ਪ੍ਰਮਾਤਮਾ
ਅਤੇ ਸੰਤ
ਸਤਿਗੁਰੂ ਬਾਬਾ
ਜੀ ਦੀ ਅਪਾਰ ਬਖਸ਼ਿਸ਼
ਨਾਲ ਗੁਰੂ ਦੀ
ਸੰਗਤ ਦਾ ਇਹ
ਦਾਸ ਜੀਵਨ
ਮੁਕਰੀ ਦੇ
ਬ੍ਰਹਮ ਸ਼ਬਦ ਦੇ
ਬਾਰੇ ਵਿੱਚ ਸੱਚ
ਖਜਾਨਾ ਸਾਝਾ
ਕਰਨਾ ਚਾਹੁੰਦਾ
ਹੈ । ਇਹ ਸ਼ਬਦ ਜਿਵੇਂ
ਕਿ ਗੁਰਬਾਨੀ
ਵਿੱਚ ਦਰਜ ਕੀਤਾ
ਗਿਆ ਹੈ
ਪ੍ਰਮਾਤਮਾ ਦੇ
ਸੱਚ ਖੰਡ ਦਾ
ਸ਼ਬਦ ਹੈ ।
ਗੁਰਬਾਨੀ
ਬ੍ਰਹਮ ਗਿਆਨ ਦਾ
ਅਸੀਮ ਸਮੁੰਦਰ
ਹੈ ਅਤੇ ਅਸੀ
ਕੇਵਲ ਇਸਦੀਆਂ
ਬੇਅੰਤ ਡੂੰਘਾਈ
ਦਾ ਕੁਝ ਹਿੱਸਾ
ਹੀ ਹਾਸਲ ਕਰ
ਸਕਦੇ ਹਾਂ । ਇਹ
ਕਿਸੇ ਦੁਆਰਾ ਵੀ
ਪੂਰੀ ਤਰ੍ਹਾਂ
ਨਾਲ ਵਰਣਿਤ
ਨਹੀਂ ਕੀਤਾ ਜਾ
ਸਕਦਾ ਹੈ । ਇਹ
ਕੁਝ ਤਾਂ ਹੈ, ਜਦੋਂ
ਅਸੀ ਇਸਨੂੰ
ਆਪਣੇ ਰੋਜਾਨਾਂ
ਜੀਵਨ ਵਿੱਚ
ਅਕਾਉਂਦੇ ਹਾਂ
ਤਾਂ ਸਾਡੇ ਅੰਦਰ
ਮਹਿਸੂਸ ਕੀਤਾ
ਜਾ ਸਕਦਾ ਹੈ । ਇਸਦਾ
ਪ੍ਰਭਾਵ ਬਹੁਤ
ਅਖਾਦੀ ਅਤੇ
ਅਧਿਆਤਮਿਕ ਹੈ, ਜਿਹੜਾ
ਵਰਣਨ ਕਰਨਾ
ਮੁਸ਼ਕਲ ਹੈ ਅਤੇ
ਕੇਵਲ
ਅਧਿਆਤਮਿਕ ਪ੍ਰਾਪਤੀਆਂ
ਅਤੇ ਅਨਾਦੀ
ਬਖਸ਼ਿਸ਼ਾ ਦੇ ਰੂਪ
ਵਿੱਚ ਹੀ ਅਨੁਭਵ
ਕੀਤਾ ਜਾ ਸਕਦਾ
ਹੈ ।
ਅਜਿਹੀਆਂ
ਰੂਹਾਂ
ਜਿਹੜੀਆਂ
ਪ੍ਰਮਾਤਮਾ
ਦੀਆਂ ਸੁਹਗਣਾ
ਅਤੇ ਸਦਾ
ਸੁਹਾਗਣਾਂ
ਹੁੰਦੀਆਂ ਹਨ
ਆਪਣੀ ਸਮਾਧੀ ਅਤੇ
ਸੁੰਨ ਸਮਾਧੀ
ਵਿੱਚ ਗੁਰਬਾਨੀ
ਦੇ ਸੱਚੇ ਅਰਥਾਂ
ਨੂੰ ਮਹਿਸੂਸ
ਕਰਦੀਆਂ ਅਤੇ
ਵੇਖਦੀਆਂ ਹਨ । ਉਹ
ਆਪਣੇ ਗੁਰ ਅਤੇ
ਗੁਰੂ ਵਿੱਚ
ਪੂਰਨ ਅਤੇ
ਸੰਪੂਰਨ ਵਿਸ਼ਵਾਸ
ਦੁਆਰਾ
ਗੁਰਬਾਨੀ ਦੇ
ਅਜਿਹੀਆ
ਡੂੰਘਾਈਆਂ ਨੂੰ
ਪ੍ਰਾਪਤ ਕਰਦੇ
ਹਨ, ਜਿੱਥੇ
ਉਹ ਗੁਰ ਅਤੇ
ਗੁਰੂ ਨੂੰ
ਸੰਪੂਰਨ ਸਮਰਪਣ
ਕਰ ਦਿੰਦੇ ਹਨ
ਅਤੇ ਫਿਰ
ਗੁਰਬਾਨੀ ਨੂੰ
ਆਪਣੇ ਰੋਜ਼ਾਨਾ
ਜੀਵਨ ਵਿੱਚ
ਲਿਆਉਂਦੇ ਹਨ
ਅਤੇ ਆਪਣੇ
ਪਿਛਲੇ ਜਨਮਾਂ
ਦੇ ਕਰਮਾ ਕਰਕੇ
ਗੁਰਪ੍ਰਸ਼ਾਦੀ
ਖੇਡ ਦਾ ਇਕ
ਹਿੱਸਾ ਬਣ
ਜਾਂਦੇ ਹਨ । ਉਹ
ਸੱਚ ਦੀ ਇਕ
ਬ੍ਰਹਮ ਅਤੇ
ਅਨਾਦੀ ਖੇਡ ਨੂੰ
ਮਾਣਦੇ ਹਨ ਅਤੇ
ਸਰਵਸ਼ਕਤੀਮਾਨ
ਨੂੰ ਮਿਲ ਜਾਂਦੇ
ਹਨ ।
ਅਜਿਹੀਆ
ਗੁਰਪ੍ਰਸ਼ਾਦੀ
ਗੁਰਕ੍ਰਿਪਾ
ਨਾਲ ਅਦਰੂੰਨੀ ਬਖਸ਼ਿਸ਼ਾਂ
ਪ੍ਰਾਪਤ ਕਰਦੀਆ
ਹਨ ਅਤੇ
ਫਲਸਵਰੂਪ
ਗੁਰਬਾਨੀ ਵਿੱਚ
ਦੱਸੇ ਅਨੁਸਾਰ
ਆਪਣੇ ਆਪ ਅੰਦਰ
ਇਕ ਜੀਵਨ ਮੁਕਤ
ਦੇ ਸਾਰੇ ਗੁਣਾਂ
ਦਾ ਵਿਕਾਸ
ਕਰਦੀਆਂ ਹਨ । ਇਕ
ਜੀਵਨ ਮੁਕਤ ਰੂਹ
ਦੀਆਂ ਅਜਿਹੇ
ਅਨਾਦੀ ਅਤੇ
ਬ੍ਰਹਮ ਗੁਣਾਂ
ਦਾ ਵਰਨਣ ਹੇਠ
ਲਿਖੇ ਸਲੋਕ
ਵਿੱਚ ਕੀਤਾ ਗਿਆ
ਹੈ ਆਉ ਇਸਨੂੰ
ਸਮਝਣ ਦੀ ਕੋਸ਼ਿਸ਼
ਕਰੀਏ ਅਤੇ ਇਸ
ਨੂੰ ਆਪਣੇ
ਰੋਜ਼ਾਨਾ ਜੀਵਣ
ਵਿਚ ਆਪਣੇ
ਮਨੁੱਖੀ ਜਨਮ ਦੇ
ਉਦੇਸ਼ਾ ਨੂੰ
ਪ੍ਰਾਪਤ ਕਰਨ ਲਈ
ਵਰਤੀਏ ।
ਪ੍ਰਭ ਕੀ ਆਗਿਆ ਆਤਮ ਹਿਤਾਵੈ ॥
ਜੀਵਨ ਮੁਕਤਿ ਸੋਊ ਕਹਾਵੈ ॥
ਤੈਸਾ ਹਰਖੁ ਤੈਸਾ ਉਸੁ ਸੋਗੁ ॥
ਸਦਾ ਅਨੰਦੁ ਤਹ ਨਹੀ ਬਿਓਗੁ ॥
ਤੈਸਾ ਸੁਵਰਨੁ ਤੈਸੀ ਉਸੁ ਮਾਟੀ ॥
ਤੈਸਾ ਅੰਮ੍ਰਿਤੁ ਤੈਸੀ ਬਿਖੁ ਖਾਟੀ ॥
ਤੈਸਾ ਮਾਨੁ ਤੈਸਾ ਅਭਿਮਾਨੁ ॥
ਤੈਸਾ ਰੰਕੁ ਤੈਸਾ ਰਾਜਾਨੁ ॥
ਜੋ ਵਰਤਾਏ ਸਾਈ ਜੁਗਤਿ ॥
ਨਾਨਕ ਓਹੁ ਪੁਰਖੁ ਕਹੀਐ ਜੀਵਨ ਮੁਕਤਿ ॥੭॥
ਸ਼੍ਰੀ ਗੁਰੂ
ਗ੍ਰੰਥ ਸਾਹਿਬ
ਜੀ 274
ਉਹ ਰੂਹ ਜੋ ਹੇਠ
ਲਿਖੇ ਅਨੁਸਾਰ
ਕਰਦੀ ਹੈ ਦਰਗਾਹ
ਵਿੱਚ ਇਕ ਜੀਵਨ
ਮੁਕਤ ਵਜੋ ਜਾਣੀ
ਜਾਂਦੀ ਹੈ :-
ਉਹ ਰੂਹ ਜੋ
ਅਕਾਲ ਪੁਰਖ ਦੇ
ਹੁਕਮ ਦੀ ਪਾਲਣਾ
ਕਰੇ ।
ਜਿਸਦਾ
ਪ੍ਰਮਾਤਮਾ ਲਈ
ਬੇਹੱਦ ਪਿਆਰ
ਅਜਿਹੀਆ ਅਨਾਦੀ ਉਚਾਈਆ
ਤੱਕ ਪਹੁੰਚ
ਚੁੱਕਾ ਹੋਵੇ ਕਿ
ਉਹ ਕੇਵਲ ਸਰਵਸ਼ਕਤੀਮਾਨ
ਦੇ ਹੁਕਮ ਨੂੰ
ਹੀ ਵੇਖੇ ਅਤੇ
ਪਛਾਣੇ ।
ਜਿਹੜੀ ਮਨ ਮਤ
ਤੋਂ ਪੂਰੀ
ਤਰ੍ਹਾਂ ਮੁਕਤ
ਹੋ ਗਈ ਹੋਵ, ਅਤੇ
ਬ੍ਰਹਮ ਮਤ ਨੂੰ
ਸੰਪੂਰਨ ਰੂਪ
ਵਿੱਚ ਪ੍ਰਵਾਨ
ਕਰੇ, ਗੁਰ
ਅਤੇ ਗੁਰੂ ਦੀ
ਮਤ ਲਏ ।
ਜਿਹੜੀ ਇਸ
ਸੰਸਾਰ ਵਿੱਚ
ਆਪਣੀ ਹੋਂਦ ਦੇ
ਹਰ ਪਲ ਅਕਾਲ ਪੁਰਖ
ਦੇ ਪੂਰਨ ਹੁਕਮ
ਦੇ ਅੰਦਰ
ਰਹਿੰਦੀ ਹੈ ।
ਜਿਹੜੀ ਅਨਾਦੀ
ਬਖਸ਼ਿਸ਼ਾ ਦੀ
ਅਜਿਹੀ ਅਵਸਥਾ
ਭਾਵ ਸੱਚ ਖੰਡ
ਵਿੱਚ ਪਹੁੰਚੀ
ਹੁੰਦੀ ਹੈ, ਜਿੱਥੇ
ਕੁਝ ਨਹੀਂ
ਹੁੰਦਾ ਕੇਵਲ
ਸੱਚ ਦੀ ਹੋਂਦ
ਹੁੰਦੀ ਹੈ, ਪੂਰਨ
ਸ਼ਾਤੀ ਹੁੰਦੀ ਹੈ
ਅਤੇ ਪਰਮ ਜੋਤ
ਪੂਰਨ ਪ੍ਰਕਾਸ਼ ਦੀ
ਹੋਂਦ ਹੁੰਦੀ ਹੈ,
ਜਿਹੜੀ ਪੂਰਨ
ਸਚਿਆਰੀ ਬਣ
ਜਾਂਦੀ ਹੈ ;
ਜਿਹੜੀ ਅਕਾਲ
ਪੁਰਖ ਵਿੱਚ
ਵਲੀਨ ਹੋ ਗਈ
ਹੋਏ ਅਤੇ ਪਰਮ ਪਦਵੀ
ਪ੍ਰਾਪਤ ਕੀਤੀ
ਹੋਵੇ ।
ਇਕ ਜੀਵਨ ਮੁਕਤ
ਇਕ ਅਜਿਹੀ ਰੂਹ
ਹੈ ।
ਜਿਸ ਲਈ
ਸੰਸਾਰਕ
ਦੁੱਖਾਂ ਅਤੇ
ਸੁੱਖਾਂ ਵਿੱਚ
ਕੋਈ ਅੰਤਰ ਨਹੀ
ਹੁੰਦਾ ਹੈ,
ਜਿਹੜੀ
ਸੰਸਾਰਕ ਆਰਾਮਾ
ਅਤੇ
ਬੇਅਰਾਮੀਆਂ
ਨਾਲ ਖੰਡਿਤ ਨਹੀ
ਹੁੰਦੀ ਹੈ ।
ਜਿਹੜੀ ਮਾਇਆ
ਦੇ ਪ੍ਰਭਾਵਾਂ
ਤੋਂ ਪਰੇ ਹੈ,
ਜਿਹੜੀ ਮਾਇਆ
ਦੁਆਰਾ ਖੰਡਿਤ
ਨਹੀਂ ਹੁੰਦੀ ਹੈ,
ਜਿਸਨੇ ਮਾਇਆ
ਨੂੰ ਜਿੱਤ ਲਿਆ
ਹੈ,
ਜਿਹੜੀ ਮਾਇਆ
ਅਤੇ ਪੰਜ ਦੂਤਾਂ
ਦੁਆਰਾ ਸੇਵਾ
ਕਰਵਾਉਂਦੀ ਹੈ ।
ਉਸਦੀ ਕੋਈ
ਇਛਾਵਾਂ ਨਹੀਂ, ਸਦਾ
ਉਚਤਮ
ਅਧਿਆਤਮਿਕ ਅਤੇ
ਅਨਾਦੀ
ਬਖਸ਼ਿਸ਼ਾਂ ਦੀ
ਅਵਸਥਾ ਵਿੱਚ ਰਹਿੰਦੀ
ਹੈ।
ਜਿਹੀ ਪੂਰਨ
ਅਤੇ ਭਰਭੂਰ
ਸੰਤੁਲਨ ਵਿੱਚ
ਰਹਿੰਦੀ ਹੈ ।
ਜਿਹੜੀ
ਸੰਪੂਰਨ ਅਨਾਦੀ
ਅਤੇ ਅਧਿਆਤਮਿਕ
ਅੰਦਰੂਨੀ ਆਨੰਦ
ਵਿੱਚ ਰਹਿੰਦੀ
ਹੈ ।
ਜਿਹੜੀ ਸਦਾ
ਸਰਵਸਕਤੀਮਾਨ
ਨਾਲ ਨਾਲ ਏਕ
ਰਹਿੰਦੀ ਹੈ,
ਜਿਹੜੀ
ਸਰਵਸਕਤੀਮਾਨ
ਤੋਂ ਵੱਖ ਨਹੀ
ਕੀਤੀ ਜਾ ਸਕਦੀ
ਹੈ ।
ਅਜਿਹੀ ਉੱਚੀ
ਅਨਾਦੀ ਅਤੇ
ਅਧਿਆਤਮਿਕ
ਬਖਸ਼ਿਸ਼ਾ
ਪ੍ਰਾਪਤ ਰੂਹ ਲਈ
ਸੋਨੇ ਅਤੇ
ਮਿੱਟੀ
ਵਿਚਕਾਰ ਕੋਈ
ਅੰਤਰ ਨਹੀਂ
ਹੁੰਦਾ ਹੈ । ਅਜਿਹੀ
ਰੂਹ ਨੂੰ ਕਿਸੇ
ਪ੍ਰਕਾਰ ਦੀਆਂ
ਵਸਤੂਆਂ ਲਈ ਕੋਈ
ਭੁੱਖ ਨਹੀ
ਹੁੰਦੀ । ਉਸਨੇ ਪੰਜ
ਦੂਤਾਂ ਤੇ ਪੂਰਨ
ਜਿੱਤ ਪ੍ਰਾਪਤ
ਕਰ ਲਈ ਹੁੰਦੀ
ਹੈ । ਅਜਿਹੀ ਰੂਹ ਲਈ
ਅੰਮ੍ਰਿਤ ਅਤੇ
ਜਹਿਰ ਇਕ ਬਰਾਬਰ
ਹੈ । ਉਸ ਲਈ ਕੋਈ ਆਦਰ
ਨਿਰਾਦਰ ਨਹੀ ਹੈ
। ਅਜਿਹੀ
ਰੂਹ ਵਿੱਚ ਕੋਈ
ਹੋਉਮੈ ਨਹੀ
ਹੁੰਦੀ ਹੈ । ਅਜਿਹੀ
ਰੂਹ ਨਿਮਰਤਾ ਦੀ
ਉਸ ਅਵਸਥਾ ਵਿੱਚ
ਪਹੁੰਚ ਜਾਂਦੀ
ਹੈ ਕਿ ਨਿੰਦਿਆ
ਦੇ ਸ਼ਬਦ ਉਸਨੂੰ
ਅਸਾਤ ਨਹੀ ਕਰਦੇ
ਹਨ । ਉਹ ਹਰ ਸਮੇਂ
ਚੰਦ ਦੀ ਕਲਾ
ਵਿੱਚ ਰਹਿੰਦੀ
ਹੈ । ਚੰਗੇ ਜਾਂ
ਮਾੜੇ ਸ਼ਬਦ
ਉਸਨੂੰ ਅਸਾਤ
ਨਹੀਂ ਕਰਦੇ ਹਨ । ਅਜਿਹੀ
ਰੂਹ ਇਕ ਦ੍ਰਿਸ਼ਟ
ਬਣ ਜਾਂਦੀ ਹੈ, ਉਸ ਲਈ
ਹਰ ਕੋਈ ਸਮਾਨ
ਹੁੰਦਾ ਹੈ । ਅਜਿਹੀ
ਰੂਹ ਅੰਦਰ ਕੋਈ
ਦੁਬਿਧਾ ਨਹੀਂ
ਹੁੰਦੀ ਹੈ । ਉਸ ਲਈ
ਸਿਰਜਨਹਾਰ ਦੀ
ਸਾਰੀ ਸਿਰਜਣਾ
ਇਕ ਸਮਾਨ ਮਹੱਤਵਪੂਰਨ
ਹੈ । ਉਸ ਲਈ ਰਾਜੇ
ਅਤੇ ਇਕ ਪਰਜਾ
ਵਿੱਚ ਕੋਈ ਅੰਤਰ
ਨਹੀਂ ਹੈ । ਕਿਉਂਕਿ
ਉਹ ਏਕ ਦ੍ਰਿਸ਼ਟ
ਹੈ ਅਤੇ ਉਸਦੇ
ਅੰਦਰ ਕੋਈ ਦੁਬਿਧਾ
ਨਹੀਂ ਹੈ । ਇਹਨਾਂ
ਗੁਣਾ ਦੇ
ਫਲਸਵਰੂਪ ਉਹ
ਸਾਰਿਆਂ ਦਾ
ਦੋਸਤ ਬਣ ਜਾਂਦਾ
ਹੈ ਅਤੇ ਕਿਸੇ
ਦਾ ਦੁਸ਼ਮਣ ਨਹੀ
ਉਹ ਨਿਰਵੈਰ ਹੈ ।
ਅਜਿਹੀ ਰੂਹ
ਅਜਿਹੀ ਬ੍ਰਹਮ
ਬੁੱਧ ਅਤੇ
ਅਧਿਆਤਮਿਕ ਸ਼ਕਤੀਆਂ
ਦੀ ਮਾਲਕ ਬਣ
ਜਾਂਦੀ ਹੈ, ਅਤੇ
ਧੰਨ ਧੰਨ ਪਾਰ
ਬ੍ਰਹਮ ਪਰਮੇਸਰ
ਦੁਆਰਾ
ਅਦਰੂੰਨੀ ਬਖਸ਼ਿਸਾਂ
ਪ੍ਰਾਪਤ ਕਰਦੀ
ਹੈ ਅਤੇ ਉਸ
ਪ੍ਰਮਾਤਮਾ ਤੋਂ ਦੂਸਰਿਆ
ਨੂੰ ਗੁਰਪ੍ਰਸ਼ਾਦੀ
ਬਖਸ਼ਿਸਾਂ ਵੰਡਣ
ਦਾ ਅਧਿਕਾਰ
ਪ੍ਰਾਪਤ ਕਰਦੀ
ਹੈ । ਕਿਉਂਕਿ ਉਸਨੇ
ਆਪਣੀ
ਗੁਰਪ੍ਰਸ਼ਾਦੀ
ਗੁਰਕ੍ਰਿਪਾ ਨਾਲ
ਧੰਨ ਧੰਨ ਅਕਾਲ
ਪੁਰਖ ਦੀ ਦਰਗਾਹ
ਵਿੱਚ ਸੱਚ ਖੰਡ, ਵੱਲ
ਯਾਤਰਾ ਪੂਰੀ ਕਰ
ਚੁੱਕੀ ਹੁੰਦੀ
ਹੈ, ਅਤੇ
ਇਸਨੂੰ ਕਰਨ ਦਾ
ਤਰੀਕਾ ਸਿੱਖ
ਲਿਆ ਹੈ, ਇਸ ਲਈ ਉਹ
ਦੂਜਿਆਂ ਲਈ ਪਥ
ਪ੍ਰਦਰਸ਼ ਦਾ ਕੰਮ
ਕਰਦਾ ਹੈ । ਅਜਿਹੀ
ਰੂਹ ਦੂਜਿਆਂ
ਨੂੰ ਸੱਚ ਦਾ
ਪ੍ਰਚਾਰ ਕਰਦੀ
ਹੈ ਅਤੇ ਦੂਜਿਆਂ
ਨੂੰ ਜੀਵਨ
ਮੁਕਤੀ ਦਾ ਰਸਤਾ
ਦਿਖਾਉਣ ਗੁਰੂ
ਬਣ ਜਾਂਦਾ ਹੈ
ਅਤੇ ਉਹਨਾਂ ਦੀ
ਜੀਵਨ ਮੁਕਤੀ
ਪ੍ਰਾਪਤੀ ਵਿਚ
ਮਦਦ ਕਰਦਾ ਹੈ । ਅਜਿਹੀ
ਰੂਹ ਇਕ ਪੂਰਨ
ਸੰਤ ਸਤਿਗੁਰੂ
ਇਕ ਪੂਰਨ ਬ੍ਰਹਮ
ਗਿਆਨੀ ਹੈ ਅਤੇ
ਗੁਰਪ੍ਰਸਾਦੀ
ਗੁਰਕ੍ਰਿਪਾ ਦੀ
ਰੱਖਿਅਕ, ਪ੍ਰਭ ਜੋਤ, ਗੁਰਪ੍ਰਸਾਦੀ
ਨਾਮ-ਸਤਿਨਾਮ ਹੈ
।
ਅਖੀਰ ਵਿੱਚ ਆਉ
ਉਪਰ ਦੱਸੇ
ਗੁਰਬਾਨੀ ਦੇ
ਬ੍ਰਹਮ ਗਿਆਨ ਦੀ
ਰੌਸ਼ਨੀ ਵਿੱਚ
ਕੁਝ ਮਿੰਟਾਂ ਲਈ
ਆਪਣੇ ਆਪ ਦਾ
ਮੁਲਾਕਣ ਕਰੀਏ, ਅਤੇ
ਲਭੀਏ ਕਿ ਆਪਣੇ
ਸਰਵਸਕਤੀਮਾਨ
ਨੂੰ ਮਿਲਣ ਦੇ
ਉਦੇਸ਼ ਦੀ
ਪ੍ਰਾਪਤੀ ਦੇ
ਸਬੰਧ ਵਿੱਚ ਅਸੀ
ਕਿੱਥੇ ਕੁ ਖੜੇ
ਹਾਂ, ਜਿਹੜਾ
ਗੁਰਬਾਨੀ ਦੇ
ਅਨੁਸਾਰ ਸਾਰੇ
ਜੀਵਨ ਦਾ ਮੁੱਖ
ਉਦੇਸ਼ ਹੈ । ਜਿਸ
ਕਰਕੇ ਅਸੀ
ਸਰਵਸ਼ਕਤੀਮਾਨ
ਦੁਆਰਾ ਸੰਸਾਰ
ਤੇ ਭੇਜੇ ਗਏ
ਹਾਂ ਅਤੇ ਜਿਹੜਾ
ਅਸੀ ਕੇਵਲ
ਮਨੁੱਖੀ, ਜੀਵਨ ਵਿੱਚ ਹੀ
ਪ੍ਰਾਪਤ ਕਰ
ਸਕਦੇ ਹਾਂ । ਆਉ
ਆਪਣੇ ਆਪ ਨੂੰ
ਸਮਝਦੇ ਹਾਂ ਜਾ
ਨਹੀ ?
ਕੀ
ਅਸੀ ਉਹ ਕਰ ਰਹੇ
ਹਾਂ ਜੋ
ਗੁਰਬਾਨੀ
ਸਾਨੂੰ ਕਰਨ ਲਈ ਕਹਿੰਦੀ
ਹੈ, ਅਸੀ
ਆਪਣੇ ਰੋਜ਼ਾਨਾ
ਜੀਵਨ ਵਿੱਚ
ਗੁਰਬਾਨੀ ਤੇ
ਕਿੰਨਾ ਕੁ ਅਮਲ
ਕਰ ਰਹੇ ਹਾਂ ? ਜੇਕਰ
ਅਸੀ ਇਹਨਾਂ
ਪ੍ਰਸ਼ਨਾਂ ਦੇ
ਉੱਤਰ ਲੱਭ
ਲੈਂਦੇ ਹਾਂ ਅਸੀ
ਤੁਹਾਨੂੰ ਯਕੀਨ
ਦਵਾਉਂਦੇ ਹਾਂ
ਕਿ ਤੁਸੀਂ ਜਰੂਰ
ਹੀ ਜੀਵਨ ਮਰਨ
ਦੇ ਚੱਕਰਾਂ ਚੋ
ਨਿਕਲਣ ਦਾ ਰਸਤਾ
ਖੋਜ ਲਵੋਗੇ ਅਤੇ
ਜੀਵਨ ਮੁਕਤ ਹੋ
ਜਾਵੋਗੇ ।
ਦਾਸਨ ਦਾਸ