ਇੱਥੇ ਤੁਹਾਡੇ ਰੋਜਾਨਾ ਜੀਵਣ ਨੂੰ ਸੱਚਾ ਬਣਾਉਣ ਲਈ ਸੰਖੇਪ ਵਿੱਚ ਕੁਝ ਨੁਕਤੇ ਹਨ। ਕ੍ਰਿਪਾ ਕਰਕੇ ਇਹਨਾਂ ਨੂੰ ਪ੍ਰਯੋਗ ਕਰਨ ਦੀ ਕੋਸਿਸ ਕਰੋ ਅਤੇ ਤੁਸੀਂ ਆਪਣੇ ਜੀਵਣ ਵਿੱਚ ਅਦੁਭੁਤ ਚੀਜਾਂ ਵਾਪਰਨੀਆਂ ਸੁਰੂ ਹੁੰਦੀਆਂ ਵੇਖੋਗੇ। ਤੁਸੀਂ ਆਪਣੇ ਅੰਦਰ ਅਨਾਦਿ ਸਾਂਤੀ ਅਤੇ ਅਨਾਦਿ ਖੁਸੀ ਨੂੰ ਮਹਿਸੂਸ ਕਰਨਾ ਸੁਰੂ ਕਰ ਦੇਵੋਗੇ। ਤੁਹਾਡੀਆਂ ਮੁਸ਼ਕਲਾਂ ਖਤਮ ਹੋਣੀਆ ਸ਼ੁਰੂ ਹੋ ਜਾਣਗੀਆਂ ਅਤੇ ਤੁਸੀਂ ਬ੍ਰਹਮਤਾ ਦੇ ਰਸਤੇ ਤੇ ਅੱਗੇ ਵਧਣਾ ਸੁਰੂ ਕਰ ਦੇਵੋਗੇ।
1. ਸਮਝ ਲਵੋ ਕਿ ਤੁਹਾਡੇ ਮਨੁੱਖਾ ਜੀਵਣ ਦਾ ਉਦੇਸ਼ ਅਤੇ ਮਨੋਰਥ ਸਰਵਸਕਤੀਮਾਨ ਨਾਲ ਇੱਕ ਹੋਣਾ, ਅਕਾਲ ਪੁਰਖ ਵਿੱਚ ਵਲੀਨ ਹੋਣਾ ਅਤੇ ਇਸ ਤੋਂ ਵੱਧ ਕੁਝ ਵੀ ਨਹੀਂ, ਸਮਝੌਤਾ ਨਾ ਕਰੋ।
2. ਅਕਾਲ ਪੁਰਖ ਨੂੰ ਮਿਲਣ ਲਈ ਪ੍ਰਪੱਕ, ਦ੍ਰਿੜ ਅਤੇ ਯਕੀਨੀ ਬਣੋ।
3. ਅਕਾਲ ਪੁਰਖ, ਗੁਰੁ ਅਤੇ ਗੁਰਬਾਣੀ ਵਿੱਚ ਪੂਰਾ ਅਤੇ ਸੰਪੂਰਨ ਯਕੀਨ, ਵਿਸ਼ਵਾਸ ਅਤੇ ਭਰੋਸਾ।
4. ਅਕਾਲ ਪੁਰਖ ਅਤੇ ਗੁਰੁ ਨੂੰ ਆਪਣਾ ਆਪ ਪੂਰੀ ਤਰਾਂ ਸਮਰਪਤ ਕਰ ਦਿਓ।
5. ਰੋਜਾਨਾ ਅਧਾਰ ਤੇ ਗੁਰਬਾਣੀ ਨੂੰ ਸੁਣਨਾ ਅਤੇ ਭਾਵੇਂ ਬਹੁਤ ਥੋੜਾ ਹੀ ਸਮਝੋ ਉਸਨੂੰ ਆਪਣੀ ਰੋਜਾਨਾ ਜਿੰਦਗੀ ਵਿੱਚ ਅਮਲ ਵਿੱਚ ਲਿਆਉਣ ਦੀ ਕੋਸ਼ਿਸ ਕਰੋ।
6. ੴ ਸਤਿਨਾਮ ਦਾ ਹਰ ਰੋਜ ਸਿਮਰਨ ਕਰੋ, ਮੁੱਖ ਰੂਪ ਵਿੱਚ ਸਵੇਰੇ ਸਵੱਖਤੇ, ਜਿੰਨੀ ਜਿਆਦਾ ਸੁਵਖਤੇ ਤੁਸੀਂ ਕਰ ਸਕਦੇ ਹੋ, ਨਾਮ ਸਿਮਰਨ ਨਾਲ ਦਿਨ ਦੀ ਸੁਰੂਆਤ ਕਰਨਾ ਇੱਕ ਆਦਰਸ ਚੀਜ ਹੈ। ਅਜਿਹਾ ਕਰਨ ਦੇ ਬਹੁਤ ਜਿਆਦਾ ਫਾਇਦੇ ਹਨ, ਜਿਵੇਂ ਕਿ : ਤੁਹਾਡਾ ਜੀਵਣ ਪ੍ਰਾਪਤੀਆਂ, ਸਨਮਾਨਾਂ, ਇਮਾਨਦਾਰੀ ਅਤੇ ਇਕਾਗਰਤਾ ਨਾਲ ਭਰ ਜਾਵੇਗਾ ਅਤੇ ਸਭ ਤੋਂ ਵੱਧ ਤੁਸੀਂ ਉਸ ਪ੍ਰਮਾਤਮਾ ਦੇ ਨੇੜੇ ਜਾਣ ਲੱਗੋਗੇ ਅਤੇ ਤੁਹਾਡੇ ਅੰਦਰ ਬ੍ਰਹਮਤਾ ਆਉਣੀ ਸ਼ੁਰੂ ਹੋ ਜਾਵੇਗੀ। ਤੁਸੀਂ ਆਪਣੇ ਅੰਦਰ ਦਿਲ, ਦਿਮਾਗ ਅਤੇ ਚਰਿੱਤਰ ਦੇ ਸਾਰੇ ਗੁਣ ਇਕੱਠੇ ਕਰਨੇ ਸ਼ੁਰੂ ਕਰ ਦਿਓਗੇ।
7. ਆਪਣੇ ਰੋਜਾਨਾ ਜੀਵਣ ਦੀ ਨਿਯਮਤਾ ਵਿੱਚ ਆਪਣੇ ਸਬਦਾਂ ਅਤੇ ਕਰਮਾਂ ਨੂੰ ਵਾਚੋ, ਇੱਕ ਸੱਚਾ ਅਤੇ ਸਾਫ ਸੁਥਰਾ ਦਿਨ ਗੁਜਾਰਨ ਤੇ ਧਿਆਨ ਕੇਂਦਰਤ ਕਰੋ । ਹਰ ਸਮੇਂ ਸੱਚੇ ਬਣਨਾ ਯਾਦ ਰੱਖੋ, ਸੱਚ ਬੋਲਣਾ ਤੁਹਾਨੂੰ ਵਿਰੋਧੀ ਦਿਸ਼ਾ ਵਿੱਚ ਲੈ ਜਾਵੇਗਾ। ਇੱਕ ਪੂਰਨ ਸਚਿਆਰਾ ਜੀਵਣ ਤੁਹਾਡੇ ਅਕਾਲ ਪੁਰਖ ਨੂੰ ਮਿਲਣ ਵਿੱਚ ਸਹਾਇਕ ਹੋਵੇਗਾ।
8. ਸਦਾ ਜਰੂਰਤ ਮੰਦਾਂ ਅਤੇ ਗਰੀਬ ਲੋਕਾਂ ਦੀ ਮਦਦ ਕਰਨ ਦੀ ਕੋਸ਼ਿਸ ਕਰੋ।ਕੁਰਬਾਨੀ ਅਤੇ ਸੇਵਾ ਬ੍ਰਹਮ ਗੁਣ ਹਨ, ਤੁਸੀਂ ਆਪਣੇ ਰੋਜਾਨਾ ਜੀਵਣ ਵਿੱਚ ਜਿੰਨਾ ਜਿਆਦਾ ਇਸ ਤੇ ਅਮਲ ਕਰੋਗੇ ਤੁਸੀਂ ਉੰਨਾਂ ਜਿਆਦਾ ਜਿੰਦਗੀ ਦੇ ਬਾਕੀ ਖੇਤਰਾਂ ਵਿੱਚ ਪ੍ਰਾਪਤ ਕਰੋਗੇ। ਦਾਨ ਇੱਕ ਬ੍ਰਹਮ ਗੁਣ ਹੈ ਅਤੇ ਤੁਹਾਨੂੰ ਦਾਨ ਨੂੰ ਆਪਣੇ ਰੋਜਾਨਾ ਜੀਵਣ ਵਿੱਚ ਲਿਆਉਣਾ ਚਾਹੀਦਾ ਹੈ।
9. ਜਦੋਂ ਵੀ ਅਤੇ ਜਿੱਥੇ ਕਿਤੇ ਵੀ ਤੁਸੀਂ ਮੁਸ਼ਕਲ ਮਹਿਸੂਸ ਕਰੋ ਆਪਣੇ ਅੰਦਰ ਨਾਮ ਸਿਮਰਨ ਸ਼ੁਰੂ ਕਰ ਦਿਓ। ਤੁਸੀਂ ਪ੍ਰਮਾਤਮਾ ਦੁਆਰਾ ਇੱਕ ਦਮ ਦੁੱਖ ਵਿੱਚੋਂ ਬਾਹਰ ਕੱਢ ਲਏ ਜਾਵੋਗੇ।
10. ਆਪਣੇ ਬੁਰੇ ਕੰਮਾਂ ਲਈ ਉਸ ਸਰਵਸਕਤੀਮਾਨ ਨੂੰ ਮੁਆਫ ਕਰ ਦੇਣ ਲਈ ਹਮੇਸ਼ਾਂ ਕਹਿੰਦੇ ਰਹੋ ਅਤੇ ਅਰਦਾਸ ਕਰੋ। ਹਿਰਦੇ ਅੰਦਰੋਂ ਨਿਕਲੀ ਅਰਦਾਸ ਉਸ ਸਰਵ ਸਕਤੀ ਮਾਨ ਦੁਆਰਾ ਠੀਕ ਢੰਗ ਨਾਲ ਸੁਣੀ ਜਾਂਦੀ ਹੈ ਅਤੇ ਅਜਿਹੀਆਂ ਅਰਦਾਸਾਂ ਦੇ ਨਤੀਜੇ ਅਵਿਸ਼ਵਾਸ ਯੋਗ ਹੁੰਦੇ ਹਨ, ਇਹ ਤੁਹਾਡੇ ਅੰਦਰ ਅਨਾਦਿ ਸ਼ਾਂਤੀ ਅਤੇ ਖੁਸ਼ੀ ਲਿਆਉਣਗੇ।
11. ਕਿਸੇ ਦੀ ਨਿੰਦਾ ਨਾ ਕਰੋ, ਯਾਦ ਰੱਖੋ ਜਦੋਂ ਅਸੀਂ ਦੂਜਿਆਂ ਦੀ ਨਿੰਦਾ ਕਰਦੇ ਹਾਂ ਅਸੀਂ ਉਹਨਾਂ ਨੂੰ ਦੁਖੀ ਨਹੀਂ ਕਰਦੇ ਹਾਂ ਸਗੋਂ ਆਪਣੇ ਆਪ ਨੂੰ ਦੁਖੀ ਕਰਦੇ ਹਾਂ, ਕਿਸੇ ਦੂਜੇ ਦੀ ਨਿੰਦਿਆ ਕਰਕੇ ਅਸੀਂ ਉਸਦੇ ਪਾਪ ਧੋਂਦੇ ਹਾਂ ਅਤੇ ਆਪਣੇ ਬ੍ਰਹਮਤਾ ਦੇ ਗੁਣਾਂ ਨੂੰ ਖਤਮ ਕਰਦੇ ਹਾਂ। ਯਾਦ ਰੱਖੋ ਕਿ ਨਿੰਦਾ ਇੱਕ ਗੰਭੀਰ ਮਾਨਸਿਕ ਰੋਗ ਹੈ।
12. ਕਿਸੇ ਦਾ ਦਿਲ ਨਾ ਦੁਖਾਓ। ਦੁਜਿਆਂ ਦਾ ਦੁੱਖ ਦੁਰ ਕਰਨ ਦੀ ਕੋਸ਼ਿਸ ਕਰੋ, ਦੂਜਿਆਂ ਦੇ ਦੁੱਖ ਨੂੰ ਮਹਿਸੂਸ ਕਰੋ ਅਤੇ ਆਪਣੇ ਹਿਰਦੇ ਨੂੰ ਇੱਕ ਬਹੁਤ ਹੀ ਦਿਆਲੂ ਹਿਰਦਾ ਬਣਾਉ। ਯਾਦ ਰੱਖੋ ਪ੍ਰਮਾਤਮਾ ਬਹੁਤ ਦਿਆਲੂ ਹੈ ਅਤੇ ਤੁਹਾਨੂੰ ਪ੍ਰਮਾਤਮਾ ਦੀ ਤਰਾਂ ਦਿਆਲੂ ਬਣਨਾ ਪਵੇਗਾ, ਦਿਆਲਤਾ ਇੱਕ ਬਹੁਤ ਮਹੱਤਵਪੂਰਨ ਬ੍ਰਹਮ ਗੁਣ ਅਤੇ ਬ੍ਰਹਮ ਸਕਤੀ ਹੈ।
13. ਸਦਾ ਸਥਿਰ ਅਤੇ ਸ਼ਾਂਤ ਰਹੋ, ਆਪਣਾ ਤਵਾਜਨ ਨਾ ਗਵਾਓ. ਸਹਿਣਸੀਲਤਾ ਰੱਖੋ ਅਤੇ ਉਹਨਾਂ ਨੂੰ ਮੁਆਫ ਕਰੋ ਜਿਹੜੇ ਤੁਹਾਡੇ ਲਈ ਦੁੱਖ ਦਾ ਕਾਰਨ ਬਣਦੇ ਹਨ ਅਤੇ ਤੁਹਾਨੂੰ ਗੁੱਸੇ ਵਿੱਚ ਲਿਆਉਣ ਦਾ ਸਾਧਨ ਬਣਦੇ ਹਨ। ਯਾਦ ਰੱਖੋ ਕਿ ਤੁਸੀਂ ਅਜਿਹਾ ਕਰਕੇ ਹੀ ਬ੍ਰਹਮਤਾ ਪ੍ਰਪਾਤ ਕੀਤੀ ਹੈ ਅਤੇ ਉਹ ਸਾਧਨ ਜੋ ਤੁਹਾਨੂੰ ਗੁੱਸਾ ਦਿਵਾਉਂਦੇ ਹਨ ਬ੍ਰਹਮਤਾ ਨੂੰ ਗਵਾਉੇਂਦੇ ਹਨ। ਮੁਆਫੀ ੱਿਕ ਬ੍ਰਹਮ ਗੁਣ ਹੈ ਅਤੇ ਤੁਹਾਡੀ ਅਧਿਆਤਮਕਤਾ ਨੁੰ ਪ੍ਰਭਾਵਤ ਕਰਦੀ ਹੈ। ਯਾਦ ਰੱਖੋ ਕਿ ਗੁੱਸਾ ਇੱਕ ਗੰਭੀਰ ਮਾਨਸਿਕ ਰੋਗ ਹੈ।
14. ਸਦਾ ਨਿਮਰ ਰਹੋ ਅਤੇ ਹਉਮੈ ਨੂੰ ਆਪਣੇ ਨੇੜੇ ਨਾ ਆੁੳਣ ਦਿਓ, ਪੂਰਨ ਨਿਮਰਤਾ ਇੱਕ ਬ੍ਰਹਮ ਗੁਣ ਹੈ ਅਤੇ ਤੁਹਾਨੂੰ ਸਰਵਸਕਤੀਮਾਨ ਦੇ ਬਹੁਤ ਨੇੜੇ ਲਿਜਾਂਦਾ ਹੈ। ਯਾਦ ਰੱਖੋ ਕਿ ਹਉਮੈ ਇੱਕ ਗੰਭੀਰ ਮਾਨਸਿਕ ਰੋਗ ਹੈ। ਪੂਰਨ ਨਿਮਰਤਾ ਅਕਾਲ ਪੁਰਖ ਦੀ ਦਰਗਾਹ ਦੀ ਚਾਬੀ ਹੈ।
15. ਕਿਸੇ ਵੀ ਕਿਸਮ ਦੀ ਤ੍ਰਿਸ਼ਨਾ ਨੂੰ ਆਪਣੇ ਉੱਤੇ ਹਾਵੀ ਨਾ ਹੋਣ ਦਿਓ। ਇਹ ਇੱਕ ਹੋਰ ਗੰਭੀਰ ਮਾਨਸਿਕ ਰੋਗ ਹੈ, ਜਿਹੜਾ ਤੁਹਾਨੂੰ ਤੁਹਾਡੀ ਰੂਹ ਅਤੇ ਮਨ ਦੀ ਤਬਾਹੀ ਦੇ ਰਸਤੇ ਤੇ ਲੈ ਜਾਂਦਾ ਹੈ। ਉਸ ਨਾਲ ਹੀ ਨਿਰਬਾਹ ਕਰੋ ਜੋ ਤੁਹਾਡੇ ਕੋਲ ਹੈ ਅਤੇ ਜੋ ਤੁਸੀਂ ਸੱਚੇ ਤਰੀਕਿਆਂ ਅਤੇ ਸਾਧਨਾਂ ਨਾਲ ਕਮਾ ਸਕਦੇ ਹੋ। ਆਪਣੀਆਂ ਇੱਛਾਵਾਂ ਨੂੰ ਹਾਵੀ ਨਾ ਹੋਣ ਦਿਓ ਅਤੇ ਤੁਸੀਂ ਤ੍ਰਿਸ਼ਨਾ ਦੇ ਜਾਲ ਵਿੱਚ ਨਾ ਡਿੱਗੋ।
16. ਸਦਾ ਦੂਜਿਆਂ ਦਾ ਆਪਣੀ ਭੈਣਾਂ, ਮਾਵਾਂ ਅਤੇ ਧੀਆਂ ਵਾਂਗ ਆਦਰ ਕਰੋ ਅਤੇ ਭਰਾਵਾਂ, ਪੁੱਤਰਾਂ ਅਤੇ ਪਿਉ ਵਾਂਗ ਹੀ ਆਦਰ ਕਰੋ। ਇਹ ਤੁਹਾਨੂੰ ਕਾਮ ਦੇ ਗੰਭੀਰ ਮਾਨਸਿਕ ਰੋਗ ਤੋਂ ਦੂਰ ਰੱਖੇਗਾ। ਹਰ ਕਿਸੇ ਨੂੰ ਸੰਗਤ ਦੇ ਇੱਕ ਭਾਗ ਵਜੋਂ ਲਵੋ ਅਤੇ ਤੁਸੀਂ ਕਾਮ ਦੇ ਇਸ ਮਾਨਸਿਕ ਰੋਗ ਵਿੱਚ ਨਹੀਂ ਡਿੱਗੋਗੇ।
17. ਸਦਾ ਯਾਦ ਰੱਖੋ ਕਿ ਪ੍ਰਮਾਤਮਾ ਹੀ ਕਰਤਾ ਹੈ ਅਤੇ ਹਰ ਇੱਕ ਚੀਜ ਜੋ ਵਾਪਰਦੀ ਹੈ ਉਸਦੀ ਇੱਛਾ ਅੰਦਰ ਹੈ। ਜੋ ਕੁਝ ਤੁਹਾਡੇ ਆਲੇ ਦੁਆਲੇ ਵਾਪਰਦਾ ਹੈ ਅਤੇ ਜੋ ਕੁਝ ਤੁਹਾਡੇ ਦੁਆਰਾ ਹੁੰਦਾ ਹੈ ਉਸ ਲਈ ਸਦਾ ਹੀ ਪ੍ਰਮਾਤਮਾ ਦੀ ਉਸਤਤ ਕਰੋ। ਯਾਦ ਰੱਖੋ ਕਿ ਤੁਹਾਡੇ ਅਮਦਰ ਜੀਵਣ ਇੱਕ ਬਹੁਤ ਕੀਮਤੀ ਚੀਜ ਹੈ, ਯਕੀਨਨ ਇੱਕ ਅਮੋਲਕ ਗਹਿਣਾ, ਅਤੇ ਤੁਹਾਡੇ ਅਮਦਰ ਪ੍ਰਮਾਤਮਾ ਦੀ ਜੋਤ ਕਾਰਨ ਹੈ, ਇਸ ਲਈ ਪ੍ਰਮਾਤਮਾ ਤੁਹਾਡੇ ਅੰਦਰ ਵੱਸਦਾ ਹੈ ਅਤੇ ਆਤਮ ਸੂਝ ਹੀ ਪ੍ਰਮਾਤਮਾ ਦੀ ਸੂਝ ਹੈ। ਤੁਸੀਂ ਪ੍ਰਮਾਤਮਾ ਦਾ ਇੱਕ ਹਿੱਸਾ ਹੋ ਅਤੇ ਜਦੋਂ ਤੁਸੀਂ ਇੱਕ ਪੂਰਨ ਸਚਿਆਰਾ ਮਨੁੱਖ ਬਣਦੇ ਹੋ ਅਤੇ ਸਮਝ ਲੈਂਦੇ ਹੋ ਕਿ ਕੇਵਲ ਸਤਿ ਹੀ ਪ੍ਰਮਾਤਮਾ ਹੈ ਅਤੇ ਹੋਰ ਕੁਝ ਨਹੀਂ, ਬਾਕੀ ਹਰ ਚੀਜ ਨਾਸਵਾਨ ਹੈ ਤਦ ਤੁਸੀਂ ਪ੍ਰਮਾਤਮਾ ਨੂੰ ਮਿਲੋਗੇ।
18. ਤੁਸੀਂ ਆਪਣੇ ਪਰਿਵਾਰ ਅਤੇ ਦੋਸਤਾਂ ਨੂੰ ਸੰਗਤ ਦੀ ਤਰਾਂ ਸਤਿਕਾਰ ਕਰੋ ਅਤੇ ਸੰਗਤ ਦੀ ਤਰਾਂ ਵਿਚਰੋ। ਉਹਨਾਂ ਦੀ ਇਸ ਤਰਾਂ ਸੇਵਾ ਕਰੋ ਜਿਵੇਂ ਕਿ ਸੰਗਤ ਦੀ ਸੇਵਾ ਕਰ ਰਹੇ ਹੋ। ਹਰ ਕਿਸੇ ਨਾਲ ਇੱਕੋ ਜਿਹਾ ਪਿਆਰ ਅਤੇ ਸਤਿਕਾਰ ਕਰੋ। ਯਾਦ ਰੱਖੋ ਕਿ ਤੁਹਾਡਾ ਪ੍ਰਮਾਤਮਾ ਲਈ ਪਿਆਰ ਉੰਨਾਂ ਚਿਰ ਪੂਰਨ ਨਹੀਂ ਹੈ ਜਿੰਨਾਂ ਚਿਰ ਤੁਸੀਂ ਉਸਦੀ ਸਾਰੀ ਸਿਰਜਨਾ ਨੂੰ ਸਮਾਨ ਰੂਪ ਵਿੱਚ ਪਿਆਰ ਨਹੀਂ ਕਰਦੇ ਹੋ। ਜਦੋਂ ਤੁਹਾਡਾ ਪਿਆਰ ਬੇ ਸ਼ਰਤ ਹੋ ਜਾਂਦਾ ਹੈ, ਇਹ ਹਰ ਕਿਸੇ ਲਈ ਹੁੰਦਾ ਹੈ ਅਤੇ ਇਸ ਲਈ ਇਹ ਹਰ ਕਿਸੇ ਲਈ ਅਸੀਮਤ ਹੋ ਜਾਂਦਾ ਹੈ। ਉਸ ਸਮੇਂ ਤੁਸੀਂ ਪ੍ਰਮਾਤਮਾ ਨੂੰ ਮਹਿਸੂਸ ਕਰੋਗੇ। ਕੇਵਲ ਉਹ ਜਿਹੜੇ ਉਸਦੀ ਸਿਰਜਨਾ ਨੂੰ ਪਿਆਰ ਕਰਦੇ ਹਨ ਅਤੇ ਹਰ ਸਿਰਜਨਾ ਦੀ ਉਸਤਤ ਕਰਦੇ ਹਨ ਉਸ ਤੱਕ ਪਹੁੰਚਦੇ ਹਨ।
19. ਕਿਸੇ ਨਾਲ ਘ੍ਰਿਣਾ ਨਾ ਕਰੋ, ਕਿਸੇ ਨੂੰ ਮੰਦਾ ਨਾ ਬੋਲੋ। ਘ੍ਰਿਣਾ ਤੁਹਾਨੂੰ ਪ੍ਰਮਾਤਮਾ ਤੋਂ ਦੂਰ ਲਿਜਾਂਦੀ ਹੈ। ਇਹ ਇੱਕ ਗੰਭੀਰ ਮਾਨਸਿਕ ਰੋਗ ਹੈ।
20. ਸਦਾ ਆਪਣੇ ਨੁਕਸ ਲੱਭਣ ਦੀ ਕੋਸ਼ਿਸ ਕਰੋ ਅਤੇ ਦੂਜਿਆਂ ਵੱਲ ਉਂਗਲ ਨਾ ਕਰੋ। ਆਪਣੇ ਆਪ ਵੱਲ ਉਂਗਲ ਕਰੋ। ਇਹ ਤੁਹਾਨੂੰ ਗੁਨਾਹਾਂ ਨੂੰ ਮੰਨਣ ਵੱਲ ਲੈ ਜਾਵੇਗਾ ਅਤੇ ਤੁਹਾਡੇ ਅੰਦਰ ਨੂੰ ਸੁਧਾਰੇਗਾ, ਜਦੋਂ ਕਿ ਦੂਜਿਆਂ ਵੱਲ ਉਂਗਲ ਕਰਨਾ ਤੁਹਾਨੂੰ ਦੁਖੀ ਕਰੇਗਾ। ਤੁਹਾਨੂੰ ਆਪਣੇ ਔਗੁਣਾਂ ਨੂੰ ਸੁਧਰਾਨਾ ਪਵੇਗਾ। ਅਸੀਂ ਦੂਜਿਆਂ ਦੀ ਮਦਦ ਤਾਂ ਹੀ ਕਰ ਸਕਦੇ ਹਾਂ ਜੇਕਰ ਅਸੀਂ ਉਸ ਤਬਦੀਲੀ ਨੂੰ ਆਪਣੇ ਅੰਦਰ ਲਿਆਉਂਦੇ ਹਾਂ।
ਦਾਸਨ ਦਾਸ
ਪ੍ਰੀਤਮ ਅਨੰਦ ਜੀ ਵੱਲੋਂ ਨੁਕਤੇ:
ਸਾਰੀ ਸੰਗਤ ਨੂੰ ਡੰਡਉਤ
ਮੈਂ ਦਾਸਨ ਦਾਸ ਜੀ ਨਾਲ ਸਹਿਮਤ ਹਾਂ
ਦੋਸ਼ ਨਾ ਦੀਜੈ ਔਰ ਜਨਾ ਜੋ ਮਨ ਕੀਆ ਸੋ ਪਾਇਏ ਸਾਨੂੰ ਦੂਜਿਆਂ ਵਿੱਚ ਨਹੀਂ ਆਪਣੇ ਵਿੱਚ ਦੋਸ਼ ਲੱਭਣੇ ਪੈਣਗੇ। ਜੇਕਰ ਅਸੀਂ ਆਪਣੇ ਅੰਦਰ ਪੰਜ ਦੂਤਾਂ ਨਾਲ ਨਹੀਂ ਲੜ ਰਹੇ ਹਾਂ ਅਤੇ ਅਸੀਂ ਦੂਜਿਆਂ ਵੱਲ ਉਂਗਲ ਕਰਦੇ ਹਾਂ ਤਦ ਇਹ ਸੰਤ ਪੱਥ ਨਹੀਂ ਹੈ। ਜਦੋਂ ਅਸੀਂ ਕਿਸੇ ਨੂੰ ਨਫਰਤ ਕਰਦੇ ਹਾਂ ਅਤੇ ਕਿਸੇ ਨੂੰ ਕੁਝ ਕਹਿੰਦੇ ਹਾਂ, ਉਹ ਨਫਰਤ ਸਾਡੇ ਮਨ ਨੂੰ ਅਸੰਤੁਲਿਤ ਕਰ ਦੇਵੇਗੀ ਅਤੇ ਸਾਡੇ ਮਨ ਵਿੱਚ ਨਫਰਤ ਨੂੰ ਬੀਜੇਗੀ। ਇਹ ਸਾਡੇ ਦਿਮਾਗ ਦੇ ਕਣਾਂ ਵਿੱਚ ਇਸਦੀਆਂ ਬਹੁਤ ਸਾਰੀਆਂ ਨਕਲਾਂ ਬਣਾ ਦੇਵੇਗੀ। ਕੇਵਲ ਉਹਨਾਂ ਸਬਦਾਂ ਨੂੰ ਆਪਣੇ ਦਿਮਾਗ ਵਿੱਚੋਂ ਧੋਣ ਲਈ ਸਾਨੂੰ ਦਿਨ ਰਾਤ ਸਿਮਰਨ ਕਰਨਾ ਪਵੇਗਾ। ਦਾਸਨ ਦਾਸ ਜੀ ਵੱਲੋਂ ਇਹ ਮਹਾਨ ਨੁਕਤੇ ਹਨ।
ਆਪ ਜੀ ਧੰਨ ਧੰਨ ਹੋ ਧੰਨ ਧੰਨ ਆਪ ਜੀ ਦੀ ਸੇਵਾ
ਪ੍ਰੀਤਮ ਅਨੰਦ