹੁੰਦਾ ਹੈ। ਕੁਝ ਲੋਕ ਪੂਰਨ ਪ੍ਰਕਾਸ਼ ਬ੍ਰਹਮ ਜੋਤ ਨਿਰਗੁਣ ਸਰੂਪ ਦੇ ਦਰਸ਼ਨ ਕਰਦੇ ਹਨ ਜਦ ਉਹ ਅੱਖਾਂ ਬੰਦ ਕਰਦੇ ਹਨ। ਇਸ ਤਰ੍ਹਾਂ ਦੀਆਂ ਇਲਾਹੀ ਸ਼ਕਤੀਆਂ ਅਤੇ ਬਖ਼ਸ਼ਿਸ਼ਾਂ ਪ੍ਰਾਪਤ ਲੋਕ ਅਪਰਸੁ ਦੁਆਲੇ ਇਸ ਇਲਾਹੀ ਪ੍ਰਕਾਸ਼ ਦੇ ਦਰਸ਼ਨ ਕਰਦੇ ਹਨ। ਇਥੇ ਇਹ ਗੱਲ ਦੱਸਣੀ ਮੁੱਲਵਾਨ ਹੈ ਕਿ ਸਭ ਤੋਂ ਮਹੱਤਵਪੂਰਨ ਤੱਥ ਹੈ ਕਿ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ, ਪਰਉਪਕਾਰ ਅਤੇ ਮਹਾਂ ਪਰਉਪਕਾਰ ਦੇ ਸਬੰਧ ਵਿਚ ਹੈ ਕਿ ਕੇਵਲ ਨਾਮ ਦਾ ਗੁਰਪ੍ਰਸਾਦਿ ਕਾਫ਼ੀ ਨਹੀਂ ਹੈ। ਹਰ ਚੀਜ਼ ਜਿਸ ਕਾਰਨ ਰੂਹਾਨੀ ਤਰੱਕੀ ਹੁੰਦੀ ਹੈ ਉਹ ਗੁਰਪ੍ਰਸਾਦਿ ਹੈ, ਕੁਝ ਵੀ ਆਪਣੇ ਕੀਤੇ ਯਤਨਾਂ ਨਾਲ ਨਹੀਂ ਵਾਪਰਦਾ, ਸਭ ਕੁੱਛ ਗੁਰਪ੍ਰਸਾਦਿ ਦੀ ਮਹਾਨ ਕਿਰਪਾ ਨਾਲ ਹੀ ਹੁੰਦਾ ਹੈ। ਇਸ ਲਈ ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਪਰਉਪਕਾਰ ਅਤੇ ਮਹਾਂ ਪਰਉਪਕਾਰ ਕੇਵਲ ਗੁਰਪ੍ਰਸਾਦਿ ਨਾਲ ਵਾਪਰਦਾ ਹੈ। ਇਸ ਲਈ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦੇ ਗੁਰਪ੍ਰਸਾਦਿ ਲਈ ਅਰਦਾਸ ਕਰਦੇ ਰਹਿਣਾ ਚਾਹੀਦਾ ਹੈ। ਪੂਰਨ ਬੰਦਗੀ ਵਿਚ ਨਾਮ ਦੀ ਕਮਾਈ ਅਤੇ ਸੇਵਾ ਸ਼ਾਮਿਲ ਹੈ। ਸੇਵਾ ਵਿਚ ਪਰਉਪਕਾਰ ਅਤੇ ਮਹਾਂ ਪਰਉਪਕਾਰ ਸ਼ਾਮਿਲ ਹੈ। ਪੂਰੀ ਤਰ੍ਹਾਂ ਮਾਇਆ ’ਤੇ ਜਿੱਤ ਪਾਉਣ ਲਈ ਅਰਦਾਸ ਕਰੋ, ਇੱਛਾਵਾਂ ’ਤੇ ਪੂਰੀ ਤਰ੍ਹਾਂ ਜਿੱਤ ਪਾਉਣ ਲਈ ਅਰਦਾਸ ਕਰੋ, ਸਾਡੇ ਹਿਰਦੇ ਨੂੰ ਸਾਰੇ ਬ੍ਰਹਮ ਗੁਣਾਂ ਨਾਲ ਭਰਨ ਲਈ ਅਰਦਾਸ ਕਰੋ, ਗੁਰਬਾਣੀ ਦਾ ਸਾਡੇ ਰੋਜ਼ਾਨਾ ਜੀਵਨ ਵਿਚ ਅਭਿਆਸ ਲਈ ਅਰਦਾਸ ਕਰੋ।

ਅਜਿਹਾ ਅਪਰਸੁ ਮਾਨਸਰੋਵਰ ਭਾਵ ਨਿਰਗੁਣ ਸਰੂਪ, ਵਿੱਚ ਡੁਬਕੀ ਲਗਾਉਂਦਾ ਹੈ ਅਤੇ ਸਦਾ ਸਦਾ ਲਈ ਮਾਨਸਰੋਵਰ ਵਿੱਚ ਹੀ ਸਮਾ ਜਾਂਦਾ ਹੈ। ਮਾਨਸਰੋਵਰ ਵਿੱਚ ਡੁੱਬ ਕੇ ਆਪਣੇ ਹਿਰਦੇ ਵਿਚ ਸਾਰੇ ਬ੍ਰਹਮ ਗੁਣ ਜੜ ਲੈਂਦਾ ਹੈ ਅਤੇ ਇੱਕ ਬ੍ਰਹਮ ਗਿਆਨੀ ਬਣ ਜਾਂਦਾ ਹੈ ਅਤੇ ਨਾਮ ਪੂਰਨ ਬੰਦਗੀ ਅਤੇ ਸੇਵਾ ਦੇ ਗੁਰਪ੍ਰਸਾਦਿ ਦਾ ਰਖਵਾਲਾ ਅਤੇ ਸੋਮਾ ਬਣ ਜਾਂਦਾ ਹੈ। ਅਪਰਸੁ ਸਾਨੂੰ ਉਸੇ ਪ੍ਰਕ੍ਰਿਆ ਵਿਚੋਂ ਲੰਘਣ ਵਿਚ ਮਦਦ ਕਰਦਾ ਹੈ ਜਿਸ ਰਾਹੀਂ ਉਹ ਗੁਜ਼ਰਿਆ ਹੈ ਅਤੇ ਸਾਨੂੰ ਰੂਹਾਨੀ ਸੰਸਾਰ ਦੀਆਂ ਸਿਖ਼ਰਾਂ ’ਤੇ ਲੈ ਜਾਂਦਾ ਹੈ ਅਤੇ ਸਾਨੂੰ ਅਪਰਸੁ ਬਣਾ ਦਿੰਦਾ ਹੈ।

ਐਸੀ ਰੂਹ ਜੋ ਅਪਰਸੁ ਬਣ ਗਈ ਹੈ, ਦੇ ਸ਼ਬਦ, ਬਚਨਾਂ ਅਤੇ ਸਿਖਿਆਵਾਂ ਨੂੰ ਪ੍ਰਮਾਤਮਾ ਦਾ ਸ਼ਬਦ ਕਿਹਾ ਜਾਂਦਾ ਹੈ। ਇਹ ਇਸ ਲਈ ਹੈ ਕਿਉਂਕਿ ਪ੍ਰਮਾਤਮਾ ਅਤੇ ਉਹਨਾਂ ਦੇ ਵਿਚਕਾਰ ਕੋਈ ਅੰਤਰ ਨਹੀਂ ਰਹਿੰਦਾ। ਐਸੇ ਵਿਅਕਤੀ ਦੇ ਸ਼ਬਦ, ਬਚਨ ਅਤੇ ਸਿਖਿਆਵਾਂ ਸਾਰੀ ਸ੍ਰਿਸ਼ਟੀ ਨੂੰ ਸਹੀ ਅਤੇ ਸੁੰਦਰ ਜ਼ਿੰਦਗੀ ਪ੍ਰਦਾਨ ਕਰਦੀਆਂ ਹਨ। ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦਾ ਗੁਰਪ੍ਰਸਾਦਿ ਅਭਿਆਗਤਾਂ ਨੂੰ ਸਦਾ ਸਦਾ ਲਈ ਬੇਅੰਤ ਸੁੰਦਰ ਅਤੇ ਇਲਾਹੀ ਅਨੰਦ ਨਾਲ ਭਰਪੂਰ ਜ਼ਿੰਦਗੀ ਪ੍ਰਦਾਨ ਕਰਦਾ ਹੈ।

ਅਸਲ ਬ੍ਰਹਮ ਭਾਵ ਵਿਚ ਅਸਲ ਜ਼ਿੰਦਗੀ ਮਾਇਆ ਤੋਂ ਪਰ੍ਹੇ ਹੈ। ਜਦੋਂ ਤੱਕ ਅਸੀਂ ਮਾਇਆ ਵਿਚ ਹਾਂ, ਮਾਇਆ ਦੇ ਗ਼ੁਲਾਮ ਹਾਂ ਉਦੋਂ ਤਕ ਅਸੀਂ ਨਿਰੰਤਰ ਮੌਤ ਮਰਦੇ ਹਾਂ। ਜਦ ਅਸੀਂ ਮਾਇਆ ਦੇ ਚੁੰਗਲਾਂ ਤੋਂ ਬਾਹਰ ਨਿਕਲ ਜਾਂਦੇ ਹਾਂ ਤਾਂ ਅਸੀਂ ਸੱਚਮੁਚ ਜਾਗ ਜਾਂਦੇ ਹਾਂ ਅਤੇ ਸਦਾ ਲਈ ਜੀਵਤ ਹੋ ਜਾਂਦੇ ਹਾਂ। ਅਸਲੀ ਜ਼ਿੰਦਗੀ ਜੀਵਨ ਮੁਕਤੀ ਵਿਚ ਹੈ, ਅਪਰਸੁ ਬਣਨ ਵਿਚ ਹੈ ਮਾਇਆ ਦੀ ਗ਼ੁਲਾਮੀ ਵਿੱਚ ਨਹੀਂ ਹੈ, ਪਰਮ ਪਿਤਾ ਪਰਮੇਸ਼ਰ ਦੀ ਗ਼ੁਲਾਮੀ ਵਿੱਚ ਹੈ ਜਦ ਮਾਇਆ ਤੁਹਾਡੀ ਦਾਸੀ ਬਣ ਕੇ ਤੁਹਾਡੀ ਸੇਵਾ ਕਰਦੀ ਹੈ। ਅਪਰਸੁ ਮਾਲਕ ਦੇ ਪ੍ਰਵਚਨ ਹਿਰਦੇ ਵਿਚ ਵਸਾ ਲੈਂਦੇ ਹਨ। ਹਰਿ ਕੀ ਕਥਾ ਅਕੱਥ ਕਥਾ ਹੈ। ਇਹ ਅਕੱਥ ਕਥਾ ਜਨਮ ਲੈਂਦੀ ਹੈ ਜਦ ਅਪਰਸੁ ਬਣ ਕੇ ਅਸੀਂ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਨਾਲ ਜੁੜ ਜਾਂਦੇ ਹਾਂ ਅਤੇ ਇੱਕ-ਮਿੱਕ ਹੋ ਜਾਂਦੇ ਹਾਂ ਅਤੇ ਸਾਡੇ ਹਿਰਦੇ ਵਿਚ ਅਕਾਲ ਪੁਰਖ ਆਪ ਪਰਗਟ ਹੁੰਦਾ ਹੈ। ਇਸ ਕਥਾ ਨੂੰ ਸ਼ਬਦਾਂ ਵਿਚ ਵਖਿਆਨ ਨਹੀਂ ਕੀਤਾ ਜਾ ਸਕਦਾ। ਕੇਵਲ ਅਪਰਸੁ ਹੀ ਇਸ ਅਕੱਥ ਕਥਾ ਦਾ ਅਨੁਭਵ ਕਰਦੇ ਹਨ ਜਦੋਂ ਉਹ:

*           ਸਰਵ-ਸ਼ਕਤੀਮਾਨ ਵਿੱਚ ਅਭੇਦ ਹੋ ਜਾਂਦੇ ਹਨ।

*           ਨਿਰਗੁਣ ਸਰੂਪ ਅਕਾਲ ਪੁਰਖ ਦਾ ਦਰਸ਼ਨ ਕਰਦੇ ਹਨ।

*           ਪਾਰਬ੍ਰਹਮ ਪਰਮੇਸ਼ਰ ਨੂੰ ਮਿਲਦੇ ਹਨ ਅਤੇ ਉਸ ਨਾਲ ਗੱਲਾਂ ਕਰਦੇ ਹਨ।

*           ਮਾਨਸਰੋਵਰ ਵਿਚ ਡੂੰਘੀ ਡੁਬਕੀ ਲਗਾਉਂਦੇ ਹਨ ਅਤੇ ਸਦਾ ਸਦਾ ਲਈ ਮਾਨਸਰੋਵਰ ਗੁਰਸਾਗਰ ਵਿੱਚ ਸਮਾ ਜਾਂਦੇ ਹਨ।

ਅਕੱਥ ਕਥਾ ਦਾ ਅਨੁਭਵ ਬਿਆਨ ਕਰਨ ਤੋਂ ਪਰ੍ਹੇ ਹੈ। ਇਸ ਨੂੰ ਸ਼ਬਦਾਂ ਵਿਚ ਵਖਿਆਨ ਨਹੀਂ ਕੀਤਾ ਜਾ ਸਕਦਾ। ਕੇਵਲ ਅਪਰਸੁ ਅਤੇ ਉਸ ਦਾ ਹਿਰਦਾ ਸਥੂਲ ਅਨੁਭਵ ਕਰਦਾ ਹੈ ਅਤੇ ਜਾਣਦਾ ਹੈ। ਜਿਸ ਰੂਹਾਨੀ ਅਨੁਭਵ ਵਿਚੋਂ ਉਹ ਪਰਮਾਤਮਾ ਨਾਲ ਮੇਲ ਸਮੇਂ ਲੰਘਦਾ ਹੈ ਉਹ ਸਾਰੇ ਇਲਾਹੀ ਅਨੁਭਵ ਉਸ ਦੇ ਹਿਰਦੇ ਵਿਚ ਉੱਕਰੇ ਜਾਂਦੇ ਹਨ। ਧੰਨ ਧੰਨ ਪਾਰਬ੍ਰਹਮ ਪਰਮੇਸ਼ਰ ਦੇ ਸ੍ਰੀ ਚਰਨ ਉਸਦੇ ਹਿਰਦੇ ਵਿਚ ਉੱਕਰ ਜਾਂਦੇ ਹਨ ਅਤੇ ਉਸਦਾ ਹਿਰਦਾ ਅਤੇ ਰੂਹ ਸੰ ਤ੍ਰਿਪਤ ਹੋ ਜਾਂਦੇ ਹਨ। ਨਾਮ ਉਸ ਦੇ ਸਰੀਰ ਦੇ ਹਰ ਭਾਗ ਵਿਚ ਚਲਾ ਜਾਂਦਾ ਹੈ। ਰੋਮ-ਰੋਮ ਨਾਮ ਥਿੜਕਣ ਕੰਪਨ ਨਿਰੰਤਰ ਸੁਣਾਈ ਦਿੰਦੀ ਹੈ। ਅਨਹਦ ਸ਼ਬਦ ਸੰਗੀਤ ਨਿਰੰਤਰ ਦਸਮ ਦੁਆਰ ਵਿੱਚ ਚੱਲਦਾ ਹੈ। ਅੰਮ੍ਰਿਤ ਉਸ ਦੇ ਸਾਰੇ ਸਰੀਰ ਵਿਚੋਂ ਲਗਾਤਾਰ ਵਹਿੰਦਾ ਹੈ। ਉਹ ਪੂਰਨ ਅਨਾਦਿ ਅਨੰਤ ਪਰਮ ਅਨੰਦ ਵਿੱਚ ਚਲਾ ਜਾਂਦਾ ਹੈ। ਜਦ ਇਹ ਵਾਪਰਦਾ ਹੈ ਅਤੇ ਉਹ ਪਰਮਾਤਮਾ ਨਾਲ ਜੁੜ ਜਾਂਦਾ ਹੈ ਤਦ ਕੁਝ ਵੀ ਉਸ ਨੂੰ ਪ੍ਰਮਾਤਮਾ ਨਾਲੋਂ ਵੱਖ ਨਹੀਂ ਕਰ ਸਕਦਾ। ਮਾਇਆ ਉਸਦੀ ਨੌਕਰ ਬਣ ਜਾਂਦੀ ਹੈ ਅਤੇ ਉਹ ਜੀਵਨ ਮੁਕਤ ਬਣ ਜਾਂਦਾ ਹੈ। ਜਨਮ ਮਰਨ ਦੇ ਚੱਕਰ ਵਿਚ ਹੁਣ ਨਹੀਂ ਰਹਿੰਦਾ ਨਾ ਹੀ ਕੋਈ ਪੁਨਰ ਜਨਮ ਹੁੰਦਾ ਹੈ। ਉਹ ਸਦਾ ਲਈ ਅਮਰ ਹੋ ਜਾਂਦਾ ਹੈ। ਐਸਾ ਵਿਅਕਤੀ ਅਸਲ ਪੰਡਿਤ ਹੈ ਭਾਵ ਇਕ ਪੂਰਨ ਸੰਤ, ਇੱਕ ਪੂਰਨ ਬ੍ਰਹਮ ਗਿਆਨੀ ਇਕ ਅਪਰਸੁ। ਇਸ ਲਈ ਅਕਾਲ ਪੁਰਖ ਦੀ ਅਕੱਥ ਕਥਾ ਕੀਤੀ ਨਹੀਂ ਜਾਂਦੀ ਹੈ ਬਲਕਿ ਅਕਾਲ ਪੁਰਖ ਦੀ ਕਥਾ ਵਾਪਰਦੀ ਹੈ ਅਤੇ ਪਰਗਟ ਹੁੰਦੀ ਹੈ, ਬਣਦੀ ਹੈ ਜਦੋਂ ਇਕ ਅਪਰਸੁ ਜਨਮਦਾ ਹੈ, ਸੰਤ ਜਨਮਦਾ ਹੈ, ਬ੍ਰਹਮ ਗਿਆਨੀ ਜਨਮਦਾ ਹੈ, ਸਤਿਗੁਰੂ ਜਨਮਦਾ ਹੈ, ਪੂਰਨ ਖ਼ਾਲਸਾ ਜਨਮਦਾ ਹੈ।

ਇਕ ਅਪਰਸੁ ਆਪਣੇ ਹਿਰਦੇ ਵਿਚ ਵੇਦ, ਪੁਰਾਣ ਅਤੇ ਸਿਮ੍ਰਿਤੀਆਂ ਦੀ ਅਧਾਰ ਭੂਤ ਤੱਤ ਸਾਰ ਨੂੰ ਉੱਕਰ ਲੈਂਦਾ ਹੈ। ਅਧਾਰ ਭੂਤ ਤੱਤ ਨਾਮ ਦਾ ਗੁਰਪ੍ਰਸਾਦਿ ਹੈ। ਮੂਲ ਸਾਰੀ ਸ੍ਰਿਸ਼ਟੀ ਦਾ ਆਧਾਰ ਹੈ। ਇਹ ਸ੍ਰਿਸ਼ਟੀ ਦੀ ਬੁਨਿਆਦ ਹੈ। ਇਹ ਬੀਜ ਹੈ, ਸ੍ਰਿਸ਼ਟੀ ਦਾ ਬੀਜ, ਸ੍ਰਿਸ਼ਟੀ ਦਾ ਗਰਭ। ਇਹ ਨਾਮ ਹੈ, ਨਾਮ ਦਾ ਗੁਰਪ੍ਰਸਾਦਿ। ਇਹ ਸਤਿਨਾਮ ਹੈ ਜਿਸ ਤਰ੍ਹਾਂ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਰੀ ਲੋਕਾਈ ਦੇ ਭਲੇ ਲਈ ਬੇਅੰਤ ਕਿਰਪਾ ਨਾਲ ਮੂਲ-ਮੰਤਰ ਵਿਚ ਪਰਗਟ ਕੀਤਾ ਹੈ। ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਲੀ ਤੁਕ ਗੁਰਪ੍ਰਸਾਦਿ ਤੱਕ ਹੈ। ਜਿਸ ਨੂੰ ਮੂਲ-ਮੰਤਰ ਕਿਹਾ ਜਾਂਦਾ ਹੈ। ਮੂਲ ਜਾਂ ਬੀਜ ਵਿਚ ਸਾਰੀ ਸ੍ਰਿਸ਼ਟੀ ਸਮਾਈ ਹੋਈ ਹੈ, ਸਮੇਤ ਤੱਤ ਗਿਆਨ ਬ੍ਰਹਮ ਗਿਆਨ ਦੇ। ਉਹ ਵਿਅਕਤੀ ਜਿਨ੍ਹਾਂ ਨੂੰ ਮੂਲ ਜਾਂ ਬੀਜ ਨੂੰ ਸਮਝਣ ਦੇ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਹੋ ਜਾਂਦੀ ਹੈ ਅਤੇ ਉਹ ਜੋ ਇਸ ਪੂਰਨ ਸਤਿ ਨੂੰ ਆਪਣੇ ਹਿਰਦੇ ਵਿਚ ਉੱਕਰ ਲੈਂਦੇ ਹਨ ਉਹ ਮਨੁੱਖ ਅਪਰਸੁ ਬਣ ਤੱਤ ਗਿਆਨ ਦੇ ਗੁਰਪ੍ਰਸਾਦਿ ਨਾਲ ਬਖ਼ਸ਼ੇ ਜਾਂਦੇ ਹਨ ਅਤੇ ਸਾਰੀ ਲੋਕਾਈ ਲਈ ਬ੍ਰਹਮ ਗਿਆਨ ਦਾ ਸੋਮਾ ਬਣ ਜਾਂਦੇ ਹਨ।

ਸ੍ਰਿਸ਼ਟੀ ਵਿਚ ਜਿਸ ਤਰ੍ਹਾਂ ਦਿੱਸਦਾ ਹੈ ਕਿ ਪਰਮਾਤਮਾ ਅਪਹੁੰਚ ਹੈ, ਇਸ ਅਪਹੁੰਚ ਪਰਮਾਤਮਾ ਨੂੰ ਅਪਰਸੁ ਆਪਣੇ ਹਿਰਦੇ ਵਿਚ ਵਸਾ ਲੈਂਦਾ ਹੈ। ਅਪਹੁੰਚ ਪਰਮਾਤਮਾ ਅਪਰਸੁ ਦੇ ਹਿਰਦੇ ਵਿੱਚ ਪਰਗਟ ਹੋ ਜਾਂਦਾ ਹੈ। ਸ੍ਰਿਸ਼ਟੀ ਦਾ ਜੀਵ ਤੱਤ ਬ੍ਰਹਮ ਜੋਤ ਹੈ। ਸੂਖਮ ਬ੍ਰਹਮ ਤੱਤ ਹੈ ਅਤੇ ਸਥੂਲ ਮਾਇਆ ਤੱਤ ਹੈ। ਇਸ ਲਈ ਇਹ ਬ੍ਰਹਮ ਤੱਤ ਹੈ ਜੋ ਸ੍ਰਿਸ਼ਟੀ ਨੂੰ ਜੀਵਨ ਪ੍ਰਦਾਨ ਕਰਦਾ ਹੈ। ਮੁੱਕਦੀ ਗੱਲ ਇਹ ਹੈ ਕਿ ਐਸਾ ਅਪਰਸੁ ਸਾਰੀ ਸ੍ਰਿਸ਼ਟੀ ਵਿਚ ਬ੍ਰਹਮ ਜੋਤ ਪਰਗਟ ਤੌਰ ’ਤੇ ਅਨੁਭਵ ਕਰਦਾ ਹੈ।

ਅਪਰਸੁ ਆਪਣੀਆਂ ਬਖ਼ਸ਼ਿਸ਼ਾਂ ਹਰ ਜਾਤੀ ਅਤੇ ਹਰ ਸਮਾਜਿਕ ਜਮਾਤ ਦੇ ਲੋਕਾਂ ਨੂੰ ਕਰਦਾ ਹੈ। ਇਕ ਸੰਤ, ਇੱਕ ਬ੍ਰਹਮ ਗਿਆਨੀ, ਇੱਕ ਸਤਿਗੁਰੂ ਸਮਾਜ ਦੇ ਕਿਸੇ ਇੱਕ ਖ਼ਾਸ ਫ਼ਿਰਕੇ ਨਾਲ ਸਬੰਧਿਤ ਨਹੀਂ ਹੁੰਦਾ। ਉਹ ਸਮਾਜ ਦੇ ਸਾਰੇ ਭਾਗਾਂ ਨਾਲ ਸਬੰਧਿਤ ਹੁੰਦਾ ਹੈ ਅਤੇ ਸਾਰੀ ਲੋਕਾਈ ਉਸਦੇ ਲਈ ਸਮਾਨ ਹੁੰਦੀ ਹੈ। ਅਪਰਸੁ ਲਈ ਕੋਈ ਜਾਤ ਜਾਂ ਨਸਲ ਦਾ ਕੋਈ ਮਤਲਬ ਨਹੀਂ ਹੁੰਦਾ। ਉਸ ਲਈ ਸਾਰੇ ਮਨੁੱਖੀ ਜੀਵ ਹੁੰਦੇ ਹਨ। ਉਹ ਸ਼ੂਦ੍ਰ, ਵੈਸ਼, ਖੱਤਰੀ ਜਾਂ ਬ੍ਰਾਹਮਣ ਨਹੀਂ ਹੁੰਦੇ।

      ਹਿੰਦੂ ਸਮਾਜ ਲੋਕਾਂ ਦੀਆਂ ਚਾਰ ਸ਼੍ਰੇਣੀਆਂ ਵਿਚ ਵੰਡਿਆ ਹੋਇਆ ਹੈ :

          ਸ਼ੂਦਰ            :         ਅਛੂਤ ਹਰੀਜਨ ਕਰਕੇ ਜਾਣੇ ਜਾਣ ਵਾਲੇ

          ਵੈਸ਼               :         ਜਿਨ੍ਹਾਂ ਨੂੰ ਰਿਆਸਤ ਦੀ ਦੇਖ-ਭਾਲ ਅਤੇ ਸੁਰੱਖਿਆ ਦੀ ਜ਼ਿੰਮੇਵਾਰੀ ਹੁੰਦੀ ਹੈ

          ਖੱਤਰੀ           :         ਵਪਾਰਿਕ ਗਤੀਵਿਧੀਆਂ ਵਿਚ ਲੱਗੇ ਹੁੰਦੇ ਹਨ

          ਬ੍ਰਾਹਮਣ        :         ਸਰਵ-ਉੱਚ ਜਮਾਤ ਜਿਹੜੀ ਪ੍ਰਮਾਤਮਾ ਦੀ ਪੂਜਾ ਅਤੇ ਸਾਰੇ ਪੂਜਾ ਸਥਾਨਾਂ ਦੀ ਦੇਖ-ਰੇਖ ਅਤੇ ਕੰਟਰੋਲ ਕਰਦੀ ਹੈ।

ਪੁਰਾਣੇ ਸਮਿਆਂ ਵਿਚ ਸ਼ੂਦਰਾਂ ਨੂੰ ਮੰਦਰਾਂ ਵਿਚ ਦਾਖ਼ਲ ਨਹੀਂ ਸੀ ਹੋਣ ਦਿੱਤਾ ਜਾਂਦਾ। ਭਾਰਤੀ ਸਮਾਜ ਵਿਚ ਸਮਾਜ ਦੀ ਇਹ ਵੰਡ ਬਹੁਤ ਵੱਡਾ ਨੁਕਸਾਨ ਸੀ। ਆਓ ਇਸ ਨੂੰ ਬਹੁਤ ਸਪੱਸ਼ਟ ਬਣਾਈਏ। ਅਪਰਸੁ ਲਈ ਸਮਾਜ ਦੀ ਐਸੀ ਕੋਈ ਵੰਡ ਨਹੀਂ ਹੁੰਦੀ। ਉਹ ਏਕ ਦ੍ਰਿਸ਼ਟ ਹੁੰਦਾ ਹੈ ਅਤੇ ਨਿਰਵੈਰ ਹੁੰਦਾ ਹੈ। ਉਸ ਲਈ ਸਾਰੇ ਮਨੁੱਖੀ ਜੀਵ ਹੁੰਦੇ ਹਨ। ਉਹ ਸਾਰਿਆਂ ਨਾਲ ਇਕੋ ਜਿਹਾ ਵਿਹਾਰ ਕਰਦਾ ਹੈ। ਉਸ ਦੀਆਂ ਸਿਖਿਆਵਾਂ ਸਾਰੇ ਸਮਾਜਾਂ ਦੇ ਸਾਰੇ ਲੋਕਾਂ ਲਈ ਹੁੰਦੀਆਂ ਹਨ। ਕੋਈ ਵੀ ਉਸ ਦਾ ਸ਼ਿਸ਼ ਹੋ ਸਕਦਾ ਹੈ ਅਤੇ ਉਸ ਦੀਆਂ ਸਿਖਿਆਵਾਂ ਦਾ ਪਾਲਣ ਕਰ ਸਕਦਾ ਹੈ। ਅਸਲ ਵਿਚ ਇੱਕ ਸੰਤ, ਇਕ ਬ੍ਰਹਮ ਗਿਆਨੀ, ਇਕ ਸਤਿਗੁਰੂ ਸਾਰੀ ਸ੍ਰਿਸ਼ਟੀ ਨਾਲ ਸਬੰਧਿਤ ਹੁੰਦਾ ਹੈ। ਉਸ ਦੇ ਮਨ ਵਿਚ ਕੋਈ ਦਵੈਤ ਨਹੀਂ ਹੁੰਦਾ। ਉਸ ਦੇ ਲਈ ਇਕ ਭਿਖਾਰੀ ਵੀ ਉਨਾ ਮਹੱਤਵਪੂਰਨ ਅਤੇ ਪਿਆਰਾ ਹੁੰਦਾ ਹੈ ਜਿੰਨਾ ਇੱਕ ਰਾਜਾ। ਉਸ ਦਾ ਸਾਰੀ ਸ੍ਰਿਸ਼ਟੀ ਲਈ ਪਿਆਰ ਉਸ ਦੇ ਪਰਮਾਤਮਾ ਨਾਲ ਪਿਆਰ ਜਿੰਨਾ ਹੀ ਹੁੰਦਾ ਹੈ।

ਸਾਰੇ ਹੀ ਗੁਰੂ ਸਾਹਿਬ ਅਪਰਸੁ ਸਨ। ਉਹ ਪੂਰਨ ਸੰਤ, ਸਤਿਗੁਰੂ, ਪੂਰਨ ਬ੍ਰਹਮ ਗਿਆਨੀ ਸਨ ਅਤੇ ਉਹਨਾਂ ਦੀਆਂ ਸਿਖਿਆਵਾਂ ਸ਼ਬਦ ਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬ੍ਰਹਮ ਸ਼ਬਦਾਂ ਵਿਚ ਉੱਕਰੀਆਂ ਹੋਈਆਂ ਹਨ। ਸਾਰੀ ਹੀ ਸ੍ਰਿਸ਼ਟੀ ਬ੍ਰਹਮ ਗੁਰਬਾਣੀ ਤੋਂ ਲਾਭ ਪ੍ਰਾਪਤ ਕਰ ਰਹੀ ਹੈ। ਸਾਰੀ ਸ੍ਰਿਸ਼ਟੀ ਗੁਰਬਾਣੀ ਅਤੇ ਗੁਰੂ ਸਾਹਿਬਾਨ ਅੱਗੇ ਸਲਾਮ ਕਰਨ ਲਈ ਝੁਕਦੀ ਹੈ। ਇਸੇ ਤਰੀਕੇ ਨਾਲ ਕੋਈ ਵੀ ਵਿਅਕਤੀ ਜੋ ਅਪਰਸੁ ਬਣ ਗਿਆ ਹੈ ਉਹ ਇਕ ਪੂਰਨ ਸੰਤ, ਇਕ ਪੂਰਨ ਸਤਿਗੁਰ, ਇਕ ਪੂਰਨ ਬ੍ਰਹਮ ਗਿਆਨੀ ਬਣ ਜਾਂਦਾ ਹੈ ਅਤੇ ਸਾਰੀ ਸ੍ਰਿਸ਼ਟੀ ਕੋਲੋਂ ਐਸਾ ਹੀ ਆਦਰ ਪ੍ਰਾਪਤ ਕਰਦਾ ਹੈ।

ਬੀਜ ਮੰਤ੍ਰੁ ਸਰਬ ਕੋ ਗਿਆਨੁ

ਚਹੁ ਵਰਨਾ ਮਹਿ ਜਪੈ ਕੋਊ ਨਾਮੁ

ਜੋ ਜੋ ਜਪੈ ਤਿਸ ਕੀ ਗਤਿ ਹੋਇ

ਸਾਧਸੰਗਿ ਪਾਵੈ ਜਨੁ ਕੋਇ

ਕਰਿ ਕਿਰਪਾ ਅੰਤਰਿ ਉਰ ਧਾਰੈ

ਪਸੁ ਪ੍ਰੇਤ ਮੁਘਦ ਪਾਥਰ ਕਉ ਤਾਰੈ

ਸਰਬ ਰੋਗ ਕਾ ਅਉਖਦੁ ਨਾਮੁ

ਕਲਿਆਣ ਰੂਪ ਮੰਗਲ ਗੁਣ ਗਾਮ

ਕਾਹੂ ਜੁਗਤਿ ਕਿਤੈ ਨ ਪਾਈਐ ਧਰਮਿ

ਨਾਨਕ ਤਿਸੁ ਮਿਲੈ ਜਿਸੁ ਲਿਖਿਆ ਧੁਰਿ ਕਰਮਿ

ਉਹ ਜੋ ਅਪਰਸੁ ਬਣ ਜਾਂਦਾ ਹੈ ਆਪਣੇ ਹਿਰਦੇ ਵਿੱਚ ਬੀਜ-ਮੰਤਰ ਉਗਾ ਲੈਂਦਾ ਹੈ ਅਤੇ ਬੀਜ-ਮੰਤਰ ਦਾ ਸੋਮਾ ਬਣ ਜਾਂਦਾ ਹੈ। ਬੀਜ-ਮੰਤਰ ਸਾਰੀ ਰੂਹਾਨੀਅਤ, ਬ੍ਰਹਮਤਾ, ਰੂਹਾਨੀ ਸਿਆਣਪ, ਬ੍ਰਹਮ ਗਿਆਨ, ਤੱਤ ਗਿਆਨ, ਸਾਰੀ ਸ੍ਰਿਸ਼ਟੀ ਬਾਰੇ ਬ੍ਰਹਮ ਗਿਆਨ, ਤੱਤ ਗਿਆਨ ਦਾ ਸੋਮਾ ਹੈ। ਉਹ ਵਿਅਕਤੀ ਜੋ ਬੀਜ-ਮੰਤਰ ਨੂੰ ਆਪਣੇ ਹਿਰਦੇ ਵਿੱਚ ਉੱਕਰ ਲੈਂਦਾ ਹੈ ਉਹ ਬ੍ਰਹਮ ਗਿਆਨੀ ਬਣ ਜਾਂਦਾ ਹੈ। ਬੀਜ ਤੋਂ ਭਾਵ ਹੈ ਬੁਨਿਆਦ, ਮੂਲ, ਰਚਨਾ ਦਾ ਗਰਭ ਅਤੇ ਸੋਮਾ ਜਿਸ ਤੋਂ ਰਚਨਾ ਦਾ ਜਨਮ ਹੋਇਆ ਹੈ। ਇਸ ਤਰ੍ਹਾਂ ਜਦ ਬੀਜ ਸਾਡੇ ਹਿਰਦੇ ਵਿੱਚ ਉੱਕਰਿਆ ਜਾਂਦਾ ਹੈ ਤਦ ਵਿਅਕਤੀ ਪੂਰਨ ਬ੍ਰਹਮ ਗਿਆਨ, ਰਚਨਹਾਰੇ ਅਤੇ ਰਚਨਾ ਬਾਰੇ ਪੂਰਨ ਬ੍ਰਹਮ ਗਿਆਨ ਨਾਲ ਭਰਪੂਰ ਹੋ ਜਾਂਦਾ ਹੈ।

ਪ੍ਰਸ਼ਨ ਇਹ ਉੱਠਦਾ ਹੈ ਕਿ ਬੀਜ-ਮੰਤਰ ਕੀ ਹੈ ?

ਇਹ ਨਾਮ ਦਾ ਗੁਰਪ੍ਰਸਾਦਿ ਹੈ, “ੴ ਸਤਿਨਾਮ” ਬੀਜ-ਮੰਤਰ ਹੈ। ਜਿਸ ਤਰ੍ਹਾਂ ਧੰਨ ਧੰਨ ਸਤਿਗੁਰ ਅਵਤਾਰ ਨਿਰੰਕਾਰ ਰੂਪ ਨਾਨਕ ਪਾਤਿਸ਼ਾਹ ਜੀ ਨੇ ਇਸ ਪੂਰਨ ਬ੍ਰਹਮ ਗਿਆਨ ਨੂੰ ਮੂਲ-ਮੰਤਰ ਵਿੱਚ ਪ੍ਰੀਭਾਸ਼ਤ ਕੀਤਾ ਹੈ। ਜਿਸ ਤਰ੍ਹਾਂ ਇੱਕ ਵੱਡਾ ਰੁੱਖ ਛੋਟੇ ਜਿਹੇ ਬੀਜ ਵਿੱਚ ਸਮਾਇਆ ਹੁੰਦਾ ਹੈ। ਬੀਜ ਨੂੰ ਰੁੱਖ ਬਣਾਉਣ ਲਈ ਧਰਤੀ ਵਿੱਚ ਲਗਾਇਆ ਜਾਂਦਾ ਹੈ। ਇਸੇ ਤਰ੍ਹਾਂ ਬੀਜ-ਮੰਤਰ ਰੁੱਖ ਦੇ ਬੀਜ ਦੀ ਨਿਆਈਂ ਹੈ ਇਹ ਮਨੁੱਖੀ ਹਿਰਦੇ ਵਿੱਚ ਬੀਜਿਆ ਜਾਂਦਾ ਹੈ। ਇਸਦੀ ਪਾਲਣਾ ਗੁਰ ਅਤੇ ਗੁਰੂ ਅੱਗੇ ਤਨ, ਮਨ ਅਤੇ ਧਨ ਦੇ ਸਮਰਪਣ ਦੇ ਭੋਜਨ ਨਾਲ ਹੁੰਦੀ ਹੈ। ਇਸ ਲਈ ਇਸ ਬੀਜ-ਮੰਤਰ ਨੂੰ ਜੋ ਹਿਰਦੇ ਵਿੱਚ ਰਖਿਆ ਜਾਂਦਾ ਹੈ ਉਸ ਨੂੰ ਵਧਣ ਫੁਲਣ ਲਈ ਆਪਣੇ ਆਪ ਨੂੰ ਤਨ, ਮਨ, ਧਨ ਨਾਲ ਗੁਰੂ ਦੇ ਸਤਿ ਚਰਨਾਂ ’ਤੇ ਅਰਪਣ ਦੀ ਜ਼ਰੂਰਤ ਹੁੰਦੀ ਹੈ। ਗੁਰਪ੍ਰਸਾਦਿ ਦੀ ਪ੍ਰਾਪਤੀ ਨਾਲ ਆਪਣੇ ਆਪ ਨੂੰ ਸਮਾਧੀ ਅਤੇ ਸੁੰਨ ਸਮਾਧੀ ਵਿੱਚ ਨਾਮ ਸਿਮਰਨ, ਸੇਵਾ ਪਰਉਪਕਾਰ ਲਈ ਸਮਰਪਿਤ ਕਰਨ ਦੀ ਜ਼ਰੂਰਤ ਹੁੰਦੀ ਹੈ। ਇਹ ਗੁਰਪ੍ਰਸਾਦੀ ਗੁਰਕਿਰਪਾ ਸਾਨੂੰ ਪੂਰਨ ਬੰਦਗੀ ਦੀ ਪ੍ਰਤੀਕ੍ਰਿਆ ਵਿੱਚੋਂ ਬ੍ਰਹਮ ਕਾਨੂੰਨ ਦੇ ਅਨੁਸਾਰ ਗਿਆਨ, ਧਿਆਨ, ਇਸ਼ਨਾਨ ਦੇ ਰੂਹਾਨੀ ਅਨੁਭਵਾਂ ਵਿੱਚ ਖੜਦੀ ਹੈ। ਇਹ ਬੀਜ ਇੱਕ ਕਲਪਨਾ-ਰਹਿਤ ਵੱਡੇ ਰੂਹਾਨੀ ਰੁੱਖ ਵਿੱਚ ਆਪਣੇ ਸਾਰੇ ਬ੍ਰਹਮ ਗਿਆਨ ਦੇ ਹੀਰਿਆਂ ਅਤੇ ਗਹਿਣਿਆਂ ਨਾਲ ਵੱਡਾ ਹੋ ਜਾਂਦਾ ਹੈ, ਅਤੇ ਸਾਰੇ ਬ੍ਰਹਮ ਗੁਣ ਅਤੇ ਬੇਅੰਤ ਬ੍ਰਹਮ ਸ਼ਕਤੀਆਂ ਰੱਖਦਾ ਹੈ। ਇਹ ਇੱਕ ਆਮ ਮਨੁੱਖ ਨੂੰ ਅਪਰਸੁ ਵਿੱਚ ਬਦਲ ਦਿੰਦਾ ਹੈ।

ਇਹ ਬੀਜ-ਮੰਤਰ ਦੀ ਮਹਿਮਾ ਦੀ ਕੇਵਲ ਇੱਕ ਝਲਕ ਹੈ। ਬੀਜ-ਮੰਤਰ ਦੀ ਮਹਿਮਾ ਵਿਆਖਿਆ ਤੋਂ ਪਰ੍ਹੇ ਹੈ। ਇਹ ਸਥੂਲ ਰੂਪ ਵਿੱਚ ਕੇਵਲ ਗੁਰਪ੍ਰਸਾਦਿ ਦੁਆਰਾ ਅਨੁਭਵ ਕੀਤੀ ਜਾ ਸਕਦੀ ਹੈ। ਬੀਜ-ਮੰਤਰ ਦੀ ਮਹਿਮਾ ਇੱਕ ਪੂਰਨ ਸੰਤ, ਇੱਕ ਪੂਰਨ ਸਤਿਗੁਰੂ, ਇੱਕ ਪੂਰਨ ਬ੍ਰਹਮ ਗਿਆਨੀ ਹੈ ਅਤੇ ਬ੍ਰਹਮ ਗਿਆਨੀ ਦੀ ਗਤ ਬ੍ਰਹਮ ਗਿਆਨੀ ਹੀ ਜਾਣ ਸਕਦਾ ਹੈ। ਕੋਈ ਵੀ ਸਮਾਜ ਦੇ ਕਿਸੇ ਵੀ ਸਮੂਹ ਦੇ ਭੇਦ-ਭਾਵ ਬਿਨਾਂ ਜੋ ਬੀਜ-ਮੰਤਰ ਨੂੰ ਹਿਰਦੇ ਵਿੱਚ ਲਗਾਉਣ ਦਾ ਗੁਰਪ੍ਰਸਾਦ ਪ੍ਰਾਪਤ ਕਰਦਾ ਹੈ ਅਤੇ ਪੂਰਨ ਬੰਦਗੀ ਕਰਦਾ ਹੈ ਇੱਕ ਅਪਰਸੁ ਬਣ ਜਾਂਦਾ ਹੈ। ਪਰ ਯਾਦ ਰੱਖੋ ਲੱਖਾਂ ਲੋਕਾਂ ਵਿਚੋਂ ਕੋਈ ਵਿਰਲਾ ਇੱਕ ਬੀਜ-ਮੰਤਰ ਅਤੇ ਪੂਰਨ ਬੰਦਗੀ ਦਾ ਗੁਰਪ੍ਰਸਾਦਿ ਪ੍ਰਾਪਤ ਕਰਕੇ ਉਸਦੀ ਸੇਵਾ ਕਰਦਾ ਹੈ ਅਤੇ ਰੂਹਾਨੀ ਸਿਖ਼ਰਾਂ ਤੇ ਪਹੁੰਚਦਾ ਹੈ, ਇਸ ਲਈ ਸਾਨੂੰ ਸਾਰਿਆਂ ਨੂੰ ਬੀਜ-ਮੰਤਰ, ਪੂਰਨ ਬੰਦਗੀ, ਸੇਵਾ, ਪਰਉਪਕਾਰ ਅਤੇ ਮਹਾਂ ਪਰਉਪਕਾਰ ਦੇ ਗੁਰਪ੍ਰਸਾਦਿ ਲਈ ਅਰਦਾਸ ਕਰਦੇ ਰਹਿਣਾ ਚਾਹੀਦਾ ਹੈ।

ਬੀਜ-ਮੰਤਰ ਦਾ ਗੁਰਪ੍ਰਸਾਦਿ ਬ੍ਰਹਮ ਗਿਆਨੀ ਵਿਚ ਵਾਸ ਕਰਦਾ ਹੈ। ਅੰਮ੍ਰਿਤ ਪੂਰਨ ਸੰਤ ਵਿਚ ਰਹਿੰਦਾ ਹੈ। ਗੁਰਪ੍ਰਸਾਦਿ ਕੇਵਲ ਉਸ ਕੋਲੋਂ ਪ੍ਰਾਪਤ ਕੀਤਾ ਜਾ ਸਕਦਾ ਹੈ ਜੋ ਮਾਇਆ ਦੇ ਤਿੰਨ ਗੁਣਾਂ ਤੋਂ ਪਰ੍ਹੇ ਹੁੰਦਾ ਹੈ। ਕੇਵਲ ਉਹ ਜੋ ਮਾਇਆ ਨੂੰ ਜਿੱਤ ਲੈਂਦੇ ਹਨ-ਪੂਰਨ ਸੰਤ, ਸਤਿਗੁਰੂ, ਬ੍ਰਹਮ ਗਿਆਨੀ ਬਣਦੇ ਹਨ ਅਤੇ ਉਹ ਬੀਜ-ਮੰਤਰ ਦੇ ਗੁਰਪ੍ਰਸਾਦਿ ਦੇ ਰਖਵਾਲੇ ਹੁੰਦੇ ਹਨ ਅਤੇ ਅਕਾਲ ਪੁਰਖ ਦੁਆਰਾ ਉਹਨਾਂ ਨੂੰ ਸੰਗਤ ਨੂੰ ਗੁਰਪ੍ਰਸਾਦਿ ਦੇਣ ਦਾ ਅਧਿਕਾਰ ਹੁੰਦਾ ਹੈ। ਉਹ ਕੋਈ ਵਿਰਲੀ ਦੁਰਲੱਭ ਰੂਹ ਹੁੰਦੀ ਹੈ ਜੋ ਬੀਜ-ਮੰਤਰ, ਪੂਰਨ ਬੰਦਗੀ ਅਤੇ ਸੇਵਾ ਦਾ ਇੱਕ ਪੂਰਨ ਸੰਤ ਸਤਿਗੁਰੂ ਬ੍ਰਹਮ ਗਿਆਨੀ ਕੋਲੋਂ ਗੁਰਪ੍ਰਸਾਦਿ ਪ੍ਰਾਪਤ ਕਰਦਾ ਹੈ ਅਤੇ ਆਪਣੀ ਬੰਦਗੀ ਪੂਰੀ ਕਰਕੇ ਅਪਰਸੁ ਬਣਦਾ ਹੈ। ਇਹ ਸਭ ਗੁਰਪ੍ਰਸਾਦਿ ਹੈ ਜੋ ਇਹਨਾਂ ਬ੍ਰਹਮ ਅਨੁਭਵਾਂ ਦਾ ਵਾਪਰਨਾ ਬਣਾਉਂਦਾ ਹੈ। ਇਹ ਅਨਾਦਿ ਕ੍ਰਿਪਾ ਅਤੇ ਬਖ਼ਸ਼ਿਸ਼ਾਂ ਹਨ ਜੋ ਤੁਹਾਨੂੰ ਬੀਜ-ਮੰਤਰ, ਪੂਰਨ ਬੰਦਗੀ ਅਤੇ ਸੇਵਾ ਦਾ ਗੁਰਪ੍ਰਸਾਦਿ ਪ੍ਰਾਪਤ ਕਰਵਾਉਂਦੀਆਂ ਹਨ। ਤਦ ਅੰਮ੍ਰਿਤ ਸਾਡੇ ਰੋਮ-ਰੋਮ ਵਿਚ ਚਲਾ ਜਾਂਦਾ ਹੈ ਅਤੇ ਸਾਡੇ ਸਾਰੇ ਬੱਜਰ ਕਪਾਟ ਖੁੱਲ੍ਹ ਜਾਂਦੇ ਹਨ। ਇਹ ਗੁਰਪ੍ਰਸਾਦਿ ਹੈ ਜੋ ਸਾਡਾ ਦਸਮ ਦੁਆਰ ਖੋਲ੍ਹਦਾ ਹੈ ਅਤੇ ਅਕਾਲ ਪੁਰਖ ਨਾਲ ਅਟੁੱਟ ਸਬੰਧ ਬਣਾਉਂਦਾ ਹੈ। ਤਦ ਅਸੀਂ ਪੰਚ ਸ਼ਬਦ ਅਨਹਦ ਨਾਦਿ ਸੰਗੀਤ ਅਤੇ ਸਦਾ ਸਦਾ ਲਈ ਅੰਮ੍ਰਿਤ ਦੇ ਗੁਰਪ੍ਰਸਾਦਿ ਦੀ ਬਖ਼ਸ਼ਿਸ਼ ਪ੍ਰਾਪਤ ਕਰਦੇ ਹਾਂ।

ਜਦ ਅਸੀਂ ਪੂਰਨ ਬੰਦਗੀ ਦੀ ਇਸ ਪ੍ਰਕ੍ਰਿਆ ਵਿਚੋਂ ਲੰਘਦੇ ਹਾਂ ਅਤੇ ਇਕ ਅਪਰਸੁ ਬਣਦੇ ਹਾਂ ਅਸੀਂ ਅਨਾਦਿ ਦਰਗਾਹੀ ਖ਼ਜ਼ਾਨਿਆਂ ਨਾਲ ਬਖ਼ਸ਼ੇ ਜਾਂਦੇ ਹਾਂ। ਇਕ ਪੂਰਨ ਬ੍ਰਹਮ ਗਿਆਨੀ ਇਹਨਾਂ ਸਾਰੇ ਅਨਾਦਿ ਖ਼ਜ਼ਾਨਿਆਂ ਦਾ ਮਾਲਕ ਬਣ ਜਾਂਦਾ ਹੈ ਅਤੇ ਪੰਛੀਆਂ, ਭੂਤਾਂ ਅਤੇ ਪੱਥਰ ਹਿਰਦਿਆਂ ਨੂੰ ਵੀ ਸ਼ਕਤੀ ਦਿਵਾਉਣ ਦੇ ਯੋਗ ਹੁੰਦਾ ਹੈ। ਇਹ ਉਹ ਹੁੰਦੇ ਹਨ ਜਿਨ੍ਹਾਂ ਨੇ ਕਦੀ ਕੋਈ ਬੰਦਗੀ ਅਤੇ ਸਤੋ ਕਰਮ ਨਹੀਂ ਕੀਤੇ ਹੁੰਦੇ। ਐਸੀਆਂ ਅਪਰਸੁ ਰੂਹਾਂ ਦੀ ਸਤਿ ਸੰਗਤ ਵਿਚ ਅਸੀਂ ਬੜੀ ਅਸਾਨੀ ਨਾਲ ਜੀਵਨ ਸ਼ਕਤੀ ਪ੍ਰਾਪਤ ਕਰਦੇ ਹਾਂ। ਅਸੀਂ ਥੋੜੇ ਸਮੇਂ ਵਿਚ ਰੂਹਾਨੀ ਉਚਾਈਆਂ ਪ੍ਰਾਪਤ ਕਰਦੇ ਹਾਂ।

ਨਾਮ ਸਾਰਿਆਂ ਦੁੱਖ ਦਰਦਾਂ, ਸਰੀਰਿਕ ਰੋਗਾਂ ਅਤੇ ਮਾਨਸਿਕ ਰੋਗਾਂ ਦਾ ਦਾਰੂ ਹੈ। ਨਾਮ ਸਿਮਰਨ ਜੀਵਨ ਵਿਚੋਂ ਸਾਰੇ ਦੁੱਖਾਂ ਨੂੰ ਮਿਟਾ ਦਿੰਦਾ ਹੈ। ਅਸੀਂ ਮਾਨਸਿਕ ਤੌਰ ’ਤੇ ਇੰਨੇ ਤਕੜੇ ਹੋ ਜਾਂਦੇ ਹਾਂ ਕਿ ਹਰ ਕਿਸਮ ਦੇ ਦੁੱਖਾਂ ਅਤੇ ਬਿਮਾਰੀਆਂ ਸਮੇਤ ਗੰਭੀਰ ਮਾਨਸਿਕ ਬਿਮਾਰੀਆਂ ਜੋ ਪੰਜ ਦੂਤਾਂ ਕਾਰਨ ਹਨ, ਨੂੰ ਸਹਿਣ ਦੇ ਯੋਗ ਹੋ ਜਾਂਦੇ ਹਾਂ। ਇਥੇ ਦੁੱਖਾਂ ਅਤੇ ਖ਼ੁਸ਼ੀਆਂ ਵਿਚ ਕੋਈ ਅੰਤਰ ਨਹੀਂ ਰਹਿ ਜਾਂਦਾ। ਅਸੀਂ ਏਕ ਦ੍ਰਿਸ਼ਟ ਬਣ ਜਾਂਦੇ ਹਾਂ ਅਤੇ ਪੂਰਨ, ਸ਼ੁੱਧ ਅਤੇ ਪਵਿੱਤਰ ਖ਼ੁਸ਼ੀ ਸਤਿ ਚਿਤ ਅਨੰਦ-ਜਿਹੜਾ ਕਿ ਪਰਮ ਜੋਤ ਪੂਰਨ ਪ੍ਰਕਾਸ਼ ਅਕਾਲ ਪੁਰਖ ਦਾ ਨਿਰਗੁਣ ਸਰੂਪ ਹੈ ਉਸਦਾ ਸਦਾ ਸਦਾ ਲਈ ਅਨੰਦ ਮਾਣਦੇ ਹਾਂ। ਰੂਹਾਨੀਅਤ ਦੀ ਇਹ ਅਵਸਥਾ ਕਿਸੇ ਕਿਸਮ ਦੀਆਂ ਬਾਹਰੀ ਰੀਤੀਆਂ ਤੋਂ ਪ੍ਰਾਪਤ ਨਹੀਂ ਕੀਤੀ ਜਾ ਸਕਦੀ। ਇਹ ਅੰਦਰੂਨੀ ਤੀਰਥ ਯਾਤਰਾ ਹੈ ਜੋ ਸਾਨੂੰ ਅੰਦਰੋਂ ਸਾਫ਼ ਕਰਦੀ ਹੈ ਅਤੇ ਸਾਡੇ ਹਿਰਦੇ ਨੂੰ ਇੱਕ ਪੂਰਨ ਸਚਿਆਰਾ ਹਿਰਦਾ ਬਣਾਉਂਦੀ ਹੈ। ਤਦ ਅਸੀਂ ਪੂਰਨ ਸਚਿਆਰੀ ਰਹਿਤ ਨੂੰ ਪ੍ਰਾਪਤ ਕਰਨ ਦੇ ਯੋਗ ਹੋ ਜਾਂਦੇ ਹਾਂ। ਅੰਦਰੂਨੀ ਰਹਿਤ ਰੂਹਾਨੀ ਸਫਲਤਾ ਦੀ ਕੁੰਜੀ ਹੈ। ਬਾਹਰੀ ਰਹਿਤ ਦਾ ਕੋਈ ਰੂਹਾਨੀ ਅਸਰ ਨਹੀਂ ਹੁੰਦਾ, ਨਾ ਹੀ ਇਸਦੀ ਕੋਈ ਰੂਹਾਨੀ ਕੀਮਤ ਹੈ ਭਾਵ ਬਾਹਰਲੀ ਰਹਿਤ ਰਖਣ ਨਾਲ ਕੋਈ ਰੂਹਾਨੀਆਤ ਨਹੀਂ ਪ੍ਰਾਪਤ ਹੁੰਦੀ ਹੈ ਅਤੇ ਕੇਵਲ ਅੰਦਰਲੀ ਰਹਿਤ ਜੋ ਮਾਇਆ ਨੂੰ ਜਿੱਤਣ ਦੀ ਰਹਿਤ ਹੈ, ਦੀ ਕਮਾਈ ਕਰਨ ਦੇ ਨਾਲ ਹੀ ਰੂਹਾਨੀ ਪ੍ਰਾਪਤੀਆਂ ਹੁੰਦੀਆਂ ਹਨ। ਜੇਕਰ ਤੁਸੀਂ ਅੰਦਰੂਨੀ ਰਹਿਤ ਦੀ ਕਮਾਈ ਨਹੀਂ ਕੀਤੀ ਹੈ ਤਾਂ ਤੁਸੀਂ ਰੂਹਾਨੀ ਪ੍ਰਾਪਤੀਆਂ ਨਹੀਂ ਕਰ ਸਕਦੇ। ਜਦ ਤੱਕ ਅਸੀਂ ਆਪਣੇ ਹਿਰਦੇ ਨੂੰ ਅੰਦਰੂਨੀ ਰਹਿਤ ਦਾ ਧਾਰਨੀ ਨਹੀਂ ਬਣਾ ਲੈਂਦੇ ਤਦ ਤਕ ਅਸੀਂ ਪੂਰਨ ਸਚਿਆਰਾ ਹਿਰਦਾ ਨਹੀਂ ਬਣ ਸਕਦੇ। ਅਕਾਲ ਪੁਰਖ ਐਸੇ ਹਿਰਦੇ ਵਿਚ ਪਰਗਟ ਹੁੰਦਾ ਹੈ ਜੋ ਪੂਰਨ ਸਚਿਆਰਾ ਹਿਰਦਾ ਬਣ ਜਾਂਦਾ ਹੈ।

ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦਾ ਗੁਰਪ੍ਰਸਾਦਿ ਕੇਵਲ ਸਤੋ ਕਰਮ ਇਕੱਠੇ ਕਰਨ, ਸੱਚੀਆਂ ਕ੍ਰਿਆਵਾਂ ਅਤੇ ਵਿਹਾਰ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ। ਗੁਰਬਾਣੀ ਨੂੰ ਅਭਿਆਸ ਵਿਚ ਲਿਆ ਕੇ ਅਸੀਂ ਸਤੋ ਕਰਮ ਇਕੱਠੇ ਕਰਨੇ ਜਾਰੀ ਰੱਖਦੇ ਹਾਂ। ਇਸ ਦੇ ਫਲਸਰੂਪ ਜਦ ਪ੍ਰਮਾਤਮਾ ਸਾਡੇ ਸਤੋ ਕਰਮਾਂ ਤੋਂ ਖ਼ੁਸ਼ ਹੋ ਜਾਂਦਾ ਹੈ ਤਦ ਹੀ ਪ੍ਰਮਾਤਮਾ ਸਾਡੀ ਕਿਸਮਤ ਅਤੇ ਭਵਿੱਖ ਨੂੰ ਬਦਲ ਦੇਂਦਾ ਹੈ ਅਤੇ ਅਸੀਂ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦਾ ਗੁਰਪ੍ਰਸਾਦਿ ਪ੍ਰਾਪਤ ਕਰਕੇ ਭਾਗਸ਼ਾਲੀ ਬਣ ਜਾਂਦੇ ਹਾਂ ਅਤੇ ਇਸ ਗੁਰਪ੍ਰਸਾਦਿ ਦੀ ਸੇਵਾ ਸੰਭਾਲਤਾ ਕਰਦੇ ਹੋਏ ਜਿਊਂਦੇ ਜੀਅ ਜੀਵਨ ਮੁਕਤੀ ਪ੍ਰਾਪਤ ਕਰਕੇ ਸਫਲਾ ਬਣਾ ਲੈਂਦੇ ਹਾਂ।

ਜਿਸ ਕੈ ਮਨਿ ਪਾਰਬ੍ਰਹਮ ਕਾ ਨਿਵਾਸੁ

ਤਿਸ ਕਾ ਨਾਮੁ ਸਤਿ ਰਾਮਦਾਸੁ

ਆਤਮ ਰਾਮੁ ਤਿਸੁ ਨਦਰੀ ਆਇਆ

ਦਾਸ ਦਸੰਤਣ ਭਾਇ ਤਿਨਿ ਪਾਇਆ

ਸਦਾ ਨਿਕਟਿ ਨਿਕਟਿ ਹਰਿ ਜਾਨੁ

ਸੋ ਦਾਸੁ ਦਰਗਹ ਪਰਵਾਨੁ

ਅਪੁਨੇ ਦਾਸ ਕਉ ਆਪਿ ਕਿਰਪਾ ਕਰੈ

ਤਿਸੁ ਦਾਸ ਕਉ ਸਭ ਸੋਝੀ ਪਰੈ

ਸਗਲ ਸੰਗਿ ਆਤਮ ਉਦਾਸੁ

ਐਸੀ ਜੁਗਤਿ ਨਾਨਕ ਰਾਮਦਾਸੁ

ਗੁਰੂ ਸਾਹਿਬ ਪੰਚਮ ਪਾਤਸ਼ਾਹ ਜੀ ਬੇਅੰਤ ਦਿਆਲਤਾ ਨਾਲ ਐਸੇ ਵਿਅਕਤੀ ਨੂੰ ਜੋ ਅਪਰਸੁ ਬਣ ਗਿਆ ਹੈ ਉਸਨੂੰ ‘ਸਤਿ ਰਾਮ ਦਾਸ’ ਦਾ ਨਾਮ ਦਿੰਦੇ ਹਨ। ਸਤਿ ਰਾਮ ਦਾਸ ਦਾ ਭਾਵ ਹੈ ਪਰਮਾਤਮਾ ਦਾ ਸੱਚਾ ਸੇਵਕ, ਸਤਿ ਦਾ ਸੱਚਾ ਸੇਵਕ, ਕਿਉਂਕਿ ਐਸਾ ਵਿਅਕਤੀ ਪੂਰਨ ਸਚਿਆਰਾ ਬਣ ਜਾਂਦਾ ਹੈ ਅਤੇ ਪੂਰਨ ਸਤਿ ਦੀ ਸੇਵਾ ਕਰਦਾ ਹੈ ਅਤੇ ਪੂਰਨ ਸਤਿ ਹੀ ਵਰਤਾਉਂਦਾ ਹੈ। ਐਸੇ ਵਿਅਕਤੀ ਦਾ ਹਿਰਦਾ ਪੂਰਨ ਸਚਿਆਰਾ ਬਣ ਜਾਂਦਾ ਹੈ ਕਿਉਂਕਿ ਉਹ ਮਾਇਆ ਨੂੰ ਜਿੱਤ ਕੇ ਅੰਦਰਲੀ ਰਹਿਤ ਦੀ ਕਮਾਈ ਕਰ ਲੈਂਦਾ ਹੈ। ਕੇਵਲ ਇੱਕ ਪੂਰਨ ਸਚਿਆਰੇ ਹਿਰਦੇ ਵਿਚ ਹੀ ਸਚਿਆਰ ਧੰਨ ਧੰਨ ਪਾਰਬ੍ਰਹਮ ਪਰਮੇਸ਼ਰ ਆਉਂਦਾ, ਰਹਿੰਦਾ ਅਤੇ ਪਰਗਟ ਹੁੰਦਾ ਹੈ।

ਅਜਿਹਾ ਵਿਅਕਤੀ ਸਤਿ ਸਰੂਪ ਬਣ ਜਾਂਦਾ ਹੈ ਕਿਉਂਕਿ ਉਸ ਨੇ ਮਾਇਆ ਨੂੰ ਹਰਾ ਦਿੱਤਾ ਹੁੰਦਾ ਹੈ। ਐਸੇ ਅਪਰਸੁ ਮਹਾਂਪੁਰਖ ਹਮੇਸ਼ਾਂ ਨਿਰੰਤਰ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਸੇਵਾ ਵਿਚ ਲੀਨ ਰਹਿੰਦੇ ਹਨ ਅਤੇ ਆਪਣੀ ਸੰਗਤ ਨੂੰ ਅਨਾਦਿ ਸਤਿ, ਨਿਰਗੁਣ ਸਰੂਪ ਧੰਨ ਧੰਨ ਪਾਰਬ੍ਰਹਮ ਪਰਮੇਸ਼ਰ ਨਾਲ ਜੋੜਦੇ ਹਨ। ਦੂਸਰੇ ਸ਼ਬਦਾਂ ਵਿਚ ਸਤਿ ਰਾਮ ਦਾਸ ਇੱਕ ਪੂਰਨ ਖ਼ਾਲਸਾ ਹੈ, ਇਕ ਪੂਰਨ ਬ੍ਰਹਮ ਗਿਆਨੀ, ਇੱਕ ਪੂਰਨ ਸੰਤ ਸਤਿਗੁਰੂ ਹੈ। ਧੰਨ ਧੰਨ ਪਾਰਬ੍ਰਹਮ ਪਰਮੇਸ਼ਰ ਦੇ ਐਸੇ ਸੇਵਕ ਦੀ ਰੂਹ ਨਾਮ ਅੰਮ੍ਰਿਤ ਨਾਲ ਸੰ ਤ੍ਰਿਪਤ ਹੋ ਜਾਂਦੀ ਹੈ। ਅੰਮ੍ਰਿਤ ਐਸੇ ਵਿਅਕਤੀ ਦੇ ਸਰੀਰ ਵਿਚੋਂ ਲਗਾਤਾਰ ਵਹਿੰਦਾ ਹੈ। ਅੰਮ੍ਰਿਤ ਸਥੂਲ ਰੂਪ ਵਿਚ ਐਸੇ ਵਿਅਕਤੀ ਦੇ ਸਰੀਰ ਵਿਚੋਂ ਵਗਦਾ ਹੈ। ਇਸ ਤਰ੍ਹਾਂ ਉਹ ਦੂਸਰਿਆਂ ਨੂੰ ਅੰਮ੍ਰਿਤ ਵੰਡਦੇ ਹਨ। ਉਹ ਵਿਅਕਤੀ ਜੋ ਪੂਰੇ ਵਿਸ਼ਵਾਸ ਅਤੇ ਯਕੀਨ, ਸ਼ਰਧਾ ਅਤੇ ਪਿਆਰ ਨਾਲ ਅਪਰਸੁ ਦੀ ਸੰਗਤ ਵਿਚ ਚਲੇ ਜਾਂਦੇ ਹਨ ਅਤੇ ਪੂਰੀ ਤਰ੍ਹਾਂ ਉਸ ਅੱਗੇ ਆਪਾ ਨਿਛਾਵਰ ਕਰ ਦਿੰਦੇ ਹਨ, ਅੰਮ੍ਰਿਤ ਦਾ ਗੁਰਪ੍ਰਸਾਦਿ ਪ੍ਰਾਪਤ ਕਰਦੇ ਹਨ। ਅੰਮ੍ਰਿਤ ਨੂੰ ਪ੍ਰਾਪਤ ਕਰਨ ਵਾਲਾ ਅੰਦਰੋਂ ਮਾਇਆ ਅਤੇ ਕਲਯੁਗ ਦੀ ਅੱਗ ਨੂੰ ਠੰਢਿਆਂ ਕਰ ਲੈਂਦਾ ਹੈ। ਅੰਮ੍ਰਿਤ ਨੂੰ ਪ੍ਰਾਪਤ ਕਰਨ ਵਾਲਾ ਚਾਨਣ ਪ੍ਰਾਪਤ ਕਰਦਾ ਹੈ ਅਤੇ ਪੂਰਨ ਬੰਦਗੀ ਅਤੇ ਦੂਸਰਿਆਂ ਦੀ ਸੇਵਾ ਦੇ ਮਾਰਗ ’ਤੇ ਤੁਰਨਾ ਸ਼ੁਰੂ ਕਰ ਦਿੰਦਾ ਹੈ। ਇਸ ਦੇ ਫਲਸਰੂਪ ਉਹ ਵੀ ਅਪਰਸੁ ਬਣ ਜਾਂਦਾ ਹੈ।

ਸਤਿ ਰਾਮ ਦਾਸ ਗੁਰ ਪ੍ਰਸਾਦੀ ਗ਼ਰੀਬੀ ਵੇਸ ਹਿਰਦੇ ਨਾਲ ਪੂਰਨ ਨਿਮਰਤਾ ਦਾ ਫ਼ਰਿਸ਼ਤਾ ਬਣ ਜਾਂਦਾ ਹੈ। ਇਕ ਪੂਰਨ ਸਚਿਆਰਾ ਹਿਰਦਾ ਇੱਕ ਗ਼ਰੀਬੀ ਵੇਸ ਹਿਰਦਾ ਬਣ ਜਾਂਦਾ ਹੈ। ਪੂਰਨ ਨਿਮਰਤਾ ਭਰਪੂਰ ਹਿਰਦਾ ਬਣ ਜਾਂਦਾ ਹੈ। ਉਹ ਆਪਣੇ ਆਪ ਨੂੰ ਦਾਸਾਂ ਦਾ ਦਾਸ ਕਹਿੰਦਾ ਹੈ। ਉਹ ਪੂਰੀ ਸਿਰਜਨਾ ਦੇ ਚਰਨਾਂ ਦੀ ਧੂਲਿ ਬਣ ਜਾਂਦਾ ਹੈ ਅਤੇ ਆਪਣੇ ਆਪ ਨੂੰ ਬਹੁਤ ਨਿਮਰਤਾ ਵਿੱਚ ਦਾਸਨ ਦਾਸ ਕਹਿੰਦਾ ਹੈ। ਪ੍ਰਮਾਤਮਾ ਅਜਿਹੀਆਂ ਰੂਹਾਂ ਵਿਚ ਰਹਿੰਦਾ ਹੈ ਅਤੇ ਅਜਿਹੀਆਂ ਰੂਹਾਂ ਵਿਚ ਪ੍ਰਗਟ ਹੁੰਦਾ ਹੈ ਜੋ ਦਾਸਨ ਦਾਸ ਬਣ ਜਾਂਦੀਆਂ ਹਨ।

ਪ੍ਰਮਾਤਮਾ ਅਜਿਹੀਆਂ ਰੂਹਾਂ ਰਾਹੀਂ ਬੋਲਦਾ ਹੈ, ਪਰਗਟ ਹੁੰਦਾ ਹੈ ਜੋ ਅਪਰਸੁ ਬਣ ਜਾਂਦੀਆਂ ਹਨ। ਉਹ ਨਿਰੰਕਾਰ ਰੂਪ ਬਣ ਜਾਂਦੀਆਂ ਹਨ ਅਤੇ ਸਾਰੀ ਸ੍ਰਿਸ਼ਟੀ ਦੇ ਵਿੱਚ ਪ੍ਰਮਾਤਮਾ ਦੀ ਹੋਂਦ ਨੂੰ ਵੇਖਦੀਆਂ, ਅਨੁਭਵ ਅਤੇ ਮਹਿਸੂਸ ਕਰਦੀਆਂ ਹਨ। ਸਾਰੀ ਸਿਰਜਨਾ ਵਿਚ ਬ੍ਰਹਮ ਜੋਤ ਨੂੰ ਪ੍ਰਤੱਖ ਵੇਖਦੀਆਂ ਹਨ। ਸਰਗੁਣ ਵਿੱਚ ਨਿਰਗੁਣ ਦੇ ਦਰਸ਼ਨ ਕਰਦੀਆਂ ਹਨ। ਉਹ ਸਦਾ ਅਤੇ ਸਦੈਵ ਪ੍ਰਮਾਤਮਾ ਵਿਚ ਲੀਨ ਹੋ ਜਾਂਦੇ ਹਨ। ਧੰਨ ਧੰਨ ਪਾਰਬ੍ਰਹਮ ਪਰਮੇਸ਼ਰ ਦੇ ਨਿਰਗੁਣ ਸਰੂਪ ਵਿਚ ਸਮਾ ਜਾਂਦੇ ਹਨ। ਅਜਿਹੀਆਂ ਰੂਹਾਂ ਅਕਾਲ ਪੁਰਖ ਦੀ ਦਰਗਾਹ ਵਿਚ ਸਨਮਾਨਿਤ ਹੁੰਦੀਆਂ ਹਨ। ਉਹਨਾਂ ਨੂੰ ਦਰਗਾਹੀ ਹੁਕਮ ਹੋ ਜਾਂਦਾ ਹੈ ਅਤੇ ਗੁਰਪ੍ਰਸਾਦੀ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦੂਜਿਆਂ ਨੂੰ ਦੇਣ ਦਾ ਅਧਿਕਾਰ ਦਿੱਤਾ ਜਾਂਦਾ ਹੈ ਅਤੇ ਉਹਨਾਂ ਦੀ ਮੁਕਤੀ ਪ੍ਰਾਪਤ ਕਰਨ ਵਿਚ ਮਦਦ ਕਰਨ ਦੀ ਸੇਵਾ ਬਖ਼ਸ਼ੀ ਜਾਂਦੀ ਹੈ।

ਸਾਨੂੰ ਸਾਰਿਆਂ ਨੂੰ ਗੁਰਪ੍ਰਸਾਦਿ ਲਈ ਅਰਦਾਸ ਕਰਦੇ ਰਹਿਣਾ ਚਾਹੀਦਾ ਹੈ ਅਤੇ ਪ੍ਰਮਾਤਮਾ ਲਈ ਸਤੋ ਕਰਮਾਂ ਵਿਚ ਲੱਗੇ ਰਹਿਣ ਲਈ ਅਰਦਾਸ ਕਰਨ – ਸੱਚੇ ਕਰਮਾਂ ਵਿਚ ਰੁਝਣ ਨਾਲ ਸਾਡੀ ਅਰਦਾਸ ਕਬੂਲ ਹੋਵੇਗੀ ਅਤੇ ਸਾਨੂੰ ਅਪਰਸੁ ਦੀ ਸੰਗਤ ਦੀ ਪ੍ਰਾਪਤੀ ਹੋਵੇਗੀ ਅਤੇ ਗੁਰਪ੍ਰਸਾਦਿ ਦੀ ਪ੍ਰਾਪਤੀ ਦਾ ਮਾਰਗ ਖੁੱਲ੍ਹ ਜਾਵੇਗਾ। ਕੇਵਲ ਅਪਰਸੁ ਦੀ ਸੇਵਾ ਨਾਲ ਹੀ ਪ੍ਰਮਾਤਮਾ ਸਾਨੂੰ ਆਪਣੇ ਸੇਵਕ ਸੁਹਾਗਣ ਦੇ ਰੂਪ ਵਿਚ ਪ੍ਰਵਾਨ ਕਰੇਗਾ ਅਤੇ ਸਾਨੂੰ ਗੁਰਪ੍ਰਸਾਦਿ ਦੀ ਪ੍ਰਾਪਤੀ ਹੋ ਸਕੇਗੀ। ਸੰਤ ਦੀ ਸੰਗਤ ਸਾਨੂੰ ਬ੍ਰਹਮ ਗਿਆਨ ਨੂੰ ਸਮਝਣ ਦਾ ਗੁਰਪ੍ਰਸਾਦਿ ਦਿੰਦੀ ਹੈ ਅਤੇ ਇਸ ਨੂੰ ਧਾਰਮਿਕਤਾ ਨਾਲ ਅਪਣਾਉਣ ਦਾ ਉੱਦਮ ਬਖ਼ਸ਼ਦੀ ਹੈ। ਅਪਰਸੁ ਦੀ ਸੇਵਾ ਅਤੇ ਸੰਗਤ ਦਾ ਸਦਕਾ ਹੀ ਅਸੀਂ ਉਸ ਦੀ ਦਇਆ ਅਤੇ ਮਿਹਰ ਨਾਲ ਨਾਮ ਦਾ ਗੁਰਪ੍ਰਸਾਦਿ, ਪੂਰਨ ਬੰਦਗੀ ਅਤੇ ਸੇਵਾ ਪ੍ਰਾਪਤ ਕਰਦੇ ਹਾਂ।

ਇਕ ਅਪਰਸੁ ਦੀ ਸੰਗਤ ਪ੍ਰਾਪਤ ਕਰਕੇ ਅਸੀਂ ਮਾਇਆ ਅਤੇ ਇੱਛਾਵਾਂ ਦੇ ਸਾਗਰ ਹਨੇਰੇ ਦੇ ਸਾਗਰ ਨੂੰ ਪਾਰ ਕਰ ਜਾਂਦੇ ਹਾਂ ਅਤੇ ਬ੍ਰਹਮ ਜੋਤ ਦੇ ਸਾਗਰ ਮਾਨਸਰੋਵਰ ਵਿਚ ਲੀਨ ਹੋ ਜਾਂਦੇ ਹਾਂ। ਅਪਰਸੁ ਦਾਸਨ ਦਾਸ ਹੈ ਅਤੇ ਮਾਇਆ ਤੋਂ ਸਦਾ ਸਦਾ ਲਈ ਪਰ੍ਹੇ ਰਹਿੰਦਾ ਹੈ। ਸਦਾ ਪਰਮ ਜੋਤ ਨਿਰੰਕਾਰ ਸਰੂਪ ਨਾਲ ਜੁੜਿਆ ਰਹਿੰਦਾ ਹੈ। ਕੇਵਲ ਅਜਿਹੀ ਰੂਹ ਹੀ ਸਾਡੀ ਅਪਰਸੁ ਬਣਨ ਵਿਚ ਮਦਦ ਕਰ ਸਕਦੀ ਹੈ। ਅਜਿਹੇ ਇੱਕ ਪੂਰਨ ਬ੍ਰਹਮ ਗਿਆਨੀ, ਸਤਿ ਰਾਮ ਦਾਸ ਦੀ ਸੰਗਤ ਹੀ ਮੁਕਤੀ ਪ੍ਰਾਪਤੀ ਦਾ ਇਕ ਸਾਧਨ ਹੈ।

ਪ੍ਰਭ ਕੀ ਆਗਿਆ ਆਤਮ ਹਿਤਾਵੈ

ਜੀਵਨ ਮੁਕਤਿ ਸੋਊ ਕਹਾਵੈ

ਤੈਸਾ ਹਰਖੁ ਤੈਸਾ ਉਸੁ ਸੋਗੁ

ਸਦਾ ਅਨੰਦੁ ਤਹ ਨਹੀ ਬਿਓਗੁ

ਤੈਸਾ ਸੁਵਰਨੁ ਤੈਸੀ ਉਸੁ ਮਾਟੀ

ਤੈਸਾ ਅੰਮ੍ਰਿਤੁ ਤੈਸੀ ਬਿਖੁ ਖਾਟੀ

ਤੈਸਾ ਮਾਨੁ ਤੈਸਾ ਅਭਿਮਾਨੁ

ਤੈਸਾ ਰੰਕੁ ਤੈਸਾ ਰਾਜਾਨੁ

ਜੋ ਵਰਤਾਏ ਸਾਈ ਜੁਗਤਿ

ਨਾਨਕ ਓਹੁ ਪੁਰਖੁ ਕਹੀਐ ਜੀਵਨ ਮੁਕਤਿ

ਗੁਰੂ ਪੰਚਮ ਪਾਤਸ਼ਾਹ ਜੀ ਸਾਡੇ ਲਈ ਸ਼ਬਦ ਜੀਵਨ ਮੁਕਤ ਦਾ ਅਰਥ ਸਮਝਣ ਲਈ ਬੇਅੰਤ ਦਿਆਲਤਾ ਨਾਲ ਪੂਰਨ ਬ੍ਰਹਮ ਗਿਆਨ ਦਿੰਦੇ ਹਨ। ਜੀਵਨ ਮੁਕਤ ਇਕ ਅਪਰਸੁ ਹੈ। ਅਸਲ ਵਿਚ ਜੀਵਨ ਮੁਕਤ ਉਹ ਹੈ ਜਿਸਨੇ ਮਾਇਆ ’ਤੇ ਜਿੱਤ ਪ੍ਰਾਪਤ ਕਰ ਲਈ ਹੈ ਅਤੇ ਜੋ ਆਪਣੇ ਆਪ ਨੂੰ ਮਾਇਆ ਦੇ ਬੰਧਨਾਂ ਤੋਂ ਮੁਕਤ ਕਰ ਲੈਂਦਾ ਹੈ। ਜੀਵਨ ਮੁਕਤੀ ਮਾਇਆ ਤੋਂ ਮੁਕਤੀ ਹੈ। ਜੀਵਨ ਮੁਕਤ ਇਕ ਪੂਰਨ ਬ੍ਰਹਮ ਗਿਆਨੀ ਹੈ ਜੋ ਮਾਇਆ ਦੇ ਤਿੰਨਾਂ ਤੱਤਾਂ ਤੋਂ ਪਰ੍ਹੇ ਹੈ। ਜੀਵਨ ਮੁਕਤ ਨਿਰਗੁਣ ਸਰੂਪ ਦੇ ਅਟੁੱਟ ਭਾਗ ਬਣ ਜਾਂਦੇ ਹਨ। ਉਹ ਨਿਰਗੁਣ ਸਰੂਪ ਵਿਚ ਸਮਾ ਜਾਂਦੇ ਹਨ। ਉਥੇ ਪ੍ਰਮਾਤਮਾ ਅਤੇ ਅਪਰਸੁ ਵਿਚ ਕੋਈ ਫ਼ਰਕ ਨਹੀਂ ਰਹਿੰਦਾ ਹੈ।

ਜੀਵਨ ਮੁਕਤ ਅਕਾਲ ਪੁਰਖ ਦੇ ਹੁਕਮ ਦੀ ਪਾਲਣਾ ਕਰਦਾ ਹੈ। ਉਹ ਰੂਹ ਜੋ ਅਕਾਲ ਪੁਰਖ ਦੇ ਹੁਕਮ ਵਿਚ ਰਹਿੰਦੀ ਹੈ, ਉਸ ਦੀਆਂ ਸਾਰੀਆਂ ਗਿਆਨ ਇੰਦਰੀਆਂ ਅਤੇ ਕਰਮ ਇੰਦਰੀਆਂ ਧੰਨ ਧੰਨ ਪਾਰਬ੍ਰਹਮ ਪਰਮੇਸ਼ਰ ਦੇ ਪੂਰਨ ਹੁਕਮ ਵਿਚ ਰਹਿੰਦੀਆਂ ਹਨ। ਉਸ ਦੇ ਸਾਰੇ ਕਰਮ ਸਤਿ ਕਰਮ ਹੋ ਜਾਂਦੇ ਹਨ। ਉਹ ਸਦਾ ਅੰਮ੍ਰਿਤ, ਨਿਰਗੁਣ ਸਰੂਪ ਪਰਮ ਜੋਤ ਪੂਰਨ ਪ੍ਰਕਾਸ਼ ਵਿਚ ਸਮਾ ਜਾਂਦਾ ਹੈ।

ਦਰਗਾਹ ਵਿਚ ਰੂਹ ਜੀਵਨ ਮੁਕਤ ਉਦੋਂ ਜਾਣੀ ਜਾਂਦੀ ਹੈ ਜਦੋਂ ਇਹ:

*           ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਲਈ ਬੇ-ਸ਼ਰਤ ਅਤੇ ਬਿਨਾਂ ਮੰਗਾਂ ਦੇ ਇਲਾਹੀ ਪਿਆਰ ਅਜਿਹੀ ਅੰਦਰੂਨੀ ਉਚਾਈ ’ਤੇ ਪਹੁੰਚ ਜਾਂਦਾ ਹੈ ਕਿ ਇਹ ਕੇਵਲ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਹੁਕਮ ਨਾਲ ਵੇਖਿਆ ਤੇ ਪਛਾਣਿਆ ਜਾਂਦਾ ਹੈ

*           ਆਪਣੀ ਬੁੱਧੀ ਤੋਂ ਪੂਰੀ ਤਰ੍ਹਾਂ ਪਰ੍ਹੇ ਹੋ ਜਾਂਦਾ ਹੈ, ਮਨਮਤਿ ਖ਼ਤਮ ਹੋ ਜਾਂਦੀ ਹੈ ਅਤੇ ਗੁਰਮਤਿ ਰਹਿ ਜਾਂਦੀ ਹੈ

*           ਪੂਰਨ ਬ੍ਰਹਮ ਗਿਆਨ ਨੂੰ ਧਾਰਨ ਕਰ ਲੈਂਦਾ ਹੈ, ਗੁਰ ਅਤੇ ਗੁਰੂ ਦੇ ਗਿਆਨ ਨੂੰ ਧਾਰਨ ਕਰ ਲੈਂਦਾ ਹੈ

*           ਆਪਣੀ ਇਸ ਸੰਸਾਰ ਵਿਚ ਹੋਂਦ ਦੇ ਹਰ ਪਲ ਅਕਾਲ ਪੁਰਖ ਦੇ ਪੂਰਨ ਹੁਕਮ ਵਿਚ ਰਹਿੰਦਾ ਹੈ

*           ਅਨਾਦੀ ਬਖ਼ਸ਼ਿਸ਼ਾਂ ਦੀ ਅਜਿਹੀ ਅਵਸਥਾ ਵਿਚ ਪਹੁੰਚ ਜਾਂਦਾ ਹੈ ਕਿ ਇਹ ਸੱਚਖੰਡ ਦੀ ਅਵਸਥਾ ਬਣ ਜਾਂਦੀ ਹੈ।

ਸੱਚਖੰਡ ਦੀ ਅਵਸਥਾ ਵਿਚ ਪੂਰਨ ਸਤਿ ਤੋਂ ਬਿਨਾਂ ਕੁਝ ਵੀ ਨਹੀਂ ਹੈ। ਪੂਰਨ ਸ਼ਾਂਤੀ ਅਤੇ ਪਰਮ ਜੋਤ, ਪੂਰਨ ਪ੍ਰਕਾਸ਼ ਹੀ ਸਭ ਹੈ, ਜੋ ਹਾਜ਼ਰ ਹੈ। ਅਜਿਹੀ ਇੱਕ ਰੂਹ ਪੂਰਨ ਸਚਿਆਰੀ ਬਣ ਜਾਂਦੀ ਹੈ ਅਤੇ ਅਜਿਹੇ ਉੱਤਮ ਗੁਣ ਧਾਰਨ ਕਰਕੇ, ਅਕਾਲ ਪੁਰਖ ਵਿਚ ਸਮਾ ਜਾਂਦੀ ਹੈ ਅਤੇ ਪਰਮ ਪਦਵੀ ਨੂੰ ਪ੍ਰਾਪਤ ਕਰ ਲੈਂਦੀ ਹੈ।

      ਜੀਵਨ ਮੁਕਤ ਐਸੀ ਰੂਹ ਹੈ :

*           ਜਿਸ ਲਈ ਸੰਸਾਰਿਕ ਦੁੱਖਾਂ ਅਤੇ ਖ਼ੁਸ਼ੀਆਂ ਵਿਚ ਕੋਈ ਅੰਤਰ ਨਹੀਂ

*           ਜਿਹੜਾ ਸੰਸਾਰਿਕ ਅਰਾਮ ਅਤੇ ਬੇ-ਅਰਾਮੀ ਤੋਂ ਵਿਚਲਿਤ ਨਹੀਂ ਹੁੰਦਾ

*           ਜਿਹੜਾ ਮਾਇਆ ਦੇ ਪ੍ਰਭਾਵ ਤੋਂ ਪਰ੍ਹੇ ਹੈ

*           ਜਿਹੜਾ ਮਾਇਆ ਦੁਆਰਾ ਵਿਚਲਿਤ ਨਹੀਂ ਹੋ ਸਕਦਾ

*           ਜਿਸ ਨੇ ਮਾਇਆ ਉੱਪਰ ਜਿੱਤ ਪਾ ਲਈ ਹੈ

*           ਜਿਸ ਦੀ ਮਾਇਆ ਅਤੇ ਪੰਜ ਦੂਤਾਂ ਦੁਆਰਾ ਸੇਵਾ ਕੀਤੀ ਜਾਂਦੀ ਹੈ

*           ਜਿਸ ਦੀਆਂ ਕੋਈ ਇੱਛਾਵਾਂ ਨਹੀਂ

*           ਸਦਾ ਸਦਾ ਲਈ ਉੱਚਤਮ ਰੂਹਾਨੀ ਅਤੇ ਅਨਾਦਿ ਬਖ਼ਸ਼ਿਸ਼ ਦੀ ਅਵਸਥਾ ਵਿਚ ਰਹਿੰਦਾ ਹੈ

*           ਜਿਹੜਾ ਹਰ ਵੇਲੇ ਪੂਰਨ ਸਮਤੋਲ ਅਵਸਥਾ ਵਿਚ ਰਹਿੰਦਾ ਹੈ

*           ਜਿਹੜਾ ਹਮੇਸ਼ਾਂ ਪੂਰਨ ਅਨਾਦਿ ਅਤੇ ਰੂਹਾਨੀ ਅੰਦਰੂਨੀ ਪਰਮ ਅਨੰਦ ਦੀ ਅਵਸਥਾ ਵਿਚ ਰਹਿੰਦਾ ਹੈ

*           ਸਦਾ ਸਦਾ ਲਈ ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਨਾਲ ਇੱਕ-ਮਿੱਕ ਹੋ ਜਾਂਦਾ ਹੈ ਅਤੇ

*           ਸਰਵ-ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਨਾਲੋਂ ਵੱਖ ਨਹੀਂ ਕੀਤਾ ਜਾ ਸਕਦਾ।

ਐਸੀ ਉੱਚਤਮ ਅਨਾਦਿ ਅਤੇ ਰੂਹਾਨੀ ਬਖ਼ਸ਼ਿਸ਼ ਵਾਲੀ ਰੂਹ ਜਿਹੜੀ ਜੀਵਨ ਮੁਕਤ ਹੈ ਜਿਸ ਲਈ:

*           ਸੋਨੇ ਅਤੇ ਮਿੱਟੀ ਦਾ ਕੋਈ ਅੰਤਰ ਨਹੀਂ ਹੁੰਦਾ

*           ਕਿਸੇ ਚੀਜ਼ ਦਾ ਕੋਈ ਲਾਲਚ ਨਹੀਂ

*           ਕੋਈ ਪੰਜ ਵਿਕਾਰ ਪੰਜ ਦੂਤ ਨਹੀਂ

*           ਅੰਮ੍ਰਿਤ ਅਤੇ ਜ਼ਹਿਰ ਵਿਚ ਉਸ ਲਈ ਕੋਈ ਫ਼ਰਕ ਨਹੀਂ

*           ਆਦਰ ਅਤੇ ਨਿਰਾਦਰ ਉਸ ਲਈ ਕੁਝ ਨਹੀਂ ਹੁੰਦਾ

*           ਇਥੇ ਹਉਮੈ ਨਹੀਂ ਹੁੰਦੀ

*           ਐਸਾ ਉੱਚਾ ਪੱਧਰ ਅਤਿ ਨਿਮਰਤਾ ਦਾ ਉਸ ਦੇ ਹਿਰਦੇ ਅੰਦਰ ਹੁੰਦਾ ਹੈ ਕਿ ਨਿਰਾਦਰ, ਨਿੰਦਿਆ, ਚੁਗ਼ਲੀ ਦੇ ਸ਼ਬਦ ਉਸ ਨੂੰ ਵਿਚਲਿਤ ਨਹੀਂ ਕਰ ਸਕਦੇ

*           ਹਮੇਸ਼ਾਂ ਚੜ੍ਹਦੀ ਕਲਾ, ਇੱਕ ਪੂਰਨ ਅਨਾਦਿ ਅਤੇ ਰੂਹਾਨੀ ਅਵਸਥਾ ਦੀ ਬਖ਼ਸ਼ਿਸ਼ ਵਿੱਚ ਵਿਚਰਦਤ ਹੈ

*           ਕਿਸੇ ਵੀ ਚੰਗੇ ਮਾੜੇ ਸ਼ਬਦਾਂ ਤੋਂ ਕੋਈ ਵਿਚਲਨਾ ਨਹੀਂ

*           ਕੇਵਲ ਏਕ ਦ੍ਰਿਸ਼ਟ ਹੈ। ਹਰ ਕੋਈ ਉਸ ਲਈ ਬਰਾਬਰ ਹੈ। ਐਸੀ ਰੂਹ ਅੰਦਰ ਦਵੈਤ ਨਹੀਂ ਹੁੰਦਾ। ਉਸ ਲਈ ਰਚਨਹਾਰੇ ਦੀ ਸਾਰੀ ਰਚਨਾ ਬਰਾਬਰ ਮਹੱਤਵ ਰੱਖਦੀ ਹੈ। ਉਸ ਲਈ ਗ਼ਰੀਬ ਅਤੇ ਰਾਜੇ ਵਿਚਕਾਰ ਕੋਈ ਫ਼ਰਕ ਨਹੀਂ ਹੁੰਦਾ। ਇਸ ਕਾਰਨ ਕਿ ਉਹ ਏਕ ਦ੍ਰਿਸ਼ਟ ਹੁੰਦਾ ਹੈ ਇਥੇ ਉਸ ਦੇ ਅੰਦਰ ਕੋਈ ਦਵੈਤ ਨਹੀਂ ਹੁੰਦਾ। ਇਹਨਾਂ ਗੁਣਾਂ ਦੇ ਕਾਰਨ ਉਹ ਸਾਰਿਆਂ ਦਾ ਮਿੱਤਰ ਬਣ ਜਾਂਦਾ ਹੈ ਅਤੇ ਕੋਈ ਵੈਰੀ ਨਹੀਂ ਹੁੰਦਾ, ਉਹ ਨਿਰਵੈਰ ਹੈ।

      ਐਸੀ ਰੂਹ ਜੀਵਨ ਮੁਕਤ ਰੂਹ ਬਣ ਜਾਂਦੀ ਹੈ ਜੋ ਕਿ:

*           ਪੂਰਨ ਬ੍ਰਹਮ ਗਿਆਨ, ਤੱਤ ਗਿਆਨ ਅਤੇ ਰੂਹਾਨੀ ਸ਼ਕਤੀਆਂ ਦੀ ਮਾਲਕ ਹੋ ਜਾਂਦੀ ਹੈ

*           ਧੰਨ ਧੰਨ ਪਾਰਬ੍ਰਹਮ ਪਰਮੇਸ਼ਰ ਦੁਆਰਾ ਅਨਾਦਿ ਬਖ਼ਸ਼ਿਸ਼ ਪ੍ਰਾਪਤ ਕਰਦਾ ਹੈ ਅਤੇ ਉਸ ਨੂੰ ਗੁਰਪ੍ਰਸਾਦੀ ਬਖ਼ਸ਼ਿਸ਼ਾਂ ਦੂਸਰਿਆਂ ਨੂੰ ਵੰਡਣ ਦਾ ਅਧਿਕਾਰ ਹੁੰਦਾ ਹੈ

*           ਦੂਸਰਿਆਂ ਲਈ ਅਗਵਾਈ ਕਰਨ ਵਾਲਾ ਚਾਨਣ-ਮੁਨਾਰਾ ਬਣ ਜਾਂਦਾ ਹੈ। ਉਸ ਨੇ ਗੁਰਪ੍ਰਸਾਦੀ ਕ੍ਰਿਪਾ ਨਾਲ ਧੰਨ ਧੰਨ ਅਕਾਲ ਪੁਰਖ ਦੀ ਦਰਗਾਹ ਸੱਚਖੰਡ ਦੀ ਯਾਤਰਾ ਪੂਰੀ ਕਰ ਲਈ ਹੁੰਦੀ ਹੈ। ਉਹ ਮੁਕਤੀ ਦੀ ਜੁਗਤੀ ਦਾ ਦਾਤਾ ਬਣ ਜਾਂਦਾ ਹੈ।

*           ਪੂਰਨ ਸਤਿ ਦੀ ਸੇਵਾ ਕਰਦਾ ਹੈ ਅਤੇ ਪੂਰਨ ਸਤਿ ਵਰਤਾਉਂਦਾ ਹੈ

*           ਦੂਸਰਿਆਂ ਨੂੰ ਜੀਵਨ ਸ਼ਕਤੀ ਦਾ ਰਾਹ ਦੱਸਣ ਵਾਲਾ ਗੁਰੂ ਬਣ ਜਾਂਦਾ ਹੈ ਅਤੇ ਦੂਸਰਿਆਂ ਦੀ ਇਸ ਪਰਮ ਸ਼ਕਤੀ ਦੀ ਪ੍ਰਾਪਤੀ ਵਿਚ ਮਦਦ ਕਰਨ ਵਾਲਾ ਬਣ ਜਾਂਦਾ ਹੈ

*           ਪੂਰਨ ਸੰਤ ਸਤਿਗੁਰੂ, ਇਕ ਪੂਰਨ ਬ੍ਰਹਮ ਗਿਆਨੀ ਬਣ ਜਾਂਦਾ ਹੈ

*           ਗੁਰਪ੍ਰਸਾਦੀ ਗੁਰ ਕ੍ਰਿਪਾ, ਪ੍ਰਭ ਜੋਤ, ਗੁਰਪ੍ਰਸਾਦਿ ਨਾਮ ਸਤਿਨਾਮ ਦਾ ਸੋਮਾ ਬਣ ਜਾਂਦਾ ਹੈ।

ਅਖ਼ੀਰਲੀ ਗੱਲ ਇਹ ਹੈ ਕਿ ਜਦ ਇੱਕ ਵਿਅਕਤੀ ਨੂੰ ਜੀਵਨ ਮੁਕਤੀ, ਮੁਕਤੀ ਦਾ ਗੁਰਪ੍ਰਸਾਦਿ ਮਿਲ ਜਾਂਦਾ ਹੈ ਤਦ ਉਸ ਲਈ ਹਰ ਚੀਜ਼ ਇੱਕ ਮਾਇਆ ਦਾ ਖੇਲ, ਇੱਕ ਜਗਤ ਤਮਾਸ਼ਾ ਦਿਖਾਈ ਦਿੰਦੀ ਹੈ ਅਤੇ ਕੁਝ ਵੀ ਹੋਰ ਨਹੀਂ।

ਪਾਰਬ੍ਰਹਮ ਕੇ ਸਗਲੇ ਠਾਉ

ਜਿਤੁ ਜਿਤੁ ਘਰਿ ਰਾਖੈ ਤੈਸਾ ਤਿਨ ਨਾਉ

ਆਪੇ ਕਰਨ ਕਰਾਵਨ ਜੋਗੁ

ਪ੍ਰਭ ਭਾਵੈ ਸੋਈ ਫੁਨਿ ਹੋਗੁ

ਪਸਰਿਓ ਆਪਿ ਹੋਇ ਅਨਤ ਤਰੰਗ

ਲਖੇ ਨ ਜਾਹਿ ਪਾਰਬ੍ਰਹਮ ਕੇ ਰੰਗ

ਜੈਸੀ ਮਤਿ ਦੇਇ ਤੈਸਾ ਪਰਗਾਸ

ਪਾਰਬ੍ਰਹਮੁ ਕਰਤਾ ਅਬਿਨਾਸ

ਸਦਾ ਸਦਾ ਸਦਾ ਦਇਆਲ

ਸਿਮਰਿ ਸਿਮਰਿ ਨਾਨਕ ਭਏ ਨਿਹਾਲ

ਧੰਨ ਧੰਨ ਪਾਰਬ੍ਰਹਮ ਪਿਤਾ ਜੀ ਸਰਵ-ਵਿਆਪਕ ਹਨ। ਇਸ ਦਾ ਭਾਵ ਹੈ ਉਹ ਹਰ ਜਗ੍ਹਾ ਹਨ ਅਤੇ ਕੋਈ ਵੀ ਸਥਾਨ ਉਸ ਦੀ ਮੌਜੂਦਗੀ ਤੋਂ ਬਿਨਾਂ ਨਹੀਂ ਹੈ। ਇਸ ਦਾ ਭਾਵ ਹੈ ਕਿ ਅਸੀਂ ਹਰ ਵੇਲੇ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ ਦੀ ਨਿਗ੍ਹਾ ਵਿਚ ਹਾਂ। ਉਸ ਦੀਆਂ ਅਨੰਤ ਸ਼ਕਤੀਆਂ ਕਾਰਨ, ਸਰਬ ਕਲਾ ਭਰਪੂਰ, ਉਹ ਹਰ ਜਗ੍ਹਾ ਮੌਜੂਦ ਹੈ, ਆਪਣੀ ਹਰ ਕਿਰਤ ਵਿੱਚ ਮੌਜੂਦ ਹੈ, ਉਹ ਇਨਸਾਨ ਦੇ ਹਿਰਦੇ ਵਿੱਚ ਵੀ ਮੌਜੂਦ ਹੈ, ਜੋ ਸ਼ਕਤੀ ਸਾਡੇ ਵਿੱਚ ਸਵਾਸ ਲੈ ਰਹੀ ਹੈ ਉਹ ਹੋਰ ਕੁੱਛ ਨਹੀਂ ਹੈ ਕੇਵਲ ਬ੍ਰਹਮ ਸ਼ਕਤੀ ਹੈ ਜਿਸਨੂੰ ਗੁਰਬਾਣੀ ਵਿੱਚ ਜੋਤ ਕਿਹਾ ਗਿਆ ਹੈ। ਸਾਡੇ ਵਿੱਚ ਜੀਵਨ ਤੱਤ ਹੋਰ ਕੁੱਛ ਨਹੀਂ ਕੇਵਲ ਬ੍ਰਹਮ ਤੱਤ ਹੀ ਹੈ, ਜੋ ਸੂਖਸ਼ਮ ਰੂਪ ਵਿੱਚ ਸਾਡੀ ਦੇਹੀ ਨੂੰ ਚਲਾ ਰਿਹਾ ਹੈ ਸਵਾਸਾਂ ਰਾਹੀਂ ਪਵਨ ਗੁਰੂ ਦੀ ਕਿਰਪਾ ਨਾਲ ਅਤੇ ਇਸੇ ਸ਼ਕਤੀ ਨਾਲ ਹੀ ਸਾਡੀਆਂ ਨਾੜੀਆਂ ਵਿੱਚ ਲਹੂ ਦੌੜ ਰਿਹਾ ਹੈ। ਮਾਇਆ ਦੇ ਪ੍ਰਭਾਵ ਹੇਠ ਹੋਣ ਕਾਰਨ, ਮਾਇਆ ਦੀ ਗ਼ੁਲਾਮੀ ਵਿੱਚ ਹੋਣ ਕਾਰਨ ਸਾਨੂੰ ਇਸ ਗੱਲ ਦਾ ਅਨੁਭਵ ਨਹੀਂ ਹੋ ਰਿਹਾ ਹੈ ਕਿ ਇਹ ਜੀਵਨ ਸਾਰਾ ਇਲਾਹੀ ਜੋਤ ਦਾ ਹੀ ਪ੍ਰਤਾਪ ਹੈ। ਇਨਸਾਨੀ ਦੇਹ ਦੀ ਬਨਾਵਟ ਬੇਅੰਤ ਸੁੰਦਰ ਬਣਾਈ ਗਈ ਹੈ ਅਤੇ ਇਨਸਾਨੀ ਰੂਹ ਦੀ ਬਨਾਵਟ ਦੇਹੀ ਤੋਂ ਵੀ ਸੁੰਦਰ ਬਣਾਈ ਗਈ ਹੈ, ਜੋ ਕਿ ਇਸ ਦੇਹੀ ਨੂੰ ਚਲਾਉਂਦੀ ਹੈ। ਇਨਸਾਨੀ ਦੇਹੀ ਇਕ ਆਮ ਖੁੱਲ੍ਹੀ ਅੱਖ ਨਾਲ ਵੇਖੀ ਜਾਂਦੀ ਹੈ ਪਰੰਤੂ ਇਨਸਾਨੀ ਰੂਹ ਨੂੰ ਵੇਖਣ ਵਾਸਤੇ ਦਿਬ ਦ੍ਰਿਸ਼ਟ ਦੀ ਲੋੜ ਹੁੰਦੀ ਹੈ। ਇਨਸਾਨੀ ਦੇਹੀ ਵਿੱਚ ਹੀ ਇਨਸਾਨੀ ਰੂਹ ਪਰਗਟ ਹੁੰਦੀ ਹੈ। ਇਨਸਾਨੀ ਦੇਹੀ ਦਾ ਵਿਗਿਆਨ ਤਾਂ ਵਿਗਿਆਨਿਕਾਂ ਨੇ ਆਪਣੀ ਖੋਜ ਰਾਹੀਂ ਬਹੁਤ ਉੱਚੇ ਪੱਧਰ ’ਤੇ ਪਹੁੰਚਾ ਦਿੱਤਾ ਹੈ। ਪਰੰਤੂ ਇਨਸਾਨੀ ਰੂਹ ਦੀ ਬਨਾਵਟ ਵਿਗਿਆਨ ਦੀ ਸਮਝ ਤੋਂ ਅੱਜ ਤੱਕ ਪਰ੍ਹੇ ਹੈ। ਇਨਸਾਨੀ ਰੂਹ ਦੀ ਬਨਾਵਟ ਕੇਵਲ ਦਿਬ-ਦ੍ਰਿਸ਼ਟੀ ਨਾਲ ਹੀ ਵੇਖੀ ਜਾ ਸਕਦੀ ਹੈ ਅਤੇ ਇਹ ਦਿਬ ਦ੍ਰਿਸ਼ਟ ਕੇਵਲ ਪੂਰਨ ਸੰਤ ਪੂਰਨ ਬ੍ਰਹਮ ਗਿਆਨੀ ਨੂੰ ਹੀ ਪ੍ਰਾਪਤ ਹੁੰਦੀ ਹੈ। ਇਸ ਲਈ ਪੂਰਨ ਬ੍ਰਹਮ ਗਿਆਨ ਦੇ ਆਧਾਰ ਤੇ ਇਨਸਾਨੀ ਰੂਹ ਦੀ ਬਨਾਵਟ ਦੇ ਮੁੱਖ ਅੰਗ ਹਨ ਇਲਾਹੀ ਜੋਤ ਅਤੇ ੭ ਸਤਿ ਸਰੋਵਰ ਅਤੇ ਬੱਜਰ ਕਪਾਟ ਦਸਮ ਦੁਆਰ ਦੇ ਸਣੇ। ਇਨ੍ਹਾਂ ਸੂਖਸ਼ਮ ਅੰਗਾਂ ਦਾ ਕੋਈ ਭੌਤਿਕ ਆਕਾਰ ਨਹੀਂ ਹੁੰਦਾ ਹੈ। ਮਨੁੱਖਾ ਦੇਹੀ ਵਿੱਚ ਜੋ ਕੁੱਛ ਵੀ ਹੁੰਦਾ ਹੈ ਅਤੇ ਇਹ ਜੋ ਕੁੱਛ ਵੀ ਕਰਦੀ ਹੈ ਉਹ ਸਭ ਕੁੱਛ ਕੇਵਲ ਰੂਹ ਦੀ ਪਰਮ ਸ਼ਕਤੀ ਕਾਰਨ ਹੀ ਹੁੰਦਾ ਹੈ, ਇਨ੍ਹਾਂ ਸੂਖਸ਼ਮ ਅੰਗਾਂ ਕਾਰਨ ਹੀ ਹੁੰਦਾ ਹੈ। ਸਾਡੀ ਰੂਹ ਸਾਡੀ ਸਾਰੀ ਚੰਗੀ ਅਤੇ ਮਾੜੀ ਕਰਨੀ ਦਾ ਬੋਝ ਚੁਕ ਕੇ ਰਖਦੀ ਹੈ, ਇਹ ਇਲਾਹੀ ਸ਼ਕਤੀ ਸਾਡੀ ਸਾਰੀ ਕਰਨੀ ਦਾ ਲੇਖਾ-ਜੋਖਾ ਰਖਦੀ ਹੈ ਤਾਂ ਆਪ ਸੋਚੋ ਕਿ ਕੀ ਇਹ ਇਲਾਹੀ ਨਿਗਰਾਨੀ ਜੋ ਰੂਹ ਕਰ ਰਹੀ ਹੈ ਇਲਾਹੀ ਜੋਤ ਕਰ ਰਹੀ ਹੈ ਉਸ ਤੋਂ ਬਚਿਆ ਜਾ ਸਕਦਾ ਹੈ ? ਇਸ ਲਈ ਇਹ ਇਲਾਹੀ ਸ਼ਕਤੀ ਸਾਨੂੰ ਹਰ ਸਮੇਂ ਨਿਗਰਾਨੀ ਹੇਠ ਰੱਖਦੀ ਹੈ। ਸਾਡੀਆਂ ਕਰਨੀਆਂ ਹਰ ਵੇਲੇ ਉਸ ਦੁਆਰਾ ਵੇਖੀਆਂ ਜਾ ਰਹੀਆਂ ਹਨ। ਉਸ ਕੋਲੋਂ ਕੁਝ ਵੀ ਲੁਕਾਇਆ ਨਹੀਂ ਜਾ ਸਕਦਾ ਅਤੇ ਉਸ ਦੇ ਬ੍ਰਹਮ ਕਾਨੂੰਨ ਦੇ ਕਾਰਨ ਅਸੀਂ ਜੋ ਵੀ ਸਾਡੀਆਂ ਕਰਨੀਆਂ ਅਨੁਸਾਰ ਬੀਜਾਂਗੇ ਉਸ ਨੂੰ ਹੀ ਭਵਿੱਖ ਵਿਚ ਵੱਢਾਂਗੇ। ਸਾਡੇ ਸਾਰੇ ਦੁੱਖ, ਪੀੜਾਂ, ਮੁਸ਼ਕਲਾਂ ਸਾਡੀਆਂ ਬੀਤੇ ਸਮੇਂ ਵਿਚ ਕੀਤੀਆਂ ਕਰਨੀਆਂ ਦਾ ਨਤੀਜਾ ਹੈ। ਜੇਕਰ ਅਸੀਂ ਸਫਲਤਾ ਅਤੇ ਖ਼ੁਸ਼ੀਆਂ ਜ਼ਿੰਦਗੀ ਵਿਚ ਪ੍ਰਾਪਤ ਕੀਤੀਆਂ ਹਨ ਤਾਂ ਇਹ ਸਾਡੀ ਬੀਤੀ ਜ਼ਿੰਦਗੀ ਵਿਚ ਕੀਤੇ ਚੰਗੇ ਕਰਮਾਂ ਕਾਰਨ ਹੈ। ਜੇਕਰ ਸਾਨੂੰ ਅਜੋਕੀ ਜ਼ਿੰਦਗੀ ਵਿਚ ਮੁਸ਼ਕਲਾਂ, ਪੀੜਾਂ ਅਤੇ ਦੁੱਖ ਬਿਮਾਰੀਆਂ ਅਤੇ ਮੁਸ਼ਕਲਾਂ ਹਨ ਤਦ ਇਹ ਸਾਡੇ ਪੂਰਬਲੇ ਜਨਮਾਂ ਵਿਚ ਕੀਤੀਆਂ ਬੁਰੀਆਂ ਕਰਨੀਆਂ ਦਾ ਨਤੀਜਾ ਹੈ।

ਸਾਡੇ ਭਵਿੱਖ ਨੂੰ ਖ਼ੁਸ਼ ਅਤੇ ਪੀੜਾਂ ਤੋਂ ਮੁਕਤ ਕਰਨ ਲਈ, ਦੁੱਖਾਂ ਤੋਂ ਮੁਕਤ ਕਰਨ ਲਈ, ਤੰਦਰੁਸਤ ਅਤੇ ਖ਼ੁਸ਼ ਰਹਿਣ ਲਈ ਸਾਨੂੰ ਹੁਣ ਦੇ ਸਮੇਂ ਦੀਆਂ ਆਪਣੀਆਂ ਕਰਨੀਆਂ ਦਾ ਧਿਆਨ ਰੱਖਣਾ ਚਾਹੀਦਾ ਹੈ। ਸਾਨੂੰ ਇਹ ਯਕੀਨੀ ਬਣਾਉਣ ਦੀ ਜ਼ਰੂਰਤ ਹੈ ਕਿ ਸਾਡੇ ਵਰਤਮਾਨ ਵਿਚ ਕੀਤੇ ਸਾਰੇ ਕਰਮ ਸਤਿ ਹਨ। ਵਰਤਮਾਨ ਵਿੱਚ ਸਾਡਾ ਵਿਹਾਰ ਸਤਿ ਵਿਹਾਰ ਹੈ। ਸਤਿ ਵਿਹਾਰ ਸਾਡੇ ਸਾਰੇ ਵਰਤਮਾਨ ਕਰਮਾਂ ਨੂੰ ਸਤਿ ਕਰਮ ਬਣਾ ਦੇਵੇਗਾ। ਤਦ ਯਕੀਨੀ ਤੌਰ ’ਤੇ ਕਰਮਾਂ ਦੇ ਬ੍ਰਹਮ ਕਾਨੂੰਨ ਅਨੁਸਾਰ ਸਾਨੂੰ ਭਵਿਖ ਵਿੱਚ ਸਾਡੇ ਚੰਗੇ ਕਰਮਾਂ ਦਾ ਫਲ ਪ੍ਰਾਪਤ ਹੋਵੇਗਾ ਅਤੇ ਸਾਡੀ ਜ਼ਿੰਦਗੀ ਖ਼ੁਸ਼, ਮੁਸ਼ਕਲਾਂ ਤੋਂ ਮੁਕਤ, ਪੀੜਾਂ ਤੋਂ ਮੁਕਤ, ਦਰਦਾਂ ਤੋਂ ਮੁਕਤ ਅਤੇ ਸਾਵੀਂ ਪੱਧਰੀ ਅਤੇ ਵਧੀਆ ਹੋਵੇਗੀ। ਇਸ ਲਈ ਜੇ ਸਾਡਾ ਵਰਤਮਾਨ ਸਤਿ ਹੋਵੇਗਾ ਤਾਂ ਸਾਡੇ ਚੰਗੇ ਸੰਸਕਾਰਾਂ ਦੇ ਬਣਨ ਨਾਲ ਸਾਡਾ ਭਵਿਖ ਵੀ ਸਤਿ ਹੋ ਜਾਏਗਾ।

ਸਤੋ ਕਰਮਾਂ ਦੇ ਫਲਸਰੂਪ ਅਸੀਂ ਐਸੇ ਪੱਧਰ ’ਤੇ ਪਹੁੰਚ ਜਾਵਾਂਗੇ ਕਿ ਅਸੀਂ ਧੰਨ ਧੰਨ ਪਾਰਬ੍ਰਹਮ ਪਰਮੇਸ਼ਰ ਦੁਆਰਾ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦੇ ਗੁਰਪ੍ਰਸਾਦਿ ਦੀ ਅਨਾਦਿ ਬਖ਼ਸ਼ਿਸ਼ ਪ੍ਰਾਪਤ ਕਰ ਸਕਾਂਗੇ। ਅਸੀਂ ਇਸ ਮਨੁੱਖਾ ਜ਼ਿੰਦਗੀ ਦਾ ਮੰਤਵ ਜੀਵਨ ਮੁਕਤੀ ਪਾਉਣ ਦੇ ਯੋਗ ਹੋ ਜਾਵਾਂਗੇ। ਭਾਵ ਗੁਰਪ੍ਰਸਾਦਿ ਦੀ ਪ੍ਰਾਪਤੀ ਕਰਕੇ ਮਾਇਆ ਤੋਂ ਮੁਕਤੀ, ਮਾਇਆ ’ਤੇ ਜਿੱਤ ਅਤੇ ਮਾਇਆ ਦੇ ਤਿੰਨ ਗੁਣਾਂ ਤੋਂ ਪਰ੍ਹੇ ਚਲੇ ਜਾਵਾਂਗੇ ਅਤੇ ਜੀਵਨ ਮੁਕਤੀ ਪ੍ਰਾਪਤ ਕਰ ਸਕਾਂਗੇ।

ਸਾਨੂੰ ਸਭ ਨੂੰ ਇਹ ਗੱਲ ਸਾਫ਼ ਤਰ੍ਹਾਂ ਨਾਲ ਸਮਝ ਲੈਣੀ ਚਾਹੀਦੀ ਹੈ ਕਿ ਕੇਵਲ ਇੱਕ ਕਰਤਾ ਹੈ ਅਤੇ ਉਹ ਹੈ ਧੰਨ ਧੰਨ ਪਾਰਬ੍ਰਹਮ ਪਰਮੇਸ਼ਰ ਆਪ। ਜੋ ਕੁਝ ਵੀ ਵਾਪਰਦਾ ਹੈ, ਉਸ ਦੀ ਆਪਣੀ ਮਰਜ਼ੀ ਨਾਲ ਹੁੰਦਾ ਹੈ, ਉਸਦੇ ਹੁਕਮ ਵਿੱਚ ਵਾਪਰਦਾ ਹੈ ਅਤੇ ਉਸ ਦੇ ਹੁਕਮ ਤੋਂ ਬਿਨਾਂ ਕੁਝ ਵੀ ਨਹੀਂ ਵਾਪਰਦਾ। ਹਰ ਚੀਜ਼ ਉਸਦੇ ਹੁਕਮ ਅੰਦਰ ਵਾਪਰਦੀ ਹੈ, ਕੁਝ ਵੀ ਉਸਦੇ ਹੁਕਮ ਦੇ ਬਾਹਰ ਨਹੀਂ ਵਾਪਰਦਾ। ਜੇਕਰ ਅਸੀਂ ਇਹ ਚੀਜ਼ ਸਮਝ ਜਾਂਦੇ ਹਾਂ ਅਤੇ ਇਹ ਬ੍ਰਹਮ ਗਿਆਨ ਆਪਣੇ ਹਿਰਦੇ ਅੰਦਰ ਵਸਾ ਲੈਂਦੇ ਹਾਂ ਤਾਂ ਸਾਡੀ ਹਉਮੈ ਹੰਕਾਰ ਮਿਟ ਜਾਂਦੇ ਹਨ।

ਇਥੇ ਕੁਝ ਵੀ ਸਾਡੇ ਕਾਬੂ ਅਧੀਨ ਨਹੀਂ ਹੈ, ਹਰ ਚੀਜ਼ ਆਪ ਪਰਮਾਤਮਾ ਦੇ ਹੁਕਮ ਅਤੇ ਕਾਬੂ ਅਧੀਨ ਹੁੰਦੀ ਹੈ, ਜੋ ਵੀ ਉਸ ਨੂੰ ਭਾਉਂਦਾ ਹੈ, ਉਹੀ ਵਾਪਰਦਾ ਹੈ। ਆਦਿ ਤੋਂ ਲੈ ਕੇ ਹੁਣ ਤੱਕ ਅਤੇ ਸਾਰੇ ਆਉਣ ਵਾਲੇ ਸਮਿਆਂ ਵਿਚ, ਅੰਤ ਤਕ ਕੇਵਲ ਅਨਾਦਿ ਸਤਿ ਹੀ ਰਹਿੰਦਾ ਹੈ, ਮਾਇਆ ਨਹੀਂ ਰਹਿੰਦੀ ਹੈ, ਕੇਵਲ ਪਰਮਾਤਮਾ ਰਹਿੰਦਾ ਹੈ। ਉਸਦਾ ਨਾਮ ਰਹਿੰਦਾ ਹੈ, ੴ ਸਤਿਨਾਮ ਰਹਿੰਦਾ ਹੈ, ਦੂਸਰੀ ਹਰ ਚੀਜ਼ ਨਸ਼ਟ ਹੋ ਜਾਂਦੀ ਹੈ ਜਾਂ ਨਾਸ਼ਵਾਨ ਹੈ ਅਤੇ ਕਾਲ ਇਸ ਨੂੰ ਨਸ਼ਟ ਕਰ ਦੇਵੇਗਾ। ਜੋ ਕੁੱਛ ਵੀ ਕਾਲ ਵਿੱਚ ਜਨਮਿਆ ਹੈ ਕਾਲ ਨੇ ਉਸ ਨੂੰ ਨਿਗਲ ਜਾਣਾ ਹੈ। ਕੇਵਲ ਪਰਮਾਤਮਾ ਦੇ ਬਿਨਾਂ ਹਰ ਕਿਰਤ, ਦੂਸਰੀ ਹਰ ਚੀਜ਼ ਬਦਲਣ ਲਈ ਬਣੀ ਹੈ ਅਤੇ ਸਮੇਂ ਨਾਲ ਬਦਲ ਜਾਂਦੀ ਹੈ, ਹਰ ਸ਼ੈਅ ਪਰਿਵਰਤਨ ਸ਼ੀਲ ਹੈ ਅਤੇ ਹਰ ਪਲ ਪਰਿਵਰਤਿਤ ਹੋ ਰਹੀ ਹੈ ਅਤੇ ਹੁੰਦੀ ਰਹੇਗੀ ਜਦ ਤਕ ਕਾਲ ਉਸ ਨੂੰ ਆਪਣੀ ਚਪੇਟ ਵਿੱਚ ਲੈ ਕੇ ਨਿਗਲ ਨਹੀਂ ਜਾਂਦਾ ਹੈ। ਰਚਨਾ ਦੀ ਹਰ ਕਿਰਤ ਉੱਪਰ ਸਮੇਂ ਦਾ ਪੱਕਾ ਪ੍ਰਭਾਵ ਪੈਂਦਾ ਹੈ ਅਤੇ ਹੌਲੀ-ਹੌਲੀ ਹਰ ਚੀਜ਼ ਨਾਸ ਹੋ ਜਾਂਦੀ ਹੈ ਅਤੇ ਨਹੀਂ ਰਹਿੰਦੀ ਹੈ। ਪਰ ਪ੍ਰਮਾਤਮਾ ਧੰਨ ਧੰਨ ਪਾਰਬ੍ਰਹਮ ਪਰਮੇਸ਼ਰ ਨਾਸਵਾਨ ਨਹੀਂ ਹੈ, ਸਦਾ ਸਥਿਰ ਆਪੇ ਰਚਿਆ, ਆਪ ਆਧਾਰ, ਸਮੇਂ ਦੇ ਪ੍ਰਭਾਵ ਤੋਂ ਪਰ੍ਹੇ ਅਤੇ ਸਦਾ ਇੱਕ ਜਿਹਾ ਰਹਿੰਦਾ ਹੈ, ਕਿਉਂਕਿ ਕਾਲ ਨੂੰ ਬਨਾਉਣ ਵਾਲਾ ਵੀ ਪਾਰਬ੍ਰਹਮ ਪਿਤਾ ਪਰਮੇਸ਼ਰ ਹੀ ਹੈ ਅਤੇ ਕਾਲ ਵੀ ਉਸਦੇ ਹੁਕਮ ਵਿੱਚ ਹੀ ਚਲਦਾ ਹੈ, ਕਾਲ ਵੀ ਉਸਦੇ ਹੁਕਮ ਵਿੱਚ ਹੀ ਸਭ ਕੁੱਛ ਕਰਦਾ ਹੈ।

ਨਿਰਗੁਣ ਸਰੂਪ ਧੰਨ ਧੰਨ ਪਾਰਬ੍ਰਹਮ ਪਰਮੇਸ਼ਰ ਦੀਆਂ ਅਨੰਤ ਉੱਚ ਸ਼ਕਤੀਆਂ ਨੂੰ ਵਖਿਆਨ ਨਹੀਂ ਕੀਤਾ ਜਾ ਸਕਦਾ। ਕੋਈ ਵੀ ਵਿਅਕਤੀ ਪਰਮਾਤਮਾ ਦੀਆਂ ਪਰਮ ਸ਼ਕਤੀਆਂ ਦਾ ਸੁਭਾਅ ਮਾਪਣ ਦੇ ਕਦੀ ਵੀ ਯੋਗ ਨਹੀਂ ਹੋਇਆ ਹੈ ਅਤੇ ਨਾ ਹੀ ਹੋਵੇਗਾ। ਅਸਲ ਵਿਚ ਪਰਮਾਤਮਾ ਅਨੰਤ ਹੈ ਅਤੇ ਮਿਣਿਆ ਨਹੀਂ ਜਾ ਸਕਦਾ। ਮਾਨਸਰੋਵਰ ਦੀਆਂ ਸੀਮਿਤ ਦਿਸ਼ਾਵਾਂ ਨਹੀਂ ਹਨ। ਇਸ ਮਾਨਸਰੋਵਰ ਦੀ ਕੋਈ ਡੂੰਘਾਈ ਨਹੀਂ ਹੈ। ਅਸੀਂ ਕੇਵਲ ਮਾਨਸਰੋਵਰ ਦੀ ਝਲਕ ਪ੍ਰਾਪਤ ਕਰ ਸਕਦੇ ਹਾਂ ਜੇਕਰ ਅਸੀਂ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ, ਪਰਉਪਕਾਰ ਅਤੇ ਮਹਾਂ ਪਰਉਪਕਾਰ ਦਾ ਗੁਰਪ੍ਰਸਾਦਿ ਪ੍ਰਾਪਤ ਕਰਕੇ ਇਸ ਗੁਰਪ੍ਰਸਾਦਿ ਦੀ ਸੇਵਾ ਸੰਭਾਲਤਾ ਕਰਦੇ ਹੋਏ ਸੁਹਾਗ ਅਤੇ ਸਦਾ ਸੁਹਾਗ ਦੀ ਪ੍ਰਾਪਤੀ ਕਰ ਲੈਂਦੇ ਹਾਂ। ਮਾਨਸਰੋਵਰ ਦੀ ਇਕ ਝਲਕ ਹੀ ਸਾਨੂੰ ਜੀਵਨ ਮੁਕਤੀ ਦਿਵਾਉਣ ਲਈ ਕਾਫ਼ੀ ਹੈ, ਮਾਨਸਰੋਵਰ ਵਿੱਚ ਲਾਈ ਇਕ ਟੁੱਬੀ ਹੀ ਸਾਨੂੰ ਅੰਮ੍ਰਿਤ ਨਾਲ ਭਰਪੂਰ ਕਰ ਦੇਵੇਗੀ।

ਸਾਡੀ ਬ੍ਰਹਮਤਾ ਦੀ ਸਮਝ ਅਤੇ ਬ੍ਰਹਮ ਗਿਆਨ ਦੀ ਸਮਝ ਬੂਝ ਸਾਡੀਆਂ ਆਪਣੀਆਂ ਪਿਛਲੀਆਂ ਕਰਨੀਆਂ ਅਤੇ ਪੂਰਬਲੇ ਜਨਮਾਂ ਦੇ ਸੰਸਕਾਰਾਂ ਦੀ ਹੈ। ਉਹ ਮਨੁੱਖ ਜਿਹੜੇ ਸਤੋ ਕਰਮਾਂ ਉੱਪਰ ਧਿਆਨ ਕੇਂਦਰਿਤ ਕਰਦੇ ਹਨ ਅਤੇ ਉਹ ਮਨੁੱਖ ਜਿਹੜੇ ਸਤੋ ਕਰਮਾਂ ਨੂੰ ਇਕੱਠੇ ਕਰਨਾ ਜਾਰੀ ਰੱਖਦੇ ਹਨ, ਇਸ ਦੇ ਫਲਸਰੂਪ ਉਹ ਮਨੁੱਖ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦਾ ਗੁਰਪ੍ਰਸਾਦਿ ਅਤੇ ਗੁਰਕ੍ਰਿਪਾ ਪ੍ਰਾਪਤ ਕਰਨ ਦਾ ਭਾਗ ਪ੍ਰਾਪਤ ਕਰਦੇ ਹਨ ਅਤੇ ਆਪਣੀ ਜ਼ਿੰਦਗੀ ਜੀਵਨ ਮੁਕਤੀ ਪ੍ਰਾਪਤ ਕਰਕੇ ਸਫਲਾ ਬਣਾਉਂਦੇ ਹਨ। ਪਰ ਉਹ ਮਨੁੱਖ ਜਿਹੜੇ ਸਦਾ ਰਜੋ ਅਤੇ ਤਮੋ ਕਰਮਾਂ ਵਿਚ ਰੁੱਝੇ ਰਹਿੰਦੇ ਹਨ, ਗੁਰਕ੍ਰਿਪਾ ਅਤੇ ਗੁਰਪ੍ਰਸਾਦਿ ਤੋਂ ਵਾਂਝੇ ਰਹਿੰਦੇ ਹਨ ਅਤੇ ਜੀਵਨ ਮਰਨ ਦੇ ਚੱਕਰ ਵਿਚ ਫਸੇ ਰਹਿੰਦੇ ਹਨ। ਉਹ ਮਨੁੱਖ ਇਸ ਚੱਕਰ ਵਿਚੋਂ ਅਨੰਤ ਸਮੇਂ ਤਕ ਲੰਘਦੇ ਹਨ ਜਦ ਤੱਕ ਉਹ ਉਸ ਦੀ ਅਨਾਦਿ ਕ੍ਰਿਪਾ ਨਾਲ ਸਤੋ ਕਰਮਾਂ ਵਿਚ ਭਾਗ ਲੈਣਾ ਸ਼ੁਰੂ ਨਹੀਂ ਕਰਦੇ। ਉਹ ਮਨੁੱਖ ਜਦ ਸਤੋ ਕਰਮਾਂ ਦਾ ਖਾਤਾ ਵਧਾਉਣਾ ਸ਼ੁਰੂ ਕਰ ਦਿੰਦੇ ਹਨ ਅਤੇ ਫਿਰ ਅਗਲੀ ਅਵਸਥਾ ਗੁਰਪ੍ਰਸਾਦਿ ਪ੍ਰਾਪਤ ਕਰਨ ਵੱਲ ਵਧਦੇ ਹਨ।

ਸਾਡੇ ਬ੍ਰਹਮ ਗਿਆਨ ਦਾ ਪੱਧਰ ਸਤ ਕਰਮਾਂ ਵਿਚ ਸਾਡੇ ਭਾਗ ਲੈਣ ਦੁਆਰਾ ਸੰਚਾਲਿਤ ਕੀਤਾ ਜਾਂਦਾ ਹੈ। ਸਤੋ ਕਰਮਾਂ ਦੀ ਉੱਚੀ ਵੱਡੀ ਗਿਣਤੀ ਸਾਨੂੰ ਵਧੀਆ ਤੋਂ ਵਧੀਆ ਅਧਿਆਤਮਿਕ ਪੱਧਰਾਂ ਵੱਲ ਨੂੰ ਅੱਗੇ ਲਿਜਾਂਦੀ ਰਹੇਗੀ। ਇਸਦੇ ਫਲਸਰੂਪ ਅਸੀਂ ਗੁਰਪ੍ਰਸਾਦਿ ਪ੍ਰਾਪਤ ਕਰਦੇ ਹਾਂ। ਅੱਗੇ ਹੈ ਕਿ ਸਤੋ ਕਰਮਾਂ ਦਾ ਇਕੱਠੇ ਕਰਨ ਦਾ ਭਾਵ ਮਾਇਆ ਤੋਂ ਜ਼ਿਆਦਾ ਤੋਂ ਜ਼ਿਆਦਾ ਟੁੱਟਣਾ ਹੈ ਅਤੇ ਪ੍ਰਮਾਤਮਾ ਨਾਲ ਜ਼ਿਆਦਾ ਲਗਾਓ ਹੈ। ਜਦੋਂ ਅਸੀਂ ਅਜਿਹੀ ਸਥਿਤੀ ’ਤੇ ਪਹੁੰਚ ਜਾਂਦੇ ਹਾਂ ਜਿਥੇ ਪਰਮਾਤਮਾ ਸਾਡੀ ਕਰਨੀ ਨਾਲ ਪ੍ਰਸੰਨ ਹੁੰਦਾ ਹੈ ਉਹ ਸਾਨੂੰ ਮਾਇਆ ਦੀ ਦਲਦਲ ਵਿੱਚੋਂ ਬਾਹਰ ਖਿੱਚਦਾ ਹੈ ਅਤੇ ਸਾਨੂੰ ਨਾਮ ਦਾ ਗੁਰਪ੍ਰਸਾਦਿ, ਪੂਰਨ ਬੰਦਗੀ ਅਤੇ ਸੇਵਾ ਪ੍ਰਧਾਨ ਕਰਦਾ ਹੈ। ਇਹ ਸਾਨੂੰ ਸੱਚਖੰਡ ਦੇ ਰਸਤੇ ’ਤੇ ਅੱਗੇ ਲੈ ਜਾਂਦਾ ਹੈ ਅਤੇ ਫਲਸਰੂਪ ਅਸੀਂ ਸੁਹਾਗ ਦੀ ਪ੍ਰਾਪਤੀ ਕਰਕੇ ਬੰਦਗੀ ਕਰਦੇ ਹੋਏ ਮਾਇਆ ਨੂੰ ਜਿੱਤ ਕੇ ਸਦਾ ਸੁਹਾਗ ਦੀ ਪ੍ਰਾਪਤੀ ਕਰ ਕੇ ਇਕ ਅਪਰਸੁ ਬਣ ਜਾਂਦੇ ਹਾਂ।

ਪ੍ਰਮਾਤਮਾ ਬੇਅੰਤ ਦਿਆਲੂ ਹੈ, ਅਸੀਂ ਇਹ ਅਨੁਮਾਨ ਵੀ ਨਹੀਂ ਲਗਾ ਸਕਦੇ ਕਿ ਉਹ ਕਿੰਨਾ ਦਿਆਲੂ ਹੈ। ਉਹ ਸਾਨੂੰ ਆਪਣੇ ਨਾਲ ਇਕ ਕਰਨ ਲਈ ਕਈ ਮੌਕੇ ਪ੍ਰਦਾਨ ਕਰਦਾ ਹੈ ਅਤੇ ਸਾਨੂੰ ਜਨਮ ਮਰਨ ਦੇ ਚੱਕਰ ਤੋਂ ਮੁਕਤ ਕਰਨ ਲਈ ਸਦਾ ਸਦਾ ਲਈ ਤੱਤਪਰ ਰਹਿੰਦਾ ਹੈ। ਇਸ ਲਈ ਸਾਨੂੰ ਆਪਣਾ ਧਿਆਨ ਸਤੋ ਕਰਮਾਂ ਵਿਚ ਕੇਂਦਰਿਤ ਰੱਖਣਾ ਚਾਹੀਦਾ ਹੈ ਅਤੇ ਨਾਮ ਦਾ ਗੁਰਪ੍ਰਸਾਦਿ ਪੂਰਨ ਬੰਦਗੀ ਅਤੇ ਸੇਵਾ ਪ੍ਰਾਪਤ ਕਰਨ ਲਈ ਕਰਮ ਕਰਦੇ ਰਹਿਣਾ ਚਾਹੀਦਾ ਹੈ। ਪੂਰਨ ਦ੍ਰਿੜ੍ਹਤਾ, ਪੂਰਨ ਵਿਸ਼ਵਾਸ, ਪੂਰਨ ਸ਼ਰਧਾ, ਪੂਰਨ ਪਿਆਰ ਨਾਲ ਜੋ ਸਤੋ ਕਰਮਾਂ ਵਿੱਚ ਰੁੱਝ ਜਾਂਦਾ ਹੈ ਉਹ ਲਾਜ਼ਮੀ ਤੌਰ ’ਤੇ ਗੁਰਪ੍ਰਸਾਦਿ ਦੀ ਪ੍ਰਾਪਤੀ ਕਰ ਲੈਂਦਾ ਹੈ। ਜਦੋਂ ਅਸੀਂ ਪਾਰਬ੍ਰਹਮ ਪਿਤਾ ਪਰਮੇਸ਼ਰ ਨੂੰ ਆਪਣੀ ਬੇ-ਸ਼ਰਤ, ਬਿਨਾਂ ਮੰਗਾਂ ਦੇ ਭਗਤੀ ਪਿਆਰ ਦਿਖਾਉਂਦੇ ਹਾਂ, ਪੂਰਨ ਤਨ, ਮਨ ਅਤੇ ਧਨ ਨਾਲ ਸਮਰਪਿਤ ਹੋ ਜਾਂਦੇ ਹਾਂ ਤਾਂ ਕੋਈ ਐਸੀ ਸ਼ਕਤੀ ਨਹੀਂ ਹੈ ਜੋ ਸਾਨੂੰ ਗੁਰਪ੍ਰਸਾਦਿ ਦੀ ਪ੍ਰਾਪਤੀ ਨਾ ਹੋਣ ਦੇਵੇਗੀ। ਜਦੋਂ ਅਸੀਂ ਉਸ ਨੂੰ ਪੂਰਨ ਵਿਸ਼ਵਾਸ ਅਤੇ ਦ੍ਰਿੜ੍ਹਤਾ ਵਿਸ਼ਵਾਸ ਅਤੇ ਯਕੀਨ, ਭਗਤੀ ਅਤੇ ਪਿਆਰ ਕਰਦੇ ਹਾਂ ਤਾਂ ਉਹ ਸਾਡਾ ਖ਼ਿਆਲ ਰੱਖਦਾ ਹੈ। ਪਾਰਬ੍ਰਹਮ ਪਿਤਾ ਪਰਮੇਸ਼ਰ ਸਾਨੂੰ ਆਪਣੀ ਜੱਫੀ ਵਿਚ ਲੈ ਲੈਂਦਾ ਹੈ, ਉਹ ਸਾਨੂੰ ਆਪਣੀ ਚਰਨ ਸ਼ਰਨ ਵਿੱਚ ਲੈ ਲੈਂਦਾ ਹੈ, ਸਾਨੂੰ ਆਪਣੀ ਸੁਹਾਗਣ ਦੇ ਰੂਪ ਵਿੱਚ ਸਵੀਕਾਰ ਕਰਕੇ ਆਪਣੀ ਬੰਦਗੀ ਵਿੱਚ ਲੈ ਜਾਂਦਾ ਹੈ ਅਤੇ ਸਾਨੂੰ ਅਮੁੱਕ ਅਨਾਦੀ ਪਰਮ ਅਨੰਦ ਦੀ ਬਖ਼ਸ਼ਿਸ਼ ਕਰਦਾ ਹੈ। ਉਹ ਸਾਨੂੰ ਆਪਣੀ ਦਰਗਾਹ ਵਿਚ ਸਥਾਨ ਦਿੰਦਾ ਹੈ।